ਕਪੂਰਥਲਾ, 25 ਮਾਰਚ (ਅਮਰਜੀਤ ਸਿੰਘ ਸਡਾਨਾ)- ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਸੂਬਾ ਸਰਕਾਰ ਵਲੋਂ ਕਰਫਿਊ ਦੇ ਹੁਕਮ ਅਤੇ ਕੇਂਦਰ ਸਰਕਾਰ ਵਲੋਂ ਪੂਰੇ ਦੇਸ਼ ਵਿਚ ਮੁਕੰਮਲ ਤਾਲਾਬੰਦੀ ਦੇ ਹੁਕਮ ਤਾਂ ਜਾਰੀ ਕੀਤੇ ਗਏ ਹਨ, ਪਰ ਸ਼ਹਿਰ ਦੇ ਹਾਲਾਤ ਜੋ ਸਵੇਰ ਦੇ ਸਮੇਂ ਬਣੇ ਹੋਏ ਸਨ, ਉਸ ਨੂੰ ਦੇਖਣ 'ਤੇ ਇੰਝ ਨਹੀਂ ਸੀ ਲਗਦਾ, ਕਿ ਲੋਕਾਂ ਨੂੰ ਆਪਣੀ ਜਾਨ ਦੀ ਪ੍ਰਵਾਹ ਹੋਵੇ, ਲੋਕ ਜਾਣਬੁੱਝ ਕੇ ਆਪਣੀ ਜਾਨ ਜੋਖਮ 'ਚ ਪਾ ਰਹੇ ਹਨ | ਭਾਵੇਂ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਵੇਰੇ 3 ਘੰਟੇ ਲਈ ਸਿਵਲ ਦੁੱਧ ਦੀ ਸਪਲਾਈ, ਅਖ਼ਬਾਰ ਦੀ ਸਪਲਾਈ, ਦਵਾਈਆਂ ਦੀਆਂ ਦੁਕਾਨਾਂ ਤੇ ਪੈਟਰੋਲ ਪੰਪ ਨੂੰ ਹੀ 5 ਤੋਂ 8 ਵਜੇ ਤੱਕ ਖੁੱਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਸਨ, ਪਰ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਵਿਚ ਕੁੱਝ ਸਬਜ਼ੀ ਤੇ ਫਰੂਟ ਵਾਲਿਆਂ ਵਲੋਂ ਵੀ ਦੁਕਾਨਾਂ ਖੋਲ੍ਹੀਆਂ ਗਈਆਂ ਤੇ ਮੰਡੀ 'ਚ ਇਨ੍ਹਾਂ ਤਿੰਨ ਘੰਟਿਆਂ ਦੌਰਾਨ ਆਮ ਨਾਲੋਂ ਵੀ ਜ਼ਿਆਦਾ ਭੀੜ ਦੇਖਣ ਨੂੰ ਮਿਲੀ | ਪੁਲਿਸ ਵਲੋਂ ਮੰਡੀ ਵਿਚ ਕੁੱਝ ਸਖ਼ਤੀ ਵੀ ਕੀਤੀ ਗਈ, ਪਰ ਲੋਕ ਬਾਜ਼ ਨਹੀਂ ਸਨ ਆ ਰਹੇ | ਇਸੇ ਤਰ੍ਹਾਂ ਦਵਾਈਆਂ ਦੀਆਂ ਦੁਕਾਨਾਂ ਦੇ ਬਾਹਰ ਵੀ ਲੋਕਾਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ | ਪ੍ਰਸ਼ਾਸਨ ਵਲੋਂ ਸਬਜ਼ੀ, ਕਰਿਆਨਾ ਤੇ ਫ਼ਲ ਆਦਿ ਘਰੋਂ ਘਰੀ ਸਪਲਾਈ ਕਰਨ ਲਈ ਵੱਖ-ਵੱਖ ਦੁਕਾਨਦਾਰਾਂ ਦੇ ਕਰਫਿਊ ਪਾਸ ਬਣਾਏ ਗਏ ਹਨ, ਜੋ ਕਿ ਦੁਪਹਿਰ 2 ਤੋਂ ਸ਼ਾਮ 6 ਵਜੇ ਤੱਕ ਘਰਾਂ ਵਿਚ ਕਰਿਆਨਾ ਤੇ ਵੱਖ-ਵੱਖ ਮੁਹੱਲਿਆਂ ਵਿਚ ਸਬਜ਼ੀ ਲੋਕਾਂ ਨੂੰ ਮੁਹੱਈਆ ਕਰਵਾਉਣਗੇ, ਪਰ ਇਸ ਦੇ ਬਾਵਜੂਦ ਵੀ ਲੋਕ ਕਰਫਿਊ ਤੋੜਦੇ ਹੋਏ ਘਰਾਂ ਤੋਂ ਬਾਹਰ ਨਿਕਲਣ ਤੋਂ ਬਾਜ ਨਹੀਂ ਆ ਰਹੇ |
ਕਪੂਰਥਲਾ, 25 ਮਾਰਚ (ਸਡਾਨਾ)-ਕੋਰੋਨਾ ਵਾਇਰਸ ਨੂੰ ਲੈ ਕੇ ਲੋਕ ਡਰਨ ਨਾ, ਬਲਕਿ ਸਿਹਤ ਵਿਭਾਗ ਦਾ ਸਹਿਯੋਗ ਕਰਨ | ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਪ੍ਰਗਟ ਕੀਤੇ | ਜ਼ਿਕਰਯੋਗ ਹੈ ਕਿ ਸਿਵਲ ਸਰਜਨ ਵਲੋਂ ਪੂਰੇ ਜ਼ਿਲੇ੍ਹ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਦਾ ...
ਕਪੂਰਥਲਾ, 25 ਮਾਰਚ (ਸਡਾਨਾ)-ਰੇਲ ਕੋਚ ਫੈਕਟਰੀ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਦਿਨ ਪ੍ਰਤੀ ਦਿਨ ਨਵੇਂ ਫੈਸਲੇ ਲਏ ਜਾ ਰਹੇ ਹਨ | ਜਿਸ ਤਹਿਤ ਹੁਣ ਰੇਲ ਕੋਚ ਫੈਕਟਰੀ ਨੂੰ 31 ਮਾਰਚ ਤੱਕ ਬੰਦ ਰੱਖਣ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ...
ਕਪੂਰਥਲਾ, 25 ਮਾਰਚ (ਵਿ.ਪ੍ਰ.)-ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਦੀਪਤੀ ਉੱਪਲ ਵਲੋਂ ਜ਼ਿਲ੍ਹੇ 'ਚ 23 ਮਾਰਚ ਨੂੰ ਜ਼ਿਲ੍ਹੇ ਵਿਚ ਲਗਾਏ ਕਰਫ਼ਿਊ ਅਤੇ 24 ਮਾਰਚ 2020 ਨੂੰ ਲੋਕ ਹਿਤ ਨੂੰ ਮੁੱਖ ਰੱਖਦਿਆਂ ਕਰਫ਼ਿਊ ਦੌਰਾਨ ਦਿੱਤੀ ...
ਸੁਲਤਾਨਪੁਰ ਲੋਧੀ, 25 ਮਾਰਚ (ਹੈਪੀ, ਥਿੰਦ)-ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਆਮ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪ੍ਰਸ਼ਾਸਨ ਵਲੋਂ ਇਸ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ | ਇਹ ਜਾਣਕਾਰੀ ਐਸ.ਡੀ.ਐਮ. ਸੁਲਤਾਨਪੁਰ ਲੋਧੀ ...
ਬੇਗੋਵਾਲ, 25 ਮਾਰਚ (ਸੁਖਜਿੰਦਰ ਸਿੰਘ)- ਬੇਗੋਵਾਲ ਪੁਲਿਸ ਵਲੋਂ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ 4 ਵੱਖ-ਵੱਖ ਮੁਕੱਦਮਿਆਂ ਤਹਿਤ 8 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ | ਇਸ ਸਬੰਧੀ ਪਹਿਲਾ ਮੁਕੱਦਮਾ ਨਾਇਬ ਤਹਿਸੀਲਦਾਰ ਭੁਲੱਥ ਰਣਜੀਤ ...
ਕਪੂਰਥਲਾ/ਬੇਗੋਵਾਲ, 25 ਮਾਰਚ (ਅਮਰਜੀਤ ਸਿੰਘ ਸਡਾਨਾ, ਸੁਖਜਿੰਦਰ ਸਿੰਘ)-ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਾਉਣ ਲਈ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਅੰਦਰ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਹੇ ਹਨ, ਪਰ ਬੀਤੇ ਦਿਨ 28 ਵਿਅਕਤੀਆਂ ਨੂੰ ਗਿ੍ਫ਼ਤਾਰ ...
ਫੱਤੂਢੀਂਗਾ, 25 ਮਾਰਚ (ਬਲਜੀਤ ਸਿੰਘ)-ਗ੍ਰਾਮ ਪੰਚਾਇਤ ਰੱਤੜਾ ਨੇ ਸਰਪੰਚ ਜਸਵਿੰਦਰ ਕੌਰ ਦੀ ਅਗਵਾਈ 'ਚ ਕੋਰੋਨਾ ਵਾਇਰਸ ਦੇ ਦੇਸ਼ 'ਚ ਚੱਲ ਰਹੇ ਪ੍ਰਭਾਵ ਨੂੰ ਵੇਖਦਿਆਂ ਪੂਰੇ ਪਿੰਡ 'ਚ ਨੌਜਵਾਨਾਂ ਦੇ ਸਹਿਯੋਗ ਨਾਲ ਘਰ-ਘਰ ਜਾ ਕੇ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ | ...
ਨਡਾਲਾ, 25 ਮਾਰਚ (ਮਾਨ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਬਲਾਕ ਨਡਾਲਾ ਦੇ ਪਿੰਡਾਂ ਵਿਚ ਪੰਚਾਇਤਾਂ ਦੇ ਸਹਿਯੋਗ ਨਾਲ ਸੈਨੀਟਾਈਜ਼ਰ ਦਾ ਛਿੜਕਾਅ ਕੀਤਾ ਜਾ ਰਿਹਾ ਹੈ | ਇਸ ਸਬੰਧੀ ਬੀ.ਡੀ.ਪੀ.ਓ. ਨਡਾਲਾ ਜਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਮਕਸਦ ਲਈ ਬਲਾਕ ਨੂੰ 4 ...
ਪਾਂਸ਼ਟਾ, 25 ਮਾਰਚ (ਸਤਵੰਤ ਸਿੰਘ) ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਪਗ ਹਰ ਥਾਂ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ | ਪਰ ਪਾਂਸ਼ਟਾ 'ਚ ਅਜੇ ਤੱਕ ਦਵਾਈ ਨਹੀਂ ਪਹੁੰਚੀ | ਗ੍ਰਾਮ ਸਰਪੰਚ ਹਰਜੀਤ ਸਿੰਘ ਪਰਮਾਰ ਨੇ ਦੱਸਿਆ ਕਿ ਦਵਾਈ ਆਉਣੀ ਤਾਂ ਦੂਰ, ਅਜੇ ਤੱਕ ਉਨ੍ਹਾਂ ...
ਨਡਾਲਾ, 25 ਮਾਰਚ (ਮਾਨ)-ਸੀਨੀਅਰ ਕਾਂਗਰਸੀ ਆਗ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਿੰਦਰਜੀਤ ਸਿੰਘ ਮਨੀ ਔਜਲੇ ਨੇ ਹਲਕਾ ਭੁਲੱਥ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਕੋਰੋਨਾ ਜਿਹੀ ਭਿਆਨਕ ਬਿਮਾਰੀ ਤੋਂ ਬਚਣ ਲਈ ਸਰਕਾਰੀ ਹੁਕਮਾਂ 'ਤੇ ਅਮਲ ਕਰਨ ਅਤੇ ਕਰਫ਼ਿਊ ...
ਫਗਵਾੜਾ, 25 ਮਾਰਚ (ਅਸ਼ੋਕ ਕੁਮਾਰ ਵਾਲੀਆ)-ਦੇਸ ਭਰ ਵਿਚ ਕੋਰੋਨਾ ਵਾਇਰਸ ਦੇ ਚੱਲ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਲਕਾ ਮੈਂਬਰ ਜਥੇਦਾਰ ਸਰਵਣ ਸਿੰਘ ਕੁਲਾਰ ਦੀ ਦੇਖ ਰੇਖ ਹੇਠ ਇਤਿਹਾਸਕ ਗੁਰਦੁਆਰਾ ਪਾਤਿਸ਼ਾਹੀ ...
ਢਿਲਵਾਂ, 25 ਮਾਰਚ (ਪ੍ਰਵੀਨ ਕੁਮਾਰ)- ਇਸ ਸਮੇਂ ਪੂਰੇ ਵਿਸ਼ਵ ਵਿਚ ਫੈਲੀ ਮਹਾਂਮਾਰੀ ਕੋਰੋਨਾ ਵਾਇਰਸ ਜਿਸ ਨੂੰ ਕੋਵਿਡ 19 ਦਾ ਨਾਮ ਦਿੱਤਾ ਗਿਆ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਮੁੱਢਲਾ ਸਿਹਤ ਕੇਂਦਰ ਢਿਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਜਸਵਿੰਦਰ ਕੁਮਾਰੀ ਨੇ ...
ਪਾਂਸ਼ਟਾ, 25 ਮਾਰਚ (ਸਤਵੰਤ ਸਿੰਘ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਦੇਸ਼ ਭਰ ਵਿਚ ਐਲਾਨੀ ਤਾਲਾਬੰਦੀ ਲਈ ਬੇਸ਼ੱਕ ਲੋਕ ਮਾਨਸਿਕ ਅਤੇ ਪ੍ਰਬੰਧਾਂ ਪੱਖੋਂ ਤਿਆਰ ਨਹੀਂ ਸਨ | ਪਰ ਪ੍ਰਸ਼ਾਸਨ ਅਤੇ ਲੋਕਾਂ ਦੇ ਆਪਸੀ ਸਹਿਯੋਗ ਦੇ ਸਿੱਟੇ ਵਜੋਂ ਪਾਂਸ਼ਟਾ ਅਤੇ ਨੇੜਲੇ ਪਿੰਡਾਂ ...
ਸੁਲਤਾਨਪੁਰ ਲੋਧੀ, 25 ਮਾਰਚ (ਹੈਪੀ, ਥਿੰਦ)- ਸ੍ਰੀ ਗੁਰੂ ਅਮਰਦਾਸ ਸਾਹਿਬ ਦਾ ਗੁਰਤਾ ਗੱਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮੈਨੇਜਰ ਭਾਈ ਜਰਨੈਲ ...
ਹੁਸੈਨਪੁਰ, 25 ਮਾਰਚ (ਸੋਢੀ)- ਦੇਸ਼ ਅੰਦਰ ਫੈਲੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਲੋਕਾਂ ਦੀ ਭਲਾਈ ਲਈ ਲਗਾਏ ਗਏ ਕਰਫਿਊ 'ਚ ਅੱਜ ਸਵੇਰੇ ਦਿੱਤੀ 3 ਘੰਟਿਆਂ ਦੀ ਢਿੱਲ ਦੌਰਾਨ ਰੇਲ ਕੋਚ ਫ਼ੈਕਟਰੀ ਅਤੇ ਆਲੇ ਦੁਆਲੇ ਦੇ ਲੋਕਾਂ ਵਲੋਂ ਰਾਸ਼ਨ ...
ਸੁਲਤਾਨਪੁਰ ਲੋਧੀ, 24 ਮਾਰਚ (ਹੈਪੀ, ਥਿੰਦ)-ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਪ੍ਰਧਾਨ ਵਿਕਰਮਜੀਤ ਸਿੰਘ ਦੀ ਅਗਵਾਈ ਹੇਠ ਸਮੂਹ ਕਲੱਬ ਮੈਂਬਰਾਂ ਵਲੋਂ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਦਿਹਾਤੀ ਵਿਖੇ ...
ਢਿਲਵਾਂ, 25 ਮਾਰਚ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਪੰਜਾਬ ਅੰਦਰ ਲਗਾਏ ਗਏ ਕਰਫਿਊ ਦੇ ਅੱਜ ਤੀਜੇ ਦਿਨ ਜੀ.ਟੀ.ਰੋਡ ਬੱਸ ਅੱਡਾ ਢਿਲਵਾਂ ਸਮੇਤ ਆਸ-ਪਾਸ ਦੇ ਇਲਾਕਿਆਂ 'ਚ ਪੂਰਨ ਰੂਪ ਵਿਚ ਦੁਕਾਨਾਂ ਆਦਿ ਬੰਦ ਰਹੀਆਂ | ਇਸ ਦੌਰਾਨ ਅੱਜ ...
ਭੁਲੱਥ, 25 ਮਾਰਚ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)-ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਵਾਸਤੇ ਲਗਾਏ ਗਏ ਕਰਫ਼ਿਊ ਦੌਰਾਨ ਕਸਬਾ ਭੁਲੱਥ ਅੱਜ ਵੀ ਮੁਕੰਮਲ ਤੌਰ 'ਤੇ ਬੰਦ ਰਿਹਾ | ਸਵੇਰ ਸਾਰ ਹੀ ਪਹਿਲਾਂ ਕੁੱਝ ਦੁਕਾਨਦਾਰਾਂ ਵਲੋਂ ਸਬਜ਼ੀ, ...
ਭੁਲੱਥ, 25 ਮਾਰਚ (ਮੁਲਤਾਨੀ, ਰਤਨ)-ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਸਮੁੱਚੇ ਦੇਸ਼ ਅੰਦਰ ਕਰਫ਼ਿਊ ਜਾਰੀ ਕੀਤੇ ਜਾਣ 'ਤੇ ਭੁਲੱਥ ਪ੍ਰਸ਼ਾਸਨ ਵਲੋਂ ਮੈਡੀਕਲ ਸਟੋਰਾਂ ਦੇ ਖੁੱਲ੍ਹਣ ਦਾ ਸਮਾਂ ਸਾਰਨੀ ਤੜਕੇ 5 ਵਜੇ ਤੋਂ 8 ਵਜੇ ਤੱਕ ਤੈਅ ਕੀਤਾ ਗਿਆ ਤਾਂ ਜੋ ਲੋਕ ...
ਸੁਭਾਨਪੁਰ, 25 ਮਾਰਚ (ਜੱਜ)-ਜਲੰਧਰ ਅੰਮਿ੍ਤਸਰ ਨੈਸ਼ਨਲ ਹਾਈਵੇ 'ਤੇ ਪਿੰਡ ਹਮੀਰਾ ਦੇ ਬੱਸ ਸਟੈਂਡ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਭਾਨਪੁਰ ਦੇ ਐਸ.ਐਚ.ਓ. ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ...
ਸੁਲਤਾਨਪੁਰ ਲੋਧੀ , 25 ਮਾਰਚ (ਹੈਪੀ)-ਕੋਰੋਨਾ ਵਾਇਰਸ ਤੋਂ ਜਨਤਾ ਨੂੰ ਬਚਾਉਣ ਸਬੰਧੀ ਸੁਲਤਾਨਪੁਰ ਲੋਧੀ ਦੀਆਂ ਡਾਕਟਰੀ ਟੀਮਾਂ ਵਲੋਂ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਵਲ ਹਸਪਤਾਲ ਟਿੱਬਾ ਦੇ ਐਸ.ਐਮ.ਓ. ਡਾ: ...
ਕਾਲਾ ਸੰਘਿਆਂ, 25 ਮਾਰਚ (ਸੰਘਾ)-ਦੁਨੀਆ 'ਚ ਫੈਲੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪੰਜਾਬ ਸਰਕਾਰ ਦੇ ਸੂਬੇ 'ਚ ਐਲਾਨ ਕੀਤੇ ਕਰਫਿਊ ਚਲਦਿਆਂ ਕਸਬਾ ਕਾਲਾ ਸੰਘਿਆਂ ਵਿਖੇ ਕਾਨੂੰਨ ਦੀ ਉਲੰਘਣਾ ਕਰਨ 'ਤੇ ਇਕ ਦੁਕਾਨਦਾਰ ਤੇ ਪਰਚਾ ਦਰਜ ਕਰਨ ਦੀ ਖ਼ਬਰ ਹੈ | ਇਸ ਸਬੰਧੀ ...
ਫਗਵਾੜਾ, 25 ਮਾਰਚ (ਹਰੀਪਾਲ ਸਿੰਘ)- ਦੇਸ਼ ਭਰ ਵਿਚ ਕਰਫ਼ਿਊ ਦੇ ਚਲਦੇ ਅੱਜ ਜ਼ਰੂਰੀ ਵਸਤਾਂ ਖਰੀਦਣ ਲਈ ਦਿੱਤੀ ਢਿੱਲ ਦੌਰਾਨ ਕੈਮਿਸਟਾਂ ਅਤੇ ਸਬਜ਼ੀ ਆਦਿ ਦੁਕਾਨਾਂ 'ਤੇ ਭਾਰੀ ਭੀੜ ਦੇਖਣ ਨੂੰ ਮਿਲੀ, ਜੋ ਕਿ ਇਸ ਮਹਾਂਮਾਰੀ ਮੌਕੇ ਸਾਰਿਆਂ ਲਈ ਹੀ ਭਿਆਨਕ ਹੈ | ਅੱਜ ਸਵੇਰੇ ...
• 10 ਲੱਖ ਦੇ ਸੈਨੀਟਾਈਜ਼ਰ ਉਨ੍ਹਾਂ ਵਲੋਂ ਸਰਕਾਰ ਨੂੰ ਦਿੱਤੇ ਜਾ ਰਹੇ ਹਨ • ਗ਼ਰੀਬ ਪਰਿਵਾਰਾਂ ਨੂੰ ਘਰਾਂ 'ਚ ਮੁਹੱਈਆ ਕਰਵਾਇਆ ਜਾਵੇਗਾ 15 ਦਿਨ ਦਾ ਰਾਸ਼ਨ ਕਪੂਰਥਲਾ, 25 ਮਾਰਚ (ਅਮਰਜੀਤ ਸਿੰਘ ਸਡਾਨਾ)-ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਹਲਕਾ ...
ਸੁਲਤਾਨਪੁਰ ਲੋਧੀ, 25 ਮਾਰਚ (ਹੈਪੀ, ਥਿੰਦ)-ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੁੱਕੇ ਗਏ ਕਦਮਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਘੱਟ ਹੈ | ਇਹ ਪ੍ਰਗਟਾਵਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਸਥਾਨਕ ...
ਢਿਲਵਾਂ, 25 ਮਾਰਚ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)-ਭਾਰਤ ਵਿਚ ਦਿਨੋਂ-ਦਿਨ ਵਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ 14 ਅਪ੍ਰੈਲ ਤੱਕ ਕਰਫ਼ਿਊ ਲਗਾਉਣ ਦੇ ਐਲਾਨ ਮਗਰੋਂ ਅੱਜ ਚੌਥੇ ਦਿਨ ਕਸਬਾ ਢਿਲਵਾਂ ਅਤੇ ਨਜ਼ਦੀਕੀ ਪਿੰਡਾਂ ...
ਨਡਾਲਾ, 25 ਮਾਰਚ (ਮਾਨ)-ਕੋਰੋਨਾ ਵਾਇਰਸ ਦੀ ਦਹਿਸ਼ਤ ਨੇ ਜਿੱਥੇ ਵਿਸ਼ਵ ਭਰ ਵਿਚ ਆਪਣੀ ਦਹਿਸ਼ਤ ਫੈਲਾਈ ਹੈ, ਉੱਥੇ ਇਸ ਬਿਮਾਰੀ ਦੀ ਚੈਨ ਤੋੜਨ ਲਈ ਸੂਬੇ ਭਰ ਵਿਚ ਕਰਫਿਊ ਜਾਰੀ ਹੈ | ਕਰਫਿਊ ਨੰੂ ਸਫਲ ਬਣਾਉਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਲਗਾਤਾਰ ਕੋਸ਼ਿਸ਼ਾਂ ...
ਪਾਂਸ਼ਟਾ, 25 ਮਾਰਚ (ਸਤਵੰਤ ਸਿੰਘ)-ਕੋਰੋਨਾ ਵਾਇਰਸ ਤੋਂ ਬਚਣ ਲਈ ਸਮੁੱਚੇ ਦੇਸ਼ ਵਿਚ 14 ਅਪ੍ਰੈਲ ਤੱਕ ਹੋਏ ਲਾਕ ਡਾਊਨ ਦੌਰਾਨ ਆਮ ਲੋਕਾਂ ਨੂੰ ਹੋਣ ਵਾਲੀ ਮੁਸ਼ਕਿਲ ਨੂੰ ਧਿਆਨ ਵਿਚ ਰੱਖਦਿਆਂ ਪਰਮਾਰ ਇੰਡੇਨ ਗ੍ਰਾਮੀਣ ਵਿਤਰਕ ਪਾਂਸ਼ਟਾ ਵਲੋਂ ਰਸੋਈ ਗੈਸ ਲੈਣ ਲਈ ਦੋ ...
ਫਗਵਾੜਾ, 25 ਮਾਰਚ (ਕਿੰਨੜਾ)-ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਨਗਰ ਨਿਗਮ ਕਮਿਸ਼ਨਰ ਗੁਰਮੀਤ ਸਿੰਘ ਮੁਲਤਾਨੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ਹਿਰ ਦੇ ਵਾਰਡ ਨੰਬਰ-15 ਅਧੀਨ ਮੁਹੱਲਾ ਤੰਬਾਕੂ ਕੁੱਟਾਂ, ...
ਫਗਵਾੜਾ, 25 ਮਾਰਚ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਪਿੰਡ ਜਗਪਾਲਪੁਰ ਵਿਖੇ ਕੋਰੋਨਾ ਵਾਇਰਸ ਦੇ ਚੱਲ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਯੂਨਾਈਟਿਡ ਸਪੋਰਟਸ ਕਲੱਬ ਜਗਪਾਲਪੁਰ ਅਤੇ ਡਾ: ਅੰਬੇਡਕਰ ਸਮਾਜ ਸੇਵੀ ਸੰਸਥਾ ਪ੍ਰਵਾਸੀ ਭਾਰਤੀ ਜਗਪਾਲਪੁਰ ਵਲੋਂ ਕੋਰੋਨਾ ...
ਨਡਾਲਾ, 25 ਮਾਰਚ (ਮਾਨ)-ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨੂੰ ਠੱਲ੍ਹਣ ਲਈ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਨਡਾਲਾ ਮੁਕੰਮਲ ਬੰਦ ਰਿਹਾ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਸ਼ਡਿਊਲ ਅਨੁਸਾਰ ਦੁਕਾਨਦਾਰਾਂ ਨੇ ਜ਼ਰੂਰੀ ਸਾਮਾਨ ਲੋਕਾਂ ਦੇ ਘਰਾਂ ਤੱਕ ...
ਕਾਲਾ ਸੰਘਿਆਂ, 25 ਮਾਰਚ (ਬਲਜੀਤ ਸਿੰਘ ਸੰਘਾ)- ਕੋਰੋਨਾ ਵਾਇਰਸ (ਕੋਵਿਡ-19) ਦੇ ਚਲਦਿਆਂ ਲੋੜਵੰਦ ਲੋਕਾਂ ਅਤੇ ਲੋਕਾਂ ਲਈ ਸੇਵਾਵਾਂ ਨਿਭਾ ਰਹੇ ਸਰਕਾਰੀ ਕਰਮਚਾਰੀਆਂ ਲਈ ਮਨਪ੍ਰੀਤਮਾ ਬਿਰਧ ਆਸ਼ਰਮ ਬਡਿਆਲ ਦੇ ਸੇਵਾ ਸਿੰਘ ਰਾਏ ਵਲੋਂ ਚਾਵਲ, ਸਬਜ਼ੀ ਆਦਿ ਦੇ ਫੂਡ ਬਾਕਸ ...
ਸੁਲਤਾਨਪੁਰ ਲੋਧੀ, 25 ਮਾਰਚ (ਥਿੰਦ, ਹੈਪੀ)- ਪੂਰੀ ਦੁਨੀਆ ਨੂੰ ਆਪਣੇ ਕਲਾਵੇ ਵਿਚ ਲੈਣ ਵਾਲੇ ਖ਼ਤਰਨਾਕ ਕੋਰੋਨਾ ਵਾਇਰਸ ਦੀ ਦਹਿਸ਼ਤ ਅਤੇ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਤੋਂ ਬਾਅਦ ਹਲਕਾ ਸੁਲਤਾਨਪੁਰ ਲੋਧੀ ਦੇ ਸਮੁੱਚੇ ਪਿੰਡਾਂ ਸੰਨਾਟਾ ਛਾਇਆ ਹੋਇਆ ਹੈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX