ਤਾਜਾ ਖ਼ਬਰਾਂ


ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 6977 ਨਵੇਂ ਕੇਸ ਆਏ ਸਾਹਮਣੇ
. . .  6 minutes ago
ਨਵੀਂ ਦਿੱਲੀ, 25 ਮਈ- ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ...
ਬੈਂਗਲੁਰੂ ਤੋਂ ਹੈਦਰਾਬਾਦ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਰੱਦ
. . .  15 minutes ago
ਬੈਂਗਲੁਰੂ, 25 ਮਈ- ਬੈਂਗਲੁਰੂ ਤੋਂ ਹੈਦਰਾਬਾਦ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਰੱਦ ਕਰ ਦਿੱਤੀ ..
ਅੰਮ੍ਰਿਤਸਰ 'ਚ 15 ਪੁਲਿਸ ਮੁਲਾਜ਼ਮ ਕੁਆਰੰਟੀਨ
. . .  36 minutes ago
ਇਦ-ਉਲ-ਫਿਤਰ ਮੌਕੇ ਅੰਮ੍ਰਿਤਸਰ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਮਨਾਈ ਗਈ ਈਦ
. . .  43 minutes ago
ਅੰਮ੍ਰਿਤਸਰ, 25 ਮਈ (ਰਾਜੇਸ਼ ਕੁਮਾਰ ਸੰਧੂ)- ਅੱਜ ਅੰਮ੍ਰਿਤਸਰ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਇਦ-ਉਲ-ਫਿਤਰ ਦੇ...
ਚੰਡੀਗੜ੍ਹ 'ਚ ਕੋਰੋਨਾ ਦੇ 9 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  59 minutes ago
ਚੰਡੀਗੜ੍ਹ, 25 ਮਈ (ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ 9 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ..
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  21 minutes ago
ਸ੍ਰੀਨਗਰ, 25 ਮਈ- ਜੰਮੂ ਕਸ਼ਮੀਰ ਦੇ ਕੁਲਗਾਮ ਦੇ ਮਦਗਾਮ ਇਲਾਕੇ 'ਚ ਸੁਰੱਖਿਆ ਬਲਾਂ ...
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਈਦ ਮੌਕੇ ਦਿੱਤੀਆਂ ਮੁਬਾਰਕਾਂ
. . .  about 1 hour ago
ਨਵੀਂ ਦਿੱਲੀ, 25 ਮਈ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਈਦ ਦੀ ਮੁਬਾਰਕਾਂ ਦਿੱਤੀਆਂ ...
ਨਹੀਂ ਰਹੇ ਡੇਰਾ ਜੰਗੀਰ ਦਾਸ ਦੇ ਸੰਚਾਲਕ ਮਹੰਤ ਹੁਕਮ ਦਾਸ ਬਬਲੀ
. . .  about 1 hour ago
ਤਪਾ ਮੰਡੀ, 25 ਮਈ (ਵਿਜੇ ਸ਼ਰਮਾ)- ਸਥਾਨਕ ਬਾਹਰਲਾ ਡੇਰਾ ਜੰਗੀਰ ਦਾਸ ਦੇ ਸੰਚਾਲਕ ਮਹੰਤ ਹੁਕਮ ...
ਅੱਜ ਤੋਂ ਪੂਰੇ ਦੇਸ਼ 'ਚ ਸ਼ੁਰੂ ਹੋ ਰਹੀ ਹੈ ਹਵਾਈ ਸੇਵਾ
. . .  about 2 hours ago
ਨਵੀਂ ਦਿੱਲੀ, 25 ਮਈ - ਕੋਰੋਨਾ ਸੰਕਟ ਦੇ ਚਲਦਿਆਂ ਅੱਜ ਪੂਰੇ ਦੇਸ਼ 'ਚ ਹਵਾਈ ਸੇਵਾ ਦੀ ਸ਼ੁਰੂਆਤ ਕੀਤੀ ਜਾ...
ਨੂਰੀ ਜਾਮਾ ਮਸਜਿਦ ਸਿਆਣਾ ਵਿਖੇ ਈਦ ਮਨਾਈ
. . .  about 2 hours ago
ਬਲਾਚੌਰ, 25 ਮਈ (ਦੀਦਾਰ ਸਿੰਘ ਬਲਾਚੌਰੀਆ)- ਨੂਰੀ ਜਾਮਾ ਮਸਜਿਦ ਸਿਆਣਾ ਵਿਖੇ ਈਦ ਉਲ ਫਿਤਰ ਸ਼ਰਧਾ...
ਨਹੀਂ ਰਹੇ ਹਾਕੀ ਓਲੰਪੀਅਨ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ
. . .  about 2 hours ago
ਐੱਸ.ਏ.ਐੱਸ ਨਗਰ, 25 ਮਈ (ਕੇ.ਐੱਸ. ਰਾਣਾ) - ਓਲੰਪਿਕ ਖੇਡਾਂ ਵਿੱਚ ਭਾਰਤ ਲਈ ਤਿੰਨ ਵਾਰ ਹਾਕੀ 'ਚ ਸੋਨ ਤਮਗਾ ਜਿੱਤਣ ਵਾਲੇ...
ਅੱਜ ਦਾ ਵਿਚਾਰ
. . .  about 3 hours ago
ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ 'ਚ ਗੋਲੀ ਚੱਲੀ - ਅਕਾਲੀ ਆਗੂ ਦੀ ਮੌਤ
. . .  1 day ago
ਬਟਾਲਾ, 24 ਮਈ (ਕਾਹਲੋਂ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਕੁਲੀਆਂ ਸੈਦ ਮੁਬਾਰਕ ਵਿਖੇ ਹੋਈ ਲੜਾਈ 'ਚ ਗੋਲੀ ਚੱਲਣ ਦੀ ਖ਼ਬਰ ਹੈ, ਜਿਸ ਨਾਲ ਸਰਪੰਚੀ ਦੀ ਚੋਣ ਲੜਨ ਵਾਲੇ ਅਕਾਲੀ ਆਗੂ ਮਨਜੋਤ ਸਿੰਘ ਦੀ ਹਸਪਤਾਲ ਵਿਚ ਗੋਲੀ ਲੱਗਣ ਕਰ ਕੇ...
ਚੰਡੀਗੜ੍ਹ 'ਚ ਕੋਰੋਨਾ ਕਾਰਨ 3 ਦਿਨਾਂ ਬੱਚੇ ਦੀ ਮੌਤ
. . .  1 day ago
ਚੰਡੀਗੜ੍ਹ, 24 ਮਈ (ਮਨਜੋਤ) - ਚੰਡੀਗੜ੍ਹ ਦੇ ਡੱਡੂਮਾਜਰਾ 'ਚ 3 ਦਿਨਾਂ ਦੇ ਨਵਜੰਮੇ ਬੱਚੇ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਚੰਡੀਗੜ੍ਹ 'ਚ ਇਹ ਚੌਥੀ...
ਪਟਾਕਾ ਫੈਕਟਰੀ 'ਚ ਜ਼ੋਰਦਾਰ ਧਮਾਕਾ, ਇਕ ਦੇ ਫੱਟੜ ਹੋਣ ਦੀ ਖ਼ਬਰ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਦੇ ਮੁਗਲ ਮਾਜਰਾ ਵਿਖੇ ਇਕ ਪਟਾਕਾ ਫੈਕਟਰੀ ਵਿਚ ਦੇਰ ਸ਼ਾਮ ਨੂੰ ਅਚਾਨਕ ਇਕ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਵਿਚ ਇਕ ਵਿਅਕਤੀ ਦੇ ਗੰਭੀਰ ਫੱਟੜ ਹੋਣ ਦੀ ਖ਼ਬਰ ਹੈ ਤੇ ਉਸ ਨੂੰ ਤੁਰੰਤ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਖੇ ਭੇਜ ਦਿਤਾ ਗਿਆ ਹੈ। ਮੌਕੇ ਤੇ ਫਾਇਰ...
ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ 'ਤੇ ਆਯੋਜਿਤ ਹੋਵੇਗਾ ਡਿਜੀਟਲ ਧਾਰਮਿਕ ਸਮਾਗਮ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਮੱੁਖ ਰੱਖਦੇ ਹੋਏ ਪੰਚਮ ਪਾਤਸ਼ਾਹ ਅਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਲਈ ਸੀ.ਐਮ.ਸਿਟੀ ਵਿਖੇ ਡਿਜੀਟਲ...
ਕਾਰ-ਮੋਟਰਸਾਈਕਲ ਦੀ ਟੱਕਰ 'ਚ ਦੋਨੋ ਵਾਹਨਾਂ ਦੇ ਚਾਲਕਾਂ ਦੀ ਮੌਤ
. . .  1 day ago
ਖਮਾਣੋਂ, 24 (ਮਨਮੋਹਣ ਸਿੰਘ ਕਲੇਰ\) - ਬਸੀ ਪਠਾਣਾਂ ਦੇ ਪਿੰਡ ਖਾਲਸਪੁਰ ਵਿਖੇ ਨਹਿਰ ਦੇ ਪੁਲ ਨੇੜੇ ਹੋਈ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਕਾਰ ਚਾਲਕ ਰਮਨਦੀਪ ਸਿੰਘ ਵਾਸੀ ਖਮਾਣੋਂ ਅਤੇ ਮੋਟਰਸਾਈਕਲ ਚਾਲਕ ਅਮਰਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਅਮਰਜੀਤ ਸਿੰਘ ਦੀ ਪਤਨੀ ਜੋ ਉਸਦੇ...
ਟਰੱਕ-ਮੋਟਰਸਾਈਕਲ ਟੱਕਰ ਵਿਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ
. . .  1 day ago
ਜੰਡਿਆਲਾ ਮੰਜਕੀ, 24ਮਈ (ਸੁਰਜੀਤ ਸਿੰਘ ਜੰਡਿਆਲਾ)- ਅੱਜ ਜੰਡਿਆਲਾ-ਜਲੰਧਰ ਰੋਡ 'ਤੇ ਕੰਗਣੀਵਾਲ ਨੇੜੇ ਵਾਪਰੀ ਸੜਕ ਦੁਰਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਫੱਟੜ ਹੋਣ ਦਾ ਦੁਖਦਾਈ ਸਮਾਚਾਰ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਫੱਟੜ ਨੌਜਵਾਨ ਵਿੱਕੀ ਪੁੱਤਰ ਬਿੱਟੂ ਵਾਸੀ ਭੋਡੇ ਸਪਰਾਏ ਨੇ ਦੱਸਿਆ ਕਿ ਉਹ...
ਮਾਨਸਾ 'ਚ ਸਪੋਰਟਕਿੰਗ ਦੇ ਸ਼ੋਅ-ਰੂਮ ਨੂੰ ਲੱਗੀ ਅੱਗ, ਬੁਝਾਉਣ ਦੇ ਯਤਨ ਜਾਰੀ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ) - ਸਥਾਨਕ ਸ਼ਹਿਰ 'ਚ ਸ਼ਾਮ ਸਮੇਂ ਸਪੋਰਟਕਿੰਗ ਦੇ ਸ਼ੋਅ-ਰੂਮ 'ਚ ਅੱਗ ਲੱਗਣ ਦੀ ਖ਼ਬਰ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਨੂੰ ਬੁਝਾਉਣ ਦੇ ਯਤਨ ਜਾਰੀ ਹਨ। ਮੌਕੇ 'ਤੇ ਪੁਲਿਸ ਤੋਂ ਇਲਾਵਾ ਵੱਡੀ ਗਿਣਤੀ 'ਚ ਦੁਕਾਨਦਾਰ ਪਹੁੰਚ ਗਏ ਹਨ। ਅੱਗ ਲੱਗਣ ਦੇ ਕਾਰਨਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ, 24 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਇੱਕ ਦੀ ਪੁਸ਼ਟੀ ਬੀਤੀ ਦੇਰ ਰਾਤ ਤੇ 4 ਦੀ ਪੁਸ਼ਟੀ ਅੱਜ ਹੋਈ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 327 ਹੋ ਗਈ ਹੈ। ਇਨ੍ਹਾਂ 'ਚੋਂ 301 ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ...
2 ਮਹੀਨਿਆਂ ਬਾਅਦ ਕੱਲ੍ਹ ਰਾਜਾਸਾਂਸੀ ਤੋਂ ਘਰੇਲੂ ਹਵਾਈ ਉਡਾਣਾਂ ਮੁੜ ਹੋਣਗੀਆਂ ਸ਼ੁਰੂ
. . .  1 day ago
ਰਾਜਾਸਾਂਸੀ, 24 ਮਈ (ਹੇਰ) - ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਅੰਦਰ ਕੀਤੀ ਤਾਲਾਬੰਦੀ ਦੌਰਾਨ ਸਰਕਾਰ ਵੱਲੋਂ ਹਵਾਈ ਉਡਾਣਾਂ ਠੱਪ ਕਰਨ ਤੋਂ ਬਾਅਦ ਤਕਰੀਬਨ ਦੋ ਮਹੀਨਿਆਂ ਬਾਅਦ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਕੱਲ੍ਹ 25 ਮਈ ਤੋਂ ਦੇਸ਼ ਭਰ ਵਿੱਚ ਘਰੇਲੂ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ...
ਫ਼ਿਰੋਜ਼ਪੁਰ 'ਚ ਕੋਰੋਨਾ ਨੇ ਫਿਰ ਦਿੱਤੀ ਦਸਤਕ
. . .  1 day ago
ਫ਼ਿਰੋਜ਼ਪੁਰ, 24 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਕਰੀਬ ਇੱਕ ਹਫ਼ਤੇ ਦੀ ਸੁੱਖ ਸ਼ਾਂਤੀ ਤੋਂ ਬਾਅਦ ਫ਼ਿਰੋਜ਼ਪੁਰ ਵਿਚ ਫਿਰ ਤੋਂ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਫ਼ਿਰੋਜ਼ਪੁਰ ਦੇ ਮਮਦੋਟ ਬਲਾਕ ਦੇ ਪਿੰਡ ਮਾਛੀਵਾੜਾ ਦੇ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਫ਼ਿਰੋਜ਼ਪੁਰ ਫਿਰ ਤੋਂ ਕੋਰੋਨਾ ਮੁਕਤ ਜ਼ਿਲਿਆਂ ਦੀ ਸੂਚੀ...
ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਹੋਰ ਡੇਂਗੂ ਟੈਸਟਿੰਗ ਲੈਬ ਦੀ ਸਥਾਪਨਾ ਨੂੰ ਪ੍ਰਵਾਨਗੀ
. . .  1 day ago
ਅੰਮ੍ਰਿਤਸਰ, 24 ਮਈ (ਰਾਜੇਸ਼ ਸ਼ਰਮਾ, ਰਾਜੇਸ਼ ਕੁਮਾਰ ਸੰਧੂ ) - ਭਾਰਤ ਸਰਕਾਰ ਨੇ ਅੰਮ੍ਰਿਤਸਰ ਦੇ ਐੱਸ ਡੀ ਐੱਚ ਅਜਨਾਲਾ ਵਿਖੇ ਡੇਂਗੂ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਕਿਉਂਕਿ ਅਜਨਾਲਾ ਵਿਚ ਸਾਲ 2019 'ਚ ਡੇਂਗੂ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਸੀ। ਪੰਜਾਬ ਸਰਕਾਰ...
ਮਾਨਸਾ ਜ਼ਿਲ੍ਹਾ ਵੀ ਹੋਇਆ ਕੋਰੋਨਾ ਮੁਕਤ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਵਾਸੀਆਂ ਲਈ ਇਹ ਖੁਸ਼ੀ ਵਾਲੀ ਖ਼ਬਰ ਹੈ ਕਿ ਮਾਨਸਾ ਵੀ ਕੋਰੋਨਾ ਮੁਕਤ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਪਿੰਡ ਬੱਛੋਆਣਾ ਨਾਲ ਸਬੰਧਿਤ ਪਤੀ-ਪਤਨੀ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਉਨਾਂ ਨੂੰ ਵੀ ਛੁੱਟੀ ਦੇ ਕੇ ਘਰ ਨੂੰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ...
ਭਾਈਚਾਰਕ ਸਾਂਝ ਦਾ ਦਿੱਤਾ ਸੰਦੇਸ਼, ਗੁਰੂ ਘਰ ਵਿੱਚ ਖੁਲ੍ਹਵਾਏ ਰੋਜ਼ੇ
. . .  1 day ago
ਸੰਦੌੜ, 24 ਮਈ ( ਜਸਵੀਰ ਸਿੰਘ ਜੱਸੀ ) - ਨੇੜਲੇ ਪਿੰਡ ਕੁਠਾਲਾ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਪਿੰਡ ਕੁਠਾਲਾ ਵਿਖੇ ਰਹਿੰਦੇ ਮੁਸਲਮਾਨ ਵੀਰਾਂ ਦੇ ਗੁਰੂ ਘਰ ਵਿਖੇ ਸਿੱਖ ਵੀਰਾਂ ਵੱਲੋਂ ਰੋਜ਼ੇ ਖੁਲਵਾਏ ਗਏ ।ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਤੇ ਖ਼ਜ਼ਾਨਚੀ ਗੋਬਿੰਦ ਸਿੰਘ ਫ਼ੌਜੀ ਨੇ ਦੱਸਿਆ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਚੇਤ ਸੰਮਤ 552
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ।-ਜੇਮਸ ਅਰਲ ਕਾਰਟ

ਲੁਧਿਆਣਾ + ਖੰਨਾ + ਜਗਰਾਓਂ

ਕੋਰੋਨਾ ਵਾਇਰਸ (ਕੋਵਿਡ-19) ਨੇ ਮਜ਼ਦੂਰਾਂ ਤੇ ਕਿਰਤੀਆਂ ਨੂੰ ਢਿੱਡ ਦੀ ਭੁੱਖ ਮਿਟਾਉਣ ਲਈ ਭਿਖਾਰੀ ਬਣਾਇਆ

ਲੁਧਿਆਣਾ, 27 ਮਾਰਚ (ਪੁਨੀਤ ਬਾਵਾ)-ਨੋਵਲ ਕੋਰੋਨਾ ਵਾਇਰਸ-ਕੋਵਿਡ 19 ਨੂੰ ਫੈਲਣ ਤੋਂ ਰੋਕਣ ਦੇ ਮਕਸਦ ਨਾਲ ਜ਼ਿਲ੍ਹਾ ਲੁਧਿਆਣਾ ਵਿਚ ਕਰਫਿਊ ਲਗਾਇਆ ਗਿਆ ਹੈ | ਜਿਸ ਕਰਕੇ ਸਾਰੀਆਂ ਸਨਅਤੀ ਇਕਾਈਆਂ ਤੇ ਕਾਰੋਬਾਰੀ ਅਦਾਰੇ ਬੰਦ ਪਏ ਹਨ | ਬੰਦ ਕਰਕੇ ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਦੇ ਲੱਖਾਂ ਮਜ਼ਦੂਰਾਂ ਤੇ ਕਿਰਤੀਆਂ ਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਖਾਣ-ਪੀਣ ਦਾ ਸਾਮਾਨ ਭਿਖਾਰੀ ਵਾਂਗ ਮੰਗਣਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਜਿਹੜੇ ਕਿਰਤੀ ਤੇ ਮਜ਼ਦੂਰ ਮਿਹਨਤ ਮੁਸ਼ੱਕਤ ਨਾਲ ਰੋਜ਼ਾਨਾ ਹਜ਼ਾਰਾਂ ਰੁਪਏ ਕਮਾਉਂਦੇ ਸਨ, ਉਹ ਸਾਰਾ ਕੁਝ ਬੰਦ ਹੋਣ ਕਰਕੇ ਆਪਣੇ ਘਰਾਂ ਵਿਚ ਬੰਦ ਹੋ ਕੇ ਰਹਿ ਗਏ ਹਨ | ਜਿਸ ਕਰਕੇ ਹੁਣ ਉਨ੍ਹਾਂ ਕੋਲ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਪੈਸੇ ਨਹੀਂ ਹਨ, ਉੱਥੇ ਉਨ੍ਹਾਂ ਕੋਲ ਰਾਸ਼ਨ ਵੀ ਨਹੀਂ ਹੈ | ਆਪਣੇ ਭੁੱਖੇ ਬੱਚਿਆਂ ਤੇ ਪਰਿਵਾਰ ਦਾ ਦਰਦ ਨਾ ਸਹਾਰਦੇ ਹੋਏ ਕਈ ਵਿਅਕਤੀਆਂ ਨੂੰ ਭਿਖਾਰੀਆਂ ਵਾਂਗ ਖਾਣ ਪੀਣ ਵਾਲੀਆਂ ਵਸਤਾਂ ਦੇਣ ਲਈ ਆਉਣ ਵਾਲੇ ਸਮਾਜਸੇਵੀਆਂ ਦੇ ਅੱਗੇ ਹੱਥ ਅੱਡਣੇ ਪੈ ਰਹੇ ਹਨ | ਯੋਜਨਾ ਬੰਦੀ ਦੀ ਘਾਟ ਕਰਕੇ ਮਹਾਂਨਗਰ ਦੀਆਂ ਮੁੱਖ ਸੜਕਾਂ 'ਤੇ ਤਾਂ ਬਹੁ ਗਿਣਤੀ ਸਮਾਜਸੇਵੀ ਵੱਖ-ਵੱਖ ਖਾਣ ਪੀਣ ਦਾ ਸਾਮਾਨ ਦੇਣ ਲਈ ਪੁੱਜਦੇ ਹਨ ਪਰ ਸ਼ਹਿਰ ਦੀਆਂ ਬਹੁਤੀਆਂ ਥਾਵਾਂ 'ਤੇ ਕੋਈ ਵੀ ਵਿਅਕਤੀ ਨਹੀਂ ਪੁੱਜਦਾ | ਜਿਸ ਕਰਕੇ ਸ਼ਹਿਰ ਵਿਚ ਹਾਲ ਇਹ ਹੋਇਆ ਪਿਆ ਹੈ ਕਿ ਇਕ ਥਾਂ 'ਤੇ ਤਾਂ ਭੁੱਖਿਆਂ ਤੋਂ ਭੁੱਖ ਤੋਂ ਕਈ ਗੁਣਾ ਜਿਆਦਾ ਸਾਮਾਨ ਪੁੱਜ ਰਿਹਾ ਹੈ ਜਦਕਿ ਦੂਸਰੀ ਥਾਂ 'ਤੇ ਕੋਈ ਵੀ ਵਿਅਕਤੀ ਨਹੀਂ ਪਹੰੁਚ ਰਿਹਾ | ਜਿਸ ਕਰਕੇ ਬਹੁਤੇ ਲੋਕ ਭੁੱਖੇ ਜਾਂ ਇਕ ਵਕਤ ਦਾ ਖਾਣਾ ਖਾ ਕੇ ਗੁਜ਼ਾਰਾ ਕਰ ਰਹੇ ਹਨ |

ਮੁੱਖ ਮੰਤਰੀ ਦੀ ਘੁਰਕੀ ਤੋਂ ਬਾਅਦ ਪੁਲਿਸ ਨੇ ਦਿਖਾਈ ਨਰਮੀ

ਸ਼ਹਿਰ ਵਿਚ ਦਿੱਖੀ ਸੜਕਾਂ 'ਤੇ ਆਵਾਜਾਈ ਲੁਧਿਆਣਾ, 27 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਘੁਰਕੀ ਤੋਂ ਬਾਅਦ ਅੱਜ ਪੁਲਿਸ ਵਲੋਂ ਕਰਫ਼ਿਊ ਦੌਰਾਨ ਲੋਕਾਂ ਨਾਲ ਨਰਮੀ ਦਿਖਾਈ ਗਈ ਜਿਸ ਕਾਰਨ ਸ਼ਹਿਰ ਵਿਚ ਸੜਕਾਂ 'ਤੇ ਅੱਜ ...

ਪੂਰੀ ਖ਼ਬਰ »

ਕਰਫ਼ਿਊ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਵਾਉਣ ਲਈ ਹਰੇਕ ਥਾਣੇ 'ਚ ਤਾਇਨਾਤ ਹੋਵੇਗਾ ਸੀ. ਈ. ਓ.

ਲੁਧਿਆਣਾ, 27 ਮਾਰਚ (ਪਰਮਿੰਦਰ ਸਿੰਘ ਅਹੂਜਾ)-ਪੁਲਿਸ ਪ੍ਰਸ਼ਾਸਨ ਵਲੋਂ ਕਰਫ਼ਿਊ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਵਾਉਣ ਲਈ ਹਰੇਕ ਥਾਣੇ ਵਿਚ ਇੱਕ ਸੀ. ਈ. ਓ. ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀਆਾ ਵਲੋਂ ਜਾਰੀ ਕੀਤੇ ਗਏ ਹੁਕਮਾਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਘਰ-ਘਰ ਸਾਮਾਨ ਨਾ ਪਹੰੁਚਾਉਣ ਵਾਲਿਆਂ ਦੇ ਲਾਇਸੰਸ ਰੱਦ ਕਰਨ ਦਾ ਐਲਾਨ

ਲੁਧਿਆਣਾ, 27 ਮਾਰਚ (ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਨੋਵਲ ਕੋਰੋਨਾ ਵਾਇਰਸ-ਕੋਵਿਡ 19 ਕਰਕੇ ਜ਼ਿਲ੍ਹੇ ਵਿਚ ਲਗਾਏ ਗਏ ਕਰਫਿਊ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਚਰਚਾ ਕਰਨ ਲਈ ਬਚਤ ...

ਪੂਰੀ ਖ਼ਬਰ »

ਬੰਦ ਕੀਤੀਆਂ ਓ. ਪੀ. ਡੀਜ਼ ਸੇਵਾਵਾਂ ਦੌਰਾਨ ਬਿਨਾਂ ਕੰਮ ਤੋਂ ਦਰਜਨ ਦਰਜਨ ਸਿਹਤ ਕਾਮੇ ਹਸਪਤਾਲਾਂ ਵਿਚ ਬੈਠਣ ਲਈ ਮਜਬੂਰ

ਸਿਹਤ ਕਾਮਿਆਂ ਦੀਆਂ ਰੋਸਟਰ ਬਣਾਕੇ ਡਿਊਟੀਆਂ ਲਗਾਉਣ ਦੀ ਮੰਗ ਲੁਧਿਆਣਾ, 27 ਮਾਰਚ (ਸਲੇਮਪੁਰੀ)-ਸਰਕਾਰ ਵਲੋਂ ਸਮੁੱਚੇ ਦੇਸ਼ ਦੇ ਸਮੂਹ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਜਨਰਲ ਓ. ਪੀ. ਡੀਜ਼ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜਦੋਂਕਿ ਸਿਰਫ ਐਮਰਜੈਂਸੀ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਪੁਲਿਸ ਦੀ ਨਾਜਾਇਜ਼ ਧੱਕੇਸ਼ਾਹੀ ਦੀ ਲੋਕ ਇਨਸਾਫ਼ ਪਾਰਟੀ ਨੂੰ ਜਾਣਕਾਰੀ ਦਿਓ: ਬੈਂਸ

ਲੁਧਿਆਣਾ, 27 ਮਾਰਚ (ਪੁਨੀਤ ਬਾਵਾ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਦੁੱਗਰੀ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕਰਫਿਊ ਦੌਰਾਨ ਕੋਈ ਵੀ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਕਿਸੇ ਨਾਲ ਨਾਜਾਇਜ਼ ਧੱਕੇਸ਼ਾਹੀ ...

ਪੂਰੀ ਖ਼ਬਰ »

ਖਪਤਕਾਰਾਂ ਨੂੰ ਰਸੋਈ ਗੈਸ ਦੀ ਸਪਲਾਈ ਨਿਰਵਿਘਨ ਜਾਰੀ

ਲੁਧਿਆਣਾ, 27 ਮਾਰਚ (ਜੁਗਿੰਦਰ ਸਿੰਘ ਅਰੋੜਾ)-ਕੋਰੋਨਾ ਵਾਇਰਸ ਕਾਰਨ ਸੂਬੇ ਵਿਚ ਲੱਗੇ ਕਰਫਿਊ ਦੇ ਚਲਦਿਆਂ ਲੋਕਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਸ ਦੌਰਾਨ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਇਸ ਗੱਲ ਦੇ ਭਰਪੂਰ ਯਤਨ ਕੀਤੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਤੋਂ ਪੀੜਤ ਔਰਤ ਦਾ ਕੋਈ ਰਿਸ਼ਤੇਦਾਰ ਹਸਪਤਾਲ ਵਿਚ ਨਾ ਹੋਣ ਕਾਰਨ ਪ੍ਰਬੰਧਕ ਚਿੰਤਤ

ਲੁਧਿਆਣਾ, 27 ਮਾਰਚ (ਸਲੇਮਪੁਰੀ)- ਜਲੰਧਰ ਨਾਲ ਸਬੰਧਿਤ ਸੀ.ਐਮ.ਸੀ/ ਹਸਪਤਾਲ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਔਰਤ ਦਾਖਲ ਹੈ, ਪਰ ਉਸ ਦਾ ਕੋਈ ਵੀ ਰਿਸ਼ਤੇਦਾਰ ਹਸਪਤਾਲ ਵਿਚ ਮੌਜੂਦ ਨਾ ਹੋਣ ਕਾਰਨ ਹਸਪਤਾਲ ਦੇ ਪ੍ਰਬੰਧਕ ਚਿੰਤਾ ਵਿਚ ਹਨ | ਹਸਪਤਾਲ ਦੇ ਇਕ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਸਹਾਇਤਾ ਰਾਸ਼ੀ ਜਾਂ ਹੋਰ ਸਹਾਇਤਾ ਦੇਣ ਲਈ ਈਮੇਲ ਤੇ ਸੰਪਰਕ ਨੰਬਰ ਜਾਰੀ

ਲੁਧਿਆਣਾ, 27 ਮਾਰਚ (ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਨੋਵਲ ਕੋਰੋਨਾ ਵਾਇਰਸ-ਕੋਵਿਡ 19 ਦੇ ਮਾੜੇ ਪ੍ਰਭਾਵ ਤੋਂ ਜ਼ਿਲ੍ਹਾ ਵਾਸੀਆਂ ਨੂੰ ਬਚਾਉਣ ਲਈ ਕਰਫਿਊ ਲਗਾਇਆ ਗਿਆ ਹੈ | ਜਿਸ ਦੌਰਾਨ ਆਮ ਲੋਕਾਂ ਦੀ ਵੱਖ-ਵੱਖ ...

ਪੂਰੀ ਖ਼ਬਰ »

ਵਿਦੇਸ਼ੋਂ ਆਉਣ ਵਾਲੇ ਪੰਜਾਬੀ ਆਪਣੀ ਪਹਿਚਾਣ ਨਾ ਛੁਪਾਉਣ, ਬਲਕਿ ਡਾਕਟਰੀ ਜਾਂਚ ਕਰਵਾਉਣ-ਦੁੱਗਰੀ

ਲੁਧਿਆਣਾ, 27 ਮਾਰਚ (ਕਵਿਤਾ ਖੁੱਲਰ)- ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਸੁਖਵੰਤ ਸਿੰਘ ਦੁੱਗਰੀ ਨੇ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਕਿ ਮਾਨਵਤਾ ਦੇ ਭਲੇ ਲਈ ਆਪਣੀ ਪਹਿਚਾਣ ਬਿਲਕੁਲ ਨਾ ਲੁਕਾਉਣੀ ਚਾਹੀਦੀ, ਬਲਕਿ ਬਿਨਾਂ ਕਿਸੇ ਡਰ ਤੋਂ ਆਪਣਾ ਡਾਕਟਰੀ ਮੁਆਇਨਾ ...

ਪੂਰੀ ਖ਼ਬਰ »

ਲਾਕਡਾਊਨ ਦੇ ਬਾਵਜੂਦ ਟੋਲ ਪਲਾਜ਼ਾ ਲਹਿਰਾ 'ਤੇ ਟੋਲ ਵਸੂਲਣਾ ਜਾਰੀ

ਡੇਹਲੋਂ, 27 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਨੋਵਲ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ 21 ਦਿਨ ਦੇ ਲਾਕਡਾਊਨ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਗਾਏ ਕਰਫਿਊ ਵਾਲੇ ਹੁਕਮ ਟੋਲ ਪਲਾਜ਼ਾ ...

ਪੂਰੀ ਖ਼ਬਰ »

ਪ੍ਰਸ਼ਾਸਨ ਵਲੋਂ ਕੀਤੇ ਪ੍ਰਬੰਧਾਂ ਦਾ ਕੈਬਨਿਟ ਮੰਤਰੀ ਆਸ਼ੂ ਵਲੋਂ ਜਾਇਜ਼ਾ

ਲੁਧਿਆਣਾ, 27 ਮਾਰਚ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਕੋਰੋਨਾ ਵਾਇਰਸ ਦੇ ਸੰਭਾਵੀ ਖਤਰੇ ਨੂੰ ਟਾਲਣ ਲਈ ਰਾਜ ਸਰਕਾਰ ਵਲੋਂ ਲਗਾਏ ਕਰਫਿਊ ਦੌਰਾਨ ਸ਼ੁੱਕਰਵਾਰ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ, ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਅਤੇ ਕਮਿਸ਼ਨਰ ਪੁਲਿਸ ...

ਪੂਰੀ ਖ਼ਬਰ »

ਇਨਸਾਨਾਂ ਅੰਦਰ ਕੋਰੋਨਾ ਵਾਇਰਸ ਤੋਂ ਡਰਨ ਦੀ ਨਹੀਂ, ਲੜਨ ਦੀ ਸਮਰੱਥਾ ਹੋਣੀ ਚਾਹੀਦੀ ਹੈ-ਸਿੰਘਪੁਰਾ

ਲਾਡੋਵਾਲ, 27 ਮਾਰਚ (ਬਲਬੀਰ ਸਿੰਘ ਰਾਣਾ)-ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦਾ ਡਰ ਏਨਾਂ ਬਣਿਆ ਹੋਇਆ ਹੈ ਕਿ ਘਰਾਂ ਵਿਚ ਬੈਠੇ ਲੋਕਾਂ ਦੀ ਨੀਂਦ ਹਰਾਮ ਹੋ ਚੁੱਕੀ ਹੈ | ਜਦ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਨਹੀਂ ਸਗੋਂ ਹਰ ਇਨਸਾਨ ਅੰਦਰ ਡਟ ਕੇ ਲੜਨ ਦੀ ਸਮਰੱਥਾ ਹੋਣੀ ...

ਪੂਰੀ ਖ਼ਬਰ »

ਲਾਕਡਾਊਨ ਤੇ ਕਰਫ਼ਿਊ 'ਚ ਮੀਡੀਆ ਬਣਿਆ ਲੋਕਾਂ ਲਈ ਰਾਹਤ-ਮਹਿਤਾ

ਲੁਧਿਆਣਾ, 27 ਮਾਰਚ (ਕਵਿਤਾ ਖੁੱਲਰ)-ਲਾਕ ਡਾਊਨ ਤੇ ਕਰਫਿਊ 'ਚ ਸ਼ੋਸ਼ਲ, ਇਲੈਕਟ੍ਰੋਨਿਕ ਤੇ ਪਿ੍ੰਟ ਮੀਡੀਆ ਘਰਾਂ 'ਚ ਬੰਦ ਲੋਕਾਂ ਲਈ ਵੱਡੀ ਰਾਹਤ ਬਣਿਆ ਹੈ | ਇਹ ਵਿਚਾਰ ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਮਹਿਤਾ ਨੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਮੀਡੀਆ ਅੱਜ ਲੋਕਾਂ ...

ਪੂਰੀ ਖ਼ਬਰ »

ਜ਼ਰੂਰਤ ਤੋਂ ਵੱਧ ਸਾਮਾਨ ਸਟਾਕ ਕਰਕੇ ਵਸਤੂਆਂ ਦੀ ਕਿੱਲਤ ਨਾ ਕੀਤੀ ਜਾਵੇ-ਚੰਨੀ

ਲੁਧਿਆਣਾ, 27 ਮਾਰਚ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਜਨਰਲ ਸਕੱਤਰ ਚਰਨਦੀਪ ਸਿੰਘ ਚੰਨੀ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਦੇ ਸੰਭਾਵੀ ਖਤਰੇ ਨੂੰ ਟਾਲਣ ਲਈ ਰਾਜ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੀਆਂ ...

ਪੂਰੀ ਖ਼ਬਰ »

ਸੀਸੂ, ਯੂ.ਸੀ.ਪੀ.ਐਮ.ਏ. ਤੇ ਫਿਕੋ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੈਂਕਾਂ ਦੇ ਏ.ਟੀ.ਐਮਾਂ. ਵਿਚ ਪੈਸੇ ਭਰਨ ਦੀ ਮੰਗ

ਲੁਧਿਆਣਾ, 27 ਮਾਰਚ (ਪੁਨੀਤ ਬਾਵਾ)-ਨੋਵਲ ਕੋਰੋਨਾ ਵਾਇਰਸ-ਕੋਵਿਡ 19 ਕਰਕੇ ਪਿਛਲੇ ਇਕ ਹਫ਼ਤੇ ਤੋਂ ਕਾਰਖਾਨੇ ਤੇ ਸਨਅਤੀ ਅਦਾਰੇ ਬੰਦ ਪਏ ਹਨ | ਜਿਸ ਕਰਕੇ ਖਾਣ ਪੀਣ ਦਾ ਸਾਮਾਨ ਤੇ ਪੈਸਿਆਂ ਦੀ ਘਾਟ ਹੋਈ ਪਈ ਹੈ | ਅੱਜ ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ...

ਪੂਰੀ ਖ਼ਬਰ »

ਬੈਂਸ ਨੇ ਅਮਿਤ ਸ਼ਾਹ ਨੂੰ ਪਟਨਾ ਸਾਹਿਬ ਗਏ ਜਥੇ ਨੂੰ ਵਾਪਸ ਲਿਆਉਣ ਲਈ ਚਿੱਠੀ ਲਿਖੀ

ਲੁਧਿਆਣਾ, 27 ਮਾਰਚ (ਪੁਨੀਤ ਬਾਵਾ)-ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਜਥੇ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਗਏ 450 ਸ਼ਰਧਾਲੂਆਂ ਦੇ ਜਥੇ ਨੂੰ ਤੁਰੰਤ ਪੰਜਾਬ ਲਿਆਉਣ ਦੀ ਮੰਗ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ...

ਪੂਰੀ ਖ਼ਬਰ »

ਉਦਯੋਗ ਤੇ ਵਣਜ ਵਿਭਾਗ ਨੇ ਕਿਰਤ ਵਿਭਾਗ ਤੇ ਬਿਜਲੀ ਨਿਗਮ ਨੂੰ ਸਨਅਤਕਾਰਾਂ ਦੀ ਸਹਾਇਤਾ ਕਰਨ ਲਈ ਆਖਿਆ

ਲੁਧਿਆਣਾ, 27 ਮਾਰਚ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ ਵਿਭਾਗ ਨੇ ਸੂਬੇ ਅੰਦਰ ਨੋਵਲ ਕੋਰੋਨਾ ਵਾਇਰਸ-ਕੋਵਿਡ 19 ਕਰਕੇ ਸਨਅਤੀ ਇਕਾਈਆਂ ਤੇ ਕਾਰੋਬਾਰੀ ਅਦਾਰਿਆਂ 'ਤੇ ਪੈ ਰਹੇ ਮਾੜੇ ਪ੍ਰਭਾਗ ਨੂੰ ਰੋਕਣ ਦਾ ਯਤਨ ਸ਼ੁਰੂ ਕਰ ਦਿੱਤਾ ਹੈ | ਜਿਸ ਦੇ ਤਹਿਤ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਕਲੇਰ ਵਲੋਂ ਹਠੂਰ ਇਲਾਕੇ ਦੇ ਲੋਕਾਂ ਨਾਲ ਰਾਬਤਾ ਕਾਇਮ

ਹਠੂਰ, 27 ਮਾਰਚ (ਜਸਵਿੰਦਰ ਸਿੰਘ ਛਿੰਦਾ)-ਕੋਰੋਨਾ ਵਾਇਰਸ ਦੇ ਨਾਲ ਜਿੱਥੇ ਪੂਰੀ ਦੁਨੀਆ ਸਹਿਮ ਦੇ ਮਾਹੌਲ ਵਿਚ ਹੈ ਅਤੇ ਇਸ ਦੇ ਖਾਤਮੇ ਦੀ ਉਡੀਕ ਕਰ ਰਹੀ ਹੈ, ਉੱਥੇ ਸੋਸ਼ਲ ਮੀਡੀਆ ਰਾਹੀਂ ਤਰ੍ਹਾਂ-ਤਰ੍ਹਾਂ ਦੀਆਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਕਾਰਨ ਇਕ ਡਰ ਦੇ ਅਧੀਨ ...

ਪੂਰੀ ਖ਼ਬਰ »

ਵੇਰਕਾ ਮਿਲਕ ਪਲਾਂਟ ਲੁਧਿ: ਵਲੋਂ ਕਰਫ਼ਿਊ ਦੌਰਾਨ ਸੇਵਾਵਾਂ ਜਾਰੀ-ਕੁਲਾਰ

ਮੁੱਲਾਂਪੁਰ-ਦਾਖਾ, 27 ਮਾਰਚ (ਨਿਰਮਲ ਸਿੰਘ ਧਾਲੀਵਾਲ)-ਕੋਰੋਨਾ ਦੇ ਪ੍ਰਭਾਵ ਹੇਠ ਘਰਾਂ 'ਚ ਬੰਦ ਲੋਕਾਂ ਅਤੇ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਕਰਫਿਊ ਦੇ ਦਿਨਾਂ 'ਚ ਵੇਰਕਾ ਮਿਲਕ ਪਲਾਂਟ ਲੁਧਿਆਣਾ ਆਪਣੇ ਖ਼ਪਤਕਾਰਾਂ, ਮੁਲਾਜ਼ਮਾਂ ਅਤੇ ਦੁੱਧ ਉਤਪਾਦਕਾਂ ...

ਪੂਰੀ ਖ਼ਬਰ »

ਮਲੌਦ 'ਚ ਹਲਕਾ ਵਿਧਾਇਕ ਵਲੋਂ ਲੋੜਵੰਦਾਂ ਨੂੰ ਰਾਸ਼ਨ ਵੰਡ ਦੀ ਸ਼ੁਰੂਆਤ

ਮਲੌਦ, 27 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ) - ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵਲੋਂ ਹਰ ਵਰਗ ਦੇ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਸਬੰਧੀ ਦਿੱਤੇ ਗਏ ਨਿਰਦੇਸ਼ਾਂ ਤਹਿਤ ਸ਼ਹਿਰ ਮਲੌਦ ਵਿਖੇ ਲਗਭਗ 500 ਲੋੜਵੰਦ ...

ਪੂਰੀ ਖ਼ਬਰ »

ਹੰਬੜਾਂ 'ਚ ਲੋੜਵੰਦਾਂ ਨੂੰ ਘਰ-ਘਰ ਰਾਸ਼ਨ ਦੇਣ ਦੀ ਕੀਤੀ ਸ਼ੁਰੂਆਤ

ਹੰਬੜਾਂ, 27 ਮਾਰਚ (ਜਗਦੀਸ਼ ਸਿੰਘ ਗਿੱਲ, ਹਰਵਿੰਦਰ ਸਿੰਘ ਮੱਕੜ)-ਪਿਛਲੇ ਦਿਨਾਂ ਤੋਂ ਕਰਫ਼ਿਊ ਲੱਗਣ ਕਾਰਨ ਲੋਕ ਆਪਣੇ ਘਰਾਂ ਵਿਚ ਬੈਠੇ ਹਨ ਅਤੇ ਉਨ੍ਹਾਂ ਨੂੰ ਖਾਣ-ਪੀਣ ਸਮੇਤ ਹੋਰ ਜ਼ਰੂਰੀ ਸਮਾਨ ਦੀ ਘਾਟ ਸਤਾਉਣ ਲੱਗੀ ਹੈ | ਜਿਸ ਨੂੰ ਦੇਖਦਿਆਂ ਕਸਬਾ ਹੰਬੜਾਂ ਦੇ ...

ਪੂਰੀ ਖ਼ਬਰ »

ਨਗਰ ਪੰਚਾਇਤ ਮਲੌਦ ਦੇ ਸਮੂਹ ਕੌ ਾਸਲਰਾਂ ਨੇ ਆਪਣੀ ਤਨਖ਼ਾਹ ਲੋੜਵੰਦਾਂ ਲਈ ਦੇਣ ਦਾ ਕੀਤਾ ਐਲਾਨ

ਮਲੌਦ, 27 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ/ ਦਿਲਬਾਗ ਸਿੰਘ ਚਾਪੜਾ)-ਕੋਰੋਨਾ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਦੌਰਾਨ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਦਾ ਕਰਨ ਲਈ ਨਗਰ ਪੰਚਾਇਤ ਮਲੌਦ ਦੀ ਮੀਟਿੰਗ ਕਾਰਜ ਸਾਧਕ ਅਫ਼ਸਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਪ੍ਰਸ਼ਾਸਨ ਤੇ ਪੁਲਿਸ ਦੇ ਸਹਿਯੋਗ ਨਾਲ ਉਸਾਰੂ ਪ੍ਰਬੰਧਾਂ 'ਚ ਜੁਟੀ-ਕੈਪਟਨ ਸੰਧੂ

ਮੁੱਲਾਂਪੁਰ-ਦਾਖਾ, 27 ਮਾਰਚ (ਨਿਰਮਲ ਸਿੰਘ ਧਾਲੀਵਾਲ)-ਕੋਰੋਨਾ ਵਾਇਰਸ ਦਾ ਕਹਿਰ ਦੁਨੀਆਂ ਭਰ ਦੇ ਦੇਸ਼ਾਂ 'ਚ ਵੇਖਣ ਨੂੰ ਮਿਲ ਰਿਹਾ, ਕਿਸੇ ਐਮਰਜੈਂਸੀ ਬਿਨਾਂ ਬਾਹਰ ਨਾ ਜਾਇਆ ਜਾਵੇ, ਕੁਝ ਲੋਕ ਕਰਫਿਊ, ਤਾਲਾਬੰਦੀ (ਲਾਕਡਾਊਨ) ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਜੋ ...

ਪੂਰੀ ਖ਼ਬਰ »

ਵਿਦੇਸ਼ ਤੋਂ ਪਰਤੇ ਨੌਜਵਾਨ ਦੇ ਘਰ 'ਤੇ ਲਗਾਈ ਕੋਵਿਡ 19 ਇਕਾਂਤਵਾਸ ਸਲਿੱਪ

ਪਾਇਲ, 27 ਮਾਰਚ (ਨਿਜਾਮਪੁਰ, ਰਜਿੰਦਰ ਸਿੰਘ)- ਐਸ. ਐਮ. ਓ. ਪਾਇਲ ਹਰਪ੍ਰੀਤ ਸਿੰਘ ਸੇਖੋਂ ਵਲੋਂ ਪਿੰਡ ਸ਼ਾਹਪੁਰ ਦੇ ਨੌਜਵਾਨ ਰਾਜਿੰਦਰ ਸਿੰਘ ਨੂੰ ਇਕਾਂਤਵਾਸ ਦੀ ਸਲਿੱਪ ਲਗਾ ਕੇ 14 ਦਿਨਾਂ ਲਈ ਘਰ ਵਿਚ ਰਹਿਣ ਦੇ ਹੁਕਮ ਦਿੱਤੇ ਹਨ | ਦੱਸਣਯੋਗ ਹੈ ਕਿ ਰਾਜਿੰਦਰ ਸਿੰਘ ਕੁੱਝ ...

ਪੂਰੀ ਖ਼ਬਰ »

'ਸੋਡੀਅਮ ਹਾਈਮੈਕਲੋਰਾਈਟ' ਦਵਾਈ ਸੈਨੇਟਾਈਜ਼ ਕਰਨ ਲਈ ਭੇਜੀ

ਸਮਰਾਲਾ, 27 ਮਾਰਚ (ਕੁਲਵਿੰਦਰ ਸਿੰਘ)-ਬੀ.ਡੀ.ਪੀ.ਓ. ਦਫ਼ਤਰ ਸਮਰਾਲਾ 'ਚ ਹਲਕੇ ਦੇ 62 ਪਿੰਡਾਂ ਨੂੰ ਸੈਨੇਟਾਈਜ਼ ਕਰਨ ਲਈ 'ਸੋਡੀਅਮ ਹਾਈ ਮੈਕਲੋਰਾਈਟ' ਨਾਮੀ ਦਵਾਈ ਦੀ ਵੰਡ ਕੀਤੀ ਗਈ | ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਨਿਗਰਾਨੀ ਹੇਠ ਬਲਾਕ ਸੰਮਤੀ ਦੇ ਚੇਅਰਮੈਨ ਅਜਮੇਰ ...

ਪੂਰੀ ਖ਼ਬਰ »

ਜਾਮਾ ਮਸਜਿਦ ਵਿਚ ਪੰਜ ਲੋਕਾਂ ਨੇ ਪੜ੍ਹੀ ਜੁੰਮੇ ਦੀ ਨਮਾਜ਼

ਲੁਧਿਆਣਾ, 27 ਮਾਰਚ (ਕਵਿਤਾ ਖੁੱਲਰ)-ਕੋਰੋਨਾ ਵਾਇਰਸ ਦੇ ਚਲਦੇ ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ਵਿਚ ਸਿਰਫ ਪੰਜ ਲੋਕਾਂ ਨੂੰ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਜੁੰਮੇ ਦੀ ਨਮਾਜ਼ ਅਦਾ ਕਾਰਵਾਈ, ਜੁੰਮੇ ਦੀ ਨਮਾਜ਼ ਵਿਚ ਵਿਸ਼ਵ ...

ਪੂਰੀ ਖ਼ਬਰ »

ਸਿਹਤ ਅਧਿਕਾਰੀਆਂ ਨੇ ਕੋਰੋਨਾ ਪ੍ਰਤੀ ਜਾਗਰੂਕ ਕੀਤਾ

ਜੌੜੇਪੁਲ ਜਰਗ, 27 ਮਾਰਚ (ਪਾਲਾ ਰਾਜੇਵਾਲੀਆ)-ਸਿਹਤ ਵਿਭਾਗ ਦੇ ਅਧਿਕਾਰੀਆਂ ਜਸਵੀਰ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਇੰਸਪੈਕਟਰ ਅਮਰੀਕ ਸਿੰਘ, ਜਸਕੀਰਤ ਕੌਰ ਸੀ. ਐਚ. ਓ. ਅਤੇ ਲਖ਼ਵੀਰ ਕੌਰ ਏ. ਐਨ. ਅੇੈਮ. ਨੇ ਅੱਜ ਪਿੰਡ ਰਾਜੇਵਾਲ, ਰੋਹਣੋਂ ਕਲਾਂ ਅਤੇ ਰੋਹਣੋਂ ਖੁਰਦ ...

ਪੂਰੀ ਖ਼ਬਰ »

ਸਮਰਾਲਾ 'ਚ 2 ਵਜੇ ਤੱਕ ਬੈਂਕ ਖੋਲ੍ਹੇ ਗਏ

ਸਮਰਾਲਾ, 27 ਮਾਰਚ (ਕੁਲਵਿੰਦਰ ਸਿੰਘ)-ਕਰਫ਼ਿਊ ਦੌਰਾਨ ਅੱਜ ਸਮਰਾਲਾ 'ਚ ਪੰਜਾਬ ਐਾਡ ਸਿੰਧ ਬੈਕ, ਸਟੇਟ ਬੈਂਕ ਆਫ਼ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਓ.ਬੀ.ਸੀ ਬੈਂਕ ਆਦਿ ਤੋਂ ਇਲਾਵਾ ਕੁੱਝ ਪ੍ਰਾਈਵੇਟ ਬੈਂਕ ਖੁੱਲੇ੍ਹ ਵਿਖਾਈ ਦਿੱਤੇ ਅਤੇ ਆਮ ਲੋਕਾਂ ਦੀ ਸਹੂਲਤ ਦੇ ...

ਪੂਰੀ ਖ਼ਬਰ »

ਤਾਲਾਬੰਦੀ ਦੌਰਾਨ ਤਨਾਅ ਮੁਕਤ ਰਹਿਣ ਲਈ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਨੂੰ ਤਰਜੀਹ ਦਿਓ-ਡਾ. ਮਿੱਤਰਾ

ਲੁਧਿਆਣਾ, 27 ਮਾਰਚ (ਸਲੇਮਪੁਰੀ)-ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰ ਵਲੋਂ ਦੇਸ਼ ਭਰ ਵਿਚ ਕਰਫਿਊਨੁਮਾ ਤਾਲਾਬੰਦੀ ਦਾ ਐਲਾਨ ਕੀਤਾ ਹੋਇਆ ਹੈ, ਜਿਸ ਕਾਰਨ ਲੋਕ ਇਸ ਬੀਮਾਰੀ ਦੇ ਕੌਫ ਅਤੇ ਘਰ ਬੈਠਣ ਕਾਰਨ ਮਾਨਸਿਕ ਤਨਾਅ ਦਾ ਸ਼ਿਕਾਰ ਹੋ ਰਹੇ ਹਨ | ਪ੍ਰੇਸ਼ਾਨੀ ਨੂੰ ...

ਪੂਰੀ ਖ਼ਬਰ »

ਗੁਰੂ ਨਾਨਕ ਹਸਪਤਾਲ ਡੇਹਲੋਂ ਵਿਖੇ ਮੁਫ਼ਤ ਇਲਾਜ ਹੋਵੇਗਾ-ਡਾ. ਵਾਲੀਆ

ਡੇਹਲੋਂ, 27 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਐਜੂਕੇਸ਼ਨਲ ਚੈਰੀਟੇਬਲ ਸੁਸਾਇਟੀ ਗੋਪਾਲਪੁਰ ਅਧੀਨ ਚੱਲ ਰਹੇ ਕਾਲਜਾਂ ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਅਤੇ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਦੇ ਚੇਅਰਮੈਨ ਡਾ: ...

ਪੂਰੀ ਖ਼ਬਰ »

ਪਾਇਲ ਪੁਲਿਸ ਵਲੋਂ ਲੋੜਵੰਦ ਵਿਅਕਤੀਆਂ ਨੂੰ ਦਵਾਈਆਂ ਅਤੇ ਰਾਸ਼ਨ ਘਰਾਂ ਵਿਚ ਦੇਣਾ ਜਾਰੀ-ਥਾਣਾ ਮੁਖੀ ਪਾਇਲ

ਪਾਇਲ, 27 ਮਾਰਚ (ਨਿਜ਼ਾਮਪੁਰ, ਰਜਿੰਦਰ ਸਿੰਘ)-ਥਾਣਾ ਪਾਇਲ ਦੇ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਥਾਣਾ ਪਾਇਲ ਵਿਚਲੇ ਪਿੰਡਾਂ ਅਤੇ ਪਾਇਲ ਸ਼ਹਿਰ ਵਿਚ ਲੋੜਵੰਦਾਂ ਦੀ ਸਹਾਇਤਾ ਲਈ ਵਲੰਟੀਅਰ ਚੁਣੇ ਗਏ ਹਨ ਅਤੇ ਉਨ੍ਹਾਂ ਦੀਆਂ ਲਿਸਟਾਂ ਬਣਾ ਕੇ ਵੱਖ-ਵੱਖ ਥਾਵਾਂ 'ਤੇ ...

ਪੂਰੀ ਖ਼ਬਰ »

ਸੀਨੀਅਰ ਅਕਾਲੀ ਆਗੂ ਲੱਖਾ ਸਿੰਘ (ਕੰਡਕਟਰ) ਆਂਡਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਰਾਏਕੋਟ, 27 ਮਾਰਚ (ਬਲਵਿੰਦਰ ਸਿੰਘ ਲਿੱਤਰ)-ਸੀਨੀਅਰ ਅਕਾਲੀ ਆਗੂ ਲੱਖਾ ਸਿੰਘ (ਕੰਡਕਟਰ) ਵਾਸੀ ਆਂਡਲੂ ਪਿਛਲੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਗੁਰੂ ਚਰਨਾਂ ਵਿਚ ਬਿਰਾਜੇ | ਜਿਨ੍ਹਾਂ ਦੀ ਬੇਵਕਤੀ ਮੌਤ 'ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਜਥੇਦਾਰ ਜਗਜੀਤ ...

ਪੂਰੀ ਖ਼ਬਰ »

ਖੰਨਾ ਵਿਚ ਕਰਫ਼ਿਊ ਦੇ ਬਾਵਜੂਦ ਸ਼ਰਾਬ ਵਿਕਣ ਦੇ ਲਾਏ ਦੋਸ਼

ਖੰਨਾ, 27 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਮਨੁੱਖੀ ਅਧਿਕਾਰੀ ਜਨ ਚੇਤਨਾ ਮਿਸ਼ਨ ਅਹੁਦੇਦਾਰਾਂ ਵਲੋਂ ਕੋਰੋਨਾ ਵਾਇਰਸ ਦੇ ਸਬੰਧ ਵਿਚ ਐਸ. ਡੀ. ਐਮ. ਖੰਨਾ ਨੂੰ ਇਕ ਸੁਝਾਅ ਪੱਤਰ ਵਿਚ ਕਿਹਾ ਗਿਆ ਕਿ ਮੈਡੀਕਲ ਸਟੋਰਾਂ ਵਲੋਂ ਲੋਕਾਂ ਨੂੰ ਘਰਾਂ ਵਿਚ ਦਵਾਈ ਪਹੰੁਚਾਉਣ ਵਿਚ ...

ਪੂਰੀ ਖ਼ਬਰ »

ਸਰਕਾਰ ਪਹਿਲ ਦੇ ਆਧਾਰ 'ਤੇ ਲੋਕਾਂ ਦੀ ਮਦਦ ਕਰੇ-ਭਾਕਿਯੂ

ਪਾਇਲ, 27 ਮਾਰਚ (ਨਿਜ਼ਾਮਪੁਰ)-ਕੋਰੋਨਾ ਵਾਇਰਸ ਦੇ ਬਚਾਅ ਲਈ ਕੇਂਦਰ ਸਰਕਾਰ ਵਲ਼ੋਂ ਭਾਰਤ 14 ਅਪ੍ਰੈਲ ਤੱਕ ਨੂੰ ਲਾਕ ਡਾਊਨ ਕਰਨ ਦੇ ਦਿੱਤੇ ਗਏ ਨਿਰਦੇਸ਼ਾਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸੁਦਾਗਰ ਸਿੰਘ ਘੁਡਾਣੀ ਨੇ ਪਿੰਡ ...

ਪੂਰੀ ਖ਼ਬਰ »

ਕਰਫਿਊ ਦੀ ਆੜ 'ਚ ਦੁਕਾਨਦਾਰ ਲੋਕਾਂ ਦੀ ਲੁੱਟ ਮਚਾਉਣ ਲੱਗੇ

ਹੰਬੜਾਂ, 27 ਮਾਰਚ (ਜਗਦੀਸ਼ ਸਿੰਘ ਗਿੱਲ)-ਕੋਰੋਨਾ ਵਾਇਰਸ ਨੂੰ ਲੈ ਕੇ ਕੀਤੀ ਗਈ ਤਾਲਾਬੰਦੀ ਅਤੇ ਲਗਾਏ ਜਾ ਚੁੱਕੇ ਕਰਫਿਊ ਦੀ ਆੜ ਵਿਚ ਬਹੁਤ ਥਾਈਾ ਦੁਕਾਨਦਾਰ ਲੋਕਾਂ ਦੀ ਲੁੱਟ ਕਰਨ ਲੱਗੇ ਹਨ ਜਿਸ ਵਿਚ ਦਵਾਈਆਂ, ਸਬਜ਼ੀਆਂ, ਕਰਿਆਨੇ ਦਾ ਸਾਮਾਨ ਦੁਗਣੇ ਰੇਟਾਂ 'ਤੇ ...

ਪੂਰੀ ਖ਼ਬਰ »

233 ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖ ਰਿਹਾ ਸਿਵਲ ਹਸਪਤਾਲ ਮਲੌਦ

ਮਲੌਦ, 27 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਸਿਵਲ ਹਸਪਤਾਲ ਮਲੌਦ ਦੇ ਐਸ.ਐਮ.ਓ. ਡਾ. ਗੋਬਿੰਦ ਰਾਮ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਟਾਫ਼ ਦੀਆਂ ਤਿੰਨ ਟੀਮਾਂ ਬਣਾ ਕੇ 8-8 ਘੰਟੇ ਦੀ ਡਿਊਟੀ ਲਗਾਈ ਹੈ ਤਾਂ ਜੋ 24 ਘੰਟੇ ਐਮਰਜੈਂਸੀ ...

ਪੂਰੀ ਖ਼ਬਰ »

ਲੋੜਵੰਦਾਂ ਦੀ ਮਦਦ ਲਈ ਬਾਬਾ ਨਾਨਕ ਮੋਦੀਖਾਨੇ ਦਾ ਗਠਨ-ਭਾਈ ਗਰੇਵਾਲ

ਜਗਰਾਉਂ, 27 ਮਾਰਚ (ਹਰਵਿੰਦਰ ਸਿੰਘ ਖ਼ਾਲਸਾ )-ਗੁਰੂ ਸਾਹਿਬਾਨ ਵਲੋਂ ਦਿੱਤੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤਾਂ ਦੀ ਰੋਸ਼ਨੀ 'ਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੋਰੋਨਾ ਮਹਾਂਮਾਰੀ ਸਮੇਂ ਮਾਨਵਤਾ ਦੇ ਭਲੇ ਲਈ ਲੋੜਵੰਦਾਂ ਦੀ ਮਦਦ ਦੀ ਕੀਤੀ ...

ਪੂਰੀ ਖ਼ਬਰ »

ਸਮਾਜਿਕ, ਰਾਜਨੀਤਕ, ਧਾਰਮਿਕ ਵਿਅਕਤੀਆਂ ਨੇ ਵੰਡਿਆ ਲੰਗਰ

ਖੰਨਾ, 27 ਮਾਰਚ (ਹਰਜਿੰਦਰ ਸਿੰਘ ਲਾਲ)-ਕਰਫ਼ਿਊ ਦੌਰਾਨ ਵੱਖ-ਵੱਖ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਆਪਣੇ ਤੌਰ 'ਤੇ ਗਰੀਬ ਤੇ ਮਜਬੂਰ ਲੋਕਾਂ ਨੂੰ ਕੱਚਾ ਰਾਸ਼ਨ ਜਾਂ ਲੰਗਰ ਪਹੰੁਚਾਉਣ ਦੀ ਸੇਵਾ ਕੀਤੀ ਜਾ ਰਹੀ ਹੈ | ਇਹ ਸੇਵਾ ਕਰਨ ਵਾਲਿਆਂ ਵਿਚ ਸਾਬਕਾ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਸ਼ਹਿਰ ਅੰਦਰ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਤੇ ਕੀਤੇ ਪਰਚੇ

ਜਗਰਾਉਂ, 27 ਮਾਰਚ (ਜੋਗਿੰਦਰ ਸਿੰਘ)-ਜਗਰਾਉਂ ਪ੍ਰਸ਼ਾਸਨ ਅਤੇ ਪੁਲਿਸ ਵਲੋਂ ਅੱਜ ਕਰਫ਼ਿਊ ਦੌਰਾਨ ਦੁਕਾਨਾਂ ਖੋਲ੍ਹ ਕੇ ਬੈਠੇ ਦੁਕਾਨਦਾਰਾਂ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ | ਇਸ ਛਾਪੇਮਾਰੀ ਮੌਕੇੇ ਦੋ ਦੁਕਾਨਦਾਰਾਂ 'ਤੇ ਪਰਚੇ ...

ਪੂਰੀ ਖ਼ਬਰ »

ਬਾਰਿਸ਼ ਕਾਰਨ ਕਿਸਾਨਾਂ ਦੀ ਪੱਕੀ ਕਣਕ ਸਮੇਤ ਆਲੂਆਂ ਦੀ ਫ਼ਸਲ ਪਾਣੀ 'ਚ ਡੁੱਬੀ

ਹੰਬੜਾਂ, 27 ਮਾਰਚ (ਜਗਦੀਸ਼ ਸਿੰਘ ਗਿੱਲ)-ਬਾਰਿਸ਼ ਸ਼ੁਰੂ ਹੋਣ ਨਾਲ ਕਿਸਾਨਾਂ ਦੀ ਪੱਕ ਚੁੱਕੀ ਕਣਕ ਦੀ ਫ਼ਸਲ ਦਾ ਵੱਡਾ ਨੁਕਾਸਨ ਹੋਇਆ ਹੈ | ਕਿਸਾਨ ਬਲਜਿੰਦਰ ਸਿੰਘ ਭੰਗੂ, ਨੰਬਰਦਾਰ ਰਣਜੀਤ ਸਿੰਘ ਭੰਗੂ ਭੱਠਾਧੂਹਾ ਨੇ ਭਾਰੀ ਬਾਰਿਸ਼ ਨਾਲ ਪਾਣੀ ਵਿਚ ਡੁੱਬੀ ਕਣਕ ਦੀ ...

ਪੂਰੀ ਖ਼ਬਰ »

ਇੱਕ ਪਾਸੇ ਨੋਵਲ ਕੋਰੋਨਾ ਦੀ ਮਹਾਂਮਾਰੀ, ਦੂਜੇ ਪਾਸੇ ਬੇਈਮਾਨ ਮੌਸਮ

ਦੋਰਾਹਾ, 27 ਮਾਰਚ (ਜਸਵੀਰ ਝੱਜ)-ਇੱਕ ਪਾਸੇ ਤਾਂ ਨੋਵਲ ਕੋਰੋਨਾ ਵਾਇਰਸ ਨੇ ਅੱਤ ਕੀਤੀ ਹੋਈ ਹੈ | ਦੂਜੇ ਪਾਸੇ ਕਈ ਦਿਨਾਂ ਦੀ ਟੁੱਟਵੀਂ ਬੱਦਲਵਾਈ ਕਾਰਨ ਅੱਜ ਤੜਕੇ ਤੋਂ ਹੋ ਰਹੀ ਹਲਕੀ ਬਰਸਾਤ ਨੇ ਕਿਸਾਨਾਂ ਲਈ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ¢ ਕਣਕ , ਆਲੂ, ਸਰ੍ਹੋਂ, ...

ਪੂਰੀ ਖ਼ਬਰ »

ਕਰਫਿਊ ਦੀ ਆੜ 'ਚ ਦੁਕਾਨਦਾਰ ਲੋਕਾਂ ਦੀ ਲੁੱਟ ਮਚਾਉਣ ਲੱਗੇ

ਹੰਬੜਾਂ, 27 ਮਾਰਚ (ਜਗਦੀਸ਼ ਸਿੰਘ ਗਿੱਲ)-ਕੋਰੋਨਾ ਵਾਇਰਸ ਨੂੰ ਲੈ ਕੇ ਕੀਤੀ ਗਈ ਤਾਲਾਬੰਦੀ ਅਤੇ ਲਗਾਏ ਜਾ ਚੁੱਕੇ ਕਰਫਿਊ ਦੀ ਆੜ ਵਿਚ ਬਹੁਤ ਥਾਈਾ ਦੁਕਾਨਦਾਰ ਲੋਕਾਂ ਦੀ ਲੁੱਟ ਕਰਨ ਲੱਗੇ ਹਨ ਜਿਸ ਵਿਚ ਦਵਾਈਆਂ, ਸਬਜ਼ੀਆਂ, ਕਰਿਆਨੇ ਦਾ ਸਾਮਾਨ ਦੁਗਣੇ ਰੇਟਾਂ 'ਤੇ ...

ਪੂਰੀ ਖ਼ਬਰ »

ਵਿਧਾਇਕ ਗੁਰਕੀਰਤ ਦੀ ਹਦਾਇਤ 'ਤੇ 60 ਫੀਸਦੀ ਖੇਤਰ ਵਿਚ ਕੀਤਾ ਛਿੜਕਾਅ-ਈ. ਓ. ਰਣਬੀਰ ਸਿੰਘ

ਖੰਨਾ, 27 ਮਾਰਚ (ਹਰਜਿੰਦਰ ਸਿੰਘ ਲਾਲ)-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅੱਜ ਨਗਰ ਕੌਾਸਲ ਖੰਨਾ ਵਲੋਂ ਵਿਧਾਇਕ ਗੁਰਕੀਰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਈ. ਓ. ਰਣਬੀਰ ਸਿੰਘ ਦੀ ਅਗਵਾਈ ਵਿਚ ਸੋਡੀਅਮ ਹਾਈਪੋਕਲੋਰਾਈਡ ਦਾ ਛਿੜਕਾਅ ਫਾਇਰ ਟੈਂਡਰਾਂ, ਪਾਵਰ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਮਹਾਂਮਾਰੀ ਵਿਚ ਪੰਚਾਇਤ ਵਿਭਾਗ ਦੀ ਨਜ਼ਰ ਆਈ ਵੱਡੀ ਲਾਪ੍ਰਵਾਹੀ

ਮਾਛੀਵਾੜਾ ਸਾਹਿਬ, 27 ਮਾਰਚ (ਮਨੋਜ ਕੁਮਾਰ)-ਭਾਵੇਂ ਇੱਕ ਪਾਸੇ ਪੂਰਾ ਦੇਸ਼ ਕੋਰੋਨਾ ਵਾਇਰਸ ਦੀ ਮਹਾਂਮਾਰੀ ਵਿਚ ਆਪਣੇ-ਆਪ ਨੂੰ ਹਰ ਪਲ ਸਾਏ ਹੇਠ ਜ਼ਿੰਦਗੀ ਕੱਢ ਰਿਹਾ ਹੈ ਤੇ ਕਾਫ਼ੀ ਹੱਦ ਤੱਕ ਸੋਸ਼ਲ ਦੂਰੀ ਬਣਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ | ਪਰ ਇਸ ਸਭ ਦੇ ਬਾਵਜੂਦ ...

ਪੂਰੀ ਖ਼ਬਰ »

ਕਰਫ਼ਿਊ ਕਾਰਨ ਪ੍ਰਸ਼ਾਸਨ ਵਲੋਂ ਦਵਾਈਆਂ, ਦੁੱਧ ਪ੍ਰਾਪਤ ਕਰਨ ਲਈ ਸਮਾਂ ਸੀਮਾ ਤੈਅ ਕੀਤੀ

ਰਾਏਕੋਟ, 27 ਮਾਰਚ (ਬਲਵਿੰਦਰ ਸਿੰਘ ਲਿੱਤਰ)-ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿਚ ਲੱਗੇ ਕਰਫ਼ਿਊ ਦੌਰਾਨ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਉਪਲੱਬਧ ਕਰਵਾਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਯਤਨਸ਼ੀਲ ਹੈ | ਜਿਸ ਤਹਿਤ ਸਬ-ਡਿਵੀਜ਼ਨ ਦੇ ਖੇਤਰ ਵਿਚ ਦੁੱਧ ਸਪਲਾਈ ਕਰਨ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਝੁੰਡ ਬਣਾ ਇਕੱਠੇ ਬੈਠਦੇ ਹਨ ਨੌਜਵਾਨ, ਫੈਲ ਸਕਦੀ ਹੈ ਮਹਾਂਮਾਰੀ

ਰਾਏਕੋਟ, 27 ਮਾਰਚ (ਬਲਵਿੰਦਰ ਸਿੰਘ ਲਿੱਤਰ)-ਕੋਰੋਨਾ ਵਾਇਰਸ ਕਾਰਨ ਪੰਜਾਬ ਵਿਚ ਕਰੀਬ 3 ਦਰਜਨ ਕੇਸ ਪਾਜੀਟਿਵ ਆ ਚੁੱਕੇ ਹਨ, ਪ੍ਰੰਤੂ ਪੇਂਡੂ ਖੇਤਰ ਦੇ ਲੋਕ ਇਸ ਮਹਾਂਮਾਰੀ ਤੋਂ ਅਣਜਾਣ ਜਾਂ ਅਣਗਹਿਲੀ ਵਰਤ ਰਹੇ ਹਨ | ਜਿਸ ਕਾਰਨ ਇਸ ਵਾਇਰਸ ਤੋਂ ਜਾਗਰੂਕ ਲੋਕ ਸਮੇਤ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX