ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਰੂਰੀ ਵਸਤਾਂ ਘਰਾਂ ਤੱਕ ਪਹੁੰਚਾਉਣ ਲਈ ਕੀਤੀ ਸੂਚੀ ਜਾਰੀ
ਪਟਿਆਲਾ, 25 ਮਾਰਚ (ਜਸਪਾਲ ਸਿੰਘ ਢਿੱਲੋਂ) : ਪਟਿਆਲਾ ਜ਼ਿਲੇ੍ਹ ਅੰਦਰ ਅੱਜ ਵੀ ਕਰਫ਼ਿਊ ਜਾਰੀ ਰਿਹਾ | ਅੱਜ ਸਵੇਰ ਵੇਲੇ ਕੁੱਝ ਥਾਵਾਂ 'ਤੇ ਲੋਕਾਂ ਨੂੰ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹ ਗਈਆਂ, ਰਜਿੰਦਰਾ ਹਸਪਤਾਲ ਦੇ ਕੋਲ ਬਹੁਤ ਸਾਰੇ ਕੈਂਸਰ ਦੇ ਮਰੀਜ਼ ਵੀ ਦਵਾਈਆਂ ਲੱਭਦੇ ਰਹੇ | ਲੋਕਾਂ ਨੂੰ ਕਰਿਆਨਾ, ਦੁੱਧ, ਸਬਜ਼ੀਆਂ ਤੇ ਹੋਰ ਜ਼ਰੂਰੀ ਵਸਤਾਂ ਘਰ-ਘਰ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ | ਜ਼ਿਲ੍ਹਾ ਮੈਜਿਸਟ੍ਰੇਟ ਕੁਮਾਰ ਅਮਿੱਤ ਨੇ ਆਖਿਆ ਕਿ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਸਬੰਧੀ ਪ੍ਰਬੰਧ ਕੀਤੇ ਜਾ ਰਹੇ ਹਨ, ਜ਼ਰੂਰੀ ਵਸਤਾਂ ਲੋਕਾਂ ਤੱਕ ਹਰ ਹਾਲਤ 'ਚ ਪਹੁੰਚਾਈਆਂ ਜਾਣਗੀਆਂ | ਅੱਜ ਲੋਕਾਂ ਨੂੰ ਆਸ ਸੀ ਕਿ ਕਰਫ਼ਿਊ 'ਚ ਕੁੱਝ ਰਾਹਤ ਮਿਲੇਗੀ, ਬਹੁਤ ਸਾਰੇ ਲੋਕ ਮੀਡੀਆ ਨੂੰ ਪੁੱਛਦੇ ਰਹੇ ਕਿ ਕੀ ਕਰਫ਼ਿਊ 'ਚ ਢਿੱਲ ਮਿਲੇਗੀ ਜਾਂ ਨਹੀਂ | ਬਹੁਤ ਸਾਰੇ ਲੋਕ ਭਾਵੇਂ ਘਰਾਂ 'ਚ ਹਨ ਪਰ ਵੇਲੇ ਕੁਵੇਲੇ ਉਹ ਇਧਰ ਉਧਰ ਆਉਂਦੇ ਵੀ ਦੇਖੇ ਗਏ | ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਰੂਰੀ ਵਸਤਾਂ ਸਬੰਧੀ ਸੂਚੀ ਜਾਰੀ ਕਰ ਦਿੱਤੀ ਹੈ ਜੋ ਲੋਕ ਇਹ ਜ਼ਰੂਰੀ ਸਮਾਨ ਤੁਹਾਡੇ ਘਰਾਂ ਤੱਕ ਪਹੰੁਚਾਉਣਗੇ ਤੇ ਦਵਾਈਆਂ ਬਾਰੇ ਵੀ ਸੂਚਨਾ ਜਾਰੀ ਹੋ ਗਈ ਹੈ |ਜ਼ਿਲੇ੍ਹ ਅੰਦਰ ਕਈ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਖਾਣਪੀਣ ਵਾਲੀਆਂ ਵਸਤਾਂ ਦੀ ਲੋੜ ਹੈ ਇਸ ਸਬੰਧੀ ਥਾਣਾ ਕੋਤਵਾਲੀ ਦੇ ਮੁਖੀ ਇੰਸ: ਸੁਖਦੇਵ ਸਿੰਘ ਨੇ ਦੱਸਿਆ ਕਿ ਜੋ ਲੋਕ ਸਲੱਮ ਖੇਤਰਾਂ 'ਚ ਰਹਿੰਦੇ ਹਨ, ਲਈ ਉਨ੍ਹਾਂ ਦੀ ਟੀਮ ਨੇ ਖੁਦ ਜਾ ਕੇ ਖਾਣੇ ਦਾ ਪ੍ਰਬੰਧ ਕੀਤਾ | ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫ਼ਿਊ ਸਬੰਧੀ ਵਾਰ ਵਾਰ ਲੋਕਾਂ ਨੂੰ ਜਾਣੂ ਕਰਾਇਆ ਜਾ ਰਿਹਾ ਹੈ ਬਹੁਤ ਸਾਰੇ ਲੋਕ ਤਾਂ ਇਸ ਸੰਕਟ ਮੌਕੇ ਲੋੜਵੰਦ ਹੋਣ ਕਾਰਨ ਬਾਹਰ ਨਿਕਲਦੇ ਹਨ ਪਰ ਕਈ ਤਮਾਸ਼ਬੀਨ ਵੀ ਸੜਕਾਂ 'ਤੇ ਆ ਕੇ ਹੋਰਨਾਂ ਲਈ ਮੁਸ਼ਕਿਲਾਂ ਪੈਦਾ ਕਰਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਇਸ ਸੰਕਟ ਨੂੰ ਅਸੀਂ ਰਲ ਕੇ ਹੀ ਝੱਲਣਾ ਹੈ | ਉਨ੍ਹਾਂ ਦੀ ਮੰਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੋ ਜਾਂ ਤਿੰਨ ਦਿਨਾਂ ਬਾਅਦ ਛੋਟ ਜ਼ਰੂਰ ਦੇਵੇ ਤਾਂ ਜੋ ਲੋਕ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਲਈ ਪ੍ਰਬੰਧ ਕਰ ਸਕਣ |
ਲੋਕ ਆਪਣੇ ਘਰਾਂ 'ਚ ਰਹਿਣ ਅਤੇ ਅਫ਼ਵਾਹਾਂ ਤੋਂ ਵੀ ਸੁਚੇਤ ਰਹਿਣ-ਉਪ ਮੰਡਲ ਮੈਜਿਸਟੇ੍ਰਟ
ਨਾਭਾ, (ਕਰਮਜੀਤ ਸਿੰਘ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਨਾਭਾ ਸ਼ਹਿਰ 'ਚ ਕਰਫ਼ਿਊ ਨਿਰੰਤਰ ਅਤੇ ਮੁਕੰਮਲ ਜਾਰੀ ਰਿਹਾ ਸ਼ਹਿਰ ਦੇ ਬਾਜ਼ਾਰਾਂ ਅਤੇ ਮੁਹੱਲਿਆਂ 'ਚ ਸੁੰਨਸਾਨ ਦੇਖਣ ਨੂੰ ਮਿਲੀ | ਕਰਫ਼ਿਊ ਕਾਰਨ ਸ਼ਹਿਰ ਵਾਸੀਆਂ ਨੂੰ ਪੈਟਰੋਲ, ਦੁੱਧ, ਕਰਿਆਨਾ ਅਤੇ ਹੋਰ ਵਸਤਾਂ ਨਾ ਮਿਲਣ ਕਰਕੇ ਇਲਾਕਾ ਵਾਸੀਆਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ | ਪ੍ਰਸ਼ਾਸਨ ਵਲੋਂ ਅੱਜ ਉਪ ਮੰਡਲ ਮੈਜਿਸਟ੍ਰੇਟ ਸੂਬਾ ਸਿੰਘ ਦੀ ਅਗਵਾਈ 'ਚ ਨਾਭਾ ਦੇ ਕੌਾਸਲਰਾਂ ਦੀ ਇਕ ਵਿਸ਼ੇਸ਼ ਬੈਠਕ ਬੁਲਾਈ ਗਈ | ਇਸ ਬੈਠਕ 'ਚ ਉਨ੍ਹਾਂ ਦੇ ਵਾਰਡਾਂ 'ਚ ਕਰਿਆਨਾ ਦੁੱਧ ਤੇ ਦਵਾਈਆਂ ਸਪਲਾਈ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਸ਼ਹਿਰ ਦੇ ਕੁਝ ਵਾਰਡਾਂ 'ਚ ਉਨ੍ਹਾਂ ਵਾਰਡਾਂ ਦੇ ਕੌਾਸਲਰਾਂ ਵਲੋਂ ਕਰਿਆਨਾ ਅਤੇ ਹੋਰ ਸਾਮਾਨ ਸਹੀ ਮੁੱਲ 'ਤੇ ਲੋਕਾਂ ਦੇ ਘਰਾਂ 'ਚ ਪਹੁੰਚਾਇਆ ਗਿਆ | ਸ਼ਹਿਰ ਦੇ ਕਈ ਵਾਰਡਾਂ 'ਚ ਵਾਰਡ ਕੌਾਸਲਰਾਂ ਵਲੋਂ ਵਾਰਡਾਂ ਨੂੰ ਸੈਨੇਟਾਈਜ ਕਰਨ ਲਈ ਸਪਰੇਅ ਵੀ ਕੀਤੇ ਗਏ | ਸ਼ਹਿਰ ਦੇ ਉਪ ਮੰਡਲ ਮਜਿਸਟਰੇਟ ਸੂਬਾ ਸਿੰਘ ਨੂੰ ਪੁਲਿਸ ਕਪਤਾਨ ਵਰਿੰਦਰਜੀਤ ਸਿੰਘ ਥਿੰਦ ਅਤੇ ਥਾਣਾ ਕੋਤਵਾਲੀ ਸਰਬਜੀਤ ਸਿੰਘ ਚੀਮਾ ਨੇ ਜਿੱਥੇ ਇਲਾਕੇ ਦਾ ਦੌਰਾ ਕੀਤਾ ਉੱਥੇ ਸ਼ਹਿਰ 'ਚ ਕਰਫ਼ਿਊ ਨੂੰ ਮੁਕੰਮਲ ਲਾਗੂ ਕਰਵਾਉਣ ਲਈ ਪ੍ਰਬੰਧਾਂ ਦਾ ਮੁਆਇਨਾ ਵੀ ਕੀਤਾ | ਪੱਤਰਕਾਰਾਂ ਨਾਲ ਗੱਲਬਾਤ
ਸਮਾਣਾ, 25 ਮਾਰਚ (ਟੋਨੀ)-ਸੂਬੇ 'ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਲਗਾਏ ਕਰਫ਼ਿਊ ਦੌਰਾਨ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਵਲੋਂ ਦੋ ਵੱਖ-ਵੱਖ ਦੁਕਾਨ ਮਾਲਕਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ | ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਉਪ ਕਪਤਾਨ ...
ਪਟਿਆਲਾ, 25 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਂ ਨੂੰ ਰੋਜ਼ਮਰ੍ਹਾ ਦੀਆਂ ਵਸਤੂਆਂ ਉਪਲਬਧ ਕਰਵਾਉਣ ਲਈ ਨਗਰ ਨਿਗਮ ਵਲੋਂ ਸਮਾਨ ਘਰ ਘਰ ਪਹੁੰਚਾਉਣ ਲਈ ਪ੍ਰਬੰਧ ਕੀਤੇ ਹਨ | ਜ਼ਿਲ੍ਹਾ ਮੈਜਿਸਟ੍ਰੇਟ ਦੀਆਂ ਹਦਾਇਤਾਂ ਤੇ ...
ਰਾਜਪੁਰਾ, 25 ਮਾਰਚ (ਜੀ. ਪੀ. ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਨੇ ਸੜਕ ਹਾਦਸੇ ਦੌਰਾਨ ਕਾਰ ਚਾਲਕ ਦੀ ਮੌਤ ਤੇ 1 ਵਿਅਕਤੀ ਦੇ ਜ਼ਖਮੀ ਹੋ ਜਾਣ 'ਤੇ ਟਰੈਕਟਰ ਚਾਲਕ ਦੇ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸ਼ੰਭੂ ਪੁਲਿਸ ਕੋਲ ਜਸਵਿੰਦਰ ...
ਪਟਿਆਲਾ, 25 ਮਾਰਚ (ਜਸਪਾਲ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਅੰਦਰ ਲੱਗੇ ਕਰਫ਼ਿਊ ਦੌਰਾਨ ਆਮ ਲੋਕਾਂ ਦੀ ਸਹੂਲਤ ਲਈ ਸਹਾਇਤਾ ਲਾਈਨ ਚਲਾਏ ਜਾ ਰਹੇ ਹਨ ਜਿਨ੍ਹਾਂ 'ਤੇ ਰੋਜ਼ਾਨਾ ਹੀ ਹਜ਼ਾਰਾਂ ਵਿਅਕਤੀ ਜਾਣਕਾਰੀ ...
ਪਟਿਆਲਾ, 25 ਮਾਰਚ (ਸਿੱਧੂ)-ਕੋਰੋਨਾ ਵਾਇਰਸ ਦੇ ਚੱਲਦਿਆਂ ਜਿਥੇ ਆਮ ਜਨਤਾ ਦਾ ਘਰੋਂ ਬਾਹਰ ਨਿਕਲਣਾ ਬੰਦ ਹੋਇਆ ਪਿਆ ਹੈ ਉੱਥੇ ਹੀ ਪੀ.ਐਸ.ਈ.ਬੀ. ਇੰਜ. ਐਸੋਸੀਏਸ਼ਨ ਵਲੋਂ ਲੋਕਾਂ ਦੀ ਮਦਦ ਹੇਠ ਆਪਣੀ ਇਕ ਦਿਨ ਦੀ ਤਨਖ਼ਾਹ ਦੇਣ ਦਾ ਐਲਾਨ ਕੀਤਾ ਗਿਆ | 2200 ਇੰਜੀਨੀਅਰਾਂ ਦੀ ਇਹ ...
ਪਾਤੜਾਂ, 25 ਮਾਰਚ (ਗੁਰਇਕਬਾਲ ਸਿੰਘ ਖ਼ਾਲਸਾ)-ਕੋਰੋਨਾ ਵਾਇਰਸ ਨਾਲ ਜਿੱਥੇ ਸਮੁੱਚਾ ਦੇਸ਼ ਜੂਝ ਰਿਹਾ ਹੈ ਉੱਥੇ ਹੀ ਆਪਣੇ ਅਤੇ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਲਈ ਸਰਦੀਆਂ ਦੇ ਮੌਸਮ ਵਿਚ ਹਰ ਸਾਲ ਪੰਜਾਬ ਆ ਕੇ ਕੰਮ ਕਰਨ ਵਾਲੇ ਵੱਡੀ ਗਿਣਤੀ ਵਿਚ ਜੰਮੂ ਕਸ਼ਮੀਰ ...
ਰਾਜਪੁਰਾ, 25 ਮਾਰਚ (ਰਣਜੀਤ ਸਿੰਘ)-ਅੱਜ ਇੱਥੇ ਜਾਇੰਟਸ ਗਰੁੱਪ ਨੇ 500 ਦੇ ਕਰੀਬ ਜ਼ਰੂਰਤਮੰਦ ਲੋਕਾਂ ਨੂੰ ਖਾਣ-ਪੀਣ ਅਤੇ ਹੋਰ ਜ਼ਰੂਰਤ ਦਾ ਸਮਾਨ ਦਿਤਾ | ਇਸ ਦੀ ਸ਼ੁਰੂਆਤ ਐੱਸ.ਪੀ. (ਡੀ) ਐੱਚ.ਪੀ. ਹੁੰਦਲ ਅਤੇ ਡੀ. ਐੱਸ.ਪੀ. ਰਾਜਪੁਰਾ ਆਕਾਸ਼ਦੀਪ ਸਿੰਘ ਔਲਖ ਨੇ ਕੀਤੀ | ਇਸ ...
ਭਾਦਸੋਂ, 25 ਮਾਰਚ (ਵੜੈਚ)-ਨਾਭਾ ਦੇ ਐੱਸ.ਡੀ.ਐਮ. ਸੂਬਾ ਸਿੰਘ ਨੇ ਨਗਰ ਪੰਚਾਇਤ ਦਫ਼ਤਰ ਭਾਦਸੋਂ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ, ਸ਼ਹਿਰ ਦੇ ਕੌਾਸਲਰਾਂ ਤੇ ਵਪਾਰ ਮੰਡਲ ਦੇ ਆਗੂਆਂ ਨਾਲ ਬੈਠਕ ਕਰਕੇ ਕਰਫ਼ਿਊ ਦੌਰਾਨ ਆਮ ਲੋਕਾਂ ਤੱਕ ਜ਼ਰੂਰੀ ਸਮਾਨ ਦੀ ਸਪਲਾਈ ਲਈ ...
ਰਾਜਪੁਰਾ, 25 ਮਾਰਚ (ਜੀ. ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਤੰਗ ਪ੍ਰੇਸ਼ਾਨ ਕਰਨ ਉੱਤੇ ਡਿਪ੍ਰੈਸ਼ਨ ਵਿਚ ਆ ਕੇ ਮੌਤ ਹੋ ਜਾਣ 'ਤੇ ਮਿ੍ਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ 'ਤੇ ਮੰਦਰ ਕਮੇਟੀ ਦੇ ਪ੍ਰਧਾਨ ਸਣੇ 3 ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ...
ਰਾਜਪੁਰਾ, 25 ਮਾਰਚ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ 'ਤੇ 1 ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਪੁਲਿਸ ਕੋਲ ਸਰਬਜੀਤ ਸਿੰਘ ਵਾਸੀ ਮੁਹੱਲਾ ...
ਸ਼ੁਤਰਾਣਾ, 25 ਮਾਰਚ (ਮਹਿਰੋਕ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਹਰ ਕੋਈ ਆਪਣੇ ਬਚਾਅ 'ਚ ਲੱਗਾ ਹੋਇਆ ਹੈ ਤੇ ਇਸੇ ਮੁਹਿੰਮ ਤਹਿਤ ਕਸਬਾ ਸ਼ੁਤਰਾਣਾ ਵਿਖੇ ਸਰਪੰਚ ਸੁਨੀਲ ਕੁਮਾਰ ਦੀ ਅਗਵਾਈ ਹੇਠ ਸਮੁੱਚੀ ਪੰਚਾਇਤ ਵਲੋਂ ਕਸਬੇ ਦੀਆਂ ਗਲੀਆਂ-ਬਜਾਰਾਂ ਵਿਚ ...
ਪਟਿਆਲਾ, 25 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਕੋਰੋਨਾ ਵਾਇਰਸ ਦੇ ਜਰਾਸੀਮ ਦੀ ਲੋਕਾਂ ਦੇ ਸੰਪਰਕ 'ਚ ਆਉਣ ਨਾਲ ਬਣਦੀ ਚੇਨ ਨੂੰ ਤੋੜਨ ਲਈ ਇਕ ਮਾਤਰ ਜਰੀਆ ਕਰਫ਼ਿਊ ਦਾ ਐਲਾਨ ਪਿਛਲੇ ਦੋ ਦਿਨਾਂ ਤੋਂ ਕੀਤਾ ਗਿਆ | ਇਸ ਦੌਰਾਨ ਮੁਹੱਲਿਆਂ ਆਦਿ 'ਚ ਘਰਾਂ ਅੰਦਰ ਖੁੱਲ੍ਹੀਆਂ ...
ਪਟਿਆਲਾ, 25 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਕੋਰੋਨਾ ਵਾਇਰਸ ਦੇ ਜਰਾਸੀਮ ਦੀ ਲੋਕਾਂ ਦੇ ਸੰਪਰਕ 'ਚ ਆਉਣ ਨਾਲ ਬਣਦੀ ਚੇਨ ਨੂੰ ਤੋੜਨ ਲਈ ਇਕ ਮਾਤਰ ਜਰੀਆ ਕਰਫ਼ਿਊ ਦਾ ਐਲਾਨ ਪਿਛਲੇ ਦੋ ਦਿਨਾਂ ਤੋਂ ਕੀਤਾ ਗਿਆ | ਇਸ ਦੌਰਾਨ ਮੁਹੱਲਿਆਂ ਆਦਿ 'ਚ ਘਰਾਂ ਅੰਦਰ ਖੁੱਲ੍ਹੀਆਂ ...
ਘਨੌਰ, 25 ਮਾਰਚ (ਬਲਜਿੰਦਰ ਸਿੰਘ ਗਿੱਲ)-ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਸਰਕਾਰ ਤੇ ਡਾਕਟਰ ਵਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਲੋੜ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ...
ਪਟਿਆਲਾ, 25 ਮਾਰਚ (ਮਨਦੀਪ ਸਿੰਘ ਖਰੋੜ)-ਰਜਿੰਦਰਾ ਹਸਪਤਾਲ 'ਚ ਸਾਹ ਦੀ ਬਿਮਾਰੀ ਨਾਲ ਪੀੜਤ ਲੜਕੀ ਦਾ ਕੋਰੋਨਾ ਵਾਇਰਸ ਦਾ ਟੈਸਟ ਨੈਗੇਟਿਵ ਪਾਇਆ ਗਿਆ ਹੈ | ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੀ ਇਕ ਲੜਕੀ ਜੋ ...
ਰਾਜਪੁਰਾ, 25 ਮਾਰਚ (ਜੀ.ਪੀ. ਸਿੰਘ)-ਸ਼ਹਿਰ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਕਰਫ਼ਿਊ ਨੂੰ ਸਫਲ ਬਣਾਉਣ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਲਗਾਤਾਰ ਯਤਨ ਕਰ ਰਿਹਾ ਹੈ | ਇਸ ਸਬੰਧੀ ਪੁਲਿਸ ਪਾਰਟੀਆਂ ਲਗਾਤਾਰ ਸ਼ਹਿਰ ਵਿਚ ਗਸ਼ਤ ਕਰ ਰਹੀਆਂ ਹਨ ਤੇ ਲੋਕਾਂ ਨੂੰ ...
ਪਟਿਆਲਾ, 25 ਮਾਰਚ (ਆਹਲੂਵਾਲੀਆ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਜਿੱਠਣ ਲਈ, ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਜੋ ਸੰਕਟਕਾਲੀ ਕਦਮ ਚੁੱਕੇ ਗਏ ਹਨ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਉਨ੍ਹਾਂ ਸਾਰੀਆਂ ਪਹਿਲਕਦਮੀਆਂ ਦਾ ਸਮਰਥਨ ਕਰਦਾ ਹੈ | ਪਰ ਇਸ ਸੰਕਟ ਦੀ ...
ਪਟਿਆਲਾ, 25 ਮਾਰਚ (ਮਨਦੀਪ ਸਿੰਘ ਖਰੋੜ)-ਰਜਿੰਦਰਾ ਹਸਪਤਾਲ 'ਚ ਸਾਹ ਦੀ ਬਿਮਾਰੀ ਨਾਲ ਪੀੜਤ ਲੜਕੀ ਦਾ ਕੋਰੋਨਾ ਵਾਇਰਸ ਦਾ ਟੈਸਟ ਨੈਗੇਟਿਵ ਪਾਇਆ ਗਿਆ ਹੈ | ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੀ ਇਕ ਲੜਕੀ ਜੋ ...
ਪਟਿਆਲਾ, 25 ਮਾਰਚ (ਚੱਠਾ)-ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਮੱਦੇਨਜ਼ਰ ਅੱਜ ਨਗਰ ਨਿਗਮ ਨੇ ਪਟਿਆਲਾ ਸ਼ਹਿਰ 'ਚ ਵਿਸ਼ੇਸ਼ ਸਪਰੇਅ ਮਸ਼ੀਨ ਨਾਲ ਸ਼ਹਿਰ ਦੇ ਜਨਤਕ ਸਥਾਨਾਂ ਸਮੇਤ ਵੱਡੇ ਤੇ ਚੌੜੇ ਬਾਜ਼ਾਰਾਂ 'ਚ ਸਵੱਛਤਾ ਪੈਦਾ ਕਰਨ ...
ਕਰਦਿਆਂ ਉਪ ਮੰਡਲ ਮੈਜਿਸਟੇ੍ਰਟ ਸੂਬਾ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ 'ਚ ਰਹਿਣਾ ਚਾਹੀਦਾ ਹੈ ਅਤੇ ਅਫ਼ਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਉਪ ਪੁਲਸ ਕਪਤਾਨ ...
ਪਾਤੜਾਂ, 25 ਮਾਰਚ (ਗੁਰਇਕਬਾਲ ਸਿੰਘ ਖ਼ਾਲਸਾ)-ਨਗਰ ਕੌਾਸਲ ਪਾਤੜਾਂ ਵੱਲੋਂ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਮੁੱਚੇ ਸ਼ਹਿਰ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਨਗਰ ਕੌਾਸਲ ਦੇ ਮੁਲਾਜ਼ਮਾਂ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅੰਦਰ ...
ਨਾਭਾ, 25 ਮਾਰਚ (ਕਰਮਜੀਤ)-ਕੋਰੋਨਾ ਵਾਇਰਸ ਵਿਸ਼ਵ ਭਰ 'ਚ ਫੈਲਿਆ ਹੋਇਆ ਹੈ ਇਸ ਮਹਾਂਮਾਰੀ ਵਾਇਰਸ ਨੇ ਵਿਸ਼ਵ ਭਰ 'ਚ ਹਜ਼ਾਰਾਂ ਦੀ ਗਿਣਤੀ 'ਚ ਮਨੁੱਖੀ ਜਾਨਾਂ ਲੈ ਲਈਆਂ ਹਨ ਭਾਰਤ ਵਿਚ ਵੀ ਇਹ ਤੇਜ਼ੀ ਨਾਲ ਫੈਲ ਰਿਹਾ ਹੈ ਭਾਵੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...
ਭੁਨਰਹੇੜੀ, 25 ਮਾਰਚ (ਧਨਵੰਤ ਸਿੰਘ)-ਖ਼ਤਰਨਾਕ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਲਗਾਏ ਕਰਫ਼ਿਊ ਤੋਂ ਬਾਅਦ ਪ੍ਰਸ਼ਾਸਨ ਨੇ ਖਾਣ ਪੀਣ ਦਾ ਜ਼ਰੂਰੀ ਰਾਸ਼ਨ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਵਾਸਤੇ ਉਪਰਾਲਾ ਸ਼ੁਰੂ ਕਰਨਾ ਹੈ | ਇੱਥੇ ਸਥਾਨਕ ਬਾਜ਼ਾਰ ਅੰਦਰ ਵੱਖ-ਵੱਖ ...
ਪਟਿਆਲਾ, 25 ਮਾਰਚ (ਗੁਰਵਿੰਦਰ ਸਿੰਘ ਔਲਖ)-ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਸ਼ਮਸ਼ੇਰ ਸਿੰਘ ਗੁੱਡੂ ਨੂੰ ਫੁਲਕੀਆਂ ਇਨਕਲੇਵ ਵੈੱਲਫੇਅਰ ਐਸੋਸੀਏਸ਼ਨ ਦਾ ਸਰਪ੍ਰਸਤ ਬਣਾਇਆ ਗਿਆ ਹੈ | ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਚੋਣ ਹੋਈ | ਇਸ ...
ਸਮਾਣਾ, 25 ਮਾਰਚ (ਗੁਰਦੀਪ ਸ਼ਰਮਾ)-ਭਗਵਾਨ ਵਾਲਮੀਕ ਵੈੱਲਫੇਅਰ ਸੁਸਾਇਟੀ ਦੀ ਕਲਾਸ ਫੋਰਥ ਪਾਰਟ ਟਾਈਮ ਇੰਪਲਾਈਜ਼ ਸਫ਼ਾਈ ਸੇਵਕਾਂ ਦੇ ਸੂਬਾ ਪ੍ਰਧਾਨ ਸਰਦਾਰਾ ਸਿੰਘ ਗੱਜੂਮਾਜਰਾ ਨੇ ਲੰਮੇ ਸਮੇਂ ਤੋਂ ਲਟਕ ਰਹੀਆਂ ਹੱਕੀ ਮੰਗਾਂ ਲਈ ਮੰਗ ਪੱਤਰ ਆਮ ਆਦਮੀ ਪਾਰਟੀ ਦੇ ...
ਪਾਤੜਾਂ, 25 ਮਾਰਚ (ਖ਼ਾਲਸਾ)-ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਪਾਤੜਾਂ ਵਲੋਂ ਅੱਜ ਲੋਕਾਂ ਨੂੰ ਘਰਾਂ ਅੰਦਰ ਹੀ ਹੋਮ ਡਲਿਵਰੀ ਰਾਹੀਂ ਰਾਸ਼ਨ ਅਤੇ ਹੋਰ ਜ਼ਰੂਰੀ ਵਸਤੂਆਂ ...
ਭਾਦਸੋਂ, 23 ਮਾਰਚ (ਪ੍ਰਦੀਪ ਦੰਦਰਾਲ਼ਾ)-ਮਾਰਕੀਟ ਕਮੇਟੀ ਭਾਦਸੋਂ ਦੇ ਨਵ-ਨਿਯਕਤ ਚੇਅਰਮੈਨ ਪਰਮਜੀਤ ਸਿੰਘ ਖੱਟੜਾ (ਕੱਲਰਮਾਜਰੀ) ਅਤੇ ਮੱਖਣ ਸਿੰਘ ਟੌਹੜਾ ਨੇ ਵਾਇਸ ਚੇਅਰਮੈਨ ਦਾ ਅਹੁਦਾ ਸੰਭਾਲ਼ ਲਿਆ ਹੈ | ਉਨ੍ਹਾਂ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਜੋ ...
ਘੱਗਾ, 25 ਮਾਰਚ (ਬਾਜਵਾ)-ਕੋਰੋਨਾ ਕਹਿਰ ਦੇ ਚੱਲਦਿਆਂ ਲਗਾਏ ਕਰਫਿਊ ਕਾਰਨ ਰੋਜ਼ਾਨਾ ਕਮਾ ਕੇ ਖਾਣ ਵਾਲਿਆਂ ਦੇ ਨਾਲ-ਨਾਲ ਕੁੱਝ ਉਨ੍ਹਾਂ ਲੋਕਾਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਨੂੰ ਇਸ ਸਮੇਂ ਅੰਦਰ ਬੇਹੱਦ ਜ਼ਰੂਰੀ ਕੰਮ ਹੋਣ 'ਤੇ ਵੀ ਬਾਹਰ ...
ਬਨੂੜ, 25 ਮਾਰਚ (ਭੁਪਿੰਦਰ ਸਿੰਘ)-ਬਨੂੜ ਦੀ ਸਵੈ-ਸੇਵੀ ਸੰਸਥਾਵਾਂ ਨੇ ਬਨੂੜ ਵਿਚ ਆਪਣੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ | ਸੰਸਥਾਵਾਂ ਨੇ ਰਾਸ਼ਨ ਵੰਡਣਾ ਤੇ ਲੋੜਵੰਦਾਂ ਨੂੰ ਲੰਗਰ ਵਰਤਾਏ ਜਾਣ ਲੱਗੇ ਹਨ | ਨਗਰ ਕੌਾਸਲ ਦੀ ਕਾਰਗੁਜ਼ਾਰੀ ਨਾਖ਼ੁਸ਼ੀ ਪ੍ਰਗਟਾਈ ਜਾਣ ...
ਪਟਿਆਲਾ, 25 ਮਾਰਚ (ਚੱਠਾ, ਔਲਖ)-ਕੋਰੋਨਾਵਾਇਰਸ ਦੇ ਮੱਦੇਨਜ਼ਰ ਪਟਿਆਲਾ ਜ਼ਿਲੇ੍ਹ ਅੰਦਰ ਲਗਾਏ ਗਏ ਕਰਫ਼ਿਊ ਦੌਰਾਨ ਆਮ ਲੋਕਾਂ ਨੂੰ ਰੋਜ਼ਮਰ੍ਹਾ ਦੀਆਂ ਘਰੇਲੂ ਲੋੜਾਂ ਵਾਲੀਆਂ ਵਸਤਾਂ ਉਨ੍ਹਾਂ ਦੇ ਘਰਾਂ ਤੱਕ ਪੁੱਜਦੀਆਂ ਕਰਨ ਲਈ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ...
ਭੁਨਰਹੇੜੀ, 25 ਮਾਰਚ (ਧਨਵੰਤ ਸਿੰਘ)-ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਵਲੋਂ ਕਰਫ਼ਿਊ ਲਗਾਇਆ ਗਿਆ ਹੈ ਤਾਂ ਕਿ ਇਸ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ | ਬਲਾਕ ਭੁਨਰਹੇੜੀ ਅਤੇ ਇਸ ਅਧੀਨ ਪੈਂਦੇ ਸਾਰੇ ਪਿੰਡਾਂ 'ਚ ਮੁਕੰਮਲ ਤੌਰ 'ਤੇ ਬੰਦ ਦਾ ...
ਰਾਜਪੁਰਾ, 25 ਮਾਰਚ (ਰਣਜੀਤ ਸਿੰਘ)-ਬੀਤੇ ਦੋ ਦਿਨਾਂ ਤੋਂ ਸ਼ਹਿਰ ਵਿਚ ਕਰਫ਼ਿਊ ਲੱਗਾ ਹੋਇਆ ਹੈ ਇਸ ਕਾਰਨ ਪ੍ਰਸ਼ਾਸਨ ਨੇ ਸ਼ਹਿਰ ਨੂੰ ਪੂਰੀ ਤਰਾਂ ਨਾਲ ਸੀਲ ਕੀਤਾ ਹੋਇਆ ਹੈ | ਸ਼ਹਿਰ ਵਿਚ ਅੱਜ ਸਵੇਰ ਵਕਤ ਲੋਕਾਂ ਨੇ ਸਬਜ਼ੀ ਮੰਡੀ ਵਿਚ ਜਾ ਕੇ ਸਬਜ਼ੀਆਂ ਖ਼ਰੀਦਣੀਆਂ ...
ਦੇਵੀਗੜ੍ਹ, 25 ਮਾਰਚ (ਰਾਜਿੰਦਰ ਸਿੰਘ ਮੌਜੀ)-ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰਾਂ ਅਤੇ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਵਾਇਰਸ ਤੋਂ ਬਚਾਉਣ ਲਈ ਰਾਤ ਦਿਨ ਇਕ ਕੀਤਾ ਹੋਇਆ ਹੈ | ਜਿਸ ਦੇ ਤਹਿਤ ਜਿਥੇ ਥਾਣਾ ਜੁਲਕਾਂ ਦੇ ਮੁਖੀ ਗੁਰਪ੍ਰੀਤ ਸਿੰਘ ...
ਸਿਵਲ ਸਰਜਨ ਪਟਿਆਲਾ ਹਰੀਸ਼ ਮਲਹੋਤਰਾ ਤੋਂ ਜਦੋਂ ਫ਼ੋਨ 'ਤੇ ਪੁੱਛਿਆ ਗਿਆ ਕਿ ਵਰਤੇ ਗਏ ਮਾਸਕ ਦੇ ਇਨਫੈਕਸ਼ਨ ਤੋਂ ਕਿਸੇ ਦੂਜੇ ਨੂੰ ਬਚਾਉਣ ਲਈ ਮਾਸਕ ਦੀ ਨਿਪਟਾਰਾ ਕਿਵੇਂ ਕਰਨਾ ਹੈ ? ਤਾਂ ਉਨ੍ਹਾਂ ਕਿਹਾ ਕਿ ਇਸ ਦੀਆਂ ਬਹੁਤ ਲੰਮੀਆਂ ਚੌੜੀਆਂ ਗਾਇਡ ਲਾਈਨਜ਼ ਹਨ ਇਸ ...
ਪਟਿਆਲਾ, 25 ਮਾਰਚ (ਖਰੋੜ)-ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਆਮ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕਈ ਅਹਿਮ ਭੂਮੀਕਾ ਨਭਾਉਣ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜਮ ਵੀ ਲੋੜਵੰਦ ਵਿਅਕਤੀਆਂ ਨੂੰ ਖਾਣ ਪੀਣ ਵਾਲੀਆਂ ਵਸਤੂਆਂ ਮੁਹੱਈਆ ਕਰਵਾ ਰਹੇ ਹਨ | ਇਸ ਸੰਕਟ ...
ਘਨੌਰ, 25 ਮਾਰਚ (ਬਲਜਿੰਦਰ ਸਿੰਘ ਗਿੱਲ)-ਭਾਵੇਂ ਕਿ ਸਰਕਾਰ ਵਲੋਂ ਲਾਕਡਾਊਨ ਦੀ ਸਥਿਤੀ 'ਚ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਮੁਹੱਇਆ ਕਰਵਾਉਣ ਤੋਂ ਲੈ ਕੇ ਘਰ-ਘਰ ਵਸਤਾਂ ਪਹੁੰਚਣ ਦਾ ਐਲਾਨ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਲੋਕਾਂ 'ਚ ਕਰਫ਼ਿਓ ਪ੍ਰਤੀ ਸਥਿਤੀ ਨੂੰ ਲੈ ਕੇ ...
ਪਾਤੜਾਂ, 25 ਮਾਰਚ (ਖ਼ਾਲਸਾ)-ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੇ ਅੱਜ ਚੌਥੇ ਦਿਨ ਵੀ ਪਾਤੜਾਂ ਪੁਲਿਸ ਵਲੋਂ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ ਜਿਸ ਦੌਰਾਨ ਪਾਤੜਾਂ ਪੁਲਿਸ ਵਲੋਂ ਸ਼ਹਿਰ ਦੇ ਵੱਖ ਵੱਖ ਚੌਾਕਾ ...
ਪਾਤੜਾਂ, 25 ਮਾਰਚ (ਗੁਰਇਕਬਾਲ ਸਿੰਘ ਖ਼ਾਲਸਾ)-ਪੰਜਾਬ ਅੰਦਰ ਲੱਗੇ ਕਰਫ਼ਿਊ ਦੌਰਾਨ ਸਖ਼ਤੀ ਵਰਤਦਿਆਂ ਅੱਜ ਉਪ ਪੁਲਿਸ ਕਪਤਾਨ ਪਾਤੜਾਂ ਵਲੋਂ ਅੱਜ ਸਬ ਡਿਵੀਜ਼ਨ ਪਾਤੜਾਂ ਅਧੀਨ ਲੱਗੇ ਇੰਟਰਸਟੇਟ ਨਾਕਿਆਂ ਦੀ ਚੈਕਿੰਗ ਕਰਦਿਆਂ ਉੱਥੇ ਮੁਲਾਜ਼ਮਾਂ ਨੂੰ ਸਖ਼ਤ ...
ਬਨੂੜ, 25 ਮਾਰਚ (ਭੁਪਿੰਦਰ)-ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਏ ਕਰਫ਼ਿਊ ਦੇ ਅੱਜ ਚੌਥੇ ਦਿਨ ਵੀ ਸੰਨਾਟਾ ਛਾਇਆ ਰਿਹਾ ਤੇ ਪੁਲਿਸ ਵਲੋਂ ਵਿਖਾਈ ਸਖ਼ਤੀ ਕਾਰਨ ਕਰਫ਼ਿਊ ਦੀ ਕਿਸੇ ਨੇ ਉਲੰਘਣਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ | ਪੁਲਿਸ ਤੇ ਸਮਾਜਿਕ ਸੰਗਠਨਾਂ ਨੇ ਹੱਥ ਵੀ ...
n ਸੁੰਦਰ ਬਸਤੀ ਵਿਚ ਸਿਕਲੀਗਰਾਂ ਦਾ ਹਾਲ-ਚਾਲ ਪੁੱਛਦੇ ਹੋਏ ਕੌਾਸਲਰ ਪੁਸ਼ਪਿੰਦਰ ਸਿੰਘ ਲਾਲੀ ਕਾਲੇਕਾ | ਤਸਵੀਰ : ਜਗਦੀਸ਼ ਸਿੰਘ ਕੰਬੋਜ ਪਾਤੜਾਂ, 25 ਮਾਰਚ (ਜਗਦੀਸ਼ ਸਿੰਘ ਕੰਬੋਜ)-ਕਰਫ਼ਿਊ ਉਨ੍ਹਾਂ ਲੋਕਾਂ ਲਈ ਵੱਡੀ ਮੁਸੀਬਤ ਬਣਦਾ ਜਾ ਰਿਹਾ ਹੈ ਜਿਨ੍ਹਾਂ ਨੇ ...
ਪਾਤੜਾਂ, 25 ਮਾਰਚ (ਜਗਦੀਸ਼ ਸਿੰਘ ਕੰਬੋਜ)-ਕਰਫ਼ਿਊ ਉਨ੍ਹਾਂ ਲੋਕਾਂ ਲਈ ਵੱਡੀ ਮੁਸੀਬਤ ਬਣਦਾ ਜਾ ਰਿਹਾ ਹੈ ਜਿਨ੍ਹਾਂ ਨੇ ਰੋਜ਼ਾਨਾ ਦਿਹਾੜੀ ਜਾਂ ਕੋਈ ਹੋਰ ਕੰਮ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਣਾ ਹੈ | ਇਸ ਤਰ੍ਹਾਂ ਹੀ ਪਾਤੜਾਂ ਦੀ ਸੁੰਦਰ ਬਸਤੀ ਵਿਚ ਰਹਿੰਦੇ ...
ਸਮਾਣਾ, 25 ਮਾਰਚ (ਹਰਵਿੰਦਰ ਸਿੰਘ ਟੋਨੀ, ਸਾਹਿਬ ਸਿੰਘ)-ਦੇਸ਼ 'ਚ ਕੋਰੋਨਾ ਬਿਮਾਰੀ ਦੀ ਦਹਿਸ਼ਤ ਦੇ ਚੱਲਦਿਆਂ ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਵਾਰ-ਵਾਰ ਘਰ ਬੈਠਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਸਨ ਪ੍ਰੰਤੂ ਪੰਜਾਬੀ ਆਪਣੇ ਸੁਭਾਅ ਮੁਤਾਬਿਕ ਜਦੋਂ ...
ਨਾਭਾ, 25 ਮਾਰਚ (ਕਰਮਜੀਤ ਸਿੰਘ)-ਕੋਰੋਨਾ ਵਾਇਰਸ ਕਾਰਨ ਲਗਾਏ ਕਰਫਿਊ ਦੇ ਚੱਲਦਿਆਂ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਾਰਡ ਨੰਬਰ 6 ਦੇ ਸਾਬਕਾ ਕਾਂਗਰਸੀ ਕੌਾਸਲਰ ਅਤੇ ਸਮਾਜ ਸੇਵਕ ਦਲੀਪ ਬਿੱਟੂ ਨੇ ਆਪਣੇ ਸਾਥੀਆਂ ਸਮੇਤ ਵਾਰਡ ਵਾਸੀਆਂ ਦੇ ਘਰਾਂ 'ਚ ...
ਦੇਵੀਗੜ੍ਹ, 25 ਮਾਰਚ (ਮੁਖਤਿਆਰ ਸਿੰਘ ਨੌਗਾਵਾਂ)-ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਪੰਜਾਬ 'ਚ ਅਗਲੇ ਹੁਕਮਾਂ ਤੱਕ ਕਰਫਿਊ ਲਗਾਇਆ ਗਿਆ ਹੈ ਤਾਂ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ | ਇਸੇ ਤਹਿਤ ਕਸਬਾ ਦੇਵੀਗੜ੍ਹ ਅਤੇ ਇਸ ...
ਪਾਤੜਾਂ, 25 ਮਾਰਚ (ਗੁਰਇਕਬਾਲ ਸਿੰਘ ਖ਼ਾਲਸਾ)-ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਜਿੱਥੇ ਕਰਫ਼ਿਊ ਲਗਾ ਦਿੱਤਾ ਗਿਆ ਹੈ ਉੱਥੇ ਹੀ ਨਗਰ ਕੌਾਸਲ ਵਲੋਂ ਇਸ ਸਬੰਧੀ ਸਾਵਧਾਨੀਆਂ ਵਰਤਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਨਾਊਾਸਮੈਂਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX