ਕਾਰੋਬਾਰਾਂ 'ਤੇ ਪਿਆ ਬੇਹੱਦ ਮਾੜਾ ਅਸਰ, ਕਈ ਕਾਰੋਬਾਰ ਬੰਦ
ਸਿਆਟਲ/ਵਾਸ਼ਿੰਗਟਨ, 27 ਮਾਰਚ (ਹਰਮਨਪ੍ਰੀਤ ਸਿੰਘ/ਹੁਸਨ ਲੜੋਆ ਬੰਗਾ)- ਅਮਰੀਕਾ ਅੱਜ ਦੁਨੀਆ ਭਰ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਸੂਚੀ 'ਚ ਨੰਬਰ ਇਕ 'ਤੇ ਪਹੁੰਚ ਗਿਆ | ਉਸ ਨੇ ਚੀਨ ਤੇ ਇਟਲੀ ਨੂੰ ਪਿੱਛੇ ਛੱਡ ਦਿੱਤਾ ਹੈ¢ ਅਮਰੀਕਾ 'ਚ ਕੋਵਿਡ-19 ਨਾਲ ਪੀੜਤਾਂ ਦੀ ਗਿਣਤੀ 85612 ਹੋ ਗਈ ਹੈ, ਜਦਕਿ ਚੀਨ ਤੇ ਇਟਲੀ 'ਚ ਇਹ ਗਿਣਤੀ ਕ੍ਰਮਵਾਰ 81782, 80589 ਹੈ¢ ਇਸ ਵਾਇਰਸ ਨਾਲ ਅਮਰੀਕਾ ਵਿਚ ਹੁਣ ਤੱਕ 1300 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ¢ ਮਰੀਜ਼ਾਂ ਦੀ ਬਹੁਤ ਤੇਜ਼ ਰਫ਼ਤਾਰ ਨਾਲ ਵਧਦੀ ਗਿਣਤੀ ਨੇ ਸਾਰੇ ਅਮਰੀਕਾ ਨੂੰ ਵੱਡੀ ਚਿੰਤਾ 'ਚ ਪਾ ਦਿੱਤਾ ਹੈ | ਭਾਵੇਂ ਟਰੰਪ ਪ੍ਰਸ਼ਾਸਨ ਬੜੀ ਤੇਜ਼ੀ ਨਾਲ ਪੂਰੇ ਅਮਰੀਕਾ ਵਿਚ ਹਸਪਤਾਲਾਂ ਨੂੰ ਨਵਾਂ ਸਾਮਾਨ, ਮਸ਼ੀਨਰੀ ਅਤੇ ਦਵਾਈਆਂ ਸਪਲਾਈ ਕਰ ਰਿਹਾ ਹੈ ਪਰ ਜਿਸ ਰਫ਼ਤਾਰ ਨਾਲ ਹਾਲਾਤ ਬਦਲ ਰਹੇ ਹਨ, ਉਸ ਨਾਲ ਪ੍ਰਬੰਧਾਂ ਵਿਚ ਥੋੜ੍ਹ ਆਉਂਦੀ ਨਜ਼ਰ ਆ ਰਹੀ ਹੈ | ਅੱਜ ਵਾਸ਼ਿੰਗਟਨ ਸਟੇਟ ਵਿਚ ਮੌਤਾਂ ਦੀ ਗਿਣਤੀ 147 ਹੋ ਗਈ ਤੇ ਮਰੀਜ਼ਾਂ ਦੀ ਗਿਣਤੀ 3207 ਤੋਂ ਵਧੇਰੇ ਹੋ ਗਈ | ਸੂਬੇ ਦੇ ਗਵਰਨਰ ਜੇ. ਇਨਸਲੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿਚ ਕਾਰੋਬਾਰ ਬੰਦ ਹੋਣ ਨਾਲ ਬੇਰੁਜ਼ਗਾਰੀ ਦੀ ਬਹੁਤ ਵੱਡੀ ਸਮੱਸਿਆ ਖੜੀ ਹੋ ਗਈ ਹੈ | ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਅਸੀਂ 1930 ਦੇ ਦਹਾਕੇ ਵਿਚ ਪਹੁੰਚ ਗਏ ਹੋਈਏ | ਸਾਡੇ ਸਾਰਿਆਂ ਲਈ ਇਹ ਬਹੁਤ ਮੁਸ਼ਕਿਲ ਭਰਿਆ ਸਮਾਂ ਹੈ ਤੇ ਸਾਡੇ ਸੂਬੇ ਦੇ ਲੋਕ ਬਹੁਤ ਦੁੱਖ ਵਿਚ ਹਨ | ਉਨ੍ਹਾਂ ਕਿਹਾ ਕਿ ਅਸੀਂ ਬੜੀ ਹਿੰਮਤ ਨਾਲ ਇਸ ਨਾ-ਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਲੱਗੇ ਹੋਏ ਹਾਂ | ਅਸੀਂ ਜ਼ਰੂਰ ਤੇ ਜਲਦੀ ਇਸ ਤੋਂ ਛੁਟਕਾਰਾ ਪਾਵਾਂਗੇ | ਅਸੀਂ ਆਪਣੇ ਲੋਕਾਂ ਦਾ ਦਰਦ ਸਮਝ ਸਕਦੇ ਹਾਂ | ਉਨ੍ਹਾਂ ਲੋਕਾਂ ਨੂੰ 'ਸਟੇਅ ਐਟ ਹੋਮ' ਦੀ ਪਾਲਨਾ ਕਰਨ ਦੀ ਅਪੀਲ ਕੀਤੀ | ਇਸੇ ਦੌਰਾਨ ਕੱਲ੍ਹ ਟਰੰਪ ਪ੍ਰਸ਼ਾਸਨ ਵਲੋਂ ਜਿਹੜਾ 2.2 ਲੱਖ ਕਰੋੜ ਡਾਲਰ ਦਾ 'ਕੋਰੋਨਾ ਵਾਇਰਸ ਰਿਲੀਫ ਬਿੱਲ' ਪਾਸ ਹੋਇਆ ਹੈ | ਉਸ ਦੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਸਿਆਟਲ ਦੇ ਪ੍ਰਸਿੱਧ ਅਕਾੳਾੂਟੈਂਟ ਮਹਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਇਸ ਬਿੱਲ ਦੇ ਪਾਸ ਹੋਣ ਨਾਲ 75 ਹਜ਼ਾਰ ਆਮਦਨ ਤੱਕ ਵਾਲਿਆਂ ਨੂੰ 12 ਸੌ ਡਾਲਰ ਪ੍ਰਤੀ ਜੀਅ ਦੇ ਹਿਸਾਬ ਨਾਲ ਇਕ ਵਾਰੀ ਮਿਲਣਗੇ ਜੋ ਅਗਲੇ ਹਫ਼ਤੇ ਉਨ੍ਹਾਂ ਦੇ ਅਕਾਊਾਟ ਵਿਚ ਆਉਣੇ ਸ਼ੁਰੂ ਹੋ ਜਾਣਗੇ | ਉਨ੍ਹਾਂ ਕਿਹਾ ਕਿ ਇਹ ਪੈਸੇ ਅਮਰੀਕਨ ਸਿਟੀਜ਼ਨ ਤੇ ਗਰੀਨ ਕਾਰਡ ਹੋਲਡਰ ਜੋ ਟੈਕਸ ਭਰਦੇ ਹਨ, ਉਨ੍ਹਾਂ ਨੰੂ ਹੀ ਮਿਲਣਗੇ | ਜਿਨ੍ਹਾਂ ਦੇ ਛੋਟੇ ਬੱਚੇ 16 ਸਾਲ ਤੋਂ ਘੱਟ ਹਨ, ਨੂੰ 500 ਡਾਲਰ ਪ੍ਰਤੀ ਬੱਚਾ ਮਿਲਣਗੇ | ਮਹਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਛੋਟੇ ਕਾਰੋਬਾਰਾਂ ਨੂੰ ਬਚਾਉਣ ਲਈ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਤਨਖ਼ਾਹ ਦੇ ਰੂਪ ਵਿਚ ਦੇਣ ਲਈ 367 ਖਰਬ ਡਾਲਰ ਰੱਖੇ ਗਏ ਹਨ, ਜਿਨ੍ਹਾਂ ਕਾਰੋਬਾਰੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਕੱਢਿਆ ਨਹੀਂ ਹੈ, ਉਨ੍ਹਾਂ ਦੀ ਅੱਧੀ ਤਨਖ਼ਾਹ ਸਰਕਾਰ ਦੇਵੇਗੀ, ਇਸ ਲਈ ਉਨ੍ਹਾਂ ਨੰੂ ਦੇਣ ਲਈ 50 ਖਰਬ ਡਾਲਰ ਦੀ ਰਕਮ ਰੱਖੀ ਗਈ ਹੈ | ਉਬਰ ਟੈਕਸੀ ਡਰਾਈਵਰਾਂ ਨੂੰ 600 ਡਾਲਰ ਪ੍ਰਤੀ ਹਫ਼ਤਾ ਦਿੱਤਾ ਜਾਵੇਗਾ ਜੋ ਟੈਕਸ ਰਿਟਰਨ ਭਰਦੇ ਹਨ, ਛੋਟੇ ਕਾਰੋਬਾਰਾਂ ਦੀ ਮਦਦ ਕਰਨ ਲਈ ਜੋ ਉਨ੍ਹਾਂ ਨੰੂ ਲੋਕਾਂ ਦੇ ਰੂਪ ਵਿਚ ਦਿੱਤੇ ਜਾਣਗੇ | ਇਸ ਲਈ 350 ਖਰਬ ਡਾਲਰ ਰੱਖੇ ਗਏ ਹਨ | ਜੋ ਕੰਪਨੀਆਂ ਨਵੇਂ ਮੁਲਾਜ਼ਮ ਰੱਖਣਗੇ ਤੇ ਉਨ੍ਹਾਂ ਨੰੂ ਕੱਢਣਗੇ ਨਹੀਂ, ਉਨ੍ਹਾਂ ਦਾ ਕਰਜ਼ ਸਰਕਾਰ ਮੁਆਫ਼ ਵੀ ਕਰ ਸਕਦੀ ਹੈ | ਇਹ ਕਰਜ਼ ਕਮਿਊਨਿਟੀ ਬੈਂਕਾਂ 30 ਜੂਨ ਤੱਕ ਦੇਣਾ ਸ਼ੁਰੂ ਕਰ ਦੇਣਗੀਆਂ | ਇਸ ਕਰਜ਼ ਦਾ ਨਾਂਅ 'ਫੈਡਰਲ ਗਰੰਟੀ ਲੋਨ' ਹੈ | ਸ: ਸੋਹਲ ਨੇ ਦੱਸਿਆ ਕਿ ਏਅਰਲਾਈਨਜ਼, ਹੋਟਲਾਂ, ਕਸੀਨੋ, ਕਰੂਜ਼ ਸ਼ਿੱਪ ਆਦਿ ਨੂੰ ਐਮਰਜੈਂਸੀ ਕਰਜ਼ ਦੇਣ ਲਈ 500 ਅਰਬ ਡਾਲਰ ਰੱਖੇ ਗਏ ਹਨ | ਹਸਪਤਾਲਾਂ ਤੇ ਸਿਹਤ ਪ੍ਰਣਾਲੀ ਲਈ 130 ਅਰਬ ਡਾਲਰ ਤੇ ਸੂਬੇ ਤੇ ਸਥਾਨਕ ਸਰਕਾਰਾਂ ਨੂੰ 150 ਅਰਬ ਡਾਲਰ ਦਿੱਤੇ ਜਾਣਗੇ | ਸ: ਸੋਹਲ ਨੇ ਕਿਹਾ ਕਿ ਟੈਕਸ ਭਰਨ ਦੀ ਜਿਹੜੀ ਤਰੀਕ 15 ਅਪ੍ਰੈਲ ਹੁੰਦੀ ਹੈ, ਉਹ ਹੁਣ ਕੋਰੋਨਾ ਵਾਇਰਸ ਦੀ ਵਜਾ ਕਾਰਨ ਹੁਣ 15 ਜੁਲਾਈ ਕਰ ਦਿੱਤੀ ਗਈ ਹੈ | ਇਸ 'ਤੇ ਕੋਈ ਜੁਰਮਾਨਾ ਨਹੀਂ ਲੱਗੇਗਾ ਜੇਕਰ ਕਿਸੇ ਨੇ ਫਿਰ ਵੀ ਕਿਸੇ ਨੇ ਛੋਟ ਲੈਣੀ ਹੈ, ਉਸ ਨੂੰ 15 ਅਪ੍ਰੈਲ ਤੋਂ ਪਹਿਲਾਂ ਮਨਜ਼ੂਰੀ ਲੈਣੀ ਹੋਵੇਗੀ |
ਪੀੜਤਾਂ ਦਾ ਇਲਾਜ ਤੇ ਮਦਦ ਕਰਨ ਵਾਲਿਆਂ ਲਈ ਲੋਕਾਂ ਨੇ ਮਾਰੀਆਂ ਤਾੜੀਆਂ
ਲੰਡਨ/ਲੈਸਟਰ, 27 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 578 ਤੱਕ ਪਹੁੰਚ ਗਈ ਹੈ, ਜਦਕਿ ਪੀੜਤਾਂ ਦਾ ਅੰਕੜਾ ...
ਕੈਲਗਰੀ, 27 ਮਾਰਚ (ਜਸਜੀਤ ਸਿੰਘ ਧਾਮੀ/ਹਰਭਜਨ ਸਿੰਘ ਢਿੱਲੋਂ)- ਅਲਬਰਟਾ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਨਵੇਂ ਮਾਮਲੇ 67 ਆਉਣ ਨਾਲ ਹੁਣ ਕੁੱਲ ਗਿਣਤੀ 486 ਹੋ ਚੁੱਕੀ ਹੈ | ਜਿਨ੍ਹਾਂ ਵਿਚ ਕੈਲਗਰੀ ਜ਼ੋਨ ਵਿਚ 300 ਮਾਮਲੇ, ਐਡਮਿੰਟਨ ਜ਼ੋਨ ਵਿਚ 111 ਮਾਮਲੇ, ਉੱਤਰੀ ...
ਰੋਮ, 27 ਮਾਰਚ (ਏਜੰਸੀ)- ਇਟਲੀ ਦੇ ਤੱਟੀ ਸ਼ਹਿਰ ਰੀਮਿਨੀ 'ਚ 101 ਸਾਲਾ ਇਕ ਬਜ਼ੁਰਗ ਨੇ ਕੋਰੋਨਾ ਵਾਇਰਸ ਤੋਂ ਉੱਭਰਨ 'ਚ ਸਫਲਤਾ ਪਾਈ ਹੈ | ਇਸ ਬਿਮਾਰੀ ਨਾਲ ਦੇਸ਼ 'ਚ 8215 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਤੇ 80 ਹਜ਼ਾਰ ਤੋਂ ਵੱਧ ਲੋਕ ਪੀੜਤ ਹਨ | ਇਤਾਲਵੀ ਸਮਾਚਾਰ ਰਿਪੋਰਟਾਂ 'ਚ ...
ਵੀਨਸ (ਇਟਲੀ), 27 ਮਾਰਚ (ਹਰਦੀਪ ਸਿੰਘ ਕੰਗ)- ਇਟਲੀ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਪੀੜਿਤ ਵਿਅਕਤੀਆਂ ਦੇ ਇਲਾਜ ਲਈ ਇੱਥੋਂ ਦੇ ਡਾਕਟਰ ਅਤੇ ਨਰਸਾਂ ਆਪਣੀ ਜ਼ਿੰਦਗੀ ਨੂੰ ਵੀ ਜੋਖ਼ਮ ਵਿਚ ਪਾ ਕੇ ਨਿਰੰਤਰ ਸੇਵਾਵਾਂ ਦੇ ਰਹੇ ਹਨ | ਮਰੀਜ਼ਾਂ ਦੇ ਇਲਾਜ ਦੌਰਾਨ ਹੀ ਇੱਥੇ ਹੁਣ ...
ਨਵੀਂ ਦਿੱਲੀ, 27 ਮਾਰਚ (ਏਜੰਸੀ)- ਵਿਸ਼ਵ ਮਹਾਂਮਾਰੀ ਕੋਵਿਡ-19 ਦੇ ਪ੍ਰਕੋਪ ਦੇ ਵਿਚਾਲੇ ਸੰਕਟ ਦੀ ਇਸ ਘੜੀ 'ਚ ਕਈ ਪਰਉਪਕਾਰੀ ਉਦਯੋਗਪਤੀ ਅਤੇ ਫ਼ਿਲਮ ਜਗਤ ਦੇ ਸਿਤਾਰੇ ਕੋਰੋਨਾ ਵਾਇਰਸ ਨਾਲ ਲੜਨ ਵਾਲਿਆਂ ਯੋਧਿਆਂ ਦੀ ਮਦਦ ਲਈ ਅੱਗੇ ਆ ਰਹੇ ਹਨ | ਇਸ ਸਮੇਂ ਪੂਰਾ ਵਿਸ਼ਵ ...
ਨਵੀਂ ਦਿੱਲੀ, 27 ਮਾਰਚ (ਏਜੰਸੀ)- ਹਾਲੀਵੁੱਡ ਅਦਾਕਾਰ ਮਾਰਕ ਬਲਮ ਦੀ ਕੋਰੋਨਾ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਕੋਵਿਡ-19 ਕਾਰਨ ਮੌਤ ਹੋ ਗਈ | ਉਹ 69 ਸਾਲਾ ਦੇ ਸਨ | ਬਲਮ ਨੇ ਥੀਏਟਰ ਦੇ ਨਾਲ-ਨਾਲ 'ਡੇਸਪਰੇਟਲੀ ਸੀਕਿੰਗ ਸੂਸਨ' ਅਤੇ 'ਕ੍ਰੋਕੋਡਾਇਲ ਡੰਡੀ' ਵਰਗੀਆਂ ਫ਼ਿਲਮਾਂ 'ਚ ...
ਐਡੀਲੇਡ, 27 ਮਾਰਚ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਸਰਕਾਰ ਵਲੋਂ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਕੋਰੋਨਾ ਵਾਇਰਸ ਕਰਕੇ ਪ੍ਰਭਾਵਿਤ ਹੋਏ ਲੋਕਾਂ ਲਈ ਅਨੇਕਾਂ ਨਕਦ ਅਦਾਇਗੀ ਸਕੀਮਾ ਰਾਹੀਂ ਰਾਹਤ ਪਹੁੰਚਾਉਣ ਲਈ ਪੈਕੇਜ ਦਾ ਐਲਾਨ ਕੀਤਾ ਸਰਕਾਰ ਵਲੋਂ ...
ਟੋਰਾਂਟੋ, 27 ਮਾਰਚ (ਸਤਪਾਲ ਸੰਘ ਜੌਹਲ)-ਕੋਰੋਨਾ ਵਾਇਰਸ ਦੇ ਕਹਿਰ ਕਾਰਨ ਘਰਾਂ 'ਚ ਤਾਲਾਬੰਦ ਹੋ ਗਏ ਪੰਜਾਬੀਆਂ ਦੀ ਮਦਦ ਵਾਸਤੇ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਚਿੰਤਤ ਹਨ¢ ਇਸ ਸਮੇਂ ਕੈਨੇਡਾ 'ਚ ਵੀ ਭਾਵੇਂ ਤਾਲਾਬੰਦੀ ਵਾਲੇ ਹਾਲਾਤ ਹਨ ਪਰ ਵੱਡੀ ਗਿਣਤੀ ਕੈਨੇਡੀਅਨ ...
ਮੈਲਬੋਰਨ, 27 ਮਾਰਚ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਵੱਧਦਾ ਜਾ ਰਿਹਾ ਹੈ ਅਤੇ ਇਸ ਪ੍ਰਤੀ ਸਰਕਾਰ ਸਖ਼ਤ ਤੋਂ ਸਖ਼ਤ ਫੈਸਲੇ ਲੈ ਰਹੀ ਹੈ ਕਿ ਕਿਸ ਤਰਾਂ ਲੋਕਾਂ ਨੂੰ ਬਚਾਇਆ ਜਾ ਸਕੇ | ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਇਹ ਐਲਾਨ ਕੀਤਾ ਹੈ ਕਿ ਜੋ ਵੀ ...
ਟੋਰਾਂਟੋ, 27 ਮਾਰਚ (ਸਤਪਾਲ ਸਿੰਘ ਜੌਹਲ)- ਸੰਸਾਰ 'ਚ ਫ਼ੌਜ ਰਹਿਤ ਸਭ ਤੋਂ ਲੰਬੀ ਸਰਹੱਦ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਹੈ, ਜਿੱਥੋਂ ਗੈਰ-ਕਾਨੂੰਨੀ ਲੋਕਾਂ ਦੇ ਦਾਖ਼ਲੇ ਨੂੰ ਰੋਕਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਫ਼ੌਜ ਤਾਇਨਾਤ ਕਰਨ ਦਾ ਪ੍ਰਸਤਾਵ ਹੈ¢ ...
ਲੰਡਨ, 27 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. 'ਚ ਹੁਣ ਖੰਘਣਾ ਵੀ ਜੁਰਮ ਹੋ ਗਿਆ ਹੈ | ਜੇ ਐਮਰਜੈਂਸੀ ਸੇਵਾਵਾਂ ਕਰਨ ਵਾਲੇ ਕਾਮਿਆਂ ਅਤੇ ਕੋਰੋਨਾ ਵਾਇਰਸ ਨੂੰ ਹਥਿਆਰ ਦੇ ਤੌਰ 'ਤੇ ਵਰਤਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ ਅਤੇ ਇਸ ...
ਲੰਡਨ, 27 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਅਫ਼ਗਾਨਿਸਤਾਨ ਤੋਂ ਆ ਕੇ ਯੂ. ਕੇ. ਵਿਚ ਵਸੇ ਕਿਰਪਾਲ ਸਿੰਘ ਦੀ ਬੀਤੇ ਦਿਨੀਂ ਅਚਾਨਕ ਮੌਤ ਹੋ ਗਈ ਸੀ, ਪ੍ਰਾਪਤ ਜਾਣਕਾਰੀ ਅਨੁਸਾਰ ਉਹ ਵੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸਨ | ਜਿਸ ਤੋਂ ਬਾਅਦ ਗੁਰੂ ਨਾਨਕ ਦਰਬਾਰ ...
• ਪ੍ਰਧਾਨ ਮੰਤਰੀ ਨੇ ਕਿਹਾ ਹੋਰ ਵਿਗੜ ਸਕਦੇ ਨੇ ਹਾਲਾਤ
ਪੈਰਿਸ, 27 ਮਾਰਚ (ਹਰਪ੍ਰੀਤ ਕੌਰ ਪੈਰਿਸ)-ਫਰਾਂਸ 'ਚ ਜਿਥੇ ਮੌਤਾਂ ਦਾ ਅੰਕੜਾ 1696 ਪਹੁੰਚ ਗਿਆ ਹੈ ਤੇ ਇਕ ਦਿਨ 'ਚ ਹੋਈਆਂ 365 ਮੌਤਾਂ ਨੇ ਸਰਕਾਰ ਨੂੰ ਚਿੰਤਾ ਵਿਚ ਪਾ ਦਿੱਤਾ ਹੈ | ਉਥੇ ਇਕ 16 ਸਾਲਾ ਲੜਕੀ ਜੂਲੀ ਦੀ ਮੌਤ ...
ਐਡੀਲੇਡ, 27 ਮਾਰਚ (ਗੁਰਮੀਤ ਸਿੰਘ ਵਾਲੀਆ)-ਕੋਰੋਨਾ ਮਹਾਮਾਰੀ ਦੇ ਪ੍ਰਕੋਪ ਤੇ ਸਹਿਮ ਹੇਠ ਲੋਕਾਂ ਨੂੰ ਅਣਕਿਆਸੇ ਸਮੇਂ ਲਈ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ | ਔਖੀ ਘੜੀ ਸਮੇਂ ਪੰਜਾਬੀ ਪਹਿਲ ਦੇ ਆਧਾਰ 'ਤੇ ਲੋਕ ਸੇਵਾ-ਸਦਭਾਵਨਾ ਦੇ ਉਦੇਸ਼ ਨਾਲ ਮੋਹਰੀ ਰਹੇ ਹਨ | ਇਸੇ ...
ਹਾਂਗਕਾਂਗ, 27 ਮਾਰਚ (ਜੰਗ ਬਹਾਦਰ ਸਿੰਘ)-ਹਾਂਗਕਾਗ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਇਕ ਦਿਨ ਵਿਚ ਸਭ ਤੋਂ ਵੱਧ 65 ਮਾਮਲੇ ਸਾਹਮਣੇ ਆਉਣ ਨਾਲ ਕੁਲ ਮਰੀਜ਼ਾਂ ਦੀ ਗਿਣਤੀ 518 ਤੱਕ ਪਹੁੰਚ ਚੁੱਕੀ ਹੈ | ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਘਟਾਉਣ ਦਾ ਉਪਾਰਾ ਕਰਦਿਆਂ ਹਾਂਗਕਾਂਗ ...
ਲੰਡਨ, 27 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. ਦੇ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ (ਕੋਵਿਡ 19) ਤੋਂ ਬਚਾਅ ਲਈ ਅਤੇ ਇਸ ਦੇ ਫੈਲਾਅ ਨੂੰ ਰੋਕਣ ਲਈ ਗੁਰਮੁਖੀ ਲਿਪੀ 'ਚ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ | ਯੂ. ਕੇ. ਸਰਕਾਰ ਵਲੋਂ ਅੰਗਰੇਜ਼ੀ ਅਤੇ ਪੰਜਾਬੀ ਦੇ ...
ਲੈਸਟਰ (ਇੰਗਲੈਂਡ), 27 ਮਾਰਚ (ਸੁਖਜਿੰਦਰ ਸਿੰਘ ਢੱਡੇ)- ਜਿੱਥੇ ਦੁਨੀਆ ਭਰ 'ਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਕੋਰੋਨਾ ਵਾਇਰਸ ਨਾਲ ਆਏ ਦਿਨ ਅਨੇਕਾਂ ਮੌਤਾਂ ਹੋ ਰਹੀਆਂ ਹਨ, ਉੱਥੇ ਇਸ ਵਾਇਰਸ ਨਾਲ ਇੰਗਲੈਂਡ 'ਚ ਮੌਤਾਂ ਦੀ ਗਿਣਤੀ ਵੱਧ ਕੇ 468 ਤੋਂ ਉੱਪਰ ਪੁੱਜ ਗਈ ਹੈ ...
ਵਿਨੀਪੈਗ, 27 ਮਾਰਚ (ਸਰਬਪਾਲ ਸਿੰਘ)-ਮੈਨੀਟੋਬਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਇਕ ਟੀਮ ਹੁਣ ਇਹ ਪਰਖਣ ਲਈ ਸੂਬੇ ਦੇ ਪਹਿਲੇ ਕਲੀਨਿਕਲ ਟਰਾਇਲ ਦੀ ਅਗਵਾਈ ਕਰ ਰਹੇ ਹਨ ਕਿ ਮਲੇਰੀਆ ਦੀ ਦਵਾਈ ਹਾਈਡਰੋਕਸਾਈਕਲੋਰੋਕਿਨ ਲੋਕਾਂ ਨੂੰ ਕੋਵਿਡ-19 ਦੀ ਲਾਗ ਨੂੰ ਰੋਕ ਸਕਦੀ ...
ਲੰਡਨ, 27 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕਾਬੁਲ ਵਿਚ ਗੁਰਦੁਆਰਾ ਸਾਹਿਬ 'ਤੇ ਅੱਤਵਾਦੀ ਹਮਲਾ ਕਰਕੇ 27 ਲੋਕਾਂ ਦਾ ਕਤਲ ਹੋਇਆ ਹੈ, ਪਰ ਬੀ. ਬੀ. ਸੀ. ਵਲੋਂ ਇਸ ਖ਼ਬਰ ਨੂੰ ਪ੍ਰਮੁੱਖਤਾ ਨਹੀਂ ਦਿੱਤੀ ਗਈ | ਨੈੱਟਵਰਕ ਆਫ਼ ਸਿੱਖ ਆਰਗੇਨਾਈਜ਼ੇਸ਼ਨ ਦੇ ਬੁਲਾਰੇ ਗਗਨਦੀਪ ...
ਲੂਵਨ ਬੈਲਜੀਅਮ, 27 ਮਾਰਚ (ਅਮਰਜੀਤ ਸਿੰਘ ਭੋਗਲ)- ਪੂਰੀ ਦੁਨੀਆ ਨੂੰ ਜਿੱਥੇ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿਚ ਲਿਆ ਹੋਇਆ ਹੈ, ਉੱਥੇ ਜਾਨਵਰ ਵੀ ਇਸ ਦੀ ਪਹੰੁਚ ਤੋਂ ਦੂਰ ਨਹੀਂ ਹਨ | ਕਰੀਸ਼ ਸੈਂਟਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਲੋਨੀਆ ਸਟੇਟ ਦੇ ਲੀਅਜ ਸ਼ਹਿਰ ...
ਲੰਡਨ, 27 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. ਦੇ ਸੀਨੀਅਰ ਮੈਡੀਕਲ ਚੀਫ਼ ਕਿ੍ਸ ਵਿਟੀ ਦਾ ਵੀ ਕੋਵਿਡ-19 ਟੈੱਸਟ ਪਾਜ਼ੀਟਿਵ ਆਇਆ ਹੈ | ਯੂ. ਕੇ. ਦੇ ਤਿੰਨ ਸੀਨੀਅਰ ਨੇਤਾਵਾਂ ਦਾ ਕੋਰੋਨਾ ਵਾਇਰਸ ਤੋਂ ਇਕ ਦਿਨ ਵਿਚ ਪੀੜਤ ਹੋਣਾ ਹੋਰ ਵੀ ਚਿੰਤਾ ਦਾ ਵਿਸ਼ਾ ਬਣ ਗਿਆ ...
ਲੰਡਨ, 27 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਵਾਇਰਸ ਕਾਰਨ ਵੱਧ ਰਹੀਆਂ ਮੌਤਾਂ ਦੀ ਗਿਣਤੀ ਨੂੰ ਵੇਖਦਿਆਂ ਬਰਮਿੰਘਮ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਆਰਜ਼ੀ ਤੌਰ 'ਤੇ ਲਾਸ਼ਾਂ ਸੰਭਾਲਣ ਲਈ ਤਿਆਰ ਕੀਤਾ ਜਾ ਰਿਹਾ ਹੈ | ਵੈਸਟ ਮਿਡਲੈਂਡ ਪੁਲਿਸ ਨੇ ਕਿਹਾ ਹੈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX