ਤਾਜਾ ਖ਼ਬਰਾਂ


ਮਾਲ, ਹੋਟਲ ਤੇ ਰੈਸਟੋਰੈਂਟ ਨੂੰ ਲੈ ਕੇ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ
. . .  1 day ago
ਨਵੀਂ ਦਿੱਲੀ, 4 ਜੂਨ - ਕੇਂਦਰ ਸਰਕਾਰ ਨੇ ਹੋਟਲ, ਰੈਸਟੋਰੈਂਟ, ਮਾਲ ਤੇ ਦਫਤਰਾਂ ਨੂੰ ਲੈ ਕੇ ਨਵੇਂ ਸਿਰੇ ਤੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਲਾਕਡਾਊਨ ਵਿਚ ਛੁੱਟ ਮਿਲਣ ਤੋਂ ਬਾਅਦ ਜਿਵੇਂ ਜਿਵੇਂ ਹੋਟਲ, ਰੈਸਟੋਰੈਂਟ, ਮਾਲ ਖੁੱਲ ਰਹੇ ਹਨ ਤੇ ਦਫਤਰਾਂ ਵਿਚ ਕੰਮਕਾਜ ਸ਼ੁਰੂ ਹੋ ਰਿਹਾ ਹੈ। ਜਿਸ ਨੂੰ ਲੈ ਕੇ ਸਿਹਤ ਮੰਤਰਾਲਾ...
ਕਰੋਨਾ ਪਾਜ਼ੀਟਿਵ ਦਾ ਪਤਾ ਲੱਗਦਿਆਂ ਮਰੀਜ ਲੁਕਿਆ
. . .  1 day ago
ਬੱਚੀਵਿੰਡ , 4 ਜੂਨ ( ਬਲਦੇਵ ਸਿੰਘ ਕੰਬੋ)- ਬੱਚੀਵਿੰਡ ਤੋਂ 4 ਕਿਲੋਮੀਟਰ ਦੂਰ ਪਿੰਡ ਸਾਰੰਗੜਾ ਦੀ ਸੁਮਨ ਕੌਰ( 20) ਪਤਨੀ ਸੁਰਜੀਤ੍ ਮਰੀਜ ਨੂੰ ਪਤਾ ਲੱਗਾ ਕੇ ਉਸ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੋ ਤਾਂ ਉਹ ਪ੍ਰਵਾਰ ਸਮੇਤ ਘਰ ਛੱਡ ਕੇ ਲੁਕ ਗਏ ਹੈ। ਖਬਰ ਲਿਖੇ ਜਾਣ ਤੱਕ ਪਿੰਡ ਵਿੱਚ ਮੁਨਾਦੀ ਕਰਵਾ ਦਿੱਤੀ...
ਪਲੇਸ ਆਫ ਸੇਫਟੀ ਮਧੁਬਨ ਵਿੱਖੇ 16 ਸਾਲਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . .  1 day ago
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਵਿਅਕਤੀ ਬਰਾਮਦ
. . .  1 day ago
ਰਾਜਪੁਰਾ 4 ਜੂਨ (ਰਣਜੀਤ ਸਿੰਘ) - ਅੱਜ ਦੇਰ ਸ਼ਾਮ ਪੁਲਿਸ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਕੀਤਾ ਵਿਅਕਤੀ ਸ਼ੈਲਰ ਬਣਾਉਣ ਵਾਲੀ ਫੈਕਟਰੀ ਵਿੱਚੋਂ ਬਰਾਮਦ ਕਰ ਲਿਆ ਹੈ ।ਪੁਲਿਸ ਨੇ ਮੌਕੇ ਤੋਂ ਦੋ ਅਗਵਾਕਾਰਾਂ ਨੂੰ ਵੀ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਸ਼ੈਲਰ ਮਾਲਕ ਦੀ...
ਮਲੋਟ ਵਿਚ ਇਕ ਹੋਰ ਔਰਤ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ
. . .  1 day ago
ਮਲੋਟ, 4 ਜੂਨ (ਰਣਜੀਤ ਸਿੰਘ ਪਾਟਿਲ)- ਮਲੋਟ ਦੇ ਸਰਾਭਾ ਨਗਰ ਵਿਚ ਇਕ ਹੋਰ 27 ਸਾਲਾ ਔਰਤ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਸਿਵਲ ਸਰਜਨ ਡਾ ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਇਸ ਕੋਰੋਨਾ ਪਾਜੀਟਿਵ ਲੜਕੀ ਦੀ ਟਰੈਵਲ ਹਿਸਟਰੀ ਹੈ ਅਤੇ ਇਸ ਸਬੰਧੀ ਵੇਰਵੇ ਇਕੱਤਰ ਕੀਤੇ ਜਾਣ ਤੋਂ...
ਲੁਧਿਆਣਾ ਵਿੱਚ ਕੋਰੋਨਾ ਪਾਜ਼ਿਟਿਵ ਆਉਣ ਵਾਲੇ ਡਾਕਟਰ ਪਤੀ ਪਤਨੀ ਦੇ ਖੰਨਾ ਸਥਿੱਤ ਡਾਕਟਰ ਪਿਤਾ, ਮਾਂ, ਨੌਕਰਾਣੀ ਤੇ ਡਰਾਈਵਰ ਕੋਰੋਨਾ ਪਾਜ਼ਿਟਿਵ ਆਏ
. . .  1 day ago
7 ਨਗਰ ਕੌਸਲਾਂ ਦੇ ਕਾਰਜ ਸਾਧਕ ਅਫਸਰ ਇਧਰੋੋ ਉਧਰ
. . .  1 day ago
ਨਾਭਾ ਵਿਖੇ ਚੇਨਈ ਤੋਂ ਆਏ ਨੌਜਵਾਨ ਦੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਨਾਭਾ, 4 ਜੂਨ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਦੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਮੁਹੱਲਾ ਕਰਤਾਰਪੁਰਾ ਵਿਖੇ ਇੱਕ ਨੌਜਵਾਨ ਦੀ ਰਿਪੋਰਟ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜੋ ਕਿ ਪਿਛਲੇ ਦਿਨੀਂ ਚੇਨਈ ਤੋਂ ਨਾਭਾ ਵਿਖੇ ਆਇਆ ਸੀ। ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਦੀ ਅਗਵਾਈ...
ਲੁਧਿਆਣਾ ਵਿੱਚ ਅੱਜ 23 ਮਰੀਜ ਸਾਹਮਣੇ ਆਏ
. . .  1 day ago
ਲੁਧਿਆਣਾ, 4 ਜੂਨ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ ਜਦ ਕਿ ਸਵੇਰੇ 7 ਮਰੀਜਾਂ ਵਿਚ ਕੋਰੋਨਾ ਪਾਏ ਜਾਣ ਦੀ ਰਿਪੋਰਟ...
3 ਲੁਟੇਰਿਆਂ ਨੇ ਦਿਨ ਦਿਹਾੜੇ ਪਤੀ ਪਤਨੀ ਨੂੰ ਲੁੱਟਿਆ
. . .  1 day ago
ਨਸ਼ਾ ਤਸਕਰ ਦੀ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਸਾਰੀ ਮਹਿਲ ਕਲਾਂ ਪੁਲਿਸ ਇਕਾਂਤਵਾਸ
. . .  1 day ago
ਮਹਿਲ ਕਲਾਂ, 4 ਜੂਨ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਕਾਬੂ ਕੀਤੇ ਗਏ ਨਸ਼ਾ ਤਸਕਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਅੰਦਰ ਹੜਕੰਪ ਮਚ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੁਲਿਸ...
ਡਾ. ਸੰਦੀਪ ਗੋਇਲ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ
. . .  1 day ago
ਚੰਡੀਗੜ੍ਹ, 4 ਜੂਨ - ਪੰਜਾਬ ਸਰਕਾਰ ਨੇ ਅੱਜ ਮੀਡੀਆ 'ਚ ਦਿਗਜ ਡਾ. ਸੰਦੀਪ ਗੋਇਲ ਨੂੰ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਹਾਲ ਹੀ ਵਿਚ ਗਠਤ ਕੀਤੀ ਗਈ ਪੰਜਾਬ ਸੀ.ਐਸ.ਆਰ. ਨੂੰ ਇੰਡਸਟਰੀ ਲਈ ਪੰਜਾਬ ਤੇ ਪੰਜਾਬ...
ਨੌਜਵਾਨ ਕਿਸਾਨ ਨੇ ਕਰਜ਼ੇ ਦੇ ਚਲਦਿਆਂ ਕੀਤੀ ਖੁਦਕੁਸ਼ੀ
. . .  1 day ago
ਬਠਿੰਡਾ, 4 ਜੂਨ (ਨਾਇਬ ਸਿੱਧੂ) - ਬਠਿੰਡਾ ਜ਼ਿਲ੍ਹੇ ਦੇ ਚੱਕ ਹੀਰਾ ਸਿੰਘ ਵਾਲਾ ਦੇ ਇੱਕ ਕਿਸਾਨ ਦੀ ਕਰਜ਼ੇ ਦੇ ਬੋਝ ਦੇ ਚੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ...
ਜਲੰਧਰ ਰੇਂਜ ਦੇ ਨਵਨਿਯੁਕਤ ਡੀ.ਆਈ.ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੋਏ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ, 4 ਜੂਨ (ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਲਾਡੀ) - ਜਲੰਧਰ ਰੇਂਜ ਦੇ ਨਵ -ਨਿਯੁਕਤ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਸੰਤ ਬਾਬਾ ਜੈਮਲ ਸਿੰਘ ਪਟਿਆਲੇ...
ਕੁਵੈਤ ਤੋਂ ਆਏ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 4 ਜੂਨ (ਗੁਰਬਖਸ਼ ਸਿੰਘ ਮਹੇ) - ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਅੱਜ ਸਵੇਰੇ ਜ਼ਿਲ੍ਹੇ ਵਿੱਚ ਇਕਾਂਤਵਾਸ ਵਿੱਚ ਰੱਖੇ ਕੁਵੈਤ ਤੋਂ ਵਾਪਿਸ ਆਏ ਇੱਕ ਵਿਅਕਤੀ ਜੋ ਕਿ ਰਾਹੋਂ ਨਾਲ ਸਬੰਧਤ ਹੈ ਉਸ ਦਾ ਕੋਰੋਨਾ ਟੈਸਟ...
ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਤੇਜ਼ ਹਨੇਰੀ ਅਤੇ ਬਾਰਿਸ਼
. . .  1 day ago
ਸ੍ਰੀ ਮੁਕਤਸਰ ਸਾਹਿਬ, 4 ਜੂਨ (ਰਣਜੀਤ ਸਿੰਘ ਢਿੱਲੋਂ)-ਸ਼ਾਮ ਮੌਕੇ ਅਚਾਨਕ ਮੌਸਮ ਵਿਚ ਤਬਦੀਲੀ ਆ ਗਈ ਅਤੇ ਤੇਜ਼ ਹਨੇਰੀ ਮਗਰੋਂ ਬਾਰਿਸ਼ ਸ਼ੁਰੂ ਹੋ ਗਈ। ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਫ਼ਸਲਾਂ ਲਈ ਵੀ ਬਾਰਿਸ਼ ਲਾਹੇਵੰਦ ਮੰਨੀ ਜਾ ਰਹੀ ਹੈ। ਅਨਾਜ ਮੰਡੀ...
ਅੱਜ ਅੰਮ੍ਰਿਤਸਰ ਵਿਚ 15 ਕੋਰੋਨਾ ਪਾਜ਼ੀਟਿਵ ਕੇਸ ਹੋਏ ਰਿਪੋਰਟ
. . .  1 day ago
ਅੰਮ੍ਰਿਤਸਰ, 4 ਜੂਨ (ਰੇਸ਼ਮ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ) - ਅੱਜ ਅੰਮ੍ਰਿਤਸਰ ਵਿਚ 15 ਕੋਰੋਨਾ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ। ਜਿਸ ਨਾਲ ਕੁੱਲ 420 ਪਾਜ਼ੀਟਿਵ ਕੇਸ ਹੋ ਗਏ ਹਨ। 325 ਡਿਸਚਾਰਜ ਹੋਏ ਹਨ, 87 ਦਾਖਲ ਤੇ 7...
ਕਸਬਾ ਲੌਂਗੋਵਾਲ ਵਿਖੇ ਕਰਿਆਨਾ ਸਟੋਰ ਨੂੰ ਲੱਗੀ ਅੱਗ
. . .  1 day ago
ਲੌਂਗੋਵਾਲ, 4 ਜੂਨ ( ਸ.ਸ.ਖੰਨਾ,ਵਿਨੋਦ) - ਸਥਾਨਕ ਕਸਬਾ ਲੌਂਗੋਵਾਲ ਮੇਨ ਬੱਸ ਸਟੈਂਡ ਤੇ ਬੀਤੀ ਰਾਤ ਕਰਿਆਨੇ...
ਪੰਜਾਬ 'ਚ ਟਿੱਡੀ ਦਲ ਨੂੰ ਆਉਣ ਤੋਂ ਰੋਕਣ ਦੇ ਲਈ ਪ੍ਰਸ਼ਾਸਨ ਨੇ ਪੂਰੇ ਕੀਤੇ ਪ੍ਰਬੰਧ
. . .  1 day ago
ਬਠਿੰਡਾ, 4 ਜੂਨ (ਨਾਇਬ ਸਿੱਧੂ)- ਪਹਿਲਾਂ ਕੋਰੋਨਾ ਵਾਇਰਸ ਨੇ ਪ੍ਰਸ਼ਾਸਨ ਅਤੇ ਲੋਕਾਂ 'ਚ ਦਹਿਸ਼ਤ ਪਾਈ ਹੋਈ ਹੈ ਅਤੇ ਹੁਣ ਟਿੱਡੀ ਦਲ ਨੇ ਪ੍ਰਸ਼ਾਸਨ...
ਦਰਸ਼ਨ ਕੁੰਦਰਾ ਚੇਅਰਮੈਨ ਤੇ ਆਨੰਦ ਵਾਇਸ ਚੇਅਰਮੈਨ ਬਣੇ
. . .  1 day ago
ਮਾਛੀਵਾੜਾ ਸਾਹਿਬ, 4 ਜੂਨ (ਮਨੋਜ ਕੁਮਾਰ) - ਕਾਫੀ ਅਰਸੇ ਤੋ ਬਾਅਦ ਅੱਜ ਅਖੀਰ ਮਾਛੀਵਾੜਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ....
ਤਬਲੀਗ਼ੀ ਜਮਾਤ ਦੀਆਂ ਗਤੀਵਿਧੀਆਂ 'ਚ ਸ਼ਾਮਲ ਵਿਦੇਸ਼ੀਆਂ ਦੀ ਭਾਰਤ ਯਾਤਰਾ 'ਤੇ ਲੱਗੀ 10 ਸਾਲ ਦੀ ਪਾਬੰਦੀ
. . .  1 day ago
ਨਵੀਂ ਦਿੱਲੀ, 4 ਜੂਨ- ਤਬਲੀਗ਼ੀ ਜਮਾਤ ਦੀਆਂ ਗਤੀਵਿਧੀਆਂ 'ਚ ਸ਼ਾਮਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਲੈ...
ਸਿੱਖਿਆ ਵਿਭਾਗ ਨੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਕਾਰਜਕਾਲ ਦਾ ਸਮਾਂ 30 ਸਤੰਬਰ ਤੱਕ ਵਧਾਇਆ
. . .  1 day ago
ਨੂਰਪੁਰ ਬੇਦੀ, 4 ਜੂਨ (ਹਰਦੀਪ ਸਿੰਘ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ 'ਚ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਗਠਨ ਦਾ ਕਾਰਜਕਾਲ...
ਜਨਤਕ ਜਥੇਬੰਦੀਆਂ ਵੱਲੋਂ ਐੱਸ.ਡੀ.ਐਮ ਜੈਤੋ ਦੇ ਦਫ਼ਤਰ ਅੱਗੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
. . .  1 day ago
ਜੈਤੋ, 4 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੋਰੋਨਾ ਦੇ ਵਿਰੋਧ ਵਿਚ 12 ਜਨਤਕ ਜਥੇਬੰਦੀਆਂ ਵੱਲੋਂ ਐੱਸ.ਡੀ....
ਤਾਏ ਦੇ ਕਤਲ 'ਚ ਭਤੀਜੇ ਦੀ ਜ਼ਮਾਨਤ ਦੀ ਅਰਜ਼ੀ ਹੋਈ ਖ਼ਾਰਜ
. . .  1 day ago
ਸਲਾਣਾ 4 ਜੂਨ (ਗੁਰਚਰਨ ਸਿੰਘ ਜੰਜੂਆ) -ਬਲਾਕ ਅਮਲੋਹ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿਖੇ ਸਕੇ ਤਾਏ ਦੇ...
ਚੇਅਰਪਰਸਨ ਜਸਮੀਤ ਕੌਰ ਚਾਹਲ ਵੱਲੋਂ ਕੀਤੀ ਗਈ ਸ਼ਿਆਮਾ ਪ੍ਰਸ਼ਾਦ ਸਕੀਮ ਸਬੰਧੀ ਸਮੀਖਿਆ ਮੀਟਿੰਗ
. . .  1 day ago
ਖਮਾਣੋਂ ,4 ਜੂਨ (ਮਨਮੋਹਣ ਸਿੰਘ ਕਲੇਰ)- ਬਲਾਕ ਸੰਮਤੀ ਖਮਾਣੋਂ ਚੇਅਰਪਰਸਨ ਜਸਮੀਤ ਕੌਰ ਚਾਹਲ ਵੱਲੋਂ ਬਲਾਕ ਦੇ ਉਨ੍ਹਾਂ 10 ਪਿੰਡਾਂ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 22 ਚੇਤ ਸੰਮਤ 552
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਫਰੀਦਕੋਟ, ਮੁਕਤਸਰ + ਫਿਰੋਜ਼ਪੁਰ, ਫਾਜ਼ਿਲਕਾ + ਮੋਗਾ

ਕੋਰੋਨਾ ਕਰਫ਼ਿਊ ਦੌਰਾਨ ਬੈਂਕ ਸੇਵਾਵਾਂ ਬਹਾਲ

ਫ਼ਰੀਦਕੋਟ, 3 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਕਰਫ਼ਿਊ ਦੌਰਾਨ ਬੈਂਕ ਸੇਵਾ ਬਹਾਲ ਕਰ ਦਿੱਤੀ ਹੈ | ਫ਼ਰੀਦਕੋਟ ਜ਼ਿਲ੍ਹੇ ਅੰਦਰ ਬੈਂਕਿੰਗ ਸੇਵਾਵਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗੀ | ਜਦਕਿ ਏ.ਟੀ.ਐਮ. ਸਵੇਰੇ 6 ਤੋਂ ਸ਼ਾਮ 8 ਵਜੇ ਤੱਕ ਕੰਮ ਕਰਨਗੇ | ਅੱਜ ਜ਼ਿਲ੍ਹੇ ਅੰਦਰ ਬੈਂਕਿੰਗ ਸੇਵਾਵਾਂ ਦੀ ਰਿਪੋਰਟ ਇਕੱਤਰ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਸਵੇਰੇ ਬੈਂਕ ਬਰਾਂਚਾਂ ਖੁੱਲ੍ਹਣ ਤੋਂ ਪਹਿਲਾਂ ਹੀ ਲੋਕ ਬੈਂਕਾਂ ਦੇ ਸਾਹਮਣੇ ਇਕੱਠੇ ਹੋਣੇ ਸ਼ੁਰੂ ਹੋ ਗਏ | ਇਸ ਮੌਕੇ ਪਹਿਲਾਂ ਹੀ ਪੁਲਿਸ ਨੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ | ਲੋਕਾਂ ਨੂੰ ਖੜ੍ਹਨ ਲਈ ਮੀਟਰ ਤੋਂ ਡੇਢ ਮੀਟਰ ਦੇ ਵਕਫ਼ੇ ਵਿਚ ਗੋਲਕਾਰ ਚਿੰਨ੍ਹ ਬਣਾਏ ਹੋਏ ਸਨ ਤਾਂ ਕਿ ਜੋ ਸ਼ੋਸਲ ਡਿਸਟੈਂਸ਼ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਸਕੇ | ਪੁਲਿਸ ਕਰਮੀ ਇਕ ਗਾਹਕ ਨੂੰ ਬੈਂਕ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦੇ ਰਹੇ ਸਨ | ਬੈਂਕਾਂ ਅੰਦਰ ਵੀ ਕੰਮ ਕਰਨ ਲਈ ਸੀਮਤ ਸਟਾਫ਼ ਸੀ | ਬੈਂਕ ਪੂਰੀ ਤਰ੍ਹਾਂ ਸੈਨੀਟਾਈਜ਼ਰ ਕੀਤੇ ਗਏ ਸਨ | ਸ਼ਹਿਰੀ ਅਤੇ ਪੇਂਡੂ ਖੇਤਰ ਦੀਆਂ ਬੈਂਕਾਂ ਵਿਚ ਪੂਰੀ ਭੀੜ ਦੇਖੀ ਗਈ | ਬੈਂਕ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਬੈਂਕ ਬਰਾਂਚਾਂ ਸਰਕਾਰ ਵਲੋਂ ਭੇਜੇ ਗਏ ਰੋਸਟਰ ਅਨੁਸਾਰ ਖੋਲੀਆਂ ਜਾਣਗੀਆਂ | ਅੱਜ ਜਿਹੜੀਆਂ ਬੈਂਕਾਂ ਖੁੱਲ੍ਹੀਆਂ ਉਨ੍ਹਾਂ ਵਿਚ ਸਟੇਟ ਬੈਂਕ ਆਫ਼ ਇੰਡੀਆ, ਪੰਜਾਬ ਐਾਡ ਸਿੰਧ ਬੈਂਕ, ਸੈਂਟਰਲ ਬੈਂਕ, ਕੋਆਪ੍ਰੇਟਿਵ ਬੈਂਕ, ਡੀ.ਸੀ.ਬੀ., ਐਚ. ਡੀ. ਐਫ਼. ਸੀ., ਆਈ. ਸੀ. ਆਈ. ਸੀ. ਆਈ., ਆਈ. ਡੀ. ਬੀ. ਆਈ., ਇੰਡੀਅਨ ਬੈਂਕ, ਇੰਡੋਸਿੰਧ ਬੈਂਕ, ਪੰਜਾਬ ਗਰਾਮੀਣ ਬੈਂਕ, ਸਿੰਡੀਕੇਟ ਬੈਂਕ, ਵਿਜੈ ਬੈਂਕ, ਦੇਨਾ ਬੈਂਕ ਅਤੇ ਓਰੀਐਾਟਲ ਬੈਂਕ ਦੀ ਬਰਾਂਚਾਂ ਸ਼ਾਮਿਲ ਹਨ | ਜ਼ਿਲ੍ਹੇ ਅੰਦਰ 70 ਦੇ ਕਰੀਬ ਬੈਂਕਾਂ ਨੇ ਸ਼ਹਿਰਾਂ ਅਤੇ ਪਿੰਡਾਂ ਅੰਦਰ ਆਪਣੇ ਗਾਹਕਾਂ ਨੂੰ ਸੇਵਾ ਦਿੱਤੀ | ਬੈਂਕ ਸਾਹਮਣੇ ਖੜ੍ਹੇ ਲੋਕਾਂ ਨੇ ਵੀ ਕਿਸੇ ਤਕਲੀਫ਼ ਦਾ ਜ਼ਿਕਰ ਨਹੀਂ ਕੀਤਾ ਅਤੇ ਬੈਂਕ ਮੁਲਾਜ਼ਮਾਂ ਨੇ ਵੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਹੋਣ ਦੀ ਗੱਲ ਨਹੀਂ ਕੀਤੀ | ਬੈਂਕ ਅਧਿਕਾਰੀਆਂ ਨੇ ਲੋਕਾਂ ਅਤੇ ਪੁਲਿਸ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ | ਜ਼ਿਲ੍ਹੇ ਦੀਆਂ ਕਈ ਬੈਂਕਾਂ ਅੰਦਰ ਲੋਕਾਂ ਨੇ ਭੀੜ ਕਰ ਦਿੱਤੀ | ਉਥੋਂ ਪੁਲਿਸ ਨੂੰ ਸ਼ੋਸਲ ਡਿਸਟੈਂਸ ਦੀ ਸਮੱਸਿਆ ਜ਼ਰੂਰ ਆਈ ਪਰ ਪੁਲਿਸ ਨੇ ਜਲਦੀ ਹੀ ਇਸ ਨੂੰ ਠੀਕ ਕਰ ਲਿਆ | ਬੈਂਕ ਦੇ ਨਿਰਧਾਰਿਤ ਸਮੇਂ ਤੱਕ ਪੂਰਾ ਕੰਮ ਅਰਾਮਦਾਰੀ ਨਾਲ ਪਹਿਲੇ ਦਿਨ ਪੂਰਾ ਹੋਇਆ |

ਕਿਸਾਨਾਂ ਨੂੰ ਛੋਟ ਦੇਣ ਲਈ ਮੁੱਖ ਮੰਤਰੀ ਨੂੰ ਭੇਜਿਆ ਮੰਗ-ਪੱਤਰ

ਕੋਟਕਪੂਰਾ, 3 ਅਪੈ੍ਰਲ (ਮੇਘਰਾਜ)-ਹਲਕਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਣਕ ਦੀ ਕਟਾਈ ਸਮੇਂ ਬਹੁਤ ਸਾਰੇ ਪੰਜਾਬ ਦੇ ਕਿਸਾਨ ਆਪਣੀਆਂ ...

ਪੂਰੀ ਖ਼ਬਰ »

ਫੂਡ ਸਪਲਾਈ ਵਿਭਾਗ ਵਲੋਂ ਗਠਿਤ ਟੀਮ ਵਲੋਂ ਵੱਖ-ਵੱਖ ਦੁਕਾਨਾਂ 'ਤੇ ਛਾਪੇਮਾਰੀ

ਤਲਵੰਡੀ ਭਾਈ, 3 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)- ਕਰਫ਼ਿਊ ਦੌਰਾਨ ਜ਼ਰੂਰੀ ਵਰਤੋਂ ਦੀਆਂ ਵਸਤਾਂ ਦੀ ਕਾਲਾਬਾਜ਼ਾਰੀ ਨੂੰ ਰੋਕਣ ਅਤੇ ਨਾਪ-ਤੋਲ ਆਦਿ 'ਚ ਲੋਕਾਂ ਨਾਲ ਧੋਖਾਧੜੀ ਰੋਕਣ ਲਈ ਜ਼ਿਲ੍ਹਾ ਕੰਟਰੋਲਰ ਫੂਡ 'ਤੇ ਸਪਲਾਈ ਵਿਭਾਗ ਫ਼ਿਰੋਜ਼ਪੁਰ ਪਿੰਦਰ ਸਿੰਘ ਵਲੋਂ ...

ਪੂਰੀ ਖ਼ਬਰ »

ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਹੁਣ ਰੋਜ਼ਾਨਾ ਹਸਪਤਾਲ ਨਹੀਂ ਜਾਣਾ ਪਵੇਗਾ-ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ, 3 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਕੋਰੋਨਾ ਵਾਇਰਸ ਦੇ ਇਸ ਚੁਣੌਤੀਪੂਰਨ ਸਮੇਂ ਦੌਰਾਨ ਪੰਜਾਬ ਸਰਕਾਰ ਵਲੋਂ ਸਮਾਜ ਦੇ ਹਰੇਕ ਵਰਗ ਦੀ ਸਿਹਤ ਨੂੰ ਧਿਆਨ ਵਿਚ ਰਖਦੇ ਹੋਏ ਨਸ਼ਿਆਂ ਦੇ ਪੀੜਤ ਮਰੀਜ਼ਾਂ ਨੂੰ ਵੀ ਵੱਡੀ ਰਾਹਤ ...

ਪੂਰੀ ਖ਼ਬਰ »

ਤੂੰ ਕੌਣ ਹੈ ਸਾਨੂੰ ਪੁੱਛਣ ਵਾਲਾ?-ਥਾਣਾ ਮੁਖੀ

ਮਲੋਟ, 3 ਅਪ੍ਰੈਲ (ਗੁਰਮੀਤ ਸਿੰਘ ਮੱਕੜ)-ਬੀਤੇ ਕੱਲ੍ਹ ਥਾਣਾ ਸਦਰ ਪੁਲਿਸ ਨੇ ਕਰਫ਼ਿਊ ਦੌਰਾਨ ਫੜੀ ਇਕ ਕਣਕ ਦੇ ਗੱਟਿਆਂ ਦੀ ਭਰੀ ਟਰਾਲੀ ਕੇਵਲ ਮਹਿਕਮੇ ਦੇ ਜ਼ਿਲ੍ਹਾ ਅਧਿਕਾਰੀ ਦੀ ਗੱਲ ਸੁਣ ਕੇ ਹੀ ਛੱਡ ਦਿੱਤੀ, ਜਦਕਿ ਦੂਜੇ ਪੱਖ 'ਤੇ ਵਿਚਾਰ ਕਰਨਾ ਪੁਲਿਸ ਨੇ ਵਾਜਬ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਪੁਲਿਸ ਨੇ ਦਿਖਾਈ ਸਖ਼ਤੀ

ਫ਼ਿਰੋਜ਼ਪੁਰ, 3 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਸਖ਼ਤੀ ਨਾਲ ਪੇਸ਼ ਆਉਣ ਸਬੰਧੀ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਵਲੋਂ ਜਾਰੀ ਸਖ਼ਤ ...

ਪੂਰੀ ਖ਼ਬਰ »

ਦੌਧਰ ਵਿਆਹ 'ਚ ਸ਼ਾਮਿਲ ਹੋਣ ਵਾਲੇ 4 ਵਿਅਕਤੀ ਕੀਤੇ ਇਕਾਂਤਵਾਸ-ਡਾ. ਗਿੱਲ

ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਦੀ ਰਹਿਨੁਮਾਈ ਤੇ ਸਿਵਲ ਸਰਜਨ ਮੋਗਾ ਡਾ. ਅੰਦੇਸ਼ ਕੰਗ ਦੇ ਹੁਕਮਾਂ 'ਤੇ ਡਰੋਲੀ ਭਾਈ ਬਲਾਕ ਦੇ ਵੱਖ-ਵੱਖ ਪਿੰਡਾਂ ਦੇ 4 ਵਿਅਕਤੀਆਂ ਨੂੰ ਘਰਾਂ 'ਚ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਸ੍ਰੀ ਮੁਕਤਸਰ ਸਾਹਿਬ, 3 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਦੇਸ਼ ਭਰ ਵਿਚ ਕਰਫ਼ਿਊ ਲਾਇਆ ਗਿਆ ਹੈ, ਇਸ ਦੇ ਮੱਦੇਨਜਰ ਸ੍ਰੀ ਐਮ. ਕੇ. ਅਰਾਵਿੰਦ ਕੁਮਾਰ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ...

ਪੂਰੀ ਖ਼ਬਰ »

ਸਰਕਾਰੀ ਸੰਸਥਾਵਾਂ ਦੀ ਕਰਫ਼ਿਊ ਦੌਰਾਨ ਰਾਖੀ ਕਰਨ ਲਈ ਠੀਕਰੀ ਪਹਿਰੇ ਦੇ ਆਦੇਸ਼

ਫ਼ਰੀਦਕੋਟ, 3 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਕੁਮਾਰ ਸੌਰਭ ਰਾਜ ਨੇ ਜ਼ਿਲ੍ਹੇ ਵਿਚ ਲਗਾਏ ਗਏ ਕਰਫ਼ਿਊ ਉਪਰੰਤ ਪਿੰਡਾਂ/ਸ਼ਹਿਰਾਂ ਵਿਚ ਸਰਕਾਰੀ ਸੰਸਥਾਨ/ਸਰਕਾਰੀ ਜਾਇਦਾਦ ਦੀ ਰਾਖੀ ਲਈ ਜ਼ਿਲ੍ਹੇ ਫ਼ਰੀਦਕੋਟ ਦੀ ਹਦੂਦ ਅੰਦਰ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਦੀ ਸਹੂਲਤ ਲਈ ਸੰਪਰਕ ਨੰਬਰ ਜਾਰੀ

ਸ੍ਰੀ ਮੁਕਤਸਰ ਸਾਹਿਬ, 3 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਦੀ ਸਹੂਲਤ ਲਈ ਵਿਸ਼ੇਸ਼ ਹੈਲਪ ਨੰਬਰ ਜਾਰੀ ਕੀਤੇ ਗਏ ਹਨ, ਤਾਂ ਜੋ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਸ਼ਹਿਰ ਵਾਸੀਆਂ ਨੂੰ ਘਰ-ਘਰ ਪਹੁੰਚਾਈ ਜਾ ਰਹੀ ਹੈ ਸਬਜ਼ੀ-ਸਿੱਧੂ

ਮਲੋਟ, 3 ਅਪ੍ਰੈਲ (ਗੁਰਮੀਤ ਸਿੰਘ ਮੱਕੜ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦਿਆਂ ਕਰਫ਼ਿਊ ਦੌਰਾਨ ਸ਼ਹਿਰ ਵਾਸੀਆਂ ਨੂੰ ਘਰ-ਘਰ ਸਬਜ਼ੀ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਅਤੇ ਐਸ.ਡੀ.ਐਮ. ਗੋਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਬੱਚੀ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, ਦੋਦਾ, 3 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਰਵੀਪਾਲ)-ਸਥਾਨਕ ਬਠਿੰਡਾ ਰੋਡ ਸਥਿਤ ਪਿੰਡ ਭੁੱਲਰ ਵਿਖੇ ਕਾਰ ਹੇਠ ਆਉਣ ਨਾਲ ਇਕ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੰਗੂਧੌਣ ਤੋਂ ਬਜੁਰਗ ਔਰਤ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਕੰਬਾਈਨਾਂ 'ਤੇ ਕੋਈ ਰੋਕ ਨਹੀਂ-ਜ਼ਿਲ੍ਹਾ ਮੈਜਿਸਟ੍ਰੇਟ

ਫ਼ਰੀਦਕੋਟ, 3 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਪੰਜਾਬ ਸਮੇਤ ਕਈ ਰਾਜਾਾ ਵਿਚ ਕੋਰੋਨਾ ਮਹਾਂਮਾਰੀ ਤੋ ਬਚਾਅ ਲਈ ਲੱਗੇ ਹੋਏ ਕਰਫ਼ਿਊ ਅਤੇ ਪੂਰੇ ਦੇਸ਼ ਵਿਚ ਲਾਕਡਾਊਨ ਕਾਰਨ ਭਾਰਤ ਦੇ ਗ੍ਰਹਿ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਦਾ ਬੂਹਾ ਨਾ ਖੋਲ੍ਹਣ ਕਰਕੇ ਔਰਤ ਨੇ ਸੜਕ 'ਤੇ ਹੀ ਦਿੱਤਾ ਬੱਚੇ ਨੂੰ ਜਨਮ

ਧਰਮਕੋਟ, 3 ਅਪ੍ਰੈਲ (ਪਰਮਜੀਤ ਸਿੰਘ)-ਜਿੱਥੇ ਸਰਕਾਰਾਂ ਵਲੋਂ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਕੁਝ ਹੋਰ ਹੀ ਦਿਖਾਈ ਦੇ ਰਹੀ ਹੈ | ਬੀਤੀ ਰਾਤ ਸ਼ਹਿਰ ਦੇ ਮਰਦਾਨੇ ਦੇ ਪਰਿਵਾਰ ਨਾਲ ਸਬੰਧਿਤ ਲੜਕੀ ਜੋਤੀ ਪਤਨੀ ਰਮੇਸ਼ ਜਿਸ ਦੀ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਸ੍ਰੀਗੰਗਾਨਗਰ, 3 ਅਪ੍ਰੈਲ (ਦਵਿੰਦਰਜੀਤ ਸਿੰਘ)-ਪਿੰਡ ਨਾਥਾਂ ਵਾਲਾ 2 ਐਮ.ਐਲ. ਵਿਖੇ ਜੋਧਪੁਰ ਬਿਜਲੀ ਵੰਡ (ਵਿਤਰਨ) ਕਾਰਪੋਰੇਸ਼ਨ ਦੇ 33 ਕੇ. ਵੀ. ਜੀ. ਐੱਸ. ਐੱਸ. ਦੇ ਸਾਹਮਣੇ ਬਿਜਲੀ ਕਰੰਟ ਲੱਗਣ ਕਾਰਨ ਐਲ ਐਾਡ ਟੀ ਕੰਪਨੀ ਵਲੋਂ ਠੇਕੇ 'ਤੇ ਰੱਖੇ ਸਕਿਓਰਟੀ ਗਾਰਡ ਬਲਦੇਵ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਕਾਦੀਆਂ ਵਲੋਂ ਸਰਕਾਰ ਤੋਂ ਮੰਗਾਂ ਨੂੰ ਲੈ ਕੇ ਇਕੱਤਰਤਾ

ਬਾਘਾ ਪੁਰਾਣਾ, 3 ਅਪ੍ਰੈਲ (ਬਲਰਾਜ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਦੀ ਪ੍ਰਧਾਨਗੀ ਹੇਠ ਕੁਝ ਆਗੂਆਂ ਦੀਆਂ ਇਕੱਤਰਤਾ ਹੋਈ | ਇਸ ਮੌਕੇ ਸੂਬਾ ਮੀਤ ਪ੍ਰਧਾਨ ਸੁਖਮੰਦਰ ਸਿੰਘ, ਖ਼ਜ਼ਾਨਚੀ ਬਲਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਮੋਗਾ ਪੁਲਿਸ ਦੇ 1552 ਕਰਮਚਾਰੀਆਂ ਵਲੋਂ ਇਕ ਦਿਨ ਦੀ ਤਨਖ਼ਾਹ ਦਾਨ-ਐਸ. ਐਸ. ਪੀ.

ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗਾ ਪੁਲਿਸ ਵਲੋਂ ਕੋਰੋਨਾ ਵਾਇਰਸ ਿਖ਼ਲਾਫ਼ ਜੰਗ ਲੜਦਿਆਂ ਆਪਣੀ ਇਕ ਦਿਨ ਦੀ ਤਨਖ਼ਾਹ ਕੋਵਿਡ ਰਿਲੀਫ ਫ਼ੰਡ ਵਿਖੇ ਦਾਨ ਕੀਤੀ ਗਈ ਹੈ | ਇਨ੍ਹਾਂ ਪੁਰਸ਼ ਅਤੇ ਮਹਿਲਾਵਾਂ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ...

ਪੂਰੀ ਖ਼ਬਰ »

ਕੋਵਾ ਐਪ ਰਾਹੀਂ ਕੋਰੋਨਾ ਵਾਇਰਸ ਸਬੰਧੀ ਜਾਣਕਾਰੀ ਤੇ ਡਾਕਟਰੀ ਸਲਾਹ ਵੀ ਲੈ ਸਕਦੇ ਹਾਂ- ਡਿਪਟੀ ਕਮਿਸ਼ਨਰ

ਫ਼ਿਰੋਜ਼ਪੁਰ, 3 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਆਪਣੀ ਸਵੈ ਇੱਛਾ ਨਾਲ ਸਮਾਜ ਸੇਵਾਵਾਂ ਨਿਭਾਉਣ ਦੇ ਇੱਛੁਕ ਲੋਕਾਂ ਲਈ ਪੰਜਾਬ ਸਰਕਾਰ ਵਲੋਂ ਕੋਵਾ ਐਪ ਤਿਆਰ ਕੀਤੀ ਗਈ ਹੈ, ਜਿਸ ਵਿਚ ਕੋਈ ਵੀ ਵਲੰਟੀਅਰ ਜਾਂ ਸੰਸਥਾ ਆਪਣੀਆਂ ਸੇਵਾਵਾਂ ਦੇਣ ਲਈ ਰਜਿਸਟੇ੍ਰਸ਼ਨ ਕਰਵਾ ...

ਪੂਰੀ ਖ਼ਬਰ »

ਈਦਗਾਹ ਵਿਚ ਰਹਿ ਰਹੇ ਚਾਰ ਵਿਅਕਤੀਆਂ ਨੂੰ ਕੀਤਾ ਇਕਾਂਤਵਾਸ

ਫ਼ਰੀਦਕੋਟ, 3 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸਿਹਤ ਵਿਭਾਗ ਦੀ ਟੀਮ ਨੇ ਫ਼ਰੀਦਕੋਟ ਵਿਖੇ ਸਥਿਤ ਈਦਗਾਹ ਵਿਚ ਨਿਜ਼ਾਮੂਦੀਨ ਜਮਾਤ ਨਾਲ ਜੁੜੇ ਚਾਰ ਵਿਅਕਤੀਆਂ ਨੂੰ ਇਕਾਂਤਵਾਸ ਵਿਚ ਰਹਿਣ ਦਾ ਹੁਕਮ ਦਿੱਤਾ ਹੈ | ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ...

ਪੂਰੀ ਖ਼ਬਰ »

ਬਾਘਾ ਪੁਰਾਣਾ ਪੂਰੀ ਤਰ੍ਹਾਂ ਸੀਲ ਹੋਣ ਨਾਲ ਚੁਫੇਰੇ ਛਾਈ ਸੁੰਨਸਾਨ

ਬਾਘਾ ਪੁਰਾਣਾ, 3 ਅਪ੍ਰੈਲ (ਬਲਰਾਜ ਸਿੰਗਲਾ)-ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਸਰਕਾਰ ਵਲੋਂ ਲਗਾਏ ਹੋਏ ਕਰਫ਼ਿਊ ਦੇ ਬਾਵਜੂਦ ਕੁਝ ਸ਼ਰਾਰਤੀ ਕਿਸਮ ਦੇ ਲੋਕ ਸੜਕਾਂ ਉੱਪਰ ਘੁੰਮਣ ਤੋਂ ਬਾਜ ਨਹੀਂ ਆਉਂਦੇ ਜਿਸ ਕਰਕੇ ਪੁਲਿਸ ਪ੍ਰਸ਼ਾਸਨ ਵਲੋਂ ਬਾਘਾ ਪੁਰਾਣਾ ਇਲਾਕੇ ਨੂੰ ...

ਪੂਰੀ ਖ਼ਬਰ »

ਕੌ ਾਸਲਰ ਦੇ ਧਰਨਾ ਦੇਣ ਦੀ ਚਿਤਾਵਨੀ ਤੋਂ ਬਾਅਦ ਪ੍ਰਸ਼ਾਸਨ ਨੇ ਵੰਡਿਆ ਰਾਸ਼ਨ

ਸ੍ਰੀ ਮੁਕਤਸਰ ਸਾਹਿਬ, 3 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸਥਾਨਕ ਵਾਰਡ ਨੰ: 15 ਦੇ ਕੌਾਸਲਰ ਪਰਮਿੰਦਰ ਸਿੰਘ ਪਾਸ਼ਾ ਵਲੋਂ ਪਿਛਲੇ ਦਿਨੀਂ ਰਾਸ਼ਨ ਵੰਡਣ ਨੂੰ ਲੈ ਕੇ ਪੱਖਪਾਤ ਕੀਤੇ ਜਾਣ ਦੇ ਦੋਸ਼ ਲਗਾਏ ਗਏ ਸਨ ਅਤੇ ਧਰਨਾ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ...

ਪੂਰੀ ਖ਼ਬਰ »

ਕਾਂਗਰਸੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੂੰ ਸਦਮਾ, ਮਾਤਾ ਦਾ ਦਿਹਾਂਤ

ਫ਼ਿਰੋਜ਼ਪੁਰ, 3 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਦਿਹਾਤੀ ਹਲਕੇ ਤੋਂ ਕਾਂਗਰਸੀ ਵਿਧਾਇਕਾ ਸਤਿਕਾਰ ਕੌਰ ਗਹਿਰੀ, ਜਗਦੇਵ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ ਸੁੱਖਾ, ਰਜਿੰਦਰ ਸਿੰਘ ਰਾਣਾ ਦੀ ਪੂਜਨੀਕ ਮਾਤਾ ਅਤੇ ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ...

ਪੂਰੀ ਖ਼ਬਰ »

ਸ਼ਹਿਰ ਦੇ ਕੌ ਾਸਲਰ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਨਿਯਮਾਂ ਦੀ ਕਰ ਰਹੇ ਹਨ ਪਾਲਣਾ-ਪ੍ਰੇਮ ਚੰਦ ਚੱਕੀ ਵਾਲਾ

ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਵਾਰਡ ਨੰਬਰ 15 ਦੇ ਸੀਨੀਅਰ ਕੌਾਸਲਰ ਪ੍ਰੇਮ ਚੰਦ ਚੱਕੀ ਵਾਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਜੋ ਲਾਕਡਾਊਨ ਦਾ ਫ਼ੈਸਲਾ ਲਿਆ ...

ਪੂਰੀ ਖ਼ਬਰ »

ਕੋਰੋਨਾ ਦੇ ਮਰੀਜ਼ਾਂ ਲਈ ਵਿਸ਼ੇਸ਼ ਸਹੂਲਤਾਂ ਵਾਲਾ ਆਈਸੋਲੇਸ਼ਨ ਕੋਚ ਤਿਆਰ

ਫ਼ਿਰੋਜ਼ਪੁਰ, 3 ਅਪ੍ਰੈਲ (ਕੁਲਬੀਰ ਸਿੰਘ ਸੋਢੀ)- ਦੇਸ਼ ਵਿਚ ਕੋਰੋਨਾ ਵਾਇਰਸ ਪ੍ਰਕੋਪ ਨਾਲ ਲੜਨ ਦੀ ਕੋਸ਼ਿਸ਼ ਵਿਚ ਜਿੱਥੇ ਸਾਰੇ ਭਾਰਤ ਵਾਸੀ ਆਪਣਾ ਮੁੱਢਲਾ ਫ਼ਰਜ਼ ਸਮਝ ਕੇ ਸੇਵਾ ਕਰ ਰਹੇ ਹਨ, ਉਥੇ ਰੇਲਵੇ ਵਿਭਾਗ ਵਲੋਂ ਵੀ ਕੋਸ਼ਿਸ਼ਾਂ ਜਾਰੀ ਹਨ | ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਕਰਫ਼ਿਊ ਦੇ ਬਾਵਜੂਦ ਬੈਂਕਾਂ 'ਚ ਕੰਮਕਾਜ ਹੋਇਆ ਆਮ ਵਾਂਗ

ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਵਿਚ ਲਗਾਇਆ ਗਿਆ ਕਰਫ਼ਿਊ ਅੱਜ 12ਵੇਂ ਦਿਨ ਵਿਚ ਦਾਖ਼ਲ ਹੋ ਗਿਆ | ਕਰਫ਼ਿਊ ਦੌਰਾਨ ਲੰਮਾ ਸਮਾਂ ਬੈਂਕਾਂ ਦਾ ਕੰਮਕਾਜ ਨਹੀਂ ਹੋ ਸਕਿਆ ਜਿਸ ਨਾਲ ਗਤੀਸ਼ੀਲ ਜ਼ਿੰਦਗੀ ਦੀ ...

ਪੂਰੀ ਖ਼ਬਰ »

ਬੈਂਕਾਂ ਅੱਗੇ ਹੋਏ ਇਕੱਠ ਨੇ ਕਰਫ਼ਿਊ ਦੀਆਂ ਉਡਾਈਆਂ ਧੱਜੀਆਂ

ਧਰਮਕੋਟ, 3 ਅਪ੍ਰੈਲ (ਪਰਮਜੀਤ ਸਿੰਘ)-ਕੋਰੋਨਾ ਵਾਇਰਸ ਨੂੰ ਲੈ ਕੇ ਭਾਵੇਂ ਸਮੁੱਚੇ ਭਾਰਤ ਅੰਦਰ ਇਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵਲੋਂ ਲਾਕਡਾਊਨ ਕੀਤਾ ਹੋਇਆ ਅਤੇ ਕਰਫ਼ਿਊ ਲਾਇਆ ਗਿਆ ਹੈ | ਪ੍ਰੰਤੂ ਅੱਜ ਸਰਕਾਰ ਦੇ ਹੁਕਮਾਂ 'ਤੇ ਖੁੱਲੇ੍ਹ ਬੈਂਕਾਂ ਕਾਰਨ ਲੋਕਾਂ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ 9 ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਫ਼ਿਰੋਜ਼ਪੁਰ, 3 ਅਪ੍ਰੈਲ (ਰਾਕੇਸ਼ ਚਾਵਲਾ)- ਕੋਰੋਨਾ ਵਾਇਰਸ ਦੇ ਬਚਾਅ ਨੂੰ ਲੈ ਕੇ ਜ਼ਿਲ੍ਹਾ ਮੈਜਿਸਟ੍ਰੇਟ ਫ਼ਿਰੋਜ਼ਪੁਰ ਵਲੋਂ ਸ਼ਹਿਰੀ ਖੇਤਰ ਅੰਦਰ ਲਗਾਏ ਕਰਫ਼ਿਊ ਦੌਰਾਨ ਸਿਟੀ ਦੇ ਅੰਮਿ੍ਤਸਰੀ ਗੇਟ ਕੋਲ ਬਿਨਾਂ ਕਾਰਨ ਘੁੰਮ ਰਹੇ ਤਿੰਨ ਵਿਅਕਤੀਆਂ ਨੂੰ ਪੁਲਿਸ ...

ਪੂਰੀ ਖ਼ਬਰ »

ਰੋਜ਼ਾਨਾ 4 ਤੋਂ 5 ਹਜ਼ਾਰ ਲੋਕਾਂ ਨੂੰ ਛਕਾ ਰਹੀ ਹੈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਗਰ

ਫ਼ਿਰੋਜ਼ਪੁਰ, 3 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ 'ਚ ਘਰਾਂ ਅੰਦਰ ਬੰਦ ਲੋੜਵੰਦ ਲੋਕਾਂ ਦੀ ਸੇਵਾ 'ਚ ਜੁਟੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰੋਜ਼ਾਨਾ ਚਾਰ ਤੋਂ ਪੰਜ ਹਜਾਰ ਦੇ ਕਰੀਬ ਵਿਅਕਤੀਆਂ ਨੂੰ ਉਨ੍ਹਾਂ ਦੇ ...

ਪੂਰੀ ਖ਼ਬਰ »

ਐੱਸ. ਡੀ. ਐਮ. ਜ਼ੀਰਾ ਤੇ ਡੀ. ਐੱਸ. ਪੀ. ਜ਼ੀਰਾ ਵਲੋਂ ਅਹਿਮ ਵਿਅਕਤੀਆਂ ਨਾਲ ਮੀਟਿੰਗ

ਮਖੂ, 3 ਅਪ੍ਰੈਲ (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)- ਮਖੂ ਸ਼ਹਿਰ ਵਿਖੇ ਕੋਰੋਨਾ ਦੇ ਸਮੇਂ ਸ਼ਹਿਰ ਵਿਚ ਲੱਗੇ ਕਰਫ਼ਿਊ ਦੌਰਾਨ ਪਬਲਿਕ ਨੂੰ ਕੋਈ ਮੁਸ਼ਕਿਲ ਤਾਂ ਨਹੀਂ ਆ ਰਹੀ | ਇਸ ਸਬੰਧੀ ਕਰਫ਼ਿਊ ਕੰਟਰੋਲ ਰੂਮ ਲੜਕਿਆਂ ਦੇ ਸਕੂਲ ਵਿਚ ਇਕ ਅਹਿਮ ਮੀਟਿੰਗ ਹੋਈ, ਜਿਸ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 3 ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਫ਼ਿਰੋਜ਼ਪੁਰ, 3 ਅਪ੍ਰੈਲ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਗਸ਼ਤ ਦੌਰਾਨ ਪਿੰਡ ਪੀਰਾਂ ਵਾਲਾ ਵੱਲ ਜਾ ਰਹੇ ਸੀ | ਪੁਲਿਸ ਪਾਰਟੀ ਨੇ ਕਰਫ਼ਿਊ ਦੌਰਾਨ ਬਿਨਾਂ ਵਜ੍ਹਾ ਘੁੰਮ ਰਹੇ ਵਿਅਕਤੀ ਜਗਦੇਵ ਸਿੰਘ ਪੁੱਤਰ ...

ਪੂਰੀ ਖ਼ਬਰ »

ਮਾਰਚ ਮਹੀਨੇ ਦੀ ਤਨਖ਼ਾਹ ਨਾ ਮਿਲਣ 'ਤੇ ਬਿਜਲੀ ਕਰਮਚਾਰੀਆਂ 'ਚ ਭਾਰੀ ਰੋਸ

ਫ਼ਿਰੋਜ਼ਪੁਰ, 3 ਅਪ੍ਰੈਲ (ਤਪਿੰਦਰ ਸਿੰਘ)- ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਨਾਲ ਸਬੰਧਿਤ ਬਿਜਲੀ ਕਰਮਚਾਰੀਆਂ ਦੀ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਬਿਜਲੀ ਕਰਮਚਾਰੀ ਸੰਸਾਰ ਵਿਚ ਚੱਲ ਰਹੇ ਕੋਰੋਨਾ ਵਾਇਰਸ ਦੀ ਬਿਮਾਰੀ ਦੀ ਪ੍ਰਵਾਹ ਨਾ ਕਰਦੇ ਹੋਏ 24 ਘੰਟੇ ...

ਪੂਰੀ ਖ਼ਬਰ »

ਧਵਨ ਕਾਲੋਨੀ ਨੂੰ ਸੁਰੱਖਿਅਤ ਰੱਖਣ ਲਈ ਲੋਕਾਂ ਆਪਮੁਹਾਰੇ ਕੀਤਾ ਲਾਕਡਾਊਨ

ਫ਼ਿਰੋਜ਼ਪੁਰ, 3 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੇ ਬਾਵਜੂਦ ਵੀ ਲੋਕਾਂ ਵਲੋਂ ਘਰਾਂ ਅੰਦਰ ਨਾ ਬੈਠਣ ਅਤੇ ਬਗੈਰ ਵਜ੍ਹਾ ਸੜਕਾਂ 'ਤੇ ਤੁਰੇ ਫ਼ਿਰਨ ਦੀ ਸਥਿਤੀ ਨੂੰ ਸਮਾਜ ਲਈ ਖ਼ਤਰਾ ...

ਪੂਰੀ ਖ਼ਬਰ »

ਜ਼ਿਲ੍ਹਾ ਫਾਜ਼ਿਲਕਾ 'ਚ ਯੂਰੀਆ ਤੇ ਡੀ. ਏ. ਪੀ. ਖਾਦਾਂ ਦੀ ਵੰਡ ਲਈ ਪ੍ਰਬੰਧ ਮੁਕੰਮਲ-ਡੀ. ਸੀ.

ਫਾਜ਼ਿਲਕਾ, 3 ਅਪ੍ਰੈਲ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫਾਜ਼ਿਲਕਾ ਵਿਖੇ ਆਉਣ ਵਾਲੀ ਫ਼ਸਲ ਲਈ ਯੂਰੀਆ ਅਤੇ ਡੀ.ਏ.ਪੀ. ਖਾਦਾਂ ਦੀ ਵੰਡ ਲਈ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਭਾਰਤ ਸਰਕਾਰ ਨੇ ਸੂਬੇ 'ਚ ਅਗਲੀ ਫ਼ਸਲ ਲਈ ਖਾਦਾਂ ਦੀ ਸਪਲਾਈ ਦੀ ਦਿੱਤੀ ਪ੍ਰਵਾਨਗੀ ਦੇ ...

ਪੂਰੀ ਖ਼ਬਰ »

ਬੈਂਕਾਂ ਖੁੱਲ੍ਹਦਿਆਂ ਹੀ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਿਆ

ਬਾਘਾ ਪੁਰਾਣਾ, 3 ਅਪ੍ਰੈਲ (ਬਲਰਾਜ ਸਿੰਗਲਾ)-ਕਈ ਦਿਨਾਂ ਬਾਅਦ ਬੈਂਕਾਂ ਖੱਲ੍ਹਦਿਆਂ ਹੀ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਲੋਕ ਇਕ ਦੂਸਰੇ ਤੋਂ ਅੱਗੇ ਹੋ ਕੇ ਆਪਣੇ ਪੈਸੇ ਕਢਵਾਉਣ ਲਈ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਬੈਂਕਾਂ ਅੱਗੇ ਭੀੜ ਬਣਾ ਕੇ ਖੜ੍ਹ ...

ਪੂਰੀ ਖ਼ਬਰ »

ਹੁਣ ਕਰਫ਼ਿਊ ਨਿਯਮ ਤੋੜਨ ਵਾਲਿਆਂ ਦੀ ਖੈਰ ਨਹੀ

ਫਾਜ਼ਿਲਕਾ, 3 ਅਪ੍ਰੈਲ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਤਾਲਾਬੰਦੀ ਅਤੇ ਕਰਫਿਊ ਨੂੰ ਪੂਰਨ ਤੌਰ 'ਤੇ ਲਾਗੂ ਕਰਨ ਲਈ ਆਮ ਜਨਤਾ ਨੂੰ ਘਰਾਂ ਤੋਂ ਬਾਹਰ ਜਾਣ ਤੋਂ ਰੋਕਣ ਦੇ ਮੰਤਵ ਲਈ, ...

ਪੂਰੀ ਖ਼ਬਰ »

ਕੁੱਟਮਾਰ ਕਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਮੰਡੀ ਅਰਨੀਵਾਲਾ, 3 ਅਪ੍ਰੈਲ (ਨਿਸ਼ਾਨ ਸਿੰਘ ਸੰਧੂ)-ਪੁਲਿਸ ਥਾਣਾ ਅਰਨੀਵਾਲਾ ਵਿਖੇ ਇਕ ਵਿਅਕਤੀ ਦੇ ਬਿਆਨਾਂ 'ਤੇ ਉਸ ਨਾਲ ਕੁੱਟਮਾਰ ਕਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਫੋਜਾ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਹੌਜ ...

ਪੂਰੀ ਖ਼ਬਰ »

ਦਸ ਗ੍ਰਾਮ ਹੈਰੋਇਨ ਤੇ ਮੋਟਰਸਾਈਕਲ ਸਮੇਤ ਇਕ ਗਿ੍ਫ਼ਤਾਰ

ਮੋਗਾ, 3 ਅਪ੍ਰੈਲ (ਸ਼ਿੰਦਰ ਸਿੰਘ ਭੁਪਾਲ)-ਇੰਸਪੈਕਟਰ ਜਸਵਿੰਦਰ ਸਿੰਘ ਐਸ.ਟੀ. ਐਫ. ਟੀਮ ਮੋਗਾ ਅਤੇ ਉਸ ਦੀ ਸਹਿਯੋਗੀ ਪੁਲਿਸ ਪਾਰਟੀ ਨੂੰ ਮੁਖ਼ਬਰ ਖ਼ਾਸ ਦੀ ਗੁਪਤ ਸੂਚਨਾ ਉਸ ਸਮੇਂ ਪ੍ਰਾਪਤ ਹੋਈ ਜਦੋਂ ਉਹ ਬੀਤੀ ਰਾਤ 7:45 ਵਜੇ ਦੇ ਕਰੀਬ ਆਮ ਵਾਂਗ ਪਹਾੜਾ ਸਿੰਘ ਚੌਕ ਮੋਗਾ ...

ਪੂਰੀ ਖ਼ਬਰ »

ਗ਼ਰੀਬ ਪਰਿਵਾਰਾਂ ਵਲੋਂ ਸਰਕਾਰ ਪਾਸੋਂ ਰਾਸ਼ਨ ਦੀ ਮੰਗ

ਲੱਖੋ ਕੇ ਬਹਿਰਾਮ, 3 ਅਪੈ੍ਰਲ (ਰਾਜਿੰਦਰ ਸਿੰਘ ਹਾਂਡਾ)- ਦੇਸ਼ ਭਰ ਵਿਚ ਕਰਫ਼ਿਊ ਦੇ ਚਲਦਿਆਂ ਉਸਾਰੀ ਅਤੇ ਹੋਰ ਕੰਮਾਂ 'ਤੇ ਲਗਾਈ ਗਈ ਪਾਬੰਦੀ ਤੋਂ ਬਾਅਦ ਦਿਹਾੜੀ ਕਰ ਕੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਵਾਲੇ ਪਰਿਵਾਰਾਂ ਨੂੰ ਘਰਾਂ ਵਿਚ ਹੀ ਰਾਸ਼ਨ ਮੁਹੱਈਆ ਕਰਵਾਉਣ ...

ਪੂਰੀ ਖ਼ਬਰ »

ਪੁਲਿਸ ਪਬਲਿਕ ਸਾਂਝ ਕੇਂਦਰ ਨੇ 50 ਕਿੱਟਾਂ ਰਾਸ਼ਨ ਵੰਡਿਆ

ਮਖੂ, 3 ਅਪ੍ਰੈਲ (ਵਰਿੰਦਰ ਮਨਚੰਦਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਅਤੇ ਉਦਯੋਗਪਤੀ ਤਰਸੇਮ ਚੌਧਰੀ ਦਿੱਲੀ ਵਾਲਿਆਂ ਦੀ ਮਦਦ ਨਾਲ ਪੁਲਿਸ ਪਬਲਿਕ ਸਾਂਝ ਕੇਂਦਰ ਦੇ ਇੰਚਾਰਜ ਏ.ਐੱਸ.ਆਈ. ਸੁਖਚੈਨ ਸਿੰਘ ਅਤੇ ਮੁੱਖ ਸਿਪਾਹੀ ਸੁਖਚੈਨ ਸਿੰਘ ਨੇ 50 ਲੋੜਵੰਦ ...

ਪੂਰੀ ਖ਼ਬਰ »

ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ ਸੰਸਥਾ ਜੁਟੀ ਮਰੀਜ਼ਾਂ ਤੇ ਪੁਲਿਸ ਦੀ ਸੇਵਾ 'ਚ

ਫ਼ਿਰੋਜ਼ਪੁਰ, 3 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਕਰਫ਼ਿਊ ਕਾਰਨ ਦਿਨ-ਰਾਤ ਸੜਕਾਂ ਅਤੇ ਚੌਰਾਹਿਆਂ ਖੜ੍ਹ ਕੇ ਡਿਊਟੀ ਨਿਭਾਅ ਰਹੇ ਪੁਲਿਸ ਮੁਲਾਜ਼ਮਾਂ ਅਤੇ ਹਸਪਤਾਲਾਂ 'ਚ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਦੀ ਸੇਵਾ 'ਚ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਕਣਕ ਸਰਕਾਰ ਵਲੋਂ ਦਿੱਤੀ ਜਾਵੇਗੀ-ਵਿਧਾਇਕ ਬਰਾੜ

ਬਾਘਾ ਪੁਰਾਣਾ, 3 ਅਪ੍ਰੈਲ (ਬਲਰਾਜ ਸਿੰਗਲਾ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਸਦਕਾ ਲਗਾਏ ਹੋਏ ਕਰਫ਼ਿਊ ਦੌਰਾਨ ਘਰਾਂ ਵਿਚ ਰਹਿ ਰਹੇ ਲੋਕਾਂ ਨੂੰ ਪੇਟ ਭਰਨ ਲਈ ਰਾਸ਼ਨ ਮੁਹੱਈਆ ਕਰਵਾਉਣ ਦਾ ਜੋ ਐਲਾਨ ਕੀਤਾ ਗਿਆ ਸੀ ਉਸ ਨੂੰ ਪੂਰਾ ਕਰਨ ਲਈ ਕਾਰਵਾਈ ਆਰੰਭ ਹੋ ...

ਪੂਰੀ ਖ਼ਬਰ »

ਹੋਟਲ 'ਚ ਵਿਦੇਸ਼ੀ ਔਰਤਾਂ ਠਹਿਰਾਉਣ ਵਾਲੇ ਹੋਟਲ ਮਾਲਕ 'ਤੇ ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ, 3 ਅਪ੍ਰੈਲ (ਹਰਮਹਿੰਦਰ ਪਾਲ)-ਥਾਣਾ ਸਿਟੀ ਪੁਲਿਸ ਨੇ ਸ਼ਹਿਰ ਦੇ ਇਕ ਹੋਟਲ ਮਾਲਕ 'ਤੇ ਮਾਮਲਾ ਦਰਜ ਕੀਤਾ ਹੈ, ਜਿਸ ਨੇ ਹੋਟਲ 'ਚ ਵਿਦੇਸ਼ੀ ਔਰਤਾਂ ਨੂੰ ਠਹਿਰਾਇਆ ਸੀ | ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਅਨੁਸਾਰ ਕਰੀਬ 15 ਦਿਨ ਪਹਿਲਾਂ ਥਾਈਲੈਂਡ ...

ਪੂਰੀ ਖ਼ਬਰ »

ਐਨ. ਆਰ. ਆਈ. ਨਛੱਤਰ ਸਿੰਘ ਗਿੱਲ ਨੇ ਪਿੰਡ ਪੰਡੋਰੀ ਜੱਟਾਂ 'ਚ ਰਾਸ਼ਨ ਭੇਜਿਆ

ਜ਼ੀਰਾ, 3 ਅਪ੍ਰੈਲ (ਮਨਜੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾ ਦੇ ਕਹਿਰ ਤੋਂ ਬਚਾਉਣ ਲਈ ਲਗਾਏ ਗਏ ਕਰਫ਼ਿਊ ਕਾਰਨ ਭਾਵੇਂ ਹਰ ਵਰਗ ਪ੍ਰਭਾਵਿਤ ਹੋਇਆ ਹੈ ਪ੍ਰੰਤੂ ਅਜਿਹੇ ਸਮੇਂ ਵਿਚ ਸਭ ਤੋਂ ਜ਼ਿਆਦਾ ਤਾਜ਼ੀ ਕਮਾ ਕੇ ਖਾਣ ਵਾਲੇ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਦਿਹਾੜੀ 'ਤੇ ਰੱਖੇ ਸੈਨੇਟਾਈਜ਼ਰ ਸਪਰੇਅ ਵਰਕਰਾਂ ਨੂੰ ਨਹੀਂ ਮਿਲੀ ਮਿਹਨਤ

ਮੋਗਾ, 3 ਅਪ੍ਰੈਲ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)- 21 ਮਾਰਚ ਨੂੰ ਸਿਵਲ ਸਰਜਨ ਮੋਗਾ ਦੀ ਮਨਜ਼ੂਰੀ ਨਾਲ ਰੱਖੇ ਗਏ 4 ਸੈਨੇਟਾਈਜੇਸ਼ਨ ਸਪਰੇਅ ਵਰਕਰਾਂ ਵਲੋਂ 12 ਦਿਨ ਦੀ ਕੀਤੀ ਗਈ ਸਖ਼ਤ ਅਤੇ ਜੋਖ਼ਮ ਭਰੀ ਮਿਹਨਤ ਦੇ ਬਾਵਜੂਦ ਉਹ ਅਤੇ ਉਨ੍ਹਾਂ ਦਾ ਪਰਿਵਾਰ ਭੁੱਖਾ ਮਰਨ ...

ਪੂਰੀ ਖ਼ਬਰ »

ਡਾ: ਅਨਿਲ ਬਾਗੀ ਹਸਪਤਾਲ ਦੇ ਡਾਕਟਰਾਂ ਵਲੋਂ ਪ੍ਰਸ਼ਾਸਨ ਨੂੰ ਮਦਦ ਦੇਣ ਦਾ ਭਰੋਸਾ

ਫ਼ਿਰੋਜ਼ਪੁਰ, 3 ਅਪ੍ਰੈਲ (ਤਪਿੰਦਰ ਸਿੰਘ, ਕੰਵਰਜੀਤ ਸਿੰਘ ਜੈਂਟੀ)- ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੇ ਬਚਾਓ ਦੇ ਮੱਦੇਨਜ਼ਰ ਸਰਹੱਦੀ ਖੇਤਰ ਦੇ ਪਹਿਲੇ ਡਾ: ਅਨਿਲ ਬਾਗੀ ਸੁਪਰ ਸਪੈਸ਼ਲਿਸਟ ਹਸਪਤਾਲ ਵਿਖੇ ਪੰਜ ਵੈਂਟੀਲੇਟਰ ਦੇ ਆਧਾਰਿਤ ਇਕ ਸੈਂਟਰ ਸਥਾਪਿਤ ...

ਪੂਰੀ ਖ਼ਬਰ »

ਕਰਫ਼ਿਊ ਤੋੜਨ 'ਤੇ 11 ਵਿਅਕਤੀ ਖਿਲਾਫ਼ ਕੀਤਾ ਮੁਕੱਦਮਾ ਦਰਜ, 7 ਗਿ੍ਫ਼ਤਾਰ

ਜਲਾਲਾਬਾਦ, 3 ਅਪ੍ਰੈਲ (ਜਤਿੰਦਰ ਪਾਲ ਸਿੰਘ)- ਜ਼ਿਲ੍ਹਾ ਫ਼ਾਜ਼ਿਲਕਾ ਐੱਸ. ਐੱਸ. ਪੀ ਦੇ ਹੁਕਮਾਂ ਅਨੁਸਾਰ ਜਲਾਲਾਬਾਦ ਅੰਦਰ ਕਰਫ਼ਿਊ ਨੂੰ ਤੋੜਨ ਅਤੇ ਇਕੱਠੇ ਹੋਣ ਵਾਲੇ ਵਿਅਕਤੀਆਂ ਦੇ ਵਿਰੁੱਧ ਕਰੜੀ ਕਾਰਵਾਈ ਕੀਤੀ ਜਾ ਰਹੀ ਹੈ | ਥਾਣਾ ਸਦਰ ਪੁਲਿਸ ਜਲਾਲਾਬਾਦ ਨੇ ਦੋ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਚੇਅਰਮੈਨ ਦੀ ਅਗਵਾਈ ਹੇਠ ਰਾਸ਼ਨ ਵੰਡਿਆ

ਮਮਦੋਟ, 3 ਅਪ੍ਰੈਲ (ਸੁਖਦੇਵ ਸਿੰਘ ਸੰਗਮ)-ਬਲਾਕ ਦੇ ਪਿੰਡ ਖੁੰਦਰ ਹਿਠਾੜ ਵਿਖੇ ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਰਵੀ ਦੱਤ ਚਾਵਲਾ, ਬੀ.ਡੀ.ਪੀ.ਓ ਗੁਰਮੀਤ ਸਿੰਘ ਕਾਹਲੋਂ ਤੇ ਸਰਪੰਚ ਸ਼ਿੰਦਰ ਕੌਰ ਵਲੋਂ ਰਾਸ਼ਨ ਦਿੱਤਾ ਗਿਆ, ਇਸ ਮੌਕੇ ਸਰਕਾਰੀ ਹਦਾਇਤਾਂ ਦੀ ਪਾਲਣਾ ...

ਪੂਰੀ ਖ਼ਬਰ »

ਬੈਂਕਾਂ ਅੱਗੇ ਲੱਗੀਆਂ ਲੰਮੀਆਂ ਲਾਈਨਾਂ

ਮੰਡੀ ਬਰੀਵਾਲਾ, 3 ਅਪ੍ਰੈਲ (ਨਿਰਭੋਲ ਸਿੰਘ)-ਬਰੀਵਾਲਾ ਵਿਚ ਬੈਂਕਾਂ ਅੱਗੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਅਤੇ ਲੋਕ ਬੈਂਕਾਂ ਅੱਗੇ ਖੜ੍ਹੇ ਆਪਣੀ ਵਾਰੀ ਦੀ ਇੰਤਜ਼ਾਰ ਕਰ ਰਹੇ ਸਨ | ਲੋਕਾਂ ਨੂੰ ਆਪਣੀਆਂ ਜ਼ਰੂਰਤਾਂ ਲਈ ਪੈਸਿਆਂ ਦੀ ਸਖ਼ਤ ਲੋੜ ਹੋਣ ਕਾਰਨ ਲੋਕ ...

ਪੂਰੀ ਖ਼ਬਰ »

ਹਾਦਸੇ 'ਚ ਜ਼ਖ਼ਮੀ 12 ਸਾਲਾ ਬੱਚੇ ਦੀ ਮੌਤ

ਫ਼ਿਰੋਜ਼ਪੁਰ, 3 ਅਪ੍ਰੈਲ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਪਵਨ ਕੁਮਾਰ ਨੇ ਸ਼ਿਕਾਇਤ ਕਰਤਾ ਬੱਗਾ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਖਾਈ ਫੇਮੇ ਕੀ ਦੇ ਬਿਆਨਾਂ ਦੇ ਅਣਪਛਾਤੇ ਕਾਰ ਚਾਲਕ ਵਿਰੁੱਧ ਧਾਰਾ 304 ਏ/279 ਆਈ.ਪੀ.ਸੀ ...

ਪੂਰੀ ਖ਼ਬਰ »

'ਆਪ' ਆਗੂਆਂ ਨੇ ਛਿੜਕਾਅ ਲਈ ਸੈਨੇਟਾਈਜ਼ਰ ਦੇ ਡਰੰਮ ਦਿੱਤੇ

ਫ਼ਾਜ਼ਿਲਕਾ, 3 ਅਪੈ੍ਰਲ (ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਆਗੂਆਂ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਜ਼ਿਲ੍ਹੇ ਦੀਆਂ ਨਗਰ ਕੌਾਸਲਾਂ ਨੂੰ ਛਿੜਕਾਅ ਲਈ ਸੈਨੇਟਾਈਜ਼ਰਾਂ ਦੇ ਡਰੰਮ ਦਿੱਤੇ ਜਾ ਰਹੇ ਹਨ | ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਸੈਨੀਟਾਈਜ਼ਰ ਦਾ ਛਿੜਕਾਅ

ਤਲਵੰਡੀ ਭਾਈ, 3 ਅਪ੍ਰੈਲ (ਰਵਿੰਦਰ ਸਿੰਘ ਬਜਾਜ)- ਸਥਾਨਕ ਕਲੱਬ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਅੱਜ ਵਾਰਡ ਨੰਬਰ 6 ਦੀਆਂ ਸਾਰੀਆਂ ਗਲੀਆਂ ਵਿਚ ਕੋਰੋਨਾ ਵਾਇਰਸ ਨੂੰ ਦੇ ਕਾਰਨ ਸੈਨੀਟਾਈਜ਼ਰ ਦਾ ਛਿੜਕਾਅ ਕੀਤਾ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਉਪਕਾਰ ਸਿੰਘ ਜੱਗਾ, ...

ਪੂਰੀ ਖ਼ਬਰ »

ਪਿੰਡ ਭਲੂਰ ਅੰਦਰ ਦਿੱਲੀ ਤੋਂ ਆਏ ਵਿਅਕਤੀਆਂ ਦੇ ਬਾਰੇ ਗੱਲ ਨਿਕਲੀ ਅਫ਼ਵਾਹ

ਭਲੂਰ, 3 ਅਪ੍ਰੈਲ (ਬੇਅੰਤ ਗਿੱਲ)-ਪਿਛਲੇ ਕਈ ਦਿਨਾਂ ਤੋਂ ੳੱੁਡ ਰਹੀਆਂ ਗਲਤ ਅਫ਼ਵਾਹਾਂ ਨੇ ਜਿੱਥੇ ਪਿੰਡ ਭਲੂਰ ਨੂੰ ਸ਼ੱਕ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਹੈ ਉੱਥੇ ਹੀ ਪਿੰਡ ਦੇ ਮੁਸਲਿਮ ਪਰਿਵਾਰਾਂ ਨੂੰ ਭਾਰੀ ਪ੍ਰੇਸ਼ਾਨੀ 'ਚੋਂ ਗੁਜ਼ਰਨਾ ਪਿਆ ਹੈ¢ ਇੱਥੇ ਦੱਸ ਦੇਈਏ ...

ਪੂਰੀ ਖ਼ਬਰ »

ਗ਼ਰੀਬ ਪਰਿਵਾਰਾਂ ਨੂੰ ਸੁੱਕਾ ਰਾਸ਼ਨ, ਸੈਨੇਟਾਈਜ਼ਰ, ਮਾਸਕ ਤੇ ਦਸਤਾਨੇ ਵੰਡੇ

ਜੈਤੋ, 3 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਸਮਾਜ ਸੇਵੀ ਆਗੂ ਬਿੰਦੂ ਪੰਡਤ, ਮੁਨੀਸ਼ ਗਰਗ 'ਮੂਲੀ' ਅਤੇ ਗੋਲਾ ਅਗਰਵਾਲ ਦੀ ਅਗਵਾਈ ਵਿਚ ਇੰਨ੍ਹਾਂ ਦੇ ਸਾਥੀਆਂ ਵਲੋਂ ਸਮੂਹ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਨਗਰ ਕੌਾਸਲ ਦੇ ਮੁਲਾਜ਼ਮਾਂ, ਰਿੰਮੀ ਵੈਲਫੇਅਰ ...

ਪੂਰੀ ਖ਼ਬਰ »

ਹਸਪਤਾਲ ਤੇ ਸਿਹਤ ਕੇਂਦਰਾਂ 'ਚ ਸੈਨੇਟਾਈਜ਼ਰ ਸਪਰੇਅ ਕਰਵਾਈ

ਜ਼ੀਰਾ, 3 ਅਪ੍ਰੈਲ (ਮਨਜੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦਿਆਂ ਹਸਪਤਾਲ ਅਤੇ ਸਿਹਤ ਕੇਂਦਰਾਂ ਵਿਚ ਕੰਮ ਕਰਦੇ ਸਟਾਫ਼, ਸਿਹਤ ਵਰਕਰਾਂ ਅਤੇ ਦਵਾਈ ਲੈਣ ਵਾਲੇ ਮਰੀਜ਼ਾਂ ਦੀ ਸਿਹਤ ਨੂੰ ਧਿਆਨ ਵਿਚ ਰਖਦਿਆਂ ਬਲਾਕ ਪੀ.ਐੱਚ.ਸੀ. ਕੱਸੋਆਣਾ ਵਿਖੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦਾ ਡਰ ਛੱਡ ਕੇ ਲੋਕ ਨਿਕਲ ਰਹੇ ਹਨ ਘਰਾਂ ਤੋਂ ਬਾਹਰ

ਸ੍ਰੀ ਮੁਕਤਸਰ ਸਾਹਿਬ, 3 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਵਲੋਂ ਪੰਜਾਬ ਅੰਦਰ ਕਰਫ਼ਿਊ ਲਾਇਆ ਹੋਇਆ ਹੈ, ਪਰ ਲੋਕ ਕੋਰੋਨਾ ਵਾਇਰਸ ਦਾ ਡਰ ਛੱਡ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ | ਸਰਕਾਰ ਵਲੋਂ ਲੋਕਾਂ ਨੂੰ ਰਾਹਤ ਦੇਣ ਲਈ ...

ਪੂਰੀ ਖ਼ਬਰ »

ਢਾਬੇ 'ਤੇ ਕੰਮ ਕਰਦੇ ਛੇ ਜਣਿਆਂ ਨੂੰ ਆਈਸੋਲੇਸ਼ਨ ਵਾਰਡ 'ਚ ਪੁਲਿਸ ਨੇ ਕਰਵਾਇਆ ਦਾਖ਼ਲ

ਅਜੀਤਵਾਲ, 3 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਅਜੀਤਵਾਲ ਚਿਕਨ ਢਾਬੇ 'ਤੇ ਕੰਮ ਕਰਦੇ ਮਰਤੇਜ ਆਲਮ ਆਪਵੋਭਰਾ ਨੂੰ ਰੇਲ ਮਾਰਗ ਰਾਹੀਂ ਦਿੱਲੀ ਤੋਂ ਕਲਕੱਤੇ ਨੂੰ ਚੜਾ ਕੇ 14 ਮਾਰਚ ਨੂੰ ਵਾਪਸ ਆਇਆ ਸੀ ਅਤੇ ਫਿਰ ਏਥੇ ਆਪਣੇ ਸਾਥੀਆਂ ਬੱਬੂ, ਰਿਆਜ਼ ਆਲਮ, ਵਿਜੇ, ਸੈਫੂਆਲਮ, ...

ਪੂਰੀ ਖ਼ਬਰ »

ਪਿੰਡ ਮਨਾਵਾਂ ਨੂੰ ਸੀਲ ਕਰਨ ਦੀਆਂ ਖ਼ਬਰਾਂ ਨੂੰ ਮੁੱਢੋਂ ਨਕਾਰਿਆ

ਕੋਟ ਈਸੇ ਖਾਂ, 3 ਅਪ੍ਰੈਲ (ਖਾਲਸਾ, ਗੁਲਾਟੀ, ਕਾਲੜਾ)-ਦੇਸ਼ ਅੰਦਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਜ਼ਿਲ੍ਹਾ ਮੋਗਾ ਵਿਚ ਵੀ ਪ੍ਰਸ਼ਾਸਨ ਵਲੋਂ ਪੂਰੀ ਸਤਰਕਤਾ ਵਰਤੀ ਜਾ ਰਹੀ ਹੈ ਅਤੇ ਬੀਤੀ 15 ਮਾਰਚ ਨੰੂ ਦੌਧਰ ਵਿਖੇ ਮਨਾਵਾਂ ਪਿੰਡ ਤੋਂ ਗਈ ਬਰਾਤ ਦੌਰਾਨ ਵਿਆਹ ਸਮਾਗਮ ...

ਪੂਰੀ ਖ਼ਬਰ »

ਵਿਧਵਾ ਭਲਾਈ ਸੁਸਾਇਟੀ ਨੇ ਘਰਾਂ 'ਚ ਪਹੰੁਚਾਇਆ ਮਹੀਨੇਵਾਰ ਰਾਸ਼ਨ

ਜਲਾਲਾਬਾਦ, 3 ਅਪ੍ਰੈਲ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਖੇਤਰ ਅੰਦਰ ਕਾਫ਼ੀ ਲੰਮੇ ਅਰਸੇ ਤੋਂ ਹਰ ਮਹੀਨੇ ਵਿਧਵਾਵਾਂ ਅਤੇ ਗ਼ਰੀਬ ਜ਼ਰੂਰਤਮੰਦ ਔਰਤਾਂ ਨੂੰ ਹਰ ਮਹੀਨੇ ਰਾਸ਼ਨ ਦੇ ਰਹੀ ਸੰਸਥਾ ਵਿਧਵਾ ਭਲਾਈ ਸੁਸਾਇਟੀ ਨੇ ਭਾਰਤ ਬੰਦ ਦੌਰਾਨ ਵੀ ਵਿਧਵਾਵਾਂ ਤੇ ਗ਼ਰੀਬ ...

ਪੂਰੀ ਖ਼ਬਰ »

ਸ਼ਹਿਰਾਂ ਨੂੰ ਸੈਨੇਟਾਈਜ਼ ਕਰਨ ਅਤੇ ਫੋਗਿੰਗ ਦਾ ਕੰਮ ਲਗਾਤਾਰ ਜਾਰੀ

ਫ਼ਰੀਦਕੋਟ, 3 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਕੋਰੋਨਾ ਦੀ ਮਹਾਂਮਾਰੀ ਖਿਲਾਫ਼ ਵਿੱਢੀ ਗਈ ਜੰਗ ਤਹਿਤ ਸ਼ਹਿਰ ਨੂੰ ਸੈਨੇਟਾਈਜ਼ ਕਰਨ, ਫੋਗਿੰਗ ਕਰਨ, ...

ਪੂਰੀ ਖ਼ਬਰ »

ਪੰਚਾਇਤੀ ਵਿਭਾਗ ਵਲੋਂ 17 ਪੇਂਡੂ ਸਿਹਤ ਕੇਂਦਰਾਂ ਨੂੰ ਜ਼ਰੂਰੀ ਦਵਾਈਆਂ ਪ੍ਰਦਾਨ

ਫ਼ਰੀਦਕੋਟ, 3 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਕੋਰੋਨਾ ਬਿਮਾਰੀ ਨੂੰ ਜ਼ਿਲ੍ਹੇ ਵਿਚ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੇ ਚੱਲਦੇ ਪੇਂਡੂ ਸਿਹਤ ਕੇਂਦਰਾਂ ਵਿਚ ਦਵਾਈਆਂ ਦੀ ਜ਼ਰੂਰੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਕੁਮਾਰ ਸੌਰਭ ਰਾਜ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ 'ਤੇ ਦੋ ਨਾਮਜ਼ਦ

ਕਿਸ਼ਨਪੁਰਾ ਕਲਾਂ, 3 ਅਪ੍ਰੈਲ (ਅਮੋਲਕ ਸਿੰਘ ਕਲਸੀ)-ਪੁਲਿਸ ਚੌਕੀ ਕਿਸ਼ਨਪੁਰਾ ਕਲਾਂ ਵਲੋਂ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ. ਬਲਵੀਰ ਸਿੰਘ ਕਲਿਆਣ ਨੇ ਦੱਸਿਆ ਕਿ ਗਸ਼ਤ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ 'ਚ 4 ਵਿਅਕਤੀਆਂ ਿਖ਼ਲਾਫ਼ ਮੁਕੱਦਮੇ ਦਰਜ

ਤਲਵੰਡੀ ਭਾਈ, 3 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ)- ਥਾਣਾ ਤਲਵੰਡੀ ਭਾਈ ਪੁਲਿਸ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਏ ਗਏ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਰੁੱਖ ਅਪਣਾਉਂਦਿਆਂ ਦੋ ਮੁਕੱਦਮੇ ਦਰਜ ਕਰਦੇ ਹੋਏ ਚਾਰ ਵਿਅਕਤੀਆਂ ...

ਪੂਰੀ ਖ਼ਬਰ »

ਕਾਂਗਰਸੀ ਆਗੂ ਐੱਸ. ਸੀ. ਔਰਤ, ਬੱਚੀ ਦੀ ਕੁੱਟਮਾਰ ਤੇ ਜਾਤੀ ਸੂਚਕ ਸ਼ਬਦਾਂ ਦੇ ਵਿਵਾਦ 'ਚ ਘਿਰਿਆ

ਮੰਡੀ ਕਿੱਲਿਆਂਵਾਲੀ, 3 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਨਾਬਾਲਾਗ ਬੱਚੀ ਵਲੋਂ ਨੋਹਰੇ ਦੀ ਦਹਿਲੀਜ਼ 'ਤੇ ਪੈਰ ਰੱਖਣ ਨੂੰ ਲੈ ਕੇ ਐੱਸ.ਸੀ. ਵਰਗ ਦੀ ਔਰਤ ਅਤੇ ਉਸ ਦੀਆਂ ਨਾਬਾਲਗ ਧੀਆਂ ਨਾਲ ਹੋਏ ਵਿਵਾਦ 'ਚ ਗਾਲੀ ਗਲੌਚ, ਮਾਰਕੁੱਟ ਅਤੇ ਕਥਿਤ ਜਾਤੀ ਸੂਚਕ ਦੀ ਵਰਤੋਂ ਦੇ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਪੁਲਿਸ ਨੇ ਕੱਸਿਆ ਸ਼ਿਕੰਜਾ, ਦੋ ਦਰਜਨ ਤੋਂ ਵੱਧ ਗਿ੍ਫ਼ਤਾਰ

ਅਬੋਹਰ, 3 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ ਅਬੋਹਰ ਦੀ ਪੁਲਿਸ ਵਲੋਂ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਥਾਣਾ ਸਿਟੀ-2 ਦੀ ਪੁਲਿਸ ਵਲੋਂ ਦੌਰਾਨੇ ਗਸ਼ਤ ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਬਿਨਾਂ ਆਪਣੇ ਕਾਰੋਬਾਰੀ ਅਦਾਰੇ ਖੋਲ੍ਹਣ ਵਾਲੇ ਨਰਿੰਦਰ ...

ਪੂਰੀ ਖ਼ਬਰ »

ਨੌਜਵਾਨ ਪਿੰਡ ਵਾਸੀਆਂ ਨੂੰ ਮੁਹੱਈਆ ਕਰਵਾ ਰਹੇ ਹਨ ਸਸਤੇ ਮੁੱਲ 'ਤੇ ਸਬਜ਼ੀਆਂ

ਅਜੀਤਵਾਲ, 3 ਅਪ੍ਰੈਲ (ਗਾਲਿਬ)-ਦੁਨੀਆਂ ਭਰ 'ਚ ਫੈਲੀ ਮਹਾਂਮਾਰੀ ਕਾਰਨ ਜਿੱਥੇ ਲੋਕ ਤ੍ਰਭਕੇ ਪਏ ਹਨ, ਉੱਥੇ ਪੰਜਾਬ 'ਚ ਵਪਾਰੀ ਵਰਗ ਦਾ ਇਕ ਹਿੱਸਾ ਮਿਲੀਭੁਗਤ ਨਾਲ ਮਹਿੰਗੇ ਭਾਅ ਸਬਜ਼ੀਆਂ, ਕਰਿਆਨਾ ਵੇਚਣ ਨਾਲ ਮੁਨਾਫ਼ਾ ਕਮਾ ਰਿਹਾ ਹੈ | ਪੰਜਾਬ ਸਰਕਾਰ ਅਤੇ ਜ਼ਿਲ੍ਹੇ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰ ਕੇ ਗੇੜੀਆਂ ਮਾਰਨ ਵਾਲੇ ਨੌਜਵਾਨਾਂ ਦੇ ਵਾਹਨਾਂ ਦੇ ਚਲਾਨ ਕੱਟੇ

ਧਰਮਕੋਟ, 3 ਅਪ੍ਰੈਲ (ਪਰਮਜੀਤ ਸਿੰਘ)-ਧਰਮਕੋਟ ਪੁਲਿਸ ਪ੍ਰਸ਼ਾਸਨ ਵਲੋਂ ਜਿੱਥੇ ਸ਼ਹਿਰ ਦੇ ਅੰਦਰ ਦਾਖਲ ਹੋਣ ਵਾਲੇ ਰਸਤਿਆਂ 'ਤੇ ਨਾਕੇ ਲਾ ਕੇ ਅਤੇ ਸ਼ਹਿਰ ਅੰਦਰ ਗਸ਼ਤ ਕਰ ਕੇ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅੰਦਰ ਰਹਿਣ ਲਈ ਪ੍ਰੇਰਿਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਔਰਤਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕੀਤਾ

ਸ੍ਰੀ ਮੁਕਤਸਰ ਸਾਹਿਬ, 3 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਵਲੋਂ ਔਰਤਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕੀਤਾ ਗਿਆ | ਸ: ਸੰਧੂ ਨੇ ਕਿਹਾ ਕਿ ...

ਪੂਰੀ ਖ਼ਬਰ »

ਬੇਰ ਉਤਪਾਦਕਾਂ ਵਲੋਂ ਮੰਡੀ 'ਚ ਬੇਰ ਵੇਚਣ ਲਈ ਪਾਸ ਬਣਾ ਕੇ ਦੇਣ ਦੀ ਮੰਗ

ਸਾਦਿਕ, 3 ਅਪ੍ਰੈਲ (ਆਰ. ਐਸ. ਧੁੰਨਾ)-ਕਈ ਦਿਨਾਂ ਤੋਂ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਕਿਰਤੀਆਂ ਦੇ ਠੰਡੇ ਹੋਏ ਚੁੱਲੇ੍ਹ ਅਜੇ ਵੀ ਤਪਦੇ ਨਹੀਂ ਦਿਸ ਰਹੇ | ਇਸ ਵਾਇਸਰ ਦੀ ਮਾਰ ਜਿੱਥੇ ਆਮ ਲੋਕਾਂ 'ਤੇ ਪੈ ਰਹੀ ਹੈ ਤੇ ਲੋਕਾਂ ਦੇ ਕਾਰੋਬਾਰ ਬੰਦ ਪਏ ਹਨ ਉੱਥੇ ਗ਼ਰੀਬ ਵਰਗ ਦੇ ...

ਪੂਰੀ ਖ਼ਬਰ »

ਪੁਲਿਸ ਦੀ ਸਖ਼ਤੀ ਸਦਕਾ ਸਬਜ਼ੀਆਂ ਦੇ ਰੇਟਾਂ ਵਿਚ ਆਈ ਭਾਰੀ ਕਮੀ

ਬਾਘਾ ਪੁਰਾਣਾ, 3 ਅਪ੍ਰੈਲ (ਬਲਰਾਜ ਸਿੰਗਲਾ)-ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਸਬਜ਼ੀਆਂ ਅਤੇ ਫਲਾਂ ਦੀ ਵਿੱਕਰੀ ਲਈ ਸਮਾਂ ਤਹਿ ਕੀਤਾ ਗਿਆ ਹੈ ਪਰ ਕੁਝ ਲਾਲਚੀ ਲੋਕਾਂ ਵਲੋਂ ਵਾਧੂ ਰੇਟ ਵਸੂਲੇ ਜਾ ਰਹੇ ਸਨ | ਜਿਸ ਨੰੂ ਲੈ ਕੇ ਥਾਣਾ ...

ਪੂਰੀ ਖ਼ਬਰ »

ਬੈਂਕ ਦੇ ਬਾਹਰ ਲੋਕਾਂ ਨੇ ਨਹੀਂ ਰੱਖਿਆ ਆਪਸੀ ਦੂਰੀ ਦਾ ਖਿਆਲ

ਕੋਟ ਈਸੇ ਖਾਂ, 3 ਅਪ੍ਰੈਲ (ਨਿਰਮਲ ਸਿੰਘ ਕਾਲੜਾ)-ਕਸਬਾ ਕੋਟ ਈਸੇ ਖਾਂ ਦੇ ਮੋਗਾ ਰੋਡ 'ਤੇ ਓ.ਬੀ.ਸੀ. ਬੈਂਕ ਦੇ ਖੁੱਲ੍ਹਣ ਤੋਂ ਕੁਝ ਦੇਰ ਪਹਿਲਾਂ ਹੀ ਬੈਂਕ ਦੇ ਬਾਹਰ ਗਾਹਕਾਂ ਦੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ¢ ਬੈਂਕ ਵਲੋਂ ਵੀ ਆਪਣੇ ਗਾਹਕਾਂ ਦੇ ਖੜ੍ਹਨ ...

ਪੂਰੀ ਖ਼ਬਰ »

ਨਾਬਾਲਗਾ ਨਾਲ ਜਬਰ ਜਨਾਹ ਕਰਨ ਵਾਲਾ ਗਿ੍ਫ਼ਤਾਰ

ਮੋਗਾ, 3 ਅਪ੍ਰੈਲ (ਸ਼ਿੰਦਰ ਸਿੰਘ ਭੁਪਾਲ)-ਥਾਣਾ ਸਿਟੀ ਸਾਊਥ ਮੋਗਾ ਦੇ ਘੇਰੇ ਅਧੀਨ ਆਉਂਦੀ ਇਕ ਔਰਤ ਨੇ ਸ਼ਿਕਾਇਤ ਦਰਜ ਕਰਾਈ ਕਿ 2 ਅਪ੍ਰੈਲ ਨੂੰ ਸਵੇਰੇ 9:30 ਵਜੇ ਦੇ ਕਰੀਬ ਉਸ ਦਾ ਲੜਕਾ ਘਰ ਦੀ ਛੱਤ 'ਤੇ ਬੈਠਾ ਹੋਇਆ ਸੀ ਅਤੇ ਉਹ ਖ਼ੁਦ ਸਬਜ਼ੀ ਲੈਣ ਗਈ ਸੀ | ਉਸ ਸਮੇਂ ਹਰਦੀਪ ...

ਪੂਰੀ ਖ਼ਬਰ »

ਦੁਰਗਾ ਅਸ਼ਟਮੀ ਰਾਮਨੌਮੀ ਘਰ ਬਹਿ ਕੇ ਮਨਾਈ

ਕੋਟ ਈਸੇ ਖਾਂ, 3 ਅਪ੍ਰੈਲ (ਨਿਰਮਲ ਸਿੰਘ ਕਾਲੜਾ)-21 ਦਿਨਾਂ ਦੀ ਤਾਲੇਬੰਦੀ ਪੂਰੇ ਭਾਰਤ ਵਿਚ ਲਾਗੂ ਹੈ | ਇਸ ਦੌਰਾਨ ਇਕ ਅਪੈ੍ਰਲ ਨੂੰ ਦੁਰਗਾ ਅਸ਼ਟਮੀ ਅਤੇ ਦੋ ਅਪੈ੍ਰਲ ਨੂੰ ਰਾਮਨੌਮੀ ਦਾ ਤਿਉਹਾਰ ਸਰਵਹਿੱਤਕਾਰੀ ਵਿੱਦਿਆ ਪ੍ਰਬੰਧਕ ਸੰਮਤੀ ਵਲੋਂ ਜਾਰੀ ਆਦੇਸ਼ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX