ਫ਼ਿਰੋਜ਼ਪੁਰ, 25 ਮਾਰਚ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਵਾਇਰਸ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਰਾਜ ਅਤੇ ਕੇਂਦਰ ਸਰਕਾਰ ਵਲੋਂ ਲਏ ਗਏ ਸਖ਼ਤ ਫ਼ੈਸਲਿਆਂ ਦੌਰਾਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੇਣ ਲਈ ਲਗਾਏ ਗਏ ਕਰਫ਼ਿਊ ਨੂੰ ਕਾਇਮ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖ਼ਤ ਰੁਖ਼ ਅਪਣਾਇਆ ਜਾ ਰਿਹਾ ਹੈ ਤਾਂ ਜੋ ਹਰ ਹਾਲਤ 'ਚ ਜ਼ਿਲ੍ਹਾ ਵਾਸੀਆਂ ਨੂੰ ਮਹਾਂਮਾਰੀ ਤੋਂ ਬਚਾਇਆ ਜਾ ਸਕੇ | ਘਰਾਂ 'ਚ ਬੰਦ ਲੋਕਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਉਨ੍ਹਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਤੱਕ ਖਾਣ-ਪੀਣ ਦਾ ਸਾਮਾਨ, ਬਿਮਾਰ ਵਿਅਕਤੀਆਂ ਲਈ ਦਵਾਈ ਆਦਿ ਰੋਜ਼ਾਨਾਂ ਘਰਾਂ 'ਚ ਵਰਤੇ ਜਾਂਦੇ ਸਾਮਾਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਬੰਧਿਤ ਸਾਮਾਨ ਵਿਕੇ੍ਰਤਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਦੁਕਾਨਦਾਰਾਂ ਦੇ ਨਾਮ, ਪਤਾ ਅਤੇ ਉਸ ਵਲੋਂ ਮੁਹੱਈਆ ਕਰਵਾਇਆ ਜਾਣ ਵਾਲੇ ਸਾਮਾਨ ਬਾਰੇ ਦੱਸਿਆ ਗਿਆ ਹੈ | ਉਕਤ ਦੁਕਾਨਦਾਰਾਂ ਨੂੰ ਪਾਸ ਜਾਰੀ ਕਰ ਦਿੱਤੇ ਗਏ ਹਨ, ਜੋ ਦੁਕਾਨਾਂ ਬੰਦ ਰੱਖਣਗੇ, ਪ੍ਰੰਤੂ ਉਨ੍ਹਾਂ ਨੂੰ ਮੋਬਾਈਲ ਫ਼ੋਨ 'ਤੇ ਆਏ ਆਰਡਰ ਭੁਗਤਾਉਣ ਲਈ ਘਰ-ਘਰ ਸਾਮਾਨ ਪਹੰੁਚਾਉਣਾ ਪਵੇਗਾ | ਇਸੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟੇ੍ਰਟ-ਕਮ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਲੋਕ ਜ਼ਰੂਰਤਾਂ ਦੀ ਪੂਰਤੀ ਲਈ ਪ੍ਰਸ਼ਾਸਨ ਵਲੋਂ ਵੱਡੀ ਗਿਣਤੀ 'ਚ ਦੁਕਾਨਦਾਰਾਂ ਅਤੇ ਸਾਮਾਨ ਵਿਕੇ੍ਰਤਾਵਾਂ ਨੂੰ ਪਾਸ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਹਰੇਕ ਲੋੜਵੰਦ ਵਿਅਕਤੀ ਤੱਕ ਰੋਜ਼ਾਨਾ ਉਸ ਦੇ ਘਰ ਹੋਮ ਡਲਿਵਰੀ ਰਾਹੀਂ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਦੁਕਾਨਦਾਰਾਂ ਅਤੇ ਸੇਵਾ ਪ੍ਰਦਾਤਾਵਾਂ ਰਾਹੀਂ ਲੋਕਾਂ ਨੂੰ ਕਰਿਆਨੇ ਦੀਆਂ ਚੀਜ਼ਾਂ, ਸਬਜ਼ੀਆਂ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ, ਦਵਾਈਆਂ ਅਤੇ ਹੋਰ ਰੋਜ਼ਾਨਾ ਦੀਆਂ ਜ਼ਰੂਰਤਾਂ ਦੀ ਹੋਮ ਡਲਿਵਰੀ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਅੱਗੇ ਕਿਹਾ ਕਿ ਦੁਕਾਨਦਾਰਾਂ ਦੇ ਮੋਬਾਈਲ ਨੰਬਰ ਜਾਰੀ ਕੀਤੇ ਗਏ ਹਨ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਨ੍ਹਾਂ ਨੰਬਰਾਂ ਨੂੰ ਸੰਚਾਰ ਦੇ ਵੱਖ-ਵੱਖ ਤਰੀਕਿਆਂ ਰਾਹੀਂ ਪ੍ਰਸਾਰਿਤ ਕਰਨ ਤਾਂ ਜੋ ਜ਼ਿਲ੍ਹੇ ਦੇ ਲੋਕ ਇਨ੍ਹਾਂ ਜ਼ਰੂਰੀ ਸੇਵਾਵਾਂ ਦਾ ਲਾਭ ਲੈ ਸਕਣ | ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮੁਸੀਬਤ ਦੀ ਘੜੀ ਵਿਚ ਫ਼ਿਰੋਜ਼ਪੁਰ ਦੇ ਲੋਕਾਂ ਦੀ ਸੇਵਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗਾ, ਕਿਉਂਕਿ ਦੁਕਾਨਦਾਰਾਂ ਅਤੇ ਸੇਵਾ ਪ੍ਰਦਾਤਾਵਾਂ ਨੂੰ ਖਪਤਕਾਰਾਂ ਤੱਕ ਪਹੁੰਚਣ ਦੇ ਯੋਗ ਬਣਾਉਣ ਲਈ ਪਾਸ ਜਾਰੀ ਕਰ ਦਿੱਤੇ ਗਏ ਹਨ | ਇਨ੍ਹਾਂ ਸੇਵਾ ਪ੍ਰਦਾਤਾਵਾਂ ਨੂੰ ਸਵੇਰੇ 6 ਵਜੇ ਤੋਂ ਸਵੇਰੇ 11 ਵਜੇ ਤੱਕ ਕੰਮ ਕਰਨ ਦੀ ਛੋਟ ਦਿੱਤੀ ਗਈ ਹੈ | ਇਸ ਤਰ੍ਹਾਂ ਕੈਮਿਸਟ ਦੀ ਵੀ ਇਕ ਸੂਚੀ ਜਾਰੀ ਕੀਤੀ ਹੈ, ਲੋਕ ਡਾਕਟਰ ਦੁਆਰਾ ਲਿਖੀ ਪਰਚੀ ਨੂੰ ਸੋਸ਼ਲ ਮੀਡੀਆ ਰਾਹੀਂ ਕੈਮਿਸਟ ਨੂੰ ਭੇਜ ਕੇ ਦਵਾਈ ਮੰਗਵਾ ਸਕਦੇ ਹਨ | ਉਨ੍ਹਾਂ ਕਿਹਾ ਕਿ ਹੋਮ ਡਲਿਵਰੀ ਦੇ ਸਮੇਂ ਸਰਕਾਰ ਵਲੋਂ ਜਾਰੀ ਹੋਈਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਣਾ ਹੋਵੇਗਾ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਜਾਏਗੀ ਅਤੇ ਜੇਕਰ ਉਨ੍ਹਾਂ ਵਿਚੋਂ ਕੋਈ ਦੁਕਾਨਾਂ ਖੋਲ੍ਹਦਾ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਉਹ ਖਪਤਕਾਰਾਂ ਨੂੰ ਘਰ-ਘਰ ਸਮਾਨ ਪਹੁੰਚਾਉਣਾ ਯਕੀਨੀ ਬਣਾਉਣਗੇ |
ਮਹਾਂਮਾਰੀ ਫੈਲਣ ਕਾਰਨ ਕਰਫ਼ਿਊ 'ਚ ਢਿੱਲ ਨਹੀਂ ਦਿੱਤੀ ਜਾ ਸਕਦੀ- ਡੀ.ਸੀ.
ਘਰਾਂ ਅੰਦਰ ਬੰਦ ਲੋਕਾਂ ਨੂੰ ਬਾਹਰ ਨਿਕਲਣ ਵਾਸਤੇ ਕਰਫ਼ਿਊ ਵਿਚੋਂ ਵਿਸ਼ੇਸ਼ ਢਿੱਲ ਦਿੱਤੇ ਜਾਣ ਸਬੰਧੀ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸਪੱਸ਼ਟ ਕੀਤਾ ਕਿ ਦੁਨੀਆ ਅੰਦਰ ਫੈਲੀ ਕੋਰੋਨਾ ਵਾਇਰਸ ਨੁਮਾ ਮਹਾਂਮਾਰੀ ਦੇ ਬੁਰੇ ਪ੍ਰਭਾਵ ਮਨੁੱਖਤਾ 'ਤੇ ਪੈਣ ਦੇ ਡਰ ਕਾਰਨ ਕਰਫ਼ਿਊ ਦੌਰਾਨ ਢਿੱਲ ਦੇਣ ਦਾ ਕੋਈ ਪ੍ਰਸ਼ਨ ਨਹੀਂ ਉੱਠਦਾ, ਕਿਉਂਕਿ ਇਹ ਕਰਫ਼ਿਊ ਕਾਨੂੰਨ ਵਿਵਸਥਾ ਦੀ ਸਮੱਸਿਆ ਕਾਰਨ ਨਹੀਂ, ਬਲਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਵਾਇਰਸ ਦੀ ਚੈਨ ਤੋੜਨ ਲਈ ਘਰਾਂ ਵਿਚ ਰਹਿਣਾ ਜ਼ਰੂਰੀ ਹੈ, ਇਸ ਲਈ ਲੋਕਾਂ ਨੂੰ ਘਰਾਂ ਤੱਕ ਸਾਮਾਨ ਪਹੰੁਚਾਉਣ ਲਈ ਹੋਮ ਡਲਿਵਰੀ ਦੀ ਵਿਵਸਥਾ ਕੀਤੀ ਗਈ ਹੈ | ਇਸ ਤੋਂ ਇਲਾਵਾ ਫ਼ਿਰੋਜ਼ਪੁਰ ਦੇ ਵੱਡੇ ਸਟੋਰਾਂ ਨੂੰ ਵੀ ਹੋਮ ਡਲਿਵਰੀ ਲਈ ਕਿਹਾ ਗਿਆ ਹੈ, ਜਲਦ ਹੀ ਉਹ ਵੀ ਇਸ ਮੁਹਿੰਮ ਨਾਲ ਜੁੜਨਗੇ |
ਫ਼ਿਰੋਜ਼ਪੁਰ, 25 ਮਾਰਚ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- ਕਰਫ਼ਿਊ ਦੌਰਾਨ ਘਰਾਂ 'ਚ ਬੰਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਦੂਰ ਕਰਨ ਅਤੇ ਉਨ੍ਹਾਂ ਨੂੰ ਸਮੱਸਿਆ ਵਿਚੋਂ ਬਾਹਰ ਕੱਢਣ ਅਤੇ ਲੋੜੀਂਦੀ ਸਹੂਲਤ ਮੁਹੱਈਆ ਕਰਵਾਉਣ ਲਈ ਸੀਨੀਅਰ ਕਪਤਾਨ ਪੁਲਿਸ ...
ਅਬੋਹਰ, 25 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)- ਸਦਰ ਥਾਣਾ ਦੀ ਪੁਲਿਸ ਵਲੋਂ ਦੋ ਜਣਿਆ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਪੁਲਸ ਪਾਰਟੀ ਸਮੇਤ ਬੁਰਜ ਮੁਹਾਰ ਕੋਲ ਗਸ਼ਤ ਕਰ ਰਹੇ ਸਨ | ਇਸ ਦੌਰਾਨ ਉਨ੍ਹਾਂ ਨੇ ਦੋ ਜਣਿਆਂ ...
ਫ਼ਿਰੋਜ਼ਪੁਰ, 25 ਮਾਰਚ (ਤਪਿੰਦਰ ਸਿੰਘ)- ਕੋਰੋਨਾ ਵਾਇਰਸ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਜਿੱਥੇ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪੂਰੀ ਮੁਸਤੈਦੀ ਨਾਲ ਜੁਟਿਆ ਹੋਇਆ ਅਤੇ ਆਮ ਜਨਤਾ ਨੂੰ ਸਮੇਂ-ਸਮੇਂ ਜਾਣਕਾਰੀ ਵੱਖ-ਵੱਖ ਸਾਧਨਾਂ ...
ਜਲਾਲਾਬਾਦ, 25 ਮਾਰਚ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਜਲਾਲਾਬਾਦ ਸ਼ਹਿਰ ਅੰਦਰ ਕਰਫ਼ਿਊ ਦੌਰਾਨ ਕਰਿਆਨੇ ਦੁਕਾਨਦਾਰਾਂ ਅਤੇ ਲੋਕਾਂ ਵਲ਼ੋਂ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ 'ਤੇ ਪਤਾ ਲੱਗਦੇ ਹੀ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਸਖ਼ਤੀ ਨਾਲ ਕਰਿਆਨੇ ...
ਫ਼ਾਜ਼ਿਲਕਾ, 25 ਮਾਰਚ (ਦਵਿੰਦਰ ਪਾਲ ਸਿੰਘ)-ਥਾਣਾ ਖੂਈਖੇੜਾ ਪੁਲਿਸ ਨੇ ਤਿੰਨ ਵਿਅਕਤੀਆਂ ਿਖ਼ਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ | ਮੁੱਖ ਸਿਪਾਹੀ ਅਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਗਸ਼ਤ ਦੌਰਾਨ ਬੱਸ ਅੱਡਾ ਬਾਰੇ ਕਾ ਪਾਸ ਮੌਜੂਦ ਸੀ ...
ਫ਼ਾਜ਼ਿਲਕਾ, 25 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦਾ ਪਹਿਲਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ | 27 ਸਾਲਾਂ ਲੜਕੀ ਫ਼ਾਜ਼ਿਲਕਾ ਦੇ ਆਰੀਆ ਨਗਰ ਮੁਹੱਲੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਅਤੇ 22 ਮਾਰਚ ਨੂੰ ਦੁਬਈ ਤੋਂ ਭਾਰਤ ਵਾਪਸ ਪਹੁੰਚੀ ...
ਗੁਰੂਹਰਸਹਾਏ, 25 ਮਾਰਚ (ਹਰਚਰਨ ਸਿੰਘ ਸੰਧੂ)- ਕਰਫ਼ਿਊ ਦੌਰਾਨ ਗੁਰੂਹਰਸਹਾਏ ਇਲਾਕੇ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅਜੇ ਠੱਲ੍ਹ ਨਹੀਂ ਪਈ, ਜਿਸ ਤਹਿਤ ਪਿੰਡ ਮਾੜੇ ਕਲਾਂ ਵਿਖੇ ਕਿਸਾਨ ਦੇ ਖੇਤਾਂ 'ਚੋਂ ਟਰਾਂਸਫ਼ਾਰਮਰ ਚੋਰੀ ਹੋਣ ਦੀ ਸੂਚਨਾ ਹੈ | ਇਸ ਸਬੰਧੀ ਕਿਸਾਨ ...
ਮਖੂ, 25 ਮਾਰਚ (ਵਰਿੰਦਰ ਮਨਚੰਦਾ)- ਸਮੁੱਚੇ ਦੇਸ਼ ਵਿਚ ਅੱਜ ਤੋਂ 21 ਦਿਨ ਦਾ ਲਾਕਡਾਊਨ (ਕਰਫ਼ਿਊ) ਲੱਗਿਆ ਹੋਣ ਕਾਰਨ ਘਰਾਂ 'ਚ ਰਹਿ ਰਹੇ ਲੋਕਾਂ ਨੂੰ ਖਾਣ-ਪੀਣ ਵਾਲੇ ਸਾਮਾਨ ਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ | ਇਸ ਲਈ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ...
ਜ਼ੀਰਾ, 25 ਮਾਰਚ (ਜੋਗਿੰਦਰ ਸਿੰਘ ਕੰਡਿਆਲ)- ਜੈ ਮਿਲਾਪ ਐਸੋਸੀਏਸ਼ਨ ਵਲੋਂ ਇਕ ਸਾਂਝਾ ਮਤਾ ਪਾਸ ਕਰਕੇ ਕੋਰੋਨਾ ਵਾਇਰਸ ਦੀ ਸ਼ਨਾਖ਼ਤ ਸਬੰਧੀ ਪ੍ਰਸ਼ਾਸਨ ਅਤੇ ਸਰਕਾਰ ਦੀ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਬਾਬਾ ...
ਜ਼ੀਰਾ, 25 ਮਾਰਚ (ਜੋਗਿੰਦਰ ਸਿੰਘ ਕੰਡਿਆਲ)- ਚੜ੍ਹਦੀ ਕਲਾ ਕਲੱਬ ਮਨਸੂਰਦੇਵਾ ਅਤੇ ਸਰਪੰਚ ਗਗਨਦੀਪ ਸਿੰਘ, ਲਵਦੀਪ ਸਿੰਘ, ਪਲਵਿੰਦਰ ਸਿੰਘ, ਅਮਨਾ ਗਿੱਲ, ਗੁਰਪ੍ਰੀਤ ਗੋਰਾ, ਜਸਵੀਰ ਸਿੰਘ, ਸੱੁਖਾ ਭੱਟੀ, ਹਰਜਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ਦੇ ਵਾਧੇ ਨੂੰ ਰੋਕਣ ਲਈ ...
ਮੰਡੀ ਲਾਧੂਕਾ, 25 ਮਾਰਚ (ਰਾਕੇਸ਼ ਛਾਬੜਾ)-ਮੰਡੀ ਦੀ ਪੁਲਿਸ ਨੇ ਬੱਸ ਅੱਡੇ ਤੋਂ ਚੋਰੀ ਕੀਤਾ ਟਰਾਲੀ ਦਾ ਹਿੱਸਾ ਅਤੇ ਦੋ ਟਾਇਰ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਹ ਮੁਕੱਦਮਾ ਗੁਰਮੇਜ ਸਿੰਘ ਪੁੱਤਰ ਸਾਹਿਬ ਸਿੰਘ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਹੈ | ਮੰਡੀ ...
ਗੁਰੂਹਰਸਹਾਏ, 25 ਮਾਰਚ (ਹਰਚਰਨ ਸਿੰਘ ਸੰਧੂ)- ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਭਰ 'ਚ ਲੱਗੇ ਕਰਫ਼ਿਊ ਦੌਰਾਨ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਕਈ ਲੋਕ ਘਰਾਂ 'ਚ ਨਾ ਟਿਕ ਬਾਹਰ ਘੁੰਮਦੇ ਫਿਰਦੇ ਹਨ, ਜਿਸ ਨੂੰ ਲੈ ਕੇ ਪੁਲਿਸ ਨੇ ਕਾਫ਼ੀ ...
ਮੁੱਦਕੀ, 25 ਮਾਰਚ (ਭੁਪਿੰਦਰ ਸਿੰਘ)- ਨਜ਼ਦੀਕੀ ਪਿੰਡ ਗਿੱਲ ਵਿਖੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਧਿਆਨ ਵਿਚ ਰੱਖਦੇ ਹੋਏ ਪਿੰਡ ਦੇ ਨੌਜਵਾਨਾਂ ਵਲੋਂ ਪਿੰਡ ਗਿੱਲ ਦੀਆਂ ਗਲੀਆਂ, ਨਾਲੀਆਂ ਨੂੰ ਸੈਨੇਟਾਈਜ਼ (ਰੋਗਾਣੂ ਮੁਕਤ) ਕਰਨ ਲਈ ਸਪਰੇਅ ਕੀਤੀ ਗਈ | ਇਹ ਸਪਰੇਅ ...
ਖੂਈਆਂ ਸਰਵਰ, 25 ਮਾਰਚ (ਜਗਜੀਤ ਸਿੰਘ ਧਾਲੀਵਾਲ)-ਥਾਣਾ ਖੂਈਆਂ ਸਰਵਰ ਦੀ ਪੁਲਿਸ ਵਲੋਂ ਕਰਫ਼ਿਊ ਦੀ ਉਲੰਘਣਾ ਕਰਨ 'ਤੇ 6 ਜਣਿਆਂ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ਥਾਣਾ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਗਸ਼ਤ ਦੌਰਾਨ ਕਰਫ਼ਿਊ ਦੀ ਪਾਲਨਾ ਕਰਵਾਉਣ ਸਮੇਂ ਪਿੰਡ ...
ਗੁਰੂਹਰਸਹਾਏ, 25 ਮਾਰਚ (ਹਰਚਰਨ ਸਿੰਘ ਸੰਧੂ)- ਮਹਾਂਮਾਰੀ ਦੌਰਾਨ ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਕੇਂਦਰ ਤੇ ਪੰਜਾਬ ਸਰਕਾਰ ਲੋਕਾਂ ਦੇ ਬਚਾਅ ਲਈ ਯਤਨ ਕਰਕੇ ਸਮੇਂ-ਸਮੇਂ 'ਤੇ ਹਦਾਇਤਾਂ ਜਾਰੀ ਕਰਕੇ ਲੋਕਾਂ ਨੂੰ ਬਚਾਅ ਰੱਖਣ ਤੇ ਸਾਵਧਾਨੀਆਂ ਵਰਤਣ ਲਈ ਅਪੀਲਾਂ ਕਰ ...
ਫ਼ਿਰੋਜ਼ਪੁਰ, 25 ਮਾਰਚ (ਗੁਰਿੰਦਰ ਸਿੰਘ)- ਇਕ ਪਾਸੇ ਜਿੱਥੇ ਸਮੁੱਚਾ ਦੇਸ਼ ਕੋਰੋਨਾ ਜਿਹੇ ਨਾਮੁਰਾਦ ਵਾਇਰਸ ਤੋਂ ਬਚਾਅ ਲਈ ਜੂਝ ਰਿਹਾ ਹੈ ਅਤੇ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਘਰਾਂ ਵਿਚੋਂ ਬਾਹਰ ਨਾ ਨਿਕਲਣ ਦੀਆਂ ਹਦਾਇਤਾਂ ਜਾਰੀ ਕਰਦਿਆਂ ਲੋਕਾਂ ...
ਅਬੋਹਰ, 25 ਮਾਰਚ (ਕੁਲਦੀਪ ਸਿੰਘ ਸੰਧੂ)-ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਵਲੋਂ ਬਣਾਈਆਂ ਗਈਆਂ ਟੀਮਾਂ ਨੇ ਅਬੋਹਰ ਸ਼ਹਿਰ ਵਿਚ ਵਿਦੇਸ਼ਾਂ ਤੋਂ ਪਰਤਣ ਵਾਲੇ 96 ਜਣਿਆਂ ਦਾ ਪਤਾ ਲਗਾਇਆ ਹੈ | ਜਿਹੜੇ ਕਿ ਕੋਰੋਨਾ ਵਾਇਰਸ ਫੈਲਣ ਤੋਂ ਹਵਾਈ ਯਾਤਰਾ ਕਰਕੇ ਅਬੋਹਰ ...
ਮੱਲਾਂਵਾਲਾ, 25 ਮਾਰਚ (ਸੁਰਜਨ ਸਿੰਘ ਸੰਧੂ)- ਮੱਲਾਂਵਾਲਾ-ਫ਼ਿਰੋਜ਼ਪੁਰ 'ਤੇ ਸਥਿਤ ਭਾਰਤ ਗੈਸ ਏਜੰਸੀ ਦੇ ਦਫ਼ਤਰ ਵਿਚੋਂ ਅਣਪਛਾਤੇ ਚੋਰਾਂ ਵਲੋਂ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਭਾਰਤ ਗੈਸ ਏਜੰਸੀ ਦੇ ਮਾਲਕ ਭੁਪਿੰਦਰ ਸਿੰਘ ਮਨੀ ਨੇ ਦੱਸਿਆ ਕਿ ਬੀਤੀ 23-24 ...
ਫ਼ਿਰੋਜ਼ਪੁਰ, 25 ਮਾਰਚ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਵਾਇਰਸ ਕਾਰਨ ਸਰਕਾਰ ਵਲੋਂ ਲਗਾਈਆਂ ਗਈਆਂ ਰੋਕਾਂ ਨੂੰ ਧਿਆਨ ਵਿਚ ਰੱਖਦੇ ਹੋਏ ਘਰਾਂ ਅੰਦਰ ਬੰਦ ਲੋੜਵੰਦ ਲੋਕਾਂ ਤੱਕ ਰਾਸ਼ਨ ਆਦਿ ਲੰਗਰਾਂ ਦੀ ਸੇਵਾ ਪਹੰੁਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮਾਜ ਸੇਵੀ ...
ਜ਼ੀਰਾ, 25 ਮਾਰਚ (ਮਨਜੀਤ ਸਿੰਘ ਢਿੱਲੋਂ)- ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜਿੱਥੇ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਕਦਮ ਚੁੱਕੇ ਗਏ ਹਨ, ਉੱਥੇ ਸਮਾਜ ਸੇਵੀ ਸੰਸਥਾਵਾਂ ਵੀ ਆਪਣਾ-ਆਪਣਾ ਰੋਲ ਅਦਾ ਕਰ ਰਹੀਆਂ ਹਨ, ਜਿਸ ਤਹਿਤ ਜਨ ਕਲਿਆਣ ਸੰਮਤੀ ਜ਼ੀਰਾ ਜਿਸ ਵਲੋਂ ਬੀਤੇ ...
ਫ਼ਿਰੋਜ਼ਪੁਰ, 25 ਮਾਰਚ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਜ਼ਿਲ੍ਹਾ ਵਾਸੀਆਂ ਤੱਕ ਲੋੜੀਂਦਾ ਰਾਸ਼ਨ ਪਹੰੁਚਾਉਣ ਆਦਿ ਜ਼ਰੂਰਤਾਂ ਪੂਰੀਆਂ ਕਰਨ ਲਈ ਵੱਖ-ਵੱਖ ਸਹੂਲਤਾਂ ਪ੍ਰਦਾਨ ...
ਫ਼ਿਰੋਜ਼ਪੁਰ, 25 ਮਾਰਚ (ਗੁਰਿੰਦਰ ਸਿੰਘ)- ਸ੍ਰੀ ਰਾਧਾ ਕਿ੍ਸ਼ਨ ਮੰਦਰ ਹਨੂਮਾਨ ਧਾਮ ਫ਼ਿਰੋਜ਼ਪੁਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਨੁਰਾਗ ਏਰੀ ਅਤੇ ਸਮੂਹ ਮੈਂਬਰਾਂ ਨੇ ਦੇਸ਼ ਹਿੱਤ ਨੂੰ ਮੁੱਖ ਰੱਖਦਿਆਂ ਸਮੂਹ ਭਗਤ ਜਨਾਂ ਨੂੰ ਬੇਨਤੀ ਕੀਤੀ ਹੈ ਕਿ ਵਿਸ਼ਵ ਭਰ ਵਿਚ ...
ਗੁਰੂਹਰਸਹਾਏ, 25 ਮਾਰਚ (ਹਰਚਰਨ ਸਿੰਘ ਸੰਧੂ)- ਕੋਰੋਨਾ ਵਾਇਰਸ ਨੂੰ ਲੈ ਕੇ ਲਗਾਏ ਗਏ ਕਰਫ਼ਿਊ ਦੌਰਾਨ ਗੁਰੂਹਰਸਹਾਏ ਸ਼ਹਿਰ 'ਚ ਅਨਾੳਾੂਸਮੈਂਟ ਕਰਦਿਆਂ ਥਾਣਾ ਮੁਖੀ ਜਸਵਰਿੰਦਰ ਸਿੰਘ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ | ਇਸ ਕਰਫ਼ਿਊ ਦੌਰਾਨ ...
ਜ਼ੀਰਾ, 25 ਮਾਰਚ (ਜੋਗਿੰਦਰ ਸਿੰਘ ਕੰਡਿਆਲ)- ਕੋਰੋਨਾ ਕਹਿਰ ਦੀ ਰੋਕਥਾਮ ਲਈ ਪ੍ਰਸ਼ਾਸਨ ਵਲੋਂ ਲਗਾਏ ਗਏ ਅਚਨਚੇਤ ਕਰਫ਼ਿਊ ਦਾ ਅਰਸਾ ਲੰਬਾ ਕੀਤੇ ਜਾਣ ਕਾਰਨ ਮੱਧ ਵਰਗੀ ਲੋਕ ਜਿੱਥੇ ਪ੍ਰੇਸ਼ਾਨ ਹਨ, ਉੱਥੇ ਸਲੱਮ ਬਸਤੀਆਂ ਦੇ ਲੋਕ ਫ਼ਾਕੇ ਕੱਟਣ ਲਈ ਮਜਬੂਰ ਹਨ | ਉਨ੍ਹਾਂ ...
ਫ਼ਿਰੋਜ਼ਪੁਰ, 25 ਮਾਰਚ (ਤਪਿੰਦਰ ਸਿੰਘ)- ਸ੍ਰੀ ਅਨੰਦਪੁਰ ਸਾਹਿਬ 'ਤੇ ਡਿਊਟੀ ਲਈ ਗਏ ਪੁਲਿਸ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਸੜਕਾਂ 'ਤੇ ਡਿਊਟੀ ਦਿਵਾਉਣ ਦੀ ਬਜਾਏ ਘਰੋ-ਘਰੀ ਭੇਜੇ ਅਤੇ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਜਾਵੇ | ਕਿਤੇ ਇਹ ਨਾ ਹੋਵੇ ਕਿ ਲੋਕਾਂ ਨੂੰ ...
ਮੁੱਦਕੀ, 25 ਮਾਰਚ (ਭੁਪਿੰਦਰ ਸਿੰਘ)- ਸਥਾਨਕ ਕਸਬੇ ਦੇ ਸਮਾਜ ਸੇਵੀ ਡਾ: ਜਸਵੰਤ ਸਿੰਘ ਗਰੋਵਰ (ਡੈਂਟਿਸਟ) ਦੇ ਪਰਿਵਾਰ ਵਲੋਂ ਮੁੱਦਕੀ 'ਚ ਲੱਗੇ ਕਰਫ਼ਿਊ ਦੌਰਾਨ ਆਪਣੀ ਰੋਜ਼ੀ-ਰੋਟੀ ਤੋਂ ਮੁਥਾਜ ਲੋੜਵੰਦ ਪਰਿਵਾਰਾਂ ਲਈ ਲੰਗਰ ਤਿਆਰ ਕਰਕੇ ਵੰਡਿਆ ਗਿਆ, ਜਿਸ ਵਿਚ ਡਾ: ...
ਫ਼ਿਰੋਜ਼ਪੁਰ, 25 ਮਾਰਚ (ਜਸਵਿੰਦਰ ਸਿੰਘ ਸੰਧੂ)- ਦੁਨੀਆ ਭਰ ਅੰਦਰ ਮਹਾਂਮਾਰੀ ਫੈਲਾਉਣ ਵਾਲੇ ਕੋਰੋਨਾ ਵਾਇਰਸ ਦੇ ਮਾਰੂ ਪ੍ਰਭਾਵ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਨੂੰ ਅਮਲੀ ਰੂਪ ਦੇਣ ਵਾਸਤੇ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ...
ਜਲਾਲਾਬਾਦ, 25 ਮਾਰਚ (ਕਰਨ ਚੁਚਰਾ)-ਸਮਾਜਿਕ ਸੰਸਥਾਵਾਂ ਵਲੋਂ ਸ਼ਹਿਰ 'ਚ ਘੁੰਮ ਰਹੇ ਪਸ਼ੂਆਂ ਨੂੰ ਹਰਾ ਚਾਰਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ | ਅੱਜ ਸ਼ਹਿਰ ਦੀਆਂ ਵੱਖ-ਵੱਖ ਸੜਕਾਂ 'ਤੇ ਘੁੰਮ ਰਹੀਆਂ ਬੇਸਹਾਰਾ ਗਊਆਂ ਨੂੰ ਗਊਸ਼ਾਲਾ ਕਮੇਟੀ ਅਤੇ ਹੋਰ ਸੰਸਥਾਵਾਂ ...
ਅਬੋਹਰ, 25 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸੂਬੇ ਭਰ ਵਿਚ ਲਾਗੂ ਹੋਏ ਕਰਫ਼ਿਊ ਤਹਿਤ ਅੱਜ ਤੀਜਾ ਦਿਨ ਵੀ ਸ਼ਾਂਤੀਪੂਰਵਕ ਲੰਘਿਆ | ਇਸ ਦੌਰਾਨ ਸਵੇਰੇ ਸਵੇਰੇ ਇਕਦਮ ਇਕ ਵਾਰ ਮੈਡੀਕਲਾਂ ਤੇ ਕੁੱਝ ਦੁਕਾਨਾਂ 'ਤੇ ਭੀੜ ਜਮ੍ਹਾਂ ਹੋ ਗਈ ...
ਅਬੋਹਰ, 25 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜਿੱਥੇ ਸੂਬੇ ਭਰ ਵਿਚ ਕਰਫ਼ਿਊ ਲਾਗੂ ਹੈ ਤੇ ਇਸ ਸਬੰਧ ਵਿਚ ਪ੍ਰਸ਼ਾਸਨ ਵਲੋਂ ਪੂਰੀ ਸਖ਼ਤੀ ਕੀਤੀ ਜਾ ਰਹੀ ਹੈ | ਉੱਥੇ ਅਬੋਹਰ ਪ੍ਰਸ਼ਾਸਨ ਵੀ ਕਰਫ਼ਿਊ ਲਾਗੂ ਕਰਵਾਉਣ ਲਈ ਪੂਰੀ ਤਰ੍ਹਾਂ ...
ਅਬੋਹਰ, 25 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜਿੱਥੇ ਸਰਕਾਰਾਂ ਤੇ ਪ੍ਰਸ਼ਾਸਨ ਵਲੋਂ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ | ਉੱਥੇ ਪੰਜਾਬ ਵਿਚ ਲੱਗੇ ਕਰਫ਼ਿਊ ਦੌਰਾਨ ਯੂ.ਪੀ.ਐਲ ਕੰਪਨੀ ਵਲੋਂ ਵੀ ਪੰਜਾਬ ਦੇ ਵੱਖ ਵੱਖ ਥਾਵਾਂ 'ਤੇ ...
ਮੰਡੀ ਘੁਬਾਇਆ, 25 ਮਾਰਚ (ਅਮਨ ਬਵੇਜਾ)-ਪੰਜਾਬ ਭਰ 'ਚ ਕਰਫ਼ਿਊ ਚੱਲ ਰਿਹਾ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਵੀ ਪੂਰਾ ਦੇਸ਼ ਲਾਕ ਡਾਊਨ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਸ ਤੋਂ ਬਾਅਦ ਪ੍ਰਸ਼ਾਸਨ ਇਸ ਨੰੂ ਲਾਗੂ ਕਰਨ ਲਈ ਪੂਰੀ ਤਰ੍ਹਾਂ ਪੱਬਾਂ ਭਾਰ ਹੋਇਆ ...
ਜਲਾਲਾਬਾਦ, 25 ਮਾਰਚ (ਕਰਨ ਚੁਚਰਾ, ਜਤਿੰਦਰ ਪਾਲ ਸਿੰਘ)-ਜਲਾਲਾਬਾਦ ਹਲਕੇ ਦੇ ਵਿਧਾਇਕ ਰਮਿੰਦਰ ਆਵਲਾ ਇਸ ਰਾਹਤ ਫ਼ੰਡ 'ਚ ਵਿਸ਼ੇਸ਼ ਉਪਰਾਲਾ ਕਰਦੇ ਹੋਏ ਹੋਰ ਵਿਧਾਇਕਾਂ ਲਈ ਮਿਸਾਲ ਪੇਸ਼ ਕਰਦੇ ਹੋਏ ਆਪਣੀ 2 ਸਾਲ ਦੀ ਤਨਖ਼ਾਹ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਨੂੰ 4 ...
ਮੰਡੀ ਲਾਧੂਕਾ, 25 ਮਾਰਚ (ਮਨਪ੍ਰੀਤ ਸਿੰਘ ਸੈਣੀ)-ਹਲਕਾ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਰਕਲ ਪ੍ਰਧਾਨ ਜਗਸੀਰ ਸਿੰਘ ਬੱਬੂ ਜੈਮਲ ਵਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ...
ਅਬੋਹਰ, 25 ਮਾਰਚ (ਕੁਲਦੀਪ ਸਿੰਘ ਸੰਧੂ)-ਕਰਫ਼ਿਊ ਦੌਰਾਨ ਨਿਯਮਾਂ ਦੀ ਪਾਲਣਾ ਨਾ ਕਰਕੇ ਗਲੀਆਂ ਵਿਚ ਘੁੰਮਣ ਵਾਲੀ ਭੀੜ ਨੂੰ ਅੱਜ ਪੁਲਿਸ ਨੇ ਚੰਗਾ ਸਬਕ ਸਿਖਾਇਆ | ਐਸ.ਡੀ.ਐਮ. ਵਿਨੋਦ ਬਾਂਸਲ, ਤਹਿਸੀਲਦਾਰ ਸ: ਜਸਪਾਲ ਸਿੰਘ, ਡੀ.ਐਸ.ਪੀ. ਰਾਹੁਲ ਭਾਰਦਵਾਜ ਅਤੇ ਨਾਇਬ ...
ਜਲਾਲਾਬਾਦ, 25 ਮਾਰਚ (ਜਤਿੰਦਰ ਪਾਲ ਸਿੰਘ)-ਆਲ ਇੰਡੀਆ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਯੂਨੀਅਨ ਏਟਕ ਦੀ ਜ਼ਿਲ੍ਹਾ ਫ਼ਾਜ਼ਿਲਕਾ ਇਕਾਈ ਦੇ ਵਿੱਤ ਸਕੱਤਰ ਕਿ੍ਸ਼ਨਾ ਬਸਤੀ ਭੁੰਮਣ ਸ਼ਾਹ ਨੇ ਪੈੱ੍ਰਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਜਲਾਲਾਬਾਦ ਬਲਾਕ ਦੀਆਂ ਆਂਗਣਵਾੜੀ ...
ਜਲਾਲਾਬਾਦ, 25 ਮਾਰਚ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)- ਕੋਰੋਨਾ ਵਾਈਰਸ ਮਹਾਂਮਾਰੀ ਨਾਲ ਲੜਨ ਲਈ ਸਾਨੂੰ ਸਭ ਨੂੰ ਮਿਲ ਕੇ ਚੱਲਣ ਦੀ ਲੋੜ ਹੈ ਅਤੇ ਇਸ ਦਾ ਸਭ ਤੋਂ ਵੱਡਾ ਇਲਾਜ ਹੀ ਘਰ ਵਿਚ ਬੈਠ ਕੇ ਵਾਇਰਸ ਨੂੰ ਫੈਲਣ ਤੋਂ ਰੋਕਣਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...
ਜਲਾਲਾਬਾਦ, 25 ਮਾਰਚ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ )-ਜਲਾਲਾਬਾਦ ਸ਼ਹਿਰ ਅੰਦਰ ਕਰਫ਼ਿਊ ਦੌਰਾਨ ਕਰਿਆਨੇ ਦੁਕਾਨਦਾਰਾਂ ਅਤੇ ਲੋਕਾਂ ਵਲ਼ੋਂ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ 'ਤੇ ਪਤਾ ਲੱਗਦੇ ਹੀ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਸਖ਼ਤੀ ਨਾਲ ਕਰਿਆਨੇ ...
ਫ਼ਾਜ਼ਿਲਕਾ, 25 ਮਾਰਚ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੂੰ ਕੋਵਿਡ 19 ਦੇ ਤਹਿਤ ਲੋੜਵੰਦ ਲੋਕਾਂ ਦੀ ਸਹਾਇਤਾ ਦੇ ਮੱਦੇਨਜ਼ਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੂੰ ਜ਼ਿਲੇ੍ਹ ਦੇ ਵੱਖ-ਵੱਖ ਦਾਨੀ ਸੱਜਣਾਂ ਵਲੋਂ 90 ਹਜ਼ਾਰ ਰੁਪਏ ਦੀ ...
ਫ਼ਾਜ਼ਿਲਕਾ, 25 ਮਾਰਚ (ਦਵਿੰਦਰ ਪਾਲ ਸਿੰਘ)-ਪੰਜਾਬ ਪੁਲਿਸ ਵਿਚ ਬਤੌਰ ਹੈੱਡ ਕਾਂਸਟੇਬਲ ਸੇਵਾਵਾਂ ਦੇਣ ਵਾਲੇ ਸਤਨਾਮ ਸਿੰਘ ਬਰਾੜ ਅਤੇ ਕਿ੍ਸ਼ਨ ਲਾਲ ਨੂੰ ਪੰਜਾਬ ਪੁਲਿਸ ਨੇ ਸ਼ਾਨਦਾਰ ਸੇਵਾਵਾਂ ਦੇਣ ਬਦਲੇ ਤਰੱਕੀ ਦਿੰਦਿਆਂ ਏ.ਐਸ.ਆਈ. ਬਣਾਇਆ ਹੈ | ਉਨ੍ਹਾਂ ਨੂੰ ...
ਮੰਡੀ ਲਾਧੂਕਾ, 25 ਮਾਰਚ (ਮਨਪ੍ਰੀਤ ਸਿੰਘ ਸੈਣੀ)-ਚੌਕੀ ਮੰਡੀ ਲਾਧੂਕਾ ਦੇ ਮੁਖੀ ਹਰਦੇਵ ਸਿੰਘ ਬੇਦੀ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਸਮੂਹ ਸਮਾਜ ਦੀ ਭਲਾਈ ਲਈ ਲਗਾਏ ਕਰਫ਼ਿਊ ਦੌਰਾਨ ਆਪੋ ਆਪਣੇ ਘਰਾਂ ਅੰਦਰ ਰਹਿਣ ਤਾਂ ਕਿ ...
ਮੱਲਾਂਵਾਲਾ, 25 ਮਾਰਚ (ਗੁਰਦੇਵ ਸਿੰਘ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਵਲੋਂ ਸਖ਼ਤੀ ਨਾਲ ਕਰਫ਼ਿਊ ਦੀ ਪਾਲਣਾ ਕਰਵਾਈ ਜਾ ਰਹੀ ਹੈ, ਪਰ ਕਰਫ਼ਿਊ ਦੌਰਾਨ ਪਿੰਡ ਬੂਟੇ ਵਾਲਾ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਦੀ ਅਗਵਾਈ ਹੇਠ ਵੱਡੀ ਗਿਣਤੀ ...
ਫ਼ਾਜ਼ਿਲਕਾ, 25 ਮਾਰਚ (ਦਵਿੰਦਰ ਪਾਲ ਸਿੰਘ)-ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਭਰ ਵਿਚ ਲਗਾਏ ਕਰਫ਼ਿਊ ਦੌਰਾਨ ਫ਼ਾਜ਼ਿਲਕਾ ਤੀਜੇ ਦਿਨ ਵੀ ਪੂਰੀ ਤਰ੍ਹਾਂ ਬੰਦ ਰਿਹਾ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਵੇਰੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਮੈਡੀਕਲ ਸਟੋਰ ਖੋਲ੍ਹਣ ਦੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX