ਏਲਨਾਬਾਦ, 24 ਮਾਰਚ (ਜਗਤਾਰ ਸਮਾਲਸਰ)-ਕਾਰੋਨਾ ਵਾਇਰਸ ਦੇ ਚਲਦਿਆ ਹਰਿਆਣਾ ਸਰਕਾਰ ਵਲੋਂ ਪੂਰੇ ਸੂਬੇ ਵਿਚ ਕੀਤੇ ਗਏ ਲਾਕ-ਡਾਊਨ ਦਾ ਅੱਜ ਏਲਨਾਬਾਦ ਖੇਤਰ ਵਿੱਚ ਪੂਰਾ ਅਸਰ ਵੇਖਣ ਨੂੰ ਮਿਲਿਆ | ਇਸ ਦੌਰਾਨ ਜਿੱਥੇ ਐਸਡੀਐਮ ਦਿਲਬਾਗ ਸਿੰਘ, ਡੀਐਸਪੀ ਜਗਦੀਸ ਕਾਜਲਾ, ਤਹਿਸੀਲਦਾਰ ਹਰਕੇਸ਼ ਗੁਪਤਾ, ਥਾਣਾ ਮੁਖੀ ਰਾਧੇਸ਼ਿਆਮ ਸ਼ਰਮਾ, ਨਗਰ ਪਾਲਿਕਾ ਸਕੱਤਰ ਸੁਰਿੰਦਰ ਸ਼ਰਮਾ, ਡਿਊਟੀ ਮੈਜਿਸਟਰੇਟ ਪੀਡਬਲਿਊ ਡੀ ਦੇ ਐਕਸੀਅਨ ਕੇ ਸੀ ਕੰਬੋਜ਼ ਨੇ ਪੂਰੇ ਖੇਤਰ ਵਿਚ ਹਾਲਤ ਤੇ ਨਿਗਰਾਨੀ ਰੱਖੀ ਉੱਥੇ ਹੀ ਸ਼ਹਿਰ ਦੇ ਦੁਕਾਨਦਾਰਾਂ,ਆਮ ਲੋਕਾਂ ਅਤੇ ਪਿੰਡਾਂ ਵਿਚ ਵੀ ਲੋਕਾਂ ਵਲੋਂ ਸਰਕਾਰ ਦੇ ਫ਼ੈਸਲੇ ਨੂੰ ਭਰਪੂਰ ਸਮੱਰਥਣ ਮਿਲਿਆ | ਮੁੱਖ ਬਜ਼ਾਰ ਵਿੱਚ ਕੇਵਲ ਮੈਡੀਕਲ ਦੀਆ ਦੁਕਾਨਾਂ ਅਤੇ ਇਕ ਦੋ ਡੇਅਰੀਆਂ ਨੂੰ ਛੱਡਕੇ ਕਿਰਿਆਨੇ ਅਤੇ ਸ਼ਬਜੀ ਦੀਆ ਦੁਕਾਨਾਂ ਵੀ ਬੰਦ ਰਹੀਆ ਜਦੋਕਿ ਸਰਕਾਰ ਵਲੋਂ ਕਿਰਿਆਨੇ ਅਤੇ ਸ਼ਬਜੀ ਆਦਿ ਦੀਆ ਦੁਕਾਨਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਸੀ | ਇਸ ਦੌਰਾਨ ਐਸਡੀਐਮ ਦਿਲਬਾਗ ਸਿੰਘ ਨੇ ਆਖਿਆ ਕਿ ਪ੍ਰਸ਼ਾਸਨ ਵਲੋਂ ਖੇਤਰ ਵਿੱਚ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਲੋਕ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਵੀ ਕਰ ਰਹੇ ਹਨ ਪਰ ਜੋ ਲੋਕ ਸ਼ਹਿਰ ਵਿਚ ਬਿਨਾ ਕੰਮ ਤੋਂ ਘੁੰਮ ਰਹੇ ਹਨ ਉਨ੍ਹਾਂ ਨਾਲ ਪ੍ਰਸ਼ਾਸਨ ਵਲੋਂ ਸਖ਼ਤੀ ਨਾਲ ਨਿਪਟਿਆ ਜਾ ਰਿਹਾ ਹੈ | ਇਸ ਦੌਰਾਨ ਸ਼ਹਿਰ ਤੋਂ ਇਲਾਵਾ ਏਲਨਾਬਾਦ ਖੇਤਰ ਦੇ ਨਾਲ ਲੱਗਦੀ ਰਾਜਸਥਾਨ ਸੀਮਾ ਤੇ ਵੀ ਪੁਲੀਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਰਿਹਾ | ਇਸ ਦੌਰਾਨ ਡਿਊਟੀ ਮੈਜਿਸਟਰੇਟ ਕੇ ਸੀ ਕੰਬੋਜ਼ ਨੇ ਦੱਸਿਆ ਕਿ ਉਹ ਖੇਤਰ ਦੇ ਰਾਜਸਥਾਨ ਸੀਮਾ ਨਾਲ ਲੱਗਦੇ ਧੌਲਪਾਲੀਆ,ਤਲਵਾੜਾ ਖੁਰਦ ਅਤੇ ਨੌਹਰ ਰੋਡ ਤੇ ਲਗਾਏ ਗਏ ਨਾਕਿਆਂ ਦਾ ਲਗਾਤਾਰ ਦੌਰਾ ਕਰ ਰਹੇ ਹਨ | ਰਾਜਸਥਾਨ ਨਾਲ ਲੱਗਦੇ ਇਨ੍ਹਾਂ ਨਾਕਿਆਂ ਤੇ ਪੁਲੀਸ ਵਲੋਂ ਸਖ਼ਤੀ ਵਰਤੀ ਜਾ ਰਹੀ ਹੈ ਅਤੇ ਕੇਵਲ ਸਰਕਾਰੀ ਨੌਕਰੀ ਵਾਲੇ ਜਾਂ ਜ਼ਿਆਦਾ ਜਰੂਰਤ ਵਾਲੇ ਲੋਕਾਂ ਨੂੰ ਹੀ ਇੱਧਰ-ਉੱਧਰ ਜਾਣ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਮ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ | ਰਾਜਸਥਾਨ ਸੀਮਾ ਦੇ ਤਲਵਾੜਾ ਖੁਰਦ ਨਾਕੇ ਤੇ ਮੌਜੂਦ ਨਾਕਾ ਇੰਚਾਰਜ ਐਸਆਈ ਹਨੂੰਮਾਨ ਸਿੰਘ ਨੇ ਦੱਸਿਆ ਕਿ ਇਸ ਨਾਕੇ ਤੋਂ ਕਰੀਬ ਦੋ ਕਿਲੋਮੀਟਰ ਅੱਗੇ ਹੀ ਰਾਜਸਥਾਨ ਪੁਲੀਸ ਵਲੋਂ ਵੀ ਨਾਕਾ ਲਗਾਇਆ ਗਿਆ ਹੈ ਅਤੇ ਉਹ ਉਸ ਨਾਕੇ ਤੇ ਮੌਜੂਦ ਰਾਜਸਥਾਨ ਪੁਲੀਸ ਨੇ ਕਰਮਚਾਰੀਆਂ ਨਾਲ ਲਗਾਤਾਰ ਤਾਲਮੇਲ ਬਣਾਕੇ ਨਿਗਰਾਨੀ ਕਰ ਰਹੇ ਹਨ | ਇਸ ਦੌਰਾਨ ਪੁਲੀਸ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਅੰਬੇਦਕਰ ਚੌਕ,ਪੰਜਮੁਖੀ ਚੌਕ,ਤਲਵਾੜਾ ਚੌਕ,ਸ਼ਹੀਦ ਊਧਮ ਸਿੰਘ ਚੌਕ ਵਿੱਚ ਨਾਕੇ ਲਗਾਕੇ ਸ਼ਹਿਰ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ | ਇਸ ਮੌਕੇ ਪਿੰਡ ਤਲਵਾੜਾ ਖੁਰਦ ਵਿਚ ਲੋਕਾਂ ਵਲੋਂ ਸਰਪੰਚ ਨਰੇਸ਼ ਬਿਖਰਾਨੀ ਦੀ ਅਗਵਾਈ ਵਿਚ ਪਿੰਡ ਦੀਆ ਸਰਵਜਨਕ ਥਾਵਾਂ 'ਤੇ ਬਲੀਚਿੰਗ ਪਾਊਡਰ ਦੇ ਘੋਲ ਦਾ ਛਿੜਕਾਵ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਉਹ ਸਵੇਰ ਤੋਂ ਹੀ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਿਚ ਲੱਗੇ ਹੋਏ ਹਨ |
ਪਾਉਂਟਾ ਸਾਹਿਬ, 24 ਮਾਰਚ (ਹਰਬਖ਼ਸ਼ ਸਿੰਘ)-ਪੁਲਿਸ ਥਾਣਾ ਪਾਉਂਟਾ ਸਾਹਿਬ ਦੀ ਟੀਮ ਨੇ ਬਾਂਤਾਂ ਪੁਲ ਚੌਕ ਤੇ ਚੌਕਸੀ ਦੌਰਾਨ ਇਕ ਵਿਅਕਤੀ ਮੋਟਰਸਾਈਕਲ ਦੇ ਯਮੁਨਾਨਗਰ ਹਰਿਆਣੇ ਵਲੋਂ ਪਾਉਂਟਾ ਸਾਹਿਬ ਆਉਂਦੇ ਨੂੰ ਰੋਕਣ 'ਤੇ ਤਲਾਸ਼ੀ ਕਰਨ 'ਤੇ ਉਸ ਪਾਸੋਂ 1.700 ਕਿੱਲੋ ...
ਸਿਰਸਾ, 24 ਮਾਰਚ (ਅ.ਬ.)- ਸਿਰਸਾ ਪੁਲੀਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਫੜੇ ਗਏ ਨੌਜਵਾਨ ਦੀ ਪਛਾਣ ਆਸ਼ੁ ਕੁਮਾਰ ਵਜੋਂ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦੇ ਹੋਏ ਐਾਟੀ ਨਾਰਕੋਟਿਕਸ ਸੈਲ ਦੀ ਇੰਚਾਰਜ ਸਬ ਇੰਸਪੈਕਟਰ ਮਹਿੰਦਰ ਸਿੰਘ ਨੇ ...
ਫ਼ਤਿਹਾਬਾਦ, 24 ਮਾਰਚ (ਹਰਬੰਸ ਸਿੰਘ ਮੰਡੇਰ)-ਕੋਰੋਨਾ ਵਾਇਰਸ ਦੀ ਰੋਕਥਾਮ ਲਈ ਠੋਸ ਕਦਮ ਚੁੱਕਣ ਲਈ, ਹਰਿਆਣਾ ਸਰਕਾਰ ਨੇ ਮਹਾਾਮਾਰੀ ਰੋਗ ਐਕਟ, 1897 ਤਹਿਤ ਸੂਬਾ ਭਰ ਵਿਚ ਤਾਲਾਬੰਦੀ ਦਾ ਹੁਕਮ ਜਾਰੀ ਕੀਤਾ ਹੈ¢ ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਪੂਰੇ ਜ਼ਿਲ੍ਹੇ ਨੂੰ ਵੀ 31 ...
ਫ਼ਤਿਹਾਬਾਦ, 24 ਮਾਰਚ (ਹਰਬੰਸ ਸਿੰਘ ਮੰਡੇਰ)-ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਫ਼ਤਿਆਬਾਦ ਦੀ ਤਰਫ਼ੋਂ, ਜ਼ਿਲ੍ਹਾ ਵਾਸੀਆਾ ਨੂੰ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਾ ਬਾਰੇ ਜਾਗਰੂਕ ...
ਸਿਰਸਾ, 24 ਮਾਰਚ (ਅ. ਬ.)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਕਾਲਾਂਵਾਲੀ ਦੀ ਵਿਸ਼ੇਸ ਮੀਟਿੰਗ ਮਾ. ਸ਼ਮਸ਼ੇਰ ਸਿੰਘ ਚੋਰਮਾਰ ਦੀ ਪ੍ਰਧਾਨਗੀ ਹੇਠ ਹੋਈ | ਕੋਰੋਨਾ ਮਹਾਂਮਾਰੀ ਸੰਬੰਧੀ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕਰਦਿਆਂ ਮਾ. ਸ਼ਮਸ਼ੇਰ ਸਿੰਘ ਨੇ ਕਿਹਾ ਕਿ ਇਸ ...
ਫ਼ਤਿਹਾਬਾਦ, 24 ਮਾਰਚ (ਹਰਬੰਸ ਸਿੰਘ ਮੰਡੇਰ)-ਡਿਪਟੀ ਕਮਿਸ਼ਨਰ ਰਵੀ ਪ੍ਰਕਾਸ਼ ਗੁਪਤਾ ਦੇ ਆਦੇਸ਼ਾਾ ਅਨੁਸਾਰ ਨਗਰ ਕੌਾਸਲ ਅਤੇ ਸਬੰਧਿਤ ਵਿਭਾਗ ਦੇ ਕਰਮਚਾਰੀਆਾ ਵੱਲੋਂ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਲਈ ਜਨਤਕ ਥਾਵਾਾ ਦੀ ਸਵੱਛਤਾ ਦਾ ਕੰਮ ਨਿਰੰਤਰ ਕੀਤਾ ਜਾ ...
ਲੁਧਿਆਣਾ, 24 ਮਾਰਚ (ਆਹੂਜਾ)-ਸਥਾਨਕ ਮਾਲ ਰੋਡ 'ਤੇ ਜਨਤਕ ਕਰਫਿਊ ਦੌਰਾਨ ਠੇਕਾ ਖੁੱਲ੍ਹਾ ਰੱਖਣ ਦੇ ਮਾਮਲੇ ਵਿਚ ਪੁਲਿਸ ਨੇ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਡਵੀਜ਼ਨ ਨੰਬਰ 8 ਵਲੋਂ ਦਰਜ ਕੀਤੀ ਗਈ ਮੁੱਢਲੀ ਰਿਪੋਰਟ ਵਿਚ ਹਾਲ ਦੀ ਘੜੀ ਕਿਸੇ ਵਿਅਕਤੀ ਜਾਂ ...
ਸਿਰਸਾ, 24 ਮਾਰਚ (ਅ.ਬ.)-ਕੋਰੋਨਾ ਵਾਇਰਸ ਆਮ ਲੋਕਾਂ ਵਿਚ ਨਾ ਫੈਲੇ, ਇਸ ਉਦੇਸ਼ ਨਾਲ ਹਰਿਆਣਾ ਸਰਕਾਰ ਵਲੋਂ ਪੂਰੇ ਸੂਬੇ ਨੂੰ ਲਾੱਕ ਡਾਊਨ ਕੀਤਾ ਗਿਆ ਹੈ ਪਰ ਕਈ ਲੋਕਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ | ਜਿਹੜੇ ਲੋਕਾਂ ਨੇ ਇਸ ਹੁਕਮ ਨੂੰ ਗੰਭੀਰਤਾ ਨਾਲ ਨਹੀਂ ਲਿਆ, ...
ਲੁਧਿਆਣਾ, 24 ਮਾਰਚ (ਬੀ.ਐਸ.ਬਰਾੜ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪ੍ਰਸ਼ਾਸਨ ਵਲੋਂ ਫ਼ੈਸਲਾ ਲੈਂਦਿਆ ਆਮ ਜਨਤਾ, ਪਸ਼ੂ ਪਾਲਕ ਅਤੇ ਪਾਲਤੂ ਜਾਨਵਰਾਾ ਦੇ ਮਾਲਕਾਾ ਨੂੰ ਸੂਚਿਤ ਕੀਤਾ ਕਿ ਯੂਨੀਵਰਸਿਟੀ ਦਾ ਪਸ਼ੂ ਹਸਪਤਾਲ ਸਿਰਫ ...
ਨਰਾਇਣਗੜ੍ਹ, 24 ਮਾਰਚ (ਪੀ ਸਿੰਘ)-ਪੂਰੇ ਹਰਿਆਣਾ ਵਿੱਚ ਕੀਤੇ ਗਏ ਲਾਕਡਾਊਨ ਦੇ ਚੱਲਦਿਆਂ ਨਰਾਇਣਗੜ੍ਹ ਸ਼ਹਿਰ ਦੇ ਸਾਰੇ ਮੁੱਖ ਚੌਾਕਾਂ ਤੇ ਨਾਕਾਬੰਦੀ ਕਰ ਦਿੱਤੀ ਗਈ ਅਤੇ ਸਾਰਿਆਂ ਨੂੰ ਪੁਲਿਸ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਘਰਾਂ ਵਿੱਚੋਂ ਬਾਹਰ ...
ਰਤੀਆ, 24 ਮਾਰਚ (ਬੇਅੰਤ ਕੌਰ ਮੰਡੇਰ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਲੀਕਾ ਦੇ ਅਹੁਦੇਦਾਰਾਂ , ਮੈਂਬਰਾਂ ਨੇ ਸਾਂਝੇ ਫ਼ੈਸਲੇ ਦੇ ਤਹਿਤ ਸਾਰੇ ਪਿੰਡ ਦੀਆ ਗਲੀਆ ਵਿਚ ਸੈਨੇਟਾਈਜ ਸਪਰੇ ਦਾ ਛਿੜਕਾਓ ਕਰ ਕੇ ਪਿੰਡ ਵਾਸੀਆ ਨੂੰ ਆਪਣੇ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ...
ਸਿਰਸਾ, 24 ਮਾਰਚ (ਅ.ਬ.)- ਕੋਰੋਨਾ ਵਾਇਰਸ ਨੂੰ ਰੋਕਣ ਲਈ ਜਿਥੇ ਸਰਕਾਰ ਵਲੋਂ ਪੂਰੇ ਹਰਿਆਣਾ ਵਿੱਚ ਲਾੱਕ ਡਾਊਨ ਕੀਤਾ ਗਿਆ ਹੈ ਉਥੇ ਹੀ ਹੁਣ ਨਿੱਜੀ ਹਸਪਤਾਲਾਂ ਦੇ ਸੰਚਾਲਕ ਡਾਕਟਰ ਫੋਨਾਂ ਰਾਹੀਂ ਲੋਕਾਂ ਨੂੰ ਕਰੋਨਾਵਾਇਰਸ ਦੇ ਬਚਾਅ ਲਈ ਫੋਨਾਂ ਦੇ ਜਰੀਏ ਜਾਗਰੂਕ ...
ਰਤੀਆ, 24 ਮਾਰਚ (ਬੇਅੰਤ ਕੌਰ ਮੰਡੇਰ)- ਸਰਬ ਸਮਾਜ ਸਭਾ ਦੇ ਪ੍ਰਧਾਨ ਸਤਪਾਲ ਜਿੰਦਲ ਦੀ ਅਗਵਾਈ ਵਿਚ ਨਗਰ ਪਾਲਿਕਾ ਅਤੇ ਹੋਰ ਸੋਸ਼ਲ ਵਰਕਰਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਣ ਲਈ ਮੁਫਤ ਮਾਸਕ ਵੰਡੇ | ਸਭਾ ਦੇ ਪ੍ਰਧਾਨ ਸਤਪਾਲ ਜਿੰਦਲ ਨੇ ਦਸਿਆ ਕਿ ਪਿਛਲੇ ਕਈ ...
ਏਲਨਾਬਾਦ , 24 ਮਾਰਚ ( ਜਗਤਾਰ ਸਮਾਲਸਰ)-ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਵੈੱਲਫੇਅਰ ਟਰੱਸਟ ਦੇ ਅਹੁਦੇਦਾਰਾਂ ਅਤੇ ਮੈਬਰਾਾ ਨੇ ਇੱਕ ਬੈਠਕ ਕਰਕੇ ਕੋਰੋਨਾ ਪੀੜਤਾਂ ਦੀ ਸਹਾਇਤਾ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੁਆਰਾ ਬਣਾਏ ਗਏ ਹਰਿਆਣਾ ...
ਰਤੀਆ, 24 ਮਾਰਚ (ਬੇਅੰਤ ਕੌਰ ਮੰਡੇਰ)-ਹਰਿਆਣਾ ਸਰਕਾਰ ਦੇ ਹੁਕਮਾਂ ਅਤੇ ਐਸ. ਡੀ. ਐਮ. ਸੁਰੇਂਦਰ ਸਿੰਘ ਬੈਨੀਵਾਲ ਦੇ ਹੁਕਮਾਂ ਦੇ ਤਹਿਤ ਸ਼ਹਿਰ ਪੁਲਿਸ ਮੁਖੀ ਬਿਕਰਮ ਸਿੰਘ ਦੀ ਅਗਵਾਈ ਵਿਚ ਪੁਲਿਸ ਨੇ ਸ਼ਹਿਰ ਦੀਆਂ ਕਰਿਆਨਾ ਦੀਆਂ ਕੁਝ ਦੁਕਾਨਾਂ ਨੂੰ ਛੱਡ ਕੇ ਬਾਕੀ ਸਭ ...
ਏਲਨਾਬਾਦ, 24 ਮਾਰਚ ( ਜਗਤਾਰ ਸਮਾਲਸਰ)-ਉਪ-ਮੰਡਲ ਨਾਗਰਿਕ ਹਸਪਤਾਲ ਦੀ ਟੀਮ ਕਰੋਨਾ ਵਾਇਰਸ ਦੇ ਚਲਦੇ ਕਾਫੀ ਗੰਭੀਰ ਵਿਖਾਈ ਦੇ ਰਹੀ ਹੈ | ਹਸਪਤਾਲ ਵਿੱਚ ਸੈਨੇਟਰਾਈਜ ਦਾ ਛਿੜਕਾਵ ਕੀਤਾ ਗਿਆ ਅਤੇ ਵਿਦੇਸ਼ ਤੋਂ ਆਪਣੇ ਵਤਨ ਪਰਤੇ ਲੋਕਾਾ ਦੀ ਵੀ ਦਿਨ ਭਰ ਤਲਾਸ਼ ਕਰਕੇ ...
ਸ੍ਰੀ ਅਨੰਦਪੁਰ ਸਾਹਿਬ, 24 ਮਾਰਚ (ਕਰਨੈਲ ਸਿੰਘ, ਨਿੱਕੂਵਾਲ)-ਕਰਫ਼ਿਊ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪ੍ਰਬੰਧਕਾਂ ਨੇ ਤਖ਼ਤ ਸਾਹਿਬ ਦੇ ਮਰਿਆਦਾ ਨੂੰ ਨਿਰਵਿਘਨ ਚਾਲੂ ਰੱਖਣ ਲਈ ਨਵੀਂ ਵਿਉਂਤਬੰਦੀ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਜਸਵੀਰ ਸਿੰਘ ਨੇ ...
ਨੂਰਪੁਰ ਬੇਦੀ, 24 ਮਾਰਚ (ਵਿੰਦਰਪਾਲ ਝਾਂਡੀਆਂ)-ਕੋਰੋਨਾ ਵਾਇਰਸ ਨੂੰ ਵਧਣ ਤੇ ਫੈਲਾਅ ਨੂੰ ਰੋਕਣ ਲਈ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਘੜੀਸਪੁਰ ਦੇ ਨੌਜਵਾਨਾਂ ਨੇ ਵਿਸ਼ੇਸ਼ ਤੌਰ 'ਤੇ ਆਪਣੇ ਵਲੋਂ ਉਪਰਾਲਾ ਕਰਦਿਆਂ ਪੂਰੇ ਪਿੰਡ 'ਚ ਸਪਰੇਅ ਕਰ ਕੇ ਪਿੰਡ ਨੂੰ ...
ਭਰਤਗੜ੍ਹ, 24 ਮਾਰਚ (ਜਸਬੀਰ ਸਿੰਘ ਬਾਵਾ)-ਸੂਬੇ ਦੇ ਜਨ ਸਿਹਤ ਮਹਿਕਮੇ ਵਲੋਂ ਗਰਦਲੇ, ਗਾਜ਼ੀਪੁਰ ਦੇ ਵਸਨੀਕਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਨ ਲਈ ਗਰਦਲੇ 'ਚ ਜਲ ਯੋਜਨਾ ਘਰ ਦਾ ਨਿਰਮਾਣ ਕੀਤਾ ਸੀ, ਪਰ ਕਰੀਬ ਚਾਰ ਦਿਨਾ ਤੋਂ ਗਰਦਲੇ, ਗਾਜ਼ੀਪੁਰ ਦੇ ...
ਨੰਗਲ/ਸ੍ਰੀ ਅਨੰਦਪੁਰ ਸਾਹਿਬ, 24 ਮਾਰਚ (ਪ. ਪ. ਰਾਹੀਂ)-ਕੋਰੋਨਾ ਵਾਇਰਸ ਦੀ ਰੋਕਥਾਮ ਤੇ ਹੋਰ ਲੋੜੀਂਦੇ ਪ੍ਰਬੰਧਾਂ ਲਈ ਤਹਿਸੀਲ ਦਫ਼ਤਰ ਸ੍ਰੀ ਅਨੰਦਪੁਰ ਸਾਹਿਬ 'ਚ ਕੰਟਰੋਲ ਰੂਮ ਜਿਸ ਦਾ ਸੰਪਰਕ ਟੈਲੀਫ਼ੋਨ ਨੰ: 01887-232015 ਅਤੇ ਨੰਗਲ 'ਚ ਕੰਟਰੋਲ ਰੂਮ ਜਿਸ ਦਾ ਸੰਪਰਕ ...
ਰੂਪਨਗਰ, 24 ਮਾਰਚ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਮੈਜਿਸਟਰੇਟ-ਕਮ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਕੋਵਿਡ-19 (ਕੋਰੋਨਾ ਵਾਇਰਸ) ਦੇ ਮੱਦੇਨਜ਼ਰ ਸੈਕਸ਼ਨ 144 ਆਫ਼ ਦੀ ਸੀ.ਆਰ.ਪੀ.ਐਫ. ਐਕਟ 1973 ਦੇ ਤਹਿਤ ਦੇ ਤਹਿਤ ਜ਼ਿਲ੍ਹੇ 'ਚ 23 ਮਾਰਚ 1 ਵਜੇ ਤੋਂ ਲੈ ਕੇ ਅਗਲੇ ਹੁਕਮਾਂ ਤੱਕ ...
ਨੂਰਪੁਰ ਬੇਦੀ, 24 ਮਾਰਚ (ਰਾਜੇਸ਼ ਚੌਧਰੀ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਤਖਤਗੜ੍ਹ ਦੀ ਪੰਚਾਇਤ ਨੇ ਯੁਵਾ ਸ਼ਕਤੀ ਯੂਥ ਕਲੱਬ ਤੇ ਮੇਰਾ ਪਿੰਡ ਕਲੱਬ ਦੇ ਸਹਿਯੋਗ ਨਾਲ ਪੂਰੇ ਪਿੰਡ ਨੂੰ ਸੈਨੇਟਾਇਜ਼ ਕੀਤਾ | ਸਰਪੰਚ ਕੇਵਲ ਕ੍ਰਿਸ਼ਨ ਹੈਪੀ ਨੇ ਦੱਸਿਆ ਕਿ ਕਰੋਨਾ ਵਾਇਰਸ ...
ਸੰਤੋਖਗੜ੍ਹ, 24 ਮਾਰਚ (ਮਲਕੀਅਤ ਸਿੰਘ)-ਨਗਰ ਸੰਤੋਖਗੜ੍ਹ (ਊਨਾ) ਦਾ ਗਰੀਬ ਤਬਕੇ ਨਾਲ ਸਬੰਧਿਤ ਟੇਲਰ ਮਾਸਟਰ ਮੁਫ਼ਤ ਮਾਸਕ ਤਿਆਰ ਕਰਕੇ ਲੋਕਾਂ 'ਚ ਵੰਡ ਰਿਹਾ ਹੈ | ਛੋਟੀ ਜਿਹੀ ਦੁਕਾਨ 'ਚ ਕੰਮ ਕਰ ਰਹੇ ਸੇਵਾ ਸਿੰਘ ਨੇ ਆਖਿਆ ਕਿ ਬਾਜ਼ਾਰ ਵਿਚ ਦੁਕਾਨਾਂ ਵਾਲੇ ਗਾਹਕਾਂ ਨੂੰ ...
ਢੇਰ, 24 ਮਾਰਚ (ਸ਼ਿਵ ਕੁਮਾਰ ਕਾਲੀਆ)-ਪਿੰਡ ਗੰਭੀਰਪੁਰ ਦੇ ਵਾਸੀ ਕਈ ਸਾਲਾਂ ਤੋਂ ਗਲੀ 'ਚ ਖੜ੍ਹੇ ਹੋਏ ਗੰਦੇ ਪਾਣੀ ਤੋਂ ਭਾਰੀ ਪ੍ਰੇਸ਼ਾਨ ਹਨ | ਇਸ ਸਬੰਧ 'ਚ ਦਿਨੇਸ਼ ਕੁਮਾਰ, ਰਾਮ ਕਿਸ਼ਨ, ਰਾਜ ਕੁਮਾਰ, ਗਿਆਨ ਚੰਦ, ਵੱਲੀ ਕੁਮਾਰ ਆਦਿ ਨੇ ਦੱਸਿਆ ਕਿ ਗਲੀ 'ਚ ਖੜ੍ਹੇ ਗੰਦੇ ...
ਨਰਾਇਣਗੜ੍ਹ , 24 ਮਾਰਚ (ਪੀ ਸਿੰਘ)-ਪੂਰੇ ਹਰਿਆਣਾ ਵਿੱਚ ਕੀਤੇ ਗਏ ਲਾਕਡਾਊਨ ਦੇ ਚੱਲਦਿਆਂ ਨਰਾਇਣਗੜ੍ਹ ਸ਼ਹਿਰ ਦੇ ਸਾਰੇ ਮੁੱਖ ਚੌਾਕਾਂ ਤੇ ਨਾਕਾਬੰਦੀ ਕਰ ਦਿੱਤੀ ਗਈ ਅਤੇ ਸਾਰਿਆਂ ਨੂੰ ਪੁਲਿਸ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਘਰਾਂ ਵਿੱਚੋਂ ਬਾਹਰ ...
ਗੁਹਲਾ ਚੀਕਾ, 24 ਮਾਰਚ (ਓ.ਪੀ. ਸੈਣੀ)-ਅੱਜ ਇੱਥੇ ਲਾਕ ਡਾਊਨ ਹੁੰਦਿਆਂ ਹੀ ਜਿੱਥੇ ਸ਼ਹਿਰ ਵਿਚ ਸੰਨਾਟਾ ਛਾ ਗਿਆ ਹੈ ਉੱਥੇ ਗੁਹਲਾ ਪ੍ਰਸ਼ਾਸਨ ਗਲੀ ਗਲੀ, ਸੜਕ ਸੜਕ 'ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ | ਮੁੱਖ ਥਾਵਾਂ 'ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ, ਬਗੈਰ ...
ਜਗਾਧਰੀ, 24 ਮਾਰਚ (ਜਗਜੀਤ ਸਿੰਘ)-ਹੈਲਪਿੰਗ ਹੈਂਡਜ਼ ਗਰੁੱਪ ਨੇ ਕੋਰੋਨਾ ਵਾਇਰਸ ਦੇ ਬਚਾਅ ਲਈ ਆਮ ਲੋਕਾਂ ਦੀਆਂ ਸੇਵਾਵਾਂ ਵਿਚ ਲੱਗੇ ਨਗਰ ਨਿਗਮ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਲਈ 1500 ਮਾਸਕ ਭੇਟ ਕੀਤੇ ,ਇਸ ਦੇ ਨਾਲ ਹੀ ਸਿਹਤ ਵਿਭਾਗ ਨੂੰ 50 ਕਿੱਲੋ ਸੋਡੀਅਮ ...
ਜਗਾਧਰੀ, 24 ਮਾਰਚ (ਜਗਜੀਤ ਸਿੰਘ)-ਇੰਡੀਆ ਮੀਡੀਆ ਸੈਂਟਰ ਵੱਲੋਂ ਫੀਲਡ ਵਿੱਚ ਕਵਰੇਜ ਕਰ ਰਹੇ ਪੱਤਰਕਾਰਾਂ ਅਤੇ ਚੌਾਕਾਂ ਤੇ ਡਿਊਟੀ ਕਰ ਰਹੇ ਪੁਲਿਸ ਕਰਮਚਾਰੀਆਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਗਏ | ਇੰਡੀਆ ਮੀਡੀਆ ਸੈਂਟਰ ਦੇ ਪ੍ਰਧਾਨ ਵਰਿੰਦਰ ਤਿਆਗੀ ਅਤੇ ...
ਸਿਰਸਾ, 24 ਮਾਰਚ (ਅ.ਬ.)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੂਬਾ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ | ਜਿਥੇ ਅੱਜ ਪੂਰੇ ਹਰਿਆਣਾ ਨੂੰ ਲੌਕਡਾਊਨ ਕੀਤਾ ਗਿਆ ਹੈ ਉਥੇ ਹੀ ਸਰਕਾਰੀ ਦਫ਼ਤਰਾਂ, ਬਾਜਾਰਾਂ ਤੇ ਪਿੰਡਾਂ ਵਿੱਚ ਸੈਨੇਟਾਈਜ਼ਰ ਦਾ ਛਿੜਕਾਅ ...
ਨੂਰਪੁਰ ਬੇਦੀ, 24 ਮਾਰਚ (ਹਰਦੀਪ ਸਿੰਘ ਢੀਂਡਸਾ)-ਪੰਜਾਬ ਸਰਕਾਰ ਵਲੋਂ ਅੱਜ ਕਰਫ਼ਿਊ ਘੋਸ਼ਿਤ ਕਰਨ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਲੋਕਾਂ ਨਾਲ ਜੂਝਣਾ ਪਿਆ | ਪੁਲਿਸ ਪ੍ਰਸ਼ਾਸਨ ਵਲੋਂ ਵਾਰ-ਵਾਰ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਸੂਚਿਤ ਕੀਤਾ ਪਰ ਇਸ ...
ਲੁਧਿਆਣਾ, 24 ਮਾਰਚ (ਪੁਨੀਤ ਬਾਵਾ)-ਨੋਵਲ ਕੋਰੋਨਾ ਵਾਇਰਸ (ਕੋਵਿਡ-19) ਪ੍ਰਧਾਨ ਮੰਤਰੀ ਜਨ ਕਲਿਆਣਕਾਰੀ ਯੋਜਨਾ ਪ੍ਰਚਾਰ ਪ੍ਰਸਾਰ ਅਭਿਆਨ ਭਾਜਪਾ ਦੇ ਸੂਬਾ ਸਕੱਤਰ ਵਨੀਤਪਾਲ ਸਿੰਘ ਮੌਾਗਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਪੰਜਾਬ ...
ਲੁਧਿਆਣਾ, 24 ਮਾਰਚ (ਸਲੇਮਪੁਰੀ)-ਕੋਰੋਨਾ ਵਾਇਰਸ ਦਾ ਪ੍ਰਕੋਪ ਬੁਰੀ ਤਰ੍ਹਾਂ ਪਸਰ ਰਿਹਾ ਹੈ ਪਰ ਰੋਗੀਆਂ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲਾਂ ਤੱਕ ਪਹੁੰਚਾਉਣ ਲਈ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਐਾਬੂਲੈਂਸਾਂ ਵਿਚ ਤਾਇਨਾਤ ਮੁਲਾਜ਼ਮਾਂ ਨੂੰ ਸੰਭਾਵੀ ...
ਲੁਧਿਆਣਾ, 24 ਮਾਰਚ (ਸਲੇਮਪੁਰੀ)-ਕੋਰੋਨਾ ਵਾਇਰਸ (ਕੋਵਿਡ-19) ਬਿਮਾਰੀ ਕਾਰਨ ਪੈਦਾ ਹੋਈ ਸਥਿਤੀ ਅਤੇ ਕਰਫਿਊ ਦੇ ਮੱਦੇਨਜ਼ਰ ਸਿਵਲ ਹਸਪਤਾਲ ਵਿਚ ਦਾਖਲ ਜਰੂਰਤਮੰਦ ਗਰੀਬ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ...
ਲੁਧਿਆਣਾ, 24 ਮਾਰਚ (ਸਲੇਮਪੁਰੀ)- ਕੋਰੋਨਾ ਵਾਇਰਸ ਦੇ ਵੱਧ ਰਹੇ ਮਾੜੇ ਪ੍ਰਭਾਵਾਂ ਨੂੰ ਮੱਦੇਨਜ਼ਰ ਸਰਕਾਰ ਵਲੋਂ ਮਾਸਕ ਅਤੇ ਸੈਨੀਟਾਈਜ਼ਰ ਦਾ ਉਚਿਤ ਮੁੱਲ ਨਿਰਧਾਰਿਤ ਕੀਤਾ ਗਿਆ ਹੈ ਪਰ ਦਵਾਈਆਂ ਵਾਲੀਆਂ ਦੁਕਾਨਾਂ ਦੇ ਮਾਲਕਾਂ ਅਤੇ ਕੈਮਿਸਟਾਂ ਵਲੋਂ ਹਾਲਾਤ ਦਾ ...
ਲੁਧਿਆਣਾ, 24 ਮਾਰਚ (ਕਵਿਤਾ ਖੁੱਲਰ)- ਖਾਲਸਾ ਏਡ ਤੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵਲੋਂ ਸਾਂਝੇ ਤੌਰ 'ਤੇ ਮਨੁੱਖਤਾ ਦੇ ਭਲੇ ਲਈ ਉਪਰਾਲਾ ਕੀਤਾ | ਇਸ ਮੌਕੇ ਵਿਸ਼ਵ ਦੀ ਤੀਸਰੀ ਜੰਗ ਕੋਵਿਡ-19 (ਕਰੋਨਾ ਵਾਇਰਸ) ਨਾਲ ਸੜਕਾਂ 'ਤੇ ਲੜ ਰਹੇ ਲੁਧਿਆਣਾ ...
ਲੁਧਿਆਣਾ, 24 ਮਾਰਚ (ਪੁਨੀਤ ਬਾਵਾ)-ਨੋਵਲ ਕੋਰੋਨਾ ਵਾਇਰਸ ਕਰਕੇ ਪੰਜਾਬ ਅੰਦਰ ਪਹਿਲਾਂ 31 ਮਾਰਚ ਤੱਕ ਬੰਦ ਤੇ ਹੁਣ ਕਰਫਿਊ ਲਗਾਉਣ ਦਾ ਹੁਕਮ ਜਾਰ ਕੀਤਾ ਗਿਆ ਹੈ | ਸਰਕਾਰ ਦਾ ਇਹ ਹੁਕਮ ਟਰਾਂਸਪੋਰਟ ਨਗਰ ਲੁਧਿਆਣਾ ਵਿਚ ਵੱਖ-ਵੱਖ ਰਾਜਾਂ ਤੋਂ ਆਏ ਡਰਾਈਵਰਾਂ ਤੇ ਕੰਡਕਟਰਾਂ ...
ਲੁਧਿਆਣਾ, 24 ਮਾਰਚ (ਭੁਪਿੰਦਰ ਸਿੰਘ ਬਸਰਾ)-ਕੋਵਿਡ-19 ਨੇ ਜਿੰਦਗੀ ਦੀ ਰਫਤਾਰ ਨੂੰ ਬਰੇਕਾਂ ਲਗਾ ਦਿੱਤੀਆਂ ਹਨ | ਭਾਰਤ ਵਿਚ ਵੀ ਇਸ ਬਿਮਾਰੀ ਕਾਰਨ ਡਰ ਅਤੇ ਭੈਅ ਦਾ ਮਾਹੌਲ ਹੈ | ਕੇਂਦਰ ਸਰਕਾਰ ਸਮੇਤ ਸੂਬਾ ਸਰਕਾਰਾਂ ਵਲੋਂ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ | ਪੰਜਾਬ, ...
ਫੁੱਲਾਂਵਾਲ, 24 ਮਾਰਚ (ਮਨਜੀਤ ਸਿੰਘ ਦੁੱਗਰੀ)-ਪੰਜਾਬ ਭਰ ਵਿਚ ਅੱਜ ਦੁਪਹਿਰ ਤੋਂ ਲਗਾਏ ਕਰਫਿਊ ਦੌਰਾਨ ਦੇਰ ਸ਼ਾਮ ਇਕ ਦੁਕਾਨਦਾਰ ਨੂੰ ਆਰਟਿਕਾ ਗੱਡੀ ਵਿਚ ਮਹਿੰਗੇ ਭਾਅ ਸਬਜ਼ੀਆਂ ਵੇਚਦੇ ਨੂੰ 200 ਫੁੱਟੇ ਬਾਈਪਾਸ 'ਤੇ ਲਗਾਏ ਨਾਕੇ 'ਤੇ ਪੁਲਿਸ ਕਰਮਚਾਰੀਆਂ ਨੇ ਕਾਬੂ ...
ਲੁਧਿਆਣਾ, 24 ਮਾਰਚ (ਸਲੇਮਪੁਰੀ)-ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਆਉਂਦੀਆਂ ਸੂਬੇ ਭਰ 'ਚ 1186 ਸਰਕਾਰੀ ਸਿਹਤ ਡਿਸਪੈਂਸਰੀਆਂ ਵਿਚ ਪਿਛਲੇ 14 ਸਾਲਾਂ ਤੋਂ ਠੇਕਾ ਅਧਾਰਿਤ ਕੰਮ ਕਰ ਰਹੇ ਰੂਰਲ ਫਾਰਮੇਸੀ ਅਫਸਰਾਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ...
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)-ਕਾਰ ਦੀ ਖਰੀਦ ਦੇ ਮਾਮਲੇ ਵਿਚ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਤਿੰਨ ਕਾਰ ਡੀਲਰਾਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਮੋਹਨ ਸਿੰਘ ਵਾਸੀ ਦੋਆਬਾ ਭੈਣੀ ਦੀ ਸ਼ਿਕਾਇਤ 'ਤੇ ...
ਇਯਾਲੀ/ਥਰੀਕੇ, 24 ਮਾਰਚ (ਰਾਜ ਜੋਸ਼ੀ)-ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਅਗਰ ਨਗਰ ਸੁਸਾਇਟੀ ਕਮੇਟੀ ਵਲੋਂ ਆਪਣੇ ਸਫਾਈ ਸੇਵਕਾਂ, ਚੌਕੀਦਾਰਾਂ, ਮਾਲੀਆਂ ਅਤੇ ਹੋਰ ਕਰਮਚਾਰੀਆਂ ਨੂੰ ਪ੍ਰਧਾਨ ਪਵਨ ਗਰਗ ਦੀ ਅਗਵਾਈ ਹੇਠ ਮਾਸਕ ਅਤੇ ਦਸਤਾਨੇ ਵੰਡੇ ਗਏ | ਇਸ ਸਬੰਧੀ ...
ਲੁਧਿਆਣਾ, 24 ਮਾਰਚ (ਕਵਿਤਾ ਖੁੱਲਰ)-ਕੋਰੋਨਾ ਵਾਇਰਸ (ਕੋਵਿਡ-19) ਨੂੰ ਪੰਜਾਬ ਵਿਚ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ ਬਿੰਦਰਾ ਨੇ ਆਪਣੀ ਇਕ ਮਹੀਨੇ ਦੀ ...
ਲੁਧਿਆਣਾ, 24 ਮਾਰਚ (ਕਵਿਤਾ ਖੁੱਲਰ)-ਕੋਰੋਨਾ ਵਾਇਰਸ (ਕੋਵਿਡ-19) ਨੂੰ ਪੰਜਾਬ ਵਿਚ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ ਬਿੰਦਰਾ ਨੇ ਆਪਣੀ ਇਕ ਮਹੀਨੇ ਦੀ ...
ਲੁਧਿਆਣਾ, 24 ਮਾਰਚ (ਕਵਿਤਾ ਖੁੱਲਰ)-ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਅੱਜ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਨੇ ਸੰਕਲਪ ਦਿਵਸ ਦੇ ਰੂਪ ਵਿਚ ਮਨਾਉਂਦਿਆਂ ਯਾਦ ਕੀਤਾ | ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਭਗਤ ਸਿੰਘ, ...
ਲੁਧਿਆਣਾ, 24 ਮਾਰਚ (ਬੀ.ਐਸ.ਬਰਾੜ)-ਕੋਰੋਨਾ ਦੇ ਵਾਈਰਸ ਕਾਰਨ ਲੋਕ ਖਤਰਨਾਕ ਦੌਰ ਵਿਚੋਂ ਲੰਘ ਰਹੇ ਹਨ | ਜੇਕਰ ਇਹ ਬਿਮਾਰੀ ਨਾਜ਼ੁਕ ਸਥਿਤੀ ਵਿਚ ਆ ਜਾਂਦੀ ਹੈ ਤਾਂ ਮਹਾਂਮਾਰੀ ਬਣ ਕਿ ਭਿਆਨਕ ਰੂਪ ਧਾਰ ਸਕਦੀ ਹੈ ਜਿਸ ਨਾਲ ਭਾਰਤ ਨੂੰ ਨਜਿੱਠਨ ਲਈ ਅਸਮਰਥ ਹੋਣਾ ਪੈ ਸਕਦਾ ਹੈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX