ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ/ਰਾਜੇਸ਼ ਕੋਛੜ)-ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਤੀਸਰੇ ਦਿਨ ਵੀ ਰੁਕੀ ਰਹੀ ਜ਼ਿੰਦਗੀ ਦੀ ਰਫ਼ਤਾਰ ਤੇ ਲਗਾਇਆ ਗਿਆ ਕਰਫ਼ਿਊ ਤੀਸਰੇ ਦਿਨ ਵਿਚ ਸ਼ਾਮਲ ਹੋ ਗਿਆ | ਭਾਵੇਂ ਕਿ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਰਫ਼ਿਊ ਨੂੰ ਕਾਮਯਾਬ ਬਣਾਉਣ ਲਈ ਪੂਰੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਪਰ ਤਮਾਸ਼ਬੀਨ ਲੋਕ ਪੁਲਿਸ ਲਈ ਸਾਰਾ ਦਿਨ ਸਿਰਦਰਦੀ ਬਣੇ ਰਹੇ ਜਿਸ ਦੇ ਚੱਲਦਿਆਂ ਖ਼ਾਸ ਕਰ ਕੇ ਜੀ.ਟੀ. ਰੋਡ ਤੇ ਮੁਹੱਲਿਆਂ ਵਿਚ ਪੁਲਿਸ ਵਲੋਂ ਸਖ਼ਤ ਰੁਖ਼ ਅਪਣਾਉਂਦਿਆਂ ਇਕੱਠੇ ਹੋਣ ਵਾਲਿਆਂ 'ਤੇ ਜਾਂ ਬਿਨਾਂ ਵਜ੍ਹਾ ਮੋਟਰਸਾਈਕਲ 'ਤੇ ਆਉਣ ਜਾਣ ਵਾਲਿਆਂ 'ਤੇ ਹਲਕੇ ਬਲ ਦਾ ਪ੍ਰਯੋਗ ਕੀਤਾ ਗਿਆ | ਅਖ਼ਬਾਰਾਂ ਦੇ ਦਫ਼ਤਰਾਂ ਅੰਦਰ ਲੋਕਾਂ ਵਲੋਂ ਵਾਰ-ਵਾਰ ਫ਼ੋਨ ਕੀਤੇ ਜਾਂਦੇ ਰਹੇ ਕਿ ਕਰਫ਼ਿਊ ਵਿਚ ਆਖ਼ਰ ਛੋਟ ਕਦੋਂ ਮਿਲੇਗੀ ਜਿੱਥੇ ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਸਨ ਉੱਥੇ ਹਰ ਰੋਜ਼ ਕਮਾ ਕੇ ਖਾਣ ਵਾਲੇ ਮਜ਼ਦੂਰਾਂ ਦੇ ਘਰਾਂ ਵਿਚ ਚੁੱਲ੍ਹੇ ਠੰਢੇ ਹੋਣ ਲੱਗੇ ਤੇ ਰੋਟੀ ਦੇ ਲਾਲੇ ਪਏ ਦਿਸ ਰਹੇ ਹਨ | ਭਾਵੇਂ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਕਰਫ਼ਿਊ ਦੇ ਮੱਦੇਨਜ਼ਰ ਹਰ ਸਹੂਲਤ ਦਰਵਾਜ਼ੇ 'ਤੇ ਜਾ ਕੇ ਦੇਣ ਦਾ ਐਲਾਨ ਕੀਤਾ ਹੈ ਪਰ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਦੇ ਇਹ ਦਾਅਵੇ ਸੱਚ ਸਾਬਤ ਨਹੀਂ ਹੋਏ | ਅੱਜ ਇਸ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਵਲੋਂ ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਦੇਣ ਦੇ ਨਾਲ-ਨਾਲ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ |
ਡਿਪਟੀ ਕਮਿਸ਼ਨਰ ਮੋਗਾ ਵਲੋਂ ਲੱਗੇ ਕਰਫ਼ਿਊ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਕੁਝ ਜ਼ਰੂਰੀ ਵਸਤਾਂ ਦੀ ਸਪਲਾਈ ਤੋਂ ਛੋਟ ਦੇਣ ਦੇ ਨਾਲ ਦੋਧੀਆਂ ਨੂੰ ਦੁੱਧ ਲਿਆਉਣ, ਚਿਿਲੰਗ ਸੈਂਟਰਾਂ ਵਿਚ ਆਉਣ ਵਾਲੇ ਦੁੱਧ ਨੂੰ ਸਵੇਰੇ 6 ਵਜੇ ਤੋਂ 8 ਵਜੇ ਤੱਕ ਛੋਟੀ ਦਿੱਤੀ ਗਈ ਹੈ | ਇਸੇ ਤਰ੍ਹਾਂ ਘਰੇਲੂ ਐਲ.ਪੀ.ਜੀ. ਸਿਲੰਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਹੋਵੇਗੀ | ਅੱਜ ਡਿਪਟੀ ਕਮਿਸ਼ਨਰ ਮੋਗਾ ਨੇ ਮੋਗਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿਚ ਉਹ ਸੰਜਮ ਨਾਲ ਰਹਿਣ ਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੂਬਾ ਸਰਕਾਰ ਦਾ ਸਹਿਯੋਗ ਦੇਣ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਫ਼ਿਊ ਦੌਰਾਨ ਆਮ ਜਨਤਾ ਲਈ 26 ਮਾਰਚ ਤੋਂ ਸਬਜ਼ੀਆਂ, ਰਾਸ਼ਨ ਤੇ ਦਵਾਈਆਂ ਘਰ-ਘਰ ਪਹੁੰਚਾਉਣ ਦੀ ਸਹੂਲਤ ਵੀ ਦਿੱਤੀ ਜਾਵੇਗੀ | ਇਸ ਮੰਤਵ ਲਈ ਡੀ.ਸੀ. ਮੋਗਾ ਵਲੋਂ ਕਰਿਆਨਾ ਵਾਲਿਆਂ, ਆੜ੍ਹਤੀਆਂ ਤੇ ਦਵਾਈ ਵਿਕੇ੍ਰਤਾਵਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮੋਗਾ ਵਿਚ ਵੰਡ ਪ੍ਰਣਾਲੀ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ 16 ਟੀਮਾਂ ਗਠਨ ਕੀਤਾ ਗਿਆ ਹੈ ਤੇ ਹਰ ਟੀਮ ਨਾਲ ਪੁਲਿਸ ਵੀ ਹੋਵੇਗੀ | ਉਨ੍ਹਾਂ ਕਿਹਾ ਕਿ ਕਰਫ਼ਿਊ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਦਾ ਆਮ ਲੋਕਾਂ ਨੂੰ ਹਰ ਪਲ ਸਹਿਯੋਗ ਮਿਲੇਗਾ |
ਬਾਘਾ ਪੁਰਾਣਾ, 25 ਮਾਰਚ (ਬਲਰਾਜ ਸਿੰਗਲਾ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਨੂੰ ਲੈ ਕੇ ਲਗਾਏ ਕਰਫ਼ਿਊ ਦੌਰਾਨ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਜਾਣਨ ਲਈ ਡੀ. ਆਈ. ਜੀ. ਹਰਦਿਆਲ ਸਿੰਘ ਮਾਨ ਵਲੋਂ ਅੱਜ ...
ਮੋਗਾ, 25 ਮਾਰਚ (ਅਜੀਤ ਬਿਊਰੋ)-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ-ਕਮ-ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਜਾਰੀ ਕੀਤੇ ਗਏ ਕਰਫ਼ਿਊ ਦੇ ਹੁਕਮਾਂ ਤਹਿਤ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਫ਼ਿਊ ਦੌਰਾਨ ਆਮ ਜਨਤਾ ਨੂੰ ਸਿਹਤ ਅਤੇ ਰਾਸ਼ਨ ਸਬੰਧੀ ਸਹਾਇਤਾ ...
ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸੰਦੀਪ ਹੰਸ ਵਲੋਂ ਮਿਤੀ 25 ਮਾਰਚ ਤੋਂ ਜ਼ਿਲੇ੍ਹ ਵਿਚ ਕਰਫ਼ਿਊ ਉਪਰੰਤ ਆਲੂ ਦੀ ਫ਼ਸਲ ਸਟੋਰ ਕਰਨ ਵਾਸਤੇ ਜ਼ਿਲ੍ਹਾ ਮੋਗਾ ਅੰਦਰ ਪੈਂਦੇ ਸਮੂਹ ਕੋਲਡ ਸਟੋਰਾਂ ਨੂੰ ਆਲੂ ਸਟੋਰਾਂ ਨੂੰ ...
ਭਲੂਰ, 25 ਮਾਰਚ (ਬੇਅੰਤ ਗਿੱਲ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਰਾਜ ਦੇ ਲੋਕਾਂ ਨੂੰ ਬਚਾਉਣ ਹਿਤ ਸੂਬਾ ਸਰਕਾਰ ਵਲੋਂ ਪੂਰੇ ਪੰਜਾਬ ਨੂੰ ਮੁਕੰਮਲ ਤੌਰ 'ਤੇ ਬੰਦ ਕਰਨ ਕਰਕੇ ਜਿੱਥੇ ਹੋਰ ਚੀਜ਼ਾਂ ਦੀਆਂ ਦੁਕਾਨਾਂ ਆਦਿ ਦੇ ਖੋਲ੍ਹਣ ਦੀ ਸਖਤ ਮਨਾਹੀ ਕਰ ਦਿੱਤੀ ਗਈ ਹੈ ...
ਮੋਗਾ, 25 ਮਾਰਚ (ਸ਼ਿੰਦਰ ਸਿੰਘ ਭੁਪਾਲ)-ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਅਤੇ ਉਸ ਦੀ ਗਸ਼ਤ ਕਰਦੀ ਪੁਲਿਸ ਪਾਰਟੀ ਨੂੰ ਕੱਲ੍ਹ ਸਵੇਰੇ 12 ਵਜੇ ਦੇ ਕਰੀਬ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਆਮ ਜੰਤਾਂ ਕਾਰਾਂ ਤੇ ਸਵਾਰ ਹੋ ਕੇ ਅਤੇ ਪੈਦਲ ਕਨਾਲ ਰੈਸਟ ਹਾਊਸ ਟੀ.ਪੁਆਇੰਟ ਮੋਗਾ ...
ਸਮਾਧ ਭਾਈ, 25 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਕਿਸਾਨਾਂ ਵਲੋਂ ਛੇ ਮਹੀਨਿਆਂ ਦੌਰਾਨ ਕੀਤੀ ਸਖਤ ਮਿਹਨਤ ਕਰਕੇ ਹਾੜ੍ਹੀ ਦੀ ਫ਼ਸਲ ਕਣਕ ਪੱਕਣ ਕਿਨਾਰੇ ਖੜ੍ਹੀ ਹੈ ਪਰ ਮੌਸਮ ਦੇ ਬਦਲਦੇ ਮਿਜ਼ਾਜ ਕਾਰਨ ਅਤੇ ਅਸਮਾਨ 'ਚ ਹਰ ਹਫ਼ਤੇ ਸੁਨਹਿਰੀ ਹੋਣ ਲੱਗੀਆਂ ਕਣਕਾਂ 'ਤੇ ...
ਮੋਗਾ, 25 ਮਾਰਚ (ਰਾਜੇਸ਼ ਕੋਛੜ)-ਪੰਜਾਬ ਸਰਕਾਰ ਵਲੋਂ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਇਸ ਯੋਜਨਾ ਦੇ ਅਧੀਨ ਕੁਝ ਇਲਾਜ ਜੋ ਕਿ ਸਰਕਾਰੀ ਹਸਪਤਾਲਾਂ ਵਿਚ ਰਾਖਵੇਂ ਦਿੱਤੇ ਗਏ ਸਨ, ਜਿਵੇਂ ਕਿ ਡਿਲਿਵਰੀ, ਹਾਈ-ਰਿਸਕ ਡਿਲਿਵਰੀ, ...
ਨਿਹਾਲ ਸਿੰਘ ਵਾਲਾ, 25 ਮਾਰਚ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖਾਲਸਾ)-ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਦੀ ਅਗਵਾਈ ਵਿਚ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 170 ਦੇ ਕਰੀਬ ਗਰੀਬ ਝੁੱਗੀਆਂ ਝੌਾਪੜੀਆਂ ਵਾਲਿਆਂ ਅਤੇ ਹੋਰ ਲੋੜਵੰਦ ਪਰਿਵਾਰਾਂ ...
ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਇਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਲਾਇਲਾਜ ਬਿਮਾਰੀ ਦਾ ਮੁਕਾਬਲਾ ਕਰਨ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁਕੰਮਲ ...
ਭਲੂਰ, 25 ਮਾਰਚ (ਬੇਅੰਤ ਗਿੱਲ)-ਜਿੱਥੇ ਸਮੁੱਚੀ ਜਨਤਾ ਦੇ ਬਚਾਅ ਲਈ ਸਾਰਾ ਦੇਸ਼ ਹਰ ਤਰ੍ਹਾਂ ਦੇ ਕਾਰਗਰ ਤਰੀਕੇ ਵਰਤ ਰਿਹਾ ਹੈ ਉਥੇ ਹੀ ਸੋਸ਼ਲ ਮੀਡੀਏ ਦੀਆਂ ਬਿਨਾਂ ਪੈਰ ਸਿਰ ਦੀਆਂ ਅਫ਼ਵਾਹਾਂ ਨੂੰ ਸੱਚ ਮੰਨ ਕੇ ਲੋਕ ਆਪਣੇ ਘਰਾਂ ਅੰਦਰ ਦੇਸੀ ਓਹੜ ਪੋਹੜ ਕਰਨ 'ਚ ਜੁਟੇ ...
ਕੋਟ ਈਸੇ ਖਾਂ, 25 ਮਾਰਚ (ਯਸ਼ਪਾਲ ਗੁਲਾਟੀ/ਗੁਰਮੀਤ ਸਿੰਘ ਖ਼ਾਲਸਾ)-ਸ਼ੋ੍ਰਮਣੀ ਭਗਤ ਬਾਬਾ ਨਾਮਦੇਵ ਜੀ ਦੇ 750 ਸਾਲਾ ਜਨਮ ਦਿਹਾੜੇ ਸੰਬੰਧੀ ਜੋ ਸਾਲਾਨਾ ਸਮਾਗਮ ਬਾਬਾ ਨਾਮਦੇਵ ਸਭਾ ਕੋਟ ਈਸੇ ਖਾਂ ਵਲੋਂ ਸਮੂਹ ਧਾਰਮਿਕ ਸਮਾਜਿਕ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ...
ਸਮਾਲਸਰ, 25 ਮਾਰਚ (ਕਿਰਨਦੀਪ ਸਿੰਘ ਬੰਬੀਹਾ)-ਬਿਨਾਂ ਸ਼ੱਕ ਪ੍ਰਵਾਸੀ ਭਾਰਤੀਆਂ ਵਲੋਂ ਪੰਜਾਬ ਪਿੰਡ ਦੇ ਸਕੂਲਾਂ ਅਤੇ ਹੋਰ ਸਾਂਝੀਆਂ ਥਾਵਾਂ ਦਾ ਵਿਕਾਸ ਸੰਭਵ ਨਹੀਂ ਹੋ ਸਕਦਾ | ਪਿੰਡਾਂ ਦੇ ਵਿਕਾਸ ਵਿਚ ਇਨ੍ਹਾਂ ਪ੍ਰਵਾਸੀ ਭਾਰਤੀਆਂ ਦਾ ਬੇਹੱਦ ਯੋਗਦਾਨ ਹੈ | ਇਸੇ ...
ਬਾਘਾ ਪੁਰਾਣਾ, 25 ਮਾਰਚ (ਬਲਰਾਜ ਸਿੰਗਲਾ)-ਪੰਜਾਬ ਸਰਕਾਰ ਵਲੋਂ ਮਾਨਤਾ ਪ੍ਰਾਪਤ ਸੰਸਥਾ ਕੇ.ਐਸ. ਇੰਨਫੋਟਿਕ ਜੋ ਕਿ ਕਾਲੇਕੇ ਰੋਡ ਉੱਪਰ ਸਥਿਤ ਹੈ ਦੇ ਐਮ.ਡੀ. ਕਰਨੈਲ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਸਰਕਾਰ ਵਲੋਂ ਰਿਟਰਨਾਂ ਅਤੇ ਟੈਕਸ ਜਮਾਂ ਕਰਵਾਉਣ ...
ਮੋਗਾ, 25 ਮਾਰਚ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਦੇਸ ਦੇ ਪ੍ਰਧਾਨ ਮੰਤਰੀ ਵਲੋਂ 15 ਅਪ੍ਰੈਲ ਤੱਕ ਲਾਕ ਡਾਊਨ ਦੇ ਹੁਕਮ ਦਿੱਤੇ ਗਏ ਹਨ ਉੱਥੇ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦੇ ਸਾਏ ਨੂੰ ਲੈ ਕੇ ਕਰਫ਼ਿਊ ਲਗਾਇਆ ਗਿਆ ਹੈ | ਇਸ ...
ਭਲੂਰ, 25 ਮਾਰਚ (ਬੇਅੰਤ ਗਿੱਲ)-ਹਰ ਪਾਸੇ ਕੋਰੋਨਾ ਵਾਇਰਸ (ਕੋਵਿਡ 19) ਦੀ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਫ਼ਿਕਰਮੰਦੀ ਦੇ ਆਲਮ ਵਿਚ ਹਨ¢ ਉਹ ਕਿਸੇ ਚੰਗੀ ਖ਼ਬਰ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਦੇਖੇ ਜਾ ਸਕਦੇ ਹਨ¢ ਪੂਰੇ 21 ਦਿਨਾਂ ਦੀ ਤਾਲਾਬੰਦੀ ਕਾਰਨ ਘਰਾਂ ਅੰਦਰ ...
ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਨਸੀਬ ਸਿੰਘ ਸੰਧੂਆਂ ਵਾਲਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਗ਼ਰੀਬਾਂ ਨੇ ਜਿਨ੍ਹਾਂ ਤੋਂ ਕੋਈ ਪਹਿਲਾਂ ਖਾਣ ...
ਫਤਹਿਗੜ੍ਹ ਪੰਜਤੂਰ, 25 ਮਾਰਚ (ਜਸਵਿੰਦਰ ਸਿੰਘ)-ਕੋਰੋਨਾ ਵਾਇਰਸ ਤੋਂ ਬਚਣ ਲਈ ਆਪਣੇ ਘਰ ਹੀ ਰਹਿਣ ਦੀ ਅਪੀਲ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਹੈ, ਪਰ ਕੁਝ ਲੋਕਾਂ ਦੇ ਕੰਨਾਂ 'ਤੇ ਜੂੰ ਸਰਕਣ ਦਾ ਨਾ ਨਹੀਂ ਲੈ ਰਹੀ¢ ਜਿਸ ਦੇ ਚੱਲਦਿਆਂ ਕਸਬਾ ਫਤਹਿਗੜ੍ਹ ਪੰਜਤੂਰ ਦੇ ...
ਬਾਘਾ ਪੁਰਾਣਾ, 25 ਮਾਰਚ (ਬਲਰਾਜ ਸਿੰਗਲਾ)-ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਲਗਾਏ ਗਏ ਕਰਫ਼ਿਊ ਨੂੰ ਲੈ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਵਲੋਂ ਨਾਕਾਬੰਦੀ ਕਰਕੇ ਤੇ ਗਸ਼ਤ ਰਾਹੀਂ ਘਰਾਂ ਵਿਚ ਰਹਿਣ ਲਈ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਰਫ਼ਿਊ ਦੌਰਾਨ ...
ਫਤਹਿਗੜ੍ਹ ਪੰਜਤੂਰ, 25 ਮਾਰਚ (ਜਸਵਿੰਦਰ ਸਿੰਘ)-ਕੋਰੋਨਾ ਵਾਰਸ ਦੇ ਸ਼ਿਕਾਰ ਹੋ ਰਹੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਣ ਕਾਰਨ ਜਿੱਥੇ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਜਨਤਾ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕੇ ਆਪਣੇ ਘਰਾਂ ਅੰਦਰ ਹੀ ...
ਬਾਘਾ ਪੁਰਾਣਾ, 25 ਮਾਰਚ (ਬਲਰਾਜ ਸਿੰਗਲਾ)-ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਘਰਾਂ ਅੰਦਰ ਰਹਿਣ ਲਈ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸਬੰਧੀ ਕਰਫ਼ਿਊ ਵੀ ਲਗਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਵਿਅਕਤੀ ਘਰਾਂ ...
ਬਾਘਾ ਪੁਰਾਣਾ, 25 ਮਾਰਚ (ਬਲਰਾਜ ਸਿੰਗਲਾ)-ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਘਰਾਂ ਅੰਦਰ ਰਹਿਣ ਲਈ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸਬੰਧੀ ਕਰਫ਼ਿਊ ਵੀ ਲਗਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਵਿਅਕਤੀ ਘਰਾਂ ...
ਕੋਟ ਈਸੇ ਖਾਂ, 25 ਮਾਰਚ (ਯਸ਼ਪਾਲ ਗੁਲਾਟੀ)-ਸਿਹਤ ਵਿਭਾਗ ਪੰਜਾਬ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਹਦਾਇਤਾਂ ਅਤੇ ਜਗਜੀਤ ਸਿੰਘ ਈ. ਓ. ਨਗਰ ਪੰਚਾਇਤ ਕੋਟ ਈਸੇ ਖਾਂ ਦੇ ਵੱਖ-ਵੱਖ ਮੁਹੱਲਿਆਂ, ਗਲੀਆਂ ਵਿਖੇ ਕੋਰੋਨਾ ਵਾਇਰਸ ਬਿਮਾਰੀ ਦੇ ਪ੍ਰਕੋਪ ਤੋਂ ਬਚਣ ਦੇ ਉਪਰਾਲੇ ...
ਕੋਟ ਈਸੇ ਖਾਂ, 25 ਮਾਰਚ (ਨਿਰਮਲ ਸਿੰਘ ਕਾਲੜਾ)-ਇਕ ਦਿਨ ਦਾ ਜਨਤਾ ਕਰਫ਼ਿਊ ਹੁਣ 21 ਦਿਨਾਂ ਦੀ ਤਾਲਾਬੰਦੀ ਵਿਚ ਤਬਦੀਲ ਹੋ ਗਿਆ ਹੈ | ਇਸ ਵਿਚ ਪਾਬੰਦੀਆਂ ਨੂੰ ਹੋਰ ਸਖ਼ਤ ਕਰਦਿਆਂ ਘਰ ਦੀ ਦਹਿਲੀਜ਼ ਨੂੰ ਹੀ ਲਛਮਣ ਰੇਖਾ ਬਣਾ ਦਿੱਤਾ ਗਿਆ ਹੈ ਕਿ ਇਸ ਨੂੰ ਵੀ ਪਾਰ ਕਰਨਾ ...
ਕਿਸ਼ਨਪੁਰਾ ਕਲਾਂ, 25 ਮਾਰਚ (ਪਰਮਿੰਦਰ ਸਿੰਘ ਗਿੱਲ)-ਪੱਤਰਕਾਰ ਨਛੱਤਰ ਸਿੰਘ ਭੱਟੀ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਵੱਡੀ ਭੈਣ ਗੁਰਦੀਪ ਕੌਰ (49 ਸਾਲ) ਸੰਖੇਪ ਜਿਹੀ ਬਿਮਾਰੀ ਕਾਰਨ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾ ਵਿਚ ਜਾ ...
ਕੋਟ ਈਸੇ ਖਾਂ, 25 ਮਾਰਚ (ਯਸ਼ਪਾਲ ਗੁਲਾਟੀ/ਗੁਰਮੀਤ ਸਿੰਘ ਖ਼ਾਲਸਾ)-ਕੋਰੋਨਾ ਵਾਇਰਸ ਦੀ ਮਾਰ ਤੋਂ ਬਚਣ ਲਈ ਜੋ ਸਰਕਾਰ ਵਲੋਂ ਸੰਪੂਰਨ ਲਾਕ ਡਾਊਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਉਸ ਦੇ ਅੱਜ ਚੌਥੇ ਦਿਨ ਇਲਾਕਾ ਕਸਬਾ ਕੋਟ ਈਸੇ ਖਾਂ ਦੇ ਲੋਕਾਂ ਵਲੋਂ ਪੂਰਾ ਸਹਿਯੋਗ ...
ਕੋਟ ਈਸੇ ਖਾਂ, 25 ਮਾਰਚ (ਗੁਰਮੀਤ ਸਿੰਘ ਖਾਲਸਾ/ਨਿਰਮਲ ਸਿੰਘ ਕਾਲੜਾ/ਯਸ਼ਪਾਲ ਗੁਲਾਟੀ)-ਦੁਨੀਆ ਭਰ 'ਚ ਦਸਤਕ ਦੇਣ ਵਾਲੇ ਭਿਆਨਕ ਕੋਰੋਨਾ ਵਾਇਰਸ ਤੋਂ ਬਚਾਅ ਲਈ ਪੂਰਾ ਵਿਸ਼ਵ ਸਿਰਤੋੜ ਯਤਨ ਕਰ ਰਿਹਾ ਹੈ¢ ਇਸ ਦੇ ਬਾਵਜੂਦ ਖ਼ਤਰਨਾਕ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ ...
ਮੰਡੀ ਲਾਧੂਕਾ, 25 ਮਾਰਚ (ਰਾਕੇਸ਼ ਛਾਬੜਾ)-ਮੰਡੀ ਦੀ ਪੁਲਿਸ ਨੇ ਬੱਸ ਅੱਡੇ ਤੋਂ ਚੋਰੀ ਕੀਤਾ ਟਰਾਲੀ ਦਾ ਹਿੱਸਾ ਅਤੇ ਦੋ ਟਾਇਰ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਹ ਮੁਕੱਦਮਾ ਗੁਰਮੇਜ ਸਿੰਘ ਪੁੱਤਰ ਸਾਹਿਬ ਸਿੰਘ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਹੈ | ਮੰਡੀ ...
ਅਜੀਤਵਾਲ, 25 ਮਾਰਚ (ਗਾਲਿਬ)-ਅੱਜ ਨਿਹਾਲ ਸਿੰਘ ਵਾਲਾ ਸ਼ਰਮਨ ਸਵੀਟਸ ਵਲੋਂ ਪੰਜਾਬ ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਕਰਦਿਆਂ ਨਿਹਾਲ ਸਿੰਘ ਵਾਲਾ ਹਲਕੇ 'ਚ ਗਸ਼ਤ ਕਰ ਰਹੀਆਂ ਪੁਲਿਸ ਪਾਰਟੀਆਂ ਅਤੇ ਨਾਕਿਆਂ 'ਤੇ ਤਾਇਨਾਤ ਅਧਿਕਾਰੀਆਂ ਮੁਲਾਜ਼ਮਾਂ ਨੂੰ 250 ਡੱਬੇ ...
ਕਿਸ਼ਨਪੁਰਾ ਕਲਾਂ, 25 ਮਾਰਚ (ਅਮੋਲਕ ਸਿੰਘ ਕਲਸੀ)-ਜਿੱਥੇ ਅੱਜ ਪੂਰੀ ਦੁਨੀਆਂ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੀ ਮਾਰ ਝੱਲ ਰਹੀ ਹੈ, ਉੱਥੇ ਹੀ ਇਸ ਦੀ ਮਾਰ ਪੰਜਾਬ ਦੇ ਪਿੰਡਾਂ ਵਿਚ ਰਹਿੰਦੇ ਗਰੀਬ ਲੋਕਾਂ 'ਤੇ ਦੁੱਗਣੀ ਪੈ ਰਹੀ ਹੈ | ਇਕ ਤਾਂ ਉਨ੍ਹਾਂ ਦੇ ਕੰਮ ਕਾਰ ...
ਨਿਹਾਲ ਸਿੰਘ ਵਾਲਾ, 25 ਮਾਰਚ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖਾਲਸਾ)-ਕੋਰੋਨਾ ਵਾਇਰਸ ਦੀ ਮਾਂਹਮਾਰੀ ਦੇ ਖ਼ਤਰੇ ਨੰੂ ਦੇਖਦੇ ਹੋਏ ਕੇਂਦਰ ਸਰਕਾਰ ਵਲੋਂ ਜਿੱਥੇ ਭਾਰਤ ਅੰਦਰ 14 ਮਾਰਚ ਤੱਕ ਲਾਕਡਾਊਨ ਕੀਤਾ ਗਿਆ ਹੈ¢ ਦੂਸਰੇ ਪਾਸੇ ਇਸ ਲੜਾਈ ਵਿਚ ਬਤੌਰ ਫ਼ੌਜ ਦੀ ...
ਸਮਾਲਸਰ, 25 ਮਾਰਚ (ਕਿਰਨਦੀਪ ਸਿੰਘ ਬੰਬੀਹਾ)-ਕਸਬਾ ਸਮਾਲਸਰ ਦੇ ਆਸ-ਪਾਸ ਕਰਫ਼ਿਊ ਨੂੰ ਭਰਪੂਰ ਹੁੰਗਾਰਾ ਮਿਲਿਆ ਬਾਜ਼ਾਰਾਂ, ਗਲੀਆਂ ਅਤੇ ਸੜਕਾਂ ਸੁੰਨਸਾਨ ਦਿਖਾਈ ਦਿੱਤੀਆਂ | ਕੱਲ੍ਹ ਦੇ ਮੁਕਾਬਲੇ ਲੋਕਾਂ ਨੇ ਭਰਪੂਰ ਸਹਿਯੋਗ ਦਿੱਤਾ | ਕੁਝ ਜ਼ਰੂਰੀ ਸੇਵਾਵਾਂ ਵਾਲੇ ...
ਨੱਥੂਵਾਲਾ ਗਰਬੀ, 25 ਮਾਰਚ (ਸਾਧੂ ਰਾਮ ਲੰਗੇਆਣਾ)-ਕੋਰੋਨਾ ਵਾਇਰਸ ਤੋਂ ਬਚਾਓ ਵਾਸਤੇ ਲਾਗੂ ਜਨਤਾ ਕਰਫ਼ਿਊ ਨਿਰੰਤਰ ਲੱਗਾ ਰਹਿਣਾ ਕੋਈ ਮਾੜੀ ਗੱਲ ਨਹੀਂ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ 'ਚ ਤਾਲਾਬੰਦੀ ਰਹਿਣ ਦਾ ਸਰਕਾਰੀ ਫੁਰਮਾਨ ਸਿਰ ਮੱਥੇ ਝੱਲਣਾ ਚਾਹੀਦਾ ਹੈ | ...
ਬਾਘਾ ਪੁਰਾਣਾ, 25 ਮਾਰਚ (ਬਲਰਾਜ ਸਿੰਗਲਾ)-ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਲੋਕਾਂ ਨੂੰ ਘਰਾਂ ਅੰਦਰ ਰੱਖਣ ਲਈ ਪੰਜਾਬ ਸਰਕਾਰ ਵਲੋਂ ਕਰਫ਼ਿਊ ਲਗਾਇਆ ਗਿਆ ਹੈ | ਇਸ ਕਰਫ਼ਿਊ ਦੇ ਹੁਕਮਾਂ ਨੂੰ ਪੂਰੀ ਤਰਾਂ ਲਾਗੂ ਕਰਵਾਉਣ ਲਈ ਬਾਘਾ ਪੁਰਾਣਾ ਇਲਾਕੇ ਨੂੰ ਪੂਰੀ ਤਰਾਂ ਸੀਲ ...
ਬਾਘਾ ਪੁਰਾਣਾ, 25 ਮਾਰਚ (ਬਲਰਾਜ ਸਿੰਗਲਾ)-ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਕਰਫ਼ਿਊ ਲਗਾ ਕੇ ਵੱਖ ਵੱਖ ਤਰਾਂ ਦੀਆਂ ਲਗਾਈਆਂ ਪਾਬੰਦੀਆਂ ਨੂੰ ਲਾਗੂ ਕਰਵਾਉਣ ਲਈ ਵਰਤੀ ਜਾ ਰਹੀ ਸਖ਼ਤੀ ਨੂੰ ਲੈ ਕੇ ਲੋਕਾਂ ਅੰਦਰ ਸੰਨਾਟਾ ਛਾਅ ਗਿਆ ਹੈ ਅਤੇ ਲੋਕ ਘਰਾਂ ...
ਭਲੂਰ 25 ਮਾਰਚ (ਬੇਅੰਤ ਗਿੱਲ)-ਅੱਜ ਪੂਰਾ ਦੇਸ਼ ਸਹਿਮ ਦੇ ਮਾਹੌਲ 'ਚੋਂ ਗੁਜ਼ਰਦਾ ਹੋਇਆ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਵੱਡੀ ਜੰਗ ਲੜ ਰਿਹਾ ਹੈ | ਲੋਕ ਘਰਾਂ ਅੰਦਰ ਬੈਠੇ ਚੰਗੀਆਂ ਖ਼ਬਰਾਂ ਦੀ ਉਡੀਕ ਵਿਚ ਹਨ ਅਤੇ ਬੇਸਬਰੀ ਨਾਲ ਅਖ਼ਬਾਰ ਦੇ ਆਉਣ ਦਾ ਇੰਤਜ਼ਾਰ ...
ਮੋਗਾ, 25 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਰਾਜੇਸ਼ ਕੋਛੜ)-ਪੰਜਾਬ ਸਰਕਾਰ ਵਲੋਂ ਕੋਰੋਨ ਵਾਇਰਸ ਦੀ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਹੁਣ ਕੋਵਾ ਮੋਬਾਈਲ ਐਪਲੀਕੇਸ਼ਨ ਰਾਹੀ ਕੋਵਾ ਦੇ ਸੱਕੀ ਮਰੀਜ਼ਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ | ਜਿੱਥੇ ਇਸ ਐਪ ਰਾਹੀ ...
ਅਜੀਤਵਾਲ, 25 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਬਚ ਕੇ ਰਹੋ ਜਾਨ ਹੈ ਤਾਂ ਜਹਾਨ ਹੈ, ਭਾਵੇਂ ਜੀਵਨ ਨਿਰਬਾਹ ਔਖਾ ਹੈ ਪਰ ਸਾਡਾ ਫ਼ਰਜ਼ ਬਣਦਾ ਹੈ ਕਿ ਸਿਰ ਤੇ ਪਈ ਵੱਡੀ ਆਫ਼ਤ ਦਾ ਰਲ ਕੇ ਮੁਕਾਬਲਾ ਕਰੀਏ | ਜ਼ਿੰਦਗੀ ਬਹੁਤ ਅਨਮੋਲ ਹੈ | ਸਿਆਣਾ ਵਿਅਕਤੀ ਉਹੀ ਹੈ ਕਿ ਅਚਨਚੇਤ ਆਏ ...
ਨਿਹਾਲ ਸਿੰਘ ਵਾਲਾ, 25 ਮਾਰਚ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ)-ਨਿਹਾਲ ਸਿੰਘ ਵਾਲਾ ਮੁਸਲਿਮ ਅਮਾਰਤੇ ਸਰੀਅਤ ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਡਾਕਟਰ ਫ਼ਕੀਰ ਮੁਹੰਮਦ ਨਿਹਾਲ ਸਿੰਘ ਵਾਲਾ ਅਤੇ ਸੀਨੀਅਰ ਆਗੂ ਜਨਾਬ ਨੂਰ ਮੁਹੰਮਦ ਲੰਡੇ ਨੇ ਸਮੂਹ ...
ਬਾਘਾ ਪੁਰਾਣਾ, 25 ਮਾਰਚ (ਬਲਰਾਜ ਸਿੰਗਲਾ)-ਦੇਸ਼ ਵਿਚ ਫੈਲੀ ਹੋਈ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਨਿਜਾਤ ਪਾਉਣ ਲਈ ਪੰਜਾਬ ਸਰਕਾਰ ਵਲੋਂ ਪੰਜਾਬ ਅੰਦਰ ਕਰਫ਼ਿਊ ਲਗਾਇਆ ਗਿਆ ਅਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ ਵੀ ਦਿੱਤੇ ਗਏ | ਜਿਨ੍ਹਾਂ ਨੂੰ ਲਾਗੂ ਕਰਵਾਉਣ ਲਈ ...
ਕਿਸ਼ਨਪੁਰਾ ਕਲਾਂ, 25 ਮਾਰਚ (ਅਮੋਲਕ ਸਿੰਘ ਕਲਸੀ)-ਅੱਜ ਸਿਹਤ ਵਿਭਾਗ ਵਲੋਂ ਲਾਗਲੇ ਪਿੰਡ ਕਿਸ਼ਨਪੁਰਾ ਖ਼ੁਰਦ (ਦਾਨੰੂਵਾਲਾ) ਵਿਖੇ ਵਿਦੇਸ਼ੋਂ ਆਏ ਪਰਿਵਾਰ ਦੀ ਸਿਹਤ ਜਾਂਚ ਕੀਤੀ ਗਈ | ਸੁਪਰਵਾਈਜ਼ਰ ਜਤਿੰਦਰ ਸੂਦ, ਪਰਮਿੰਦਰ ਕੁਮਾਰ ਆਦਿ ਨੇ ਦੱਸਿਆ ਕਿ ਮੁੱਢਲੀ ਜਾਂਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX