ਤਾਜਾ ਖ਼ਬਰਾਂ


ਘੁਮਾਣ ਨਜ਼ਦੀਕ ਪਿੰਡ ਭੋਮਾ ਵਿਖੇ ਇੱਕ ਗਊ ਨੂੰ ਹਲ਼ਕਾਅ ਹੋਣ ਕਾਰਨ ਪਿੰਡ ਵਾਸੀ ਡਰ ਦੇ ਮਾਰੇ ਅੰਦਰ ਵੜੇ
. . .  23 minutes ago
ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ 960 ਲੋਕਾਂ ਦੀ ਮੌਤ
. . .  about 1 hour ago
ਵਾਸ਼ਿੰਗਟਨ, 31 ਮਈ- ਅਮਰੀਕਾ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਜਾਣਕਾਰੀ ਦੇ ਅਨੁਸਾਰ, ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ...
ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ 'ਮਨ ਕੀ ਬਾਤ'
. . .  about 1 hour ago
ਨਵੀਂ ਦਿੱਲੀ, 31 ਮਈ- ਦੇਸ਼ 'ਚ ਜਾਰੀ ਕੋਰੋਨਾ ਵਾਇਰਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ...
ਅੱਜ ਦਾ ਵਿਚਾਰ
. . .  about 1 hour ago
ਫਗਵਾੜਾ ਦੇ ਮੁਹੱਲਾ ਓਂਕਾਰ ਨਗਰ ਵਿਖੇ ਐਨ ਆਰ ਆਈ ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ
. . .  1 day ago
ਫਗਵਾੜਾ 30 ਮਈ -ਫਗਵਾੜਾ ਦੇ ਮੁਹੱਲਾ ਓਂਕਾਰ ਨਗਰ ਵਿਖੇ ਐਨ ਆਰ ਆਈ ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ । ਮ੍ਰਿਤਕਾ ਦੀ ਪਛਾਣ ਕਿਰਪਾਲ ਸਿੰਘ ਤੇ ਉਸ ਦੀ ਪਤਨੀ ਦਵਿੰਦਰ ਕੌਰ ...
ਜਲੰਧਰ 'ਚ 3 ਮਰੀਜ਼ ਹੋਰ ਮਿਲੇ ਕੋਰੋਨਾ ਪਾਜ਼ੀਟਿਵ
. . .  1 day ago
ਜਲੰਧਰ, 30 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਵਿਡ-19 (ਕੋਰੋਨਾ) ਵਾਇਰਸ ਤੋਂ ਪੀੜਤ 3 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 250 ਹੋ ਗਈ ਹੈ। ਇਨ੍ਹਾਂ 'ਚ ਬਿਲਗਾ ਨੇੜੇ ਇਕ ਪਿੰਡ ਦੇ 2 ...
ਲੁਧਿਆਣਾ ‘ਚ 9 ਮਰੀਜ਼ਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ
. . .  1 day ago
ਲੁਧਿਆਣਾ, 30 ਮਈ { ਸਲੇਮਪੁਰੀ , ਰੁਪੇਸ਼ }- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਜਾਂਚ ਦੌਰਾਨ ਲੁਧਿਆਣਾ ਵਿਚ 9 ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ।ਉਨ੍ਹਾਂ ਵਿਚ ਦੋ ਮਰੀਜ਼ ...
ਭਾਰੀ ਮੀਂਹ ਅਤੇ ਤੇਜ਼ ਗਤੀ ਨਾਲ ਹਨੇਰੀ ਨੇ ਕੀਤਾ ਜਨ ਜੀਵਨ ਪ੍ਰਭਾਵਿਤ
. . .  1 day ago
ਮਲੌਦ, 30 ਮਈ (ਸਹਾਰਨ ਮਾਜਰਾ)-ਹੁਣੇ ਸ਼ਾਮ ਨੂੰ ਅਚਾਨਕ ਆਏ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਇੱਕ ਦਮ ਜਨਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ। ਤੇਜ਼ ਰਫਤਾਰ ਹਨੇਰੀ ਨੇ ਕਈ ਦਰੱਖਤਾਂ ਦੀਆਂ ਜੜਾਂ ਹਿਲਾ ਕੇ ਰੱਖ ...
ਰੂਪਨਗਰ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਕੇਸਾਂ ਦੀ ਗਿਣਤੀ 10 ਹੋਈ - ਡਿਪਟੀ ਕਮਿਸ਼ਨਰ
. . .  1 day ago
ਰੂਪਨਗਰ 30 ਮਈ (ਸਤਨਾਮ ਸਿੰਘ ਸੱਤੀ) - ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ 10 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 3061 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ...
ਮੈਂ ਸੂਬੇ ਵਿਚ ਕੋਰੋਨਾ ਦਾ ਖ਼ਾਤਮਾ ਕਰਕੇ ਹੀ ਰਹਾਂਗਾ - ਕੈਪਟਨ
. . .  1 day ago
ਚੰਡੀਗੜ੍ਹ, 30 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਲੋਕਾਂ ਨੂੰ ਸੰਬੋਧਨ ਨੂੰ ਕੀਤਾ ਤੇ ਉਨ੍ਹਾਂ ਦੇ ਪ੍ਰਸ਼ਨਾਂ ਦੇ ਉਤਰ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਕੋਰੋਨਾ ਦੇ ਖ਼ਾਤਮੇ ਲਈ ਜੁਰਮਾਨਿਆਂ ਵਿਚ ਵਾਧਾ ਕੀਤਾ ਗਿਆ ਹੈ...
ਦਿਮਾਗੀ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨੇ ਲਿਆ ਫਾਹਾ
. . .  1 day ago
ਆਨਲਾਕ 1 : 8 ਜੂਨ ਤੋਂ ਬਾਅਦ ਸ਼ਰਤਾਂ ਨਾਲ ਖੁੱਲਣਗੇ ਧਾਰਮਿਕ ਸਥਾਨ, ਸਕੂਲ ਖੋਲ੍ਹਣ ਦਾ ਫੈਸਲਾ ਸੂਬਿਆਂ ਹੱਥ
. . .  1 day ago
ਲਾਕਡਾਊਨ 5.0 ਨੂੰ ਨਾਂ ਦਿੱਤਾ ਗਿਆ ਅਨਲਾਕ-1, ਮੈਟਰੋ ਰੇਲ, ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲਜ਼, ਮੰਨੋਰੰਜਨ ਪਾਰਕ, ਸਮੀਖਿਆ ਕਰਨ ਤੋਂ ਬਾਅਦ ਖੁੱਲ੍ਹਣਗੇ
. . .  1 day ago
ਕੈਪਟਨ ਅਮਰਿੰਦਰ ਸਿੰਘ ਆਪਣੇ ਫੇਸਬੁੱਕ ਪੇਜ਼ ਤੋਂ ਲੋਕਾਂ ਨਾਲ ਕਰ ਰਹੇ ਹਨ ਗੱਲਬਾਤ, ਪ੍ਰਸ਼ਨਾ ਦੇ ਰਹੇ ਹਨ ਉਤਰ
. . .  1 day ago
ਲਾਕਡਾਊਨ 5.0 ਲਈ ਜਾਰੀ ਹੋਏ ਨਵੇਂ ਦਿਸ਼ਾ ਨਿਰਦੇਸ਼, ਕਨਟੇਨਮੈਂਟ ਜ਼ੋਨਾਂ 'ਚ ਰਹੇਗੀ ਸਖ਼ਤੀ
. . .  1 day ago
ਨਵੀਂ ਦਿੱਲੀ, 30 ਮਈ - ਦੇਸ਼ ਵਿਚ ਲਾਕਡਾਊਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। 30 ਜੂਨ ਤੱਕ ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਸ ਨੂੰ ਅਨਲਾਕ-1 ਦਾ ਨਾਂ ਦਿੱਤਾ ਗਿਆ ਹੈ ਤੇ 8 ਜੂਨ ਤੋਂ ਬਾਅਦ ਧਾਰਮਿਕ ਸਥਾਨ ਖੋਲ੍ਹੇ ਜਾਣਗੇ। ਕੰਨਟੇਨਮੈਂਟ ਜੋਨਾਂ ਵਿਚ ਚਰਨਬੱਧ...
ਮੀਂਹ ਪੈਣ ਨਾਲ ਗਰਮੀ ਤੋਂ ਮਿਲੀ ਰਾਹਤ
. . .  1 day ago
ਹੁਸ਼ਿਆਰਪੁਰ/ਬਲਾਚੌਰ, 30 ਮਈ (ਬਲਜਿੰਦਰਪਾਲ ਸਿੰਘ/ਦੀਦਾਰ ਸਿੰਘ ਬਲਾਚੌਰੀਆ) - ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਅੱਜ ਹੁਸ਼ਿਆਰਪੁਰ ਵਾਸੀਆਂ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ, ਜਦੋਂ ਸ਼ਾਮ ਕਰੀਬ 4:45 ਵਜੇ ਤੋਂ ਸ਼ੁਰੂ ਹੋਇਆ ਮੂਸਲਾਧਾਰ ਮੀਂਹ ਕਰੀਬ...
ਸਹਾਇਕ ਥਾਣੇਦਾਰ ਦੀ ਡਿਊਟੀ ਦੌਰਾਨ ਅਚਾਨਕ ਮੌਤ
. . .  1 day ago
ਬਟਾਲਾ, 30 ਮਈ (ਹਰਦੇਵ ਸਿੰਘ ਸੰਧੂ) - ਬਟਾਲਾ ਟਰੈਫਿਕ ਪੁਲਿਸ 'ਚ ਬਤੌਰ ਸਹਾਇਕ ਥਾਣੇਦਾਰ ਵਜੋਂ ਡਿਊਟੀ ਕਰਦੇ ਨਿਰਮਲ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਗਾਦੜੀਆਂ ਦੀ ਅਚਾਨਕ ਮੌਤ ਹੋਣ ਦੀ ਖ਼ਬਰ ਹੈ। ਇਸ ਬਾਰੇ ਇਕੱਤਰ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ...
ਕੋਰੋਨਾ ਪੀੜਤ ਮ੍ਰਿਤਕ ਦਾ ਅੱਜ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਅੰਤਿਮ ਸੰਸਕਾਰ
. . .  1 day ago
ਮੱਤੇਵਾਲ 30 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)- ਨਜ਼ਦੀਕੀ ਪਿੰਡ ਬੁਲਾਰਾ ਤੋਂ ਜਸਪਾਲ ਕੌਰ (60) ਪਤਨੀ ਗੁਰਮੀਤ ਸਿੰਘ ਜਿਸ ਦੀ ਬੀਤੀ ਸ਼ਾਮ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ। ਜਿਸ ਪਿੱਛੋਂ ਅੱਜ ਡਿਊਟੀ ਮੈਜਿਸਟਰੇਟ ਕਮ ਨਾਇਬ ਤਹਿਸੀਲਦਾਰ ਤਰਸਿੱਕਾ ਰਤਨਜੀਤ...
ਕਿਸਾਨਾਂ ਨੂੰ ਮੁਫ਼ਤ ਵਿਚ ਬਿਜਲੀ ਮਿਲਦੀ ਰਹੇਗੀ - ਕੈਪਟਨ
. . .  1 day ago
ਚੰਡੀਗੜ੍ਹ, 30 ਮਈ (ਸੁਰਜੀਤ ਸਿੰਘ ਸੱਤੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਸਰਕਾਰ ਚੱਲੇਗੀ ਉਦੋਂ ਤੱਕ ਸੂਬੇ ਦੇ ਕਿਸਾਨਾਂ ਨੂੰ ਮੁਫ਼ਤ ਵਿਚ ਬਿਜਲੀ ਮਿਲਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਹਿਤਾਂ ਨਾਲ...
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਕੋਰੋਨਾ ਵਾਇਰਸ ਨੇ ਮੁੜ ਦਿੱਤੀ ਦਸਤਕ
. . .  1 day ago
ਮੰਡੀ ਗੋਬਿੰਦਗੜ, 30 ਮਈ (ਬਲਜਿੰਦਰ ਸਿੰਘ, ਮੁਕੇਸ਼ ਘਈ)— ਕੋਰੋਨਾ ਮਹਾਂਮਾਰੀ ਦੇ ਸੰਕਟ ਨੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਇਕ ਫਿਰ ਤੋਂ ਆਪਣੀ ਦਸਤਕ ਦੇ ਦਿੱਤੀ ਹੈ। ਜਿਸ ਦੇ ਚੱਲਦਿਆਂ ਮੰਡੀ ਗੋਬਿੰਦਗੜ ਦੇ ਮੁਹੱਲਾ ਕੱਚਾ ਸ਼ਾਂਤੀ ਨਗਰ ਵਿਚ ਇਕ ਨਵਾਂ ਕੋਰੋਨਾ ਪਾਜ਼ੀਵਿਟ...
ਬਠਿੰਡਾ ਵਿਚ ਕੋਰੋਨਾ ਦੀ ਇਕ ਹੋਰ ਰਿਪੋਰਟ ਪਾਜ਼ੀਟਿਵ
. . .  1 day ago
ਬਠਿੰਡਾ, 30 ਮਈ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬਠਿੰਡਾ ਜ਼ਿਲ੍ਹੇ ਵਿੱਚ ਕੋਰੋਨਾ ਦੀ ਇਕ ਹੋਰ ਰਿਪੋਰਟ ਪਾਜ਼ੀਟਿਵ ਆਈ ਹੈ। ਪਾਜ਼ੀਟਿਵ ਆਈ ਔਰਤ ਰਾਮਾਂ ਮੰਡੀ ਦੀ ਰਹਿਣ ਵਾਲੀ ਹੈ, ਜੋ ਕੁੱਝ ਦਿਨ ਪਹਿਲਾ ਹੀ ਦਿੱਲੀ ਤੋਂ ਪਰਤੀ ਸੀ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕੋਰੋਨਾ ਪ੍ਰਭਾਵਿਤ...
ਹੁਸ਼ਿਆਰਪੁਰ ਜ਼ਿਲ੍ਹੇ 'ਚ 6 ਹੋਰ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ, ਗਿਣਤੀ 121 ਹੋਈ
. . .  1 day ago
ਹੁਸ਼ਿਆਰਪੁਰ, 30 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 6 ਹੋਰ ਕੋਰੋਨਾਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਪਾਜ਼ੀਟਿਵ ਮਰੀਜ਼ਾਂ ਦੀ ਗਣਿਤੀ 121 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਿਦਆਂ ਸਿਵਲ ਸਰਜਨ ਡਾ: ਜਸਬੀਰ...
ਡਿਊਟੀ ਦੌਰਾਨ ਆਸ਼ਾ ਵਰਕਰ ਅਤੇ ਏ ਐੱਨ ਐੱਮ ਨਾਲ ਕੁੱਟਮਾਰ
. . .  1 day ago
ਅੰਮ੍ਰਿਤਸਰ 'ਚ ਕੋਰੋਨਾ ਦੇ 13 ਹੋਰ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ, 30 ਮਈ (ਹਰਜਿੰਦਰ ਸਿੰਘ ਸ਼ੈਲੀ)-ਅੰਮ੍ਰਿਤਸਰ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 'ਚ ਇੱਕ ਵਾਰ ਫਿਰ ਤੋਂ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸ਼ੁੱਕਰਵਾਰ ਜਿੱਥੇ ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲੇ ਸਾਹਮਣੇ ਆਏ ਸਨ ਉਥੇ ਹੀ ਹੁਣ ਸ਼ਨੀਵਾਰ ਅੰਮ੍ਰਿਤਸਰ...
ਲੁਧਿਆਣਾ 'ਚ ਕੋਰੋਨਾ ਮਰੀਜ਼ਾਂ 'ਚ ਹੋਇਆ ਵਾਧਾ, ਦੋ ਹੋਰ ਮਰੀਜ਼ ਮਿਲੇ
. . .  1 day ago
ਲੁਧਿਆਣਾ, 30 ਮਈ (ਰੁਪੇਸ਼ ਕੁਮਾਰ) - ਲੁਧਿਆਣਾ 'ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਇਆ। ਪਟਿਆਲਾ ਜੀਐੱਮਸੀ ਦੀ ਰਿਪੋਰਟ ਮੁਤਾਬਿਕ ਦੋ ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਕ ਦੀ ਉਮਰ 34 ਸਾਲ ਦੱਸੀ ਜਾ ਰਹੀ ਹੈ। ਜਦੋਂ ਕਿ ਦੂਜੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 18 ਚੇਤ ਸੰਮਤ 552
ਿਵਚਾਰ ਪ੍ਰਵਾਹ: ਮਾਨਸਿਕ ਵੇਦਨਾ, ਸਰੀਰਕ ਪੀੜਾ ਨਾਲੋਂ ਵੀ ਵੱਧ ਦੁਖਦਾਈ ਹੁੰਦੀ ਹੈ। -ਸਾਇਰਸ

ਬਠਿੰਡਾ, ਮਾਨਸਾ + ਸੰਗਰੂਰ, ਬਰਨਾਲਾ

ਖੰਭੇ 'ਤੇ ਚੜ੍ਹੇ ਸਹਾਇਕ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ

ਬਠਿੰਡਾ, 30 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਠਿੰਡਾ ਵਿਚ ਬਿਜਲੀ ਸਪਲਾਈ ਠੀਕ ਕਰਨ ਲਈ ਖੰਭੇ 'ਤੇ ਚੜ੍ਹੇ ਇਕ ਸਹਾਇਕ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ | ਮਿ੍ਤਕ ਦੀ ਪਹਿਚਾਣ ਰਾਧੇ ਸ਼ਾਮ (35) ਪੁੱਤਰ ਕ੍ਰਿਸ਼ਨ ਲਾਲ ਵਾਸੀ ਅਰਜਨ ਨਗਰ, ਬਠਿੰਡਾ ਵਜੋਂ ਹੋਈ ਹੈ, ਜੋ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਤੋਂ ਇਲਾਵਾ 2 ਬੇਟੀਆਂ ਤੇ ਇਕ ਬੇਟਾ ਛੱਡ ਗਿਆ | ਮਿ੍ਤਕ ਰਾਧੇ ਸ਼ਾਮ ਬਤੌਰ ਅਣਸਕਿੱਲਡ ਵਰਕਰ ਭਰਤੀ ਹੋਇਆ ਸੀ ਅਤੇ ਮੌਜੂਦਾ ਸਮੇਂ ਸਥਾਨਕ ਪਾਵਰ ਹਾਊਸ ਰੋਡ ਸਥਿਤ ਗਰਿੱਡ 'ਚ ਠੇਕੇਦਾਰੀ ਸਿਸਟਮ ਅਧੀਨ ਬਤੌਰ ਸਹਾਇਕ ਲਾਈਨਮੈਨ ਦੇ ਤੌਰ 'ਤੇ ਕੰਮ ਕਰਦਾ ਸੀ | ਉਹ ਇਕ ਜੇ.ਈ. ਅਤੇ ਲਾਈਨਮੈਨ ਨਾਲ ਮਾਡਲ ਟਾਊਨ, ਫੇਸ-4,5 ਵਿਚ ਗਰੀਨ ਸਿਟੀ ਤੋਂ ਨਹਿਰ ਨੂੰ ਜਾਂਦੀ ਸੜਕ 'ਤੇ ਬਿਜਲੀ ਲਾਈਨ ਦੀ ਖ਼ਰਾਬ ਹੋਈ ਸਪਲਾਈ ਠੀਕ ਕਰਨ ਲਈ ਗਿਆ ਸੀ | ਜਿਉਂ ਹੀ ਗਰਿੱਡ ਤੋਂ ਬਿਜਲੀ ਸਪਲਾਈ ਬੰਦ ਕਰਵਾਏ ਜਾਣ ਦਾ ਪਤਾ ਚੱਲਣ 'ਤੇ ਰਾਧੇ ਸ਼ਾਮ ਖੰਭੇ 'ਤੇ ਚੜਿਆ ਤਾਂ ਬਿਜਲੀ ਲਾਈਨ ਵਿਚੋਂ ਕਰੰਟ ਲੱਗਦਿਆਂ ਹੀ ਰਾਧੇ ਸ਼ਾਮ ਥੱਲੇ ਡਿੱਗ ਪਿਆ | ਸਾਥੀਆਂ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਲਿਆਂਦਾ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਜ਼ੋਨ ਬਠਿੰਡਾ ਦੇ ਆਗੂਆਂ ਨੇ ਦੋਸ਼ ਲਾਇਆ ਕਿ ਇਹ ਹਾਦਸਾ ਜੇ.ਈ. ਦੀ ਗਲਤੀ ਕਾਰਨ ਵਾਪਰਿਆ ਹੈ, ਜਿਸ ਨੇ ਬਿਜਲੀ ਲਾਈਨ ਦੀ ਸਪਲਾਈ ਬੰਦ ਹੋਣ ਸਬੰਧੀ ਗਰਿੱਡ ਤੋਂ ਪਰਮਿੱਟ ਲਏ ਬਿਨ੍ਹਾਂ ਹੀ ਰਾਧੇ ਸ਼ਾਮ ਨੂੰ ਖੰਭੇ 'ਤੇ ਚੜ੍ਹਾ ਦਿੱਤਾ | ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਅਣਗਹਿਲੀ ਵਰਤਣ ਵਾਲੇ ਜੇ.ਈ. ਖਿਲਾਫ਼ ਬਣਦੀ ਕਾਰਵਾਈ ਕਰੇ ਅਤੇ ਮਿ੍ਤਕ ਦੀ ਪਤਨੀ ਨੂੰ ਸਹਾਰੇ ਦੇ ਤੌਰ 'ਤੇ ਸਰਕਾਰੀ ਨੌਕਰੀ ਦੇਵੇ |

ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਲੱਗਣ ਨਾਲ ਕਾਂਗਰਸੀ ਆਗੂ ਦੀ ਮੌਤ

ਸ਼ੇਰਪੁਰ, 30 ਮਾਰਚ (ਦਰਸ਼ਨ ਸਿੰਘ ਖੇੜੀ, ਸੁਰਿੰਦਰ ਚਹਿਲ)-ਕਸਬਾ ਸ਼ੇਰਪੁਰ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਫਾਈਨਾਂਸ ਦਾ ਕਾਰੋਬਾਰ ਕਰਦੇ ਡਾ. ਕੇਸਰ ਸਿੰਘ ਦੀਪ (62) ਦੀ ਅੱਜ ਸਵੇਰੇ ਆਪਣੇ ਲਾਇਸੈਂਸੀ ਰਿਵਾਲਵਰ ਦੀ ਸਾਫ਼ ਸਫ਼ਾਈ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਕਾਰਨ ...

ਪੂਰੀ ਖ਼ਬਰ »

ਪਿੰਡ ਬੀਹਲਾ ਖ਼ੁਰਦ ਵਿਖੇ 2 ਟਰਾਂਫਾਰਮਰ ਚੋਰੀ

ਟੱਲੇਵਾਲ, 30 ਮਾਰਚ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਬੀਹਲਾ ਖ਼ੁਰਦ ਵਿਖੇ ਬੀਤੀ ਰਾਤ 2 ਕਿਸਾਨਾਂ ਦੇ ਟਰਾਂਸਫ਼ਾਰਮਰ ਚੋਰੀ ਹੋ ਗਏ | ਜਾਣਕਾਰੀ ਦਿੰਦਿਆਂ ਕਿਸਾਨ ਸਾਬਕਾ ਸਰਪੰਚ ਜਗਰਾਜ ਸਿੰਘ ਰਾਜਾ ਜੌਹਲ ਅਤੇ ਹਰਬੰਸ ਸਿੰਘ ਪੰਚ ਨੇ ਦੱਸਿਆ ਕਿ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲ਼ੋਂ ਬੈਂਕਾਂ, ਦਵਾਈਆਂ ਤੇ ਰਾਸ਼ਨ ਦੀਆਂ ਦੁਕਾਨਾਂ ਦੀ ਚੈਕਿੰਗ

ਮਾਨਸਾ, 30 ਮਾਰਚ (ਬਲਵਿੰਦਰ ਸਿੰਘ ਧਾਲੀਵਾਲ) ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਵਲ਼ੋਂ ਅੱਜ ਸ਼ਹਿਰ ਦੀਆਂ ਵੱਖ ਵੱਖ ਬੈਂਕਾਂ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਬਰਾਂਚ ਮੈਨੇਜਰਾਂ ਨੂੰ ਹਦਾਇਤ ਕੀਤੀ ਕਿ ਬੈਂਕਾਂ ਵਿਚ ਆਏ ਲੋਕਾਂ ਦਾ ਕੰਮ ਤੁਰੰਤ ਪਹਿਲ ਦੇ ਆਧਾਰ ...

ਪੂਰੀ ਖ਼ਬਰ »

ਲਾਕਡਾਊਨ ਦੀ ਉਲੰਘਣਾ ਕਰਨ ਵਾਲੇ 9 ਵਿਅਕਤੀਆਂ ਿਖ਼ਲਾਫ਼ ਮੁਕੱਦਮੇ ਦਰਜ

ਬਰਨਾਲਾ, 30 ਮਾਰਚ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੂਰੇ ਭਾਰਤ ਵਿਚ ਸਰਕਾਰ ਵਲੋਂ ਲਾਕਡਾਊਨ ਦਾ ਹੁਕਮ ਜਾਰੀ ਕੀਤਾ ਗਿਆ ਹੈ | ਇਸੇ ਤਹਿਤ ਜ਼ਿਲ੍ਹਾ ਬਰਨਾਲਾ ਵਿਚ ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਧਾਰਾ 144 ਤਹਿਤ ਹੁਕਮ ਜਾਰੀ ਕੀਤੇ ...

ਪੂਰੀ ਖ਼ਬਰ »

ਜਥੇਦਾਰ ਅਕਾਲ ਤਖਤ ਦੀ ਹਾਜ਼ਰੀ 'ਚ ਬੁੰਗਾ ਮਸਤੂਆਣਾ ਦੀਆਂ ਗੋਲਕਾਾ ਖੋਲ੍ਹ ਕੇ ਲੋੜਵੰਦਾਾ ਲਈ ਖਰਚਣ ਦਾ ਐਲਾਨ

ਤਲਵੰਡੀ ਸਾਬੋ, 30 ਮਾਰਚ (ਰਣਜੀਤ ਸਿੰਘ ਰਾਜੂ)-ਕਰਫਿਊ ਦੌਰਾਨ ਗਰੀਬ ਤੇ ਲੋੜਵੰਦ ਲੋਕਾਾ ਨੂੰ ਲੰਗਰ ਤੇ ਰਾਸ਼ਨ ਪਾਣੀ ਮੁਹੱਈਆ ਕਰਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੱਖ ਸੰਸਥਾਵਾਾ ਨੂੰ ਗੋਲਕਾਾ ਦੇ ਮੂੰਹ ...

ਪੂਰੀ ਖ਼ਬਰ »

ਕਣਕ ਦੀ ਫ਼ਸਲ ਦੀ ਕਟਾਈ ਤੇ ਹੋਰ ਖੇਤੀ ਕਾਰਜਾਂ ਲਈ ਸਮਾਂ ਨਿਰਧਾਰਿਤ

ਮਾਨਸਾ, 30 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਕਰਫ਼ਿਊ ਦੌਰਾਨ ਕਿਸਾਨਾਂ ਲਈ ਵਿਸ਼ੇਸ਼ ਛੋਟ ਦਿੰਦਿਆਂ ਕਣਕ ਦੀ ਫ਼ਸਲ ਦੀ ਕਟਾਈ ਅਤੇ ਖੇਤੀ ਕਾਰਜਾਂ ਲਈ ਖੇਤ ਮਜ਼ਦੂਰਾਂ ਸਮੇਤ ਖੇਤਾਂ 'ਚ ...

ਪੂਰੀ ਖ਼ਬਰ »

ਡੀ.ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਤਪਾ ਮੰਡੀ, 30 ਮਾਰਚ (ਪ੍ਰਵੀਨ ਗਰਗ)-ਤਪਾ ਪੁਲਿਸ ਨੇ ਸਰਕਾਰੀ ਕੰਮ 'ਚ ਵਿਘਨ ਪਾਉਣ ਅਤੇ ਡੀ.ਸੀ. ਬਰਨਾਲਾ ਦੇ ਹੁਕਮਾ ਦੀ ਉਲੰਘਣਾ ਕਰਨ 'ਤੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਸ ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾਵਾਂ ਦੀ ਸਰਗਰਮੀ ਵੱਧੀ

ਸੰਗਰੂਰ, ਸੰਗਰੂਰ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ 'ਚ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਮੇਲਾ ਰਾਮ ਹੱਟੀ ਵਾਲੇ ਹਨੀ, ਕੈਮੀ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੋਮ ਨਾਥ ਸੌਮਾ, ਯੂਥ ਪਾਵਰ ਗਰੁੱੁਪ, ਬਾਲਾ ਜੀ ਮੰਦਰ (ਭੱਲਾ ਸਟਰੀਟ ਵਾਲੇ) ਪਿਛਲੇ ਕਈ ...

ਪੂਰੀ ਖ਼ਬਰ »

ਸਥਾਨਕ ਸੱਤਾਧਾਰੀ ਕਾਂਗਰਸ ਆਗੂਆਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਉਣਾ ਬਣਿਆ ਵੱਡੀ ਚੁਨੌਤੀ

ਸੰਗਰੂਰ, ਮੁਫ਼ਤ ਰਾਸ਼ਨ ਵੰਡਣ ਵਿਚ ਪਹਿਲਕਦਮੀ ਕਰਦਿਆਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਸਟੇਸ਼ਨ ਸਾਹਮਣੇ ਸਥਿਤ ਸਲੱਮ ਕਲੋਨੀਆਂ ਖ਼ਾਸ ਤੌਰ 'ਤੇ ਝੁੱਗੀ ਝੌਾਪੜੀਆਂ ਵਿਚ ਜਾ ਕੇ ਰਾਸ਼ਨ ਖ਼ੁਦ ਤਕਸੀਮ ਕੀਤਾ | ਹੋਰ ਲੋਕਾਂ ਨੇ ਵੀ ਸਥਾਨਕ ਕਾਂਗਰਸ ਆਗੂਆਂ ਤੋਂ ...

ਪੂਰੀ ਖ਼ਬਰ »

ਜ਼ਿਲ੍ਹਾ ਜੇਲ੍ਹ 'ਚੋਂ ਰਿਹਾਅ ਹੋਏ ਕੈਦੀਆਂ ਤੇ ਬੰਦੀਆਂ ਨੂੰ ਘਰੋਂ ਘਰੀ ਭੇਜਿਆ

ਬਰਨਾਲਾ, 30 ਮਾਰਚ (ਧਰਮਪਾਲ ਸਿੰਘ)-ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ 39 ਕੈਦੀਆਂ ਅਤੇ ਬੰਦੀਆਂ ਨੂੰ ਰਿਹਾਅ ਕੀਤਾ ਗਿਆ ਹੈ ਅਤੇ ਇਨ੍ਹਾਂ 'ਚੋਂ 26 ਕੈਦੀ ਜੋ ਬਰਨਾਲਾ ਜ਼ਿਲੇ੍ਹ ਤੋਂ ਬਾਹਰ ਦੇ ਵਸਨੀਕ ਹਨ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਗਿਆ | ਇਸ ਕਾਰਵਾਈ ਸਬੰਧੀ ...

ਪੂਰੀ ਖ਼ਬਰ »

ਸਰਕਾਰੀ ਸ਼ਰਤਾਂ ਕਾਰਨ ਕਈ ਲੋੜਵੰਦ ਮੁਫ਼ਤ ਰਾਸ਼ਨ ਤੋਂ ਵਾਂਝੇ

ਸੰਗਰੂਰ, 30 ਮਾਰਚ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਰਗੀ ਮਹਾਂਮਾਰੀ ਨਾਲ ਨਜਿੱਠਣ ਲਈ ਸੰਗਰੂਰ ਦੇ 27 ਵਾਰਡਾਂ ਵਿਚ ਘਰ ਬੈਠੇ ਲੋਕਾਂ ਤੱਕ ਰਾਸ਼ਨ ਮੁਹੱਈਆ ਕਰਵਾਉਣ ਲਈ 4 ਨੋਡਲ ਅਫ਼ਸਰ ਤਾਇਨਾਤ ਕੀਤੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਜ਼ਿਲ੍ਹਾ ਜੇਲ੍ਹ 'ਚੋਂ ਰਿਹਾਅ ਹੋਏ ਕੈਦੀਆਂ ਤੇ ਬੰਦੀਆਂ ਨੂੰ ਘਰੋਂ ਘਰੀ ਭੇਜਿਆ

ਬਰਨਾਲਾ, 30 ਮਾਰਚ (ਧਰਮਪਾਲ ਸਿੰਘ)-ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ 39 ਕੈਦੀਆਂ ਅਤੇ ਬੰਦੀਆਂ ਨੂੰ ਰਿਹਾਅ ਕੀਤਾ ਗਿਆ ਹੈ ਅਤੇ ਇਨ੍ਹਾਂ 'ਚੋਂ 26 ਕੈਦੀ ਜੋ ਬਰਨਾਲਾ ਜ਼ਿਲੇ੍ਹ ਤੋਂ ਬਾਹਰ ਦੇ ਵਸਨੀਕ ਹਨ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਗਿਆ | ਇਸ ਕਾਰਵਾਈ ਸਬੰਧੀ ...

ਪੂਰੀ ਖ਼ਬਰ »

ਸਿੱਖਿਆ ਸਕੱਤਰ ਦੀਆਂ ਹਦਾਇਤਾਂ ਤੋਂ ਹੈਰਾਨ-ਪ੍ਰੇਸ਼ਾਨ ਹਨ ਪੰਜਾਬ ਦੇ ਅਧਿਆਪਕ

ਬਠਿੰਡਾ ਛਾਉਣੀ, 30 ਮਾਰਚ (ਪਰਵਿੰਦਰ ਸਿੰਘ ਜੌੜਾ)-ਜਦੋਂ ਭਾਰਤ ਸਮੇਤ ਪੂਰੀ ਦੁਨੀਆ ਕੋਰੋਨਾ ਜਿਹੀ ਮਹਾਂਮਾਰੀ ਦੇ ਭੈਅ ਤੋਂ ਕੰਬ ਰਹੀ ਹੈ ਤਾਂ ਅਜਿਹੇ ਵਿਚ ਪੰਜਾਬ ਸਿੱਖਿਆ ਵਿਭਾਗ ਦੇ ਸਕੱਤਰ ਕਿ੍ਸ਼ਨ ਕੁਮਾਰ ਦੀਆਂ ਹਦਾਇਤਾਂ ਪੰਜਾਬ ਦੇ ਸਮੁੱਚੇ ਅਧਿਆਪਕ ਵਰਗ ਨੂੰ ...

ਪੂਰੀ ਖ਼ਬਰ »

ਲਹਿਰਾ ਮੁਹੱਬਤ ਖੇਤਰ 'ਚ ਬੀ.ਐਸ.ਐਨ.ਐਲ. ਦੀ ਬ੍ਰਾਡਬੈਂਡ ਸੇਵਾ ਹਫਤੇ ਤੋਂ ਬੰਦ

ਲਹਿਰਾ ਮੁਹੱਬਤ, 30 ਮਾਰਚ (ਭੀਮ ਸੈਨ ਹਦਵਾਰੀਆ)-ਲਹਿਰਾ ਮੁਹੱਬਤ ਖੇਤਰ 'ਚ ਬੀ.ਐਸ.ਐਨ.ਐਲ. ਦੀ ਬ੍ਰਾਡਬੈਂਡ ਸੇਵਾ ਕਰੀਬ ਇਕ ਹਫਤੇ ਤੋਂ ਬੰਦ ਹੋਣ ਕਾਰਨ ਉੱਪਭੋਗਤਾ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ | ਇਸ ਸਬੰਧੀ ਆਨਲਾਈਨ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਵੀ ਸਮੱਸਿਆ ...

ਪੂਰੀ ਖ਼ਬਰ »

ਸ਼ਰਾਬ ਠੇਕੇਦਾਰ ਦੇ ਮੁਲਾਜ਼ਮ ਦੀ ਕੁੱਟਮਾਰ ਦੇ ਦੋਸ਼ 'ਚ ਦਰਜਨ ਦੇ ਕਰੀਬ ਿਖ਼ਲਾਫ਼ ਮੁਕੱਦਮਾ ਦਰਜ

ਭਗਤਾ ਭਾਈਕਾ, 30 ਮਾਰਚ (ਸੁਖਪਾਲ ਸਿੰਘ ਸੋਨੀ)-ਸਥਾਨਕ ਪੁਲਿਸ ਸਟੇਸ਼ਨ ਵਿਖੇ ਸ਼ਰਾਬ ਠੇਕੇਦਾਰ ਦੇ ਮੁਲਾਜ਼ਮ ਦੀ ਕੁੱਟ ਮਾਰ ਕਰਨ ਦੇ ਦੋਸ਼ ਤਹਿਤ 4 ਸਮੇਤ ਕੁਝ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਮੁਕਦਮਾ ਦਰਜ ਕੀਤਾ ਗਿਆ ਹੈ | ਪੁਲਿਸ ਅਨੁਸਾਰ ਮਾਮਲੇ ਸਬੰਧੀ ਕੋਈ ...

ਪੂਰੀ ਖ਼ਬਰ »

ਬੈਂਕਾਂ 'ਚੋਂ ਪੈਸਾ ਕਢਾਉਣ ਲਈ ਰਾਹਤ ਦੇਣ ਦੀ ਮੰਗ

ਰਾਮਾਂ ਮੰਡੀ, 30 ਮਾਰਚ (ਗੁਰਪ੍ਰੀਤ ਸਿੰਘ ਅਰੋੜਾ)- ਬੀਤੇ ਕਈ ਦਿਨਾਂ ਤੋਂ ਚੱਲ ਕਰਫ਼ਿਊ ਕਰਕੇ ਲੋਕਾਂ ਨੂੰ ਪੈਸੇ ਸਬੰਧੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਊਾਕਿ ਦੇਸ਼ ਭਰ ਵਿਚ ਅਚਾਨਕ ਹੀ ਲਾਕਡਾਊਨ ਦਾ ਐਲਾਨ ਹੋ ਗਿਆ ਹੈ ਅਤੇ ਲੋਕਾਂ ਦੇ ਘਰਾਂ ਵਿਚ ਬਹੁਤ ...

ਪੂਰੀ ਖ਼ਬਰ »

ਡਾ: ਨਿਸ਼ਾਨ ਸਿੰਘ ਵਲੋਂ ਸੇਵਾਵਾਂ ਦੇਣ ਦੀ ਪੇਸ਼ਕਸ਼

ਮਾਨਸਾ, 30 ਮਾਰਚ (ਸ. ਰਿ.)- ਡਾ: ਨਿਸ਼ਾਨ ਸਿੰਘ ਐਮ. ਐਸ. (ਜਨਰਲ ਸਰਜਰੀ) ਨੇ ਸਿਵਲ ਸਰਜਨ ਮਾਨਸਾ ਨੂੰ ਪੱਤਰ ਲਿਖ ਕੇ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਮੱਦੇਨਜ਼ਰ ਆਪਣੀਆਂ ਆਨਰੇਰੀ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ | ਉਨ੍ਹਾਂ ਕਿਹਾ ਕਿ ਉਹ ਆਪਣਾ ਨਿੱਜੀ ਨਿਸ਼ਾਨ ...

ਪੂਰੀ ਖ਼ਬਰ »

ਆਟਾ ਚੱਕੀਆਂ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

ਮਾਨਸਾ, 30 ਮਾਰਚ (ਧਾਲੀਵਾਲ)-ਆਟਾ ਚੱਕੀਆਂ ਬੰਦ ਹੋਣ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖ਼ਾਸ ਕਰ ਕੇ ਸ਼ਹਿਰੀ ਲੋਕ ਵੱਧ ਪ੍ਰੇਸ਼ਾਨ ਹਨ | ਵੱਖ-ਵੱਖ ਸ਼ਹਿਰਾਂ ਦੇ ਲੋਕਾਂ ਨੇ 'ਅਜੀਤ' ਨਾਲ ਤਾਲਮੇਲ ਕਰਦਿਆਂ ਦੱਸਿਆ ਕਿ ਘਰਾਂ 'ਚ ਕਣਕ ਤਾਂ ...

ਪੂਰੀ ਖ਼ਬਰ »

ਮਾਨਸਾ ਜ਼ਿਲੇ੍ਹ ਨਾਲ ਲੱਗਦੀਆਂ ਹਰਿਆਣੇ ਦੀਆਂ ਹੱਦਾਂ ਸੀਲ

ਮਾਨਸਾ, 30 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ)- ਡਾ: ਨਰਿੰਦਰ ਭਾਰਗਵ ਐਸ. ਐਸ. ਪੀ. ਮਾਨਸਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿੱਥੇ ਲਗਾਇਆ ਗਿਆ ਕਰਫ਼ਿਊ ਲਗਾਤਾਰ ਜਾਰੀ ਹੈ ਉੱਥੇ ਜ਼ਿਲੇ੍ਹ ਦੀਆਂ ਹੱਦਾਂ ਹਰਿਆਣਾ ਪ੍ਰਾਂਤ ਨਾਲ ਅਤੇ ਪੰਜਾਬ ਦੇ ...

ਪੂਰੀ ਖ਼ਬਰ »

ਨਿਰਧਾਰਿਤ ਰੇਟ ਤੋਂ ਮਹਿੰਗੇ ਭਾਅ ਵਸਤਾਂ ਵੇਚਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ-ਡਿਪਟੀ ਕਮਿਸ਼ਨਰ

ਮਾਨਸਾ, 30 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਸਾਰੇ ਦੁਕਾਨਦਾਰਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਜ਼ਰੂਰੀ ਵਸਤਾਂ ਨਿਰਧਾਰਿਤ ਭਾਅ 'ਤੇ ਹੀ ਵੇਚਣ | ਉਨ੍ਹਾਂ ਕਿਹਾ ਹੈ ਕਿ ਮਹਿੰਗੇ ਭਾਅ 'ਤੇ ਵਸਤਾਂ ਵੇਚਣ ਵਾਲੇ ...

ਪੂਰੀ ਖ਼ਬਰ »

ਬਠਿੰਡਾ ਛਾਉਣੀ ਨਾਲ ਖਹਿੰਦਾ ਭੁੱਚੋ ਖ਼ੁਰਦ ਮੁਕੰਮਲ ਸੀਲ

ਬਠਿੰਡਾ ਛਾਉਣੀ, 30 ਮਾਰਚ (ਪਰਵਿੰਦਰ ਸਿੰਘ ਜੌੜਾ)-ਭੁੱਚੋ ਖ਼ੁਰਦ ਵਾਸੀਆਂ ਨੇ ਪਿੰਡ ਮੁਕੰਮਲ ਤੌਰ 'ਤੇ ਸੀਲ ਕਰ ਦਿੱਤਾ ਹੈ | ਪਿੰਡ 'ਚ ਦਾਖ਼ਲ ਹੋਣ ਵਾਲੇ ਸਾਰੇ ਰਾਹ ਬੈਰੀਕੇਡਿੰਗ ਕਰਕੇ ਬੰਦ ਕਰ ਦਿੱਤੇ ਗਏ ਹਨ | ਪੰਚਾਇਤ ਅਤੇ ਪਿੰਡ ਦੇ ਪਤਵੰਤਿਆਂ ਦੀ ਸਾਂਝੀ ਕਮੇਟੀ ...

ਪੂਰੀ ਖ਼ਬਰ »

ਪਿੰਡ ਰਾਜਗੜ੍ਹ ਵਿਖੇ 43 ਨੀਲੇ ਕਾਰਡ ਕੱਟੇ ਜਾਣ 'ਤੇ ਪਰਿਵਾਰਾਂ 'ਚ ਰੋਸ

ਭਗਤਾ ਭਾਈਕਾ, 30 ਮਾਰਚ (ਸੁਖਪਾਲ ਸਿੰਘ ਸੋਨੀ)-ਨਜਦੀਕੀ ਪਿੰਡ ਰਾਜਗੜ੍ਹ ਖੁਰਦ ਵਿਖੇ ਨੀਲੇ ਕਾਰਡ ਕੱਟੇ ਜਾਣ ਕਰਕੇ ਪਿੰਡ ਦੇ ਲੋੜਵੰਦ ਪਰਿਵਾਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪੀੜਤ ਪਰਿਵਾਰਾਂ ਵਲੋਂ ਮੁੱਖ ਮੰਤਰੀ ਤੋਂ ਰਾਸ਼ਨ ਕਾਰਡ ਮੁੜ ਸ਼ੁਰੂ ਕਰਨ ਦੀ ਮੰਗ ...

ਪੂਰੀ ਖ਼ਬਰ »

ਦੂਜੇ ਸਾਲ ਵਾਧੇ ਵਾਲੇ ਸੇਵਾ ਮੁਕਤ ਹੋ ਰਹੇ ਕਰਮਚਾਰੀਆਂ ਨੂੰ ਭਵਿੱਖ ਦੀ ਚਿੰਤਾ

ਮਾਨਸਾ, 30 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਕੋਰੋਨਾ ਦੇ ਖ਼ੌਫ਼ ਦੇ ਚੱਲਦਿਆਂ ਦੂਜੇ ਸਾਲ ਦੇ ਵਾਧੇ 'ਤੇ ਨੌਕਰੀ ਕਰ ਰਹੇ 31 ਮਾਰਚ ਨੂੰ ਸੇਵਾ ਮੁਕਤ ਹੋ ਰਹੇ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਕਰਮਚਾਰੀ ਭਵਿੱਖ ਦੀ ਚਿੰਤਾ 'ਚ ਵੀ ਹਨ | ਸੇਵਾ ਮੁਕਤ ਹੋਣ ਨਾਲ ਉਨ੍ਹਾਂ ਦੀ ...

ਪੂਰੀ ਖ਼ਬਰ »

ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਵਲੋਂ ਆਨਲਾਈਨ ਪੜ੍ਹਾਈ ਦੀ ਸ਼ੁਰੂਆਤ

ਤਲਵੰਡੀ ਸਾਬੋ, 30 ਮਾਰਚ (ਰਣਜੀਤ ਸਿੰਘ ਰਾਜੂ)-ਪੰਜਾਬੀ ਯੂਨੀਵਰਸਿਟੀ ਕੈਂਪਸ ਯਾਦਵਿੰਦਰਾ ਕਾਲਜ਼ ਆਫ ਇੰਜਨੀਅਰਿੰਗ, ਤਲਵੰਡੀ ਸਾਬੋ ਵਿਖੇ ਕੋਰੋਨਾ ਵਾਇਰਸ ਕਾਰਨ ਉਤਪੰਨ ਹੋਈ ਸਥਿਤੀ ਦੇ ਮੱਦੇਨਜ਼ਰ ਕਾਲਜ਼ ਵਿਖੇ ਅਧਿਆਪਨ ਕਾਰਜ਼ ਮੁਲਤਵੀ ਹੋਣ ਕਰਕੇ ਕਲਾਸਾਂ ਰੱਦ ...

ਪੂਰੀ ਖ਼ਬਰ »

ਮੋਟਰਸਾਈਕਲਾਂ 'ਤੇ ਘੁੰਮਣ ਵਾਲਿਆਂ ਤੇ ਪੁਲਿਸ ਨੇ ਕੀਤੀ ਸਖ਼ਤੀ

ਰਾਮਪੁਰਾ ਫੂਲ, 30 ਮਾਰਚ (ਨਰਪਿੰਦਰ ਸਿੰਘ ਧਾਲੀਵਾਲ)-ਰਾਮਪੁਰਾ ਫੂਲ ਵਿਚ ਕਰਫ਼ਿਊ ਦੀ ਉਲੰਘਣਾ ਕਰਕੇ ਮੋਟਰਸਾਈਕਲਾਂ 'ਤੇ ਘੁੰਮਣ ਵਾਲੇ ਵਿਅਕਤੀਆਂ ਿਖ਼ਲਾਫ਼ ਪੁਲਿਸ ਨੇ ਸਖ਼ਤੀ ਕਰ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਫ਼ਿਕ ਪੁਲਿਸ ਇੰਚਾਰਜ ਗੁਰਇੰਦਰ ...

ਪੂਰੀ ਖ਼ਬਰ »

ਬੈਂਕ 'ਚ ਰਾਸ਼ੀ ਨਾ ਮਿਲਣ ਕਾਰਨ ਖੱਜਲ-ਖੁਆਰ ਲੋਕ

ਸੀਂਗੋ ਮੰਡੀ, 30 ਮਾਰਚ (ਲੱਕਵਿੰਦਰ ਸ਼ਰਮਾ)-ਇਲਾਕੇ ਦੀਆਂ ਬੈਂਕਾਂ 'ਚ ਲੋਕਾਂ ਨੂੰ ਆਪਣੀ ਧਨ ਰਾਸ਼ੀ ਨਾ ਮਿਲਣ ਕਰਕੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ ਹੈ | ਇਸ ਸਬੰਧੀ ਨਿੰਮਾ ਸਿੰਘ ਧਿੰਗੜੇੇ ਮਨਪ੍ਰੀਤ ਸਿੰਘ ਧਿੰਗੜ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ 30 ਤੇ ...

ਪੂਰੀ ਖ਼ਬਰ »

ਸਮਾਜ ਸੇਵੀ ਜਥੇਬੰਦੀਆਂ ਦੇ ਖ਼ਜ਼ਾਨੇ ਤੇ ਗੁਰੂ ਦੀ ਗੋਲਕ ਦੇ ਮੂੰਹ ਗ਼ਰੀਬਾਂ ਦੀ ਭਲਾਈ ਲਈ ਖੁੱਲ੍ਹੇ

ਭਾਈਰੂਪਾ, 30 ਮਾਰਚ (ਵਰਿੰਦਰ ਲੱਕੀ)-ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਏ ਕਰਫ਼ਿਊ ਕਾਰਨ ਰੋਜ ਕਮਾ ਕੇ ਖਾਣ ਵਾਲਿਆਂ ਲਈ ਪਿੰਡਾਂ ਦੀਆਂ ਸਮਾਜ ਸੇਵੀ ਜਥੇਬੰਦੀਆਾ ਦੇ ਖ਼ਜ਼ਾਨੇ ਉੱਲਰ ਪਏ ਹਨ ਜਦਕਿ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਦੇ ਮੂੰਹ ਵੀ ਗ਼ਰੀਬਾਂ ਲਈ ਲਈ ...

ਪੂਰੀ ਖ਼ਬਰ »

ਪੁਲਿਸ ਤੁਹਾਨੂੰ ਬਚਾਉਣ ਲਈ ਸੜਕਾਂ 'ਤੇ ਤੱਤਪਰ-ਵਿਰਕ

ਭਗਤਾ ਭਾਈਕਾ, 30 ਮਾਰਚ (ਸੁਖਪਾਲ ਸਿੰਘ ਸੋਨੀ)-ਕੋਰੋਨਾ ਤੋਂ ਲੋਕਾਂ ਨੂੰ ਬਣਾਉਣ ਲਈ ਲਗਾਏ ਗਏ ਕਰਫਿਊ ਦੌਰਾਨ ਲੋਕ ਕਾਨੂੰਨ ਅਤੇ ਸਰਕਾਰ ਦੇ ਹੁਕਮਾ ਦੀ ਹਰ ਹਾਲਤ ਵਿਚ ਪਾਲਣਾ ਕਰਨ, ਅਜਿਹਾ ਨਾ ਹੋਣ ਦੀ ਸੂਰਤ 'ਚ ਮਜਬੂਰਨ ਪ੍ਰਸਾਨ ਵਲੋਂ ਸਖਤੀ ਵਰਤਨੀ ਪਵੇਗੀ | ਇਹਨਾਂ ...

ਪੂਰੀ ਖ਼ਬਰ »

ਖੁਸ਼ਬਾਜ ਸਿੰਘ ਜਟਾਣਾ ਨੇ ਸ਼ਹਿਰ ਨੂੰ ਸੈਨੀਟਾਈਜ਼ ਕਰਨ 'ਚ ਲਵਾਈ ਹਾਜ਼ਰੀ, ਵੰਡਿਆ ਰਾਸ਼ਨ

ਤਲਵੰਡੀ ਸਾਬੋ, 30 ਮਾਰਚ (ਰਣਜੀਤ ਸਿੰਘ ਰਾਜੂ)-ਪੰਜਾਬ ਵਿਚ ਲੱਗੇ ਕਰਫ਼ਿਊ ਦੌਰਾਨ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੀ ਪੂਰਤੀ ਲਈ ਅਤੇ ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਤੇ ਕਾਂਗਰਸੀ ਵਰਕਰਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਲਈ ਉਨ੍ਹਾਂ ਦਾ ਉਤਸ਼ਾਹ ਵਧਾਉਣ ਲਈ ...

ਪੂਰੀ ਖ਼ਬਰ »

ਸਾਬਕਾ ਸੈਨਿਕ ਬਾਹਰੋਂ ਦਵਾਈ ਖ਼ਰੀਦ ਕੇ ਬਾਅਦ 'ਚ ਈ.ਸੀ.ਐਚ.ਐਸ. 'ਚ ਕਲੇਮ ਕਰ ਸਕਦੇ ਹਨ-ਰੰਧਾਵਾ

ਬਰਨਾਲਾ, 30 ਮਾਰਚ (ਰਾਜ ਪਨੇਸਰ)-ਕੋਰੋਨਾ ਵਾਇਰਸ ਕਾਰਨ ਈ.ਸੀ.ਐਚ.ਐਸ. ਵਿਚ ਦਵਾਈਆਂ ਦੀ ਕਮੀ ਆਉਣ ਕਾਰਨ ਸਾਬਕਾ ਸੈਨਿਕ ਕੁਝ ਦਵਾਈਆਂ ਬਾਹਰੋਂ ਖ਼ਰੀਦਣ ਤੋਂ ਬਾਅਦ ਵਿਚ ਬਿੱਲ ਪਾਸ ਕਰਵਾ ਸਕਦੇ ਹਨ | ਸਾਬਕਾ ਸੈਨਿਕ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਹੰਡਿਆਇਆ ਇਲਾਕੇ 'ਚ ਕਰਫ਼ਿਊ ਢਿੱਲ ਦੌਰਾਨ ਬੈਂਕਾਂ ਖੁੱਲ੍ਹੀਆਂ

ਹੰਡਿਆਇਆ, 30 ਮਾਰਚ (ਗੁਰਜੀਤ ਸਿੰਘ ਖੱੁਡੀ)-ਕਰਫ਼ਿਊ ਵਿਚ ਢਿੱਲ ਦੌਰਾਨ ਅੱਜ ਬੈਂਕਾਂ ਖੁੱਲ੍ਹੀਆਂ ਅਤੇ ਲੈਣ ਦੇਣ ਕੀਤਾ ਗਿਆ | ਕਸਬਾ ਹੰਡਿਆਇਆ ਵਿਖੇ ਸਰਕਾਰ ਦੇ ਹੁਕਮਾਂ ਅਨੁਸਾਰ ਬ੍ਰਾਂਚਾਂ ਖੁੱਲ੍ਹੀਆਂ, ਜਿਨ੍ਹਾਂ 'ਚ ਐਸ.ਬੀ.ਆਈ. ਬ੍ਰਾਂਚ ਹੰਡਿਆਇਆ, ਖੱੁਡੀ ਕਲਾਂ ...

ਪੂਰੀ ਖ਼ਬਰ »

ਤਪਾ ਮੰਡੀ ਦੇ ਕੁਝ ਦੁਕਾਨਦਾਰਾਂ ਵਲੋਂ ਸਰਕਾਰ ਤੇ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ

ਤਪਾ ਮੰਡੀ, 30 ਮਾਰਚ (ਵਿਜੇ ਸ਼ਰਮਾ)-ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਲੱਗੇ ਕਰਫਿਊ ਦੌਰਾਨ ਸ਼ਹਿਰ ਦੇ ਕੁਝ ਦੁਕਾਨਦਾਰਾਂ ਵਲੋਂ ਕਾਲਾਬਾਜ਼ਾਰੀ ਕਰਦਿਆਂ ਲੋਕਾਂ ਦੀ ਅੰਨ੍ਹੀ ਲੱੁਟ ਕੀਤੀ ਜਾ ਰਹੀ ਹੈ ਅਤੇ ਸਰਕਾਰ ਦੀਆਂ ਲਿਸਟਾਂ ਤੋਂ ਅੱਗੇ ਜਾ ਕੇ ਮਹਿੰਗੇ ਭਾਅ 'ਤੇ ...

ਪੂਰੀ ਖ਼ਬਰ »

ਮਹਿੰਗਾਈ ਤੋਂ ਦੁਖੀ ਲੋਕ

ਲਹਿਰਾਗਾਗਾ, 30 ਮਾਰਚ (ਗਰਗ, ਢੀਂਡਸਾ)-ਪੰਜਾਬ ਸਰਕਾਰ ਕੋਰੋਨਾ ਵਾਇਰਸ ਦੇ ਵਧ ਰਹੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਯਤਨ ਕਰ ਰਹੀ ਹੈ ਪਰ ਕੁਝ ਮੁਨਾਫ਼ਾਖ਼ੋਰ ਲੋਕਾਂ ਨੇ ਖਾਣ-ਪੀਣ ਦੀਆਂ ਵਸਤਾਂ, ਪਸ਼ੂਆਂ ਦੀ ਖਲ-ਫੀਡ ਅਤੇ ਦਵਾਈਆਂ ਵਿਚ ਮਹਿੰਗਾਈ ਵਧਾ ...

ਪੂਰੀ ਖ਼ਬਰ »

ਕਰਫਿਊ ਦੌਰਾਨ ਵੀ ਖੁੱਲ੍ਹਣਗੇ ਅਲਟਰਾ ਸਾਊਾਡ

ਸੰਗਰੂਰ, 30 ਮਾਰਚ (ਅਮਨਦੀਪ ਸਿੰਘ ਬਿੱਟਾ) - ਐਸ.ਸੀ. ਕਮਿਸ਼ਨ ਪੰਜਾਬ ਦੀ ਮੈਂਬਰ ਪੂਨਮ ਕਾਂਗੜਾ ਨੇ ਦੱਸਿਆ ਕਿ ਬੀਤੇ ਦਿਨੀਂ ਕੁਝ ਗਰਭਵਤੀ ਮਹਿਲਾਵਾਂ ਨੇ ਅਲਟਰਾ ਸਾਂਊਡ ਦੇ ਬੰਦ ਹੋਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਸੀ | ਉਨ੍ਹਾਂ ਦੱਸਿਆ ਕਿ ਅਲਟਰਾਸਾਉੂਾਡ ...

ਪੂਰੀ ਖ਼ਬਰ »

ਵਾਰਡ ਦੀਆਂ ਗਲੀਆਂ 'ਚ ਸੀਵਰੇਜ ਦਾ ਪਾਣੀ ਭਰਨ ਕਾਰਨ ਲੋਕ ਔਖੇ

ਬੁਢਲਾਡਾ, 30 ਮਾਰਚ (ਸੁਨੀਲ ਮਨਚੰਦਾ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 17 ਵਿਚ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਦਾ ਪਾਣੀ ਚੈਂਬਰਾਂ ਵਿਚੋਂ ਬਾਹਰ ਨਿਕਲਣ ਕਾਰਨ ਵਾਰਡ ਵਾਸੀ ਵੱਡੀ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹਨ | ਵਾਰਡ ਵਾਸੀ ਸੁੱਖਾ ਸਿੰਘ, ਬੱਗੁੁੂ ਸਿੰਘ, ਵਿਨੋਦ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਦੇ ਦੋਸ਼ 'ਚ 4 ਿਖ਼ਲਾਫ਼ ਮਾਮਲਾ ਦਰਜ

ਸੁਨਾਮ ਊਧਮ ਸਿੰਘ ਵਾਲਾ, 30 ਮਾਰਚ (ਧਾਲੀਵਾਲ, ਭੁੱਲਰ) - ਪੁਲਿਸ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਵਲੋਂ 4 ਵਿਅਕਤੀਆਂ ਿਖ਼ਲਾਫ਼ ਕਰਫ਼ਿਊ ਦੀ ਹੁਕਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਐਸ.ਐਚ.ਓ. ਜਤਿੰਦਰਪਾਲ ...

ਪੂਰੀ ਖ਼ਬਰ »

ਕੋਰੋਨਾ ਦੀ ਮਹਾਂਮਾਰੀ ਿਖ਼ਲਾਫ਼ ਲੋਕ ਤਾਲਾਬੰਦੀ ਦੀ ਪਾਲਣਾ ਕਰਨ-ਐਸ.ਐਸ.ਪੀ.

ਭਦੌੜ, 30 ਮਾਰਚ (ਵਿਨੋਦ ਕਲਸੀ, ਰਜਿੰਦਰ ਬੱਤਾ)-ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਅੱਜ ਕਸਬਾ ਭਦੌੜ ਦੀ ਅਨਾਜ ਮੰਡੀ 'ਚ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ ਅਤੇ ਕਿਹਾ ਕਿ ਕੋਰੋਨਾ ਵਾਇਰਸ ਇਕ ਭਿਆਨਕ ਮਹਾਂਮਾਰੀ ਹੈ ਜਿਸ ਿਖ਼ਲਾਫ਼ ਸਰਕਾਰ ਅਤੇ ਲੋਕਾਂ ...

ਪੂਰੀ ਖ਼ਬਰ »

ਅਮਨ ਅਰੋੜਾ ਨੇ ਲਿਆ ਸਥਿਤੀ ਦਾ ਜਾਇਜ਼ਾ

ਸੁਨਾਮ ਊਧਮ ਸਿੰਘ ਵਾਲਾ, 30 ਮਾਰਚ (ਭੁੱਲਰ, ਧਾਲੀਵਾਲ) - ਹਲਕਾ ਸੁਨਾਮ 'ਚ ਕਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਅਮਨ ਅਰੋੜਾ ਵਲੋਂ ਇਲਾਕੇ ਦੇ ਸਿਆਸੀ, ਸਮਾਜਿਕ ਤੇ ਵਪਾਰਕ ਆਗੂਆਂ ਨਾਲ ਮੁਲਾਕਾਤ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ...

ਪੂਰੀ ਖ਼ਬਰ »

ਲੋੜਵੰਦਾਂ ਨੂੰ ਵੰਡਣ ਲਈ 15 ਲੱਖ ਦੇ ਰਾਸ਼ਨ ਦਾ ਕੀਤਾ ਪ੍ਰਬੰਧ

ਸੁਨਾਮ ਊਧਮ ਸਿੰਘ ਵਾਲਾ, 30 ਮਾਰਚ (ਧਾਲੀਵਾਲ, ਭੁੱਲਰ, ਸੱਗੂ) - ਕਰਫ਼ਿਊ ਦੇ ਚੱਲਦਿਆਂ ਪਿਛਲੇ ਕਈ ਦਿਨਾਂ ਤੋਂ ਕੰਮ-ਕਾਰ ਨਾ ਮਿਲਣ ਕਰ ਕੇ ਦਿਹਾੜੀਦਾਰ ਅਤੇ ਗਰੀਬ ਮਜ਼ਦੂਰ ਪਰਿਵਾਰ ਜਿਨ੍ਹਾਂ ਨੂੰ ਭੁੱਖੇ ਢਿੱਡ ਸੌਣ ਦੀ ਨੌਬਤ ਤੱਕ ਆ ਗਈ ਸੀ, ਦੀ ਬਾਂਹ ਫੜਦਿਆਂ ਸੁਨਾਮ ...

ਪੂਰੀ ਖ਼ਬਰ »

ਕਰਫਿਊ ਦੇ ਬਾਵਜੂਦ ਮਰੀਜ਼ਾਂ ਦੀ ਭੀੜ ਨੇ ਸਿਹਤ ਅਧਿਕਾਰੀਆਂ ਦੀ ਵਧਾਈ ਚਿੰਤਾ

ਸੰਗਰੂਰ, 30 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਰਾਜ ਵਿਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਕਰੋਨਾ ਦੇ ਪ੍ਰਭਾਵ ਕਾਰਨ ਲੱਗੇ ਕਰਫਿਊ ਦਾ ਸਿਹਤ ਸਹੂਲਤਾਂ ਉੱਤੇ ਵੀ ਵਿਆਪਕ ਅਸਰ ਦੇਖਨ ਨੂੰ ਮਿਲ ਰਿਹਾ ਹੈ | ਕੱਲ੍ਹ ਐਤਵਾਰ ਦੀ ਛੁੱਟੀ ਹੋਣ ਕਾਰਨ ਆਮ ਦਿਨਾਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਕਣਕ ਦੀ ਫ਼ਸਲ ਦੀ ਖ਼ਰੀਦ ਦਾ ਯੋਗ ਪ੍ਰਬੰਧ ਕਰੇ-ਕਪਿਆਲ, ਘਰਾਚੋਂ

ਘਰਾਚੋਂ, 30 ਮਾਰਚ (ਘੁਮਾਣ)- ਭਾਕਿਯੂ ਰਾਜੇਵਾਲ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਅਤੇ ਮੀਤ ਪ੍ਰਧਾਨ ਜਗਦੇਵ ਸਿੰਘ ਘਰਾਚੋਂ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ...

ਪੂਰੀ ਖ਼ਬਰ »

ਹੰਡਿਆਇਆ ਵਿਖੇ ਰਿਜਨਲ ਡਿਪਟੀ ਡਾਇਰੈਕਟਰ ਵਲੋਂ ਪ੍ਰਬੰਧਾਂ ਦਾ ਜਾਇਜ਼ਾ

ਹੰਡਿਆਇਆ, 30 ਮਾਰਚ (ਗੁਰਜੀਤ ਸਿੰਘ ਖੱੁਡੀ)-ਨਗਰ ਪੰਚਾਇਤ ਦਫ਼ਤਰ ਹੰਡਿਆਇਆ ਵਿਖੇ ਸਥਾਨਕ ਸਰਕਾਰਾਂ ਵਿਭਾਗ ਦੇ ਰਿਜਨਲ ਡਿਪਟੀ ਡਾਇਰੈਕਟਰ ਜਸ਼ਨਪ੍ਰੀਤ ਕੌਰ ਗਿੱਲ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਸਰਕਾਰ ...

ਪੂਰੀ ਖ਼ਬਰ »

ਸਭ ਵੱਟਾਂ ਢਾਹ ਕੇ ਮਨੱੁਖਤਾ ਲਈ ਪਹਿਰਾ ਦੇਵੋ-ਸੰਦੀਪ ਗੋਇਲ

ਧਨੌਲਾ, 30 ਮਾਰਚ (ਜਤਿੰਦਰ ਸਿੰਘ ਧਨੌਲਾ)-135 ਕਰੋੜ ਦੀ ਆਬਾਦੀ ਵਾਲੇ ਮੁਲਕ ਦੇ ਸਮੱੁਚੇ ਸਿਹਤ ਵਿਭਾਗ ਪਾਸ ਸਿਰਫ਼ ਇਕ ਲੱਖ ਵੈਂਟੀਲੇਟਰ ਉਪਲਬਧ ਹਨ, ਅਜਿਹੀ ਸੂਰਤ ਵਿਚ ਹਰ ਮਨੱੁਖ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ-ਆਪਣੇ ਬੱਚਿਆਂ ਅਤੇ ਆਪਣੇ ਸਰੋਕਾਰੀਆ ਦੀ ਸਮੱੁਚੀ ...

ਪੂਰੀ ਖ਼ਬਰ »

ਚਿੱਟੇ ਸਮੇਤ 2 ਔਰਤਾਂ ਕਾਬੂ

ਸੁਨਾਮ ਊਧਮ ਸਿੰਘ ਵਾਲਾ, 30 ਮਾਰਚ (ਧਾਲੀਵਾਲ, ਭੁੱਲਰ)-ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਦੀ ਪੁਲਿਸ ਵਲੋਂ 2 ਵੱਖ-ਵੱਖ ਮਾਮਲਿਆਂ 'ਚ ਦੋ ਔਰਤਾਂ ਨੂੰ 40 ਗਰਾਮ ਚਿੱਟਾ ਸਮੇਤ ਕਾਬੂ ਕਰ ਕੇ 3 ਿਖ਼ਲਾਫ਼ ਮਾਮਲਾ ਦਰਜ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਥਾਣਾ ਸ਼ਹਿਰੀ ...

ਪੂਰੀ ਖ਼ਬਰ »

ਚਿੱਟੇ ਸਮੇਤ 2 ਔਰਤਾਂ ਕਾਬੂ

ਸੁਨਾਮ ਊਧਮ ਸਿੰਘ ਵਾਲਾ, 30 ਮਾਰਚ (ਧਾਲੀਵਾਲ, ਭੁੱਲਰ)-ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਦੀ ਪੁਲਿਸ ਵਲੋਂ 2 ਵੱਖ-ਵੱਖ ਮਾਮਲਿਆਂ 'ਚ ਦੋ ਔਰਤਾਂ ਨੂੰ 40 ਗਰਾਮ ਚਿੱਟਾ ਸਮੇਤ ਕਾਬੂ ਕਰ ਕੇ 3 ਿਖ਼ਲਾਫ਼ ਮਾਮਲਾ ਦਰਜ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਥਾਣਾ ਸ਼ਹਿਰੀ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਕਿਸਾਨਾਂ ਨੇ ਕਣਕ ਦੀ ਵਾਢੀ ਕੀਤੀ ਸ਼ੁਰੂ

ਲੌਾਗੋਵਾਲ, 30 ਮਾਰਚ (ਸ.ਸ.ਖੰਨਾ, ਵਿਨੋਦ)-ਅੱਜ ਕਸਬਾ ਲੌਾਗੋਵਾਲ ਵਿਖੇ ਕਣਕ ਦੀ ਫ਼ਸਲ ਨੂੰ ਦਾਤੀ ਪੈ ਚੁੱਕੀ ਹੈ | ਉਥੇ ਹੁਣ ਵੇਖਣਾ ਇਹ ਹੋਵੇਗਾ ਜੇਕਰ ਸਰਕਾਰ ਵਲੋਂ ਛੋਟ ਦਿੱਤੀ ਦਿੱਤੀ ਜਾਂਦੀ ਹੈ ਤਾਂ ਕੋਰੋਨਾ ਫੈਲਣ ਦਾ ਡਰ ਹੋ ਸਕਦਾ ਜੇਕਰ ਸਰਕਾਰਾਂ ਵਲੋਂ ਕਣਕ ਦੀ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ 'ਚ 135 ਵਿਅਕਤੀ ਇਕਾਂਤਵਾਸ 'ਚ

ਸੰਗਰੂਰ, 30 ਮਾਰਚ (ਧੀਰਜ ਪਸ਼ੌੌਰੀਆ)-ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਜ਼ਿਲ੍ਹਾ ਸੰਗਰੂਰ ਪੂਰੀ ਤਰ੍ਹਾਂ ਮੁਸਤੈਦ ਹੈ ਨਤੀਜਣ ਜ਼ਿਲ੍ਹਾ ਸੰਗਰੂਰ ਹੁਣ ਤੱਕ ਪੂਰੀ ਤਰ੍ਹਾਂ ਕੋਰੋਨਾ ਵਾਰਿਸ ਦੇ ਪ੍ਰਭਾਵ ਤੋਂ ਬਚਿਆ ਹੋਇਆ ਹੈ | ਇਸ ਸਮੇਂ ਵਿਦੇਸ਼ੋਂ ਪਰਤੇ ...

ਪੂਰੀ ਖ਼ਬਰ »

ਸੇਵਾ ਮੁਕਤੀ 'ਤੇ ਵਿਸ਼ੇਸ਼ ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ.

ਮਲੇਰਕੋਟਲਾ-ਸਵੇਰੇ ਉੱਠਦਿਆਂ ਹੀ ਆਪਣੇ ਕਰਮਸ਼ੀਲ ਹੱਥਾਂ ਨੂੰ ਵੇਖ ਕੇ ਲੋਕਾਈ ਦੇ ਭਲੇ ਦੀ ਅਰਦਾਸ ਕਰਨ ਵਾਲਾ ਆਈ.ਏ.ਐਸ. ਅਧਿਕਾਰੀ ਗੁਰਲਵਲੀਨ ਸਿੰਘ ਸਿੱਧੂ ਐਮ.ਡੀ. ਪੀ.ਆਰ.ਟੀ.ਸੀ. ਆਪਣੀ 28 ਵਰਿ੍ਹਆਂ ਦੀ ਮਾਣਮੱਤੀ ਸਰਕਾਰੀ ਸੇਵਾ ਤੋਂ ਮੁਕਤ ਹੋ ਰਿਹਾ ਹੈ | ਲੁਧਿਆਣਾ ...

ਪੂਰੀ ਖ਼ਬਰ »

ਕਣਕ ਦੀ ਖ਼ਰੀਦ 15 ਅਪ੍ਰੈਲ ਤੋਂ ਪਹਿਲਾਂ ਸ਼ੁਰੂ ਕਰਨ ਦੀ ਮੰਗ

ਸੰਗਰੂਰ, 30 ਮਾਰਚ (ਸੁਖਵਿੰਦਰ ਸਿੰਘ ਫੁੱਲ)-ਕੁਲ ਹਿੰਦ ਕਿਸਾਨ ਸਭਾ ਪੰਜਾਬ ਵਲੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਰਸਾਨੀ ਨਾਲ ਸੰਬੰਧਿਤ ਮੁੱਦਿਆਂ ਨੂੰ ਜਲਦ ਹਲ ਕਰਨ ਲਈ ਅਪੀਲ ਕੀਤੀ ਗਈ | ਪੰਜਾਬ ਪ੍ਰਧਾਨ ਕਾਮਰੇਡ ਗੁਰਚੇਤਨ ਸਿੰਘ ਬਾਸੀ ਅਤੇ ...

ਪੂਰੀ ਖ਼ਬਰ »

ਪ੍ਰਸ਼ਾਸਨ ਦੇ ਨਾਲ ਸਮਾਜ ਸੇਵੀ ਸੰਸਥਾਵਾਂ ਵੀ ਲੋੜਵੰਦਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ 'ਚ ਜੁਟੀਆਂ

ਸੰਗਰੂਰ, 30 ਮਾਰਚ (ਅਮਨਦੀਪ ਸਿੰਘ ਬਿੱਟਾ) - ਕੋਰੋਨਾ ਦੇ ਪ੍ਰਭਾਵ ਦੇ ਚੱਲਦਿਆਂ ਸੰਤ ਨਿਰੰਕਾਰੀ ਮੰਡਲ ਦੀ ਸੰਗਰੂਰ ਬਰਾਂਚ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਈ ਹੈ | ਬਰਾਂਚ ਮੁਖੀ ਡਾਕਟਰ ਕੇ.ਸੀ. ਗੋਇਲ ਦੀ ਸਰਪ੍ਰਸਤੀ ਹੇਠ ਸ਼ਹਿਰ ਦੇ ਵਾਰਡ ਨੰਬਰ 24, 26 ਸੇਖੂਪੁਰਾ ਬਸਤੀ ...

ਪੂਰੀ ਖ਼ਬਰ »

ਬਰੈਲਰਾਂ ਸਬੰਧੀ ਪਿੰਡ 'ਚ ਮੁਨਿਆਦੀ ਤੋਂ ਭੜਕੇ ਪੋਲਟਰੀ ਫਾਰਮ ਮਾਲਕਾਂ ਵਲੋਂ ਨਾਅਰੇਬਾਜ਼ੀ

ਟੱਲੇਵਾਲ, 30 ਮਾਰਚ (ਸੋਨੀ ਚੀਮਾ)-ਕੋਰੋਨਾ ਵਾਇਰਸ ਦੇ ਚੱਲਦਿਆਂ ਹਰ ਰੋਜ਼ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਕਾਰਨ ਪਿੰਡਾਂ ਦਾ ਮਾਹੌਲ ਵਿਗੜਨਾ ਸ਼ੁਰੂ ਹੋ ਗਿਆ ਹੈ | ਜਿਸ ਦੀ ਤਾਜ਼ਾ ਮਿਸਾਲ ਪਿੰਡ ਚੀਮਾ ਤੋਂ ਮਿਲੀ ਜਦ ਪਿੰਡ ਦੇ ਧਾਰਮਿਕ ਸਥਾਨਾਂ ...

ਪੂਰੀ ਖ਼ਬਰ »

ਪ੍ਰਸ਼ਾਸਨ ਵਲੋਂ ਜ਼ਰੂਰੀ ਵਸਤੂਆਂ ਦੀ ਸਪਲਾਈ ਲਈ ਉਪਰਾਲੇ ਜਾਰੀ

ਚੀਮਾ ਮੰਡੀ, 30 ਮਾਰਚ (ਜਗਰਾਜ ਮਾਨ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਘਰ-ਘਰ ਜ਼ਰੂਰੀ ਵਸਤੂਆਂ ਦੀ ਸਪਲਾਈ ਕਰਨ ਲਈ ਸੈਕਟਰੀ ਮਾਰਕਿਟ ਕਮੇਟੀ ਚੀਮਾ ਜਸਵੀਰ ਸਿੰਘ ਸਮਾਓ ਵਲੋਂ ਸਪਲਾਈ ਨੂੰ ਨਿਰੰਤਰ ਯਕੀਨੀ ਬਣਾਇਆ ਜਾ ਰਿਹਾ ਹੈ | ਲੋਕ ਫਲ, ਸਬਜ਼ੀਆਂ ਅਤੇ ਹੋਰ ਵਸਤੂਆਂ ਦੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਸਬੰਧੀ ਸੋਸ਼ਲ ਮੀਡੀਆ 'ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਿਖ਼ਲਾਫ਼ ਹੋਵੇਗੀ ਕਾਰਵਾਈ-ਜ਼ਿਲ੍ਹਾ ਮੈਜਿਸਟ੍ਰੇਟ

ਬਰਨਾਲਾ, 30 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਮੈਜਿਸਟਰੇਟ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਸੋਸ਼ਲ ਮੀਡੀਆ 'ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਿਖ਼ਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ | ਇਸ ...

ਪੂਰੀ ਖ਼ਬਰ »

ਜੱਸੀਆਂ ਅਤੇ ਉੱਭਾਵਾਲ ਦੇ ਇਕ ਬੱਚੇ ਸਮੇਤ 10 ਵਿਅਕਤੀਆਂ ਦੀ ਕੋਰੋਨਾ ਟੈੱਸਟ ਦੀ ਰਿਪੋਰਟ ਸਹੀ ਆਈ

ਮਸਤੂਆਣਾ ਸਾਹਿਬ, 30 ਮਾਰਚ (ਦਮਦਮੀ)-ਸੂਬੇ ਵਿਚ ਕੋਰੋਨਾ ਵਾਇਰਸ ਦੀ ਨਾਮੁਰਾਦ ਬੀਮਾਰੀ ਦੇ ਵੇਧਦੇ ਡਰ ਨੂੰ ਲੈ ਕੇ ਪਿਛਲੇ ਦਿਨੀਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੱਸੀਆਂ ਤੋਂ ਮਾਂ-ਪੁੱਤ ਦੋ ਜਣੇ ਪਿੰਡ ਉਭਾਵਾਲ ਵਿਖੇ ਆਪਣੀ ਰਿਸ਼ਤੇਦਾਰੀ ਵਿਚ ਮਿਲਣ ਆਉਣ ਤੇ ਪਿੰਡ ਦੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀਆਂ ਸ਼ੱਕੀ ਤੇ ਪੀੜਤ ਗਰਭਵਤੀ ਔਰਤਾਂ ਲਈ ਸਿਵਲ ਹਸਪਤਾਲ 'ਚ ਕੀਤੇ ਵਿਸ਼ੇਸ਼ ਪ੍ਰਬੰਧ

ਸੰਗਰੂਰ, 30 ਮਾਰਚ (ਧੀਰਜ਼ ਪਸ਼ੌਰੀਆ, ਦਮਨਜੀਤ ਸਿੰਘ)-ਦੇਸ਼ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੰੂ ਦੇਖਦਿਆਂ ਸਿਵਲ ਹਸਪਤਾਲ ਸੰਗਰੂਰ ਵਿਚ ਲਗਾਤਾਰ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ | ਐਸ.ਐਮ.ਓ. ਡਾ: ਕਿਰਪਾਲ ਸਿੰਘ ਨੇ ਦੱਸਿਆ ਕਿ ਕਿਸੇ ਵੀ ਸਥਿਤੀ ਨਾਲ ...

ਪੂਰੀ ਖ਼ਬਰ »

ਕੋਲਕਾਤਾ ਦੀ ਬਹੁਮੰਜ਼ਿਲਾ ਬਿਲਡਿੰਗ 'ਚ ਲੱਗੀ ਅੱਗ

ਕੋਲਕਾਤਾ, 30 ਮਾਰਚ (ਰਣਜੀਤ ਸਿੰਘ ਲੁਧਿਆਣਵੀ)-ਦੱਖਣੀ ਕੋਲਕਾਤਾ ਵਿਖੇ ਭਵਾਨੀਪੁਰ 'ਚ ਇਕ ਹਾਉਸਿੰਗ ਕਾਂਪਲੈਕਸ 'ਚ ਅੱਗ ਲਗਣ ਕਾਰਨ ਸੋਮਵਾਰ ਸਵੇਰ ਅਫਰਾ-ਤਫਰੀ ਮਚ ਗਈ | ਦਮਕਲ ਮਹਿਕਮੇ ਵਲੋ ਦਸਿਆ ਗਿਆ ਕਿ ਸਵੇਰੇ 9.30 ਵਜੇ 16ਵੀਂ ਮੰਜਿਲ 'ਤੇ ਸ਼ਾਰਟ ਸਰਕਿਟ ਨਾਲ ਅੱਗ ਲੱਗੀ ...

ਪੂਰੀ ਖ਼ਬਰ »

ਦਿਲਬਾਗ ਸਿੰਘ ਵਲੋਂ ਆਪਣੀ ਸਾਲ ਦੀ ਪੈਨਸ਼ਨ ਦਾਨ ਦੇਣ ਦਾ ਐ

ਲਾਨ ਜਗਾਧਰੀ, 30 ਮਾਰਚ (ਜਗਜੀਤ ਸਿੰਘ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਸਾਬਕਾ ਵਿਧਾਇਕ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਨੇਤਾ ਦਿਲਬਾਗ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਰਾਹਤ ਫੰਡ 'ਚ ਆਪਣੀ ਇਕ ਸਾਲ ਦੀ ਪੈਨਸ਼ਨ ਦਾਨ ਕਰਨਗੇ | ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਵਿਰੁੱਧ ਲੜ ਰਹੀਆਂ 85 ਟੀਮਾਂ ਦਾ ਕਮਿਸ਼ਨਰ ਨੇ ਵਧਾਇਆ ਹੌਸਲਾ

ਯਮੁਨਾਨਗਰ, 30 ਮਾਰਚ (ਗੁਰਦਿਆਲ ਸਿੰਘ ਨਿਮਰ)-ਨਗਰ ਨਿਗਮ ਅਤੇ ਸਮਾਜਿਕ ਸੰਸਥਾਵਾਂ ਦੀਆਂ 85 ਟੀਮਾਂ ਕੋਰੋਨਾ ਵਾਇਰਸ ਿਖ਼ਲਾਫ਼ ਲੜਾਈ ਲੜ ਰਹੀਆਂ ਹਨ | ਨਗਰ ਨਿਗਮਾਂ ਅਤੇ ਸੰਸਥਾਵਾਂ ਦੀਆਂ ਲਗਭਗ 60 ਟੀਮਾਂ ਸ਼ਹਿਰ ਦੀ ਸਵੱਛਤਾ ਕਰ ਰਹੀਆਂ ਹਨ ਤਾਂ ਜੋ ਦੇਸ਼ ਦਾ ਹਰ ਨਾਗਰਿਕ ...

ਪੂਰੀ ਖ਼ਬਰ »

ਸਾਫ਼-ਸਫ਼ਾਈ ਨਾ ਹੋਣ 'ਤੇ ਗਲੀ-ਮੁਹੱਲਿਆਂ ਤੇ ਇਲਾਕਿਆਂ 'ਚ ਲੱਗ ਰਹੇ ਨੇ ਗੰਦਗੀ ਦੇ ਢੇਰ

ਨਵੀਂ ਦਿੱਲੀ, 30 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਲਾਕਡਾਊਨ ਹੋਣ ਕਾਰਨ ਸਫ਼ਾਈ ਕਰਮਚਾਰੀ ਕੰਮ 'ਤੇ ਨਹੀਂ ਆ ਰਹੇ, ਜਿਸ ਕਰਕੇ ਇਲਾਕਿਆਂ ਦੇ ਗਲੀ-ਮੁਹੱਲਿਆਂ ਤੇ ਸੜਕਾਂ 'ਤੇ ਗੰਦਗੀ ਫ਼ੈਲੀ ਹੋਈ ਹੈ | ਜੇਕਰ ਇਸੇ ਤਰ੍ਹਾਂ ਹੀ ਗੰਦਗੀ ...

ਪੂਰੀ ਖ਼ਬਰ »

ਅਖ਼ਬਾਰ ਵਾਲਿਆਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ

ਨਵੀਂ ਦਿੱਲੀ, 30 ਮਾਰਚ (ਬਲਿਵੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਨੇ ਆਪਣੇ ਸਾਰੇ ਜਾਣਿਆਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਵੇਰ ਦੇ ਸਮੇਂ ਅਖ਼ਬਾਰ ਵੰਡਣ ਵਾਲੇ ਹਾਕਰਾਂ ਨੂੰ ਬਿਲਕੁਲ ਨਾ ਰੋਕਿਆ ਜਾਵੇ | ਕਿਉਂਕਿ ਉਹ ਲੋਕਾਂ ਕੋਲ ਅਖ਼ਬਾਰ ਪੁੱਜਦਾ ਕਰ ਰਹੇ ...

ਪੂਰੀ ਖ਼ਬਰ »

ਮੇਅਰ ਵਲੋਂ ਰਾਹਤ ਕੈਂਪ ਦਾ ਨਿਰੀਖਣ

ਯਮੁਨਾਨਗਰ, 30 ਮਾਰਚ (ਗੁਰਦਿਆਲ ਸਿੰਘ ਨਿਮਰ)-ਪ੍ਰਸ਼ਾਸਨ ਵਲੋਂ ਪੰਜਾਬ, ਹਰਿਆਣਾ ਸਮੇਤ ਕਈ ਰਾਜਾਂ ਦੇ ਪ੍ਰਵਾਸੀ ਮਜ਼ਦੂਰਾਂ ਲਈ ਲਗਾਏ ਗਏ 3 ਰਾਹਤ ਕੈਂਪਾਂ ਦਾ ਸੋਮਵਾਰ ਨੂੰ ਨਗਰ ਨਿਗਮ ਦੇ ਮੇਅਰ ਮਦਨ ਚੌਹਾਨ ਨੇ ਨਿਰੀਖਣ ਕੀਤਾ | ਨਿਰੀਖਣ ਦੌਰਾਨ ਮਜ਼ਦੂਰਾਂ ਨੂੰ ਦਿੱਤੇ ...

ਪੂਰੀ ਖ਼ਬਰ »

ਲੋੜਵੰਦਾਂ ਨੰੂ ਰਾਸ਼ਨ ਮੁਹੱਈਆ ਕਰਵਾਉਣ ਲਈ ਹਲਕਾ ਵਿਧਾਇਕ ਤੇ ਐਸ. ਡੀ. ਐਮ. ਦੀ ਮੀਟਿੰਗ

ਗੋਨਿਆਣਾ, 30 ਮਾਰਚ (ਲਛਮਣ ਦਾਸ ਗਰਗ)-ਕੋਰੋਨਾ ਵਾਇਰਸ ਦੇ ਪ੍ਰਕੋਪ ਨੰੂ ਦੇਖਦਿਆਂ ਸੂਬੇ ਵਿਚ ਲੱਗੇ ਕਰਫਿਊ ਦੌਰਾਨ ਸੂਬਾ ਸਰਕਾਰ ਦੀ ਹਦਾਇਤ 'ਤੇ ਲੋੜਵੰਦਾਾ ਨੰੂ ਰਾਸ਼ਨ ਦਿੱਤੇ ਜਾਣ ਹਿੱਤ ਪਿੰਡਾਂ ਮੁਤਾਬਿਕ ਕਮੇਟੀਆਂ ਬਣਾਈਆਂ ਗਈਆਂ ਹਨ¢ ਇਸ ਲੜੀ ਤਹਿਤ ਪ੍ਰੀਤਮ ...

ਪੂਰੀ ਖ਼ਬਰ »

ਪਾਉਂਟਾ ਸਾਹਿਬ ਵਿਖੇ ਇਕ ਵਿਅਕਤੀ ਦਾ ਕਤਲ

ਪਾਉਂਟਾ ਸਾਹਿਬ, 30 ਮਾਰਚ (ਹਰਬਖ਼ਸ਼ ਸਿੰਘ)- ਪਾਊਾਟਾ ਸਾਹਿਬ ਸ਼ਹਿਰ ਦੇ ਸੰਘਣੇ ਇਲਾਕੇ ਵਿਚ ਇਕ ਵਿਅਕਤੀ ਦੀ ਹੱਤਿਆ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਸੂਚਨਾ ਅਨੁਸਾਰ ਆਈ.ਪੀ.ਐਚ. ਦਫ਼ਤਰ ਦੇ ਬਾਹਰ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ | ਪਾਉਂਟਾ ਸਾਹਿਬ ...

ਪੂਰੀ ਖ਼ਬਰ »

ਕੋਰੋਨਾ ਦਾ ਸ਼ਿਕਾਰ ਹੋਣ ਵਾਲੇ ਕਰਮਚਾਰੀਆਂ ਨੂੰ 50 ਲੱਖ ਦਾ ਬੀਮਾ ਵੱਖ ਤੋਂ ਮਿਲੇਗਾ

ਟੋਹਾਣਾ, 30 ਮਾਰਚ (ਗੁਰਦੀਪ ਸਿੰਘ ਭੱਟੀ) - ਡਿਪਟੀ ਕਮਿਸ਼ਨਰ ਫਤਿਹਾਬਾਦ ਰਵੀ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬੀ ਪੈਕੇਜ਼ ਕਲਿਆਣ ਸਕੀਮ ਤਹਿਤ ਕੋਵਿਡ-19 ਨਾਲ ਸੰਘਰਸ਼ ਕਰ ਰਹੇ ਪੈਰਾ ਮੇਡੀਕਲ ਕਰਮਚਾਰੀਆਂ ਵਾਸਤੇ ਬੀਮਾ ਸਕੀਮ ਲਾਗੂ ਕਰ ਦਿੱਤੀ ਹੈ ...

ਪੂਰੀ ਖ਼ਬਰ »

ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ 30 ਵਿਅਕਤੀ ਗਿ੍ਫ਼ਤਾਰ

ਸਿਰਸਾ, 30 ਮਾਰਚ (ਅ.ਬ.)- ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤੇ ਗਏ ਲਾਕਡਾਊਨ ਦੌਰਾਨ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਦਸ ਕੇਸ ਦਰਜ ਕੀਤੇ ਗਏ ਹਨ ਤੇ 30 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਲਾਕਡਾਊਨ ਦੌਰਾਨ ਪੁਲੀਸ ਨੇ ਜੁਰਮਾਨੇ ਦੇ ਤੌਰ 'ਤੇ ਲੋਕਾਂ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰਾਂ ਲਈ ਬਣਾਏ 13 ਸ਼ੈਲਟਰ ਹੋਮ

ਟੋਹਾਣਾ, 30 ਮਾਰਚ (ਗੁਰਦੀਪ ਸਿੰਘ ਭੱਟੀ)-ਪ੍ਰਵਾਸੀ ਮਜਦੂਰਾਂ ਨੂੰ ਲਾਕਡਾਉਨ ਦੌਰਾਨ ਸੁਰਖਿੱਅਤ ਰੱਖਣ, ਮੁਫ਼ਤ ਭੋਜਨ ਤੇ ਮੇਡੀਕਲ ਸਹਾਇਤਾ ਦੇਣ ਲਈ ਜਿਲ੍ਹੇ ਵਿਚ 13 ਸ਼ੈਲਟਰ ਹੋਮ ਬਣਾਏ ਗਏ ਹਨ | ਐਸ.ਪੀ. ਫਤਿਹਾਬਾਦ ਰਾਜੇਸ਼ ਕੁਮਾਰ ਸ਼ਬਜੀ ਮੰਡੀ ਪੁੱਜੇ, ਉਨ੍ਹਾਂ ਨਾਲ ...

ਪੂਰੀ ਖ਼ਬਰ »

ਲਾਕਡਾਊਨ ਦੀ ਉਲੰਘਣਾ ਕਰਨ 'ਤੇ 7 ਵਿਰੁੱਧ ਪਰਚਾ ਦਰਜ

ਟੋਹਾਣਾ, 30 ਮਾਰਚ (ਗੁਰਦੀਪ ਸਿੰਘ ਭੱਟੀ)-ਪਿੰਡ ਮੋਚੀਵਾਲ ਦੇ ਸਰਪੰਚ ਤੇ ਇਕ ਹੋਟਲ ਮਾਲਿਕ ਦੇ ਵਿਰੁੱਧ ਇਕ-ਇਕ ਹਜ਼ਾਰ ਰੁਪਏ ਦੀ ਸਹਾਇਤਾ ਦੀ ਉਲੰਘਣਾ ਕਰਨ 'ਤੇ ਭੂਨਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਪੁਲਿਸ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਸਰਪੰਚ ਸੁਰਜੀਤ ...

ਪੂਰੀ ਖ਼ਬਰ »

ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਕੋਰੋਨਾ ਵਾਇਰਸ ਕਾਰਨ ਫਸੀਆਂ ਸੰਗਤਾਂ ਪੰਜਾਬ ਰਵਾਨਾ

ਪਟਨਾ ਸਾਹਿਬ, 30 ਮਾਰਚ (ਕੁਲਵਿੰਦਰ ਸਿੰਘ ਘੁੰਮਣ)-ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਭਾਰਤ ਸਰਕਾਰ ਦੁਆਰਾ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਹੈ | ਇਸ ਦੇ ਲੱਗਦਿਆਂ ਹੀ ਸਿੱਖ ਸੰਗਤਾਂ ਜੋ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰਨਾਂ ਸੂਬਿਆਂ ਤੋਂ ਬਿਹਾਰ ਦੀ ...

ਪੂਰੀ ਖ਼ਬਰ »

ਐਮ.ਐਲ.ਏ. ਦਿਲਰਾਜ ਸਿੰਘ ਭੂੰਦੜ ਦਾ ਪੁਲਿਸ ਨੇ ਕੀਤਾ ਚਲਾਨ

ਸਿਰਸਾ, 30 ਮਾਰਚ (ਅ.ਬ.)-ਲਾਕਡਾਊਨ ਦੌਰਾਨ ਸਿਰਸਾ ਆਏ ਪੰਜਾਬ ਦੇ ਸਰਦੂਲਗੜ੍ਹ ਤੋਂ ਐਮਐਲਏ ਦਿਲਰਾਜ ਸਿੰਘ ਭੂੰਦੜ ਦਾ ਸਿਰਸਾ ਪੁਲੀਸ ਵਲੋਂ ਚਾਲਾਨ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਰਦੂਲਗੜ੍ਹ ਤੋਂ ਐਮਐਲਏ ਦਿਲਰਾਜ ਸਿੰਘ ਭੂੰਦੜ ਕਿਸੇ ਕੰਮ ਲਈ ਅੱਜ ਸਿਰਸਾ ਆਏ ...

ਪੂਰੀ ਖ਼ਬਰ »

ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਲੋਂ ਦੁੱਖ ਦੀ ਘੜੀ ਵਿਚ ਪ੍ਰਸ਼ਾਸਨ ਦਾ ਪੂਰਨ ਸਹਿਯੋਗ

ਪਾਉਂਟਾ ਸਾਹਿਬ, 30 ਮਾਰਚ (ਹਰਬਖਸ਼ ਸਿੰਘ)- ਕੋਰੋਨਾ ਵਾਇਰਸ ਉੱਤੇ ਜਿੱਤ ਪਾਉਣ ਲਈ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਚ ਬੇਸਹਾਰਾ ਲੋਕਾਂ ਲਈ ਲੰਗਰ ਅਤੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਖਾਸ ਤੌਰ 'ਤੇ ਭਾਰੀ ਸੰਖਿਆ ਵਿਚ ਪ੍ਰਵਾਸੀ ...

ਪੂਰੀ ਖ਼ਬਰ »

ਇਕੋ ਪਰਿਵਾਰ ਦੇ 3 ਮੈਂਬਰਾਂ ਨੂੰ ਖਾਂਸੀ, ਬੁਖਾਰ ਤੇ ਸਾਹ ਦੀ ਤਕਲੀਫ ਕਾਰਨ ਕੀਤਾ ਬਠਿੰਡਾ ਰੈਫਰ

ਰਾਮਾਂ ਮੰਡੀ, 30 ਮਾਰਚ (ਤਰਸੇਮ ਸਿੰਗਲਾ)-ਯੂ.ਪੀ. ਸੂਬੇ ਦੇ ਨਿਵਾਸੀ ਮਹਿਲਾ ਰੇਨੂੰ, ਉਸਦੇ ਪਤੀ ਗਨੇਸ਼ ਪ੍ਰਤਾਪ ਅਤੇ 2 ਸਾਲ ਦੇ ਬੱਚੇ ਨੂੰ ਖਾਂਸੀ, ਬੁਖਾਰ ਅਤੇ ਸਾਹ ਦੀ ਤਕਲੀਫ ਕਾਰਨ ਅੱਜ ਦੇਰ ਸ਼ਾਮ ਸਿਵਲ ਹਸਪਤਾਲ ਰਾਮਾਂ ਦੇ ਡਾਕਟਰਾਂ ਵਲੋਂ ਬਠਿੰਡਾ ਰੈਫਰ ਕੀਤੇ ਜਾਣ ...

ਪੂਰੀ ਖ਼ਬਰ »

ਰਜਿਸਟਰਡ ਮਰੀਜ਼ਾਂ ਨੂੰ 2 ਹਫ਼ਤਿਆਂ ਦੀ ਦਵਾਈ ਘਰ ਲੈ ਜਾਣ ਦੀ ਹੋਵੇਗੀ ਆਗਿਆ-ਸਿਵਲ ਸਰਜਨ

ਬਠਿੰਡਾ, 30 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਇਸ ਚੁਨੌਤੀਪੂਰਨ ਸਮੇਂ ਦੌਰਾਨ ਨਸ਼ਿਆਂ ਦੇ ਪੀੜਤ ਮਰੀਜ਼ਾਂ ਲਈ ਪੰਜਾਬ ਸਰਕਾਰ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ | ਇਸ ਰਾਹਤ ਵਿਚ ਸਰਕਾਰ ਨੇ ਓਟ ਕਲੀਨਿਕ, ਸਰਕਾਰੀ ...

ਪੂਰੀ ਖ਼ਬਰ »

ਅਫ਼ਗਾਨਿਸਤਾਨ ਵਿਖੇ ਗੁਰਦੁਆਰਾ ਸਾਹਿਬ 'ਤੇ ਹੋਇਆ ਹਮਲਾ ਮਨੁੱਖਤਾ ਦਾ ਕਤਲ-ਹਰਪਾਲ ਸਿੰਘ

ਕਰਨਾਲ, 30 ਮਾਰਚ (ਗੁਰਮੀਤ ਸਿੰਘ ਸੱਗੂ)-ਅਫ਼ਗਾਨਿਸਤਾਨ ਦੇ ਸ਼ਹਿਰ ਕਾਬੁਲ ਵਿਖੇ ਬੀਤੇ ਦਿਨੀ ਦਹਿਸ਼ਤਗਰਦਾਂ ਵਲੋਂ ਕੀਤੇ ਹਮਲੇ ਦੀ ਸੰਤ ਸਿਪਾਹੀ ਸੇਵਾ ਲਹਿਰ ਸੰਸਥਾ ਵਲੋ ਕਰੜੀ ਨਿਖੇਧੀ ਕਰਦੇ ਹੋਏ ਇਸ ਨੂੰ ਵਹਿਸ਼ੀਆਣਾ ਕਰਾਰ ਦਿਤਾ | ਸੰਸਥਾ ਦੇ ਸੀਨੀਅਰ ਆਗੂ ਭਾਈ ...

ਪੂਰੀ ਖ਼ਬਰ »

ਲੋਕਾਂ ਨੇ ਪਿੰਡ ਨੂੰ ਜੋੜਨ ਵਾਲੀਆਂ ਮੁੱਖ ਸੜਕਾਂ 'ਤੇ ਲਗਾਏ ਮੋਰਚੇ

ਬੁਢਲਾਡਾ, 30 ਮਾਰਚ (ਸੁਨੀਲ ਮਨਚੰਦਾ/ਸਵਰਨ ਸਿੰਘ ਰਾਹੀ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਧਿਆਨ 'ਚ ਰੱਖਦਿਆਂ ਨੇੜਲੇ ਪਿੰਡ ਰੱਲੀ ਦੇ ਲੋਕਾਂ ਵਲੋਂ ਸਾਵਧਾਨੀਆਂ ਵਜੋਂ ਪਿੰਡ ਦੇ ਸਹਿਯੋਗ ਨਾਲ ਪਿੰਡ ਨੂੰ ਜੋੜਨ ਵਾਲੀਆਂ ਮੁੱਖ ਸੜਕਾਂ 'ਤੇ ਆਪਣੇ ਤੌਰ 'ਤੇ ਮੋਰਚੇ ...

ਪੂਰੀ ਖ਼ਬਰ »

ਬਿਜਲੀ ਮਕੈਨਿਕਾਂ ਨੂੰ ਪਾਸ ਅਤੇ ਹਸਪਤਾਲ ਤੇ ਮੈਡੀਕਲ ਸਟੋਰ 24 ਘੰਟੇ ਖੁੱਲ੍ਹੇ ਰੱਖਣ ਦੀ ਕੀਤੀ ਮੰਗ

ਕੁੱਪ ਕਲਾਂ, 30 ਮਾਰਚ (ਮਨਜਿੰਦਰ ਸਿੰਘ ਸਰੌਦ) - ਕਰਫ਼ਿਊ ਕਾਰਨ ਘਰਾਂ ਚ ਬੰਦ ਬੈਠੇ ਲੋਕਾਂ ਨੂੰ ਭਾਵੇਂ ਪ੍ਰਸ਼ਾਸਨ ਵਲੋਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਲਈ ਹੋਮ ਡਲਿਵਰੀ ਚਾਲੂ ਕਰਨ ਲਈ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ ਪਰ ਪਿੰਡਾਂ ਅੰਦਰ ਅਜੇ ਵੀ ਇਨ੍ਹਾਂ ਚੀਜ਼ਾਂ ਦੀ ...

ਪੂਰੀ ਖ਼ਬਰ »

ਪਿੰਡ ਪੂਰੀ ਤਰ੍ਹਾਂ ਕੀਤਾ ਸੀਲ

ਦਿੜ੍ਹਬਾ ਮੰਡੀ, 30 ਮਾਰਚ (ਹਰਬੰਸ ਸਿੰਘ ਛਾਜਲੀ) - ਪਿੰਡ ਜਨਾਲ ਵਾਸੀਆਂ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਪਿੰਡ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ | ਸਾਬਕਾ ਚੇਅਰਮੈਨ ਗੁਰਜੀਤ ਜੀਤੀ, ਸਰਪੰਚ ਪਿ੍ਤਪਾਲ ਸਿੰਘ, ਕਾਮਰੇਡ ਰਛਪਾਲ ਸਿੰਘ, ਨੰਬਰਦਾਰ ਹਰਬੰਸ ਸਿੰਘ, ਨੰਬਰਦਾਰ ...

ਪੂਰੀ ਖ਼ਬਰ »

ਵਿੱਤ ਮੰਤਰੀ ਦੀ ਦਖ਼ਲ-ਅੰਦਾਜ਼ੀ ਮਗਰੋਂ ਖੁੱਲ੍ਹੇ ਬਠਿੰਡਾ ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪ

ਬਠਿੰਡਾ, 30 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੇ ਅੱਜ ਜਿਲ੍ਹੇ ਅਧੀਨ ਪੈਂਦੇ ਸਾਰੇ ਪੈਟਰੋਲ ਪੰਪਾਂ ਨੂੰ ਖੋਲਣ ਦੀ ਛੋਟ ਦੇ ਦਿੱਤੀ ਹੈ | ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਖਤਰਨਾਕ ਹੁੰਦੇ ਪ੍ਰਭਾਵ ਨੂੰ ਵੇਖਦਿਆਂ ਪੰਜਾਬ ਸਰਕਾਰ ...

ਪੂਰੀ ਖ਼ਬਰ »

ਰਾਸ਼ਨ ਨਾ ਮਿਲਣ 'ਤੇ ਧੋਬੀਆਣਾ ਬਸਤੀ ਦੇ ਲੋਕਾਂ ਨੇ ਪ੍ਰਗਟਾਇਆ ਰੋਸ

ਬਠਿੰਡਾ, 30 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੇ ਧੋਬੀਆਣਾ ਬਸਤੀ ਵਿਚ ਰਹਿੰਦੇ ਵੱਡੀ ਗਿਣਤੀ ਲੋਕ ਘਰਾਂ ਤੋਂ ਬਾਹਰ ਆ ਗਏ ਅਤੇ ਉਨ੍ਹਾਂ ਰਾਸ਼ਨ ਨਾ ਮਿਲਣ ਦੇ ਚੱਲਦਿਆਂ ਸੂਬਾ ਸਰਕਾਰ ਿਖ਼ਲਾਫ਼ ਰੋਸ ਪ੍ਰਗਟ ਕੀਤਾ | ਬਸਤੀ ਦੇ ਲੋਕਾਂ ਦਾ ਕਹਿਣਾ ਹੈ ਕਿ ...

ਪੂਰੀ ਖ਼ਬਰ »

ਕੋਰੋਨਾ ਤੋਂ ਪੀੜਤ ਲੋੜਵੰਦਾਂ ਦੀ ਮਦਦ ਲਈ ਲੇਖਕ ਭਾਈਚਾਰਾ ਵੀ ਅੱਗੇ ਆਇਆ

ਬਠਿੰਡਾ, 30 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੋਰੋਨਾ ਵਾਇਰਸ ਮਹਾਂਮਾਰੀ ਤੋਂ ਪੀੜਿਤ ਲੋੜਵੰਦਾਂ ਦੀ ਮਦਦ ਲਈ ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਦੇ ਲੇਖਕ ਵੀ ਸਭਾ ਦੇ ਪ੍ਰਧਾਨ ਸੁਰਿੰਦਰ ਪ੍ਰੀਤ ਘਣੀਆਂ, ਮੁਖ ਸਰਪ੍ਰਸਤ ਡਾ. ਅਜੀਤਪਾਲ ਸਿੰਘ, ਮੁਖ ਸਲਾਹਕਾਰ ਡਾ. ...

ਪੂਰੀ ਖ਼ਬਰ »

ਖਨੌਰੀ ਵਿਖੇ ਲੋਕਾਂ ਵਲੋਂ ਕਰਫ਼ਿਊ ਦੀਆਂ ਉਡਾਈਆਂ ਜਾ ਰਹੀਆਂ ਹਨ ਧੱਜੀਆਂ

ਖਨੌਰੀ, 30 ਮਾਰਚ (ਬਲਵਿੰਦਰ ਸਿੰਘ ਥਿੰਦ)-ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਭਰ ਅੰਦਰ ਕਰਫ਼ਿਊ ਲਗਾਇਆ ਹੋਇਆ ਹੈ ਪਰ ਇਸ ਕਰਫ਼ਿਊ ਦੀਆਂ ਸੰਗਰੂਰ ਜ਼ਿਲ੍ਹੇ ਦੇ ਹਰਿਆਣਾ ਸੂਬੇ ਦੇ ਨਾਲ ਲੱਗਦੇ ਕਸਬਾ ਖਨੌਰੀ ਵਿਖੇ ਰੱਜ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਭਾਵੇਂ ...

ਪੂਰੀ ਖ਼ਬਰ »

ਕਰਫ਼ਿਊ ਦੇ ਬਾਵਜੂਦ ਬਠਿੰਡਾ ਦੀ ਸਬਜ਼ੀ ਮੰਡੀ 'ਚ ਲੱਗਿਆ ਲੋਕਾਂ ਦਾ ਮੇਲਾ

ਬਠਿੰਡਾ, 30 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕਰਫ਼ਿਊ ਲੱਗਿਆ ਹੋਣ ਦੇ ਬਾਵਜੂਦ ਅੱਜ ਤੜਕੇ ਬਠਿੰਡਾ ਦੀ ਸਬਜ਼ੀ ਮੰਡੀ ਵਿਚ ਆੜ੍ਹਤੀਆਂ, ਫਲ-ਸਬਜ਼ੀ ਵੇਚਣ ਵਾਲੇ ਲਾਇਸੰਸੀ ਟਰੈਕਟਰ-ਟਰਾਲੀਆਂ ਵਾਲੀਆਂ ਅਤੇ ਆਮ ਲੋਕਾਂ ਦਾ ਮੇਲਾ ਲੱਗ ਗਿਆ | ਹਾਲਾਂਕਿ ਮੌਕੇ 'ਤੇ ਪੁਲਿਸ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX