ਤਾਜਾ ਖ਼ਬਰਾਂ


ਲੁਧਿਆਣਾ ਵਿੱਚ ਤਿੰਨ ਹੋਰ ਮਰੀਜ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 day ago
ਲੁਧਿਆਣਾ, 2 ਜੂਨ ਸਲੇਮਪੁਰੀ - ਲੁਧਿਆਣਾ ਵਿਚ ਅੱਜ ਡਾਕਟਰੀ ਜਾਂਚ ਦੌਰਾਨ ਦੋ ਮਰੀਜ਼ਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।ਦੋਵੇਂ ਮਰੀਜਾਂ ਦੀ ਜਾਂਚ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਕੀਤੀ ਗਈ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਅਸ਼ਵਨੀ ਚੌਧਰੀ ਨੇ ਦੱਸਿਆ...
ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ
. . .  1 day ago
ਤਪਾ ਮੰਡੀ, 2 ਜੂਨ (ਵਿਜੇ ਸ਼ਰਮਾ) - ਕੌਮੀ ਮਾਰਗ ਬਠਿੰਡਾ ਬਰਨਾਲਾ ਤੇ ਸਥਿਤ ਮੋਟਰਸਾਈਕਲ ਹੀਰੋ ਏਜੰਸੀ ਦੇ ਸ਼ੋਅਰੂਮ ਨੂੰ ਲੱਗਣ ਦਾ ਸਮਾਚਾਰ ਮਿਲਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਭਾਵੇਂ ਅੱਗ ਦੇ ਕਾਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਗ ਬੁਝਾਉਣ ਵਾਲੀਆਂ ਦਸਤੇ ਅੱਗ ਤੇ ਕਾਬੂ ਪਾਉਣ...
ਲੁਧਿਆਣਾ ਵਿੱਚ ਦੋ ਹੋਰ ਮਰੀਜ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 day ago
ਲੁਧਿਆਣਾ, 2 ਜੂਨ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਡਾਕਟਰੀ ਜਾਂਚ ਦੌਰਾਨ ਦੋ ਮਰੀਜ਼ਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।ਦੋਵੇਂ ਮਰੀਜਾਂ ਦੀ ਜਾਂਚ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਕੀਤੀ ਗਈ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਅਸ਼ਵਨੀ ਚੌਧਰੀ ਨੇ ਦੱਸਿਆ...
ਰਾਜਪੁਰਾ ਨੇੜਲੇ ਪਿੰਡ ਬਲਸੂਆਂ ਵਾਸੀ ਆਇਆ ਕੋਰੋਨਾ ਪਾਜ਼ੇਟਿਵ
. . .  1 day ago
ਪਠਾਨਕੋਟ ਵਿੱਚ ਇੱਕ ਹੋਰ ਕੋਰੋਨਾ ਮਰੀਜ਼ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ 2 ਜੂਨ (ਸੰਧੂ) ਪਠਾਨਕੋਟ ਵਿੱਚ ਹੁਣੇ ਹੀ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਕੀਤੀ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਡਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਠਾਨਕੋਟ ਦੇ ਮੀਰਪੁਰ ਕਾਲੋਨੀ ਸਥਿਤ 55 ਸਾਲਾਂ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ...
ਅਣਪਛਾਤੇ ਵਿਅਕਤੀ ਦੀ ਅੱਧਸੜੀ ਲਾਸ਼ ਮਿਲਣ ਨਾਲ ਇਲਾਕੇ ਚ ਸਨਸਨੀ
. . .  1 day ago
ਰਾਏਕੋਟ 2 ਜੂਨ (ਸੁਸ਼ੀਲ) ਰਾਏਕੋਟ ਲੁਧਿਆਣਾ ਮਾਰਗ ਤੇ ਪੈਂਦੇ ਪਿੰਡ ਨੂਰਪੁਰਾ ਨੇੜੇ ਅੱਜ ਸ਼ਾਮ ਇਕ ਅਣਪਛਾਤੇ ਅੱਧਖੜ੍ਹ ਵਿਅਕਤੀ ਦੀ ਨਗਨ ਹਾਲਤ ਵਿੱਚ ਅੱਧ ਸੜੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਸੂਚਨਾ ਮਿਲਣ ਤੇ ਜ਼ਿਲ੍ਹਾ ਪੁਲਿਸ ਮੁਖੀ ਲੁਧਿਆਣਾ ਦਿਹਾਤੀ ਵਿਵੇਕਸ਼ੀਲ ਸੋਨੀ...
ਪਿੰਡ ਫਰਾਲਾ ਦੀ ਔਰਤ ਦਾ ਕੋਰੋਨਾ ਸੈਂਪਲ ਪਾਜ਼ੀਟਿਵ
. . .  1 day ago
ਬੰਗਾ, 2 ਜੂਨ (ਜਸਬੀਰ ਸਿੰਘ ਨੂਰਪੁਰ) - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਚ ਅੱਜ ਆਏ ਕੋਵਿਡ ਨਮੂਨਿਆਂ ਦੇ ਨਤੀਜਿਆਂ ਚੋਂ ਇਕ ਮਹਿਲਾ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ। ਸਿਵਲ ਸਰਜਨ ਡਾ . ਰਾਜਿੰਦਰ ਭਾਟੀਆ ਅਨੁਸਾਰ ਜ਼ਿਲ੍ਹੇ ਦੇ ਫ਼ਰਾਲਾ ਪਿੰਡ ਨਾਲ ਸਬੰਧਤ ਇਕ 36 ਸਾਲਾਂ ਮਹਿਲਾ ਜੋ ਕਿ ਦਿੱਲੀ...
ਸਹਾਇਕ ਡਾਇਰੈਕਟਰ ਲਲਿਤ ਕਿਸ਼ੋਰ ਘਈ ਨੂੰ ਡੀ.ਪੀ.ਆਈ. ਐਲੀਮੈਂਟਰੀ ਦਾ ਵਾਧੂ ਚਾਰਜ ਸੌਂਪਿਆ
. . .  1 day ago
ਐੱਸ. ਏ. ਐੱਸ. ਨਗਰ, 2 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਸਹਾਇਕ ਡਾਇਰੈਕਟਰ ਲਲਿਤ ਕਿਸ਼ੋਰ ਘਈ ਨੂੰ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਪੰਜਾਬ ਦਾ ਵਾਧੂ ਚਾਰਜ ਅਗਲੇ ਹੁਕਮਾਂ ਤੱਕ ਦਿੱਤਾ ਗਿਆ ਹੈ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ...
ਦਿੱਲੀ ਤੋਂ ਆਈ ਮਹਿਲਾ ਦਾ ਕੋਰੋਨਾ ਟੈੱਸਟ ਆਇਆ ਪਾਜੀਟਿਵ
. . .  1 day ago
ਨਵਾਂਸ਼ਹਿਰ, 2 ਜੂਨ (ਗੁਰਬਖ਼ਸ਼ ਸਿੰਘ ਮਹੇ)- ਫ਼ਰਾਲਾ ਪਿੰਡ ਨਾਲ ਸਬੰਧਿਤ ਇਕ 36 ਸਾਲਾਂ ਮਹਿਲਾ ਜੋ ਕਿ....
ਕੋਰੋਨਾ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹੇ ਦੇ 333 ਹਵਾਲਾਤੀਆਂ ਨੂੰ ਦਿੱਤੀ ਗਈ ਅੰਤਰਿਮ ਜ਼ਮਾਨਤ
. . .  1 day ago
ਫ਼ਾਜ਼ਿਲਕਾ, 2 ਜੂਨ (ਪ੍ਰਦੀਪ ਕੁਮਾਰ)- ਕੋਵਿਡ- 19 ਮਹਾਂਮਾਰੀ ਨੂੰ ਲੈ ਕੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਫ਼ਾਜ਼ਿਲਕਾ ਦੇ ਸੈਂਕੜੇ...
ਨਵਾਂਸ਼ਹਿਰ 'ਚ ਕੁਵੈਤ ਤੋਂ ਆਏ ਵਿਅਕਤੀ ਦਾ ਕੋਰੋਨਾ ਟੈੱਸਟ ਆਇਆ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 2 ਜੂਨ (ਗੁਰਬਖ਼ਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਅੱਜ ਸ਼ਾਮ ਆਏ ਕੋਵਿਡ ਨਮੂਨਿਆਂ ਦੇ ਨਤੀਜਿਆਂ ...
ਅਣਪਛਾਤੇ ਵਿਅਕਤੀ ਨੇ ਸਮਾਣਾ ਨੇੜੇ ਡਰਾਈਵਰ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਖਟਕੜ ਕਲਾਂ 'ਚ ਤੇਜ਼ਧਾਰ ਹਥਿਆਰਬੰਦਾਂ ਵੱਲੋਂ ਨੌਜਵਾਨਾ 'ਤੇ ਹਮਲਾ
. . .  1 day ago
ਬੰਗਾ 2 ਜੂਨ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾ 'ਚ ਹਥਿਆਰਬੰਦ ਨੌਜਵਾਨਾਂ ਵੱਲੋਂ ਗੁੰਡਾਗਰਦੀ ਕਰਦਿਆਂ ਚਾਰ ...
ਸਰਨਾ ਨੇ ਵਲੂੰਧਰੇ ਸਿੱਖ ਸੰਗਤ ਦੇ ਹਿਰਦੇ - ਕਾਲਕਾ
. . .  1 day ago
ਨਵੀਂ ਦਿੱਲੀ, 2 ਜੂਨ - ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਨੇ ਗੁਰੂ ਨਾਨਕ ਦੇਵ ਜੀ...
ਅਣਪਛਾਤੇ ਵਿਅਕਤੀ ਨੇ ਸਮਾਣਾ ਨੇੜੇ ਡਰਾਈਵਰ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਪੰਜਾਬ ਦੇ 5 ਵੱਡੇ ਧਾਰਮਿਕ ਸਥਾਨਾਂ ਨੂੰ ਐਕਸਪ੍ਰੈੱਸ ਮਾਰਗ ਨਾਲ ਜੋੜਨ ਦੀ ਮਿਲੀ ਮਨਜ਼ੂਰੀ : ਕੈਪਟਨ
. . .  1 day ago
ਚੰਡੀਗੜ੍ਹ, 2 ਜੂਨ (ਅ.ਬ)- ਪੰਜਾਬ ਦੇ 5 ਵੱਡੇ ਧਾਰਮਿਕ ਸਥਾਨਾਂ ਨੂੰ ਐਕਸਪ੍ਰੈੱਸ ਮਾਰਗ ਨਾਲ ਜੋੜਨ ਲਈ ਮਨਜ਼ੂਰੀ ਮਿਲ ...
ਸੀ.ਐਮ ਸਿਟੀ 'ਚ ਇਕੋ ਦਿਨ ਆਏ ਕੋਰੋਨਾ ਦੇ 11 ਮਾਮਲੇ
. . .  1 day ago
ਕਰਨਾਲ, 2 ਜੂਨ (ਗੁਰਮੀਤ ਸਿੰਘ ਸੱਗੂ) - ਸੀ.ਐਮ ਸਿਟੀ ਕੋਰੋਨਾ ਪਾਜ਼ੀਟਿਵ ਮਾਮਲਿਆਂ ਨੂੰ ...
ਡਾ.ਬੀ.ਐੱਸ.ਘੁੰਮਣ ਦੇ ਉਪ-ਕੁਲਪਤੀ ਵਜੋਂ ਕਾਰਜਕਾਲ 'ਚ ਤਿੰਨ ਸਾਲ ਦਾ ਵਾਧਾ
. . .  1 day ago
ਅਕਾਲੀ ਦਲ ਦੇ ਸੀਨੀਅਰ ਆਗੂ ਹਰਮਨਜੀਤ ਸਿੰਘ ਨੇ ਅਹੁਦੇ ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  1 day ago
ਨਵੀਂ ਦਿੱਲੀ, 2 ਜੂਨ(ਜਗਤਾਰ ਸਿੰਘ)- ਦਿੱਲੀ 'ਚ ਅਕਾਲੀ ਦਲ ਦੇ ਕੌਮੀ ਸੀਨੀਅਰ ਪ੍ਰਧਾਨ ਹਰਮਨਜੀਤ ਸਿੰਘ ਨੇ ਆਪਣੇ ਅਹੁਦੇ...
ਅਮਰੀਕਾ ਤੋਂ ਡਿਪੋਰਟ ਕੀਤੇ 162 ਭਾਰਤੀਆਂ ਨੂੰ ਅੰਮ੍ਰਿਤਸਰ ਪਹੁੰਚੀ ਵਿਸ਼ੇਸ਼ ਉਡਾਣ
. . .  1 day ago
ਰਾਜਾਸਾਂਸੀ, 2 ਜੂਨ (ਹੇਰ)- ਬੀਤੇ ਵੱਖ-ਵੱਖ ਸਮਿਆਂ ਦੌਰਾਨ ਅਮਰੀਕਾ ਵਿਖੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ...
ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਅੰਮ੍ਰਿਤਸਰ, 2 ਜੂਨ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲਿਆਂ ਦੀ ਪੁਸ਼ਟੀ ...
ਸਿਵਲ ਸਰਜਨ ਪਠਾਨਕੋਟ ਨੇ ਆਪਣਾ ਅਸਤੀਫ਼ਾ ਲਿਆ ਵਾਪਸ
. . .  1 day ago
ਪਠਾਨਕੋਟ, 2 ਜੂਨ (ਸੰਧੂ)- ਕੋਵਿਡ-19 ਦੇ ਔਖੇ ਸਮੇਂ ਦੇ 'ਚ ਸਿਵਲ ਸਰਜਨ ਪਠਾਨਕੋਟ ਡਾ. ਵਿਨੋਦ ਸਰੀਨ ਵੱਲੋਂ ਬੀਤੇ ਦਿਨੀਂ ਆਪਣੇ ....
ਮੋਗਾ 'ਚ ਦੋ ਔਰਤਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਮੋਗਾ, 2 ਜੂਨ- ਅਹਿਮਦਾਬਾਦ ਤੋਂ ਵਾਪਸ ਪਰਤੀ ਮੋਗਾ ਦੀ ਰਹਿਣ ਵਾਲੀਆਂ ਔਰਤਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈੱਸ ਹਾਈਵੇ ਅਕਾਲੀ ਦਲ ਦੀ ਦੇਣ- ਵਿਰਸਾ ਸਿੰਘ ਵਲਟੋਹਾ
. . .  1 day ago
ਅੰਮ੍ਰਿਤਸਰ, 2 ਜੂਨ(ਰਾਜੇਸ਼ ਕੁਮਾਰ ਸੰਧੂ)- ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈੱਸ ਹਾਈਵੇ ਨੂੰ ਲੈ ਕੇ ਅੱਜ ਅਕਾਲੀ..
ਜੰਡਿਆਲਾ 'ਚ ਉੱਡੀਆਂ ਸਰਕਾਰੀ ਨਿਯਮਾਂ ਅਤੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ
. . .  1 day ago
ਕਟਾਰੀਆਂ, 2 ਜੂਨ (ਨਵਜੋਤ ਸਿੰਘ ਜੱਖੂ)- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੀ ਲਾਗ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਚੇਤ ਸੰਮਤ 552
ਿਵਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਲੁਧਿਆਣਾ + ਖੰਨਾ + ਜਗਰਾਓਂ

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਿਹਤ ਵਿਭਾਗ ਨੂੰ ਕਿਸੇ ਵੀ ਤਰ੍ਹਾਂ ਦੇ ਡਾਕਟਰੀ ਯੰਤਰਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਅਗਰਵਾਲ

ਲੁਧਿਆਣਾ, 5 ਅਪ੍ਰੈਲ (ਸਲੇਮਪੁਰੀ)-ਅੱਜ ਪੰਜਾਬ ਸਰਕਾਰ ਦੇ ਪਰਿਵਾਰ ਅਤੇ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਵਲੋਂ ਲੁਧਿਆਣਾ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਪ੍ਰਸ਼ਾਸਨ ਵਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਗਿਆ ਅਤੇ ਵੱਖ-ਵੱਖ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਸਥਿਤੀ ਦਾ ਜਾਇਜ਼ਾ ਲਿਆ ਗਿਆ | ਸਿਵਲ ਹਸਪਤਾਲ ਲੁਧਿਆਣਾ ਵਿਚ ਆਈਸੋਲੇਸ਼ਨ ਵਾਰਡ ਦਾ ਨਿਰੀਖਣ ਕਰਨ ਉਪਰੰਤ ਉਨ੍ਹਾਂ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦਿਆਂ ਸਾਰੇ ਸਰਕਾਰੀ ਹਸਪਤਾਲਾਂ ਵਿਚ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਡਾਕਟਰਾਂ ਸਮੇਤ ਸਾਰੇ ਪੈਰਾ ਮੈਡੀਕਲ ਸਟਾਫ਼ ਲਈ ਪੀ.ਪੀ.ਈ, ਸੈਨੇਟਾਈਜ਼ਰ, ਦਸਤਾਨੇ ਅਤੇ ਐਨ-95 ਮਾਸਕ ਦਾ ਪ੍ਰਬੰਧ ਹੈ | ਇਸ ਮੌਕੇ ਉਨ੍ਹਾਂ ਡਾਕਟਰਾਂ ਅਤੇ ਨਰਸਿੰਗ ਸਟਾਫ਼ ਨੂੰ ਸਾਬਾਸ਼ ਦਿੰਦਿਆਂ ਕਿਹਾ ਕਿ ਅੱਜ ਡਾਕਟਰ ਅਤੇ ਨਰਸਿੰਗ ਸਟਾਫ਼ ਸਮੇਤ ਪੈਰਾਮੈਡੀਕਲ ਸਟਾਫ਼ ਕੋਰੋਨਾ ਵਾਇਰਸ ਨਾਲ ਬਹੁਤ ਵੱਡੀ ਜੰਗ ਲੜ ਰਿਹਾ ਹੈ ਤੇ ਇਸ ਵਿਚ ਉਹ ਜ਼ਰੂਰ ਜਿੱਤ ਪ੍ਰਾਪਤ ਕਰਨਗੇ | ਇਸ ਤੋਂ ਪਹਿਲਾਂ ਸ੍ਰੀ ਅਗਰਵਾਲ ਨੇ ਸਿਵਲ ਹਸਪਤਾਲ ਦਫ਼ਤਰ ਵਿਚ ਜ਼ਿਲ੍ਹੇ ਦੇ ਸਮੂਹ ਸਿਹਤ ਅਧਿਕਾਰੀਆਂ ਸਮੇਤ ਸਾਰੇ ਬਲਾਕਾਂ ਦੇ ਐਸ.ਐਮ.ਓਜ਼ ਅਤੇ ਪ੍ਰੋਗਰਾਮ ਅਫ਼ਸਰਾਂ ਨਾਲ ਮੀਟਿੰਗ ਕੀਤੀ ਅਤੇ ਹਰ ਬਲਾਕ ਵਿਚ ਕੋਰੋਨਾ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਸਿਵਲ ਸਰਜਨ ਡਾ: ਰਾਜੇਸ਼ ਬੱਗਾ ਅਤੇ ਐਸ.ਐਮ.ਓ ਡਾ: ਰਵੀ ਦੱਤ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ |

ਨਸ਼ੇ ਦੇ ਆਦੀ ਨੌਜਵਾਨ ਨੇ ਦਰੱਖ਼ਤ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਰਾਏਕੋਟ, 5 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਪਿੰਡ ਆਂਡਲੂ ਦੇ ਨੌਜਵਾਨ ਵਲੋਂ ਦਰੱਖ਼ਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ | ਇਸ ਮੌਕੇ ਮਿ੍ਤਕ ਕੁਲਬੀਰ ਸਿੰਘ (24) ਦੇ ਪਿਤਾ ਨਿਰਮਲ ਸਿੰਘ ਵਾਸੀ ਆਂਡਲੂ ਨੇ ਪੁਲਿਸ ਥਾਣਾ ਸਦਰ ਰਾਏਕੋਟ ਦੇ ਸਬ-ਇੰਸਪੈਕਟਰ ...

ਪੂਰੀ ਖ਼ਬਰ »

ਨਗਰ ਨਿਗਮ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਕੀਤੀ ਜਾ ਰਹੀ ਹੈ ਅਪੀਲ

ਲੁਧਿਆਣਾ, 5 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਪੂਰੀ ਦੁਨੀਆਂ ਵਿਚ ਫੈਲ ਰਹੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੇਂਦਰ ਸਰਕਾਰ ਵਲੋਂ ਪੂਰੀ ਗੰਭੀਰਤਾ ਨਾਲ ਯਤਨ ਕੀਤੇ ਜਾ ਰਹੇ ਹਨ ਤੇ ਸੂਬਾ ਸਰਕਾਰ ਵਲੋਂ ਵੀ ਇਸ ਸਬੰਧੀ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ | ...

ਪੂਰੀ ਖ਼ਬਰ »

ਕਰਫਿਊ ਦੌਰਾਨ ਹੁਣ ਸਿਵਲ ਡਿਫੈਂਸ ਦੇ ਵਲੰਟੀਅਰ ਵੀ ਕਰਨਗੇ ਪੁਲਿਸ ਦੀ ਮਦਦ

ਲੁਧਿਆਣਾ, 5 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਕਰਫਿਊ ਦੌਰਾਨ ਸਿਵਲ ਡਿਫੈਂਸ ਦੇ ਵਲੰਟਰੀਆਂ ਵਲੋਂ ਵੀ ਆਪਣੀਆਂ ਸੇਵਾਵਾਂ ਪੰਜਾਬ ਪੁਲਿਸ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ | ਇਹ ਫੈਸਲਾ ਬੀਤੇ ਦਿਨ ਸਿਵਲ ਡਿਫੈਂਸ ਦੇ ਅਧਿਕਾਰੀਆਂ ਦੀ ਡਿਪਟੀ ਕਮਿਸ਼ਨਰ ਨਾਲ ਹੋਈ ...

ਪੂਰੀ ਖ਼ਬਰ »

ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਹੀ ਸਮਾਜ ਸੇਵੀ ਜਥੇਬੰਦੀਆਂ ਰਾਸ਼ਨ ਅਤੇ ਲੰਗਰ ਦੀ ਸੇਵਾ ਕਰਨ-ਕਮਿਸ਼ਨਰ ਬਰਾੜ

ਲੁਧਿਆਣਾ, 5 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਪੰਜਾਬ ਸਰਕਾਰ ਵਲੋਂ ਸੂਬੇ ਵਿਚ 14 ਅਪ੍ਰੈਲ ਤੱਕ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ ਤਾਂ ਜੋ ਨਾਮੁਰਾਦ ਕੋਰੋਨਾ ਵਾਇਰਸ ਜਿਹੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ, ਸਰਕਾਰ ਦੇ ਹੁਕਮਾਂ 'ਤੇ ਅਮਲ ਕਰਦਿਆਂ ਲੋਕ ਘਰਾਂ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਦੀ ਅਪੀਲ 'ਤੇ ਲੋਕਾਂ ਨੇ ਘਰਾਂ ਦੇ ਬਾਹਰ ਜਗਾਏ ਦੀਵੇ

ਲੁਧਿਆਣਾ, 5 ਅਪ੍ਰੈਲ (ਕਵਿਤਾ ਖੁੱਲਰ, ਪਰਮਿੰਦਰ ਸਿੰਘ ਆਹੂਜਾ)-ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਅੱਜ ਸ਼ਹਿਰ ਵਿਚ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਵੱਲੋਂ ਦੀਵੇ ਅਤੇ ਮੋਮਬੱਤੀਆਂ ਜਗਾ ਕੇ ਇੱਕਜੁਟਤਾ ਦਾ ਸਬੂਤ ਦਿੱਤਾ ਗਿਆ | ਲੋਕ ਠੀਕ 9 ਵਜੇ ਆਪਣੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੋ ਐੱਸ. ਐਮ. ਓਜ਼. ਬਦਲੇ

ਲੁਧਿਆਣਾ, 5 ਅਪ੍ਰੈਲ (ਸਲੇਮਪੁਰੀ)- ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਿਹਤ ਵਿਭਾਗ ਵਿਚ ਦੋ ਐੱਸ.ਐਮ.ਓਜ ਇਧਰੋਂ ਉਧਰ ਕੀਤੇ ਹਨ | ਸਿਵਲ ਸਰਜਨ ਡਾ: ਰਾਜੇਸ਼ ਬੱਗਾ ਨੇ ਦੱਸਿਆ ਕਿ ਪਿ੍ੰਸੀਪਲ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ...

ਪੂਰੀ ਖ਼ਬਰ »

ਜੇਲ੍ਹ ਵਿੱਚੋਂ ਫ਼ਰਾਰ ਹੋਏ ਚਾਰ ਬੰਦੀਆਂ ਵਿੱਚੋਂ ਇਕ ਹੋਰ ਕਾਬੂ

ਲੁਧਿਆਣਾ, 5 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਜੇਲ੍ਹ ਵਿੱਚੋਂ ਬੀਤੇ ਦਿਨ ਫਰਾਰ ਹੋਏ ਚਾਰ ਬੰਦੀਆਂ ਵਿੱਚੋਂ ਪੁਲਿਸ ਨੇ ਅੱਜ ਇੱਕ ਹੋਰ ਬੰਦੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦਿਆਂ ਏ.ਸੀ.ਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਪਿਛਲੇ ਹਫਤੇ ...

ਪੂਰੀ ਖ਼ਬਰ »

ਪੁਲਿਸ ਨੇ ਸਖ਼ਤੀ ਕਰਦਿਆਂ ਕਰਫਿਊ ਦੀ ਉਲੰਘਣਾ ਕਰਨ ਵਾਲੇ 1100 ਵਿਅਕਤੀ ਹਿਰਾਸਤ ਵਿਚ ਲਏ

ਲੁਧਿਆਣਾ, 5 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਕਰਫਿਊ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਸਖਤੀ ਵਿਖਾਈ ਗਈ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲੇ 1100 ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ | ਜਾਣਕਾਰੀ ਅਨੁਸਾਰ ਅੱਜ ਪੁਲਿਸ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਮੁਸ਼ਕਿਲ ਦੀ ਘੜੀ 'ਚ ਦਾਨੀ ਲੋਕਾਂ ਨੂੰ ਅੱਗੇ ਆਉਣ ਦੀ ਕੀਤੀ ਅਪੀਲ

ਲੁਧਿਆਣਾ, 5 ਅਪ੍ਰੈਲ (ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲ੍ਹਾ ਲੁਧਿਆਣਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਨੋਵਲ ਕੋਰੋਨਾ ਵਾਇਰਸ-ਕੋਵਿਡ 19 ਦੇ ਨਾਲ ਚੱਲ ਰਹੀ ਲੜਾਈ ਵਿਚ ਪ੍ਰਸ਼ਾਸਨ ਦਾ ਆਰਥਿਕ ...

ਪੂਰੀ ਖ਼ਬਰ »

ਪ੍ਰਸ਼ਾਸਨ ਦੇ ਹੁਕਮਾਂ ਦੇ ਉਲਟ ਮਨਮਰਜ਼ੀ ਦੇ ਭਾਅ ਵੇਚੀ ਜਾ ਰਹੀ ਹੈ ਸਬਜ਼ੀ

ਲੁਧਿਆਣਾ, 5 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਕਰਫਿਊ ਦੌਰਾਨ ਲੋਕਾਂ ਨੂੰ ਘਰ-ਘਰ ਸਬਜ਼ੀ/ਫਲ ਤੈਅ ਰੇਟਾਂ 'ਤੇ ਮੁਹੱਈਆ ਕਰਾਉਣ ਲਈ ਪ੍ਰਸ਼ਾਸਨ ਵਲੋਂ ਪਿਛਲੇ ਕਈ ਦਿਨਾ ਤੋਂ ਕੀਤੇ ਜਾ ਰਹੇ ਉਪਰਾਲੇ ਕੁਝ ਮੁਨਾਫ਼ਾਖੋਰਾਂ ਕਾਰਨ ਅਸਫ਼ਲ ਹੁੰਦੇ ਜਾ ਰਹੇ ਹਨ, ਜਿਸ ਦੀ ਮਿਸਾਲ ...

ਪੂਰੀ ਖ਼ਬਰ »

ਭਾਈ ਘਨੱਈਆ ਸੇਵਾ ਸੁਸਾਇਟੀ ਵਲੋਂ ਲੰਗਰ ਦੀ ਸੇਵਾ ਬੰਦ ਕਰਨ ਦਾ ਫੈਸਲਾ

ਲੁਧਿਆਣਾ, 5 ਅ੍ਰਪੈਲ (ਕਵਿਤਾ ਖੁੱਲਰ)-ਪੂਰੀ ਦੁਨੀਆਂ ਵਿਚ ਕੋਰੋਨਾ ਵਾਇਰਸ ਇਸ ਤਰ੍ਹਾਂ ਆਪਣੇ ਪੈਰ ਪਸਾਰ ਚੁੱਕਾ ਹੈ, ਜਿਸ ਨੂੰ ਕੰਟਰੋਲ 'ਚ ਕਰਨ ਲਈ ਅਮਰੀਕਾ ਵਰਗੇ ਦੇਸ਼ ਵੀ ਫੇਲ੍ਹ ਸਾਬਿਤ ਹੋ ਰਹੇ ਹਨ | ਜਦੋਂ ਤੋਂ ਲਾਕਡਾਉਣ ਤੇ ਕਰਫਿਊ ਲੱਗਿਆ ਹੈ, ਲੁਧਿਆਣਾ ਵਿਖੇ ਹਰ ...

ਪੂਰੀ ਖ਼ਬਰ »

ਸੜਕਾਂ 'ਤੇ ਸਬਜ਼ੀ ਅਤੇ ਫਰੂਟ ਵੇਚ ਰਹੇ 12 ਰੇਹੜੀ ਚਾਲਕ ਅਤੇ ਦੁਕਾਨਦਾਰ ਗਿ੍ਫ਼ਤਾਰ

ਲੁਧਿਆਣਾ, 5 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਕਰਫਿਊ ਦੌਰਾਨ ਹੁਕਮਾਂ ਦੀ ਉਲੰਘਣਾ ਕਰਨ ਵਾਲੇ 12 ਰੇਹੜੀ ਚਾਲਕ ਅਤੇ ਦੁਕਾਨਦਾਰਾਂ ਨੂੰ ਸਮਾਨ ਵੇਚਦਿਆਂ ਕਾਬੂ ਕੀਤਾ ਹੈ | ਕਾਬੂ ਕੀਤੇ ਗਏ ਇਨ੍ਹਾਂ ਵਿਅਕਤੀਆਂ ਵਿੱਚ ਮਾਡਲ ਟਾਊਨ ਸਥਿਤ ਨਿਊ ਬਸੰਤ ...

ਪੂਰੀ ਖ਼ਬਰ »

ਕਰਫਿਊ ਦੌਰਾਨ ਸ਼ਰਾਬ ਵੇਚ ਰਿਹਾ ਠੇਕੇ ਦਾ ਕਰਿੰਦਾ ਕਾਬੂ, ਤਿੰਨ ਫਰਾਰ

ਲੁਧਿਆਣਾ, 5 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਕਰਫਿਊ ਦੌਰਾਨ ਸ਼ਰਾਬ ਵੇਚ ਰਹੇ ਠੇਕੇ ਦੇ ਕਰਿੰਦੇ ਨੂੰ ਪੁਲਿਸ ਨੇ ਗਿ੍ਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 9 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ ਜਦਕਿ ਉਸ ਦੇ ਤਿੰਨ ਸਾਥੀ ਮੌਕੇ ਤੇ ਫਰਾਰ ਹੋ ਗਏ | ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਰਾਸ਼ਨ ਦੀ ਵੰਡ, ਸੈਨੀਟਾਈਜ਼ ਕਰਨ ਤੇ ਜਾਗਰੂਕਤਾ ਮੁਹਿੰਮ ਜਾਰੀ

ਲੁਧਿਆਣਾ, 5 ਅਪ੍ਰੈਲ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰੀ ਇਲਾਕਿਆਂ ਵਿਚ ਸਥਾਨਕ ਸਰਕਾਰਾਂ ਵਿਭਾਗ ਅਤੇ ਪੇਂਡੂ ਖੇਤਰ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ, ਨੋਵਲ ਕੋਰੋਨਾ ਵਾਇਰਸ-ਕੋਵਿਡ 19 ਸਬੰਧੀ ਜਾਗਰੂਕਤਾ ...

ਪੂਰੀ ਖ਼ਬਰ »

ਕੌ ਾਸਲਰ ਦੇ ਪਿਤਾ ਨੇ ਵਾਰਡ ਵਾਸੀਆਂ ਨੂੰ ਰਾਸ਼ਨ ਖਰੀਦ ਕੇ ਦਿੱਤਾ

ਡਾਬਾ/ਲੁਹਾਰਾ, 5 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੀ ਵਾਰਡ ਨੰਬਰ 29 ਦੇ ਕੌਾਸਲਰ ਪਿਤਾ ਨਿਰਮਲ ਸਿੰਘ ਐਸ.ਐਸ. ਵਲੋਂ ਆਪਣੀ ਜੇਬ 'ਚੋਂ ਖਰਚ ਕਰਕੇ ਵਾਰਡ ਦੇ ਲੋੜਵੰਦਾਂ ਨੂੰ ਕਿਸੇ ਸਰਕਾਰੀ ਮਦਦ ਤੋਂ ਬਿਨਾਂ ਲਗਾਤਾਰ ਰਾਸ਼ਨ ਮੁਹੱਈਆ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਪੀੜਤਾਂ ਦੀ ਵੱਧ ਰਹੀ ਗਿਣਤੀ ਤੋਂ ਹਰ ਕੋਈ ਚਿੰਤਤ-ਚੌਹਾਨ

ਭਾਮੀਆਂ ਕਲਾਂ, 5 ਅਪ੍ਰੈਲ (ਜਤਿੰਦਰ ਭੰਬੀ)-ਦੁਨੀਆਂ ਭਰ 'ਚ ਫੈਲੇ ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ | ਦੇਸ਼ ਭਰ ਵਿਚ ਆਏ ਦਿਨ ਵਧ ਰਹੀ ਪੀੜ੍ਹਤਾਂ ਦੀ ਗਿਣਤੀ ਕਾਰਨ ਕਰਕੇ ਹਰ ਇਕ ਨਾਗਰਿਕ ਚਿੰਤਤ ਹੈ ਪਰ ਸੂਬਾ ਸਰਕਾਰ ਤੋਂ ਇਲਾਵਾ ...

ਪੂਰੀ ਖ਼ਬਰ »

ਨੌਜਵਾਨ ਸਭਾ ਨੇ ਲੋੜਵੰਦਾਂ ਨੂੰ ਲੰਗਰ ਛਕਾਇਆ

ਲੁਧਿਆਣਾ, 5 ਅਪ੍ਰੈਲ (ਕਵਿਤਾ ਖੁੱਲਰ)-ਇਕ ਪਾਸੇ ਕੋਰੋਨਾ ਵਾਇਰਸ ਦੇ ਫੈਲਣ ਦੇ ਕਾਰਨ ਪੰਜਾਬ ਭਰ ਅੰਦਰ ਕਰਫਿਊ ਤੇ ਲਾਕਡਾਊਨ ਹੈ ਜਦ ਕਿ ਦੂਜੇ ਪਾਸੇ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਘਰ-ਘਰ ਤੱਕ ਪਹੁੰਚ ਕਰਕੇ ਗ਼ਰੀਬ ਅਤੇ ਜ਼ਰੂਰਤਮੰਦਾਂ ਤੱਕ ਰਾਸ਼ਨ ਅਤੇ ਲੰਗਰ ...

ਪੂਰੀ ਖ਼ਬਰ »

ਇੱਕ ਵਿਅਕਤੀ ਦੇ ਕੋਰੋਨਾ ਪੀੜਤ ਹੋਣ ਦੀ ਖਬਰ ਨਾਲ ਦੋਰਾਹਾ ਇਲਾਕੇ ਵਿਚ ਸਹਿਮ

ਦੋਰਾਹਾ, 5 ਅਪ੍ਰੈਲ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)-ਨੇੜਲੇ ਪਿੰਡ ਰਾਜਗੜ੍ਹ ਦੇ ਖੇਤਾਂ ਵਿਚ ਰਹਿ ਰਹੇ ਗੁੱਜਰ ਪਰਿਵਾਰ ਦੇ ਇੱਕ ਵਿਅਕਤੀ ਜਿਸ ਦੀ ਪਛਾਣ 26 ਸਾਲਾ ਲਿਆਕਤ ਅਲੀ ਹੋਈ ਹੈ, ਨੂੰ 'ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸਿਵਲ ਹਸਪਤਾਲ ਲੁਧਿਆਣਾ' ਤੋਂ ਕੋਰੋਨਾ ...

ਪੂਰੀ ਖ਼ਬਰ »

ਸੰਕਟ ਦੀ ਘੜੀ 'ਚ ਹਰ ਵਰਗ ਲੋੜਵੰਦਾਂ ਦੀ ਮਦਦ ਲਈ ਅੱਗੇ ਆਵੇ-ਬੱਗਾ

ਲੁਧਿਆਣਾ, 5 ਅਪ੍ਰੈਲ (ਕਵਿਤਾ ਖੁੱਲਰ)-ਕ੍ਰਿਸ਼ਨਾ ਕਲੱਬ ਨੇ ਸਾਬਕਾ ਰਾਜ ਮੰਤਰੀ ਚੌਧਰੀ ਮਦਨ ਲਾਲ ਬੱਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਦੇਖਦਿਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਜ਼ਰੂਰਤਮੰਦ ਲੋਕਾਂ ...

ਪੂਰੀ ਖ਼ਬਰ »

ਕੈਪਟਨ ਸੰਧੂ ਨੇ ਹਲਕਾ ਦਾਖਾ 'ਚ ਜ਼ਰੂਰਤਮੰਦਾਂ ਨੂੰ ਲੰਗਰ ਵਰਤਾਉਣ ਲਈ ਸਰਪੰਚਾਂ ਨੂੰ ਪਿੰਡ ਵੰਡੇ-ਆਲੀਵਾਲ

ਹੰਬੜਾਂ, 5 ਅਪ੍ਰੈਲ (ਹਰਵਿੰਦਰ ਸਿੰਘ ਮੱਕੜ)- ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਕੋਰੋਨਾ ਨਾਲ ਨਜਿੱਠਣ ਲਈ ਦੇਸ਼ 'ਚ ਲਗਾਏ ਗਏ ਲੌਕਡਾਊਨ ਦੌਰਾਨ ਗਰੀਬ ਪਰਿਵਾਰਾਂ ਨੂੰ ਖਾਣ-ਪੀਣ ਦੀਆਂ ਦਿੱਕਤਾਂ ਤੋਂ ...

ਪੂਰੀ ਖ਼ਬਰ »

ਹਾੜ੍ਹੀ ਦੀ ਫ਼ਸਲ ਦਾ ਦਾਣਾ-ਦਾਣਾ ਸਰਕਾਰ ਵਲੋਂ ਖ਼ਰੀਦਿਆ ਜਾਵੇਗਾ-ਡਾ: ਅਮਰ ਸਿੰਘ

ਰਾਏਕੋਟ, 5 ਅਪ੍ਰੈਲ (ਸੁਸ਼ੀਲ)-ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ: ਅਮਰ ਸਿੰਘ ਨੇ ਇਕ ਪ੍ਰੈੱਸ ਬਿਆਨ ਰਾਹੀਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਵਲੋਂ ਉਨ੍ਹਾਂ ਦੀ ਹਾੜ੍ਹੀ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ | ਡਾ: ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਕੋਰੋਨਾ ਵਾਇਰਸ ਬਾਰੇ ਅਫ਼ਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ-ਡੀ. ਸੀ.

ਲੁਧਿਆਣਾ, 5 ਅਪ੍ਰੈਲ (ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਆਪਣੇ ਕੈਂਪ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿਚ ਨੋਵਲ ਕੋਰੋਨਾ ਵਾਇਰਸ-ਕੋਵਿਡ 19 ਤਹਿਤ ਬਚਾਅ ਕਾਰਜ ...

ਪੂਰੀ ਖ਼ਬਰ »

ਸ਼ੱਕੀ ਮਰੀਜ਼ਾਂ ਦੇ ਘਰਾਂ ਵਿਚੋਂ ਕੂੜਾ ਚੁੱਕਣ ਅਤੇ ਸੈਨੇਟਾਈਜ਼ ਕਰ ਰਹੇ ਕਰਮਚਾਰੀਆਂ ਲਈ ਐਨ. ਜੀ. ਓ ਨੇ ਮੁਹੱਈਆ ਕਰਵਾਈਆਂ ਸੁਰੱਖਿਆ ਕਿੱਟਾਂ

ਲੁਧਿਆਣਾ, 5 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸ਼ਹਿਰ ਦੀ ਸਫ਼ਾਈ ਅਤੇ ਸੜਕਾਂ ਸੈਨੇਟਾਈਜ਼ ਕਰਨ ਦਾ ਕੰਮ ਕਰ ਰਹੇ ਕਰਮਚਾਰੀਆਂ ਦੀ ਸੁਰੱਖਿਆ ਲਈ ਇਕ ਗੈਰ ਸਰਕਾਰੀ ਸੰਸਥਾ ਅੱਗੇ ਆਈ ਹੈ, ਜਿਸ ਵਲੋਂ ਇਕਾਂਤਵਾਸ ਵਿਚ ਰਹਿ ਰਹੇ ...

ਪੂਰੀ ਖ਼ਬਰ »

ਐਸ. ਟੀ. ਐਫ. ਨੇ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਆ

ਲੁਧਿਆਣਾ, 5 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਪੈਸ਼ਲ ਟਾਸਕ ਫੋਰਸ ਦੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਅੱਜ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਆ | ਇਸ ਮੌਕੇ ਸ਼ਰਾਬ ਦੇ ਠੇਕੇਦਾਰ ਗੁਰਬਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ | ਐਸ.ਟੀ.ਐਫ ਦੇ ਇੰਚਾਰਜ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਵਾਲੇ ਵਾਹਨਾਂ ਲਈ ਕੰਟਰੋਲ ਰੂਮ ਸਥਾਪਿਤ

ਲੁਧਿਆਣਾ, 5 ਅਪ੍ਰੈਲ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ ਵਿਚ ਲਾਕਡਾਉਨ /ਕਰਫਿਊ ਕਰਕੇ ਕਿਸੇ ਵੀ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਨੂੰ ਸੁਚਾਰੂ ਤਰੀਕੇ ਨਾਲ ਚੱਲਦਾ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਰਾਹੀਂ ਢੋਆ ...

ਪੂਰੀ ਖ਼ਬਰ »

ਬੜੂੰਦੀ 'ਚ ਗਰੀਬਾਂ ਦੇ ਨੀਲੇ ਕਾਰਡਾਂ 'ਤੇ ਕੈਂਚੀ ਫੇਰਨ ਕਾਰਨ ਮਚੀ ਹਾ ਹਾ ਕਾਰ

ਲੋਹਟਬੱਦੀ, 5 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਬੜੂੰਦੀ ਵਿਖੇ ਨੀਲੇ ਕਾਰਡਾਂ ਨੂੰ ਸਮਾਰਟ ਕਾਰਡ ਯੋਜਨਾ 'ਚ ਤਬਦੀਲ ਕਰਨ ਲਈ ਆਰੰਭੀ ਪੜਤਾਲ ਦੌਰਾਨ ਵਿਭਾਗ ਦੇ ਸਬੰਧਿਤ ਨਿਰੀਖਕ ਵਲੋਂ ਸਰਕਾਰੀ ਸਰਪ੍ਰਸਤੀ ਹੇਠ ਚੌਧਰ ਕਰਨ ਵਾਲੇ ਆਗੂਆਂ ਦੀ ਇੱਛਾ ਅਨੁਸਾਰ 70 ...

ਪੂਰੀ ਖ਼ਬਰ »

ਮਾਮਲਾ ਮਹਾਂਨਗਰ 'ਚ ਸਬਜੀਆਂ ਤੇ ਫ਼ਲਾਂ ਦੀ ਘਰ-ਘਰ ਵਾਜਬ ਭਾਅ 'ਤੇ ਸਪਲਾਈ ਦਾ ਆੜ੍ਹਤੀਆਂ ਤੇ ਸਬਜੀ ਵੇਚਣ ਵਾਲਿਆਂ ਦੀ ਥਾਂ ਸਿਫ਼ਾਰਸ਼ੀਆਂ ਨੂੰ ਸਬਜੀ ਵੇਚਣ ਦੀ ਮਿਲੀ ਮਨਜ਼ੂਰੀ

ਲੁਧਿਆਣਾ, 5 ਅਪ੍ਰੈਲ (ਪੁਨੀਤ ਬਾਵਾ)- ਅੱਜ ਕਰਫਿਊ ਤੇ ਤਾਲਾਬੰਦੀ ਨੂੰ 15 ਦਿਨ ਹੋ ਗਏ ਹਨ ਪਰ 15 ਦਿਨਾਂ ਵਿਚ ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਹਾਂਨਗਰ ਦੇ 95 ਵਾਰਡਾਂ 'ਚ ਘਰ-ਘਰ ਵਾਜਬ ਭਾਅ 'ਤੇ ਸਬਜੀ ਤੇ ਫ਼ਲਾਂ ਦੀ ਸਪਲਾਈ ਨਹੀਂ ਕੀਤੀ ...

ਪੂਰੀ ਖ਼ਬਰ »

ਸ਼ੋਸ਼ਲ ਮੀਡੀਆ 'ਤੇ ਕੋਰੋਨਾ ਵਾਇਰਸ ਲਈ ਵੈਂਟੀਲੇਟਰਾਂ ਸਬੰਧੀ ਗਲਤ ਇਤਲਾਹ ਦੇਣ ਵਾਲੇ ਨੌਜਵਾਨ ਖਿਲਾਫ਼ ਕੇਸ ਦਰਜ

ਲੁਧਿਆਣਾ, 5 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸ਼ੋਸ਼ਲ ਮੀਡੀਆ 'ਤੇ ਕੋਰੋਨਾ ਵਾਇਰਸ ਲਈ ਵੈਂਟੀਲੇਟਰਾਂ ਸਬੰਧੀ ਗਲਤ ਇਤਲਾਹ ਦੇਣ ਵਾਲੇ ਨੌਜਵਾਨ ਖਿਲਾਫ਼ ਪੁਲਿਸ ਨੇ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਡਿਵੀਜ਼ਨ ਨੰਬਰ ...

ਪੂਰੀ ਖ਼ਬਰ »

ਜਵੱਦੀ ਟਕਸਾਲ ਵਲੋਂ ਲੋੜਵੰਦਾਂ ਲਈ ਲੰਗਰ ਦੀ ਸੇਵਾ ਜਾਰੀ

ਲੁਧਿਆਣਾ, 5 ਅਪ੍ਰੈਲ (ਕਵਿਤਾ ਖੁੱਲਰ)-ਗੁਰੂ ਸਾਹਿਬਾਨ ਵਲੋਂ ਬਖਸ਼ੇ ਸੇਵਾ ਸੰਕਲਪ ਦੇ ਸਿਧਾਂਤ ਨੂੰ ਮਨੁੱਖੀ ਭਲਾਈ ਕਾਰਜਾਂ ਵਿੱਚ ਲਗਾਉਣ ਦੇ ਮਨੋਰਥ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੋਰੋਨਾ ਮਹਾਂਮਾਰੀ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਤਿੰਨ ਹਜ਼ਾਰ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਲੁਧਿਆਣਾ, 5 ਅਪ੍ਰੈਲ (ਕਵਿਤਾ ਖੁੱਲਰ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਐਸ.ਪੀ.ਐਸ. ਓਬਰਾਏ ਵਲੋਂ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਘਰਾਂ ਵਿਚ ਫਸੇ ਇਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਦੇਣ ਦਾ ਕੰਮ ਸ਼ੁਰੂ ਕੀਤਾ ਹੈ, ਜਿਸ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਕਹਿਰ ਤੋਂ ਲੋਕ ਅਵੇਸਲੇ ਮਹਾਂਨਗਰ ਦੇ ਲੋਕ ਸਬਜ਼ੀ, ਫ਼ਲ ਤੇ ਰਾਸ਼ਨ ਲੈਣ ਸਮੇਂ ਸਮਾਜਿਕ ਦੂਰੀ ਬਣਾਉਣ ਦੀ ਨਹੀਂ ਕਰ ਰਹੇ ਪ੍ਰਵਾਹ

ਲੁਧਿਆਣਾ, 4 ਅਪ੍ਰੈਲ (ਪੁਨੀਤ ਬਾਵਾ)-ਮਹਾਂਨਗਰ ਲੁਧਿਆਣਾ ਦੇ ਲੋਕ ਸਬਜੀ, ਫ਼ਲ, ਰਾਸ਼ਨ ਜਾਂ ਖਾਣਾ ਲੈਣ ਸਮੇਂ ਸਮਾਜਿਕ ਦੂਰੀ ਤੇ ਹੋਰ ਨਿਯਮਾਂ ਦੀ ਪ੍ਰਵਾਹ ਨਹੀਂ ਕਰ ਰਹੇ | ਲੋਕਾਂ ਦੀ ਇਹ ਲਾਪ੍ਰਵਾਹੀ ਮਹਾਂਨਗਰ ਵਿਚੋਂ ਨੋਵਲ ਕੋਰੋਨਾ ਵਾਇਰਸ-ਕੋਵਿਡ 19 ਦੇ ਪ੍ਰਭਾਵ ਤੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਖੌਫ਼ ਸਾਹਮਣੇ ਡਟੇ ਪੰਜਾਬੀ, ਥਾਂ-ਥਾਂ ਚੱਲ ਰਹੇ ਨੇ ਬਾਬਾ ਨਾਨਕ ਦੇ ਲੰਗਰ

ਡਾਬਾ/ਲੁਹਾਰਾ, 5 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਜਿੱਥੇ ਦੇਸ਼ ਵਿਦੇਸ਼ਾਂ ਵਿਚ ਹਾ ਹਾ ਕਾਰ ਮਚਾ ਕੇ ਰੱਖੀ ਹੋਈ ਹੈ ਉੱਥੇ ਹੀ ਸੂਬਾ ਪੰਜਾਬ ਦੇ ਦਾਨੀ, ਸਮਾਜ ਸੇਵੀ ਲੋਕ ਆਪਣੇ ਘਰਾਂ, ਬੱਚਿਆਂ ਤੇ ਆਪਣੀ ਸਿਹਤ ਦੀ ਪ੍ਰਵਾਹ ਕੀਤੇ ਬਗੈਰ ...

ਪੂਰੀ ਖ਼ਬਰ »

ਲੋੜਵੰਦਾਂ ਦੀ ਸਹਾਇਤਾ ਕਰਨਾ ਸ਼ਲਾਘਾਯੋਗ ਕੰਮ-ਕੋਹਲੀ

ਲੁਧਿਆਣਾ, 5 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਪੰਜਾਬ ਇਲੈਕਟ੍ਰੋਪਲੇਟਿੰਗ ਮਟੀਰੀਅਲ ਡੀਲਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਸਮਾਜ ਸੇਵਕ ਜਸਪਾਲ ਸਿੰਘ ਕੋਹਲੀ ਨੇ ਗੱਲਬਾਤ ਦੌਰਾਨ ਕਿਹਾ ਕਿ ਸਮਾਜ ਸੇਵੀ ਜਥੇਬੰਦੀਆਂ ਵਲੋਂ ਲੋੜਵੰਦਾਂ ਦੀ ਮਦਦ ਕਰਨਾ ਅਤਿ ਹੀ ...

ਪੂਰੀ ਖ਼ਬਰ »

ਲਾਭਪਾਤਰੀਆਂ ਨੰੂ ਪੈਨਸ਼ਨਾਂ ਵੰਡੀਆਂ

ਡੇਹਲੋਂ, 5 ਅਪ੍ਰੈਲ (ਕੈਲੇ)-ਪਿੰਡ ਲਹਿਰਾ ਵਿਖੇ ਸਰਪੰਚ ਗੁਰਜੀਤ ਸਿੰਘ ਲਹਿਰਾ ਦੀ ਅਗਵਾਈ ਹੇਠ ਲਾਭਪਾਤਰੀਆਂ ਨੰੂ ਬੁਢਾਪਾ, ਬਿਧਵਾ, ਅੰਗਹੀਣਾਂ ਸਮੇਤ ਹੋਰ ਸ਼੍ਰੇਣੀਆਂ ਨੰੂ ਸਰਕਾਰ ਵਲੋਂ ਮਿਲਣ ਵਾਲੀਆਂ ਸਕੀਮਾਂ ਤਹਿਤ ਪੈਨਸ਼ਨਾਂ ਦੀ ਵੰਡ ਕੀਤੀ ਗਈ | ਬੈਂਕ ...

ਪੂਰੀ ਖ਼ਬਰ »

ਲੋਕ ਸੇਵਾ ਸੁਸਾਇਟੀ ਨੇ ਦੂਸਰੇ ਪੜਾਅ ਵਿਚ 400 ਲੋੜਵੰਦ ਪਰਿਵਾਰਾਂ 'ਚ ਰਾਸ਼ਨ ਵੰਡਿਆ

ਜਗਰਾਉਂ, 5 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਲੋਕ ਸੇਵਾ ਸੁਸਾਇਟੀ ਜਗਰਾਉਂ ਨੇ ਦੂਸਰੇ ਪੜਾਅ ਤਹਿਤ ਅੱਜ 400 ਲੋੜਵੰਦ ਪਰਿਵਾਰਾਂ ਨੰੂ ਰਾਸ਼ਨ ਵੰਡਿਆ | ਲਾਇਨਜ਼ ਭਵਨ ਕੱਚਾ ਕਿੱਲਾ ਜਗਰਾਉਂ ਵਿਖੇ ਦੂਸਰੇ ਪੜਾਅ ਤਹਿਤ ਰਾਸ਼ਨ ਵੰਡਣ ਦੀ ਸ਼ੁਰੂਆਤ ਤਹਿਸੀਲਦਾਰ ਮਨਮੋਹਨ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਰਾਏਕੋਟ ਸ਼ਹਿਰ ਦੀ ਨਿਗਰਾਨੀ ਡਰੋਨ ਕਰੇਗਾ, ਉਲੰਘਣਾ ਕਰਨ ਵਾਲਿਆਂ 'ਤੇ ਹੋਵੇਗੀ ਕਾਰਵਾਈ

ਰਾਏਕੋਟ, 5 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ, ਸ਼ੁਸੀਲ ਕੁਮਾਰ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਦੌਰਾਨ ਸ਼ਹਿਰ ਰਾਏਕੋਟ ਦੀ ਨਿਗਰਾਨੀ ਡਰੋਨ ਕੈਮਰੇ ਨਾਲ ਰੱਖਣ ਲਈ ਡੀ.ਐਸ.ਪੀ. ਰਾਏਕੋਟ ਸੁਖਨਾਜ਼ ਸਿੰਘ ਵਲੋਂ ਡਰੋਨ ਦੀ ਸਹੂਲਤ ਚਾਲੂ ਕਰਵਾਈ ਗਈ | ਇਸ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ Tਸ਼ਾਨ-ਏ-ਸਿੱਖੀU ਦੇ ਫਾਈਨਲ 'ਚ ਪੁੱਜੀਆਂ

ਰਾਏਕੋਟ, 5 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਦੀਆਂ ਵਿਦਿਆਰਥਣਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

ਪੂਰੀ ਖ਼ਬਰ »

ਕੋਰੋਨਾ ਦੇ ਖ਼ਾਤਮੇ ਲਈ ਇਕੱਠੇ ਹੋਣਾ ਨਹੀਂ, ਬਲਕਿ ਇਕਜੁਟਤਾ ਦੀ ਲੋੜ ਹੈ-ਐੱਡ. ਮਹਿਮੀ

ਹੰਬੜਾਂ, 5 ਅਪ੍ਰੈਲ (ਹਰਵਿੰਦਰ ਸਿੰਘ ਮੱਕੜ)-ਕੋਰੋਨਾ ਮਹਾਂਮਾਰੀ ਦੇ ਖ਼ਾਤਮੇ ਲਈ ਲਾਕਡਾਊਨ ਨੂੰ ਸਫ਼ਲ ਬਣਾਉਣਾ ਜ਼ਰੂਰੀ ਹੈ | ਕੋਰੋਨਾ ਤੋਂ ਬਚਾਅ ਲਈ ਸਾਨੂੰ ਇਕੱਠ ਕਰਨ ਦੀ ਲੋੜ ਨਹੀਂ ਬਲਕਿ ਇੱਕਜੁਟਤਾ ਦਾ ਸਬੂਤ ਦਿੰਦੇ ਹੋਏ ਸਾਨੂੰ ਅਲੱਗ ਤੌਰ 'ਤੇ ਭਾਵ ਆਪਣੇ-ਆਪਣੇ ...

ਪੂਰੀ ਖ਼ਬਰ »

ਜ਼ਿਲ੍ਹਾ ਫੂਡ ਸਪਲਾਈ ਵਿਭਾਗ ਲੁਧਿਆਣਾ (ਵੈਸਟ) ਵਲੋਂ ਖ਼ਰੀਦ ਏਜੰਸੀਆਂ ਦੀ ਵੰਡ

ਰਾਏਕੋਟ, 5 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-15 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੌਰਾਨ ਪੰਜਾਬ ਸਰਕਾਰ ਵਲੋਂ ਕਣਕ ਦੇ ਖ਼ਰੀਦ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ | ਜਿਸ ਤਹਿਤ ਜ਼ਿਲ੍ਹਾ ਫੂਡ ਸਪਲਾਈ ਵਿਭਾਗ ਅਫ਼ਸਰ ਲੁਧਿਆਣਾ (ਵੈਸਟ) ...

ਪੂਰੀ ਖ਼ਬਰ »

ਮੁਫ਼ਤ ਗੈਸ ਸਪਲਾਈ ਸਬੰਧੀ ਜਾਣਕਾਰੀ ਨਾ ਹੋਣ ਕਾਰਨ ਖ਼ਪਤਕਾਰ ਹੋ ਰਹੇ ਨੇ ਖੱਜਲ-ਖੁਆਰ

ਹੰਬੜਾਂ, 5 ਅਪ੍ਰੈਲ (ਜਗਦੀਸ਼ ਸਿੰਘ ਗਿੱਲ)-ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਕੀਤੀ ਤਾਲਾਬੰਦੀ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਉਜਵਲਾ ਸਕੀਮ ਤਹਿਤ ਮੁਫ਼ਤ ਗੈਸ ਸਪਲਾਈ ਸਕੀਮ ਦੀ ਖ਼ਪਤਕਾਰਾਂ ਨੂੰ ਸਹੀ ਜਾਣਕਾਰੀ ਨਾ ਹੋਣ ਕਾਰਨ ...

ਪੂਰੀ ਖ਼ਬਰ »

ਇਕ ਮੁਸਲਿਮ ਪਰਿਵਾਰ ਨੇ ਦਿੱਲੀ ਵਿਖੇ ਮਰਕਜ ਵਿਚ ਜਾਣ ਦੀ ਅਫ਼ਵਾਹ ਨੂੰ ਸੱਚਾਈ ਤੋਂ ਕੋਹਾਂ ਦੂਰ ਦੱਸਿਆ

ਸਿੱਧਵਾਂ ਬੇਟ, 5 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਸਥਾਨਿਕ ਕਸਬੇ ਅੰਦਰ ਲੰਬੇ ਸਮੇਂ ਤੋਂ ਸਬਜ਼ੀਆਂ ਦੇ ਬੀਜਾਂ ਦੀ ਸਪਲਾਈ ਕਰ ਰਹੇ ਇਕ ਮੁਸਲਿਮ ਧਰਮ ਨਾਲ ਸਬੰਧਿਤ ਪਰਿਵਾਰ ਨੇ ਪੂਰੇ ਬੇਟ ਇਲਾਕੇ ਵਿਚ ਉਨ੍ਹਾਂ ਦੇ ਕੁਝ ਮੈਂਬਰਾਂ ਵੱਲੋਂ ਦਿੱਲੀ ਦੀ ਹਜ਼ਰਤ ...

ਪੂਰੀ ਖ਼ਬਰ »

ਤਨਖ਼ਾਹ ਦੀ 40 ਪ੍ਰਤੀਸ਼ਤ ਕਟੌਤੀ ਕਰਨ 'ਤੇ ਬਿਜਲੀ ਮੁਲਾਜ਼ਮਾਂ 'ਚ ਭਾਰੀ ਰੋਸ-ਸਿੰਘ ਜੱਸੋਵਾਲ

ਚੌਾਕੀਮਾਨ, 5 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਟੈਕਨੀਕਲ ਸਰਵਿਸ ਯੂਨੀਅਨ ਸਰਕਲ ਲੁਧਿਆਣਾ ਦੇ ਸਕੱਤਰ ਦਲਜੀਤ ਸਿੰਘ ਜੱਸੋਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਦੇਸ਼ ਅੰਦਰ ਕਰਫ਼ਿਊ ਦੇ ਚੱਲਦਿਆਂ ਕੋਰੋਨਾ ਨਾਲ ਜੂਝਦਿਆਂ ਬੜੇ ਸੰਕਟ ਵਿਚੋਂ ਦੀ ...

ਪੂਰੀ ਖ਼ਬਰ »

ਸਬਜ਼ੀ ਵਿਕਰੇਤਾ ਅਤੇ ਕਰਿਆਨੇ ਵਾਲੇ ਸਰਕਾਰ ਵਲੋਂ ਤੈਅ ਰੇਟਾਂ 'ਤੇ ਸਾਮਾਨ ਵੇਚਣ-ਇੰਸ: ਹਰਜੀਤ ਸਿੰਘ

ਹੰਬੜਾਂ, 5 ਅਪ੍ਰੈਲ (ਜਗਦੀਸ਼ ਸਿੰਘ ਗਿੱਲ)-ਪੁਲਿਸ ਚੌਾਕੀ ਹੰਬੜਾਂ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਜੀਤ ਸਿੰਘ ਵਲੋਂ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਕਾਰਨ ਲੱਗੇ ਕਰਫ਼ਿਉ ਦੌਰਾਨ ਘਰਾਂ ਵਿਚ ਬੰਦ ਦਿਹਾੜੀਦਾਰ ਮਜ਼ਦੂਰ ਲੋਕਾਂ ਤੱਕ ਖਾਣ ਲਈ ਸਬਜ਼ੀਆਂ, ਰਾਸ਼ਨ ਅਤੇ ...

ਪੂਰੀ ਖ਼ਬਰ »

ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦਾ ਜਨਮ ਦਿਵਸ ਮਨਾਇਆ

ਜਗਰਾਉਂ, 5 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਵਸ ਦੀ ਖੁਸ਼ੀ ਵਿਚ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੇ ਗ੍ਰਹਿ ਉਨ੍ਹਾਂ ਤੋਂ ਵਰੋਸਾਏ ਅਤੇ ਸਪੁੱਤਰ ...

ਪੂਰੀ ਖ਼ਬਰ »

ਘਰਾਂ 'ਚ ਬੈਠੇ ਬੱਚਿਆਂ ਨੂੰ ਆਨਲਾਈਨ ਰਾਹੀਂ ਪੜ੍ਹਾਉਣਾ ਇੰਟਰਨੈੱਟ ਤੋਂ ਬਿਨਾਂ ਅਸੰਭਵ

ਹੰਬੜਾਂ, 5 ਅਪ੍ਰੈਲ (ਹਰਵਿੰਦਰ ਸਿੰਘ ਮੱਕੜ)-ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੂਰੇ ਦੇਸ਼ ਅੰਦਰ ਲਾਕਡਾਊਨ ਹੈ ਤੇ ਸਾਰੇ ਸਕੂਲ ਕਾਲਜ ਬੰਦ ਹਨ | ਸਾਰੇ ਲੋਕ ਆਪਣੇ ਘਰ੍ਹਾਂ 'ਚ ਬੈਠੇ ਹਨ ਪਰ ਕਈ ਸਕੂਲਾਂ ਵਲੋਂ ਘਰ੍ਹਾਂ ਅੰਦਰ ਬੈਠੇ ਬੱਚਿਆਂ ਨੂੰ ...

ਪੂਰੀ ਖ਼ਬਰ »

'ਕੁਦਰਤ ਦਾ ਵੇਖੋ ਦਸਤੂਰ' ਹਵਾ ਵਿਚ ਪ੍ਰਦੂਸ਼ਣ ਦੀ ਕਮੀ ਕਾਰਨ ਅਸਮਾਨ ਵਿਚ ਪੰਛੀ ਚਹਿਕਣ ਲੱਗੇ

ਸਿੱਧਵਾਂ ਬੇਟ, 5 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-'ਕੁਦਰਤ ਦਾ ਦਸਤੂਰ ਵੇਖੋ' ਜਿਥੇ ਪੂਰੇ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਜਾਨਲੇਵਾ ਸਾਬਤ ਹੋ ਕੇ ਕਈ ਸਿਹਤ ਪੱਖੋਂ ਵਿਕਸਤ ਦੇਸ਼ਾਂ ਵਿਚ ਮੌਤ ਦਾ ਕਹਿਰ ਵਰਤਾ ਰਿਹਾ ਹੈ ਜਿਸ ਨਾਲ ਆਬਾਦੀ ਪੱਖੋਂ ਦੂਜੇ ਨੰਬਰ 'ਤੇ ਚੱਲ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਵਲੋਂ ਲੋੜਵੰਦਾਂ ਨੂੰ ਘਰ-ਘਰ ਜਾ ਕੇ ਰਾਸ਼ਨ ਵੰਡਿਆ

ਜਗਰਾਉਂ, 5 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਜਗਰਾਉਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਲਈ ਅੱਗੇ ਆਈ ਹੈ | ਸੰਸਥਾ ਦੇ ਕਾਰਕੁੰਨ ਕਤਾਰਾਂ ਵਿਚ ਰਾਸ਼ਨ ਦੇਣ ਦੀ ਥਾਂ ਲੋੜਵੰਦਾਂ ਦੇ ਘਰ-ਘਰ ਜਾ ਕੇ ਰਾਸ਼ਨ ...

ਪੂਰੀ ਖ਼ਬਰ »

ਸਰਕਾਰ ਉਸਾਰੀ ਮਜ਼ਦੂਰਾਂ ਨੂੰ ਐਲਾਨੇ ਪੈਸੇ ਤੁਰੰਤ ਭੇਜੇ-ਬੌਾਦਲੀ

ਸਮਰਾਲਾ, 5 ਅਪ੍ਰੈਲ (ਗੋਪਾਲ ਸੋਫਤ) - ਪੰਜਾਬ ਸਰਕਾਰ ਦਾ ਹਰ ਰਜਿਸਟਰਡ ਉਸਾਰੀ ਮਜ਼ਦੂਰਾਂ ਨੂੰ ਕਰਫ਼ਿਊ ਦੌਰਾਨ 3 ਹਜ਼ਾਰ ਰੁਪਏ ਭੇਜਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ¢ ਲਾਲ ਝੰਡਾ ਨਿਰਮਾਣ ਮਜ਼ਦੂਰ ਯੂਨੀਅਨ (ਸੀਟੂ )ਦੇ ਤਹਿਸੀਲ ਸਕੱਤਰ ਦਰਬਾਰਾ ਸਿੰਘ ਬੌਾਦਲੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਰੋਕਥਾਮ ਦੇ ਪ੍ਰਬੰਧਾਂ ਸਬੰਧੀ ਐਸ. ਡੀ. ਐਮ. ਡਾ: ਢਿੱਲੋਂ ਨੇ ਸਟਾਫ਼ ਨਾਲ ਕੀਤੀ ਮੀਟਿੰਗ

ਜਗਰਾਉਂ, 5 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਕੋਰੋਨਾ ਵਾਇਰਸ ਮਹਾਂਮਾਰੀ ਦੀ ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐੱਸ.ਡੀ.ਐਮ. ਜਗਰਾਉਂ ਡਾ: ਬਲਜਿੰਦਰ ਸਿੰਘ ਢਿੱਲੋਂ ਨੇ ਸਟਾਫ਼ ਨਾਲ ਮੀਟਿੰਗ ਕੀਤੀ | ਇਸ ਮੌਕੇ ਤਹਿਸੀਲਦਾਰ ਮਨਮੋਹਣ ਕੌਸ਼ਿਕ, ...

ਪੂਰੀ ਖ਼ਬਰ »

ਹੁਣ ਸ਼ਹਿਰ ਵਿਚ ਵੀ ਲੋਕ ਮੁਹੱਲੇ ਸੀਲ ਕਰਨ ਲੱਗੇ

ਸਮਰਾਲਾ, 5 ਅਪੈ੍ਰਲ (ਗੋਪਾਲ ਸੋਫਤ) - ਪੰਜਾਬ 'ਚ ਕੋਰੋਨਾ ਵਾਇਰਸ ਫੈਲਣ ਨੂੰ ਰੋਕਣ ਲਈ ਲਾਏ ਕਰਫ਼ਿਊ ਦੌਰਾਨ ਆਮ ਵਾਂਗ ਘੁੰਮ ਰਹੇ ਲੋਕਾਂ 'ਤੇ ਰੋਕ ਲਗਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਤੋਂ ਬਾਅਦ ਹੁਣ ਸ਼ਹਿਰਾਂ ਵਿਚ ਲੋਕਾਂ ਨੇ ਆਪਣੇ ਮੁਹੱਲੇ ਸੀਲ ਕਰਨੇ ਸ਼ੁਰੂ ਕਰ ...

ਪੂਰੀ ਖ਼ਬਰ »

ਬਾਹੋਮਾਜਰਾ ਵਾਸੀਆਂ ਨੇ ਰਸਤਿਆਂ ਨੂੰ ਕੀਤਾ ਸੀਲ

ਖੰਨਾ, 5 ਅਪ੍ਰੈਲ (ਮਨਜੀਤ ਸਿੰਘ ਧੀਮਾਨ)-ਨੇੜਲੇ ਪਿੰਡ ਬਾਹੋਮਾਜਰਾ ਵਿਖੇ ਕੋਰੋਨਾ ਵਾਇਰਸ ਦੇ ਚੱਲਦਿਆਂ ਪਿੰਡ ਵਾਸੀਆਂ ਨੇ ਪੂਰੇ ਪਿੰਡ ਨੂੰ ਆਲੇ-ਦੁਆਲੇ ਤੋਂ ਸੀਲ ਕਰ ਦਿੱਤਾ¢ ਇਸ ਮੌਕੇ ਪਿੰਡ ਵਾਸੀ ਸਰਬਜੀਤ ਸਿੰਘ ਸੀ. ਆਰ. ਕੰਗ, ਜਗਜੀਤ ਸਿੰਘ, ਕਰਮ ਸਿੰਘ, ...

ਪੂਰੀ ਖ਼ਬਰ »

ਖੰਨਾ ਸ਼ਹਿਰ ਵਿਚ ਲੋਕਾਂ ਨੇ ਕੋਰੋਨਾ ਦੇ ਡਰ ਤੋਂ ਮੁਹੱਲੇ ਵੀ ਸੀਲ ਕਰਨੇ ਸ਼ੁਰੂ ਕੀਤੇ

ਖੰਨਾ, 5 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਚੱਲਦਿਆਂ ਇਹਤਿਆਤ ਵਜੋਂ ਪਹਿਲਾਂ ਪਿੰਡ ਦੇ ਲੋਕ ਪਿੰਡਾਂ ਦੀ ਐਾਟਰੀ ਨੂੰ ਸੀਲ ਕਰ ਰਹੇ ਸਨ ਪਰ ਹੁਣ ਸ਼ਹਿਰਾਂ ਵਿਚ ਵੀ ਲੋਕਾਂ ਨੇ ਗਲੀ-ਮੁਹੱਲਿਆਂ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ...

ਪੂਰੀ ਖ਼ਬਰ »

ਚੋਪੜਾ ਪਰਿਵਾਰ ਵਲੋਂ ਪਿੰਡ ਦੇ ਲੋਕਾਂ ਨੂੰ ਮੁਢਲੀ ਸਹਾਇਤਾ ਤੇ ਦਵਾਈਆਂ ਦੇਣ ਦਾ ਐਲਾਨ

ਮਲੌਦ, 5 ਅਪ੍ਰੈਲ (ਚਾਪੜਾ, ਨਿਜ਼ਾਮਪੁਰ)-ਦੀ ਕਲਾਸ ਫੋਰ ਇੰਪਲਾਈਜ਼ ਯੂਨੀਅਨ ਦੇ ਬਲਾਕ ਪ੍ਰਧਾਨ ਲਾਭ ਸਿੰਘ ਚੋਪੜਾ ਦੇ ਪਰਿਵਾਰ ਵਲੋਂ ਸਰਪੰਚ ਸੁਮਨਦੀਪ ਕੌਰ ਅਤੇ ਪੰਚਾਇਤ ਦੇ ਸਹਿਯੋਗ ਨਾਲ ਲਾਕ ਡਾਊਨ ਦੌਰਾਨ ਪਿੰਡ ਦੇ ਲੋਕਾਂ ਨੂੰ ਮੁਫ਼ਤ ਦਵਾਈਆਂ ਅਤੇ ਮੁੱਢਲੀ ...

ਪੂਰੀ ਖ਼ਬਰ »

ਇਲਾਕੇ ਦਾ ਕੋਈ ਵੀ ਲੋੜਵੰਦ ਪਰਿਵਾਰ ਭੁੱਖਾ ਨਹੀਂ ਰਹੇਗਾ-ਵਿਧਾਇਕ ਢਿੱਲੋਂ

ਸਮਰਾਲਾ, 5 ਅਪ੍ਰੈਲ (ਕੁਲਵਿੰਦਰ ਸਿੰਘ) - ਕਰਫ਼ਿਊ ਦੌਰਾਨ ਮੁਕੰਮਲ ਬੰਦ ਦੇ ਮੱਦੇਨਜ਼ਰ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੱਲੋਂ ਇਲਾਕੇ ਦੇ 200 ਦੇ ਕਰੀਬ ਲੋੜਵੰਦ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ | ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਮੁਸੀਬਤ ਦੀ ਘੜੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਨੇ ਸਮੇਂ ਸਿਰ ਧਿਆਨ ਨਹੀਂ ਦਿੱਤਾ-ਘੁਡਾਣੀ

ਰਾੜਾ ਸਾਹਿਬ, 5 ਅਪ੍ਰੈਲ (ਬੋਪਾਰਾਏ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲ਼ੋਂ ਦਿੱਤੇ ਗਏ ਸੱਦੇ ਨੂੰ ਮੁੱਖ ਰੱਖਦਿਆਂ ਪਿੰਡ ਘੁਡਾਣੀ ਕਲਾਂ ਵਿਖੇ ਭਾਕਿਯੂ ਦੇ ਜ਼ਿਲ੍ਹਾ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਪੈੱ੍ਰਸ ਬਿਆਨ ਜਾਰੀ ਕਰਦਿਆ ਕਿਹਾ ਕਿ ਕੋਰੋਨਾ ...

ਪੂਰੀ ਖ਼ਬਰ »

ਕਈਆਂ ਨੂੰ ਭਰ ਪੇਟ ਤੋ ਵੀ ਜ਼ਿਆਦਾ ਤੇ ਕਈ ਅਜੇ ਵੀ ਦਾਣਿਆਂ ਤੋਂ ਸੱਖਣੇ

ਮਾਛੀਵਾੜਾ ਸਾਹਿਬ, 5 ਅਪ੍ਰੈਲ (ਮਨੋਜ ਕੁਮਾਰ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਦੁਨੀਆ ਤੇ ਜਿਸ ਸੰਤਾਪ ਨਾਲ ਆਪਣਾ ਰੰਗ ਵਿਖਾ ਰਹੀ ਹੈ ਉਸ ਵਿਚ ਸਮਾਜ ਦਾ ਹਰ ਇੱਕ ਤਬਕਾ ਪ੍ਰਭਾਵਿਤ ਹੋਇਆ ਹੈ | ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਗਏ ਕਰਫਿਊ ਦੌਰਾਨ ਆਮ ਲੋਕਾਂ ਨੂੰ ਤਾਂ ...

ਪੂਰੀ ਖ਼ਬਰ »

ਖੰਨਾ ਤੇ ਸਮਰਾਲਾ ਵਿਚ ਬਣੀਆਂ ਆਰਜ਼ੀ ਜੇਲ੍ਹਾਂ, ਲੋਕ ਡਰੇ-ਸੜਕਾਂ ਰਹੀਆਂ ਸੰੁਨਸਾਨ

ਖੰਨਾ, 5 ਅਪ੍ਰੈਲ(ਹਰਜਿੰਦਰ ਸਿੰਘ ਲਾਲ)-ਜ਼ਿਲ੍ਹਾ ਪ੍ਰਸ਼ਾਸਨ ਨੇ ਖੰਨਾ ਤੇ ਸਮਰਾਲਾ ਵਿਚ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਬੰਦ ਕਰਨ ਲਈ ਆਰਜ਼ੀ ਜੇਲ੍ਹਾਂ ਬਣਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ¢ ਡੀ.ਐਸ.ਪੀ. ਰਾਜਨ ਪਰਮਿੰਦਰ ਸਿੰਘ ਮੱਲੀ ਖੰਨਾ ਅਤੇ ਡੀ. ਐਸ. ਪੀ. ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਕਰਫ਼ਿਊ ਦੌਰਾਨ ਕਿਸਾਨਾਂ ਨੂੰ ਲਗਾਤਾਰ ਸੇਵਾਵਾਂ ਦੇ ਰਿਹਾ ਹੈ-ਡਾ. ਕੁਲਵੰਤ ਸਿੰਘ

ਖੰਨਾ, 5 ਅਪ੍ਰੈਲ (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਧੀਮਾਨ)-ਖੇਤੀਬਾੜੀ ਵਿਭਾਗ ਡਾ: ਰਾਜਿੰਦਰ ਪਾਲ ਸਿੰਘ ਔਲਖ ਖੇਤੀਬਾੜੀ ਅਫ਼ਸਰ ਖੰਨਾ ਦੀ ਅਗਵਾਈ ਹੇਠ ਲਗਾਤਾਰ ਕਿਸਾਨਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ¢ ਕਰਫ਼ਿਊ ਦੌਰਾਨ ਆਲੂ ਦੀ ਪੁਟਾਈ ਉਪਰੰਤ ਕਿਸਾਨਾਂ ...

ਪੂਰੀ ਖ਼ਬਰ »

ਅਨਾਜ ਮੰਡੀਆਂ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਪਹਿਲੇ ਤੈਅ ਰੇਟਾਂ 'ਤੇ ਕੰਮ ਨਾ ਕਰਨ ਦਾ ਦਿੱਤਾ ਅਲਟੀਮੇਟਮ

ਅਹਿਮਦਗੜ੍ਹ, 5 ਅਪ੍ਰੈਲ (ਪੁਰੀ) - ਪੰਜਾਬ ਦੀਆਂ ਅਨਾਜ ਮੰਡੀਆਂ ਅੰਦਰ ਫ਼ਸਲਾਂ ਦੀ ਸਾਂਭ ਸੰਭਾਲ ਆਦਿ ਦਾ ਸਾਰਾ ਕੰਮ ਕਰਦੇ ਗੱਲਾ ਮਜ਼ਦੂਰਾਂ ਨੇ ਇਸ ਵਾਰ ਕਣਕ ਦੇ ਸੀਜ਼ਨ ਦੌਰਾਨ ਲੇਬਰ ਰੇਟ ਵਧਾਉਣ ਲਈ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਅਤੇ ਨਾਲ ਹੀ ਇਹ ਚਿਤਾਵਨੀ ਵੀ ...

ਪੂਰੀ ਖ਼ਬਰ »

ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਕਰਦਿਆਂ ਪ੍ਰਸ਼ਾਸਨ ਦਾ ਸਾਥ ਦੇਣ ਦੀ ਕੀਤੀ ਅਪੀਲ

ਮਲੌਦ, 5 ਅਪੈ੍ਰਲ (ਸਹਾਰਨ ਮਾਜਰਾ)-ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਜਗਜੀਵਨਪਾਲ ਸਿੰਘ ਗਿੱਲ ਨੇ ਕੋਰੋਨਾ ਵਾਇਰਸ ਦੀਆਂ ਝੂਠੀਆਂ ਅਫ਼ਵਾਹਾਂ ਤੋਂ ਲੋਕਾਂ ਨੂੰ ਸੁਚੇਤ ਕਰਦਿਆਂ ਪ੍ਰਸ਼ਾਸਨ ਦਾ ਸਾਥ ਦੇਣ ਲਈ ਕਿਹਾ ਕਿ ਬਿਨ੍ਹਾ ਸ਼ੱਕ ਪ੍ਰਸ਼ਾਸਨ ਆਪਣੀ ...

ਪੂਰੀ ਖ਼ਬਰ »

ਕਰਫ਼ਿਊ ਦੇ ਬਾਵਜੂਦ ਦਿਵਿਆਂਗ ਬੱਚਿਆਂ ਨੂੰ ਲੋੜ ਮੁਤਾਬਿਕ ਕਰਵਾਈ ਜਾ ਰਹੀ ਹੈ ਪ੍ਰੈਕਟਿਸ

ਖੰਨਾ, 5 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਕੋਰੋਨਾ ਮਹਾਂਮਾਰੀ ਕਾਰਨ ਲੱਗੇ ਕਰਫ਼ਿਊ ਦੇ ਬਾਵਜੂਦ ਸਿੱਖਿਆ ਵਿਭਾਗ ਵਿਚ ਦਿਵਿਆਂਗ ਬੱਚਿਆਂ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ ਪ੍ਰੈਕਟਿਸ ਕਰਵਾਈ ਜਾ ਰਹੀ ਹੈ¢ ਇਸ ਲਈ ਰਿਸੋਰਸ ਅਧਿਆਪਕਾ ਵਲੋਂ ਦਿਵਿਆਂਗ ਬੱਚਿਆਂ ਦੇ ...

ਪੂਰੀ ਖ਼ਬਰ »

ਹਜ਼ਾਰਾਂ ਲੋੜਵੰਦਾਂ ਤੱਕ ਰੋਜ਼ਾਨਾ ਲੰਗਰ ਪਹੁੰਚਾਇਆ ਜਾ ਰਿਹਾ ਹੈ-ਬਾਬਾ ਮੇਜਰ ਸਿੰਘ

ਸਾਹਨੇਵਾਲ, 5 ਅਪ੍ਰੈਲ (ਹਰਜੀਤ ਸਿੰਘ ਢਿੱਲੋਂ, ਅਮਰਜੀਤ ਸਿੰਘ ਮੰਗਲੀ) - ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬੇ ਭਰ 'ਚ ਲਗਾਏ ਗਏ ਕਰਫ਼ਿਊ ਕਾਰਨ ਇਤਿਹਾਸਕ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਨੰਦਪੁਰ ਤੋਂ ਗੁਰਦੁਆਰਾ ਲੰਗਰ ਸਾਹਿਬ ਸੰਤ ਬਾਬਾ ਨਿਧਾਨ ਸਿੰਘ ਸ੍ਰੀ ਹਜ਼ੂਰ ...

ਪੂਰੀ ਖ਼ਬਰ »

ਟੀ. ਐੱਸ. ਯੂ. ਵਲੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਚੋਂ ਕਟੌਤੀ ਦਾ ਵਿਰੋਧ

ਕੁਹਾੜਾ, 5 ਅਪ੍ਰੈਲ (ਤੇਲੂ ਰਾਮ ਕੁਹਾੜਾ)-ਪਾਵਰਕਾਮ ਉਪ ਮੰਡਲ ਕੁਹਾੜਾ ਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਢੰਡਾ ਅਤੇ ਸੂਬਾ ਪ੍ਰਧਾਨ ਭਰਪੂਰ ਸਿੰਘ ਮਾਂਗਟ ਵਲ਼ੋਂ ਪੰਦਰਾਂ ਜਨਤਕ ਜਥੇਬੰਦੀਆਂ ਵਲ਼ੋਂ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ...

ਪੂਰੀ ਖ਼ਬਰ »

ਅਫ਼ਵਾਹਾਂ ਕਾਰਨ ਫੈਲੀ ਅਫ਼ਰਾ ਤਫਰੀ-ਹੋਏ ਹਵਾਈ ਫਾਇਰ

ਕੁਹਾੜਾ, 5 ਅਪ੍ਰੈਲ (ਤੇਲੂ ਰਾਮ ਕੁਹਾੜਾ) - ਕੁਹਾੜਾ ਅਤੇ ਆਸ-ਪਾਸ ਦੇ ਲੋਕਾਂ ਨੇ ਰਾਤ ਜਾਗ ਕੇ ਕੱਟੀ ਕਿਉਂਕਿ ਰਾਤ ਨੂੰ 9:30 ਕੁ ਵਜੇ ਆਲੇ-ਦੁਆਲੇ ਦੇ ਪਿੰਡਾਂ ਵਿਚ ਇਹ ਅਫ਼ਵਾਹ ਫੈਲ ਗਈ ਕਿ ਬੰਦੇ ਫਿਰਦੇ ਹਨ¢ ਗੁਰਦੁਆਰਿਆਂ ਤੋਂ ਇਸ ਬਾਰੇ ਐਲਾਨ ਵੀ ਕੀਤੇ ਜਾਣ ਲੱਗੇ¢ ...

ਪੂਰੀ ਖ਼ਬਰ »

ਵੱਧ ਕੀਮਤਾਂ 'ਤੇ ਸਬਜ਼ੀ ਵੇਚਦਾ ਦੁਕਾਨਦਾਰ ਚੇਅਰਮੈਨ ਨੇ ਕੀਤਾ ਕਾਬੂ

ਲੁਧਿਆਣਾ, 5 ਅਪ੍ਰੈਲ (ਬੱਤਰਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਬਜ਼ੀ/ਫਲ ਦੇ ਰੇਟਾਂ ਲਿਸਟ ਲਗਾਉਣ ਅਤੇ ਤੈਅ ਰੇਟ 'ਤੇ ਵੇਚਣ ਦੀ ਦਿੱਤੀ ਹਦਾਇਤ ਤੇ ਬਾਵਜੂਦ ਦੁਕਾਨਦਾਰ ਵੱਧ ਰੇਟ 'ਤੇ ਸਮਾਨ ਵੇਚ ਰਹੇ ਹਨ, ਜਿਸਦੀ ਸ਼ਿਕਾਇਤ ਮਿਲਣ ਤੇ ਮਾਰਕੀਟ ਕਮੇਟੀ ਚੇਅਰਮੈਨ ਦਰਸ਼ਨ ਲਾਲ ...

ਪੂਰੀ ਖ਼ਬਰ »

ਫਿਕੋ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਐਮ. ਐਸ. ਐਮ. ਈ. ਸਨਅਤਾਂ ਨੂੰ ਰਾਹਤ ਦੇਣ ਦੀ ਕੀਤੀ ਮੰਗ

ਲੁਧਿਆਣਾ, 5 ਅਪ੍ਰੈਲ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਵਲੋਂ ਪੰਜਾਬ ਦੀਆਂ ਐਮ.ਐਸ.ਐਮ.ਈ. ਸਨਅਤਾਂ ਲਈ ਰਾਹਤ ਪੈਕੇਜ ਦੇਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਗਈ ਹੈ | ਇਹ ਜਾਣਕਾਰੀ ...

ਪੂਰੀ ਖ਼ਬਰ »

'ਕੋਰੋਨਾ ਵਾਇਰਸ'ਕਰਫਿਊ ਦੌਰਾਨ ਲਾਗਤ ਘੱਟ ਜਾਣ ਕਾਰਨ ਡੇਅਰੀ ਮਾਲਕ ਦੁੱਧ ਅੱਧੇ ਭਾਅ ਵੇਚਣ ਨੂੰ ਮਜ਼ਬੂਰ

ਲੁਧਿਆਣਾ, 5 ਅਪ੍ਰੈਲ (ਅਮਰੀਕ ਸਿੰਘ ਬੱਤਰਾ)- ਸ਼ਹਿਰ ਵਿਚ ਕਰਫਿਊ ਲੱਗਾ ਹੋਣ ਕਾਰਨ ਹੋਟਲ, ਰੈਸਟੋਰੈਂਟ, ਹਲਵਾਈ, ਦੁਕਾਨਾ ਅਤੇ ਫੈਕਟਰੀ ਸਮੇਤ ਸਾਰੇ ਕਾਰੋਬੰਦ ਠੱਪ ਹੋਣ ਕਾਰਨ ਦੁੱਧ ਦੀ ਖਪਤ ਘੱਟ ਗਈ ਹੈ, ਜਿਸਦਾ ਲਾਭ ਨਿਜੀ ਮਿਲਕ ਪਲਾਂਟ ਦੇ ਮਾਲਕ ਉਠਾ ਰਹੇ ਹਨ, ਡੇਅਰੀ ...

ਪੂਰੀ ਖ਼ਬਰ »

ਪੁਲਿਸ ਕਮਿਸ਼ਨਰ ਤੇ ਸਨਅਤੀ ਜਥੇਬੰਦੀਆਂ ਦਰਮਿਆਨ ਮੀਟਿੰਗ 'ਚ ਕਾਮਿਆਂ ਦੀ ਭਲਾਈ ਸਬੰਧੀ ਲਈ ਗਏ ਕਈ ਅਹਿਮ ਫ਼ੈਸਲੇ

ਲੁਧਿਆਣਾ, 5 ਅਪ੍ਰੈਲ (ਪੁਨੀਤ ਬਾਵਾ, ਪਰਮਿੰਦਰ ਸਿੰਘ ਆਹੂਜਾ)-ਨੋਵਲ ਕੋਰੋਨਾ ਵਾਇਰਸ-ਕੋਵਿਡ 19 ਕਰਕੇ ਸ਼ਹਿਰ ਅੰਦਰ ਕਰਫਿਊ ਤੇ ਤਾਲਾਬੰਦੀ ਕੀਤੀ ਗਈ ਹੈ ਜਿਸ ਦੌਰਾਨ ਸਨਅਤੀ ਕਾਮਿਆਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਅੱਜ ਪੁਲਿਸ ਲਾਇਨ ਵਿਖੇ ਪੁਲਿਸ ਕਮਿਸ਼ਨਰ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ

ਖੰਨਾ, 5 ਅਪ੍ਰੈਲ (ਹਰਜਿੰਦਰ ਸਿੰਘ ਲਾਲ) - ਇਕ ਪਾਸੇ ਕੋਰੋਨਾ ਵਾਇਰਸ ਦੀ ਭਿਆਨਕਤਾ ਕਰਕੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਤੁਹਾਡੇ ਘਰ ਦਾ ਗੇਟ ਲਛਮਣ ਰੇਖਾ ਹੈ¢ ਇਸ ਤੋਂ ਬਾਹਰ ਨਹੀਂ ਆਉਣਾ ¢ ਪਰ ਦੂਜੇ ਪਾਸੇ ਪੰਜਾਬ ਦਾ ਸਿੱਖਿਆ ਸਕੱਤਰ ਅਧਿਆਪਕਾਂ ਨੂੰ ਤੰਗ ...

ਪੂਰੀ ਖ਼ਬਰ »

ਕੇਂਦਰ ਸਰਕਾਰ ਨੇ ਕੋਰੋਨਾ ਪ੍ਰਤੀ ਕੀਤੀ ਲਾਪਰਵਾਹੀ-ਘੁਡਾਣੀ

ਖੰਨਾ, 5 ਅਪ੍ਰੈਲ (ਹਰਜਿੰਦਰ ਸਿੰਘ ਲਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਕੋਰੋਨਾ ਵਾਇਰਸ ਦਸੰਬਰ ਦੇ ਮਹੀਨੇ ਵੁਹਾਨ (ਚੀਨ) ਜੋ ਸ਼ੁਰੂ ਹੋਇਆ, ਇਸ ਦੌਰਾਨ ਭਾਰਤ 'ਚ ਵਿਦੇਸ਼ਾਂ ਤੋਂ 336 ਫਲਾਇਟਾਂ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿਵਾਉਣ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਕੀਤੀ ਸ਼ਿਕਾਇਤ

ਲੁਧਿਆਣਾ, 5 ਅਪ੍ਰੈਲ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਵਾਰਡ 47 ਅਧੀਨ ਪੈਂਦੇ ਮੁਹੱਲਾ ਆਜ਼ਾਦ ਨਗਰ ਨਿਵਾਸੀਆਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇੱਥੇ ਰਹਿੰਦੇ 3 ਹਜ਼ਾਰ ਗਰੀਬ ਵਿਅਕਤੀਆਂ ਨੂੰ ਰਾਸ਼ਨ, ਦੁੱਧ ਮੁਹੱਈਆ ਕਰਾਇਆ ਜਾਵੇ | ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਦੇ ਹਲਕੇ 'ਚ ਮਹਿੰਗੀ ਸਬਜ਼ੀ ਵੇਚਦਾ ਵੈਂਡਰ ਕਾਬੂ

ਲੁਧਿਆਣਾ, 5 ਅਪ੍ਰੈਲ (ਬੱਤਰਾ)-ਮੌਜੂਦਾ ਸਮੇਂ ਚੱਲ ਰਹੀ ਮੁਸੀਬਤ ਦੀ ਘੜੀ ਵਿਚ ਵੀ ਕੁਝ ਲੋਕ ਪੈਸਾ ਕਮਾਉਣ ਨੂੰ ਤਰਜੀਹ ਦੇ ਰਹੇ ਹਨ, ਜਿਸ ਦੀ ਮਿਸਾਲ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਹਲਕੇ ਵਿਚ ਤੈਅ ਰੇਟ ਤੋਂ 2-3 ਗੁਣਾ ਵੱਧ ਰੇਟ 'ਤੇ ਸਬਜ਼ੀ ਫਲ ਵੇਚਣ ਦਾ ਮਾਮਲਾ ...

ਪੂਰੀ ਖ਼ਬਰ »

ਰਾਹਤ ਸਮੱਗਰੀ ਨਾ ਮਿਲਣ ਤੋਂ ਪ੍ਰੇਸ਼ਾਨ ਲੋਕਾਂ ਨੇ ਕੀਤਾ ਪ੍ਰਦਰਸ਼ਨ

ਲੁਧਿਆਣਾ, 5 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਕਰਫਿਊ ਦੌਰਾਨ ਪੰਜਾਬ ਸਰਕਾਰ ਵਲੋਂ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਾਉਣ ਦੇ ਕੀਤੇ ਐਲਾਨ ਦੇ ਬਾਵਜੂਦ ਰਾਸ਼ਨ ਨਾ ਮਿਲਣ ਤੋਂ ਪ੍ਰੇਸ਼ਾਨ ਵਾਰਡ 17 ...

ਪੂਰੀ ਖ਼ਬਰ »

ਕੋਵਿਡ 19 ਨਾਲ ਲੜਨ ਲਈ ਵੱਧ ਤੋਂ ਵੱਧ ਲੋਕ ਮੁੱਖ ਮੰਤਰੀ ਰਾਹਤ ਫੰਡ 'ਚ ਹਿੱਸਾ ਪਾਉਣ-ਆਸ਼ੂ

ਲੁਧਿਆਣਾ, 5 ਅਪ੍ਰੈਲ (ਪੁਨੀਤ ਬਾਵਾ)-ਨੋਵਲ ਕੋਰੋਨਾ ਵਾਇਰਸ-ਕੋਵਿਡ 19 ਨਾਲ ਲੜਨ ਲਈ ਜਿੱਥੇ ਪੰਜਾਬ ਸਰਕਾਰ ਵਲੋਂ ਹਰ ਪ੍ਰਕਾਰ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਸਰਕਾਰ ਵਲੋਂ ਹਰ ਪ੍ਰਬੰਧ ਕੀਤਾ ਜਾ ਰਿਹਾ ਹੈ ਉੱਥੇ ਪੰਜਾਬ ...

ਪੂਰੀ ਖ਼ਬਰ »

ਬਜ਼ੁਰਗ ਔਰਤ ਨੇ ਸਰਕਾਰੀ ਰਾਸ਼ਨ ਮੰਗਣ 'ਤੇ ਸਾਬਕਾ ਕੌ ਾਸਲਰ 'ਤੇ ਘਰ ਆ ਕੇ ਕੁੱਟਮਾਰ ਕਰਨ ਦੇ ਲਗਾਏ ਦੋਸ਼

ਖੰਨਾ, 5 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਅੱਜ ਇੱਥੇ ਅਮਲੋਹ ਰੋਡ 'ਤੇ ਸਥਿਤ ਵਾਰਡ ਨੰ. 17 ਵਿਚ ਇਕ ਬਜ਼ੁਰਗ ਔਰਤ ਨੇ ਸਾਬਕਾ ਕੌਾਸਲਰ 'ਤੇ ਇਲਜ਼ਾਮ ਲਾਇਆ ਕਿ ਜਦੋਂ ਉਸ ਨੇ ਉਸ ਨੰੂ ਰਾਸ਼ਨ ਬਾਰੇ ਆਪਣੀ ਮਜਬੂਰੀ ਦੱਸੀ ਤਾਂ ਉਸ ਨੇ ਮੈਨੂੰ ਧੱਕੇ ਮਾਰ ਕੇ ਭਜਾ ਦਿੱਤਾ ਅਤੇ ਬਾਅਦ ...

ਪੂਰੀ ਖ਼ਬਰ »

ਸ਼ਹਿਰ ਨੂੰ ਸੈਨੇਟਾਈਜ਼ ਕਰਨ ਲਈ ਹਾਈਪਕਲੋਰਾਈਟ ਲੋੜੀਂਦੀ ਮਾਤਰਾ ਵਿਚ ਮੌਜੂਦ ਹੈ-ਮੇਅਰ

ਲੁਧਿਆਣਾ, 5 ਅਪ੍ਰੈਲ (ਅਮਰੀਕ ਸਿੰਘ ਬੱਤਰਾ)- ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਸੰਭਾਵੀ ਖਤਰੇ ਨਾਲ ਨਜਿੱਠਣ ਲਈ ਸੜਕਾਂ, ਮੁਹੱਲਿਆਂ ਨੂੰ ਸੈਨੇਟਾਈਜ਼ ਕਰਨ ਲਈ ਵਰਤਿਆ ਜਾ ਰਿਹਾ ਕੈਮੀਕਲ ਹਾਈਪੋਕਲੋਰਾਈਟ ਲੋੜੀਂਦੀ ਮਾਤਰਾ ਵਿਚ ਮੌਜੂਦ ਹੈ, ...

ਪੂਰੀ ਖ਼ਬਰ »

ਤਬਲੀਗੀ ਜਮਾਤ ਵਿਚ ਸ਼ਾਮਿਲ ਹੋਣ ਵਾਲਿਆਂ ਦੀ ਭਾਲ ਵਿਚ ਪੁਲਿਸ ਨੇ ਛਾਪੇ ਮਾਰੇ

ਜਗਰਾਉਂ, 5 ਅਪ੍ਰੈਲ (ਖ਼ਾਲਸਾ)-ਨਿਜਾਮੂਦੀਨ ਦਿੱਲੀ ਵਿਖੇ ਤਬਲੀਗੀ ਜਮਾਤ ਵਿਚ ਸ਼ਾਮਿਲ ਹੋਏ ਜਗਰਾਉਂ ਦੇ ਇਕ ਵਿਅਕਤੀ ਦੀ ਸੂਹ ਮਿਲਣ 'ਤੇ ਸਿਟੀ ਜਗਰਾਉਂ ਦੀ ਪੁਲਿਸ ਨੇ ਸ਼ਹਿਰ ਦੇ ਕਰੀਬ ਅੱਧੀ ਦਰਜਨ ਥਾਂਵਾਂ 'ਤੇ ਛਾਪਾਮਾਰੀ ਕੀਤੀ | ਜਾਣਕਾਰੀ ਅਨੁਸਾਰ ਅੱਜ ਸਵੇਰੇ ਹੀ ...

ਪੂਰੀ ਖ਼ਬਰ »

ਭਾਈ ਨਿਰਮਲ ਸਿੰਘ ਖ਼ਾਲਸਾ ਦੀ ਵਾਇਰਲ ਹੋਈ ਆਡੀਓ ਤੋਂ ਇਲਾਜ ਸੰਬੰਧੀ ਕੁਤਾਹੀ ਬਹੁਤ ਦੁਖਦਾਇਕ-ਇਯਾਲ਼ੀ

ਪਾਇਲ, 5 ਅਪੈ੍ਰਲ (ਨਿਜ਼ਾਮਪੁਰ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲ਼ੀ ਨੇ ਕਿਹਾ ਹੈ ਕਿ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਵਾਇਰਲ ਆਡੀਓ ਅਤੇ ਉਨ੍ਹਾਂ ਦੇ ਸਹਿਯੋਗੀ ਰਾਗੀ ਭਾਈ ਦਰਸ਼ਨ ਸਿੰਘ ਦੇ ਇਲਾਜ ਵਿਚ ਕੁਤਾਹੀ ਕਾਫੀ ਦੁਖਦਾਈ ਗੱਲ ਹੈ ਇਸ ਨੇ ਪੰਜਾਬ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX