ਤਾਜਾ ਖ਼ਬਰਾਂ


ਗੜ੍ਹਸ਼ੰਕਰ ਨੇੜੇ ਵਿਅਕਤੀ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ
. . .  1 minute ago
ਗੜ੍ਹਸ਼ੰਕਰ , 28 ਮਈ (ਧਾਲੀਵਾਲ)- ਗੜ੍ਹਸ਼ੰਕਰ ਨੇੜੇ ਆਦਮਪੁਰ ਨੂੰ ਜਾਣ ਵਾਲੀ ਬਿਸਤ ਦੁਆਬ ਨਹਿਰ ਸੜਕ...
ਟਿੱਡੀ ਦਲ ਦੀ ਸੰਭਾਵੀ ਆਮਦ 'ਤੇ ਪੰਜਾਬ-ਹਰਿਆਣਾ ਹਾਈ ਅਲਰਟ 'ਤੇ
. . .  8 minutes ago
ਮੰਡੀ ਕਿੱਲਿਆਂਵਾਲੀ/ਡੱਬਵਾਲੀ, 28 ਮਈ (ਇਕਬਾਲ ਸਿੰਘ ਸ਼ਾਂਤ)- ਚੀਨੀ ਬਿਮਾਰੀ ਕੋਰੋਨਾ ਦੇ ਬਾਅਦ ਪਾਕਿਸਤਾਨੀ ਟਿੱਡੀ ਦਲ...
ਕੈਪਟਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਮੁੜ ਸੁਰਜੀਤ ਕਰਨ ਦੀ ਅਪੀਲ
. . .  11 minutes ago
ਚੰਡੀਗੜ੍ਹ, 28 ਮਈ (ਅ.ਬ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਾਸੀਆਂ...
ਮਜੀਠੀਆ ਦੀ ਅਗਵਾਈ 'ਚ ਅਕਾਲੀ ਆਗੂਆਂ ਨੇ ਏ.ਡੀ.ਸੀ ਨੂੰ ਸੌਂਪਿਆ ਮੰਗ ਪੱਤਰ
. . .  26 minutes ago
ਅੰਮ੍ਰਿਤਸਰ, 28 ਮਈ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸਰਦਾਰ ਬਿਕਰਮ ਸਿੰਘ ...
ਅਕਾਲੀ ਦਲ ਵੱਲੋਂ ਬੀਜ ਘੋਟਾਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ
. . .  29 minutes ago
ਜਲੰਧਰ, 28 ਮਈ (ਜੀ.ਪੀ ਸਿੰਘ)- ਅਕਾਲੀ ਦਲ ਵੱਲੋਂ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਮਾਨਯੋਗ ਰਾਜਪਾਲ ਜੀ ਪੰਜਾਬ, ਚੰਡੀਗੜ੍ਹ ਤੋਂ ਇਹ...
ਤਰਨਤਾਰਨ ਦੇ ਦੋ ਹੋਰ ਵਿਅਕਤੀਆਂ 'ਚ ਕੋਰੋਨਾ ਦੀ ਹੋਈ ਪੁਸ਼ਟੀ
. . .  37 minutes ago
ਤਰਨਤਾਰਨ, 28 ਮਈ (ਹਰਿੰਦਰ ਸਿੰਘ)- ਤਰਨਤਾਰਨ 'ਚ ਦੋ ਹੋਰ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ...
ਲਘੂ ਉਦਯੋਗਾਂ ਨੂੰ ਕੀਤਾ ਜਾਵੇ ਪ੍ਰਫੁੱਲਿਤ : ਕੈਪਟਨ
. . .  41 minutes ago
ਲੋੜਵੰਦਾਂ ਦੀ ਮਦਦ ਕਰਨ ਦੀ ਲੋੜ : ਕੈਪਟਨ
. . .  41 minutes ago
ਮਨਰੇਗਾ ਤਹਿਤ ਲੋੜਵੰਦਾਂ ਨੂੰ ਮਿਲੇ ਰੁਜ਼ਗਾਰ : ਕੈਪਟਨ
. . .  41 minutes ago
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ ਸੰਬੋਧਨ
. . .  44 minutes ago
ਇਕ ਹਫ਼ਤੇ ਤੋਂ ਪੁਲਵਾਮਾ ਹਮਲੇ ਦੀ ਸਾਜ਼ਿਸ਼ ਦੀ ਮਿਲ ਰਹੀ ਸੀ ਖ਼ਬਰ : ਕਸ਼ਮੀਰ ਪੁਲਿਸ ਦੇ ਆਈ.ਜੀ
. . .  about 1 hour ago
ਸ੍ਰੀਨਗਰ, 28 ਮਈ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬਲਾਂ ਵੱਲੋਂ ਅੱਤਵਾਦੀ ਹਮਲੇ ਦੀ ਵੱਡੀ ਸਾਜ਼ਿਸ਼ ਨਾਕਾਮ...
ਰਾਜਸਥਾਨ 'ਚ ਕੋਰੋਨਾ ਦੇ 131 ਨਵੇਂ ਕੇਸ ਆਏ ਸਾਹਮਣੇ
. . .  about 1 hour ago
ਜੈਪੁਰ, 28 ਮਈ- ਰਾਜਸਥਾਨ 'ਚ ਅੱਜ ਕੋਰੋਨਾ ਦੇ 131 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 6 ਲੋਕਾਂ ...
ਕੈਬਨਿਟ ਮੰਤਰੀ ਦੇ ਬੇਟੇ ਹੀਰਾ ਸੋਢੀ ਨੇ ਵੰਡੇ ਵਿਕਾਸ ਕਾਰਜਾਂ ਦੇ ਲਈ 24 ਲੱਖ ਦੀ ਰਾਸ਼ੀ ਦੇ ਚੈੱਕ
. . .  about 1 hour ago
ਗੁਰੂ ਹਰਸਹਾਏ, 28 ਮਈ (ਕਪਿਲ ਕੰਧਾਰੀ)- ਕਾਂਗਰਸ ਸਰਕਾਰ ਵੱਲੋਂ ਪਿੰਡਾਂ ਦੀ ਨੁਹਾਰ ਨੂੰ ਬਦਲਣ ਦੇ ਲਈ...
ਟਿੱਡੀ ਦਲ ਤੋਂ ਬਚਾਅ ਲਈ ਪੰਚਾਇਤਾਂ ਨੂੰ ਅਗੇਤਾ ਪ੍ਰਬੰਧ ਕਰਨ ਦੀ ਹਦਾਇਤ
. . .  about 1 hour ago
ਮੰਡੀ ਅਰਨੀਵਾਲਾ, 28 ਮਈ (ਨਿਸ਼ਾਨ ਸਿੰਘ ਸੰਧੂ)- ਰਾਜਸਥਾਨ ਅਤੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰ 'ਚ ਟਿੱਡੀ ਦਲ ਦੀ...
ਬੋਰਵੈਲ 'ਚ ਡਿੱਗੇ ਤਿੰਨ ਸਾਲਾ ਬੱਚੇ ਦੀ ਮ੍ਰਿਤਕ ਦੇਹ ਨੂੰ ਕੱਢਿਆ ਗਿਆ ਬਾਹਰ
. . .  about 1 hour ago
ਹੈਦਰਾਬਾਦ, 28 ਮਈ- ਤੇਲੰਗਾਨਾ ਦੇ ਮੇਦਕ 'ਚ ਬੁੱਧਵਾਰ ਨੂੰ ਬੋਰਵੈਲ 'ਚ ਡਿੱਗੇ ਤਿੰਨ ਸਾਲਾ ਬੱਚੇ ਨੂੰ ਨਹੀਂ ਬਚਾਇਆ...
ਟਿਪੱਰ ਚਾਲਕ ਨੇ ਬੰਦ ਪਏ ਫਾਟਕ ਨੂੰ ਮਾਰੀ ਟੱਕਰ
. . .  about 2 hours ago
ਜਲੰਧਰ, 28 ਮਈ- ਨਗਰ ਨਿਗਮ ਦੇ ਟਿਪਰ ਨੇ ਅੱਜ ਸਵੇਰੇ ਬੰਦ ਪਏ ਟਾਂਡਾ ਫਾਟਕ ਨੂੰ ਟੱਕਰ ਮਾਰ ਦਿੱਤੀ ...
ਕੰਡਿਆਲੀ ਤਾਰ ਦੇ ਪਾਰ ਸਰਚ ਅਪ੍ਰੇਸ਼ਨ ਦੌਰਾਨ 8 ਕਿੱਲੋ 60 ਗ੍ਰਾਮ ਹੈਰੋਇਨ ਬਰਾਮਦ
. . .  about 2 hours ago
ਖੇਮਕਰਨ, 28 ਮਈ(ਰਾਕੇਸ਼ ਬਿੱਲਾ) - ਸਟੇਟ ਨਾਰਕੋਟਿਕ ਸੈੱਲ ਤਰਨਤਾਰਨ ਨੇ ਬੀ.ਐੱਸ.ਐਫ ਦੀ 116 ਬਟਾਲੀਅਨ ਦੇ ਸਹਿਯੋਗ ਨਾਲ ਕੰਡਿਆਲੀ ...
ਭਾਜਪਾ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਨਵੇਂ ਪ੍ਰਧਾਨ ਦਾ ਜੰਡਿਆਲਾ ਗੁਰੂ ਪਹੁੰਚਣ 'ਤੇ ਸ਼ਾਨਦਾਰ ਸਵਾਗਤ
. . .  about 2 hours ago
ਜੰਡਿਆਲਾ ਗੁਰੂ, 28 ਮਈ(ਰਣਜੀਤ ਸਿੰਘ ਜੋਸਨ)- ਭਾਜਪਾ ਜ਼ਿਲ੍ਹਾ ਅੰਮ੍ਰਿਤਸਰ(ਦਿਹਾਤੀ) ਦੇ ਨਵਨਿਯੁਕਤ ਪ੍ਰਧਾਨ ਹਰਦਿਆਲ ਸਿੰਘ ਦਾ ਅੱਜ ...
ਦਿੱਲੀ ਪੁਲਿਸ ਦੇ ਦੋ ਮੁਲਾਜ਼ਮਾਂ 'ਚ ਹੋਈ ਕੋਰੋਨਾ ਦੀ ਪੁਸ਼ਟੀ
. . .  about 2 hours ago
ਨਵੀਂ ਦਿੱਲੀ, 28 ਮਈ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਦਾ ਕਹਿਰ ਲਗਾਤਾਰ...
ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਵਾ ਅੱਜ ਵੀਡੀਓ ਕਾਨਫਰੰਂਸਿੰਗ ਰਾਹੀਂ ਸਾਰੇ ਸੂਬਿਆਂ ਨਾਲ ਕਰਨਗੇ ਬੈਠਕ
. . .  about 2 hours ago
ਨਵੀਂ ਦਿੱਲੀ, 28 ਮਈ- ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਵਾ ਅੱਜ ਸਵੇਰੇ 11:30 ਵਜੇ ਸਾਰੇ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 6566 ਮਾਮਲੇ ਆਏ ਸਾਹਮਣੇ
. . .  about 2 hours ago
ਨਵੀਂ ਦਿੱਲੀ, 28 ਮਈ- ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ 6,566 ਨਵੇਂ ...
ਸ਼ਰਾਬ ਦੇ ਅਹਾਤੇ 'ਤੇ ਕੰਮ ਕਰਨ ਵਾਲੇ ਕਰਿੰਦੇ ਦਾ ਬੇਰਹਿਮੀ ਨਾਲ ਕਤਲ
. . .  about 2 hours ago
ਖੰਨਾ, 28 ਮਈ (ਹਰਜਿੰਦਰ ਸਿੰਘ ਲਾਲਾ)- ਦੋਰਾਹਾ ਨੇੜਲੇ ਪਿੰਡ ਕੱਦੋਂ ਵਿਖੇ ਸ਼ਰਾਬ ਦੇ ਠੇਕੇ ਦੇ ਅਹਾਤਾ 'ਚ ਕੰਮ ਕਰਨ ਵਾਲੇ ਪ੍ਰਵਾਸੀ ...
ਚੰਡੀਗੜ੍ਹ 'ਚ ਕੋਰੋਨਾ ਦੇ 6 ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 3 hours ago
ਚੰਡੀਗੜ੍ਹ, 28 ਮਈ (ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦਾ 6 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ...
ਜੰਮੂ-ਕਸ਼ਮੀਰ 'ਚ ਟਲਿਆ ਵੱਡਾ ਅੱਤਵਾਦੀ ਹਮਲਾ
. . .  about 3 hours ago
ਸ੍ਰੀਨਗਰ, 28 ਮਈ- ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬੱਲਾ ਵੱਲੋਂ ਇਕ ਵੱਡੇ ...
ਤਬਲੀਗ਼ੀ ਜਮਾਤ 'ਚ ਸ਼ਾਮਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਪੁਲਿਸ ਅੱਜ 12 ਨਵੇਂ ਚਾਰਜਸ਼ੀਟ ਕਰੇਗੀ ਦਾਖਲ
. . .  about 4 hours ago
ਨਵੀਂ ਦਿੱਲੀ, 28 ਮਈ- ਤਬਲੀਗ਼ੀ ਜਮਾਤ ਦੀ ਧਾਰਮਿਕ ਸਭਾ 'ਚ ਸ਼ਾਮਲ ਹੋਣ ਦੇ ਸੰਬੰਧ 'ਚ ਅੱਜ ਸਾਕੇਤ ਅਦਾਲਤ 'ਚ 536 ਵਿਦੇਸ਼ੀ ਨਾਗਰਿਕਾਂ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 21 ਚੇਤ ਸੰਮਤ 552
ਿਵਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਜਲੰਧਰ + ਕਪੂਰਥਲਾ + ਨਵਾਂਸ਼ਹਿਰ + ਹੁਸ਼ਿਆਰਪੁਰ

ਸਖ਼ਤੀ ਕਰਕੇ ਸੜਕਾਂ ਤੋਂ ਗ਼ਾਇਬ ਹੋਏ ਨਾਜਾਇਜ਼ ਘੁੰਮਣ ਵਾਲੇ

ਸ਼ਿਵ ਸ਼ਰਮਾ
ਜਲੰਧਰ, 2 ਅਪ੍ਰੈਲ-ਕਰਫਿਊ ਵਿਚ ਕੀਤੀ ਗਈ ਸਖ਼ਤੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਕਿ ਕਈ ਦਿਨਾਂ ਤੋਂ ਨਾਜਾਇਜ਼ ਸੜਕਾਂ 'ਤੇ ਘੁੰਮਣ ਵਾਲੇ ਹੁਣ ਗ਼ਾਇਬ ਹੋ ਗਏ ਹਨ | ਭੀੜ-ਭਾੜ ਵਾਲੀਆਂ ਥਾਵਾਂ 'ਤੇ ਸੀ. ਆਰ. ਪੀ. ਐਫ. ਦੀ ਤਾਇਨਾਤੀ ਤੇ ਸਖ਼ਤ ਹੋਈ ਪੁਲਿਸ ਵਲੋਂ ਕੇਸ ਦਰਜ ਕਰਨ ਦੀ ਕਾਰਵਾਈ ਤੋਂ ਬਾਅਦ ਲੋਕਾਂ ਵਿਚ ਡਰ ਬੈਠਣ ਲੱਗਾ ਹੈ ਜਦਕਿ ਕਈ ਦਿਨਾਂ ਤੋਂ ਪੁਲਿਸ ਦੀ ਨਰਮੀ ਕਰਕੇ ਕਈ ਲੋਕਾਂ ਨੇ ਨਾਜਾਇਜ਼ ਫ਼ਾਇਦਾ ਉਠਾਉਂਦੇ ਹੋਏ ਸੜਕਾਂ 'ਤੇ ਘੁੰਮਦੇ ਰਹੇ ਸਨ | ਸੜਕਾਂ 'ਤੇ ਤਾਂ ਪੁਲਿਸ ਨੇ ਨਾਜਾਇਜ਼ ਘੁੰਮਣ ਵਾਲਿਆਂ 'ਤੇ ਕੇਸ ਦਰਜ ਕਰਨੇ ਸ਼ੁਰੂ ਕੀਤੇ ਹਨ ਤਾਂ ਉਸ ਤੋਂ ਬਾਅਦ ਹੀ ਹੁਣ ਸੜਕਾਂ 'ਤੇ ਨਾਜਾਇਜ਼ ਘੁੰਮਣ ਵਾਲਿਆਂ ਦੀ ਗਿਣਤੀ ਵਿਚ ਕਮੀ ਆਈ ਹੈ | ਮਕਸੂਦਾਂ ਮੰਡੀ ਵਿਚ ਤਾਂ ਭੀੜ 'ਤੇ ਪੁਲਿਸ ਨੇ ਸਖ਼ਤੀ ਕੀਤੀ ਹੈ ਸਗੋਂ ਹੁਣ ਪੁਲਿਸ ਮੁਲਾਜ਼ਮਾਂ ਨੇ ਸਿਵਲ ਵਰਦੀ ਵਿਚ ਰਹਿ ਕੇ ਕਰਫ਼ਿਊ ਦੀ ਸਖ਼ਤੀ ਨਾਲ ਪਾਲਨਾ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ | ਆਮ ਤੌਰ 'ਤੇ ਸਟੇਸ਼ਨ ਦੇ ਸਾਹਮਣੇ ਵਾਲੀ ਰਾਸ਼ਨ ਦੀ ਮੰਡੀ ਫੈਨਟਣਗੰਜ ਸਵੇਰੇ 5 ਤੋਂ 10 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ, ਪਰ ਕਈ ਵਾਰ ਜ਼ਿਆਦਾ ਭੀੜ ਰਹਿਣ ਕਰਕੇ ਮੰਡੀ ਬੰਦ ਕਰਨ ਨੂੰ ਹੀ 11 ਵੱਜ ਜਾਂਦੇ ਹਨ | ਸਿਵਲ ਵਰਦੀ ਵਿਚ ਆਏ ਪੁਲਿਸ ਮੁਲਾਜ਼ਮਾਂ ਨੇ ਸਵੇਰੇ ਦੱਸ ਵਜੇ ਸਮੇਂ ਸਿਰ ਹੀ ਮੰਡੀ ਬੰਦ ਕਰਵਾ ਦਿੱਤੀ | ਪੁਲਿਸ ਨੇ ਸੜਕਾਂ ਤੋਂ ਇਲਾਵਾ ਗਲੀਆਂ ਵਿਚ ਝੁੰਡ ਬਣਾ ਕੇ ਬੈਠਣ ਵਾਲਿਆਂ 'ਤੇ ਵੀ ਸਖ਼ਤੀ ਕਰ ਦਿੱਤੀ ਹੈ ਤੇ ਮੰਡੀ ਰੋਡ 'ਤੇ ਗਲੀਆਂ ਵਿਚ ਕੁਝ ਨੌਜਵਾਨ ਬੈਠੇ ਸਨ | ਸਿਵਲ ਵਰਦੀ ਵਿਚ ਆਏ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ | ਇਕ ਪਾਸੇ ਜਿਥੇ ਪੁਲਿਸ ਪ੍ਰਸ਼ਾਸਨ ਦੀ ਸਖ਼ਤੀ ਨਾਲ ਨਾਜਾਇਜ਼ ਘੁੰਮਣ ਵਾਲੇ ਸੜਕਾਂ 'ਤੋ ਗ਼ਾਇਬ ਹੋ ਰਹੇ ਹਨ ਪਰ ਕਈ ਵਾਰ 2 ਰੁਪਏ ਕਿੱਲੋ ਵਾਲੀ ਕਣਕ ਅਤੇ ਰਾਸ਼ਨ ਵੰਡਣ ਵਾਲਿਆ ਵਲੋਂ ਬਣਦੀ ਦੂਰੀ ਦਾ ਿਖ਼ਆਲ ਨਹੀਂ ਰੱਖਿਆ ਜਾ ਰਿਹਾ ਹੈ | ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਬਾਰੇ ਡਿਪੂ ਮਾਲਕਾਂ ਜਾਂ ਆਪਣੇ ਸਟਾਫ਼ ਨੂੰ ਕੋਈ ਹਦਾਇਤ ਨਹੀਂ ਦਿੱਤੀ ਜਾ ਰਹੀ ਹੈ ਕਿ ਜਦੋਂ ਕਣਕ ਵੰਡੀ ਜਾਣੀ ਹੈ ਤਾਂ ਦੂਰੀ ਦਾ ਿਖ਼ਆਲ ਰੱਖਿਆ ਜਾਵੇ ਪਰ ਬੀਤੇ ਦਿਨੀਂ ਨਿਊ ਦਸਮੇਸ਼ ਨਗਰ ਵਿਚ ਕਣਕ ਲੈਣ ਵਾਲੇ ਲੋਕਾਂ ਦੀ ਵੱਡੀ ਗਿਣਤੀ ਨਾਲ ਖ਼ਤਰਾ ਵਧਿਆ ਨਜ਼ਰ ਆਉਂਦਾ ਹੈ | ਇਸ ਬਾਰੇ ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਨੂੰ ਕਈ ਵਾਰ ਫ਼ੋਨ 'ਤੇ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ |
ਅਜੇ ਵੀ ਕਈ ਲੋਕ ਕੋਰੋਨਾ ਬਾਰੇ ਗੰਭੀਰ ਨਹੀਂ-
ਜਲੰਧਰ- ਚਾਹੇ ਪੁਲਿਸ ਨੇ ਕਰਫ਼ਿਊ ਦੀ ਸਖ਼ਤੀ ਨਾਲ ਪਾਲਨਾ ਕਰਵਾਉਂਦੇ ਹੋਏ ਕੇਸ ਦਰਜ ਕਰਨੇ ਸ਼ੁਰੂ ਕੀਤੇ ਹਨ, ਪਰ ਦੂਜੇ ਪਾਸੇ ਅਜੇ ਵੀ ਆਪਣੇ ਕੰਮਕਾਜ ਵਿਚ ਕਈ ਲੋਕ ਤਾਂ ਕੋਰੋਨਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ | ਕਈ ਜਗਾ 'ਤੇ ਇਕ ਵਿਅਕਤੀ ਨੇ ਚਾਹੇ ਮਾਸਕ ਪਾਇਆ ਹੈ, ਪਰ ਨਾਲ ਹੋਰ ਲੋਕ ਕਾਫ਼ੀ ਨੇੜੇ ਹੋ ਕੇ ਗੱਲਾਂ ਕਰਦੇ ਨਜ਼ਰ ਆ ਜਾਂਦੇ ਹਨ ਜਦਕਿ ਕਿਸੇ ਨਾਲ ਗੱਲ ਕਰਨ ਲਈ ਦੂਰੀ ਰੱਖਣੀ ਬਣਦੀ ਹੈ |

ਕਰਫ਼ਿਊ ਦੌਰਾਨ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਨੂੰ ਹਰ ਹਾਲਤ 'ਚ ਜਾਰੀ ਰੱਖਿਆ ਜਾਵੇਗਾ-ਡਿਪਟੀ ਕਮਿਸ਼ਨਰ

ਜਲੰਧਰ, 2 ਅਪ੍ਰੈਲ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹਾ ਵਾਸੀਆਾ ਲਈ ਕਰਫ਼ਿਊ ਦੌਰਾਨ ਜ਼ਰੂਰੀ ਚੀਜਾਾ ਜਿਵੇਂ ਫ਼ਲ, ਸਬਜ਼ੀਆਾ, ਦੁੱਧ ਅਤੇ ਦਵਾਈਆਾ ਦੀ ਨਿਰਵਿਘਨ ਸਪਲਾਈ ਨੂੰ ਹਰ ਹਾਲ ਵਿਚ ਯਕੀਨੀ ...

ਪੂਰੀ ਖ਼ਬਰ »

ਰਾਜ ਸਰਕਾਰ ਸਨਅਤਾਂ ਤੋਂ ਬਿਜਲੀ ਬਿੱਲਾਂ ਦੀ ਵਸੂਲੀ ਅੱਗੇ ਪਾਵੇ-ਚੌਧਰੀ ਸੰਤੋਖ ਸਿੰਘ

ਜਲੰਧਰ, 2 ਅਪ੍ਰੈਲ (ਜਸਪਾਲ ਸਿੰਘ)-ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਰਾਜ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫਿਊ ਕਾਰਨ ਰਾਜ ਸਰਕਾਰ ਸੂਬੇ ਦੇ ਉਦਯੋਗਪਤੀਆਂ ਨੂੰ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ 99045 ਲੀਟਰ ਦੁੱਧ, 695 ਕਿੱਲੋ ਪਨੀਰ ਸਬਜ਼ੀਆਾ ਅਤੇ ਫ਼ਲ ਲੋਕਾਾ ਦੇ ਘਰਾਾ ਤੱਕ ਪਹੁੰਚਾਏ

ਜਲੰਧਰ, 2 ਅਪ੍ਰੈਲ (ਚੰਦੀਪ ਭੱਲਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਾ ਦੇ ਘਰਾਾ ਤਕ ਜਰੂਰੀ ਚੀਜ਼ਾਾ ਮੁਹੱਈਆ ਕਰਵਾਉਣ ਦੀ ਕੜੀ ਵਜੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ 99045 ਲੱਖ ਲੀਟਰ ਦੁੱਧ ਅਤੇ 5543 ਕੁਇੰਟਲ ਫ਼ਲ ...

ਪੂਰੀ ਖ਼ਬਰ »

ਅਸੀਂ ਪੂਰੀ ਤਰ੍ਹਾਂ ਤੰਦਰੁਸਤ ਹਾਂ-ਸੰਤ ਸੀਚੇਵਾਲ

ਮਲਸੀਆਂ/ਕਪੂਰਥਲਾ/ਸੁਲਤਾਨਪੁਰ ਲੋਧੀ, 2 ਅਪ੍ਰੈਲ (ਸੁਖਦੀਪ ਸਿੰਘ, ਅਮਰਜੀਤ ਕੋਮਲ, ਨਰੇਸ਼ ਹੈਪੀ, ਥਿੰਦ)-ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੀ ਸਿਹਤਯਾਬੀ ਬਾਰੇ ਕਿਹਾ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ | ਸ੍ਰੀ ਹਰਿਮੰਦਰ ਸਾਹਿਬ ਦੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਫਲੈਗ ਮਾਰਚ

ਜਲੰਧਰ, 2 ਅਪ੍ਰੈਲ (ਐੱਮ.ਐੱਸ. ਲੋਹੀਆ) - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਸ਼ਹਿਰ 'ਚ ਸਥਿਤੀ ਦਾ ਜਾਇਜ਼ਾ ਲੈਣ ਲਈ ...

ਪੂਰੀ ਖ਼ਬਰ »

ਦਿੱਲੀ ਤੋਂ ਧਰਮ ਪ੍ਰਚਾਰ ਲਈ ਆਏ 18 ਵਿਅਕਤੀਆਾ ਦੀ ਹੋਈ ਕੌ ਾਸਲਿੰਗ

ਆਦਮਪੁਰ, 2 ਅਪ੍ਰੈਲ(ਹਰਪ੍ਰੀਤ ਸਿੰਘ)-ਅਲਾਵਲਪੁਰ ਦੀ ਇਕ ਮਸਜਿਦ ਵਿਚ ਜਿਨ੍ਹਾਾ 'ਚ ਜ਼ਹੂਰ ਅਹਿਮਦ ਪੁੱਤਰ ਅਬਦੁੱਲ ਖਾਨ ਨਿਵਾਸੀ ਖਾਨਪੁਰ ਡਿੱਪੂ ਦਿੱਲੀ, ਫਰਮਾਨ ਪੁੱਤਰ ਨਫੀਜ ਅਹਿਮਦ ਨਜ਼ਦੀਕ ਕੁਤਬ ਮੀਨਾਰ ਮਹਿਰੋਲੀ ਦਿੱਲੀ, ਅਬਦੁਲ ਮਨਾਨ ਪੁੱਤਰ ਮੁਸ਼ਤਾਕ ਅਹਿਮਦ ...

ਪੂਰੀ ਖ਼ਬਰ »

ਘਰ ਦੇ ਬਾਹਰ ਸੈਰ ਕਰ ਰਹੇ ਨੌਜਵਾਨ ਨੂੰ ਟੱਕਰ ਮਾਰ ਕੇ ਕਾਰ ਚਾਲਕ ਫਰਾਰ, ਮੌਤ

ਜਲੰਧਰ, 2 ਅਪ੍ਰੈਲ (ਐੱਮ.ਐੱਸ. ਲੋਹੀਆ) - ਦਿਓਲ ਨਗਰ ਦੇ ਖੇਤਰ 'ਚ ਬੀਤੀ ਰਾਤ ਘਰ ਦੇ ਬਾਹਰ ਸੈਰ ਕਰ ਰਹੇ ਇਕ ਨੌਜਵਾਨ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ | ਇਸ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ, ਮਿ੍ਤਕ ਦੀ ਪਹਿਚਾਣ ...

ਪੂਰੀ ਖ਼ਬਰ »

ਕੰਮ ਆਇਆ ਡੀ.ਸੀ. ਦਾ ਪਲਾਨ-ਬੀ, ਆੜ੍ਹਤੀਏ ਮੰਡੀ ਬੰਦ ਨਾ ਕਰਨ 'ਤੇ ਹੋਏ ਰਾਜ਼ੀ

ਮਕਸੂਦਾਂ, 2 ਅਪ੍ਰੈਲ (ਲਖਵਿੰਦਰ ਪਾਠਕ)-ਸਬਜ਼ੀ ਮੰਡੀ ਕਾਰੋਬਾਰੀਆਂ ਵਲੋਂ ਸ਼ੁੱਕਰਵਾਰ ਤੋਂ ਮੰਡੀ ਬੰਦ ਕਰਨ ਦੇ ਐਲਾਨ ਨੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ | ਡੀ.ਸੀ. ਵਰਿੰਦਰ ਸ਼ਰਮਾ ਨਾਤੇ-ਧੋਤੇ ਬਿਨਾਂ ਹੀ ਸਵੇਰ ਤੋਂ ਆਲਾ ਪ੍ਰਸ਼ਾਸਨਿਕ ਅਧਿਕਾਰੀਆਂ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ 'ਚ ਪ੍ਰਵਾਸੀ ਮਜ਼ਦੂਰਾਾ ਸਬੰਧੀ ਸਰਵੇ ਦੀਆਾ ਹਦਾਇਤਾਾ

ਜਲੰਧਰ 02 ਅਪ੍ਰੈਲ (ਚੰਦੀਪ ਭੱਲਾ)-ਜ਼ਿਲ੍ਹੇ ਵਿਚ ਪ੍ਰਵਾਸੀ ਮਜ਼ਦੂਰਾਾ ਸਬੰਧੀ ਸਹੀ ਜਾਣਕਾਰੀ ਇਕੱਤਰ ਕਰ ਕੇ ਉਨ੍ਹਾਾ ਨੂੰ ਕੋਵਿਡ-19 ਤੋਂ ਬਚਾ ਕੇ ਉਨ੍ਹਾਾ ਦੇ ਜੱਦੀ ਸੂਬਿਆਾ ਵਿੱਚ ਸੁਰੱਖਿਅਤ ਘਰ ਭੇਜਣ ਦੇ ਮਨੋਰਥ ਤਹਿਤ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ...

ਪੂਰੀ ਖ਼ਬਰ »

ਲੜਕੀਆਾ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਸਿਕੰਦਰਪੁਰ ਵਾਸੀਆਾ ਨੇ ਲਿਆ ਸੁੱਖ ਦਾ ਸਾਹ

ਆਦਮਪੁਰ, 2 ਅਪ੍ਰੈਲ (ਹਰਪ੍ਰੀਤ ਸਿੰਘ)- ਮੋਰਾਾਵਾਲੀ ਤੋਂ ਪਿੰਡ ਸਿਕੰਦਰਪੁਰ ਆਈਆਾ ਦੋ ਲੜਕੀਆਂ ਨੂੰ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਦੀ ਜਾਾਚ ਨੂੰ ਜਲੰਧਰ ਆਈਸੋਲੇਸ਼ਨ ਸੈਂਟਰ ਵਿਚ ਭਰਤੀ ਕਰਵਾਇਆ ਗਿਆ ਸੀ | ਪੰਜ ਦਿਨ ਬਾਅਦ ਦੋਨਾਾ ਦੀ ਰਿਪੋਰਟ ਨੈਗੇਟਿਵ ਆਉਣ ...

ਪੂਰੀ ਖ਼ਬਰ »

ਭਾਈ ਨਿਰਮਲ ਸਿੰਘ ਖ਼ਾਲਸਾ ਦੇ ਲੋਹੀਆਂ ਵਾਲੇ ਘਰ 'ਚ ਕੰਮ ਕਰਦੀ ਲੜਕੀ ਸਮੇਤ ਤਿੰਨਾਂ ਨੂੰ ਭੇਜਿਆ ਜਲੰਧਰ-ਐੱਸ.ਡੀ.ਐੱਮ.

ਲੋਹੀਆਂ ਖਾਸ, 2 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਅੱਜ ਤੜਕੇ 4:30 ਵਜੇ ਅੰਮਿ੍ਤਸਰ ਹਸਪਤਾਲ ਵਿਖੇ ਦਮ ਤੋੜ ਗਏ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਸ਼ਹੀਦ ਊਧਮ ਸਿੰਘ ਨਗਰ, ...

ਪੂਰੀ ਖ਼ਬਰ »

ਸੜਕ ਤੇ ਬਿਮਾਰ ਪਏ ਸ਼ਖ਼ਸ ਨੂੰ ਲੋਕਾਂ ਪਹੁੰਚਾਇਆ ਸਿਵਲ ਹਸਪਤਾਲ, ਮੌਤ

ਮਕਸੂਦਾਂ, 2 ਅਪ੍ਰੈਲ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੀ ਸਲੇਮਪੁਰ ਰੋਡ ਤੇ ਗੁਰੂ ਅਮਰਦਾਸ ਨਗਰ ਸੜਕ ਕਿਨਾਰੇ ਪਏ ਇਕ ਬਿਮਾਰ ਸ਼ਖ਼ਸ ਨੂੰ ਲੋਕਾਂ ਨੇ 108 ਐਾਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਭਿਜਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਪੇਂਡੂ ਹਲਕਿਆਂ 'ਚ ਲੋੜਵੰਦਾਂ ਨੂੰ ਖਾਣਾ ਉਪਲਬਧ ਕਰਵਾਉਣ ਵਾਲੀਆਂ ਜਥੇਬੰਦੀਆਂ ਨੂੰ ਮਿਲੇ ਵਿੱਤੀ ਮਦਦ

ਜਲੰਧਰ, 2 ਅਪ੍ਰੈਲ (ਸ਼ਿਵ)-ਆਲ ਇੰਡੀਆ ਮਿਡ ਡੇ ਮੀਲ ਕੁਕ ਵਰਕਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਰਾਜ ਸ਼ਰਮਾ ਨੇ ਮੌਜੂਦਾ ਸਮੇਂ ਵਿਚ ਪੇਂਡੂ ਹਲਕਿਆਂ ਵਿਚ ਲੋੜਵੰਦਾਂ ਨੂੰ ਲੰਬੇ ਸਮੇਂ ਤੋਂ ਖਾਣਾ ਉਪਲਬਧ ਕਰਵਾਉਣ ਵਾਲੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਲ ਧਿਆਨ ...

ਪੂਰੀ ਖ਼ਬਰ »

ਗੁਰਦੁਆਰਾ ਬਾਉਲੀ ਸਾਹਿਬ ਤੋਂ ਰੋਜ਼ਾਨਾ 2 ਹਜ਼ਾਰ ਲੋਕਾਂ ਨੂੰ ਮਿਲ ਰਿਹੈ ਲੰਗਰ

ਨਡਾਲਾ, 2 ਅਪ੍ਰੈਲ (ਮਾਨ)-ਸ਼ੋ੍ਰਮਣੀ ਕਮੇਟੀ ਅਧੀਨ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਤੋਂ ਰੋਜ਼ਾਨਾ 2 ਹਜ਼ਾਰ ਲੋੜਵੰਦ ਲੋਕਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ | ਇਸ ਸਬੰਧੀ ਮੈਨੇਜਰ ਭਾਈ ਸੁਖਵਿੰਦਰ ਸਿੰਘ ਬੱਸੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਚ ਆ ਰਹੇ ਹਰੇਕ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤਿੰਨ ਆੜ੍ਹਤੀਆਂ ਵਿਰੁੱਧ ਕੇਸ ਦਰਜ

ਫਗਵਾੜਾ, 2 ਅਪ੍ਰੈਲ (ਹਰੀਪਾਲ ਸਿੰਘ)-ਫਗਵਾੜਾ ਦੀ ਸਬਜ਼ੀ ਮੰਡੀ ਵਿਚ ਕਰਫ਼ਿਊ ਦੀ ਉਲੰਘਣਾ ਦੇ ਦੋਸ਼ ਹੇਠ 3 ਆੜ੍ਹਤੀਆਂ ਿਖ਼ਲਾਫ਼ ਥਾਣਾ ਸਿਟੀ ਪੁਲਿਸ ਨੇ ਕੇਸ ਦਰਜ ਕੀਤਾ ਹੈ | ਥਾਣਾ ਸਿਟੀ ਦੇ ਐਸ.ਐਚ.ਓ. ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਸਬਜ਼ੀ ਮੰਡੀ ਵਿਚ ਭੀੜ ਨੂੰ ...

ਪੂਰੀ ਖ਼ਬਰ »

ਤਬਲੀਗੀ ਜਮਾਤ ਨਾਲ ਸਬੰਧਿਤ ਪੈਰੋਕਾਰਾਂ ਸਬੰਧੀ ਪੱਤਰ ਆਉਣ 'ਤੇ ਬਣਿਆ ਸਹਿਮ

ਫਗਵਾੜਾ, 2 ਅਪ੍ਰੈਲ (ਹਰੀਪਾਲ ਸਿੰਘ)-ਦਿੱਲੀ ਦੇ ਹਜ਼ਰਤ ਨਿਜਾਮੂਦੀਨ ਵਿਖੇ ਤਬਲੀਗੀ ਜਮਾਤ ਵਿਚ ਫਗਵਾੜਾ ਦੇ ਤਿੰਨ ਵਿਅਕਤੀਆਂ ਦੇ ਸ਼ਿਰਕਤ ਕਰਨ ਸਬੰਧੀ ਖੂਫੀਆ ਵਿਭਾਗ ਦਾ ਇਕ ਪੱਤਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਉਣ ਤੋਂ ਬਾਅਦ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ, ...

ਪੂਰੀ ਖ਼ਬਰ »

ਸੀਕਰੀ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਮਰੀਜ਼ ਦਾ ਕੋਰੋਨਾ ਟੈੱਸਟ ਆਇਆ ਨੈਗੇਟਿਵ

ਕਪੂਰਥਲਾ/ਬੇਗੋਵਾਲ, 2 ਅਪ੍ਰੈਲ (ਸਡਾਨਾ, ਸੁਖਜਿੰਦਰ ਸਿੰਘ)-ਬੀਤੇ ਦਿਨ ਕੋਰੋਨਾ ਵਾਇਰਸ ਦੇ ਸ਼ੱਕ ਦੇ ਚੱਲਦਿਆਂ ਬੇਗੋਵਾਲ ਦੇ ਨੇੜਲੇ ਪਿੰਡ ਸੀਕਰੀ ਤੋਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਆਈਸੋਲੇਸ਼ਨ ਵਾਰਡ ਵਿਚ ਰੈਫਰ ਕੀਤੇ ਗਏ ਮਰੀਜ਼ ਦਾ ਕੋਰੋਨਾ ਟੈੱਸਟ ਨੈਗੇਟਿਵ ...

ਪੂਰੀ ਖ਼ਬਰ »

ਈ.ਸੀ.ਐਚ.ਐਸ. ਕਾਰਡ ਹੋਲਡਰ ਅਪ੍ਰੈਲ ਮਹੀਨੇ ਦੀ ਦਵਾਈ ਕੈਮਿਸਟ ਤੋਂ ਲੈ ਸਕਣਗੇ-ਰਕੇਸ਼ ਸ਼ਰਮਾ

ਕਪੂਰਥਲਾ, 2 ਅਪ੍ਰੈਲ (ਵਿ.ਪ੍ਰ.)-ਕਰਫ਼ਿਊ ਦੌਰਾਨ ਈ.ਸੀ.ਐਚ.ਐਸ. ਪੋਲੀਕਲੀਨਿਕ ਬੰਦ ਹੋਣ ਕਾਰਨ ਸਾਬਕਾ ਸੈਨਿਕ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਅਪ੍ਰੈਲ ਮਹੀਨੇ ਦੌਰਾਨ ਦਵਾਈ ਲੈਣ ਲਈ ਕੋਈ ਮੁਸ਼ਕਿਲ ਨਹੀਂ ਆਵੇਗੀ ਤੇ ਉਹ ਆਪਣਾ ਈ.ਸੀ.ਐਚ.ਐਸ. ਕਾਰਡ ਹੋਲਡਰ ਮਾਰਚ ...

ਪੂਰੀ ਖ਼ਬਰ »

ਇੰਡਸਟਰੀ ਜਾਂ ਫੈਕਟਰੀ ਚਲਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਵਲੋਂ ਪ੍ਰਵਾਨਗੀ ਦਿੱਤੀ ਜਾਵੇਗੀ-ਦੀਪਤੀ ਉੱਪਲ

ਕਪੂਰਥਲਾ, 2 ਅਪ੍ਰੈਲ (ਅਮਰਜੀਤ ਕੋਮਲ)-ਜਿਹੜੀ ਇੰਡਸਟਰੀ ਜਾਂ ਫੈਕਟਰੀਆਂ ਆਪਣੇ ਯੂਨਿਟ ਚਲਾਉਣ ਦੇ ਚਾਹਵਾਨ ਹਨ, ਉਹ ਜ਼ਿਲ੍ਹਾ ਉਦਯੋਗ ਕੇਂਦਰ ਕਪੂਰਥਲਾ ਨੂੰ ਈ-ਮੇਲ ਜ਼ਰੀਏ ਬੇਨਤੀ ਪੱਤਰ ਦੇਣ | ਉਪਰੰਤ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਤੇ ਸਹਾਇਕ ਲੇਬਰ ...

ਪੂਰੀ ਖ਼ਬਰ »

40 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਫਗਵਾੜਾ, 2 ਅਪ੍ਰੈਲ (ਹਰੀਪਾਲ ਸਿੰਘ)-ਥਾਣਾ ਸਤਨਾਮਪੁਰਾ ਪੁਲਿਸ ਨੇ 40 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਕਿ ਸੰਦੀਪ ਡੇਵਿਡ ਪੁੱਤਰ ਰਾਜੇਸ਼ ਕੁਮਾਰ ਵਾਸੀ ਡੱਡੀਆਂ ਮੁਹੱਲਾ ...

ਪੂਰੀ ਖ਼ਬਰ »

ਫਗਵਾੜਾ ਦੇ ਪਿੰਡਾਂ ਵਿਚ ਕੀਤਾ ਗਿਆ ਸੈਨੀਟਾਈਜ਼ਰ ਦਾ ਛਿੜਕਾਅ

ਫਗਵਾੜਾ, 2 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਕੋਵਿਡ-19 ਦੀ ਭਿਆਨਕ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਕੁੱਝ ਫ਼ੈਸਲੇ ਲੈਂਦਿਆਂ ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਸੀਮਾ ਜੈਨ ਅਤੇ ...

ਪੂਰੀ ਖ਼ਬਰ »

ਗੁਰਦੁਆਰਾ ਖਲਵਾੜਾ ਗੇਟ ਵਲੋਂ 1 ਹਜ਼ਾਰ ਵਿਅਕਤੀਆਂ ਨੂੰ ਵਰਤਾਇਆ ਜਾ ਰਿਹੈ ਲੰਗਰ

ਫਗਵਾੜਾ, 2 ਅਪ੍ਰੈਲ (ਹਰੀਪਾਲ ਸਿੰਘ)-ਕਿਸੇ ਵੀ ਦੁੱਖ ਦੀ ਘੜੀ ਵਿਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾ ਕੇ ਦੁਖੀਆਂ ਦੀ ਸੇਵਾ ਕਰਦੇ ਹਨ ਅਤੇ ਅੱਜ ਦੇ ਇਸ ਔਖੇ ਸਮੇਂ ਵਿਚ ਸਿੱਖ ਸੰਗਤ ਲੋੜਵੰਦਾਂ ਨੂੰ ਲੰਗਰ ਵਰਤਾ ਕੇ ਉਨ੍ਹਾਂ ਦੀ ਸੇਵਾ ਕਰ ਰਹੀ ਹੈ | ਕੋਰੋਨਾ ਵਾਇਰਸ ਦੀ ...

ਪੂਰੀ ਖ਼ਬਰ »

ਰੈੱਡ ਕਰਾਸ ਸੁਸਾਇਟੀ ਵਲੋਂ ਲੋੜਵੰਦਾਂ ਨੂੰ ਸਹਾਇਤਾ ਸਮੱਗਰੀ ਕਰਵਾਈ ਮੁਹੱਈਆ

ਕਪੂਰਥਲਾ, 2 ਅਪ੍ਰੈਲ (ਵਿ.ਪ੍ਰ.)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਕਰਫ਼ਿਊ ਦੌਰਾਨ ਲੋੜਵੰਦਾਂ ਨੂੰ ਸਹਾਇਤਾ ਸਮਗਰੀ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਸੇ ਤਹਿਤ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਨੌਜਵਾਨ ਿਖ਼ਲਾਫ਼ ਕੇਸ ਦਰਜ

ਫਗਵਾੜਾ, 2 ਅਪ੍ਰੈਲ (ਵਿ.ਪ੍ਰ.)-ਥਾਣਾ ਸਿਟੀ ਪੁਲਿਸ ਨੇ ਅਰਬਨ ਅਸਟੇਟ ਇਲਾਕੇ 'ਚ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਇਕ ਨੌਜਵਾਨ ਿਖ਼ਲਾਫ਼ ਬਣਦੀ ਕਾਰਵਾਈ ਕੀਤੀ ਹੈ | ਉਕਤ ਨੌਜਵਾਨ ਦੀ ਪਹਿਚਾਣ ਦੀਪਕ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਸੀ.ਆਰ.ਪੀ. ਕਲੋਨੀ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਫਗਵਾੜਾ ਦੇ ਨਵਨਿਯੁਕਤ ਚੇਅਰਮੈਨ ਨਰੇਸ਼ ਭਾਰਦਵਾਜ ਨੇ ਸੰਭਾਲਿਆ ਅਹੁਦਾ

ਫਗਵਾੜਾ, 2 ਅਪ੍ਰੈਲ (ਕਿੰਨੜਾ)-ਮਾਰਕੀਟ ਕਮੇਟੀ ਫਗਵਾੜਾ ਦੇ ਨਵਨਿਯੁਕਤ ਚੇਅਰਮੈਨ ਨਰੇਸ਼ ਭਾਰਦਵਾਜ ਅਤੇ ਉਪ ਚੇਅਰਮੈਨ ਜਗਜੀਵਨ ਖਲਵਾੜਾ ਨੇ ਅੱਜ ਮਾਰਕੀਟ ਕਮੇਟੀ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲਿਆ | ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੋਂ ...

ਪੂਰੀ ਖ਼ਬਰ »

ਅਹਿਮ ਸੜਕਾਂ 'ਤੇ ਬੈਰੀਕੇਡ ਲਗਾ ਕੇ ਸ਼ਹਿਰ ਨੂੰ ਕੀਤਾ ਸੀਲ

ਫਗਵਾੜਾ, 2 ਅਪ੍ਰੈਲ (ਹਰੀਪਾਲ ਸਿੰਘ)-ਕਰਫ਼ਿਊ ਦੌਰਾਨ ਲੋਕਾਂ ਵਲੋਂ ਕੀਤੀ ਜਾ ਰਹੀ ਉਲੰਘਣਾ ਦੇ ਚੱਲਦੇ ਫਗਵਾੜਾ ਪ੍ਰਸ਼ਾਸਨ ਨੇ ਸਖ਼ਤੀ ਵਰਤਦਿਆਂ ਸਾਰੀਆਂ ਅਹਿਮ ਸੜਕਾਂ 'ਤੇ ਬੈਰੀਗੇਟਸ ਲਗਾ ਕੇ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਹੈ | ਸਵੇਰ ਵੇਲੇ ਅਤੇ ਦੁਪਹਿਰ ਵੇਲੇ ...

ਪੂਰੀ ਖ਼ਬਰ »

ਸਬਜ਼ੀ ਮੰਡੀ ਵਿਚ ਸਿਰਫ਼ ਰੇਹੜੀ ਵਾਲਿਆਂ ਦਾ ਹੋਵੇਗਾ ਦਾਖ਼ਲਾ-ਜੌਹਲ

ਫਗਵਾੜਾ, 2 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਕੋਰੋਨਾ ਵਾਇਰਸ ਦੇ ਚੱਲ ਰਹੇ ਪ੍ਰਕੋਪ ਦੌਰਾਨ ਫਗਵਾੜਾ ਦੀ ਸਬਜ਼ੀ ਮੰਡੀ ਦੀ ਐਸ.ਡੀ.ਐਮ. ਫਗਵਾੜਾ ਗੁਰਵਿੰਦਰ ਸਿੰਘ ਜੌਹਲ ਵਲੋਂ ਚੈਕਿੰਗ ਕੀਤੀ ਗਈ ਸਬਜ਼ੀ ਮੰਡੀ ਵਿਚ ਲਗਪਗ ਡੇਢ ਘੰਟਾ ਰਹੇ | ਦੁਪਹਿਰ 12 ਵਜੇ ਤੋਂ 2 ਵਜੇ ਤੱਕ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤੀ ਵਰਤੀ ਜਾਵੇਗੀ-ਡਾ.ਚਾਰੂਮਿਤਾ

ਸੁਲਤਾਨਪੁਰ ਲੋਧੀ, 2 ਅਪੈ੍ਰਲ (ਹੈਪੀ, ਥਿੰਦ)-ਸ਼ਹਿਰ ਨਿਵਾਸੀਆਂ ਨੇ ਇੰਜ ਹੀ ਕਰਫ਼ਿਊ ਨੂੰ ਟਿੱਚ ਜਾਣਿਆ ਤੇ ਪ੍ਰਸ਼ਾਸਨ ਵਲੋਂ ਜ਼ਰੂਰੀ ਵਸਤਾਂ ਦੀ ਡਲਿਵਰੀ ਦੇਣ ਸਮੇਂ ਦਿੱਤੀ ਜਾ ਰਹੀ ਢਿੱਲ ਦਾ ਦੁਕਾਨਦਾਰਾਂ ਵਲੋਂ ਨਾਜਾਇਜ਼ ਫ਼ਾਇਦਾ ਉਠਾਇਆ ਤਾਂ ਮਜਬੂਰ ਹੋ ਕੇ ...

ਪੂਰੀ ਖ਼ਬਰ »

2 ਮੋਟਰਸਾਈਕਲਾਂ ਸਮੇਤ ਦੋ ਚੋਰ ਕਾਬੂ

ਨਡਾਲਾ, 2 ਅਪ੍ਰੈਲ (ਮਾਨ)-ਨਡਾਲਾ ਪੁਲਿਸ ਵਲੋਂ ਅੱਜ ਤੜਕਸਾਰ ਨਡਾਲਾ ਦਾਣਾ ਮੰਡੀ 'ਚੋਂ ਦੋ ਚੋਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 2 ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ | ਇਸ ਸਬੰਧੀ ਚੌਾਕੀ ਮੁਖੀ ਜਸਬੀਰ ਸਿੰਘ ਦੀ ਅਗਵਾਈ ਹੇਠ ਕਰਫ਼ਿਊ ਦੇ ਚੱਲਦਿਆਂ ਤੜਕਸਾਰ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਪਿੰਡਾਂ 'ਚ ਠੀਕਰੀ ਪਹਿਰੇ ਲੱਗਣਗੇ-ਦੀਪਤੀ ਉੱਪਲ

ਕਪੂਰਥਲਾ, 2 ਅਪ੍ਰੈਲ (ਅਮਰਜੀਤ ਕੋਮਲ)-ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਜ਼ਿਲ੍ਹਾ ਕਪੂਰਥਲਾ ਵਿਚ ਪੈਂਦੇ ਪਿੰਡਾਂ ਵਿਚ ਪੰਚਾਇਤਾਂ ਦੇ ਸਹਿਯੋਗ ਨਾਲ ਠੀਕਰੀ ਪਹਿਰੇ ਲਗਾਉਣ ਲਈ ਕਿਹਾ ਗਿਆ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਲਾਕਡਾਊਨ ਦੌਰਾਨ ਫਸੇ ਲੋੜਵੰਦਾਂ ਲਈ ਸਰਕਾਰ ਵਲੋਂ ਕੋਈ ਮਦਦ ਨਹੀਂ ਪਹੁੰਚੀ

ਪਾਂਸ਼ਟਾ, 2 ਅਪ੍ਰੈਲ (ਸਤਵੰਤ ਸਿੰਘ)-ਕੋਰੋਨਾ ਵਾਇਰਸ ਨਾਲ ਲੜਨ ਲਈ ਸਰਕਾਰ ਵਲੋਂ ਐਲਾਨੇ ਗਏ ਲੰਬੇ ਲਾਕ ਡਾਊਨ ਕਾਰਨ ਗ਼ਰੀਬ ਦਾ ਚੁੱਲ੍ਹਾ ਬਿਲਕੁਲ ਠੰਢਾ ਪੈ ਗਿਆ ਹੈ | ਵਿਸ਼ੇਸ਼ ਤੌਰ 'ਤੇ ਰੋਜ਼ਾਨਾ ਦਿਹਾੜੀ ਕਰ ਕੇ ਗੁਜ਼ਾਰਾ ਕਰਨ ਵਾਲੇ ਦਿਹਾੜੀਦਾਰਾਂ ਪ੍ਰਵਾਸੀ ...

ਪੂਰੀ ਖ਼ਬਰ »

ਸਮਾਜਿਕ ਦੂਰੀ ਰੱਖਣ ਲਈ ਪਿੰਡ ਪੱਧਰ 'ਤੇ ਵਰਤੀਆਂ ਜਾ ਰਹੀਆਂ ਸਾਵਧਾਨੀਆਂ-ਭੁੱਲਰ

ਕਪੂਰਥਲਾ, 2 ਅਪ੍ਰੈਲ (ਵਿ.ਪ੍ਰ.)-ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਵਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਉਥੇੇ ਸਮਾਜਿਕ ਦੂਰੀ ਰੱਖਣ ਲਈ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਦਾ ਜਾਇਜ਼ਾ ਲਿਆ | ...

ਪੂਰੀ ਖ਼ਬਰ »

ਕਰਫ਼ਿਊ ਉਲੰਘਣਾ ਦੇ ਸਬੰਧ ਵਿਚ 3 ਵਿਰੁੱਧ ਮਾਮਲਾ ਦਰਜ

ਦਸੂਹਾ, 2 ਅਪ੍ਰੈਲ (ਭੁੱਲਰ)- ਦਸੂਹਾ ਪੁਲਿਸ ਵਲੋਂ ਕੋਰੋਨਾ ਵਾਇਰਸ ਸਬੰਧੀ ਲਗਾਏ ਕਰਫ਼ਿਊ ਦੀ ਉਲੰਘਣਾ ਕਰਨ ਸਬੰਧੀ 3 ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਐਸ.ਐਚ.ਓ. ਦਸੂਹਾ ਗੁਰਦੇਵ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਮੋਹਨ ਸਿੰਘ ਪੁਲਿਸ ਪਾਰਟੀ ਸਮੇਤ ਕੋਰੋਨਾ ਵਾਇਰਸ ਦੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਸਹਿਕਾਰੀ ਬੈਂਕ ਦੇ ਮੈਨੇਜਰ ਦੀ ਹੋਈ ਮੌਤ

ਮਿਆਣੀ , 2 ਅਪ੍ਰੈਲ (ਹਰਜਿੰਦਰ ਸਿੰਘ ਮੁਲਤਾਨੀ)- ਬੀਤੀ ਸ਼ਾਮ ਮਿਆਣੀ ਬੇਗੋਵਾਲ ਰੋਡ 'ਤੇ ਹੋਏ ਸੜਕ ਹਾਦਸੇ ਵਿਚ ਸਹਿਕਾਰੀ ਬੈਂਕ ਜਲਾਲਪੁਰ ਦੇ ਮੈਨੇਜਰ ਦੀ ਮੌਤ ਹੋ ਗਈ | ਹਾਦਸਾ ਬੀਤੀ ਸ਼ਾਮ ਉਸ ਸਮੇਂ ਹੋਇਆ ਜਦੋਂ ਬੈਂਕ ਵਿਚ ਸੇਵਾਵਾਂ ਦੇ ਕੇ ਆਪਣੇ ਪਿੰਡ ਜਾ ਰਹੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 6 ਹੋਈ-ਡਾ: ਜਸਬੀਰ ਸਿੰਘ

ਹੁਸ਼ਿਆਰਪੁਰ, 2 ਅਪ੍ਰੈਲ (ਬਲਜਿੰਦਰਪਾਲ ਸਿੰਘ)-ਕੋਰੋਨਾ ਵਾਇਰਸ ਦੇ ਸਬੰਧ 'ਚ ਅੱਜ ਜ਼ਿਲ੍ਹੇ ਦੀਆਂ ਪ੍ਰਾਪਤ ਰਿਪੋਰਟਾਂ ਅਨੁਸਾਰ ਇੱਕ ਹੋਰ ਮਰੀਜ਼ ਦੀ ਰਿਪੋਰਟ ਪਾਜ਼ਟਿਵ ਆਈ ਹੈ ਅਤੇ ਇਸ ਤਰ੍ਹਾਂ ਜ਼ਿਲ੍ਹੇ 'ਚ ਇਸ ਵਾਇਰਸ ਦੇ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ 6 ਤੱਕ ...

ਪੂਰੀ ਖ਼ਬਰ »

ਪਿੰਡ ਮੂਨਕ ਖ਼ੁਰਦ ਵਿਖੇ ਲੋੜਵੰਦ ਪਰਿਵਾਰਾਂ ਨੂੰ ਪੰਚਾਇਤ ਵਲੋਂ ਰਾਸ਼ਨ ਸਮੱਗਰੀ ਭੇਟ ਕੀਤੀ

ਟਾਂਡਾ, 2 ਅਪ੍ਰੈਲ (ਦੀਪਕ ਬਹਿਲ)-ਅੱਜ ਪਿੰਡ ਮੂਨਕ ਖ਼ੁਰਦ ਵਿਖੇ ਲੋੜਵੰਦ ਪਰਿਵਾਰਾਂ ਨੂੰ ਸਰਪੰਚ ਕੁਲਵਿੰਦਰ ਕੌਰ ਦੀ ਅਗਵਾਈ ਵਿਚ ਪੰਚਾਇਤ ਵਲੋਂ ਐਨ ਆਰ ਆਈ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਰਾਸ਼ਨ ਸਮਗਰੀ ਭੇਟ ਕੀਤੀ ਗਈ | ਇਸ ਮੌਕੇ ਘਰ ਘਰ ਜਾ ਕੇ ਲੋੜਵੰਦ ...

ਪੂਰੀ ਖ਼ਬਰ »

ਘਰ ਦੀ ਕੰਧ ਪਾੜ ਕੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ

ਨਸਰਾਲਾ, 2 ਅਪ੍ਰੈਲ (ਸਤਵੰਤ ਸਿੰਘ ਥਿਆੜਾ)-ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਦੌਰਾਨ ਹੀ ਪਿੰਡ ਖ਼ਾਨਪੁਰ ਥਿਆੜਾ ਵਿਖੇ ਅਣਪਛਾਤਿਆਂ ਵਲੋਂ ਇਕ ਘਰ ਦੀ ਕੰਧ ਪਾੜ ਕੇ 10 ਹਜ਼ਾਰ ਦੀ ਨਕਦੀ, ਸੋਨੇ ਦੇ ਗਹਿਣੇ, ਐਲ.ਸੀ.ਡੀ. ਤੇ ਹੋਰ ਸਾਮਾਨ ਚੋਰੀ ਕਰ ਲੈਣ ਦਾ ਸਮਾਚਾਰ ...

ਪੂਰੀ ਖ਼ਬਰ »

ਠੇਕੇਦਾਰਾਂ ਵਲੋਂ ਮਿੱਲ ਅੰਦਰ ਕੰਮ ਕਰਦੇ ਦਿਹਾੜੀਦਾਰ ਮਜ਼ਦੂਰਾਂ ਨੂੰ ਕੀਤੀਆਂ ਅਦਾਇਗੀਆਂ

ਮਾਹਿਲਪੁਰ/ਸੈਲਾ ਖ਼ੁਰਦ, 2 ਅਪ੍ਰੈਲ (ਦੀਪਕ ਅਗਨੀਹੋਤਰੀ/ਹਰਵਿੰਦਰ ਸਿੰਘ ਬੰਗਾ)-ਕੁਆਂਟਮ ਪੇਪਰ ਮਿੱਲ ਸੈਲਾ ਖ਼ੁਰਦ ਵਿਖੇ ਕੰਪਨੀ ਅੰਦਰ ਠੇਕੇਦਾਰੀ ਰਾਹੀਂ ਮਜ਼ਦੂਰਾਂ ਦੀ ਸਪਲਾਈ ਕਰਦੀਆਂ ਪੰਜ ਕੰਪਨੀਆਂ ਦੇ ਠੇਕੇਦਾਰਾਂ ਵਲੋਂ 360 ਦੇ ਕਰੀਬ ਮਜ਼ਦੂਰਾਂ ਨੂੰ ਉਨ੍ਹਾਂ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਪਿੰਡ ਪੈਂਸਰਾਂ ਵਿਖੇ 41 ਕੋਰੋਨਾ ਸ਼ੱਕੀਆਂ ਦੇ ਨਮੂਨੇ ਲਏ

ਗੜ੍ਹਸ਼ੰਕਰ, 2 ਅਪ੍ਰੈਲ (ਧਾਲੀਵਾਲ)-ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਤੋਂ ਬਾਅਦ ਹੁਣ ਪਿੰਡ ਪੈਂਸਰਾਂ ਦੇ ਵਿਅਕਤੀ ਹਰਜਿੰਦਰ ਸਿੰਘ (61) ਦੀ ਕੋਰੋਨਾ ਰਿਪੋਰਟ ਦਾ ਪਾਜ਼ੀਟਿਵ ਆਉਣਾ ਸਿਹਤ ਵਿਭਾਗ ਦੀ ਵੱਡੀ ਸਿਰਦਰਦੀ ਦਾ ਕਾਰਨ ਬਣ ਗਿਆ ਹੈ | ਪੀ.ਐੱਚ.ਸੀ. ਪੋਸੀ ਨਾਲ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਦੇ ਦੋਸ਼ 'ਚ 1 ਿਖ਼ਲਾਫ਼ ਮਾਮਲਾ ਦਰਜ

ਚੱਬੇਵਾਲ, 2 ਅਪ੍ਰੈਲ (ਪੱਟੀ)- ਡੀ.ਸੀ. ਵਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਵਾਸਤੇ ਕਰਫ਼ਿਊ ਦੇ ਦਿੱਤੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਇਕ ਵਿਅਕਤੀ ਿਖ਼ਲਾਫ਼ ਚੱਬੇਵਾਲ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ. ਸੁਰਜੀਤ ...

ਪੂਰੀ ਖ਼ਬਰ »

ਕੋਵਾ ਐਪ ਰਾਹੀਂ ਹਾਸਲ ਕੀਤੀ ਜਾ ਸਕਦੀ ਹੈ ਡਾਕਟਰੀ ਸਲਾਹ-ਡੀ.ਸੀ.

ਹੁਸ਼ਿਆਰਪੁਰ, 2 ਅਪ੍ਰੈਲ (ਹਰਪ੍ਰੀਤ ਕੌਰ/ਬਲਜਿੰਦਰਪਾਲ ਸਿੰਘ)- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਪੰਜਾਬ 'ਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਨਤਾ ਨੂੰ ਸੁਰੱਖਿਅਤ ਰੱਖਣ ...

ਪੂਰੀ ਖ਼ਬਰ »

170 ਜ਼ਰੂਰਤਮੰਦਾਂ ਨੂੰ ਵੰਡਿਆ ਗਿਆ ਘਰੇਲੂ ਸਮਾਨ

ਹਾਜੀਪੁਰ, 2 ਅਪ੍ਰੈਲ (ਜੋਗਿੰਦਰ ਸਿੰਘ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅੱਜ ਕਸਬਾ ਹਾਜੀਪੁਰ ਦੇ ਨਜ਼ਦੀਕ ਪੈਂਦੇ ਪਿੰਡ ਗੇਰਾ ਦੀ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਕਿਰਪਾਲ ਸਿੰਘ ਗੇਰਾ ਅਤੇ ਸਾਬਕਾ ਸਰਪੰਚ ਗੁਰਦੀਪ ਸਿੰਘ ਗੇਰਾ ਨੇ ਸਮਾਜ ਸੇਵਕ ਸਰਵਨ ...

ਪੂਰੀ ਖ਼ਬਰ »

ਆਦੇਸ਼ ਸਕੂਲ ਨੇ ਕੋਰੋਨਾ ਵਾਇਰਸ ਕਾਰਨ ਬੱਚਿਆਂ ਨੂੰ ਆਨਲਾਈਨ ਸਿੱਖਿਆ ਦੇਣੀ ਸ਼ੁਰੂ ਕੀਤੀ

ਮਿਆਣੀ, 2 ਅਪ੍ਰੈਲ (ਹਰਜਿੰਦਰ ਸਿੰਘ ਮੁਲਤਾਨੀ)- ਕਰੋਨਾ ਵਾਇਰਸ ਤੋਂ ਬਚਾਅ ਅਤੇ ਰੋਕਥਾਮ ਲਈ ਸਰਕਾਰ ਵੱਲੋਂ ਕੀਤੇ ਗਏ ਲਾਕਡਾਊਨ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਸੀਬੀਐੱਸਈ ਬੋਰਡ ਵੱਲੋਂ ਚਲਾਈ ਗਈ ਆਨਲਾਈਨ ਸਿੱਖਿਆ ਮੁਹਿੰਮ ਤਹਿਤ ਆਦੇਸ਼ ਇੰਟਰਨੈਸ਼ਨਲ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਮੁਕੇਰੀਆਂ ਹਾਈਡਲ ਦੇ ਜੰਗਲਾਂ ਤੋਂ ਹੋ ਰਹੀ ਹੈ ਖ਼ੈਰ ਦੀ ਲੱਕੜ ਦੀ ਵੱਡੇ ਪੱਧਰ 'ਤੇ ਚੋਰੀ

ਨੰਗਲ ਬਿਹਾਲਾਂ, 2 ਅਪ੍ਰੈਲ (ਵਿਨੋਦ ਮਹਾਜਨ)- ਮੁਕੇਰੀਆਂ ਹਾਈਡਲ ਪ੍ਰਾਜੈਕਟ ਨਹਿਰ ਦੇ ਦੋਵਾਂ ਕਿਨਾਰਿਆਂ 'ਤੇ ਲੱਗੇ ਬੇਸ਼ਕੀਮਤੀ ਖ਼ੈਰ ਦੇ ਦਰਖ਼ਤਾਂ ਦੀ ਲੱਕੜ ਚੋਰੀ ਕਰਨ ਵਾਲਾ ਗਿਰੋਹ ਸਰਗਰਮ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਾਰਾ ਪੁਲਿਸ ਪ੍ਰਸ਼ਾਸਨ ਅਤੇ ਕਈ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਬਲਵੰਤ ਸਿੰਘ ਅਤੇ ਪੁਲ-ਪੁਖਤਾ ਸਾਹਿਬ ਕੋਰੋਨਾ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਇਲਾਕੇ ਅੰਦਰ ਸੇਵਾ ਦਾ ਕੇਂਦਰ ਬਣੇ

ਟਾਂਡਾ ਉੜਮੁੜ, 2 ਅਪ੍ਰੈਲ (ਦੀਪਕ ਬਹਿਲ)- ਕੋਰੋਨਾ ਵਾਇਰਸ ਦੇ ਚੱਲਦਿਆਂ ਮਨੁੱਖਤਾ ਦੀ ਸੇਵਾ ਲਈ ਚਲਾਏ ਜਾਂਦੇ ਲੰਗਰ ਅਤੇ ਹੋਰ ਮੈਡੀਕਲ ਸੁਵਿਧਾਵਾਂ ਆਉਣ ਵਾਲੇ ਦਿਨਾਂ ਵਿਚ ਨਿਰੰਤਰ ਚੱਲਦੀਆਂ ਰਹਿਣਗੀਆਂ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਤ ਬਾਬਾ ਗੁਰਦਿਆਲ ...

ਪੂਰੀ ਖ਼ਬਰ »

ਦੂਜੇ ਪੜਾਅ ਤਹਿਤ 1429 ਪਿੰਡਾਂ 'ਚ ਰੋਗਾਣੂ ਮੁਕਤ ਸਪਰੇਅ ਦਾ ਕੰਮ ਮੁਕੰਮਲ

ਹੁਸ਼ਿਆਰਪੁਰ, 2 ਅਪ੍ਰੈਲ (ਹਰਪ੍ਰੀਤ ਕੌਰ/ਬਲਜਿੰਦਰਪਾਲ ਸਿੰਘ)- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਬਲਕਿ ਘਰਾਂ ਵਿਚ ਹੀ ਸਾਵਧਾਨੀਆਂ ਵਰਤ ਕੇ ਕੋਵਿਡ-19 ਤੋਂ ਬਚਾਅ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਆਮ ਜਨਤਾ ਨੂੰ ਖਾਣ ਪੀਣ ਦੀਆਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਘਰਾਂ ਤੱਕ ਪਹੰੁਚਾਉਣ ਲਈ 19 ਵਲੰਟੀਅਰਜ਼ ਤਾਇਨਾਤ-ਡੀ. ਐਸ. ਪੀ.

ਮੁਕੇਰੀਆਂ, 2 ਅਪ੍ਰੈਲ (ਰਾਮਗੜ੍ਹੀਆ)-ਅੱਜ ਪੁਲਿਸ ਸਟੇਸ਼ਨ ਮੁਕੇਰੀਆਂ ਵਿਖੇ ਡੀ. ਐਸ. ਪੀ. ਮੁਕੇਰੀਆਂ ਰਵਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ ਜਿਸ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਕਾਰਨ ਆਮ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵਚਨਬੱਧ-ਟੀ.ਐਸ.ਸ਼ੇਰਗਿੱਲ

ਹੁਸ਼ਿਆਰਪੁਰ, 2 ਅਪ੍ਰੈਲ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)- ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਅਤੇ ਜੀ.ਓ.ਜੀ (ਗਾਰਡੀਅਨ ਆਫ਼ ਗਵਰਨੈਂਸ) ਦੇ ਸੀਨੀਅਰ ਵਾਈਸ ਚੇਅਰਮੈਨ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਪਰਮ ਵਸ਼ਿਸ਼ਟ ਸੇਵਾ ਮੈਡਲ ਟੀ.ਐਸ. ਸ਼ੇਰਗਿੱਲ ਨੇ ...

ਪੂਰੀ ਖ਼ਬਰ »

ਸੋਸ਼ਲ ਐਕਟੀਵਿਸਟਾਂ ਵਲੋਂ ਮੁੱਖ ਮੰਤਰੀ ਨੂੰ ਪੱਤਰ

ਨਵਾਂਸ਼ਹਿਰ, 2 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਪੰਜਾਬ ਦੇ ਸੋਸ਼ਲ ਐਕਟਿਵਿਸਟਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਵਿਚ ਪ੍ਰਾਈਵੇਟ ਅਦਾਰਿਆਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਦਾ ਭੁਗਤਾਨ ਯਕੀਨੀ ਬਣਾਇਆ ਜਾਵੇ | ਨਵਾਂਸ਼ਹਿਰ ਤੋਂ ਪਰਵਿੰਦਰ ਸਿੰਘ ...

ਪੂਰੀ ਖ਼ਬਰ »

ਕਲੱਬ ਅਤੇ ਪੁਲਿਸ ਨੇ ਮੁਕੰਦਪੁਰ 'ਚ ਰਾਸ਼ਨ ਵੰਡਿਆ

ਮੁਕੰਦਪੁਰ 2 ਅਪ੍ਰੈਲ (ਸੁਖਜਿੰਦਰ ਸਿੰਘ ਬਖਲੌਰ) - ਲਾਇਨਜ਼ ਕਲੱਬ ਮੁਕੰਦਪੁਰ 321 ਡੀ ਵੱਲੋਂ ਪ੍ਰਧਾਨ ਕਿਸ਼ਨ ਚੰਦ ਅਤੇ ਸੈਕਟਰੀ ਅਮਰਜੀਤ ਖਟਕੜ, ਥਾਣਾ ਮੁਖੀ ਮੁਕੰਦਪੁਰ ਗੁਰਮਖ ਸਿੰਘ ਨੇ ਲੋੜਵੰਦ ਪਰਿਵਾਰਾਂ ਨੂੰ ਘਰ ਘਰ ਜਾ ਕੇ ਰਾਸ਼ਨ ਵੰਡਿਆ | ਅਮਰਜੀਤ ਖਟਕੜ ਨੇ ...

ਪੂਰੀ ਖ਼ਬਰ »

ਸੂਰੀ ਹਸਪਤਾਲ ਵਲੋਂ ਮੁਫ਼ਤ ਐਾਬੂਲੈਂਸ ਸੇਵਾ ਦੇਣ ਦਾ ਫ਼ੈਸਲਾ

ਬਲਾਚੌਰ, 2 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)- ਕੋਰੋਨਾ ਵਾਇਰਸ ਪ੍ਰਕੋਪ ਦੇ ਮੱਦੇਨਜ਼ਰ ਸੂਰੀ ਬਲਾਚੌਰ ਦੇ ਹਸਪਤਾਲ ਵਲੋਂ ਮੁਫ਼ਤ ਐਾਬੂਲੈਂਸ ਸੇਵਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ | ਹਸਪਤਾਲ ਦੇ ਮੁੱਖ ਪ੍ਰਬੰਧਕ ਡਾ: ਉਜਾਗਰ ਸਿੰਘ ਸੂਰੀ ਨੇ ਦੱਸਿਆ ਕਿ ਇਸ ਤੋਂ ...

ਪੂਰੀ ਖ਼ਬਰ »

ਦੀ ਰੈਵੀਨਿਊ ਪਟਵਾਰ ਯੂਨੀਅਨ ਵਲੋਂ ਮੁੱਖ ਮੰਤਰੀ ਰਾਹਤ ਕੋਸ਼ ਫ਼ੰਡ 'ਚ ਇਕ ਦਿਨ ਦੀ ਤਨਖ਼ਾਹ ਦੇਣ ਦਾ ਐਲਾਨ

ਨਵਾਂਸ਼ਹਿਰ, 2 ਅਪ੍ਰੈਲ (ਹਰਵਿੰਦਰ ਸਿੰਘ)- ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਗੁੱਲਪੁਰ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਦੀ ਸੂਬਾਈ ਕਮੇਟੀ ਵਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਸਾਰੇ ਪਟਵਾਰੀ ਆਪਣੀ ਇਕ ਦਿਨ ਦੀ ਤਨਖ਼ਾਹ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 63 ਹਜ਼ਾਰ ਤੋਂ ਵਧੇਰੇ ਲਾਭਪਾਤਰੀਆਂ ਨੂੰ ਪੈਨਸ਼ਨ ਦੀ ਹੋਵੇਗੀ ਵੰਡ

ਨਵਾਂਸ਼ਹਿਰ, 2 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇਕ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ ਜ਼ਿਲ੍ਹੇ ਦੇ ਸਮਾਜਿਕ ਸੁਰੱਖਿਆ ਵਿਭਾਗ ਨਾਲ ਸਬੰਧਿਤ ਪੇਂਡੂ ਖੇਤਰ ਦੇ ਪੈਨਸ਼ਨ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਪਿੰਡਾਂ 'ਚ ਹੀ ਬੈਂਕਾਂ ਦੇ ਕੰਮ ...

ਪੂਰੀ ਖ਼ਬਰ »

ਭਾਈ ਨਿਰਮਲ ਸਿੰਘ ਖ਼ਾਲਸਾ ਦੀ ਬੇਵਕਤੀ ਮੌਤ 'ਤੇ ਨਾ ਪੂਰਾ ਹੋਣਾ ਵਾਲਾ ਘਾਟਾ ਪਿਆ-ਸੰਤ ਸਤਵਿੰਦਰ ਹੀਰਾ

ਸੜੋਆ, 2 ਅਪ੍ਰੈਲ (ਨਾਨੋਵਾਲੀਆ)- ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਕੀਰਤਨੀਏ ਭਾਈ ਨਿਰਮਲ ਸਿੰਘ ਦੀ ਕੋਰੋਨਾ ਵਾਇਰਸ ਨਾਲ ਹੋਈ ਬੇਵਕਤੀ ਮੌਤ ਨਾਲ ਸਮੂਹ ਸੰਗਤਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਹ ਵਿਚਾਰ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ...

ਪੂਰੀ ਖ਼ਬਰ »

ਰਾਹਤ ਕਾਰਜਾਂ 'ਚ ਲੱਗੀਆਂ ਸੰਸਥਾਵਾਂ ਨੰੂ ਐਸ.ਡੀ.ਐਮ ਵਲੋਂ ਰਜਿਸਟਰ ਹੋਣ ਦੀ ਅਪੀਲ

ਨਵਾਂਸ਼ਹਿਰ, 2 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਐੱਸ.ਡੀ.ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਨੇ ਨਵਾਂਸ਼ਹਿਰ ਸਬ- ਡਵੀਜ਼ਨ ਦੇ ਪੇਂਡੂ ਤੇ ਸ਼ਹਿਰੀ ਇਲਾਕਿਆਂ 'ਚ ਕਰਫ਼ਿਊ ਦੌਰਾਨ ਰਾਹਤ ਕਾਰਜਾਂ 'ਚ ਲੱਗੀਆਂ ਸਮੂਹ ਸੰਸਥਾਵਾਂ ਨੰੂ ਅਪੀਲ ਕੀਤੀ ਹੈ ਕਿ ਉਹ ਜ਼ਿਲ੍ਹਾ ...

ਪੂਰੀ ਖ਼ਬਰ »

ਐਸ.ਡੀ.ਐਮ ਬੰਗਾ ਵਲੋਂ ਪਿੰਡ ਪਠਲਾਵਾ 'ਚ ਸਿਹਤ ਸਹੂਲਤਾਂ ਦਾ ਜਾਇਜ਼ਾ

ਬੰਗਾ, 2 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਪਠਲਾਵਾ ਵਿਖੇ ਗਿ. ਬਲਦੇਵ ਸਿੰਘ ਦੀ ਕੋਰੋਨਾ ਨਾਲ ਮੌਤ ਹੋਣ ਤੋਂ ਬਾਅਦ ਅੱਜ ਸੱਤਵੇਂ ਦਿਨ ਵੀ ਲਏ ਗਏ ਸੈਂਪਲਾਂ ਦੇ ਨਤੀਜੇ ਨੈਗੇਟਿਵ ਆਏ ਅਤੇ ਪਿੰਡ ਦੀਆਂ ਸਿਹਤ ਸਹੂਲਤਾਂ ਪਿੰਡ ਦੇ ਲੋਕਾਂ ਦੀਆਂ ਮੁਸ਼ਕਿਲਾਂ ਸਬੰਧੀ ਗੌਤਮ ...

ਪੂਰੀ ਖ਼ਬਰ »

ਖ਼ੈਰ ਦੇ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਕਰਨ ਸਬੰਧੀ ਤਿੰਨ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ

ਪੋਜੇਵਾਲ ਸਰਾਂ, 2 ਅਪ੍ਰੈਲ (ਰਮਨ ਭਾਟੀਆ)- ਥਾਣਾ ਪੋਜੇਵਾਲ ਦੀ ਪੁਲਿਸ ਨੇ ਵਣ ਰੇਂਜ ਅਫਸਰ ਵਲੋਂ ਖ਼ੈਰ ਦੇ ਦਰਖਤਾਂ ਦੇ ਕਟਾਈ ਕਰਨ ਸਬੰਧੀ ਪਿੰਡ ਝੰਡੂਪੁਰ ਦੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ | ਥਾਣਾ ਪੋਜੇਵਾਲ ਤੋਂ ਮਿਲੀ ...

ਪੂਰੀ ਖ਼ਬਰ »

ਕੋਰੋਨਾ ਕਾਰਨ ਬਹੁ-ਗਿਣਤੀ ਪੰਚਾਇਤਾਂ ਵਲੋਂ ਪਿੰਡਾਂ ਦੀਆਂ ਹੱਦਾਂ ਸੀਲ

ਭੱਦੀ, 2 ਅਪ੍ਰੈਲ (ਨਰੇਸ਼ ਧੌਲ)- ਕੋਰੋਨਾ ਵਾਇਰਸ ਕਾਰਨ ਜਿੱਥੇ ਭਾਰਤ ਅਤੇ ਪੰਜਾਬ ਸਰਕਾਰ ਵਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਇਲਾਕੇ ਅੰਦਰ ਪੈਂਦੇ ਬਹੁ ਗਿਣਤੀ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਵੀ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ | ਇਲਾਕੇ ਦੇ ਪਿੰਡਾਂ ...

ਪੂਰੀ ਖ਼ਬਰ »

ਕੰਟਰੋਲ ਰੂਮ 'ਤੇ ਸਹਾਇਤਾ ਲਈ ਆ ਰਹੀਆਂ ਫ਼ੋਨ ਕਾਲਾਂ ਦੀ ਖ਼ੁਦ ਨਿਗਰਾਨੀ ਕਰ ਰਹੇ ਹਨ ਡਿਪਟੀ ਕਮਿਸ਼ਨਰ

ਨਵਾਂਸ਼ਹਿਰ, 2 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ 'ਚ ਕੋਵਿਡ-19 ਰੋਕਥਾਮ ਲਈ ਬੀਤੀ 23 ਮਾਰਚ ਤੋਂ ਲਾਏ ਗਏ ਕਰਫ਼ਿਊ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਬਣਾਏ ਗਏ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ 'ਤੇ ਆਉਣ ਵਾਲੀਆਂ ਸ਼ਿਕਾਇਤਾਂ ਦੀ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਪਿੰਡ ਪਠਲਾਵਾ ਵਿਖੇ ਆਈ.ਐਮ.ਏ ਵਲੋਂ ਬੱਚਿਆਂ ਦੀ ਜਾਂਚ

ਬੰਗਾ, 2 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਕੋਰੋਨਾ ਵਾਇਰਸ ਨਾਲ ਜੂਝ ਰਿਹਾ ਪੰਜਾਬ ਦਾ ਪਿੰਡ ਪਠਲਾਵਾ ਜਿਲ੍ਹਾ ਸ਼ਹੀਦ ਭਗਤ ਸਿੰਘ ਵਿੱਚ ਆਈ.ਐਮ.ਏ ਅੇਸੋਸੀਏਸ਼ਨ ਨਵਾਂਸ਼ਹਿਰ ਵੱਲੋਂ ਛੋਟੇ ਬੱਚਿਆਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ...

ਪੂਰੀ ਖ਼ਬਰ »

ਆੜ੍ਹਤੀ ਐਸੋਸੀਏਸ਼ਨ ਵਲੋਂ ਸਬਜ਼ੀ ਮੰਡੀ ਹਫ਼ਤੇ 'ਚ ਤਿੰਨ ਦਿਨ ਬੰਦ ਰੱਖਣ ਦਾ ਐਲਾਨ

ਨਵਾਂਸ਼ਹਿਰ, 2 ਅਪ੍ਰੈਲ (ਹਰਵਿੰਦਰ ਸਿੰਘ)- ਅੱਜ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨਮਜਾਰਾ ਦੀ ਅਗਵਾਈ ਹੇਠ ਹੋਈ | ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਨਵਾਂਸ਼ਹਿਰ 'ਚੋਂ ਭੀੜ ਨੂੰ ਘਟਾਉਣ ਅਤੇ ਪੰਜਾਬ ਸਰਕਾਰ ...

ਪੂਰੀ ਖ਼ਬਰ »

ਬਲਾਕ ਦੇ ਸਮੂਹ ਪਿੰਡਾਂ ਨੂੰ ਰੋਗਾਣੂ ਮੁਕਤ ਕਰਨ ਲਈ ਲਗਾਤਾਰ ਕੀਤੀ ਜਾ ਰਹੀ ਹੈ ਸਪਰੇਅ-ਚੱਢਾ

ਨਵਾਂਸ਼ਹਿਰ, 2 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਬਲਾਕ ਨਵਾਂਸ਼ਹਿਰ ਦੇ ਪਿੰਡਾਂ ਨੂੰ ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਤੋਂ ਬਚਾਉਣ ਅਤੇ ਰੋਗਾਣੂ ਮੁਕਤ ਕਰਨ ਲਈ ਲਗਾਤਾਰ ਪਿੰਡਾਂ 'ਚ ਸਪਰੇਅ ਕੀਤੀ ਜਾ ਰਹੀ ਜਿਸ ਵਾਸਤੇ ਸਰਪੰਚਾਂ ਅਤੇ ਪੰਚਾਇਤ ਸਕੱਤਰਾਂ ਨੂੰ ...

ਪੂਰੀ ਖ਼ਬਰ »

ਕਰਫ਼ਿਊ ਕਾਰਨ ਕੈਮਿਸਟਾਂ ਨੂੰ ਆ ਰਹੀ ਹੈ ਦਵਾਈਆਂ ਦੀ ਘਾਟ

ਕਾਠਗੜ੍ਹ, 2 ਅਪ੍ਰੈਲ (ਬਲਦੇਵ ਸਿੰਘ ਪਨੇਸਰ)- ਸਬ-ਡਵੀਜ਼ਨ ਬਲਾਚੌਰ ਵਿਚ ਕੈਮਿਸਟਾਂ ਦੀਆਂ ਦੁਕਾਨਾਂ 'ਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਨਾ ਮਿਲਣ ਕਾਰਨ ਲੋਕਾਂ ਵਿਚ ਭਾਰੀ ਹਾਹਾਕਾਰ ਮਚੀ ਹੋਈ ਹੈ | ਇਸ ਸਬੰਧੀ ਜਦੋਂ ਕਈਆਂ ਕੈਮਿਸਟਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ...

ਪੂਰੀ ਖ਼ਬਰ »

ਸਮਾਜ ਸੇਵੀਆਂ ਵਲੋਂ ਕੋਰੋਨਾ ਕਾਰਨ ਦਿੱਤੀ ਜਾ ਰਹੀ ਮਦਦ ਸਹੀ ਲੋਕਾਂ ਨੂੰ ਹੀ ਲੈਣ ਦੀ ਅਪੀਲ

ਪੋਜੇਵਾਲ ਸਰਾਂ, 2 ਅਪ੍ਰੈਲ (ਨਵਾਂਗਰਾਈਾ)- ਸੋਸ਼ਲ ਮੀਡੀਆ 'ਤੇ ਕੱਲ੍ਹ ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਔਰਤ ਵਲੋਂ ਸਹਾਇਤਾ ਲਈ ਦਿੱਤਾ ਸਮਾਨ ਇਹ ਕਹਿ ਕੇ ਵਾਪਸ ਕੀਤਾ ਗਿਆ ਕਿ ਉਸ ਕੋਲ ਪ੍ਰਮਾਤਮਾ ਵਲੋਂ ਦਿੱਤਾ ਬਹੁਤ ਕੁਝ ਹੈ ਇਸ ਲਈ ਇਹ ਮਦਦ ਕਿਸੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਹੁਣ ਤੱਕ 365 ਵਿਅਕਤੀਆਂ ਦੀ ਸੈਂਪਲਿੰਗ ਹੋਈ

ਨਵਾਂਸ਼ਹਿਰ, 2 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਕੋਵਿਡ-19 ਦੀ ਰੋਕਥਾਮ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਹੁਣ ਤੱਕ 365 ਵਿਅਕਤੀਆਂ ਦੀ ਸੈਂਪਲਿੰਗ ਕਰਵਾਈ ਜਾ ਚੁੱਕੀ ਹੈ, ਜਿਸ ਵਿਚੋਂ ਲਗਾਤਾਰ ਛੇਵੇਂ ਦਿਨ ਵੀ ਪਾਜ਼ੀਟਿਵ ਕੇਸਾਂ ਦੀ ...

ਪੂਰੀ ਖ਼ਬਰ »

ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਵਿਸ਼ੇਸ਼ ਭੱਤਾ ਦੇਣ ਦੀ ਕੀਤੀ ਮੰਗ

ਜਲੰਧਰ, 2 ਅਪ੍ਰੈਲ (ਐੱਮ.ਐੱਸ. ਲੋਹੀਆ) - ਸਰਕਾਰੀ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਦੇ ਮੁਲਾਜ਼ਮਾਂ ਦੀ ਯੂਨੀਅਨ ਨੇ ਕੋਵਿਡ-19 (ਕੋਰੋਨਾ) ਵਾਇਰਸ ਦੀ ਰੋਕ ਥਾਮ ਲਈ ਕੀਤੀ ਜਾ ਰਹੀ ਵਿਸ਼ੇਸ਼ ਡਿਊਟੀ ਬਦਲੇ ਸਰਕਾਰ ਵਲੋਂ ਵਿਸ਼ੇਸ਼ ਭੱਤੇ ਦੇਣ ਦੀ ਮੰਗ ਕੀਤੀ ਹੈ | ਯੂਨੀਅਨ ...

ਪੂਰੀ ਖ਼ਬਰ »

ਸੈਨੀਟਾਈਜ਼ਰ ਛਿੜਕਾਅ ਨਾਲ ਫਾਇਰ ਬਿ੍ਗੇਡ ਗੱਡੀਆਂ ਹੋਣ ਲੱਗੀਆਂ ਖ਼ਰਾਬ, ਘਟਾਈ ਗਿਣਤੀ

ਜਲੰਧਰ, 2 ਅਪ੍ਰੈਲ (ਸ਼ਿਵ)- ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਨਿਗਮ ਦੀਆਂ ਜਿਨ੍ਹਾਂ ਫਾਇਰ ਬਿ੍ਗੇਡ ਗੱਡੀਆਂ ਨਾਲ ਸੈਨੀਟਾਈਜ਼ਰ ਨਾਲ ਛਿੜਕਾਅ ਕਰਵਾਇਆ ਜਾ ਰਿਹਾ ਸੀ, ਉਸ ਨਾਲ ਗੱਡੀਆਂ ਦੇ ਖ਼ਰਾਬ ਹੋਣ ਦੇ ਖ਼ਤਰਾ ਹੋਣ 'ਤੇ ਤਿੰਨ ਗੱਡੀਆਂ ਨੂੰ ਛਿੜਕਾਅ ਦੇ ਕੰਮ ਤੋਂ ...

ਪੂਰੀ ਖ਼ਬਰ »

ਸਮਾਜ ਸੇਵਕ ਰਾਜ ਗਿੱਲ ਯੂ.ਕੇ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 50 ਲੱਖ ਦਾ ਯੋਗਦਾਨ

ਸ਼ਾਹਕੋਟ, 2 ਅਪ੍ਰੈਲ (ਦਲਜੀਤ ਸਚਦੇਵਾ)- ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਗਿੱਲ ਵੈੱਲਫੇਅਰ ਚੈਰੀਟੇਬਲ ਸੁਸਾਇਟੀ ਪਿੰਡ ਗਿੱਲ ਦੇ ਸਰਪ੍ਰਸਤ ਤੇ ਉਘੇ ਸਮਾਜ ਸੇਵਕ ਰਾਜ ਗਿੱਲ ਯੂ.ਕੇ ਵਲੋਂ ਜ਼ਿਲ੍ਹਾ ਜਲੰਧਰ ਦੇ ਪ੍ਰਸ਼ਾਸਨ ਨੂੰ 50 ਲੱਖ ਰੁਪਏ ਭੇਜੇ ਗਏ ਹਨ | ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਬੰਦ ਪਈ ਦੁਕਾਨ ਦਾ ਏ.ਸੀ. ਚੋਰੀ

ਜਲੰਧਰ, 2 ਅਪ੍ਰੈਲ (ਐੱਮ.ਐੱਸ. ਲੋਹੀਆ) - ਕਰਫਿਊ ਦੌਰਾਨ ਬੰਦ ਪਈ ਕਾਲਾ ਸੰਘਿਆ ਰੋਡ 'ਤੇ ਚੱਲ ਰਹੀ ਵਰਮਾ ਸਟੇਸ਼ਨਰੀ ਅਤੇ ਗਿਫ਼ਟ ਸੈਂਟਰ ਦਾ ਕਿਸੇ ਨੇ ਏ.ਸੀ. ਚੋਰੀ ਕਰ ਲਿਆ ਹੈ | ਦੁਕਾਨ ਮਾਲਕ ਅਮਿਤ ਵਾਸੀ ਸਾਈਾ ਕਾਲੋਨੀ, ਕੋਟ ਸਦੀਕ ਨੇ ਦੱਸਿਆ ਕਿ ਕਰਫਿਊ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਨੇ ਆਨਲਾਈਨ ਨਤੀਜੇ ਐਲਾਨੇ

ਜਲੰਧਰ, 2 ਅਪ੍ਰੈਲ (ਰਣਜੀਤ ਸਿੰਘ ਸੋਢੀ)-ਸਟੇਟ ਪਬਲਿਕ ਸਕੂਲ ਦੇ ਪਿ੍ੰਸੀਪਲ ਸਵੀਨਾ ਬਹਿਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਕਾਰਨ ਮੈਨੇਜਮੈਂਟ ਦੇ ਦਿਸ਼ਾ ਨਿਰਦੇਸ਼ ਹੇਠ ਸੰਸਥਾ ਨੇ ਆਨ ਲਾਇਨ ਨਤੀਜਾ ਐਲਾਨਿਆ | ਨਤੀਜਾ ਐਲਾਨਣ ...

ਪੂਰੀ ਖ਼ਬਰ »

ਕੋਰੋਨਾ ਸੰਕਟ ਸਮੇਂ ਕਾਂਗਰਸ ਰਾਜਨੀਤੀ ਨਾ ਕਰੇ-ਜਥੇ. ਮੰਨਣ

ਜਲੰਧਰ, 2 ਅਪ੍ਰੈਲ (ਜਸਪਾਲ ਸਿੰਘ)- ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪੰਜਾਬ ਵਿਚ ਕਰਫਿਊ ਲਗਾਇਆ ਗਿਆ ਹੈ, ਜਿਸ ਕਾਰਨ ਆਮ ਜਨਤਾ ਪ੍ਰਭਾਵਿਤ ਹੋ ਰਹੀ ਹੈ | ਗਰੀਬ ਦਿਹਾੜੀਦਾਰ ਕਾਮੇ ਰੋਜ਼ਾਨਾ ਕਮਾ ਕੇ ਆਪਣੇ ਪਰਿਵਾਰਾਂ ਨੂੰ ਪਾਲਣ ਵਾਲਿਆਾ ਲਈ ਬੜੀ ਚਿੰਤਾ ਦਾ ...

ਪੂਰੀ ਖ਼ਬਰ »

ਕਟਾਈ ਤੋਂ ਪਹਿਲਾਂ ਕਿਸਾਨ ਟਰਾਂਸਫਾਰਮਰਾਂ ਦੇ ਦੁਆਲਿਓਾ ਕਣਕ ਨੂੰ ਹੱਥੀਂ ਵੱਢ ਲੈਣ-ਐਸ.ਡੀ.ਓ.

ਲੋਹੀਆਂ ਖਾਸ, 2 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)- ਹਾੜੀ ਦੀ ਫਸਲ ਕਣਕ ਦੀ ਕਟਾਈ ਆਉਣ ਵਾਲੇ ਦਿਨ੍ਹਾਂ ਵਿੱਚ ਚਾਲੂ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਸਬ ਡਵੀਜਨ ਪਾਵਰਕਾਮ ਲੋਹੀਆਂ ਦੇ ਐੱਸ.ਡੀ.ਓ. ਜਸਬੀਰ ਸਿੰਘ ਬਸਰਾ ਅਤੇ ਮਲਸੀਆਂ ਦੇ ਐੱਸ.ਡੀ.ਓ. ਦਰਸ਼ਨ ਸਿੰਘ ...

ਪੂਰੀ ਖ਼ਬਰ »

ਸਹਿਕਾਰੀ ਸਭਾਵਾਂ ਲੋਕਾਂ ਨੂੰ ਸਸਤੇ ਮੁੱਲ 'ਤੇ ਰਾਸ਼ਨ ਮੁਹੱਈਆ ਕਰਵਾ ਰਹੀਆਂ ਹਨ-ਸੁਖਜੀਤ ਸਿੰਘ

ਜਲੰਧਰ, 2 ਅਪ੍ਰੈਲ (ਜਸਪਾਲ ਸਿੰਘ)-ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਸਹਿਕਾਰੀ ਸਭਾਵਾਂ ਲੋਕਾਂ ਨੂੰ ਸਸਤੇ ਮੁੱਲ 'ਤੇ ਰਾਸ਼ਨ ਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾ ਰਹੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੁਖਜੀਤ ਸਿੰਘ ...

ਪੂਰੀ ਖ਼ਬਰ »

ਸੀ.ਆਰ.ਪੀ.ਐਫ਼. ਲੱਗਣ ਦੇ ਬਾਵਜੂਦ ਵੀ ਸੜਕਾਂ 'ਤੇ ਘੁੰਮਦੇ ਨਜ਼ਰ ਆਏ ਲੋਕ

ਜਲੰਧਰ ਛਾਉਣੀ, 2 ਅਪ੍ਰੈਲ (ਪਵਨ ਖਰਬੰਦਾ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੂਬੇ ਭਰ 'ਚ ਲਾਏ ਗਏ ਕਰਫਿਊ ਕਾਰਨ ਜਿੱਥੇ ਪੁਲਿਸ ਵਲੋਂ ਸਖ਼ਤੀ ਕੀਤੀ ਜਾ ਰਹੀ ਹੈ ਤੇ ਹੁਣ ਜਲੰਧਰ ਜ਼ਿਲ੍ਹੇ 'ਚ ਪੁਲਿਸ ਵਲੋਂ ਸੀ.ਆਰ.ਪੀ.ਐਫ਼ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ, ਪ੍ਰੰਤੂ ਇਸ ...

ਪੂਰੀ ਖ਼ਬਰ »

ਲੰਬੇ ਸਮੇਂ ਤੋਂ ਜੰਮਿਆ ਬਰਲਟਨ ਪਾਰਕ ਦਾ ਡੰਪ ਸਾਫ਼ ਕਰਵਾਇਆ

ਜਲੰਧਰ, 2 ਅਪ੍ਰੈਲ (ਸ਼ਿਵ)- ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਦੀ ਅਗਵਾਈ ਵਿਚ ਸਫ਼ਾਈ ਸੇਵਕਾਂ ਨੇ ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਬਰਲਟਨ ਪਾਰਕ ਦਾ ਡੰਪ ਸਾਫ਼ ਕਰਵਾ ਦਿੱਤਾ ਹੈ | ਚੰਦਨ ਗਰੇਵਾਲ ਨੇ ਦੱਸਿਆ ਕਿ ਇਸ ਡੰਪ 'ਤੇ ਕੂੜਾ ਜੰਮ ਗਿਆ ਸੀ | ...

ਪੂਰੀ ਖ਼ਬਰ »

ਸੀ. ਆਈ. ਏ. ਸਟਾਫ਼ ਨੇ ਕੈਨੇਡੀਅਨ ਨੂੰ ਆਈਸ, ਹੈਰੋਇਨ ਤੇ ਭਾਰੀ ਅਸਲ੍ਹੇ ਸਮੇਤ ਕਾਬੂ ਕੀਤਾ

ਮੱਲ੍ਹੀਆਂ ਕਲਾਂ, 2 ਅਪ੍ਰੈਲ (ਮਨਜੀਤ ਮਾਨ)-ਸੀ. ਆਈ. ਏ. ਜਲੰਧਰ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਪੁਲਿਸ ਟੀਮ ਦੇ ਐਸ. ਆਈ. ਪੰਕਜ ਕੁਮਾਰ, ਐਸ. ਆਈ. ਨਿਰਮਲ ਸਿੰਘ, ਏ. ਐਸ. ਆਈ. ਮੰਗਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਨਕੋਦਰ ਏਰੀਏ ਵਿਚ ਲਾਕਡਾਊਨ ਤੇ ਕਰਫਿਊ ਦੌਰਾਨ ...

ਪੂਰੀ ਖ਼ਬਰ »

ਤਲਵਣ 'ਚ ਤਬਲੀਗੀ ਜਮਾਤ ਦੇ ਮੈਂਬਰ ਪੁੱਜਣ ਦੀ ਸੂਚਨਾ ਨੇ ਪੁਲਿਸ ਨੂੰ ਪਾਈ ਭਾਜੜ

ਬਿਲਗਾ, 2 ਅਪ੍ਰੈਲ (ਰਾਜਿੰਦਰ ਸਿੰਘ ਬਿਲਗਾ)-ਅੱਜ ਉਸ ਸਮੇਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ 112 ਨੰਬਰ ਤੇ ਕਿਸੇ ਨੇ ਸੂਚਨਾ ਦਿੱਤੀ ਕਿ ਪਿੰਡ ਤਲਵਣ ਵਿਖੇ ਤਬਲੀਗ਼ੀ ਜਮਾਤ ਦਿੱਲੀ ਤੋਂ ਇਥੇ ਕੁਝ ਬੰਦੇ ਪਹੁੰਚੇ ਹਨ | ਇਸ ਸਬੰਧ ਵਿਚ ਪੁਲਿਸ ਅਤੇ ਸਿਹਤ ਵਿਭਾਗ ਨੇ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਨੇ ਲੋੜਵੰਦਾਂ ਨੂੰ ਵੰਡਿਆ ਲੰਗਰ

ਜਲੰਧਰ, 2 ਅਪ੍ਰੈਲ (ਰਣਜੀਤ ਸਿੰਘ ਸੋਢੀ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਮਾਡਲ ਟਾਊਨ ਜਲੰਧਰ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਜ ਵਿਚ ਫੈਲੀ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਗਰੀਬ ਅਤੇ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਸਖ਼ਤੀ ਵਰਤਦਿਆਂ ਮਹਿਤਪੁਰ 'ਚ 7 ਵਿਰੁੱਧ ਕੇਸ ਦਰਜ

ਮਹਿਤਪੁਰ, 2 ਅਪ੍ਰੈਲ (ਮਿਹਰ ਸਿੰਘ ਰੰਧਾਵਾ)- ਕੋਰੋਨਾ ਵਾਇਰਸ (ਕੋਵਿਡ-19) ਆਪਾਤ ਸਮੇਂ ਜਾਰੀ ਲਾਕਡਾਊਨ ਦੌਰਾਨ ਮਹਿਤਪੁਰ ਪੁਲਿਸ ਨੇ ਸਖ਼ਤੀ ਵਰਤਦਿਆਂ ਦੋ ਦਿਨਾਂ 'ਚ 7 ਵਿਅਕਤੀਆਂ ਵਿਰੁੱਧ ਮਾਮਲੇ ਦਰਜ ਕੀਤੇ ਹਨ | ਸਖ਼ਤੀ ਕਾਰਨ ਮਹਿਤਪੁਰ ਦਾ ਬਾਜ਼ਾਰ ਅੱਜ ਸੁੰਨਸਾਨ ਪਿਆ ...

ਪੂਰੀ ਖ਼ਬਰ »

ਲੋਕ ਕਰਫ਼ਿਊ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ-ਐੱਸ.ਡੀ.ਐਮ.

ਮੁਕੇਰੀਆਂ, 2 ਅਪ੍ਰੈਲ (ਸਰਵਜੀਤ ਸਿੰਘ)-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ 'ਤੇ ਅਸੀਂ ਹਲਕਾ ਮੁਕੇਰੀਆਂ ਦੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਵਾਰਡਾਂ ਵਿਚ ਸਬਜ਼ੀਆਂ, ਦਵਾਈਆਂ, ਕਰਿਆਨਾ ਤੇ ਹੋਰ ਸਮਾਨ ਪਹੁੰਚਾਉਣ ਲਈ ਰੇਹੜੀਆਂ ਤੇ ਗੱਡੀਆਂ ਦਾ ਪ੍ਰਬੰਧ ਕੀਤਾ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਵਲੋਂ ਕੋਵਿਡ-19 ਲਈ ਘਰ-ਘਰ ਸਰਵੇ ਦੀ ਸ਼ੁਰੂਆਤ

ਉਸਮਾਨਪੁਰ, 2 ਅਪ੍ਰੈਲ (ਸੰਦੀਪ ਮਝੂਰ)- ਮੁੱਢਲਾ ਸਿਹਤ ਕੇਂਦਰ ਮੁਜ਼ੱਫਰਪੁਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ: ਨਰਿੰਦਰਪਾਲ ਸ਼ਰਮਾ ਦੀ ਅਗਵਾਈ ਹੇਠ ਆਸ਼ਾ ਵਰਕਰਾਂ ਵਲੋਂ ਵੱਖ-ਵੱਖ ਪਿੰਡਾਂ ਵਿਚ ਕੋਵਿਡ-19 ਲਈ ਘਰ-ਘਰ ਸਰਵੇ ਦੀ ਸ਼ੁਰੂਆਤ ਕੀਤੀ ਗਈ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਨੇ ਵਰਤਾਇਆ ਲੋੜਵੰਦ ਲੋਕਾਂ ਨੂੰ ਲੰਗਰ

ਸ਼ਾਹਕੋਟ, 2 ਅਪ੍ਰੈਲ (ਸੁਖਦੀਪ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੀਆਂ ਹਦਾਇਤਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਧੰਨ-ਧੰਨ ਬਾਬਾ ...

ਪੂਰੀ ਖ਼ਬਰ »

ਵਿਧਾਇਕ ਡਾ. ਰਾਜ ਨੇ ਰਾਸ਼ਨ ਦੀਆਂ 4 ਗੱਡੀਆਂ ਹਲਕੇ ਲਈ ਕੀਤੀਆਂ ਰਵਾਨਾ

ਹੁਸ਼ਿਆਰਪੁਰ, 2 ਅਪ੍ਰੈਲ (ਹਰਪ੍ਰੀਤ ਕੌਰ)-ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦੁਆਰਾ ਆਪਣੇ ਹਲਕਾ ਵਾਸੀਆਂ ਲਈ ਕਰਫਿਊ ਦੌਰਾਨ ਕਈ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਨੇ ਕੋਰੋਨਾ ਟਾਸਕ ਫ਼ੋਰਸ ਰਾਹੀਂ ਹਲਕੇ ਨੂੰ ਚਾਰ ਜ਼ੋਨਾਂ ਵਿਚ ਵੰਡਿਆ ਹੈ | ਇਹ ਸੀਟੀਐਫ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਦੇ ਵਾਹਨ ਲਏ ਕਬਜ਼ੇ 'ਚ

ਸ਼ਾਹਕੋਟ, 2 ਅਪ੍ਰੈਲ (ਸੁਖਦੀਪ ਸਿੰਘ)- ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਸ਼ਾਹਕੋਟ ਪੁਲਿਸ ਪ੍ਰਸ਼ਾਸਨ ਨੇ ਕਰਫਿਊ ਦੇ ਮਾਹੌਲ 'ਚ ਸਖ਼ਤੀ ਵਰਤਦਿਆਂ ਬਿਨਾ ਕੰਮ ਤੋਂ ਘੁੰਮਦੇ-ਫਿਰਦੇ ਲੋਕਾਂ ਦੇ ਵਾਹਨ ਕਬਜ਼ੇ 'ਚ ਲੈਣ ਦੀ ਕਾਰਵਾਈ ਕੀਤੀ | ਡੀ.ਐਸ.ਪੀ. ...

ਪੂਰੀ ਖ਼ਬਰ »

ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅਕਾਲ ਚਲਾਣੇ ਨਾਲ ਕੌਮ ਤੋਂ ਗੁਆਚਿਆ ਅਨਮੋਲ ਹੀਰਾ-ਵਿਧਾਇਕ ਲਾਡੀ ਸ਼ੇਰੋਵਾਲੀਆ

ਲੋਹੀਆਂ ਖਾਸ, 2 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਰੂਪ ਵਿਚ ਸਮੁੱਚੀ ਸਿੱਖ ਕੌਮ ਪਾਸੋਂ ਇਕ ਅਨਮੋਲ ਹੀਰਾ ਗੁਆਚ ਗਿਆ, ਜੋ ਸਾਡੇ ਇਲਾਕੇ ਦਾ ਮਾਣ ਸੀ ਜਿਸ ਦੇ ਵਿਛੋੜੇ ਦਾ ਘਾਟਾ ...

ਪੂਰੀ ਖ਼ਬਰ »

ਤਨੂੰਲੀ ਦੇ ਕਰਿਆਨਾ ਸਟੋਰ 'ਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

ਹੁਸ਼ਿਆਰਪੁਰ, 2 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਬੀਤੀ ਦੇਰ ਰਾਤ ਅੱਡਾ ਤਨੂੰਲੀ ਵਿਖੇ ਸਥਿਤ ਕਰਿਆਨਾ ਸਟੋਰ 'ਚ ਲੱਗੀ ਭਿਆਨਕ ਅੱਗ ਨਾਲ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਗੁਰਸ਼ਾਮ ...

ਪੂਰੀ ਖ਼ਬਰ »

1 ਲੱਖ 7 ਹਜ਼ਾਰ ਦੀ ਜਾਅਲੀ ਕਰੰਸੀ, ਹੈਰੋਇਨ, ਨਸ਼ੀਲੇ ਟੀਕੇ ਤੇ ਪਿ੍ੰਟਰ ਸਮੇਤ 5 ਗਿ੍ਫ਼ਤਾਰ

ਕਪੂਰਥਲਾ, 2 ਅਪ੍ਰੈਲ (ਸਡਾਨਾ)-ਥਾਣਾ ਸਿਟੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਤੇ ਜਾਅਲੀ ਕਰੰਸੀ ਸਮੇਤ 5 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਬ ਡਵੀਜ਼ਨ ਹਰਿੰਦਰ ਸਿੰਘ ਗਿੱਲ ਤੇ ਥਾਣਾ ਸਿਟੀ ਮੁਖੀ ਸਬ ...

ਪੂਰੀ ਖ਼ਬਰ »

ਦੇਸ਼ ਵਾਸੀ ਲਾਕਡਾਊਨ ਦਾ ਸਮਰਥਨ ਕਰਨ-ਪਹਿਲਵਾਨ ਕਰਤਾਰ ਸਿੰਘ

ਜਲੰਧਰ, 2 ਅਪ੍ਰੈਲ (ਸਾਬੀ)- ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਪਦਮਸ੍ਰੀ ਕਰਤਾਰ ਸਿੰਘ ਨੇ ਦੇਸ਼ ਵਾਸੀਆਂ ਤੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵੇਲੇ ਦੇਸ਼ ਵਿਚ ਮਹਾਂਮਾਰੀ ਕੋਰੋਨਾ ਵਾਇਰਸ ਕਰਕੇ ਲਾਕਡਾਊਨ ਚੱਲ ਰਿਹਾ ਹੈ ਤੇ ਇਕ ਖਿਡਾਰੀ ਹੋਣ ਦੇ ਨਾਤੇ ...

ਪੂਰੀ ਖ਼ਬਰ »

ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਨੇ ਆਨਲਾਈਨ ਸਿੱਖਿਆ ਕੀਤੀ ਸ਼ੁਰੂ

ਜਲੰਧਰ, 2 ਅਪ੍ਰੈਲ (ਰਣਜੀਤ ਸਿੰਘ ਸੋਢੀ)- ਕੋਰੋਨਾ ਵਰਗੀ ਮਹਾਾਮਾਰੀ ਦੇ ਚੱਲਦੇ ਹੋਏ ਡਾ. ਰਸ਼ਮੀ ਵਿਜ ਦੀ ਅਗਵਾਈ ਹੇਠ ਪੁਲੀਸ ਡੀ. ਏ. ਵੀ. ਪਬਲਿਕ ਸਕੂਲ ਦਾ ਸੈਸ਼ਨ ਸਮੇਂ ਅਨੁਸਾਰ ਸ਼ੁਰੂ ਕਰ ਦਿੱਤਾ ਗਿਆ¢ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਪ੍ਰਸ਼ਾਸਨ ਨੇ ਰਾਸ਼ਨ ਤੇ ਜ਼ਰੂਰੀ ਵਸਤਾਂ ਲੋਕਾਂ ਦੇ ਘਰ ਤੱਕ ਮੁਹੱਈਆ ਕਰਵਾਈਆਂ

ਦਸੂਹਾ, 2 ਅਪ੍ਰੈਲ (ਭੁੱਲਰ/ਚੰਦਨ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਦੀ ਕੜੀ ਵਜੋਂ ਅੱਜ ਪ੍ਰਸ਼ਾਸਨ ਵਲੋਂ ਬੀ.ਡੀ.ਪੀ.ਓ. ਦਸੂਹਾ ਗੁਰਪ੍ਰੀਤ ਸਿੰਘ ਨੇ ...

ਪੂਰੀ ਖ਼ਬਰ »

ਡਾਕਖਾਨੇ ਕੋਲ ਲੱਗੇਗੀ ਸਬਜ਼ੀ ਮੰਡੀ-ਏ. ਐਸ. ਪੀ.

ਨੂਰਮਹਿਲ, 2 ਅਪ੍ਰੈਲ (ਜਸਵਿੰਦਰ ਸਿੰਘ ਲਾਂਬਾ)-ਅੱਜ ਨਕੋਦਰ ਦੇ ਏ. ਐਸ. ਪੀ. ਵਤਸਲਾ ਗੁਪਤਾ ਨੇ ਆਪਣੇ ਉੱਚ ਅਧਿਕਾਰੀਆਂ ਤੇ ਪੁਲਿਸ ਪ੍ਰਸ਼ਾਸਨ ਨਾਲ ਨੂਰਮਹਿਲ ਦਾ ਦੌਰਾ ਕੀਤਾ | ਉਨ੍ਹਾਂ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿ ਨੂਰਮਹਿਲ ਵਿਚ ਜਿਸ ਜਗ੍ਹਾ 'ਤੇ ਸਬਜ਼ੀ ਮੰਡੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਸਮੇਂ ਡਿਊਟੀ ਕਰਦੇ ਬਿਜਲੀ ਮੁਲਾਜ਼ਮਾਂ ਨੂੰ ਸਿਹਤ ਸਹੂਲਤਾਂ ਤੇ ਬੀਮਾ ਸਹੂਲਤ ਦੇਣ ਦੀ ਮੰਗ

ਦਸੂਹਾ, 2 ਅਪ੍ਰੈਲ (ਭੁੱਲਰ)- ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਪਾਵਰਕਾਮ ਅਤੇ ਟਰਾਂਸਕੋ ਰਜਿਸਟਰਡ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਖੁਣ-ਖੁਣ ਕਲਾਂ ਨੇ ਅਤੇ ਜਨਰਲ ਸਕੱਤਰ ਕਿ੍ਸ਼ਨ ਭਾਰਦਵਾਜ ਨੇ ਕਿਹਾ ਕਿ ਲਾਕ ਡਾਉਨ ਸਮੇਂ ਪੰਜਾਬ ਵਾਸੀਆਂ ਦੀ ਸੇਵਾ ਲਈ ...

ਪੂਰੀ ਖ਼ਬਰ »

120 ਰੇਹੜੀਆਂ ਤੇ 30 ਛੋਟੇ ਟੈਂਪੂ ਰੋਜ਼ਾਨਾ ਘਰਾਂ 'ਚ ਹੀ ਵੇਚ ਰਹੇ ਨੇ ਸਬਜ਼ੀਆਂ ਅਤੇ ਫ਼ਲ

ਹੁਸ਼ਿਆਰਪੁਰ, 2 ਅਪ੍ਰੈਲ (ਹਰਪ੍ਰੀਤ ਕੌਰ)-ਜ਼ਿਲ੍ਹਾ ਮੰਡੀ ਅਫ਼ਸਰ ਤਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਲਗਾਏ ਗਏ ਕਰਫਿਊ ਦੌਰਾਨ ਸ਼ਹਿਰ ਵਿੱਚ ਕਰੀਬ 120 ਰੇਹੜੀਆਂ ਅਤੇ ਕਰੀਬ 30 ਛੋਟੇ ਟੈਂਪੂ ਰੋਜ਼ਾਨਾ ਘਰਾਂ ਵਿੱਚ ਹੀ ਸਬਜ਼ੀਆਂ ਅਤੇ ਫ਼ਲ ਵੇਚ ਰਹੇ ਹਨ | ...

ਪੂਰੀ ਖ਼ਬਰ »

ਕਰਫ਼ਿਊ ਨਿਯਮਾਂ ਦੀ ਉਲੰਘਣਾ ਦੇ ਦੋਸ਼ 'ਚ ਇਕ 'ਤੇ ਮਾਮਲਾ ਦਰਜ

ਕੋਟਫ਼ਤੂਹੀ, 2 ਅਪ੍ਰੈਲ (ਅਵਤਾਰ ਸਿੰਘ ਅਟਵਾਲ)-ਸਥਾਨਕ ਪੁਲਿਸ ਚੌਕੀ ਮੁਲਾਜ਼ਮਾਂ ਨੇ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਕ ਵਿਅਕਤੀ ਦੇ ਿਖ਼ਲਾਫ਼ ਮਾਮਲਾ ਦਰਜ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ ਗੁਰਜਿੰਦਰ ਸਿੰਘ, ਐੱਚ. ...

ਪੂਰੀ ਖ਼ਬਰ »

ਸ਼ਰਾਬ ਦੇ ਠੇਕੇ 'ਚੋਂ 103 ਬੋਤਲਾਂ ਚੋਰੀ

ਰੈਲਮਾਜਰਾ, 2 ਅਪ੍ਰੈਲ (ਰਾਕੇਸ਼ ਰੋਮੀ)- ਨਜ਼ਦੀਕੀ ਪਿੰਡ ਟੌਾਸਾ ਵਿਖੇ ਸ਼ਰਾਬ ਦੇ ਠੇਕੇ 'ਚੋਂ ਬੀਤੀ ਰਾਤ ਦੇਸੀ ਸ਼ਰਾਬ ਦੀਆਂ 103 ਬੋਤਲਾਂ ਚੋਰੀ ਹੋਣ ਦੀ ਖ਼ਬਰ ਹੈ | ਠੇਕੇ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਕਰਫ਼ਿਊ ਲੱਗਿਆ ਹੋਣ ਕਾਰਨ ਕੋਈ ਵੀ ਕੰਮ ...

ਪੂਰੀ ਖ਼ਬਰ »

ਬੰਦ ਪਏ ਏ. ਟੀ. ਐਮ. ਬਣ ਰਹੇ ਨੇ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ

ਮਜਾਰੀ/ਸਾਹਿਬਾ 2 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)- ਕਰਫ਼ਿਊ ਦੇ ਚੱਲਦਿਆਂ ਕੁਝ ਕਰਿਆਨਾ ਸਟੋਰ ਅਤੇ ਮੈਡੀਕਲ ਸਟੋਰ ਖੁੱਲ੍ਹਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਪਰ ਕਸਬਾ ਮਜਾਰੀ ਵਿਖੇ ਬੈਂਕਾਂ ਦੇ ਬੰਦ ਪਏ ਏ.ਟੀ.ਐਮ. ਲੋਕਾਂ ਲਈ ਵੱਡੀ ਪਰੇਸ਼ਾਨੀ ਬਣੇ ਹੋਏ ਹਨ | ...

ਪੂਰੀ ਖ਼ਬਰ »

ਕੋਰੋਨਾ ਿਖ਼ਲਾਫ਼ ਜੰਗ 'ਚ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਦੀ ਟੀਮ ਮੈਡੀਕਲ ਟੀਮਾਂ ਨਾਲ ਡਟੀ

ਬੰਗਾ, 2 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) ਕੋਰੋਨਾ ਵਾਇਰਸ ਦੀ ਦਹਿਸ਼ਤ 'ਚ ਰਹਿ ਰਹੇ ਬੰਗਾ ਦੇ ਸੀਲ ਕੀਤੇ ਪਿੰਡਾਂ ਦੇ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੈਡੀਕਲ ਸੇਵਾਵਾਂ 'ਚ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਦੇ ਅਧਿਆਪਕ ਵੀ ਲੋਕਾਂ ਦੀ ਸੇਵਾ 'ਚ ...

ਪੂਰੀ ਖ਼ਬਰ »

ਹਲਕਾ ਮੁਕੇਰੀਆਂ ਦੇ ਪੇਂਡੂ ਖੇਤਰ ਦੇ ਲੋਕ ਸੱਤਾਧਾਰੀ ਆਗੂਆਂ ਦੇ ਦਰਸ਼ਨਾਂ ਨੂੰ ਤਰਸ ਗਏ ਹਨ-ਜੱਗੀ

ਮੁਕੇਰੀਆਂ, 2 ਅਪ੍ਰੈਲ (ਸਰਵਜੀਤ ਸਿੰਘ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਲੋਂ 14 ਅਪ੍ਰੈਲ ਤੱਕ ਕੀਤੇ ਗਏ ਲਾਕ ਡਾਊਨ ਅਤੇ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫ਼ਿਊ ਦੌਰਾਨ ਹਲਕਾ ਮੁਕੇਰੀਆਂ ਦੀ ਵਿਧਾਇਕਾ ਅਤੇ ਮੈਂਬਰ ਪਾਰਲੀਮੈਂਟ ਨੇ ...

ਪੂਰੀ ਖ਼ਬਰ »

ਸਰਹੱਦਾਂ 'ਤੇ ਸੇਵਾ ਕਰ ਕੇ ਆਏ ਸਾਬਕਾ ਸੈਨਿਕ ਕਰਫ਼ਿਊ ਪ੍ਰਭਾਵਿਤ ਖੇਤਰਾਂ 'ਚ ਲੋਕਾਂ ਨੂੰ ਪਹੁੰਚਾ ਰਹੇ ਨੇ ਦਵਾਈਆਂ

ਨਵਾਂਸ਼ਹਿਰ, 2 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਸਰਹੱਦਾਂ 'ਤੇ ਸੇਵਾ ਕਰਨ ਬਾਅਦ ਪੰਜਾਬ 'ਚ 'ਗਾਰਡੀਅਨਜ਼ ਆਫ਼ ਗਵਰਨੈਂਸ' ਵਜੋਂ ਸੇਵਾਵਾਂ ਦੇ ਰਹੇ ਸਾਬਕਾ ਸੈਨਿਕ ਆਪਣੀ ਰਾਸ਼ਟਰ ਪ੍ਰਤੀ ਜ਼ਿੰਮੇਵਾਰੀ ਨੂੰ ਕੋਵਿਡ-19 ਦੀ ਰੋਕਥਾਮ ਲਈ ਲੱਗੇ ਕਰਫ਼ਿਊ ਦੌਰਾਨ ਵੀ ਤਨਦੇਹੀ ...

ਪੂਰੀ ਖ਼ਬਰ »

ਐਨ.ਆਰ.ਆਈ. ਦਾਨੀ ਵੀਰਾਂ ਨੇ 7 ਲੱਖ ਰੁਪਏ ਦੇ ਕਰੀਬ ਰਾਸ਼ੀ ਰਾਸ਼ਨ ਲਈ ਭੇਜੀ-ਹੋਰ ਰਾਸ਼ੀ ਭੇਜਣ ਦਾ ਭਰੋਸਾ

ਔੜ/ਝਿੰਗੜਾਂ, 2 ਅਪ੍ਰੈਲ (ਕੁਲਦੀਪ ਸਿੰਘ ਝਿੰਗੜ)- ਕੋਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਤੋਂ ਨਿਜਾਤ ਪਾਉਣ ਲਈ ਸਰਕਾਰ ਵਲੋਂ 21 ਦਿਨਾਂ ਲਈ ਕਰਫ਼ਿਊ ਲਗਾਇਆ ਗਿਆ | ਇਸ ਮੁਸ਼ਕਲ ਦੀ ਘੜੀ ਵਿਚ ਜਿੱਥੇ ਸਰਕਾਰ ਦੇਸ਼ ਦੇ ਲੋਕਾਂ ਨੂੰ ਬਚਾਉਣ ਅਤੇ ਘਰਾਂ ਅੰਦਰ ਰਹਿਣ ਲਈ ...

ਪੂਰੀ ਖ਼ਬਰ »

ਵਿਜ਼ਨ ਕੇਅਰ ਵੈੱਲਫੇਅਰ ਸੁਸਾਇਟੀ ਨੇ ਵੰਡਿਆ ਰਾਸ਼ਨ ਅਤੇ ਦਵਾਈਆਂ

ਟਾਂਡਾ ਉੜਮੁੜ, 2 ਅਪ੍ਰੈਲ (ਭਗਵਾਨ ਸਿੰਘ ਸੈਣੀ)-ਵਿਜ਼ਨ ਕੇਅਰ ਵੈੱਲਫੇਅਰ ਸੁਸਾਇਟੀ ਟਾਂਡਾ ਵੱਲੋਂ ਕਰਫ਼ਿਊ ਦੌਰਾਨ ਘਰਾਂ ਵਿਚ ਬੰਦ ਲੋੜਵੰਦ ਦਿਹਾੜੀਦਾਰ ਅਤੇ ਗ਼ਰੀਬ ਲੋਕਾਂ ਨੂੰ ਸੁਸਾਇਟੀ ਵੱਲੋਂ ਰਾਸ਼ਨ ਅਤੇ ਦਵਾਈਆਂ ਵੰਡੀਆਂ ਜਾ ਰਹੀਆਂ ਹਨ | ਸੁਸਾਇਟੀ ਦੇ ...

ਪੂਰੀ ਖ਼ਬਰ »

ਕੋਰੋਨਾ ਨਾਲ ਨਜਿੱਠਣ ਲਈ ਲੋਕ ਸਰਕਾਰ ਨੂੰ ਸਹਿਯੋਗ ਦੇਣ-ਐੱਡ. ਜੋਸ਼ੀ

ਹੁਸ਼ਿਆਰਪੁਰ, 2 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਨਜਿੱਠਣ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਰਕਾਰ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ...

ਪੂਰੀ ਖ਼ਬਰ »

ਸਪੇਅਰ ਪਾਰਟਸ ਦੀਆਂ ਦੁਕਾਨਾਂ ਨਾ ਖੁੱਲ੍ਹਣ ਕਰਕੇ ਕੰਬਾਈਨ ਮਾਲਕ ਪ੍ਰੇਸ਼ਾਨ

ਮੁਕੇਰੀਆਂ, 2 ਅਪ੍ਰੈਲ (ਸਰਵਜੀਤ ਸਿੰਘ)-ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਵਿਚ ਲਗਾਏ ਗਏ ਕਰਫ਼ਿਊ ਦੌਰਾਨ ਜਿੱਥੇ ਕਰਿਆਨੇ, ਦਵਾਈਆਂ, ਸਬਜ਼ੀਆਂ ਅਤੇ ਡੇਅਰੀ ਦੀਆਂ ਦੁਕਾਨਾਂ ਤੋਂ ਲੋਕਾਂ ਦੇ ਘਰਾਂ ਤੱਕ ਹੋਮ ਡਲਿਵਰੀ ਕੀਤੀ ਜਾ ਰਹੀ ਹੈ | ਦੂਸਰੇ ਪਾਸੇ ਪੰਜਾਬ ...

ਪੂਰੀ ਖ਼ਬਰ »

ਲੋਕ ਸੋਸ਼ਲ ਡਿਸਟੈਂਸ ਨਾ ਰੱਖ ਕੇ ਦੇ ਰਹੇ ਨੇ ਕੋਰੋਨਾ ਵਾਇਰਸ ਤੇ ਪ੍ਰਸ਼ਾਸਨੀ ਪ੍ਰੇਸ਼ਾਨੀ ਨੂੰ ਬੜ੍ਹਾਵਾ

ਮਾਹਿਲਪੁਰ, 2 ਅਪ੍ਰੈਲ (ਰਜਿੰਦਰ ਸਿੰਘ)-ਦੁਨੀਆਂ ਭਰ ਸਮੇਤ ਭਾਰਤ ਦੇਸ਼ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਠੱਲ੍ਹ ਪਾਉਣ ਅਤੇ ਉਸ ਤੋਂ ਬਚਾਅ ਲਈ ਸਰਕਾਰਾਂ ਵਲੋਂ ਕੀਤੇ ਲਾਕ-ਡਾਊਨ ਅਤੇ ਵੱਖ-ਵੱਖ ਸੂਬਿਆਂ 'ਚ ਕਰਫ਼ਿਊ ਲਗਾ ਕੇ ਲੋਕਾਂ 'ਚ ਸੋਸ਼ਲ ਡਿਸਟੈਂਸ ਰੱਖਣ ਲਈ ...

ਪੂਰੀ ਖ਼ਬਰ »

ਪੰਜਾਬ ਸਰਕਾਰ ਕਿਸੇ ਨੂੰ ਭੁੱਖੇ ਪੇਟ ਨਹੀਂ ਸੌਣ ਦੇਵੇਗੀ-ਲਾਡੀ ਸ਼ੇਰੋਵਾਲੀਆ

ਮਹਿਤਪੁਰ, 2 ਅਪ੍ਰੈਲ ( ਮਿਹਰ ਸਿੰਘ ਰੰਧਾਵਾ )- ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਸੂਬੇ ਅੰਦਰ ਕਿਸੇ ਨੂੰ ਵੀ ਭੁੱਖੇ ਪੇਟ ਨਹੀਂ ਸੌਣ ਦੇਵੇਗੀ, ਇਹ ਮੇਰਾ ਜਨਤਾ ਨਾਲ ਵਾਅਦਾ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਹਰਦੇਵ ਸਿੰਘ ...

ਪੂਰੀ ਖ਼ਬਰ »

ਹਲਕਾ ਸ਼ਾਹਕੋਟ 'ਚ ਹਰ ਲੋੜਵੰਦ ਤੱਕ ਲੰਗਰ ਪਹੁੰਚਾਇਆ ਜਾਵੇਗਾ-ਕੋਹਾੜ

ਸ਼ਾਹਕੋਟ, 2 ਅਪ੍ਰੈਲ (ਦਲਜੀਤ ਸਚਦੇਵਾ)- ਕੋਰੋਨਾ ਵਾਇਰਸ ਕਾਰਨ ਲਗਾਏ ਕਰਫ਼ਿਊ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਵਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਮੁਹਿੰਮ ਚਲਾਈ ਗਈ ਹੈ | ਇਸ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਸ਼੍ਰੋਮਣੀ ਕਮੇਟੀ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਪੋਜੇਵਾਲ ਸਰਾਂ ਇਲਾਕੇ ਦੇ ਪਿੰਡ ਪੂਰੀ ਤਰ੍ਹਾਂ ਸੀਲ

ਪੋਜੇਵਾਲ ਸਰਾਂ, 2 ਅਪ੍ਰੈਲ (ਨਵਾਂਗਰਾਈਾ)- ਕੋਰੋਨਾ ਲਈ ਸਰਕਾਰ ਵਲੋਂ ਦਿਖਾਈ ਸਖ਼ਤੀ ਕਾਰਨ ਅੱਜ ਇਸ ਇਲਾਕੇ ਦੇ ਲਗ-ਪਗ ਸਾਰੇ ਪਿੰਡ ਪੂਰੀ ਤਰ੍ਹਾਂ ਸੀਲ ਕੀਤੇ ਗਏ | ਹਰ ਪਿੰਡ ਨੂੰ ਹਰ ਪਾਸਿਉਂ ਸੀਲ ਕਰ ਕੇ ਡਿਊਟੀਆਂ ਲਗਾਈਆਂ ਗਈਆਂ ਅਤੇ ਪਿੰਡ ਵਿਚ ਕਿਸੇ ਬਾਹਰਲੇ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 4 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਟਾਂਡਾ ਉੜਮੁੜ, 2 ਅਪ੍ਰੈਲ (ਭਗਵਾਨ ਸਿੰਘ ਸੈਣੀ, ਗੁਰਾਇਆ)-ਇਕ ਪਾਸੇ ਤਾਂ ਸਰਕਾਰੀ ਹਦਾਇਤਾਂ 'ਤੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਨੂੰ ਸਫਲ ਬਣਾਉਣ ਲਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਦੇ ਮੁਲਾਜ਼ਮ ਦਿਨ-ਰਾਤ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਗਾ ...

ਪੂਰੀ ਖ਼ਬਰ »

ਚੋਰੀ ਕਰਨ ਦੇ ਦੋਸ਼ 'ਚ 1 ਗਿ੍ਫ਼ਤਾਰ

ਹਰਿਆਣਾ, 2 ਅਪ੍ਰੈਲ (ਹਰਮੇਲ ਸਿੰਘ ਖੱਖ)-ਬੀਤੇ ਦਿਨੀਂ ਯੂਰੋ ਕਿਡ ਪ੍ਰੀ. ਸਕੂਲ ਹਰਿਆਣਾ ਵਿਖੇ ਹੋਈ ਚੋਰੀ ਦੇ ਸਬੰਧੀ 'ਚ ਹਰਿਆਣਾ ਪੁਲਿਸ ਨੇ ਇਕ ਵਿਅਕਤੀ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਿੰਦਰਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਬੀਰਮਪੁਰ ...

ਪੂਰੀ ਖ਼ਬਰ »

ਡੀ.ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਹੁਸ਼ਿਆਰਪੁਰ, 2 ਅਪ੍ਰੈਲ (ਬਲਜਿੰਦਰਪਾਲ ਸਿੰਘ)-ਕਰਫ਼ਿਊ ਦੌਰਾਨ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਪੁਲਿਸ ਨੇ 12 ਮਾਮਲੇ ਦਰਜ ਕੀਤੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ ਪੁਲਿਸ ਨੇ 2 ਮਾਮਲੇ ਦਰਜ ਕਰਕੇ 4 ਕਥਿਤ ਦੋਸ਼ੀਆਂ, ਥਾਣਾ ਮਾਡਲ ...

ਪੂਰੀ ਖ਼ਬਰ »

ਘਰਾਂ ਵਿਚ ਰਹਿ ਕੇ ਲੋਕ ਪ੍ਰਸ਼ਾਸਨ ਦਾ ਸਾਥ ਦੇਣ-ਐੱਸ.ਡੀ.ਐੱਮ. ਹਰਬੰਸ ਸਿੰਘ

ਗੜ੍ਹਸ਼ੰਕਰ, 2 ਅਪ੍ਰੈਲ (ਧਾਲੀਵਾਲ)-ਐੱਸ.ਡੀ.ਐੱਮ. ਗੜ੍ਹਸ਼ੰਕਰ ਹਰਬੰਸ ਸਿੰਘ ਨੇ ਸਬ-ਡਵੀਜ਼ਨ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਤੋਂ ਬਚਣ ਲਈ ਆਪਣੇ ਘਰਾਂ ਵਿਚ ਰਹਿ ਕੇ ਪ੍ਰਸ਼ਾਸਨ ਦਾ ਸਾਥ ਦੇਣ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ, ਪੁਲਿਸ ...

ਪੂਰੀ ਖ਼ਬਰ »

ਐੱਸ.ਡੀ.ਐੱਮ. ਜੋਤੀ ਬਾਲਾ ਨੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕੀਤੀ ਤਾੜਨਾ

ਗੜ੍ਹਦੀਵਾਲਾ, 2 ਅਪ੍ਰੈਲ (ਚੱਗਰ)-ਦੇਸ਼ 'ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ 14 ਅਪੈ੍ਰਲ ਤੱਕ ਸੂਬੇ ਅੰਦਰ ਐਲਾਨੇ ਕਰਫ਼ਿਊ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਲਈ ਐੱਸ.ਡੀ.ਐੱਮ. ਦਸੂਹਾ ਜੋਤੀ ਬਾਲਾ ਮੱਟੂ ਵਲੋਂ ਟਾਂਡਾ ਮੋੜ ...

ਪੂਰੀ ਖ਼ਬਰ »

ਭਗਵਾਨ ਸ੍ਰੀ ਰਾਮ ਚੰਦਰ ਕਰਨਗੇ ਆਪਣੀ ਅਪਾਰ ਕਿ੍ਪਾ-ਸਵਾਮੀ ਦਾਸਾ ਨੰਦ ਭੂਰੀ ਵਾਲੇ

ਭੱਦੀ, 2 ਅਪ੍ਰੈਲ (ਨਰੇਸ਼ ਧੌਲ)- ਮਰਿਆਦਾ ਪ੍ਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਸੰਸਾਰ ਅੰਦਰ ਸਮੁੱਚੀ ਇਨਸਾਨੀਅਤ 'ਤੇ ਪਈ ਵੱਡੀ ਬਿਪਤਾ ਨੂੰ ਦੂਰ ਕਰਨ ਹਿਤ ਆਪਣੀ ਅਪਾਰ ਕਿਰਪਾ ਕਰਨਗੇ | ਇਹ ਪ੍ਰਵਚਨ ਪਰਮ ਸੰਤ ਸਵਾਮੀ ਦਾਸਾ ਨੰਦ ਭੂਰੀ ਵਾਲਿਆਂ ਨੇ ਕੁਟੀਆ ਸਾਹਿਬ ...

ਪੂਰੀ ਖ਼ਬਰ »

ਫੀਡ ਦੀ ਭਾਰੀ ਕਮੀ ਕਾਰਨ ਮੁਰਿਗ਼ਆਂ ਦੀ ਮੌਤ

ਹਾਜੀਪੁਰ, 2 ਅਪ੍ਰੈਲ (ਜੋਗਿੰਦਰ ਸਿੰਘ)-ਕੋਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਦੇ ਮਨਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਆਮ ਜਨ ਜੀਵਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ | ਇਸ ਨਾਮੁਰਾਦ ਨੂੰ ਖ਼ਤਮ ਕਰਨ ਲਈ ਪੰਜਾਬ ਅੰਦਰ ਲਗਾਏ ਗਏ ਕਰਫ਼ਿਊ ...

ਪੂਰੀ ਖ਼ਬਰ »

ਸੁੱਜੋਂ ਦੇ ਐਨ.ਆਰ.ਆਈਜ਼ ਨੇ ਕੀਤੀ ਲੋੜਵੰਦਾਂ ਦੀ ਵਿੱਤੀ ਮਦਦ

ਬੰਗਾ 2 ਅਪ੍ਰੈਲ (ਕਰਮ ਲਧਾਣਾਂ)- ਕੋਰੋਨਾ ਮਹਾਂਮਾਰੀ ਦੇ ਚਲਦਿਆਂ ਜਿੱਥੇ ਪੰਜਾਬ ਵਿੱਚ ਪ੍ਰਵਾਸੀ ਵੀਰਾਂ ਨੂੰ ਕਈ ਥਾਈਾ ਅਪਮਾਨ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ ਉਥੇ ਇਸ ਜਿਲ੍ਹੇ ਦੇ ਪਿੰਡ ਸੁੱਜੋਂ ਦੇ ਐਨ. ਆਰ. ਆਈ. ਸੱਜਣਾਂ ਨੇ ਲੋੜਵੰਦਾਂ ਦੀ ਇਨ੍ਹਾਂ ਮਾੜੇ ...

ਪੂਰੀ ਖ਼ਬਰ »

ਆਟਾ ਦਾਲ ਸਕੀਮ ਤਹਿਤ ਵੰਡੀ ਜਾਣ ਵਾਲੀ ਕਣਕ ਦੀਆਂ 35 ਬੋਰੀਆਂ ਬਰਾਮਦ

ਸ਼ਾਮਚੁਰਾਸੀ, 2 ਅਪ੍ਰੈਲ (ਗੁਰਮੀਤ ਸਿੰਘ ਖ਼ਾਨਪੁਰੀ)-ਪੰਜਾਬ ਸਰਕਾਰ ਵਲੋਂ ਆਟਾ-ਦਾਲ ਸਕੀਮ ਤਹਿਤ ਪਿੰਡਾਂ ਦੇ ਲਾਭਪਾਤਰੀਆਂ ਨੂੰ ਵੰਡੀ ਜਾਣ ਵਾਲੀ ਕਣਕ ਦੀਆਂ 35 ਬੋਰੀਆਂ ਸ਼ਾਮਚੁਰਾਸੀ ਪੁਲਿਸ ਵਲੋਂ ਕਾਬੂ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ 'ਤੇ ਚਾਰ ਿਖ਼ਲਾਫ਼ ਮਾਮਲਾ ਦਰਜ

ਹਾਜੀਪੁਰ, 2 ਅਪ੍ਰੈਲ (ਜੋਗਿੰਦਰ ਸਿੰਘ, ਪੁਨੀਤ ਭਾਰਦਵਾਜ)-ਹਾਜੀਪੁਰ ਪੁਲਿਸ ਵਲੋਂ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ 'ਤੇ ਚਾਰ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਏ.ਐਸ.ਆਈ. ਵਰਿੰਦਰ ਸਿੰਘ ਨੇ ਪੰਜਾਬ ਬੰਦ ਦੇ ਸਬੰਧ ਬਰੜ ਕਾਲੋਨੀ ਹਾਜੀਪੁਰ ਨਿਵਾਸੀ ...

ਪੂਰੀ ਖ਼ਬਰ »

ਹਾਕਰਾਂ ਨੂੰ ਸੈਨੇਟਾਈਜ਼ਰ ਅਤੇ ਮਾਸਕ ਵੰਡੇ

ਮਾਹਿਲਪੁਰ, 2 ਅਪ੍ਰੈਲ (ਰਜਿੰਦਰ ਸਿੰਘ)-ਕੋਰੋਨਾ ਵਾਇਰਸ ਦੇ ਚੱਲਦਿਆਂ ਪਾਠਕਾਂ ਅਤੇ ਹਾਕਰਾਂ ਨੂੰ ਕੋਰੋਨਾ ਤੋਂ ਬਚਾਅ ਦੇ ਮੱਦੇਨਜ਼ਰ ਰੱਖਦੇ ਹੋਏ ਅੱਜ ਮਾਹਿਲਪੁਰ ਅਤੇ ਚੱਬੇਵਾਲ ਵਿਖੇ ਚਲ ਰਹੀ ਰਾਜਨ ਨਿਊਜ਼ ਏਜੰਸੀ ਦੇ ਮਾਲਕ ਰਾਜ ਕੁਮਾਰ ਰਾਜਨ ਵਲੋਂ ਆਪਣੇ 35 ਦੇ ...

ਪੂਰੀ ਖ਼ਬਰ »

ਸਹੂੰਗੜਾ ਨਿਵਾਸੀਆਂ ਨੇ ਲੋੜਵੰਦਾਂ ਨੂੰ ਘਰੋ-ਘਰੀ ਪਹੁੰਚਾਇਆ ਰਾਸ਼ਨ

ਸੜੋਆ, 2 ਅਪ੍ਰੈਲ (ਨਾਨੋਵਾਲੀਆ)- ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਕਲੱਬ ਸਹੂੰਗੜ੍ਹਾ ਦੇ ਮੈਂਬਰਾਂ ਵਲੋਂ ਪਿੰਡ ਵਾਸੀ ਸੰਗਤਾਂ ਅਤੇ ਐਨ.ਆਰ.ਆਈ.ਵੀਰਾਂ ਦੇ ਸਹਿਯੋਗ ਨਾਲ ਪਿੰਡ ਵਿਚੋਂ ਰਸਦਾ ਇਕੱਤਰ ਕਰਕੇ ਵੱਖ-ਵੱਖ ਪਿੰਡਾਂ ਅੰਦਰ ਲੋੜਵੰਦ ਪਰਿਵਾਰਾਂ ਦੀ ਸ਼ਨਾਖ਼ਤ ...

ਪੂਰੀ ਖ਼ਬਰ »

ਸਿਹਤ ਅਤੇ ਪੁਲਿਸ ਮੁਲਾਜਮਾਂ ਦੀ ਤਰਜ ਤੇ ਬਿਜਲੀ ਮੁਲਾਜਮਾਂ ਦਾ ਵੀ ਸਰਕਾਰ ਬੀਮਾ ਕਰੇ: ਸਰਕਲ ਪ੍ਰਧਾਨ ਟੀ.ਐਸ.ਯੂ.

ਮੁਕੰਦਪੁਰ 2 ਅਪ੍ਰੈਲ (ਦੇਸ ਰਾਜ ਬੰਗਾ)- ਕੋਰੋਨਾ ਦੀ ਭਿਆਨਕ ਮਹਾਂਮਾਰੀ ਦੇ ਚੱਲਦਿਆਂ ਸਿਹਤ ਅਤੇ ਪੁਲਿਸ ਵਿਭਾਗ ਨੂੰ ਇਸ ਦੀ ਫਰੰਟ ਲਾਇਨ ਵਜੋਂ ਦੇਖਿਆਂ ਜਾ ਰਿਹਾ ਹੈ | ਇਸ ਸਬੰਧੀ ਪਾਵਰਕਾਮ ਦੇ ਮੁਲਾਜਮਾਂ ਦੀ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦੇ ਸਰਕਲ ਪ੍ਰਧਾਨ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਦੁਕਾਨ ਖੋਲ੍ਹ ਕੇ ਬੈਠੇ ਦੁਕਾਨਦਾਰ ਿਖ਼ਲਾਫ਼ ਮੁਕੱਦਮਾ ਦਰਜ

ਪੋਜੇਵਾਲ ਸਰਾਂ, 2 ਅਪ੍ਰੈਲ (ਰਮਨ ਭਾਟੀਆ)- ਮਾਨਯੋਗ ਜ਼ਿਲ੍ਹਾ ਮੈਜਿਸਟ੍ਰੇਟ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਅੰਦਰ ਲਗਾਏ ਗਏ ਕਰਫ਼ਿਊ ਦੌਰਾਨ ਸ਼ਰੇਆਮ ਦੁਕਾਨ ਖੋਲ੍ਹ ਕੇ ਬੈਠੇ ਦੁਕਾਨਦਾਰ ਿਖ਼ਲਾਫ਼ ...

ਪੂਰੀ ਖ਼ਬਰ »

ਬਾਬਾ ਸਕੱਤਰ ਸਿੰਘ ਦਾ ਹੋਇਆ ਦਿਹਾਂਤ

ਤਲਵਾੜਾ, 2 ਅਪ੍ਰੈਲ (ਸੁਰੇਸ਼ ਕੁਮਾਰ)- ਬਾਵਾ ਦਿਆਲੂ ਦਰਬਾਰ ਬਹਿਮਾਵਾ ਦੇ ਮੁਖੀ ਬਾਬਾ ਸਕੱਤਰ ਸਿੰਘ ਅੱਜ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ ਹਨ | ਉਹ 80 ਵਰਿ੍ਹਆਂ ਦੇ ਸਨ | ਉਹ ਆਪਣੇ ਪਿੱਛੇ ਆਪਣੀ ਪਤਨੀ ਮਾਤਾ ਹਰਬੰਸ ਕੌਰ ਜੀ ਸਮੇਤ ਲੱਖਾਂ ਸ਼ਰਧਾਲੂਆਂ ...

ਪੂਰੀ ਖ਼ਬਰ »

ਥਾਣੇਦਾਰ ਦੇ ਗੀਤ ਨਾਲ ਲੋਕਾਂ ਨੂੰ ਕੋਰੋਨਾ ਿਖ਼ਲਾਫ਼ ਜਾਗਰੂਕ ਕੀਤਾ

ਗੜ੍ਹਸ਼ੰਕਰ, 2 ਅਪ੍ਰੈਲ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਲੋਕਾਂ ਨੂੰ ਕੋਰੋਨਾ ਿਖ਼ਲਾਫ਼ ਜਾਗਰੂਕ ਕਰਨ ਲਈ ਨਿਵੇਕਲੀ ਪਹਿਲਕਦਮੀ ਕੀਤੀ ਹੈ | ਪੁਲਿਸ ਵੱਲੋਂ ਗਾਇਕ ਤੇ ਥਾਣੇਦਾਰ ਬਲਵਿੰਦਰ ਸਿੰਘ ਨਗਦੀਪੁਰੀ ਤੋਂ ਕੋਰੋਨਾ ਿਖ਼ਲਾਫ਼ ਗੀਤ ਤਿਆਰ ਕਰਵਾਇਆ ਗਿਆ ਹੈ ...

ਪੂਰੀ ਖ਼ਬਰ »

ਨਵ-ਜਨਮੇ ਬੱਚੇ ਦੇ ਇਲਾਜ ਲਈ ਪੈਸੇ ਨਾ ਮਿਲਣ ਕਾਰਨ ਨੌਜਵਾਨ ਨੇ ਫਾਹਾ ਲਿਆ

ਰਾਹੋਂ, 2 ਅਪ੍ਰੈਲ (ਬਲਬੀਰ ਸਿੰਘ ਰੂਬੀ)- ਥਾਣਾ ਰਾਹੋਂ ਅਧੀਨ ਪੈਂਦੇ ਪਿੰਡ ਹੁਸੈਨਪੁਰ ਰੋਡ ਪਿੰਡ ਦੇ ਇਕ ਨੌਜਵਾਨ ਵਲੋਂ ਆਰਥਿਕ ਤੰਗੀ ਕਾਰਨ ਫਾਹਾ ਲੈਣ ਦਾ ਸਮਾਚਾਰ ਮਿਲਿਆ ਹੈ | ਚੌਕੀ ਇੰਚਾਰਜ ਸ਼ੇਖ਼ਾ ਮਜਾਰਾ ਦੇ ਇੰਚਾਰਜ ਏ.ਐੱਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਆਨਲਾਈਨ ਕਲਾਸਾਂ ਸ਼ੁਰੂ

ਮੱਲ੍ਹੀਆਂ ਕਲਾਂ, 2 ਅਪ੍ਰੈਲ (ਮਨਜੀਤ ਮਾਲ)-ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨੂੰ ਮਾਤ ਪਾਉਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਬੰਦ ਰਹਿਣ ਦੇ ਕਾਰਨ ਅਪੈਕਸ ਇੰਟਰਨੈਸ਼ਨਲ ਪਬਲਿਕ ਸੀਨੀ: ਸੈਕੰਡਰੀ ਸਕੂਲ ਵਲੋਂ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਕਿ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਮਾਮਲਾ ਦਰਜ

ਬੀਣੇਵਾਲ, 2 ਅਪ੍ਰੈਲ (ਬੈਜ ਚੌਧਰੀ)-ਬੀਣੇਵਾਲ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਅਧੀਨ ਇਕ ਨੌਜਵਾਨ ਵਿਰੁੱਧ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕੀਤਾ ਹੈ | ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਸਤਵਿੰਦਰ ਸਿੰਘ ਐਸ.ਆਈ. ਮੁਤਾਬਿਕ ਉਨ੍ਹਾਂ ਪੁਲਿਸ ਪਾਰਟੀ ਸਮੇਤ ...

ਪੂਰੀ ਖ਼ਬਰ »

ਨਸ਼ਾ ਕੇਂਦਰ 'ਚ ਦਵਾਈ ਲੈਣ ਪਹੁੰਚੇ ਮਰੀਜ਼ਾਂ ਨੇ ਮਚਾਇਆ ਹੜਕੰਪ

ਗੜ੍ਹਸ਼ੰਕਰ, 2 ਅਪ੍ਰੈਲ (ਧਾਲੀਵਾਲ)- ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਸੂਬਾ ਸਰਕਾਰ ਵੱਲੋਂ ਕਰਫ਼ਿਊ ਲਗਾ ਕੇ ਬਚਾਓ ਲਈ ਲੋਕਾਂ ਨੂੰ ਘਰਾਂ ਵਿਚ ਵੀ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਉੱਥੇ ਹੀ ਵੱਖ-ਵੱਖ ਥਾਵਾਂ ਤੇ ਲੋਕਾਂ ਦਾ ਵੱਡੀ ਗਿਣਤੀ 'ਚ ਇਕੱਤਰ ਹੋਣਾ ਹਾਲੇ ਵੀ ...

ਪੂਰੀ ਖ਼ਬਰ »

ਅਮੋਲਕ ਸਿੰਘ ਗਾਖਲ ਨੇ ਕੋਰੋਨਾ ਰਾਹਤ ਫੰਡ ਲਈ ਸਰਕਾਰ ਨੂੰ ਦਿੱਤੇ 8 ਲੱਖ

ਜਲੰਧਰ, 2 ਅਪ੍ਰੈਲ (ਮੇਜਰ ਸਿੰਘ)-ਉੱਘੇ ਪ੍ਰਵਾਸੀ ਪੰਜਾਬੀ ਤੇ ਪੰਜਾਬ 'ਚ ਖੇਡ ਸੱ ਭਿਆਚਾਰ ਤੇ ਸਿਹਤ ਨੂੰ ਉਤਸ਼ਾਹਤ ਕਰਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ੍ਰੀ ਅਮੋਲਕ ਸਿੰਘ ਗਾਖਲ ਨੇ ਨਾਮੁਰਾਦ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਪੰਜਾਬ ਸਰਕਾਰ ਨੂੰ 8 ਲੱਖ ਰੁਪਏ ...

ਪੂਰੀ ਖ਼ਬਰ »

ਸਰਕਾਰ ਵਲੋਂ ਦਿੱਤੀ ਜਾਂਦੀ ਕਣਕ ਵੇਚਣ ਦੇ ਮਾਮਲੇ 'ਚ ਡੀਪੂ ਹੋਲਡਰ ਿਖ਼ਲਾਫ਼ ਮਾਮਲਾ ਦਰਜ

ਬੁੱਲ੍ਹੋਵਾਲ, 2 ਅਪ੍ਰੈਲ (ਜਸਵੰਤ ਸਿੰਘ, ਰਵਿੰਦਰਪਾਲ ਸਿੰਘ)-ਬੁੱਲ੍ਹੋਵਾਲ ਪੁਲਿਸ ਨੇ ਗ਼ਰੀਬਾਂ ਨੂੰ ਸਰਕਾਰ ਵਲੋਂ ਦਿੱਤੀ ਜਾਂਦੀ ਕਣਕ ਵੇਚਣ ਦੇ ਮਾਮਲੇ 'ਚ ਡੀਪੂ ਹੋਲਡਰ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਥਾਣਾ ਅਫ਼ਸਰ ...

ਪੂਰੀ ਖ਼ਬਰ »

ਜੈਂਟਲ ਕਿੱਟੀ ਕਲੱਬ ਵਲੋਂ 75 ਰਾਸ਼ਨ ਕਿੱਟਾਂ ਭੇਂਟ

ਹੁਸ਼ਿਆਰਪੁਰ, 2 ਅਪ੍ਰੈਲ (ਹਰਪ੍ਰੀਤ ਕੌਰ)-ਕਰਫ਼ਿਊ ਦੌਰਾਨ ਲੋੜਵੰਦ ਲੋਕਾਂ ਦੀ ਮੱਦਦ ਲਈ ਜੈਂਟਲ ਕਿੱਟੀ ਕਲੱਬ ਵਲੋਂ 75 ਰਾਸ਼ਨ ਕਿੱਟਾਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ | ਸੁਸਾਇਟੀ ਦੇ ਸਕੱਤਰ ਨਰੇਸ਼ ਗੁਪਤਾ ਨੇ ਕਿਹਾ ਕਿ ਇਸ ਸੰਕਟ ...

ਪੂਰੀ ਖ਼ਬਰ »

ਆਨਲਾਈਨ ਹੀ ਬਣਨਗੇ ਈ.ਪਾਸ - ਐਸ.ਡੀ.ਐਮ.

ਦਸੂਹਾ, 2 ਅਪ੍ਰੈਲ (ਭੁੱਲਰ/ਚੰਦਨ)- ਅੱਜ ਸ੍ਰੀਮਤੀ ਜਯੋਤੀ ਬਾਲਾ ਮੱਟੂ ਪੀ.ਸੀ.ਐਸ. ਐਸ.ਡੀ.ਐਮ. ਦਸੂਹਾ ਨੇ ਦੱਸਿਆ ਕਿ ਜਿਹੜੇ ਪਾਸ ਕੋਰੋਨਾ ਦੀ ਗੰਭੀਰ ਬਿਮਾਰੀ ਦੇ ਮੱਦੇਨਜ਼ਰ ਦੁਕਾਨਦਾਰਾਂ ਨੂੰ ਸਬਜ਼ੀ, ਦਵਾਈਆਂ ਜਾਂ ਰਾਸ਼ਨ ਆਦਿ ਘਰਾਂ ਵਿਚ ਸਪਲਾਈ ਕਰਨ ਵਾਸਤੇ ਅਤੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX