ਜਲੰਧਰ, 24 ਮਾਰਚ (ਸਾਬੀ)- ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਵਿਸ਼ਵ ਦੇ ਖੇਡ ਢਾਂਚੇ ਨੂੰ ਬੁਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਹੈ ਅਤੇ 124 ਸਾਲਾਂ ਦੇ ਖੇਡ ਇਤਿਹਾਸ ਦੇ ਵਿਚ ਪਹਿਲੀ ਵਾਰੀ ਜਾਪਾਨ ਦੀ ਰਾਜਧਾਨੀ ਟੋਕੀਓ ਵਿਖੇ 24 ਜੁਲਾਈ ਤੋਂ 9 ਅਗਸਤ ਤੱਕ ਕਰਵਾਈਆਂ ਜਾਣ ਵਾਲੀਆਂ ਉਲੰਪਿਕ ਖੇਡਾਂ ਨੂੰ ਇਕ ਸਾਲ ਲਈ ਮੁਲਤਵੀ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਦੋ ਵਿਸ਼ਵ ਯੁੱਧਾਂ ਦੇ ਕਰ ਕੇ 1916, 1940 ਤੇ 1944 ਦੇ ਵਿਚ ਉਲੰਪਿਕ ਖੇਡਾਂ ਨੂੰ ਰੱਦ ਕਰਨਾ ਪਿਆ ਸੀ | ਟੋਕੀਓ ਉਲੰਪਿਕ ਖੇਡਾਂ ਦੇ ਮੁਲਤਵੀ ਹੋਣ ਨਾਲ ਜਾਪਾਨ ਦੀ 12 ਅਰਬ ਡਾਲਰ ਦੀ ਸਪਾਂਸਰਸ਼ਿਪ ਦਾਅ 'ਤੇ ਲੱਗ ਗਈ ਹੈ | ਇਹ ਖੇਡਾਂ ਮੁਲਤਵੀ ਕਰਨ ਦਾ ਵਿਸ਼ਵ ਦੇ ਸਾਰੇ ਦੇਸ਼ਾਂ ਦਾ ਭਾਰੀ ਦਬਾਓ ਸੀ ਤੇ ਕੈਨੇਡਾ, ਆਸਟ੍ਰੇਲੀਆ ਤੇ ਬਿ੍ਟੇਨ ਨੇ ਇਸ ਦੇ ਵਿਚ ਹਿੱਸਾ ਲੈਣ ਤੋਂ ਨਾਂਹ ਕਰ ਦਿੱਤੀ ਸੀ ਤੇ ਆਿਖ਼ਰ ਆਈ.ਓ.ਸੀ. ਨੂੰ ਇਸ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕਰਨਾ ਪਿਆ | ਇਸ ਦੀਆਂ ਫਾਈਨਲ ਤਰੀਕਾਂ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ | ਇਸ ਵੇਲੇ ਪੂਰੀ ਦੁਨੀਆ ਦੇ ਵਿਚ ਕਰੀਬ 16462 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 3,75,643 ਦੇ ਕਰੀਬ ਲੋਕ ਇਸ ਬਿਮਾਰੀ ਤੋਂ ਪੀੜਤ ਹਨ | ਇਸ ਮਾਮਲੇ 'ਤੇ ਜਦੋਂ ਦਰੋਣਾਚਾਰੀਆ ਕੋਚ ਐਮ.ਐਸ. ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸ਼ਾਗਿਰਦ ਤਜਿੰਦਰ ਪਾਲ ਸਿੰਘ ਤੂਰ ਜਿਸ ਨੇ ਉਲੰਪਿਕ ਲਈ ਅਜੇ ਕੁਆਲੀਫ਼ਾਈ ਕਰਨਾ ਸੀ ਅਤੇ ਉਸ ਨੇ ਟਰਾਇਲ ਦੇ ਵਿਚ 21.43 ਮੀਟਰ ਸ਼ਾਟਪੱੁਟ ਲਗਾਇਆ ਸੀ ਪਰ ਐਨ ਮੌਕੇ 'ਤੇ 20 ਮਾਰਚ ਨੂੰ ਮੀਟ ਮੁਲਤਵੀ ਹੋ ਗਈ | ਹੁਣ ਉਸ ਨੂੰ ਅੱਗੇ ਹੋਣ ਵਾਲੇ ਖੇਡ ਮੁਕਾਬਲੇ ਅਤੇ ਉਲੰਪਿਕ ਲਈ ਕੁਆਲੀਫ਼ਾਈ ਕਰਨ ਲਈ ਨਿਰਭਰ ਰਹਿਣਾ ਪਵੇਗਾ | ਉੱਧਰ ਭਾਰਤ ਦੇ ਸ਼ਿਵਪਾਲ ਅਤੇ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਦੇ ਵਿਚ ਕੁਆਲੀਫ਼ਾਈ ਜ਼ਰੂਰ ਕਰ ਲਿਆ ਹੈ | ਇਸ ਤਰ੍ਹਾਂ ਦੇ ਨਾਲ ਗੁਰਦਾਸਪੁਰ ਦੇ ਜੂਡੋ ਖਿਡਾਰੀ ਜਸਲੀਨ ਸਿੰਘ ਸੈਣੀ ਜੋ ਕਿ ਇਸ ਵੇਲੇ ਜਾਰਜੀਆ ਦੇ ਵਿਚ 66 ਕਿੱਲੋ ਭਾਰ ਵਰਗ ਦੇ ਵਿਚ 854 ਅੰਕ ਲੈ ਕੇ ਏਸ਼ੀਆ ਮਹਾਂਦੀਪ 'ਚੋਂ ਉਲੰਪਿਕ ਲਈ 30 ਜੂਨ ਤੋਂ ਪਹਿਲਾਂ ਕੁਆਲੀਫ਼ਾਈ ਕਰਨ ਲਈ ਆਸਵੰਦ ਸੀ ਤੇ ਹੁਣ ਇਸ ਦੇ ਕੋਚ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਕੌਮਾਂਤਰੀ ਜੂਡੋ ਫੈਡਰੇਸ਼ਨ ਵਲੋਂ ਇਕੋ ਭਾਰਤੀ ਨੂੰ ਇਸ ਕੋਟੇ ਤੋਂ ਉਲੰਪਿਕ ਦਾ ਟਿਕਟ ਦੇਣਾ ਸੀ ਪਰ ਹੁਣ ਉਸ ਨੂੰ ਅਗਲੀਆਂ ਚੈਂਪੀਅਨਸ਼ਿਪਾਂ 'ਤੇ ਨਿਰਭਰ ਰਹਿਣਾ ਪਵੇਗਾ | ਇਕ ਤਰ੍ਹਾਂ ਦੇ ਨਾਲ ਕੋਰੋਨਾ ਵਾਇਰਸ ਨੇ ਖੇਡ ਜਗਤ ਨੂੰ ਪੂਰੀ ਤਰ੍ਹਾਂ ਨਾਲ ਝੰਜੋੜ ਕੇ ਰੱਖ ਦਿੱਤਾ ਹੈ ਤੇ ਖੇਡਾਂ ਦੀ ਗੱਡੀ ਪਟੜੀ 'ਤੇ ਆਉਣ ਲਈ ਅਜੇ ਵੀ ਸਮਾਂ ਲੱਗੇਗਾ |
ਹੋਰ ਅੰਤਰਰਾਸ਼ਟਰੀ ਟੂਰਨਾਮੈਂਟਾਂ 'ਚ ਘਟੇਗਾ ਫ਼ਾਸਲਾ
ਉਲੰਪਿਕ ਖੇਡਾਂ ਦੇ ਮੁਲਤਵੀ ਹੋਣ ਨਾਲ ਹੁਣ ਹੋਰ ਅੰਤਰਰਾਸ਼ਟਰੀ ਟੂਰਨਾਮੈਂਟਾਂ ਜਿਵੇਂ ਏਸ਼ੀਅਨ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਦੇ ਵਿਚਾਲੇ ਵੀ ਫ਼ਾਸਲਾ ਇਕ ਸਾਲ ਦਾ ਰਹਿ ਜਾਵੇਗਾ ਅਤੇ ਇਸ ਤੋਂ ਇਲਾਵਾ ਉਲੰਪਿਕ ਕੁਆਲੀਫਾਇਰ ਟੂਰਨਾਮੈਂਟਾਂ ਦੀਆਂ ਤਰੀਕਾਂ ਵੀ ਬਦਲਨਗੀਆਂ | ਖਿਡਾਰੀਆਂ ਦੀ ਇਸ ਵੇਲੇ ਕੀਤੀ ਗਈ ਮਿਹਨਤ ਬੇਕਾਰ ਜਾਵੇਗੀ ਅਤੇ ਉਨ੍ਹਾਂ ਨੂੰ ਇਨ੍ਹਾਂ ਟੂਰਨਾਮੈਂਟਾਂ ਲਈ ਹੋਰ ਵੱਧ ਤਿਆਰੀ ਕਰਨੀ ਪਵੇਗੀ |
ਨਵੀਂ ਦਿੱਲੀ, 24 ਮਾਰਚ (ਏਜੰਸੀ)- ਬੈਂਗਲੁਰੂ ਦੇ ਸਾਈ ਕੇਂਦਰ 'ਚ ਉਲੰਪਿਕ ਦੀ ਤਿਆਰੀ 'ਚ ਲੱਗੇ ਭਾਰਤੀ ਹਾਕੀ ਖਿਡਾਰੀ ਕੋਵਿਡ-19 ਮਹਾਂਮਾਰੀ ਦੇ ਕਾਰਨ ਇਮਾਰਤ 'ਚੋਂ ਬਾਹਰ ਨਹੀਂ ਜਾ ਸਕਦੇ | ਲਿਹਾਜ਼ਾ ਅਭਿਆਸ ਤੋਂ ਬਚੇ ਸਮੇਂ ਦੀ ਸਹੀ ਵਰਤੋਂ ਉਹ ਅੰਗਰੇਜ਼ੀ ਸੁਧਾਰਨ, ...
ਸਾਓ ਪਾਓਲੋ, 24 ਮਾਰਚ (ਏਜੰਸੀ)-ਸਾਓ ਪਾਓਲੋ ਦੇ ਪਾਕਾਐਾਬੂ ਸਟੇਡੀਅਮ ਨੂੰ ਕੋਰੋਨਾ ਵਾਇਰਸ ਦੇ ਖ਼ਤਰੇ ਵਿਚਾਲੇ 'ਓਪਨ ਏਅਰ ਹਸਪਤਾਲ' 'ਚ ਤਬਦੀਲ ਕਰ ਦਿੱਤਾ ਗਿਆ ਹੈ | ਇਸ 45000 ਦੀ ਸਮਰੱਥਾ ਵਾਲੇ ਸਟੇਡੀਅਮ 'ਚ 200 ਤੋਂ ਵੱਧ ਬਿਸਤਰ ਲੱਗ ਸਕਦੇ ਹਨ | ਇਹ 10 ਦਿਨਾਂ 'ਚ ਪੂਰੀ ਤਰ੍ਹਾਂ ...
ਕੋਲਕਾਤਾ, 24 ਮਾਰਚ (ਏਜੰਸੀ)- ਚੀਨ ਤੋਂ ਫੈਲੇ ਖ਼ਤਰਨਾਕ ਕੋਰੋਨਾ ਵਾਇਰਸ ਦੇ ਕਾਰਨ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਵੀ ਸੜਕਾਂ ਵੀਰਾਨ ਹਨ ਅਤੇ ਲੋਕ ਘਰਾਂ 'ਚ ਹੀ ਸਮੇਂ ਬਿਤਾ ਰਹੇ ਹਨ | ਇਸ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਅਤੇ ...
ਨਵੀਂ ਦਿੱਲੀ, 24 ਮਾਰਚ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਰੋਕਣ ਦੇ ਲਈ ਦੇਸ਼ ਭਰ 'ਚ 21 ਦਿਨ ਦੇ 'ਲਾਕਡਾਊਨ' ਦਾ ਮੰਗਲਵਾਰ ਨੂੰ ਐਲਾਨ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦਾ 13ਵਾਂ ਸੀਜ਼ਨ ...
ਹਾਂਗਝੋਓ, 24 ਮਾਰਚ (ਏਜੰਸੀ)- ਦੁਨੀਆ ਜਿੱਥੇ ਇਕ ਪਾਸੇ ਖ਼ਤਰਨਾਕ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਖ਼ੌਫ਼ 'ਚ ਹੈ, ਉੱਥੇ ਹੀ ਚੀਨ ਦੇ ਹਾਂਗਝੋਓ ਸ਼ਹਿਰ 'ਚ ਹੋਣ ਵਾਲੀਆਂ ਏਸ਼ਿਆਈ 2022 ਪੈਰਾ ਖੇਡਾਂ ਦਾ ਅਧਿਕਾਰਤ ਲੋਗੋ ਅਤੇ ਨਾਅਰਾ ਸੋਮਵਾਰ ਨੂੰ ਜਾਰੀ ਕਰ ਦਿੱਤਾ ਗਿਆ | ...
ਜੌਹਾਨਸਬਰਗ, 24 ਮਾਰਚ (ਏਜੰਸੀ)- ਤਜਰਬੇਕਾਰ ਤੇਜ਼ ਗੇਂਦਬਾਜ਼ ਡੇਲ ਸਟੇਨ ਨੂੰ ਕ੍ਰਿਕਟ ਦੱਖਣੀ ਅਫ਼ਰੀਕਾ' ਦੇ ਸਾਲ 2020-21 ਦੇ ਸਾਲਾਨਾ ਕਰਾਰ 'ਚ ਜਗ੍ਹਾ ਨਹੀਂ ਮਿਲੀ ਹੈ, ਜਦਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਿਊਰਾਨ ਹੇਂਡਰਿਕਸ ਨੂੰ 16 ਮੈਂਬਰੀ ਸੂਚੀ 'ਚ ਸ਼ਾਮਿਲ ਕੀਤਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX