ਤਾਜਾ ਖ਼ਬਰਾਂ


ਲੁਧਿਆਣਾ ਵਿੱਚ ਤਿੰਨ ਹੋਰ ਮਰੀਜ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 day ago
ਲੁਧਿਆਣਾ, 2 ਜੂਨ ਸਲੇਮਪੁਰੀ - ਲੁਧਿਆਣਾ ਵਿਚ ਅੱਜ ਡਾਕਟਰੀ ਜਾਂਚ ਦੌਰਾਨ ਦੋ ਮਰੀਜ਼ਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।ਦੋਵੇਂ ਮਰੀਜਾਂ ਦੀ ਜਾਂਚ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਕੀਤੀ ਗਈ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਅਸ਼ਵਨੀ ਚੌਧਰੀ ਨੇ ਦੱਸਿਆ...
ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ
. . .  1 day ago
ਤਪਾ ਮੰਡੀ, 2 ਜੂਨ (ਵਿਜੇ ਸ਼ਰਮਾ) - ਕੌਮੀ ਮਾਰਗ ਬਠਿੰਡਾ ਬਰਨਾਲਾ ਤੇ ਸਥਿਤ ਮੋਟਰਸਾਈਕਲ ਹੀਰੋ ਏਜੰਸੀ ਦੇ ਸ਼ੋਅਰੂਮ ਨੂੰ ਲੱਗਣ ਦਾ ਸਮਾਚਾਰ ਮਿਲਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਭਾਵੇਂ ਅੱਗ ਦੇ ਕਾਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਗ ਬੁਝਾਉਣ ਵਾਲੀਆਂ ਦਸਤੇ ਅੱਗ ਤੇ ਕਾਬੂ ਪਾਉਣ...
ਲੁਧਿਆਣਾ ਵਿੱਚ ਦੋ ਹੋਰ ਮਰੀਜ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 day ago
ਲੁਧਿਆਣਾ, 2 ਜੂਨ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਡਾਕਟਰੀ ਜਾਂਚ ਦੌਰਾਨ ਦੋ ਮਰੀਜ਼ਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।ਦੋਵੇਂ ਮਰੀਜਾਂ ਦੀ ਜਾਂਚ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਕੀਤੀ ਗਈ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਅਸ਼ਵਨੀ ਚੌਧਰੀ ਨੇ ਦੱਸਿਆ...
ਰਾਜਪੁਰਾ ਨੇੜਲੇ ਪਿੰਡ ਬਲਸੂਆਂ ਵਾਸੀ ਆਇਆ ਕੋਰੋਨਾ ਪਾਜ਼ੇਟਿਵ
. . .  1 day ago
ਪਠਾਨਕੋਟ ਵਿੱਚ ਇੱਕ ਹੋਰ ਕੋਰੋਨਾ ਮਰੀਜ਼ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ 2 ਜੂਨ (ਸੰਧੂ) ਪਠਾਨਕੋਟ ਵਿੱਚ ਹੁਣੇ ਹੀ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਕੀਤੀ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਡਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਠਾਨਕੋਟ ਦੇ ਮੀਰਪੁਰ ਕਾਲੋਨੀ ਸਥਿਤ 55 ਸਾਲਾਂ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ...
ਅਣਪਛਾਤੇ ਵਿਅਕਤੀ ਦੀ ਅੱਧਸੜੀ ਲਾਸ਼ ਮਿਲਣ ਨਾਲ ਇਲਾਕੇ ਚ ਸਨਸਨੀ
. . .  1 day ago
ਰਾਏਕੋਟ 2 ਜੂਨ (ਸੁਸ਼ੀਲ) ਰਾਏਕੋਟ ਲੁਧਿਆਣਾ ਮਾਰਗ ਤੇ ਪੈਂਦੇ ਪਿੰਡ ਨੂਰਪੁਰਾ ਨੇੜੇ ਅੱਜ ਸ਼ਾਮ ਇਕ ਅਣਪਛਾਤੇ ਅੱਧਖੜ੍ਹ ਵਿਅਕਤੀ ਦੀ ਨਗਨ ਹਾਲਤ ਵਿੱਚ ਅੱਧ ਸੜੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਸੂਚਨਾ ਮਿਲਣ ਤੇ ਜ਼ਿਲ੍ਹਾ ਪੁਲਿਸ ਮੁਖੀ ਲੁਧਿਆਣਾ ਦਿਹਾਤੀ ਵਿਵੇਕਸ਼ੀਲ ਸੋਨੀ...
ਪਿੰਡ ਫਰਾਲਾ ਦੀ ਔਰਤ ਦਾ ਕੋਰੋਨਾ ਸੈਂਪਲ ਪਾਜ਼ੀਟਿਵ
. . .  1 day ago
ਬੰਗਾ, 2 ਜੂਨ (ਜਸਬੀਰ ਸਿੰਘ ਨੂਰਪੁਰ) - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਚ ਅੱਜ ਆਏ ਕੋਵਿਡ ਨਮੂਨਿਆਂ ਦੇ ਨਤੀਜਿਆਂ ਚੋਂ ਇਕ ਮਹਿਲਾ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ। ਸਿਵਲ ਸਰਜਨ ਡਾ . ਰਾਜਿੰਦਰ ਭਾਟੀਆ ਅਨੁਸਾਰ ਜ਼ਿਲ੍ਹੇ ਦੇ ਫ਼ਰਾਲਾ ਪਿੰਡ ਨਾਲ ਸਬੰਧਤ ਇਕ 36 ਸਾਲਾਂ ਮਹਿਲਾ ਜੋ ਕਿ ਦਿੱਲੀ...
ਸਹਾਇਕ ਡਾਇਰੈਕਟਰ ਲਲਿਤ ਕਿਸ਼ੋਰ ਘਈ ਨੂੰ ਡੀ.ਪੀ.ਆਈ. ਐਲੀਮੈਂਟਰੀ ਦਾ ਵਾਧੂ ਚਾਰਜ ਸੌਂਪਿਆ
. . .  1 day ago
ਐੱਸ. ਏ. ਐੱਸ. ਨਗਰ, 2 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਸਹਾਇਕ ਡਾਇਰੈਕਟਰ ਲਲਿਤ ਕਿਸ਼ੋਰ ਘਈ ਨੂੰ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਪੰਜਾਬ ਦਾ ਵਾਧੂ ਚਾਰਜ ਅਗਲੇ ਹੁਕਮਾਂ ਤੱਕ ਦਿੱਤਾ ਗਿਆ ਹੈ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ...
ਦਿੱਲੀ ਤੋਂ ਆਈ ਮਹਿਲਾ ਦਾ ਕੋਰੋਨਾ ਟੈੱਸਟ ਆਇਆ ਪਾਜੀਟਿਵ
. . .  1 day ago
ਨਵਾਂਸ਼ਹਿਰ, 2 ਜੂਨ (ਗੁਰਬਖ਼ਸ਼ ਸਿੰਘ ਮਹੇ)- ਫ਼ਰਾਲਾ ਪਿੰਡ ਨਾਲ ਸਬੰਧਿਤ ਇਕ 36 ਸਾਲਾਂ ਮਹਿਲਾ ਜੋ ਕਿ....
ਕੋਰੋਨਾ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹੇ ਦੇ 333 ਹਵਾਲਾਤੀਆਂ ਨੂੰ ਦਿੱਤੀ ਗਈ ਅੰਤਰਿਮ ਜ਼ਮਾਨਤ
. . .  1 day ago
ਫ਼ਾਜ਼ਿਲਕਾ, 2 ਜੂਨ (ਪ੍ਰਦੀਪ ਕੁਮਾਰ)- ਕੋਵਿਡ- 19 ਮਹਾਂਮਾਰੀ ਨੂੰ ਲੈ ਕੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਫ਼ਾਜ਼ਿਲਕਾ ਦੇ ਸੈਂਕੜੇ...
ਨਵਾਂਸ਼ਹਿਰ 'ਚ ਕੁਵੈਤ ਤੋਂ ਆਏ ਵਿਅਕਤੀ ਦਾ ਕੋਰੋਨਾ ਟੈੱਸਟ ਆਇਆ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 2 ਜੂਨ (ਗੁਰਬਖ਼ਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਅੱਜ ਸ਼ਾਮ ਆਏ ਕੋਵਿਡ ਨਮੂਨਿਆਂ ਦੇ ਨਤੀਜਿਆਂ ...
ਅਣਪਛਾਤੇ ਵਿਅਕਤੀ ਨੇ ਸਮਾਣਾ ਨੇੜੇ ਡਰਾਈਵਰ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਖਟਕੜ ਕਲਾਂ 'ਚ ਤੇਜ਼ਧਾਰ ਹਥਿਆਰਬੰਦਾਂ ਵੱਲੋਂ ਨੌਜਵਾਨਾ 'ਤੇ ਹਮਲਾ
. . .  1 day ago
ਬੰਗਾ 2 ਜੂਨ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾ 'ਚ ਹਥਿਆਰਬੰਦ ਨੌਜਵਾਨਾਂ ਵੱਲੋਂ ਗੁੰਡਾਗਰਦੀ ਕਰਦਿਆਂ ਚਾਰ ...
ਸਰਨਾ ਨੇ ਵਲੂੰਧਰੇ ਸਿੱਖ ਸੰਗਤ ਦੇ ਹਿਰਦੇ - ਕਾਲਕਾ
. . .  1 day ago
ਨਵੀਂ ਦਿੱਲੀ, 2 ਜੂਨ - ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਨੇ ਗੁਰੂ ਨਾਨਕ ਦੇਵ ਜੀ...
ਅਣਪਛਾਤੇ ਵਿਅਕਤੀ ਨੇ ਸਮਾਣਾ ਨੇੜੇ ਡਰਾਈਵਰ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਪੰਜਾਬ ਦੇ 5 ਵੱਡੇ ਧਾਰਮਿਕ ਸਥਾਨਾਂ ਨੂੰ ਐਕਸਪ੍ਰੈੱਸ ਮਾਰਗ ਨਾਲ ਜੋੜਨ ਦੀ ਮਿਲੀ ਮਨਜ਼ੂਰੀ : ਕੈਪਟਨ
. . .  1 day ago
ਚੰਡੀਗੜ੍ਹ, 2 ਜੂਨ (ਅ.ਬ)- ਪੰਜਾਬ ਦੇ 5 ਵੱਡੇ ਧਾਰਮਿਕ ਸਥਾਨਾਂ ਨੂੰ ਐਕਸਪ੍ਰੈੱਸ ਮਾਰਗ ਨਾਲ ਜੋੜਨ ਲਈ ਮਨਜ਼ੂਰੀ ਮਿਲ ...
ਸੀ.ਐਮ ਸਿਟੀ 'ਚ ਇਕੋ ਦਿਨ ਆਏ ਕੋਰੋਨਾ ਦੇ 11 ਮਾਮਲੇ
. . .  1 day ago
ਕਰਨਾਲ, 2 ਜੂਨ (ਗੁਰਮੀਤ ਸਿੰਘ ਸੱਗੂ) - ਸੀ.ਐਮ ਸਿਟੀ ਕੋਰੋਨਾ ਪਾਜ਼ੀਟਿਵ ਮਾਮਲਿਆਂ ਨੂੰ ...
ਡਾ.ਬੀ.ਐੱਸ.ਘੁੰਮਣ ਦੇ ਉਪ-ਕੁਲਪਤੀ ਵਜੋਂ ਕਾਰਜਕਾਲ 'ਚ ਤਿੰਨ ਸਾਲ ਦਾ ਵਾਧਾ
. . .  1 day ago
ਅਕਾਲੀ ਦਲ ਦੇ ਸੀਨੀਅਰ ਆਗੂ ਹਰਮਨਜੀਤ ਸਿੰਘ ਨੇ ਅਹੁਦੇ ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  1 day ago
ਨਵੀਂ ਦਿੱਲੀ, 2 ਜੂਨ(ਜਗਤਾਰ ਸਿੰਘ)- ਦਿੱਲੀ 'ਚ ਅਕਾਲੀ ਦਲ ਦੇ ਕੌਮੀ ਸੀਨੀਅਰ ਪ੍ਰਧਾਨ ਹਰਮਨਜੀਤ ਸਿੰਘ ਨੇ ਆਪਣੇ ਅਹੁਦੇ...
ਅਮਰੀਕਾ ਤੋਂ ਡਿਪੋਰਟ ਕੀਤੇ 162 ਭਾਰਤੀਆਂ ਨੂੰ ਅੰਮ੍ਰਿਤਸਰ ਪਹੁੰਚੀ ਵਿਸ਼ੇਸ਼ ਉਡਾਣ
. . .  1 day ago
ਰਾਜਾਸਾਂਸੀ, 2 ਜੂਨ (ਹੇਰ)- ਬੀਤੇ ਵੱਖ-ਵੱਖ ਸਮਿਆਂ ਦੌਰਾਨ ਅਮਰੀਕਾ ਵਿਖੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ...
ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਅੰਮ੍ਰਿਤਸਰ, 2 ਜੂਨ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲਿਆਂ ਦੀ ਪੁਸ਼ਟੀ ...
ਸਿਵਲ ਸਰਜਨ ਪਠਾਨਕੋਟ ਨੇ ਆਪਣਾ ਅਸਤੀਫ਼ਾ ਲਿਆ ਵਾਪਸ
. . .  1 day ago
ਪਠਾਨਕੋਟ, 2 ਜੂਨ (ਸੰਧੂ)- ਕੋਵਿਡ-19 ਦੇ ਔਖੇ ਸਮੇਂ ਦੇ 'ਚ ਸਿਵਲ ਸਰਜਨ ਪਠਾਨਕੋਟ ਡਾ. ਵਿਨੋਦ ਸਰੀਨ ਵੱਲੋਂ ਬੀਤੇ ਦਿਨੀਂ ਆਪਣੇ ....
ਮੋਗਾ 'ਚ ਦੋ ਔਰਤਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਮੋਗਾ, 2 ਜੂਨ- ਅਹਿਮਦਾਬਾਦ ਤੋਂ ਵਾਪਸ ਪਰਤੀ ਮੋਗਾ ਦੀ ਰਹਿਣ ਵਾਲੀਆਂ ਔਰਤਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈੱਸ ਹਾਈਵੇ ਅਕਾਲੀ ਦਲ ਦੀ ਦੇਣ- ਵਿਰਸਾ ਸਿੰਘ ਵਲਟੋਹਾ
. . .  1 day ago
ਅੰਮ੍ਰਿਤਸਰ, 2 ਜੂਨ(ਰਾਜੇਸ਼ ਕੁਮਾਰ ਸੰਧੂ)- ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈੱਸ ਹਾਈਵੇ ਨੂੰ ਲੈ ਕੇ ਅੱਜ ਅਕਾਲੀ..
ਜੰਡਿਆਲਾ 'ਚ ਉੱਡੀਆਂ ਸਰਕਾਰੀ ਨਿਯਮਾਂ ਅਤੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ
. . .  1 day ago
ਕਟਾਰੀਆਂ, 2 ਜੂਨ (ਨਵਜੋਤ ਸਿੰਘ ਜੱਖੂ)- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੀ ਲਾਗ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਚੇਤ ਸੰਮਤ 552
ਿਵਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਬਠਿੰਡਾ, ਮਾਨਸਾ + ਸੰਗਰੂਰ, ਬਰਨਾਲਾ

ਇਕਾਂਤਵਾਸ ਵਿਖੇ ਨਿਜ਼ਾਮੂਦੀਨ ਤੋਂ ਪਹੁੰਚੇ 32 ਜਮਾਤੀਆਂ ਸਮੇਤ 40 ਵਿਅਕਤੀਆਂ ਦੇ ਸੈਂਪਲ ਲਏ

ਮਸਤੂਆਣਾ ਸਾਹਿਬ, 5 ਅਪ੍ਰੈਲ (ਦਮਦਮੀ, ਕੁਠਾਲਾ)-ਸੂਬੇ ਵਿਚ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਘੱਟ ਕਰਨ ਲਈ ਸਰਕਾਰ ਵਲੋਂ ਪੰਜਾਬ ਵਿਚ ਕਰਫ਼ਿਊ ਲਗਾਉਣ ਦੇ ਐਲਾਨ ਨਾਲ ਜਿੱਥੇ ਪਿੰਡਾਂ ਸ਼ਹਿਰਾਂ ਦੇ ਲੋਕਾਂ ਨੂੰ ਆਪੋ-ਆਪਣੇ ਘਰਾਂ ਵਿਚ ਬੈਠਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਇਸ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਕਾਬੂ ਪਾਇਆ ਜਾ ਸਕੇ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਸਤੂਆਣਾ ਸਾਹਿਬ ਵਿਖੇ ਬਣਾਏ ਗਏ ਇਕਾਂਤਵਾਸ ਵਿਖੇ ਮਲੇਰਕੋਟਲਾ ਅਤੇ ਧੂਰੀ ਹਲਕੇ ਦੇ ਪਿੰਡਾਂ ਦੁੱਗਣੀ ਅਤੇ ਭੈਣੀ ਕਬੋਆ ਤੋਂ ਪੀ.ਆਰ.ਟੀ.ਸੀ ਦੀਆਂ ਦੋ ਬੱਸਾਂ ਰਾਹੀਂ 32 ਦਿੱਲੀ ਜਮਾਤੀਆਂ ਸਮੇਤ 40 ਕਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਲਿਆਂਦਾ ਗਿਆ | ਜੋ ਬੰਗਲੇ ਵਾਲੀ ਮਸਜਿਦ ਨਿਜ਼ਾਮੂਦੀਨ ਦਿੱਲੀ ਵਿਖੇ 13 ਤੋਂ 15 ਮਾਰਚ ਤੱਕ ਹੋਏ ਸਮਾਗਮਾਂ ਵਿਚ ਸ਼ਾਮਿਲ ਹੋਏ ਸਨ | ਸਿਹਤ ਵਿਭਾਗ ਦੇ ਸੂਰਤਾਂ ਅਨੁਸਾਰ ਮਾਲੇਰਕੋਟਲਾ ਦੇ ਨੇੜਲੇ ਪਿੰਡ ਭੈਣੀ ਕਬੋਆ ਦੀ ਵੱਡੀ ਮਸਜਿਦ 'ਚੋਂ 19 ਜਮਾਤੀਆ ਨੂੰ ਮਸਤੂਆਣਾ ਸਾਹਿਬ ਇਕਾਂਤਵਾਸ ਵਿਖੇ ਲਿਆਂਦਾ ਗਿਆ | ਜਦੋਂ ਕਿ ਪਿੰਡ ਦੁੱਗਣੀ ਧੂਰੀ ਦੀ ਵੱਡੀ ਮਸਜਿਦ 'ਚੋਂ 13 ਜਮਾਤੀਆਂ ਸਮੇਤ 21 ਵਿਅਕਤੀਆਂ ਨੂੰ ਲਿਆਂਦਾ ਗਿਆ | ਡਾਕਟਰਾਂ ਦੀ ਟੀਮ ਵਲੋਂ ਇਨ੍ਹਾਂ 40 ਵਿਅਕਤੀਆਂ ਦੀ ਸਿਹਤਯਾਬੀ ਲਈ ਕਰੋਨਾ ਵਾਇਰਸ ਦੇ ਮੁੱਢਲੇ ਟੈਸਟ ਕੀਤੇ ਗਏ ਅਤੇ ਸੈਂਪਲ ਲਏ ਗਏ | ਡਾਕਟਰਾਂ ਮੁਤਾਬਕ ਇੱਥੇ ਲਿਆਂਦੇ ਗਏ ਇਹ ਵਿਅਕਤੀ 16 ਮਾਰਚ ਨੂੰ ਦਿੱਲੀ ਤੋਂ ਪੰਜਾਬ ਆਏ ਸਨ | ਜਿਨ੍ਹਾਂ ਨੂੰ ਘਰ ਅਤੇ ਮਸਜਿਦ ਵਿੱਚ ਇਕਾਂਤਵਾਸ ਲਈ ਰੱਖਿਆ ਹੋਇਆ ਸੀ | ਲੇਕਿਨ ਸਰਕਾਰੀ ਹਦਾਇਤਾਂ ਮੁਤਾਬਿਕ ਵੱਖਰੇ ਤੌਰ ਤੇ ਮਸਤੂਆਣਾ ਸਾਹਿਬ ਇਕਾਂਤਵਾਸ ਵਿਖੇ ਰੱਖ ਕੇ ਟੈਸਟ ਕੀਤੇ ਜਾ ਰਹੇ ਹਨ ਤਾਂ ਜੋ ਇਨ੍ਹਾਂ ਵਿੱਚ ਕਰੋਨਾ ਵਾਇਰਸ ਨੂੰ ਪੜਤਾਲ ਲਿਆ ਜਾਵੇ | ਇਸ ਇਕਾਂਤਵਾਸ ਸੈਂਟਰ ਵਿੱਚ ਐਸ.ਐਮ.ਓ ਲੌਾਗੋਵਾਲ ਡਾ. ਅੰਜੂ ਸਿੰਗਲਾ ਦੀ ਨਿਗਰਾਨੀ ਹੇਠ ਸਿਵਲ ਹਸਪਤਾਲ ਸੰਗਰੂਰ ਤੇ ਲੌਾਗੋਵਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਦੇਖਭਾਲ ਕੀਤੀ ਜਾ ਰਹੀ ਹੈ | ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਵਿਅਕਤੀਆਂ ਦੇ ਰਹਿਣ ਸਹਿਣ ਅਤੇ ਖਾਣ-ਪੀਣ ਦਾ ਇੰਤਜ਼ਾਮ ਅਕਾਲ ਕਾਲਜ ਕੌਾਸਲ ਮਸਤੂਆਣਾ ਸਾਹਿਬ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਅਕਾਲ ਕਾਲਜ ਕੌਾਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਵਾਇਰਸ ਨਾਲ ਸਬੰਧਿਤ ਸ਼ੱਕੀ ਵਿਅਕਤੀਆਂ ਵਾਸਤੇ ਇਕਾਂਤਵਾਸ ਲਈ 200 ਦੇ ਕਰੀਬ ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ | ਜਿਸ ਨੰੂ ਸੈਨੀਟਾਈਜਰ ਵੀ ਕੀਤਾ ਗਿਆ ਹੈ | ਇਸ ਮੌਕੇ ਤਹਿਸੀਲਦਾਰ ਸ੍ਰੀ ਤਰਸੇਮ ਮਿੱਤਲ ਨੇ ਕਿਹਾ ਕਿ ਇਸ ਮੌਕੇ ਚਾਲੀ ਦੇ ਕਰੀਬ ਕਰੋਨਾ ਵਾਇਰਸ ਸਬੰਧੀ ਸ਼ੱਕੀ ਮਰੀਜ਼ਾਂ ਨੂੰ ਦਾਖ਼ਲ ਕੀਤਾ ਗਿਆ ਹੈ | ਇਸ ਤੋਂ ਇਲਾਵਾ ਪੰਜ ਵਿਅਕਤੀ ਪਹਿਲਾ ਹੀ ਦਾਖਲ ਹਨ | ਇਨ੍ਹਾਂ ਦੀ ਡਾਕਟਰਾਂ ਵਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਅਗਲੇ ਹੁਕਮਾਂ ਤੱਕ ਇੱਥੇ ਇਕਾਂਤਵਾਸ ਰੱਖਿਆ ਗਿਆ ਹੈ |
ਸਿਹਤ ਵਿਭਾਗ ਦੇ ਢਿੱਲੇ ਪ੍ਰਬੰਧਾਂ ਕਾਰਨ 40 ਵਿਅਕਤੀਆਂ ਨੂੰ ਡੇਢ ਘੰਟਾ ਬੱਸਾਂ ਵਿਚ ਰੱਖਿਆ
ਮਸਤੂਆਣਾ ਸਾਹਿਬ- ਇਨ੍ਹਾਂ ਸ਼ੱਕੀ ਵਿਅਕਤੀਆਂ ਨੂੰ ਜਦੋਂ ਪੀ.ਆਰ.ਟੀ.ਸੀ ਦੀਆਂ ਬੱਸਾਂ ਰਾਹੀਂ ਮਸਤੂਆਣਾ ਸਾਹਿਬ ਵਿਖੇ ਲਿਆਂਦਾ ਗਿਆ, ਤਾਂ ਇ੍ਹਨਾਂ ਬੱਸਾਂ ਨੂੰ ਬਾਹਰੋਂ ਸੈਨੀਟਾਈਜਰ ਨਾਲ ਛਿੜਕਾਓ ਕੀਤਾ ਗਿਆ | ਡਾਕਟਰਾਂ ਦੀ ਟੀਮ ਅਤੇ ਟੈਸਟ ਕਰਨ ਵਾਲੀਆਂ ਕਿਟਾਂ ਸਮੇਂ ਸਿਰ ਨਾ ਪਹੁੰਚਣ ਕਾਰਨ ਇਨ੍ਹਾਂ 40 ਵਿਅਕਤੀਆਂ ਨੂੰ ਬੱਸਾਂ ਵਿਚ ਹੀ ਡੇਢ ਘੰਟਾ ਬੈਠਕੇ ਉਡੀਕ ਕਰਨੀ ਪਈ | ਟੈਸਟ ਲਈ ਸੈਂਪਲ ਲੈਣ ਵਾਸਤੇ ਪਹੁੰਚੇ ਡਾਕਟਰਾਂ ਦਾ ਆਪਸੀ ਕੋਈ ਤਾਲਮੇਲ ਨਾ ਹੋਣ ਕਾਰਨ ਇਹਨਾਂ ਵਿਅਕਤੀਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ | ਸੈਂਪਲ ਲੈਣ ਲਈ ਟੈਸਟਾਂ ਦਾ ਸਿਲਸਿਲਾ ਦੇਰ ਰਾਤ ਤੱਕ ਚੱਲਦਾ ਰਿਹਾ | ਇਸ ਸਬੰਧੀ ਇਕਾਂਤਵਾਸ ਸੈਂਟਰ ਦੇ ਇੰਚਾਰਜ ਤਹਿਸੀਲਦਾਰ ਸ੍ਰੀ ਤਰਸੇਮ ਮਿੱਤਲ ਨੇ ਕਿਹਾ ਕਿ ਕਰੋਨਾ ਟੈਸਟਾਂ ਲਈ ਸੈਂਪਲ ਲੈਣ ਲਈ ਦੋ ਈਐਨਟੀ ਦੇ ਡਾਕਟਰ ਆਏ ਹਨ | ਸ਼ੱਕੀ ਮਰੀਜ਼ਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਦੇਰੀ ਹੋ ਗਈ ਹੈ |

ਪੰਜਾਬ ਸਰਕਾਰ ਨੇ ਰਾਹਤ ਕਾਰਜਾਂ ਲਈ 150 ਕਰੋੜ ਅਤੇ ਮੈਡੀਕਲ ਉਪਕਰਨਾਂ ਲਈ 50 ਕਰੋੜ ਦਿੱਤੇ- ਮਨਪ੍ਰੀਤ ਸਿੰਘ ਬਾਦਲ

ਬਠਿੰਡਾ, 5 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਇੱਥੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋਂ ਰਾਜ ਦੇ ਜ਼ਿਲਿ੍ਹਆਂ ਨੂੰ ਹੁਣ ਤੱਕ 150 ਕਰੋੜ ਰੁਪਏ ਰਾਹਤ ਕਾਰਜਾਂ ਲਈ ਜਾਰੀ ਕੀਤੇ ਗਏ ਹਨ ਜਦਕਿ ਮੈਡੀਕਲ ...

ਪੂਰੀ ਖ਼ਬਰ »

ਥਾਲੀਆਂ ਖੜਕਾ ਕੇ ਕਿਸਾਨਾਂ ਵਲੋਂ ਪਿੰਡਾਂ 'ਚ ਪ੍ਰਦਰਸ਼ਨ

ਸੁਨਾਮ ਊਧਮ ਸਿੰਘ ਵਾਲਾ/ਜਖੇਪਲ/ਧਰਮਗੜ੍ਹ 5 ਅਪ੍ਰੈਲ (ਭੁੱਲਰ, ਧਾਲੀਵਾਲ, ਮੇਜਰ ਸਿੰਘ, ਗੁਰਜੀਤ ਸਿੰਘ ਚਹਿਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੂਬੇ ਦੀਆਂ 14 ਜਨਤਕ ਜਥੇਬੰਦੀਆਂ ਦੇ ਸੱਦੇ 'ਤੇ ਬਲਾਕ ਸੁਨਾਮ ਦੇ ਵੱਖ-ਵੱਖ ਪਿੰਡਾਂ 'ਚ ਪੰਜਾਬ ਸਰਕਾਰ ਨੂੰ ...

ਪੂਰੀ ਖ਼ਬਰ »

ਚੱਕ ਰੁਲਦੂ ਸਿੰਘ ਵਾਲਾ ਦੇ ਬੱਸ ਅੱਡੇ ਦੀ ਇਮਾਰਤ ਨਾਲ ਫੌਜੀ ਵਾਹਨ ਟਕਰਾਇਆ

ਸੰਗਤ ਮੰਡੀ, 5 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਪਿੰਡ ਚੱਕ ਰੁਲਦੂ ਸਿੰਘ ਵਾਲਾ ਨੇੜੇ ਵਾਪਰੇ ਸ਼ੜਕ ਹਾਦਸੇ 'ਚ ਫੌਜ ਦਾ ਵਾਹਨ ਸੜਕ ਕਿਨਾਰੇ ਬਣੇ ਬੱਸ ਅੱਡੇ ਦੀ ਇਮਾਰਤ ਨਾਲ ਟਕਰਾ ਗਿਆ, ਜਿਸ ਕਾਰਨ ਜ਼ਖ਼ਮੀ ਹੋਏ ਚਾਰ ਫੌਜੀ ਜ਼ਵਾਨਾਂ 'ਚੋਂ ਇਕ ਦੀ ਮੌਤ ਹੋ ਜਾਣ ਦਾ ਸਮਾਚਾਰ ...

ਪੂਰੀ ਖ਼ਬਰ »

ਵਿਆਹ ਸਮਾਗਮ 'ਚੋਂ ਵਾਪਸ ਪਰਤੇ ਮੁਸਲਿਮ ਪਰਿਵਾਰ ਨੂੰ ਇਕਾਂਤਵਾਸ

ਗੋਨਿਆਣਾ, 5 ਅਪ੍ਰੈਲ (ਲਛਮਣ ਦਾਸ ਗਰਗ)-ਤਬਲੀਗ਼ੀ ਜਮਾਤ ਕਾਰਨ ਦੇਸ਼ ਭਰ ਵਿਚ ਵੱਧ ਰਹੇ ਕੋਰੋਨਾ ਵਾਇਰਸ ਤੋਂ ਚਿੰਤਤ ਪੁਲਿਸ ਨੇ ਅੱਜ ਸਥਾਨਕ ਸ਼ਹਿਰ ਵਿਚ ਇਕ ਅਹਾਤੇ ਵਿਚ ਰਹਿ ਰਹੇ ਮੁਸਲਿਮ ਪਰਿਵਾਰ ਦੇ ਡੇਢ ਦਰਜਨ ਦੇ ਕਰੀਬ ਜਿਸ ਵਿਚ ਮਹਿਲਾਵਾਂ ਅਤੇ ਬੱਚੇ ਸ਼ਾਮਿਲ ਹਨ, ...

ਪੂਰੀ ਖ਼ਬਰ »

ਕਾਲੇ ਪੀਲੀਏ ਤੋਂ ਪੀੜਤ ਵਿਅਕਤੀ ਦੀ ਮੌਤ

ਕੁੱਪ ਕਲਾਂ, 5 ਅਪ੍ਰੈਲ (ਮਨਜਿੰਦਰ ਸਿੰਘ ਸਰੌਦ)-ਅੱਜ ਸਵੇਰੇ ਪਿੰਡ ਸਰੌਦ ਦਾ ਇਕ ਕਿਸਾਨ ਪਰਿਵਾਰ ਨਾਲ ਸਬੰਧਿਤ ਚੰਦ ਸਿੰਘ (53) ਨਾਮੀ ਵਿਅਕਤੀ ਜੋ ਪਿਛਲੇ ਸਮੇਂ ਤੋਂ ਕਾਲੇ ਪੀਲੀਏ ਨਾਲ ਪੀੜਤ ਸੀ ਪਿਛਲੇ ਦਿਨੀਂ ਲੁਧਿਆਣਾ ਦੇ ਇਕ ਹਸਪਤਾਲ ਵਿਚ ਦਾਖ਼ਲ ਰਹਿਣ ਬਾਅਦ ਕੁੱਝ ...

ਪੂਰੀ ਖ਼ਬਰ »

ਡਵੀਜ਼ਨਲ ਕਮਿਸ਼ਨਰ ਵਲੋਂ ਬਠਿੰਡਾ ਜ਼ਿਲ੍ਹੇ ਵਿਚ ਕੋਰੋਨਾ ਬਿਮਾਰੀ ਦੀ ਰੋਕਥਾਮ ਲਈ ਕੀਤੇ ਇੰਤਜ਼ਾਮਾਂ ਦੀ ਸਮੀਖਿਆ

ਬਠਿੰਡਾ, 5 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਡਵੀਜ਼ਨਲ ਕਮਿਸ਼ਨਰ ਰਵਿੰਦਰ ਕੁਮਾਰ ਕੌਸ਼ਿਕ ਨੇ ਇੱਥੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ. ਸ੍ਰੀ ਨਿਵਾਸਨ ਅਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰਕੇ ਕੋਵਿਡ 19 ਬਿਮਾਰੀ ...

ਪੂਰੀ ਖ਼ਬਰ »

ਬਰਨਾਲਾ ਪ੍ਰੈੱਸ ਕਲੱਬ ਲੋੜਵੰਦਾਂ ਲੋਕਾਂ ਨੂੰ ਰਾਸ਼ਨ ਵੰਡ ਕੇ ਸਮਾਜ ਸੇਵਾ ਦੇ ਖੇਤਰ ਵਿਚ ਵੀ ਪਾ ਰਿਹਾ ਅਹਿਮ ਯੋਗਦਾਨ

ਬਰਨਾਲਾ, 5 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਕਰੋਨਾ ਵਾਇਰਸ ਦੇ ਮੱਦੇਨਜ਼ਰ ਲੱਗੇ ਕਰਫ਼ਿਊ ਦੌਰਾਨ ਗਰੀਬ ਅਤੇ ਲੋੜਵੰਦਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਉਣ ਵਿਚ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਸੇਵਾਵਾਂ ਨਿਭਾਅ ਰਿਹਾ ਹੈ ਉੱਥੇ ਸਮਾਜ ...

ਪੂਰੀ ਖ਼ਬਰ »

ਵੇਦਾਂਤਾ ਨੇ ਪ੍ਰਧਾਨ ਮੰਤਰੀ ਫ਼ੰਡ 'ਚ ਯੋਗਦਾਨ ਵਧਾ ਕੇ 201 ਕਰੋੜ ਕੀਤਾ

ਮਾਨਸਾ, 5 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)-ਵੇਦਾਂਤਾ ਨੇ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਰਾਹਤ ਫ਼ੰਡ 'ਚ ਆਪਣੇ ਪਹਿਲਾਂ ਦੇ 100 ਕਰੋੜ ਦੇ ਫ਼ੰਡ ਨੂੰ ਦੁੱਗਣਾ ਕਰ ਕੇ ਹੁਣ 201 ਕਰੋੜ ਦਾ ਯੋਗਦਾਨ ਦਿੱਤਾ ਹੈ, ਜੋ ਦੇਸ਼ ਭਰ 'ਚ ਵੱਡੇ ਪੈਮਾਨੇ 'ਤੇ ...

ਪੂਰੀ ਖ਼ਬਰ »

ਡਵੀਜ਼ਨਲ ਕਮਿਸ਼ਨਰ ਵਲੋਂ ਬੁਢਲਾਡਾ ਵਿਖੇ ਆਏ 3 ਪਾਜ਼ੀਟਿਵ ਵਿਅਕਤੀਆਂ ਸਬੰਧੀ ਜਾਇਜ਼ਾ

ਮਾਨਸਾ, 5 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)-ਪਿਛਲੇ ਦਿਨੀਂ ਸਬ-ਡਵੀਜ਼ਨ ਬੁਢਲਾਡਾ ਵਿਖੇ ਆਏ 3 ਕੋਰੋਨਾ ਵਾਇਰਸ ਪਾਜ਼ੀਟਿਵ ਵਿਅਕਤੀਆਂ ਸਬੰਧੀ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਮੰਡਲ ਰਵਿੰਦਰ ਕੁਮਾਰ ਕੌਸ਼ਿਕ ਨੇ ਮਾਨਸਾ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ...

ਪੂਰੀ ਖ਼ਬਰ »

ਹਵਾਲਾਤ 'ਚੋਂ ਫ਼ਰਾਰ ਦੋਸ਼ੀ ਪਿੰਡ ਫੁੱਲੋ ਮਿੱਠੀ ਦੇ ਖੇਤਾਂ 'ਚੋਂ ਕਾਬੂ

ਸੰਗਤ ਮੰਡੀ, 5 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਥਾਣਾ ਨੰਦਗੜ੍ਹ ਦੀ ਹਵਾਲਾਤ 'ਚੋਂ ਬੀਤੀ ਰਾਤ ਫ਼ਰਾਰ ਹੋਏ ਜਾਅਲੀ ਕਰੰਸੀ ਛਾਪਣ ਵਾਲੇ ਤਿੰਨ ਵਿਅਕਤੀਆਂ ਨੂੰ ਥਾਣਾ ਸੰਗਤ ਦੀ ਪੁਲਿਸ ਨੇ ਨੇੜਲੇ ਪਿੰਡ ਫੁੱਲੋ ਮਿੱਠੀ ਦੇ ਖੇਤਾਂ 'ਚੋਂ ਕਾਬੂ ਕਰ ਲਿਆ | ਮੁਲਜ਼ਮਾਂ ਦੇ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਿਖ਼ਲਾਫ਼ ਵੱਡੀ ਗਿਣਤੀ ਵਿਚ ਕੇਸ ਦਰਜ

ਸੁਨਾਮ ਊਧਮ ਸਿੰਘ ਵਾਲਾ, 5 ਅਪ੍ਰੈਲ (ਰੁਪਿੰਦਰ ਸਿੰਘ ਸੱਗੂ)-ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਲਾਏ ਗਏ ਕਰਫ਼ਿਊ ਦੌਰਾਨ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਿਖ਼ਲਾਫ਼ ਵੱਡੀ ਗਿਣਤੀ ਵਿਚ ਸੁਨਾਮ ਪੁਲਿਸ ਦੇ ਕੇਸ ਦਰਜ ਕੀਤੇ ਹਨ | ਇਸ ਮੌਕੇ ਡੀ.ਐੱਸ.ਪੀ ਸੁਨਾਮ ...

ਪੂਰੀ ਖ਼ਬਰ »

ਕਰਫਿਊ ਦੀ ਉਲੰਘਣਾ ਦੇ ਦੋਸ਼ 'ਚ 6 'ਤੇ ਮਾਮਲਾ ਦਰਜ

ਸੁਨਾਮ ਊਧਮ ਸਿੰਘ ਵਾਲਾ, 5 ਅਪ੍ਰੈਲ (ਧਾਲੀਵਾਲ, ਭੁੱਲਰ)-ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਐਸ.ਐਚ.ਓ.ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੀ ਉਲੰਘਣਾ ਕਰਨ ਵਾਲੇ 6 ਵਿਅਕਤੀਆਂ ਖਿਲਾਫ ਸੁਨਾਮ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਇੰਟਰ ਸਟੇਟ ਤੇ ਜ਼ਿਲ੍ਹਾ ਪੱਧਰੀ ਨਾਕਾਬੰਦੀ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੰਡਵੀ, 5 ਅਪ੍ਰੈਲ (ਪ੍ਰਵੀਨ ਮਦਾਨ)-ਐਸ.ਐਚ.ਓ. ਥਾਣਾ ਮੂਨਕ ਗੁਰਮੀਤ ਸਿੰਘ ਵਲੋਂ ਕਰੋਨਾ ਵਾਇਰਸ ਦੇ ਖ਼ਤਰੇ ਦੇ ਚੱਲਦਿਆਂ ਰਾਜ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਨੂੰ ਸਫਲ ਬਣਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਸਟੇਟ ਤੇ ਜ਼ਿਲ੍ਹਾ ਪੱਧਰੀ ਨਾਕਾਬੰਦੀ ਪ੍ਰਬੰਧਾਂ ਦਾ ...

ਪੂਰੀ ਖ਼ਬਰ »

ਪੰਜਾਬ ਦੇ 9 ਟੋਲ ਪਲਾਜ਼ਿਆਂ 'ਤੇ ਡਰਾਈਵਰਾਂ ਲਈ ਸ਼ੁਰੂ ਹੋਈ ਮੁਫ਼ਤ ਖਾਣੇ ਦੀ ਸੁਵਿਧਾ

ਮਹਿਲ ਕਲਾਂ, 5 ਅਪ੍ਰੈਲ (ਅਵਤਾਰ ਸਿੰਘ ਅਣਖੀ)-ਸੂਬੇ ਅੰਦਰ ਚੱਲ ਰਹੇ ਕਰਫ਼ਿਊ ਦੌਰਾਨ ਢੋਆ-ਢੁਆਈ ਲਈ ਚਲਦੇ ਟਰੱਕਾਂ, ਵੱਡੀਆਂ ਗੱਡੀਆਂ ਦੇ ਡਰਾਈਵਰਾਂ ਅਤੇ ਸਹਾਇਕਾਂ ਨੂੰ ਰੋਹਨ ਰਾਜਦੀਪ ਟੋਲਵੇਜ਼ ਲਿਮਟਿਡ ਨੇ ਮੁਫ਼ਤ ਭੋਜਨ ਮੁਹੱਈਆ ਕਰਵਾਉਣ ਲਈ ਪਹਿਲ ਕਦਮੀ ਕੀਤੀ ਹੈ ...

ਪੂਰੀ ਖ਼ਬਰ »

ਸ਼ੇਰਪੁਰ ਅਧੀਨ ਕੁੱਲ 179 ਲੋਕ ਇਕਾਂਤਵਾਸ, ਕੋਈ ਵੀ ਪਾਜ਼ੀਟਿਵ ਕੇਸ ਨਹੀਂ

ਸ਼ੇਰਪੁਰ, 5 ਅਪ੍ਰੈਲ (ਸੁਰਿੰਦਰ ਚਹਿਲ)-ਕੋਰੋਨਾ ਵਾਇਰਸ ਨਾਮਕ ਜੀਵਾਣੂ ਨੇ ਪੂਰੀ ਦੁਨੀਆਂ ਅੰਦਰ ਕਹਿਰ ਵਰਪਾ ਕਿ ਰੱਖਿਆ ਹੋਇਆ ਹੈ, ਪੰਜਾਬ ਵੀ ਇਸ ਤੋਂ ਵਾਂਝਾ ਨਹੀਂ ਹੈ | ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ ...

ਪੂਰੀ ਖ਼ਬਰ »

ਲਾਕਡਾਊਨ ਕਾਰਨ ਸਾਰੇ ਕਾਰੋਬਾਰ ਬੰਦ ਪਰ ਠੇਕਾ ਖੁੱਲ੍ਹਾ

ਰਾਮਾਂ ਮੰਡੀ, 5 ਅਪ੍ਰੈਲ (ਤਰਸੇਮ ਸਿੰਗਲਾ)-ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦੇ ਹੋਏ ਪੂਰੇ ਦੇਸ਼ ਵਿਚ ਕੀਤੇ ਗਏ ਲਾਕਡਾਊਨ ਅਤੇ ਪੰਜਾਬ ਵਿਚ ਲਗਾਏ ਗਏ ਕਰਫਿਊ ਦੀ ਸਖਤੀ ਕਾਰਨ ਭਾਵੇਂ ਰਾਸ਼ਨ ਖ੍ਰੀਦ ਕਰਨ 'ਚ ਮੁਸ਼ਕਿਲ ਆ ਰਹੀ ਹੈ ਪਰ ਸ਼ਰਾਬ ਖਰੀਦਣ 'ਚ ਕੋਈ ਮੁਸ਼ਕਿਲ ...

ਪੂਰੀ ਖ਼ਬਰ »

ਡਰੋਨ ਦੇ ਨਤੀਜੇ ਲੱਗੇ ਆਉਣ, ਸੁਨਾਮ ਪੁਲਿਸ ਨੇ ਦਰਜਨ ਵਿਅਕਤੀਆਂ ਨੂੰ ਆਰਜ਼ੀ ਜੇਲ੍ਹ 'ਚ ਡੱਕਿਆ

ਸੁਨਾਮ ਊਧਮ ਸਿੰਘ ਵਾਲਾ, 5 ਅਪੈ੍ਰਲ (ਧਾਲੀਵਾਲ, ਭੁੱਲਰ)-ਸੁਨਾਮ ਪੁਲਿਸ ਵਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤ ਸ਼ਿਕੰਜਾ ਕੱਸਣ ਦੇ ਮੰਤਵ ਨਾਲ ਜੋ ਡਰੋਨ ਕੈਮਰਿਆਂ ਨਾਲ ਨਿਗਰਾਨੀ ਦੀ ਮੁਹਿੰਮ ਚਲਾਈ ਗਈ ਹੈ,ਉਸ ਦੇ ਚੱਲਦਿਆਂ ਅੱਜ ਪਹਿਲੇ ਦਿਨ ਹੀ ਡਰੋਨ ...

ਪੂਰੀ ਖ਼ਬਰ »

ਐਸ. ਜੀ. ਪੀ. ਸੀ. ਵਲੋਂ ਲੋੜਵੰਦ ਪਰਿਵਾਰਾਂ ਲਈ ਮੋਬਾਈਲ ਲੰਗਰ ਸੇਵਾ ਸ਼ੁਰੂ

ਭਗਤਾ ਭਾਈਕਾ, 5 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੇ ਨਿਰਦੇਸ਼ਾਂ ਤਹਿਤ ਸਥਾਨਕ ਸ਼ਹਿਰ ਵਿਖੇ ਲੋਕਾਂ ਦੀ ਮਦਦ ਲਈ ਮੋਬਾਈਲ ਲੰਗਰ ਸੇਵਾ ਦਾ ਆਗਾਜ਼ ਕੀਤਾ ਗਿਆ ਹੈ | ਅੱਜ ਸਵੇਰੇ ਭਾਈ ...

ਪੂਰੀ ਖ਼ਬਰ »

5 ਮੁਸਲਿਮ ਮਜ਼ਦੂਰਾਂ ਨੂੰ ਇਕਾਂਤਵਾਸ ਲਈ ਤਲਵੰਡੀ ਸਾਬੋ ਦੇ ਕਾਲਜ ਵਿਚ ਬਣਾਏ ਆਈਸੋਲੇਸ਼ਨ ਸੈਂਟਰ ਵਿਚ ਲਿਆਂਦਾ

ਤਲਵੰਡੀ ਸਾਬੋ, 5 ਅਪ੍ਰੈਲ (ਰਣਜੀਤ ਸਿੰਘ ਰਾਜੂ)-ਤਬਲੀਗ਼ੀ ਜਮਾਤ ਕਾਰਨ ਦੇਸ਼ ਭਰ ਵਿਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਤੋਂ ਚਿੰਤਤ ਪੁਲਿਸ ਨੇ ਅੱਜ ਹਲਕੇ ਵਿਚ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਇੰਨਰੀ ਦੇ ਪੰਜ ਮੁਸਲਿਮ ਮਜ਼ਦੂਰਾਂ ਨੂੰ ਤਲਵੰਡੀ ਸਾਬੋ ਦੇ ਕਾਲਜ ...

ਪੂਰੀ ਖ਼ਬਰ »

ਸ਼ਹਿਰੀ ਵਾਰਡਾਂ ਦੇ ਮੁੱਖ ਰਸਤੇ ਬੰਦ ਹੋਣ ਤੋਂ ਬਾਅਦ ਲੋਕਾਂ ਦੀ ਸੜਕਾਂ 'ਤੇ ਆਵਾਜਾਈ ਘਟੀ

ਬੁਢਲਾਡਾ, 5 ਅਪ੍ਰੈਲ (ਸਵਰਨ ਸਿੰਘ ਰਾਹੀ)-ਕੋਰੋਨਾ ਵਾਇਰਸ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਜਾਰੀ ਕਰਫ਼ਿਊ ਦੌਰਾਨ ਪੁਲਿਸ ਵਲੋਂ ਲੋਕਾਂ ਨੂੰ ਘਰੋ-ਘਰੀ ਰਹਿਣ ਲਈ ਲਗਾਤਾਰ ਕੀਤੀਆਂ ਜਾ ਰਹੀਆਂ ਅਪੀਲਾਂ ਦੇ ਚੱਲਦਿਆਂ ਸ਼ਹਿਰ ਦੇ ਲਗਪਗ ਸਾਰੇ ਹੀ ਵਾਰਡਾਂ ਦੇ ਮੁੱਖ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਪਹਿਲੇ ਅਤੇ ਇਕੋ-ਇਕ ਪਾਜੀਟਿਵ ਮਰੀਜ਼ ਦੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਹੋਈ ਮੌਤ

ਕਰਨਾਲ, 5 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹੇ ਦੇ ਪਹਿਲੇ ਅਤੇ ਇਕੋ ਇਕ ਪਾਜ਼ੀਟਿਵ ਮਰੀਜ ਦੀ ਪੀ.ਜੀ.ਆਈ. ਚੰਡੀਗੜ ਵਿਖੇ ਇਲਾਜ ਦੋਰਾਨ ਮੋਤ ਹੋ ਗਈ | ਇਸ ਬਾਰੇ ਅਧਿਕਾਰਕ ਜਾਣਕਾਰੀ ਦਿੰਦੇ ਹੋਏ ਡੀ.ਸੀ.ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਕਰਨਾਲ ਜ਼ਿਲ੍ਹੇ ਦੇ ਸਬ ...

ਪੂਰੀ ਖ਼ਬਰ »

ਦੁਕਾਨ ਖੋਲ੍ਹ ਕੇ ਮਹਿੰਗੇ ਭਾਅ 'ਤੇ ਸਾਮਾਨ ਵੇਚਣ 'ਤੇ ਦੁਕਾਨਦਾਰ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਭਾਈਰੂਪਾ, 5 ਅਪ੍ਰੈਲ (ਵਰਿੰਦਰ ਲੱਕੀ)-ਥਾਣਾ ਫੂਲ ਪੁਲਿਸ ਵਲੋਂ ਕਰਫਿਊ ਦੌਰਾਨ ਦੁਕਾਨ ਖੋਲ੍ਹ ਕੇ ਕਥਿਤ ਮਹਿੰਗੇ ਭਾਅ 'ਤੇ ਸਾਮਾਨ ਵੇਚਣ ਦੇ ਦੋਸ਼ ਤਹਿਤ ਪਿੰਡ ਸੇਲਬਰਾਹ ਦੇ ਇਕ ਦੁਕਾਨਦਾਰ ਖਿਲਾਫ਼ ਕੇਸ ਦਰਜ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ¢ ਜਾਣਕਾਰੀ ...

ਪੂਰੀ ਖ਼ਬਰ »

ਕੇਬਲ ਆਪ੍ਰੇਟਰਾਂ ਨੇ ਸੇਵਾ ਕੀਤੀ ਠੱਪ

ਗੋਨਿਆਣਾ, 5 ਅਪ੍ਰੈਲ (ਲਛਮਣ ਦਾਸ ਗਰਗ)-ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਕਾਰਨ ਸਮੁੱਚੇ ਦੇਸ਼ ਵਿਚ ਲਾਕਡਾਊਨ ਦੇ ਚੱਲਦਿਆਂ, ਜਿੱਥੇ ਸਾਰੇ ਲੋਕਾਂ ਨੂੰ ਘਰਾਂ ਵਿਚ ਰਹਿਣਾ ਪੈ ਰਿਹਾ ਹੈ ਉਥੇ ਹੀ ਹੁਣ ਕੇਬਲ ਆਪ੍ਰੇਟਰਾਂ ਦੀ ਧੱਕੇਸ਼ਾਹੀ ਨਾਲ ਲੋਕਾਂ ਦਾ ਘਰਾਂ ਵਿਚ ਟਿਕ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਥਾਲੀਆਂ ਖੜਕਾ ਕੇ ਕੀਤਾ ਰੋਸ ਪ੍ਰਗਟ

ਟੱਲੇਵਾਲ, 5 ਅਪ੍ਰੈਲ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੁਖਦੇਵ ਸਿੰਘ ਭੋਤਨਾ ਬਲਾਕ ਪ੍ਰਧਾਨ ਦੀ ਅਗਵਾਈ ਵਿਚ 14 ਭਰਾਤਰੀ ਜਥੇਬੰਦੀਆਂ ਦੇ ਸੱਦੇ 'ਤੇ ਪਿੰਡ ਭੋਤਨਾ ਤੋਂ ਇਲਾਵਾ ਚੀਮਾ ਵਿਖੇ ਖਾਲੀ ਥਾਲ਼ੀਆਂ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਵਿਧਾਇਕ ਵਲੋਂ ਰਾਹਤ ਪ੍ਰਬੰਧਾਂ ਸਬੰਧੀ ਆਗੂਆਂ ਨਾਲ ਮੀਟਿੰਗ

ਨਥਾਣਾ, 5 ਅਪ੍ਰੈਲ (ਗੁਰਦਰਸ਼ਨ ਲੁੱਧੜ)-ਬਲਾਕ ਪੰਚਾਇਤ ਦਫਤਰ ਕੈਂਪਸ ਨਥਾਣਾ ਵਿਖੇ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਕਰਫਿਊ ਦੇ ਮੱਦੇਨਜ਼ਰ ਲੋਕਾਂ ਨੂੰ ਜ਼ਰੂਰੀ ਵਸਤੂਆਂ ਦੀਆਂ ਲੋੜਾਂ ਪੂਰੀਆਂ ਕਰਨ ਸਬੰਧੀ ਇਲਾਕੇ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 3 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਸ਼ੇਰਪੁਰ, 5 ਅਪ੍ਰੈਲ (ਦਰਸਨ ਸਿੰਘ ਖੇੜੀ) - ਪੁਲਿਸ ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਪੀ ਡਾ.ਸੰਦੀਪ ਗਰਗ ਵਲੋਂ ਜ਼ਿਲੇ੍ਹ ਅੰਦਰ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਸਖ਼ਤੀ ਨਾਲ ਆਦੇਸ਼ ਦਿੱਤੇ ਹੋਏ ਹਨ | ਜਿਸ ਦੇ ਮੱਦੇਨਜ਼ਰ ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਕਰਿੰਦੇ ਸਮੇਤ 4 'ਤੇ ਮਾਮਲਾ ਦਰਜ

ਕੁੱਪ ਕਲਾਂ, 5 ਅਪ੍ਰੈਲ (ਮਨਜਿੰਦਰ ਸਿੰਘ ਸਰੌਦ)-ਪੁਲਿਸ ਵਲੋਂ ਕਰਫ਼ਿਊ ਦੀ ਉਲੰਘਣਾ ਕਰ ਕੇ ਸ਼ਰਾਬ ਵੇਚਣ ਵਾਲੇ ਕਰਿੰਦਿਆਂ ਅਤੇ ਖੁੱਲੇ੍ਹਆਮ ਘੁੰਮ ਰਹੇ ਵਿਅਕਤੀਆਂ 'ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਅਹਿਮਦਗੜ੍ਹ ...

ਪੂਰੀ ਖ਼ਬਰ »

ਬੀਬੀ ਬਾਜਵਾ ਵਲੋਂ ਘਰੋਂ ਹੀ ਭੇਜੀ ਰਾਸ਼ਨ ਸਮੱਗਰੀ ਦੀ ਛੇਵੀਂ ਖੇਪ ਪ੍ਰਸ਼ਾਸਨ ਨੂੰ ਸੌ ਾਪੀ

ਸੁਨਾਮ ਊਧਮ ਸਿੰਘ ਵਾਲਾ, 5 ਅਪ੍ਰੈਲ (ਰੁਪਿੰਦਰ ਸਿੰਘ ਸੱਗੂ)-ਸੁਨਾਮ ਹਲਕੇ ਵਿਚ ਕਾਂਗਰਸ ਦੀ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ ਇੱਕ ਨਵੀਂ ਪਹਿਲ ਕਰਦੇ ਹੋਏ ਆਪ ਆਪਣੇ ਸਾਥੀਆ ਦੀ ਮਦਦ ਨਾਲ ਨਿੱਜੀ ਤੌਰ ਉੱਪਰ ਰਾਸ਼ਨ ਸਮੱਗਰੀ ਦੀ ਛੇਵੀਂ ਖੇਪ ਪ੍ਰਸ਼ਾਸਨ ਨੂੰ ...

ਪੂਰੀ ਖ਼ਬਰ »

ਕਿਸਾਨ ਤੇ ਮਜ਼ਦੂਰ ਪਰਿਵਾਰਾਂ ਵਲੋਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ

ਭਗਤਾ ਭਾਈਕਾ, 5 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਸਮੇਤ ਸੂਬੇ ਦੀਆਂ 16 ਜਥੇਬੰਦੀਆਂ ਦੇ ਸੱਦੇ ਅਨੁਸਾਰ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰ ਿਖ਼ਲਾਫ਼ ਅੱਜ ਪਿੰਡ ਕੋਠਾ ...

ਪੂਰੀ ਖ਼ਬਰ »

ਸ਼ਹਿਣਾ ਇਲਾਕੇ ਵਿਚ ਕਣਕ ਦੀ ਹੱਥੀਂ ਵਾਢੀ ਦਾ ਕੰਮ ਸ਼ੁਰੂ

ਸ਼ਹਿਣਾ, 5 ਅਪ੍ਰੈਲ (ਸੁਰੇਸ਼ ਗੋਗੀ)-ਸ਼ਹਿਣਾ ਇਲਾਕੇ ਵਿਚ ਕਣਕ ਦੀ ਹੱਥੀ ਵਾਢੀ ਕਰਨ ਦਾ ਕੰਮ ਮਜਦੂਰ ਪਰਿਵਾਰਾਂ ਵਲੋਂ ਸ਼ੁਰੂ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਪੰਜਾਬ ਵਿਚ ਪਿਛਲੇ ਕਈ ਸਾਲਾਂ ਤੋਂ ਮਜ਼ਦੂਰਾਂ ਦੀ ਘਾਟ ਕਾਰਨ ਕੰਬਾਈਨ ਰਾਹੀਂ ਕਣਕ ਵੱਢਣ ਦਾ ਰੁਝਾਨ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਵਲੋਂ ਸੂਬਾ ਅਤੇ ਕੇਂਦਰ ਸਰਕਾਰ ਿਖ਼ਲਾਫ਼ ਬਰਤਨ ਖੜਕਾ ਕੇ ਰੋਸ ਪ੍ਰਦਰਸ਼ਨ

ਚਾਉਕੇ, 5 ਅਪ੍ਰੈਲ (ਘੜੈਲੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਾ ਅਤੇ ਹੋਰ 15 ਜਥੇਬੰਦੀਆਂ ਦੇ ਸੱਦੇ 'ਤੇ ਅੱਜ ਪਿੰਡ ਜੇਠੂਕੇ ਵਿਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਿਖ਼ਲਾਫ਼ ਪ੍ਰਦਰਸ਼ਨ ਕੀਤਾ ਗਿਆ | ਜਿਸ ਦੌਰਾਨ ਕਿਸਾਨਾਾ, ਮਜ਼ਦੂਰਾਾ, ਨੌਜਵਾਨਾਾ ਅਤੇ ਔਰਤਾਾ ...

ਪੂਰੀ ਖ਼ਬਰ »

ਕਿਸਾਨਾਂ ਨੂੰ ਕਣਕ 'ਤੇ ਬੌਨਸ ਦੇਣ ਦੀ ਪੰਜਾਬ ਸਰਕਾਰ ਵਲੋਂ ਭੇਜੀ ਤਜਵੀਜ਼ ਨੰੂ ਕੇਂਦਰ ਸਰਕਾਰ ਤੁਰੰਤ ਪ੍ਰਵਾਨਗੀ ਦੇਵੇ- ਰਾਮਾ

ਬਠਿੰਡਾ, 5 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਵਲੋਂ ਘਰਾਂ ਵਿਚ ਕਣਕ ਭੰਡਾਰ ਕਰਨ ਵਾਲੇ ਕਿਸਾਨਾਂ ਨੂੰ ਕਣਕ 'ਤੇ ਬੌਨਸ ਦੇਣ ਦੀ ਅਤੇ ਖਰੀਦ ਦੀ ਪ੍ਰਕਿਰਿਆ 15 ਜੂਨ ਤੱਕ ਕਰਨ ਦੀ ਤਜਵੀਜ਼ ਬਣਾਕੇ ਕੇਂਦਰ ਸਰਕਾਰ ਨੰੂ 27 ਮਾਰਚ ਨੂੰ ਪੱਤਰ ਭੇਜ ਕੇ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਵਲੋਂ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਲਹਿਰਾਗਾਗਾ, 5 ਅਪ੍ਰੈਲ (ਸੂਰਜ ਭਾਨ ਗੋਇਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੀਆਂ ਇਕਾਈਆਂ ਵਲੋਂ ਸੂਬਾ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਛੱਤਾਂ 'ਤੇ ਚੜ੍ਹ ਕੇ ਕੋਰੋਨਾ ਮਹਾਂਮਾਰੀ ਦੇ ਟਾਕਰੇ ਲਈ ਪੰਜਾਬ ਸਰਕਾਰ ਤੋਂ ਪੰਜ ਮੰਗਾਂ ਦੀ ...

ਪੂਰੀ ਖ਼ਬਰ »

ਵਰਕਸ਼ਾਪ ਨਾ ਖੁੱਲ੍ਹਣ ਕਾਰਨ ਕੰਬਾਈਨਾਂ ਦੀ ਮੁਰੰਮਤ ਰੁਕੀ

ਲਹਿਰਾਗਾਗਾ, 5 ਅਪ੍ਰੈਲ (ਕੰਵਲਜੀਤ ਸਿੰਘ ਢੀਂਡਸਾ, ਅਸ਼ੋਕ ਗਰਗ)-ਕਣਕ ਦੀ ਕਟਾਈ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਕੰਬਾਇਨਾਂ ਦੀ ਆਵਾਜਾਈ ਚਾਹੇ ਬਹਾਲ ਕਰ ਦਿੱਤੀ ਹੈ ਪਰ ਮਕੈਨਿਕ ਨਾ ਮਿਲਣ, ਵਰਕਸ਼ਾਪ ਅਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਨਾ ਖੋਲ੍ਹਣ ਕਾਰਨ ...

ਪੂਰੀ ਖ਼ਬਰ »

ਬਰਨਾਲਾ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਢਾਈ ਲੱਖ ਰੁਪਏ ਦੀ ਸਹਾਇਤਾ

ਬਰਨਾਲਾ, 5 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਪੁਲਿਸ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਲੋੜਵੰਦਾਂ ਨੂੰ ਰਾਸ਼ਨ ਦੇ ਕੇ ਕੀਤੀ ਜਾ ਰਹੀ ਮਦਦ ਵਿਚ ਯੋਗਦਾਨ ਪਾਉਂਦਿਆਂ ਬਰਨਾਲਾ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ...

ਪੂਰੀ ਖ਼ਬਰ »

ਬੁਢਲਾਡਾ 'ਚ ਪਾਜ਼ੀਟਿਵ ਪਾਏ ਜਮਾਤੀਆਂ ਦੇ ਸੰਪਰਕ 'ਚ ਆਉਣ ਵਾਲੇ 13 ਹੋਰਨਾਂ ਦੇ ਨਮੂਨੇ ਲਏ

ਬੁਢਲਾਡਾ, 5 ਅਪ੍ਰੈਲ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ)-ਸਥਾਨਕ ਸ਼ਹਿਰ ਦੀ ਮਸਜਿਦ 'ਚੋਂ ਛੱਤੀਸਗੜ੍ਹ ਦੇ 10 ਜਮਾਤੀਆਂ 'ਚੋਂ 3 ਦੇ ਨਮੂਨੇ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਵਾਰਡ ਨੰਬਰ 4 ਅਤੇ ਇਨ੍ਹਾਂ ਪਾਜ਼ੀਟਿਵ ਪਾਏ ਗਏ ਵਿਅਕਤੀਆਂ ਦੇ ਸੰਪਰਕ 'ਚ ਆਉਣ ...

ਪੂਰੀ ਖ਼ਬਰ »

ਐਾਟੀ ਕਰਪਸ਼ਨ ਫਾਊਾਡੇਸ਼ਨ ਨੇ ਕੋਰੋਨਾ ਰਿਲੀਫ਼ ਫੰਡ 'ਚ ਦਿੱਤੇ 51 ਹਜ਼ਾਰ ਰੁਪਏ

ਕਰਨਾਲ, 5 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਐਟੀ ਕੁਰੱਪਸ਼ਨ ਫਾਊਾਡੇਸ਼ਨ ਆਫ ਇੰਡੀਆ ਨੇ ਕੋਰੋਨਾ ਰਿਲੀਫ ਫੰਡ ਵਿਚ ਆਪਣਾ ਯੋਗਦਾਨ ਦਿੰਦੇ ਹੋਏ ਡੀ. ਸੀ. ਨਿਸ਼ਾਂਤ ਕੁਮਾਰ ਯਾਦਵ ਨੂੰ ਚੈਕ ਭੇਟ ਕੀਤਾ | ਇਸ ਮੌਕੇ ਫਾਊਾਡੇਸ਼ਨ ਦੇ ਕੌਮੀ ਚੇਅਰਮੈਨ ਨਰੇਂਦਰ ਅਰੋੜਾ ਨੇ ਕਿਹਾ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਤਹਿਤ ਭਦੌੜ 'ਚ 12 ਵਿਅਕਤੀਆਂ ਿਖ਼ਲਾਫ਼ ਮਾਮਲੇ ਦਰਜ

ਭਦੌੜ, 5 ਅਪ੍ਰੈਲ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਦੇ ਵੱਖ-ਵੱਖ ਖੇਤਰਾਂ ਵਿਚ ਕਰਫ਼ਿਊ ਦੌਰਾਨ ਬਾਹਰ ਘੁੰਮ ਰਹੇ 12 ਵਿਅਕਤੀਆਂ ਦੇ ਿਖ਼ਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਬਲਜੀਤ ਸਿੰਘ ਢਿੱਲੋਂ, ਸਹਾਇਕ ਥਾਣੇਦਾਰ ਕਰਮਜੀਤ ਸਿੰਘ ਅਤੇ ...

ਪੂਰੀ ਖ਼ਬਰ »

ਪੁਲਿਸ ਨੇ 2 ਸ਼ਰਾਬ ਤਸਕਰਾਂ ਨੂੰ ਕਾਬੂ ਕਰ ਬਰਾਮਦ ਕੀਤੀਆਂ ਸ਼ਰਾਬ ਦੀਆਂ 65 ਪੇਟੀਆਂ

ਕਰਨਾਲ, 5 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਕੋਰੋਨਾ ਵਾਇਰਸ ਕਾਰਨ ਕੀਤੀ ਗਈ ਤਾਲਾਬੰਦੀ ਦੋਰਾਨ ਸ਼ਰਾਬ ਦੇ ਠੇਕਿਆਂ ਦੇ ਬੰਦ ਹੋਣ ਦੇ ਬਾਵਜੂਦ ਸ਼ਰਾਬ ਦੀ ਤਸਕਰੀ ਜੋਰਾਂ ਤੇ ਜਾਰੀ ਹੈ ਜਿਸ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਨੇ 65 ਪੇਟੀ ਸ਼ਰਾਬ ਦੇਸੀ ਅਤੇ ਅੰਗਰੇਜੀ ...

ਪੂਰੀ ਖ਼ਬਰ »

ਲਾਕਡਾਊਨ ਦੌਰਾਨ ਸ਼ਰਾਬ ਦੀ ਤਸਕਰੀ ਵਧੀ

ਸਿਰਸਾ, 5 ਅਪੈ੍ਰਲ (ਅ.ਬ.)-ਲਾਕਡਾਊਨ ਦੌਰਾਨ ਸ਼ਰਾਬ ਦੇ ਠੇਕੇ ਬੰਦ ਹੋਣ ਕਾਰਨ ਸ਼ਰਾਬ ਦੀ ਤਸਕਰੀ ਵਧ ਗਈ ਹੈ | ਪੁਲਿਸ ਨੇ ਲਾਕਡਾਊਨ ਦੌਰਾਨ ਵੱਖ-ਵੱਖ ਥਾਵਾਂ ਤੋਂ 90 ਪੇਟੀ ਦੇਸ਼ੀ ਸ਼ਰਾਬ ਫੜ੍ਹੀ ਹੈ | ਇਸ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਕਾਬੂ ਕੀਤਾ ਹੈ ਜਦੋਂਕਿ ਇਕ ...

ਪੂਰੀ ਖ਼ਬਰ »

ਲਾਕਡਾਊਨ ਦੌਰਾਨ ਪੁਰਾਣੀ ਰੰਜਿਸ਼ ਕਾਰਨ ਇੱਕ ਵਿਅਕਤੀ ਦਾ ਕਤਲ

ਸਿਰਸਾ, 5 ਅਪੈ੍ਰਲ (ਅ.ਬ.)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਦੇ ਦੌਰਾਨ ਖੇਤਰ ਦੇ ਪਿੰਡ ਦੇਸੂ ਮਲਕਾਣਾ ਵਿਚ ਆਪਸੀ ਰੰਜਿਸ਼ ਕਾਰਨ ਬਦਲਾ ਲੈਣ ਲਈ ਕੁਝ ਵਿਅਕਤੀਆਂ ਨੇ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਇਸ ਕਤਲ ਕੇਸ ਦੀ ਸੂਚਨਾ ਮਿਲਣ 'ਤੇ ...

ਪੂਰੀ ਖ਼ਬਰ »

ਕਾਲਵਨ ਦੇ ਫੌਜੀ ਅਫ਼ਸਰ ਦੇ ਬੇਟੇ ਗੌਰਵ ਨੈਨ ਦੀ ਆਸਟਰੇਲੀਆ ਵਿੱਚ ਮੌਤ

ਟੋਹਾਣਾ, 5 ਅਪ੍ਰੈਲ (ਗੁਰਦੀਪ ਸਿੰਘ ਭੱਟੀ)-ਇਥੋਂ ਦੇ ਪਿੰਡ ਕਾਲਵਨ ਦੇ ਵਾਸੀ ਭਾਰਤੀ ਫੌਜ ਦੇ ਰਿਟਾਇਡ ਕਰਨਲ ਰਾਮਪ੍ਰਤਾਪ ਨੈਨ ਦੇ ਨੌਜਵਾਨ ਐਨ.ਆਰ.ਆਈ. ਬੇਟੇ ਗੌਰਵ ਨੈਨ ਦੀ ਅਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿਚ ਮੌਤ ਹੋਣ ਤੇ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ | ਸੈਨਾ ...

ਪੂਰੀ ਖ਼ਬਰ »

ਖੇਤੀਬਾੜੀ ਸੰਦਾਂ ਤੇ ਮੁਰੰਮਤ ਵਰਕਸ਼ਾਪ ਨੂੰ ਲਾਕਡਾਊਨ ਤੋਂ ਕੀਤਾ ਬਾਹਰ

ਟੋਹਾਣਾ, 5 ਅਪ੍ਰੈਲ (ਗੁਰਦੀਪ ਸਿੰਘ ਭੱਟੀ)-ਕਣਕ ਦੀ ਵਾਢੀ ਸਮੇਂ ਸਿਰ ਆਰੰਭ ਕਰਨ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਵੀ ਪ੍ਰਕਾਸ਼ ਗੁਪਤਾ ਨੇ ਖੇਤੀਬਾੜੀ ਮਸ਼ਨਰੀ ਦੀਆਂ ਦੁਕਾਨਾਂ, ਖੇਤੀਬਾੜੀ ਸੰਦਾਂ ਦੇ ਸਪੇਅਰ ਪਾਰਟਸ ਵਾਲੀ ਦੁਕਾਨਾ ਤੇ ਮੁਰੰਮਤ ਵਰਕਸ਼ਾਪ ...

ਪੂਰੀ ਖ਼ਬਰ »

ਕਣਕ ਦੀ ਖ਼ਰੀਦ ਵਿਚ ਸਰਕਾਰ ਦਾ ਸਹਿਯੋਗ ਨਹੀਂ ਕਰਨਗੇ ਆੜ੍ਹਤੀ: ਸਰਕਾਰੀਆ

ਸਿਰਸਾ, 5 ਅਪੈ੍ਰਲ (ਅ.ਬ.)-'ਜੇ ਸਰਕਾਰ ਆੜ੍ਹਤੀਆਂ ਰਾਹੀਂ ਜਿਣਸਾਂ ਦੀ ਖ਼ਰੀਦਦਾਰੀ ਨਹੀਂ ਕਰਵਾਈ ਜਾਂਦੀ ਤਾਂ ਆੜ੍ਹਤੀ ਕਣਕ ਦੀ ਖ਼ਰੀਦ ਵਿਚ ਸਰਕਾਰ ਦਾ ਸਹਿਯੋਗ ਨਹੀਂ ਕਰਨਗੇ | ਸਰਕਾਰ ਚਿਰਾਂ ਤੋਂ ਆੜ੍ਹਤੀਆਂ ਦੀਆਂ ਮੰਗਾਂ ਨੂੰ ਨਹੀਂ ਮਨ ਰਹੀ ਹੈ | ਕਿਸਾਨਾਂ ਤੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਨਿੱਜੀ ਹਸਪਤਾਲਾਂ ਦੇ ਸੰਚਾਲਕਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੇ ਨਿਰਦੇਸ਼

ਸਿਰਸਾ, 5 ਅਪ੍ਰੈਲ (ਅ.ਬ.)-ਕੋਰੋਨਾ ਵਾਇਰਸ ਦੀ ਲਾਗ ਤੋਂ ਲੋਕਾਂ ਨੂੰ ਬਚਾਉਣ ਲਈ ਨਿੱਜੀ ਹਸਪਤਾਲ ਸੰਚਾਲਕਾਂ ਉੱਤੇ ਸਵਾਲ ਉਠਣ ਲੱਗੇ ਹਨ | ਜ਼ਿਲ੍ਹਾ ਪ੍ਰਸ਼ਾਸਨ ਨੇ ਨਿੱਜੀ ਹਸਪਤਾਲ ਸੰਚਾਲਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ...

ਪੂਰੀ ਖ਼ਬਰ »

ਮਹਾਰਾਸ਼ਟਰ ਤੋਂ ਤਬਲੀਗੀ ਜਮਾਤ ਕਰਕੇ ਆਏ 9 ਜਣਿਆਂ ਦੇ ਸੰਪਰਕ ਵਿਚ ਆਏ 23 ਜਣੇ ਕੀਤੇ ਨਜ਼ਰਬੰਦ

ਨਰਾਇਣਗੜ੍ਹ, 5 ਅਪ੍ਰੈਲ (ਪੀ. ਸਿੰਘ)-ਮਹਾਰਾਸ਼ਟਰ ਤੋਂ ਤਬਲੀਗੀ ਜਮਾਤ ਕਰਕੇ ਨਰਾਇਣਗੜ੍ਹ ਦੇ ਪਿੰਡ ਰਾਓ ਮਾਜਰਾ ਵਿਚ ਰੁਕੇ 9 ਲੋਕਾਂ ਦੇ ਸੰਪਰਕ ਵਿਚ ਆਏ ਪਿੰਡ ਰਾਓ ਮਾਜਰਾ ਦੇ ਹੀ 23 ਲੋਕਾਂ ਨੂੰ ਸ਼ੱਕ ਦੇ ਆਧਾਰ 'ਤੇ ਨਰਾਇਣਗੜ੍ਹ ਦੀ ਗੁੱਜਰ ਧਰਮਸ਼ਾਲਾ ਵਿਚ ਨਜ਼ਰਬੰਦ ...

ਪੂਰੀ ਖ਼ਬਰ »

ਸ਼ਰਾਬ ਤਸਕਰੀ ਤੇ ਲਾਕਡਾਊਨ ਦੀ ਉਲੰਘਣਾ ਕਰਨ ਦੇ ਪਰਚੇ ਦਰਜ

ਟੋਹਾਣਾ, 5 ਅਪ੍ਰੈਲ (ਗੁਰਦੀਪ ਸਿੰਘ ਭੱਟੀ)-ਲਾਕਡਾਊਨ ਦੌਰਾਨ ਨਾਜਾਇਜ਼ ਧੰਦਾ ਕਰਨ 'ਤੇ ਪੁਲਿਸ ਨੇ 383 ਬੋਤਲ ਨਾਜਾਇਜ਼ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪਿੰਡ ਭੋੜੀਆ ਖੇੜਾ ਦੇ ਸਾਗਰ ਉਰਫ਼ ਕੀਕੂ ਤੋਂ 336 ਅੱਧੇ ਤੇ 768 ਪੌਵੇ ਬਰਾਮਦ ਕੀਤੇ ਹਨ | ਅਰੁਣ ...

ਪੂਰੀ ਖ਼ਬਰ »

ਕੋਰੋਨਾ ਦੇ ਸ਼ੱਕੀ ਮਰੀਜ਼ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼-ਤੀਸਰੀ ਮੰਜ਼ਿਲ ਤੋਂ ਮਾਰੀ ਛਾਲ

ਨਵੀਂ ਦਿੱਲੀ, 5 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ 'ਚ ਉਸ ਸਮੇਂ ਰੌਲਾ ਪੈ ਗਿਆ ਜਦੋਂ ਇਕ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੇ ਤੀਸਰੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ | ਇਸ ਮਰੀਜ਼ ...

ਪੂਰੀ ਖ਼ਬਰ »

ਸਰਕਾਰ ਵਲੋਂ ਕਣਕ ਖਰੀਦ ਨੀਤੀ ਵਿਚ ਕੀਤੇ ਗਏ ਬਦਲਾਅ ਆੜ੍ਹਤੀਆਂ ਲਈ ਬਣੇ ਮੁਸੀਬਤ

ਏਲਨਾਬਾਦ, 5 ਅਪ੍ਰੈਲ (ਜਗਤਾਰ ਸਮਾਲਸਰ)-ਦੇਸ਼ ਵਿਚ ਚੱਲ ਰਹੇ ਲਾਕਡਾਊਨ ਕਾਰਨ ਹਾੜ੍ਹੀ ਦੀ ਫ਼ਸਲ ਦੀ ਖਰੀਦ ਲਈ ਪੁਖ਼ਤਾ ਪ੍ਰਬੰਧ ਕਰਨਾ ਜਿੱਥੇ ਸਰਕਾਰ ਲਈ ਚੁਣੌਤੀ ਬਣਿਆ ਹੋਇਆ ਹੈ ਉੱਥੇ ਹੀ ਇਸ ਸਾਲ ਕਣਕ ਖਰੀਦ ਨੀਤੀ ਵਿਚ ਸਰਕਾਰ ਵਲੋਂ ਕੀਤੇ ਗਏ ਵੱਡੇ ਬਦਲਾਅ ਕਾਰਨ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਤੇ ਡੀ. ਐੱਸ. ਪੀ. ਨੇ ਪ੍ਰਵਾਸੀ ਮਜ਼ਦੂਰਾਂ ਨਾਲ ਕੀਤੀ ਗੱਲਬਾਤ

ਨਰਾਇਣਗੜ੍ਹ, 5 ਅਪ੍ਰੈਲ (ਪੀ. ਸਿੰਘ)-ਨਰਾਇਣਗੜ੍ਹ ਦੀ ਐੱਸ. ਡੀ. ਐੱਮ. ਅਦਿੱਤੀ ਤੇ ਡੀ. ਐੱਸ. ਪੀ. ਅਮਿਤ ਭਾਟੀਆ ਨੇ ਨਰਾਇਣਗੜ੍ਹ, ਸ਼ਹਿਜਾਦਪੁਰ ਦੇ ਰਾਧਾ ਸਵਾਮੀ ਭਵਨਾ ਦਾ ਨਿਰੀਖਣ ਕੀਤਾ ਅਤੇ ਉਥੇ ਰੱਖੇ ਗਏ ਪ੍ਰਵਾਸੀ ਮਜਦੂਰਾਂ ਨਾਲ ਗੱਲਬਾਤ ਕੀਤੀ | ਇਸ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਨਿੱਜੀ ਸਕੂਲਾਂ 'ਤੇ ਫੀਸ ਦੇ ਮਾਮਲੇ ਪ੍ਰਤੀ ਰੋਕ ਲਗਾਉਣਾ ਮੁਸ਼ਕਿਲ

ਨਵੀਂ ਦਿੱਲੀ, 5 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਵਾਇਰਸ ਦੇ ਸਕਰਮਣ ਨੂੰ ਵੇਖਦੇ ਹੋਏ ਲੋਕਾਂ ਦੇ ਕੰਮ ਧੰਦੇ ਬਿਲਕੁਲ ਹੀ ਬੰਦ ਪਏ ਹਨ ਅਤੇ ਉਨ੍ਹਾਂ ਨੂੰ ਆਪਣੇ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਦੀ ਫੀਸ ਦੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕਿ ਉਹ ਬੱਚਿਆਂ ਦੀ ...

ਪੂਰੀ ਖ਼ਬਰ »

ਜੇ. ਐਨ. ਯੂ. ਦੇ ਵਿਦਿਆਰਥੀ ਵਿਰੁੱਧ ਪੁਲਿਸ ਵਲੋਂ ਮਾਮਲਾ ਦਰਜ

ਨਵੀਂ ਦਿੱਲੀ, 5 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਤੇ ਜਵਾਹਰ ਲਾਲ ਯੂਨੀਵਰਸਿਟੀ (ਜੇ.ਐਨ.ਯੂ.) ਵਿਖੇ ਕੋਵਿਡ-19 ਦੇ ਨਿਯਮਾਂ ਨੂੰ ਤੋੜਨ ਵਾਲੇ ਇਕ ਵਿਦਿਆਰਥੀ ਦੇ ਵਿਰੁੱਧ ਕੇਸ ਦਰਜ ਕੀਤਾ ਹੈ ਕਿਉਂਕਿ ਉਸ ਨੇ ਸਕਿਉਰਿਟੀ ਗਾਰਡ ਦੇ ਨਾਲ ਕੁੱਟਮਾਰ, ਰਸਤਾ ...

ਪੂਰੀ ਖ਼ਬਰ »

ਏਮਜ਼ ਹਸਪਤਾਲ ਦੇ ਡਾਕਟਰ, ਉਸ ਦੀ ਪਤਨੀ ਤੇ ਭਰਾ ਵਿਚ ਕੋਰੋਨਾ ਵਾਇਰਸ ਦੀ ਹੋਈ ਪੁਸ਼ਟੀ

ਨਵੀਂ ਦਿੱਲੀ, 5 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਵਾਇਰਸ ਪ੍ਰਤੀ ਡਾਕਟਰ ਅਤੇ ਹੋਰ ਸਟਾਫ਼ ਆਪਣੀ ਡਿਊਟੀ ਕਰ ਰਹੇ ਹਨ ਪਰ ਉਹ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ | ਦਿੱਲੀ ਦੇ ਰੈਜ਼ੀਡੈਂਟ ਡਾਕਟਰ, ਉਸ ਦੀ ਪਤਨੀ 'ਚ ਵੀ ਕੋਰੋਨਾ ਵਾਇਰਸ ਦਾ ਸੰਕਰਮਣ ਮਿਲਿਆ ਹੈ ਅਤੇ ਨਾਲ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਤੇ ਡੀ. ਐੱਸ. ਪੀ. ਨੇ ਪ੍ਰਵਾਸੀ ਮਜ਼ਦੂਰਾਂ ਨਾਲ ਕੀਤੀ ਗੱਲਬਾਤ

ਨਰਾਇਣਗੜ੍ਹ, 5 ਅਪ੍ਰੈਲ (ਪੀ. ਸਿੰਘ)-ਨਰਾਇਣਗੜ੍ਹ ਦੀ ਐੱਸ. ਡੀ. ਐੱਮ. ਅਦਿੱਤੀ ਤੇ ਡੀ. ਐੱਸ. ਪੀ. ਅਮਿਤ ਭਾਟੀਆ ਨੇ ਨਰਾਇਣਗੜ੍ਹ, ਸ਼ਹਿਜਾਦਪੁਰ ਦੇ ਰਾਧਾ ਸਵਾਮੀ ਭਵਨਾ ਦਾ ਨਿਰੀਖਣ ਕੀਤਾ ਅਤੇ ਉਥੇ ਰੱਖੇ ਗਏ ਪ੍ਰਵਾਸੀ ਮਜਦੂਰਾਂ ਨਾਲ ਗੱਲਬਾਤ ਕੀਤੀ | ਇਸ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਵਾਢੀ ਦੀਆਂ ਤਿਆਰੀਆਂ ਨੂੰ ਲੈ ਕੇ ਕਿਸਾਨਾਂ ਦੇ ਮੱਥੇ ਚਿੰਤਾ ਦੀਆਂ ਲਕੀਰਾਂ

ਤਲਵੰਡੀ ਸਾਬੋ, 5 ਅਪ੍ਰੈਲ (ਰਣਜੀਤ ਸਿੰਘ ਰਾਜੂ)-ਭਾਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਭਰੋਸਾ ਦਿੱਤਾ ਹੈ ਕਿ ਕੋਰੋਨਾ ਕਾਰਨ ਸੂਬੇ ਵਿਚ ਲੱਗੇ ਕਰਫਿਊ ਦੌਰਾਨ ਕਣਕ ਦੀ ਵਾਢੀ ਦੀ ਤਿਆਰੀ ਵਿਚ ਲੱਗੇ ਕਿਸਾਨਾਂ ਨੂੰ ...

ਪੂਰੀ ਖ਼ਬਰ »

ਪਾਵਰਕਾਮ ਯੂਨੀਅਨ ਵਲੋਂ ਕੋਰੋਨਾ ਕਿੱਟਾਂ ਤੇ ਪੂਰੀਆਂ ਤਨਖ਼ਾਹਾਂ ਦੇਣ ਦੀ ਮੰਗ

ਮੌੜ ਮੰਡੀ, 5 ਅਪ੍ਰੈਲ (ਲਖਵਿੰਦਰ ਸਿੰਘ ਮੌੜ)- ਪਾਵਰਕਾਮ ਦੇ ਕਰਮਚਾਰੀਆਂ ਨੂੰ ਕੋਰੋਨਾਂ ਕਿੱਟ ਨਾ ਮਿਲਣ ਕਾਰਨ ਦਿਨ-ਰਾਤ ਕੰਮ ਕਰਨ ਵਾਲੇ ਇਨ੍ਹਾਂ ਕਰਮਚਾਰੀਆਂ ਵਿੱਚ ਪਾਵਕਾਰਮ ਪ੍ਰਬੰਧਕ ਕਮੇਟੀ ਵਿੱਰੁਧ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪ੍ਰਧਾਨ ਗੁਰੇਮਲ ਸਿੰਘ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਤੇ ਨਿੱਜੀ ਸਿਖਲਾਈ ਕੇਂਦਰਾਂ ਨੇ ਚਲਾਈਆਂ ਆਨਲਾਈਨ ਕਲਾਸਾਂ

ਬੁਢਲਾਡਾ, 5 ਅਪੈ੍ਰਲ (ਸਵਰਨ ਸਿੰਘ ਰਾਹੀ)- ਇਸ ਖੇਤਰ ਅੰਦਰ ਕਰਫ਼ਿਊ ਦੇ ਚਲਦਿਆਂ ਵਿਦਿਆਰਥੀਆਂ ਦੀ ਨਵੇਂ ਵਿੱਦਿਅਕ ਸ਼ੈਸਨ ਦੀ ਪੜ੍ਹਾਈ ਦਾ ਨੁਕਸਾਨ ਹੋਣੋ ਬਚਾਉਣ ਲਈ ਸੀਨੀਅਰ ਸੈਕੰਡਰੀ ਸਕੂਲ ਬਰ੍ਹੇ ਸਮੇਤ ਕੁਝ ਹੋਰਨਾਂ ਸਰਕਾਰੀ ਸਕੂਲਾਂ ਤੇ ਨਿੱਜੀ ਸਿਖਲਾਈ ...

ਪੂਰੀ ਖ਼ਬਰ »

-ਮਾਮਲਾ ਆਟਾ ਚੱਕੀ ਮਾਲਕ ਵਲੋਂ ਸਰਕਾਰੀ ਰਿਆਇਤ ਪ੍ਰਾਪਤ ਕਣਕ ਅੱਗੇ ਵੇਚਣ ਦਾ- ਪ੍ਰਸ਼ਾਸਨ ਵਲੋਂ ਕਰਵਾਈ ਗਈ ਆਟਾ ਚੱਕੀਆਂ ਦੀ ਜਾਂਚ

ਬਰਨਾਲਾ, 5 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਆਸਾਨੀ ਨਾਲ ਅਤੇ ਤੈਅ ਰੇਟਾਂ 'ਤੇ ਆਟਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਰਕਾਰੀ ਰਿਆਇਤ 'ਤੇ ਕਣਕ, ਆਟਾ ਚੱਕੀਆਂ ਮਾਲਕਾਂ ਨੂੰ ਵੇਚੀ ਗਈ ਸੀ ਜਿਸ ਤਹਿਤ ਬਰਨਾਲਾ ਵਿਖੇ ਕੁਝ ...

ਪੂਰੀ ਖ਼ਬਰ »

ਬਾਹਰਲੇ ਰਾਜਾਂ 'ਚੋਂ ਕਣਕ ਦੀ ਵਢਾਈ ਕਰ ਕੇ ਵਾਪਸ ਪਰਤਣ ਵਾਲਿਆਂ ਦੀ ਜਾਂਚ ਹੋਣ 'ਤੇ ਲੋਕ ਚਿੰਤਤ

ਬਰੇਟਾ, 5 ਅਪ੍ਰੈਲ (ਜੀਵਨ ਸ਼ਰਮਾ)- ਇਲਾਕੇ ਵਿਚੋਂ ਬਾਹਰਲੇ ਰਾਜਾਂ ਵਿਚ ਕਣਕ ਦੀ ਵਢਾਈ ਕਰਨ ਲਈ ਆਪਣੀਆਂ ਕੰਬਾਈਨਾਂ ਲੈ ਕੇ ਗਏ ਕਿਸਾਨ ਆਪਣੇ ਘਰ ਪੁੱਜਣੇ ਸ਼ੁਰੂ ਹੋ ਗਏ ਹਨ ਅਤੇ ਕੋਰੋਨਾ ਵਾਇਰਸ ਦੇ ਡਰ ਕਾਰਨ ਇਨ੍ਹਾਂ ਨੂੰ ਸਿਹਤ ਵਿਭਾਗ ਵਲੋਂ ਕੁਝ ਸਮੇਂ ਲਈ ...

ਪੂਰੀ ਖ਼ਬਰ »

ਚੋਰੀ ਦੇ ਸਾਮਾਨ ਸਮੇਤ ਚੋਰ ਕਾਬੂ

ਸੁਨਾਮ ਊਧਮ ਸਿੰਘ ਵਾਲਾ, 5 ਅਪ੍ਰੈਲ (ਧਾਲੀਵਾਲ, ਭੁੱਲਰ) - ਬੀਤੇ ਦਿਨ ਸ਼ਹਿਰ ਦੀ ਇੱਕ ਮੋਬਾਈਲਾਂ ਦੀ ਦੁਕਾਨ ਦੀ ਕੰਧ ਵਿੱਚ ਪਾੜ ਲਾ ਕੇ ਚੋਰੀ ਨੂੰ ਅੰਜਾਮ ਦੇਣ ਵਾਲੇ ਕਥਿਤ ਚੋਰ ਨੂੰ ਚੋਰੀ ਕੀਤੇ ਸਮਾਨ ਸਮੇਤ ਸੁਨਾਮ ਪੁਲਿਸ ਵਲੋਂ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ...

ਪੂਰੀ ਖ਼ਬਰ »

ਸੰਕਟ ਦੀ ਘੜੀ 'ਚ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਲਾਏ ਹਸਪਤਾਲਾਂ ਨੂੰ ਤਾਲੇ

ਰਾਮਾਾ ਮੰਡੀ, 5 ਅਪ੍ਰੈਲ (ਗੁਰਪ੍ਰੀਤ ਸਿੰਘ ਅਰੋੜਾ)- ਦੇਸ਼ ਭਰ ਵਿਚ ਚੱਲ ਰਹੇ ਲਾਕਡਾਊਨ ਦੌਰਾਨ ਜਿਥੇ ਲੋਕ ਹੋਰਨਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਉੱਥੇ ਸਿਹਤ ਸਬੰਧੀ ਸਹਾਇਤਾ ਲੈਣ ਵਾਸਤੇ ਵੀ ਲੋਕਾਂ ਨੂੰ ਖੁਆਰ ਹੋਣਾ ਪੈ ਰਿਹਾ ਹੈ | ਸ਼ਹਿਰ ਦਾ ਕੋਈ ਵੀ ਨਿੱਜੀ ...

ਪੂਰੀ ਖ਼ਬਰ »

ਤਬਲੀਗੀ ਜਮਾਤ ਦੇ ਅੱਧਾ ਦਰਜਨ ਵਿਅਕਤੀਆਂ ਨੂੰ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਕਰਵਾਇਆ

ਬਠਿੰਡਾ, 5 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਬਠਿੰਡਾ ਵਿਚ ਤਬਲੀਗੀ ਜਮਾਨ ਦੇ ਅੱਧੀ ਦਰਜਨ ਵਿਅਕਤੀਆਂ ਆਈਸੋਲੇਸ਼ਲ ਵਾਰਡ 'ਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦੇ ਕੋਰੋਨਾ ਵਾਇਰਸ ਸਬੰਧੀ ਨਮੂਨੇ ਲਏ ਗਏ ਹਨ | ਇਹ ਸਾਰੇ ਵਿਅਕਤੀਆਂ ਦੇ ਦਿੱਲੀ ਵਿਖੇ ਹੋਏ ...

ਪੂਰੀ ਖ਼ਬਰ »

ਡੀ. ਸੀ. ਨਿਸ਼ਾਂਤ ਕੁਮਾਰ ਯਾਦਵ ਨੇ ਸਰਕਾਰੀ ਡਿਪੂਆਂ ਦੀ ਕੀਤੀ ਜਾਂਚ

ਕਰਨਾਲ, 5 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਤਾਲਾਬੰਦੀ ਕਾਰਨ ਲੋਕਾਂ ਨੂੰ ਸਰਕਾਰੀ ਡਿਪੂਆਂ ਤੇ ਮੁਫਤ ਵਿਚ ਰਾਸ਼ਨ ਦਿਤੇ ਜਾਣ ਨੂੰ ਲੈ ਕੇ ਡੀ.ਸੀ. ਨਿਸ਼ਾਂਤ ਕੁਮਾਰ ਯਾਦਵ ਨੇ ਕਿਸੇ ਤਰ੍ਹਾਂ ਦੇ ਵੀ ਘੁਟਾਲੇ ਦੀ ਸੰਭਾਵਨਾ ਨੂੰ ਰੋਕਣ ਲਈ ਕਮਾਨ ਸੰਭਾਲਦੇ ਹੋਏ ਸਰਕਾਰੀ ...

ਪੂਰੀ ਖ਼ਬਰ »

ਦਾਮਨ ਬਾਜਵਾ ਨੇ ਲੌ ਾਗੋਵਾਲ ਪ੍ਰਸ਼ਾਸਨ ਨੂੰ ਸੌ ਾਪੀ ਰਾਸ਼ਨ ਦੀ ਟਰਾਲੀ

ਲੌਾਗੋਵਾਲ­, 5 ਅਪ੍ਰੈਲ (ਵਿਨੋਦ,­ ਸ.ਸ. ਖੰਨਾ) - ਸੁਨਾਮ ਹਲਕੇ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ਼ ਦਾਮਨ ਥਿੰਦ ਬਾਜਵਾ ਵਲੋਂ ਨਿੱਜੀ ਪੱਧਰ 'ਤੇ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਕਿੱਟਾਂ ਦੀ ਭਰੀ ਟਰਾਲੀ ਲੌਾਗੋਵਾਲ ਪ੍ਰਸ਼ਾਸਨ ਨੂੰ ਭੇਟ ਕੀਤੀ ਗਈ | ਰਾਸ਼ਨ ਕਿੱਟਾਂ ਨੂੰ ...

ਪੂਰੀ ਖ਼ਬਰ »

ਕਰਫਿਊ ਲੱਗਾ ਹੋਣ ਕਰਕੇ ਐਾਬੂਲੈਂਸ 'ਚ ਹੀ ਬੱਚੇ ਨੇ ਲਿਆ ਜਨਮ

ਬਠਿੰਡਾ, 5 ਅਪ੍ਰੈਲ (ਅਵਤਾਰ ਸਿੰਘ)- ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿਚ ਕਰਫਿਊ ਲੱਗਿਆ ਹੋਇਆ ਹੈ ਅਤੇ ਮੈਡੀਕਲ ਸੇਵਾਵਾਂ ਵੀ ਪੂਰੀ ਤਰ੍ਹਾਂ ਨਾਲ ਠੱਪ ਨਜ਼ਰ ਆ ਰਹੀਆਂ ਹਨ ਉੱਥੇ ਹੀ ਅੱਜ ਬਠਿੰਡਾ ਵਿਖੇ 108 ਐਾਬੂਲੈਂਸ ਵਿਚ ਡਿਲੀਵਰੀ ਹੋਣ ਦਾ ਮਾਮਲਾ ਸਾਹਮਣੇ ਆਇਆ ...

ਪੂਰੀ ਖ਼ਬਰ »

ਪੁਲਿਸ ਕਰਮਚਾਰੀ ਨੇ ਜ਼ੇਰੇ ਇਲਾਜ ਇਕ ਮਰੀਜ ਨੂੰ ਦਿੱਤੀ ਵਿੱਤੀ ਸਹਾਇਤਾ

ਕਰਨਾਲ, 5 ਅਪ੍ਰੈਲ (ਗੁਰਮੀਤ ਸਿੰਘ ਸੱਗੂ)- ਤਾਲਾਬੰਦੀ ਕਾਰਨ ਜਿਥੇ ਪੁਲਿਸ ਲੋਕਾਂ ਦੀ ਸੁਰਖਿਆਂ ਵਿਚ ਦਿਨ ਰਾਤ ਲੱਗੀ ਹੋਈ ਹੈ ਉੱਥੇ ਹੀ ਪੁਲਿਸ ਵਲੋਂ ਗਰੀਬ ਮਰੀਜ਼ਾਂ ਦੀ ਸਹਾਇਤਾ ਲਈ ਉਨ੍ਹਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ | ਇਸ ਤਰ੍ਹਾਂ ਦਾ ਹੀ ...

ਪੂਰੀ ਖ਼ਬਰ »

ਖਾਧ ਤੇ ਘਰੇਲੂ ਸਾਮਾਨ ਦੀ ਕੋਈ ਕਮੀ ਨਹੀਂ : ਡੀ.ਸੀ. ਪ੍ਰਵਾਸੀ ਮਜ਼ਦੂਰਾਂ ਲਈ ਖਾਣੇ ਤੇ ਰਹਿਣ ਦਾ ਹੈ ਪੂਰਾ ਇੰਤਜ਼ਾਮ

ਸਿਰਸਾ, 5 ਅਪ੍ਰੈਲ (ਅ.ਬ.)- ਡਿਪਟੀ ਕਮਿਸ਼ਨਰ ਰਮੇਸ਼ ਚੰਦਰ ਬਿਢਾਨ ਨੇ ਕਿਹਾ ਹੈ ਕਿ ਜ਼ਿਲ੍ਹੇ ਵਿੱਚ ਖਾਧ ਤੇ ਘਰੇਲੂ ਸਾਮਾਨ ਦੀ ਕੋਈ ਕਮੀ ਨਹੀਂ ਹੈ | ਲਾਕਡਾਊਨ ਦੌਰਾਨ ਹਰ ਵਿਅਕਤੀ ਨੂੰ ਜਿਥੇ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਪ੍ਰਵਾਸੀ ...

ਪੂਰੀ ਖ਼ਬਰ »

ਬ੍ਰਾਹਮਣ ਸਭਾ ਭਦੌੜ ਵਲੋਂ ਲੰਗਰ ਲਈ 21 ਹਜ਼ਾਰ ਦੀ ਰਾਸ਼ਨ ਸਮੱਗਰੀ ਦਾਨ

ਭਦੌੜ, 5 ਅਪ੍ਰੈਲ (ਵਿਨੋਦ ਕਲਸੀ, ਰਜਿੰਦਰ ਬੱਤਾ)-ਬ੍ਰਾਹਮਣ ਸਭਾ ਭਦੌੜ ਵਲੋਂ ਗੁਰਦੁਆਰਾ ਬਾਮੀਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਪਰਮਜੀਤ ਸਿੰਘ ਖਾਲਸਾ ਨੂੰ 21 ਹਜ਼ਾਰ ਦੀ ਰਾਸ਼ਨ ਸਮੱਗਰੀ ਦਾਨ ਦਿੱਤੀ ਗਈ ਹੈ | ਗੁਰਦੁਆਰਾ ਬਾਮੀਆਣਾ ਸਾਹਿਬ ਵਲੋਂ ਪਿਛਲੇ 10 ਦਿਨਾਂ ...

ਪੂਰੀ ਖ਼ਬਰ »

ਲੋਕ ਹਿਤਾਂ ਲਈ ਕਿਸਾਨ ਆਗੂਆਂ ਨੇ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ, 5 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਵਿਚ ਪੰਜਾਬ ਦੀਆਂ 15 ਕਿਸਾਨ ਮਜ਼ਦੂਰ ਨੌਜਵਾਨ ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ 'ਤੇ ਇਕ ਦਰਜਨ ...

ਪੂਰੀ ਖ਼ਬਰ »

ਕਾਂਗਰਸੀ ਆਗੂ ਅਤੇ ਪੰਚਾਇਤ ਸੈਕਟਰੀ ਦੇ ਹੱਕ ਵਿਚ ਡਟੇ ਵੱਖ-ਵੱਖ ਆਗੂ

ਸ਼ਹਿਣਾ, 5 ਅਪ੍ਰੈਲ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਪਿਛਲੇ ਦਿਨੀਂ ਪੰਚਾਇਤ ਸੈਕਟਰੀ ਦੀ ਸ਼ਹਿਣਾ ਦੀ ਮੌਜੂਦਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਸਪੱੁਤਰ ਅਤੇ ਕਾਂਗਰਸੀ ਆਗੂ ਵਲੋਂ ਕੱੁਟਮਾਰ ਕਰਨ ਦੇ ਮਾਮਲੇ ਵਿਚ ਥਾਣਾ ਸ਼ਹਿਣਾ ਵਿਖੇ ਦਰਜ ਹੋਏ ਮੁਕੱਦਮੇ ਉਪਰੰਤ ...

ਪੂਰੀ ਖ਼ਬਰ »

ਸੂਫ਼ੀ ਗਾਇਕ ਕਵਰ ਗਰੇਵਾਲ ਨੇ ਗਰੀਬਾਂ ਨੂੰ ਲੋੜਵੰਦ ਵਸਤਾਾ ਦਿੱਤੀਆਂ

ਮਹਿਮਾ ਸਰਜਾ, 5 ਅਪ੍ਰੈਲ (ਰਾਮਜੀਤ ਸ਼ਰਮਾ)-ਸੂਫੀ ਗਾਇਕ ਅਤੇ ਪਿੰਡ ਮਹਿਮਾ ਸਵਾਈ ਦੇ ਜੰਮਪਲ ਕਵਰ ਗਰੇਵਾਲ ਵਲੋਂ ਕਰਫ਼ਿਊ ਦੌਰਾਨ ਘਰਾਂ 'ਚ ਰਹਿ ਰਹੇ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਰਾਸ਼ਨ ਦਿੱਤਾ ਗਿਆ ¢ ਇਸ ਮੌਕੇ ਗਰੇਵਾਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨੂੰ ਭਜਾਉਣ ਲਈ ਦੀਵੇ ਮੋਮਬੱਤੀਆਂ ਦੀ ਥਾਂ ਭੁੱਖੇ ਢਿੱਡ ਆਪਣੇ ਘਰਾਂ ਅੱਗੇ ਥਾਲੀਆਂ ਖੜਕਾਈਆਂ

ਬੱਲੂਆਣਾ, 5 ਅਪ੍ਰੈਲ (ਗੁਰਨੈਬ ਸਾਜਨ)-ਕੋਰੋਨਾ ਕਰਫਿਊ ਲੱਗੇ ਨੂੰ 15 ਦਿਨਾਂ ਦਾ ਸਮਾਂ ਬੀਤ ਚੁੱਕਾ ਹੈ¢ ਹਰ ਵਰਗ ਦੇ ਲੋਕ ਆਪੋ-ਆਪਣੇ ਘਰਾਂ ਅੰਦਰ ਬੈਠੇ ਕਰਫਿਊ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਵੀ ਕਰਫਿਊ ਤੋਂ ਪੀੜਤ ਗ਼ਰੀਬ ਤੇ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਨਸ਼ਿਆਂ ਦੀ ਭਾਲ 'ਚ ਘੁੰਮਦੇ 10 ਜਣਿਆਂ 'ਤੇ ਪਰਚਾ ਦਰਜ

ਸੰਗਤ ਮੰਡੀ, 5 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਕਰਫ਼ਿਊ ਦੌਰਾਨ ਨਸ਼ਿਆਂ ਦੀ ਭਾਲ 'ਚ ਘੁੰਮਦੇ 10 ਜਣਿਆਂ 'ਤੇ ਪਰਚਾ ਦਰਜ ਕੀਤਾ ਹੈ | ਪੁਲਿਸ ਥਾਣਾ ਸੰਗਤ ਦੇ ਮੁਖੀ ਸਬ-ਇੰਸਪੈਕਟਰ ਗੌਰਵਬੰਸ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ...

ਪੂਰੀ ਖ਼ਬਰ »

ਪਾਵਰਕਾਮ ਸੀ.ਐੱਚ.ਬੀ ਕਾਮਿਆਂ ਦੀ ਜਥੇਬੰਦੀ ਵਲੋਂ ਪ੍ਰਦਰਸ਼ਨ

ਮੌੜ ਮੰਡੀ, 5 ਅਪ੍ਰੈਲ (ਗੁਰਜੀਤ ਸਿੰਘ ਕਮਾਲੂ )-ਪਾਵਰਕਾਮ ਐਾਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ 14 ਜਥੇਬੰਦੀਆਂ ਦੇ ਸੱਦੇ 'ਤੇ ਅੱਜ ਪਰਿਵਾਰਾਂ ਸਮੇਤ ਮੰਗਾਂ ਨੂੰ ਲੈ ਕੇ ਖਾਲੀ ਭਾਂਡੇ ਖੜਕਾ ਕੇ ਪ੍ਰਦਰਸ਼ਨ ਕੀਤਾ ਗਿਆ | ਜਥੇਬੰਦੀ ਦੇ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਦਾਮਨ ਬਾਜਵਾ ਦੀ ਨਵੀਂ ਪਹਿਲ ਘਰ ਬੈਠ ਕੇ ਹਲਕੇ ਲਈ ਰਾਸ਼ਨ ਭੇਜਣ ਦੇ ਉਪਰਾਲੇ ਨਿਰੰਤਰ ਜਾਰੀ

ਚੀਮਾ ਮੰਡੀ, 5 ਅਪ੍ਰੈਲ (ਮਾਨ, ਸ਼ੇਰੋਂ, ਮੱਕੜ)-ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਅਤੇ ਹਰਮਨਦੇਵ ਬਾਜਵਾ ਵਲੋਂ ਕਰਫ਼ਿਊ ਦਾ ਪਾਲਨ ਕਰਦੇ ਹੋਏ ਘਰ ਬੈਠ ਕੇ ਹੀ ਨਿੱਜੀ ਤੌਰ 'ਤੇ ਆਪਣੇ ਸਾਥੀਆਂ ਦੀ ਮਦਦ ਨਾਲ ਪ੍ਰਸ਼ਾਸਨ ਰਾਹੀਂ ਹਲਕੇ ਵਿਚ ਨਿਰੰਤਰ ਰਾਸ਼ਨ ਦੀ ...

ਪੂਰੀ ਖ਼ਬਰ »

ਬੀ.ਕੇ.ਯੂ. ਉਗਰਾਹਾਂ ਤੇ ਜਨਤਕ ਜਥੇਬੰਦੀਆਂ ਵਲੋਂ ਮੋਦੀ ਤੇ ਕੈਪਟਨ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ

ਲ਼ਹਿਰਾ ਮੁਹੱਬਤ, 5 ਅਪ੍ਰੈਲ਼ (ਸੁਖਪਾਲ ਸਿੰਘ ਸੁੱਖੀ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਮਹਾਂਮਾਰੀ ਕੋਰੋਨਾ ਵਾਇਰਸ ਕਾਰਨ ਕਰਫ਼ਿਊ ਕਰਕੇ ਘਰਾਂ ਅੰਦਰ ਬੈਠੇ ਲੋੜਵੰਦ ਪਰਿਵਾਰਾਂ ਲਈ ਲੋੜੀਂਦਾ ਰਾਸ਼ਨ ਤੇ ਸਿਹਤ ...

ਪੂਰੀ ਖ਼ਬਰ »

ਜਥੇਬੰਦੀ ਢਾਂਚੇ ਵਿਚ ਨਵੀਆਂ ਨਿਯੁਕਤੀਆਂ

ਸੰਗਰੂਰ, 5 ਅਪੈ੍ਰਲ (ਸੁਖਵਿੰਦਰ ਸਿੰਘ ਫੁੱਲ)-ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਜਥੇਬੰਦੀ ਵਿਚ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਵਿਚ ਦੋ ਮੈਂਬਰਾਂ ਨੰੂ ਸਟੇਟ ਪੱਧਰ ਦੇ ਅਹੁਦੇਦਾਰਾਂ ਦੇ ਤੌਰ 'ਤੇ ਸ਼ਾਮਿਲ ਕੀਤਾ ਗਿਆ | ਇਸ ਸਬੰਧੀ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ 3 ਖਿਲਾਫ਼ ਕੇਸ ਦਰਜ

ਭਾਈਰੂਪਾ , 5 ਅਪ੍ਰੈਲ (ਵਰਿੰੰਦ ਲੱਕੀ)-ਚੌਾਕੀ ਦਿਆਲਪੁਰਾ ਭਾਈਕਾ ਪੁਲਿਸ ਵਲੋਂ 3 ਨੌਜਵਾਨਾਾ ਿਖ਼ਲਾਫ਼ ਕਰਫਿਊ ਦੀ ਉਲੰਘਣਾ ਦਾ ਮਾਮਲਾ ਦਰਜ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ¢ ਚੌਕੀ ਦਿਆਲਪੁਰਾ ਭਾਈਕਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਚੌਕੀ ਇੰਚਾਰਜ ...

ਪੂਰੀ ਖ਼ਬਰ »

260 ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਭਵਾਨੀਗੜ੍ਹ, 5 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਫੱਗੂਵਾਲਾ ਵਿਖੇ ਲੋੜਵੰਦਾਂ ਦੀ ਮਦਦ ਲਈ ਕਾਂਗਰਸੀ ਆਗੂਆਂ ਵਲੋਂ ਪੰਜਾਬ ਸਰਕਾਰ ਵਲੋਂ ਭੇਜਿਆ ਰਾਸ਼ਨ ਵੰਡਿਆ | ਇਸ ਮੌਕੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਸਿਆਸੀ ਸਕੱਤਰ ਜਗਤਾਰ ਸ਼ਰਮਾ, ਬਲਾਕ ...

ਪੂਰੀ ਖ਼ਬਰ »

ਕੋਰੋਨਾ ਕਰਕੇ ਬੁਢਾਪਾ ਤੇ ਅੰਗਹੀਣ ਪੈਨਸ਼ਨ ਪੰਚਾਇਤਾਂ ਰਾਹੀਂ ਭੇਜਣ ਦੀ ਮੰਗ

ਸੀਂਗੋ ਮੰਡੀ, 5 ਅਪ੍ਰੈਲ (ਲੱਕਵਿੰਦਰ ਸ਼ਰਮਾ)-ਕੋਰੋਨਾ ਮਹਾਂਮਾਰੀ ਕਰਕੇ ਿਖ਼ੱਤੇ ਦੇ ਬੁਢਾਪਾ ਤੇ ਅੰਗਹੀਣ ਪੈਨਸ਼ਨ ਧਾਰਕਾਂ ਨੇ ਪੰਜਾਬ ਸਰਕਾਰ ਤੋਂ ਉਨ੍ਹਾਂ ਨੂੰ ਦਿੱਤੀ ਜਾ ਰਹੀ ਪੈਨਸ਼ਨ ਪੰਚਾਇਤਾਂ ਰਾਹੀਂ ਉਨ੍ਹਾਂ ਕੋਲ ਭੇਜਣ ਦੀ ਜ਼ੋਰਦਾਰ ਮੰਗ ਕੀਤੀ ਹੈ | ਇਸ ...

ਪੂਰੀ ਖ਼ਬਰ »

ਬਠਿੰਡਾ ਦੇ ਦਾਨਵੀਰਾਂ ਨੇ ਇਕ ਦਿਨ ਵਿਚ ਰਾਹਤ ਫੰਡ ਵਿਚ ਦਿੱਤੇ 13.64 ਲੱਖ

ਬਠਿੰਡਾ, 5 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਠਿੰਡਾ ਜ਼ਿਲ੍ਹੇ ਦੇ ਦਾਨਵੀਰਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ਵਿਚ ਜ਼ਿਲ੍ਹਾ ਪੱਧਰ 'ਤੇ ਸਥਾਪਿਤ 'ਬਠਿੰਡਾ ਕੋਵਿਡ ਰਾਹਤ ਫੰਡ' ਲਈ 13.64 ਲੱਖ ਰੁਪਏ ਦੀ ਸਹਾਇਤਾ ਦੇ ਚੈੱਕ ਭੇਟ ਕੀਤੇ | ਇਸ ...

ਪੂਰੀ ਖ਼ਬਰ »

ਲੋੜਵੰਦ ਵਿਅਕਤੀਆਂ ਨੂੰ ਖਾਣੇ ਦੀਆਂ ਕਿੱਟਾਂ ਵੰਡੀਆਂ

ਮਾਨਸਾ, 5 ਅਪ੍ਰੈਲ (ਸਟਾਫ਼ ਰਿਪੋਰਟਰ)- ਹਰਜਿੰਦਰ ਸਿੰਘ ਗਿੱਲ ਡੀ. ਐਸ. ਪੀ. ਸਬ ਡਵੀਜ਼ਨ ਮਾਨਸਾ ਵਲੋੋਂ ਰਿਟਾਇਰਡ ਪੁਲਿਸ ਪੈਨਸ਼ਨਰ ਐਸੋਸੀਏਸ਼ਨ ਮਾਨਸਾ ਦੇ ਸਹਿਯੋਗ ਨਾਲ ਨਿਧਾਨ ਸਿੰਘ ਨਗਰ ਮਾਨਸਾ ਵਿਖੇ ਲੋੜਵੰਦ ਵਿਅਕਤੀਆਂ ਨੂੰ ਖਾਣੇ ਦੀਆਂ ਕਿੱਟਾਂ ਵੰਡੀਆਂ ਗਈਆਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX