ਜਲੰਧਰ, 25 ਮਾਰਚ (ਜਸਪਾਲ ਸਿੰਘ)-ਕਰਫਿਊ ਦੌਰਾਨ ਸ਼ਹਿਰ ਤੇ ਆਸ-ਪਾਸ ਦੇ ਖੇਤਰਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਖਾਣ ਪੀਣ ਦੇ ਸਾਮਾਨ ਤੋਂ ਇਲਾਵਾ ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਲੋਕਾਂ ਦੇ ਘਰੋਂ-ਘਰੀ ਨਹੀਂ ਪਹੁੰਚਾ ਸਕਿਆ | ਜਿਸ ਕਾਰਨ ਲੋਕ ਪ੍ਰੇਸ਼ਾਨ ਰਹੇ ਤੇ ਉਨ੍ਹਾਂ 'ਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪ੍ਰਸ਼ਾਸਨ ਵਲੋਂ ਜਾਰੀ ਨੰਬਰਾਂ ਨੂੰ ਲੈ ਕੇ ਅੱਜ ਸਾਰਾ ਦਿਨ ਭੰਬਲਭੂਸਾ ਬਣਿਆ ਰਿਹਾ | ਪ੍ਰਸ਼ਾਸਨ ਵਲੋਂ ਵਾਰ-ਵਾਰ ਹੈਲਪਲਾਈਨ ਨੰਬਰ ਬਦਲੇ ਗਏ, ਜੋ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹੇ, ਜਿਸ ਕਾਰਨ ਲੋਕਾਂ ਨੂੰ ਸਹੀ ਹੈਲਪਲਾਈਨ ਨੰਬਰਾਂ ਬਾਰੇ ਪਤਾ ਲਗਾਉਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਪ੍ਰਸ਼ਾਸਨ ਵਲੋਂ ਜਾਰੀ ਜ਼ਿਆਦਾਤਰ ਹੈਲਪਲਾਈਨ ਨੰਬਰਾਂ ਮਿਲੇ ਹੀ ਨਹੀਂ ਤੇ ਜੇਕਰ ਕਿਸੇ ਨੰਬਰ 'ਤੇ ਗੱਲ ਵੀ ਹੋਈ ਤਾਂ ਉਹ ਨੰਬਰ ਗਲਤ ਲੱਗਾ ਤੇ ਕਈਆਂ ਨੇ ਤਾਂ ਫੋਨ ਵੀ ਨਹੀਂ ਚੁੱਕਿਆ | ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਾਰ-ਵਾਰ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹ ਆਪੋ-ਆਪਣੇ ਘਰਾਂ ਅੰਦਰ ਹੀ ਰਹਿਣ ਤੇ ਹੈਲਪਲਾਈਨ ਲਾਇਨ ਨੰਬਰਾਂ 'ਤੇ ਸੰਪਰਕ ਕਰਨ, ਜਿਸ 'ਤੇ ਸਾਰਾ ਜ਼ਰੂਰਤ ਦਾ ਸਾਮਾਨ ਉਨ੍ਹਾਂ ਦੇ ਘਰਾਂ 'ਚ ਪਹੁੰਚਾਇਆ ਜਾਵੇਗਾ ਪਰ ਅੱਜ ਅਜਿਹਾ ਨਹੀਂ ਹੋ ਸਕਿਆ | ਜਿਸ ਕਾਰਨ ਲੋਕਾਂ ਨੂੰ ਆਪਣੀਆਂ ਲੋੜਾਂ ਲਈ ਮਜ਼ਬੂਰਨ ਘਰਾਂ ਤੋਂ ਬਾਹਰ ਨਿਕਲਣਾ ਪਿਆ ਤੇ ਕਰਫਿਊ ਦੀਆਂ ਧੱਜੀਆਂ ਉੱਡਦੀਆਂ ਰਹੀਆਂ | ਹਾਲਾਂਕਿ ਜ਼ਿਆਦਾਤਰ ਦੁਕਾਨਾਂ ਬੰਦ ਹੋਣ ਕਾਰਨ ਲੋਕਾਂ ਨੂੰ ਖਾਲੀ ਹੱਥ ਹੀ ਘਰਾਂ ਨੂੰ ਮੁੜਨਾ ਪਿਆ | ਪਿੰਡ ਫੋਲੜੀਵਾਲ ਦੇ ਨੌਜਵਾਨ ਪ੍ਰਮਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਜਾਰੀ ਨੰਬਰਾਂ ਦੀ ਸੂਚੀ ਉਨ੍ਹਾਂ ਨੇ ਕਈ ਵਾਰ ਚੈੱਕ ਕੀਤੀ ਪਰ ਫੋਲੜੀਵਾਲ, ਧੀਣਾ, ਸੰਸਾਰਪੁਰ ਤੇ ਹੋਰ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਲਈ ਕੋਈ ਵੀ ਹੈਲਪਲਾਈਨ ਨੰਬਰ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਇਹ ਹੀ ਪਤਾ ਨਹੀਂ ਲੱਗ ਸਕਿਆ ਕਿ ਉਹ ਆਪਣਾ ਸਾਮਾਨ ਕਿੱਥੋਂ ਮੰਗਵਾਉਣ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸ਼ਹਿਰੀ ਖੇਤਰ ਵੱਲ ਤਾਂ ਧਿਆਨ ਦਿੱਤਾ ਜਾ ਰਿਹਾ ਹੈ ਪਰ ਪਿੰਡਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਇਸ ਤਰ੍ਹਾਂ ਕੁੱਝ ਹੋਰਨਾਂ ਪਿੰਡਾਂ 'ਚ ਵੀ ਦਲਿਤ ਤੇ ਗਰੀਬ ਵਰਗ ਦੇ ਲੋਕਾਂ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਕਰਫਿਊ ਲੱਗਾ ਹੋਣ ਕਾਰਨ ਉਨ੍ਹਾਂ ਦੇ ਘਰਾਂ 'ਚ ਰਾਸ਼ਨ ਦਾ ਸਾਮਾਨ ਖ਼ਤਮ ਹੋ ਚੁੱਕਾ ਹੈ ਤੇ ਬੱਚੇ ਭੁੱਖ ਨਾਲ ਵਿਲਕਣ ਲੱਗੇ ਹਨ, ਅਜਿਹੇ 'ਚ ਸਰਕਾਰ ਨੂੰ ਜਲਦ ਤੋਂ ਜਲਦ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ | ਇਸ ਦੌਰਾਨ ਦੇਰ ਸ਼ਾਮ ਨੂੰ ਡਿਪਟੀ ਕਮਿਸ਼ਨਰ ਵਲੋਂ ਦੁੱਧ ਤੇ ਦਵਾਈਆਂ ਆਦਿ ਲੋਕਾਂ ਤੱਕ ਪਹੁੰਚਾਉਣ ਦਾ ਦਾਅਵਾ ਕੀਤਾ ਗਿਆ ਪਰ ਵੱਡੀ ਗਿਣਤੀ ਲੋਕਾਂ ਤੱਕ ਪ੍ਰਸ਼ਾਸਨ ਪਹੁੰਚ ਨਹੀਂ ਕਰ ਸਕਿਆ | ਦੱਸਣਯੋਗ ਹੈ ਕਿ ਦੇਰ ਸ਼ਾਮ ਤੱਕ ਜ਼ਿਲ੍ਹਾ ਪ੍ਰਸ਼ਾਸਨ ਹੈਲਪ ਲਾਈਨ ਨੰਬਰ ਵੀ ਲੋਕਾਂ ਨੂੰ ਮੁਹੱਈਆ ਨਹੀਂ ਕਰਵਾ ਸਕਿਆ ਸੀ |
ਬੀਮਾਰਾਂ ਨੂੰ ਵੀ ਰਹੀ ਪ੍ਰੇਸ਼ਾਨੀ
ਕਰਫਿਊ ਕਾਰਨ ਬਿਮਾਰ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੌਸਮ ਬਦਲਣ ਕਾਰਨ ਖਾਂਸੀ, ਜ਼ੁਕਾਮ ਤੇ ਬੁਖਾਰ ਆਦਿ ਨਾਲ ਪੀੜਤ ਲੋਕਾਂ ਨੂੰ ਸਿੱਧੇ ਤੌਰ 'ਤੇ ਸਿਵਲ ਹਸਪਤਾਲ ਨਾਲ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ ਜਦਕਿ ਪਹਿਲਾਂ ਇਹ ਲੋਕ ਪਿੰਡਾਂ ਜਾਂ ਕਸਬਿਆਂ 'ਚ ਜੇ. ਏ. ਐਮ. ਐਸ. ਡਾਕਟਰਾਂ ਕੋਲੋਂ ਦਵਾਈ ਆਦਿ ਲੈ ਕੇ ਹੀ ਠੀਕ ਹੋ ਜਾਂਦੇ ਸਨ ਪਰ ਹੁਣ ਉਨ੍ਹਾਂ ਨੂੰ ਜਦੋਂ ਨੂੰ ਸਿਵਲ ਹਸਪਤਾਲ ਜਾਣ ਲਈ ਕਿਹਾ ਜਾਂਦਾ ਹੈ ਤਾਂ ਉਹ ਡਰ ਜਾਂਦੇ ਹਨ। ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ਮਾਮੂਲੀ ਖਾਂਸੀ-ਬੁਖਾਰ ਤੇ ਜ਼ੁਕਾਮ ਆਦਿ ਦੇ ਇਲਾਜ ਲਈ ਸਿਹਤ ਮਹਿਕਮੇ ਨੂੰ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ ਤੇ ਇਨ੍ਹਾਂ ਬਿਮਾਰੀਆਂ ਦੀ ਜਾਂਚ ਲਈ ਵਿਸ਼ੇਸ਼ ਤੌਰ 'ਤੇ ਟੀਮਾਂ ਬਣਾ ਕੇ ਪਿੰਡਾਂ ਤੇ ਕਸਬਿਆਂ 'ਚ ਭੇਜਣੀਆਂ ਚਾਹੀਦੀਆਂ ਹਨ, ਜੋ ਲੋਕਾਂ ਦੇ ਘਰਾਂ 'ਚ ਹੀ ਉਨ੍ਹਾਂ ਦਾ ਇਲਾਜ ਕਰਨ ਤੇ ਦਵਾਈ ਆਦਿ ਦੇ ਸਕਣ। ਲੋਕਾਂ ਨੇ ਕਰਫਿਊ ਕਾਰਨ ਕਈ ਵਾਰ ਤਾਂ ਪੁਲਿਸ ਵਲੋਂ ਵੀ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ, ਜਿਸ ਕਾਰਨ ਉਹ ਆਪਣਾ ਇਲਾਜ ਨਹੀਂ ਕਰਵਾ ਸਕਦੇ ਪਰ ਜੇਕਰ ਸਿਹਤ ਮਹਿਕਮੇ ਦੀਆਂ ਟੀਮਾਂ ਲੋਕਾਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਦੀ ਜਾਂਚ ਕਰ ਸਕਣ ਤਾਂ ਇਸ ਨਾਲ ਕਾਫੀ ਹੱਦ ਤੱਕ ਲੋਕਾਂ 'ਚੋਂ ਕੋਰੋਨਾ ਦਾ ਡਰ ਵੀ ਖਤਮ ਕੀਤਾ ਜਾ ਸਕਦਾ ਹੈ।
ਦੁੱਧ ਉਤਪਾਦਕਾਂ ਦੀਆਂ ਸਮੱਸਿਆਵਾਂ ਵਧੀਆਂ
ਕਰਫਿਊ ਕਾਰਨ ਸਭ ਤੋਂ ਵਧ ਨੁਕਸਾਨ ਦੁੱਧ ਉਤਪਾਦਕਾਂ ਨੂੰ ਉਠਾਉਣਾ ਪੈ ਰਿਹਾ ਹੈ। ਮਠਿਆਈ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਦੁੱਧ ਦੀ ਖਪਤ ਘੱਟ ਗਈ ਹੈ, ਜਿਸ ਕਾਰਨ ਨਿੱਜੀ ਡੇਅਰੀ ਮਾਲਕਾਂ ਵਲੋਂ ਦੁੱਧ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਜਾਂ ਫਿਰ ਬਹੁਤ ਹੀ ਘੱਟ ਰੇਟ 'ਤੇ ਦੁੱਧ ਖਰੀਦਿਆ ਜਾ ਰਿਹਾ ਹੈ, ਜਿਸ ਨਾਲ ਦੁੱਧ ਉਤਪਾਦਕਾਂ ਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ ਤੇ ਕਈ ਦੁੱਧ ਉਤਪਾਦਕ ਤਾਂ ਆਪਣਾ ਦੁੱਧ ਨਾਲੀਆਂ 'ਚ ਰੋੜਨ ਲਈ ਮਜ਼ਬੂਰ ਹੋ ਰਹੇ ਹਨ। ਓਧਰ ਵੇਰਕਾ ਮਿਲਕ ਪਲਾਂਟ ਵਲੋਂ ਵੀ ਅਜਿਹੇ ਦੁੱਧ ਉਤਪਾਦਕਾਂ ਦੀ ਬਾਂਹ ਫੜਨ ਤੋਂ ਕੋਰੀ ਨਾਂਹ ਕਰ ਦੇਣ ਕਾਰਨ ਦੁੱਧ ਉਤਪਾਦਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦੁੱਧ ਉਤਪਾਦਕਾਂ ਦਾ ਕਹਿਣਾ ਹੈ ਕਿ ਚਾਰੇ ਤੋਂ ਇਲਾਵਾ ਫੀਡ ਤੇ ਮਜ਼ਦੂਰਾਂ ਦਾ ਖਰਚਾ ਚੁੱਕਣਾ ਉਨ੍ਹਾਂ ਲਈ ਔਖਾ ਹੋ ਰਿਹਾ ਹੈ ਤੇ ਜੇਕਰ ਜਲਦ ਹੀ ਸਰਕਾਰ ਨੇ ਇਸ ਮਾਮਲੇ ਦਾ ਕੋਈ ਹੱਲ ਨਾ ਕੱਢਿਆ ਤਾਂ ਦੁੱਧ ਉਤਪਾਦਕ ਲੋਕ ਸੜਕਾਂ 'ਤ ਆ ਜਾਣਗੇ। ਇਸ ਸਬੰਧੀ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਨਾਲ ਗੱਲ ਕਰਨ ਲਈ ਪ੍ਰਸ਼ਾਸਨ ਵਲੋਂ ਜਾਰੀ ਨੰਬਰਾਂ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
ਜਲੰਧਰ, 25 ਮਾਰਚ (ਜਸਪਾਲ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ 93 ਹਜ਼ਾਰ ਲੀਟਰ ਦੁੱਧ, 1100 ਕੁਇੰਟਲ ਫਲ ਤੇ ਸਬਜ਼ੀਆਂ ਤੇ ਦਵਾਈਆਂ ਲੋਕਾਂ ਦੇ ਘਰੋਂ-ਘਰੀ ਪਹੁੰਚਾਈਆਂ | ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੀਆਂ ਹਦਾਇਤਾਂ 'ਤੇ ਅਧਿਕਾਰੀਆਂ ਨੇ ਲੋਕਾਂ ਦੇ ਘਰਾਂ ਤੱਕ ...
ਜਲੰਧਰ, 25 ਮਾਰਚ (ਐੱਮ.ਐੱਸ. ਲੋਹੀਆ)-ਮੁਹੱਲਾ ਬਾਬਾ ਕਾਹਨ ਦਾਸ ਨਗਰ, ਬਸਤੀ ਬਾਵਾ ਖੇਲ, ਜਲੰਧਰ 'ਚ ਪੁਰਾਣੀ ਰੰਜਿਸ਼ ਦੇ ਚਲਦੇ ਦੋ ਧਿਰਾਂ 'ਚ ਤਕਰਾਰ ਹੋ ਗਈ, ਜਿਸ ਦੌਰਾਨ ਇਕ ਧਿਰ ਵਲੋਂ ਦੂਸਰੀ ਨੂੰ ਡਰਾਉਣ ਲਈ ਹਵਾਈ ਫਾਇਰ ਕੀਤੇ ਗਏ ਹਨ | ਵਾਰਦਾਤ ਦੀ ਸੂਚਨਾ ਮਿਲਦੇ ਹੀ ...
ਮਕਸੂਦਾਂ, 25 ਮਾਰਚ (ਲਖਵਿੰਦਰ ਪਾਠਕ)-ਇਕ ਪਾਸੇ ਸੋਸ਼ਲ ਡਿਸਟੈਂਸ ਨੂੰ ਕਾਇਮ ਕਰਨ ਲਈ ਪੂਰੇ ਪੰਜਾਬ 'ਚ ਕਰਫ਼ਿਊ ਲਗਾ ਦਿੱਤਾ ਗਿਆ ਹੈ ਤਾਂ ਜੋ ਕਰੋਨਾ ਵਾਇਰਸ ਇਕ ਸ਼ਖ਼ਸ ਤੋਂ ਦੂਜੇ ਸ਼ਖ਼ਸ ਤੱਕ ਨਾ ਫੈਲੇ ਤੇ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਜੋ ...
ਜਲੰਧਰ, 25 ਮਾਰਚ (ਜਸਪਾਲ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੋਰੋਨਾ ਵਾਇਰਸ ਦੇ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਲੋਕਾਂ ਨੂੰ ਵਾਰ-ਵਾਰ ਘਰਾਂ 'ਚ ਰਹਿਣ ਦੀ ਕੀਤੀ ਜਾ ਰਹੀ ਅਪੀਲ ਦਾ ਲੋਕਾਂ 'ਤੇ ਕੋਈ ਅਸਰ ਨਹੀਂ ਹੋ ਰਿਹਾ | ਹਾਲਾਂਕਿ ਲੋਕਾਂ ਦੀ ਇਸ ਲਾਪਰਵਾਹੀ ...
ਜਲੰਧਰ, 25 ਮਾਰਚ (ਹਰਵਿੰਦਰ ਸਿੰਘ ਫੁੱਲ)-ਕੋਰੋਨਾ ਵਾਇਰਸ ਤੋਂ ਬਚਾਅ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 21 ਦਿਨਾਂ ਤੱਕ ਲਾਕਡਾਊਨ ਦੇ ਦਿੱਤੇ ਹੁਕਮਾਂ ਤੋਂ ਬਾਅਦ ਲੋਕ ਘਰਾਂ ਵਿਚ ਰਹਿਣ ਲਈ ਮਜਬੂਰ ਹੋ ਗਏ ਹਨ | ਇਸ ਔਖੇ ਸਮੇਂ 'ਚ ਪ੍ਰਸ਼ਾਸਨ ਵੀ ਬੇਬਸ ਨਜ਼ਰ ਆ ਰਿਹਾ ...
ਫਗਵਾੜਾ, 25 ਮਾਰਚ (ਹਰੀਪਾਲ ਸਿੰਘ)- ਦੇਸ਼ ਭਰ ਵਿਚ ਕਰਫ਼ਿਊ ਦੇ ਚਲਦੇ ਅੱਜ ਜ਼ਰੂਰੀ ਵਸਤਾਂ ਖਰੀਦਣ ਲਈ ਦਿੱਤੀ ਢਿੱਲ ਦੌਰਾਨ ਕੈਮਿਸਟਾਂ ਅਤੇ ਸਬਜ਼ੀ ਆਦਿ ਦੁਕਾਨਾਂ 'ਤੇ ਭਾਰੀ ਭੀੜ ਦੇਖਣ ਨੂੰ ਮਿਲੀ, ਜੋ ਕਿ ਇਸ ਮਹਾਂਮਾਰੀ ਮੌਕੇ ਸਾਰਿਆਂ ਲਈ ਹੀ ਭਿਆਨਕ ਹੈ | ਅੱਜ ਸਵੇਰੇ ...
ਫਿਲੌਰ, 25 ਮਾਰਚ (ਸੁਰਜੀਤ ਸਿੰਘ ਬਰਨਾਲਾ )-ਸਿਵਲ ਹਸਪਤਾਲ ਫਿਲੌਰ ਵਿਖੇ ਪਿੰਡ ਵਿਰਕਾਂ ਦੇ ਤਿੰਨ ਕੇਸ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਿਲਣ ਨਾਲ ਲੋਕਾਂ 'ਚ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ | ਅੱਜ ਸ਼ਹਿਰ ਵਿਚ ਹਰ ਦੂਜਾ ਵਿਅਕਤੀ ਉਕਤ ਪਾਜ਼ੀਟਿਵ ਕੇਸਾਂ ਦੇ ...
ਨੂਰਮਹਿਲ, 25 ਮਾਰਚ (ਗੁਰਦੀਪ ਸਿੰਘ ਲਾਲੀ)- ਵਿਸ਼ਵ ਵਿਆਪੀ ਫੈਲੇ ਹੋਏ ਕੋਰੋਨਾ ਵਾਇਰਸ ਦੇ ਬਚਾਅ ਲਈ ਸਾਡੀਆਂ ਸਰਕਾਰਾਂ ਵਲੋਂ ਸੰਜਮ ਤੇ ਪ੍ਰਹੇਜ਼ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ | ਸਰਕਾਰ ਨੇ ਇਸ ਬਿਮਾਰੀ ਦੇ ਵੱਧਣ ਦੇ ਡਰ ਤੋਂ 21 ਦਿਨਾਂ ਦਾ ਲਾਕਡਾਊਨ ਐਲਾਨ ...
ਮੱਲ੍ਹੀਆਂ ਕਲਾਂ, 25 ਮਾਰਚ (ਮਨਜੀਤ ਮਾਨ)-ਕਾਂਗਰਸ ਪਾਰਟੀ ਹਾਈਕਮਾਨ ਤੇ ਵਿਧਾਨ ਸਭਾ ਹਲਕਾ ਨਕੋਦਰ ਕਾਂਗਰਸ ਪਾਰਟੀ ਦੇ ਇੰਚਾਰਜ ਸ: ਜਗਬੀਰ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸ੍ਰੀ ਦੀਨਾ ...
ਕਰਤਾਰਪੁਰ, 25 ਮਾਰਚ (ਭਜਨ ਸਿੰਘ ਧੀਰਪੁਰ)-ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਂ ਨੂੰ ਪੇਟ ਭਰ ਖਾਣਾ ਮਿਲ ਸਕੇ, ਨੂੰ ਲੈ ਕੇ ਸਰਬੱਤ ਦੇ ਭਲੇ ਲਈ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਕਰਤਾਰਪੁਰ ਵਲੋਂ ਗੁਰਦੁਆਰਾ ਥੰਮ੍ਹ ਜੀ ਸਾਹਿਬ ...
ਕਰਤਾਰਪੁਰ, 25 ਮਾਰਚ (ਭਜਨ ਸਿੰਘ ਧੀਰਪੁਰ, ਵਰਮਾ)-ਕੋਰੋਨਾ ਵਾਇਰਸ ਤੋਂ ਭੈ-ਭੀਤ ਲੋਕਾਂ ਵਲੋਂ ਆਪਣੇ ਅਤੇ ਲੋਕਾਂ ਦੇ ਬਚਾਅ ਲਈ ਜਿੱਥੇ ਸਰਕਾਰ ਦੇ ਹੁਕਮਾਂ ਉੱਪਰ ਅਮਲ ਕੀਤਾ ਜਾ ਰਿਹਾ ਹੈ, ਉੱਥੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਸੈਨੇਟਾਈਜ਼ਰ ਦਾ ਛਿੜਕਾਅ ਕਰ ਕੇ ਬਚਾਅ ਲਈ ...
ਮੱਲ੍ਹੀਆਂ ਕਲਾਂ, 25 ਮਾਰਚ (ਮਨਜੀਤ ਮਾਨ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵਾਂ ਨੂੰ ਦੇਖਦਿਆਂ ਸੂਬੇ ਅੰਦਰ ਕਰਫ਼ਿਊ ਲਗਾਇਆ ਗਿਆ, ਜਿਸ ਕਾਰਨ ਲੋਕਾਂ ਨੇ ਕਰਫ਼ਿਊ ਦੀ ਭਾਰੀ ਉਲੰਘਣਾ ਕੀਤੀ | ਅੱਜ ਇੱਥੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੁਲਿਸ ...
ਨਕੋਦਰ, 25 ਮਾਰਚ (ਗੁਰਵਿੰਦਰ ਸਿੰਘ)-ਵਿਧਾਇਕ ਸ਼ਾਹਕੋਟ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ.ਐੱਸ.ਪੀ. ਜਲੰਧਰ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਦੇਸ਼ ਕੋਰੋਨਾ ਵਾਇਰਸ ਦੀ ਸ਼ਕਲ ਵਿਚ ਛੁਪੇ ਹੋਏ ਦੁਸ਼ਮਣ ਨਾਲ ...
ਮੱਲ੍ਹੀਆਂ ਕਲਾਂ, 25 ਮਾਰਚ (ਮਨਜੀਤ ਮਾਨ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਕਰਫ਼ਿਊ ਲਗਾਇਆ ਗਿਆ ਤੇ ਕਸਬਾ ਮੱਲ੍ਹੀਆਂ ਕਲਾਂ, ਉੱਗੀ, ਟੁੱਟ ਕਲਾਂ ਤੇ ਦੋਨੇ ਇਲਾਕੇ ਦੇ ਪਿੰਡਾਂ ਵਿਚ ਸੁੰਨਸਾਨ ਛਾਈ ਪਈ ...
ਕਰਤਾਰਪੁਰ, 25 ਮਾਰਚ (ਭਜਨ ਸਿੰਘ ਧੀਰਪੁਰ, ਵਰਮਾ)-ਇਕ ਪਾਸੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਵਾਇਰਸ ਨੂੰ ਲੈ ਕੇ ਕਾਫ਼ੀ ਚਿੰਤਤ ਤੇ ਮੁਸਤੈਦ ਨਜ਼ਰ ਆ ਰਿਹਾ ਹੈ, ਉੱਥੇ ਹੀ ਸ਼ਹਿਰ ਦੇ ਨਾਲ ਲੱਗਦੇ ਹਰ ਪਾਸੇ ਝੁੱਗੀ ਝੌਾਪੜੀ 'ਚ ਰਹਿ ਰਹੇ ਲੋਕਾਂ ਵਿਚ ਇਸ ...
ਜੰਡਿਆਲਾ ਮੰਜ਼ਕੀ, 25 ਮਾਰਚ (ਮਨਜਿੰਦਰ ਸਿੰਘ)-ਪੂਰੇ ਸੰਸਾਰ ਲਈ ਕਾਲ ਦਾ ਰੂਪ ਧਾਰਨ ਕਰ ਚੁੱਕੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੇਂਦਰ ਸਰਕਾਰ ਵਲੋਂ ਕੀਤੇ ਗਏ ਇੱਕੀ ਦਿਨਾਂ ਦੇ ਲਾਕ ਡਾਊਨ ਤੇ ਪੰਜਾਬ ਸਰਕਾਰ ਵਲੋਂ ਲਾਕ ਡਾਊਨ ਉਪਰੰਤ ਅਣਮਿੱਥੇ ਸਮੇਂ ਲਈ ਲਗਾਏ ਗਏ ...
ਮਲਸੀਆਂ, 25 ਮਾਰਚ (ਸੁਖਦੀਪ ਸਿੰਘ)-ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਰਫ਼ਿਊ ਲਗਾਇਆ ਗਿਆ ਹੈ ਤੇ ਲੋਕਾਂ ਨੂੰ ਸਰਕਾਰ ਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਅਪੀਲ ਕੀਤੀ ਗਈ ਹੈ | ਇਸ ਸਬੰਧ 'ਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ...
ਲੋਹੀਆਂ ਖਾਸ, 25 ਮਾਰਚ (ਬਲਵਿੰਦਰ ਸਿੰਘ ਵਿੱਕੀ)-ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੰਗਤਾਂ ਵਲੋਂ ਘਰ 'ਚ ਹੀ ਦੇਸੀ ਤਰੀਕੇ ਨਾਲ ਤਿਆਰ ਕੀਤੇ ਗਏ ਮਾਸਕ ਵੰਡ ਕੇ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਏ ਜਾਣ ਦਾ ...
ਜਲੰਧਰ, 25 ਮਾਰਚ (ਸ਼ਿਵ)-ਕੋਰੋਨਾ ਨੂੰ ਲੈ ਕੇ ਚੱਲ ਰਹੇ ਮੌਜੂਦਾ ਹਲਾਤ ਨੂੰ ਦੇਖਦਿਆਂ ਸਫ਼ਾਈ ਯੂਨੀਅਨ ਨੇ ਆਪਣੇ 50 ਸਾਲ ਦੇ ਸਫ਼ਾਈ ਸੇਵਕਾਂ ਨੂੰ ਵੀ ਘਰ ਬੈਠਣ ਲਈ ਕਿਹਾ ਹੈ ਕਿ ਸਾਰ ਨੌਜਵਾਨ ਹੀ ਮਿਲ ਕੇ ਇਨ੍ਹਾਂ ਹਲਾਤ ਵਿਚ ਸਫ਼ਾਈ ਦਾ ਕੰਮ ਕਰ ਲੈਣਗੇ ਤਾਂ ਜੋ ਕਿਸੇ ...
ਜਲੰਧਰ, 25 ਮਾਰਚ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹੇ ਦੇ ਸਾਰੇ 898 ਪਿੰਡਾਂ ਨੂੰ ਸੈਨੀਟਾਈਜ਼ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਤੋਂ ਵਾਹਨਾਂ ਨੂੰ ਹਰੀ ਝੰਡੀ ਦੇ ਕੇ ...
ਜਲੰਧਰ, 25 ਮਾਰਚ (ਐੱਮ.ਐੱਸ. ਲੋਹੀਆ)- ਥਾਣਾ ਰਾਮਾਂ ਮੰਡੀ ਦੇ ਖੇਤਰ ਸੂਰਿਆ ਇਨਕਲੇਵ ਦੇ ਰਾਜੀਵ ਗਾਂਧੀ ਫਲੈਟਸ 'ਚ ਬਿਊਟੀ ਪਾਰਲਰ ਚਲਾ ਰਹੀ ਇਕ ਔਰਤ ਦੇ ਘਰ 'ਚੋਂ 20 ਕਿਲੋ 500 ਗ੍ਰਾਮ ਡੋਡੇ ਚੂਰਾ ਪੋਸਤ, 300 ਗ੍ਰਾਮ ਅਫ਼ੀਮ, 2 ਮੋਬਾਇਲ ਫੋਨ, 1 ਲੱਖ 25 ਹਜ਼ਾਰ ਰੁਪਏ ਦੀ ਡਰੱਗ ਮਨੀ ...
ਜਲੰਧਰ, 25 ਮਾਰਚ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਬੀ.ਐਸ. ਸੀ. (ਇਕਨਾਮਿਕਸ) ਤੀਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਯੂਨੀਵਰਸਿਟੀ ਮੈਰਿਟ 'ਚੋਂ ਵਿਦਿਆਰਥਣ ਬਨਦੀਪ ਨੇ 400 'ਚੋਂ 316 ਅੰਕ ਪ੍ਰਾਪਤ ...
ਜਲੰਧਰ, 25 ਮਾਰਚ (ਜਸਪਾਲ ਸਿੰਘ)-ਕੋਰੋਨਾ ਵਾਇਰਸ ਦੀ ਰੋਕਥਾਮ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੂਰੇ ਸੂਬੇ 'ਚ ਕਰਫਿਊ ਲਗਾਉਣ ਦਾ ਲਿਆ ਗਿਆ ਫੈਸਲਾ ਬੇਹੱਦ ਸ਼ਲਾਘਾਯੋਗ ਹੈ ਤੇ ਅਜਿਹੇ ਸਖ਼ਤ ਫੈਸਲਿਆਂ ਨਾਲ ਹੀ ਕੋਰੋਨਾ ਨੂੰ ਵਧਣ ਤੋਂ ਰੋਕਿਆ ਜਾ ਸਕਦਾ ...
ਜਲੰਧਰ ਛਾਉਣੀ, 25 ਮਾਰਚ (ਪਵਨ ਖਰਬੰਦਾ)-ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸੂਬੇ ਭਰ 'ਚ ਲਗਾਏ ਗਏ ਕਰਫਿਊ ਦੇ ਬਾਵਜੂਦ ਵੀ ਅੱਜ ਦੂਸਰੇ ਦਿਨ ਕਈ ਥਾਵਾਂ 'ਤੇ ਲੋਕਾਂ ਵਲੋਂ ਸ਼ਰੇਆਮ ਹੁਕਮਾਂ ਦੀ ਉਲੰਘਣਾਂ ਕੀਤੀ ਗਈ ਤੇ ਅੱਜ ਵੀ ਕਈ ਲੋਕ ਝੂਠੇ ਬਹਾਨੇ ਲਾ ਕੇ ਸੜਕਾਂ 'ਤੇ ...
ਮਕਸੂਦਾਂ, 25 ਮਾਰਚ (ਲਖਵਿੰਦਰ ਪਾਠਕ)-ਆਪਣੇ ਵਾਰਡ ਨੂੰ ਸੈਨੀਟੇਸ਼ਨ ਕਰਨ ਲਈ ਕਾਂਗਰਸੀ ਕੌਾਸਲਰਾਂ ਨੂੰ ਵੀ ਨਿਗਮ ਤੋਂ ਮਸ਼ੀਨਾਂ ਨਹੀਂ ਮਿਲ ਰਹੀਆਂ | ਜਾਣਕਾਰੀ ਦਿੰਦੇ ਹੋਏ ਕੌਾਸਲਰ ਪਤੀ ਪ੍ਰੀਤ ਖ਼ਾਲਸਾ ਨੇ ਦੱਸਿਆ ਕਿ ਨਿਗਮ ਤੋਂ ਮਸ਼ੀਨਾਂ ਮੁਹੱਈਆ ਨਾ ਹੋਣ ਕਾਰਨ ...
ਮਕਸੂਦਾਂ, 25 ਮਾਰਚ (ਲਖਵਿੰਦਰ ਪਾਠਕ)-ਵਾਰਡ ਨੰ. 5 'ਚ ਵੱਖ-ਵੱਖ ਮੁਹੱਲਿਆਂ 'ਚ ਲੱਗੇ ਕੂੜੇ ਦੇ ਢੇਰਾਂ ਨੂੰ ਅੱਜ ਕੌਾਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਨੇ ਨਿਗਮ ਦੀ ਟੀਮ ਨਾਲ ਮਿਲ ਕੇ ਚੁਕਵਾਇਆ | ਕੌਾਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਸੁੰਦਰ ਨਗਰ 'ਚ ਕੂੜੇ ...
ਚੁਗਿੱਟੀ/ਜੰਡੂਸਿੰਘਾ, 25 ਮਾਰਚ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਚੁਗਿੱਟੀ ਦੇ ਨਾਲ ਲੱਗਦੇ ਏਕਤਾ ਨਗਰ ਖੇਤਰ 'ਚ ਫਿਰਦੇ ਅਵਾਰਾ ਕੁੱਤੇ ਲੋਕਾਂ ਦੀ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ | ਰਾਮਜੀ ਦਾਸ, ਨਿਰੰਜਣ ਦਾਸ, ਪ੍ਰਭੂ ਸ਼ਰਮਾ ਤੇ ਅਲਕਾ ਸਮੇਤ ਕਈ ਹੋਰ ਲੋਕਾਂ ਨੇ ...
ਜਲੰਧਰ, 25 ਮਾਰਚ (ਸ਼ਿਵ)-ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ ਮਹਿਲਾ ਸਫ਼ਾਈ ਸੇਵਕਾਂ ਦੇ ਕੰਮ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ | ਸ਼ਹਿਰ 'ਚ ਹੁਣ ਸਫ਼ਾਈ ਸੇਵਕਾਂ ਵਲੋਂ ਸਫ਼ਾਈ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਕਰਕੇ ਨਿਗਮ ਦੀਆਂ ਸਫ਼ਾਈ ਤੇ ਹੋਰ ਯੂਨੀਅਨਾਂ ਨੇ ...
ਜਲੰਧਰ, 25 ਮਾਰਚ (ਸਾਬੀ)- ਬੀਤੇ ਦਿਨੀਂ ਨਵੀ ਦਿੱਲੀ ਵਿਖੇ ਕਰਵਾਈ ਗਈ ਨਾਰਥ ਇੰਡੀਆ ਬੈਂਚ ਪ੍ਰੈਸ ਚੈਂਪੀਅਨਸ਼ਿਪ 'ਚ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ...
ਮਕਸੂਦਾਂ, 25 ਮਾਰਚ (ਲਖਵਿੰਦਰ ਪਾਠਕ)-ਅੱਜ ਤੋਂ ਚੈਤ ਦੇ ਨਰਾਤੇ ਸ਼ੁਰੂ ਹੋ ਗਏ | ਨਰਾਤਿਆਂ ਦਾ ਅੱਜ ਪਹਿਲਾ ਦਿਨ ਸੀ | ਵੱਡੀ ਗਿਣਤੀ 'ਚ ਲੋਕ ਸਾਰੇ ਨਰਾਤਿਆਂ ਦੇ ਵਰਤ ਰੱਖਦੇ ਹਨ ਜਿਸ ਦੌਰਾਨ ਲੋਕ ਕੇਵਲ ਨਰਾਤਿਆਂ ਦਾ ਵਿਸ਼ੇਸ਼ ਖਾਣਾ ਹੀ ਖਾਂਦੇ ਹਨ ਪਰ ਨਰਾਤਿਆਂ ਦਾ ਸਾਮਾਨ ...
ਲੋਹੀਆਂ ਖਾਸ, 25 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਬਜ਼ਾਰ ਬੰਦ ਹੋਣ ਕਾਰਨ ਤੇ ਸ਼ਹਿਰਾਂ ਨੂੰ ਦੁੱਧ ਦੀ ਸਪਲਾਈ ਨਾ ਭੇਜ ਹੋਣ ਕਾਰਨ ਦੁੱਧ ਦੀ ਚੁਫੇਰਿਓਾ ਘਟੀ ਮੰਗ ਕਾਰਨ ਦੁੱਧ ਦਾ ਉਤਪਾਦਨ ਕਰਨ ਵਾਲੇ ਕਿਸਾਨ ਕਾਫ਼ੀ ...
ਲੋਹੀਆਂ ਖਾਸ, 25 ਮਾਰਚ (ਬਲਵਿੰਦਰ ਸਿੰਘ ਵਿੱਕੀ)-ਕੋਰੋਨਾ ਵਾਇਰਸ ਤੋਂ ਜਿੰਦਗੀ ਦੇ ਬਚਾਅ ਦੇ ਚੱਲਦਿਆਂ ਭਾਵੇਂ ਹਰ ਸਰਕਾਰੀ ਅਧਿਕਾਰੀ ਵਲੋਂ ਕੋਸ਼ਿਸ਼ ਕਰਕੇ ਲੋਕਾਂ ਨੂੰ ਘਰੋਂ ਘਰੀ ਰੱਖਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਪਰ ਕਈ ਲੋਕ ਹਾਲੇ ਵੀ ਇਸ ਵਾਇਰਸ ਨੂੰ ...
ਜਲੰਧਰ, 25 ਮਾਰਚ (ਐੱਮ.ਐੱਸ. ਲੋਹੀਆ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਤੁਰੰਤ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਵਿਖੇ ਤਬਦੀਲ ਕੀਤਾ ਜਾਵੇ ਤਾਂ ਜੋ ਕੋਰੋਨਾ ...
ਜਲੰਧਰ, 25 ਮਾਰਚ (ਐੱਮ.ਐੱਸ. ਲੋਹੀਆ)-ਬਹੁਤ ਸਾਰੇ ਸ਼ਹਿਰ ਵਾਸੀ ਜਿੱਥੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਇਸ ਨੂੰ ਰੋਕਣ ਲਈ ਲਾਮਬੱਧ ਹੋ ਗਏ ਹਨ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਘਰਾਂ ਤੋਂ ਬਾਹਰ ਨਾ ਜਾਣ ਲਈ ਪ੍ਰੇਰਣਾ ਦਿੰਦੇ ਰਹਿੰਦੇ ਹਨ | ਉੱਥੇ ਸ਼ਹਿਰ ...
ਸ਼ਿਵ ਸ਼ਰਮਾ ਜਲੰਧਰ, 25 ਮਾਰਚ- ਇਕ ਪਾਸੇ ਤਾਂ ਸ਼ਹਿਰੀਆਂ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਖ਼ੌਫ਼ ਪਾਇਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਮੇਅਰ, ਕੌਾਸਲਰਾਂ ਦੀ ਅਫ਼ਸਰਸ਼ਾਹੀ ਨਾਲ ਵਿਗੜ ਗਈ ਹੈ | ਹੱਥ ਨਾਲ ਸੈਨੀਟਾਈਜੇਸ਼ਨ ਕਰਵਾਉਣ ਨੂੰ ਲੈ ਕੇ ਅੱਜ ਮੇਅਰ ਜਗਦੀਸ਼ ...
ਜਲੰਧਰ, 25 ਮਾਰਚ (ਸ਼ਿਵ)-ਯੁਵਾ ਸ਼ਕਤੀ ਸੰਘ ਦੇ ਪ੍ਰਧਾਨ ਅਸ਼ੋਕ ਸਰੀਨ ਐਡਵੋਕੇਟ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਤੋਂ ਅਪੀਲ ਕਰਦਿਆਂ ਮੰਗ ਕੀਤੀ ਹੈ ਕਿ ਕੁੱਝ ਦਿਨ ਪਹਿਲਾਂ ਜਿਹੜੇ ਪ੍ਰਵਾਸੀ ਪੰਜਾਬੀ ਪੰਜਾਬ 'ਚ ਆਏ ਹਨ ਤੇ ਬਿਨ੍ਹਾਂ ਡਾਕਟਰੀ ਜਾਂਚ ਕਰਵਾਏ ਜਾਨਬੁਝ ਕੇ ...
ਜਲੰਧਰ, 25 ਮਾਰਚ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਪੰਜਾਬੀ ਦੀਆਂ ਐਮ.ਏ. ਸਮੈਸਟਰ ਤੀਸਰਾ ਦੀਆਂ ਵਿਦਿਆਰਥਣਾਂ ਨੇ ਪ੍ਰੀਖਿਆ ਨਤੀਜਿਆਂ 'ਚ ਮੱਲ੍ਹਾਂ ...
ਜਲੰਧਰ, 25 ਮਾਰਚ (ਸਾਬੀ)- ਭਾਰਤੀ ਵੂਸ਼ੂ ਐਸੋਸੀਏਸ਼ਨ ਆਫ ਇੰਡੀਆ ਦੀ ਚੋਣ ਬੀਤੇ ਦਿਨੀ ਮੇਰਠ ਵਿਖੇ ਹੋਈ | ਇਸ ਮੌਕੇ 'ਤੇ ਜਤਿੰਦਰ ਸਿੰਘ ਬਾਜਵਾ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ ਚੁਣਿਆ ਗਿਆ ਤੇ ਬਾਜਵਾ ਨੂੰ ਇਸ ਆਹੁਦੇ 'ਤੇ ਚੁਣੇ ਜਾਣ 'ਤੇ ਪੰਜਾਬ ਵੁਸ਼ੂ ਐਸੋਸੀਏਸ਼ਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX