ਤਾਜਾ ਖ਼ਬਰਾਂ


ਜਵਾਈ ਤੇ ਉਸ ਦੇ ਸਾਥੀਆਂ ਵੱਲੋਂ ਸਹੁਰੇ ਪਰਿਵਾਰ ‘ਤੇ ਹਮਲਾ,ਸਹੁਰੇ ਦੀ ਮੌਤ
. . .  22 minutes ago
ਖੇਮਕਰਨ ,8 ਮਾਰਚ(ਰਾਕੇਸ਼ ਬਿੱਲਾ)-ਖੇਮਕਰਨ ਤੋ ਅਮ੍ਰਿਤਸਰ ਵਾਲੀ ਸੜਕ ਤੇ ਪਿੰਡ ਭੂਰਾ ਕੋਹਨਾਂ ਨਜਦੀਕ ਸਥਿਤ ਮੋਤੀ ਮਹਿਲ ਪੇਲੈਸ ਦੇ ਸਾਹਮਣੇ ਸੜਕ ‘ਤੇ ਜਵਾਈ ਸਤਨਾਮ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਵੈਰੋਵਾਲ ਤੇ ਉਸ ਦੇ ਸਾਥੀਆਂ ਵੱਲੋਂ ਹਮਲਾ ...
ਸਿੰਘੂ ਬਾਰਡਰ ਦਿੱਲੀ ਕੌਮਾਂਤਰੀ ਮਹਿਲਾ ਦਿਵਸ ਮਨਾਇਆ
. . .  about 1 hour ago
ਸਿੰਘੂ ਬਾਰਡਰ, 8 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸੰਯੁਕਤ ਮੋਰਚੇ ਦੇ ਸੱਦੇ ਤਹਿਤ ਅੱਜ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਸਟੇਜ ਉਪਰੋਂ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਕੇ ...
ਤਿੰਨ ਸਾਲਾ ਬੱਚੀ ਨੂੰ ਆਵਾਰਾ ਕੁੱਤਿਆਂ ਨੋਚ ਖਾਧਾ, ਮੌਤ
. . .  about 1 hour ago
ਸਮਾਣਾ (ਪਟਿਆਲਾ) , 8 ਮਾਰਚ (ਸਾਹਿਬ ਸਿੰਘ)- ਬਲਾਕ ਸਮਾਣਾ ਦੇ ਪਿੰਡ ਤਰਖਾਣ ਮਾਜਰਾ ਵਿਚ ਇਕ ਤਿੰਨ ਸਾਲਾ ਬੱਚੀ ਨੂੰ ਹੱਡਾ ਰੋੜੀ ਦੇ ਅਵਾਰਾ ਕੁੱਤਿਆਂ ਨੇ ਨੋਚ ਖਾਧਾ ਹੈ। ਮਿਲੀ ਜਾਣਕਾਰੀ ਅਨੁਸਾਰ ਜਸਬੀਰ ਕੌਰ ਪੁੱਤਰੀ ਗੁਰਮੀਤ ਸਿੰਘ ...
ਬਹਿਬਲ ਕਲਾਂ ਗੋਲੀਕਾਂਡ-ਸੁਮੇਧ ਸੈਣੀ ਤੇ ਉਮਰਾਨੰਗਲ ਫ਼ਰੀਦਕੋਟ ਅਦਾਲਤ ’ਚ ਹੋਏ ਪੇਸ਼
. . .  about 3 hours ago
ਫ਼ਰੀਦਕੋਟ, 8 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਜ਼ਿਲਾ ਫ਼ਰੀਦਕੋਟ ਦੇ ਪਿੰਡ ਬਹਿਬਲ ਕਲਾਂ ਵਿਖੇ 14 ਅਕਤੂਬਰ 2015 ਨੂੰ ਸੰਗਤਾਂ ’ਤੇ ਕਥਿਤ ਤੌਰ ’ਤੇ ਪੁਲਿਸ ਵਲੋਂ ਚਲਾਈਆਂ ਗਈਆਂ ਗੋਲੀਆਂ ਸਬੰਧੀ ਥਾਣਾ ਬਾਜਾਖਾਨਾ ਵਿਖੇ ਦਰਜ ...
ਬਹਿਰਾਮ ਸੜਕ ਹਾਦਸੇ ਵਿਚ ਇੱਕ ਔਰਤ ਦੀ ਮੌਤ 2 ਵਿਅਕਤੀ ਜ਼ਖ਼ਮੀ
. . .  about 3 hours ago
ਬਹਿਰਾਮ ,08 ਮਾਰਚ {ਨਛੱਤਰ ਸਿੰਘ ਬਹਿਰਾਮ}- ਫਗਵਾੜਾ-ਰੋਪੜ ਮੁੱਖ ਮਾਰਗ ਨੇੜੇ ਟੌਲ ਪਲਾਜਾ ਬਹਿਰਾਮ ਕੋਲ ਸੜਕ ਹਾਦਸੇ ਵਿਚ ਇੱਕ ਔਰਤ ਦੀ ਮੌਤ 2 ਵਿਅਕਤੀ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ...
ਕੌਮਾਂਤਰੀ ਮਹਿਲਾ ਦਿਵਸ ‘ਤੇ ਬੀਬੀ ਜਗੀਰ ਕੌਰ ਵੱਲੋਂ ਔਰਤਾਂ ਨੂੰ ਮੁਬਾਰਕਬਾਦ
. . .  about 3 hours ago
ਅੰਮ੍ਰਿਤਸਰ, 8 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਔਰਤਾਂ ਨੂੰ ਕੌਮਾਂਤਰੀ ਮਹਿਲਾ ਦਿਵਸ ਦੀ ਵਧਾਈ ਸੰਦੇਸ਼ ਵਿਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਂਜ ਅਜਿਹਾ ਕੋਈ ਦਿਹਾੜਾ ...
ਭਾਰਤ ਦੀ ਵਿਭਿੰਨਤਾ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਸਾਨੂੰ ਆਰ. ਐਸ. ਐਸ. ਵਿਰੁੱਧ ਲੜਨਾ ਪਏਗਾ- ਰਾਹੁਲ ਗਾਂਧੀ
. . .  about 4 hours ago
ਨਵੀਂ ਦਿੱਲੀ, 8 ਮਾਰਚ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਯੂਥ ਕਾਂਗਰਸ ਦੇ ਲੋਕਾਂ ਕੌਮੀ ਮੁੱਦਿਆਂ 'ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਆਰ. ਐਸ. ਐਸ. ਨੂੰ ਵੀ ਜੰਮ ਕੇ ਘੇਰਿਆ...
ਕੈਪਟਨ ਨੇ ਬੀ. ਸੀ. ਸੀ. ਆਈ. ਨੂੰ ਲਿਖੀ ਚਿੱਠੀ, ਆਈ. ਪੀ. ਐਲ. ਮੁਹਾਲੀ 'ਚ ਕਰਾਉਣ ਦੀ ਕੀਤੀ ਮੰਗ
. . .  about 4 hours ago
ਚੰਡੀਗੜ੍ਹ, 8 ਮਾਰਚ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀ. ਸੀ. ਸੀ. ਆਈ. ਨੂੰ ਚਿੱਠੀ ਲਿਖ ਕੇ ਆਈ. ਪੀ. ਐਲ. ਦੇ ਮੈਚ 'ਚ ਮੁਹਾਲੀ 'ਚ ਵੀ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ...
ਬਜਟ ਤੋਂ ਨਾਖ਼ੁਸ਼ ਕਰਮਚਾਰੀਆਂ ਨੇ ਪਠਾਨਕੋਟ 'ਚ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
. . .  about 4 hours ago
ਪਠਾਨਕੋਟ, 8 ਮਾਰਚ (ਚੌਹਾਨ)- ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਫ਼ਰੰਟ ਜ਼ਿਲ੍ਹਾ ਪਠਾਨਕੋਟ ਵਲੋਂ ਸੂਬਾ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਤੋਂ ਨਾਖ਼ੁਸ਼ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰ...
ਮੋਗਾ 'ਚ ਅਕਾਲੀ ਦਲ ਨੇ ਹਲਕਾ ਇੰਚਾਰਜ ਮੱਖਣ ਸਿੰਘ ਬਰਾੜ ਦੀ ਅਗਵਾਈ ਹੇਠ ਲਾਇਆ ਧਰਨਾ
. . .  about 4 hours ago
ਮੋਗਾ, 8 ਮਾਰਚ (ਗੁਰਤੇਜ ਸਿੰਘ ਬੱਬੀ)- ਅੱਜ ਸਮੁੱਚੇ ਪੰਜਾਬ ਅੰਦਰ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ 'ਤੇ ਜਵਾਬ ਮੰਗਦਾ ਪੰਜਾਬ ਲੜੀ ਤਹਿਤ...
ਬਜਟ ਤੋਂ ਨਾਖ਼ੁਸ਼ ਮੁਲਾਜ਼ਮਾਂ ਨੇ ਫੂਕੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਪੁਤਲੇ
. . .  about 5 hours ago
ਅੰਮ੍ਰਿਤਸਰ, 8 ਮਾਰਚ (ਜਸਵੰਤ ਸਿੰਘ ਜੱਸ)- ਪੰਜਾਬ ਐਂਡ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੇ ਫ਼ੈਸਲੇ ਅਨੁਸਾਰ ਡੀ. ਸੀ. ਅੰਮ੍ਰਿਤਸਰ ਦੇ ਸਾਹਮਣੇ ਲੜੀਵਾਰ ਭੁੱਖ ਹੜਤਾਲ 'ਤੇ ਬੈਠੇ ਤਰਨਦੀਪ ਸਿੰਘ...
ਬਾਘਾ ਪੁਰਾਣਾ : ਜਥੇਦਾਰ ਤੀਰਥ ਮਾਹਲਾ ਦੀ ਅਗਵਾਈ ਹੇਠ ਅਕਾਲੀਆਂ ਨੇ ਐਸ. ਡੀ. ਐਮ. ਦਫ਼ਤਰ ਅੱਗੇ ਲਗਾਇਆ ਧਰਨਾ
. . .  about 5 hours ago
ਬਾਘਾ ਪੁਰਾਣਾ, 8 ਮਾਰਚ (ਬਲਰਾਜ ਸਿੰਗਲਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੈਟਰੋਲ-ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ, ਵਧ ਰਹੀ ਮਹਿੰਗਾਈ...
ਦਿੜ੍ਹਬਾ ਵਿਖੇ ਮਹਿਲਾ ਪੰਚ ਦੀ ਬੱਸ ਹੇਠ ਆਉਣ ਨਾਲ ਮੌਤ
. . .  about 5 hours ago
ਦਿੜ੍ਹਬਾ ਮੰਡੀ (ਸੰਗਰੂਰ), 8 ਮਾਰਚ (ਹਰਬੰਸ ਸਿੰਘ ਛਾਜਲੀ)- ਮਹਿਲਾ ਦਿਵਸ ਮੌਕੇ ਦਿੜ੍ਹਬਾ ਸ਼ਹਿਰ ਦੇ ਬੱਸ ਅੱਡੇ 'ਤੇ ਪੀ. ਆਰ. ਟੀ. ਸੀ. ਬੱਸ ਹੇਠ ਆਉਣ ਨਾਲ ਪਿੰਡ ਲਾਡਬਨਜਾਰਾ ਖ਼ੁਰਦ ਮਹਿਲਾ...
ਕੇਂਦਰ ਤੇ ਪੰਜਾਬ ਸਰਕਾਰ ਦੀਆਂ ਘਟੀਆ ਨੀਤੀਆਂ ਕਾਰਨ ਲੋਕਾਂ ਦਾ ਜਿਊਣਾ ਹੋਇਆ ਦੁੱਭਰ- ਸੂਬਾ ਸਿੰਘ ਬਾਦਲ
. . .  about 5 hours ago
ਜੈਤੋ, 8 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸ਼੍ਰੋਮਣੀ ਅਕਾਲੀ ਦਲ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਵਰਕਰਾਂ ਵਲੋਂ ਅੱਜ ਕੇਂਦਰ ਦੀ ਭਾਜਪਾ ਅਤੇ...
ਮਲੋਟ 'ਚ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਦੀ ਅਗਵਾਈ 'ਚ ਲਾਇਆ ਧਰਨਾ
. . .  about 6 hours ago
ਮਲੋਟ, 8 ਮਾਰਚ (ਪਾਟਿਲ)- ਪੰਜਾਬ ਸਰਕਾਰ ਵਿਰੁੱਧ ਅੱਜ ਲਾਏ ਜਾ ਰਹੇ ਧਰਨਿਆਂ ਦੇ ਮੱਦੇਨਜ਼ਰ ਮਲੋਟ (ਸ੍ਰੀ ਮੁਕਤਸਰ ਸਾਹਿਬ) 'ਚ ਵੀ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ...
ਲੰਬੀ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ਾਲ ਧਰਨਾ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਲੰਬੀ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਦਲ ਦੇ...
ਪੁਲਿਸ ਨੇ ਬੱਸ 'ਚ ਲੱਦੇ ਮੋਤੀ ਮਹਿਲ ਵੱਲ ਵਧਦੇ ਬੇਰੁਜ਼ਗਾਰ ਅਧਿਆਪਕ
. . .  about 6 hours ago
ਪਟਿਆਲਾ, 8 ਮਾਰਚ (ਧਰਮਿੰਦਰ ਸਿੰਘ ਸਿੱਧੂ)- ਮੋਤੀ ਮਹਿਲ ਵੱਲ ਵਧਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਵਲੋਂ ਡਾਂਗਾਂ ਵਰਾਏ ਜਾਣ ਤੋਂ ਬਾਅਦ ਬੱਸਾਂ ਵਿਚ ਲੱਦਿਆ ਗਿਆ। ਬੇਰੁਜ਼ਗਾਰ ਈ. ਟੀ. ਟੀ. ਟੈੱਟ...
ਸਿੰਘੂ ਬਾਰਡਰ ’ਤੇ ਮਨਾਇਆ ਜਾ ਰਿਹੈ ਕੌਮਾਂਤਰੀ ਮਹਿਲਾ ਦਿਵਸ
. . .  about 7 hours ago
ਸਿੰਘੂ ਬਾਰਡਰ, 8 ਮਾਰਚ - ਸਿੰਘੂ ਬਾਰਡਰ ’ਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਅੱਜ ਇੱਥੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ...
ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਹਲਕਾ ਪੂਰਬੀ ਦੇ ਅਕਾਲੀ ਵਰਕਰਾਂ ਗੋਲਡਨ ਗੇਟ ਤੇ ਲਾਇਆ ਧਰਨਾ
. . .  about 7 hours ago
ਸੁਲਤਾਨਵਿੰਡ, 8 ਮਾਰਚ (ਗੁਰਨਾਮ ਸਿੰਘ ਬੁੱਟਰ) - ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਹਲਕਾ ਪੂਰਬੀ ਦੇ ਆਗੂ ਅਤੇ ਸਮੂਹ ਅਕਾਲੀ ਵਰਕਰਾਂ ਵੱਲੋਂ ਨਿਊ ਅੰਮ੍ਰਿਤਸਰ ਦੇ ਗੋਲਡਨ ਗੇਟ...
ਪੰਜਾਬ ਦੇ ਸਿਰ ਵਧ ਰਹੇ ਕਰਜ਼ੇ ਨੂੰ ਲੈ ਕੇ ਕਾਂਗਰਸੀਆਂ ਕੀਤਾ ਭਾਜਪਾ ਦੇ ਸੂਬਾ ਪ੍ਰਧਾਨ ਦੇ ਘਰ ਦਾ ਘਿਰਾਓ
. . .  about 7 hours ago
ਪਠਾਨਕੋਟ, 8 ਮਾਰਚ (ਸੰਧੂ)- ਪੰਜਾਬ ਦੇ ਸਿਰ ਵਧ ਰਹੇ ਕਰਜ਼ੇ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਵਲੋਂ ਅੱਜ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਕਾਰਜਕਾਰਨੀ ਪ੍ਰਧਾਨ ਸੰਜੀਵ ਬੈਂਸ ਦੀ ਅਗਵਾਈ 'ਚ ਭਾਜਪਾ ਦੇ ਸੂਬਾ...
ਬੱਸਾਂ 'ਚ ਮੁਫ਼ਤ ਸਫ਼ਰ ਸਮੇਤ ਹੋਰਨਾਂ ਸਹੂਲਤਾਂ ਦੇ ਐਲਾਨ ਤੋਂ ਬਾਅਦ ਮਹਿਲਾਵਾਂ 'ਚ ਖ਼ੁਸ਼ੀ ਦੀ ਲਹਿਰ
. . .  about 7 hours ago
ਅਜਨਾਲਾ, 8 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਬਜਟ ਦੌਰਾਨ ਸੂਬੇ ਭਰ ਦੀਆਂ ਮਹਿਲਾਵਾਂ ਨੂੰ ਮਹਿਲਾ...
ਪੜ੍ਹੋ, ਪੰਜਾਬ ਸਰਕਾਰ ਨੇ ਬਜਟ 2021-22 'ਚ ਕੀਤੇ ਕਿਹੜੇ-ਕਿਹੜੇ ਐਲਾਨ
. . .  about 7 hours ago
ਪੜ੍ਹੋ, ਪੰਜਾਬ ਸਰਕਾਰ ਨੇ ਬਜਟ 2021-22 'ਚ ਕੀਤੇ ਕਿਹੜੇ-ਕਿਹੜੇ ਐਲਾਨ...................
ਅੰਮ੍ਰਿਤਸਰ ’ਚ ਧਰਨਾ
. . .  about 8 hours ago
ਅੰਮ੍ਰਿਤਸਰ, 8 ਮਾਰਚ (ਜਸਵੰਤ ਸਿੰਘ ਜੱਸ) - ਅੱਜ ਸੰਯੁਕਤ ਕਿਸਾਨ ਮੋਰਚਾ (ਭਾਰਤ ) ਦੇ ਸੱਦੇ ਤੇ ਵੱਖ ਵੱਖ ਥਾਈਂ ਨਾਰੀ ਮੁਕਤੀ ਅੰਤਰਰਾਸ਼ਟਰੀ ਦਿਹਾੜੇ ’ਤੇ ਕਾਲੇ ਕਾਨੂੰਨ ਰੱਦ ਕਰਨ, ਐਮ.ਐਸ.ਪੀ. ਨੂੰ ਕਾਨੂੰਨੀ...
ਖਜ਼ਾਨਾ ਮੰਤਰੀ ਵਲੋਂ ਬਜਟ ਪੇਸ਼ ਕਰਨ ਤੋਂ ਬਾਅਦ ਕੀਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ
. . .  about 8 hours ago
ਚੰਡੀਗੜ੍ਹ, 8 ਮਾਰਚ - ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਦਾ ਸੰਬੋਧਨ ਮੁਕੰਮਲ ਕਰ ਲਿਆ ਹੈ ਤੇ ਉਹ ਪ੍ਰੈਸ ਕਾਨਫਰੰਸ...
ਸੁਲਤਾਨਪੁਰ ਲੋਧੀ 'ਚ ਅਕਾਲੀ ਵਰਕਰਾਂ ਵਲੋਂ ਧਰਨਾ
. . .  about 8 hours ago
ਸੁਲਤਾਨਪੁਰ ਲੋਧੀ , 8 ਮਾਰਚ (ਲਾਡੀ, ਹੈਪੀ, ਥਿੰਦ) - ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕ-ਮਾਰੂ ਅਤੇ ਕਿਸਾਨ ਮਾਰੂ ਨੀਤੀਆਂ ਦੇ ਖ਼ਿਲਾਫ਼ ਸਾਬਕਾ ਖ਼ਜ਼ਾਨਾ ਮੰਤਰੀ ਡਾ ਉਪਿੰਦਰਜੀਤ ਕੌਰ ਦੀ ਅਗਵਾਈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਚੇਤ ਸੰਮਤ 552

ਬਠਿੰਡਾ

ਕਰਫ਼ਿਊ ਦੇ ਦੂਜੇ ਦਿਨ ਬਠਿੰਡਾ ਰਿਹਾ ਪੂਰਨ ਬੰਦ

ਨਗਰ ਤਲਵੰਡੀ ਸਾਬੋ ਰਿਹਾ ਪੂਰਨ ਬੰਦ

ਤਲਵੰਡੀ ਸਾਬੋ, 24 ਮਾਰਚ (ਰਣਜੀਤ ਸਿੰਘ ਰਾਜੂ)- ਕਰਫ਼ਿਊ ਦੇ ਦੂਜੇ ਦਿਨ ਅੱਜ ਇਤਿਹਾਸਿਕ ਨਗਰ ਤਲਵੰਡੀ ਸਾਬੋ ਪੂਰਨ ਬੰਦ ਰਿਹਾ | ਸਰਕਾਰ ਵਲੋਂ ਐਲਾਨੇ ਜਾ ਰਹੇ ਹੁਕਮਾਂ ਦੇ ਉਲਟ ਜ਼ਰੂਰੀ ਵਰਤੋਂ ਦੀਆਂ ਵਸਤਾਂ ਵਾਲੀਆਂ ਦੁਕਾਨਾਂ ਵੀ ਪੂਰਨ ਬੰਦ ਰਹੀਆਂ | ਅੱਜ ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਨੇ ਬਿਲਕੁਲ ਵੀ ਕਰਫ਼ਿਊ ਵਿਚ ਢਿੱਲ ਨਹੀਂ ਦਿੱਤੀ | ਸਬਜ਼ੀ ਮੰਡੀ ਵਿਚ ਸਬਜ਼ੀ ਲੈ ਕੇ ਆ ਰਹੇ ਪਿੰਡ ਕਲਾਲਵਾਲਾ ਦੇ ਸਬਜ਼ੀ ਉਤਪਾਦਕ ਕਿਸਾਨ ਕੁਲਦੀਪ ਸਿੰਘ ਦੰਦੀਵਾਲ ਨੂੰ ਵੀ ਪੁਲਿਸ ਨੇ ਸਬਜ਼ੀ ਮੰਡੀ 'ਚ ਲਿਆਉਣ ਦੀ ਆਗਿਆ ਨਹੀਂ ਦਿੱਤੀ | ਸਵੇਰ ਕੁਝ ਸਮੇਂ ਲਈ ਸਿਰਫ਼ ਦੋ ਦਵਾਈ ਦੀਆਂ ਦੁਕਾਨਾਂ ਖੁੱਲ੍ਹੀਆਂ ਪਰ ਉਨ੍ਹਾਂ ਨੂੰ ਵੀ ਬਾਅਦ ਵਿਚ ਬੰਦ ਕਰਵਾ ਦਿੱਤਾ ਗਿਆ ਜਿਸ ਕਾਰਣ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਦਵਾਈਆਂ ਨਾ ਮਿਲਣ ਕਾਰਣ ਲੋਕਾਂ ਨੂੰ ਮੁਸ਼ਕਿਲ ਪੇਸ਼ ਆਈ | ਹੋਰ ਤਾਂ ਹੋਰ ਸਬਜ਼ੀਆਂ ਤੇ ਫਲਾਂ ਦੀਆਂ ਦੁਕਾਨਾਂ ਵੀ ਬਿਲਕੁਲ ਬੰਦ ਰਹੀਆਂ | ਸਵੇਰੇ ਤੜਕਸਾਰ ਕੁਝ ਰੇਹੜੀ ਤੇ ਸਬਜ਼ੀਆਂ ਵੇਚਣ ਵਾਲੇ ਨਿਕਲੇ ਤੇ ਉਨ੍ਹਾਂ ਨੇ ਹੱਦੋਂ ਵੱਧ ਕੀਮਤ 'ਤੇ ਸਬਜ਼ੀਆਂ ਵੇਚੀਆਂ ਜਿਸ ਕਾਰਣ ਮਜ਼ਬੂਰੀਵੱਸ ਲੋਕਾਂ ਨੂੰ 80 ਰੁਪਏ ਕਿੱਲੋ ਤੱਕ ਦੇ ਕੱਦੂ ਖ਼ਰੀਦਣੇ ਪਏ ਪਰ ਬਾਅਦ ਵਿਚ ਉਕਤ ਰੇਹੜੀਆਂ ਵਾਲੇ ਵੀ ਘਰਾਂ ਨੂੰ ਚਲੇ ਗਏ | ਐੱਸ.ਡੀ.ਐੱਮ. ਤਲਵੰਡੀ ਸਾਬੋ ਵਰਿੰਦਰ ਕੁਮਾਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਜਾਂ ਸਰਕਾਰ ਵਲੋਂ ਮਿਲਣ ਵਾਲੇ ਅਗਲੇ ਹੁਕਮਾਂ ਤੋਂ ਬਾਅਦ ਹੀ ਕਰਫ਼ਿਊ ਵਿਚ ਢਿੱਲ ਬਾਰੇ ਕੁਝ ਦੱਸਿਆ ਜਾ ਸਕੇਗਾ ਜਦੋਂਕਿ ਡੀ.ਐੱਸ.ਪੀ. ਨਰਿੰਦਰ ਸਿੰਘ ਅਤੇ ਥਾਣਾ ਮੁਖੀ ਨਵਪ੍ਰੀਤ ਸਿੰਘ ਨੇ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣ ਅਤੇ ਘਰਾਂ ਵਿਚ ਹੀ ਬੈਠਣ ਦੀ ਅਪੀਲ ਕੀਤੀ ਤਾਂਕਿ ਉਕਤ ਮਹਾਂਮਾਰੀ ਤੋਂ ਬਚਿਆ ਜਾ ਸਕੇ | ਦੂਜੇ ਪਾਸੇ ਅੱਜ ਮੱਸਿਆ ਹੋਣ ਦੇ ਬਾਵਜੂਦ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੁੰਨ ਪਸਰੀ ਰਹੀ | ਇਕਾ ਦੁੱਕਾ ਸ਼ਰਧਾਲੂ ਹੀ ਤਖਤ ਸਾਹਿਬ ਪੁੱਜੇ | ਤਖਤ ਸਾਹਿਬ ਦੇ ਮੈਨੇਜਰ ਭਾਈ ਪਰਮਜੀਤ ਸਿੰਘ ਨੇ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਮੁਲਾਜ਼ਮਾਂ ਨੂੰ ਵੀ ਪੂਰੀਆਂ ਸਾਵਧਾਨੀਆਂ ਵਰਤਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ |
ਕਰਫ਼ਿਊ ਦੇ ਬਾਵਜੂਦ ਵੀ ਖੁੱਲ੍ਹੀਆਂ ਸਬਜ਼ੀ ਦੀਆਂ ਦੁਕਾਨਾਂ, ਪੁਲਿਸ ਨੇ ਡੰਡੇ ਦੇ ਬਲ 'ਤੇ ਕਰਵਾਈਆਂ ਬੰਦ
ਰਾਮਾਂ ਮੰਡੀ, (ਤਰਸੇਮ ਸਿੰਗਲਾ)- ਸਰਕਾਰ ਵਲੋਂ ਅਣਮਿੱਥੇ ਸਮੇਂ ਲਈ ਕਰਫ਼ਿਊ ਦੇ ਐਲਾਨ ਤੋਂ ਬਾਅਦ ਵੀ ਅੱਜ ਸਵੇਰ ਹੋਲਸੇਲ ਮੰਡੀ ਵਿਚ ਸਬਜ਼ੀ ਦੀ ਬੋਲੀ ਹੋਣ ਕਾਰਨ ਧੜਾਧੜ ਸਬਜ਼ੀ ਦੀਆਂ ਪਰਚੂਨ ਦੁਕਾਨਾਂ ਵੀ ਝੂਠੀ ਅਫ਼ਵਾਹ ਦੇ ਸਹਾਰੇ ਖੁੱਲ੍ਹ ਗਈਆਂ ਅਤੇ ਲੋਕ ਵੀ ਸਬਜ਼ੀ ਖ਼ਰੀਦਣ ਦੀ ਆੜ ਹੇਠ ਘਰਾਂ 'ਚੋਂ ਬਾਹਰ ਨਿਕਲ ਆਏ | ਸਬਜ਼ੀ ਦੁਕਾਨਦਾਰਾਂ ਨੂੰ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸਬਜ਼ੀ, ਕਰਿਆਨਾ ਅਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਸਵੇਰ 5 ਤੋਂ 7 ਵਜੇ ਤੱਕ ਦੋ ਘੰਟੇ ਲਈ ਛੁੱਟ ਦਿੱਤੀ ਗਈ ਹੈ ਜਦਕਿ ਇਹ ਛੁੱਟ ਸਿਰਫ਼ ਕੁੱਝ ਜ਼ਿਲਿ੍ਹਆਂ 'ਚ ਹੀ ਹੈ | ਪੁਲਿਸ ਮੁਖੀ ਹਰਨੇਕ ਸਿੰਘ ਦੀ ਅਗਵਾਈ ਹੇਠ ਪੁਲਿਸ ਨੂੰ ਝੂਠੀ ਅਫ਼ਵਾਹ ਕਾਰਨ ਖੁੱਲ੍ਹੀਆਂ ਸਬਜ਼ੀ ਦੀਆਂ ਦੁਕਾਨਾਂ ਬੰਦ ਕਰਵਾਉਣ ਅਤੇ ਲੋਕਾਂ ਨੂੰ ਘਰੀ ਘਰੀ ਭੇਜਣ ਲਈ ਆਖਿਰ ਡੰਡੇ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪਿਆ | ਇਸ ਦੌਰਾਨ ਥਾਣਾ ਮੁਖੀ ਹਰਨੇਕ ਸਿੰਘ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦਾ ਪਾਲਨ ਕਰਦੇ ਹੋਏ ਘਰੋਂ ਬਾਹਰ ਨਾ ਨਿਕਲਣ ਅਤੇ ਸ਼ਾਂਤੀ ਬਣਾ ਕੇ ਰੱਖਣ | ਉਨ੍ਹਾਂ ਲੋਕਾਂ ਨੂੰ ਪੁਲਿਸ ਨੂੰ ਸਹਿਯੋਗ ਦੇਣ ਲਈ ਵੀ ਬੇਨਤੀ ਕੀਤੀ ਹੈ |
ਕਰਫ਼ਿਊ ਦੇ ਦੂਜੇ ਦਿਨੀਂ ਪਿੰਡਾਂ 'ਚ ਪੂਰੀ ਤਰ੍ਹਾਂ ਛਾਈ ਰਹੀ ਸੁੰਨ
ਸੀਂਗੋ ਮੰਡੀ, (ਪਿ੍ੰਸ ਸੌਰਭ ਗਰਗ)- ਪੰਜਾਬ ਸਰਕਾਰ ਵਲੋਂ 31 ਮਾਰਚ ਤੱਕ ਪੰਜਾਬ ਅੰਦਰ ਕਰਫ਼ਿਊ ਲਗਾਏ ਜਾਣ ਦੇ ਦੂਜੇ ਦਿਨੀਂ ਸਖ਼ਤੀ ਨਾਲ ਲਾਗੂ ਕਰਨ 'ਤੇ ਨਗਰ ਦੇ ਨਾਲ ਨਾਲ ਸਥਾਨਕ ਮੰਡੀ ਅਤੇ ਇਸ ਦੇ ਅਧੀਨ ਆਉਂਦੇ ਪਿੰਡਾਂ ਵਿਚ ਸਾਰਾ ਦਿਨ ਪੂਰੀ ਤਰ੍ਹਾਂ ਸੁੰਨ ਬਣੀ ਰਹੀ | ਪਿੰਡਾਂ ਦੇ ਲੋਕ ਆਪਣੇ ਆਪਣੇ ਘਰਾਂ ਵਿਚੋਂ ਬਿਲਕੁਲ ਵੀ ਬਾਹਰ ਨਹੀਂ ਨਿਕਲੇ ਤੇ ਉੱਧਰ ਪੁਲਿਸ ਪ੍ਰਸ਼ਾਸਨ ਵਲੋਂ ਵੀ ਪੂਰੀ ਚੌਕਸੀ ਰੱਖਦਿਆਂ ਸਿਰਫ਼ ਨਾ ਮਾਤਰ ਇਕ ਦੋ ਜਣਿਆਂ ਦੇ ਸੜਕ 'ਤੇ ਦਿਖਾਈ ਦੇਣ 'ਤੇ ਵੀ ਉਨ੍ਹਾਂ ਨੂੰ ਰੋਕ ਕੇ ਆਪਣੋ ਆਪਣੇ ਘਰਾਂ ਵਿਚ ਜਾਣ ਲਈ ਕਿਹਾ ਤੇ ਅੱਜ ਦੇ ਦਿਨੀਂ ਤਾਂ ਬੈਂਕ, ਪੈਟਰੋਲ ਪੰਪ ਸਮੇਤ ਸਾਰੇ ਅਦਾਰੇ ਹੀ ਬੰਦ ਰਹੇ ਜਦਕਿ ਪਿਛਲੇ ਦਿਨੀਂ ਸਰਕਾਰੀ ਤੇ ਗੈਰ ਸਰਕਾਰੀ ਬੈਂਕ ਵੀ 2 ਵਜੇ ਤੱਕ ਖੁਲੇ ਰਹੇ ਸਨ ਤੇ ਐਮਰਜੈਂਸੀ ਸਹਾਇਤਾ ਲਈ ਪੈਟਰੋਲ ਪੰਪ ਵੀ ਕੁਝ ਸਮਾਂ ਖੁੱਲੇ੍ਹ ਸਨ ਪਰ ਸਰਕਾਰ ਦੀਆਂ ਸਖ਼ਤ ਹਿਦਾਇਤਾਂ ਅਨੁਸਾਰ ਅੱਜ ਬਿਲਕੁਲ ਹੀ ਸੁੰਨ ਬਣੀ ਰਹੀ ਤੇ ਖ਼ਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਵਲੋਂ ਲੋੜੀਂਦੀਆਂ ਜਿਵੇਂ ਸਬਜ਼ੀ, ਦੁੱਧ ਅਤੇ ਕਰਿਆਨਾ ਦੀਆਂ ਦੁਕਾਨਾਂ ਵੀ ਨਹੀਂ ਖੋਲ੍ਹਣ ਦਿੱਤੀਆਂ ਗਈਆਂ | ਇਸ ਕਰਫ਼ਿਊ ਦੌਰਾਨ ਜਿੱਥੇ ਦਿਹਾੜੀਦਾਰ ਲੋਕਾਂ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹਰ ਵਰਗ ਦੇ ਲੋਕਾਂ ਨੂੰ ਲੋੜੀਂਦੀਆਂ ਦੁਕਾਨਾਂ ਨਾ ਖੁੱਲ੍ਹਣ ਕਾਰਨ ਸਾਮਾਨ ਲੈਣ ਲਈ ਪ੍ਰੇਸ਼ਾਨੀ ਵੀ ਬਣੀ ਰਹੀ | ਜ਼ਿਕਰਯੋਗ ਹੈ ਕਿ ਪਿੰਡਾਂ ਅੰਦਰ ਪ੍ਰਸ਼ਾਸਨ ਵਲੋਂ ਹੋਰ ਸ਼ਹਿਰਾਂ ਵਾਂਗ ਲੋੜੀਂਦੀਆਂ ਵਸਤੂਆਂ ਸਪਲਾਈ ਕਰਨ ਦਾ ਕੋਈ ਐਲਾਨ ਵੀ ਨਹੀਂ ਕੀਤਾ ਗਿਆ |
ਕਰਫ਼ਿਊ ਦੌਰਾਨ ਕਾਲਾ ਬਾਜ਼ਾਰੀ ਜ਼ੋਰਾਂ 'ਤੇ
ਰਾਮਾਂ ਮੰਡੀ, (ਗੁਰਪ੍ਰੀਤ ਸਿੰਘ ਅਰੋੜਾ)- ਕੋਰੋਨਾ ਵਾਇਰਸ ਨੂੰ ਠੱਲ੍ਹ ਪਾਉਣ ਲਈ ਪੰਜਾਬ ਭਰ ਵਿਚ ਲਾਗੂ ਕੀਤੇ ਗਏ ਕਰਫ਼ਿਊ ਨਾਲ ਆਮ ਵਸਤਾਂ ਦੀ ਕਾਲਾਬਾਜ਼ਾਰੀ ਵੱਧ ਗਈ ਹੈ ਪਹਿਲਾ ਸਿਰਫ਼ ਸੈਨੇਟਾਈਜ਼ਰ ਅਤੇ ਮਾਸਕਾਂ ਦੀ ਕਾਲਾਬਾਜ਼ਾਰੀ ਸੀ, ਹੁਣ ਘਰੇਲੂ ਉਪਯੋਗ ਵਾਲੀਆਂ ਵਸਤਾਂ ਦੀ ਕਾਲਾਬਾਜ਼ਾਰੀ ਵੀ ਸ਼ੁਰੂ ਹੋ ਗਈ ਹੈ | ਇਸ ਬਿਪਤਾ ਭਰੇ ਸਮੇਂ ਵਿਚ ਆਪਣੇ ਦੋਵੇਂ ਹੱਥ ਰੰਗਣ ਦੀ ਸੋਚ ਵਾਲੇ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪ੍ਰਸ਼ਾਸਨ ਦੀ ਮੁਸਤੈਦੀ ਨਾਲ ਉਹ ਕਾਮਯਾਬ ਨਹੀਂ ਹੋ ਸਕੇ | ਸੂਚਨਾ ਇਹ ਵੀ ਮਿਲੀ ਹੈ ਕਿ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖ਼ਾਨੇ ਦੇ ਕੋਲ ਰੋਜ਼ਾਨਾ ਜ਼ਰੂਰਤ ਦੀਆਂ ਵਸਤਾਂ ਵੇਚਣ ਲਈ ਇੱਕ ਦੁਕਾਨਦਾਰ ਕਾਫੀ ਸਰਗਰਮ ਰਿਹਾ | ਉਸ ਨੇ ਥੋੜੇ ਸਮੇਂ ਵਿਚ ਕਾਫੀ ਸਾਰਾ ਸਾਮਾਨ ਮਹਿੰਗੇ ਭਾਅ 'ਤੇ ਗਰੀਬ ਅਤੇ ਮਜਬੂਰ ਲੋਕਾਂ ਨੂੰ ਵੇਚਿਆ | ਸਥਾਨਕ ਸਬਜ਼ੀ ਮੰਡੀ ਵਿਚ ਵੀ ਮਾਲ ਇੱਧਰ-ਉੱਧਰ ਆਉਂਦਾ ਜਾਂਦਾ ਵੇਖਿਆ ਗਿਆ |
ਕਰਫ਼ਿਊ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤਾਈ
ਭਗਤਾ ਭਾਈਕਾ, (ਸੁਖਪਾਲ ਸਿੰਘ ਸੋਨੀ) - ਕਰਫ਼ਿਊ ਦੇ ਐਲਾਨ ਉਪਰੰਤ ਅੱਜ ਸਵੇਰੇ ਤੋਂ ਪੁਲਿਸ ਪ੍ਰਸ਼ਾਸਨ ਦੀ ਸਖ਼ਤਾਈ ਕਾਰਨ ਮਸਾਂ ਹੀ ਲੋਕਾਂ ਦੇ ਪੈਰ ਰੁਕੇ ਹਨ | ਪੁਲਿਸ ਵਲੋਂ ਮਜਬੂਰਨ ਕਰਫ਼ਿਊ ਦੀ ਉਲੰਘਣ ਕਰਨ ਵਾਲੇ ਲੋਕਾਂ ਡਰਾ ਕੇ ਭਜਾਉਣ ਲਈ ਹਲਕਾ ਫੁਲਕਾ ਲਾਠੀਚਾਰਜ ਵੀ ਕੀਤਾ ਗਿਆ | ਜਾਣਕਾਰੀ ਅਨੁਸਾਰ ਅੱਜ ਸਵੇਰੇ ਲੋਕਾਂ ਵਲੋਂ ਚਹਿਲ ਪਹਿਲ ਜਾਰੀ ਸੀ ਜਿਸ ਨੰੂ ਦੇਖ ਕੇ ਪੁਲਿਸ ਪ੍ਰਸ਼ਾਸਨ ਵਲੋਂ ਆਪਣੇ ਰਵੱਈਏ ਵਿਚ ਥੋੜੀ ਸਖ਼ਤੀ ਲਿਆਂਦੀ ਗਈ | ਪ੍ਰਸ਼ਾਸਨ ਦੀ ਸਖ਼ਤਾਈ ਉਪਰੰਤ ਕਰਫ਼ਿਊ ਦੇ ਐਲਾਨ ਉਪਰੰਤ ਵੀ ਬਾਜ਼ਾਰਾਂ ਵਿਚ ਘੁੰਮਣ ਵਾਲੇ ਲੋਕਾਂ ਉੱਪਰ ਹਲਕਾ ਫੁਲਕਾ ਲਾਠੀਚਾਰਜ ਕੀਤਾ ਗਿਆ ਅਤੇ ਰਾਹਗੀਰਾਂ ਨੂੰ ਕਾਈ ਥਾਵਾਂ ਉੱਪਰ ਮੁਰਗ਼ਾ ਬਣਾਉਣ, ਡੰਡ ਕਢਵਾਉਣ ਉਪਰੰਤ ਉਨ੍ਹਾਂ ਨੂੰ ਘਰ ਅੰਦਰ ਰਹਿਣ ਲਈ ਸਜ਼ਾ ਦਿੱਤੀ ਗਈ | ਅੱਜ ਕਰਫ਼ਿਊ ਦੇ ਦੂਜੇ ਦਿਨ ਐਸ. ਡੀ. ਐਮ. ਫੂਲ ਸ: ਖੁਸਦਿਲ ਸਿੰਘ, ਡੀ. ਐਸ. ਪੀ. ਫੂਲ ਜਸਵੀਰ ਸਿੰਘ ਵਲੋਂ ਪੂਰਾ ਦਿਨ ਇਲਾਕੇ ਦੇ ਪਿੰਡਾ ਅੰਦਰ ਗਸ਼ਤ ਕੀਤੀ ਗਈ, ਇਸੇ ਦੌਰਾਨ ਹੀ ਉਨ੍ਹਾਂ ਵਲੋਂ ਪਿੰਡਾਂ ਦੀ ਸਥਿਤੀ ਦਾ ਜਾਇਜ਼ਾ ਵੀ ਲਿਆ ਗਿਆ | ਕਰਫ਼ਿਊ ਨੂੰ ਲੈ ਕੇ ਪ੍ਰਸ਼ਾਸਨ ਦੇ ਸਖ਼ਤ ਰਵਾਈਏ ਕਾਰਨ ਪਿੰਡਾਂ ਸ਼ਹਿਰਾਂ ਦੀਆਂ ਸੜਕਾਂ ਗਲੀਆਂ ਅੰਦਰ ਮਾਤਮ ਸਾਇਆ ਰਿਹਾ, ਲੋਕਾਂ ਨੇ ਆਪਣੇ ਘਰਾਂ ਅੰਦਰ ਬੈਠਣਾ ਹੀ ਬਿਹਤਰ ਸਮਝਿਆ | ਇਸੇ ਤਰ੍ਹਾਂ ਹੀ ਕੁਝ ਪਿੰਡਾਂ ਅੰਦਰ ਬੇਹੱਦ ਸਖ਼ਤਾਈ ਦੇ ਬਾਵਜੂਦ ਵੀ ਲੋਕਾਂ ਨੇ ਕੋਰੋਨਾ ਤੇ ਕਰਫਿਊ ਦਾ ਮਜ਼ਾਕ ਉਡਾਇਆ | ਕੁਝ ਲੋਕ ਗਲੀਆਂ ਵਿਚ ਘੁੰਮਦੇ ਰਹੇ | ਕੁਝ ਪਿੰਡਾਂ ਅੰਦਰ ਲੋਕ ਲੁਕਵੀਂਆਂ ਸੱਥਾਂ ਵਿਚ ਤਾਸ਼ ਵੀ ਖੇਡਦੇ ਰਹੇ |
ਲੋਕਾਂ ਨੂੰ ਕੋਰੋਨਾ ਦਾ ਘੱਟ ਪੁਲਿਸ ਡੰਡੇ ਦਾ ਡਰ ਜ਼ਿਆਦਾ
ਭਾਈਰੂਪਾ, (ਵਰਿੰਦਰ ਲੱਕੀ) - ਅੱਜ ਕਰਫ਼ਿਊ ਦੇ ਦੂਜੇ ਦਿਨ ਵੀ ਲੋਕਾਂ ਨੇ ਘਰਾਂ ਅੰਦਰ ਹੀ ਰਹਿਣ ਨੂੰ ਤਵੱਜੋਂ ਦਿੱਤੀ ਜਦਕਿ ਕੁਝ ਸੜਕਾਂ 'ਤੇ ਗੇੜੀਆਂ ਲਗਾਉਂਦੇ ਵੇਖੇ ਗਏ ਜਿਨ੍ਹਾਂ ਨੂੰ ਪੁਲਿਸ ਨੇ ਪੁਲਸੀਆਂ ਢੰਗ 'ਚ ਚੰਗਾ ਸਬਕ ਸਿਖਾਇਆ | ਇਲਾਕੇ ਅੰਦਰ ਸਮੁੱਚੀਆਂ ਦੁਕਾਨਾਂ ਬੰਦ ਰਹੀਆਂ ਜਿਸ ਕਾਰਨ ਲੋਕਾਂ ਨੂੰ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਸਥਾਨਕ ਕਸਬੇ ਅੰਦਰ ਅੱਜ ਨਗਰ ਪੰਚਾਇਤ ਦੇ ਮੁਲਾਜ਼ਮਾਂ ਵਲੋਂ ਸਪਰੇਅ ਕੀਤੀ ਗਈ | ਲੋਕਾਂ 'ਚ ਕਰੋਨਾ ਦਾ ਖ਼ੌਫ਼ ਵੇਖਣ ਨੂੰ ਮਿਲ ਰਿਹਾ ਹੈ ਪਰ ਢਿੱਡ ਦੀ ਭੁੱਖ ਮਿਟਾਉਣ ਦਾ ਡਰ ਹੁਣ ਤੋਂ ਹੀ ਲੋਕਾਂ ਨੂੰ ਸਤਾ ਰਿਹਾ ਹੈ | ਪੁਲਿਸ ਪ੍ਰਸ਼ਾਸਨ ਵਲੋਂ ਅਨੇਕਾਂ ਥਾਵਾਂ ਨਾਕੇਬੰਦੀ ਕਰਕੇ ਗੇੜੀਆਂ ਲਗਾ ਰਹੀ ਮੰਡੀਰ ਨੂੰ ਕਰਫ਼ਿਊ ਦਾ ਪਾਠ ਪੜ੍ਹਾਇਆ ਗਿਆ | ਲੋਕਾਂ ਵਲੋਂ ਕਰਫ਼ਿਊ ਦੀ ਸਰਹਾਣਾ ਕੀਤੀ ਜਾ ਰਹੀ ਹੈ ਪਰ ਜ਼ਰੂਰੀ ਕੰਮਾਂ ਲਈ ਛੋਟ ਦੀ ਵੀ ਮੰਗ ਕੀਤੀ ਜਾ ਰਹੀ ਹੈ |
ਆਲੂ ਉਤਪਾਦਕ ਕਿਸਾਨ ਚਿੰਤਤ
ਕਰਫ਼ਿਊ ਕਾਰਨ ਆਲੂ ਉਤਪਾਦਕ ਕਿਸਾਨਾਂ ਦੀ ਸਥਿਤ ਸੱਪ ਦੇ ਮੂੰਹ 'ਚ ਕਿਰਲੀ ਵਾਂਗ ਹੈ ਕਿਉਂਕਿ ਆਲੂ ਦੀ ਪੁਟਾਈ ਇਨ੍ਹਾਂ ਦਿਨ੍ਹਾਂ 'ਚ ਜ਼ੋਰਾਂ 'ਤੇ ਸੀ | ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਆਲੂਆਂ ਦੀ ਪੁਟਾਈ ਕਰਦੇ ਹਨ ਤਾਂ ਕਰਫ਼ਿਊ ਕਾਰਨ ਲੇਬਰ ਦੀ ਘਾਟ ਵੇਖਣ ਨੂੰ ਮਿਲ ਰਹੀ ਹੈ ਤੇ ਜੇਕਰ ਕਿਵੇਂ ਨਾ ਕਿਵੇਂ ਲੇਬਰ ਦਾ ਪ੍ਰਬੰਧ ਕਰਦੇ ਹਨ ਤਾਂ ਪ੍ਰਸ਼ਾਸਨਿਕ ਕਾਰਵਾਈ ਦਾ ਡਰ ਸਤਾ ਰਿਹਾ ਹੈ | ਆਲੂ ਉਤਪਾਦਕ ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲ ਦੀ ਖ਼ਰਾਬੀ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਛੋਟ ਮਿਲਣੀ ਚਾਹੀਦੀ ਹੈ ਜਦਕਿ ਕੁਝ ਸਮਾਜ ਸੇਵੀ ਵਿਅਕਤੀਆਂ ਦਾ ਕਹਿਣਾ ਹੈ ਕਿ ਛੋਟ ਦੇਣ ਨਾਲ ਕੋਰੋਨਾ ਵਾਇਰਸ ਫੈਲਣ ਦੀ ਸੰਭਾਵਨਾ ਜ਼ਿਆਦਾ ਹੈ |
ਪਿੰਡਾਂ 'ਚ ਨਹੀਂ ਮਿਲ ਰਹੇ ਮਾਸਕ ਤੇ ਸੈਨੀਟਾਈਜ਼ਰ
ਬੇਸ਼ੱਕ ਪ੍ਰਸ਼ਾਸਨ ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਸ਼ਲਾਘਾਯੋਗ ਉਪਰਾਲੇ ਕਰ ਰਿਹਾ ਹੈ ਪਰ ਪਿੰਡਾਂ ਤੇ ਕਸਬਿਆਂ ਅੰਦਰ ਮਾਸਕ ਤੇ ਸੈਨੀਟਾਈਜ਼ਰ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹਨ | ਹਲਕਾ ਰਾਮਪੁਰਾ ਫੂਲ ਅੰਦਰ ਚੱਲਦੀਆਂ ਚਾਰ ਪ੍ਰਾਇਮਰੀ ਹੈਲਥ ਸੈਂਟਰਾਂ 'ਚੋਂ ਜੇਕਰ ਪ੍ਰਾਇਮਰੀ ਹੈਲਥ ਸੈਂਟਰ ਭਾਈਰਪਾ ਤੇ ਢਿਪਾਲੀ ਦੀ ਗੱਲ ਕਰੀਏ 'ਤੇ ਇਥੇ ਕੋਈ ਪ੍ਰਬੰਧ ਨਹੀਂ | ਇਨ੍ਹਾਂ ਸੈਂਟਰਾਂ 'ਚ ਡਾਕਟਰਾਂ ਦੀਆਂ ਪੋਸਟਾਂ ਖਾਲੀ ਹਨ ਤੇ ਸਿਰਫ਼ ਇਕ ਫਰਾਮਸਿਸਟ ਹੀ ਦੋਵੇਂ ਥਾਵਾਂ 'ਤੇ ਕੰਮ ਕਰ ਰਿਹਾ ਹੈ ਤੇ ਉਹ ਵੀ ਅੱਜ ਭਗਤਾ ਭਾਈ ਵਿਖੇ ਡਿਊਟੀ 'ਤੇ ਸੀ | ਗੱਲਬਾਤ ਕਰਨ 'ਤੇ ਫਾਰਮਾਸਿਸਟ ਨੇ ਕਿਹਾ ਕਿ ਸੈਂਟਰਾਂ ਅੰਦਰ ਦਵਾਈਆਂ ਦੀ ਕੋਈ ਘਾਟ ਨਹੀਂ ਪਰ ਦੋਵੇਂ ਸੈਂਟਰਾਂ 'ਤੇ ਇਕੱਲੇ ਹੋਣ ਕਾਰਨ ਉਨ੍ਹਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਰਨਣਯੋਗ ਹੈ ਕਿ ਪਿੰਡਾਂ ਅੰਦਰ ਆਮ ਲੋਕਾਂ ਦੀ ਟੇਕ ਆਰ.ਐੱਮ.ਪੀ. ਡਾਕਟਰਾਂ 'ਤੇ ਵਧੇਰੇ ਹੈ ਪਰ ਕਰਫ਼ਿਊ ਕਾਰਨ ਇਨ੍ਹਾਂ ਡਾਕਟਰਾਂ ਦੀਆਂ ਦੁਕਾਨਾਂ ਤੇ ਮੈਡੀਕਲ ਬੰਦ ਹੋਣ ਕਾਰਨ ਲੋਕ ਦਵਾਈ ਬੂਟੀ ਲਈ ਕਿੱਧਰ ਜਾਣ ਇਹ ਸੋਚਣ ਦਾ ਵਿਸ਼ਾ ਹੈ |
ਸ਼ਰਾਬ ਦੀ ਵਿੱਕਰੀ ਗੁਪਤ ਢੰਗ ਨਾਲ ਰਹੀ ਜਾਰੀ
ਕਸਬੇ ਸਮੇਤ ਆਸ ਪਾਸ ਦੇ ਪਿੰਡਾਂ ਅੰਦਰ ਸ਼ਰਾਬ ਦੇ ਠੇਕੇ ਕਾਗ਼ਜ਼ਾਂ 'ਚ ਤਾਂ ਬੰਦ ਰਹੇ ਪਰ ਗੁਪਤ ਢੰਗ ਨਾਲ ਪਿਆਕੜਾਂ ਨੂੰ ਕਰਫ਼ਿਊ ਦੌਰਾਨ ਕੋਈ ਪ੍ਰੇਸ਼ਾਨੀ ਨਹੀਂ ਆਈ | ਕਸਬੇ ਦੇ ਬੱਸ ਅੱਡੇ ਦਾ ਠੇਕਾ ਭਾਵੇਂ ਬੰਦ ਰਿਹਾ ਪਰ ਕਸਬੇ ਦੇ ਅੰਦਰ ਚੱਲਦੀਆਂ ਬਰਾਂਚਾਂ ਅੰਦਰ ਲੁਕਵੇਂ ਢੰਗ ਨਾਲ ਸ਼ਰਾਬ ਵਿਕਦੀ ਰਹੀ |
ਮਜ਼ਦੂਰ ਵਰਗ ਤੇ ਡੇਅਰੀ ਉਤਪਾਦਕ ਚਿੰਤਕ
ਕਰਫ਼ਿਊ ਕਰਨ ਮਜ਼ਦੂਰ ਵਰਗ ਤੇ ਡੇਅਰੀ ਉਤਪਾਦਕ ਕਿਸਾਨ ਵੀ ਚਿੰਤਾਂ 'ਚ ਹਨ | ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕੁਲਵੰਤ ਸਿੰਘ ਸੇਲਬਰਾਹ ਦਾ ਕਹਿਣਾ ਸੀ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਦੇਸ਼ ਦੀ ਵੱਡੀ ਦਲਿਤ ਵਸੋਂ ਨੂੰ ਭੁੱਖਮਰੀ ਦੇ ਮੂੰਹ ਪਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਕੈਨੇਡਾ ਦੀਆਂ ਸਰਕਾਰਾਂ ਵਾਂਗ ਰਾਹਤ ਬੱਜਟ ਰੱਖੇ | ਦੂਜੇ ਪਾਸੇ ਭਾਕਿਯੂ (ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਸੁਰਮੁੱਖ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਦੁੱਧ ਦੀਆਂ ਡੇਅਰੀਆਂ ਬੰਦੀ ਕਾਰਨ ਦੁੱਧ ਉਤਪਾਦਕਾਂ ਦੇ ਚਿਹਰੇ ਮੁਰਝਾ ਗਏ ਹਨ |
31 ਮਾਰਚ ਤੱਕ ਘਰ ਆਉਣਾ ਮਨ੍ਹਾ ਹੈ
ਕੋਰੋਨਾ ਵਾਇਰਸ ਤੋਂ ਲੋਕ ਕਿਸ ਤਰ੍ਹਾਂ ਖੋਫਜ਼ਦਾ ਹਨ ਇਸ ਦੀ ਉਦਾਹਰਨ ਕਸਬੇ ਦੇ ਇਕ ਘਰ ਅੱਗੇ ਲੱਗੇ ਇਕ ਹੱਥ ਲਿਖਤ ਬੋਰਡ ਤੋਂ ਮਿਲੀ | ਕਸਬੇ ਦੇ ਰਹਿਣ ਵਾਲੇ ਨੌਜਵਾਨ ਨੇ ਬਕਾਇਦਾ ਤੌਰ 'ਤੇ ਘਰ ਦੇ ਦਰਵਾਜ਼ੇ 'ਤੇ ਬੋਰਡ ਚਿਪਕਾ ਰੱਖਿਆ ਹੈ ਕਿ ਭਾਵੇਂ ਕੋਈ ਗ਼ੁੱਸੇ ਰਹੇ ਭਾਵੇਂ ਰਾਜ਼ੀ ਅਤਿ ਜ਼ਰੂਰੀ ਕੰਮ ਤੋਂ ਬਿਨ੍ਹਾਂ ਉਨ੍ਹਾਂ ਦੇ ਘਰ 31 ਮਾਰਚ ਤੱਕ ਆਉਣਾ ਮਨ੍ਹਾਂ ਹੈ |
ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਫ਼ਲੈਗ ਮਾਰਚ ਕਰਕੇ ਲਿਆ ਕਰਫ਼ਿਊ ਪ੍ਰਬੰਧਾਂ ਦਾ ਜਾਇਜ਼ਾ
ਬਠਿੰਡਾ, 24 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵਾਂ ਤੋਂ ਲੋਕਾਂ ਨੂੰ ਬਚਾਉਣ ਦੇ ਮਕਸਦ ਨਾਲ ਲਗਾਏ ਗਏ ਕਰਫ਼ਿਊ ਦੀ ਸਮੀਖਿਆ ਕਰਨ ਲਈ ਅੱਜ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ: ਨਾਨਕ ਸਿੰਘ ਨੇ ਪੁਲਿਸ ਟੀਮਾਂ ਸਮੇਤ ਸ਼ਹਿਰ ਅੰਦਰ ਫ਼ਲੈਗ ਮਾਰਚ ਕੀਤਾ | ਇਸ ਦੌਰਾਨ ਉਨ੍ਹਾਂ ਨੇ ਬੱਸ ਸਟੈਂਡ, ਹਨੂੰਮਾਨ ਚੌਕ, ਫੌਜੀ ਚੌਕ, ਤਿੰਨ ਕੋਨੀ, ਅਮਰੀਕ ਸਿੰਘ ਰੋਡ, ਗੋਲ ਡਿੱਗੀ ਬਜ਼ਾਰ, ਆਰੀਆ ਸਮਾਜ ਤੇ ਧੋਬੀ ਬਾਜ਼ਾਰ ਵਿਖੇ ਜਾ ਕੇ ਕਰਫ਼ਿਊ ਦੀ ਸਥਿਤੀ ਦਾ ਜਾਇਜ਼ਾ ਲਿਆ | ਆਰੀਆ ਸਮਾਜ ਚੌਕ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰਫ਼ਿਊ ਦੌਰਾਨ ਦੁੱਧ, ਦਹੀ, ਸਬਜ਼ੀ ਤੇ ਹੋਰ ਖ਼ਾਣ-ਪੀਣ ਵਾਲੇ ਜ਼ਰੂਰੀ ਪਦਾਰਥਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਜੇਕਰ ਲੋੜ ਪਈ ਤਾਂ ਸਬਜ਼ੀਆਂ, ਫ਼ਲ, ਦੁੱਧ ਆਦਿ ਲੋਕਾਂ ਦੇ ਘਰ-ਘਰ ਤੱਕ ਪਹੁੰਚਾਇਆ ਜਾਣਾ ਯਕੀਨੀ ਬਣਾਇਆ ਜਾਵੇਗਾ | ਇਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਕਰਫ਼ਿਊ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਵਲੋਂ ਸ਼ਹਿਰ ਅੰਦਰ ਚੱਪੇ-ਚੱਪੇ 'ਤੇ ਨਜ਼ਰਸਾਨੀ ਰੱਖੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਦੇ ਫੈਲਾਓ ਤੋਂ ਰੋਕਣ ਦੇ ਮੱਦੇਨਜ਼ਰ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਪਾਸ ਬਣਾ ਕੇ ਦਿੱਤੇ ਗਏ ਹਨ | ਜੇਕਰ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਪਾਸਾਂ ਤੋਂ ਬਿਨਾਂ ਬਾਹਰ ਕੋਈ ਵੀ ਵਿਅਕਤੀ ਘੁੰਮਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਲੋਕਾਂ ਦੀਆਂ ਗੇੜੀਆਂ ਨੂੰ ਨੱਥ ਪਾਉਣ ਲਈ ਮੁਕਤਸਰ ਤੇ ਬਠਿੰਡਾ 'ਚ ਪਟਰੋਲ ਪੰਪ ਕੀਤੇ ਬੰਦ
ਡੱਬਵਾਲੀ, (ਇਕਬਾਲ ਸਿੰਘ ਸ਼ਾਂਤ)- ਵਿਸ਼ਵ ਪੱਧਰੀ ਜਾਨਲੇਵਾ ਹਾਲਾਤ 'ਚ ਮਲਵੱਈਆਂ ਦੇ ਪੈਰ-ਚੱਕਰੀ ਸੁਭਾਅ ਨੇ ਪ੍ਰਸ਼ਾਸਨ ਨੂੰ ਐਮਰਜੈਂਸੀ ਸੇਵਾਵਾਂ ਨੂੰ ਵੀ ਸੀਮਤ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ | ਲੋਕਾਂ ਦੇ ਕਰਫਿਊ 'ਚ ਵੀ ਘਰਾਂ 'ਚ ਟਿਕਣ ਕਰਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਗੁਆਂਢੀ ਜ਼ਿਲ੍ਹੇ ਬਠਿੰਡਾ ਦੇ ਪ੍ਰਸ਼ਾਸਨ ਨੇ ਪਟਰੋਲ ਪੰਪਾਂ 'ਤੇ ਡੀਜ਼ਲ-ਪਟਰੋਲ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ | ਹਾਲਾਂਕਿ ਜ਼ਿਲ੍ਹਾ ਬਠਿੰਡਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਭਰ 'ਚ ਸਿਰਫ਼ ਅੱਠ ਪਟਰੋਲ ਪੰਪਾਂ 'ਤੇ ਡੀਜ਼ਲ-ਪਟਰੋਲ ਦੀਆਂ ਸੇਵਾਵਾਂ ਜਾਰੀ ਰੱਖੀਆਂ ਗਈਆਂ ਹਨ ਜਿਨ੍ਹਾਂ ਤੋਂ ਵੀ ਸਿਰਫ਼ ਐਮਰਜੈਂਸੀ ਸੇਵਾਵਾਂ ਖਾਤਰ ਸਰਕਾਰੀ ਵਹੀਕਲਾਂ, ਐਾਬੂਲੈਂਸ, ਫਾਇਰ ਬਿ੍ਗੇਡ ਅਤੇ ਜਾਂ ਹੋਰਨਾਂ ਜ਼ਰੂਰੀ ਵਸਤੂਆਂ ਦੀ ਸਪਲਾਈ ਤੇ ਸਰਕਾਰੀ ਪੱਧਰ 'ਤੇ ਛੋਟ ਵਾਲੇ ਵਾਹਨਾਂ ਹੀ ਤੇਲ ਪੁਆ ਸਕਣਗੇ | ਜਦੋਂਕਿ ਦੇਰ ਸ਼ਾਮ ਤੱਕ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਮੀਟਿੰਗ ਚੱਲ ਰਹੀ ਸੀ | ਜੱਗ-ਜਾਹਰ ਹੈ ਕਿ ਬੀਤੇ ਤਿੰਨ-ਚਾਰ ਦਿਨਾਂ ਤੋਂ ਲੱਖ ਸਰਕਾਰੀ ਕੋਸ਼ਿਸ਼ਾਂ ਦੇ ਬਾਵਜੂਦ ਲੋਕ ਘਰਾਂ 'ਚ ਟਿਕ ਕੇ ਨਹੀਂ ਬੈਠ ਰਹੇ | ਵਿਗੜੀ ਜਨਤਾ ਨੇ ਕੋਰਨਾ ਦੀ ਚੈਨ ਤੋੜਨ ਲਈ ਸਰਕਾਰ ਦੇ ਲੌਕਡਾਊਨ ਦੇ ਵੀ ਫਿਊਜ਼ ਉਡਾ ਦਿੱਤੇ, ਜਿਸ ਮਗਰੋਂ ਮਜ਼ਬੂਰੀ 'ਚ ਸਰਕਾਰ ਨੂੰ ਮਹਾਮਾਰੀ ਤੋਂ ਲੋਕਾਂ ਦੀ ਜਾਨ ਬਚਾਉਣ ਲਈ ਕਰਫਿਊ ਦਾ ਸਹਾਰਾ ਲੈਣਾ ਪਿਆ | ਇਸਦੇ ਬਾਵਜੂਦ ਵੀ ਬਹੁਤੀ ਥਾਂ ਲੋਕ ਘਰਾਂ ਵਿੱਚ ਨਹੀਂ ਟਿਕ ਰਹੇ ਅਤੇ ਹਾਲਾਤਾਂ ਨੂੰ ਮਜ਼ਾਕ ਸਮਝ ਕੇ ਵਹੀਕਲਾਂ 'ਤੇ ਗੇੜੀਆਂ ਲਗਾਉਂਦੇ ਫਿਰਦੇ ਹਨ | ਹੁਣ ਪ੍ਰਸ਼ਾਸਨ ਨੇ 'ਨਾ ਨੌ ਮਣ ਹੋਗਾ, ਔਰ ਨਾ ਰਾਥਾ ਨਾਚੇਗੀ' ਵਾਲੀ ਕਹਾਵਤ 'ਤੇ ਚੱਲਦਿਆਂ ਪਟਰੋਲ ਪੰਪਾਂ ਵਾਲੇ ਪਲੱਗ ਪੁੱਟ ਦਿੱਤਾ | ਨਾ ਲੋਕਾਂ ਦੇ ਵਾਹਨਾਂ 'ਤੇ ਤੇਲ ਹੋਵੇਗਾ ਅਤੇ ਨਾ ਉਹ ਸੜਕਾਂ 'ਤੇ ਨਿੱਕਲ ਕੇ ਕੋਰੋਨਾ ਖਿਲਾਫ਼ ਜੰਗ ਨੂੰ ਢਾਹ ਲਾ ਸਕਣਗੇ | ਸਰਕਾਰ ਵਲੋਂ ਪਾਬੰਦੀ ਦੇ ਬਾਅਦ ਪਟਰੋਲ ਪੰਪਾਂ ਦੀਆਂ ਮਸ਼ੀਨਾਂ ਮੂਹਰੇ ਸਫ਼ੈਦ ਕਾਗਜ਼ ਚਿਪਕਾ ਦਿੱਤੇ ਗਏ ਹਨ | ਪਟਰੋਲ ਪੰਪ ਵੀ ਖਾਲੀ ਪਏ ਹਨ | ਜ਼ਿਲ੍ਹਾ ਬਠਿੰਡਾ 'ਚ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਖੁੱਲ੍ਹੇ ਰਹਿਣ ਵਾਲੇ ਅੱਠ ਪਟਰੋਲ ਪੰਪਾਂ 'ਚ ਇੰਡੀਅਨ ਆਇਲ ਪਟਰੋਲ ਪੰਪ ਜੱਸੀ ਪੌ ਵਾਲੀ ਚੌਕ, ਐਚ.ਪੀ.ਸੀ.ਐਲ. ਪਟਰੋਲ ਪੰਪ ਫੇਜ਼-2, ਮਾਡਲ ਟਾਊਨ ਬਠਿੰਡਾ, ਬਠਿੰਡਾ ਸਰਵਿਸ ਸਟੇਸ਼ਨ ਬਠਿੰਡਾ, ਮੌੜ ਸਰਵਿਸ ਸਟੇਸ਼ਨ ਮੌੜ, ਨਰਸੀ ਰਾਮ ਫਿਲਿੰਗ ਸਟੇਸ਼ਨ ਤਲਵੰਡੀ ਸਾਬੋ, ਸੁਰਜੀਤ ਐਚ.ਪੀ. ਸਟੇਸ਼ਨ ਨਜ਼ਦੀਕ ਐਚ.ਪੀ.ਸੀ.ਐਲ. ਐਲ.ਪੀ.ਜੀ ਪਲਾਂਟ ਰਾਮਾਂ, ਹਾਈਵੇ ਪੈਟਰੋ ਕੇਅਰ ਸੈਂਟਰ ਨਜ਼ਦੀਕ ਐਚ.ਐਮ.ਈ.ਐਲ ਰਿਫਾਇਨਰੀ ਰਾਮਸਰਾ ਸ਼ਾਮਲ ਹਨ | ਜ਼ਿਲ੍ਹਾ ਬਠਿੰਡਾ ਦੇ ਡੀ.ਐਫ਼.ਐਸ.ਸੀ. ਮਨਦੀਪ ਸਿੰਘ ਮਾਨ ਨੇ ਆਖਿਆ ਕਿ ਕਰਫਿਊ ਦੌਰਾਨ ਪਬਲਿੱਕ ਦੇ ਵਾਹਨ ਤਾਂ ਚੱਲਣੇ ਹੀ ਨਹੀਂ, ਸਿਰਫ਼ ਸਰਕਾਰੀ ਐਮਰਜੈਂਸੀ ਸੇਵਾਵਾਂ ਲਈ ਅੱਠ ਪਟਰੋਲ ਪੰਪਾਂ ਦੇ ਖੁੱਲ੍ਹੇ ਰੱਖੇ ਗਏ ਹਨ | ਉਨ੍ਹਾਂ ਕਿਹਾ ਕਿ ਕੋਰੋਨਾ (ਕੋਵਿਡ-19) ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਹਿੰਸਾ ਫੈਲਾਉਣ ਵਾਲਿਆਂ ਖਿਲਾਫ਼ ਮੁਕੱਦਮੇ ਦਰਜ ਹੋਵੇੇਗਾ | ਇਸੇ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡੀ.ਐਫ਼.ਐਸ.ਸੀ. ਹਿੰਮਾਸ਼ੂ ਕੁਮਾਰ ਨੇ ਜ਼ਿਲ੍ਹੇ 'ਚ ਪਟਰੋਲ ਪੰਪਾਂ ਨੂੰ ਕਰਫਿਊ ਵਿੱਚ ਨਾ ਖੁੱਲ੍ਹਣ ਦੀ ਪੁਸ਼ਟੀ ਕੀਤੀ ਤੇ ਆਖਿਆ ਕਿ ਇਸ ਸੰਬੰਧੀ ਆਗਮੀ ਨਿਰਦੇਸ਼ਾਂ ਲਈ ਡਿਪਟੀ ਕਮਿਸ਼ਨਰ ਦਫ਼ਤਰ 'ਚ ਮੀਟਿੰਗ ਜਾਰੀ ਹੈ |
ਡੀ.ਸੀ. ਵਲੋਂ ਲੋਕਾਂ ਨੂੰ ਵੇਰਕਾ ਵਾਹਨ ਕੋਲ ਭੀੜ ਨਾ ਕਰਨ ਦੀ ਅਪੀਲ
ਬਠਿੰਡਾ, (ਅੰਮਿ੍ਤਪਾਲ ਸਿੰਘ ਵਲ੍ਹਾਣ)- ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਟਾਲਣ ਲਈ ਪੰਜਾਬ ਸਰਕਾਰ ਵਲੋਂ ਲਾਏ ਕਰਫ਼ਿਊ ਦੌਰਾਨ 25 ਮਾਰਚ ਨੂੰ ਬਠਿੰਡਾ ਜ਼ਿਲ੍ਹੇ ਵਿਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ | ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਵੀ ਕਰਫ਼ਿਊ ਸਬੰਧੀ ਜਾਂ ਕੋਰੋਨਾ ਸਬੰਧੀ ਕੋਈ ਝੂਠੀ ਅਫ਼ਵਾਹ ਫੈਲਾਈ ਤਾਂ ਅਜਿਹੇ ਲੋਕਾਂ ਖਿਲਾਫ਼ ਐਫ.ਆਈ.ਆਰ. ਦਰਜ ਕੀਤੀ ਜਾਵੇਗੀ | ਉਨ੍ਹਾਂ ਨੇ ਤਾੜਨਾ ਕੀਤੀ ਕਿ ਜੋ ਕੋਈ ਵੀ ਕਰਫ਼ਿਊ ਦੌਰਾਨ ਬਿਨ੍ਹਾਂ ਪਾਸ ਤੋਂ ਬਾਹਰ ਨਿਕਲੇਗਾ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਬਠਿੰਡਾ ਸ਼ਹਿਰ ਵਿਚ 25 ਮਾਰਚ ਤੋਂ ਦੁੱਧ-ਸਬਜ਼ੀਆਂ ਦੀ ਸਪਲਾਈ ਘਰਾਂ ਤੱਕ ਦਿੱਤੀ ਜਾਵੇਗੀ | ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਗਲੀ ਵਿਚ ਜਦ ਵੀ ਵੇਰਕਾ ਦਾ ਵਾਹਨ ਦੁੱਧ ਦੇਣ ਜਾਂ ਸਬਜ਼ੀ ਵਾਲੀ ਰੇਹੜੀ ਆਵੇ ਤਾਂ ਉੱਥੇ ਇਕੱਠ ਨਹੀਂ ਕਰਨਾ ਅਤੇ ਆਪਣੇ ਘਰ ਦੇ ਅੱਗੇ ਹੀ ਖਰੀਦਦਾਰੀ ਕਰਨੀ |
ਦੁੱਧ ਦੀ ਸਪਲਾਈ ਲਈ ਵੇਰਵਾ ਦਾ ਹੈਲਪਲਾਇਨ ਨੰਬਰ ਜਾਰੀ
ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲ ਕਦਮੀ 'ਤੇ ਪੰਜਾਬ ਦੇ ਸਹਿਕਾਰੀ ਅਦਾਰੇ ਵੇਰਕਾ ਦੇ ਸਟਾਫ਼ ਨੇ ਆਪਣੇ ਵਾਹਨਾਂ 'ਤੇ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿਚ ਜਾ ਕੇ ਲੋਕਾਂ ਦੀ ਮੰਗ ਅਨੁਸਾਰ ਦੁੱਧ ਸਪਲਾਈ ਕੀਤਾ | ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਕਰਫ਼ਿਊ ਦੌਰਾਨ ਅਤਿ ਜ਼ਰੂਰੀ ਵਸਤਾਂ ਦੀ ਸਪਲਾਈ ਲੋਕਾਂ ਤੱਕ ਯਕੀਨੀ ਬਣਾਉਣ ਲਈ ਉਪਰਾਲੇ ਜਾਰੀ ਹਨ | ਉਨ੍ਹਾਂ ਵੇਰਕਾ ਨੂੰ ਆਪਣੇ ਦੁੱਧ ਵੰਡਣ ਵਾਲੇ ਵਾਹਨਾਂ ਦੀ ਗਿਣਤੀ ਹੋਰ ਵਧਾਉਣ ਲਈ ਕਿਹਾ | ਵੇਰਕਾ ਦੇ ਜਨਰਲ ਮੈਨੇਜਰ ਰਾਕੇਸ਼ ਗੁਪਤਾ ਨੇ ਦੱਸਿਆ ਕਿ ਵੇਰਕਾ ਨੇ ਲੋਕਾਂ ਤੱਕ ਦੁੱਧ ਦੀ ਸਪਲਾਈ ਯਕੀਨੀ ਬਣਾਉਣ ਲਈ ਹਰ ਉਪਰਾਲਾ ਕੀਤਾ ਹੈ ਅਤੇ ਅੱਜ ਜਿਲ੍ਹੇ 'ਚ 15 ਹਜ਼ਾਰ ਲੀਟਰ ਦੁੱਧ ਦੀ ਸਪਲਾਈ ਕੀਤੀ ਗਈ ਹੈ | ਜੇਕਰ ਫ਼ਿਰ ਵੀ ਕਿਸੇ ਘਰ ਤੱਕ ਦੁੱਧ ਦੀ ਸਪਲਾਈ ਨਾ ਪੁੱਜ ਰਹੀ ਹੋਵੇ ਤਾਂ ਵੇਰਕਾ ਵਲੋਂ ਜਾਰੀ ਕੀਤੇ ਹੈਲਪ ਲਾਇਨ ਨੰਬਰ 79863-74065, 80546-40669-97818-00354 'ਤੇ ਵੀ ਕੋਈ ਨਾਗਰਿਕ ਸੰਪਰਕ ਕਰ ਸਕਦਾ ਹੈ |
ਕਰਫ਼ਿਊ 'ਚ ਫਸੇ ਜ਼ਰੂਰਤਮੰਦਾਂ ਲਈ ਲੰਗਰ ਦੀ ਵਿਵਸਥਾ
ਬਠਿੰਡਾ, (ਅਵਤਾਰ ਸਿੰਘ)- ਕਰਫ਼ਿਊ ਦੌਰਾਨ ਸੁਸਾਇਟੀ ਵਲੋਂ ਜ਼ਰੂਰਤਮੰਦਾਂ ਲਈ ਲੰਗਰ ਦੀ ਵਿਵਸਥਾ ਕੀਤੀ ਗਈ | ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਸੁਸਾਇਟੀ ਵੱਲੋ ਬੈਗੋਂ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਫ਼ਿਊ ਦੌਰਾਨ ਬੀਤੀ ਦਿਨੀਂ ਸਾਮ 7 ਵਜੇ ਤੋਂ 9 ਵਜੇ ਤੱਕ ਪਟਿਆਲਾ ਫਾਟਕ, ਸੌ ਫੁੱਟੀ ਰੋਡ ਅਤੇ ਦਾਣਾ ਮੰਡੀ ਸ਼ੈੱਡ ਥੱਲੇ ਬੈਠੇ ਦਿਹਾੜੀਦਾਰ ਲੋਕਾਂ ਲਈ ਲੰਗਰ ਲਗਾਇਆ ਗਿਆ | ਸੁਸਾਇਟੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਇਨ੍ਹਾਂ ਵਿਚੋਂ ਕੁਝ ਲੋਕਾਂ ਅਜਿਹਾ ਵੀ ਹਨ ਜਿਨ੍ਹਾਂ ਕੋਲ ਘਰ ਵੀ ਨਹੀਂ ਹੈ ਅਤੇ ਹੁਣ ਇਹ ਕੰਮ ਕਾਰ ਨਾ ਹੋਣ ਕਾਰਨ ਅਪਣੇ ਲਈ ਖਾਣੇ ਦਾ ਇੰਤਜ਼ਾਮ ਵੀ ਨਹੀਂ ਕਰ ਸਕਦੇ ਹਨ¢ ਸੁਸਾਇਟੀ ਵਲੋਂ ਇਨ੍ਹਾਂ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਦੇ ਨਾਲ ਹੀ ਸੁਸਾਇਟੀ ਵਲੋਂ ਮਰੀਜ਼ਾਂ ਲਈ ਐਮਰਜੈਂਸੀ ਐਾਬੂਲੈਂਸ ਸੇਵਾ ਵੀ ਦਿੱਤੀ ਜਾ ਰਹੀ ਹੈ | ਸੁਸਾਇਟੀ ਮੈਂਬਰਾਂ ਗੁਰਮੀਤ ਸਿੰਘ, ਮਨਜੀਤ ਸਿੰਘ, ਸਿਕੰਦਰ ਸਿੰਘ, ਕਮਲਦੀਪ, ਸੁਰਜੀਤ ਸਿੰਘ, ਗੁਰਮੀਤ ਸਿੰਘ ਸੇਠੀ ਆਦਿ ਦੀ ਟੀਮ ਗਠਿਤ ਕਰਕੇ ਇਸ ਨੇਕ ਕਾਰਜ ਲਈ ਸੇਵਾ ਕੀਤੀ ਗਈ¢ ਇਸ ਦੇ ਨਾਲ ਹੀ ਸੁਸਾਇਟੀ ਪ੍ਰਧਾਨ ਨੇ ਜ਼ਰੂਰਤਮੰਦਾਂ ਲਈ ਰਾਸ਼ਨ ਦੀ ਵਿਵਸਥਾ ਕਰਵਾਉਣ ਲਈ ਦਾਨੀ ਸੱਜਣਾਂ ਨੂੰ ਦਾਲ, ਆਟਾ ਆਦਿ ਰਾਸ਼ਨ ਦਾ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਕਿਹਾ |
ਦੂਸਰੇ ਵਿਸ਼ਵ ਯੁੱਧ ਤੋਂ ਵੀ ਖ਼ਤਰਨਾਕ ਐਲਾਨੇ 'ਕੋਰੋਨਾ' ਨੂੰ ਕਈ ਗੈਰ ਸਮਾਜੀ ਲੋਕਾਂ ਨੇ ਸਮਝਿਆ ਮਜ਼ਾਕ
ਮਹਿਰਾਜ, (ਸੁਖਪਾਲ ਮਹਿਰਾਜ)- ਦੂਸਰੇ ਵਿਸ਼ਵ ਯੁੱਧ ਤੋਂ ਵੀ ਖ਼ਤਰਨਾਕ ਅਲਾਨੇ 'ਕੋਰੋਨਾ ਕਹਿਰ' ਤੋਂ ਬਚਣ ਲਈ ਪੰਜਾਬ ਸਰਕਾਰ ਵਲੋਂ ਕਰਫ਼ਿਊ ਲਗਾਇਆ ਗਿਆ ਹੈ | ਕਸਬਾ ਮਹਿਰਾਜ ਵਿਖੇ ਸਮੁੱਚੀਆਂ ਦੁਕਾਨਾਂ ਦੇ ਨਾਲ ਮੈਡੀਕਲ ਦੀਆ ਦੁਕਾਨਾਂ ਵੀ ਬੰਦ ਸਨ | ਪੁਲਿਸ ਮੁਲਾਜ਼ਮਾਂ ਵਲੋਂ ਬੱਸ ਅੱਡੇ ਦੇ ਕੋਲ ਨਾਕਾ ਲਗਾ ਕੇ ਸੜਕਾਂ 'ਤੇ ਆਉਣ ਜਾਣ ਵਾਲਿਆਂ ਦੀ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਸੀ ਉੱਥੇ ਹੀ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਪੁਲਿਸ ਵਲ਼ੋਂ ਕੀਤੀ ਜਾਂਦੀ ਛਿੱਤਰ ਪਰੇਡ ਦਾ ਜਿੱਥੇ ਮੋਹਤਬਰ ਲੋਕਾਂ ਵਲ਼ੋਂ ਸ਼ਲਾਘਾ ਕੀਤੀ ਜਾ ਰਹੀ ਹੈ | ਉੱਥੇ ਹੀ ਕਈ ਲੋਕ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ ਤੇ ਗਲੀਆਂ ਦੇ ਨੁੱਕੜਾਂ 'ਤੇ ਝੁੰਡ ਦੇਖੇ ਜਾ ਸਕਦੇ ਹਨ | ਪੁਲਿਸ ਵਲੋਂ ਕੀਤੀ ਜਾ ਰਹੀ ਸਖ਼ਤੀ ਦਾ ਸਾਬਕਾ ਪ੍ਰਧਾਨ ਹਰਿੰਦਰ ਮਹਿਰਾਜ, ਅਕਾਲੀ ਆਗੂ ਤਰਸੇਮ ਸਿੰਘ, ਸਾਬਕਾ ਸੀਨੀ: ਮੀਤ ਪ੍ਰਧਾਨ ਗੁਰਚੇਤ ਸਿੰਘ, ਆਗੂ ਨਿਰਮਲ ਸਿੰਘ ਗਿੱਲ, ਜਸ ਪਿਪਲੀ, ਪਵਨਦੀਪ ਸਿੰਘ, ਕੈਨੇਡੀਅਨ ਨਿਰਮਲ ਸਿੰਘ, ਕਾਂਗਰਸੀ ਆਗੂ ਸੁਰਿੰਦਰ ਸਿੰਘ,ਜਸਵੰਤ ਸਿੰਘ ਬਾਹੀਆਂ, ਪ੍ਰਧਾਨ ਜਤਿੰਦਰ, ਕਾਮਰੇਡ ਗੁਰਤੇਜ ਸਿੰਘ ਮਹਿਰਾਜ, ਆਗੂ ਸੰਜੀਵ ਗਰਗ ਅਤੇ ਲੋਕਾਂ ਨੇ ਵੀ ਪੁਲਿਸ ਦੇ ਇਸ ਕਦਮ ਦੀ ਭਰਵੀਂ ਸ਼ਲਾਘਾ ਕਰਦਿਆ ਕਿਹਾ ਹੈ ਕਿ ਲੋਕਾਂ ਨੂੰ ਆਪੋ ਆਪਣੇ ਘਰਾਂ 'ਚ ਟਿੱਕ ਕੇ ਬੈਠਣਾ ਚਾਹੀਦਾ ਹੈ | ਥਾਣਾ ਸਿਟੀ ਰਾਮਪੁਰਾ ਦੇ ਮੁੱਖ ਅਫ਼ਸਰ ਹਰਬੰਸ ਸਿੰਘ ਨੇ ਸਮਾਜ ਨੂੰ ਅਪੀਲ ਕੀਤੀ ਕਿ ਜੇਕਰ ਪਿਛਲੇ ਕੁਝ ਦਿਨਾਂ ਵਿਚ ਕੋਈ ਵਿਦੇਸ਼ ਯਾਤਰਾ ਤੋਂ ਆਇਆ ਹੈ ਜਾਂ ਕੋਈ ਕੋਰੋਨਾ ਵਾਇਰਸ ਦਾ ਸ਼ੱਕੀ ਵਿਅਕਤੀ ਦਿਸਦਾ ਹੈ ਤਾਂ ਇਸ ਬਾਰੇ ਪ੍ਰਸ਼ਾਸਨ ਜਾ ਸਿਵਲ ਹਸਪਤਾਲ ਨੂੰ ਤੁਰੰਤ ਸੂਚਿਤ ਕਰਨਾ ਚਾਹੀਦਾ ਹੈ |
ਕਰਫ਼ਿਊ ਦੀ ਉਲੰਘਣਾ ਕਰਦੇ ਲੋਕਾਂ ਉੱਪਰ ਲਾਠੀਚਾਰਜ
ਸੰਗਤ ਮੰਡੀ, (ਸ਼ਾਮ ਸੁੰਦਰ ਜੋਸ਼ੀ)- ਸੰਗਤ ਮੰਡੀ ਸਮੇਤ ਥਾਣਾ ਸੰਗਤ ਅਧੀਨ ਆਉਂਦੇ ਪਿੰਡਾਂ ਵਿਚ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਤੇ ਅੱਜ ਪੁਲਿਸ ਦੀ ਲਾਠੀ ਵਰ੍ਹਨ ਦੀ ਖ਼ਬਰ ਹੈ | ਇਸ ਦੌਰਾਨ ਖ਼ਬਰ ਇਹ ਵੀ ਹੈ ਕਿ ਪੁਲਿਸ ਨੇ ਅੱਜ ਸਵੇਰੇ ਦੋ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕ ਥਾਣਾ ਸੰਗਤ ਵਿਖੇ ਡੱਕ ਦਿੱਤਾ ਸੀ ਅਤੇ ਦੋ-ਤਿੰਨ ਘੰਟਿਆਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ | ਸੰਗਤ ਮੰਡੀ ਦੇ ਬੁੱਧੀਜੀਵੀ ਲੋਕਾਂ ਦਾ ਕਹਿਣਾ ਸੀ ਕਿ ਸਖ਼ਤੀ ਤੋਂ ਬਿਨਾਂ ਲੋਕ ਸਮਝਦੇ ਵੀ ਨਹੀਂ ਸਨ | ਪੁਲਿਸ ਵਲੋਂ ਕਰਫ਼ਿਊ ਦੌਰਾਨ 2 ਥਾਵਾਂ 'ਤੇ ਨਾਕੇ ਲਗਾਏ ਸਨ ਅਤੇ ਗਸ਼ਤ ਲਈ ਵੱਖਰੀਆਂ ਟੀਮਾਂ ਤਿਆਰ ਕੀਤੀਆਂ ਸਨ | ਥਾਣਾ ਮੁਖੀ ਮੁਤਾਬਿਕ ਹਰਿਆਣਾ 'ਚ ਲਾਕ ਡਾਊਨ ਕਰਨ ਨਾਲ ਸਾਨੂੰ ਵੱਡੀ ਰਾਹਤ ਮਿਲੀ ਹੈ | ਕਰਫ਼ਿਊ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਉਨ੍ਹਾਂ ਸਾਫ਼ ਇਨਕਾਰ ਕੀਤਾ |
ਪੁਲਿਸ ਨੇ ਬਣਾਏ 'ਮੁਰਗ਼ੇ'
ਬਠਿੰਡਾ ਛਾਉਣੀ, 24 ਮਾਰਚ (ਪਰਵਿੰਦਰ ਸਿੰਘ ਜੌੜਾ)- ਕਰਫ਼ਿਊ ਦੇ ਦੂਜੇ ਦਿਨ ਵੀ ਪੁਲਿਸ ਨੇ ਖ਼ੂਬ 'ਮੁਰਗ਼ੇ' ਬਣਾਏ | ਪੰਜਾਬ ਸਰਕਾਰ ਵਲੋਂ ਬਿਨਾਂ ਢਿੱਲ ਦਿੱਤਿਆਂ ਅਣਮਿਥੇ ਸਮੇਂ ਲਈ ਕਾਨੂੰਨੀ ਕਰਫ਼ਿਊ ਲਾਉਣ ਦੇ ਬਾਵਜੂਦ ਕਈ ਥਾਵਾਂ 'ਤੇ ਲੋਕੀ ਘਰਾਂ ਵਿਚੋਂ ਬਾਹਰ ਨਿਕਲਣਾ ਬੰਦ ਨਹੀਂ ਕਰ ਰਹੇ | ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਫ਼ਿਊ ਨੂੰ ਯਕੀਨੀ ਬਣਾਉਣ ਤੇ ਲੋਕਾਂ ਦੀ ਸਹਾਇਤਾ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ | ਪੁਲਾਂ, ਚੌਕਾਂ ਤੇ ਚੌਰਾਹਿਆਂ 'ਤੇ ਲਾਏ ਨਾਕਿਆਂ ਦੌਰਾਨ ਜਦੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲੋਕ ਪੁਲਿਸ ਕਰਮੀਆਂ ਦੇ ਹੱਥੇ ਚੜ੍ਹਦੇ ਹਨ ਤਾਂ ਉਨ੍ਹਾਂ ਦੀ ਸਥਿਤੀ ਬੜੀ ਹਾਸੋਹੀਣੀ ਹੋ ਜਾਂਦੀ ਹੈ | ਕੁੱਝ ਥਾਵਾਂ 'ਤੇ ਤਾਂ ਭਾਵੇਂ ਪੁਲਿਸ ਕਰਮੀ ਇਨ੍ਹਾਂ 'ਸਮਾਜ ਦੇ ਦੁਸ਼ਮਣਾਂ' ਦੀ ਛਿੱਤਰ ਪਰੇਡ ਵੀ ਕਰਦੇ ਦੇਖੇ ਗਏ ਪਰ ਜ਼ਿਆਦਾਤਰ ਥਾਵਾਂ 'ਤੇ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਪੁਲਿਸ ਕਰਮੀਆਂ ਨੇ 'ਮੁਰਗ਼ੇ' ਬਣਾਇਆ ਅਤੇ ਡੰਡ ਬੈਠਕਾਂ ਕਢਵਾਈਆਂ | ਕਈ ਥਾਈਾ ਚਲਾਨ ਕੱਟੇ ਗਏ ਅਤੇ ਜੁਰਮਾਨੇ ਭਰਵਾਏ ਗਏ | ਕਿਤੇ ਨਾ ਕਿਤੇ ਔਰਤਾਂ ਵੀ ਕਰਫ਼ਿਊ ਦੀ ਉਲੰਘਣਾ ਕਰਦੀਆਂ ਨਜ਼ਰ ਆਈਆਂ, ਜਿਨ੍ਹਾਂ ਨੂੰ ਮਹਿਲਾ ਪੁਲਿਸ ਕਰਮੀਆਂ ਨੇ 'ਸਬਕ' ਸਿਖਾਇਆ | ਕਈ ਥਾਵਾਂ 'ਤੇ ਨੌਜਵਾਨ ਅਤੇ ਬੱਚੇ ਗਲੀਆਂ ਵਿਚ ਖੇਡਦੇ ਨਜ਼ਰ ਆਏ | ਕਰਫ਼ਿਊ ਦਾ ਐਲਾਨ ਅਚਾਨਕ ਹੋਣ ਕਾਰਨ ਬੀਤੇ ਦਿਨ ਦੇਰ ਸ਼ਾਮ ਸਮੇਂ ਕੁੱਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਵਿਚੋਂ ਜ਼ਰੂਰੀ ਸਾਮਾਨ ਜਾਂ ਨਕਦੀ ਵਗ਼ੈਰਾ ਕੱਢੀ |
ਕਿਸਾਨ ਯੂਨੀਅਨਾਂ ਵਲੋਂ ਡੀ. ਸੀ. ਨੂੰ ਮੰਗ ਪੱਤਰ
ਬਠਿੰਡਾ, (ਅਵਤਾਰ ਸਿੰਘ)- ਮੌਜੂਦਾ ਹਾਲਾਤ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਵਲੋਂ ਲਾਕਡਾਊਨ ਜਾਂ ਕਰਫ਼ਿਊ ਵਰਗੇ ਕਦਮ ਤਾਂ ਚੁੱਕੇ ਜਾ ਰਹੇ ਹਨ ਪਰ ਸਮੱਸਿਆ ਨਾਲ ਨਜਿੱਠਣ ਲਈ ਲੋੜੀਂਦੇ ਫ਼ੰਡ ਜਾਰੀ ਨਹੀਂ ਕੀਤੇ ਜਾ ਰਹੇ | ਸਾਧਾਰਨ ਮਾਸਕ ਤੇ ਸੈਨੇਟਾਈਜ਼ਰਾਂ ਦੀ ਵੀ ਭਾਰੀ ਘਾਟ ਪਾਈ ਜਾ ਰਹੀ ਹੈ |
ਅਰਬਾਂ/ਖਰਬਾਂ ਦੇ ਮਾਲਕਾਂ ਤੋਂ ਪੈਸੇ ਉਗਰਾਏ ਜਾਣ- ਲੋਕ ਮੋਰਚਾ ਆਗੂ
ਬਠਿੰਡਾ, (ਅਵਤਾਰ ਸਿੰਘ)- ਲੋਕ ਮੋਰਚਾ ਪੰਜਾਬ ਦੇ ਸੂਬਾਈ ਜਥੇਬੰਦੀ ਆਗੂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਲੋਕਾਂ ਦੀ ਜਾਨ ਦਾ ਖੌਅ ਬਣਿਆ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਬਹੁਤ ਕੁਝ ਝੱਲ ਰਹੇ ਹਨ | ਇਸ ਨੂੰ ਰੋਕਣ ਲਈ ਵੱਡੀਆਂ ਰਕਮਾਂ ਦੀ ਲੋੜ ਹੈ | ਲੋਕ ਮੋਰਚਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਕਿਹਾ, ਮੁਲਕ ਵਿਚ ਅਰਬਾਂ/ਖਰਬਾਂ ਦੇ ਮਾਲਕ ਬਥੇਰੇ ਹਨ ਜਿਨ੍ਹਾਂ ਦਾ ਦੁਨੀਆਂ ਦੇ ਅਮੀਰਾਂ ਵਿਚ ਨਾਂਅ ਬੋਲਦਾ ਹੈ | ਇਨ੍ਹਾਂ ਤੋਂ ਕੋਰੋਨਾ ਵਾਇਰਸ ਦੀਆਂ ਦਵਾਈਆਂ ਆਦਿ ਦੀਆਂ ਲੋੜਾਂ ਪੂਰੀਆਂ ਕਰਨ ਲਈ ਮੋਟੀਆਂ ਰਕਮਾਂ ਉਗਰਾਈਆਂ ਜਾਣ ਨਾ ਕਿ ਲੋਕਾਂ 'ਤੇ ਹੋਰ ਨਵੇਂ ਟੈਕਸ ਲਾਏ ਜਾਣ |

ਸਫ਼ਾਈ ਕਮਿਸ਼ਨ ਦੇ ਚੇਅਰਮੈਨ ਵਲੋਂ ਇਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫ਼ੰਡ 'ਚ ਦੇਣ ਦਾ ਫ਼ੈਸਲਾ

ਬਠਿੰਡਾ, 24 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ) - ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਗੇਜ਼ਾ ਰਾਮ ਵਾਲਮੀਕਿ ਵਲੋਂ ਆਪਣਾ ਯੋਗਦਾਨ ਪਾਉਂਦਿਆਂ ਮੁੱਖ ਮੰਤਰੀ ਰਾਹਤ ਫ਼ੰਡ ਲਈ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਦੇਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਸਾਰੇ ਕਹਿਣ ਭਗਤਾ ਭਾਈਕਾ ਵਿਖੇ ਰਾਸ਼ਨ ਨਹੀਂ ਮਿਲਦਾ ਪਰ ਠੇਕੇ ਤੋਂ ਸ਼ਰਾਬ ਸ਼ਰੇਆਮ ਮਿਲਦੀ ਏ........

ਭਗਤਾ ਭਾਈਕਾ, (ਸੁਖਪਾਲ ਸਿੰਘ ਸੋਨੀ)- ਕੋਰੋਨਾ ਵਾਇਰਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਅੰਦਰ ਕਰਫ਼ਿਊ ਦਾ ਐਲਾਨ ਕਰਨ ਉਪਰੰਤ ਜਿੱਥੇ ਸਮੁੱਚੇ ਪੰਜਾਬ ਦੀ ਰਫ਼ਤਾਰ ਰੁਕ ਚੁੱਕੀ ਹੈ ਉੱਥੇ ਸਥਾਨਕ ਸ਼ਹਿਰ ਵਿਖੇ ਸ਼ਰਾਬ ਦੇ ਠੇਕੇਦਾਰ ਵਲੋਂ ਉਨ੍ਹਾਂ ...

ਪੂਰੀ ਖ਼ਬਰ »

ਮੌਸਮ ਵਿਭਾਗ ਦੀ ਮੀਂਹ ਦੀ ਭਵਿੱਖਬਾਣੀ ਨਾਲ ਕਿਸਾਨ ਚਿੰਤਾ 'ਚ

ਰਾਮਾਂ ਮੰਡੀ, 24 ਮਾਰਚ (ਗੁਰਪ੍ਰੀਤ ਸਿੰਘ ਅਰੋੜਾ)- ਭਾਰਤੀ ਮੌਸਮ ਵਿਭਾਗ ਵਲੋਂ 25 ਤੋਂ 28 ਮਾਰਚ ਤੱਕ ਮੌਸਮ ਖ਼ਰਾਬ ਰਹਿਣ ਦੀ ਭਵਿੱਖਬਾਣੀ ਨੇ ਇਕ ਵਾਰ ਫਿਰ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ | ਜ਼ਿਕਰਯੋਗ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ ਇਲਾਕੇ ਵਿਚ ਮੀਂਹ ...

ਪੂਰੀ ਖ਼ਬਰ »

ਹਰਰੰਗਪੁਰਾ ਪੰਚਾਇਤ ਨੇ ਲੋੜਵੰਦਾਂ ਨੂੰ ਜ਼ਰੂਰੀ ਵਸਤਾਂ ਵੰਡੀਆਂ

ਬਠਿੰਡਾ ਛਾਉਣੀ, 24 ਮਾਰਚ (ਪਰਵਿੰਦਰ ਸਿੰਘ ਜੌੜਾ)-ਕਰਫ਼ਿਊ ਦੌਰਾਨ ਹਰਰੰਗਪੁਰਾ ਦੀ ਪੰਚਾਇਤ ਨੇ ਪਿੰਡ ਦੇ ਲੋੜਵੰਦ ਲੋਕਾਂ ਨੂੰ ਜ਼ਰੂਰੀ ਵਸਤਾਂ ਵੰਡੀਆਂ | ਸਰਪੰਚ ਨਮਤੇਜ ਸਿੰਘ ਔਲਖ ਦੀ ਅਗਵਾਈ ਵਿਚ ਅਨਾਜ ਅਤੇ ਹੋਰ ਰਾਸ਼ਨ ਇਕੱਠਾ ਕਰਕੇ ਲੋੜਵੰਦ ਪਰਿਵਾਰਾਂ ਵਿਚ ...

ਪੂਰੀ ਖ਼ਬਰ »

ਤਖਤ ਸ੍ਰੀ ਦਮਦਮਾ ਸਾਹਿਬ ਦਾ ਸਮੁੱਚਾ ਕੰਪਲੈਕਸ ਕੀਤਾ ਸੈਨੀਟਾਈਜ਼

ਤਲਵੰਡੀ ਸਾਬੋ, 24 ਮਾਰਚ (ਰਣਜੀਤ ਸਿੰਘ ਰਾਜੂ)- ਕੋਰੋਨਾ ਦੇ ਅਸਰ ਦੇ ਮੱਦੇਨਜ਼ਰ ਜਿੱਥੇ ਵੱਖ ਵੱਖ ਸਰਕਾਰੀ ਬਿਲਡਿੰਗਾਂ ਨੂੰ ਸੈਨੀਟਾਈਜ਼ ਕਰਨ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਮੁੱਚੇ ਕੰਪਲੈਕਸ ਨੂੰ ਵੀ ਸੈਨੀਟਾਈਜ਼ ...

ਪੂਰੀ ਖ਼ਬਰ »

ਹੈਲਪ ਲਾਈਨ ਸੁਸਾਇਟੀ ਵਲੋਂ ਲੋੜਵੰਦਾਂ ਨੂੰ ਰਾਸ਼ਨ ਕਿੱਟਾਂ ਦੀ ਵੰਡ

ਰਾਮਾਂ ਮੰਡੀ, 24 ਮਾਰਚ (ਤਰਸੇਮ ਸਿੰਗਲਾ) - ਜਿੱਥੇ ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਓ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਦਾਨ ਵੀਰਾਂ ਦੇ ਸਹਿਯੋਗ ਨਾਲ ਸਮਾਜਸੇਵੀ ਸੰਸਥਾ ਹੈਲਪ ਲਾਈਨ ਸੁਸਾਇਟੀ ਵੀ ਪੁਲਿਸ ਦੀ ਸੇਵਾ ਦੇ ਨਾਲ ਨਾਲ ਲੋਕ ਸੇਵਾ ...

ਪੂਰੀ ਖ਼ਬਰ »

ਐਸ. ਪੀ. ਸੋਹੀ ਨੇ ਪੁਲਿਸ ਪ੍ਰਬੰਧਾਂ ਦੀ ਸਮੀਖਿਆ ਕੀਤੀ

ਬੁਢਲਾਡਾ, 24 ਮਾਰਚ (ਰਾਹੀ)- ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਜਾਰੀ ਕਰਫ਼ਿਊ ਦੌਰਾਨ ਇੱਥੇ ਪੁਲਿਸ ਪ੍ਰਬੰਧਾਂ ਦੀ ਸਮੀਖਿਆ ਕਰਨ ਪੁੱਜੇ ਐਸ. ਪੀ. ਮਾਨਸਾ ਕੁਲਦੀਪ ਸਿੰਘ ਸੋਹੀ ਨੇ ਕਿਹਾ ਕਿ ਵਿਸ਼ਵ ਭਰ 'ਚ ਖ਼ਤਰਨਾਕ ਰੂਪ ਧਾਰਦੇ ਜਾ ਰਹੇ ਇਸ ਵਾਇਰਸ ਤੋਂ ...

ਪੂਰੀ ਖ਼ਬਰ »

ਸੰਵਿਧਾਨ ਬਚਾਓ ਮੰਚ ਨੇ ਧਰਨਾ ਚੁੱਕਿਆ

ਮਾਨਸਾ, 24 ਮਾਰਚ (ਵਿ. ਪ੍ਰਤੀ.)- ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਸੰਵਿਧਾਨ ਬਚਾਓ ਮੰਚ ਮਾਨਸਾ ਵਲੋਂ ਨਾਗਰਿਕਤਾ ਸੋਧ ਕਾਨੂੰਨ ਿਖ਼ਲਾਫ਼ ਸ਼ੁਰੂ ਕੀਤਾ ਲੜੀਵਾਰ ਧਰਨਾ ਅੱਜ 41ਵੇਂ ਦਿਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਪਿਛਲੇ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਦੂਸਰੇ ਦਿਨ ਕਰਫ਼ਿਊ ਰਿਹਾ ਜਾਰੀ, ਲੋਕ ਘਰਾਂ 'ਚ ਰਹੇ

ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 24 ਮਾਰਚ- ਕੋਰੋਨਾ ਵਾਇਰਸ ਦੇ ਖ਼ੌਫ਼ ਦੇ ਚੱਲਦਿਆਂ ਮਾਨਸਾ ਜ਼ਿਲੇ੍ਹ 'ਚ ਦੂਸਰੇ ਦਿਨ ਵੀ ਕਰਫ਼ਿਊ ਜਾਰੀ ਰਿਹਾ | ਸ਼ਹਿਰਾਂ 'ਚ ਲੋਕ ਘਰਾਂ 'ਚ ਦੁਬਕੇ ਰਹੇ ਜਦਕਿ ਪਿੰਡਾਂ 'ਚ ਬੇ-ਰੌਣਕੀ ਰਹੀ | ਪੁਲਿਸ ਵਲੋਂ ...

ਪੂਰੀ ਖ਼ਬਰ »

ਹਸਪਤਾਲਾਂ, ਕਲੀਨਿਕਾਂ ਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਕਰਫ਼ਿਊ ਤੋਂ ਛੋਟ ਦਿੱਤੀ

ਮਾਨਸਾ, 24 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਮਾਨਸਾ ਜ਼ਿਲ੍ਹੇ ਅੰਦਰ ਹਸਪਤਾਲ, ਕਲੀਨਿਕ, ...

ਪੂਰੀ ਖ਼ਬਰ »

200 ਲੀਟਰ ਲਾਹਣ ਬਰਾਮਦ

ਮਾਨਸਾ, 24 ਮਾਰਚ (ਸ. ਰਿ.)- ਥਾਣਾ ਸਰਦੂਲਗੜ੍ਹ ਦੀ ਪੁਲਿਸ ਨੇ 1 ਵਿਅਕਤੀ ਕੋਲੋਂ ਲਾਹਣ ਬਰਾਮਦ ਕੀਤੀ ਹੈ | ਪੁਲਿਸ ਨੇ ਜਤਿੰਦਰ ਕੁਮਾਰ ਵਾਸੀ ਕਰੰਡੀ ਤੋਂ 200 ਲੀਟਰ ਲਾਹਣ ਬਰਾਮਦ ਕਰ ਕੇ ਉਸ ਿਖ਼ਲਾਫ਼ ਆਬਕਾਰੀ ਐਕਟ ਤਹਿਤ ਕਾਰਵਾਈ ਕੀਤੀ ਹੈ | ...

ਪੂਰੀ ਖ਼ਬਰ »

ਮਜ਼ਦੂਰਾਂ ਨੂੰ ਗੁਜ਼ਾਰਾ ਭੱਤਾ ਦੇਣ ਦੀ ਮੰਗ

ਝੁਨੀਰ, 24 ਮਾਰਚ (ਨਿ. ਪ. ਪ.)- ਮਜ਼ਦੂਰਾਂ ਨੂੰ ਗੁਜ਼ਾਰਾ ਭੱਤਾ ਦਿੱਤਾ ਜਾਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈੱਸ ਬਿਆਨ ਰਾਹੀਂ ਜ਼ਿਲ੍ਹਾ ਸਕੱਤਰ ਗੁਰਮੀਤ ਸਿੰਘ ਨੰਦਗੜ੍ਹ ਨੇ ਕੀਤਾ | ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦਾ ਬਹੁਤ ਔਖਾ ਹੋ ਰਿਹਾ ਹੈ ਜੋ ਰੋਜ਼ਾਨਾ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਫੜੀਆਂ

ਮਾਨਸਾ, 24 ਮਾਰਚ (ਸ. ਰਿ.)- ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਇਕ ਵਿਅਕਤੀ ਕੋਲੋਂ ਨਸ਼ੀਲੀਆਂ ਗਲੀਆਂ ਫੜੀਆਂ ਸਨ | ਪੁਲਿਸ ਨੇ ਸਤਨਾਮ ਸਿੰਘ ਵਾਸੀ ਜਵਾਹਰਕੇ ਕੋਲੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਉਸ ਿਖ਼ਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ...

ਪੂਰੀ ਖ਼ਬਰ »

ਡੀ. ਸੀ. ਤੇ ਐੱਸ. ਐੱਸ. ਪੀ. ਨੇ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਕੀਤੀ ਸ਼ੁਰੂਆਤ

ਮਾਨਸਾ, 24 ਮਾਰਚ (ਫੱਤੇਵਾਲੀਆ/ਧਾਲੀਵਾਲ)- ਗੁਰਪਾਲ ਸਿੰਘ ਚਹਿਲ ਡਿਪਟੀ ਕਮਿਸ਼ਨਰ ਮਾਨਸਾ ਅਤੇ ਡਾ: ਨਰਿੰਦਰ ਭਾਰਗਵ ਐਸ. ਐਸ. ਪੀ. ਵਲੋਂ ਕਰਫ਼ਿਊ ਦੌਰਾਨ ਡੇਰਾ ਬਾਬਾ ਭਾਈ ਗੁਰਦਾਸ ਨਜ਼ਦੀਕ ਰਹਿਣ ਵਾਲੇ ਲੋਕਾਂ ਨੂੰ ਦੁੱਧ ਦੇ ਪੈਕਟ ਰਾਸ਼ਨ ਤੇ ਸਬਜ਼ੀਆਂ ਵੰਡ ਕੇ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੀ ਵਿਦਿਆਰਥਣ ਹਰਮਨਜੀਤ ਕੌਰ ਨੇ ਆਈਲਟਸ 'ਚੋਂ 6.5 ਬੈਂਡ ਲਏ

ਮਾਨਸਾ, 24 ਮਾਰਚ (ਧਾਲੀਵਾਲ)- ਮੈਕਰੋ ਗਲੋਬਲ ਮੋਗਾ ਦੀ ਸਥਾਨਕ ਸਾਖਾ ਦੀ ਵਿਦਿਆਰਥਣ ਹਰਮਨਜੀਤ ਕੌਰ ਪੁੱਤਰੀ ਅਮਰ ਸਿੰਘ ਵਾਸੀ ਖਿਆਲਾ ਕਲਾਂ ਨੇ ਆਈਲੈਟਸ 'ਚੋਂ ਓਵਰਆਲ 6.5 ਬੈਂਡ ਹਾਸਲ ਕਰ ਕੇ ਵਿਦੇਸ਼ 'ਚ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰ ਲਿਆ | ਸੰਸਥਾ ਦੇ ਐਮ.ਡੀ. ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਖ਼ੁਦ ਘਰ-ਘਰ ਪਹੁੰਚਾਏਗਾ- ਡੀ. ਸੀ.

ਮਾਨਸਾ, 24 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਗਏ ਕਰਫ਼ਿਊ ਦੀ ਪਾਲਣਾ ਕਰਨ ਹਿਤ ਲੋਕਾਂ ਦੀਆਂ ਰੋਜ਼ਾਨਾ ਦੀਆਂ ਆਮ ਲੋੜਾਂ ਦੀ ਪੂਰਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਘਰ-ਘਰ ਤੱਕ ਲੋੜੀਂਦਾ ਰੋਜ਼ਾਨਾ ...

ਪੂਰੀ ਖ਼ਬਰ »

ਕਸਬਾ ਝੁਨੀਰ ਵਿਖੇ ਕਰਫ਼ਿਊ ਦੌਰਾਨ ਸਾਂਝੀਆਂ ਥਾਵਾਂ 'ਤੇ ਲਗਾਏ ਤਾਲੇ

ਝੁਨੀਰ, 24 ਮਾਰਚ (ਰਮਨਦੀਪ ਸਿੰਘ ਸੰਧੂ)- ਕਸਬਾ ਝੁਨੀਰ ਵਿੱਚ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ | ਇਸ ਦੌਰਾਨ ਗ੍ਰਾਮ ਪੰਚਾਇਤ ਝੁਨੀਰ ਵੱਲੋਂ ਸਾਂਝੀਆਂ ਧਰਮਸ਼ਾਲਾਵਾਂ ਨੂੰ ਤਾਲੇ ਲਗਾ ਦਿੱਤੇ ਹਨ ਅਤੇ ਬਾਬਾ ਧਿਆਨ ਦਾਸ ਦੀ ਯਾਦ ਵਿੱਚ ਲੱਗਣ ਵਾਲਾ ਸਾਲਾਨਾ ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾ ਨੇ ਘਰਾਂ 'ਚ ਤਿਆਰ ਕੀਤੇ ਮਾਸਕ ਵੰਡੇ

ਬੁਢਲਾਡਾ, 24 ਮਾਰਚ (ਸੁਨੀਲ ਮਨਚੰਦਾ)- ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋ ਬਚਾਉਣ ਲਈ ਸ਼ਹਿਰ ਅੰਦਰ ਸਮਾਜ ਸੇਵੀ ਸੰਸਥਾ 'ਹਰੇ ਰਾਮਾ ਹਰੇ ਕਿ੍ਸ਼ਨਾ' ਨਾਲ ਜੁੜੀਆਂ ਔਰਤਾਂ ਵਲੋਂ ਘਰਾਂ ਵਿਚ ਪਏ ਬੇਲੋੜੇ ਕੱਪੜਿਆਂ ਨਾਲ ਮਾਸਕ ਤਿਆਰ ਕੀਤੇ ਜਾ ਰਹੇ ਹਨ | ਸੰਸਥਾ ਮੈਂਬਰ ...

ਪੂਰੀ ਖ਼ਬਰ »

ਪਿਆਜ਼ ਹੋਏ 50 ਰੁਪਏ ਕਿੱਲੋ

ਬਠਿੰਡਾ ਛਾਉਣੀ, 24 ਮਾਰਚ (ਪਰਵਿੰਦਰ ਸਿੰਘ ਜੌੜਾ)- ਪੰਜਾਬ 'ਚ ਕਰਫ਼ਿਊ ਲੱਗਣ ਤੋਂ ਸਿਰਫ਼ ਦੋ ਦਿਨਾਂ ਬਾਅਦ ਹੀ ਹਰ ਰਸੋਈ ਦਾ ਸ਼ਿੰਗਾਰ ਪਿਆਜ਼ 50 ਰੁਪਏ ਕਿੱਲੋ ਵਿਕਣ ਲੱਗੇ ਹਨ | ਕਰਫ਼ਿਊ ਲੱਗਣ ਤੋਂ ਪਹਿਲਾਂ ਪਿਆਜ਼ਾਂ ਦੀ ਕੀਮਤ 20 ਰੁਪਏ ਕਿੱਲੋ ਚੱਲ ਰਹੀ ਸੀ | ਸਿਰਫ਼ ਦੋ ...

ਪੂਰੀ ਖ਼ਬਰ »

ਹੋਲੇ ਮਹੱਲੇ 'ਤੇ ਗਏ ਲੋਕਾਂ ਨੂੰ 15 ਦਿਨ ਲਈ ਘਰ ਤੋਂ ਬਾਹਰ ਨਾ ਨਿਕਲਣ ਦੀ ਅਪੀਲ

ਕੋਟਸ਼ਮੀਰ, 24 ਮਾਰਚ (ਰਣਜੀਤ ਸਿੰਘ ਬੁੱਟਰ) - ਕੁਝ ਦਿਨ ਪਹਿਲਾਂ ਕੋਟਸ਼ਮੀਰ ਤੋਂ ਆਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਵੱਡੀ ਗਿਣਤੀ ਲੋਕ ਗਏ ਸਨ ਜਿਨ੍ਹਾਂ ਨੂੰ ਅੱਜ ਕੋਟਸ਼ਮੀਰ ਦੀ ਮਿੰਨੀ ਪੀ.ਐਚ.ਸੀ. ਦੇ ਮੈਡੀਕਲ ਅਫ਼ਸਰ ਆਂਚਲਾ ਮਿੱਤਲ ਅਤੇ ਐਮ.ਪੀ.ਐਚ. ਡਬਲਿਊ ਅਮਨਦੀਪ ...

ਪੂਰੀ ਖ਼ਬਰ »

ਕਰਫ਼ਿਊ ਕਾਰਨ ਘਰਾਂ 'ਚ ਬੰਦ ਲੋੜਵੰਦ ਮਜ਼ਦੂਰਾਂ ਨੂੰ ਰਾਸ਼ਨ ਦੀ ਸਹਾਇਤਾ ਦੇਣ ਦੀ ਮੰਗ

ਰਾਮਾਂ ਮੰਡੀ, 24 ਮਾਰਚ (ਤਰਸੇਮ ਸਿੰਗਲਾ)- ਸਰਕਾਰ ਵਲੋਂ ਪੰਜਾਬ 'ਚ ਲਾਏ ਗਏ ਕਰਫ਼ਿਊ ਕਾਰਨ ਰੋਜ਼ਾਨਾ ਦਿਹਾੜੀ ਮਜਦੂਰੀ ਕਰਨ ਵਾਲੇ ਮਜਦੂਰ ਵੀ ਘਰਾਂ ਵਿੱਚ ਬੰਦ ਹੋ ਗਏ ਹਨ | ਇਹ ਗੱਲ ਇੱਥੇ ਦਲਿਤ ਵੈੱਲਫੇਅਰ ਸੰਗਠਨ ਦੇ ਸਾਬਕਾ ਬਲਾਕ ਪ੍ਰਧਾਨ ਹੰਸ ਰਾਜ ਨੇ ਕਹੀ | ਉਨ੍ਹਾਂ ...

ਪੂਰੀ ਖ਼ਬਰ »

ਲੋਕ ਭਲਾਈ ਸੇਵਾ ਸਮਿਤੀ ਵਲੋਂ ਡੋਰ ਟੂ ਡੋਰ ਸੈਨੀਟਾਈਜ਼ਰ ਦਾ ਛਿੜਕਾਅ ਜਾਰੀ

ਰਾਮਾਂ ਮੰਡੀ, 24 ਮਾਰਚ (ਤਰਸੇਮ ਸਿੰਗਲਾ)- ਨੋਬਲ ਕੋਰੋਨਾ ਵਾਇਰਸ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਜਿੱਥੇ ਸਰਕਾਰ ਨੂੰ ਕਰਫ਼ਿਊ ਲਾਉਣ ਲਈ ਮਜਬੂਰ ਹੋਣਾ ਪਿਆ ਉੱਥੇ ਇਲਾਕੇ ਦੇ ਲੋਕਾਂ ਨੂੰ ਬਚਾਉਣ ਲਈ ਸਮਾਜਸੇਵੀ ਸੰਸਥਾ ਲੋਕ ਭਲਾਈ ਸੇਵਾ ਸਮਿਤੀ ਵਲੋਂ ਵੀ ...

ਪੂਰੀ ਖ਼ਬਰ »

ਵਿਆਹੀ ਮਹਿਲਾ ਨੂੰ ਭਜਾਉਣ ਵਾਲੇ ਵਿਅਕਤੀ ਵਲੋਂ ਔਰਤ ਦੇ ਪਤੀ ਦੀ ਕੁੱਟਮਾਰ

ਰਾਮਾਂ ਮੰਡੀ, 24 ਮਾਰਚ (ਤਰਸੇਮ ਸਿੰਗਲਾ)- ਬੀਤੇ ਦਿਨੀਂ ਨੇੜਲੇ ਪਿੰਡ ਜੱਜਲ ਦਾ ਇਕ ਵਿਆਹੇ ਵਿਅਕਤੀ ਅਮਨਦੀਪ ਸਿੰਘ ਪੁੱਤਰ ਰਮੇਸ਼ ਕੁਮਾਰ ਪਿੰਡ ਦੀ ਹੀ ਇੱਕ ਵਿਆਹੀ ਮਹਿਲਾ ਨੂੰ ਭਜਾ ਕੇ ਲੈ ਗਿਆ ਸੀ ਅਤੇ ਮਹਿਲਾ ਦੇ ਪਤੀ ਗੁਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵੱਲੋਂ ...

ਪੂਰੀ ਖ਼ਬਰ »

ਜੰਗਲੀ ਜਾਨਵਰ ਕਰ ਰਹੇ ਹਨ ਪੱਕੀਆਂ ਫ਼ਸਲਾਂ ਦਾ ਨੁਕਸਾਨ

ਬਰੇਟਾ, 24 ਮਾਰਚ (ਵਿ. ਪ੍ਰਤੀ.)- ਕੋਰੋਨਾ ਵਾਇਰਸ ਕਾਰਨ ਪੰਜਾਬ ਵਿਚ ਲੱਗੇ ਕਰਫ਼ਿਊ ਕਾਰਨ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ | ਬੰਦ ਕਾਰਨ ਹਰ ਵਿਅਕਤੀ ਘਰ ਵਿੱਚ ਹੈ | ਇਸ ਸੀਜ਼ਨ ਵਿੱਚ ਵਾਰ ਵਾਰ ਮੌਸਮ ਦੀ ਖ਼ਰਾਬੀ ਅਤੇ ਆਵਾਰਾ ...

ਪੂਰੀ ਖ਼ਬਰ »

2 ਲਾਵਾਰਿਸ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ

ਬਠਿੰਡਾ, 24 ਮਾਰਚ(ਅਵਤਾਰ ਸਿੰਘ)-ਸਥਾਨਕ ਸ਼ਹਿਰ ਦੇ ਵਿਚ ਕਰਫ਼ਿਊ ਦੌਰਾਨ ਲਾਵਾਰਿਸ ਦਿਹਾੜੀਦਾਰ ਵਿਅਕਤੀ ਬੁਧ ਰਾਮ (46) ਪੁੱਤਰ ਰਾਮ ਕੁਮਾਰ ਰੇਲਵੇ ਸਟੇਸ਼ਨ ਦੇ ਕੋਲ ਸਥਿਤ ਮਾਰਕੀਟ 'ਚ ਬੁਖ਼ਾਰ ਨਾਲ ਤੜਫ਼ਦਾ ਹੋਇਆ ਮਿਲਿਆ | ਇਸ ਤੋਂ ਇਲਾਵਾ ਸਥਾਨਕ ਤੇਲੀਆ ਵਾਲਾ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ

ਰਾਮਾਂ ਮੰਡੀ, 24 ਮਾਰਚ (ਗੁਰਪ੍ਰੀਤ ਸਿੰਘ ਅਰੋੜਾ)- ਕਰਫ਼ਿਊ ਤੋਂ ਬਾਅਦ ਲੋਕਾਂ ਵਲੋਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਵਾਹਨ ਸਵਾਰਾਂ ਦੇ ਵੱਡੀ ਗਿਣਤੀ ਵਿਚ ਚਲਾਨ ਕੱਟੇ ਗਏ | ਰਾਮਾਂ ਥਾਣਾ ਮੁਖੀ ਹਰਨੇਕ ਸਿੰਘ ਨੇ ਸੂਬਾ ਸਰਕਾਰ ਵਲੋਂ ਉਠਾਏ ਜਾ ਰਹੇ ਸਖ਼ਤ ਕਦਮਾਂ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ

ਰਾਮਾਂ ਮੰਡੀ, 24 ਮਾਰਚ (ਗੁਰਪ੍ਰੀਤ ਸਿੰਘ ਅਰੋੜਾ)- ਕਰਫ਼ਿਊ ਤੋਂ ਬਾਅਦ ਲੋਕਾਂ ਵਲੋਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਵਾਹਨ ਸਵਾਰਾਂ ਦੇ ਵੱਡੀ ਗਿਣਤੀ ਵਿਚ ਚਲਾਨ ਕੱਟੇ ਗਏ | ਰਾਮਾਂ ਥਾਣਾ ਮੁਖੀ ਹਰਨੇਕ ਸਿੰਘ ਨੇ ਸੂਬਾ ਸਰਕਾਰ ਵਲੋਂ ਉਠਾਏ ਜਾ ਰਹੇ ਸਖ਼ਤ ਕਦਮਾਂ ...

ਪੂਰੀ ਖ਼ਬਰ »

ਕਰਫ਼ਿਊ ਸਬੰਧੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ 9 ਿਖ਼ਲਾਫ਼ ਪਰਚੇ ਦਰਜ

ਬਠਿੰਡਾ, 24 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ) - ਪੁਲਿਸ ਨੇ ਸਰਕਾਰ ਦੇ ਕਰਫ਼ਿਊ ਸਬੰਧੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ 9 ਵਿਅਕਤੀਆਂ ਖਿਲਾਫ਼ ਪਰਚੇ ਦਰਜ ਕੀਤੇ ਹਨ | ਇਹੀ ਨਹੀਂ, ਪੁਲਿਸ ਨੇ ਮਹਿੰਗੇ ਮਾਸਕ ਵੇਚਣ ਵਾਲੇ 4 ਵਿਅਕਤੀਆਂ ਖਿਲਾਫ਼ ਵੀ ਪਰਚੇ ਦਰਜ ...

ਪੂਰੀ ਖ਼ਬਰ »

ਕਰਫ਼ਿਊ ਸਬੰਧੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ 9 ਿਖ਼ਲਾਫ਼ ਪਰਚੇ ਦਰਜ

ਬਠਿੰਡਾ, 24 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ) - ਪੁਲਿਸ ਨੇ ਸਰਕਾਰ ਦੇ ਕਰਫ਼ਿਊ ਸਬੰਧੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ 9 ਵਿਅਕਤੀਆਂ ਖਿਲਾਫ਼ ਪਰਚੇ ਦਰਜ ਕੀਤੇ ਹਨ | ਇਹੀ ਨਹੀਂ, ਪੁਲਿਸ ਨੇ ਮਹਿੰਗੇ ਮਾਸਕ ਵੇਚਣ ਵਾਲੇ 4 ਵਿਅਕਤੀਆਂ ਖਿਲਾਫ਼ ਵੀ ਪਰਚੇ ਦਰਜ ...

ਪੂਰੀ ਖ਼ਬਰ »

ਪਤੀ ਦੀ ਕੁੱਟਮਾਰ ਦਾ ਸ਼ਿਕਾਰ ਹੋਈ ਔਰਤ ਦੀ ਮੌਤ

ਕੋਟਫੱਤਾ, 24 ਮਾਰਚ (ਰਣਜੀਤ ਸਿੰਘ ਬੁੱਟਰ)- ਨਜ਼ਦੀਕੀ ਪਿੰਡ ਕੋਟਭਾਰਾ ਵਿਖੇ ਪਤੀ-ਪਤਨੀ ਦੇ ਆਪਸੀ ਝਗੜੇ ਨੇ ਐਨਾ ਖ਼ਤਰਨਾਕ ਰੂਪ ਲੈ ਲਿਆ ਕਿ ਗੁੱਸੇ 'ਚ ਆਏ ਪਤੀ ਨੇ ਆਪਣੀ ਪਤਨੀ ਨੂੰ ਕੁਝ ਦਿਨ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਸੱਟਾਂ ਮਾਰ ਦਿੱਤੀਆਂ | ਗੰਭੀਰ ...

ਪੂਰੀ ਖ਼ਬਰ »

ਪਤੀ ਦੀ ਕੁੱਟਮਾਰ ਦਾ ਸ਼ਿਕਾਰ ਹੋਈ ਔਰਤ ਦੀ ਮੌਤ

ਕੋਟਫੱਤਾ, 24 ਮਾਰਚ (ਰਣਜੀਤ ਸਿੰਘ ਬੁੱਟਰ)- ਨਜ਼ਦੀਕੀ ਪਿੰਡ ਕੋਟਭਾਰਾ ਵਿਖੇ ਪਤੀ-ਪਤਨੀ ਦੇ ਆਪਸੀ ਝਗੜੇ ਨੇ ਐਨਾ ਖ਼ਤਰਨਾਕ ਰੂਪ ਲੈ ਲਿਆ ਕਿ ਗੁੱਸੇ 'ਚ ਆਏ ਪਤੀ ਨੇ ਆਪਣੀ ਪਤਨੀ ਨੂੰ ਕੁਝ ਦਿਨ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਸੱਟਾਂ ਮਾਰ ਦਿੱਤੀਆਂ | ਗੰਭੀਰ ...

ਪੂਰੀ ਖ਼ਬਰ »

ਕੋਰੋਨਾਵਾਇਰਸ ਦੇ ਡਰੋਂ ਜਾਂਚ ਲਈ ਗਏ ਖਾਂਸੀ ਤੇ ਬੁਖ਼ਾਰ ਦੇ ਮਰੀਜ਼ ਜੋੜੇ ਨੂੰ ਬਠਿੰਡਾ ਤੋਂ ਪੈਦਲ ਘਰ ਆਉਣਾ ਪਿਆ

ਲ਼ਹਿਰਾ ਮੁਹੱਬਤ, 24 ਮਾਰਚ (ਸੁਖਪਾਲ ਸਿੰਘ ਸੁੱਖੀ) - ਹੋਲਾ ਮਹੱਲਾ ਤੋਂ ਪਰਤੇ ਜੋੜੇ ਨੇ ਕੋਰੋਨਾ ਵਾਇਰਸ ਦੇ ਡਰੋਂ ਮਾਮੂਲੀ ਖਾਂਸੀ ਜ਼ੁਕਾਮ ਬਾਰੇ ਖ਼ੁਦ ਸਿਹਤ ਵਿਭਾਗ ਨੂੰ ਸੂਚਿਤ ਕਰਕੇ ਪ੍ਰੇਸ਼ਾਨੀ ਸਹੇੜੀ ਤੇ ਜਿਨ੍ਹਾਂ ਨੂੰ ਜਾਂਚ ਮਗਰੋਂ ਬਠਿੰਡਾ ਤੋਂ 24 ...

ਪੂਰੀ ਖ਼ਬਰ »

ਕੋਰੋਨਾਵਾਇਰਸ ਦੇ ਡਰੋਂ ਜਾਂਚ ਲਈ ਗਏ ਖਾਂਸੀ ਤੇ ਬੁਖ਼ਾਰ ਦੇ ਮਰੀਜ਼ ਜੋੜੇ ਨੂੰ ਬਠਿੰਡਾ ਤੋਂ ਪੈਦਲ ਘਰ ਆਉਣਾ ਪਿਆ

ਲ਼ਹਿਰਾ ਮੁਹੱਬਤ, 24 ਮਾਰਚ (ਸੁਖਪਾਲ ਸਿੰਘ ਸੁੱਖੀ) - ਹੋਲਾ ਮਹੱਲਾ ਤੋਂ ਪਰਤੇ ਜੋੜੇ ਨੇ ਕੋਰੋਨਾ ਵਾਇਰਸ ਦੇ ਡਰੋਂ ਮਾਮੂਲੀ ਖਾਂਸੀ ਜ਼ੁਕਾਮ ਬਾਰੇ ਖ਼ੁਦ ਸਿਹਤ ਵਿਭਾਗ ਨੂੰ ਸੂਚਿਤ ਕਰਕੇ ਪ੍ਰੇਸ਼ਾਨੀ ਸਹੇੜੀ ਤੇ ਜਿਨ੍ਹਾਂ ਨੂੰ ਜਾਂਚ ਮਗਰੋਂ ਬਠਿੰਡਾ ਤੋਂ 24 ...

ਪੂਰੀ ਖ਼ਬਰ »

ਤਖ਼ਤ ਸ੍ਰੀ ਦਮਦਮਾ ਸਾਹਿਬ ਦੀਆਂ ਸਰਾਵਾਂ ਕੋਰੋਨਾ ਪੀੜਤਾਂ ਦੀ ਸਵੈ-ਅਲਹਿਦਗੀ ਲਈ ਦੇਣ ਦਾ ਐਲਾਨ

ਤਲਵੰਡੀ ਸਾਬੋ, 24 ਮਾਰਚ (ਰਣਜੀਤ ਸਿੰਘ ਰਾਜੂ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੀਆਂ ਸਰਾਵਾਂ, ਪ੍ਰਸ਼ਾਸਨ ਨੂੰ ਕੋਰੋਨਾ ...

ਪੂਰੀ ਖ਼ਬਰ »

ਤਖ਼ਤ ਸ੍ਰੀ ਦਮਦਮਾ ਸਾਹਿਬ ਦੀਆਂ ਸਰਾਵਾਂ ਕੋਰੋਨਾ ਪੀੜਤਾਂ ਦੀ ਸਵੈ-ਅਲਹਿਦਗੀ ਲਈ ਦੇਣ ਦਾ ਐਲਾਨ

ਤਲਵੰਡੀ ਸਾਬੋ, 24 ਮਾਰਚ (ਰਣਜੀਤ ਸਿੰਘ ਰਾਜੂ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੀਆਂ ਸਰਾਵਾਂ, ਪ੍ਰਸ਼ਾਸਨ ਨੂੰ ਕੋਰੋਨਾ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਕਹਿਰ ਤੋਂ ਬੇਖ਼ੌਫ਼ ਹੈ ਹਾਈਵੇਅ ਅਥਾਰਿਟੀ

ਲ਼ਹਿਰਾ ਮੁਹੱਬਤ, 24 ਮਾਰਚ (ਸੁਖਪਾਲ ਸਿੰਘ ਸੁੱਖੀ)- ਵਿਸ਼ਵ ਸਿਹਤ ਸੰਗਠਨ ਨੇ ਜਿੱਥੇ ਨੋਬਲ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਵਿਸ਼ਵ ਦੇ ਸਮੂਹ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਲਈ ਮੈਡੀਕਲ ਸੇਵਾਵਾਂ ਤੇ ਸੁਰੱਖਿਆ ਵਰਤਣ ਲਈ ਸਲਾਹ ਦਿੱਤੀ ਗਈ ਹੈ ਉੱਥੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਕਹਿਰ ਤੋਂ ਬੇਖ਼ੌਫ਼ ਹੈ ਹਾਈਵੇਅ ਅਥਾਰਿਟੀ

ਲ਼ਹਿਰਾ ਮੁਹੱਬਤ, 24 ਮਾਰਚ (ਸੁਖਪਾਲ ਸਿੰਘ ਸੁੱਖੀ)- ਵਿਸ਼ਵ ਸਿਹਤ ਸੰਗਠਨ ਨੇ ਜਿੱਥੇ ਨੋਬਲ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਵਿਸ਼ਵ ਦੇ ਸਮੂਹ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਲਈ ਮੈਡੀਕਲ ਸੇਵਾਵਾਂ ਤੇ ਸੁਰੱਖਿਆ ਵਰਤਣ ਲਈ ਸਲਾਹ ਦਿੱਤੀ ਗਈ ਹੈ ਉੱਥੇ ...

ਪੂਰੀ ਖ਼ਬਰ »

ਮਨੁੱਖਤਾ ਨੂੰ ਬਚਾਉਣ ਲਈ ਸਵੈ ਜ਼ਾਬਤਾ ਅਤਿ ਜ਼ਰੂਰੀ- ਡੀ.ਸੀ.

ਬਠਿੰਡਾ, 24 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਅੱਜ ਇੱਥੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰਕੇ ਜ਼ਿਲ੍ਹੇ ਵਿਚ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ | ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ...

ਪੂਰੀ ਖ਼ਬਰ »

ਸੰਗਤ ਮੰਡੀ 'ਚ ਪੁਲਿਸ ਨੇ ਅਖ਼ਬਾਰ ਵੀ ਨਾ ਵੰਡਣ ਦਿੱਤੇ, ਦੁੱਧ ਤੇ ਹੋਰ ਜ਼ਰੂਰੀ ਵਸਤਾਂ ਲਿਆਉਣ ਦੀ ਵੀ ਨਹੀਂ ਦਿੱਤੀ ਖੱੁਲ੍ਹ

ਸੰਗਤ ਮੰਡੀ, 24 ਮਾਰਚ (ਅੰਮਿ੍ਤਪਾਲ ਸ਼ਰਮਾ)- ਕੋਰੋਨਾ ਵਾਇਰਸ ਦੇ ਡਰ ਕਾਰਨ ਲਗਾਏ ਗਏ ਕਰਫ਼ਿਊ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਦੇ ਦੂਸਰੇ ਦਿਨ ਸੰਗਤ ਮੰਡੀ 'ਚ ਪੁਲਿਸ ਪ੍ਰਸ਼ਾਸਨ ਵਲੋਂ ਪੂਰੀ ਸਖ਼ਤੀ ਵਰਤੀ ਗਈ ਜਿਥੇ ਥਾਣਾ ਮੁਖ਼ੀ ਗੌਰਵਬੰਸ ਸਿੰਘ ਨੇ ...

ਪੂਰੀ ਖ਼ਬਰ »

ਸੰਗਤ ਮੰਡੀ 'ਚ ਪੁਲਿਸ ਨੇ ਅਖ਼ਬਾਰ ਵੀ ਨਾ ਵੰਡਣ ਦਿੱਤੇ, ਦੁੱਧ ਤੇ ਹੋਰ ਜ਼ਰੂਰੀ ਵਸਤਾਂ ਲਿਆਉਣ ਦੀ ਵੀ ਨਹੀਂ ਦਿੱਤੀ ਖੱੁਲ੍ਹ

ਸੰਗਤ ਮੰਡੀ, 24 ਮਾਰਚ (ਅੰਮਿ੍ਤਪਾਲ ਸ਼ਰਮਾ)- ਕੋਰੋਨਾ ਵਾਇਰਸ ਦੇ ਡਰ ਕਾਰਨ ਲਗਾਏ ਗਏ ਕਰਫ਼ਿਊ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਦੇ ਦੂਸਰੇ ਦਿਨ ਸੰਗਤ ਮੰਡੀ 'ਚ ਪੁਲਿਸ ਪ੍ਰਸ਼ਾਸਨ ਵਲੋਂ ਪੂਰੀ ਸਖ਼ਤੀ ਵਰਤੀ ਗਈ ਜਿਥੇ ਥਾਣਾ ਮੁਖ਼ੀ ਗੌਰਵਬੰਸ ਸਿੰਘ ਨੇ ...

ਪੂਰੀ ਖ਼ਬਰ »

ਆਪਾਤ ਸਥਿਤੀ 'ਚ ਵਟਸਐਪ ਨੰਬਰ 'ਤੇ ਅਰਜ਼ੀ ਭੇਜ ਕੇ ਮੰਗੀ ਜਾ ਸਕਦੀ ਹੈ ਮਦਦ

ਬਠਿੰਡਾ, 24 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ) - ਕਰਫ਼ਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਵਾਸੀਆਂ ਲਈ ਆਪਾਤ ਸਥਿਤੀਆਂ ਵਿਚ ਮਦਦ ਲਈ ਵਿਵਸਥਾ ਕੀਤੀ ਹੈ | ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਨਗਰ ਕੌ ਾਸਲ ਸੰਗਤ ਦੇ ਅਧਿਕਾਰੀਆਂ ਨੂੰ ਕਰਫ਼ਿਊ ਦੌਰਾਨ ਸਫ਼ਾਈ ਦੀ ਆਈ ਯਾਦ

ਸੰਗਤ ਮੰਡੀ, 24 ਮਾਰਚ (ਅੰਮਿ੍ਤਪਾਲ ਸ਼ਰਮਾ)- ਸੰਗਤ ਮੰਡੀ ਦੀ ਨਗਰ ਕੌਾਸਲ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਐਲਾਨੇ ਕਰਫ਼ਿਊ ਦੇ ਦੂਸਰੇ ਦਿਨ ਸ਼ਹਿਰ ਦੀ ਸਾਫ਼ ਸਫਾਈ ਦੀ ਯਾਦ ਆਈ ਲੱਗਦੀ ਹੈ ਅਤੇ ਹੁਣ ਪ੍ਰਸ਼ਾਸਨ ਵਲੋਂ ਪੱਬਾਂ ਭਾਰ ਹੋ ਕੇ ਕਰਵਾਈ ਜਾ ਰਹੀ ਸਾਫ਼ ...

ਪੂਰੀ ਖ਼ਬਰ »

ਨਗਰ ਕੌ ਾਸਲ ਸੰਗਤ ਦੇ ਅਧਿਕਾਰੀਆਂ ਨੂੰ ਕਰਫ਼ਿਊ ਦੌਰਾਨ ਸਫ਼ਾਈ ਦੀ ਆਈ ਯਾਦ

ਸੰਗਤ ਮੰਡੀ, 24 ਮਾਰਚ (ਅੰਮਿ੍ਤਪਾਲ ਸ਼ਰਮਾ)- ਸੰਗਤ ਮੰਡੀ ਦੀ ਨਗਰ ਕੌਾਸਲ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਐਲਾਨੇ ਕਰਫ਼ਿਊ ਦੇ ਦੂਸਰੇ ਦਿਨ ਸ਼ਹਿਰ ਦੀ ਸਾਫ਼ ਸਫਾਈ ਦੀ ਯਾਦ ਆਈ ਲੱਗਦੀ ਹੈ ਅਤੇ ਹੁਣ ਪ੍ਰਸ਼ਾਸਨ ਵਲੋਂ ਪੱਬਾਂ ਭਾਰ ਹੋ ਕੇ ਕਰਵਾਈ ਜਾ ਰਹੀ ਸਾਫ਼ ...

ਪੂਰੀ ਖ਼ਬਰ »

ਡੀ.ਐੱਸ.ਪੀ. ਮੌੜ ਵਲੋਂ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਅਪੀਲ

ਮੌੜ ਮੰਡੀ, 24 ਮਾਰਚ (ਲਖਵਿੰਦਰ ਸਿੰਘ ਮੌੜ) - ਅੱਜ ਸਥਾਨਕ ਸ਼ਹਿਰ ਅਤੇ ਆਸੇ-ਪਾਸੇ ਦੇ ਪਿੰਡਾਂ ਵਿਚ ਡੀ.ਐੱਸ.ਪੀ. ਮਨੋਜ ਗੋਰਸੀ ਅਤੇ ਥਾਣਾ ਮੌੜ ਇੰਚਾਰਜ ਅਜੈ ਗਾਂਧੀ ਆਈ.ਪੀ.ਐੱਸ. ਦੀ ਅਗਵਾਈ ਵਿਚ ਗਸ਼ਤ ਕੀਤੀ ਗਈ ਅਤੇ ਸਪੀਕਰ ਰਾਹੀਂ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀਆਂ ...

ਪੂਰੀ ਖ਼ਬਰ »

ਡੀ.ਐੱਸ.ਪੀ. ਮੌੜ ਵਲੋਂ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਅਪੀਲ

ਮੌੜ ਮੰਡੀ, 24 ਮਾਰਚ (ਲਖਵਿੰਦਰ ਸਿੰਘ ਮੌੜ) - ਅੱਜ ਸਥਾਨਕ ਸ਼ਹਿਰ ਅਤੇ ਆਸੇ-ਪਾਸੇ ਦੇ ਪਿੰਡਾਂ ਵਿਚ ਡੀ.ਐੱਸ.ਪੀ. ਮਨੋਜ ਗੋਰਸੀ ਅਤੇ ਥਾਣਾ ਮੌੜ ਇੰਚਾਰਜ ਅਜੈ ਗਾਂਧੀ ਆਈ.ਪੀ.ਐੱਸ. ਦੀ ਅਗਵਾਈ ਵਿਚ ਗਸ਼ਤ ਕੀਤੀ ਗਈ ਅਤੇ ਸਪੀਕਰ ਰਾਹੀਂ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀਆਂ ...

ਪੂਰੀ ਖ਼ਬਰ »

ਆਪਾਤ ਸਥਿਤੀ 'ਚ ਵਟਸਐਪ ਨੰਬਰ 'ਤੇ ਅਰਜ਼ੀ ਭੇਜ ਕੇ ਮੰਗੀ ਜਾ ਸਕਦੀ ਹੈ ਮਦਦ

ਬਠਿੰਡਾ, 24 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ) - ਕਰਫ਼ਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਵਾਸੀਆਂ ਲਈ ਆਪਾਤ ਸਥਿਤੀਆਂ ਵਿਚ ਮਦਦ ਲਈ ਵਿਵਸਥਾ ਕੀਤੀ ਹੈ | ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX