ਮਰੀਜ਼ 60 ਹਜ਼ਾਰ ਤੋਂ ਪਾਰ
ਸਿਆਟਲ, 25 ਮਾਰਚ (ਹਰਮਨਪ੍ਰੀਤ ਸਿੰਘ)-ਅਮਰੀਕਾ ਵਿਚ ਕੋਰੋਨਾ ਦਾ ਕਹਿਰ ਦਿਨੋ-ਦਿਨ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ 827 ਤੋਂ ਵੀ ਉੱਪਰ ਹੋ ਗਈ ਹੈ ਤੇ ਮਰੀਜ਼ਾਂ ਦੀ ਗਿਣਤੀ 60 ਹਜ਼ਾਰ ਨੂੰ ਟੱਪ ਗਈ ਹੈ। ਵਾਸ਼ਿੰਗਟਨ ਸਟੇਟ ਵਿਚ ਮ੍ਰਿਤਕ 123 ਤੇ ਮਰੀਜ਼ਾਂ ਦੀ ਗਿਣਤੀ 2470 'ਤੇ ਪੁੱਜ ਗਈ ਹੈ। ਸਟੇਟ ਦੇ ਗਵਰਨਰ ਜੇ ਇਨਸਲੀ ਨੇ ਕਿਹਾ ਕਿ 'ਸਟੇਅ ਐਟ ਹੋਮ' ਬੁੱਧਵਾਰ ਤੋਂ ਲਾਗੂ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਘਰਾਂ ਵਿਚ ਹੀ ਅਗਲੇ ਹੁਕਮਾਂ ਤੱਕ ਰਹਿਣਾ ਪਵੇਗਾ। ਜ਼ਰੂਰੀ ਚੀਜ਼ਾਂ ਲੈਣ ਲਈ ਹੀ ਘਰੋਂ ਨਿਕਲਿਆ ਜਾ ਸਕਦਾ ਹੈ। ਇਸੇ ਦੌਰਾਨ ਅੱਜ ਸਿਆਟਲ ਟਕੋਮਾ ਇੰਟਰਨੈਸ਼ਨਲ ਏਅਰਪੋਰਟ 'ਤੇ ਸਕਿਉਰਿਟੀ ਚੈੱਕ ਕਰਦੇ 'ਟੀ. ਐਸ. ਏ.' ਦੇ ਇਕ ਕਰਮਚਾਰੀ ਨੂੰ ਕੋਰੋਨਾ ਵਾਇਰਸ ਦੀ ਰਿਪੋਰਟ ਆਉਣ ਨਾਲ ਪੋਰਟ ਆਫ਼ ਸਿਆਟਲ ਨੇ ਦੱਸਿਆ ਕਿ ਇਸ ਕਰਮਚਾਰੀ ਨੇ 21 ਮਾਰਚ ਨੂੰ ਆਪਣੀ ਆਖ਼ਰੀ ਵਾਰ ਸਵੇਰ ਦੀ ਸ਼ਿਫ਼ਟ 5 ਨੰਬਰ ਚੈੱਕ ਪੋਸਟ 'ਤੇ ਡਿਊਟੀ ਨਿਭਾਈ ਸੀ, ਉਸ ਨਾਲ ਕੰਮ ਕਰਨ ਵਾਲੇ ਬਾਕੀ ਮੁਲਾਜ਼ਮਾਂ ਨੂੰ ਵੀ ਟੈਸਟ ਕਰਵਾਉਣ ਨੂੰ ਕਿਹਾ ਗਿਆ ਹੈ। ਵਾਸ਼ਿੰਗਟਨ ਸਟੇਟ 'ਚ 'ਸਟੇਅ ਐਟ ਹੋਮ' ਦੇ ਆਰਡਰ ਕਰਨ ਨਾਲ ਲੋਕ ਘਰਾਂ ਵਿਚ ਹਨ। ਬਹੁਤ ਜ਼ਿਆਦਾ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਸਰਕਾਰ ਵਲੋਂ ਕੋਈ ਸਪੱਸ਼ਟ ਨੀਤੀ ਅਜੇ ਨਜ਼ਰ ਨਹੀਂ ਆ ਰਹੀ ਤੇ ਨਾ ਹੀ ਲੋਕਾਂ ਨੂੰ ਕੋਈ ਸਰਕਾਰੀ ਸਹਾਇਤਾ ਅਜੇ ਤੱਕ ਮਿਲੀ ਹੈ। ਲੋਕਾਂ ਦੀਆਂ ਪ੍ਰੇਸ਼ਾਨੀਆਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ।
ਨਿਊਯਾਰਕ 'ਚ ਇਕੋ ਦਿਨ 150 ਮੌਤਾਂ
ਨਿਊਯਾਰਕ ਦੇ ਗਵਰਨਰ ਐਾਡਿ੍ਊ ਕੌਮੋ ਨੇ ਕਿਹਾ ਹੈ ਕਿ ਨਿਊਯਾਰਕ 'ਚ ਕੋਰੋਨਾ ਵਾਇਰਸ ਬੁਲੇਟ ਟਰੇਨ ਦੀ ਰਫਤਾਰ ਵਾਂਗ ਵਧ ਰਿਹਾ ਹੈ ਤੇ ਹਰੇਕ ਤਿੰਨ ਦਿਨਾਂ 'ਚ ਇਥੇ ਮਾਮਲਿਆਂ ਦੀ ਗਿਣਤੀ 'ਚ ਦੁਗਣਾ ਵਾਧਾ ਹੋ ਰਿਹਾ ਹੈ | ਨਿਊਯਾਰਕ 'ਚ ਮੰਗਲਵਾਰ ਨੂੰ 25665 ਕੁੱਲ ਮਾਮਲਿਆਂ ਦੀ ਪੁਸ਼ਟੀ ਹੋਈ ਸੀ ਤੇ 271 ਲੋਕਾਂ ਦੀ ਮੌਤ ਹੋ ਗਈ ਸੀ | ਜ਼ਿਕਰਯੋਗ ਹੈ ਕਿ ਇਟਲੀ ਤੇ ਚੀਨ ਤੋਂ ਬਾਅਦ ਮਾਮਲਿਆਂ ਦੀ ਗਿਣਤੀ 'ਚ ਅਮਰੀਕਾ ਤੀਸਰਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ | ਕੋਰੋਨਾ ਵਾਇਰਸ ਟਰੈਕਰ ਦੇ ਜੋਹਨ ਹੋਪਕਿੰਸ ਅਨੁਸਾਰ ਅਮਰੀਕਾ 'ਚ ਇਕ ਦਿਨ 'ਚ 10 ਹਜ਼ਾਰ ਮਾਮਲੇ ਵਧਣ ਨਾਲ ਕੁੱਲ 55041 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ ਇਕੋ ਦਿਨ 'ਚ 150 ਅਮਰੀਕੀਆਂ ਦੇ ਮਰਨ ਨਾਲ ਮੌਤਾਂ ਦੀ ਗਿਣਤੀ 700 ਤੋਂ ਪਾਰ ਹੋ ਚੁੱਕੀ ਹੈ |
ਕੈਲਗਰੀ, 25 ਮਾਰਚ (ਜਸਜੀਤ ਸਿੰਘ ਧਾਮੀ)-ਅਲਬਰਟਾ ਸੂਬੇ ਅੰਦਰ ਕੋਰੋਨਾ ਵਾਇਰਸ ਕਾਰਨ 2 ਵਿਅਕਤੀਆਂ ਦੀ ਮੌਤ ਅਤੇ 57 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਮਰੀਜ਼ਾਂ ਦੀ ਗਿਣਤੀ ਹੁਣ 358 ਹੋ ਗਈ ਹੈ | ਇਲਾਕਿਆਂ ਦੇ ਸਰਵੇਖਣ ਦੀ ਜਾਣਕਾਰੀ ਮੁਤਾਬਕ ਕੈਲਗਰੀ ਜ਼ੋਨ ਵਿਚ 214 ...
ਪੈਰਿਸ, 25 ਮਾਰਚ (ਏਜੰਸੀ)-ਕੋਰੋਨਾ ਕਾਰਨ 1331 ਮੌਤਾਂ ਨਾਲ ਫਰਾਂਸ 5ਵੇਂ ਸਥਾਨ 'ਤੇ ਹੈ। ਰਿਪੋਰਟ ਅਨੁਸਾਰ ਬੁੱਧਵਾਰ ਨੂੰ ਫਰਾਂਸ 'ਚ ਕੋਰੋਨਾ ਨਾਲ ਪ੍ਰਭਾਵਿਤ 231 ਲੋਕਾਂ ਦੀ ਮੌਤ ਹੋਣ ਦੇ ਬਾਅਦ ਇਸ ਜਾਨਲੇਵਾ ਵਾਇਰਸ ਨਾਲ ਫਰਾਂਸ 'ਚ ਹੁਣ ਤੱਕ ਕਰੀਬ 1331 ਲੋਕਾਂ ਦੀ ਮੌਤ ਹੋ ...
ਲੰਡਨ, 25 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਵਿਸ਼ਵ ਭਰ ਦੀਆਂ ਸਰਕਾਰਾਂ ਅਤੇ ਮੈਡੀਕਲ ਮਾਹਰਾਂ ਵਲੋਂ ਸਮਾਜਿਕ ਵਿਥ ਬਣਾਉਣ ਲਈ ਅਤੇ ਇਕ ਦੂਜੇ ਨਾਲ ਮਿਲਾਪ ਘੱਟ ਕਰਨ ਲਈ ਵਾਰ ਵਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ | ਯੂਨੀਵਰਸਿਟੀ ...
ਲੰਡਨ, 25 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਦੀ ਅੱਧੀ ਵਸੋਂ ਕੋਰੋਨਾ ਵਾਇਰਸ ਤੋਂ ਪੀੜਤ ਹੋ ਸਕਦੀ ਹੈ | ਇਸ ਗੱਲ ਦਾ ਦਾਅਵਾ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕੀਤਾ ਹੈ | ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਯੂ.ਕੇ. ਵਿਚ 8237 ਮਾਮਲੇ ਸਾਹਮਣੇ ਆਏ ਹਨ ...
ਯੂ.ਕੇ. ਦੀ 21 ਸਾਲਾ ਲੜਕੀ ਦੀ ਕੋਰੋਨਾ ਨਾਲ ਮੌਤ ਹੋਣ ਦੀ ਖਬਰ ਹੈ, ਜਦੋਂ ਕਿ ਉਸ ਵਿਚ ਪਹਿਲਾਂ ਤੋਂ ਕੋਈ ਲੱਛਣ ਵੀ ਨਹੀਂ ਸੀ | ਮੰਨਿਆ ਜਾਂਦਾ ਹੈ ਕਿ ਕਲੋਏ ਮਿਡਲਟਨ ਯੂ. ਕੇ. ਦੀ ਸਭ ਤੋਂ ਘੱਟ ਉਮਰ ਦੀ ਪੀੜਤਾ ਹੈ | ਕਲੋਏ ਮਿਡਲਟਨ ਦੇ ਪਰਿਵਾਰ ਨੇ ਕਿਹਾ ਕਿ ਉਸ ਦੀ ਦੁਖਦਾਈ ਮੌਤ ...
ਐਬਟਸਫੋਰਡ, 25 ਮਾਰਚ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਵੈਨਕੂਵਰ ਵਿਖੇ ਬੀਤੇ 30 ਸਾਲਾਂ ਤੋਂ ਕਲੀਨਿਕ ਚਲਾ ਰਹੇ ਦੰਦਾਂ ਦੇ ਉੱਘੇ ਡਾਕਟਰ ਡੈਨਿਸ ਵਿਨਸੈਂਟ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ | ਉਹ 60 ਸਾਲਾਂ ਦੇ ਸਨ | ਖ਼ਬਰ ...
ਲਖਨਊ, 25 ਮਾਰਚ (ਏਜੰਸੀ)-ਕੋਰੋਨਾ ਤੋਂ ਪੀੜਤ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਦੀ ਰਿਪੋਰਟ ਤੀਸਰੀ ਵਾਰ ਪਾਜ਼ੀਟਿਵ ਆਈ ਹੈ | ਪਰ ਉਨ੍ਹਾਂ ਦੀ ਹਾਲਤ ਸਥਿਰ ਹੈ | ਲਖਨਊ 'ਚ ਪੀ.ਜੀ.ਆਈ. ਦੇ ਨਿਰਦੇਸ਼ਕ ਪ੍ਰੋ. ਆਰ.ਕੇ. ਧੀਮਾਨ ਨੇ ਦੱਸਿਆ ਕਿ ਅਜੇ ਕਨਿਕਾ ਦਾ ਟੈਸਟ ਪਾਜ਼ੀਟਿਵ ਹੈ ...
ਟੋਰਾਂਟੋ, 25 ਮਾਰਚ (ਸਤਪਾਲ ਸੰਘ ਜੌਹਲ)- ਕੋਰੋਨਾ ਵਾਇਰਸ ਦੇ ਕਹਿਰ ਕਾਰਨ ਘਰਾਂ 'ਚ ਤਾਲਾਬੰਦ ਹੋ ਗਏ ਪੰਜਾਬੀਆਂ ਦੀ ਮਦਦ ਵਾਸਤੇ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਚਿੰਤਤ ਹਨ । ਇਸ ਸਮੇਂ ਕੈਨੇਡਾ 'ਚ ਵੀ ਭਾਵੇਂ ਤਾਲਾਬੰਦੀ ਵਾਲੇ ਹਾਲਾਤ ਹਨ ਪਰ ਕੈਨੇਡੀਅਨ ਪੰਜਾਬੀ ਪੰਜਾਬ 'ਚ ...
ਐਡੀਲੇਡ, 25 ਮਾਰਚ (ਗੁਰਮੀਤ ਸਿੰਘ ਵਾਲੀਆ)ਦੱਖਣੀ ਆਸਟ੍ਰੇਲੀਆ ਦੇ ਸਿੱਖਿਆ ਵਿਭਾਗ ਵਲੋਂ ਅਨਲਈ ਹਾਈ ਸਕੂਲ ਐਡੀਲੇਡ ਦੇ ਇਕ ਵਿਦਿਆਰਥੀ ਤੇ ਇਕ ਅਧਿਆਪਕਾ ਕੋਰੋਨਾ ਵਾਇਰਸ ਤੋਂ ਪੀੜਤ ਹੋਣ 'ਤੇ ਇਕੋ ਕਲਾਸ ਦੇ 110 ਵਿਦਿਆਰਥੀ ਅਤੇ ਸਕੂਲ ਦੇ 8 ਅਧਿਆਪਕਾਂ ਨੂੰ 14 ਦਿਨਾਂ ਇਕ ...
ਟੋਰਾਂਟੋ, 25 ਮਾਰਚ (ਸਤਪਾਲ ਸਿੰਘ ਜੌਹਲ)- ਸੰਸਾਰ ਦੇ ਹੋਰ ਕਈ ਦੇਸ਼ਾਂ ਵਾਂਗ ਕੈਨੇਡਾ ਵੀ ਕੋਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਨਿਤ ਦਿਨ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ | ਅਜਿਹੇ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸਾਡਾ ਨਿਸ਼ਾਨਾ ...
ਐਡੀਲੇਡ, 25 ਮਾਰਚ (ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ ਦੀ ਫੈਡਰਲ ਸਰਕਾਰ ਵਲੋਂ ਮੁਲਕ ਵਿਚ ਮਹਾਂਮਾਰੀ ਕੋਰੋਨਾ ਵਾਇਰਸ ਦੇ ਵਧ ਰਹੇ ਫ਼ੈਲਾਅ ਦੀ ਰੋਕਥਾਮ ਲਈ ਅਨੇਕਾਂ ਉਪਾਅ ਕਰਨ ਸਮੇਤ ਮਹਾਂਮਾਰੀ ਨਾਲ ਪ੍ਰਭਾਵਿਤ ਕਾਮਿਆਂ ਵਿਦਿਆਰਥੀਆਂ ਤੇ ਕਾਰੋਬਾਰੀ ਲੋਕਾਂ ਲਈ 84 ...
ਵਿਨੀਪੈਗ, 25 ਮਾਰਚ (ਸਰਬਪਾਲ ਸਿੰਘ)-ਵਿਨੀਪੈਗ ਵਿਚ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਇਕ ਟੈਕਸੀ ਚਾਲਕ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸਵੇਰੇ ਲਗਪਗ 5.25 ਵਜੇ ਵਿਨੀਪੈਗ ਦੀ ਬੁਰਰੋਜ਼ ਐਵੀਨਿਉ ਦੇ 500 ਬਲਾਕ ਵਿਚ ਪੁਲਿਸ ਨੂੰ ਸੂਚਨਾ ਮਿਲੀ ਕਿ ...
ਕੈਲਗਰੀ, 25 ਮਾਰਚ (ਹਰਭਜਨ ਸਿੰਘ ਢਿੱਲੋਂ)- ਕੋਰੋਨਾ ਵਾਇਰਸ ਕਾਰਨ ਪੂਰੇ ਵਿਸ਼ਵ ਨੂੰ ਅਣਕਿਆਸੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੈਲਗਰੀ ਦੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਲੋਂ ਘਰਾਾ ਵਿਚ ਬੈਠੇ ਲੋੜਵੰਦਾਾ ਲਈ ਉਨ੍ਹਾਂ ਨੂੰ ਘਰਾਾ ਵਿਚ ਲੰਗਰ ...
ਵੀਨਸ (ਇਟਲੀ), 25 ਮਾਰਚ (ਹਰਦੀਪ ਸਿੰਘ ਕੰਗ)- ਇਟਲੀ 'ਚ ਕੋਰੋਨਾ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਇਥੇ ਚੱਲ ਰਹੇ 'ਰੈੱਡ ਅਲਰਟ' ਦੌਰਾਨ ਸਰਕਾਰ ਦੁਆਰਾ ਜਾਰੀ ਹਦਾਇਤਾਂ ਨੂੰ ਹੋਰ ਵੀ ਸਖ਼ਤ ਕਰ ਦਿੱਤਾ ਗਿਆ ਹੈ | ਜਿਸ ਤਹਿਤ ਬਿਨਾਂ ਕਿਸੇ ਵਿਸ਼ੇਸ਼ ਕਾਰਨ ਦੇ ਘਰੋਂ ਬਾਹਰ ...
ਟੋਰਾਂਟੋ, 25 ਮਾਰਚ (ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ)- ਇਸ ਵਕਤ ਜਿਥੇ ਪੂਰੀ ਦੁਨੀਅਾ ਕੋਰੋਨਾ ਆਫ਼ਤ ਨਾਲ ਜੂਝ ਰਹੀ ਹੈ ਅਤੇ ਕਰਫਿਉ ਤੇ ਐਮਰਜੈਂਸੀ ਵਾਲੀ ਸਥਿਤੀ ਵਿਚ ਖਾਣ-ਪੀਣ ਅਤੇ ਜ਼ਰੂਰੀ ਦੀਆਂ ਘਰੇਲੂ ਵਸਤਾਂ ਲੈਣ ਲਈ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ, ...
ਲਾਸ ਏਾਜਲਸ, 25 ਮਾਰਚ (ਏਜੰਸੀ)-ਪ੍ਰਸਿੱਧ ਸੰਗੀਤਕਾਰ ਸੀ.ਵਾਈ. ਟੱਕਰ ਦਾ ਕੋਰੋਨਾ ਵਾਇਰਸ ਦੇ ਚਲਦਿਆਂ ਦਿਹਾਂਤ ਹੋ ਗਿਆ | ਉਹ 76 ਸਾਲ ਦੇ ਸਨ | ਸੂਤਰਾਂ ਨੇ ਦੱਸਿਆ ਕਿ ਉਹ ਪਿਛਲੇ ਹਫ਼ਤੇ ਕੋਰੋਨਾ ਦੇ ਲੱਛਣਾਂ ਕਾਰਨ ਬਿਮਾਰ ਪੈ ਗਏ ਤੇ ਸੋਮਵਾਰ ਨੂੰ ਰਾਇਲ ਲਿਵਰਪੂਲ ਹਸਪਤਾਲ ...
ਮੈਲਬੌਰਨ, 25 ਮਾਰਚ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ਦੀ ਸਰਕਾਰ ਹੁਣ ਕੋਰੋਨਾ ਵਾਇਰਸ ਦੇ ਕਾਰਨ, ਜੋ ਲੋਕ ਅਸਥਾਈ ਵੀਜ਼ਿਆਂ ਵਾਲੇ ਹਨ ਅਤੇ ਇਥੇ ਫਸ ਚੁੱਕੇ ਹਨ, ਉਨ੍ਹਾਂ ਦੀ ਵਿੱਤੀ ਤੰਗੀ ਸਬੰਧੀ ਸੋਚ ਵਿਚਾਰ ਕਰ ਰਹੀ ਹੈ ਕਿ ਇਸ ਤਰ੍ਹਾਂ ਉਨ੍ਹਾਂ ਲੋਕਾਂ ਦੀ ਵੀ ਮਦਦ ਕੀਤੀ ...
ਆਕਲੈਂਡ, 25 ਮਾਰਚ (ਹਰਮਨਪ੍ਰੀਤ ਸਿੰਘ ਸੈਣੀ)-ਦਿਨ ਪ੍ਰਤੀ ਦਿਨ ਵਧ ਰਹੀ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਕਾਰਨ ਜਿਥੇ ਨਿਊਜ਼ੀਲੈਂਡ ਵਾਸੀਆਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਹੀ ਨਿਊਜ਼ੀਲੈਂਡ ਸਰਕਾਰ ਵਲੋਂ ਵੀ ਇਸੇ 'ਤੇ ਕਾਬੂ ਪਾਉਣ ਲਈ ਦੇਸ਼ ਭਰ 'ਚ ...
ਹਾਂਗਕਾਂਗ, 25 ਮਾਰਚ (ਜੰਗ ਬਹਾਦਰ ਸਿੰਘ)-ਚੀਨ ਵਿਚ ਕੋਰੋਨਾ ਵਾਇਰਸ ਦਾ ਦੂਜਾ ਕੇਂਦਰ ਰਹੇ ਹੁਬੇਈ ਵਿਚ 62 ਸਾਲਾ ਹਾਂਗਕਾਂਗ ਦੀ ਵਸਨੀਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਹੈ | ਚੀਨ ਵਿਚ ਹਾਂਗਕਾਂਗ ਨਿਵਾਸੀ ਦੀ ਮੌਤ ਹੋਣ ਦਾ ਇਹ ਦੂਜਾ ਮਾਮਲਾ ਹੈ | ਇਸ ਤੋਂ ਪਹਿਲਾਂ 77 ਸਾਲਾ ...
ਪੈਰਿਸ, 25 ਮਾਰਚ (ਏਜੰਸੀ)-ਕੋਰੋਨਾ ਕਾਰਨ ਜਿਨ੍ਹਾਂ ਦੇਸ਼ਾਂ 'ਚ 1000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ, ਉਨ੍ਹਾਂ 'ਚ ਫਰਾਂਸ 5ਵੇਂ ਸਥਾਨ 'ਤੇ ਹੈ | ਫਰਾਂਸ 'ਚ ਕਰੀਬ 1100 ਲੋਕਾਂ ਦੀ ਮੌਤ ਹੋ ਚੁੱਕੀ ਹੈ | ਰਿਪੋਰਟ ਅਨੁਸਾਰ ਮੰਗਲਵਾਰ ਨੂੰ ਫਰਾਂਸ 'ਚ ਕੋਰੋਨਾ ਨਾਲ ਪ੍ਰਭਾਵਿਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX