ਤਾਜਾ ਖ਼ਬਰਾਂ


ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ 'ਚ ਗੋਲੀ ਚੱਲੀ - ਅਕਾਲੀ ਆਗੂ ਦੀ ਮੌਤ
. . .  1 day ago
ਬਟਾਲਾ, 24 ਮਈ (ਕਾਹਲੋਂ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਕੁਲੀਆਂ ਸੈਦ ਮੁਬਾਰਕ ਵਿਖੇ ਹੋਈ ਲੜਾਈ 'ਚ ਗੋਲੀ ਚੱਲਣ ਦੀ ਖ਼ਬਰ ਹੈ, ਜਿਸ ਨਾਲ ਸਰਪੰਚੀ ਦੀ ਚੋਣ ਲੜਨ ਵਾਲੇ ਅਕਾਲੀ ਆਗੂ ਮਨਜੋਤ ਸਿੰਘ ਦੀ ਹਸਪਤਾਲ ਵਿਚ ਗੋਲੀ ਲੱਗਣ ਕਰ ਕੇ...
ਚੰਡੀਗੜ੍ਹ 'ਚ ਕੋਰੋਨਾ ਕਾਰਨ 3 ਦਿਨਾਂ ਬੱਚੇ ਦੀ ਮੌਤ
. . .  1 day ago
ਚੰਡੀਗੜ੍ਹ, 24 ਮਈ (ਮਨਜੋਤ) - ਚੰਡੀਗੜ੍ਹ ਦੇ ਡੱਡੂਮਾਜਰਾ 'ਚ 3 ਦਿਨਾਂ ਦੇ ਨਵਜੰਮੇ ਬੱਚੇ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਚੰਡੀਗੜ੍ਹ 'ਚ ਇਹ ਚੌਥੀ...
ਪਟਾਕਾ ਫੈਕਟਰੀ 'ਚ ਜ਼ੋਰਦਾਰ ਧਮਾਕਾ, ਇਕ ਦੇ ਫੱਟੜ ਹੋਣ ਦੀ ਖ਼ਬਰ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਦੇ ਮੁਗਲ ਮਾਜਰਾ ਵਿਖੇ ਇਕ ਪਟਾਕਾ ਫੈਕਟਰੀ ਵਿਚ ਦੇਰ ਸ਼ਾਮ ਨੂੰ ਅਚਾਨਕ ਇਕ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਵਿਚ ਇਕ ਵਿਅਕਤੀ ਦੇ ਗੰਭੀਰ ਫੱਟੜ ਹੋਣ ਦੀ ਖ਼ਬਰ ਹੈ ਤੇ ਉਸ ਨੂੰ ਤੁਰੰਤ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਖੇ ਭੇਜ ਦਿਤਾ ਗਿਆ ਹੈ। ਮੌਕੇ ਤੇ ਫਾਇਰ...
ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ 'ਤੇ ਆਯੋਜਿਤ ਹੋਵੇਗਾ ਡਿਜੀਟਲ ਧਾਰਮਿਕ ਸਮਾਗਮ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਮੱੁਖ ਰੱਖਦੇ ਹੋਏ ਪੰਚਮ ਪਾਤਸ਼ਾਹ ਅਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਲਈ ਸੀ.ਐਮ.ਸਿਟੀ ਵਿਖੇ ਡਿਜੀਟਲ...
ਕਾਰ-ਮੋਟਰਸਾਈਕਲ ਦੀ ਟੱਕਰ 'ਚ ਦੋਨੋ ਵਾਹਨਾਂ ਦੇ ਚਾਲਕਾਂ ਦੀ ਮੌਤ
. . .  1 day ago
ਖਮਾਣੋਂ, 24 (ਮਨਮੋਹਣ ਸਿੰਘ ਕਲੇਰ\) - ਬਸੀ ਪਠਾਣਾਂ ਦੇ ਪਿੰਡ ਖਾਲਸਪੁਰ ਵਿਖੇ ਨਹਿਰ ਦੇ ਪੁਲ ਨੇੜੇ ਹੋਈ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਕਾਰ ਚਾਲਕ ਰਮਨਦੀਪ ਸਿੰਘ ਵਾਸੀ ਖਮਾਣੋਂ ਅਤੇ ਮੋਟਰਸਾਈਕਲ ਚਾਲਕ ਅਮਰਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਅਮਰਜੀਤ ਸਿੰਘ ਦੀ ਪਤਨੀ ਜੋ ਉਸਦੇ...
ਟਰੱਕ-ਮੋਟਰਸਾਈਕਲ ਟੱਕਰ ਵਿਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ
. . .  1 day ago
ਜੰਡਿਆਲਾ ਮੰਜਕੀ, 24ਮਈ (ਸੁਰਜੀਤ ਸਿੰਘ ਜੰਡਿਆਲਾ)- ਅੱਜ ਜੰਡਿਆਲਾ-ਜਲੰਧਰ ਰੋਡ 'ਤੇ ਕੰਗਣੀਵਾਲ ਨੇੜੇ ਵਾਪਰੀ ਸੜਕ ਦੁਰਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਫੱਟੜ ਹੋਣ ਦਾ ਦੁਖਦਾਈ ਸਮਾਚਾਰ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਫੱਟੜ ਨੌਜਵਾਨ ਵਿੱਕੀ ਪੁੱਤਰ ਬਿੱਟੂ ਵਾਸੀ ਭੋਡੇ ਸਪਰਾਏ ਨੇ ਦੱਸਿਆ ਕਿ ਉਹ...
ਮਾਨਸਾ 'ਚ ਸਪੋਰਟਕਿੰਗ ਦੇ ਸ਼ੋਅ-ਰੂਮ ਨੂੰ ਲੱਗੀ ਅੱਗ, ਬੁਝਾਉਣ ਦੇ ਯਤਨ ਜਾਰੀ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ) - ਸਥਾਨਕ ਸ਼ਹਿਰ 'ਚ ਸ਼ਾਮ ਸਮੇਂ ਸਪੋਰਟਕਿੰਗ ਦੇ ਸ਼ੋਅ-ਰੂਮ 'ਚ ਅੱਗ ਲੱਗਣ ਦੀ ਖ਼ਬਰ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਨੂੰ ਬੁਝਾਉਣ ਦੇ ਯਤਨ ਜਾਰੀ ਹਨ। ਮੌਕੇ 'ਤੇ ਪੁਲਿਸ ਤੋਂ ਇਲਾਵਾ ਵੱਡੀ ਗਿਣਤੀ 'ਚ ਦੁਕਾਨਦਾਰ ਪਹੁੰਚ ਗਏ ਹਨ। ਅੱਗ ਲੱਗਣ ਦੇ ਕਾਰਨਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ, 24 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਇੱਕ ਦੀ ਪੁਸ਼ਟੀ ਬੀਤੀ ਦੇਰ ਰਾਤ ਤੇ 4 ਦੀ ਪੁਸ਼ਟੀ ਅੱਜ ਹੋਈ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 327 ਹੋ ਗਈ ਹੈ। ਇਨ੍ਹਾਂ 'ਚੋਂ 301 ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ...
2 ਮਹੀਨਿਆਂ ਬਾਅਦ ਕੱਲ੍ਹ ਰਾਜਾਸਾਂਸੀ ਤੋਂ ਘਰੇਲੂ ਹਵਾਈ ਉਡਾਣਾਂ ਮੁੜ ਹੋਣਗੀਆਂ ਸ਼ੁਰੂ
. . .  1 day ago
ਰਾਜਾਸਾਂਸੀ, 24 ਮਈ (ਹੇਰ) - ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਅੰਦਰ ਕੀਤੀ ਤਾਲਾਬੰਦੀ ਦੌਰਾਨ ਸਰਕਾਰ ਵੱਲੋਂ ਹਵਾਈ ਉਡਾਣਾਂ ਠੱਪ ਕਰਨ ਤੋਂ ਬਾਅਦ ਤਕਰੀਬਨ ਦੋ ਮਹੀਨਿਆਂ ਬਾਅਦ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਕੱਲ੍ਹ 25 ਮਈ ਤੋਂ ਦੇਸ਼ ਭਰ ਵਿੱਚ ਘਰੇਲੂ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ...
ਫ਼ਿਰੋਜ਼ਪੁਰ 'ਚ ਕੋਰੋਨਾ ਨੇ ਫਿਰ ਦਿੱਤੀ ਦਸਤਕ
. . .  1 day ago
ਫ਼ਿਰੋਜ਼ਪੁਰ, 24 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਕਰੀਬ ਇੱਕ ਹਫ਼ਤੇ ਦੀ ਸੁੱਖ ਸ਼ਾਂਤੀ ਤੋਂ ਬਾਅਦ ਫ਼ਿਰੋਜ਼ਪੁਰ ਵਿਚ ਫਿਰ ਤੋਂ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਫ਼ਿਰੋਜ਼ਪੁਰ ਦੇ ਮਮਦੋਟ ਬਲਾਕ ਦੇ ਪਿੰਡ ਮਾਛੀਵਾੜਾ ਦੇ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਫ਼ਿਰੋਜ਼ਪੁਰ ਫਿਰ ਤੋਂ ਕੋਰੋਨਾ ਮੁਕਤ ਜ਼ਿਲਿਆਂ ਦੀ ਸੂਚੀ...
ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਹੋਰ ਡੇਂਗੂ ਟੈਸਟਿੰਗ ਲੈਬ ਦੀ ਸਥਾਪਨਾ ਨੂੰ ਪ੍ਰਵਾਨਗੀ
. . .  1 day ago
ਅੰਮ੍ਰਿਤਸਰ, 24 ਮਈ (ਰਾਜੇਸ਼ ਸ਼ਰਮਾ, ਰਾਜੇਸ਼ ਕੁਮਾਰ ਸੰਧੂ ) - ਭਾਰਤ ਸਰਕਾਰ ਨੇ ਅੰਮ੍ਰਿਤਸਰ ਦੇ ਐੱਸ ਡੀ ਐੱਚ ਅਜਨਾਲਾ ਵਿਖੇ ਡੇਂਗੂ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਕਿਉਂਕਿ ਅਜਨਾਲਾ ਵਿਚ ਸਾਲ 2019 'ਚ ਡੇਂਗੂ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਸੀ। ਪੰਜਾਬ ਸਰਕਾਰ...
ਮਾਨਸਾ ਜ਼ਿਲ੍ਹਾ ਵੀ ਹੋਇਆ ਕੋਰੋਨਾ ਮੁਕਤ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਵਾਸੀਆਂ ਲਈ ਇਹ ਖੁਸ਼ੀ ਵਾਲੀ ਖ਼ਬਰ ਹੈ ਕਿ ਮਾਨਸਾ ਵੀ ਕੋਰੋਨਾ ਮੁਕਤ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਪਿੰਡ ਬੱਛੋਆਣਾ ਨਾਲ ਸਬੰਧਿਤ ਪਤੀ-ਪਤਨੀ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਉਨਾਂ ਨੂੰ ਵੀ ਛੁੱਟੀ ਦੇ ਕੇ ਘਰ ਨੂੰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ...
ਭਾਈਚਾਰਕ ਸਾਂਝ ਦਾ ਦਿੱਤਾ ਸੰਦੇਸ਼, ਗੁਰੂ ਘਰ ਵਿੱਚ ਖੁਲ੍ਹਵਾਏ ਰੋਜ਼ੇ
. . .  1 day ago
ਸੰਦੌੜ, 24 ਮਈ ( ਜਸਵੀਰ ਸਿੰਘ ਜੱਸੀ ) - ਨੇੜਲੇ ਪਿੰਡ ਕੁਠਾਲਾ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਪਿੰਡ ਕੁਠਾਲਾ ਵਿਖੇ ਰਹਿੰਦੇ ਮੁਸਲਮਾਨ ਵੀਰਾਂ ਦੇ ਗੁਰੂ ਘਰ ਵਿਖੇ ਸਿੱਖ ਵੀਰਾਂ ਵੱਲੋਂ ਰੋਜ਼ੇ ਖੁਲਵਾਏ ਗਏ ।ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਤੇ ਖ਼ਜ਼ਾਨਚੀ ਗੋਬਿੰਦ ਸਿੰਘ ਫ਼ੌਜੀ ਨੇ ਦੱਸਿਆ...
ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਵੱਡਾ ਧਮਾਕਾ, ਅੱਜ ਮਿਲੇ 5 ਕੋਰੋਨਾ ਪਾਜ਼ੀਟਿਵ ਮਾਮਲੇ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਅੱਜ ਵਡਾ ਧਮਾਕਾ ਹੋਇਆ ਹੈ। ਸੀ.ਐਮ.ਸਿਟੀ ਵਿਖੇ ਅੱਜ ਕੋਰੋਨਾ ਦੇ 5 ਨਵੇ ਮਾਮਲੇ ਸਾਹਮਣੇ ਆਏ ਹਨ। ਅੱਜ ਕੋਰੋਨਾ ਪਾਜ਼ੀਟਿਵ ਆਏ ਮਾਮਲਿਆਂ ਵਿਚ 4 ਮਾਮਲੇ ਉਸ ਪਰਿਵਾਰ ਦੇ ਸ਼ਾਮਿਲ ਹਨ, ਜਿਸ ਪਰਿਵਾਰ ਦੇ ਤਿਨ ਮੈਂਬਰ ਬੀਤੇ ਕੱਲ੍ਹ ਪਾਜ਼ੀਟਿਵ ਆਏ ਸਨ...
ਹੁਸ਼ਿਆਰਪੁਰ 'ਚ 4 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 107
. . .  1 day ago
ਹੁਸ਼ਿਆਰਪੁਰ, 24 ਮਈ (ਬਲਜਿੰਦਰਪਾਲ ਸਿੰਘ) - ਕੋਵਿਡ-19 ਦੇ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੇ ਲਏ ਗਏ ਸੈਂਪਲਾਂ 'ਚੋ ਅੱਜ 60 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ 'ਤੇ 4 ਨਵੇਂ ਪਾਜ਼ੀਟਿਵ ਕੇਸ ਮਿਲਣ ਨਾਲ ਜ਼ਿਲ੍ਹੇ 'ਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 107 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ...
ਮੁਕੇਰੀਆਂ ਦੇ ਪਿੰਡ ਪਰੀਕਾ ਤੋਂ ਮਿਲੇ ਤਿੰਨ ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਮੁਕੇਰੀਆਂ, 24 ਮਈ (ਸਰਵਜੀਤ ਸਿੰਘ) - ਉਪ ਮੰਡਲ ਮੁਕੇਰੀਆਂ ਦੇ ਪਿੰਡ ਪਰੀਕਾ ਤੋਂ ਇਕੋ ਪਰਿਵਾਰ ਦੇ ਤਿੰਨ ਮੈਂਬਰ ਜੋ ਕਿ ਅਟਲਗੜ੍ਹ ਇਕਾਂਤਵਾਸ ਕੇਂਦਰ ਵਿਚ ਦਾਖਲ ਸਨ, ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆ ਗਈ ਹੈ। ਸਿਹਤ ਵਿਭਾਗ...
ਗਾਇਕ ਸਿੱਧੂ ਮੂਸੇਵਾਲਾ ਮਾਮਲਾ : ਚਾਰ ਪੁਲਿਸ ਮੁਲਾਜ਼ਮਾਂ ਵਲੋਂ ਅਗਾਊਂ ਜ਼ਮਾਨਤ ਲਈ ਕੀਤੀ ਅਪੀਲ
. . .  1 day ago
ਸੰਗਰੂਰ, 24 ਮਈ (ਧੀਰਜ ਪਸ਼ੌਰੀਆ) - ਚਰਚਿਤ ਤੇ ਵਿਵਾਦਿਤ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਸਦਰ ਪੁਲਿਸ ਥਾਣਾ ਧੂਰੀ ਵਿਖੇ ਮਾਮਲਾ ਦਰਜ ਕੀਤਾ ਗਿਆ। ਇਸ...
ਸਿੱਖਿਆ ਵਿਭਾਗ ਕਰ ਰਿਹਾ ਹੈ ਫਰੰਟ ਲਾਈਨ 'ਤੇ ਕੰਮ ਪ੍ਰਵਾਸੀ ਮਜ਼ਦੂਰਾਂ ਪਿਤਰੀ ਸੂਬਿਆਂ ਵਿਚ ਭੇਜਣ ਲਈ ਨਿਭਾ ਰਿਹਾ ਹੈ ਅਹਿਮ ਭੂਮਿਕਾ
. . .  1 day ago
ਪਠਾਨਕੋਟ, 24 ਮਈ (ਸੰਧੂ) ਕੋਵਿਡ-19 ਦੇ ਖਿਲਾਫ ਚੱਲ ਰਹੇ ਯੁੱਧ ਵਿਚ ਸਿੱਖਿਆ ਵਿਭਾਗ ਪੂਰੀ ਤਰ੍ਹਾਂ ਫਰੰਟ ਲਾਈਨ 'ਤੇ ਆ ਕੇ ਕੰਮ ਕਰ ਰਿਹਾ ਹੈ ਚਾਹੇ ਗੱਲ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਹੋਵੇ, ਚਾਹੇ ਦੂਜੇ ਸੂਬਿਆਂ ਨਾਲ ਲੱਗਦੀਆਂ ਸਰਹੱਦਾਂ ਤੇ ਨਾਕਿਆਂ ਦੀ ਡਿਊਟੀ ਦੀ...
ਧਾਗਾ ਮਿਲ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  1 day ago
ਲੁਧਿਆਣਾ, 24 ਮਈ (ਅਮਰੀਕ ਸਿੰਘ ਬਤਰਾ) - ਸਥਾਨਕ ਚੀਮਾ ਚੌਂਕ ਨਜ਼ਦੀਕ ਆਰ.ਕੇ ਰੋਡ 'ਤੇ ਇੱਕ ਧਾਗਾ ਮਿਲ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਅੱਗ ਲੱਗਣ ਸਮੇਂ ਧਾਗਾ ਮਿਲ ਬੰਦ ਸੀ, ਪਰੰਤੂ ਮਾਲਕ ਅੰਦਰ ਮੌਜੂਦ ਸਨ, ਜਿਨ੍ਹਾਂ ਨੂੰ ਸਮੇਂ ਸਿਰ ਅੱਗ ਲੱਗਣ ਦਾ ਪਤਾ ਲੱਗਣ...
ਧੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਪਿਉ ਦਾ ਕਤਲ
. . .  1 day ago
ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)- ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਮਾਧੋਪੁਰੀ 'ਚ ਧੀ...
ਆਦਮਪੁਰ ਤੋਂ ਦਿੱਲੀ-ਜੈਪੁਰ ਜਾਣ ਵਾਲੀਆਂ ਉਡਾਣਾਂ 31 ਮਈ ਤੱਕ ਰੱਦ
. . .  1 day ago
ਆਦਮਪੁਰ, 24 ਮਈ (ਰਮਨ ਦਵੇਸਰ)- ਕੋਰੋਨਾ ਵਾਇਰਸ ਦੇ ਚਲਦਿਆਂ ਆਦਮਪੁਰ ਤੋਂ ਦਿੱਲੀ ਅਤੇ...
'ਆਪ' ਆਗੂਆਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
. . .  1 day ago
ਪਟਿਆਲਾ, 24 ਮਈ (ਗੁਰਪ੍ਰੀਤ ਸਿੰਘ ਚੱਠਾ)- ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਜ ਪਟਿਆਲਾ ਵਿਖੇ ਸਿੱਖਿਆ...
ਸ੍ਰੀ ਦਰਬਾਰ ਸਾਹਿਬ ਨੂੰ 520 ਕੁਇੰਟਲ ਕਣਕ ਭੇਟ
. . .  1 day ago
ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ...
ਪਠਾਨਕੋਟ 'ਚ ਕੋਰੋਨਾ ਦੇ ਛੇ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ, 24 ਮਈ (ਸੰਧੂ)- ਪਠਾਨਕੋਟ 'ਚ ਕੋਰੋਨਾ ਨਾਲ ਸੰਬੰਧਿਤ ਛੇ ਹੋਰ ਮਰੀਜ਼ਾਂ...
ਐਤਵਾਰ ਨੂੰ ਵੀ ਖੁੱਲ੍ਹਣ ਲੱਗੀਆਂ ਦੁਕਾਨਾਂ
. . .  1 day ago
ਬਾਘਾਪੁਰਾਣਾ, 24 ਮਈ (ਬਲਰਾਜ ਸਿੰਗਲਾ)- ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵੱਲੋਂ ਰਾਤ ਨੂੰ ਕਰਫ਼ਿਊ ਅਤੇ ਦਿਨ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਚੇਤ ਸੰਮਤ 552
ਿਵਚਾਰ ਪ੍ਰਵਾਹ: ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ। -ਗੇਟੇ

ਜਲੰਧਰ + ਕਪੂਰਥਲਾ + ਨਵਾਂਸ਼ਹਿਰ + ਹੁਸ਼ਿਆਰਪੁਰ

ਤੇਜ਼ ਰਫ਼ਤਾਰ ਕਾਰ ਪਲਟੀ, ਏ.ਐਸ.ਆਈ. ਦੀ ਮੌਤ

ਚੁਗਿੱਟੀ/ਜੰਡੂਸਿੰਘਾ, 28 ਮਾਰਚ (ਨਰਿੰਦਰ ਲਾਗੂ)-ਜਲੰਧਰ-ਅੰਮਿ੍੍ਰਤਸਰ ਮਾਰਗ 'ਤੇ ਚੁਗਿੱਟੀ ਫਲਾਈਓਵਰ ਉੱਪਰ ਸਨਿਚਰਵਾਰ ਨੂੰ ਹੋਏ ਇਕ ਦਰਦਨਾਕ ਸੜਕੇ ਹਾਦਸੇ ਦੌਰਾਨ ਪੰਜਾਬ ਪੁਲਿਸ ਦੇ ਇਕ ਏ.ਐਸ.ਆਈ. ਦੀ ਮੌਤ ਹੋ ਗਈ | ਮੌਤ ਦਾ ਸ਼ਿਕਾਰ ਹੋਏ ਪੁਲਿਸ ਅਧਿਕਾਰੀ ਦੀ ਪਛਾਣ ਰਿਚਰਡ ਮਸੀਹ ਪੁੱਤਰ ਮੰਗਤ ਮਸੀਹ ਵਾਸੀ ਪਿੰਡ ਵੇਰਕਾ, ਅੰਮਿ੍ਤਸਰ ਦੇ ਰੂਪ 'ਚ ਦੱਸੀ ਜਾ ਰਹੀ ਹੈ | ਇਸ ਸਬੰਧੀ ਇਤਲਾਹ ਮਿਲਦੇ ਹੀ ਪੀ.ਸੀ.ਆਰ. ਗੱਡੀ ਨੰ. 19 ਦੇ ਏ.ਐਸ.ਆਈ. ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਤੇ ਵਿਭਾਗੀ ਕਾਰਵਾਈ ਸ਼ੁਰੂ ਕੀਤੀ | ਪੁਲਿਸ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ | ਇਸੇ ਦੌਰਾਨ ਘਟਨਾ ਸਥਾਨ 'ਤੇ ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਬਣਦੀ ਕਾਰਵਾਈ ਆਰੰਭ ਕੀਤੀ ਗਈ |
ਏ.ਐਸ.ਆਈ. ਬਰਜਿੰਦਰ ਕੁਮਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਪੁਲਿਸ ਅਧਿਕਾਰੀ ਲੁਧਿਆਣਾ ਵਿਖੇ ਡਿਊਟੀ 'ਤੇ ਜਾ ਰਿਹਾ ਸੀ ਕਿ ਇਸੇ ਦੌਰਾਨ ਜਦੋਂ ਉਹ ਚੁਗਿੱਟੀ ਫਲਾਈਓਵਰ 'ਤੇ ਪਹੁੰਚਿਆ ਤਾਂ ਉੱਥੇ ਖੜ੍ਹਾ ਮੀਂਹ ਦਾ ਪਾਣੀ ਉਸ ਦੀ ਕਾਰ ਦੇ ਸ਼ੀਸ਼ੇ 'ਤੇ ਪੈ ਗਿਆ ਅਤੇ ਰਫ਼ਤਾਰ ਤੇਜ਼ ਹੋਣ ਕਾਰਨ ਸੰਤੁਲਨ ਵਿਗੜਨ ਕਾਰਨ ਉਸਦੀ ਕਾਰ ਪਲਟੀਆਂ ਖਾਂਦੀ ਹੋਈ ਡਿਵਾਈਡਰ ਦੇ ਦੂਜੇ ਪਾਸੇ ਜਾ ਡਿੱਗੀ | ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਇਕੱਠੇ ਹੋਏ ਲੋਕਾਂ ਵਲੋਂ ਬੜੀ ਮਿਹਨਤ ਨਾਲ ਜਦੋਂ ਤੱਕ ਕਾਰ 'ਚੋਂ ਫਸੇ ਉਸ ਵਿਅਕਤੀ ਨੂੰ ਕੱਢਿਆ ਗਿਆ ਉਦੋਂ ਤੱਕ ਉਸਦੀ ਜੀਵਨ ਲੀਲ੍ਹਾ ਖ਼ਤਮ ਹੋ ਚੁੱਕੀ ਸੀ |
ਇਸ ਤੋਂ ਪਹਿਲਾਂ ਵੀ ਹੋ ਚੁੱਕੀਆਂ ਹਨ ਘਟਨਾਵਾਂ
ਇਲਾਕਾ ਵਸਨੀਕਾਂ ਨੇ ਦੱਸਿਆ ਕਿ ਉਕਤ ਫਲਾਈਓਵਰ 'ਤੇ ਪਾਣੀ ਦੇ ਨਿਕਾਸ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਮੀਂਹ ਦਾ ਪਾਣੀ ਖੜ੍ਹਾ ਹੋ ਜਾਂਦਾ ਹੈ ਜਿਸ ਕਾਰਨ ਸੜਕ ਦੇ ਨਿਵਾਣ ਦਾ ਕਈ ਵਾਰ ਪਤਾ ਨਹੀਂ ਲਗਦਾ ਤੇ ਅਜਿਹੇ ਹਾਲਾਤ 'ਚ ਹੁਣ ਤੱਕ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਉਸ ਦੌਰਾਨ ਵਾਹਨ ਚਾਲਕਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ | ਉਨ੍ਹਾਂ ਵਲੋਂ ਸਬੰਧਿਤ ਅਫ਼ਸਰਾਂ ਨੂੰ ਇਸ ਮਸਲੇ ਪ੍ਰਤੀ ਗੰਭੀਰਤਾ ਵਰਤਣ ਦੀ ਅਪੀਲ ਕੀਤੀ ਗਈ | ਦੱਸਿਆ ਜਾ ਰਿਹਾ ਹੈ ਕਿ ਅੱਜ ਜਦੋਂ ਹਾਦਸਾ ਹੋਇਆ ਉਸ ਵੇਲੇ ਪੁਲਿਸ ਅਧਿਕਾਰੀ ਦੀ ਕਾਰ ਰਾਹ ਜਾਂਦੀ ਇਕ ਹੋਰ ਕਾਰ ਨਾਲ ਟਕਰਾਈ, ਜਿਸ ਵਿਚ ਸਵਾਰ ਅਵਤਾਰ ਸਿੰਘ ਪੁੱਤਰ ਮਾਨ ਸਿੰਘ ਵਾਸੀ ਪਿੰਡ ਖੋਜਪੁਰ ਭੋਗਪੁਰ ਦਾ ਵਾਲ-ਵਾਲ ਬਚਾਅ ਹੋ ਗਿਆ

ਪਿੰਡ ਵਿਰਕ ਦੇ ਅੱਠ ਵਿਅਕਤੀ ਦੀ ਰਿਪੋਰਟ ਆਈ ਨੈਗੇਟਿਵ

ਗੁਰਾਇਆ,28 ਮਾਰਚ (ਬਲਵਿੰਦਰ ਸਿੰਘ)-ਜ਼ਿਲੇ੍ਹ ਦੇ ਪਿੰਡ ਵਿਰਕ ਦੇ ਪਾਜ਼ੀਟਿਵ ਆਏ ਚਾਰ ਲੋਕਾਂ ਦੇ ਨੇੜਲੇ ਸੰਪਰਕ ਵਾਲੇ ਲੋਕਾਂ ਤੇ ਸਿਹਤ ਵਿਭਾਗ ਨੇ ਨੇ ਤਿੱਖੀ ਨਜ਼ਰ ਰੱਖੀ ਹੋਈ ਹੈ | ਪਾਜ਼ੀਟਿਵ ਆਏ ਲੋਕਾਂ ਵਿਚੋਂ ਇੱਕ ਇੱਥੇ ਦੀ ਪਸ਼ੂ ਖ਼ੁਰਾਕ ਫ਼ੈਕਟਰੀ ਵਿਚ ਕੰਮ ...

ਪੂਰੀ ਖ਼ਬਰ »

ਕਣਕ ਦੀ ਵਾਢੀ ਅਤੇ ਖ਼ਰੀਦ ਤੇ ਵੀ ਕੋਰੋਨਾ ਦਾ ਸਾਇਆ

ਹਾਜੀਪੁਰ 28 ਮਾਰਚ (ਜੋਗਿੰਦਰ ਸਿੰਘ)-ਬਲਾਕ ਹਾਜੀਪੁਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਕੁਝ ਦਿਨਾਂ ਬਾਅਦ ਸ਼ੁਰੂ ਹੋਣ ਵਾਲੀ ਕਣਕ ਦੀ ਵਾਢੀ 'ਤੇ ਕੋਰੋਨਾ ਵਾਇਰਸ ਦਾ ਪ੍ਰਭਾਵ ਪੈਣ ਦਾ ਡਰ ਹੈ | ਕਿਸਾਨਾਂ ਨੂੰ ਡਰ ਹੈ ਕਿ ਜੇਕਰ ਹਾਲਾਤ ਏਸੇ ਤਰ੍ਹਾਂ ਬਣੇ ਰਹੇ ਤਾਂ ਕਣਕ ਦੀ ...

ਪੂਰੀ ਖ਼ਬਰ »

ਲੋਹੀਆਂ ਪੁਲਿਸ ਵੱਲੋਂ ਕਰਫ਼ਿਊ 'ਚ ਘੁੰਮਦੇ 2 ਵਿਰੁੱਧ ਪਰਚਾ ਦਰਜ

ਲੋਹੀਆਂ ਖਾਸ, 28 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੌਰਾਨ ਅੱਜ ਚੌਥੇ ਛੇਵੇਂ ਦਿਨ ਲੋਹੀਆਂ ਪੁਲਿਸ ਦੀ ਟੀਮ ਨੇ ਪਿੰਡ ਕਾਕੜ ਕਲਾਂ ਵਿਖੇ ਨਾਕਾਬੰਦੀ ਦੌਰਾਨ ਗਿ੍ਫਤਾਰ 2 ਵਿਅਕਤੀਆਂ ਵਿਰੁੱਧ ਮਾਮਲੇ ਦਰਜ ਕਰਨ ਦਾ ਸਮਾਚਾਰ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੇ ਕੋਰੋਨਾ ਵਾਰਡ 'ਚ ਹੋਈ ਸੀ ਮਰੀਜ਼ ਦੀ ਮੌਤ, ਜਾਂਚ ਲਈ ਭੇਜੇ ਸੈਂਪਲ

ਜਲੰਧਰ, 28 ਮਾਰਚ (ਐੱਮ. ਐੱਸ. ਲੋਹੀਆ)- ਜਲੰਧਰ ਦੇ ਇਕ ਨਿੱਜੀ ਹਸਪਤਾਲ ਵਲੋਂ ਫਿਰ ਇਕ ਮਰੀਜ਼ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਦੀ ਕੋਰੋਨਾ ਵਾਰਡ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ | ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ ਦੀ ...

ਪੂਰੀ ਖ਼ਬਰ »

ਪਟੇਲ ਚੌਕ ਦੀ ਸਬਜ਼ੀ ਮੰਡੀ ਬੰਦ ਹੋਈ ਤਾਂ ਬਾਹਰ ਰੇਹੜੀ ਵਾਲਿਆਂ ਮਹਿੰਗੀ ਕਰ ਦਿੱਤੀ ਸਬਜ਼ੀ

ਜਲੰਧਰ, 28 ਮਾਰਚ (ਸ਼ਿਵ ਸ਼ਰਮਾ)- ਪਟੇਲ ਚੌਕ ਦੀ ਸਬਜ਼ੀ ਮੰਡੀ ਨੂੰ ਜਦੋਂ ਤੈਅ ਸਮੇਂ ਤੋਂ ਬਾਅਦ ਬੰਦ ਕਰਵਾਇਆ ਤਾਂ ਸਰਕੁਲਰ ਰੋਡ 'ਤੇ ਖੜ੍ਹੀਆਂ ਰੇਹੜੀਆਂ ਨੇ ਕਈ ਗੁਣਾ ਮਹਿੰਗੀ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ ਹੈ | ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟੇਲ ਚੌਕ ਦੀ ਸਬਜ਼ੀ ...

ਪੂਰੀ ਖ਼ਬਰ »

ਬਿਨਾ ਬੇਸਿਕ ਕਿੱਟਾਂ ਦੇ ਡਿਊਟੀ ਕਰਨ ਲਈ ਮਜਬੂਰ ਨੇ ਐਾਬੂਲੈਂਸ 108 ਦੇ ਮੁਲਾਜ਼ਮ

ਜਲੰਧਰ, 28 ਮਾਰਚ (ਐੱਮ.ਐੱਸ. ਲੋਹੀਆ) - ਜਿੱਥੇ ਪੂਰੀ ਦੁਨੀਆ ਕੋਵਿਡ-19 (ਕੋਰੋਨਾ ਵਾਇਰਸ) ਤੋਂ ਡਰ ਕੇ ਘਰਾਂ ਅੰਦਰ ਰਹਿਣ ਲਈ ਮਜਬੂਰ ਹੋ ਗਈ ਹੈ, ਉੱਥੇ ਇਕ ਫੋਨ ਕਾਲ 'ਤੇ ਮਰੀਜ਼ਾਂ ਨੂੰ ਤੁਰੰਤ ਸਰਕਾਰੀ ਹਸਪਤਾਲ 'ਚ ਪਹੁੰਚਾਣ ਲਈ ਹਮੇਸ਼ਾਂ ਤਿਆਰ ਰਹਿਣ ਵਾਲੇ ਐਾਬੂਲੈਂਸ 108 ਦੇ ...

ਪੂਰੀ ਖ਼ਬਰ »

ਸ਼ਾਹਕੋਟ ਸਬ-ਡਵੀਜ਼ਨ 'ਚ ਕੰਟਰੋਲ ਰੂਮ ਦੇ 2 ਨੰਬਰ ਜਾਰੀ

ਸ਼ਾਹਕੋਟ, 28 ਮਾਰਚ (ਸੁਖਦੀਪ ਸਿੰਘ, ਸਚਦੇਵਾ)- ਐੱਸ.ਡੀ.ਐੱਮ. ਸ਼ਾਹਕੋਟ ਡਾ. ਸੰਜੀਵ ਸ਼ਰਮਾ ਨੇ ਦੱਸਿਆ ਕਿ ਸ਼ਾਹਕੋਟ ਸਬ-ਡਵੀਜ਼ਨ 'ਚ ਆਮ ਲੋਕਾਂ ਦੀ ਸਹੂਲਤ ਲਈ ਕੋਰੋਨਾ ਕੰਟਰੋਲ ਰੂਮ ਤਹਿਸੀਲ ਦਫ਼ਤਰ ਸ਼ਾਹਕੋਟ ਵਿਖੇ ਸਥਾਪਿਤ ਕੀਤਾ ਗਿਆ ਹੈ, ਜਿਸਦਾ ਨੰਬਰ 01821-260894, 01821-260991 ...

ਪੂਰੀ ਖ਼ਬਰ »

ਸ਼ੁਕਰਵਾਰ ਨੂੰ ਭੇਜੇ ਗਏ 11 ਸੈਂਪਲਾਂ 'ਚੋਂ 5 ਦੀ ਰਿਪੋਰਟ ਆਈ ਨੈਗੇਟਿਵ

ਜਲੰਧਰ, 28 ਮਾਰਚ (ਐੱਮ. ਐੱਸ. ਲੋਹੀਆ) - ਜਲੰਧਰ ਦੇ ਸਿਵਲ ਹਸਪਤਾਲ ਵਲੋਂ ਕੋਵਿਡ-19 ਕੋਰੋਨਾ ਵਾਇਰਸ ਦੀ ਜਾਂਚ ਲਈ ਸ਼ੁਕਰਵਾਰ ਨੂੰ ਭੇਜੇ ਗਏ 11 ਸੈਂਪਲਾਂ 'ਚੋਂ 5 ਦੀ ਰਿਪੋਰਟ ਨੈਗਿਟਿਵ ਆਈ ਹੈ | ਵਿਭਾਗ ਵਲੋਂ ਅੱਜ ਵੀ 9 ਸੈਂਪਲਾਂ ਭੇਜੇ ਗਏ ਹਨ, ਜਿਸ ਨਾਲ ਹੁਣ ਤੱਕ ਭੇਜੇ ਗਏ ...

ਪੂਰੀ ਖ਼ਬਰ »

ਜ਼ਿਲ੍ਹੇ ਦੇ 5 ਪਾਜ਼ੀਟਵ ਮਰੀਜ਼ਾਂ ਦੇ ਸੰਪਰਕ 'ਚ ਆਏ 72 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਆਈ-ਡਾ: ਜਸਬੀਰ ਸਿੰਘ

ਹੁਸ਼ਿਆਰਪੁਰ, 28 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੋਰੋਨਾ ਵਾਇਰਸ ਦੇ ਜ਼ਿਲ੍ਹੇ 'ਚ 5 ਪੋਜ਼ਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਸ਼ੱਕੀ ਵਿਅਕਤੀਆਂ ਦੇ ਇਕੱਤਰ ਕੀਤੇ ਹੁਣ ਤੱਕ 127 ਮਰੀਜ਼ਾਂ ਦੇ ਸੈਂਪਲਾਂ 'ਚੋਂ 72 ਮਰੀਜ਼ਾਂ ਦੀ ਜਾਂਚ ਰਿਪੋਰਟ ਆ ਗਈ ਹੈ ਅਤੇ ...

ਪੂਰੀ ਖ਼ਬਰ »

ਕਰਫ਼ਿਊ 'ਚ ਫਸੀ ਵਿਦੇਸ਼ੀ ਮੂਲ ਦੀ ਲੜਕੀ ਨੂੰ ਡੀ.ਸੀ. ਨੇ ਆਪਣੇ ਖ਼ਰਚੇ 'ਤੇ ਦਿੱਲੀ ਲਈ ਕੀਤਾ ਰਵਾਨਾ

ਹੁਸ਼ਿਆਰਪੁਰ, 28 ਮਾਰਚ (ਹਰਪ੍ਰੀਤ ਕੌਰ/ਬਲਜਿੰਦਰਪਾਲ ਸਿੰਘ)-ਵਿਦੇਸ਼ੀ ਮੂਲ ਦੀ ਇਕ ਲੜਕੀ ਜੋ ਇੱਥੋਂ ਦੇ ਇਕ ਨਿੱਜੀ ਹੋਟਲ ਵਿਚ ਰਹਿ ਰਹੀ ਸੀ, ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਹੀ ਸਲਾਮਤ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ ਹੈ | ਇਹ ਲੜਕੀ ਘੰਟਾ ਘਰ ਨੇੜੇ ਇਕ ਨਿੱਜੀ ...

ਪੂਰੀ ਖ਼ਬਰ »

ਗੈਸ ਏਜੰਸੀ ਦੇ ਕਰਮਚਾਰੀ ਤੋਂ ਲੁਟੇਰੇ 47 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ

ਹੁਸ਼ਿਆਰਪੁਰ, 28 ਮਾਰਚ (ਹਰਪ੍ਰੀਤ ਕੌਰ)-ਤਾਲਾਬੰਦੀ ਦੌਰਾਨ ਪੁਲਿਸ ਵਲੋਂ ਪੂਰੀ ਚੌਕਸੀ ਵਰਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਚੋਰ ਬਾਜ਼ ਨਹੀਂ ਆ ਰਹੇ | ਬੀਤੀ ਸ਼ਾਮ ਪਿੰਡ ਖੇੜਾ ਦੇ ਨਜ਼ਦੀਕ ਘਰੇਲੂ ਸਪਲਾਈ ਦੇਣ ਜਾ ਰਹੇ ਗੈਸ ਏਜੰਸੀ ਦੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਚੱਲਦੇ ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਵਲੋਂ ਮੁਫ਼ਤ ਵੰਡੇ ਗਏ ਸੈਨੀਟਾਈਜ਼ਰ ਅਤੇ ਮਾਸਕ

ਨਵਾਂਸ਼ਹਿਰ, 28 ਮਾਰਚ (ਗੁਰਬਖਸ਼ ਸਿੰਘ ਮਹੇ)- ਰੋਪੜ ਵਿਖੇ ਲਹਿਰੀ ਸ਼ਾਹ ਮੰਦਰ ਰੋਡ ਦੇ ਨਜ਼ਦੀਕ ਡਾ: ਸਰਦਾਨਾ ਬੱਚਿਆਂ ਦੇ ਬਿਲਕੁਲ ਨੇੜੇ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ ਜੋ ਪਹਿਲਾਂ ਹੀ ਇਲਾਜ ਅਤੇ ਸਮਾਜਿਕ ਕੰਮਾਂ ਲਈ ਮਸ਼ਹੂਰ ਹੈ ਨੇ ਕੋਰੋਨਾ ਵਾਇਰਸ ਦੇ ਚੱਲਦੇ ...

ਪੂਰੀ ਖ਼ਬਰ »

ਨਿਜਾਤਮ ਨਗਰ 'ਚ ਕਰਵਾਇਆ ਸੈਨੀਟਾਈਜ਼ਰ ਦਾ ਛਿੜਕਾਅ

ਜਲੰਧਰ, 28 ਮਾਰਚ (ਸ਼ਿਵ ਸ਼ਰਮਾ)- ਆਲੂ ਉਤਪਾਦਕਾਂ ਤੋਂ ਮਿਲੀਆਂ ਟਰੈਕਟਰ ਮਸ਼ੀਨਾਂ ਨਾਲ ਨਿਗਮ ਨੇ ਅੱਜ ਨਿਜਾਤਮ ਨਗਰ ਦੇ ਉਸ ਇਲਾਕੇ 'ਚ ਸੈਨੀਟਾਈਜ਼ਰ ਦਾ ਛਿੜਕਾਅ ਕਰਵਾਇਆ ਹੈ ਜਿਸ ਵਿਚ ਬੀਤੇ ਦਿਨੀਂ ਸਿਹਤ ਵਿਭਾਗ ਨੂੰ ਇਕ ਕੋਰੋਨਾ ਪੀੜਤ ਮਹਿਲਾ ਦਾ ਪਤਾ ਲੱਗਾ ਸੀ | ...

ਪੂਰੀ ਖ਼ਬਰ »

ਗੁਰ: ਰਾਮਪੁਰ ਖੇੜਾ ਵਲੋਂ ਜ਼ਰੂਰਤਮੰਦਾਂ ਲਈ ਲੰਗਰ ਤੇ ਰਾਸ਼ਨ ਸਮਗਰੀ ਜ਼ਾਰੀ-ਸੰਤ ਸੇਵਾ ਸਿੰਘ

ਗੜ੍ਹਦੀਵਾਲਾ, 28 ਮਾਰਚ (ਚੱਗਰ)- ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਵਾਸਤੇ ਲਗਾਏ ਗਏ ਕਰਫ਼ਿਊ ਦੌਰਾਨ ਲੋੜਵੰਦ ਲੋਕਾਂ ਦੀਆਂ ਰੋਜ਼ਮੱਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸੰਤ ਬਾਬਾ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ...

ਪੂਰੀ ਖ਼ਬਰ »

ਵਿਧਾਇਕ ਬੇਰੀ ਤੇ ਕੌਾਸਲਰ ਪ੍ਰਵੀਨਾ ਮੰਨੂੰ ਨੇ 200 ਘਰਾਂ ਨੂੰ ਰਾਸ਼ਨ ਵੰਡਿਆ

ਜਲੰਧਰ ਛਾਉਣੀ, 28 ਮਾਰਚ (ਪਵਨ ਖਰਬੰਦਾ)-ਕੋਰੋਨਾ ਵਾਇਰਸ ਕਾਰਨ ਸੂਬੇ 'ਚ ਐਲਾਨੇ ਗਏ ਕਰਫਿਊ ਕਾਰਨ ਜਿੱਥੇ ਲੋਕਾਂ ਨੂੰ ਸਾਮਾਨ ਲੈਣ ਲਈ ਪ੍ਰੇਸ਼ਾਨੀਅਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਹੁਣ ਪ੍ਰਸਾਸਨਿਕ ਅਧਿਕਾਰੀਆਂ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ...

ਪੂਰੀ ਖ਼ਬਰ »

ਐੱਸ.ਡੀ.ਐਮ. ਮੁਕੇਰੀਆਂ ਵੱਲੋਂ ਜ਼ਰੂਰਤ ਦਾ ਸਾਮਾਨ ਹੋਮ ਡਲਿਵਰੀ ਕਰਨ ਵਾਲੇ ਕਰਿਆਨਾ ਸਟੋਰਾਂ ਦੀ ਲਿਸਟ ਜਾਰੀ

ਮੁਕੇਰੀਆਂ, 28 ਮਾਰਚ (ਸਰਵਜੀਤ ਸਿੰਘ)-ਪੰਜਾਬ ਵਿਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਘਰ-ਘਰ ਤੱਕ ਪਹੁੰਚਾਉਣ ਲਈ ਕਰਿਆਨਾ ਸਟੋਰਾਂ ਦੇ ਹੈਲਪ ਲਾਈਨ ਨੰਬਰ ਤਹਿਸੀਲ ਮੁਕੇਰੀਆਂ ਲਈ ਜਾਰੀ ਕੀਤੇ ਗਏ ਹਨ, ਜਿਸ ...

ਪੂਰੀ ਖ਼ਬਰ »

ਟਾਂਡਾ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਲੋੜਵੰਦਾਂ ਦੀ ਸੇਵਾ ਲਈ ਕਰਫ਼ਿਊ ਪਾਸ ਜਾਰੀ ਨਾ ਕਰਨ ਕਾਰਨ ਭਾਰੀ ਰੋਸ

ਟਾਂਡਾ ਉੜਮੁੜ, 28 ਮਾਰਚ (ਦੀਪਕ ਬਹਿਲ)- ਇੱਕ ਪਾਸੇ ਜਿੱਥੇ ਕਰੋਨਾ ਦੇ ਸੰਤਾਪ ਕਾਰਨ ਫਸੇ ਗ਼ਰੀਬ ਲੋਕਾਂ ਨੂੰ ਸਰਕਾਰ ਵੱਲੋਂ ਅਜੇ ਤੱਕ ਕੋਈ ਸੇਵਾ ਮੁਹੱਈਆ ਨਹੀਂ ਕਾਰਵਾਈ ਜਾ ਰਹੀ ਉੱਥੇ ਟਾਂਡਾ ਦੀਆਂ ਕਈ ਸਮਾਜ-ਸੇਵੀ ਸੰਸਥਾਵਾਂ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਉੱਪਰ ...

ਪੂਰੀ ਖ਼ਬਰ »

ਪਿੰਡਾਂ ਦੀਆਂ ਦੁਕਾਨਾਂ ਨੂੰ ਹੋਮ-ਡਲਿਵਰੀ ਦੀ ਛੋਟ ਦੀ ਮੰਗ

ਦਸੂਹਾ, 28 ਮਾਰਚ (ਭੁੱਲਰ)- ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫ਼ਿਊ ਦੌਰਾਨ ਆਮ ਜਨਤਾ ਨੂੰ ਰਾਸ਼ਨ ਦੀ ਸਪਲਾਈ ਲਈ ਭਾਵੇਂ ਕਿ ਸ਼ਹਿਰਾਂ ਦੀਆਂ ਕੁੱਝ ਚੋਣਵੀਂਆਂ ਦੁਕਾਨਾਂ ਨੂੰ ਘਰੋਂ-ਘਰੀਂ ਰਾਸ਼ਨ ਸਪਲਾਈ ਦੀ ਸਰਕਾਰ ...

ਪੂਰੀ ਖ਼ਬਰ »

ਭੰਗਾਲਾ ਚੁੰਗੀ ਮੁਕੇਰੀਆਂ ਵਿਖੇ ਕਰਿਆਨਾ ਸਟੋਰ ਤੋਂ 50 ਬੋਰੇ ਖੰਡ ਚੋਰੀ

ਮੁਕੇਰੀਆਂ, 28 ਮਾਰਚ (ਰਾਮਗੜ੍ਹੀਆ)-ਬੀਤੀ ਰਾਤ ਮੁਕੇਰੀਆਂ ਅਧੀਨ ਪੈਂਦੀ ਭੰਗਾਲਾ ਚੁੰਗੀ ਦੇ ਕੋਲ ਇਕ ਕਰਿਆਨਾ ਸਟੋਰ ਦੀ ਦੁਕਾਨ ਤੋਂ ਚੋਰਾਂ ਨੇ ਹੱਥ ਸਾਫ਼ ਕਰਦੇ ਹੋਏ 50 ਬੋਰੇ ਖੰਡ ਚੋਰੀ ਕਰਕੇ ਲੈ ਕੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਐੱਸ.ਡੀ.ਐਮ. ਦਸੂਹਾ ਨੇ ਨਿਊਜ਼ ਪੇਪਰ ਏਜੰਟ ਅਤੇ ਅਖ਼ਬਾਰਾਂ ਦੇ ਹਾਕਰਾਂ ਨੂੰ ਮਾਸਕ ਤੇ ਸੈਨੀਟਾਈਜ਼ਰ ਵੰਡ

ਦਸੂਹਾ, 28 ਮਾਰਚ (ਭੁੱਲਰ)- ਅੱਜ ਐੱਸ.ਡੀ.ਐਮ. ਦਸੂਹਾ ਸ੍ਰੀਮਤੀ ਜੋਤੀ ਬਾਲਾ ਮੱਟੂ ਪੀ. ਸੀ. ਐੱਸ. ਵਲੋਂ ਸੋਂਧੀ ਨਿਊਜ਼ ਪੇਪਰ ਏਜੰਟ ਦਸੂਹਾ ਅਤੇ 'ਅਜੀਤ' ਅਖ਼ਬਾਰ ਵੰਡਣ ਵਾਲੇ ਹਾਕਰਾਂ ਨੂੰ ਮਾਸਕ ਤੇ ਸੈਨੀਟਾਈਜ਼ਰ ਵੰਡੇ ਗਏ ਅਤੇ ਪਿਛਲੇ ਤਿੰਨ ਦਿਨਾਂ ਤੋਂ ਬੰਦ ਪਈਆਂ ...

ਪੂਰੀ ਖ਼ਬਰ »

ਕਰਿਆਨਾ ਵਪਾਰੀਆਂ ਤੋਂ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਪੁਲਿਸ ਨੂੰ ਕਰਨੀ ਪੈ ਰਹੀ ਹੈ ਜੱਦੋ ਜਹਿਦ

ਫਗਵਾੜਾ, 28 ਮਾਰਚ (ਹਰੀਪਾਲ ਸਿੰਘ)-ਫਗਵਾੜਾ ਵਿਚ ਕਰਫ਼ਿਊ ਲੱਗੇ ਹੋਣ ਦੇ ਬਾਵਜੂਦ ਕਰਿਆਨਾ ਵਪਾਰੀਆਂ ਤੋਂ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਜੱਦੋ ਜਹਿਦ ਕਰਨੀ ਪੈ ਰਹੀ ਹੈ, ਜਿਸ ਦੇ ਚੱਲਦੇ ਪੁਲਿਸ ਨੇ ਕੁੱਝ ਕਰਿਆਨਾ ਵਪਾਰੀਆਂ ਨੂੰ ਹਿਰਾਸਤ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਆਰ.ਸੀ.ਐਫ. ਵਲੋਂ ਵੈਂਟੀਲੇਟਰ ਦਾ ਡਿਜ਼ਾਈਨ ਬਣਾਉਣ ਦਾ ਕੰਮ ਸ਼ੁਰੂ

ਕਪੂਰਥਲਾ, 28 ਮਾਰਚ (ਅਮਰਜੀਤ ਕੋਮਲ)-ਕੋਰੋਨਾ ਵਾਇਰਸ ਦੇ ਚੱਲਦਿਆਂ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਵੈਂਟੀਲੇਟਰ ਦੀ ਡਿਜ਼ਾਈਨਿੰਗ ਕੀਤੀ ਜਾ ਰਹੀ ਹੈ ਤੇ ਸਾਰੀਆਂ ਜ਼ਰੂਰੀ ਸੇਵਾਵਾਂ ਵਿਚ ਜੁਟੇ ਮੁਲਾਜ਼ਮਾਂ ਨੂੰ ਕਰਫ਼ਿਊ ਪਾਸ ਪ੍ਰਦਾਨ ਕੀਤੇ ਗਏ ਹਨ | ਇਹ ...

ਪੂਰੀ ਖ਼ਬਰ »

ਐਸ.ਡੀ.ਐਮ. ਭੁਲੱਥ ਵਲੋਂ ਘਰ-ਘਰ ਸਬਜ਼ੀਆਂ ਪਹੁੰਚਾਉਣ ਲਈ ਤਿੰਨ ਗੱਡੀਆਂ ਰਵਾਨਾ

ਭੁਲੱਥ, 28 ਮਾਰਚ (ਰਤਨ, ਮੁਲਤਾਨੀ)-ਸਬ ਡਵੀਜ਼ਨ ਭੁਲੱਥ ਵਿਖੇ ਕਰਫ਼ਿਊ ਦੌਰਾਨ ਸਾਰੇ ਨਾਗਰਿਕਾਂ ਨੂੰ ਘਰ-ਘਰ ਸਬਜ਼ੀਆਂ ਪਹੁੰਚਾਉਣ ਲਈ ਸਬਜ਼ੀਆਂ ਦੀਆਂ ਤਿੰਨ ਗੱਡੀਆਂ ਐਸ.ਡੀ.ਐਮ. ਭੁਲੱਥ ਵਲੋਂ ਰਵਾਨਾ ਕੀਤੀਆਂ ਗਈਆਂ ਹਨ, ਜੋ ਕਿ ਵੱਖ-ਵੱਖ ਪਿੰਡਾਂ ਵਿਚ ਦੁਪਹਿਰ 2 ਵਜੇ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਵੇਰਕਾ ਦੀ ਮੋਬਾਈਲ ਵੈਨ ਰਾਹੀਂ ਦੁੱਧ ਦੀ ਸਪਲਾਈ ਘਰ-ਘਰ ਕੀਤੀ ਜਾਵੇਗੀ-ਦੀਪਤੀ ਉੱਪਲ

ਕਪੂਰਥਲਾ, 28 ਮਾਰਚ (ਅਮਰਜੀਤ ਕੋਮਲ)-ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਲੋਕ ਹਿਤਾਂ ਨੂੰ ਮੱਦੇਨਜ਼ਰ ਰੱਖਦਿਆਂ ਵੇਰਕਾ ਵਲੋਂ ਕਰਫ਼ਿਊ ਦੌਰਾਨ ਘਰ-ਘਰ ਦੁੱਧ ਦੀ ਸਪਲਾਈ ਮੋਬਾਈਲ ਵੈਨ ਰਾਹੀਂ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਕੀਤੀ ਜਾਵੇਗੀ | ਇਸ ਤੋਂ ਇਲਾਵਾ ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ 'ਚ 3 ਨਾਮਜ਼ਦ, 2 ਗਿ੍ਫ਼ਤਾਰ

ਹੁਸ਼ਿਆਰਪੁਰ, 28 ਮਾਰਚ (ਬਲਜਿੰਦਰਪਾਲ ਸਿੰਘ)-ਥਾਣਾ ਮਾਹਿਲਪੁਰ ਪੁਲਿਸ ਨੇ ਚੋਰੀ ਦੇ ਇੱਕ ਮਾਮਲੇ 'ਚ 3 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਦੋ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਿੱਤਣਾ ਦੇ ਵਾਸੀ ਸੋਨੂੰ ਨੇ ਪੁਲਿਸ ਕੋਲ ...

ਪੂਰੀ ਖ਼ਬਰ »

ਸਬਜ਼ੀ ਮੰਡੀ 'ਚ ਤਿੰਨ ਦਿਨ ਤੋਂ ਗ਼ਾਇਬ ਹੋਣ ਨਾਲ ਹਰੀਆਂ ਮਿਰਚਾਂ ਨੂੰ ਤਰਸੇ ਲੋਕ

ਨਵਾਂਸ਼ਹਿਰ, 28 ਮਾਰਚ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਕੋਰੋਨਾ ਦੇ ਪ੍ਰਕੋਪ ਨੇ ਇਸ ਕਦਰ ਲੋਕਾਂ 'ਤੇ ਪਲੰਦਾ ਕੱਸਿਆ ਹੈ ਕਿ ਹੁਣ ਲੋਕ ਅਸਮਾਨੀ ਭਾਅ ਚੜ੍ਹਨ ਕਾਰਨ ਸਬਜ਼ੀਆਂ ਨੂੰ ਵੀ ਤਰਸਣ ਲੱਗ ਪਏ ਹਨ ਪਰ ਕੋਰੋਨਾ ਕਾਰਨ ਹੋਈ ਨਵਾਂਸ਼ਹਿਰ ਦੀ ਬਦਨਾਮੀ ਕਰਕੇ ਕੋਈ ...

ਪੂਰੀ ਖ਼ਬਰ »

ਕਾਲਾਬਾਜ਼ਾਰੀ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਗੰਭੀਰ-ਡੀ.ਸੀ.

ਹੁਸ਼ਿਆਰਪੁਰ, 28 ਮਾਰਚ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਕਰਿਆਨੇ ਦੀਆਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖ਼ਤੀ ਵਰਤੀ ਜਾ ਰਹੀ ਹੈ, ਜਿਸ ਸਦਕਾ ਅੱਜ ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਸ਼ਿਕਾਇਤ ...

ਪੂਰੀ ਖ਼ਬਰ »

-ਮਾਮਲਾ ਪਿੰਡ ਸਿੰਬਲੀ 'ਚ ਮਿਲੀ ਔਰਤ ਦੀ ਲਾਸ਼ ਦਾ- 50 ਹਜ਼ਾਰ ਰੁਪਏ ਦੀ ਸੁਪਾਰੀ ਦੇ ਕੇ ਹੱਤਿਆ ਕਰਵਾਉਣ ਵਾਲੇ ਪਤੀ ਸਮੇਤ 3 ਗਿ੍ਫ਼ਤਾਰ

ਹੁਸ਼ਿਆਰਪੁਰ, 28 ਮਾਰਚ (ਬਲਜਿੰਦਰਪਾਲ ਸਿੰਘ)-ਕਰੀਬ 11 ਦਿਨ ਪਹਿਲਾਂ ਪਿੰਡ ਸਿੰਬਲੀ ਤੋਂ ਖ਼ੂਨ ਨਾਲ ਲੱਥ-ਪੱਥ ਮਿਲੀ ਲਾਸ਼ ਵਾਲੇ ਬਹੁਚਰਚਿੱਤ ਮਾਮਲੇ 'ਚ ਥਾਣਾ ਮੇਹਟੀਆਣਾ ਪੁਲਿਸ ਨੇ ਹੱਤਿਆ ਕਰਨ ਦੇ ਦੋਸ਼ 'ਚ ਔਰਤ ਦੇ ਪਤੀ ਸਮੇਤ ਤਿੰਨ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ...

ਪੂਰੀ ਖ਼ਬਰ »

50 ਲੱਖ ਦਾ ਬੀਮਾ ਦੇਣ ਦਾ ਐਲਾਨ ਕੇਂਦਰ ਦਾ ਸ਼ਲਾਘਾਯੋਗ ਕਦਮ-ਧੁੱਗਾ

ਗੜ੍ਹਦੀਵਾਲਾ, 28 ਮਾਰਚ (ਚੱਗਰ)- ਕਾੇਦਰ ਸਰਕਾਰ ਵੱਲੋਂ 22 ਲੱਖ ਸਿਹਤ ਕਰਮਚਾਰੀਆਂ ਅਤੇ 12 ਲੱਖ ਡਾਕਟਰਾਂ ਨੂੰ ਜਿਹੜਾ 50 ਲੱਖ ਦਾ ਬੀਮਾ ਦੇਣ ਦਾ ਐਲਾਨ ਕੀਤਾ ਹੈ, ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਪਰ ਸਰਕਾਰ ਨੂੰ ਇਨ੍ਹਾਂ ਮੁਲਾਜ਼ਮਾਂ ਤੋਂ ਇਲਾਵਾ ਇਸ ਕੋਰੋਨਾ ਦੀ ...

ਪੂਰੀ ਖ਼ਬਰ »

ਅਖ਼ਬਾਰਾਂ ਹੀ ਭਰੋਸੇਯੋਗ ਜਾਣਕਾਰੀ ਦੇਣ ਦੇ ਸਮਰੱਥ-ਚੌਧਰੀ ਮੋਹਨ ਲਾਲ

ਤਲਵਾੜਾ, 28 ਮਾਰਚ (ਸੁਰੇਸ਼ ਕੁਮਾਰ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਹੀ ਸਮੇਂ ਕਰਫ਼ਿਊ ਦਾ ਲਿਆ ਫ਼ੈਸਲਾ ਸ਼ਲਾਘਾਯੋਗ ਹੈ ਅਤੇ ਸਮੂਹ ਰਾਜ ਵਾਸੀਆਂ ਨੂੰ ਇਸ ਦੀ ਪਾਲਨਾ ਕਰਨੀ ਚਾਹੀਦੀ ਹੈ | ਇਸ ਸਬੰਧੀ ਕਾਂਗਰਸ ਦੇ ...

ਪੂਰੀ ਖ਼ਬਰ »

ਪ੍ਰਸ਼ਾਸਨ ਵਲੋਂ ਜਾਰੀ ਮੈਡੀਕਲ ਸਟੋਰਾਂ ਦੀ ਲਿਸਟ ਵਾਲੇ ਸਟੋਰਾਂ 'ਤੇ ਨਹੀਂ ਮਿਲ ਰਹੀਆਂ ਜ਼ਰੂਰਤ ਦੀਆਂ ਦਵਾਈਆਂ

ਮੁਕੇਰੀਆਂ, 28 ਮਾਰਚ (ਰਾਮਗੜ੍ਹੀਆ)-ਬੇਸ਼ੱਕ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਕਰਫ਼ਿਊ ਦੌਰਾਨ ਮੁਕੇਰੀਆਂ ਸ਼ਹਿਰ ਅੰਦਰ ਲੋਕਾਂ ਤੱਕ ਆਸਾਨੀ ਨਾਲ ਦਵਾਈਆਂ ਪਹੁੰਚਾਉਣ ਲਈ ਮੈਡੀਕਲ ਸਟੋਰਾਂ ਦੀ ਲਿਸਟ ਜਾਰੀ ਕੀਤੀ ਹੈ | ਅੱਜ ਬਹੁਤ ਸਾਰੇ ਲੋਕਾਂ ਦੇ 'ਅਜੀਤ' ਉਪ ਦਫ਼ਤਰ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਸਵੇਰੇ 4 ਵਜੇ ਤੋਂ 8 ਵਜੇ ਤੱਕ ਖੁੱਲ੍ਹਣਗੇ ਏ.ਟੀ.ਐਮ-ਅਪਨੀਤ ਰਿਆਤ

ਹੁਸ਼ਿਆਰਪੁਰ, 28 ਮਾਰਚ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਕਰਫ਼ਿਊ ਦੌਰਾਨ ਜਨਤਾ ਦੀ ਸੁਵਿਧਾ ਦਾ ਧਿਆਨ ਰੱਖਦੇ ਹੋਏ ਸਾਰੇ ਬੈਂਕਾਂ ਦੇ ਏ.ਟੀ.ਐਮ. ਸਵੇਰੇ 4 ਵਜੇ ਤੋਂ 8 ਵਜੇ ਤੱਕ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ...

ਪੂਰੀ ਖ਼ਬਰ »

ਘਰੇਲੂ ਗੈਸ ਦੇ ਸਿਲੰਡਰਾਂ 'ਚੋਂ ਘੱਟ ਗੈਸ ਨਿਕਲਣ ਦੇ ਮਾਮਲੇ ਤਹਿਤ ਮਾਲਕ ਸਮੇਤ ਤਿੰਨ ਵਿਰੁੱਧ ਕੇਸ ਦਰਜ

ਕਪੂਰਥਲਾ, 28 ਮਾਰਚ (ਸਡਾਨਾ)-ਇਕ ਗੈਸ ਏਜੰਸੀ ਵਲੋਂ ਕਰਫ਼ਿਊ ਦੌਰਾਨ ਘਰੇਲੂ ਗੈਸ ਲਈ ਸਪਲਾਈ ਕੀਤੇ ਜਾਣ ਵਾਲੇ ਸਿਲੰਡਰਾਂ ਦਾ ਤੋਲ ਘੱਟ ਹੋਣ ਦੇ ਮਾਮਲੇ ਸਬੰਧੀ ਖ਼ੁਰਾਕ ਸਪਲਾਈ ਤੇ ਵਿਜੀਲੈਂਸ ਵਿਭਾਗ ਨੇ ਸਪਲਾਈ ਵਾਲੀ ਗੱਡੀ ਦੀ ਜਾਂਚ ਦੌਰਾਨ ਮਾਲਕ ਸਮੇਤ ਤਿੰਨ ...

ਪੂਰੀ ਖ਼ਬਰ »

ਕਪੂਰਥਲਾ ਸ਼ਹਿਰ ਦੇ ਸਾਰੇ ਖੇਤਰਾਂ ਨੂੰ ਸੈਨੀਟਾਈਜ਼ ਕਰਨ ਦਾ ਕੰਮ ਦੋ-ਤਿੰਨ ਦਿਨਾਂ 'ਚ ਮੁਕੰਮਲ ਹੋਵੇਗਾ-ਰਾਣਾ ਗੁਰਜੀਤ ਸਿੰਘ

ਕਪੂਰਥਲਾ, 28 ਮਾਰਚ (ਅਮਰਜੀਤ ਕੋਮਲ)-ਕੋਰੋਨਾ ਵਾਇਰਸ ਦੇ ਪਸਾਰ ਨੂੰ ਠੱਲ੍ਹ ਪਾਉਣ ਲਈ ਅਗਲੇ ਦੋ ਤਿੰਨ ਦਿਨਾਂ ਵਿਚ ਕਪੂਰਥਲਾ ਸ਼ਹਿਰ ਦੇ ਸਾਰੇ ਖੇਤਰਾਂ ਨੂੰ ਸੈਨੀਟਾਈਜ਼ ਕਰਨ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਤੇ 40 ਹਜ਼ਾਰ ਘਰਾਂ ਵਿਚ ਸੈਨੀਟਾਈਜ਼ਰ ਦੀਆਂ ਬੋਤਲਾਂ ...

ਪੂਰੀ ਖ਼ਬਰ »

ਖੇਤੀਬਾੜੀ ਨਾਲ ਸਬੰਧਿਤ ਦੁਕਾਨਾਂ ਖੋਲ੍ਹਣ ਦੀ ਮੰਗ

ਨੌਸ਼ਹਿਰਾ ਪੱਤਣ, 28 ਮਾਰਚ (ਪੁਰੇਵਾਲ)-ਕੋਰੋਨਾ ਦੇ ਕਰਫ਼ਿਊ ਦੌਰਾਨ ਜਿੱਥੇ ਸਾਰੇ ਸ਼ਹਿਰ-ਪਿੰਡ ਬੰਦ ਕਰ ਦਿੱਤੇ ਗਏ ਹਨ ਉੱਥੇ ਹੀ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਖਾਣ-ਪੀਣ ਅਤੇ ਦਵਾਈਆਂ ਲਾਲ ਸਬੰਧਿਤ ਦੁਕਾਨਾਂ ਨੂੰ ਸਰਕਾਰ ਵਲੋਂ ਖੋਲ੍ਹਣ ਦੀ ਇਜਾਜ਼ਤ ਦੇ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਵਲੋਂ ਆਨਲਾਈਨ ਪੜ੍ਹਾਈ ਦੀ ਸ਼ੁਰੂਆਤ

ਮੁਕੇਰੀਆਂ, 28 ਮਾਰਚ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦੇ ਪਿ੍ੰਸੀਪਲ ਡਾ. ਸ੍ਰੀਮਤੀ ਕਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਵਧਦੇ ਸੰਕ੍ਰਮਣ ਨੂੰ ਰੋਕਣ ਲਈ ਚੱਲੀ ਮੁਹਿੰਮ ਵਿਚ ਯੋਗਦਾਨ ਪਾਉਂਦੇ ਹੋਏ ...

ਪੂਰੀ ਖ਼ਬਰ »

ਪੁਲਿਸ ਕਮਿਸ਼ਨਰ ਭੁੱਲਰ ਨੇ ਇਕ ਦਿਨ 'ਚ 30 ਹਜ਼ਾਰ ਮਜ਼ਦੂਰਾਂ ਨੂੰ ਕਰਵਾਈ 6 ਕਰੋੜ ਦੀ ਅਦਾਇਗੀ

ਜਲੰਧਰ, 28 ਮਾਰਚ (ਐੱਮ. ਐੱਸ. ਲੋਹੀਆ)- ਜਲੰਧਰ ਸ਼ਹਿਰ ਦੀਆਂ 395 ਉਦਯੋਗਿਕ ਫੈਕਟਰੀਆਂ 'ਚ ਕੰਮ ਕਰਦੇ 30 ਹਜ਼ਾਰ ਮਜ਼ਦੂਰਾਂ ਨੂੰ ਸ਼ਹਿਰੀ ਪੁਲਿਸ ਵਲੋਂ 6 ਕਰੋੜ ਰੁਪਏ ਦੀ ਅਦਾਇਗੀ ਕਰਵਾ ਕੇ ਵੱਡੀ ਰਾਹਤ ਪਹੁੰਚਾਈ ਗਈ ਹੈ | ਲੈਦਰ ਕੰਪਲੈਕਸ, ਸਰਜੀਕਲ ਕੰਪਲੈਕਸ ਅਤੇ ...

ਪੂਰੀ ਖ਼ਬਰ »

ਦਵਾਈਆਂ ਨਾ ਮਿਲਣ ਤੋਂ ਮਰੀਜ਼ ਪੇ੍ਰਸ਼ਾਨ ਲੋਕਾਂ ਕੀਤੀ ਮੰਗ ਦਵਾਈਆਂ ਦੀਆਂ ਦੁਕਾਨਾਂ ਖੋਲ੍ਹੀਆਂ ਜਾਣ

ਜਲੰਧਰ, 28 ਮਾਰਚ (ਸ਼ਿਵ)- ਜ਼ਿਲ੍ਹਾ ਪ੍ਰਸ਼ਾਸਨ ਨੇ ਰਾਸ਼ਨ ਦਵਾਈਆਂ ਸਮੇਤ ਚਾਹੇ ਘਰਾਂ ਵਿਚ ਭੇਜਣ ਦਾ ਕੰਮ ਸ਼ੁਰੂ ਕਰਵਾਇਆ ਹੈ ਪਰ ਜ਼ਰੂਰੀ ਹਾਲਾਤਾਂ ਵਿਚ ਜੇਕਰ ਕਿਸੇ ਮਰੀਜ਼ ਨੂੰ ਮੌਕੇ 'ਦੇ ਦਵਾਈ ਦੀ ਲੋੜ ਪੈਂਦੀ ਹੈ ਜਾਂ ਫਿਰ ਬਿਮਾਰ ਜਾਂ ਹੋਰ ਲੋਕਾਂ ਨੂੰ ਦਵਾਈ ਦੀ ...

ਪੂਰੀ ਖ਼ਬਰ »

ਸੰਸਦ ਮੈਂਬਰ ਵਲੋਂ ਸਿਹਤ ਸਹੂਲਤ ਲਈ 25 ਲੱਖ ਜਾਰੀ * ਸਿਵਲ ਹਸਪਤਾਲ ਲਈ ਖ਼ਰੀਦੀ ਜਾਵੇਗੀ ਅਤਿ ਆਧੁਨਿਕ ਏ.ਸੀ. ਐਾਬੂਲੈਂਸ

ਜਲੰਧਰ 28 ਮਾਰਚ (ਸ਼ਿਵ)-ਕੋਰੋਨਾ ਵਾਇਰਸ ਦੇ ਮੱਦੇ ਨਜ਼ਰ ਜ਼ਿਲੇ੍ਹ ਵੱਲ ਸਹਾਇਤਾ ਦਾ ਹੱਥ ਵਧਾਉਂਦਿਆਂ ਲੋਕ ਸਭਾ ਮੈਂਬਰ ਜਲੰਧਰ ਚੌਧਰੀ ਸੰਤੋਖ ਸਿੰਘ ਵੱਲੋਂ ਐਮ.ਪੀ.ਲੈਂਡ ਵਿਚੋਂ 25 ਲੱਖ ਰੁਪਏ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ¢ ਲੋਕ ਸਭਾ ਮੈਂਬਰ ਵਲੋਂ ਇਹ ਰਾਸ਼ੀ ...

ਪੂਰੀ ਖ਼ਬਰ »

ਭੁੱਖ ਨਾਲ ਤੜਫ਼ੇ ਮਜ਼ਦੂਰਾਂ ਲਗਾਇਆ ਧਰਨਾ ਤਾਂ ਪ੍ਰਸ਼ਾਸਨ ਨੇ ਮੁਹੱਈਆ ਕਰਵਾਇਆ ਰਾਸ਼ਨ

ਮਕਸੂਦਾਂ, 28 ਮਾਰਚ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੀ ਸੁਰਾਨੁੱਸੀ ਰੋਡ 'ਤੇ ਰਹਿੰਦੇ ਕੁੱਝ ਦਿਹਾੜੀਦਾਰਾਂ ਦੀ ਭੁੱਖ ਅੱਜ ਉਨ੍ਹਾਂ ਨੂੰ ਸੜਕ 'ਤੇ ਲੈ ਆਈ ਤੇ ਉਨ੍ਹਾਂ ਸੜਕ ਜਾਮ ਕਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ | ਮਜ਼ਦੂਰਾਂ ਦੇ ਪ੍ਰਦਰਸ਼ਨ ਦੀ ਸੂਚਨਾ ...

ਪੂਰੀ ਖ਼ਬਰ »

ਕਾਟਨ ਇੰਡਸਟਰੀ ਵਿਚ ਪੰਜਾਬ ਤੋਂ ਗਏ ਨੌਜਵਾਨਾਂ ਦੀ ਸਮਾਜ ਸੇਵੀ ਗੁਰਨਾਮ ਦਾਸ ਜੀਤਪੁਰ ਨੇ ਫੜੀ ਬਾਂਹ

ਟੱਪਰੀਆਂ ਖੁਰਦ, 28 ਮਾਰਚ (ਸ਼ਾਮ ਸੁੰਦਰ ਮੀਲੂ)- ਬੇਰੁਜ਼ਗਾਰ ਨੌਜਵਾਨਾਂ ਨੂੰ ਕਾਟਨ ਇੰਡਸਟਰੀ ਵਿਚ ਵੱਡੇ ਪੱਧਰ 'ਤੇ ਰੁਜ਼ਗਾਰ ਮੁਹੱਈਆ ਕਰਵਾਉਣ ਵਾਲੇ ਬਲਾਚੌਰ ਹਲਕੇ ਦੇ ਸਮਾਜ ਸੇਵੀ ਮਨਜੀਤ ਕਾਟਨ ਇੰਡਸਟਰੀ ਮਹਾਰਾਸ਼ਟਰ ਦੇ ਮੈਨੇਜਰ ਗੁਰਨਾਮ ਦਾਸ ਜੀਤਪੁਰ ਨੇ ...

ਪੂਰੀ ਖ਼ਬਰ »

ਜਦੋਂ ਤੱਕ ਕਰਫ਼ਿਊ, ਉਦੋਂ ਤੱਕ ਮੁਫ਼ਤ ਲੰਗਰ-ਹੇਮੰਤ ਰਨਦੇਵ

ਰਾਹੋਂ, 28 ਮਾਰਚ (ਬਲਬੀਰ ਸਿੰਘ ਰੂਬੀ)- ਸਥਾਨਕ ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਹੇਮੰਤ ਰਨਦੇਵ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕੋਰੋਨਾ ਵਾਇਰਸ ਕਰਕੇ ਕਰਫ਼ਿਊ ਲੱਗਾ ਰਹੇਗਾ ਉਦੋਂ ਤੱਕ ਉਨ੍ਹਾਂ ਵਲੋਂ ਪੂਰੇ ਸ਼ਹਿਰ ਦੇ ਲੋੜਵੰਦਾਂ ਨੂੰ ਘਰ-ਘਰ ਲੰਗਰ ਪਹੁੰਚਾਇਆ ...

ਪੂਰੀ ਖ਼ਬਰ »

ਚੇਅਰਮੈਨ ਤੇ ਸੈਕਟਰੀ ਮਾਰਕੀਟ ਕਮੇਟੀ ਵਲੋਂ ਛਾਪਾ

ਨਵਾਂਸ਼ਹਿਰ, 28 ਮਾਰਚ (ਗੁਰਬਖਸ਼ ਸਿੰਘ ਮਹੇ)- ਸਬਜ਼ੀ ਮੰਡੀ ਨਵਾਂਸ਼ਹਿਰ ਵਿਖੇ ਲੋਕਾਂ ਦੀ ਹੋ ਰਹੀ ਅੰਨ੍ਹੀ ਲੱੁਟ ਨੂੰ ਵੇਖਦਿਆਂ ਅੱਜ ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ ਚਮਨ ਸਿੰਘ ਭਾਨਮਜਾਰਾ ਅਤੇ ਸੈਕਟਰੀ ਸ: ਪਰਮਜੀਤ ਸਿੰਘ ਵਲੋਂ ਅਚਨਚੇਤ ਛਾਪਾ ਮਾਰਿਆ ਗਿਆ ...

ਪੂਰੀ ਖ਼ਬਰ »

ਐਸ.ਡੀ.ਐਮ. ਬੰਗਾ ਨੇ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਸੰਭਾਲੀ ਕਮਾਨ

ਬੰਗਾ 28 ਮਾਰਚ (ਜਸਬੀਰ ਸਿੰਘ ਨੂਰਪੁਰ, ਲਾਲੀ ਬੰਗਾ) ਭਾਰਤ ਵਿੱਚ ਫੈਲੀ ਕੋਰੋਨਾ ਵਾਇਰਸ ਨਾਮਕ ਬਿਮਾਰੀ ਦੇ ਖਤਰੇ ਤੋਂ ਨਾਗਰਿਕਾਂ ਨੂੰ ਬਚਾਉਣ ਤਹਿਤ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਸਰਕਾਰ ਵਲੋਂ ਲੋੜਵੰਦਾਂ ਨੂੰ ਘਰਾਂ ਤੱਕ ਰਾਸ਼ਣ ਪਹੁੰਚਾਉਣ ਦੇ ਚੁੱਕੇ ਜਿੰਮੇ ਦੇ ...

ਪੂਰੀ ਖ਼ਬਰ »

ਬੰਗਾ ਹਲਕੇ 'ਚ ਕੋਰੋਨਾ ਵਾਇਰਸ ਦੇ 123 ਕੇਸ ਨੈਗੇਟਿਵ ਪਾਏ

ਬੰਗਾ 28 ਮਾਰਚ (ਜਸਬੀਰ ਸਿੰਘ ਨੂਰਪੁਰ)- ਬੰਗਾ ਹਲਕੇ ਦੇ ਪਿੰਡਾਂ 'ਚ ਗਿ.ਬਲਦੇਵ ਸਿੰਘ ਦੀ ਕੋਰੋਨਾ ਵਾਇਰਸ ਨਾਲ ਮੌਤ ਉਪਰੰਤ ਪਿੰਡ ਪਠਲਾਵਾ, ਸੁੱਜੋਂ, ਲਧਾਣਾਂ ਝਿੱਕਾ ਦੇ 19 ਦੇ ਕਰੀਬ ਕੇਸ ਪਾਜੀਟਿਵ ਪਾਏ ਗਏ ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਹੌਲ ਬਣਿਆ ਹੋਇਆ ਸੀ | ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਮਾਮਲਿਆਂ 'ਚ ਰਾਹਤ ਦੇ ਹੁਕਮ ਜਾਰੀ

ਨਵਾਂਸ਼ਹਿਰ, 28 ਮਾਰਚ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਨੇ ਕੋਵਿਡ-19 ਕਰਫ਼ਿਊ 'ਚ ਲੋਕਾਂ ਦੀਆਂ ਜ਼ਰੂਰੀ ਸੇਵਾਵਾਂ ਨਾਲ ਸਬੰਧਿਤ ਕੁੱਝ ਹੋਰ ਛੋਟਾਂ ਦਿੰਦਿਆਂ ਆਟਾ ਚੱਕੀਆਂ ਅਤੇ ਕੋਰੀਅਰ ਸੇਵਾ ਨੂੰ ਸਵੇਰੇ 8 ਵਜੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨਾਲ ਸਬੰਧਿਤ ਸੂਬੇ ਦੇ 195 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ-ਸਿੱਧੂ

ਹੁਸ਼ਿਆਰਪੁਰ, 28 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਸਾਰੀਆਂ ਤਿਆਰੀਆਂ ਅਤੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ ਅਤੇ ਸਰਕਾਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX