ਤਾਜਾ ਖ਼ਬਰਾਂ


ਲੁਧਿਆਣਾ ਵਿੱਚ ਤਿੰਨ ਹੋਰ ਮਰੀਜ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 day ago
ਲੁਧਿਆਣਾ, 2 ਜੂਨ ਸਲੇਮਪੁਰੀ - ਲੁਧਿਆਣਾ ਵਿਚ ਅੱਜ ਡਾਕਟਰੀ ਜਾਂਚ ਦੌਰਾਨ ਦੋ ਮਰੀਜ਼ਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।ਦੋਵੇਂ ਮਰੀਜਾਂ ਦੀ ਜਾਂਚ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਕੀਤੀ ਗਈ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਅਸ਼ਵਨੀ ਚੌਧਰੀ ਨੇ ਦੱਸਿਆ...
ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ
. . .  1 day ago
ਤਪਾ ਮੰਡੀ, 2 ਜੂਨ (ਵਿਜੇ ਸ਼ਰਮਾ) - ਕੌਮੀ ਮਾਰਗ ਬਠਿੰਡਾ ਬਰਨਾਲਾ ਤੇ ਸਥਿਤ ਮੋਟਰਸਾਈਕਲ ਹੀਰੋ ਏਜੰਸੀ ਦੇ ਸ਼ੋਅਰੂਮ ਨੂੰ ਲੱਗਣ ਦਾ ਸਮਾਚਾਰ ਮਿਲਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਭਾਵੇਂ ਅੱਗ ਦੇ ਕਾਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਗ ਬੁਝਾਉਣ ਵਾਲੀਆਂ ਦਸਤੇ ਅੱਗ ਤੇ ਕਾਬੂ ਪਾਉਣ...
ਲੁਧਿਆਣਾ ਵਿੱਚ ਦੋ ਹੋਰ ਮਰੀਜ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 day ago
ਲੁਧਿਆਣਾ, 2 ਜੂਨ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਡਾਕਟਰੀ ਜਾਂਚ ਦੌਰਾਨ ਦੋ ਮਰੀਜ਼ਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।ਦੋਵੇਂ ਮਰੀਜਾਂ ਦੀ ਜਾਂਚ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਕੀਤੀ ਗਈ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਅਸ਼ਵਨੀ ਚੌਧਰੀ ਨੇ ਦੱਸਿਆ...
ਰਾਜਪੁਰਾ ਨੇੜਲੇ ਪਿੰਡ ਬਲਸੂਆਂ ਵਾਸੀ ਆਇਆ ਕੋਰੋਨਾ ਪਾਜ਼ੇਟਿਵ
. . .  1 day ago
ਪਠਾਨਕੋਟ ਵਿੱਚ ਇੱਕ ਹੋਰ ਕੋਰੋਨਾ ਮਰੀਜ਼ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ 2 ਜੂਨ (ਸੰਧੂ) ਪਠਾਨਕੋਟ ਵਿੱਚ ਹੁਣੇ ਹੀ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਕੀਤੀ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਡਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਠਾਨਕੋਟ ਦੇ ਮੀਰਪੁਰ ਕਾਲੋਨੀ ਸਥਿਤ 55 ਸਾਲਾਂ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ...
ਅਣਪਛਾਤੇ ਵਿਅਕਤੀ ਦੀ ਅੱਧਸੜੀ ਲਾਸ਼ ਮਿਲਣ ਨਾਲ ਇਲਾਕੇ ਚ ਸਨਸਨੀ
. . .  1 day ago
ਰਾਏਕੋਟ 2 ਜੂਨ (ਸੁਸ਼ੀਲ) ਰਾਏਕੋਟ ਲੁਧਿਆਣਾ ਮਾਰਗ ਤੇ ਪੈਂਦੇ ਪਿੰਡ ਨੂਰਪੁਰਾ ਨੇੜੇ ਅੱਜ ਸ਼ਾਮ ਇਕ ਅਣਪਛਾਤੇ ਅੱਧਖੜ੍ਹ ਵਿਅਕਤੀ ਦੀ ਨਗਨ ਹਾਲਤ ਵਿੱਚ ਅੱਧ ਸੜੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਸੂਚਨਾ ਮਿਲਣ ਤੇ ਜ਼ਿਲ੍ਹਾ ਪੁਲਿਸ ਮੁਖੀ ਲੁਧਿਆਣਾ ਦਿਹਾਤੀ ਵਿਵੇਕਸ਼ੀਲ ਸੋਨੀ...
ਪਿੰਡ ਫਰਾਲਾ ਦੀ ਔਰਤ ਦਾ ਕੋਰੋਨਾ ਸੈਂਪਲ ਪਾਜ਼ੀਟਿਵ
. . .  1 day ago
ਬੰਗਾ, 2 ਜੂਨ (ਜਸਬੀਰ ਸਿੰਘ ਨੂਰਪੁਰ) - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਚ ਅੱਜ ਆਏ ਕੋਵਿਡ ਨਮੂਨਿਆਂ ਦੇ ਨਤੀਜਿਆਂ ਚੋਂ ਇਕ ਮਹਿਲਾ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ। ਸਿਵਲ ਸਰਜਨ ਡਾ . ਰਾਜਿੰਦਰ ਭਾਟੀਆ ਅਨੁਸਾਰ ਜ਼ਿਲ੍ਹੇ ਦੇ ਫ਼ਰਾਲਾ ਪਿੰਡ ਨਾਲ ਸਬੰਧਤ ਇਕ 36 ਸਾਲਾਂ ਮਹਿਲਾ ਜੋ ਕਿ ਦਿੱਲੀ...
ਸਹਾਇਕ ਡਾਇਰੈਕਟਰ ਲਲਿਤ ਕਿਸ਼ੋਰ ਘਈ ਨੂੰ ਡੀ.ਪੀ.ਆਈ. ਐਲੀਮੈਂਟਰੀ ਦਾ ਵਾਧੂ ਚਾਰਜ ਸੌਂਪਿਆ
. . .  1 day ago
ਐੱਸ. ਏ. ਐੱਸ. ਨਗਰ, 2 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਸਹਾਇਕ ਡਾਇਰੈਕਟਰ ਲਲਿਤ ਕਿਸ਼ੋਰ ਘਈ ਨੂੰ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਪੰਜਾਬ ਦਾ ਵਾਧੂ ਚਾਰਜ ਅਗਲੇ ਹੁਕਮਾਂ ਤੱਕ ਦਿੱਤਾ ਗਿਆ ਹੈ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ...
ਦਿੱਲੀ ਤੋਂ ਆਈ ਮਹਿਲਾ ਦਾ ਕੋਰੋਨਾ ਟੈੱਸਟ ਆਇਆ ਪਾਜੀਟਿਵ
. . .  1 day ago
ਨਵਾਂਸ਼ਹਿਰ, 2 ਜੂਨ (ਗੁਰਬਖ਼ਸ਼ ਸਿੰਘ ਮਹੇ)- ਫ਼ਰਾਲਾ ਪਿੰਡ ਨਾਲ ਸਬੰਧਿਤ ਇਕ 36 ਸਾਲਾਂ ਮਹਿਲਾ ਜੋ ਕਿ....
ਕੋਰੋਨਾ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹੇ ਦੇ 333 ਹਵਾਲਾਤੀਆਂ ਨੂੰ ਦਿੱਤੀ ਗਈ ਅੰਤਰਿਮ ਜ਼ਮਾਨਤ
. . .  1 day ago
ਫ਼ਾਜ਼ਿਲਕਾ, 2 ਜੂਨ (ਪ੍ਰਦੀਪ ਕੁਮਾਰ)- ਕੋਵਿਡ- 19 ਮਹਾਂਮਾਰੀ ਨੂੰ ਲੈ ਕੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਫ਼ਾਜ਼ਿਲਕਾ ਦੇ ਸੈਂਕੜੇ...
ਨਵਾਂਸ਼ਹਿਰ 'ਚ ਕੁਵੈਤ ਤੋਂ ਆਏ ਵਿਅਕਤੀ ਦਾ ਕੋਰੋਨਾ ਟੈੱਸਟ ਆਇਆ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 2 ਜੂਨ (ਗੁਰਬਖ਼ਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਅੱਜ ਸ਼ਾਮ ਆਏ ਕੋਵਿਡ ਨਮੂਨਿਆਂ ਦੇ ਨਤੀਜਿਆਂ ...
ਅਣਪਛਾਤੇ ਵਿਅਕਤੀ ਨੇ ਸਮਾਣਾ ਨੇੜੇ ਡਰਾਈਵਰ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਖਟਕੜ ਕਲਾਂ 'ਚ ਤੇਜ਼ਧਾਰ ਹਥਿਆਰਬੰਦਾਂ ਵੱਲੋਂ ਨੌਜਵਾਨਾ 'ਤੇ ਹਮਲਾ
. . .  1 day ago
ਬੰਗਾ 2 ਜੂਨ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾ 'ਚ ਹਥਿਆਰਬੰਦ ਨੌਜਵਾਨਾਂ ਵੱਲੋਂ ਗੁੰਡਾਗਰਦੀ ਕਰਦਿਆਂ ਚਾਰ ...
ਸਰਨਾ ਨੇ ਵਲੂੰਧਰੇ ਸਿੱਖ ਸੰਗਤ ਦੇ ਹਿਰਦੇ - ਕਾਲਕਾ
. . .  1 day ago
ਨਵੀਂ ਦਿੱਲੀ, 2 ਜੂਨ - ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਨੇ ਗੁਰੂ ਨਾਨਕ ਦੇਵ ਜੀ...
ਅਣਪਛਾਤੇ ਵਿਅਕਤੀ ਨੇ ਸਮਾਣਾ ਨੇੜੇ ਡਰਾਈਵਰ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਪੰਜਾਬ ਦੇ 5 ਵੱਡੇ ਧਾਰਮਿਕ ਸਥਾਨਾਂ ਨੂੰ ਐਕਸਪ੍ਰੈੱਸ ਮਾਰਗ ਨਾਲ ਜੋੜਨ ਦੀ ਮਿਲੀ ਮਨਜ਼ੂਰੀ : ਕੈਪਟਨ
. . .  1 day ago
ਚੰਡੀਗੜ੍ਹ, 2 ਜੂਨ (ਅ.ਬ)- ਪੰਜਾਬ ਦੇ 5 ਵੱਡੇ ਧਾਰਮਿਕ ਸਥਾਨਾਂ ਨੂੰ ਐਕਸਪ੍ਰੈੱਸ ਮਾਰਗ ਨਾਲ ਜੋੜਨ ਲਈ ਮਨਜ਼ੂਰੀ ਮਿਲ ...
ਸੀ.ਐਮ ਸਿਟੀ 'ਚ ਇਕੋ ਦਿਨ ਆਏ ਕੋਰੋਨਾ ਦੇ 11 ਮਾਮਲੇ
. . .  1 day ago
ਕਰਨਾਲ, 2 ਜੂਨ (ਗੁਰਮੀਤ ਸਿੰਘ ਸੱਗੂ) - ਸੀ.ਐਮ ਸਿਟੀ ਕੋਰੋਨਾ ਪਾਜ਼ੀਟਿਵ ਮਾਮਲਿਆਂ ਨੂੰ ...
ਡਾ.ਬੀ.ਐੱਸ.ਘੁੰਮਣ ਦੇ ਉਪ-ਕੁਲਪਤੀ ਵਜੋਂ ਕਾਰਜਕਾਲ 'ਚ ਤਿੰਨ ਸਾਲ ਦਾ ਵਾਧਾ
. . .  1 day ago
ਅਕਾਲੀ ਦਲ ਦੇ ਸੀਨੀਅਰ ਆਗੂ ਹਰਮਨਜੀਤ ਸਿੰਘ ਨੇ ਅਹੁਦੇ ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  1 day ago
ਨਵੀਂ ਦਿੱਲੀ, 2 ਜੂਨ(ਜਗਤਾਰ ਸਿੰਘ)- ਦਿੱਲੀ 'ਚ ਅਕਾਲੀ ਦਲ ਦੇ ਕੌਮੀ ਸੀਨੀਅਰ ਪ੍ਰਧਾਨ ਹਰਮਨਜੀਤ ਸਿੰਘ ਨੇ ਆਪਣੇ ਅਹੁਦੇ...
ਅਮਰੀਕਾ ਤੋਂ ਡਿਪੋਰਟ ਕੀਤੇ 162 ਭਾਰਤੀਆਂ ਨੂੰ ਅੰਮ੍ਰਿਤਸਰ ਪਹੁੰਚੀ ਵਿਸ਼ੇਸ਼ ਉਡਾਣ
. . .  1 day ago
ਰਾਜਾਸਾਂਸੀ, 2 ਜੂਨ (ਹੇਰ)- ਬੀਤੇ ਵੱਖ-ਵੱਖ ਸਮਿਆਂ ਦੌਰਾਨ ਅਮਰੀਕਾ ਵਿਖੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ...
ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਅੰਮ੍ਰਿਤਸਰ, 2 ਜੂਨ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲਿਆਂ ਦੀ ਪੁਸ਼ਟੀ ...
ਸਿਵਲ ਸਰਜਨ ਪਠਾਨਕੋਟ ਨੇ ਆਪਣਾ ਅਸਤੀਫ਼ਾ ਲਿਆ ਵਾਪਸ
. . .  1 day ago
ਪਠਾਨਕੋਟ, 2 ਜੂਨ (ਸੰਧੂ)- ਕੋਵਿਡ-19 ਦੇ ਔਖੇ ਸਮੇਂ ਦੇ 'ਚ ਸਿਵਲ ਸਰਜਨ ਪਠਾਨਕੋਟ ਡਾ. ਵਿਨੋਦ ਸਰੀਨ ਵੱਲੋਂ ਬੀਤੇ ਦਿਨੀਂ ਆਪਣੇ ....
ਮੋਗਾ 'ਚ ਦੋ ਔਰਤਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਮੋਗਾ, 2 ਜੂਨ- ਅਹਿਮਦਾਬਾਦ ਤੋਂ ਵਾਪਸ ਪਰਤੀ ਮੋਗਾ ਦੀ ਰਹਿਣ ਵਾਲੀਆਂ ਔਰਤਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈੱਸ ਹਾਈਵੇ ਅਕਾਲੀ ਦਲ ਦੀ ਦੇਣ- ਵਿਰਸਾ ਸਿੰਘ ਵਲਟੋਹਾ
. . .  1 day ago
ਅੰਮ੍ਰਿਤਸਰ, 2 ਜੂਨ(ਰਾਜੇਸ਼ ਕੁਮਾਰ ਸੰਧੂ)- ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈੱਸ ਹਾਈਵੇ ਨੂੰ ਲੈ ਕੇ ਅੱਜ ਅਕਾਲੀ..
ਜੰਡਿਆਲਾ 'ਚ ਉੱਡੀਆਂ ਸਰਕਾਰੀ ਨਿਯਮਾਂ ਅਤੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ
. . .  1 day ago
ਕਟਾਰੀਆਂ, 2 ਜੂਨ (ਨਵਜੋਤ ਸਿੰਘ ਜੱਖੂ)- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੀ ਲਾਗ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਚੇਤ ਸੰਮਤ 552
ਿਵਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਜਲੰਧਰ + ਕਪੂਰਥਲਾ + ਨਵਾਂਸ਼ਹਿਰ + ਹੁਸ਼ਿਆਰਪੁਰ

ਲੋਕ ਮੁਸ਼ਕਿਲਾਂ ਦੇ ਹੱਲ ਲਈ ਜਨਤਕ ਜਥੇਬੰਦੀਆਂ ਵਲੋਂ ਸੈਂਕੜੇ ਥਾਵਾਂ 'ਤੇ ਪ੍ਰਦਰਸ਼ਨ

ਜਲੰਧਰ, 5 ਅਪ੍ਰੈਲ (ਜਸਪਾਲ ਸਿੰਘ)-ਕੋਰੋਨਾ ਦੇ ਖੌਫ, ਤਾਲਾਬੰਦੀ ਤੇ ਕਰਫਿਊ ਕਾਰਨ ਸੰਕਟ ਮੂੰਹ ਆਏ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ, ਸਨਅਤੀ ਤੇ ਬਿਜਲੀ ਕਾਮਿਆਂ, ਠੇਕਾ ਮੁਲਾਜ਼ਮਾਂ ਤੇ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ 15 ਜਨਤਕ ਜਥੇਬੰਦੀਆਂ ਦੇ ਸੱਦੇ 'ਤੇ ਅੱਜ 19 ਜ਼ਿਲਿ੍ਹਆਂ ਦੇ ਕੁੱਲ ਮਿਲਾ ਕੇ 282 ਪਿੰਡਾਂ ਸ਼ਹਿਰਾਂ ਤੇ ਕਸਬਿਆਂ 'ਚ ਖਾਲੀ ਥਾਲੀਆਂ ਤੇ ਭਾਂਡੇ ਖੜਕਾ ਕੇ ਘੇਸਲ ਵੱਟੀ ਬੈਠੀ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਅਵਾਜ਼ ਬੁਲੰਦ ਕੀਤੀ ਗਈ | ਇਨ੍ਹਾਂ ਜਥੇਬੰਦੀਆਂ ਨੇ ਸਭਨਾਂ ਲਈ ਮੁਫ਼ਤ ਇਲਾਜ ਤੇ ਲੋੜਵੰਦਾਂ ਲਈ ਮੁਫ਼ਤ ਖਾਧ ਖੁਰਾਕ ਪਹੁੰਚਾਉਣ ਨੂੰ ਯਕੀਨੀ ਕਰਨ, ਸਿਹਤ ਸੇਵਾਵਾਂ ਦਾ ਕੌਮੀਕਰਨ ਕਰਕੇ ਇਸਦਾ ਪਸਾਰਾ ਕਰਨ, ਕੋਰੋਨਾ ਦੇ ਟਾਕਰੇ ਲਈ ਵੱਡੇ ਬਜਟ ਜਾਰੀ ਕਰਨ ਆਦਿ ਦੀ ਮੰਗ ਕੀਤੀ ਗਈ | ਬਿਜਲੀ ਕਾਮਿਆਂ ਦੀ ਤਨਖਾਹ 'ਚ 40% ਜਬਰੀ ਕਟੌਤੀ ਦੇ ਫੈਸਲੇ ਦੀ ਨਿੰਦਾ ਕਰਦਿਆਂ ਇਹ ਫੁਰਮਾਨ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ | ਇਹ ਜਾਣਕਾਰੀ ਇਨ੍ਹਾਂ ਜਥੇਬੰਦੀਆਂ ਦੀ ਤਰਫੋਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਤੇ ਮਜ਼ਦੂਰ ਆਗੂ ਰਾਜਵਿੰਦਰ ਸਿੰਘ ਨੇ ਦਿੰਦੇ ਹੋਏ ਕਿਹਾ ਕਿ ਅੱਜ ਹਜ਼ਾਰਾਂ ਮਰਦ ਔਰਤਾਂ ਵਲੋਂ ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਬਰਨਾਲਾ, ਮੋਗਾ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਗੁਰਦਾਸਪੁਰ, ਅੰਮਿ੍ਤਸਰ, ਤਰਨਤਾਰਨ, ਫਿਰੋਜਪੁਰ, ਫਾਜ਼ਿਲਕਾ, ਮੁਹਾਲੀ, ਫਤਿਹਗੜ੍ਹ ਸਾਹਿਬ, ਰੋਪੜ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਜ਼ਿਲਿ੍ਹਆਂ 'ਚ ਸਭ ਸਾਵਧਾਨੀਆਂ ਵਰਤ ਕੇ ਆਪਣੇ ਕੋਠਿਆਂ ਦੀਆਂ ਛੱਤਾਂ 'ਤੇ ਚੜਕੇ ਇਹ ਪ੍ਰਦਰਸ਼ਨ ਕੀਤੇ ਗਏ ਹਨ | ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਰੋਨਾ ਦੇ ਟਾਕਰੇ ਲਈ ਬਿਜਲੀ ਬੰਦ ਕਰਕੇ ਮੋਮਬੱਤੀਆਂ ਜਗਾਉਣ ਦੇ ਸੱਦੇ ਨੂੰ ਬੇਲੋੜਾ ਤੇ ਬੇਤੁਕਾ ਕਰਾਰ ਦਿੰਦਿਆਂ ਕਿਹਾ ਕਿ ਭੁੱਖਮਰੀ ਦਾ ਸ਼ਿਕਾਰ ਲੋਕਾਂ ਲਈ ਖਾਧ ਖੁਰਾਕ ਵਰਗੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਸਰਕਾਰ ਵਲੋਂ ਚੁੱਕੇ ਜਾਣ ਵਾਲੇ ਕਦਮਾਂ ਤੋਂ ਸੱਖਣਾ ਪ੍ਰਧਾਨ ਮੰਤਰੀ ਮੋਦੀ ਦਾ ਇਹ ਸੰਦੇਸ਼ ਸੰਕਟ ਮੂੰਹ ਆਈ ਕੌਮ ਲਈ ਕੋਈ ਰਾਹਤ ਦਾ ਸਬੱਬ ਨਹੀਂ ਬਣ ਸਕਦਾ | ਉਨ੍ਹਾਂ ਆਪਣੀਆਂ ਸਫਾਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਬੇਲੜੋ ਸੱਦੇ ਦਾ ਹਿੱਸਾ ਬਣਨ ਤੋਂ ਗੁਰੇਜ਼ ਕਰਨ | ਵੱਖ-ਵੱਖ ਥਾਂਵਾਂ 'ਤੇ ਹੋਏ ਪ੍ਰਦਰਸ਼ਨਾਂ ਦੀ ਅਗਵਾਈ ਵਰਿੰਦਰ ਸਿੰਘ ਮੋਮੀ, ਜਸਵਿੰਦਰ ਸਿੰਘ ਸੋਮਾ, ਲਛਮਣ ਸਿੰਘ ਸੇਵੇਵਾਲਾ, ਛਿੰਦਰਪਾਲ ਸਿੰਘ, ਹਰਿੰਦਰ ਕੌਰ ਬਿੰਦੂ, ਬਲਿਹਾਰ ਸਿੰਘ, ਜਗਰੂਪ ਸਿੰਘ, ਗੁਰਵਿੰਦਰ ਸਿੰਘ ਪੰਨੂੰ, ਲਖਵਿੰਦਰ ਸਿੰਘ, ਹੁਸ਼ਿਆਰ ਸਿੰਘ, ਰੇਸ਼ਮ ਸਿੰਘ, ਅਸ਼ਵਨੀ ਕੁਮਾਰ ਘੁੱਦਾ, ਹਰਜਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਆਗੂਆਂ ਵਲੋਂ ਕੀਤੀ ਗਈ |

ਕਈ ਦਿਨ ਬਾਅਦ ਮੰਦਾ ਹੋਣ ਲੱਗਾ ਰਾਸ਼ਨ ਦਾ ਥੋਕ ਬਾਜ਼ਾਰ

ਜਲੰਧਰ, 5 ਅਪ੍ਰੈਲ (ਸ਼ਿਵ ਸ਼ਰਮਾ)- ਕੁੱਝ ਦਿਨ ਪਹਿਲਾਂ ਰਾਸ਼ਨ ਦੇ ਥੋਕ ਬਾਜ਼ਾਰ ਵਿਚ ਭਾਰੀ ਤੇਜ਼ੀ ਆਉਣ ਤੋਂ ਬਾਅਦ ਹੁਣ ਬਾਜ਼ਾਰ ਠੰਢੇ ਪੈ ਗਏ ਹਨ ਜਦਕਿ ਕਈ ਦਾਲਾਂ ਦੀ ਸਪਲਾਈ ਦੇ ਆਉਣ ਕਰਕੇ ਵੀ ਕਈ ਦਾਲਾਂ ਦੀਆਂ ਕੀਮਤਾਂ ਵੀ ਡਿੱਗਣ ਲੱਗ ਪਈਆਂ ਹਨ | ਕਰਫ਼ਿਊ ਲੰਬਾ ...

ਪੂਰੀ ਖ਼ਬਰ »

ਅਮਰੀਕਾ 'ਚ ਕੋਰੋਨਾ ਨਾਲ ਪੁੱਤਰ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਪਿਤਾ ਦੀ ਮੌਤ

ਐਮਾ ਮਾਂਗਟ, 5 ਅਪ੍ਰੈਲ (ਭੰਮਰਾ)-ਬੀਤੇ ਦਿਨੀਂ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਖੇ ਰਹਿ ਰਹੇ ਪਰਮਜੀਤ ਸਿੰਘ ਪੰਮਾ ਪੁੱਤਰ ਸਾਬਕਾ ਸਰਪੰਚ ਮਹਾਂਵੀਰ ਸਿੰਘ ਵਾਸੀ ਮਨਸੂਰਪੁਰ ਜਿਸ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ | ਬੀਤੀ ਰਾਤ ਪੰਮਾ ਦੀ ਮੌਤ ਦਾ ਸਦਮਾ ਨਾ ...

ਪੂਰੀ ਖ਼ਬਰ »

ਅਖ਼ਬਾਰ ਸੁੱਟਣ ਵਾਲੇ ਹਾਕਰਾਂ ਨੂੰ ਨਹੀਂ ਰੋਕਿਆ ਜਾਵੇਗਾ-ਡੀ.ਸੀ.

ਜਲੰਧਰ, 5 ਅਪ੍ਰੈਲ (ਚੰਦੀਪ ਭੱਲਾ)-ਜ਼ਿਲ੍ਹਾ ਮੈਜਿਸਟ੍ਰੇਟ ਵਰਿੰਦਰ ਕੁਮਾਰ ਸ਼ਰਮਾ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਪਤਾ ਲੱਗਾ ਹੈ ਕਿ ਅਖ਼ਬਾਰ ਸੁੱਟਣ ਵਾਲੇ ਹਾਕਰਾਂ ਨੂੰ ਸਵੇਰੇ ਜਾਣ ਵੇਲੇ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਉਨ੍ਹਾਂ ...

ਪੂਰੀ ਖ਼ਬਰ »

ਕਰਫਿਊ ਦੀ ਉਲੰਘਣਾ ਕਰਨ 'ਤੇ 3 ਵਿਆਕਤੀਆਂ ਖਿਲਾਫ਼ ਮਾਮਲਾ ਦਰਜ

ਆਦਮਪੁਰ, 5 ਅਪ੍ਰੈਲ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਡੀ. ਐੱਸ. ਪੀ. ਅੰਕੁਰ ਗੁਪਤਾ ਨੇ ਆਦਮਪੁਰ ਪੁਲਿਸ ਸਟੇਸ਼ਨ ਦੇ ਵੱਖ-ਵੱਖ ਪਿੰਡਾਂ ਵਿਚ ਡਰੋਨ ਕੈਂਮਰੇ ਲਗਾਏ ਹਨ¢ ਇਸ ਮੌਕੇ ਉਨ੍ਹਾਾ ਕਿਹਾ ਕਿ ਥਾਣਾ ਆਦਮਪੁਰ ਤੇ ਭੋਗਪੁਰ ਅਧੀਨ ਪੈਂਦੇ ਹਰੇਕ ਪਿੰਡ ਵਿਚ ਪੁਲਿਸ ...

ਪੂਰੀ ਖ਼ਬਰ »

17 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਜਲੰਧਰ, 5 ਅਪ੍ਰੈਲ (ਐੱਮ.ਐੱਸ. ਲੋਹੀਆ)-ਲਾਕ-ਡਾਊਨ ਤੋਂ ਪਹਿਲਾਂ ਸਸਤੇ ਭਾਅ 'ਚ ਨਜਾਇਜ਼ ਢੰਗ ਨਾਲ ਖਰੀਦੀ ਸ਼ਰਾਬ ਨੂੰ ਭਾਰਗੋ ਕੈਂਪ ਤੇ ਮਾਡਲ ਹਾਊਸ ਦੇ ਖੇਤਰ 'ਚ ਮਹਿੰਗੇ ਭਾਅ ਵੇਚ ਰਹੇ ਇਕ ਵਿਅਕਤੀ ਨੂੰ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼-1 ਦੀ ਟੀਮ ਨੇ ਗਿ੍ਫ਼ਤਾਰ ...

ਪੂਰੀ ਖ਼ਬਰ »

ਕਾਰ ਨਾਲ ਟਕਰਾਉਣ 'ਤੇ 4 ਮੱਝਾਂ ਮਰੀਆਂ, ਕਾਰ ਸਵਾਰ ਜ਼ਖ਼ਮੀ

ਐਮਾਂ ਮਾਂਗਟ, 5 ਅਪ੍ਰੈਲ (ਗੁਰਾਇਆ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਗਿੱਲ ਟੂਰਿਸਟ ਫਾਰਮ ਦੇ ਸਾਹਮਣੇ ਇਕ ਕਾਰ ਦੀ ਟੱਕਰ ਨਾਲ 4 ਮੱਝਾਂ ਦੀ ਮੌਤ, ਕਾਰ ਸਵਾਰਾਂ ਦੇ ਜ਼ਖ਼ਮੀ ਅਤੇ ਕਾਰ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ...

ਪੂਰੀ ਖ਼ਬਰ »

ਕੈਂਟ 'ਚ ਪੁਲਿਸ ਨੇ ਕੀਤੀ ਸਖ਼ਤੀ, ਕਰਫਿਊ ਪਾਸ ਦੀ ਆੜ 'ਚ ਘੁੰਮ ਰਹੇ ਲੋਕਾਾ ਨੂੰ ਦਿੱਤੀ ਚਿਤਾਵਨੀ ਤੇ ਕਈਆਾ ਦੇ ਕੱਟੇ ਚਲਾਨ

ਜਲੰਧਰ ਛਾਉਣੀ, 5 ਅਪ੍ਰੈਲ (ਪਵਨ ਖਰਬੰਦਾ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੂਬੇ 'ਚ ਲਗਾਏ ਗਏ ਕਰਫਿਊ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਾ ਵਲੋਂ ਜਾਰੀ ਕੀਤੇ ਗਏ ਕਰਫਿਊ ਪਾਸ ਦੀ ਆੜ ਵਿਚ ਘੁੰਮਣ ਵਾਲੇ ਕੁੱਝ ਵਾਹਨ ਚਾਲਕਾਾ ਤੇ ਬਿਨਾਾ ਕਿਸੇ ਕਾਰਨ ਤੋਂ ਘੁੰਮਣ ਵਾਲੇ ...

ਪੂਰੀ ਖ਼ਬਰ »

ਸਾਂਸਦ ਵਲੋਂ 23 ਲੱਖ ਦੀ ਲਾਗਤ ਨਾਲ ਤਿਆਰ ਅਤਿ ਆਧੁਨਿਕ ਐਾਬੂਲੈਂਸ ਲੋਕਾਂ ਨੂੰ ਸਮਰਪਿਤ

ਜਲੰਧਰ, 5 ਅਪ੍ਰੈਲ (ਐੱਮ.ਐੱਸ. ਲੋਹੀਆ)-ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਐੱਮ.ਪੀ. ਲੈਡ ਫੰਡ 'ਚੋਂ 23 ਲੱਖ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਐਾਬੂਲੈਂਸ ਤਿਆਰ ਕਰਵਾ ਕੇ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਨੂੰ ਦਿੱਤੀ ਹੈ | ਅੱਜ ...

ਪੂਰੀ ਖ਼ਬਰ »

ਪ੍ਰਸ਼ਾਸਨ ਨੇ ਦੋ ਤਬਲੀਗੀ ਜਮਾਤੀਆਂ ਨੂੰ ਜਾਂਚ ਲਈ ਸਿਵਲ ਹਸਪਤਾਲ ਭੇਜਿਆ

ਨਕੋਦਰ, 5 ਅਪ੍ਰੈਲ (ਗੁਰਵਿੰਦਰ ਸਿੰਘ)-ਤਬਲੀਗੀ ਜਮਾਤ ਮਰਕਜ਼ ਹਜ਼ਰਤ ਨਿਜ਼ਾਮੂਦੀਨ ਦਿੱਲੀ ਤੋਂ ਆਏ ਲੋਕਾਂ ਦੀ ਆਉਣ ਵਾਲੀ ਸੂਚੀ ਅਨੁਸਾਰ ਟਰੇਸ ਕਰਕੇ ਪ੍ਰਸ਼ਾਸਨ ਉਨ੍ਹਾਂ ਨੂੰ ਜਾਂਚ ਲਈ ਜਲੰਧਰ ਭੇਜ ਰਹੀ ਹੈ | ਸਨਿਚਰਵਾਰ ਨੂੰ ਨਕੋਦਰ ਪੁਲਿਸ ਅਤੇ ਸਿਹਤ ਵਿਭਾਗ ਦੀ ...

ਪੂਰੀ ਖ਼ਬਰ »

ਪੁਲਿਸ ਵਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਚਾਰ ਵਿਅਕਤੀਆਂ 'ਤੇ ਮੁਕੱਦਮਾ ਦਰਜ

ਨਕੋਦਰ, 5 ਅਪ੍ਰੈਲ (ਗੁਰਵਿੰਦਰ ਸਿੰਘ)-ਥਾਣਾ ਸਿਟੀ ਨਕੋਦਰ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤਿੰਨਾਂ ਨੂੰ ਕਾਬੂ ਕੀਤਾ ਹੈ | ਥਾਣਾ ਸਿਟੀ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਦੋਸ਼ੀ ਕਰਨ ਕੁਮਾਰ ਪੁੱਤਰ ਧਰਮਪਾਲ ਵਾਸੀ ਜਮਸ਼ੇਰ ਖਾਸ, ਸੰਦੀਪ ਕੁਮਾਰ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰ ਨੂੰ ਕੋਰੋਨਾ ਦੇ ਸ਼ੱਕ 'ਚ ਕਰਵਾਇਆ ਹਸਪਤਾਲ ਦਾਖ਼ਲ

ਮਕਸੂਦਾਂ, 5 ਅਪ੍ਰੈਲ (ਲਖਵਿੰਦਰ ਪਾਠਕ)-ਥਾਣਾ-8 ਦੇ ਅਧੀਨ ਆਉਂਦੇ ਹਰਦੀਪ ਨਗਰ 'ਚ ਰਹਿੰਦੇ ਇਕ ਪ੍ਰਵਾਸੀ ਮਜ਼ਦੂਰ ਨੂੰ ਅੱਜ ਕਰੋਨਾ ਮਰੀਜ਼ ਹੋਣ ਦੇ ਸ਼ੱਕ 'ਚ ਪੁਲਿਸ ਤੇ ਸਿਹਤ ਵਿਭਾਗ ਵਲੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਪ੍ਰਸ਼ਾਸਨ ਨੂੰ ਉਸ ਸਮੇਂ ਸ਼ਰਮਿੰਦਗੀ ਦਾ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਦੇ ਦੋਸ਼ ਹੇਠ ਤਿੰਨ ਵਿਰੁੱਧ ਕੇਸ ਦਰਜ

ਕਪੂਰਥਲਾ, 5 ਅਪ੍ਰੈਲ (ਸਡਾਨਾ)-ਕਰਫ਼ਿਊ ਦੀ ਉਲੰਘਣਾ ਕਰਨ ਦੇ ਮਾਮਲੇ ਸਬੰਧੀ ਕੇਸ ਦਰਜ ਹੋਣ ਦਾ ਸਿਲਸਿਲਾ ਜਾਰੀ ਹੈ ਤੇ ਲੋਕ ਇਨ੍ਹਾਂ ਦਰਜ ਮਾਮਲਿਆਂ ਤੋਂ ਸਬਕ ਨਾ ਲੈਂਦੇ ਹੋਏ ਬਿਨ੍ਹਾਂ ਵਜ੍ਹਾ ਸੜਕਾਂ 'ਤੇ ਘੁੰਮ ਰਹੇ ਹਨ, ਜਿਸ ਕਾਰਨ ਪੁਲਿਸ ਨੂੰ ਵੀ ਇਨ੍ਹਾਂ ਵਿਰੁੱਧ ...

ਪੂਰੀ ਖ਼ਬਰ »

ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਬੇਖ਼ੌਫ ਹੋਏ ਲੋਕ ਘਰਾਂ 'ਚੋਂ ਬਾਹਰ ਨਿਕਲੇ

ਬੇਗੋਵਾਲ, 5 ਅਪ੍ਰੈਲ (ਸੁਖਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕੋਰੋਨਾ ਦੀ ਨਾਮੁਰਾਦ ਬਿਮਾਰੀ ਦੇ ਚੱਲਦਿਆਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਪੂਰੇ ਪੰਜਾਬ ਵਿਚ ਕਰਫ਼ਿਊ ਲਗਾਇਆ ਗਿਆ ਹੈ ਤੇ ਸਖ਼ਤ ਹਦਾਇਤਾਂ ਹੇਠ ਥਾਂ-ਥਾਂ ਪੁਲਿਸ ਨੂੰ ਤਾਇਨਾਤ ਕੀਤਾ ਗਿਆ ...

ਪੂਰੀ ਖ਼ਬਰ »

ਸਿਟੀ ਪੁਲਿਸ ਵਲੋਂ ਜੂਆ ਖੇਡਦੇ ਚਾਰ ਕਾਬੂ

ਕਪੂਰਥਲਾ, 5 ਅਪ੍ਰੈਲ (ਸਡਾਨਾ)-ਥਾਣਾ ਸਿਟੀ ਮੁਖੀ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਏ.ਐੱਸ.ਆਈ. ਅਸ਼ੋਕ ਕੁਮਾਰ ਨੇ ਜੂਆ ਖੇਡਦੇ ਹੋਏ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪੁਲਿਸ ਪਾਰਟੀ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮੁਹੱਲਾ ਜੱਟਪੁਰਾ ਪੁਰਾਣੀ ਅਬਾਦੀ ...

ਪੂਰੀ ਖ਼ਬਰ »

ਹੁਣ ਲੋਕਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਪਹੁੰਚਾਉਣ 'ਚ 'ਕੋਵਾ ਪੰਜਾਬ' ਐਪ ਹੋਵੇਗੀ ਸਹਾਈ

ਕਪੂਰਥਲਾ, 5 ਅਪ੍ਰੈਲ (ਸਡਾਨਾ)-ਪੰਜਾਬ ਸਰਕਾਰ ਵਲੋਂ ਕੋਵਿਡ-19 ਸਬੰਧੀ ਜਾਣਕਾਰੀ ਦੇਣ ਲਈ ਸ਼ੁਰੂ ਕੀਤੀ ਗਈ ਐਾਡਰਾਇਡ ਤੇ ਆਈ ਫ਼ੋਨ ਮੋਬਾਈਲਾਂ 'ਤੇ ਡਾਊਨਲੋਡ ਹੋ ਸਕਣ ਵਾਲੀ 'ਕੋਵਾ ਪੰਜਾਬ' ਐਪ ਹੁਣ ਕਰਫ਼ਿਊ ਦੌਰਾਨ ਘਰਾਂ 'ਚ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਸਪਲਾਈ ਤੇ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੈਡੀਕਲ ਲੈਬਾਰਟਰੀਆਂ ਸਵੇਰੇ 5 ਤੋਂ 8 ਵਜੇ ਤੱਕ ਖੁੱਲ੍ਹਣਗੀਆਂ

ਕਪੂਰਥਲਾ, 5 ਅਪ੍ਰੈਲ (ਵਿ. ਪ੍ਰ.)-ਕਪੂਰਥਲਾ ਜ਼ਿਲ੍ਹੇ ਦੀ ਹਦੂਦ ਵਿਚ ਪੈਂਦੀਆਂ ਸਾਰੀਆਂ ਮੈਡੀਕਲ ਲੈਬਾਰਟਰੀਆਂ ਰੋਜ਼ਾਨਾ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਤਿੰਨ ਘੰਟੇ ਲਈ ਖੁੱਲ੍ਹੀਆਂ ਰਹਿਣਗੀਆਂ | ਦੀਪਤੀ ਉੱਪਲ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਰਾਈਸ ਮਿੱਲਰ ਐਸੋਸੀਏਸ਼ਨ ਵਲੋਂ ਕਣਕ ਦੇ ਸੀਜ਼ਨ ਦੌਰਾਨ ਕਣਕ ਸ਼ੈਲਰਾਂ 'ਚ ਸਟੋਰ ਕਰਨ ਦੀ ਪੇਸ਼ਕਸ਼

ਕਪੂਰਥਲਾ, 5 ਅਪ੍ਰੈਲ (ਵਿ. ਪ੍ਰ.)-ਕਪੂਰਥਲਾ ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਪਿ੍ੰਸੀਪਲ ਸਕੱਤਰ ਨੇ ਇਕ ਲਿਖਤੀ ਪੱਤਰ ਭੇਜ ਕੇ ਮੌਜੂਦਾ ਕਣਕ ਦੇ ਸੀਜ਼ਨ ਦੌਰਾਨ ਉਨ੍ਹਾਂ ਦੇ ਸ਼ੈਲਰਾਂ ਵਿਚ ਕਣਕ ਸਟੋਰ ਕਰਨ ਦੀ ਪੇਸ਼ਕਸ਼ ...

ਪੂਰੀ ਖ਼ਬਰ »

ਪ੍ਰਸ਼ਾਸਨ ਕਿਸਾਨਾਂ ਤੇ ਲੇਬਰ ਨੂੰ ਪਿੰਡਾਂ 'ਚ ਲੰਘਦੇ ਰਸਤਿਆਂ 'ਤੇ ਆਵਾਜਾਈ ਦੀ ਖੁੱਲ੍ਹ ਦਿਵਾਵੇ-ਚਾਹਲ

ਕਪੂਰਥਲਾ, 5 ਅਪ੍ਰੈਲ (ਵਿ.ਪ੍ਰ.)-ਪਟੈਟੋ ਗਰੋਅਰ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰਬੀਰ ਸਿੰਘ ਚਾਹਲ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡਾਂ ਵਿਚ ਲੋਕਾਂ ਵਲੋਂ ਲਗਾਏ ਗਏ ਠੀਕਰੀ ਪਹਿਰੇ ਦੌਰਾਨ ਕਿਸਾਨਾਂ ਤੇ ਉਨ੍ਹਾਂ ਨਾਲ ਕੰਮ ਕਰਦੇ ਮਜ਼ਦੂਰਾਂ ਨੂੰ ...

ਪੂਰੀ ਖ਼ਬਰ »

ਰਾਈਸ ਸ਼ੈਲਰ ਪਹਿਲਾਂ ਵਾਂਗ ਹੀ ਖੁੱਲੇ੍ਹ ਰਹਿਣਗੇ- ਦੀਪਤੀ ਉੱਪਲ

ਕਪੂਰਥਲਾ, 5 ਅਪ੍ਰੈਲ (ਵਿ. ਪ੍ਰ.)-ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਦੀਪਤੀ ਉੱਪਲ ਨੇ ਰਾਈਸ ਸ਼ੈਲਰ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਰਫ਼ਿਊ ਦੌਰਾਨ ਆਪਣੇ ਸ਼ੈਲਰ ਪਹਿਲਾਂ ਦੀ ਤਰ੍ਹਾਂ ਖੁੱਲੇ੍ਹ ਰੱਖਣ ਤੇ ਸ਼ੈਲਰ 'ਤੇ ਜਾਣ ਲਈ ਆਪਣਾ ਤੇ ਆਪਣੇ ਮੁਨਸ਼ੀ ਦਾ ...

ਪੂਰੀ ਖ਼ਬਰ »

ਫਗਵਾੜਾ ਦੇ ਨਿੱਜੀ ਹਸਪਤਾਲ 'ਚ ਓ. ਪੀ. ਡੀ. ਚੱਲ ਰਹੀਆਂ ਤੇ ਡਾਕਟਰ ਸੇਵਾਵਾਂ ਦੇ ਰਹੇ ਹਨ-ਆਈ. ਐੱਮ. ਏ.

ਫਗਵਾੜਾ, 5 ਅਪ੍ਰੈਲ (ਹਰੀਪਾਲ ਸਿੰਘ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਆਈ.ਐੱਮ.ਏ. ਫਗਵਾੜਾ ਨੇ ਨਿੱਜੀ ਹਸਪਤਾਲਾਂ ਅਤੇ ਉਨ੍ਹਾਂ ਦੀਆਂ ਓ.ਪੀ.ਡੀ. ਬੰਦ ਕੀਤੇ ਜਾਣ ਨੂੰ ਪਾਏ ਜਾ ਰਹੇ ਭੁਲੇਖਿਆਂ ਨੂੰ ਨਿਰਾਧਾਰ ਦੱਸਦੇ ਹੋਏ ਕਿਹਾ ਕਿ ਅਜਿਹਾ ਕੁੱਝ ਨਹੀਂ ਹੈ, ਇੱਥੇ ਓ.ਪੀ.ਡੀ. ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਸੇਵਾ ਜਾਰੀ

ਕਪੂਰਥਲਾ, 5 ਅਪ੍ਰੈਲ (ਸਡਾਨਾ)-ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਕਾਰਨ ਧਾਰਮਿਕ ਜਥੇਬੰਦੀਆਂ ਵਲੋਂ ਲੋਕਾਂ ਦੀ ਮਦਦ ਲਈ ਉਪਰਾਲੇ ਕੀਤੇ ਜਾ ਰਹੇ ਹਨ | ਜਿਸ ਤਹਿਤ ਸੰਤ ਬਾਬਾ ਰੋਸ਼ਨ ਸਿੰਘ ਹੋਤੀ ਮਰਦਾਨ ਵਾਲਿਆਂ ਦੀ ਅਗਵਾਈ ਹੇਠ ਹੋਤੀ ਮਰਦਾਨ ਨਾਲ ਸਬੰਧਿਤ ਵੱਖ-ਵੱਖ ...

ਪੂਰੀ ਖ਼ਬਰ »

ਸੰਜਮ ਬਣਾ ਕੇ ਰੱਖੋ ਤੇ ਕੋਰੋਨਾ ਨੂੰ ਆਪਸੀ ਰਿਸ਼ਤਿਆਂ 'ਤੇ ਭਾਰੂ ਨਾ ਪੈਣ ਦਿਓ-ਸਿਵਲ ਸਰਜਨ

ਕਪੂਰਥਲਾ, 5 ਅਪ੍ਰੈਲ (ਵਿ. ਪ੍ਰ.)-ਕੋਰੋਨਾ ਵਾਇਰਸ ਨੂੰ ਲੈ ਕੇ ਅੱਜ ਹਰ ਪਾਸੇ ਡਰ ਦਾ ਮਾਹੌਲ ਬਣਿਆ ਹੋਇਆ ਹੈ | ਇਹੀ ਨਹੀਂ ਅਫ਼ਵਾਹਾਂ ਤੇ ਗ਼ਲਤ ਧਾਰਨਾਵਾਂ ਦੇ ਚੱਲਦਿਆਂ ਵੀ ਆਮ ਲੋਕਾਂ ਵਿਚ ਕਈ ਤਰ੍ਹਾਂ ਦੀਆਂ ਗ਼ਲਤ ਫਹਿਮੀਆਂ ਘਰ ਕਰ ਰਹੀਆਂ ਹਨ, ਜਿਨ੍ਹਾਂ ਤੋਂ ਬਚਣ ਅਤੇ ...

ਪੂਰੀ ਖ਼ਬਰ »

ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਭੋਗ ਪਾਏ

ਫਗਵਾੜਾ, 5 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸਰਵਣ ਸਿੰਘ ਕੁਲਾਰ ਨੇ ਦੱਸਿਆ ਕਿ ਫਗਵਾੜਾ ਦੇ ਇਤਿਹਾਸਕ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਪਿਛਲੇ ਤਿੰਨ ਰੋਜ਼ਾ ਤੋਂ ਅਰੰਭ ਕੀਤੇ ...

ਪੂਰੀ ਖ਼ਬਰ »

ਆਰ. ਸੀ. ਐੱਫ ਦੇ ਇਕਾਂਤਵਾਸ 'ਚ ਰੱਖੇ 12 ਵਿਅਕਤੀ ਸਹੀ ਸਲਾਮਤ ਹੋਣ ਉਪਰੰਤ ਘਰ ਭੇਜੇ

ਕਪੂਰਥਲਾ, 5 ਅਪ੍ਰੈਲ (ਵਿ. ਪ੍ਰ.)-ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੇ ਸ਼ੱਕ ਵਿਚ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਇਕਾਂਤਵਾਸ ਵਿਚ ਰੱਖੇ ਗਏ 13 ਵਿਅਕਤੀਆਂ ਵਿਚੋਂ 12 ਵਿਅਕਤੀਆਂ ਨੂੰ ਸਹੀ ਸਲਾਮਤ ਹੋਣ 'ਤੇ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ, ਜਦਕਿ ...

ਪੂਰੀ ਖ਼ਬਰ »

ਅੱਜ ਭੇਜੇ 5 ਸੈਂਪਲਾਂ ਸਮੇਤ ਹੁਣ ਤੱਕ 163 ਸੈਂਪਲਾਂ 'ਚੋਂ 128 ਆਏ ਨੈਗੇਟਿਵ

ਜਲੰਧਰ, 5 ਅਪ੍ਰੈਲ (ਐੱਮ. ਐੱਸ. ਲੋਹੀਆ)-ਸਿਹਤ ਵਿਭਾਗ ਵਲੋਂ ਕੋਵਿਡ-19 (ਕੋਰੋਨਾ ਵਾਇਰਸ) ਦੀ ਜਾਂਚ ਲਈ ਹੁਣ ਤੱਕ 163 ਸੈਂਪਲ ਭੇਜੇ ਗਏ ਹਨ, ਜਿਨ੍ਹਾਂ 'ਚੋਂ 128 ਸੈਂਪਲ ਨੈਗੇਟਿਵ ਅਤੇ 6 ਸੈਂਪਲਾਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ | ਭੇਜੇ ਗਏ ਇਨ੍ਹਾਂ ਸੈਂਪਲਾਂ 'ਚ ਉਨ੍ਹਾਂ ...

ਪੂਰੀ ਖ਼ਬਰ »

ਡੀ.ਏ.ਵੀ. ਮੈਨੇਜਮੈਂਟ ਵਲੋਂ ਪ੍ਰਧਾਨ ਮੰਤਰੀ ਰਾਹਤ ਕੋਸ਼ ਫੰਡ ਲਈ 5 ਕਰੋੜ ਰੁਪਏ ਦੀ ਸਹਾਇਤਾ

ਨਕੋਦਰ, 5 ਅਪ੍ਰੈਲ (ਭੁਪਿੰਦਰ ਅਜੀਤ ਸਿੰਘ, ਗੁਰਵਿੰਦਰ ਸਿੰਘ)-ਡੀ.ਏ.ਵੀ. ਸੰਸਥਾਵਾਂ ਵਲੋਂ ਮਨੁੱਖਤਾ ਅਤੇ ਦੇਸ਼ ਸੇਵਾ ਲਈ ਸਮੇਂ-ਸਮੇਂ ਯੋਗਦਾਨ ਦਿੱਤਾ ਗਿਆ ਹੈ | ਡੀ.ਏ.ਵੀ. ਪਰਿਵਾਰ ਨੇ 1886 ਤੋਂ ਰਾਸ਼ਟਰੀ ਜਾਂ ਸਥਾਨਕ ਪੱਧਰ ਦੀ ਆਫ਼ਤ ਨਾਲ ਨਜਿੱਠਣ ਲਈ ਵੱਧ ਚੜ੍ਹਕੇ ...

ਪੂਰੀ ਖ਼ਬਰ »

ਫੂਡ ਸਪਲਾਈ ਵਿਭਾਗ ਵਲੋਂ ਛਾਪੇਮਾਰੀ

ਨੂਰਮਹਿਲ, 5 ਅਪ੍ਰੈਲ (ਜਸਵਿੰਦਰ ਸਿੰਘ ਲਾਂਬਾ)-ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਮਨਿੰਦਰ ਸਿੰਘ ਤੇ ਰਮੇਸ਼ ਭੱਟੀ ਦੀ ਟੀਮ ਵਲੋਂ ਨੂਰਮਹਿਲ ਦੇ ਦਾਣਾ ਮੰਡੀ ਵਿਚ ਸਥਿਤ ਹੋਲਸੇਲ ਕਰਦੇ ਕਰਿਆਨਾ ਵਪਾਰੀ ਦੀ ਦੁਕਾਨ 'ਤੇ ਛਾਪਾ ਮਾਰਿਆ | ਇੰਸਪੈਕਟਰ ਮਨਿੰਦਰ ਸਿੰਘ ਨੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਤੇ ਕਮਿਸ਼ਨਰ ਪੁਲਿਸ ਵਲੋਂ ਪਿੰਡ ਸਮਰਾਏ ਦਾ ਦੌਰਾ

ਜੰਡਿਆਲਾ ਮੰਜਕੀ, 5 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਸ਼ਰਮਾ ਤੇ ਕਮਿਸ਼ਨਰ ਪੁਲਿਸ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਨਜ਼ਦੀਕੀ ਪਿੰਡ ਸਮਰਾਏ ਦਾ ਦੌਰਾ ਕੀਤਾ ਗਿਆ ਤੇ ਸਥਾਨਕ ਲੋਕਾਾ ਵਲੋਂ ਪਿੰਡ ਵਿਚ ਕੀਤੇ ਲਾਕ-ਡਾਊਨ ਦੀ ...

ਪੂਰੀ ਖ਼ਬਰ »

ਲਾਕਡਾਉਨ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਮੁਕਦਮੇ ਦਰਜ

ਨੂਰਮਹਿਲ, 5 ਅਪ੍ਰੈਲ (ਗੁਰਦੀਪ ਸਿੰਘ ਲਾਲੀ)-ਕੋਰੋਨਾ ਨੂੰ ਹਰਾਉਣ ਲਈ ਚੱਲ ਰਹੇ ਲਾਕ-ਡਾਊਨ ਦੀ ਉਲੰਘਣਾ ਕਰਨ ਵਾਲਿਆ ਖਿਲਾਫ਼ ਥਾਣਾ ਪੁਲਿਸ ਨੂਰਮਹਿਲ ਨੇ ਵੱਖ-ਵੱਖ ਵਿਆਕਤੀਆਂ ਖਿਲਾਫ਼ ਮੁਕਦਮੇ ਦਰਜ ਕੀਤੇ ਹਨ, ਬਿਨ੍ਹਾਂ ਵਜ੍ਹਾ ਘਰੋਂ ਬਾਹਰ ਘੁੰਮਣ ਵਾਲਿਆ ਦੇ ਵਾਹਨ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਮਾਡਲ ਟਾਊਨ ਜਲੰਧਰ ਵਲੋਂ ਲੰਗਰ ਦੀ ਸੇਵਾ

ਜਲੰਧਰ, 5 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ (ਰਜਿ.) ਮਾਡਲ ਟਾਊਨ ਜਲੰਧਰ ਦੇ ਪ੍ਰਧਾਨ ਅਜੀਤ ਸਿੰਘ ਸੇਠੀ, ਕਮੇਟੀ ਮੈਂਬਰ ਕਮਲਜੀਤ ਸਿੰਘ ਕੋਛੜ ਅਤੇ ਸਮੂਹ ਪ੍ਰਬੰਧਕ ਨੇ ਦੱਸਿਆ ਕਿ ਸਮਾਜ ਵਿਚ ਫੈਲੀ ਕਰੋਨਾ ਵਾਇਰਸ ਦੀ ਬਿਮਾਰੀ ਨੂੰ ...

ਪੂਰੀ ਖ਼ਬਰ »

ਕਰਫਿਊ ਦੀ ਉਲੰਘਣਾ ਕਰਨ ਵਾਲੇ 5 ਵਿਰੁੱਧ ਕੇਸ ਦਰਜ, 12 ਵਾਹਨ ਜਬਤ

ਮਹਿਤਪੁਰ, 5 ਅਪ੍ਰੈਲ (ਮਿਹਰ ਸਿੰਘ ਰੰਧਾਵਾ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਾਰੀ ਲਾਕ-ਡਾਊਨ ਦੌਰਾਨ ਮਹਿਤਪੁਰ ਪੁਲਿਸ ਨੇ ਸਖ਼ਤੀ ਵਰਤਦਿਆਂ ਦੋ ਦਿਨਾਂ 'ਚ 5 ਵਿਅਕਤੀਆਂ ਵਿਰੁੱਧ ਮਾਮਲੇ ਦਰਜ ਤੇ ਬਿਨਾਂ ਕਾਗਜ਼ਾਂ 12 ਵਾਹਨ ਜਬਤ ਕੀਤੇ ਹਨ | ਸਖ਼ਤੀ ਕਾਰਨ ਮਹਿਤਪੁਰ ਦਾ ...

ਪੂਰੀ ਖ਼ਬਰ »

ਕੂੜਾ ਦੇਣ ਲਈ ਦਰਵਾਜ਼ਾ ਨਾ ਖੋਲ੍ਹਣ ਤੋਂ ਨਾਰਾਜ਼ ਮੁਲਾਜ਼ਮਾਂ ਨੇ ਕਿਹਾ ਬੰਦ ਕਰਾਂਗੇ ਕੰਮ

ਜਲੰਧਰ, 5 ਅਪ੍ਰੈਲ (ਸ਼ਿਵ)-ਕੋਰੋਨਾ ਸੰਕਟ ਦਾ ਅਸਰ ਕਈ ਜਗਾ ਹੋ ਰਿਹਾ ਹੈ, ਪਰ ਇਸ ਨਾਲ ਘਰ-ਘਰ ਕੂੜਾ ਇਕੱਠਾ ਕਰਨ ਵਾਲੇ ਵੀ ਪ੍ਰੇਸ਼ਾਨ ਹੋ ਰਹੇ ਹਨ ਤੇ ਇਸ ਨਾਲ ਕਈ ਵਾਰਡਾਂ ਵਿਚ ਕੂੜਾ ਚੁੱਕਣ ਦਾ ਕੰਮ ਬੰਦ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ | ਕੌਮੀ ਸਫ਼ਾਈ ਸੰਗਠਨ ...

ਪੂਰੀ ਖ਼ਬਰ »

ਪਿੰਡਾਂ 'ਚ ਲੋਕਾਂ ਦੇ ਸਹਿਯੋਗ ਨਾਲ ਲਗਾਏ ਠੀਕਰੀ ਪਹਿਰੇ- ਐੱਸ. ਐੱਸ. ਪੀ.

ਮਲਸੀਆਂ, 5 ਅਪ੍ਰੈਲ (ਸੁਖਦੀਪ ਸਿੰਘ)-ਕੋਰੋਨਾ ਵਾਇਰਸ ਤੋਂ ਬਚਾਅ ਲਈ ਕਰਫ਼ਿਊ ਬਾਰੇ ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਨਵਜੋਤ ਸਿੰਘ ਮਾਹਲ ਨੇ 'ਅਜੀਤ' ਨਾਲ ਖਾਸ ਗੱਲਬਾਤ ਰਾਹੀਂ ਦੱਸਿਆ ਕਿ ਜ਼ਿਲ੍ਹੇ ਦੇ ਕਰੀਬ 900 ਪਿੰਡਾਂ ਵਿਚ ਠੀਕਰੀ ਪਹਿਰੇ ਲੋਕਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਰਾਸ਼ਨ ਦੀ ਵੰਡ ਲਈ ਦਾਨੀ ਸੱਜਣ ਪ੍ਰਸ਼ਾਸਨ ਨਾਲ ਸੰਪਰਕ ਕਰਨ- ਡਾ. ਸੰਜੀਵ ਸ਼ਰਮਾ

ਸ਼ਾਹਕੋਟ, 5 ਅਪ੍ਰੈਲ (ਸੁਖਦੀਪ ਸਿੰਘ)-ਸਬ-ਡਵੀਜ਼ਨ ਸ਼ਾਹਕੋਟ ਦੇ ਐੱਸ.ਡੀ.ਐੱਮ. ਡਾ. ਸੰਜੀਵ ਸਰਮਾ ਨੇ ਦਾਨੀ ਸੱਜਣਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਰਾਸ਼ਨ ਵੰਡਣ ਲਈ ਸਿਵਲ ਜਾਂ ਪੁਲਿਸ ਪ੍ਰਸ਼ਾਸਨ ਨਾਲ ਜ਼ਰੂਰ ਸੰਪਰਕ ਕਰਨ | ਲੋਕਾਂ ਦੀਆਂ ...

ਪੂਰੀ ਖ਼ਬਰ »

ਜਿਲ੍ਹਾ ਪ੍ਰਸ਼ਾਸਨ 15 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਕਰਨ ਲਈ ਤਿਆਰ

ਜਲੰਧਰ 05 ਅਪ੍ਰੈਲ (ਚੰਦੀਪ ਭੱਲਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਕਰਕੇ ਪੈਦਾ ਹੋਏ ਹਲਾਤਾਾ ਦੇ ਮੱਦੇਨਜ਼ਰ ਪ੍ਰਸ਼ਾਸਨ ਕਣਕ ਦੀ ਸੁਚਾਰੂ ਤੇ ਨਿਰਵਿਘਨ ਖ਼ਰੀਦ ਕਰਨ ਲਈ ਬਿਲਕੁਲ ਤਿਆਰ ਹੈ¢ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਵੱਖ-ਵੱਖ ਖ਼ਰੀਦ ਏਜੰਸੀਆਾ ਤੇ ...

ਪੂਰੀ ਖ਼ਬਰ »

ਲੋਕਾਂ ਨੇ ਲਾਈਟਾਂ ਬੰਦ ਰੱਖੀਆਂ, ਮੋਮਬਤੀਆਂ ਜਗਾਈਆਂ

ਜਲੰਧਰ, 5 ਅਪ੍ਰੈਲ (ਸ਼ਿਵ ਸ਼ਰਮਾ)-ਸੰਸਾਰ ਭਰ ਵਿਚ ਸੰਕਟ ਪੈਦਾ ਕਰਨ ਵਾਲੇ ਕੋਰੋਨਾ ਿਖ਼ਲਾਫ਼ ਚੱਲ ਰਹੀ ਲੜਾਈ ਨੂੰ ਹੁੰਗਾਰਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਰਾਤ 9 ਵੱਜ ਕੇ 9 ਮਿੰਟ ਤੱਕ ਨਾ ਸਿਰਫ਼ ਲਾਈਟਾਂ ਬੰਦ ...

ਪੂਰੀ ਖ਼ਬਰ »

ਪ੍ਰੇਮ ਵਿਆਹ ਨਾ ਹੋਣ ਤੋਂ ਦੁਖੀ ਲੜਕੀ ਵਲੋਂ ਖ਼ੁਦਕੁਸ਼ੀ

ਮਕਸੂਦਾਂ, 5 ਅਪ੍ਰੈਲ (ਲਖਵਿੰਦਰ ਪਾਠਕ)-ਥਾਣਾ-8 ਦੇ ਅਧੀਨ ਆਉਂਦੀ ਸੈਣੀ ਕਾਲੋਨੀ 'ਚ ਇਕ 19 ਸਾਲਾਂ ਲੜਕੀ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਪਛਾਣ ਲਕਸ਼ਮੀ ਦੇਵੀ ਪੁੱਤਰੀ ਪਿਆਰੇ ਲਾਲ ਵਾਸੀ ਸੈਣੀ ਕਾਲੋਨੀ ਦੇ ਤੌਰ 'ਤੇ ਹੋਈ ਹੈ | ਘਟਨਾ ਦੀ ਸੂਚਨਾ ਮਿਲਦੇ ...

ਪੂਰੀ ਖ਼ਬਰ »

ਹੰਸ ਰਾਜ ਹੰਸ ਵਲੋਂ ਭਾਈ ਖਾਲਸਾ ਦੀ ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ

ਜਲੰਧਰ, 5 ਅਪ੍ਰੈਲ (ਜਸਪਾਲ ਸਿੰਘ)-ਭਾਜਪਾ ਦੇ ਸੰਸਦ ਮੈਂਬਰ ਤੇ ਉੱਘੇ ਗਾਇਕ ਹੰਸ ਰਾਜ ਹੰਸ ਨੇ ਮਹਾਨ ਵਿਦਵਾਨ ਤੇ ਪੰਥ ਪ੍ਰਸਿੱਧ ਕੀਰਤਨੀਏ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ | ਦੇਸ਼ ਦੇ ਰਾਸ਼ਟਰਪਤੀ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ 'ਤੇ 5 ਵਿਅਕਤੀਆਂ ਵਿਰੁੱਧ ਕੇਸ ਦਰਜ

ਸੁਲਤਾਨਪੁਰ ਲੋਧੀ, 5 ਅਪ੍ਰੈਲ (ਥਿੰਦ, ਹੈਪੀ)-ਵਿਸ਼ਵ ਭਰ 'ਚ ਫੈਲੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਦਿੱਤੇ ਆਦੇਸ਼ਾਂ ਤਹਿਤ ਜ਼ਿਲ੍ਹਾ ਮੈਜਿਸਟਰੇਟ ਵਲੋਂ ਲਗਾਏ ਗਏ ਕਰਫ਼ਿਊ ਦੀ ਉਲੰਘਣਾ ਕਰਨ 'ਤੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ 5 ਵਿਅਕਤੀਆਂ ...

ਪੂਰੀ ਖ਼ਬਰ »

ਤੇਜ਼ ਹਨੇਰੀ ਨਾਲ ਬਿਜਲੀ ਸਪਲਾਈ ਬੰਦ

ਲੋਹੀਆਂ ਖਾਸ, 5 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪ੍ਰਧਾਨ ਮੰਤਰੀ ਵਲੋਂ ਅੱਜ ਠੀਕ 9 ਵਜੇ 9 ਮਿੰਟ ਲਈ ਲਾਈਟਾਂ ਬੰਦ ਕਰਕੇ ਮੋਮਬੱਤੀਆਂ, ਦੀਵੇ ਤੇ ਟਾਰਚਾਂ ਆਦਿ ਜਗਾਉਣ ਦੇ ਦਿੱਤੇ ਸੁਨੇਹੇ ਦਾ ਸਮਾਂ ਆਉਣ ਤੋਂ ਠੀਕ 10 ਮਿੰਟ ਪਹਿਲਾਂ ਲੋਹੀਆਂ ਇਲਾਕੇ 'ਚ ਤੇਜ਼ ਹਨੇਰੀ ...

ਪੂਰੀ ਖ਼ਬਰ »

ਰੇਲ ਗੱਡੀ ਹੇਠ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ

ਗੁਰਾਇਆ, 5 ਅਪ੍ਰੈਲ (ਬਲਵਿੰਦਰ ਸਿੰਘ)-ਇੱਥੇ ਰੇਲਵੇਂ ਲਾਇਨ 'ਤੇ ਇਕ ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ ਹੋ ਗਈ | ਮਿ੍ਤਕ ਨੇ ਭੂਰੇ ਰੰਗ ਦੀ ਜਾਕਟ, ਨੀਲੀ ਟੀ ਸ਼ਰਟ,ਗਰੇ ਰੰਗ ਦਾ ਪਜਾਮਾ ਨੀਲਾ ਪੱਟੀਦਾਰ ਪਾਇਆ ਹੋਇਆ ਹੈ | ਮਿ੍ਤਕ ਦੀ ਉਮਰ 60-65 ਸਾਲ ਲੱਗ ਰਹੀ ...

ਪੂਰੀ ਖ਼ਬਰ »

ਐੱਸ.ਐੱਸ.ਪੀ. ਨੇ ਵਿਦੇਸ਼ੀ ਨਾਗਰਿਕਾਂ ਤੇ ਤਬਲੀਗੀ ਜਮਾਤ ਵਾਲੇ ਵਿਅਕਤੀਆਂ ਦੇ ਵੇਰਵਾ ਦਾ ਲਿਆ ਜਾਇਜ਼ਾ

ਜਲੰਧਰ, 5 ਅਪ੍ਰੈਲ (ਐੱਮ. ਐੱਸ. ਲੋਹੀਆ)- ਐੱਸ.ਐੱਸ.ਪੀ. ਨਵਜੋਤ ਸਿੰਘ ਮਾਹਲ ਨੇ ਜ਼ਿਲ੍ਹੇ 'ਚ ਆਏ ਵਿਦੇਸ਼ੀ ਨਾਗਰਿਕਾਂ ਅਤੇ ਤਬਲੀਗੀ ਜਮਾਤ 'ਚੋਂ ਹੋ ਕੇ ਕੁੱਝ ਦਿਨ ਲਈ ਜਲੰਧਰ 'ਚ ਆਏ ਵਿਅਕਤੀਆਂ ਦੇ ਇਕੱਠੇ ਕੀਤੇ ਗਏ ਵੇਰਵਿਆਂ ਦਾ ਜਾਇਜ਼ਾ ਲਿਆ | ਇਸ ਸਬੰਧੀ ਸ. ਮਾਹਲ ਨੇ ...

ਪੂਰੀ ਖ਼ਬਰ »

ਮੋਬਾਈਲ ਫ਼ੋਨ ਖੋਹ ਕੇ ਫਰਾਰ ਹੋਏ ਨੌਜਵਾਨ ਨੂੰ ਕੀਤਾ ਗਿ੍ਫ਼ਤਾਰ

ਜਲੰਧਰ, 5 ਅਪ੍ਰੈਲ (ਐੱਮ.ਐੱਸ. ਲੋਹੀਆ)-ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਵਾਰਦਾਤਾਂ 'ਚ ਇਸਤੇਮਾਲ ਕੀਤਾ ਐਕਟਿਵਾ ਬਰਾਮਦ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਨੌਜਵਾਨ ਦੀ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 7 ਵਿਅਕਤੀਆਂ ਖਿਲਾਫ਼ ਕੇਸ ਦਰਜ

ਬਿਲਗਾ, 5 ਅਪ੍ਰੈਲ (ਰਾਜਿੰਦਰ ਸਿੰਘ ਬਿਲਗਾ)-ਥਾਣਾ ਬਿਲਗਾ ਅਧੀਨ ਵੱਖ-ਵੱਖ ਪਿੰਡਾਂ ਵਿਚ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 7 ਵਿਅਕਤੀਆਂ ਵਿਰੁੱਧ ਪੁਲਿਸ ਵਲੋਂ ਕੇਸ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਥਾਣਾ ਬਿਲਗਾ ਦੇ ਐੱਸ. ਐੱਚ. ਓ. ਸੁਰਜੀਤ ਸਿੰਘ ਪੱਡਾ ਨੇ ਦਸਿਆ ...

ਪੂਰੀ ਖ਼ਬਰ »

ਭੰਗ ਮਲਣ 'ਤੋਂ ਰੋਕਣ ਕਾਰਨ ਮਾਲੀ ਦਾ ਸਿਰ ਪਾੜਿਆ

ਆਦਮਪੁਰ, 5 ਅਪ੍ਰੈਲ (ਹਰਪ੍ਰੀਤ ਸਿੰਘ)-ਆਦਮਪੁਰ ਦੇ ਕਸਬਾ ਅਲਾਵਲਪੁਰ ਵਿਚ ਤਿੰਨ ਨੌਜਵਾਨਾਂ ਨੂੰ ਭੰਗ ਮਲਣ ਤੋਂ ਰੋਕਣਾ ਮਾਲੀ ਨੂੰ ਮਹਿੰਗਾ ਪਿਆ | ਨੌਜਵਾਨਾਂ ਨੇ ਪੱਥਰ ਮਾਰ ਕੇ ਮਾਲੀ ਦਾ ਸਿਰ ਫਾੜ ਦਿੱਤਾ | ਪੀੜ੍ਹਤ ਮਾਲੀ ਗੰਗਾ ਸਿੰਘ ਪੁੱਤਰ ਭਰਤ ਸਿੰਘ ਵਾਸੀ ...

ਪੂਰੀ ਖ਼ਬਰ »

ਵਪਾਰੀਆਂ ਦਾ ਐਲਾਨ, ਨਹੀਂ ਵਧਾਏ ਜਾਣਗੇ ਦਾਲਾਂ, ਖੰਡ ਦੇ ਭਾਅ

ਜਲੰਧਰ, 5 ਅਪ੍ਰੈਲ (ਸ਼ਿਵ)-ਜਲੰਧਰ ਵਪਾਰ ਮੰਡਲ ਦੇ ਪ੍ਰਧਾਨ ਪਵਿੰਦਰ ਬਹਿਲ ਦੀ ਪ੍ਰਧਾਨਗੀ ਵਿਚ ਦਾਲ, ਖੰਡ ਤੇ ਹੋਰ ਸਮਾਨ ਵੇਚਣ ਵਾਲੇ ਕਾਰੋਬਾਰੀਆਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਕੋਰੋਨਾ ਕਰਕੇ ਪੈਦਾ ਹੋਏ ਸੰਕਟ ਵਿਚ ਸਮਾਨ ਦੀਆਂ ਕੀਮਤਾਂ ਕਿਸੇ ਤਰਾਂ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਪਿੰਡ ਸੈਨੀਟਾਈਜ਼ ਕੀਤੇ ਗਏ- ਭੁੱਲਰ

ਕਪੂਰਥਲਾ, 5 ਅਪ੍ਰੈਲ (ਵਿ.ਪ੍ਰ.)-ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਜ਼ਿਲ੍ਹਾ ਕਪੂਰਥਲਾ ਵਿਚ ਪੈਂਦੀਆਂ 546 ਪੰਚਾਇਤਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਵਿਚ 28240 ਲੀਟਰ ਦਵਾਈ ਦਾ ਛਿੜਕਾਅ ਕਰਵਾ ਕੇ ਸਾਰੇ ਪਿੰਡਾਂ ਨੂੰ ਸੈਨੀਟਾਈਜ਼ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਨਿੱਜੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਓ.ਪੀ.ਡੀ. ਬੰਦ ਕਰਨ ਕਰਕੇ ਦਰ-ਦਰ ਭਟਕ ਰਹੇ ਨੇ ਮਰੀਜ਼

ਮੁਕੇਰੀਆਂ, 5 ਮਾਰਚ (ਸਰਵਜੀਤ ਸਿੰਘ)-ਇਸ ਸਮੇਂ ਪੂਰਾ ਵਿਸ਼ਵ ਕੋਰੋਨਾ ਦੀ ਮਹਾਂਮਾਰੀ ਨਾਲ ਜੰਗ ਲੜ ਰਿਹਾ ਹੈ | ਕੇਂਦਰ ਅਤੇ ਸੂਬਾ ਸਰਕਾਰਾਂ ਪੂਰੀ ਮੁਸਤੈਦੀ ਨਾਲ ਲੋਕਾਂ ਦੀਆਂ ਜਾਨਾਂ ਇਸ ਮਹਾਂਮਾਰੀ ਤੋਂ ਬਚਾਉਣ ਲਈ ਯਤਨ ਕਰ ਰਹੀਆਂ ਹਨ | ਮਰੀਜ਼ਾਂ ਦੀਆਂ ਜਾਨਾਂ ...

ਪੂਰੀ ਖ਼ਬਰ »

ਕੁਲਜੀਤ ਸਿੰਘ ਸਰਹਾਲ ਵਲੋਂ 6 ਮਹੀਨੇ ਦੀ ਤਨਖਾਹ ਦੇਣ ਦਾ ਫੈਸਲਾ

ਬੰਗਾ, 5 ਅਪ੍ਰੈਲ ( ਜਸਬੀਰ ਸਿੰਘ ਨੂਰਪੁਰ ) ਬਲਾਕ ਸੰਮਤੀ ਔੜ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਸਪੁੱਤਰ ਸਵਰਗੀ ਬਲਵੰਤ ਸਿੰਘ ਸਰਹਾਲ ਸਾਬਕਾ ਵਿਧਾਇਕ ਨੇ ਗੱਲਬਾਤ ਕਰਦਿਆਂ ਆਖਿਆ ਕਿ ਕੋਰੋਨਾ ਪੀੜਤਾਂ ਦੀ ਮਦਦ ਲਈ ਉਹ ਆਪਣੀ 6 ਮਹੀਨੇ ਦੀ ਤਨਖਾਹ ਮੁੱਖ ਮੰਤਰੀ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਜ਼ੂਮ ਐਪ ਰਾਹੀਂ ਕੀਤੀ ਸਕੂਲ ਮੁਖੀਆਂ ਨਾਲ ਮੀਟਿੰਗ

ਕਪੂਰਥਲਾ, 5 ਅਪ੍ਰੈਲ (ਵਿ.ਪ੍ਰ.)-ਸਿੱਖਿਆ ਵਿਭਾਗ ਵਲੋਂ ਕੋਰੋਨਾ ਵਾਇਰਸ ਕਾਰਨ ਘਰ ਬੈਠੇ ਸਕੂਲ ਮੁਖੀਆਂ ਨਾਲ ਜੂਮ ਐਪ ਦੀ ਵਰਤੋਂ ਕਰਕੇ ਆਨਲਾਈਨ ਕਰਵਾਈ ਜਾ ਰਹੀ ਪੜ੍ਹਾਈ ਬਾਰੇ ਲੇਖਾ ਜੋਖਾ ਕਰਨ ਲਈ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਘਰ ਬੈਠੇ ਸਕੂਲ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਦੇ ਦੋਸ਼ 'ਚ 2 ਿਖ਼ਲਾਫ਼ ਮਾਮਲਾ ਦਰਜ

ਕੋਟਫ਼ਤੂਹੀ, 5 ਅਪ੍ਰੈਲ (ਅਵਤਾਰ ਸਿੰਘ ਅਟਵਾਲ)-ਸਥਾਨਕ ਪੁਲਿਸ ਚੌਕੀ ਮੁਲਾਜ਼ਮਾਂ ਵਲੋਂ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐੱਸ.ਆਈ. ਸੁਖਵਿੰਦਰ ਸਿੰਘ, ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ 'ਚ 5 ਨਾਮਜ਼ਦ

ਗੜ੍ਹਸ਼ੰਕਰ, 5 ਅਪ੍ਰੈਲ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ ਕੋਰੋਨਾ ਵਾਇਰਸ ਦੇ ਚੱਲਦੇ ਲਗਾਏ ਗਏ ਕਰਫ਼ਿਊ ਦੌਰਾਨ ਘੁੰਮਣ ਵਾਲੇ 5 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ਼ ਕੀਤਾ ਹੈ | ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਪਾਰਟੀਆਂ ਵਲੋਂ ...

ਪੂਰੀ ਖ਼ਬਰ »

ਵਿਅਕਤੀ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ

ਊਨਾ, 5 ਅਪ੍ਰੈਲ (ਹਰਪਾਲ ਸਿੰਘ ਕੋਟਲਾ)-ਹਿਮਾਚਲ ਪ੍ਰਦੇਸ਼ ਵਿਚ ਇਕ ਕੋਰੋਨਾ ਟੈਸਟ ਕਰਵਾ ਕੇ ਪਰਤੇ ਵਿਅਕਤੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ¢ ਮਿ੍ਤਕ ਦਿਲਸ਼ਾਦ ਮੁਹੰਮਦ ਉਰਫ ਵਿਪਿਨ ਮੀਟ ਦੀ ਦੁਕਾਨ ਕਰਦਾ ਸੀ ¢ ਮਾਮਲਾ ਊਨਾ ਜ਼ਿਲ੍ਹੇ ਦੇ ਬਨਗੜ ਪਿੰਡ ਦਾ ਹੈ ¢ ...

ਪੂਰੀ ਖ਼ਬਰ »

ਲੋੜਵੰਦਾਾ ਦੀ ਸੇਵਾ ਕਰ ਕੇ ਮਨ ਨੂੰ ਸ਼ਾਾਤੀ ਮਿਲਦੀ ਹੈ- ਅਮੀਰ ਸ਼ਰਮਾ

ਐਮਾ ਮਾਗਟ 5 ਅਪ੍ਰੈਲ (ਗੁਰਾਇਆ)- ਕਰੋਨਾ ਵਰਗੀ ਮਹਾਾਮਾਰੀ ਨਾਲ ਜਿੱਥੇ ਅੱਜ ਪੂਰਾ ਵਿਸ਼ਵ ਲੜ ਰਿਹਾ ਹੈ, ਉੱਥੇ ਬਹੁਤ ਸਾਰੀਆਾ ਸਮਾਜਿਕ ਸੰਸਥਾਵਾਾ ਲੋਕ ਭਲਾਈ ਦੇ ਕੰਮ ਕਰ ਰਹੀਆਾ ਹਨ | ਇਸੇ ਲੜੀ ਦੇ ਦੋਰਾਨ ਅੱਜ ਨਵਯੁੱਗ ਯੂਥ ਸੰਸਥਾ ਦੇ ਦੋਆਬਾ ਜ਼ੋਨ ਇੰਚਾਰਜ ਅਮੀਰ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਮਾਮਲੇ ਦਰਜ

ਬੀਣੇਵਾਲ, 5 ਅਪ੍ਰੈਲ (ਬੈਜ ਚੌਧਰੀ)-ਥਾਣਾ ਬੀਣੇਵਾਲ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਅਧੀਨ ਦੋ ਨੌਜਵਾਨਾਂ ਵਿਰੁੱਧ ਮਾਮਲੇ ਦਰਜ ਕੀਤੇ ਹਨ | ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਸਤਵਿੰਦਰ ਸਿੰਘ ਐੱਸ.ਆਈ. ਮੁਤਾਬਿਕ ਉਨ੍ਹਾਂ ਪੁਲਿਸ ਪਾਰਟੀ ਸਮੇਤ ਅੱਡਾ ...

ਪੂਰੀ ਖ਼ਬਰ »

ਗ਼ਲਤੀ ਨਾਲ ਜ਼ਹਿਰੀਲੀ ਦਵਾਈ ਖਾਣ ਕਰਕੇ ਨੌਜਵਾਨ ਦੀ ਮੌਤ

ਹੁਸ਼ਿਆਰਪੁਰ, 5 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਰੋੜੀਆਂ ਵਿਖੇ ਇਕ 26 ਸਾਲਾ ਨੌਜਵਾਨ ਵਲੋਂ ਘਰ ਵਿਚ ਪਈ ਜ਼ਹਿਰੀਲੀ ਦਵਾਈ ਗ਼ਲਤੀ ਨਾਲ ਖਾਣ ਨਾਲ ਉਸ ਦੀ ਅੱਜ ਤੀਸਰੇ ਦਿਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੈ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਨੋਵਲ ਕੋਰੋਨਾ ਵਾਇਰਸ ਦੇ 233 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ- ਡਾ. ਜਸਬੀਰ ਸਿੰਘ

ਹੁਸ਼ਿਆਰਪੁਰ 5 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨੋਵਲ ਕੋਰੋਨਾ ਵਾਇਰਸ ਕੋਵਿਡ-19 ਦੇ ਸਬੰਧੀ ਜ਼ਿਲੇ੍ਹ ਵਿਚ ਅੱਜ ਤੱਕ 233 ਸੈਂਪਲ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ ਲਏ ਗਏ ਹਨ, ਜਿਨ੍ਹਾਂ ਵਿਚੋਂ 206 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਅਜੇ 21 ...

ਪੂਰੀ ਖ਼ਬਰ »

ਕੇਂਦਰੀ ਵਜ਼ੀਰ ਸੋਮ ਪ੍ਰਕਾਸ਼ ਵਲੋਂ ਹਲਕਾ ਦਸੂਹਾ ਦਾ ਦੌਰਾ

ਦਸੂਹਾ 5 ਅਪ੍ਰੈਲ (ਕੌਸ਼ਲ)-ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵਲੋਂ ਕਰੋਨਾ ਬਿਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਹਲਕਾ ਦਸੂਹਾ ਦਾ ਦੌਰਾ ਕੀਤਾ ਗਿਆ¢ ਇਸ ਮੌਕੇ ਉਨ੍ਹਾਾ ਕਿਹਾ ਕਿ ਉਹ ਵਲੋਂ ਕੱਲ੍ਹ ਹਲਕੇ ਵਿਚ ਕਰੀਬ 250 ਲੋੜਵੰਦ ਲੋਕਾਾ ਦੇ ਘਰ-ਘਰ ਸਮੱਗਰੀ ...

ਪੂਰੀ ਖ਼ਬਰ »

ਲੁੱਟ-ਖੋਹ ਦੇ ਦੋਸ਼ 'ਚ ਗਿ੍ਫ਼ਤਾਰ

ਹਰਿਆਣਾ, 5 ਅਪ੍ਰੈਲ (ਹਰਮੇਲ ਸਿੰਘ ਖੱਖ)-ਹਰਿਆਣਾ ਪੁਲਿਸ ਨੇ ਲੁੱਟ-ਖੋਹ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਹਰਿਆਣਾ ਪੁਲਿਸ ਨੂੰ ਦਿੱਤੇ ਬਿਆਨਾ 'ਚ ਜੁਗਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਪਿੰਡ ਬਸੀ ਉਮਰ ਖਾਂ ਨੇ ਦੱਸਿਆ ...

ਪੂਰੀ ਖ਼ਬਰ »

ਤਲਵੰਡੀ ਜੱਟਾਂ ਚ' ਵਿਸਾਖੀ ਸਮਾਗਮ ਮੁਲਤਵੀ

ਬਹਿਰਾਮ, 5 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਨੂੰ ਮੱਦੇਨਜ਼ਰ ਰੱਖਦੇ ਹੋਏ 13 ਅਪ੍ਰੈਲ 2020 ਨੂੰ ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆ ਸਾਹਿਬ ਤਲਵੰਡੀ ਜੱਟਾਂ ਵਿਖੇ ਵਿਸਾਖੀ 'ਤੇ ਲੱਗਣ ਵਾਲਾ ਵਿਸਾਖੀ ਸਮਾਗਮ ਇਸ ਵਾਰ ਮੁਲਤਵੀ ਕੀਤਾ ...

ਪੂਰੀ ਖ਼ਬਰ »

ਡਾਕ ਵਿਭਾਗ ਵਲੋਂ ਪਿੰਡਾਂ 'ਚ ਡੋਰ-ਟੂ-ਡੋਰ ਪੈਨਸ਼ਨ ਵੰਡਣੀ ਸ਼ੁਰੂ- ਡੀ. ਸੀ.

ਹੁਸ਼ਿਆਰਪੁਰ, 5 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜਿੱਥੇ ਬੈਂਕਾਂ ਵਲੋਂ ਡੋਰ-ਟੂ-ਡੋਰ ਪੈਨਸ਼ਨ ਵੰਡੀ ਜਾ ਰਹੀ ਹੈ, ਉੱਥੇ ਡਾਕ ਵਿਭਾਗ ਵਲੋਂ ਵੀ ਪਿੰਡਾਂ ਵਿਚ ਘਰ-ਘਰ ਪੈਨਸ਼ਨ ਵੰਡਣੀ ਸ਼ੁਰੂ ਕਰ ਦਿੱਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ...

ਪੂਰੀ ਖ਼ਬਰ »

ਲੋਕ ਆਪਣੇ ਪਿੰਡਾਂ ਨੂੰ ਸੀਲ ਕਰਨ, ਪਰ ਮੇਨ ਰਸਤਿਆਂ 'ਤੇ ਆਵਾਜਾਈ ਨਾ ਰੋਕਣ- ਡੀ. ਐੱਸ. ਪੀ. ਰਵਿੰਦਰ ਸਿੰਘ

ਮੁਕੇਰੀਆਂ, 5 ਅਪ੍ਰੈਲ (ਰਾਮਗੜ੍ਹੀਆ)-ਕੋਰੋਨਾ ਵਾਇਰਸ ਦੇ ਡਰ ਤੋਂ ਲੋਕ ਖ਼ੁਦ ਨੂੰ ਸੁਰੱਖਿਅਤ ਕਰਨ ਲਈ ਪਿੰਡਾ ਵਿਚ ਨਾਕੇ ਲਗਾ ਕਿ ਪਿੰਡ ਸੀਲ ਕਰ ਰਹੇ ਹਨ ਜੋ ਵਧੀਆ ਉਪਰਾਲਾ ਹੈ, ਪਰ ਕੁੱਝ ਪਿੰਡਾਂ ਵਿਚ ਲਗਾਏ ਜਾ ਰਹੇ ਨਾਕਿਆਂ ਦੌਰਾਨ ਨੌਜਵਾਨਾਂ ਵਲੋਂ ਸ਼ਹਿਰਾਂ ਅਤੇ ...

ਪੂਰੀ ਖ਼ਬਰ »

ਅਰੋੜਾ ਨੇ ਕਰਫ਼ਿਊ 'ਚ 'ਹੋਮ ਡਲਿਵਰੀ' ਕਰਨ ਵਾਲੇ ਵਲੰਟੀਅਰਾਂ ਨੂੰ ਸੌਾਪੇ ਹੈਲਮਟ

ਹੁਸ਼ਿਆਰਪੁਰ, 5 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਉਦਯੋਗ ਤੇ ਵਣਜ ਮੰਤਰੀ, ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਅੱਜ ਹੁਸ਼ਿਆਰਪੁਰ ਦੇ ਉਨ੍ਹਾਂ 200 ਵਲੰਟੀਅਰਾਂ ਨੂੰ ਹੈਲਮਟ ਸੌਾਪੇ ਹਨ, ਜੋ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਫ਼ਿਊ ਦੀ ਇਸ ਮੁਸ਼ਕਿਲ ...

ਪੂਰੀ ਖ਼ਬਰ »

ਪਿੰਡ ਖਾਨਪੁਰ ਨੂੰ ਨਗਰ ਨਿਵਾਸੀਆਾ ਨੇ ਕੀਤਾ ਸੀਲ

ਐਮਾ ਮਾਂਗਟ, 5 ਅਪ੍ਰੈਲ (ਗੁਰਾਇਆ)-ਸਮੂਹ ਨਗਰ ਨਿਵਾਸੀਆਾ ਤੇ ਪੰਚਾਇਤ ਨੇ ਮਿਲ ਕੇ ਪਿੰਡ ਖਾਨਪੁਰ ਨੂੰ 14 ਅਪ੍ਰੈਲ ਤੱਕ ਪੂਰੀ ਤਰਾਾ ਨਾਲ ਸੀਲ ਕਰ ਦਿੱਤਾ¢ ਕਰੋਨਾ ਵਾਰਿਰਸ ਦੇ ਵਧਦੇ ਖ਼ਤਰੇ ਨੂੰ ਭਾਾਪਦਿਆਾ ਪਿੰਡ ਵਾਸੀਆਾ ਨੇ ਇਹ ਫੈਸਲਾ ਕੀਤਾ, ਤਾਾਕਿ ਕੋਈ ਬਾਹਰਲਾ ...

ਪੂਰੀ ਖ਼ਬਰ »

ਫ਼ਰਜ਼ੀ ਕਾਲ ਕਰਨ ਵਾਲੇ ਿਖ਼ਲਾਫ਼ ਮਾਮਲਾ ਦਰਜ

ਗੜ੍ਹਦੀਵਾਲਾ, 5 ਅਪ੍ਰੈਲ (ਚੱਗਰ)-ਗੜ੍ਹਦੀਵਾਲਾ ਦੇ ਪਿੰਡ ਭਾਨਾ ਦੇ ਇਕ ਵਿਅਕਤੀ ਵਲੋਂ ਕੰਟਰੋਲ ਰੂਮ 'ਤੇ ਰਾਸ਼ਨ ਦੀ ਲੋੜ ਦੱਸਣ ਵਾਲੇ ਸਮਰੱਥ ਵਸਨੀਕ ਿਖ਼ਲਾਫ਼ ਗੜ੍ਹਦੀਵਾਲਾ ਪੁਲਿਸ ਨੇ ਮਾਮਲਾ ਦਰਜ਼ ਕੀਤਾ ਗਿਆ ਹੈ | ਇਸ ਸਬੰਧੀ ਐੱਸ.ਡੀ.ਐੱਮ. ਜੋਤੀ ਬਾਲਾ ਮੱਟੂ ਨੇ ...

ਪੂਰੀ ਖ਼ਬਰ »

ਕਰਫ਼ਿਊ ਪਾਸ ਨੂੰ ਵੀ ਨਹੀਂ ਮੰਨ ਰਹੇ ਪਿੰਡਾਂ ਦੇ ਲੋਕ, ਜਗ੍ਹਾ-ਜਗ੍ਹਾ ਲਗਾਏ ਨਾਕੇ

ਹੁਸ਼ਿਆਰਪੁਰ, 5 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਕੋਰੋਨਾ ਵਾਇਰਸ ਦਾ ਖੌਫ ਨਾ ਸਿਰਫ ਸ਼ਹਿਰਾਂ 'ਚ ਬਲਕਿ ਹੁਣ ਪਿੰਡਾਂ 'ਚ ਵੀ ਪੂਰੀ ਤਰ੍ਹਾਂ ਫੈਲ ਚੁੱਕਾ ਹੈ | ਹਰੇਕ ਪਿੰਡ 'ਚ ਸਥਾਨਕ ਨੌਜਵਾਨਾਂ ਵਲੋਂ ਪਿੰੰਡ ਵਾਸੀਆਂ ਦੇ ਸਹਿਯੋਗ ਨਾਲ ਨਾਕਾਬੰਦੀ ਕੀਤੀ ਗਈ ਹੈ | ਇਸ ...

ਪੂਰੀ ਖ਼ਬਰ »

ਪਿੰਡ ਪੈਂਸਰਾ ਦੇ 44 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

ਗੜ੍ਹਸ਼ੰਕਰ, 5 ਅਪ੍ਰੈਲ (ਧਾਲੀਵਾਲ)-ਗੜ੍ਹਸ਼ੰਕਰ ਦੇ ਪਿੰਡ ਪੈਂਸਰਾ ਦੇ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵਲੋਂ ਬੀਤੇ ਦਿਨੀਂ ਪਿੰਡ ਦੇ 44 ਲੋਕਾਂ ਦੇ ਕੋਰੋਨਾ ਟੈੱਸਟ ਲਈ ਨਮੂਨੇ ਲਏ ਗਏ ਸਨ, ਜਿਨ੍ਹਾਂ ਦੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੀ ਕੋਵਿਡ-19 ਿਖ਼ਲਾਫ਼ ਜੰਗ : 405 ਪਿੰਡਾਂ ਨੇ ਅਪਣਾਇਆ ਸਵੈ-ਇਕਾਂਤਵਾਸ

ਹੁਸ਼ਿਆਰਪੁਰ, 5 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਵਲੋਂ ਕੋਵਿਡ-19 ਿਖ਼ਲਾਫ਼ ਵੱਡੀ ਜੰਗ ਤਹਿਤ ਜਿੱਥੇ ਸੂਬਾ ਵਾਸੀਆਂ ਨੂੰ ਘਰਾਂ ਵਿਚ ਹੀ ਸਾਰੀਆਂ ਸੁੱਖ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉੱਥੇ ਵੱਡੇ ਪੱਧਰ 'ਤੇ ਜਾਗਰੂਕਤਾ ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਨੇ ਕੋਵਿਡ-19 ਨੂੰ ਮਾਤ ਦੇਣ ਵਾਲੇ ਨੰਨ੍ਹੇ ਬਾਲ ਨੂੰ ਭੇਜੇ ਤੋਹਫ਼ੇ ਤੇ ਜਨਮ ਦਿਨ ਦਾ ਕੇਕ

ਨਵਾਂਸ਼ਹਿਰ, 5 ਅਪੈ੍ਰਲ (ਹਰਵਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਅੱਜ ਕੋਵਿਡ-19 ਪੀੜਤ 2 ਸਾਲਾ ਬੱਚੇ ਦੇ ਪਰਿਵਾਰ ਨਾਲ ਮਾਨਵੀ ਸੰਵੇਦਨਾ ਜਤਾਉਂਦਿਆਂ ਪੀੜਤ ਬੱਚੇ ਦੇ ਪਹਿਲੇ ਟੈੱਸਟ ਦੇ ਨੈਗੇਟਿਵ ਆਉਣ ਤੇ ਕੱਲ੍ਹ ਉਸ ਵਲੋਂ ਆਪਣੇ 2 ਸਾਲ ਪੂਰੇ ...

ਪੂਰੀ ਖ਼ਬਰ »

ਕੋਰੋਨਾ ਸਬੰਧੀ ਅਫ਼ਵਾਹ ਫੈਲਾਉਣ ਵਾਲੇ ਿਖ਼ਲਾਫ਼ ਮਾਮਲਾ ਦਰਜ

ਬਲਾਚੌਰ, 5 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)-ਥਾਣਾ ਬਲਾਚੌਰ ਸ਼ਹਿਰੀ ਵਿਖੇ ਕੋਰੋਨਾ ਵਾਇਰਸ ਸਬੰਧੀ ਸੋਸ਼ਲ ਮੀਡੀਆ 'ਤੇ ਆਡੀਓ ਵਾਇਰਲ ਕਰਕੇ ਝੂਠੀ ਅਫ਼ਵਾਹ ਫੈਲਾਉਣ ਦੇ ਦੋਸ਼ ਹੇਠ ਇਕ ਅਣਪਛਾਤੇ ਿਖ਼ਲਾਫ਼ ਮਾਮਲਾ ਦਰਜ ਕਰਕੇ ਸਰਗਰਮੀ ਨਾਲ ਜਾਂਚ ਅਰੰਭ ਕਰ ਦਿੱਤੀ ਹੈ ...

ਪੂਰੀ ਖ਼ਬਰ »

ਪੁਲਿਸ ਵਲੋਂ ਸ਼ਰਾਬ ਦੀਆ 16 ਬੋਤਲਾਂ ਬਰਾਮਦ

ਬਲਾਚੌਰ/ਭੱਦੀ, 5 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ/ਨਰੇਸ਼ ਧੌਲ)-ਪੁਲਿਸ ਥਾਣਾ ਦਿਹਾਤੀ ਬਲਾਚੌਰ ਦੀ ਪੁਲਿਸ ਪਾਰਟੀ ਵਲੋਂ ਮੁਖ਼ਬਰ ਦੀ ਸੂਚਨਾ 'ਤੇ ਪਿੰਡ ਕੌਲਗੜ੍ਹ ਵਿਖੇ 16 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਨ ਦੀ ਖ਼ਬਰ ਹੈ | ਏ.ਐੱਸ.ਆਈ. ਵਰਿੰਦਰ ਕੁਮਾਰ ਨੇ ਜਾਣਕਾਰੀ ...

ਪੂਰੀ ਖ਼ਬਰ »

ਨਵਾਂਸ਼ਹਿਰ 'ਚ ਕੋਵਿਡ-19 ਦੇ ਨਿੱਕੇ ਜਿਹੇ ਮਰੀਜ਼ ਦੇ ਜਨਮ ਦਿਨ 'ਤੇ ਹਸਪਤਾਲ ਦੇ ਸਟਾਫ਼ ਨੇ ਦਿੱਤਾ 'ਸਰ ਪ੍ਰਾਈਜ਼ ਗਿਫ਼ਟ'

ਨਵਾਂਸ਼ਹਿਰ, 5 ਅਪੈ੍ਰਲ (ਗੁਰਬਖਸ਼ ਸਿੰਘ ਮਹੇ)-ਸਿਵਲ ਹਸਪਤਾਲ ਨਵਾਂਸ਼ਹਿਰ 'ਚ ਕੋਵਿਡ-19 ਦਾ ਇਲਾਜ ਕਰਵਾ ਰਹੇ ਇਕ ਨਿੱਕੇ ਜਿਹੇ ਬੱਚੇ ਨੂੰ ਡਿਊਟੀ 'ਤੇ ਤਾਇਨਾਤ ਮੈਡੀਕਲ ਸਟਾਫ਼ ਵਲੋਂ ਉਸ ਦੇ ਜਨਮ ਦਿਨ ਮੌਕੇ 'ਸਰ ਪ੍ਰਾਈਜ਼ ਗਿਫ਼ਟ' ਦਿੱਤਾ ਗਿਆ | ਐੱਸ. ਐੱਮ. ਓ. ਡਾ. ...

ਪੂਰੀ ਖ਼ਬਰ »

ਲੋੜਵੰਦਾਂ ਦੀ ਸੇਵਾ ਕਰਨਾ ਸਰਕਾਰ ਦਾ ਮੁੱਢਲਾ ਫਰਜ਼- ਪੱਲੀ ਝਿੱਕੀ

ਸੰਧਵਾਂ 5 ਅਪ੍ਰੈਲ (ਪ੍ਰੇਮੀ ਸੰਧਵਾਂ)-ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਲਕਾ ਇੰਚਾਰਜ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਵਲੋਂ ਗਰੀਬ ਪਰਿਵਾਰਾਂ ਦੇ ਘਰਾਂ 'ਚ ਰਾਸ਼ਨ ...

ਪੂਰੀ ਖ਼ਬਰ »

ਮੋਮਬੱਤੀਆਂ ਜਗਾਉਣ ਨਾਲ ਲੋਕਾਂ ਦਾ ਢਿੱਡ ਨਹੀਂ ਭਰਨਾ- ਹਰਪ੍ਰਭਮਹਿਲ ਸਿੰਘ

ਨਵਾਂਸ਼ਹਿਰ, 5 ਅਪ੍ਰੈਲ (ਗੁਰਬਖਸ਼ ਸਿੰਘ ਮਹੇ)-ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਮੋਮਬਤੀਆਂ ਜਗਾਉਣ ਦੇ ਦਿੱਤੇ ਸੰਦੇਸ਼ ਨੂੰ ਛੱਡ ਕੇ ਦੇਸ਼ ਵਿਚ ਫੈਲੀ ਭਿਆਨਕ ਬਿਮਾਰੀ ਕੋਵਿਡ-19 ਕੋਰੋਨਾ ਬਿਮਾਰੀ ਤੋਂ ਬਚਾ ਲਈ ਕੁਝ ਖ਼ਾਸ ਕਰਨ ਦੀ ਜ਼ਰੂਰਤ ਹੈ | ਅੱਜ ਦੇਸ਼ ਵਾਸੀਆਂ ...

ਪੂਰੀ ਖ਼ਬਰ »

ਸੂਬਾ ਸਰਕਾਰ ਕਰਫ਼ਿਊ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ-ਵਿਧਾਇਕ ਅੰਗਦ ਸਿੰਘ

ਨਵਾਂਸ਼ਹਿਰ, 05 ਅਪੈ੍ਰਲ (ਗੁਰਬਖਸ਼ ਸਿੰਘ ਮਹੇ)-ਵਿਧਾਇਕ ਅੰਗਦ ਸਿੰਘ ਨੇ ਅੱਜ ਇੱਥੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਕਰਫ਼ਿਊ ਦੌਰਾਨ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ | ਸਥਾਨਕ ਬਾਜ਼ੀਗਰ ਬਸਤੀ ਵਿਖੇ ਲੋੜਵੰਦ ਲੋਕਾਂ ਨੂੰ ...

ਪੂਰੀ ਖ਼ਬਰ »

ਲੁੱਟ ਖੋਹ ਦੀ ਵਾਰਦਾਤ 'ਚ ਦੋ ਗਿ੍ਫ਼ਤਾਰ ਤੀਜਾ ਫ਼ਰਾਰ

ਔੜ, 5 ਅਪ੍ਰੈਲ (ਜਰਨੈਲ ਸਿੰਘ ਖ਼ੁਰਦ)-ਥਾਣਾ ਔੜ ਦੀ ਪੁਲਿਸ ਵਲੋਂ ਬੀਤੇ ਦਿਨੀ ਨਹਿਰ ਦੇ ਪੁਲ 'ਤੇ ਲੁੱਟ ਖੋਹ ਕਰਨ ਵਾਲੇ ਲੋੜੀਦੇ ਨੌਜਵਾਨਾਂ 'ਚੋਂ ਦੋ ਨੂੰ ਕਾਬੂ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਪਹਿਲੀ ਅਪ੍ਰੈਲ ਨੂੰ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ
ਜ਼ਿਲ੍ਹੇ ਦੀਆਂ ਮੰਡੀਆਂ 'ਚ ਭੀੜ ਰੋਕਣ ਲਈ ਖੰਡ ਮਿੱਲ ਵਾਂਗ ਪਰਚੀ ਪ੍ਰਣਾਲੀ ਲਾਗੂ ਕਰਨ 'ਤੇ ਵਿਚਾਰ

ਨਵਾਂਸ਼ਹਿਰ, 5 ਅਪੈ੍ਰਲ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਲਈ 15 ਅਪੈ੍ਰਲ ਤੋਂ ਸ਼ੁਰੂ ਕੀਤੇ ਜਾਣ ਵਾਲੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹੇ ਦੀਆਂ ਮੰਡੀਆਂ 'ਚ ਕੋਵਿਡ-19 ਪਾਬੰਦੀਆਂ ਦੇ ਮੱਦੇਨਜ਼ਰ ਇਕੱਠ ਰੋਕਣ ਲਈ ਖੰਡ ਮਿੱਲ ਵਾਂਗ ਪਰਚੀ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ ਭੀੜ ਰੋਕਣ ਲਈ ਖੰਡ ਮਿੱਲ ਵਾਂਗ ਪਰਚੀ ਪ੍ਰਣਾਲੀ ਲਾਗੂ ਕਰਨ 'ਤੇ ਵਿਚਾਰ

ਨਵਾਂਸ਼ਹਿਰ, 5 ਅਪੈ੍ਰਲ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਲਈ 15 ਅਪੈ੍ਰਲ ਤੋਂ ਸ਼ੁਰੂ ਕੀਤੇ ਜਾਣ ਵਾਲੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹੇ ਦੀਆਂ ਮੰਡੀਆਂ 'ਚ ਕੋਵਿਡ-19 ਪਾਬੰਦੀਆਂ ਦੇ ਮੱਦੇਨਜ਼ਰ ਇਕੱਠ ਰੋਕਣ ਲਈ ਖੰਡ ਮਿੱਲ ਵਾਂਗ ਪਰਚੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਭੇਜਿਆ ਜਾ ਰਿਹਾ ਲੋੜਵੰਦਾਂ ਦਾ ਰਾਸ਼ਨ ਪੰਚਾਇਤਾਂ ਦੇ ਗਲੇ ਦੀ ਹੱਡੀ ਬਣਿਆ

ਬੰਗਾ 5 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਕੋਰੋਨਾ ਵਾਇਰਸ ਦੇ ਖਾਤਮੇ ਤਹਿਤ ਲਗਾਏ ਕਰਫਿਊ ਦੌਰਾਨ ਪੰਜਾਬ ਸਰਕਾਰ ਵਲੋਂ ਲੋੜਵੰਦਾਂ ਦੀ ਮਦਦ ਲਈ ਭਾਵੇਂ ਠੋਸ ਕਦਮ ਉਠਾਇਆ ਗਿਆ ਹੈ, ਪਰ ਇਹ ਕਾਰਜ ਪੰਚਾਇਤਾਂ ਅਤੇ ਰਾਜਨੀਤਿਕ ਆਗੂਆਂ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਿਰੁੱਧ ਛੇੜੀ ਜੰਗ ਦੀ ਉਲੰਘਣਾ ਕਰਦੇ 20 ਗਿ੍ਫ਼ਤਾਰ

ਨਵਾਂਸ਼ਹਿਰ, 5 ਅਪ੍ਰੈਲ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਵਿਰੁੱਧ ਛੇੜੀ ਜੰਗ ਕਿ ਲੋਕ ਆਪਣੇ ਘਰਾਂ 'ਚ ਰਹਿ ਕੇ ਉਸ ਦਾ ਮੁਕਾਬਲਾ ਕਰਨ ਦੇ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ 'ਚ 26 ਮਾਮਲੇ ਦਰਜ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX