ਤਾਜਾ ਖ਼ਬਰਾਂ


ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ 'ਚ ਗੋਲੀ ਚੱਲੀ - ਅਕਾਲੀ ਆਗੂ ਦੀ ਮੌਤ
. . .  1 day ago
ਬਟਾਲਾ, 24 ਮਈ (ਕਾਹਲੋਂ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਕੁਲੀਆਂ ਸੈਦ ਮੁਬਾਰਕ ਵਿਖੇ ਹੋਈ ਲੜਾਈ 'ਚ ਗੋਲੀ ਚੱਲਣ ਦੀ ਖ਼ਬਰ ਹੈ, ਜਿਸ ਨਾਲ ਸਰਪੰਚੀ ਦੀ ਚੋਣ ਲੜਨ ਵਾਲੇ ਅਕਾਲੀ ਆਗੂ ਮਨਜੋਤ ਸਿੰਘ ਦੀ ਹਸਪਤਾਲ ਵਿਚ ਗੋਲੀ ਲੱਗਣ ਕਰ ਕੇ...
ਚੰਡੀਗੜ੍ਹ 'ਚ ਕੋਰੋਨਾ ਕਾਰਨ 3 ਦਿਨਾਂ ਬੱਚੇ ਦੀ ਮੌਤ
. . .  1 day ago
ਚੰਡੀਗੜ੍ਹ, 24 ਮਈ (ਮਨਜੋਤ) - ਚੰਡੀਗੜ੍ਹ ਦੇ ਡੱਡੂਮਾਜਰਾ 'ਚ 3 ਦਿਨਾਂ ਦੇ ਨਵਜੰਮੇ ਬੱਚੇ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਚੰਡੀਗੜ੍ਹ 'ਚ ਇਹ ਚੌਥੀ...
ਪਟਾਕਾ ਫੈਕਟਰੀ 'ਚ ਜ਼ੋਰਦਾਰ ਧਮਾਕਾ, ਇਕ ਦੇ ਫੱਟੜ ਹੋਣ ਦੀ ਖ਼ਬਰ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਦੇ ਮੁਗਲ ਮਾਜਰਾ ਵਿਖੇ ਇਕ ਪਟਾਕਾ ਫੈਕਟਰੀ ਵਿਚ ਦੇਰ ਸ਼ਾਮ ਨੂੰ ਅਚਾਨਕ ਇਕ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਵਿਚ ਇਕ ਵਿਅਕਤੀ ਦੇ ਗੰਭੀਰ ਫੱਟੜ ਹੋਣ ਦੀ ਖ਼ਬਰ ਹੈ ਤੇ ਉਸ ਨੂੰ ਤੁਰੰਤ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਖੇ ਭੇਜ ਦਿਤਾ ਗਿਆ ਹੈ। ਮੌਕੇ ਤੇ ਫਾਇਰ...
ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ 'ਤੇ ਆਯੋਜਿਤ ਹੋਵੇਗਾ ਡਿਜੀਟਲ ਧਾਰਮਿਕ ਸਮਾਗਮ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਮੱੁਖ ਰੱਖਦੇ ਹੋਏ ਪੰਚਮ ਪਾਤਸ਼ਾਹ ਅਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਲਈ ਸੀ.ਐਮ.ਸਿਟੀ ਵਿਖੇ ਡਿਜੀਟਲ...
ਕਾਰ-ਮੋਟਰਸਾਈਕਲ ਦੀ ਟੱਕਰ 'ਚ ਦੋਨੋ ਵਾਹਨਾਂ ਦੇ ਚਾਲਕਾਂ ਦੀ ਮੌਤ
. . .  1 day ago
ਖਮਾਣੋਂ, 24 (ਮਨਮੋਹਣ ਸਿੰਘ ਕਲੇਰ\) - ਬਸੀ ਪਠਾਣਾਂ ਦੇ ਪਿੰਡ ਖਾਲਸਪੁਰ ਵਿਖੇ ਨਹਿਰ ਦੇ ਪੁਲ ਨੇੜੇ ਹੋਈ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਕਾਰ ਚਾਲਕ ਰਮਨਦੀਪ ਸਿੰਘ ਵਾਸੀ ਖਮਾਣੋਂ ਅਤੇ ਮੋਟਰਸਾਈਕਲ ਚਾਲਕ ਅਮਰਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਅਮਰਜੀਤ ਸਿੰਘ ਦੀ ਪਤਨੀ ਜੋ ਉਸਦੇ...
ਟਰੱਕ-ਮੋਟਰਸਾਈਕਲ ਟੱਕਰ ਵਿਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ
. . .  1 day ago
ਜੰਡਿਆਲਾ ਮੰਜਕੀ, 24ਮਈ (ਸੁਰਜੀਤ ਸਿੰਘ ਜੰਡਿਆਲਾ)- ਅੱਜ ਜੰਡਿਆਲਾ-ਜਲੰਧਰ ਰੋਡ 'ਤੇ ਕੰਗਣੀਵਾਲ ਨੇੜੇ ਵਾਪਰੀ ਸੜਕ ਦੁਰਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਫੱਟੜ ਹੋਣ ਦਾ ਦੁਖਦਾਈ ਸਮਾਚਾਰ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਫੱਟੜ ਨੌਜਵਾਨ ਵਿੱਕੀ ਪੁੱਤਰ ਬਿੱਟੂ ਵਾਸੀ ਭੋਡੇ ਸਪਰਾਏ ਨੇ ਦੱਸਿਆ ਕਿ ਉਹ...
ਮਾਨਸਾ 'ਚ ਸਪੋਰਟਕਿੰਗ ਦੇ ਸ਼ੋਅ-ਰੂਮ ਨੂੰ ਲੱਗੀ ਅੱਗ, ਬੁਝਾਉਣ ਦੇ ਯਤਨ ਜਾਰੀ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ) - ਸਥਾਨਕ ਸ਼ਹਿਰ 'ਚ ਸ਼ਾਮ ਸਮੇਂ ਸਪੋਰਟਕਿੰਗ ਦੇ ਸ਼ੋਅ-ਰੂਮ 'ਚ ਅੱਗ ਲੱਗਣ ਦੀ ਖ਼ਬਰ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਨੂੰ ਬੁਝਾਉਣ ਦੇ ਯਤਨ ਜਾਰੀ ਹਨ। ਮੌਕੇ 'ਤੇ ਪੁਲਿਸ ਤੋਂ ਇਲਾਵਾ ਵੱਡੀ ਗਿਣਤੀ 'ਚ ਦੁਕਾਨਦਾਰ ਪਹੁੰਚ ਗਏ ਹਨ। ਅੱਗ ਲੱਗਣ ਦੇ ਕਾਰਨਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ, 24 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਇੱਕ ਦੀ ਪੁਸ਼ਟੀ ਬੀਤੀ ਦੇਰ ਰਾਤ ਤੇ 4 ਦੀ ਪੁਸ਼ਟੀ ਅੱਜ ਹੋਈ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 327 ਹੋ ਗਈ ਹੈ। ਇਨ੍ਹਾਂ 'ਚੋਂ 301 ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ...
2 ਮਹੀਨਿਆਂ ਬਾਅਦ ਕੱਲ੍ਹ ਰਾਜਾਸਾਂਸੀ ਤੋਂ ਘਰੇਲੂ ਹਵਾਈ ਉਡਾਣਾਂ ਮੁੜ ਹੋਣਗੀਆਂ ਸ਼ੁਰੂ
. . .  1 day ago
ਰਾਜਾਸਾਂਸੀ, 24 ਮਈ (ਹੇਰ) - ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਅੰਦਰ ਕੀਤੀ ਤਾਲਾਬੰਦੀ ਦੌਰਾਨ ਸਰਕਾਰ ਵੱਲੋਂ ਹਵਾਈ ਉਡਾਣਾਂ ਠੱਪ ਕਰਨ ਤੋਂ ਬਾਅਦ ਤਕਰੀਬਨ ਦੋ ਮਹੀਨਿਆਂ ਬਾਅਦ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਕੱਲ੍ਹ 25 ਮਈ ਤੋਂ ਦੇਸ਼ ਭਰ ਵਿੱਚ ਘਰੇਲੂ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ...
ਫ਼ਿਰੋਜ਼ਪੁਰ 'ਚ ਕੋਰੋਨਾ ਨੇ ਫਿਰ ਦਿੱਤੀ ਦਸਤਕ
. . .  1 day ago
ਫ਼ਿਰੋਜ਼ਪੁਰ, 24 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਕਰੀਬ ਇੱਕ ਹਫ਼ਤੇ ਦੀ ਸੁੱਖ ਸ਼ਾਂਤੀ ਤੋਂ ਬਾਅਦ ਫ਼ਿਰੋਜ਼ਪੁਰ ਵਿਚ ਫਿਰ ਤੋਂ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਫ਼ਿਰੋਜ਼ਪੁਰ ਦੇ ਮਮਦੋਟ ਬਲਾਕ ਦੇ ਪਿੰਡ ਮਾਛੀਵਾੜਾ ਦੇ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਫ਼ਿਰੋਜ਼ਪੁਰ ਫਿਰ ਤੋਂ ਕੋਰੋਨਾ ਮੁਕਤ ਜ਼ਿਲਿਆਂ ਦੀ ਸੂਚੀ...
ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਹੋਰ ਡੇਂਗੂ ਟੈਸਟਿੰਗ ਲੈਬ ਦੀ ਸਥਾਪਨਾ ਨੂੰ ਪ੍ਰਵਾਨਗੀ
. . .  1 day ago
ਅੰਮ੍ਰਿਤਸਰ, 24 ਮਈ (ਰਾਜੇਸ਼ ਸ਼ਰਮਾ, ਰਾਜੇਸ਼ ਕੁਮਾਰ ਸੰਧੂ ) - ਭਾਰਤ ਸਰਕਾਰ ਨੇ ਅੰਮ੍ਰਿਤਸਰ ਦੇ ਐੱਸ ਡੀ ਐੱਚ ਅਜਨਾਲਾ ਵਿਖੇ ਡੇਂਗੂ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਕਿਉਂਕਿ ਅਜਨਾਲਾ ਵਿਚ ਸਾਲ 2019 'ਚ ਡੇਂਗੂ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਸੀ। ਪੰਜਾਬ ਸਰਕਾਰ...
ਮਾਨਸਾ ਜ਼ਿਲ੍ਹਾ ਵੀ ਹੋਇਆ ਕੋਰੋਨਾ ਮੁਕਤ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਵਾਸੀਆਂ ਲਈ ਇਹ ਖੁਸ਼ੀ ਵਾਲੀ ਖ਼ਬਰ ਹੈ ਕਿ ਮਾਨਸਾ ਵੀ ਕੋਰੋਨਾ ਮੁਕਤ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਪਿੰਡ ਬੱਛੋਆਣਾ ਨਾਲ ਸਬੰਧਿਤ ਪਤੀ-ਪਤਨੀ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਉਨਾਂ ਨੂੰ ਵੀ ਛੁੱਟੀ ਦੇ ਕੇ ਘਰ ਨੂੰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ...
ਭਾਈਚਾਰਕ ਸਾਂਝ ਦਾ ਦਿੱਤਾ ਸੰਦੇਸ਼, ਗੁਰੂ ਘਰ ਵਿੱਚ ਖੁਲ੍ਹਵਾਏ ਰੋਜ਼ੇ
. . .  1 day ago
ਸੰਦੌੜ, 24 ਮਈ ( ਜਸਵੀਰ ਸਿੰਘ ਜੱਸੀ ) - ਨੇੜਲੇ ਪਿੰਡ ਕੁਠਾਲਾ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਪਿੰਡ ਕੁਠਾਲਾ ਵਿਖੇ ਰਹਿੰਦੇ ਮੁਸਲਮਾਨ ਵੀਰਾਂ ਦੇ ਗੁਰੂ ਘਰ ਵਿਖੇ ਸਿੱਖ ਵੀਰਾਂ ਵੱਲੋਂ ਰੋਜ਼ੇ ਖੁਲਵਾਏ ਗਏ ।ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਤੇ ਖ਼ਜ਼ਾਨਚੀ ਗੋਬਿੰਦ ਸਿੰਘ ਫ਼ੌਜੀ ਨੇ ਦੱਸਿਆ...
ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਵੱਡਾ ਧਮਾਕਾ, ਅੱਜ ਮਿਲੇ 5 ਕੋਰੋਨਾ ਪਾਜ਼ੀਟਿਵ ਮਾਮਲੇ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਅੱਜ ਵਡਾ ਧਮਾਕਾ ਹੋਇਆ ਹੈ। ਸੀ.ਐਮ.ਸਿਟੀ ਵਿਖੇ ਅੱਜ ਕੋਰੋਨਾ ਦੇ 5 ਨਵੇ ਮਾਮਲੇ ਸਾਹਮਣੇ ਆਏ ਹਨ। ਅੱਜ ਕੋਰੋਨਾ ਪਾਜ਼ੀਟਿਵ ਆਏ ਮਾਮਲਿਆਂ ਵਿਚ 4 ਮਾਮਲੇ ਉਸ ਪਰਿਵਾਰ ਦੇ ਸ਼ਾਮਿਲ ਹਨ, ਜਿਸ ਪਰਿਵਾਰ ਦੇ ਤਿਨ ਮੈਂਬਰ ਬੀਤੇ ਕੱਲ੍ਹ ਪਾਜ਼ੀਟਿਵ ਆਏ ਸਨ...
ਹੁਸ਼ਿਆਰਪੁਰ 'ਚ 4 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 107
. . .  1 day ago
ਹੁਸ਼ਿਆਰਪੁਰ, 24 ਮਈ (ਬਲਜਿੰਦਰਪਾਲ ਸਿੰਘ) - ਕੋਵਿਡ-19 ਦੇ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੇ ਲਏ ਗਏ ਸੈਂਪਲਾਂ 'ਚੋ ਅੱਜ 60 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ 'ਤੇ 4 ਨਵੇਂ ਪਾਜ਼ੀਟਿਵ ਕੇਸ ਮਿਲਣ ਨਾਲ ਜ਼ਿਲ੍ਹੇ 'ਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 107 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ...
ਮੁਕੇਰੀਆਂ ਦੇ ਪਿੰਡ ਪਰੀਕਾ ਤੋਂ ਮਿਲੇ ਤਿੰਨ ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਮੁਕੇਰੀਆਂ, 24 ਮਈ (ਸਰਵਜੀਤ ਸਿੰਘ) - ਉਪ ਮੰਡਲ ਮੁਕੇਰੀਆਂ ਦੇ ਪਿੰਡ ਪਰੀਕਾ ਤੋਂ ਇਕੋ ਪਰਿਵਾਰ ਦੇ ਤਿੰਨ ਮੈਂਬਰ ਜੋ ਕਿ ਅਟਲਗੜ੍ਹ ਇਕਾਂਤਵਾਸ ਕੇਂਦਰ ਵਿਚ ਦਾਖਲ ਸਨ, ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆ ਗਈ ਹੈ। ਸਿਹਤ ਵਿਭਾਗ...
ਗਾਇਕ ਸਿੱਧੂ ਮੂਸੇਵਾਲਾ ਮਾਮਲਾ : ਚਾਰ ਪੁਲਿਸ ਮੁਲਾਜ਼ਮਾਂ ਵਲੋਂ ਅਗਾਊਂ ਜ਼ਮਾਨਤ ਲਈ ਕੀਤੀ ਅਪੀਲ
. . .  1 day ago
ਸੰਗਰੂਰ, 24 ਮਈ (ਧੀਰਜ ਪਸ਼ੌਰੀਆ) - ਚਰਚਿਤ ਤੇ ਵਿਵਾਦਿਤ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਸਦਰ ਪੁਲਿਸ ਥਾਣਾ ਧੂਰੀ ਵਿਖੇ ਮਾਮਲਾ ਦਰਜ ਕੀਤਾ ਗਿਆ। ਇਸ...
ਸਿੱਖਿਆ ਵਿਭਾਗ ਕਰ ਰਿਹਾ ਹੈ ਫਰੰਟ ਲਾਈਨ 'ਤੇ ਕੰਮ ਪ੍ਰਵਾਸੀ ਮਜ਼ਦੂਰਾਂ ਪਿਤਰੀ ਸੂਬਿਆਂ ਵਿਚ ਭੇਜਣ ਲਈ ਨਿਭਾ ਰਿਹਾ ਹੈ ਅਹਿਮ ਭੂਮਿਕਾ
. . .  1 day ago
ਪਠਾਨਕੋਟ, 24 ਮਈ (ਸੰਧੂ) ਕੋਵਿਡ-19 ਦੇ ਖਿਲਾਫ ਚੱਲ ਰਹੇ ਯੁੱਧ ਵਿਚ ਸਿੱਖਿਆ ਵਿਭਾਗ ਪੂਰੀ ਤਰ੍ਹਾਂ ਫਰੰਟ ਲਾਈਨ 'ਤੇ ਆ ਕੇ ਕੰਮ ਕਰ ਰਿਹਾ ਹੈ ਚਾਹੇ ਗੱਲ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਹੋਵੇ, ਚਾਹੇ ਦੂਜੇ ਸੂਬਿਆਂ ਨਾਲ ਲੱਗਦੀਆਂ ਸਰਹੱਦਾਂ ਤੇ ਨਾਕਿਆਂ ਦੀ ਡਿਊਟੀ ਦੀ...
ਧਾਗਾ ਮਿਲ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  1 day ago
ਲੁਧਿਆਣਾ, 24 ਮਈ (ਅਮਰੀਕ ਸਿੰਘ ਬਤਰਾ) - ਸਥਾਨਕ ਚੀਮਾ ਚੌਂਕ ਨਜ਼ਦੀਕ ਆਰ.ਕੇ ਰੋਡ 'ਤੇ ਇੱਕ ਧਾਗਾ ਮਿਲ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਅੱਗ ਲੱਗਣ ਸਮੇਂ ਧਾਗਾ ਮਿਲ ਬੰਦ ਸੀ, ਪਰੰਤੂ ਮਾਲਕ ਅੰਦਰ ਮੌਜੂਦ ਸਨ, ਜਿਨ੍ਹਾਂ ਨੂੰ ਸਮੇਂ ਸਿਰ ਅੱਗ ਲੱਗਣ ਦਾ ਪਤਾ ਲੱਗਣ...
ਧੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਪਿਉ ਦਾ ਕਤਲ
. . .  1 day ago
ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)- ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਮਾਧੋਪੁਰੀ 'ਚ ਧੀ...
ਆਦਮਪੁਰ ਤੋਂ ਦਿੱਲੀ-ਜੈਪੁਰ ਜਾਣ ਵਾਲੀਆਂ ਉਡਾਣਾਂ 31 ਮਈ ਤੱਕ ਰੱਦ
. . .  1 day ago
ਆਦਮਪੁਰ, 24 ਮਈ (ਰਮਨ ਦਵੇਸਰ)- ਕੋਰੋਨਾ ਵਾਇਰਸ ਦੇ ਚਲਦਿਆਂ ਆਦਮਪੁਰ ਤੋਂ ਦਿੱਲੀ ਅਤੇ...
'ਆਪ' ਆਗੂਆਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
. . .  1 day ago
ਪਟਿਆਲਾ, 24 ਮਈ (ਗੁਰਪ੍ਰੀਤ ਸਿੰਘ ਚੱਠਾ)- ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਜ ਪਟਿਆਲਾ ਵਿਖੇ ਸਿੱਖਿਆ...
ਸ੍ਰੀ ਦਰਬਾਰ ਸਾਹਿਬ ਨੂੰ 520 ਕੁਇੰਟਲ ਕਣਕ ਭੇਟ
. . .  1 day ago
ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ...
ਪਠਾਨਕੋਟ 'ਚ ਕੋਰੋਨਾ ਦੇ ਛੇ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ, 24 ਮਈ (ਸੰਧੂ)- ਪਠਾਨਕੋਟ 'ਚ ਕੋਰੋਨਾ ਨਾਲ ਸੰਬੰਧਿਤ ਛੇ ਹੋਰ ਮਰੀਜ਼ਾਂ...
ਐਤਵਾਰ ਨੂੰ ਵੀ ਖੁੱਲ੍ਹਣ ਲੱਗੀਆਂ ਦੁਕਾਨਾਂ
. . .  1 day ago
ਬਾਘਾਪੁਰਾਣਾ, 24 ਮਈ (ਬਲਰਾਜ ਸਿੰਗਲਾ)- ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵੱਲੋਂ ਰਾਤ ਨੂੰ ਕਰਫ਼ਿਊ ਅਤੇ ਦਿਨ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਚੇਤ ਸੰਮਤ 552
ਿਵਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਚੰਡੀਗੜ੍ਹ + ਰੋਪੜ + ਪਟਿਆਲਾ + ਫ਼ਤਿਹਗੜ੍ਹ

ਸੈਕਟਰ-26 ਅਨਾਜ ਮੰਡੀ ਅੱਜ ਰਹੇਗੀ 'ਬੰਦ'

ਚੰਡੀਗੜ੍ਹ, 5 ਅਪੈ੍ਰਲ (ਆਰ. ਐਸ. ਲਿਬਰੇਟ)- ਸੈਕਟਰ 26 ਮੰਡੀ ਭਲਕੇ 6 ਅਪੈ੍ਰਲ ਨੂੰ ਸਫ਼ਾਈ ਪ੍ਰਬੰਧਾਂ ਲਈ ਬੰਦ ਰਹੇਗੀ | ਇੱਥੇ ਸੈਲਾਨੀਆਂ ਦੇ ਹੱਥ ਧੋਣ ਲਈ ਇਕ ਪੈਰ ਨਾਲ ਚੱਲਣ ਵਾਲੀ ਹੈਂਡ ਵਾਸ਼ ਮਸ਼ੀਨ ਲਗਾਈ ਗਈ ਹੈ ਜਦਕਿ ਇਸ ਤਰ੍ਹਾਂ ਦੀਆਂ ਮਸ਼ੀਨਾਂ ਹੋਰ ਥਾਵਾਂ 'ਤੇ ਵੀ ਜਲਦ ਲਗਾਈਆਂ ਜਾਣਗੀਆਂ | ਵਿਕਰੇਤਾਵਾਂ ਦੀ ਆਵਾਜਾਈ ਨੂੰ ਟਰੇਸ ਕਰਨ ਲਈ ਨਗਰ ਨਿਗਮ ਵਲੋਂ ਇੱਕ ਐਪਲੀਕੇਸ਼ਨ ਤਿਆਰ ਕੀਤੀ ਜਾ ਰਹੀ ਹੈ | ਸਬੰਧਿਤ ਅਧਿਕਾਰੀਆਂ ਤੋਂ ਉਕਤ ਜਾਣਕਾਰੀਆਂ ਲੈਂਦੇ ਅੱਜ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਸਮੀਖਿਆ ਬੈਠਕ ਦੌਰਾਨ ਕੋਰੋਨਾ ਦੇ ਫੈਲਣ ਨੂੰ ਰੋਕਣ ਵਿਚ ਲਗਾਤਾਰ ਸਫਲਤਾ ਵੱਲ ਵਧ ਰਹੇ ਅਧਿਕਾਰੀਆਂ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ | ਉਨ੍ਹਾਂ ਖ਼ੁਸ਼ੀ ਜ਼ਾਹਿਰ ਕੀਤੀ ਕਿ ਅੱਜ ਦੋ ਹੋਰ ਮਰੀਜ਼ ਵਾਇਰਸ ਤੋਂ ਮੁਕਤ ਹੋ ਗਏ ਹਨ, ਜਿਸ ਨਾਲ ਚੰਡੀਗੜ੍ਹ ਵਿਚ ਇਹ ਗਿਣਤੀ ਘੱਟ ਕੇ 13 ਰਹਿ ਗਈ ਹੈ | ਡਾਇਰੈਕਟਰ, ਪੀ. ਜੀ. ਆਈ. ਐਮ. ਈ. ਆਰ. ਦੀ ਬੇਨਤੀ 'ਤੇ, ਪ੍ਰਸ਼ਾਸਕ ਨੇ ਐਲਾਨ ਕੀਤਾ ਕਿ ਡਾਕਟਰਾਂ ਨੂੰ ਡਿਊਟੀ ਰੈਸਟ ਲਈ ਹੋਟਲ ਪਾਰਕਵਿਊ ਵਿੱਚ ਰੱਖਿਆ ਜਾਵੇਗਾ ਜਦਕਿ ਪੰਚਾਇਤ ਭਵਨ ਵਿੱਚ ਵਾਰਡ ਬੁਆਏ, ਸਕਿਉਰਿਟੀ ਗਾਰਡਾਂ ਸਮੇਤ ਹੋਰ ਸਿਹਤ ਕਰਮਚਾਰੀਆਂ ਨੂੰ ਵੀ ਅਜਿਹੀ ਹੀ ਸਹੂਲਤ ਦਿੱਤੀ ਜਾਵੇਗੀ | ਡਾਇਰੈਕਟਰ ਸਿਹਤ ਸੇਵਾਵਾਂ ਨੇ ਦੱਸਿਆ ਕਿ ਸੈਕਟਰ 26 ਮੰਡੀ ਵਿੱਚ ਤਾਇਨਾਤ ਵਿਕਰੇਤਾ, ਪੁਲਿਸ ਕਰਮਚਾਰੀ, ਨਗਰ ਨਿਗਮ ਅਤੇ ਟਰਾਂਸਪੋਰਟ ਦੇ ਅਮਲੇ ਨੂੰ ਸਿਹਤ ਦੇ ਮੁੱਦਿਆਂ ਬਾਰੇ ਸਿਖਲਾਈ ਦਿੱਤੀ ਗਈ ਹੈ | ਸ੍ਰੀ ਅਰੁਣ ਕੁਮਾਰ ਗੁਪਤਾ ਪ੍ਰਮੁੱਖ ਸਕੱਤਰ ਸਿਹਤ ਨੇ ਦੱਸਿਆ ਕਿ ਸਾਰੇ ਹਸਪਤਾਲਾਂ ਵਿੱਚ ਲੋੜੀਂਦੀਆਂ ਦਵਾਈਆਂ ਅਤੇ ਡਾਕਟਰੀ ਉਪਕਰਨ ਉਪਲਬਧ ਹਨ | ਐਮਰਜੈਂਸੀ ਲਈ ਸੈਕਟਰ 48 ਦੇ ਹਸਪਤਾਲ ਵਿੱਚ ਸਹੂਲਤਾਂ ਬਣਾਈਆਂ ਜਾ ਰਹੀਆਂ ਹਨ | ਸ੍ਰੀ ਸੰਜੇ ਬੈਨੀਵਾਲ ਡਾਇਰੈਕਟਰ ਜਨਰਲ ਆਫ਼ ਪੁਲਿਸ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਦੁਆਰਾ ਸੋਸ਼ਲ ਮੀਡੀਆ ਵਿੱਚ ਨਫ਼ਰਤ ਭਰੀ ਮੁਹਿੰਮ ਲਈ ਦੋ ਕੇਸ ਦਰਜ ਕੀਤੇ ਗਏ ਹਨ | ਪ੍ਰਸ਼ਾਸਕ ਨੇ ਉਸ ਨੂੰ ਅਜਿਹੇ ਮਾਮਲਿਆਂ ਵਿੱਚ ਹੋਰ ਸਖ਼ਤ ਹੋਣ ਦੀ ਹਦਾਇਤ ਕੀਤੀ | ਸ੍ਰੀ ਏ.ਕੇ. ਸਿਨਹਾ ਵਿੱਤ ਸਕੱਤਰ ਨੇ ਦੱਸਿਆ ਕਿ ਕਿਰਤ ਵਿਭਾਗ ਨੇ ਮਜ਼ਦੂਰਾਂ ਨੂੰ ਦਿਹਾੜੀ ਦੀ ਅਦਾਇਗੀ ਲਈ ਉਦਯੋਗਪਤੀਆਂ, ਫ਼ੈਕਟਰੀ ਮਾਲਕਾਂ ਨਾਲ ਸੰਪਰਕ ਕੀਤਾ ਹੈ | ਲਗਭਗ 10,000 ਮਜ਼ਦੂਰਾਂ ਦੀਆਂ ਤਨਖ਼ਾਹਾਂ ਪਹਿਲਾਂ ਹੀ ਮਿਲ ਚੁੱਕੀਆਂ ਹਨ | ਇਹ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ਕਿ ਬਾਕੀ ਕਿਰਤੀਆਂ ਨੂੰ ਜਲਦੀ ਤੋਂ ਜਲਦੀ ਤਨਖ਼ਾਹ ਦਿੱਤੀ ਜਾ ਸਕੇ | ਸ੍ਰੀ ਕੇ.ਕੇ. ਯਾਦਵ, ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਸੈਕਟਰ 26 ਮੰਡੀ ਭਲਕੇ 6 ਅਪੈ੍ਰਲ ਨੂੰ ਸਫ਼ਾਈ ਪ੍ਰਬੰਧਾਂ ਲਈ ਬੰਦ ਰਹੇਗੀ | ਸੈਲਾਨੀਆਂ ਦੇ ਹੱਥ ਧੋਣ ਦੇ ਯੋਗ ਬਣਾਉਣ ਲਈ ਇਕ ਪੈਰ ਨਾਲ ਚੱਲਣ ਵਾਲੀ ਹੈਂਡ ਵਾਸ਼ ਮਸ਼ੀਨ ਲਗਾਈ ਗਈ ਹੈ ਅਤੇ ਇਸ ਤਰ੍ਹਾਂ ਦੀਆਂ ਮਸ਼ੀਨਾਂ ਹੋਰ ਥਾਵਾਂ 'ਤੇ ਵੀ ਮੁਹੱਈਆ ਕਰਵਾਈਆਂ ਜਾਣਗੀਆਂ | ਵਿਕਰੇਤਾਵਾਂ ਦੀ ਆਵਾਜਾਈ ਨੂੰ ਟਰੇਸ ਕਰਨ ਲਈ ਨਗਰ ਨਿਗਮ ਵਲੋਂ ਇੱਕ ਐਪਲੀਕੇਸ਼ਨ ਤਿਆਰ ਕੀਤੀ ਜਾ ਰਹੀ ਹੈ | ਸ. ਮਨਦੀਪ ਸਿੰਘ ਬਰਾੜ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪੱਕੇ ਖਾਣੇ ਦੇ 53,520 ਪੈਕੇਟ ਬੇਸਹਾਰਾ ਲੋਕਾਂ ਵਿੱਚ ਵੰਡੇ ਗਏ ਹਨ ਜਦਕਿ ਇਸ ਤੋਂ ਇਲਾਵਾ, ਫੈਦਾਂ ਪਿੰਡ ਵਿਚ ਸੁੱਕੇ ਰਾਸ਼ਨ ਦੇ 2,000 ਪੈਕੇਟ ਵੰਡੇ ਗਏ ਹਨ | ਪ੍ਰਸ਼ਾਸਕ ਨੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ | ਰੈਡ ਕਰਾਸ ਵਲੋਂ ਚੰਡੀਗੜ੍ਹ ਦੇ ਵਸਨੀਕਾਂ ਦੀ ਸੇਵਾ ਲਈ ਦੋ ਨਵੀਆਂ ਐਾਬੂਲੈਂਸਾਂ ਤੁਰੰਤ ਖ਼ਰੀਦੀਆਂ ਜਾਣ ਲਈ ਕਿਹਾ | ਚੰਡੀਗੜ੍ਹ ਦੇ ਅਧਿਕਾਰੀਆਂ ਤੋਂ ਇਲਾਵਾ ਸ੍ਰੀ ਬਦਨੌਰ ਨੇ ਮੁਹਾਲੀ ਅਤੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਦੇ ਡਾਇਰੈਕਟਰ, ਪੀ. ਐੱਚ. ਆਈ. ਐੱਮ. ਆਰ., ਡਾਇਰੈਕਟਰ ਸਿਹਤ ਸੇਵਾਵਾਂ ਅਤੇ ਡਾਇਰੈਕਟਰ ਪਿ੍ੰਸੀਪਲ, ਜੀ. ਐਮ. ਸੀ. ਐਚ. ਨਾਲ ਵੀਡੀਓ ਕਾਨਫਰੰਾਸਿੰਗ ਰਾਹੀਂ ਗੱਲਬਾਤ ਕੀਤੀ |

ਰੂਪਨਗਰ ਜ਼ਿਲ੍ਹੇ 'ਚ ਕਰੋਨਾ ਵਾਇਰਸ ਤੋਂ 1 ਪ੍ਰਭਾਵਿਤ 37 ਦੀ ਰਿਪੋਰਟ ਨੈਗੇਟਿਵ

ਰੂਪਨਗਰ, 5 ਅਪ੍ਰੈਲ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ ਵਿਚ ਸਿਹਤ ਵਿਭਾਗ ਨੇ ਅੱਜ ਤੱਕ 47 ਸ਼ੱਕੀ ਵਿਅਕਤੀਆਂ 'ਚ ਕਰੋਨਾ ਵਾਇਰਸ ਦੀ ਜਾਂਚ ਕਰਨ ਲਈ ਖ਼ੂਨ ਦੇ ਸੈਂਪਲ ਲਏ ਸਨ ਜਿਨ੍ਹਾਂ 'ਚੋਂ 37 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦੋਂ ਕਿ 10 ਸ਼ੱਕੀਆਂ ਦੀ ਰਿਪੋਰਟ ...

ਪੂਰੀ ਖ਼ਬਰ »

ਢਕੋਲੀ ਹਸਪਤਾਲ 'ਚ ਦਾਖਲ ਕੋਰੋਨਾ ਵਾਇਰਸ ਦੇ ਸਾਰੇ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ

ਜ਼ੀਰਕਪੁਰ, 5 ਅਪ੍ਰੈਲ (ਹੈਪੀ ਪੰਡਵਾਲਾ)-ਇਥੋਂ ਦੇ ਢਕੋਲੀ ਹਸਪਤਾਲ 'ਚ ਦਾਖਲ ਕੋਰੋਨਾ ਵਾਇਰਸ ਦੇ ਕੁੱਲ 12 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ | ਇਨ੍ਹਾਂ 'ਚੋਂ ਅੱਧੇ ਦਿੱਲੀ ਦੇ ਨਿਜ਼ਾਮੂਦੀਨ ਧਾਰਮਿਕ ਇਕੱਤਰਤਾ ਵਿਚ ਹਿੱਸਾ ਲੈਣ ਗਏ ਲੋਕਾਂ ਦੇ ਸੰਪਰਕ ਵਿਚ ...

ਪੂਰੀ ਖ਼ਬਰ »

ਪੀ.ਯੂ-ਸੀ.ਈ.ਟੀ. (ਯੂ.ਜੀ)-2020 ਦੀ ਪ੍ਰੀਖਿਆ 16 ਮਈ ਨੂੰ

ਚੰਡੀਗੜ੍ਹ, 5 ਅਪ੍ਰੈਲ (ਮਨਜੋਤ ਸਿੰਘ ਜੋਤ)- ਦੇਸ਼ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੀ ਮਹਾਂਮਾਰੀ ਕਰਕੇ ਪੰਜਾਬ ਯੂਨੀਵਰਸਿਟੀ ਵਲੋਂ ਪੀ.ਯੂ-ਸੀ.ਈ.ਟੀ. (ਯੂ.ਜੀ) 2020 ਪ੍ਰੀਖਿਆ 26 ਅਪ੍ਰੈਲ ਦੀ ਬਜਾਏ 16 ਮਈ ਨੂੰ ਲਈ ਜਾਏਗੀ | ਇਸ ਸਬੰਧੀ ਪੰਜਾਬ ਯੂਨੀਵਰਸਿਟੀ ਦੇ ਪ੍ਰੀਖਿਆਵਾਂ ...

ਪੂਰੀ ਖ਼ਬਰ »

ਤਬਲੀਗੀ ਮਰਕਜ਼ ਤੋਂ ਆਏ ਇਬਰਾਹਿਮ ਦੀ ਰਿਪੋਰਟ ਨੈਗੇਟਿਵ ਆਈ

ਨੰਗਲ, 5 ਅਪ੍ਰੈਲ (ਗੁਰਪ੍ਰੀਤ ਸਿੰਘ ਗਰੇਵਾਲ)-ਐਸ. ਡੀ. ਐਮ. ਸ੍ਰੀ ਨੈਣਾਂ ਦੇਵੀ ਸੁਭਾਸ਼ ਗੌਤਮ ਨੇ ਦੱਸਿਆ ਕਿ ਬਸੀ ਗੁਰੂ ਕਾ ਲਾਹੌਰ ਵਿਖੇ ਸੇਵਾ ਨਿਭਾਅ ਰਹੇ ਜੰਗਲਾਤ ਵਿਭਾਗ ਦੇ ਕਰਮਚਾਰੀ ਇਬਰਾਹਿਮ ਦੀ ਰਿਪੋਰਟ ਨੈਗੇਟਿਵ ਆਈ ਹੈ | ਇਬਰਾਹਿਮ ਨੇ ਦਿੱਲੀ ਸਥਿਤ ਤਬਲੀਗੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਕਾਰਨ ਹਰਿਆਣਾ ਰਾਜ ਦੀ ਹੱਦ ਨੂੰ ਕੀਤਾ ਸੀਲ, ਆਵਾਜਾਈ ਮੁਕੰਮਲ ਤੌਰ 'ਤੇ ਬੰਦ

ਸ਼ੁਤਰਾਣਾ, 5 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪੰਜਾਬ ਵਿਚ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਨੇ ਹਰਿਆਣਾ ਰਾਜ ਦੀ ਹੱਦ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਆਵਾਜਾਈ ਨੂੰ ਮੁਕੰਮਲ ਤੌਰ ਉੱਤੇ ਬੰਦ ਕਰ ਦਿੱਤਾ ਹੈ ਕਿਉਂਕਿ ਪੰਜਾਬ 'ਚ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਚੰਡੀਗੜ੍ਹ-ਮੁਹਾਲੀ ਦੀ ਹੱਦ 'ਤੇ ਸਿਪਾਹੀ ਦੀ ਕੁੱਟਮਾਰ, 9 ਖਿਲਾਫ਼ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 5 ਅਪ੍ਰੈਲ (ਜਸਬੀਰ ਸਿੰਘ ਜੱਸੀ)-ਕਰਫਿਊ ਦੌਰਾਨ ਮੁਹਾਲੀ-ਚੰਡੀਗੜ੍ਹ ਦੀ ਹੱਦ 'ਤੇ ਤਾਇਨਾਤ ਸਿਪਾਹੀ ਇਸਮਾਇਲ ਦੀ ਡੰਡੇ ਨਾਲ ਕੁੱਟਮਾਰ ਕਰਨ ਵਾਲੇ 9 ਵਿਅਕਤੀਆਂ ਖਿਲਾਫ਼ ਥਾਣਾ ਫੇਜ਼-1 ਦੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਸਿਪਾਹੀ 'ਤੇ ਹਮਲਾ ...

ਪੂਰੀ ਖ਼ਬਰ »

ਇਕਾਂਤਵਾਸ ਦੀ ਉਲੰਘਣਾ ਕਰਨ 'ਤੇ ਕੇਸ ਦਰਜ

ਪਟਿਆਲਾ, 5 ਅਪ੍ਰੈਲ (ਪਰਗਟ ਸਿੰਘ ਬਲਬੇੜ੍ਹਾ)-ਸਿਹਤ ਵਿਭਾਗ ਵਲੋਂ ਸਥਾਨਕ ਪ੍ਰਤਾਪ ਨਗਰ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਘਰ ਵਿਚ ਇਕਾਂਤਵਾਸ ਵਿਚ ਰਹਿਣ ਦੀ ਕੀਤੀ ਗਈ ਹਦਾਇਤ ਦਾ ਪਾਲਣ ਨਾ ਕਰਨ 'ਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 188,269,270 ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਨੇ ਬਣਾਈ ਕੋਵਿਡ ਕੰਟਰੋਲ ਐਪ ਜੀਓ ਫੈਂਸਿੰਗ ਟੈਕਨਾਲੋਜੀ ਦੀ ਵਰਤੋਂ ਕਰਕੇ ਕੁਆਰੰਟਾਈਨ ਇਲਾਕਿਆਂ ਅਤੇ ਲੋਕਾਂ ਦੀ ਪਛਾਣ ਕਰਨ ਲਈ ਕੀਤੀ ਤਿਆਰ

ਐੱਸ. ਏ. ਐੱਸ. ਨਗਰ, 5 ਅਪ੍ਰੈਲ (ਜਸਬੀਰ ਸਿੰਘ ਜੱਸੀ)-ਕੋਵਿਡ-19 ਦੇ ਖ਼ਤਰੇ ਨੂੰ ਦੇਖਦਿਆਂ ਜਨਤਕ ਸਿਹਤ ਤੇ ਸੁਰੱਖਿਆ ਲਈ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰਬੰਧ ਨੂੰ ਬਿਹਤਰ ਬਣਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ, ਨੋਡਲ ਅਫ਼ਸਰ ਡੀ. ਐੱਸ. ਪੀ. ਅਮਰੋਜ ...

ਪੂਰੀ ਖ਼ਬਰ »

ਕੁਰਾਲੀ ਸਰਕਾਰੀ ਹਸਪਤਾਲ ਦੇ 7 ਕਰਮਚਾਰੀਆਂ ਦੀ ਕੋਰੋਨਾ ਵਾਇਰਸ ਰਿਪੋਰਟ ਆਈ ਨੈਗੇਟਿਵ

ਕੁਰਾਲੀ, 5 ਅਪ੍ਰੈਲ (ਹਰਪ੍ਰੀਤ ਸਿੰਘ) -ਪਿੰਡ ਚਤਾਮਲੀ ਦੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਮੋਹਨ ਸਿੰਘ ਨੂੰ ਪਾਜ਼ੀਟਿਵ ਆਉਣ ਤੋਂ ਪਹਿਲਾਂ ਕੁਰਾਲੀ ਤੋਂ ਚੰਡੀਗੜ੍ਹ ਰੈਫ਼ਰ ਕਰਨ ਦੌਰਾਨ ਮੋਹਨ ਸਿੰਘ ਦੇ ਸੰਪਰਕ 'ਚ ਆਏ ਸਥਾਨਕ ਸਿਵਲ ਹਸਪਤਾਲ ਦੇ ਸਟਾਫ਼ ਦੇ 7 ...

ਪੂਰੀ ਖ਼ਬਰ »

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਹੁਣ ਤੱਕ 36 ਸ਼ੱਕੀ ਮਰੀਜ਼ਾਂ ਦੀਆਂ ਰਿਪੋਰਟਾਂ ਆਈਆਂ ਨੈਗੇਟਿਵ

ਫ਼ਤਹਿਗੜ੍ਹ ਸਾਹਿਬ, 5 ਅਪ੍ਰੈਲ (ਬਲਜਿੰਦਰ ਸਿੰਘ, ਰਾਜਿੰਦਰ ਸਿੰਘ)-ਵਧੀਕ ਡਿਪਟੀ ਕਮਿਸ਼ਨਰ-ਕਮ-ਨੋਡਲ ਅਫ਼ਸਰ ਕੋਵਿਡ-19 ਕੰਟਰੋਲ, ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਵਾਇਰਸ ਸਬੰਧੀ 36 ਸ਼ੱਕੀ ਮਰੀਜ਼ਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ ...

ਪੂਰੀ ਖ਼ਬਰ »

528 ਬੋਤਲਾਂ ਦੇਸੀ ਸ਼ਰਾਬ ਸਮੇਤ 2 ਵਿਅਕਤੀ ਅਤੇ 150 ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ

ਨਾਭਾ, 5 ਅਪ੍ਰੈਲ (ਕਰਮਜੀਤ ਸਿੰਘ)-ਸੀ.ਆਈ.ਏ. ਸਟਾਫ਼ ਨਾਭਾ ਦੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਰਾਮ ਰਤਨ ਪੁੱਤਰ ਰਾਜ ਕੁਮਾਰ ਵਾਸੀ ਕੰਡਿਆਲ ਥਾਣਾ ਦਿੜ੍ਹਬਾ (ਸੰਗਰੂਰ), ਰਾਜਨ ਪੁੱਤਰ ਜਸਵੰਤ ਸਿੰਘ ਵਾਸੀ ਵਾਲਮੀਕਿ ਬਸਤੀ ਨੇੜੇ ਮਲੇਰਕੋਟਲਾ ਚੁੰਗੀ ਨਾਭਾ ਨੂੰ 528 ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਤੇਰੀ ਕਿਆ ਬਾਤ, ਨਾ ਬਰਾਤੀ ਬੈਂਡ ਬਾਜਿਆਂ ਬਗੈਰ ਗਈ ਬਰਾਤ

ਢੇਰ, 5 ਅਪ੍ਰੈਲ (ਸ਼ਿਵ ਕੁਮਾਰ ਕਾਲੀਆ)-ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਲੋਕਾਂ ਦੀਆਂ ਖੁਸ਼ੀਆਂ 'ਤੇ ਵੀ ਪਾਣੀ ਫਿਰ ਗਿਆ ਹੈ | ਜਿਹੜੇ ਵਿਆਹ ਲਾਲ ਪਰੀ, ਮੁਰਗੇ ਦੀ ਤਰੀ ਤੋਂ ਬਗੈਰ ਅਧੂਰੇ ਲੱਗਦੇ ਸਨ | ਅੱਜ ਉਨ੍ਹਾਂ ਵਿਆਹਾਂ ਨੇ ਸਾਦੇ ਤੋਂ ਵੀ ਸਾਦਾਪਣ ਅਪਣਾ ਲਿਆ ਹੈ | ...

ਪੂਰੀ ਖ਼ਬਰ »

ਅੱਜ ਸਿਰਫ਼ ਸ਼ਾਮ ਨੂੰ ਹੀ ਜਲ ਸਪਲਾਈ ਆਮ ਤਰ੍ਹਾਂ ਮਿਲੇਗੀ

ਚੰਡੀਗੜ੍ਹ, 5 ਅਪੈ੍ਰਲ (ਆਰ.ਐਸ.ਲਿਬਰੇਟ)-ਭਲਕੇ 6 ਅਪੈ੍ਰਲ ਨੂੰ ਸ਼ਹਿਰ ਵਿਚ ਸਿਰਫ਼ ਸ਼ਾਮ ਦੀ ਜਲ ਸਪਲਾਈ ਹੀ ਠੀਕ ਰਹੇਗੀ ਜਦਕਿ ਸਵੇਰੇ ਤੇ ਦੁਪਹਿਰ ਦੀ ਸਪਲਾਈ ਬੰਦ ਰਹੇਗੀ | ਨਗਰ ਨਿਗਮ ਅਨੁਸਾਰ ਭਲਕੇ ਕਾਜੌਲੀ ਤੋਂ ਚੰਡੀਗੜ੍ਹ ਲਈ ਫੇਜ 1 ਪਾਈਪ ਲਾਈਨ ਦੀ ਤੁਰੰਤ ਮੁਰੰਮਤ ...

ਪੂਰੀ ਖ਼ਬਰ »

ਕਸਬਾ ਸਨੌਰ ਦੀ ਪੁਲਿਸ ਅਧਿਕਾਰਤ ਪੱਤਰਕਾਰਾਂ ਨੂੰ ਡਿਊਟੀ ਕਰਨ 'ਤੇ ਕਰ ਰਹੀ ਹੈ ਪ੍ਰੇਸ਼ਾਨ

ਸਨੌਰ, 5 ਅਪ੍ਰੈਲ (ਸੋਖਲ)-ਕਸਬਾ ਸਨੌਰ ਵਿਖੇ ਕਈ ਕਾਂਗਰਸੀ ਆਗੂਆਂ ਦੀਆਂ ਕਰਫ਼ਿਊ ਦੌਰਾਨ ਦੁਕਾਨਾਂ ਖੁੱਲ੍ਹਵਾ ਕੇ ਸਮਾਨ ਵਿਕਵਾਉਣ ਕਾਰਨ ਸਨੌਰ ਪੁਲਿਸ ਚਰਚਾ 'ਚ ਹੈ ਅੱਜ ਇੱਥੇ ਦੇਰ ਸਾਮ ਸ਼ਰਾਬ ਦੇ ਠੇਕਿਆਂ ਤੋਂ ਸ਼ਰਾਬ ਵਿਕਣ ਦੀਆਂ ਖ਼ਬਰਾਂ ਪ੍ਰਾਪਤ ਹੋ ਰਹੀਆਂ ਸਨ | ...

ਪੂਰੀ ਖ਼ਬਰ »

ਸ਼ਰਾਬ ਦੀਆਂ ਬੋਤਲਾਂ ਸਮੇਤ ਕਾਬੂ, ਪਰਚਾ ਦਰਜ

ਰਾਜਪੁਰਾ, 5 ਅਪੈ੍ਰਲ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਇਕ ਘਰ ਵਿਚ ਛਾਪੇਮਾਰੀ ਦੌਰਾਨ ਸ਼ਰਾਬ ਦੀਆਂ ਬੋਤਲਾਂ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਗੁਰਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੇ ਸਨ | ਪੁਲਿਸ ...

ਪੂਰੀ ਖ਼ਬਰ »

ਚਤਾਮਲੀ ਨਾਲ ਲੱਗਦਾ ਪਿੰਡ ਗੋਸਲਾਂ ਸੀਲ

ਕੁਰਾਲੀ, 5 ਅਪ੍ਰੈਲ (ਹਰਪ੍ਰੀਤ ਸਿੰਘ)-ਜ਼ਿਲਾ ਐੱਸ. ਏ. ਐੱਸ. ਨਗਰ ਦੀ ਹੱਦ ਨਾਲ ਲੱਗਦੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਚਤਾਮਲੀ ਦੀ ਸਰਪੰਚ ਦੇ ਪਤੀ ਮੋਹਣ ਸਿੰਘ ਨੂੰ ਕੋਰੋਨਾ ਵਾਇਰਸ ਦੇ ਪੀੜਤ ਪਾਏ ਜਾਣ ਤੋਂ ਬਾਅਦ ਪ੍ਰਸ਼ਾਸ਼ਨਿਕ ਟੀਮ ਨੇ ਸਿਹਤ ਵਿਭਾਗ ਨਾਲ ਮਿਲ ਕੇ ਨਾਲ ...

ਪੂਰੀ ਖ਼ਬਰ »

ਆਨਲਾਈਨ ਵਰਕਸ਼ਾਪ 'ਚ 81 ਅਧਿਆਪਕਾਂ ਨੇ ਲਿਆ ਭਾਗ

ਚੰਡੀਗੜ੍ਹ, 5 ਅਪ੍ਰੈਲ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਅਕਾਦਮਿਕ ਲੀਡਰਸ਼ਿਪ ਅਤੇ ਐਜੂਕੇਸ਼ਨ ਮੈਨੇਜਮੈਂਟ ਵਲੋਂ ਸੱਤ ਦਿਨਾਂ ਆਨਲਾਈਨ ਮੋਡ ਵਿਚ ਫੈਕਿਲਟੀ ਵਿਕਾਸ ਪ੍ਰੋਗਰਾਮ ਦੇ ਦੂਜੇ ਦਿਨ ਵਰਕਸ਼ਾਪ ਕਰਵਾਈ ਗਈ | ਆਈ.ਸੀ.ਟੀ. ਐਾਡ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਨੇ ਲਈ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਤੋਂ ਸ਼ਹਿਰ ਦੀ ਰਿਪੋਰਟ

ਪਟਿਆਲਾ, 5 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵੀਡੀਉ ਕਾਨਫਰੰਾਸਿੰਗ ਰਾਹੀਂ ਸ਼ੋ੍ਰਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਤੋਂ ਪਾਰਟੀ ਦੀ ਕਰੋਨਾ ਵਾਇਰਸ ਦੌਰਾਨ ਚਲਾਈ ਗਈ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਪਿੰਡਾਂ 'ਚ ਦਾਖ਼ਲੇ ਤੇ ਬਾਹਰ ਜਾਣ ਦੇ ਰਸਤਿਆਂ 'ਤੇ 24 ਘੰਟੇ ਪਹਿਰੇ ਦੇ ਹੁਕਮ

ਫ਼ਤਹਿਗੜ੍ਹ ਸਾਹਿਬ, 5 ਅਪ੍ਰੈਲ (ਬਲਜਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਅੰਮਿ੍ਤ ਕੌਰ ਗਿੱਲ ਨੇ ਪੰਜਾਬ ਵਿਲੇਜ ਐਾਡ ਸਮਾਲ ਟਾਊਨ ਪੈਟਰੋਲ ਐਕਟ 1918 ਦੇ ਸੈਕਸ਼ਨ 3 (1) ਅਧੀਨ ਹੁਕਮ ਜਾਰੀ ਕੀਤੇ ਹਨ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ਦੇ ਸਾਰੇ ...

ਪੂਰੀ ਖ਼ਬਰ »

ਸੰਘੋਲ ਨੇੜਲੇ ਦਰਜਨਾਂ ਪਿੰਡ ਲੋਕਾਂ ਨੇ ਆਪ ਮੁਹਾਰੇ ਕੀਤੇ ਸੀਲ

ਸੰਘੋਲ, 5 ਅਪ੍ਰੈਲ (ਹਰਜੀਤ ਸਿੰਘ ਮਾਵੀ)-ਸਮੁੱਚੇ ਪੰਜਾਬ 'ਚ ਲੱਗੇ ਕੋਰੋਨਾ ਕਰਫ਼ਿਊ ਦੇ ਮੱਦੇਨਜ਼ਰ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਦੇ ਲਈ ਲੋਕ ਜਾਗਰੂਕ ਹੋ ਰਹੇ ਹਨ ਜਿਸ ਤਹਿਤ ਸੰਘੋਲ ਅਤੇ ਇਸ ਦੇ ਆਸ ਪਾਸ ਦੇ ਦਰਜਨਾਂ ਪਿੰਡਾਂ ਨੂੰ ਲੋਕਾਂ ਵਲੋਂ ਆਪ ਮੁਹਾਰੇ ...

ਪੂਰੀ ਖ਼ਬਰ »

ਕਰਫਿਊ ਦੌਰਾਨ ਪਹਿਲਾਂ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨਵਾਂਗਰਾਓ ਵਸਨੀਕਾਂ ਨੂੰ ਨਹੀਂ ਮਿਲ ਰਿਹਾ ਪੀਣ ਵਾਲਾ ਪਾਣੀ

ਮੁੱਲਾਂਪੁਰ ਗਰੀਬਦਾਸ, 5 ਅਪ੍ਰੈਲ (ਦਿਲਬਰ ਸਿੰਘ ਖੈਰਪੁਰ)-ਕਸਬਾ ਨਵਾਂਗਰਾਓ ਦੇ ਸ਼ਿਵਾਲਿਕ ਵਿਹਾਰ ਬਲਾਕ-3 ਵਿਚ ਲਗਾਤਾਰ ਪਿਛਲੇ ਦੋ ਹਫ਼ਤਿਆਂ ਤੋਂ ਪਾਣੀ ਦੀ ਸਪਲਾਈ ਨਹੀਂ ਆ ਰਹੀ | ਇਸ ਖੇਤਰ ਦੀ ਪਾਣੀ ਸਪਲਾਈ ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਬਾਜਵਾ ਦੇ ਘਰ ਨੇੜੇ ...

ਪੂਰੀ ਖ਼ਬਰ »

ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲਾ ਨੌਜਵਾਨ ਕਾਬੂ

ਐੱਸ. ਏ. ਐੱਸ. ਨਗਰ, 5 ਅਪ੍ਰੈਲ (ਜਸਬੀਰ ਸਿੰਘ ਜੱਸੀ)-ਦਿੱਲੀ ਵਿਚਲੇ ਨਿਜਾਮੂਦੀਨ 'ਚ ਮਰਕਜ ਜਮਾਤ ਤੋਂ ਵਾਪਸ ਆਏ ਲੋਕਾਂ ਖਿਲਾਫ਼ ਸੋਸ਼ਲ ਮੀਡੀਆ 'ਤੇ ਭੜਕਾਊ ਭਾਸ਼ਣ ਵਾਲੀ ਵੀਡੀਓ ਵਾਇਰਲ ਕਰਨ ਦੇ ਮਾਮਲੇ 'ਚ ਥਾਣਾ ਬਲੌਾਗੀ ਦੀ ਪੁਲਿਸ ਵਲੋਂ 1 ਨੌਜਵਾਨ ਨੂੰ ਗਿ੍ਫ਼ਤਾਰ ਕਰਨ ...

ਪੂਰੀ ਖ਼ਬਰ »

ਭਾਈ ਨਿਰਮਲ ਸਿੰਘ ਦੀ ਮੌਤ ਤੋਂ ਬਾਅਦ ਵਾਇਰਲ ਵੀਡੀਓ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ-ਕਾਲੇਵਾਲ

ਖਰੜ, 5 ਅਪ੍ਰੈਲ (ਜੰਡਪੁਰੀ)-ਸ਼੍ਰੋਮਣੀ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨਾ ਕਾਲੇਵਾਲ ਨੇ ਮੰਗ ਕੀਤੀ ਹੈ ਕਿ ਭਾਈ ਨਿਰਮਲ ਸਿੰਘ ਦੀ ਹੋਈ ਮੌਤ ਤੋਂ ਬਾਅਦ ਵਾਇਰਲ ਵੀਡੀਓ ਦੀ ਕਿਸੇ ਜੱਜ ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਵਾਇਰਲ ਹੋਈ ਵੀਡੀਓ ...

ਪੂਰੀ ਖ਼ਬਰ »

ਗੁਆਢੀਆਂ ਦੀ ਆਪਸੀ ਲੜਾਈ 'ਚ ਇਕ ਔਰਤ ਸਮੇਤ 4 ਜ਼ਖ਼ਮੀ

ਡੇਰਾਬੱਸੀ, 5 ਅਪ੍ਰੈਲ (ਸ਼ਾਮ ਸਿੰਘ ਸੰਧੂ)-ਡੇਰਾਬੱਸੀ ਨੇੜਲੇ ਪਿੰਡ ਫਤਿਹਪੁਰ ਜੱਟਾਂ ਵਿਖੇ ਦੋ ਗੁਆਢੀਆਂ 'ਚ ਹੋਏ ਆਪਸੀ ਲੜਾਈ ਝਗੜੇ ਦੌਰਾਨ 4 ਵਿਅਕਤੀ ਜ਼ਖ਼ਮੀ ਹੋ ਗਏ | ਜਿਨ੍ਹਾਂ ਦਾ ਡੇਰਾਬੱਸੀ ਦੇ ਸਬ-ਡਵੀਜ਼ਨਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ | ਝਗੜਾ ...

ਪੂਰੀ ਖ਼ਬਰ »

ਪੀ. ਜੀ. 'ਚ ਰਹਿੰਦੀ ਲੜਕੀ ਕੋਲੋਂ ਜਬਰਨ ਕਿਰਾਇਆ ਮੰਗਣ ਵਾਲੇ ਪਿਉ-ਪੁੱਤ ਖਿਲਾਫ਼ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 5 ਅਪ੍ਰੈਲ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-8 ਦੀ ਪੁਲਿਸ ਵਲੋਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲਘੰਣਾ ਕਰਨ, ਜਿਸ 'ਚ ਮਕਾਨ ਮਾਲਕ ਵਲੋਂ ਕਿਰਾਏਦਾਰ ਕੋਲੋਂ ਜਬਰਨ ਕਿਰਾਇਆ ਨਾ ਮੰਗਣ ਦੇ ਹੁਕਮ ਦਿੱਤੇ ਗਏ ਸਨ ਦੇ ਤਹਿਤ ਪਿੰਡ ਕੁੰਭੜਾ 'ਚ ਰਹਿੰਦੀ ਪੀ. ...

ਪੂਰੀ ਖ਼ਬਰ »

ਅੱਜ ਅਤੇ ਕੱਲ੍ਹ ਪਾਣੀ ਦੀ ਸਪਲਾਈ ਰਹੇਗੀ ਪ੍ਰਭਾਵਿਤ

ਐੱਸ. ਏ. ਐੱਸ. ਨਗਰ, 5 ਅਪ੍ਰੈਲ (ਕੇ. ਐੱਸ. ਰਾਣਾ)-ਅਨਿਲ ਕੁਮਾਰ ਕਾਰਜਕਾਰੀ ਇੰਜੀਨੀਅਰ, ਜ/ਸ ਅਤੇ ਸੈਨੀਟੇਸ਼ਨ ਮੰਡਲ ਨੰ: 2 ਸ਼ਾਹਿਬਜਾਦਾ ਅਜੀਤ ਸਿੰਘ ਨਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਟਰ ਸਪਲਾਈ ਸਕੀਮ ਕਜੌਲੀ ਫੇਜ਼ 1 ਤੇ ਨੇੜੇ ਚੰਡੀਗੜ੍ਹ ਮੇਨ ਪਾਇਪ ਲਾਇਨ 'ਤੇ ...

ਪੂਰੀ ਖ਼ਬਰ »

ਕਰਫਿਊ ਦੌਰਾਨ ਬੇਵਜਾ ਘਰੋਂ ਨਿਕਲਣ ਵਾਲਿਆਂ 'ਤੇ ਡਰੋਨ ਨਾਲ ਪੁਲਿਸ ਰੱਖੇਗੀ ਨਜ਼ਰ

ਐੱਸ. ਏ. ਐੱਸ. ਨਗਰ, 5 ਅਪ੍ਰੈਲ (ਜਸਬੀਰ ਸਿੰਘ ਜੱਸੀ)-ਮੁਹਾਲੀ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਅਤੇ ਲੋਕਾਂ ਵਲੋਂ ਅਜੇ ਵੀ ਬਿਨਾ ਵਜਾ ਘਰੋਂ ਨਿਕਲਣ ਵਾਲਿਆਂ ਖਿਲਾਫ਼ ਨਕੇਲ ਕਸਦੇ ਹੋਏ ਪੁਲਿਸ ਡਰੋਨ ਰਾਹੀਂ ਸ਼ਹਿਰ 'ਚ ਨਜ਼ਰ ...

ਪੂਰੀ ਖ਼ਬਰ »

ਸੁਖਬੀਰ ਵਲੋਂ ਪ੍ਰਧਾਨ ਮੰਤਰੀ ਨੂੰ ਆਸਟਰੇਲੀਆ 'ਚ ਭਾਰਤੀ ਵਿਦਿਆਰਥੀਆਂ ਦਾ ਮੁੱਦਾ ਉਠਾਉਣ ਦੀ ਅਪੀਲ

ਚੰਡੀਗੜ੍ਹ, 5 ਅਪੈ੍ਰਲ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਭਾਰਤੀ ਵਿਦਿਆਰਥੀਆਂ ਦੀ ਦੇਖਭਾਲ ਦਾ ਮੁੱਦਾ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਕੋਲ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਪੁਲਿਸ ਵਲੋਂ ਇੱਕ ਔਰਤ ਿਖ਼ਲਾਫ਼ ਮਾਮਲਾ ਦਰਜ

ਸ੍ਰੀ ਚਮਕੌਰ ਸਾਹਿਬ, 5 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਨੇ ਪਿੰਡ ਮਹਿਤੋਤ ਦੀ ਇੱਕ ਔਰਤ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ ਜਿਸ ਵਿਚ ਉਕਤ ਔਰਤ ਨੇ ਪ੍ਰਸ਼ਾਸਨ ਵੱਲੋਂ ਬਣਾਏ ਕੰਟਰੋਲ ਰੂਮ ਤੇ ਫ਼ੋਨ ਕਰਕੇ ਕਿਹਾ ਕਿ ਕਰਫ਼ਿਊ ਦੌਰਾਨ ਉਸ ਦੇ ਘਰ ਰਾਸ਼ਨ ...

ਪੂਰੀ ਖ਼ਬਰ »

ਕੋਰੋਨਾ ਤੋਂ ਬੇਪ੍ਰਵਾਹ ਲੋਕ ਅੱਜ ਕਰਫ਼ਿਊ ਦੌਰਾਨ ਸੜਕਾਂ 'ਤੇ ਘੁੰਮਣ ਤੁਰੇ

ਰੂਪਨਗਰ, 5 ਅਪ੍ਰੈਲ (ਸਤਨਾਮ ਸਿੰਘ ਸੱਤੀ)-ਕੋਰੋਨਾ ਵਾਇਰਸ ਤੋਂ ਬੇਪ੍ਰਵਾਹ ਲੋਕ ਅੱਜ ਸੜਕਾਂ 'ਤੇ ਇੰਜ ਘੁੰਮਦੇ ਦੇਖੇ ਗਏ ਜਿਵੇਂ ਕੈਦ ਕੱਟ ਕੇ ਆਏ ਹੁੰਦੇ ਹਨ | ਦੁਨੀਆ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਹਰ ਇੱਕ ਮਾਹਿਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਇਸ ...

ਪੂਰੀ ਖ਼ਬਰ »

ਔਰਤ ਦੀ ਕੋਰੋਨਾ ਰਿਪੋਰਟ ਆਈ ਨੈਗਟਿਵ, ਇਲਾਕੇ ਲਈ ਰਾਹਤ ਦੀ ਖ਼ਬਰ

ਲਾਲੜੂ, 5 ਅਪ੍ਰੈਲ (ਰਾਜਬੀਰ ਸਿੰਘ)-ਲਾਲੜੂ ਮੰਡੀ ਵਿਚ ਇਕ ਔਰਤ ਨੂੰ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੇ ਤੌਰ 'ਤੇ 1 ਅਪ੍ਰੈਲ ਨੂੰ ਘਰ 'ਚ ਇਕਾਂਤਵਾਸ ਕਰਕੇ ਪੂਰੇ ਮੁਹੱਲੇ ਨੂੰ ਸੀਲ ਕਰ ਦਿੱਤਾ ਗਿਆ ਸੀ, ਉਸ ਦੇ ਲਏ ਗਏ ਖੂਨ ਦੇ ਨਮੂਨੇ ਦੀ ਰਿਪੋਰਟ ਅੱਜ ਨੈਗਟਿਵ ਆਈ ਹੈ, ਜੋ ...

ਪੂਰੀ ਖ਼ਬਰ »

ਪਿੰਡ ਜਵਾਹਰਪੁਰ ਦੇ ਪੰਚ ਦੀ ਪਾਜ਼ੀਟਿਵ ਰਿਪੋਰਟ ਨੇ ਪ੍ਰਸ਼ਾਸਨ ਅਤੇ ਲੋਕਾਂ ਦੀ ਨੀਂਦ ਉਡਾਈ

ਡੇਰਾਬੱਸੀ, 5 ਅਪ੍ਰੈਲ (ਗੁਰਮੀਤ ਸਿੰਘ)-ਹਲਕਾ ਡੇਰਾਬੱਸੀ ਦੇ ਪਿੰਡ ਜਵਾਹਰਪੁਰ ਦੇ ਸਰਪੰਚ ਦੇ 43 ਸਾਲਾਂ ਭਤੀਜੇ ਪੰਚ ਮਲਕੀਤ ਸਿੰਘ ਦੀ ਬੀਤੇ ਦਿਨ ਕੋਰੋਨਾ ਟੈਸਟ ਦੀ ਪਾਜੀਟਿਵ ਆਈ ਰਿਪੋਰਟ ਨੇ ਪ੍ਰਸ਼ਾਸ਼ਨ ਸਮੇਤ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ | ਰਿਪੋਰਟ ...

ਪੂਰੀ ਖ਼ਬਰ »

ਧਾਮ ਝਾਂਡੀਆਂ ਕਲਾਂ ਤੋਂ ਜਾ ਰਿਹੈ ਰੋਜ਼ਾਨਾ 100 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ

ਨੂਰਪੁਰ ਬੇਦੀ, 5 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਹਿਰ ਕਾਰਨ ਲੱਗੇ ਕਰਫ਼ਿਊ ਦੌਰਾਨ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪ੍ਰਦਾਇ) ਦੀ ਸਰਬ ਸੰਗਤ ਵਲੋਂ ਮੌਜੂਦਾ ਗੱਦੀ ਨਸ਼ੀਨ ਵੇਦਾਂਤ ਅਚਾਰੀਆ ...

ਪੂਰੀ ਖ਼ਬਰ »

ਪ੍ਰਸ਼ਾਸਨ ਪਰਸ਼ੂਰਾਮ ਭਵਨ ਦੀ ਇਮਾਰਤ ਨੂੰ ਕਿਸੇ ਵੀ ਕੰਮ ਲਈ ਵਰਤ ਸਕਦਾ-ਕਮਲ ਕਿਸ਼ੋਰ ਸ਼ਰਮਾ

ਖਰੜ, 5 ਅਪ੍ਰੈਲ (ਗੁਰਮੁੱਖ ਸਿੰਘ ਮਾਨ) -ਕੋਰੋਨਾ ਵਾਇਰਸ ਨੂੰ ਲੈ ਕੇ ਲੱਗੇ ਹੋਏ ਕਰਫਿਊ ਦੌਰਾਨ ਸ੍ਰੀ ਬ੍ਰਾਹਮਣ ਸਭਾ ਖਰੜ ਵਲੋਂ ਲੰਗਰਾਂ ਲਈ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ | ਸਭਾ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਐੱਸ. ਡੀ. ਐੱਮ. ਖਰੜ ਨੂੰ ਅਪੀਲ ਕੀਤੀ ਗਈ ਕਿ ...

ਪੂਰੀ ਖ਼ਬਰ »

ਕਰਫ਼ਿਊ ਸਹੀ ਢੰਗ ਨਾਲ ਲਾਗੂ ਕਰਨ ਲਈ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਯਕੀਨੀ ਬਣਾਈ ਜਾਵੇ-ਵਿਜੈ ਇੰਦਰ ਸਿੰਗਲਾ

ਰੂਪਨਗਰ, 5 ਅਪ੍ਰੈਲ (ਸਤਨਾਮ ਸਿੰਘ ਸੱਤੀ)-ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਵਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵਲੋਂ ...

ਪੂਰੀ ਖ਼ਬਰ »

ਬੀ.ਬੀ.ਐਮ.ਬੀ. ਵਰਕਰਜ਼ ਯੂਨੀਅਨ ਵਲੋਂ ਬਿਜਲੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਚ ਕਟੌਤੀ ਦੀ ਨਿਖੇਧੀ

ਨੰਗਲ, 5 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ) -ਬੀ.ਬੀ.ਐਮ.ਬੀ. ਵਰਕਰਜ਼ ਯੂਨੀਅਨ ਨੰਗਲ ਦੇ ਆਗੂਆਂ ਵਲੋਂ ਇੱਕ ਮੀਟਿੰਗ ਕਰਕੇ ਬਿਜਲੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚ 40 ਫ਼ੀਸਦੀ ਕਟੌਤੀ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵਲੋਂ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ...

ਪੂਰੀ ਖ਼ਬਰ »

ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਸੰਤੋਖਗੜ੍ਹ, 5 ਅਪ੍ਰੈਲ (ਮਲਕੀਅਤ ਸਿੰਘ)-ਅੱਜ ਸਵੇਰੇ ਇਥੋਂ ਨਜ਼ਦੀਕ ਮੈਹਿਤਪੁਰ (ਊਨਾ) ਪੁਲਿਸ ਚੌਕੀ ਅਧੀਨ ਪੈਂਦੇ ਪਿੰਡ ਬਣਗੜ੍ਹ ਵਿਖੇ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਥਾਣਾ ਊਨਾ ਦੇ ਏ. ਐਸ. ਪੀ. ਵਿਨੋਦ ਕੁਮਾਰ ਧੀਮਾਨ ਨੇ ਆਖਿਆ ਕਿ ਆਤਮਹੱਤਿਆ ਕਰਨ ...

ਪੂਰੀ ਖ਼ਬਰ »

ਨੂਰਪੁਰ ਬੇਦੀ ਇਲਾਕੇ 'ਚ ਗਊਸ਼ਾਲਾਵਾਂ 'ਚ ਕੋਰੋਨਾ ਕਾਰਨ ਤੂੜੀ ਤੇ ਹਰੇ ਚਾਰੇ ਦੀ ਵੱਡੀ ਘਾਟ

ਨੂਰਪੁਰ ਬੇਦੀ, 5 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਹਿਰ ਦੇ ਚੱਲਦਿਆਂ ਲੱਗੇ ਕਰਫ਼ਿਊ ਕਾਰਨ ਮਹਾਂਮਾਰੀ ਦੇ ਸੰਤਾਪ ਦੀ ਸਭ ਤੋਂ ਵੱਡੀ ਮਾਰ ਇਸ ਸਮੇਂ ਗਊਸ਼ਾਲਾਵਾਂ 'ਚ ਗਊ ਮਾਤਾ 'ਤੇ ਪੈ ਰਹੀ ਹੈ ਕਿਉਂਕਿ ਗਊ ਮਾਤਾ ਦਾ ਪੇਟ ਭਰਨ ਲਈ ...

ਪੂਰੀ ਖ਼ਬਰ »

ਪਿੰਡ ਮਲੋਆ ਅਤੇ ਸੈਕਟਰ 10, 11, 63 ਤੇ 50 'ਚ ਬੈਂਕ ਏ.ਟੀ.ਐਮ. ਮੋਬਾਈਲ ਵੈਨਾਂ ਘੁੰਮਣਗੀਆਂ ਅੱਜ

ਚੰਡੀਗੜ੍ਹ, 5 ਅਪ੍ਰੈਲ (ਆਰ. ਐਸ. ਲਿਬਰੇਟ)-ਭਲਕੇ 6 ਅਪ੍ਰੈਲ ਨੂੰ ਕਰਫ਼ਿਊ ਦੌਰਾਨ ਸੈਕਟਰ 52, 38 ਦੱਖਣੀ ਤੇ ਮਨੀਮਾਜਰਾ 'ਚ ਤਿੰਨ ਬੈਂਕ ਏ.ਟੀ.ਐਮ. ਮੋਬਾਈਲ ਵੈਨਾਂ ਘੁੰਮਣਗੀਆਂ | ਪੈਸੇ ਦੀ ਲੋੜ ਨੂੰ ਪੂਰਾ ਕਰਨ ਲਈ ਤਿੰਨ ਮੋਬਾਈਲ ਏ.ਟੀ.ਐਮ. ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਜੋ ...

ਪੂਰੀ ਖ਼ਬਰ »

ਖ਼ੂਨ ਦਾ ਰੰਗ ਹੋਇਆ ਚਿੱਟਾ-ਗੁਰਦੇ ਬਦਲਾਉਣ ਦੇ ਨਾਂਅ 'ਤੇ ਪੌਣੇ ਪੰਜ ਲੱਖ ਦੀ ਠੱਗੀ-ਮਾਮਲਾ ਦਰਜ

ਸਮਾਣਾ, 5 ਅਪ੍ਰੈਲ (ਸਾਹਿਬ ਸਿੰਘ)-ਇਕ ਪਾਸੇ ਕੋਰੋਨਾ ਦੇ ਕਹਿਰ ਨਾਲ ਸਾਰੀ ਦੁਨੀਆ ਭੈਭੀਤ ਹੋ ਚੁੱਕੀ ਹੈ ਦੂਜੇ ਪਾਸੇ ਕਈ ਲੋਕ ਅਜੇ ਵੀ ਰੱਬ ਦਾ ਖ਼ੌਫ਼ ਨਹੀਂ ਖਾ ਰਹੇ | ਚੰਡੀਗੜ੍ਹ ਵਾਸੀ ਦੋ ਵਿਅਕਤੀਆਂ ਨੇ ਪਿੰਡ ਕਾਕੜਾ ਦੇ ਕਿਸਾਨ ਨਾਲ ਪੌਣੇ ਪੰਜ ਲੱਖ ਤੋਂ ਵੱਧ ਦੀ ...

ਪੂਰੀ ਖ਼ਬਰ »

ਔਰਤ ਦੀ ਚੇਨ ਝਪਟਣ ਵਾਲਾ ਚੋਰੀ ਦੀ ਐਕਟਿਵਾ ਸਮੇਤ ਕਾਬੂ

ਚੰਡੀਗੜ੍ਹ, 5 ਅਪ੍ਰੈਲ (ਰਣਜੀਤ ਸਿੰਘ)-ਮਨੀਮਾਜਰਾ ਪੁਲਿਸ ਟੀਮ ਨੇ ਬੀਤੀ ਰਾਤ ਔਰਤ ਦੀ ਸੋਨੇ ਦੀ ਚੇਨੀ ਝਪਟ ਕੇ ਫਰਾਰ ਹੋਣ ਵਾਲੇ ਦੋਸ਼ੀ ਨੂੰ ਚੋਰੀ ਦੀ ਐਕਟਿਵਾ ਸਮੇਤ ਕਾਬੂ ਕਰ ਲਿਆ ਹੈ | ਫੜੇ ਗਏ ਦੋਸ਼ੀ ਦੀ ਪਛਾਣ ਬੈਂਕ ਕਾਲੋਨੀ ਮਨੀਮਾਜਰਾ ਦੇ ਰਹਿਣ ਵਾਲੇ 23 ਸਾਲਾ ...

ਪੂਰੀ ਖ਼ਬਰ »

ਚੰਡੀਗੜ੍ਹੀਆਂ ਨੇ ਦੀਵੇ-ਮੋਮਬੱਤੀਆਂ ਬਾਲ ਕੇ ਵਾਇਰਸ ਵਿਰੁੱਧ ਭਰਵੀਂ 'ਏਕਤਾ ਦੀ ਰੌਸ਼ਨੀ ਦਿਖਾਈ'

ਚੰਡੀਗੜ੍ਹ, 5 ਅਪ੍ਰੈਲ (ਆਰ. ਐਸ. ਲਿਬਰੇਟ)- ਅੱਜ ਰਾਤ 9 ਵਜੇ ਨੌ ਮਿੰਟ ਤੋਂ ਕਿਤੇ ਜ਼ਿਆਦਾ ਸਮਾਂ ਚੰਡੀਗੜ੍ਹੀਆਂ ਨੇ ਦੀਵੇ, ਮੋਮਬੱਤੀਆਂ ਬਾਲ ਕੇ ਵਾਇਰਸ ਦੇ ਹਨੇਰੇ ਵਿਰੁੱਧ ਏਕਤਾ ਦੀ ਭਰਵੀਂ ਰੌਸ਼ਨੀ ਦਿਖਾ ਕੇ ਕਿਸੇ ਵੀ ਸੰਕਟ ਨਾਲ ਲੜਨ ਲਈ ਆਪਸੀ ਏਕਤਾ ਦਾ ਠੋਸ ...

ਪੂਰੀ ਖ਼ਬਰ »

ਹਾਰਵੈਸਟਿੰਗ ਕੰਬਾਈਨਾਂ, ਸਟ੍ਰਾਅ ਰੀਪਰਾਂ ਤੇ ਦੂਸਰੀ ਖੇਤੀ ਮਸ਼ੀਨਰੀ ਦੀ ਮੁਰੰਮਤ ਦੇ ਲਈ ਈ-ਪਾਸ ਜਾਰੀ ਕਰਨ ਦੀ ਯੋਜਨਾ

ਰੂਪਨਗਰ, 5 ਅਪੈ੍ਰਲ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਕੋਵਿਡ-19 ਦੀ ਰੋਕਥਾਮ ਲਈ ਜ਼ਿਲ੍ਹਾ ਰੂਪਨਗਰ 'ਚ ਐਲਾਨੇ ਕਰਫ਼ਿਊ ਦੌਰਾਨ ਕਣਕ ਦੀ ਕਟਾਈ ਦਾ ਸੀਜ਼ਨ ਨੇੜੇ ਆਉਣ ਕਾਰਨ ਹਾਰਵੈਸਟਿੰਗ ਕੰਬਾਈਨਾਂ, ਸਟ੍ਰਾਅ ਰੀਪਰਾਂ ਤੇ ...

ਪੂਰੀ ਖ਼ਬਰ »

ਪਾਤੜਾਂ 'ਚ ਔਰਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਪਾਤੜਾਂ, 5 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ, ਗੁਰਇਕਬਾਲ ਸਿੰਘ ਖਾਲਸਾ)-ਖ਼ਾਲਸਾ ਪਾਤੜਾਂ ਵਿਚ ਕਾਰਾਂ ਦੀ ਵੇਚ ਖ਼ਰੀਦ ਕਰਨ ਵਾਲੇ ਵਿਅਕਤੀ ਦੀ ਪਤਨੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਸ ਦੀ ਮੌਕੇ 'ਤੇ ਮੌਤ ਹੋ ਗਈ | 40 ਸਾਲਾ ਦੀ ਇਸ ਔਰਤ ਦੀ ਹੋਈ ਮੌਤ ਦੀ ਸੂਚਨਾ ਮਿਲਣ 'ਤੇ ...

ਪੂਰੀ ਖ਼ਬਰ »

ਕੁਝ ਲੋਕਾਂ ਨੇ ਪਟਾਕੇ ਚਲਾ ਕੇ ਸ਼ੁੱਧ ਹੋਏ ਵਾਤਾਵਰਨ ਨੂੰ ਕੀਤਾ ਪ੍ਰਦੂਸ਼ਿਤ ਪ੍ਰਧਾਨ ਮੰਤਰੀ ਦੇ ਸੁਨੇਹੇ 'ਤੇ ਲੋਕਾਂ ਨੇ ਨੌਾ ਵਜੇ ਜਲਾਈਆਂ ਮੋਮਬੱਤੀਆਂ

ਰੂਪਨਗਰ, 5 ਅਪ੍ਰੈਲ (ਸਤਨਾਮ ਸਿੰਘ ਸੱਤੀ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨੰੂ ਲੈ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਅੱਜ (5 ਅਪ੍ਰੈਲ) ਨੂੰ ਰਾਤੀ 9 ਵਜੇ 9 ਮਿੰਟ ਲਈ ਲਾਈਟਾਂ ਬੰਦ ਕਰਕੇ ਮੋਮਬੱਤੀ ਜਲਾਉਣ ਦੇ ਸੁਨੇਹੇ ਨੂੰ ਰੂਪਨਗਰ ਜ਼ਿਲ੍ਹੇ ਦੇ ਲੋਕਾਂ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੇ ਸੁਨੇਹੇ 'ਤੇ ਲੋਕਾਂ ਨੇ ਨੌਾ ਵਜੇ ਜਲਾਈਆਂ ਮੋਮਬੱਤੀਆਂ

ਰੂਪਨਗਰ, 5 ਅਪ੍ਰੈਲ (ਸਤਨਾਮ ਸਿੰਘ ਸੱਤੀ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨੰੂ ਲੈ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਅੱਜ (5 ਅਪ੍ਰੈਲ) ਨੂੰ ਰਾਤੀ 9 ਵਜੇ 9 ਮਿੰਟ ਲਈ ਲਾਈਟਾਂ ਬੰਦ ਕਰਕੇ ਮੋਮਬੱਤੀ ਜਲਾਉਣ ਦੇ ਸੁਨੇਹੇ ਨੂੰ ਰੂਪਨਗਰ ਜ਼ਿਲ੍ਹੇ ਦੇ ਲੋਕਾਂ ਨੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੇ ਦਿੱਤੇ ਸੱਦੇ 'ਤੇ ਪਟਿਆਲਵੀਆਂ ਨੇ ਲਾਈਟਾਂ ਬੰਦ ਕਰ ਕੇ ਮੋਮਬੱਤੀਆਂ, ਦੀਵੇ ਬਾਲ ਕੀਤੀ ਰੌਸ਼ਨੀ

ਪਟਿਆਲਾ, 5 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਅੱਜ 9 ਵਜੇ ਰਾਤ ਨੂੰ ਘਰ ਦੀਆਂ ਲਾਈਟਾਂ ਬੰਦ ਕਰ ਕੇ ਮੋਮਬੱਤੀਆਂ, ਦੀਵੇ ਅਤੇ ਮੋਬਾਈਲ ਦੀਆਂ ਲਾਈਟਾਂ 9 ਮਿੰਟ ਤੱਕ ਜਗਾਉਣ ਦਾ ਜੋ ਸੱਦਾ ਦਿੱਤਾ ਸੀ ਉਸ ਤਹਿਤ ਅੱਜ ...

ਪੂਰੀ ਖ਼ਬਰ »

ਪਾਤੜਾਂ 'ਚ ਔਰਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਪਾਤੜਾਂ, 5 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ, ਗੁਰਇਕਬਾਲ ਸਿੰਘ ਖਾਲਸਾ)-ਖ਼ਾਲਸਾ ਪਾਤੜਾਂ ਵਿਚ ਕਾਰਾਂ ਦੀ ਵੇਚ ਖ਼ਰੀਦ ਕਰਨ ਵਾਲੇ ਵਿਅਕਤੀ ਦੀ ਪਤਨੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਸ ਦੀ ਮੌਕੇ 'ਤੇ ਮੌਤ ਹੋ ਗਈ | 40 ਸਾਲਾ ਦੀ ਇਸ ਔਰਤ ਦੀ ਹੋਈ ਮੌਤ ਦੀ ਸੂਚਨਾ ਮਿਲਣ 'ਤੇ ...

ਪੂਰੀ ਖ਼ਬਰ »

ਕੋਰੋਨਾ ਨਾਲ ਸੰਬੰਧਿਤ ਪੋਸਟ ਸ਼ੇਅਰ ਕਰਨ 'ਤੇ ਪਹਿਲਾ ਮਾਮਲਾ ਦਰਜ

ਚੰਡੀਗੜ੍ਹ, 5 ਅਪ੍ਰੈਲ (ਰਣਜੀਤ ਸਿੰਘ)-ਕੋਰੋਨਾ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਵਿਸ਼ੇਸ਼ ਧਰਮ 'ਤੇ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਹੁਣ ਸ਼ਰਾਰਤੀਆਂ ਲੋਕਾਂ ਨੂੰ ਕਾਫੀ ਮਹਿੰਗੀਆਂ ਪੈਣ ਵਾਲੀਆਂ ਹਨ | ਚੰਡੀਗੜ੍ਹ ਪੁਲਿਸ ਨੇ ਸਾਇਬਰ ਸੈੱਲ ਨੇ ...

ਪੂਰੀ ਖ਼ਬਰ »

ਨਵਾਂਗਰਾਓ ਦੇ ਵਿਕਾਸ ਨਗਰ 'ਚ ਚੋਰਾਂ ਵਲੋਂ ਸ਼ਰਾਬ ਦੇ ਠੇਕੇ 'ਤੇ ਚੋਰੀ

ਮੁੱਲਾਂਪੁਰ ਗਰੀਬਦਾਸ, 5 ਅਪ੍ਰੈਲ (ਖੈਰਪੁਰ)-ਨਵਾਂਗਰਾਓ ਦੇ ਵਿਕਾਸ ਨਗਰ ਦੇ ਸਾਹਮਣੇ ਪਟਿਆਲਾ ਦੀ ਰਾਓ ਨਦੀ ਦੇ ਨੇੜੇ ਇਕ ਸ਼ਰਾਬ ਦੇ ਠੇਕੇ ਤੋਂ ਚੋਰੀ ਹੋਣ ਦੀ ਖ਼ਬਰ ਹੈ | ਠੇਕੇ ਦੇ ਇੰਚਾਰਜ ਕਸ਼ਮੀਰ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਚੋਰਾਂ ਵਲੋਂ ਠੇਕੇ ਦਾ ਜਿੰਦਰਾ ...

ਪੂਰੀ ਖ਼ਬਰ »

ਪਿੰਡ ਪੜੌਲ ਵਿਖੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰ ਖਿਲਾਫ਼ ਕੇਸ ਦਰਜ

ਮੁੱਲਾਂਪੁਰ ਗਰੀਬਦਾਸ, 5 ਅਪ੍ਰੈਲ (ਖੈਰਪੁਰ)-ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਕਰਫਿਊ ਲੱਗਿਆ ਹੋਇਆ, ਜਿਸ ਕਾਰਨ ਲੋਕਾਂ ਦਾ ਘਰੋਂ ਆਉਣਾ ਜਾਣਾ ਪੂਰੀ ਤਰ੍ਹਾਂ ਬੰਦ ਹੈ | ਪਿੰਡ ਪੜੌਲ ਦੇ ਵਿਚ ਕਰਫਿਊ ਦੇ ਬਾਵਜੂਦ ਵੀ ਇਕ ਕਰਿਆਨਾ ਦੁਕਾਨਦਾਰ ਵਲੋਂ ਆਪਣੀ ਦੁਕਾਨ ...

ਪੂਰੀ ਖ਼ਬਰ »

60 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਡੇਰਾਬੱਸੀ, 5 ਅਪ੍ਰੈਲ (ਸ਼ਾਮ ਸਿੰਘ ਸੰਧੂ)-ਮੁਬਾਰਿਕਪੁਰ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ 60 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਜੇਲ੍ਹ ਭੇਜਿਆ ਗਿਆ ਹੈ | ਦੋਸ਼ੀ ਦੀ ਪਛਾਣ ਅਸ਼ਵਨੀ ਚਾਵਲਾ ਉਰਫ਼ ਬਿੱਟੂ ਚਾਵਲਾ ਪੁੱਤਰ ਚਮਨ ਚਾਵਲਾ ...

ਪੂਰੀ ਖ਼ਬਰ »

103 ਵਿਚੋਂ 71 ਨਮੂਨੇ ਆਏ ਨੈਗੇਟਿਵ, 32 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ

ਐੱਸ. ਏ. ਐੱਸ. ਨਗਰ, 5 ਅਪ੍ਰੈਲ (ਕੇ. ਐੱਸ. ਰਾਣਾ)-ਕੋਰੋਨਾ ਵਾਈਰਸ ਕਾਰਨ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕੀਤੇ ਜਾ ਰਹੇ ਰੋਕਥਾਮ ਦੇ ਯਤਨਾਂ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਅੱਜ ਸਾਰੇ ਜ਼ਿਲ੍ਹੇ ਵਿਚੋਂ ਇਕੱਠੇ ਕੀਤੇ 103 ਵਿਚੋਂ 71 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਇਹ ...

ਪੂਰੀ ਖ਼ਬਰ »

ਔਖੀ ਘੜੀ 'ਚ ਲੋੜਵੰਦਾਂ ਦੀ ਮਦਦ ਕਰਕੇ ਮਿਸਾਲ ਬਣੀ ਪਟਿਆਲਾ ਪੁਲਿਸ

ਪਟਿਆਲਾ, 5 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ, ਪ੍ਰਗਟ ਸਿੰਘ ਬਲਬੇੜ੍ਹਾ)-ਕੋਰੋਨਾ ਵਾਇਰਸ ਤੋਂ ਬਚਾਅ ਲਈ ਹੋਈ ਤਾਲਾਬੰਦੀ ਦੌਰਾਨ ਪਟਿਆਲਾ ਪੁਲਿਸ ਵਲੋਂ ਦੂਰ ਦੁਰਾਡੇ ਤੱਕ ਬੈਠੇ ਲੋੜਵੰਦਾਂ ਦੀ ਮਦਦ ਨੇ ਸਿਰਫ਼ ਕਰਫ਼ਿਊ ਦੇ ਸ਼ੁਰੂ 'ਚ ਪੁਲਿਸ ਵਲੋਂ ਡੰਡੇ ਮਾਰਨ ਦੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕਰਫ਼ਿਊ ਦੌਰਾਨ ਪ੍ਰਾਈਵੇਟ ਹਸਪਤਾਲ, ਨਰਸਿੰਗ ਹੋਮ, ਲੈਬਾਰਟਰੀਆਂ, ਆਯੁਰਵੈਦਿਕ ਤੇ ਹੋਮਿਓਪੈਥਿਕ ਡਿਸਪੈਂਸਰੀਆਂ ਤੇ ਕਲੀਨਿਕ ਆਮ ਵਾਂਗ ਖੁੱਲੇ੍ਹ ਰਹਿਣਗੇ

ਫ਼ਤਹਿਗੜ੍ਹ ਸਾਹਿਬ, 5 ਅਪ੍ਰੈਲ (ਬਲਜਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਅੰਮਿ੍ਤ ਕੌਰ ਗਿੱਲ ਨੇ ਹੁਕਮ ਜਾਰੀ ਕੀਤੇ ਹਨ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਏ ਕਰਫ਼ਿਊ ਦੌਰਾਨ ਪ੍ਰਾਈਵੇਟ ਹਸਪਤਾਲ, ਨਰਸਿੰਗ ਹੋਮ, ਲੈਬਾਰਟਰੀਆਂ, ਆਯੁਰਵੈਦਿਕ ਅਤੇ ਹੋਮਿਊ ਪੈਥਿਕ ...

ਪੂਰੀ ਖ਼ਬਰ »

ਚੰਡੀਗੜ੍ਹ 'ਵਰਸਿਟੀ ਨੇ ਇਕ ਵੈਂਟੀਲੇਟਰ ਦੀ ਸਹਾਇਤਾ ਨਾਲ ਵਧੇਰੇ ਮਰੀਜ਼ਾਂ ਦੇ ਇਲਾਜ ਲਈ ਬਣਾਇਆ ਵੈਂਟੀਲੇਟਰ ਸਪਲਿਟਰ

ਐੱਸ. ਏ. ਐੱਸ. ਨਗਰ, 5 ਅਪ੍ਰੈਲ (ਕੇ. ਐੱਸ. ਰਾਣਾ)-ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਕੜਿਆਂ ਅਨੁਸਾਰ ਭਾਰਤ ਦੀਆਂ ਸਿਹਤ ਸੰਭਾਲ ਸੰਸਥਾਵਾਂ ਕੋਲ ਸਿਰਫ਼ 48 ਹਜ਼ਾਰ ਵੈਂਟੀਲੇਟਰ ਹੀ ਮੌਜੂਦ ਹਨ, ਅਜਿਹੀ ਸਥਿਤੀ 'ਚ ਦੇਸ਼ ਵਿਚ ਜੇਕਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ...

ਪੂਰੀ ਖ਼ਬਰ »

ਪਿੰਡਾਂ 'ਚ ਦਾਖ਼ਲਾ ਰੋਕਣ ਵਾਲੇ ਲੋਕਾਂ ਦੀ ਭੀੜ ਵੀ ਬਣ ਸਕਦੀ ਹੈ ਖ਼ਤਰੇ ਦਾ ਸਬੱਬ

ਪਟਿਆਲਾ, 5 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਦੇ ਪਿੰਡਾ 'ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਇਹਤਿਆਤ ਦੇ ਤੌਰ 'ਤੇ ਪਿੰਡਾਂ ਦੇ ਦਾਖ਼ਲੇ 'ਤੇ ਹੀ ਸਵੈ-ਇੱਛਾ ਨਾਲ ਪਿੰਡ ਵਾਸੀਆਂ ਵਲੋਂ ਰੋਕਾਂ ਲਾ ਕੇ ਜੋ ਸਾਰਥਿਕ ਕਦਮ ਪੁੱਟਿਆ ਗਿਆ ਸੀ | ਉਹ ਉਪਰਾਲਾ ਕਈ ਥਾਈਾ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ 'ਚ 13 ਿਖ਼ਲਾਫ਼ ਕੇਸ ਦਰਜ

ਰਾਜਪੁਰਾ, 5 ਅਪੈ੍ਰਲ (ਰਣਜੀਤ ਸਿੰਘ)-ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕਰਫ਼ਿਊ ਦੌਰਾਨ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਆਉਣ, ਦੁਕਾਨ ਅਤੇ ਸ਼ਰਾਬ ਦਾ ਠੇਕਾ ਖੋਲ੍ਹਣ ਦੇ ਦੋਸ਼ 'ਚ ਪਰਚਾ ਦਰਜ ਕੀਤਾ ਹੈ | ਜਾਣਕਾਰੀ ਮੁਤਾਬਿਕ ਸਿਟੀ ਪੁਲਿਸ ਨੇ ਅਨਿਲ ਕੁਮਾਰ ਪੁੱਤਰ ਰਜਿੰਦਰ ...

ਪੂਰੀ ਖ਼ਬਰ »

ਪਿੰਡਾਂ 'ਚ ਦਾਖ਼ਲਾ ਰੋਕਣ ਵਾਲੇ ਲੋਕਾਂ ਦੀ ਭੀੜ ਵੀ ਬਣ ਸਕਦੀ ਹੈ ਖ਼ਤਰੇ ਦਾ ਸਬੱਬ

ਪਟਿਆਲਾ, 5 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਦੇ ਪਿੰਡਾ 'ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਇਹਤਿਆਤ ਦੇ ਤੌਰ 'ਤੇ ਪਿੰਡਾਂ ਦੇ ਦਾਖ਼ਲੇ 'ਤੇ ਹੀ ਸਵੈ-ਇੱਛਾ ਨਾਲ ਪਿੰਡ ਵਾਸੀਆਂ ਵਲੋਂ ਰੋਕਾਂ ਲਾ ਕੇ ਜੋ ਸਾਰਥਿਕ ਕਦਮ ਪੁੱਟਿਆ ਗਿਆ ਸੀ | ਉਹ ਉਪਰਾਲਾ ਕਈ ਥਾਈਾ ...

ਪੂਰੀ ਖ਼ਬਰ »

ਹੋਰਨਾਂ ਸੂਬਿਆਂ ਤੋਂ ਕੰਬਾਈਨਾਂ ਲੈ ਕੇ ਵਾਪਸ ਪਰਤ ਰਹੇ ਲੋਕਾਂ ਪ੍ਰਤੀ ਇਹਤਿਆਤ ਵਰਤਣ ਦੀ ਲੋੜ

ਪਟਿਆਲਾ, 5 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫ਼ਿਊ ਦੌਰਾਨ ਬਹੁਤ ਸਾਰੇ ਕੰਬਾਈਨਾਂ ਲੈ ਕੇ ਹੋਰਨਾਂ ਸੂਬਿਆਂ 'ਚ ਗਏ ਪੰਜਾਬ ਨਾਲ ਸਬੰਧਿਤ ਲੋਕ ਵੀ ਉੱਥੇ ਹੀ ਫਸੇ ਹੋਏ ਸਨ ਪਰ ਹੁਣ ਸਰਕਾਰ ਵਲੋਂ ਇਨ੍ਹਾਂ ਨੂੰ ਮਿਲੀ ਢਿੱਲ ਤੋਂ ਬਾਅਦ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਰੋਜ਼ਾਨਾ ਕਰ ਰਹੀਆਂ ਹਨ ਲੋੜਵੰਦਾਂ ਦੀ ਮਦਦ-ਐਸ.ਡੀ.ਐਮ

ਫ਼ਤਹਿਗੜ੍ਹ ਸਾਹਿਬ, 5 ਅਪ੍ਰੈਲ (ਮਨਪ੍ਰੀਤ ਸਿੰਘ)-ਕੋਰੋਨਾ ਵਾਇਰਸ ਤੋਂ ਬਚਾਅ ਲਈ ਸੂਬਾ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਗ਼ਰੀਬ ਲੋਕਾਂ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ ਤੇ ਗ਼ਰੀਬ ਤਬਕੇ ਤੇ ਝੁੱਗੀ ...

ਪੂਰੀ ਖ਼ਬਰ »

ਪੰਜ ਨਵੇਂ ਮਰੀਜ਼ਾਂ ਦੀ ਕੋਰੋਨਾ ਜਾਂਚ ਲਈ ਸਿਹਤ ਵਿਭਾਗ ਨੇ ਲਏ ਸੈਂਪਲ

ਪਟਿਆਲਾ, 5 ਅਪ੍ਰੈਲ (ਪਰਗਟ ਸਿੰਘ ਬਲਬੇੜ੍ਹਾ)-ਸਿਹਤ ਵਿਭਾਗ ਵਲੋਂ ਅੱਜ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਏ ਮਰੀਜ਼ਾਂ ਦੇ ਕਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ ਜਿਨ੍ਹਾਂ ਦੀ ਰਿਪੋਰਟ ਕੱਲ੍ਹ ਤੱਕ ਆਵੇਗੀ ਅਤੇ ਅੱਜ ਆਈ ਰਿਪੋਰਟ ਵਿਚ ਪ੍ਰਤਾਪ ਨਗਰ ਦੇ ਰਹਿਣ ਵਾਲੇ ...

ਪੂਰੀ ਖ਼ਬਰ »

ਬਿਲਾਸਪੁਰ ਦੇ ਨੌਜਵਾਨਾਂ ਵਲੋਂ ਰੋਜ਼ਾਨਾ ਸੈਨੀਟਾਈਜ਼ ਤੇ ਮਾਸਕਾਂ ਕੀਤੀ ਜਾ ਰਹੀ ਹੈ ਵੰਡ

ਖਮਾਣੋਂ, 5 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਪਿੰਡ ਬਿਲਾਸਪੁਰ ਦੇ ਨੌਜਵਾਨਾਂ ਵਲੋਂ ਨਗਰ ਨਿਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਲਗਾਤਾਰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਉਨ੍ਹਾਂ ਦੁਆਰਾ ਪਿੰਡ ਵਾਸੀਆਂ ਨੂੰ ਮੁਫ਼ਤ ਮਾਸਕ ਵੀ ਵੰਡੇ ਜਾ ਰਹੇ | ਇਸ ਦੇ ...

ਪੂਰੀ ਖ਼ਬਰ »

6 ਗਰਾਮ ਹੈਰੋਇਨ ਸਮੇਤ ਕਾਬੂ ਮੁਲਜ਼ਮ ਦੋ ਦਿਨ ਦੇ ਪੁਲਿਸ ਰਿਮਾਂਡ 'ਚ ਭੇਜੇ

ਨੌਗਾਵਾਂ, 5 ਅਪ੍ਰੈਲ (ਰਵਿੰਦਰ ਮੌਦਗਿਲ)-ਬਸੀ ਪਠਾਣਾਂ ਪੁਲਿਸ ਵਲੋਂ ਬੀਤੀ ਰਾਤ ਹੈਰੋਇਨ ਸਮੇਤ ਕਾਬੂ ਦੋ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਮਾਣਯੋਗ ਜੱਜ ਸਾਹਿਬ ਨੇ ਉਨ੍ਹਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਚ ਭੇਜਣ ਦਾ ਹੁਕਮ ਸੁਣਾਇਆ ਹੈ | ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਰੋਜ਼ਾਨਾ ਕਰ ਰਹੀਆਂ ਹਨ ਲੋੜਵੰਦਾਂ ਦੀ ਮਦਦ-ਐਸ.ਡੀ.ਐਮ

ਫ਼ਤਹਿਗੜ੍ਹ ਸਾਹਿਬ, 5 ਅਪ੍ਰੈਲ (ਮਨਪ੍ਰੀਤ ਸਿੰਘ)-ਕੋਰੋਨਾ ਵਾਇਰਸ ਤੋਂ ਬਚਾਅ ਲਈ ਸੂਬਾ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਗ਼ਰੀਬ ਲੋਕਾਂ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ ਤੇ ਗ਼ਰੀਬ ਤਬਕੇ ਤੇ ਝੁੱਗੀ ...

ਪੂਰੀ ਖ਼ਬਰ »

ਸਨਮਾਨਿਤ ਨਹੀਂ ਅਪਮਾਨਿਤ ਕੀਤਾ ਗਿਆ ਭਾਈ ਨਿਰਮਲ ਸਿੰਘ ਖ਼ਾਲਸਾ ਨੂੰ

ਦੇਵੀਗੜ੍ਹ, 5 ਅਪੈ੍ਰਲ (ਰਾਜਿੰਦਰ ਸਿੰਘ ਮੌਜੀ)-ਸਮਾਜ ਦੇ ਠੇਕੇਦਾਰਾਂ ਦੀ ਸੌੜੀ ਸੋਚ ਦੇ ਮਾਲਕਾਂ ਨੇ ਬਿਨਾਂ ਵਿਗਿਆਨਕ ਤੱਥਾਂ ਦੀ ਜਾਣਕਾਰੀ ਤੋਂ ਅੱਜ ਇਕ ਪਦਮਸ੍ਰੀ ਦੇ ਐਵਾਰਡ ਹਾਸਲ ਕਰਨ ਵਾਲੇ ਕੀਰਤਨੀਏ ਭਾਈ ਨਿਰਮਲ ਸਿੰਘ ਖ਼ਾਲਸਾ ਸਾਬਕਾ ਹਜ਼ੂਰੀ ਰਾਗੀ ਸ੍ਰੀ ...

ਪੂਰੀ ਖ਼ਬਰ »

ਵਿਧਾਇਕ ਜੀ.ਪੀ ਨੇ ਲਿਆ ਖਮਾਣੋਂ 'ਚ ਵੱਖ-ਵੱਖ ਪ੍ਰਬੰਧਾਂ ਦਾ ਜਾਇਜ਼ਾ

ਖਮਾਣੋਂ, 5 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਹਲਕਾ ਵਿਧਾਇਕ ਬਸੀ ਪਠਾਣਾਂ ਵਲੋਂ ਅੱਜ ਖਮਾਣੋਂ ਵਿਖੇ ਸਬ ਡਵੀਜ਼ਨ ਮੈਜਿਸਟ੍ਰੇਟ ਦਫ਼ਤਰ 'ਚ ਸਬਡਵੀਜ਼ਨ ਦੇ ਵੱਖ-ਵੱਖ ਉੱਚ ਅਧਿਕਾਰੀ ਨਾਲ ਕਰਫ਼ਿਊ ਦੌਰਾਨ ਇਲਾਕੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ...

ਪੂਰੀ ਖ਼ਬਰ »

ਪਿੰਡ 'ਚ ਵਿਕ ਰਹੇ ਚਿੱਟੇ ਨੂੰ ਲੈ ਕੇ ਦੇਧਨਾ ਦੇ ਲੋਕ ਦੁਖੀ

ਘੱਗਾ, 5 ਅਪ੍ਰੈਲ (ਵਿਕਰਮਜੀਤ ਸਿੰਘ ਬਾਜਵਾ)-ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫ਼ਿਊ ਨਾਲ ਜਿੱਥੇ ਲੋਕਾਂ ਦੇ ਸਾਹ ਸੂਤੇ ਹੋਏ ਨੇ ਉੱਥੇ ਹੀ ਪਿੰਡ ਦੇਧਨਾ ਦੇ ਚਿੱਟੇ ਸਮੈਕ ਵਰਗੇ ਨਸ਼ੇ ਦੀ ਤਸਕਰੀ ਕਰਨ ਵਾਲੇ ਤਸਕਰ ਇਸ ਕਰਫ਼ਿਊ ਨੂੰ ਟਿੱਚ ਜਾਣਦਿਆਂ ਆਪਣਾ ਕੰਮ ...

ਪੂਰੀ ਖ਼ਬਰ »

ਰੈਵੇਨਿਊ ਪਟਵਾਰ ਯੂਨੀਅਨ ਨੇ ਵੀ ਇਕ ਦਿਨ ਦਾ ਵੇਤਨ ਮੁੱਖ ਮੰਤਰੀ ਕੋਰੋਨਾ ਰਾਹਤ ਕੋਸ਼ 'ਚ ਪਾਇਆ

ਪਟਿਆਲਾ, 5 ਅਪੈ੍ਰਲ (ਜਸਪਾਲ ਸਿੰਘ ਢਿੱਲੋਂ)-ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਟਵਾਰ ਯੂਨੀਅਨ ਪੰਜਾਬ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਪੰਜਾਬ ਦੇ ਸਮੁੱਚੇ ਪਟਵਾਰੀ ਇਕ ਦਿਨ ...

ਪੂਰੀ ਖ਼ਬਰ »

ਫ਼ਤਹਿਗੜ੍ਹ ਸਾਹਿਬ ਵਿਖੇ ਅੰਬੇਡਕਰ ਸਮਾਗਮ ਮੁਲਤਵੀ

ਬਸੀ ਪਠਾਣਾਂ, 5 ਅਪੈ੍ਰਲ (ਗੁਰਬਚਨ ਸਿੰਘ ਰੁਪਾਲ, ਗੌਤਮ)-ਘੱਟ ਗਿਣਤੀ ਅਤੇ ਦਲਿਤ ਦਲ ਪੰਜਾਬ ਵਲੋਂ 12 ਅਪ੍ਰੈਲ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭੀਮ ਰਾਓ ਅੰਬੇਡਕਰ ਦੇ 129 ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਮਹਾਂਵੀਰ ਜੈਅੰਤੀ ਮੌਕੇ ਆਂਡਾ ਮੀਟ ਨਾ ਵੇਚਣ ਦੀ ਅਪੀਲ

ਪਟਿਆਲਾ, 5 ਅਪ੍ਰੈਲ (ਢਿੱਲੋਂ)-ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਕੁਮਾਰ ਅਮਿਤ ਨੇ ਜੈਨ ਮਹਾਂਪੁਰਵ ਮਹਾਂਵੀਰ ਜੈਅੰਤੀ ਮੌਕੇ 6 ਅਪ੍ਰੈਲ 2020 ਨੂੰ ਜ਼ਿਲ੍ਹਾ ਪਟਿਆਲਾ 'ਚ ਮੀਟ ਤੇ ਆਂਡੇ ਦੀਆਂ ਦੁਕਾਨਾਂ/ਸਟੋਰਾਂ 'ਤੇ ਅੰਡਾ ਮੀਟ ਨਾ ਵੇਚਣ ਦੀ ਅਪੀਲ ਕੀਤੀ ਹੈ | ਡਿਪਟੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਪ੍ਰਭਾਵਿਤ ਕਿਸਾਨਾਂ ਨੂੰ ਘੱਟੋਂ ਘੱਟ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ-ਭੁੱਟਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 70 ਪਿੰਡਾਂ 'ਚ ਕਣਕ ਦੀ ਫ਼ਸਲ ਬਰਬਾਦ ਹੋਣ ਦਾ ਖ਼ਦਸ਼ਾ

ਫ਼ਤਹਿਗੜ੍ਹ ਸਾਹਿਬ, 5 ਅਪ੍ਰੈਲ (ਬਲਜਿੰਦਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਫ਼ਤਹਿਗੜ੍ਹ ਸਾਹਿਬ ਦੇ ਬਲਾਕ ਖੇੜਾ ਅਤੇ ਸਰਹਿੰਦ ਵਿਚ ਤਕਰੀਬਨ 70 ਪਿੰਡਾਂ ਵਿਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ...

ਪੂਰੀ ਖ਼ਬਰ »

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 70 ਪਿੰਡਾਂ 'ਚ ਕਣਕ ਦੀ ਫ਼ਸਲ ਬਰਬਾਦ ਹੋਣ ਦਾ ਖ਼ਦਸ਼ਾ

ਫ਼ਤਹਿਗੜ੍ਹ ਸਾਹਿਬ, 5 ਅਪ੍ਰੈਲ (ਬਲਜਿੰਦਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਫ਼ਤਹਿਗੜ੍ਹ ਸਾਹਿਬ ਦੇ ਬਲਾਕ ਖੇੜਾ ਅਤੇ ਸਰਹਿੰਦ ਵਿਚ ਤਕਰੀਬਨ 70 ਪਿੰਡਾਂ ਵਿਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ...

ਪੂਰੀ ਖ਼ਬਰ »

ਮੰਡੀ ਗੋਬਿੰਦਗੜ੍ਹ 'ਚ ਲੋੜਵੰਦਾਂ ਨੂੰ ਰਾਸ਼ਨ ਵੰਡਣ ਲਈ ਪੁੱਜੇ ਅਦਾਕਾਰ ਬੀਨੂ ਢਿੱਲੋਂ

ਫ਼ਤਹਿਗੜ੍ਹ ਸਾਹਿਬ, 5 ਅਪ੍ਰੈਲ (ਬਲਜਿੰਦਰ ਸਿੰਘ)-ਕੋਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਨਾਲ ਨਿਪਟਣ ਲਈ ਜਿੱਥੇ ਸਰਕਾਰ ਤੇ ਪ੍ਰਸ਼ਾਸਨ ਵਲੋਂ ਇਸ ਔਖ ਦੀ ਘੜੀ 'ਚ ਸਮਾਜ ਦੇ ਲੋੜਵੰਦਾਂ ਤੱਕ ਘਰੇਲੂ ਵਰਤੋਂ ਦੀਆਂ ਜ਼ਰੂਰੀ ਵਸਤੂ ਅਤੇ ਪਹੰੁਚਾਈਆਂ ਜਾ ਰਹੀਆਂ ਹਨ, ਉੱਥੇ ਹੀ ...

ਪੂਰੀ ਖ਼ਬਰ »

ਗੁਰਦੁਆਰਾ ਕਮੇਟੀ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਜਾਰੀ ਰਹੇਗੀ

ਖਮਾਣੋਂ, 5 ਅਪ੍ਰੈਲ (ਜੋਗਿੰਦਰ ਪਾਲ)-ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਲਾਸਪੁਰ ਰੋਡ, ਖਮਾਣੋਂ ਵਲੋਂ ਪ੍ਰਧਾਨ ਮਦਨ ਸਿੰਘ ਅਤੇ ਸਲਾਹਕਾਰ ਦਿਲਬਾਰਾ ਸਿੰਘ ਸੇਵਾ ਮੁਕਤ ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ ਦੀ ਅਗਵਾਈ 'ਚ ਖੰਨਾ ਰੋਡ, ਬਿਲਾਸਪੁਰ ਰੋਡ, ਦਾਣਾ ਮੰਡੀ, ...

ਪੂਰੀ ਖ਼ਬਰ »

ਰਾਧੇ ਕਿ੍ਸ਼ਨਾ ਪ੍ਰਭਾਤ ਫੇਰੀ ਮੰਡਲ ਪਾਤੜਾਂ ਵਲੋਂ ਕਰਫ਼ਿਊ ਦੌਰਾਨ ਆਵਾਰਾ ਪਸ਼ੂਆਂ ਨੂੰ ਪਾਇਆ ਜਾ ਰਿਹਾ ਹੈ ਹਰਾ ਚਾਰਾ

ਪਾਤੜਾਂ, 5 ਅਪ੍ਰੈਲ (ਗੁਰਇਕਬਾਲ ਸਿੰਘ ਖ਼ਾਲਸਾ)-ਕੋਰੋਨਾ ਵਾਇਰਸ ਕਾਰਨ ਪੰਜਾਬ ਅੰਦਰ ਲੱਗੇ ਕਰਫ਼ਿਊ ਦੌਰਾਨ ਸਬ-ਡਵੀਜ਼ਨ ਪਾਤੜਾਂ ਅੰਦਰ ਫਿਰ ਰਹੇ ਆਵਾਰਾ ਪਸ਼ੂਆਂ ਨੂੰ ਹਰਾ ਚਾਰਾ ਪਾਇਆ ਜਾ ਰਿਹਾ ਹੈ ਤਾਂ ਜੋ ਉਹ ਭੁੱਖੇ ਨਾ ਰਹਿ ਸਕਣ | ਇਸ ਸਬੰਧੀ ਸਤਿਗੁਰੂ ਸੇਵਾ ...

ਪੂਰੀ ਖ਼ਬਰ »

ਭਾਈ ਲਾਲੋ ਸੋਸਾਇਟੀ ਨੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਿਆ

ਰਾਜਪੁਰਾ, 5 ਅਪ੍ਰੈਲ (ਰਣਜੀਤ ਸਿੰਘ)-ਅੱਜ ਇੱਥੇ ਭਾਈ ਲਾਲੋ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਸੋਹਣ ਸਿੰਘ ਅਤੇ ਹਰਮਿੰਦਰ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ 31ਵਾਂ ਰਾਸ਼ਨ ਵੰਡ ਸਮਾਗਮ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਿਖੇ ਕੀਤਾ ਗਿਆ | ਇਸ ਵਿਚ ...

ਪੂਰੀ ਖ਼ਬਰ »

ਬੇਵਜ੍ਹਾ ਬਾਹਰ ਘੁੰਮਣ ਵਾਲਿਆਂ ਬਾਰੇ ਪੁਲਿਸ ਹੋਈ ਸਖ਼ਤ-ਦਿਓਲ

ਬਸੀ ਪਠਾਣਾਂ, 5 ਅਪ੍ਰੈਲ (ਰੁਪਾਲ, ਗੌਤਮ)-ਕਰਫ਼ਿਊ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਦੇ ਚੱਲਦੇ ਬਾਹਰ ਬਿਨਾਂ ਕਿਸੇ ਕਾਰਨ ਦੇ ਘੁੰਮਣ ਵਾਲਿਆਂ ਦੇ ਿਖ਼ਲਾਫ਼ ਹੁਣ ਪੁਲਿਸ ਨੇ ਹੋਰ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਹੈ | ਮੁੱਖ ਥਾਣਾ ਅਫ਼ਸਰ ਇੰਸ: ਮਨਪ੍ਰੀਤ ਸਿੰਘ ਦਿਓਲ ...

ਪੂਰੀ ਖ਼ਬਰ »

12 ਬੋਤਲਾਂ ਸ਼ਰਾਬ ਸਮੇਤ ਕਾਬੂ

ਪਟਿਆਲਾ, 5 ਅਪ੍ਰੈਲ (ਪਰਗਟ ਸਿੰਘ ਬਲਬੇੜ੍ਹਾ)-ਥਾਣਾ ਬਖਸ਼ੀਵਾਲਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 12 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ | ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਅਨੁਸਾਰ ਜਦੋਂ ਪੁਲਿਸ ਪਾਰਟੀ ਵਲੋਂ ਕਰਫ਼ਿਊ ਦੀ ਪਾਲਣਾ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX