ਜੈਤੋ, 25 ਮਾਰਚ (ਭੋਲਾ ਸ਼ਰਮਾ, ਗੁਰਚਰਨ ਸਿੰਘ ਗਾਬੜੀਆ)-ਪੰਜਾਬ 'ਚ ਕੋਰੋਨਾ ਵਾਇਰਸ (ਕੋਵਿਡ-19) ਨੂੰ ਹੋਰ ਜ਼ਿਆਦਾ ਫੈਲਣ ਤੋਂ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੂਰੇ ਸੂਬੇ ਵਿਚ ਕਰਫ਼ਿਊ ਦੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਅੱਜ ਜੈਤੋ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਸ਼ਹਿਰ ਵਿਚ ਫ਼ਲੈਗ ਮਾਰਚ ਕੱਢਿਆ | ਇਸ ਮੌਕੇ ਸਬ-ਡਵੀਜ਼ਨ ਜੈਤੋ ਦੇ ਐਸ.ਡੀ.ਐਮ. ਡਾ. ਮਨਦੀਪ ਕੌਰ (ਪੀ.ਸੀ.ਐਸ) ਅਤੇ ਏ.ਐਸ.ਪੀ. ਜੈਤੋ ਡਾ. ਮਹਿਤਾਬ ਸਿੰਘ ਦੀ ਯੋਗ ਅਗਵਾਈ ਹੇਠ ਨਾਇਬ ਤਹਿਸੀਲਦਾਰ ਜੈਤੋ ਹੀਰਾ ਵੰਤੀ, ਐਸ.ਐਚ.ਓ. ਜੈਤੋ ਇੰਸਪੈਕਟਰ ਦਲਜੀਤ ਸਿੰਘ, ਸੀ.ਆਈ.ਏ. ਸਟਾਫ਼ ਜੈਤੋ ਦੇ ਇੰਚਾਰਜ ਕੁਲਬੀਰ ਚੰਦ ਸ਼ਰਮਾ, ਜੈਤੋ ਟਰੈਫ਼ਿਕ ਪੁਲਿਸ ਦੇ ਇੰਚਾਰਜ ਏ.ਐਸ.ਆਈ. ਸਵਰਨਜੀਤ ਸਿੰਘ ਸੇਖੋਂ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਵਲੋਂ ਜੈਤੋ ਦੇ ਬਾਜ਼ਾਰਾਂ 'ਚ ਫ਼ਲੈਗ ਮਾਰਚ ਕੱਢਿਆ ਗਿਆ | ਇਸ ਮੌਕੇ ਸਥਾਨਕ ਨਿਊ ਮਾਰਕੀਟ ਵਿਚ ਲੋਕਾਂ ਨੂੰ ਅਪੀਲ ਕਰਦੇ ਹੋਏ ਐਸ.ਡੀ.ਐਮ. ਡਾ. ਮਨਦੀਪ ਕੌਰ ਨੇ ਕਿਹਾ ਕਿ ਇਹ ਕਰਫ਼ਿਊ ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਗਾਇਆ ਗਿਆ ਹੈ ਤਾਂ ਜੋ ਪੰਜਾਬ ਵਾਸੀਆਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ | ਪੂਰੇ ਵਿਸ਼ਵ ਦੇ ਡਾਕਟਰਾਂ ਦੀ ਜੇਕਰ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਆਪਸੀ ਸੰਪਰਕ ਤੋੜ ਕੇ ਹੀ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ | ਉਨ੍ਹਾਂ ਇਲਾਕੇ ਦੇ ਸਮੂਹ ਵਸਨੀਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਪੂਰਾ ਸਹਿਯੋਗ ਕਰਨ ਅਤੇ ਆਪਣੇ ਘਰਾਂ ਤੋਂ ਬਿਲਕੁਲ ਵੀ ਬਾਹਰ ਨਾ ਆਉਣ | ਇਸ ਮੌਕੇ ਏ.ਐਸ.ਪੀ. ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਇਹ ਫ਼ਲੈਗ ਮਾਰਚ ਜਨਤਾ ਦੀ ਸੁਰੱਖਿਆ ਲਈ ਕੱਢਿਆ ਗਿਆ ਹੈ ਅਤੇ ਕਿਸੇ ਨੂੰ ਵੀ ਅਮਨ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪੁਲਿਸ ਸਾਰੀ ਸਥਿਤੀ 'ਤੇ ਬਾਜ਼ ਨਜ਼ਰ ਰੱਖ ਰਹੀ ਹੈ ਅਤੇ ਇਲਾਕੇ ਵਿਚ ਲਗਾਤਾਰ ਗਸ਼ਤ ਵੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਸੁਰੱਖਿਅਤ ਰੱਖ ਕੇ ਤੁਸੀਂ ਆਪ ਤੇ ਆਪਣੇ ਆਲੇ-ਦੁਆਲੇ ਇਸ ਰੋਗ ਨੂੰ ਫੈਲਣ ਤੋਂ ਰੋਕ ਸਕਦੇ ਹੋ | ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਸਰਕਾਰ ਵਲੋਂ ਜਨਤਾ ਦੇ ਬਚਾਅ ਲਈ ਦਿੱਤੀਆਂ ਜਾ ਰਹੀਆਂ ਹਦਾਇਤਾਂ ਅਤੇ ਸੁਝਾਵਾਂ ਦਾ ਨਿਰੰਤਰ ਪਾਲਣ ਕਰ ਕੇ ਇਸ ਮਹਾਂਮਾਰੀ ਤੋਂ ਬਚਾਅ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਨਹੀਂ ਬਲਕਿ ਸੁਚੇਤ ਰਹਿਣ ਦੀ ਜ਼ਰੂਰਤ ਹੈ | ਡਾ. ਮਹਿਤਾਬ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਉਨ੍ਹਾਂ ਦੇ ਆਲੇ-ਦੁਆਲੇ ਵਿਦੇਸ਼ ਤੋਂ ਆ ਰਿਹਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ, ਨਾਲ ਹੀ
ਕੋਟਕਪੂਰਾ, 25 ਮਾਰਚ (ਮੇਘਰਾਜ)-ਬੀਤੀ ਰਾਤ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦੀ ਬਿਮਾਰੀ ਦੀ ਰੋਕਥਾਮ ਲਈ 21 ਦਿਨਾਂ ਲਈ ਕਰਫ਼ਿਊ ਐਲਾਨ ਕੀਤਾ ਹੈ | ਅੱਜ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਕ 'ਚ ਨਵ-ਨਿਯੁਕਤ ਐਸ.ਡੀ.ਐਮ. ਅਮਿਤ ...
ਫ਼ਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਅਤੇ ਉਨ੍ਹਾਂ ਦੇ ਪਰਿਵਾਰ ਨੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਆਪਣੇ ਵਲੋਂ 51 ਹਜ਼ਾਰ ਰੁਪਏ ਪੰਜਾਬ ਸਰਕਾਰ ਨੂੰ ਡਿਪਟੀ ...
ਫ਼ਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਕੁਮਾਰ ਸੌਰਭ ਰਾਜ ਨੇ 23 ਮਾਰਚ ਤੋਂ ਜ਼ਿਲ੍ਹਾ ਫ਼ਰੀਦਕੋਟ ਵਿਚ ਜਾਰੀ ਕਰਫ਼ਿਊ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਦਵਾਈਆਂ ਦੀ ਸਪਲਾਈ ਲੋਕਾਂ ਦੇ ਘਰ ਤੱਕ ...
ਗੋਲੇਵਾਲਾ, 25 ਮਾਰਚ (ਅਮਰਜੀਤ ਬਰਾੜ)-'ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ' ਦੀ ਕਹਾਵਤ ਕੋਰੋਨਾ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਲਾਏ ਕਰਫਿਊ ਦੌਰਾਨ ਸਹੀ ਸਿੱਧ ਹੋ ਰਹੀ ਹੈ | ਇਸ ਸਬੰਧ ਵਿਚ ਐਸ.ਆਈ. ਗੋਲੇਵਾਲਾ ਪੁਲਿਸ ਮੁਲਾਜ਼ਮਾਂ ਦੀ ਟੀਮ ਦਾ ਕਹਿਣਾ ...
ਜੈਤੋ, 25 ਮਾਰਚ (ਭੋਲਾ ਸ਼ਰਮਾ)-ਕੋਰੋਨਾ ਵਾਇਰਸ (ਕੋਵਿਡ-19) ਦੇ ਪ੍ਰਕੋਪ ਨੂੰ ਧਿਆਨ ਵਿਚ ਰੱਖਦੇ ਹੋਏ ਬੀਤੀ ਰਾਤ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਮਿਤੀ 14 ਅਪ੍ਰੈਲ ਤੱਕ 21 ਦਿਨ ਲਈ ਪੂਰੇ ਭਾਰਤ ਵਿਚ ਲਾਕਡਾਊਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ | ਜਦਕਿ ...
ਫ਼ਰੀਦਕੋਟ, 25 ਮਾਰਚ (ਸਰਬਜੀਤ ਸਿੰਘ)-ਸਥਾਨਕ ਬਲਬੀਰ ਬਸਤੀ ਵਿਖੇ ਘਰ-ਘਰ ਜਾ ਕੇ ਲੋਕਾਂ ਨੂੰ ਕੰਟਰੋਲ ਰੇਟ 'ਤੇ ਰਾਸ਼ਨ ਵੇਚ ਰਹੀ ਰੈੱਡ ਕਰਾਸ ਸੁਸਾਇਟੀ ਫ਼ਰੀਦਕੋਟ ਦੀ ਟੀਮ 'ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਪੁਲਿਸ ਵਲੋਂ ਮਾਮਲਾ ਦਰਜ ...
ਜੈਤੋ, 25 ਮਾਰਚ (ਭੋਲਾ ਸ਼ਰਮਾ)-ਐਸ.ਡੀ.ਐਮ. ਜੈਤੋ ਡਾ. ਮਨਦੀਪ ਕੌਰ ਨੇ ਸਬ-ਡਵੀਜ਼ਨ ਜੈਤੋ ਦੇ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਪੂਰਾ ਸਹਿਯੋਗ ਕਰਨ ਅਤੇ ਆਪਣੇ ਘਰਾਂ ਤੋਂ ਬਿਲਕੁੱਲ ਵੀ ...
ਫ਼ਰੀਦਕੋਟ 25 ਮਾਰਚ (ਜਸਵੰਤ ਸਿੰਘ ਪੁਰਬਾ)-ਇਸ ਸਮੇਂ ਸਾਰੀ ਦੁਨੀਆ ਵਿਚ ਕੋਰੋਨਾ ਵਾਇਰਸ (ਕੋਵਿਡ-19) ਨਾਂਅ ਦੀ ਬਿਮਾਰੀ ਨੇ ਜਿੱਥੇ ਥਾਂ ਥਾਂ 'ਤੇ ਆਪਣੇ ਪੈਰ ਪਸਾਰੇ ਹਨ ਉਥੇ ਇਸ ਨੇ ਸਾਰੇ ਪਾਸੇ ਭਰਪੂਰ ਤਬਾਹੀ ਮਚਾ ਦਿੱਤੀ ਹੈ | ਹੁਣ ਤੱਕ ਪੂਰੀ ਦੁਨੀਆ ਵਿਚ 4 ਲੱਖ 35 ਹਜ਼ਾਰ ...
ਬਾਜਾਖਾਨਾ, 25 ਮਾਰਚ (ਜੀਵਨ ਗਰਗ)-ਕੋਰੋਨਾ ਦੇ ਕਹਿਰ ਤੋਂ ਬਚਣ ਲਈ ਲੋਕ ਸੰਜਮ ਤੋਂ ਕੰਮ ਲੈਣ ਅਤੇ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਕਰਨ ਅਤੇ ਆਪਣੇ ਪਿੰਡਾਂ ਵਿਚ ਬਿਨਾਂ ਵਜ੍ਹਾ ਛਿੜਕਾਅ ਨਾ ਕਰਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਫ਼ਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜ਼ਿਲ੍ਹੇ ਵਿਚ 23 ਮਾਰਚ ਤੋਂ ਲੱਗੇ ਕਰਫ਼ਿਊ ਤੋਂ ਬਾਅਦ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਦੇ ਗਲੀ, ਮੁਹੱਲਿਆਂ ਤੇ ਘਰਾਂ ਤੱਕ ਖੁਰਾਕੀ ਵਸਤਾਂ, ਰਾਸ਼ਨ, ਫਲ ਅਤੇ ਸਬਜ਼ੀਆਂ ਨਿਰੰਤਰ ਸਪਲਾਈ ਕੀਤੀਆਂ ਜਾ ਰਹੀ ਹਨ ਅਤੇ ...
ਫ਼ਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੇ ਅਫ਼ਗਾਨਿਸਤਾਨ ਦੇ ਸ਼ਹਿਰ ਕਾਬੁਲ ਵਿਚ ਗੁਰਦੁਆਰਾ ਸਾਹਿਬ ਵਿਚ ਕੀਤੇ ਗਏ ਆਤਮਘਾਤੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਇਸ ...
ਕੋਟਕਪੂਰਾ, 25 ਮਾਰਚ (ਮੇਘਰਾਜ)-ਬੀਤੀ ਰਾਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਿਸ਼ਵ ਭਰ 'ਚ ਫ਼ੈਲੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਦੇਸ਼ 'ਚ ਵਧਣ ਤੋਂ ਰੋਕਣ ਲਈ 21 ਦਿਨਾਂ ਲਈ ਕਰਫਿਊ ਐਲਾਨ ਦਿੱਤਾ ਸੀ | ਇਸ ਕਰਫਿਊ ਦੇ ਪਹਿਲੇ ਦਿਨ ਸਥਾਨਕ ਸ਼ਹਿਰ 'ਚ ਬਿਲਕੁਲ ...
ਕਰਿਆਨਾ ਦੁਕਾਨਾਂ ਦੀ ਸੂਚੀ ਜਾਰੀ ਫ਼ਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰਟ ਕੁਮਾਰ ਸੌਰਭ ਰਾਜ ਵਲੋਂ ਮਿਤੀ 23 ਮਾਰਚ ਤੋਂ ਜਾਰੀ ਕਰਫਿਊ ਦੇ ਮੱਦੇਨਜ਼ਰ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਕਰ ਕੇ ਉਨ੍ਹਾਂ ਦੇ ...
ਕੋਟਕਪੂਰਾ, 25 ਮਾਰਚ (ਮੋਹਰ ਸਿੰਘ ਗਿੱਲ)-ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਜੰਡ ਸਾਹਿਬ ਡਾ.ਰਾਜੀਵ ਭੰਡਾਰੀ ਅਤੇ ਮਾਸ ਮੀਡੀਆ ਅਫ਼ਸਰ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਨੇੜਲੇ ਪਿੰਡ ਢੁੱਡੀ, ਕੋਟਸੁਖੀਆ, ਚਮੇਲੀ, ਟਹਿਣਾ ਅਤੇ ਪੱਕਾ ਦਾ ਦੌਰਾ ਕੀਤਾ ਅਤੇ ਫ਼ੀਲਡ ਸਟਾਫ਼ ...
ਕੋਟਕਪੂਰਾ, 25 ਮਾਰਚ (ਮੇਘਰਾਜ)-ਨੇੜਲੇ ਪਿੰਡ ਬਾਹਮਣਵਾਲਾ ਵਿਖੇ ਕੁਝ ਉੱਦਮੀ ਨੌਜਵਾਨਾਂ ਵਲੋਂ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਗਲੀਆਂ, ਫਿਰਨੀਆਂ, ਗੁਰਦੁਆਰਾ ਸਾਹਿਬ, ਸਰਕਾਰੀ ਸਕੂਲ, ਕੋਠੇ ਬੁੱਕਣ ਸਿੰਘ, ਕੋਠੇ ਬਾਜ਼ੀਗਰ ਸਮੇਤ ਹੋਰ ਵੀ ਸਾਂਝੀਆਂ ਥਾਵਾਂ 'ਤੇ ...
ਕੋਟਕਪੂਰਾ, 25 ਮਾਰਚ (ਮੋਹਰ ਸਿੰਘ ਗਿੱਲ)-ਵਿਸ਼ਵ ਭਰ 'ਚ ਅਤਿ ਚਿੰਤਾਜਨਕ ਬਣੀ ਭਿਆਨਕ ਬਿਮਾਰੀ ਕੋਰੋਨਾ ਵਾਇਰਸ ਦੇ ਬਚਾਅ ਲਈ ਸਾਨੂੰ ਸਭ ਨੂੰ ਸਰਕਾਰੀ ਹਦਾਇਤਾਂ ਦੀ ਲਾਜ਼ਮੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਇਸ ਮੁਹਿੰਮ ਦੇ ਸਹਿਯੋਗੀ ਹੋਵਾਂਗੇ | ਇਹ ...
ਸ੍ਰੀ ਮੁਕਤਸਰ ਸਾਹਿਬ, 25 ਮਾਰਚ (ਰਣਜੀਤ ਸਿੰਘ ਢਿੱਲੋਂ)-ਦੁਬਈ ਤੋਂ ਵਾਪਸ ਪਰਤੇ ਦੋ ਵਿਅਕਤੀਆਂ ਨੂੰ ਪ੍ਰਸ਼ਾਸਨ ਵਲੋਂ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਗਈ ਸੀ, ਪ੍ਰੰਤੂ ਦੋਵਾਂ ਨੇ ਘਰਾਂ ਵਿਚ ਨਾ ਰਹਿ ਕੇ ਲੋਕਾਂ ਦੇ ਨਾਲ ਮੇਲਜੋਲ ਰੱਖਿਆ | ਪ੍ਰਸ਼ਾਸਨ ਦੇ ਨਿਯਮਾਂ ਦੀ ...
ਸਾਦਿਕ, 25 ਮਾਰਚ (ਗੁਰਭੇਜ ਸਿੰਘ ਚੌਹਾਨ)-ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਸਰਕਾਰ ਵਲੋਂ ਲਗਾਏ ਕਰਫ਼ਿਊ ਨੂੰ ਤੀਸਰਾ ਦਿਨ ਹੈ ਅਤੇ ਲੋਕ ਘਰਾਂ ਅੰਦਰ ਡੱਕੇ ਹੋਏ ਹਨ | ਜਿਸ ਕਰਕੇ ਸੜਕਾਂ, ਬਾਜ਼ਾਰ, ਪਿੰਡਾਂ ਦੀਆਂ ਗਲੀਆਂ ਸੁੰਨ ਸਰਾਂ ਪਈਆਂ ਹਨ | ਕੋਈ ਟਾਵਾਂ-ਟਾਵਾਂ ...
ਗੋਲੇਵਾਲਾ, 25 ਮਾਰਚ (ਅਮਰਜੀਤ ਸਿੰਘ ਬਰਾੜ)-ਕੋਰੋਨਾ ਬਿਮਾਰੀ ਦੀ ਰੋਕਥਾਮ ਲਈ ਲੱਗੇ ਕਰਫ਼ਿਊ ਦੌਰਾਨ ਐਸ.ਆਈ. ਰਵਿੰਦਰ ਕੌਰ ਬਰਾੜ ਦੀ ਅਗਵਾਈ ਵਿਚ ਗੱਡੀ ਉਪਰ ਸਪੀਕਰ ਰਾਹੀਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਅਤੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ | ਇਸ ਮੌਕੇ ਏ.ਐਸ.ਆਈ. ...
ਕੋਟਕਪੂਰਾ, 25 ਮਾਰਚ (ਮੋਹਰ ਸਿੰਘ ਗਿੱਲ)-ਨੇੜਲੇ ਪਿੰਡ ਬੀੜ ਸਿੱਖਾਂ ਵਾਲਾ ਵਿਖੇ ਆਏ ਸਾਲ ਲੱਗਣ ਵਾਲਾ ਬਾਬਾ ਕਾਲਾ ਮਹਿਰ ਜੀ ਬੀੜ ਮਰ੍ਹਾਣੇ ਦਾ ਸਾਲਾਨਾ ਮੇਲਾ ਇਸ ਵਾਰ ਕੋਰੋਨਾ ਵਾਇਰਸ ਦੇ ਕਾਰਨ ਨਹੀਂ ਲੱਗਾ | ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਮੇਲਾ ਪ੍ਰਬੰਧਕ ...
ਸਾਦਿਕ, 25 ਮਾਰਚ (ਆਰ.ਐਸ.ਧੰੁਨਾ)-ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੇਂਦਰ ਸਰਕਾਰ ਵਲੋਂ 21 ਦਿਨਾਂ ਦੇ ਲਾਕਡਾਊਨ ਕੀਤੇ ਪੂਰੇ ਭਾਰਤ ਅਤੇ ਪੰਜਾਬ ਸਕਾਰ ਵਲੋਂ ਲਾਏ ਗਏ ਕਰਫ਼ਿਊ ਦੌਰਾਨ ਚੌਥੇ ਦਿਨ ਵੀ ਸਾਦਿਕ ਦੇ ਬਾਜ਼ਾਰ ਪੂਰਨ ਰੂਪ ਵਿਚ ਬੰਦ ਰਹੇ | ਡਿਪਟੀ ਕਮਿਸ਼ਨਰ ਦੇ ...
ਫ਼ਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਕੋਰੋਨਾ ਵਾਇਰਸ ਕਰਕੇ ਲਾਕਡਾਊਨ ਅਤੇ ਕਰਫ਼ਿਊ ਦੌਰਾਨ ਜਿੱਥੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਅੰਦਰ ਜ਼ਰੂਰੀ ਵਸਤਾਂ ਕਰਿਆਨਾ ਸਬਜ਼ੀਆਂ ਫ਼ਲ ਅਤੇ ਦੁੱਧ ਦੀ ਸਪਲਾਈ ਲਈ ਮੁਨਿਆਦੀ ਹੁੰਦੀ ਰਹੀ ਉੱਥੇ ਸ਼ਰਾਬ ਦੇ ...
ਕੋਟਕਪੂਰਾ, 25 ਮਾਰਚ (ਮੇਘਰਾਜ)-ਨੇੜਲੇ ਪਿੰਡ ਲਾਲੇਆਣਾ, ਕੋਠੇ ਬੁੱਕਣ ਸਿੰਘ, ਬਾਹਮਣਵਾਲਾ, ਢਾਬ ਗੁਰੂ ਕੀ, ਹਰੀਨੌਾ ਅਤੇ ਕੋਹਾਰਵਾਲਾ ਸਮੇਤ ਹੋਰ ਵੀ ਕਈ ਪਿੰਡਾਂ 'ਚ ਕਿਸਾਨਾਂ ਵਲੋਂ ਸਬਜ਼ੀਆਂ ਦੀ ਕਾਸ਼ਤ ਵੱਡੀ ਪੱਧਰ 'ਤੇ ਕੀਤੀ ਜਾਂਦੀ ਹੈ | ਕਿਸਾਨਾਂ ਨੇ ਪੂਰੀ ਮਿਹਨਤ ...
ਕੋਟਕਪੂਰਾ, 25 ਮਾਰਚ (ਮੋਹਰ ਸਿੰਘ ਗਿੱਲ)-ਕੋਰੋਨਾ ਤੋਂ ਬਚਾਅ ਲਈ ਪਿੰਡ ਸਿਰਸੜੀ ਦੀ ਗਰਾਮ ਪੰਚਾਇਤ ਵਲੋਂ ਸਰਪੰਚ ਚਰਨ ਸਿੰਘ ਦੀ ਅਗਵਾਈ ਹੇਠ ਪਿੰਡ ਸਿਰਸੜੀ ਅਤੇ ਅਨੋਖਪੁਰਾ ਦੀਆਂ ਗਲੀਆਂ-ਰਸਤਿਆਂ, ਘਰੇਲੂ ਮੁੱਖ ਗੇਟਾਂ 'ਤੇ ਐਾਟੀਬਾਇਓਟਿਕ ਸਪਰੇ ਕੀਤੀ ਗਈ | ਇਸ ਮੌਕੇ ...
ਕੋਟਕਪੂਰਾ, 25 ਮਾਰਚ (ਮੋਹਰ ਸਿੰਘ ਗਿੱਲ)-ਨੇੜਲੇ ਪਿੰਡ ਭੈਰੋਂਭੱਟੀ ਦੇ ਨੌਜਵਾਨ ਅਤੇ ਅਗਾਂਹਵਧੂ ਸਰਪੰਚ ਗੁਰਜੀਤ ਸਿੰਘ ਗਿੱਲ ਨੇ ਉਨ੍ਹਾਂ ਨੂੰ ਸਰਪੰਚ ਵਜੋਂ ਪੰਜਾਬ ਸਰਕਾਰ ਵਲੋਂ ਮਿਲਣ ਵਾਲੇ ਭੱਤੇ 'ਚੋਂ ਇਕ ਸਾਲ ਦਾ ਭੱਤਾ ਉਨ੍ਹਾਂ ਕੋਰੋਨਾ ਵਾਇਰਸ ਦੇ ਬਚਾਅ ਅਤੇ ...
ਕੋਟਕਪੂਰਾ, 25 ਮਾਰਚ (ਮੋਹਰ ਸਿੰਘ ਗਿੱਲ)-ਨੇੜਲੇ ਪਿੰਡ ਭੈਰੋਂਭੱਟੀ ਦੇ ਨੌਜਵਾਨ ਅਤੇ ਅਗਾਂਹਵਧੂ ਸਰਪੰਚ ਗੁਰਜੀਤ ਸਿੰਘ ਗਿੱਲ ਨੇ ਉਨ੍ਹਾਂ ਨੂੰ ਸਰਪੰਚ ਵਜੋਂ ਪੰਜਾਬ ਸਰਕਾਰ ਵਲੋਂ ਮਿਲਣ ਵਾਲੇ ਭੱਤੇ 'ਚੋਂ ਇਕ ਸਾਲ ਦਾ ਭੱਤਾ ਉਨ੍ਹਾਂ ਕੋਰੋਨਾ ਵਾਇਰਸ ਦੇ ਬਚਾਅ ਅਤੇ ...
ਫ਼ਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਸਥਾਨਕ ਇਤਿਹਾਸਕ ਧਾਰਮਿਕ ਸਥਾਨ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਰੋਜ਼ਾਨਾ ਦਿਹਾੜੀ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਗਰੀਬ ਜੋ ਆਪਣੇ ਘਰਾਂ ਵਿਚ ਹੀ ਕੈਦ ਹੋ ਕੇ ਰਹਿ ਗਏ ਹਨ, ਦਾ ਪੇਟ ਭਰਨ ਲਈ ਲੰਗਰ ਤਿਆਰ ਕੀਤਾ ਜਾ ...
ਫ਼ਰੀਦਕੋਟ, 25 ਮਾਰਚ (ਸਤੀਸ਼ ਬਾਗ਼ੀ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 23 ਮਾਰਚ ਤੋਂ ਸਾਰੇ ਪੰਜਾਬ ਵਿਚ ਕਰਫ਼ਿਊ ਲਗਾ ਦਿੱਤਾ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਜਲਦੀ ਕਾਬੂ ਕੀਤਾ ਜਾ ਸਕੇ | ਇਸ ਕਰਫ਼ਿਊ ਦੇ ਤਹਿਤ ਜਿਥੇ ਪੰਜਾਬ ਦੇ ਕਈ ਸਰਕਾਰੀ ...
ਬਰਗਾੜੀ, 25 ਮਾਰਚ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਮੌਸਮ ਦੀ ਚੱਲ ਰਹੀ ਤਬਦੀਲੀ ਕਾਰਨ ਕਣਕ ਦੀ ਫ਼ਸਲ ਉੱਪਰ ਤੇਲੇ ਅਤੇ ਸੁੰਡੀ ਦੀ ਬਿਮਾਰੀ ਦਾ ਖਤਰਾ ਮੰਡਰਾਉਣ ਲੱਗਾ ਹੈ | ਕੁਝ ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫਸਲ ਪੱਕਣ ਦੇ ਨੇੜੇ ਹੈ ਅਤੇ ਹੁਣ ਮੌਸਮ ਕੱਚਾ ...
ਫ਼ਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਮੈਜਿਸਟੇ੍ਰਟ ਫ਼ਰੀਦਕੋਟ ਕੁਮਾਰ ਸੌਰਭ ਰਾਜ ਵਲੋਂ ਜ਼ਿਲ੍ਹੇ ਵਿਚ ਕਰਫ਼ਿਊ ਉਪਰੰਤ ਆਲੂ ਦੀ ਫ਼ਸਲ ਸਟੋਰ ਕਰਨ ਲਈ ਜ਼ਿਲ੍ਹਾ ਫ਼ਰੀਦਕੋਟ ਅੰਦਰ ਪੈਂਦੇ ਸਮੂਹ ਕੋਲਡ ਸਟੋਰਾਂ ਨੂੰ ਆਲੂ ਸਟੋਰ ਕਰਨ ਲਈ 10 ਅਪ੍ਰੈਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX