ਤਾਜਾ ਖ਼ਬਰਾਂ


ਆਈ.ਪੀ.ਐੱਲ .2021-ਮੁੰਬਈ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ, ਹਾਰਦਿਕ ਪੰਡਯਾ ਨੇ ਦਿਵਾਈ ਜਿੱਤ
. . .  1 day ago
ਦਿੱਲੀ ਵਿਚ 1 ਜਨਵਰੀ ਤੱਕ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ, ਡੀ.ਪੀ.ਸੀ.ਸੀ. ਨੇ ਕੀਤਾ ਨੋਟੀਫਿਕੇਸ਼ਨ ਜਾਰੀ
. . .  1 day ago
ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਕੱਲ੍ਹ ਨੂੰ ਸਾਰਾ ਮਸਲਾ ਹੱਲ ਕਰ ਲਿਆ ਜਾਵੇਗਾ
. . .  1 day ago
ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੁਨੀਲ ਜਾਖੜ ਦਾ ਤਿੱਖਾ ਬਿਆਨ
. . .  1 day ago
ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਰਾਜਾ ਵੜਿੰਗ, ਪ੍ਰਗਟ ਸਿੰਘ , ਨਿਰਮਲ ਸ਼ਤਰਾਣਾ ,ਕੁਲਬੀਰ ਜ਼ੀਰਾ
. . .  1 day ago
ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ 'ਗੱਠਾ ਪਟਾਕਾ' ਜਿਹੜਾ ਕਾਂਗਰਸ ਦੇ ਪੰਜੇ ਵਿਚ ਫੱਟ ਗਿਆ - ਗੜ੍ਹੀ
. . .  1 day ago
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਅਸਤੀਫੇ ਤੇ ਪ੍ਰਤੀਕਰਮ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ...
ਜਲੰਧਰ ਦੇ ਬਸ਼ੀਰ ਪੁਰਾ ਫਾਟਕ 'ਤੇ ਮਾਲਗੱਡੀ ਪਟੜੀ ਤੋਂ ਉੱਤਰੀ , ਆਵਾਜਾਈ ਪ੍ਰਭਾਵਿਤ
. . .  1 day ago
ਸਿੱਧੂ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ- ਖਹਿਰਾ
. . .  1 day ago
ਚੰਡੀਗੜ੍ਹ , 28 ਸਤੰਬਰ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ (ਨਵਜੋਤ ਸਿੰਘ ਸਿੱਧੂ) ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ ਸੀ । ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਸਤੀਫਾ ...
ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ ​ਕੀਤਾ ਗਿਆ ਹੈ - ਕਾਂਗਰਸ ਸੂਤਰ
. . .  1 day ago
ਜੋਗਿੰਦਰ ਢੀਂਗਰਾ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੋਂ ਦਿੱਤਾ ਅਸਤੀਫ਼ਾ
. . .  1 day ago
ਮੁੰਬਈ ਇੰਡੀਅਨ ਨੇ ਟਾਸ ਜਿੱਤਿਆ, ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  1 day ago
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  1 day ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  1 day ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  1 day ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  1 day ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  1 day ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  1 day ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  1 day ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  1 day ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  1 day ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  1 day ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  1 day ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  1 day ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਚੇਤ ਸੰਮਤ 552

ਤਰਨਤਾਰਨ

ਨਵ-ਵਿਆਹੁਤਾ ਨੇ ਜ਼ਹਿਰ ਖਾ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ

ਪੱਟੀ, 25 ਫਰਵਰੀ (ਅਵਤਾਰ ਸਿੰਘ ਖਹਿਰਾ)- ਪਿੰਡ ਚੂਸਲੇਵੜ੍ਹ ਦੀ ਲੜਕੀ ਜਿਸ ਦਾ ਡੇਢ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ, ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਆਪਣੇ ਪੇਕੇ ਘਰ 'ਚ ਹੀ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲ੍ਹਾ ਖਤਮ ਕਰ ਲਈ, ਜਿਸ 'ਤੇ ਪੁਲਿਸ ਨੇ ਮਿ੍ਤਕ ਲੜਕੀ ਰਾਜਵਿੰਦਰ ਕੌਰ ਦੇ ਪਿਤਾ ਦੇ ਬਿਆਨਾਂ 'ਤੇ ਲੜਕੀ ਦੇ ਪਤੀ ਹਰਿੰਦਰ ਸਿੰਘ, ਸਹੁਰਾ ਸੁਖਚੈਨ ਸਿੰਘ, ਵਿਚੋਲਾ ਨਰਿੰਦਰ ਸਿੰਘ, ਵਿਚੋਲਣ ਕੁਲਦੀਪ ਕੌਰ 'ਤੇ ਮੁਕਦਮਾ ਨੰਬਰ 41 ਜੁਰਮ 306, 34 ਆਈ.ਪੀ.ਸੀ. ਤਹਿਤ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਸਬੰਧੀ ਮਿ੍ਤਕ ਲੜਕੀ ਦੇ ਪਿਤਾ ਗੁਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਚੂਸਲੇਵੜ੍ਹ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਮੇਰੀ ਲੜਕੀ ਰਾਜਵਿੰਦਰ ਕੌਰ ਦਾ ਰਿਸ਼ਤਾ ਨਰਿੰਦਰ ਸਿੰਘ ਤੇ ਉਸ ਦੀ ਪਤਨੀ ਕੁਲਦੀਪ ਕੌਰ ਨੇ ਪਿੰਡ ਲੱਧੂ ਵਿਖੇ ਹਰਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ ਨਾਲ ਕਰਵਾਇਆ ਅਤੇ ਇਨ੍ਹਾਂ ਦਾ ਵਿਆਹ 4 ਫਰਵਰੀ 2020 ਨੂੰ ਗੁਰ ਮਰਿਯਾਦਾ ਅਨੁਸਾਰ ਹੋਇਆ ਤੇ ਉਸ ਵਕਤ ਮੈਂ ਆਪਣੀ ਹੈਸੀਅਤ ਤੋਂ ਵੱਧ ਦਾਜ ਦਿੱਤਾ, ਪਰ ਕੁਝ ਹੀ ਸਮੇਂ ਬਾਅਦ ਲੜਕੀ ਦੇ ਪਤੀ, ਸਹੁਰੇ, ਵਿਚੋਲੇ ਅਤੇ ਵਿਚੋਲਣ ਨੇ ਮੇਰੀ ਲੜਕੀ ਨੂੰ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਾਰ ਕੁਟਾਈ ਸ਼ੁਰੂ ਕਰ ਦਿੱਤੀ, ਜਿਸ 'ਤੇ ਮੇਰੀ ਲੜਕੀ ਮੇਰੇ ਪਾਸ ਆ ਗਈ ਅਤੇ ਫਿਰ ਉਸ ਨੇ ਉਪਰੋਕਤ ਵਿਅਕਤੀਆ ਤੋਂ ਤੰਗ ਆ ਕੇ 24 ਫਰਵਰੀ ਨੂੰ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ | ਗੁਰਦੀਪ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕੇ ਉਪਰੋਕਤ ਵਿਅਕਤੀਆਂ ਨੂੰ ਜਲਦ ਗਿ੍ਫ਼ਤਾਰ ਕੀਤਾ ਜਾਵੇ |

ਕਰਫ਼ਿਊ ਦੌਰਾਨ ਉਲੰਘਣਾ ਕਰਨ ਵਾਲੇ 65 ਵਿਅਕਤੀਆਂ ਿਖ਼ਲਾਫ਼ ਕੇਸ ਦਰਜ

ਤਰਨ ਤਾਰਨ, 25 ਮਾਰਚ (ਹਰਿੰਦਰ ਸਿੰਘ)-ਜ਼ਿਲਾ ਪੁਲਿਸ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਸਰਕਾਰ ਵਲੋਂ ਪੰਜਾਬ ਵਿਚ ਲਗਾਏ ਗਏ ਕਰਫ਼ਿਊੁ ਦੌਰਾਨ ਉਲੰਘਣਾ ਕਰਨ ਵਾਲੇ 65 ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕਰਕੇ 58 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ 7 ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਹਾਲਾਤ ਦੀ ਸਮੀਖਿਆ ਕਰਨ ਲਈ ਜ਼ਿਲ੍ਹਾ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ

ਤਰਨ ਤਾਰਨ, 25 ਮਾਰਚ (ਹਰਿੰਦਰ ਸਿੰਘ)- ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਤਰਨ ਤਾਰਨ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਜ਼ਿਲ੍ਹੇ 'ਚ ਲਗਾਏ ਗਏ ਕਰਫ਼ਿਊ ਅਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਸਬੰਧੀ ਬਣੇ ਮੌਜੂਦਾ ਹਾਲਾਤ ਦੀ ਸਮੀਖਿਆ ਕਰਨ ਲਈ ਜ਼ਿਲ੍ਹਾ ...

ਪੂਰੀ ਖ਼ਬਰ »

ਮਾੜੀਮੇਘਾ ਵਿਖੇ ਤਾਇਨਾਤ ਡਾਕਟਰ ਵਲੋਂ ਹਫ਼ਤਿਆਂ ਬੱਧੀ ਗੈਰ-ਹਾਜ਼ਰ ਰਹਿਣ 'ਤੇ ਮਰੀਜ਼ਾਂ 'ਚ ਹਾਹਾਕਾਰ

ਖਾਲੜਾ, 25 ਮਾਰਚ (ਜੱਜਪਾਲ ਸਿੰਘ ਜੱਜ)-ਜਿੱਥੇ ਇਕ ਪਾਸੇ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਰੋਕਣ ਲਈ ਡਾਕਟਰ ਸਿਰਤੋੜ ਯਤਨ ਕਰ ਰਹੇ ਹਨ, ਉੱਥੇ ਪਿੰਡ ਮਾੜੀਮੇਘਾ ਦੇ ਲੋਕ ਮਿੰਨੀ ਪੀ.ਐੱਚ.ਸੀ. ਵਿਖੇ ਤਾਇਨਾਤ ਡਾਕਟਰ 'ਤੇ ਹਫ਼ਤਿਆਂ ਬੱਧੀ ਨਾ ਆਉਣ ਦੇ ਦੋਸ਼ ਲਗਾ ਰਹੇ ਹਨ | ...

ਪੂਰੀ ਖ਼ਬਰ »

ਹੈਰੋਇਨ ਸਮੇਤ 2 ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 25 ਮਾਰਚ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਹੈਰੋਇਨ ਸਮੇਤ 2 ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਐੱਸ.ਪੀ (ਡੀ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਥਾਣਾ ਗੋਇੰਦਵਾਲ ...

ਪੂਰੀ ਖ਼ਬਰ »

ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾਇਆ

ਤਰਨ ਤਾਰਨ, 25 ਮਾਰਚ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਭਜਾਉਣ ਦੇ ਦੋਸ਼ ਹੇਠ ਇਕ ਵਿਅਕਤੀ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਐੱਸ.ਪੀ.(ਡੀ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ...

ਪੂਰੀ ਖ਼ਬਰ »

ਲੋਕ ਰਾਸ਼ਨ ਤੇ ਦਵਾਈਆਂ ਲੈਣ ਲਈ ਪ੍ਰੇਸ਼ਾਨ, ਕਿਸਾਨ ਫਸਲਾਂ ਨੂੰ ਲੈ ਕੇ ਚਿੰਤਤ

ਖਡੂਰ ਸਾਹਿਬ, 25 ਮਾਰਚ (ਰਸ਼ਪਾਲ ਸਿੰਘ ਕੁਲਾਰ)- ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਵਿਚ ਤਾਲਾਬੰਦੀ ਹੋਣ ਕਰਕੇ ਜਨਤਾ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕੇਂਦਰ ਦੀ ਤਾਲਾਬੰਦੀ ਤੋਂ ਪਹਿਲਾਂ ਹੀ ਪੰਜਾਬ ਦੇ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮ ਨਾਲ ਖਿੱਚ ਧੂਹ ਕਰਨ 'ਤੇ ਪਰਚਾ ਦਰਜ

ਮੀਆਂਵਿੰਡ, 25 ਮਾਰਚ (ਗੁਰਪ੍ਰਤਾਪ ਸਿੰਘ ਸੰਧੂ)-ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਦੇ ਹੁਕਮਾਂ ਤੇ ਲੱਗੇ ਕਰਫ਼ਿਊ ਦੌਰਾਨ ਚੌਕ ਨਾਗੋਕੇ ਮੋੜ ਵਿਖੇ ਇਕ ਨੌਜਵਾਨ 'ਤੇ ਪਰਚਾ ਦਰਜ ਹੋਣ ਦੀ ਖ਼ਬਰ ਹੈ ¢ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ...

ਪੂਰੀ ਖ਼ਬਰ »

ਮਮਤਾ ਨਿਕੇਤਨ ਸਕੂਲ ਤਰਨ ਤਾਰਨ ਵਲੋਂ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਸ਼ੁਰੂ -ਪਿੰ੍ਰ. ਗੁਰਚਰਨ ਕੌਰ

ਤਰਨ ਤਾਰਨ, 25 ਮਾਰਚ (ਲਾਲੀ ਕੈਰੋਂ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਵਲੋਂ ਲੰਬੇ ਸਮੇਂ ਤੱਕ ਸਕੂਲ ਬੰਦ ਰੱਖਣ ਦੇ ਦਿੱਤੇ ਨਿਰਦੇਸ਼ਾਂ ਕਰਕੇ ਵਿਦਿਆਰਥੀਆਂ ਦੇ ਨਵੇਂ ਸੈਸ਼ਨ 'ਚ ਹੋ ਰਹੀ ਦੇਰੀ 'ਤੇ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਪੈ ਰਹੇ ਅਸਰ ਨੂੰ ਧਿਆਨ ਵਿਚ ...

ਪੂਰੀ ਖ਼ਬਰ »

ਬ੍ਰਹਮਪੁਰਾ ਅਤੇ ਢੀਂਡਸਾ ਨੇ ਲੋਕਾਂ ਨੂੰ ਘਰਾਂ 'ਚ ਰਹਿ ਕੇ ਗੁਰਬਾਣੀ ਸਿਮਰਨ ਕਰਨ ਦੀ ਕੀਤੀ ਅਪੀਲ

ਤਰਨ ਤਾਰਨ, 25 ਮਾਰਚ (ਹਰਿੰਦਰ ਸਿੰਘ)-ਪੰਜਾਬ ਸਰਕਾਰ ਫੀਲਡ ਵਿਚ ਸੇਵਾਵਾਂ ਨਿਭਾਉਣ ਵਾਲੇ ਕਿਸਾਨਾਂ ਮਜ਼ਦੂਰਾਂ, ਡਾਕਟਰਾਂ, ਨਰਸਾਂ, ਪੁਲਿਸ ਕਰਮਚਾਰੀਆਂ, ਪੱਤਰਕਾਰਾਂ ਅਤੇ ਡਿਲਵਰੀ ਪਹੁੰਚਾਉਣ ਵਾਲਿਆਂ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦੇਵੇ | ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਕਰਫ਼ਿਊ ਦੇ ਚੌਥੇ ਦਿਨ ਵਧੀਆਂ ਲੋਕਾਂ ਦੀਆਂ ਮੁਸ਼ਕਿਲਾਂ

ਹਰੀਕੇ ਪੱਤਣ, 25 ਮਾਰਚ (ਸੰਜੀਵ ਕੁੰਦਰਾ)- ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਸਰਕਾਰ ਵਲੋਂ ਲਗਾਏ ਕਰਫ਼ਿਊ ਦੇ ਚੌਥੇ ਦਿਨ ਸੜਕਾਂ ਤੇ ਬਾਜ਼ਾਰ ਪੂਰੀ ਤਰ੍ਹਾਂ ਸੁੰਨਸਾਨ ਨਜ਼ਰ ਆਏ | ਬਜ਼ਾਰਾਂ ਵਿਚ ਪਸਰਿਆ ਸੰਨਾਟਾ ਕੋਰੋਨਾ ਵਾਇਰਸ ਦੇ ਖੌਫ ਨੂੰ ਦਰਸਾ ਰਿਹਾ ਹੈ ...

ਪੂਰੀ ਖ਼ਬਰ »

ਕਸਬਾ ਸਰਾਏਾ ਅਮਾਨਤ ਖਾਂ 'ਚ ਛਾਇਆ ਰਿਹਾ ਸੰਨਾਟਾ

ਸਰਾਏਾ ਅਮਾਨਤ ਖਾਂ, 25 ਮਾਰਚ (ਨਰਿੰਦਰ ਸਿੰਘ ਦੋਦੇ)- ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਅਜਿਹੀ ਭਿਆਨਕ ਬਿਮਾਰੀ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ | ਇਸ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਦੇ ਮਨੋਰਥ ਨਾਲ ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ 'ਚ ਅਣਮਿਥੇ ਸਮੇਂ ਲਈ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਵਿਸ਼ੇਸ਼ ਪੈਕਜ ਦਾ ਐਲਾਨ ਕਰੇ ਕੇਂਦਰ ਸਰਕਾਰ -ਪੰਡੋਰੀ, ਗੋਹਲਵੜ੍ਹ

ਤਰਨ ਤਾਰਨ-25 ਮਾਰਚ (ਹਰਿੰਦਰ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਕੋਰੋਨਾ ਵਾਇਰਸ ਦੀ ਮਾਂਹਮਾਰੀ ਦਾ ਮੁਕਾਬਲਾ ਕਰਨ ਲਈ ਵਿਸ਼ੇਸ਼ ਪੈਕਜ ਦਾ ਐਲਾਨ ਕਰੇ ਅਤੇ ਪੰਜਾਬ ਸਰਕਾਰ ਘਰਾਂ 'ਚ ਬੰਦ ਮਜ਼ਦੂਰਾਂ ਦੀ ਰੋਟੀ ਰੋਜੀ ਦੇ ਪ੍ਰਬੰਧ ਲਈ ਘੱਟੋ-ਘੱਟ 10 ਹਜ਼ਾਰ ਰੁਪਏ ਦੀ ਰਾਸ਼ੀ ...

ਪੂਰੀ ਖ਼ਬਰ »

ਕਾਰ ਸੇਵਾ ਖਡੂਰ ਸਾਹਿਬ ਨੇ ਨਾਕੇ 'ਤੇ ਖੜੇ੍ਹ ਪੁਲਿਸ ਮੁਲਾਜ਼ਮਾਂ ਤੇ ਗਰੀਬਾਂ ਨੂੰ ਛਕਾਇਆ ਲੰਗਰ

ਖਡੂਰ ਸਾਹਿਬ, 25 ਮਾਰਚ (ਰਸ਼ਪਾਲ ਸਿੰਘ ਕੁਲਾਰ)-ਧਾਰਮਿਕ ਸਥਾਨਾਂ ਦੀ ਸੇਵਾ ਕਰਵਾਉਣ ਅਤੇ ਮਨੁੱਖਤਾ ਦੀ ਭਲਾਈ ਲਈ ਕਾਰ ਸੇਵਾ ਖਡੂਰ ਸਾਹਿਬ ਵਾਲੇ ਮਹਾਂਪੁਰਖ ਬਾਬਾ ਸੇਵਾ ਸਿੰਘ ਹਮੇਸ਼ਾਂ ਤੱਤਪਰ ਰਹਿੰਦੇ ਹਨ, ਜਿਸ ਦੇ ਤਹਿਤ ਹੀ ਕਾਰ ਸੇਵਾ ਖਡੂਰ ਸਾਹਿਬ ਵਲੋਂ ਕੋਰੋਨਾ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਜੰਗ ਜਿੱਤਣ ਲਈ ਪ੍ਰਸ਼ਾਸਨ ਦਾ ਸਾਥ ਦੇਣਾ ਜ਼ਰੂਰੀ-ਸ਼ਹਿਰੀ ਪ੍ਰਧਾਨ ਚੰਨ

ਪੱਟੀ, 25 ਮਾਰਚ (ਅਵਤਾਰ ਸਿੰਘ ਖਹਿਰਾ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ਦੀ ਜੰਗ ਜਿੱਤਣ ਲਈ ਭਾਰਤ 'ਚ ਲਾਕਡਾਊਨ ਅਤੇ ਪੰਜਾਬ ਅੰਦਰ ਲਗਾਏ ਗਏ ਕਰਫ਼ਿਊ ਦੇ ਇਤਿਹਾਸਿਕ ਫੈਸਲੇ ਨੂੰ ...

ਪੂਰੀ ਖ਼ਬਰ »

ਤਾਲਾਬੰਦੀ ਦੌਰਾਨ ਮੋਟਰਸਾਈਕਲ 'ਤੇ ਵਿਆਹੁਣ ਆਇਆ ਲਾੜਾ

ਖਡੂਰ ਸਾਹਿਬ, 25 ਮਾਰਚ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਕੀਤੀ ਤਾਲਾਬੰਦੀ ਦੌਰਾਨ ਇਕ ਲਾੜਾ ਆਪਣੀ ਲਾੜੀ ਨੂੰ ਵਿਆਹੁਣ ਮੋਟਰਸਾਈਕਲ 'ਤੇ ਪੁੱਜਾ | ਜਲੰਧਰ ਤੋਂ ਲਾੜਾ ਬਲਜੀਤ ਸਿੰਘ ਆਪਣੇ ਭਰਾ ਗੁਰਪਾਲ ਸਿੰਘ ਨਾਲ ਨੌਸ਼ਿਹਰਾ ਪੰਨੂੰਆਂ ...

ਪੂਰੀ ਖ਼ਬਰ »

ਐੱਸ.ਐੱਸ.ਪੀ. ਤੇ ਗੁਰਦੁਆਰਾ ਕਮੇਟੀ ਵਲੋਂ ਲੋਕਾਂ ਨੂੰ ਖਾਣਾ ਅਤੇ ਲੋੜੀਂਦੀਆਂ ਵਸਤਾਂ ਦੀ ਵੰਡ

ਚੋਹਲਾ ਸਾਹਿਬ, 25 ਮਾਰਚ (ਬਲਵਿੰਦਰ ਸਿੰਘ ਚੋਹਲਾ)-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੇ ਅੱਜ ਤੀਸਰੇ ਦਿਨ ਗਰੀਬ ਵਰਗ ਦੀਆਂ ਮੁਸ਼ਕਿਲਾਂ ਨੂੰ ਵੇਖਦਿਆਂ ਹੋਇਆ ਸਮਾਜ ਸੇਵੀ ਜਥੇਬੰਦੀਆਂ ਅਤੇ ਪੁਲਿਸ ਪ੍ਰਸ਼ਾਸਨ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਸੜਕਾਂ 'ਤੇ ਉਤਰਨ ਵਾਲਿਆਂ ਕਰਕੇ ਪੁਲਿਸ ਵਲੋਂ ਨਾਕਾਬੰਦੀ

ਫਤਿਆਬਾਦ, 25 ਮਾਰਚ (ਹਰਵਿੰਦਰ ਸਿੰਘ ਧੂੰਦਾ)-ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦਾ ਅਜੇ ਤੱਕ ਕੋਈ ਇਲਾਜ ਨਹੀਂ ਲੱਭਾ ਪਰ ਬਾਹਰਲੇ ਮੁਲਕਾਂ ਵਿਚ ਉੱਥੋਂ ਦੇ ਵਸਨੀਕ ਆਪਣੀਆਂ ਸਰਕਾਰਾਂ ਦਾ ਹੁਕਮ ਮੰਨ ਕੇ ਘਰਾਂ ਵਿਚ ਰਹਿ ਕੇ ਇਸ ਮੁਸੀਬਤ ਦੀ ਘੜੀ ਨੂੰ ਟਾਲਣ ਲਈ ਸਹਿਯੋਗ ਕਰ ...

ਪੂਰੀ ਖ਼ਬਰ »

ਲੋੜਵੰਦਾਂ ਤੱਕ ਰਾਸ਼ਨ ਪਹੁੰਚਾਏ ਸਰਕਾਰ- ਚੀਮਾ

ਪੱਟੀ, 25 ਮਾਰਚ (ਅਵਤਾਰ ਸਿੰਘ ਖਹਿਰਾ)- ਸਾਰੇ ਸੰਸਾਰ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋਇਆ ਹੈ | ਪੰਜਾਬ ਸਰਕਾਰ ਨੇ ਵੀ ਪੂਰੇ ਪੰਜਾਬ 'ਚ ਸਖ਼ਤੀ ਨਾਲ ਲਾਕਡਾਉਨ ਕੀਤਾ ਹੋਇਆ ਹੈ ਪਰ ਇਸ ਨਾਲ ਲੋੜਵੰਦ ਲੋਕਾਂ ਨੂੰ ਦੋਹਰੀ ਮਾਰ ਪੈ ਰਹੀ ...

ਪੂਰੀ ਖ਼ਬਰ »

ਪਿੰਡਾਂ 'ਚ ਘੱਟ ਹੀ ਲੋਕ ਕਰ ਰਹੇ ਹਨ ਕਰਫ਼ਿਊ ਦਾ ਸਹਿਯੋਗ

ਅਮਰਕੋਟ, 25 ਮਾਰਚ (ਭੱਟੀ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਤਾਲਾਬੰਦੀ ਦੇ ਹੁਕਮਾਂ ਅਨੁਸਾਰ ਜਿੱਥੇ ਸਾਰਾ ਧਿਆਨ ਸਰਕਾਰ ਦਾ ਧਿਆਨ ਸ਼ਹਿਰਾਂ, ਕਸਬਿਆਂ ਅਤੇ ਵੱਡੇ ਪਿੰਡਾਂ ਵੱਲ ਹੈ ਕਿ ਕੋਈ ਘਰ ਤੋਂ ਬਾਹਰ ਨਾ ਆਵੇ ਪਰ ਛੋਟੇ ਪਿੰਡਾਂ 'ਚ ਆਮ ਹੀ ਲੋਕ ਇਕਠੇ ਹੋ ਕੇ ਗੱਪਾਂ ...

ਪੂਰੀ ਖ਼ਬਰ »

ਓਟ ਸੈਂਟਰ ਹਰੀਕੇ ਵਿਖੇ ਦਵਾਈ ਲੈਣ ਆਏ ਮਰੀਜ਼ਾਂ ਦਾ ਲੱਗਾ ਜਮਾਵੜਾ

ਹਰੀਕੇ ਪੱਤਣ, 25 ਮਾਰਚ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਦੇ ਓਟ ਸੈਂਟਰ ਵਿਚ ਮਰੀਜ਼ਾਂ ਦਾ ਵੱਡਾ ਜਮਾਵੜਾ ਹੋ ਗਿਆ | ਅੱਜ ਸਵੇਰੇ ਓਟ ਸੈਂਟਰ ਵਿਚ ਨਸ਼ਾ ਛੱਡਣ ਵਾਲੇ ਮਰੀਜ਼ ਦਵਾਈ ਲੈਣ ਲਈ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ, ਜਿਸ ਨੂੰ ਲੈ ਕੇ ਸਿਹਤ ਵਿਭਾਗ ਦੀ ਟੀਮ ...

ਪੂਰੀ ਖ਼ਬਰ »

ਥਾਣਾ ਵੈਰੋਵਾਲ ਦੀ ਪੁਲਿਸ ਨੇ ਗਰੀਬਾਂ ਨੂੰ ਲੰਗਰ ਛਕਾਇਆ ਤੇ ਸੈਨੇਟਾਈਜ਼ਰ ਵੰਡੇ

ਮੀਆਂਵਿੰਡ, 25 ਮਾਰਚ (ਗੁਰਪ੍ਰਤਾਪ ਸਿੰਘ ਸੰਧੂ)- ਕੋਰੋਨਾ ਵਾਇਰਸ ਤੋਂ ਬਚਾਉਣ ਲਈ ਸਰਕਾਰ ਦੇ ਹੁਕਮਾਂ 'ਤੇ ਲੱਗੇ ਕਰਫ਼ਿਊ ਦੌਰਾਨ ਗਰੀਬ ਲੋਕਾਂ ਨੂੰ ਖਾਣ ਪੀਣ ਲਈ ਮੁਸ਼ਕਿਲਾਂ ਦਾ ਸਾਹਮਣਾ ਪੈ ਰਿਹਾ ਹੈ¢ ਇਸੇ ਤਹਿਤ ਥਾਣਾ ਵੈਰੋਵਾਲ ਦੇ ਮੁਖੀ ਇੰਸਪੈਕਟਰ ਸ਼ਮਿੰਦਰਜੀਤ ...

ਪੂਰੀ ਖ਼ਬਰ »

ਟਰੱਸਟ ਨੇ ਕਰਫ਼ਿਊ ਦੌਰਾਨ ਡਿਊਟੀ ਤੇ ਤਾਇਨਾਤ ਮੁਲਾਜ਼ਮਾਂ ਲਈ ਖਾਣੇ ਅਤੇ ਚਾਹ ਦਾ ਕੀਤਾ ਪ੍ਰਬੰਧ

ਪੱਟੀ, 25 ਮਾਰਚ (ਬੋਨੀ ਕਾਲੇਕੇ)-ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਅਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਵਲੋਂ ਵੱਖ-ਵੱਖ ਵਿਭਾਗਾਂ ਦੇ ਡਿਊਟੀ 'ਤੇ ਤਾਇਨਾਤ ਮੁਲਾਜ਼ਮਾਂ ਲਈ ਖਾਣੇ ਅਤੇ ਚਾਹ ਦਾ ਪ੍ਰਬੰਧ ਕੀਤਾ ਗਿਆ¢ ਇਸ ਸਬੰਧੀ ...

ਪੂਰੀ ਖ਼ਬਰ »

ਤਰਨ ਤਾਰਨ 'ਚ ਪ੍ਰਸ਼ਾਸਨ ਵਲੋਂ ਦੁੱਧ, ਰਾਸ਼ਨ, ਸਬਜ਼ੀਆਂ ਆਦਿ ਨੂੰ ਘਰਾਂ 'ਚ ਪਹੁੰਚਾਉਣ ਦੇ ਦਾਅਵੇ

ਤਰਨ ਤਾਰਨ, 25 ਮਾਰਚ (ਹਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਲਗਾਇਆ ਗਿਆ ਕਰਫ਼ਿਊ ਤੀਸਰੇ ਦਿਨ ਵੀ ਜਾਰੀ ਰਿਹਾ | ਭਾਵੇਂ ਪ੍ਰਸ਼ਾਸਨ ਵਲੋਂ ਸਵੇਰੇ ਦੁੱਧ ਵੇਚਣ ਵਾਲਿਆਂ ਨੂੰ ਘਰਾਂ ਵਿਚ ਦੁੱਧ ਪਾਉਣ ਦੀ ਖੁੱਲ੍ਹ ਦਿੱਤੀ ਗਈ ਸੀ ਪਰ ਚੱਪੇ-ਚੱਪੇ 'ਤੇ ਖੜੇ ਪੁਲਿਸ ...

ਪੂਰੀ ਖ਼ਬਰ »

ਤਰਨ ਤਾਰਨ 'ਚ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਮੁਹੱਈਆ ਕਰਵਾਇਆ ਲੋੜੀਂਦਾ ਸਾਮਾਨ

ਤਰਨ ਤਾਰਨ, 25 ਮਾਰਚ (ਗੁਰਪ੍ਰੀਤ ਸਿੰਘ ਕੱਦਗਿੱਲ)-ਕਰਫ਼ਿਊ ਦੌਰਾਨ ਮੰਗਲਵਾਰ ਨੂੰ ਜਿੱਥੇ ਤਰਨ ਤਾਰਨ ਵਾਸੀਆਂ ਨੂੰ ਰਾਸ਼ਨ ਲੋਕਾਂ ਦੇ ਘਰਾਂ ਦੇ ਨਜ਼ਦੀਕ ਹੀ ਪੁੱਜਦਾ ਕੀਤਾ ਗਿਆ ਉੱਥੇ ਹੀ ਤਰਨ ਤਾਰਨ ਸ਼ਹਿਰ 'ਚ ਚੋਣਵੀਆਂ ਦਵਾਈ ਦੀਆਂ ਦੁਕਾਨਾਂ ਨੂੰ ਅਤੇ ਪੈਟਰੋਲ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਪੰਜਾਬ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਵੰਡਿਆ ਲੋੜਵੰਦਾਂ ਨੂੰ ਰਾਸ਼ਨ

ਤਰਨ ਤਾਰਨ, 25 ਮਾਰਚ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਵਿਖੇ ਕੋਰੋਨਾ ਵਾਇਰਸ ਦੇ ਕਾਰਨ ਲਗਾਏ ਗਏ ਕਰਫ਼ਿਊ ਦੌਰਾਨ ਐੱਸ.ਐੱਸ.ਪੀ ਧਰੁਵ ਦਹੀਆ ਦੀ ਅਗਵਾਈ ਹੇਠ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ | ਐੱਸ.ਐੱਸ.ਪੀ. ਧਰੁਵ ਦਹੀਆ ਨੇ ਦੱਸਿਆ ਕਿ ਥਾਣਾ ਸਿਟੀ ਤਰਨ ਤਾਰਨ ਦੇ ...

ਪੂਰੀ ਖ਼ਬਰ »

ਕਸਬਾ ਫਤਿਆਬਾਦ ਵਿਖੇ ਸੈਨੀਟਾਈਜ਼ਰ ਅਤੇ ਮਾਸਕ ਦੀ ਆ ਰਹੀ ਦਿਕਤ

ਫਤਿਆਬਾਦ, 25 ਮਾਰਚ ( ਹਰਵਿੰਦਰ ਸਿੰਘ ਧੂੰਦਾ)- ਕਰੀਬ ਵੀਹ ਹਜ਼ਾਰ ਦੀ ਵਸੋਂ ਵਾਲੇ ਕਸਬਾ ਫਤਿਆਬਾਦ 'ਚ ਗਰੀਬ ਲੋਕ ਮਹਿੰਗੇ ਭਾਅ ਦੇ ਸੈਨੀਟਾਈਜ਼ਰ ਅਤੇ ਮਾਸਕ ਨਹੀਂ ਖਰੀਦ ਸਕਦੇ ਜਿਨ੍ਹਾਂ ਲਈ ਇਨ੍ਹਾਂ ਚੀਜ਼ਾਂ ਦਾ ਪ੍ਰਬੰਧ ਪ੍ਰਸ਼ਾਸਨ ਵਲੋਂ ਕਰਨਾ ਚਾਹੀਦਾ ਸੀ ਪਰ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਸਰਹੱਦੀ ਇਲਾਕੇ ਦੇ ਕਿਸੇ ਵੀ ਮੈਡੀਕਲ ਸਟੋਰ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ

ਸਰਾਏਾ ਅਮਾਨਤ ਖਾਂ, 25 ਮਾਰਚ (ਨਰਿੰਦਰ ਸਿੰਘ ਦੋਦੇ)- ਕਰਫ਼ਿਊ ਦੌਰਾਨ ਸਰਹੱਦੀ ਇਲਾਕਾ ਦਾ ਕੋਈ ਮੈਡੀਕਲ ਸਟੋਰ ਨਹੀਂ ਖੋਲਿ੍ਹਆ ਗਿਆ¢ ਇਸ ਬਾਰੇ ਜਾਣਕਾਰੀ ਦਿੰਦੇ ਕਿਸਾਨ ਆਗੂ ਅਵਤਾਰ ਸਿੰਘ ਚਾਹਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਨਜਿੱਠਣ ਦੇ ਮਨੋਰਥ ...

ਪੂਰੀ ਖ਼ਬਰ »

ਐੱਸ.ਐੱਸ.ਪੀ. ਅਤੇ ਪੁਲਿਸ ਅਧਿਕਾਰੀਆਂ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਤਰਨ ਤਾਰਨ, 25 ਮਾਰਚ (ਹਰਿੰਦਰ ਸਿੰਘ)- ਪੰਜਾਬ ਵਿਚ ਚੱਲ ਰਹੇ ਕਰਫ਼ਿਊ ਦੌਰਾਨ ਜ਼ਿਲ੍ਹਾ ਤਰਨ ਤਾਰਨ ਪੁਲਿਸ ਵਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜੋ ਅਜਿਹੇ ਮੌਜੂਦਾ ਹਾਲਾਤ 'ਚ ਗਰੀਬ ਵਰਗ ਦੇ ਵਿਅਕਤੀਆਂ ਜਿਨ੍ਹਾਂ ਕੋਲ ਖਾਣ-ਪੀਣ ਦਾ ਸਾਮਾਨ ਨਹੀਂ ਹੈ, ...

ਪੂਰੀ ਖ਼ਬਰ »

ਵੱਖ-ਵੱਖ ਪਿੰਡਾਂ ਦੇ ਗਰੀਬ ਤੇ ਮਜ਼ਦੂਰ ਵਰਗ ਤੱਕ ਅਜੇ ਨਹੀਂ ਪਹੁੰਚ ਸਕਿਆ ਸਰਕਾਰੀ ਰਾਸ਼ਨ

ਤਰਨ ਤਾਰਨ, 25 ਮਾਰਚ (ਲਾਲੀ ਕੈਰੋਂ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕ ਡਾਊਨ (ਕਰਫ਼ਿਊ) 15 ਅਪ੍ਰੈਲ ਤੱਕ ਕੀਤੇ ਜਾਣ ਨਾਲ ਗਰੀਬ ਅਤੇ ਮਜ਼ਦੂਰ ਵਰਗ ਵਿਚ ਖਾਣ-ਪੀਣ ਦੀਆਂ ਵਸਤਾਂ ਨੂੰ ਲੈ ਕੇ ਭਾਰੀ ਬੇਚੈਨੀ ਤੇ ਫਿਕਰ ਪਾਇਆ ਜਾ ਰਿਹਾ ਹੈ | ਬੇਸ਼ੱਕ ਸੂਬੇ ਵਿਚਲੀ ਕੈਪਟਨ ...

ਪੂਰੀ ਖ਼ਬਰ »

ਕਰਫ਼ਿਊੂ ਕਾਰਨ ਜਨਜੀਵਨ ਠੱਪ

ਝਬਾਲ, 25 ਮਾਰਚ (ਸੁਖਦੇਵ ਸਿੰਘ, ਸਰਬਜੀਤ ਸਿੰਘ)-ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਸਰਕਾਰ ਵਲੋਂ ਲਗਾਇਆ ਕਰਫ਼ਿਊ ਜਾਰੀ ਰਹਿਣ ਨਾਲ ਜਨ ਜੀਵਨ ਪ੍ਰਭਾਵਿਤ ਹੀ ਰਿਹਾ | ਸੜਕਾਂ 'ਤੇ ਆਵਾਜਾਈ ਰੋਕਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਝਬਾਲ ਚੌਕ ਦੇ ਚੌਰਾਹਿਆਂ 'ਤੇ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਵਲੋਂ ਸਬਜ਼ੀਆਂ ਜਾਇਜ਼ ਰੇਟਾਂ 'ਤੇ ਦਿੱਤੀਆਂ ਜਾਣਗੀਆਂ-ਸਕੱਤਰ ਭਾਟੀਆ

ਤਰਨ ਤਾਰਨ, 25 ਮਾਰਚ (ਪਰਮਜੀਤ ਜੋਸ਼ੀ)-ਪੰਜਾਬ ਵਿਚ ਕੋਰੋਨਾ ਵਾਇਰਸ ਕਰਕੇ ਕਰਫਿਊ ਦੌਰਾਨ ਆਮ ਲੋਕਾਂ ਨੂੰ ਘਰਾਂ ਵਿਚ ਖਾਣ ਪੀਣ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਡੀ.ਸੀ. ਪ੍ਰਦੀਪ ਕੁਮਾਰ ਸੱਭਰਵਾਲ ਦੀਆਂ ਹਦਾਇਤਾਂ 'ਤੇ ਮਾਰਕੀਟ ਕਮੇਟੀ ਤਰਨ ਤਾਰਨ ਨੂੰ ਆਮ ਲੋਕਾਂ ਦੇ ...

ਪੂਰੀ ਖ਼ਬਰ »

ਭਾਈ ਸੁਖਜਿੰਦਰ ਸਿੰਘ ਨੇ ਏਅਰਟੈੱਲ ਦੇ ਟਾਵਰ 'ਤੇ ਲਹਿਰਾਇਆ ਕੇਸਰੀ ਝੰਡਾ

ਝਬਾਲ, 25 ਮਾਰਚ (ਸੁਖਦੇਵ ਸਿੰਘ, ਸਰਬਜੀਤ ਸਿੰਘ)-ਸਥਾਨਕ ਬਾਬਾ ਜੱਲਣ ਕਾਲੋਨੀ ਵਿਖੇ ਲੱਗੇ ਏਅਰਟੈਲ ਦੇ ਲਗਪਗ 125 ਫੁੱਟ ਦੇ ਟਾਵਰ ਉਪਰ ਆਪਣੇ 10 ਸਾਲ ਦੇ ਸਪੁੱਤਰ ਨਾਲ ਚੜ੍ਹ ਕੇ ਸ੍ਰੀ ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੇਵਾਦਾਰ ਭਾਈ ਸੁਖਜਿੰਦਰ ਸਿੰਘ ਝਬਾਲ ਨੇ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਬੀਰ ਸਿੰਘ ਪਿੰਡ ਰੱਤੋਕੇ ਤੋਂ ਲੋੜਵੰਦ ਪਰਿਵਾਰਾਂ ਤੱਕ ਪੁੱਜਦਾ ਕੀਤਾ ਲੰਗਰ

ਖੇਮਕਰਨ, 25 ਮਾਰਚ (ਰਾਕੇਸ਼ ਬਿੱਲਾ)-ਦੇਸ਼ ਅੰਦਰ ਕੋਰੋਨਾ ਵਾਇਰਸ ਕਾਰਨ ਲਗਾਏ 21 ਦਿਨ ਦੇ ਕਰਫ਼ਿਊ ਕਾਰਨ ਗਰੀਬ ਵਰਗ ਤੇ ਲੋੜਵੰਦ ਪਰਿਵਾਰਾਂ ਨੂੰ ਜਿੱਥੇ ਰੋਜ਼ੀ ਦੇ ਲਾਲੇ ਪਏ ਹੋਏ ਹਨ, ਉੱਥੇ ਇਸ ਮੁਸ਼ਕਿਲ ਦੀ ਘੜੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇਕ ...

ਪੂਰੀ ਖ਼ਬਰ »

ਲੋੜਵੰਦਾਂ ਲਈ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਨੂੰ ਪ੍ਰਸ਼ਾਸਨ ਯਕੀਨੀ ਬਣਾਵੇ- ਤੇਜਿੰਦਰ ਪਿ੍ੰਸ, ਪ੍ਰਧਾਨ ਟਾਂਡਾ

ਫਤਿਆਬਾਦ, 25 ਮਾਰਚ (ਹਰਵਿੰਦਰ ਸਿੰਘ ਧੂੰਦਾ)-ਕੋਰੋਨਾ ਵਾਇਰਸ ਦਾ ਪ੍ਰਕੋਪ ਅਤੇ ਦਹਿਸ਼ਤ ਬੇਸ਼ੱਕ ਸਾਰੇ ਵਿਸ਼ਵ ਵਿਚ ਹੈ, ਪਰ ਵਿਕਸਤ ਦੇਸ਼ ਆਪਣੇ ਦੇਸ਼ ਦੇ ਵਸਨੀਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ 'ਚ ਮੋਹਰੀ ਹਨ, ਜਦੋਂ ਕਿ ਪੰਜਾਬ 'ਚ ਅਜੇ ਤੱਕ ਲੋੜਵੰਦਾਂ ਨੂੰ ...

ਪੂਰੀ ਖ਼ਬਰ »

ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਮੁਹੱਈਆ ਕਰਵਾਇਆ ਰਾਸ਼ਨ

ਅਮਰਕੋਟ, 25 ਮਾਰਚ (ਭੱਟੀ)- ਪੰਜਾਬ ਅੰਦਰ ਮੁਕੰਮਲ ਕਰਫ਼ਿਊ ਹੋਣ ਕਰਕੇ ਪਿੰਡ ਘਰਿਆਲਾ ਦੇ ਚੌਕੀ ਇੰਚਾਰਜ ਐੱਸ.ਆਈ. ਲਖਵਿੰਦਰ ਸਿੰਘ ਵਲੋਂ ਐੱਸ.ਐੱਸ. ਪੀ ਧਰੁਵ ਦਹੀਆ ਅਤੇ ਡੀ.ਐੱਸ.ਪੀ. ਪੱਟੀ ਕੰਵਲਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ...

ਪੂਰੀ ਖ਼ਬਰ »

ਭਿੱਖੀਵਿੰਡ 'ਚ ਕਰਫ਼ਿਊ ਕਾਰਨ ਛਾਇਆ ਰਿਹਾ ਸੰਨਾਟਾ

ਭਿੱਖੀਵਿੰਡ, 25 ਮਾਰਚ (ਬੌਬੀ)- ਪੰਜਾਬ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਕਰਫਿਊ ਕਾਰਨ ਅੱਜ ਤੀਜੇ ਦਿਨ ਭਿੱਖੀਵਿੰਡ ਪੂਰੀ ਤਰ੍ਹਾਂ ਬੰਦ ਰਿਹਾ | ਪ੍ਰਸ਼ਾਸਨ ਵਲੋਂ ਅਖ਼ਬਾਰਾਂ ਦੇ ਹਾਕਰਾਂ ਅਤੇ ਦੁੱਧ ਵਿਕ੍ਰੇਤਾ ਨੂੰ ਆਉਣ ਜਾਣ ਤੋਂ ਨਹੀਂ ਰੋਕਿਆ ਗਿਆ ਤਾਂ ਜੋ ...

ਪੂਰੀ ਖ਼ਬਰ »

ਪੁਲਿਸ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ

ਤਰਨ ਤਾਰਨ, 25 ਮਾਰਚ (ਹਰਿੰਦਰ ਸਿੰਘ)-ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਵਿਚ ਪੂਰਨ ਤੌਰ 'ਤੇ ਕਰਫ਼ਿਊ ਲਗਾਇਆ ਗਿਆ ਹੈ | ਇਸ ਕਾਰਨ ਆਮ ਪਬਲਿਕ ਨੂੰ ਆਪਣੇ-ਆਪਣੇ ਘਰਾਂ ਵਿਚ ਹੀ ਰਹਿਣਾ ਪੈ ਰਿਹਾ ਹੈ ਅਤੇ ਰੋਜ਼ਾਨ ਾਂ ਦੀਆਂ ਵਸਤੂਆਂ ਸਾਰੇ ਬਾਜ਼ਾਰ ਬੰਦ ਹੋਣ ...

ਪੂਰੀ ਖ਼ਬਰ »

ਸਿਵਲ ਹਸਪਤਾਲ ਤਰਨ ਤਾਰਨ ਵਿਖੇ ਕੋਰੋਨਾ ਦੀ ਸ਼ੱਕੀ ਮਰੀਜ਼ ਦਾਖ਼ਲ

ਤਰਨ ਤਾਰਨ, 25 ਮਾਰਚ ( ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ ਕੱਦਗਿੱਲ)- ਮੰਗਲਵਾਰ ਨੂੰ ਸਿਵਲ ਹਸਪਤਾਲ ਤਰਨ ਤਾਰਨ ਦੀ ਆਈਸੋਲੇਸ਼ਨ ਵਾਰਡ ਵਿਚ ਕੋਰੋਨਾ ਦੀ ਸ਼ੱਕੀ ਇਕ ਲੜਕੀ ਨੂੰ ਦਾਖਲ ਕੀਤਾ ਗਿਆ ਹੈ | ਇਸ ਸਬੰਧੀ ਮਾਹਿਰ ਡਾਕਟਰਾਂ ਟੀਮ ਵਲੋਂ ਪੂਰਾ ਇਹਤਿਆਤ ਵਰਤਦੇ ਹੋਏ ...

ਪੂਰੀ ਖ਼ਬਰ »

ਆਮ ਲੋਕਾਂ ਦੀਆਂ ਨਹੀਂ ਪੂਰੀਆਂ ਹੋ ਰਹੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ

ਅਮਰਕੋਟ, 25 ਮਾਰਚ (ਭੱਟੀ)- ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਕਾਰਨ ਆਮ ਜਨ ਜੀਵਨ ਇਕ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ ਹੈ | ਆਮ ਲੋਕ, ਜੋ ਰੋਜ਼ ਕਮਾ ਕੇ ਆਪਣੇ ਘਰਾਂ ਦਾ ਗੁਜ਼ਾਰਾ ਚਲਾਉਂਦੇ ਸੀ, ਉਨ੍ਹਾਂ ਨੂੰ ਖਾਣ ਦੇ ਲਾਲੇ ਪੈ ਗਏ ਹਨ, ਪਰ ਅਜੇ ...

ਪੂਰੀ ਖ਼ਬਰ »

ਹੁਕਮਾਂ ਦੀ ਉਲੰਘਣਾ ਕਰਨ 'ਤੇ ਪੁਲਿਸ ਨੇ ਕੀਤਾ ਦੁਕਾਨਦਾਰ 'ਤੇ ਪਰਚਾ ਦਰਜ

ਖਡੂਰ ਸਾਹਿਬ, 25 ਮਾਰਚ (ਰਸ਼ਪਾਲ ਸਿੰਘ ਕੁਲਾਰ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵਲੋਂ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਸਬੰਧ ਵਿਚ ਲਗਾਈ ਧਾਰਾ 144 ਦੀ ਉਲੰਘਣਾ ਕਰਨ 'ਤੇ ਦੁਕਾਨਦਾਰ ਉਪਰ ਪਰਚਾ ਦਰਜ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪੁਲਿਸ ਚੌਕੀ ...

ਪੂਰੀ ਖ਼ਬਰ »

ਸਿਹਤ ਵਿਭਾਗ ਨੱਪ ਰਿਹੈ ਵਿਦੇਸ਼ੋਂ ਆਏ ਵਿਅਕਤੀਆਂ ਦੀ ਪੈੜ

ਚੋਹਲਾ ਸਾਹਿਬ, 25 ਮਾਰਚ (ਬਲਵਿੰਦਰ ਸਿੰਘ ਚੋਹਲਾ)- ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਨੂੰ ਮੱਦੇ ਨਜ਼ਰ ਰੱਖਦਿਆਂ ਸਿਹਤ ਵਿਭਾਗ ਪੱਬਾਂ ਭਾਰ ਹੋਇਆ ਦਿਖਾਈ ਦੇ ਰਿਹਾ ਹੈ | ਵੇਖਣ ਨੂੰ ਮਿਲ ਰਿਹਾ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਾਰਾ ਜ਼ੋਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX