ਤਾਜਾ ਖ਼ਬਰਾਂ


ਬੈਂਗਲੁਰੂ ਤੋਂ ਹੈਦਰਾਬਾਦ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਰੱਦ
. . .  6 minutes ago
ਬੈਂਗਲੁਰੂ, 25 ਮਈ- ਬੈਂਗਲੁਰੂ ਤੋਂ ਹੈਦਰਾਬਾਦ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਰੱਦ ਕਰ ਦਿੱਤੀ ..
ਅੰਮ੍ਰਿਤਸਰ 'ਚ 15 ਪੁਲਿਸ ਮੁਲਾਜ਼ਮ ਕੁਆਰੰਟੀਨ
. . .  27 minutes ago
ਇਦ-ਉਲ-ਫਿਤਰ ਮੌਕੇ ਅੰਮ੍ਰਿਤਸਰ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਮਨਾਈ ਗਈ ਈਦ
. . .  34 minutes ago
ਅੰਮ੍ਰਿਤਸਰ, 25 ਮਈ (ਰਾਜੇਸ਼ ਕੁਮਾਰ ਸੰਧੂ)- ਅੱਜ ਅੰਮ੍ਰਿਤਸਰ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਇਦ-ਉਲ-ਫਿਤਰ ਦੇ...
ਚੰਡੀਗੜ੍ਹ 'ਚ ਕੋਰੋਨਾ ਦੇ 9 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  50 minutes ago
ਚੰਡੀਗੜ੍ਹ, 25 ਮਈ (ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ 9 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ..
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  12 minutes ago
ਸ੍ਰੀਨਗਰ, 25 ਮਈ- ਜੰਮੂ ਕਸ਼ਮੀਰ ਦੇ ਕੁਲਗਾਮ ਦੇ ਮਦਗਾਮ ਇਲਾਕੇ 'ਚ ਸੁਰੱਖਿਆ ਬਲਾਂ ...
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਈਦ ਮੌਕੇ ਦਿੱਤੀਆਂ ਮੁਬਾਰਕਾਂ
. . .  about 1 hour ago
ਨਵੀਂ ਦਿੱਲੀ, 25 ਮਈ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਈਦ ਦੀ ਮੁਬਾਰਕਾਂ ਦਿੱਤੀਆਂ ...
ਨਹੀਂ ਰਹੇ ਡੇਰਾ ਜੰਗੀਰ ਦਾਸ ਦੇ ਸੰਚਾਲਕ ਮਹੰਤ ਹੁਕਮ ਦਾਸ ਬਬਲੀ
. . .  about 1 hour ago
ਤਪਾ ਮੰਡੀ, 25 ਮਈ (ਵਿਜੇ ਸ਼ਰਮਾ)- ਸਥਾਨਕ ਬਾਹਰਲਾ ਡੇਰਾ ਜੰਗੀਰ ਦਾਸ ਦੇ ਸੰਚਾਲਕ ਮਹੰਤ ਹੁਕਮ ...
ਅੱਜ ਤੋਂ ਪੂਰੇ ਦੇਸ਼ 'ਚ ਸ਼ੁਰੂ ਹੋ ਰਹੀ ਹੈ ਹਵਾਈ ਸੇਵਾ
. . .  1 minute ago
ਨਵੀਂ ਦਿੱਲੀ, 25 ਮਈ - ਕੋਰੋਨਾ ਸੰਕਟ ਦੇ ਚਲਦਿਆਂ ਅੱਜ ਪੂਰੇ ਦੇਸ਼ 'ਚ ਹਵਾਈ ਸੇਵਾ ਦੀ ਸ਼ੁਰੂਆਤ ਕੀਤੀ ਜਾ...
ਨੂਰੀ ਜਾਮਾ ਮਸਜਿਦ ਸਿਆਣਾ ਵਿਖੇ ਈਦ ਮਨਾਈ
. . .  about 2 hours ago
ਬਲਾਚੌਰ, 25 ਮਈ (ਦੀਦਾਰ ਸਿੰਘ ਬਲਾਚੌਰੀਆ)- ਨੂਰੀ ਜਾਮਾ ਮਸਜਿਦ ਸਿਆਣਾ ਵਿਖੇ ਈਦ ਉਲ ਫਿਤਰ ਸ਼ਰਧਾ...
ਨਹੀਂ ਰਹੇ ਹਾਕੀ ਓਲੰਪੀਅਨ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ
. . .  about 2 hours ago
ਐੱਸ.ਏ.ਐੱਸ ਨਗਰ, 25 ਮਈ (ਕੇ.ਐੱਸ. ਰਾਣਾ) - ਓਲੰਪਿਕ ਖੇਡਾਂ ਵਿੱਚ ਭਾਰਤ ਲਈ ਤਿੰਨ ਵਾਰ ਹਾਕੀ 'ਚ ਸੋਨ ਤਮਗਾ ਜਿੱਤਣ ਵਾਲੇ...
ਅੱਜ ਦਾ ਵਿਚਾਰ
. . .  about 3 hours ago
ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ 'ਚ ਗੋਲੀ ਚੱਲੀ - ਅਕਾਲੀ ਆਗੂ ਦੀ ਮੌਤ
. . .  1 day ago
ਬਟਾਲਾ, 24 ਮਈ (ਕਾਹਲੋਂ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਕੁਲੀਆਂ ਸੈਦ ਮੁਬਾਰਕ ਵਿਖੇ ਹੋਈ ਲੜਾਈ 'ਚ ਗੋਲੀ ਚੱਲਣ ਦੀ ਖ਼ਬਰ ਹੈ, ਜਿਸ ਨਾਲ ਸਰਪੰਚੀ ਦੀ ਚੋਣ ਲੜਨ ਵਾਲੇ ਅਕਾਲੀ ਆਗੂ ਮਨਜੋਤ ਸਿੰਘ ਦੀ ਹਸਪਤਾਲ ਵਿਚ ਗੋਲੀ ਲੱਗਣ ਕਰ ਕੇ...
ਚੰਡੀਗੜ੍ਹ 'ਚ ਕੋਰੋਨਾ ਕਾਰਨ 3 ਦਿਨਾਂ ਬੱਚੇ ਦੀ ਮੌਤ
. . .  1 day ago
ਚੰਡੀਗੜ੍ਹ, 24 ਮਈ (ਮਨਜੋਤ) - ਚੰਡੀਗੜ੍ਹ ਦੇ ਡੱਡੂਮਾਜਰਾ 'ਚ 3 ਦਿਨਾਂ ਦੇ ਨਵਜੰਮੇ ਬੱਚੇ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਚੰਡੀਗੜ੍ਹ 'ਚ ਇਹ ਚੌਥੀ...
ਪਟਾਕਾ ਫੈਕਟਰੀ 'ਚ ਜ਼ੋਰਦਾਰ ਧਮਾਕਾ, ਇਕ ਦੇ ਫੱਟੜ ਹੋਣ ਦੀ ਖ਼ਬਰ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਦੇ ਮੁਗਲ ਮਾਜਰਾ ਵਿਖੇ ਇਕ ਪਟਾਕਾ ਫੈਕਟਰੀ ਵਿਚ ਦੇਰ ਸ਼ਾਮ ਨੂੰ ਅਚਾਨਕ ਇਕ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਵਿਚ ਇਕ ਵਿਅਕਤੀ ਦੇ ਗੰਭੀਰ ਫੱਟੜ ਹੋਣ ਦੀ ਖ਼ਬਰ ਹੈ ਤੇ ਉਸ ਨੂੰ ਤੁਰੰਤ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਖੇ ਭੇਜ ਦਿਤਾ ਗਿਆ ਹੈ। ਮੌਕੇ ਤੇ ਫਾਇਰ...
ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ 'ਤੇ ਆਯੋਜਿਤ ਹੋਵੇਗਾ ਡਿਜੀਟਲ ਧਾਰਮਿਕ ਸਮਾਗਮ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਮੱੁਖ ਰੱਖਦੇ ਹੋਏ ਪੰਚਮ ਪਾਤਸ਼ਾਹ ਅਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਲਈ ਸੀ.ਐਮ.ਸਿਟੀ ਵਿਖੇ ਡਿਜੀਟਲ...
ਕਾਰ-ਮੋਟਰਸਾਈਕਲ ਦੀ ਟੱਕਰ 'ਚ ਦੋਨੋ ਵਾਹਨਾਂ ਦੇ ਚਾਲਕਾਂ ਦੀ ਮੌਤ
. . .  1 day ago
ਖਮਾਣੋਂ, 24 (ਮਨਮੋਹਣ ਸਿੰਘ ਕਲੇਰ\) - ਬਸੀ ਪਠਾਣਾਂ ਦੇ ਪਿੰਡ ਖਾਲਸਪੁਰ ਵਿਖੇ ਨਹਿਰ ਦੇ ਪੁਲ ਨੇੜੇ ਹੋਈ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਕਾਰ ਚਾਲਕ ਰਮਨਦੀਪ ਸਿੰਘ ਵਾਸੀ ਖਮਾਣੋਂ ਅਤੇ ਮੋਟਰਸਾਈਕਲ ਚਾਲਕ ਅਮਰਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਅਮਰਜੀਤ ਸਿੰਘ ਦੀ ਪਤਨੀ ਜੋ ਉਸਦੇ...
ਟਰੱਕ-ਮੋਟਰਸਾਈਕਲ ਟੱਕਰ ਵਿਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ
. . .  1 day ago
ਜੰਡਿਆਲਾ ਮੰਜਕੀ, 24ਮਈ (ਸੁਰਜੀਤ ਸਿੰਘ ਜੰਡਿਆਲਾ)- ਅੱਜ ਜੰਡਿਆਲਾ-ਜਲੰਧਰ ਰੋਡ 'ਤੇ ਕੰਗਣੀਵਾਲ ਨੇੜੇ ਵਾਪਰੀ ਸੜਕ ਦੁਰਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਫੱਟੜ ਹੋਣ ਦਾ ਦੁਖਦਾਈ ਸਮਾਚਾਰ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਫੱਟੜ ਨੌਜਵਾਨ ਵਿੱਕੀ ਪੁੱਤਰ ਬਿੱਟੂ ਵਾਸੀ ਭੋਡੇ ਸਪਰਾਏ ਨੇ ਦੱਸਿਆ ਕਿ ਉਹ...
ਮਾਨਸਾ 'ਚ ਸਪੋਰਟਕਿੰਗ ਦੇ ਸ਼ੋਅ-ਰੂਮ ਨੂੰ ਲੱਗੀ ਅੱਗ, ਬੁਝਾਉਣ ਦੇ ਯਤਨ ਜਾਰੀ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ) - ਸਥਾਨਕ ਸ਼ਹਿਰ 'ਚ ਸ਼ਾਮ ਸਮੇਂ ਸਪੋਰਟਕਿੰਗ ਦੇ ਸ਼ੋਅ-ਰੂਮ 'ਚ ਅੱਗ ਲੱਗਣ ਦੀ ਖ਼ਬਰ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਨੂੰ ਬੁਝਾਉਣ ਦੇ ਯਤਨ ਜਾਰੀ ਹਨ। ਮੌਕੇ 'ਤੇ ਪੁਲਿਸ ਤੋਂ ਇਲਾਵਾ ਵੱਡੀ ਗਿਣਤੀ 'ਚ ਦੁਕਾਨਦਾਰ ਪਹੁੰਚ ਗਏ ਹਨ। ਅੱਗ ਲੱਗਣ ਦੇ ਕਾਰਨਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ, 24 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਇੱਕ ਦੀ ਪੁਸ਼ਟੀ ਬੀਤੀ ਦੇਰ ਰਾਤ ਤੇ 4 ਦੀ ਪੁਸ਼ਟੀ ਅੱਜ ਹੋਈ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 327 ਹੋ ਗਈ ਹੈ। ਇਨ੍ਹਾਂ 'ਚੋਂ 301 ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ...
2 ਮਹੀਨਿਆਂ ਬਾਅਦ ਕੱਲ੍ਹ ਰਾਜਾਸਾਂਸੀ ਤੋਂ ਘਰੇਲੂ ਹਵਾਈ ਉਡਾਣਾਂ ਮੁੜ ਹੋਣਗੀਆਂ ਸ਼ੁਰੂ
. . .  1 day ago
ਰਾਜਾਸਾਂਸੀ, 24 ਮਈ (ਹੇਰ) - ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਅੰਦਰ ਕੀਤੀ ਤਾਲਾਬੰਦੀ ਦੌਰਾਨ ਸਰਕਾਰ ਵੱਲੋਂ ਹਵਾਈ ਉਡਾਣਾਂ ਠੱਪ ਕਰਨ ਤੋਂ ਬਾਅਦ ਤਕਰੀਬਨ ਦੋ ਮਹੀਨਿਆਂ ਬਾਅਦ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਕੱਲ੍ਹ 25 ਮਈ ਤੋਂ ਦੇਸ਼ ਭਰ ਵਿੱਚ ਘਰੇਲੂ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ...
ਫ਼ਿਰੋਜ਼ਪੁਰ 'ਚ ਕੋਰੋਨਾ ਨੇ ਫਿਰ ਦਿੱਤੀ ਦਸਤਕ
. . .  1 day ago
ਫ਼ਿਰੋਜ਼ਪੁਰ, 24 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਕਰੀਬ ਇੱਕ ਹਫ਼ਤੇ ਦੀ ਸੁੱਖ ਸ਼ਾਂਤੀ ਤੋਂ ਬਾਅਦ ਫ਼ਿਰੋਜ਼ਪੁਰ ਵਿਚ ਫਿਰ ਤੋਂ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਫ਼ਿਰੋਜ਼ਪੁਰ ਦੇ ਮਮਦੋਟ ਬਲਾਕ ਦੇ ਪਿੰਡ ਮਾਛੀਵਾੜਾ ਦੇ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਫ਼ਿਰੋਜ਼ਪੁਰ ਫਿਰ ਤੋਂ ਕੋਰੋਨਾ ਮੁਕਤ ਜ਼ਿਲਿਆਂ ਦੀ ਸੂਚੀ...
ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਹੋਰ ਡੇਂਗੂ ਟੈਸਟਿੰਗ ਲੈਬ ਦੀ ਸਥਾਪਨਾ ਨੂੰ ਪ੍ਰਵਾਨਗੀ
. . .  1 day ago
ਅੰਮ੍ਰਿਤਸਰ, 24 ਮਈ (ਰਾਜੇਸ਼ ਸ਼ਰਮਾ, ਰਾਜੇਸ਼ ਕੁਮਾਰ ਸੰਧੂ ) - ਭਾਰਤ ਸਰਕਾਰ ਨੇ ਅੰਮ੍ਰਿਤਸਰ ਦੇ ਐੱਸ ਡੀ ਐੱਚ ਅਜਨਾਲਾ ਵਿਖੇ ਡੇਂਗੂ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਕਿਉਂਕਿ ਅਜਨਾਲਾ ਵਿਚ ਸਾਲ 2019 'ਚ ਡੇਂਗੂ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਸੀ। ਪੰਜਾਬ ਸਰਕਾਰ...
ਮਾਨਸਾ ਜ਼ਿਲ੍ਹਾ ਵੀ ਹੋਇਆ ਕੋਰੋਨਾ ਮੁਕਤ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਵਾਸੀਆਂ ਲਈ ਇਹ ਖੁਸ਼ੀ ਵਾਲੀ ਖ਼ਬਰ ਹੈ ਕਿ ਮਾਨਸਾ ਵੀ ਕੋਰੋਨਾ ਮੁਕਤ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਪਿੰਡ ਬੱਛੋਆਣਾ ਨਾਲ ਸਬੰਧਿਤ ਪਤੀ-ਪਤਨੀ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਉਨਾਂ ਨੂੰ ਵੀ ਛੁੱਟੀ ਦੇ ਕੇ ਘਰ ਨੂੰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ...
ਭਾਈਚਾਰਕ ਸਾਂਝ ਦਾ ਦਿੱਤਾ ਸੰਦੇਸ਼, ਗੁਰੂ ਘਰ ਵਿੱਚ ਖੁਲ੍ਹਵਾਏ ਰੋਜ਼ੇ
. . .  1 day ago
ਸੰਦੌੜ, 24 ਮਈ ( ਜਸਵੀਰ ਸਿੰਘ ਜੱਸੀ ) - ਨੇੜਲੇ ਪਿੰਡ ਕੁਠਾਲਾ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਪਿੰਡ ਕੁਠਾਲਾ ਵਿਖੇ ਰਹਿੰਦੇ ਮੁਸਲਮਾਨ ਵੀਰਾਂ ਦੇ ਗੁਰੂ ਘਰ ਵਿਖੇ ਸਿੱਖ ਵੀਰਾਂ ਵੱਲੋਂ ਰੋਜ਼ੇ ਖੁਲਵਾਏ ਗਏ ।ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਤੇ ਖ਼ਜ਼ਾਨਚੀ ਗੋਬਿੰਦ ਸਿੰਘ ਫ਼ੌਜੀ ਨੇ ਦੱਸਿਆ...
ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਵੱਡਾ ਧਮਾਕਾ, ਅੱਜ ਮਿਲੇ 5 ਕੋਰੋਨਾ ਪਾਜ਼ੀਟਿਵ ਮਾਮਲੇ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਅੱਜ ਵਡਾ ਧਮਾਕਾ ਹੋਇਆ ਹੈ। ਸੀ.ਐਮ.ਸਿਟੀ ਵਿਖੇ ਅੱਜ ਕੋਰੋਨਾ ਦੇ 5 ਨਵੇ ਮਾਮਲੇ ਸਾਹਮਣੇ ਆਏ ਹਨ। ਅੱਜ ਕੋਰੋਨਾ ਪਾਜ਼ੀਟਿਵ ਆਏ ਮਾਮਲਿਆਂ ਵਿਚ 4 ਮਾਮਲੇ ਉਸ ਪਰਿਵਾਰ ਦੇ ਸ਼ਾਮਿਲ ਹਨ, ਜਿਸ ਪਰਿਵਾਰ ਦੇ ਤਿਨ ਮੈਂਬਰ ਬੀਤੇ ਕੱਲ੍ਹ ਪਾਜ਼ੀਟਿਵ ਆਏ ਸਨ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਚੇਤ ਸੰਮਤ 552
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ।-ਜੇਮਸ ਅਰਲ ਕਾਰਟ

ਅੰਮ੍ਰਿਤਸਰ + ਤਰਨ-ਤਾਰਨ

ਗੁਰੂ ਨਾਨਕ ਮੈਡੀਕਲ ਕਾਲਜ ਨੇ ਇਟਲੀ ਤੋਂ ਆਇਆ ਮਰੀਜ਼ ਠੀਕ ਕੀਤਾ-ਸੋਨੀ

ਅੰਮਿ੍ਤਸਰ, 27 ਮਾਰਚ (ਰੇਸ਼ਮ ਸਿੰਘ)¸ਕੋਰੋਨਾ ਕੋਵਿਡ-19 ਅਧੀਨ ਪੰਜਾਬ ਸਰਕਾਰ ਦੇ ਪ੍ਰਬੰਧ ਅਧੀਨ ਚੱਲ ਰਹੇ ਸਰਕਾਰੀ ਮੈਡੀਕਲ ਕਾਲਜਾਂ ਦੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸੰਸਾ ਕਰਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਸਪਤਾਲਾਂ 'ਚ ਵਿਦੇਸ਼ਾਂ ਤੋਂ ਆਏ ਮਰੀਜ਼ਾਂ ਦਾ ਵੀ ਸਫ਼ਲਤਾਪੂਰਵਕ ਇਲਾਜ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਨੇ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ ਦਾ ਸਫ਼ਲਤਾ ਪੂਰਵਕ ਇਲਾਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਕ ਮਰੀਜ਼ ਨੂੰ ਘਰ ਭੇਜ ਦਿੱਤਾ ਗਿਆ ਹੈ | ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ 3 ਸੰਸਥਾਵਾਂ ਗੁਰੂ ਨਾਨਕ ਦੇਵ ਕਾਲਜ ਅੰਮਿ੍ਤਸਰ, ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਅਤੇ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ 'ਚ ਕੋਰੋਨਾ ਦੇ ਨਮੂਨਿਆਂ ਦੀ ਜਾਂਚ ਕਰਨ ਦੇ ਨਾਲ-ਨਾਲ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹੁਣ ਤੱਕ ਅੰਮਿ੍ਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਅੱਜ ਤੱਕ 123 ਨਮੂਨੇ (ਮਰੀਜ਼ ਨਹੀਂ) ਪੰਜਾਬ ਭਰ 'ਚੋਂ ਆਏ ਸਨ, ਉਸ 'ਚੋਂ 9 ਪਾਜ਼ਿਟਵ ਆਏ ਸਨ | ਇਨ੍ਹਾਂ 'ਚੋਂ 3 ਅੰਮਿ੍ਤਸਰ ਦਾਖਲ ਸਨ, ਇਨ੍ਹਾਂ 'ਚੋਂ ਇਕ ਠੀਕ ਹੋ ਗਿਆ ਹੈ, ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਦੂਸਰੇ 2 ਵੀ ਠੀਕ ਹੋ ਰਹੇ ਹਨ | ਸ੍ਰੀ ਸੋਨੀ ਨੇ ਕਿਹਾ ਕਿ ਡਾਕਟਰ ਸਾਹਿਬਾਨ ਨੇ ਬੜੀ ਦਲੇਰੀ ਅਤੇ ਹਿੰਮਤ ਨਾਲ ਕੰਮ ਕੀਤਾ | ਲਗਾਤਾਰ ਉਨ੍ਹਾਂ ਦਾ ਇਲਾਜ ਇੱਥੇ ਕੀਤਾ ਗਿਆ, ਜਿਸ ਲਈ ਸਾਰਾ ਸਟਾਫ਼, ਡਾਕਟਰ, ਨਰਸਾਂ ਤੇ ਪੈਰਾ-ਮੈਡੀਕਲ ਸਟਾਫ਼ ਦਾ ਧੰਨਵਾਦ ਹੈ | ਸ੍ਰੀ ਸੋਨੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਅੰਮਿ੍ਤਸਰ ਦੇ 2 ਡਾਕਟਰਾਂ ਨੂੰ ਵੀ ਖਾਂਸੀ, ਬੁਖਾਰ ਹੋ ਗਿਆ ਸੀ, ਪਰ ਉਨ੍ਹਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ, ਉਹ ਡਾਕਟਰ ਵੀ ਬਿਲਕੁਲ ਠੀਕ ਹਨ | ਸ੍ਰੀ ਸੋਨੀ ਨੇ ਦੱਸਿਆ ਕਿ ਪਟਿਆਲਾ 'ਚ 128 ਸੈਂਪਲ ਲਏ ਸੀ, ਇੰਨ੍ਹਾਂ 'ਚੋਂ 125 ਨੈਗੇਟਿਵ ਸਨ ਤੇ 3 ਪਾਜ਼ੀਟਵ ਹਨ | ਇੰਨ੍ਹਾਂ ਦਾ ਇਲਾਜ ਸੀ. ਐਮ. ਸੀ., ਡੀ. ਐਮ. ਸੀ. ਅਤੇ ਇਕ ਮਰੀਜ ਦਾ ਇਲਾਜ ਨਵਾਂਸ਼ਹਿਰ ਚੱਲ ਰਿਹਾ ਹੈ | ਇਹ ਸਾਰੇ ਮਰੀਜ ਠੀਕ-ਠਾਕ ਹਨ | ਸ੍ਰੀ ਸੋਨੀ ਨੇ ਦੱਸਿਆ ਕਿ ਫ਼ਰੀਦਕੋਟ ਮੈਡੀਕਲ ਯੂਨੀਵਰਸਿਟੀ 'ਚ 13 ਨਮੂਨੇ ਲਏ ਸੀ, ਜੋ ਕਿ ਸਾਰੇ ਨੈਗੇਟਿਵ ਆਏ ਹਨ | ਇਸੇ ਦੌਰਾਨ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਇਸ ਵੇਲੇ ਦਾਖਲ 2 ਮਰੀਜਾਂ 'ਚ ਇਕ ਸ਼ਤਾਬਦੀ 'ਤੇ ਆਇਆ ਪ੍ਰਵਾਸੀ ਭਾਰਤੀ ਅਤੇ ਇਕ ਹੁਸ਼ਿਆਰਪੁਰ ਤੋਂ ਰੈਫਰ ਕੀਤਾ ਮਰੀਜ਼ ਸ਼ਾਮਿਲ ਹੈ | ਸ਼ਤਾਬਦੀ ਦੇ ਕੋਚ ਸੀ 2 ਦੇ 4 ਯਾਤਰੀਆਂ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ ਅਤੇ 2 ਦੀ ਰਿਪੋਰਟ ਆਉਣੀ ਬਾਕੀ ਹੈ | ਇਸ ਤੋਂ ਇਲਾਵਾ 56 ਯਾਤਰੀ ਅਜੇ ਇਕਾਂਤਵਾਸ ਕੇਂਦਰਾਂ 'ਚ ਹਨ |

ਜਲ ਸਰੋਤ ਵਿਭਾਗ ਦੇ ਵਾਧੇ 'ਤੇ ਚੱਲ ਰਹੇ ਕਰਮਚਾਰੀਆਂ ਦੀਆਂ 31 ਮਾਰਚ ਨੂੰ ਸੇਵਾਵਾਂ ਖਤਮ-ਸੁਪਰਡੈਂਟ ਮੁੱਖ ਇੰਜੀ.

ਬਟਾਲਾ, 27 ਮਾਰਚ (ਕਾਹਲੋਂ)-ਸੁਪਰਡੈਂਟ ਮੁੱਖ ਇੰਜੀਨੀਅਰ ਜਲ ਸਰੋਤ ਵਿਭਾਗ ਪੰਜਾਬ ਵਲੋਂ ਇਕ ਪੱਤਰ ਰਾਹੀਂ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਿਹੜੇ ਮੁਲਾਜ਼ਮ ਦੂਸਰੇ ਸਾਲ ਦੇ ਵਾਧੇ 'ਤੇ ਚੱਲ ਰਹੇ ਹਨ, ਉਨ੍ਹਾਂ ਦੀਆਂ 31 ਮਾਰਚ 2020 ਨੂੰ ਸੇਵਾਵਾਂ ਖਤਮ ਹੋ ਰਹੀਆਂ ਹਨ, ...

ਪੂਰੀ ਖ਼ਬਰ »

ਡਿੰਪਾ ਨੇ ਸਰਕਾਰੀ ਫ਼ੰਡਾਂ 'ਚੋਂ ਪੰਜਾਬ ਸਰਕਾਰ ਨੂੰ 50 ਲੱਖ ਅਤੇ ਆਪਣੇ ਕੋਲੋਂ ਦਿੱਤੇ 2 ਲੱਖ ਰੁਪਏ

ਬਾਬਾ ਬਕਾਲਾ ਸਾਹਿਬ, 27 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)¸ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਦੇਸ਼ ਭਰ 'ਚ ਫੈਲੇ ਕੋਰੋਨਾ ਵਾਇਰਸ ਬੀਮਾਰੀ ਨਾਲ ਨਜਿੱਠਣ ਲਈ ਆਪਣੇ ਐਮ.ਪੀ. ਕੋਟੇ ਦੇ ਫੰਡਾਂ ਵਿਚੋਂ ਪੰਜਾਬ ਸਰਕਾਰ ਨੂੰ 50 ਲੱਖ ਅਤੇ ਆਪਣੇ ਜੇਬ ਵਿਚੋਂ 2 ਲੱਖ ...

ਪੂਰੀ ਖ਼ਬਰ »

ਕੇਂਦਰ ਦੀ ਤਰਜ਼ 'ਤੇ ਸੂਬਾ ਸਰਕਾਰ ਵੀ ਆਰਥਿਕ ਪੈਕੇਜ ਗਰੀਬ ਪਰਿਵਾਰਾਂ ਨੂੰ ਦੇਵੇ-ਮਜੀਠੀਆ

ਕੱਥੂਨੰਗਲ, 27 ਮਾਰਚ (ਦਲਵਿੰਦਰ ਸਿੰਘ ਰੰਧਾਵਾ)-ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਵਲੋਂ ਪਿੰਡ ਤਲਵੰਡੀ ਦੌਸੰਧਾ ਸਿੰਘ ਵਿਖੇ ਸਾਬਕਾ ਸਰਪੰਚ ਜਤਿੰਦਰ ਸਿੰਘ ਤਲਵੰਡੀ ਦੇ ਸਹਿਯੋਗ ਸਦਕਾ 350 ਗਰੀਬ ਲੋੜਵੰਦ ਪਰਿਵਾਰਾਂ ਨੂੰ ਘਰ-ਘਰ ਜਾ ਕੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਤਰਨ ਤਾਰਨ ਵਿਖੇ ਦਾਖ਼ਲ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ

ਤਰਨ ਤਾਰਨ, 27 ਮਾਰਚ (ਹਰਿੰਦਰ ਸਿੰਘ)-ਸਿਵਲ ਹਸਪਤਾਲ ਤਰਨ ਤਾਰਨ ਦੀ ਆਇਸੋਲੇਸ਼ਨ ਵਾਰਡ ਵਿਚ ਦਾਖ਼ਲ ਕੀਤੀ ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼ ਲੜਕੀ ਦੇ ਮੈਡੀਕਲ ਕਾਲਜ ਅੰਮਿ੍ਤਸਰ ਵਿਖੇ ਖ਼ੂਨ ਦੇ ਸੈਂਪਲਾਂ ਦੀ ਜਾਂਚ ਉਪਰੰਤ ਉਸ ਦੀ ਰਿਪੋਰਟ ਸਹੀ ਆਈ | ਇਹ ਲੜਕੀ ਪਿਛਲੇ ...

ਪੂਰੀ ਖ਼ਬਰ »

ਕਾਲਾਬਾਜ਼ਾਰੀ ਕਰਨ ਵਾਲੇ ਦੁਕਾਨਦਾਰਾਂ ਨੂੰ ਮੇਅਰ-ਕਮਿਸ਼ਨਰ ਨੇ ਦਿੱਤੀ ਚਿਤਾਵਨੀ

ਅੰਮਿ੍ਤਸਰ, 27 ਮਾਰਚ (ਹਰਮਿੰਦਰ ਸਿੰਘ)¸ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਵੱਲੋਂ ਕੀਤੀ ਗਈ ਤਾਲਾਬੰਦੀ ਦੌਰਾਨ ਲੋਕਾਂ ਨੂੰ ਲੋੜੀਂਦੀਆਂ ਵਸਤੂਆਂ ਉਪਲਬੱਧ ਕਰਵਾਉਣ ਲਈ ਕੁਝ ਦੁਕਾਨਦਾਰਾਂ ਨੂੰ ਦਿੱਤੀ ਗਈ ਪ੍ਰਵਾਨਗੀ ਤੋਂ ਬਾਅਦ ਕੁਝ ਦੁਕਾਨਦਾਰਾਂ ਵੱਲੋਂ ...

ਪੂਰੀ ਖ਼ਬਰ »

ਪਿੰਡ ਕਾਲੇ ਵਿਖੇ ਮਨਦੀਪ ਕਰਿਆਨਾ ਦੇ ਬਾਹਰ ਚੱਲੀਆਂ ਗੋਲੀਆਂ

ਛੇਹਰਟਾ, 27 ਮਾਰਚ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਥਾਣਾ ਛੇਹਰਟਾ ਦੇ ਅਧੀਨ ਆਉਂਦੀ ਚੌਕੀ ਘਣੂਪੁਰ ਕਾਲੇ ਖੇਤਰ ਇਲਾਕਾ ਪਿੰਡ ਕਾਲੇ ਵਿਖੇ ਮਨਦੀਪ ਕਰਿਆਨੇ ਦੀ ਦੁਕਾਨ 'ਤੇ ਦੁਕਾਨ ਖੁਲ੍ਹਵਾਉਣ ਨੂੰ ਲੈ ਕੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ | ਝਗੜੇ ਦੌਰਾਨ 36 ਸਾਲਾ ...

ਪੂਰੀ ਖ਼ਬਰ »

ਉੱਤਰ ਪ੍ਰਦੇਸ਼ ਦੇ ਈਟਾ ਸ਼ਹਿਰ ਕੋਲ ਬਣ ਰਹੇ ਥਰਮਲ ਪਲਾਂਟ ਵਿਚ ਫਸੇ 500 ਤੋਂ ਵੱਧ ਪੰਜਾਬੀ ਕਾਮੇ

ਭੈਣੀ ਮੀਆਂ ਖਾਂ, 27 ਮਾਰਚ (ਜਸਬੀਰ ਸਿੰਘ)-ਲਾਕਡਾਊਨ ਕਰਕੇ ਉੱਤਰ ਪ੍ਰਦੇਸ਼ ਵਿਚ ਇਕ ਈਟਾ ਸ਼ਹਿਰ ਕੋਲ ਬਣ ਰਹੇ ਥਰਮਲ ਪਲਾਂਟ ਵਿਚ 500 ਤੋਂ ਵੱਧ ਪੰਜਾਬੀ ਕਾਮੇ ਫਸੇ ਹੋਏ ਹਨ | ਇਸ ਸਬੰਧੀ ਗੱਲਬਾਤ ਕਰਦੇ ਹੋਏ ਉੱਥੇ ਕੰਮ ਕਰਨ ਵਾਲੇ ਕੁਝ ਨੌਜਵਾਨ ਕਾਮਿਆਂ ਜਤਿੰਦਰ ਸਿੰਘ, ...

ਪੂਰੀ ਖ਼ਬਰ »

ਕੋਟ ਸੂਰਤ ਮੱਲ੍ਹੀ ਦੇ ਸਾਬਕਾ ਸਰਪੰਚ ਦੇ ਕਤਲ 'ਚ ਲੋੜੀਂਦੇ ਸਾਥੀਆਂ ਨਾਲ ਅਸਲ੍ਹੇ ਸਮੇਤ ਗਿ੍ਫ਼ਤਾਰ

ਪਠਾਨਕੋਟ, 27 ਮਾਰਚ (ਆਸ਼ੀਸ਼ ਸ਼ਰਮਾ)-ਪਿਛਲੀ ਰਾਤ ਡਲਹੌਜ਼ੀ ਰੋਡ 'ਤੇ ਗਸ਼ਤ ਕਰ ਰਹੀ ਪੁਲਿਸ ਨੰੂ ਡੀ.ਐਸ.ਪੀ. ਰਜਿੰਦਰ ਮਿਨਹਾਸ ਨੇ ਸੂਚਨਾ ਦਿੱਤੀ ਕਿ ਪਿੰਡ ਜੰੰਡਵਾਲ ਵਿਖੇ ਕੁਝ ਲੋਕਾਂ ਨੇ ਗੋਲੀ ਚਲਾ ਦਿੱਤੀ ਹੈ | ਸੂਚਨਾ ਮਿਲਦੇ ਹੀ ਥਾਣਾ ਮਾਮੂਨ ਦੀ ਐਸ.ਐਚ.ਓ. ਅਨੀਤਾ ...

ਪੂਰੀ ਖ਼ਬਰ »

ਨਵਜੰਮੇ ਬੱਚੇ ਦੀ ਮੌਤ-ਪਰਿਵਾਰ ਨੇ ਡਾਕਟਰ 'ਤੇ ਅਣਗਹਿਲੀ ਕਰਨ ਦੇ ਲਗਾਏ ਦੋਸ਼

ਕਾਦੀਆਂ, 27 ਮਾਰਚ (ਗੁਰਪ੍ਰੀਤ ਸਿੰਘ)-ਕਾਦੀਆਂ ਦੇ ਇਕ ਹਸਪਤਾਲ 'ਚ ਨਵਜਨਮੇ ਬੱਚੇ ਦੀ ਮੌਤ ਹੋ ਗਈ, ਜਿਸ ਕਾਰਨ ਪਰਿਵਾਰ ਨੇ ਇਕ ਸਰਕਾਰੀ ਮਹਿਲਾ ਡਾਕਟਰ 'ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਉਸ 'ਤੇ ਕਾਰਵਾਈ ਦੀ ਮੰਗ ਕੀਤੀ ਹੈ | ਜਾਣਕਾਰੀ ਦਿੰਦਿਆਂ ਸਮਾਜ ਸੇਵਿਕਾ ਨੀਤੂ ...

ਪੂਰੀ ਖ਼ਬਰ »

ਡਿਊਟੀ ਉਤੇ ਹਾਜ਼ਰ ਨਾ ਹੋਣ ਕਾਰਨ ਡਿਪਟੀ ਕਮਿਸ਼ਨਰ ਦਫਤਰ ਦੇ ਤਿੰਨ ਕਰਮਚਾਰੀ ਮੁਅੱਤਲ

ਅੰਮਿ੍ਤਸਰ, 27 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਸਰਕਾਰੀ ਸੇਵਾ ਵਿਚ ਢਿੱਲ-ਮੱਠ ਵਰਤਣ ਅਤੇ ਲੋੜ ਵੇਲੇ ਡਿਊਟੀ ਉਤੇ ਹਾਜ਼ਰ ਨਾ ਹੋਣ ਦੇ ਦੋਸ਼ ਹੇਠ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਆਪਣੇ ਦਫਤਰ ਦੇ ਤਿੰਨ ਕਰਮਚਾਰੀਆਂ ਨੂੰ ਡਿਊਟੀ ਤੋਂ ਮੁਅੱਤਲ ਕਰ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਗਰੀਬ ਅਤੇ ਲੋੜਵੰਦ ਲੋਕਾਂ ਦੀ ਬਟਾਲਾ ਪੁਲਿਸ ਨੇ ਫੜੀ ਬਾਂਹ

ਬਟਾਲਾ, 27 ਮਾਰਚ (ਕਾਹਲੋਂ)-ਕਰਫਿਊ ਦੌਰਾਨ ਗਰੀਬ ਅਤੇ ਲੋੜਵੰਦ ਲੋਕਾਂ ਦੀ ਬਟਾਲਾ ਪੁਲਿਸ ਨੇ ਬਾਂਹ ਫੜੀ ਹੈ | ਐੱਸ.ਐੱਸ.ਪੀ. ਬਟਾਲਾ ਸ: ਉਪਿੰਦਰਜੀਤ ਸਿੰਘ ਘੁੰਮਣ ਨੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਬਟਾਲਾ ਦੇ ਸਲੱਮ ਏਰੀਏ ਵਿਚ ਝੁੱਗੀਆਂ ਵਾਲੇ ਲੋੜਵੰਦ ...

ਪੂਰੀ ਖ਼ਬਰ »

ਕਰਫਿਊ ਦੌਰਾਨ ਘੁੰਮਦੇ ਵਿਅਕਤੀ ਖਿਲਾਫ਼ ਪਰਚਾ ਦਰਜ

ਵਡਾਲਾ ਗੰ੍ਰਥੀਆਂ, 27 ਮਾਰਚ (ਗੁਰਪ੍ਰਤਾਪ ਸਿੰਘ ਕਾਹਲੋਂ)-ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਲਗਾਏ ਗਏ ਕਰਫਿਊ ਦੌਰਾਨ ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਥਾਣਾ ਸੇਖਵਾਂ ਦੀ ਪੁਲਿਸ ਵਲੋਂ ਇਕ ਵਿਅਕਤੀ ਖਿਲਾਫ਼ ਖੁਲੇਆਮ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਠਾਨਕੋਟ ਦੇ ਸਲੱਮ ਏਰੀਏ ਵਿਚ ਵੰਡਿਆ ਗਿਆ ਪੈਕਿੰਗ ਫੂਡ

ਪਠਾਨਕੋਟ, 27 ਮਾਰਚ (ਚੌਹਾਨ)-ਕੋਰੋਨਾ ਵਾਇਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਲਗਾਏ ਕਰਫਿਊ ਦੌਰਾਨ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਠਾਨਕੋਟ ਦੇ ਕਈ ਖੇਤਰਾਂ ਵਿਚ ਪੈਕਿੰਗ ਫੂਡ ਦੀ ਸਪਲਾਈ ਕੀਤੀ ਗਈ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਕਰਿਆਨੇ ਦੇ ਹੋਲ ਸੇਲਰ ਤੇ ਰਿਟੇਲਰ ਆਪਣੇ ਹਲਕੇ ਦੇ ਸਹਾਇਕ ਖ਼ੁਰਾਕ ਸਪਲਾਈ ਅਫ਼ਸਰਾਂ ਕੋਲ ਬਣਵਾ ਸਕਦੇ ਹਨ ਕਰਫ਼ਿਊ ਪਾਸ

ਗੁਰਦਾਸਪੁਰ, 27 ਮਾਰਚ (ਆਰਿਫ਼)-ਐਸ.ਕੇ. ਬੇਰੀ ਜ਼ਿਲ੍ਹਾ ਕੰਟਰੋਲਰ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਿਆਨੇ ਦੇ ਹੋਲ ਸੇਲਰ ਅਤੇ ਰਿਟੇਲਰ ਕਰਿਆਨਾ ਸਪਲਾਈ ਕਰਨ ਹਿਤ ਆਪਣੇ ਹਲਕੇ/ਕੇਂਦਰ ਵਿਚ ਪੈਂਦੇ ...

ਪੂਰੀ ਖ਼ਬਰ »

ਕਾਨੰੂਨ ਦੀ ਉਲੰਘਣ ਕਰਨ ਦੇ ਦੋਸ਼ ਹੇਠ 7 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਪੁਰਾਣਾ ਸ਼ਾਲਾ, 27 ਮਾਰਚ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਸੈਦੋਵਾਲ ਕਲਾਂ 'ਚ ਇਕ ਦੁਕਾਨਦਾਰ ਦੇਰ ਸ਼ਾਮ ਨੰੂ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਵੰਡ ਪ੍ਰਣਾਲੀ ਕਰ ਰਿਹਾ ਸੀ | ਇਸ ਸਬੰਧੀ ਡਿਊਟੀ ਅਫ਼ਸਰ ਅਮਰੀਕ ਚੰਦ ਨੰੂ ਗੁਪਤ ਸੂਚਨਾ ...

ਪੂਰੀ ਖ਼ਬਰ »

ਸੰਕਟ ਦੀ ਘੜੀ ਵਿਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਗਰੀਬ ਤੇ ਲੋੜਵੰਦਾਂ ਦੀ ਬਾਂਹ ਫੜਨ-ਕੈਬਨਿਟ ਮੰਤਰੀ ਬਾਜਵਾ

ਬਟਾਲਾ, 27 ਮਾਰਚ (ਕਾਹਲੋਂ)-ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ: ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਸਮੂਹ ਸਮਾਜਿਕ, ਧਾਰਮਿਕ, ਵਪਾਰਕ, ਸਨਅਤੀ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਖਿਲਾਫ਼ ਲੜ੍ਹੀ ਲਾ ਰਹੀ ਲੜ੍ਹਾਈ ਵਿਚ ...

ਪੂਰੀ ਖ਼ਬਰ »

ਅੱਜ ਤੋਂ ਲੋਕਾਂ ਨੂੰ ਘਰ-ਘਰ ਦਵਾਈਆਂ ਦੀ ਹੋਵੇਗੀ ਸਪਲਾਈ-ਡਿਪਟੀ ਕਮਿਸ਼ਨਰ

ਗੁਰਦਾਸਪੁਰ, 27 ਮਾਰਚ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ ਘਰਾਂ ਤੱਕ ਦਵਾਈਆਂ ਪੁੱਜਦੀਆਂ ਕਰਨ ਲਈ ਜ਼ਿਲ੍ਹਾ ਰੈੱਡ ਕਰਾਸ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ | ਜਿਸ ...

ਪੂਰੀ ਖ਼ਬਰ »

ਅਨੰਦਪੁਰ ਸਾਹਿਬ ਤੋਂ ਆਏ 120 ਲੋਕਾਂ ਦੇ ਕੋਰੋਨਾ ਵਾਇਰਸ ਦੀਆਂ ਰਿਪੋਰਟਾਂ ਆਈਆਂ ਨੈਗਟਿਵ

ਧਾਰੀਵਾਲ, 27 ਮਾਰਚ (ਜੇਮਸ ਨਾਹਰ)-ਕੋਰੋਨਾ ਵਾਇਰਸ ਮਹਾਾਮਾਰੀ ਤੋਂ ਬਚਾਅ ਲਈ ਪੰਜਾਬ ਸਰਕਾਰ ਵਲੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਹੋਲਾ-ਮੁਹੱਲਾ ਸਮਾਗਮ ਦੇਖ ਕੇ ਆਏ ਲੋਕਾਂ ਨੂੰ ਜਾਂਚ ਲਈ ਦਿੱਤੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ...

ਪੂਰੀ ਖ਼ਬਰ »

ਕਰਫਿਊ ਵਿਚ ਪਠਾਨਕੋਟ ਅੰਦਰ ਕਾਲਾ ਬਾਜ਼ਾਰੀ ਦੀਆਂ ਖ਼ਬਰਾਂ

ਪਠਾਨਕੋਟ, 27 ਮਾਰਚ (ਚੌਹਾਨ)-ਭਾਵੇਂ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਪੂਰਾ ਜ਼ੋਰ ਲਾ ਰਹੀਆਂ ਹਨ ਕਿ ਹਰੇਕ ਨੰੂ ਲੋੜ ਮੁਤਾਬਿਕ ਖਾਣ ਪੀਣ ਤੇ ਜ਼ਰੂਰਤ ਦਾ ਸਮਾਨ ਮਿਲੇ | ਜਿਨ੍ਹਾਂ ਲੋਕਾਂ ਕੋਲ ਖਾਣ ਪੀਣ ਨੰੂ ਨਹੀਂ ਹੈ | ਉਨ੍ਹਾਂ ਨੰੂ ਪਕਾ ਕੇ ਰਾਸ਼ਨ ਵੀ ਦਿੱਤਾ ਜਾ ...

ਪੂਰੀ ਖ਼ਬਰ »

ਐਾਬੂਲੈਂਸ ਵਿਚ ਨਸ਼ਾ ਤਸਕਰੀ ਕਰਨ ਵਾਲੇ ਤਿੰਨ ਨੌਜਵਾਨ ਪੁਲਿਸ ਅੜਿੱਕੇ

ਪਠਾਨਕੋਟ, 27 ਮਾਰਚ (ਆਸ਼ੀਸ਼ ਸ਼ਰਮਾ)-ਥਾਣਾ ਡਵੀਜ਼ਨ ਨੰਬਰ-2 ਪੁਲਿਸ ਵਲੋਂ ਤਿੰਨ ਨਸ਼ਾ ਤਸਕਰਾਂ ਨੰੂ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਕਾਬੂ ਕੀਤੇ ਨੌਜਵਾਨਾਂ ਦੀ ਪਹਿਚਾਣ ਰਾਜੇਸ਼ ਮਸੀਹ ਪੁੱਤਰ ਮੱਸੂ ਮਸੀਹ ਵਾਸੀ ਧੱਕਾ ਕਾਲੋਨੀ ਥਾਣਾ ਡਮਟਾਲ, ਵਿਕਾਸ ਪੁੱਤਰ ...

ਪੂਰੀ ਖ਼ਬਰ »

ਘਰ ਵਿਚ ਡਿਗਦੇ ਮੀਂਹ ਦੇ ਪਾਣੀ ਕਾਰਨ ਹੋਏ ਝਗੜੇ ਦੌਰਾਨ ਗੋਲੀ ਚੱਲੀ

ਬਟਾਲਾ, 27 ਮਾਰਚ (ਕਾਹਲੋਂ)-ਬਟਾਲਾ ਦੇ ਮੁਹੱਲਾ ਜਵਹਰ ਨਗਰ ਵਿਚ ਉਸ ਵਕਤ ਦਹਿਸ਼ਤ ਵਾਲਾ ਮਾਹੌਲ ਬਣ ਗਿਆ, ਜਦੋਂ ਮੀਂਹ ਦੇ ਪਾਣੀ ਕਰਕੇ 2 ਪਰਿਵਾਰਾਂ ਵਿਚ ਤੂੰ-ਤੂੰ, ਮੈਂ-ਮੈਂ ਹੋ ਗਈ ਅਤੇ ਇਕ ਪਰਿਵਾਰ ਦੇ ਵਿਅਕਤੀ ਵਲੋਂ ਗੋਲੀ ਚਲਾ ਦਿੱਤੀ | ਫਿਲਹਾਲ ਗੋਲੀ ਚਲਾਉਣ ਨਾਲ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਬਟਾਲਾ ਨੇ ਪਿੰਡਾਂ ਨੂੰ ਸੈਨੇਟਾਈਜ਼ ਕਰਨ ਲਈ ਪੰਚਾਇਤਾਂ ਨੂੰ ਸੋਡੀਅਮ ਹਾਈਪੋਕਲੋਰਾਈਟ ਦੀ ਵੰਡ ਕੀਤੀ

ਬਟਾਲਾ, 27 ਮਾਰਚ (ਕਾਹਲੋਂ)-ਪੰਜਾਬ ਸਰਕਾਰ ਵਲੋਂ ਆਪਣੇ ਸੂਬੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ | ਸੂਬਾ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਸ਼ਹਿਰਾਂ ਦੇ ਨਾਲ ਪੇਂਡੂ ਖੇਤਰਾਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਮੁੱਢਲੀਆਂ ਲੋੜਾਂ ਲਈ ਕੀਤੀ ਜਾ ਰਹੀ ਸਹਾਇਤਾ ਲੋਕਾਂ ਦੀ ਪਹੁੰਚ ਤੋਂ ਦੂਰ-ਵਾਹਲਾ, ਬਿਜਲੀਵਾਲ

ਬਟਾਲਾ, 27 ਮਾਰਚ (ਬੁੱਟਰ)-ਕੋਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਗਰੀਬਾਂ ਤੇ ਲੋੜਵੰਦਾਂ ਦੀ ਕੀਤੀ ਜਾ ਰਹੀ ਸਹਾਇਤਾ ਗਰੀਬਾਂ ਤੋਂ ਕੋਹਾਂ ਦੂਰ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੂਗਰਫੈੱਡ ਪੰਜਾਬ ਦੇ ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ ਅਤੇ ...

ਪੂਰੀ ਖ਼ਬਰ »

ਚੇਅਰਮੈਨ ਚੀਮਾ ਨੇ ਸਿਹਤ ਕਰਮੀਆਂ, ਸਿਵਲ ਤੇ ਪੁਲਿਸ ਮੁਲਾਜ਼ਮਾਂ ਅਤੇ ਸਫਾਈ ਕਰਮਾਰੀਆਂ ਦਾ ਵਧਾਇਆ ਹੌਾਸਲਾ

ਬਟਾਲਾ, 27 ਮਾਰਚ (ਕਾਹਲੋਂ)-ਕੋਰੋਨਾ ਵਾਇਰਸ ਦੀ ਫੈਲੀ ਮਹਾਂਮਾਰੀ ਦੇ ਚਲਦਿਆਂ ਸਿਹਤ ਵਿਭਾਗ ਦੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਹੋਰ ਕਰਮਚਾਰੀਆਂ, ਸਿਵਲ ਤੇ ਪੁਲਿਸ ਮੁਲਾਾਜ਼ਮਾਂ ਅਤੇ ਸਫਾਈ ਕਰਮਚਾਰੀਆਂ ਦੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ...

ਪੂਰੀ ਖ਼ਬਰ »

ਪਤਨੀ ਘਰੋਂ ਨਕਦੀ ਤੇ ਹੋਰ ਸਾਮਾਨ ਸਮੇਤ ਰਫੂ ਚੱਕਰ

ਅੱਚਲ ਸਾਹਿਬ, 27 ਮਾਰਚ (ਗੁਰਚਰਨ ਸਿੰਘ)-ਕਰੀਬ ਤਿੰਨ ਮਹੀਨੇ ਪਹਿਲਾਂ ਵਿਆਹੀ ਔਰਤ ਦੇ ਨਕਦੀ ਤੇ ਹੋਰ ਸਮਾਨ ਲੈ ਕੇ ਰਫੂ ਚੱਕਰ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਗੁਰਨਾਮ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਵੱਡਾ ਬਹਾਦਰ ਹੁਸੈਨ ਨੇ ਦੱਸਿਆ ਕਿ ਮੇਰਾ ...

ਪੂਰੀ ਖ਼ਬਰ »

ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 27 ਮਾਰਚ (ਹਰਿੰਦਰ ਸਿੰਘ)-ਐੱਸ.ਐੱਸ.ਪੀ. ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਥਾਣਾ ਕੱਚਾ ਪੱਕਾ ਅਤੇ ਥਾਣਾ ਖੇਮਕਰਨ ਦੀ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕੀਤੀ ਨਾਕਾਬੰਦੀ ਦੌਰਾਨ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਬਜ਼ੀਆਂ, ਕਰਿਆਨਾ ਅਤੇ ਅਪਾਹਜ ਵਿਅਕਤੀਆਂ ਸਬੰਧੀ ਹੈਲਪ ਨੰਬਰ ਜਾਰੀ

ਤਰਨ ਤਾਰਨ, 27 ਮਾਰਚ (ਹਰਿੰਦਰ ਸਿੰਘ)¸ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਜ਼ਿਲ੍ਹਾ ਤਰਨ ਤਾਰਨ ਵਿਚ ਰਹਿੰਦੇ ਸਾਰੇ ਵਿਅਕਤੀਆਂ ਲਈ ਲਗਾਏ ਗਏ ਕਰਫਿਊ ਦੌਰਾਨ ਸਬਜ਼ੀਆਂ, ਕਰਿਆਨਾ, ਦੁੱਧ ਆਦਿ ਮੁਹੱਈਆ ਕਰਵਾਉਣ ਅਤੇ ਅਪਾਹਜ ਵਿਅਕਤੀਆਂ ਲਈ ਹੈਲਪ ਲਾਈਨ ਨੰਬਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ

ਤਰਨ ਤਾਰਨ, 27 ਮਾਰਚ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਹਸਪਤਾਲ ਵਿਚ ਇਲਾਜ ਅਧੀਨ ਮੌਤ ਹੋਣ ਦੇ ਮਾਮਲੇ ਵਿਚ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਪੀ. (ਡੀ.) ...

ਪੂਰੀ ਖ਼ਬਰ »

ਵਿਧਾਇਕ ਰਮਨਜੀਤ ਸਿੰਘ ਸਿੱਕੀ ਹਲਕੇ ਦੇ 15 ਹਜ਼ਾਰ ਲੋੜਵੰਦ ਪਰਿਵਾਰਾਂ ਦੀ ਆਪਣੀ ਨਿੱਜੀ ਕਮਾਈ ਵਿਚੋਂ ਕਰਨਗੇ ਸਹਾਇਤਾ

ਚੋਹਲਾ ਸਾਹਿਬ, 27 ਮਾਰਚ (ਬਲਵਿੰਦਰ ਸਿੰਘ ਚੋਹਲਾ)-ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਆਪਣੀ ਨਿੱਜੀ ਕਮਾਈ ਵਿਚੋਂ ਹਲਕੇ ਦੇ ਲੱਗਪਗ 15 ਹਜ਼ਾਰ ਦੇ ਕਰੀਬ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨ ਦਾ ਐਲਾਨ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਐੱਸ .ਡੀ.ਐੱਮ. ਤਰਨ ਤਾਰਨ ਦਾ ਸੀਨੀਅਰ ਸਹਾਇਕ ਸੇਵਾਵਾਂ ਤੋਂ ਮੁਅੱਤਲ

ਤਰਨ ਤਾਰਨ, 27 ਮਾਰਚ (ਹਰਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਪ੍ਰਦੀਪ ਕੁਮਾਰ ਸੱਭਰਵਾਲ ਨੇ ਜਾਰੀ ਹੁਕਮਾਂ ਅਨੁਸਾਰ ਰਕੇਸ਼ ਕੁਮਾਰ ਸੀਨੀਅਰ ਸਹਾਇਕ, ਦਫ਼ਤਰ ਉੱਪ ਮੰਡਲ ਮੈਜਿਸਟਰੇਟ ਤਰਨ ਤਾਰਨ ਨੂੰ ਵੱਖ-ਵੱਖ ਮੀਟਿੰਗਾਂ ਵਿਚ ਹਾਜ਼ਰ ਨਾ ਹੋਣ, ਛੁੱਟੀ ਵਾਲੇ ਦਿਨ ਵੀ ...

ਪੂਰੀ ਖ਼ਬਰ »

ਕਰਫਿਊ ਦੀ ਉਲੰਘਣਾ ਕਰਨ ਵਾਲੇ ਖਿਲਾਫ ਮਾਮਲਾ ਦਰਜ

ਅਜਨਾਲਾ, 27 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਭਿਆਨਕ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਲਗਾਏ ਕਰਫਿਊ ਦੀ ਉਲੰਘਣਾ ਕਰਨ ਵਾਲੇ ਇਕ ਵਿਅਕਤੀ ਖਿਲਾਫ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਮਾਮਲਾ ਦਰਜ਼ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਨਿਜ਼ਾਮਪੁਰ 'ਚ ਵਿਦੇਸ਼ ਤੋਂ ਆਈ ਔਰਤ ਤੇ ਨੌਜਵਾਨ ਲੜਕੀ ਦੇ ਘਰ ਦੇ ਬਾਹਰ ਲਗਾਏ ਕੋਰੋਨਾ ਇਕਾਂਤਵਾਸ ਦੇ ਪੋਸਟਰ

ਨਵਾਂ ਪਿੰਡ, 27 ਮਾਰਚ (ਜਸਪਾਲ ਸਿੰਘ)¸ਕੋਰੋਨਾ ਵਾਇਰਸ ਦੇ ਚੱਲਦਿਆਂ ਸ਼ਿਵਦੁਲਾਰ ਸਿੰਘ ਢਿੱਲੋਂ ਡੀ. ਸੀ. ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਿਹਤ ਕਰਮੀਆਂ ਵੱਲੋਂ ਵਿਦੇਸ਼ਾਂ ਤੋਂ ਆਏ ਲੋਕਾਂ ਦਾ ਪਤਾ ਲਗਾ ਕੇ ਉਨ੍ਹਾਂ ਦੀ ਸਿਹਤ ਵੱਲ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ...

ਪੂਰੀ ਖ਼ਬਰ »

ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਵਿਖੇ ਦਰਸ਼ਨ ਕਰਨ ਗਏ ਸ਼ਰਧਾਲੂਆਂ ਨੂੰ ਪੰਜਾਬ ਵਾਪਸ ਆਉਣ ਲਈ ਕੇਂਦਰ ਸਰਕਾਰ ਤੁਰੰਤ ਪਰਮਿਟ ਜਾਰੀ ਕਰੇ-ਗੁਰਜੀਤ ਸਿੰਘ ਔਜਲਾ

ਅਜਨਾਲਾ, 27 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਕਰਫਿਊ ਦੌਰਾਨ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅੱਜ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਪੁਲਿਸ ਥਾਣਾ ਅਜਨਾਲਾ ਵਿਖੇ ਸਿਵਲ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੇ ਬਾਵਜੂਦ ਸਿੱਖਿਆ ਸਕੱਤਰ ਵਲੋਂ ਸਕੂਲਾਂ ਦੇ ਨਤੀਜੇ ਐਲਾਨਣ ਦੇ ਹੁਕਮ ਜਾਰੀ ਕਰਨਾ ਨਿੰਦਣਯੋਗ-ਡੀ. ਟੀ. ਐੱਫ.

ਅੰਮਿ੍ਤਸਰ, 27 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਕੋਰੋਨਾ ਵਾਇਰਸ ਦੀ ਦਹਿਸ਼ਤ ਦੌਰਾਨ ਸਿੱਖਿਆ ਵਿਭਾਗ ਦੇ ਸਕੱਤਰ ਵਲੋਂ ਸਕੂਲ ਮੁਖੀਆਂ ਨੂੰ ਸਾਲਾਨਾ ਨਤੀਜੇ ਐਲਾਨਣ ਦੇ ਹੁਕਮਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ...

ਪੂਰੀ ਖ਼ਬਰ »

ਸੰਕਟ ਦੀ ਘੜੀ 'ਚ ਲੋੜਵੰਦਾਂ ਲਈ ਮੈਦਾਨ 'ਚ ਸ਼੍ਰੋਮਣੀ ਕਮੇਟੀ

ਚੰਡੀਗੜ੍ਹ, 27 ਮਾਰਚ (ਵਿਕਰਮਜੀਤ ਸਿੰਘ ਮਾਨ)-ਕੋਰੋਨਾ ਵਾਇਰਸ ਕਾਰਨ ਜਿੱਥੇ ਪੂਰੀ ਦੁਨੀਆ ਔਖੀ ਘੜੀ ਦਾ ਸਾਹਮਣਾ ਕਰ ਰਹੀ ਹੈ ਉੱਥੇ ਪੰਜਾਬ ਵੀ ਇਸ ਸੰਤਾਪ ਨੂੰ ਝੱਲ ਰਿਹਾ ਹੈ, ਅਜਿਹੇ 'ਚ ਕਈ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਲੋੜਵੰਦ ਗ਼ਰੀਬ ਲੋਕਾਂ ਲਈ ਅੱਗੇ ਆਈਆਂ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਤੇ ਦਵਾਈਆਂ ਪਹੁੰਚਾਉਣ ਲਈ ਰੈੱਡ ਕਰਾਸ ਸੁਸਾਇਟੀ ਵਲੋਂ ਕੀਤੇ ਜਾ ਰਹੇ ਹਨ ਉਪਰਾਲੇ

ਤਰਨ ਤਾਰਨ, 27 ਮਾਰਚ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਕਮ-ਚੇਅਰਮੈਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਮਹਾਂਵਾਰੀ ਦੇ ਚੱਲਦੇ ਲਗਾਏ ਗਏ ਕਰਫ਼ਿਊ ਅਤੇ ਲਾਕਡਾਊਨ ਦੌਰਾਨ ਪੈਦਾ ਹੋਈ ...

ਪੂਰੀ ਖ਼ਬਰ »

ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਲੰਗਰ ਨਾ ਦੇਣ 'ਤੇ ਮੁਹੱਲਾ ਨਿਵਾਸੀਆਂ ਨੇ ਪ੍ਰਗਟਾਇਆ ਰੋਸ

ਤਰਨ ਤਾਰਨ, 27 ਮਾਰਚ (ਹਰਿੰਦਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਵਲੋਂ ਪੰਜਾਬ ਵਿਚ ਫੈਲੇ ਕੋਰੋਨਾ ਵਾਇਰਸ ਤੋਂ ਬਾਅਦ ਲਗਾਏ ਗਏ ਕਰਫਿਊ ਦੌਰਾਨ ਸਮੂਹ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਲੰਗਰ ਦੇਣ ਦੀ ਦਿੱਤੀ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਦੇ ਸਾਲਾਨਾ ਬਜਟ ਸਬੰਧੀ ਕਾਰਜ ਸਾਧਕ ਕਮੇਟੀ ਦੀ ਹੰਗਾਮੀ ਇਕੱਤਰਤਾ ਅੱਜ

ਅੰਮਿ੍ਤਸਰ, 27 ਮਾਰਚ (ਜਸਵੰਤ ਸਿੰਘ ਜੱਸ)-ਸਵਾ ਸਦੀ ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ 2020-2021 ਦੇ ਸਾਲਾਨਾ ਬਜਟ ਨੂੰ ਲੈ ਕੇ ਕਰਫ਼ਿਊ ਦੇ ਚੱਲਦਿਆਂ ਕਾਰਜ ਸਾਧਕ ਕਮੇਟੀ ਦੀ ਹੰਗਾਮੀ ਇਕੱਤਰਤਾ ਭਲਕੇ 28 ਮਾਰਚ ਨੂੰ ਬੁਲਾਈ ਗਈ ਹੈ | ...

ਪੂਰੀ ਖ਼ਬਰ »

ਰੈੱਡ ਕਰਾਸ ਅੰਮਿ੍ਤਸਰ ਵਲੋਂ 'ਕੋਵਿਡ 19 ਰਿਲੀਫ ਫੰਡ' ਕਾਇਮ

ਅੰਮਿ੍ਤਸਰ, 27 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਕੋਵਿਡ 19 ਦੌਰਾਨ ਪੈਦਾ ਹੋਈ ਸਥਿਤੀ, ਜਿਸ ਵਿਚ ਦਿਹਾੜੀਦਾਰ ਲੋਕਾਂ ਨੂੰ ਘਰਾਂ ਵਿਚ ਬੈਠਣ ਲਈ ਮਜ਼ਬੂਰ ਹੋਣਾ ਪਿਆ ਹੈ, ਨੂੰ ਦਾਲ-ਰੋਟੀ ਦਾ ਪ੍ਰਬੰਧ ਕਰਨ ਲਈ ਸਰਕਾਰ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਵੀ ਮੈਦਾਨ ਵਿਚ ਡਟ ...

ਪੂਰੀ ਖ਼ਬਰ »

ਬਲਵੰਤ ਸਿੰਘ ਮਾਨ ਰਈਆ ਖੁਰਦ ਦਾ ਨਿਊਜੀਲੈਂਡ ਵਿਖੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ

ਰਈਆ, 27 ਮਾਰਚ (ਸ਼ਰਨਬੀਰ ਸਿੰਘ ਕੰਗ)-ਰਵਿੰਦਰ ਸਿੰਘ ਮਾਨ ਸਿੰਘ ਵਾਸੀ ਹਵੇਲੀਆਣਾ ਰਈਆ ਖੁਰਦ, ਹਰਿੰਦਰ ਸਿੰਘ ਮਾਨ ਅਤੇ ਦਵਿੰਦਰ ਸਿੰਘ ਮਾਨ ਮਾਲਕ ਡੋਮੀਨੋ ਪੀਜਾ ਵਾਲੇ ਵਾਸੀ ਆਕਲੈਂਡ (ਨਿਊਜੀਲੈਂਡ) ਦੇ ਸਤਿਕਾਰਤ ਪਿਤਾ ਬਲਵੰਤ ਸਿੰਘ ਮਾਨ (64) ਵਾਸੀ ਰਈਆ ਖੁਰਦ ਹਾਲ ਵਾਸੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX