ਨਵੀਂ ਦਿੱਲੀ, 27 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਲਾਕਡਾਊਨ ਅਤੇ ਧਾਰਾ 144 ਲੱਗਣ ਦੇ ਕਾਰਨ ਬੇਸਹਾਰਾ, ਭਿਖਾਰੀਆਂ, ਰਿਕਸ਼ੇ ਵਾਲਿਆਂ ਅਤੇ ਹੋਰ ਲੋੜਵੰਦ ਲੋਕਾਂ ਨੂੰ ਇਸ ਘੜੀ 'ਚ ਰੋਟੀ ਤੋਂ ਵੀ ਮੁਥਾਜ ਹੋਣਾ ਪੈ ਰਿਹਾ ਹੈ ਅਤੇ ਇਸ ਮੁਸੀਬਤ ਦੇ ਸਮੇਂ ਦਿੱਲੀ ਪੁਲਿਸ ਅਜਿਹੇ ਲੋਕਾਂ ਲਈ ਮਸੀਹਾ ਬਣ ਕੇ ਸਾਹਮਣੇ ਆਈ ਹੈ | ਦਿੱਲੀ ਦੇ ਨਿਗਮ ਬੋਧ ਘਾਟ ਤੇ ਦਿੱਲੀ ਪੁਲਿਸ ਵਲੋਂ ਉਪਰੋਕਤ ਲੋਕਾਂ ਨੂੰ ਖਾਣਾ ਵੰਡਿਆ ਜਾ ਰਿਹਾ ਹੈ ਅਤੇ ਲੋਕ ਦਿੱਲੀ ਪੁਲਿਸ ਦਾ ਧੰਨਵਾਦ ਕਰ ਰਹੇ ਹਨ | ਦਿੱਲੀ ਪੁਲਿਸ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਕੇਂਦਰ ਅਤੇ ਦਿੱਲੀ ਸਰਕਾਰ ਨੇ ਵੀ ਕਿਹਾ ਹੈ ਕਿ ਕੋਈ ਵੀ ਵਿਅਕਤੀ ਇਸ ਮੁਸੀਬਤ 'ਚ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਉਸ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ |
ਫ਼ਤਿਹਾਬਾਦ, 27 ਮਾਰਚ (ਹਰਬੰਸ ਸਿੰਘ ਮੰਡੇਰ)-ਡਿਪਟੀ ਕਮਿਸ਼ਨਰ ਰਵੀ ਪ੍ਰਕਾਸ਼ ਗੁਪਤਾ ਨੇ ਜ਼ਿਲ੍ਹੇ ਦੇ ਨਾਗਰਿਕਾਾ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਦੂਰੀ ਬਣਾਈ ਰੱਖਣ¢ ਨਾਗਰਿਕ ਸਮਾਜਕ ਦੂਰੀ ਨੂੰ ਸਮਝਣ ਤੇ ਉਸ ਦੀ ...
ਨਵੀਂ ਦਿੱਲੀ, 27 ਮਾਰਚ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਨੇ ਪ੍ਰਸ਼ਾਸਨ ਦੇ ਨਾਲ ਰਲ ਕੇ ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ ਦੇ ਪੈਕਟ ਭੇਜਣ ਦਾ ਅੱਜ ਸਾਂਝੇ ਤੌਰ 'ਤੇ ਐਲਾਨ ...
ਸਿਰਸਾ, 27 ਮਾਰਚ (ਅ.ਬ.)-ਇਲਾਕੇ 'ਚ ਅੱਜ ਪਏ ਬੇਮੌਸਮੀ ਮੀਂਹ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ | ਮੀਂਹ ਨਾਲ ਤਿਆਰ ਹੋਈ ਸਰ੍ਹੋਂ ਦੀ ਫ਼ਸਲ ਤੋਂ ਇਲਾਵਾ ਕਣਕ ਤੇ ਸਬਜ਼ੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ | ਜ਼ਿਲ੍ਹਾ ਸਿਰਸਾ 'ਚ ਅੱਜ ਹੋਈ ਬੇਮੌਸਮੀ ਬਰਸਾਤ ਨਾਲ ...
ਕੋਲਕਾਤਾ, 27 ਮਾਰਚ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਸਰਕਾਰ ਨੇ ਕੋਲਕਾਤਾ, ਰਾਜਾਰਹਾਟ ਤੇ ਨਿਊ ਟਾਊਨ ਇਲਾਕਿਆਂ ਦੇ ਸਟਾਰ ਹੋਟਲਾਂ 'ਚ ਸੁਲਭ ਕਵਾਰਾਂਟਾਈਨ ਸੈਂਟਰ ਖੋਲੋ ਹਨ | ਜਿਥੇ ਸਮਰੱਥ ਬੰਦੇ ਪੈਸੇ ਖਰਚ ਕਰਕੇ ਰਹਿ ਸਕਦੇ ਹਨ | ਇਥੇ ਰਹਿਣ ਲਈ 24 ਘੰਟੇ ਦਾ ...
ਫ਼ਤਿਹਾਬਾਦ, 27 ਮਾਰਚ (ਹਰਬੰਸ ਸਿੰਘ ਮੰਡੇਰ)-ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਗਏ ਤਾਲਾਬੰਦੀ ਨੂੰ ਤੋੜਨ ਵਾਲੇ ਆਮ ਲੋਕਾਾ ਿਖ਼ਲਾਫ਼ ਜ਼ਿਲ੍ਹਾ ਪੁਲਿਸ ਵਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ¢ ਉਲੰਘਣਾ ਕਰਨ ਵਾਲਿਆਾ ਿਖ਼ਲਾਫ਼ ਸਖ਼ਤ ਕਾਰਵਾਈ ਕਰਦਿਆਂ 73 ਡਰਾਈਵਰਾਂ ...
ਸਿਰਸਾ, 27 ਮਾਰਚ (ਅ.ਬ.)-ਜ਼ਿਲ੍ਹਾ ਸਿਰਸਾ 'ਚ ਹਾਲੇ ਕੋਈ ਵੀ ਕੋਰੋਨਾ ਵਾਇਰਸ ਦਾ ਕੋਈ ਮਰੀਜ਼ ਨਹੀਂ ਹੈ | ਪੰਜ ਹੋਰ ਵਿਅਕਤੀਆਂ ਦੇ ਖ਼ੂਨ ਦੇ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ | ਸਿਰਫ਼ ਇਕ ਵਿਅਕਤੀ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ | ਸਿਰਸਾ 'ਚ ਹਾਲੇ ਤੱਕ ਕੋਈ ਵੀ ...
ਏਲਨਾਬਾਦ, 27 ਮਾਰਚ (ਜਗਤਾਰ ਸਮਾਲਸਰ)-ਦੇਸ਼ 'ਚ ਚੱਲ ਰਹੇ ਲਾਕਡਾਊਨ ਕਾਰਨ ਤੇ ਵਾਰ-ਵਾਰ ਮੌਸਮ 'ਚ ਆ ਰਹੇ ਵਿਗਾੜ ਦੇ ਕਾਰਨ ਕਿਸਾਨ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਅੱਜ ਏਲਨਾਬਾਦ ਖੇਤਰ 'ਚ ਹੋਈ ਦਰਮਿਆਨੀ ਬਰਸਾਤ ਨੇ ਇੱਕ ਵਾਰ ਫਿਰ ਕਿਸਾਨਾਂ ਦੀਆਂ ...
ਸਿਰਸਾ, 27 ਮਾਰਚ (ਅ.ਬ)-ਵਿਸ਼ਵ ਪੱਧਰੀ ਬਿਮਾਰੀ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਕੀਤੇ ਗਏ ਲਾਕ ਡਾਊਨ ਨਾਲ ਲੋਕਾਂ ਦੀ ਜ਼ਿੰਦਗੀ ਦੀ ਰਫ਼ਤਾਰ ਨੂੰ ਰੋਕ ਦਿੱਤਾ ਹੈ | ਸ਼ਹਿਰ ਦੇ ਬਾਜ਼ਾਰਾਂ 'ਚ ਸੁੰਨ ਪਸਰੀ ਹੋਈ ਹੈ | ਘਰਾਂ ਤੋਂ ਬਾਹਰ ਆਉਣ ਵਾਲਿਆਂ ਨੂੰ ਪੁਲਿਸ ...
ਸ਼ਾਹਬਾਦ ਮਾਰਕੰਡਾ, 27 ਮਾਰਚ (ਅਵਤਾਰ ਸਿੰਘ)-ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਧਰਿੰਦਰ ਖਡਗਟਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਬਜ਼ੀਆਂ, ਰਾਸ਼ਨ, ਦਵਾਈਆਂ ਸਮੇਤ ਹੋਰ ਖਾਦ ਪਦਾਰਥਾਂ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਹਨ | ਇਸ ਲਾਕਡਾਊਨ ਦੇ ...
ਨਵੀਂ ਦਿੱਲੀ, 27 ਮਾਰਚ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਗੁਰਦੁਆਰਾ ਸਾਹਿਬਾਨ ਨਾਲ ਜੁੜੀਆਂ ਸਰਾਵਾਂ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼), ਰਾਮ ਮਨੋਹਰ ਲੋਹੀਆ ਤੇ ਸਫਦਰਜੰਗ ਹਸਪਤਾਲ ਦੇ ਡਾਕਟਰਾਂ ਵਾਸਤੇ ਦੇਣ ...
ਏਲਨਾਬਾਦ, 27 ਮਾਰਚ (ਜਗਤਾਰ ਸਮਾਲਸਰ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਵਿਚ ਚੱਲ ਰਹੇ ਲਾਕਡਾਊਨ ਦੇ ਚੱਲਦਿਆਂ ਅੱਜ ਤੀਸਰੇ ਦਿਨ ਏਲਨਾਬਾਦ ਸ਼ਹਿਰ 'ਚ ਭਾਵੇਂ ਸ਼ਾਂਤੀ ਵਿਵਸਥਾ ਪੂਰੀ ਤਰ੍ਹਾਂ ਬਣੀ ਰਹੀ ਪਰ ਪ੍ਰਸ਼ਾਸਨ ਵਲੋਂ ਕਿਰਿਆਨੇ ਦੀਆਂ ਦੁਕਾਨਾਂ ਨੂੰ ...
ਨਵੀਂ ਦਿੱਲੀ, 27 ਮਾਰਚ (ਬਲਵਿੰਦਰ ਸਿੰਘ ਸੋਢੀ)- ਸਰਕਾਰ ਦੇ ਰਾਸ਼ਟਰੀ ਸ਼ਹਿਰੀ, ਸਵਾਸਥ ਮਿਸ਼ਨ ਦੇ ਸਹਾਇਕ ਕਮਿਸ਼ਨਰ ਡਾਕਟਰ ਸੁਸ਼ੀਲ ਬਿਮਲ ਦਾ ਕਹਿਣਾ ਹੈ ਕਿ ਲਾਕਡਾਊਨ ਦੇ ਦਿਨਾਂ 'ਚ ਕਸਰਤ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਆਪਣੀ ਖ਼ਰਾਕ ਨੂੰ ਥੋੜਾ ਘੱਟ ਕਰ ਦੇਣਾ | ...
ਚੰਡੀਗੜ੍ਹ 27 ਮਾਰਚ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਫ਼ਗਾਨਿਸਤਾਨ ਵਿਚ ਫਸੇ ਉਨ੍ਹਾਂ ਸਿੱਖਾਂ ਦੀ ਤੁਰੰਤ ਏਅਰਲਿਫਟਿੰਗ ਦਾ ਪ੍ਰਬੰਧ ਕਰਵਾਉਣ ਲਈ ਆਖਿਆ ਹੈ, ਜਿਹੜੇ ...
ਲੁਧਿਆਣਾ, 27 ਮਾਰਚ (ਸਲੇਮਪੁਰੀ)- ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ (ਇਮਾਰਤਾਂ ਅਤੇ ਸੜਕਾਂ-2 ਸ਼ਾਖਾ) ਦੇ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਹੁਕਮਾਂ ਜਗਤਜੋਤ ਗੋਇਲ ਨਿਗਰਾਨ ਇੰਜੀਨੀਅਰ ਦਫ਼ਤਰ ਜਲ ਸਪਲਾਈ ਅਤੇ ਸੈਨੀਟੇਸ਼ਨ ...
ਮੂਣਕ, 27 ਮਾਰਚ (ਕੇਵਲ ਸਿੰਗਲਾ)-ਦੇਸ਼ 'ਚ 14 ਅਪ੍ਰੈਲ ਤੱਕ ਲਾਗੂ ਤਾਲਾਬੰਦੀ, ਕਰਫ਼ਿਊ ਕਾਰਨ ਅਪ੍ਰੈਲ ਮਹੀਨੇ ਆਉਣ ਵਾਲੀ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਖ਼ਰੀਦ 'ਤੇ ਪ੍ਰਭਾਵ ਪੈਣਾ ਲਾਜ਼ਮੀ ਹੈ ਜਿਸ ਨੰੂ ਮੱਦੇਨਜ਼ਰ ਰੱਖਦੇ ਹੋਏ ਹਰਿਆਣਾ ਸਰਕਾਰ ਨੇ ਕਣਕ ਦੀ ਖ਼ਰੀਦ ਦੀ ...
ਮਜੀਠਾ, 27 ਮਾਰਚ (ਜਗਤਾਰ ਸਿੰਘ ਸਹਿਮੀ)-ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਵੀ ਘਰ-ਘਰ ਰਾਸ਼ਨ ਵੰਡਣ ਦੀ ਸ਼ੁਰੂਆਤ ਹਲਕਾ ਮਜੀਠਾ ਦੇ ਵਿਧਾਇਕ ਤੇ ਸਾਬਕਾ ...
ਲੁਧਿਆਣਾ, 27 ਮਾਰਚ (ਸਲੇਮਪੁਰੀ)-ਪੰਜਾਬ ਸਮੇਤ ਸਮੁੱਚੇ ਦੇਸ਼ ਵਿਚ ਤਾਲਾਬੰਦੀ ਕਾਰਨ ਜਿੱਥੇ ਆਮ ਮਨੁੱਖੀ ਜੀਵਨ ਦਾ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਉੱਥੇ ਸਮਾਜ ਦਾ ਇਕ ਵਿਸ਼ੇਸ਼ ਹਿੱਸਾ 'ਨਸ਼ਾ ਪੀੜਤਾਂ' ਦੀ ਜਾਨ ਨੂੰ ਬਣ ਗਈ ਹੈ | ਤਾਲਾਬੰਦੀ ਕਾਰਨ ਉਹ ਨਸ਼ਾ ...
ਚੰਡੀਗੜ੍ਹ 27 ਮਾਰਚ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੰੂ ਸਖ਼ਤ ਅਪੀਲ ਕਰਦਿਆਂ ਉਨ੍ਹਾਂ ਪੁਲਿਸ ਅਧਿਕਾਰੀਆਂ ਨੰੂ ਨੱਥ ਪਾਉਣ ਲਈ ਆਖਿਆ ਹੈ, ਜਿਹੜੇ ਪੰਜਾਬੀਆਂ ਨੰੂ ਇੰਨਾ ਜਲੀਲ ਕਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX