ਤਾਜਾ ਖ਼ਬਰਾਂ


ਮਾਲ, ਹੋਟਲ ਤੇ ਰੈਸਟੋਰੈਂਟ ਨੂੰ ਲੈ ਕੇ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ
. . .  1 day ago
ਨਵੀਂ ਦਿੱਲੀ, 4 ਜੂਨ - ਕੇਂਦਰ ਸਰਕਾਰ ਨੇ ਹੋਟਲ, ਰੈਸਟੋਰੈਂਟ, ਮਾਲ ਤੇ ਦਫਤਰਾਂ ਨੂੰ ਲੈ ਕੇ ਨਵੇਂ ਸਿਰੇ ਤੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਲਾਕਡਾਊਨ ਵਿਚ ਛੁੱਟ ਮਿਲਣ ਤੋਂ ਬਾਅਦ ਜਿਵੇਂ ਜਿਵੇਂ ਹੋਟਲ, ਰੈਸਟੋਰੈਂਟ, ਮਾਲ ਖੁੱਲ ਰਹੇ ਹਨ ਤੇ ਦਫਤਰਾਂ ਵਿਚ ਕੰਮਕਾਜ ਸ਼ੁਰੂ ਹੋ ਰਿਹਾ ਹੈ। ਜਿਸ ਨੂੰ ਲੈ ਕੇ ਸਿਹਤ ਮੰਤਰਾਲਾ...
ਕਰੋਨਾ ਪਾਜ਼ੀਟਿਵ ਦਾ ਪਤਾ ਲੱਗਦਿਆਂ ਮਰੀਜ ਲੁਕਿਆ
. . .  1 day ago
ਬੱਚੀਵਿੰਡ , 4 ਜੂਨ ( ਬਲਦੇਵ ਸਿੰਘ ਕੰਬੋ)- ਬੱਚੀਵਿੰਡ ਤੋਂ 4 ਕਿਲੋਮੀਟਰ ਦੂਰ ਪਿੰਡ ਸਾਰੰਗੜਾ ਦੀ ਸੁਮਨ ਕੌਰ( 20) ਪਤਨੀ ਸੁਰਜੀਤ੍ ਮਰੀਜ ਨੂੰ ਪਤਾ ਲੱਗਾ ਕੇ ਉਸ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੋ ਤਾਂ ਉਹ ਪ੍ਰਵਾਰ ਸਮੇਤ ਘਰ ਛੱਡ ਕੇ ਲੁਕ ਗਏ ਹੈ। ਖਬਰ ਲਿਖੇ ਜਾਣ ਤੱਕ ਪਿੰਡ ਵਿੱਚ ਮੁਨਾਦੀ ਕਰਵਾ ਦਿੱਤੀ...
ਪਲੇਸ ਆਫ ਸੇਫਟੀ ਮਧੁਬਨ ਵਿੱਖੇ 16 ਸਾਲਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . .  1 day ago
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਵਿਅਕਤੀ ਬਰਾਮਦ
. . .  1 day ago
ਰਾਜਪੁਰਾ 4 ਜੂਨ (ਰਣਜੀਤ ਸਿੰਘ) - ਅੱਜ ਦੇਰ ਸ਼ਾਮ ਪੁਲਿਸ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਕੀਤਾ ਵਿਅਕਤੀ ਸ਼ੈਲਰ ਬਣਾਉਣ ਵਾਲੀ ਫੈਕਟਰੀ ਵਿੱਚੋਂ ਬਰਾਮਦ ਕਰ ਲਿਆ ਹੈ ।ਪੁਲਿਸ ਨੇ ਮੌਕੇ ਤੋਂ ਦੋ ਅਗਵਾਕਾਰਾਂ ਨੂੰ ਵੀ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਸ਼ੈਲਰ ਮਾਲਕ ਦੀ...
ਮਲੋਟ ਵਿਚ ਇਕ ਹੋਰ ਔਰਤ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ
. . .  1 day ago
ਮਲੋਟ, 4 ਜੂਨ (ਰਣਜੀਤ ਸਿੰਘ ਪਾਟਿਲ)- ਮਲੋਟ ਦੇ ਸਰਾਭਾ ਨਗਰ ਵਿਚ ਇਕ ਹੋਰ 27 ਸਾਲਾ ਔਰਤ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਸਿਵਲ ਸਰਜਨ ਡਾ ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਇਸ ਕੋਰੋਨਾ ਪਾਜੀਟਿਵ ਲੜਕੀ ਦੀ ਟਰੈਵਲ ਹਿਸਟਰੀ ਹੈ ਅਤੇ ਇਸ ਸਬੰਧੀ ਵੇਰਵੇ ਇਕੱਤਰ ਕੀਤੇ ਜਾਣ ਤੋਂ...
ਲੁਧਿਆਣਾ ਵਿੱਚ ਕੋਰੋਨਾ ਪਾਜ਼ਿਟਿਵ ਆਉਣ ਵਾਲੇ ਡਾਕਟਰ ਪਤੀ ਪਤਨੀ ਦੇ ਖੰਨਾ ਸਥਿੱਤ ਡਾਕਟਰ ਪਿਤਾ, ਮਾਂ, ਨੌਕਰਾਣੀ ਤੇ ਡਰਾਈਵਰ ਕੋਰੋਨਾ ਪਾਜ਼ਿਟਿਵ ਆਏ
. . .  1 day ago
7 ਨਗਰ ਕੌਸਲਾਂ ਦੇ ਕਾਰਜ ਸਾਧਕ ਅਫਸਰ ਇਧਰੋਂ ਉਧਰ
. . .  1 day ago
ਨਾਭਾ ਵਿਖੇ ਚੇਨਈ ਤੋਂ ਆਏ ਨੌਜਵਾਨ ਦੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਨਾਭਾ, 4 ਜੂਨ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਦੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਮੁਹੱਲਾ ਕਰਤਾਰਪੁਰਾ ਵਿਖੇ ਇੱਕ ਨੌਜਵਾਨ ਦੀ ਰਿਪੋਰਟ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜੋ ਕਿ ਪਿਛਲੇ ਦਿਨੀਂ ਚੇਨਈ ਤੋਂ ਨਾਭਾ ਵਿਖੇ ਆਇਆ ਸੀ। ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਦੀ ਅਗਵਾਈ...
ਲੁਧਿਆਣਾ ਵਿੱਚ ਅੱਜ 23 ਮਰੀਜ ਸਾਹਮਣੇ ਆਏ
. . .  1 day ago
ਲੁਧਿਆਣਾ, 4 ਜੂਨ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ ਜਦ ਕਿ ਸਵੇਰੇ 7 ਮਰੀਜਾਂ ਵਿਚ ਕੋਰੋਨਾ ਪਾਏ ਜਾਣ ਦੀ ਰਿਪੋਰਟ...
3 ਲੁਟੇਰਿਆਂ ਨੇ ਦਿਨ ਦਿਹਾੜੇ ਪਤੀ ਪਤਨੀ ਨੂੰ ਲੁੱਟਿਆ
. . .  1 day ago
ਨਸ਼ਾ ਤਸਕਰ ਦੀ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਸਾਰੀ ਮਹਿਲ ਕਲਾਂ ਪੁਲਿਸ ਇਕਾਂਤਵਾਸ
. . .  1 day ago
ਮਹਿਲ ਕਲਾਂ, 4 ਜੂਨ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਕਾਬੂ ਕੀਤੇ ਗਏ ਨਸ਼ਾ ਤਸਕਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਅੰਦਰ ਹੜਕੰਪ ਮਚ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੁਲਿਸ...
ਡਾ. ਸੰਦੀਪ ਗੋਇਲ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ
. . .  1 day ago
ਚੰਡੀਗੜ੍ਹ, 4 ਜੂਨ - ਪੰਜਾਬ ਸਰਕਾਰ ਨੇ ਅੱਜ ਮੀਡੀਆ 'ਚ ਦਿਗਜ ਡਾ. ਸੰਦੀਪ ਗੋਇਲ ਨੂੰ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਹਾਲ ਹੀ ਵਿਚ ਗਠਤ ਕੀਤੀ ਗਈ ਪੰਜਾਬ ਸੀ.ਐਸ.ਆਰ. ਨੂੰ ਇੰਡਸਟਰੀ ਲਈ ਪੰਜਾਬ ਤੇ ਪੰਜਾਬ...
ਨੌਜਵਾਨ ਕਿਸਾਨ ਨੇ ਕਰਜ਼ੇ ਦੇ ਚਲਦਿਆਂ ਕੀਤੀ ਖੁਦਕੁਸ਼ੀ
. . .  1 day ago
ਬਠਿੰਡਾ, 4 ਜੂਨ (ਨਾਇਬ ਸਿੱਧੂ) - ਬਠਿੰਡਾ ਜ਼ਿਲ੍ਹੇ ਦੇ ਚੱਕ ਹੀਰਾ ਸਿੰਘ ਵਾਲਾ ਦੇ ਇੱਕ ਕਿਸਾਨ ਦੀ ਕਰਜ਼ੇ ਦੇ ਬੋਝ ਦੇ ਚੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ...
ਜਲੰਧਰ ਰੇਂਜ ਦੇ ਨਵਨਿਯੁਕਤ ਡੀ.ਆਈ.ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੋਏ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ, 4 ਜੂਨ (ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਲਾਡੀ) - ਜਲੰਧਰ ਰੇਂਜ ਦੇ ਨਵ -ਨਿਯੁਕਤ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਸੰਤ ਬਾਬਾ ਜੈਮਲ ਸਿੰਘ ਪਟਿਆਲੇ...
ਕੁਵੈਤ ਤੋਂ ਆਏ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 4 ਜੂਨ (ਗੁਰਬਖਸ਼ ਸਿੰਘ ਮਹੇ) - ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਅੱਜ ਸਵੇਰੇ ਜ਼ਿਲ੍ਹੇ ਵਿੱਚ ਇਕਾਂਤਵਾਸ ਵਿੱਚ ਰੱਖੇ ਕੁਵੈਤ ਤੋਂ ਵਾਪਿਸ ਆਏ ਇੱਕ ਵਿਅਕਤੀ ਜੋ ਕਿ ਰਾਹੋਂ ਨਾਲ ਸਬੰਧਤ ਹੈ ਉਸ ਦਾ ਕੋਰੋਨਾ ਟੈਸਟ...
ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਤੇਜ਼ ਹਨੇਰੀ ਅਤੇ ਬਾਰਿਸ਼
. . .  1 day ago
ਸ੍ਰੀ ਮੁਕਤਸਰ ਸਾਹਿਬ, 4 ਜੂਨ (ਰਣਜੀਤ ਸਿੰਘ ਢਿੱਲੋਂ)-ਸ਼ਾਮ ਮੌਕੇ ਅਚਾਨਕ ਮੌਸਮ ਵਿਚ ਤਬਦੀਲੀ ਆ ਗਈ ਅਤੇ ਤੇਜ਼ ਹਨੇਰੀ ਮਗਰੋਂ ਬਾਰਿਸ਼ ਸ਼ੁਰੂ ਹੋ ਗਈ। ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਫ਼ਸਲਾਂ ਲਈ ਵੀ ਬਾਰਿਸ਼ ਲਾਹੇਵੰਦ ਮੰਨੀ ਜਾ ਰਹੀ ਹੈ। ਅਨਾਜ ਮੰਡੀ...
ਅੱਜ ਅੰਮ੍ਰਿਤਸਰ ਵਿਚ 15 ਕੋਰੋਨਾ ਪਾਜ਼ੀਟਿਵ ਕੇਸ ਹੋਏ ਰਿਪੋਰਟ
. . .  1 day ago
ਅੰਮ੍ਰਿਤਸਰ, 4 ਜੂਨ (ਰੇਸ਼ਮ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ) - ਅੱਜ ਅੰਮ੍ਰਿਤਸਰ ਵਿਚ 15 ਕੋਰੋਨਾ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ। ਜਿਸ ਨਾਲ ਕੁੱਲ 420 ਪਾਜ਼ੀਟਿਵ ਕੇਸ ਹੋ ਗਏ ਹਨ। 325 ਡਿਸਚਾਰਜ ਹੋਏ ਹਨ, 87 ਦਾਖਲ ਤੇ 7...
ਕਸਬਾ ਲੌਂਗੋਵਾਲ ਵਿਖੇ ਕਰਿਆਨਾ ਸਟੋਰ ਨੂੰ ਲੱਗੀ ਅੱਗ
. . .  1 day ago
ਲੌਂਗੋਵਾਲ, 4 ਜੂਨ ( ਸ.ਸ.ਖੰਨਾ,ਵਿਨੋਦ) - ਸਥਾਨਕ ਕਸਬਾ ਲੌਂਗੋਵਾਲ ਮੇਨ ਬੱਸ ਸਟੈਂਡ ਤੇ ਬੀਤੀ ਰਾਤ ਕਰਿਆਨੇ...
ਪੰਜਾਬ 'ਚ ਟਿੱਡੀ ਦਲ ਨੂੰ ਆਉਣ ਤੋਂ ਰੋਕਣ ਦੇ ਲਈ ਪ੍ਰਸ਼ਾਸਨ ਨੇ ਪੂਰੇ ਕੀਤੇ ਪ੍ਰਬੰਧ
. . .  1 day ago
ਬਠਿੰਡਾ, 4 ਜੂਨ (ਨਾਇਬ ਸਿੱਧੂ)- ਪਹਿਲਾਂ ਕੋਰੋਨਾ ਵਾਇਰਸ ਨੇ ਪ੍ਰਸ਼ਾਸਨ ਅਤੇ ਲੋਕਾਂ 'ਚ ਦਹਿਸ਼ਤ ਪਾਈ ਹੋਈ ਹੈ ਅਤੇ ਹੁਣ ਟਿੱਡੀ ਦਲ ਨੇ ਪ੍ਰਸ਼ਾਸਨ...
ਦਰਸ਼ਨ ਕੁੰਦਰਾ ਚੇਅਰਮੈਨ ਤੇ ਆਨੰਦ ਵਾਇਸ ਚੇਅਰਮੈਨ ਬਣੇ
. . .  1 day ago
ਮਾਛੀਵਾੜਾ ਸਾਹਿਬ, 4 ਜੂਨ (ਮਨੋਜ ਕੁਮਾਰ) - ਕਾਫੀ ਅਰਸੇ ਤੋ ਬਾਅਦ ਅੱਜ ਅਖੀਰ ਮਾਛੀਵਾੜਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ....
ਤਬਲੀਗ਼ੀ ਜਮਾਤ ਦੀਆਂ ਗਤੀਵਿਧੀਆਂ 'ਚ ਸ਼ਾਮਲ ਵਿਦੇਸ਼ੀਆਂ ਦੀ ਭਾਰਤ ਯਾਤਰਾ 'ਤੇ ਲੱਗੀ 10 ਸਾਲ ਦੀ ਪਾਬੰਦੀ
. . .  1 day ago
ਨਵੀਂ ਦਿੱਲੀ, 4 ਜੂਨ- ਤਬਲੀਗ਼ੀ ਜਮਾਤ ਦੀਆਂ ਗਤੀਵਿਧੀਆਂ 'ਚ ਸ਼ਾਮਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਲੈ...
ਸਿੱਖਿਆ ਵਿਭਾਗ ਨੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਕਾਰਜਕਾਲ ਦਾ ਸਮਾਂ 30 ਸਤੰਬਰ ਤੱਕ ਵਧਾਇਆ
. . .  1 day ago
ਨੂਰਪੁਰ ਬੇਦੀ, 4 ਜੂਨ (ਹਰਦੀਪ ਸਿੰਘ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ 'ਚ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਗਠਨ ਦਾ ਕਾਰਜਕਾਲ...
ਜਨਤਕ ਜਥੇਬੰਦੀਆਂ ਵੱਲੋਂ ਐੱਸ.ਡੀ.ਐਮ ਜੈਤੋ ਦੇ ਦਫ਼ਤਰ ਅੱਗੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
. . .  1 day ago
ਜੈਤੋ, 4 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੋਰੋਨਾ ਦੇ ਵਿਰੋਧ ਵਿਚ 12 ਜਨਤਕ ਜਥੇਬੰਦੀਆਂ ਵੱਲੋਂ ਐੱਸ.ਡੀ....
ਤਾਏ ਦੇ ਕਤਲ 'ਚ ਭਤੀਜੇ ਦੀ ਜ਼ਮਾਨਤ ਦੀ ਅਰਜ਼ੀ ਹੋਈ ਖ਼ਾਰਜ
. . .  1 day ago
ਸਲਾਣਾ 4 ਜੂਨ (ਗੁਰਚਰਨ ਸਿੰਘ ਜੰਜੂਆ) -ਬਲਾਕ ਅਮਲੋਹ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿਖੇ ਸਕੇ ਤਾਏ ਦੇ...
ਚੇਅਰਪਰਸਨ ਜਸਮੀਤ ਕੌਰ ਚਾਹਲ ਵੱਲੋਂ ਕੀਤੀ ਗਈ ਸ਼ਿਆਮਾ ਪ੍ਰਸ਼ਾਦ ਸਕੀਮ ਸਬੰਧੀ ਸਮੀਖਿਆ ਮੀਟਿੰਗ
. . .  1 day ago
ਖਮਾਣੋਂ ,4 ਜੂਨ (ਮਨਮੋਹਣ ਸਿੰਘ ਕਲੇਰ)- ਬਲਾਕ ਸੰਮਤੀ ਖਮਾਣੋਂ ਚੇਅਰਪਰਸਨ ਜਸਮੀਤ ਕੌਰ ਚਾਹਲ ਵੱਲੋਂ ਬਲਾਕ ਦੇ ਉਨ੍ਹਾਂ 10 ਪਿੰਡਾਂ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 22 ਚੇਤ ਸੰਮਤ 552
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਅੰਮ੍ਰਿਤਸਰ + ਤਰਨ-ਤਾਰਨ

ਪਿੰਡ ਅਰਜਨ ਮਾਂਗਾ ਦੇ ਨੂਰ-ਉਲ-ਹੱਕ ਦਾ ਨਾਂਅ ਨਿਜ਼ਾਮੂਦੀਨ ਮਰਕਜ਼ 'ਚ ਆਉਣ 'ਤੇ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਚੌਕ ਮਹਿਤਾ, 3 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ)-ਮਹਿਤਾ ਚੌਕ ਦੇ ਨੇੜਲੇ ਪਿੰਡ ਅਰਜਨ ਮਾਂਗਾ ਦੇ ਇਕ ਵਸਨੀਕ ਨੂਰ-ਉਲ-ਹੱਕ ਦਾ ਨਾਂਅ ਨਿਜ਼ਾਮੂਦੀਨ ਮਰਕਜ਼ (ਦਿੱਲੀ) ਵਾਲੀ ਮੀਟਿੰਗ 'ਚ ਆਉਣ ਨਾਲ ਸਾਰੇ ਪਿੰਡ 'ਚ ਸਹਿਮ ਛਾ ਗਿਆ ਤੇ ਏ. ਡੀ. ਜੀ. ਪੀ. ਵਲੋਂ ਭੇਜੀ ਗਈ ਲਿਸਟ ਮਿਲਣ 'ਤੇ ਪ੍ਰਸ਼ਾਸਨ ਨੂੰ ਵੀ ਇਕ ਦਮ ਭਾਜੜਾਂ ਪੈ ਗਈਆਂ | ਅਰਜਨ ਮਾਂਗਾ ਕਿਉਂਕਿ ਅੰਮਿ੍ਤਸਰ ਜ਼ਿਲੇ੍ਹ ਦਾ ਆਖਰੀ ਪਿੰਡ ਹੈ ਤੇ ਇਸ ਤੋਂ ਅੱਗੇ ਜਾ ਕੇ ਲਾਧੂ ਭਾਣਾ, ਵੈਰੋ ਨੰਗਲ ਆਦਿ ਗੁਰਦਾਸਪੁਰ ਜ਼ਿਲ੍ਹੇ ਵਿਚ ਪੈਣ ਵਾਲੇ ਪਿੰਡ ਹਨ, ਇਸ ਲਈ ਪੁਲਿਸ ਥਾਣਾ ਮਹਿਤਾ ਚੌਕ ਤੇ ਪੁਲਿਸ ਥਾਣਾ ਰੰਗੜ ਨੰਗਲ ਦੀ ਪੁਲਿਸ ਦੀਆਂ ਸਰਗਰਮੀਆਂ ਬਹੁਤ ਤੇਜ਼ ਹੋਈਆਂ ਰਹੀਆਂ | ਦੋਵ੍ਹਾਂ ਥਾਣਿਆਂ ਦੇ ਮੁੱਖ ਅਫ਼ਸਰ ਇੰਸਪੈਕਟਰ ਸਤਪਾਲ ਸਿੰਘ ਅਤੇ ਇੰਸਪੈਕਟਰ ਬਲਜੀਤ ਕੌਰ ਵਲੋਂ ਕੀਤੀ ਤਫਤੀਸ਼ ਅਨੁਸਾਰ ਨੂਰ ਉਲ ਹੱਕ ਬੁਨਿਆਦੀ ਤੌਰ 'ਤੇ ਬਿਹਾਰ ਦੇ ਪੂਰਨੀਆਂ ਜ਼ਿਲੇ੍ਹ ਦਾ ਵਸਨੀਕ ਹੈ ਤੇ ਉਹ ਪਿਛਲੇ ਸਾਲ ਬਿਹਾਰੀ ਲੇਬਰ ਨਾਲ ਅਰਜਨ ਮਾਂਗਾ ਵਿਖੇ ਝੋਨਾ ਲਗਾਉਣ ਲਈ ਆਇਆ ਸੀ ਪਰ ਜੂਨ ਮਹੀਨੇ 'ਚ ਉਹ ਵਾਪਸ ਚਲਾ ਗਿਆ ਤੇ ਉਸ ਸਮੇਂ ਤੋਂ ਹੀ ਉਹ ਬੜੌਦਾ ਸ਼ਹਿਰ ਵਿਚ ਕੰਮ ਕਰ ਰਿਹਾ ਹੈ | ਉਸਦੇ ਦੱਸਣ ਅਨੁਸਾਰ ਉਸਨੇ ਇਸ ਪਿੰਡ ਵਿਚ ਰਹਿੰਦਿਆਂ ਇਥੇ ਦਾ ਪਤਾ ਦੇ ਕੇ ਆਪਣਾ ਆਧਾਰ ਕਾਰਡ ਬਣਵਾਇਆ ਸੀ ਤੇ ਤਬਲੀਗੀ ਜਮਾਤ ਦੇ ਨਿਜ਼ਾਮੂਦੀਨ ਮਰਕਜ਼ ਵਿਚ ਇਸੇ ਆਧਾਰ ਕਾਰਡ ਵਾਲਾ ਪਤਾ ਉਸਨੇ ਲਿਖਵਾਇਆ ਸੀ | ਪ੍ਰਸ਼ਾਸਨ ਵਲੋਂ ਆਧਾਰ ਕਾਰਡ ਵਾਲੇ ਮੋਬਾਈਲ ਫੋਨ ਨੰਬਰ 'ਤੇ ਜਦ ਉਸ ਨਾਲ ਸੰਪਰਕ ਕੀਤਾ ਤਾਂ ਉਸਨੇ ਦੱਸਿਆ ਕਿ ਉਹ ਤਾਂ ਨਿਜ਼ਾਮੂਦੀਨ (ਦਿੱਲੀ) ਤੋਂ ਸਿੱਧਾ ਬੜੌਦਾ ਚਲਾ ਗਿਆ ਸੀ ਤਾਂ ਜਾਕੇ ਕਿਤੇ ਪ੍ਰਸ਼ਾਸਨ ਨੂੰ ਸੁੱਖ ਦਾ ਸਾਹ ਆਇਆ | ਹੁਣ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਸ ਦੇ ਆਧਾਰ ਕਾਰਡ ਦੇ ਬਣਾਉਣ ਦੀ ਜਾਂਚ ਹੋਰ ਬਾਰੀਕੀ ਨਾਲ ਕੀਤੀ ਜਾਵੇ |

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ ਠੱਗੀ- ਕੇਸ ਦਰਜ

ਤਰਨ ਤਾਰਨ, 3 ਅਪ੍ਰੈਲ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ 3 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਪੀ. (ਡੀ.) ...

ਪੂਰੀ ਖ਼ਬਰ »

ਡਿਫੈਂਸ ਡਰੇਨ ਦੇ ਨਜ਼ਦੀਕ ਮੈਗਜ਼ੀਨ ਤੇ ਕਾਰਤੂਸ ਬਰਾਮਦ, ਅਣਪਛਾਤਿਆਂ ਿਖ਼ਲਾਫ਼ ਕੇਸ

ਤਰਨ ਤਾਰਨ, 3 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਮੈਗ਼ਜੀਨ ਤੇ ਕਾਰਤੂਸ ਬਰਾਮਦ ਹੋਣ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਐੱਸ.ਪੀ. (ਡੀ.) ਜਗਜੀਤ ਸਿੰਘ ਵਾਲੀਆ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 9 ਵਿਅਕਤੀਆਂ ਿਖ਼ਲਾਫ਼ ਮੁਕੱਦਮੇ ਦਰਜ

ਅਜਨਾਲਾ, 3 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ (ਕੋਵਿਡ 19) ਦੇ ਬਚਾਅ ਲਈ ਸਰਕਾਰ ਵਲੋਂ ਲਗਾਏ ਕਰਫਿਊ ਦੀ ਪ੍ਰਵਾਹ ਨਾ ਕਰਦਿਆਂ ਇਸ ਦੀ ਉਲੰਘਣਾ ਕਰਨ ਵਾਲੇ 9 ਵਿਅਕਤੀਆਂ ਿਖ਼ਲਾਫ਼ ਅਜਨਾਲਾ ਪੁਲਿਸ ਵਲੋਂ ਮੁਕੱਦਮੇ ਦਰਜ ਕੀਤੇ ਹਨ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਦੁਕਾਨਦਾਰ ਸਮੇਤ 23 ਵਿਅਕਤੀਆਂ ਿਖ਼ਲਾਫ਼ ਕਰਫ਼ਿਊ ਦੀ ਉਲੰਘਣਾ ਕਰਨ 'ਤੇ ਪਰਚੇ ਦਰਜ

ਤਰਸਿੱਕਾ, 3 ਅਪ੍ਰੈਲ (ਅਤਰ ਸਿੰਘ ਤਰਸਿੱਕਾ)-ਐਸ. ਐਚ. ਓ. ਤਰਸਿੱਕਾ ਸਬ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਅੱਜ ਇਕ ਦੁਕਾਨਦਾਰ ਸਮੇਤ 23 ਵਿਅਕਤੀਆਂ ਵਿਰੁੱਧ ਪਰਚੇ ਦਰਜ ਕੀਤੇ ਹਨ, ਜਦਕਿ 7 ਮੋਟਰ ਸਾਈਕਲ ਵੀ ਜ਼ਬਤ ਕੀਤੇ ਹਨ | ਇਸ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ 'ਤੇ 3 ਿਖ਼ਲਾਫ਼ ਮਾਮਲਾ ਦਰਜ

ਹਰੀਕੇ ਪੱਤਣ, 3 ਅਪ੍ਰੈਲ (ਸੰਜੀਵ ਕੁੰਦਰਾ)-ਸਥਾਨਕ ਕਸਬੇ ਦੀ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 3 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਹਰੀਕੇ ਜਰਨੈਲ ਸਿੰਘ ਸਰਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਮਾਮਲੇ ਦਰਜ

ਰਾਜਾਸਾਂਸੀ, 3 ਅਪ੍ਰੈਲ (ਹੇਰ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸੂਬੇ ਅੰਦਰ ਲਗਾਏ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਥਾਣਾ ਕੰਬੋਅ ਦੀ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 8 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਿਖ਼ਲਾਫ਼ ਮਾਮਲੇ ਦਰਜ ...

ਪੂਰੀ ਖ਼ਬਰ »

ਨਿੱਜੀ ਹਸਪਤਾਲ 'ਚ 10 ਕੋਰੋਨਾ ਦੇ ਪਾਜ਼ੀਟਿਵ ਮਰੀਜ਼ਾਂ ਦੀ ਝੂਠੀ ਅਫ਼ਵਾਹ ਫ਼ੈਲਾਉਣ ਵਾਲੇ ਵਿਅਕਤੀਆਂ 'ਤੇ ਪਰਚਾ ਦਰਜ

ਅੰਮਿ੍ਤਸਰ, 3 ਅਪ੍ਰੈਲ (ਰੇਸ਼ਮ ਸਿੰਘ)¸ਕੋਰੋਨਾ ਵਾਇਰਸ ਦੀਆਂ ਝੂਠੀਆ ਅਫ਼ਵਾਹਾਂ ਫ਼ੈਲਾਉਣ ਵਾਲਿਆਂ ਖਿਲਾਫ਼ ਪੁਲਿਸ ਨੇ ਪਰਚੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ, ਇਸੇ ਤਹਿਤ ਹੀ ਇੱਥੇ ਇਕ ਨਿੱਜੀ ਹਸਪਤਾਲ 'ਚ 10 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਖ਼ਬਰ ਸ਼ੋਸਲ ਮੀਡੀਆ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 15 ਕਾਬੂ

ਅਟਾਰੀ, 3 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)-ਐੱਸ. ਐੱਸ. ਪੀ. ਅੰਮਿ੍ਤਸਰ ਦਿਹਾਤੀ ਵਿਕਰਮਜੀਤ ਦੁੱਗਲ ਦੀਆਂ ਹਦਾਇਤਾਂ 'ਤੇ ਅਮਲ ਕਰਦਿਆਂ ਸਬ ਡਵੀਜ਼ਨ ਅਟਾਰੀ ਪੁਲਿਸ ਅਧੀਨ ਥਾਣਿਆਂ ਦੇ ਇਲਾਕੇ 'ਚ ਸਰਕਾਰ ਵਲੋਂ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਦੇ ਮੱਦੇਨਜ਼ਰ ਲਗਾਏ ...

ਪੂਰੀ ਖ਼ਬਰ »

ਬੈਂਕਾਂ ਅੱਗੇ ਲੱਗੀਆਂ ਲੰਬੀਆਂ ਕਤਾਰਾਂ ਤੋਂ ਲੋਕ ਪ੍ਰੇਸ਼ਾਨ

ਰਮਦਾਸ, 3 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਕਸਬਾ ਰਮਦਾਸ ਦੇ ਪੰਜਾਬ ਐਾਡ ਸਿੰਧ ਬੈਂਕ, ਐਚ. ਡੀ. ਐਫ਼. ਸੀ. ਬ੍ਰਾਂਚ ਰਮਦਾਸ, ਭਾਰਤੀ ਸਟੇਟ ਬੈਂਕ ਰਮਦਾਸ ਵਿਖੇ ਅੱਜ 2:00 ਵਜੇ ਤੱਕ ਖੁੱਲ੍ਹੇ ਰਹੇ ਤੇ ਲੋਕਾਂ ਨੂੰ ਪੈਸਿਆਂ ਦਾ ਲੈਣ-ਦੇਣ ਕੀਤਾ ਗਿਆ | ਬੈਂਕ ਤੇ ਏ. ਟੀ. ਐਮ. ਦੇ ਬਾਹਰ ...

ਪੂਰੀ ਖ਼ਬਰ »

ਬੈਂਕ ਨਾਲ ਧੋਖਾਧੜੀ ਕਰਨ ਵਾਲੇ 2 ਦੋਸ਼ੀ ਨਾਮਜ਼ਦ

ਰਈਆ, 3 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਰਈਆ ਪੁਲਿਸ ਵਲੋਂ ਬੈਂਕ ਨਾਲ ਧੋਖਾ ਧੜੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਚੌਾਕੀ ਇੰਚਾਰਜ ਰਈਆ ਚਰਨ ਸਿੰਘ ਭਲਵਾਨ ਨੇ ਦੱਸਿਆ ਕਿ ਪੰਜਾਬ ਐਾਡ ਸਿੰਧ ਬੈਂਕ ਰਈਆ ਦੇ ਮੈਨੇਜਰ ਨੇ ਚੌਾਕੀ ...

ਪੂਰੀ ਖ਼ਬਰ »

ਪੰਜਾਬ ਪੁਲਿਸ ਵਲੋਂ ਸਫ਼ਾਈ ਕਰਮਚਾਰੀਆਂ ਦਾ ਸਨਮਾਨ

ਅੰਮਿ੍ਤਸਰ, 3 ਅਪ੍ਰੈਲ (ਹਰਮਿੰਦਰ ਸਿੰਘ)-ਸ਼ਹਿਰ 'ਚ ਸਫ਼ਾਈ ਦਾ ਕੰਮ ਕਰ ਰਹੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਅੰਮਿ੍ਤਸਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਨਿਰਦੇਸ਼ਾਂ 'ਤੇ ਡੀ. ਸੀ. ਪੀ. ਜਗਮੋਹਨ ਸਿੰਘ ਵਲੋਂ ਮੌਕੇ 'ਤੇ ਜਾ ਕੇ ਸਨਮਾਨਿਤ ਕੀਤਾ ਗਿਆ | ...

ਪੂਰੀ ਖ਼ਬਰ »

ਸਾਬਕਾ ਫੌਜੀਆਂ ਵਲੋਂ ਆਪਣੀ ਅੱਧੀ ਤਨਖਾਹ ਰਾਹਤ ਕੰਮਾਂ 'ਚ ਲਗਾਉਣ ਦਾ ਐਲਾਨ

ਅੰਮਿ੍ਤਸਰ, 3 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ)-ਪਰਮ ਵਿਸ਼ਿਸਟ ਸੇਵਾ ਮੈਡਲ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਟੀ. ਐਸ. ਸ਼ੇਰਗਿੱਲ ਸੀਨੀਅਰ ਵਾਈਸ ਚੇਅਰਮੈਨ 'ਗਾਰਡੀਅਨ ਆਫ ਗਵਰਨੈੱਸ' ਤੇ ਸੀਨੀਅਰ ਐਡਵਾਈਜ਼ਰ ਮੁੱਖ ਮੰਤਰੀ ਪੰਜਾਬ ਨਾਲ ਸਰਕਟ ਹਾਊਸ ਵਿਖੇ ਕੀਤੀ ...

ਪੂਰੀ ਖ਼ਬਰ »

ਕੋਰੋਨਾ ਵਿਰੁੱਧ ਲੜੀ ਜਾ ਰਹੀ ਜੰਗ 'ਚ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਪ੍ਰੇਰਿਤ ਕਰਨ ਜੀ.ਓ. ਜੀ-ਟੀ. ਐੱਸ. ਸ਼ੇਰਗਿਲ

ਤਰਨ ਤਾਰਨ, 3 ਅਪ੍ਰੈਲ (ਹਰਿੰਦਰ ਸਿੰਘ)-ਲੈਫੀ. ਜਨਰਲ (ਸੇਵਾ ਮੁਕਤ)-ਟੀ.ਐੱਸ. ਸ਼ੇਰਗਿਲ ਸੀਨੀਅਰ ਵਾਈਸ ਚੇਅਰਮੈਨ 'ਗਾਰਡੀਅਨਜ਼ ਆਫ਼ ਗਵਰਨੈੱਸ' ਤੇ ਸੀਨੀਅਰ ਐਡਵਾਈਜ਼ਰ ਮੁੱਖ ਮੰਤਰੀ ਪੰਜਾਬ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਾਜ ਵਿਚ ਕੋਵਿਡ-19 ਕਰਕੇ ਪੈਦਾ ...

ਪੂਰੀ ਖ਼ਬਰ »

ਕਾਨੂੰਗੋ ਐਸੋਸੀਏਸ਼ਨ ਵਲੋਂ ਮੁੱਖ ਮੰਤਰੀ ਰਾਹਤ ਫੰਡ 'ਚ ਇਕ ਦਿਨ ਦੀ ਤਨਖ਼ਾਹ ਦੇਣ ਦਾ ਐਲਾਨ

ਸਠਿਆਲਾ, 3 ਅਪ੍ਰੈਲ (ਸਫਰੀ)-ਭਾਰਤ 'ਚ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਕਰਕੇ ਲੋਕਾਂ ਦੀ ਆਰਥਿਕ ਮਦਦ ਲਈ ਅੱਜ ਕਾਨੂੰਗੋ ਐਸੋਸੀਏਸ਼ਨ ਤਹਿਸੀਲ ਬਾਬਾ ਬਕਾਲਾ ਤੇ ਜ਼ਿਲ੍ਹਾ ਅੰਮਿ੍ਤਸਰ ਦੇ ਸਾਰੇ ਕਾਨੂੰਗੋ ਵਲੋਂ ਪੰਜਾਬ ਦੇ ਮੁੱਖ ਮੰਤਰੀ ਰਾਹਤ ਫੰਡ 'ਚ ਇਕ ਦਿਨ ਦੀ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਅਜਨਾਲਾ 'ਚ ਮਰੀਜ਼ਾਂ 'ਚ ਸਮਾਜਿਕ ਦੂਰੀ ਰੱਖਣ ਲਈ ਲਗਾਏ ਨਿਸ਼ਾਨ

ਅਜਨਾਲਾ, 3 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਸਿਵਲ ਹਸਪਤਾਲ ਅਜਨਾਲਾ ਵਲੋਂ ਲੋਕਾਂ ਨੂੰ ਕੋਰੋਨਾ ਵਾਰਿਸ ਪ੍ਰਤੀ ਜਾਗਰੂਕ ਕਰਨ ਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਸੀਨੀਅਰ ਮੈਡੀਕਲ ਅਫ਼ਸਰ ਡਾ: ਓਮ ਪ੍ਰਕਾਸ਼ ਦੇ ਉੱਦਮ ਨਾਲ ਚਿੱਟੇ ਰੰਗ ਨਾਲ ਨਿਸ਼ਾਨ ਲਗਾ ਦਿੱਤੇ ...

ਪੂਰੀ ਖ਼ਬਰ »

16 ਵਿਅਕਤੀਆਂ ਿਖ਼ਲਾਫ਼ ਕਰਫ਼ਿਊ ਦੀ ਉਲੰਘਣਾ ਕਰਨ 'ਤੇ ਪਰਚਾ ਦਰਜ

ਜੰਡਿਆਲਾ ਗੁਰੂ, 3 ਅਪ੍ਰੈਲ (ਰਣਜੀਤ ਸਿੰਘ ਜੋਸਨ)-ਡੀ. ਐਸ. ਪੀ. ਜੰਡਿਆਲਾ ਗੁਰੂ ਗੁਰਿੰਦਰਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਭਰ 'ਚ ਕੋਰੋਨਾ ਬਿਮਾਰੀ ਦੇ ਪ੍ਰਭਾਵ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਕਰਫਿਊ ਲਗਾਇਆ ਹੋਇਆ ਹੈ ਤੇ ਲੌਕਡਾਊਨ ਵੀ ਅਮਲ 'ਚ ਹੈ ਤੇ ਮਾਣਯੋਗ ...

ਪੂਰੀ ਖ਼ਬਰ »

ਬੈਂਕਾਂ ਦੇ ਖੁਲ੍ਹਦਿਆਂ ਹੀ ਜੁੜੀਆਂ ਭੀੜਾਂ

ਅੰਮਿ੍ਤਸਰ, 3 ਅਪ੍ਰੈਲ (ਸੁਰਿੰਦਰ ਕੋਛੜ)-ਜਾਨਲੇਵਾ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵਲੋਂ ਦੇਸ਼ ਭਰ 'ਚ 14 ਅਪ੍ਰੈਲ ਤੱਕ ਕੀਤੀ ਗਈ ਤਾਲਾਬੰਦੀ ਦੌਰਾਨ ਪਿਛਲੇ ਤਿੰਨ ਦਿਨਾਂ ਤੋਂ ਬੰਦ ਬੈਂਕਾਂ ਦੇ ਅੱਜ ਖੁੱਲ੍ਹਦਿਆਂ ਹੀ ਉਨ੍ਹਾਂ ਦੇ ਬਾਹਰ ਵੱਡੀਆਂ ਭੀੜਾਂ ...

ਪੂਰੀ ਖ਼ਬਰ »

ਪੰਜਾਬ ਨੈਸ਼ਨਲ ਬੈਂਕ ਖ਼ਾਸਾ ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ

ਖ਼ਾਸਾ, 3 ਅਪ੍ਰੈਲ (ਗੁਰਨੇਕ ਸਿੰਘ ਪੰਨੂ)-ਵਿਸ਼ਵ ਭਰ 'ਚ ਪੈਰ ਪਸਾਰ ਰਹੇ ਕੋਰੋਨਾ ਵਾਇਰਸ ਕੋਵਿਡ 19 ਨੂੰ ਰੋਕਣ ਲਈ ਜਿਥੇ ਸਰਕਾਰਾਂ ਵਲੋਂ ਜਨਤਕ ਤੇ ਦੇਸ਼ ਦੇ ਹਿੱਤਾਂ ਲਈ ਕਰਫਿਊ ਦਾ ਐਲਾਨ ਕੀਤਾ ਗਿਆ ਸੀ | ਉਥੇ ਹੀ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ...

ਪੂਰੀ ਖ਼ਬਰ »

ਰਈਆ 'ਚ ਬੈਂਕ ਖੁੱਲੇ, ਲੋਕਾਂ ਨੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੀਤਾ ਲੈਣ-ਦੇਣ

ਰਈਆ, 3 ਅਪ੍ਰੈਲ (ਅਮਨ ਸ਼ਾਲੀਮਾਰ)-ਸਰਕਾਰ ਵਲੋਂ ਕੋਰੋਨਾ ਵਾਇਰਸ ਦੌਰਾਨ ਬੈਂਕਾਂ ਨੂੰ ਖੋਲ੍ਹਣ ਦੀਆਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਅੱਜ ਰਈਆ ਦੇ ਪੰਜਾਬ ਨੈਸ਼ਨਲ ਬੈਂਕ 'ਚ ਜਾ ਕੇ ਦੇਖਿਆ ਤਾਂ ਲੋਕ ਬੈਂਕ ਵਲੋਂ ਬਣਾਏ ਗਏ ਗੋਲ ਚੱਕਰ 'ਚ ਸਹੀ ਤਰੀਕੇ ਨਾਲ ਖੜੇ੍ਹ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਨੇ ਰਾਸ਼ਨ ਪਿੰਡਾਂ 'ਚ ਭੇਜਿਆ

ਮੀਆਂਵਿੰਡ, 3 ਅਪ੍ਰੈਲ (ਗੁਰਪ੍ਰਤਾਪ ਸਿੰਘ ਸੰਧੂ)-ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਆਪਣੇ ਗ੍ਰਹਿ ਵਿਖੇ ਲੋੜਵੰਦ ਗਰੀਬ ਪਰਿਵਾਰਾਂ ਲਈ ਆਟਾ ਦਾਲ, ਖੰਡ, ਪੱਤੀ, ਚਾਵਲ ਆਦਿ ਰਾਸ਼ਨ ਪੈਕ ਕਰਵਾ ਕੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਭੇਜਿਆ | ਇਸ ਮੌਕੇ ਵਿਧਾਇਕ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਉਲੰਘਣਾ ਕਰਨ ਵਾਲੇ 7 ਮੋਟਰਸਾਈਕਲ ਪੁਲਿਸ ਨੇ ਕੀਤੇ ਜ਼ਬਤ

ਰਮਦਾਸ, 3 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲਗਾਏ ਗਏ ਜਨਤਾ ਕਰਫ਼ਿਊ ਦੌਰਾਨ ਕਰਫ਼ਿਊ ਦੀ ਉੁਲੰਘਣਾ ਕਰਨ ਵਾਲੇ ਬਿਨ੍ਹਾਂ ਕਿਸੇ ਕੰਮ ਤੋਂ ਸੜਕਾਂ ਤੇ ਬਜ਼ਾਰਾਂ 'ਚ ਘੁੰਮ ਰਹੇ 7 ਮੋਟਰਸਾਈਕਲ ਥਾਣਾ ਰਮਦਾਸ ਦੀ ਪੁਲਿਸ ਨੇ ...

ਪੂਰੀ ਖ਼ਬਰ »

ਬੈਂਕਾਂ 'ਚ ਸੋਸ਼ਲ ਡਿਸਟੈਂਸ ਨੂੰ ਧਿਆਨ 'ਚ ਰੱਖ ਕੇ ਗ੍ਰਾਹਕਾਂ ਨਾਲ ਕੀਤਾ ਪੈਸਿਆਂ ਦਾ ਆਦਾਨ-ਪ੍ਰਦਾਨ

ਮਜੀਠਾ, 3 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਕੋਰੋਨਾ ਵਾਇਰਸ ਕਰਕੇ ਸਰਕਾਰ ਵਲੋਂ ਲਗਾਏ ਕਰਫ਼ਿਊ ਦੇ ਚੱਲਦਿਆਂ ਲੋਕਾਂ ਦੇ ਵਿੱਤੀ ਹਲਾਤਾਂ ਨੂੰ ਦੇਖਦੇ ਹੋਏ ਬੈਂਕਾਂ ਨੂੰ ਸ਼ਰਤਾਂ ਸਹਿਤ ਲੋਕਾਂ ਨੂੰ ਪੈਸਿਆਂ ਦਾ ਲੈਣ ਦੇਣ ਕਰਨ ਦੇ ਆਦੇਸ਼ ਜਾਰੀ ਕੀਤੇ ਹਨ | ਇਨ੍ਹਾਂ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਦੀਆਂ 40 ਫੀਸਦੀ ਤਨਖਾਹਾਂ ਕੱਟਣ ਦਾ ਏਟਕ ਜਥੇਬੰਦੀ ਕਰੇਗੀ ਡਟਵਾਂ ਵਿਰੋਧ-ਗੰਡੀਵਿੰਡ

ਤਰਨ ਤਾਰਨ 3 ਅਪ੍ਰੈਲ (ਹਰਿੰਦਰ ਸਿੰਘ)-ਬਿਜਲੀ ਕਾਮਿਆਂ ਦੀ ਜਥੇਬੰਦੀ ਪੀ ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੀ ਸੂਬਾ ਕਮੇਟੀ ਨੇ ਪਾਵਰ ਤੇ ਟਰ ਾਂਸਕੋ ਮੈਨੇਜਮੈਂਟ ਵਲੋਂ ਬਿਜਲੀ ਕਰਮਚਾਰੀਆਂ ਦੀ ਮਾਰਚ ਮਹੀਨੇ ਦੀ ਤਨਖਾਹ 'ਚ 40 ਪ੍ਰਤੀਸ਼ਤ ਕਟੌਤੀ ਕਰਨ ਦੀ ...

ਪੂਰੀ ਖ਼ਬਰ »

ਡੀ.ਐਸ.ਪੀ. ਵਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਦੀ ਛਿੱਤਰ ਪਰੇਡ

ਬਾਬਾ ਬਕਾਲਾ ਸਾਹਿਬ, 3 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਇਤਿਹਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਪੁਲਿਸ ਨੇ ਡੀ.ਐੱਸ.ਪੀ. ਹਰਕਿਸ਼ਨ ਸਿੰਘ ਦੀ ਅਗਵਾਈ ਹੇਠ ਮੇਨ ਚੌਾਕ ਵਿਖੇ ਸਪੈਸ਼ਲ ਤੌਰ 'ਤੇ ਨਾਕਾ ਲਾਇਆ ਤੇ ਜਾਣ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਪਿੰਡ ਭੁੱਚਰ ਕਲਾਂ ਦਾ ਕੀਤਾ ਦੌਰਾ

ਝਬਾਲ, 3 ਅਪ੍ਰੈਲ (ਸੁਖਦੇਵ ਸਿੰਘ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਵਾਇਰਸ ਨਾਲ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਦੀ ਸਿਹਤ ਵਿਭਾਗ ਦੀ ਟੀਮ ਨੇ ਡਿਪਟੀ ...

ਪੂਰੀ ਖ਼ਬਰ »

ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਦੀ ਇਕੱਤਰਤਾ

ਨਵਾਂ ਪਿੰਡ, 3 ਅਪ੍ਰੈਲ (ਜਸਪਾਲ ਸਿੰਘ)-ਕੋਰੋਨ ਵਾਇਰਸ ਦੇ ਚੱਲਦਿਆਂ ਸੂਬੇ 'ਚ ਲੱਗੇ ਕਰਫਿਊ ਕਾਰਨ ਸਬਜ਼ੀ ਮੰਡੀ ਵੱਲ੍ਹਾ ਨੂੰ ਬੰਦ ਕੀਤੇ ਜਾਣ 'ਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੀ ਲੋਅ 'ਚ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਦੇ ਪ੍ਰਧਾਨ ਭੁਪਿੰਦਰ ਸਿੰਘ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 70 ਵਿਅਕਤੀਆਂ ਖਿਲਾਫ਼ ਕੇਸ ਦਰਜ-ਐੱਸ.ਐੱਸ.ਪੀ. ਦਹੀਆ

ਤਰਨ ਤਾਰਨ, 3 ਅਪ੍ਰੈਲ (ਹਰਿੰਦਰ ਸਿੰਘ)-ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੌਰਾਨ ਜ਼ਿਲ੍ਹਾ ਤਰਨ ਤਾਰਨ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ 70 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਧਰੁਵ ਦਹੀਆ ਨੇ ...

ਪੂਰੀ ਖ਼ਬਰ »

ਲਾਭਪਾਤਰੀ ਜ਼ਿੰਦਗੀ ਨੂੰ ਦਾਅ 'ਤੇ ਲਗਾ ਕੇ ਭੀੜ ਇਕੱਠੀ ਕਰ ਕੇ ਕਣਕ ਲੈਣ ਨੂੰ ਦੇ ਰਹੇ ਤਰਜੀਹ

ਫਤਿਆਬਾਦ, 3 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਪੂਰੀ ਦੁਨੀਆਂ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਜਿਥੇ ਪੂਰੇ ਭਾਰਤ 'ਚ ਲਾਕਡਾਊਨ ਕੀਤਾ ਗਿਆ ਹੈ ਤੇ ਲੋਕਾਂ ਨੂੰ ਘਰਾਂ 'ਚ ਰਹਿ ਕੇ ਵਾਹਿਗੁਰੂ ਦਾ ਜਾਪ ਕਰਨ ਦੀਆਂ ਅਪੀਲਾਂ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ...

ਪੂਰੀ ਖ਼ਬਰ »

ਪਿੰਡ ਵਾਸੀਆਂ ਨੇ ਰਸਤਿਆਂ ਨੂੰ ਕੀਤਾ ਸੀਲ

ਤਰਨ ਤਾਰਨ, 3 ਅਪ੍ਰੈਲ (ਹਰਿੰਦਰ ਸਿੰਘ)-ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਤੋਂ ਲੋਕਾਂ ਨੂੰ ਬਚਾਉਣ ਲਈ ਤੇ ਆਪਣੇ ਆਪਣੇ ਪਿੰਡਾਂ 'ਚ ਬਾਹਰਲੇ ਲੋਕਾਂ ਦੀ ਆਵਾਜਾਈ ਨੂੰ ਬੰਦ ਕਰਨ ਲਈ ਜ਼ਿਲ੍ਹਾ ਤਰਨ ਤਾਰਨ ਪੁਲਿਸ ਵਲੋਂ ਨਿਯੁਕਤ ਕੀਤੇ ਗਏ ਵਿਲੇਜ਼ ਪੁਲਿਸ ਅਫ਼ਸਰ ਵਲੋਂ ...

ਪੂਰੀ ਖ਼ਬਰ »

ਸਾਂਝੀ ਸੰਘਰਸ਼ ਕਮੇਟੀ ਨੇ ਵਧੀਕ ਕਮਿਸ਼ਨਰ ਨੂੰ ਸੌਾਪਿਆ ਮੰਗ ਪੱਤਰ

ਅੰਮਿ੍ਤਸਰ, 3 ਅਪ੍ਰੈਲ (ਹਰਮਿੰਦਰ ਸਿੰਘ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਐਮਰਜੈਂਸੀ ਡਿਊਟੀ ਨਿਭਾਉਣ ਵਾਲੇ ਨਗਰ ਨਿਗਮ ਦੇ ਕਰਮਚਾਰੀਆਂ ਦਾ ਇਕ-ਇਕ ਕਰੋੜ ਦਾ ਬੀਮਾ ਕਰਵਾਉਣ ਦੀ ਮੰਗ ਨੂੰ ਲੈ ਕੇ ਨਿਗਮ ਕਰਮਚਾਰੀਆਂ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੀ ...

ਪੂਰੀ ਖ਼ਬਰ »

ਕਾਰਜ ਸਾਧਕ ਅਫ਼ਸਰ ਨੇ ਪਰਿਵਾਰਾਂ ਨੂੰ ਸਰਕਾਰੀ ਰਾਸ਼ਨ ਵੰਡਿਆ

ਭਿੱਖੀਵਿੰਡ, 3 ਅਪ੍ਰੈਲ (ਬੋਬੀ)-ਨਗਰ ਪੰਚਾਇਤ ਭਿੱਖੀਵਿੰਡ ਦੇ ਕਾਰਜ ਸਾਧਕ ਅਫਸਰ ਸ਼ਰਨਜੀਤ ਕੌਰ ਨੇ ਭਿੱਖੀਵਿੰਡ ਦੀਆਂ 13 ਵਾਰਡਾਂ 'ਚ ਸਰਵੇ ਕਰਵੇ ਕੇ ਲੋੜਵੰਦ ਪਰਿਵਾਰਾਂ ਦੀ ਸ਼ਨਾਖਤ ਕਰਕੇ ਉਨਵਾਂ 'ਚੋਂ 480 ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੇ ਫੰਡ ਨਾਲ ...

ਪੂਰੀ ਖ਼ਬਰ »

ਲੋੜਵੰਦਾਂ ਨੂੰ ਵੰਡੀ ਜਾ ਰਹੀ ਸਸਤੀ ਕਣਕ ਦੀ ਕਾਣੀ ਵੰਡ ਨੂੰ ਫੌਰੀ ਰੋਕੇ ਪ੍ਰਸ਼ਾਸਨ-ਜਥੇਦਾਰ ਪੱਖੋਕੇ

ਤਰਨ ਤਾਰਨ, 3 ਅਪ੍ਰੈਲ (ਲਾਲੀ ਕੈਰੋਂ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਚੱਲ ਰਹੇ ਲਾਕਡਾਊਨ (ਕਰਫ਼ਿਊ) ਦੌਰਾਨ ਜਿੱਥੇ ਫੂਡ ਸਪਲਾਈ ਵਿਭਾਗ ਵਲੋਂ ਗਰੀਬ ਤੇ ਲੋੜਵੰਦਾਂ ਤੱਕ ਸਸਤੀ ਕਣਕ ਮੁਹੱਈਆ ਕਰਵਾਉਣਾ ਇਕ ਵਧੀਆ ਕਦਮ ਹੈ, ਉੱਥੇ ਪਿੰਡਾਂ ਵਿਚਲੇ ਲੋੜਵੰਦਾਂ ਤੇ ਗਰੀਬਾਂ ...

ਪੂਰੀ ਖ਼ਬਰ »

ਝੁੱਗੀ ਝੌਾਪੜੀ ਵਾਲਿਆਂ ਨੂੰ ਵੰਡਿਆ ਰਾਸ਼ਨ

ਗੋਇੰਦਵਾਲ ਸਾਹਿਬ, 3 ਅਪ੍ਰੈਲ (ਸਕੱਤਰ ਸਿੰਘ ਅਟਵਾਲ)-ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਗੋਇੰਦਵਾਲ ਸਾਹਿਬ ਵਿਖੇ ਝੁੱਗੀਆਂ ਝੌਾਪੜੀਆਂ ਤੇ ਕਈ ਹੋਰ ਥਾਵਾਂ 'ਤੇ ਰਾਸ਼ਨ ਵੰਡਿਆ ਗਿਆ | ਉਥੇ ਹੀ ਵਿਧਾਇਕ ਸਿੱਕੀ ਦੇ ਸਿਆਸੀ ਸਲਾਹਕਾਰ ਸਿਕੰਦਰ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਿਸਾਨ ਕਾਲ ਸੈਂਟਰ ਸਥਾਪਿਤ

ਤਰਨ ਤਾਰਨ, 3 ਅਪ੍ਰੈਲ (ਹਰਿੰਦਰ ਸਿੰਘ)-ਡਾਇਰੈਕਟਰ ਖੇਤੀਬਾੜੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਕੁਲਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਕਿਸਾਨ ਕਾਲ ਸੈਂਟਰ ...

ਪੂਰੀ ਖ਼ਬਰ »

ਪਾਵਰਕਾਮ ਵਲੋਂ ਬਿਜਲੀ ਮੁਲਾਜ਼ਮਾਂ ਦੀਆਂ 40 ਫੀਸਦੀ ਤਨਖ਼ਾਹਾਂ ਕੱਟਣ ਦਾ ਵਿਰੋਧ

ਅੰਮਿ੍ਤਸਰ, 3 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸਬ ਸਟੇਸ਼ਨ ਸਟਾਫ ਵੈਲਫੇਅਰ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ ਪੰਜਾਬ ਦੇ ਜਨਰਲ ਸਕੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਚੀਫ਼ ਅਕਾਊਾਟ ਅਫ਼ਸਰ ਪਾਵਰਕਾਮ ਪਟਿਆਲਾ ਵਲੋਂ ਸਰਕੂਲਰ ਜਾਰੀ ਕਰਕੇ ਬਿਜਲੀ ...

ਪੂਰੀ ਖ਼ਬਰ »

ਹਿਮਾਚਲ ਪ੍ਰਦੇਸ਼ 'ਚ ਫਸੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਮੰਗ

ਸਰਾਏਾ ਅਮਾਨਤ ਖਾਂ, 3 ਅਪ੍ਰੈਲ (ਨਰਿੰਦਰ ਸਿੰਘ ਦੋਦੇ)-ਵੱਖ-ਵੱਖ ਪਿੰਡਾਂ ਤੋਂ 9 ਨੌਜਵਾਨ ਹਿਮਾਚਲ ਪ੍ਰਦੇਸ਼ ਵਿਚ ਫਸੇ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਵਾਪਸ ਆਪਣੇ ਘਰ ਲਿਆਉਣ ਲਈ ਸਰਕਾਰ ਤੋਂ ਮੰਗ ਕੀਤੀ ਹੈ | ਪਿੰਡ ਗੰਡੀਵਿੰਡ ਦੇ ਵਾਸੀ ਨੌਜਵਾਨਾਂ ਦੇ ਪਰਿਵਾਰਕ ...

ਪੂਰੀ ਖ਼ਬਰ »

ਲੋਕ ਘਰਾਂ 'ਚ ਰਹਿ ਕੇ ਕੋਰੋਨਾ ਨਾਲ ਜੰਗ 'ਚ ਸਰਕਾਰ ਦਾ ਸਹਿਯੋਗ ਦੇਣ-ਸੰਘਾ

ਤਰਨ ਤਾਰਨ, 3 ਅਪ੍ਰੈਲ (ਹਰਿੰਦਰ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟ ਫਡਰੈਸ਼ਨ ਸੰਘਾ ਦੇ ਕੌਮੀ ਪ੍ਰਧਾਨ ਕਸ਼ਮੀਰ ਸਿੰਘ ਸੰਘਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਆਖਿਆ ਕੀ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਮੁਸ਼ਕਲ ਹਲਾਤ ਵਿਚ ਸਾਨੂੰ ਸਰਕਾਰ ਵਲੋਂ ਪ੍ਰਾਪਤ ...

ਪੂਰੀ ਖ਼ਬਰ »

ਸਰਕਾਰੀ, ਸਿਆਸੀ ਤੇ ਸਮਾਜਿਕ ਤੌਰ 'ਤੇ ਲੋਕਾਂ ਨੂੰ ਰਾਸ਼ਨ ਵੰਡਣ ਦੇ ਨਾਲ ਬੇਜ਼ਬਾਨ ਪਸ਼ੂਆਂ ਵੱਲ ਵੀ ਦੇਣਾ ਪਵੇਗਾ ਧਿਆਨ

ਅੰਮਿ੍ਤਸਰ, 3 ਅਪ੍ਰੈਲ (ਹਰਮਿੰਦਰ ਸਿੰਘ)-ਕੋਰੋਨਾ ਵਾਇਰਸ ਦੀ ਰੋਕਥਾਮ ਲਈ ਐਲਾਨੀ ਤਾਲਾਬੰਦੀ ਦਾ ਅਸਰ ਜਿੱਥੇ ਗ਼ਰੀਬ ਦਿਹਾੜੀਦਾਰ ਤੇ ਮਿਹਨਤਕਸ਼ ਲੋਕਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਸੜਕਾਂ ਦੇ ਕਿਨਾਰੇ ਘੁੰਮਣ ਵਾਲੇ ਬੇਜ਼ੁਬਾਨ ਆਵਾਰਾ ਪਸ਼ੂਆਂ 'ਤੇ ਸਭ ...

ਪੂਰੀ ਖ਼ਬਰ »

ਦੋ ਦਿਨਾਂ ਬਾਅਦ ਖੁੱਲੇ੍ਹ ਬੈਂਕ ਦੇ ਅੰਦਰ ਤੇ ਬਾਹਰ ਖਾਤਾ ਧਾਰਕਾਂ ਨੇ ਬਣਾਈ ਰੱਖੀ ਸਮਾਜਿਕ ਦੂਰੀ

ਅਜਨਾਲਾ, 3 ਅਪ੍ਰੈਲ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਸ਼ਹਿਰ 'ਚ 2 ਦਿਨਾਂ ਦੇ ਅਰਸੇ ਪਿੱਛੋਂ ਮੁੜ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ 'ਤੇ ਲੋਕਾਂ ਦੀਆਂ ਕਰਫਿਊ ਦੌਰਾਨ ਵੀ ਵਿੱਤੀ ਲੋੜਾਂ ਪੂਰੀਆਂ ਕਰਨ ਲਈ ਖੁੱਲੇ੍ਹ ਬੈਂਕਾਂ 'ਚ ਲੈਣ ਦੇਣ ਕਰਨ ਵਾਲਿਆਂ ਦੀਆਂ ...

ਪੂਰੀ ਖ਼ਬਰ »

ਵੱਖ-ਵੱਖ ਸੂਬਿਆਂ ਤੋਂ ਪਰਤੇ 22 ਵਿਅਕਤੀਆਂ ਨੂੰ ਇਕਾਂਤਵਾਸ ਕਰਦਿਆਂ ਹੱਥਾਂ 'ਤੇ ਲਗਾਈਆਂ ਮੋਹਰਾਂ

ਹਰੀਕੇ ਪੱਤਣ, 3 ਅਪ੍ਰੈਲ (ਸੰਜੀਵ ਕੁੰਦਰਾ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਲੈ ਕੇ ਸਰਕਾਰ ਵਲੋਂ ਲਗਾਏ ਕਰਫਿਊ ਦੌਰਾਨ ਜਿੱਥੇ ਹਰੇਕ ਇਨਸਾਨ ਆਪਣੇ ਆਪ ਨੂੰ ਬਚਾਉਣ ਲਈ ਘਰਾਂ 'ਚ ਬੰਦ ਹੈ ਤੇ ਕੋਰੋਨਾ ਵਾਇਰਸ ਦੇ ਖੋਫ ਕਾਰਨ ਹਰ ਪਾਸੇ ਸੁੰਨੀਆਂ ਸੜਕਾਂ 'ਤੇ ਸੰਨਾਟਾ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਚਲਦਿਆਂ ਸਾਦੇ ਵਿਆਹ ਕਰਾਉਣ ਦੀ ਨਵੀਂ ਰੀਤ ਹੋਈ ਸ਼ੁਰੂ

ਅਜਨਾਲਾ, 3 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਇਸ ਨੂੰ ਭਾਵੇਂ ਲੋਕਾਂ ਦੀ ਮਜਬੂਰੀ ਕਹੀਏ ਜਾਂ ਲੋਕਾਂ ਦੀ ਸਿਆਣਪ ਜਿੱਥੇ ਪਹਿਲਾਂ ਲੋਕ ਵਿਆਹਾਂ 'ਚ ਲੱਖਾਂ ਰੁਪਏ ਖ਼ਰਚ ਕਰ ਦਿੰਦੇ ਸਨ ਤੇ ਹੁਣ ਕਰਫਿਊ ਦੇ ਚੱਲਦਿਆਂ ਨਵੀਂ ਰੀਤ ਨੂੰ ਚਾਲੂ ਕਰ ਦਿੱਤਾ ਹੈ, ਜਿਸ ਨਾਲ ...

ਪੂਰੀ ਖ਼ਬਰ »

ਅਦਾਲਤ ਵਲੋਂ 2 ਵਿਅਕਤੀ ਭਗੌੜੇ ਕਰਾਰ

ਤਰਨ ਤਾਰਨ, 3 ਅਪ੍ਰੈਲ (ਪਰਮਜੀਤ ਜੋਸ਼ੀ)-ਅਦਾਲਤ 'ਚ ਚੱਲ ਰਹੇ ਕੇਸ ਦੌਰਾਨ ਅਦਾਲਤ ਵਿਚ ਹਾਜ਼ਰ ਨਾ ਹੋਣ 'ਤੇ ਅਦਾਲਤ ਨੇ 2 ਵਿਅਕਤੀਆਂ ਨੂੰ ਭਗੌੜਾ ਕਰਾਰ ਦਿੱਤਾ ਹੈ | ਐੱਸ.ਪੀ. (ਡੀ.) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਬੂਟਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਝਬਾਲ, ...

ਪੂਰੀ ਖ਼ਬਰ »

ਐਲਾਨਾਂ ਦੇ ਬਾਵਜੂਦ ਵੀ ਬਹੁਤੇ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਰਾਸ਼ਨ ਤੇ ਹੋਰ ਵਸਤਾਂ

ਅੰਮਿ੍ਤਸਰ, 3 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ)-ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਚਲਦਿਆਂ ਪੂਰੇ ਪੰਜਾਬ 'ਚ ਇਸ ਵੇਲੇ ਕਰਫਿਊ ਲੱਗਾ ਹੋਇਆ ਹੈ | ਪੰਜਾਬ ਸਰਕਾਰ ਨੇ ਇਸ ਕਰਫਿਊ ਦੌਰਾਨ ਸਮੂਹ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਆਦੇਸ਼ ਦਿੱਤੇ ਹੋਏ ਹਨ ਕਿ ਉਹ ...

ਪੂਰੀ ਖ਼ਬਰ »

ਸ਼ਿਵ ਸੈਨਾ ਆਗੂ ਸੂਰੀ ਕੋਰੋਨਾ ਵਾਇਰਸ ਮਹਾਂਮਾਰੀ 'ਚ ਵੀ ਬਾਜ਼ ਨਾ ਆਇਆ

ਅੰਮਿ੍ਤਸਰ, 3 ਅਪ੍ਰੈਲ (ਰੇਸ਼ਮ ਸਿੰਘ)-ਹਮੇਸ਼ਾਂ ਹੀ ਘੱਟ ਗਿਣਤੀਆਂ, ਸਿੱਖ ਭਾਈਚਾਰੇ ਤੇ ਦਲਿਤ ਸਮਾਜ ਖਿਲਾਫ਼ ਬਿਆਨਬਾਜ਼ੀ ਕਰਕੇ ਆਪਣੀ ਸਿਆਸਤ ਚਮਕਾਉਣ ਵਾਲਾ ਚਰਚਿਤ ਸ਼ਿਵ ਸੈਨਾ ਆਗੂ ਸੁਧੀਰ ਕੁਮਾਰ ਉਰਫ਼ ਸੂਰੀ ਕੋਰੋਨਾ ਵਾਇਰਸ ਦੀ ਮਹਾਂਮਾਰੀ 'ਚ ਵੀ ਬਾਜ਼ ਨਹੀਂ ...

ਪੂਰੀ ਖ਼ਬਰ »

ਪੁਲਿਸ ਵਲੋਂ ਵਾਹਨਾਂ ਦੀ ਜਾਂਚ

ਮਜੀਠਾ, 3 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਪੰਜਾਬ 'ਚ ਸੰਖਿਆ ਵੱਧਣ ਕਰਕੇ ਚਿੰਤਤ ਸਰਕਾਰ ਵਲੋਂ ਪੁਲਿਸ ਪ੍ਰਸ਼ਾਸ਼ਨ ਨੂੰ ਸਖ਼ਤ ਸ਼ਬਦਾਂ ਵਿੱਚ ਹਦਾਇਤਾਂ ਕੀਤੀਆਂ ਹਨ ਕਿ ਕੋਈ ਵੀ ਵਿਅਕਤੀ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੇ ...

ਪੂਰੀ ਖ਼ਬਰ »

ਕਣਕ ਦੀ ਵਾਢੀ ਤੇ ਖਰੀਦ ਦੇ ਢੁਕਵੇਂ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਵਲੋਂ ਹਦਾਇਤਾਂ

ਅੰਮਿ੍ਤਸਰ, 3 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ)-ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਸਾਨਾਂ ਤੇ ਆੜਤੀਆਂ ਨੂੰ ਭਰੋਸਾ ਦਿੱਤਾ ਹੈ ਕਿ ਕੋਵਿਡ-19 ਤੇ ਕਰਫਿਊ ਬੰਦਸ਼ਾਂ ਦੇ ਮੱਦੇਨਜ਼ਰ ਜ਼ਿਲੇ੍ਹ 'ਚ ਕਣਕ ਦੀ ਨਿਰਵਿਘਨ ਖਰੀਦ ਤੇ ਮੰਡੀਕਰਨ ਨੂੰ ਯਕੀਨੀ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਕਿਸਾਨਾਂ ਨੂੰ ਘਰ-ਘਰ ਜਾ ਕੇ ਮੁਹੱਈਆ ਕਰਵਾਏ ਗਏ ਕੀਟਨਾਸ਼ਕ, ਖਾਦਾਂ ਤੇ ਬੀਜ-ਡਿਪਟੀ ਕਮਿਸ਼ਨਰ

ਤਰਨ ਤਾਰਨ, 3 ਅਪ੍ਰੈਲ (ਹਰਿੰਦਰ ਸਿੰਘ)-ਪਿਛਲੇ ਦਿਨੀਂ ਕਰਫ਼ਿਊ ਦੌਰਾਨ ਕਿਸਾਨਾਂ ਦੀ ਮੰਗ ਅਨੁਸਾਰ ਜ਼ਿਲ੍ਹੇ ਦੇ 425 ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਤਰਨ ਤਾਰਨ ਵਲੋਂ ਘਰ-ਘਰ ਜਾ ਕੇ 367 ਲੀਟਰ ਕੀਟਨਾਸ਼ਕ, 81 ਕਿੱਲੋ ਉੱਲੀਨਾਸ਼ਕ, 112 ਲੀਟਰ ਨਦੀਨ ਨਾਸ਼ਕ, 8227 ਕਿੱਲੋ ਖਾਦ, 725 ...

ਪੂਰੀ ਖ਼ਬਰ »

ਪੰਜਾਬ ਸਰਕਾਰ ਗਰੀਬ ਲੋਕਾਂ ਦੀ ਔਖੇ ਸਮੇਂ ਬਾਹ ਫੜੇ-ਦਰਾਜਕੇ

ਭਿੱਖੀਵਿੰਡ, 3 ਅਪ੍ਰੈਲ (ਬੋਬੀ)-ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਗ ਜ਼ਿਲ੍ਹਾ ਕਮੇਟੀ ਮੈਂਬਰ ਜਸਵੰਤ ਸਿੰਘ ਭਿੱਖੀਵਿੰਡ, ਮਾਹਨ ਸਿੰਘ ਭਿੱਖੀਵਿੰਡ, ਅੰਗਰੇਜ਼ ਸਿੰਘ ਨਵਾਂ ਪਿੰਡ, ਹਰਪਾਲ ਸਿੰਘ ...

ਪੂਰੀ ਖ਼ਬਰ »

ਡੇਰਾ ਰਾਧਾ ਸੁਆਮੀ ਬਿਆਸ ਦਾ ਧੰਨਵਾਦ ਕਰਨ ਉਚੇਚੇ ਤੌਰ 'ਤੇ ਪੁੱਜੇ ਵਿਧਾਇਕ ਭਲਾਈਪੁਰ

ਬਿਆਸ, 3 ਅਪ੍ਰੈਲ (ਪਰਮਜੀਤ ਸਿੰਘ ਰੱਖੜਾ)¸ਬਿਆਸ ਵਿਖੇ ਅੱਜ ਡੇਰਾ ਰਾਧਾ ਸੁਆਮੀ ਬਿਆਸ ਵਲੋਂ ਭੇਜਿਆ ਜਾ ਰਿਹਾ ਪੈਕ ਖਾਣਾ ਨੇੜਲੇ ਪਿੰਡਾਂ ਦੇ ਮੋਹਤਬਾਰਾਂ ਨੂੰ ਵੰਡਣ ਮੌਕੇ ਉਚੇਚੇ ਤੌਰ 'ਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਵੀ ਉਚੇਚੇ ਤੌਰ 'ਤੇ ਪੁੱਜੇ | ...

ਪੂਰੀ ਖ਼ਬਰ »

ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਕੋਵਾ ਐਪ ਰਾਹੀਂ ਹਾਸਲ ਕੀਤੀ ਜਾ ਸਕੇਗੀ ਡਾਕਟਰੀ ਸਲਾਹ-ਡਿਪਟੀ ਕਮਿਸ਼ਨਰ

ਤਰਨ ਤਾਰਨ 3 ਅਪ੍ਰੈਲ (ਹਰਿੰਦਰ ਸਿੰਘ)-ਪੰਜਾਬ 'ਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਰਾਜ ਭਰ 'ਚ ਲਗਾਏ ਗਏ ਕਰਫ਼ਿਊ ਸਬੰਧੀ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਤੇ ਆਮ ਲੋਕਾਂ ਤੱਕ ਡਾਕਟਰੀ ਸਹਾਇਤਾ ਪਹੁੰਚਾਉਣ ਨੂੰ ਯਕੀਨੀ ਬਣਾਉਣ ...

ਪੂਰੀ ਖ਼ਬਰ »

ਲੋਕਾਂ ਨੂੰ ਰਾਸ਼ਨ ਵੰਡਿਆ

ਸੁਰ ਸਿੰਘ, 3 ਅਪ੍ਰੈਲ (ਧਰਮਜੀਤ ਸਿੰਘ)-ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟਮਈ ਹਲਾਤ ਦੇ ਮੱਦੇਨਜ਼ਰ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਨਿਰਦੇਸ਼ਾਂ 'ਤੇ ਪੀ.ਏ. ਕੰਵਲ ਭੁੱਲਰ, ਬੀ.ਡੀ.ਪੀ.ਓ. ਰਾਮ ਤਸਵੀਰ ਸਿੰਘ, ਸੀਨੀ: ਕਾਂਗਰਸੀ ਆਗੂ ...

ਪੂਰੀ ਖ਼ਬਰ »

ਪਸ਼ੂ ਪਾਲਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਪਸ਼ੂ ਹਸਪਤਾਲ ਤੇ ਡਿਸਪੈਂਸਰੀਆਂ ਖੁੱਲ੍ਹੀਆਂ

ਅੰਮਿ੍ਤਸਰ, 3 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ)-ਸਰਕਾਰ ਵਲੋਂ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੇ ਚੱਲਦਿਆਂ ਸੂਬੇ 'ਚ ਪਹਿਲਾਂ ਲਾਕਡਾਊਨ ਤੇ ਹੁਣ ਕਰਫਿਊ ਲਗਾਇਆ ਗਿਆ ਹੈ, ਪਰ ਇਸ ਸੰਕਟ ਦੀ ਘੜੀ ਵਿਚ ਵੀ ਦੁੱਧ ਲੋਕਾਂ ਦੀ ਅਹਿਮ ਲੋੜ ਹੈ, ਇਸ ਤੋਂ ਇਲਾਵਾ ਮੀਟ ਤੇ ...

ਪੂਰੀ ਖ਼ਬਰ »

ਬੈਂਕ ਪਹੁੰਚ ਰਹੇ ਲੋਕਾਂ 'ਚ ਰੱਖੀ ਜਾ ਰਹੀ ਹੈ 4 ਫੁੱਟ ਦੀ ਦੂਰੀ

ਬੰਡਾਲਾ, 3 ਅਪ੍ਰੈਲ (ਅੰਗਰੇਜ ਸਿੰਘ ਹੁੰਦਲ)-ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਦੇ ਬਚਾਅ ਲਈ ਜਾਰੀ ਕੀਤੀਆਂ ਸਾਵਧਾਨੀਆਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਕਸਬਾ ਬੰਡਾਲਾ ਕਨੇਰਾ ਬੈਂਕ ਦੇ ਮੈਨੇਜਰ ਰਾਜੀਬ ਰੰਧਾਵਾ ਨੇ ...

ਪੂਰੀ ਖ਼ਬਰ »

ਬੈਂਕਾਂ ਖੁੱਲ੍ਹਣ ਨਾਲ ਲੋਕ ਆਪਣੇ ਪੈਸੇ ਲੈਣ ਵਾਸਤੇ ਖਾ ਰਹੇ ਨੇ ਧੱਕੇ

ਜੈਂਤੀਪੁਰ, 3 ਅਪ੍ਰੈਲ (ਭੁਪਿੰਦਰ ਸਿੰਘ ਗਿੱਲ)-ਕਸਬਾ ਜੈਂਤੀਪੁਰ ਵਿਖੇ ਕੋਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਨੂੰ ਪੈਸਿਆਂ ਪੱਖੋਂ ਲੈਣ-ਦੇਣ ਵਾਸਤੇ ਬੈਂਕਾਂ ਖੁੱਲ੍ਹੀਆਂ ਪਰ ਲੋਕਾਂ ਦੀਆਂ ਮੁਸਬੀਤਾਂ ਉਸੇ ਤਰ੍ਹਾਂ ਹੀ ਬਰਕਰਾਰ ਹਨ | ਅੱਜ ਸਬੰਧਿਤ ਕਸਬੇ ਦੇ ਬੈਂਕ ...

ਪੂਰੀ ਖ਼ਬਰ »

ਆਨਲਾਈਨ ਲਿਸਟਾਂ 'ਚੋਂ ਨਾਂਅ ਕੱਟੇ ਜਾਣ 'ਤੇ ਖ਼ਪਤਕਾਰਾਂ 'ਚ ਰੋਸ

ਮਜੀਠਾ, 3 ਅਪ੍ਰੈਲ (ਮਨਿੰਦਰ ਸਿੰਘ ਸੋਖੀ)¸ਪੰਜਾਬ ਸਰਕਾਰ ਵਲੋਂ ਲੋੜਵੰਦ ਤੇ ਗਰੀਬ ਪਰਿਵਾਰ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ, ਉਨ੍ਹਾਂ ਦੇ ਸਸਤੇ ਅਨਾਜ ਲੈਣ ਵਾਸਤੇ ਨੀਲੇ ਰਾਸ਼ਨ ਕਾਰਡ ਬਣਾਏ ਸਨ ਤੇ ਪਿਛਲੇ ਲੰਮੇ ਸਮੇਂ ਤੋਂ ਇੰਨ੍ਹਾਂ ਰਾਸ਼ਨ ਕਾਰਡਾਂ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਵਲੋਂ ਸਿਵਲ ਹਸਪਤਾਲ ਤੇ ਰਾਸ਼ਨ ਡੀਪੂ ਹੋਲਡਰਾਂ ਦੀ ਚੈਕਿੰਗ

ਬਾਬਾ ਬਕਾਲਾ ਸਾਹਿਬ, 3 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸੂਬੇ ਭਰ 'ਚ ਕਰਫ਼ਿਊ ਲਾਇਆ ਗਿਆ ਹੈ | ਇਸ ਦੌਰਾਨ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਸਿਵਲ ਹਸਪਤਾਲ ਬਾਬਾ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਸਰਕਾਰੀਆ ਦੇ ਗੰਨਮੈਨ ਦੀ ਅਚਾਨਕ ਗੋਲੀ ਲੱਗਣ ਕਾਰਨ ਮੌਤ

ਅੰਮਿ੍ਤਸਰ, 3 ਅਪ੍ਰੈਲ (ਰੇਸ਼ਮ ਸਿੰਘ)¸ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੇ ਗੰਨਮੈਨ ਦੀ ਅੱਜ ਅਚਾਨਕ ਗੋਲੀ ਲੱਗਣ ਕਾਰਨ ਮੌਤ ਹੋ ਗਈ | ਮਿ੍ਤਕ ਦੀ ਸ਼ਨਾਖਤ ਗੁਰਸ਼ਰਨ ਸਿੰਘ ਵਾਸੀ ਜੰਮੂ-ਕਸ਼ਮੀਰ ਵਜੋਂ ਹੋਈ ਹੈ ਜੋ ਕਿ ਅੰਮਿ੍ਤਸਰ ਸ਼ਹਿਰੀ ਪੁਲਿਸ ਦਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਟੈਕਸੀ ਡਰਾਈਵਰਾਂ ਦੇ ਖਾਤਿਆਂ 'ਚ 15-15 ਹਜ਼ਾਰ ਰੁਪਏ ਪਾਵੇ-ਗਿੱਲ

ਛੇਹਰਟਾ, 3 ਅਪ੍ਰੈਲ (ਵਡਾਲੀ)¸ਨਵਾਂ ਪੰਜਾਬ ਪਾਰਟੀ ਦੇ ਸਟੇਟ ਐਗਜ਼ੈਕਟਿਵ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਗਿੱਲ ਨੇ ਕਿਹਾ ਜਿਵੇਂ ਦੇਸ਼ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਬਿਮਾਰੀ ਦਾ ਮੁਕਾਬਲਾ ਕਰਨ ਲਈ ਆਪਣੇ ਆਪਣੇ ਘਰ 'ਚ ਰਹਿਣ ਲਈ ਸਖ਼ਤਾਈ ਨਾਲ ਆਦੇਸ਼ ...

ਪੂਰੀ ਖ਼ਬਰ »

ਨਿਪਾਲ ਤੇ ਵੱਖ-ਵੱਖ ਰਾਜਾਂ ਤੋਂ ਪਰਤੇ 12 ਵਿਅਕਤੀਆਂ ਨੂੰ ਸਿਹਤ ਵਿਭਾਗ ਨੇ ਘਰਾਂ 'ਚ ਕੀਤਾ ਇਕਾਂਤਵਾਸ

ਖਾਲੜਾ, 3 ਅਪ੍ਰੈਲ (ਜੱਜਪਾਲ ਸਿੰਘ ਜੱਜ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਿੱਥੇ ਕੇਂਦਰ ਤੇ ਰਾਜ ਸਰਕਾਰਾਂ ਯਤਨਸ਼ੀਲ ਹਨ ਤੇ ਪੂਰੇ ਦੇਸ਼ ਦੇ ਸੂਬਿਆਂ ਦੀਆਂ ਸਰਹੱਦਾਂ ਸੀਲ ਕੀਤੀਆਂ ਹੋਈਆਂ ਹਨ, ਉਥੇ ਵੱਖ-ਵੱਖ ਰਾਜਾਂ 'ਚ ਗਏ ਹੋਏ ਲੋਕਾਂ ਦਾ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਘਰਾਂ ਦੇ ਬਾਹਰ ਇਕਾਂਤਵਾਸ ਦੇ ਪੋਸਟਰ ਲਗਾਏ

ਝਬਾਲ, 3 ਅਪ੍ਰੈਲ (ਸੁਖਦੇਵ ਸਿੰਘ)-ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਕਮਿਊਨਿਟੀ ਹੈਲਥ ਸੈਂਟਰ ਝਬਾਲ ਦੇ ਸਿਹਤ ਅਧਿਕਾਰੀਆਂ ਵਲੋਂ ਝਬਾਲ ਵਿਖੇ ਬਾਹਰਲੇ ਸੂਬਿਆਂ ਤੋਂ ਆਏ ਲੋਕਾਂ ਦੇ ਘਰਾਂ ਦੇ ਬਾਹਰ ਇਕਾਂਤਵਾਸ ਦੇ ਪੋਸਟਰ ਤੇ ਹੱਥਾਂ ਉੱਪਰ ਮੋਹਰਾਂ ...

ਪੂਰੀ ਖ਼ਬਰ »

ਸਰਕਾਰੀ ਸੀਨੀ: ਸੈਕੰ: ਸਕੂਲ ਜਲਾਲ ਉਸਮਾ ਤੋਂ ਚੋਰੀ ਕੀਤੇ ਪੱਖੇ, ਦੋਸ਼ੀਆਂ ਸਮੇਤ ਬਰਾਮਦ

ਚੌਾਕ ਮਹਿਤਾ, 3 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਸਦਾਰੰਗ)-ਪਿੰਡ ਜਲਾਲ ਉਸਮਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 5 ਕਲਾਸ ਰੂਮਸ ਤੋਂ ਚੋਰੀ ਕੀਤੇ 10 ਪੱਖਿਆਂ ਸਮੇਤ ਦੋਸ਼ੀਆਂ ਨੂੰ ਮਹਿਤਾ ਚੌਾਕ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਮੁਖੀ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਦੇ ਦੋਸ਼ 'ਚ 1 ਵਿਅਕਤੀ ਿਖ਼ਲਾਫ਼ ਮਾਮਲਾ ਦਰਜ

ਮੱਤੇਵਾਲ, 3 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)-ਥਾਣਾ ਮੱਤੇਵਾਲ ਦੀ ਪੁਲਿਸ ਵਲੋਂ ਕਰਫਿਊ ਉਲੰਘਣਾ ਦੇ ਦੋਸ਼ਾਂ ਤਹਿਤ ਇਕ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਥਾਣਾ ਮੁਖੀ ਮਨਜਿੰਦਰ ਸਿੰਘ ਤੇ ਏ.ਐੱਸ.ਆਈ. ਕੇਵਲ ਸਿੰਘ ਨੇ ਦੱਸਿਆ ਕਿ ਅੱਜ ਥਾਣਾ ਮੱਤੇਵਾਲ ਦੀ ...

ਪੂਰੀ ਖ਼ਬਰ »

ਤਬਲੀਗੀ ਮਰਕਜ਼ 'ਚ ਭਾਗ ਲੈਣ 'ਤੇ ਸ਼ੱਕੀ ਨੂੰ ਸਿਹਤ ਵਿਭਾਗ ਨੇ ਚੁੱਕਿਆ

ਅੰਮਿ੍ਤਸਰ, 3 ਅ੍ਰ੍ਰਪੈਲ (ਰੇਸ਼ਮ ਸਿੰਘ)-ਨਵੀਂ ਦਿੱਲੀ ਵਿਖੇ ਤਬਲੀਗੀ ਮਰਕਜ਼ 'ਚ ਭਾਗ ਲੈਣ ਦੇ ਮਾਮਲੇ 'ਚ ਅੱਜ ਇਥੇ ਅੰਮਿ੍ਤਸਰ ਤੋਂ ਇਕ ਮੁਸਲਿਮ ਭਾਈਚਾਰੇ ਦੇ ਮੈਂਬਰ ਨੂੰ ਆਈਸੋਲੇਸ਼ਨ ਵਾਰਡ 'ਚ ਭਰਤੀ ਕੀਤਾ ਗਿਆ ਹੈ, ਜਿਸ ਦੀ ਸ਼ਨਾਖਤ ਮੁਹੰਮਦ ਤਾਲਬ ਵਜੋਂ ਦੱਸੀ ਗਈ ਹੈ, ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ 'ਤੇ ਪਰਚੇ ਦਰਜ

ਲੋਪੋਕੇ, 3 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਦੀ ਪੁਲਿਸ ਵਲੋਂ ਕਰਫ਼ਿਊ ਦੌਰਾਨ ਉਲੰਘਣਾ ਕਰਨ 'ਤੇ ਇਕ ਵਿਅਕਤੀ 'ਤੇ ਪਰਚਾ ਦਰਜ ਤੇ 10 ਮੋਟਰਸਾਇਕਲ ਜ਼ਬਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਥਾਣਾ ਲੋਪੋਕੇ ਦੇ ਐੱਸ. ਐੱਚ. ਓ. ਹਰਪਾਲ ...

ਪੂਰੀ ਖ਼ਬਰ »

ਗੈਸ ਏਜੰਸੀ 'ਚੋਂ ਸਿਲੰਡਰ, ਚੁੱਲ੍ਹੇ ਤੇ ਇਨਵਰਟਰ ਚੋਰੀ

ਤਰਨ ਤਾਰਨ, 3 ਅਪ੍ਰੈਲ (ਹਰਿੰਦਰ ਸਿੰਘ)-ਮਾਝਾ ਪਬਲਿਕ ਸਕੂਲ ਦੇ ਨਜ਼ਦੀਕ ਸਥਿਤ ਸੰਦੀਪ ਇੰਡੇਨ ਗੈਸ ਦੀ ਏਜੰਸੀ 'ਚੋਂ ਸ਼ੁੱਕਰਵਾਰ ਦੀ ਤੜਕਸਾਰ ਨੂੰ ਚਾਰ ਅਣਪਛਾਤੇ ਚੋਰਾਂ ਨੇ ਗੈਸ ਏਜੰਸੀ ਦਾ ਸ਼ਟਰ ਤੋੜ ਕੇ ਉਥੋਂ ਦੋ ਸਿਲੰਡਰ, ਦੋ ਚੁੱਲ੍ਹੇ ਤੇ ਇਕ ਇਨਰਵਰਟਰ ਚੋਰੀ ਕਰ ...

ਪੂਰੀ ਖ਼ਬਰ »

ਸਰਕਾਰ ਵਲੋਂ ਦਿੱਤੀਆਂ ਹਦਾਇਤਾਂ 'ਚ ਰਹਿ ਕੇ ਬੈਂਕਾਂ 'ਚ ਆ ਰਹੇ ਹਨ ਲੋਕ

ਤਰਨ ਤਾਰਨ, 3 ਅਪ੍ਰੈਲ (ਹਰਿੰਦਰ ਸਿੰਘ)-ਸਰਕਾਰ ਵਲੋਂ ਜਿਥੇ ਕਰਫਿਊ ਦੌਰਾਨ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਲੋੜਾਂ ਨੂੰ ਦਾਇਰੇ 'ਚ ਰਹਿ ਕੇ ਪੂਰਾ ਕੀਤਾ ਜਾ ਰਿਹਾ ਹੈ, ਉਥੇ ਲੋਕਾਂ ਨੂੰ ਰਾਸ਼ਨ, ਸਬਜ਼ੀ, ਦੁੱਧ, ਦਵਾਈਆਂ ਆਦਿ ਦੀ ਸਹੂਲਤ ਲਈ ਉਚੇਚੇ ਪ੍ਰਬੰਧ ਕੀਤੇ ਗਏ ਹਨ | ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX