ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਰਣਜੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਦੇ ਵਾਧੇ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਲਾਏ ਗਏ ਕਰਫ਼ਿਊ ਨੂੰ ਲੈ ਕੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਚ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ | ਇਸ ਤੋਂ ਇਲਾਵਾ ਸੜਕੀ ਆਵਾਜਾਈ ਠੱਪ ਰਹੀ | ਜੋ ਲੋਕ ਕਾਰਾਂ ਜਾਂ ਮੋਟਰਸਾਈਕਲਾਂ 'ਤੇ ਸ਼ਹਿਰ ਵੱਲ ਆ ਰਹੇ ਸਨ, ਉਨ੍ਹਾਂ ਨੂੰ ਸ਼ਹਿਰ ਦੇ ਆਲੇ-ਦੁਆਲੇ ਲਾਏ ਪੁਲਿਸ ਨਾਕਿਆਂ 'ਤੇ ਰੋਕਿਆ ਜਾ ਰਿਹਾ ਸੀ | ਸਿਰਫ਼ ਮਰੀਜਾਂ ਨੂੰ ਹੀ ਹਸਪਤਾਲਾਂ ਵਿਚ ਜਾਣ ਦਿੱਤਾ ਜਾ ਰਿਹਾ ਸੀ | ਪੁਲਿਸ ਨਾਕਿਆਂ 'ਤੇ ਕੀਤੀ ਸਖ਼ਤੀ ਦੇ ਬਾਵਜੂਦ ਕਈ ਥਾਵਾਂ 'ਤੇ ਲੋਕਾਂ ਦੀ ਪੁਲਿਸ ਨਾਲ ਜਿੱਦ-ਜੁਦਾਈ ਵੀ ਸਾਹਮਣੇ ਆ ਰਹੀ ਹੈ | ਨਗਰ ਕੌਾਸਲ ਵਲੋਂ ਵਾਇਰਸ ਨੂੰ ਲੈ ਕੇ ਸ਼ਹਿਰ ਨੂੰ ਸੈਨੇਟਾਈਜ਼ਰ ਕੀਤਾ ਜਾ ਰਿਹਾ ਹੈ | ਮਸ਼ੀਨ ਵਲੋਂ ਵੱਖ-ਵੱਖ ਸੜਕਾਂ 'ਤੇ ਦਵਾਈਆਂ ਦੀ ਸਪਰੇਅ ਕੀਤੀ ਜਾ ਰਹੀ ਹੈ | ਸ਼ਹਿਰ ਦੇ ਬੱਸ ਸਟੈਂਡ ਨੇੜੇ ਮਲੋਟ ਰੋਡ, ਬਠਿੰਡਾ ਚੌਾਕ, ਕੋਟਕਪੂਰਾ ਰੋਡ, ਜਲਾਲਾਬਾਦ ਰੋਡ, ਅਬੋਹਰ ਰੋਡ, ਫ਼ਿਰੋਜਪੁਰ ਰੋਡ ਆਦਿ ਵਿਖੇ ਪੁਲਿਸ ਨਾਕੇ ਲਾਏ ਗਏ ਹਨ | ਥਾਣਾ ਸਿਟੀ ਦੇ ਐੱਸ.ਐੱਚ.ਓ. ਤੇਜਿੰਦਰਪਾਲ ਸਿੰਘ ਵਲੋਂ ਪੁਲਿਸ ਪਾਰਟੀ ਨਾਲ ਵੱਖ-ਵੱਖ ਸੜਕਾਂ 'ਤੇ ਗਸ਼ਤ ਕੀਤੀ ਜਾ ਰਹੀ ਹੈ ਅਤੇ ਘਰਾਂ ਦੇ ਬਾਹਰ ਖੜ੍ਹੇ ਲੋਕਾਂ ਨੂੰ ਘਰਾਂ ਵਿਚ ਜਾਣ ਲਈ ਅਪੀਲ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਬਿਮਾਰੀ ਤੋਂ ਸੁਰੱਖਿਅਤ ਰਹਿਣ ਲਈ ਆਪਣੇ ਘਰਾਂ ਵਿਚ ਰਹਿਣਾ ਚਾਹੀਦਾ ਹੈ | ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਨੂੰ ਲੈ ਕੇ ਜ਼ਰੂਰੀ ਵਸਤਾਂ ਲੈਣ ਲਈ ਵੀ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਅਜੇ ਤੱਕ ਕਰਫ਼ਿਊ ਤੋਂ ਕੋਈ ਢਿੱਲ ਨਹੀਂ ਮਿਲੀ | ਅੱਜ ਸਵੇਰ ਸਮੇਂ ਕਰਫ਼ਿਊ ਦੇ ਬਾਵਜੂਦ ਵੀ ਜਦੋਂ ਸਬਜੀ ਮੰਡੀ ਵਿਚ ਸਬਜੀ ਵਗੈਰਾ ਲੈਣ ਲਈ ਕਰੀਬ 200-300 ਲੋਕ ਇਕੱਠੇ ਹੋ ਗਏ, ਤਾਂ ਪੁਲਿਸ ਨੂੰ ਭਾਜੜ ਪੈ ਗਈ | ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂ ਦਿਆਂ ਇਨ੍ਹਾਂ ਲੋਕਾਂ ਨੂੰ ਪਾਸੇ ਕਰ ਦਿੱਤਾ | ਦੂਜੇ ਪਾਸੇ ਹੋਰ ਜ਼ਿਲਿ੍ਹਆਂ ਅਤੇ ਸੂਬਿਆਂ ਤੋਂ ਨੌਕਰੀ ਕਰਦੇ ਮੁਲਾਜ਼ਮਾਂ ਅਤੇ ਲੋਕਾਂ ਨੂੰ ਆਪਣੇ ਘਰਾਂ ਨੂੰ ਜਾਣ ਲਈ ਪ੍ਰਸ਼ਾਸਨ ਦੇ ਤਰਲੇ ਕਰਨੇ ਪੈ ਰਹੇ ਹਨ | ਹਿਮਾਚਲ ਪ੍ਰਦੇਸ਼ ਦੇ ਇਕ ਵਿਅਕਤੀ ਨੂੰ ਕਿਹਾ ਕਿ ਉਹ ਸਵੇਰੇ 9 ਵਜੇ ਤੋਂ ਡੀ.ਸੀ. ਦਫ਼ਤਰ ਬੈਠਾ ਹੈ, ਪਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ | ਇਕ ਲੜਕੀ ਜੋ ਕਿ ਇਕ ਸਰਕਾਰੀ ਬੈਂਕ ਦੀ ਸਥਾਨਕ ਬਰਾਂਚ ਦੀ ਮੈਨੇਜਰ ਹੈ, ਉਹ ਆਪਣੇ ਸ਼ਹਿਰ ਗੰਗਾਨਗਰ ਜਾਣ ਲਈ ਵਾਰ-ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਰਹੀ, ਪਰ ਸੁਣਵਾਈ ਨਹੀਂ ਹੋਈ | ਜਦੋਂ ਇਸ ਸਬੰਧੀ 'ਅਜੀਤ' ਦੇ ਪੱਤਰਕਾਰਾਂ ਨੇ ਐੱਸ.ਡੀ.ਐੱਮ. ਵੀਰਪਾਲ ਕੌਰ ਨੂੰ ਮਿਲਵਾਇਆ ਤਾਂ ਮਾਪਿਆਂ ਤੋਂ ਵਿਛੜੀ ਇਹ ਲੜਕੀ ਧਾਹਾਂ ਮਾਰ ਕੇ ਰੋ ਪਈ ਅਤੇ ਕਿਹਾ ਕਿ ਮੈਨੂੰ ਮਾਪਿਆਂ ਕੋਲ ਜਾਣ ਦੀ ਇਜ਼ਾਜਤ ਦਿੱਤੀ ਜਾਵੇ | ਐੱਸ.ਡੀ.ਐੱਮ. ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਅਸੀਂ ਕੋਈ ਫ਼ੈਸਲਾ ਨਹੀਂ ਲੈ ਸਕਦੇ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਮਰਜ਼ੀ ਬਿਨਾਂ ਕੋਈ ਵਿਅਕਤੀ ਜ਼ਿਲ੍ਹਾ ਨਹੀਂ ਛੱਡ ਸਕਦਾ | ਜੰਮੂ ਕਸ਼ਮੀਰ ਤੋਂ ਕੱਪੜੇ ਵੇਚਣ ਵਾਲੇ ਜੋ ਲੋਕ ਇੱਥੇ ਆਏ ਹੋਏ ਹਨ, ਉਹ ਵੀ ਆਪਣੇ ਘਰਾਂ ਨੂੰ ਜਾਣ ਲਈ ਤਰਲੇ ਕਰ ਰਹੇ ਹਨ, ਪਰ ਮਨਜ਼ੂਰੀ ਨਹੀਂ ਮਿਲ ਰਹੀ | ਜੰਮੂ ਕਸ਼ਮੀਰ ਦੇ ਜੋ ਲੜਕੇ ਅਤੇ ਲੜਕੀਆਂ ਮੈਡੀਕਲ ਕੋਰਸ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਪੜ੍ਹਦੀਆਂ ਹਨ, ਉਹ ਵੀ ਆਪਣੇ ਮਾਪਿਆਂ ਕੋਲ ਜਾਣ ਲਈ ਅਰਜੋਈ ਕਰ ਰਹੀਆਂ ਹਨ | ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਵਿਚ ਵੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ, ਜੋ ਲੋਕ ਸਮਝਦਾਰ ਹਨ, ਉਹ ਬਹੁਤ ਚਿੰਤਤ ਹਨ, ਜਦਕਿ ਕਈ ਤਮਾਸ਼ਗੀਰ ਅਜੇ ਵੀ ਗਲੀਆਂ ਅਤੇ ਸੜਕਾਂ 'ਤੇ ਆਉਣ ਤੋਂ ਨਹੀਂ ਰੁਕਦੇ, ਜਿਸ ਕਾਰਨ ਪੁਲਿਸ ਵਲੋਂ ਸਖ਼ਤੀ ਕਰਨੀ ਪੈ ਰਹੀ ਹੈ | ਸ਼ਹਿਰ ਤੋਂ ਇਲਾਵਾ ਪਿੰਡਾਂ ਵਿਚ ਵੀ ਪੁਲਿਸ ਵਲੋਂ ਗਸ਼ਤ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਘਰਾਂ ਤੋਂ ਬਾਹਰ ਨਾ ਆਇਆ ਜਾਵੇ |
ਮਹਾਂਮਾਰੀ ਨੂੰ ਰੋਕਣ ਲਈ ਦੂਜੇ ਦਿਨ ਵੀ ਰਿਹਾ ਕਰਫ਼ਿਊ
ਮਲੋਟ, (ਗੁਰਮੀਤ ਸਿੰਘ ਮੱਕੜ, ਪਾਟਿਲ)-ਕੋਰੋਨਾ ਦੀ ਮਹਾਂਮਾਰੀ ਨੂੰ ਰੋਕਣ ਲਈ ਲਗਾਏ ਗਏ ਕਰਫ਼ਿਊ ਦੇ ਅੱਜ ਦੂਜੇ ਦਿਨ ਸ਼ਹਿਰ ਵਿਚ ਮੁਕੰਮਲ ਤੌਰ 'ਤੇ ਕਰਫ਼ਿਊ ਲਾਗੂ ਰਿਹਾ | ਕੋਈ ਵੀ ਜਰੂਰੀ ਵਸਤੂਆਂ ਦੀ ਦੁਕਾਨ ਜਿਨ੍ਹਾਂ ਵਿਚ ਮੈਡੀਕਲ ਸਟੋਰ, ਸਬਜ਼ੀ, ਕਰਿਆਨਾ ਆਦਿ ਪੂਰੀ ਤਰ੍ਹਾਂ ਬੰਦ ਰਹੇ, ਕੇਵਲ ਸਵੇਰੇ ਦੋ ਘੰਟੇ ਲਈ ਦੋਧੀਆਂ ਨੂੰ ਘਰ-ਘਰ ਜਾ ਕੇ ਦੁੱਧ ਵਰਤਾਉਣ ਦੀ ਆਗਿਆ ਦਿੱਤੀ ਗਈ | ਸ਼ਹਿਰ ਦੇ ਹਰ ਚੌਕ ਵਿਚ ਪੁਲਿਸ ਦੇ ਕਰਮਚਾਰੀ ਤਾਇਨਾਤ ਸਨ ਅਤੇ ਸ਼ਹਿਰ ਵਿਚ ਦਾਖਲ ਹੋਣ ਵਾਲੇ ਹਰ ਪੁਆਇੰਟ 'ਤੇ ਨਾਕਾ ਲਗਾ ਕੇ ਕਿਸੇ ਵੀ ਵਿਅਕਤੀ ਨੂੰ ਸ਼ਹਿਰ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ | ਡੀ.ਐਸ.ਪੀ. ਮਨਮੋਹਨ ਸਿੰਘ ਔਲਖ ਅਤੇ ਥਾਣਾ ਮੁਖੀ ਅਮਨਦੀਪ ਸਿੰਘ ਬਰਾੜ ਵਲੋਂ ਸ਼ਹਿਰ ਵਿਚ ਮਾਰਚ ਕੀਤਾ ਗਿਆ ਅਤੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਗਈ | ਇਸ ਮੌਕੇ ਡੀ.ਐਸ.ਪੀ. ਮਨਮੋਹਨ ਸਿੰਘ ਔਲਖ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹੁੱਲੜਬਾਜ਼ਾਂ ਨੂੰ ਖਾਸ ਹਦਾਇਤ ਕੀਤੀ ਕਿ ਉਹ ਕਾਨੂੰਨ ਆਪਣੇ ਹੱਥ ਵਿਚ ਨਾ ਲੈਣ ਨਹੀਂ ਤਾਂ ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਲੜਕੀਆਂ ਦੀ ਪੀ.ਸੀ.ਆਰ. ਲੜਕਿਆਂ ਦੀ ਪੀ.ਸੀ.ਆਰ., ਥਾਣਾ ਮੁਖੀ ਅਤੇ ਸਮੂਹ ਪੁਲਿਸ ਪ੍ਰਸ਼ਾਸਨ ਵਲੋਂ ਅਤੇ ਸਪੀਕਰਾਂ ਰਾਹੀਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਦੇ ਵਿਚ ਹੀ ਰਹਿਣ ਬਾਹਰ ਨਾ ਨਿਕਲਿਆ ਜਾਵੇ | ਆਵਾਜਾਈ ਦੇ ਇੰਚਾਰਜ ਗੁਰਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲਗਭਗ 22 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ ਕਈ ਵਾਹਨਾਂ ਨੂੰ ਬੰਦ ਵੀ ਕੀਤਾ ਗਿਆ ਹੈ |
ਬਰੀਵਾਲਾ ਕਰਫ਼ਿਊ ਕਾਰਨ ਮੁਕੰਮਲ ਬੰਦ
ਮੰਡੀ ਬਰੀਵਾਲਾ, ਮਾਰਚ (ਨਿਰਭੋਲ ਸਿੰਘ)-ਬਰੀਵਾਲਾ ਦੇ ਬਾਜ਼ਾਰ ਕਰਫ਼ਿਊ ਕਾਰਨ ਮੁਕੰਮਲ ਬੰਦ ਰਹੇ | ਅਨਾਜ ਮੰਡੀ ਬਰੀਵਾਲਾ ਵਿਚ ਪੈਂਦੀਆਂ ਦੁਕਾਨਾਂ ਬਿਲਕੁਲ ਬੰਦ ਰਹੀਆਂ | ਬਰੀਵਾਲਾ ਦੀ ਅਨਾਜ ਮੰਡੀ ਵਿਚ ਸੰੁਨਸਾਨ ਸੀ | ਇਸ ਤੋਂ ਇਲਾਵਾ ਬਰੀਵਾਲਾ ਦੇ ਵੱਖ-ਵੱਖ ਬਾਜ਼ਾਰ ਵੀ ਬੰਦ ਰਹੇ | ਪ੍ਰਸ਼ਾਸਨ ਵਲੋਂ ਚੌਕਸੀ ਰੱਖੀ ਗਈ |
ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਕੰਟਰੋਲ ਰੂਮ ਟੈਲੀਫ਼ੋਨ ਨੰਬਰ 01633-262664,01633-241888, 01633-262512 ਵੀ ਜਾਰੀ ਕੀਤੇ ਗਏ ਹਨ | ਉਨ੍ਹਾਂ ...
ਮੰਡੀ ਬਰੀਵਾਲਾ, 24 ਮਾਰਚ (ਨਿਰਭੋਲ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਮਲ ਕਰਦਿਆਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪਿੰਡ ਖੋਖਰ ਵਿਚ ਸਮਾਜਸੇਵੀ ਗੁਰਪ੍ਰੀਤ ਸਿੰਘ ਫ਼ੌਜੀ ਸਰਪੰਚ ਖੋਖਰ ਵਲੋਂ ਸੈਨੇਟਾਈਜ਼ਰ ਸਪਰੇਅ ਕੀਤਾ ਗਿਆ | ਇਸ ਸਮੇਂ ...
ਦੋਦਾ, 24 ਮਾਰਚ (ਰਵੀਪਾਲ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਆਫ਼ਤ ਤੋਂ ਬਚਣ ਲਈ ਤਾਲਾਬੰਦੀ ਤੋਂ ਬਾਅਦ ਕਰਫ਼ਿਊ ਲਗਾਉਣ, ਫਲੈਗ ਮਾਰਚ ਕਰ ਕੇ ਲੋਕਾਂ ਨੂੰ ਇਸ ਮਹਾਂਮਾਰੀ ਦੀਆਂ ਸਾਵਧਾਨੀ ਤੋਂ ਜਾਗਰੂਕ ਕਰ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਕਈ ...
ਸਾਦਿਕ, 24 ਮਾਰਚ (ਗੁਰਭੇਜ ਸਿੰਘ ਚੌਹਾਨ)-ਪਿੰਡ ਪਠਲਾਵਾ ਦੇ ਬਲਦੇਵ ਸਿੰਘ ਐਨ.ਆਰ.ਆਈ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ ਤੋਂ ਬਾਅਦ ਇਹ ਪਤਾ ਲੱਗਣ 'ਤੇ ਕਿ ਉਹ ਵਿਅਕਤੀ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ 'ਤੇ ਵੀ ਘੁੰਮਦਾ ਰਿਹਾ ਸੀ | ਇਹ ਜਾਣਕਾਰੀ ਮਿਲਣ ਤੋਂ ਬਾਅਦ ...
ਫ਼ਰੀਦਕੋਟ, 24 ਮਾਰਚ (ਸਤੀਸ਼ ਬਾਗ਼ੀ)-ਕੋਰੋਨਾ ਵਾਇਰਸ ਨੂੰ ਹੋਰ ਫ਼ੈਲਣ ਤੋਂ ਰੋਕਣ ਦੇ ਲਈ ਪੰਜਾਬ ਸਰਕਾਰ ਵਲੋਂ 23 ਮਾਰਚ ਤੋਂ ਸਾਰੇ ਪੰਜਾਬ ਅੰਦਰ ਕਰਫ਼ਿਊ ਲਗਾਇਆ ਗਿਆ ਹੈ | ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ...
ਫ਼ਰੀਦਕੋਟ, 24 ਮਾਰਚ (ਹਰਮਿੰਦਰ ਸਿੰਘ ਮਿੰਦਾ)-ਸਥਾਨਕ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਜੇ ਤੱਕ ਫ਼ਰੀਦਕੋਟ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਪ ਾਜੀਟਿਵ ਮਰੀਜ਼ ਸਾਹਮਣੇ ਨਹੀਂ ਆਇਆ | ਉਨ੍ਹਾਂ ...
ਫ਼ਰੀਦਕੋਟ, 24 ਮਾਰਚ (ਹਰਮਿੰਦਰ ਸਿੰਘ ਮਿੰਦਾ)-ਕੋਰੋਨਾ ਮਹਾਂਮਾਰੀ ਦੇ ਫ਼ੈਲਾਅ ਨੂੰ ਰੋਕਣ ਲਈ ਜਿੱਥੇ ਸਰਕਾਰਾਂ ਸਖ਼ਤ ਫ਼ੈਸਲੇ ਲੈ ਰਹੀਆਂ ਹਨ, ਉੱਥੇ ਵਿਦੇਸ਼ੋਂ ਪਰਤੇ ਬੱਚਿਆਂ ਦੇ ਮਾਪੇ ਵੀ ਉਨ੍ਹਾਂ ਬਾਰੇ ਸਿਹਤ ਵਿਭਾਗ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਨ | ਤਾਜ਼ਾ ...
ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਅੱਜ ਕਰਫ਼ਿਊ ਦੇ ਤੀਜੇ ਦਿਨ ਫ਼ਰੀਦਕੋਟ ਜ਼ਿਲੇ੍ਹ ਅੰਦਰ ਸੁੰਨਸਾਨ ਰਹੀ | ਆਵਾਜਾਈ ਕੇਵਲ ਸਰਕਾਰੀ ਵਾਹਨਾਂ ਦੀ ਹੀ ਨਜ਼ਰ ਆਈ | ਪੁਲਿਸ ਦੀ ਸਖ਼ਤੀ ਕਾਰਨ ਲੋਕ ਘਰਾਂ ਤੋਂ ਬਾਹਰ ਨਾ ਨਿਕਲ ਸਕੇ | ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ...
ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਵਲੋਂ ਜਿੱਥੇ ਕਰਫ਼ਿਊ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ, ਲੋਕਾਂ ਦੀ ਸੁਰੱਖਿਆ ਤੋਂ ਇਲਾਵਾ ਐਸ.ਐਸ.ਪੀ ਫ਼ਰੀਦਕੋਟ ਮਨਜੀਤ ਸਿੰਘ ਢੇਸੀ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਸਦਕਾ ...
ਸਾਦਿਕ, 24 ਮਾਰਚ (ਆਰ.ਐਸ.ਧੰੁਨਾ)-ਅੱਜ ਸਵੇਰ ਸਮੇਂ ਹੋਈ ਹਲਕੀ ਬੇਮੌਸਮੀਂ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ ਕਿਉਂਕ ਹੁਣ ਖੇਤਾਂ 'ਚ ਖੜ੍ਹੀ ਕਣਕ ਦੀ ਫ਼ਸਲ ਦੀਆਂ ਬੱਲੀਆਂ ਨੇ ਰੰਗ ਵਟਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਕੁਝ ਦਿਨਾਂ ਬਾਅਦ ਹੀ ਕਣਕ ਦੀ ਕਟਾਈ ਦਾ ...
ਲੰਬੀ, 24 ਮਾਰਚ (ਮੇਵਾ ਸਿੰਘ)-ਕੋਰੋਨਾ ਵਾਇਰਸ ਦੀ ਖ਼ਤਰਨਾਕ ਬਿਮਾਰੀ ਤੋਂ ਲੋਕਾਂ ਦਾ ਬਚਾਅ ਕਰਨ ਲਈ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਲੋਂ ਜ਼ਿਲੇ੍ਹ ਅੰਦਰ ਕੱਲ੍ਹ 23 ਮਾਰਚ ਦੁਪਹਿਰ ਤੋਂ ਲਾਏ ਗਏ ਕਰਫ਼ਿਊ ...
ਕੋਟਕਪੂਰਾ, 24 ਮਾਰਚ (ਮੋਹਰ ਸਿੰਘ ਗਿੱਲ)-ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਵਾਂਦਰ ਜਟਾਣਾ ਵਿਖੇ ਸਰਪੰਚ ਜਗਜੀਤ ਸਿੰਘ ਬਬਲਾ ਅਤੇ ਪਿੰਡ ਠਾੜ੍ਹਾ ਦੇ ਸਰਪੰਚ ਲੱਖਾ ਬਰਾੜ ਦੀ ਅਗਵਾਈ ਹੇਠ ਪਿੰਡ ਦੀਆਂ ਗਲੀਆਂ ਅਤੇ ਹੋਰ ਜਨਤਕ ਥਾਵਾਂ 'ਤੇ ਸੋਡੀਅਮ ...
ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੇ ਸੇਵਾਦਾਰ ਐਡਵੋਕੇਟ ਮਹੀਪਇੰਦਰ ਸਿੰਘ ਨੇ ਕਿਹਾ ਕਿ ਇਸ ਮਹਾਂਮਾਰੀ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਪਿਛਲੇ 2 ਮਹੀਨਿਆਂ ਦੌਰਾਨ ਵਿਦੇਸ਼ਾਂ ਤੋਂ ਪਰਤੇ ...
ਜੈਤੋ, 24 ਮਾਰਚ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਏ ਗਏ ਕਰਫ਼ਿਊ ਦੇ ਚੱਲਦਿਆਂ ਗਰੀਬ ਤੇ ਜ਼ਰੂਰਤਮੰਦ ਦੀ ਮਦਦ ਲਈ ਸਥਾਨਕ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਕੁਲਬੀਰ ਸ਼ਰਮਾ ਨੇ ਆਪਣੀ ਸਾਥੀ ਪੁਲਿਸ ਮੁਲਾਜ਼ਮਾਂ ਸਮੇਤ ਗਰੀਬ ...
ਕੋਟਕਪੁਰਾ, 24 ਮਾਰਚ (ਮੋਹਰ ਸਿੰਘ ਗਿੱਲ)-ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ ਦੇ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਢਿਲਵਾਂ ਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇਸ਼-ਵਿਦੇਸ਼ 'ਚ ਫ਼ੈਲੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਅਤੇ ਲੋਕਾਂ ਦੀ ਸਿਹਤ ...
ਫ਼ਰੀਦਕੋਟ, 24 ਮਾਰਚ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਕੁਮਾਰ ਸੌਰਭ ਰਾਜ ਨੇ ਮਿਤੀ 23 ਮਾਰਚ ਨੂੰ ਲਗਾਏ ਕਰਫਿਊ ਉਪਰੰਤ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਸ਼ਹਿਰਾਂ ਵਿਚ ਪਸ਼ੂ ਪਾਲਕਾਂ ਨੂੰ ਹਰੇ ਪੱਠੇ ਅਤੇ ਫ਼ੀਡ ਵਗੈਰਾ ਆਦਿ ਦੀ ਸਪਲਾਈ ਲਈ ...
ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਰਣਜੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਦੇ ਫ਼ੈਲਣ ਦੇ ਕਾਰਨ ਸੈਨੇਟਾਈਜ਼ਰ ਨਹੀਂ ਮਿਲ ਰਹੇ, ਜਿਸ ਨੂੰ ਲੈ ਕੇ ਸਮਾਜ ਸੇਵਕ ਤੇ ਬਿਜਲੀ ਬੋਰਡ ਦੇ ਮੁਲਾਜ਼ਮ ਜੱਸਾ ਸਿੰਘ ਰਾਮਗੜ੍ਹੀਆ ਵੈੱਲਫ਼ੇਅਰ ਸੁਸਾਇਟੀ ਦੇ ਜਨਰਲ ਸਕੱਤਰ ਗੁਰਪਾਲ ...
ਮਲੋਟ, 24 ਮਾਰਚ (ਪਾਟਿਲ)-ਕੋਰੋਨਾ ਵਾਇਰਸ ਦੇ ਕਹਿਰ ਦੇ ਡਰੋਂ ਜਿਥੇ ਲੋਕ ਘਰਾਂ ਵਿਚ ਰਹਿਣ ਨੂੰ ਮਜਬੂਰ ਹੋ ਗਏ ਹਨ, ਉੱਥੇ ਵਿਦਿਆਰਥੀ ਵਰਗ ਵਿਚ ਵੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ, ਕਿਉਂਕਿ ਸਿੱਖਿਆ ਵਿਭਾਗ, ਪੰਜਾਬ ਵਲੋਂ ਵਿਦਿਆਰਥੀਆਂ ਦੀਆਂ ਬੋਰਡ ਪ੍ਰੀਖਿਆਵਾਂ ਵੀ ...
ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਰਣਜੀਤ ਸਿੰਘ ਢਿੱਲੋਂ)-ਕਰਫ਼ਿਊ ਕਾਰਨ ਬੇਸਹਾਰਾ ਪਸ਼ੂਆਂ ਦੀ ਹਾਲਤ ਵੀ ਤਰਸਯੋਗ ਹੈ ਅਤੇ ਭੁੱਖੇ ਫਿਰ ਰਹੇ ਹਨ | ਇਸ ਨੂੰ ਲੈ ਕੇ ਸ਼ਹਿਰ ਦੇ ਆੜ੍ਹਤੀਏ ਹੈਪੀ ਗਰਗ, ਬਿੱਟੂ ਗਗਨੇਜਾ, ਛਿੰਦੂ, ਅਨਿਲ ਮਿੱਤਲ, ਮਹਾਸ਼ਾ, ਗੋਰਾ ਅਤੇ ਅੰਸ਼ੂ ਆਦਿ ...
ਮਲੋਟ, 24 ਮਾਰਚ (ਗੁਰਮੀਤ ਸਿੰਘ ਮੱਕੜ)-ਕੋਰੋਨਾ ਦੀ ਮਹਾਂਮਾਰੀ ਕਾਰਨ ਲੱਗੇ ਕਰਫ਼ਿਊ ਕਾਰਨ ਜਿੱਥੇ ਆਮ ਵਿਅਕਤੀ ਪ੍ਰੇਸ਼ਾਨ ਹੈ, ਉੱਥੇ ਰੋਜ਼ਾਨਾ ਦਿਹਾੜੀ ਕਰਨ ਵਾਲੇ ਮਜ਼ਦੂਰ ਨੂੰ ਆਪਣੀ ਰੋਟੀ ਦੀ ਚਿੰਤਾ ਸਤਾ ਰਹੀ ਹੈ | ਸ਼ਹਿਰ ਵਿਚ ਲਗਭਗ ਸੈਂਕੜੇ ਦੇ ਕਰੀਬ ਸਮਾਜਸੇਵੀ ...
ਲੰਬੀ, 24 ਮਾਰਚ (ਮੇਵਾ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਅਤੇ ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵਾਂ ਨੂੰ ਨੱਥ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਾਏ ਗਏ ਕਰਫ਼ਿਊ ਨਾਲ ਜ਼ਿਲੇ੍ਹ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਵਸਦੇ ਲੋਕ ਰਾਹਤ ਮਹਿਸੂਸ ਕਰਦੇ ਹੈ ਕਿ ...
ਗਿੱਦੜਬਾਹਾ, 24 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਸਿਵਲ ਹਸਪਤਾਲ ਗਿੱਦੜਬਾਹਾ ਦੇ ਐੱਸ.ਐੱਮ.ਓ. ਪ੍ਰਦੀਪ ਸੱਚਦੇਵਾ ਨੇ ਇਲਾਕੇ ਤੇ ਪਿੰਡਾਂ ਲੋਕਾਂ ਲਈ ਸੰਦੇਸ਼ ਤੇ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਤੇ ਪ੍ਰਸ਼ਾਸ਼ਨ ਵਲੋਂ ...
ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਨੇ ਸਥਾਨਕ ਫ਼ੱਤਣਵਾਲਾ ਨਿਵਾਸ ਵਿਖੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ | ਇਸ ਮੌਕੇ ਸ਼ਹੀਦ ਭਗਤ ਸਿੰਘ ਦੀ ਤਸਵੀਰ ...
ਗਿੱਦੜਬਾਹਾ, 24 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਸਿਵਲ ਹਸਪਤਾਲ ਗਿੱਦੜਬਾਹਾ ਦੇ ਐੱਸ.ਐੱਮ.ਓ. ਪ੍ਰਦੀਪ ਸੱਚਦੇਵਾ ਨੇ ਇਲਾਕੇ ਤੇ ਪਿੰਡਾਂ ਲੋਕਾਂ ਲਈ ਸੰਦੇਸ਼ ਤੇ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਤੇ ਪ੍ਰਸ਼ਾਸ਼ਨ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX