ਤਪਾ ਮੰਡੀ, 25 ਮਾਰਚ (ਵਿਜੇ ਸ਼ਰਮਾ)-ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਜਿਸ ਕਰ ਕੇ ਲੋਕ ਆਪਣੇ ਘਰਾਂ 'ਚ ਬੈਠੇ ਹੋਏ ਹਨ ਪਰ ਕੁਝ ਲੋਕ ਜਾਣ ਬੁੱਝ ਕੇ ਆਪਣੇ ਘਰਾਂ ਤੋਂ ਬਾਹਰ ਆ ਕੇ ਸੜਕਾਂ 'ਤੇ ਘੁੰਮ ਰਹੇ ਹਨ, ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਸਮਝਾ ਕੇ ਉਨ੍ਹਾਂ ਨੂੰ ਘਰਾਂ 'ਚ ਭੇਜਿਆ ਜਾ ਰਿਹਾ ਹੈ, ਪਰ ਪੁਲਿਸ ਦੇ ਜਾਣ ਤੋਂ ਬਾਅਦ ਮੁੜ ਉਹ ਤਮਾਸ਼ਗਿਰ ਸੜਕਾਂ 'ਤੇ ਆ ਜਾਂਦੇ ਹਨ, ਜਿਸ ਕਰ ਕੇ ਪੁਲਿਸ ਵਲੋਂ ਸਖ਼ਤੀ ਨੂੰ ਵਰਤਦਿਆਂ ਹੋਇਆ ਕਈ ਜਣਿਆਂ ਦੀਆਂ ਡੰਡ ਬੈਠਕਾਂ ਅਤੇ ਕੰਨ ਵੀ ਫੜਾਏ ਜਾਣ ਦਾ ਪਤਾ ਲੱਗਾ ਹੈ | ਕਿਸਾਨ ਆਪਣੇ ਖੇਤਾਂ 'ਚ ਆਮ ਦਿਨਾਂ ਵਾਂਗ ਪਸ਼ੂਆਂ ਲਈ ਰੇਹੜੀਆਂ 'ਤੇ ਹਰੇ ਚਾਰੇ ਤੋਂ ਇਲਾਵਾ ਕੰਮ ਕਰ ਰਹੇ ਸਨ | ਵੇਖਣ 'ਚ ਆਇਆ ਕਿ ਪਿੰਡਾਂ 'ਚ ਪੁਲਿਸ ਦੀਆਂ ਨਾਮਾਤਰ ਹੀ ਗੱਡੀਆਂ ਗਸ਼ਤ ਕਰਦੀਆਂ ਵਿਖਾਈ ਦਿੱਤੀਆਂ, ਭਾਵੇਂ ਪਿੰਡਾਂ ਦੇ ਬੱਸ ਅੱਡਿਆਂ ਅਤੇ ਗਲੀਆਂ 'ਚ ਸੰਨਾਟਾ ਛਾਇਆ ਹੋਇਆ ਸੀ, ਪਰ ਕੁੱਝ ਸ਼ਰਾਰਤੀ ਅਨਸਰ ਸਾਂਝੀਆਂ ਥਾਵਾਂ 'ਤੇ ਬਿਨਾਂ ਕਿਸੇ ਡਰ ਦੇ ਬੈਠੇ ਹੋਏ ਸਨ | ਜੇ ਗੱਲ ਤਪਾ ਸ਼ਹਿਰ ਦੀ ਕਰੀਏ ਤਾਂ ਸ਼ਹਿਰ ਅੰਦਰ ਪੂਰੀ ਤਰਾਂ ਮਾਹੌਲ ਸ਼ਾਂਤ ਵਿਖਾਈ ਦਿੱਤਾ ਅਤੇ ਪੁਲਿਸ ਵਲੋਂ ਅੰਦਰਲੇ ਬੱਸ ਅੱਡੇ, ਬਾਈਪਾਸ ਤੋਂ ਇਲਾਵਾ ਵਾਲਮੀਕ ਚੌਕ 'ਚ ਡੀ.ਐੱਸ.ਪੀ. ਰਵਿੰਦਰ ਸਿੰਘ ਰੰਧਾਵਾ ਤੇ ਤਹਿਸੀਲਦਾਰ ਹਰਬੰਸ ਸਿੰਘ ਟੈਂਟ ਲਾ ਕੇ ਹਰ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ | ਭਾਵੇਂ ਪ੍ਰਸ਼ਾਸਨ ਵਲੋਂ ਮੈਡੀਕਲ, ਡਾਕਟਰਾਂ, ਹੋਟਲ, ਸਬਜ਼ੀਆਂ ਵਾਲੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਕੀਤੀਆਂ ਹੋਈਆਂ ਹਨ, ਫਿਰ ਵੀ ਲੋਕ ਘਰੇਲੂ ਸਮਾਨ ਲਈ ਤਰਲੋਮੱਛੀ ਹੋ ਰਹੇ ਸਨ |
ਬਰਨਾਲਾ, 25 ਮਾਰਚ (ਰਾਜ ਪਨੇਸਰ)-ਕੋਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਵਲੋਂ ਕਰਫ਼ਿਊ ਦੇ ਹੁਕਮ ਜਾਰੀ ਕੀਤੇ ਹਨ, ਪਰ ਕਰਫ਼ਿਊ ਦੌਰਾਨ ਘਰ-ਘਰ ਜਾ ਕੇ ਦਵਾਈਆਂ, ਕਰਿਆਨਾ ਆਦਿ ਦੇਣ ਲਈ ਵੀ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਫੈਸਲਾ ਲਿਆ ਗਿਆ ਹੈ, ਜਿਸ ਦੇ ...
ਬਾਬਾ ਬੂਟਾ ਸਿੰਘ
ਤਪਾ ਮੰਡੀ, 25 ਮਾਰਚ (ਵਿਜੇ ਸ਼ਰਮਾ)-ਸਰਕਾਰ ਦੀਆਂ ਹਦਾਇਤਾਂ 'ਤੇ ਅਮਲ ਕਰਦਿਆਂ ਨੇੜਲੇ ਪਿੰਡ ਤਾਜੋਕੇ ਦੇ ਡੇਰਾ ਤਪ-ਅਸਥਾਨ ਸੰਤ ਬਾਬਾ ਬਾਬਾ ਪੰਜਾਬ ਸਿੰਘ ਦੇ ਮੱੁਖ ਸੇਵਾਦਾਰ ਬਾਬਾ ਬੂਟਾ ਸਿੰਘ ਵਲੋਂ ਹਰ ਮਹੀਨੇ ਹੋਣ ਵਾਲਾ ਦਸਵੀਂ ਦੇ ਸਮਾਗਮ ਨੂੰ ...
ਧਨੌਲਾ, 25 ਮਾਰਚ (ਜਤਿੰਦਰ ਸਿੰਘ ਧਨੌਲਾ)-ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਕੇਂਦਰ ਤੇ ਪੰਜਾਬ ਸਰਕਾਰ ਬੜੀ ਗੰਭੀਰ ਦਿਖਾਈ ਦੇ ਰਹੀ ਹੈ ਤੇ ਲਗਾਤਾਰ ਹਰ ਪੱਖੋਂ ਬੜੀ ਜ਼ਿੰਮੇਵਾਰੀ ਨਾਲ ਇਸ ਚੁਨੌਤੀ ਨੂੰ ਨਜਿੱਠਣ ਲਈ ਯਤਨ ਕੀਤੇ ਜਾ ਰਹੇ ਹਨ, ਪਰ ਖੇਤੀ ਸੈਕਟਰ ਨਾਲ ...
ਟੱਲੇਵਾਲ, 25 ਮਾਰਚ (ਸੋਨੀ ਚੀਮਾ)-ਕੋਰੋਨਾ ਵਾਇਰਸ ਦੇ ਚਲਦਿਆਂ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਜਿੱਥੇ ਲਾਕ ਡਾਊਨ ਅਤੇ ਕਰਫ਼ਿਊ ਲਗਾ ਦਿੱਤਾ ਗਿਆ ਹੈ, ਉੱਥੇ ਇਹ ਕਰਫ਼ਿਊ ਗ਼ਰੀਬ ਲੋੜਵੰਦ ਲੋਕਾਂ ਲਈ ਮੁਸੀਬਤ ਵੀ ਬਣ ਰਿਹਾ ਅਤੇ ਦਿਹਾੜੀਦਾਰ ਮਜ਼ਦੂਰ ਘਰਾਂ ਵਿਚ ਰਾਸ਼ਨ ਆਦਿ ...
ਬਰਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਦੁੱਧ, ਰਾਸ਼ਨ, ਸਬਜ਼ੀ ਸਮੇਤ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਦੇ ਲੋੜੀਂਦੇ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕਰਫ਼ਿਊ ਦੌਰਾਨ ਕਿਸੇ ਵੀ ਵਿਅਕਤੀ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ | ਇਹ ...
ਰੂੜੇਕੇ ਕਲਾਂ, 25 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਰੋਕਥਾਮ ਲਈ ਲਗਾਏ ਗਏ ਕਰਫ਼ਿਊ ਕਰ ਕੇ ਸਥਾਨਕ ਇਲਾਕੇ ਦੇ ਕਿਸਾਨਾਂ-ਮਜਦੂਰਾਂ ਤੇ ਗ਼ਰੀਬ ਵਿਅਕਤੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ...
ਮਹਿਲ ਕਲਾਂ, 25 ਮਾਰਚ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਚੰਨਣਵਾਲ)-ਹਲਕਾ ਮਹਿਲ ਕਲਾਂ ਨਾਲ ਸਬੰਧਤ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ਦਾ ਪਤਾ ਲੱਗਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰੋਨਾ ਰੈਪਿਡ ਰਿਸਪੌਾਸ ਟੀਮ ਸੀ.ਐੱਚ.ਸੀ. ...
ਟੱਲੇਵਾਲ, 25 ਮਾਰਚ (ਸੋਨੀ ਚੀਮਾ)-ਥਾਣਾ ਸਦਰ ਅਧੀਨ ਆਉਂਦੀ ਪੁਲਿਸ ਚੌਾਕੀ ਪੱਖੋਂ ਕੈਂਚੀਆਂ ਦੀ ਪੁਲਿਸ ਵਲੋਂ ਕਰਫ਼ਿਊ ਦੌਰਾਨ ਉਲੰਘਣਾ ਕਰਨ 'ਤੇ ਇਕ ਡੇਅਰੀ ਮਾਲਕ 'ਤੇ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਾਕੀ ਇੰਚਾਰਜ ਜਸਵੀਰ ਸਿੰਘ ਚਹਿਲ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX