ਜਲੰਧਰ, 25 ਮਾਰਚ (ਸਾਬੀ)- ਕੌਮਾਂਤਰੀ ਉਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨਾਲ ਚਰਚਾ ਤੋਂ ਬਾਅਦ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਵਲੋਂ 2020 ਦੀਆਂ ਟੋਕੀਓ ਉਲੰਪਿਕ ਖੇਡਾਂ ਨੂੰ ਇਕ ਸਾਲ ਲਈ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ | ਦੁਨੀਆਂ 'ਚ ਵੱਡੇ-ਵੱਡੇ ਖੇਡ ਟੂਰਨਾਮੈਂਟ ਜਾਂ ਤਾਂ ਕੋਰੋਨਾ ਮਹਾਂਮਾਰੀ ਕਰਕੇ ਟਾਲ ਦਿੱਤੇ ਗਏ ਜਾਂ ਰੱਦ ਕੀਤੇ ਗਏ ਸਨ ਪਰ ਟੋਕੀਓ ਉਲੰਪਿਕ ਨੂੰ ਮੁਲਤਵੀ ਕਰਨ ਦੇ ਵਿਚ ਆਖਿਰ ਐਨੀ ਦੇਰ ਕਿਉਂ ਲੱਗੀ | ਆਈ.ਓ.ਸੀ. ਨੇ ਖ਼ੁਦ ਪਹਿਲਾਂ ਇਸ ਸਬੰਧੀ 4 ਹਫ਼ਤੇ ਵਿਚ ਫੈਸਲਾ ਦੇਣ ਦਾ ਸਮਾਂ ਦਿੱਤਾ ਸੀ ਤੇ ਇਸ ਫੈਸਲੇ ਦੀ ਦੁਨੀਆਂ ਭਰ ਦੇ ਅਥਲੀਟਾਂ ਨੇ ਨਿੰਦਾ ਕੀਤੀ ਸੀ | ਇਨ੍ਹਾਂ ਖੇਡਾਂ ਨੂੰ ਹੁਣ ਟਾਲ ਦਿੱਤਾ ਗਿਆ ਹੈ ਤੇ ਹੁਣ ਸਵਾਲ ਇਹ ਪੈਦਾ ਹੋ ਗਿਆ ਹੈ ਕਿ ਇਸ ਦੇ ਨਤੀਜੇ ਕੀ ਹੋਣਗੇ |
ਆਖ਼ਰ ਟਾਲਣ 'ਚ ਕਿਉਂ ਹੋਈ ਦੇਰੀ
ਸਾਰੀ ਦੁਨੀਆਂ ਨੇ ਆਈ.ਓ.ਸੀ. ਨੂੰ ਉਲੰਪਿਕ ਖੇਡਾਂ ਨੂੰ ਟਾਲਣ ਲਈ ਬੇਨਤੀ ਕੀਤੀ ਸੀ | ਕੈਨੇਡਾ, ਆਸਟਰੇਲੀਆ ਤੇ ਬਰਤਾਨੀਆ ਨੇ ਇਸ ਸਾਲ ਉਲੰਪਿਕ ਵਿਚ ਹਿੱਸਾ ਲੈਣ ਤੋਂ ਨਾਂਹ ਕਰ ਦਿੱਤੀ ਸੀ | ਸੂਤਰ ਦੱਸਦੇ ਹਨ ਕਿ ਮਾਮਲਾ ਆਈ.ਓ.ਸੀ. ਤੇ ਟੋਕੀਓ 2020 ਦੀ ਪ੍ਰਬੰਧਕ ਕਮੇਟੀ ਦਰਮਿਆਨ ਆ ਕੇ ਫਸ ਗਿਆ ਸੀ, ਕਿ ਇਸ ਸਬੰਧੀ ਆਖਿਰ ਪਹਿਲ ਕੌਣ ਕਰੇ, ਕਿਉਂਕੀ ਪ੍ਰਬੰਧਕ ਚਹੁੰਦੇ ਸਨ ਕਿ ਖੇਡਾਂ ਨੂੰ ਟਾਲਣ ਦਾ ਫੈਸਲਾ ਆਈ.ਓ.ਸੀ. ਕਰੇ ਤੇ ਉਸ 'ਤੇ ਕੋਈ ਜਿੰਮੇਵਾਰੀ ਨਾ ਆਵੇ | ਜੇ ਪ੍ਰਬੰਧਕੀ ਕਮੇਟੀ ਇਸ ਨੂੰ ਮੁਲਤਵੀ ਕਰਦੀ ਤਾਂ ਉਸ 'ਤੇ ਮੇਜ਼ਬਾਨ ਸ਼ਹਿਰ ਤੇ ਇਕਰਾਰਨਾਮਾ ਰੱਦ ਕਰਨ ਦਾ ਦੋਸ਼ ਲੱਗ ਜਾਂਦਾ, ਜਿਸ ਕਾਰਨ ਉਸ ਨੂੰ ਅਰਬਾਂ ਡਾਲਰਾ ਦਾ ਮੁਆਵਜਾ ਦੇਣਾ ਪੈ ਸਕਦਾ ਸੀ, ਕਿਉਂਕੀ ਵਿਸ਼ਵ ਸਿਹਤ ਸੰਗਠਨ ਨੇ ਇਨ੍ਹਾਂ ਖੇਡਾਂ ਨੂੰ ਰੱਦ ਜਾਂ ਮੁਲਤਵੀ ਕਰਨ ਦਾ ਕੋਈ ਵੀ ਹੁਕਮ ਨਹੀਂ ਦਿੱਤਾ ਸੀ | ਇਸ ਲਈ ਆਈ.ਓ.ਸੀ. ਕੋਲ ਸੁਰੱਖਿਆ ਦੇ ਅਧਾਰ 'ਤੇ ਇਸ ਨੂੰ ਮੁਅੱਤਲ ਜਾਂ ਰੱਦ ਕਰਨ ਦਾ ਅਧਿਕਾਰ ਹੈ ਤੇ ਇਸ ਫੈਸਲੇ 'ਤੇ ਕੋਈ ਵੀ 'ਡੈਮਜ ਕਲੇਮ' ਨਹੀਂ ਕਰ ਸਕਦਾ |
ਆਰਥਿਕ ਸੰਕਟ ਹੋਵੇਗਾ ਪੈਦਾ
ਹਰ ਖੇਡ ਦਾ ਆਪਣਾ ਕੈਲੰਡਰ ਹੁੰਦਾ ਹੈ | ਕੋਰੋਨਾ ਮਾਹਾਂਮਾਰੀ ਕਦੋਂ ਖਤਮ ਹੋਵੇਗੀ ਅਜੇ ਸਥਿਤੀ ਸਾਫ ਨਹੀਂ ਹੋਈ ਹੈ ਤੇ ਟੋਕੀਓ ਉਲੰਪਿਕ ਮੁਲਤਵੀ ਹੋਣ ਨਾਲ ਕਈ ਅਰਬ ਪੌਾਡ ਦੇ ਕਰਾਰ ਅੱਧ ਵਿਚਾਲੇ ਲਟਕ ਗਏ ਹਨ | ਇਸ ਲਈ ਹੁਣ ਹਰ ਪਾਰਟੀ ਇਕਤਰਫਾ ਫੈਸਲਾ ਨਹੀਂ ਲੈ ਸਕਦੀ ਤੇ ਉਸ ਨੂੰ ਇਕ ਦੂਜੇ ਦੀ ਪਹਿਲ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ | ਕੁਝ ਵੀ ਹੋਵੇ, ਟੋਕੀਓ ਉਲੰਪਿਕ ਖੇਡਾਂ ਦੇ ਮੁਲਤਵੀ ਹੋਣ ਨਾਲ ਇਕ ਵਾਰੀ ਫਿਰ ਪੂਰੇ ਵਿਸ਼ਵ ਨੂੰ ਆਪਣੀਆਂ ਖੇਡ ਗਤੀਵਿਧੀਆਂ ਦੀ ਨਵੇਂ ਸਿਰੇ ਤੋਂ ਵਿਉਂਤਵੰਦੀ ਕਰਨੀ ਪਵੇਗੀ |
ਟੋਕੀਓ ਉਲੰਪਿਕ ਨੂੰ ਮੁਲਤਵੀ ਕਰਨਾ ਇਕ ਵੱਡਾ ਤੇ ਚੁਣੌਤੀ ਵਾਲਾ ਫ਼ੈਸਲਾ
ਇਸ ਤੋਂ ਪਹਿਲਾਂ ਉਲੰਪਿਕ ਖੇਡਾਂ ਨੂੰ ਵਿਸ਼ਵ ਯੁੱਧ ਕਰਕੇ ਰੱਦ ਕੀਤਾ ਗਿਆ ਸੀ | ਆਈ.ਓ.ਸੀ. ਤੇ ਟੋਕੀਓ ਉਲੰਪਿਕ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ 10.8 ਅਰਬ ਪੌਾਡ, 12.6 ਅਰਬ ਡਾਲਰ ਜਾਂ 1.35 ਲੱਖ ਕਰੋੜ ਯੇਨ ਵਾਲੇ ਬਜਟ ਵਾਲੀਆਂ ਖੇਡਾਂ ਨੂੰ ਮੁਲਤਵੀ ਕਰਨ ਨਾਲ ਇਸ ਵੇਲੇ ਕਈ ਚਨੌਤੀਆਂ ਪੈਦਾ ਹੋ ਗਈਆਂ ਹਨ | ਇਕ ਪਾਸੇ ਤਾਂ ਜਪਾਨ ਕੋਰੋਨਾ ਵਾਇਰਸ ਦੀ ਸਥਿਤੀ ਨਾਲ ਨਿਪਟ ਰਿਹਾ ਹੈ, ਜਦੋਂਕਿ ਹੁਣ ਟੋਕੀਓ ਮੈਟਰੋਪੋਲੀਟਨ ਸਰਕਾਰ, ਜਪਾਨ ਸਰਕਾਰ, ਟੋਕੀਓ 2020 ਮਾਰਕੀਟਿੰਗ ਪਾਰਟਨਰ, ਬ੍ਰਾਡਕਾਸਟਰ ਤੇ ਕੰਟਰੈਕਟਰ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਨਾ ਜ਼ਰੂਰੀ ਹੋ ਗਿਆ ਹੈ | ਦੂਜੇ ਪਾਸੇ ਹੋਟਲਾਂ ਦੇ ਕਮਰੇ ਪਹਿਲਾਂ ਕਈ ਸਾਲ ਹੀ ਬੁੱਕ ਹੋ ਜਾਂਦੇ ਹਨ, ਜੋ ਹੁਣ ਖਾਲੀ ਰਹਿਣਗੇ | ਇਸ ਦੇ ਨਾਲ ਹੀ ਆਈ.ਓ.ਸੀ. ਨੂੰ ਇਨ੍ਹਾਂ ਖੇਡਾਂ ਤੋਂ ਅਰਬਾਂ ਰੁਪਏ ਮਿਲਣੇ ਸਨ | ਇਸ ਦੇ ਨਾਲ ਹੀ ਕਈ ਫੈਡਰੇਸ਼ਨਾਂ ਨੇ ਖਿਡਾਰੀਆਂ ਦਾ ਬੀਮਾ ਕਰਵਾਇਆ ਸੀ ਤੇ ਹੁਣ ਸਥਿਤੀ ਬਦਲ ਗਈ ਹੈ ਤੇ ਹਾਲਾਤ ਮੁਸ਼ਕਲ ਹੋ ਜਾਣਗੇ |
ਕੋਲਕਾਤਾ, 25 ਮਾਰਚ (ਏਜੰਸੀ)- ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਮੁਖੀ ਸੌਰਵ ਗਾਂਗੁਲੀ ਕੋਵਿਡ-19 ਮਹਾਂਮਾਰੀ ਨੂੰ ਰੋਕਣ ਲਈ ਕੀਤੀ ਗਈ 21 ਦਿਨਾਂ ਦੀ ਤਾਲਾਬੰਦੀ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੇ ਸਹਿਯੋਗ ਲਈ ਅੱਗੇ ਆਏ ਹਨ | ਸਾਬਕਾ ਭਾਰਤੀ ਕਪਤਾਨ ਪ੍ਰਭਾਵਿਤ ...
ਪੈਰਿਸ, 25 ਮਾਰਚ (ਏਜੰਸੀ)-ਵਿਸ਼ਵ ਅਥਲੈਟਿਕਸ ਨੇ ਟੋਕੀਓ ਉਲੰਪਿਕ-2020 ਨੂੰ ਇਕ ਸਾਲ ਲਈ ਮੁਅੱਤਲ ਕਰਨ ਦਾ ਸਵਾਗਤ ਕੀਤਾ ਹੈ ਤੇ ਕਿਹਾ ਕਿ ਖਿਡਾਰੀ ਵੀ ਇਸੇ ਤਰ੍ਹਾਂ ਦਾ ਨਿਰਨਾ ਚਾਹੁੰਦੇ ਸਨ | ਵਿਸ਼ਵ ਅਥਲੈਟਿਕਸ ਨੇ ਇਕ ਬਿਆਨ 'ਚ ਕਿਹਾ ਕਿ ਇਸ ਫੈਸਲੇ ਨਾਲ ਅਥਲੀਟਾਂ, ...
ਨਵੀਂ ਦਿੱਲੀ, 25 ਮਾਰਚ (ਏਜੰਸੀ)- ਕੋਰੋਨਾ ਵਾਇਰਸ ਕਾਰਨ ਭਾਰਤ ਸਰਕਾਰ ਨੇ ਸੁਮੱਚੇ ਦੇਸ਼ 'ਚ ਤਾਲਾਬੰਦੀ ਕਰ ਦਿੱਤੀ ਹੈ। ਅਜਿਹੇ 'ਚ ਭਾਰਤੀ ਕ੍ਰਿਕਟਰ ਵੀ ਘਰ 'ਚ ਹਨ ਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ ਪਰ 'ਸਟ੍ਰੈਂਥ ਐਂਡ ਕੰਡੀਸ਼ਨਿੰਗ' ਕੋਚ ਨਿਕ ਵੈੱਬ ਨੇ ਫਿਜ਼ੀਓ ...
ਮੁੰਬਈ, 25 ਮਾਰਚ (ਏਜੰਸੀ)- ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪੂਰੇ ਦੇਸ਼ 'ਚ 21 ਦਿਨਾਂ ਲਈ ਤਾਲਾਬੰਦੀ ਕਰਨ ਦਾ ਐਲਾਨ ਕੀਤਾ ਹੈ | ਪ੍ਰਧਾਨ ਮੰਤਰੀ ਦੇ ਇਸ ਫੈਸਲੇ ਨੂੰ ਖੇਡ ਜਗਤ ਦਾ ਵੀ ਸਮਰਥਨ ਮਿਲ ਰਿਹਾ ਹੈ | ...
ਬਾਰਸੀਲੋਨਾ, 25 ਮਾਰਚ (ਏਜੰਸੀ)- ਅਰਜਨਟੀਨਾ ਤੇ ਪੁਰਤਗਾਲ ਦੇ ਸਟਾਰ ਫੁੱਟਬਾਲ ਖਿਡਾਰੀਆਂ ਲਿਓਨਲ ਮੈਸੀ ਤੇ ਕ੍ਰਿਸਟੀਆਨੋ ਰੋਨਾਲਡੋ ਨੇ ਕੋਰੋਨਾ ਵਾਇਰਸ ਨਾਲ ਲੜਣ ਲਈ ਵੱਖ-ਵੱਖ ਹਸਪਤਾਲਾਂ ਨੂੰ ਕਰੋੜਾਂ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ | ਮੈਸੀ ਨੇ ਬਾਰਸੀਲੋਨਾ ਦੇ ਇਕ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX