ਤਾਜਾ ਖ਼ਬਰਾਂ


58 ਦਿਨਾਂ ਬਾਅਦ ਬੀਆਰਓ ਨੇ ਸ਼੍ਰੀਨਗਰ-ਲੇਹ ਹਾਈਵੇ ਨੂੰ ਟ੍ਰੈਫਿਕ ਲਈ ਖੋਲ੍ਹਿਆ
. . .  about 1 hour ago
ਸ੍ਰੀਨਗਰ, 28 ਫਰਵਰੀ - 58 ਦਿਨ ਬਾਅਦ, ਬੀਆਰਓ ਨੇ ਸ਼੍ਰੀਨਗਰ-ਲੇਹ ਹਾਈਵੇ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਹੈ । ਇਕ ਫੌਜੀ ਅਧਿਕਾਰੀ ਨੇ ਕਿਹਾ, ਲੱਦਾਖ ਦੇ ਲੋਕਾਂ ਲਈ ਹੋਰ ਖੇਤਰਾਂ ਨਾਲ ਜੁੜਨਾ ਸੌਖਾ ਹੋ ਜਾਵੇਗਾ। ਇਸ ਖੇਤਰ ਵਿਚ ...
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਗਰੇਜੂਏਟ ਲੜਕੀ ਨੇ ਕੀਤੀ ਆਤਮਹੱਤਿਆ
. . .  about 2 hours ago
ਬੁਢਲਾਡਾ ,28 ਫਰਵਰੀ (ਸੁਨੀਲ ਮਨਚੰਦਾ)-ਨੇੜਲੇ ਪਿੰਡ ਗੁਰਨੇ ਖੁਰਦ ਵਿਖੇ ਆਪਣੀ ਅਗਲੇਰੀ ਪੜਾਈ ਦਾ ਖਰਚਾ ਚਲਾਉਣ ਲਈ ਸਿਲਾਈ ਕਢਾਈ ਦਾ ਕੰਮ ਕਰਨ ਵਾਲੀ 21 ਸਾਲਾਂ ਨੌਜਵਾਨ ਲੜਕੀ ਵੱਲੋਂ ਜ਼ਹਿਰੀਲੀ ਚੀਜ਼ ...
ਥਾਣਾ ਲੋਪੋਕੇ ਦੀ ਪੁਲਿਸ ਵੱਲੋਂ 58 ਲੱਖ 60 ਹਜ਼ਾਰ ਦੀ ਡਰੱਗ ਮਨੀ ਹੋਰ ਬਰਾਮਦ
. . .  about 3 hours ago
ਲੋਪੋਕੇ, 28 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਸ਼੍ਰੀ ਧਰੁਵ ਦਹੀਆ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਡੀਐਸਪੀ ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ ਥਾਣਾ ਲੋਪੋਕੇ ਦੇ ਮੁਖੀ ਹਰਪਾਲ ਸਿੰਘ ਸਾਹਿਬ ਵੱਲੋਂ ਬੀਤੀ ਦਿਨੀਂ ਸਰਹੱਦੀ ...
ਜੰਡਿਆਲਾ ਗੁਰੂ ਨਜਦੀਕ ਗਹਿਰੀ ਮੰਡੀ ਵਿਖੇ ਰੇਲ ਰੋਕੋ ਅੰਦੋਲਨ 158ਵੇਂ ਦਿਨ ਵੀ ਨਿਰੰਤਰ ਜਾਰੀ
. . .  about 3 hours ago
ਜੰਡਿਆਲਾ ਗੁਰੂ, 28 ਫਰਵਰੀ (ਰਣਜੀਤ ਸਿੰਘ ਜੋਸਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜੰਡਿਆਲਾ ਗੁਰੂ ਨਜਦੀਕ ਗਹਿਰੀ ਮੰਡੀ ਵਿਖੇ ਕਾਲੇ...
ਜੰਡਿਆਲਾ ਮੰਜਕੀ ਵਿੱਚ ਤੇਲ ਤੇ ਗੈਸ ਕੀਮਤਾਂ ਦੇ ਵਿਰੋਧ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ
. . .  about 4 hours ago
ਜੰਡਿਆਲਾ ਮੰਜਕੀ, 28 ਫਰਵਰੀ (ਸੁਰਜੀਤ ਸਿੰਘ ਜੰਡਿਆਲਾ) - ਸੀਪੀਆਈ(ਐਮ)ਵੱਲੋਂ ਲਗਾਤਾਰ ਵਧ ਰਹੀਆਂ ਗੈਸ,ਪੈਟਰੋਲ,ਡੀਜ਼ਲ ਦੀਆਂ ਕੀਮਤਾਂ ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਰੋਸ ਮਾਰਚ ਕਰਨ ਤੋਂ ਬਾਅਦ...
ਜੋ ਵੀ ਭਾਰਤ ਨੂੰ ਪਿਆਰ ਕਰਦਾ ਹੈ, ਉਹ ਕਿਸਾਨਾਂ ਦੇ ਖਿਲਾਫ ਨਹੀਂ ਜਾ ਸਕਦਾ - ਕੇਜਰੀਵਾਲ
. . .  about 4 hours ago
ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਨੀਅਤ ਠੀਕ ਨਹੀਂ, ਕਿਸਾਨਾਂ 'ਤੇ ਕਰ ਰਹੀ ਜੁਲਮ - ਕੇਜਰੀਵਾਲ
. . .  about 4 hours ago
ਦਿੱਲੀ 'ਚ ਬਿਜਲੀ ਕੰਪਨੀਆਂ ਹੁਣ ਚੂੰ ਤੱਕ ਨਹੀਂ ਕਰਦੀਆਂ - ਕੇਜਰੀਵਾਲ
. . .  about 4 hours ago
ਜੇਕਰ ਕਾਰਪੋਰੇਟਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਸਕਦੇ ਹਨ ਤਾਂ ਕਿਸਾਨਾਂ ਦੇ ਕਿਉਂ ਨਹੀਂ - ਕੇਜਰੀਵਾਲ
. . .  about 4 hours ago
ਮੇਰਠ ਮਹਾਂਪੰਚਾਇਤ ’ਚ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਹਨ ਕੇਜਰੀਵਾਲ
. . .  about 4 hours ago
ਮੇਰਠ, 28 ਫਰਵਰੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੇਰਠ ਮਹਾਂਪੰਚਾਇਤ ’ਚ ਕਿਸਾਨਾਂ ਨੂੰ ਸੰਬੋਧਨ...
ਸੰਗਰੂਰ 'ਚ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਵਲੋਂ ਪ੍ਰਦਰਸ਼ਨ
. . .  about 4 hours ago
ਸੰਗਰੂਰ, 28 ਫਰਵਰੀ (ਧੀਰਜ ਪਸ਼ੋਰੀਆ) - ਪੰਜਾਬ ਦੇ ਸੈਂਕੜੇ ਬੇਰੁਜ਼ਗਾਰਾਂ ਵਲੋਂ ਸੰਗਰੂਰ ਸਥਿਤ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ...
ਸਕੂਟੀ 'ਤੇ ਜਾ ਰਹੀਆਂ ਮਾਂ-ਧੀ ਨੂੰ ਲੁੱਟ ਦੀ ਨੀਅਤ ਨਾਲ ਸੁੱਟਿਆ, ਮਾਂ ਦੀ ਮੌਤ, ਲੁਟੇਰੇ ਕਾਬੂ
. . .  about 5 hours ago
ਊਧਨਵਾਲ (ਬਟਾਲਾ), 28 ਫਰਵਰੀ (ਪਰਗਟ ਸਿੰਘ) - ਇਕ ਮਾਂ ਤੇ ਉਸ ਦੀ ਬੇਟੀ ਸਕੂਟੀ 'ਤੇ ਦਵਾਈ ਲੈਣ ਜਾ ਰਹੀਆਂ ਨੂੰ ਨੇੜੇ ਊਧਨਵਾਲ ਵਿਖੇ ਦੋ ਨੌਜਵਾਨਾਂ ਵਲੋਂ ਸਾਈਡ ਮਾਰ ਕੇ ਸੁੱਟ ਦਿੱਤਾ...
ਲੁਧਿਆਣਾ : ਦੋ ਤਸਕਰ 10 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ
. . .  about 5 hours ago
ਲੁਧਿਆਣਾ, 28 ਫਰਵਰੀ (ਪਰਮਿੰਦਰ ਸਿੰਘ ਆਹੂਜਾ) - ਐੱਸਟੀਐੱਫ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ...
ਤੇਜ਼ ਰਫ਼ਤਾਰ ਬੱਸ ਦੀ ਲਪੇਟ ’ਚ ਬਜ਼ੁਰਗ ਔਰਤ ਦੀ ਮੌਤ
. . .  about 5 hours ago
ਗੁਰਾਇਆ, 28 ਫਰਵਰੀ ( ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਥਾਣਾ ਸਾਹਮਣੇ ਬਣੇ ਪੁੱਲ ਥੱਲੇ ਸਰਵਿਸ ਲਾਇਨ 'ਤੇ ਇੱਕ ਤੇਜ਼ ਰਫ਼ਤਾਰ ਬੱਸ ਅਤੇ ਮੋਟਰਸਾਇਕਲ ਦੀ ਟੱਕਰ ’ਚ...
ਕਮਿਊਨਿਟੀ ਹੈਲਥ ਸੈਂਟਰ ਘਨੌਰ ਵਿਚ ਵਾਧਾ ਅਤੇ ਨਵੀਕਰਨ ਕਰਨ ਲਈ ਸਿਹਤ ਮੰਤਰੀ ਵੱਲੋਂ ਰੱਖਿਆ ਨੀਂਹ ਪੱਥਰ
. . .  about 5 hours ago
ਘਨੌਰ, 28 ਫਰਵਰੀ (ਜਾਦਵਿੰਦਰ ਸਿੰਘ ਜੋਗੀਪੁਰ)- ਪਟਿਆਲਾ ਜਿਲੇ ਦੇ ਕਸਬਾ ਘਨੌਰ ਵਿਖੇ ਅੱਜ ਐਤਵਾਰ ਨੂੰ ਸਿਹਤ ਪਰਿਵਾਰ ਭਲਾਈ ਅਤੇ ਕਿਰਤ...
ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਸਿੱਖ ਜਥੇਬੰਦੀਆਂ ਵੱਲੋ ਕੇਂਦਰ ਸਰਕਾਰ ਖਿਲਾਫ ਰੋਸ ਮਾਰਚ
. . .  about 5 hours ago
ਸੁਲਤਾਨਵਿੰਡ, 28 ਫਰਵਰੀ (ਗੁਰਨਾਮ ਸਿੰਘ ਬੁੱਟਰ) - ਕੇਂਦਰ ਸਰਕਾਰ ਦੀਆ ਕਿਸਾਨ ਮਾਰੂ ਨੀਤੀਆਂ ਖਿਲਾਫ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਨਿਊ ਅੰਮ੍ਰਿਤਸਰ ਦੇ...
ਲੁਟੇਰੇਆਂ ਨੇ ਬੱਚੇ ਸਾਹਮਣੇ ਮਾਂ ਦੀ ਚਾਕੂ ਮਾਰ ਕੇ ਕੀਤੀ ਹੱਤਿਆ, 25 ਸਾਲਾ ਸਿਮਰਨ ਪਟਿਆਲਾ ਵਿਆਹੀ ਹੋਈ ਸੀ
. . .  about 6 hours ago
ਨਵੀਂ ਦਿੱਲੀ, 28 ਫਰਵਰੀ - ਦਿੱਲੀ ਦੇ ਆਦਰਸ਼ ਨਗਰ ਥਾਣਾ ਇਲਾਕੇ ਵਿਚ ਚੈਨ ਸਨੈਚਿੰਗ ਦੀ ਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ...
ਕੋਰੋਨਾ ਪਾਜ਼ੀਟਿਵ ਸੁੱਖ ਸਰਕਾਰੀਆ ਇਕਾਂਤਵਾਸ ਪਰ ਜ਼ਰੂਰੀ ਫਾਈਲਾਂ ਦਾ ਕੰਮ ਵੀ ਨਿਬੇੜ ਰਹੇ ਹਨ
. . .  about 6 hours ago
ਅਜਨਾਲਾ, 28 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) -ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਹੈ ਕਿ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਉਨ੍ਹਾਂ ਨੇ ਆਪਣੇ...
ਇਸਰੋ ਨੇ ਆਪਣੇ ਲਾਂਚ ਵਿਚ ਪੁਲਾੜ 'ਚ ਭੇਜੀ ਭਗਵਤ ਗੀਤਾ ਤੇ ਮੋਦੀ ਦੀ ਫ਼ੋਟੋ
. . .  about 6 hours ago
ਬੈਂਗਲੁਰੂ, 28 ਫਰਵਰੀ - ਇਸਰੋ ਵਲੋਂ ਸਾਲ ਦਾ ਪਹਿਲਾ ਮਿਸ਼ਨ ਅਮੈਜੋਨੀਆ ਲਾਂਚ ਕੀਤਾ ਗਿਆ। ਇਸ ਦੇ ਨਾਲ ਹੀ ਪੁਲਾੜ ਵਿਚ ਭਗਵਤ ਗੀਤਾ...
12ਵਾਂ ਵੈਟਨਰੀ ਇੰਸਪੈਕਟਰ ਦਿਵਸ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮਨਾਇਆ ਜਾਵੇਗਾ
. . .  about 7 hours ago
ਪਠਾਨਕੋਟ, 28 ਫਰਵਰੀ (ਸੰਧੂ) - ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ‌‌ ਵੱਲੋਂ 12ਵਾਂ‌ ਇੰਸਪੈਕਟਰ ਦਿਵਸ ਸੂਬਾ ਪ੍ਰਧਾਨ...
ਪੰਜਾਬ ਸਮੇਤ 6 ਰਾਜਾਂ ਵਿਚ ਕੋਰੋਨਾ ਕੇਸਾਂ ਵਿਚ ਭਾਰੀ ਵਾਧਾ - ਭਾਰਤ ਸਰਕਾਰ
. . .  about 7 hours ago
ਨਵੀਂ ਦਿੱਲੀ, 28 ਫਰਵਰੀ - ਭਾਰਤ ਸਰਕਾਰ ਨੇ ਕਿਹਾ ਹੈ ਕਿ ਮਹਾਰਾਸ਼ਟਰ, ਕੇਰਲਾ, ਪੰਜਾਬ, ਕਰਨਾਟਕਾ, ਤਾਮਿਲਨਾਡੂ ਤੇ ਗੁਜਰਾਤ ਵਿਚ ਕੋਵਿਡ 19 ਦੇ ਕੇਸਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਇਨ੍ਹਾਂ 6 ਰਾਜਾਂ...
ਜਵਾਈ ਵਲੋਂ ਪਤਨੀ ਦਾ ਬੇਹਿਰਮੀ ਨਾਲ ਕਤਲ
. . .  about 7 hours ago
ਮਾਹਿਲਪੁਰ 28 ਫਰਵਰੀ (ਦੀਪਕ ਅਗਨੀਹੋਤਰੀ)-ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਬਘੌਰਾ ਵਿਖੇ ਇਕ ਜਵਾਈ ਵਲੋਂ ਆਪਣੀ ਪਤਨੀ ਦਾ ਬੇਹਿਰਮੀ ਨਾਲ ਕਤਲ ਕਰਕੇ ਸੱਸ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਦੇ ਮੁੱਖ ਅੰਸ਼
. . .  about 8 hours ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਦੇ ਮੁੱਖ ਅੰਸ਼...
ਗੁਰੂ ਰਵਿਦਾਸ ਜੀ ਨੇ ਸਮਾਜ ਦੀਆਂ ਕੁਰੀਤੀਆਂ ਦੀ ਕੀਤੀ ਗੱਲ - ਮੋਦੀ
. . .  about 8 hours ago
ਪਾਰਸ ਤੋਂ ਵੀ ਮਹੱਤਵਪੂਰਨ ਹੈ ਪਾਣੀ - ਮੋਦੀ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਚੇਤ ਸੰਮਤ 552

ਸੰਪਾਦਕੀ

ਇਸ ਦੁੱਖ ਦੀ ਘੜੀ ਵਿਚ

ਬਿਨਾਂ ਸ਼ੱਕ ਦੁਨੀਆ ਦੇ ਜ਼ਿਆਦਾਤਰ ਦੇਸ਼ ਬੇਹੱਦ ਗੰਭੀਰ ਸੰਕਟ ਵਿਚੋਂ ਗੁਜ਼ਰ ਰਹੇ ਹਨ। ਚੀਨ ਤੋਂ ਬਾਅਦ ਇਟਲੀ ਅਤੇ ਕੁਝ ਹੋਰ ਯੂਰਪੀ ਦੇਸ਼ਾਂ ਦੇ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਾਅਦ ਇਸ ਨਾਮੁਰਾਦ ਬਿਮਾਰੀ ਨੇ ਦੁਨੀਆ ਭਰ ਨੂੰ ਜਕੜਨਾ ਸ਼ੁਰੂ ਕਰ ਦਿੱਤਾ ਹੈ। ਆਪਣੇ ਪਹਿਲੇ ਹੋਏ ਬੇਹੱਦ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਾਅਦ ਚੀਨ ਨੇ ਇਸ ਪੱਖੋਂ ਕੁਝ ਸੰਭਲਣਾ ਸ਼ੁਰੂ ਕਰ ਦਿੱਤਾ ਹੈ। ਇਸ ਬਿਮਾਰੀ ਨੇ ਅਮਰੀਕਾ ਜਿਹੇ ਮਹਾਂਬਲੀ ਨੂੰ ਵੀ ਫ਼ਿਕਰ ਵਿਚ ਪਾ ਦਿੱਤਾ ਹੈ। ਅੱਜ ਡਾਕਟਰੀ ਵਿਗਿਆਨ ਉੱਚ ਸੀਮਾ ਛੂਹ ਚੁੱਕਾ ਹੈ। ਪਿਛਲੇ ਸਮੇਂ ਵਿਚ ਇਸ ਨੇ ਬੇਹੱਦ ਗੰਭੀਰ ਬਿਮਾਰੀਆਂ ਦੀ ਵੀ ਥਾਹ ਪਾਈ ਹੈ। ਇਥੋਂ ਤੱਕ ਕਿ ਕੈਂਸਰ ਵਰਗੀ ਬਿਮਾਰੀ ਦੇ ਇਲਾਜ ਲਈ ਜਿਥੇ ਹੋਰ ਵੀ ਵੱਡੇ ਯਤਨ ਹੋ ਰਹੇ ਹਨ, ਉਥੇ ਮੁਢਲੇ ਪੜਾਵਾਂ 'ਤੇ ਇਸ ਬਿਮਾਰੀ ਦਾ ਪਤਾ ਲੱਗਣ 'ਤੇ ਈਜਾਦ ਹੋਈਆਂ ਦਵਾਈਆਂ ਨੇ ਮਨੁੱਖੀ ਸਿਹਤ ਸਬੰਧੀ ਚੰਗੇ ਨਤੀਜੇ ਕੱਢਣੇ ਸ਼ੁਰੂ ਕਰ ਦਿੱਤੇ ਹਨ। ਕੋਰੋਨਾ ਵਾਇਰਸ ਵਰਗੀ ਇਕਦਮ ਸਿਰ 'ਤੇ ਆਈ ਭਿਆਨਕ ਬਿਮਾਰੀ ਨੇ ਇਕ ਵਾਰ ਤਾਂ ਮਨੁੱਖ ਨੂੰ ਭੁਚਲਾ ਕੇ ਰੱਖ ਦਿੱਤਾ ਹੈ।
ਅੱਜ ਦੁਨੀਆ ਭਰ ਦੇ ਚੰਗੇ ਵਿਗਿਆਨੀ ਤੇ ਡਾਕਟਰ ਇਸ ਬਿਮਾਰੀ ਦਾ ਇਲਾਜ ਲੱਭਣ ਲਈ ਯਤਨਸ਼ੀਲ ਹਨ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਸਮੇਂ ਵਿਚ ਇਸ ਦੀ ਪ੍ਰਭਾਵਸ਼ਾਲੀ ਦਵਾਈ ਤਿਆਰ ਕਰ ਲਈ ਜਾਏਗੀ। ਇਸ ਦਾ ਦੂਜਾ ਪੱਖ ਇਹ ਹੈ ਕਿ ਜਿਵੇਂ-ਜਿਵੇਂ ਇਹ ਬਿਮਾਰੀ ਫੈਲ ਰਹੀ ਹੈ, ਇਸ ਸਬੰਧੀ ਅਨੇਕਾਂ ਤਰ੍ਹਾਂ ਦਾ ਭੁਲੇਖਾ ਪਾਊ ਪ੍ਰਚਾਰ ਵੀ ਹੋਣਾ ਸ਼ੁਰੂ ਹੋ ਗਿਆ ਹੈ। ਅੱਜ ਦੇ ਨਵੇਂ ਸੰਚਾਰ ਸਾਧਨਾਂ ਦਾ ਇਕ ਵੱਡਾ ਨਕਾਰਾਤਮਿਕ ਪੱਖ ਇਹ ਵੀ ਹੈ ਕਿ ਸੋਸ਼ਲ ਮੀਡੀਆ ਰਾਹੀਂ ਅਕਸਰ ਗ਼ਲਤ-ਮਲਤ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਹਨ। ਇਸ 'ਤੇ ਸਰਗਰਮ ਬਹੁਤੇ ਵਿਅਕਤੀ ਇਸ ਪ੍ਰਤੀ ਲਾਪਰਵਾਹੀ ਵਾਲੀ ਪਹੁੰਚ ਰੱਖਦੇ ਹਨ, ਜਿਸ ਕਰਕੇ ਹਰ ਨਵੇਂ ਦਿਨ ਅਫ਼ਵਾਹਾਂ ਦਾ ਬਾਜ਼ਾਰ ਗਰਮ ਰਹਿੰਦਾ ਹੈ, ਜੋ ਸਮਾਜ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਭੁਚਲਾਉਣ ਦਾ ਕੰਮ ਕਰਦਾ ਹੈ। ਇਸ ਰੁਚੀ ਦੇ ਮੁਕਾਬਲੇ ਵਿਚ ਬਿਜਲਈ ਅਤੇ ਪ੍ਰਿੰਟ ਮੀਡੀਆ ਦੇ ਉਹ ਅਦਾਰੇ ਵੀ ਹਨ, ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਇਸ ਖੇਤਰ ਵਿਚ ਵਿਚਰ ਕੇ ਅਤੇ ਹਾਲਾਤ ਦੀ ਗੁਣਵੱਤਾ ਦੇ ਆਧਾਰ 'ਤੇ ਆਪਣੀ ਵਿਸ਼ਵਾਸਯੋਗਤਾ ਅਤੇ ਸਾਖ਼ ਨੂੰ ਮਜ਼ਬੂਤ ਕੀਤਾ ਹੈ। ਇਹ ਵੀ ਚੰਗੀ ਗੱਲ ਹੈ ਕਿ ਸਮਾਜ ਦਾ ਇਹ ਬਹੁਤ ਵੱਡਾ ਸੁਚੇਤ ਵਰਗ ਹਮੇਸ਼ਾ ਆਪਣੇ ਵਿਸ਼ਵਾਸਪਾਤਰ ਸੂਚਨਾ ਦੇ ਮਾਧਿਅਮਾਂ ਵੱਲ ਵੇਖਦਾ ਹੈ। ਅੱਜ ਜਦੋਂ ਕਿ ਗ਼ੈਰ-ਸਮਾਜੀ ਤੱਤਾਂ ਨੇ ਗ਼ੈਰ-ਭਰੋਸੇਯੋਗ ਸੰਚਾਰ ਸਾਧਨਾਂ ਰਾਹੀਂ ਨਿੱਤ ਨਵੀਆਂ ਅਫ਼ਵਾਹਾਂ ਫੈਲਾਉਣ ਦੇ ਕੰਮ ਵਿਚ ਤੇਜ਼ੀ ਲਿਆਂਦੀ ਹੈ, ਉਥੇ ਜ਼ਿੰਮੇਵਾਰ ਸੰਚਾਰ ਸਾਧਨਾਂ ਨੇ ਲੋਕ-ਮਨਾਂ ਵਿਚ ਆਪਣਾ ਪ੍ਰਭਾਵ ਅਤੇ ਵਿਸ਼ਵਾਸ ਹੋਰ ਵਧਾਇਆ ਹੈ। ਅਜਿਹੇ ਹਾਲਾਤ ਨੂੰ ਵੇਖਦਿਆਂ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਡਾਇਰੈਕਟਰ ਸ੍ਰੀ ਗੋਪਾਲ ਸਿਦਵਾਨੀ ਨੇ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਪ੍ਰਸ਼ਾਸਿਤ ਇਲਾਕਿਆਂ ਨੂੰ ਇਸ ਸਬੰਧੀ ਸੁਚੇਤ ਕਰਦਾ ਇਕ ਪੱਤਰ ਵੀ ਲਿਖਿਆ ਹੈ, ਜਿਸ ਵਿਚ ਉਨ੍ਹਾਂ ਨੇ ਇਹ ਕਿਹਾ ਹੈ ਕਿ ਸਬੰਧਿਤ ਸਰਕਾਰਾਂ, ਪ੍ਰਿੰਟ ਮੀਡੀਆ, ਖ਼ਬਰ ਏਜੰਸੀਆਂ ਅਤੇ ਟੀ.ਵੀ. ਚੈਨਲਾਂ ਅਤੇ ਹੋਰ ਅਜਿਹੇ ਸਾਧਨਾਂ ਰਾਹੀਂ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚੀ ਹੈ। ਇਸ ਲਈ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੰਮ ਕਰਦਿਆਂ ਖ਼ਬਰਾਂ ਦੇਣ ਦੇ ਅਜਿਹੇ ਮਾਧਿਅਮਾਂ ਦੇ ਕੰਮ ਕਾਜ ਦਾ ਵਿਸ਼ੇਸ਼ ਤੌਰ 'ਤੇ ਖਿਆਲ ਰੱਖਿਆ ਜਾਣਾ ਜ਼ਰੂਰੀ ਹੈ ਤਾਂ ਜੋ ਬੇਲੋੜੀਆਂ ਫੈਲਾਈਆਂ ਜਾਂਦੀਆਂ ਅਫ਼ਵਾਹਾਂ ਤੋਂ ਵੀ ਬਚਿਆ ਜਾ ਸਕੇ ਅਤੇ ਜ਼ਿੰਮੇਵਾਰ ਸੰਚਾਰ ਸਾਧਨ ਆਪਣੀਆਂ ਸਰਗਰਮੀਆਂ ਵੀ ਠੀਕ ਤਰ੍ਹਾਂ ਜਾਰੀ ਰੱਖ ਸਕਣ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਦੇਸ਼ ਦੇ ਹੋਰ ਖੇਤਰਾਂ ਦੇ ਪ੍ਰਸ਼ਾਸਨਾਂ ਲਈ ਵੀ ਇਹ ਵੱਡੇ ਇਮਤਿਹਾਨ ਦੀ ਘੜੀ ਹੈ ਕਿ ਉਨ੍ਹਾਂ ਨੇ ਸਮਾਜ ਵਿਚ ਇਸ ਬਿਮਾਰੀ ਨਾਲ ਲੜਨ ਲਈ ਪੂਰਾ ਜ਼ਾਬਤਾ ਲਿਆਉਣ ਦੇ ਨਾਲ-ਨਾਲ ਇਸ ਗੱਲ ਦਾ ਖਿਆਲ ਵੀ ਰੱਖਣਾ ਹੈ ਕਿ ਆਮ ਜੀਵਨ ਘੁਟਣ ਵਿਚ ਆ ਕੇ ਬਿਖਰ ਨਾ ਜਾਏ ਅਤੇ ਇਹ ਵੀ ਕਿ ਲੋਕਾਂ ਨੂੰ ਵਿਸਥਾਰ ਵਿਚ ਸਥਿਤੀ ਦੀ ਸਹੀ ਜਾਣਕਾਰੀ ਮਿਲਦੀ ਰਹੇ।
'ਅਜੀਤ' ਅਤੇ 'ਅਜੀਤ ਸਮਾਚਾਰ' ਨੇ ਆਪਣੇ ਖੇਤਰ ਵਿਚ ਹਮੇਸ਼ਾ ਆਪਣਾ ਉਸਾਰੂ ਯੋਗਦਾਨ ਪਾਉਣ ਦਾ ਯਤਨ ਕੀਤਾ ਹੈ। ਦਹਾਕਿਆਂ ਦੀ ਮਿਹਨਤ ਅਤੇ ਪ੍ਰਤੀਬੱਧਤਾ ਕਰਕੇ ਲੋਕ ਮਨਾਂ ਵਿਚ ਇਨ੍ਹਾਂ ਅਖ਼ਬਾਰਾਂ ਦੀ ਸਾਖ਼ ਮਜ਼ਬੂਤ ਹੁੰਦੀ ਰਹੀ ਹੈ। ਅੱਜ ਇਸ ਖਿੱਤੇ ਵਿਚ ਵੱਡੀ ਗਿਣਤੀ 'ਚ ਲੋਕ ਸਹੀ ਅਤੇ ਪੁਖਤਾ ਜਾਣਕਾਰੀ ਲਈ ਇਨ੍ਹਾਂ ਦੋਵਾਂ ਅਖ਼ਬਾਰਾਂ ਦੇ ਨਾਲ-ਨਾਲ ਅਜੀਤ ਵੈੱਬ ਟੀ.ਵੀ. 'ਤੇ ਵੀ ਆਪਣੀ ਟੇਕ ਰੱਖਦੇ ਹਨ। ਸਾਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਇਨ੍ਹਾਂ ਅਖ਼ਬਾਰਾਂ ਅਤੇ ਵੈੱਬ ਟੀ.ਵੀ. ਰਾਹੀਂ ਅੱਜ ਲੱਖਾਂ ਦੀ ਗਿਣਤੀ ਵਿਚ ਪਾਠਕ ਅਤੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੇ ਹਮੇਸ਼ਾ ਸਾਡੇ 'ਤੇ ਵੱਡਾ ਭਰੋਸਾ ਰੱਖਿਆ ਹੈ। ਅਸੀਂ ਇਸ ਬੇਹੱਦ ਗੰਭੀਰ ਅਤੇ ਨਾਜ਼ੁਕ ਸਮੇਂ ਵਿਚ ਇਕ ਵਾਰ ਫਿਰ ਆਪਣੇ ਪਾਠਕਾਂ ਅਤੇ ਦਰਸ਼ਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਇਹ ਅਦਾਰਾ ਹਰ ਦੁੱਖ ਦੀ ਘੜੀ ਵਿਚ ਆਪਣੇ ਲੋਕਾਂ ਅਤੇ ਸਮਾਜ ਨਾਲ ਪੂਰੀ ਦ੍ਰਿੜ੍ਹਤਾ ਨਾਲ ਖੜ੍ਹਾ ਰਿਹਾ ਹੈ। ਭਵਿੱਖ ਵਿਚ ਵੀ ਇਹ ਆਪਣੇ ਸਮਾਜ ਦੀ ਚੰਗੀ ਸਿਹਤ ਅਤੇ ਬਿਹਤਰੀ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰਤੀਬੱਧ ਰਹੇਗਾ।

-ਬਰਜਿੰਦਰ ਸਿੰਘ ਹਮਦਰਦ

ਸਭ ਵਿਦਿਆਰਥੀਆਂ ਦੀ ਪਹੁੰਚ ਵਿਚ ਹੋਵੇ ਮਿਆਰੀ ਸਿੱਖਿਆ-ਪਾਸ ਹੋਣ ਲਈ 20 ਫ਼ੀਸਦੀ ਨੰਬਰਾਂ ਦੀ ਵਿਵਸਥਾ ਵਿਦਿਆਰਥੀਆਂ ਨੂੰ ਲਾਪਰਵਾਹ ਬਣਾਏਗੀ

ਸਰਕਾਰ ਵਲੋਂ ਦਿੱਤੀ ਜਾਣ ਵਾਲੀ ਵਿੱਦਿਆ ਦੀਆਂ ਘੱਟ ਪ੍ਰਾਪਤੀਆਂ ਅਤੇ ਕਮਜ਼ੋਰ ਸਥਿਤੀ ਦੇਸ਼ ਭਰ ਦਾ ਵਿਸ਼ਾ ਹੈ। ਹਰ ਪ੍ਰਾਂਤ ਵਿਚ ਇਸ ਸਬੰਧੀ ਚਰਚਾ ਹੋ ਰਹੀ ਹੈ। ਦੂਸਰੇ ਪਾਸੇ ਨਿੱਜੀ ਸੰਸਥਾਵਾਂ ਦੇ ਵਿਦਿਆਰਥੀਆਂ ਵਲੋਂ ਜ਼ਿਆਦਾ ਪ੍ਰਾਪਤੀਆਂ ਕੀਤੀਆਂ ਜਾਂਦੀਆਂ ਹਨ ਅਤੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਵਿਰੁੱਧ ਮੁਹਿੰਮ ਵਿਚ ਆਪਣਾ ਹਿੱਸਾ ਪਾ ਰਹੇ ਹਨ ਹਰਿਆਣਾ ਦੇ ਕੈਦੀ

ਕੋਰੋਨਾ ਵਾਇਰਸ ਨੂੰ ਲੈ ਕੇ ਜਿੱੱਥੇ ਪੂਰੇ ਦੇਸ਼ ਅਤੇ ਦੁਨੀਆ ਵਿਚ ਹਾਹਾਕਾਰ ਮਚੀ ਹੋਈ ਹੈ, ਉੱਥੇ ਹੀ ਹਰਿਆਣਾ ਦੀਆਂ ਜੇਲ੍ਹਾਂ ਵਿਚ ਵੱਖ ਵੱਖ ਅਪਰਾਧਾਂ ਲਈ ਸਜ਼ਾ ਕੱਟ ਰਹੇ ਕੈਦੀ ਅੱਜਕੱਲ੍ਹ ਜੇਲ੍ਹ ਵਿਚ ਮਾਸਕ ਬਣਾਉਣ ਅਤੇ ਕੋਰੋਨਾ ਤੋਂ ਬਚਾਅ ਦੇ ਲਈ ਮਨੁੱਖਤਾ ਦੀ ...

ਪੂਰੀ ਖ਼ਬਰ »

ਜਾਅਲੀ ਵਿਦੇਸ਼ੀ ਦੁਲਹਨਾਂ ਤੋਂ ਰਹੋ ਸਾਵਧਾਨ

ਸਾਈਬਰ ਅਪਰਾਧ ਅੱਜਕੱਲ੍ਹ ਵਿਆਹ ਵਾਸਤੇ ਰਿਸ਼ਤਿਆਂ ਸਬੰਧੀ ਬਣੀਆਂ ਵੈੱਬਸਾਈਟਾਂ 'ਤੇ ਦੁਲਹਨ ਬਣਨ ਦੀਆਂ ਚਾਹਵਾਨ ਵਿਦੇਸ਼ੀ ਲੜਕੀਆਂ ਵਲੋਂ ਦੇਸ਼ਾਂ-ਵਿਦੇਸ਼ਾਂ ਵਿਚ ਵਸਦੇ ਭੋਲੇ-ਭਾਲੇ ਨੌਜਵਾਨਾਂ ਜਾਂ ਉਨ੍ਹਾਂ ਦੇ ਘਰ ਵਾਲਿਆਂ ਨਾਲ ਠੱਗੀ ਮਾਰ ਕੇ ਪੈਸੇ ਬਟੋਰਨ ਦੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX