ਤਾਜਾ ਖ਼ਬਰਾਂ


ਲੁਧਿਆਣਾ ਵਿੱਚ ਤਿੰਨ ਹੋਰ ਮਰੀਜ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 day ago
ਲੁਧਿਆਣਾ, 2 ਜੂਨ ਸਲੇਮਪੁਰੀ - ਲੁਧਿਆਣਾ ਵਿਚ ਅੱਜ ਡਾਕਟਰੀ ਜਾਂਚ ਦੌਰਾਨ ਦੋ ਮਰੀਜ਼ਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।ਦੋਵੇਂ ਮਰੀਜਾਂ ਦੀ ਜਾਂਚ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਕੀਤੀ ਗਈ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਅਸ਼ਵਨੀ ਚੌਧਰੀ ਨੇ ਦੱਸਿਆ...
ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ
. . .  1 day ago
ਤਪਾ ਮੰਡੀ, 2 ਜੂਨ (ਵਿਜੇ ਸ਼ਰਮਾ) - ਕੌਮੀ ਮਾਰਗ ਬਠਿੰਡਾ ਬਰਨਾਲਾ ਤੇ ਸਥਿਤ ਮੋਟਰਸਾਈਕਲ ਹੀਰੋ ਏਜੰਸੀ ਦੇ ਸ਼ੋਅਰੂਮ ਨੂੰ ਲੱਗਣ ਦਾ ਸਮਾਚਾਰ ਮਿਲਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਭਾਵੇਂ ਅੱਗ ਦੇ ਕਾਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਗ ਬੁਝਾਉਣ ਵਾਲੀਆਂ ਦਸਤੇ ਅੱਗ ਤੇ ਕਾਬੂ ਪਾਉਣ...
ਲੁਧਿਆਣਾ ਵਿੱਚ ਦੋ ਹੋਰ ਮਰੀਜ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 day ago
ਲੁਧਿਆਣਾ, 2 ਜੂਨ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਡਾਕਟਰੀ ਜਾਂਚ ਦੌਰਾਨ ਦੋ ਮਰੀਜ਼ਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।ਦੋਵੇਂ ਮਰੀਜਾਂ ਦੀ ਜਾਂਚ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਕੀਤੀ ਗਈ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਅਸ਼ਵਨੀ ਚੌਧਰੀ ਨੇ ਦੱਸਿਆ...
ਰਾਜਪੁਰਾ ਨੇੜਲੇ ਪਿੰਡ ਬਲਸੂਆਂ ਵਾਸੀ ਆਇਆ ਕੋਰੋਨਾ ਪਾਜ਼ੇਟਿਵ
. . .  1 day ago
ਪਠਾਨਕੋਟ ਵਿੱਚ ਇੱਕ ਹੋਰ ਕੋਰੋਨਾ ਮਰੀਜ਼ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ 2 ਜੂਨ (ਸੰਧੂ) ਪਠਾਨਕੋਟ ਵਿੱਚ ਹੁਣੇ ਹੀ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਕੀਤੀ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਡਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਠਾਨਕੋਟ ਦੇ ਮੀਰਪੁਰ ਕਾਲੋਨੀ ਸਥਿਤ 55 ਸਾਲਾਂ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ...
ਅਣਪਛਾਤੇ ਵਿਅਕਤੀ ਦੀ ਅੱਧਸੜੀ ਲਾਸ਼ ਮਿਲਣ ਨਾਲ ਇਲਾਕੇ ਚ ਸਨਸਨੀ
. . .  1 day ago
ਰਾਏਕੋਟ 2 ਜੂਨ (ਸੁਸ਼ੀਲ) ਰਾਏਕੋਟ ਲੁਧਿਆਣਾ ਮਾਰਗ ਤੇ ਪੈਂਦੇ ਪਿੰਡ ਨੂਰਪੁਰਾ ਨੇੜੇ ਅੱਜ ਸ਼ਾਮ ਇਕ ਅਣਪਛਾਤੇ ਅੱਧਖੜ੍ਹ ਵਿਅਕਤੀ ਦੀ ਨਗਨ ਹਾਲਤ ਵਿੱਚ ਅੱਧ ਸੜੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਸੂਚਨਾ ਮਿਲਣ ਤੇ ਜ਼ਿਲ੍ਹਾ ਪੁਲਿਸ ਮੁਖੀ ਲੁਧਿਆਣਾ ਦਿਹਾਤੀ ਵਿਵੇਕਸ਼ੀਲ ਸੋਨੀ...
ਪਿੰਡ ਫਰਾਲਾ ਦੀ ਔਰਤ ਦਾ ਕੋਰੋਨਾ ਸੈਂਪਲ ਪਾਜ਼ੀਟਿਵ
. . .  1 day ago
ਬੰਗਾ, 2 ਜੂਨ (ਜਸਬੀਰ ਸਿੰਘ ਨੂਰਪੁਰ) - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਚ ਅੱਜ ਆਏ ਕੋਵਿਡ ਨਮੂਨਿਆਂ ਦੇ ਨਤੀਜਿਆਂ ਚੋਂ ਇਕ ਮਹਿਲਾ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ। ਸਿਵਲ ਸਰਜਨ ਡਾ . ਰਾਜਿੰਦਰ ਭਾਟੀਆ ਅਨੁਸਾਰ ਜ਼ਿਲ੍ਹੇ ਦੇ ਫ਼ਰਾਲਾ ਪਿੰਡ ਨਾਲ ਸਬੰਧਤ ਇਕ 36 ਸਾਲਾਂ ਮਹਿਲਾ ਜੋ ਕਿ ਦਿੱਲੀ...
ਸਹਾਇਕ ਡਾਇਰੈਕਟਰ ਲਲਿਤ ਕਿਸ਼ੋਰ ਘਈ ਨੂੰ ਡੀ.ਪੀ.ਆਈ. ਐਲੀਮੈਂਟਰੀ ਦਾ ਵਾਧੂ ਚਾਰਜ ਸੌਂਪਿਆ
. . .  1 day ago
ਐੱਸ. ਏ. ਐੱਸ. ਨਗਰ, 2 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਸਹਾਇਕ ਡਾਇਰੈਕਟਰ ਲਲਿਤ ਕਿਸ਼ੋਰ ਘਈ ਨੂੰ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਪੰਜਾਬ ਦਾ ਵਾਧੂ ਚਾਰਜ ਅਗਲੇ ਹੁਕਮਾਂ ਤੱਕ ਦਿੱਤਾ ਗਿਆ ਹੈ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ...
ਦਿੱਲੀ ਤੋਂ ਆਈ ਮਹਿਲਾ ਦਾ ਕੋਰੋਨਾ ਟੈੱਸਟ ਆਇਆ ਪਾਜੀਟਿਵ
. . .  1 day ago
ਨਵਾਂਸ਼ਹਿਰ, 2 ਜੂਨ (ਗੁਰਬਖ਼ਸ਼ ਸਿੰਘ ਮਹੇ)- ਫ਼ਰਾਲਾ ਪਿੰਡ ਨਾਲ ਸਬੰਧਿਤ ਇਕ 36 ਸਾਲਾਂ ਮਹਿਲਾ ਜੋ ਕਿ....
ਕੋਰੋਨਾ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹੇ ਦੇ 333 ਹਵਾਲਾਤੀਆਂ ਨੂੰ ਦਿੱਤੀ ਗਈ ਅੰਤਰਿਮ ਜ਼ਮਾਨਤ
. . .  1 day ago
ਫ਼ਾਜ਼ਿਲਕਾ, 2 ਜੂਨ (ਪ੍ਰਦੀਪ ਕੁਮਾਰ)- ਕੋਵਿਡ- 19 ਮਹਾਂਮਾਰੀ ਨੂੰ ਲੈ ਕੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਫ਼ਾਜ਼ਿਲਕਾ ਦੇ ਸੈਂਕੜੇ...
ਨਵਾਂਸ਼ਹਿਰ 'ਚ ਕੁਵੈਤ ਤੋਂ ਆਏ ਵਿਅਕਤੀ ਦਾ ਕੋਰੋਨਾ ਟੈੱਸਟ ਆਇਆ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 2 ਜੂਨ (ਗੁਰਬਖ਼ਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਅੱਜ ਸ਼ਾਮ ਆਏ ਕੋਵਿਡ ਨਮੂਨਿਆਂ ਦੇ ਨਤੀਜਿਆਂ ...
ਅਣਪਛਾਤੇ ਵਿਅਕਤੀ ਨੇ ਸਮਾਣਾ ਨੇੜੇ ਡਰਾਈਵਰ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਖਟਕੜ ਕਲਾਂ 'ਚ ਤੇਜ਼ਧਾਰ ਹਥਿਆਰਬੰਦਾਂ ਵੱਲੋਂ ਨੌਜਵਾਨਾ 'ਤੇ ਹਮਲਾ
. . .  1 day ago
ਬੰਗਾ 2 ਜੂਨ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾ 'ਚ ਹਥਿਆਰਬੰਦ ਨੌਜਵਾਨਾਂ ਵੱਲੋਂ ਗੁੰਡਾਗਰਦੀ ਕਰਦਿਆਂ ਚਾਰ ...
ਸਰਨਾ ਨੇ ਵਲੂੰਧਰੇ ਸਿੱਖ ਸੰਗਤ ਦੇ ਹਿਰਦੇ - ਕਾਲਕਾ
. . .  1 day ago
ਨਵੀਂ ਦਿੱਲੀ, 2 ਜੂਨ - ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਨੇ ਗੁਰੂ ਨਾਨਕ ਦੇਵ ਜੀ...
ਅਣਪਛਾਤੇ ਵਿਅਕਤੀ ਨੇ ਸਮਾਣਾ ਨੇੜੇ ਡਰਾਈਵਰ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਪੰਜਾਬ ਦੇ 5 ਵੱਡੇ ਧਾਰਮਿਕ ਸਥਾਨਾਂ ਨੂੰ ਐਕਸਪ੍ਰੈੱਸ ਮਾਰਗ ਨਾਲ ਜੋੜਨ ਦੀ ਮਿਲੀ ਮਨਜ਼ੂਰੀ : ਕੈਪਟਨ
. . .  1 day ago
ਚੰਡੀਗੜ੍ਹ, 2 ਜੂਨ (ਅ.ਬ)- ਪੰਜਾਬ ਦੇ 5 ਵੱਡੇ ਧਾਰਮਿਕ ਸਥਾਨਾਂ ਨੂੰ ਐਕਸਪ੍ਰੈੱਸ ਮਾਰਗ ਨਾਲ ਜੋੜਨ ਲਈ ਮਨਜ਼ੂਰੀ ਮਿਲ ...
ਸੀ.ਐਮ ਸਿਟੀ 'ਚ ਇਕੋ ਦਿਨ ਆਏ ਕੋਰੋਨਾ ਦੇ 11 ਮਾਮਲੇ
. . .  1 day ago
ਕਰਨਾਲ, 2 ਜੂਨ (ਗੁਰਮੀਤ ਸਿੰਘ ਸੱਗੂ) - ਸੀ.ਐਮ ਸਿਟੀ ਕੋਰੋਨਾ ਪਾਜ਼ੀਟਿਵ ਮਾਮਲਿਆਂ ਨੂੰ ...
ਡਾ.ਬੀ.ਐੱਸ.ਘੁੰਮਣ ਦੇ ਉਪ-ਕੁਲਪਤੀ ਵਜੋਂ ਕਾਰਜਕਾਲ 'ਚ ਤਿੰਨ ਸਾਲ ਦਾ ਵਾਧਾ
. . .  1 day ago
ਅਕਾਲੀ ਦਲ ਦੇ ਸੀਨੀਅਰ ਆਗੂ ਹਰਮਨਜੀਤ ਸਿੰਘ ਨੇ ਅਹੁਦੇ ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  1 day ago
ਨਵੀਂ ਦਿੱਲੀ, 2 ਜੂਨ(ਜਗਤਾਰ ਸਿੰਘ)- ਦਿੱਲੀ 'ਚ ਅਕਾਲੀ ਦਲ ਦੇ ਕੌਮੀ ਸੀਨੀਅਰ ਪ੍ਰਧਾਨ ਹਰਮਨਜੀਤ ਸਿੰਘ ਨੇ ਆਪਣੇ ਅਹੁਦੇ...
ਅਮਰੀਕਾ ਤੋਂ ਡਿਪੋਰਟ ਕੀਤੇ 162 ਭਾਰਤੀਆਂ ਨੂੰ ਅੰਮ੍ਰਿਤਸਰ ਪਹੁੰਚੀ ਵਿਸ਼ੇਸ਼ ਉਡਾਣ
. . .  1 day ago
ਰਾਜਾਸਾਂਸੀ, 2 ਜੂਨ (ਹੇਰ)- ਬੀਤੇ ਵੱਖ-ਵੱਖ ਸਮਿਆਂ ਦੌਰਾਨ ਅਮਰੀਕਾ ਵਿਖੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ...
ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਅੰਮ੍ਰਿਤਸਰ, 2 ਜੂਨ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲਿਆਂ ਦੀ ਪੁਸ਼ਟੀ ...
ਸਿਵਲ ਸਰਜਨ ਪਠਾਨਕੋਟ ਨੇ ਆਪਣਾ ਅਸਤੀਫ਼ਾ ਲਿਆ ਵਾਪਸ
. . .  1 day ago
ਪਠਾਨਕੋਟ, 2 ਜੂਨ (ਸੰਧੂ)- ਕੋਵਿਡ-19 ਦੇ ਔਖੇ ਸਮੇਂ ਦੇ 'ਚ ਸਿਵਲ ਸਰਜਨ ਪਠਾਨਕੋਟ ਡਾ. ਵਿਨੋਦ ਸਰੀਨ ਵੱਲੋਂ ਬੀਤੇ ਦਿਨੀਂ ਆਪਣੇ ....
ਮੋਗਾ 'ਚ ਦੋ ਔਰਤਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਮੋਗਾ, 2 ਜੂਨ- ਅਹਿਮਦਾਬਾਦ ਤੋਂ ਵਾਪਸ ਪਰਤੀ ਮੋਗਾ ਦੀ ਰਹਿਣ ਵਾਲੀਆਂ ਔਰਤਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈੱਸ ਹਾਈਵੇ ਅਕਾਲੀ ਦਲ ਦੀ ਦੇਣ- ਵਿਰਸਾ ਸਿੰਘ ਵਲਟੋਹਾ
. . .  1 day ago
ਅੰਮ੍ਰਿਤਸਰ, 2 ਜੂਨ(ਰਾਜੇਸ਼ ਕੁਮਾਰ ਸੰਧੂ)- ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈੱਸ ਹਾਈਵੇ ਨੂੰ ਲੈ ਕੇ ਅੱਜ ਅਕਾਲੀ..
ਜੰਡਿਆਲਾ 'ਚ ਉੱਡੀਆਂ ਸਰਕਾਰੀ ਨਿਯਮਾਂ ਅਤੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ
. . .  1 day ago
ਕਟਾਰੀਆਂ, 2 ਜੂਨ (ਨਵਜੋਤ ਸਿੰਘ ਜੱਖੂ)- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੀ ਲਾਗ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਚੇਤ ਸੰਮਤ 552
ਿਵਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਸਿੱਖਿਆ ਵਿਭਾਗ ਨੇ ਪਹਿਲੇ ਪੜਾਅ 'ਚ ਗੁਰਦਾਸਪੁਰ ਦੇ 10 ਸਰਕਾਰੀ ਸਕੂਲ ਚੁਣੇ

ਬਟਾਲਾ, 5 ਅਪ੍ਰੈਲ (ਕਾਹਲੋਂ)-ਸਿੱਖਿਆ ਵਿਭਾਗ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਖੇਡ ਮੈਦਾਨਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ ਹਨ, ਜਿਸ ਤਹਿਤ ਗੁਰਦਾਸਪੁਰ ਜ਼ਿਲ੍ਹੇ ਦੇ 10 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਚੁਣਿਆ ਗਿਆ ਹੈ | ਇਨ੍ਹਾਂ 10 ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਤੀ ਸਕੂਲ ਦੇ ਹਿਸਾਬ ਨਾਲ 50 ਹਜ਼ਾਰ ਰੁਪਏ ਦੀ ਗ੍ਰਾਂਟ ਡੀ.ਈ.ਓ. ਦੇ ਖਾਤੇ 'ਚ ਪਾਈ ਗਈ ਹੈ | ਇਸ ਯੋਜਨਾ ਦੇ ਪਹਿਲੇ ਪੜਾਅ 'ਚ ਸੂਬੇ ਦੇ ਕੁੱਲ 203 ਸੀਨੀਅਰ ਸੈਕੰਡਰੀ ਸਕੂਲ ਸ਼ਾਮਿਲ ਕੀਤੇ ਗਏ ਹਨ | ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ 'ਚ ਸ਼ੇਖੂਪੁਰ, ਵਡਾਲਾ ਗ੍ਰੰਥੀਆਂ, ਹਰਪੁਰਾ ਧੰਦੋਈ, ਜੈਤੋਸਰਜਾ, ਹਰਚੋਵਾਲ, ਹਰਦੋਰਵਾਲ ਕਲਾਂ, ਧਾਰੋਵਾਲੀ, ਵਡਾਲਾ ਬਾਂਗਰ, ਮਿਰਜਾਜਾਨ ਅਤੇ ਘੁਮਾਣ ਨੂੰ ਸ਼ਾਮਲ ਕੀਤਾ ਗਿਆ ਹੈ | ਸਿੱਖਿਆ ਵਿਭਾਗਵ ਵਲੋਂ ਦੂਜਾ ਪੜਾਅ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ ਹਾਈ ਸਕੂਲ ਵੀ ਸ਼ਾਮਲ ਕੀਤੇ ਜਾਣਗੇ |
ਸਰੀਰਿਕ ਸਿੱਖਿਆ ਦੇ ਅਧਿਆਪਕ ਤਿਆਰ ਕਰਨਗੇ ਖੇਡ ਮੈਦਾਨ
ਸਿੱਖਿਆ ਵਿਭਾਗ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਆਏ ਪੱਤਰ ਰਾਹੀਂ ਪਿ੍ੰਸੀਪਲਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਸ ਗ੍ਰਾਂਟ ਤਹਿਤ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਰੀਰਿਕ ਸਿੱਖਿਆ ਦੇ ਅਧਿਆਪਕ ਇਸ ਯੋਜਨਾ ਨੂੰ ਸਿਰੇ ਚੜਾਉਣਗੇ | ਜੇ ਕਿਸੇ ਸਕੂਲ ਵਿਚ ਸਰੀਰਿਕ ਸਿੱਖਿਆ ਦਾ ਅਧਿਆਪਕ ਨਹੀਂ ਹੋਵੇਗਾ ਤਾਂ ਸਕੂਲ ਦਾ ਖੇਡਾਂ ਨੂੰ ਸਮਰਪਿਤ ਅਧਿਆਪਕ ਨੂੰ ਉਸ ਕਮੇਟੀ ਵਿਚ ਸ਼ਾਮਲ ਕਰ ਲਿਆ ਜਾਵੇਗਾ | ਇਸ ਗ੍ਰਾਂਟ ਰਾਹੀਂ ਖੇਡ ਦੇ ਮੈਦਾਨ ਦੀ ਸਫਾਈ, ਪੀਣ ਦੇ ਪਾਣੀ ਦਾ ਪ੍ਰਬੰਧ, ਫਾਲਤੂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਅਤੇ ਹੋਰ ਕੰਮਾਂ ਲਈ ਵਰਤੀ ਜਾਵੇਗੀ | ਸਕੂਲ ਆਪਣੇ ਖੇਡ ਮੈਦਾਨ ਦੀਆਂ ਜ਼ਰੂਰਤਾਂ ਅਨੁਸਾਰ ਇਸ ਗ੍ਰਾਂਟ ਦੀ ਵਰਤੋਂ ਕਰ ਸਕਣਗੇ |
ਕੀ ਕਹਿੰਦੇ ਹਨ ਸਕੂਲਾਂ ਦੇ ਪਿ੍ੰਸੀਪਲ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਰਜਾਜਾਨ ਦੇ ਪਿ੍ੰਸੀਪਲ ਮਨੋਜ ਕੁਮਾਰ, ਸੇਖੂਪੁਰਾ ਸਕੂਲ ਪਿ੍ੰਸੀਪਲ ਮਨਜੀਤ ਸਿੰਘ ਸੰਧੂ, ਵਡਾਲਾ ਗ੍ਰੰਥੀਆਂ ਸਕੂਲ ਦੇ ਪਿ੍ੰਸੀਪਲ ਕੁਲਵੰਤ ਸਿੰਘ ਅਤੇ ਜੈਤੋਸਰਜਾ ਸਕੂਲ ਦੇ ਪਿ੍ੰ. ਜਸਬੀਰ ਕੌਰ ਦਾ ਕਹਿਣਾ ਹੈ ਕਿ ਸਕੂਲਾਂ ਦੇ ਖੇਡ ਮੈਦਾਨਾਂ ਲਈ ਕਾਫੀ ਚਿਰ ਤੋਂ ਇਸ ਗ੍ਰਾਂਟ ਦੀ ਜ਼ਰੂਰਤ ਸੀ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਸਕੂਲਾਂ ਵਿਚ ਬੱਚਿਆਂ ਦੇ ਖੇਡਣ ਲਈ ਖੇਡ ਮੈਦਾਨ ਬਹੁਤ ਵੱਡੇ ਹਨ, ਸਰਕਾਰ ਅਤੇ ਸਕੂਲਾਂ ਦੇ ਪਿ੍ੰਸੀਪਲਾਂ ਵਲੋਂ ਇਨ੍ਹਾਂ ਨੂੰ ਬੱਚਿਆਂ ਦੇ ਮਿਆਰ ਦੇ ਬਣਾਉਣ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ, ਪ੍ਰੰਤੂ ਇਸ ਤਰ੍ਹਾਂ ਦੀਆਂ ਗ੍ਰਾਂਟਾਂ ਖੇਡ ਮੈਦਾਨਾਂ ਲਈ ਸਮੇਂ ਦੀ ਲੋੜ ਹੈ, ਬੱਚੇ ਦੇ ਮਾਨਸਿਕ ਅਤੇ ਸਰੀਰਿਕ ਵਿਕਾਸ ਲਈ ਖੇਡਾਂ ਦਾ ਅਹਿਮ ਯੋਗਦਾਨ ਰਿਹਾ ਹੈ | ਸਰਕਾਰ ਵਲੋਂ ਕੀਤੇ ਇਸ ਕਾਰਜ ਦੀ ਸ਼ਾਲਾਘਾ ਕਰਦੇ ਹਨ |

ਤੇਜ਼ ਹਨੇਰੀ ਤੇ ਮੀਂਹ ਦੇ ਬਾਵਜੂਦ ਲੋਕਾਂ ਵਲੋਂ ਘਰਾਂ 'ਚ ਮੋਮਬੱਤੀਆਂ ਤੇ ਦੀਵੇ ਜਗਾਏ

ਬਟਾਲਾ, ਕਲਾਨੌਰ, 5 ਅਪ੍ਰੈਲ (ਕਾਹਲੋਂ/ਪੁਰੇਵਾਲ)-ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਕੋਰੋਨਾ ਮਹਾਂਮਾਰੀ ਦੇ ਮਾਮਲੇ 'ਚ ਪਹਿਲਾਂ ਘਰਾਂ 'ਚ ਥਾਲੀਆਂ ਖੜਕਾਉਣ ਅਤੇ ਐਤਵਾਰ ਦੀ ਰਾਤ 9 ਵਜੇ 9 ਮਿੰਟ ਤੱਕ ਮੋਮਬੱਤੀਆਂ, ਦੀਵੇ ਜਗਾਉਣ ਦੇ ਐਲਾਨ ਨੂੰ ਇਸ ...

ਪੂਰੀ ਖ਼ਬਰ »

ਚੇਅਰਮੈਨ ਡਾ: ਸਲਾਮਤ ਮਸੀਹ ਵਲੋਂ ਲੋੜਵੰਦਾਂ ਨੰੂ ਰਾਸ਼ਨ ਦੀਆਂ ਕਿੱਟਾਂ ਭੇਟ

ਗੁਰਦਾਸਪੁਰ, 5 ਅਪ੍ਰੈਲ (ਆਰਿਫ਼)-ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬੇ ਵਿਚ ਲੱਗੇ ਕਰਫਿਊ ਤੋਂ ਬਾਅਦ ਗਰੀਬ ਵਰਗ ਦੇ ਉਹ ਲੋਕ ਜੋ ਮਿਹਨਤ, ਮਜ਼ਦੂਰੀ 'ਤੇ ਨਿਰਭਰ ਕਰਦੇ ਹਨ, ਉਨ੍ਹਾਂ ਨੰੂ ਅੱਜ ਕ੍ਰਿਸਚਨ ਵੈਲਫੇਅਰ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਡਾ: ਸਲਾਮਤ ਮਸੀਹ ਅਤੇ ...

ਪੂਰੀ ਖ਼ਬਰ »

ਪਿੰਡ ਰਾਊਵਾਲ ਵਿਖੇ ਕੋਰੋਨਾ ਵਾਇਰਸ ਦਾ ਕੋਈ ਸ਼ੱਕੀ ਮਰੀਜ਼ ਨਹੀਂ-ਸਿਵਲ ਸਰਜਨ

ਗੁਰਦਾਸਪੁਰ, 5 ਅਪ੍ਰੈਲ (ਆਰਿਫ਼)-ਪਿੰਡ ਰਾਊਵਾਲ ਬਲਾਕ ਕਾਹਨੰੂਵਾਨ ਵਿਖੇ ਕੋਰੋਨਾ ਵਾਇਰਸ ਦਾ ਕੋਈ ਸ਼ੱਕੀ ਮਰੀਜ਼ ਨਹੀਂ ਹੈ | ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ: ਕਿਸ਼ਨ ਚੰਦ ਨੇ ਦੱਸਿਆ ਕਿ ਪਿੰਡ ਰਾਊਵਾਲ ਵਿਖੇ 16 ਮਾਰਚ ਨੂੰ ਮਸੀਹ ਭਾਈਚਾਰੇ ਵਲੋਂ ...

ਪੂਰੀ ਖ਼ਬਰ »

ਵਿਧਾਇਕ ਅਮਿਤ ਵਿੱਜ ਅਤੇ ਡਿਪਟੀ ਕਮਿਸ਼ਨਰ ਵਲੋਂ ਗੈਸ, ਕਰਿਆਨਾ, ਫਲ ਤੇ ਸਬਜ਼ੀ ਐਸੋਸੀਏਸ਼ਨ ਨਾਲ ਮੀਟਿੰਗ

ਪਠਾਨਕੋਟ, 5 ਅਪ੍ਰੈਲ (ਆਰ. ਸਿੰਘ)-ਜ਼ਿਲ੍ਹਾ ਪ੍ਰਬੰਧਕੀ ਦਫ਼ਤਰ ਪਠਾਨਕੋਟ ਵਿਖੇ ਵਿਧਾਇਕ ਅਮਿਤ ਵਿਜ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਗੈਸ, ਕਰਿਆਨਾ, ਫਲ ਅਤੇ ਸਬਜ਼ੀ ਐਸੋਸੀਏਸ਼ਨ ਨਾਲ ਅਹਿਮ ਮੀਟਿੰਗ ਕੀਤੀ ਗਈ¢ਇਸ ...

ਪੂਰੀ ਖ਼ਬਰ »

ਕਾਰ ਦੀ ਲਪੇਟ 'ਚ ਆਉਣ ਕਾਰਨ ਇਕ ਦੀ ਮੌਤ

ਨਰੋਟ ਮਹਿਰਾ, 5 ਅਪ੍ਰੈਲ (ਰਾਜ ਕੁਮਾਰੀ)-ਪਠਾਨਕੋਟ-ਅੰਮਿ੍ਤਸਰ ਕੌਮੀ ਮਾਰਗ ਨੰਬਰ-15 ਅੱਡਾ ਝਾਖੋਲਾਹੜੀ ਬੀਤੀ ਦੇਰ ਰਾਤ ਇਕ ਕਾਰ ਦੀ ਲਪੇਟ 'ਚ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿ੍ਤਕ ਦੀ ਪਹਿਚਾਣ ਰਣਜੀਤ ਸਿੰਘ ਪੁੱਤਰ ਗੁਰਨਾਮ ਸਿੰਘ ...

ਪੂਰੀ ਖ਼ਬਰ »

ਗੁਰਦੁਆਰਾ ਓਠੀਆਂ ਸਾਹਿਬ ਵਲੋਂ ਲੋੜਵੰਦਾਂ ਨੂੰ ਘਰ-ਘਰ ਲੰਗਰ ਪਹੰੁਚਾਇਆ

ਬਟਾਲਾ, 5 ਅਪ੍ਰੈਲ (ਕਾਹਲੋਂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ, ਮੁੱਖ ਸਕੱਤਰ ਡਾ. ਰੂਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਥੇ: ਸੱਜਣ ਸਿੰਘ ਬੱਜੂਮਾਨ ਦੀ ਅਗਵਾਈ 'ਚ ਪੰਜਵੀਂ ਪਾਤਸ਼ਾਹੀ ਦੇ ਇਤਿਹਾਸਕ ਗੁਰਦੁਆਰਾ ...

ਪੂਰੀ ਖ਼ਬਰ »

ਲੋਕ ਸਰਕਾਰ ਦਾ ਸਹਿਯੋਗ ਕਰਦੇ ਹੋਏ ਆਪਣੇ ਘਰਾਂ ਵਿਚ ਹੀ ਰਹਿਣ-ਚੇਅਰਮੈਨ ਬਾਜਵਾ

ਬਟਾਲਾ, 5 ਅਪ੍ਰੈਲ (ਕਾਹਲੋਂ)-ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫਿਊ ਵਿਚ ਸਰਕਾਰ ਦਾ ਸਹਿਯੋਗ ਕਰਦੇ ਹੋਏ ਆਪਣੇ ਘਰਾਂ ਦੇ ...

ਪੂਰੀ ਖ਼ਬਰ »

ਕੋਰੋਨਾ ਅਤੇ ਕਰਫ਼ਿਊ ਤੋਂ ਬੇਖੌਫ ਸੈਂਕੜੇ ਮਜ਼ਦੂਰ ਭੱਠਿਆਂ 'ਤੇ ਕਰ ਰਹੇ ਹਨ ਨਿਰੰਤਰ ਕੰਮ

ਕਾਲਾ ਅਫਗਾਨਾ, 5 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਦੁਨੀਆਂ ਭਰ ਵਿਚ ਫ਼ੈਲ ਰਹੀ ਕੋਰੋਨਾ ਵਾਇਰਸ ਦੀ ਬਿਮਾਰੀ ਨੇ ਦੁਨੀਆਂ ਦੇ ਕੋਨੇ-ਕੋਨੇ ਅੰਦਰ ਸਹਿਮ ਪੈਦਾ ਕੀਤਾ ਹੋਇਆ ਹੈ, ਜਿਸ ਕਰਕੇ ਬਹੁਤਾਤ ਵਿਚ ਸਿਆਣੇ ਲੋਕਾਂ ਵਲੋਂ ਲਾਕਡਾਊਨ ਦੇ ਇਸ ਸਮੇਂ ਅੰਦਰ ਆਪਣੇ ...

ਪੂਰੀ ਖ਼ਬਰ »

ਕੋਰੋਨਾ ਪਾਜ਼ੀਟਿਵ ਆਈ ਮਹਿਲਾ ਦੇ ਸੰਪਰਕ 'ਚ ਆਉਣ ਵਾਲੇ 31 ਵਿਅਕਤੀਆਂ ਦੇ ਲਏ ਸੈਂਪਲ, ਭੇਜਿਆ ਇਕਾਂਤਵਾਸ

ਪਠਾਨਕੋਟ, 5 ਅਪ੍ਰੈਲ (ਸੰਧੂ)-ਜ਼ਿਲ੍ਹਾ ਪਠਾਨਕੋਟ ਦੇ ਕਸਬਾ ਸੁਜਾਨਪੁਰ ਦੇ ਮੁਹੱਲਾ ਸ਼ੇਖਾ ਨਿਵਾਸੀ 75 ਸਾਲਾ ਬਜ਼ੁਰਗ ਮਹਿਲਾ ਦੇ ਕੋਰੋਨਾ ਪਾਜ਼ਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਤੇ ਜਿਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ...

ਪੂਰੀ ਖ਼ਬਰ »

ਡੀ.ਐੱਸ.ਪੀ. ਸੁਆਮੀ ਦਾ ਬਟਾਲਾ 'ਚ ਚੱਲਿਆ ਜਾਦੂ, ਲੋਕ ਘਰਾਂ 'ਚ ਹੋਏ ਬੰਦ

ਬਟਾਲਾ, 5 ਅਪ੍ਰੈਲ (ਹਰਦੇਵ ਸਿੰਘ ਸੰਧੂ)-ਬਟਾਲਾ ਪੁਲਿਸ ਵਲੋਂ ਸ਼ਹਿਰ ਵਾਸੀਆਂ ਨੂੰ ਕੋਰੋਨਾ ਵਾਇਰਸ ਭਿਆਨਕ ਬਿਮਾਰੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਪਰ ਉਸ ਦੇ ਬਾਵਜੂਦ ਸ਼ਹਿਰ ਦੇ ਨੌਜਵਾਨ ਬਿਨਾਂ ਕਿਸੇ ਕੰਮ ਦੇ ਘਰਾਂ 'ਚੋਂ ਬਾਹਰ ਨਿਕਲ ਕੇ ਘੁੰਮਦੇ-ਫਿਰਦੇ ਸਨ, ...

ਪੂਰੀ ਖ਼ਬਰ »

ਪਿੰਡ ਜ਼ਫ਼ਰਵਾਲ ਵਿਖੇ ਅਚਾਨਕ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਜਾਂਚ

ਧਾਰੀਵਾਲ, 5 ਅਪ੍ਰੈਲ (ਸਵਰਨ ਸਿੰਘ, ਜੇਮਸ ਨਾਹਰ)-ਇਥੋਂ ਨਜ਼ਦੀਕੀ ਪਿੰਡ ਜ਼ਫਰਵਾਲ ਵਿਖੇ ਉਸ ਸਮੇਂ ਲੋਕਾਂ ਵਿਚ ਸਹਿਮ ਫੈਲ ਗਿਆ, ਜਦੋਂ ਸਿਹਤ ਵਿਭਾਗ ਅਤੇ ਪੁਲਿਸ ਦੀ ਟੀਮ ਪਿੰਡ ਦੇ ਕੁਝ ਲੋਕਾਂ ਦੀ ਜਾਂਚ ਕਰਨ ਲੱਗ ਪਈ | ਇਸ ਸਬੰਧ ਟੀਮ ਦੇ ਵਿਚ ਆਏ ਅਧਿਕਾਰੀਆਂ ਨੇ ਦੱਸਿਆ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਦਹਿਸ਼ਤ-ਗੁਰਦਾਸਪੁਰ ਜ਼ਿਲ੍ਹੇ ਦੇ ਦਰਜਨਾਂ ਪਿੰਡ ਸਵੈ-ਸੀਲ

ਪਿੰਡ ਢਪੱਈ ਦੇ ਨੌਜਵਾਨਾਂ ਨੇ ਪਿੰਡ ਨੂੰ ਕੀਤਾ ਸੀਲ ਬਟਾਲਾ, 5 ਅਪ੍ਰੈਲ (ਕਾਹਲੋਂ)-ਕੋਰੋਨਾ ਵਾਇਰਸ ਦੇ ਚਲਦਿਆਂ ਪਿੰਡ ਢਪੱਈ ਦੇ ਸਰਪੰਚ ਸਿਕੰਦਰ ਸਿੰਘ ਨੇ ਸਮੂਹ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਅੰਦਰ ਠੀਕਰੀ ਪਹਿਰਾ ਲਗਾਇਆ ਗਿਆ ...

ਪੂਰੀ ਖ਼ਬਰ »

ਪ੍ਰਾਈਵੇਟ ਹਸਪਤਾਲਾਂ ਦਾ ਸਹਿਯੋਗ ਕਰੋਨਾ ਵਾਈਰਸ ਨਾਲ ਲੜਨ ਦੀ ਸ਼ਕਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸਮਰੱਥਾ ਕਰ ਸਕਦਾ ਹੈ ਦੋ ਗੁਣਾ-ਡਿਪਟੀ ਕਮਿਸ਼ਨਰ

ਪਠਾਨਕੋਟ, 5 ਅਪ੍ਰੈਲ (ਆਰ. ਸਿੰਘ)-ਇਸ ਸਮੇਂ ਕੋਵਿਡ 19 ਦੇ ਨਾਲ ਇਕੱਲਾ ਸਾਡਾ ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਦੇਸ਼ ਲੜਾਈ ਲੜ ਰਹੇ ਹਨ ਅਤੇ ਇਸ ਲੜਾਈ ਵਿਚ ਸਾਡੇ ਡਾਕਟਰ ਸਭ ਤੋਂ ਪਹਿਲੇ ਫਰੰਟ ਲਾਈਨ ਤੇ ਲੜਾਈ ਲੜ ਰਹੇ ਹਨ, ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ, ਜ਼ਿਲ੍ਹਾ ...

ਪੂਰੀ ਖ਼ਬਰ »

ਧਾਰੀਵਾਲ ਵਿਚ ਵੱਖ-ਵੱਖ ਨਾਕਿਆਂ 'ਤੇ ਤਾਇਨਾਤ ਪੁਲਿਸ ਕਰਮੀਆਂ ਨੂੰ ਰਾਸ਼ਨ ਬਣਾ ਕੇ ਵੰਡਿਆ

ਧਾਰੀਵਾਲ, 5 ਅਪ੍ਰੈਲ (ਜੇਮਸ ਨਾਹਰ/ਰਮੇਸ਼ ਕੁਮਾਰ)-ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਕਰਫ਼ਿਊ ਦੌਰਾਨ ਡਿਊਟੀ 'ਤੇ ਧਾਰੀਵਾਲ ਵਿਚ ਵੱਖ-ਵੱਖ ਪੁਲਿਸ ਨਾਕਿਆਂ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਥਾਣਾ ਮੁਖੀ ਮਨਜੀਤ ਸਿੰਘ ਦੀ ਅਗਵਾਈ ਵਿਚ ਸਵੈ ਸੇਵੀ ਸੰਸਥਾ ...

ਪੂਰੀ ਖ਼ਬਰ »

ਕੋਰੋਨਾ ਵਾਈਰਸ ਦੇ ਚੱਲਦਿਆਂ ਸਿਹਤ ਅਤੇ ਹੋਰਨਾਂ ਵਿਭਾਗਾਂ ਦੀਆਂ ਵੀਡੀਓ ਸੋਸ਼ਲ ਸਾਈਟਾਂ 'ਤੇ ਨਾ ਕਰੋ ਅਪਲੋਡ-ਡਿਪਟੀ ਕਮਿਸ਼ਨਰ

ਪਠਾਨਕੋਟ, 5 ਅਪ੍ਰੈਲ (ਆਰ. ਸਿੰਘ)-ਜ਼ਿਲ੍ਹਾ ਪਠਾਨਕੋਟ ਵਿਚ ਇਹ ਦੇਖਣ ਵਿਚ ਆ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਕਾਰਵਾਈ ਕੀਤੀ ਜਾ ਰਹੀ ਹੈ ਕੁਝ ਲੋਕ ਜਿਨ੍ਹਾਂ ਦਾ ਇਸ ਕਾਰਵਾਈ ਨਾਲ ਕੋਈ ਸਬੰਧ ਨਹੀਂ ...

ਪੂਰੀ ਖ਼ਬਰ »

ਸ਼ਾਹਪੁਰ ਕੰਢੀ ਟਾਊਨਸ਼ਿਪ ਦਾ ਇਕ ਪਰਿਵਾਰ ਭੇਜਿਆ ਇਕਾਂਤਵਾਸ 'ਚ

ਸ਼ਾਹਪੁਰ ਕੰਢੀ, 5 ਅਪ੍ਰੈਲ (ਰਣਜੀਤ ਸਿੰਘ)-ਜ਼ਿਲ੍ਹਾ ਪਠਾਨਕੋਟ ਦੇ ਪਹਿਲੇ ਕੋਰੋਨਾ ਮਰੀਜ਼ ਦੇ ਰਿਸ਼ਤੇਦਾਰ ਸ਼ਾਹਪੁਰ ਕੰਢੀ ਟਾਊਨਸ਼ਿਪ ਦੇ ਨੰਬਰ ਟੀ-3/615 ਦੇ ਨਿਵਾਸੀ ਵਿਜੇ ਸ਼ਰਮਾ ਦੇ ਪਰਿਵਾਰ ਨੰੂ 14 ਦਿਨਾਂ ਲਈ ਇਕਾਂਤਵਾਸ ਵਿਚ ਭੇਜ ਦਿੱਤਾ ਹੈ | ਪੁਲਿਸ ਨੇ ਸਾਰਾ ...

ਪੂਰੀ ਖ਼ਬਰ »

ਨੀਲੇ ਕਾਰਡ ਕੱਟੇ ਜਾਣ ਕਾਰਨ ਲੋਕਾਂ 'ਚ ਭਾਰੀ ਰੋਸ

ਪਠਾਨਕੋਟ, 5 ਅਪ੍ਰੈਲ (ਚੌਹਾਨ)-ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ 'ਚ ਕਰਫਿਊ ਲੱਗਿਆ ਹੈ | ਜਿਸ ਕਾਰਨ ਲੋੜਵੰਦਾਂ ਅਤੇ ਗਰੀਬਾਂ, ਦਿਹਾੜੀਦਾਰ, ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੰੂ ਮਾਲੀ ਸਹਾਇਤਾ, ਖਾਣ ਪੀਣ ਦੀਆਂ ਚੀਜ਼ਾਂ ਸਮਾਜ ਸੇਵੀ ਸੰਸਥਾਵਾਂ ਰਾਸ਼ਨ, ਰੋਟੀ ...

ਪੂਰੀ ਖ਼ਬਰ »

ਐੱਸ.ਐੱਮ.ਓ. ਵਲੋਂ ਸਬ-ਹੈੱਲਥ ਸੈਂਟਰ ਦਾ ਦੌਰਾ

ਦੋਰਾਂਗਲਾ, 5 ਅਪ੍ਰੈਲ (ਲਖਵਿੰਦਰ ਸਿੰਘ ਚੱਕਰਾਜਾ)-ਕੋਰੋਨਾ ਵਾਇਰਸ ਦੇ ਖਤਰੇ ਨੰੂ ਲੈ ਕੇ ਅੱਜ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ. ਦੋਰਾਂਗਲਾ ਡਾ: ਲਹਿੰਬਰ ਰਾਮ ਵਲੋਂ ਪਿੰਡ ਪੱਧਰ 'ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਹੈਲਥ ਐਾਡ ਵੈਲਨੈਸ ...

ਪੂਰੀ ਖ਼ਬਰ »

ਸਾਬਕਾ ਡਾਇ: ਦਲਬੀਰ ਸਿੰਘ ਪੰਨੂੰ ਅਲੀਵਾਲ ਨਮਿਤ ਪਾਠ ਦੇ ਭੋਗ ਪਾਏ

ਅਲੀਵਾਲ, 5 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਇਲਾਕੇ ਦੀ ਸਨਮਾਨਯੋਗ ਸਖ਼ਸੀਅਤ ਸਰਪੰਚ ਲਖਵਿੰਦਰ ਸਿੰਘ ਅਲੀਵਾਲ ਦੇ ਭਰਾ ਅਤੇ ਪਲਵਿੰਦਰ ਸਿੰਘ ਪੰਨੂੰ ਦੇ ਪਿਤਾ ਜੀ ਸਾਬਕਾ ਚੇਅ: ਲੈਂਡ ਮਾਰਗੇਜ਼ ਬੈਂਕ ਸ: ਦਲਬੀਰ ਸਿੰਘ ਪੰਨੂੰ, ਜੋ ਕਿ ਬੀਤੇ ਕੁਝ ਦਿਨ ਪਹਿਲਾਂ ਸੰਖੇਪ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਦੀ ਕੱਟੀ 40 ਫ਼ੀਸਦੀ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ-ਪੱਪੂ

ਗੁਰਦਾਸਪੁਰ, 5 ਅਪ੍ਰੈਲ (ਗੁਰਪ੍ਰਤਾਪ ਸਿੰਘ)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸਾਬਕਾ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਬਿਜਲੀ ਮੁਲਾਜ਼ਮਾਂ ਵਲੋਂ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਲੋਕਾਂ ਅਤੇ ਸਾਰੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਕੋਰੋਨਾ ਕਾਰਨ ਪੈਦਾ ਹੋ ਰਹੇ ਸੰਕਟ ਨਾਲ ਨਜਿੱਠਣ ਲਈ ਮੱੁਖ ਮੰਤਰੀ ਨੂੰ ਭੇਜਿਆ ਮੰਗ-ਪੱਤਰ

ਬਟਾਲਾ, 5 ਅਪ੍ਰੈਲ (ਬੁੱਟਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪੰਜਾਬ ਨੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ 'ਚ 15 ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟ ਨਾਲ ਨਜਿੱਠਣ 'ਤੇ ਠੋਸ ਕਦਮ ਉਠਾਏ ਜਾਣ ...

ਪੂਰੀ ਖ਼ਬਰ »

ਜਥੇਦਾਰ ਹਰਦਿਆਲ ਸਿੰਘ ਗਜਨੀਪੁਰ ਵਲੋਂ ਲਗਾਤਾਰ ਲੰਗਰਾਂ ਦੀ ਸੇਵਾ ਚਾਲੂ

ਜੌੜਾ ਛੱਤਰਾਂ, 5 ਅਪ੍ਰੈਲ (ਪਰਮਜੀਤ ਸਿੰਘ ਘੁੰਮਣ)-ਇੱਥੋਂ ਨਜ਼ਦੀਕੀ ਪਿੰਡ ਗਜਨੀਪੁਰ ਤੋਂ ਜਥੇ: ਹਰਦਿਆਲ ਸਿੰਘ ਗਜਨੀਪੁਰ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਇਸ ਕੋਰੋਨਾ ਵਾਇਰਸ ਦੀ ਭਿਆਨਕ ਸਥਿਤੀ ਸਮੇਂ ਲੰਗਰਾਂ ਦੀ ਸੇਵਾ ਨਿਰੰਤਰ ਕੀਤੀ ਜਾ ਰਹੀ ਹੈ | ...

ਪੂਰੀ ਖ਼ਬਰ »

ਲਾੜਾ ਪਰਿਵਾਰ ਦੇ 5 ਮੈਂਬਰਾਂ ਨਾਲ ਲਾੜੀ ਲੈ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਘਰ ਪਹੰੁਚਿਆ

ਅੱਚਲ ਸਾਹਿਬ, 5 ਅਪ੍ਰੈਲ (ਗੁਰਚਰਨ ਸਿੰਘ)-ਲਾਕਡਾਊਨ ਦੌਰਾਨ ਲਾੜਾ 5 ਪਰਿਵਾਰ ਦੇ ਮੈਂਬਰਾਂ ਨਾਲ ਸੂਰਜ ਚੜਨ ਤੋਂ ਪਹਿਲਾਂ ਡੋਲੀ ਲੈ ਕੇ ਵਾਪਸ ਘਰ ਪਹੰੁਚਿਆ ਆਇਆ | ਨਜ਼ਦੀਕੀ ਪਿੰਡ ਅੰਮੋਨੰਗਲ ਪੱਤੀ ਰੂੜ ਚੰਦ ਦੇ ਕਰਨੈਲ ਸਿੰਘ ਦਾ ਸਪੁੱਤਰ ਗੁਰਪ੍ਰੀਤ ਸਿੰਘ ਆਪਣੇ ...

ਪੂਰੀ ਖ਼ਬਰ »

ਵਿਆਹ ਵਾਲੇ ਦੋਹਾਂ ਪਰਿਵਾਰਾਂ ਨੇ ਕਰਫ਼ਿਊ 'ਚ ਸਰਕਾਰ ਦੇ ਹੁਕਮਾਂ ਨੂੰ ਮੰਨਦੇ ਹੋਏ ਕੀਤਾ ਵਿਆਹ

ਊਧਨਵਾਲ, 5 ਅਪ੍ਰੈਲ (ਪਰਗਟ ਸਿੰਘ)-ਪਿੰਡ ਚੌੜੇ (ਨੇੜੇ ਊਧਨਵਾਲ) 'ਚ ਅੱਜ ਸਰਕਾਰ ਦੇ ਹੁਕਮਾਂ ਨੂੰ ਚੰਗੀ ਤਰ੍ਹਾਂ ਵਿਚਾਰਦੇ ਹੋਏ ਲੜਕੀ ਪਰਿਵਾਰ ਅਤੇ ਲੜਕੇ ਪਰਿਵਾਰ ਵਲੋਂ ਐਸ.ਡੀ.ਐਮ. ਦੀ ਮਨਜ਼ੂਰੀ ਲੈ ਕੇ ਵਿਆਹ ਕੀਤਾ ਗਿਆ | ਇਸ ਸਬੰਧੀ ਲੜਕੀ ਦੇ ਪਿਤਾ ਸੁੱਚਾ ਸਿੰਘ, ...

ਪੂਰੀ ਖ਼ਬਰ »

ਪੇਂਡੂ ਹਸਪਤਾਲ ਰੰਗੜ ਨੰਗਲ 'ਚ ਤੁਰੰਤ ਡਾਕਟਰ ਭੇਜੇ ਜਾਣ ਦੀ ਮੰਗ

ਅੱਚਲ ਸਾਹਿਬ, 5 ਅਪ੍ਰੈਲ (ਗੁਰਚਰਨ ਸਿੰਘ)-ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਪਿੰਡ ਰੰਗੜ ਨੰਗਲ ਦੇ ਪੇਂਡੂ ਹਸਪਤਾਲ ਵਿਚ ਕੋਈ ਡਾਕਟਰ ਨਾ ਹੋਣ ਕਾਰਨ ਕਰੀਬ 40 ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਸਰਪੰਚਾਂ ਅਤੇ ਹੋਰ ਮੁਹਤਬਰਾਂ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਬਲਾਕ ਕਲਾਨੌਰ ਦੇ ਪਿੰਡ ਵਾਸੀ ਨੇੜਲੀ ਡਿਸਪੈਂਸਰੀ ਤੋਂ ਪ੍ਰਾਪਤ ਕਰਨ ਸਿਹਤ ਸੇਵਾਵਾਂ-ਡਾ. ਅਠਵਾਲ

ਕਲਾਨੌਰ, 5 ਅਪ੍ਰੈਲ (ਪੁਰੇਵਾਲ/ਕਾਹਲੋਂ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਕੀਤੇ ਗਏ ਕਰਫ਼ਿਊ ਦੌਰਾਨ ਸਥਾਨਕ ਕਸਬੇ 'ਚ ਸਥਿਤ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ 'ਚ ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਕਾਬੂ ਕਰਨ ਲਈ ਸੀਨੀਅਰ ਮੈਡੀਕਲ ਅਫਸਰ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਰੋਨਾ ਵਾਇਰਸ ਖਿਲਾਫ਼ ਵਿੱਢੀ ਜੰਗ ਨੂੰ ਭਰਪੂਰ ਸਮਰਥਨ

ਬਟਾਲਾ, 5 ਅਪ੍ਰੈਲ (ਕਾਹਲੋਂ)-ਕੋਰੋਨਾ ਵਾਇਰਸ ਦੇ ਹਨੇਰੇ ਦੇ ਖਿਲਾਫ਼ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਐਤਵਾਰ 9 ਵਜੇੇ ਬੱਤੀਆਂ ਬੁਝਾ ਕੇ ਦੀਵਾ, ਮੋਮਬੱਤੀ, ਟਾਰਚ ਜਾਂਚ ਫੋਨ ਦੀ ਫਲੈਸ ਲਾਇਟ ਜਗਾਉਣ ਦੀ ਅਪੀਲ ਕੀਤੀ ਸੀ, ਜਿਸ ਤਹਿਤ ਪੂਰੇ ਦੇਸ਼ ਵਾਸੀਆਂ ਵਲੋਂ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਲੋਕਾਂ ਵਲੋਂ ਬੈਰੀਅਰ ਲਗਾ ਕੇ ਪਿੰਡਾਂ ਦੀ ਆਵਾਜਾਈ ਕੀਤੀ ਬੰਦ

ਜੌੜਾ ਛੱਤਰਾਂ, 5 ਅਪ੍ਰੈਲ (ਪਰਮਜੀਤ ਸਿੰਘ ਘੁੰਮਣ)-ਭਿਆਨਕ ਰੂਪ ਧਾਰਨ ਕਰ ਰਹੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਪੁਲਿਸ ਚੌਕੀ ਜੌੜਾ ਛੱਤਰਾਂ ਦੇ ਅਧੀਨ ਆਉਂਦੀਆਂ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਆਪਣੇ-ਆਪਣੇ ਪਿੰਡ ਵਿਚ ਬੈਰੀਅਰ ਲਗਾ ਕੇ ਮੁੱਖ ਰਸਤਿਆਂ ਨੰੂ ਬੰਦ ...

ਪੂਰੀ ਖ਼ਬਰ »

ਤਨਖ਼ਾਹ 'ਚ ਕਟੌਤੀ ਕਰਨ 'ਤੇ ਬਿਜਲੀ ਮੁਲਾਜ਼ਮਾਂ 'ਚ ਭਾਰੀ ਰੋਸ

ਦੋਰਾਂਗਲਾ, 5 ਅਪ੍ਰੈਲ (ਲਖਵਿੰਦਰ ਸਿੰਘ ਚੱਕਰਾਜਾ)-ਬਿਜਲੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਚ 40 ਪ੍ਰਤੀਸ਼ਤ ਦੀ ਕੀਤੀ ਕਟੌਤੀ ਨੰੂ ਲੈ ਕੇ ਬਿਜਲੀ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਕਰਮਚਾਰੀ ਦਲ ਦੇ ਮੰਡਲ ਪ੍ਰਧਾਨ ਰਾਕੇਸ਼ ਠਾਕੁਰ ਅਤੇ ਸਬ ...

ਪੂਰੀ ਖ਼ਬਰ »

ਸਰਪੰਚ ਕੁੰਜਰ ਨੇ ਪਿੰਡ ਦੇ 87 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਵਡਾਲਾ ਬਾਂਗਰ, 5 ਅਪ੍ਰੈਲ (ਭੁੰਬਲੀ)-ਇਸ ਇਲਾਕੇ ਦੇ ਪਿੰਡ ਕੁੰਜਰ ਦੇ ਨੌਜਵਾਨ ਸਰਪੰਚ ਮਲਕੀਤ ਸਿੰਘ ਜੱਜ ਨੇ ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਪਿੰਡ ਦੇ 87 ਲੋੋੜਵੰਦ ਮਜ਼ਦੂਰਾਂ ਦੇ ਗਰੀਬ ਪਰਿਵਾਰਾਂ ਨੂੰ ਘਰੇਲੂ ਵਰਤੋਂ ਵਿਚ ...

ਪੂਰੀ ਖ਼ਬਰ »

ਪਿੰਡ ਸਤਕੋਹਾ ਵਿਖੇ 200 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਵਡਾਲਾ ਗ੍ਰੰਥੀਆਂ, 5 ਅਪ੍ਰੈਲ (ਗੁਰਪ੍ਰਤਾਪ ਸਿੰਘ ਕਾਹਲੋਂ)-ਇੱਥੋਂ ਨਜ਼ਦੀਕੀ ਪਿੰਡ ਸਤਕੋਹਾ ਵਿਖੇ ਨਗਰ ਨਿਵਾਸੀਆਂ ਵਲੋਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 200 ਲੋੜਵੰਦ ਪਰਿਵਾਰਾਂਨੂੰ ਰਾਸ਼ਨ ਵੰਡਿਆ ਗਿਆ | ਇਸ ਮੌਕੇ ਬੀ.ਡੀ.ਪੀ.ਓ. ਧਾਰੀਵਾਲ ਅਤੇ ਪੁਲਿਸ ਥਾਣਾ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਪੁਰਾਣਾ ਸ਼ਾਲਾ, 5 ਅਪ੍ਰੈਲ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਭੁੱਲੇਚੱਕ ਕਾਲੋਨੀ ਨੇੜੇ ਤਿੱਬੜ ਪੁਲਿਸ ਨੇ ਵਿਸ਼ੇਸ਼ ਤੌਰ 'ਤੇ ਨਾਕਾ ਲਗਾਇਆ ਹੋਇਆ ਹੈ, ਕਿਉਂਕਿ ਕੋਰੋਨਾ ਵਾਇਰਸ ਕਾਰਨ 14 ਅਪ੍ਰੈਲ ਤੱਕ ਪੰਜਾਬ ਬੰਦ ਹੈ | ਕਰਫਿਊ ਦੀ ...

ਪੂਰੀ ਖ਼ਬਰ »

ਨਸ਼ਾ ਖ਼ਰੀਦ ਕੇ ਵਾਪਸ ਜਾ ਰਹੇ ਵਿਅਕਤੀ ਨੰੂ ਫੜ ਕੇ ਪਿੰਡ ਵਾਸੀਆਂ ਕੀਤਾ ਪੁਲਿਸ ਹਵਾਲੇ

ਜੌੜਾ ਛੱਤਰਾਂ, 5 ਅਪ੍ਰੈਲ (ਪਰਮਜੀਤ ਸਿੰਘ ਘੁੰਮਣ)-ਸਥਾਨਿਕ ਕਸਬਾ ਜੌੜਾ ਛੱਤਰਾਂ ਵਿਖੇ ਕੋਰੋਨਾ ਵਾਇਰਸ ਦੇ ਕਾਰਨ ਪੂਰੇ ਪੰਜਾਬ ਵਿਚ ਲਗਾਏ ਗਏ ਕਰਫਿਊ ਦੌਰਾਨ ਪਿੰਡਾਂ ਵਿਚ ਕੀਤੇ ਗਏ ਲਾਕ ਡਾਊਨ ਦੇ ਕਾਰਨ ਅੱਜ ਜੌੜਾ ਛੱਤਰਾਂ ਵਿਖੇ ਨਸ਼ੇ ਦੀ ਪੂਰਤੀ ਕਰਨ ਦੇ ਮਕਸਦ ਨਾਲ ...

ਪੂਰੀ ਖ਼ਬਰ »

ਪਿੰਡ ਰਾਉਵਾਲ ਵਿਚ ਸਿਹਤ ਵਿਭਾਗ ਨੇ ਪ੍ਰਭਾਵਿਤ ਘਰਾਂ ਦੀ ਕੀਤੀ ਪੜਤਾਲ

ਸਠਿਆਲੀ, 5 ਅਪ੍ਰੈਲ (ਜਸਪਾਲ ਸਿੰਘ)-ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਰਾਉਵਾਲ ਵਿਚ ਕੁਝ ਦਿਨ ਪਹਿਲਾਂ ਇਕ ਮੈਡੀਕਲ ਕੈਂਪ ਲੱਗਾ ਸੀ, ਜਿਸ ਦੌਰਾਨ ਇਸਾਈ ਭਾਈਚਾਰੇ ਦੇ ਹੋਏ ਇਕੱਠ ਦੌਰਾਨ ਕੁਝ ਸ਼ੱਕੀ ਕੋਰੋਨਾ ਮਰੀਜ਼ਾਂ ਦੀ ਆਮਦ ਨੂੰ ਲੈ ਕੇ ਸਮੁੱਚੇ ਜ਼ਿਲ੍ਹਾ ...

ਪੂਰੀ ਖ਼ਬਰ »

ਸਿੱਖ ਵੈੱਲਫੇਅਰ ਫਾਊਾਡੇਸ਼ਨ ਵਲੋਂ 400 ਲੋੜਵੰਦਾਂ ਨੂੰ ਸੁੱਕਾ ਰਾਸ਼ਨ ਵੰਡਿਆ

ਧਾਰੀਵਾਲ, 5 ਅਪ੍ਰੈਲ (ਰਮੇਸ਼ ਕੁਮਾਰ)-ਸਿੱਖ ਵੈੱਲਫੇਅਰ ਫਾਉਂਡੇਸ਼ਨ ਧਾਰੀਵਾਲ ਵਲੋਂ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਜ਼ਰੂਰਤਮੰਤ ਲੋਕਾਂ ਨੂੰ ਘਰ-ਘਰ ਜਾ ਕੇ ਸੁੱਕਾ ਰਾਸ਼ਨ ਦਿੱਤਾ ਜਾ ਰਿਹਾ ਹੈ | ਫਾਉਂਡੇਸ਼ਨ ਦੇ ਆਗੂ ਨਵਨੀਤ ਸਿੰਘ ਅਤੇ ਪੰਕਜ ਲੇਹਲ ਨੇ ਦੱਸਿਆ ...

ਪੂਰੀ ਖ਼ਬਰ »

ਤਾਲਾਬੰਦੀ ਤੇ ਕਰਫ਼ਿਊ ਦੌਰਾਨ ਰੈੱਡ ਕਰਾਸ ਸੁਸਾਇਟੀ ਨੇ ਧਾਰੀਵਾਲ ਅੰਦਰ ਅੱਧੇ ਮੁੱਲ 'ਤੇ ਵੇਚੀਆਂ ਦਵਾਈਆਂ

ਧਾਰੀਵਾਲ, 5 ਅਪ੍ਰੈਲ (ਜੇਮਸ ਨਾਹਰ)-ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਦੀ ਸਮੂਹ ਟੀਮ ਵਲੋਂ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲੱਗੇ ਕਰਫ਼ਿਊ ਵਿਚ ...

ਪੂਰੀ ਖ਼ਬਰ »

ਅਮਰਿੰਦਰ ਸਿੰਘ ਅੰਮੂ ਚੀਮਾ ਦੀ ਅਗਵਾਈ 'ਚ ਗਰੀਬਾਂ ਨੂੰ ਯੂਥ ਵਰਕਰਾਂ ਵਲੋਂ ਵੰਡਿਆ ਰਾਸ਼ਨ

ਘੁਮਾਣ, 5 ਅਪ੍ਰੈਲ (ਬੰਮਰਾਹ)-ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਮਰਿੰਦਰ ਸਿੰਘ ਅੰਮੂ ਚੀਮਾ ਦੀ ਅਗਵਾਈ 'ਚ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਯੂਥ ਅਕਾਲੀ ਵਰਕਰਾਂ ਵਲੋਂ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਘਰ-ਘਰ ਜਾ ਕੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਦੇ ਸਬੰਧ 'ਚ 4 ਲੋਕਾਂ ਖਿਲਾਫ਼ ਪਰਚਾ ਦਰਜ

ਧਾਰੀਵਾਲ, 5 ਅਪ੍ਰੈਲ (ਜੇਮਸ ਨਾਹਰ/ਰਮੇਸ਼ ਕੁਮਾਰ/ਸਵਰਨ ਸਿੰਘ)-ਥਾਣਾ ਧਾਰੀਵਾਲ ਦੀ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ ਦੇ ਸਬੰਧ ਵਿਚ 4 ਲੋਕਾਂ ਖਿਲਾਫ਼ ਪਰਚਾ ਦਰਜ ਕੀਤਾ ਹੈ | ਐਸ.ਐਚ.ਓ. ਮਨਜੀਤ ਸਿੰਘ ਨੇ ਦੱਸਿਆ ਕਿ ਤਫ਼ਤੀਸ਼ੀ ਅਫ਼ਸਰ ਏ.ਐਸ.ਆਈ. ਜਗਜੀਤ ਸਿੰਘ ਸਮੇਤ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵਲੋਂ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹੈ ਰਾਸ਼ਨ ਤੇ ਸਿਹਤ ਸਹੂਲਤਾਂ

ਕੋਟਲੀ ਸੂਰਤ ਮੱਲ੍ਹੀ, 5 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਕੋਰੋਨਾ ਵਾਇਰਸ ਦੇ ਚਲਦਿਆਂ ਲਗਾਏ ਕਰਫ਼ਿਊ ਦੌਰਾਨ ਦਿਹਾੜੀਦਾਰ ਕਿਰਤੀ ਕਾਮਿਆਂ ਤੇ ਲੋੜਵੰਦਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦਿਆਂ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵਲੋਂ ...

ਪੂਰੀ ਖ਼ਬਰ »

ਬਿਜਲੀ ਯੰਤਰਾਂ ਨਾਲ ਛੇੜਛਾੜ ਨਾ ਕੀਤੀ ਜਾਵੇ-ਐਸ.ਡੀ.ਓ.

ਕੋਟਲੀ ਸੂਰਤ ਮੱਲ੍ਹੀ, 5 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸਬ ਡਵੀਜਨ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਇਲਾਕੇ ਅੰਦਰ ਬਿਜਲੀ ਅਧਿਕਾਰੀਆਂ ਨੇ ਕਣਕ ਦੀ ਫ਼ਸਲ ਨੂੰ ਕਿਸੇ ਅਣਸੁਖਾਵੀ ਘਟਨਾ ਤੋਂ ਬਚਾਉਣ ਲਈ ਕਿਸਾਨਾਂ ਨੂੰ ...

ਪੂਰੀ ਖ਼ਬਰ »

ਕ੍ਰਿਸਚਨ ਫਰੰਟ ਦੇ ਰਾਸ਼ਟਰੀ ਯੂਥ ਪ੍ਰਧਾਨ ਪਿ੍ੰਸ ਮਸੀਹ ਵਲੋਂ ਲੋੜਵੰਦਾਂ ਨੰੂ ਰਾਸ਼ਨ ਭੇਟ

ਗੁਰਦਾਸਪੁਰ, 5 ਅਪ੍ਰੈਲ (ਆਰਿਫ਼)-ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫ਼ਿਊ ਕਾਰਨ ਪੰਜਾਬ ਅੰਦਰ ਸਾਰੇ ਹੀ ਕੰਮ ਠੱਪ ਪਏ ਹੋਏ ਹਨ | ਜਿਸ ਕਾਰਨ ਰੋਜ਼ੀ ਰੋਟੀ ਕਮਾ ਕੇ ਖਾਣ ਵਾਲੇ ਇਸ ਮੁਸੀਬਤ ਦੀ ਘੜੀ ਵਿਚ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਹਾਲਾਂਕਿ ...

ਪੂਰੀ ਖ਼ਬਰ »

ਸੂਬਾ ਸਰਕਾਰ ਵਲੋਂ ਕਣਕ ਦੀ ਖ਼ਰੀਦ ਨੂੰ ਨਿਰਵਿਘਨ ਚਲਾਉਣ ਲਈ ਕੀਤੇ ਜਾ ਰਹੇ ਉਪਰਾਲੇ-ਵਿਧਾਇਕ ਪਾਹੜਾ

ਗੁਰਦਾਸਪੁਰ, 5 ਅਪ੍ਰੈਲ (ਆਰਿਫ਼)-ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਕਣਕ ਦੀ ਖ਼ਰੀਦ ਨੂੰ ਨਿਰਵਿਘਨ ਢੰਗ ਨਾਲ ਚਲਾਉਣ ਲਈ ਵਿਆਪਕ ...

ਪੂਰੀ ਖ਼ਬਰ »

ਲੋਕ ਸਮਾਜਿਕ ਦੂਰੀ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ-ਬੱਲ

ਗੁਰਦਾਸਪੁਰ, 5 ਅਪ੍ਰੈਲ (ਆਰਿਫ਼)-ਕੋਰੋਨਾ ਵਾਇਰਸ ਦੇ ਬਚਾਅ ਦੇ ਮੱਦੇਨਜ਼ਰ ਜ਼ਿਲੇ੍ਹ ਅੰਦਰ ਕਰਫ਼ਿਊ ਲਗਾਇਆ ਹੈ ਅਤੇ ਇਸ ਦੌਰਾਨ ਲੋਕਾਂ ਨੂੰ ਘਰਾਂ ਵਿਚ ਰਹਿਣ ਅਤੇ ਸਮਾਜਿਕ ਦੂਰੀ ਬਣਾਉਣ ਲਈ ਕਿਹਾ ਗਿਆ ਹੈ | ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਲਾਕਡਾਊਨ ਦੀ ਪ੍ਰਵਾਹ ਕੀਤੇ ਬਿਨਾਂ ਵੰਡਿਆ ਜਾ ਰਿਹਾ ਖਾਣਾ-ਕਾਨੰੂਨ ਦੀ ਨਹੀਂ ਕੀਤੀ ਜਾ ਰਹੀ ਪਾਲਣਾ

ਨਰੋਟ ਮਹਿਰਾ, 5 ਅਪ੍ਰੈਲ (ਰਾਜ ਕੁਮਾਰੀ)-ਲਾਕ ਡਾਊਨ ਹੋਇਆ ਹਾਲੇ 10 ਦਿਨ ਦੇ ਕਰੀਬ ਦਾ ਸਮਾਂ ਹੋਇਆ ਹੈ | ਪਹਿਲੇ ਹੀ ਤਿੰਨਾਂ ਦਿਨਾਂ ਵਿਚ ਲੋਕਾਂ ਦੇ ਘਰਾਂ ਵਿਚੋਂ ਰਾਸ਼ਨ ਖ਼ਤਮ ਹੋ ਜਾਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ | ਪੰਜਾਬ ਦੇ ਲੋਕ ਵੱਡੇ ਦਿਲ ਵਾਲੇ ਦੇ ...

ਪੂਰੀ ਖ਼ਬਰ »

ਕਰਫ਼ਿਊ ਕਰਕੇ ਪੰਚਕੂਲੇ 'ਚ ਫਸੀ ਗੁਰਦਾਸਪੁਰ ਦੀ ਲੜਕੀ ਨੂੰ ਲਿਆਂਦਾ ਵਾਪਸ

ਗੁਰਦਾਸਪੁਰ, 5 ਅਪ੍ਰੈਲ (ਆਲਮਬੀਰ ਸਿੰਘ)-ਕੋਰੋਨਾ ਵਾਇਰਸ ਕਰਕੇ ਪੰਚਕੁਲਾ ਵਿਖੇ ਫਸੀ ਗੁਰਦਾਸਪੁਰ ਦੀ ਇਕ ਲੜਕੀ ਨੰੂ ਗੁਰਦਾਸਪੁਰ ਵਿਖੇ ਵਾਪਸ ਲਿਆਂਦਾ ਗਿਆ ਹੈ | ਇਸ ਸਬੰਧੀ ਉੱਘੇ ਸਮਾਜ ਸੇਵਕ ਰਵਿੰਦਰ ਖੰਨਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਰਕੇ ਗੁਰਦਾਸਪੁਰ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਘਰਾਂ 'ਚ ਬੰਦ ਕਿਸਾਨਾਂ ਦੇ ਸਰਕਾਰ ਕਰਜ਼ੇ ਮੁਆਫ਼ ਕਰੇ ਅਤੇ ਹੋਰ ਸਹੂਲਤਾਂ ਦੇਵੇ-ਸੁਲਤਾਨੀ

ਦੋਰਾਂਗਲਾ, 5 ਅਪ੍ਰੈਲ (ਲਖਵਿੰਦਰ ਸਿੰਘ ਚੱਕਰਾਜਾ)-ਕੋਰੋਨਾ ਵਾਇਰਸ ਦੇ ਫੈਲਾਅ ਨੰੂ ਰੋਕਣ ਲਈ ਕੇਂਦਰ ਤੇ ਪੰਜਾਬ ਸਰਕਾਰ ਵਲੋਂ 14 ਅਪ੍ਰੈਲ ਤੱਕ ਕੀਤੀ ਤਾਲਾਬੰਦੀ ਦੇ ਆਦੇਸ਼ਾਂ ਦੀ ਪਾਲਨਾ ਕਰਦਿਆਂ ਲੋਕਾਂ ਵਲੋਂ ਆਪਣੇ ਕਾਰੋਬਾਰ ਠੱਪ ਕੀਤੇ ਹੋਏ ਹਨ | ਜਿਸ ਕਾਰਨ ਲੋਕ ...

ਪੂਰੀ ਖ਼ਬਰ »

ਪੁਲਿਸ ਨੇ ਡਰੋਨਾਂ ਰਾਹੀਂ ਲਿਆ ਸ਼ਹਿਰ ਦਾ ਜਾਇਜ਼ਾ-ਬੇਵਜ੍ਹਾ ਬਾਹਰ ਘੁੰਮਣ ਵਾਲਿਆਂ ਦੀ ਨਹੀਂ ਖੈਰ

ਗੁਰਦਾਸਪੁਰ, 5 ਅਪ੍ਰੈਲ (ਗੁਰਪ੍ਰਤਾਪ ਸਿੰਘ)-ਅੱਜ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵਲੋਂ ਚਾਰ ਡਰੋਨਾਂ ਰਾਹੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ ਜਾਇਜ਼ਾ ਲਿਆ ਗਿਆ | ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੇ ਦੇਸ਼ ਅੰਦਰ ਲਾਕ ਡਾਊਨ ਕਰਕੇ ਕਰਫਿਊ ਲਗਾਇਆ ਗਿਆ ਹੈ | ਪਰ ...

ਪੂਰੀ ਖ਼ਬਰ »

ਕੋਰੋਨਾ ਪੀੜਤ ਔਰਤ ਦੇ ਰਿਸ਼ਤੇਦਾਰ ਪਰਿਵਾਰ ਤੋਂ ਸਿਹਤ ਵਿਭਾਗ ਵਲੋਂ ਪੁੱਛਗਿੱਛ

ਦੋਰਾਂਗਲਾ, 5 ਅਪ੍ਰੈਲ (ਲਖਵਿੰਦਰ ਸਿੰਘ ਚੱਕਰਾਜਾ)-ਜ਼ਿਲ੍ਹਾ ਪਠਾਨਕੋਟ ਨਾਲ ਸਬੰਧਿਤ ਸੁਜਾਨਪੁਰ ਵਾਸੀ ਇਕ ਔਰਤ ਦਾ ਕੋਰੋਨਾ ਵਾਇਰਸ ਪਾਜਟਿਵ ਆਉਣ ਤੋਂ ਬਾਅਦ ਅੱਜ ਸਿਹਤ ਵਿਭਾਗ ਦੀ ਇਕ ਟੀਮ ਵਲੋਂ ਉਕਤ ਔਰਤ ਦੇ ਥਾਣਾ ਦੋਰਾਂਗਲਾ ਅਧੀਨ ਆਉਂਦੇ ਪਿੰਡ ਗਾਹਲੜੀ ਦੇ ਵਾਸੀ ...

ਪੂਰੀ ਖ਼ਬਰ »

ਐਚ.ਪੀ. ਗੈਸ ਏਜੰਸੀ ਦੀਨਾਨਗਰ ਦੀ ਮਨਮਰਜ਼ੀ ਕਰਕੇ ਹੋ ਰਹੀ ਕਰਫਿਊ ਅਤੇ ਪ੍ਰਸ਼ਾਸਨਿਕ ਨਿਯਮਾਂ ਦੀ ਉਲੰਘਣਾ

ਬਹਿਰਾਮਪੁਰ, 5 ਅਪ੍ਰੈਲ (ਬਲਬੀਰ ਸਿੰਘ ਕੋਲਾ)-ਐਚ.ਪੀ. ਗੈਸ ਏਜੰਸੀ ਦੀਨਾਨਗਰ ਵਲੋਂ ਮਰਾੜਾ ਅਤੇ ਆਸ-ਪਾਸ ਦੇ ਇਲਾਕੇ ਦੇ ਉਪਭੋਗਤਾਵਾਂ ਨੰੂ ਗੈਸ ਸਿਲੰਡਰ ਸਪਲਾਈ ਦੇਣ ਪਹੰੁਚੀ ਏਜੰਸੀ ਦੀ ਗੱਡੀ ਵਲੋਂ ਵਰਤੀ ਗਈ ਅਣਗਹਿਲੀ ਕਾਰਨ ਜਿੱਥੇ ਲੋਕਾਂ ਨੰੂ ਪ੍ਰੇਸ਼ਾਨੀ ਦਾ ...

ਪੂਰੀ ਖ਼ਬਰ »

ਘਰ ਆ ਕੇ ਲੜਨ ਅਤੇ ਗਾਲੀ ਗਲੋਚ ਕਰਨ 'ਤੇ ਇਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ

ਗੁਰਦਾਸਪੁਰ, 5 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)-ਸਥਾਨਿਕ ਇਸਲਾਮਾਬਾਦ ਮੁਹੱਲੇ ਵਿਚ ਰਹਿਣ ਵਾਲੇ ਇਕ ਵਿਅਕਤੀ ਦੇ ਘਰ ਆ ਕੇ ਗਾਲੀ ਗਲੋਚ ਕਰਨ ਅਤੇ ਝਗੜਾ ਕਰਨ ਕਰਕੇ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤੇ ਜਾਣ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਆਰਮੀ ਵਿਚ ਤਾਇਨਾਤ ਡਾਕਟਰ ਦੀ ਕੋਰੋਨਾ ਵਾਇਰਸ ਰਿਪੋਰਟ ਆਈ ਨੈਗੇਟਿਵ

ਪਠਾਨਕੋਟ, 5 ਅਪ੍ਰੈਲ (ਸੰਧੂ)-ਫੌਜ ਦੇ ਅਧਿਕਾਰੀਆਂ ਵਲੋਂ ਬੀਤੀ 2 ਅਪ੍ਰੈਲ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਫ਼ੌਜ ਵਿਚ ਤੈਨਾਤ ਡਾਕਟਰ ਦੇ ਕੋਰੋਨਾ ਵਾਇਰਸ ਦੀ ਜਾਂਚ ਸਬੰਧੀ ਸੈਂਪਲ ਦੇਣ ਲਈ ਲਿਆਂਦਾ ਗਿਆ ਸੀ | ਫ਼ੌਜ ਵਿਚ ਤਾਇਨਾਤ ਡਾਕਟਰ ਕਿਸੇ ਹੋਰ ਸੂਬੇ ਵਿਚ ...

ਪੂਰੀ ਖ਼ਬਰ »

ਗੁੱਜਰ ਸਮੁਦਾਇ ਬਾਰੇ ਲੋਕਾਂ ਵਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਝੂਠੀਆਂ

ਪਠਾਨਕੋਟ, 5 ਅਪ੍ਰੈਲ (ਆਰ. ਸਿੰਘ)-ਕੋਰੋਨਾ ਵਾਇਰਸ ਦੇ ਚੱਲਦਿਆਂ ਜ਼ਿਲ੍ਹਾ ਪਠਾਨਕੋਟ ਵਿਚ ਪਿਛਲੇ ਦਿਨਾਂ ਤੋਂ ਅਜਿਹੀਆਂ ਅਫ਼ਵਾਹਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਜ਼ਿਲ੍ਹਾ ਪਠਾਨਕੋਟ ਵਿਚ ਗੁੱਜਰ ਸਮੁਦਾਇ ਜੋ ਕਿ ਦੁੱਧ ਦਾ ਕੰਮ ਕਰਦੇ ਹਨ ਉਹ ਦੁੱਧ ਵਿਚ ਕੁਝ ...

ਪੂਰੀ ਖ਼ਬਰ »

ਪਾਵਰਕਾਮ ਵਲੋਂ 40 ਫ਼ੀਸਦੀ ਤਨਖ਼ਾਹ ਕਟੌਤੀ ਕਰਨ 'ਤੇ ਬਿਜਲੀ ਮੁਲਾਜ਼ਮਾਂ 'ਚ ਰੋਸ ਦੀ ਲਹਿਰ

ਬਟਾਲਾ, 5 ਅਪ੍ਰੈਲ (ਬੁੱਟਰ)-ਪੰਜਾਬ ਰਾਜ ਦੇ ਪਾਵਰਕਾਮ ਵਲੋਂ ਮੁਲਾਜ਼ਮਾਂ ਦੀ 40 ਫ਼ੀਸਦੀ ਤਨਖ਼ਾਹ 'ਚ ਕਟੌਤੀ ਕੀਤੇ ਜਾਣ 'ਤੇ ਬਿਜਲੀ ਕਾਮਿਆਂ ਵਿਚ ਭਾਰੀ ਰੋਸ ਦੀ ਠਹਿਰ ਪਾਈ ਜਾ ਰਹੀ ਹੈ | ਇੰਪਲਾਈਜ਼ ਫੈਡਰੇਸਨ ਪੰਜਾਬ ਰਾਜ ਬਿਜਲੀ ਬੋਰਡ ਦੇ ਜ਼ਿਲ੍ਹਾ ਪ੍ਰਧਾਨ ਮੱਖਣ ...

ਪੂਰੀ ਖ਼ਬਰ »

ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਅਤੇ ਸਾਥੀਆਂ ਨੇ ਕੀਤਾ ਅਣਮਿੱਥੇ ਸਮੇਂ ਲਈ ਲੰਗਰ ਦਾ ਆਯੋਜਨ

ਨਰੋਟ ਮਹਿਰਾ, 5 ਅਪ੍ਰੈਲ (ਰਾਜ ਕੁਮਾਰੀ)-ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸੁਨੀਲ ਕਾਟਲ ਅਤੇ ਸਾਥੀ ਦਿਨੇਸ਼ ਸਿੰਘ (ਮੁੰਨਾ) ਨਿਵਾਸੀ ਕਥਲੌਰ ਕਾਲੋਨੀ ਅਤੇ ਸਵਰਨ ਸਿੰਘ ਬਾਂਟਾ ਨਿਵਾਸੀ ਰਘੂਨਾਥ ਕਾਲੋਨੀ ਪਠਾਨਕੋਟ ਦੇ ਸਹਿਯੋਗ ਨਾਲ ਬਾਰਠ ਸਾਹਿਬ ਪੂਜਾ ...

ਪੂਰੀ ਖ਼ਬਰ »

ਲੋੜਵੰਦਾਂ ਨੂੰ ਪੱਕਿਆ ਰਾਸ਼ਨ ਵੰਡਣ ਲਈ ਮਾਤਾ ਬਗਲਾਮੁਖੀ ਰਸੋਈ ਦੀ ਕੀਤੀ ਸ਼ੁਰੂਆਤ

ਧਾਰੀਵਾਲ, 5 ਅਪ੍ਰੈਲ (ਰਮੇਸ਼ ਕੁਮਾਰ)-ਲੋੜਵੰਦਾਂ ਦੀ ਸਹਾਇਤਾ ਕਰਨ ਲਈ ਸ਼ਹਿਰ ਦੇ ਵਾਰਡ ਨੰਬਰ 2 ਵਿਚ ਸ਼ਿਵ ਸੈਨਾ ਪੰਜਾਬ ਯੂਥ ਵਿੰਗ ਦੇ ਸੂਬਾ ਪ੍ਰਧਾਨ ਰੋਹਿਤ ਮਹਾਜਨ ਦੇ ਪ੍ਰਬੰਧਾਂ ਹੇਠ ਮਾਤਾ ਬਗਲਾਮੁੱਖੀ ਰਸੋਈ ਦੀ ਸ਼ੁਰੂਆਤ ਕੀਤੀ ਗਈ ਹੈ | ਪ੍ਰਧਾਨ ਰੋਹਿਤ ਮਹਾਜਨ ...

ਪੂਰੀ ਖ਼ਬਰ »

ਬਸਰਾਵਾਂ ਪਿੰਡ ਦੇ ਐੱਨ.ਆਰ.ਆਈ. ਢਿੱਲੋਂ ਪਰਿਵਾਰ ਵਲੋਂ 100 ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ

ਕਾਦੀਆਂ, 5 ਅਪ੍ਰੈਲ (ਪ੍ਰਦੀਪ ਸਿੰਘ ਬੇਦੀ)-ਨਜ਼ਦੀਕੀ ਪਿੰਡ ਬਸਰਾਵਾਂ ਵਿਚ ਐੱਨ.ਆਰ.ਆਈ. ਸੁਰਜੀਤ ਸਿੰਘ ਢਿੱਲੋਂ, ਪਲਵਿੰਦਰ ਸਿੰਘ ਢਿੱਲੋਂ ਵਲੋਂ 100 ਜ਼ਰੂਰਤਮੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਿਆ ਗਿਆ | ਇਸ ਮੌਕੇ ਪਲਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਦੇ ...

ਪੂਰੀ ਖ਼ਬਰ »

ਪੂਰਾ ਸੰਸਾਰ ਕੋਰੋਨਾ ਦੇ ਿਖ਼ਲਾਫ਼ ਜੰਗ ਲੜ ਰਿਹਾ ਹੈ-ਅਸ਼ਵਨੀ ਸ਼ਰਮਾ

ਪਠਾਨਕੋਟ, 5 ਅਪ੍ਰੈਲ (ਆਸ਼ੀਸ਼ ਸ਼ਰਮਾ)-ਕਰੋਨਾ ਵਾਇਰਸ ਜਿਸ ਦਾ ਪ੍ਰਕੋਪ ਮੌਜੂਦਾ ਸਮੇਂ ਵਿਚ ਪੂਰੇ ਸੰਸਾਰ ਵਿਚ ਦੇਖਣ ਨੂੰ ਮਿਲ ਰਿਹਾ ਹੈ ਤੇ ਪੂਰਾ ਸੰਸਾਰ ਕਰੋਨਾ ਦੇ ਿਖ਼ਲਾਫ਼ ਇਕ ਜੰਗ ਲੜ ਰਿਹਾ ਹੈ | ਇਸ ਜੰਗ ਨੂੰ ਇਕੱਠੇ ਹੋ ਕੇ ਹੀ ਜਿੱਤਿਆ ਜਾ ਸਕਦਾ ਹੈ | ਉਕਤ ਗੱਲਾਂ ...

ਪੂਰੀ ਖ਼ਬਰ »

ਨਿਰਮਲ ਸਿੰਘ ਖਾਲਸਾ ਦੇ ਸਸਕਾਰ ਦਾ ਵਿਰੋਧ ਕਰਨ ਵਾਲਿਆਂ ਿਖ਼ਲਾਫ਼ ਕਾਰਵਾਈ ਹੋਵੇ-ਜੋਤੀਪਾਲ ਭੀਮ

ਪਠਾਨਕੋਟ, 5 ਅਪ੍ਰੈਲ (ਚੌਹਾਨ)-ਸੈਂਟਰਲ ਬਾਲਮਿਕ ਸਭਾ ਵਲੋਂ ਐਡਵੋਕੇਟ ਜੋਤੀਪਾਲ ਭੀਮ ਨੇ ਸ. ਨਿਰਮਲ ਸਿੰਘ ਖਾਲਸਾ ਦੀ ਮੌਤ 'ਤੇ ਡੂੰਘੇ ਅਫ਼ਸੋਸ ਪ੍ਰਗਟ ਕੀਤਾ ਹੈ | ਜੋਤੀ ਪਾਲ ਨੇ ਕਿਹਾ ਕਿ ਨਿਰਮਲ ਸਿੰਘ ਖਾਲਸਾ ਬਾਲਮਿਕ ਮਜ੍ਹਬੀ ਸਿੱਖ ਧਰਮ ਨਾਲ ਸਬੰਧ ਰੱਖਦੇ ਸਨ | ...

ਪੂਰੀ ਖ਼ਬਰ »

ਪੰਡੋਰੀ ਧਾਮ ਦਾ ਵਿਸਾਖੀ ਮੇਲਾ ਕੋਰੋਨਾ ਵਾਇਰਸ ਕਰਕੇ ਮੁਲਤਵੀ

ਪੁਰਾਣਾ ਸ਼ਾਲਾ, 5 ਅਪ੍ਰੈਲ (ਅਸ਼ੋਕ ਸ਼ਰਮਾ)-ਉੱਤਰੀ-ਭਾਰਤ ਦੇ ਪ੍ਰਸਿੱਧ ਅਸਥਾਨ ਪੰਡੋਰੀ ਧਾਮ ਦਾ ਵਿਸਾਖੀ ਮੇਲਾ ਕੋਰੋਨਾ ਵਾਇਰਸ ਨੰੂ ਲੈ ਕੇ ਪੰਡੋਰੀ ਧਾਮ ਦੇ ਸੰਚਾਲਕ ਮਹੰਤ ਰਘੁਬੀਰ ਦਾਸ ਨੇ ਮੁਲਤਵੀ ਕਰ ਦਿੱਤਾ ਹੈ | ਜਦ ਇਸ ਸਬੰਧੀ ਮਹੰਤ ਰਘੁਬੀਰ ਦਾਸ ਮਹਾਰਾਜ ਨਾਲ ...

ਪੂਰੀ ਖ਼ਬਰ »

ਪਿੰਡ ਵਾਸੀਆਂ ਨੇ ਪੰਚਾਇਤ ਦੇ ਸਹਿਯੋਗ ਨਾਲ ਨਾਕਾਬੰਦੀ ਕਰਕੇ ਪਿੰਡ ਨੰੂ ਕੀਤਾ ਸੀਲ

ਘਰੋਟਾ, 5 ਅਪ੍ਰੈਲ (ਸੰਜੀਵ ਗੁਪਤਾ)-ਕੋਰੋਨਾ ਵਾਇਰਸ ਦੇ ਖਾਤਮੇ ਨੰੂ ਲੈ ਕੇ ਜਿੱਥੇ ਸਰਕਾਰਾਂ ਅਤੇ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਹੈ | ਉੱਥੇ ਹੁਣੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਵਲੋਂ ਆਪਣੇ ਪਿੰਡਾਂ ਨੰੂ ਸੁਰੱਖਿਅਤ ਰੱਖਣ ਲਈ ਨਾਕਾਬੰਦੀ ਕਰਕੇ ਸੀਲ ...

ਪੂਰੀ ਖ਼ਬਰ »

ਹੀਰਾ ਸਿੰਘ ਮੰਡ ਦਾਬਾਂਵਾਲ ਨੇ 87 ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਕਿਲ੍ਹਾ ਲਾਲ ਸਿੰਘ, 5 ਅਪ੍ਰੈਲ (ਬਲਬੀਰ ਸਿੰਘ)-ਕੋਰੋਨਾ ਵਾਇਰਸ ਨਾਲ ਪੈਦਾ ਹੋਏ ਸੰਕਟ ਕਾਰਨ ਦਿਹਾੜੀਦਾਰ, ਮਜ਼ਦੂਰਾਂ ਅਤੇ ਗਰੀਬ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਕੁਝ ਸਮਾਜ ਸੇਵੀ ਅਤੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਵੀ ਲੋਕਾਂ ਦੀ ...

ਪੂਰੀ ਖ਼ਬਰ »

ਬਲਾਕ ਫਤਹਿਗੜ੍ਹ ਚੂੜੀਆਂ ਦੇ ਆਂਗਣਵਾੜੀ ਵਰਕਰਾਂ ਨੇ ਗਰਭਵਤੀ ਮਹਿਲਾਵਾਂ ਨੂੰ ਰਾਸ਼ਨ ਵੰਡਿਆ

ਫਤਹਿਗੜ੍ਹ ਚੂੜੀਆਂ, 5 ਅਪ੍ਰੈਲ (ਧਰਮਿੰਦਰ ਸਿੰਘ ਬਾਠ)-ਕੋਰੋਨਾ ਵਾਇਰਸ ਦੇ ਫ਼ੈਲਾਅ ਨੂੰ ਲੈ ਕੇ ਲੱਗੇ ਕਰਫ਼ਿਊ ਦੌਰਾਨ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਫਤਹਿਗੜ੍ਹ ਚੂੜੀਆਂ ਅਤੇ ਆਸ-ਪਾਸ ਪਿੰਡਾਂ 'ਚ ਆਂਗਣਵਾੜੀ ਕੇਂਦਰਾਂ ਵਿਚ ਪੜ੍ਹਦੇ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਮੁਲਾਜ਼ਮਾਂ ਨੇ ਪਿੰਡਾਂ 'ਚ ਜਾ ਕੇ ਲੰਗਰ ਛਕਾਇਆ

ਡੇਰਾ ਬਾਬਾ ਨਾਨਕ, 5 ਅਪ੍ਰੈਲ (ਹੀਰਾ ਸਿੰਘ ਮਾਂਗਟ)-ਕੋਰੋਨਾ ਵਾਇਰਸ ਨਾਮਕ ਭਿਆਨਕ ਬਿਮਾਰੀ 'ਤੇ ਕਾਬੂ ਪਾਉਣ ਲਈ ਭਾਰਤ ਸਰਕਾਰ ਵਲੋਂ ਦੇਸ਼ ਵਿਚ ਲਗਾਏ ਗਏ ਕਰਫ਼ਿਉ ਦੌਰਾਨ ਪ੍ਰਭਾਵਿਤ ਹੋਏ ਲੋਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ...

ਪੂਰੀ ਖ਼ਬਰ »

ਮੈਰੀਗੋਲਡ ਸਕੂਲ ਅਲੀਵਾਲ 'ਚ ਲੋੜਵੰਦਾਂ ਲਈ ਲੰਗਰਾਂ ਦਾ ਪ੍ਰਬੰਧ

ਅਲੀਵਾਲ, 5 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਮੈਰੀਗੋਲਡ ਪਬਲਿਕ ਸਕੂਲ ਅਲੀਵਾਲ ਦੇ ਪ੍ਰਬੰਧਕਾਂ ਵਲੋਂ ਐਮ.ਡੀ. ਗੁਰਵਿੰਦਰ ਸਿੰਘ ਪੰਨੂੰ ਅਤੇ ਪਿ੍ੰਸੀ: ਹਰਪਿੰਦਰਪਾਲ ਸਿੰਘ ਸੰਧੂ ਦੀ ਦੇਖ-ਰੇਖ ਹੇਠ ਕਸਬਾ ਅਲੀਵਾਲ ਤੇ ਕੋਟਲਾ ਬਾਮਾਂ ਦੀ ਸੰਗਤ ਵਲੋਂ ਸਕੂਲ ਦੇ ਖੇਡ ...

ਪੂਰੀ ਖ਼ਬਰ »

ਲੋਕਡਾਊਨ ਦੇ 13 ਦਿਨ ਬੀਤ ਜਾਣ ਦੇ ਬਾਵਜੂਦ ਵੀ ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਜਾਰੀ

ਮਾਧੋਪੁਰ, 5 ਅਪ੍ਰੈਲ (ਨਰੇਸ਼ ਮਹਿਰਾ)-ਕੋਰੋਨਾ ਵਾਇਰਸ ਬਿਮਾਰੀ ਕਾਰਨ ਪੂਰੇ ਦੇਸ਼ ਵਿਚ ਲਾਕ ਡਾਊਨ ਅਤੇ ਸੂਬੇ ਵਿਚ ਕਰਫ਼ਿਊ ਦੇ ਚੱਲਦੇ ਹੁਣ ਤੱਕ 13 ਦਿਨ ਬੀਤ ਜਾਣ ਦੇ ਬਾਵਜੂਦ ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਜਾਰੀ ਹੈ | ਇਸ ਦੇ ਚੱਲਦੇ ਅੱਜ ਪਿੰਡ ਮਧੂ ਫ਼ਰਕਾਂ ਵਿਚ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX