ਫ਼ਿਰੋਜ਼ਪੁਰ, 24 ਮਾਰਚ (ਗੁਰਿੰਦਰ ਸਿੰਘ)-ਕੋਰੋਨਾ ਵਾਇਰਸ ਤੋਂ ਸੂਬਾ ਵਾਸੀਆਂ ਦੇ ਬਚਾਅ ਲਈ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਕੁਝ ਦਿਨ ਇਕਾਂਤਵਾਸ ਕੱਟਣ ਲਈ ਆਪਣੇ ਘਰਾਂ ਵਿਚ ਰਹਿਣ ਲਈ ਐਲਾਨੇ ਲਾਕਡਾਊਨ ਦੀ ਪ੍ਰਵਾਹ ਨਾ ਕਰਨ ਵਾਲੇ ਪੰਜਾਬੀਆਂ 'ਤੇ ਕਰਫ਼ਿਊ ਥੋਪੇ ਜਾਣ ਦੇ ਬਾਵਜੂਦ ਜ਼ਿੱਦ 'ਤੇ ਅੜੇ ਲੱਗਦੇ ਫ਼ਿਰੋਜ਼ਪੁਰੀਆਂ ਦੇ ਪੈਰਾਂ ਨੂੰ ਅੱਜ ਪਏ ਮੀਂਹ ਨੇ ਕੁਝ ਘੰਟੇ ਬੇੜੀਆਂ ਪਾਈਆਂ | ਪੰਜਾਬ ਸਰਕਾਰ ਵਲੋਂ ਬੀਤੇ ਕੱਲ੍ਹ ਦੁਪਹਿਰ ਸਮੇਂ ਲਾਏ ਕਰਫ਼ਿਊ ਨੂੰ ਟਿੱਚ ਜਾਣਦਿਆਂ ਫ਼ਿਰੋਜ਼ਪੁਰ ਸ਼ਹਿਰ ਵਾਸੀ ਇਸ ਤਰ੍ਹਾਂ ਸੜਕਾਂ, ਬਾਜ਼ਾਰਾਂ ਤੇ ਗਲੀਆਂ-ਮੁਹੱਲਿਆਂ 'ਚ ਇਕੱਠ ਕਰ ਕੇ ਵਿਚਰਦੇ ਦਿਖਾਈ ਦੇ ਰਹੇ ਹਨ, ਜਿਵੇਂ ਕਿਸੇ ਮੇਲੇ ਦੀ ਤਿਆਰੀ ਕਰ ਰਹੇ ਹੋਣ | ਭਾਵੇਂ ਕਿ ਕਰਫ਼ਿਊ ਦੌਰਾਨ ਅਮਨ ਕਾਨੂੰਨ ਦੀ ਰਾਖੀ ਲਈ ਫ਼ਿਰੋਜ਼ਪੁਰ ਸਬ ਡਵੀਜ਼ਨ ਅੰਦਰ 47 ਨਿਗਰਾਨ ਅਫ਼ਸਰ ਨਿਯੁਕਤ ਕੀਤੇ ਗਏ ਹਨ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਵਾਰ-ਵਾਰ ਕੀਤੀਆਂ ਜਾ ਰਹੀਆਂ ਅਪੀਲਾਂ-ਦਲੀਲਾਂ ਦਾ ਵੀ ਸ਼ਹਿਰੀਆਂ 'ਤੇ ਕੋਈ ਖ਼ਾਸ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ, ਜਿਸ ਦੇ ਚੱਲਦਿਆਂ ਨਾ ਤਾਂ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹਣ ਤੋਂ ਬਾਜ਼ ਆ ਰਹੇ ਹਨ ਅਤੇ ਨਾ ਹੀ ਲੋਕ ਰੋਜ਼ਾਨਾ ਦੀ ਤਰ੍ਹਾਂ ਖ਼ਰੀਦੋ-ਫ਼ਰੋਖ਼ਤ ਤੋਂ | ਸੂਚਨਾ ਮਿਲਦੇ ਹੀ ਥਾਣਾ ਸਿਟੀ ਮੁਖੀ ਇੰਸਪੈਕਟਰ ਮਨੋਜ ਕੁਮਾਰ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਨੂੰ ਉੱਥੋਂ ਭਜਾਇਆ | ਇੱਥੇ ਹੀ ਬੱਸ ਨਹੀਂ, ਸ਼ਹਿਰ 'ਚ ਆਮ ਦੀ ਤਰ੍ਹਾਂ ਘਰਾਂ 'ਚੋਂ ਨਿਕਲ ਰਹੇ ਲੋਕਾਂ ਨੂੰ ਪੁਲਿਸ ਸਖ਼ਤੀ ਨਾਲ ਪੇਸ਼ ਆਉਂਦੀ ਦਿਸ ਰਹੀ ਹੈ | ਸਿਰਫ਼ ਸ਼ਹਿਰ ਵਿਚ ਹੀ ਅਨੇਕਾਂ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਵਲੋਂ ਵਾਰ-ਵਾਰ ਰੋਕੇ ਜਾਣ ਦੇ ਬਾਵਜੂਦ ਲੋਕ ਬਿਨਾਂ ਕਿਸੇ ਡਰ-ਭੈਅ ਦੇ ਘਰਾਂ ਤੋਂ ਬਾਹਰ ਨਿਕਲ ਕੇ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਕਰ ਰਹੇ ਹਨ | ਥਾਣਾ ਸਿਟੀ ਮੁਖੀ ਇੰਸਪੈਕਟਰ ਮਨੋਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਲੋਕਾਂ ਵਿਚ ਫੈਲਣ ਤੋਂ ਰੋਕਣ ਲਈ ਇਹ ਕਦਮ ਚੁੱਕੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਉਕਤ ਪਾਬੰਦੀਆਂ ਲੋਕ ਹਿੱਤ 'ਚ ਲਗਾਈਆਂ ਜਾ ਰਹੀਆਂ ਹਨ, ਪਰ ਫਿਰ ਵੀ ਜੇ ਸ਼ਹਿਰ ਵਾਸੀ ਨਹੀਂ ਰੁਕਦੇ ਤਾਂ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
ਗੁਰੂਹਰਸਹਾਏ, 24 ਮਾਰਚ (ਹਰਚਰਨ ਸਿੰਘ ਸੰਧੂ)-ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਜ਼ਿਲ੍ਹਾ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਟਰੈਕ ਕਰਨ ...
ਫ਼ਿਰੋਜ਼ਪੁਰ, 24 ਮਾਰਚ (ਗੁਰਿੰਦਰ ਸਿੰਘ)-ਕੋਰੋਨਾ ਜਿਹੀ ਨਾਮੁਰਾਦ ਬਿਮਾਰੀ ਤੋਂ ਬਚਾਅ ਲਈ ਪੰਜਾਬ ਵਾਸੀ ਕਦੇ ਜਨਤਾ ਕਰਫ਼ਿਊ, ਫਿਰ ਲਾਕਡਾਊਨ ਤੋਂ ਬਾਅਦ ਹੁਣ ਕਰਫ਼ਿਊ ਤਹਿਤ ਘਰਾਂ ਵਿਚ ਦਿਨ ਕੱਟੀ ਕਰ ਰਹੇ ਲੋੜਵੰਦ ਪਰਿਵਾਰਾਂ ਜਾਂ ਬੇਸਹਾਰਾ ਵਿਅਕਤੀਆਂ ਲਈ ਹਮੇਸ਼ਾ ...
ਮਖੂ, 24 ਮਾਰਚ (ਵਰਿੰਦਰ ਮਨਚੰਦਾ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ: ਐੱਸ.ਪੀ. ਸਿੰਘ ਓਬਰਾਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਅਮਰਜੀਤ ਕੌਰ ਛਾਬੜਾ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਦੀ ਅਗਵਾਈ 'ਚ ...
ਮੰਡੀ ਲਾਧੂਕਾ, 24 ਮਾਰਚ (ਮਨਪੀ੍ਰਤ ਸਿੰਘ ਸੈਣੀ)-ਮੰਡੀ ਲਾਧੂਕਾ 'ਚ ਲਗਾਏ ਕਰਫ਼ਿਊ ਦੌਰਾਨ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਆਉਣ ਵਾਲਿਆਂ ਿਖ਼ਲਾਫ਼ ਪੁਲਿਸ ਵਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਚੌਕੀ ਇੰਚਾਰਜ ਹਰਦੇਵ ਸਿੰਘ ਬੇਦੀ, ਏ.ਐੱਸ.ਆਈ. ਪਰਮਜੀਤ ਸਿੰਘ ...
ਗੋਲੂ ਕਾ ਮੋੜ, 24 ਮਾਰਚ (ਸੁਰਿੰਦਰ ਸਿੰਘ ਪੁਪਨੇਜਾ)-ਸਿਹਤ ਵਿਭਾਗ ਤੇ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਨਵਦੀਪ ਸਿੰਘ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਦਿੱਤੇ ਨਿਰਦੇਸ਼ਾਂ ਅਨੁਸਾਰ ਡਾ. ਬਲਵੀਰ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਦੀ ਰਹਿਨੁਮਾਈ ਹੇਠ ਬਲਾਕ ...
ਮੰਡੀ ਲਾਧੂਕਾ, 24 ਮਾਰਚ (ਮਨਪ੍ਰੀਤ ਸਿੰਘ ਸੈਣੀ)-ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਲਗਾਏ ਕਰਫ਼ਿਊ ਦੌਰਾਨ ਇਲਾਕਾ ਬਿਲਕੁਲ ਸ਼ਾਂਤ ਹੋ ਗਿਆ | ਭਾਵੇਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅਪੀਲ ਦੁਆਰਾ ਲੋਕਾਂ ਵਲੋਂ ਲਾਕ ਡਾਊਨ ਵਿਚ ਪੂਰਾ ...
ਜਲਾਲਾਬਾਦ, 24 ਮਾਰਚ (ਕਰਨ ਚੁਚਰਾ)-ਥਾਣਾ ਵੈਰੋ ਕਾ ਪੁਲਿਸ ਨੇ ਜਾਗਰੂਕਤਾ ਮੁਹਿੰਮ 'ਚ ਆਪਣਾ ਹਿੱਸਾ ਪਾਉਂਦਿਆਂ ਪਿੰਡਾਂ 'ਚ ਜਾਗਰੂਕਤਾ ਫੈਲਾਉਣ ਲਈ ਪੋਸਟਰਾਂ ਤੇ ਕੋਰੋਨਾ ਵਾਇਰਸ ਸਬੰਧੀ ਜਾਣਕਾਰੀ ਦਿੰਦੀ ਵੈਨ ਸ਼ੁਰੂ ਕੀਤੀ ਹੈ | ਇਸ ਜਾਗਰੂਕਤਾ ਵੈਨ ਨੂੰ ਐਸ.ਐਚ.ਓ. ...
ਤਲਵੰਡੀ ਭਾਈ, 24 ਮਾਰਚ (ਕੁਲਜਿੰਦਰ ਸਿੰਘ ਗਿੱਲ)-ਕਰਫ਼ਿਊ ਦੌਰਾਨ ਕੁਝ ਲੋਕ ਬਾਹਰ ਨਿਕਲਣ ਦਾ ਯਤਨ ਕਰਦੇ ਹਨ ਅਤੇ ਜਦੋਂ ਪੁਲਿਸ ਨਾਕਿਆਂ 'ਤੇ ਅਜਿਹੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਅੱਗੋਂ ਜਵਾਬ ਹੁੰਦਾ ਹੈ ਕਿ ਦਵਾਈ ਲੈਣ ਜਾ ਰਹੇ ਹਾਂ | ਇਸ ਪੱਤਰਕਾਰ ...
ਮੰਡੀ ਅਰਨੀਵਾਲਾ, 24 ਮਾਰਚ (ਨਿਸ਼ਾਨ ਸਿੰਘ ਸੰਧੂ)-ਕੋਰੋਨਾ ਵਾਇਰਸ ਤੋਂ ਬਚਾਅ ਅਤੇ ਜਾਗਰੂਕ ਕਰਨ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਬਹੁਤ ਸਾਰੇ ਲੋਕ ਇਸ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਰਹੇ | ਪਤਾ ਲੱਗਾ ਹੈ ਕਿ ਸਰਕਾਰ ਵਲੋਂ ...
ਫਾਜ਼ਿਲਕਾ, 24 ਮਾਰਚ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਫਾਜ਼ਿਲਕਾ ਅਰਵਿੰਦ ਪਾਲ ਸਿੰਘ ਸੰਧੂ ਦੇ ਹੁਕਮਾਂ ਤਹਿਤ ਕੋਵਿਡ 19 ਨੂੰ ਫੈਲਣ ਤੋਂ ਰੋਕਣ ਲਈ 31 ਮਾਰਚ ਤੱਕ ਕਰਫ਼ਿਊ ਦਾ ਐਲਾਨ ਕੀਤਾ ਗਿਆ ਹੈ ਅਤੇ ਲੋਕਾਂ ਦੇ ਇਕੱਠ 'ਤੇ ਵੀ ਪਾਬੰਦੀ ਦੇ ਆਦੇਸ਼ ਦਿੱਤੇ ...
ਮੰਡੀ ਲਾਧੂਕਾ, 24 ਮਾਰਚ (ਰਾਕੇਸ਼ ਛਾਬੜਾ)-ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਵਿਚ ਬੰਦ ਰਹਿਣ ਦੀਆਂ ਕੀਤੀਆਂ ਪਾਬੰਦੀਆਂ ਕਾਰਨ ਇਸ ਖੇਤਰ ਦੇ ਗ਼ਰੀਬ ਮਜ਼ਦੂਰਾਂ ਦੇ ਚੁੱਲ੍ਹੇ ਠੰਢੇ ਹੋਣ ਦੀ ਨੌਬਤ ਆ ਗਈ ਹੈ | ਰੋਜ਼ਾਨਾ ਮਿਹਨਤ ਮਜ਼ਦੂਰੀ ...
ਅਬੋਹਰ, 24 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਹਾਲੇ ਵੀ ਕਈ ਲੋਕ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਤੇ ਸਰਕਾਰ ਵਲੋਂ ਲਾਏ ਕਰਫ਼ਿਊ ਦੌਰਾਨ ਵੀ ਘਰਾਂ ਤੋਂ ਬਾਹਰ ਨਿਕਲ ਕੇ ਪਤਾ ਨਹੀਂ ਕਿਹੜੇ ਕੰਮਾਂ ਨੂੰ ਲੱਗੇ ਹੋਏ ਹਨ | ਅਜਿਹੇ 'ਚ ਪ੍ਰਸ਼ਾਸਨ ਵਲੋਂ ਵੀ ...
ਜਲਾਲਾਬਾਦ, 24 ਮਾਰਚ (ਕਰਨ ਚੁਚਰਾ)-ਕੋਰੋਨਾ ਕਾਰਨ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਪਹਿਲ ਕਦਮੀ ਕਰਦੇ ਹੋਏ ਆਪਣੀ ਸਾਂਸਦ ਕੋਟੇ ਦੀ ਇਕ ਮਹੀਨੇ ਦੀ ਪੈਨਸ਼ਨ ਰਾਸ਼ੀ ਮੁੱਖ ਮੰਤਰੀ ਕੋਰੋਨਾ ਰਾਹਤ ਫ਼ੰਡ 'ਚ ਜਮਾ ਕਰਵਾਉਣ ਦਾ ਐਲਾਨ ਕੀਤਾ ਹੈ | ਗੱਲਬਾਤ ...
ਅਬੋਹਰ, 24 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜਿੱਥੇ ਪੰਜਾਬ ਦੇ ਵੱਖ-ਵੱਖ ਸਾਂਸਦਾਂ, ਵਿਧਾਇਕਾਂ ਤੇ ਮੰਤਰੀਆਂ ਵਲੋਂ ਸਰਕਾਰ ਨੂੰ ਆਪਣੀਆਂ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ | ਉੱਥੇ ਅਬੋਹਰ ਦੀ ਇਕ ਸੰਸਥਾ ਵਲੋਂ ਵੀ ਸਰਕਾਰੀ ...
ਫ਼ਾਜ਼ਿਲਕਾ, 24 ਮਾਰਚ (ਦਵਿੰਦਰ ਪਾਲ ਸਿੰਘ)-ਕੋਰੋਨਾ ਵਾਇਰਸ ਦੇ ਆਏ ਸੰਕਟ ਦੌਰਾਨ, ਫ਼ਾਜ਼ਿਲਕਾ, ਮੰਡੀ ਲਾਧੂਕਾ ਸ਼ੈਲਰ ਐਸੋਸੀਏਸ਼ਨ ਵਲੋਂ 21 ਹਜ਼ਾਰ ਰੁਪਏ ਦੇ 21 ਚੈੱਕ ਮੁੱਖ ਮੰਤਰੀ ਰਾਹਤ ਫ਼ੰਡ ਲਈ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਰਵਿੰਦ ਪਾਲ ਸਿੰਘ ਨੂੰ ਸੌਾਪੇ ਹਨ | ...
ਫ਼ਾਜ਼ਿਲਕਾ, 24 ਮਾਰਚ (ਦਵਿੰਦਰ ਪਾਲ ਸਿੰਘ)-ਪੰਜਾਬ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਨੂੰ ਦੇਖਦਿਆਂ ਫ਼ਾਜ਼ਿਲਕਾ ਜ਼ਿਲ੍ਹਾ ਹਸਪਤਾਲ ਵਿਚ ਸਪੈਸ਼ਲ ਓ.ਪੀ.ਡੀ. ਸ਼ੁਰੂ ਕਰ ਦਿੱਤੀ ਹੈ | ਜਿਸ ਵਿਚ ਵਿਦੇਸ਼ਾਂ ਤੋਂ ਆਏ ਦੇਸ਼ ਵਾਸੀਆਂ ਅਤੇ ਹੋਲੇ ਮਹੱਲੇ ਵਿਚ ਸ਼ਮੂਲੀਅਤ ...
ਅਬੋਹਰ, 24 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਥਾਣਾ ਬਹਾਵਵਾਲਾ ਦੀ ਪੁਲਿਸ ਵਲੋਂ ਥਾਣਾ ਮੁਖੀ ਗੁਰਚਰਨ ਸਿੰਘ ਦੀ ਅਗਵਾਈ ਵਿਚ ਥਾਣੇ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਕਰਫ਼ਿਊ ਦੀ ਪਾਲਨਾ ਯਕੀਨੀ ਤੌਰ 'ਤੇ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ | ...
ਮੰਡੀ ਅਰਨੀਵਾਲਾ, 24 ਮਾਰਚ (ਨਿਸ਼ਾਨ ਸਿੰਘ ਸੰਧੂ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਦੇ ਬਚਾਅ ਹਿਤ ਕਰਫ਼ਿਊ ਦੇ ਲਾਗੂ ਕੀਤੇ ਹੁਕਮਾਂ ਮਗਰੋਂ ਅੱਜ ਬਾਅਦ ਦੁਪਹਿਰ ਅਰਨੀਵਾਲਾ ਕਸਬਾ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ | ਪਹਿਲਾਂ ਸਰਕਾਰੀ ਹੁਕਮਾਂ ਨਾਲ ...
ਜਲਾਲਾਬਾਦ, 24 ਮਾਰਚ (ਕਰਨ ਚੁਚਰਾ)-ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲਾਕ ਡਾਊਨ ਤੇ ਕਰਫ਼ਿਊ ਲਗਾਉਣ ਦੇ ਐਲਾਨ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ, ਬਾਜ਼ਾਰਾਂ, ਮੁਹੱਲਿਆਂ 'ਚ ਆਵਾਜਾਈ ਰੁਕ ਗਈ ਅਤੇ ਦੁਕਾਨਾਂ ਬੰਦ ਹੋ ਗਈਆਂ | ਕਰਫ਼ਿਊ ਦੇ ਆਦੇਸ਼ਾਂ ਤੋਂ ...
ਫ਼ਾਜ਼ਿਲਕਾ, 23 ਮਾਰਚ (ਦਵਿੰਦਰ ਪਾਲ ਸਿੰਘ)-ਪ੍ਰਸ਼ਾਸਨ ਨੇ ਬਾਅਦ ਦੁਪਹਿਰ 2 ਵਜੇ ਸਰਕਾਰ ਵਲੋਂ ਮਿਲੇ ਕਰਫ਼ਿਊ ਦੇ ਹੁਕਮਾਂ ਤੋਂ ਬਾਅਦ ਦੁਕਾਨਾਂ ਬੰਦ ਕਰਵਾ ਦਿੱਤੀਆਂ | ਪੁਲਿਸ ਵਲੋਂ ਥਾਂ-ਥਾਂ 'ਤੇ ਲੋਕਾਂ ਨੂੰ ਸਪੀਕਰਾਂ ਰਾਹੀ ਮੁਨਿਆਦੀ ਕਰ ਕੇ ਆਪਣੇ ਆਪਣੇ ਘਰਾਂ 'ਚ ...
ਜਲਾਲਾਬਾਦ, 24 ਮਾਰਚ (ਕਰਨ ਚੁਚਰਾ)-ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਤੋਂ ਬਾਅਦ ਮੰਗਲਵਾਰ ਨੂੰ ਸ਼ਹਿਰ ਦੇ ਬਾਜ਼ਾਰਾਂ 'ਚ ਕੁਝ ਦੁਕਾਨਾਂ ਦੇ ਖੁੱਲਣ ਦੀ ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਖ਼ਤੀ ਨਾਲ ਦੁਕਾਨਾਂ ਬੰਦ ਕਰਵਾਈਆਂ ਤੇ ਸਬਜ਼ੀ ਮੰਡੀ ...
ਫ਼ਿਰੋਜ਼ਪੁਰ, 24 ਮਾਰਚ (ਜਸਵਿੰਦਰ ਸਿੰਘ ਸੰਧੂ)-ਕੋਰੋਨਾ ਵਾਇਰਸ ਮਹਾਂਮਾਰੀ ਬਣ ਲੋਕਾਂ ਨੂੰ ਆਪਣੀ ਲਪੇਟ 'ਚ ਲੈਣ ਦ ਚੱਲ ਰਹੇ ਸਿਲਸਿਲੇ ਨੂੰ ਰੋਕਣ ਲਈ ਅੱਗੇ ਆਉਂਦਿਆਂ ਕੰਟੋਨਮੈਂਟ ਬੋਰਡ ਫ਼ਿਰੋਜ਼ਪੁਰ ਛਾਉਣੀ ਅਤੇ ਨਗਰ ਕੌਾਸਲ ਫ਼ਿਰੋਜ਼ਪੁਰ ਸ਼ਹਿਰ ਵਲੋਂ ਸਰਕਾਰ ...
ਮਖੂ, 24 ਮਾਰਚ (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)-ਮਖੂ ਸ਼ਹਿਰ ਵਿਚ ਕੋਰੋਨਾ ਦਾ ਬਚਾਅ ਲਈ ਸ਼ਹਿਰ ਵਿਚ ਹਾਈ ਪਾਵਰ ਮਸ਼ੀਨ ਨਾਲ ਜੀਵਾਣੂ ਨਾਸ਼ ਦਵਾਈ ਦਾ ਸਪਰੇਅ ਕੀਤਾ ਗਿਆ | ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਮਹਿੰਦਰ ਮਦਾਨ ਨੇ ਕਿਹਾ ਨਗਰ ਪੰਚਾਇਤ ਵਲੋਂ ਸ਼ਹਿਰ 'ਚ ...
ਤਲਵੰਡੀ ਭਾਈ, 24 ਮਾਰਚ (ਕੁਲਜਿੰਦਰ ਸਿੰਘ ਗਿੱਲ)-ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਲੈ ਕੇ ਚੱਲ ਕਰਫ਼ਿਊ ਦੌਰਾਨ ਅੱਜ ਲਗਾਤਾਰ ਤੀਜੇ ਦਿਨ ਤਲਵੰਡੀ ਭਾਈ ਅਤੇ ਆਸ-ਪਾਸ ਖੇਤਰ 'ਚ ਸੁੰਨਸਾਨ ਪਸਰੀ ਹੋਈ ਹੈ | ਇਸ ਨਾਲ ਲੋਕ ਜਿੱਥੇ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ, ...
ਫ਼ਿਰੋਜ਼ਪੁਰ, 24 ਮਾਰਚ (ਜਸਵਿੰਦਰ ਸਿੰਘ ਸੰਧੂ)-ਪੱਕੀਆਂ ਕਣਕਾਂ ਦੇ ਲਹਿਰਾਉਂਦੇ ਖੇਤ ਉੱਪਰੋਂ ਵਿਗੜੇ ਮੌਸਮ ਮਿਜ਼ਾਜ ਦੌਰਾਨ ਰਾਤ ਅਤੇ ਦਿਨ ਸਮੇਂ ਪਏ ਭਾਰੀ ਮੀਹਾਂ ਨੇ ਕਿਸਾਨਾਂ ਦੇ ਸਾਹ ਸੂਤ ਰੱਖੇ ਹਨ | ਦੱਸਣਯੋਗ ਹੈ ਕਿ ਜਿੱਥੇ ਕੋਰੋਨਾ ਵਾਇਰਸ ਫੈਲਣ ਦੇ ਡਰ ਦੀ ਮਾਰ ...
ਗੁਰੂਹਰਸਹਾਏ, 24 ਮਾਰਚ (ਹਰਚਰਨ ਸਿੰਘ ਸੰਧੂ)-ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਦੇ ਪ੍ਰਾਇਮਰੀ ਅਧਿਆਪਕ ਵੀ ਸੈਕੰਡਰੀ ਸਕੂਲਾਂ ਵਿਚ ਸਿੱਧੀ ਭਰਤੀ ਰਾਹੀਂ ਪਿ੍ੰਸੀਪਲ ਅਤੇ ਹੈੱਡ ਮਾਸਟਰ ਲੱਗ ਸਕਣਗੇ | ਇਸ ਸਬੰਧੀ ਵਿਸਥਾਰ ...
ਫ਼ਿਰੋਜ਼ਪੁਰ, 24 ਮਾਰਚ (ਕੁਲਬੀਰ ਸਿੰਘ ਸੋਢੀ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਭਾਰਤੀ ਰੇਲਵੇ ਨੇ 31 ਮਾਰਚ ਤੱਕ ਦੇਸ਼ ਭਰ ਵਿਚ ਯਾਤਰੀ ਰੇਲ ਸੇਵਾਵਾਂ ਦੇ ਕੰਮਕਾਜ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਪਰ ਭਾਰਤੀ ਰੇਲਵੇ ਪੂਰੇ ਦੇਸ਼ ਵਿਚ ਮਾਲ ਟਰੇਨ ਚਲਾ ਰਹੀ ਹੈ | ...
ਮਖੂ, 24 ਮਾਰਚ (ਮੇਜਰ ਸਿੰਘ ਥਿੰਦ)-ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਵਿਚ ਆਮ ਸ਼ਹਿਰ ਵਾਸੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਇਸ ਲਈ ਕਰਿਆਨਾ, ਦੁੱਧ, ਸਬਜ਼ੀਆਂ, ਹਰੇ ਚਾਰੇ ਦੀ ਸਵੇਰੇ 8 ਤੋਂ 11 ਵੱਜ ਤੱਕ ਘਰੋ-ਘਰ ਸਪਲਾਈ ਮਿਲੇਗੀ | ਮਖੂ ਤਹਿਸੀਲਦਾਰ ਵਿਨੋਦ ...
ਫ਼ਿਰੋਜ਼ਪੁਰ, 24 ਮਾਰਚ (ਕੰਵਰਜੀਤ ਸਿੰਘ ਜੈਂਟੀ)-ਕੋਰੋਨਾ ਵਾਇਰਸ ਕਾਰਨ ਸਰਕਾਰ ਦੁਆਰਾ ਮੁਕੰਮਲ ਰੂਪ ਵਿਚ ਕਰਫ਼ਿਊ ਲਗਾਇਆ ਗਿਆ ਹੈ | ਇਸ ਦੌਰਾਨ ਕੈਂਟ ਬੋਰਡ ਦੇ ਕਰਮਚਾਰੀਆਂ ਵਲੋਂ ਸੀ.ਈ.ਓ. ਦਮਨ ਸਿੰਘ ਅਤੇ ਸੁਪਰਡੈਂਟ ਮਨਜੀਤ ਸਿੰਘ ਦੀ ਅਗਵਾਈ 'ਚ ਜਨਤਕ ਸਥਾਨਾਂ 'ਤੇ ...
ਮਮਦੋਟ, 24 ਮਾਰਚ (ਜਸਬੀਰ ਸਿੰਘ ਕੰਬੋਜ)-ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਪੋਜੋ ਕੇ ਉਤਾੜ ਵਿਖੇ 22 ਮਾਰਚ ਨੂੰ ਗਰਭਵਤੀ ਪਤਨੀ ਸਮੇਤ ਡੇਢ ਅਤੇ 3 ਸਾਲ ਦੀਆਂ 2 ਮਾਸੂਮ ਧੀਆਂ ਦਾ ਕਹੀ ਨਾਲ ਵਾਰ ਕਰ ਕੇ ਕਤਲ ਕਰ ਦੇਣ ਵਾਲੇ ਲਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਨੂੰ ...
ਫ਼ਿਰੋਜ਼ਪੁਰ, 24 ਮਾਰਚ (ਜਸਵਿੰਦਰ ਸਿੰਘ ਸੰਧੂ)-ਕੋਰੋਨਾ ਵਾਇਰਸ ਦੀ ਮਾਰ ਤੋਂ ਜ਼ਿਲ੍ਹਾ ਵਾਸੀਆਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੀ ਭਾਲ ਕਰਨ, ਉਨ੍ਹਾਂ ਨੂੰ ਉਨ੍ਹਾਂ ਦੇ ਘਰ ਅੰਦਰ ਹੀ ...
ਗੋਲੂ ਕਾ ਮੋੜ, 24 ਮਾਰਚ (ਸੁਰਿੰਦਰ ਸਿੰਘ ਪੁਪਨੇਜਾ)-ਸਵੇਰੇ ਤੜਕਸਾਰ ਹੋਏ ਇਕ ਭਿਆਨਕ ਹਾਦਸੇ ਨਾਲ ਦੁਕਾਨ ਅੰਦਰ ਸੁੱਤਾ ਪਿਆ ਪਰਿਵਾਰ ਵਾਲ-ਵਾਲ ਬਚ ਗਿਆ | ਇਕੱਤਰ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ-ਫ਼ਾਜ਼ਿਲਕਾ ਜੀ.ਟੀ. ਰੋਡ 'ਤੇ ਸਥਿਤ ਪਿੰਡ ਮੋਹਨ ਕੇ ਹਿਠਾੜ ਵਿਖੇ ਇਕ ...
ਜ਼ੀਰਾ, 24 ਮਾਰਚ (ਜੋਗਿੰਦਰ ਸਿੰਘ ਕੰਡਿਆਲ)-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵਲੋਂ ਜਾਰੀ ਕਰਫ਼ਿਊ ਨੂੰ ਇਨ-ਬਿਨ ਲਾਗੂ ਕਰਨ ਦੇ ਮੰਤਵ ਨਾਲ ਪੁਲਿਸ ਪ੍ਰਸ਼ਾਸਨ ਵਲੋਂ ਥਾਂ-ਥਾਂ ਨਾਕੇਬੰਦੀ ਅਤੇ ਪੈਦਲ ਗਸ਼ਤ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿਚ ਪੁਲਿਸ ...
ਜ਼ੀਰਾ, 24 ਮਾਰਚ (ਜੋਗਿੰਦਰ ਸਿੰਘ ਕੰਡਿਆਲ)-ਕੋਰੋਨਾ ਵਾਰਿਸ ਨੂੰ ਵਧਣ ਤੋਂ ਰੋਕਣ ਲਈ ਜਾਰੀ ਕੀਤੇ ਕਰਫ਼ਿਊ ਦੌਰਾਨ ਆਮ ਲੋਕਾਂ ਨੂੰ ਘਰਾਂ 'ਚ ਕੋਈ ਪ੍ਰੇਸ਼ਾਨੀ ਨਾ ਆਵੇ, ਇਸ ਦੇ ਮੱਦੇਨਜ਼ਰ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਪ੍ਰਸ਼ਾਸਨ ਨੇ ਇਕ ਪੱਤਰ ਜਾਰੀ ਕਰ ਕੇ ...
ਫ਼ਿਰੋਜ਼ਪੁਰ, 24 ਮਾਰਚ (ਜਸਵਿੰਦਰ ਸਿੰਘ ਸੰਧੂ)-ਜ਼ਿਲ੍ਹਾ ਫ਼ਿਰੋਜ਼ਪੁਰ ਪ੍ਰਸ਼ਾਸਨ ਨੂੰ ਉਦੋਂ ਸੁੱਖ ਦਾ ਸਾਹ ਆਇਆ, ਜਦੋਂ ਸ਼ੱਕੀ 2 ਮਰੀਜ਼ਾਂ ਨੂੰ ਲੁਧਿਆਣਾ ਅਤੇ ਫ਼ਰੀਦਕੋਟ ਇਲਾਜ ਲਈ ਰੈਫ਼ਰ ਕਰਨ ਸਮੇਂ ਉਨ੍ਹਾਂ ਦਾ ਕੋਰੋਨਾ ਵਾਇਰਸ ਟੈੱਸਟ ਲੈ ਕੇ ਲੈਬਾਰਟਰੀ 'ਚ ...
ਅਬੋਹਰ, 24 ਮਾਰਚ (ਕੁਲਦੀਪ ਸਿੰਘ ਸੰਧੂ)-ਕੋਰੋਨਾ ਵਾਇਰਸ ਫੈਲਣ ਉਪਰੰਤ ਉਪਜੇ ਹਾਲਾਤ ਤੋਂ ਬਾਅਦ ਸਫ਼ਾਈ ਦੇ ਮੁੱਦੇ 'ਤੇ ਬੀ.ਡੀ.ਪੀ.ਓ. ਖੂਈਆਂ ਸਰਵਰ ਵਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਉੱਤਰ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ | ਵਧੀਕ ਡਿਪਟੀ ...
ਮਖੂ, 24 ਮਾਰਚ (ਮੇਜਰ ਸਿੰਘ ਥਿੰਦ)- ਕੋਰੋਨਾ ਵਾਇਰਸ ਵਰਗੀ ਘਾਤਕ ਬਿਮਾਰੀ ਸਾਡੇ ਦੇਸ਼ ਵਿਚ ਵੀ ਦਸਤਕ ਦੇ ਚੁੱਕੀ ਹੈ | ਇਸ ਨੇ ਪੰਜਾਬ ਨੂੰ ਵੀ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ | ਭਾਵੇਂ ਸਰਕਾਰ ਤੇ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆਇਆ ਹੈ, ਜੋ ਇਸ ਕੋਰੋਨਾ ...
ਅਬੋਹਰ, 24 ਮਾਰਚ (ਕੁਲਦੀਪ ਸਿੰਘ ਸੰਧੂ)-ਪੰਜਾਬ ਪੁਲਿਸ ਦੇ ਸਾਰੇ ਗਜ਼ਟਿਡ ਅਫ਼ਸਰ ਆਪਣੀ ਇਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫ਼ੰਡ ਵਿਚ ਦੇਣਗੇ ਤਾਂ ਜੋ ਕੋਰੋਨਾ ਨਾਲ ਜੂਝ ਰਹੀ ਸਰਕਾਰ ਇਸ ਪੈਸੇ ਨਾਲ ਲੋੜਵੰਦਾਂ ਦੀ ਮਦਦ ਕਰ ਸਕੇ | ਇਹ ਜਾਣਕਾਰੀ ਫ਼ਾਜ਼ਿਲਕਾ ...
ਅਬੋਹਰ, 24 ਮਾਰਚ (ਕੁਲਦੀਪ ਸਿੰਘ ਸੰਧੂ)-ਕਰਫ਼ਿਊ ਦੇ ਦੌਰਾਨ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਅਤੇ ਬਾਕੀ ਸਾਰੇ ਸਟਾਫ਼ ਦੀਆਂ ਛੁੱਟੀਆਂ ਰੱਦ ਕਰ ਕੇ ਉਨ੍ਹਾਂ ਨੂੰ ਡਿਊਟੀ 'ਤੇ ਆਉਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ | ਇਹ ਗੱਲ ਸਰਕਾਰੀ ਹਸਪਤਾਲ ਅਬੋਹਰ ਦੇ ...
ਅਬੋਹਰ, 24 ਮਾਰਚ (ਕੁਲਦੀਪ ਸਿੰਘ ਸੰਧੂ)-ਕੋਰੋਨਾ ਵਾਇਰਸ ਫੈਲਣ ਉਪਰੰਤ ਵੱਖ-ਵੱਖ ਦੇਸ਼ਾਂ ਤੋਂ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪਹੁੰਚਣ ਵਾਲੇ 228 ਜਣਿਆਂ ਵਿਚੋਂ 217 ਦਾ ਪਤਾ ਲਗਾ ਲਿਆ ਹੈ | ਹਾਲਾਂਕਿ ਹਵਾਈ ਅੱਡੇ 'ਤੇ ਹੋਏ ਚੈੱਕਅਪ ਦੌਰਾਨ ਇਨ੍ਹਾਂ ਵਿਚ ਕੋਰੋਨਾ ਦਾ ਕੋਈ ...
ਮੰਡੀ ਅਰਨੀਵਾਲਾ, 24 ਮਾਰਚ (ਨਿਸ਼ਾਨ ਸਿੰਘ ਸੰਧੂ)-ਸੀ.ਐਚ.ਸੀ. ਡੱਬਵਾਲਾ ਕਲਾਂ ਦੇ ਅਧਿਕਾਰੀਆਂ ਵਲੋਂ ਹਸਪਤਾਲ ਵਿਚ ਕੋਰੋਨਾ ਵਾਇਰਸ ਦੇ ਕੀਤੇ ਇੰਤਜ਼ਾਮ ਦੱਸਣ ਲਈ ਮੀਡੀਆ ਟਰਾਇਲ ਕਰਵਾਇਆ ਗਿਆ | ਜਿਸ 'ਚ ਇੱਥੇ ਕੀਤੇ ਪ੍ਰਬੰਧਾਂ ਬਾਰੇ ਦੱਸਿਆ ਗਿਆ ਤਾਂ ਜੋ ਮੀਡੀਆ ਦੇ ...
ਫਾਜ਼ਿਲਕਾ, 24 ਮਾਰਚ (ਦਵਿੰਦਰ ਪਾਲ ਸਿੰਘ)-ਕੋਰੋਨਾ ਵਾਈਰਸ ਦੀ ਰੋਕਥਾਮ ਦੇ ਮੱਦੇਨਜ਼ਰ ਜ਼ਿਲ੍ਹਾ ਫਾਜ਼ਿਲਕਾ ਵਿਖੇ ਲੋਕ ਹਿਤਾਂ ਨੰੂ ਧਿਆਨ 'ਚ ਰੱਖਦਿਆਂ 23 ਮਾਰਚ ਨੰੂ ਕਰਫ਼ਿਊ ਲਗਾਇਆ ਗਿਆ ਸੀ | ਜ਼ਿਲ੍ਹਾ ਮੈਜਿਸਟੇ੍ਰਟ ਅਰਵਿੰਦ ਪਾਲ ਸਿੰਘ ਸੰਧੂ ਨੇ ਕਰਫ਼ਿਊ ਦੀ ...
ਫ਼ਾਜ਼ਿਲਕਾ, 24 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਹਸਪਤਾਲ ਅੰਦਰ ਵੈਂਟੀਲੇਟਰ ਦੀ ਸਹੂਲਤ ਨਹੀਂ ਹੈ | ਜ਼ਿਲ੍ਹੇ 'ਚ ਸਿਰਫ਼ ਫ਼ਾਜ਼ਿਲਕਾ ਅਤੇ ਅਬੋਹਰ ਸ਼ਹਿਰਾਂ ਵਿਚ 14 ਨਿੱਜੀ ਹਸਪਤਾਲਾਂ ਕੋਲ ਵੈਂਟੀਲੇਟਰ ਹਨ | ਅਬੋਹਰ ਅੰਦਰ ਵੱਖ ...
ਅਬੋਹਰ, 24 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਭਰ ਵਿਚ ਐਲਾਨੇ ਕਰਫ਼ਿਊ ਤਹਿਤ ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ ਮੁਹੱਈਆ ਕਰਵਾਉਣ ਲਈ ਸਮਾਜ ਸੇਵੀ ਸੰਸਥਾਵਾਂ ਵਲੋਂ ਯਤਨ ਕੀਤੇ ਜਾ ਰਹੇ ਹਨ | ਇਸ ਤਹਿਤ ...
ਮੰਡੀ ਲਾਧੂਕਾ, 24 ਮਾਰਚ (ਮਨਪ੍ਰੀਤ ਸਿੰਘ ਸੈਣੀ)-ਮੰਡੀ ਲਾਧੂਕਾ ਚੌਕੀ ਇੰਚਾਰਜ ਹਰਦੇਵ ਸਿੰਘ ਬੇਦੀ ਵਲੋਂ ਇਕ ਚੋਰ ਨੂੰ ਫੜ ਕੇ ਉਸ ਿਖ਼ਲਾਫ਼ ਪਰਚਾ ਦਰਜ ਕੀਤਾ ਹੈ | ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆ ਚੌਕੀ ਇੰਚਾਰਜ ਹਰਦੇਵ ਸਿੰਘ ਬੇਦੀ ਨੇ ਦੱਸਿਆ ਕਿ ਗੁਰਮੇਜ ਸਿੰਘ ...
ਅਬੋਹਰ, 24 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰੀ ਹਸਪਤਾਲਾਂ ਵਿਚ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਇਸ ਦੌਰਾਨ ਉਨ੍ਹਾਂ ਨੇ ਅਬੋਹਰ ਤੇ ਸਰਕਾਰੀ ਹਸਪਤਾਲ ਸਮੇਤ ...
ਫ਼ਾਜ਼ਿਲਕਾ, 24 ਮਾਰਚ (ਦਵਿੰਦਰ ਪਾਲ ਸਿੰਘ/ਅਮਰਜੀਤ ਸ਼ਰਮਾ)-ਕੋਰੋਨਾ ਵਾਈਰਸ ਨੰੂ ਫੈਲਣ ਤੋਂ ਰੋਕਣ ਅਤੇ ਜ਼ਿਲ੍ਹੇ ਦੇ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਵਲੋਂ 23 ਮਾਰਚ ਨੂੰ ਜ਼ਿਲ੍ਹਾ ਪੱਧਰ 'ਤੇ ਕਰਫ਼ਿਊ ...
ਫ਼ਿਰੋਜ਼ਪੁਰ, 24 ਮਾਰਚ (ਜਸਵਿੰਦਰ ਸਿੰਘ ਸੰਧੂ)-ਕਰਫ਼ਿਊ ਕਾਰਨ ਘਰਾਂ ਅੰਦਰ ਬੰਦ ਲੋਕਾਂ ਤੱਕ ਘਰੇਲੂ ਰਾਸ਼ਨ ਪਹੰੁਚਦਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੁੱਕੇ ਜਾ ਰਹੇ ਢੁਕਵੇਂ ਕਦਮਾਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ...
ਫ਼ਾਜ਼ਿਲਕਾ, 24 ਮਾਰਚ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਐਲਾਨੇ ਕਰਫ਼ਿਊ ਦੇ ਦੂਜੇ ਦਿਨ ਫ਼ਾਜ਼ਿਲਕਾ ਜ਼ਿਲ੍ਹਾ ਪੂਰੀ ਤਰ੍ਹਾਂ ਨਾਲ ਬੰਦ ਰਿਹਾ | ਇਸ ਦੌਰਾਨ ਸੜਕਾਂ 'ਤੇ ਪੁਲਿਸ ਮੁਲਾਜ਼ਮ ਗਸ਼ਤ ਕਰਦੇ ਨਜ਼ਰ ਆਏ ਅਤੇ ਪੁਲਿਸ ਦੇ ਆਲਾ ਅਧਿਕਾਰੀ ਵੀ ਲੋਕਾਂ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX