ਤਾਜਾ ਖ਼ਬਰਾਂ


ਅੱਜ ਤੋਂ ਪੂਰੇ ਦੇਸ਼ 'ਚ ਸ਼ੁਰੂ ਹੋ ਰਹੀ ਹੈ ਹਵਾਈ ਸੇਵਾ
. . .  10 minutes ago
ਨਵੀਂ ਦਿੱਲੀ, 25 ਮਈ - ਕੋਰੋਨਾ ਸੰਕਟ ਦੇ ਚਲਦਿਆਂ ਅੱਜ ਪੂਰੇ ਦੇਸ਼ 'ਚ ਹਵਾਈ ਸੇਵਾ ਦੀ ਸ਼ੁਰੂਆਤ ਕੀਤੀ ਜਾ...
ਨੂਰੀ ਜਾਮਾ ਮਸਜਿਦ ਸਿਆਣਾ ਵਿਖੇ ਈਦ ਮਨਾਈ
. . .  42 minutes ago
ਬਲਾਚੌਰ, 25 ਮਈ (ਦੀਦਾਰ ਸਿੰਘ ਬਲਾਚੌਰੀਆ)- ਨੂਰੀ ਜਾਮਾ ਮਸਜਿਦ ਸਿਆਣਾ ਵਿਖੇ ਈਦ ਉਲ ਫਿਤਰ ਸ਼ਰਧਾ...
ਨਹੀਂ ਰਹੇ ਹਾਕੀ ਓਲੰਪੀਅਨ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ
. . .  53 minutes ago
ਐੱਸ.ਏ.ਐੱਸ ਨਗਰ, 25 ਮਈ (ਕੇ.ਐੱਸ. ਰਾਣਾ) - ਓਲੰਪਿਕ ਖੇਡਾਂ ਵਿੱਚ ਭਾਰਤ ਲਈ ਤਿੰਨ ਵਾਰ ਹਾਕੀ 'ਚ ਸੋਨ ਤਮਗਾ ਜਿੱਤਣ ਵਾਲੇ...
ਅੱਜ ਦਾ ਵਿਚਾਰ
. . .  about 1 hour ago
ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ 'ਚ ਗੋਲੀ ਚੱਲੀ - ਅਕਾਲੀ ਆਗੂ ਦੀ ਮੌਤ
. . .  1 day ago
ਬਟਾਲਾ, 24 ਮਈ (ਕਾਹਲੋਂ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਕੁਲੀਆਂ ਸੈਦ ਮੁਬਾਰਕ ਵਿਖੇ ਹੋਈ ਲੜਾਈ 'ਚ ਗੋਲੀ ਚੱਲਣ ਦੀ ਖ਼ਬਰ ਹੈ, ਜਿਸ ਨਾਲ ਸਰਪੰਚੀ ਦੀ ਚੋਣ ਲੜਨ ਵਾਲੇ ਅਕਾਲੀ ਆਗੂ ਮਨਜੋਤ ਸਿੰਘ ਦੀ ਹਸਪਤਾਲ ਵਿਚ ਗੋਲੀ ਲੱਗਣ ਕਰ ਕੇ...
ਚੰਡੀਗੜ੍ਹ 'ਚ ਕੋਰੋਨਾ ਕਾਰਨ 3 ਦਿਨਾਂ ਬੱਚੇ ਦੀ ਮੌਤ
. . .  1 day ago
ਚੰਡੀਗੜ੍ਹ, 24 ਮਈ (ਮਨਜੋਤ) - ਚੰਡੀਗੜ੍ਹ ਦੇ ਡੱਡੂਮਾਜਰਾ 'ਚ 3 ਦਿਨਾਂ ਦੇ ਨਵਜੰਮੇ ਬੱਚੇ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਚੰਡੀਗੜ੍ਹ 'ਚ ਇਹ ਚੌਥੀ...
ਪਟਾਕਾ ਫੈਕਟਰੀ 'ਚ ਜ਼ੋਰਦਾਰ ਧਮਾਕਾ, ਇਕ ਦੇ ਫੱਟੜ ਹੋਣ ਦੀ ਖ਼ਬਰ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਦੇ ਮੁਗਲ ਮਾਜਰਾ ਵਿਖੇ ਇਕ ਪਟਾਕਾ ਫੈਕਟਰੀ ਵਿਚ ਦੇਰ ਸ਼ਾਮ ਨੂੰ ਅਚਾਨਕ ਇਕ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਵਿਚ ਇਕ ਵਿਅਕਤੀ ਦੇ ਗੰਭੀਰ ਫੱਟੜ ਹੋਣ ਦੀ ਖ਼ਬਰ ਹੈ ਤੇ ਉਸ ਨੂੰ ਤੁਰੰਤ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਖੇ ਭੇਜ ਦਿਤਾ ਗਿਆ ਹੈ। ਮੌਕੇ ਤੇ ਫਾਇਰ...
ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ 'ਤੇ ਆਯੋਜਿਤ ਹੋਵੇਗਾ ਡਿਜੀਟਲ ਧਾਰਮਿਕ ਸਮਾਗਮ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਮੱੁਖ ਰੱਖਦੇ ਹੋਏ ਪੰਚਮ ਪਾਤਸ਼ਾਹ ਅਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਲਈ ਸੀ.ਐਮ.ਸਿਟੀ ਵਿਖੇ ਡਿਜੀਟਲ...
ਕਾਰ-ਮੋਟਰਸਾਈਕਲ ਦੀ ਟੱਕਰ 'ਚ ਦੋਨੋ ਵਾਹਨਾਂ ਦੇ ਚਾਲਕਾਂ ਦੀ ਮੌਤ
. . .  1 day ago
ਖਮਾਣੋਂ, 24 (ਮਨਮੋਹਣ ਸਿੰਘ ਕਲੇਰ\) - ਬਸੀ ਪਠਾਣਾਂ ਦੇ ਪਿੰਡ ਖਾਲਸਪੁਰ ਵਿਖੇ ਨਹਿਰ ਦੇ ਪੁਲ ਨੇੜੇ ਹੋਈ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਕਾਰ ਚਾਲਕ ਰਮਨਦੀਪ ਸਿੰਘ ਵਾਸੀ ਖਮਾਣੋਂ ਅਤੇ ਮੋਟਰਸਾਈਕਲ ਚਾਲਕ ਅਮਰਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਅਮਰਜੀਤ ਸਿੰਘ ਦੀ ਪਤਨੀ ਜੋ ਉਸਦੇ...
ਟਰੱਕ-ਮੋਟਰਸਾਈਕਲ ਟੱਕਰ ਵਿਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ
. . .  1 day ago
ਜੰਡਿਆਲਾ ਮੰਜਕੀ, 24ਮਈ (ਸੁਰਜੀਤ ਸਿੰਘ ਜੰਡਿਆਲਾ)- ਅੱਜ ਜੰਡਿਆਲਾ-ਜਲੰਧਰ ਰੋਡ 'ਤੇ ਕੰਗਣੀਵਾਲ ਨੇੜੇ ਵਾਪਰੀ ਸੜਕ ਦੁਰਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਫੱਟੜ ਹੋਣ ਦਾ ਦੁਖਦਾਈ ਸਮਾਚਾਰ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਫੱਟੜ ਨੌਜਵਾਨ ਵਿੱਕੀ ਪੁੱਤਰ ਬਿੱਟੂ ਵਾਸੀ ਭੋਡੇ ਸਪਰਾਏ ਨੇ ਦੱਸਿਆ ਕਿ ਉਹ...
ਮਾਨਸਾ 'ਚ ਸਪੋਰਟਕਿੰਗ ਦੇ ਸ਼ੋਅ-ਰੂਮ ਨੂੰ ਲੱਗੀ ਅੱਗ, ਬੁਝਾਉਣ ਦੇ ਯਤਨ ਜਾਰੀ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ) - ਸਥਾਨਕ ਸ਼ਹਿਰ 'ਚ ਸ਼ਾਮ ਸਮੇਂ ਸਪੋਰਟਕਿੰਗ ਦੇ ਸ਼ੋਅ-ਰੂਮ 'ਚ ਅੱਗ ਲੱਗਣ ਦੀ ਖ਼ਬਰ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਨੂੰ ਬੁਝਾਉਣ ਦੇ ਯਤਨ ਜਾਰੀ ਹਨ। ਮੌਕੇ 'ਤੇ ਪੁਲਿਸ ਤੋਂ ਇਲਾਵਾ ਵੱਡੀ ਗਿਣਤੀ 'ਚ ਦੁਕਾਨਦਾਰ ਪਹੁੰਚ ਗਏ ਹਨ। ਅੱਗ ਲੱਗਣ ਦੇ ਕਾਰਨਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ, 24 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਇੱਕ ਦੀ ਪੁਸ਼ਟੀ ਬੀਤੀ ਦੇਰ ਰਾਤ ਤੇ 4 ਦੀ ਪੁਸ਼ਟੀ ਅੱਜ ਹੋਈ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 327 ਹੋ ਗਈ ਹੈ। ਇਨ੍ਹਾਂ 'ਚੋਂ 301 ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ...
2 ਮਹੀਨਿਆਂ ਬਾਅਦ ਕੱਲ੍ਹ ਰਾਜਾਸਾਂਸੀ ਤੋਂ ਘਰੇਲੂ ਹਵਾਈ ਉਡਾਣਾਂ ਮੁੜ ਹੋਣਗੀਆਂ ਸ਼ੁਰੂ
. . .  1 day ago
ਰਾਜਾਸਾਂਸੀ, 24 ਮਈ (ਹੇਰ) - ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਅੰਦਰ ਕੀਤੀ ਤਾਲਾਬੰਦੀ ਦੌਰਾਨ ਸਰਕਾਰ ਵੱਲੋਂ ਹਵਾਈ ਉਡਾਣਾਂ ਠੱਪ ਕਰਨ ਤੋਂ ਬਾਅਦ ਤਕਰੀਬਨ ਦੋ ਮਹੀਨਿਆਂ ਬਾਅਦ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਕੱਲ੍ਹ 25 ਮਈ ਤੋਂ ਦੇਸ਼ ਭਰ ਵਿੱਚ ਘਰੇਲੂ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ...
ਫ਼ਿਰੋਜ਼ਪੁਰ 'ਚ ਕੋਰੋਨਾ ਨੇ ਫਿਰ ਦਿੱਤੀ ਦਸਤਕ
. . .  1 day ago
ਫ਼ਿਰੋਜ਼ਪੁਰ, 24 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਕਰੀਬ ਇੱਕ ਹਫ਼ਤੇ ਦੀ ਸੁੱਖ ਸ਼ਾਂਤੀ ਤੋਂ ਬਾਅਦ ਫ਼ਿਰੋਜ਼ਪੁਰ ਵਿਚ ਫਿਰ ਤੋਂ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਫ਼ਿਰੋਜ਼ਪੁਰ ਦੇ ਮਮਦੋਟ ਬਲਾਕ ਦੇ ਪਿੰਡ ਮਾਛੀਵਾੜਾ ਦੇ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਫ਼ਿਰੋਜ਼ਪੁਰ ਫਿਰ ਤੋਂ ਕੋਰੋਨਾ ਮੁਕਤ ਜ਼ਿਲਿਆਂ ਦੀ ਸੂਚੀ...
ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਹੋਰ ਡੇਂਗੂ ਟੈਸਟਿੰਗ ਲੈਬ ਦੀ ਸਥਾਪਨਾ ਨੂੰ ਪ੍ਰਵਾਨਗੀ
. . .  1 day ago
ਅੰਮ੍ਰਿਤਸਰ, 24 ਮਈ (ਰਾਜੇਸ਼ ਸ਼ਰਮਾ, ਰਾਜੇਸ਼ ਕੁਮਾਰ ਸੰਧੂ ) - ਭਾਰਤ ਸਰਕਾਰ ਨੇ ਅੰਮ੍ਰਿਤਸਰ ਦੇ ਐੱਸ ਡੀ ਐੱਚ ਅਜਨਾਲਾ ਵਿਖੇ ਡੇਂਗੂ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਕਿਉਂਕਿ ਅਜਨਾਲਾ ਵਿਚ ਸਾਲ 2019 'ਚ ਡੇਂਗੂ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਸੀ। ਪੰਜਾਬ ਸਰਕਾਰ...
ਮਾਨਸਾ ਜ਼ਿਲ੍ਹਾ ਵੀ ਹੋਇਆ ਕੋਰੋਨਾ ਮੁਕਤ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਵਾਸੀਆਂ ਲਈ ਇਹ ਖੁਸ਼ੀ ਵਾਲੀ ਖ਼ਬਰ ਹੈ ਕਿ ਮਾਨਸਾ ਵੀ ਕੋਰੋਨਾ ਮੁਕਤ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਪਿੰਡ ਬੱਛੋਆਣਾ ਨਾਲ ਸਬੰਧਿਤ ਪਤੀ-ਪਤਨੀ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਉਨਾਂ ਨੂੰ ਵੀ ਛੁੱਟੀ ਦੇ ਕੇ ਘਰ ਨੂੰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ...
ਭਾਈਚਾਰਕ ਸਾਂਝ ਦਾ ਦਿੱਤਾ ਸੰਦੇਸ਼, ਗੁਰੂ ਘਰ ਵਿੱਚ ਖੁਲ੍ਹਵਾਏ ਰੋਜ਼ੇ
. . .  1 day ago
ਸੰਦੌੜ, 24 ਮਈ ( ਜਸਵੀਰ ਸਿੰਘ ਜੱਸੀ ) - ਨੇੜਲੇ ਪਿੰਡ ਕੁਠਾਲਾ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਪਿੰਡ ਕੁਠਾਲਾ ਵਿਖੇ ਰਹਿੰਦੇ ਮੁਸਲਮਾਨ ਵੀਰਾਂ ਦੇ ਗੁਰੂ ਘਰ ਵਿਖੇ ਸਿੱਖ ਵੀਰਾਂ ਵੱਲੋਂ ਰੋਜ਼ੇ ਖੁਲਵਾਏ ਗਏ ।ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਤੇ ਖ਼ਜ਼ਾਨਚੀ ਗੋਬਿੰਦ ਸਿੰਘ ਫ਼ੌਜੀ ਨੇ ਦੱਸਿਆ...
ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਵੱਡਾ ਧਮਾਕਾ, ਅੱਜ ਮਿਲੇ 5 ਕੋਰੋਨਾ ਪਾਜ਼ੀਟਿਵ ਮਾਮਲੇ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਅੱਜ ਵਡਾ ਧਮਾਕਾ ਹੋਇਆ ਹੈ। ਸੀ.ਐਮ.ਸਿਟੀ ਵਿਖੇ ਅੱਜ ਕੋਰੋਨਾ ਦੇ 5 ਨਵੇ ਮਾਮਲੇ ਸਾਹਮਣੇ ਆਏ ਹਨ। ਅੱਜ ਕੋਰੋਨਾ ਪਾਜ਼ੀਟਿਵ ਆਏ ਮਾਮਲਿਆਂ ਵਿਚ 4 ਮਾਮਲੇ ਉਸ ਪਰਿਵਾਰ ਦੇ ਸ਼ਾਮਿਲ ਹਨ, ਜਿਸ ਪਰਿਵਾਰ ਦੇ ਤਿਨ ਮੈਂਬਰ ਬੀਤੇ ਕੱਲ੍ਹ ਪਾਜ਼ੀਟਿਵ ਆਏ ਸਨ...
ਹੁਸ਼ਿਆਰਪੁਰ 'ਚ 4 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 107
. . .  1 day ago
ਹੁਸ਼ਿਆਰਪੁਰ, 24 ਮਈ (ਬਲਜਿੰਦਰਪਾਲ ਸਿੰਘ) - ਕੋਵਿਡ-19 ਦੇ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੇ ਲਏ ਗਏ ਸੈਂਪਲਾਂ 'ਚੋ ਅੱਜ 60 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ 'ਤੇ 4 ਨਵੇਂ ਪਾਜ਼ੀਟਿਵ ਕੇਸ ਮਿਲਣ ਨਾਲ ਜ਼ਿਲ੍ਹੇ 'ਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 107 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ...
ਮੁਕੇਰੀਆਂ ਦੇ ਪਿੰਡ ਪਰੀਕਾ ਤੋਂ ਮਿਲੇ ਤਿੰਨ ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਮੁਕੇਰੀਆਂ, 24 ਮਈ (ਸਰਵਜੀਤ ਸਿੰਘ) - ਉਪ ਮੰਡਲ ਮੁਕੇਰੀਆਂ ਦੇ ਪਿੰਡ ਪਰੀਕਾ ਤੋਂ ਇਕੋ ਪਰਿਵਾਰ ਦੇ ਤਿੰਨ ਮੈਂਬਰ ਜੋ ਕਿ ਅਟਲਗੜ੍ਹ ਇਕਾਂਤਵਾਸ ਕੇਂਦਰ ਵਿਚ ਦਾਖਲ ਸਨ, ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆ ਗਈ ਹੈ। ਸਿਹਤ ਵਿਭਾਗ...
ਗਾਇਕ ਸਿੱਧੂ ਮੂਸੇਵਾਲਾ ਮਾਮਲਾ : ਚਾਰ ਪੁਲਿਸ ਮੁਲਾਜ਼ਮਾਂ ਵਲੋਂ ਅਗਾਊਂ ਜ਼ਮਾਨਤ ਲਈ ਕੀਤੀ ਅਪੀਲ
. . .  1 day ago
ਸੰਗਰੂਰ, 24 ਮਈ (ਧੀਰਜ ਪਸ਼ੌਰੀਆ) - ਚਰਚਿਤ ਤੇ ਵਿਵਾਦਿਤ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਸਦਰ ਪੁਲਿਸ ਥਾਣਾ ਧੂਰੀ ਵਿਖੇ ਮਾਮਲਾ ਦਰਜ ਕੀਤਾ ਗਿਆ। ਇਸ...
ਸਿੱਖਿਆ ਵਿਭਾਗ ਕਰ ਰਿਹਾ ਹੈ ਫਰੰਟ ਲਾਈਨ 'ਤੇ ਕੰਮ ਪ੍ਰਵਾਸੀ ਮਜ਼ਦੂਰਾਂ ਪਿਤਰੀ ਸੂਬਿਆਂ ਵਿਚ ਭੇਜਣ ਲਈ ਨਿਭਾ ਰਿਹਾ ਹੈ ਅਹਿਮ ਭੂਮਿਕਾ
. . .  1 day ago
ਪਠਾਨਕੋਟ, 24 ਮਈ (ਸੰਧੂ) ਕੋਵਿਡ-19 ਦੇ ਖਿਲਾਫ ਚੱਲ ਰਹੇ ਯੁੱਧ ਵਿਚ ਸਿੱਖਿਆ ਵਿਭਾਗ ਪੂਰੀ ਤਰ੍ਹਾਂ ਫਰੰਟ ਲਾਈਨ 'ਤੇ ਆ ਕੇ ਕੰਮ ਕਰ ਰਿਹਾ ਹੈ ਚਾਹੇ ਗੱਲ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਹੋਵੇ, ਚਾਹੇ ਦੂਜੇ ਸੂਬਿਆਂ ਨਾਲ ਲੱਗਦੀਆਂ ਸਰਹੱਦਾਂ ਤੇ ਨਾਕਿਆਂ ਦੀ ਡਿਊਟੀ ਦੀ...
ਧਾਗਾ ਮਿਲ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  1 day ago
ਲੁਧਿਆਣਾ, 24 ਮਈ (ਅਮਰੀਕ ਸਿੰਘ ਬਤਰਾ) - ਸਥਾਨਕ ਚੀਮਾ ਚੌਂਕ ਨਜ਼ਦੀਕ ਆਰ.ਕੇ ਰੋਡ 'ਤੇ ਇੱਕ ਧਾਗਾ ਮਿਲ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਅੱਗ ਲੱਗਣ ਸਮੇਂ ਧਾਗਾ ਮਿਲ ਬੰਦ ਸੀ, ਪਰੰਤੂ ਮਾਲਕ ਅੰਦਰ ਮੌਜੂਦ ਸਨ, ਜਿਨ੍ਹਾਂ ਨੂੰ ਸਮੇਂ ਸਿਰ ਅੱਗ ਲੱਗਣ ਦਾ ਪਤਾ ਲੱਗਣ...
ਧੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਪਿਉ ਦਾ ਕਤਲ
. . .  1 day ago
ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)- ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਮਾਧੋਪੁਰੀ 'ਚ ਧੀ...
ਆਦਮਪੁਰ ਤੋਂ ਦਿੱਲੀ-ਜੈਪੁਰ ਜਾਣ ਵਾਲੀਆਂ ਉਡਾਣਾਂ 31 ਮਈ ਤੱਕ ਰੱਦ
. . .  1 day ago
ਆਦਮਪੁਰ, 24 ਮਈ (ਰਮਨ ਦਵੇਸਰ)- ਕੋਰੋਨਾ ਵਾਇਰਸ ਦੇ ਚਲਦਿਆਂ ਆਦਮਪੁਰ ਤੋਂ ਦਿੱਲੀ ਅਤੇ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਚੇਤ ਸੰਮਤ 552
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ।-ਜੇਮਸ ਅਰਲ ਕਾਰਟ

ਬਾਲ ਸੰਸਾਰ

ਬਾਲ ਕਹਾਣੀ

ਰੱਬ ਦੀ ਕਿਰਪਾ

ਇਕ ਪਿੰਡ ਵਿਚ ਇਕ ਲੜਕੀ ਜੋਤਿਕਾ ਆਪਣੀ ਬੁੱਢੀ ਦਾਦੀ ਅਮਰ ਕੌਰ ਨਾਲ ਰਹਿੰਦੀ ਸੀ। ਬਚਪਨ ਵਿਚ ਹੀ ਉਸ ਦੇ ਮਾਤਾ-ਪਿਤਾ ਸੜਕ ਹਾਦਸੇ 'ਚ ਮਾਰੇ ਗਏ ਸਨ। ਦਾਦੀ ਕੋਲ ਪੁਸ਼ਤੈਨੀ ਜ਼ਮੀਨ ਸੀ। ਜਿਸ ਦੀ ਆਮਦਨ ਤੋਂ ਘਰ ਦਾ ਗੁਜ਼ਾਰਾ ਚਲਦਾ ਸੀ।
ਜੋਤਿਕਾ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਤੀਸਰੀ ਜਮਾਤ ਦੀ ਵਿਦਿਆਰਥਣ ਸੀ। ਉਹ ਪੜ੍ਹਾਈ 'ਚ ਬੇਹੱਦ ਕਮਜ਼ੋਰ ਸੀ। ਪੜ੍ਹਾਈ ਲਈ ਮਨ ਵਿਚ ਲਗਨ ਹੋਣ ਦੇ ਬਾਵਜੂਦ ਜੋਤਿਕਾ ਨੂੰ ਨਾ ਹਿਸਾਬ ਦੇ ਸਵਾਲ ਸਮਝ ਆਉਂਦੇ ਸਨ, ਨਾ ਹੀ ਹਿੰਦੀ, ਪੰਜਾਬੀ, ਅੰਗਰੇਜ਼ੀ ਸਮਝ ਆਉਂਦੀ ਸੀ। ਅਕਸਰ ਅਧਿਆਪਕਾਂ ਤੋਂ ਉਸ ਨੂੰ ਝਿੜਕਾਂ ਸਹਿਣੀਆਂ ਪੈਂਦੀਆਂ ਪਰ ਆ ਕੇ ਉਹ ਕਿੰਨਾ-ਕਿੰਨਾ ਚਿਰ ਆਪਣੀ ਦਾਦੀ ਦੀ ਬੁੱਕਲ 'ਚ ਬਹਿ ਕੇ ਹੰਝੂ ਵਹਾਉਂਦੀ ਰਹਿੰਦੀ। ਦਾਦੀ ਉਸ ਨੂੰ ਵਰਚਾਉਂਦੀ ਅਤੇ ਹੌਸਲਾ ਨਾ ਛੱਡਣ ਲਈ ਪ੍ਰੇਰਿਤ ਕਰਦੀ ਰਹਿੰਦੀ। ਦਾਦੀ ਸਮਝਾਉਂਦੀ, 'ਧੀਏ! ਦਿਲ ਛੋਟਾ ਨਾ ਕਰ। ਇਹ ਵੀ ਤਾਂ ਤੇਰੇ ਉਤੇ ਉਸ ਸੱਚੇ ਰੱਬ ਦੀ ਕਿਰਪਾ ਹੀ ਹੈ ਕਿ ਭਾਵੇਂ ਪੜ੍ਹਾਈ ਤੇਰੇ ਪੱਲੇ ਨਹੀਂ ਪੈਂਦੀ ਪਰ ਤੇਰੇ ਮਨ 'ਚ ਪੜ੍ਹਾਈ ਲਈ ਲਗਨ ਤਾਂ ਹੈ, ਕਈ ਬੱਚੇ ਐਸੇ ਬਦਕਿਸਮਤ ਹਨ ਕਿ ਉਨ੍ਹਾਂ ਨੂੰ ਪੜ੍ਹਾਈ ਚੰਗੀ ਹੀ ਨਹੀਂ ਲਗਦੀ, ਜਦ ਕਿ ਉਨ੍ਹਾਂ ਦੀ ਬੁੱਧੀ, ਉਨ੍ਹਾਂ ਦਾ ਦਿਮਾਗ਼ ਬਹੁਤ ਤੇਜ਼ ਹੁੰਦਾ ਹੈ ਪਤਾ ਨਹੀਂ ਉਨ੍ਹਾਂ ਉਤੇ ਪਰਮਾਤਮਾ ਦੀ ਉਸ ਰੱਬ ਦੀ ਕੀ ਕਰੋਪੀ ਹੁੰਦੀ ਹੈ ਕਿ ਉਨ੍ਹਾਂ ਦੇ ਮਨ 'ਚ ਪੜ੍ਹਾਈ ਪ੍ਰਤੀ ਲਗਨ ਨਹੀਂ ਜਾਗਦੀ। ਦਾਦੀ ਅਕਸਰ ਇਹ ਗੱਲਾਂ ਜੋਤਿਕਾ ਨੂੰ ਸਮਝਾਉਂਦੀ ਰਹਿੰਦੀ।' ਦਾਦੀ ਇੰਜ ਵੀ ਕਹਿੰਦੀ ਰਹਿੰਦੀ ਕਿ 'ਬੇਟੀ! ਰੱਬ 'ਤੇ ਭਰੋਸਾ ਰੱਖ ਕੇ ਪੜ੍ਹਾਈ ਵਿਚ ਮਿਹਨਤ ਕਰਿਆ ਕਰ। ਰੱਬ ਜ਼ਰੂਰ ਕਿਰਪਾ ਕਰੇਗਾ।
ਇਕ ਦਿਨ ਜੋਤਿਕਾ ਦਾਦੀ ਨੂੰ ਕਹਿਣ ਲੱਗੀ, 'ਦਾਦੀ ਸਕੂਲ ਵਿਚ ਸਾਡੇ ਅਧਿਆਪਕ ਤਾਂ ਮੈਨੂੰ ਮਿਹਨਤ ਨਾਲ ਪੜ੍ਹਾਉਂਦੇ ਹੀ ਹਨ। ਮੈਂ ਹੋਰ ਮਿਹਨਤ ਕਰਨ ਲਈ ਪਿੰਡ 'ਚ ਇਕ ਅਧਿਆਪਕਾ ਤੋਂ ਟਿਊਸ਼ਨ ਰੱਖ ਲਵਾਂ?' ਦਾਦੀ ਝੱਟ ਮੰਨ ਗਈ। ਇਸ ਤਰ੍ਹਾਂ ਸਕੂਲ ਅਤੇ ਟਿਊਸ਼ਨ 'ਤੇ ਜਾ ਕੇ ਲਗਾਤਾਰ ਉਹ ਪੜ੍ਹਾਈ ਕਰਦੀ। ਨਾਲ ਹੀ ਅਕਸਰ ਜਦੋਂ ਉਹ ਕੋਈ ਪੁਸਤਕ ਪੜ੍ਹਨ ਲਗਦੀ ਜਾਂ ਕਾਪੀ 'ਤੇ ਲਿਖਣ ਲੱਗਦੀ ਤਾਂ ਉਹ ਰੱਬ ਵੱਲ ਧਿਆਨ ਕਰਕੇ ਆਪਣਾ ਸਿਰ ਝੁਕਾਉਂਦੀ। ਸਮਾਂ ਪਾ ਕੇ ਜੋਤਿਕਾ ਦੀ ਲਗਨ ਉਸ ਦੇ ਕੰਮ ਆਈ। ਜਿਹੜੀ ਪੜ੍ਹਾਈ ਉਸ ਦੇ ਪੱਲੇ ਨਹੀਂ ਪੈਂਦੀ ਸੀ ਉਹ ਹੁਣ ਉਸ ਨੂੰ ਸਮਝ ਆਉਣ ਲੱਗੀ ਸੀ। ਅਧਿਆਪਕ ਵੀ ਉਸ ਦੀ ਲਗਨ ਦੇਖ ਕੇ ਬੜੇ ਖ਼ੁਸ਼ ਸਨ ਤੇ ਹੈਰਾਨ ਵੀ।
ਜਦੋਂ ਸਾਲਾਨਾ ਪ੍ਰੀਖਿਆ ਹੋਈ ਤਾਂ ਜੋਤਿਕਾ ਚੰਗੇ ਨੰਬਰਾਂ ਨਾਲ ਪਾਸ ਹੋ ਗਈ। ਉਸ ਦੀ ਮਿਹਨਤ ਅਤੇ ਲਗਨ ਰੰਗ ਲਿਆਈ। ਇਕ ਦਿਨ ਬੜੀ ਹੈਰਾਨ ਅਤੇ ਖ਼ੁਸ਼ ਹੋ ਕੇ ਉਸ ਨੇ ਦਾਦੀ ਨੂੰ ਪੁੱਛਿਆ, 'ਦਾਦੀ ਜੀ, ਇਹ ਕਿਸ ਤਰ੍ਹਾਂ ਹੋਇਆ ਕਿ ਜਿਹੜੀ ਪੜ੍ਹਾਈ ਮੈਨੂੰ ਸਮਝ ਨਹੀਂ ਸੀ ਆਉਂਦੀ, ਹੁਣ ਮੈਂ ਹੁਸ਼ਿਆਰ ਬੱਚਿਆਂ 'ਚ ਸ਼ਾਮਿਲ ਹੋ ਗਈ ਹਾਂ। ਦਾਦੀ ਨੇ ਕਿਹਾ, 'ਬੇਟੀ, ਸ਼ਾਇਦ ਇਹੋ ਰੱਬ ਦੀ ਕਿਰਪਾ ਹੈ। ਬਸ ਤੂੰ ਪੜ੍ਹਾਈ ਵਿਚ ਲਗਨ ਅਤੇ ਮਿਹਨਤ ਕਰਨੀ ਨਾ ਛੱਡੀਂ, ਬਸ ਫਿਰ ਰੱਬ ਦੀ ਕਿਰਪਾ ਤੇਰੇ 'ਤੇ ਬਣੀ ਰਹੇਗੀ।'

-ਮੋਬਾਈਲ : 98146-81444.

ਬੱਚਿਓ ਆਓ ਜਾਣੀਏ ਪਿਟਬੁੱਲ ਕੁੱਤੇ ਬਾਰੇ

ਪਿਆਰੇ ਬੱਚਿਓ, ਸਾਡੇ ਦੇਸ਼ ਵਿਚ ਕੁੱਤੇ ਪਾਲਣ ਦਾ ਸ਼ੌਕ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਦੇਖੋ-ਦੇਖੀ ਇਹ ਸ਼ੌਕ ਪਿੰਡਾਂ ਵਿਚ ਵੀ ਆਮ ਦਿਖਾਈ ਦਿੰਦਾ ਹੈ। ਸਵੇਰੇ-ਸ਼ਾਮ ਲੋਕ ਕੁੱਤੇ ਦੀ ਸੰਗਲੀ ਫੜੀ ਸੈਰ ਕਰਦੇ ਆਮ ਦੇਖੇ ਜਾ ਸਕਦੇ ਹਨ। ਕੁੱਤਿਆਂ ਦੀਆਂ ਬਹੁਤ ਸਾਰੀਆਂ ਕਿਸਮਾਂ ...

ਪੂਰੀ ਖ਼ਬਰ »

ਅਨੋਖੀ ਹੈ ਕੱਚ ਦੀ ਦੁਨੀਆ

ਪਿਆਰੇ ਬੱਚਿਓ, ਕੱਚ ਨੂੰ ਤਿਆਰ ਕਰਨ ਦੀ ਕਲਾ ਮੈਡੀਟੇਰਨੀਅਨ ਖੇਤਰ ਦੇ ਲੋਕਾਂ ਨੂੰ ਲਗਪਗ 4000 ਸਾਲ ਪਹਿਲਾਂ ਪਤਾ ਸੀ। ਜਦ ਫੁੱਟਣ ਸਮੇਂ ਲਾਵਾ ਬਾਹਰ ਆ ਕੇ ਠੰਢਾ ਹੁੰਦਾ ਹੈ ਤਾਂ ਉਸ ਦੇ ਠੰਢਾ ਹੋਣ ਨਾਲ ਕੁਝ ਕੱਚ ਵੀ ਬਣਦਾ ਹੈ, ਜਿਸ ਨੂੰ ਕੁਦਰਤੀ ਕੱਚ ਕਹਿੰਦੇ ਹਨ। ਕੱਚ ...

ਪੂਰੀ ਖ਼ਬਰ »

ਬਾਲ ਨਾਵਲ-25

ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) 'ਫੇਰ ਤੁਹਾਨੂੰ ਟੋਏ ਵਿਚੋਂ ਕੁਝ ਲੱਭਾ?' ਸਾਰੇ ਬੱਚੇ ਇਕੱਠੇ ਬੋਲ ਪਏ। 'ਹੁਣੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੈਨੂੰ ਕੀ-ਕੀ ਲੱਭਿਆ। ਅਗਲੇ ਦਿਨ ਮੈਂ ਮੂੰਹ-ਹਨੇਰੇ ਹੀ ਆਪਣੀ ਜ਼ਮੀਨ ਉੱਪਰ ਆ ਗਿਆ ਅਤੇ ਇਕ ਟੋਇਆ ...

ਪੂਰੀ ਖ਼ਬਰ »

ਬਾਲ ਗੀਤ

ਫੇਰ ਕੋਰੋਨਾ ਕੁਝ ਨਾ ਕਹਿੰਦਾ

ਸਾਫ਼ ਪਾਣੀ ਦੀ ਟੂਟੀ ਚਲਾ ਕੇ, ਵੀਹ ਸਕਿੰਟ ਤੱਕ ਸਾਬਣ ਲਾ ਕੇ। ਹੱਥਾਂ ਨੂੰ ਕਰ ਸਾਫ਼ ਜੋ ਲੈਂਦਾ, ਫੇਰ ਕੋਰੋਨਾ ਕੁਝ ਨਾ ਕਹਿੰਦਾ। ਨਮਸਤੇ ਕਰੋ ਜਾਂ ਫ਼ਤਹਿ ਬੁਲਾਵੋ, ਦੂਜਿਆਂ ਨਾਲ ਨਾ ਹੱਥ ਮਿਲਾਵੋ। ਰੱਖੇ ਧਿਆਨ ਜੋ ਉੱਠਦਾ ਬਹਿੰਦਾ, ਫੇਰ ਕੋਰੋਨਾ ਕੁਝ ਨਾ ...

ਪੂਰੀ ਖ਼ਬਰ »

ਪੁਲਾਂ ਦਾ ਇਤਿਹਾਸ

ਬੱਚਿਓ, ਜਦੋਂ ਤੁਸੀਂ ਕਦੇ ਬਸ ਕਾਰ ਜਾਂ ਰੇਲ ਗੱਡੀ ਰਾਹੀਂ ਲੰਬੀ ਯਾਤਰਾ 'ਤੇ ਗਏ ਹੋਵੋਗੇ ਤਾਂ ਤੁਸੀਂ ਕਈ ਪੁਲਾਂ ਨੂੰ ਪਾਰ ਕੀਤਾ ਹੋਵੇਗਾ। ਦਰਿਆਵਾਂ, ਘਾਟੀਆਂ ਅਤੇ ਚੱਟਾਨਾਂ ਨੂੰ ਤਰਾਸ਼ ਕੇ ਬਣਾਏ ਇਹ ਪੁਲ ਬਹੁਤ ਹੀ ਸੁੰਦਰ ਨਜ਼ਾਰਾ ਪੇਸ਼ ਕਰਦੇ ਹਨ। ਇਨ੍ਹਾਂ ਦੇ ਸਾਨੂੰ ...

ਪੂਰੀ ਖ਼ਬਰ »

ਕੀ ਤੁਸੀਂ ਜਾਣਦੇ ਹੋ?

1. ਹਿੰਦੁਸਤਾਨ ਦੀ ਭਾਰਤ-ਪਾਕਿਸਤਾਨ ਵੰਡ ਵੇਲੇ ਬ੍ਰਿਟਿਸ਼ ਗਵਰਨਰ-ਜਨਰਲ ਲਾਰਡ ਮਾਊਂਟ ਬੈਟਿਨ ਸਨ। 2. ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਹਨ। 3. ਪੰਜਾਬ ਵਿਚ ਰੇਲ ਕੋਚ ਫੈਕਟਰੀ ਕਪੂਰਥਲਾ ਹੈ। 4. ਚੀਨ ਵਿਚ ਕੋਰੋਨਾ ਵਾਇਰਸ ਨਾਲ ਕੁਝ ਲੋਕਾਂ ਦੀ ਮੌਤ ਹੋ ਚੁੱਕੀ ...

ਪੂਰੀ ਖ਼ਬਰ »

ਬੁਝਾਰਤ

ਕੁਦਰਤ ਦਾ ਇਕ ਸੂਖਮ ਜਾਇਆ, ਜੋ ਮੁਸੀਬਤ ਬਣ ਕੇ ਆਇਆ। ਕਿਸੇ ਨੂੰ ਵੀ ਨਜ਼ਰ ਨਾ ਆਵੇ, ਦੁਨੀਆ ਨੂੰ ਡਰਾਈ ਜਾਵੇ। ਖਾ ਗਿਆ ਉਹ ਹਜ਼ਾਰਾਂ ਬੰਦੇ, ਚੌਪਟ ਕਰਤੇ ਸਾਰੇ ਧੰਦੇ। ਸਾਰੀ ਦੁਨੀਆ ਕਰਤੀ ਜਾਮ, ਕਹਿੰਦਾ ਘਰ ਵਿਚ ਕਰੋ ਅਰਾਮ। ਭਲੂਰੀਆ ਪ੍ਰੇਸ਼ਾਨ ਹੈ ਡਾਹਢਾ, ਬੁੱਝੋ ...

ਪੂਰੀ ਖ਼ਬਰ »

ਕਾਵਿ-ਬੁਝਾਰਤ

ਬਿਜਲੀ

ਬਿਨਾਂ ਮੇਰੇ ਹੈ ਘੁੱਪ ਹਨੇਰਾ, ਹਨੇਰੇ ਨੂੰ ਮੈਂ ਕਰਾਂ ਸਵੇਰਾ। ਤਾਰਾਂ ਰਾਹੀਂ ਹਾਂ ਜਾਂਦੀ-ਆਉਂਦੀ, ਮੈਂ ਨਾ ਸ਼ੋਰ ਰਤਾ ਵੀ ਪਾਉਂਦੀ। ਡੰਗ, ਸੱਪ ਤੋਂ ਵੀ ਹੈ ਮੇਰਾ ਤੇਜ਼, ਹੱਥ ਲਾਉਣ ਤੋਂ ਕਰੋ ਪ੍ਰਹੇਜ਼। ਡੈਮਾਂ ਉੱਤੇ ਹੁੰਦੈ ਮੇਰਾ ਨਿਰਮਾਣ, ਚਾਨਣ ਦੇਣਾ ਮੇਰੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX