ਤਾਜਾ ਖ਼ਬਰਾਂ


ਘੁਮਾਣ ਨਜ਼ਦੀਕ ਪਿੰਡ ਭੋਮਾ ਵਿਖੇ ਇੱਕ ਗਊ ਨੂੰ ਹਲ਼ਕਾਅ ਹੋਣ ਕਾਰਨ ਪਿੰਡ ਵਾਸੀ ਡਰ ਦੇ ਮਾਰੇ ਅੰਦਰ ਵੜੇ
. . .  19 minutes ago
ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ 960 ਲੋਕਾਂ ਦੀ ਮੌਤ
. . .  about 1 hour ago
ਵਾਸ਼ਿੰਗਟਨ, 31 ਮਈ- ਅਮਰੀਕਾ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਜਾਣਕਾਰੀ ਦੇ ਅਨੁਸਾਰ, ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ...
ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ 'ਮਨ ਕੀ ਬਾਤ'
. . .  about 1 hour ago
ਨਵੀਂ ਦਿੱਲੀ, 31 ਮਈ- ਦੇਸ਼ 'ਚ ਜਾਰੀ ਕੋਰੋਨਾ ਵਾਇਰਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ...
ਅੱਜ ਦਾ ਵਿਚਾਰ
. . .  about 1 hour ago
ਫਗਵਾੜਾ ਦੇ ਮੁਹੱਲਾ ਓਂਕਾਰ ਨਗਰ ਵਿਖੇ ਐਨ ਆਰ ਆਈ ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ
. . .  1 day ago
ਫਗਵਾੜਾ 30 ਮਈ -ਫਗਵਾੜਾ ਦੇ ਮੁਹੱਲਾ ਓਂਕਾਰ ਨਗਰ ਵਿਖੇ ਐਨ ਆਰ ਆਈ ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ । ਮ੍ਰਿਤਕਾ ਦੀ ਪਛਾਣ ਕਿਰਪਾਲ ਸਿੰਘ ਤੇ ਉਸ ਦੀ ਪਤਨੀ ਦਵਿੰਦਰ ਕੌਰ ...
ਜਲੰਧਰ 'ਚ 3 ਮਰੀਜ਼ ਹੋਰ ਮਿਲੇ ਕੋਰੋਨਾ ਪਾਜ਼ੀਟਿਵ
. . .  1 day ago
ਜਲੰਧਰ, 30 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਵਿਡ-19 (ਕੋਰੋਨਾ) ਵਾਇਰਸ ਤੋਂ ਪੀੜਤ 3 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 250 ਹੋ ਗਈ ਹੈ। ਇਨ੍ਹਾਂ 'ਚ ਬਿਲਗਾ ਨੇੜੇ ਇਕ ਪਿੰਡ ਦੇ 2 ...
ਲੁਧਿਆਣਾ ‘ਚ 9 ਮਰੀਜ਼ਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ
. . .  1 day ago
ਲੁਧਿਆਣਾ, 30 ਮਈ { ਸਲੇਮਪੁਰੀ , ਰੁਪੇਸ਼ }- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਜਾਂਚ ਦੌਰਾਨ ਲੁਧਿਆਣਾ ਵਿਚ 9 ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ।ਉਨ੍ਹਾਂ ਵਿਚ ਦੋ ਮਰੀਜ਼ ...
ਭਾਰੀ ਮੀਂਹ ਅਤੇ ਤੇਜ਼ ਗਤੀ ਨਾਲ ਹਨੇਰੀ ਨੇ ਕੀਤਾ ਜਨ ਜੀਵਨ ਪ੍ਰਭਾਵਿਤ
. . .  1 day ago
ਮਲੌਦ, 30 ਮਈ (ਸਹਾਰਨ ਮਾਜਰਾ)-ਹੁਣੇ ਸ਼ਾਮ ਨੂੰ ਅਚਾਨਕ ਆਏ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਇੱਕ ਦਮ ਜਨਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ। ਤੇਜ਼ ਰਫਤਾਰ ਹਨੇਰੀ ਨੇ ਕਈ ਦਰੱਖਤਾਂ ਦੀਆਂ ਜੜਾਂ ਹਿਲਾ ਕੇ ਰੱਖ ...
ਰੂਪਨਗਰ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਕੇਸਾਂ ਦੀ ਗਿਣਤੀ 10 ਹੋਈ - ਡਿਪਟੀ ਕਮਿਸ਼ਨਰ
. . .  1 day ago
ਰੂਪਨਗਰ 30 ਮਈ (ਸਤਨਾਮ ਸਿੰਘ ਸੱਤੀ) - ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ 10 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 3061 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ...
ਮੈਂ ਸੂਬੇ ਵਿਚ ਕੋਰੋਨਾ ਦਾ ਖ਼ਾਤਮਾ ਕਰਕੇ ਹੀ ਰਹਾਂਗਾ - ਕੈਪਟਨ
. . .  1 day ago
ਚੰਡੀਗੜ੍ਹ, 30 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਲੋਕਾਂ ਨੂੰ ਸੰਬੋਧਨ ਨੂੰ ਕੀਤਾ ਤੇ ਉਨ੍ਹਾਂ ਦੇ ਪ੍ਰਸ਼ਨਾਂ ਦੇ ਉਤਰ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਕੋਰੋਨਾ ਦੇ ਖ਼ਾਤਮੇ ਲਈ ਜੁਰਮਾਨਿਆਂ ਵਿਚ ਵਾਧਾ ਕੀਤਾ ਗਿਆ ਹੈ...
ਦਿਮਾਗੀ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨੇ ਲਿਆ ਫਾਹਾ
. . .  1 day ago
ਆਨਲਾਕ 1 : 8 ਜੂਨ ਤੋਂ ਬਾਅਦ ਸ਼ਰਤਾਂ ਨਾਲ ਖੁੱਲਣਗੇ ਧਾਰਮਿਕ ਸਥਾਨ, ਸਕੂਲ ਖੋਲ੍ਹਣ ਦਾ ਫੈਸਲਾ ਸੂਬਿਆਂ ਹੱਥ
. . .  1 day ago
ਲਾਕਡਾਊਨ 5.0 ਨੂੰ ਨਾਂ ਦਿੱਤਾ ਗਿਆ ਅਨਲਾਕ-1, ਮੈਟਰੋ ਰੇਲ, ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲਜ਼, ਮੰਨੋਰੰਜਨ ਪਾਰਕ, ਸਮੀਖਿਆ ਕਰਨ ਤੋਂ ਬਾਅਦ ਖੁੱਲ੍ਹਣਗੇ
. . .  1 day ago
ਕੈਪਟਨ ਅਮਰਿੰਦਰ ਸਿੰਘ ਆਪਣੇ ਫੇਸਬੁੱਕ ਪੇਜ਼ ਤੋਂ ਲੋਕਾਂ ਨਾਲ ਕਰ ਰਹੇ ਹਨ ਗੱਲਬਾਤ, ਪ੍ਰਸ਼ਨਾ ਦੇ ਰਹੇ ਹਨ ਉਤਰ
. . .  1 day ago
ਲਾਕਡਾਊਨ 5.0 ਲਈ ਜਾਰੀ ਹੋਏ ਨਵੇਂ ਦਿਸ਼ਾ ਨਿਰਦੇਸ਼, ਕਨਟੇਨਮੈਂਟ ਜ਼ੋਨਾਂ 'ਚ ਰਹੇਗੀ ਸਖ਼ਤੀ
. . .  1 day ago
ਨਵੀਂ ਦਿੱਲੀ, 30 ਮਈ - ਦੇਸ਼ ਵਿਚ ਲਾਕਡਾਊਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। 30 ਜੂਨ ਤੱਕ ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਸ ਨੂੰ ਅਨਲਾਕ-1 ਦਾ ਨਾਂ ਦਿੱਤਾ ਗਿਆ ਹੈ ਤੇ 8 ਜੂਨ ਤੋਂ ਬਾਅਦ ਧਾਰਮਿਕ ਸਥਾਨ ਖੋਲ੍ਹੇ ਜਾਣਗੇ। ਕੰਨਟੇਨਮੈਂਟ ਜੋਨਾਂ ਵਿਚ ਚਰਨਬੱਧ...
ਮੀਂਹ ਪੈਣ ਨਾਲ ਗਰਮੀ ਤੋਂ ਮਿਲੀ ਰਾਹਤ
. . .  1 day ago
ਹੁਸ਼ਿਆਰਪੁਰ/ਬਲਾਚੌਰ, 30 ਮਈ (ਬਲਜਿੰਦਰਪਾਲ ਸਿੰਘ/ਦੀਦਾਰ ਸਿੰਘ ਬਲਾਚੌਰੀਆ) - ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਅੱਜ ਹੁਸ਼ਿਆਰਪੁਰ ਵਾਸੀਆਂ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ, ਜਦੋਂ ਸ਼ਾਮ ਕਰੀਬ 4:45 ਵਜੇ ਤੋਂ ਸ਼ੁਰੂ ਹੋਇਆ ਮੂਸਲਾਧਾਰ ਮੀਂਹ ਕਰੀਬ...
ਸਹਾਇਕ ਥਾਣੇਦਾਰ ਦੀ ਡਿਊਟੀ ਦੌਰਾਨ ਅਚਾਨਕ ਮੌਤ
. . .  1 day ago
ਬਟਾਲਾ, 30 ਮਈ (ਹਰਦੇਵ ਸਿੰਘ ਸੰਧੂ) - ਬਟਾਲਾ ਟਰੈਫਿਕ ਪੁਲਿਸ 'ਚ ਬਤੌਰ ਸਹਾਇਕ ਥਾਣੇਦਾਰ ਵਜੋਂ ਡਿਊਟੀ ਕਰਦੇ ਨਿਰਮਲ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਗਾਦੜੀਆਂ ਦੀ ਅਚਾਨਕ ਮੌਤ ਹੋਣ ਦੀ ਖ਼ਬਰ ਹੈ। ਇਸ ਬਾਰੇ ਇਕੱਤਰ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ...
ਕੋਰੋਨਾ ਪੀੜਤ ਮ੍ਰਿਤਕ ਦਾ ਅੱਜ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਅੰਤਿਮ ਸੰਸਕਾਰ
. . .  1 day ago
ਮੱਤੇਵਾਲ 30 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)- ਨਜ਼ਦੀਕੀ ਪਿੰਡ ਬੁਲਾਰਾ ਤੋਂ ਜਸਪਾਲ ਕੌਰ (60) ਪਤਨੀ ਗੁਰਮੀਤ ਸਿੰਘ ਜਿਸ ਦੀ ਬੀਤੀ ਸ਼ਾਮ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ। ਜਿਸ ਪਿੱਛੋਂ ਅੱਜ ਡਿਊਟੀ ਮੈਜਿਸਟਰੇਟ ਕਮ ਨਾਇਬ ਤਹਿਸੀਲਦਾਰ ਤਰਸਿੱਕਾ ਰਤਨਜੀਤ...
ਕਿਸਾਨਾਂ ਨੂੰ ਮੁਫ਼ਤ ਵਿਚ ਬਿਜਲੀ ਮਿਲਦੀ ਰਹੇਗੀ - ਕੈਪਟਨ
. . .  1 day ago
ਚੰਡੀਗੜ੍ਹ, 30 ਮਈ (ਸੁਰਜੀਤ ਸਿੰਘ ਸੱਤੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਸਰਕਾਰ ਚੱਲੇਗੀ ਉਦੋਂ ਤੱਕ ਸੂਬੇ ਦੇ ਕਿਸਾਨਾਂ ਨੂੰ ਮੁਫ਼ਤ ਵਿਚ ਬਿਜਲੀ ਮਿਲਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਹਿਤਾਂ ਨਾਲ...
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਕੋਰੋਨਾ ਵਾਇਰਸ ਨੇ ਮੁੜ ਦਿੱਤੀ ਦਸਤਕ
. . .  1 day ago
ਮੰਡੀ ਗੋਬਿੰਦਗੜ, 30 ਮਈ (ਬਲਜਿੰਦਰ ਸਿੰਘ, ਮੁਕੇਸ਼ ਘਈ)— ਕੋਰੋਨਾ ਮਹਾਂਮਾਰੀ ਦੇ ਸੰਕਟ ਨੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਇਕ ਫਿਰ ਤੋਂ ਆਪਣੀ ਦਸਤਕ ਦੇ ਦਿੱਤੀ ਹੈ। ਜਿਸ ਦੇ ਚੱਲਦਿਆਂ ਮੰਡੀ ਗੋਬਿੰਦਗੜ ਦੇ ਮੁਹੱਲਾ ਕੱਚਾ ਸ਼ਾਂਤੀ ਨਗਰ ਵਿਚ ਇਕ ਨਵਾਂ ਕੋਰੋਨਾ ਪਾਜ਼ੀਵਿਟ...
ਬਠਿੰਡਾ ਵਿਚ ਕੋਰੋਨਾ ਦੀ ਇਕ ਹੋਰ ਰਿਪੋਰਟ ਪਾਜ਼ੀਟਿਵ
. . .  1 day ago
ਬਠਿੰਡਾ, 30 ਮਈ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬਠਿੰਡਾ ਜ਼ਿਲ੍ਹੇ ਵਿੱਚ ਕੋਰੋਨਾ ਦੀ ਇਕ ਹੋਰ ਰਿਪੋਰਟ ਪਾਜ਼ੀਟਿਵ ਆਈ ਹੈ। ਪਾਜ਼ੀਟਿਵ ਆਈ ਔਰਤ ਰਾਮਾਂ ਮੰਡੀ ਦੀ ਰਹਿਣ ਵਾਲੀ ਹੈ, ਜੋ ਕੁੱਝ ਦਿਨ ਪਹਿਲਾ ਹੀ ਦਿੱਲੀ ਤੋਂ ਪਰਤੀ ਸੀ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕੋਰੋਨਾ ਪ੍ਰਭਾਵਿਤ...
ਹੁਸ਼ਿਆਰਪੁਰ ਜ਼ਿਲ੍ਹੇ 'ਚ 6 ਹੋਰ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ, ਗਿਣਤੀ 121 ਹੋਈ
. . .  1 day ago
ਹੁਸ਼ਿਆਰਪੁਰ, 30 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 6 ਹੋਰ ਕੋਰੋਨਾਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਪਾਜ਼ੀਟਿਵ ਮਰੀਜ਼ਾਂ ਦੀ ਗਣਿਤੀ 121 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਿਦਆਂ ਸਿਵਲ ਸਰਜਨ ਡਾ: ਜਸਬੀਰ...
ਡਿਊਟੀ ਦੌਰਾਨ ਆਸ਼ਾ ਵਰਕਰ ਅਤੇ ਏ ਐੱਨ ਐੱਮ ਨਾਲ ਕੁੱਟਮਾਰ
. . .  1 day ago
ਅੰਮ੍ਰਿਤਸਰ 'ਚ ਕੋਰੋਨਾ ਦੇ 13 ਹੋਰ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ, 30 ਮਈ (ਹਰਜਿੰਦਰ ਸਿੰਘ ਸ਼ੈਲੀ)-ਅੰਮ੍ਰਿਤਸਰ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 'ਚ ਇੱਕ ਵਾਰ ਫਿਰ ਤੋਂ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸ਼ੁੱਕਰਵਾਰ ਜਿੱਥੇ ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲੇ ਸਾਹਮਣੇ ਆਏ ਸਨ ਉਥੇ ਹੀ ਹੁਣ ਸ਼ਨੀਵਾਰ ਅੰਮ੍ਰਿਤਸਰ...
ਲੁਧਿਆਣਾ 'ਚ ਕੋਰੋਨਾ ਮਰੀਜ਼ਾਂ 'ਚ ਹੋਇਆ ਵਾਧਾ, ਦੋ ਹੋਰ ਮਰੀਜ਼ ਮਿਲੇ
. . .  1 day ago
ਲੁਧਿਆਣਾ, 30 ਮਈ (ਰੁਪੇਸ਼ ਕੁਮਾਰ) - ਲੁਧਿਆਣਾ 'ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਇਆ। ਪਟਿਆਲਾ ਜੀਐੱਮਸੀ ਦੀ ਰਿਪੋਰਟ ਮੁਤਾਬਿਕ ਦੋ ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਕ ਦੀ ਉਮਰ 34 ਸਾਲ ਦੱਸੀ ਜਾ ਰਹੀ ਹੈ। ਜਦੋਂ ਕਿ ਦੂਜੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 18 ਚੇਤ ਸੰਮਤ 552
ਿਵਚਾਰ ਪ੍ਰਵਾਹ: ਮਾਨਸਿਕ ਵੇਦਨਾ, ਸਰੀਰਕ ਪੀੜਾ ਨਾਲੋਂ ਵੀ ਵੱਧ ਦੁਖਦਾਈ ਹੁੰਦੀ ਹੈ। -ਸਾਇਰਸ

ਫਰੀਦਕੋਟ, ਮੁਕਤਸਰ + ਫਿਰੋਜ਼ਪੁਰ, ਫਾਜ਼ਿਲਕਾ + ਮੋਗਾ

ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਜ਼ਿਲੇ੍ਹ ਵਿਚ ਚੱਲ ਰਹੇ ਕੋਰੋਨਾ ਵਾਇਰਸ ਿਖ਼ਲਾਫ਼ ਅਭਿਆਨ ਦਾ ਲਿਆ ਜਾਇਜ਼ਾ

ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵਲੋਂ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਸਬੰਧੀ ਸ੍ਰੀ ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਅੱਜ ਦਫ਼ਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਭਰਪੂਰ ਯਤਨ ਕੀਤੇ ਜਾ ਰਹੇ ਹਨ ਅਤੇ ਲੋੜਵੰਦ ਵਿਅਕਤੀਆਂ ਨੂੰ ਡਾਕਟਰੀ, ਦਵਾਈ ਅਤੇ ਰਾਹਤ ਸਮਗਰੀ ਪਹੁੰਚਾਉਣ ਦਾ ਪੂਰਾ ਯਤਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਰਗੇ ਨਾ-ਮੁਰਾਦ ਦੁਸ਼ਮਣ ਨਾਲ ਲੜਨ ਲਈ ਸਿਰਫ਼ ਇਕ ਉਪਾਅ ਹੈ ਕਿ ਉਹ ਆਪਸੀ ਲੋਕਾਂ ਨਾਲ ਮੇਲ ਜੋਲ ਨੂੰ ਰੋਕਣਾ ਅਤੇ ਸਿਹਤ ਵਿਭਾਗ ਵਲੋਂ ਦੱਸੇ ਗਏ ਉਪਾਅ 'ਤੇ ਅਮਲ ਕਰਨਾ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੰਕਟਮਈ ਸਮੇਂ ਵਿਚ ਲੋਕ ਆਪਣੇ ਘਰਾਂ ਵਿਚ ਹੀ ਰਹਿਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ | ਉਨ੍ਹਾਂ ਜ਼ਿਲ੍ਹੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਵਿਅਕਤੀਆਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਲਈ ਪੂਰਾ ਯਤਨ ਕਰਨ | ਉਨ੍ਹਾਂ ਤਾੜਨਾ ਕੀਤੀ ਕਿ ਇਸ ਸੰਕਟਮਈ ਹਾਲਾਤਾਂ ਵਿਚ ਕਿਸੇ ਵੀ ਵਿਅਕਤੀ ਨੂੰ ਜਖੀਰੇਬਾਜੀ ਜਾਂ ਬਲੈਕਮੇਲ ਨਹੀਂ ਕਰਨ ਦਿੱਤੀ ਜਾਵੇਗੀ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਇਸ ਸੰਕਟਮਈ ਹਾਲਾਤਾਂ ਵਿਚ ਉਹ ਲੋਕਾਂ ਨਾਲ ਹਮਦਰਦੀ ਭਰੇ ਵਤੀਰੇ ਨਾਲ ਪੇਸ਼ ਆਉਣ ਅਤੇ ਲੋਕਾਂ ਨੂੰ ਆਉਣ ਵਾਲੀ ਪ੍ਰੇਸ਼ਾਨੀਆਂ ਦਾ ਢੁਕਵਾਂ ਪ੍ਰਬੰਧ ਕਰਨ | ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਨੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਸਬੰਧ ਵਿਚ ਚੱਲ ਰਹੇ ਜਾਗਰੂਕਤਾ ਅਭਿਆਨ ਪ੍ਰਤੀ ਜਾਣੂੰ ਕਰਵਾਇਆ ਅਤੇ ਨਗਰ ਕੌਾਸਲਾਂ ਵਲੋਂ ਕੀਤੇ ਜਾ ਰਹੇ ਜੀਵਾਣੂ ਨਾਸ਼ਕ ਦਵਾਈਆਂ ਬਾਰੇ ਵੀ ਦੱਸਿਆਂ | ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਸੰਦੀਪ ਕੁਮਾਰ ਏ.ਡੀ.ਸੀ ਜਨਰਲ, ਸ੍ਰੀ ਐਚ.ਐਸ.ਸਰਾ ਏ.ਡੀ.ਸੀ ਡੀ, ਅਮਨਪ੍ਰੀਤ ਸਿੰਘ ਭੱਟੀ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੀ ਹਾਜ਼ਰ ਸਨ |

ਆਯੁਸ਼ਮਾਨ ਯੋਜਨਾ ਦੇ ਲਾਭਪਾਤਰੀਆਂ ਦੀ ਬਾਇਓਮੈਟਿ੍ਕ ਤਸਦੀਕ ਪ੍ਰਕਿਰਿਆ ਤੋਂ ਛੋਟ ਦੇ ਆਦੇਸ਼

ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਸਰਬੱਤ ਸਿਹਤ ਬੀਮਾ ਯੋਜਨਾ (ਐੱਸ.ਐੱਸ.ਬੀ.ਵਾਈ.) ਅਧੀਨ ਆਉਂਦੇ ਸੂਚੀਬੱਧ ਹਸਪਤਾਲਾਂ ਵਿਚ ਇਲਾਜ ਕਰਵਾਉਣ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਕਰਫ਼ਿਊ ਦੌਰਾਨ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ

ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸ੍ਰੀ ਐਮ.ਕੇ ਅਰਾਵਿੰਦ ਕੁਮਾਰ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਵਲੋਂ ਕਰਫ਼ਿਊ ਦੌਰਾਨ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਪਹਿਲਾਂ ਜਾਰੀ ਹੁਕਮਾਂ ...

ਪੂਰੀ ਖ਼ਬਰ »

200 ਲੀਟਰ ਲਾਹਣ ਸਮੇਤ ਇੱਕ ਕਾਬੂ

ਮੰਡੀ ਘੁਬਾਇਆ,30 ਮਾਰਚ (ਅਮਨ ਬਵੇਜਾ)-ਸਦਰ ਥਾਣਾ ਜਲਾਲਾਬਾਦ ਅਧੀਨ ਪੈਂਦੀ ਚੌਾਕੀ ਘੁਬਾਇਆ ਦੀ ਪੁਲਿਸ ਪਾਰਟੀ ਨੇ ਮੁਖ਼ਬਰੀ ਦੇ ਆਧਾਰ ਤੇ ਛਾਪੇਮਾਰੀ ਕਰਕੇ 200 ਲੀਟਰ ਨਜਾਇਜ਼ ਲਾਹਣ ਬਰਾਮਦ ਕਰਕੇ ਮੋਕੇ ਤੇ ਇੱਕ ਦੋਸ਼ੀ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਤੇ 5 ਕਾਬੂ

ਅਬੋਹਰ, 30 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)- ਨਗਰ ਥਾਣਾ ਨੰਬਰ 1 ਦੀ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 5 ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਮਲੋਟ ਰੋਡ ਬਾਈਪਾਸ 'ਤੇ ਬਣੇ ਪਾਲੀ ਦੇ ਢਾਬੇ 'ਤੇ ...

ਪੂਰੀ ਖ਼ਬਰ »

ਘਰ ਦੇ ਬਾਹਰ ਖੜ੍ਹੀ ਕਾਰ ਚੋਰੀ

ਫ਼ਾਜ਼ਿਲਕਾ, 30 ਮਾਰਚ (ਦਵਿੰਦਰ ਪਾਲ ਸਿੰਘ)-ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਭਰ ਵਿਚ ਲੱਗੇ ਕਰਫ਼ਿਊ ਦੌਰਾਨ ਬੀਤੀ ਰਾਤ ਚੋਰਾਂ ਨੇ ਫ਼ਾਜ਼ਿਲਕਾ ਦੇ ਫ਼ਰਸ਼ ਨੰਬਰ 14 ਤੋਂ ਇਕ ਘਰ ਦੇ ਬਾਹਰ ਖੜ੍ਹੀ ਕਾਰ ਚੋਰੀ ਕਰ ਲਈ | ਜਾਣਕਾਰੀ ਦਿੰਦੇ ਹੋਏ ਰਾਘਵ ਗਾਵੜੀ ਪੁੱਤਰ ਲਲਿਤ ...

ਪੂਰੀ ਖ਼ਬਰ »

ਝੂਠੀਆਂ ਇਤਲਾਹਾਂ ਦੇਣ ਵਾਲੇ 'ਤੇ ਮਾਮਲਾ ਦਰਜ

ਫ਼ਾਜ਼ਿਲਕਾ, 30 ਮਾਰਚ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਿਸ ਨੇ ਇਕ ਵਿਅਕਤੀਆਂ ਿਖ਼ਲਾਫ਼ ਕਰਫਿਊ ਦੌਰਾਨ ਝੂਠੀਆਂ ਇਤਲਾਹਾਂ ਦੇਣ 'ਤੇ ਮਾਮਲਾ ਦਰਜ ਕੀਤਾ ਹੈ | ਪੁਲਿਸ ਦੇ ਸਹਾਇਕ ਥਾਣੇਦਾਰ ਹਰਦੇਵ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੱਸ ਅੱਡਾ ਲਾਧੂਕਾ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਮੰਡੀ ਘੁਬਾਇਆ,ਮੰਡੀ ਲਾਧੂਕਾ,30 ਮਾਰਚ (ਅਮਨ ਬਵੇਜਾ, ਮਨਪ੍ਰੀਤ ਸਿੰਘ ਸੈਣੀ)- ਪਿੰਡ ਭੰਬਾ ਵਟੂ ਦੇ ਇਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਾਜ ਸਿੰਘ ਪੁੱਤਰ ਜੋਗਿੰਦਰ ਸਿੰਘ ਜੋ ਕਿ ਮਿਹਨਤ ਮਜ਼ਦੂਰੀ ਕਰਕੇ ਆਪਣੇ ...

ਪੂਰੀ ਖ਼ਬਰ »

ਕਰਫ਼ਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ 3 'ਤੇ ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਰਣਜੀਤ ਸਿੰਘ ਢਿੱਲੋਂ)-ਕਰਫ਼ਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਅਤੇ ਡਿਊਟੀ 'ਤੇ ਤਾਇਨਾਤ ਏ.ਐੱਸ.ਆਈ. ਨਾਲ ਹੱਥੋਪਾਈ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ 'ਚ ਥਾਣਾ ਬਰੀਵਾਲਾ ਪੁਲਿਸ ਵਲੋਂ ਤਿੰਨ ਵਿਅਕਤੀਆਂ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ...

ਪੂਰੀ ਖ਼ਬਰ »

ਅਨੰਦਪੁਰ ਤੋਂ ਪਰਤੇ 16 ਸਾਲਾ ਨਿਹੰਗ ਨੂੰ ਪਰਿਵਾਰ ਅਤੇ ਪੰਚਾਇਤ ਨੇ ਜੂਹ 'ਤੇ ਰੋਕਿਆ

ਮੰਡੀ ਕਿੱਲਿਆਂਵਾਲੀ, 30 ਮਾਰਚ (ਇਕਬਾਲ ਸਿੰਘ ਸ਼ਾਂਤ)-ਕੋਰੋਨਾ ਮਹਾਂਮਾਰੀ ਦੇ ਖੌਫ਼ਨਾਕ ਮਾਰੂ ਖ਼ਦਸ਼ੇ ਨੇ ਪਿੰਡਾਂ ਅਤੇ ਪਰਿਵਾਰਾਂ ਲਈ ਉਨ੍ਹਾਂ ਦੇ ਜੰਮੇ-ਜਾਏ ਵੀ ਬਿਗਾਨੇ ਬਣਾ ਦਿੱਤੇ ਹਨ | ਆਨੰਦਪੁਰ ਸਾਹਿਬ ਤੋਂ ਪਰਤੇ ਨਿਹੰਗ ਨੌਜਵਾਨ ਨੂੰ ਉਸ ਦੇ ਜੱਦੀ ਪਿੰਡ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਰਫ਼ਿਊ ਦੇ ਅੱਠਵੇਂ ਦਿਨ ਲੋਕਾਂ ਨੂੰ ਮਿਲੀਆਂ ਬੈਂਕ ਸੇਵਾਵਾਂ

ਫ਼ਰੀਦਕੋਟ, 30 ਮਾਰਚ (ਜਸਵੰਤ ਸਿੰਘ ਪੁਰਬਾ)-ਕੋਰੋਨਾ ਵਾਇਰਸ ਤੋਂ ਬਚਾਓ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਏ ਗਏ ਕਰਫ਼ਿਊ ਦੇ ਅੱਠਵੇਂ ਦਿਨ ਸਰਕਾਰ ਨੇ ਲੋਕਾਂ ਨੂੰ ਬੈਂਕ ਸਹੂਲਤ ਮੁਹੱਈਆ ਕਰਵਾਈ | ਅੱਜ ਸਵੇਰ ਤੋਂ ਲੋਕ ਸਰਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਦੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਪਿਤਾ- ਪੁੱਤਰ ਦੀ ਮੌਤ, ਜਵਾਈ ਤੇ ਧੀ ਸਮੇਤ 4 ਜਣੇ ਜ਼ਖ਼ਮੀ

ਅਬੋਹਰ, 30 ਮਾਰਚ (ਸੁਖਜਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਸੰਧੂ)-ਅਬੋਹਰ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਪਿਤਾ ਪੁੱਤਰ ਦੀ ਮੌਤ ਹੋ ਗਈ ਜਦੋਂ ਕਿ ਇੱਕ ਗਰਭਵਤੀ ਔਰਤ ਸਮੇਤ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ | ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪੁੱਜੀ ਤੇ ਜ਼ਖਮੀਆਂ ...

ਪੂਰੀ ਖ਼ਬਰ »

ਮਰੀਜ਼ਾਂ ਨੂੰ ਦੋ ਹਫ਼ਤਿਆਂ ਲਈ ਦਵਾਈ ਘਰ ਲਿਜਾਣ ਲਈ ਮੁਹੱਈਆ ਕਰਵਾਵਾਂਗੇ-ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵਲੋਂ ਕੋਰੋਨਾ ਵਾਇਰਸ ਦੇ ਇਸ ਚੁਣੌਤੀਪੂਰਨ ਸਮੇਂ ਦੌਰਾਨ ਨਸ਼ਿਆਂ ਦੇ ਪੀੜਤ ਮਰੀਜ਼ਾਂ ਲਈ ਵੱਡੀ ਰਾਹਤ ਵਜੋਂ ਪੰਜਾਬ ਸਰਕਾਰ ਨੇ 198 ਸਰਕਾਰੀ ਓਟ (ਓ.ਓ.ਟੀ.) ਕਲੀਨਿਕ, ...

ਪੂਰੀ ਖ਼ਬਰ »

ਧੋਖੇ ਨਾਲ ਬੈਂਕ ਖਾਤੇ ਵਿਚੋਂ 4040 ਰੁਪਏ ਕਢਵਾਏ

ਮੰਡੀ ਲਾਧੂਕਾ, 30 ਮਾਰਚ (ਰਾਕੇਸ਼ ਛਾਬੜਾ)-ਪਿੰਡ ਬਸਤੀ ਚੰਡੀਗੜ੍ਹ ਦੇ ਇਕ ਵਿਅਕਤੀ ਦੇ ਖਾਤੇ ਵਿਚੋਂ ਧੋਖੇ ਨਾਲ ਕਿਸੇ ਨਾਮਾਲੂਮ ਵਿਅਕਤੀ ਨੇ 4040 ਰੁਪਏ ਕਢਵਾ ਲਏ ਹਨ | ਇਸ ਪਿੰਡ ਦੇ ਜਗਪਾਲ ਕੁਮਾਰ ਪੁੱਤਰ ਰਾਮੂ ਨੇ ਦੱਸਿਆ ਹੈ ਕਿ ਉਸ ਦਾ ਮੰਡੀ ਦੇ ਪੀ.ਐਨ.ਬੀ. ਬੈਂਕ ਦੀ ...

ਪੂਰੀ ਖ਼ਬਰ »

ਨੂਰਪੁਰ ਹਕੀਮਾਂ ਵਿਖੇ ਸ਼ਰਾਰਤੀ ਵਿਅਕਤੀਆਂ ਵਲੋਂ ਪੁਲਿਸ ਪਾਰਟੀ 'ਤੇ ਹਮਲਾ

ਧਰਮਕੋਟ, 30 ਮਾਰਚ (ਪਰਮਜੀਤ ਸਿੰਘ)-ਸ਼ਹਿਰ ਦੇ ਨੇੜਲੇ ਪਿੰਡ ਨੂਰਪੁਰ ਹਕੀਮਾਂ ਵਿਖੇ ਕੁਝ ਵਿਅਕਤੀਆਂ ਵਲੋਂ ਪੁਲਿਸ ਪਾਰਟੀ 'ਤੇ ਹਮਲਾ ਕਰਕੇ ਥਾਣਾ ਮੁਖੀ ਅਤੇ ਹੋਰ ਕਰਮਚਾਰੀਆਂ ਨੂੰ ਜ਼ਖ਼ਮੀ ਕਰ ਦੇਣ ਅਤੇ ਪੁਲਿਸ ਥਾਣਾ ਧਰਮਕੋਟ ਵਿਖੇ ਉਕਤ ਹਮਲਾਵਰਾਂ ਿਖ਼ਲਾਫ਼ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਖੁੱਲ੍ਹੇ ਬੈਂਕ-ਲੋਕਾਂ ਦੀ ਭੀੜ ਜੁਟੀ, ਨਿਯਮਾਂ ਦੀਆਂ ਧੱਜੀਆਂ ਉੱਡੀਆਂ

ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਰਣਜੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਨੂੰ ਲੈ ਕੇ ਚੱਲ ਰਹੇ ਕਰਫ਼ਿਊ ਦੌਰਾਨ ਅੱਜ ਬੈਂਕ ਖੋਲ੍ਹਣ ਦੀ ਛੋਟ ਦਿੱਤੀ ਗਈ ਪ੍ਰੰਤੂ ਇਸ ਛੋਟ ਦੌਰਾਨ ਨਿਯਮਾਂ ਦੀਆਂ ਧੱਜੀਆਂ ਉੱਡ ਗਈਆਂ ਜਦੋਂ ਬੈਂਕਾਂ ਅੱਗੇ ਬਗੈਰ ਦੂਰੀ ਅਤੇ ਮੂੰਹ ਢਕੇ ...

ਪੂਰੀ ਖ਼ਬਰ »

ਕਰਫਿਊ ਦੌਰਾਨ ਦੁਕਾਨਾਂ ਖੋਲ੍ਹਣ ਵਾਲਿਆਂ 'ਤੇ ਮਾਮਲਾ ਦਰਜ

ਫ਼ਾਜ਼ਿਲਕਾ, 30 ਮਾਰਚ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਿਸ ਨੇ ਦੋ ਵਿਅਕਤੀਆਂ ਿਖ਼ਲਾਫ਼ ਕਰਫਿਊ ਦੌਰਾਨ ਦੁਕਾਨਾਂ ਖੋਲ੍ਹਣ ਅਤੇ ਕਰਫਿਊ ਦੀ ਉਲੰਘਣਾ ਕਰਨ 'ਤੇ ਮਾਮਲਾ ਦਰਜ ਕੀਤਾ ਹੈ | ਪੁਲਿਸ ਦੇ ਸਹਾਇਕ ਥਾਣੇਦਾਰ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਤਿੰਨ ਵਿਅਕਤੀ ਜ਼ਖਮੀ

ਗਿੱਦੜਬਾਹਾ, 30 ਮਾਰਚ (ਬਲਦੇਵ ਸਿੰਘ ਘੱਟੋਂ)-ਸਥਾਨਕ ਮੰਡੀ ਵਾਲੀ ਧਰਮਸ਼ਾਲਾ ਚੌਾਕ ਵਿਚ ਅੱਜ ਮੋਟਰਸਾਈਕਲ ਅਤੇ ਕਾਰ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਤਿੰਨ ਜਾਣਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਨੇੜਲੇ ਪਿੰਡ ਦੌਲਾ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਸੀ.ਸੀ.ਆਈ ਨੂੰ ਕਰਫਿਊ ਦੌਰਾਨ ਕਪਾਹ ਖਰੀਦਣ ਦੀ ਛੋਟ

ਫ਼ਰੀਦਕੋਟ, 30 ਮਾਰਚ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਮੈਜਿਸਟਰੇਟ ਫ਼ਰੀਦਕੋਟ ਕੁਮਾਰ ਸੌਰਭ ਰਾਜ ਨੇ ਜ਼ਿਲੇ੍ਹ ਵਿਚ ਲਗਾਏ ਗਏ ਕਰਫ਼ਿਊ ਦੀ ਲਗਾਤਾਰਤਾ ਵਿਚ ਭਾਰਤੀ ਕਪਾਹ ਨਿਗਮ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਜ਼ਿਲੇ੍ਹ ਵਿਚ ਕਿਸਾਨਾਂ ਤੋਂ ਕਪਾਹ ਦੀ ਖਰੀਦ ਕਰਨ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਸਬੰਧੀ ਅਫ਼ਵਾਹਾਂ ਤੋਂ ਸੁਚੇਤ ਰਹਿਣ ਲੋਕ-ਡਾ: ਨੀਲਮ ਭਾਟੀਆ

ਅਜੀਤਵਾਲ, 30 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਸੀ.ਐਚ.ਸੀ. ਢੁੱਡੀਕੇ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨੀਲਮ ਭਾਟੀਆ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਸਬੰਧ ਵਿਚ ਸ਼ਰਾਰਤੀ ਅਨਸਰਾਂ ਵਲੋਂ ਫੈਲਾਈਆਂ ਜਾਂਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ | ਅੱਜ ...

ਪੂਰੀ ਖ਼ਬਰ »

ਕੋਰੋਨਾ ਵਿਰੁੱਧ ਲੜਨ ਦੀ ਬਜਾਏ ਪਿੰਡ ਸੱਦਾ ਸਿੰਘ ਵਾਲਾ ਵਿਖੇ ਦੋ ਧੜੇ ਹੋਏ ਆਹਮੋ-ਸਾਹਮਣੇ

ਮੋਗਾ, 30 ਮਾਰਚ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਜਿੱਥੇ ਸਮੁੱਚਾ ਸੰਸਾਰ ਖ਼ਤਰਨਾਕ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਉੱਥੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਨੌਜਵਾਨਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਵੀ ਕਈ ਵਾਰ ਲੜਾਈ ਝਗੜਿਆਂ ਦਾ ਸਬੱਬ ਬਣਦੇ ਹਨ ਜਿਸ ਦੇ ...

ਪੂਰੀ ਖ਼ਬਰ »

ਕਰਫ਼ਿਊ ਦੀਆਂ ਧੱਜੀਆਂ ਉਡਾਉਣ ਵਾਲੇ 6 ਵਿਅਕਤੀ ਗਿ੍ਫ਼ਤਾਰ

ਮੋਗਾ, 30 ਮਾਰਚ (ਸ਼ਿੰਦਰ ਸਿੰਘ ਭੁਪਾਲ)-ਕੋਰੋਨਾ ਵਾਇਰਸ ਦੀ ਵਧ ਰਹੀ ਲਾਗ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵਲੋਂ ਪੰਜਾਬ ਭਰ ਵਿਚ ਕਰਫ਼ਿਊ ਲਗਾਇਆ ਗਿਆ ਸੀ, ਨੂੰ ਸਥਾਨਕ ਪ੍ਰਸ਼ਾਸਨ ਵਲੋਂ ਗੰਭੀਰਤਾ ਨਾਲ ਲਾਗੂ ਕਰਾਇਆ ਜਾ ਰਿਹਾ ਹੈ | ਸਹਾਇਕ ਥਾਣੇਦਾਰ ਅਮਰਜੀਤ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਕੇ ਮੈਂਬਰ ਪੰਚਾਇਤ ਦੇ ਘਰ ਦਾ ਭੰਨਿ੍ਹਆਂ ਦਰਵਾਜ਼ਾ-ਪਥਰਾਅ ਵੀ ਕੀਤਾ

ਬਾਘਾ ਪੁਰਾਣਾ, 30 ਮਾਰਚ (ਬਲਰਾਜ ਸਿੰਗਲਾ)-ਨੇੜਲੇ ਪਿੰਡ ਜੀਤਾ ਸਿੰਘ ਵਾਲਾ ਵਿਖੇ 10 ਵਿਅਕਤੀਆਂ ਵਲੋਂ ਕਰਫ਼ਿਊ ਦੀ ਉਲੰਘਣਾ ਕਰਕੇ ਮੈਂਬਰ ਪੰਚਾਇਤ ਦੇ ਘਰ ਵਿਚ ਇੱਟਾਂ ਰੋੜੇ ਮਾਰਨ ਅਤੇ ਦਰਵਾਜਾ ਭੰਨਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਮੈਂਬਰ ਪੰਚਾਇਤ ਜਸਪਾਲ ਸਿੰਘ ...

ਪੂਰੀ ਖ਼ਬਰ »

ਕਰਫ਼ਿਊ ਸਦਕਾ ਕੁੱਝ ਦਿਨਾਂ ਤੋਂ ਬੰਦ ਬੈਂਕਾਂ ਖੁੱਲ੍ਹਣ ਮੌਕੇ ਲੱਗੀਆਂ ਲੰਬੀਆਂ ਲਾਈਨਾਂ

ਬਾਘਾ ਪੁਰਾਣਾ, 30 ਮਾਰਚ (ਬਲਰਾਜ ਸਿੰਗਲਾ)-ਕਰਫ਼ਿਊ ਦੇ ਚੱਲਦਿਆਂ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਅਪੀਲਾਂ ਕੀਤੀਆਂ ਜਾ ਰਹੀਆਂ ਹਨ | ਇੰਡਸਟਰੀ ਅਤੇ ਵੱਡੇ ਕਾਰੋਬਾਰ ਵੀ ਬੰਦ ਹਨ ਜਿਸ ਦੇ ਚੱਲਦੇ ਹੋਇਆਂ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਮੁੜ ਰਹੇ ...

ਪੂਰੀ ਖ਼ਬਰ »

ਬੈਂਕਾਂ ਮੂਹਰੇ ਝੁਰਮਟ ਵਾਲੇ ਮਹੌਲ ਸਦਕਾ ਬੈਂਕਾਂ ਦੇ ਸ਼ਟਰ ਕਰਨੇ ਪਏ ਬੰਦ

ਕੋਟ ਈਸੇ ਖਾਂ, 30 ਮਾਰਚ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਕੋਰੋਨਾ ਵਾਇਰਸ ਬਿਮਾਰੀ ਤੋਂ ਬਚਾ ਵਜੋਂ ਜੋ ਸਰਕਾਰ ਵਲੋਂ ਕਰਫ਼ਿਊ ਲਗਾਇਆ ਗਿਆ ਹੈ ਅਤੇ ਸਰਕਾਰ ਵਲੋਂ ਇਸ ਵਿਚ ਕੁਝ ਰਾਹਤ ਦਿੰਦਿਆਂ ਬੈਂਕਾਂ ਨੂੰ 30-31 ਮਾਰਚ ਨੂੰ ਦੋ ਦਿਨ ਖੋਲ੍ਹਣ ਦੇ ਹੁਕਮ ਦਿੱਤੇ ...

ਪੂਰੀ ਖ਼ਬਰ »

ਝੂਠੀਆਂ ਸ਼ਿਕਾਇਤ ਕਰਨ ਿਖ਼ਲਾਫ਼ ਹੋਵੇਗੀ ਕਾਰਵਾਈ

ਸਮਾਲਸਰ, 30 ਮਾਰਚ (ਕਿਰਨਦੀਪ ਸਿੰਘ ਬੰਬੀਹਾ)-ਪੰਜਾਬ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਰਫ਼ਿਊ ਲਗਾਇਆ ਗਿਆ ਹੈ | ਇਸ ਕਰਫ਼ਿਊ ਕਾਰਨ ਦਿਹਾੜੀਦਾਰ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੇਖਦਿਆਂ ਪ੍ਰਸ਼ਾਸਨ ਵਲੋਂ ...

ਪੂਰੀ ਖ਼ਬਰ »

ਬੈਂਕਾਂ 'ਚ ਲੈਣ ਦੇਣ ਕਰਨ ਗਏ ਲੋੜਵੰਦ ਹੋਏ ਖੱਜਲ ਖੁਆਰ

ਕੋਟ ਈਸੇ ਖਾਂ, 30 ਮਾਰਚ (ਗੁਰਮੀਤ ਸਿੰਘ ਖਾਲਸਾ, ਯਸ਼ਪਾਲ ਗੁਲਾਟੀ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੂਬਾ ਸਰਕਾਰ ਦੇ ਆਦੇਸ਼ਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੋ ਦਿਨ ਬੈਂਕ ਖੋਲ੍ਹਣ ਦੀ ਦਿੱਤੀ ਗਈ ਮਨਜ਼ੂਰੀ 'ਚ ਕੋਟ ਈਸੇ ਖਾਂ ਵਿਖੇ ਬੈਂਕਾਂ 'ਚ ਆਪਣੇ ਜਮਾਂ ਪੈਸੇ ...

ਪੂਰੀ ਖ਼ਬਰ »

-ਕੋਰੋਨਾ ਵਾਇਰਸ ਦਾ ਸਾਇਆ- ਗਲੀ-ਮੁਹੱਲਿਆਂ ਨੂੰ ਸੀਲ ਕਰਨ ਦੇ ਨਾਲ-ਨਾਲ ਪੁਲਿਸ ਨੇ ਗਸ਼ਤ ਕੀਤੀ ਤੇਜ਼

ਮੋਗਾ, 30 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਰਾਜੇਸ਼ ਕੋਛੜ)-ਕੋਰੋਨਾ ਵਾਇਰਸ ਦਾ ਸਾਇਆ ਅਜੇ ਵੀ ਪੂਰੇ ਸੰਸਾਰ ਵਿਚ ਖ਼ਤਰੇ ਵਾਂਗ ਮੰਡਰਾ ਰਿਹਾ ਹੈ | ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਅੰਦਰ ਭਾਵੇਂ ਕਿ ਸੋਸ਼ਲ ਮੀਡੀਆ 'ਤੇ ਗੁਮਰਾਹਕੁਨ ...

ਪੂਰੀ ਖ਼ਬਰ »

ਜ਼ਿਲ੍ਹਾ ਮੋਗਾ ਦੇ ਬੈਂਕ ਅੱਜ ਤੇ ਕੱਲ੍ਹ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਖੁੱਲ੍ਹੇ ਰਹਿਣਗੇ-ਡੀ. ਸੀ.

ਮੋਗਾ, 30 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸੰਦੀਪ ਹੰਸ ਨੇ ਅੱਜ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਬੈਂਕ 31 ਮਾਰਚ ਅਤੇ 1 ਅਪ੍ਰੈਲ ਨੂੰ ਖੁੱਲ੍ਹੇ ਰਹਿਣਗੇ | ਉਨ੍ਹਾਂ ਦੱਸਿਆ ਕਿ ਸਾਰੇ ਬੈਂਕਾਂ ਦੀਆਂ ਬਰਾਂਚਾਂ, ...

ਪੂਰੀ ਖ਼ਬਰ »

ਅਕਾਲੀ ਆਗੂਆਂ ਨੇ ਸੁਖਬੀਰ ਵਲੋਂ ਭੇਜਿਆ 1 ਕਰੋੜ ਦਾ ਚੈੱਕ ਡਿਪਟੀ ਕਮਿਸ਼ਨਰ ਨੂੰ ਸੌਾਪਿਆ

ਫ਼ਾਜ਼ਿਲਕਾ, 30 ਮਾਰਚ (ਦਵਿੰਦਰ ਪਾਲ ਸਿੰਘ)-ਕੋਰੋਨਾ ਵਾਇਰਸ ਪੀੜਤਾਂ ਲਈ ਵੱਖ-ਵੱਖ ਸੰਸਥਾਵਾਂ, ਸਮਾਜ ਸੇਵੀ ਆਗੂ, ਸਿਆਸੀ ਆਗੂ ਅੱਗੇ ਆ ਰਹੇ ਹਨ | ਇਸੇ ਦੇ ਤਹਿਤ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸੁਖਬੀਰ ...

ਪੂਰੀ ਖ਼ਬਰ »

ਸ਼ੱਕੀ ਮਰੀਜ਼ ਲੜਕੀ ਦਾ ਕੋਰੋਨਾ ਟੈੱਸਟ ਨੈਗੇਟਿਵ

ਫ਼ਾਜ਼ਿਲਕਾ, 30 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਨਿਵਾਸੀ ਤੇ ਪਿਛਲੇ ਦਿਨੀਂ ਦੁਬਈ ਤੋਂ ਪਰਤੀ ਲੜਕੀ, ਜਿਸ ਨੂੰ ਹਲਕਾ ਬੁਖ਼ਾਰ ਤੇ ਖਾਂਸੀ ਹੋਣ ਦੀ ਸੂਰਤ ਵਿਚ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਆਈਸੋਲੇਸ਼ਨ ਵਾਰਡ ਵਿਚ ਭਰਤੀ ਕੀਤਾ ਗਿਆ ਸੀ, ਜਿਸ ਦੀ ਕੋਰੋਨਾ ...

ਪੂਰੀ ਖ਼ਬਰ »

ਭੱਠਾ ਮਾਲਕ ਮਜ਼ਦੂਰਾਂ ਦੀ ਕਰਨਗੇ ਸੰਭਾਲ

ਸ੍ਰੀ ਮੁਕਤਸਰ ਸਾਹਿਬ, 29 ਮਾਰਚ (ਰਣਜੀਤ ਸਿੰਘ ਢਿੱਲੋਂ)-ਭੱਠਾ ਐਸੋਸੀਏਸ਼ਨ ਦੇ ਸਾਬਕਾ ਸੂਬਾ ਪ੍ਰਧਾਨ ਦਵਿੰਦਰ ਰਾਜਦੇਵ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਭੱਠੇ ਨਹੀਂ ਚੱਲਣਗੇ ਤੇ ਇੱਟਾਂ ਦੀ ਸਪਲਾਈ ਬੰਦ ਰਹੇਗੀ, ਪਰ ਤਿੰਨ ਫੁੱਟ ਦੇ ਫ਼ਾਸਲੇ ...

ਪੂਰੀ ਖ਼ਬਰ »

ਪੁਲਿਸ ਨੇ ਪ੍ਰਵਾਸੀ ਭਾਰਤੀਆਂ ਦੇ ਟੈਸਟ ਲਈ ਕਾਰਵਾਈ ਆਰੰਭੀ

ਫ਼ਰੀਦਕੋਟ, 30 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜ਼ਿਲ੍ਹੇ ਅੰਦਰ 30 ਜਨਵਰੀ ਤੋਂ ਬਾਅਦ ਜਿਹੜੇ ਪ੍ਰਵਾਸੀ ਭਾਰਤੀ ਇਥੇ ਆਏ ਹਨ ਅਜੇ ਤੱਕ ਉਨ੍ਹਾਂ ਨੇ ਆਪਣੀ ਰਿਪੋਰਟ ਸਿਹਤ ਕੇਂਦਰਾਂ 'ਚ ਪੇਸ਼ ਨਹੀਂ ਕੀਤੀ | ਉਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਲੱਭਣ ਲਈ ਅੱਜ ਪੁਲਿਸ ...

ਪੂਰੀ ਖ਼ਬਰ »

ਰੈੱਡ ਕਰਾਸ ਮੈਡੀਕਲ ਸਟੋਰ ਤੋਂ ਨਹੀਂ ਮਿਲ ਰਹੇ ਸੈਨੇਟਾਈਜ਼ਰ ਤੇ ਮਾਸਕ

ਕੋਟਕਪੂਰਾ, 30 ਮਾਰਚ (ਮੇਘਰਾਜ)-ਬੀਤੇ ਦਿਨ ਸ਼ਹਿਰ 'ਚ ਕੁਝ ਚੋਣਵੀਂਆਂ ਦਵਾਈਆਂ ਦੀਆਂ ਦੁਕਾਨਾਂ ਕੁਝ ਸਮੇਂ ਲਈ ਖੋਲ੍ਹੀਆਂ ਗਈਆਂ ਸਨ ਤੇ ਲੋਕਾਂ ਵਲੋਂ ਦਵਾਈਆਂ ਦੀ ਖਰੀਦੋ ਫਰੋਖਤ ਕੀਤੀ ਗਈ ਸੀ | ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ 'ਚ ਸਥਿਤ ਰੈੱਡ ਕਰਾਸ ਮੈਡੀਕਲ ...

ਪੂਰੀ ਖ਼ਬਰ »

ਸਿਹਤ ਕਾਮਿਆਂ ਨੂੰ ਕੋਵਿਡ-19 ਸਕਰੀਨਿੰਗ ਸੇਫ਼ਟੀ ਕਿੱਟਾਂ ਤਕਸੀਮ

ਫ਼ਰੀਦਕੋਟ, 30 ਮਾਰਚ (ਜਸਵੰਤ ਸਿੰਘ ਪੁਰਬਾ)-ਨੋਵਲ ਕੋਰੋਨਾ ਵਾਇਰਸ ਨਾਲ ਨੱਜਿਠਣ ਲਈ ਵੱਖ-ਵੱਖ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ ਤੇ ਸਿਹਤ ਵਿਭਾਗ ਵਲੋਂ ਸਟਾਫ ਨੂੰ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਗਈ ਹੈ | ਸਥਾਨਕ ਵੈਕਸੀਨ ...

ਪੂਰੀ ਖ਼ਬਰ »

ਰਾਸ਼ਨ ਨਾ ਮਿਲਣ 'ਤੇ ਲੋੜਵੰਦ ਪਰਿਵਾਰਾਂ ਵਲੋਂ ਰੋਸ ਪ੍ਰਗਟ

ਸਮਾਧ ਭਾਈ, 30 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਕਰਫ਼ਿਊ ਕਰ ਕੇ ਪਿੰਡ ਮਾਣੂੰਕੇ ਦੀ ਮਸੀਤ ਬਸਤੀ 'ਚ ਰਾਸ਼ਨ ਨਾ ਪਹੁੰਚਣ ਕਾਰਨ ਲੋਕਾਂ ਨੇ ਰੋਸ ਪ੍ਰਗਟ ਕੀਤਾ | ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਘਰ-ਘਰ ਰਾਸ਼ਨ ਪਹੁੰਚਾਉਣ ਦੇ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲ੍ਹਦੀ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋੜਵੰਦਾਂ ਤੱਕ ਪਹੁੰਚਾਈ ਜਾ ਰਹੀ ਹੈ ਰਾਹਤ ਸਮੱਗਰੀ

ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲ੍ਹੇ 'ਚ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੀ ਚੌਕਸੀ ਰੱਖੀ ਜਾ ਰਹੀ ਹੈ ਤੇ ਕਰਫ਼ਿਊ ਦੌਰਾਨ ਲੋੜਵੰਦ ਵਿਅਕਤੀਆਂ ਨੂੰ ਰਾਹਤ ਸਮੱਗਰੀ ਉਨ੍ਹਾਂ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਮੁੱਖ ਮੰਤਰੀ ਸਰਬ ਪਾਰਟੀ ਮੀਟਿੰਗ ਬੁਲਾਉਣ-ਪੀਰ ਮੁਹੰਮਦ/ਚੀਮਾ

ਮੋਗਾ, 30 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਸਰਪ੍ਰਸਤ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਤੇ ਮੌਜੂਦਾ ਪ੍ਰਧਾਨ ਜਗਰੂਪ ਸਿੰਘ ਚੀਮਾ, ...

ਪੂਰੀ ਖ਼ਬਰ »

ਕਾਲਾਬਾਜ਼ਾਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ-ਡੀ. ਐਸ. ਪੀ.

ਮਲੋਟ, 30 ਮਾਰਚ (ਗੁਰਮੀਤ ਸਿੰਘ ਮੱਕੜ)-ਸ਼ਹਿਰ 'ਚ ਹਰ ਤਰ੍ਹਾਂ ਦੀ ਕਾਲਾਬਾਜ਼ਾਰੀ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣਗੇ ਤੇ ਕਾਲਾਬਾਜ਼ਾਰੀ ਕਰਨ ਵਾਲੇ ਦੁਕਾਨਦਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਹ ਪ੍ਰਗਟਾਵਾ ਡੀ. ਐਸ. ਪੀ. ਮਨਮੋਹਨ ਸਿੰਘ ਔਲਖ ਨੇ ਕੀਤਾ | ...

ਪੂਰੀ ਖ਼ਬਰ »

ਮਖੂ ਸ਼ਹਿਰ ਵਿਖੇ ਹਲਕਾ ਵਿਧਾਇਕ ਵਲੋਂ ਲੋੜਵੰਦ ਪਰਿਵਾਰਾਂ ਰੋਟੀ ਸਬੰਧੀ ਕੀਤੀ ਮੀਟਿੰਗ

ਮਖੂ, 30 ਮਾਰਚ (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)-ਕਾਂਗਰਸ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਮਖੂ ਸ਼ਹਿਰ ਵਿਖੇ ਲੋੜਵੰਦ ਘਰਾਂ ਵਾਲਿਆਂ ਨੂੰ ਦੋ ਵਕਤ ਦੀ ਰੋਟੀ ਘਰੋ-ਘਰ ਪਹੰੁਚਾਉਣ ਸਬੰਧੀ ਮੀਟਿੰਗ ਕੀਤੀ ਗਈ | ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਮਹਿੰਦਰ ...

ਪੂਰੀ ਖ਼ਬਰ »

ਵਿਧਾਇਕ ਆਵਲਾ ਨੇ ਸਿਵਲ ਹਸਪਤਾਲ ਸਟਾਫ਼ ਲਈ 150 ਸੇਫ਼ਟੀ ਕਿੱਟਾਂ ਮੁਹੱਈਆ ਕਰਵਾਈਆਂ

ਜਲਾਲਾਬਾਦ, 30 ਮਾਰਚ (ਕਰਨ ਚੁਚਰਾ)-ਕੋਰੋਨਾ ਵਾਇਰਸ ਦੇ ਚੱਲਦਿਆਂ ਹਲਕਾ ਵਿਧਾਇਕ ਰਮਿੰਦਰ ਆਵਲਾ ਵਲੋਂ ਪਹਿਲ ਕਦਮੀ ਕਰਦੇ ਹੋਏ ਆਪਣੇ ਨਿੱਜੀ ਖ਼ਰਚ 'ਚ 150 ਸੇਫ਼ਟੀ ਕਿੱਟਾਂ ਸਿਵਲ ਹਸਪਤਾਲ ਜਲਾਲਾਬਾਦ ਤੇ ਸਿਵਲ ਹਸਪਤਾਲ ਫ਼ਾਜ਼ਿਲਕਾ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ | ...

ਪੂਰੀ ਖ਼ਬਰ »

ਸਿਰਫ਼ ਐਨ. ਜੀ. ਓ. ਦੇ ਸਹਾਰੇ ਲੋਕਾਂ ਤੱਕ ਪਹੁੰਚ ਰਿਹੈ ਰਾਸ਼ਨ

ਜਲਾਲਾਬਾਦ, 30 ਮਾਰਚ (ਕਰਨ ਚੁਚਰਾ)-ਕਰਫਿਊ ਦੇ ਚੱਲਦਿਆਂ ਆਮ ਮਿਹਨਤ ਮਜ਼ਦੂਰੀ ਦੇ ਕੰਮ ਠੱਪ ਪਏ ਹਨ ਤੇ ਰੋਜ਼ਾਨਾ ਮਿਹਨਤ ਕਰਕੇ ਗੁਜ਼ਾਰਾ ਕਰਨ ਵਾਲਿਆਂ ਲਈ ਵੱਡੀਆਂ ਮੁਸ਼ਕਿਲਾਂ ਪੈਦਾ ਹੋ ਗਈਆਂ ਹਨ | ਅਜਿਹੀ ਸਥਿਤੀ 'ਚ ਇਨ੍ਹਾਂ ਲੋਕਾਂ ਤੱਕ ਸਰਕਾਰੀ ਸਹਾਇਤਾ ਨਾ ...

ਪੂਰੀ ਖ਼ਬਰ »

ਜ਼ਿਲ੍ਹਾ ਕੰਟਰੋਲ ਰੂਮ ਲੋਕਾਂ ਦੀ ਸਹਾਇਤਾ ਲਈ ਕਰ ਰਿਹਾ ਉਪਰਾਲ-ਡੀ. ਸੀ.

ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਕੋਵਿਡ 19 ਦੇ ਪ੍ਰਕੋਪ ਨੂੰ ਠੱਲ੍ਹ ਪਾਉਣ ਦੇ ਮੰਤਵ ਨਾਲ ਜ਼ਿਲੇ੍ਹ ਵਿਚ ਲਗਾਏ ਗਏ ਕਰਫ਼ਿਊ ਸਬੰਧੀ ਆਮ ਜਨਤਾ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਾਲਮੇਲ ਕੀਤਾ ਜਾ ਰਿਹਾ ਹੈ | ਇਸ ਕੰਟਰੋਲ ਰੂਮ ...

ਪੂਰੀ ਖ਼ਬਰ »

ਮੰਡੀ ਲਾਧੂਕਾ 'ਚ ਦਵਾਈਆਂ ਨਾ ਮਿਲਣ ਤੋਂ ਮਰੀਜ਼ ਪ੍ਰੇਸ਼ਾਨ

ਮੰਡੀ ਲਾਧੂਕਾ, 30 ਮਾਰਚ (ਮਨਪ੍ਰੀਤ ਸਿੰਘ ਸੈਣੀ)-ਜ਼ਿਲ੍ਹਾ ਪ੍ਰਸ਼ਾਸਨ ਨੇ ਰਾਸ਼ਨ ਦਵਾਈਆਂ ਸਮੇਤ ਚਾਹੇ ਘਰਾਂ 'ਚ ਭੇਜਣ ਦਾ ਐਲਾਨ ਕੀਤਾ ਹੈ, ਪਰ ਜ਼ਰੂਰੀ ਹਾਲਾਤਾਂ 'ਚ ਜੇਕਰ ਕਿਸੇ ਮਰੀਜ਼ ਨੂੰ ਮੌਕੇ 'ਤੇ ਦਵਾਈ ਦੀ ਲੋੜ ਪੈਂਦੀ ਹੈ ਜਾਂ ਫਿਰ ਬਿਮਾਰ ਜਾਂ ਹੋਰ ਲੋਕਾਂ ਨੂੰ ...

ਪੂਰੀ ਖ਼ਬਰ »

ਮੈਡੀਕਲ ਸਟੋਰ ਨਾ ਖੁੱਲ੍ਹਣ ਕਾਰਨ ਮਰੀਜ਼ ਪ੍ਰੇਸ਼ਾਨ

ਬਰਗਾੜੀ, 30 ਮਾਰਚ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਕਸਬਾ ਬਰਗਾੜੀ ਦੇ ਮੈਡੀਕਲ ਸਟੋਰ ਵੀ ਬੰਦ ਹੋਣ ਕਾਰਨ ਰੋਜ਼ਾਨਾ ਦਵਾਈ ਖਾਣ ਵਾਲੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਨੇਕਾਂ ਦਿਲ, ਸ਼ੂਗਰ, ਗੁਰਦੇ, ਮਾਨਸਿਕ ਆਦਿ ਦੇ ਮਰੀਜ਼ਾਂ ਦੀ ...

ਪੂਰੀ ਖ਼ਬਰ »

-ਨਹੀਂ ਹੋ ਰਹੀ ਕਰਫ਼ਿਊ ਦੀ ਪਾਲਣਾ- ਪ੍ਰਸ਼ਾਸਨਿਕ ਢਿੱਲ ਅਤੇ ਪੁਲਿਸ ਦੀ ਨਰਮੀ ਦਾ ਉਠਾਉਣ ਲੱਗੇ ਲੋਕ ਨਾਜਾਇਜ਼ ਫ਼ਾਇਦਾ

ਫ਼ਿਰੋਜ਼ਪੁਰ, 30 ਮਾਰਚ (ਜਸਵਿੰਦਰ ਸਿੰਘ ਸੰਧੂ)- ਲੱਗਦੈ ਦੁਨੀਆ 'ਚ ਕਹਿਰ ਬਣ ਕੇ ਆਏ ਕੋਰੋਨਾ ਵਾਇਰਸ ਦਾ ਡਰ ਲੋਕ ਮਨਾਂ 'ਚ ਖ਼ਤਮ ਹੋ ਗਿਆ ਹੈ ਤੇ ਹੁਣ ਲੋਕ ਪ੍ਰਸ਼ਾਸਨਿਕ ਢਿੱਲ ਅਤੇ ਪੁਲਿਸ ਦੇ ਨਰਮ ਵਤੀਰੇ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹੋਏ ਸੜਕਾਂ 'ਤੇ ਬਗੈਰ ਕਿਸੇ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਰੇਲਵੇ ਮੰਡਲ ਵਲੋਂ 11 ਮਾਲ ਗੱਡੀਆਂ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੇਜਿਆ ਰਾਸ਼ਨ

ਫ਼ਿਰੋਜ਼ਪੁਰ, 30 ਮਾਰਚ (ਕੁਲਬੀਰ ਸਿੰਘ ਸੋਢੀ)- ਪੂਰੇ ਭਾਰਤ ਵਿਚ ਵਾਇਰਸ ਤੋਂ ਬਚਾਅ ਸਬੰਧੀ ਕੀਤੇ ਲਾਕਡਾਊਨ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਰੇਲਵੇ ਮੰਡਲ ਵਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵਿਸ਼ੇਸ਼ ਮਾਲ ਗੱਡੀਆਂ ਰਾਹੀਂ ਖਾਣ-ਪੀਣ ਦੀਆਂ ਵਸਤੂਆਂ ਦੇ ਨਾਲ-ਨਾਲ ...

ਪੂਰੀ ਖ਼ਬਰ »

ਚੋਰਾਂ ਨੇ ਪੰਜਾਬ ਨੈਸ਼ਨਲ ਬੈਂਕ 'ਚ ਪਾਇਆ ਪਾੜ

ਕੁੱਲਗੜ੍ਹੀ, 30 ਮਾਰਚ (ਸੁਖਜਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ-ਜ਼ੀਰਾ ਮਾਰਗ 'ਤੇ ਸਥਿਤ ਪਿੰਡ ਸਾਦੇ ਹਾਸ਼ਮ ਦੇ ਬੱਸ ਅੱਡੇ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਚੋਰਾਂ ਨੇ ਪਾੜ ਲਗਾਇਆ | ਵਰਨਣਯੋਗ ਹੈ ਕਿ ਪੰਜਾਬ ਵਿਚ ਚੱਲ ਰਹੇ ਕਰਫ਼ਿਊ ਦੌਰਾਨ ਕੁਝ ਦਿਨਾਂ ਹੀ ਚੋਰਾਂ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ ਮਿਲੇ-ਇਲਾਜ ਲਈ ਕੀਤੇ ਫ਼ਰੀਦਕੋਟ ਰੈਫ਼ਰ

ਫ਼ਿਰੋਜ਼ਪੁਰ, 30 ਮਾਰਚ (ਸੰਧੂ)- ਕੋਰੋਨਾ ਵਾਇਰਸ ਦੇ ਸ਼ੱਕੀ ਮਿਲੇ ਦੋ ਮਰੀਜ਼ਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਿਹਤ ਵਿਭਾਗ ਵਲੋਂ ਯੋਗ ਇਲਾਜ ਲਈ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਹੈ, ਜਿਸ ਦੀ ਪੁਸ਼ਟੀ ਸਿਵਲ ਹਸਪਤਾਲ ਦੇ ਡਾਕਟਰੀ ਅਮਲੇ ਨੇ ਕੀਤੀ | ਦੋਨਾਂ ਵਿਚੋਂ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਵਾਸੀ ਪ੍ਰਸ਼ਾਸਨ ਨੂੰ ਦੇਣ ਸਹਿਯੋਗ-ਚਹਿਲ

ਮਲੋਟ, 30 ਮਾਰਚ (ਮੱਕੜ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਮੁੱਖ ਬੁਲਾਰੇ ਰਾਣਾ ਬਲਜੀਤ ਸਿੰਘ ਚਹਿਲ ਨੇ ਪੈੱ੍ਰਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਸ਼ੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਦਾ ਜ਼ੋਰ ਹੈ, ਤੋਂ ਲੋਕਾਂ ...

ਪੂਰੀ ਖ਼ਬਰ »

ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਰ ਰਹੇ ਨੇ ਲੋੜਵੰਦਾਂ ਦੀ ਮਦਦ

ਮਲੋਟ, 30 ਮਾਰਚ (ਰਣਜੀਤ ਸਿੰਘ ਪਾਟਿਲ)-ਮਹਾਂਮਾਰੀ ਦੇ ਕਹਿਰ ਦੇ ਚੱਲਦਿਆਂ ਮਲੋਟ ਦੇ ਵਾਰਡ ਨੰਬਰ 11 ਵਿਚ ਵਾਰਡ ਦੇ ਆਗੂਆਂ ਨੇ ਪਾਰਟੀਬਾਜੀ ਤੋਂ ਉਪਰ ਉੱਠ ਕੇ ਲੋੜਵੰਦਾਂ ਦੀ ਮਦਦ ਕਰਨ ਦਾ ਉਪਰਾਲਾ ਕੀਤਾ ਹੈ | ਵਾਰਡ ਦੇ ਕੌਾਸਲਰ ਹਰਪਾਲ ਸਿੰਘ ਵਿਰਦੀ ਅਤੇ ਹੋਰ ਆਗੂ ...

ਪੂਰੀ ਖ਼ਬਰ »

ਦੋ ਕੋਰੋਨਾ ਸ਼ੱਕੀ ਮਰੀਜ਼ਾਂ 'ਚੋਂ ਇਕ ਦੀ ਮੌਤ

ਫ਼ਿਰੋਜ਼ਪੁਰ, 30 ਮਾਰਚ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਜ਼ਿਲ੍ਹੇ ਵਿਚੋਂ ਮਿਲੇ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ਾਂ ਵਿਚੋਂ ਇਕ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਿਸ ਦੀ ਪਹਿਚਾਣ ਸੁਖਦੇਵ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਗੋਬਿੰਦ ਨਗਰੀ ਫ਼ਿਰੋਜ਼ਪੁਰ ...

ਪੂਰੀ ਖ਼ਬਰ »

9 ਦਿਨ ਬੀਤਣ 'ਤੇ ਵੀ ਪੰਜਗਰਾੲੀਂ ਖੇਤਰ ਦੇ ਲੋੜਵੰਦ ਪਰਿਵਾਰ ਸਰਕਾਰੀ ਸਹਾਇਤਾ ਤੋਂ ਵਾਂਝੇ

ਪੰਜਗਰਾੲੀਂ ਕਲਾਂ, 30 ਮਾਰਚ (ਸੁਖਮੰਦਰ ਸਿੰਘ ਬਰਾੜ)-ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਪ੍ਰਕੋਪ ਦੀ ਚੱਲਦਿਆਂ ਲੋੜਵੰਦ ਪਰਿਵਾਰਾਂ ਨੂੰ ਘਰ-ਘਰ ਰਾਸ਼ਨ ਪਹੁੰਚਾਉਣ ਦੇ ਵਾਅਦੇ ਵਫ਼ਾ ਨਹੀਂ ਹੋ ਰਹੇ ਜਿਸਦੀ ਤਾਜ਼ਾ ਮਿਸਾਲ ਫ਼ਰੀਦਕੋਟ ਜ਼ਿਲ੍ਹੇ ਦੇ ਵੱਡੇ ਪਿੰਡਾਂ 'ਚ ...

ਪੂਰੀ ਖ਼ਬਰ »

ਲੋਕਾਂ ਨੇ ਕਰਫ਼ਿਊ ਦੇ ਹੁਕਮਾਂ ਦੀਆਂ ਉਡਾਈਆਂ ਧੱਜੀਆਂ-ਬੈਂਕਾਂ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ

ਗਿੱਦੜਬਾਹਾ, 30 ਮਾਰਚ (ਬਲਦੇਵ ਸਿੰਘ ਘੱਟੋਂ, ਪਰਮਜੀਤ ਸਿੰਘ ਥੇੜ੍ਹੀ)-ਲਗਪਗ ਇਕ ਹਫ਼ਤੇ ਬਾਅਦ ਖੁੱਲ੍ਹੇ ਬੈਂਕ ਅਤੇ ਏ.ਟੀ.ਐਮ ਦੇ ਬਾਹਰ ਅੱਜ ਗਾਹਕਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ | ਗਿੱਦੜਬਾਹਾ ਵਿਚ ਬੈਂਕਾਂ ਦੇ ਆਸ-ਪਾਸ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ | ...

ਪੂਰੀ ਖ਼ਬਰ »

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ 35 ਯਾਤਰੀਆਂ ਦਾ ਜਥਾ ਗਿੱਦੜਬਾਹਾ ਪਹੁੰਚਿਆ

ਗਿੱਦੜਬਾਹਾ, 30 ਮਾਰਚ (ਬਲਦੇਵ ਸਿੰਘ ਘੱਟੋਂ, ਪਰਮਜੀਤ ਸਿੰਘ ਥੇੜ੍ਹੀ)-ਅੱਜ 35 ਤੀਰਥ ਯਾਤਰੀਆਂ ਦਾ ਜਥਾ ਗੁਰਦੁਆਰਾ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਵਾਪਸ ਗਿੱਦੜਬਾਹਾ ਪਹੁੰਚ ਗਿਆ ਜਿੱਥੋਂ ਇਸ ਜਥੇ ਨੂੰ ਮੁੱਢਲੀ ਜਾਂਚ ਉਪਰੰਤ ਆਪਣੇ ਘਰਾਂ ਨੂੰ ਜਾਣ ...

ਪੂਰੀ ਖ਼ਬਰ »

ਬੈਂਕਾਂ ਅੱਗੇ ਗਾਹਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ, ਹਦਾਇਤਾਂ ਦੇ ਬਾਵਜੂਦ ਲੋਕ ਬੇਪ੍ਰਵਾਹ

ਪੰਜਗਰਾੲੀਂ ਕਲਾਂ, 30 ਮਾਰਚ (ਸੁਖਮੰਦਰ ਸਿੰਘ ਬਰਾੜ)-ਤਾਲਾਬੰਦੀ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ 30 ਅਤੇ 31 ਮਾਰਚ ਨੂੰ ਬੈਂਕ ਖੋਲ੍ਹਣ ਦੇ ਆਦੇਸ਼ ਅਨੁਸਾਰ ਇਲਾਕੇ ਦੀਆਂ ਬੈਂਕ ਸੇਵਾਵਾਂ ਆਮ ਜਨਤਾ ਲਈ ਖੁੱਲੀਆਂ ਰਹੀਆਂ ਤੇ ਲੋਕ ਦੇ ਝੁੰਡ ਸਰਕਾਰੀ ਹੁਕਮਾਂ ਦੀਆਂ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਬੈਂਕ ਖੁੱਲ੍ਹਦੇ ਹੀ ਲੱਗੀਆਂ ਗਾਹਕਾਂ ਦੀਆਂ ਲੰਮੀਆਂ ਕਤਾਰਾਂ

ਕੋਟਕਪੂਰਾ, 30 ਮਾਰਚ (ਮੇਘਰਾਜ)-ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਵਾਰ ਵਾਰ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਦੀ ਚੈਨ ਨੂੰ ਤੋੜਨ ਲਈ ਉਹ ਬਿਨਾਂ ਅਤਿ ...

ਪੂਰੀ ਖ਼ਬਰ »

ਰਾਹਤ ਕਾਰਜਾਂ 'ਚ ਯੋਗਦਾਨ ਪਾਉਣ ਲਈ ਡੀ. ਸੀ. ਨੇ ਕੀਤੀ ਦਾਨੀ ਸੱਜਣਾਂ ਨੂੰ ਅਪੀਲ

ਫ਼ਿਰੋਜ਼ਪੁਰ, 30 ਮਾਰਚ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਵਾਇਰਸ ਦੇ ਕਾਰਨ ਲੱਗੇ ਕਰਫ਼ਿਊ ਦੀ ਮਾਰ ਝੱਲ ਰਹੇ ਘਰਾਂ ਅੰਦਰ ਬੰਦ ਗ਼ਰੀਬਾਂ ਆਦਿ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈਡ ਕਰਾਸ ਸੰਸਥਾ ਦੇ ਸਹਿਯੋਗ ਨਾਲ ਕੋਵਿਡ-19 ਰਾਹਤ ਫ਼ੰਡ ...

ਪੂਰੀ ਖ਼ਬਰ »

ਵੱਧ ਰੇਟ 'ਤੇ ਚੀਜ਼ਾਂ ਵੇਚਣ ਅਤੇ ਘਰ ਤੱਕ ਸਪਲਾਈ ਨਾ ਕਰਨ ਵਾਲੇ ਦੁਕਾਨਦਾਰ ਿਖ਼ਲਾਫ਼ ਕੀਤੀ ਜਾਵੇਗੀ ਕਾਰਵਾਈ- ਡੀ.ਸੀ.

ਫ਼ਿਰੋਜ਼ਪੁਰ, 30 ਮਾਰਚ (ਜਸਵਿੰਦਰ ਸਿੰਘ ਸੰਧੂ)-ਕਰਫ਼ਿਊ 'ਚ ਫਸੇ ਲੋਕਾਂ ਦੀ ਮਜਬੂਰੀ ਦਾ ਨਾਜਾਇਜ਼ ਫ਼ਾਇਦਾ ਉਠਾ ਵੱਧ ਰੇਟਾਂ 'ਤੇ ਵਸਤੂਆਂ ਵੇਚਣ ਵਾਲੇ ਅਤੇ ਪ੍ਰਸ਼ਾਸਨ ਤੋਂ ਲਾਇਸੰਸ ਹਾਸਿਲ ਕਰਨ ਦੇ ਬਾਅਦ ਘਰਾਂ ਤੱਕ ਵਸਤੂਆਂ ਨਾ ਪਹੰੁਚਾਉਣ ਵਾਲੇ ਦੁਕਾਨਦਾਰ ਅਤੇ ...

ਪੂਰੀ ਖ਼ਬਰ »

ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ 'ਚੋਂ ਤਿੰਨ ਮੋਬਾਈਲ ਤੇ ਨਕਦੀ ਬਰਾਮਦ

ਫ਼ਰੀਦਕੋਟ, 30 ਮਾਰਚ (ਸਰਬਜੀਤ ਸਿੰਘ)-ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਦੋ ਹਵਾਲਾਤੀ ਔਰਤਾਂ ਸਮੇਤ ਚਾਰ ਬੰਦੀਆਂ ਤੋਂ ਤਿੰਨ ਮੋਬਾਈਲ ਤੇ ਨਗਦੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਸ਼ਹਿਰੀ ਪੁਲਿਸ ਫ਼ਰੀਦਕੋਟ ਵਲੋਂ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਵਿਚੋਂ ਫਿਰ ਮਿਲੇ ਮੋਬਾਈਲ ਤੇ ਤੰਬਾਕੂ

ਫ਼ਿਰੋਜ਼ਪੁਰ, 30 ਮਾਰਚ (ਗੁਰਿੰਦਰ ਸਿੰਘ)- ਸਥਾਨਕ ਕੇਂਦਰੀ ਜੇਲ੍ਹ ਵਿਚੋਂ ਇਕ ਵਾਰ ਫਿਰ ਮੋਬਾਈਲ ਫ਼ੋਨ ਤੇ ਜ਼ਰਦੇ ਦੀਆਂ ਖੁੱਲ੍ਹੀਆਂ ਪੁੜੀਆਂ ਮਿਲਣ ਤੇ ਜੇਲ੍ਹ ਅਧਿਕਾਰੀਆਂ ਦੀ ਇਤਲਾਹ 'ਤੇ ਥਾਣਾ ਸਿਟੀ ਫ਼ਿਰੋਜ਼ਪੁਰ ਵਲੋਂ ਨਾਮਾਲੂਮ ਵਿਅਕਤੀ ਿਖ਼ਲਾਫ਼ ਮੁਕੱਦਮਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ

ਫ਼ਾਜ਼ਿਲਕਾ, 30 ਮਾਰਚ (ਦਵਿੰਦਰ ਪਾਲ ਸਿੰਘ)-ਥਾਣਾ ਅਰਨੀਵਾਲਾ ਦੀ ਪੁਲਿਸ ਨੇ ਦੋ ਵਿਅਕਤੀਆਂ 'ਤੇ ਨਾਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ | ਹੌਲਦਾਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਬਾਹੱਦ ਰਕਬਾ ਹੌਜ ਖ਼ਾਸ ਵਿਖੇ ...

ਪੂਰੀ ਖ਼ਬਰ »

ਸੁਰੱਖਿਆ ਨੂੰ ਦਿਖਾਇਆ ਜਾ ਰਿਹੈ ਅੰਗੂਠਾ-ਬੈਂਕਾਂ ਦੇ ਬਾਹਰ ਲੱਗਾ ਲੋਕਾਂ ਦਾ ਜਮਘਟਾ

ਫ਼ਿਰੋਜ਼ਪੁਰ, 30 ਮਾਰਚ (ਜਸਵਿੰਦਰ ਸਿੰਘ ਸੰਧੂ)- ਗ੍ਰਹਿ ਵਿਭਾਗ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਐਡਵਾਈਜ਼ਰੀ ਤਹਿਤ ਹਫ਼ਤੇ ਬਾਅਦ ਖੁੱਲ੍ਹੀਆਂ ਬੈਂਕਾਂ ਵਿਚੋਂ ਪੈਸੇ ਲੈਣ ਵਾਲੇ ਪਹੰੁਚੇ ਲੋਕਾਂ ਦੇ ਬੈਂਕ ਬਾਹਰ ਵੱਡੇ ਇਕੱਠ ਹੋਏ ਅਤੇ ਕਿਤੇ ਵੀ ਸਾਵਧਾਨੀਆਂ ਦੇਖਣ ...

ਪੂਰੀ ਖ਼ਬਰ »

ਰੇਹੜੀਆਂ 'ਤੇ ਸਬਜ਼ੀ ਖ਼ਰੀਦਣ ਮੌਕੇ ਆਪਸੀ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ-ਡੀ. ਸੀ.

ਫ਼ਾਜ਼ਿਲਕਾ, 30 ਮਾਰਚ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ (ਕੋਵਿਡ 19) ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਲੱਗੇ ਕਰਫਿਊ ਦੌਰਾਨ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ, ਇਸ ਲਈ ਖਾਣ-ਪੀਣ ਵਾਲੀਆਂ ...

ਪੂਰੀ ਖ਼ਬਰ »

ਸੋਸ਼ਲ ਡਿਸਟੈਂਸ ਦੇ ਸੱਦੇ ਨੂੰ ਆਮ ਜਨਤਾ ਵਲੋਂ ਕੋਈ ਹੁੰਗਾਰਾ ਨਹੀਂ, ਬੈਂਕਾਂ ਦੇ ਬਾਹਰ ਲੱਗੀਆਂ ਕਤਾਰਾਂ

ਅਬੋਹਰ, 30 ਮਾਰਚ (ਕੁਲਦੀਪ ਸਿੰਘ ਸੰਧੂ)-ਕੋਰੋਨਾ ਮਹਾਂਮਾਰੀ ਦੇ ਸੱਦੇ 'ਤੇ ਲਾਏ ਕਰਫਿਊ ਦੇ ਅੱਠਵੇਂ ਦਿਨ ਅੱਜ ਪਹਿਲੀ ਵਾਰ ਬੈਂਕ ਸੇਵਾਵਾਂ ਆਮ ਲੋਕਾਂ ਲਈ ਸ਼ੁਰੂ ਕੀਤੀਆਂ | ਬੈਂਕਾਂ ਦੇ ਬਾਹਰ ਲੱਗੀਆਂ ਲੰਮੀਆਂ ਕਤਾਰਾਂ ਨੇ ਸਰਕਾਰ ਵਲੋਂ ਦਿੱਤੇ ਸੋਸ਼ਲ ਡਿਸਟੈਂਸ ਦੇ ...

ਪੂਰੀ ਖ਼ਬਰ »

-ਆਨਲਾਈਨ ਕਰਫ਼ਿਊ ਪਾਸ ਜਾਰੀ ਕਰਨ ਦੇ ਲਈ ਅਧਿਕਾਰੀ ਤਾਇਨਾਤ- ਸਿੰਗਲ ਕਲਿੱਕ ਨਾਲ ਜ਼ਿਲ੍ਹਾ ਨਿਵਾਸੀ ਕਰਫ਼ਿਊ ਪਾਸ ਪ੍ਰਾਪਤ ਕਰ ਸਕਣਗੇ-ਡਿਪਟੀ ਕਮਿਸ਼ਨਰ

ਫ਼ਾਜ਼ਿਲਕਾ, 30 ਮਾਰਚ (ਦਵਿੰਦਰ ਪਾਲ ਸਿੰਘ)-ਲੋਕਾਂ ਨੰੂ ਕਰਫ਼ਿਊ ਪਾਸ ਪ੍ਰਾਪਤ ਕਰਨ ਦੇ ਲਈ ਪੰਜਾਬ ਸਰਕਾਰ ਦੁਆਰਾ ਆਨਲਾਈਨ ਕਰਫ਼ਿਊ ਪਾਸ ਜਾਰੀ ਕਰਨ ਦੀ ਸੁਵਿਧਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤੇ ਲੋਕ ਕਰਫ਼ਿਊ ਦੇ ਪਾਸ ਦੇ ਲਈ ਘਰ ਤੋਂ ਹੀ ਆਨਲਾਈਨ ਅਪਲਾਈ ਕਰ ਸਕਣਗੇ | ...

ਪੂਰੀ ਖ਼ਬਰ »

ਈ.ਟੀ.ਟੀ ਅਤੇ ਬੀ.ਐੱਡ ਦੀ ਭਰਤੀ ਸਬੰਧੀ ਫ਼ੀਸ ਜਮ੍ਹਾਂ ਕਰਵਾਉਣ ਲਈ ਬੈਂਕ ਦੇ ਬਾਹਰ ਵਿਦਿਆਰਥੀਆਂ ਦੀ ਜਮ੍ਹਾਂ ਹੋਈ ਭੀੜ

ਜਲਾਲਾਬਾਦ, 30 ਮਾਰਚ (ਕਰਨ ਚੁਚਰਾ)- ਈ.ਟੀ.ਟੀ ਅਤੇ ਬੀ.ਐਡ ਦੀ ਭਰਤੀ ਨੂੰ ਲੈ ਕੇ ਲਏ ਜਾਣ ਵਾਲੇ ਟੈੱਸਟ ਦੀ ਜਮਾ ਹੋਣ ਵਾਲੀ ਫ਼ੀਸ ਦੀ 31 ਮਾਰਚ ਆਖ਼ਰੀ ਤਾਰੀਖ ਹੋਣ ਕਾਰਣ ਸੋਮਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਬਾਹਰ ਵਿਦਿਆਰਥੀਆਂ ਦੀ ਵੱਡੀ ਗਿਣਤੀ 'ਚ ਭੀੜ ਜਮਾ ਹੋ ਗਈ | ਪਰ ...

ਪੂਰੀ ਖ਼ਬਰ »

ਲੋੜਵੰਦਾਂ ਨੂੰ ਇਕ ਕਲਿੱਕ 'ਤੇ ਮਿਲਣਗੇ ਆਉਣ-ਜਾਣ ਲਈ ਪਾਸ-ਡੀ. ਸੀ.

ਫ਼ਿਰੋਜ਼ਪੁਰ, 30 ਮਾਰਚ (ਜਸਵਿੰਦਰ ਸਿੰਘ ਸੰਧੂ)- ਕਰਫ਼ਿਊ ਦੌਰਾਨ ਘਰਾਂ ਤੋਂ ਬਾਹਰ ਦੂਰ-ਦੁਰਾਡੇ ਫਸੇ ਪਰਿਵਾਰਕ ਮੈਂਬਰਾਂ ਨੂੰ ਲੈਣ, ਅਚਾਨਕ ਬਿਮਾਰ ਪੈਣ 'ਤੇ ਯੋਗ ਇਲਾਜ ਲੈਣ, ਚੱਲ ਰਹੀ ਦਵਾਈ ਲੈਣ ਆਦਿ ਅਨੇਕਾਂ ਪੇ੍ਰਸ਼ਾਨੀਆਂ ਪੈਦਾ ਹੋਣ 'ਤੇ ਆਉਣ-ਜਾਣ ਦੀ ਮੁਸ਼ਕਿਲ ...

ਪੂਰੀ ਖ਼ਬਰ »

ਕਰਫਿਊ ਪਾਸ ਦੀ ਦੁਰਵਰਤੋਂ ਕਰਨ ਲੱਗੇ ਲੋਕ

ਜਲਾਲਾਬਾਦ, 30 ਮਾਰਚ (ਕਰਨ ਚੁਚਰਾ)-ਇਕ ਪਾਸੇ ਜਿੱਥੇ ਪ੍ਰਸ਼ਾਸਨ ਵਲੋਂ ਆਮ ਲੋਕਾਂ ਦੀ ਸਹੂਲਤ ਲਈ ਕਰਫਿਊ ਪਾਸ ਜਾਰੀ ਕੀਤੇ ਗਏ ਹਨ ਤਾਂ ਕਿ ਲੋਕਾਂ ਤੱਕ ਸਬਜ਼ੀਆਂ, ਰਾਸ਼ਨ, ਦਵਾਈਆਂ ਅਤੇ ਹੋਰ ਸਮੱਗਰੀ ਆਸਾਨੀ ਨਾਲ ਪਹੁੰਚ ਸਕੇ ਪਰ ਦੂਜੇ ਪਾਸੇ ਪ੍ਰਸ਼ਾਸਨ ਵਲੋਂ ਜਾਰੀ ...

ਪੂਰੀ ਖ਼ਬਰ »

ਐਨ. ਆਰ. ਆਈ. ਵੀਰਾਂ ਨੇ ਹਮੇਸ਼ਾ ਪੰਜਾਬ ਦਾ ਭਲਾ ਸੋਚਿਆ ਹੈ, ਉਨ੍ਹਾਂ ਿਖ਼ਲਾਫ਼ ਅਪਸ਼ਬਦ ਬੋਲਣਾ ਮੰਦਭਾਗਾ : ਆਵਲਾ

ਫ਼ਾਜ਼ਿਲਕਾ, 30 ਮਾਰਚ (ਦਵਿੰਦਰ ਪਾਲ ਸਿੰਘ)-ਐਨ.ਆਰ.ਆਈ ਲੋਕਾਂ ਨੇ ਦੇਸ਼ ਅਤੇ ਪੰਜਾਬ ਦਾ ਹਮੇਸ਼ਾ ਭਲਾ ਸੋਚਿਆ ਹੈ | ਸੰਸਾਰ ਭਰ ਵਿਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਐਨ.ਆਰ.ਆਈ. ਲੋਕਾਂ ਲਈ ਗ਼ਲਤ ਬਿਆਨਬਾਜ਼ੀ ਜੋ ਸੁਣਨ ਨੂੰ ਮਿਲ ਰਹੀ ਹੈ, ਉਹ ਬੜੀ ...

ਪੂਰੀ ਖ਼ਬਰ »

ਪ੍ਰਸ਼ਾਸਨ ਦੀ ਨਾਕਾਮੀ ਕਾਰਨ ਸਮਾਜ ਸੇਵੀ ਜਥੇਬੰਦੀਆਂ ਵਲੋਂ ਆਪ ਮੁਹਾਰੇ ਕੀਤੀ ਜਾ ਰਹੀ ਹੈ ਰਾਸ਼ਨ ਦੀ ਵੰਡ

ਫ਼ਿਰੋਜ਼ਪੁਰ, 30 ਮਾਰਚ (ਤਪਿੰਦਰ ਸਿੰਘ)- ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਪੈਦਾ ਹੋਏ ਸੰਕਟ ਕਾਰਨ ਜਿੱਥੇ ਸਮਾਜ ਸੇਵੀ ਜਥੇਬੰਦੀਆਂ ਵਲੋਂ ਰਾਸ਼ਨ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਇਸ ਉਪਰਾਲੇ ਦਾ ਨਕਾਰਤਮਕ ਪਹਿਲੂ ਵੀ ਸਾਹਮਣੇ ਆ ਰਿਹਾ ਹੈ | ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX