ਤਾਜਾ ਖ਼ਬਰਾਂ


ਪੰਜਾਬ ਸਰਕਾਰ ਨੇ 31 ਮਾਰਚ ਤੱਕ ਵਧਾਈ ਛੇਵੇਂ ਪੇ ਕਮਿਸ਼ਨ ਦੀ ਮਿਆਦ
. . .  9 minutes ago
ਅਜਨਾਲਾ, 4 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਨੇ ਅੱਜ ਛੇਵੇਂ ਪੇ ਕਮਿਸ਼ਨ ਦੀ ਮਿਆਦ 31 ਮਾਰਚ 2021 ਤੱਕ ਵਧਾ ਦਿੱਤੀ...
ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਟੋਲ ਪਲਾਜ਼ਾ ਨਿੱਝਰਪੁਰਾ ਵਿਖੇ ਧਰਨਾ 151ਵੇਂ ਦਿਨ ਵੀ ਨਿਰੰਤਰ ਜਾਰੀ
. . .  13 minutes ago
ਜੰਡਿਆਲਾ ਗੁਰੂ, 4 ਮਾਰਚ (ਰਣਜੀਤ ਸਿੰਘ ਜੋਸਨ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਟੋਲ ਪਲਾਜ਼ਾ ਨਿੱਝਰਪੁਰਾ ਵਿਖੇ ਧਰਨਾ 151ਵੇਂ ਦਿਨ ਵੀ ਮੰਗਲ ਸਿੰਘ ਜ਼ੋਨ ਪ੍ਰਧਾਨ...
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਫਿਰ ਮਿਲਿਆ ਮੋਬਾਇਲ ਫੋਨ
. . .  29 minutes ago
ਫ਼ਿਰੋਜ਼ਪੁਰ, 4 ਮਾਰਚ (ਗੁਰਿੰਦਰ ਸਿੰਘ)- ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰੋਂ ਅੱਜ ਸਵੇਰੇ ਤੜਕਸਾਰ ਬੈਰਕ ਨੰਬਰ 1 ਦੀ ਕੀਤੀ ਤਲਾਸ਼ੀ ਦੌਰਾਨ ਫ਼ਲੱਸ਼ 'ਚ ਲੁਕਾ ਕੇ ਰੱਖੇ ਇਕ ਕੀ-ਪੈਡ ਮੋਬਾਇਲ ਫੋਨ ਸਮੇਤ ਬੈਟਰੀ ਅਤੇ...
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ : ਸਦਨ ਦੀ ਕਾਰਵਾਈ ਭਲਕੇ ਸਵੇਰ ਤੱਕ ਲਈ ਮੁਲਤਵੀ
. . .  32 minutes ago
ਭਾਰਤ-ਇੰਗਲੈਂਡ ਚੌਥਾ ਟੈਸਟ : ਚਾਹ ਤੱਕ ਇੰਗਲੈਂਡ 144/5
. . .  42 minutes ago
ਸੀਨੀਅਰ ਸੈਕੰਡਰੀ ਸਕੂਲ ਬਧਾਨੀ ਦੇ 9ਵੀਂ ਕਲਾਸ ਦੇ 6 ਵਿਦਿਆਰਥੀ ਆਏ ਕੋਰੋਨਾ ਪਾਜ਼ੀਟਿਵ, ਦੋ ਦਿਨ ਲਈ ਸਕੂਲ ਬੰਦ
. . .  39 minutes ago
ਪਠਾਨਕੋਟ, 4 ਮਾਰਚ (ਚੌਹਾਨ)- ਬਧਾਨੀ ਪਿੰਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 9ਵੀਂ ਕਲਾਸ 'ਚ ਪੜਦੇ 6 ਵਿਦਿਆਰਥੀਆਂ ਦੀ ਕੋਵਿਡ-19 ਰਿਪੋਰਟ ਆ ਜਾਣ ਨਾਲ ਸਕੂਲ ਪ੍ਰਸ਼ਾਸਨ...
ਕੋਟਕਪੂਰਾ ਗੋਲੀਬਾਰੀ ਕਾਂਡ : ਹਾਈਕੋਰਟ ਨੇ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ 'ਤੇ ਲਾਈ ਰੋਕ, ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
. . .  49 minutes ago
ਚੰਡੀਗੜ੍ਹ, 4 ਮਾਰਚ (ਬਰਜਿੰਦਰ ਗੌੜ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਵਨੀਸ਼ ਝੀਂਗਨ ਨੇ ਕੋਟਕਪੂਰਾ ਗੋਲੀਬਾਰੀ ਕਾਂਡ ਮਾਮਲੇ 'ਚ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੀ ਅਗਾਊਂ...
ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੀ ਪਤਨੀ ਨੇ ਪੀ. ਜੀ. ਆਈ. 'ਚ ਲਗਵਾਇਆ ਕੋਰੋਨਾ ਦਾ ਟੀਕਾ
. . .  57 minutes ago
ਚੰਡੀਗੜ੍ਹ, 4 ਮਾਰਚ- ਸ਼੍ਰੋਮਣੀ ਅਕਾਲੀ ਦਲ (ਡ.) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੀ ਪਤਨੀ ਨੇ ਬੇਬੇ ਹਰਜੀਤ ਕੌਰ ਢੀਂਡਸਾ ਨੇ ਅੱਜ ਪੀ. ਜੀ. ਪੀ. ਚੰਡੀਗੜ੍ਹ 'ਚ ਕੋਰੋਨਾ ਦਾ ਟੀਕਾ...
ਓ. ਟੀ. ਟੀ. ਪਲੇਟਫ਼ਾਰਮਾਂ 'ਤੇ ਇਤਰਾਜ਼ਯੋਗ ਕੰਟੈਂਟ ਨੂੰ ਲੈ ਕੇ ਸੁਪਰੀਮ ਕੋਰਟ ਨੇ ਜਤਾਈ ਚਿੰਤਾ, ਕਿਹਾ- ਸਕਰੀਨਿੰਗ ਦੀ ਲੋੜ
. . .  about 1 hour ago
ਨਵੀਂ ਦਿੱਲੀ, 4 ਮਾਰਚ- ਓ. ਟੀ. ਟੀ. ਪਲੇਟਫ਼ਾਰਮ 'ਤੇ ਇਤਰਾਜ਼ਯੋਗ ਕੰਟੈਂਟ ਦਿਖਾਏ ਜਾਣ 'ਤੇ ਸੁਪਰੀਮ ਕੋਰਟ ਨੇ ਅੱਜ ਚਿੰਤਾ ਪ੍ਰਗਟ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਓ. ਟੀ. ਟੀ. ਪਲੇਟਫ਼ਾਰਮ 'ਤੇ ਸਕਰੀਨਿੰਗ ਦੀ...
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਿੱਤਾ ਬਿਆਨ
. . .  about 1 hour ago
ਚੰਡੀਗੜ੍ਹ, 4 ਮਾਰਚ (ਵਿਕਰਮਜੀਤ ਸਿੰਘ ਮਾਨ)- ਸਦਨ 'ਚ ਅੱਜ ਬਹਿਸ ਦੌਰਾਨ ਬੋਲਦਿਆਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਾਣੀ ਦੀ ਅਹਿਮੀਅਤ ਬਾਰੇ ਬੋਲਦਿਆਂ ਕਿਹਾ ਕਿ ਮੇਰੀ ਰਾਜਸਥਾਨ ਵਿਚਲੀ ਜ਼ਮੀਨ...
ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ ਸ਼ਿਵ ਸੈਨਾ
. . .  about 1 hour ago
ਮੁੰਬਈ, 4 ਮਾਰਚ- ਸ਼ਿਵ ਸੈਨਾ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪਾਰਟੀ ਦੇ ਬੁਲਾਰੇ ਅਤੇ ਰਾਜ ਸਭਾ ਮੈਂਬਰ ਸੰਜੇ ਰਾਓਤ ਨੇ ਇਕ ਟਵੀਟ ਕਰਕੇ ਦੱਸਿਆ...
26 ਜਨਵਰੀ ਹਿੰਸਾ ਦੇ ਸਬੰਧ 'ਚ ਦਿੱਲੀ ਪੁਲਿਸ ਨੇ ਮ੍ਰਿਤਕ ਕਿਸਾਨ ਨੂੰ ਭੇਜਿਆ ਕਾਨੂੰਨੀ ਨੋਟਿਸ
. . .  about 1 hour ago
ਨਵੀਂ ਦਿੱਲੀ, 4 ਮਾਰਚ- 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ 'ਚ ਦਿੱਲੀ ਪੁਲਿਸ ਵਲੋਂ ਜਗੀਰ ਸਿੰਘ ਨਾਮੀ ਇਕ ਕਿਸਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਕਿਸਾਨ ਜਗੀਰ ਸਿੰਘ...
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਨੇ ਖੇਤ 'ਚ ਹੀ ਵਾਹੀ ਕਣਕ ਦੀ ਫ਼ਸਲ
. . .  about 1 hour ago
ਮਾਹਿਲਪੁਰ, 4 ਮਾਰਚ (ਦੀਪਕ ਅਗਨੀਹੋਤਰੀ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਨਜ਼ਦੀਕ ਪਿੰਡ ਭਾਰਟਾ ਦੇ ਕਿਸਾਨ ਹਰਜੀਤ ਸਿੰਘ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਆਪਣੇ ਖੇਤ 'ਚ ਖੜ੍ਹੀ ਕਣਕ ਦੀ 14 ਕਨਾਲ ਫ਼ਸਲ...
ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਸੰਕਟ ਨੂੰ ਸੁਧਾਰਨ ਦੀ ਮੰਗ 'ਤੇ ਵਿਦਿਆਰਥੀਆ ਨੇ ਕੌਮੀ ਮਾਰਗ ਕੀਤਾ ਜਾਮ
. . .  1 minute ago
ਪਟਿਆਲਾ, 4 ਮਾਰਚ (ਕੁਲਵੀਰ ਸਿੰਘ ਧਾਲੀਵਾਲ)- ਅੱਜ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ 'ਚ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਹੋਰ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ...
ਭੇਦਭਰੇ ਹਾਲਾਤ 'ਚ ਅੱਗ ਨਾਲ ਸੜ ਕੇ ਲੜਕੀ ਦੀ ਮੌਤ
. . .  about 2 hours ago
ਬੀਜਾ, 4 ਮਾਰਚ (ਅਵਤਾਰ ਸਿੰਘ ਜੰਟੀ ਮਾਨ)- ਅੱਜ ਸ਼ੇਰ ਸ਼ਾਹ ਸੂਰੀ ਕੌਮੀ ਮਾਰਗ 'ਤੇ ਸਥਿਤ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੀ ਪੁਲਿਸ ਚੌਕੀ ਕੋਟਾ ਤੋਂ ਕਰੀਬ 50 ਕੁ ਗਜ਼ ਦੀ ਦੂਰੀ 'ਤੇ ਇਕ ਲੜਕੀ ਦੀ ਭੇਦਭਰੇ ਹਾਲਾਤ...
26 ਜਨਵਰੀ ਹਿੰਸਾ : 6 ਹੋਰ ਕਿਸਾਨਾਂ ਨੂੰ ਮਿਲੀ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 4 ਮਾਰਚ- 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ 'ਚ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ 6 ਹੋਰ ਕਿਸਾਨਾਂ ਨੂੰ ਅੱਜ ਜ਼ਮਾਨਤ ਮਿਲ ਹੈ। ਇਸ ਸਬੰਧੀ...
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅੰਮ੍ਰਿਤਸਰ ਵਿਖੇ ਬੈਠਕ ਅਰੰਭ
. . .  about 2 hours ago
ਅੰਮ੍ਰਿਤਸਰ, 4 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਬੈਠਕ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਦੇ ਕਾਨਫ਼ਰੰਸ ਹਾਲ ਵਿਖੇ ਹੋ ਰਹੀ ਹੈ। ਪ੍ਰਧਾਨ ਬੀਬੀ ਜਗੀਰ ਕੌਰ...
ਮੁਹਾਲੀ ਜ਼ਿਲ੍ਹੇ ਦੇ 2 ਸਰਕਾਰੀ ਸਕੂਲਾਂ ਦੇ 10 ਅਧਿਆਪਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਐਸ. ਏ. ਐਸ. ਨਗਰ, 4 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)- ਮੁਹਾਲੀ ਜ਼ਿਲ੍ਹੇ ਦੇ 2 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ 10 ਅਧਿਆਪਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਇਨ੍ਹਾਂ...
ਤਾਜ ਮਹਿਲ 'ਚ ਬੰਬ ਮਿਲਣ ਦੀ ਖ਼ਬਰ ਨਿਕਲੀ ਝੂਠੀ, ਫੋਨ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 2 hours ago
ਆਗਰਾ, 4 ਮਾਰਚ- ਉੱਤਰ ਦੇ ਪ੍ਰਦੇਸ਼ ਦੇ ਆਗਰਾ 'ਚ ਸਥਿਤ ਤਾਜ ਮਹਿਲ 'ਚ ਬੰਬ ਰੱਖਣ ਦੀ ਕਾਲ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਹਾਲਾਂਕਿ ਬੰਬ ਦੀ ਖ਼ਬਰ ਝੂਠੀ ਨਿਕਲੀ ਹੈ ਅਤੇ ਪੁਲਿਸ ਨੇ ਫੋਨ...
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਚੌਥੇ ਦਿਨ ਸਵਾਲ-ਜਵਾਬ ਦੀ ਕਾਰਵਾਈ ਦੌਰਾਨ ਪੁੱਛੇ ਗਏ ਇਹ ਸਵਾਲ
. . .  about 2 hours ago
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਦੇ ਚੌਥੇ ਦਿਨ ਸਵਾਲ-ਜਵਾਬ ਦੀ ਕਾਰਵਾਈ ਦੌਰਾਨ ਪੁੱਛੇ ਗਏ ਇਹ ਸਵਾਲ........
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਵਿਧਾਇਕਾਂ ਨੇ ਕੀਤਾ ਵਾਕਆਊਟ
. . .  about 3 hours ago
ਪੰਜਾਬ ਵਿਧਾਨ ਸਭਾ ਬਜਟ ਇਜਲਾਸ : 85ਵੀਂ ਸੋਧ ਦੇ ਮਾਮਲੇ 'ਤੇ 'ਆਪ' ਵਿਧਾਇਕਾਂ ਵਲੋਂ ਸਦਨ 'ਚ ਰੌਲ਼ਾ-ਰੱਪਾ, ਸਪੀਕਰ ਦੀ ਕੁਰਸੀ ਅੱਗੇ ਕੀਤੀ ਨਾਅਰੇਬਾਜ਼ੀ
. . .  about 3 hours ago
ਹੁਸ਼ਿਆਰਪੁਰ ਦੇ ਪਿੰਡ ਪੋਸੀ 'ਚ ਡੇਢ ਦਰਜਨ ਕਾਂਵਾਂ ਦੀ ਭੇਦਭਰੀ ਹਾਲਤ 'ਚ ਮੌਤ
. . .  about 1 hour ago
ਮਾਹਿਲਪੁਰ, 4 ਮਾਰਚ (ਦੀਪਕ ਅਗਨੀਹੋਤਰੀ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਪੋਸੀ ਵਿਖੇ ਨਹਿਰ ਤੋਂ ਪਾਰ ਪਿੰਡ ਦੇ ਕਿਸਾਨ ਚਰਨਜੀਤ ਸਿੰਘ ਦੇ ਖੇਤਾਂ 'ਚ ਡੇਢ ਦਰਜਨ ਦੇ...
ਪਿੰਡ ਮਰਦਾਹੇੜੀ ਵਿਖੇ ਲਾਂਸ ਨਾਇਕ ਸਲੀਮ ਖਾਨ ਦੇ ਨਾਂ 'ਤੇ ਖੇਡ ਸਟੇਡੀਅਮ ਦੀ ਉਸਾਰੀ ਸਬੰਧੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਪੁੱਛਿਆ ਸਵਾਲ
. . .  about 3 hours ago
ਚੰਡੀਗੜ੍ਹ, 4 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਚੌਥੇ ਦਿਨ ਸਵਾਲ-ਜਵਾਬ ਦੀ ਕਾਰਵਾਈ ਦੌਰਾਨ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਟਿਆਲਾ ਦੇ ਬਲਾਕ...
ਤੇਲ ਦੀਆਂ ਕੀਮਤਾਂ 'ਚ ਵਾਧੇ ਦੇ ਰੋਸ ਵਜੋਂ ਬੈਲ ਗੱਡੀਆਂ 'ਤੇ ਪੰਜਾਬ ਵਿਧਾਨ ਸਭਾ 'ਚ ਪਹੁੰਚੇ ਅਕਾਲੀ ਵਿਧਾਇਕ
. . .  about 3 hours ago
ਚੰਡੀਗੜ੍ਹ, 4 ਮਾਰਚ (ਵਿਕਰਮਜੀਤ ਸਿੰਘ ਮਾਨ, ਗੁਰਿੰਦਰ)- ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਦੇ ਖ਼ਿਲਾਫ਼ ਰੋਸ ਵਜੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬੈਲ ਗੱਡੀਆਂ 'ਤੇ ਸਵਾਰ ਹੋ ਕੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਚੇਤ ਸੰਮਤ 552

ਰਾਸ਼ਟਰੀ-ਅੰਤਰਰਾਸ਼ਟਰੀ

ਅਮਰੀਕਾ ਨੂੰ ਜ਼ਿਆਦਾ ਸਮਾਂ 'ਲਾਕਡਾਊਨ' ਨਹੀਂ ਕੀਤਾ ਜਾ ਸਕਦਾ-ਟਰੰਪ

* 600 ਮੌਤਾਂ, ਮਰੀਜ਼ਾਂ ਦਾ ਅੰਕੜਾ 49,768 * ਮੇਲਾਨੀਆ ਟਰੰਪ ਦਾ ਟੈਸਟ ਆਇਆ ਨੈਗਟਿਵ

ਸਿਆਟਲ, 24 ਮਾਰਚ (ਹਰਮਨਪ੍ਰੀਤ ਸਿੰਘ)- ਅਮਰੀਕਾ 'ਚ ਨਿਊਯਾਰਕ, ਵਾਸ਼ਿੰਗਟਨ ਤੇ ਕੈਲੀਫੋਰਨੀਆ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ | ਦੇਸ਼ 'ਚ ਮਰੀਜ਼ਾਂ ਦੀ ਗਿਣਤੀ 49,768 ਹੋ ਗਈ ਹੈ, ਜਦੋਂਕਿ ਮਰਨ ਵਾਲਿਆਂ ਦੀ ਗਿਣਤੀ 600 ਹੋ ਗਈ ਹੈ | ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਮੁਲਕ ਦਾ ਵੱਡਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਡਾਕਟਰ 'ਵੈਕਸਿਨ' ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ ਅਤੇ ਕੁਝ ਦਵਾਈ ਕੱਲ੍ਹ ਤੋਂ ਬਾਜ਼ਾਰ ਵਿਚ ਆ ਜਾਵੇਗੀ | ਉਨ੍ਹਾਂ ਕਿਹਾ ਕਿ ਅਸੀਂ ਮਹੀਨਿਆਂਬੱਧੀ ਅਮਰੀਕਾ ਨੂੰ 'ਲਾਕ-ਡਾਊਨ' ਨਹੀਂ ਰੱਖ ਸਕਦੇ | ਇਸੇ ਦੌਰਾਨ 13 ਸੂਬਿਆਂ ਦੇ ਗਵਰਨਰਾਂ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਕਿਹਾ ਹੈ | ਇਸ ਦੌਰਾਨ ਸਿਰਫ਼ ਗਰੌਸਰੀ ਸਟੋਰ, ਫੂਡ ਬੈਂਕ, ਰੈਸਟੋਰੈਂਟ (ਸਿਰਫ਼ ਹੋਮ ਡਲਿਵਰੀ), ਸ਼ਰਾਬ ਤੇ ਫਾਰਮੇਸੀਆਂ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ | ਬਾਕੀ ਸਾਰੇ ਕਾਰੋਬਾਰ 48 ਘੰਟਿਆਂ ਦੇ ਅੰਦਰ ਬੰਦ ਹੋ ਜਾਣਗੇ | ਵਾਸ਼ਿੰਗਟਨ ਸੂਬੇ ਵਿਚ ਮਰਨ ਵਾਲਿਆਂ ਦੀ ਗਿਣਤੀ 110 ਹੋ ਗਈ ਹੈ, ਜਕੋਂਕਿ ਮਰੀਜ਼ਾਂ ਦਾ ਅੰਕੜਾ 2221 ਹੈ | ਸੂਬੇ ਦੇ ਸਾਰੇ ਸਕੂਲ 24 ਅਪ੍ਰੈਲ ਤੱਕ ਬੰਦ ਕਰ ਦਿੱਤੇ ਗਏ ਹਨ | ਇਸੇ ਦੌਰਾਨ ਇਕ ਖ਼ਬਰ ਮਿਲੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮਲਾਨੀਆ ਟਰੰਪ ਦਾ ਕੋਰੋਨਾ ਵਾਇਰਸ ਦਾ ਟੈਸਟ ਵੀ ਨੈਗਟਿਵ ਆਇਆ ਹੈ, ਯਾਨੀ ਕਿ ਉਹ ਕੋਰੋਨਾ ਵਾਇਰਸ ਤੋਂ ਮੁਕਤ ਹੈ |
ਬੋਇੰਗ ਨੇ ਸਿਆਟਲ ਵਿਚਲਾ ਯੂਨਿਟ ਕੀਤਾ ਬੰਦ
ਦੁਨੀਆ ਦੀ ਜਹਾਜ਼ ਬਣਾਉਣ ਵਾਲੀ ਸਭ ਤੋਂ ਵੱਡੀ ਅਮਰੀਕਨ ਕੰਪਨੀ ਬੋਇੰਗ, ਜਿਸ ਦਾ ਮੁੱਖ ਦਫ਼ਤਰ ਵੀ ਸਿਆਟਲ ਵਿਚ ਹੈ, ਨੇ ਆਪਣਾ ਸਿਆਟਲ ਵਿਚਲਾ ਯੂਨਿਟ 25 ਕਰਮਚਾਰੀਆਂ ਦਾ ਟੈਸਟ ਪਾਜ਼ੀਟਿਵ ਆਉਣ ਕਾਰਨ 14 ਦਿਨਾਂ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ | ਯਾਦ ਰਹੇ ਬੋਇੰਗ ਦੇ ਇਕ ਕਰਮਚਾਰੀ ਦੀ ਕੋਰੋਨਾ ਵਾਇਰਸ ਨਾਲ ਮੌਤ ਵੀ ਹੋ ਗਈ ਸੀ |

ਲੰਡਨ ਦੇ ਮੇਅਰ ਵਲੋਂ ਬੇਘਰੇ ਲੋਕਾਂ ਦਾ ਹੋਟਲਾਂ 'ਚ ਪ੍ਰਬੰਧ

ਲੰਡਨ, 24 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਬੇਘਰੇ ਲੋਕਾਂ ਦੀ ਮਦਦ ਦਾ ਐਲਾਨ ਕਰਦਿਆਂ ਕਿਹਾ ਕਿ ਆਉਣ ਵਾਲੇ ਕੁਝ ਹਫ਼ਤਿਆਂ ਲਈ ਸਰਕਾਰ ਨੇ ਸੜਕਾਂ 'ਤੇ ਰਹਿ ਰਹੇ ਬੇਘਰਿਆਂ ਲਈ ਵੱਖ-ਵੱਖ ਹੋਟਲਾਂ ਵਿਚ 300 ਕਮਰੇ ਬੁੱਕ ਕੀਤੇ ਹਨ, ਜਿਥੇ ...

ਪੂਰੀ ਖ਼ਬਰ »

ਨਿਊਜ਼ੀਲੈਂਡ ਦੇ ਹਰ ਕੱਚੇ ਜਾਂ ਪੱਕੇ ਵਸਨੀਕਾਂ ਲਈ ਸਰਕਾਰ ਵਲੋਂ ਰਾਹਤਾਂ ਦਾ ਐਲਾਨ

ਆਕਲੈਂਡ, 24 ਮਾਰਚ (ਹਰਮਨਪ੍ਰੀਤ ਸਿੰਘ ਸੈਣੀ)-ਨਿਊਜ਼ੀਲੈਂਡ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ | ਕਰੀਬ 50 ਲੱਖ ਦੀ ਆਬਾਦੀ ਵਾਲੇ ਇਸ ਦੇਸ਼ 'ਚ ਪਹਿਲਾ ਕੇਸ 28 ਫਰਵਰੀ ਨੂੰ ਮਿਲਣ ਤੋਂ ਬਾਅਦ ਹੁਣ ਤੱਕ ਇਹ ਅੰਕੜਾ 152 'ਤੇ ਪਹੁੰਚ ਗਿਆ ...

ਪੂਰੀ ਖ਼ਬਰ »

ਰਾਸ਼ਟਰੀ-ਅੰਤਰਰਾਸ਼ਟਰੀ

...

ਪੂਰੀ ਖ਼ਬਰ »

ਨਿਊਯਾਰਕ ਪ੍ਰਸ਼ਾਸਨ ਨੇ ਲੰਗਰ ਲਈ ਸਿੱਖਾਂ ਤੱਕ ਕੀਤੀ ਪਹੁੰਚ 

ਨਿਊਯਾਰਕ, 24 ਮਾਰਚ (ਹੁਸਨ ਲੜੋਆ ਬੰਗਾ)- ਅੱਜ ਜਦੋਂ ਸਮੁੱਚੀ ਦੁਨੀਆ ਕੋਰੋਨਾ ਵਾਇਰਸ ਮਾਹਾਂਮਾਰੀ ਕਾਰਨ ਘਰਾਂ ਵਿਚ ਰਹਿਣ ਲਈ ਮਜਬੂਰ ਹੈ ਤਾਂ ਸਰਕਾਰਾਂ ਵਲੋਂ ਵਿਸ਼ੇਸ਼ ਤੌਰ 'ਤੇ ਲੋਕਾਂ ਨੂੰ ਆਪਣੇ ਘਰਾਂ 'ਚ ਰਹਿਣ ਲਈ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ¢ ਅਜਿਹੇ ਵਿਚ ...

ਪੂਰੀ ਖ਼ਬਰ »

ਯੂ.ਕੇ. 'ਚ ਤਿੰਨ ਹਫ਼ਤਿਆਂ ਲਈ ਐਾਮਰਜੈਂਸੀ ਲਾਗੂ

ਲੰਡਨ/ਲੈਸਟਰ, 24 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)- ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਕੌਮੀ ਐਾਮਰਜੈਂਸੀ ਦਾ ਐਲਾਨ ਕਰਦਿਆਂ ਲੋਕਾਂ ਨੂੰ ਘਰਾਂ 'ਚੋਂ ਬਾਹਰ ਨਾ ਨਿਕਲਣ ਦੀਆਂ ਹਦਾਇਤਾਂ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਸਾਰੇ ਸੂਬਿਆਂ ਦੀਆਂ ਸਰਹੱਦਾਂ ਸੀਲ

ਐਡੀਲੇਡ/ਬਿ੍ਸਬੇਨ, 24 ਮਾਰਚ (ਗੁਰਮੀਤ ਸਿੰਘ ਵਾਲੀਆ, ਮਹਿੰਦਰਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਾਰੇ ਸੂਬਿਆਂ ਦੀ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਦੇਸ਼ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ | ਉਕਤ ਫ਼ੈਸਲਾ ...

ਪੂਰੀ ਖ਼ਬਰ »

ਕੈਨੇਡਾ 'ਚ 25 ਮੌਤਾਂ

ਐਬਟਸਫੋਰਡ, 24 ਮਾਰਚ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਦਸ ਸੂਬਿਆਂ ਤੇ ਦੋ ਕੇਂਦਰੀ ਸ਼ਾਸਿਤ ਸੂਬਿਆਂ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 2000 ਤੋਂ ਟੱਪ ਗਈ ਹੈ, ਜਦ ਕਿ ਦੇਸ਼ ਭਰ ਵਿਚ ਹੁਣ ਤੱਕ 25 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਬਿ੍ਟਿਸ਼ ...

ਪੂਰੀ ਖ਼ਬਰ »

ਪੁਰਤਗਾਲ 'ਚ 29 ਮੌਤਾਂ

ਲਿਸਬਨ, 24 ਮਾਰਚ (ਤੇਜਪਾਲ ਸਿੰਘ)-ਪੁਰਤਗਾਲ 'ਚ ਹੁਣ ਤੱਕ 2362 ਕਰੋਨਾ ਵਾਇਰਸ ਦੇ ਪੀੜਤ ਸਾਹਮਣੇ ਆ ਚੁੱਕੇ ਹਨ, ਜਦੋਂਕਿ 29 ਲੋਕਾਂ ਦੀ ਮੌਤ ਹੋ ਚੁੱਕੀ ਹੈ¢ ਪੁਰਤਗਾਲ ਸਰਕਾਰ ਵਲੋਂ ਲੰਘੇ ਹਫ਼ਤੇ ਤੋਂ ਐਮਰਜੈਂਸੀ ਨੂੰ ਲਾਗੂ ਕੀਤਾ ਹੋਇਆ ਹੈ, ਜੋ ਕਿ 2 ਅਪ੍ਰੈਲ ਤੱਕ ਜਾਰੀ ...

ਪੂਰੀ ਖ਼ਬਰ »

ਪੰਜਾਬੀ ਮੂਲ ਦੀ ਨਾਡੀਆ ਕੌਮੀ ਸਿਹਤ ਸੇਵਾ ਕੰਮ 'ਤੇ ਪਰਤੀ

ਲੰਡਨ, 24 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਸਭ ਤੋਂ ਛੋਟੀ ਉਮਰ ਦੀ ਪੰਜਾਬੀ ਮੂਲ ਦੀ ਸੰਸਦ ਮੈਂਬਰ ਨਾਡੀਆ ਵਿਹਟੋਮ ਰਾਸ਼ਟਰੀ ਸਿਹਤ ਸੇਵਾ ਕੰਮ 'ਤੇ ਵਾਪਸ ਪਰਤ ਗਈ ਹੈ | ਨਾਡੀਆ ਯੂ.ਕੇ. ਦੀ ਸੰਸਦ ਮੈਂਬਰ ਬਣਨ ਤੋਂ ਪਹਿਲਾਂ ਬਜ਼ੁਰਗਾਂ ਤੇ ਅੰਗਹੀਣ ...

ਪੂਰੀ ਖ਼ਬਰ »

ਸਕਾਟਲੈਂਡ ਦੇ ਸਾਬਕਾ ਫ਼ਸਟ ਮਨਿਸਟਰ ਸਰੀਰਕ ਸ਼ੋਸ਼ਣ ਦੇ ਦੋਸ਼ਾਂ 'ਚੋਂ ਬਰੀ

ਲੰਡਨ, 24 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਕਾਟਲੈਂਡ ਦੇ ਸਾਬਕਾ ਫ਼ਸਟ ਮਨਿਸਟਰ ਐਲਿਕਸ ਸਲਮੰਡ ਸਰੀਰਕ ਸ਼ੋਸ਼ਣ ਦੇ ਦੋਸ਼ਾਂ 'ਚੋਂ ਬਰੀ ਹੋ ਗਏ ਹਨ | ਸਲਮੰਡ 'ਤੇ ਕਈ ਔਰਤਾਂ ਵਲੋਂ ਉਨ੍ਹਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਗਏ ਸਨ | 12 ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ...

ਪੂਰੀ ਖ਼ਬਰ »

ਅਲਬਰਟਾ ਸਰਕਾਰ ਵਲੋਂ ਸਲਾਹ ਜਾਰੀ

ਕੈਲਗਰੀ, 24 ਮਾਰਚ (ਜਸਜੀਤ ਸਿੰਘ ਧਾਮੀ)- ਅਲਬਰਟਾ ਸਰਕਾਰ ਨੇ ਸੂਬਾ ਵਾਸੀਆ ਨੂੰ ਸੁਰੱਖਿਅਤ ਰੱਖਣ ਲਈ ਸਲਾਹ ਜਾਰੀ ਕੀਤੀ ਹੈ¢ ਅਧਿਕਾਰੀਆਂ ਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ ਤਾਂ ਘਰੇ ਰਹੋ¢ ਜੇ ਤੁਸੀਂ ਬਾਹਰੋਂ ਸਫਰ ਕਰਕੇ ਕੈਨੇਡਾ ...

ਪੂਰੀ ਖ਼ਬਰ »

ਲੋੜ ਪੈਣ 'ਤੇ ਬੌਰਿਸ ਦੀ ਥਾਂ ਲੈਣਗੇ ਰਾਬ

ਲੰਡਨ, 24 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਅੱਜ ਆਪਣਾ ਸਿਆਸੀ ਉਤਰਾਅਧਿਕਾਰੀ ਵਿਦੇਸ਼ ਮੰਤਰੀ ਡੌਮਨਿਕ ਰਾਬ ਨੂੰ ਚੁਣਿਆ ਹੈ | ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਦਫ਼ਤਰ ਦੇ ...

ਪੂਰੀ ਖ਼ਬਰ »

ਇਟਲੀ 'ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ

ਬਰੇਸ਼ੀਆ(ਇਟਲੀ), 24 ਮਾਰਚ (ਬਲਦੇਵ ਸਿੰਘ ਬੂਰੇ ਜੱਟਾਂ) ਇਟਲੀ ਵਿੱਚ ਕੋਰੋਨਾ ਵਾਇਰਸ ਨਾਲ ਰੋਜ਼ਾਨਾ ਮਰਨ ਵਾਲਿਆਂ ਦੀ ਵਧ ਰਹੀ ਗਿਣਤੀ ਨਾਲ ਜਿੱਥੇ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਈ ਹੈ,ਉੱਥੇ ਹੀ ਇੱਥੇ ਵਸਦੇ ਲੋਕਾਂ ਵਿਚ ਸਹਿਮ ਅਤੇ ਡਰ ਦਾ ਮਾਹੌਲ ਹੈ | ਇਟਲੀ ਦੇ ...

ਪੂਰੀ ਖ਼ਬਰ »

ਅਮਰੀਕਾ 'ਚ ਜਲੰਧਰ ਦੇ ਬਜ਼ੁਰਗ ਦੀ ਮੌਤ

ਸਿਆਟਲ, 24 ਮਾਰਚ (ਹਰਮਨਪ੍ਰੀਤ ਸਿੰਘ)- ਪਿਛਲੇ 24 ਸਾਲਾਂ ਤੋਂ ਨਿਊਯਾਰਕ (ਅਮਰੀਕਾ) ਰਹਿੰਦੇ ਤੇ ਨਿਊਯਾਰਕ ਰੇਲਵੇ ਵਿਭਾਗ ਵਿਚ ਕੰਮ ਕਰਦੇ ਮਹਿੰਦਰ ਸਿੰਘ ਹੇਅਰ, ਜੋ ਜ਼ਿਲ੍ਹਾ ਜਲੰਧਰ ਦੇ ਪਿੰਡ ਲਿੱਤਰਾਂ ਨਾਲ ਸਬੰਧਿਤ ਸਨ, ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ | ਜਾਣਕਾਰੀ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਕਰੋਨਾ ਵਾਇਰਸ ਬਹੁਤ ਫੈਲ ਸਕਦਾ-ਇਕ ਰਿਪੋਰਟ

ਮੈਲਬੋਰਨ, 24 ਮਾਰਚ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਨੂੰ ਦਰਸਾਉਣ ਵਾਲੇ ਮਾਡਲ ਅਨੁਸਾਰ ਜਿਸ ਤਰ੍ਹਾਂ ਇਥੇ ਪੀੜ੍ਹਤ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਉਹ ਅਨੁਸਾਰ ਦਸ ਦਿਨਾਂ 'ਚ ਲਗਪਗ ਦਸ ਹਜ਼ਾਰ ਕੇਸ ਸਾਹਮਣੇ ਆ ਸਕਦੇ ਹਨ | ਸੋਮਵਾਰ ਦੀ ਰਾਤ ...

ਪੂਰੀ ਖ਼ਬਰ »

ਸਪੇਨ 'ਚ ਲਾਵਾਰਿਸ ਹਾਲਤ 'ਚ ਦਮ ਤੋੜ ਰਹੇ ਹਨ ਬਜ਼ੁਰਗ

ਮੈਡਰਿਡ, 24 ਮਾਰਚ (ਏਜੰਸੀ)-ਕੋਰੋਨਾ ਵਾਇਰਸ ਸਪੇਨ 'ਚ ਬਜ਼ੁਰਗਾਂ 'ਤੇ ਕਹਿਰ ਬਣ ਕੇ ਟੁੱਟਿਆ ਹੈ | ਇਥੇ ਬਜ਼ੁਰਗ ਲਾਵਾਰਿਸ ਹਾਲਾਤ 'ਚ ਬਿਸਤਰਿਆਂ 'ਤੇ ਦਮ ਤੋੜ ਰਹੇ ਹਨ | ਸਪੇਨ ਦੇ ਰੱਖਿਆ ਮੰਤਰਿਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਫ਼ੌਜ ਨੇ ਬਜ਼ੁਰਗਾਂ ਨੂੰ ...

ਪੂਰੀ ਖ਼ਬਰ »

ਅਲਬਰਟਾ 'ਚ 301 ਮਰੀਜ਼

ਕੈਲਗਰੀ, 24 ਮਾਰਚ (ਜਸਜੀਤ ਸਿੰਘ ਧਾਮੀ, ਹਰਭਜਨ ਸਿੰਘ ਢਿੱਲੋਂ)-ਅਲਬਰਟਾ ਸੂਬੇ 'ਚ ਕੋਰੋਨਾ ਵਾਇਰਸ ਦੇ ਨਵੇਂ 42 ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਇਥੇ ਮਰੀਜ਼ਾਂ ਦੀ ਗਿਣਤੀ 301 ਹੋ ਗਈ ਹੈ | ਕੈਨੇਡਾ 'ਚ ਮਰੀਜ਼ਾਂ ਦਾ ਕੁੱਲ ਅੰਕੜਾ 1432 ਹੈ, ਜਦੋਂਕਿ 20 ਮੌਤਾਂ ਦੀ ਪੁਸ਼ਟੀ ...

ਪੂਰੀ ਖ਼ਬਰ »

ਫ਼ਰਾਂਸ 'ਚ 5 ਡਾਕਟਰਾਂ ਦੀ ਮੌਤ

ਪੈਰਿਸ, 24 ਮਾਰਚ (ਹਰਪ੍ਰੀਤ ਸਿੰਘ ਪੈਰਿਸ)-ਫ਼ਰਾਂਸ ਦਾ ਤਾਲਾਬੰਦੀ ਦੇ ਚੱਲਦਿਆਂ ਜ਼ਰੂਰੀ ਪਾਬੰਦੀਆਂ ਲਾਗੂ ਹਨ ਪਰ ਪੀੜਤਾਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ | ਪਿਛਲੇ 24 ਘੰਟਿਆਂ 'ਚ 3800 ਹੋਰ ਨਵੇਂ ਕੇਸ ਆਏ ਹਨ, ਜਿਨ੍ਹਾਂ 'ਚ ਕੋਵਿਡ-19 ਪਾਜ਼ੀਟਿਵ ਪਾਇਆ ਗਿਆ, ਜਦਕਿ 860 ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX