ਤਾਜਾ ਖ਼ਬਰਾਂ


ਰਾਜਸਥਾਨ 'ਚ ਕੋਰੋਨਾ ਦੇ 131 ਨਵੇਂ ਕੇਸ ਆਏ ਸਾਹਮਣੇ
. . .  8 minutes ago
ਜੈਪੁਰ, 28 ਮਈ- ਰਾਜਸਥਾਨ 'ਚ ਅੱਜ ਕੋਰੋਨਾ ਦੇ 131 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 6 ਲੋਕਾਂ ...
ਕੈਬਨਿਟ ਮੰਤਰੀ ਦੇ ਬੇਟੇ ਹੀਰਾ ਸੋਢੀ ਨੇ ਵੰਡੇ ਵਿਕਾਸ ਕਾਰਜਾਂ ਦੇ ਲਈ 24 ਲੱਖ ਦੀ ਰਾਸ਼ੀ ਦੇ ਚੈੱਕ
. . .  13 minutes ago
ਗੁਰੂ ਹਰਸਹਾਏ, 28 ਮਈ (ਕਪਿਲ ਕੰਧਾਰੀ)- ਕਾਂਗਰਸ ਸਰਕਾਰ ਵੱਲੋਂ ਪਿੰਡਾਂ ਦੀ ਨੁਹਾਰ ਨੂੰ ਬਦਲਣ ਦੇ ਲਈ...
ਟਿੱਡੀ ਦਲ ਤੋਂ ਬਚਾਅ ਲਈ ਪੰਚਾਇਤਾਂ ਨੂੰ ਅਗੇਤਾ ਪ੍ਰਬੰਧ ਕਰਨ ਦੀ ਹਦਾਇਤ
. . .  26 minutes ago
ਮੰਡੀ ਅਰਨੀਵਾਲਾ, 28 ਮਈ (ਨਿਸ਼ਾਨ ਸਿੰਘ ਸੰਧੂ)- ਰਾਜਸਥਾਨ ਅਤੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰ 'ਚ ਟਿੱਡੀ ਦਲ ਦੀ...
ਬੋਰਵੈਲ 'ਚ ਡਿੱਗੇ ਤਿੰਨ ਸਾਲਾ ਬੱਚੇ ਦੀ ਮ੍ਰਿਤਕ ਦੇਹ ਨੂੰ ਕੱਢਿਆ ਗਿਆ ਬਾਹਰ
. . .  33 minutes ago
ਹੈਦਰਾਬਾਦ, 28 ਮਈ- ਤੇਲੰਗਾਨਾ ਦੇ ਮੇਦਕ 'ਚ ਬੁੱਧਵਾਰ ਨੂੰ ਬੋਰਵੈਲ 'ਚ ਡਿੱਗੇ ਤਿੰਨ ਸਾਲਾ ਬੱਚੇ ਨੂੰ ਨਹੀਂ ਬਚਾਇਆ...
ਟਿਪੱਰ ਚਾਲਕ ਨੇ ਬੰਦ ਪਏ ਫਾਟਕ ਨੂੰ ਮਾਰੀ ਟੱਕਰ
. . .  45 minutes ago
ਜਲੰਧਰ, 28 ਮਈ- ਨਗਰ ਨਿਗਮ ਦੇ ਟਿਪਰ ਨੇ ਅੱਜ ਸਵੇਰੇ ਬੰਦ ਪਏ ਟਾਂਡਾ ਫਾਟਕ ਨੂੰ ਟੱਕਰ ਮਾਰ ਦਿੱਤੀ ...
ਕੰਡਿਆਲੀ ਤਾਰ ਦੇ ਪਾਰ ਸਰਚ ਅਪ੍ਰੇਸ਼ਨ ਦੌਰਾਨ 8 ਕਿੱਲੋ 60 ਗ੍ਰਾਮ ਹੈਰੋਇਨ ਬਰਾਮਦ
. . .  about 1 hour ago
ਖੇਮਕਰਨ, 28 ਮਈ(ਰਾਕੇਸ਼ ਬਿੱਲਾ) - ਸਟੇਟ ਨਾਰਕੋਟਿਕ ਸੈੱਲ ਤਰਨਤਾਰਨ ਨੇ ਬੀ.ਐੱਸ.ਐਫ ਦੀ 116 ਬਟਾਲੀਅਨ ਦੇ ਸਹਿਯੋਗ ਨਾਲ ਕੰਡਿਆਲੀ ...
ਭਾਜਪਾ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਨਵੇਂ ਪ੍ਰਧਾਨ ਦਾ ਜੰਡਿਆਲਾ ਗੁਰੂ ਪਹੁੰਚਣ 'ਤੇ ਸ਼ਾਨਦਾਰ ਸਵਾਗਤ
. . .  about 1 hour ago
ਜੰਡਿਆਲਾ ਗੁਰੂ, 28 ਮਈ(ਰਣਜੀਤ ਸਿੰਘ ਜੋਸਨ)- ਭਾਜਪਾ ਜ਼ਿਲ੍ਹਾ ਅੰਮ੍ਰਿਤਸਰ(ਦਿਹਾਤੀ) ਦੇ ਨਵਨਿਯੁਕਤ ਪ੍ਰਧਾਨ ਹਰਦਿਆਲ ਸਿੰਘ ਦਾ ਅੱਜ ...
ਦਿੱਲੀ ਪੁਲਿਸ ਦੇ ਦੋ ਮੁਲਾਜ਼ਮਾਂ 'ਚ ਹੋਈ ਕੋਰੋਨਾ ਦੀ ਪੁਸ਼ਟੀ
. . .  about 1 hour ago
ਨਵੀਂ ਦਿੱਲੀ, 28 ਮਈ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਦਾ ਕਹਿਰ ਲਗਾਤਾਰ...
ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਵਾ ਅੱਜ ਵੀਡੀਓ ਕਾਨਫਰੰਂਸਿੰਗ ਰਾਹੀਂ ਸਾਰੇ ਸੂਬਿਆਂ ਨਾਲ ਕਰਨਗੇ ਬੈਠਕ
. . .  about 1 hour ago
ਨਵੀਂ ਦਿੱਲੀ, 28 ਮਈ- ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਵਾ ਅੱਜ ਸਵੇਰੇ 11:30 ਵਜੇ ਸਾਰੇ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 6566 ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 28 ਮਈ- ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ 6,566 ਨਵੇਂ ...
ਸ਼ਰਾਬ ਦੇ ਅਹਾਤੇ 'ਤੇ ਕੰਮ ਕਰਨ ਵਾਲੇ ਕਰਿੰਦੇ ਦਾ ਬੇਰਹਿਮੀ ਨਾਲ ਕਤਲ
. . .  about 1 hour ago
ਖੰਨਾ, 28 ਮਈ (ਹਰਜਿੰਦਰ ਸਿੰਘ ਲਾਲਾ)- ਦੋਰਾਹਾ ਨੇੜਲੇ ਪਿੰਡ ਕੱਦੋਂ ਵਿਖੇ ਸ਼ਰਾਬ ਦੇ ਠੇਕੇ ਦੇ ਅਹਾਤਾ 'ਚ ਕੰਮ ਕਰਨ ਵਾਲੇ ਪ੍ਰਵਾਸੀ ...
ਚੰਡੀਗੜ੍ਹ 'ਚ ਕੋਰੋਨਾ ਦੇ 6 ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 2 hours ago
ਚੰਡੀਗੜ੍ਹ, 28 ਮਈ (ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦਾ 6 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ...
ਜੰਮੂ-ਕਸ਼ਮੀਰ 'ਚ ਟਲਿਆ ਵੱਡਾ ਅੱਤਵਾਦੀ ਹਮਲਾ
. . .  about 2 hours ago
ਸ੍ਰੀਨਗਰ, 28 ਮਈ- ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬੱਲਾ ਵੱਲੋਂ ਇਕ ਵੱਡੇ ...
ਤਬਲੀਗ਼ੀ ਜਮਾਤ 'ਚ ਸ਼ਾਮਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਪੁਲਿਸ ਅੱਜ 12 ਨਵੇਂ ਚਾਰਜਸ਼ੀਟ ਕਰੇਗੀ ਦਾਖਲ
. . .  about 3 hours ago
ਨਵੀਂ ਦਿੱਲੀ, 28 ਮਈ- ਤਬਲੀਗ਼ੀ ਜਮਾਤ ਦੀ ਧਾਰਮਿਕ ਸਭਾ 'ਚ ਸ਼ਾਮਲ ਹੋਣ ਦੇ ਸੰਬੰਧ 'ਚ ਅੱਜ ਸਾਕੇਤ ਅਦਾਲਤ 'ਚ 536 ਵਿਦੇਸ਼ੀ ਨਾਗਰਿਕਾਂ ...
ਅਮਰੀਕਾ 'ਚ ਕੋਰੋਨਾ ਕਾਰਨ ਮੌਤਾਂ ਦੀ ਆਂਕੜਾ 1 ਲੱਖ ਤੋਂ ਹੋਇਆ ਪਾਰ
. . .  about 3 hours ago
ਵਾਸ਼ਿੰਗਟਨ, 28 ਮਈ- ਅਮਰੀਕਾ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜਾਣਕਾਰੀ ਮੁਤਾਬਿਕ,...
ਫੀਡ ਮਿੱਲ 'ਚ ਲੱਗੀ ਭਿਆਨਕ ਅੱਗ ਕਾਰਨ ਲੱਖਾਂ ਦਾ ਹੋਇਆ ਨੁਕਸਾਨ
. . .  1 minute ago
ਬਾਘਾਪੁਰਾਣਾ, 28 ਮਈ (ਬਲਰਾਜ ਸਿੰਗਲਾ)- ਅੱਜ ਸਵੇਰੇ ਬਾਘਾਪੁਰਾਣਾ ਲਾਗਲੇ ਪਿੰਡ ਬੁੱਧ ਸਿੰਘ ਵਾਲਾ ਵਿਖੇ ਸਥਿਤ ਫੀਡ ਫ਼ੈਕਟਰੀ '....
ਅੱਜ ਦਾ ਵਿਚਾਰ
. . .  about 4 hours ago
ਅਜਨਾਲਾ ਦੇ ਸਰਹੱਦੀ ਪਿੰਡ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਅਜਨਾਲਾ, 27 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਨੇ ਹੁਣ ਸਰਹੱਦੀ ਖੇਤਰ ਅਜਨਾਲਾ 'ਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਇਸ ਤੋਂ ਪੀੜਤ ...
ਪਾਕਿਸਤਾਨ ਤੋਂ ਸਤਲੁਜ ਦਰਿਆ 'ਚ ਵਗਦੇ ਪਾਣੀ ਰਾਹੀਂ ਆਈ ਸਾਢੇ 7 ਕਰੋੜ ਦੀ ਹੈਰੋਇਨ ਬੀ.ਐੱਸ.ਐਫ. ਫੜੀ
. . .  1 day ago
ਫ਼ਿਰੋਜ਼ਪੁਰ, 27 ਮਈ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਸਰਹੱਦ ਦੇ ਨਾਲ-ਨਾਲ ਸੱਪ ਵਲ ਖਾਂਦੇ ਵਗਦੇ ਸਤਲੁਜ ਦਰਿਆ ਰਾਹੀਂ ਪਾਕਿਸਤਾਨ ਤੋਂ ਨਸ਼ਾ ਤਸਕਰਾਂ ਵਲੋਂ ਪਾਣੀ ਦੇ ਵਹਾਅ ...
ਨਵਨਿਯੁਕਤ ਡੀ.ਐਸ. ਪੀ. ਮਨਜੀਤ ਸਿੰਘ ਵੱਲੋਂ ਅੱਜ ਸ਼ਾਮ ਜੰਡਿਆਲਾ ਗੁਰੂ ਸ਼ਹਿਰ ਵਿਖੇ ਅਚਨਚੇਤ ਕੀਤੀ ਗਈ ਚੈਕਿੰਗ
. . .  1 day ago
ਜੰਡਿਆਲਾ ਗੁਰੂ, 27 ਮਈ-( ਰਣਜੀਤ ਸਿੰਘ ਜੋਸਨ)- ਕਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਤਹਿਤ ਐਸ. ਐਸ. ਪੀ.ਅੰਮ੍ਰਿਤਸਰ(ਦਿਹਾਤੀ) ਸ਼੍ਰੀ ਵਿਕਰਮਜੀਤ ਦੁੱਗਲ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਦੇ ਨਵਨਿਯੁਕਤ ਡੀ.ਐਸ. ਪੀ. ਮਨਜੀਤ...
4 ਕੋਰੋਨਾ ਸ਼ੱਕੀਆਂ ਦੇ ਟੈਸਟ ਨੈਗੇਟਿਵ ਆਏ
. . .  1 day ago
ਦੇਰ ਸ਼ਾਮ ਪਈ ਹਲਕੀ ਬਾਰਸ਼ ਨੇ ਗਰਮੀ ਦੇ ਪਰ ਕੁਤਰੇ
. . .  1 day ago
ਪਟਿਆਲਾ ਜ਼ਿਲ੍ਹੇ 'ਚ 7 ਵਿਅਕਤੀਆਂ ਦੇ ਕੋਰੋਨਾ ਪਾਜ਼ੀਟਿਵ ਦੀ ਪੁਸ਼ਟੀ
. . .  1 day ago
ਪਟਿਆਲਾ, 27 ਮਈ (ਗੁਰਵਿੰਦਰ ਸਿੰਘ ਔਲਖ) - ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ 7 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ । ਇਨ੍ਹਾਂ ਵਿਚੋ 5 ਵਿਆਕਤੀ ਰਾਜਪੁਰਾ ਇਕ ਪਟਿਆਲਾ ਅਤੇ ਇਕ...
ਨਾਭਾ ਤੋਂ 58 ਸਾਲਾਂ ਔਰਤ ਜੋ ਕੇ ਦਿੱਲੀ ਤੋਂ ਪਰਤੀ ਸੀ, ਆਈ ਕੋਰੋਨਾ ਪਾਜ਼ੀਟਿਵ
. . .  1 day ago
ਨਾਭਾ, 27 ਮਈ (ਕਰਮਜੀਤ ਸਿੰਘ) - ਸਥਾਨਕ ਕੈਂਟ ਰੋਡ ਸਥਿਤ ਇੱਕ ਘਰ ਵਿਖੇ ਆਈ ਇਕ 58 ਸਾਲਾ ਔਰਤ ਜੋ ਕਿ ਦਿੱਲੀ ਤੋਂ ਆਪਣੀ ਬੇਟੀ ਨੂੰ ਮਿਲਣ ਨਾਭਾ ਆਈ ਸੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਲਾਕੇ ਨੂੰ...
ਤਾਲਾਬੰਦੀ ਕਾਰਨ ਕੁਵੈਤ 'ਚ ਫਸੇ 153 ਭਾਰਤੀ ਨਾਗਰਿਕ ਵਿਸ਼ੇਸ਼ ਹਵਾਈ ਉਡਾਣ ਰਾਹੀਂ ਵਤਨ ਪਰਤੇ
. . .  1 day ago
ਰਾਜਾਸਾਂਸੀ, 27 ਮਈ (ਹੇਰ)-ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਲੋਂ ਦੇਸ਼ ਅੰਦਰ ਕੀਤੀ ਤਾਲਾਬੰਦੀ ਦੌਰਾਨ ਹਵਾਈ ਸੇਵਾਵਾਂ ਠੱਪ ਹੋ ਜਾਣ ਕਾਰਨ ਵਿਦੇਸ਼ਾਂ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਵਤਨ ਵਾਪਸ ਲਿਆਉਣ ਲਈ ਆਰੰਭੀ ਪ੍ਰਕਰਿਆ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 18 ਚੇਤ ਸੰਮਤ 552
ਿਵਚਾਰ ਪ੍ਰਵਾਹ: ਮਾਨਸਿਕ ਵੇਦਨਾ, ਸਰੀਰਕ ਪੀੜਾ ਨਾਲੋਂ ਵੀ ਵੱਧ ਦੁਖਦਾਈ ਹੁੰਦੀ ਹੈ। -ਸਾਇਰਸ

ਪੰਜਾਬ / ਜਨਰਲ

ਮੋਬਾਈਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਚਾਕੂ ਮਾਰ ਕੇ ਛੋਟੇ ਭਰਾ ਦਾ ਕਤਲ

ਚੰਡੀਗੜ੍ਹ, 30 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 26 ਬਾਪੂਧਾਮ ਕਾਲੋਨੀ 'ਚ ਰਹਿੰਦੇ ਇਕ 18 ਸਾਲਾ ਲੜਕੇ ਦਾ ਉਸ ਦੇ ਹੀ ਵੱਡੇ ਭਰਾ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ | ਵੱਡੇ ਭਰਾ ਨੇ ਆਪਣੇ ਘਰ ਨੇੜੇ ਪੈਂਦੇ ਪਾਰਕ 'ਚ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਿਰ ਮੌਕੇ ਤੋਂ ਫ਼ਰਾਰ ਹੋ ਗਿਆ | ਮਿ੍ਤਕ ਦੀ ਪਛਾਣ ਅਭਿਸ਼ੇਕ ਵਜੋਂ ਹੋਈ ਹੈ | ਪੁਲਿਸ ਅਨੁਸਾਰ ਪੀੜਤ ਅਭਿਸ਼ੇਕ ਦੀ ਆਪਣੇ ਵੱਡੇ ਭਰਾ ਅਮਨ (19) ਨਾਲ ਮੋਬਾਈਲ ਫ਼ੋਨ ਨੂੰ ਲੈ ਕੇ ਬਹਿਸ ਹੋ ਗਈ ਸੀ | ਅਭਿਸ਼ੇਕ ਨੇ ਅਮਨ ਦਾ ਮੋਬਾਈਲ ਫ਼ੋਨ ਲੈ ਲਿਆ ਸੀ ਅਤੇ ਉਹ ਅਮਨ ਨੂੰ ਵਾਪਸ ਨਹੀਂ ਕਰ ਰਿਹਾ ਸੀ ਜਿਸ ਨੂੰ ਲੈ ਕੇ ਦੋਵਾਂ 'ਚ ਪਹਿਲਾਂ ਬਹਿਸ ਹੋਈ ਅਤੇ ਫਿਰ ਅਮਨ ਨੇ ਅਭਿਸ਼ੇਕ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ | ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸ ਦੇ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਅਭਿਸ਼ੇਕ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਪੁਲਿਸ ਨੇ ਲਾਸ਼ ਨੂੰ ਮੁਰਦਾਘਰ 'ਚ ਰੱਖਵਾ ਦਿੱਤਾ ਹੈ ਜਿੱਥੇ ਮੰਗਲਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ | ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਪੀੜਤ ਦੀ ਛਾਤੀ ਅਤੇ ਪਿੱਠ 'ਤੇ ਚਾਕੂ ਨਾਲ ਵਾਰ ਕੀਤੇ ਗਏ ਸਨ | ਪੀੜਤ ਮੋਟਰ ਮਾਰਕਿਟ 'ਚ ਮਕੈਨਿਕ ਦਾ ਕੰਮ ਕਰਦਾ ਸੀ ਜਦਕਿ ਉਸ ਦਾ ਭਰਾ ਬੇਰੁਜ਼ਗਾਰ ਹੈ | ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਦੇ ਿਖ਼ਲਾਫ਼ ਹੱਤਿਆ ਦਾ ਮਾਮਲਾ ਪੁਲਿਸ ਸਟੇਸ਼ਨ ਸੈਕਟਰ 26 'ਚ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

ਮੱਛੀਆਂ ਫੜਨ ਗਏ ਤਿੰਨ ਨੌਜਵਾਨ ਦਰਿਆ ਬਿਆਸ 'ਚ ਡੁੱਬੇ

ਨਡਾਲਾ, 30 ਮਾਰਚ (ਮਨਜਿੰਦਰ ਸਿੰਘ ਮਾਨ)-ਦਰਿਆ ਬਿਆਸ 'ਚ ਮੱਛੀਆਂ ਫੜਨ ਗਏ ਤਿੰਨ ਨੌਜਵਾਨ ਪਾਣੀ ਦੇ ਤੇਜ਼ ਵਹਾਅ ਕਾਰਨ ਡੁੱਬ ਗਏ | ਮਿਲੀ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ (32) ਵਾਸੀ ਰਾਏਪੁਰ ਅਰਾਈਆਂ, ਸਤਨਾਮ ਸਿੰਘ ਪੁੱਤਰ ਸੁਰਿੰਦਰ ਸਿੰਘ (33) ...

ਪੂਰੀ ਖ਼ਬਰ »

ਕਿਸਾਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਚਿੰਤਾ ਸਤਾਉਣ ਲੱਗੀ

ਮਨਜਿੰਦਰ ਸਿੰਘ ਸਰੌਦ ਕੁੱਪ ਕਲਾਂ, 30 ਮਾਰਚ-ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਵੇਖਦਿਆਂ ਸਰਕਾਰ ਵਲੋਂ ਪੂਰੇ ਦੇਸ਼ ਅੰਦਰ 14 ਅਪ੍ਰੈਲ ਤੱਕ ਦਿੱਤੀਆਂ ਤਾਲਾ ਬੰਦੀ ਦੀਆਂ ਹਦਾਇਤਾਂ ਕਾਰਨ ਆਵਾਜਾਈ ਦੇ ਸਾਧਨ ਲਗਪਗ ਰੁਕ ਚੁੱਕੇ ਹਨ | ਅਗਲੇ ਕੁਝ ਦਿਨਾਂ ਨੂੰ ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਸੀਲ

• ਪੰਜਾਬ ਪੁਲਿਸ ਨੇ 2 ਕੈਂਟਰਾਂ 'ਚ ਯੂ.ਪੀ. ਜਾਂਦੇ ਅੱਠ ਦਰਜਨ ਪ੍ਰਵਾਸੀ ਕਿੱਲਿਆਂਵਾਲੀ 'ਚ ਰੋਕੇ • ਦੋ ਡਰਾਈਵਰਾਂ 'ਤੇ ਮੁਕੱਦਮਾ ਦਰਜ

ਇਕਬਾਲ ਸਿੰਘ ਸ਼ਾਂਤ ਮ ੰਡੀ ਕਿੱਲਿਆਂਵਾਲੀ, 30 ਮਾਰਚ-ਵਿਸ਼ਵ ਪੱਧਰੀ ਮਹਾਂਮਾਰੀ ਦੀ ਗਤੀ ਨੂੰ ਰੋਕਣ ਲਈ ਕੇਂਦਰ ਦੇ ਹੁਕਮਾਂ 'ਤੇ ਪੂਰੀ ਸਖ਼ਤੀ ਦੇ ਰੌਾਅ 'ਚ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਨੇ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ | ਅੱਜ ਪੰਜਾਬ ਪੁਲਿਸ ਨੇ 2 ਕੈਂਟਰਾਂ 'ਤੇ ...

ਪੂਰੀ ਖ਼ਬਰ »

ਅਖ਼ਬਾਰ ਤੋਂ ਨਹੀਂ ਫ਼ੈਲਦਾ 'ਕੋਰੋਨਾ'-ਮਾਹਿਰ

ਨਵੀਂ ਦਿੱਲੀ, 30 ਮਾਰਚ (ਅਜੀਤ ਬਿਊਰੋ)- ਸਾਨੂੰ ਆਪਣੇ ਭਰਮ ਦੂਰ ਕਰਦਿਆਂ ਅਤੇ ਅਫ਼ਵਾਹਾਂ ਵੱਲ ਧਿਆਨ ਨਾ ਦਿੰਦਿਆਂ ਅਖ਼ਬਾਰ ਪੜ੍ਹਦਿਆਂ ਆਪਣੇ ਆਪ ਨੂੰ ਅਪਡੇਟ ਰੱਖਣਾ ਚਾਹੀਦਾ ਹੈ ਕਿਉਂਕਿ ਅਖ਼ਬਾਰ ਤੋਂ ਕੋਰੋਨਾ ਨਹੀਂ ਫ਼ੈਲਦਾ, ਇਹ ਕਹਿਣਾ ਹੈ ਮਾਹਿਰਾਂ ਦਾ | ਕੋਰੋਨਾ ...

ਪੂਰੀ ਖ਼ਬਰ »

ਪ੍ਰਦੂਸ਼ਣ ਰੋਕਥਾਮ ਬੋਰਡ ਨੇ ਮਨਜ਼ੂਰੀਆਂ ਦੀ ਤਰੀਕ 30 ਜੂਨ ਤੱਕ ਵਧਾਈ

ਲੁਧਿਆਣਾ, 30 ਮਾਰਚ (ਪੁਨੀਤ ਬਾਵਾ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਨੋਵਲ ਕੋਰੋਨਾ ਵਾਇਰਸ- ਕੋਵਿਡ 19 ਕਰਕੇ ਸਨਅਤਕਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਵੱਖ-ਵੱਖ ਮਨਜ਼ੂਰੀਆਂ ਲੈਣ ਦੀ ਤਰੀਕ 30 ਜੂਨ ਤੱਕ ਵਧਾ ਦਿੱਤੀ ਹੈ | ਇਹ ਹੁਕਮ ਬੋਰਡ ਦੇ ਮੈਂਬਰ ਸੈਕਟਰੀ ...

ਪੂਰੀ ਖ਼ਬਰ »

ਹਾਈਕੋਰਟ 4 ਤੇ ਜ਼ਿਲ੍ਹਾ ਅਦਾਲਤਾਂ 14 ਤੱਕ ਬੰਦ

ਚੰਡੀਗੜ੍ਹ, 30 ਮਾਰਚ (ਸੁਰਜੀਤ ਸਿੰਘ ਸੱਤੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਦੇ ਮੱਦੇਨਜ਼ਰ ਸੂਬੇ 'ਚ ਕਰਫ਼ਿਊ ਲਗਾਉਣ ਦੇ ਫ਼ੈਸਲੇ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਲੋਂ 22 ਮਾਰਚ ਨੂੰ ਜਾਰੀ ...

ਪੂਰੀ ਖ਼ਬਰ »

ਸਮੁੰਦਰੀ ਬੰਦਰਗਾਹਾਂ 'ਤੇ ਅਯਾਤ ਤੇ ਨਿਰਯਾਤ ਨੂੰ ਚਾਲੂ ਕਰਨ ਦਾ ਫ਼ੈਸਲਾ

ਲੁਧਿਆਣਾ, 30 ਮਾਰਚ (ਪੁਨੀਤ ਬਾਵਾ)-ਡਾਇਰੈਕਟਰ ਜਨਰਲ ਆਫ਼ ਸ਼ੀਪਿੰਗ ਵਲੋਂ ਸਮੁੰਦਰੀ ਬੰਦਰਗਾਹ 'ਤੇ ਸਾਮਾਨ ਦੀ ਅਯਾਤ ਤੇ ਨਿਰਯਾਤ ਚਾਲੂ ਕਰਨ ਦਾ ਫ਼ੈਸਲਾ ਕੀਤਾ ਹੈ | ਜਿਸ ਦਾ ਮਕਸਦ ਸਮੁੰਦਰੀ ਬੰਦਰਗਾਹਾਂ 'ਤੇ ਉਤਪਾਦਾਂ ਦੀ ਅਯਾਤ ਤੇ ਨਿਰਯਾਤ ਨੂੰ ਨਿਰਵਿਘਨ ਚਲਾ ਕੇ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀਆਂ ਤੇ ਵਿਦੇਸ਼ੀ ਯਾਤਰੂਆਂ ਲਈ ਸਵੈ-ਘੋਸ਼ਣਾ ਫਾਰਮ ਜਾਰੀ

ਚੰਡੀਗੜ੍ਹ, 30 ਮਾਰਚ (ਅਜੀਤ ਬਿਊਰੋ)-ਪੰਜਾਬ ਨੂੰ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਉਨ੍ਹਾਂ ਪ੍ਰਵਾਸੀ ਭਾਰਤੀਆਂ ਅਤੇ ਵਿਦੇਸ਼ੀ ਯਾਤਰੂਆਂ ਲਈ ਸਵੈ-ਘੋਸ਼ਣਾ ਫਾਰਮ ਜਾਰੀ ਕੀਤਾ ਹੈ ਜੋ ਕਿ 30 ਮਾਰਚ 2020 ਤੋਂ ਬਾਅਦ ਪੰਜਾਬ 'ਚ ਦਾਖਲ ਹੋਏ ਹਨ ਪਰ ਉਨ੍ਹਾਂ ਨੇ ...

ਪੂਰੀ ਖ਼ਬਰ »

ਮਾਮਲਾ ਪੰਚਾਇਤਾਂ ਰਾਹੀਂ ਰਾਸ਼ਨ ਤੇ ਦਵਾਈਆਂ ਦੇਣ ਦਾ

ਆਮਦਨ ਨਾ ਹੋਣ ਕਾਰਨ ਬਹੁਤੇ ਸਰਪੰਚਾਂ ਨੇ ਹੱਥ ਕੀਤੇ ਖੜ੍ਹੇ

ਕੁਲਵਿੰਦਰ ਸਿੰਘ ਡਾਂਗੋਂ ਲੋਹਟਬੱਦੀ, 30 ਮਾਰਚ-ਕੋਰੋਨਾ ਵਾਇਰਸ ਦੇ ਚੱਲਦਿਆਂ ਹਰ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ | ਘਾਤਕ ਵਾਇਰਸ ਨੂੰ ਪੰਜਾਬ ਅੰਦਰ ਫੈਲਣ ਤੋਂ ਰੋਕਣ ਲਈ ਤਾਲਾਬੰਦੀ ਅਤੇ ਕਰਫ਼ਿਊ ਵਰਗੇ ਹਾਲਾਤ 'ਚ ਪ੍ਰਭਾਵਿਤ ਹੋਏ ਲੋਕਾਂ ਦੀਆਂ ...

ਪੂਰੀ ਖ਼ਬਰ »

ਸੁਰੱਖਿਆ ਦੇ ਮੱਦੇਨਜ਼ਰ ਕਾਬਲੀ ਸਿੱਖ ਗੁਰਦੁਆਰਾ ਹਰਿਰਾਇ ਸਾਹਿਬ ਨੂੰ ਛੱਡਣ ਲਈ ਮਜਬੂਰ

ਅੰਮਿ੍ਤਸਰ, 30 ਮਾਰਚ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚਲੇ ਗੁਰਦੁਆਰਾ ਹਰਿਰਾਇ ਸਾਹਿਬ 'ਚ ਸਿੱਖ ਭਾਈਚਾਰੇ 'ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਵੀ ਅੱਤਵਾਦੀ ਸੰਗਠਨਾਂ ਵਲੋਂ ਲਗਾਤਾਰ ਮਿਲ ਰਹੀਆਂ ਧਮਕੀਆਂ ਦੇ ਕਾਰਨ ਉਕਤ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਸਿਹਤ ਮੰਤਰੀ ਦੇ ਐਲਾਨ ਤੋਂ ਬਾਅਦ ਨਸ਼ੇੜੀਆਂ ਨੇ ਨਸ਼ਾ ਕੇਂਦਰਾਂ ਵੱਲ ਘੱਤੀਆਂ ਵਹੀਰਾਂ

ਪੰਜਾਬ ਦੀ ਦਰਦਨਾਕ ਪੀੜਾ ਨੂੰ ਬਿਆਨ ਕਰਦੀਆਂ ਨੇ ਪੀੜਤਾਂ ਦੀਆਂ ਲੰਮੀਆਂ ਕਤਾਰਾਂ

ਅੰਮਿ੍ਤਪਾਲ ਸਿੰਘ ਕੈਲੇ ਡੇਹਲੋਂ, 30 ਮਾਰਚ-ਪੰਜਾਬ ਦੇੇ ਸਿਹਤ ਮੰਤਰੀ ਵਲੋਂ ਨਸ਼ੇੜੀਆਂ ਨੂੰ ਨਸ਼ਾ ਛਡਾਊ ਕੇਂਦਰਾਂ ਤੋਂ 14 ਦਿਨ ਲਈ ਦਵਾਈ ਦੇਣ ਦੀ ਖੁੱਲ੍ਹ ਦੇ ਐਲਾਨ ਨਾਲ ਇਨ੍ਹਾਂ ਨਸ਼ਾ ਛਡਾਊ ਕੇਂਦਰਾਂ ਦੇ ਬਾਹਰ ਨਸ਼ਾ ਰੋਗੀਆਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ ਨੇ ...

ਪੂਰੀ ਖ਼ਬਰ »

ਅਸਥੀਆਂ ਜਲ-ਪ੍ਰਵਾਹ ਕਰਨ ਜਾ ਰਹੇ ਕਾਰ ਸਵਾਰ 2 ਨੌਜਵਾਨਾਂ ਦੀ ਹਾਦਸੇ 'ਚ ਮੌਤ

ਮਾਛੀਵਾੜਾ ਸਾਹਿਬ, 30 ਮਾਰਚ (ਮਨੋਜ ਕੁਮਾਰ)-ਆਪਣੇ ਪਰਿਵਾਰਕ ਮੈਂਬਰ ਦੀਆਂ ਅਸਥੀਆਂ ਨੂੰ ਹਰਿਦੁਆਰ ਜਲ ਪ੍ਰਵਾਹ ਕਰਨ ਜਾ ਰਹੇ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂਕਿ ਉਨ੍ਹਾਂ ਦਾ ਤੀਸਰਾ ਸਾਥੀ ਅਜੇ ਤੱਕ ਹਸਪਤਾਲ ਜ਼ੇਰੇ ਇਲਾਜ ਹੈ | ਇਹ ਦਰਦਨਾਕ ਹਾਦਸਾ ਖਰੜ ...

ਪੂਰੀ ਖ਼ਬਰ »

ਸਿੰਧ ਦੇ ਗੁਰਦੁਆਰਿਆਂ 'ਚ ਨਹੀਂ ਹੋਵੇਗਾ ਇਕੱਠ-ਖ਼ਾਲਸਾ

ਰੋਜ਼ਾਨਾ ਨਿਤਨੇਮ ਰਹੇਗਾ ਜਾਰੀ

ਅੰਮ੍ਰਿਤਸਰ, 30 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੂਬਾ ਸਰਕਾਰ ਵਲੋਂ ਕੀਤੇ ਮੁਕੰਮਲ ਤਾਲਾਬੰਦੀ ਦੇ ਚੱਲਦਿਆਂ ਸਿੰਧ ਦੇ ਗੁਰਦੁਆਰਿਆਂ 'ਚ ਹੋਣ ਵਾਲੇ ਧਾਰਮਿਕ ਸਮਾਗਮਾਂ ਅਤੇ ਇੱਕਠ 'ਤੇ ਰੋਕ ਲਗਾ ਦਿੱਤੀ ...

ਪੂਰੀ ਖ਼ਬਰ »

ਤਾਲਾਬੰਦੀ ਹੋਣ ਕਾਰਨ ਭਾਰਤ 'ਚ ਫਸੇ ਮਲੇਸ਼ੀਆ ਦੇ 179 ਯਾਤਰੀ ਰਾਜਾਸਾਂਸੀ ਤੋਂ ਹੋਏ ਰਵਾਨਾ

ਰਾਜਾਸਾਂਸੀ, 30 ਮਾਰਚ (ਹੇਰ/ ਖੀਵਾ)-ਦੁਨੀਆ ਭਰ ਨੂੰ ਆਪਣੀ ਲਪੇਟ 'ਚ ਲਈ ਬੈਠੇ ਕੋਰੋਨਾ ਵਾਇਰਸ ਦੇ ਚੱਲਦਿਆਂ ਬੀਤੇ ਕਈ ਦਿਨਾਂ ਤੋਂ ਹਵਾਈ ਸੇਵਾਵਾਂ ਠੱਪ ਹੋਣ ਕਾਰਨ ਪੰਜਾਬ 'ਚ ਰੁਕੇ 180 ਮਲੇਸ਼ੀਆ ਨਾਲ ਸਬੰਧਿਤ ਵਿਦੇਸ਼ੀ ਯਾਤਰੀਆਂ ਨੂੰ ਲੈਣ ਲਈ ਇਕ ਏਅਰ ਮਲਿੰਡੋ ਦਾ ...

ਪੂਰੀ ਖ਼ਬਰ »

ਕਿ੍ਕਟ ਖੇਡਦਿਆਂ ਨੇ ਪੁਲਿਸ ਟੁਕੜੀ 'ਤੇ ਇੱਟਾਂ ਰੋੜਿਆਂ ਨਾਲ ਕੀਤਾ ਹਮਲਾ

2 ਸਹਾਇਕ ਥਾਣੇਦਾਰਾਂ ਸਣੇ ਤਿੰਨ ਪੁਲਿਸ ਮੁਲਾਜ਼ਮ ਫੱਟੜ

ਮਲੇਰਕੋਟਲਾ, 30 ਮਾਰਚ (ਕੁਠਾਲਾ, ਪਾਰਸ ਜੈਨ, ਹਨੀਫ਼ ਥਿੰਦ)-ਅੱਜ ਮਲੇਰਕੋਟਲਾ ਦੇ ਮਾਨਾਂ ਫਾਟਕ ਬਾਹਰ ਇਕ ਖਾਲੀ ਪਲਾਟ 'ਚ ਕਰਫ਼ਿਊ ਦੇ ਬਾਵਜੂਦ ਕਿ੍ਕਟ ਖੇਡ ਰਹੀ ਮੰੁਡੀਰ ਨੇ ਇੱਟਾਂ ਰੋੜਿਆਂ ਨਾਲ ਪੁਲਿਸ ਪਾਰਟੀ 'ਤੇ ਕਥਿਤ ਤੌਰ 'ਤੇ ਹਮਲਾ ਕਰ ਦਿੱਤਾ | ਇਸ ਹਮਲੇ 'ਚ ਦੋ ...

ਪੂਰੀ ਖ਼ਬਰ »

ਜੇਲ੍ਹ 'ਚੋਂ ਫ਼ਰਾਰ ਹੋਏ ਚਾਰ ਬੰਦੀਆਂ 'ਚੋਂ ਇਕ ਕਾਬੂ

ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)-ਜੇਲ੍ਹ 'ਚੋਂ ਬੀਤੇ ਦਿਨ ਫ਼ਰਾਰ ਹੋਏ ਚਾਰ ਬੰਦੀਆਂ 'ਚੋਂ ਪੁਲਿਸ ਨੇ ਅੱਜ ਦੇਰ ਸ਼ਾਮ ਇਕ ਬੰਦੀ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ 2 ਦਿਨ ਪਹਿਲਾਂ ਕੇਂਦਰੀ ਜੇਲ੍ਹ 'ਚੋਂ ਸੂਰਜ ਕੁਮਾਰ ਅਮਨ ਉਰਫ਼ ਦੀਪਕ ...

ਪੂਰੀ ਖ਼ਬਰ »

ਸਰਕਾਰੀ ਵਤੀਰੇ ਕਾਰਨ ਟਰੱਕ ਕਾਰੋਬਾਰ 'ਚ ਨਿਰਾਸ਼ਾ

ਫ਼ੀਸਾਂ ਤੇ ਪਰਮਿਟਾਂ 'ਚ ਵਾਧੇ ਬਾਰੇ ਫ਼ੈਸਲਾ ਨਾ ਹੋਣ ਤੋਂ ਚਿੰਤਾ

ਮੇਜਰ ਸਿੰਘ ਜਲੰਧਰ, 30 ਮਾਰਚ- ਦੇਸ਼ ਭਰ 'ਚ ਅਚਨਚੇਤ ਹੋਈ ਤਾਲਾਬੰਦੀ ਅਤੇ ਕਈ ਸੂਬਿਆਂ 'ਚ ਲੱਗੇ ਕਰਫ਼ਿਊ ਕਾਰਨ ਬੁਰੇ ਫਸੇ ਟਰੱਕ ਕਾਰੋਬਾਰੀ ਹਫ਼ਤੇ ਬਾਅਦ ਵੀ ਸਰਕਾਰ ਵਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਨਾ ਕਰਨ ਕਾਰਨ ਘੋਰ ਨਿਰਾਸ਼ਾ ਵਿਚ ਹਨ | ਸਵਾ ਕਰੋੜ ਤੋਂ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਸਬੰਧੀ ਝੂਠੀ ਖ਼ਬਰ ਲਾਉਣ ਵਾਲੇ 2 ਪੱਤਰਕਾਰਾਂ ਿਖ਼ਲਾਫ਼ ਮਾਮਲਾ ਦਰਜ

ਜਗਰਾਉਂ/ਹਠੂਰ, 30 ਮਾਰਚ (ਜੋਗਿੰਦਰ ਸਿੰਘ, ਜਸਵਿੰਦਰ ਸਿੰਘ ਛਿੰਦਾ)-ਪੁਲਿਸ ਥਾਣਾ ਹਠੂਰ ਵਿਖੇ 2 ਪੱਤਰਕਾਰਾਂ 'ਤੇ ਕੋਰੋਨਾ ਬਿਮਾਰੀ ਨਾਲ ਸਬੰਧਿਤ ਝੂਠੀਆਂ ਖ਼ਬਰਾਂ ਪ੍ਰਕਾਸ਼ਿਤ ਕਰਵਾਉਣ ਹਿੱਤ ਅਫ਼ਵਾਹਾਂ ਫੈਲਾਏ ਜਾਣ ਸਬੰਧੀ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਲੰਗਰ ਸੇਵਾਵਾਂ ਲਈ ਭਾਈ ਲੌਾਗੋਵਾਲ ਨੇ ਲਗਾਏ ਜ਼ੋਨ ਨਿਗਰਾਨ

ਅੰਮਿ੍ਤਸਰ, 30 ਮਾਰਚ (ਹਰਮਿੰਦਰ ਸਿੰਘ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਵਲੋਂ ਨਿਭਾਈਆਂ ਜਾ ਰਹੀਆਂ ਲੋਕ ਭਲਾਈ ਸੇਵਾਵਾਂ ਦਾ ਜਾਇਜ਼ਾ ਲੈਣ ਪੁੱਜੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਅਹੁਦੇਦਾਰਾਂ ਤੇ ਅਧਿਕਾਰੀਆਂ ਨਾਲ ...

ਪੂਰੀ ਖ਼ਬਰ »

15 ਦਿਨ ਤੋਂ ਸਥਿਰ ਹੋਈਆਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ

ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਕੀਮਤ 'ਚ ਰਿਕਾਰਡ ਤੋੜ ਕਮੀ

ਸ਼ਿਵ ਸ਼ਰਮਾ ਜਲੰਧਰ, 30 ਮਾਰਚ-ਤਾਲਾਬੰਦੀ ਤੋਂ ਪਹਿਲਾਂ ਤੇਲ ਕੰਪਨੀਆਂ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਰੋਜ਼ਾਨਾ ਕੀਮਤਾਂ ਵਧਦੀਆਂ ਜਾਂ ਘਟਦੀਆਂ ਰਹਿੰਦੀਆਂ ਸੀ ਪਰ ਤਾਲਾਬੰਦੀ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਨਾ ਤਾਂ ਘਟਾਈਆਂ ਗਈਆਂ ਹਨ ਤੇ ਨਾ ਹੀ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰਾਂ ਪ੍ਰਤੀ ਸਰਕਾਰ ਲਾਪ੍ਰਵਾਹੀ ਛੱਡੇ-ਭਾਕਪਾ

ਚੰਡੀਗੜ੍ਹ, 30 ਮਾਰਚ (ਐਨ. ਐਸ. ਪਰਵਾਨਾ)-ਸੀ.ਪੀ.ਆਈ. ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਇਕਾਂਤਵਾਸ, ਘਰਾਂ ਅੰਦਰ ਰਹਿਣ ਦੀ ਪਾਬੰਦੀ ਨੂੰ ਕੌਮਾਂਤਰੀ ਬਿਪਤਾ ਕੋਰੋਨਾ ਵਿਰੁੱਧ ਲੜਨ ਅਤੇ ਜਿੱਤਣ ਲਈ ਅਤਿ ਜ਼ਰੂਰੀ ਸ਼ਰਤ ਕਰਾਰ ਦਿੰਦਿਆਂ ਸਰਕਾਰ ਵਲੋਂ ਕੀਤੇ ...

ਪੂਰੀ ਖ਼ਬਰ »

ਮੰਡੀ ਬੋਰਡ ਤੇ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਵਲੋਂ ਇਕ ਕਰੋੜ ਰਾਹਤ ਫ਼ੰਡ

ਚੰਡੀਗੜ੍ਹ, 30 ਮਾਰਚ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ-19 ਨਾਲ ਪੈਦਾ ਹੋਏ ਸੰਕਟ 'ਚ ਲੋੜਵੰਦਾਂ ਦੀ ਮਦਦ ਵਾਸਤੇ ਯੋਗਦਾਨ ਪਾਉਣ ਦੀ ਕੀਤੀ ਜਨਤਕ ਅਪੀਲ ਨੂੰ ਹੁੰਗਾਰਾ ਭਰਦਿਆਂ ਪੰਜਾਬ ਮੰਡੀ ਬੋਰਡ ਅਤੇ ਸਮੂਹ ਮਾਰਕੀਟ ...

ਪੂਰੀ ਖ਼ਬਰ »

ਕੋਰੋਨਾ ਮਾਮਲੇ 'ਚ ਪ੍ਰਵਾਸੀ ਭਾਰਤੀਆਂ ਨੂੰ ਬਦਨਾਮ ਕਰਨਾ ਡੂੰਘੀ ਸਾਜਿਸ਼-ਸਿਰਸਾ

ਨਵੀਂ ਦਿੱਲੀ, 30 ਮਾਰਚ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਨਾਂਅ 'ਤੇ ਪ੍ਰਵਾਸੀ ਭਾਰਤੀਆਂ ਨੂੰ ਬਦਨਾਮ ਕਰਨ ਦੀ ਵੱਡੀ ਤੇ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ ਜੋ ਬਹੁਤ ...

ਪੂਰੀ ਖ਼ਬਰ »

ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਪੰਜਾਬ, ਦਿੱਲੀ ਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਨੂੰ ਲਿਖੇ ਪੱਤਰ

ਅੰਮਿ੍ਤਸਰ, 30 ਮਾਰਚ (ਹਰਮਿੰਦਰ ਸਿੰਘ)-ਤਿਹਾੜ ਜੇਲ੍ਹ 'ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੀ ਬਣਾਈ ਗਈ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ: ਬਲਜਿੰਦਰ ਸਿੰਘ ਅਤੇ ਐਡਵੋਕੇਟ ਅਮਰ ਸਿੰਘ ਚਾਹਲ ਨੇ ਗਵਰਨਰ ਪੰਜਾਬ, ਮੁੱਖ ਮੰਤਰੀ ਪੰਜਾਬ, ਦਿੱਲੀ ਅਤੇ ਰਾਜਸਥਾਨ ਨੂੰ ਚਿੱਠੀਆਂ ...

ਪੂਰੀ ਖ਼ਬਰ »

ਲੇਖਕਾਂ, ਬੁੱਧੀਜੀਵੀਆਂ ਤੇ ਅਮਨ ਪਸੰਦ ਆਗੂਆਂ ਵਲੋਂ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ

ਜਲੰਧਰ, 30 ਮਾਰਚ (ਜਸਪਾਲ ਸਿੰਘ)-ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ, ਧਾਰਮਿਕ ਤੇ ਸਿਆਸੀ ਆਗੂਆਂ ਤੋਂ ਇਲਾਵਾ ਦੇਸ਼ ਭਰ ਦੇ ਲੇਖਕਾਂ, ਬੁੱਧੀਜੀਵੀਆਂ ਅਤੇ ਅਮਨ-ਪਸੰਦ ਆਗੂਆਂ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹੋਰਨਾਂ ਕੈਦੀਆਂ ਵਾਂਗ ਸਿਆਸੀ ਕੈਦੀਆਂ ਨੂੰ ਵੀ ਰਿਹਾਅ ...

ਪੂਰੀ ਖ਼ਬਰ »

ਫੂਡ ਪ੍ਰੋਸੈਸਿੰਗ ਮੰਤਰਾਲੇ ਨੇ ਸਨਅਤ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਬਣਾਈ ਟਾਸਕ ਫੋਰਸ-ਹਰਸਿਮਰਤ ਕੌਰ ਬਾਦਲ

ਚੰਡੀਗੜ੍ਹ, 30 ਮਾਰਚ (ਅਜੀਤ ਬਿਊਰੋ)-ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਸਨਅਤ ਦੇ ਨੁੰਮਾਇਦਿਆਂ ਨੰੂ ਭਰੋਸਾ ਦਿਵਾਇਆ ਹੈ ਕਿ ਮੌਜੂਦਾ ਤਾਲਾਬੰਦੀ ਕਰਕੇ ਫੂਡ ਪ੍ਰੋਸੈਸਿੰਗ ਅਤੇ ਅਨਸਿਲਰੀ ਉਦਯੋਗਾਂ ਨੰੂ ਆ ਰਹੀਆਂ ...

ਪੂਰੀ ਖ਼ਬਰ »

ਮੁੱਖ ਮੰਤਰੀ ਉਦਯੋਗਾਂ ਦੇ ਪੱਕੇ ਬਿਜਲੀ ਖ਼ਰਚੇ ਮੁਆਫ਼ ਕਰਨ-ਮਜੀਠੀਆ

ਚੰਡੀਗੜ੍ਹ, 30 ਮਾਰਚ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੰੂ ਬੇਨਤੀ ਕੀਤੀ ਹੈ ਕਿ ਇਸ ਸੰਕਟ ਦੀ ਘੜੀ ਵਿਚ ਸਾਰੀਆਾ ਉਦਯੋਗਿਕ ਇਕਾਈਆਾ ਦੇ ਪੱਕੇ ਬਿਜਲੀ ਖਰਚੇ ਮੁਆਫ਼ ਕਰਕੇ ਉਦਯੋਗਿਕ ਸੈਕਟਰ ਦੀ ਮਦਦ ਕਰਨ ਲਈ ਉਹ ...

ਪੂਰੀ ਖ਼ਬਰ »

ਪਾਕਿ 'ਚ 4 ਨੌਜਵਾਨ 1600 ਕਿਲੋਮੀਟਰ ਦਾ ਸਫ਼ਰ ਕਰ ਕੇ ਰਿਕਸ਼ੇ 'ਤੇ ਪਹੁੰਚੇ ਘਰ

ਅੰਮਿ੍ਤਸਰ, 30 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਕੋਰੋਨਾ ਵਾਇਰਸ ਕਾਰਨ ਕਈ ਸੂਬਿਆਂ 'ਚ ਹੋਈ ਤਾਲਾਬੰਦੀ ਦੇ ਚੱਲਦਿਆਂ ਕਰਾਚੀ ਦੇ ਚਾਰ ਨੌਜਵਾਨਾਂ ਨੂੰ ਸ਼ਾਂਗਲਾ ਪਿੰਡ (ਸੂਬਾ ਖ਼ੈਬਰ ਪਖਤੂਨਖਵਾ) 'ਚ ਆਪਣੇ ਘਰ ਪਹੁੰਚਣ ਲਈ ਕੋਈ ਹੋਰ ਸਾਧਨ ਨਾ ਮਿਲਣ 'ਤੇ 1600 ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਵੜਿਆ ਤੇਂਦੂਆ

ਪੁਲਿਸ ਤੇ ਜੰਗਲਾਤ ਵਿਭਾਗ ਨੇ ਕੀਤਾ ਕਾਬੂ

ਚੰਡੀਗੜ੍ਹ, 30 ਮਾਰਚ (ਆਰ. ਐਸ. ਲਿਬਰੇਟ)-ਚੰਡੀਗੜ੍ਹ 'ਚ ਕਾਫ਼ੀ ਦਿਨਾਂ ਤੋਂ ਜਾਰੀ ਕਰਫ਼ਿਊ ਕਾਰਨ ਸ਼ਹਿਰ 'ਚ ਜਾਨਵਰ ਆਉਣੇ ਸ਼ੁਰੂ ਹੋ ਗਏ ਹਨ, ਅੱਜ ਇਸ ਸੰੁਨਸਾਨ ਸ਼ਹਿਰ ਨੂੰ ਦੇਖਦੇ ਸੈਕਟਰ 5 'ਚ ਤੇਂਦੂਆ ਆ ਵੜਿਆ | ਸੈਕਟਰ 5 ਤੋਂ ਤੇਂਦੂਏ ਨੰੂ ਦੇਖਦੇ ਕੰਟਰੋਲ ਰੂਮ 'ਤੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX