ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ ਨੇੜੇ ਕਣਕ ਦੀ ਫ਼ਸਲ ਨੂੰ ਅੱਗ ਲੱਗੀ
. . .  10 minutes ago
ਸ੍ਰੀ ਮੁਕਤਸਰ ਸਾਹਿਬ, 11 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ 'ਤੇ ਸੇਤੀਆ ਪੇਪਰ ਮਿੱਲ ਨੇੜੇ ਕਣਕ ਦੀ ਪੱਕੀ ਫ਼ਸਲ ਨੂੰ ਅੱਗ ਲੱਗ ਗਈ, ਜਿਸ ਕਾਰਨ ਕਿਸਾਨ ਪ੍ਰੀਤਮ ਸਿੰਘ ਦੀ ਡੇਢ ਕਿੱਲਾ ਕਣਕ ਸੜ ਕੇ ਸੁਆਹ ਹੋ ਗਈ। ਆਸਪਾਸ ਦੇ ਲੋਕਾਂ...
ਐਨ.ਆਈ.ਏ. ਵਲੋਂ ਵਾਜ਼ੇ ਦਾ ਸਹਿਯੋਗੀ ਗ੍ਰਿਫ਼ਤਾਰ
. . .  55 minutes ago
ਮੁੰਬਈ, 11 ਅਪ੍ਰੈਲ - ਕੌਮੀ ਜਾਂਚ ਏਜੰਸੀ (ਐਨ.ਆਈ.ਏ) ਨੇ ਸਚਿਨ ਵਾਜੇ ਦਾ ਸਹਿਯੋਗੀ ਏ.ਪੀ.ਆਈ. ਰਿਆਜ਼ ਕਾਜ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵਾਜ਼ੇ ਐਨਟਿਲੀਆ ਬੰਬ ਮਾਮਲੇ ਤੇ...
ਮਿਆਂਮਾਰ ਵਿਚ ਸਥਾਨਕ ਮੀਡੀਆ ਦਾ ਦਾਅਵਾ - ਫ਼ੌਜ ਹੱਥੋਂ 82 ਲੋਕਾਂ ਦੀ ਮੌਤ
. . .  about 1 hour ago
ਯੰਗੂਨ, 11 ਅਪ੍ਰੈਲ - ਮਿਆਂਮਾਰ 'ਚ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਯੰਗੂਨ ਸ਼ਹਿਰ ਦੇ ਕੋਲ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾ ਦਿੱਤੀ। ਜਿਸ ਵਿਚ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਮਿਆਂਮਾਰ...
ਜੋ ਵੀ ਕੂਚ ਬਿਹਾਰ 'ਚ ਹੋਇਆ ਉਹ ਕਤਲੇਆਮ ਸੀ - ਮਮਤਾ ਬੈਨਰਜੀ
. . .  about 1 hour ago
ਕੋਲਕਾਤਾ, 11 ਅਪ੍ਰੈਲ - ਬੀਤੇ ਕੱਲ੍ਹ ਪੱਛਮੀ ਬੰਗਾਲ ਵਿਚ ਚੌਥੇ ਗੇੜ ਤਹਿਤ ਵੋਟਿੰਗ ਦੌਰਾਨ ਹਿੰਸਾ ਦਾ ਦੌਰ ਦੇਖਣ ਨੂੰ ਮਿਲਿਆ। ਕੂਚ ਬਿਹਾਰ 'ਚ ਗੋਲੀਬਾਰੀ ਦੌਰਾਨ ਪੰਜ ਮੌਤਾਂ ਵੀ ਹੋਈਆਂ। ਜਿਸ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ...
ਦਿੱਲੀ ਵਿਚ ਕੋਰੋਨਾ ਦੇ ਨਵੰਬਰ ਤੋਂ ਵੀ ਵੱਧ ਖ਼ਤਰਨਾਕ ਹਾਲਾਤ - ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 11 ਅਪ੍ਰੈਲ - ਦਿੱਲੀ ਵਿਚ ਪਿਛਲੇ 24 ਘੰਟਿਆਂ ਦੌਰਾਨ 10 ਹਜ਼ਾਰ ਤੋਂ ਵੱਧ ਕੇਸ ਆਉਣ ਨਾਲ ਆਮ ਲੋਕਾਂ ਸਮੇਤ ਕੇਜਰੀਵਾਲ ਸਰਕਾਰ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਇਸ ਸਬੰਧੀ ਮੁੱਖ...
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਸਬੰਧੀ ਸਮਾਗਮਾਂ ਦੀ ਹੋਈ ਸ਼ੁਰੂਆਤ
. . .  about 2 hours ago
ਤਲਵੰਡੀ ਸਾਬੋ, 11 ਅਪ੍ਰੈਲ (ਰਣਜੀਤ ਰਾਜੂ/ਰਵਜੋਤ ਰਾਹੀ) - ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਲੱਗਣ ਵਾਲਾ ਜੋੜ ਮੇਲਾ ਅੱਜ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਿੰਨ-ਰੋਜ਼ਾ ਖ਼ਾਲਸਾ ਸਾਜਨਾ ਦਿਵਸ ਸਮਾਗਮਾਂ ਦੀ ਹੋਈ ਅਰੰਭਤਾ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ, 11 ਅਪ੍ਰੈਲ (ਨਿੱਕੂਵਾਲ ਅਤੇ ਕਰਨੈਲ ਸਿੰਘ) - ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦੇ ਸਬੰਧ 'ਚ ਤਿੰਨ ਰੋਜ਼ਾ ਸਮਾਗਮਾਂ ਦੀ ਅਰੰਭਤਾ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ...
ਦਾਣਾ ਮੰਡੀ ਵਿਚ ਐਕਟਿਵਾ ਦੀ ਰੌਸ਼ਨੀ ਵਿਚ ਫ਼ਸਲ ਦੀ ਕਿਸਾਨਾਂ ਨੂੰ ਕਰਾਉਣੀ ਪਈ ਭਰਾਈ
. . .  about 2 hours ago
ਡੇਰਾਬੱਸੀ, 11 ਅਪ੍ਰੈਲ (ਗੁਰਮੀਤ ਸਿੰਘ) - ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰਦਿਆਂ ਮੰਡੀਆਂ ਵਿਚ ਕਿਸਾਨਾਂ ਨੂੰ ਹਰੇਕ ਸਹੂਲਤ ਦੇਣ ਦਾ ਭਰੋਸਾ ਤਾਂ ਦਿੰਦੀ ਹੈ, ਲੇਕਿਨ ਜ਼ਮੀਨੀ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਇਕ ਲੱਖ 52 ਹਜ਼ਾਰ ਤੋਂ ਆਏ ਵਧੇਰੇ ਮਾਮਲੇ, 839 ਲੋਕਾਂ ਦੀ ਹੋਈ ਮੌਤ
. . .  about 3 hours ago
ਨਵੀਂ ਦਿੱਲੀ, 11 ਅਪ੍ਰੈਲ - ਭਾਰਤ ਵਿਚ ਕੋਰੋਨਾ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਕੋਰੋਨਾ ਦੀ ਦੂਸਰੀ ਲਹਿਰ ਖ਼ਤਰਨਾਕ ਸਾਬਤ ਹੋ ਰਹੀ ਹੈ। ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 1 ਲੱਖ 52 ਹਜ਼ਾਰ, 879 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੋਰੋਨਾ...
ਸੁੱਤੇ ਪਰਿਵਾਰ 'ਤੇ ਕੱਚੇ ਘਰ ਦੀ ਛੱਤ ਡਿੱਗੀ,10 ਸਾਲਾਂ ਬੱਚੇ ਦੀ ਮੌਤ
. . .  1 minute ago
ਡੇਰਾਬੱਸੀ, 11 ਅਪ੍ਰੈਲ (ਗੁਰਮੀਤ ਸਿੰਘ) - ਡੇਰਾਬੱਸੀ ਦੇ ਸੈਕਟਰ 5 ਵਿਚ ਪੈਂਦੇ ਪਿੰਡ ਮੀਰਪੁਰ ਵਿਖੇ ਸੁੱਤੇ ਪਰਿਵਾਰ 'ਤੇ ਰਾਤ ਨੂੰ ਕੱਚੇ ਘਰ ਦੀ ਛੱਤ ਡਿਗ ਪਈ। ਇਸ ਹਾਦਸੇ ਵਿਚ 10 ਸਾਲਾਂ ਬੱਚੇ ਦੀ ਮੌਤ ਹੋ ਗਈ। ਹਾਦਸਾ ਅੱਧੀ ਰਾਤ ਨੂੰ ਵਾਪਰਿਆ...
ਜਲੰਧਰ 'ਚ ਨਾਈਟ ਕਰਫ਼ਿਊ ਦੌਰਾਨ ਪੁਲਿਸ 'ਤੇ ਹਮਲਾ
. . .  about 4 hours ago
ਜਲੰਧਰ, 11 ਅਪ੍ਰੈਲ - ਜਲੰਧਰ ਵਿਚ ਨਾਈਟ ਕਰਫ਼ਿਊ ਦੌਰਾਨ ਪੁਲਿਸ 'ਤੇ ਹਮਲਾ ਹੋਇਆ। ਥਾਣਾ ਭਾਰਗੋ ਕੈਂਪ ਦੇ ਐਸ.ਐਚ.ਓ. ਦੀ ਵਰਦੀ 'ਤੇ ਹੱਥ ਪਾਇਆ ਗਿਆ ਤੇ ਕੁੱਟਮਾਰ ਕੀਤੀ ਗਈ। ਪੁਲਿਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ...
ਕੋਵਿਡ19 : ਅੱਜ ਤੋਂ 14 ਅਪ੍ਰੈਲ ਤੱਕ ਦੇਸ਼ 'ਚ ਮਨਾਇਆ ਜਾਵੇਗਾ 'ਟੀਕਾ ਉਤਸਵ'
. . .  about 4 hours ago
ਨਵੀਂ ਦਿੱਲੀ, 11 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ 'ਤੇ ਦੇਸ਼ ਵਿਚ 11 ਅਪ੍ਰੈਲ ਤੋਂ 14 ਅਪ੍ਰੈਲ ਤੱਕ 'ਟੀਕਾ ਉਤਸਵ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਯੋਗ ਲਾਭਪਾਤਰੀਆਂ ਦਾ ...
ਸ਼ੋਪੀਆਂ ਵਿਚ 3 ਅੱਤਵਾਦੀ ਢੇਰ, ਤਿੰਨ ਦਿਨਾਂ ਵਿਚ 11 ਦੀ ਮੌਤ
. . .  about 5 hours ago
ਸ੍ਰੀਨਗਰ, 11 ਅਪ੍ਰੈਲ - ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿਚ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ ਵਿਚ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ ਗਿਆ ਹੈ। ਅਨੰਤਨਾਗ ਦੇ ਬਿਜਬੇਹਾ ਵਿਚ ਵੀ ਅੱਤਵਾਦੀਆਂ ਨਾਲ ਮੁੱਠਭੇੜ ਜਾਰੀ ਹੈ। ਮੰਨਿਆ ਜਾ ਰਿਹਾ...
ਅੱਜ ਦਾ ਵਿਚਾਰ
. . .  about 5 hours ago
ਆਈ.ਪੀ.ਐਲ. 2021 : ਦਿੱਲੀ ਕੈਪੀਟਲਸ ਨੇ ਚੇਨਈ ਸੁਪਰ ਕਿੰਗਸ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐਲ. 2021 : ਦਿੱਲੀ ਕੈਪੀਟਲਸ ਨੇ ਚੇਨਈ ਸੁਪਰ ਕਿੰਗਸ ਨੂੰ 7 ਵਿਕਟਾਂ ਨਾਲ ਹਰਾਇਆ...
ਆਈ.ਪੀ.ਐਲ. 2021 : ਦਿੱਲੀ ਕੈਪਟੀਲਜ 14 ਓਵਰਾਂ ਮਗਰੋਂ 139/1 'ਤੇ
. . .  1 day ago
ਆਈ.ਪੀ.ਐਲ. 2021 : ਦਿੱਲੀ ਕੈਪਟੀਲਸ ਦੀ ਤੇਜ ਸ਼ੁਰੂਆਤ, 8 ਓਵਰਾਂ ਵਿਚ 75/0
. . .  1 day ago
ਆਈ.ਪੀ.ਐਲ. 2021 : ਚੇਨਈ ਨੇ ਦਿੱਲੀ ਨੂੰ ਦਿੱਤਾ 189 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ. 2021 : ਚੇਨਈ ਨੇ ਦਿੱਲੀ ਨੂੰ ਦਿੱਤਾ 189 ਦੌੜਾਂ ਦਾ ਟੀਚਾ...
ਬਾਘਾ ਪੁਰਾਣਾ ਦੇ ਸੀ.ਆਈ.ਏ. ਸਟਾਫ਼ ਦੇ ਕਾਂਸਟੇਬਲ ਦੇ ਲੱਗੀ ਗੋਲੀ, ਹਾਲਤ ਗੰਭੀਰ
. . .  1 day ago
ਮੋਗਾ, 10 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਬਾਘਾ ਪੁਰਾਣਾ ਦੇ ਸੀ.ਆਈ.ਏ. ਸਟਾਫ਼ ਵਿਚ ਤਾਇਨਾਤ ਹੈੱਡ ਕਾਂਸਟੇਬਲ ਗੁਰਜੀਤ ਸਿੰਘ ਆਪਣੀ ਹੀ ਸਰਕਾਰੀ ਪਿਸਤੌਲ ਨਾਲ ਅਚਾਨਕ ਗੋਲੀ ਚੱਲਣ ਨਾਲ ਜ਼ਖ਼ਮੀ ਹੋ ਗਿਆ...
ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਰਿਪੋਰਟ ਰੱਦ ਹੋਣ ਦੀ ਸੂਰਤ 'ਚ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਕਰੇਗੀ ਰੁਖ - ਕੈਪਟਨ
. . .  1 day ago
ਚੰਡੀਗੜ੍ਹ, 10 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਕੋਟਕਪੂਰਾ ਗੋਲੀਕਾਂਡ ਬਾਰੇ ਜਾਂਚ ਰਿਪੋਰਟ ਮੁਕੰਮਲ ਰੂਪ ਨਾਲ ਨਿਰਪੱਖ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਈਕੋਰਟ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਰਿਪੋਰਟ...
30 ਏਕੜ ਖੜ੍ਹੀ ਕਣਕ ਸੜ ਕੇ ਸੁਆਹ
. . .  1 day ago
ਕੁੱਪ ਕਲਾਂ (ਸੰਗਰੂਰ) , 10 ਅਪ੍ਰੈਲ ( ਮਨਜਿੰਦਰ ਸਿੰਘ ਸਰੌਦ ) - ਅੱਜ ਨੇੜਲੇ ਪਿੰਡ ਵਜੀਦਗੜ੍ਹ ਰੋਹਣੋ ਵਿਖੇ ਕਿਸਾਨਾਂ ਦੀ ਜਿੱਤਵਾਲ ਵਾਲੀ ਸੜਕ 'ਤੇ ਲਗਭਗ 30 ਏਕੜ ਖੜ੍ਹੀ ਕਣਕ ਅੱਗ ਲੱਗਣ ਕਾਰਨ ਸੜ ਕੇ ਰਾਖ ਹੋ...
ਸ੍ਰੀ ਮੁਕਤਸਰ ਸਾਹਿਬ ਵਿਖੇ 40 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ
. . .  1 day ago
ਸ੍ਰੀ ਮੁਕਤਸਰ ਸਾਹਿਬ, 10 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 40 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 306 ਮਾਮਲੇ ਆਏ ਸਾਹਮਣੇ, 5 ਹੋਈਆਂ ਮੌਤਾਂ
. . .  1 day ago
ਅੰਮ੍ਰਿਤਸਰ, 10 ਅਪ੍ਰੈਲ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 306 ਰਿਕਾਰਡ ਕੋਰੋਨਾਵਾਇਰਸ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਤੇ 5 ਮੌਤਾਂ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ ਰਿਕਾਰਡ 93 ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 10 ਅਪ੍ਰੈਲ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ਵਿਚ ਇਸ ਸਾਲ ਦੇ ਸਭ ਤੋਂ ਵੱਧ 93 ਕੋਰੋਨਾ ਪਾਜ਼ੀਟਿਵ...
ਤਾਰਾਂ ਦੀ ਸਪਾਰਕਿੰਗ ਨਾਲ ਦੋ ਏਕੜ ਕਣਕ ਸੜ ਕੇ ਸੁਆਹ
. . .  1 day ago
ਛੇਹਰਟਾ,10 ਅਪ੍ਰੈਲ (ਵਡਾਲੀ ) - ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਜੰਡਪੀਰ ਵਿਖੇ ਬਿਜਲੀ ਬੋਰਡ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਦੋ ਏਕੜ ਕਣਕ ਸੜਨ ਦਾ ਸਮਾਚਾਰ ਪ੍ਰਾਪਤ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਚੇਤ ਸੰਮਤ 552

ਖੇਡ ਸੰਸਾਰ

'ਲਾਕਡਾਊਨ' ਵਿਚਾਲੇ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ ਸਾਬਕਾ ਭਾਰਤੀ ਖਿਡਾਰੀ

ਨਵੀਂ ਦਿੱਲੀ, 28 ਮਾਰਚ (ਇੰਟ.)- ਖੇਡ ਦੇ ਮੈਦਾਨ 'ਤੇ ਦੇਸ਼ ਦਾ ਝੰਡਾ ਲਹਿਰਾਉਣ ਵਾਲੇ ਕੁਝ ਭਾਰਤੀ ਖਿਡਾਰੀ ਇਸ ਸਮੇਂ ਕੋਵਿਡ-19 ਦੇ ਿਖ਼ਲਾਫ਼ ਲੜਾਈ 'ਚ ਤਾਲਾਬੰਦੀ ਦੌਰਾਨ ਪੁਲਿਸ ਦੀ ਆਪਣੀ ਡਿਊਟੀ ਨਿਭਾਉਂਦੇ ਹੋਏ ਸੜਕਾਂ 'ਤੇ ਉਤਰ ਕੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕਰ ਰਹੇ ਹਨ | ਵਿਸ਼ਵ ਕੱਪ ਜੇਤੂ ਕ੍ਰਿਕਟਰ ਜੋਗਿੰਦਰ ਸ਼ਰਮਾ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ, ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮਾ ਜੇਤੂ ਮੁੱਕੇਬਾਜ਼ ਅਖਿਲ ਕੁਮਾਰ ਅਤੇ ਏਸ਼ਿਆਈ ਖੇਡ ਚੈਂਪੀਅਨ ਕਬੱਡੀ ਖਿਡਾਰੀ ਅਜੇ ਠਾਕੁਰ ਸਾਰੇ ਪੂਰਨ ਸਮੇਂ ਲਈ ਪੁਲਿਸ ਅਧਿਕਾਰੀ ਹਨ ਅਤੇ ਖੇਡ ਜਗਤ 'ਚ ਉਨ੍ਹਾਂ ਦੀਆਂ ਉਪਲਬਧੀਆਂ ਦੇ ਕਾਰਨ ਉਨ੍ਹਾਂ ਨੂੰ ਇਹ ਨੌਕਰੀ ਮਿਲੀ ਹੈ | ਮੁਹਾਲੀ 'ਚ ਡੀ.ਐਸ.ਪੀ. ਦੇ ਅਹੁਦੇ 'ਤੇ ਤਾਇਨਾਤ ਰਾਜਪਾਲ ਨੇ ਕਿਹਾ ਕਿ ਮੈਂ ਪੁਲਿਸ ਦੀ ਪੂਰਨ ਸਮੇਂ ਲਈ ਨੌਕਰੀ ਕਰ ਰਿਹਾ ਹਾਂ ਅਤੇ ਇਸ ਸਮੇਂ ਮੁੱਖ ਕੰਮ 'ਲਾਕਡਾਊਨ' ਦਾ ਪਾਲਣ ਕਰਵਾਉਣਾ ਹੈ | ਇਸ ਦੇ ਨਾਲ ਹੀ ਜ਼ਰੂਰਤਮੰਦਾਂ ਨੂੰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਉਣ 'ਤੇ ਵੀ ਸਾਡਾ ਜ਼ੋਰ ਹੈ | ਅਜਿਹੇ 'ਚ ਹੌਸਲਾ ਸਭ ਤੋਂ ਵੱਡੀ ਕੁੰਜੀ ਹੈ ਅਤੇ ਪੁਲਿਸ ਦਾ ਸਮਾਜ ਭਲਾਈ ਵਾਲਾ ਚਿਹਰਾ ਵੀ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ | ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ 'ਚ ਹੌਸਲਾ ਬਣਾਈ ਰੱਖੀਏ ਤਾਂ ਜੋ ਉਨ੍ਹਾਂ ਨੂੰ ਇਸ ਮੁਸੀਬਤ 'ਚੋਂ ਬਾਹਰ ਕੱਢਿਆ ਜਾ ਸਕੇ | ਟੀ-20 ਵਿਸ਼ਵ ਕੱਪ 2007 'ਚ ਫਾਈਨਲ 'ਚ ਪਾਕਿਸਤਾਨ ਦੇ ਿਖ਼ਲਾਫ਼ ਚਮਤਕਾਰੀ ਆਖ਼ਰੀ ਓਵਰ ਸੁੱਟਣ ਵਾਲੇ ਜੋਗਿੰਦਰ ਨੇ ਕਿਹਾ ਕਿ ਮੈਂ 2007 ਤੋਂ ਹਰਿਆਣਾ ਪੁਲਿਸ 'ਚ ਡੀ.ਐਸ.ਪੀ. ਹਾਂ | ਇਸ ਸਮੇਂ ਇਕ ਅਲੱਗ ਤਰ੍ਹਾਂ ਦੀ ਚੁਣੌਤੀ ਸਾਹਮਣੇ ਹੈ | ਸਾਡੀ ਡਿਊਟੀ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ, ਜਿਸ 'ਚ ਲੋਕਾਂ ਨੂੰ ਜਾਗਰੂਕ ਕਰਨਾ, ਬੰਦ ਦਾ ਪਾਲਣ ਕਰਨਾ ਅਤੇ ਸਿਹਤ ਸਹੂਲਤਾਂ ਦੇਣਾ ਸ਼ਾਮਿਲ ਹੈ |

ਭਾਰਤੀ ਟੀਮ ਨੂੰ ਮਿਲਿਆ ਆਰਾਮ ਸਵਾਗਤਯੋਗ - ਕੋਚ ਸ਼ਾਸਤਰੀ

ਨਵੀਂ ਦਿੱਲੀ, 28 ਮਾਰਚ (ਏਜੰਸੀ)- ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਕੋਵਿਡ-19 ਦੇ ਕਾਰਨ ਪੂਰੀ ਦੁਨੀਆ ਰੁਕ ਜਾਣ ਨਾਲ ਭਾਰਤੀ ਟੀਮ ਨੂੰ ਮਿਲਿਆ ਇਹ ਆਰਾਮ ਸਵਾਗਤ ਯੋਗ ਹੈ, ਜਿਸ ਨੇ ਪਿਛਲੇ ਸਾਲ ਮਈ 'ਚ ਵਿਸ਼ਵ ਕੱਪ ਤੋਂ ਬਾਅਦ ਸਿਰਫ਼ 10-11 ਦਿਨ ਘਰ 'ਚ ...

ਪੂਰੀ ਖ਼ਬਰ »

ਭਾਰਤੀ ਸ਼ਾਟਪੁੱਟ ਖਿਡਾਰੀ ਨਵੀਨ ਦਾ ਉਲੰਪਿਕ ਖੇਡਣ ਦਾ ਸੁਪਨਾ ਟੁੱਟਿਆ

ਡੋਪ ਟੈਸਟ 'ਚੋਂ ਫੇਲ੍ਹ ਹੋਣ ਕਾਰਨ ਲੱਗੀ ਚਾਰ ਸਾਲ ਦੀ ਪਾਬੰਦੀ

ਨਵੀਂ ਦਿੱਲੀ, 28 ਮਾਰਚ (ਏਜੰਸੀ)- ਭਾਰਤੀ ਸ਼ਾਟਪੁੱਟ ਖਿਡਾਰੀ ਨਵੀਨ ਚਿਕਾਰਾ ਦਾ ਉਲੰਪਿਕ 'ਚ ਖੇਡਣ ਦਾ ਸੁਪਨਾ ਟੁੱਟ ਗਿਆ ਹੈ | ਉਹ ਆਊਟ-ਆਫ਼-ਕੰਪੀਟੀਸ਼ਨ ਡੋਪ ਟੈੱਸਟ 'ਚੋ ਫੇਲ ਹੋ ਗਏ ਹਨ | ਅੰਤਰਰਾਸ਼ਟਰੀ ਅਥਲੈਟਿਕਸ ਫੈਡਰੇਸ਼ਨ ਦੀ ਇੰਟੀਗਿ੍ਟੀ ਯੂਨਿਟ ਨੇ 2018 'ਚ ...

ਪੂਰੀ ਖ਼ਬਰ »

ਆਨਲਾਈਨ ਰਾਹੀਂ ਪੜ੍ਹਾਈ ਕਈ ਬੱਚਿਆਂ ਦੇ ਮਾਪਿਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ

ਨਵੀਂ ਦਿੱਲੀ, 28 ਮਾਰਚ (ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਨਿੱਜੀ ਤੇ ਪਬਲਿਕ ਸਕੂਲ ਨੇ ਲਾਕਡਾਊਨ ਅਤੇ ਧਾਰਾ-144 ਲੱਗੀ ਨੂੰ ਵੇਖਦੇ ਹੋਏ ਬੱਚਿਆਂ ਦੀ ਪੜ੍ਹਾਈ ਆਨ-ਲਾਇਨ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਪ੍ਰਤੀ ਬੱਚਿਆਂ ਦੇ ਮਾਪਿਆਂ ਨੂੰ ਕਲਾਸ ਲੱਗਣ ਦੇ ਸਮੇਂ ਬਾਰੇ ...

ਪੂਰੀ ਖ਼ਬਰ »

ਸੁਰੇਸ਼ ਰੈਣਾ ਵਲੋਂ ਕੋਰੋਨਾ ਿਖ਼ਲਾਫ਼ ਲੜਾਈ ਲਈ 52 ਲੱਖ ਰੁਪਏ ਦਾਨ

ਨਵੀਂ ਦਿੱਲੀ, 28 ਮਾਰਚ (ਏਜੰਸੀ)- ਭਾਰਤੀ ਬੱਲੇਬਾਜ਼ ਸੁਰੇਸ਼ ਰੈਣਾ ਨੇ ਕੋਰੋਨਾ ਵਾਇਰਸ ਨਾਲ ਲੜਾਈ ਅਤੇ ਭਾਰਤੀ ਸਰਕਾਰ ਦੀ ਮਦਦ ਲਈ ਹੱਥ ਵਧਾਏ ਹਨ ਅਤੇ 52 ਲੱਖ ਰੁਪਏ ਦੀ ਰਾਸ਼ੀ ਦਾਨ ਦੇਣ ਦਾ ਐਲਾਨ ਕੀਤਾ ਹੈ | ਕੋਰੋਨਾ ਵਾਇਰਸ ਦੇ ਕਾਰਨ ਪੂਰੇ ਭਾਰਤ 'ਚ 14 ਮਾਰਚ ਤੱਕ ...

ਪੂਰੀ ਖ਼ਬਰ »

ਐਨ.ਬੀ.ਏ. ਸਟਾਰ ਗੋਬਾਰਟ ਅਤੇ ਮਿਸ਼ੈਲ ਨੇ ਕੋਰੋਨਾ ਨੂੰ ਦਿੱਤੀ ਮਾਤ

ਵਾਸ਼ਿੰਗਟਨ, 28 ਮਾਰਚ (ਏਜੰਸੀ)— ਜਿੱਥੇ ਇਕ ਪਾਸੇ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਲਪੇਟ 'ਚ ਹੈ ਅਤੇ ਇਸ ਨਾਲ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਉੱਥੇ ਹੀ ਕੁਝ ਅਜਿਹੇ ਵੀ ਖ਼ੁਸ਼ ਕਿਸਮਤ ਲੋਕ ਅਤੇ ਖਿਡਾਰੀ ਹਨ, ਜੋ ਇਸ ਖ਼ਤਰਨਾਕ ਬਿਮਾਰੀ ...

ਪੂਰੀ ਖ਼ਬਰ »

ਜੋਕੋਵਿਕ ਨੇ ਸਰਬੀਆ ਨੂੰ ਦਿੱਤੇ 8.3 ਕਰੋੜ ਰੁਪਏ

ਮੈਡਿ੍ਡ, 28 ਮਾਰਚ (ਏਜੰਸੀ)- ਵਿਸ਼ਵ ਨੰਬਰ-1 ਖਿਡਾਰੀ ਨੋਵਾਕ ਜੋਕੋਵਿਕ ਨੇ ਕੋਰੋਨਾ ਵਾਇਰਸ ਦੇ ਿਖ਼ਲਾਫ਼ ਲੜਾਈ 'ਚ ਆਪਣੇ ਵਲੋਂ ਯੋਗਦਾਨ ਦੇਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਨੇ ਆਪਣੇ ਦੇਸ਼ ਸਰਬੀਆ ਨੂੰ 10 ਲੱਖ ਯੂਰੋ (ਕਰੀਬ 8.3 ਕਰੋੜ ਭਾਰਤੀ ਰੁਪਏ) ਦੀ ਮਦਦ ਦੇਣ ਦਾ ...

ਪੂਰੀ ਖ਼ਬਰ »

ਸਾਈ ਵਲੋਂ ਦੇਸ਼ ਭਰ ਦੇ ਕੋਚਾਂ ਤੇ ਖਿਡਾਰੀਆਂ ਨੂੰ ਪੁਰਸਕਾਰ ਦੇਣ ਦਾ ਐਲਾਨ

ਜਲੰਧਰ, 28 ਮਾਰਚ (ਸਾਬੀ)- ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਵਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਕੋਚਾਂ ਅਤੇ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਸਾਲ 2016-17, 2017-18, 2018-19, 2019-20 ਦੇ ਆਧਾਰ 'ਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ | ਰਾਸ਼ਟਰੀ ਪੱਧਰ 'ਤੇ ਚੰਗਾ ...

ਪੂਰੀ ਖ਼ਬਰ »

ਅਟਲ ਕਿਸਾਨ ਸੇਵਾ ਕੰਟੀਨ ਵਿਖੇ ਮਜ਼ਦੂਰਾਂ ਤੇ ਲੋੜਵੰਦਾਂ ਲਈ ਮੁਫ਼ਤ ਭੋਜਨ

ਫ਼ਤਿਹਾਬਾਦ, 28 ਮਾਰਚ (ਹਰਬੰਸ ਸਿੰਘ ਮੰਡੇਰ)- ਸਬ-ਡਵੀਜ਼ਨਲ ਅਧਿਕਾਰੀ ਸੰਜੇ ਬਿਸ਼ਨੋਈ ਨੇ ਦੱਸਿਆ ਕਿ ਲੋੜਵੰਦ ਮਜ਼ਦੂਰਾਂ ਲਈ ਅਨਾਜ ਮੰਡੀ ਨੇੜੇ ਖੈਰਾਤੀ ਖੇੜਾ ਰੋਡ 'ਤੇ ਸਥਿਤ ਅਟਲ ਕਿਸਾਨ ਸੇਵਾ ਕੰਟੀਨ ਵਿਖੇ ਮੁਫਤ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ...

ਪੂਰੀ ਖ਼ਬਰ »

ਮੈਟਰੋ ਰੇਲ ਪ੍ਰਸ਼ਾਸਨ ਨੇ ਆਪਣੇ ਸਿਸਟਮ ਨੂੰ ਠੀਕ ਰੱਖਣ ਲਈ ਚੁੱਕੇ ਕਦਮ

ਨਵੀਂ ਦਿੱਲੀ, 28 ਮਾਰਚ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਵਾਇਰਸ ਦੇ ਫੈਲਾਅ ਨੂੰ ਦੇਖਦੇ ਹੋਏ ਮੈਟਰੋ ਰੇਲ, ਬਸਾਂ, ਟੈਕਸੀਆਂ, ਆਟੋ ਤੇ ਹੋਰ ਟਰਾਂਸਪੋਰਟ ਪੂਰੀ ਤਰਾਂ ਬੰਦ ਕੀਤੀ ਹੋਈ ਹੈ | ਮੈਟਰੋ ਪ੍ਰਸ਼ਾਸਨ ਨੇ ਆਪਣੇ ਸਮੁੱਚੇ ਸਿਸਟਮ ਨੂੰ ਠੀਕ ਰੱਖਣ ਦੇ ਲਈ ਜ਼ਰੂਰੀ ...

ਪੂਰੀ ਖ਼ਬਰ »

ਖਿਡਾਰੀਆਂ ਲਈ ਆਨਲਾਈਨ ਟ੍ਰੇਨਿੰਗ ਵਰਕਸ਼ਾਪ ਦੀ ਸ਼ੁਰੂਆਤ

ਜਲੰਧਰ, 28 ਮਾਰਚ (ਸਾਬੀ)- ਇਸ ਵੇਲੇ ਦੇਸ਼ 'ਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ 'ਲਾਕਡਾਊਨ' ਚੱਲ ਰਿਹਾ ਹੈ, ਜਿਸ ਕਾਰਨ ਦੇਸ਼ 'ਚ ਖੇਡਾਂ ਦੀਆਂ ਸਾਰੀਆਂ ਸਰਗਰਮੀਆਂ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਕੇ ਰਹਿ ਗਈਆਂ ਹਨ ਤੇ ਖਿਡਾਰੀ ਆਪੋ ਆਪਣੇ ਘਰਾਂ ਦੇ ਵਿਚ ਰਹਿ ਰਹੇ ਹਨ | ...

ਪੂਰੀ ਖ਼ਬਰ »

ਬੀ.ਸੀ.ਸੀ.ਆਈ. ਨੇ ਸਰਕਾਰ ਨੂੰ ਦਿੱਤੇ 51 ਕਰੋੜ ਰੁਪਏ

ਨਵੀਂ ਦਿੱਲੀ, 28 ਮਾਰਚ (ਏਜੰਸੀ)- ਦੁਨੀਆ ਦੀ ਸਭ ਤੋਂ ਅਮੀਰ ਤੇ ਸ਼ਕਤੀਸ਼ਾਲੀ ਕ੍ਰਿਕਟ ਸੰਸਥਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਕੋਰੋਨਾ ਵਾਇਰਸ ਨਾਲ ਲੜਨ ਲਈ 51 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਕਰਨ ਦਾ ਐਲਾਨ ਕੀਤਾ ਹੈ | ਬੋਰਡ ਆਫ਼ ਕੰਟਰੋਲ ਫਾਰ ...

ਪੂਰੀ ਖ਼ਬਰ »

ਅਧਿਆਪਕ ਤੇ ਗ੍ਰਾਮ ਸਕੱਤਰ ਕਰਨਗੇ ਕੋਰੋਨਾ ਵਾਇਰਸ ਤੋਂ ਬਚਾਅ ਬਾਰੇ ਜਾਗਰੂਕ

ਏਲਨਾਬਾਦ, 28 ਮਾਰਚ (ਜਗਤਾਰ ਸਮਾਲਸਰ)- ਏਲਨਾਬਾਦ ਉਪ-ਮੰਡਲ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਅਤੇ ਲਾਕਡਾਊਨ ਦੇ ਦੌਰਾਨ ਸਰਕਾਰ ਦੇ ਆਦੇਸ਼ਾਂ ਦੀ ਸਖਤੀ ਨਾਲ ਪਾਲਣਾ ਨਿਸ਼ਚਿਤ ਕਰਨ ਲਈ ਉਪ-ਮੰਡਲ ਦੇ ਸਾਰੇ ਪਿੰਡਾਂ ਵਿਚ ਅਧਿਆਪਕਾਂ ਅਤੇ ਗਰਾਮ ਸਕੱਤਰਾਂ ਦੀ ਡਿਊਟੀ ਲਗਾਈ ...

ਪੂਰੀ ਖ਼ਬਰ »

ਵਿਧਾਇਕ ਦਵਿੰਦਰ ਬਬਲੀ ਵਲੋਂ ਹਸਪਤਾਲ ਪੁੱਜ ਕੇ ਸੈਨੀਟਾਈਜ਼ੇਸ਼ਨ ਦੇ ਕੰਮਾਂ ਦਾ ਜਾਇਜ਼ਾ

ਟੋਹਾਣਾ, 28 ਮਾਰਚ (ਗੁਰਦੀਪ ਸਿੰਘ ਭੱਟੀ) – ਇਥੋਂ ਦੇ ਵਿਧਾਇਕ ਦਵਿੰਦਰ ਬਬਲੀ ਨੇ ਟੋਹਾਣਾ ਤੇ ਜਾਖਲ ਦੇ ਸਰਕਾਰੀ ਹਸਪਤਾਲਾਂ ਨੂੰ ਖ਼ੁਦ ਸੈਨੇਟਾਈਜ਼ ਕੀਤਾ ਤੇ ਦੋਵਾਂ ਹਸਪਤਾਲਾਂ ਵਿੱਚ ਪੁੱਜ ਕੇ ਡਾਕਟਰਾਂ ਨੂੰ ਲੋੜੀਂਦੀਆਂ ਵਸਤੂਆਂ ਦਿੱਤੀਆਂ | ਵਿਧਾਇਕ ਨੇ ਆਮ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX