ਤਾਜਾ ਖ਼ਬਰਾਂ


ਦਿੱਲੀ ਕੈਂਟ ਇਲਾਕੇ 'ਚ ਆਰਮੀ ਕੈਨਟੀਨ 'ਚ ਲੱਗੀ ਅੱਗ
. . .  15 minutes ago
ਨਵੀਂ ਦਿੱਲੀ, 31 ਮਈ- ਦਿੱਲੀ ਕੈਂਟ ਇਲਾਕੇ 'ਚ ਆਰਮੀ ਕੈਨਟੀਨ 'ਚ ਅੱਗ ਲੱਗ...
ਮੋਗਾ ਵਿਖੇ ਚੇਨਈ ਤੋਂ ਪਰਤੇ ਨੌਜਵਾਨ 'ਚ ਕੋਰੋਨਾ ਦੀ ਹੋਈ ਪੁਸ਼ਟੀ
. . .  19 minutes ago
ਮੋਗਾ, 31 ਮਈ (ਗੁਰਤੇਜ ਬੱਬੀ)- ਬੀਤੀ ਦੇਰ ਸ਼ਾਮ ਆਈਆਂ ਰਿਪੋਰਟਾਂ 'ਚ ਮੋਗਾ ਜ਼ਿਲ੍ਹੇ ਦੇ ਪਿੰਡ ਡਰੋਲੀ ਭਾਈ ...
ਅਮਰੀਕਾ ਰਾਸ਼ਟਰਪਤੀ ਨੇ ਸਤੰਬਰ ਤੱਕ ਟਾਲਿਆ ਜੀ-7 ਸਮਿੱਟ
. . .  20 minutes ago
ਵਾਸ਼ਿੰਗਟਨ, 31 ਮਈ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਫਿਲਹਾਲ ਸਤੰਬਰ 2020 ਤੱਕ...
ਘੁਮਾਣ ਨਜ਼ਦੀਕ ਪਿੰਡ ਭੋਮਾ ਵਿਖੇ ਇੱਕ ਗਊ ਨੂੰ ਹਲ਼ਕਾਅ ਹੋਣ ਕਾਰਨ ਪਿੰਡ ਵਾਸੀ ਡਰ ਦੇ ਮਾਰੇ ਅੰਦਰ ਵੜੇ
. . .  about 1 hour ago
ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ 960 ਲੋਕਾਂ ਦੀ ਮੌਤ
. . .  about 2 hours ago
ਵਾਸ਼ਿੰਗਟਨ, 31 ਮਈ- ਅਮਰੀਕਾ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਜਾਣਕਾਰੀ ਦੇ ਅਨੁਸਾਰ, ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ...
ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ 'ਮਨ ਕੀ ਬਾਤ'
. . .  about 2 hours ago
ਨਵੀਂ ਦਿੱਲੀ, 31 ਮਈ- ਦੇਸ਼ 'ਚ ਜਾਰੀ ਕੋਰੋਨਾ ਵਾਇਰਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ...
ਅੱਜ ਦਾ ਵਿਚਾਰ
. . .  about 2 hours ago
ਫਗਵਾੜਾ ਦੇ ਮੁਹੱਲਾ ਓਂਕਾਰ ਨਗਰ ਵਿਖੇ ਐਨ ਆਰ ਆਈ ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ
. . .  1 day ago
ਫਗਵਾੜਾ 30 ਮਈ -ਫਗਵਾੜਾ ਦੇ ਮੁਹੱਲਾ ਓਂਕਾਰ ਨਗਰ ਵਿਖੇ ਐਨ ਆਰ ਆਈ ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ । ਮ੍ਰਿਤਕਾ ਦੀ ਪਛਾਣ ਕਿਰਪਾਲ ਸਿੰਘ ਤੇ ਉਸ ਦੀ ਪਤਨੀ ਦਵਿੰਦਰ ਕੌਰ ...
ਜਲੰਧਰ 'ਚ 3 ਮਰੀਜ਼ ਹੋਰ ਮਿਲੇ ਕੋਰੋਨਾ ਪਾਜ਼ੀਟਿਵ
. . .  1 day ago
ਜਲੰਧਰ, 30 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਵਿਡ-19 (ਕੋਰੋਨਾ) ਵਾਇਰਸ ਤੋਂ ਪੀੜਤ 3 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 250 ਹੋ ਗਈ ਹੈ। ਇਨ੍ਹਾਂ 'ਚ ਬਿਲਗਾ ਨੇੜੇ ਇਕ ਪਿੰਡ ਦੇ 2 ...
ਲੁਧਿਆਣਾ ‘ਚ 9 ਮਰੀਜ਼ਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ
. . .  1 day ago
ਲੁਧਿਆਣਾ, 30 ਮਈ { ਸਲੇਮਪੁਰੀ , ਰੁਪੇਸ਼ }- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਜਾਂਚ ਦੌਰਾਨ ਲੁਧਿਆਣਾ ਵਿਚ 9 ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ।ਉਨ੍ਹਾਂ ਵਿਚ ਦੋ ਮਰੀਜ਼ ...
ਭਾਰੀ ਮੀਂਹ ਅਤੇ ਤੇਜ਼ ਗਤੀ ਨਾਲ ਹਨੇਰੀ ਨੇ ਕੀਤਾ ਜਨ ਜੀਵਨ ਪ੍ਰਭਾਵਿਤ
. . .  1 day ago
ਮਲੌਦ, 30 ਮਈ (ਸਹਾਰਨ ਮਾਜਰਾ)-ਹੁਣੇ ਸ਼ਾਮ ਨੂੰ ਅਚਾਨਕ ਆਏ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਇੱਕ ਦਮ ਜਨਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ। ਤੇਜ਼ ਰਫਤਾਰ ਹਨੇਰੀ ਨੇ ਕਈ ਦਰੱਖਤਾਂ ਦੀਆਂ ਜੜਾਂ ਹਿਲਾ ਕੇ ਰੱਖ ...
ਰੂਪਨਗਰ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਕੇਸਾਂ ਦੀ ਗਿਣਤੀ 10 ਹੋਈ - ਡਿਪਟੀ ਕਮਿਸ਼ਨਰ
. . .  1 day ago
ਰੂਪਨਗਰ 30 ਮਈ (ਸਤਨਾਮ ਸਿੰਘ ਸੱਤੀ) - ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ 10 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 3061 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ...
ਮੈਂ ਸੂਬੇ ਵਿਚ ਕੋਰੋਨਾ ਦਾ ਖ਼ਾਤਮਾ ਕਰਕੇ ਹੀ ਰਹਾਂਗਾ - ਕੈਪਟਨ
. . .  1 day ago
ਚੰਡੀਗੜ੍ਹ, 30 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਲੋਕਾਂ ਨੂੰ ਸੰਬੋਧਨ ਨੂੰ ਕੀਤਾ ਤੇ ਉਨ੍ਹਾਂ ਦੇ ਪ੍ਰਸ਼ਨਾਂ ਦੇ ਉਤਰ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਕੋਰੋਨਾ ਦੇ ਖ਼ਾਤਮੇ ਲਈ ਜੁਰਮਾਨਿਆਂ ਵਿਚ ਵਾਧਾ ਕੀਤਾ ਗਿਆ ਹੈ...
ਦਿਮਾਗੀ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨੇ ਲਿਆ ਫਾਹਾ
. . .  1 day ago
ਆਨਲਾਕ 1 : 8 ਜੂਨ ਤੋਂ ਬਾਅਦ ਸ਼ਰਤਾਂ ਨਾਲ ਖੁੱਲਣਗੇ ਧਾਰਮਿਕ ਸਥਾਨ, ਸਕੂਲ ਖੋਲ੍ਹਣ ਦਾ ਫੈਸਲਾ ਸੂਬਿਆਂ ਹੱਥ
. . .  1 day ago
ਲਾਕਡਾਊਨ 5.0 ਨੂੰ ਨਾਂ ਦਿੱਤਾ ਗਿਆ ਅਨਲਾਕ-1, ਮੈਟਰੋ ਰੇਲ, ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲਜ਼, ਮੰਨੋਰੰਜਨ ਪਾਰਕ, ਸਮੀਖਿਆ ਕਰਨ ਤੋਂ ਬਾਅਦ ਖੁੱਲ੍ਹਣਗੇ
. . .  1 day ago
ਕੈਪਟਨ ਅਮਰਿੰਦਰ ਸਿੰਘ ਆਪਣੇ ਫੇਸਬੁੱਕ ਪੇਜ਼ ਤੋਂ ਲੋਕਾਂ ਨਾਲ ਕਰ ਰਹੇ ਹਨ ਗੱਲਬਾਤ, ਪ੍ਰਸ਼ਨਾ ਦੇ ਰਹੇ ਹਨ ਉਤਰ
. . .  1 day ago
ਲਾਕਡਾਊਨ 5.0 ਲਈ ਜਾਰੀ ਹੋਏ ਨਵੇਂ ਦਿਸ਼ਾ ਨਿਰਦੇਸ਼, ਕਨਟੇਨਮੈਂਟ ਜ਼ੋਨਾਂ 'ਚ ਰਹੇਗੀ ਸਖ਼ਤੀ
. . .  1 day ago
ਨਵੀਂ ਦਿੱਲੀ, 30 ਮਈ - ਦੇਸ਼ ਵਿਚ ਲਾਕਡਾਊਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। 30 ਜੂਨ ਤੱਕ ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਸ ਨੂੰ ਅਨਲਾਕ-1 ਦਾ ਨਾਂ ਦਿੱਤਾ ਗਿਆ ਹੈ ਤੇ 8 ਜੂਨ ਤੋਂ ਬਾਅਦ ਧਾਰਮਿਕ ਸਥਾਨ ਖੋਲ੍ਹੇ ਜਾਣਗੇ। ਕੰਨਟੇਨਮੈਂਟ ਜੋਨਾਂ ਵਿਚ ਚਰਨਬੱਧ...
ਮੀਂਹ ਪੈਣ ਨਾਲ ਗਰਮੀ ਤੋਂ ਮਿਲੀ ਰਾਹਤ
. . .  1 day ago
ਹੁਸ਼ਿਆਰਪੁਰ/ਬਲਾਚੌਰ, 30 ਮਈ (ਬਲਜਿੰਦਰਪਾਲ ਸਿੰਘ/ਦੀਦਾਰ ਸਿੰਘ ਬਲਾਚੌਰੀਆ) - ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਅੱਜ ਹੁਸ਼ਿਆਰਪੁਰ ਵਾਸੀਆਂ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ, ਜਦੋਂ ਸ਼ਾਮ ਕਰੀਬ 4:45 ਵਜੇ ਤੋਂ ਸ਼ੁਰੂ ਹੋਇਆ ਮੂਸਲਾਧਾਰ ਮੀਂਹ ਕਰੀਬ...
ਸਹਾਇਕ ਥਾਣੇਦਾਰ ਦੀ ਡਿਊਟੀ ਦੌਰਾਨ ਅਚਾਨਕ ਮੌਤ
. . .  1 day ago
ਬਟਾਲਾ, 30 ਮਈ (ਹਰਦੇਵ ਸਿੰਘ ਸੰਧੂ) - ਬਟਾਲਾ ਟਰੈਫਿਕ ਪੁਲਿਸ 'ਚ ਬਤੌਰ ਸਹਾਇਕ ਥਾਣੇਦਾਰ ਵਜੋਂ ਡਿਊਟੀ ਕਰਦੇ ਨਿਰਮਲ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਗਾਦੜੀਆਂ ਦੀ ਅਚਾਨਕ ਮੌਤ ਹੋਣ ਦੀ ਖ਼ਬਰ ਹੈ। ਇਸ ਬਾਰੇ ਇਕੱਤਰ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ...
ਕੋਰੋਨਾ ਪੀੜਤ ਮ੍ਰਿਤਕ ਦਾ ਅੱਜ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਅੰਤਿਮ ਸੰਸਕਾਰ
. . .  1 day ago
ਮੱਤੇਵਾਲ 30 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)- ਨਜ਼ਦੀਕੀ ਪਿੰਡ ਬੁਲਾਰਾ ਤੋਂ ਜਸਪਾਲ ਕੌਰ (60) ਪਤਨੀ ਗੁਰਮੀਤ ਸਿੰਘ ਜਿਸ ਦੀ ਬੀਤੀ ਸ਼ਾਮ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ। ਜਿਸ ਪਿੱਛੋਂ ਅੱਜ ਡਿਊਟੀ ਮੈਜਿਸਟਰੇਟ ਕਮ ਨਾਇਬ ਤਹਿਸੀਲਦਾਰ ਤਰਸਿੱਕਾ ਰਤਨਜੀਤ...
ਕਿਸਾਨਾਂ ਨੂੰ ਮੁਫ਼ਤ ਵਿਚ ਬਿਜਲੀ ਮਿਲਦੀ ਰਹੇਗੀ - ਕੈਪਟਨ
. . .  1 day ago
ਚੰਡੀਗੜ੍ਹ, 30 ਮਈ (ਸੁਰਜੀਤ ਸਿੰਘ ਸੱਤੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਸਰਕਾਰ ਚੱਲੇਗੀ ਉਦੋਂ ਤੱਕ ਸੂਬੇ ਦੇ ਕਿਸਾਨਾਂ ਨੂੰ ਮੁਫ਼ਤ ਵਿਚ ਬਿਜਲੀ ਮਿਲਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਹਿਤਾਂ ਨਾਲ...
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਕੋਰੋਨਾ ਵਾਇਰਸ ਨੇ ਮੁੜ ਦਿੱਤੀ ਦਸਤਕ
. . .  1 day ago
ਮੰਡੀ ਗੋਬਿੰਦਗੜ, 30 ਮਈ (ਬਲਜਿੰਦਰ ਸਿੰਘ, ਮੁਕੇਸ਼ ਘਈ)— ਕੋਰੋਨਾ ਮਹਾਂਮਾਰੀ ਦੇ ਸੰਕਟ ਨੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਇਕ ਫਿਰ ਤੋਂ ਆਪਣੀ ਦਸਤਕ ਦੇ ਦਿੱਤੀ ਹੈ। ਜਿਸ ਦੇ ਚੱਲਦਿਆਂ ਮੰਡੀ ਗੋਬਿੰਦਗੜ ਦੇ ਮੁਹੱਲਾ ਕੱਚਾ ਸ਼ਾਂਤੀ ਨਗਰ ਵਿਚ ਇਕ ਨਵਾਂ ਕੋਰੋਨਾ ਪਾਜ਼ੀਵਿਟ...
ਬਠਿੰਡਾ ਵਿਚ ਕੋਰੋਨਾ ਦੀ ਇਕ ਹੋਰ ਰਿਪੋਰਟ ਪਾਜ਼ੀਟਿਵ
. . .  1 day ago
ਬਠਿੰਡਾ, 30 ਮਈ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬਠਿੰਡਾ ਜ਼ਿਲ੍ਹੇ ਵਿੱਚ ਕੋਰੋਨਾ ਦੀ ਇਕ ਹੋਰ ਰਿਪੋਰਟ ਪਾਜ਼ੀਟਿਵ ਆਈ ਹੈ। ਪਾਜ਼ੀਟਿਵ ਆਈ ਔਰਤ ਰਾਮਾਂ ਮੰਡੀ ਦੀ ਰਹਿਣ ਵਾਲੀ ਹੈ, ਜੋ ਕੁੱਝ ਦਿਨ ਪਹਿਲਾ ਹੀ ਦਿੱਲੀ ਤੋਂ ਪਰਤੀ ਸੀ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕੋਰੋਨਾ ਪ੍ਰਭਾਵਿਤ...
ਹੁਸ਼ਿਆਰਪੁਰ ਜ਼ਿਲ੍ਹੇ 'ਚ 6 ਹੋਰ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ, ਗਿਣਤੀ 121 ਹੋਈ
. . .  1 day ago
ਹੁਸ਼ਿਆਰਪੁਰ, 30 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 6 ਹੋਰ ਕੋਰੋਨਾਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਪਾਜ਼ੀਟਿਵ ਮਰੀਜ਼ਾਂ ਦੀ ਗਣਿਤੀ 121 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਿਦਆਂ ਸਿਵਲ ਸਰਜਨ ਡਾ: ਜਸਬੀਰ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 21 ਚੇਤ ਸੰਮਤ 552
ਿਵਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਬਠਿੰਡਾ, ਮਾਨਸਾ + ਸੰਗਰੂਰ, ਬਰਨਾਲਾ

ਨਿਜ਼ਾਮੂਦੀਨ ਤੋਂ ਸੰਗਰੂਰ ਪਰਤੇ ਤਿੰਨਾਂ ਵਿਅਕਤੀਆਂ ਸਮੇਤ ਪਰਿਵਾਰਕ ਮੈਂਬਰਾਂ ਨੂੰ ਕੋਰੋਨਾ ਦੀ ਪੁਸ਼ਟੀ ਨਹੀਂ

ਸੰਗਰੂਰ, 2 ਅਪੈ੍ਰਲ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਦਿੱਲੀ ਦੇ ਨਿਜ਼ਾਮੁਦਿਨ ਵਿਖੇ ਤਬਲੀਗੀ ਜਮਾਤ ਸੰਮੇਲਨ 'ਚੋਂ ਪੰਜਾਬ ਪਰਤੇ ਵਿਅਕਤੀਆਂ ਦੀ ਸਰਕਾਰ ਵਲੋਂ ਜਾਰੀ ਸੂਚੀ ਵਿਚ ਸ਼ਾਮਿਲ ਸੰਗਰੂਰ ਨਾਲ ਸੰਬੰਧਤ 3 ਵਿਅਕਤੀਆਂ ਸਣੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਂਚ ਰਿਪੋਰਟ 'ਚ ਕੋਰੋਨਾ ਦੀ ਪੁਸ਼ਟੀ ਨਹੀਂ ਹੋਈ ਹੈ | ਸਿਵਲ ਹਸਪਤਾਲ ਸੰਗਰੂਰ ਦੇ ਐਸ.ਐਮ.ਓ. ਡਾ: ਕਿ੍ਪਾਲ ਸਿੰਘ ਨੇ ਦੱਸਿਆ ਕਿ ਦਿੱਲੀ ਤੋਂ ਪਰਤੇ ਜਿਨ੍ਹਾਂ ਤਿੰਨ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਦੇ ਆਧਾਰ ਉੱਤੇ ਜਾਂਚ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਸੀ, ਉਨ੍ਹਾਂ ਦੀ ਸਿਵਲ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਸਾਰੀ ਸਿਹਤ ਜਾਂਚ ਕੀਤੀ ਗਈ ਹੈ ਜਿਸ ਦੌਰਾਨ ਉਨ੍ਹਾਂ ਵਿਚ ਕੋਰੋਨਾ ਦੇ ਕਿਸੇ ਪ੍ਰਕਾਰ ਦੇ ਕੋਈ ਲੱਛਣ ਨਹੀਂ ਪਾਏ ਗਏ ਤੇ ਕਰੋਨਾ ਟੈਸਟ ਦੀ ਰਿਪੋਰਟ ਵੀ ਨੈਗਟਿਵ ਆਈ ਹੈ | ਜ਼ਿਕਰਯੋਗ ਹੈ ਕਿ ਸੰਗਰੂਰ ਦੇ ਨਾਭਾ ਗੇਟ ਸਥਿਤ ਆਦਰਸ਼ ਮੁਹੱਲੇ ਵਿਚ ਅੱਜ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਹੋਰਨਾ ਟੀਮਾਂ ਵਲੋਂ ਪਿਛਲੇ ਦਿਨੀਂ ਦਿੱਲੀ ਦੇ ਨਿਜ਼ਾਮੁਦਿਨ ਤੋਂ ਸੰਗਰੂਰ ਪਰਤੇ ਤਿੰਨ ਵਿਅਕਤੀਆਂ ਸਣੇ ਉਨ੍ਹਾਂ ਦੇ ਚਾਰ ਹੋਰਨਾ ਪਰਿਵਾਰਕ ਮੈਂਬਰਾਂ ਨੂੰ ਜਾਂਚ ਲਈ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ ਸੀ |
ਬਿਤੀ ਰਾਤ ਤੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਸਰਕਾਰੀ ਸੂਚੀ ਵਿਚ ਸ਼ਾਮਲ ਇਨ੍ਹਾਂ ਤਿੰਨਾਂ ਵਿਅਕਤੀਆਂ ਵਿਚੋਂ ਇਕ ਵਿਅਕਤੀ ਦੀ ਰਿਹਾਇਸ਼ ਸ਼ਹਿਰ ਦੀ ਮੰਡੀ ਗਲੀ ਵਿਚ ਹੋਣ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਪ੍ਰਾਪਤ ਹੋਈ ਸੀ ਪਰ ਜਦ ਪ੍ਰਸ਼ਾਸਨਿਕ ਟੀਮ ਵਲੋਂ ਮੰਡੀ ਗਲੀ ਵਿਚ ਵਾਲੇ ਘਰ ਵਿਚ ਜਾ ਕੇ ਪੁੱਛ-ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਸੁੂਚੀ ਵਿਚ ਨਾਮਜਦ 2 ਹੋਰ ਵਿਅਕਤੀ ਸਥਾਨਕ ਨਾਭਾ ਗੇਟ ਸਥਿਤ ਆਦਰਸ਼ ਮੁਹੱਲੇ ਵਿਚ ਰਹਿ ਰਹੇ ਹਨ | ਪ੍ਰਸ਼ਾਸਨ ਨੂੰ ਜਿਉਂ ਹੀ ਇਨ੍ਹਾਂ ਵਿਅਕਤੀਆਂ ਬਾਰੇ ਜਾਣਕਾਰੀ ਮਿਲੀ ਤਾਂ ਥਾਣੇਦਾਰ ਰਾਕੇਸ਼ ਕੁਮਾਰ ਅਤੇ ਪੀ.ਸੀ.ਆਰ. ਇੰਚ: ਪਰਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਦੀਆਂ ਟੀਮਾਂ ਤੁਰੰਤ ਉੱਥੇ ਪਹੁੰਚ ਗਈਆਂ ਤੇ ਇਲਾਕੇ ਦੀ ਤਣਾਅਪੂਰਨ ਹੋ ਰਹੀ ਸਥਿਤੀ ਨੂੰ ਕਾਬੂ ਕੀਤਾ | ਇਨ੍ਹਾਂ ਵਿਅਕਤੀਆਂ ਨੂੰ ਜਾਂਚ ਲਈ ਹਸਪਤਾਲ ਲਿਜਾਣ ਲਈ ਐਾਬੂਲੈਂਸ ਨੂੰ ਸੱਦਿਆ ਗਿਆ ਪਰ ਲਗਪਗ 1 ਘੰਟੇ ਦਾ ਸਮਾ ਬੀਤ ਜਾਣ ਉਪਰੰਤ ਜੋ ਐਾਬੂਲੈਸ ਪਹੁੰਚੀ ਉਸ ਵਿਚ ਕੋਈ ਵੀ ਡਾਕਟਰੀ ਸਟਾਫ ਮੌਜੂਦ ਨਹੀਂ ਸੀ ਜਿਸ ਕਾਰਨ ਲੰਬਾ ਸਮਾਂ ਡਾਕਟਰੀ ਸਟਾਫ ਦਾ ਇੰਤਜ਼ਾਰ ਕਰਨ ਉਪਰੰਤ ਇਨ੍ਹਾਂ ਵਿਅਕਤੀਆਂ ਨੂੰ ਇਥੋਂ ਸਿਵਲ ਹਸਪਤਾਲ ਲਿਜਾਇਆ ਗਿਆ |
ਸਮਾਗਮ 'ਚੋਂ ਪਰਤੇ 10 ਵਿਅਕਤੀਆਂ ਤੋਂ ਇਲਾਵਾ ਮੌਲਵੀ ਦੇ ਨਮੂਨੇ ਜਾਂਚ ਲਈ ਭੇਜੇ
ਮਾਨਸਾ/ਬੁਢਲਾਡਾ, (ਬਲਵਿੰਦਰ ਸਿੰਘ ਧਾਲੀਵਾਲ/ਸਵਰਨ ਸਿੰਘ ਰਾਹੀ)- ਸਿਹਤ ਵਿਭਾਗ ਦੀ ਟੀਮ ਵਲ਼ੋਂ ਅੱਜ ਬਾਅਦ ਦੁਪਹਿਰ ਬੁਢਲਾਡਾ ਦੀ ਇਕ ਮਸਜਿਦ 'ਚ ਨਿਜ਼ਾਮੂਦੀਨ ਸਮਾਗਮ ਵਿਚ ਭਾਗ ਲੈਣ ਵਾਲੇ 10 ਵਿਅਕਤੀਆਂ ਤੋਂ ਇਲਾਵਾ ਮਸਜਿਦ ਦੇ ਮੌਲਵੀ ਦੇ ਨਮੂਨੇ ਲੈ ਕੇ ਪਟਿਆਲਾ ਵਿਖੇ ਭੇਜੇ ਗਏ ਹਨ | ਛੱਤੀਸਗੜ੍ਹ ਰਾਜ ਨਾਲ ਸੰਬੰਧਿਤ ਜਿਨ੍ਹਾਂ ਸ਼ੱਕੀਆਂ ਦੇ ਨਮੂਨੇ ਲਏ ਗਏ ਹਨ, 'ਚ 5 ਵਿਆਹੇ ਜੋੜੇ ਸ਼ਾਮਲ ਹਨ | ਜਾਣਕਾਰੀ ਅਨੁਸਾਰ ਜਿਆਉਲ ਹੱਕ ਤੇ ਪਤਨੀ ਆਫੀਮਾ, ਸਾਦਿਕ ਖਾਂ ਤੇ ਪਤਨੀ ਸ਼ਹਾਨਾਂ ਪ੍ਰਵੀਨ, ਮੁਹੰਮਦ ਅਜ਼ੀਨ ਤੇ ਪਤਨੀ ਆਦੀਮਾ ਪ੍ਰਵੀਨ, ਮੁਹੰਮਦ ਰਫੀ ਤੇ ਪਤਨੀ ਖੈਰ ਉਨੀਮਾ, ਮੁਹੰਮਦ ਫਾਰੂਕ ਤੇ ਪਤਨੀ ਅਕੀਨਾਂ ਭਾਨੂ ਤੋਂ ਇਲਾਵਾ ਮਸਜਿਦ ਦੇ ਮੌਲਵੀ ਮੁਹੰਮਦ ਸ਼ਾਕਰ ਦੇ ਖ਼ੂਨ ਦੇ ਨਮੂਨੇ ਲਏ ਗਏ ਹਨ | ਸਿਹਤ ਵਿਭਾਗ ਦੇ ਅਧਿਕਾਰੀ ਅਧਿਕਾਰਤ ਤੌਰ 'ਤੇ ਕੁਝ ਵੀ ਦੱਸਣ ਤੋਂ ਟਾਲ਼ਾ ਵੱਟ ਰਹੇ ਹਨ | ਦੱਸਣਾ ਬਣਦਾ ਹੈ ਕਿ ਦਿੱਲੀ ਦੇ ਨਿਜ਼ਾਮੂਦੀਨ ਵਿਖੇ 15 ਮਾਰਚ ਤੱਕ ਹੋਏ ਧਾਰਮਿਕ ਸਮਾਗਮ 'ਚ ਸ਼ਿਰਕਤ ਕਰ ਕੇ ਵਾਪਸ ਛੱਤੀਸਗੜ੍ਹ ਵਿਖੇ ਘਰਾਂ ਨੂੰ ਪਰਤ ਰਹੇ ਇਹ ਜੋੜੇ 19 ਮਾਰਚ ਤੋਂ ਬੁਢਲਾਡਾ ਦੀ ਮਸਜਿਦ 'ਚ ਰੁਕ ਗਏ ਸਨ, ਜਿਨ੍ਹਾਂ ਦੇ ਇੱਥੇ ਪਹੁੰਚਣ ਉਪਰੰਤ ਅੱਜ 14 ਦਿਨਾਂ ਦਾ ਇਕਾਂਤਵਾਸ ਸਮਾਂ ਵੀ ਪੂਰਾ ਹੋ ਗਿਆ ਹੈ | ਉਨ੍ਹਾਂ ਦੇ ਲਏ ਗਏ ਨਮੂਨਿਆਂ ਬਾਅਦ ਸ਼ਹਿਰ 'ਚ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਹਨ |
ਰਾਜਸਥਾਨੀ ਮਜ਼ਦੂਰਾਂ ਦੀ ਵੀ ਡਾਕਟਰੀ ਜਾਂਚ ਹੋਈ
ਇਸੇ ਤਰ੍ਹਾਂ ਕਰਫ਼ਿਊ ਤੋਂ ਪਹਿਲਾਂ ਰਾਜਸਥਾਨ ਦੇ ਹਨੁਮਾਨਗੜ੍ਹ ਜ਼ਿਲ੍ਹੇ 'ਚੋਂ ਸਰ੍ਹੋਂ ਵੱਢਣ ਆਦਿ ਦੇ ਕੰਮ ਲਈ ਗਈ ਸ਼ਹਿਰ ਦੇ ਵਾਰਡ ਨੰਬਰ 17 ਦੇ ਕੁਝ ਵਸਨੀਕ ਮਰਦ ਔਰਤਾਂ ਜੋ ਕਿ 5-6 ਦਿਨਾਂ ਦੀ ਖੱਜਲ ਖ਼ੁਆਰੀ ਤੋਂ ਬਾਅਦ ਅੱਜ ਪੈਦਲ ਬੁਢਲਾਡਾ ਪੁੱਜੇ ਸਨ, ਦੀ ਵੀ ਡਾਕਟਰੀ ਜਾਂਚ ਕੀਤੀ ਗਈ | ਵਾਰਡ ਕੌਾਸਲਰ ਕੇਵਲ ਸਿੰਘ ਪੇਂਟਰ ਨੇ ਦੱਸਿਆ ਕਿ ਸਥਾਨਕ ਵਾਰਡ ਦੇ ਪੱਕੇ ਵਸਨੀਕ 18 ਵਿਅਕਤੀ ਜਿਨ੍ਹਾਂ 'ਚ 7 ਮਰਦ, 9 ਔਰਤਾਂ ਤੇ 2 ਬੱਚੇ ਸ਼ਾਮਲ ਹਨ, ਦੇ ਵਾਪਸ ਪਰਤਣ 'ਤੇ ਸਿਵਲ ਹਸਪਤਾਲ ਵਿਖੇ ਡਾਕਟਰੀ ਜਾਂਚ ਤੋਂ ਬਾਅਦ ਘਰ ਭੇਜਿਆ ਗਿਆ ਹੈ |

ਸਬੰਧਿਤ ਇਲਾਕੇ ਨੂੰ ਤੁਰੰਤ ਕੀਤਾ ਗਿਆ ਸੈਨੇਟਾਈਜ਼
ਨਿਜ਼ਾਮੂਦੀਨ ਤੋਂ ਪਰਤੇ ਵਿਅਕਤੀਆਂ ਦੇ ਸਥਾਨਕ ਨਾਭਾ ਗੇਟ ਵਿਖੇ ਹੋਣ ਸੰਬੰਧੀ ਜਿਓਾ ਹੀ ਨਗਰ ਕੌਾਸਲ ਸੰਗਰੂਰ ਨੂੰ ਸੂਚਨਾ ਮਿਲੀ ਤਾਂ ਨਗਰ ਕੌਾਸਲ ਦੇ ਕਾਰਜ ਸਾਧਕ ਅਫਸਰ ਰਮੇਸ਼ ਕੁਮਾਰ ਅਤੇ ਸੁਪਰਡੈਂਟ ਬਾਲਕਿਸ਼ਨ ਨੇ ਮੌਕੇ ਉੱਤੇ ਪਹੁੰਚ ਕੇ ਫਾਇਰਬਿ੍ਗੇਡ ਦੀ ਸੈਨੇਟਾਈਜ਼ ਵਾਲੀ ਗੱਡੀ ਨੂੰ ਸਦ ਕੇ ਤੁਰੰਤ ਇਲਾਕੇ ਨੂੰ ਸੈਨੇਟਾਈਜ਼ੇਸ਼ਨ ਕਰਵਾਉਣਾ ਸ਼ੁਰੂ ਕਰ ਦਿੱਤਾ | ਸੈਨੇਟਾਈਜ਼ੇਸ਼ਨ ਟੀਮ ਦੀ ਅਗਵਾਈ ਕਰ ਰਹੇ ਫਾਇਰ ਅਫਸਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਸ਼ਹਿਰ ਦੇ ਹਰੇਕ ਇਲਾਕੇ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਅਤੇ ਜੇਕਰ ਅਜਿਹੀ ਕਿਸੇ ਥਾਂ ਦੀ ਜਾਣਕਾਰੀ ਮਿਲਦੀ ਹੈ ਜਿੱਥੇ ਕੋਈ ਵਿਅਕਤੀ ਬਾਹਰੋਂ ਆਇਆ ਹੋਵੇ ਤਾਂ ਉਨ੍ਹਾਂ ਦੀ ਟੀਮ ਉਸ ਇਲਾਕੇ ਨੰੂ ਪਹਿਲ ਦੇ ਆਧਾਰ ਉੱਤੇ ਸੈਨੇਟਾਈਜ਼ ਕਰ ਦਿੰਦੀ ਹੈ |
ਪੁਲਿਸ ਤੇ ਸਿਵਲ ਪ੍ਰਸ਼ਾਸਨ ਦਾ ਨਹੀਂ ਪਹੁੰਚਿਆ ਕੋਈ ਉੱਚ ਅਧਿਕਾਰੀ
ਸੰਗਰੂਰ, ਨਿਜ਼ਾਮੂਦੀਨ ਤੋਂ ਪਰਤੇ ਲੋਕਾਂ ਦੀ ਰਿਹਾਇਸ਼ ਨਾਭਾ ਗੇਟ ਸਥਿਤ ਆਦਰਸ਼ ਮਹੁੱਲੇ ਵਿਚ ਹੋਣ ਸੰਬੰਧੀ ਜਦ ਜਾਣਕਾਰੀ ਮਿਲੀ ਤਾਂ ਉਥੇ ਭਾਵੇ ਨਗਰ ਕੌਾਸਲ ਦੇ ਕੁਝ ਅਧਿਕਾਰੀਆਂ ਸਣੇ ਪੁਲਿਸ ਦੇ ਕੁਝ ਮੁਲਾਜ਼ਮ ਤੇ ਸਿਹਤ ਵਿਭਾਗ ਦੇ ਹੇਠਲੇ ਦਰਜੇ ਦੇ ਕਰਮਚਾਰੀ ਜ਼ਰੂਰ ਪਹੁੰਚੇ ਦਿਖਾਈ ਦਿੱਤੇ ਪਰ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਦਾ ਕੋਈ ਵੀ ਉੱਚ ਅਧਿਕਾਰੀ ਇਸ ਤਣਾਵਪੁੂਰਨ ਮਾਹੌਲ ਵਿਚ ਕਿਧਰੇ ਦਿਖਾਈ ਨਹੀਂ ਦਿੱਤਾ | ਦੱਸਣ ਯੋਗ ਹੈ ਕਿ ਉਸੇ ਮੁਹੱਲੇ ਦੇ ਵਸਨੀਕ ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਨੀਲ ਕੁਮਾਰ ਘੀਚਾ ਅੱਗੇ ਹੋ ਕੇ ਪੁਲਿਸ ਅਤੇ ਹੋਰਨਾਂ ਟੀਮਾਂ ਦਾ ਸਹਿਯੋਗ ਕਰ ਰਹੇ ਸਨ |

8 ਗਰਾਮ ਹੈਰੋਇਨ ਤੇ 3 ਲੱਖ 40 ਹਜ਼ਾਰ ਦੀ ਡਰੱਗ ਮਨੀ ਸਮੇਤ ਔਰਤ ਕਾਬੂ

ਸੁਨਾਮ ਊਧਮ ਸਿੰਘ ਵਾਲਾ, 2 ਅਪ੍ਰੈਲ (ਧਾਲੀਵਾਲ, ਭੁੱਲਰ)-ਐਾਟੀ ਨਾਰਕੋਟਿਕ ਸੈਲ ਸੰਗਰੂਰ ਵੱਲੋਂ ਸੁਨਾਮ ਪੁਲਿਸ ਦੇ ਸਹਿਯੋਗ ਨਾਲ ਇਕ ਔਰਤ ਨੂੰ 8 ਗਰਾਮ ਹੈਰੋਇਨ ਤੇ 3 ਲੱਖ 40 ਹਜਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਥਾਣਾ ਸ਼ਹਿਰੀ ...

ਪੂਰੀ ਖ਼ਬਰ »

ਆਵਾਰਾ ਪਸ਼ੂ 'ਚ ਮੋਟਰਸਾਈਕਲ ਵੱਜਣ ਕਾਰਨ 2 ਨੌਜਵਾਨਾਂ ਦੀ ਮੌਤ

ਬਰਨਾਲਾ, 2 ਅਪ੍ਰੈਲ (ਧਰਮਪਾਲ ਸਿੰਘ)-ਸਥਾਨਕ ਰਾਏਕੋਟ ਰੋਡ 'ਤੇ ਲੰਘੀ ਰਾਤ ਸੇਖਾ ਕੈਂਚੀਆਂ ਨਜ਼ਦੀਕ ਮੋਟਰਸਾਈਕਲ ਆਵਾਰਾ ਪਸ਼ੂ 'ਚ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਜਗਸੀਰ ਸਿੰਘ ਉਰਫ਼ ਜੱਗੀ ਪੱੁਤਰ ਸਵ: ਭੋਲਾ ...

ਪੂਰੀ ਖ਼ਬਰ »

ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀ ਵਲੋਂ ਸਿਵਲ ਹਸਪਤਾਲ ਸੰਗਰੂਰ ਦਾ ਦੌਰਾ

ਸੰਗਰੂਰ, 2 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਰਿਆਸਤੀ ਸ਼ਹਿਰ ਸੰਗਰੂਰ ਦਾ ਸਭ ਤੋਂ ਵੱਡਾ ਹਸਪਤਾਲ ਸੰਗਰੂਰ ਜਿਸ ਨੰੂ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਹਿਤ ਰਾਜ ਸਰਕਾਰ ਵਲੋਂ ਵਿਸ਼ੇਸ਼ ਹਸਪਤਾਲਾਂ ਦੀ ਸ਼੍ਰੇਣੀ ਵਿਚ ਵੀ ਸ਼ਾਮਲ ਕੀਤਾ ਗਿਆ ਹੈ, 'ਚ ...

ਪੂਰੀ ਖ਼ਬਰ »

ਚੀਮਾ ਨੇ ਮੁੱਖ ਮੰਤਰੀ ਪੰਜਾਬ ਨੰੂ ਲਿਖਿਆ ਪੱਤਰ

ਸੰਗਰੂਰ, 2 ਅਪ੍ਰੈਲ (ਧੀਰਜ਼ ਪਸ਼ੌਰੀਆ)-ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਦੇ ਕਾਰਨ ਲਗਾਏ ਕਰਫ਼ਿਊ ਕਾਰਨ ਲੋੜਵੰਦਾਂ ਨੰੂ ਵੰਡੇ ਜਾ ਰਹੇ ਰਾਸ਼ਨ ਮੌਕੇ ਪੱਖਪਾਤ ਵਾਲਾ ਰਵੱਈਆਂ ਅਪਣਾਏ ਜਾਣ ਦੇ ਦੋਸ਼ ਲਗਾਉਂਦਿਆਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ...

ਪੂਰੀ ਖ਼ਬਰ »

ਹਸਪਤਾਲਾਂ 'ਚ ਇਲਾਜ ਕਰਵਾਉਣ ਤੋਂ ਪਹਿਲਾਂ ਮਰੀਜ਼ਾਂ ਦੀ ਬਾਇਓਮੈਟਿ੍ਕ ਤਸਦੀਕ ਦੀ ਪ੍ਰਕਿਰਿਆ ਤੋਂ ਛੋਟ ਦੇਣ ਦੇ ਨਿਰਦੇਸ਼

ਬਠਿੰਡਾ, 2 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਨੋਵਲ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ (ਐਸ. ਐਸ. ਬੀ. ਵਾਈ.) ਅਧੀਨ ਆਉਂਦੇ ਸੂਚੀਬੱਧ ਹਸਪਤਾਲਾਂ 'ਚ ਇਲਾਜ ਕਰਵਾਉਣ ਤੋਂ ਪਹਿਲਾਂ ਮਰੀਜ਼ਾਂ ਦੀ ...

ਪੂਰੀ ਖ਼ਬਰ »

ਦੇਸ਼ ਅੰਦਰ ਐਮਰਜੈਂਸੀ ਚਲਦਿਆਂ ਸਰਕਾਰੀ ਹਸਪਤਾਲ ਦਿੜ੍ਹਬਾ ਦਾ ਸਟਾਫ਼ ਮਨਾ ਰਿਹੈ ਛੱੁਟੀ

ਦਿੜ੍ਹਬਾ ਮੰਡੀ, 2 ਅਪ੍ਰੈਲ (ਪਰਵਿੰਦਰ ਸੋਨੂੰ)-ਕਰੋਨਾ ਮਹਾਂਮਾਰੀ ਜਿੱਥੇ ਪੂਰੀ ਦੁਨੀਆ ਨੂੰ ਆਪਣੀ ਜਕੜ ਵਿੱਚ ਲੈ ਚੁੱਕੀ ਹੈ ਉੱਥੇ ਆਪਣੇ ਦੇਸ਼ ਅੰਦਰ ਵੀ ਲਗਾਤਾਰ ਕਰੋਨਾ ਦੇ ਮਰੀਜ਼ਾਂ ਵਿੱਚ ਵਾਧਾ ਹੋਣ ਕਰ ਕੇ ਪ੍ਰਸ਼ਾਸਨ ਪੱਬਾਂ ਭਾਰ ਹੋ ਕੇ ਲੋਕਾਂ ਦੀਆਂ ਕੀਮਤੀ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਡਿਊਟੀ ਨਿਭਾ ਰਹੇ ਪੁਲਿਸ ਕਰਮਚਾਰੀਆਂ ਦੀ ਸਿਹਤ ਦੀ ਜਾਂਚ ਲਈ ਨਿਰਦੇਸ਼

ਮਾਨਸਾ, 2 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਪੁਲਿਸ ਅਫ਼ਸਰ ਤੇ ਸਵੈ-ਸਹਾਇਤਾ ਗਰੁੱਪਾਂ ਰਾਹੀਂ ਮਾਨਸਾ ਜ਼ਿਲ੍ਹੇ 'ਚ 100 ਫ਼ੀਸਦੀ ਕਰਫ਼ਿਊ ਲਾਗੂ ਕਰਵਾਉਣ ਤੋਂ ਬਾਅਦ ਗੁਰਪਾਲ ਸਿੰਘ ਚਹਿਲ ਡਿਪਟੀ ਕਮਿਸ਼ਨਰ ਤੇ ਡਾ: ਨਰਿੰਦਰ ਭਾਰਗਵ ਐੱਸ. ਐੱਸ. ਪੀ. ਵਲ਼ੋਂ ਵੱਖ ...

ਪੂਰੀ ਖ਼ਬਰ »

ਚੰਨੋਂ ਵਿਖੇ ਚਿਪਸ ਤੇ ਕੁਰਕੁਰੇ ਬਣਾਉਣ ਵਾਲੀ ਫ਼ੈਕਟਰੀ ਪ੍ਰਬੰਧਕਾਂ ਵਲੋਂ ਪਿੰਡਾਂ 'ਚੋਂ ਕੰਮ ਲਈ ਲੇਬਰ ਨੂੰ ਬਲਾਏ ਜਾਣ 'ਤੇ ਰੋਸ ਦੀ ਲਹਿਰ

ਨਦਾਮਪੁਰ/ਚੰਨੋਂ, 2 ਅਪ੍ਰੈਲ (ਹਰਜੀਤ ਸਿੰਘ ਨਿਰਮਾਣ)-ਚੰਨੋਂ ਵਿਖੇ ਸਥਿਤ ਮਸ਼ਹੂਰ ਕੁਰਕਰੇ ਤੇ ਚਿਪਸ ਬਣਾਉਣ ਵਾਲੀ ਫ਼ੈਕਟਰੀ ਨੂੰ ਪ੍ਰਸ਼ਾਸਨ ਵਲੋਂ ਮਨਜ਼ੂਰੀ ਦੇ ਕੇ ਚਲਾਏ ਜਾਣ ਕਾਰਨ ਇਲਾਕੇ ਦੇ ਵੱਖ ਵੱਖ ਪਿੰਡਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਪਿੰਡ ...

ਪੂਰੀ ਖ਼ਬਰ »

ਬਠਿੰਡਾ ਕੈਮੀਕਲ ਲਿਮਟਿਡ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗਿ੍ਫ਼ਤਾਰ

ਬਠਿੰਡਾ, 2 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਕੈਮੀਕਲ ਲਿਮਟਿਡ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਇਕ ਵਿਅਕਤੀ ਨੂੰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ ਜਿਸ ਦੇ ਿਖ਼ਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਹੈਰੋਇਨ ਸਮੇਤ 2 ਗਿ੍ਫ਼ਤਾਰ

ਮੌੜ ਮੰਡੀ, 2 ਅਪ੍ਰੈਲ (ਲਖਵਿੰਦਰ ਸਿੰਘ ਮੌੜ)-ਥਾਣਾ ਮੌੜ ਦੀ ਪੁਲਿਸ ਨੇ ਦੋ ਅਜਿਹੇ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਮੁਕੱਦਮਾ ਦਰਜ ਕੀਤਾ ਹੈ ਜੋ ਕੋਰੋਨਾ ਕਾਰਨ ਲੱਗੇ ਕਰਫ਼ਿਊ ਦੀ ਉਲੰਘਣਾ ਕਰਦਿਆਂ ਬਿਨ੍ਹਾਂ ਕਿਸੇ ਵਿਸ਼ੇਸ਼ ਮਕਸਦ ਦੇ ਮੌੜ ਮੰਡੀ ਸ਼ਹਿਰ ਵਿਚ ਘੁੰਮ ...

ਪੂਰੀ ਖ਼ਬਰ »

ਬੇਜ਼ਬਾਨੇ ਪਸ਼ੂ-ਪੰਛੀਆਂ ਦੇ ਖਾਣ ਦਾ ਵੀ ਪ੍ਰਬੰਧ ਕੀਤਾ ਜਾਵੇ-ਗਗਨਦੀਪ ਸਿੰਘ

ਨਵੀਂ ਦਿੱਲੀ, 2 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਲਾਕਡਾਊਨ ਹੋਣ ਦੇ ਕਾਰਨ ਇਨਸਾਨ ਤੋਂ ਇਲਾਵਾ ਪਾਲਤੂ ਤੇ ਲਾਵਾਰਸ ਪਸ਼ੂ ਵੀ ਖਾਣਾ ਨਾ ਮਿਲਣ ਕਾਰਨ ਸੰਕਟ ਵਿਚ ਆ ਚੱੁਕੇ ਹਨ | ਪਸ਼ੂਆਂ ਨੂੰ ਖਾਣ ਨੂੰ ਇਸ ਸਮੇਂ ਕੁਝ ਨਹੀਂ ਮਿਲ ਰਿਹਾ | ਪਹਿਲਾਂ ਲੋਕ ਆਪਣੇ ਘਰਾਂ ਵਿਚੋਂ ...

ਪੂਰੀ ਖ਼ਬਰ »

ਕੰਬਾਈਨ ਦੀ ਬੈਲਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ

ਧੂਰੀ, 2 ਅਪ੍ਰੈਲ (ਸੁਖਵੰਤ ਸਿੰਘ ਭੁੱਲਰ) - ਪਿੰਡ ਈਸੜਾ ਦੇ ਰਾਮਦਿਆਲ (25) ਪੁੱਤਰ ਗੁਰਮੇਲ ਸਿੰਘ ਕੰਬਾਈਨ ਹੈਲਪਰ ਦੀ ਯੂ.ਪੀ. ਦੇ ਸਹੋਬਾ ਇਲਾਕੇ 'ਚ ਕਣਕ ਦੀ ਕਟਾਈ ਸਮੇਂ ਕੰਬਾਇਨ ਦੀ ਲਪੇਟ ਦੇ ਹਾਦਸੇ 'ਚ ਆਉਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ | ਪਿੰਡ ਈਸੜਾ ਦੇ ਨੰਬਰਦਾਰ ...

ਪੂਰੀ ਖ਼ਬਰ »

ਮੁਸ਼ਕਿਲ ਦੀ ਘੜੀ ਵਿਚ ਬੱ ਚਿਆਂ ਦੇ ਸਕੂਲ ਦੀ ਫ਼ੀਸ ਮੁਆਫ਼ ਕੀਤੀ ਜਾਵੇ

ਨਵੀਂ ਦਿੱਲੀ, 2 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਲਾਕਡਾਊਨ ਕਾਰਨ ਲੋਕਾਂ ਦੇ ਕੰਮ-ਧੰਦੇ ਬਿਲਕੁੱਲ ਬੰਦ ਹਨ ਅਤੇ ਇਸ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਨੂੰ ਆਪਣਾ ਘਰ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ ਅਤੇ ਦੂਸਰੇ ਪਾਸੇ ਲੋਕਾਂ ਨੂੰ ਆਪਣੇ ਬੱ ਚਿਆਂ ਦੀ ਸਕੂਲ ਫ਼ੀਸ ਦੀ ...

ਪੂਰੀ ਖ਼ਬਰ »

ਨਿਜ਼ਾਮੂਦੀਨ ਮਰਕਜ਼ ਦੇ ਬਾਹਰ ਕੀਟਨਾਸ਼ਕ ਦਵਾਈ ਛਿੜਕੀ

ਨਵੀਂ ਦਿੱਲੀ, 2 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਰੋਕਣ ਲਈ ਲਾਕ-ਡਾਊਨ ਦੇ ਦੌਰਾਨ ਨਿਜ਼ਾਮੂਦੀਨ ਮਰਕਜ਼ ਦੇ ਬਾਹਰ ਕੀਟਨਾਸ਼ਕ ਦਵਾਈ ਦਾ ਛਿੜਕਾਓ ਵੀ ਕੀਤਾ ਗਿਆ ਅਤੇ ਬੀਤੇ ਦਿਨੀਂ ਇਸ ਇਲਾਕੇ ਨੂੰ ਸੈਨੇਟਾਈਜ਼ ਵੀ ਕੀਤਾ ...

ਪੂਰੀ ਖ਼ਬਰ »

ਰਾਮਾਂ ਮੰਡੀ ਰੇਲਵੇ ਸਟੇਸ਼ਨ 'ਤੇ ਲਗਾਈ ਚਾਵਲਾਂ ਦੀ ਵਿਸ਼ੇਸ਼ ਮਾਲਗੱਡੀ

ਰਾਮਾਂ ਮੰਡੀ, 2 ਅਪਰੈਲ (ਤਰਸੇਮ ਸਿੰਗਲਾ)- ਕਰਫਿਊ ਦੌਰਾਨ ਵੀ ਸਰਕਾਰ ਵਲੋਂ ਰਾਮਾਂ ਮੰਡੀ ਰੇਲਵੇ ਸਟੇਸ਼ਨ 'ਤੇ ਅੱਜ ਚਾਵਲਾਂ ਦੀ ਸਪੈਸ਼ਲ ਮਾਲਗੱਡੀ ਲਗਾਈ ਹੈ ਜਿਸ ਨੂੰ ਭਰਨ ਲਈ ਵੱਖ ਵੱਖ ਪਿੰਡਾਂ 'ਤੋਂ ਸੈਂਕੜੇ ਮਜਦੂਰ ਲਗਾਏ ਗਏ ਹਨ | ਜਾਨਕਾਰੀ ਅਨੁਸਾਰ ਐਫ.ਸੀ.ਆਈ. ...

ਪੂਰੀ ਖ਼ਬਰ »

ਗਲੋਬਲ ਇੰਡੀਆ ਫਾਊਾਡੇਸ਼ਨ ਤੇ ਹੋਰ ਸੰਸਥਾਵਾਂ ਨੇ ਸੁਰੱਖਿਆ ਅਧਿਕਾਰੀਆਂ ਨੂੰ ਸਾਮਾਨ ਵੰਡਣ ਲਈ ਦਿੱਤਾ

ਨਵੀਂ ਦਿੱਲੀ, 2 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਨਿਰਮਾਣ ਵਿਹਾਰ ਵਿਖੇ ਗਲੋਬਲ ਇੰਡੀਆ ਫਾਊਾਡੇਸ਼ਨ, ਨਵੀਨ ਪਥ ਅਤੇ ਡਾਬਰ ਇੰਡੀਆ ਨੇ ਆਪਣੇ ਸਾਂਝੇ ਯਤਨ ਰਾਹੀਂ ਦਿੱਲੀ ਪੁਲਿਸ, ਸੀਮਾ ਸੁਰੱਖਿਆ ਬਲ, ਐਨ. ਡੀ. ਆਰ. ਐਫ. ਨੂੰ ਕਾਫੀ ਸਮਾਨ ਦਿੱਤਾ ਹੈ ਜਿਸ ਵਿਚ ...

ਪੂਰੀ ਖ਼ਬਰ »

ਕਣਕ ਉਤਪਾਦਕ ਕਿਸਾਨਾਂ ਦੀ ਵਧੀ ਪ੍ਰੇਸ਼ਾਨੀ

ਕਰਨਾਲ, 2 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਕਣਕ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਦੇ ਸਾਹਮਣੇ ਮੌਜੂਦਾ ਸਮੇਂ 'ਚ ਦੋਹਰੀ ਸਮੱਸਿਆ ਬਣ ਗਈ ਹੈ ਜਿੱਥੇ ਇਕ ਪਾਸੇ ਤਾਂ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਇੱਥੋਂ ਪਲਾਇਨ ਕਰ ਚੁੱਕੇ ਹਨ ਅਤੇ ਦੂਜੇ ਪਾਸੇ ਕੰਬਾਈਨਾਂ ਵਾਲਿਆਂ ਦੀ ...

ਪੂਰੀ ਖ਼ਬਰ »

ਪੂਰਾ ਦਿਨ ਬੈਂਕ ਖੋਲ੍ਹਣ ਦੇ ਫ਼ੈਸਲੇ ਨਾਲ ਕਰਫ਼ਿਊ ਦੀ ਸਥਿਤੀ ਬਣੀ ਹਾਸੋਹੀਣੀ

ਸੁਨਾਮ ਊਧਮ ਸਿੰਘ ਵਾਲਾ, 1 ਅਪ੍ਰੈਲ (ਧਾਲੀਵਾਲ, ਭੁੱਲਰ)-ਇਸ ਸਮੇਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਸੂਬੇ ਵਿਚ ਲਾਗੂ ਕੀਤਾ ਗਿਆ ਕਰਫ਼ਿਊ ਲੋਕਾਂ ਵਿਚ ਮਜ਼ਾਕ ਜਿਹਾ ਬਣ ਕੇ ਰਹਿ ਗਿਆ ਹੈ | ਸ਼ੁਰੂਆਤੀ ਇੱਕ ਦੋ ਦਿਨ ਪੁਲਿਸ ਦੀ ਸਖ਼ਤੀ ਕਾਰਣ ਲੋਕਾਂ ਨੂੰ ਕਰਫ਼ਿਊ ਜ਼ਰੂਰ ...

ਪੂਰੀ ਖ਼ਬਰ »

ਦਿੱਲੀ-ਫਰੀਦਾਬਾਦ ਦੀ ਸਰਹੱਦ ਸੀਲ

ਨਵੀਂ ਦਿੱਲੀ, 2 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਦਿੱਲੀ-ਹਰਿਆਣਾ ਦੇ ਮੁੱਖ ਮੰਤਰੀਆਂ ਦੁਆਰਾ ਜਾਰੀ ਆਦੇਸ਼ ਤੋਂ ਬਾਅਦ ਦਿੱਲੀ ਫਰੀਦਾਬਾਦ ਸਰਹੱਦ ਸੀਲ ਕੀਤੀ ਗਈ ਹੈ ਅਤੇ ਪੁਲਿਸ ਵਾਲੇ ਲੋਕਾਂ ਦੀ ਪੂਰੀ ਤਰ੍ਹਾਂ ਦੇ ਨਾਲ ਜਾਂਚ ਕਰ ਰਹੇ ਹਨ ਅਤੇ ਜੋ ਲੋਕ ਬਿਨਾਂ ਕੰਮ ...

ਪੂਰੀ ਖ਼ਬਰ »

ਬਾਹਰਲੇ ਲੋਕਾਂ ਲਈ ਸੀਲ ਕੀਤੇ ਪਿੰਡਾਂ ਦੇ ਨਤੀਜੇ ਸਾਰਥਕ ਨਿਕਲਣ ਲੱਗੇ

ਬੱਲੂਆਣਾ, 2 ਅਪ੍ਰੈਲ (ਗੁਰਨੈਬ ਸਾਜਨ) - ਪੰਜਾਬ ਵਿਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਲੈ ਕੇ ਕੀਤੀ ਗਈ ਤਾਲਾਬੰਦੀ ਤੇ ਕਰਫਿਊ ਕਾਰਨ ਆਪੋ ਆਪਣੇ ਪਿੰਡਾਂ ਵਿਚ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਕੀਤੀ ਨਾਕੇਬੰਦੀ ਦੇ ਸਾਰਥਿਕ ਨਤੀਜੇ ਨਿਕਲਣ ਲੱਗ ਪਏ ਹਨ | ...

ਪੂਰੀ ਖ਼ਬਰ »

ਸਰਕਾਰਾਂ ਕੋਰੋਨਾ ਵਿਰੁੱਧ ਜੰਗ ਜਿੱਤਣ ਲਈ ਪ੍ਰਾਈਵੇਟ ਹਸਪਤਾਲਾਂ ਦੀਆਂ ਸੇਵਾਵਾਂ ਲੈਣ-ਭੱਲਾ

ਭਗਤਾ ਭਾਈਕਾ, 2 ਅਪ੍ਰੈਲ (ਸੁਖਪਾਲ ਸਿੰਘ ਸੋਨੀ)- ਮੌਜੂਦਾ ਸਮੇਂ ਕੋਰੋਨਾ ਮਹਾਂਮਾਰੀ ਕਰਕੇ ਦੇਸ਼ ਸੰਕਟ ਦੀ ਘੜੀ ਵਿਚੋਂ ਗੁਜ਼ਰ ਰਿਹਾ ਹੈ, ਇਸ ਸੰਕਟ ਦੀ ਘੜੀ ਵਿਚੋਂ ਨਿਕਲਣ ਵਿਚ ਸਭ ਤੋਂ ਵੱਡਾ ਯੋਗਦਾਨ ਸਰਕਾਰੀ ਅਤੇ ਪ੍ਰਾਈਵੇਟ ਦਰਜਾ-ਬਦਰਜਾ ਡਾਕਟਰੀ ਅਮਲਾ ਨਿਭਾ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਰੋਨਾ ਸਬੰਧੀ ਵੱਖ-ਵੱਖ ਧਰਮ ਮੁਖੀਆਂ ਨਾਲ ਵੀਡੀਓ ਕਾਨਫਰੰਸ

ਪਟਨਾ ਸਾਹਿਬ, 2 ਅਪ੍ਰੈਲ (ਕੁਲਵਿੰਦਰ ਸਿੰਘ ਘੁੰਮਣ)-ਪਿਛਲੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਵੱਖ-ਵੱਖ ਧਰਮਾਂ ਦੇ ਮੁਖੀਆਂ ਨਾਲ ਵੀਡੀਓ ਕਾਨਫਰੰਸ ਕੀਤੀ ਜਿਸ ਵਿਚ ਬਾਬਾ ਰਾਮਦੇਵ, ਸ੍ਰੀ ਸ੍ਰੀ ਰਵੀ ਸ਼ੰਕਰ ਅਤੇ ਸਿੱਖ ਧਰਮ ਵਿਚੋਂ ਤਖ਼ਤ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ ਏਕਤਾ ਮੰਚ ਵਲੋਂ ਇਕ ਦਿਨ ਦੀ ਤਨਖ਼ਾਹ ਕੋਰੋਨਾ ਰਾਹਤ ਫ਼ੰਡ ਲਈ ਦੇਣ ਦਾ ਐਲਾਨ

ਟੱਲੇਵਾਲ, 2 ਅਪ੍ਰੈਲ (ਸੋਨੀ ਚੀਮਾ)- ਬਿਜਲੀ ਮੁਲਾਜ਼ਮ ਏਕਤਾ ਮੰਚ ਜਿਸ ਵਿਚ ਪੰਜਾਬ ਦੀਆਂ ਪ੍ਰਮੱੁਖ ਜਥੇਬੰਦੀਆਂ ਇੰਪਲਾਈਜ਼ ਫੈੱਡਰੇਸ਼ਨ ਏਟਕ, ਆਈ.ਟੀ.ਆਈ. ਇਪਲਾਇਜ਼, ਇੰਪਲਾਈਜ਼ ਫੈਡਰੇਸ਼ਨ ਕੇਸਰੀ, ਇੰਪਲਾਈਜ਼ ਫੈਡਰੇਸ਼ਨ ਆਜ਼ਾਦ ਕੰਮ ਕਰਦੀਆਂ ਹਨ, ਦੇ ਕਨਵੀਨਰ ...

ਪੂਰੀ ਖ਼ਬਰ »

ਅਫ਼ਵਾਹ ਫੈਲਾਉਣ 'ਤੇ ਮਾਮਲਾ ਦਰਜ

ਕੁੱਪ ਕਲਾਂ, 2 ਅਪ੍ਰੈਲ (ਸਰੌਦ, ਲਵਲੀ)-ਥਾਣਾ ਸਦਰ ਅਹਿਮਦਗੜ੍ਹ ਦੇ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਪਿੰਡ ਦੇ ਇੱਕ ਵਿਅਕਤੀ ਸਿੰਘ ਵਲੋਂ ਲਾਗਲੇ ਪਿੰਡ ਦੇ ਕਿਸੇ ਵਿਅਕਤੀ ਦੇ ਕੋਰੋਨਾ ਪੀੜਤ ਹੋਣ ਤੋਂ ਬਾਅਦ ਪਿੰਡੋਂ ਭੱਜ ਜਾਣ ਬਾਰੇ ਇਕ ਵੀਡੀਓ ਵਾਇਰਲ ਕਰ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ 'ਚ ਕਰਫ਼ਿਊ ਦੌਰਾਨ ਫਸਿਆ ਸੰਗਰੂਰ ਦਾ ਪਰਿਵਾਰ ਵਾਪਸ ਪਰਤਿਆ

ਸੰਗਰੂਰ, 2 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਵਿੱਚ ਸੰਗਰੂਰ ਦੇ ਇੱਕ ਪਰਿਵਾਰ ਦੇ 8 ਜੀਆਂ ਦੇ ਕਰਫ਼ਿਊ ਕਾਰਨ ਫਸੇ ਹੋਣ ਦੀ ਵੀਡੀਓ ਸਾਹਮਣੇ ਆਉਣ 'ਤੇ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਘਨਸਿਆਮ ਥੋਰੀ ਵਲੋਂ ਤੁਰੰਤ ਐਕਸ਼ਨ ਲਿਆ ...

ਪੂਰੀ ਖ਼ਬਰ »

ਕੋਰੋਨਾ ਦੌਰਾਨ ਆਪੋ ਆਪਣੇ ਘਰਾਂ 'ਚ ਮਨਾਈ ਰਾਮਨੌਮੀ

ਚੀਮਾ ਮੰਡੀ, 2 ਅਪ੍ਰੈਲ (ਦਲਜੀਤ ਸਿੰਘ ਮੱਕੜ)-ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਚੀਮਾ ਮੰਡੀ ਵਲੋਂ ਇਸ ਵਾਰ ਦਾ 10ਵਾਂ ਸ੍ਰੀ ਰਾਮ ਨੌਮੀ ਉਤਸਵ ਸੰਸਥਾ ਦੇ ਸੇਵਾਦਾਰਾਂ ਵਲੋਂ ਆਪੋ ਆਪਣੇ ਘਰਾਂ ਵਿੱਚ ਹੀ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਮੁਲਾਜ਼ਮ ਜ਼ਖ਼ਮੀ

ਸ਼ਹਿਣਾ, 2 ਅਪ੍ਰੈਲ (ਸੁਰੇਸ਼ ਗੋਗੀ)-ਸੁਖਪੁਰਾ ਗਰਿੱਡ ਵਿਖੇ ਕੰਮ ਕਰਦੇ ਸਮੇਂ ਇਕ ਬਿਜਲੀ ਮੁਲਾਜ਼ਮ ਨੂੰ ਕਰੰਟ ਲੱਗਣ ਨਾਲ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਰਵੀ ਕੁਮਾਰ ਰੈਗੂਲਰ ਟੀਮ ਮੇਟ (ਆਰ.ਟੀ.ਐਮ.) ਆਪਣੇ ਸਾਥੀਆਂ ਸਮੇਤ ਗਰਿੱਡ ਵਿਚ ਪਏ ਤਕਨੀਕੀ ...

ਪੂਰੀ ਖ਼ਬਰ »

ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ ਪਿੰਡਾਂ ਦੀਆਂ ਮਹਿਲਾਵਾਂ ਵਲੋਂ ਪ੍ਰਸ਼ਾਸਨ ਦੇ ਸਹਿਯੋਗ ਲਈ ਬਣਾਏ ਜਾ ਰਹੇ ਮਾਸਕ

ਬਰਨਾਲਾ, 2 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਕਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਯਤਨਾਂ ਨੂੰ ਸੈਲਫ ਹੈਲਪ ਗਰੁੱਪ ਵੱਡਾ ਹੁਲਾਰਾ ਦੇ ਰਹੇ ਹਨ ਅਤੇ ਕਈ ਪਿੰਡਾਂ ਦੇ ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ ...

ਪੂਰੀ ਖ਼ਬਰ »

ਬੇਰੁਜ਼ਗਾਰ ਬੀ.ਐੱਡ ਅਧਿਆਪਕਾਂ ਨੇ ਚੁੱਕਿਆ 7 ਮਹੀਨਿਆਂ ਤੋਂ ਲਾਇਆ ਧਰਨਾ

ਸੰਗਰੂਰ, 2 ਅਪ੍ਰੈਲ (ਧੀਰਜ ਪਸ਼ੌਰੀਆ) - ਦੇਸ਼ ਵਿਚ ਵੱਧ ਰਹੇ ਕਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਸਮਾਜਿਕ ਹਿੱਤਾਂ ਦਾ ਧਿਆਨ ਰੱਖਦਿਆਂ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕਾਂ ਨੇ 8 ਸਤੰਬਰ 2019 ਤੋਂ ਸਿੱਖਿਆ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਜ਼ਿਲ੍ਹਾ ...

ਪੂਰੀ ਖ਼ਬਰ »

ਜੀ.ਐਸ. ਤੇ ਸੇਂਟ ਜੇਵੀਅਰ ਸਕੂਲਾਂ ਦੀ ਆਨਲਾਈਨ ਪੜ੍ਹਾਈ ਸ਼ੁਰੂ

ਰੂੜੇਕੇ ਕਲਾਂ, 2 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀਆਂ ਮਸ਼ਹੂਰ ਵਿੱਦਿਅਕ ਸੰਸਥਾ ਜੀ.ਐਸ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਅਤੇ ਸੇਂਟ ਜੇਵੀਅਰ ਕਾਨਵੈਂਟ ਸਕੂਲ ਰੂੜੇਕੇ ਕਲਾਂ ਨੇ ਕੋਰੋਨਾ ਵਾਇਰਸ ਕਾਰਨ ਬੰਦ ਆਪਣੀਆਂ ਵਿੱਦਿਅਕ ਸੰਸਥਾਵਾਂ ਦੇ ...

ਪੂਰੀ ਖ਼ਬਰ »

ਸੋਸ਼ਲ ਡਿਸਟੈਂਸਿੰਗ ਨੂੰ ਲਾਗੂ ਕਰਵਾਉਣ ਲਈ ਡੀ.ਸੀ.ਓ. ਨੇ ਕੀਤੀ ਕੈਮਿਸਟਾਂ ਦੀਆਂ ਦੁਕਾਨਾਂ ਦੀ ਜਾਂਚ

ਬਰਨਾਲਾ, 2 ਅਪ੍ਰੈਲ (ਰਾਜ ਪਨੇਸਰ)-ਜ਼ਿਲ੍ਹਾ ਬਰਨਾਲਾ ਵਿਚ ਕਰਫ਼ਿਊ ਕਾਰਨ ਪਹਿਲਾਂ ਤਾਂ ਜ਼ਿਲ੍ਹਾ ਬਰਨਾਲਾ ਦੀਆਂ ਸਮੂਹ ਕੈਮਿਸਟਾਂ ਦੀਆਂ ਦੁਕਾਨਾਂ ਬੰਦ ਕਰਨ ਦੇ ਪ੍ਰਸ਼ਾਸਨ ਵਲੋਂ ਹੁਕਮ ਜਾਰੀ ਕੀਤੇ ਗਏ ਪਰ ਨਿਵਾਸੀਆਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਪ੍ਰਸ਼ਾਸਨ ...

ਪੂਰੀ ਖ਼ਬਰ »

ਝੂਠੀ ਅਫ਼ਵਾਹ ਫੈਲਾਉਣ ਤੇ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ 5 ਦਰਜਨਾਂ ਲੋਕਾਂ ਿਖ਼ਲਾਫ਼ ਮਾਮਲੇ ਦਰਜ

ਦਿੜ੍ਹਬਾ ਮੰਡੀ, 2 ਅਪ੍ਰੈਲ (ਹਰਬੰਸ ਸਿੰਘ ਛਾਜਲੀ)-ਥਾਣਾ ਦਿੜ੍ਹਬਾ ਮੁੱਖ ਅਫ਼ਸਰ ਸੁਖਦੀਪ ਸਿੰਘ ਨੇ ਦੱਸਿਆ ਕਿ 7 ਮਾਲੂਮ ਤੇ 50 ਦੇ ਕਰੀਬ ਨਾ-ਮਾਲੂਮ ਵਿਅਕਤੀਆਂ ਿਖ਼ਲਾਫ਼ ਵੱਖ-ਵੱਖ ਧਰਾਵਾਂ ਅਧੀਨ ਮਾਮਲੇ ਦਰਜ ਕੀਤੇ ਗਏ ਹਨ | ਪਿੰਡ ਲਾਡਬਨਜਾਰਾ ਕਲਾਂ ਦੇ ਕੁਲਦੀਪ ਸਿੰਘ ...

ਪੂਰੀ ਖ਼ਬਰ »

ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਕੱਸਿਆ ਸ਼ਿਕੰਜਾ

ਚੀਮਾਂ ਮੰਡੀ, 2 ਅਪ੍ਰੈਲ (ਜਸਵਿੰਦਰ ਸਿੰਘ ਸ਼ੇਰੋਂ) -ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ 14 ਅਪ੍ਰੈਲ ਤੱਕ ਚੱਲ ਰਹੇ ਕਰਫ਼ਿਊ ਦੀ ਉਲੰਘਣਾ ਕਰਨ ਦੇ ਸਬੰਧੀ ਵਿੱਚ ਪਿੰਡ ਝਾੜੋਂ ਦੀ ਇੱਕ ਔਰਤ ਸਮੇਤ 5 ਵਿਅਕਤੀਆਂ ਿਖ਼ਲਾਫ਼ ਪੁਲਿਸ ਵਲੋਂ ਮਾਮਲਾ ਦਰਜ ...

ਪੂਰੀ ਖ਼ਬਰ »

ਤਹਿਸੀਲਦਾਰ ਤਪਾ ਵਲੋਂ ਸਬਜ਼ੀ ਤੇ ਫਰੂਟ ਵੇਚਣ ਵਾਲੀਆਂ ਰੇਹੜੀਆਂ ਫੜੀਆਂ ਦੀ ਜਾਂਚ

ਤਪਾ ਮੰਡੀ, 2 ਅਪ੍ਰੈਲ (ਪ੍ਰਵੀਨ ਗਰਗ)-ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੇ ਬਾਵਜੂਦ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਬਜ਼ੀ, ਫਰੂਟ ਤੇ ਹੋਰ ਲੋੜੀਂਦਾ ਸਾਮਾਨ ਘਰ-ਘਰ ਪਹੁੰਚਾਉਣ ਦੇ ਮੰਤਵ ...

ਪੂਰੀ ਖ਼ਬਰ »

ਠੇਕੇ ਦੇ ਬਿਮਾਰ ਕਰਿੰਦੇ ਨੂੰ ਮੁੜ ਸਿਹਤ ਕਰਮਚਾਰੀਆਂ ਨੇ ਕਰਵਾਇਆ ਦਾਖ਼ਲ

ਸ਼ਹਿਣਾ, 2 ਅਪ੍ਰੈਲ (ਸੁਰੇਸ਼ ਗੋਗੀ)- ਬੀਤੇ ਕੱਲ੍ਹ ਪੱਖੋਂ ਕੈਂਚੀਆਂ ਵਿਖੇ ਇਕ ਠੇਕੇ ਦੇ ਕਰਿੰਦੇ ਨੂੰ ਸਾਹ ਲੈਣ ਦੀ ਤਕਲੀਫ਼ ਹੋਣ ਉਪਰੰਤ ਸਾਥੀ ਮੁਲਾਜ਼ਮਾਂ ਵਲੋਂ ਸਿਹਤ ਵਿਭਾਗ ਨੂੰ ਸੂਚਿਤ ਕੀਤੇ ਜਾਣ ਉਪਰੰਤ ਉਸ ਨੂੰ ਐਾਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ...

ਪੂਰੀ ਖ਼ਬਰ »

ਬਰਨਾਲਾ ਦੀਆਂ ਪੰਚਾਇਤਾਂ ਨੇ ਲਗਾਏ ਨਾਕੇ ਅਤੇ ਠੀਕਰੀ ਪਹਿਰੇ

ਬਰਨਾਲਾ, 2 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)- ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਦੇ ਵਾਸੀਆਂ ਵਲੋਂ ਆਪਣੇ ਪੱਧਰ 'ਤੇ ਪਿੰਡ ਸੀਲ ਕਰ ਕੇ ਠੀਕਰੀ ਪਹਿਰੇ ਲਾਉਣ ਦਾ ਬੀੜਾ ਚੁੱਕਿਆ ਗਿਆ ਹੈ ਤਾਂ ਜੋ ਕਰੋਨਾ ਵਾਇਰਸ ਿਖ਼ਲਾਫ਼ ਜੰਗ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ...

ਪੂਰੀ ਖ਼ਬਰ »

ਡੀ. ਐਸ. ਪੀ. ਧੂਰੀ ਵਲੋਂ ਕਰਫਿਊ ਪ੍ਰਬੰਧਾਂ ਦਾ ਜਾਇਜ਼ਾ

ਧੂਰੀ, 2 ਅਪ੍ਰੈਲ (ਸੁਖਵੰਤ ਸਿੰਘ ਭੁੱਲਰ)-ਡੀ.ਐਸ.ਪੀ. ਧੂਰੀ ਰਛਪਾਲ ਸਿੰਘ ਵਲੋਂ ਧੂਰੀ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਕਰਫਿਊ ਦਾ ਜਾਇਜ਼ਾ ਲਿਆ ਗਿਆ ਹੈ | ਇਸ ਮੌਕੇ ਉਨ੍ਹਾਂ ਧੂਰੀ ਬਾਜ਼ਾਰ 'ਚ ਆਉਣ ਵਾਲੇ ਲੋਕਾਂ ਦੇ ਕਰਫਿਊ ਸਮੇਂ ਆਉਣ ਦੀ ਪੁੱਛ-ਪੜਤਾਲ ਸਖਤੀ ਨਾਲ ਕੀਤੀ | ...

ਪੂਰੀ ਖ਼ਬਰ »

ਬੇਰ ਉਤਪਾਦਕਾਂ ਨੂੰ ਪਈ ਕੋਰੋਨਾ ਦੀ ਮਾਰ, ਬਾਗ਼ਬਾਨੀ ਵਿਭਾਗ ਨੇ ਨਾ ਲਈ ਸਾਰ

ਭਦੌੜ, 2 ਅਪ੍ਰੈਲ (ਵਿਨੋਦ ਕਲਸੀ, ਰਜਿੰਦਰ ਬੱਤਾ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਬੇਰ ਉਤਪਾਦਕਾਂ ਨੂੰ ਭਾਰੀ ਮਾਰ ਪਈ ਹੈ | ਹੁਣ ਤੱਕ ਸਰਕਾਰ ਜਾਂ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਨੇ ਬੇਰ ਉਤਪਾਦਕਾਂ ਦੀ ਸਾਰ ਨਹੀਂ ਲਈ ਹੈ | ਬੇਰ ਉਤਪਾਦਕ ਕਰਮ ਸਿੰਘ ਅਤੇ ...

ਪੂਰੀ ਖ਼ਬਰ »

ਪ੍ਰਸ਼ਾਸਨ ਨੇ ਤਾਜ਼ਾ ਸਥਿਤੀ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ

ਸ਼ੇਰਪੁਰ, 2 ਅਪ੍ਰੈਲ (ਸੁਰਿੰਦਰ ਚਹਿਲ)-ਅੱਜ ਨੋਡਲ ਅਫਸਰ ਕਮ ਨਾਇਬ ਤਹਿਸੀਲਦਾਰ ਸ਼ੇਰਪੁਰ ਸਤਿਗੁਰ ਸਿੰਘ, ਸੀਨੀਅਰ ਮੈਡੀਕਲ ਅਫਸਰ ਸ਼ੇਰਪੁਰ ਡਾ. ਬਲਜੀਤ ਸਿੰਘ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ਼ੇਰਪੁਰ ਤਰਸੇਮ ਸਿੰਘ ਵਲੋਂ ਸਥਾਨਕ ਸਿਵਲ ਹਸਪਤਾਲ ਸ਼ੇਰਪੁਰ ਦਾ ...

ਪੂਰੀ ਖ਼ਬਰ »

ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਦਰਜ

ਸੰਗਰੂਰ, 2 ਅਪੈ੍ਰਲ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਪੁਲਿਸ ਮੁੱਖੀ ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਹੈ ਕਿ ਜ਼ਿਲ੍ਹਾ ਸੰਗਰੂਰ ਅੰਦਰ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨਾਲ ਪੁਲਿਸ ਵਲੋਂ ਪੂਰੀ ਸਖਤੀ ਨਾਲ ਨਿਜੱਠਿਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣਗੀਆਂ ਸ੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਦੀਆਂ ਦੇਸ਼ ਭਰ ਅੰਦਰਲੀਆਂ ਬਰਾਂਚਾਂ

ਬੁਢਲਾਡਾ, 2 ਅਪ੍ਰੈਲ (ਸਵਰਨ ਸਿੰਘ ਰਾਹੀ)- ਜੰਮੂ-ਕਸ਼ਮੀਰ ਵਿਖੇ ਸ੍ਰੀ ਅਮਰਨਾਥ ਯਾਤਰਾ ਦੌਰਾਨ ਹਰ ਸਾਲ ਭੰਡਾਰਾ ਲਗਾਉਣ ਵਾਲੀ ਸੰਸਥਾ ਸ੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਵੱਲੋਂ ਆਪਣੀਆਂ ਦੇਸ਼ ਦੀਆਂ ਲਗਭਗ ਸਮੁੱਚੇ ਰਾਜਾਂ ਚ ਸਥਿਤ ਬਰਾਂਚਾਂ ਨੂੰ ਉੱਥੇ ਦੇ ਹੀ ਲੋੜਵੰਦ ...

ਪੂਰੀ ਖ਼ਬਰ »

ਕਰਫਿਊ ਦੌਰਾਨ ਸ਼ਰਾਬ ਵੇਚ ਰਹੇ ਠੇਕੇ ਦੇ ਕਰਿੰਦੇ ਦੀ ਛਿੱਤਰ-ਪਰੇਡ

ਸੰਗਤ ਮੰਡੀ, 2 ਅਪ੍ਰੈਲ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)- ਨਜ਼ਦੀਕੀ ਪਿੰਡ ਮਸ਼ਾਣਾ ਵਿਖੇ ਕਰਫਿਊ ਦੌਰਾਨ ਸ਼ਰੇ੍ਹਆਮ ਸਰਾਬ ਵੇਚ ਰਹੇ ਠੇਕੇ ਦੇ ਕਰਿੰਦੇ ਦੀ ਅੱਜ ਪਿੰਡ ਦੇ ਲੋਕਾਂ ਨੇ ਖੂਬ ਛਿੱਤਰ-ਪਰੇਡ ਕੀਤੀ | ਜਾਣਕਾਰੀ ਮੁਤਾਬਿਕ ਪਿੰਡ ਮਸਾਣਾ ਵਿਖੇ ਸਥਿਤ ...

ਪੂਰੀ ਖ਼ਬਰ »

ਦਰੱਖਤ ਵੱਢਣ ਨੂੰ ਲੈ ਕੇ ਪੁਲਿਸ ਤੇ ਲੋਕ ਹੋਏ ਆਹਮੋ-ਸਾਹਮਣੇ

ਤਪਾ ਮੰਡੀ, 2 ਅਪ੍ਰੈਲ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਥਾਨਕ ਢਿੱਲਵਾਂ ਰੋਡ 'ਤੇ ਬਸਤੀ ਦੇ ਲੋਕਾਂ ਅਤੇ ਪੁਲਿਸ ਵਿਚਕਾਰ ਆਹਮੋ ਸਾਹਮਣੇ ਹੋਈ ਟੱਕਰ 'ਚ ਡਾਂਗਾਂ ਤੇ ਇੱਟਾਂ-ਰੋੜੇ ਚੱਲਣ ਕਰ ਕੇ ਲੋਕਾਂ ਵਲੋਂ ਪੁਲਿਸ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕਰਨ ਦਾ ਸਮਾਚਾਰ ...

ਪੂਰੀ ਖ਼ਬਰ »

ਕਿਸਾਨਾਂ ਦੀ ਚਿੰਤਾ ਹੋਰ ਵਧੀ, ਕਣਕ ਨੂੰ ਘੰਡੀ ਰੋਗ ਪਿਆ

ਸ਼ਹਿਣਾ, 2 ਅਪ੍ਰੈਲ (ਸੁਰੇਸ਼ ਗੋਗੀ)- ਪਿਛਲੇ ਕਾਫ਼ੀ ਦਿਨਾਂ ਤੋਂ ਸਾਰੇ ਭਾਰਤ ਵਿਚ ਕੋਰੋਨਾ ਵਾਈਰਸ ਨੇ ਕਿਸਾਨ ਅਤੇ ਮਜ਼ਦੂਰ ਨੂੰ ਆਰਥਿਕ ਹਾਲਤ ਬੁਰੀ ਤਰ੍ਹਾਂ ਕਮਜ਼ੋਰ ਕਰ ਕੇ ਰੱਖ ਦਿੱਤਾ ਹੈ, ਕਿਸਾਨਾਂ ਦੇ ਜੋ ਸਹਾਇਕ ਧੰਦੇ ਪੋਲਟਰੀ ਫਾਰਮ, ਪਸ਼ੂ ਪਾਲਨ, ਸਬਜ਼ੀ, ...

ਪੂਰੀ ਖ਼ਬਰ »

ਮਹਿਲ ਕਲਾਂ ਬਲਾਕ ਦੇ ਖੇਤਰ 'ਚ 70 ਦੇ ਕਰੀਬ ਪਰਿਵਾਰ ਘਰਾਂ 'ਚ ਇਕਾਂਤਵਾਸ ਕੀਤੇ

ਮਹਿਲ ਕਲਾਂ, 2 ਅਪ੍ਰੈਲ (ਤਰਸੇਮ ਸਿੰਘ ਚੰਨਣਵਾਲ)- ਨਵੀਂ ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਵਿਚ ਤਬਲੀਗ਼ੀ ਜਮਾਤ ਦੇ ਸਮਾਗਮ 'ਚ ਸ਼ਮੂਲੀਅਤ ਕਰਨ ਵਾਲੇ ਕਸਬਾ ਮਹਿਲ ਕਲਾਂ ਦੇ ਦੋ ਵਿਅਕਤੀਆਂ ਦੇ ਪਰਿਵਾਰਾਂ ਨੰੂ ਸਿਹਤ ਵਿਭਾਗ ਵਲੋਂ ਘਰ ਵਿਚ ਇਕਾਂਤਵਾਸ ਕਰਨ ਦਾ ਪਤਾ ...

ਪੂਰੀ ਖ਼ਬਰ »

ਕੋਰੋਨਾ ਵਿਰੁੱਧ ਲੜਾਈ ਜਿੱਤਣ 'ਚ ਸਫ਼ਾਈ ਕਰਮਚਾਰੀਆਂ ਦਾ ਅਹਿਮ ਰੋਲ

ਮੂਣਕ, 2 ਅਪ੍ਰੈਲ (ਕੇਵਲ ਸਿੰਗਲਾ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਕਰਫਿਊ/ਲਾਕਡਾਊਨ ਵਰਗੇ ਸਖ਼ਤ ਕਦਮ ਚੁੱਕ ਕੇ ਲੋਕਾਂ ਨੂੰ ਘਰਾਂ ਰਹਿਣ ਲਈ ਮਜਬੂਰ ਕੀਤਾ ਹੋਇਆ ਹੈ ਹੁਣ ਤਾਂ ਕਰੋਨਾ ਵਾਇਰਸ ਦੇ ਡਰ ਵਜੋਂ ਲੋਕ ਵੀ ਘਬਰਾਉਣ ਲੱਗ ਪਏ ਹਨ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਦਫ਼ਤਰ ਵਿਖੇ ਰਾਸ਼ਨ ਸਬੰਧੀ ਪਤਾ ਕਰਨ ਆਏ ਸਰਪੰਚ ਦੇ ਪੁੱਤਰ 'ਤੇ ਮਾਮਲਾ ਦਰਜ

ਭਵਾਨੀਗੜ੍ਹ, 2 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ, ਨਿਰਮਾਣ) - ਪੁਲਿਸ ਵਲੋਂ ਸਰਕਾਰੀ ਕੰਮਾਂ ਵਿਚ ਵਿਘਨ ਪਾਉਣ ਤੇ ਇਕ ਿਖ਼ਲਾਫ਼ ਮਾਮਲਾ ਦਰਜ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਬੀ.ਡੀ.ਪੀ.ਓ. ਲੈਨਿਨ ਗਰਗ ਨੇ ਲਿਖਤੀ ਸ਼ਿਕਾਇਤ ਕੀਤੀ ਕਿ ਗਿਆਨ ਸਿੰਘ ਵਾਸੀ ਹਰਦਿੱਤਪੁਰਾ ...

ਪੂਰੀ ਖ਼ਬਰ »

ਗੈਸ ਕਾਰੋਬਾਰ ਨਾਲ ਜੁੜੇ ਸਮੂਹ ਕਰਮੀਆਂ ਲਈ ਸਰਕਾਰ ਵਲੋਂ ਕੀਤਾ ਗਿਆ 5 ਲੱਖ ਦਾ ਬੀਮਾ-ਮੀਨਾ

ਬੁਢਲਾਡਾ, 2 ਅਪ੍ਰੈਲ (ਰਾਹੀ) - ਸਥਾਨਕ ਸ਼ਹਿਰ ਵਿਖੇ ਗੈਸ ਸਪਲਾਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਜ਼ਿਲ੍ਹਾ ਨੋਡਲ ਅਫ਼ਸਰ ਅਤੇ ਭਾਰਤ ਪੈਟਰੋਲੀਅਮ ਬਠਿੰਡਾ ਦੇ ਡਿਪਟੀ ਮੈਨੇਜਰ (ਸੇਲਜ਼) ਲੋਕੇਸ਼ ਕੁਮਾਰ ਮੀਨਾ ਨੇ ਦੱਸਿਆ ਕਿ ਕਰਫ਼ਿਊ ਦੌਰਾਨ ਖਪਤਕਾਰਾਂ ਨੂੰ ...

ਪੂਰੀ ਖ਼ਬਰ »

ਮਿਡ-ਡੇ-ਮੀਲ ਵਰਕਰਾਂ ਨੂੰ ਮਾਣ ਭੱਤਾ ਨਾ ਦੇਣ 'ਤੇ ਵਰਕਰਾਂ ਵਿਚ ਭਾਰੀ ਰੋਸ

ਬੋਹਾ, 2 ਅਪ੍ਰੈਲ (ਰਮੇਸ਼ ਤਾਂਗੜੀ)- ਆਲ਼ ਇੰਡੀਆ ਸੈਂਟਰਲ ਕੌਾਸਲ ਆਫ਼ ਟਰੇਡ ਯੂਨੀਅਨ ਏਕਟੂ ਤੇ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਬੋਹਾ ਅਤੇ ਭੱਠਾ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਕਾਮਰੇਡ ਜੀਤ ਸਿੰਘ ਬੋਹਾ ਨੇ ਕੈਪਟਨ ਸਰਕਾਰ ਦੀ ...

ਪੂਰੀ ਖ਼ਬਰ »

ਟੈਂਪੂ ਤੇ ਕਾਰ ਹਾਦਸੇ 'ਚ 4 ਜ਼ਖ਼ਮੀ

ਬਠਿੰਡਾ, 2 ਅਪ੍ਰੈਲ (ਅਵਤਾਰ ਸਿੰਘ)-ਸਥਾਨਕ ਸ਼ਹਿਰ ਦੇ ਮਲੋਟ ਰੋਡ 'ਤੇ ਇਕ ਕਾਰ ਅਤੇ ਟੈਂਪੂ ਦੀ ਆਪਸੀ ਟੱਕਰ ਵਿਚ ਦੋਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਜਿਸ ਕਾਰਣ ਕਾਰ ਸਵਾਰ ਅਤੇ ਟੈਂਪੂ ਸਵਾਰ ਗੰਭੀਰ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਸਹਾਰਾ ਜਨ ਸੇਵਾ ਦੇ ...

ਪੂਰੀ ਖ਼ਬਰ »

50 ਵਾਹਨ ਚਾਲਕਾਂ ਦੇ ਚਲਾਨ

ਭਵਾਨੀਗੜ੍ਹ, 2 ਅਪੈ੍ਰਲ (ਰਣਧੀਰ ਸਿੰਘ ਫੱਗੂਵਾਲਾ)-ਪੰਜਾਬ ਵਿਚ ਲੱਗੇ ਕਰਫ਼ਿਊ ਦੌਰਾਨ ਪੁਲਿਸ ਵਲੋਂ ਸਖ਼ਤੀ ਕਰਦਿਆਂ ਡੀ.ਐਸ.ਪੀ. ਗੋਬਿੰਦਰ ਸਿੰਘ ਅਤੇ ਥਾਣਾ ਮੁਖੀ ਰਮਨਦੀਪ ਸਿੰਘ ਵੱਲੋਂ ਬਿਨਾਂ ਵਜਾ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ 'ਚ ਘੁੰਮਦੇ ਹੋਏ ਕਰੀਬ ਸਵਾ ਚਾਰ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ 'ਤੇ ਇਕ ਵਿਅਕਤੀ ਿਖ਼ਲਾਫ਼ ਮੁਕੱਦਮਾ ਦਰਜ

ਖਨੌਰੀ, 2 ਅਪ੍ਰੈਲ (ਬਲਵਿੰਦਰ ਸਿੰਘ ਥਿੰਦ)-ਖਨੌਰੀ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਦੇ ਦੋਸ਼ ਕਥਿਤ ਦੋਸ਼ਾਂ ਤਹਿਤ ਇਕ ਵਿਅਕਤੀ ਦੇ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧ ਵਿਚ ਪੁਲਿਸ ਥਾਣਾ ਖਨੌਰੀ ਤੋਂ ਮਿਲੀ ਜਾਣਕਾਰੀ ਅਨੁਸਾਰ ਹੌਲਦਾਰ ਗੁਰਪ੍ਰੀਤ ...

ਪੂਰੀ ਖ਼ਬਰ »

ਜ਼ਿਲ੍ਹੇ ਦੇ 8 ਥਾਣਿਆਂ 'ਚ ਤਿੰਨ ਦਰਜਨ ਤੋਂ ਵੱਧ ਖਿਲਾਫ਼ ਮੁਕੱਦਮੇ ਦਰਜ

ਬਠਿੰਡਾ, 2 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡੰਡੇ ਅਤੇ ਪਿਆਰ ਨਾਲ ਸਮਝਾ ਚੁੱਕੀ ਪੁਲਿਸ ਹੁਣ ਕਾਨੂੰਨੀ ਕਾਰਵਾਈ 'ਤੇ ਉਤਰ ਆਈ ਹੈ | ਪੁਲਿਸ ਨੇ ਇਹ ਕਦਮ ਕਰਫ਼ਿਊ ਲੱਗਿਆ ਹੋਣ ਦੇ ਬਾਵਜੂਦ ਇੱਧਰ-ਉੱਧਰ ਜਾਣ ਤੋਂ ਬਾਜ਼ ਨਾ ਆਉਣ ਵਾਲਿਆਂ ਕਰਕੇ ਚੁੱਕਿਆ ਹੈ | ਇਸੇ ਕਾਰਨ ...

ਪੂਰੀ ਖ਼ਬਰ »

ਸਿਲੰਡਰ ਨੂੰ ਲੱਗੀ ਅੱਗ ਕਾਰਨ ਕਮਰੇ 'ਚ ਪਿਆ ਸਾਮਾਨ ਸੜਿਆ

ਭੁੱਚੋ ਮੰਡੀ, 2 ਅਪ੍ਰੈਲ (ਬਿੱਕਰ ਸਿੰਘ ਸਿੱਧੂ)-ਅੱਜ ਸਵੇਰੇ ਦਸ ਵਜੇ ਦੇ ਕਰੀਬ ਮੰਡੀ ਦੇ ਇਕ ਘਰ ਵਿਚ ਖਾਣਾ ਬਨ੍ਹਾਉਣ ਸਮੇਂ ਰਸੋਈ ਗੈਸ ਸਿਲੰਡਰ ਨੂੰ ਅੱਗ ਲੱਗ ਜਾਣ ਨਾਲ ਘਰ ਦਾ ਕਾਫ਼ੀ ਸਾਮਾਨ ਸੜ ਗਿਆ | ਜਾਣਕਾਰੀ ਮੰਡੀ ਦੇ ਵਾਰਡ ਨੰਬਰ ਦੋ ਵਿਚ ਰਹਿੰਦੇ ਲੀਲੂ ਨਾਮਕ ...

ਪੂਰੀ ਖ਼ਬਰ »

ਨਸ਼ਾ ਤਸਕਰ ਚੂਰਾ ਪੋਸਤ ਡੋਡੇ ਛੱਡ ਕੇ ਫਰਾਰ, ਪੁਲਿਸ ਕੇਸ ਦਰਜ

ਗੋਨਿਆਣਾ, 2 ਅਪ੍ਰੈਲ (ਲਛਮਣ ਦਾਸ ਗਰਗ)-ਪਿਛਲੇ ਦਿਨੀਂ ਪਿੰਡ ਗੋਨਿਆਣਾ ਕਲਾਂ ਦੀ ਪੰਚਾਇਤ ਵਲੋਂ ਸਰਕਾਰ ਨਾਲ ਸਹਿਮਤ ਹੁੰਦਿਆਂ ਪਿੰਡ ਪੱਧਰ 'ਤੇ ਹੀ ਨੌਜਵਾਨਾਂ ਵਲੋਂ ਆਪਣੇ ਪਿੰਡ ਨੂੰ ਸੀਲ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਮੁੱਖ ਹਾਈਵੇ 'ਤੇ ਪੁਲਿਸ ਨਾਕੇ ਹੋਣ ਕਰਕੇ ...

ਪੂਰੀ ਖ਼ਬਰ »

ਕਿਡਜੀ ਤੇ ਐਮ.ਬੀ. ਇੰਟਰਨੈਸ਼ਨਲ ਸਕੂਲ ਰੱਲਾ ਵਲ਼ੋਂ ਆਨਲਾਈਨ ਪੜ੍ਹਾਈ ਦੀ ਸ਼ੁਰੂਆਤ

ਜੋਗਾ, 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)- ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਕਿਡਜੀ ਅਤੇ ਐਮ. ਬੀ ਇੰਟਰਨੈਸ਼ਨਲ ਸਕੂਲ ਰੱਲਾ ਵਲ਼ੋਂ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਤੋਂ ਬਚਾਉਣ ਲਈ ਆਨਲਾਈਨ ਪੜ੍ਹਾਈ ਦੀ ਸ਼ੁਰੂਆਤ ਕੀਤੀ ਗਈ ਹੈ | ਸਕੂਲ ਪਿ੍ੰਸੀਪਲ ...

ਪੂਰੀ ਖ਼ਬਰ »

ਕਰਫਿਊ 'ਚ ਮਿਲੀ ਢਿੱਲ ਦੌਰਾਨ 'ਧਰਨ ਟਿਕਾਣੇ' ਕਰਨ ਵਾਲਿਆਂ ਦੀ ਪੁੱਛ-ਪ੍ਰਤੀਤ ਵਧੀ

ਮੌੜ ਮੰਡੀ, 2 ਅਪ੍ਰੈਲ (ਲਖਵਿੰਦਰ ਸਿੰਘ ਮੌੜ)- ਹਰ ਵੇਲੇ ਕੰਮ ਵਿਚ ਰੁੱਝੇ ਰਹਿਣ ਵਾਲੇ ਮਿਹਨਤਕਸ਼ ਲੋਕਾਂ ਨੂੰ ਕਰਫਿਊ ਦੌਰਾਨ ਘਰਾਂ ਵਿਚ ਬੈਠਣਾ ਭਾਰੀ ਲੱਗ ਰਿਹਾ ਹੈ ਅਤੇ ਵਿਹਲੇ ਰਹਿਣ ਕਾਰਨ ਅਪਣੇ ਆਪ ਨੂੰ ਬਿਮਾਰਾਂ ਵਾਂਗ ਮਹਿਸੂਸ ਕਰ ਰਹੇ ਹਨ | ਅੱਜ ਸਵੇਰ ਵੇਲੇ ...

ਪੂਰੀ ਖ਼ਬਰ »

ਸਰਕਾਰ ਦੇ ਐਲਾਨੇ ਪੈਕੇਜ ਨੂੰ ਉਡੀਕਦੇ ਦਿਹਾੜੀਦਾਰਾਂ ਦੀਆਂ ਅੱਖਾਂ ਪੱਕਣ ਲੱਗੀਆਂ

ਸੰਗਤ ਮੰਡੀ, 2 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਪੰਜਾਬ ਸਰਕਾਰ ਵਲੋਂ ਜੋ ਮਜ਼ਦੂਰਾਂ ਲਈ ਰਾਹਤ ਪੈਕੇਜ਼ ਦੇਣ ਦੀ ਗੱਲ ਕੀਤੀ ਜਾ ਰਹੀ ਸੀ, ਉਹ ਅਜੇ ਤੱਕ ਮਜ਼ਦੂਰ ਵਰਗ ਨੂੰ ਨਹੀਂ ਮਿਲਿਆ ਹੈ | ਇਹ ਗੱਲ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਕਾਸ਼ ਸਿੰਘ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ ਪਿੰਡਾਂ ਦੇ ਲੋਕਾਂ ਵਲੋਂ ਨਾਕਾਬੰਦੀ

ਰਾਮਾਂ ਮੰਡੀ, 2 ਅ੍ਰਪੈਲ (ਅਮਰਜੀਤ ਸਿੰਘ ਲਹਿਰੀ)-ਕਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਨੂੰ ਧਿਆਨ ਵਿਚ ਰੱਖਦੇ ਹੋਏ ਨੇੜਲੇ ਪਿੰਡ ਜੱਜਲ, ਤਰਖਾਣਵਾਲਾ ਅਤੇ ਫੁੱਲੋਖਾਰੀ ਦੀ ਸਮੂਹ ਪੰਚਾਇਤ ਨੇ ਪਿੰਡ ਵਾਸੀਆਂ ਦੇ ਸਹਿਯੋਗ ...

ਪੂਰੀ ਖ਼ਬਰ »

ਸਰਕਾਰੀ ਰਾਸ਼ਨ ਦੀਆਂ ਦੁਕਾਨਾਂ 'ਚ ਅਨਾਜ ਲੈਣ ਲਈ ਲੱਗੀਆਂ ਲੰਬੀਆਂ ਕਤਾਰਾਂ

ਮੌੜ ਮੰਡੀ, 2 ਅਪ੍ਰੈਲ (ਲਖਵਿੰਦਰ ਸਿੰਘ ਮੌੜ)-ਸਥਾਨਕ ਸ਼ਹਿਰ ਵਿਚ ਕਰਫਿਊ ਕਾਰਨ ਮਿਹਨਤਕਸ਼ ਲੋਕਾਂ ਦੇ ਘਰਾਂ ਵਿਚ ਅਨਾਜ ਦੀ ਕਾਫ਼ੀ ਘਾਟ ਮਹਿਸੂਸ ਹੋ ਰਹੀ ਹੈ | ਅੱਜ ਜਿਉਂ ਹੀ ਸਥਾਨਕ ਸਰਕਾਰੀ ਰਾਸ਼ਨ ਵਾਲੀਆਂ ਦੁਕਾਨਾਂ ਵਿਚ ਕਣਕ ਪੁੱਜ ਜਾਣ ਦੀ ਖ਼ਬਰ ਫੈਲੀ ਤਾਂ ...

ਪੂਰੀ ਖ਼ਬਰ »

ਕਰਫਿਊ ਨੂੰ ਸਫਲ ਕਰਨ ਲਈ ਪਿੰਡ ਪੱਧਰ 'ਤੇ ਇਕਾਈਆਂ ਦਾ ਗਠਨ

ਮਹਿਰਾਜ, 2 ਅਪ੍ਰੈਲ (ਸੁਖਪਾਲ ਮਹਿਰਾਜ)-ਕੋਰੋਨਾ ਵਾਇਰਸ ਦੇ ਖਾਤਮੇ ਲਈ ਸਰਕਾਰੀ ਸਖਤੀ ਦੇ ਨਾਲ ਨਾਲ ਪਿੰਡ ਦੇ ਅਗਾਂਹਵਧੂ ਨੌਜਵਾਨਾਂ ਵਲੋਂ ਪਿੰਡਾਂ ਨੂੰ ਉਕਤ ਬਿਮਾਰੀ ਤੋਂਬਚਾਉਣ ਲਈ ਅੱਗੇ ਆਉਣ ਲੱਗੇ ਹਨ | ਲਗਾਤਾਰ ਕੁਝ ਦਿਨਾਂ ਤੋਂ ਪਿੰਡਾਂ ਅਤੇ ਕਸਬਿਆਂ ਵਿਚ ...

ਪੂਰੀ ਖ਼ਬਰ »

ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਉੱਘੇ ਪੰਜਾਬੀ ਗਾਇਕਾਂ ਵਲੋਂ ਲੋੜਵੰਦਾਂ ਦੀ ਕੀਤੀ ਜਾ ਰਹੀ ਸਹਾਇਤਾ

ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 2 ਅਪ੍ਰੈਲ- ਸੰਸਾਰ ਪੱਧਰ 'ਤੇ ਫੈਲੀ 'ਕੋਰੋਨਾ ਵਾਇਰਸ' ਮਹਾਂਮਾਰੀ ਨੇ ਵੱਖ-ਵੱਖ ਵਰਗਾਂ ਨੂੰ ਆਪਣੀ ਜ਼ਿੰਮੇਵਾਰੀ ਪਹਿਚਾਨਣ ਦਾ ਮੌਕਾ ਦਿੱਤਾ ਹੈ | ਭਾਵੇਂ ਇਸ ਵਕਤ ਵਿਸ਼ਵ ਬੜੇ ਦਰਦਨਾਕ ਦੌਰ 'ਚੋਂ ਗੁਜ਼ਰ ਰਿਹਾ ਹੈ ਪਰ ਮਕਬੂਲ ...

ਪੂਰੀ ਖ਼ਬਰ »

ਕਰਫਿਊ ਦੌਰਾਨ ਗਲੀਆਂ 'ਚ ਘੁੰਮਣ ਵਾਲੇ ਦੋ ਿਖ਼ਲਾਫ਼ ਮੁਕੱਦਮਾ ਦਰਜ

ਭਗਤਾ ਭਾਈਕਾ, 2 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੌਰਾਨ ਆਪਣੇ ਘਰਾਂ ਤੋਂ ਬਾਹਰ ਘੁੰਮਣ ਵਾਲੇ ਲੋਕਾਂ ਿਖ਼ਲਾਫ਼ ਪੁਲਿਸ ਵਲੋਂ ਹੁਣ ਮੁੜ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਗਈ ਹੈ | ਅੱਜ ਐਸ.ਐਸ.ਪੀ. ਬਠਿੰਡਾ ਡਾ: ਨਾਨਕ ਸਿੰਘ ...

ਪੂਰੀ ਖ਼ਬਰ »

ਡਿਊਟੀ ਦੌਰਾਨ ਅਣਹੋਣੀ ਹੋਣ 'ਤੇ ਮਿਊਾਸੀਪਲ ਕਰਮਚਾਰੀਆਂ ਦੀ ਮਦਦ ਦੀ ਮੰਗ

ਰਾਮਪੁਰਾ ਫੂਲ, 2 ਅਪ੍ਰੈਲ (ਗੁਰਮੇਲ ਸਿੰਘ ਵਿਰਦੀ)- ਨਗਰ ਕੌਾਸਲਾਂ ਵਿਚ ਕੰਮ ਕਰਦੇ ਸਫਾਈ ਸੇਵਕਾਂ, ਵਾਟਰ ਅਤੇ ਸੀਵਰੇਜ, ਫ਼ਾਇਰ ਤੇ ਫ਼ੀਲਡ ਵਿਚ ਕੰਮ ਕਰਦੇ ਕਾਮੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਸੇਵਾਵਾਂ ਨਿਭਾ ਰਹੇ ਹਨ | ਪੰਜਾਬ ਮਿਊਾਸਪਲ ਪੈਨਸ਼ਨਰਜ਼ ...

ਪੂਰੀ ਖ਼ਬਰ »

ਨਿਰਮਲ ਸਿੰਘ ਖ਼ਾਲਸਾ ਦੇ ਅਕਾਲ ਚਲਾਣੇ 'ਤੇ ਸੰਪ੍ਰਦਾਇ ਮਸਤੂਆਣਾ ਵਲੋਂ ਦੁੱਖ ਪ੍ਰਗਟ

ਤਲਵੰਡੀ ਸਾਬੋ, 2 ਅਪ੍ਰੈਲ (ਰਣਜੀਤ ਸਿੰਘ ਰਾਜੂ)-ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਤੇ ਪਦਮਸ੍ਰੀ ਨਾਲ ਸਨਮਾਨਿਤ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਕੋਰੋਨਾ ਮਹਾਂਮਾਰੀ ਕਾਰਨ ਅੱਜ ਸਵੇਰੇ ਤੜਕਸਾਰ ਅਕਾਲ ਚਲਾਣਾ ਕਰ ਜਾਣ 'ਤੇ ...

ਪੂਰੀ ਖ਼ਬਰ »

ਪਸ਼ੂ ਪਾਲਣ ਵਿਭਾਗ ਕਰਫਿਊ ਦੌਰਾਨ ਜਾਨਵਰਾਂ ਦੀ ਸਿਹਤ ਸੰਭਾਲ ਲਈ ਹੋਇਆ ਸਰਗਰਮ

ਬਠਿੰਡਾ, 2 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕਰਫ਼ਿਊ ਦੌਰਾਨ ਜ਼ਿਲ੍ਹੇ ਦਾ ਪਸ਼ੂ ਪਾਲਣ ਵਿਭਾਗ ਲਗਾਤਾਰ ਐਮਰਜੈਂਸੀ ਸੇਵਾਵਾਂ ਨਿਭਾਅ ਰਿਹਾ ਹੈ | ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਵਿਭਾਗ ਲਗਾਤਾਰ ਯਤਨਸ਼ੀਲ ਹੈ ਕਿ ਇਸ ਔਖੀ ਘੜੀ ...

ਪੂਰੀ ਖ਼ਬਰ »

ਯੂਥ ਕਾਂਗਰਸੀ ਆਗੂ ਨੇ ਡੇਢ ਲੱਖ ਦਾ ਰਾਸ਼ਨ ਵੰਡਿਆ

ਨਥਾਣਾ, 2 ਅਪ੍ਰੈਲ (ਗੁਰਦਰਸ਼ਨ ਲੁੱਧੜ)-ਹਲਕਾ ਭੁੱਚੋ ਦੇ ਯੂਥ ਕਾਂਗਰਸ ਦੇ ਪ੍ਰਧਾਨ ਜਸਵਿੰਦਰ ਸਿੰਘ ਜਸ ਸਰਪੰਚ ਬੱਜੋਆਣਾ ਨੇ ਆਪਣੇ ਨਿੱਜੀ ਖਰਚੇ 'ਤੇ ਪਿੰਡ ਦੇ 168 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਦੀਆਂ ਕਿੱਟਾਂ ਜਾਰੀ ਕੀਤੀਆਂ ਹਨ | ਹਰ ਕਿੱਟ ਵਿੱਚ 13 ਪ੍ਰਕਾਰ ਦੀ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮ ਦੀ ਵਰਦੀ ਪਾੜਨ ਵਾਲਿਆਂ 'ਤੇ ਪਰਚਾ ਦਰਜ

ਸਰਦੂਲਗੜ੍ਹ, 2 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)- ਸਥਾਨਕ ਥਾਣੇ ਦੀ ਪੁਲਿਸ ਨੇ ਇਕ ਮੁਲਾਜ਼ਮ ਨਾਲ ਹੱਥੋਪਾਈ ਕਰਨ ਵਾਲੇ 4 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ | ਤਫ਼ਤੀਸ਼ੀ ਅਫ਼ਸਰ ਸ਼ਿਵਜੀ ਰਾਮ ਮੁਤਾਬਿਕ ਪੰਜਾਬ ਪੁਲਿਸ ਦਾ ਸਿਪਾਹੀ ਗੁਰਪ੍ਰੀਤ ਸਿੰਘ ਸ਼ਹਿਰ ਦੇ ...

ਪੂਰੀ ਖ਼ਬਰ »

ਜ਼ਰੂਰਤਮੰਦਾਂ ਤੱਕ ਰਸਦ ਸਹਾਇਤਾ ਪਹੁੰਚਾਉਣ ਦਾ ਕਾਰਜ 7ਵੇਂ ਦਿਨ ਵੀ ਜਾਰੀ

ਬੁਢਲਾਡਾ, 2 ਅਪ੍ਰੈਲ (ਸਵਰਨ ਸਿੰਘ ਰਾਹੀ)- ਸਥਾਨਕ ਸਬ-ਡਵੀਜ਼ਨ ਦੇ ਐੱਸ. ਡੀ.ਐਮ. ਅਤੇ ਡੀ.ਐੱਸ.ਪੀ. ਆਪਣੇ ਹੋਰ ਪ੍ਰਸ਼ਾਸਕੀ ਅਮਲੇ ਸਮੇਤ ਨਿੱਜੀ ਦਿਲਚਸਪੀ ਲੈ ਕੇ ਸਥਾਨਕ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਰਾਹੀ ਗ਼ਰੀਬ ਤੇ ਜ਼ਰੂਰਤਮੰਦ ਲੋਕਾਂ ਤੱਕ ਲੰਗਰ ਤੇ ਰਾਸ਼ਨ ...

ਪੂਰੀ ਖ਼ਬਰ »

ਬੁੱਧੀਜੀਵੀ ਪਾਠਕਾਂ ਵਲੋਂ ਲੋਕਾਂ ਨੂੰ ਸਮਾਚਾਰ ਪੱਤਰਾਂ ਨਾਲ ਜੁੜੇ ਰਹਿਣ ਦੀ ਅਪੀਲ

ਸੀਂਗੋ ਮੰਡੀ, 2 ਅਪ੍ਰੈਲ (ਲੱਕਵਿੰਦਰ ਸ਼ਰਮਾ)- ਸੰਸਾਰ 'ਚ ਕੋਰੋਨਾ ਦੀ ਨਾਮੁਰਾਦ ਬਿਮਾਰੀ ਦਾ ਵਧਦਾ ਫੈਲਾਅ ਦੇਖ ਕੇ ਕੁਝ ਲੋਕ ਸੋਸ਼ਲ ਮੀਡੀਆ ਰਾਹੀ ਤਰ੍ਹਾਂ-ਤਰ੍ਹਾਂ ਦੀਆਂ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ ਜਿੰਨਾਂ ਦਾ ਖੰਡਨ ਕਰਦੇ ਹੋਏ ਤਹਿਸੀਲਦਾਰ ਦੇ ਰੀਡਰ ...

ਪੂਰੀ ਖ਼ਬਰ »

ਕੋਰੋਨਾ ਪੀੜਤ ਨੂੰ ਚੰਡੀਗੜ੍ਹ ਮਿਲ ਕੇ ਮਾਨਸਾ ਪਰਤੇ ਰਿਸ਼ਤੇਦਾਰਾਂ ਨੂੰ ਇਕਾਂਤਵਾਸ 'ਚ ਰੱਖਿਆ

ਮਾਨਸਾ, 2 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਸ਼ਹਿਰ ਨਾਲ ਸੰਬੰਧਿਤ ਸ਼ਰਾਬ ਦੇ ਠੇਕੇਦਾਰ ਭੀਮ ਸੈਨ ਹੈਪੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸ਼ਹਿਰ ਦੇ ਲੋਕਾਂ 'ਚ ਸਹਿਮ ਫੈਲਿਆ ਹੋਇਆ ਹੈ | ਮਾਨਸਾ ਦੇ ਨਾਲ ਹੀ ਚੰਡੀਗੜ੍ਹ ਵਿਖੇ ਰਿਹਾਇਸ਼ ਰੱਖ ਰਿਹਾ ਇਹ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX