ਤਾਜਾ ਖ਼ਬਰਾਂ


ਐਨ.ਆਈ.ਏ. ਵਲੋਂ ਵਾਜ਼ੇ ਦਾ ਸਹਿਯੋਗੀ ਗ੍ਰਿਫ਼ਤਾਰ
. . .  9 minutes ago
ਮੁੰਬਈ, 11 ਅਪ੍ਰੈਲ - ਕੌਮੀ ਜਾਂਚ ਏਜੰਸੀ (ਐਨ.ਆਈ.ਏ) ਨੇ ਸਚਿਨ ਵਾਜੇ ਦਾ ਸਹਿਯੋਗੀ ਏ.ਪੀ.ਆਈ. ਰਿਆਜ਼ ਕਾਜ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵਾਜ਼ੇ ਐਨਟਿਲੀਆ ਬੰਬ ਮਾਮਲੇ ਤੇ...
ਮਿਆਂਮਾਰ ਵਿਚ ਸਥਾਨਕ ਮੀਡੀਆ ਦਾ ਦਾਅਵਾ - ਫ਼ੌਜ ਹੱਥੋਂ 82 ਲੋਕਾਂ ਦੀ ਮੌਤ
. . .  25 minutes ago
ਯੰਗੂਨ, 11 ਅਪ੍ਰੈਲ - ਮਿਆਂਮਾਰ 'ਚ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਯੰਗੂਨ ਸ਼ਹਿਰ ਦੇ ਕੋਲ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾ ਦਿੱਤੀ। ਜਿਸ ਵਿਚ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਮਿਆਂਮਾਰ...
ਜੋ ਵੀ ਕੂਚ ਬਿਹਾਰ 'ਚ ਹੋਇਆ ਉਹ ਕਤਲੇਆਮ ਸੀ - ਮਮਤਾ ਬੈਨਰਜੀ
. . .  41 minutes ago
ਕੋਲਕਾਤਾ, 11 ਅਪ੍ਰੈਲ - ਬੀਤੇ ਕੱਲ੍ਹ ਪੱਛਮੀ ਬੰਗਾਲ ਵਿਚ ਚੌਥੇ ਗੇੜ ਤਹਿਤ ਵੋਟਿੰਗ ਦੌਰਾਨ ਹਿੰਸਾ ਦਾ ਦੌਰ ਦੇਖਣ ਨੂੰ ਮਿਲਿਆ। ਕੂਚ ਬਿਹਾਰ 'ਚ ਗੋਲੀਬਾਰੀ ਦੌਰਾਨ ਪੰਜ ਮੌਤਾਂ ਵੀ ਹੋਈਆਂ। ਜਿਸ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ...
ਦਿੱਲੀ ਵਿਚ ਕੋਰੋਨਾ ਦੇ ਨਵੰਬਰ ਤੋਂ ਵੀ ਵੱਧ ਖ਼ਤਰਨਾਕ ਹਾਲਾਤ - ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 11 ਅਪ੍ਰੈਲ - ਦਿੱਲੀ ਵਿਚ ਪਿਛਲੇ 24 ਘੰਟਿਆਂ ਦੌਰਾਨ 10 ਹਜ਼ਾਰ ਤੋਂ ਵੱਧ ਕੇਸ ਆਉਣ ਨਾਲ ਆਮ ਲੋਕਾਂ ਸਮੇਤ ਕੇਜਰੀਵਾਲ ਸਰਕਾਰ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਇਸ ਸਬੰਧੀ ਮੁੱਖ...
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਸਬੰਧੀ ਸਮਾਗਮਾਂ ਦੀ ਹੋਈ ਸ਼ੁਰੂਆਤ
. . .  about 1 hour ago
ਤਲਵੰਡੀ ਸਾਬੋ, 11 ਅਪ੍ਰੈਲ (ਰਣਜੀਤ ਰਾਜੂ/ਰਵਜੋਤ ਰਾਹੀ) - ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਲੱਗਣ ਵਾਲਾ ਜੋੜ ਮੇਲਾ ਅੱਜ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਿੰਨ-ਰੋਜ਼ਾ ਖ਼ਾਲਸਾ ਸਾਜਨਾ ਦਿਵਸ ਸਮਾਗਮਾਂ ਦੀ ਹੋਈ ਅਰੰਭਤਾ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 11 ਅਪ੍ਰੈਲ (ਨਿੱਕੂਵਾਲ ਅਤੇ ਕਰਨੈਲ ਸਿੰਘ) - ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦੇ ਸਬੰਧ 'ਚ ਤਿੰਨ ਰੋਜ਼ਾ ਸਮਾਗਮਾਂ ਦੀ ਅਰੰਭਤਾ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ...
ਦਾਣਾ ਮੰਡੀ ਵਿਚ ਐਕਟਿਵਾ ਦੀ ਰੌਸ਼ਨੀ ਵਿਚ ਫ਼ਸਲ ਦੀ ਕਿਸਾਨਾਂ ਨੂੰ ਕਰਾਉਣੀ ਪਈ ਭਰਾਈ
. . .  about 1 hour ago
ਡੇਰਾਬੱਸੀ, 11 ਅਪ੍ਰੈਲ (ਗੁਰਮੀਤ ਸਿੰਘ) - ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰਦਿਆਂ ਮੰਡੀਆਂ ਵਿਚ ਕਿਸਾਨਾਂ ਨੂੰ ਹਰੇਕ ਸਹੂਲਤ ਦੇਣ ਦਾ ਭਰੋਸਾ ਤਾਂ ਦਿੰਦੀ ਹੈ, ਲੇਕਿਨ ਜ਼ਮੀਨੀ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਇਕ ਲੱਖ 52 ਹਜ਼ਾਰ ਤੋਂ ਆਏ ਵਧੇਰੇ ਮਾਮਲੇ, 839 ਲੋਕਾਂ ਦੀ ਹੋਈ ਮੌਤ
. . .  about 2 hours ago
ਨਵੀਂ ਦਿੱਲੀ, 11 ਅਪ੍ਰੈਲ - ਭਾਰਤ ਵਿਚ ਕੋਰੋਨਾ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਕੋਰੋਨਾ ਦੀ ਦੂਸਰੀ ਲਹਿਰ ਖ਼ਤਰਨਾਕ ਸਾਬਤ ਹੋ ਰਹੀ ਹੈ। ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 1 ਲੱਖ 52 ਹਜ਼ਾਰ, 879 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੋਰੋਨਾ...
ਸੁੱਤੇ ਪਰਿਵਾਰ 'ਤੇ ਕੱਚੇ ਘਰ ਦੀ ਛੱਤ ਡਿੱਗੀ,10 ਸਾਲਾਂ ਬੱਚੇ ਦੀ ਮੌਤ
. . .  about 3 hours ago
ਡੇਰਾਬੱਸੀ, 11 ਅਪ੍ਰੈਲ (ਗੁਰਮੀਤ ਸਿੰਘ) - ਡੇਰਾਬੱਸੀ ਦੇ ਸੈਕਟਰ 5 ਵਿਚ ਪੈਂਦੇ ਪਿੰਡ ਮੀਰਪੁਰ ਵਿਖੇ ਸੁੱਤੇ ਪਰਿਵਾਰ 'ਤੇ ਰਾਤ ਨੂੰ ਕੱਚੇ ਘਰ ਦੀ ਛੱਤ ਡਿਗ ਪਈ। ਇਸ ਹਾਦਸੇ ਵਿਚ 10 ਸਾਲਾਂ ਬੱਚੇ ਦੀ ਮੌਤ ਹੋ ਗਈ। ਹਾਦਸਾ ਅੱਧੀ ਰਾਤ ਨੂੰ ਵਾਪਰਿਆ...
ਜਲੰਧਰ 'ਚ ਨਾਈਟ ਕਰਫ਼ਿਊ ਦੌਰਾਨ ਪੁਲਿਸ 'ਤੇ ਹਮਲਾ
. . .  about 3 hours ago
ਜਲੰਧਰ, 11 ਅਪ੍ਰੈਲ - ਜਲੰਧਰ ਵਿਚ ਨਾਈਟ ਕਰਫ਼ਿਊ ਦੌਰਾਨ ਪੁਲਿਸ 'ਤੇ ਹਮਲਾ ਹੋਇਆ। ਥਾਣਾ ਭਾਰਗੋ ਕੈਂਪ ਦੇ ਐਸ.ਐਚ.ਓ. ਦੀ ਵਰਦੀ 'ਤੇ ਹੱਥ ਪਾਇਆ ਗਿਆ ਤੇ ਕੁੱਟਮਾਰ ਕੀਤੀ ਗਈ। ਪੁਲਿਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ...
ਕੋਵਿਡ19 : ਅੱਜ ਤੋਂ 14 ਅਪ੍ਰੈਲ ਤੱਕ ਦੇਸ਼ 'ਚ ਮਨਾਇਆ ਜਾਵੇਗਾ 'ਟੀਕਾ ਉਤਸਵ'
. . .  about 4 hours ago
ਨਵੀਂ ਦਿੱਲੀ, 11 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ 'ਤੇ ਦੇਸ਼ ਵਿਚ 11 ਅਪ੍ਰੈਲ ਤੋਂ 14 ਅਪ੍ਰੈਲ ਤੱਕ 'ਟੀਕਾ ਉਤਸਵ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਯੋਗ ਲਾਭਪਾਤਰੀਆਂ ਦਾ ...
ਸ਼ੋਪੀਆਂ ਵਿਚ 3 ਅੱਤਵਾਦੀ ਢੇਰ, ਤਿੰਨ ਦਿਨਾਂ ਵਿਚ 11 ਦੀ ਮੌਤ
. . .  about 4 hours ago
ਸ੍ਰੀਨਗਰ, 11 ਅਪ੍ਰੈਲ - ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿਚ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ ਵਿਚ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ ਗਿਆ ਹੈ। ਅਨੰਤਨਾਗ ਦੇ ਬਿਜਬੇਹਾ ਵਿਚ ਵੀ ਅੱਤਵਾਦੀਆਂ ਨਾਲ ਮੁੱਠਭੇੜ ਜਾਰੀ ਹੈ। ਮੰਨਿਆ ਜਾ ਰਿਹਾ...
ਅੱਜ ਦਾ ਵਿਚਾਰ
. . .  about 4 hours ago
ਆਈ.ਪੀ.ਐਲ. 2021 : ਦਿੱਲੀ ਕੈਪੀਟਲਸ ਨੇ ਚੇਨਈ ਸੁਪਰ ਕਿੰਗਸ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐਲ. 2021 : ਦਿੱਲੀ ਕੈਪੀਟਲਸ ਨੇ ਚੇਨਈ ਸੁਪਰ ਕਿੰਗਸ ਨੂੰ 7 ਵਿਕਟਾਂ ਨਾਲ ਹਰਾਇਆ...
ਆਈ.ਪੀ.ਐਲ. 2021 : ਦਿੱਲੀ ਕੈਪਟੀਲਜ 14 ਓਵਰਾਂ ਮਗਰੋਂ 139/1 'ਤੇ
. . .  1 day ago
ਆਈ.ਪੀ.ਐਲ. 2021 : ਦਿੱਲੀ ਕੈਪਟੀਲਸ ਦੀ ਤੇਜ ਸ਼ੁਰੂਆਤ, 8 ਓਵਰਾਂ ਵਿਚ 75/0
. . .  1 day ago
ਆਈ.ਪੀ.ਐਲ. 2021 : ਚੇਨਈ ਨੇ ਦਿੱਲੀ ਨੂੰ ਦਿੱਤਾ 189 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ. 2021 : ਚੇਨਈ ਨੇ ਦਿੱਲੀ ਨੂੰ ਦਿੱਤਾ 189 ਦੌੜਾਂ ਦਾ ਟੀਚਾ...
ਬਾਘਾ ਪੁਰਾਣਾ ਦੇ ਸੀ.ਆਈ.ਏ. ਸਟਾਫ਼ ਦੇ ਕਾਂਸਟੇਬਲ ਦੇ ਲੱਗੀ ਗੋਲੀ, ਹਾਲਤ ਗੰਭੀਰ
. . .  1 day ago
ਮੋਗਾ, 10 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਬਾਘਾ ਪੁਰਾਣਾ ਦੇ ਸੀ.ਆਈ.ਏ. ਸਟਾਫ਼ ਵਿਚ ਤਾਇਨਾਤ ਹੈੱਡ ਕਾਂਸਟੇਬਲ ਗੁਰਜੀਤ ਸਿੰਘ ਆਪਣੀ ਹੀ ਸਰਕਾਰੀ ਪਿਸਤੌਲ ਨਾਲ ਅਚਾਨਕ ਗੋਲੀ ਚੱਲਣ ਨਾਲ ਜ਼ਖ਼ਮੀ ਹੋ ਗਿਆ...
ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਰਿਪੋਰਟ ਰੱਦ ਹੋਣ ਦੀ ਸੂਰਤ 'ਚ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਕਰੇਗੀ ਰੁਖ - ਕੈਪਟਨ
. . .  1 day ago
ਚੰਡੀਗੜ੍ਹ, 10 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਕੋਟਕਪੂਰਾ ਗੋਲੀਕਾਂਡ ਬਾਰੇ ਜਾਂਚ ਰਿਪੋਰਟ ਮੁਕੰਮਲ ਰੂਪ ਨਾਲ ਨਿਰਪੱਖ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਈਕੋਰਟ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਰਿਪੋਰਟ...
30 ਏਕੜ ਖੜ੍ਹੀ ਕਣਕ ਸੜ ਕੇ ਸੁਆਹ
. . .  1 day ago
ਕੁੱਪ ਕਲਾਂ (ਸੰਗਰੂਰ) , 10 ਅਪ੍ਰੈਲ ( ਮਨਜਿੰਦਰ ਸਿੰਘ ਸਰੌਦ ) - ਅੱਜ ਨੇੜਲੇ ਪਿੰਡ ਵਜੀਦਗੜ੍ਹ ਰੋਹਣੋ ਵਿਖੇ ਕਿਸਾਨਾਂ ਦੀ ਜਿੱਤਵਾਲ ਵਾਲੀ ਸੜਕ 'ਤੇ ਲਗਭਗ 30 ਏਕੜ ਖੜ੍ਹੀ ਕਣਕ ਅੱਗ ਲੱਗਣ ਕਾਰਨ ਸੜ ਕੇ ਰਾਖ ਹੋ...
ਸ੍ਰੀ ਮੁਕਤਸਰ ਸਾਹਿਬ ਵਿਖੇ 40 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ
. . .  1 day ago
ਸ੍ਰੀ ਮੁਕਤਸਰ ਸਾਹਿਬ, 10 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 40 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 306 ਮਾਮਲੇ ਆਏ ਸਾਹਮਣੇ, 5 ਹੋਈਆਂ ਮੌਤਾਂ
. . .  1 day ago
ਅੰਮ੍ਰਿਤਸਰ, 10 ਅਪ੍ਰੈਲ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 306 ਰਿਕਾਰਡ ਕੋਰੋਨਾਵਾਇਰਸ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਤੇ 5 ਮੌਤਾਂ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ ਰਿਕਾਰਡ 93 ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 10 ਅਪ੍ਰੈਲ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ਵਿਚ ਇਸ ਸਾਲ ਦੇ ਸਭ ਤੋਂ ਵੱਧ 93 ਕੋਰੋਨਾ ਪਾਜ਼ੀਟਿਵ...
ਤਾਰਾਂ ਦੀ ਸਪਾਰਕਿੰਗ ਨਾਲ ਦੋ ਏਕੜ ਕਣਕ ਸੜ ਕੇ ਸੁਆਹ
. . .  1 day ago
ਛੇਹਰਟਾ,10 ਅਪ੍ਰੈਲ (ਵਡਾਲੀ ) - ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਜੰਡਪੀਰ ਵਿਖੇ ਬਿਜਲੀ ਬੋਰਡ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਦੋ ਏਕੜ ਕਣਕ ਸੜਨ ਦਾ ਸਮਾਚਾਰ ਪ੍ਰਾਪਤ...
ਰਾਜਪੁਰਾ ਅਨਾਜ ਮੰਡੀ 'ਚ ਕਣਕ ਦੀ ਸਰਕਾਰੀ ਖ਼ਰੀਦ ਹੋਈ ਸ਼ੁਰੂ
. . .  1 day ago
ਰਾਜਪੁਰਾ, 10 ਅਪ੍ਰੈਲ (ਰਣਜੀਤ ਸਿੰਘ) - ਅਨਾਜ ਮੰਡੀ ਰਾਜਪੁਰਾ ਵਿਖੇ ਖ਼ੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਣਕ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ 'ਤੇ ਖੁਸ਼ੀ 'ਚ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਚੇਤ ਸੰਮਤ 552

ਪੰਜਾਬ / ਜਨਰਲ

ਕਾਬੁਲ 'ਚ ਸਿੱਖਾਂ ਨੂੰ 10 ਦਿਨਾਂ ਅੰਦਰ ਦੇਸ਼ ਛੱਡਣ ਦੀ ਧਮਕੀ

ਸੁਰਿੰਦਰ ਕੋਛੜ
ਅੰਮਿ੍ਤਸਰ, 27 ਮਾਰਚ-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬਲ ਦੇ ਸ਼ੋਰ ਬਾਜ਼ਾਰ ਵਿਚਲੇ ਗੁਰਦੁਆਰਾ ਗੁਰੂ ਹਰਿਰਾਇ ਸਾਹਿਬ 'ਚ 25 ਮਾਰਚ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵੀ ਉੱਥੇ ਰਹਿੰਦੇ ਸਿੱਖ ਭਾਈਚਾਰੇ ਨੂੰ ਲਗਾਤਾਰ ਅੱਤਵਾਦੀ ਸੰਗਠਨ ਵਲੋਂ ਧਮਕੀਆਂ ਮਿਲ ਰਹੀਆਂ ਹਨ | ਅੱਜ ਦੁਪਹਿਰ ਅਫ਼ਗਾਨੀ ਸਿੱਖਾਂ ਦੇ ਆਗੂ ਗੁਰਨਾਮ ਸਿੰਘ ਤੇ ਸਰਪਾਲ ਸਿੰਘ ਨੇ ਦੱਸਿਆ ਕਿ ਕਾਬਲ 'ਚ ਇਕ ਅੱਤਵਾਦੀ ਸਮੂਹ ਵਲੋਂ ਉੱਥੇ ਰਹਿੰਦੇ ਸਿੱਖਾਂ ਨੂੰ ਸ਼ਰੇਆਮ ਧਮਕੀ ਦਿੱਤੀ ਗਈ ਹੈ ਕਿ ਜੇਕਰ ਆਉਂਦੇ 10 ਦਿਨਾਂ ਅੰਦਰ ਉਹ ਕਾਬੁਲ ਛੱਡ ਕੇ ਨਾ ਗਏ ਤਾਂ ਉੱਥੇ ਰਹਿ ਰਿਹਾ ਇਕ ਵੀ ਸਿੱਖ ਪਰਿਵਾਰ ਜਿਉਂਦਾ ਨਹੀਂ ਬਚੇਗਾ | ਉਨ੍ਹਾਂ ਦੱਸਿਆ ਕਿ ਕਾਬੁਲ ਦੇ ਗੁਰਦੁਆਰਾ ਹਰਿਰਾਇ ਸਾਹਿਬ ਦੇ ਬਾਹਰ 200 ਤੋਂ ਵਧੇਰੇ ਅਫ਼ਗਾਨੀ ਫ਼ੌਜੀ ਜਵਾਨ ਤਾਇਨਾਤ ਹੋਣ ਦੇ ਬਾਵਜੂਦ ਅੱਤਵਾਦੀਆਂ ਵਲੋਂ ਉੱਥੇ ਬੈਠੇ ਸਿੱਖਾਂ ਨੂੰ ਸ਼ਰੇਆਮ ਧਮਕੀ ਦਿੱਤੀ ਗਈ ਹੈ ਜਿਸ ਦੇ ਬਾਅਦ ਕਾਬੁਲੀ ਸਿੱਖਾਂ ਨੇ ਇਕ-ਦੂਜੇ ਨੂੰ ਸੋਸ਼ਲ ਮੀਡੀਆ ਰਾਹੀਂ ਸੁਨੇਹੇ ਭੇਜ ਕੇ ਅਤੇ ਫ਼ੋਨ ਰਾਹੀਂ ਗੁਰਦੁਆਰਾ ਸਾਹਿਬ ਵੱਲ ਨਾ ਜਾਣ ਅਤੇ ਆਪਣੇ ਘਰਾਂ 'ਚੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਗਈ ਹੈ | ਉਨ੍ਹਾਂ ਨਾਲ ਹੀ ਇਹ ਵੀ ਸਪੱਸ਼ਟ ਤੌਰ 'ਤੇ ਕਿਹਾ ਕਿ ਸਿੱਖਾਂ ਦਾ ਕਾਬਲ 'ਚ ਰਹਿਣਾ ਮੁਸ਼ਕਿਲ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਜਲਦ ਸੁਰੱਖਿਆ ਲਈ ਕਿਸੇ ਹੋਰ ਦੇਸ਼ 'ਚ ਪੱਕੇ ਤੌਰ 'ਤੇ ਚਲੇ ਜਾਣਾ ਚਾਹੀਦਾ ਹੈ | ਉਕਤ ਸਿੱਖ ਆਗੂਆਂ ਨੇ ਬਿਨਾਂ ਭਾਰਤ ਤੇ ਪਾਕਿਸਤਾਨ ਸਰਕਾਰ ਦਾ ਨਾਂਅ ਲਏ ਸਾਂਝੇ ਤੌਰ 'ਤੇ ਅਪੀਲ ਕੀਤੀ ਹੈ ਕਿ ਸਮਾਂ ਰਹਿੰਦਿਆਂ ਅਫ਼ਗਾਨੀ ਸਿੱਖਾਂ ਲਈ ਵੀਜ਼ੇ ਜਾਰੀ ਕੀਤੇ ਜਾਣ ਤਾਂ ਕਿ ਉਹ ਆਪਣੇ ਪਰਿਵਾਰਾਂ ਸਮੇਤ ਸੁਰੱਖਿਅਤ ਅਫ਼ਗਾਨਿਸਤਾਨ 'ਚੋਂ ਨਿਕਲ ਸਕਣ | ਉੱਧਰ ਇਕ ਪਿਸ਼ਾਵਰੀ ਸਿੱਖ ਆਗੂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਪਿਸ਼ਾਵਰ ਤੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਸ਼ਾਵਰੀ ਸਿੱਖਾਂ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਫ਼ਗਾਨਿਸਤਾਨੀ ਸਿੱਖਾਂ ਨੂੰ ਪਾਕਿਸਤਾਨ ਆਉਣ ਦੀ ਪੇਸ਼ਕਸ਼ ਕੀਤੀ ਗਈ ਹੈ, ਜਦਕਿ ਜ਼ਿਆਦਾਤਰ ਅਫ਼ਗਾਨੀ ਸਿੱਖ ਪਰਿਵਾਰ ਭਾਰਤ ਜਾਣ ਦੇ ਇੱਛੁਕ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪੀ. ਐਸ. ਜੀ. ਪੀ. ਸੀ. ਸਮੇਤ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਨੂੰ ਅਫ਼ਗਾਨਿਸਤਾਨੀ ਸਿੱਖਾਂ ਦੀ ਸੁਰੱਖਿਆ ਲਈ ਪਹਿਲ ਦੇ ਆਧਾਰ 'ਤੇ ਕਦਮ ਚੁੱਕਣੇ ਚਾਹੀਦੇ ਹਨ | ਦੱਸਿਆ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ਦੀ ਵੋਟਰ ਸੂਚੀ 'ਚ ਮੌਜੂਦਾ ਸਮੇਂ ਹਿੰਦੂ ਸਿੱਖ ਵੋਟਰਾਂ ਦੇ 600 ਤੋਂ ਵੀ ਘੱਟ ਨਾਂਅ ਦਰਜ ਹਨ ਅਤੇ ਜਲਾਲਾਬਾਦ ਤੇ ਕਾਬੁਲ 'ਚ ਇਕ-ਇਕ ਗੁਰਦੁਆਰਾ ਆਬਾਦ ਹੈ |

ਸੂਬਾ ਸਰਕਾਰ ਵਲੋਂ ਕਣਕ ਦੀ ਖ਼ਰੀਦ ਪ੍ਰਕਿਰਿਆ ਵਧੇਰੇ ਸਮੇਂ ਤੱਕ ਜਾਰੀ ਰੱਖਣ ਦੀ ਅਪੀਲ

ਚੰਡੀਗੜ੍ਹ, 27 ਮਾਰਚ (ਅਜੀਤ ਬਿਊਰੋ)- ਪੰਜਾਬ ਸਰਕਾਰ ਨੇ ਵਾਢੀ ਦੇ ਪੱਛੜ ਜਾਣ ਦੇ ਮੱਦੇਨਜ਼ਰ ਇਸ ਸਾਲ ਕਣਕ ਦੀ ਖ਼ਰੀਦ ਪ੍ਰਕ੍ਰਿਆ ਲੰਮੇ ਸਮੇਂ ਤੱਕ ਜਾਰੀ ਰੱਖਣ ਦੀ ਅਪੀਲ ਕੀਤੀ ਹੈ | ਇਸ ਨਾਲ ਹੀ ਕੇਂਦਰ ਪਾਸੋਂ ਅਨਾਜ ਮੰਡੀਆਂ ਵਿਚ ਭੀੜ-ਭੜਕੇ ਨੂੰ ਰੋਕਣ ਲਈ ਮੰਡੀਆਂ 'ਚ ...

ਪੂਰੀ ਖ਼ਬਰ »

ਇਸ ਵਾਰ ਵਿਸਾਖੀ ਪੁਰਬ ਮਨਾਉਣ ਪਾਕਿਸਤਾਨ ਤੇ ਬੰਗਲਾਦੇਸ਼ ਨਹੀਂ ਜਾਣਗੇ ਸਿੱਖ ਯਾਤਰੀ ਜਥੇ

ਅੰਮਿ੍ਤਸਰ, 27 ਮਾਰਚ (ਜਸਵੰਤ ਸਿੰਘ ਜੱਸ)-ਕੋਰੋਨਾ ਵਾਇਰਸ ਦੇ ਵਿਸ਼ਵ ਵਿਆਪੀ ਪ੍ਰਕੋਪ ਦੇ ਚਲਦਿਆਂ ਇਸ ਵਾਰ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਪੁਰਬ ਮਨਾਉਣ ਲਈ ਸਿੱਖ ਤੀਰਥ ਯਾਤਰੀਆਂ ਦੇ ਜਥੇ ਪਾਕਿਸਤਾਨ ਅਤੇ ਬੰਗਲਾਦੇਸ਼ ਨਹੀਂ ਜਾ ਸਕਣਗੇ | ਪ੍ਰਾਪਤ ਵੇਰਵਿਆਂ ਅਨੁਸਾਰ ...

ਪੂਰੀ ਖ਼ਬਰ »

ਕਿਸਾਨੀ 'ਤੇ ਕੁਦਰਤ ਦੀ ਦੋਹਰੀ ਮਾਰ

ਕੋਰੋਨਾ ਸੰਕਟ ਦੇ ਚਲਦਿਆਂ ਬੇਮੌਸਮੀ ਮੀਂਹ ਨਾਲ ਕਣਕਾਂ ਦਾ ਨੁਕਸਾਨ ਵਾਢੀ ਪਛੜਨ ਦੀ ਸੰਭਾਵਨਾ

ਜਲੰਧਰ, 27 ਮਾਰਚ (ਜਸਪਾਲ ਸਿੰਘ)-ਪਿਛਲੇ ਕਈ ਦਿਨਾਂ ਤੋਂ ਕੋਰੋਨਾ ਕਾਰਨ ਲੱਗੇ ਕਰਫਿਊ ਨੇ ਜਿੱਥੇ ਸੂਬੇ ਦੀ ਕਿਸਾਨੀ ਨੂੰ ਚਿੰਤਾ 'ਚ ਪਾਇਆ ਹੋਇਆ ਹੈ, ਉੱਥੇ ਵੀਰਵਾਰ ਰਾਤ ਤੋਂ ਪੈ ਰਹੇ ਮੀਂਹ ਨੇ ਕਣਕਾਂ ਦਾ ਭਾਰੀ ਨੁਕਸਾਨ ਕੀਤਾ ਹੈ, ਜਿਸ ਨਾਲ ਸੂਬੇ ਦੀ ਕਿਸਾਨੀ ਨੂੰ ...

ਪੂਰੀ ਖ਼ਬਰ »

ਤਾਲਾਬੰਦੀ ਕਾਰਨ ਦੇਸ਼ ਭਰ ਦਾ ਟਰਾਂਸਪੋਰਟ ਕਾਰੋਬਾਰ ਵੱਡੇ ਸੰਕਟ 'ਚ

ਮੇਜਰ ਸਿੰਘ ਜਲੰਧਰ, 27 ਮਾਰਚ, ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਟਾਕਰੇ ਲਈ ਪੰਜ ਦਿਨ ਪਹਿਲਾਂ ਪ੍ਰਧਾਨ ਮੰਤਰੀ ਵਲੋਂ ਪੂਰੇ ਦੇਸ਼ ਵਿਚ ਅਣਮਿਥੇ ਸਮੇਂ ਲਈ ਤਾਲਾਬੰਦੀ ਤੇ ਕਈ ਸੂਬਿਆਂ ਵਿਚ ਕਰਫਿਊ ਲਗਾਏ ਜਾਣ ਕਾਰਨ ਪੂਰੇ ਦੇਸ਼ ਦਾ ਟਰਾਂਸਪੋਰਟ ਕਾਰੋਬਾਰ ਬੂਰੀ ...

ਪੂਰੀ ਖ਼ਬਰ »

ਟਰੱਕ ਤੇ ਟੈਕਸੀ ਡਰਾਈਵਰਾਂ ਨੂੰ ਪਾਸ ਜਾਰੀ ਕੀਤੇ ਜਾਣ-ਰਾਮੂਵਾਲੀਆ

ਐੱਸ. ਏ. ਐੱਸ. ਨਗਰ, 27 ਮਾਰਚ (ਕੇ. ਐੱਸ. ਰਾਣਾ)-ਕਰਫ਼ਿਊ ਦੌਰਾਨ ਕਈ ਟਰੱਕ ਡਰਾਈਵਰ ਅਤੇ ਟੈਕਸੀ ਡਰਾਈਵਰ ਦੂਜਿਆਂ ਸੂਬਿਆਂ ਵਿਚ ਫਸੇ ਹੋਏ ਹਨ, ਜਿਨ੍ਹਾਂ ਨੇ ਸਬਜ਼ੀ, ਫ਼ਲ ਤੇ ਹੋਰ ਜਰੂਰੀ ਵਸਤਾਂ ਟਰੱਕਾਂ ਵਿਚ ਭਰੀਆਂ ਹੋਈਆਂ ਹਨ, ਲਿਹਾਜ਼ਾ ਅਜਿਹੇ ਟਰੱਕ ਡਰਾਈਵਰਾਂ ਨੂੰ ...

ਪੂਰੀ ਖ਼ਬਰ »

ਨਰੋਈ ਖ਼ੁਰਾਕ, ਸਿਹਤ ਨਿਯਮਾਂਵਲੀ ਦੀ ਪਾਲਣਾ ਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਕੋਰੋਨਾ ਨੂੰ ਦਿੱਤੀ ਮਾਤ

ਅੰਮਿ੍ਤਸਰ, 27 ਮਾਰਚ (ਰੇਸ਼ਮ ਸਿੰਘ)-ਕੋਰੋਨਾ ਵਾਇਰਸ ਜਾਂ ਕੋਵਿਡ-19 ਦੀ ਗਿ੍ਫ਼ਤ 'ਚ ਆਇਆ ਕੋਈ ਵੀ ਮਰੀਜ਼ ਨਰੋਈ ਖ਼ੁਰਾਕ, ਸਿਹਤ ਨਿਯਮਾਂ ਦੀ ਪਾਲਣਾ ਅਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਇਸ ਨਾਮੁਰਾਦ ਬਿਮਾਰੀ ਨੂੰ ਮਾਤ ਦੇ ਸਕਦਾ ਹੈ | ਇਹ ਖ਼ੁਲਾਸਾ ਮੈਡੀਕਲ ਕਾਲਜ ...

ਪੂਰੀ ਖ਼ਬਰ »

ਤਾਲਾਬੰਦੀ ਕਾਰਨ ਦੇਸ਼ ਭਰ ਦਾ ਟਰਾਂਸਪੋਰਟ ਕਾਰੋਬਾਰ ਵੱਡੇ ਸੰਕਟ 'ਚ

ਮੇਜਰ ਸਿੰਘ ਜਲੰਧਰ, 27 ਮਾਰਚ, ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਟਾਕਰੇ ਲਈ ਪੰਜ ਦਿਨ ਪਹਿਲਾਂ ਪ੍ਰਧਾਨ ਮੰਤਰੀ ਵਲੋਂ ਪੂਰੇ ਦੇਸ਼ ਵਿਚ ਅਣਮਿਥੇ ਸਮੇਂ ਲਈ ਤਾਲਾਬੰਦੀ ਤੇ ਕਈ ਸੂਬਿਆਂ ਵਿਚ ਕਰਫਿਊ ਲਗਾਏ ਜਾਣ ਕਾਰਨ ਪੂਰੇ ਦੇਸ਼ ਦਾ ਟਰਾਂਸਪੋਰਟ ਕਾਰੋਬਾਰ ਬੂਰੀ ...

ਪੂਰੀ ਖ਼ਬਰ »

ਤਾਲਾਬੰਦੀ ਤੱਕ ਸਾਰੇ ਟੋਲ ਪਲਾਜ਼ੇ ਬੰਦ-ਸਿੰਗਲਾ

ਚੰਡੀਗੜ੍ਹ•, 27 ਮਾਰਚ (ਅਜੀਤ ਬਿਊਰੋ)-ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਤਾਲਾਬੰਦੀ ਤੱਕ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਨੂੰ ਬੰਦ ਰੱਖਣ ਦਾ ਫ਼ੈਸਲਾ ...

ਪੂਰੀ ਖ਼ਬਰ »

ਜਲੰਧਰ ਦੇ ਨਿਜਾਤਮ ਨਗਰ 'ਚੋਂ ਮਿਲੀ ਕੋਰੋਨਾ ਦੀ ਮਰੀਜ਼ ਦੇ ਪਰਿਵਾਰ ਨੇ ਸਿਹਤ ਵਿਭਾਗ ਦੇ ਪ੍ਰਬੰਧਾਂ 'ਤੇ ਖੜ੍ਹੇ ਕੀਤੇ ਸਵਾਲ

ਜਲੰਧਰ, 27 ਮਾਰਚ (ਐੱਮ.ਐੱਸ. ਲੋਹੀਆ)-ਵੀਰਵਾਰ ਨੂੰ ਜਲੰਧਰ ਦੇ ਨਜਾਤਮ ਨਗਰ ਦੀ ਰਹਿਣ ਵਾਲੀ ਔਰਤ ਦੀ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਰਿਪੋਰਟ ਆਉਣ ਤੋਂ ਬਾਅਦ, ਜਿੱਥੇ ਪ੍ਰਸ਼ਾਸਨ ਨੇ ਉਸ ਦੇ ਇਲਾਕੇ ਨੂੰ ਸੈਨੀਟਾਇਜ਼ ਕੀਤਾ, ਉੱਥੇ ਸਿਹਤ ਵਿਭਾਗ ਨੇ ਉਸ ਦੇ ਪਰਿਵਾਰ ਦੇ ...

ਪੂਰੀ ਖ਼ਬਰ »

ਬਿਜਲੀ ਖਪਤ 1950 ਮੈਗਾਵਾਟ 'ਤੇ ਪਹੁੰਚੀ

ਪਟਿਆਲਾ, 27 ਮਾਰਚ (ਧਰਮਿੰਦਰ ਸਿੰਘ ਸਿੱਧੂ)-ਕੋਰੋਨਾ ਵਾਇਰਸ ਦੇ ਚਲਦਿਆਂ ਸਰਕਾਰੀ ਆਦੇਸ਼ਾਂ ਮੁਤਾਬਿਕ ਸੂਬੇ ਦੇ ਸਕੂਲ, ਕਾਲਜਾਂ, ਸ਼ਾਪਿੰਗ ਮਾਲ, ਦੁਕਾਨਾਂ ਅਤੇ ਸਰਕਾਰੀ ਅਦਾਰਿਆਂ ਦੇ ਬੰਦ ਹੋਣ ਕਾਰਨ ਸੂਬੇ 'ਚ ਬਿਜਲੀ ਦੀ ਮੰਗ 1950 ਮੈਗਾਵਾਟ 'ਤੇ ਪਹੁੰਚ ਗਈ ਹੈ | ਕੇਂਦਰ ...

ਪੂਰੀ ਖ਼ਬਰ »

ਬਾਗ਼ਬਾਨੀ ਪੈਦਾਵਾਰ ਨੂੰ ਸੰਭਾਲਣ ਤੇ ਮੰਡੀਕਰਨ ਵਾਸਤੇ ਸ਼ਰਤਾਂ ਨਾਲ ਇਜਾਜ਼ਤ ਦੇਣ ਲਈ ਹੁਕਮ

ਚੰਡੀਗੜ੍ਹ, 27 ਮਾਰਚ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਇਹਤਿਆਤੀ ਕਦਮਾਂ ਤਹਿਤ ਸਬੰਧਿਤ ਲੋੜੀਂਦੀਆਂ ਸ਼ਰਤਾਂ ਨਾਲ ਕਿਸਾਨਾਂ ਨੂੰ ਬਾਗ਼ਬਾਨੀ ਦੀ ਪੈਦਾਵਾਰ ਨੂੰ ਸੰਭਾਲਣ ਅਤੇ ਮੰਡੀਕਰਨ ਦੀ ਇਜਾਜ਼ਤ ਦੇਣ ਲਈ ਸਬੰਧਿਤ ਵਿਭਾਗਾਂ ...

ਪੂਰੀ ਖ਼ਬਰ »

ਪੰਜਾਬ ਭਾਜਪਾ ਵਲੋਂ ਲੋੜਵੰਦਾਂ ਨੂੰ ਵੰਡੀਆਂ ਜਾਣਗੀਆਂ ਰਾਸ਼ਨ ਦੀਆਂ 'ਮੋਦੀ ਕਿੱਟਾਂ'-ਅਸ਼ਵਨੀ ਸ਼ਰਮਾ

ਅੰਮਿ੍ਤਸਰ, 27 ਮਾਰਚ (ਹਰਮਿੰਦਰ ਸਿੰਘ)¸21 ਦਿਨਾਂ ਦੀ ਤਾਲਾਬੰਦੀ ਦੌਰਾਨ ਪੰਜਾਬ ਦੇ ਲੋੜਵੰਦਾਂ ਦੀ ਜ਼ਿੰਮੇਵਾਰੀ ਹੁਣ ਪੰਜਾਬ ਪ੍ਰਦੇਸ਼ ਭਾਜਪਾ ਦੇ ਵਰਕਰ ਉਠਾਉਣਗੇ ਅਤੇ ਸੂਬੇ ਦੇ ਕਿਸੇ ਵੀ ਪਰਿਵਾਰ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ | ਇਹ ਪ੍ਰਗਟਾਵਾ ਭਾਜਪਾ ...

ਪੂਰੀ ਖ਼ਬਰ »

ਰਾਹਤ ਕਾਰਜਾਂ ਲਈ ਪੰਜਾਬ ਭਾਜਪਾ ਕਮੇਟੀ ਦੇ ਰਾਜੇਸ਼ ਬਾਘਾ ਕਨਵੀਨਰ ਬਣੇ

ਜਲੰਧਰ, 27 ਮਾਰਚ (ਸ਼ਿਵ)-ਤਾਲਾਬੰਦੀ ਵਿਚ ਲੋੜਵੰਦਾਂ ਨੂੰ ਰਾਸ਼ਨ ਤੇ ਹੋਰ ਸਹਾਇਤਾ ਕਰਨ ਲਈ ਪੰਜਾਬ ਭਾਜਪਾ ਵਲੋਂ ਗਠਿਤ ਕੀਤੀ ਕਮੇਟੀ ਦੇ ਰਾਜੇਸ਼ ਬਾਘਾ ਨੂੰ ਕਨਵੀਨਰ ਬਣਾਇਆ ਗਿਆ ਹੈ ਜਦਕਿ ਕਮੇਟੀ ਵਿਚ ਮਲਵਿੰਦਰ ਕੰਗ, ਰਵਿੰਦਰ ਅਰੋੜਾ ਮੈਂਬਰ ਵਜੋਂ ਸ਼ਾਮਿਲ ਕੀਤੇ ...

ਪੂਰੀ ਖ਼ਬਰ »

ਮੋਦੀ ਅਫ਼ਗਾਨਿਸਤਾਨ ਤੋਂ ਵਾਪਸ ਆਉਣ ਦੇ ਚਾਹਵਾਨ ਸਿੱਖਾਂ ਦੀ ਏਅਰਲਿਫਟਿੰਗ ਦਾ ਪ੍ਰਬੰਧ ਕਰਨ-ਸੁਖਬੀਰ

ਚੰਡੀਗੜ•੍ਹ 27 ਮਾਰਚ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਫ਼ਗਾਨਿਸਤਾਨ ਵਿਚ ਫਸੇ ਉਨ੍ਹਾਂ ਸਿੱਖਾਂ ਦੀ ਤੁਰੰਤ ਏਅਰਲਿਫਟਿੰਗ ਦਾ ਪ੍ਰਬੰਧ ਕਰਵਾਉਣ ਲਈ ਆਖਿਆ ਹੈ, ਜਿਹੜੇ ...

ਪੂਰੀ ਖ਼ਬਰ »

ਲੱਖਾਂ ਮਜ਼ਦੂਰਾਂ ਦੀ ਸਾਰ ਲਵੇ ਸਰਕਾਰ-ਪਾਸਲਾ

ਜਲੰਧਰ 27 ਮਾਰਚ (ਅਜੀਤ ਬਿਊਰੋ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ. ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਟਾਕਰੇ ਹਿੱਤ ਲਾਗੂ ਕੀਤੇ ਦੇਸ਼ ਪੱਧਰੀ ਤਾਲਾਬੰਦੀ ਦੇ ਸਿੱਟੇ ਵਜੋਂ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੇ ਪੀੜਤਾਂ ਤੱਕ ਰਾਹਤ ਸਮੱਗਰੀ ਪਹੁੰਚਾਉਣੀ ਪ੍ਰਸ਼ਾਸਨ ਲਈ ਵੱਡੀ ਚੁਣੌਤੀ- ਸੋਮ ਪ੍ਰਕਾਸ਼

ਜਲੰਧਰ, 27 ਮਾਰਚ (ਮੇਜਰ ਸਿੰਘ)-ਸੰਸਾਰ ਭਰ 'ਚ ਫੈਲੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਪੂਰੀ ਦੁਨੀਆ ਭੈਅਭੀਤ ਹੈ ਤੇ ਭਾਰਤ ਅੰਦਰ ਮੋਦੀ ਸਰਕਾਰ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿਥੇ ਵੱਡੇ ਕਦਮ ਉਠਾ ਰਹੀ ਹੈ ਤੇ ਇਹ ਸਮੇਂ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ...

ਪੂਰੀ ਖ਼ਬਰ »

ਸੀ.ਪੀ.ਆਈ. ਵਲੋਂ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਲਸਣ ਦੀ ਕਟਾਈ ਬਾਰੇ ਸਰਕਾਰੀ ਪ੍ਰਬੰਧ ਕਰਨ ਦੀ ਮੰਗ

ਲੁਧਿਆਣਾ, 27 ਮਾਰਚ (ਪੁਨੀਤ ਬਾਵਾ)-ਕਮਿਉਨਿਸਟ ਪਾਰਟੀ ਆਫ਼ ਇੰਡੀਆ (ਸੀ.ਪੀ.ਆਈ.) ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ 1 ਅ੍ਰਪੈਲ ਤੋਂ ਲਸਣ ਦੀ ਸ਼ੁਰੂ ਹੋਣ ਵਾਲੀ ਕਟਾਈ ਬਾਰੇ ਹੁਣ ਤੋਂ ਹੀ ਸਰਕਾਰ ਨੂੰ ਪ੍ਰਬੰਧ ਕਰਨ ਦੀ ਅਪੀਲ ਕੀਤੀ ਤਾਂ ਜੋ ਕਟਾਈ ਦੇ ਸਮੇਂ ...

ਪੂਰੀ ਖ਼ਬਰ »

ਕਾਂਗਰਸ ਹਾਈਕਮਾਨ ਵੀ ਕਰ ਰਹੀ ਰਾਹਤ ਕਾਰਜਾਂ ਦੀ ਨਿਗਰਾਨੀ

ਜਲੰਧਰ, 27 ਮਾਰਚ (ਸ਼ਿਵ ਸ਼ਰਮਾ)-21 ਦਿਨ ਦੀ ਤਾਲਾਬੰਦੀ ਕਰਕੇ ਸਰਕਾਰ ਨੇ ਤਾਂ ਪ੍ਰਸ਼ਾਸਨ ਨੂੰ ਲੋਕਾਂ ਨੂੰ ਰਾਸ਼ਨ ਸਮੇਤ ਹੋਰ ਸਹੂਲਤਾਂ ਦੇਣ ਦੀ ਸਖ਼ਤ ਹਦਾਇਤ ਕੀਤੀ ਹੋਈ ਹੈ ਪਰ ਇਸ ਦੇ ਨਾਲ ਹੀ ਪੰਜਾਬ ਕਾਂਗਰਸ ਹਾਈਕਮਾਨ ਵੀ ਆਪਣੇ ਤੌਰ 'ਤੇ ਸ਼ਹਿਰ ਵਿਚ ਲੋਕਾਂ ਨੂੰ ਹੋ ...

ਪੂਰੀ ਖ਼ਬਰ »

ਮੁੱਖ ਮੰਤਰੀ ਪੁਲਿਸ ਨੂੰ ਸਹੀ ਵਤੀਰਾ ਕਰਨ ਦੇ ਨਿਰਦੇਸ਼ ਦੇਣ-ਸੁਖਬੀਰ

ਚੰਡੀਗੜ੍ਹ 27 ਮਾਰਚ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੰੂ ਸਖ਼ਤ ਅਪੀਲ ਕਰਦਿਆਂ ਉਨ੍ਹਾਂ ਪੁਲਿਸ ਅਧਿਕਾਰੀਆਂ ਨੰੂ ਨੱਥ ਪਾਉਣ ਲਈ ਆਖਿਆ ਹੈ, ਜਿਹੜੇ ਪੰਜਾਬੀਆਂ ਨੰੂ ਇੰਨਾ ਜਲੀਲ ਕਰ ...

ਪੂਰੀ ਖ਼ਬਰ »

ਬਿਕਰਮ ਸਿੰਘ ਮਜੀਠੀਆ ਨੇ ਵੱਖ-ਵੱਖ ਪਿੰਡਾਂ 'ਚ ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਮਜੀਠਾ, 27 ਮਾਰਚ (ਜਗਤਾਰ ਸਿੰਘ ਸਹਿਮੀ)-ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਵੀ ਘਰ-ਘਰ ਰਾਸ਼ਨ ਵੰਡਣ ਦੀ ਸ਼ੁਰੂਆਤ ਹਲਕਾ ਮਜੀਠਾ ਦੇ ਵਿਧਾਇਕ ਤੇ ਸਾਬਕਾ ...

ਪੂਰੀ ਖ਼ਬਰ »

ਸਰਕਾਰ ਵਲੋਂ ਨਸ਼ਾ ਪੀੜਤਾਂ ਨੂੰ 21 ਦਿਨਾਂ ਦੀ ਇਕੱਠੀ ਦਵਾਈ ਦੇਣ ਦਾ ਐਲਾਨ

ਲੁਧਿਆਣਾ, 27 ਮਾਰਚ (ਸਲੇਮਪੁਰੀ)-ਪੰਜਾਬ ਸਮੇਤ ਸਮੁੱਚੇ ਦੇਸ਼ ਵਿਚ ਤਾਲਾਬੰਦੀ ਕਾਰਨ ਜਿੱਥੇ ਆਮ ਮਨੁੱਖੀ ਜੀਵਨ ਦਾ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਉੱਥੇ ਸਮਾਜ ਦਾ ਇਕ ਵਿਸ਼ੇਸ਼ ਹਿੱਸਾ 'ਨਸ਼ਾ ਪੀੜਤਾਂ' ਦੀ ਜਾਨ ਨੂੰ ਬਣ ਗਈ ਹੈ | ਤਾਲਾਬੰਦੀ ਕਾਰਨ ਉਹ ਨਸ਼ਾ ...

ਪੂਰੀ ਖ਼ਬਰ »

ਜਲ ਸਰੋਤ ਵਿਭਾਗ ਦੇ ਦੂਸਰੇ ਸਾਲ ਵਾਧੇ 'ਤੇ ਚੱਲ ਰਹੇ ਮੁਲਾਜ਼ਮ 31 ਮਾਰਚ ਨੂੰ ਹੋਣਗੇ ਸੇਵਾ-ਮੁਕਤ

ਲੁਧਿਆਣਾ, 27 ਮਾਰਚ (ਸਲੇਮਪੁਰੀ)- ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ (ਇਮਾਰਤਾਂ ਅਤੇ ਸੜਕਾਂ-2 ਸ਼ਾਖਾ) ਦੇ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਹੁਕਮਾਂ ਜਗਤਜੋਤ ਗੋਇਲ ਨਿਗਰਾਨ ਇੰਜੀਨੀਅਰ ਦਫ਼ਤਰ ਜਲ ਸਪਲਾਈ ਅਤੇ ਸੈਨੀਟੇਸ਼ਨ ...

ਪੂਰੀ ਖ਼ਬਰ »

ਰਾਹਦਾਰੀ ਪਾਸ ਜਾਰੀ ਕਰਨਗੇ ਤਹਿਸੀਲਦਾਰ

ਸੰਗਰੂਰ, 27 ਮਾਰਚ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਸਰਕਾਰ ਨੇ ਕਰਫ਼ਿਊ ਦੇ ਮੱਦੇਨਜ਼ਰ ਸਮੂਹ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਸੀਮਤ ਸਮੇਂ ਲਈ ਰਾਹਦਾਰੀ ਪਾਸ ਅਤੇ ਗੱਡੀ ਪਾਸ ਜਾਰੀ ਕਰਨ ਲਈ ਅਧਿਕਾਰਤ ਕੀਤਾ ਹੈ | ਸਰਕਾਰੀ ਬੁਲਾਰੇ ਅਨੁਸਾਰ ਕੋਰੋਨਾ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਪੁਲਿਸ ਨੂੰ ਕਾਇਦੇ 'ਚ ਰਹਿਣ ਦੇ ਬਿਆਨ ਨੂੰ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਆਪਣੇ ਹੱਕ 'ਚ ਸਮਝਣ ਲੱਗੇ

ਸੁਨਾਮ ਊਧਮ ਸਿੰਘ ਵਾਲਾ, 27 ਮਾਰਚ (ਧਾਲੀਵਾਲ, ਭੁੱਲਰ) - ਪੰਜਾਬ ਵਿਚ ਜਾਰੀ ਕਰਫ਼ਿਊ ਦੇ ਪਹਿਲੇ ਦਿਨ ਤੋਂ ਹੀ ਕੁਝ ਪੁਲਿਸ ਕਰਮਚਾਰੀਆਂ ਵਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆ ਿਖ਼ਲਾਫ਼ ਕੀਤੀ ਸਖ਼ਤੀ ਸਮੇਂ ਖੁੱਲ੍ਹ ਕੇ ਕੀਤੀ 'ਡੰਡੇ' ਦੀ ਵਰਤੋਂ ਤੋਂ ਬਾਅਦ 'ਚ ਇਸ ...

ਪੂਰੀ ਖ਼ਬਰ »

ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੰਟਰੋਲ ਰੂਮ ਸਥਾਪਤ

ਚੰਡੀਗੜ੍ਹ, 27 ਮਾਰਚ (ਅਜੀਤ ਬਿਊਰੋ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਪਲਾਈ ਲੜੀ 'ਚ ਕਿਸੇ ਤਰ੍ਹਾਂ ਦੇ ਵਿਘਨ ਦੇ ਪ੍ਰਭਾਵਸ਼ਾਲੀ ਹੱਲ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ | ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੰਟਰੋਲ ਰੂਮ ਨੂੰ ਲੋਕਾਂ ਦੁਆਰਾ ਖਪਤ ਕੀਤੇ ...

ਪੂਰੀ ਖ਼ਬਰ »

ਕੋਰੋਨਾ ਓਹਲੇ ਪ੍ਰਵਾਸੀ ਪੰਜਾਬੀਆਂ ਨੂੰ ਜ਼ਲੀਲ ਤੇ ਬਦਸਲੂਕੀ ਕਰਨ ਦੇ ਯਤਨ

ਜਲੰਧਰ, 27 ਮਾਰਚ (ਮੇਜਰ ਸਿੰਘ)- ਕੋਰੋਨਾ ਦੀ ਭਿਆਨਕ ਬਿਮਾਰੀ ਤੋਂ ਦੁਨੀਆ ਭਰ ਵਿਚ ਹੀ ਲੋਕ ਬੜੇ ਭੈਅਭੀਤ ਹਨ | ਇਸ ਵਾਇਰਸ ਨੂੰ ਭਾਰਤ ਵਿਚ ਲਿਆਉਣ ਤੇ ਫੈਲਾਉਣ ਲਈ ਵੱਡੇ ਪੱਧਰ 'ਤੇ ਕੁਝ ਲੋਕਾਂ ਵਲੋਂ ਹੀ ਨਹੀਂ, ਸਗੋਂ ਸਰਕਾਰਾਂ ਵਲੋਂ ਵੀ ਖੁੱਲ੍ਹੇਆਮ ਪ੍ਰਵਾਸੀ ਭਾਰਤੀਆਂ ...

ਪੂਰੀ ਖ਼ਬਰ »

ਦੱਖਣੀ ਅਫ਼ਰੀਕਾ 'ਚ ਫਸੇ ਪੰਜਾਬੀ ਨੌਜਵਾਨਾਂ ਨੇ ਭਾਰਤ ਸਰਕਾਰ ਤੋਂ ਮੰਗੀ ਸਹਾਇਤਾ

ਫ਼ਤਹਿਗੜ੍ਹ ਸਾਹਿਬ, 27 ਮਾਰਚ (ਬਲਜਿੰਦਰ ਸਿੰਘ)-ਕੋਰੋਨਾ ਵਾਇਰਸ ਕਾਰਨ ਕਈ ਭਾਰਤੀ ਦੂਜੇ ਦੇਸ਼ਾਂ ਵਿਚ ਫਸ ਗਏ ਹਨ ਅਤੇ ਦੇ ਚਲਦਿਆਂ ਸਾਡੀ 'ਅਜੀਤ' ਟੀਮ ਨੂੰ ਦੱਖਣੀ ਅਫ਼ਰੀਕਾ ਦੇ ਜੋਨਸਬਰਗ ਤੋਂ ਇਕ ਨੌਜਵਾਨ ਨੇ ਫ਼ੋਨ ਕਰਕੇ ਦੱਸਿਆ ਕਿ ਉਹ ਮਲਕੀਤ ਸਿੰਘ ਵਾਸੀ ...

ਪੂਰੀ ਖ਼ਬਰ »

ਪੰਜਾਬ ਮੰਡੀ ਬੋਰਡ ਨੇ ਕਿਸਾਨਾਂ ਦੀ ਫ਼ਸਲ, ਸਬਜ਼ੀ ਅਤੇ ਫ਼ਲ ਵੇਚਣ ਲਈ ਯੋਗ ਪ੍ਰਬੰਧ ਕੀਤਾ-ਰਜਿੰਦਰ ਸਿੰਘ ਬਡਹੇੜੀ

ਚੰਡੀਗੜ੍ਹ, 27 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਮੰਡੀ ਬੋਰਡ ਨੇ ਕੋਰੋਨਾ ਵਾਇਰਸ ਕਾਰਨ ਪੰਜਾਬ ਵਿਚ ਕਰਫ਼ਿਊ ਲੱਗਾ ਹੋਣ 'ਤੇ ਕਿਸਾਨਾਂ ਨੂੰ ਆ ਰਹੀ ਪ੍ਰੇਸ਼ਾਨੀ ਦੂਰ ਕਰ ਦਿੱਤੀ ਹੈ | ਇਹ ਜਾਣਕਾਰੀ ਇੱਥੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਜਿੰਦਰ ਸਿੰਘ ਬਡਹੇੜੀ ...

ਪੂਰੀ ਖ਼ਬਰ »

ਪੰਜਾਬ 'ਚੋਂ ਬਾਹਰਲੇ ਰਾਜਾਂ 'ਚ ਗਏ ਕੰਬਾਈਨਾਂ ਤੇ ਰੀਪਰਾਂ ਵਾਲੇ ਫ਼ਸੇ

ਪਟਿਆਲਾ, 27 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਰਾਜ ਦੇ ਬਾਹਰਲੇ ਰਾਜਾਂ ਵਿਚ ਕਮਾਈ ਕਰਨ ਲਈ ਪਹੁੰਚੇ ਕੰਬਾਈਨਾਂ ਤੇ ਰੀਪਰਾਂ ਵਾਲੇ ਤਾਲਾਬੰਦੀ 'ਚ ਫਸ ਗਏ ਹਨ | ਪੰਜਾਬ ਰਾਜ ਤੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਜ਼ਾਰਾਂ ਦੀ ਗਿਣਤੀ ਵਿਚ ਕੰਬਾਈਨਾਂ ਅਤੇ ਰੀਪਰਾਂ ...

ਪੂਰੀ ਖ਼ਬਰ »

ਹਰਿਆਣਾ ਦੀ ਤਰਜ਼ 'ਤੇ ਪੰਜਾਬ ਸਰਕਾਰ ਵੀ ਕਣਕ ਦੀ ਨਵੀਂ ਖ਼ਰੀਦ ਨੀਤੀ ਬਣਾਏ

ਮੂਣਕ, 27 ਮਾਰਚ (ਕੇਵਲ ਸਿੰਗਲਾ)-ਦੇਸ਼ 'ਚ 14 ਅਪ੍ਰੈਲ ਤੱਕ ਲਾਗੂ ਤਾਲਾਬੰਦੀ, ਕਰਫ਼ਿਊ ਕਾਰਨ ਅਪ੍ਰੈਲ ਮਹੀਨੇ ਆਉਣ ਵਾਲੀ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਖ਼ਰੀਦ 'ਤੇ ਪ੍ਰਭਾਵ ਪੈਣਾ ਲਾਜ਼ਮੀ ਹੈ ਜਿਸ ਨੰੂ ਮੱਦੇਨਜ਼ਰ ਰੱਖਦੇ ਹੋਏ ਹਰਿਆਣਾ ਸਰਕਾਰ ਨੇ ਕਣਕ ਦੀ ਖ਼ਰੀਦ ਦੀ ...

ਪੂਰੀ ਖ਼ਬਰ »

ਮੋਦੀ ਅਫ਼ਗਾਨਿਸਤਾਨ ਤੋਂ ਵਾਪਸ ਆਉਣ ਦੇ ਚਾਹਵਾਨ ਸਿੱਖਾਂ ਦੀ ਏਅਰਲਿਫਟਿੰਗ ਦਾ ਪ੍ਰਬੰਧ ਕਰਨ-ਸੁਖਬੀਰ

ਚੰਡੀਗੜ•੍ਹ 27 ਮਾਰਚ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਫ਼ਗਾਨਿਸਤਾਨ ਵਿਚ ਫਸੇ ਉਨ੍ਹਾਂ ਸਿੱਖਾਂ ਦੀ ਤੁਰੰਤ ਏਅਰਲਿਫਟਿੰਗ ਦਾ ਪ੍ਰਬੰਧ ਕਰਵਾਉਣ ਲਈ ਆਖਿਆ ਹੈ, ਜਿਹੜੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX