ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲ੍ਹਾ ਹੁਸ਼ਿਆਰਪੁਰ 'ਚ ਤੀਸਰੇ ਦਿਨ ਵੀ ਕਰਫ਼ਿਊ ਦਾ ਅਸਰ ਦੇਖਣ ਨੂੰ ਮਿਲਿਆ | ਕਰਫ਼ਿਊ ਦੌਰਾਨ ਪੁਲਿਸ ਵਲੋਂ ਸਖ਼ਤੀ ਨਾਲ ਪੇਸ਼ ਆਉਂਦਿਆਂ ਮੁਕੰਮਲ ਕਰਫ਼ਿਊ ਲਾਗੂ ਕਰਵਾਇਆ ਗਿਆ | ਕਰਫ਼ਿਊ ਕਾਰਨ ਜਿਥੇ ਸ਼ਹਿਰਾਂ ਦੀਆਂ ਮੁੱਖ ਸੜਕਾਂ, ਵਾਰਡਾਂ 'ਚ ਸੰੁਨਸਾਨ ਰਹੀ, ਉਥੇ ਨਾਲ ਲੱਗਦੇ ਕਸਬਿਆਂ ਤੇ ਪਿੰਡਾਂ 'ਚ ਵੀ ਸੰਨਾਟਾ ਪਸਰਿਆ ਰਿਹਾ | ਕਰਫ਼ਿਊ ਦੌਰਾਨ ਪੁਲਿਸ ਵਲੋਂ ਸ਼ਹਿਰ 'ਚ ਵੱਖ-ਵੱਖ ਚੌਾਕਾਂ 'ਤੇ ਬੈਰੀਗੇਟ ਬਣਾ ਕੇ ਸਿਰਫ਼ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣ ਵਾਲੇ ਵਾਹਨ ਚਾਲਕਾਂ ਨੂੰ ਹੀ ਚੈੱਕ ਕਰਕੇ ਲੰਘਣ ਦਿੱਤਾ ਗਿਆ, ਜਦਕਿ ਹੋਰਨਾਂ ਵਾਹਨਾਂ ਨੂੰ ਵਾਪਸ ਭੇਜਿਆ ਗਿਆ | ਇਸ ਤੋਂ ਇਲਾਵਾ ਕਰਫ਼ਿਊ ਦੌਰਾਨ ਦੋ ਪਹੀਆ ਵਾਹਨਾਂ 'ਤੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ 'ਤੇ ਸਖ਼ਤੀ ਵਰਤਦਿਆਂ ਉਨ੍ਹਾਂ ਨੂੰ ਸਬਕ ਵੀ ਸਿਖਾਇਆ ਗਿਆ | ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਹੁਕਮਾਂ 'ਤੇ ਸ਼ਹਿਰ 'ਚ ਲਾਊਡ ਸਪੀਕਰਾਂ ਰਾਹੀਂ ਕਰਫ਼ਿਊ ਸਬੰਧੀ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ ਗਈ ਅਤੇ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਗਈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਕੀਤੀ ਜਾਵੇਗੀ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਕਰਫ਼ਿਊ ਲੋਕਾਂ ਅਤੇ ਸਮੁੱਚੇ ਸਮਾਜ ਦੀ ਭਲਾਈ ਲਈ ਲਗਾਇਆ ਗਿਆ ਹੈ | ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਰੀਜ਼ਾਂ ਅਤੇ ਲੋੜਵੰਦਾਂ ਲਈ ਦਵਾਈਆਂ ਦੀ ਸਹੂਲਤ ਘਰ 'ਚ ਪਹੁੰਚਾਉਣ ਲਈ ਦੋ ਮੈਡੀਕਲ ਸਟੋਰਾਂ ਦੇ ਨੰਬਰ ਜਾਰੀ ਕੀਤੇ ਗਏ ਸਨ | 2 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਲਈ ਸਿਰਫ਼ ਦੋ ਮੈਡੀਕਲ ਸਟੋਰ ਦਵਾਈਆਂ ਦੀ ਜ਼ਰੂਰਤ ਕਿਸ ਤਰ੍ਹਾਂ ਪੂਰੀ ਕਰ ਸਕਦੇ ਹਨ | ਇਸ ਦੇ ਨਾਲ ਹੀ ਉਕਤ ਨੰਬਰ ਪਹਿਲਾਂ ਤਾਂ ਬੰਦ ਹੀ ਆਉਂਦੇ ਰਹੇ, ਪ੍ਰੰਤੂ ਬਾਅਦ 'ਚ ਜਦੋਂ ਲੋਕਾਂ ਵਲੋਂ ਫ਼ੋਨ ਕੀਤੇ ਗਏ ਤਾਂ ਭੀੜ ਜ਼ਿਆਦਾ ਹੋਣ ਕਾਰਨ ਨੰਬਰ ਵਿਅਸਤ ਆਉਂਦੇ ਰਹੇ | ਇਸ ਸਮੱਸਿਆ ਦੇ ਚੱਲਦਿਆਂ ਬਹੁਤੇ ਮਰੀਜ਼ ਦਵਾਈ ਦੀ ਸਹੂਲਤ ਤੋਂ ਵੀ ਵਾਂਝੇ ਰਹੇ | ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਆਬਾਦੀ ਦੇ ਹਿਸਾਬ ਨਾਲ ਹੋਰ ਮੈਡੀਕਲ ਸਟੋਰ ਵੀ ਇਸ ਲਿਸਟ 'ਚ ਪਾਉਣੇ ਚਾਹੀਦੇ ਹਨ, ਤਾਂ ਜੋ ਮਰੀਜ਼ਾਂ ਨੂੰ ਦਵਾਈਆਂ ਦੀ ਸਹੂਲਤ ਆਸਾਨੀ ਨਾਲ ਮਿਲ ਸਕੇ |
ਹਰਿਆਣਾ, 25 ਮਾਰਚ (ਹਰਮੇਲ ਸਿੰਘ ਖੱਖ)-ਕਰਫ਼ਿਊ ਦੇ ਸਬੰਧ 'ਚ ਡਿਪਟੀ ਕਮਿਸ਼ਨਰ ਵਲੋਂ ਦਿੱਤੇ ਗਏ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਥਾਣਾ ਹਰਿਆਣਾ ਪੁਲਿਸ ਵਲੋਂ ਦੋ ਕਥਿਤ ਦੋਸ਼ੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ...
ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ)-ਅਣਪਛਾਤੇ ਚੋਰਾਂ ਵਲੋਂ ਏ.ਟੀ.ਐਮ. ਤੋੜ ਕੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਾਨਿਕ ਚਾਵਲਾ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਸ ...
ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ-19 (ਕੋਰੋਨਾ ਵਾਇਰਸ) ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦੀ ਸੁਰੱਖਿਆ ਲਈ ਲਗਾਏ ਗਏ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ...
ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਕੋਵਿਡ-19 (ਕੋਰੋਨਾ ਵਾਇਰਸ) ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ਵਿਚ ਲਗਾਏ ਗਏ ਕਰਫ਼ਿਊ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਘਰਾਂ ਵਿਚ ਜ਼ਰੂਰੀ ਵਸਤਾਂ ...
ਹਰਿਆਣਾ, 25 ਮਾਰਚ (ਹਰਮੇਲ ਸਿੰਘ ਖੱਖ)-ਦੁਨੀਆਂ ਭਰ ਅੰਦਰ ਵੱਡੇ ਪੱਧਰ 'ਤੇ ਫੈਲੇ ਕੋਰੋਨਾ ਵਾਇਰਸ ਦੇ ਸਬੰਧ 'ਚ ਭਾਰਤ ਅੰਦਰ 21 ਦਿਨ ਦਾ ਲਾਕ-ਡਾਊਨ ਕਰ ਦਿੱਤਾ ਗਿਆ ਹੈ, ਪਰ ਪੰਜਾਬ ਸਰਕਾਰ ਵਲੋਂ ਪਿਛਲੇ ਦੋ ਦਿਨਾ ਤੋਂ ਹੀ ਕਰਫ਼ਿਊ ਲਗਾ ਦਿੱਤਾ ਗਿਆ ਸੀ, ਜਿਸ ਨੂੰ ਪੂਰੀ ...
ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਨਤਾ ਨੂੰ ਕਰਫ਼ਿਊ ਦੌਰਾਨ ਬੇਹੱਦ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਪੁਖ਼ਤਾ ਇੰਤਜ਼ਾਮ ਕਰ ਲਏ ਗਏ ਹਨ ਅਤੇ ਇਹ ਵਸਤਾਂ ਜਿਵੇਂ ਕਰਿਆਨਾ, ਸਬਜ਼ੀਆਂ ਅਤੇ ਦਵਾਈਆਂ ਦੁਕਾਨਦਾਰਾਂ ਵਲੋਂ ...
ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਭਾਈ ਘਨ੍ਹੱਈਆ ਰਾਮ ਡੇਰਾ ਪਠਲਾਵਾ (ਨਵਾਂਸ਼ਹਿਰ) ਵਿਖੇ ਸ਼ਾਮਿਲ ਹੋ ਕੇ ਆਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਰਧਾਲੂਆਂ ਨੂੰ ਵਲੰਟੀਅਰ ਪੱਧਰ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ...
ਜਾਡਲਾ, 25 ਮਾਰਚ (ਬੱਲੀ)-ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਜਨਹਿਤ ਲਈ ਲੱਗੇ ਕਰਫ਼ਿਊ ਕਾਰਨ ਬੈਂਕ ਬੰਦ ਹੋਣ ਕਾਰਨ ਜੋ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ, ਉਸ ਲਈ ਅਸੀ ਖਿਮਾ ਦੇ ਜਾਚਕ ਹਾਂ ਪਰ ਮਨੁੱਖੀ ਜੀਵਨ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਸਰਕਾਰ ਦੇ ਫ਼ੈਸਲੇ ...
ਮੁਕੇਰੀਆਂ, 25 ਮਾਰਚ (ਰਾਮਗੜ੍ਹੀਆ)-ਮੁਕੇਰੀਆਂ ਸ਼ਹਿਰ ਅੰਦਰ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਕਰਫ਼ਿਊ ਦੇ ਕਾਰਨ ਪ੍ਰਸ਼ਾਸਨ ਲੋਕਾਂ ਨੂੰ ਘਰਾਂ ਵਿਚ ਡੱਕਣ ਵਿਚ ਭਾਵੇਂ ਸਫਲ ਹੋ ਗਿਆ ਹੈ, ਪਰੰਤੂ ਲੋਕਾਂ ਨੂੰ ਜ਼ਰੂਰੀ ਵਸਤਾਂ ਸਪਲਾਈ ਕਰਨ ਵਿਚ ਅਜੇ ਤਕ ਸਫਲ ਹੁੰਦਾ ...
ਨੌਸ਼ਹਿਰਾ ਪੱਤਣ, 25 ਮਾਰਚ (ਪੁਰੇਵਾਲ)-ਨੌਸ਼ਹਿਰਾ ਪੱਤਣ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਕੋਰੋਨਾ ਦੀ ਦਹਿਸ਼ਤ ਦੇ ਸਾਏ ਵਿਚ ਵਿਚਰਦਿਆਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਿੰਡਾਂ ਨੂੰ ਸੈਨੇਟਾਈਜ਼ ਕੀਤਾ ਜਾਵੇ ਅਤੇ ਨਾਲ ਹੀ ਪਿੰਡਾਂ ਵਿਚ ਦਵਾਈ ਭੇਜੀ ਜਾਵੇ, ...
ਟਾਂਡਾ ਉੜਮੁੜ, 25 ਮਾਰਚ (ਭਗਵਾਨ ਸਿੰਘ ਸੈਣੀ)-ਟਾਂਡਾ ਪੁਲਿਸ ਵਲੋਂ ਇਕ ਵਿਅਕਤੀ ਕੋਲੋਂ ਚੂਰਾ ਪੋਸਤ ਬਰਾਮਦ ਕਰ ਕੇ ਉਸ ਿਖ਼ਲਾਫ਼ ਮਾਮਲਾ ਦਰਜ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਏ.ਐੱਸ.ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਵਲੋਂ ਗਸ਼ਤ ...
ਮੁਕੇਰੀਆਂ, 25 ਮਾਰਚ (ਰਾਮਗੜ੍ਹੀਆ)- ਸਰਬਪਿਤਰੀ ਮੁਕਤੀ ਏਵਮ ਮਾਨਵ ਕਲਿਆਨ ਸੰਸਥਾ ਦੇ ਸੰਸਥਾਪਕ ਕੁਮਾਰ ਪੇਂਟਰ ਵਲੋਂ ਬੀਤੇ ਦਿਨੀਂ ਪਾਵਰ ਹਾਊਸ ਨਬੰਰ ਤਿੰਨ ਤੋਂ ਮਿਲੀ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਦਾ ਹਿੰਦੂ ਰਿਤੀ ਰਿਵਾਜਾਂ ਦੇ ਨਾਲ ਮੁਕੇਰੀਆਂ ਵਿਖੇ ਅੰਤਿਮ ...
ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪ੍ਰਮੁੱਖ ਸਕੱਤਰ ਸੈਰ ਸਪਾਟਾ ਅਤੇ ਸੰਸਕ੍ਰਿਤੀ ਵਿਭਾਗ ਹੁਸਨ ਲਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਹਲਾਤ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ...
ਅੱਡਾ ਸਰਾਂ, 25 ਮਾਰਚ (ਹਰਜਿੰਦਰ ਸਿੰਘ ਮਸੀਤੀ)- ਸਿਵਲ ਸਰਜਨ ਹੁਸ਼ਿਆਰਪੁਰ ਡਾ: ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ.ਐਮ.ਓ. ਟਾਂਡਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਿਹਤ ਮਹਿਕਮਾ ਟਾਂਡਾ ਦੀ ਟੀਮ ਨੇ ਅੱਡਾ ਸਰਾਂ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਜਾ ...
ਬੁੱਲ੍ਹੋਵਾਲ, 25 ਮਾਰਚ (ਜਸਵੰਤ ਸਿੰਘ, ਰਵਿੰਦਰਪਾਲ ਸਿੰਘ)-ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਬੁੱਲ੍ਹੋਵਾਲ ਦੇ ਆਸ-ਪਾਸ ਇਲਾਕੇ ਅੱਜ ਵੀ ਪੂਰੀ ਤਰ੍ਹਾਂ ਨਾਲ ਬੰਦ ਰਹੇ | ਇਸ ਬੰਦ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ...
ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ)- ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਫੈਲੇ ਕੋਰੋਨਾ ਵਾਇਰਸ ਅਤੇ ਗੰਦਗੀ ਨਾਲ ਭਰੀਆਂ ਨਾਲੀਆਂ ਵਿਚ ਤੇ ਗਲੀਆਂ ਵਿਚ ਫਿਨਾਇਲ ਦੀ ਸਪਰੇਅ ਕਰਵਾਈ ਅਤੇ ਲੋਕਾਂ ਨੂੰ ਅਪਣੇ-ਅਪਣੇ ਘਰਾਂ ਵਿਚ ਰਹਿਣ ਦੀ ...
ਸੈਲਾ ਖ਼ੁਰਦ, 25 ਮਾਰਚ (ਹਰਵਿੰਦਰ ਸਿੰਘ ਬੰਗਾ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਥਾਨਕ ਕੁਆਂਟਮ ਪੇਪਰ ਮਿੱਲ ਪ੍ਰਬੰਧਕਾਂ ਵਲੋਂ ਮਿੱਲ ਨੂੰ ਪੂਰਨ ਤੌਰ 'ਤੇ ਬੰਦ ਕਰਨ ਦਾ ਲਿਆ ਗਿਆ ਫ਼ੈਸਲਾ ਲੋਕ ਭਲਾਈ ਅਤੇ ਸ਼ਲਾਘਾਯੋਗ ਹੈ | ਜ਼ਿਕਰਯੋਗ ਹੈ ਕਿ ਦੋ ਦਹਾਕੇ ਪਹਿਲਾਂ ਇਸ ...
ਕੋਟਫ਼ਤੂਹੀ, 25 ਮਾਰਚ (ਅਟਵਾਲ)- ਅੱਡਾ ਕੋਟਫ਼ਤੂਹੀ ਤੇ ਆਸ-ਪਾਸ ਦੇ ਪਿੰਡਾਂ 'ਚ ਕਰਫ਼ਿਊ ਤੋਂ ਅੱਜ ਚੌਥੇ ਦਿਨ ਸਾਰੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ | ਚੁਰਾਹੇ ਵਾਲੇ ਪੁਲਿਸ ਨਾਕੇ ਉੱਪਰ ਏ.ਐੱਸ.ਆਈ. ਗੁਰਜਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਸਾਰਾ ਦਿਨ ਬਿਨਾਂ ...
ਸੈਲਾ ਖ਼ੁਰਦ, 25 ਮਾਰਚ (ਹਰਵਿੰਦਰ ਸਿੰਘ ਬੰਗਾ)- ਪਿੰਡ ਡਾਨਸੀਵਾਲ ਦੀ ਪੰਚਾਇਤ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵਲੋਂ ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਲੈਂਦਿਆਂ ਸਮੁੱਚੇ ਪਿੰਡ ਵਿਚ ਰੋਗਾਣੂ ਮੁਕਤ ਸਪਰੇਅ ਕੀਤੀ ਗਈ | ਇਸ ਮੌਕੇ ਨੰਬਰਦਾਰ ਕੁਲਵੀਰ ਸਿੰਘ ਅਤੇ ...
ਕੋਟਫ਼ਤੂਹੀ, 25 ਮਾਰਚ (ਅਟਵਾਲ)- ਪਿੰਡ ਖੈਰੜ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਵੇਖਦੇ ਹੋਏ ਪਿੰਡ ਦੀ ਨੌਜਵਾਨ ਸਭਾ ਵਲੋਂ ਪਹਿਲ ਕਦਮੀ ਕਰਦੇ ਹੋਏ ਸਾਰੇ ਪਿੰਡ ਦੀਆਂ ਗਲੀਆਂ-ਨਾਲੀਆਂ ਵਿਚ ਦਵਾਈ ਦਾ ਛਿੜਕਾਅ ਕੀਤਾ ਗਿਆ | ਇਸ ਮੌਕੇ ਪ੍ਰਧਾਨ ਹਰਪਿੰਦਰ ਸਿੰਘ ...
ਦਸੂਹਾ, 25 ਮਾਰਚ (ਭੁੱਲਰ)- ਕੋਰੋਨਾ ਵਾਇਰਸ ਨੇ ਜਿਥੇ ਵਿਸ਼ਵ ਭਰ ਵਿਚ ਕਹਿਰ ਮਚਾ ਰੱਖਿਆ ਹੋਇਆ ਹੈ ਉਥੇ ਹੀ ਇਸ ਮਹਾਾਮਾਰੀ ਨਾਲ ਨਿਪਟਣ ਲਈ ਸਿਹਤ ਵਿਭਾਗ ਦੇ ਡਾਕਟਰ ਤੇ ਸਟਾਫ਼ ਵੀ ਆਪਣੀ ਜਾਨ ਜੋਖਮ ਵਿਚ ਪਾ ਕੇ ਮਰੀਜ਼ਾਾ ਦੀ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੇ ਹਨ¢ ਸਿਵਲ ...
ਔੜ, 25 ਮਾਰਚ (ਜਰਨੈਲ ਸਿੰਘ ਖ਼ੁਰਦ)- ਸ਼ੇਰੇ-ਏ-ਪੰਜਾਬ ਸਪੋਰਟਸ ਐਾਡ ਵੈੱਲਫੇਅਰ ਕਲੱਬ, ਗਰਾਮ ਪੰਚਾਇਤ ਅਤੇ ਪ੍ਰਵਾਸੀ ਵੀਰ ਪਿੰਡ ਗੜੀ ਭਾਰਟੀ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਦੇ ਬਚਾਓ ਲਈ ਸਾਰੇ ਪਿੰਡ 'ਚ ਅਤੇ ਪਿੰਡ ਤੋਂ ਬਾਹਰ ਰਹਿੰਦੇ ਝੁੱਗੀਆਂ ਝੌਾਪੜੀਆਂ ਨੂੰ ...
ਹਾਜੀਪੁਰ, 25 ਮਾਰਚ (ਜੋਗਿੰਦਰ ਸਿੰਘ)-ਕੋਰੋਨਾ ਵਾਇਰਸ ਇਕ ਭਿਆਨਕ ਬਿਮਾਰੀ ਹੈ | ਇਸ ਦੀ ਚੇਨ ਨੂੰ ਤੋੜਨ ਵਾਸਤੇ ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਵਿਚ ਕਰਫ਼ਿਊ ਲਗਾ ਦਿੱਤਾ ਗਿਆ ਹੈ | ਲੋਕਾਂ ਨੂੰ ਆਪਣੇ ਘਰਾਂ 'ਚ ਰਹਿਣ ਦੀ ਲੋੜ ਹੈ | ਕੋਈ ਵੀ ਵਿਅਕਤੀ ਬਿਨਾਂ ਕਿਸੇ ਕੰਮ ...
ਨੌਸ਼ਹਿਰਾ ਪੱਤਣ, 25 ਮਾਰਚ (ਪੁਰੇਵਾਲ)-ਕੋਰੋਨਾ ਵਾਇਰਸ ਨੂੰ ਲੈ ਕੇ ਜਿਥੇ ਜਨ-ਜੀਵਨ ਪ੍ਰਭਾਵਿਤ ਹੋ ਗਿਆ , ਉਥੇ ਸਰਕਾਰ ਨੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਲੋਕਾਂ ਨੂੰ ਖਾਣ ਪੀਣ ਦਾ ਸਾਮਾਨ ਘਰਾਂ ਤੱਕ ਪਹੁੰਚਾਉਣ ਲਈ ਹਰ ਹੀਲਾ ਵਸੀਲਾ ਅਪਣਾ ਲਿਆ ਹੈ ਤੇ ਉਸ ਦੇ ...
ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਨੂੰ 'ਹੋਮ ਡਿਲਿਵਰੀ' ਰਾਹੀਂ ਜ਼ਰੂਰੀ ਵਸਤਾਂ ਤੇ ਦਵਾਈਆਂ ਮੁਹੱਈਆ ...
ਹੁਸ਼ਿਆਪੁਰ, 25 ਮਾਰਚ (ਬਲਜਿੰਦਰਪਾਲ ਸਿੰਘ)- ਥਾਣਾ ਮਾਡਲ ਟਾਉਨ ਦੀ ਪੁਲਿਸ ਨੇ ਸੇਵਾਮੁਕਤ ਡੀ.ਐਸ.ਪੀ. ਦੇ ਲੜਕੇ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਕਥਿਤ ਤੌਰ 'ਤੇ 34 ਲੱਖ ਤੇ 15 ਹਜ਼ਾਰ ਅਮਰੀਕੀ ਡਾਲਰ ਦੀ ਠੱਗੀ ਕਰਨ ਦੇ ਮਾਮਲੇ 'ਚ ਔਰਤ ਸਮੇਤ 2 ਨੂੰ ਨਾਮਜ਼ਦ ਕਰਕੇ ...
ਹੁਸ਼ਿਆਰਪੁਰ, 25 ਮਾਰਚ (ਹਰਪ੍ਰੀਤ ਕੌਰ)-ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਲੋਕ ਘਰਾਂ 'ਚ ਤਾਂ ਬੰਦ ਹੋ ਗਏ ਹਨ, ਪਰ ਰੋਜ਼ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਵੱਡਾ ਸਵਾਲ ਬਣ ਗਿਆ ਹੈ | ਪ੍ਰਸ਼ਾਸਨ ਵਲੋਂ ਅਜੇ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਸਕਿਆ | ...
ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ)-ਵਿਸ਼ਵ-ਵਿਆਪੀ ਕੋਰੋਨਾ ਮਹਾਂਮਾਰੀ ਤੋਂ ਦੇਸ਼ ਵਾਸੀਆਂ ਦੇ ਬਚਾਅ ਲਈ ਬਹਾਦਰੀ ਨਾਲ ਸੇਵਾ ਨਿਭਾਅ ਰਹੇ ਸਿਹਤ ਵਿਭਾਗ ਦੇ ਅਮਲੇ ਅਤੇ ਸਫ਼ਾਈ ਕਾਮਿਆਂ ਦੇ ਜਜ਼ਬੇ ਅਤੇ ਸੇਵਾ ਭਾਨਾ ਦੀ ਪ੍ਰਸੰਸਾ ਕਰਦਿਆਂ ਪੰਜਾਬ ਦੇ ...
ਨੌਸ਼ਹਿਰਾ ਪੱਤਣ, 25 ਮਾਰਚ (ਪੁਰੇਵਾਲ)-ਕੋਰੋਨਾ ਦੀ ਦਹਿਸ਼ਤ ਨਾਲ ਹਰ ਵਰਗ ਦਹਿਲ ਗਿਆ ਹੈ ਅਤੇ ਹਰ ਇਨਸਾਨ ਆਪਣੀ ਜ਼ਿੰਦਗੀ ਨੂੰ ਪਹਿਲ ਦੇ ਰਿਹਾ ਹੈ | ਇਸ ਦੇ ਚੱਲਦਿਆਂ ਜਿਥੇ ਮਜ਼ਦੂਰਾਂ ਨੇ ਗੰਨੇ ਦੀ ਕਟਾਈ ਬੰਦ ਕਰ ਦਿੱਤੀ ਸੀ, ਉਥੇ ਸ਼ੂਗਰ ਮਿੱਲ ਮੁਕੇਰੀਆਂ ਵੀ ਅੱਜ ...
ਟਾਾਡਾ ਉੜਮੁੜ, 25ਮਾਰਚ (ਦੀਪਕ ਬਹਿਲ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਜਨਰਲ ਸਕੱਤਰ ਪੰਜਾਬ ਜਸਬੀਰ ਸਿੰਘ ਰਾਜਾ ਨੇ ਕੋਰੋਨਾ ਵਾਇਰਸ ਤੋਂ ਆਮ ਲੋਕਾਾ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਟਾਾਡਾ ਦੇ ਵਾਰਡ ਨੰਬਰ-1 ਦੇ ਮੁਹੱਲਾ ਗੋਬਿੰਦ ਨਗਰ ਦਾਰਾਪੁਰ ਬਾਈਪਾਸ ਤੇ ...
ਹੁਸ਼ਿਆਰਪੁਰ, 25 ਮਾਰਚ (ਨਰਿੰਦਰ ਸਿੰਘ ਬੱਡਲਾ)-ਪੰਜਾਬ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਵੱਧ ਰਹੀ ਗਿਣਤੀ ਚਿੰਤਾਜਨਕ ਹੈ, ਪ੍ਰੰਤੂ ਜੋ ਲੋਕ ਪਹਿਲਾਂ ਹੀ ਇਸ ਵਾਇਰਸ ਦੀ ਗਿ੍ਫਤ ਵਿਚ ਆ ਚੁੱਕੇ ਹਨ, ਉਨ੍ਹਾਂ ਦੀ ਪਹਿਚਾਣ ਹੋ ਰਹੀ ਹੈ, ਪਰ ਜੋ ਲੋਕ ਇਸ ਵਾਇਰਸ ਦੇ ਪ੍ਰਭਾਵ ...
ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ)-ਘਰ 'ਚੋਂ ਕੀਮਤੀ ਸਾਮਾਨ ਚੋਰੀ ਕਰਨ ਵਾਲੇ ਕਥਿਤ ਦੋਸ਼ੀ ਨੂੰ ਥਾਣਾ ਮਾਡਲ ਟਾਊਨ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮੁਹੱਲਾ ਭਗਤ ਨਗਰ ਦੇ ਵਾਸੀ ਮੁਨੀਸ਼ ਚਾਵਲਾ ਨੇ ਪੁਲਿਸ ਕੋਲ ਦਰਜ ਕਰਵਾਈ ...
ਗੜ੍ਹਸ਼ੰਕਰ, 25 ਮਾਰਚ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਮੋਰਾਂਵਾਲੀ ਦੇ ਇਕ ਵਿਅਕਤੀ 'ਤੇ ਕਰਫਿਊ ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਹੈ | ਪੁਲਿਸ ਪਾਰਟੀ ਦੀ ਗਸ਼ਤ ਦੌਰਾਨ ਪਿੰਡ ਮੋਰਾਂਵਾਲੀ ਵਿਖੇ ਪੁਲਿਸ ਨੂੰ ਦੇਖਕੇ ਕਰਿਆਨੇ ਦੀ ਦੁਕਾਨ ਦਾ ਸ਼ਟਰ ਬੰਦ ਕਰ ਰਹੇ ...
ਹੁਸ਼ਿਆਰਪੁਰ, 25 ਮਾਰਚ (ਨਰਿੰਦਰ ਸਿੰਘ ਬੱਡਲਾ)- 21 ਦਿਨ ਲਈ ਪੂਰਨ ਬੰਦ ਸਫਲ ਬਣੇ ਇਸ ਲਈ ਸਾਨੂੰ ਸਾਰਿਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ | ਇਹ ਵਿਚਾਰ ਭਾਜਪਾ ਕੋਟਫਤੂਹੀ ਮੰਡਲ ਦੇ ਪ੍ਰਧਾਨ ਤਰੁਣ ਅਰੋੜਾ ਨੇ ਗੱਲਬਾਤ ਰਾਹੀਂ ...
ਗੜ੍ਹਦੀਵਾਲਾ 25 ਮਾਰਚ (ਚੱਗਰ)- ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈੱਲਫੇਅਰ ਸੋਸਾਇਟੀ ਗੜ੍ਹਦੀਵਾਲਾ ਵੱਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਪਿੰਡ ਬਾਹਗਾ, ਜੀਆ ਸਹੋਤਾ, ਗਾਲੋਵਾਲ, ਸਰਿਆਲਾ, ਕੁਲੀਆਂ, ਥੇਂਦਾ, ਚਿਪੜਾ, ਤਲਵੰਡੀ ਜੱਟਾਂ ਆਦਿ ਵਿਚ ਫੌਗਿੰਗ ਕੀਤੀ ਗਈ | ...
ਦਸੂਹਾ, 25 ਮਾਰਚ (ਭੁੱਲਰ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਲੈ ਕੇ ਵਾਹਿਗੁਰੂ ਆਸਰਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਪ੍ਰਸਿੱਧ ਕਥਾ ਵਾਚਕ ਜਸਵਿੰਦਰ ਸਿੰਘ ਭੂਸ਼ਾਾ ਵਲੋਂ ਦਸੂਹਾ ਵਿਖੇ ਝੁੱਗੀਆਾ ਝੌਾਪੜੀਆਾ 'ਚ ਗਰੀਬ ਲੋਕਾਾ ਨੂੰ ੋਕਰੋਨਾ ਵਾਇਰਸ ਸਬੰਧੀ ...
ਐਮਾਂ ਮਾਂਗਟ, 25 ਮਾਰਚ (ਗੁਰਾਇਆ)-ਸੰਤ ਗੁਵਰਧਨ ਸਿੰਘ (ਸਹਾਦਰੇ ਵਾਲਿਆ) ਦੇ ਤਪ ਅਸਥਾਨ 'ਤੇ 66ਵੀਂ ਸਾਲਾਨਾ ਬਰਸੀ ਤੇ ਮਹਾਨ ਕੀਰਤਨ ਦਰਬਾਰ 5 ਅਪ੍ਰੈਲ ਨੂੰ ਪਿੰਡ ਮਹਿੰਦੀਪੁਰ ਵਿਖੇ ਕਰਵਾਇਆ ਜਾ ਰਿਹਾ ਸੀ, ਜੋ ਕਿ ਕੋਰੋਨਾ ਵਾਇਰਸ ਕਾਰਨ ਰੱਦ ਕਰ ਦਿੱਤਾ ਗਿਆ ਹੈ | ਇਸ ਸਬੰਧੀ ...
ਮੁਕੇਰੀਆਂ, 25 ਮਾਰਚ (ਸਰਵਜੀਤ ਸਿੰਘ)- ਕੋਰੋਨਾ ਵਾਇਰਸ ਨੂੰ ਰੋਕਣ ਲਈ ਜਿਥੇ ਕੇਂਦਰ ਤੇ ਸੂਬਾ ਸਰਕਾਰਾਂ ਪੂਰੀ ਵਾਹ ਲਗਾ ਰਹੀਆਂ ਹਨ | ਉਥੇ ਕੁੱਝ ਸਮਾਜ ਸੇਵੀ ਲੋਕ ਵੀ ਪ੍ਰਸ਼ਾਸ਼ਨ ਦੀ ਮਦਦ ਲਈ ਅੱਗੇ ਆ ਰਹੇ ਹਨ | ਇਸੇ ਸਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ...
ਗੜ੍ਹਦੀਵਾਲਾ, 25 ਮਾਰਚ (ਚੱਗਰ)- ਪਿੰਡ ਥੇਂਦਾ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਇਆ ਗਿਆ ਛੱਪੜ ਪਿਛਲੇ ਕਈ ਸਾਲਾ ਤੋਂ ਲੋਕਾਂ ਲਈ ਸਿਰਦਰਦੀ ਦਾ ਕਾਰਣ ਬਣਿਆ ਹੋਇਆ ਹੈ | ਕਿਉਂਕਿ ਇਸ ਛੱਪੜ ਦਾ ਪਾਣੀ ਓਵਰਫਲੋ ਹੋ ਕੇ ਕਿਸਾਨਾ ਦੇ ਖੇਤਾਂ'ਚ ਪੈ ਕੇ ਉਨ੍ਹਾਂ ਦੀਆਂ ...
ਗੜ੍ਹਦੀਵਾਲਾ, 25 ਮਾਰਚ (ਚੱਗਰ)- ਗੜ੍ਹਦੀਵਾਲਾ ਪੁਲਿਸ ਵਲੋਂ ਸਰਕਾਰੀ ਹੁਕਮਾਂ ਦੀ ਪਾਲਨਾ ਨਾ ਕਰਨ ਦੀ ਸੂਰਤ ਵਿਚ ਇਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫ਼ਸਰ ਇੰਸ. ਬਲਵਿੰਦਰ ਸਿੰਘ ਭੁੱਲਰ ...
ਗੜ੍ਹਸ਼ੰਕਰ, 25 ਮਾਰਚ (ਧਾਲੀਵਾਲ)- ਕੋਰੋਨਾ ਵਾਇਰਸ ਕਾਰਨ ਸੂਬੇ ਵਿਚ ਲਗਾਏ ਗਏ ਕਰਫਿਊ ਦੇ ਤੀਜੇ ਦਿਨ ਪੁਲਿਸ ਪ੍ਰਸ਼ਾਸਨ ਦੀ ਸਖ਼ਤੀ ਕਾਰਨ ਗੜ੍ਹਸ਼ੰਕਰ ਸ਼ਹਿਰ 'ਚ ਕਰਫਿਊ ਦਾ ਪੂਰਾ ਅਸਰ ਵੇਖਣ ਨੂੰ ਮਿਲਿਆ | ਸ਼ਹਿਰ ਦੇ ਬੰਗਾ ਚੌਾਕ 'ਚ ਡੀ.ਐਸ.ਪੀ. ਸਤੀਸ਼ ਕੁਮਾਰ ਦੀ ...
ਉਸਮਾਨਪੁਰ, 25 ਮਾਰਚ (ਸੰਦੀਪ ਮਝੂਰ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੂਰੇ ਦੇਸ਼ ਨੂੰ 21 ਦਿਨਾਂ ਤੱਕ ਲੌਕ ਡਾਊਨ ਕਰਨ ਦੇ ਐਲਾਨ ਦੇ ਬਾਅਦ ਉਸਮਾਨਪੁਰ ਅਤੇ ਆਸ-ਪਾਸ ਦੇ ਪਿੰਡਾਂ 'ਚ ਪੂਰੀ ਤਰ੍ਹਾਂ ਨਾਲ ਸੁੰਨਸਾਨ ਛਾਈ ਹੋਈ ਹੈ | ...
ਮਜਾਰੀ/ਸਾਹਿਬਾ, 25 ਮਾਰਚ (ਨਿਰਮਲਜੀਤ ਸਿੰਘ ਚਾਹਲ)- ਕਸਬਾ ਮਜਾਰੀ ਵਿਖੇ ਲੰਬੇ ਸਮੇਂ ਤੋਂ ਰਹਿ ਰਹੇ ਗੱਡੀਆਂ ਵਾਲੇ ਕਬੀਲੇ ਦੇ ਲੋਕਾਂ ਦੀ ਮੁਸ਼ਕਿਲ ਨੂੰ ਦੇਖਦਿਆਂ ਇੱਥੋਂ ਦੇ ਨੌਜਵਾਨਾਂ ਨੇ ਖਾਣ-ਪੀਣ ਦਾ ਸਾਮਾਨ ਵੰਡਣ ਦਾ ਵੱਡਾ ਉਪਰਾਲਾ ਕੀਤਾ ਹੈ | ਸਮਾਜ ਸੇਵੀ ...
ਊਨਾ, 25 ਮਾਰਚ(ਹਰਪਾਲ ਸਿੰਘ ਕੋਟਲਾ/ ਗੁਰਪ੍ਰੀਤ ਸਿੰਘ ਸੇਠੀ ) - ਡਿਪਟੀ ਕਮਿਸ਼ਨਰ ਊਨਾ ਸੰਦੀਪ ਕੁਮਾਰ ਨੇ ਜ਼ਿਲ੍ਹੇ 'ਚ ਲਾਗੂ ਕਰਫਿਊ ਦੌਰਾਨ ਢਿਲ ਦੇਣ ਦੇ ਨਿਰਦੇਸ਼ ਦਿੱਤੇ ਹਨ ¢ ਆਪਣੇ ਹੁਕਮਾਂ ਵਿਚ ਡੀ.ਸੀ ਨੇ ਕਿਹਾ ਹੈ ਕਿ ਜ਼ਰੂਰੀ ਵਸਤਾਂ ਜਿਵੇਂ ਕਿ ਸਬਜੀ, ਦੁੱਧ, ...
ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਅੰਦਰ ਚੱਲ ਰਹੇ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਟੈਕਨਾਲੋਜੀ ਹੁਸ਼ਿਆਰਪੁਰ ਦਾ ਬੀ.ਐਸ.ਸੀ. (ਆਈ.ਟੀ.) ਦੇ ਪਹਿਲੇ ਸਮੈਸਟਰ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ | ...
ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਮਰਾ ਨੰਬਰ-204, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 24 ਘੰਟੇ ਕੰਮ ਕਰਨ ਲਈ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ ਅਤੇ ਇਸ ਕੰਟਰੋਲ ਰੂਮ ਲਈ ...
ਹੁਸ਼ਿਆਰਪੁਰ, 25 ਮਾਰਚ (ਹਰਪ੍ਰੀਤ ਕੌਰ)-ਕੋਰੋਨਾ ਵਾਇਰਸ ਬਾਰੇ ਸੋਸ਼ਲ ਮੀਡੀਆ 'ਤੇ ਦਹਿਸ਼ਤ ਪੈਦਾ ਕਰਨ ਵਾਲਾ ਵੀਡੀਓ ਵਾਇਰਲ ਕਰਨ ਦੇ ਦੋਸ਼ 'ਚ ਸਿਟੀ ਪੁਲਿਸ ਨੇ ਪੰਕਜ ਚੌਧਰੀ ਵਾਸੀ ਹੁਸ਼ਿਆਰਪੁਰ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਸਿਟੀ ਦੇ ਐਸਆਈ ਗੁਰਵਿੰਦਰ ਸਿੰਘ ...
ਪੋਜੇਵਾਲ ਸਰਾਂ, 25 ਮਾਰਚ (ਨਵਾਂਗਰਾਈਾ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਨੇ ਲੋਕਾਂ ਦੀ ਸੁਰੱਖਿਆ ਲਈ ਕਰਫ਼ਿਊ ਲਗਾਉਣ ਦਾ ਜੋ ਫ਼ੈਸਲਾ ਲਿਆ ਹੈ, ਦੇ ਤੀਜੇ ਦਿਨ ਵੀ ਅੱਜ ਇਸ ਇਲਾਕੇ ਵਿਚ ਇਕਾ ਦੁੱਕਾ ਲੋਕਾਂ ਨੂੰ ਛੱਡ ਕੇ ਸਰਕਾਰ ਦੇ ਇਸ ਫ਼ੈਸਲੇ ਦਾ ਪੂਰਾ ...
ਬੰਗਾ, 25 ਮਾਰਚ (ਜਸਬੀਰ ਸਿੰਘ ਨੂਰਪੁਰ)- ਕੋਰੋਨਾ ਵਾਇਰਸ ਕਾਰਨ ਲੋਕਾਂ ਦੇ ਪ੍ਰਭਾਵਿਤ ਹੋਣ ਤੋ ਰੋਕਣ ਲਈ ਕੇਂਦਰ ਸਰਕਾਰ ਵਲੋਂ ਦਿੱਤੇ ਕਰਫਿਊ ਦੇ ਸੱਦੇ 'ਤੇ ਬੰਗਾ ਸ਼ਹਿਰ 'ਚ ਪੂਰੀ ਤਰ੍ਹਾਂ ਸੁੰਨਸਾਨ ਛਾਈ ਰਹੀ | ਬੰਗਾ ਦੇ ਬਾਜ਼ਾਰ ਅਜ਼ਾਦ ਚੌਾਕ, ਰੇਲਵੇ ਰੋਡ, ਬੱਸ ...
ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ)-ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਨੂੰ ਸਭ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਉਸ ਜਗ੍ਹਾ ਜਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ, ਜਿੱਥੇ ਜ਼ਿਆਦਾ ਲੋਕ ਇਕੱਠੇ ਹੋਏ ਹੋਣ | ਇਹ ਪ੍ਰਗਟਾਵਾ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ...
ਟੱਪਰੀਆਂ ਖ਼ੁਰਦ, 25 ਮਾਰਚ (ਸ਼ਾਮ ਸੁੰਦਰ ਮੀਲੂ)-ਕੋਰੋਨਾ ਦੀ ਮਹਾਂਮਾਰੀ ਤੋਂ ਪਿੰਡ ਵਾਸੀਆਂ ਦੇ ਬਚਾਓ ਲਈ ਪ੍ਰਯਾਸ ਟੀਮ ਕਟਵਾਰਾ ਕਲਾਂ ਦੇ ਨੌਜਵਾਨਾਂ ਵਲੋਂ ਪਿੰਡ ਦੀਆਂ ਗਲੀਆਂ-ਨਾਲੀਆਂ, ਆਲੇ-ਦੁਆਲੇ ਦੀਆਂ ਫਿਰਨੀਆਂ 'ਚ ਛਿੜਕਾਅ ਕੀਤਾ ਗਿਆ | ਪ੍ਰਯਾਸ ਟੀਮ ਦੇ ...
ਨਵਾਂਸ਼ਹਿਰ, 25 ਮਾਰਚ (ਹਰਵਿੰਦਰ ਸਿੰਘ)- ਬੀਤੇ 3 ਦਿਨਾਂ ਤੋਂ ਸਬਜ਼ੀਆਂ, ਦੁੱਧ, ਕਰਿਆਨਾ ਅਤੇ ਦਵਾਈਆਂ ਨਾ ਮਿਲਣ ਕਾਰਨ, ਸ਼ਹਿਰ ਵਾਸੀਆਂ ਵਲੋਂ ਵਾਰ-ਵਾਰ ਨਗਰ ਕੌਾਸਲ ਪ੍ਰਧਾਨ ਲਲਿਤ ਮੋਹਨ ਪਾਠਕ ਨਾਲ ਸੰਪਰਕ ਕੀਤਾ ਜਾ ਰਿਹਾ ਸੀ, ਜਿਸ 'ਤੇ ਅੱਜ ਸਵੇਰੇ ਕਰੀਬ 10 ਕੁ ਵਜੇ ...
ਜਾਡਲਾ, 25 ਮਾਰਚ (ਬਲਦੇਵ ਸਿੰਘ ਬੱਲੀ)- ਕੁਝ ਲੋਕ ਵਹਿਮ ਜਾਂ ਅਗਿਆਨਤਾ ਕਾਰਨ ਕੋਰੋਨਾ ਵਾਇਰਸ ਦੇ ਸਹਿਮ ਕਰਕੇ ਅਖ਼ਬਾਰ ਪੜ੍ਹਨ ਤੋਂ ਇਨਕਾਰੀ ਹੋਣ ਦੀ ਗੱਲ ਕਰ ਲੋਕ ਸਮਝਦੇ ਹਨ ਕਿ ਕੋਰੋਨਾ ਵਾਇਰਸ ਅਖ਼ਬਾਰ ਨਾਲ ਉਨ੍ਹਾਂ ਤੱਕ ਆ ਸਕਦਾ ਹੈ | ਜਦਕਿ ਇਹ ਸੱਚਾਈ ਅਤੇ ਅਸਲੀਅਤ ...
ਨਵਾਂਸ਼ਹਿਰ, 25 ਮਾਰਚ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਏ ਗਏ ਕਰਫ਼ਿਊ ਤੋਂ ਲੋਕਾਂ ਦੀਆਂ ਆਮ ਲੋੜਾਂ ਪ੍ਰਭਾਵਿਤ ਨਾ ਹੋਣ ਦੇਣ ਨੂੰ ਯਕੀਨੀ ਬਣਾਉਣ ਲਈ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਵਾਈਆਂ, ਘਰੇਲੂ ...
ਮੁਕੇਰੀਆਂ, 25 ਮਾਰਚ (ਸਰਵਜੀਤ ਸਿੰਘ)- ਇਕ ਵਾਇਰਲ ਹੋ ਰਹੀ ਵੀਡਿਓ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਨਿਊਜ ਪੇਪਰ ਏਜੰਟ ਪ੍ਰਦੀਪ ਰੱਤੂ ਨੇ ਕਿਹਾ ਕਿ ਲੋਕ ਇਹੋ ਜਿਹੀਆਂ ਅਫਵਾਹਾਂ 'ਤੇ ਯਕੀਨ ਨਾ ਕਰਨ ਕਿਉਂਕਿ ਇਨ੍ਹਾਂ ਵਿਚ ਕੋਈ ਸਚਾਈ ਨਹੀਂ ਹੈ | ਉਨ੍ਹਾਂ ਕਿਹਾ ਕਿ ਅਖਬਾਰ ...
ਤਲਵਾੜਾ, 25 ਮਾਰਚ (ਵਿਸ਼ੇਸ਼ ਪ੍ਰਤੀਨਿਧ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਅੱਜ ਨਗਰ ਪੰਚਾਇਤ ਤਲਵਾੜਾ ਦੇ ਮੈਂਬਰ ਵਿਕਾਸ ਗੋਗਾ ਨੇ ਆਪਣੇ ਵਾਰਡ 'ਚ ਘਰ-ਘਰ ਜਾ ਕੇ ਲੋਕਾਾ ਨੂੰ ਜਿਥੇ ਜਾਗਰੂਕ ਕੀਤਾ ਉਥੇ ਮਾਸਕ ਵੰਡ ਕੇ ਲੋਕਾਾ ਨੂੰ ਇਸ ਵਾਇਰਸ ਦੇ ਮਾਰੂ ਪ੍ਰਭਾਵ ਤੋਂ ਬਚਣ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX