ਖੰਨਾ 24 ਮਾਰਚ (ਹਰਜਿੰਦਰ ਸਿੰਘ ਲਾਲ)- ਅੱਜ ਵੀ ਖੰਨਾ, ਸਮਰਾਲਾ, ਪਾਇਲ, ਦੋਰਾਹਾ, ਬੀਜਾ, ਮਲੌਦ, ਮਾਛੀਵਾੜਾ ਸਾਹਿਬ, ਜਰਗ, ਜੌੜੇਪੁਲ, ਈਸੜੂ, ਸਾਹਨੇਵਾਲ, ਡੇਹਲੋਂ, ਕੁਹਾੜਾ ਆਦਿ ਵਿਚ ਮੁਕੰਮਲ ਬੰਦ ਰਿਹਾ। ਪੁਲਿਸ ਜ਼ਿਲ੍ਹਾ ਖੰਨਾ ਵਿਚ ਕਈ ਥਾਵਾਂ 'ਤੇ ਕੁਝ ਵਿਅਕਤੀਆਂ ਨੇ ਕਰਫ਼ਿਊ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਸਮਝਾ ਬੁਝਾ ਕੇ ਘਰ ਭੇਜਿਆ, ਪਰ ਖੰਨਾ ਅਤੇ ਦੋਰਾਹਾ ਵਿਚ ਕੁਝ ਥਾਵਾਂ 'ਤੇ ਕੁਝ ਨੌਜਵਾਨਾਂ ਵਲੋਂ ਪੁਲਿਸ ਦੇ ਰੋਕਣ ਤੇ ਬਾਵਜੂਦ ਸੜਕਾਂ 'ਤੇ ਫਿਰਨ ਦੀ ਜ਼ਿਆਦਾ ਜ਼ਿੱਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਕੰਨ ਫੜਵਾਏ ਗਏ ਤੇ ਬੈਠਕਾਂ ਕਢਵਾਈਆਂ ਗਈਆਂ। ਇਸ ਦੌਰਾਨ ਵਿਧਾਇਕ ਗੁਰਕੀਰਤ ਸਿੰਘ, ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਯਾਦਵਿੰਦਰ ਸਿੰਘ ਜੰਡਾਲੀ, ਸਤਨਾਮ ਸਿੰਘ ਸੋਨੀ ਰੋਹਣੋਂ, ਅਕਾਲੀ ਨੇਤਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ, ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਪੁਸ਼ਕਰਰਾਜ ਸਿੰਘ ਰੂਪਰਾਏ ਆਦਿ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿਚ ਰਹਿਣ। ਇਸ ਦੌਰਾਨ ਅੱਜ ਪਹਿਲਾਂ ਸਵੇਰੇ 6 ਤੋਂ 9 ਵਜੇ ਤੱਕ ਕਰਫ਼ਿਊ ਵਿਚ ਢਿੱਲ ਦੀ ਗੱਲ ਕਹੀ ਗਈ ਸੀ, ਪਰ ਬਾਅਦ ਵਿਚ ਇਹ ਢਿੱਲ ਨਹੀਂ ਦਿੱਤੀ ਗਈ, ਇੱਥੋਂ ਤੱਕ ਕਿ ਦਵਾਈਆਂ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪ ਆਦਿ ਵੀ ਬੰਦ ਕਰਵਾ ਦਿੱਤੇ ਗਏ। ਲੋਕਾਂ ਨੂੰ ਦਵਾਈਆਂ ਅਤੇ ਕਰਿਆਨਾ ਆਦਿ ਨਾ ਮਿਲਣ ਕਰਕੇ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਖੰਨਾ ਰਿਹਾ ਮੁਕੰਮਲ ਬੰਦ
ਖੰਨਾ, (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਧੀਮਾਨ)- ਅੱਜ ਵੀ ਕਰਫ਼ਿਊ ਦੌਰਾਨ ਖੰਨਾ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ। ਪੁਲਿਸ ਵਲੋਂ ਥਾਂ-ਥਾਂ 'ਤੇ ਬੈਰੀਗੇਟ ਲਗਾ ਕੇ ਪੂਰੀ ਨਾਕਾਬੰਦੀ ਕੀਤੀ ਗਈ ਅਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਗਈ। ਕਈ ਥਾਵਾਂ 'ਤੇ ਲੋਕਾਂ ਵਲੋਂ ਪੁਲਿਸ ਨਾਲ ਕਹਾ ਸੁਣੀ ਵੀ ਹੋਈ, ਜਿਨ੍ਹਾਂ ਨੂੰ ਸਮਝਾ ਬੁਝਾ ਕੇ ਘਰਾਂ ਨੂੰ ਵਾਪਸ ਭੇਜ ਦਿੱਤਾ। ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਨਗਰ ਕੌਂਸਲ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਯਸ਼ਪਾਲ ਗੋਮੀ ਦੀ ਟੀਮ ਵਲੋਂ ਰੇਲਵੇ ਪੁਲਿਸ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾਂ 'ਤੇ ਸੈਨੀਟਾਈਜ਼ਰ ਦਾ ਛਿੜਕਾਅ ਕੀਤਾ ਗਿਆ। ਕਰਫ਼ਿਊ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਾ ਹੋਣ 'ਤੇ ਸ਼ਹਿਰ ਅਤੇ ਪਿੰਡਾਂ ਦੇ ਪੈਟਰੋਲ ਪੰਪ, ਦਵਾਈਆਂ ਦੀਆਂ ਦੁਕਾਨਾਂ ਆਦਿ ਵੀ ਬੰਦ ਰਹੀਆਂ, ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਰਹੇ।
ਪਾਇਲ ਇਲਾਕੇ ਵਿਖੇ ਲੋਕ ਘਰਾਂ 'ਚ ਰਹੇ ਬੰਦ
ਪਾਇਲ, (ਰਜਿੰਦਰ ਸਿੰਘ, ਨਿਜ਼ਾਮਪੁਰ)- ਕੋਰੋਨਾ ਵਾਇਰਸ ਦੀ ਲੜੀ ਨੂੰ ਤੋੜਨ ਲਈ ਲੱਗੇ ਕਰਫਿਊ ਵਿਚ ਕੁਝ ਦੁਕਾਨਦਾਰਾਂ ਵਲੋਂ ਸਵੇਰੇ 6 ਵਜੇ ਤੋਂ 9 ਤੱਕ ਕਰਫ਼ਿਊ ਵਿਚ ਛੋਟ ਦਾ ਚਰਚਾ ਹੋਣ ਕਾਰਨ ਕੁੱਝ ਦੁਕਾਨਾਂ ਸਵੇਰੇ ਖੁਲ੍ਹੀਆਂ, ਪਰ ਪੁਲਿਸ ਨੇ ਬੰਦ ਕਰਵਾ ਦਿੱਤੀਆਂ ਗਈਆਂ। ਡੀ. ਐੱਸ. ਪੀ. ਹਰਦੀਪ ਸਿੰਘ ਚੀਮਾ ਅਤੇ ਐੱਸ. ਐੱਚ. ਓ. ਕਰਨੈਲ ਸਿੰਘ ਦੀ ਅਗਵਾਈ 'ਚ ਨਾਕਾਬੰਦੀ ਕਰਕੇ ਕਰਫ਼ਿਊ ਦੌਰਾਨ ਵਹੀਕਲਾਂ 'ਤੇ ਜਾਣ ਵਾਲੇ ਲੋਕਾਂ ਦੀ ਪੁੱਛ-ਪੜਤਾਲ ਕੀਤੀ। ਐੱਸ. ਡੀ. ਐਮ. ਪਾਇਲ ਸਾਗਰ ਸੇਤੀਆਂ ਪੂਰੀ ਤਨਦੇਹੀ ਨਾਲ ਮਿਹਨਤ ਕਰ ਰਹੇ ਹਨ, ਉੱਥੇ ਤਹਿਸੀਲਦਾਰ ਪ੍ਰਦੀਪ ਸਿੰਘ ਬੈਂਸ ਵੀ ਸਵੇਰੇ 7 ਵਜੇ ਪੁਲਿਸ ਨਾਕੇ 'ਤੇ ਸਥਿਤੀ ਦਾ ਜਾਇਜ਼ਾ ਲੈਦੇ ਦੇਖੇ ਗਏ। ਬੈਂਸ ਨੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਲੋਂ ਸਥਿਤੀ ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਇਸ ਮੌਕੇ ਸਬ-ਇੰਸਪੈਕਟਰ ਅਮਰੀਕ ਸਿੰਘ ਨਸਰਾਲੀ, ਥਾਣੇਦਾਰ ਮਹਿੰਦਰਪਾਲ ਸਿੰਘ, ਥਾਣੇਦਾਰ ਮੁਖਤਿਆਰ ਸਿੰਘ, ਥਾਣੇਦਾਰ ਸੋਹਣ ਸਿੰਘ, ਗੁਰਪ੍ਰੀਤ ਸਿੰਘ ਜਰਗੜੀ ਤੇ ਜੰਗ ਸਿੰਘ ਆਦਿ ਹਾਜ਼ਰ ਸਨ।
ਮਲੌਦ ਸ਼ਹਿਰ ਮੁਕੰਮਲ ਬੰਦ
ਮਲੌਦ, (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬੇ ਭਰ ਵਿਚ ਲਗਾਏ ਗਏ ਕਰਫ਼ਿਊ ਸਦਕਾ ਸ਼ਹਿਰ ਮਲੌਦ ਮੁਕੰਮਲ ਤੌਰ 'ਤੇ ਬੰਦ ਰਿਹਾ। ਇਸ ਸਬੰਧੀ ਨਾਇਬ ਤਹਿਸੀਲਦਾਰ ਨੀਰਜ ਕੁਮਾਰ ਨੇ ਕਿਹਾ ਕਿ ਹਰ ਵਰਗ ਦੇ ਲੋਕਾਂ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਪੁਲਿਸ ਪਾਰਟੀ ਵਲੋਂ ਨਾਕਾਬੰਦੀ ਦੇ ਨਾਲ-ਨਾਲ ਗਸ਼ਤ ਕਰਕੇ ਮਾਹੌਲ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਦੀ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਹਾਇਕ ਥਾਣੇਦਾਰ ਸਤਵਿੰਦਰ ਸਿੰਘ, ਸਿਪਾਹੀ ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ।
ਈਸੜੂ ਇਲਾਕਾ ਪੂਰਨ ਬੰਦ
ਈਸੜੂ, (ਬਲਵਿੰਦਰ ਸਿੰਘ)- ਪੰਜਾਬ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਕੱਲ੍ਹ ਲਗਾਏ ਕਰਫ਼ਿਊ ਦੌਰਾਨ ਅੱਜ ਈਸੜੂ ਇਲਾਕੇ ਵਿਚ ਪੂਰਨ ਬੰਦ ਰਿਹਾ। ਲੋਕ ਆਪਣੇ ਘਰਾਂ ਅੰਦਰ ਹੀ ਰਹੇ ਅਤੇ ਸੜਕਾਂ ਸੁੰਨਸਾਨ ਰਹੀਆਂ। ਪੁਲਿਸ ਵਲੋਂ ਇਲਾਕੇ ਵਿਚ ਗਸ਼ਤ ਜਾਰੀ ਹੈ।
ਮਲੌਦ ਪੁਲਿਸ ਕਰਫ਼ਿਊ ਦੇ ਮੱਦੇਨਜ਼ਰ ਨਾਕਾਬੰਦੀ
ਮਲੌਦ, (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿਚ ਸਖ਼ਤੀ ਦੇ ਤੌਰ 'ਤੇ ਕਰਫ਼ਿਊ ਲਗਾਉਣ ਦੇ ਕੀਤੇ ਐਲਾਨ ਤੋਂ ਬਾਅਦ ਸ਼ਹਿਰ ਮਲੌਦ ਦੇ ਵੱਖ-ਵੱਖ ਰਸਤਿਆਂ 'ਤੇ ਡੀ. ਐੱਸ. ਪੀ. ਹਰਦੀਪ ਸਿੰਘ ਚੀਮਾ ਦੀਆਂ ਹਦਾਇਤਾਂ ਅਨੁਸਾਰ ਥਾਣਾ ਮੁਖੀ ਨਵਦੀਪ ਸਿੰਘ ਦੀ ਦੇਖ-ਰੇਖ ਹੇਠ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਤੇ ਸਹਾਇਕ ਥਾਣੇਦਾਰ ਕਰਨੈਲ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਬੱਸ ਸਟੈਂਡ ਰੋੜੀਆਂ ਵਿਖੇ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ ਸਿਰਫ਼ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਪੂਰਨ ਸਖ਼ਤੀ ਕਰਕੇ ਕਰਫ਼ਿਊ ਰਾਹੀਂ ਹਰ ਵਰਗ ਦੇ ਲੋਕਾਂ ਨੂੰ ਪ੍ਰਹੇਜ਼ ਰੱਖ ਕੇ ਘਰਾਂ ਅੰਦਰ ਹੀ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਵਿਅਕਤੀ ਤੰਦਰੁਸਤ ਰਹਿ ਸਕੇ। ਇਸ ਮੌਕੇ ਪੁਲਿਸ ਕਰਮਚਾਰੀ ਚਰਨਜੀਤ ਸਿੰਘ ਵੀ ਮੌਜੂਦ ਸਨ।
ਡੇਹਲੋਂ ਰਿਹਾ ਮੁਕੰਮਲ ਬੰਦ
ਡੇਹਲੋਂ, (ਅੰਮ੍ਰਿਤਪਾਲ ਸਿੰਘ ਕੈਲੇ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅੱਜ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਲਗਾਏ ਕਰਫ਼ਿਊ ਦੇ ਦੂਸਰੇ ਦਿਨ ਡੇਹਲੋਂ ਪੁਲਿਸ ਨੂੰ ਸਖ਼ਤੀ ਨਾਲ ਲੋਕਾਂ ਨੂੰ ਘਰਾਂ ਅੰਦਰ ਵਾੜਨਾ ਪਿਆ, ਜਦਕਿ ਬਿਨਾਂ ਕੰਮ ਸੜਕਾਂ ਤੇ ਵਾਹਨ ਲੈ ਕੇ ਘੁੰਮਣ ਵਾਲਿਆਂ ਖ਼ਿਲਾਫ਼ ਪੁਲਿਸ ਨੂੰ ਸਖ਼ਤ ਕਾਰਵਾਈ ਕਰਨੀ ਪੈ ਰਹੀ ਹੈ। ਭਾਵੇਂ ਥਾਣਾ ਡੇਹਲੋਂ ਪੁਲਿਸ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਵਲੋਂ ਇਲਾਕੇ ਦੀਆਂ ਪ੍ਰਮੁੱਖ ਸੜਕਾਂ ਬੰਦ ਕੀਤੀਆਂ ਹੋਈਆਂ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਬਹੁਗਿਣਤੀ ਲੋਕ ਅੱਜ ਵੀ ਕਾਰਾਂ, ਸਕੂਟਰ, ਮੋਟਰਸਾਈਕਲਾਂ 'ਤੇ ਜਾਂਦੇ ਦੇਖੇ ਗਏ, ਜਿਨ੍ਹਾਂ ਨੂੰ ਸਮਾਜ ਪ੍ਰਤੀ ਤੇ ਭਿਆਨਕ ਬਿਮਾਰੀ ਤੋਂ ਜਾਗਰੂਕ ਕਰਨ ਲਈ ਪੁਲਿਸ ਵਲੋਂ ਲਾਹਨਤਾਂ ਵੀ ਪਾਈਆਂ ਗਈਆਂ। ਥਾਣਾ ਡੇਹਲੋਂ ਸਾਹਮਣੇ ਲਗਾਏ ਨਾਕੇ ਦੌਰਾਨ ਥਾਣੇਦਾਰ ਸੁਭਾਸ਼ ਕਟਾਰੀਆ, ਥਾਣੇਦਾਰ ਬਲਜੀਤ ਸਿੰਘ, ਰੀਡਰ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਬਿਨਾਂ ਮਤਲਬ ਵਾਹਨਾਂ 'ਤੇ ਜਾਣ ਵਾਲਿਆਂ ਦੀ ਚੰਗੀ ਭੁਗਤ ਸਵਾਰੀ ਅਤੇ ਅਜਿਹੇ ਵਾਹਨਾਂ ਵਾਲਿਆਂ ਦੇ ਹੱਥਾਂ ਵਿਚ ਲਾਹਨਤਾਂ ਪਾਉਂਦੇ ਪੋਸਟਰ ਆਦਿ ਫੜਾ ਕੇ ਉਨ੍ਹਾਂ ਨੂੰ ਸਮਾਜ ਪ੍ਰਤੀ ਬਣਦੀ ਜ਼ਿੰਮੇਵਾਰੀ ਲਈ ਸੁਚੇਤ ਚਿਤਾਵਨੀ ਦੇ ਕੇ ਛੱਡਿਆ ਗਿਆ।
ਮਲੌਦ ਪੁਲਿਸ ਕਰਫ਼ਿਊ ਦੇ ਮੱਦੇਨਜ਼ਰ ਨਾਕਾਬੰਦੀ
ਮਲੌਦ, (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿਚ ਸਖ਼ਤੀ ਦੇ ਤੌਰ 'ਤੇ ਕਰਫ਼ਿਊ ਲਗਾਉਣ ਦੇ ਕੀਤੇ ਐਲਾਨ ਤੋਂ ਬਾਅਦ ਸ਼ਹਿਰ ਮਲੌਦ ਦੇ ਵੱਖ-ਵੱਖ ਰਸਤਿਆਂ 'ਤੇ ਡੀ. ਐੱਸ. ਪੀ. ਹਰਦੀਪ ਸਿੰਘ ਚੀਮਾ ਦੀਆਂ ਹਦਾਇਤਾਂ ਅਨੁਸਾਰ ਥਾਣਾ ਮੁਖੀ ਨਵਦੀਪ ਸਿੰਘ ਦੀ ਦੇਖ-ਰੇਖ ਹੇਠ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਤੇ ਸਹਾਇਕ ਥਾਣੇਦਾਰ ਕਰਨੈਲ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਬੱਸ ਸਟੈਂਡ ਰੋੜੀਆਂ ਵਿਖੇ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ ਸਿਰਫ਼ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਪੂਰਨ ਸਖ਼ਤੀ ਕਰਕੇ ਕਰਫ਼ਿਊ ਰਾਹੀਂ ਹਰ ਵਰਗ ਦੇ ਲੋਕਾਂ ਨੂੰ ਪ੍ਰਹੇਜ਼ ਰੱਖ ਕੇ ਘਰਾਂ ਅੰਦਰ ਹੀ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਵਿਅਕਤੀ ਤੰਦਰੁਸਤ ਰਹਿ ਸਕੇ। ਇਸ ਮੌਕੇ ਪੁਲਿਸ ਕਰਮਚਾਰੀ ਚਰਨਜੀਤ ਸਿੰਘ ਵੀ ਮੌਜੂਦ ਸਨ।
ਸਮਰਾਲਾ 'ਚ ਸੁੰਨਸਾਨ
ਸਮਰਾਲਾ, (ਗੋਪਾਲ ਸੋਫਤ)- ਕੋਰੋਨਾ ਵਾਇਰਸ ਨੂੰ ਥੰਮ੍ਹਣ ਲਈ ਪੰਜਾਬ ਵਿਚ ਲਗਾਏ ਕਰਫ਼ਿਊ ਦੇ ਅੱਜ ਦੂਜੇ ਦਿਨ ਕੋਈ ਢਿੱਲ ਨਾ ਮਿਲਣ ਕਾਰਨ ਲੋਕ ਦੁੱਧ ਅਤੇ ਸਬਜ਼ੀਆਂ ਤੋਂ ਵਾਂਝੇ ਰਹੇ ਲੋਕ ਆਪੋਂ-ਆਪਣੇ ਘਰਾਂ ਵਿਚ ਪੂਰੀ ਤਰਾਂ ਕੈਦ ਰਹੇ। ਪੁਲਿਸ ਦੀ ਸਖ਼ਤੀ ਕਾਰਨ ਲੋਕ ਘਰਾਂ ਵਿਚੋਂ ਬਾਹਰ ਨਹੀਂ ਨਿਕਲੇ ਅਤੇ ਪੂਰੇ ਸ਼ਹਿਰ ਵਿਚ ਗਹਿਰਾ ਸੰਨਾਟਾ ਛਾਇਆ ਹੋਇਆ ਹੈ। ਇਹ ਖ਼ਬਰਾਂ ਲਿਖੇ ਜਾਣ ਤੱਕ ਕਰਫ਼ਿਊ ਦੀ ਉਲੰਘਣਾ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਡੀ. ਐੱਸ. ਪੀ. ਸਮਰਾਲਾ ਹਰਿੰਦਰ ਸਿੰਘ ਮਾਨ ਅਤੇ ਥਾਣਾ ਮੁਖੀ ਇੰਸਪੈਕਟਰ ਸਿੰਕਦਰ ਸਿੰਘ ਨੇ ਦੱਸਿਆ ਕਿ ਲੋਕਾਂ ਵਲੋਂ ਕਰਫ਼ਿਊ ਦੀ ਪੂਰੀ ਤਰਾਂ ਨਾਲ ਪਾਲਣਾ ਕੀਤੀ ਜਾ ਰਹੀ ।ਇਨ੍ਹਾਂ ਅਧਿਕਾਰੀਆਂ ਨੇ ਦੱਸਿਆ ਕਿ ਪੂਰਾ ਇਲਾਕਾ ਸੀਲ ਹੈ ਅਤੇ ਪੁਲਸ ਪੂਰੀ ਮੁਸਤੈਦੀ ਨਾਲ ਨਜ਼ਰ ਰੱਖ ਰਹੀ ਹੈ। ਐੱਸ. ਐੱਚ. ਓ. ਸਿਕੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਪੁਲਸ ਨੂੰ ਕੋਰੋਨਾ ਵਾਇਰਸ ਨਾਲ ਸਬੰਧਿਤ ਕੋਈ ਵੀ ਸ਼ੱਕੀ ਮਾਮਲਾ ਰਿਪੋਰਟ ਨਹੀਂ ਹੋਇਆ ਹੈ। ਸ਼ਹਿਰ ਦੀ ਹੱਦਬੰਦੀ 'ਤੇ ਪੁਲਸ ਦੀ ਸਖ਼ਤ ਨਾਕਾਬੰਦੀ ਕੀਤੀ ਹੋਈ ਹੈ ਅਤੇ ਕਿਸੇ ਨੂੰ ਵੀ ਸ਼ਹਿਰ ਵਿਖੇ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ।
ਸਮਰਾਲਾ, 24 ਮਾਰਚ (ਕੁਲਵਿੰਦਰ ਸਿੰਘ)- ਨਗਰ ਕੌਾਸਲ ਦੇ ਮੀਤ ਪ੍ਰਧਾਨ ਸਤਵੀਰ ਸਿੰਘ ਸੇਖੋਂ ਨੇ ਆਪਣੇ ਵਾਰਡ ਵਿਚ ਲੋੜਵੰਦ ਗਰੀਬ ਪਰਿਵਾਰਾਂ ਨੂੰ ਘਰ-ਘਰ ਜਾ ਕੇ ਲੰਗਰ ਵੰਡਿਆ | ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਰੀਬ ਪਰਿਵਾਰਾਂ ਜਾਂ ਵਾਰਡ ਨੰਬਰ-5 ਦੇ ਕਿਸੇ ਵੀ ...
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਐੱਸ. ਡੀ.ਐਮ. ਸੰਦੀਪ ਸਿੰਘ ਨੂੰ 55 ਕਰੋੜ ਰੁਪਏ ਦੇ ਬਜਟ ਵਾਲੀ ਖੰਨਾ ਨਗਰ ਕੌਾਸਲ ਦਾ ਪ੍ਰਸ਼ਾਸਕ ਲਾ ਦਿੱਤਾ ਗਿਆ ਹੈ | ਉਨ੍ਹਾਂ ਅੱਜ ਬਾਅਦ ਦੁਪਹਿਰ ਆਪਣਾ ਅਹੁਦਾ ਸੰਭਾਲ ਲਿਆ | ਇਸ ਤੋਂ ਪਹਿਲਾਂ ਵਿਕਾਸ ਮਹਿਤਾ ਖੰਨਾ ਨਗਰ ...
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਬਦੀਨ ਪੁਰ ਰੋਡ ਤੇ ਸਥਿਤ ਲੋਹੇ ਦੀ ਫੈਕਟਰੀ ਕੈਲਾਸ਼ ਹੈਮਰ ਵਿਚ ਬੀਤੀ ਰਾਤ ਚੋਰਾਾ ਨੇ ਕਰਫ਼ਿਊ ਲਗਾ ਹੋਣ ਦੇ ਬਾਵਜੂਦ ਕੰਧ ਵਿਚ ਪਾੜ ਪਾ ਕੇ ਚੋਰੀ ਕਰ ਲਈ | ਹਜ਼ਾਰਾਂ ਰੁਪਏ ਦਾ ਲੋਹਾ ਚੋਰੀ ਕਰ ਲਿਆ ਗਿਆ, ਪਰ ਕਰਫਿਊ ਕਾਰਨ ...
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਐੱਸ. ਐਮ. ਓ. ਡਾ. ਰਾਜਿੰਦਰ ਗੁਲਾਟੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੰਨਾਂ ਵਿਚ ਕੋਰੋਨਾ ਦਾ ਕੋਈ ਪਾਜ਼ੀਟਿਵ ਮਾਮਲਾ ਨਹੀਂ ਹੈ | ਉਨ੍ਹਾਂ ਕਿਹਾ ਕਿ ਅਫ਼ਵਾਹਾਂ 'ਤੇ ਯਕੀਨ ਨਾ ਕੀਤਾ ਜਾਵੇ | ...
ਮਲੌਦ, 24 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਪੇਂਡੂ ਵਿਕਾਸ ਤੇ ਬਲਾਕ ਪੰਚਾਇਤ ਅਫ਼ਸਰ ਨਵਨੀਤ ਜੋਸ਼ੀ ਵਲੋਂ ...
ਸਮਰਾਲਾ, 24 ਮਾਰਚ (ਗੋਪਾਲ ਸੋਫਤ)- ਪੰਜਾਬ ਵਿਚ ਕੋਰੋਨਾ ਵਾਇਰਸ ਫੈਲਣ ਤੋਂ ਬਚਾਉਣ ਲਈ ਸਰਕਾਰ ਨੇ ਸਖ਼ਤੀ ਵਰਤਦਿਆਂ ਕਰਫ਼ਿਊ ਤੱਕ ਲਗਾ ਦਿੱਤਾ ਹੈ ਅਤੇ ਸਮਾਜਿਕ ਦੂਰੀ ਰੱਖਣ ਲਈ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਵਾਰ-ਵਾਰ ਅਨਾੳਾੂਸਮੈਂਟ ਕਰ ਕੇ ਘਰਾਂ ਤੋਂ ਬਾਹਰ ਨਾ ...
ਰਾਏਕੋਟ, 24 ਮਾਰਚ (ਬਲਵਿੰਦਰ ਸਿੰਘ ਲਿੱਤਰ)- ਰਾਏਕੋਟ ਸ਼ਹਿਰ ਵਿਚ ਕਈ ਅੰਤਰਰਾਸ਼ਟਰੀ ਪੱਧਰ ਦੇ ਕਲੱਬ ਮੌਜੂਦ ਹਨ, ਪ੍ਰੰਤੂ ਕਿਸੇ ਵੀ ਕਲੱਬ ਵਲੋਂ ਕੋਰੋਨਾ ਵਾਇਰਸ ਦੇ ਸਬੰਧ ਵਿਚ ਲੋਕਾਂ ਨੂੰ ਜਾਗਰੂਕ ਕਰਨ ਸਮੇਤ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਦਾ ਕੋਈ ਯੋਗ ਉਪਰਾਲਾ ...
ਰਾੜਾ ਸਾਹਿਬ, 24 ਮਾਰਚ (ਸਰਬਜੀਤ ਸਿੰਘ ਬੋਪਾਰਾਏ)- ਮਹਾਂਮਾਰੀ ਕੋਰੋਨਾ ਵਾਇਰਸ ਨੂੰ ਰੋਕਣ ਲਈ ਜਿਥੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਕਦਮ ਪੁੱਟੇ ਗਏ ਹਨ | ਉਥੇ ਸਮਾਜ ਸੇਵੀ ਜਥੇਬੰਦੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ, ਜਿਸ ਤਹਿਤ ਰਾੜਾ ਸਾਹਿਬ ਸੰਪ੍ਰਦਾਇ ...
ਰਾੜਾ ਸਾਹਿਬ, 24 ਮਾਰਚ (ਸਰਬਜੀਤ ਸਿੰਘ ਬੋਪਾਰਾਏ)- ਮਹਾਂਮਾਰੀ ਕੋਰੋਨਾ ਵਾਇਰਸ ਨੂੰ ਰੋਕਣ ਲਈ ਜਿਥੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਕਦਮ ਪੁੱਟੇ ਗਏ ਹਨ | ਉਥੇ ਸਮਾਜ ਸੇਵੀ ਜਥੇਬੰਦੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ, ਜਿਸ ਤਹਿਤ ਰਾੜਾ ਸਾਹਿਬ ਸੰਪ੍ਰਦਾਇ ...
ਡੇਹਲੋਂ, 24 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)- ਪੁਲਿਸ ਕਮਿਸ਼ਨਰ ਲੁਧਿਆਣਾ ਦੇ ਥਾਣਾ ਡੇਹਲੋਂ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਨੇ ਸਮੂਹ ਇਲਾਕਾ ਨਿਵਾਸੀਆਂ ਨੰੂ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਸਮੂਹ ਸਮਾਜ ਦੀ ਭਲਾਈ ਲਈ ਲਗਾਏ ਕਰਫ਼ਿਊ ਦੌਰਾਨ ਆਪੋ ...
ਸਿੱਧਵਾਂ ਬੇਟ, 24 ਮਾਰਚ (ਜਸਵੰਤ ਸਿੰਘ ਸਲੇਮਪੁਰੀ)- ਭਾਵੇਂ ਕੋਰੋਨਾ ਵਾਇਰਸ ਦੇ ਖਾਤਮੇ ਨੂੰ ਲੈ ਕੇ ਪੰਜਾਬ ਸਰਕਾਰ ਪੁਰੀ ਤਰ੍ਹਾਂ ਗੰਭੀਰ ਵਿਖਾਈ ਦੇ ਰਹੀ ਹੈ ਅਤੇ ਉਨ੍ਹਾਂ ਕਰਫ਼ਿਊ ਲਗਾ ਕੇ ਲੋਕਾਂ ਨੂੰ ਆਪਣੇ ਘਰਾਂ ਵਿਚੋਂ ਨਾ ਨਿਕਲਣ ਦੀ ਅਪੀਲ ਕੀਤੀ ਹੈ, ਪਰ ਜ਼ਮੀਨੀ ...
ਜਗਰਾਉਂ, 24 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)- ਕੋਰੋਨਾ ਵਾਇਰਸ ਨੂੰ ਦੇਖਦਿਆਂ ਸਾਬਕਾ ਕੌਾਸਲਰ ਦਵਿੰਦਰਜੀਤ ਸਿੰਘ ਸਿੱਧੂ ਨੇ ਨਗਰ ਕੌਾਸਲ ਦੇ ਅਮਲੇ ਦਾ ਸਹਿਯੋਗ ਲੈ ਕੇ ਵਾਰਡ ਨੰਬਰ ਪੰਜ ਦੀ ਸਫ਼ਾਈ ਕਰਵਾਉਣ ਤੋਂ ਬਾਅਦ ਸੈਨੀਟਾਈਜ਼ਰ ਦਾ ਛਿੜਕਾਅ ਕੀਤਾ | ਇਸ ਮੌਕੇ ...
ਰਾਏਕੋਟ, 24 ਮਾਰਚ (ਬਲਵਿੰਦਰ ਸਿੰਘ ਲਿੱਤਰ)- ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ 10ਵੀਂ ਪਿੰਡ ਹੇਰਾਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਵਲੋਂ 2 ਲੋੜਵੰਦ ਪਰਿਵਾਰਾਂ ਨੂੰ 15 ਲੱਖ ਦੀ ਲਾਗਤ ਨਾਲ ...
ਜੋਧਾਂ, 24 ਮਾਰਚ (ਗੁਰਵਿੰਦਰ ਸਿੰਘ ਹੈਪੀ)- ਵਿਸ਼ਵ ਪੱਧਰ 'ਤੇ ਮਨੁੱਖੀ ਜੀਵਾਂ ਲਈ ਜਾਨ ਲੇਵਾ ਬਣੇ ਕੋਰੋਨਾ ਵਾਇਰਸ ਕੋਵਿਡ-19 ਨੇ ਹਰ ਪਾਸੇ ਆਰਥਿਕਤਾ ਨੂੰ ਵੱਡੀ ਢਾਹ ਲਗਾਈ ਹੈ | ਪਿਛਲੇ ਦਿਨਾਂ ਤੋਂ ਇਹ ਵਾਇਰਸ ਵਰਡ ਫਲੂ ਦੀ ਤਰ੍ਹਾਂ ਮੁਰਗੀਆਂ ਤੋਂ ਹੋਰਨਾਂ 'ਚ ਜਾਣ ...
ਹੰਬੜਾਂ, 24 ਮਾਰਚ (ਜਗਦੀਸ਼ ਸਿੰਘ ਗਿੱਲ)- ਸਰਕਾਰ ਦੇ ਸਿਹਤ ਵਿਭਾਗ ਵਲੋਂ ਕੋਰੋਨਾ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਦੀ ਉਸ ਵਕਤ ਹਵਾ ਨਿੱਕਲ ਗਈ, ਜਦ ਬਲਾਕ ਸਿੱਧਵਾਂ ਬੇਟ ਅਧੀਨ ਪੈਂਦੇ ਸਰਕਾਰੀ ਹਸਪਤਾਲ ਵਿਚ ਸੇਫ਼ਟੀ ਕਿੱਟਾਂ, ਹੱਥਾਂ ਵਿਚ ਪਾਉਣ ਵਾਲੇ ਦਸਤਾਨੇ ਅਤੇ ...
ਲੁਧਿਆਣਾ, 24 ਮਾਰਚ (ਪੁਨੀਤ ਬਾਵਾ)- ਨੋਵਲ ਕੋਰੋਨਾ ਵਾਇਰਸ-ਕੋਵਿਡ 19 ਨਾਲ ਪ੍ਰਭਾਵਿਤ ਦੇਸ਼ਾਂ ਤੋਂ ਬੀਤੇ ਦਿਨਾਂ ਵਿਚ ਪਰਤੇ ਜ਼ਿਲ੍ਹਾ ਲੁਧਿਆਣਾ ਦੇ ਵਸਨੀਕਾਂ ਦੀ ਸਿਹਤ ਜਾਂਚ ਕਰਵਾਈ ਜਾਵੇਗੀ | ਵਿਦੇਸ਼ ਤੋਂ ਆਏ ਸਾਰੇ ਵਿਕਅਤੀਆਂ ਦੇ ਕੋਰੋਨਾ ਵਾਇਰਸ ਬਾਰੇ ਜਾਂਚ ...
ਜੌੜੇਪੁਲ ਜਰਗ, 24 ਮਾਰਚ (ਪਾਲਾ ਰਾਜੇਵਾਲੀਆ)-ਪਿੰਡ ਇਸ਼ਨਪੁਰ ਦੀ ਮਹਿਲਾ ਸਰਪੰਚ ਇੰਦੂ ਬਾਲਾ ਦੀ ਅਗਵਾਈ ਹੇਠ ਸਮੁੱਚੀ ਪੰਚਾਇਤ ਨੇ ਸਿਹਤ ਵਿਭਾਗ ਨੂੰ ਇਕ ਆਈਸੋਲੇਟ ਵਾਰਡ ਤਿਆਰ ਕਰ ਕੇ ਦਿੱਤਾ ਗਿਆ ਤਾਂ ਜੋ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੂੰ ਇਸ ਵਾਰਡ ਵਿਚ ...
ਸਾਹਨੇਵਾਲ 24 ਮਾਰਚ (ਅਮਰਜੀਤ ਸਿੰਘ ਮੰਗਲੀ)- ਕੋਰੋਨਾ ਵਾਇਰਸ ਨੂੰ ਰੋਕਣ ਲਈ ਜਿੱਥੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲ਼ੋਂ ਕੀਤੀਆ ਜਾ ਰਹੀਆਂ ਅਪੀਲਾਂ ਦਾ ਕੁਝ ਲੋਕਾਂ 'ਤੇ ਅਸਰ ਸਾਬਤ ਨਹੀਂ ਹੋ ਰਹੀਆਂ, ਉੱਥੇ ਹੀ ਸਾਹਨੇਵਾਲ ਚੌਕ ਵਿਚ ਥਾਣੇ ਦੇ ਐੱਸ.ਐੱਚ.ਓ. ...
ਮਲੌਦ, 24 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਕਰਫ਼ਿਊ ਲਈ ਪੰਜਾਬ ਸਰਕਾਰ ਦੇ ਸ਼ਲਾਘਾਯੋਗ ਉੱਦਮ ਦੀ ਪ੍ਰਸ਼ੰਸਾ ਜ਼ਰੂਰ ਹੋ ਰਹੀ ਹੈ, ਪ੍ਰੰਤੂ ਇਸ ਮਜਬੂਰੀ ਦੇ ਦੌਰ ਵਿਚ ਕਿਸਾਨ ਵਰਗ ਵੱਡੀ ਦੁਬਿਧਾ ਦਾ ਸ਼ਿਕਾਰ ਹੋ ਰਿਹਾ ਹੈ | ਪਰ ਕਿਸਾਨਾਂ ਲਈ ਇਹ ਮਾਯੂਸੀ ਦਾ ਕਾਰਨ ...
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਪਿੰਡ ਕਲਾਲ ਮਾਜਰਾ ਵਿਖੇ ਅੱਜ ਪਿੰਡ ਦੀ ਪੰਚਾਇਤ ਅਤੇ ਨੌਜਵਾਨਾਂ ਵਲੋਂ ਸੈਨੀਟਾਈਜ਼ ਦਾ ਛਿੜਕਾਅ ਕੀਤਾ ਗਿਆ | ਇਹ ਛਿੜਕਾਅ ਸਰਪੰਚ ਸਤਵਿੰਦਰ ਸਿੰਘ ਦੀ ਅਗਵਾਈ ਵਿਚ ਕੀਤਾ ਗਿਆ | ਸਿਹਤ ਕਰਮੀ ਕੁਲਬੀਰ ਸਿੰਘ ਈਸੜੂ ਨੇ ਦੱਸਿਆ ਕਿ ...
ਪਾਇਲ, 24 ਮਾਰਚ (ਰਜਿੰਦਰ ਸਿੰਘ, ਨਿਜ਼ਾਮਪੁਰ)- ਕੋਰੋਨਾ ਵਾਇਰਸ ਦੇ ਰੋਕਥਾਮ ਲਈ ਵੱਖ-ਵੱਖ ਸਾਧਨਾਂ ਨਾਲ ਮਨੁੱਖਤਾ ਦੇ ਭਲੇ ਲਈ ਕੰਮ ਕਰਨ ਲਈ ਅੱਗੇ ਆ ਰਹੀਆਂ ਹਨ | ਇਸ ਲੜੀ ਤਹਿਤ ਇਲਾਕੇ ਦੀ ਨਾਮਵਰ ਗੁਰਮਤਿ ਪ੍ਰਚਾਰ ਸੰਸਥਾ (ਰਜਿ:) ਪਾਇਲ ਵਲੋਂ ਡੀ. ਐੱਸ. ਪੀ. ਪਾਇਲ ਹਰਦੀਪ ...
ਅਹਿਮਦਗੜ੍ਹ, 24 ਮਾਰਚ (ਸੋਢੀ)- ਕੋਰੋਨਾ ਵਾਇਰਸ ਤੋਂ ਚਿੰਤਤ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਲਈ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਘਣ ਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ਸਥਾਨਕ ਨਗਰ ਕੌਾਸਲ ਵਲੋਂ ਸ਼ਹਿਰ ਨੂੰ ਸਾਫ਼ ਅਤੇ ਕੀਟਾਣੂ ਮੁਕਤ ਕਰਨ ਦੀ ਮੁਹਿੰਮ ਵਿੱਢੀ ਗਈ | ...
ਸਮਰਾਲਾ, 24 ਮਾਰਚ (ਗੋਪਾਲ ਸੋਫਤ, ਕੁਲਵਿੰਦਰ ਸਿੰਘ)- ਅੱਜ ਇੱਥੇ ਮਾਹੌਲ ਉਸ ਵੇਲੇ ਕੁੱਝ ਵਿਗੜਿਆ ਹੋਇਆ ਵਿਖਾਈ ਦਿੱਤਾ, ਜਦ ਸ਼ਹਿਰ ਦੇ ਮੁੱਖ ਚੌਕ ਵਿਚ ਕਿਸੇ ਪੁਲਿਸ ਮੁਲਾਜ਼ਮ ਨੇ ਸਿਵਲ ਹਸਪਤਾਲ ਸਮਰਾਲਾ ਨੂੰ ਡਿਊਟੀ 'ਤੇ ਜਾ ਰਹੇ ਸਿਵਲ ਹਸਪਤਾਲ ਦੇ ਇਕ ਸਟਾਫ਼ ਮੈਂਬਰ ...
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਮੈਕਰੋ ਗਲੋਬਲ ਸੰਸਥਾ ਦੇ ਐਮ. ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਆਪਣੀਆਂ ਆਈਲੈਟਸ ਅਤੇ ਵੀਜ਼ੇ ਸਬੰਧੀ ਸੇਵਾਵਾਂ ਨਾਲ ਮੈਕਰੋ ਗਲੋਬਲ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ | ਮੈਕਰੋ ਗਲੋਬਲ ਦੋਰਾਹਾ ਵਿਚ ...
ਖੰਨਾ 24 ਮਾਰਚ (ਹਰਜਿੰਦਰ ਸਿੰਘ ਲਾਲ)- ਬੀਤੀ ਰਾਤ ਕਰਫ਼ਿਊ ਦਰਮਿਆਨ ਸਥਾਨਕ ਜੀ. ਟੀ. ਰੋਡ 'ਤੇ ਵਰਧਮਾਨ ਸਵੀਟਸ ਦੇ ਨੇੜੇ ਸਥਿਤ ਸੋਨੂੰ ਕਰਿਆਨਾ ਸਟੋਰ ਨੂੰ ਅੱਗ ਲੱਗ ਗਈ | ਇਹ ਅੱਗ ਰਾਤ ਦੇ 12 ਵਜੇ ਤੋਂ ਕੁਝ ਸਮਾਂ ਪਹਿਲਾਂ ਲੱਗੀ | ਦੁਕਾਨ ਵਿਚ ਪਿਆ ਸਾਰਾ ਸਮਾਨ ਸੜ ਗਿਆ | ...
ਹਠੂਰ, 24 ਮਾਰਚ (ਜਸਵਿੰਦਰ ਸਿੰਘ ਛਿੰਦਾ)- ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਝੋਰੜਾਂ ਵਿਖੇ ਚੱਲ ਰਹੇ ਧਾਰਮਿਕ ਸਮਾਗਮਾਂ ਦੌਰਾਨ ਭਲਕੇ 25 ਮਾਰਚ ਨੂੰ ਸਜਾਏ ਜਾਂਦੇ ਨਗਰ ਕੀਰਤਨ ਨਹੀਂ ਹੋਣਗੇ ...
ਰਾਏਕੋਟ, 24 ਮਾਰਚ (ਬਲਵਿੰਦਰ ਸਿੰਘ ਲਿੱਤਰ)- ਪਿੰਡ ਝੋਰੜਾਂ ਵਿਖੇ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ ਯਾਦ ਵਿਚ ਨਾਨਕਸਰ ਠਾਠ ਝੋਰੜਾਂ ਵਿਖੇ ਸਾਲਾਨਾ ਧਾਰਮਿਕ ਸਮਾਗਮ ਚੱਲ ਰਹੇ ਹਨ | ਇਸ ਸਮਾਗਮਾਂ ਦੌਰਾਨ 25 ਤੇ 26 ਮਾਰਚ ਨੂੰ ਸਮਾਗਮਾਂ ਦੇ ਵਿਚ ਸੰਗਤ ਸ਼ਾਮਿਲ ਹੋਣ ...
ਚੌਾਕੀਮਾਨ, 24 ਮਾਰਚ (ਤੇਜਿੰਦਰ ਸਿੰਘ ਚੱਢਾ)- ਸ੍ਰੀ ਗੁਰੂ ਹਰਿਗੋਬੰਦ ਉਜਾਗਰ ਹਰੀ ਟਰੱਸਟ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਲੋਂ ਵਿਦਿਆਰਥਣਾਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਸੰਸਥਾ ਦੇ ਸਟਾਫ਼ ਵਲੋਂ ਆਨਲਾਈਨ ਪੜ੍ਹਾਇਆ ...
ਹੰਬੜਾਂ, 24 ਮਾਰਚ (ਜਗਦੀਸ਼ ਸਿੰਘ ਗਿੱਲ)- ਸਰਕਾਰ ਵਲੋਂ ਦੇਸ਼ ਅੰਦਰ ਕੋਰੋਨਾ ਵਾਇਰਸ ਤੋਂ ਸਾਵਧਾਨ ਕੀਤਾ ਜਾ ਰਿਹਾ ਹੈ, ਉੱਥੇ ਤਾਲਾਬੰਦੀ ਦੇ ਐਲਾਨ ਹੋ ਚੁੱਕਾ ਹੈ ਤੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਲੋਕ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਕਰਫ਼ਿਊ ਦੀ ਪਾਲਣਾ ਕਰਦੇ ਹੋਏ ...
ਮੁੱਲਾਂਪੁਰ-ਦਾਖਾ, 24 ਮਾਰਚ (ਨਿਰਮਲ ਸਿੰਘ ਧਾਲੀਵਾਲ)- ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਦੇ ਪ੍ਰਕੋਪ ਸਮੇਂ ਸਰਕਾਰ ਅਤੇ ਸਿਹਤ ਪਰਿਵਾਰ ਭਲਾਈ ਵਿਭਾਗ ਵਲੋਂ ਜਾਰੀ ਆਦੇਸ਼ਾਂ ਅਨੁਸਾਰ ਆਈਲੈਟਸ ਦੀ ਤਿਆਰੀ ਤੇ ਵਿਦੇਸ਼ ਪੜ੍ਹਾਈ ਲਈ ਕੈਨੇਡਾ ਫਾਈਲ ਲਾਉਣ ਵਾਲੇ ...
ਜਗਰਾਉਂ/ਲੋਹਟਬੱਦੀ, 24 ਮਾਰਚ (ਜੋਗਿੰਦਰ ਸਿੰਘ, ਕੁਲਵਿੰਦਰ ਸਿੰਘ ਡਾਂਗੋਂ)- ਸਰਕਾਰਾਂ ਵਲੋਂ ਮਹਾਂਮਾਰੀ ਬਿਮਾਰੀ ਵਜੋਂ ਘੋਸ਼ਿਤ ਕੀਤੇ ਕੋਵਿਡ-19, ਕੋਰੋਨਾ ਵਾਇਰਸ ਕਾਰਨ ਪੂਰੇ ਵਿਸ਼ਵ 'ਚ ਦਹਿਸ਼ਤ ਦਾ ਮਾਹੌਲ ਹੈ | ਪੰਜਾਬ ਦੇ ਕੋਨੇ-ਕੋਨੇ 'ਚ ਸਖ਼ਤ ਨਿਰਦੇਸ਼ਾਂ ਅਧੀਨ ...
ਭੂੰਦੜੀ, 24 ਮਾਰਚ (ਕੁਲਦੀਪ ਸਿੰਘ ਮਾਨ)- ਕੰਪਿਊਟਰ ਅਧਿਆਪਕ ਯੂਨੀਅਨ ਲੁਧਿਆਣਾ ਦੇ ਆਗੂ ਨਵਜੋਤ ਸਿੰਘ, ਹਰਮਨਪ੍ਰੀਤ ਸਿੰਘ, ਰੰਜਨ ਭਨੋਟ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੰਪਿਊਟਰ ਅਧਿਆਪਕਾਂ ਦੀਆਂ ...
ਖੰਨਾ 24 ਮਾਰਚ (ਹਰਜਿੰਦਰ ਸਿੰਘ ਲਾਲ)- ਅੱਜ ਵੀ ਖੰਨਾ, ਸਮਰਾਲਾ, ਪਾਇਲ, ਦੋਰਾਹਾ, ਬੀਜਾ, ਮਲੌਦ, ਮਾਛੀਵਾੜਾ ਸਾਹਿਬ, ਜਰਗ, ਜੌੜੇਪੁਲ, ਈਸੜੂ, ਸਾਹਨੇਵਾਲ, ਡੇਹਲੋਂ, ਕੁਹਾੜਾ ਆਦਿ ਵਿਚ ਮੁਕੰਮਲ ਬੰਦ ਰਿਹਾ | ਪੁਲਿਸ ਜ਼ਿਲ੍ਹਾ ਖੰਨਾ ਵਿਚ ਕਈ ਥਾਵਾਂ 'ਤੇ ਕੁਝ ਵਿਅਕਤੀਆਂ ਨੇ ...
ਰਾਏਕੋਟ, 24 ਫਰਵਰੀ (ਸੁਸ਼ੀਲ)-ਪੰਜਾਬ ਪੱਲੇਦਾਰ ਯੂਨੀਅਨ (ਰਜਿ:) ਦੇ ਡਿਪਟੀ ਜਨਰਲ ਸਕੱਤਰ ਕਾਮਰੇਡ ਰਣਜੀਤ ਸਿੰਘ ਕਲਿਆਣ ਨੇ ਪ੍ਰੈੱਸ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀਆਂ ਵੱਖ-ਵੱਖ ਫੂਡ ਏਜੰਸੀਆਂ ਵਿਚ ਪੱਲੇਦਾਰੀ ਕਰਦੇ ਮਜ਼ਦੂਰਾਂ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX