ਤਾਜਾ ਖ਼ਬਰਾਂ


ਮੀਂਹ ਨੇ ਘਟਾਈ ਤਪਸ਼
. . .  12 minutes ago
ਦੇਸ਼ 'ਚ ਵਿਗਿਆਨੀਆਂ ਦੇ 30 ਗਰੁੱਪ ਕਰ ਰਹੇ ਹਨ 4 ਤਰ੍ਹਾਂ ਦੀ ਕੋਰੋਨਾ ਵੈਕਸੀਨ ਦੀ ਖੋਜ
. . .  29 minutes ago
ਨਵੀਂ ਦਿੱਲੀ, 28 ਮਈ - ਵਿਗਿਆਨ ਤੇ ਤਕਨੀਕ ਮੰਤਰਾਲਾ ਵੱਲੋਂ ਕੀਤੀ ਗਈ ਪੈੱ੍ਰਸ ਕਾਨਫ਼ਰੰਸ ਵਿਚ ਕੇਂਦਰ ਸਰਕਾਰ ਦੇ ਪ੍ਰਿੰਸੀਪਲ ਸਾਇੰਟਿਫਿਕ ਐਡਵਾਈਜ਼ਰ ਵਿਜੇ ਰਾਘਵਨ ਨੇ ਦੱਸਿਆ ਕਿ ਦੇਸ਼ 'ਚ ਜਲਦ ਤੋਂ ਜਲਦ ਕੋਰੋਨਾ ਵਾਇਰਸ ਦੇ ਵੈਕਸੀਨ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਜਾ...
ਡੇਰੇ ਦੀ ਮਹੰਤੀ ਨੂੰ ਲੈ ਕੇ ਆਇਆ ਨਵਾਂ ਮੋੜ
. . .  47 minutes ago
ਤਪਾ ਮੰਡੀ, 28 ਮਈ (ਪ੍ਰਵੀਨ ਗਰਗ) - ਸਥਾਨਕ ਠਾਕੁਰ ਦੁਆਰਾ ਰੁਮਾਣਾ ਬਾਹਰਲਾ ਡੇਰਾ ਜਿਸ ਦੇ ਮੁੱਖ ਸੇਵਾਦਾਰ ਮਹੰਤ ਹੁਕਮ ਦਾਸ ਬਬਲੀ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ, ਦੀ ਮਹੰਤੀ ਨੂੰ ਲੈ ਕੇ ਇੱਕ ਨਵਾਂ ਮੋੜ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਡੇਰੇ ਦੀ ਮਹੰਤੀ...
ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣਗੇ ਯੋਗ ਪ੍ਰਬੰਧ -ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਦੇ ਨਾਲ ਲੱਗਦੇ ਖੇਤਰਾਂ ਦਾ ਕੀਤਾ ਦੌਰਾ
. . .  about 1 hour ago
ਮੌਸਮ ਨੇ ਲਈ ਕਰਵਟ ਭਾਰੀ ਮੀਂਹ ਅਤੇ ਬਿਜਲੀ ਗਰਜਣ ਨਾਲ ਮੌਸਮ ਹੋਇਆ ਖ਼ੁਸ਼ਗਵਾਰ
. . .  about 1 hour ago
ਸੰਗਰੂਰ/ਨਾਭਾ/ਬਠਿੰਡਾ, 28 ਮਈ (ਧੀਰਜ ਪਸ਼ੋਰੀਆ/ਕਰਮਜੀਤ ਸਿੰਘ/ਨਾਇਬ ਸਿੱਧੂ) - ਸੰਗਰੂਰ ਵਿੱਚ ਤੇਜ਼ ਹਨੇਰੀ ਅਤੇ ਸੰਘਣੀ ਬੱਦਲਵਾਈ ਕਾਰਨ ਹਨੇਰਾ ਪਸਰ ਗਿਆ ਹੈ। ਜਿਸ ਕਾਰਨ ਵਾਹਨਾਂ ਨੂੰ ਲਾਈਟਾਂ ਲਾ ਕੇ ਚਲਨਾ ਪੈ ਰਿਹਾ ਹੈ। ਉੱਥੇ ਹੀ, ਇੱਕ ਪਾਸੇ ਜਿਵੇਂ ਮੌਸਮ ਵਿਭਾਗ...
ਸਰਕਾਰ ਵੱਲੋਂ ਮੋਬਾਈਲ ਫੋਨਾਂ ਦੀ ਸਫ਼ਾਈ ਤੇ ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ
. . .  about 1 hour ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਰਾਜ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੋਬਾਈਲ ਫੋਨਾਂ ਦੀ ਸਫ਼ਾਈ ਅਤੇ ਸੰਭਾਲ ਸਬੰਧੀ ਵਿਸਥਾਰਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ...
ਸੰਗਰੂਰ ਜੇਲ੍ਹ ਵਿਚੋਂ 2 ਕੈਦੀ ਭੇਦ ਭਰੇ ਹਾਲਾਤਾਂ ਵਿਚ ਫ਼ਰਾਰ
. . .  about 1 hour ago
ਸੰਗਰੂਰ, 28 ਮਈ(ਦਮਨਜੀਤ ਸਿੰਘ)- ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚੋਂ ਅੱਜ ਭੇਦ ਭਰੇ ਹਾਲਾਤਾਂ ਵਿਚ 2 ਕੈਦੀਆਂ ਦੇ ਭੱਜਣ ਦੀ ਸਨਸਨੀ ਭਰੀ ਖ਼ਬਰ ਪ੍ਰਾਪਤ ਹੋਈ ਹੈ । ਸੰਗਰੂਰ ਪੁਲਿਸ ਦੇ ਅਧਿਕਾਰੀਆਂ ਮੁਤਾਬਿਕ ਕਤਲ ਦੇ ਮੁਕੱਦਮੇ ਵਿਚ ਜ਼ਿਲ੍ਹਾ ਜੇਲ੍ਹ ਵਿਚ ਬੰਦ ਗੁਰਦਰਸ਼ਨ ਸਿੰਘ...
ਅੰਮ੍ਰਿਤਸਰ 'ਚ ਅੱਜ ਮਿਲੇ ਕੋਰੋਨਾ ਦੇ 9 ਕੇਸ
. . .  about 1 hour ago
ਅੰਮ੍ਰਿਤਸਰ, 28 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 9 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਅੰਮ੍ਰਿਤਸਰ ਵਿਚ 362 ਕੇਸ ਪਾਜ਼ੀਟਿਵ ਹਨ। 306 ਨੂੰ ਡਿਸਚਾਰਜ ਕੀਤਾ ਗਿਆ ਹੈ ਤੇ 48 ਦਾਖਲ ਹਨ ਅਤੇ 7 ਮੌਤਾਂ...
ਪੰਜਾਬ ਵਿਚ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਟੀਮਾਂ ਪੁਰੀ ਤਰ੍ਹਾਂ ਮੁਸਤੈਦ-ਡਿਪਟੀ ਕਮਿਸ਼ਨਰ
. . .  about 1 hour ago
ਫਾਜ਼ਿਲਕਾ, 28 ਮਈ(ਪ੍ਰਦੀਪ ਕੁਮਾਰ): ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਰਡਰ ਏਰੀਏ ਦੇ ਪਿੰਡਾਂ ’ਚ ਟੀਮਾਂ ਨੂੰ ਚੌਕਸ ਕੀਤਾ ਗਿਆ ਹੈ, ਅਤੇ ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਾਰ...
ਸੀ.ਐਮ.ਸਿਟੀ ਵਿਖੇ 5 ਹੋਰ ਨਵੇ ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ
. . .  26 minutes ago
ਕਰਨਾਲ, 28 ਮਈ (ਗੁਰਮੀਤ ਸਿੰਘ ਸੱਗੂ) – ਸੀ.ਐਮ.ਸਿਟੀ ਵਿਖੇ ਅੱਜ 5 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤਕ ਇਥੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 42 ਹੋ ਗਈ ਹੈ। ਅੱਜ ਆਏ 5 ਮਾਮਲਿਆਂ...
ਪੁਲਿਸ ਵੱਲੋਂ 396 ਸ਼ਰਾਬ ਦੀਆ ਪੇਟੀਆਂ ਸਮੇਤ ਇੱਕ ਕਾਬੂ
. . .  about 1 hour ago
ਬੰਗਾ,28 ਮਈ (ਜਸਬੀਰ ਸਿੰਘ ਨੂਰਪੁਰ ,ਸੁਖਜਿੰਦਰ ਸਿੰਘ ਬਖਲੌਰ) - ਪੁਲਿਸ ਥਾਣਾ ਮੁਕੰਦਪੁਰ ਵੱਲੋਂ 396 ਪੇਟੀਆਂ ਸ਼ਰਾਬ ਵਾਲਾ ਕੈਂਟਰ ਇੱਕ ਵਿਅਕਤੀ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 'ਅਜੀਤ' ਨੂੰ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਮੁਕੰਦਪੁਰ ਪਵਨ...
ਹੁਸ਼ਿਆਰਪੁਰ ਜ਼ਿਲ੍ਹੇ 'ਚ 4 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 1 hour ago
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ ਅੱਜ 4 ਹੋਰ ਨਵੇਂ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਣ ਉਪਰੰਤ ਮਰੀਜ਼ਾਂ ਦੀ ਕੁੱਲ ਗਿਣਤੀ 115 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਵਾਇਰਸ...
ਕੁੱਝ ਥਾਵਾਂ 'ਤੇ ਪਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ
. . .  about 1 hour ago
ਹੰਡਿਆਇਆ (ਬਰਨਾਲਾ)/ਬਾਘਾ ਪੁਰਾਣਾ/ਤਪਾ ਮੰਡੀ, 28 ਮਈ (ਗੁਰਜੀਤ ਸਿੰਘ ਖੁੱਡੀ/ਬਲਰਾਜ ਸਿੰਗਲਾ/ਵਿਜੇ ਸ਼ਰਮਾ) - ਅੱਜ ਸ਼ਾਮ 5:15 ਵਜੇ ਹੀ ਅਸਮਾਨ ਬੱਦਲਵਾਈ ਹੋਣ ਕਾਰਨ ਹਨੇਰਾ ਛਾ ਗਿਆ। ਬੱਦਲਵਾਈ ਹੋਣ ਉਪਰੰਤ ਕਣੀਆਂ ਪੈਣ ਨਾਲ ਅੱਤ ਦੀ ਪੈ ਰਹੀ ਗਰਮੀ ਤੋਂ...
ਜਲੰਧਰ 'ਚ ਕੋਰੋਨਾ ਪੀੜਤ ਮਰੀਜ਼ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ 8 ਹੋਈ
. . .  about 2 hours ago
ਜਲੰਧਰ, 28 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਆਰ.ਪੀ.ਐਫ਼. ਦੇ ਮੁਲਾਜ਼ਮ ਪਵਨ ਕੁਮਾਰ (49) ਪੁੱਤਰ ਰਾਮ ਆਸਰਾ ਵਾਸੀ ਕਰੋਲ...
ਸੁਪਰੀਮ ਕੋਰਟ ਦਾ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਸਰਕਾਰ ਨੂੰ ਅਹਿਮ ਨਿਰਦੇਸ਼, 5 ਜੂਨ ਨੂੰ ਅਗਲੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 28 ਮਈ - ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਕਾਰਨ 24 ਮਾਰਚ ਤੋਂ 31 ਮਈ ਤੱਕ ਲਾਕਡਾਊਨ ਹੈ। ਲਾਕਡਾਊਨ ਦੀ ਸਭ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਤੇ ਵਰਕਰਾਂ 'ਤੇ ਪਈ ਹੈ। ਜਿਸ ਕਾਰਨ ਉਨ੍ਹਾਂ ਲਈ ਰੋਜ਼ੀ-ਰੋਟੀ ਦਾ ਸੰਕਟ ਪੈਦਾ ਹੋ ਗਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ...
ਸਰਕਾਰ ਦੇ ਲਾਰਿਆਂ ਤੋਂ ਤੰਗ ਆਏ ਭਾਕਿਯੂ (ਉਗਰਾਹਾਂ)ਦੇ ਆਗੂਆਂ ਨੇ ਸੂਬਾ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
. . .  about 2 hours ago
ਤਪਾ ਮੰਡੀ,28 ਮਈ (ਪ੍ਰਵੀਨ ਗਰਗ) - ਨਜ਼ਦੀਕੀ ਪਿੰਡ ਦਰਾਜ਼ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿਛਲੇ ਸਾਲ ਗੜਿਆਂ ਕਾਰਨ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਮੌਕੇ ਤੇ ਜਾ ਕੇ...
ਉਲੰਪੀਅਨ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ - ਭਾਈ ਲੌਂਗੋਵਾਲ
. . .  about 2 hours ago
ਅੰਮ੍ਰਿਤਸਰ, 28 ਮਈ (ਰਾਜੇਸ਼ ਕੁਮਾਰ ਸੰਧੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਲੰਪਿਕ ਖੇਡਾਂ ਦੌਰਾਨ ਹਾਕੀ ਵਿਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗ਼ਾ ਜਿੱਤਣ ਵਾਲੇ ਸਿੱਖ ਖਿਡਾਰੀ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ...
ਝੱਖੜ ਝੁੱਲਣ ਕਾਰਨ ਜਨਜੀਵਨ ਪ੍ਰਭਾਵਿਤ
. . .  about 2 hours ago
ਬਾਘਾ ਪੁਰਾਣਾ, 28 ਮਈ (ਬਲਰਾਜ ਸਿੰਗਲਾ) - ਅੱਜ ਸ਼ਾਮ ਦੇ ਕਰੀਬ 4 ਵਜੇ ਇਕ ਦਮ ਆਕਾਸ਼ 'ਤੇ ਕਾਲੀਆਂ ਘਟਾਵਾਂ ਛਾ ਗਈਆਂ ਤੇ ਧੂੜ ਭਰੀਆਂ ਹਨੇਰੀਆਂ ਵਾਲਾ ਤੇਜ਼ ਝੱਖੜ ਝੁਲਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਵਰਖਾ...
ਗਿੱਦੜ ਪਿੰਡੀ ਵਿਖੇ ਦਰਿਆ ਸਤਲੁਜ 'ਤੇ ਬਣੇ ਰੇਲਵੇ ਪੁਲ ਹੇਠੋਂ ਮਿੱਟੀ ਕੱਢ ਕੇ ਹੜ੍ਹਾਂ ਨੂੰ ਰੋਕਿਆ ਜਾ ਸਕਦਾ – ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.
. . .  about 3 hours ago
ਸ਼ਾਹਕੋਟ (ਜਲੰਧਰ) 28 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਗਿੱਦੜਪਿੰਡੀ ਵਿਖੇ ਦਰਿਆ ਸਤਲੁਜ ਉਪਰ ਬਣੇ ਪੁਲ ਹੇਠੋਂ ਮਿੱਟੀ ਕੱਢਣ ਨਾਲ ਇਸ ਖੇਤਰ ਵਿਚ ਹੜ੍ਹਾਂ ਦੇ ਖਤਰੇ ਨੂੰ ਰੋਕਣ ਵਿਚ ਮਦਦਗਾਰ...
ਸਿਹਤ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ 'ਤੇ ਕੀਤੀ ਜਾ ਰਹੀ ਹੈ ਪੈੱ੍ਰਸ ਕਾਨਫ਼ਰੰਸ
. . .  about 3 hours ago
ਔਲਖ ਨੂੰ ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਬਣਾਉਣ ਤੇ ਵਰਕਰ 'ਚ ਖ਼ੁਸ਼ੀ ਦੀ ਲਹਿਰ
. . .  about 3 hours ago
ਅਜਨਾਲਾ, 28 ਮਈ( ਸੁੱਖ ਮਾਹਲ)- ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਤੇ ਵੱਖ-ਵੱਖ ਸੰਗਠਨਾਂ ਅੰਦਰ ਕੰਮ ਕਰ ਚੁੱਕੇ ਪਾਰਟੀ...
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ ਮਗਰੋਂ ਮੀਂਹ ਸ਼ੁਰੂ ਹੋਇਆ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਅੱਜ ਸਖ਼ਤ ਗਰਮੀ ਪੈ ਰਹੀ ਸੀ...
ਛੋਟੇ ਭਰਾ ਨੇ ਕਿਰਪਾਨਾਂ ਦੇ ਵਾਰ ਨਾਲ ਵੱਡੇ ਭਰਾ ਦਾ ਕੀਤਾ ਕਤਲ
. . .  about 3 hours ago
ਜੈਤੋ, 28 ਮਈ (ਗੁਰਚਰਨ ਸਿੰਘ ਗਾਬੜੀਆ/ ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਜੈਤੋ ਦੇ ਪਿੰਡ ਮੱਤਾ ਵਿਖੇ ਲੰਘੀ...
ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੀ ਆਈ ਨਜ਼ਰ
. . .  about 3 hours ago
ਬਾਘਾਪੁਰਾਣਾ, 28 ਮਈ (ਬਲਰਾਜ ਸਿੰਗਲਾ)- ਸਰਕਾਰ ਵੱਲੋਂ ਕੋਰੋਨਾ ਵਾਇਰਸ ਨੰ ਲੈ ਕੇ ਕਰੀਬ ਦੋ ਮਹੀਨੇ ਤੋਂ ਬਾਅਦ ਕੁੱਝ ਰੂਟਾਂ ਉੱਪਰ ਸੀਮਤ ਪੱਧਰ 'ਤੇ...
ਪਠਾਨਕੋਟ ਵਿਖੇ ਪਿਉ-ਪੁੱਤਰ ਨੂੰ ਹੋਇਆ ਕੋਰੋਨਾ
. . .  about 4 hours ago
ਪਠਾਨਕੋਟ, 28 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ 'ਚ 2 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਤੇ ਇਹ ਦੋਨੋਂ ਕੋਰੋਨਾ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਚੇਤ ਸੰਮਤ 552
ਿਵਚਾਰ ਪ੍ਰਵਾਹ: ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ। -ਗੇਟੇ

ਪਹਿਲਾ ਸਫ਼ਾ

ਕੋਰੋਨਾ ਨੇ ਭਾਰਤ 'ਚ ਹੁਣ ਤੱਕ ਲਈਆਂ 21 ਜਾਨਾਂ

ਭਾਰਤ ਨੇ ਸਮਾਂ ਰਹਿੰਦੇ ਤੇਜ਼ ਕੀਤੀਆਂ ਕੋਸ਼ਿਸ਼ਾਂ
ਪੀੜਤਾਂ ਦੀ ਗਿਣਤੀ 922 ਹੋਈ
ਨਵੀਂ ਦਿੱਲੀ, 28 ਮਾਰਚ (ਏਜੰਸੀਆਂ)-ਜਾਨਲੇਵਾ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ ਦਿਨ ਵਧ ਰਹੇ ਹਨ | ਅੱਜ ਕੇਰਲ 'ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਅਤੇ ਗੁਜਰਾਤ 'ਚ ਇਕ ਹੋਰ ਮੌਤ ਹੋ ਜਾਣ ਨਾਲ ਦੇਸ਼ 'ਚ ਹੁਣ ਤੱਕ ਮੌਤਾਂ ਦੀ ਗਿਣਤੀ 21 ਹੋ ਗਈ ਹੈ | ਅੰਕੜਿਆਂ ਅਨੁਸਾਰ ਦੇਸ਼ ਦੇ 27 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 922 ਹੋ ਗਈ ਹੈ | ਜਿੰਨ੍ਹਾਂ 'ਚ 47 ਵਿਦੇਸ਼ੀ ਨਾਗਰਿਕ ਸ਼ਾਮਿਲ ਹਨ ਜਦੋਂਕਿ 84 ਵਿਅਕਤੀਆਂ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਜਾ ਚੁੱਕੀ ਹੈ | ਕੋਰੋਨਾ ਵਾਇਰਸ ਨਾਲ ਹੁਣ ਤੱਕ ਮਹਾਰਾਸ਼ਟਰ 'ਚ 6, ਗੁਜਰਾਤ 'ਚ 3, ਕਰਨਾਟਕ 'ਚ 2, ਮੱਧ ਪ੍ਰਦੇਸ਼ 'ਚ 2 ਅਤੇ ਤਾਮਿਲਨਾਡੂ, ਬਿਹਾਰ, ਪੰਜਾਬ, ਦਿੱਲੀ, ਪੱਛਮੀ ਬੰਗਾਲ, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ 'ਚ 1-1 ਮੌਤ ਹੋਈ ਹੈ | ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ 'ਚ ਸਭ ਤੋਂ ਵੱਧ 180 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 25 ਮਰੀਜ਼ ਠੀਕ ਹੋ ਚੁੱਕੇ ਹਨ | ਇਸ ਤੋਂ ਬਾਅਦ ਕੇਰਲ 'ਚ 176, ਪੰਜਾਬ 'ਚ 38, ਹਰਿਆਣਾ 'ਚ 33, ਹਿਮਾਚਲ ਪ੍ਰਦੇਸ਼ 'ਚ 3, ਚੰਡੀਗੜ੍ਹ 'ਚ 8, ਦਿੱਲੀ 'ਚ 39, ਰਾਜਸਥਾਨ 'ਚ 54, ਉੱਤਰ ਪ੍ਰਦੇਸ਼ 'ਚ 55, ਜੰਮੂ-ਕਸ਼ਮੀਰ 'ਚ 20, ਕਰਨਾਟਕ 'ਚ 55, ਲੱਦਾਖ 'ਚ 13, ਮੱਧ ਪ੍ਰਦੇਸ਼ 'ਚ 30, ਗੁਜਰਾਤ 'ਚ 45, ਤੇਲੰਗਾਨਾ 'ਚ 56 ਅਤੇ ਬਿਹਾਰ 'ਚ 9 ਮਾਮਲਿਆਂ ਦੀ ਪੁਸ਼ਟੀ ਹੋਈ ਹੈ | ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਿਖ਼ਲਾਫ਼ ਇਹ ਲੜਾਈ ਸਾਡੀ ਸਾਰਿਆਂ ਦੀ ਹੈ, ਸਾਰੇ ਇਸ 'ਚ ਸਹਿਯੋਗ ਕਰਨ | ਵਿਸ਼ਵ ਭਰ ਤੋਂ ਸਾਹਮਣੇ ਆਈ ਰਿਪੋਰਟ 'ਚ ਦੇਖਿਆ ਗਿਆ ਹੈ ਕਿ ਇਸ ਵਾਇਰਸ ਨਾਲ ਸਭ ਤੋਂ ਵੱਧ ਬਜ਼ੁਰਗ ਪ੍ਰਭਾਵਿਤ ਹੋਏ ਹਨ | ਕੋਰੋਨਾ ਦੇ ਮੱਦੇਨਜ਼ਰ ਦੇਸ਼ ਭਰ 'ਚ ਤਾਲਾਬੰਦੀ 'ਤੇ ਗ੍ਰਹਿ ਮੰਤਰਾਲਾ ਲਗਾਤਾਰ ਨਜ਼ਰ ਰੱਖ ਰਿਹਾ ਹੈ | ਲਗਾਤਾਰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ | ਸਿਹਤ ਮੰਤਰਾਲੇ ਅਨੁਸਾਰ ਸਰਕਾਰ ਲਗਾਤਾਰ ਇਸ ਖ਼ਤਰਨਾਕ ਵਾਇਰਸ 'ਤੇ ਕਾਬੂ ਪਾਉਣ ਲਈ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਕਿ ਕਿਸੇ ਵੀ ਮਰੀਜ਼ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ | ਆਈ. ਸੀ. ਐਮ. ਆਰ. ਦੇ ਡਾਕਟਰ ਰਮਨ ਆਰ ਗੰਗਾਖੇਡਕਰ ਨੇ ਦੱਸਿਆ ਕਿ 400 ਵਿਅਕਤੀਆਂ ਦਾ ਹੁਣ ਤੱਕ ਨਿੱਜੀ ਲੈਬਾਰਟਰੀਆਂ 'ਚ ਟੈਸਟ ਕੀਤਾ ਜਾ ਚੁੱਕਾ ਹੈ |
ਗੁਜਰਾਤ 'ਚ ਇਕ ਹੋਰ ਮੌਤ
ਗੁਜਰਾਤ 'ਚ 46 ਸਾਲ ਦੀ ਇਕ ਔਰਤ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਜਾਣ ਨਾਲ ਸੂਬੇ 'ਚ ਹੁਣ ਤੱਕ 4 ਮੌਤਾਂ ਹੋ ਚੁੱਕੀਆਂ ਹਨ | ਅਧਿਕਾਰੀਆਂ ਨੇ ਦੱਸਿਆ ਕਿ ਸਰਦਾਰ ਵੱਲਭਭਾਈ ਪਟੇਲ ਹਸਪਤਾਲ 'ਚ ਦਾਖ਼ਲ ਉਕਤ ਔਰਤ ਦੀ ਸਨਿਚਰਵਾਰ ਦੁਪਹਿਰ ਸਮੇਂ ਮੌਤ ਹੋਈ | ਉਕਤ ਔਰਤ 'ਚ 26 ਮਾਰਚ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ ਅਤੇ ਉਹ ਵੈਂਟੀਲੇਟਰ 'ਤੇ ਸੀ | ਹਸਪਤਾਲ ਵਲੋਂ ਜਾਰੀ ਬਿਆਨ ਅਨੁਸਾਰ ਉਕਤ ਔਰਤ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਵੀ ਪੀੜਤ ਸੀ | ਇਸ ਤੋਂ ਪਹਿਲਾਂ ਸੂਬੇ 'ਚ ਭਾਵਨਗਰ, ਅਹਿਮਦਾਬਾਦ ਅਤੇ ਸੂਰਤ 'ਚ ਇਕ-ਇਕ ਮੌਤ ਹੋ ਚੁੱਕੀ ਹੈ |
ਮਹਾਰਾਸ਼ਟਰ 'ਚ ਮੌਤਾਂ ਦੀ ਗਿਣਤੀ 6 ਹੋਈ
ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ | 85 ਸਾਲ ਦੇ ਇਕ ਡਾਕਟਰ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ | ਉਕਤ ਡਾਕਟਰ ਨੂੰ 26 ਮਾਰਚ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਉਹ ਸ਼ੂਗਰ ਤੋਂ ਪੀੜਤ ਸੀ ਅਤੇ ਉਸ ਦੇ ਪੇਸਮੇਕਰ ਪਾਇਆ ਹੋਇਆ ਸੀ | ਉਹ ਆਪਣੇ ਇਕ ਮਿੱਤਰ ਦੇ ਸੰਪਰਕ 'ਚ ਆਇਆ ਸੀ, ਜੋ ਹਾਲ ਹੀ 'ਚ ਯੂ. ਕੇ. ਦਾ ਦੌਰਾ ਕਰਕੇ ਆਇਆ ਸੀ |
ਕੇਂਦਰ ਨੇ ਐਸ. ਡੀ. ਆਰ. ਐਫ. ਨਾਲ ਪ੍ਰਵਾਸੀ ਮਜ਼ਦੂਰਾਂ ਲਈ ਪ੍ਰਬੰਧ ਕਰਨ ਲਈ ਕਿਹਾ
ਦੇਸ਼ 'ਚ ਜਾਰੀ ਤਾਲਾਬੰਦੀ ਦੇ ਚੌਥੇ ਦਿਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪ੍ਰਵਾਸੀ ਮਜ਼ਦੂਰਾਂ ਸਮੇਤ ਬੇਘਰੇ ਲੋਕਾਂ ਦੇ ਖਾਣ-ਪੀਣ, ਰਹਿਣ, ਕੱਪੜੇ, ਇਲਾਜ ਆਦਿ ਦਾ ਪੁਖ਼ਤਾ ਪ੍ਰਬੰਧ ਕਰੇ | ਕੇਂਦਰ ਨੇ ਸੂਬਿਆਂ ਨੂੰ ਇਸ ਲਈ ਐਸ. ਡੀ. ਆਰ. ਐਫ. (ਸਟੇਟ ਡਿਜਾਸਟਰ ਰਿਲੀਫ਼ ਫੰਡ) ਤਹਿਤ ਦਿੱਤੀ ਰਾਸ਼ੀ ਦੀ ਵਰਤੋਂ ਕਰਨ ਲਈ ਕਿਹਾ ਹੈ | ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਦੱਸਿਆ ਕਿ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਰਾਹਤ ਕੈਂਪ ਬਣਾਉਣ ਲਈ ਕਿਹਾ ਹੈ | ਉਨ੍ਹਾਂ ਕਿਹਾ ਕਿ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਸਬੰਧੀ ਪ੍ਰਬੰਧਾਂ ਨੂੰ ਲੈ ਕੇ ਵਲੰਟੀਅਰਾਂ ਤੇ ਸਮਾਜ ਸੇਵੀ ਸੰਗਠਨਾਂ ਜ਼ਰੀਏ ਜਾਗਰੂਕਤਾ ਵੀ ਫੈਲਾਉਣੀ ਚਾਹੀਦੀ ਹੈ |
ਭਾਰਤ ਨੇ ਸਮਾਂ ਰਹਿੰਦੇ ਕੋਸ਼ਿਸ਼ਾਂ ਕੀਤੀਆ ਤੇਜ਼
ਕੇਂਦਰ ਸਰਕਾਰ ਨੇ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਦੇਸ਼ ਦੀ ਪ੍ਰਤੀਕਿਰਿਆ ਕਾਫ਼ੀ ਤੇਜ਼ ਰਹੀ ਹੈ ਅਤੇ ਦੇਸ਼ 'ਚ 14 ਅਪ੍ਰੈਲ ਤੱਕ ਪੂਰੀ ਤਰ੍ਹਾਂ ਤਾਲਾਬੰਦੀ ਕੀਤੀ ਹੋਈ ਹੈ | ਵਾਇਰਸ ਦੇ ਪ੍ਰਕੋਪ ਤੋਂ ਪਾਰ ਪਾਉਣ ਲਈ ਦੇਸ਼ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਸਰਕਾਰ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਸਿਹਤ ਐਮਰਜੈਂਸੀ ਐਲਾਨਣ ਤੋਂ ਪਹਿਲਾਂ ਹੀ ਭਾਰਤ ਨੇ ਆਪਣੀਆਂ ਸਰਹੱਦਾਂ 'ਤੇ ਇਕ ਵਿਆਪਕ ਪ੍ਰਤੀਕਿਰਿਆ ਪ੍ਰਣਾਲੀ ਨੂੰ ਅਪਣਾ ਲਿਆ ਸੀ | ਵੀਜ਼ੇ ਮੁਅੱਤਲ ਕਰਨ ਦੇ ਨਾਲ ਹੀ ਹਵਾਈ ਮਾਰਗ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਦੀ ਸਕਰੀਨਿੰਗ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਗਾਉਣ ਵਰਗੇ ਫ਼ੈਸਲੇ ਵੀ ਕਿਸੇ ਹੋਰ ਦੇਸ਼ ਤੋਂ ਪਹਿਲਾਂ ਕੀਤੇ ਗਏ | ਭਾਰਤ 'ਚ 30 ਜਨਵਰੀ ਨੂੰ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ, ਜਦੋਂਕਿ ਚੀਨ ਅਤੇ ਹਾਂਗਕਾਂਗ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਥਰਮਲ ਸਕਰੀਨਿੰਗ 18 ਜਨਵਰੀ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਸੀ | ਸਰਕਾਰ ਨੇ ਕਿਹਾ ਕਿ ਜੇਕਰ ਦੂਸਰੇ ਦੇਸ਼ਾਂ ਵੱਲ ਨਜ਼ਰ ਮਾਰੀ ਜਾਵੇ ਤਾਂ ਕੋਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਟਲੀ ਅਤੇ ਸਪੇਨ ਨੇ ਪਹਿਲੇ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਕ੍ਰਮਵਾਰ 25 ਦਿਨ ਅਤੇ 39 ਦਿਨ ਬਾਅਦ ਯਾਤਰੀਆਂ ਦੀ ਸਕਰੀਨਿੰਗ ਸ਼ੁਰੂ ਕੀਤੀ ਸੀ |
ਕੇਂਦਰ ਨੇ ਜੇਲ੍ਹਾਂ 'ਚ ਸਫ਼ਾਈ ਤੇ ਕੈਦੀਆਂ ਸਬੰਧੀ ਇਹਤਿਆਤ ਵਰਤਣ ਲਈ ਕਿਹਾ
ਕੇਂਦਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੇਲ੍ਹਾਂ 'ਚ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਕੈਦੀਆਂ ਸਬੰਧੀ ਜ਼ਰੂਰੀ ਅਹਿਤਿਆਤ ਵਰਤਨ ਲਈ ਕਿਹਾ ਹੈ | ਸਾਰੇ ਸੂਬਿਆਂ ਤੇ ਯੂ. ਟੀ. ਦੇ ਪੁਲਿਸ ਮੁਖੀਆਂ ਨੂੰ ਭੇਜੇ ਪੱਤਰ 'ਚ ਗ੍ਰਹਿ ਮੰਤਰਾਲੇ ਨੇ ਕਿਹਾ ਦੇਸ਼ 'ਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਹ ਜ਼ਰੂਰੀ ਹੈ ਕਿ ਸਾਰੇ ਪੱਧਰ 'ਤੇ ਜ਼ਰੂਰੀ ਕਦਮ ਚੁੱਕੇ ਜਾਣ | ਫਿਲਹਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਕੈਦੀਆਂ ਦੀ ਮੁਲਾਕਾਤ ਕਰਵਾਈ ਜਾਵੇ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਅਦਾਲਤਾਂ 'ਚ ਪੇਸ਼ੀ ਕਰਵਾਈ ਜਾਵੇ |

ਪੰਜਾਬ ਲਈ ਰਾਹਤ ਦਾ ਦਿਨ ਨਹੀਂ ਆਇਆ ਕੋਈ ਪਾਜ਼ੀਟਿਵ ਮਾਮਲਾ

ਚੰਡੀਗੜ੍ਹ, 28 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਲਈ ਅੱਜ ਰਾਹਤ ਦੀ ਖ਼ਬਰ ਰਹੀ ਕਿ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ | ਹੁਣ ਤੱਕ ਆਏ ਕੇਸਾਂ ਦੀ ਗਿਣਤੀ ਪੰਜਾਬ 'ਚ 38 ਹੈ ਅਤੇ ਇਨ੍ਹਾਂ ਨਾਲ ਸਬੰਧਿਤ ਅਜਿਹੇ ਵਿਅਕਤੀ ਜੋ ਪਾਜ਼ੀਟਿਵ ਕੇਸਾਂ ਦੇ ਸੰਪਰਕ 'ਚ ਰਹੇ ਹਨ ਨੂੰ ਵੱਖ-ਵੱਖ ਹਸਪਤਾਲਾਂ 'ਚ ਨਿਗਰਾਨੀ ਹੇਠ ਰੱਖਿਆ ਹੋਇਆ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਜ਼ੀਟਿਵ ਕੇਸਾਂ ਵਾਲੇ ਵਿਅਕਤੀਆਂ ਦੀ ਫ਼ਿਲਹਾਲ ਹਾਲਤ ਸਥਿਰ ਹੈ ਅਤੇ ਮੈਡੀਕਲ ਸਟਾਫ਼ ਹਰ ਪੱਧਰ 'ਤੇ ਪੂਰੀ ਇਹਤਿਆਤ ਵਰਤ ਰਿਹਾ ਹੈ ਜਿਸ ਦੀ ਰਿਪੋਰਟ ਸਮੇਂ-ਸਮੇਂ 'ਤੇ ਸਰਕਾਰ ਅਤੇ ਸਿਹਤ ਮੰਤਰੀ ਨੂੰ ਵੀ ਦਿੱਤੀ ਜਾ ਰਹੀ ਹੈ | ਉਧਰ ਸਰਕਾਰ ਨੂੰ ਅਜਿਹੇ ਪ੍ਰਵਾਸੀ ਭਾਰਤੀਆਂ ਦੀ ਵੀ ਭਾਲ ਹੈ ਜੋ ਪੰਜਾਬ ਤਾਂ ਪਰਤੇ ਹਨ ਪਰ ਸਰਕਾਰ ਦੇ ਸੰਪਰਕ ਵਿਚ ਨਹੀਂ ਹਨ | ਜਿਸ ਦੇ ਚਲਦੇ ਅੱਜ ਸਰਕਾਰ ਨੇ 30 ਜਨਵਰੀ, 2020 ਤੋਂ ਬਾਅਦ ਭਾਰਤ ਆਏ ਪ੍ਰਵਾਸੀ ਭਾਰਤੀਆਂ (ਐਨ. ਆਰ. ਆਈਜ਼) ਅਤੇ ਵਿਦੇਸ਼ ਯਾਤਰਾ ਤੋਂ ਪਰਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਵੇਰਵਾ ਹੈਲਪਲਾਈਨ ਨੰਬਰ 112 'ਤੇ ਦਰਜ ਕਰਵਾਉਣ¢ ਜੇਕਰ ਕਿਸੇ ਪ੍ਰਵਾਸੀ ਭਾਰਤੀ ਜਾਂ ਵਿਦੇਸ਼ ਤੋਂ ਪਰਤਣ ਵਾਲੇ ਵਿਅਕਤੀ ਨੇ ਆਪਣੇ ਵੇਰਵੇ ਜਾਣ-ਬੁੱਝ ਕੇ ਸਰਕਾਰ ਤੋਂ ਲੁਕਾਏ ਤਾਂ ਸਬੰਧਿਤ ਿਖ਼ਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਸਰਕਾਰ ਵਲੋਂ ਇਸ ਸਬੰਧੀ ਇਕ ਸਵੈ ਘੋਸ਼ਣਾ ਪ੍ਰੋਫਾਰਮਾ ਵੀ ਜਾਰੀ ਕੀਤਾ ਹੈ, ਜਿਸ ਵਿਚ ਪ੍ਰਵਾਸੀ ਭਾਰਤੀਆਂ ਅਤੇ ਵਿਦੇਸ਼ ਯਾਤਰਾ ਤੋਂ ਪਰਤਣ ਵਾਲਿਆਂ ਨੂੰ ਆਪਣਾ ਪਾਸਪੋਰਟ ਨੰਬਰ, ਏਅਰਪੋਰਟ ਦਾ ਨਾਂਅ, ਭਾਰਤ ਆਉਣ ਦੀ ਤਰੀਕ ਅਤੇ ਪੰਜਾਬ ਆਉਣ ਦੀ ਤਰੀਕ ਜਿਹੇ ਵੇਰਵੇ ਦੇਣੇ ਹੋਣਗੇ¢ ਇਨ੍ਹਾਂ ਵਿਅਕਤੀਆਂ ਨੂੰ ਆਪਣੇ ਸਥਾਈ ਸਿਰਨਾਵੇਂ ਜਾਂ ਮੌਜੂਦਾ ਠਹਿਰ ਜਾਂ ਹੋਟਲ ਜੇ ਕੋਈ ਹੈ ਤਾਂ ਉਸ ਬਾਰੇ ਦੱਸਣਾ ਪਵੇਗਾ | ਉਨ੍ਹਾਂ ਨੂੰ ਪੰਜਾਬ ਵਿਚਲੀਆਂ ਆਪਣੀਆਂ ਜਾਣ ਵਾਲੀਆਂ ਥਾਵਾਂ ਅਤੇ ਸੰਪਰਕ ਨੰਬਰ ਜਿਵੇਂ ਕਿ ਮੋਬਾਈਲ, ਲੈਂਡਲਾਈਨ ਅਤੇ ਈ-ਮੇਲ ਪਤੇ ਬਾਰੇ ਵੀ ਦੱਸਣਾ ਪਵੇਗਾ¢ ਪ੍ਰਵਾਸੀ ਭਾਰਤੀ ਇਹ ਜਾਣਕਾਰੀ ਹੈਲਪਲਾਈਨ ਨੰਬਰ 112 ਤੋਂ ਇਲਾਵਾ ਈ-ਮੇਲ ਅਤੇ 112 ਮੋਬਾਈਲ ਐਪ 'ਤੇ ਵੀ ਦਰਜ ਕਰ ਸਕਦੇ ਹਨ | ਦੱਸਿਆ ਜਾ ਰਿਹਾ ਹੈ ਕਿ ਅਜਿਹੇ ਵਿਅਕਤੀਆਂ ਜੋ ਵਿਦੇਸ਼ਾਂ ਤੋਂ ਪੰਜਾਬ ਪਰਤੇ ਹਨ ਅਤੇ ਸਰਕਾਰ ਦੇ ਸੰਪਰਕ ਵਿਚ ਨਹੀਂ ਹਨ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ ਕਿਉਂਕਿ ਬਾਹਰੋਂ ਆਏ ਵਿਅਕਤੀਆਂ ਤੋਂ ਕੋਰੋਨਾ ਫੈਲਣ ਦੀ ਜ਼ਿਆਦਾ ਸੰਭਾਵਨਾ ਦੱਸੀ ਜਾ ਰਹੀ ਹੈ | ਅਜਿਹੇ ਵਿਚ ਸਰਕਾਰ ਵਿਦੇਸ਼ੋਂ ਪਰਤੇ ਇਕ ਇਕ ਵਿਅਕਤੀ ਅਤੇ ਪ੍ਰਵਾਸੀ ਭਾਰਤੀਆਂ ਬਾਰੇ ਪਤਾ ਲਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਤਾਂ ਜੋ ਸਥਿਤੀ ਕਾਬੂ ਵਿਚ ਰਾਖੀ ਜਾ ਸਕੇ |

ਰਾਹਤ ਕਾਰਜਾਂ ਲਈ 70 ਕਰੋੜ ਰੁਪਏ ਹੋਰ ਮਨਜ਼ੂਰ-ਮਨਪ੍ਰੀਤ

ਬਠਿੰਡਾ, 28 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਹੈ ਕਿ ਸੂਬਾ ਸਰਕਾਰ ਨੇ ਰਾਜ ਦੇ ਜ਼ਿਲਿ੍ਹਆਂ 'ਚ ਕੋਵਿਡ-19 ਬਿਮਾਰੀ ਨਾਲ ਨਜਿੱਠਣ ਤੇ ਲੋਕਾਂ ਦੀ ਮਦਦ ਲਈ 70 ਕਰੋੜ ਰੁਪਏ ਦੀ ਵਾਧੂ ਸਹਾਇਤਾ ਪ੍ਰਵਾਨ ਕੀਤੀ ਹੈ | ਇਸ ਤੋਂ ਪਹਿਲਾਂ 22 ਕਰੋੜ ਰੁਪਏ ਪਹਿਲਾਂ ਹੀ ਸੂਬਾ ਸਰਕਾਰ ਰਾਜ ਦੇ ਸਾਰੇ 22 ਜ਼ਿਲਿ੍ਹਆਂ 'ਚ ਭੇਜ ਚੁੱਕੀ ਹੈ | ਇਥੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨਾਲ ਤਾਜ਼ਾ ਹਾਲਾਤ ਦੀ ਸਮੀਖਿਆ ਲਈ ਕੀਤੀ ਬੈਠਕ ਤੋਂ ਬਾਅਦ ਖਜ਼ਾਨਾ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਆਪਣੇ ਲੋਕਾਂ ਨੂੰ ਇਸ ਵੱਡੀ ਆਫ਼ਤ ਤੋਂ ਬਚਾਉਣ ਲਈ ਫੰਡ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਪਰ ਨਾਲ ਹੀ ਉਨ੍ਹਾਂ ਨੇ ਪੂਰੀ ਕੌਮ ਤੋਂ ਸਹਿਯੋਗ ਮੰਗਦਿਆਂ ਕਿਹਾ ਕਿ ਇਸ ਬਿਮਾਰੀ ਦੇ ਪਸਾਰ ਨੂੰ ਰੋਕਣ 'ਚ ਸਰਕਾਰ ਨਾਲੋਂ ਆਵਾਮ ਦੀ ਭੂਮਿਕਾ ਜ਼ਿਆਦਾ ਹੈ | ਇਸ ਲਈ ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਵੈ ਜ਼ਾਬਤੇ ਨਾਲ ਕਰਫ਼ਿਊ ਦਾ ਪਾਲਣ ਕਰਨ | ਸ: ਮਨਪ੍ਰੀਤ ਸਿੰਘ ਬਾਦਲ ਨੇ ਸਪੱਸ਼ਟ ਕੀਤਾ ਕਿ ਸਰਕਾਰ ਵਲੋਂ ਲੋਕਾਂ ਤੱਕ ਰੋਜ਼ਾਨਾਂ ਜ਼ਰੂਰਤ ਦੀਆਂ ਵਸਤਾਂ ਘਰ-ਘਰ ਪੁੱਜਦੀਆਂ ਕਰਨ ਲਈ ਸਾਰਾ ਪ੍ਰਸ਼ਾਸਨ ਲਾਇਆ ਹੋਇਆ ਹੈ | ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਲੋਕਾਂ ਤੱਕ ਹਰ ਮਦਦ ਘਰ ਤੱਕ ਹੀ ਪਹੁੰਚਾਈ ਜਾਵੇਗੀ | ਖ਼ਜਾਨਾ ਮੰਤਰੀ ਨੇ ਦੱਸਿਆ ਕਿ ਜਨਤਕ ਵੰਡ ਪ੍ਰਣਾਲੀ ਰਾਹੀਂ ਜ਼ਿਲ੍ਹੇ 'ਚ ਕਣਕ ਦੀ ਵੰਡ ਦਾ ਕੰਮ ਜਲਦ ਸਬੰਧਿਤ ਵਿਭਾਗ ਵਲੋਂ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ, ਐਸ. ਐਸ. ਪੀ. ਡਾ: ਨਾਨਕ ਸਿੰਘ, ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ, ਐਸ. ਡੀ. ਐਮ. ਅਮਰਿੰਦਰ ਸਿੰਘ ਟਿਵਾਣਾ, ਜੈਜੀਤ ਸਿੰਘ ਜੌਹਲ, ਕੇ. ਕੇ. ਅਗਰਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ, ਜਗਰੂਪ ਸਿੰਘ ਗਿੱਲ, ਪਵਨ ਮਾਨੀ, ਰਾਜਨ ਗਰਗ, ਬਲਜਿੰਦਰ ਠੇਕੇਦਾਰ, ਅਨਿਲ ਭੋਲਾ, ਅਵਤਾਰ ਸਿੰਘ, ਟਹਿਲ ਸਿੰਘ ਸੰਧੂ ਵੀ ਹਾਜ਼ਰ ਸਨ |

ਅਫ਼ਗ਼ਾਨਿਸਤਾਨ 'ਚ ਸਿੱਖਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ-ਖ਼ਾਲਸਾ

ਕਿਹਾ, ਕੁਝ ਦਿਨਾਂ 'ਚ ਹੋ ਸਕਦੈ ਇਕ ਹੋਰ ਵੱਡਾ ਹਮਲਾ
ਸੁਰਿੰਦਰ ਕੋਛੜ

ਅੰਮਿ੍ਤਸਰ, 28 ਮਾਰਚ-ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬਲ 'ਚ ਰਹਿੰਦੇ ਸਿੱਖ ਭਾਈਚਾਰੇ ਨੇ ਕਿਹਾ ਕਿ ਉਨ੍ਹਾਂ ਦੀ ਅਫ਼ਗ਼ਾਨਿਸਤਾਨ 'ਚ ਸਾਰ ਲੈਣ ਵਾਲਾ ਕੋਈ ਨਹੀਂ ਹੈ ਤੇ ਅੱਤਵਾਦੀਆਂ ਹੱਥੋਂ ਉਨ੍ਹਾਂ ਸਭ ਦੇ ਮਾਰੇ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ | ਅੱਜ ਅਫ਼ਗ਼ਾਨ ਸਿੱਖ ਸੰਗਤ ਦੇ ਆਗੂ ਸ: ਸੁਰਜੀਤ ਸਿੰਘ ਖ਼ਾਲਸਾ ਨੇ ਅਫ਼ਗ਼ਾਨਿਸਤਾਨ 'ਚ ਘੱਟ-ਗਿਣਤੀ ਸਿੱਖ ਭਾਈਚਾਰੇ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਉਥੇ ਲਗਾਤਾਰ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਉਥੇ ਰਹਿਣਾ ਮੁਸ਼ਕਿਲ ਬਣਿਆ ਹੋਇਆ ਹੈ | ਉਨ੍ਹਾਂ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਉਨ੍ਹਾਂ 'ਤੇ ਜਲਦੀ ਇਕ ਹੋਰ ਵੱਡਾ ਆਤਮਘਾਤੀ ਹਮਲਾ ਹੋ ਸਕਦਾ ਹੈ ਤੇ ਉਸ ਤੋਂ ਪਹਿਲਾਂ-ਪਹਿਲਾਂ ਉਨ੍ਹਾਂ ਨੂੰ ਅਫ਼ਗ਼ਾਨਿਸਤਾਨ ਤੋਂ ਸੁਰੱਖਿਅਤ ਬਾਹਰ ਕੱਢਿਆ ਜਾਵੇ | ਸ: ਸੁਰਜੀਤ ਸਿੰਘ ਖ਼ਾਲਸਾ ਨੇ ਕੈਨੇਡਾ ਸਰਕਾਰ ਪਾਸੋਂ ਅਫ਼ਗਾਨੀ ਸਿੱਖ ਭਾਈਚਾਰੇ ਨੂੰ ਸ਼ਰਨ ਦਿੱਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਅਫ਼ਗਾਨੀ ਸਿੱਖ ਭਾਈਚਾਰੇ 'ਤੇ ਮੁੜ ਹਮਲਾ ਹੋਣ ਦੀ ਉਡੀਕ ਨਾ ਕੀਤੀ ਜਾਵੇ, ਸਗੋਂ ਜਲਦੀ ਉਨ੍ਹਾਂ ਲਈ ਵੀਜ਼ੇ ਜਾਰੀ ਕੀਤੇ ਜਾਣ | ਦੱਸਣਯੋਗ ਹੈ ਕਿ 25 ਮਾਰਚ ਨੂੰ ਕਾਬਲ ਦੇ ਗੁਰਦੁਆਰਾ ਹਰਿਰਾਇ ਸਾਹਿਬ 'ਚ ਸਿੱਖਾਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵੀ ਉਥੇ ਰਹਿੰਦੇ ਸਿੱਖ ਭਾਈਚਾਰੇ ਨੂੰ ਲਗਾਤਾਰ ਅੱਤਵਾਦੀ ਸੰਗਠਨਾਂ ਵਲੋਂ ਧਮਕੀਆਂ ਮਿਲ ਰਹੀਆਂ ਹਨ ਅਤੇ ਉਨ੍ਹ•ਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਆਉਂਦੇ 10 ਦਿਨਾਂ ਦੇ ਅੰਦਰ ਉਹ ਕਾਬਲ ਛੱਡ ਕੇ ਨਾ ਗਏ ਤਾਂ ਉਥੇ ਰਹਿ ਰਿਹਾ ਇਕ ਵੀ ਸਿੱਖ ਪਰਿਵਾਰ ਜਿਊਾਦਾ ਨਹੀਂ ਬਚੇਗਾ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਵੇਂ ਕਿ ਪਿਸ਼ਾਵਰੀ ਸਿੱਖਾਂ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਫ਼ਗ਼ਾਨਿਸਤਾਨ ਦੇ ਸਿੱਖਾਂ ਨੂੰ ਪਾਕਿਸਤਾਨ ਆਉਣ ਦੀ ਖੁੱਲੇ੍ਹ ਤੌਰ 'ਤੇ ਪੇਸ਼ਕਸ਼ ਕੀਤੀ ਗਈ ਹੈ, ਜਦਕਿ ਜ਼ਿਆਦਾਤਰ ਅਫ਼ਗ਼ਾਨੀ ਸਿੱਖ ਪਰਿਵਾਰ ਭਾਰਤ ਅਤੇ ਕੈਨੇਡਾ ਆਬਾਦ ਹੋਣ ਦੇ ਇੱਛੁਕ ਹਨ |

ਭਾਰਤ 'ਚ ਰਹਿਣ ਦਾ ਪ੍ਰਬੰਧ ਸ਼ੋ੍ਰਮਣੀ ਕਮੇਟੀ ਕਰਨ ਲਈ ਤਿਆਰ-ਭਾਈ ਲੌ ਾਗੋਵਾਲ

ਅੰਮਿ੍ਤਸਰ, 28 ਮਾਰਚ (ਸਟਾਫ ਰਿਪੋਰਟਰ)-ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਕਿਹਾ ਹੈ ਕਿ ਜੇਕਰ ਅਫ਼ਗਾਨਿਸਤਾਨ ਦੇ ਸਿੱਖ ਭਾਰਤ ਆਉਂਦੇ ਹਨ ਤਾਂ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਦੇ ਵਸੇਬੇ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਯੋਗਤਾ ਅਨੁਸਾਰ ਰੁਜ਼ਗਾਰ ਦਾ ਵੀ ਪ੍ਰਬੰਧ ਕੀਤਾ ਜਾਵੇਗਾ | ਇਸ ਦੇ ਨਾਲ ਹੀ ਉਨ੍ਹਾਂ ਕਾਬਲ ਦੇ ਗੁਰਦੁਆਰਾ ਵਿਖੇ ਹੋਏ ਹਮਲੇ 'ਚ ਮਾਰੇ ਗਏ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਕ-ਇਕ ਲੱਖ ਰੁਪਏ ਤੇ ਜ਼ਖ਼ਮੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਦੇਣ ਦਾ ਵੀ ਐਲਾਨ ਕੀਤਾ ਹੈ | ਭਾਈ ਲੌਾਗੋਵਾਲ ਵਲੋਂ ਇਹ ਐਲਾਨ ਕਾਬਲ ਦੇ ਗੁਰਦੁਆਰਾ ਸਾਹਿਬ 'ਤੇ ਕੀਤੇ ਗਏ ਅੱਤਵਾਦੀ ਹਮਲੇ ਤੋਂ ਬਾਅਦ ਉਥੇ ਵਸਦੇ ਅਫਗਾਨੀ ਸਿੱਖਾਂ ਨੂੰ 10 ਦਿਨਾ ਅੰਦਰ ਦੇਸ਼ ਛੱਡਣ ਦੀ ਮਿਲੀ ਧਮਕੀ ਬਾਅਦ ਕੀਤਾ ਹੈ | ਸ਼ੋ੍ਰਮਣੀ ਕਮੇਟੀ ਮੁੱਖ ਦਫਤਰ ਤੋਂ ਜਾਰੀ ਬਿਆਨ 'ਚ ਭਾਈ ਲੌਾਗੋਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਅਫ਼ਗਾਨਿਸਤਾਨ ਦੇ ਸਿੱਖਾਂ ਦੀ ਮਦਦ ਲਈ ਸੰਜੀਦਾ ਕਦਮ ਚੁੱਕਣੇ ਚਾਹੀਦੇ ਹਨ | ਉਨ੍ਹਾਂ ਆਖਿਆ ਕਿ ਦੁੱਖ ਦੀ ਗੱਲ ਹੈ ਕਿ ਅਫ਼ਗ਼ਾਨਿਸਤਾਨ 'ਚ ਰਹਿੰਦੇ ਸਿੱਖ ਉਥੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਅਜਿਹੇ 'ਚ ਭਾਰਤ ਸਰਕਾਰ ਨੂੰ ਸਿੱਖਾਂ ਦੀ ਜਾਨ ਮਾਲ ਦੀ ਹਿਫ਼ਾਜ਼ਤ ਕਰਨ ਲਈ ਫ਼ੌਰੀ ਕਦਮ ਚੁੱਕਣੇ ਚਾਹੀਦੇ ਹਨ ਤੇ ਇਹ ਮਾਮਲਾ ਸੰਯੁਕਤ ਰਾਸ਼ਟਰ ਕੋਲ ਵੀ ਉਠਾਉਣਾ ਚਾਹੀਦਾ ਹੈ | ਭਾਈ ਲੌਾਗੋਵਾਲ ਕੇ ਕਿਹਾ ਕਿ ਭਾਰਤ ਸਰਕਾਰ ਇਸ ਮਾਮਲੇ ਨੂੰ ਸੰਜੀਦਗੀ ਨਾਲ ਲਵੇ ਤੇ ਅਫ਼ਗਾਨਿਸਤਾਨ ਤੋਂ ਸਿੱਖਾਂ ਨੂੰ ਭਾਰਤ ਅੰਦਰ ਵਸਾਉਣ ਦੀ ਪਹਿਲ ਕਦਮੀ ਕਰੇ | ਜੇਕਰ ਸਿੱਖ ਭਾਰਤ ਆਉਂਦੇ ਹਨ ਤਾਂ ਸ਼ੋ੍ਰਮਣੀ ਕਮੇਟੀ ਉਨ੍ਹਾਂ ਦੇ ਵਸੇਬੇ ਲਈ ਸਹਿਯੋਗ ਕਰੇਗੀ |

ਵਿਸ਼ਵ ਭਰ 'ਚ 6 ਲੱਖ ਤੋਂ ਵੱਧ ਲੋਕ ਪ੍ਰਭਾਵਿਤ 28000 ਮੌਤਾਂ

ਪੈਰਿਸ, 28 ਮਾਰਚ (ਏਜੰਸੀ)-ਦੁਨੀਆ ਭਰ ਵਿਚ ਖ਼ਤਰਨਾਕ ਕੋਰੋਨਾ ਵਾਇਰਸ ਨਾਲ ਹੁਣ ਤੱਕ 6,15,000 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਜਦੋਂ ਕਿ 183 ਦੇਸ਼ਾਂ ਵਿਚ 28000 ਤੋਂ ਵੱਧ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਹਨ | ਅਮਰੀਕਾ ਵਿਚ ਕੋਰੋਨਾ ਵਾਇਰਸ ਦੇ 104837 ਮਾਮਲੇ ਸਾਹਮਣੇ ਆ ਚੁੱਕੇ ਹਨ ਜਦੋਂ ਕਿ 1711 ਲੋਕਾਂ ਦੀ ਮੌਤ ਹੋ ਚੁੱਕੀ ਹੈ | ਇਟਲੀ ਵਿਚ ਹੁਣ ਤੱਕ ਸਭ ਤੋਂ ਵੱਧ 9134 ਮੌਤਾਂ ਹੋ ਚੁੱਕੀਆਂ ਹਨ ਜਦੋਂ ਕਿ 86498 ਮਾਮਲੇ ਸਾਹਮਣੇ ਆ ਚੁੱਕੇ ਹਨ | ਚੀਨ ਜਿੱਥੋਂ ਇਹ ਬਿਮਾਰੀ ਸ਼ੁਰੂ ਹੋਈ ਸੀ ਉੱਥੇ ਹੁਣ ਤੱਕ 81394 ਮਾਮਲੇ ਜਦੋਂ ਕਿ 3295 ਮੌਤਾਂ ਹੋਈਆਂ ਹਨ |
ਸਪੇਨ 'ਚ 832 ਮੌਤਾਂ
ਮੈਡਿ੍ਡ-ਸਪੇਨ ਵਿਚ ਕੋਰੋਨਾ ਵਾਇਰਸ ਨੇ ਭਿਆਨਕ ਰੂਪ ਲੈ ਲਿਆ ਹੈ ਜਿੱਥੇ ਪਿਛਲੇ 24 ਘੰਟਿਆਂ ਵਿਚ 832 ਮੌਤਾਂ ਹੋ ਚੁੱਕੀਆਂ ਹਨ ਜਿਸ ਕਾਰਨ ਇੱਥੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5690 ਹੋ ਗਈ ਹੈ ਜਦੋਂ ਕਿ ਇੱਥੇ 72000 ਤੋਂ ਵੱਧ ਲੋਕ ਇਸ ਬਿਮਾਰੀ ਤੋਂ ਪ੍ਰਭਾਵਿਤ ਹਨ |
ਇਟਲੀ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਟੱਪੀ, ਹੋਰ 889 ਮੌਤਾਂ
ਵੀਨਸ (ਇਟਲੀ), (ਹਰਦੀਪ ਸਿੰਘ ਕੰਗ)-ਇਟਲੀ 'ਚ ਅੱਜ ਕੋਰੋਨਾ ਵਾਇਰਸ ਨਾਲ ਹੋਰ 889 ਮੌਤਾਂ ਹੋ ਗਈਆਂ ਹਨ | ਇਸ ਤਰ੍ਹਾਂ ਵਾਇਰਸ ਦੀ ਲਪੇਟ 'ਚ ਆ ਕੇ ਹੁਣ ਤੱਕ ਇੱਥੇ ਕੁੱਲ 10023 ਮੌਤਾਂ ਹੋ ਚੁੱਕੀਆਂ ਹਨ ਜਦੋਂ ਕਿ ਪਾਜ਼ੀਟਿਵ ਪੀੜਤਾਂ ਦੀ ਗਿਣਤੀ 70065 ਤੱਕ ਪਹੁੰਚ ਗਈ ਹੈ | ਇਟਲੀ 'ਚ ਫੈਲੇ ਵਾਇਰਸ ਕਾਰਨ ਇੱਥੇ 3 ਅਪ੍ਰੈਲ ਤੱਕ ਐਮਰਜੈਂਸੀ ਐਲਾਨੀ ਹੋਈ ਹੈ ਪ੍ਰੰਤੂ ਇੱਥੋਂ ਦੀ ਗ੍ਰਹਿ ਮੰਤਰੀ ਲੁਚੀਆਨਾ ਲਾਮਰਗੇਸਕੇ ਨੇ ਅੱਜ ਸੰਕੇਤ ਦਿੱਤਾ ਕਿ ਹਾਲਾਤ ਦੇ ਮੱਦੇਨਜ਼ਰ ਹਾਲੇ ਇਸ ਐਮਰਜੈਂਸੀ ਦੇ ਹੋਰ ਵਧਾਏ ਜਾਣ ਦੀ ਸਥਿਤੀ ਬਣਦੀ ਜਾ ਰਹੀ ਹੈ |
ਈਰਾਨ 'ਚ 2500 ਤੋਂ ਵੱਧ ਮੌਤਾਂ
ਤਹਿਰਾਨ-ਈਰਾਨ ਵਿਚ ਅੱਜ ਹੋਰ 139 ਮੌਤਾਂ ਹੋਣ ਨਾਲ ਇੱਥੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2517 ਹੋ ਗਈ ਹੈ ਜਦੋਂ ਕਿ 3076 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਕਾਰਨ ਇੱਥੇ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 35408 ਹੋ ਗਏ ਹਨ | ਹੁਣ ਤੱਕ ਇੱਥੇ 11679 ਲੋਕ ਠੀਕ ਹੋਏ ਹਨ ਜਦੋਂ ਕਿ 3026 ਲੋਕਾਂ ਦੀ ਹਾਲਤ ਗੰਭੀਰ ਹੈ |
ਚੀਨ 'ਚ 3 ਮੌਤਾਂ, 54 ਨਵੇਂ ਮਾਮਲੇ
ਬੀਜਿੰਗ-ਚੀਨ ਵਿਚ ਅੱਜ 54 ਨਵੇਂ ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆਏ ਹਨ ਜਿਸ ਨਾਲ ਇੱਥੇ ਪਿਛਲੇ ਕੁਝ ਦਿਨਾਂ 'ਚ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ 649 ਹੋ ਗਈ ਹੈ ਅਤੇ ਅੱਜ ਤਿੰਨ ਹੋਰ ਮੌਤਾਂ ਹੋਣ ਨਾਲ ਇੱਥੇ ਮੌਤਾਂ ਦੀ ਗਿਣਤੀ 3295 ਹੋ ਗਈ ਹੈ | ਚੀਨ ਦੇ ਸਿਹਤ ਕਮਿਸ਼ਨ ਨੇ ਦੱਸਿਆ ਕਿ ਇੱਥੇ ਕੋਈ ਵੀ ਸਥਾਨਕ ਮਾਮਲਾ ਸਾਹਮਣੇ ਨਹੀਂ ਆਇਆ | ਸਾਹਮਣੇ ਆ ਰਹੇ ਨਵੇਂ ਮਾਮਲੇ ਵਿਦੇਸ਼ਾਂ ਨਾਲ ਸਬੰਧਿਤ ਹਨ | ਜ਼ਿਕਰਯੋਗ ਹੈ ਕਿ ਚੀਨ ਦੇ ਹੁਬੇਈ ਪ੍ਰਾਂਤ ਜਿੱਥੋਂ ਇਹ ਮਹਾਂਮਾਰੀ ਸ਼ੁਰੂ ਹੋਈ ਸੀ ਵਿਚ ਵੁਹਾਨ ਨੂੰ ਛੱਡ ਕੇ ਐਤਵਾਰ ਤੋਂ ਘਰੇਲੂ ਉਡਾਣਾਂ ਸ਼ੁਰੂ ਹੋ ਜਾਣਗੀਆਂ |
ਭਾਰਤ 'ਚ ਫਸੇ ਅਮਰੀਕੀ ਨਾਗਰਿਕਾਂ ਨੂੰ ਬਾਹਰ ਕੱਢੇਗਾ ਅਮਰੀਕਾ
ਵਾਸ਼ਿੰਗਟਨ-ਭਾਰਤ ਵਿਚ ਫਸੇ 2000 ਤੋਂ ਵੱਧ ਅਮਰੀਕੀ ਨਾਗਰਿਕਾਂ ਨੂੰ ਆਪਣੇ ਦੇਸ਼ ਲਿਜਾਣ ਲਈ ਅਮਰੀਕੀ ਸਰਕਾਰ ਪ੍ਰਬੰਧ ਕਰ ਰਹੀ ਹੈ | ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਦਿੱਲੀ ਵਿਚ ਕਰੀਬ 1500, ਮੁੰਬਈ 'ਚ 600 ਤੋਂ 700 ਜਦੋਂ ਕਿ ਭਾਰਤ ਦੇ ਬਾਕੀ ਹਿੱਸਿਆਂ ਵਿਚ 300 ਤੋਂ 400 ਦੇ ਕਰੀਬ ਅਮਰੀਕੀ ਨਾਗਰਿਕਾਂ ਨੇ ਆਪਣੀ ਪਛਾਣ ਕਰਵਾਈ ਹੈ | ਅਸੀਂ ਉਨ੍ਹਾਂ ਨੂੰ ਵਾਪਸ ਅਮਰੀਕਾ ਲਿਆਉਣ ਦਾ ਪ੍ਰਬੰਧ ਕਰ ਰਹੇ ਹਾਂ |

ਸ਼ਹਿਰੀ ਸਥਾਨਕ ਇਕਾਈਆਂ ਨੂੰ ਸ਼ਹਿਰੀ ਗ਼ਰੀਬਾਂ, ਦਿਹਾੜੀਦਾਰਾਂ ਤੇ ਮਜ਼ਦੂਰਾਂ ਦੀ ਮਦਦ ਲਈ ਫ਼ੰਡ ਵਰਤਣ ਦਾ ਅਧਿਕਾਰ

ਚੰਡੀਗੜ੍ਹ, 28 ਮਾਰਚ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਸਮੂਹ ਸ਼ਹਿਰੀ ਸਥਾਨਕ ਇਕਾਈਆਂ ਨੂੰ ਵੀ ਸ਼ਹਿਰੀ ਗ਼ਰੀਬਾਂ, ਦਿਹਾੜੀਦਾਰਾਂ ਤੇ ਮਜ਼ਦੂਰਾਂ ਦੀ ਮਦਦ ਅਤੇ ਗਊਸ਼ਾਲਾਵਾਂ ਵਾਸਤੇ ਚਾਰੇ ਦੀ ਵਰਤੋਂ ਲਈ ਮਿਊਾਸਪਲ ਫ਼ੰਡ ਵਰਤਣ ਲਈ ਅਧਿਕਾਰਤ ਕੀਤਾ ਹੈ | ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਵਲੋਂ ਸਾਰੀਆਂ ਨਗਰ ਨਿਗਮਾਂ, ਨਗਰ ਕੌਾਸਲਾਂ/ਪੰਚਾਇਤਾਂ ਨੂੰ ਵਿਸਥਾਰ 'ਚ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਕੋਵਿਡ-19 ਦੇ ਮੱਦੇਨਜ਼ਰ ਲਗਾਏ ਕਰਫ਼ਿਊ ਕਾਰਨ ਸ਼ਹਿਰੀ ਗ਼ਰੀਬਾਂ ਨੂੰ ਹੋ ਰਹੀ ਔਖਿਆਈ ਵਿਚ ਉਨ੍ਹਾਂ ਦੀ ਲੋੜੀਂਦੀ ਮਦਦ ਕੀਤੀ ਜਾ ਸਕੇ | ਕੈਪਟਨ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਆਦੇਸ਼ ਦਿੱਤੇ ਹਨ ਕਿ ਉਹ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ 1976 ਤੇ ਪੰਜਾਬ ਮਿਊਾਸਪਲ ਐਕਟ 1911 ਦੀਆਂ ਸਬੰਧਿਤ ਧਾਰਾਵਾਂ ਤਹਿਤ ਫ਼ੰਡਾਂ ਦੀ ਵਰਤੋਂ ਕਰਨ | ਲੁਧਿਆਣਾ, ਜਲੰਧਰ ਤੇ ਅੰਮਿ੍ਤਸਰ ਵਿਚ ਵੱਡੀ ਵਸੋਂ ਰਹਿੰਦੀ ਹੋਣ ਕਰਕੇ ਇਨ੍ਹਾਂ ਤਿੰਨੇ ਸ਼ਹਿਰਾਂ ਦੀਆਂ ਨਗਰ ਨਿਗਮਾਂ ਨੂੰ ਰੋਜ਼ਾਨਾ ਇਕ ਲੱਖ ਰੁਪਏ ਅਤੇ ਕਰਫ਼ਿਊ/ਤਾਲਾਬੰਦੀ ਸਮੇਂ ਦੌਰਾਨ ਕੁੱਲ ਵੱਧ ਤੋਂ ਵੱਧ 20 ਲੱਖ ਰੁਪਏ ਖ਼ਰਚਣ ਲਈ ਅਧਿਕਾਰਤ ਕੀਤਾ ਹੈ | ਸੂਬੇ ਦੀਆਂ ਬਾਕੀ ਨਗਰ ਨਿਗਮਾਂ ਨੂੰ ਰੋਜ਼ਾਨਾ 50000 ਰੁਪਏ ਅਤੇ ਇਸ ਸਮੇਂ ਦੌਰਾਨ ਕੁੱਲ ਵੱਧ ਤੋਂ ਵੱਧ 10 ਲੱਖ ਰੁਪਏ ਖ਼ਰਚਣ ਦੀ ਆਗਿਆ ਦਿੱਤੀ ਹੈ | ਇਸ ਤਰ੍ਹਾਂ ਨਗਰ ਕੌਾਸਲਾਂ (ਏ-ਕਲਾਸ) ਨੂੰ ਰੋਜ਼ਾਨਾ 25000 ਰੁਪਏ ਤੇ ਕਰਫ਼ਿਊ/ਤਾਲਾਬੰਦੀ ਸਮੇਂ ਦੌਰਾਨ ਵੱਧ ਤੋਂ ਵੱਧ ਖਰਚਾ ਕੁੱਲ ਪੰਜ ਲੱਖ ਰੁਪਏ ਖ਼ਰਚਣ ਕਰਨ ਲਈ ਅਧਿਕਾਰਤ ਕੀਤਾ ਹੈ | ਨਗਰ ਕੌਾਸਲਾਂ (ਕਲਾਸ ਬੀ ਤੇ ਸੀ)/ਨਗਰ ਪੰਚਾਇਤਾਂ ਇਸ ਸਬੰਧੀ ਰੋਜ਼ਾਨਾ 15000 ਰੁਪਏ ਅਤੇ ਇਸ ਸਮੇਂ ਦੌਰਾਨ ਵੱਧ ਤੋਂ ਵੱਧ ਕੱੁਲ ਢਾਈ ਲੱਖ ਰੁਪਏ ਖ਼ਰਚਣ ਲਈ ਅਧਿਕਾਰਤ ਕੀਤੀਆਂ ਹਨ |

ਖੇਤੀਬਾੜੀ ਤੇ ਸਬੰਧਿਤ ਕਾਰਵਾਈਆਂ ਨੂੰ ਤਾਲਾਬੰਦੀ ਨਿਯਮਾਂ ਤੋਂ ਛੋਟ

ਨਵੀਂ ਦਿੱਲੀ, 28 ਮਾਰਚ (ਉਪਮਾ ਡਾਗਾ ਪਾਰਥ)-ਫ਼ਸਲਾਂ ਦੀ ਵਾਢੀ ਦਾ ਸਮਾਂ ਨੇੜੇ ਆਉਂਦਿਆਂ ਅਤੇ ਕਿਸਾਨਾਂ ਦੇ ਸਰੋਕਾਰਾਂ ਨੂੰ ਵੇਖਦਿਆਂ ਸਰਕਾਰ ਨੇ ਖੇਤੀਬਾੜੀ ਕਿੱਤੇ ਨਾਲ ਸਬੰਧਿਤ ਕਈ ਸੇਵਾਵਾਂ ਨੂੰ ਤਾਲਾਬੰਦੀ ਤੋਂ ਛੋਟ ਦੇ ਦਿੱਤੀ ਹੈ | ਸਰਕਾਰ ਨੇ ਮੰਡੀਆਂ, ਵਸੂਲੀ ...

ਪੂਰੀ ਖ਼ਬਰ »

ਅਮਰੀਕਾ 'ਚ ਕੋਰੋਨਾ ਨਾਲ ਮਿ੍ਤਕਾਂ ਦੀ ਗਿਣਤੀ 1800 ਹੋਈ

• ਪੀੜਤਾਂ ਦੀ ਗਿਣਤੀ 1 ਲੱਖ ਤੋਂ ਟੱਪੀ • ਕੋਰੋਨਾ ਨਾਲ ਲੜਨ ਲਈ ਅਮਰੀਕਾ ਵਲੋਂ ਭਾਰਤ ਨੂੰ 21 ਕਰੋੜ 71 ਲੱਖ ਰੁਪਏ ਦੀ ਸਹਾਇਤਾ ਹਰਮਨਪ੍ਰੀਤ ਸਿੰਘ ਸਿਆਟਲ, 28 ਮਾਰਚ-ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਅਤੇ ਮਿ੍ਤਕਾਂ ਦੀ ਗਿਣਤੀ ਏਨੀ ਤੇਜ਼ ਰਫ਼ਤਾਰ ਨਾਲ ਵਧਦੀ ...

ਪੂਰੀ ਖ਼ਬਰ »

ਪੰਜਾਬ ਲਈ ਰਾਹਤ ਦਾ ਦਿਨ ਨਹੀਂ ਆਇਆ ਕੋਈ ਪਾਜ਼ੀਟਿਵ ਮਾਮਲਾ

ਚੰਡੀਗੜ੍ਹ, 28 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਲਈ ਅੱਜ ਰਾਹਤ ਦੀ ਖ਼ਬਰ ਰਹੀ ਕਿ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ | ਹੁਣ ਤੱਕ ਆਏ ਕੇਸਾਂ ਦੀ ਗਿਣਤੀ ਪੰਜਾਬ 'ਚ 38 ਹੈ ਅਤੇ ਇਨ੍ਹਾਂ ਨਾਲ ਸਬੰਧਿਤ ਅਜਿਹੇ ਵਿਅਕਤੀ ਜੋ ਪਾਜ਼ੀਟਿਵ ਕੇਸਾਂ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ 64 ਕੈਦੀ/ਹਵਾਲਾਤੀ ਰਿਹਾਅ

ਫਿਰੋਜ਼ਪੁਰ, 28 ਮਾਰਚ (ਗੁਰਿੰਦਰ ਸਿੰਘ)-ਵਿਸ਼ਵ ਭਰ 'ਚ ਦਹਿਸ਼ਤ ਮਚਾ ਰਹੇ ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਜੇਲ੍ਹਾਂ 'ਚ ਕੈਦੀਆਂ ਦੀ ਗਿਣਤੀ ਘਟਾਉਣ ਦੇ ਲਏ ਫੈਸਲੇ ਵਜੋਂ ਅੱਜ ਸਥਾਨਕ ਕੇਂਦਰੀ ਜੇਲ੍ਹ 'ਚੋਂ 64 ਕੈਦੀਆਂ/ਹਵਾਲਾਤੀਆਂ ਨੂੰ 6 ...

ਪੂਰੀ ਖ਼ਬਰ »

ਦੇਸ਼ ਭਰ 'ਚ ਚੱਲ ਰਹੇ 60 ਫ਼ੀਸਦੀ ਟਰੱਕਾਂ ਦੀ ਆਵਾਜਾਈ ਠੱਪ

ਬਣ ਸਕਦੈ ਦਵਾਈਆਂ ਅਤੇ ਜ਼ਰੂਰੀ ਵਸਤਾਂ ਦੀ ਘਾਟ ਦਾ ਖ਼ਤਰਾ ਅੰਮਿ੍ਤਸਰ, 28 ਮਾਰਚ (ਸੁਰਿੰਦਰ ਕੋਛੜ)-ਕੇਂਦਰ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਕੌਮੀ ਪੱਧਰ 'ਤੇ ਕੀਤੀ ਗਈ ਤਾਲਾਬੰਦੀ ਦਾ ਅਸਰ ਪਿੰਡਾਂ ਅਤੇ ਸ਼ਹਿਰਾਂ 'ਚ ਜ਼ਰੂਰੀ ਵਸਤਾਂ ਦੀ ...

ਪੂਰੀ ਖ਼ਬਰ »

ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚੋਂ ਖ਼ਤਰਨਾਕ ਚਾਰ ਬੰਦੀ ਫ਼ਰਾਰ

ਲੁਧਿਆਣਾ, 28 ਮਾਰਚ (ਪਰਮਿੰਦਰ ਸਿੰਘ ਅਹੂਜਾ)-ਸਥਾਨਕ ਕੇਂਦਰੀ ਜੇਲ੍ਹ 'ਚੋਂ ਬੀਤੀ ਰਾਤ ਚਾਰ ਖਤਰਨਾਕ ਬੰਦੀਆਂ ਦੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਘਟਨਾ ਦਾ ਪਤਾ ਅੱਜ ਸਵੇਰੇ ਉਸ ਸਮੇਂ ਲੱਗਾ ਜਦੋਂ ਜੇਲ੍ਹ ਬੰਦੀਆਂ ਦੀ ਗਿਣਤੀ ਕੀਤੀ ਗਈ ...

ਪੂਰੀ ਖ਼ਬਰ »

ਘਰ 'ਚ ਇਕਾਂਤਵਾਸ ਨੌਜਵਾਨ ਨੇ ਔਰਤ ਨੂੰ ਵੱਢਿਆ, ਮੌਤ

ਚੇਨੱਈ, 28 ਮਾਰਚ (ਏਜੰਸੀ)-ਤਾਮਿਲਨਾਡੂ ਦੇ ਥੇਨੀ ਜ਼ਿਲ੍ਹੇ 'ਚ ਅਜਿਹਾ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ 32 ਸਾਲਾ ਸ੍ਰੀਲੰਕਾ ਤੋਂ ਪਰਤੇ ਨੌਜਵਾਨ ਨੇ ਗਲੀ ਰਹਿਣ ਵਾਲੀ ਇਕ ਬਜ਼ਰੁਗ ਮਹਿਲਾ ਨੂੰ ਦੰਦਾਂ ਨਾਲ ਵੱਢ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ | ਪੁਲਿਸ ਦੇ ...

ਪੂਰੀ ਖ਼ਬਰ »

ਹਜ਼ੂਰ ਸਾਹਿਬ 'ਚ ਫ਼ਸੀਆਂ ਸੰਗਤਾਂ ਨੂੰ ਵਾਪਸ ਘਰ ਪਰਤਣ ਦੀ ਚਿੰਤਾ

ਹਜ਼ੂਰ ਸਾਹਿਬ ਨਾਂਦੇੜ, 28 ਮਾਰਚ (ਰਵਿੰਦਰ ਸਿੰਘ ਮੋਦੀ)-ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਭਰ 'ਚ ਤਾਲਾਬੰਦੀ (ਲਾਕਡਾਊਨ) ਤੋਂ ਬਾਅਦ 25 ਮਾਰਚ ਤੋਂ 3 ਹਜ਼ਾਰ ਤੋਂ ਜ਼ਿਆਦਾ ਸਿੱਖ ਸੰਗਤ ਨਾਂਦੇੜ ਦੇ ਗੁਰਦੁਆਰਿਆਂ 'ਚ ਫਸੀ ਹੈ, ਜਿਨ੍ਹਾਂ 'ਚ ਔਰਤਾਂ, ਬੱਚੇ ਤੇ ਬਜ਼ਰੁਗ ਵੀ ...

ਪੂਰੀ ਖ਼ਬਰ »

ਰੇਲ ਗੱਡੀਆਂ ਆਈਸੋਲੇਸ਼ਨ ਵਾਰਡਾਂ ਵਿਚ ਤਬਦੀਲ

ਅੰਮਿ੍ਤਸਰ, 28 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਦਿਨੋ-ਦਿਨ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਰੇਲਵੇ ਨੇ ਅਗਾਊਾ ਤਿਆਰੀ ਕਰਦੇ ਹੋਏ ਰੇਲਗੱਡੀ ਦੇ ਨਾਨ-ਏ. ਸੀ. ਡੱਬਿਆਂ ਨੂੰ ਆਈਸੋਲੇਸ਼ਨ ਵਾਰਡ ਬਣਾ ਦਿੱਤਾ ਹੈ | ਇਸ ਸਬੰਧੀ ਉੱਤਰ ਰੇਲਵੇ ਦੇ ਬੁਲਾਰੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵਲੋਂ ਐਮਰਜੈਂਸੀ ਰਾਹਤ ਫੰਡ ਦਾ ਐਲਾਨ

ਨਵੀਂ ਦਿੱਲੀ, 28 ਮਾਰਚ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹਾਇਤਾ ਅਤੇ ਐਮਰਜੈਂਸੀ ਸਥਿਤੀ ਰਾਹਤ ਫੰਡ ਦੇ ਗਠਨ ਦਾ ਐਲਾਨ ਕੀਤਾ, ਜਿਥੇ ਲੋਕ ਕੋਰੋਨਾ ਵਾਇਰਸ ਿਖ਼ਲਾਫ਼ ਸਰਕਾਰ ਦੀ ਲੜਾਈ 'ਚ ਮਦਦ ਅਤੇ ਯੋਗਦਾਨ ਦੇ ਸਕਦੇ ਹਨ | ਪ੍ਰਧਾਨ ਮੰਤਰੀ ਨੇ ਆਪਣੇ ਟਵੀਟ 'ਚ ...

ਪੂਰੀ ਖ਼ਬਰ »

ਕੈਪਟਨ ਨੇ ਅਫ਼ਗਾਨਿਸਤਾਨ 'ਚ ਫ਼ਸੇ ਸਿੱਖਾਂ ਨੂੰ ਵਾਪਸ ਲਿਆਉਣ ਦੀ ਕੀਤੀ ਅਪੀਲ

ਨਵੀਂ ਦਿੱਲੀ, 28 ਮਾਰਚ (ਉਪਮਾ ਡਾਗਾ ਪਾਰਥ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਅਫ਼ਗਾਨਿਸਤਾਨ 'ਚ ਫ਼ਸੇ ਸਿੱਖ ਪਰਿਵਾਰਾਂ ਨੂੰ ਵਾਪਸ ਲਿਆਉਣ ਦੀ ਗੁਹਾਰ ਲਾਈ | ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ 'ਤੇ ਪਾਏ ...

ਪੂਰੀ ਖ਼ਬਰ »

ਸਿਆਸੀ ਚਰਚੇ

ਅਨਿਲ ਜੈਨ

ਕੋਰੋਨਾ ਨੇ ਸਫੇਦਪੋਸ਼ ਬਦਮਾਸ਼ਾਂ ਨੂੰ ਦਿੱਤੀ ਰਾਹਤ

ਕੋਰੋਨਾ ਵਾਇਰਸ ਨੇ ਠੱਗੀ, ਜਾਅਲਸਾਜ਼ੀ ਤੇ ਬੇਈਮਾਨੀ ਦੇ ਹਾਈ ਪ੍ਰੋਫਾਈਲ ਮਾਮਲਿਆਂ ਦੇ ਮੁਲਜ਼ਮਾਂ ਨੂੰ ਵੱਡੀ ਰਾਹਤ ਦਿੱਤੀ ਹੈ | ਵਾਇਰਸ ਦੇ ਪ੍ਰਕੋਪ ਕਾਰਨ ਦੋਨਾਂ ਕੇਂਦਰੀ ਏਜੰਸੀਆਂ ਸੀ. ਬੀ. ਆਈ. ਤੇ ਈ. ਡੀ. ਨੇ ਆਪਣੀ ਕਾਰਵਾਈ ਘੱਟ ਕਰ ਦਿੱਤੀ ਹੈ | ਵਾਇਰਸ ਦੇ ਪ੍ਰਕੋਪ ...

ਪੂਰੀ ਖ਼ਬਰ »

ਕਾਂਗਰਸ ਮੁਕਤ ਬਨਾਮ ਕੋਰੋਨਾ ਯੁਕਤ

ਕੋਰੋਨਾ ਵਾਇਰਸ ਦੇ ਵਿਸ਼ਵ ਪੱਧਰੀ ਪ੍ਰਕੋਪ ਨਾਲ ਉਪਜੀ ਚੁਣੌਤੀ ਨੇ ਭਾਰਤ 'ਚ ਜੋ ਵਿਕਰਾਲ ਰੂਪ ਧਾਰਨ ਕਰ ਲਿਆ ਹੈ, ਉਸ ਦੀ ਇਕ ਵੱਡੀ ਵਜ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਕਾਂਗਰਸ ਮੁਕਤ ਭਾਰਤ' ਦਾ ਸੁਪਨਾ ਵੀ ਹੈ | ਇਸ ਮੁਹਿੰਮ ਤਹਿਤ ਮੱਧ ਪ੍ਰਦੇਸ਼ 'ਚ ਕਾਂਗਰਸ ਦੀ 16 ...

ਪੂਰੀ ਖ਼ਬਰ »

ਕੋਰੋਨਾ ਨਾਲ ਟਰੰਪ ਦੀਆਂ ਉਮੀਦਾਂ ਨੂੰ ਝਟਕਾ

ਕੋਰੋਨਾ ਵਾਇਰਸ ਦਾ ਵਿਸ਼ਵ ਰਾਜਨੀਤੀ 'ਤੇ ਵੀ ਅਸਰ ਹੰੁਦਾ ਦਿਖ ਰਿਹਾ ਹੈ | ਸਭ ਤੋਂ ਵੱਡੇ ਸ਼ਿਕਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੰੁਦੇ ਦਿਖਾਈ ਦੇ ਰਹੇ ਹਨ | ਅਮਰੀਕਾ 'ਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਨਵੰਬਰ 'ਚ ਹੈ | ਇਸ ਵਾਇਰਸ ਦੇ ਪ੍ਰਕੋਪ ਤੋਂ ਪਹਿਲਾਂ ...

ਪੂਰੀ ਖ਼ਬਰ »

ਖਜੂਰ 'ਚ ਅਟਕ ਸਕਦੇ ਹਨ ਦਿਗਵਿਜੇ

ਕਾਂਗਰਸ ਦੇ ਦਿੱਗਜ ਨੇਤਾ ਦਿਗਵਿਜੇ ਸਿੰਘ ਦੀ ਹਾਲਤ ਅਸਮਾਨ ਤੋਂ ਡਿਗੇ ਖਜੂਰ 'ਚ ਅਟਕੇ ਵਰਗੀ ਹੋ ਗਈ ਹੈ | ਮੱਧ ਪ੍ਰਦੇਸ਼ 'ਚੋਂ 3 ਰਾਜ ਸਭਾ ਲਈ ਮੈਂਬਰ ਚੁਣੇ ਜਾਣੇ ਹਨ | ਕਮਲ ਨਾਥ ਸਰਕਾਰ ਡਿਗਣ ਤੋਂ ਪਹਿਲਾਂ ਕਾਂਗਰਸ ਨੂੰ 2 ਸੀਟਾਂ ਮਿਲਦੀਆਂ ਦਿਖ ਰਹੀਆਂ ਸਨ ਪਰ ਹੁਣ ...

ਪੂਰੀ ਖ਼ਬਰ »

ਦੁੱਧ ਦੇ ਜਲੇ ਰਾਹੁਲ

ਰਾਹੁਲ ਗਾਂਧੀ ਨੇ ਅਮੇਠੀ ਦੀ ਹਾਰ ਨਾਲ ਕਈ ਸਬਕ ਸਿੱਖੇ ਹਨ | ਸਭ ਤੋਂ ਅਹਿਮ ਸੰਸਦ 'ਚ ਸਰਗਰਮ ਰਹਿਣਾ | 2019 'ਚ ਅਮੇਠੀ 'ਚ ਉਨ੍ਹਾਂ ਦੀ ਹਾਰ ਦੇ ਬਾਅਦ ਵਜ੍ਹਾ ਤਲਾਸ਼ ਕਰਨ ਲਈ ਜੋ ਸਟੱਡੀ ਕਰਵਾਈ ਗਈ ਉਸ 'ਚ ਪਾਇਆ ਗਿਆ ਕਿ ਉਹ ਸਦਨ 'ਚ ਇਲਾਕੇ ਲਈ ਕੋਈ ਦਿਲਚਸਪੀ ਨਾ ਦਿਖਾਉਣ ਦਾ ...

ਪੂਰੀ ਖ਼ਬਰ »

ਕਾਂਗਰਸ ਨੇ ਸਰਕਾਰ ਬਚਾਉਣ ਦਾ ਯਤਨ ਨਹੀਂ ਕੀਤਾ!

ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਆਪਣੀ ਸਰਕਾਰ ਬਚਾਉਣ ਲਈ ਕੋਈ ਗੰਭੀਰ ਯਤਨ ਨਹੀਂ ਕੀਤਾ | ਦਿਗਵਿਜੇ ਸਿੰਘ ਤੇ ਉਨ੍ਹਾਂ ਦੇ ਕਰੀਬੀ ਜੀਤੂ ਪਟਵਾਰੀ ਹੀ ਬੈਂਗਲੁਰੂ ਗਏ ਅਤੇ ਹੋਟਲ 'ਚ ਬੰਧਕ ਵਿਧਾਇਕਾਂ ਨੂੰ ਮਿਲਣ ਦਾ ਯਤਨ ਕੀਤਾ | ਮੁੱਖ ਮੰਤਰੀ ਕਮਲ ਨਾਥ ਵੀ ਆਪਣੇ ਵਲੋਂ ਕੁਝ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX