ਤਾਜਾ ਖ਼ਬਰਾਂ


ਕਿਸਾਨ ਆਗੂ ਦੀ ਰਿਹਾਈ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਜਾਰੀ
. . .  16 minutes ago
ਟਾਂਡਾ ਉੜਮੁੜ, 2 ਜੁਲਾਈ (ਭਗਵਾਨ ਸਿੰਘ ਸੈਣੀ)- ਬੀਤੇ ਦਿਨ ਪਿੰਡ ਰੜਾ ਮੰਡ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੇ ਖ਼ਿਲਾਫ਼ ਹੋਏ ਝਗੜੇ ਦੇ ਸੰਬੰਧ 'ਚ ਟਾਂਡਾ ....
ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਲਗਾਏ ਗਏ ਛਾਂ ਦਾਰ ਬੂਟੇ
. . .  12 minutes ago
ਅੰਮ੍ਰਿਤਸਰ, 2 ਜੁਲਾਈ (ਰਾਜੇਸ਼ ਕੁਮਾਰ ਸੰਧੂ)- ਕਾਰਸੇਵਾ ਸੰਪਰਦਾਇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ....
ਦੋ ਪਾਵਰਕਾਮ ਮੁਲਾਜ਼ਮਾਂ ਨਾਲ ਕੁੱਟਮਾਰ
. . .  33 minutes ago
ਖਮਾਣੋਂ, 2 ਜੁਲਾਈ (ਪਰਮਵੀਰ ਸਿੰਘ) - ਇਲਾਕੇ 'ਚ ਪਾਵਰਕਾਮ ਦੇ ਦੋ ਮੁਲਜ਼ਮਾਂ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ....
ਮੈਕਸੀਕੋ : ਨਸ਼ਾ ਛੁਡਾਊ ਕੇਂਦਰ 'ਤੇ ਹੋਈ ਗੋਲੀਬਾਰੀ 'ਚ 24 ਲੋਕਾਂ ਦੀ ਮੌਤ
. . .  7 minutes ago
ਮੈਕਸੀਕੋ, 2 ਜੁਲਾਈ- ਮੈਕਸੀਕੋ ਦੇ ਇਕ ਨਸ਼ਾ ਛੁਡਾਊ ਕੇਂਦਰ 'ਚ ਕੁਝ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਜਿਸ 'ਚ 24 ਲੋਕਾਂ ਦੇ ਮਾਰੇ ਜਾਣ ....
ਸੰਗਰੂਰ 'ਚ ਕੋਰੋਨਾ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਸੰਗਰੂਰ, 2 ਜੁਲਾਈ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦੇ 3 ਹੋਰ ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਮਾਮਲਿਆਂ ...
ਭਾਰਤ 'ਚ 1 ਜੁਲਾਈ ਤੱਕ ਕੋਰੋਨਾ ਦੇ 90,56,173 ਸੈਂਪਲ ਕੀਤੇ ਗਏ ਟੈਸਟ: ਆਈ.ਸੀ.ਐਮ.ਆਰ
. . .  about 1 hour ago
ਨਵੀਂ ਦਿੱਲੀ, 2 ਜੁਲਾਈ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਅਨੁਸਾਰ, ਦੇਸ਼'ਚ 1 ਜੁਲਾਈ ਤੱਕ ਕੋਰੋਨਾ...
ਭਾਰਤ 'ਚ ਕੋਰੋਨਾ ਦੇ 19,148 ਮਾਮਲੇ ਆਏ ਸਾਹਮਣੇ
. . .  11 minutes ago
ਨਵੀਂ ਦਿੱਲੀ, 2 ਜੁਲਾਈ- ਦੇਸ਼ 'ਚ ਲਗਾਤਾਰ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਦਰਜ ਕੀਤੀ ਜਾ....
ਤਲਵੰਡੀ ਭਾਈ ਦੇ ਇਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 1 hour ago
ਤਲਵੰਡੀ ਭਾਈ, 2 ਜੁਲਾਈ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੇ ਇਕ ਹੋਰ ਵਿਅਕਤੀ ਕੋਰੋਨਾ ਵਾਇਰਸ...
ਸੋਪੋਰ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ.ਆਰ.ਪੀ.ਐਫ ਦੇ ਜਵਾਨ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 2 hours ago
ਸ੍ਰੀਨਗਰ, 2 ਜੁਲਾਈ- ਜੰਮੂ-ਕਸ਼ਮੀਰ ਦੇ ਸੋਪੋਰ 'ਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਣ ਵਾਲੇ ਸੀ.ਆਰ.ਪੀ.ਐਫ ਦੇ ਜਵਾਨ ਨੂੰ...
ਮਿਜ਼ੋਰਮ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦਾ ਕੋਈ ਮਾਮਲਾ ਨਹੀਂ ਆਇਆ ਸਾਹਮਣੇ
. . .  about 2 hours ago
ਆਈਜ਼ੌਲ, 2 ਜੁਲਾਈ- ਮਿਜ਼ੋਰਮ 'ਚ ਪਿਛਲੇ 24 ਘੰਟਿਆਂ ਦੌਰਾਨ 328 ਸੈਂਪਲਾਂ ਦੇ ਟੈੱਸਟ ਲਏ ...
ਮੁੰਬਈ 'ਚ ਪਿਛਲੇ ਦੋ ਦਿਨਾਂ 'ਚ 5800 ਵਾਹਨਾਂ ਨੂੰ ਕੀਤਾ ਗਿਆ ਜ਼ਬਤ
. . .  about 2 hours ago
ਮੁੰਬਈ, 2 ਜੁਲਾਈ- ਮੁੰਬਈ ਪੁਲਿਸ ਦੇ ਮੁਤਾਬਿਕ, ਪਿਛਲੇ 2 ਦਿਨਾਂ 'ਚ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ...
ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 52 ਹਜ਼ਾਰ ਮਾਮਲੇ ਆਏ ਸਾਹਮਣੇ
. . .  about 3 hours ago
ਵਾਸ਼ਿੰਗਟਨ, 2 ਜੁਲਾਈ- ਅਮਰੀਕਾ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕਾ 'ਚ ਪਿਛਲੇ 24 ਘੰਟਿਆਂ ...
ਅੱਜ ਦਾ ਵਿਚਾਰ
. . .  about 3 hours ago
ਸਬ ਡਿਵੀਜ਼ਨ ਹਸਪਤਾਲ ਭੁਲੱਥ ‘ਚੋਂ ਹਵਾਲਾਤੀ ਫਰਾਰ
. . .  1 day ago
ਭੁਲੱਥ ,1 ਜੁਲਾਈ (ਸੁਖਜਿੰਦਰ ਸਿੰਘ ਮੁਲਤਾਨੀ ) -ਅੱਜ ਭੁਲੱਥ ਸਬ ਡਿਵੀਜ਼ਨ ਹਸਪਤਾਲ ਵਿੱਚੋਂ ਇੱਕ ਹਵਾਲਾਤੀ ਦੇ ਫਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਵਾਲਾਤੀ ਧਰਮਿੰਦਰ ਉਰਫ ਪਰਮਿੰਦਰ ਪਾਲ ...
8ਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
. . .  1 day ago
ਅਮਰਗੜ੍ਹ , 1 ਜੁਲਾਈ ( ਸੁਖਜਿੰਦਰ ਸਿੰਘ ਝੱਲ ) - ਥਾਣਾ ਅਮਰਗੜ੍ਹ ਅਧੀਨ ਪੈਂਦੇ ਪਿੰਡ ਨਾਰੀਕੇ ਵਿਖੇ 8ਵੀਂ ਜਮਾਤ ਵਿਚ ਪੜ੍ਹਦੇ 13 ਸਾਲ ਦੇ ਵਿਦਿਆਰਥੀ ਗੁਰਮਿਲਾਪ ਸਿੰਘ ਉਰਫ ਬੱਬੂ ਨੇ ਫਾਹਾ ਲੈ ਕੇ ਆਪਣੀ ...
ਪਠਾਨਕੋਟ ਵਿੱਚ ਕੋਰੋਨਾ ਦੇ 2 ਹੋਰ ਮਰੀਜ਼ਾਂ ਦੀ ਪੁਸ਼ਟੀ
. . .  1 day ago
ਪਠਾਨਕੋਟ ,1 ਜੁਲਾਈ (ਸੰਧੂ,ਚੌਹਾਨ) - ਪਠਾਨਕੋਟ ਵਿੱਚ ਅੱਜ ਕੋਰੋਨਾਂ ਦੇ 2 ਹੋਰ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਇੱਕ ਵਿਅਕਤੀ ਪਠਾਨਕੋਟ ਦੇ ਪਿੰਡ ਗੂੜ ਕਲਾਂ ਅਤੇ ਦੂਜਾ ਭੜੋਲੀ ਕਲਾਂ ਤੋਂ ਸੰਬੰਧਿਤ ਹੈ ...
ਆਰ.ਸੀ.ਐਫ. ਨੇ ਪਹਿਲੀ ਤਿਮਾਹੀ ਦੌਰਾਨ 160 ਰੇਲ ਡੱਬੇ ਤਿਆਰ ਕੀਤੇ-ਜਿਤੇਸ਼ ਕੁਮਾਰ
. . .  1 day ago
ਕਪੂਰਥਲਾ, 1 ਜੁਲਾਈ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ ਇਸ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਦੌਰਾਨ 160 ਰੇਲ ਡੱਬੇ ਤਿਆਰ ਕੀਤੇ ਹਨ, ਜੋ ਭਾਰਤੀ ਰੇਲਵੇ ਦੀਆਂ ਹੋਰ ਉਤਪਾਦਨ ਇਕਾਈਆਂ ...
ਕੈਪਟਨ ਸਰਕਾਰ ਦੇਸ਼ ਦੇ ਭਵਿਖ ਲਈ ਇਕਨਾਮਿਕ ਸਬਸੀਡਾਇਜ਼ ਪੈਕੇਜ ਜਾਰੀ ਕਰੇ : ਮਜੀਠੀਆ
. . .  1 day ago
ਅੰਮ੍ਰਿਤਸਰ, 1 ਜੁਲਾਈ (ਰਾਜੇਸ਼ ਸ਼ਰਮਾ) - ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਹਾਈ ਕੋਰਟ ਵਲੋਂ ਪ੍ਰਾਈਵੇਟ ਸਕੂਲਾਂ ਦੇ ਹੱਕ ਵਿਚ ਦਿੱਤੇ ਫੈਸਲੇ ਤੋਂ ਬਾਅਦ ਆਪਣੀ ਪ੍ਰਤੀਕਿਰਿਆ ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਪਾਕਿਸਤਾਨ ਤੋਂ ਵਾਪਸ ਪਰਤੇ ਵਿਅਕਤੀ ਸਣੇ 4 ਕੋਰੋਨਾ ਪਾਜ਼ੀਟਿਵ
. . .  1 day ago
ਫਾਜ਼ਿਲਕਾ, 1 ਜੁਲਾਈ (ਪ੍ਰਦੀਪ ਕੁਮਾਰ)- ਪਾਕਿਸਤਾਨ ਤੋਂ ਵਾਪਸ ਪਰਤੇ ਇਕ ਵਿਅਕਤੀ ਸਣੇ ਫ਼ਾਜ਼ਿਲਕਾ ਜ਼ਿਲ੍ਹੇ ਵਿਚ 4 ਨਵੇਂ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚੋ 2 ਬੀ.ਐਸ.ਐਫ.ਦੇ ਜਵਾਨ ਵੀ ਸ਼ਾਮਿਲ ...
ਕੋਰੋਨਾ ਮਹਾਂਮਾਰੀ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲਾ ਪੰਜਾਬ ਦੇਸ਼ ਦਾ ਮੋਹਰੀ ਸੂਬਾ- ਸਿਹਤ ਮੰਤਰੀ ਸਿੱਧੂ
. . .  1 day ago
ਤਪਾ ਮੰਡੀ, 1 ਜੁਲਾਈ (ਪ੍ਰਵੀਨ ਗਰਗ)- ਕੋਰੋਨਾਮਹਾਂਮਾਰੀ ਦੇ ਚੱਲਦਿਆਂ ਜਿੱਥੇ ਪੂਰਾ ਵਿਸ਼ਵ ਇਸ ਦੀ ਮਾਰ ਹੇਠ ਗੁਜ਼ਰ ਰਿਹਾ ਹੈ, ਉੱਥੇ ਡਾਕਟਰ ਇਸ ਮਹਾਂਮਾਰੀ ਤੋਂ ਬਚਾਅ ਲਈ ਕਰੋਨਾ ਯੋਧੇ ਬਣ ਕੇ ਅੱਗੇ...
ਲਾਕਡਾਊਨ ਕਾਰਨ ਠੱਪ ਹੋਏ ਕੰਮ ਤੋਂ ਪਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ
. . .  1 day ago
ਬੰਗਾ, 1 ਜੁਲਾਈ (ਜਸਬੀਰ ਸਿੰਘ ਨੂਰਪੁਰ)- ਬੰਗਾ ਦੇ ਸਥਾਨਕ ਮਹੱਲਾ ਗੁੱਜਰਾ ਵਿਖੇ ਇੱਕ ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਪਰਮਜੀਤ...
ਬਲਾਕ ਲੌਂਗੋਵਾਲ ਅਧੀਨ ਪੈਂਦੇ ਪਿੰਡ ਮੰਡੇਰ ਕਲਾਂ 'ਚ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਲੌਂਗੋਵਾਲ, 1 ਜੁਲਾਈ (ਵਿਨੋਦ, ਖੰਨਾ) ਲੌਂਗੋਵਾਲ ਬਲਾਕ ਅਧੀਨ ਪੈਂਦੇ ਨੇੜਲੇ ਪਿੰਡ ਮੰਡੇਰ ਕਲਾਂ ਦੇ ਪਟਿਆਲਾ ਵਿਖੇ ਇਲਾਜ ਅਧੀਨ ਇੱਕ ਵਿਅਕਤੀ ਦੀ ਕੋਵਿਡ 19 ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਐੱਸ. ਐੱਮ. ਓ...
ਫ਼ਿਰੋਜ਼ਪੁਰ 'ਚ ਕੋਰੋਨਾ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ
. . .  1 day ago
ਫ਼ਿਰੋਜ਼ਪੁਰ , 1 ਜੁਲਾਈ (ਕੁਲਬੀਰ ਸਿੰਘ ਸੋਢੀ )- ਜ਼ਿਲ੍ਹਾ ਫ਼ਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਇੱਥੇ ਇੱਕ 22 ਸਾਲਾ ਨੌਜਵਾਨ ਲੜਕੀ ਦੀ ਰਿਪੋਰਟ ਆਈ ਪਾਜ਼ੀਟਿਵ । ਉਕਤ ਲੜਕੀ ਸਿਵਲ ਹਸਪਤਾਲ...
ਮੋਗਾ ਵਿਖੇ ਕੋਰੋਨਾ ਦੇ ਪੰਜ ਹੋਰ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 1 ਜੁਲਾਈ (ਗੁਰਤੇਜ ਸਿੰਘ ਬੱਬੀ)- ਮੋਗਾ ਵਿਖੇ ਪੰਜ ਹੋਰ ਜਣਿਆਂ ਦੀ ਕੋਰੋਨਾ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਬੀਤੇ ਦਿਨੀਂ ਬਾਘਾਪੁਰਾਣਾ ਨਿਵਾਸੀ 55 ਸਾਲਾ ਪੁਲਿਸ ਮੁਲਾਜ਼ਮਾਂ ਕੋਰੋਨਾ...
ਲੌਂਗੋਵਾਲ 'ਚ ਇੱਕ ਔਰਤ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਲੌਂਗੋਵਾਲ, 1 ਜੁਲਾਈ (ਵਿਨੋਦ, ਖੰਨਾ)- ਇੱਥੋਂ ਦੀ ਸੁਨਾਮੀ ਪੱਤੀ ਨਾਲ ਸੰਬੰਧਿਤ ਇੱਕ ਔਰਤ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸ਼ਹਿਰ ਅੰਦਰ ਦਹਿਸ਼ਤ ਅਤੇ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਲੰਘੀ ਰਾਤ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਚੇਤ ਸੰਮਤ 552
ਿਵਚਾਰ ਪ੍ਰਵਾਹ: ਸਿਹਤ ਹਰ ਜੀਵ ਦੀ ਸਭ ਤੋਂ ਵੱਡੀ ਜਾਇਦਾਦ ਹੈ। -ਐਮਰਸਨ

ਸੰਪਾਦਕੀ

ਵੱਡੀ ਜ਼ਿੰਮੇਵਾਰੀ

ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਜਿਥੇ ਦੁਨੀਆ ਭਰ ਦੇ ਛੋਟੇ-ਵੱਡੇ ਮੁਲਕਾਂ ਨੂੰ ਬੇਹੱਦ ਚਿੰਤਾ ਵਿਚ ਪਾ ਦਿੱਤਾ ਹੈ, ਉਥੇ ਭਾਰਤ ਵਿਚ ਵੀ ਇਸ ਦੇ ਵਧਦੇ ਕਦਮਾਂ ਨੇ ਆਉਣ ਵਾਲੇ ਸਮੇਂ ਲਈ ਗੰਭੀਰ ਸੁਨੇਹਾ ਦੇਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਕੁਝ ਹੀ ਦਿਨਾਂ ਵਿਚ ਇਸ ਨਾਮੁਰਾਦ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ 600 ਤੋਂ ਵੱਧ ਚੁੱਕੀ ਹੈ ਅਤੇ ਹੁਣ ਤੱਕ ਦੇਸ਼ ਭਰ ਵਿਚ 10 ਮੌਤਾਂ ਵੀ ਹੋ ਚੁੱਕੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਵਿਚ ਤਾਲਾਬੰਦੀ ਸਬੰਧੀ ਕੀਤਾ ਗਿਆ ਐਲਾਨ ਵੀ ਇਸੇ ਗੰਭੀਰ ਸਥਿਤੀ ਦਾ ਪ੍ਰਗਟਾਵਾ ਹੈ। ਇਸ ਨੂੰ ਲਾਗ ਦੀ ਬਿਮਾਰੀ ਮੰਨਿਆ ਗਿਆ ਹੈ। ਇਕ ਲਾਗ ਵਾਲੇ ਮਨੁੱਖ ਦੀ ਦੂਸਰੇ ਮਨੁੱਖ ਨਾਲ ਕਿਸੇ ਵੀ ਤਰ੍ਹਾਂ ਦੀ ਛੋਹ ਨਾਲ ਇਹ ਫੈਲਦਾ ਹੈ ਅਤੇ ਫਿਰ ਲਗਾਤਾਰ ਫੈਲਦਾ ਹੀ ਜਾਂਦਾ ਹੈ। ਇਸ ਬਾਰੇ ਦੁਨੀਆ ਭਰ ਤੋਂ ਹੁਣ ਤੱਕ ਇਕੱਠੀ ਕੀਤੀ ਗਈ ਜਾਣਕਾਰੀ ਅਤੇ ਤੱਥਾਂ ਦੇ ਆਧਾਰ 'ਤੇ ਇਹ ਖੁਲਾਸਾ ਹੋਇਆ ਹੈ ਕਿ ਇਹ ਵਾਇਰਸ ਜੰਗਲ ਦੀ ਅੱਗ ਵਾਂਗ ਫੈਲਦਾ ਹੈ।
ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਪਹਿਲੇ ਇਕ ਲੱਖ ਲੋਕਾਂ ਨੂੰ ਪ੍ਰਭਾਵਿਤ ਹੋਣ ਵਿਚ 67 ਦਿਨ ਲੱਗੇ, ਜਦੋਂ ਕਿ ਫਿਰ ਇਸ ਦੇ 2 ਲੱਖ ਦੇ ਅੰਕੜੇ ਤੱਕ ਪਹੁੰਚਣ ਵਿਚ ਸਿਰਫ 11 ਦਿਨ ਲੱਗੇ। ਫਿਰ 3 ਲੱਖ ਤੱਕ ਪਹੁੰਚਣ ਵਿਚ ਸਿਰਫ 4 ਦਿਨ ਲੱਗੇ। ਇਸ ਤੋਂ ਇਹ ਅੰਦਾਜ਼ਾ ਲਗਾਉਣਾ ਔਖਾ ਨਹੀਂ ਹੈ ਕਿ ਜੇ ਇਸ ਬਿਮਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਾ ਰੋਕਿਆ ਗਿਆ ਤਾਂ ਇਸ ਦੇ ਫੈਲਣ ਵਿਚ ਦੇਰ ਨਹੀਂ ਲੱਗੇਗੀ ਅਤੇ ਫਿਰ ਇਸ ਦੇ ਕਾਬੂ ਵਿਚ ਆਉਣ ਦਾ ਵੀ ਅੰਦਾਜ਼ਾ ਨਹੀਂ ਕੀਤਾ ਜਾ ਸਕੇਗਾ। ਉਨ੍ਹਾਂ ਦੀ ਇਹ ਗੱਲ ਵੀ ਤੱਥਾਂ 'ਤੇ ਆਧਾਰਿਤ ਹੈ ਕਿ ਇਸ ਬਿਮਾਰੀ ਨੂੰ ਸਮਾਜਿਕ ਦੂਰੀ ਰੱਖ ਕੇ ਹੀ ਰੋਕਿਆ ਜਾ ਸਕਦਾ ਹੈ। ਬੇਮੁਹਾਰੀਆਂ ਭੀੜਾਂ ਵਿਚ ਇਸ ਦੇ ਵਧਣ ਦੀ ਸੰਭਾਵਨਾ ਵਧੇਰੇ ਹੈ, ਕਿਉਂਕਿ ਇਹ ਆਪਣੇ ਪਰਿਵਾਰਾਂ ਅਤੇ ਨਜ਼ਦੀਕੀਆਂ ਤੋਂ ਬਾਅਦ ਕਿਸੇ ਨਾ ਕਿਸੇ ਤਰ੍ਹਾਂ ਨਾਲ ਸੰਪਰਕ ਵਿਚ ਆਏ ਹੋਰ ਲੋਕਾਂ ਵਿਚ ਵੀ ਫੈਲ ਜਾਂਦੀ ਹੈ। ਪ੍ਰਧਾਨ ਮੰਤਰੀ ਵਲੋਂ 21 ਦਿਨਾਂ ਲਈ ਪੂਰੇ ਭਾਰਤ ਦੀ ਤਾਲਾਬੰਦੀ ਕਰਨ ਦਾ ਐਲਾਨ ਵੀ ਇਸੇ ਦਿਸ਼ਾ ਦਾ ਸੰਕੇਤ ਕਰਦਾ ਹੈ। ਇਸੇ ਲਈ ਦੇਸ਼ ਵਿਚ ਸੜਕੀ, ਰੇਲ ਅਤੇ ਹਵਾਈ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਇਸੇ ਲਈ ਕੁਝ ਦਿਨ ਪਹਿਲਾਂ ਮੋਦੀ ਨੇ ਇਕ ਦਿਨਾ ਜਨਤਾ ਕਰਫਿਊ ਦਾ ਐਲਾਨ ਵੀ ਕੀਤਾ ਸੀ ਅਤੇ ਬਾਅਦ ਵਿਚ ਉਨ੍ਹਾਂ ਵਲੋਂ 21 ਦਿਨਾਂ ਦੀ ਤਾਲਾਬੰਦੀ ਦੇ ਐਲਾਨ ਨੇ ਤਾਂ ਇਕ ਤਰ੍ਹਾਂ ਨਾਲ ਦੇਸ਼ ਵਿਚ ਹੜਕੰਪ ਪੈਦਾ ਕਰ ਦਿੱਤਾ ਸੀ। ਇਲਾਜ ਲਈ ਇਕਾਂਤਵਾਸ ਬੇਹੱਦ ਕੌੜੀ ਦਵਾਈ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ 21 ਦਿਨਾਂ ਵਿਚ ਸਹੀ ਢੰਗ ਨਾਲ ਸਮਾਜਿਕ ਦੂਰੀ ਦਾ ਅਮਲ ਪੂਰਾ ਨਾ ਕੀਤਾ ਗਿਆ ਤਾਂ ਦੇਸ਼ 21 ਸਾਲ ਤੱਕ ਪਿੱਛੇ ਪੈ ਜਾਵੇਗਾ।
ਬਿਨਾਂ ਸ਼ੱਕ ਦੇਸ਼ਵਾਸੀਆਂ ਨੂੰ ਇਸ ਕੌੜੀ ਦਵਾਈ ਨੂੰ ਪੀਣਾ ਹੀ ਪਵੇਗਾ ਪਰ ਇਸ ਦੇ ਨਾਲ-ਨਾਲ ਕੇਂਦਰ, ਪ੍ਰਾਂਤਕ ਸਰਕਾਰਾਂ ਅਤੇ ਸਬੰਧਿਤ ਪ੍ਰਸ਼ਾਸਨ ਨੂੰ ਇਸ ਗੱਲ ਪ੍ਰਤੀ ਬੇਹੱਦ ਸੁਚੇਤ ਹੋਣਾ ਪਵੇਗਾ ਕਿ ਅਜਿਹੇ ਸਮੇਂ ਵਿਚ ਆਮ ਲੋਕਾਂ ਨੂੰ ਬੇਹੱਦ ਮੁਸ਼ਕਿਲ ਦੌਰ 'ਚੋਂ ਨਾ ਗੁਜ਼ਰਨਾ ਪਵੇ। ਉਨ੍ਹਾਂ ਦੀਆਂ ਮੁਢਲੀਆਂ ਲੋੜਾਂ ਦਾ ਸਹੀ ਇੰਤਜ਼ਾਮ ਹੋਣਾ ਜ਼ਰੂਰੀ ਹੈ। ਇਨ੍ਹਾਂ ਵਿਚ ਪੈਂਦੀ ਕਿਸੇ ਤਰ੍ਹਾਂ ਦੀ ਰੁਕਾਵਟ ਲੋਕਾਂ ਲਈ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੀ ਹੈ। ਦੇਸ਼ ਵਿਚ ਉਨ੍ਹਾਂ ਲੋਕਾਂ ਦੀ ਵੀ ਵੱਡੀ ਗਿਣਤੀ ਹੈ, ਜੋ ਕਿਸੇ ਨਾ ਕਿਸੇ ਤਰ੍ਹਾਂ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਹਨ। ਹੁਣ ਜਦੋਂ ਕਿ ਸਮੁੱਚੀ ਸਰਗਰਮੀ ਅਤੇ ਕਾਰੋਬਾਰ ਹੀ ਇਕ ਤਰ੍ਹਾਂ ਨਾਲ ਠੱਪ ਹੋ ਚੁੱਕਾ ਹੈ ਤਾਂ ਕਰੋੜਾਂ ਲੋਕਾਂ ਦੀਆਂ ਮੁਢਲੀਆਂ ਲੋੜਾਂ ਨੂੰ ਕਿਵੇਂ ਪੂਰਿਆਂ ਕੀਤਾ ਜਾਣਾ ਹੈ, ਸਰਕਾਰ ਲਈ ਇਹ ਇਕ ਬਹੁਤ ਅਹਿਮ, ਜ਼ਰੂਰੀ ਅਤੇ ਵੱਡੀ ਚੁਣੌਤੀ ਹੈ।
ਇਸ ਸਬੰਧੀ ਕਾਂਗਰਸ ਦੀ ਕਾਰਜਕਾਰਨੀ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਉਸਾਰੀ ਦੇ ਖੇਤਰ ਵਿਚ ਲੱਗੇ ਮਜ਼ਦੂਰਾਂ ਨੂੰ ਵਿੱਤੀ ਮਦਦ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਆਪਣੇ ਸਬਰ ਨਾਲ ਕੋਰੋਨਾ ਜਿਹੀ ਮਹਾਂਮਾਰੀ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਸਕਣ। ਇਸ ਅਸੰਗਠਿਤ ਖੇਤਰ ਵਿਚ 4 ਕਰੋੜ ਤੋਂ ਵਧੇਰੇ ਮਜ਼ਦੂਰਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਇਕ ਨਿਸਚਿਤ ਰਕਮ ਨਾਲ ਇਨ੍ਹਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਪਹਿਲਾਂ ਸਰਕਾਰ ਵਲੋਂ ਕੀਤੀ ਗਈ ਨੋਟਬੰਦੀ ਅਤੇ ਫਿਰ ਜੀ.ਐਸ.ਟੀ. ਦੇ ਲਾਗੂ ਕਰਨ ਨਾਲ ਪਹਿਲਾਂ ਹੀ ਲੋਕ ਆਰਥਿਕ ਸ਼ਿਕੰਜੇ ਵਿਚ ਫਸੇ ਹੋਏ ਹਨ। ਇਸ ਮਹਾਂਮਾਰੀ ਨੂੰ ਵੇਖਦਿਆਂ ਅਤੇ ਇਸ ਨੂੰ ਰੋਕਣ ਦੇ ਯਤਨਾਂ ਵਿਚ ਪ੍ਰਧਾਨ ਮੰਤਰੀ ਵਲੋਂ ਚੁੱਕਿਆ ਗਿਆ ਲੰਮੀ ਤਾਲਾਬੰਦੀ ਦਾ ਕਦਮ ਸਰਕਾਰ ਸਾਹਮਣੇ ਵੱਡੀਆਂ ਚੁਣੌਤੀਆਂ ਅਤੇ ਵਧੇਰੇ ਜ਼ਿੰਮੇਵਾਰੀਆਂ ਵੀ ਖੜ੍ਹੀਆਂ ਕਰਦਾ ਹੈ, ਜਿਨ੍ਹਾਂ ਨੂੰ ਪੂਰਾ ਕਰਨਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ। ਅਜਿਹੀ ਸਥਿਤੀ ਹੀ ਲੋਕਾਂ ਲਈ ਵੱਡੀ ਰਾਹਤ ਬਣਨ ਦੇ ਸਮਰੱਥ ਹੋ ਸਕੇਗੀ।

-ਬਰਜਿੰਦਰ ਸਿੰਘ ਹਮਦਰਦ

 

ਕੋਰੋਨਾ ਵਾਇਰਸ ਦਾ ਸੱਚ-ਝੂਠ ਕੀ ਹੈ ?

ਜਿਧਰ ਵੇਖੋ ਜਿਧਰ ਸੁਣੋ-ਕੋਰੋਨਾ ਹੀ ਕੋਰੋਨਾ-ਹਰ ਵਿਅਕਤੀ ਡਾਕਟਰ ਜਾਂ ਵਿਗਿਆਨੀ ਬਣ ਗਿਆ ਜਾਪਦਾ ਹੈ। ਜੇ ਕਿਸੇ ਨੂੰ ਛਿੱਕ ਆ ਜਾਵੇ ਤਾਂ ਉਹ ਆਪ ਵੀ ਡਰ ਜਾਂਦਾ ਹੈ ਅਤੇ ਉਸ ਦੇ ਨਾਲ ਖੜ੍ਹਾ ਵਿਅਕਤੀ ਜਾਂ ਤਾਂ ਆਪ ਭੱਜ ਜਾਂਦਾ ਹੈ ਜਾਂ ਛਿੱਕ ਮਾਰਨ ਵਾਲੇ ਨੂੰ ਭਜਾ ਦਿੰਦਾ ...

ਪੂਰੀ ਖ਼ਬਰ »

ਅਖ਼ਬਾਰਾਂ ਨਾਲ ਨਹੀਂ ਫੈਲਦਾ ਕੋਰੋਨਾ ਵਾਇਰਸ ਦੇਸ਼ ਦੇ ਉੱਘੇ ਡਾਕਟਰਾਂ ਦੀ ਰਾਇ

ਤੁਸੀਂ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਬਾਰੇ ਵੱਟਸਐਪ ਜਾਂ ਹੋਰ ਸੋਸ਼ਲ ਮੀਡੀਆ ਰਾਹੀਂ ਕਈ ਬਹਿਸਾਂ ਸੁਣੀਆਂ ਹੋਣਗੀਆਂ, ਜਿਵੇਂ ਕਿ ਕਿਸ ਚੀਜ਼ ਨੂੰ ਛੂਹਣਾ ਸੁਰੱਖਿਅਤ ਹੈ ਕਿਸ ਨੂੰ ਨਹੀਂ? ਕੀ ਕੋਰੀਅਰ ਰਾਹੀਂ ਪੁੱਜਿਆ ਪੈਕੇਜ ਸੁਰੱਖਿਅਤ ਹੈ? ਕਰਿਆਨੇ ਦੇ ...

ਪੂਰੀ ਖ਼ਬਰ »

ਅਮਰੀਕਾ ਪ੍ਰਤੀ ਸੰਤੁਲਿਤ ਪਹੁੰਚ ਹੀ ਰੱਖਣੀ ਪਵੇਗੀ ਭਾਰਤ ਨੂੰ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦਾ ਦੋ ਦਿਨਾ ਦੌਰਾ ਜ਼ਿਆਦਾ ਵਿਖਾਵੇ ਵਾਲਾ ਅਤੇ ਬਹੁਤ ਹੀ ਸੀਮਤ ਪ੍ਰਾਪਤੀਆਂ ਵਾਲਾ ਸਾਬਤ ਹੋਇਆ ਹੈ। ਅਮਰੀਕੀ ਟੀ.ਵੀ. ਸੀ. ਐਨ. ਐਨ. ਨੇ ਇਸ ਦਾ ਮੁਲਾਂਕਣ ਕਰਦਿਆਂ ਕਿਹਾ ਹੈ ਕਿ ਭਾਵੇਂ ਇਹ ਦੌਰਾ ਬਹੁਤ ਹੀ ਧੂਮਧਾਮ ਵਾਲਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX