ਸ੍ਰੀ ਮੁਕਤਸਰ ਸਾਹਿਬ, 25 ਮਾਰਚ (ਰਣਜੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਨੂੰ ਲੈ ਕੇ ਕਰਫ਼ਿਊ ਲੱਗਣ ਕਾਰਨ ਸ੍ਰੀ ਮੁਕਤਸਰ ਸਾਹਿਬ ਦੇ ਬਾਜ਼ਾਰ ਮੁਕੰਮਲ ਬੰਦ ਹਨ | ਸੜਕਾਂ ਅਤੇ ਗਲੀਆਂ ਸੁੰਨਸਾਨ ਦਿਖਾਈ ਦੇ ਰਹੀਆਂ ਹਨ | ਲੋਕਾਂ ਨੂੰ ਜ਼ਰੂਰੀ ਵਸਤਾਂ ਲੈਣ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੁਝ ਸਮੇਂ ਲਈ ਮੈਡੀਕਲ ਸਟੋਰ ਖੁੱਲ੍ਹਣ ਨਾਲ ਲੋਕਾਂ ਨੇ ਦਵਾਈਆਂ ਲਈਆਂ | ਸ਼ਹਿਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਾਰ-ਚੁਫ਼ੇਰੇ ਤੋਂ ਸੀਲ ਕੀਤਾ ਗਿਆ ਹੈ | ਸਾਰੀਆਂ ਸੜਕਾਂ 'ਤੇ ਪੁਲਿਸ ਨਾਕੇ ਲਾਏ ਗਏ ਹਨ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਾਰ-ਵਾਰ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ, ਪਰ ਫ਼ਿਰ ਵੀ ਮੁੱਖ ਸੜਕਾਂ 'ਤੇ ਕਿਤੇ ਕਰਫ਼ਿਊ ਦੇ ਬਾਵਜੂਦ ਨਿਕਲ ਰਹੇ ਨੌਜਵਾਨਾਂ ਨੂੰ ਰੋਕਣ ਲਈ ਪੁਲਿਸ ਨੂੰ ਸਖ਼ਤੀ ਵਰਤਣੀ ਪੈ ਰਹੀ ਹੈ | ਮੁੱਖ ਸੜਕਾਂ 'ਤੇ ਤਾਂ ਪੁਲਿਸ ਦੀ ਗਸ਼ਤ ਚਲਦੀ ਹੋਣ ਕਾਰਨ ਲੋਕ ਘਰਾਂ ਵਿਚ ਹਨ, ਪਰ ਗਲੀਆਂ ਅਤੇ ਮੁਹੱਲਿਆਂ ਵਿਚ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਲੋਕ ਗਰੁੱਪਾਂ ਦੇ ਰੂਪ ਵਿਚ ਬੈਠਣ ਤੋਂ ਨਹੀਂ ਟਲਦੇ | ਕਈ ਸਿਆਣੇ ਲੋਕ ਵੀ ਇਸ ਨੂੰ ਮਜ਼ਾਕ ਵਿਚ ਲੈ ਕੇ ਸਾਰਾ ਦਿਨ ਇਕੱਠੇ ਹੋ ਕੇ ਗੱਲਾਂ ਕਰਨ 'ਚ ਰੁਝ ਜਾਂਦੇ ਹਨ | ਜਦਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 21 ਦਿਨਾਂ ਵਾਸਤੇ ਦੇਸ਼ ਭਰ ਵਿਚ ਕੀਤੇ ਲਾਕ ਡਾਊਨ ਨੂੰ ਚਿੰਤਕ ਲੋਕਾਂ ਵਲੋਂ ਚੰਗਾ ਕਦਮ ਦੱਸਿਆ ਜਾ ਰਿਹਾ ਹੈ | ਪ੍ਰਧਾਨ ਮੰਤਰੀ ਦੀ ਲੋਕਾਂ ਨੂੰ ਬਚਾਉਣ ਦੀ ਭਾਵੁਕ ਅਪੀਲ ਦਾ ਕੁਝ ਲੋਕਾਂ 'ਤੇ ਤਾਂ ਡੂੰਘਾ ਅਸਰ ਹੋਇਆ ਅਤੇ ਉਹ ਘਰਾਂ ਨੂੰ ਤਾਲੇ ਲਾ ਕੇ ਬੈਠੇ ਹਨ, ਪਰ ਬਹੁਤੇ ਲੋਕ ਇਸ ਦੀ ਪ੍ਰਵਾਹ ਨਾ ਕਰਨ ਕਰ ਕੇ ਵਾਰ-ਵਾਰ ਘਰਾਂ 'ਚੋਂ ਬਾਹਰ ਆ ਰਹੇ ਹਨ | ਜਨਰਲ ਬੱਸ ਸਟੈਂਡ 'ਤੇ ਲੱਗੇ ਨਾਕੇ 'ਤੇ ਡਿਊਟੀ 'ਤੇ ਤਾਇਨਾਤ ਏ.ਐੱਸ.ਆਈ. ਸੁਖਦੇਵ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਬਹੁਤ ਸਮਝਾਇਆ ਗਿਆ ਹੈ, ਪਰ 2-3 ਦਿਨਾਂ ਤੋਂ ਪੁਲਿਸ ਨੂੰ ਮੁਸ਼ਕਿਲ ਆ ਰਹੀ ਹੈ | ਅੱਜ ਕਰਫ਼ਿਊ ਦੇ ਤੀਜੇ ਦਿਨ ਪਹਿਲਾਂ ਨਾਲੋਂ ਘੱਟ ਲੋਕ ਬਾਹਰ ਆਏ ਹਨ ਅਤੇ ਹੌਲੀ-ਹੌਲੀ ਇਸ ਬਿਮਾਰੀ ਦੀ ਗੰਭੀਰਤਾ ਨੂੰ ਸਮਝਣ ਲੱਗੇ ਹਨ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜੋ ਹੈਲਪ ਲਾਇਨ ਨੰਬਰ ਜਾਰੀ ਕੀਤੇ ਗਏ ਹਨ, ਉਹ ਨਾ ਮਿਲਣ ਸਬੰਧੀ ਲੋਕਾਂ ਦੇ ਪੱਤਰਕਾਰਾਂ ਨੂੰ ਫ਼ੋਨ ਆ ਰਹੇ ਹਨ | ਲੋਕ ਕਹਿੰਦੇ ਹਨ ਕਿ ਇਹ ਨੰਬਰ ਰੁੱਝੇ ਆ ਰਹੇ ਹਨ, ਜਦਕਿ ਪਾਸ ਵਗੈਰਾ ਨਾ ਬਣਨ ਕਰਕੇ ਸ਼ਹਿਰ ਵਿਚ ਰਹਿੰਦੇ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਪਸ਼ੂ ਵਗੈਰਾ ਰੱਖੇ ਹਨ, ਉਨ੍ਹਾਂ ਨੂੰ ਖੇਤਾਂ ਵਿਚੋਂ ਚਾਰਾ ਲਿਆਉਣ ਲਈ ਮੁਸ਼ਕਿਲ ਪੇਸ਼ ਆ ਰਹੀ ਹੈ | ਅਜਿਹੇ ਹਾਲਾਤਾਂ 'ਤੇ ਚਲਦਿਆਂ ਸਮਝਣ ਵਾਲੇ ਲੋਕਾਂ ਵਿਚ ਬਹੁਤ ਚਿੰਤਾ ਅਤੇ ਡਰ ਦਾ ਮਾਹੌਲ ਹੈ ਅਤੇ ਉਹ ਦੁਨੀਆ 'ਤੇ ਸੁੱਖ-ਸ਼ਾਂਤੀ ਲਈ ਰੱਬ ਅੱਗੇ ਅਰਦਾਸਾਂ ਕਰ ਰਹੇ ਹਨ | ਲੋਕ ਇਸ ਕੋਰੋਨਾ ਵਾਇਰਸ ਕਾਰਨ ਇਕ-ਦੂਜੇ ਨੂੰ ਮਿਲ ਨਹੀਂ ਸਕਦੇ | ਰਿਸ਼ਤੇਦਾਰ ਇਕ-ਦੁੂਜੇ ਦੇ ਘਰ ਨਹੀਂ ਆ ਸਕਦੇ ਅਤੇ ਆਪਣੀ ਸੁਰੱਖਿਆ ਲਈ ਸਭ ਤੋਂ ਜ਼ਰੂਰੀ ਹੈ ਕਿ ਸਿਰਫ਼ 21 ਦਿਨ ਲਈ ਸਰਕਾਰ ਦੀ ਬੇਨਤੀ ਮੰਨ ਲੈਣ, ਘਰ ਵਿਚ ਹੀ ਰਿਹਾ ਜਾਵੇ | ਜਿਸ ਨਾਲ ਇਸ ਭਿਆਨਕ ਬਿਮਾਰੀ 'ਤੇ ਕੰਟਰੋਲ ਹੋ ਸਕਦਾ ਹੈ | ਕਈ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਜ਼ਿੰਦਗੀ ਤੋਂ ਹੱਥ ਧੋਣ ਨਾਲੋਂ ਕੀ ਲੋਕ 21 ਦਿਨ ਆਪਣੇ ਘਰ ਵਿਚ ਰਹਿ ਕੇ ਕੋਰੋਨਾ ਵਾਇਰਸ ਿਖ਼ਲਾਫ਼ ਲੜੀ ਜਾ ਰਹੀ ਜੰਗ ਵਿਚ ਯੋਗਦਾਨ ਨਹੀਂ ਪਾ ਸਕਦੇ | ਹੁਣ ਇਹ ਲੜਾਈ ਕਿਸੇ ਦੁਸ਼ਮਣ ਨਾਲ ਨਹੀਂ, ਬਲਕਿ ਅਸੀਂ ਆਪਣੀ ਸੁਰੱਖਿਆ ਲਈ ਆਪਣੇ-ਆਪ ਨੂੰ ਘਰਾਂ ਵਿਚ ਕੈਦ ਕਰਨਾ ਹੈ | ਜੇਕਰ ਲੋਕ ਸਬਰ ਅਤੇ ਸੰਜਮ ਰੱਖ ਕੇ ਆਪਣੇ ਘਰਾਂ ਵਿਚ ਟਿਕ ਕੇ ਬੈਠ ਜਾਣਗੇ, ਤਾਂ ਦੁਨੀਆ ਦਾ ਭਲਾ ਹੋ ਸਕਦਾ ਹੈ | ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਵਾਰ-ਵਾਰ ਇਹ ਅਪੀਲਾਂ ਕਰ ਰਹੇ ਹਨ | ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ | ਪੁਲਿਸ ਵਲੋਂ ਵੀ ਸ਼ਹਿਰ ਤੋਂ ਇਲਾਵਾ ਪਿੰਡਾਂ ਵਿਚ ਗਸ਼ਤ ਕਰਕੇ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ ਹੈ | ਸੇਵਾਦਾਰਾਂ ਵਲੋਂ ਲੋੜਵੰਦਾਂ ਲੋਕਾਂ ਨੂੰ ਕਈ ਥਾਵਾਂ 'ਤੇ ਲੰਗਰ ਛਕਾਇਆ ਗਿਆ |
ਬਰੀਵਾਲਾ ਦੇ ਬਾਜ਼ਾਰ ਮੁਕੰਮਲ ਬੰਦ
ਮੰਡੀ ਬਰੀਵਾਲਾ, (ਨਿਰਭੋਲ ਸਿੰਘ)-ਕੋਰੋਨਾ ਵਾਇਰਸ ਦੇ ਮੱਦੇਨਜਰ ਕਰਫ਼ਿਊ ਕਾਰਨ ਬਰੀਵਾਲਾ ਦੇ ਬਾਜ਼ਾਰ ਮੁਕੰਮਲ ਬੰਦ ਰਹੇ | ਬਰੀਵਾਲਾ ਵਿਚ ਸੰੁਨਸਾਨ ਦਾ ਮਾਹੌਲ ਨਜ਼ਰ ਆ ਰਿਹਾ ਸੀ | ਪ੍ਰਸ਼ਾਸਨ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਲੋਕ ਕਰਫ਼ਿਊ ਕਾਰਨ ਲੋਕ ਆਪਣੇ ਘਰਾਂ ਵਿਚ ਹੀ ਰਹੇ |
ਕਰਫ਼ਿਊ ਦੇ ਦੂਜੇ ਦਿਨ ਵੀ ਮੁਕੰਮਲ ਬੰਦ ਰਿਹਾ ਗਿੱਦੜਬਾਹਾ
ਗਿੱਦੜਬਾਹਾ, (ਪਰਮਜੀਤ ਸਿੰਘ ਥੇੜ੍ਹੀ)-ਕਰਫ਼ਿਊ ਦੇ ਮੱਦੇਨਜ਼ਰ ਅੱਜ ਤੀਜੇ ਦਿਨ ਗਿੱਦੜਬਾਹਾ ਸ਼ਹਿਰ ਦੇ ਬਾਜ਼ਾਰ ਮੁਕੰਮਲ ਬੰਦ ਰਹੇ, ਪਰ ਗਿੱਦੜਬਾਹਾ ਪਿੰਡ ਵਿਚ ਕਰਫ਼ਿਊ ਫ਼ਿਰ ਬੇਅਸਰ ਰਿਹਾ | ਪ੍ਰਸ਼ਾਸਨ ਨੇ ਕੁਝ ਜ਼ਰੂਰੀ ਵਸਤਾਂ ਲਈ ਸ਼ਹਿਰ ਵਾਸੀਆਂ ਨੂੰ ਢਿੱਲ ਦਿੱਤੀ, ਜਦੋਂਕਿ ਪਿੰਡਾਂ ਵਿਚ ਕੋਈ ਢਿੱਲ ਨਹੀਂ ਦਿੱਤੀ ਗਈ | ਕਰਫ਼ਿਊ ਦੌਰਾਨ ਗਿੱਦੜਬਾਹਾ ਦੇ ਗਾਂਧੀ ਚੌਾਕ, ਐੱਸ.ਐੱਸ.ਡੀ. ਕਮਿਊਨਿਟੀ ਸੈਂਟਰ ਬਾਜ਼ਾਰ, ਗੁੜ ਬਾਜ਼ਾਰ, ਲੋਹਾ ਬਾਜ਼ਾਰ, ਦੌਲਾ ਗੇਟ ਮਾਰਕੀਟ, ਭੱਠੀ ਵਾਲਾ ਮੋੜ, ਬੱਸ ਅੱਡੇ ਵਾਲਾ ਬਾਜ਼ਾਰ, ਰੇਲਵੇ ਸਟੇਸ਼ਨ ਬਾਜ਼ਾਰ, ਘੰਟਾ ਘਰ ਬਾਜ਼ਾਰ, ਪਿਉਰੀ ਰੋਡ, ਹੁਸਨਰ ਰੋਡ ਤੇ ਭਾਰੂ ਰੋਡ ਦੀਆਂ ਦੁਕਾਨਾਂ ਮੁਕੰਮਲ ਬੰਦ ਰਹੀਆਂ, ਪਰ ਪਿੰਡ ਦੇ ਲੋਕਾਂ ਨੇ ਕਰਫ਼ਿਊ ਨੂੰ ਅੱਜ ਵੀ ਗੰਭੀਰਤਾ ਨਾਲ ਨਹੀਂ ਲਿਆ ਤੇ ਆਮ ਦਿਨ ਲੋਕ ਘਰਾਂ ਤੋਂ ਬਾਹਰ ਫਿਰਦੇ ਨਜ਼ਰ ਆਏ | ਕਰਫ਼ਿਊ ਦੌਰਾਨ ਥਾਣਾ ਗਿੱਦੜਬਾਹਾ ਦੇ ਮੁਖੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿਚ ਪੁਲਿਸ ਵਲੋਂ ਨਾਕੇ ਲਗਾ ਕੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਤੇ ਸ਼ਹਿਰ ਦੇ ਚਾਰ-ਚੁਫ਼ੇਰੇ ਨਾਕੇ ਲਾ ਕੇ ਸਖ਼ਤੀ ਕੀਤੀ ਹੋਈ ਸੀ | ਪੁਲਿਸ ਨੇ ਕਰਫ਼ਿਊ ਦੌਰਾਨ ਬਾਹਰ ਘੁੰਮ ਰਹੇ ਇੱਕਾ-ਦੁੱਕਾ ਨੌਜਵਾਨਾਂ ਿਖ਼ਲਾਫ਼ ਕਾਰਵਾਈ ਕੀਤੀ | ਪਿੰਡ ਕੋਟਭਾਈ ਦੇ ਜਾਗਰੂਕ ਫ਼ੋਟੋਗ਼੍ਰਾਫਰ ਹਰਬੰਸ ਸਿੰਘ ਨੇ ਪਿੰਡ ਕੋਟਭਾਈ ਦੀ ਭੰਗੂ ਪੱਤੀ ਦੇ ਘਰਾਂ ਤੋਂ ਬਾਹਰ ਬੈਠੇ ਕਾਲਾ ਸਿੰਘ ਤੇ ਦੇਵ ਸਿੰਘ ਅਤੇ 8-10 ਹੋਰ ਲੋਕਾਂ ਨੂੰ ਕਰਫ਼ਿਊ ਦੀ ਪਾਬੰਦੀ ਅਤੇ ਕੋਰੋਨਾ ਦੇ ਕਹਿਰ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਲਟਾ ਉਕਤ ਲੋਕਾਂ ਨੇ ਇਸ ਫੋਟੋਗ੍ਰਾਫ਼ਰ ਨੂੰ ਗਾਲਾਂ ਤੱਕ ਕੱਢੀਆਂ ਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਚੁੱਕੀ ਹੈ | ਦੂਜੇ ਪਾਸੇ ਪ੍ਰਸ਼ਾਸਨ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਕੁਝ ਰਾਹਤ ਦਿੱਤੀ ਤੇ ਸ਼ਹਿਰ ਵਿਚ ਪਹਿਲਾ ਦੋ ਮੈਡੀਕਲ ਖੁਲ੍ਹਵਾਏ, ਪਰ ਲੋਕਾਂ ਨੇ ਮੈਡੀਕਲ ਦੀਆਂ ਦੁਕਾਨਾਂ 'ਤੇ ਇਕੱਠੇ ਹੀ ਵੱਡੀ ਗਿਣਤੀ ਵਿਚ ਆ ਕੇ ਮੈਡੀਕਲਾਂ 'ਤੇ ਧਾਵਾਂ ਬੋਲ ਦਿੱਤਾ ਤੇ ਕੋਰੋਨਾ ਤੋਂ ਬਚਣ ਲਈ ਮਾਸਕ, ਦਸਤਾਨੇ ਆਦਿ ਸਾਵਧਾਨੀਆਂ ਨਹੀਂ ਵਰਤੀਆਂ, ਪਰ ਬਾਅਦ ਵਿਚ ਸਿਹਤ ਵਿਭਾਗ ਤੇ ਪੁਲਿਸ ਨੇ ਲੋਕਾਂ ਵਿਚ ਆਪਸੀ ਦੂਰੀ ਬਣਾਈ, ਪਰ ਲੋਕਾਂ ਨੇ ਕੋਰੋਨਾ ਦੀ ਬਿਮਾਰੀ ਨੂੰ ਸੱਦਾ ਦੇਣ ਵਿਚ ਕੋਈ ਕਸਰ ਨਹੀਂ ਛੱਡੀ | ਦਵਾਈਆਂ ਲੈਣ ਪੁੱਜੇ ਤਰਸੇਮ ਸਿੰਘ ਪਿਉਰੀ ਪੀ.ਟੀ. ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਬਠਿੰਡਾ ਦੀ ਤਰਜ਼ 'ਤੇ ਪੁਲਿਸ ਵਿਭਾਗ ਵਲੋਂ ਦਵਾਈਆਂ ਸਪਲਾਈ ਕੀਤੀਆਂ ਜਾਣ ਜਾਂ ਫ਼ਿਰ ਮੈਡੀਕਲ ਸਟੋਰਾਂ ਵਾਲੇ ਖ਼ੁਦ ਘਰਾਂ ਤੱਕ ਸਪਲਾਈ ਕਰਨ, ਤਾਂ ਜੋ ਲੋਕਾਂ ਦੇ ਇਕੱਠ ਦੀ ਚੇਨ ਨੂੰ ਇਕੱਠਾ ਨਾ ਹੋਣ ਦਿੱਤਾ | ਪ੍ਰਸ਼ਾਸਨ ਨੇ ਲੋਕਾਂ ਦੀ ਸਹੂਲਤ ਲਈ ਇਕ ਪੈਟਰੋਲ ਪੰਪ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਤੇ ਲੋਕਾਂ ਨੇ ਪੰਪ ਤੋਂ ਪੈਟਰੋਲ ਤੇ ਡੀਜ਼ਲ ਖ਼ਰੀਦਿਆ, ਉੱਥੇ ਹੀ ਰਸੋਈ ਗੈਸ ਤੇ ਸ਼ੁੱਧ ਪਾਣੀ ਘਰਾਂ ਤੱਕ ਭੇਜਣ ਲਈ ਮਨਜ਼ੂਰੀ ਦਿੱਤੀ ਹੈ | ਸ਼ਾਮ ਤੱਕ ਕਰਿਆਨਾ ਸਟੋਰ ਦੁਕਾਨਦਾਰਾਂ ਨੂੰ ਵੀ ਘਰਾਂ ਵਿਚ ਜਾ ਕੇ ਖ਼ੁਦ ਰਾਸ਼ਨ ਆਦਿ ਸਪਲਾਈ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਸਨ |
ਕਰਫ਼ਿਊ ਦੌਰਾਨ ਘਰੇਲੂ ਸਾਮਾਨ ਨਾ ਮਿਲਣ ਕਰਕੇ ਵੀ ਲੋਕ ਪ੍ਰੇਸ਼ਾਨ
ਲੰਬੀ, (ਮੇਵਾ ਸਿੰਘ)-ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਮਹਿਸੂਸ ਕਰਦਿਆਂ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ ਅੰਦਰ 14 ਅਪ੍ਰੈਲ ਤੱਕ ਲਾਕ ਡਾਊਨ ਕਰ ਦਿੱਤਾ ਗਿਆ ਹੈ, ਜਦੋਂ ਕਿ ਪੰਜਾਬ ਅੰਦਰ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਪਹਿਲਾਂ ਹੀ ਅਗਲੇ ਹੁਕਮਾਂ ਤੱਕ ਕਰਫ਼ਿਊ ਲਾਗੂ ਕਰ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਦੇਸ ਦੇ ਲੋਕਾਂ ਨੂੰ ਵਿਸ਼ੇਸ਼ ਜ਼ਿਕਰ ਕਰਦਿਆਂ ਆਖਿਆ ਹੈ ਕਿ ਲਾਕ ਡਾਊਨ ਵੀ ਕਰਫ਼ਿਊ ਦੀ ਤਰ੍ਹਾਂ ਹੀ ਹੈ, ਹਰ ਦੇਸ ਵਾਸੀ 14 ਅਪੈ੍ਰਲ ਤੱਕ ਕੋਰੋਨਾ ਵਾਇਰਸ ਤੋਂ ਆਪਣਾ ਬਚਾਅ ਕਰਨ ਲਈ ਆਪਣੇ ਘਰਾਂ ਅੰਦਰ ਹੀ ਰਹਿਣ ਤੇ ਘਰ ਤੋਂ ਪੈਰ ਬਾਹਰ ਨਾ ਕੱਢਣ, ਪਰ ਲਗਦਾ ਇਹ ਪਿਆ ਹੈ ਕਿ ਲੋਕ ਪ੍ਰਧਾਨ ਮੰਤਰੀ ਦੀ ਅਪੀਲ ਨੂੰ ਅਜੇ ਤੱਕ ਵੀ ਹਲਕੇ ਵਿਚ ਲੈ ਰਹੇ ਹਨ ਤੇ ਜਦੋਂ ਜੀਅ ਕਰਦਾ ਘਰਾਂ ਤੋਂ ਬਾਹਰ ਆ ਕੇ ਜਾਂ ਤਾਂ ਗਲੀਆਂ ਅੰਦਰ ਕ੍ਰਿਕਟ ਖੇਡਣ ਲੱਗ ਜਾਂਦੇ ਹਨ ਤੇ ਜਾਂ ਤਾਸ਼ ਵਗੈਰਾ ਖੇਡਦੇ ਹਨ, ਜਿਸ ਕਰਕੇ ਕਈ ਵਾਰ ਪੁਲਿਸ ਮੁਲਾਜ਼ਮਾਂ ਨੂੰ ਇਨ੍ਹਾਂ ਲੋਕਾਂ ਨੂੰ ਘਰਾਂ ਅੰਦਰ ਭੇਜਣ ਲਈ ਡੰਡਾ ਪਰੇਡ ਜਾਂ ਡੰਗ ਬੈਠਕਾਂ ਕਢਵਾਉਣ ਤੋਂ ਬਾਅਦ ਚਿਤਾਵਨੀ ਦੇ ਕੇ ਛੱਡਿਆ ਜਾਂਦਾ | ਉੱਧਰ ਕਰਫ਼ਿਊ ਵਿਚ ਸਰਕਾਰ ਵਲੋਂ ਅਜੇ ਤੱਕ ਕੋਈ ਢਿੱਲ ਨਾ ਦਿੱਤੇ ਜਾਣ ਕਾਰਨ, ਅਤੇ ਪਿੰਡਾਂ, ਕਸਬਿਆਂ ਦੀਆਂ ਕਰਿਆਨਾ, ਸਬਜ਼ੀਆਂ ਦੀਆਂ ਦੁਕਾਨਾਂ ਤੋਂ ਇਲਾਵਾ ਮੈਡੀਕਲ ਸਟੋਰਾਂ ਦੇ ਲਗਾਤਾਰ ਚੌਥੇ ਦਿਨ ਵੀ ਬੰਦ ਰਹਿਣ ਕਾਰਨ ਲੋਕ ਕਾਫ਼ੀ ਔਖੇ ਵੀ ਨਜ਼ਰ ਆ ਰਹੇ ਹਨ | ਘਰਾਂ ਵਿਚ ਬੰਦ ਬੈਠੇ ਲੋਕਾਂ ਨੂੰ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ, ਦੁੱਧ, ਸਬਜ਼ੀਆਂ, ਫਲ, ਰਸੋਈ ਗੈਸ ਅਤੇ ਖਾਸਕਰ ਮਰੀਜ਼ਾਂ ਲਈ ਦਵਾਈਆਂ ਦਾ ਇੰਤਜ਼ਾਮ ਕਰਨਾ ਔਖਾ ਹੋਇਆ ਪਿਆ ਹੈ | ਇਸ ਸਬੰਧੀ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਦੇ ਇਕ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ, ਕਰਫ਼ਿਊ ਦੌਰਾਨ ਲੋਕਾਂ ਨੂੰ ਕੁਝ ਮੁਸ਼ਕਿਲਾਂ ਆਉਂਦੀਆਂ ਹੋਣਗੀਆਂ, ਪਰ ਜੇਕਰ ਸਾਡੀ ਸਿਹਤ ਹੀ ਠੀਕ ਨਾ ਰਹੀ ਤਾਂ ਫ਼ਿਰ ਅਸੀਂ ਕਿਵੇਂ ਖਾਵਾਂ ਪੀਵਾਂਗੇ | ਦੋਵਾਂ ਉੱਚ ਅਧਿਕਾਰੀਆਂ ਨੇ ਆਖਿਆ ਕਿ ਪ੍ਰਸ਼ਾਸਨ ਨੂੰ ਲੋਕਾਂ ਦਾ ਫ਼ਿਕਰ ਹੈ, ਇਸ ਕਰਕੇ ਉਹ ਚਾਹੁੰਦੇ ਹਨ ਕਿ ਕੋਈ ਵੀ ਵਿਅਕਤੀ ਕੋਰੋਨਾ ਵਾਇਰਸ ਵਰਗੀ ਲਾ-ਇਲਾਜ ਬਿਮਾਰੀ ਦਾ ਸ਼ਿਕਾਰ ਨਾ ਹੋਵੇ, ਜਿਸ ਕਰਕੇ ਇਹ ਚੌਕਸੀ ਵਰਤੀ ਜਾ ਰਹੀ ਹੈ | ਉਨ੍ਹ ਕਿਹਾ ਬਹੁਤ ਜਲਦ ਪ੍ਰਸ਼ਾਸਨ ਵਲੋਂ ਵਿਉਂਤਬੰਦੀ ਕਰ ਕੇ ਲੋਕਾਂ ਦੇ ਲਈ ਘਰੇਲੂ ਖਾਣ-ਪੀਣ ਦਾ ਸਾਮਾਨ ਘਰਾਂ ਤੱਕ ਪਹੁੰਚਦਾ ਕੀਤਾ ਜਾਇਆ ਕਰੇਗਾ |
ਸ੍ਰੀ ਮੁਕਤਸਰ ਸਾਹਿਬ, 25 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਆਮ ਜਨਤਾ ਨੂੰ ਹਰ ਬੁਨਿਆਦੀ ਸਹੂਲਤ ਦੇਣ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ | ਇਹ ਪ੍ਰਗਟਾਵਾ ਸ੍ਰੀ ਮੁਕਤਸਰ ...
ਮਲੋਟ, 25 ਮਾਰਚ (ਰਣਜੀਤ ਸਿੰਘ ਪਾਟਿਲ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਦੁਆਰਾ ਜ਼ਿਲੇ੍ਹ ਦੀਆਂ ਸਬ ਡਵੀਜ਼ਨਾਂ ਦੇ ਸ਼ਹਿਰੀ ਖੇਤਰਾਂ ਵਿਚ ਸਵੇਰੇ 9 ਤੋਂ 12 ਵਜੇ ਤਕ ਲੋੜਵੰਦ ਮਰੀਜ਼ਾਂ ਦੀ ਸਹੂਲਤ ਲਈ 2 ਦਵਾਈਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ...
ਮੰਡੀ ਬਰੀਵਾਲਾ, 25 ਮਾਰਚ (ਨਿਰਭੋਲ ਸਿੰਘ)-ਜਿੱਥੇ ਕੋਰੋਨਾ ਵਾਇਰਸ ਕਾਰਨ ਲੋਕਾਂ ਵਿਚ ਸਹਿਮ ਹੈ, ਉਥੇ ਰੁਕ-ਰੁਕ ਹੋ ਰਹੀ ਬਾਰਿਸ਼ ਕਾਰਨ ਕਿਸਾਨਾਂ ਦੀ ਚਿੰਤਾ ਵਧੀ ਨਜ਼ਰ ਆ ਰਹੀ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਥੋੜ੍ਹੀ ਜਿਹੀ ਬਾਰਿਸ਼ ਹੋਣ ਨਾਲ ਸੇਮ ਵਾਲੇ ਇਲਾਕੇ ਵਿਚ ...
ਸ੍ਰੀ ਮੁਕਤਸਰ ਸਾਹਿਬ, 25 ਮਾਰਚ (ਰਣਜੀਤ ਸਿੰਘ ਢਿੱਲੋਂ)-ਇਕ ਪਾਸੇ ਜਿਥੇ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਲੈ ਕੇ ਕੇਂਦਰ ਤੇ ਰਾਜ ਸਰਕਾਰਾਂ ਵਲੋਂ ਲੋਕਾਂ ਨੂੰ ਘਰਾਂ ਵਿਚ ਰੱਖਣ ਦੇ ਮਕਸਦ ਨਾਲ ਲਾਕ ਡਾਊਨ ਅਤੇ ਕਰਫ਼ਿਊ ਲਗਾਇਆ ਜਾ ਰਿਹਾ ਹੈ, ਤਾਂ ਕਿ ਲੋਕ ਇਕ ਦੂਜੇ ਦੇ ...
ਜੈਤੋ, 25 ਮਾਰਚ (ਭੋਲਾ ਸ਼ਰਮਾ)-ਐਸ.ਡੀ.ਐਮ. ਜੈਤੋ ਡਾ. ਮਨਦੀਪ ਕੌਰ ਨੇ ਸਬ-ਡਵੀਜ਼ਨ ਜੈਤੋ ਦੇ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਪੂਰਾ ਸਹਿਯੋਗ ਕਰਨ ਅਤੇ ਆਪਣੇ ਘਰਾਂ ਤੋਂ ਬਿਲਕੁੱਲ ਵੀ ...
ਫ਼ਰੀਦਕੋਟ 25 ਮਾਰਚ (ਜਸਵੰਤ ਸਿੰਘ ਪੁਰਬਾ)-ਇਸ ਸਮੇਂ ਸਾਰੀ ਦੁਨੀਆ ਵਿਚ ਕੋਰੋਨਾ ਵਾਇਰਸ (ਕੋਵਿਡ-19) ਨਾਂਅ ਦੀ ਬਿਮਾਰੀ ਨੇ ਜਿੱਥੇ ਥਾਂ ਥਾਂ 'ਤੇ ਆਪਣੇ ਪੈਰ ਪਸਾਰੇ ਹਨ ਉਥੇ ਇਸ ਨੇ ਸਾਰੇ ਪਾਸੇ ਭਰਪੂਰ ਤਬਾਹੀ ਮਚਾ ਦਿੱਤੀ ਹੈ | ਹੁਣ ਤੱਕ ਪੂਰੀ ਦੁਨੀਆ ਵਿਚ 4 ਲੱਖ 35 ਹਜ਼ਾਰ ...
ਬਾਜਾਖਾਨਾ, 25 ਮਾਰਚ (ਜੀਵਨ ਗਰਗ)-ਕੋਰੋਨਾ ਦੇ ਕਹਿਰ ਤੋਂ ਬਚਣ ਲਈ ਲੋਕ ਸੰਜਮ ਤੋਂ ਕੰਮ ਲੈਣ ਅਤੇ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਕਰਨ ਅਤੇ ਆਪਣੇ ਪਿੰਡਾਂ ਵਿਚ ਬਿਨਾਂ ਵਜ੍ਹਾ ਛਿੜਕਾਅ ਨਾ ਕਰਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਫ਼ਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜ਼ਿਲ੍ਹੇ ਵਿਚ 23 ਮਾਰਚ ਤੋਂ ਲੱਗੇ ਕਰਫ਼ਿਊ ਤੋਂ ਬਾਅਦ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਦੇ ਗਲੀ, ਮੁਹੱਲਿਆਂ ਤੇ ਘਰਾਂ ਤੱਕ ਖੁਰਾਕੀ ਵਸਤਾਂ, ਰਾਸ਼ਨ, ਫਲ ਅਤੇ ਸਬਜ਼ੀਆਂ ਨਿਰੰਤਰ ਸਪਲਾਈ ਕੀਤੀਆਂ ਜਾ ਰਹੀ ਹਨ ਅਤੇ ...
ਫ਼ਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੇ ਅਫ਼ਗਾਨਿਸਤਾਨ ਦੇ ਸ਼ਹਿਰ ਕਾਬੁਲ ਵਿਚ ਗੁਰਦੁਆਰਾ ਸਾਹਿਬ ਵਿਚ ਕੀਤੇ ਗਏ ਆਤਮਘਾਤੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਇਸ ...
ਫ਼ਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੇ ਅਫ਼ਗਾਨਿਸਤਾਨ ਦੇ ਸ਼ਹਿਰ ਕਾਬੁਲ ਵਿਚ ਗੁਰਦੁਆਰਾ ਸਾਹਿਬ ਵਿਚ ਕੀਤੇ ਗਏ ਆਤਮਘਾਤੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਇਸ ...
ਕੋਟਕਪੂਰਾ, 25 ਮਾਰਚ (ਮੇਘਰਾਜ)-ਬੀਤੀ ਰਾਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਿਸ਼ਵ ਭਰ 'ਚ ਫ਼ੈਲੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਦੇਸ਼ 'ਚ ਵਧਣ ਤੋਂ ਰੋਕਣ ਲਈ 21 ਦਿਨਾਂ ਲਈ ਕਰਫਿਊ ਐਲਾਨ ਦਿੱਤਾ ਸੀ | ਇਸ ਕਰਫਿਊ ਦੇ ਪਹਿਲੇ ਦਿਨ ਸਥਾਨਕ ਸ਼ਹਿਰ 'ਚ ਬਿਲਕੁਲ ...
ਕਰਿਆਨਾ ਦੁਕਾਨਾਂ ਦੀ ਸੂਚੀ ਜਾਰੀ ਫ਼ਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰਟ ਕੁਮਾਰ ਸੌਰਭ ਰਾਜ ਵਲੋਂ ਮਿਤੀ 23 ਮਾਰਚ ਤੋਂ ਜਾਰੀ ਕਰਫਿਊ ਦੇ ਮੱਦੇਨਜ਼ਰ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਕਰ ਕੇ ਉਨ੍ਹਾਂ ਦੇ ...
ਕੋਟਕਪੂਰਾ, 25 ਮਾਰਚ (ਮੋਹਰ ਸਿੰਘ ਗਿੱਲ)-ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਜੰਡ ਸਾਹਿਬ ਡਾ.ਰਾਜੀਵ ਭੰਡਾਰੀ ਅਤੇ ਮਾਸ ਮੀਡੀਆ ਅਫ਼ਸਰ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਨੇੜਲੇ ਪਿੰਡ ਢੁੱਡੀ, ਕੋਟਸੁਖੀਆ, ਚਮੇਲੀ, ਟਹਿਣਾ ਅਤੇ ਪੱਕਾ ਦਾ ਦੌਰਾ ਕੀਤਾ ਅਤੇ ਫ਼ੀਲਡ ਸਟਾਫ਼ ...
ਕੋਟਕਪੂਰਾ, 25 ਮਾਰਚ (ਮੇਘਰਾਜ)-ਨੇੜਲੇ ਪਿੰਡ ਬਾਹਮਣਵਾਲਾ ਵਿਖੇ ਕੁਝ ਉੱਦਮੀ ਨੌਜਵਾਨਾਂ ਵਲੋਂ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਗਲੀਆਂ, ਫਿਰਨੀਆਂ, ਗੁਰਦੁਆਰਾ ਸਾਹਿਬ, ਸਰਕਾਰੀ ਸਕੂਲ, ਕੋਠੇ ਬੁੱਕਣ ਸਿੰਘ, ਕੋਠੇ ਬਾਜ਼ੀਗਰ ਸਮੇਤ ਹੋਰ ਵੀ ਸਾਂਝੀਆਂ ਥਾਵਾਂ 'ਤੇ ...
ਕੋਟਕਪੂਰਾ, 25 ਮਾਰਚ (ਮੋਹਰ ਸਿੰਘ ਗਿੱਲ)-ਵਿਸ਼ਵ ਭਰ 'ਚ ਅਤਿ ਚਿੰਤਾਜਨਕ ਬਣੀ ਭਿਆਨਕ ਬਿਮਾਰੀ ਕੋਰੋਨਾ ਵਾਇਰਸ ਦੇ ਬਚਾਅ ਲਈ ਸਾਨੂੰ ਸਭ ਨੂੰ ਸਰਕਾਰੀ ਹਦਾਇਤਾਂ ਦੀ ਲਾਜ਼ਮੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਇਸ ਮੁਹਿੰਮ ਦੇ ਸਹਿਯੋਗੀ ਹੋਵਾਂਗੇ | ਇਹ ...
ਦੋਦਾ, 25 ਮਾਰਚ (ਰਵੀਪਾਲ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਆਫ਼ਤ ਤੋਂ ਬਚਣ ਲਈ ਲਗਾਏ ਗਿਆ ਕਰਫ਼ਿਊ ਦੋਦਾ ਅਤੇ ਆਸਪਾਸ ਪਿੰਡਾਂ 'ਚ ਜਾਰੀ ਹੈ | ਅੱਜ ਪ੍ਰਸ਼ਾਸਨ ਵਲੋਂ ਐਮਰਜੈਂਸੀ ਸੇਵਾਵਾਂ ਦੌਰਾਨ ਕੁਝ ਸਮਾਂ ਮੈਡੀਕਲ ਸਟੋਰ, ਇਕ ਪੈਟਰੋਲ ਪੰਪ, ਸਬਜ਼ੀ, ਹਰਾ ਚਾਰਾ ...
ਮਲੋਟ, 25 ਮਾਰਚ (ਗੁਰਮੀਤ ਸਿੰਘ ਮੱਕੜ)-ਕੋਰੋਨਾ ਦੀ ਮਹਾਂਮਾਰੀ ਕਾਰਨ ਲਗਾਏ ਗਏ ਕਰਫ਼ਿਊ ਦੌਰਾਨ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਪ੍ਰਸ਼ਾਸਨ ਵਲੋਂ ਇਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ...
ਮਲੋਟ, 25 ਮਾਰਚ (ਗੁਰਮੀਤ ਸਿੰਘ ਮੱਕੜ)-ਕੋਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਭਰ ਵਿਚ ਲਾਗੂ ਕਰਫ਼ਿਊ ਦੌਰਾਨ ਡੀ.ਐੱਸ.ਪੀ. ਮਨਮੋਹਨ ਸਿੰਘ ਔਲਖ ਦੀ ਪ੍ਰੇਰਨਾ ਨਾਲ ਸਮਾਜ ਸੇਵੀ ਰਜਿੰਦਰ ਪਪਨੇਜਾ, ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਅਤੇ ਰੋਹਿਤ ਕਾਲੜਾ ਵਲੋਂ ਦਾਨੀ ...
ਜੈਤੋ, 25 ਮਾਰਚ (ਗੁਰਚਰਨ ਸਿੰਘ ਗਾਬੜੀਆ)-ਕਾਂਗਰਸੀ ਆਗੂ ਦਵਿੰਦਰਬੀਰ ਸਿੰਘ ਬਰਾੜ ਮੱਤਾ, ਲਖਵਿੰਦਰ ਸਿੰਘ ਸੁਰਘੂਰੀ ਅਤੇ ਬਹਾਦਰ ਸਿੰਘ ਚੈਨਾ ਦੀਆਂ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨੂੰ ਵੇਖਦਿਆਂ ਮਾਰਕੀਟ ਕਮੇਟੀ ਜੈਤੋ ਦੇ ਮੈਂਬਰ ਨਿਯੁਕਤ ਕੀਤੇ ਜਾਣ 'ਤੇ ਕਾਂਗਰਸੀ ...
ਸ੍ਰੀ ਮੁਕਤਸਰ ਸਾਹਿਬ, 25 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਦਰਬਾਰ ਸਾਹਿਬ ਵਲੋਂ ਸਥਾਨਕ ਮਲੋਟ ਰੋਡ 'ਤੇ ਪ੍ਰਮੋਦ ਨਰਸਰੀ ਵਿਖੇ ਲੋੜਵੰਦ ਕਰੀਬ 50 ਵਿਅਕਤੀਆਂ ਨੂੰ ਲੰਗਰ ਛਕਾਇਆ ਗਿਆ | ਮੈਨੇਜਰ ਸੁਮੇਰ ਸਿੰਘ ਨੇ ਦੱਸਿਆ ਕਿ ਐੱਸ.ਐੱਚ.ਓ. ਥਾਣਾ ਸਿਟੀ ਤੇਜਿੰਦਰਪਾਲ ...
ਬਾਜਾਖਾਨਾ, 25 ਮਾਰਚ (ਜੀਵਨ ਗਰਗ)-ਨੋਵਲ ਕਰੋਨਾ ਵਾਇਰਸ ਦੇ ਲਗਾਤਾਰ ਫੈਲਾਅ ਨੂੰ ਦੇਖਦਿਆਂ ਪੰਜਾਬ 'ਚ ਕਰਫਿਊ ਲੱਗਾ ਹੈ | ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕ ਘਰਾਂ ਅੰਦਰ ਹਨ ਅਤੇ ਲੋਕਾਂ ਨੂੰ ਲੋੜੀਂਦਾ ਘਰੇਲੂ ਰਾਸ਼ਨ ਉਨ੍ਹਾਂ ਤੱਕ ਪਹੁੰਚਦਾ ਕਰਨ ਦੀ ਜ਼ਿੰਮੇਵਾਰੀ ...
ਡੀ. ਐੱਸ. ਪੀ. ਅਤੇ ਐੱਸ. ਡੀ. ਐੱਮ. ਨੇ ਹੋਰ ਮੈਡੀਕਲ ਸਟੋਰ ਖੁੱਲ੍ਹਵਾ ਕੇ ਸੰਭਾਲੀ ਸਥਿਤੀ ਮਲੋਟ, 25 ਮਾਰਚ (ਗੁਰਮੀਤ ਸਿੰਘ ਮੱਕੜ)-ਕੋਰੋਨਾ ਦੀ ਮਹਾਂਮਾਰੀ ਕਰ ਕੇ ਤਿੰਨ ਦਿਨਾਂ ਬਾਅਦ ਖੁੱਲ੍ਹੇ ਮੈਡੀਕਲ ਸਟੋਰਾਂ 'ਤੇ ਡਰੱਗ ਇੰਸਪੈਕਟਰ ਦੀ ਬਦ-ਇੰਤਜ਼ਾਮੀ ਕਰ ਕੇ ਸ਼ਹਿਰ ...
ਮਲੋਟ, 25 ਮਾਰਚ (ਗੁਰਮੀਤ ਸਿੰਘ ਮੱਕੜ)-ਬਠਿੰਡਾ ਰੇਂਜ ਦੇ ਆਈ.ਜੀ. ਅਰੁਣ ਕੁਮਾਰ ਮਿੱਤਲ ਅਤੇ ਐੱਸ.ਐੱਸ.ਪੀ. ਰਾਜਬਚਨ ਸਿੰਘ ਸੰਧੂ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਰਫ਼ਿਊ ਦੇ ਮੱਦੇਨਜ਼ਰ ਵਿਸ਼ੇਸ਼ ਹਦਾਇਤਾਂ ਦੇਣ ਲਈ ਮਲੋਟ ਵਿਖੇ ਪਹੁੰਚੇ | ਇਸ ਮੌਕੇ ...
ਸ੍ਰੀ ਮੁਕਤਸਰ ਸਾਹਿਬ, 25 ਮਾਰਚ (ਰਣਜੀਤ ਸਿੰਘ ਢਿੱਲੋਂ)-ਇੰਪਲਾਈਜ਼ ਫੈੱਡਰੇਸ਼ਨ (ਪਹਿਲਵਾਨ) ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਬਲਜੀਤ ਸਿੰਘ ਬਰਾੜ ਬੋਦੀ ਵਾਲਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਨੇ ਪੂਰੀ ...
ਸ੍ਰੀ ਮੁਕਤਸਰ ਸਾਹਿਬ, 25 ਮਾਰਚ (ਰਣਜੀਤ ਸਿੰਘ ਢਿੱਲੋਂ)-ਇੰਪਲਾਈਜ਼ ਫੈੱਡਰੇਸ਼ਨ (ਪਹਿਲਵਾਨ) ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਬਲਜੀਤ ਸਿੰਘ ਬਰਾੜ ਬੋਦੀ ਵਾਲਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਨੇ ਪੂਰੀ ...
ਮਲੋਟ, 25 ਮਾਰਚ (ਰਣਜੀਤ ਸਿੰਘ ਪਾਟਿਲ)-ਕੋਰੋਨਾ ਵਾਇਰਸ ਕਾਰਨ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰ ਰਹੇ ਘਰਾਂ 'ਚ ਬੈਠੇ ਲੋੜਵੰਦਾਂ, ਦਿਹਾੜੀਦਾਰ ਪਰਿਵਾਰਾਂ ਨੂੰ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਰਾਸ਼ਨ ਵੰਡਿਆ | ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ...
ਮਲੋਟ, 25 ਮਾਰਚ (ਰਣਜੀਤ ਸਿੰਘ ਪਾਟਿਲ)-ਸਿੱਖਿਆ ਸਕੱਤਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਲੋਂ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਕਲਾਸ ਦਾ ਨਤੀਜਾ ਸਕੂਲ ਦੀ ਵੈੱਬਸਾਈਟ ਅਤੇ ਵਿਦਿਆਰਥੀਆਂ ਦੇ ...
ਸ੍ਰੀ ਮੁਕਤਸਰ ਸਾਹਿਬ, 25 ਮਾਰਚ (ਰਣਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਕੋਰੋਨਾ ਵਾਇਰਸ ਸਬੰਧੀ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਬਣਾਏ ਗਏ 50 ਬਿਸਤਰਿਆਂ ਦੇ ਆਈਸ਼ੋਲੇਸ਼ਨ ਵਾਰਡ ਦਾ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ...
ਗਿੱਦੜਬਾਹਾ, 25 ਮਾਰਚ (ਬਲਦੇਵ ਸਿੰਘ ਘੱਟੋਂ)-ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਕਰਫ਼ਿਊ ਦੌਰਾਨ ਜਿਥੇ ਰੋਜਮਰ੍ਹਾ ਦੀਆਂ ਵਸਤੂਆਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਉੱਥੇ ਹੀ ਅਖ਼ਬਾਰ ਘਰਾਂ ਤੱਕ ਨਹੀਂ ਪਹੁੰਚ ਰਹੇ | ਇਸ ਤੋਂ ਇਲਾਵਾ ਕਰਫ਼ਿਊ ਦੌਰਾਨ ਲੋਕਾਂ ਦੀ ...
ਮੰਡੀ ਬਰੀਵਾਲਾ, 25 ਮਾਰਚ (ਨਿਰਭੋਲ ਸਿੰਘ)-ਜਨਰਲ ਸਕੱਤਰ ਦਲਜੀਤ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ 28 ਮਾਰਚ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ...
ਮੰਡੀ ਬਰੀਵਾਲਾ, 25 ਮਾਰਚ (ਨਿਰਭੋਲ ਸਿੰਘ)-ਗੁਲਾਬ ਸਿੰਘ ਭੁੱਟੀਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਟੀ ਦੇ ਤੰੂਬੀ ਵਾਚਰ ਅਤੇ ਦੁਗਾਣਾ ਗਾਇਕੀ ਦੇ ਥੰਮ ਕਰਤਾਰ ਸਿੰਘ ਰਮਲਾ ਦੀ 27 ਮਾਰਚ ਨੂੰ ਗੁਰਦੁਆਰਾ ਗੋਦੜੀ ਸਾਹਿਬ ਫ਼ਰੀਦਕੋਟ ਵਿਚ ਹੋਣ ਵਾਲੀ ਅੰਤਿਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX