ਤਾਜਾ ਖ਼ਬਰਾਂ


ਸੂਬੇ 'ਚ ਕੋਰੋਨਾ ਵਾਇਰਸ ਦੇ 195 ਸ਼ੱਕੀ ਮਰੀਜ਼ ਨੈਗੇਟਿਵ ਪਾਏ ਗਏ : ਬਲਵੀਰ ਸਿੰਘ ਸਿੱਧੂ
. . .  6 minutes ago
ਹੁਸ਼ਿਆਰਪੁਰ, 28 ਮਾਰਚ(ਬਲਜਿੰਦਰਪਾਲ ਸਿੰਘ)- ਕੋਰੋਨਾ ਵਾਇਰਸ ਦੇ ਪੰਜਾਬ ਚ ਇੱਕ 195 ਮਰੀਜ਼ਾਂ ਦੇ ਸੈਂਪਲ ਭੇਜੇ ਗਏ ਸਨ ਜੋ ਕਿ ਸਾਰੇ ਹੀ ਨੈਗੇਟਿਵ...
ਪੰਚਾਇਤੀ ਫ਼ੰਡਾਂ 'ਚੋਂ ਰੋਜ਼ਾਨਾ ਦਿਹਾੜੀਦਾਰਾਂ ਅਤੇ ਲੋੜਵੰਦਾਂ ਲਈ ਦਵਾਈਆਂ ਅਤੇ ਭੋਜਨ ਖ਼ਰੀਦ ਸਕਦੀਆਂ ਹਨ ਗ੍ਰਾਮ ਪੰਚਾਇਤਾਂ
. . .  21 minutes ago
ਚੰਡੀਗੜ੍ਹ, 28 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਾਮ ਪੰਚਾਇਤਾਂ ਨੂੰ ਪੰਚਾਇਤੀ ਫ਼ੰਡਾਂ 'ਚੋਂ ਰੋਜ਼ਾਨਾ ਦਿਹਾੜੀਦਾਰਾਂ...
ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਨਹੀਂ ਆਇਆ ਸਾਹਮਣੇ
. . .  32 minutes ago
ਬਰਨਾਲਾ ਵਿਖੇ ਸਵੇਰੇ 6 ਵਜੇ ਤੋਂ 9 ਵਜੇ ਤੱਕ ਖੁੱਲ੍ਹਣਗੀਆਂ ਕੈਮਿਸਟ ਦੀਆਂ ਦੁਕਾਨਾਂ ਅਤੇ ਲੈਬਾਰਟਰੀਆਂ
. . .  35 minutes ago
ਲੋਕਾਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ਾਂ ਹੇਠ ਥਾਣਾ ਕਰਤਾਰਪੁਰ ਦੇ ਮੁਖੀ ਪੁਸ਼ਪ ਬਾਲੀ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਗਿਆ ਲਾਈਨ ਹਾਜ਼ਰ
. . .  47 minutes ago
ਕਰਤਾਰਪੁਰ, 28 ਮਾਰਚ (ਭਜਨ ਸਿੰਘ ਧੀਰਪੁਰ)- ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲਗਾਏ ਕਰਫ਼ਿਊ ਦੌਰਾਨ ਲੋਕਾਂ ਨੂੰ ਬਾਹਰ ਨਿਕਲਣ ਤੋਂ ਰੋਕਣ ਲਈ ਥਾਣਾ ਕਰਤਾਰਪੁਰ...
ਡਾਈਓਸਿਸ ਆਫ਼ ਜਲੰਧਰ ਦੇ ਸਾਰੇ ਹੀ ਕਾਨਵੈਂਟ ਸਕੂਲ ਆਈਸੋਲੇਸ਼ਨ ਵਾਰਡ ਬਣਨ ਲਈ ਤਿਆਰ
. . .  about 1 hour ago
ਗੁਰਦਾਸਪੁਰ, 28 ਮਾਰਚ (ਆਰਿਫ਼)- ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ 'ਚ ਹਸਪਤਾਲਾਂ ਦੀ ਕਮੀ ਨਾ ਆ ਜਾਵੇ ਇਸ ਲਈ ਡਾਈਓਸਿਸ...
ਥਾਣਾ ਸ਼ੰਭੂ ਦੇ ਸਹਿਯੋਗ ਨਾਲ ਜੇ.ਐੱਸ.ਡਬਲਿਊ. ਨੇ 400 ਪਰਿਵਾਰਾਂ ਦੇ ਘਰ ਪਹੁੰਚਾਇਆ ਰਾਸ਼ਨ
. . .  about 1 hour ago
ਘਨੌਰ, 28ਮਾਰਚ (ਜਾਦਵਿੰਦਰ ਸਿੰਘ ਜੋਗੀਪੁਰ) - ਹਲਕਾ ਘਨੌਰ ਚ ਜੇ.ਐੱਸ.ਡਬਲਿਊ. ਵੱਲਭ ਟੀਨਪਲੇਟ ਪ੍ਰਾਈਵੇਟ ਲਿਮਟਿਡ ਵੱਲੋਂ ਜਿੱਥੇ ਵੱਡੇ ਪੱਧਰ 'ਤੇ ਹਲਕਾ ਘਨੌਰ ਦੇ ....
ਸ਼ਾਹਕੋਟ 'ਚ ਪ੍ਰਵਾਸੀ ਭਾਰਤੀਆਂ ਨੇ ਕਰੀਬ 300 ਲੋੜਵੰਦ ਲੋਕਾਂ ਨੂੰ ਵੰਡਿਆ ਰਾਸ਼ਨ
. . .  about 1 hour ago
ਸ਼ਾਹਕੋਟ, 28 ਮਾਰਚ (ਦਲਜੀਤ ਸਚਦੇਵਾ)- ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫ਼ਿਊ ਦੌਰਾਨ ਪ੍ਰਵਾਸੀ ਭਾਰਤੀ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਅੱਜ ਡੀ.ਐਸ.ਪੀ ਸ਼ਾਹਕੋਟ ਪਿਆਰਾ ਸਿੰਘ ਥਿੰਦ ਦੀ ਅਗਵਾਈ ਹੇਠ ਐਨ.ਆਰ.ਆਈ ਦਰਸ਼ਨ ਸਿੰਘ ਦਾਨੇਵਾਲ ਕੈਨੇਡਾ ਤੇ ਸੁੱਚਾ ਸਿੰਘ ਰਾਣੀਪੁਰ (ਫਗਵਾੜਾ) ਯੂ.ਐਸ.ਏ ਨੇ...
ਜਲੰਧਰ ਜ਼ਿਲ੍ਹੇ ’ਚ ਸ਼ੱਕੀ ਵਿਅਕਤੀਆਂ ਦੇ ਖੂਨ ਦੇ ਲਏ ਗਏ ਸੈਂਪਲ
. . .  about 1 hour ago
ਧਰਮਸੋਤ ਨੇ ਪੰਜਾਬ ਦੇ ਨਿਵੇਕਲੇ ਪਿੰਡ ਅਗੇਤਾ ਦਾ ਕੀਤਾ ਦੌਰਾ ਪਿੰਡ ਵਾਸੀਆਂ ਨੇ ਆਪਣੇ ਤੌਰ ਤੇ ਪੂਰੇ ਪਿੰਡ ਨੂੰ ਕੀਤਾ ਲਾਕਡਾਊਨ
. . .  about 2 hours ago
ਨਾਭਾ 28 ਮਾਰਚ (ਕਰਮਜੀਤ ਸਿੰਘ-) ਪੰਜਾਬ ਦਾ ਪਿੰਡ ਅਗੇਤਾ ਜਿਥੋਂ ਦੇ ਵਸਨੀਕਾਂ ਨੇ ਖੁਦ ਪਹਿਲ ਕਰਦੇ ਹੋਏ ਪੂਰੇ ਪਿੰਡ ਨੂੰ ਲਾਕ ਡਾਊਨ ਕਰ ਦਿੱਤਾ ਸੀ ਖੁਦ ਹੀ ਪਿੰਡ ਨੂੰ ਜਾਂਦੇ ਤਿੰਨ ਰਸਤਿਆਂ ਤੇ ਬੈਰੀਕੇਡ ਲਗਾ ਪਿੰਡ ਵਿੱਚ ਐਂਟਰੀ ਬੈਨ ਕੀਤੀ ਹੋਈ ਹੈ ਤੇ ਸਿਰਫ ਮੈਡੀਕਲ ਐਮਰਜੈਂਸੀ ਦੌਰਾਨ ਹੀ ਜਾਣ ਦੀ ਇਜਾਜਤ ਦਿੱਤੀ ਗਈ ਹੈ ਤੇ ਨਿਯਮ ਵੀ ਖੁਦ ਪਿੰਡ...
ਜ਼ਿਲ੍ਹੇ ਦੀ ਪ੍ਰਮੁੱਖ ਸਬਜ਼ੀ ਮੰਡੀ ਵਿਚ ਕੱਲ ਤੱਕ ਆਮ ਵਾਂਗ ਹੋਵੇਗੀ ਸਪਲਾਈ
. . .  about 2 hours ago
ਜ਼ਿਲ੍ਹਾ ਜਲੰਧਰ ’ਚ ਆਮ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਨਵੀਆਂ ਹਦਾਇਤਾਂ ਜਾਰੀ
. . .  about 2 hours ago
ਜਲੰਧਰ, 28 ਮਾਰਚ (ਚਿਰਾਗ ਸ਼ਰਮਾ) - ਜ਼ਿਲ੍ਹਾ ਜਲੰਧਰ ’ਚ ਕਰਫਿਊ ਲਾਗੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ ਪਰੰਤੂ ਆਮ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਬਰੈੱਡ, ਬਿਸਕੁੱਟ, ਕੇਕ, ਆਦਿ ਨੂੰ ਕਰਫਿਊ ਤੋਂ ਛੁੱਟ ਦੇ ਦਿੱਤੀ ਗਈ...
ਰਾਧਾ ਸੁਆਮੀ ਸਤਸੰਗ ਘਰ ਤੋਂ ਲੰਗਰ ਬਣਾਉਣ ਦੀ ਸੇਵਾ ਹੋਈ ਸ਼ੁਰੂ
. . .  about 2 hours ago
ਵਿੱਤ ਮੰਤਰੀ ਦੇ ਹੁਕਮਾਂ 'ਤੇ ਫਲ ਸਬਜੀ ਦੀ ਵਿਕਰੀ ਲਈ ਰੇਟ ਲਿਸਟ ਹੋਈ ਜਾਰੀ
. . .  about 2 hours ago
ਬਠਿੰਡਾ, 28 ਮਾਰਚ (ਅੰਮ੍ਰਿਤਪਾਲ ਸਿੰਘ ਵਲਾਣ) - ਕੋਵਿਡ ਦੀ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਘਰਾਂ ਤੱਕ ਬੁਨਿਆਦੀ ਜਰੂਰਤ ਦੀਆਂ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ। ਇਸ ਸਬੰਧੀ ਹੁਣ ਸੂਬੇ ਦੇ ਵਿੱਤ ਮੰਤਰੀ ਅਤੇ ਬਠਿੰਡਾ ਦੇ ਵਿਧਾਇਕ ਸ: ਮਨਪ੍ਰੀਤ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ...
ਚੰਡੀਗੜ੍ਹ ਦੇ ਕਰਫ਼ਿਊ ’ਚ ਰੋਜ਼ਾਨਾ ਢਿੱਲ ਨੂੰ ਚੁਣੌਤੀ, ਨੋਟਿਸ ਜਾਰੀ
. . .  about 2 hours ago
ਚੰਡੀਗੜ੍ਹ, 28 ਮਾਰਚ (ਸੁਰਜੀਤ ਸਿੰਘ ਸੱਤੀ) - ਯੂਟੀ ਪ੍ਰਸ਼ਾਸਨ ਵੱਲੋਂ ਸਨਿੱਚਰਵਾਰ ਤੋਂ ਅਗਲੇ ਹੁਕਮ ਤੱਕ ਚੰਡੀਗੜ੍ਹ ’ਚ ਕਰਫ਼ਿਊ ’ਚ ਢਿੱਲ ਦੇਣ ਦੇ ਫ਼ੈਸਲੇ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ, ਜਿਸ ’ਤੇ ਡਵੀਜਨ ਬੈਂਚ ਨੇ ਫਿਲਹਾਲ ਫੈਸਲੇ ’ਤੇ ਰੋਕ ਨਾ ਲਗਾਉਂਦਿਆਂ ਐਤਵਾਰ ਲਈ ਨੋਟਿਸ ਜਾਰੀ ਕਰਕੇ ਜਵਾਬ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ...
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਤੇ ਆਸ ਪਾਸ ਕਰਵਾਇਆ ਜਾ ਰਹੀ ਹੈ ਸੈਨੇਟਾਇਜ਼ਰ ਸਪਰੇਅ
. . .  about 2 hours ago
ਉੱਘੇ ਗਾਇਕ ਰਣਜੀਤ ਬਾਵਾ ਨੇ ਲੋੜਵੰਦਾਂ ਨੂੰ ਵੰਡੀਆਂ ਰਸਦਾਂ
. . .  about 2 hours ago
ਪੁਲਿਸ ਵਲੋਂ ਫ਼ੈਕਟਰੀ ਮਜ਼ਦੂਰਾਂ ਦੀ 95 ਲੱਖ ਦੀ ਅਦਾਇਗੀ ਨੂੰ ਯਕੀਨੀ ਬਣਾਇਆ
. . .  about 3 hours ago
ਬੰਗਾ 'ਚ ਇੱਕ ਸੌ ਵੀਹ ਕੇਸ ਨੈਗੇਟਿਵ ਆਏ
. . .  about 3 hours ago
ਉੱਚ ਅਧਿਕਾਰੀਆਂ ਨੇ ਰਜਿੰਦਰਾਂ ਹਸਪਤਾਲ ’ਚ ਕੋਰੋਨਾਵਾਇਰਸ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ
. . .  about 3 hours ago
ਲੋੜਵੰਦਾਂ ਨੂੰ ਲੰਗਰ ਵਰਤਾਉਣ ਪੁੱਜੇ ਲੌਂਗੋਵਾਲ
. . .  about 3 hours ago
ਦਿਹਾਤੀ ਖੇਤਰ ਦੇ ਡੀਜ਼ਲ ਅਤੇ ਪੈਟਰੋਲ ਬੰਦ ਹੋਣ ਕਰਕੇ ਕਿਸਾਨਾਂ ਲਈ ਬਣੀ ਵੱਡੀ ਮੁਸ਼ਕਿਲ
. . .  about 3 hours ago
ਬਲਬੀਰ ਸਿੰਘ ਸਿੱਧੂ ਵੱਲੋਂ ਨਵਾਂਸ਼ਹਿਰ ’ਚ ਮੀਟਿੰਗ
. . .  about 3 hours ago
ਬੰਦ ਏ.ਟੀ.ਐਮੱ ਬਣੇ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ
. . .  about 3 hours ago
ਕਰਫਿਊ ਚ ਮਿਲੀ ਢਿੱਲ ਦੇ ਚੱਲਦਿਆਂ ਲੋਕਾਂ ਦੀ ਵੱਡੀ ਭੀੜ ਮੈਡੀਕਲ ਸਟੋਰਾਂ ਤੇ ਲੱਗੀ
. . .  about 4 hours ago
ਮਾਹਿਲਪੁਰ ’ਚ ਸ਼ੱਕੀ ਮਰੀਜ਼ਾਂ ਦੀ ਗਿਣਤੀ 16 ਹੋਈ
. . .  about 2 hours ago
ਸਬਜ਼ੀ ਉਤਪਾਦਕ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਣ ਦਾ ਡਰ
. . .  about 4 hours ago
ਕੋਰੋਨਾਵਾਇਰਸ ਕਾਰਨ ਕੇਰਲ ’ਚ ਪਹਿਲੀ ਮੌਤ
. . .  about 4 hours ago
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ
. . .  about 4 hours ago
ਮਾਹਿਲਪੁਰ ਹਲਕੇ ਚ 2 ਸ਼ੱਕੀ ਮਰੀਜ ਸਾਹਮਣੇ ਆਏ
. . .  about 4 hours ago
ਕੋਰੋਨਾ ਵਾਇਰਸ ਦੀ ਰੋਕਥਾਮ ਲਈ ਡਿਊਟੀਆਂ ਕਰ ਰਹੇ ਐਨ.ਆਰ.ਐਚ.ਐਮ. ਮੁਲਾਜ਼ਮਾਂ ਨੂੰ ਸਰਕਾਰ ਸਿਹਤ ਬੀਮਾ ਅਤੇ ਹੋਰ ਸਿਹਤ ਸਹੂਲਤਾਂ ਪ੍ਰਦਾਨ ਕਰੇ- ਸੂਬਾ ਪ੍ਰਧਾਨ
. . .  about 4 hours ago
ਦਿੱਲੀ-ਯੂਪੀ ਬਾਰਡਰ ’ਤੇ ਸਿਸੋਦੀਆ ਨੇ ਲੋਕਾਂ ਨੂੰ ਰੋਕਿਆ
. . .  about 4 hours ago
ਕੋਰੋਨਾਵਾਇਰਸ ਮਰੀਜ਼ਾਂ ਦੇ ਆਈਸੋਲੇਸ਼ਨ ਵਾਰਡ ਲਈ ਰੇਲਵੇ ਆਈ ਅੱਗੇ
. . .  about 4 hours ago
ਪੁਲਿਸ ਨੇ ਕੀਤੀ ਨਰਮੀ, ਲੋਕ ਫਿਰ ਨਿਕਲਣ ਲੱਗੇ ਬਾਹਰ
. . .  about 5 hours ago
ਪੁਲਿਸ ਤੇ ਸ਼੍ਰੋਮਣੀ ਕਮੇਟੀ ਨੇ ਵੰਡਿਆ ਲੰਗਰ
. . .  about 5 hours ago
ਕਾਲਾਬਾਜ਼ਾਰੀ ਕਰਨ ਵਾਲੇ ਗੈਸ ਸਿਲੰਡਰ ਮਾਲਕ ਖਿਲਾਫ ਮਾਮਲਾ ਦਰਜ
. . .  about 5 hours ago
ਬਰਨਾਲਾ ਵਿਖੇ ਪ੍ਰਸ਼ਾਸ਼ਨ ਵਲੋਂ ਰੋਜ਼ਮਰਾ ਦੇ ਲੋੜੀਂਦੇ ਖਾਧ ਪਦਾਰਥਾਂ ਦੇ ਰੇਟ ਤੈਅ
. . .  about 5 hours ago
ਪਾਕਿ 'ਚ ਕੋਰੋਨਾ ਨਾਲ 11 ਮੌਤਾਂ, ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ 1363 ਤੱਕ ਪਹੁੰਚੀ
. . .  about 5 hours ago
ਅਫ਼ਗ਼ਾਨਿਸਤਾਨ ਦੇ ਸਿੱਖਾਂ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕਰੇ ਸਰਕਾਰ, ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਰਹਿਣ ਦਾ ਕਰੇਗੀ ਪ੍ਰਬੰਧ - ਲੌਂਗੋਵਾਲ
. . .  about 5 hours ago
ਮੌਸਮ ’ਚ ਸੁਧਾਰ ਹੋਣ ਨਾਲ ਕਿਸਾਨ ਵਰਗ, ਪੁਲਿਸ ਤੇ ਸਿਹਤ ਵਿਭਾਗ ਨੂੰ ਰਾਹਤ
. . .  about 5 hours ago
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦਾਂ ਤੱਕ ਪਹੁੰਚਿਆ ਜਾਂਦਾ ਹਰ ਰੋਜ ਲੰਗਰ
. . .  about 6 hours ago
ਕੋਰੋਨਾਵਾਇਰਸ ਦੇ ਭਾਰਤ ’ਚ 873 ਕੇਸ, 19 ਮੌਤਾਂ
. . .  about 6 hours ago
ਕੋਰੋਨਾਵਾਇਰਸ : ਰਾਧਾ ਸੁਆਮੀ ਡੇਰਾ ਵੱਲੋਂ ਹਰਿਆਣਾ ਸਰਕਾਰ ਨੂੰ ਇਕ ਕਰੋੜ ਦਾਨ
. . .  about 6 hours ago
ਸੈਨਾਟਾਈਜ਼ਰ ਭ੍ਰਿਸ਼ਟਾਚਾਰ ਮਾਮਲੇ 'ਚ ਕਲਾਨੌਰ ਦੇ 4 ਮੁਲਾਜਮਾਂ ਖ਼ਿਲਾਫ ਮਾਮਲਾ ਦਰਜ਼
. . .  about 6 hours ago
ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਕਰਫ਼ਿਊ ਦੌਰਾਨ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ
. . .  about 6 hours ago
ਕਰਫ਼ਿਊ ਨੂੰ ਲੋਕਾਂ ਨੇ ਸਮਝਿਆ ਮਜ਼ਾਕ
. . .  about 6 hours ago
ਦਸਮੇਸ਼ ਕਲਚਰ ਸੈਂਟਰ ਕੈਲਗਰੀ ਗੁਰੂ ਘਰ ਦਾ ਮੇਨ ਹਾਲ ਅਣਮਿੱਥੇ ਸਮੇਂ ਲਈ ਬੰਦ
. . .  about 7 hours ago
ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚੋਂ ਚਾਰ ਖਤਰਨਾਕ ਅਪਰਾਧੀ ਫਰਾਰ
. . .  about 8 hours ago
ਸੜਕ ਹਾਦਸੇ 'ਚ ਏ.ਐਸ.ਆਈ. ਦੀ ਮੌਤ
. . .  about 8 hours ago
ਕਿਸਾਨਾਂ ਨੂੰ ਬੀਜ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵੀ ਹੁਣ ਹੋਵੇਗੀ ਹੋਮ ਡਿਲੀਵਰੀ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਚੇਤ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਸੰਗਰੂਰ

ਕੋਰੋਨਾ ਵਾਇਰਸ ਕਰਫ਼ਿਊ ਲੋਕਾਂ ਨੂੰ ਘਰਾਂ 'ਚ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਲਏ ਕਈ ਅਹਿਮ ਫ਼ੈਸਲੇ

ਸੰਗਰੂਰ, 24 ਮਾਰਚ (ਸੁਖਵਿੰਦਰ ਸਿੰਘ ਫੁੱਲ, ਧੀਰਜ ਪਸ਼ੌਰੀਆ, ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਕਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੇ ਦੂਜੇ ਦਿਨ ਅੱਜ ਜ਼ਿਲ੍ਹਾ ਪਸ਼ਾਸ਼ਨ ਵਲੋਂ ਲੋਕਾਂ ਨੂੰ ਘਰਾਂ ਵਿਚ ਹੀ ਰੋਕਣ ਲਈ ਕਈ ਅਹਿਮ ਫੈਸਲੇ ਲਏ ਗਏ ਹਨ | ਇਨ੍ਹਾਂ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਅਤੇ ਬਾਹਰੀ ਇਕੱਠਾਂ ਵਿਚ ਸ਼ਾਮਿਲ ਹੋ ਕੇ ਆਏ ਵਿਅਕਤੀਆਂ ਦੀ ਪਛਾਣ, ਸਕਰੀਨਿੰਗ ਆਦਿ ਲਈ ਸਿਹਤ ਵਿਭਾਗ ਤੋਂ ਕੰਮ ਦਾ ਭਾਰ ਘਟਾਉਣ ਲਈ, ਇਸ ਕੰਮ ਵਿਚ ਪਟਵਾਰੀ, ਪੰਚਾਇਤ ਸੈਕਟਰੀ, ਆਸ਼ਾ ਵਰਕਰ, ਆਦਿ ਦਾ ਸਹਿਯੋਗ ਲਿਆ ਜਾਵੇਗਾ | ਇਸ ਵਾਸਤੇ ਜ਼ਿਲ੍ਹੇ ਨੂੰ 115 ਸੈਕਟਰਾਂ ਵਿਚ ਵੰਡਿਆਂ ਗਿਆ ਹੈ | ਦਸ ਪਿੰਡਾਂ ਪਿੱਛੇ ਇਕ ਸੈਕਟਰ ਬਣਾਇਆ ਗਿਆ ਹੈ, ਹਰ ਸੈਕਟਰ ਲਈ ਹੋਰਨਾਂ ਕਰਮਚਾਰੀਆਂ ਤੋਂ ਇਲਾਵਾ ਇਕ ਸੈਕਟਰ ਅਫ਼ਸਰ ਅਤੇ ਇਕ ਪੁਲਿਸ ਅਫ਼ਸਰ ਦੀ ਤਾਇਨਾਤੀ ਕੀਤੀ ਜਾਵੇਗੀ | ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦਫ਼ਤਰ ਵਲੋਂ ਸੈਲਫ ਹੈਲਪ ਗਰੁੱਪ ਦੇ ਵਲੰਟੀਅਰਾਂ ਤੋਂ 15000 ਦੇ ਕਰੀਬ ਮਾਸਕ ਤਿਆਰ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਵੰਡੇ ਜਾ ਸਕਣ | ਵਾਰ-ਵਾਰ ਹੱਥ ਧੋਣ ਦੀ ਸਲਾਹ ਦਿੰਦਿਆਂ ਸ੍ਰੀ ਥੋਰੀ ਨੇ ਸਾਬਣ ਨਾਲ ਹੱਥ ਧੋਣ ਨੁੂੰ ਸੈਨੀਟਾਇਜਰ ਨਾਲੋਂ ਬਿਹਤਰ ਦੱਸਿਆ
ਸ਼ੱਕੀ ਮਰੀਜ਼ਾਂ ਦੀ ਗਿਣਤੀ ਵੱਧਣ ਦੀ ਹਾਲਤ 'ਚ ਕੀਤੇ ਜਾ ਰਹੇ ਨੇ ਪੁਖਤਾ ਪ੍ਰਬੰਧ-
ਜ਼ਿਲ੍ਹੇ ਵਿਚ ਵਿਦੇਸ਼ਾਂ ਤੋਂ ਹੁਣ ਤੱਕ ਕਰੀਬ 900 ਵਿਅਕਤੀ ਪਹੁੰਚੇ ਹਨ, ਜਿਨ੍ਹਾਂ ਦੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਕਰੀਨਿੰਗ ਕੀਤਾ ਜਾ ਰਹੀ ਹੈ | ਇਸ ਸਮੇਂ 159 ਵਿਅਕਤੀ ਘਰਾਂ ਵਿਚ ਇਕਾਂਤਵਾਸ ਵਿਚ ਹਨ | ਛੇ ਸ਼ੱਕੀ ਮਰੀਜਾਂ ਵਿਚ 5 ਦੀ ਰਿਪੋਰਟ ਨੇਗੈਟਿਵ ਆਈ ਹੈ ਜਦ ਕਿ ਇਕ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ | ਇਕਾਂਤਵਾਸ ਵਿਚ ਰਹਿਣ ਵਾਲੇ ਲੋਕਾਂ ਦੇ ਘਰਾਂ ਅੱਗੇ ਇਕਾਂਤਵਾਸ ਦੇ ਪੋਸਟਰ ਲਗਾਏ ਜਾ ਰਹੇ ਹਨ | ਇਨ੍ਹਾਂ ਨੂੰ 2 ਤੋਂ 14 ਦਿਨਾਂ ਤੱਕ ਦੇ ਇਕਾਂਤਵਾਸ ਵਿਚ ਰੱਖਿਆ ਜਾ ਰਿਹਾ ਹੈ | ਜੇਕਰ ਕੋਈ ਇਕਾਂਤਵਾਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ਼ ਪਰਚਾ ਦਰਜ ਕੀਤਾ ਜਾਂਦਾ ਹੈ | ਸ਼ੱਕੀ ਮਰੀਜਾਂ ਨੂੰ ਆਇਸੋਲੇਸ਼ਨ ਵਾਰਡ ਵਿਚ ਲਿਜਾਣ ਲਈ 700 ਬੈਡਾਂ ਦਾ ਪ੍ਰਬੰਧ ਹੋ ਚੁੱਕੇ ਹੈ ਤੇ ਇਨ੍ਹਾਂ ਵਿਚ 200 ਬੈੱਡਾਂ ਦਾ ਰੋਜ਼ ਵਾਧਾ ਕੀਤਾ ਜਾ ਰਿਹਾ ਹੈ ਅਤੇ ਟਿ੍ਪਲ ਮਾਸਕ ਬਗੈਰਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ |
ਘਰ-ਘਰ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਟਰਾਲੀ ਨੂੰ ਕੀਤਾ ਰਵਾਨਾ-
ਲੋਕਾਂ ਦੀ ਜ਼ਰੂਰਤ ਨੂੰ ਦੇਖਦਿਆ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਅੱਜ ਜ਼ਰੂਰੀ ਵਸਤਾਂ ਦੀ ਪੈਕਿੰਗ ਕਰਵਾ ਕੇ ਸ਼ਹਿਰ ਦੀਆਂ ਵੱਖ-ਵੱਖ ਕਲੌਨੀਆਂ ਵਿਚ ਭੇਜਿਆਂ ਗਿਆ ਹੈ | ਜ਼ਰੂਰੀ ਵਸਤਾਂ ਜਿਨ੍ਹਾਂ ਵਿਚ ਆਲੂ, ਪਿਆਜ, ਆਟਾ, ਚਾਹ ਪੱਤੀ, ਲੂਣ, ਦੁੱਧ, ਦਹੀ, ਦਾਲਾਂ, ਆਦਿ ਸਨ ਦੀ ਭਰੀ ਟਰਾਲੀ ਨੂੰ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ, ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤਿ੍ਪਾਠੀ, ਜੀ. ਏ. ਅੰਕੂਰ ਮਹਿੰਦਰੂ, ਚੇਅਰਮੈਨ ਮਾਰਕਿਟ ਕਮੇਟੀ ਅਨਿਲ ਘੀਚਾ, ਸੈਕਟਰੀ ਮਾਰਕਿਟ ਕਮੇਟੀ ਸੁਰਿੰਦਰ ਸਿੰਘ ਅਤੇ ਹੋਰਨਾਂ ਨੇ ਰਵਾਨਾ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਦੱਸਿਆ ਕਿ ਕੱਲ੍ਹ ਤੋਂ ਵੱਖ-ਵੱਖ ਟੀਮਾਂ ਜ਼ਰੂਰੀ ਵਸਤਾਂ ਨੂੰ ਵਾਜਿਬ ਭਾਅ 'ਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਪਹੁੰਚਾਉਣ ਗਈਆਂ |
ਸ਼ੇਰਪੁਰ, (ਸੁਰਿੰਦਰ ਚਹਿਲ)-ਦੇਸ਼ ਵਿਦੇਸ਼ਾਂ ਵਿਚ ਮਹਾਂਮਾਰੀ ਦੇ ਰੂਪ 'ਚ ਫੈਲੇ ਕਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦਾ ਅੱਜ ਸ਼ੇਰਪੁਰ ਕਸਬੇ ਅਤੇ ਆਸ ਪਾਸ ਦੇ ਪਿੰਡਾਂ ਵਿਚ ਪੂਰਾ ਅਸਰ ਵੇਖਣ ਨੂੰ ਮਿਲਿਆ | ਜਿੱਥੇ ਜਨਤਾ ਕਰਫ਼ਿਊ ਨੂੰ ਲੋਕਾਂ ਨੇ ਗੰਭੀਰਤਾ ਨਾਲ ਨਹੀਂ ਸੀ ਲਿਆ ਉੱਥੇ ਲਗਾਏ ਗਏ ਕਰਫ਼ਿਊ ਦਾ ਲੋਕਾਂ 'ਤੇ ਭਾਰੀ ਅਸਰ ਵੇਖਣ ਨੂੰ ਮਿਲਿਆ | ਥਾਣਾ ਸ਼ੇਰਪੁਰ ਦੇ ਪੁਲਿਸ ਮੁਖੀ ਯਾਦਵਿੰਦਰ ਸਿੰਘ ਅਤੇ ਸਮੁੱਚੀ ਪੁਲਿਸ ਪਾਰਟੀ ਵਲੋਂ ਕਾਤਰੋਂ ਚੌਕ ਤੇ ਹੋਰ ਮੁੱਖ ਥਾਵਾਂ 'ਤੇ ਨਾਕੇ ਲਗਾ ਕੇ ਲੋਕਾਂ ਨੂੰ ਕਰਫ਼ਿਊ ਦੌਰਾਨ ਘਰਾਂ ਅੰਦਰ ਰਹਿਣ ਲਈ ਸੁਚੇਤ ਕੀਤਾ ਜਾ ਰਿਹਾ ਸੀ | ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਜਿੱਥੇ ਐਮਰਜੈਂਸੀ ਸਿਹਤ ਸੇਵਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈਆਂ ਜਾ ਰਹੀਆਂ ਹਨ, ਉੱਥੇ ਨਸ਼ਾ ਛੱਡਣ ਵਾਲੇ ਲੋਕਾਂ ਨੂੰ ਲੋੜੀਂਦੀ ਦਵਾਈ ਵੀ ਦਿੱਤੀ ਜਾ ਰਹੀ ਹੈ | ਕਸਬੇ ਅਤੇ ਆਸ ਪਾਸ ਦੇ ਪਿੰਡਾਂ ਵਿਚ ਸੁੰਨ ਸਾਨ ਪਸਰੀ ਵੇਖੀ ਗਈ |
ਛਾਜਲੀ, (ਗੁਰਸੇਵ ਸਿੰਘ ਛਾਜਲੀ)-ਪੰਜਾਬ ਸਰਕਾਰ ਵਲੋਂ ਕਰੋਨਾ ਮਹਾਮਾਰੀ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਕਰੋਨਾ ਵਾਇਰਸ ਦੀ ਚੈਨ ਤੋੜਨ ਲਈ ਲਗਾਏ ਕਰਫਿਉ ਨੂੰ ਸਖਤੀ ਨਾਲ ਲਾਗੂ ਕਰਨ ਲਈ ਜੋਗਿੰਦਰ ਸਿੰਘ ਥਾਣਾ ਮੁਖੀ ਛਾਜਲੀ ਦੀ ਅਗਵਾਈ ਹੇਠ ਥਾਣਾ ਛਾਜਲੀ ਅਧੀਨ ਪੈਂਦੇ 17 ਪਿੰਡਾਂ ਵਿਚ ਪੁਲਿਸ ਫੋਰਸ ਨਾਲ ਫ਼ਲੈਂਗ ਮਾਰਚ ਕੀਤਾ ਗਿਆ | ਥਾਣਾ ਮੁਖੀ ਜੋਗਿੰਦਰ ਸਿੰਘ ਨੇ ਦੱਸਿਆਂ ਕਿ ਇਹ ਕਰਫਿਉ ਲੋਕਾਂ ਦੇ ਫ਼ਾਇਦੇ ਲਈ ਹੈ ਕਿ ਲੋਕ ਘਰਾਂ ਦੇ ਅੰਦਰ ਰਹਿਣ ਤੇ ਇਕ ਦੂਜੇ ਦੇ ਨੇੜੇ ਨਾ ਹੋਣ ਤਾਂ ਜੋ ਇਸ ਵਾਇਰਸ ਦੀ ਚੈਨ ਨੂੰ ਤੋੜਿਆਂ ਜਾ ਸਕੇ ਤੇ ਜੋ ਲੋਕ ਕਰਫਿਉ ਦੀ ਉਲੰਘਣਾ ਕਰਨਗੇ ਉਨ੍ਹਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ |
ਖਨੌਰੀ, (ਰਮੇਸ਼ ਕੁਮਾਰ)- ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਲੋਂ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਦੇ ਲਈ ਵਾਰ-ਵਾਰ ਜਾਗਰੂਕ ਕੀਤਾ ਜਾ ਰਿਹਾ ਹੈ | ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਵਲੋਂ ਵਾਰ-ਵਾਰ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਆਪਣੇ ਆਪਣੇ ਘਰਾਂ ਦੇ ਵਿਚ ਰਹਿਣ ਲਈ ਹੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਅੱਗੇ ਤੋਂ ਫੈਲਣ ਤੋਂ ਰੋਕਿਆ ਜਾ ਸਕੇ | ਪਿੰਡਾਂ ਅਤੇ ਸ਼ਹਿਰਾਂ ਦੇ ਵਿਚ ਵਾਰ-ਵਾਰ ਪ੍ਰਸ਼ਾਸਨ ਵਲੋਂ ਗੱਡੀਆਂ ਭੇਜ ਕੇ ਅਨਾਊਾਸਮੈਂਟ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਵਿਚ ਲੋਕਾਂ ਨੂੰ ਬਾਜ਼ਾਰ ਦੀਆਂ ਬਾਹਰਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨ ਬਾਰੇ ਵੀ ਦੱਸਿਆ ਜਾ ਰਿਹਾ ਹੈ | ਨਾਲ ਹੀ ਲੋਕਾਂ ਨੂੰ ਵਾਰ-ਵਾਰ ਆਪਣੇ ਹੱਥ ਧੋਣਾ, ਮੂੰਹ 'ਤੇ ਮਾਸਕ ਲਗਾ ਕੇ ਰੱਖਣਾ ਅਤੇ ਦੂਸਰੇ ਲੋਕਾਂ ਤੋਂ ਇਕ ਮੀਟਰ ਦੀ ਦੂਰੀ ਤੋਂ ਦੂਰ ਰਹਿਣਾ ਬਾਰੇ ਦੱਸਿਆ ਜਾ ਰਿਹਾ ਹੈ | ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਆਪ ਬਚਣ ਅਤੇ ਦੂਸਰਿਆਂ ਨੂੰ ਬਚਾਉਣ ਦੇ ਲਈ ਵਾਰ-ਵਾਰ ਪ੍ਰਸ਼ਾਸਨ ਵਲੋਂ ਜਾਗਰੂਕ ਕੀਤਾ ਜਾ ਰਿਹਾ ਹੈ |
ਸੁਨਾਮ ਊਧਮ ਸਿੰਘ ਵਾਲਾ, (ਰੁਪਿੰਦਰ ਸਿੰਘ ਸੱਗੂ)- ਕਰੋਨਾ ਵਾਇਰਸ ਦੇ ਕਾਰਨ ਪੰਜਾਬ ਸਰਕਾਰ ਵਲੋਂ ਲਾਏ ਗਏ ਕਰਫ਼ਿਊ ਦੌਰਾਨ ਸੁਨਾਮ ਅੱਜ ਤੀਸਰੇ ਦਿਨ ਵੀ ਮੁਕੰਮਲ ਤੌਰ 'ਤੇ ਬੰਦ ਰਿਹਾ,ਪਰ ਲੋਕ ਘਰਾਂ ਵਿਚ ਬੈਠੇ ਹੋਏ ਤੰਗ ਹੁੰਦੇ ਦਿਖਾਈ ਦਿੱਤੇ | ਇਸ ਮੌਕੇ ਲੋਕ ਗਲੀ ਮੁਹੱਲਿਆਂ ਅੰਦਰ ਆਮ ਹੀ ਟਹਿਲਦੇ ਰਹੇ | ਇਸ ਮੌਕੇ ਜਿੱਥੇ ਸ਼ਹਿਰ ਦੇ ਬਾਜ਼ਾਰਾਂ ਵਿਚ ਸਨਾਟਾ ਛਾਇਆ ਰਿਹਾ, ਉੱਥੇ ਘੁੰਮ ਰਹੇ ਕੁੱਝ ਲੋਕਾਂ 'ਤੇ ਪੁਲਿਸ ਨੇ ਕੁੱਝ ਸਖ਼ਤੀ ਵੀ ਕੀਤੀ ਤੇ ਸ਼ਹਿਰ ਅੰਦਰ ਪੁਲਿਸ ਵਲੋਂ ਫਲੈਗ ਮਾਰਚ ਵੀ ਕੱਢਿਆ ਗਿਆ | ਇਸ ਮੌਕੇ ਐੱਸ. ਡੀ. ਐੱਮ. ਮਨਜੀਤ ਕੌਰ, ਡੀ. ਐੱਸ. ਪੀ. ਸੁਖਵਿੰਦਰ ਪਾਲ ਸਿੰਘ ਤੇ ਐੱਸ. ਐੱਚ. ਓ. ਸ੍ਰ ਜਤਿੰਦਰ ਪਾਲ ਸਿੰਘ ਨੇ ਬਾਹਰ ਘੁੰਮ ਰਹੇ ਲੋਕਾਂ ਨੂੰ ਆਪਣੇ-ਆਪਣੇ ਘਰਾਂ ਨੂੰ ਜਾਣ ਦੀ ਅਪੀਲ ਵੀ ਕੀਤੀ | ਇਸ ਮੌਕੇ ਐੱਸ. ਡੀ. ਐੱਮ. ਮਨਜੀਤ ਕੌਰ ਨੇ ਕਿਹਾ ਕਿ 99 ਫ਼ੀਸਦੀ ਲੋਕ ਕਰਫ਼ਿਊ ਦੌਰਾਨ ਗੰਭੀਰ ਹਨ ਤੇ ਇਕ ਫ਼ੀਸਦੀ ਲੋਕ ਹੀ ਇਸ ਦਾ ਪਾਲਨ ਨਹੀਂ ਕਰ ਰਹੇ ਤੇ ਉਨ੍ਹਾਂ ਸਮਝਾਇਆ ਜਾ ਰਿਹਾ ਹੈ ਕਿ ਇਸ ਵਿਚ ਉਨ੍ਹਾਂ ਦੀ ਹੀ ਭਲਾਈ ਹੈ ਅਤੇ ਉਹ ਆਪਣੇ ਘਰਾਂ ਅੰਦਰ ਰਹਿ ਕੇ ਹੀ ਆਪਣੀ ਸਿਹਤ ਦਾ ਧਿਆਨ ਰੱਖਣ | ਇਸ ਮੌਕੇ ਅੱਜ ਸ਼ਹਿਰ ਅੰਦਰ ਸਿਰਫ਼ ਦਵਾਈਆਂ, ਸਬਜ਼ੀ ਤੇ ਹੋਰ ਖਾਣ ਪੀਣ ਵਾਲੇ ਸਮਾਨ ਆਦਿ ਦੀਆਂ ਦੁਕਾਨਾਂ ਹੀ ਖੁੱਲੀਆਂ ਰਹੀਆਂ | ਇਸ ਮੌਕੇ ਐੱਸ.ਡੀ.ਐੱਮ. ਮਨਜੀਤ ਕੌਰ ਨੇ ਸ਼ਹਿਰ ਅੰਦਰ ਵੱਖ-ਵੱਖ ਥਾਵਾਂ 'ਤੇ ਜਾ ਕੇ ਆਪਣੀ ਚੈਕਿੰਗ ਕੀਤੀ ਉੱਥੇ ਲੋਕਾਂ ਨੂੰ ਆਪਣੇ ਘਰਾਂ ਵਿਚੋਂ ਬਾਹਰ ਨਾ ਨਿਕਲਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਕਿਸੇ ਵੀ ਅਫ਼ਵਾਹ 'ਤੇ ਵਿਸ਼ਵਾਸ ਨਾ ਕਰਨ ਤੇ ਘਰਾਂ ਅੰਦਰ ਰਹਿ ਕੇ ਹੀ ਆਪਣੀ ਸਿਹਤ ਦਾ ਧਿਆਨ ਰੱਖਣ |
ਧੂਰੀ, (ਸੰਜੇ ਲਹਿਰੀ)- ਐੱਸ. ਡੀ. ਐੱਮ ਧੂਰੀ ਲਤੀਫ ਅਹਿਮਦ ਵਲੋਂ ਪਿੰਡ ਘਨੌਰੀ ਵਿਖੇ ਮੰਦਰਾਂ ਤੇ ਗੁਰਦੁਆਰੇ ਵਿਖੇ ਮੱਥਾ ਟੇਕਣ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਆਪਣੀ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਵਧਾਨੀਆਂ ਵਰਤਦੇ ਹੋਏ ਆਪਣੇ ਘਰ ਬੈਠ ਕੇ ਪਾਠ ਪੂਜਾ ਕਰਨ | ਇਸ ਮੌਕੇ ਉਨ੍ਹਾਂ ਵਲੋਂ ਸਿਵਲ ਹਸਪਤਾਲ ਸ਼ੇਰਪੁਰ ਦਾ ਦੌਰਾ ਕਰ ਕੇ ਲੋਕਾਂ ਨੂੰ ਕਰੋਨਾ ਬਾਰੇ ਜਾਗਰੂਕ ਕੀਤਾ ਗਿਆ, ਉਪਰੰਤ ਉਨ੍ਹਾਂ ਧੂਰੀ ਸ਼ਹਿਰ ਤੇ ਰੇਲਵੇ ਸਟੇਸ਼ਨ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਫਿਊ ਦੇ ਦੌਰਾਨ ਬਾਹਰ ਫਿਰਨ ਵਾਲਿਆਂ ਖਿਲਾਫ਼ ਪੁਲਿਸ ਵਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
(ਬਾਕੀ ਸਫਾ 8 'ਤੇ)
ਖਨੌਰੀ, (ਰਮੇਸ਼ ਕੁਮਾਰ)-ਕੋਰੋਨਾ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਦੇ ਲਈ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਵਿਚ ਕੱਲ੍ਹ ਤੋਂ ਹੀ ਕਰਫ਼ਿਊ ਲਗਾਇਆ ਹੋਇਆ ਹੈ | ਖਨੌਰੀ ਦੇ ਵਿਚ ਕਰਫ਼ਿਊ ਦੇ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਪੂਰੀ ਸਖ਼ਤਾਈ ਕੀਤੀ ਹੋਈ ਹੈ, ਕਿਸੇ ਵਿਅਕਤੀ ਨੂੰ ਕਰਫ਼ਿਊ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ | ਸਾਰੇ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਹੀ ਜਾਗਰੂਕ ਕੀਤਾ ਜਾ ਰਿਹਾ ਹੈ | ਕਰਫ਼ਿਊ ਦੇ ਦੌਰਾਨ ਅੱਜ ਵੀ ਖਨੌਰੀ ਸ਼ਹਿਰ ਬੰਦ ਰਿਹਾ ਤੇ ਕੋਈ ਵੀ ਦੁਕਾਨ ਨਹੀਂ ਖੁੱਲ੍ਹੀ | ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਹੋਈ ਪੂਰੀ ਸਖ਼ਤਾਈ ਦੇ ਕਾਰਨ ਸ਼ਹਿਰ ਜਾਂ ਪਿੰਡ ਦਾ ਕੋਈ ਵੀ ਲੋਕ ਕਰਫ਼ਿਊ ਦੌਰਾਨ ਆਪਣੇ ਘਰਾਂ ਤੋਂ ਬਾਹਰ ਨਹੀਂ ਆ ਰਿਹਾ ਹੈ | ਪ੍ਰਸ਼ਾਸਨ ਵਲੋਂ ਵੀ ਵਾਰ-ਵਾਰ ਅਨਾਊਾਸਮੈਂਟ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਕੋਈ ਵੀ ਵਿਅਕਤੀ ਆਪਣੇ ਘਰਾਂ ਤੋਂ ਬਾਹਰ ਨਿਕਲਦਾ ਹੈ ਤਾਂ ਉਸ ਦੇ ਿਖ਼ਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਵਲੋਂ ਕਰਫ਼ਿਊ ਦੌਰਾਨ ਜ਼ਿਆਦਾ ਸਖ਼ਤਾਈ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਦੇ ਲਈ ਹੀ ਕੀਤੀ ਜਾ ਰਹੀ ਹੈ |
ਭਵਾਨੀਗੜ੍ਹ, (ਪਵਿੱਤਰ ਸਿੰਘ ਬਾਲਦ)-ਵਿਸ਼ਵ ਭਰ ਵਿਚ ਫੈਲੀ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪਿੰਡ ਬਾਲਦ ਖ਼ੁਰਦ ਦੀ ਪੰਚਾਇਤ ਵਲੋਂ ਉਪਰਾਲਾ ਕਰਦੇ ਹੋਏ ਘਰ-ਘਰ ਜਾ ਕੇ ਮਾਸਕ ਵੰਡੇ ਗਏ ਤੇ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕੀਤਾ ਗਿਆ | ਇਸ ਸਬੰਧੀ ਪਿੰਡ ਦੇ ਸਰਪੰਚ ਦਰਸ਼ਨ ਸਿੰਘ ਜੱਜ ਨੇ ਕਿਹਾ ਕਿ ਲੋਕ ਇਸ ਸਬੰਧੀ ਪੂਰੀ ਤਰ੍ਹਾਂ ਸੁਚੇਤ ਹਨ ਤੇ ਸਰਕਾਰ ਦੀਆਂ ਹਿਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕਰ ਰਹੇ ਹਨ |
ਮਾਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ)- ਕੋੋਰੋਨਾ ਵਾਇਰਸ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋੋਰੀ ਵਲੋਂ ਸੰਗਰੂਰ ਜ਼ਿਲ੍ਹੇ ਵਿਚ ਲਗਾਏ ਗਏ ਕਰਫ਼ਿਊ ਦੌਰਾਨ ਮਾਲੇਰਕੋਟਲਾ ਤੇ ਅਹਿਮਦਗੜ੍ਹ ਸ਼ਹਿਰ ਦੇ ਆਮ ਲੋਕਾਂ ਨੰੂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਵਿਕਰਮਜੀਤ ਸਿੰਘ ਪਾਂਥੇ, ਐੱਸ. ਡੀ. ਐੱਮ. ਮਾਲੇਰਕੋਟਲਾ ਨੇ ਅੱਜ ਇੱਥੇ ਕੀਤਾ | ਸ੍ਰੀ ਪਾਂਥੇ ਨੇ ਕਿਹਾ ਕਿ ਡਿਪਟੀ ਕਮਿਸ਼ਨਰ, ਸੰਗਰੂਰ ਵਲੋਂ ਸੰਗਰੂਰ ਜ਼ਿਲ੍ਹੇ ਵਿਚ ਲਾਗੂ ਕੀਤੇ ਗਏ ਕਰਫ਼ਿਊ ਨੂੰ ਮਾਲੇਰਕੋਟਲਾ ਤੇ ਅਹਿਮਦਗੜ੍ਹ ਸਬ ਡਵੀਜ਼ਨਾਂ ਵਿਚ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ | ਸ੍ਰੀ ਪਾਂਥੇ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਰਾਹੀਂ ਆਮ ਲੋਕਾਂ ਦੀਆਂ ਮੁਢਲੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਸਵੇਰੇ 5 ਵਜੇ ਤੋਂ 8 ਵਜੇ ਤੱਕ ਦੁੱਧ ਦੀ ਸਪਲਾਈ ਘਰ-ਘਰ ਜਾ ਕੇ ਕੀਤੀ ਜਾ ਸਕੇਗੀ | ਕੋਈ ਵੀ ਵਿਅਕਤੀ ਦੁੱਧ ਲੈਣ ਲਈ ਬਾਹਰ ਨਹੀਂ ਜਾਵੇਗਾ ਤੇ 8 ਵਜੇ ਤੋਂ ਬਾਅਦ ਕੋਈ ਵੀ ਦੁੱਧ ਵੇਚਣ ਵਾਲਾ ਵਿਅਕਤੀ ਸੜਕਾਂ 'ਤੇ ਨਜ਼ਰ ਨਹੀਂ ਆਵੇਗਾ | ਇਸੇ ਤਰ੍ਹਾਂ ਸਬਜ਼ੀਆਂ ਅਤੇ ਫਰੂਟ ਦੀ ਸਵੇਰੇ 5 ਵਜੇ ਤੋਂ 8 ਵਜੇ ਤੱਕ ਹੀ ਸਪਲਾਈ ਹੋ ਸਕੇਗੀ | 7 ਵਜੇ ਤੋਂ ਬਾਅਦ ਕਿਸੇ ਨੂੰ ਵੀ ਸਬਜ਼ੀ ਜਾਂ ਫਰੂਟ ਵੇਚਣ ਦੀ ਇਜਾਜ਼ਤ ਨਹੀਂ ਹੋਵੇਗੀ | ਸ੍ਰੀ ਪਾਂਥੇ ਨੇ ਦੱਸਿਆ ਕਿ ਸਬਜ਼ੀਆਂ ਅਤੇ ਫਰੂਟ ਦੀ ਸਪਲਾਈ ਵੀ ਰੇਹੜੀਆਂ ਰਾਹੀਂ ਘਰ-ਘਰ ਹੀ ਹੋਵੇਗੀ, ਕੋਈ ਵੀ ਵਿਅਕਤੀ ਬਾਹਰ ਖ਼ਰੀਦਣ ਲਈ ਬਾਜ਼ਾਰ ਨਹੀਂ ਜਾਵੇਗਾ | ਸਬਜ਼ੀਆਂ ਅਤੇ ਫਰੂਟ ਵੇਚਣ ਵਾਲੇ ਵਿਅਕਤੀ ਇਹ ਵੀ ਯਕੀਨੀ ਬਣਾਉਣਗੇ ਕਿ ਉਨ੍ਹਾਂ ਨੇ ਆਪਣੇ ਹੱਥਾਂ ਵਿਚ ਗਲੱਬਜ਼ ਤੇ ਮੂੰਹ ਉਪਰ ਮਾਸਕ ਲਗਾਇਆ ਹੋਵੇ | ਸ੍ਰੀ ਪਾਂਥੇ ਨੇ ਕਿਹਾ ਕਿ ਇਸੇ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਮਰਜੰਸੀ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ, ਸੰਗਰੂਰ ਵਲੋਂ ਸ਼ਹਿਰ ਖੇਤਰ ਵਿਚ ਸਥਿਤ ਹਸਪਤਾਲਾਂ ਦੇ ਅੰਦਰ ਬਣੀਆਂ ਦਵਾਈਆਂ ਵਾਲੀਆਂ ਦੁਕਾਨਾਂ ਨੂੰ ਅਗਲੇ ਦੋ ਦਿਨਾਂ ਲਈ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਹਨ | ਇਸ ਤੋਂ ਬਾਅਦ ਸ਼ਹਿਰੀ ਖੇਤਰ ਵਿਚ ਰੋੋਟੇਸ਼ਨ ਦੇ ਹਿਸਾਬ ਨਾਲ ਦੋ ਮੈਡੀਕਲ ਸਟੋਰ ਹੀ ਖੁੱਲ੍ਹ ਸਕਣਗੇ ਤਾਂ ਜ਼ੋੋ ਆਮ ਲੋਕਾਂ ਨੰੂ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਇਸੇ ਤਰ੍ਹਾਂ ਪਸ਼ੂਆਂ ਦੇ ਚਾਰੇ ਨੂੰ ਮੁੱਖ ਰੱਖਦੇ ਹੋਏ ਡੇਅਰੀ ਫਾਰਮ, ਗਊਸ਼ਾਲਾਵਾਂ ਤੇ ਪੋਲਟਰੀ ਫਾਰਮ ਸਵੇਰੇ 5 ਵਜੇ ਤੋਂ 10 ਵਜੇ ਤੱਕ ਖੁੱਲ੍ਹਣਗੇ | ਸ੍ਰੀ ਪਾਂਥੇ ਨੇ ਆਮ ਲੋਕਾਂ ਨੰੂ ਅਪੀਲ ਕੀਤੀ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਤੇ ਕੋਈ ਵੀ ਵਿਅਕਤੀ ਖ਼ਰੀਦੋ ਫ਼ਰੋਖ਼ਤ ਕਰਨ ਲਈ ਬਾਜ਼ਾਰ ਨਾ ਜਾਵੇ | ਇਹ ਸਾਰੀਆਂ ਸਹੂਲਤਾਂ ਹਰ ਗਲੀ ਮੁਹੱਲੇ ਵਿਚ ਸਪਲਾਈ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਆਮ ਲੋਕ ਪ੍ਰਸ਼ਾਸਨ ਨੂੰ ਘਰਾਂ ਵਿਚ ਰਹਿ ਕੇ ਪੂਰਾ ਸਹਿਯੋਗ ਦੇਣ | ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸੜਕਾਂ ਉਪਰ ਬਿਨਾਂ ਮਤਲਬ ਤੋਂ ਘੁੰਮ ਰਹੇ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਛਾਹੜ, (ਜਸਵੀਰ ਸਿੰਘ ਔਜਲਾ)-ਕੋਰੋਨਾ ਦੇ ਵਾਇਰਸ ਨੂੰ ਰੋਕਣ ਲਈ ਨੌਜਵਾਨਾਂ ਵਲੋਂ ਪਿੰਡ ਦੀਆਂ ਗਲੀਆਂ ਵਿਚ ਸਪਰੇਅ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਛਾਹੜ ਦੇ ਸਰਪੰਚ ਪ੍ਰੀਤਮ ਸਿੰਘ ਪੀਤੂ ਨੇ ਦੱਸਿਆ ਕਿ ਇਸ ਬਿਮਾਰੀ ਤੋਂ ਨਿਜਾਤ ਪਾਉਣ ਲਈ ਨਿੰਮ ਨੂੰ ਉਬਾਲ ਕੇ ਤੇ ਉਸ ਵਿਚ ਡਿਟੋਲ, ਅਲਕੋਹਲ, ਕਲੀ ਨੂੰ ਮਿਲਾ ਕੇ ਮਿਸ਼ਰਨ ਤਿਆਰ ਕਰ ਕੇ ਉਸ ਦੀ ਸਪ੍ਰੇਅ ਗਲੀਆਂ ਵਿਚ ਕੀਤੀ ਜਾ ਰਹੀ ਹੈ | ਇਸ ਮੌਕੇ ਨਾਨਕ ਸਿੰਘ, ਕੁਲਵੀਰ ਸਿੰਘ, ਸਰਬਜੀਤ ਸਿੰਘ, ਨਾਇਬ ਸਿੰਘ, ਕੁਲਦੀਪ ਸਿੰਘ, ਸੁਖਚੈਨ ਸਿੰਘ ਚੈਨੀ, ਰਾਮ ਸਿੰਘ ਤੇ ਵਿੱਕੀ ਸਿੰਘ ਆਦਿ ਮੌਜੂਦ ਸਨ |
ਸ਼ੇਰਪੁਰ, (ਦਰਸਨ ਸਿੰਘ ਖੇੜੀ)-ਦੇਸ਼ ਵਿਚ ਵਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕਾਾ 'ਚ ਲੌਕ-ਡਾਉਨ ਪ੍ਰਤੀ ਵਰਤੀ ਜਾ ਰਹੀ ਲਾਪ੍ਰਵਾਹੀ ਦੀਆਾ ਰਿਪੋਰਟਾਾ ਉਪਰੰਤ ਕਰੜਾ ਰੁੱਖ ਅਪਣਾਉਂਦਿਆਾ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਸੂਬਾ ਪੱਧਰੀ ਕਰਫ਼ਿਊ ਲਾਉਣ ਦੇ ਹੁਕਮ ਦੇਣ ਤੋਂ ਬਾਅਦ ਦੁਕਾਨਾਾ ਅਤੇ ਆਵਾਜਾਈ ਜਿੱਥੇ ਬਿਲਕੁਲ ਬੰਦ ਸਨ, ਉੱਥੇ ਪੁਲਿਸ ਪ੍ਰਸ਼ਾਸਨ ਵਲੋਂ ਚਲਾਈ ਜਾ ਰਹੀ ਕਰੋਨਾ ਵਾਇਰਸ ਵਿਰੁੱਧ ਜਾਗਰੂਕਤਾ ਮੁਹਿੰਮ ਜ਼ੋਰਾਾ 'ਤੇ ਰਹੀ | ਈ-ਰਿਕਸ਼ਾ ਵਾਲਿਆਾ ਵਲੋਂ ਪਿੰਡ-ਪਿੰਡ ਜਾ ਕੇ ਪ੍ਰਚਾਰ ਕੀਤਾ ਤੇ ਲੋਕਾਾ ਨੂੰ ਮਹਾਾਮਾਰੀ ਤੋਂ ਬਚਣ ਲਈ ਕਰਫਿਊ ਦੌਰਾਨ ਘਰਾਾ ਵਿਚ ਰਹਿਣ ਅਤੇ ਭੀੜ ਇਕੱਠੀ ਨਾ ਕਰਨ ਲਈ ਹੋਕਾ ਦਿੱਤਾ ¢ ਸਬ ਡਵੀਜਨ ਧੂਰੀ ਦੇ ਐੱਸ.ਡੀ.ਐੱਮ. ਲਤੀਫ਼ ਅਹਿਮਦ ਨੇ ਅੱਜ ਸਵੇਰ ਸਮੇਂ ਸਰਕਾਰੀ ਹਸਪਤਾਲ ਸ਼ੇਰਪੁਰ ਵਿਖੇ ਪੁੱਜ ਕੇ ਡਿਊਟੀ ਡਾਕਟਰ ਮੁਹੰਮਦ ਨਦੀਮ ਸਲੀਮ ਮੈਡੀਕਲ ਅਫ਼ਸਰ ਨਾਲ ਸਿਹਤ ਸੇਵਾਵਾਾ ਦਾ ਨਿਰੀਖਣ ਕੀਤਾ¢ ਉਨ੍ਹਾਾ ਇਸ ਦੌਰਾਨ ਸ਼ੇਰਪੁਰ ਦੇ ਬੜੀ ਰੋਡ 'ਤੇ ਵੀ ਚੈੱਕਅਪ ਉਪਰੰਤ ਦਵਾਈ ਦੇ ਕੇ ਘਰ ਵਿਚ ਆਰਾਮ ਕਰਨ ਲਈ ਭੇਜੇ ਗਏ ਡਰਾਈਵਰ ਸਬੰਧੀ ਵੀ ਜਾਣਕਾਰੀ ਲਈ ਤੇ ਸਵੇਰੇ-ਸਵੇਰੇ ਸ਼ੀਤਲਾ ਮਾਤਾ ਦੇ ਮੰਦਰ ਵਿਚ ਪੁੱਜੇ ਸ਼ਰਧਾਲੂਆਾ ਨੂੰ ਆਪਣੀ ਦੂਰੀ ਬਣਾ ਕੇ ਮੱਥਾ ਟੇਕਣ ਦੀ ਅਪੀਲ ਕੀਤੀ¢ ਥਾਣਾ ਸ਼ੇਰਪੁਰ ਦੇ ਇੰਸਪੈਕਟਰ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਵੱਲੋਂ ਇਲਾਕੇ ਵਿਚ ਬਕਾਇਦਾ ਤੌਰ 'ਤੇ ਸਖਤੀ ਵਰਤਦੇ ਹੋਏ ਕੁੱਝ ਮਨਚਲਿਆਾ ਨੂੰ ਦੰਡ ਬੈਠਕਾਾ ਕਢਾ ਕੇ ਘਰਾਾ ਵਿਚ ਰਹਿਣ ਲਈ ਮਜਬੂਰ ਕੀਤਾ, ਨਾਲ ਹੀ ਸਿਵਲ ਹਸਪਤਾਲ ਦੇ 'ਓਟ ਸੈਂਟਰ' ਵਿਚ ਦਵਾਈ ਲੈਣ ਪੁੱਜੇ ਲੋਕਾਾ ਦੀ ਭੀੜ ਨੂੰ ਤਰਤੀਬ ਵਾਇਜ਼ ਬਾਹਰ ਬਿਠਾਇਆ¢
ਚੀਮਾਂ ਮੰਡੀ, (ਦਲਜੀਤ ਸਿੰਘ ਮੱਕੜ)-ਕਰਫਿਊ ਦੌਰਾਨ ਸਥਿਤੀ ਦਾ ਜਾਇਜ਼ਾ ਲੈਣ ਲਈ ਸੁਨਾਮ ਦੇ ਡੀ. ਐੱਸ. ਪੀ. ਸੁਖਵਿੰਦਰ ਸਿੰਘ ਨੇ ਚੀਮਾਂ ਮੰਡੀ ਦਾ ਦੌਰਾ ਕੀਤਾ | ਕਸਬੇ ਦੇ ਮੇਨ ਚੌਾਕ ਵਿਚ ਨਾਕਾਬੰਦੀ ਦੌਰਾਨ ਥਾਣਾ ਮੁਖੀ ਜਸਵੀਰ ਸਿੰਘ ਤੂਰ ਸਮੇਤ ਪੁਲਿਸ ਪਾਰਟੀ ਨੰੂ ਕਰਫਿਊ ਦੀ ਪਾਲਣਾ ਸਖ਼ਤੀ ਨਾਲ ਕੀਤੀ ਜਾਵੇ | ਇਲਾਕੇ ਦੇ ਪਿੰਡਾਂ ਵਿਚ ਪੁਲਿਸ ਪਾਰਟੀਆਂ ਭੇਜ ਕੇ ਲੋਕਾਂ ਦੇ ਗਰੁੱਪਾ ਵਿਚ ਇਕੱਠੇ ਹੋਣ ਤੋਂ ਰੋਕਿਆ ਜਾਵੇ | ਉਨ੍ਹਾਂ ਪੁਲਿਸ ਕਰਮਚਾਰੀਆਂ ਨੰੂ ਹਦਾਇਤ ਕੀਤੀ ਕਿ ਮੂੰਹ ਢੱਕ ਕੇ ਰੱਖਣ ਤੇ ਹਦਾਇਤਾਂ ਦੀ ਪਾਲਣਾ ਕਰਨ | 'ਅਜੀਤ' ਨਾਲ ਗੱਲਬਾਤ ਕਰਦਿਆ ਡੀ. ਐੱਸ. ਪੀ. ਨੇ ਕਿਹਾ ਕਿ ਪੁਲਿਸ ਲੋਕਾਂ ਦੀ ਭਲਾਈ ਲਈ ਆਪਣੀ ਡਿਊਟੀ ਨਿਭਾ ਰਹੀ ਹੈ | ਲੋਕ ਸਮਝਣ ਨੰੂ ਤਿਆਰ ਨਹੀਂ ਹਨ | ਉਨ੍ਹਾਂ ਸਖ਼ਤ ਚਿਤਾਵਨੀ ਦਿੱਤੀ ਕਿ ਕਰਫਿਊ ਦੌਰਾਨ ਕਿਸੇ ਨੇ ਨਿਯਮ ਤੋੜੇ ਤਾਂ ਪੁਲਿਸ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਲੌਾਗੋਵਾਲ, (ਵਿਨੋਦ, ਸ.ਸ. ਖੰਨਾ)-ਲੌਾਗੋਵਾਲ ਪੁਲਿਸ ਨੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਕਰਫਿਊ ਦੇ ਹੁਕਮਾਂ ਨੂੰ ਇਲਾਕੇ ਵਿਚ ਸਖ਼ਤੀ ਨਾਲ ਲਾਗੂ ਕੀਤਾ ਹੋਇਆ ਹੈ | ਲੌਾਗੋਵਾਲ ਸਮੇਤ ਨੇੜਲੇ ਪਿੰਡਾਂ ਵਿਚ ਪੁਲਿਸ ਦਾ ਸਖ਼ਤ ਪਹਿਰਾ ਰਿਹਾ ਅਤੇ ਇਲਾਕੇ ਵਿਚ ਪੂਰਾ ਦਿਨ ਸੁੰਨ ਪਸਰੀ ਰਹੀ | ਇਸ ਦੌਰਾਨ ਪੁਲਿਸ ਵਲੋਂ ਕਰਫਿਊ ਦੀ ਉਲਘੰਣਾਂ ਦੇ ਦੋਸ਼ਾਂ ਤਹਿਤ ਇਕ ਟਰਾਲਾ ਡਰਾਈਵਰ ਨੂੰ ਕਾਬੂ ਕਰ ਕੇ ਉਸ 'ਤੇ ਕੇਸ ਦਰਜ਼ ਕੀਤਾ ਹੈ | ਐੱਸ.ਐੱਚ.ਓ. ਬਲਵੰਤ ਸਿੰਘ ਨੇ ਦੱਸਿਆ ਕਿ ਜਦੋਂ ਸਰਕਾਰੀ ਹੁਕਮਾਂ ਤਹਿਤ ਕਰਫਿਊ ਨੂੰ ਲਾਗੂ ਕਰਨ ਲਈ ਬੱਸ ਸਟੈਂਡ ਲੌਾਗੋਵਾਲ 'ਤੇ ਸਹਿ. ਥਾਣੇਦਾਰ ਪ੍ਰੇਮ ਸਿੰਘ ਤੇ ਪੁਲਿਸ ਪਾਰਟੀ ਵਲੋਂ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਟਰਾਲਾ ਬਡਬਰ ਸਾਈਡ ਤੋਂ ਆਉਂਦਾ ਵਿਖਾਈ ਦਿੱਤਾ | ਇਸ ਟਰਾਲੇ ਨੂੰ ਰੋਕ ਕੇ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਟਰਾਲਾ ਕੋਇਲੇ ਨਾਲ ਭਰਿਆ ਹੋਇਆ ਸੀ ਤੇ ਚਾਰੇ ਪਾਸਿਆਂ ਤੋਂ ਤਰਪਾਲ ਨਾਲ ਢੱਕਿਆ ਹੋਇਆ ਸੀ | ਡਰਾਈਵਰ ਅਨੁਸਾਰ ਉਹ ਬਡਬਰ ਸਾਈਡ ਤੋਂ ਆ ਰਿਹਾ ਸੀ ਤੇ ਉਸਨੇ ਇਹ ਕੋਇਲਾ ਭੁੱਲਰ ਪਿੰਡੀ ਲੌਾਗੋਵਾਲ ਨਜ਼ਦੀਕ ਇਕ ਭੱਠੇ 'ਤੇ ਅਨਲੋਡ ਕਰਨਾ ਹੈ | ਇਸ ਸੰਬੰਧੀ ਟਰਾਲੇ ਦੇ ਡਰਾਈਵਰ ਬਲਰੂਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮਦਨੀਪੁਰ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਦੇ ਿਖ਼ਲਾਫ਼ ਕਰਫਿਊ ਦੀ ਉਲਘੰਣਾ ਸੰਬੰਧੀ ਕੇਸ ਦਰਜ਼ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਐੱਸ.ਐੱਚ.ਓ. ਨੇ ਦੱਸਿਆ ਕਿ ਇਲਾਕੇ ਵਿਚ ਕਰਫਿਊ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਹੈ | ਅੱਜ ਕਰਫਿਊ ਦੀ ਉਲਘੰਣਾ ਤਹਿਤ ਅੱਧੀ ਦਰਜ਼ਨ ਦੇ ਕਰੀਬ ਚਾਲਾਨ ਕੱਟ ਕੇ ਵਹੀਕਲਾਂ ਨੂੰ ਜ਼ਬਤ ਵੀ ਕੀਤਾ ਗਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਗੁਰੁਦਆਰਾ ਸ਼ਹੀਦ ਭਾਈ ਮਨੀ ਸਿੰਘ ਦੇ ਗ੍ਰੰਥੀ ਵਲੋਂ ਅੱਜ ਮਰਗ ਦੇ ਭੋਗ ਲਈ ਅਨਾਊਸਮੈਂਟ ਕੀਤੀ ਸੀ, ਜਿਸ ਦਾ ਪਤਾ ਲੱਗਣ 'ਤੇ ਗੰ੍ਰਥੀ ਦੀ ਤਾੜਨਾ ਕੀਤੀ ਗਈ ਤੇ ਮੁੜ ਅਨਾਊਸਮੈਂਟ ਕਰਵਾ ਕੇ ਇਕੱਠ ਹੋਣ ਤੋਂ ਰੋਕਿਆ ਗਿਆ | ਇਸ ਤੋਂ ਇਲਾਵਾ ਅੱਜ ਇਸ ਖ਼ੇਤਰ ਦੇ ਪਿੰਡਾਂ ਵਿਚ ਬਾਸੜੀਏ ਦਾ ਮੱਥਾ ਟੇਕਿਆ ਜਾਣਾ ਸੀ, ਪਰ ਪੂਰਨ ਮੁਸਤੈਦੀ ਦੇ ਚੱਲਦਿਆਂ ਕਿਸੇ ਨੂੰ ਵੀ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ |
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ)-ਕੋਰੋਨਾ ਵਾਇਰਸ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਸੂਬੇ ਵਿਚ ਕਰਫ਼ਿਊ 31 ਮਾਰਚ ਤੱਕ ਲਗਾਇਆ ਹੋਇਆ ਹੈ, ਪਰ ਕੁੱਝ ਲੋਕ ਕੋਰੋਨਾ ਵਾਇਰਸ ਨੂੰ ਲੈ ਕੇ ਅਜੇ ਵੀ ਗੰਭੀਰ ਨਹੀਂ, ਜਿਸ ਕਰਕੇ ਤੀਜੇ ਦਿਨ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਇੱਕਠੇ ਹੁੰਦੇ ਆਮ ਦੇਖੇ ਗਏ | ਇੱਥੋਂ ਤੱਕ ਕਿ ਲੋਕ ਸਕੂਟਰਾਂ ਤੇ ਕਾਰਾਂ 'ਤੇ ਸਫ਼ਰ ਵੀ ਕਰਦੇ ਰਹੇ | ਲੋਕਾਂ ਦੀ ਆਣਗਹਿਲੀ ਨੂੰ ਦੇਖਦਿਆ ਸੂਬੇ ਵਿਚ ਪੁਲਿਸ ਨੇ ਸਖ਼ਤੀ ਵਰਤੀ | ਖ਼ਾਸ ਕਰ ਸਫ਼ਰ ਕਰਨ ਵਾਲੇ ਲੋਕਾਂ 'ਤੇ ਪੁਲਿਸ ਨੇ ਚੰਗੀ ਡਾਂਗ ਫੇਰੀ | ਡਾਂਗਾਂ ਲੱਗਣ ਤੋਂ ਬਾਅਦ ਸੜਕਾਂ 'ਤੇ ਭੱਜਦੇ ਲੋਕਾਂ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆ ਹਨ | ਘਰਾਂ ਵਿਚ ਰਹਿਣ ਨਾਲ ਲੋਕ ਅਤੇ ਦੇਸ਼ ਕੋਰੋਨਾ ਬਿਮਾਰੀ ਤੋਂ ਬਚ ਸਕਦਾ ਹੈ, ਫਿਰ ਵੀ ਲੋਕ ਸਹਿਯੋਗ ਕਰਨ ਦੀ ਥਾਂ ਪੁਲਿਸ ਦੀਆ ਡਾਂਗਾ ਖਾ ਰਹੇ ਹਨ | ਲੋਕ ਸੁਚੇਤ ਹੋ ਕੇ ਘਰਾਂ ਵਿਚ ਰਹਿ ਕੇ ਦੇਸ਼ 'ਤੇ ਔਖੀ ਘੜੀ ਵਿਚ ਪ੍ਰਸ਼ਾਸਨ ਨੂੰ ਸਹਿਯੋਗ ਦੇਣ |
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਲਗਾਏ ਕਰਫ਼ਿਊ ਦੌਰਾਨ ਤੀਜੇ ਦਿਨ ਦਿੜ੍ਹਬਾ ਸ਼ਹਿਰ ਮੁਕੰਮਲ ਬੰਦ ਰਿਹਾ | ਕਸਬਾ ਸੂਲਰ ਘਰਾਟ ਤੇ ਪਿੰਡਾਂ ਵਿਚ ਵੀ ਦੁਕਾਨਾਂ ਬੰਦ ਰਹੀਆਂ | ਸਵੇਰ ਵੇਲੇ ਲੋਕ ਬਾਜ਼ਾਰ ਵਿਚ ਸਬਜ਼ੀ ਅਤੇ ਹੋਰ ਸਮਾਨ ਖਰੀਦਣ ਲਈ ਆਏ | ਬਾਅਦ ਵਿਚ ਪੁਲਿਸ ਨੇ ਜਬਰੀ ਸਬਜ਼ੀ ਵਾਲਿਆ ਤੇ ਹੋਰ ਦੁਕਾਨਾਂ ਬੰਦ ਕਰਵਾ ਦਿੱਤੀਆ | ਡੀ.ਐੱਸ.ਪੀ. ਸੁਖਨਿੰਦਰ ਸਿੰਘ ਕੈਰੋ ਦੀ ਅਗਵਾਈ ਹੇਠ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸੀ | ਐੱਸ. ਪੀ. (ਡੀ) ਸੰਗਰੂਰ ਹਰਿੰਦਰ ਸਿੰਘ ਨੇ ਇਲਾਕੇ ਦਾ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ | ਉਨ੍ਹਾਂ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ | ਉਲੰਘਣਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ | ਐੱਸ. ਡੀ. ਐੱਮ. ਮਨਜੀਤ ਸਿੰਘ ਚੀਮਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਲੋਕਾਂ ਵਲੋਂ ਪੂਰਾ ਸਹਿਯੇਗ ਮਿਲ ਰਿਹਾ ਹੈ | ਲੋਕ 31 ਮਾਰਚ ਤੱਕ ਬੰਦ ਨੂੰ ਵੀ ਪੂਰਾ ਸਹਿਯੋਗ ਦੇਣਗੇ |
(ਬਾਕੀ ਸਫਾ 9 'ਤੇ)
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ)- ਕਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਇਸ ਦੀ ਲਪੇਟ ਵਿਚ ਕਾਫ਼ੀ ਦੇਸ਼ ਪ੍ਰਭਾਵਿਤ ਹੋ ਰਹੇ ਹਨ, ਜਿਸ ਨੂੰ ਧਿਆਨ ਵਿਚ ਰੱਖਦਿਆਂ ਮਲੇਰਕੋਟਲਾ ਪ੍ਰਸ਼ਾਸਨ ਵੀ ਪੱਬਾਂ ਭਾਰ ਹੋ ਕੇ ਆਪਣੀ ਡਿਊਟੀ ਨਿਭਾਅ ਰਿਹਾ ਹੈ | ਜਿਸ ਨੰੂ ਲੈ ਕੇ ਸ਼ਹਿਰ ਮਲੇਰਕੋਟਲਾ ਦੇ ਵੱਖ-ਵੱਖ ਬਾਜ਼ਾਰਾਂ ਤੇ ਮੁਹੱਲਿਆਂ ਵਿਚ ਜਾ ਕੇ ਸੋਡੀਅਮ ਕਲੋਰਾਇਡ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਨਗਰ ਕੌਾਸਲ ਦੇ ਅਧਿਕਾਰੀ ਇਸ ਕੰਮ ਨੂੰ ਅੰਜਾਮ ਦੇ ਰਹੇ ਹਨ | ਉੱਧਰ ਗੱਡੀਆਂ 'ਤੇ ਲਾਊਡ ਸਪੀਕਰ ਲਗਾ ਕੇ ਲੋਕਾਂ ਨੂੰ ਆਪਣੇ-ਆਪਣੇ ਘਰਾਂ ਅੰਦਰ ਰਹਿਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਵਿਕਰਮਜੀਤ ਸਿੰਘ ਪਾਂਥੇ ਐੱਸ.ਡੀ.ਐੱਮ. ਮਲੇਰਕੋਟਲਾ ਨੇ ਵੀ ਲੋਕਾਂ ਘਰਾਂ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਤੇ ਲੋਕਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਲਈ ਕਿਹਾ ਤਾਂ ਜੋ ਆਪਾਂ ਰਲ ਮਿਲ ਕੇ ਇਸ ਨਾਮੁਰਾਦ ਬਿਮਾਰੀ ਨੂੰ ਰੋਕਣ ਵਿਚ ਕਾਮਯਾਬ ਹੋ ਸਕੀਏ ਇਸੇ ਵਿਚ ਹੀ ਸਭ ਦਾ ਭਲਾ ਹੈ | ਉੱਧਰ ਕਰਫ਼ਿਊ ਦੇ ਚੱਲਦਿਆਂ ਸ਼ਹਿਰ ਵਿਖੇ ਹਰ ਪਾਸੇ ਸੁੰਨਸਾਨ ਦਿਖਾਈ ਦਿੱਤਾ ਤੇ ਪੁਲਿਸ ਵਲੋਂ ਵੀ ਆਉਣ ਜਾਣ ਲੋਕਾਂ ਨਾਲ ਸਖ਼ਤੀ ਵਰਤੀ ਜਾ ਰਹੀ ਹੈ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ)- ਕੋਰੋਨਾ ਵਾਇਰਸ ਦੇ ਨੂੰ ਲੈ ਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਪੁਲਿਸ ਵਲੋਂ ਡੰਡਾ ਕਾਰਵਾਈ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਲੰਘੇ ਦਿਨ ਤੋਂ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਹਦਾਇਤ ਦਿੰਦਿਆਂ ਕਰਫ਼ਿਊ ਦਾ ਐਲਾਨ ਕੀਤਾ ਗਿਆ, ਪਰ ਇਸ ਦੇ ਬਾਵਜੂਦ ਵੀ ਤਮਾਸ਼ਬੀਨ ਲੋਕ ਕਾਨੂੰਨ ਦੀ ਪਰਵਾਹ ਨਾ ਕਰਦਿਆਂ ਸ਼ਹਿਰ ਤੇ ਸੜਕਾਂ 'ਤੇ ਘੁੰਮਦੇ ਨਜ਼ਰ ਆਏ ਜਿਨ੍ਹਾਂ 'ਤੇ ਸਖ਼ਤੀ ਕਰਦਿਆਂ ਪੁਲਿਸ ਨੂੰ ਉਨ੍ਹਾਂ 'ਤੇ ਡੰਡਾ ਫੇਰਨਾ ਪਿਆ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਿਆਰ ਨਾਲ ਸਮਝਾਉਣ ਦੇ ਬਾਵਜੂਦ ਲੋਕ ਘਰਾਂ ਵਿਚ ਨਹੀਂ ਟਿਕ ਰਹੇ, ਇਸੇ ਕਰ ਕੇ ਪੁਲਿਸ ਵਲੋਂ ਟੀਮਾਂ ਬਣਾ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਜਾ ਕੇ ਘਰਾਂ ਤੋਂ ਬਾਹਰ ਫਿਰਦੇ ਲੋਕਾਂ 'ਤੇ ਸਖ਼ਤੀ ਕੀਤੀ ਜਾ ਰਹੀ ਹੈ, ਜੋ ਕਰਫ਼ਿਊ ਲੱਗਣ ਤੱਕ ਜਾਰੀ ਰਹੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਵਲੋਂ ਪਿੰਡਾਂ ਵਿਚ ਵੀ ਸਖ਼ਤੀ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਇਕੱਠੇ ਹੋ ਕੇ ਘਰਾਂ ਤੋਂ ਬਾਹਰ ਨਾ ਨਿਕਲਣ |
ਧਰਮਗੜ੍ਹ, (ਗੁਰਜੀਤ ਸਿੰਘ ਚਹਿਲ)-ਪੁਲਿਸ ਲੋਕਾਂ ਦੀ ਸੁਰੱਖਿਆ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਰਹੀ ਹੈ, ਇਸ ਕਰ ਕੇ ਲੋਕ ਖ਼ੁਦ ਆਪਣੀ ਅਤੇ ਪੁਲਿਸ ਦੀ ਸੁਰੱਖਿਆ ਲਈ ਘਰਾਂ 'ਚ ਰਹਿਣ ਤਾਂ ਜੋ ਕਰੋਨਾ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ | ਉਕਤ ਸ਼ਬਦਾਂ ਦਾ ਪ੍ਰਗਟਾਵਾ ਥਾਣਾ ਧਰਮਗੜ੍ਹ ਦੇ ਐੱਸ.ਐੱਚ.ਓ. ਸਬ ਇੰਸਪੈਕਟਰ ਨਰਿੰਦਰ ਸਿੰਘ ਨੇ ਇਸ 'ਅਜੀਤ' ਪ੍ਰਤੀਨਿਧ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕਰੋਨਾ ਵਾਈਰਸ ਤੋਂ ਬਚਣ ਲਈ ਕਰਫਿਉ ਦੇ ਬਾਵਜੂਦ ਲੋਕ ਸਾਵਧਾਨੀ ਵਰਤਦੇ ਹੋਏ, ਜਿਨ੍ਹਾਂ ਹੋ ਸਕੇ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ | ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰਾਂ 'ਚ ਰਹਿ ਕੇ ਹੀ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ | ਉਨ੍ਹਾਂ ਕਿਹਾ ਕਿ ਮੀਡੀਆ ਇਸ ਵਾਇਰਸ ਤੇ ਮਰੀਜ਼ਾਂ ਬਾਰੇ ਸਹੀ ਜਾਣਕਾਰੀ ਦੇ ਰਿਹਾ ਹੈ, ਜਿਸ ਕਰ ਕੇ ਪੱਤਰਕਾਰਾਂ, ਏਜੰਟਾਂ ਤੇ ਹਾਕਰਾਂ ਨੂੰ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਲਈ ਕਰਫ਼ਿਊ ਦੌਰਾਨ ਵੀ ਖੁੱਲ੍ਹ ਦਿੱਤੀ ਗਈ ਹੈ | ਇਸ ਮੌਕੇ ਥਾਣਾ ਧਰਮਗੜ੍ਹ ਦਾ ਸਟਾਫ਼ ਮੌਜੂਦ ਸੀ |
ਨਦਾਮਪੁਰ, ਚੰਨੋਂ, (ਹਰਜੀਤ ਸਿੰਘ ਨਿਰਮਾਣ)-ਤਹਿਸੀਲ ਭਵਾਨੀਗੜ੍ਹ ਦੇ ਪਿੰਡ ਰਾਜਪੁਰਾ ਦੇ ਨੌਜਵਾਨਾਂ ਨੇ ਸਾਰੇ ਪਿੰਡ 'ਚ ਸੈਨੇਟਾਇਜਰ ਦਾ ਛਿੜਕਾਅ ਕੀਤਾ ਤਾਾ ਜੋ ਪਿੰਡ ਵਿਚ ਸਾਫ਼ ਸਫ਼ਾਈ ਹੋਣ ਕਰ ਕੇ ਕੋਰੋਨਾ ਜਿਹੀ ਨਾਮੁਰਾਦ ਬਿਮਾਰੀ ਤੋਂ ਬਚਿਆ ਜਾ ਸਕੇ | ਨੌਜਵਾਨਾਂ ਦੇ ਇਸ ਉਪਰਾਲੇ ਦੀ ਪਿੰਡ ਵਾਸੀਆਂ ਦੇ ਨਾਲ-ਨਾਲ ਇਲਾਕਾ ਨਿਵਾਸੀਆਂ ਨੇ ਵੀ ਸ਼ਲਾਘਾ ਕੀਤੀ ਹੈ | ਜੇਕਰ ਸਾਰੇ ਨੌਜਵਾਨ ਰਾਜਪੁਰੇ ਦੇ ਇਨ੍ਹਾਂ ਨੌਜਵਾਨਾਂ ਵਾਂਗ ਆਪਣੇ ਆਪਣੇ ਗਲੀ, ਮੁਹੱਲਿਆਂ, ਪਿੰਡਾਂ, ਸ਼ਹਿਰਾਂ 'ਚ ਜਿੱਥੇ ਵੀ ਤੁਹਾਨੂੰ ਠੀਕ ਲੱਗੇ ਛਿੜਕਾਅ ਕਰਨ ਲੱਗ ਪਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਮੁਕਤ ਹੋ ਜਾਵਾਂਗੇ |
ਮੂਣਕ, (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)-ਕੋਰੋਨਾ ਵਾਇਰਸ ਸਬੰਧੀ ਲਗਾਏ ਕਰਫ਼ਿਊ ਦੀ ਤੇ ਡੀ. ਸੀ. ਸੰਗਰੂਰ ਦੇ ਹੁਕਮਾਾ ਦੀ ਉਲੰਘਣਾ ਕਰਨ ਦੇ ਜੁਰਮ ਤਹਿਤ ਵੱਖ-ਵੱਖ ਮੁਕੱਦਮਿਆਾ 'ਚ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਤੇ ਬਾਬੂ ਸਿੰਘ ਵਲੋਂ 9 ਵਿਅਕਤੀਆਾ ਬਲਵੀਰ ਸਿੰਘ, ਮਨਪ੍ਰੀਤ ਸਿੰਘ, ਬਿਕਰਮ ਜੀਤ ਸਿੰਘ, ਗਗਨਦੀਪ ਸਿੰਘ ਸਾਰੇ ਵਾਸੀ ਮੂਣਕ, ਪ੍ਰਮੋਦ ਕੁਮਾਰ, ਸੁਬੋਧ ਕੁਮਾਰ, ਗੁਰਦੀਪ ਸਿੰਘ, ਨਰੇਸ਼ ਕੁਮਾਰ, ਸ਼ੇਖ਼ ਹਸਨ ਵਾਸੀ ਗੌਾਸਾ ਦੇ ਵਿਰੁੱਧ ਮਾਮਲੇ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ¢
ਨਦਾਮਪੁਰ, ਚੰਨੋਂ, (ਹਰਜੀਤ ਸਿੰਘ ਨਿਰਮਾਣ)- ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਕਰੋਨਾ ਵਾਇਰਸ ਦੇ ਬਚਾਅ ਲਈ ਕਰਫ਼ਿਊ ਤੇ ਲੌਕ-ਆਊਟ ਦੌਰਾਨ ਰੋਜ਼ਾਨਾ ਦਿਹਾੜੀ ਕਰ ਕੇ ਰੋਜ਼ਗਾਰ ਕਰਨ ਵਾਲੇ ਮਜ਼ਦੂਰਾਂ ਅਤੇ ਹੋਰ ਲੋੜਵੰਦ ਲੋਕਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ | ਅੱਜ ਇੱਥੇ ਯੂਨੀਅਨ ਦੇ ਕੌਮੀ ਮੀਤ ਪ੍ਰਧਾਨ ਕਾਮਰੇਡ ਭੂਪ ਚੰਦ ਚੰਨੋਂ ਨੇ ਕਿਹਾ ਕਿ ਸੰਸਾਰ ਵਿਆਪੀ ਫੈਲ ਰਹੀ ਕਰੋਨਾ ਵਾਇਰਸ ਦੇ ਬਚਾਅ ਲਈ ਪ੍ਰਧਾਨ ਮੰਤਰੀ ਨਰਿੰਦਰ ਕੁਮਾਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਰਫ਼ਿਊ ਅਤੇ ਲੌਕ ਆਊਟ ਦਾ ਸੱਦਾ ਦੇਣ ਨਾਲ ਕਿਸੇ ਦੇ ਵੀ ਮੱਤਭੇਦ ਨਹੀਂ ਹਨ, ਪਰ ਇਹ ਐਲਾਨ ਹੀ ਕਾਫ਼ੀ ਨਹੀਂ ਹੈ | ਉਨ੍ਹਾਂ ਕਿਹਾ ਕਿ ਮੋਦੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਐਲਾਨ ਦੇ ਨਾਲ ਹੀ ਮਜ਼ਦੂਰਾਂ ਤੇ ਹਰ ਰੋਜ਼ ਰੋਟੀ ਰੋਜ਼ੀ ਕਮਾਉਣ ਵਾਲੇ ਲੋਕਾਂ ਲਈ ਆਰਥਿਕ ਪੈਕੇਜ ਦਾ ਐਲਾਨ ਕਰਨਾ ਵੀ ਜ਼ਰੂਰੀ ਸੀ | ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਆਰਥਿਕ ਪੈਕੇਜ ਤੋਂ ਇਹ ਮਿਹਨਤਕਸ਼ ਵਰਗ ਬੀਮਾਰੀ ਦੇ ਨਾਲ-ਨਾਲ ਭੁੱਖ ਮਰੀ ਨਾਲ ਵੀ ਮਰਨ ਲਈ ਵੀ ਮਜਬੂਰ ਹੋ ਜਾਵੇਗਾ | ਕਾਮਰੇਡ ਭੂਪ ਚੰਦ ਨੇ ਕਿਹਾ ਕਿ ਜਿਸ ਤਰ੍ਹਾਂ ਕੇਰਲਾ ਸਰਕਾਰ ਨੇ ਹੋਰ ਸਹੂਲਤਾਂ ਸਮੇਤ ਵੀਹ ਹਜ਼ਾਰ ਕਰੋੜ ਰੁਪਏ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਆਰਥਿਕ ਸਹਾਇਤਾ ਦੇ ਐਲਾਨ ਕੀਤੇ ਹਨ, ਉਸ ਨਾਲ ਇਨ੍ਹਾਂ ਲੋੜਵੰਦ ਲੋਕਾਾ ਨੂੰ ਬਹੁਤ ਵੱਡਾ ਫ਼ਾਇਦਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਕੌਮੀ ਬਿਪਤਾ ਸਮੇਂ ਸਰਕਾਰਾਾ ਦੀ ਹੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਘਰਾਂ ਵਿਚ ਬੰਦ ਲੋਕਾਾ ਨੂੰ ਅਨਾਜ, ਦਵਾਈ ਤੇ ਹੋਰ ਜ਼ਰੂਰੀ ਸਹੂਲਤਾਾ ਉਪਲਬਧ ਕਰਵਾਉਣ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਹੋਰ ਰਾਸ਼ਨ ਦੇਣ ਦੀ ਥਾਂ ਸਸਤੀ ਕਣਕ ਵਾਲੇ ਕਾਰਡ ਕੱਟ ਦਿੱਤੇ ਹਨ, ਜਿਸ ਨਾਲ ਲੋੜਵੰਦ ਲੋਕਾਾ ਵਿਚ ਹਾਹਾ ਕਾਰ ਮੱਚੀ ਪਈ ਹੈ | ਉਨ੍ਹਾਂ ਇਹੋ ਜਿਹੇ ਹਾਲਾਤਾਂ ਦਾ ਨਜਾਇਜ਼ ਫ਼ਾਇਦਾ ਉਠਾ ਕੇ ਕਾਲਾ ਬਾਜ਼ਾਰੀ ਕਰਨ ਵਾਲਿਆਾ ਨੂੰ ਵੀ ਸਖ਼ਤੀ ਨਾਲ ਨਜਿੱਠਣ ਦੀ ਮੰਗ ਕੀਤੀ |
ਲਹਿਰਾਗਾਗਾ, (ਸੂਰਜ ਭਾਨ ਗੋਇਲ)-ਕਰਫ਼ਿਊ ਦੌਰਾਨ ਉਲੰਘਣਾ ਕਰਨ ਵਾਲੇ ਵਿਅਕਤੀਆਂ ਿਖ਼ਲਾਫ਼ ਪੁਲਿਸ ਨੇ ਸਖ਼ਤੀ ਵਰਤਦਿਆਂ ਪਰਚੇ ਦਰਜ ਕੀਤੇ ਹਨ | ਡੀ.ਐੱਸ.ਪੀ ਲਹਿਰਾਗਾਗਾ ਬੂਟਾ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਵਿਅਕਤੀ ਪੰਜਾਬ ਸਰਕਾਰ ਵਲੋਂ ਲਗਾਏ ਕਰਫਿਊ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ | ਇਸ ਲਈ ਸਖ਼ਤੀ ਵਰਤਦਿਆਂ ਅੱਜ ਪੰਜ ਵਿਅਕਤੀਆਂ ਉੱਪਰ ਕਾਨੂੰਨੀ ਕਾਰਵਾਈ ਕਰਦਿਆਂ ਪਰਚੇ ਦਰਜ ਕਰਕੇ ਗਿ੍ਫ਼ਤਾਰ ਕੀਤਾ ਹੈ | ਸ੍ਰੀ ਗਿੱਲ ਨੇ ਕਿਹਾ ਕਿ ਸ਼ਹਿਰ ਤੇ ਹਲਕੇ ਦੇ ਲੋਕਾਂ ਨੂੰ ਘੱਟ ਜਾਣਕਾਰੀ ਹੋਣ ਕਰ ਕੇ ਅੱਜ ਕੁੱਝ ਛੋਟ ਦਿੱਤੀ ਗਈ, ਕੱਲ੍ਹ ਨੂੰ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਹੋਰ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਸੂਬੇ ਚ ਕਰਫੂ ਦੇ ਹੁਕਮ ਲਾਗੂ ਹਨ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ |
ਨਦਾਮਪੁਰ, ਚੰਨੋਂ, (ਹਰਜੀਤ ਸਿੰਘ ਨਿਰਮਾਣ)-ਸਥਾਨਕ ਪਿੰਡ ਨਦਾਮਪੁਰ ਦੀ ਰੱਬ ਸੁੱਖ ਰੱਖੇ ਲੋਕ ਭਲਾਈ ਸੰਸਥਾ (ਰਜਿ.) ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਪਿੰਡ ਦੇ ਮਿੰਨੀ ਪ੍ਰਾਇਮਰੀ ਸਿਹਤ ਕੇਂਦਰ ਦੀ ਮੁਖੀ ਡਾ. ਪ੍ਰੀਤੀ ਗੌਤਮ ਤੇ ਸਮੂਹ ਸਟਾਫ਼ ਨਾਲ ਮੀਟਿੰਗ ਕਰਕੇ ਕਰੋਨਾ ਵਾਇਰਸ ਿਖ਼ਲਾਫ਼ ਜਾਗਰੂਕਤਾ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ | ਇਸ ਮੌਕੇ ਡਾ. ਪ੍ਰੀਤੀ ਗੌਤਮ ਨੇ ਦੱਸਿਆ ਕਿ ਪਿੰਡ ਵਿਚ ਵਾਰ-ਵਾਰ ਅਨਾਊਾਸਮੈਂਟ ਕਰਵਾ ਕੇ ਲੋਕਾਂ ਨੂੰ ਸੁਚੇਤ ਤੇ ਸੁਰੱਖਿਅਤ ਰਹਿਣ ਬਾਰੇ ਕਿਹਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਘਰਾਾ ਤੋਂ ਬਾਹਰ ਨਾ ਨਿਕਲਣ ਦੀਆਂ ਸਰਕਾਰੀ ਹਿਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ | ਇਸ ਮੌਕੇ ਇਹ ਫ਼ੈਸਲਾ ਲਿਆ ਪਿੰਡ ਵਿਚ 400 ਮਾਸਕ ਤਾਂ ਹੁਣੇ ਹੀ ਐਮਰਜੈਂਸੀ ਵਾਲੇ ਲੋਕਾਂ ਤੱਕ ਵੰਡ ਦਿੱਤੇ ਜਾਣਗੇ | ਮਲੇਰਕੋਟਲਾ- ਕਰਫ਼ਿਊ ਦੌਰਾਨ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੈਟਰੋਲ ਪੰਪ ਤੇ ਮੈਡੀਕਲ ਸਟੋਰ ਖੋਲ੍ਹਣ ਲਈ ਬਾਕਾਇਦਾ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ | ਹੁਣ ਨਿਯਤ ਤਾਰੀਖ਼ ਨੂੰ ਕੇਵਲ ਉਹੀ ਪੈਟਰੋਲ ਪੰਪ ਤੇ ਮੈਡੀਕਲ ਸਟੋਰ ਖੁੱਲ੍ਹੇ ਰਹਿਣਗੇ ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਅਧਿਕਾਰਤ ਕੀਤਾ ਹੈ | ਐੱਸ.ਡੀ.ਐੱਮ . ਮਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ ਮੁਤਾਬਿਕ ਜ਼ਿਲ੍ਹਾ ਕੰਟਰੋਲਰ ਫੂਡ ਤੇ ਸਪਲਾਈਜ਼ ਸੰਗਰੂਰ ਵਲੋਂ 26 ਮਾਰਚ ਨੂੰ ਮਲੇਰਕੋਟਲਾ ਤੇ ਅਹਿਮਦਗੜ੍ਹ ਸਬ ਡਿਵੀਜ਼ਨਾਂ ਅੰਦਰ ਰਿਜ਼ਵਾਨ ਫਿਲਿੰਗ ਸਟੇਸ਼ਨ ਮਲੇਰਕੋਟਲਾ, ਉੱਪਲ ਫਿਲਿੰਗ ਸਟੇਸ਼ਨ ਸੰਦੌੜ ਤੇ ਸੁਪਰ ਫਿਲਿੰਗ ਸਟੇਸ਼ਨ, ਗਿੱਲ ਐੱਚ.ਪੀ. ਸੈਂਟਰ ਅਮਰਗੜ੍ਹ ਤੇ ਸੁਪਰ ਫਿਲਿੰਗ ਸਟੇਸ਼ਨ ਅਹਿਮਦਗੜ੍ਹ, ਮਿਤੀ 31 ਮਾਰਚ ਨੂੰ ਪਿਪਲੀ ਫਿਲਿੰਗ ਸਟੇਸ਼ਨ ਮਲੇਰਕੋਟਲਾ, ਸੁਪਰ ਫਿਊਲ ਸੈਂਟਰ ਬਾਗੜੀਆਂ, ਇੰਜੀ. ਫਿਲਿੰਗ ਸਟੇਸ਼ਨ ਦਸੌਾਧਾ ਸਿੰਘ ਵਾਲਾ ਹੀ ਖੁੱਲੇ੍ਹ ਰਹਿਣਗੇ | ਸ੍ਰੀ ਪਾਂਥੇ ਨੇ ਦੱਸਿਆ ਕਿ ਸਿਵਲ ਸਰਜਨ ਸੰਗਰੂਰ ਵਲੋਂ ਵੀ ਕਰਫ਼ਿਊ ਦੌਰਾਨ ਮੈਡੀਕਲ ਸਟੋਰ ਖੁੱਲੇ੍ਹ ਰੱਖਣ ਲਈ ਬਾਕਾਇਦਾ ਤਰਤੀਬਵਾਰ ਤਰੀਕਾਂ ਨਿਰਧਾਰਿਤ ਕਰ ਦਿੱਤੀਆਂ ਹਨ | ਸਿਵਲ ਸਰਜਨ ਵਲੋਂ ਜਾਰੀ ਸੂਚੀ ਮੁਤਾਬਿਕ 25 ਮਾਰਚ ਨੂੰ ਸਟੇਡੀਅਮ ਰੋਡ ਮਲੇਰਕੋਟਲਾ ਵਿਖੇ ਮੂਨ ਮੈਡੀਕੋਜ਼, ਸਿਵਲ ਹਸਪਤਾਲ ਮਲੇਰਕੋਟਲਾ ਸਾਹਮਣੇ ਸੋਹੀ ਮੈਡੀਕੋਜ਼, ਸਰਾਓ ਹਸਪਤਾਲ ਅਹਿਮਦਗੜ੍ਹ ਅੰਦਰਲੇ ਸਰਾਓ ਮੈਡੀਕੋਜ਼, ਹਿੰਦ ਹਸਪਤਾਲ ਅਹਿਮਦਗੜ੍ਹ ਅੰਦਰਲੇ ਹਿੰਦ ਮੈਡੀਕੋਜ਼, ਸਿਵਲ ਹਸਪਤਾਲ ਅਮਰਗੜ੍ਹ ਸਾਹਮਣੇ ਕਲਗ਼ੀਧਰ ਮੈਡੀਕੋਜ਼ ਅਤੇ ਨਿਊ ਰਾਜ ਮੈਡੀਕੋਜ਼ ਅਮਰਗੜ੍ਹ, 26 ਮਾਰਚ ਨੂੰ ਸਿਵਲ ਹਸਪਤਾਲ ਮਲੇਰਕੋਟਲਾ ਸਾਹਮਣੇ ਜੈਨ ਮੈਡੀਕੋਜ਼, ਥਿੰਦ ਮੈਡੀਕਲ ਹਾਲ ਕਿਲ੍ਹਾ ਰਹਿਮਤਗੜ੍ਹ ਮਲੇਰਕੋਟਲਾ, ਸੂਦ ਹਸਪਤਾਲ ਅਹਿਮਦਗੜ੍ਹ ਅੰਦਰਲੇ ਸੂਦ ਮੈਡੀਕੋਜ਼, ਸਰਾਓ ਹਸਪਤਾਲ ਅਹਿਮਦਗੜ੍ਹ ਅੰਦਰਲੇ ਸਰਾਓ ਮੈਡੀਕੋਜ਼, ਕਿ੍ਸ਼ਨਾ ਮੈਡੀਕਲ ਹਾਲ ਅਮਰਗੜ੍ਹ ਤੇ ਗੁਰੁ ਨਾਨਕ ਮੈਡੀਕਲ ਹਾਲ ਅਮਰਗੜ੍ਹ, 27 ਮਾਰਚ ਨੂੰ ਸਿਵਲ ਹਸਪਤਾਲ ਮਲੇਰਕੋਟਲਾ ਸਾਹਮਣੇ ਸਿੰਘ ਮੈਡੀਕੋਜ਼, ਦਿਲਸ਼ਾਦ ਮੈਡੀਕੋਜ਼ ਮਾਨਾਂ ਫਾਟਕ ਮਲੇਰਕੋਟਲਾ, ਹਿੰਦ ਹਸਪਤਾਲ ਅਹਿਮਦਗੜ੍ਹ ਅੰਦਰਲੇ ਹਿੰਦ ਮੈਡੀਕੋਜ਼, ਸੂਦ ਹਸਪਤਾਲ ਅਹਿਮਦਗੜ੍ਹ ਅੰਦਰਲੇ ਸੂਦ ਮੈਡੀਕੋਜ਼, ਸਿਵਲ ਹਸਪਤਾਲ ਅਮਰਗੜ੍ਹ ਸਾਹਮਣੇ ਕਲਗ਼ੀਧਰ ਮੈਡੀਕੋਜ਼ ਅਤੇ ਨਿਊ ਰਾਜ ਮੈਡੀਕੋਜ਼ ਅਮਰਗੜ੍ਹ, 28 ਮਾਰਚ ਨੂੰ ਚੌਧਰੀ ਮੈਡੀਕਲ ਹਾਲ ਸੱਟਾ ਚੌਕ ਮਲੇਰਕੋਟਲਾ, ਨਵੀਨ ਮੈਡੀਕਲ ਹਾਲ ਸਰੌਦ ਰੋਡ ਮਲੇਰਕੋਟਲਾ, ਸਰਾਓ ਹਸਪਤਾਲ ਅਹਿਮਦਗੜ੍ਹ ਅੰਦਰਲੇ ਸ਼ਰਾਬ ਮੈਡੀਕੋਜ਼, ਹਿੰਦ ਹਸਪਤਾਲ ਅਹਿਮਦਗੜ੍ਹ ਅੰਦਰਲੇ ਹਿੰਦ ਮੈਡੀਕੋਜ਼, ਜੈਨ ਮੈਡੀਕੋਜ਼ ਅਮਰਗੜ੍ਹ ਤੇ ਸਿਵਲ ਹਸਪਤਾਲ ਅਮਰਗੜ੍ਹ ਸਾਹਮਣੇ ਕਲਗ਼ੀਧਰ ਮੈਡੀਕੋਜ਼, 29 ਮਾਰਚ ਨੂੰ ਸਿਵਲ ਹਸਪਤਾਲ ਮਲੇਰਕੋਟਲਾ ਸਾਹਮਣੇ ਸ਼ਮਸ਼ਾਦ ਮੈਡੀਕੋਜ਼, ਆਲਮ ਮੈਡੀਕਲ ਹਾਲ ਮਲੇਰਕੋਟਲਾ, ਸੂਦ ਹਸਪਤਾਲ ਅਹਿਮਦਗੜ੍ਹ ਅੰਦਰਲੇ ਸੂਦ ਮੈਡੀਕੋਜ਼, ਸਰਾਓ ਹਸਪਤਾਲ ਅਹਿਮਦਗੜ੍ਹ ਅੰਦਰਲੇ ਸਰਾਓ ਮੈਡੀਕੋਜ਼, ਗੁਰੁ ਨਾਨਕ ਮੈਡੀਕਲ ਹਾਲ ਅਮਰਗੜ੍ਹ ਤੇ ਕਿ੍ਸ਼ਨਾ ਮੈਡੀਕਲ ਹਾਲ ਅਮਰਗੜ੍ਹ, 30 ਮਾਰਚ ਨੂੰ ਕਮਲ ਮੈਡੀਕਲ ਹਾਲ ਕੇਲੋਂ ਗੇਟ ਮਲੇਰਕੋਟਲਾ, ਸਿਵਲ ਹਸਪਤਾਲ ਮਲੇਰਕੋਟਲਾ ਸਾਹਮਣੇ ਚੌਧਰੀ ਮੈਡੀਕਲ ਫਾਰਮੇਸੀ, ਹਿੰਦ ਹਸਪਤਾਲ ਅਹਿਮਦਗੜ੍ਹ ਅੰਦਰਲੇ ਹਿੰਦ ਮੈਡੀਕੋਜ਼, ਸੂਦ ਹਸਪਤਾਲ ਅਹਿਮਦਗੜ੍ਹ ਅੰਦਰਲੇ ਸੂਦ ਮੈਡੀਕੋਜ਼, ਜੈਨ ਮੈਡੀਕੋਜ਼ ਅਮਰਗੜ੍ਹ ਤੇ ਸਿਵਲ ਹਸਪਤਾਲ ਅਮਰਗੜ੍ਹ ਸਾਹਮਣੇ ਮੋਦੀ ਮੈਡੀਕੋਜ਼, 31 ਮਾਰਚ ਨੂੰ ਸਿਵਲ ਹਸਪਤਾਲ ਮਲੇਰਕੋਟਲਾ ਸਾਹਮਣੇ ਸਿੰਘ ਮੈਡੀਕੋਜ਼, ਸਲੀਮ ਮੈਡੀਕਲ ਹਾਲ ਜਰਗ ਚੌਕ ਮਲੇਰਕੋਟਲਾ, ਸਰਾਓ ਹਸਪਤਾਲ ਅਹਿਮਦਗੜ੍ਹ ਅੰਦਰਲੇ ਸਰਾਓ ਮੈਡੀਕੋਜ਼, ਹਿੰਦ ਹਸਪਤਾਲ ਅਹਿਮਦਗੜ੍ਹ ਅੰਦਰਲੇ ਹਿੰਦ ਮੈਡੀਕੋਜ਼, ਗੁਰੁ ਨਾਨਕ ਮੈਡੀਕਲ ਹਾਲ ਅਮਰਗੜ੍ਹ ਤੇ ਕਿ੍ਸ਼ਨਾ ਮੈਡੀਕਲ ਹਾਲ ਅਮਰਗੜ੍ਹ ਹੀ ਖੁੱਲੇ੍ਹ ਰਹਿਣਗੇ |
ਅਹਿਮਦਗੜ੍ਹ, (ਸੋਢੀ)-ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਸਥਾਨਕ ਨਗਰ ਕੌਾਸਲ ਵਲੋਂ ਸ਼ਹਿਰ ਨੂੰ ਸਾਫ਼ ਤੇ ਕੀਟਾਣੂ ਮੁਕਤ ਕਰਨ ਦੀ ਮੁਹਿੰਮ ਵਿੱਢੀ ਗਈ | ਇਸ ਸਬੰਧੀ ਗੱਲਬਾਤ ਕਰਦਿਆਂ ਨਗਰ ਕੌਾਸਲ ਦੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆਂ ਕਰਫ਼ਿਊ ਦੇ ਬਾਵਜੂਦ ਨਗਰ ਕੌਾਸਲ ਵਲੋਂ ਮੁਲਾਜ਼ਮਾਂ ਵਲੋਂ 2 ਮਸ਼ੀਨਾਂ ਦੀ ਮਦਦ ਨਾਲ ਦਵਾਈ ਦਾ ਸਪਰੇ ਕਰ ਕੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਗੁਰੂ ਨਾਨਕ ਪੁਰਾ, ਅਮਰਪੁਰਾ ਮੁਹੱਲਾ ਦਸਮੇਸ਼ ਨਗਰ ਅਤੇ ਧੂਲਕੋਟ ਰੋਡ ਆਦਿ ਨੂੰ ਸੈਨੇਟਾਈਜ਼ ਕਰ ਕੇ ਕੀਟਾਣੂ ਮੁਕਤ ਕੀਤਾ ਗਿਆ | ਉਨ੍ਹਾਂ ਦੱਸਿਆਂ ਕਿ ਇਹ ਮੁਹਿੰਮ ਅਗਲੇ ਹੁਕਮਾ ਤੱਕ ਜਾਰੀ ਰਹੇਗੀ | ਇਸ ਮੌਕੇ ਸੈਕਟਰੀ ਇੰਸਪੈਕਟਰ ਤਾਹਿਰ ਮੁਹੰਮਦ, ਹਰਵਿੰਦਰ ਸਿੰਘ ਸੋਹੀ, ਸੁਨੀਲ ਨਿੱਝਰ, ਬਲਜਿੰਦਰ ਮੋਹਨ ਤੇ ਸਾਬਕਾ ਕੌਾਸਲਰ ਦੀਪਕ ਸ਼ਰਮਾ ਹਾਜ਼ਰ ਸਨ |

ਕੋਰੋਨਾ ਨਾਲ ਜੰਗ ਲੜਨ ਤੋਂ ਪਹਿਲਾਂ ਹੀ ਬਿਮਾਰ ਹੋਇਆ ਅਮਰਗੜ੍ਹ ਦਾ ਸਰਕਾਰੀ ਹਸਪਤਾਲ

ਅਮਰਗੜ੍ਹ, 23 ਮਾਰਚ (ਸੁਖਜਿੰਦਰ ਸਿੰਘ ਝੱਲ)-ਕੋਰੋਨਾ ਵਾਇਰਸ ਨਾਲ ਜੰਗ ਲੜਨ ਤੋਂ ਪਹਿਲਾਂ ਹੀ ਅਮਰਗੜ੍ਹ ਦਾ ਸਰਕਾਰੀ ਹਸਪਤਾਲ ਬਿਮਾਰ ਹੋ ਚੁੱਕਾ ਹੈ, ਇਸ ਦੀ ਜਿਉਂਦੀ ਜਾਗਦੀ ਮਿਸਾਲ ਇਹ ਹੈ ਕਿ ਦਿਨ ਰਾਤ ਆਪਣੀ ਜ਼ਿੰਦਗੀ ਨੂੰ ਜੋਖ਼ਮ ਵਿਚ ਪਾ ਕੇ ਡਿਊਟੀ ਕਰਨ ਵਾਲੇ ...

ਪੂਰੀ ਖ਼ਬਰ »

ਮਿਲਕ ਪਲਾਟਾਂ ਵਲੋਂ ਦੁੱਧ ਨਾ ਚੁੱਕਣ ਕਾਰਨ ਦੁੱਧ ਉਤਪਾਦਕ ਪ੍ਰੇਸ਼ਾਨ-ਕਿਸਾਨ ਆਗੂ

ਸੁਨਾਮ ਊਧਮ ਸਿੰਘ ਵਾਲਾ, 24 ਮਾਰਚ (ਭੁੱਲਰ, ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੋਬਿੰਦਰ ਸਿੰਘ ਮੰਗਵਾਲ, ਸੁਖਪਾਲ ਸਿੰਘ ਮਾਣਕ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿੰਡਾਂ 'ਚੋਂ ਦੁੱਧ ਚੁੱਕਣ ਦੇ ਮਾਮਲੇ ਵਿਚ ਦੁੱਧ ਕੰਪਨੀਆਂ ਆਪਣੀ ਹੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਸਬੰਧੀ ਸੋਸ਼ਲ ਮੀਡੀਏ 'ਤੇ ਫੈਲ ਰਹੀਆਂ ਅਫ਼ਵਾਹਾਂ ਤੋਂ ਬਚਣ ਦੀ ਲੋੜ

ਕੁੱਪ ਕਲਾਂ, 24 ਮਾਰਚ (ਮਨਜਿੰਦਰ ਸਿੰਘ ਸਰੌਦ)-ਸਾਡੀ ਸ਼ੁਰੂ ਤੋਂ ਇਹ ਤਰਾਸਦੀ ਰਹੀ ਹੈ ਕਿ ਅਸੀਂ ਹਰ ਖੇਤਰ ਅੰਦਰ ਚੰਗੇ ਦੀ ਥਾਂ ਮਾੜੇ ਦਾ ਪ੍ਰਭਾਵ ਜ਼ਿਆਦਾ ਕਬੂਲਿਆ, ਸਹੀ 'ਤੇ ਯਕੀਨ ਕਰੀਏ ਜਾਂ ਨਾ ਪਰ ਕਦੇ ਵੀ ਗ਼ਲਤ ਨੂੰ ਗ਼ਲਤ ਕਹਿਣ ਦੀ ਹਿੰਮਤ ਨਹੀਂ ਕੀਤੀ, ਇਸ ਵਰਤਾਰੇ ...

ਪੂਰੀ ਖ਼ਬਰ »

ਸੱਥਾਂ 'ਚ ਬੈਠ ਕੇ ਤਾਸ਼ ਖੇਡਣ ਵਾਲਿਆਂ 'ਤੇ ਵਰਿ੍ਹਆ ਪੁਲਸੀਆ ਡੰਡਾ

ਅਮਰਗੜ੍ਹ, 24 ਮਾਰਚ ( ਸੁਖਜਿੰਦਰ ਸਿੰਘ ਝੱਲ)-ਕਰਫ਼ਿਊ ਲੱਗਣ ਤੋਂ ਬਾਅਦ ਅਗਲੇ ਦਿਨ ਜਦੋਂ ਲੌਕ-ਡਾਊਨ ਦੇ ਹੁਕਮ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਤਾਂ ਲੌਕ-ਡਾਊਨ ਨੰੂ ਟਿੱਚ ਸਮਝਦੇ ਹੋਏ ਲੋਕ ਸੜਕਾਂ 'ਤੇ ਉੱਤਰ ਆਏ | ਇਸ ਪਿੱਛੋਂ ਕੈਪਟਨ ਸਰਕਾਰ ਨੇ ਤੁਰੰਤ ਸਖ਼ਤੀ ਵਰਤਣ ਦੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਸਬੰਧੀ ਪ੍ਰਸ਼ਾਸਨ ਵਲੋਂ ਕੀਤੇ ਪ੍ਰਬੰਧਾਂ ਦੇ ਦਾਅਵਿਆਂ ਦੀ ਨਿਕਲੀ ਫ਼ੂਕ

ਬਰਨਾਲਾ, 24 ਮਾਰਚ (ਰਾਜ ਪਨੇਸਰ)-ਕੋਰੋਨਾ ਵਾਇਰਸ ਸਬੰਧੀ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਲੋਂ ਜਨਤਾ ਨੂੰ ਜਾਗਰੂਕ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਤੇ ਸਾਵਧਾਨੀਆਂ ਵਰਤਣ ਲਈ ਜਗ੍ਹਾ-ਜਗ੍ਹਾ 'ਤੇ ਪੁਲਿਸ ਤੇ ਸਿਹਤ ਵਿਭਾਗ ਵਲੋਂ ਕੋਰੋਨਾ ...

ਪੂਰੀ ਖ਼ਬਰ »

ਗਹਿਲ ਤੇ ਬੀਹਲਾ ਪਿੰਡਾਂ ਦੇ 14 ਐੱਨ.ਆਰ.ਆਈਜ ਤੇ ਹੋਲਾ ਮਹੱਲਾ 'ਤੇ ਗਏ ਵਿਅਕਤੀਆਂ ਦੀ ਜਾਂਚ ਜਾਰੀ

ਟੱਲੇਵਾਲ, 24 ਮਾਰਚ (ਸੋਨੀ ਚੀਮਾ)-ਪਿੰਡ ਗਹਿਲ ਦੇ ਮਿੰਨੀ ਪੀ.ਐੱਚ.ਸੀ. ਅਧੀਨ ਆਉਂਦੇ ਪਿੰਡਾਂ ਦੇ ਐੱਨ.ਆਰ.ਆਈਜ਼ ਅਤੇ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਵਿਅਕਤੀਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ | ਇਸ ਸਬੰਧੀ ਮਿੰਨੀ ਪੀ.ਐੱਚ.ਸੀ. ਗਹਿਲ ਦੇ ...

ਪੂਰੀ ਖ਼ਬਰ »

ਇਕ ਪਾਸੇ ਕੋਰੋਨਾ ਵਾਇਰਸ, ਦੂਜੇ ਪਾਸੇ ਮੁਰਦਾ ਪਸ਼ੂ ਬਣੇ ਸਿਰਦਰਦੀ , ਲੋਕਾਂ ਨੇ ਕੀਤੀ ਨਾਅਰੇਬਾਜ਼ੀ

ਤਪਾ ਮੰਡੀ, 24 ਮਾਰਚ (ਪ੍ਰਵੀਨ ਗਰਗ)-ਇਕ ਪਾਸੇ ਜਿੱਥੇ ਕਰੋਨਾ ਵਾਇਰਸ ਦੇ ਪ੍ਰਕੋਪ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਮੁਰਦਾ ਪਸ਼ੂ ਵੀ ਲੋਕਾਂ ਲਈ ਸਿਰਦਰਦੀ ਬਣੇ ਹੋਏ ਹਨ, ਜਿਸ ਨੂੰ ਲੈ ਕੇ ਆਵਾ ਬਸਤੀ ਅਤੇ ਗੁੱਗਾ ਮਾੜੀ ਬਸਤੀ ...

ਪੂਰੀ ਖ਼ਬਰ »

ਵਜ਼ੀਫ਼ਾ ਪ੍ਰੀਖਿਆ 'ਚੋਂ ਪਹਿਲੇ ਦਸ ਸਥਾਨਾਂ 'ਤੇ ਰੱਤੋ ਕੇ ਸਕੂਲ ਕਾਬਜ਼

ਲੌਾਗੋਵਾਲ, 24 ਮਾਰਚ (ਵਿਨੋਦ, ਸ.ਸ. ਖੰਨਾ)- ਕੋਰੋਨਾ ਵਾਇਰਸ ਕਾਰਨ ਭਾਵੇਂ ਸਮੁੱਚੇ ਪੰਜਾਬ ਦੇ ਵਿੱਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਹੈ ਪਰ ਡੈਮੋਕਰੈਟਿਕ ਟੀਚਰਜ਼ ਫ਼ਰੰਟ ਵਲੋਂ ਪਿਛਲੇ ਦਿਨੀਂ ਲਈ ਗਈ ਜ਼ਿਲ੍ਹਾ ਪੱਧਰੀ ਵਜ਼ੀਫ਼ਾ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ...

ਪੂਰੀ ਖ਼ਬਰ »

ਵਿਦੇਸ਼ੋਂ ਆਏ ਵਿਅਕਤੀਆਂ 'ਤੇ ਪ੍ਰਸ਼ਾਸਨ ਦੀ ਕਰੜੀ ਨਜ਼ਰ

ਸੁਨਾਮ ਊਧਮ ਸਿੰਘ ਵਾਲਾ, 24 ਮਾਰਚ (ਧਾਲੀਵਾਲ, ਭੁੱਲਰ)-ਕਰੋਨਾ ਵਾਇਰਸ ਨੂੰ ਲੈ ਕੇ ਵਿਦੇਸ਼ੋਂ ਆਏ ਵਿਅਕਤੀਆਂ 'ਤੇ ਪ੍ਰਸ਼ਾਸਨ ਵਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਪਤਾ ਲੱਗਦਿਆਂ ਹੀ ਅਜਿਹੇ ਵਿਅਕਤੀਆਂ ਦੀ ਸਿਹਤ ਵਿਭਾਗ ਦੀ ਟੀਮ ਵਲੋਂ ਜਾਂਚ ਕਰਵਾ ਕੇ ਉਨ੍ਹਾਂ ...

ਪੂਰੀ ਖ਼ਬਰ »

ਕੇਂਦਰ ਸਰਕਾਰ ਨੇ ਲੋਕਾਂ ਦੀ ਆਰਥਿਕ ਸਹਾਇਤਾ ਕਰਨ ਤੋਂ ਪਾਸਾ ਵੱਟਿਆ-ਕਾ. ਛਾਜਲੀ

ਧਰਮਗੜ੍ਹ, 24 ਮਾਰਚ (ਗੁਰਜੀਤ ਸਿੰਘ ਚਹਿਲ)-ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਖ਼ਜ਼ਾਨਿਆਂ ਦੇ ਮੂੰਹ ਆਪੋ-ਆਪਣੇ ਦੇਸ਼ਾਂ ਦੀ ਜਨਤਾ ਲਈ ਖੋਲ੍ਹ ਦਿੱਤੇ ਹਨ ਅਤੇ ਕਰੋਨਾ ਦੀ ਮਹਾਂਮਾਰੀ ਦੇ ਟਾਕਰੇ ਲਈ ਰਾਜ ਸਰਕਾਰਾਂ ਨੇ ਵੀ ਆਪਣੇ ਵਿੱਤ ਅਨੁਸਾਰ ਜਨਤਾ ਨਾਲ ਡਟ ਕੇ ...

ਪੂਰੀ ਖ਼ਬਰ »

ਕਰੋਨਾ ਵਾਇਰਸ ਨਾਲ ਨਜਿੱਠਣ ਲਈ ਲੋਕ ਘਰਾਾ ਵਿਚ ਹੀ ਰਹਿਣ-ਡੀ. ਐੱਸ. ਪੀ.

ਲਹਿਰਾਗਾਗਾ, 24 ਮਾਰਚ (ਸੂਰਜ ਭਾਨ ਗੋਇਲ)-ਕਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਾ ਮੰਗਲਵਾਰ ਨੂੰ ਲਹਿਰਾਗਾਗਾ ਸਮੇਤ ਆਸ ਪਾਸ ਦੇ ਬਾਜ਼ਾਰ ਪੂਰੀ ਤਰ੍ਹਾਾ ਬੰਦ ਰਹੇ¢ ਸ਼ਹਿਰ ਦਾ ਦੌਰਾ ਕਰਨ ਉਪਰੰਤ ਦੇਖਿਆ ਕਿ ਚਾਰੇ ਪਾਸੇ ਸੰਨਾਟਾ ਛਾਇਆ ਹੋਇਆ ਸੀ¢ ਡੀ.ਐੱਸ.ਪੀ. ਬੂਟਾ ...

ਪੂਰੀ ਖ਼ਬਰ »

ਸੀਨੀਅਰ ਕਾਂਗਰਸੀ ਆਗੂ ਦਾ ਪਤੀ ਕਰੋਨਾ ਦੇ ਸ਼ੱਕੀ ਮਰੀਜ਼ ਵਜੋਂ ਹਸਪਤਾਲ 'ਚ ਦਾਖ਼ਲ

ਅਮਰਗੜ੍ਹ , 24 ਮਾਰਚ (ਸੁਖਜਿੰਦਰ ਸਿੰਘ ਝੱਲ)-ਸਰਕਾਰੀ ਹਸਪਤਾਲ ਅਮਰਗੜ੍ਹ ਵਿਖੇ ਕਰੋਨਾ ਦਾ ਪਹਿਲਾ ਸ਼ੱਕੀ ਮਰੀਜ਼ ਦਾਖ਼ਲ ਕਰਵਾਇਆ ਗਿਆ ਜੋ ਕਿ ਇਤਫ਼ਾਕ ਵੱਸ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਾ ਪਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਇਬ ...

ਪੂਰੀ ਖ਼ਬਰ »

ਗੁਰਦੁਆਰਾ ਹਾਅ ਦਾ ਨਾਅਰਾ ਵਲੋਂ ਕਰਫ਼ਿਊ ਡਿਊਟੀ ਦੇਣ ਵਾਲੇ ਪੁਲਿਸ ਤੇ ਸਿਵਲ ਮੁਲਾਜਮਾਂ ਸਮੇਤ ਲੋੜਵੰਦਾਂ ਲਈ ਲੰਗਰ ਸੇਵਾ ਸ਼ੁਰੂ

ਮਲੇਰਕੋਟਲਾ, 24 ਮਾਰਚ (ਕੁਠਾਲਾ)-ਨੋਵਲ ਕਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਿਪਟਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਡਿਊਟੀ 'ਤੇ ਤਾਇਨਾਤ ਪੁਲਿਸ ਤੇ ਸਿਵਲ ਮੁਲਾਜਮਾਂ ਸਮੇਤ ਲੋੜਵੰਦ ਗ਼ਰੀਬ ਪਰਿਵਾਰਾਂ ਲਈ ਲੰਗਰ ਮੁਹੱਈਆ ਕਰਵਾਉਣ ਵਾਸਤੇ ਜਿੱਥੇ ਮਲੇਰਕੋਟਲਾ ਦੇ ...

ਪੂਰੀ ਖ਼ਬਰ »

ਕਰੋਨਾ ਵਾਇਰਸ ਦੀ ਨੂੰ ਫੈਲਣ ਤੋਂ ਰੋਕਣ ਲਈ ਸਮਾਜ ਸੇਵੀ ਸੰਸਥਾਵਾਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ

ਮੂਣਕ, 24 ਮਾਰਚ (ਕੇਵਲ ਸਿੰਗਲਾ)-ਕਰੋਨਾ ਵਾਇਰਸ ਦੀ ਮਹਾਮਾਰੀ ਨਾਲ ਪੂਰਾ ਵਿਸ਼ਵ, ਇਕ ਨਿਰਨਾਇਕ ਲੜਾਈ ਲੜ ਰਿਹਾ ਹੈ | ਇਸ ਵਾਇਰਸ ਨੇ ਭਾਰਤ ਵਿਚ ਵੀ ਪੂਰੀ ਤਰ੍ਹਾਂ ਪੈਰ ਪਸਾਰ ਲਏ ਹਨ, ਜਿਸ ਕਾਰਨ ਕੇਂਦਰ ਸਰਕਾਰ ਤੋਂ ਸੂਬਾ ਸਰਕਾਰਾਂ ਵਲੋਂ ਕਰੋਨਾ ਵਾਇਰਸ ਦੀ ਸੰਭਾਵੀ ...

ਪੂਰੀ ਖ਼ਬਰ »

ਅਗਰਵਾਲ ਸਭਾ ਯੂਥ ਵਲੋਂ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ

ਲਹਿਰਾਗਾਗਾ, 24 ਮਾਰਚ (ਸੂਰਜ ਭਾਨ ਗੋਇਲ)-ਕਰੋਨਾ ਵਾਇਰਸ ਨੂੰ ਰੋਕਣ ਲਈ ਸਰਕਾਰ ਵਲੋਂ ਆਲਮੀ ਪੱਧਰ 'ਤੇ ਮਿਸਾਲੀ ਉਪਰਾਲੇ ਕੀਤੇ ਜਾ ਰਹੇ ਹਨ | ਉਕਤ ਗੱਲਬਾਤ ਕਰਦਿਆਂ ਅਗਰਵਾਲ ਸਭਾ ਯੂਥ ਦੇ ਜ਼ਿਲ੍ਹਾ ਪ੍ਰਧਾਨ ਐਡ. ਗੋਰਵ ਗੋਇਲ ਅਤੇ ਵਾਇਸ ਪ੍ਰਧਾਨ ਦੀਪੂ ਗਰਗ ਨੇ ਕਿਹਾ ਕਿ ...

ਪੂਰੀ ਖ਼ਬਰ »

ਸੀਵਰੇਜ ਦੇ ਗੰਦੇ ਪਾਣੀ ਤੋਂ ਮੁਹੱਲਾ ਵਾਸੀ ਪ੍ਰੇਸ਼ਾਨ

ਸੁਨਾਮ ਊਧਮ ਸਿੰਘ ਵਾਲਾ 24 ਮਾਰਚ (ਧਾਲੀਵਾਲ, ਭੁੱਲਰ)-ਇਕ ਪਾਸੇ ਸਰਕਾਰ ਤੇ ਪ੍ਰਸ਼ਾਸਨ ਵਲੋਂ ਜਨਤਾ ਨੂੰ ਕਰੋਨਾ ਵਾਇਰਸ ਦੇ ਮੱਦੇਨਜ਼ਰ ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਉੱਥੇ ਹੀ ਸ਼ਹਿਰ ਦੇ ਵਾਰਡ ਨੰਬਰ 15 ਦੇ ਏਕਤਾ ਨਗਰ ਦੇ ਵਾਸੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਵਪਾਰ ਹੋਇਆ ਠੱਪ

ਤਪਾ ਮੰਡੀ, 24 ਮਾਰਚ (ਵਿਜੇ ਸ਼ਰਮਾ)-ਪੂਰੇ ਦੇਸ਼ ਅੰਦਰ ਫੈਲੇ ਨੋਵਲ ਕੋਰੋਨਾ ਵਾਇਰਸ ਨੂੰ ਲੈ ਕੇ ਹਰ ਨਾਗਰਿਕ ਇਸ ਨਾਮੁਰਾਦ ਬਿਮਾਰੀ ਤੋਂ ਪ੍ਰੇਸ਼ਾਨ ਹੋ ਰਿਹਾ ਹੈ | ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਹਰ ਰੋਜ਼ ਜਨਤਾ ਨੂੰ ਆਪਣੇ ਘਰਾਂ ਅੰਦਰ ਰਹਿਣ ਦੀਆਂ ਅਪੀਲਾਂ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਸੰਗਰੂਰ, 24 ਮਾਰਚ (ਧੀਰਜ ਪਸ਼ੌਰੀਆ)-ਨੇੜਲੇ ਪਿੰਡ ਚੰਗਾਲ ਵਿਖੇ ਇਕ 31 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਮਲਕੀਤ ਸਿੰਘ ਆਪਣੇ ਘਰ ਹੀ ਬਿਜਲੀ ਦੀਆਂ ਤਾਰਾਂ ਦਾ ਜੋੜ ਬਗੈਰਾ ਲਾ ਰਿਹਾ ਸੀ ਕਿ ਉਹ ਕਰੰਟ ਦੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX