ਤਾਜਾ ਖ਼ਬਰਾਂ


ਉਲੰਪੀਅਨ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ - ਭਾਈ ਲੌਂਗੋਵਾਲ
. . .  5 minutes ago
ਅੰਮ੍ਰਿਤਸਰ, 28 ਮਈ (ਰਾਜੇਸ਼ ਕੁਮਾਰ ਸੰਧੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਲੰਪਿਕ ਖੇਡਾਂ ਦੌਰਾਨ ਹਾਕੀ ਵਿਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗ਼ਾ ਜਿੱਤਣ ਵਾਲੇ ਸਿੱਖ ਖਿਡਾਰੀ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ...
ਝੱਖੜ ਝੁੱਲਣ ਕਾਰਨ ਜਨਜੀਵਨ ਪ੍ਰਭਾਵਿਤ
. . .  9 minutes ago
ਬਾਘਾ ਪੁਰਾਣਾ, 28 ਮਈ (ਬਲਰਾਜ ਸਿੰਗਲਾ) - ਅੱਜ ਸ਼ਾਮ ਦੇ ਕਰੀਬ 4 ਵਜੇ ਇਕ ਦਮ ਆਕਾਸ਼ 'ਤੇ ਕਾਲੀਆਂ ਘਟਾਵਾਂ ਛਾ ਗਈਆਂ ਤੇ ਧੂੜ ਭਰੀਆਂ ਹਨੇਰੀਆਂ ਵਾਲਾ ਤੇਜ਼ ਝੱਖੜ ਝੁਲਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਵਰਖਾ...
ਅੰਮ੍ਰਿਤਸਰ 'ਚ ਅੱਜ 7 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ
. . .  13 minutes ago
ਅੰਮ੍ਰਿਤਸਰ, 28 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਵਿਚ ਅੱਜ 7 ਕੋਰੋਨਾਵਾਇਰਸ ਦੇ ਪਾਜ਼ੀਟਿਵ ਕੇਸ ਪਾਏ...
ਗਿੱਦੜ ਪਿੰਡੀ ਵਿਖੇ ਦਰਿਆ ਸਤਲੁਜ 'ਤੇ ਬਣੇ ਰੇਲਵੇ ਪੁਲ ਹੇਠੋਂ ਮਿੱਟੀ ਕੱਢ ਕੇ ਹੜ੍ਹਾਂ ਨੂੰ ਰੋਕਿਆ ਜਾ ਸਕਦਾ – ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.
. . .  24 minutes ago
ਸ਼ਾਹਕੋਟ (ਜਲੰਧਰ) 28 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਗਿੱਦੜਪਿੰਡੀ ਵਿਖੇ ਦਰਿਆ ਸਤਲੁਜ ਉਪਰ ਬਣੇ ਪੁਲ ਹੇਠੋਂ ਮਿੱਟੀ ਕੱਢਣ ਨਾਲ ਇਸ ਖੇਤਰ ਵਿਚ ਹੜ੍ਹਾਂ ਦੇ ਖਤਰੇ ਨੂੰ ਰੋਕਣ ਵਿਚ ਮਦਦਗਾਰ...
ਸਿਹਤ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ 'ਤੇ ਕੀਤੀ ਜਾ ਰਹੀ ਹੈ ਪੈੱ੍ਰਸ ਕਾਨਫ਼ਰੰਸ
. . .  45 minutes ago
ਔਲਖ ਨੂੰ ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਬਣਾਉਣ ਤੇ ਵਰਕਰ 'ਚ ਖ਼ੁਸ਼ੀ ਦੀ ਲਹਿਰ
. . .  47 minutes ago
ਅਜਨਾਲਾ, 28 ਮਈ( ਸੁੱਖ ਮਾਹਲ)- ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਤੇ ਵੱਖ-ਵੱਖ ਸੰਗਠਨਾਂ ਅੰਦਰ ਕੰਮ ਕਰ ਚੁੱਕੇ ਪਾਰਟੀ...
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ ਮਗਰੋਂ ਮੀਂਹ ਸ਼ੁਰੂ ਹੋਇਆ
. . .  52 minutes ago
ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਅੱਜ ਸਖ਼ਤ ਗਰਮੀ ਪੈ ਰਹੀ ਸੀ...
ਛੋਟੇ ਭਰਾ ਨੇ ਕਿਰਪਾਨਾਂ ਦੇ ਵਾਰ ਨਾਲ ਵੱਡੇ ਭਰਾ ਦਾ ਕੀਤਾ ਕਤਲ
. . .  54 minutes ago
ਜੈਤੋ, 28 ਮਈ (ਗੁਰਚਰਨ ਸਿੰਘ ਗਾਬੜੀਆ/ ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਜੈਤੋ ਦੇ ਪਿੰਡ ਮੱਤਾ ਵਿਖੇ ਲੰਘੀ...
ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੀ ਆਈ ਨਜ਼ਰ
. . .  59 minutes ago
ਬਾਘਾਪੁਰਾਣਾ, 28 ਮਈ (ਬਲਰਾਜ ਸਿੰਗਲਾ)- ਸਰਕਾਰ ਵੱਲੋਂ ਕੋਰੋਨਾ ਵਾਇਰਸ ਨੰ ਲੈ ਕੇ ਕਰੀਬ ਦੋ ਮਹੀਨੇ ਤੋਂ ਬਾਅਦ ਕੁੱਝ ਰੂਟਾਂ ਉੱਪਰ ਸੀਮਤ ਪੱਧਰ 'ਤੇ...
ਪਠਾਨਕੋਟ ਵਿਖੇ ਪਿਉ-ਪੁੱਤਰ ਨੂੰ ਹੋਇਆ ਕੋਰੋਨਾ
. . .  about 1 hour ago
ਪਠਾਨਕੋਟ, 28 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ 'ਚ 2 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਤੇ ਇਹ ਦੋਨੋਂ ਕੋਰੋਨਾ ...
ਲੁਧਿਆਣਾ 'ਚ ਰੇਲਵੇ ਸੁਰੱਖਿਆ ਪੁਲਿਸ ਜਵਾਨ ਦੀ ਕੋਰੋਨਾ ਕਾਰਨ ਹੋਈ ਮੌਤ
. . .  about 1 hour ago
ਲੁਧਿਆਣਾ, 28 ਮਈ (ਸਲੇਮਪੁਰੀ) - ਲੁਧਿਆਣਾ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ ਜੋ ਹਸਪਤਾਲ ...
ਅੰਮ੍ਰਿਤਸਰ 'ਚ ਕੋਰੋਨਾ ਪੀੜਤ ਔਰਤ ਦੀ ਹੋਈ ਮੌਤ
. . .  about 1 hour ago
ਅੰਮ੍ਰਿਤਸਰ, 28 ਮਈ(ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਜੇਰੇ ਇਲਾਜ ਔਰਤ ਦੀ ਮੌਤ ਹੋ ਗਈ ਹੈ ਜਿਸ ਦੀ ਕੋਰੋਨਾ ਰਿਪੋਰਟ...
ਕੋਰੋਨਾ ਹਾਟ ਸਪਾਟ ਬਣੇ ਪਿੰਡ ਨੰਗਲੀ (ਜਲਾਲਪੁਰ) ਦੇ 4 ਹੋਰਨਾਂ ਵਾਸੀਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਮਿਆਣੀ, 28 ਮਈ (ਹਰਜਿੰਦਰ ਸਿੰਘ ਮੁਲਤਾਨੀ) - ਟਾਂਡਾ ਦੇ ਪਿੰਡ ਨੰਗਲੀ (ਜਲਾਲਪੁਰ) ਕੋਰੋਨਾ ਵਾਇਰਸ ਦਾ ਹਾਟ ...
ਚੰਡੀਗੜ੍ਹ 'ਚ 91 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਚੰਡੀਗੜ੍ਹ, 28 ਮਈ (ਮਨਜੋਤ ਸਿੰਘ)- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾ...
'ਪਾਤਾਲ ਲੋਕ' ਨੂੰ ਬੰਦ ਕਰਵਾਉਣ ਸੰਬੰਧੀ ਪੰਡਿਤ ਰਾਓ ਧਰੇਨਵਰ ਨੇ ਦਿੱਤਾ ਬੇਨਤੀ ਪੱਤਰ
. . .  about 2 hours ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਡਿਤ ਰਾਓ ਧਰੇਨਵਰ ਨੇ ਵੈੱਬ ਸੀਰੀਜ਼ 'ਪਾਤਾਲ ਲੋਕ' ਨੂੰ ਬੰਦ ਕਰਵਾਉਣ ...
ਸੁਖਬੀਰ ਬਾਦਲ ਵੱਲੋਂ 30 ਮਈ ਨੂੰ ਸੱਦੀ ਗਈ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ
. . .  about 2 hours ago
ਚੰਡੀਗੜ੍ਹ, 28 ਮਈ (ਅ.ਬ)- ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਿਊਬਵੈੱਲ, ਬੀਜਾਂ ਦੇ ਘੁਟਾਲੇ, ਮਾਲੀਆ...
ਬੀਜ ਘੁਟਾਲੇ ਦੀ ਉਚ ਪੱਧਰੀ ਜਾਂਚ ਸਬੰਧੀ ਅਕਾਲੀ ਆਗੂਆਂ ਨੇ ਡੀ.ਸੀ ਨੂੰ ਸੌਂਪਿਆ ਮੰਗ ਪੱਤਰ
. . .  about 2 hours ago
ਫ਼ਿਰੋਜ਼ਪੁਰ, 28 ਮਈ (ਜਸਵਿੰਦਰ ਸਿੰਘ ਸੰਧੂ)- ਝੋਨੇ ਦੀ ਬਿਜਾਈ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ...
ਪਿੰਡ ਸਾਹਿਬ ਚੰਦ ਵਿਖੇ ਪਤਨੀ ਦਾ ਕਹੀ ਮਾਰ ਕੇ ਕਤਲ
. . .  1 minute ago
ਗਿੱਦੜਬਾਹਾ, 28 ਮਈ (ਬਲਦੇਵ ਸਿੰਘ)- ਪਿੰਡ ਸਾਹਿਬ ਚੰਦ ਵਿਖੇ ਇਕ ਵਿਅਕਤੀ ਵੱਲੋਂ ਕਹੀ ਮਾਰ ਕੇ ਆਪਣੀ ਪਤਨੀ ਦਾ ਗਲਾ ਵੱਢ ...
ਬਾਹਰਲੇ ਸੂਬਿਆਂ ਤੋਂ ਆ ਰਹੇ ਵਿਅਕਤੀਆਂ ਦੀ ਸਿਹਤ ਵਿਭਾਗ ਵੱਲੋਂ ਸਕਰੀਨਿੰਗ
. . .  about 3 hours ago
ਗੁਰੂ ਹਰਸਹਾਏ, 28 ਮਈ (ਹਰਚਰਨ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਵੀਰ ....
ਗੜ੍ਹਸ਼ੰਕਰ ਨੇੜੇ ਵਿਅਕਤੀ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ
. . .  about 3 hours ago
ਗੜ੍ਹਸ਼ੰਕਰ , 28 ਮਈ (ਧਾਲੀਵਾਲ)- ਗੜ੍ਹਸ਼ੰਕਰ ਨੇੜੇ ਆਦਮਪੁਰ ਨੂੰ ਜਾਣ ਵਾਲੀ ਬਿਸਤ ਦੁਆਬ ਨਹਿਰ ਸੜਕ...
ਟਿੱਡੀ ਦਲ ਦੀ ਸੰਭਾਵੀ ਆਮਦ 'ਤੇ ਪੰਜਾਬ-ਹਰਿਆਣਾ ਹਾਈ ਅਲਰਟ 'ਤੇ
. . .  about 3 hours ago
ਮੰਡੀ ਕਿੱਲਿਆਂਵਾਲੀ/ਡੱਬਵਾਲੀ, 28 ਮਈ (ਇਕਬਾਲ ਸਿੰਘ ਸ਼ਾਂਤ)- ਚੀਨੀ ਬਿਮਾਰੀ ਕੋਰੋਨਾ ਦੇ ਬਾਅਦ ਪਾਕਿਸਤਾਨੀ ਟਿੱਡੀ ਦਲ...
ਕੈਪਟਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਮੁੜ ਸੁਰਜੀਤ ਕਰਨ ਦੀ ਅਪੀਲ
. . .  about 3 hours ago
ਚੰਡੀਗੜ੍ਹ, 28 ਮਈ (ਅ.ਬ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਾਸੀਆਂ...
ਮਜੀਠੀਆ ਦੀ ਅਗਵਾਈ 'ਚ ਅਕਾਲੀ ਆਗੂਆਂ ਨੇ ਏ.ਡੀ.ਸੀ ਨੂੰ ਸੌਂਪਿਆ ਮੰਗ ਪੱਤਰ
. . .  about 3 hours ago
ਅੰਮ੍ਰਿਤਸਰ, 28 ਮਈ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸਰਦਾਰ ਬਿਕਰਮ ਸਿੰਘ ...
ਅਕਾਲੀ ਦਲ ਵੱਲੋਂ ਬੀਜ ਘੋਟਾਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ
. . .  about 3 hours ago
ਜਲੰਧਰ, 28 ਮਈ (ਜੀ.ਪੀ ਸਿੰਘ)- ਅਕਾਲੀ ਦਲ ਵੱਲੋਂ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਮਾਨਯੋਗ ਰਾਜਪਾਲ ਜੀ ਪੰਜਾਬ, ਚੰਡੀਗੜ੍ਹ ਤੋਂ ਇਹ...
ਤਰਨਤਾਰਨ ਦੇ ਦੋ ਹੋਰ ਵਿਅਕਤੀਆਂ 'ਚ ਕੋਰੋਨਾ ਦੀ ਹੋਈ ਪੁਸ਼ਟੀ
. . .  about 3 hours ago
ਤਰਨਤਾਰਨ, 28 ਮਈ (ਹਰਿੰਦਰ ਸਿੰਘ)- ਤਰਨਤਾਰਨ 'ਚ ਦੋ ਹੋਰ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਚੇਤ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖ਼ਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਪਹਿਲਾ ਸਫ਼ਾ

ਕੋਰੋਨਾ ਖ਼ਿਲਾਫ਼ ਜਿੱਤਾਂਗੇ ਲੰਬੀ ਲੜਾਈ-ਮੋਦੀ

ਭਾਜਪਾ ਦੇ 40ਵੇਂ ਸਥਾਪਨਾ ਦਿਵਸ ਮੌਕੇ ਵੀਡੀਓ ਸੰਦੇਸ਼ ਰਾਹੀਂ ਕੀਤਾ ਸੰਬੋਧਨ

ਨਵੀਂ ਦਿੱਲੀ, 6 ਅਪ੍ਰੈਲ (ਉਪਮਾ ਡਾਗਾ ਪਾਰਥ)-ਕੋਰੋਨਾ ਵਾਇਰਸ ਦੇ ਖ਼ਿਲਾਫ਼ ਚੱਲ ਰਹੀ ਲੜਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਬੀ ਜੰਗ ਕਰਾਰ ਦਿੰਦਿਆਂ ਕਿਹਾ ਕਿ ਇਸ ਜੰਗ 'ਚ ਨਾ ਥੱਕਣਾ ਹੈ ਅਤੇ ਨਾ ਹਾਰਨਾ ਹੈ, ਸਿਰਫ਼ ਜਿੱਤਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ 40ਵੇਂ ਸਥਾਪਨਾ ਦਿਵਸ ਮੌਕੇ ਭਾਜਪਾ ਕਾਰਕੁੰਨਾਂ ਨੂੰ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕਰਦਿਆਂ ਉਕਤ ਵਿਚਾਰ ਪ੍ਰਗਟਾਏ। ਪ੍ਰਧਾਨ ਮੰਤਰੀ ਨੇ ਸ਼ਾਸਤਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਾਸਤਰਾਂ 'ਚ ਵੀ ਅਜਿਹੀ ਲੜਾਈ ਨਾਲ ਲੜਨ ਦੀ ਪ੍ਰੇਰਨਾ ਮਿਲਦੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸਾਡੇ ਵਿਚਾਰ, ਸੰਕਲਪ ਅਤੇ ਦਿਲ ਇਕਜੁੱਟ ਹੋਣੇ ਚਾਹੀਦੇ ਹਨ। ਇਕਜੁੱਟਤਾ ਦਾ ਜ਼ਿਕਰ ਕਰਦਿਆਂ ਮੋਦੀ ਨੇ ਐਤਵਾਰ ਰਾਤ ਨੂੰ 9 ਵਜੇ ਅਤੇ 9 ਮਿੰਟ ਲਈ ਦੀਵੇ ਜਗਾਉਣ ਦੀ ਕਵਾਇਦ ਦਾ ਵੀ ਜ਼ਿਕਰ ਅਤੇ ਸ਼ਲਾਘਾ ਕਰਦਿਆਂ ਕਿਹਾ ਕਿ ਐਤਵਾਰ ਰਾਤ ਨੂੰ 130 ਕਰੋੜ ਭਾਰਤੀਆਂ ਦੀ ਸਮੂੁਹਿਕ ਸ਼ਕਤੀ ਅਤੇ ਇਕਜੁੱਟਤਾ ਸਾਹਮਣੇ ਆਈ ਸੀ। ਉਨ੍ਹਾਂ ਕਿਹਾ ਕਿ ਇਸ ਲੜਾਈ 'ਚ ਉਹ ਇਕੱਲੇ ਨਹੀਂ ਹਨ, ਸਗੋਂ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ। ਪ੍ਰਧਾਨ ਮੰਤਰੀ ਦੇ ਸੱਦੇ 'ਤੇ ਐਤਵਾਰ ਰਾਤ ਨੂੰ 9 ਵਜੇ 9 ਮਿੰਟ ਲਈ ਦੇਸ਼ ਵਾਸੀਆਂ ਵਲੋਂ ਜਗਾਏ ਦੀਵਿਆਂ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡਾਂ ਤੋਂ ਸ਼ਹਿਰਾਂ ਤੱਕ ਕਰੋੜਾਂ ਲੋਕਾਂ ਨੇ ਐਤਵਾਰ ਨੂੰ ਇਹ ਦਰਸਾਇਆ ਕਿ ਅੱਜ ਦੇਸ਼ ਦਾ ਇਕ ਹੀ ਮਿਸ਼ਨ ਹੈ ਕੋਰੋਨਾ ਮਹਾਂਮਾਰੀ ਨਾਲ ਲੜਾਈ 'ਚ ਜਿੱਤ। ਪ੍ਰਧਾਨ ਮੰਤਰੀ ਨੇ ਤਾਲਾਬੰਦੀ ਦੌਰਾਨ ਲੋਕਾਂ ਵਲੋਂ ਵਿਖਾਈ ਗੰਭੀਰਤਾ ਅਤੇ ਪਕਿਆਈ ਨੂੰ ਅਸਾਧਾਰਨ ਕਰਾਰ ਦਿੰਦਿਆਂ ਭਾਜਪਾ ਕਾਰਕੁੰਨਾਂ ਨੂੰ ਇਸ ਮੁਸ਼ਕਿਲ ਦੀ ਘੜੀ 'ਚ 5 ਸੂਤਰੀ ਏਜੰਡਾ ਅਪਨਾਉਣ ਨੂੰ ਕਿਹਾ, ਜਿਨ੍ਹਾਂ 'ਚ ਗ਼ਰੀਬਾਂ ਨੂੰ ਰਾਸ਼ਨ ਪਹੁੰਚਾਉਣਾ ਵੀ ਸ਼ਾਮਿਲ ਹੈ। ਪ੍ਰਧਾਨ ਮੰਤਰੀ ਨੇ ਭਾਜਪਾ ਕਾਰਕੁੰਨਾਂ ਨੂੰ ਆਪਣੇ ਨਾਲ 5 ਘਰਾਂ ਲਈ ਖਾਣਾ ਬਣਾਉਣ ਅਤੇ ਜ਼ਰੂਰਤਮੰਦਾਂ 'ਚ ਵੰਡਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਭਾਜਪਾ ਕਾਰਕੁੰਨਾਂ ਨੂੰ ਮਾਸਕ ਪਾ ਕੇ ਬਾਹਰ ਨਿਕਲਣ ਦੀ ਹਦਾਇਤ ਦਿੰਦਿਆਂ ਸਰਕਾਰ ਵਲੋਂ ਜਾਰੀ ਸਲਾਹ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਉਹ ਘਰ ਦਾ ਬਣਿਆ ਮਾਸਕ ਵੀ ਪਾ ਸਕਦੇ ਹਨ। ਇਸ ਤੋਂ ਇਲਾਵਾ ਜ਼ਰੂਰੀ ਸੇਵਾਵਾਂ 'ਚ ਲੱਗੇ ਲੋਕਾਂ ਦਾ ਧੰਨਵਾਦ ਕਰਨ ਲਈ 40 ਘਰਾਂ ਲਈ ਧੰਨਵਾਦ ਦੀ ਚਿੱਠੀ ਲੈ ਕੇ ਜਾਣ ਅਤੇ 5 ਲੋਕਾਂ ਤੋਂ ਦਸਤਖ਼ਤ ਕਰਵਾਉਣ ਨੂੰ ਵੀ ਕਿਹਾ। ਇਸ ਦੇ ਨਾਲ ਹੀ ਮੋਦੀ ਨੇ ਸਾਰੇ ਭਾਜਪਾ ਕਾਰਕੁੰਨਾਂ ਨੂੰ ਆਰੋਗਯ ਸੇਤੂ ਐਪ ਡਾਊਨਲੋਡ ਕਰਨ ਅਤੇ 40 ਹੋਰ ਲੋਕਾਂ ਤੋਂ ਇਸ ਐਪ ਨੂੰ ਡਾਊਨਲੋਡ ਕਰਵਾਉਣ ਨੂੰ ਵੀ ਕਿਹਾ। ਪ੍ਰਧਾਨ ਮੰਤਰੀ ਨੇ ਭਾਜਪਾ ਦੇ 40ਵੇਂ ਸਥਾਪਨਾ ਦਿਵਸ ਨਾਲ ਜੋੜਦੇ ਹੋਏ 40 ਦੇ ਇਸ ਅੰਕੜੇ 'ਚ ਰਾਹਤ ਫ਼ੰਡ ਨੂੰ ਵੀ ਸ਼ਾਮਿਲ ਕਰਦਿਆਂ ਨਾ ਸਿਰਫ਼ ਭਾਜਪਾ ਕਾਰਕੁੰਨਾਂ ਨੂੰ ਖੁਦ ਸਹਿਯੋਗ ਕਰਨ ਲਈ ਕਿਹਾ, ਸਗੋਂ 40 ਹੋਰਨਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।
ਮੰਤਰੀਆਂ ਨੂੰ ਘੱਟ ਕੋਰੋਨਾ ਪ੍ਰਭਾਵਿਤ ਖੇਤਰਾਂ 'ਚ ਹੌਲੀ-ਹੌਲੀ ਵਿਭਾਗ ਖੋਲ੍ਹ੍ਹਣ ਲਈ 'ਗ੍ਰੇਡਿੰਡ ਪਲਾਨ' ਬਣਾਉਣ ਲਈ ਕਿਹਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ 'ਚ ਜਾਰੀ ਮੌਜੂਦਾ ਤਾਲਾਬੰਦੀ ਦੇ ਖ਼ਤਮ ਹੋਣ ਉਪਰੰਤ ਦੇਸ਼ ਦੀ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕਰਨ ਲਈ ਕੇਂਦਰੀ ਮੰਤਰੀਆਂ ਨੂੰ ਘੱਟ ਕੋਰੋਨਾ ਪ੍ਰਭਾਵਿਤ ਖੇਤਰਾਂ 'ਚ ਹੌਲੀ-ਹੌਲੀ ਵਿਭਾਗ ਖੋਲ੍ਹਣ ਲਈ ਜੰਗੀ ਪੱਧਰ 'ਤੇ 'ਗ੍ਰੇਡਿੰਡ ਪਲਾਨ' ਬਣਾਉਣ ਲਈ ਕਿਹਾ ਹੈ। ਸੂਤਰਾਂ ਮੁਤਾਬਿਕ ਪ੍ਰਧਾਨ ਮੰਤਰੀ ਨੇ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਇਕਦਮ ਤਾਲਾਬੰਦੀ ਨੂੰ ਹਟਾਏ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਇਸ ਨੂੰ ਹਟਾਉਣ ਸਬੰਧੀ ਯੋਜਨਾ 'ਤੇ ਵਿਚਾਰ ਚਰਚਾ ਜਾਰੀ ਹੈ। ਉਨ੍ਹਾਂ ਮੰਤਰੀਆਂ ਨੂੰ ਪੁੱਛਿਆ ਹੈ ਕਿ ਪਾਬੰਦੀਆਂ ਨੂੰ ਖੇਤਰ ਅਧਾਰਿਤ ਜਾਂ ਜ਼ਿਲ੍ਹਾ-ਵਾਈਜ਼ ਹਟਾਇਆ ਜਾਵੇ। ਮੋਦੀ ਨੇ ਮੰਤਰੀਆਂ ਨੂੰ 'ਅਰੋਗਿਆ ਸੇਤੂ ਐਪ' ਨੂੰ ਪੇਂਡੂ ਖੇਤਰਾਂ 'ਚ ਹਰਮਨ ਪਿਆਰਾ ਬਣਾਉਣ ਲਈ ਪ੍ਰੇਰਦਿਆਂ ਕਿਹਾ ਕਿ ਤਾਲਾਬੰਦੀ ਦੀਆਂ ਪਾਬੰਦੀਆਂ ਹਟਾਉਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਵਿਚਾਲੇ ਤਾਲਮੇਲ ਬਿਠਾਇਆ ਜਾਣਾ ਜ਼ਰੂਰੀ ਹੈ। ਉਨ੍ਹਾਂ ਕੋਰੋਨਾ ਨੂੰ 'ਲੰਮੀ ਜੰਗ' 'ਚ ਹਰਾਉਣ ਲਈ ਕਾਰਗਰ ਯੋਜਨਾਵਾਂ ਬਣਾਉਣ ਲਈ ਕਿਹਾ ਹੈ। ਉਨ੍ਹਾਂ ਤਾਲਾਬੰਦੀ ਖ਼ਤਮ ਹੋਣ ਬਾਅਦ ਪੈਦਾ ਹੋਣ ਵਾਲੀਆਂ ਪ੍ਰਸਥਿਤੀਆਂ ਲਈ ਜ਼ਰੂਰੀ ਰਣਨੀਤੀ ਬਣਾਉਣ ਅਤੇ 10 ਪਹਿਲ ਵਾਲੇ ਜ਼ਰੂਰੀ ਖੇਤਰਾਂ ਲਈ ਸੂਚੀ ਤਿਆਰ ਕਰਨ ਲਈ ਕਿਹਾ ਹੈ।

ਸੰਸਦ ਮੈਂਬਰਾਂ ਦੀ ਤਨਖ਼ਾਹ 'ਚ 30 ਫ਼ੀਸਦੀ ਕਟੌਤੀ

* ਫੰਡ ਵੀ 2 ਸਾਲ ਲਈ ਰੱਦ * ਪਹਿਲੀ ਵਾਰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਹੋਈ ਕੈਬਨਿਟ ਮੀਟਿੰਗ
* ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਰਾਜਪਾਲਾਂ ਨੇ ਆਪਣੀ ਮਰਜ਼ੀ ਨਾਲ ਤਨਖ਼ਾਹਾਂ 'ਚ ਕਟੌਤੀ ਦਾ ਲਿਆ ਫ਼ੈਸਲਾ

ਨਵੀਂ ਦਿੱਲੀ, 6 ਅਪ੍ਰੈਲ (ਉਪਮਾ ਡਾਗਾ ਪਾਰਥ)-ਕੋਰੋਨਾ ਮਹਾਂਮਾਰੀ ਕਾਰਨ ਆਉਣ ਵਾਲੀਆਂ ਸੰਭਾਵਿਤ ਆਰਥਿਕ ਦੁਸ਼ਵਾਰੀਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ, ਮੰਤਰੀ ਮੰਡਲ ਦੇ ਮੈਂਬਰਾਂ ਸਮੇਤ ਸਾਰੇ ਸਾਂਸਦਾਂ ਦੀਆਂ ਤਨਖ਼ਾਹਾਂ 'ਚ ਇਕ ਸਾਲ ਲਈ 30 ਫ਼ੀਸਦੀ ਦੀ ਕਟੌਤੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ। ਇਸ ਸਬੰਧ 'ਚ ਲਿਆਂਦੇ ਆਰਡੀਨੈਂਸ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ।
ਦੂਜੇ ਪਾਸੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਰਾਜਪਾਲਾਂ ਨੇ ਆਪਣੀ ਮਰਜ਼ੀ ਨਾਲ ਤਨਖ਼ਾਹਾਂ 'ਚ 30 ਫ਼ੀਸਦੀ ਕਟੌਤੀ ਦਾ ਫ਼ੈਸਲਾ ਲਿਆ ਹੈ। ਕਟੌਤੀ ਕਾਰਨ ਇਕੱਠੀ ਹੋਈ ਰਕਮ ਭਾਰਤ ਦੇ ਸੰਚਿਤ ਫੰਡ 'ਚ ਜਮ੍ਹਾਂ ਕਰਵਾਈ ਜਾਵੇਗੀ।
ਲਿਆਂਦਾ ਜਾਵੇਗਾ ਕਾਨੂੰਨ
ਕਟੌਤੀ ਸਬੰਧੀ ਫ਼ੈਸਲੇ ਲਈ ਲਿਆਂਦੇ ਗਏ ਆਰਡੀਨੈਂਸ ਨੂੰ ਸੰਸਦ ਦੇ ਆਉਣ ਵਾਲੇ ਇਜਲਾਸ 'ਚ ਪੇਸ਼ ਕਰਨ ਤੋਂ ਬਾਅਦ ਇਹ ਕਾਨੂੰਨ ਪਾਸ ਕਰਵਾਇਆ ਜਾਵੇਗਾ।
ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਰਾਜਪਾਲਾਂ ਦੀਆਂ ਤਨਖ਼ਾਹਾਂ ਵੀ ਸਰਕਾਰ ਦੇ ਸੰਚਿਤ ਫੰਡ 'ਚੋਂ ਹੀ ਦਿੱਤੀਆਂ ਜਾਂਦੀਆਂ ਹਨ, ਪਰ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਰਾਜਪਾਲਾਂ ਦੀ ਸਰਕਾਰ 'ਚ ਨਿਵੇਕਲੀ ਅਤੇ ਸਰਬਉੱਚ ਭੂਮਿਕਾ ਹੋਣ ਦੇ ਨਾਤੇ ਸਰਕਾਰ ਵਲੋਂ ਉਨ੍ਹਾਂ ਨੂੰ ਕਟੌਤੀ ਕਰਨ ਲਈ ਹਦਾਇਤ ਨਹੀਂ ਦਿੱਤੀ ਜਾ ਸਕਦੀ, ਜਿਸ ਕਾਰਨ ਇਹ ਫ਼ੈਸਲਾ ਉਨ੍ਹਾਂ ਵਲੋਂ ਆਪਣੀ ਮਰਜ਼ੀ ਨਾਲ ਲਿਆ ਗਿਆ ਹੈ।
ਐਮ. ਪੀ. ਐਲ. ਏ. ਡੀ. ਵੀ ਦੋ ਸਾਲ ਲਈ ਕੀਤਾ ਰੱਦ
ਸਾਂਸਦਾਂ ਨੂੰ ਆਪਣੇ ਇਲਾਕੇ ਦੇ ਵਿਕਾਸ ਲਈ ਹਰ ਸਾਲ ਮਿਲਣ ਵਾਲੀ ਐਮ.ਪੀ.ਐਲ.ਏ.ਡੀ. ਵੀ 2 ਸਾਲ ਲਈ ਰੱਦ ਕਰ ਦਿੱਤੀ ਗਈ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਸਾਂਸਦ ਨੂੰ ਹਰ ਸਾਲ 10-10 ਕਰੋੜ ਰੁਪਏ ਦਿੱਤੇ ਜਾਣ ਵਾਲਾ ਐਮ.ਪੀ.ਐਲ.ਏ.ਡੀ. ਫੰਡ ਵੀ ਹੁਣ ਭਾਰਤ ਸਰਕਾਰ ਦੇ ਸੰਚਿਤ ਫੰਡ 'ਚ ਜਮ੍ਹਾਂ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਜਿਥੇ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਆਪਣਾ ਸਾਰਾ ਐਮ.ਪੀ.ਐਲ.ਏ.ਡੀ. ਫੰਡ ਰਾਏ ਬਰੇਲੀ 'ਚ ਮੈਡੀਕਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦੇ ਦਿੱਤਾ ਸੀ, ਉਥੇ ਰਾਹੁਲ ਗਾਂਧੀ ਨੇ ਵੀ ਆਪਣੇ ਸੰਸਦੀ ਹਲਕੇ ਵਾਯਨਾਡ ਲਈ ਫੰਡ ਦੀ ਅੱਧੀ ਰਕਮ ਦਿੱਤੀ ਸੀ।
ਜਾਵੜੇਕਰ ਨੇ ਕਿਹਾ ਕਿ ਵੱਖ-ਵੱਖ ਸਾਂਸਦ ਆਪਣੇ ਫੰਡ 'ਚੋਂ 1 ਕਰੋੜ ਤੋਂ ਲੈ ਕੇ ਹੋਰ ਰਕਮ ਕੋਵਿਡ ਲਈ ਦੇ ਰਹੇ ਸਨ। ਇਸ ਲਈ ਸਮੁੱਚਾ ਅਮਲ ਵਿਵਸਥਿਤ ਕਰਨ ਲਈ ਐਮ.ਪੀ. ਫੰਡ ਨੂੰ 2 ਸਾਲ 2020-21 ਅਤੇ 2021-22 ਲਈ ਮੁਲਤਵੀ ਕਰ ਦਿੱਤਾ ਗਿਆ ਹੈ। 2 ਸਾਲਾਂ ਦੇ ਸਾਂਸਦ ਫੰਡ ਤੋਂ ਇਕੱਠੇ ਹੋਏ 7900 ਕਰੋੜ ਭਾਰਤ ਸਰਕਾਰ ਦੇ ਸੰਚਿਤ ਫੰਡ 'ਚ ਪਾਏ ਜਾਣਗੇ। ਕੈਬਨਿਟ ਦੇ ਦੋਹਾਂ ਫ਼ੈਸਲਿਆਂ ਨੂੰ ਜਾਵੜੇਕਰ ਨੇ ਸਾਂਸਦਾਂ ਵਲੋਂ 'ਖੁਦ ਤੋਂ ਸ਼ੁਰੂਆਤ ਕਰੋ' ਦੀ ਮਿਸਾਲ ਕਰਾਰ ਦਿੱਤਾ।
ਪਹਿਲੀ ਵਾਰ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਈ ਕੈਬਨਿਟ ਬੈਠਕ
ਮੋਦੀ ਮੰਤਰੀ ਮੰਡਲ ਵਲੋਂ ਪਹਿਲੀ ਵਾਰ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੈਬਨਿਟ ਬੈਠਕ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮਾਜਿਕ ਦੂਰੀ ਬਣਾ ਕੇ ਬੈਠੇ ਨਜ਼ਰ ਆਏ, ਜਦ ਕਿ ਬਾਕੀ ਮੰਤਰੀਆਂ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਹਿੱਸਾ ਲਿਆ।
ਪ੍ਰਧਾਨ ਮੰਤਰੀ ਨੇ ਤਾਲਾਬੰਦੀ ਖ਼ਤਮ ਹੋਣ ਤੋਂ ਬਾਅਦ ਪੈਦਾ ਹੋਣ ਵਾਲੇ ਹਾਲਾਤਾਂ ਲਈ ਰਣਨੀਤੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਨਾਲ ਹੀ ਮੰਤਰਾਲਿਆਂ ਤੋਂ 10 ਵੱਡੇ ਫ਼ੈਸਲੇ ਅਤੇ 10 ਤਰਜੀਹੀ ਇਲਾਕਿਆਂ ਦੀ ਸੂਚੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ।

24 ਘੰਟਿਆਂ 'ਚ 693 ਨਵੇਂ ਮਾਮਲੇ

ਨਵੀਂ ਦਿੱਲੀ, 6 ਅਪ੍ਰੈਲ (ਉਪਮਾ ਡਾਗਾ ਪਾਰਥ)-ਦੇਸ਼ 'ਚ ਕੋਰੋਨਾ ਵਾਇਰਸ ਦਾ ਖ਼ਤਰਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 693 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਹੁਣ ਦੇਸ਼ 'ਚ ਪੀੜਤਾਂ ਦੀ ਗਿਣਤੀ 4281 ਹੋ ਗਈ , ਜਿਨ੍ਹਾਂ 'ਚੋਂ 1445 ਮਾਮਲੇ ਤਬਲੀਗੀ ਜਮਾਤ 'ਚ ਸ਼ਾਮਿਲ ਹੋਏ ਜਾਂ ਉਨ੍ਹਾਂ ਦੇ ਸੰਪਰਕ 'ਚ ਆਏ ਵਿਅਕਤੀਆਂ ਦੇ ਹਨ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੇਸ਼ 'ਚ ਕੋਰੋਨਾ ਵਾਇਰਸ ਨਾਲ 111 ਮੌਤਾਂ ਹੋ ਚੁੱਕੀਆਂ ਹਨ ਅਤੇ 319 ਵਿਅਕਤੀ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ 'ਚ ਦੇਸ਼ ਭਰ 'ਚ ਕੋਰੋਨਾ ਨਾਲ 32 ਮੌਤਾਂ ਹੋ ਗਈਆਂ ਹਨ, ਜੋ ਹੁਣ ਤੱਕ ਇਕ ਦਿਨ 'ਚ ਹੋਣ ਵਾਲੀਆਂ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਹੈ। ਕੋਰੋਨਾ ਵਾਇਰਸ ਦੇ ਹੁਣ ਤੱਕ 76 ਫ਼ੀਸਦੀ ਮਾਮਲੇ ਪੁਰਸ਼ਾਂ 'ਚ ਅਤੇ 24 ਫ਼ੀਸਦੀ ਮਾਮਲੇ ਔਰਤਾਂ 'ਚ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 63 ਫ਼ੀਸਦੀ ਮੌਤਾਂ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀਆਂ ਹੋਈਆਂ ਹਨ। 30 ਫ਼ੀਸਦੀ ਮ੍ਰਿਤਕਾਂ ਦੀ ਉਮਰ 40 ਤੋਂ 60 ਸਾਲ ਦੀ ਹੈ ਅਤੇ 7 ਫ਼ੀਸਦੀ ਪੀੜਤ 40 ਸਾਲ ਤੋਂ ਘੱਟ ਉਮਰ ਦੇ ਹਨ। ਲਵ ਅਗਰਵਾਲ ਨੇ ਦੱਸਿਆ ਕਿ ਸ਼ੱਕੀ ਮਾਮਲਿਆਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸੂਬਿਆਂ ਨੂੰ ਅੱਜ 3000 ਕਰੋੜ ਰੁਪਏ ਦੀ ਵਾਧੂ ਮਦਦ ਜਾਰੀ ਕੀਤੀ ਗਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਦੇ 30 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਫ਼ੈਲ ਚੁੱਕੇ ਕੋਰੋਨਾ ਵਾਇਰਸ ਨਾਲ ਮਹਾਰਾਸ਼ਟਰ 'ਚ ਸਭ ਤੋਂ ਵੱਧ 45 ਮੌਤਾਂ ਹੋਈਆਂ ਹਨ, ਜਦੋਂਕਿ ਪੀੜਤਾਂ ਦੀ ਗਿਣਤੀ 748 ਹੋ ਗਈ ਹੈ। ਜਦੋਂਕਿ ਗੁਜਰਾਤ 'ਚ 12, ਮੱਧ ਪ੍ਰਦੇਸ਼ 'ਚ 9, ਤੇਲੰਗਾਨਾ ਤੇ ਦਿੱਲੀ 'ਚ 7-7, ਤਾਮਿਲਨਾਡੂ 'ਚ 5, ਕਰਨਾਟਕ 'ਚ 4 ਅਤੇ ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ 'ਚ 3-3, ਜੰਮੂ-ਕਸ਼ਮੀਰ ਤੇ ਕੇਰਲ 'ਚ 2-2 ਅਤੇ ਬਿਹਾਰ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ 1-1 ਮੌਤ ਹੋਈ ਹੈ, ਜਦੋਂਕਿ ਤਾਮਿਲਨਾਡੂ 'ਚ ਪੀੜਤਾਂ ਦੀ ਗਿਣਤੀ 571, ਦਿੱਲੀ 'ਚ 523, ਤੇਲੰਗਾਨਾ 'ਚ 321, ਕੇਰਲ 'ਚ 314, ਰਾਜਸਥਾਨ 'ਚ 274, ਉੱਤਰ ਪ੍ਰਦੇਸ਼ 'ਚ 305, ਆਂਧਰਾ ਪ੍ਰਦੇਸ਼ 'ਚ 226, ਮੱਧ ਪ੍ਰਦੇਸ਼ 'ਚ 165, ਕਰਨਾਟਕ 'ਚ 151, ਗੁਜਰਾਤ 'ਚ 144, ਜੰਮੂ-ਕਸ਼ਮੀਰ 'ਚ 109, ਹਰਿਆਣਾ 'ਚ 84, ਚੰਡੀਗੜ੍ਹ 'ਚ 18, ਹਿਮਾਚਲ ਪ੍ਰਦੇਸ਼ 'ਚ 13, ਬਿਹਾਰ 'ਚ 32 ਅਤੇ ਪੱਛਮੀ ਬੰਗਾਲ 'ਚ 80 ਹੋ ਗਈ ਹੈ।
25 ਹਜ਼ਾਰ ਤੋਂ ਵੱਧ ਨੂੰ ਇਕਾਂਤਵਾਸ 'ਚ
ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੁਨਿਆ ਸਲਿਲਾ ਸ੍ਰੀਵਾਸਤਵ ਨੇ ਦੱਸਿਆ ਕਿ ਦੇਸ਼ ਭਰ 'ਚ ਹੁਣ ਤੱਕ 25 ਹਜ਼ਾਰ ਤੋਂ ਵੱਧ ਤਬਲੀਗੀ ਜਮਾਤ ਦੇ ਮੈਂਬਰਾਂ ਜਾਂ ਉਨ੍ਹਾਂ ਦੇ ਸੰਪਰਕ 'ਚ ਆਏ ਵਿਅਕਤੀਆਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ 5 ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪਿੰਡ ਵਾਸੀਆਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ, ਕਿਉਂਕਿ ਤਬਲੀਗੀ ਜਮਾਤ ਦੇ ਮੈਂਬਰ ਉਥੇ ਰੁਕੇ ਸਨ। ਉਨ੍ਹਾਂ ਦੱਸਿਆ ਕਿ ਜਮਾਤ ਦੇ ਕੁੱਲ 2083 ਵਿਦੇਸ਼ੀ ਮੈਂਬਰਾਂ 'ਚੋਂ 1750 ਨੂੰ ਕਾਲੀ ਸੂਚੀ 'ਚ ਪਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਮੈਡੀਕਲ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਹੈ ਅਤੇ ਨਾਲ ਹੀ ਇਸ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣ ਵੱਲ ਵੀ ਧਿਆਨ ਦੇਣ ਲਈ ਕਿਹਾ ਹੈ।
ਬਜ਼ੁਰਗ ਅਤੇ ਬਿਮਾਰ ਜ਼ਿਆਦਾ ਪ੍ਰਭਾਵਿਤ
ਉਮਰ ਦੇ ਆਧਾਰ 'ਤੇ ਕੋਰੋਨਾ ਪ੍ਰਭਾਵਿਤ ਮਾਮਲਿਆਂ 'ਚ ਭਾਵੇਂ ਬਜ਼ੁਰਗਾਂ ਦੀ ਗਿਣਤੀ ਸਿਰਫ਼ 19 ਫ਼ੀਸਦੀ ਹੈ, ਜਦਕਿ 40 ਸਾਲ ਤੋਂ ਘੱਟ ਉਮਰ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਭਾਵ 47 ਫ਼ੀਸਦੀ ਹੈ, ਜਦਕਿ 34 ਫ਼ੀਸਦੀ ਲੋਕ 40 ਤੋਂ 60 ਸਾਲ ਦੀ ਉਮਰ ਦੇ ਹਨ ਪਰ ਜੇਕਰ ਇਨ੍ਹਾਂ ਅੰਕੜਿਆਂ ਨੂੰ ਮੌਤ ਦੇ ਅੰਕੜਿਆਂ ਨਾਲ ਮਿਲਾਇਆ ਜਾਏ ਤਾਂ ਹੋਰ ਵਿਆਪਕ ਤਸਵੀਰ ਨਜ਼ਰ ਆਉਂਦੀ ਹੈ। ਸਿਹਤ ਮੰਤਰਾਲੇ ਮੁਤਾਬਿਕ 63 ਫ਼ੀਸਦੀ ਮੌਤਾਂ 60 ਸਾਲ ਤੋਂ ਉਪਰ ਦੇ ਵਿਅਕਤੀਆਂ ਦੀ ਹੋਈ ਹੈ, ਜਦਕਿ ਪ੍ਰਭਾਵਿਤ ਮਾਮਲਿਆਂ ਦੇ ਸਭ ਤੋਂ ਵੱਧ ਫ਼ੀਸਦੀ ਵਾਲੀ ਭਾਵ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਮ੍ਰਿਤਕਾਂ 'ਚ ਫ਼ੀਸਦੀ ਹਿੱਸਾ 7 ਹੈ। 40 ਤੋਂ 60 ਸਾਲ ਵਾਲੇ ਕੋਰੋਨਾ ਮ੍ਰਿਤਕਾਂ ਦੀ ਗਿਣਤੀ 30 ਫ਼ੀਸਦੀ ਹੈ। ਮ੍ਰਿਤਕਾਂ 'ਚ ਬਜ਼ੁਰਗਾਂ 'ਚੋਂ ਵੀ 86 ਫ਼ੀਸਦੀ ਅਜਿਹੇ ਮਾਮਲੇ ਹਨ, ਜਿਨ੍ਹਾਂ ਨੂੰ ਸ਼ੂਗਰ, ਗੁਰਦਿਆਂ ਜਾਂ ਹੋਰ ਅਜਿਹੀਆਂ ਬਿਮਾਰੀਆਂ ਹਨ। ਇਸ ਆਧਾਰ 'ਤੇ ਬਜ਼ੁਰਗਾਂ ਨੂੰ ਵਧੇਰੇ ਇਹਤਿਆਤ ਦੀ ਲੋੜ ਹੈ।
ਰੇਲਵੇ ਵਲੋਂ ਯੋਗਦਾਨ
ਰੇਲਵੇ ਨੇ ਇਸ ਮੁਸ਼ਕਿਲ ਘੜੀ 'ਚ ਪਿਛਲੇ 13 ਦਿਨਾਂ 'ਚ 13 ਰਾਜਾਂ 'ਚ 1.3 ਲੱਖ ਮੀਟ੍ਰਿਕ ਟਨ ਕਣਕ ਅਤੇ 8 ਰਾਜਾਂ 'ਚ 1.32 ਲੱਖ ਮੀਟ੍ਰਿਕ ਟਨ ਚੌਲਾਂ ਦੀ ਸਪਲਾਈ ਵੀ ਕੀਤੀ ਹੈ।
ਢਾਈ ਲੱਖ ਨਿੱਜੀ ਸੁਰੱਖਿਆ ਕਿੱਟਾਂ
ਅਗਲੇਰੀ ਕਤਾਰ 'ਚ ਖੜ੍ਹੇ ਹੋ ਕੇ ਕੋਰੋਨਾ ਖ਼ਿਲਾਫ਼ ਜੰਗ ਲੜਨ ਵਾਲੇ ਡਾਕਟਰਾਂ, ਨਰਸਾਂ ਅਤੇ ਮੁਲਾਜ਼ਮਾਂ ਨੂੰ ਨਿੱਜੀ ਸੁਰੱਖਿਆ ਕਿੱਟਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੇ ਭਰੋਸਾ ਦੁਆਉਂਦਿਆਂ ਕਿਹਾ ਕਿ ਕੇਂਦਰ ਨੇ 5 ਲੱਖ ਕਿੱਟਾਂ ਦਾ ਆਰਡਰ ਦਿੱਤਾ ਸੀ, ਜਿਨ੍ਹਾਂ 'ਚੋਂ ਢਾਈ ਲੱਖ ਕਿੱਟਾਂ ਅਗਲੇ ਦੋ ਦਿਨ 'ਚ ਮਿਲ ਜਾਣਗੀਆਂ। ਟੈਸਟਿੰਗ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਆਈ.ਸੀ.ਐੱਮ.ਆਰ. ਦੇ ਸਕੱਤਰ ਨੇ ਕਿਹਾ ਕਿ ਮੌਜੂਦਾ ਸਮਰੱਥਾ 'ਚ ਜੇਕਰ ਦੋ ਸ਼ਿਫ਼ਟਾਂ 'ਚ ਕੰੰਮ ਕੀਤਾ ਜਾਵੇ ਤਾਂ ਇਕ ਦਿਨ 'ਚ 25 ਹਜ਼ਾਰ ਟੈਸਟ ਕੀਤੇ ਜਾ ਸਕਦੇ ਹਨ।
ਮੁੰਬਈ 'ਚ ਦੋ ਹਸਪਤਾਲ ਸੀਲ
ਮੁੰਬਈ, (ਏਜੰਸੀ)-ਮੁੰਬਈ ਦੇ ਦੋ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਅਤੇ ਨਰਸਾਂ ਸਮੇਤ ਮੈਡੀਕਲ ਸਟਾਫ਼ ਦੀ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਪਾਜ਼ੀਟਿਵ ਆਉਣ ਦੇ ਬਾਅਦ ਦੋਵੇਂ ਹਸਪਤਾਲਾਂ ਨੂੰ ਇਹਤਿਆਤ ਵਜੋਂ ਸੀਲ ਕਰ ਦਿੱਤਾ ਗਿਆ ਹੈ। ਬੀ. ਐਮ. ਸੀ. ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਸੈਂਟਰਲ ਦੇ ਇਕ ਹਸਪਤਾਲ ਵਾਕਹਾਰਡ ਦੇ 3 ਡਾਕਟਰਾਂ ਅਤੇ 26 ਨਰਸਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਨਿੱਜੀ ਹਸਪਤਾਲ ਦੇ ਅੰਦਰ ਨਾ ਤਾਂ ਕਿਸੇ ਵਿਅਕਤੀ ਨੂੰ ਜਾਣ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਹਸਪਤਾਲ ਦੇ ਅੰਦਰੋਂ ਕਿਸੇ ਨੂੰ ਬਾਹਰ ਆਉਣ ਦਿੱਤਾ ਜਾ ਰਿਹਾ ਹੈ। ਹਸਪਤਾਲ ਦੇ ਜ਼ਿਆਦਾਤਰ ਮੁਲਾਜ਼ਮ ਕੇਰਲ ਨਾਲ ਸਬੰਧਿਤ ਹਨ। ਇਸੇ ਤਰ੍ਹਾਂ ਜਸਲੋਕ ਹਸਪਤਾਲ ਦੇ ਇਕ ਸਟਾਫ਼ ਮੈਂਬਰ ਦੀ ਰਿਪੋਰਟ ਪਾਜ਼ੀਟਿਵ ਆਉਣ ਦੇ ਬਾਅਦ ਓ. ਪੀ. ਡੀ. ਸੇਵਾਵਾਂ ਬੰਦ ਕਰ ਦਿੱਤੀਆ ਗਈਆਂ ਹਨ।
ਜੰਮੂ-ਕਸ਼ਮੀਰ 'ਚ ਮਰੀਜ਼ਾਂ ਦੀ ਗਿਣਤੀ 109 ਹੋਈ
ਸ੍ਰੀਨਗਰ, (ਮਨਜੀਤ ਸਿੰਘ)- ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ ਕਹਿਰ ਤੇਜ਼ੀ ਦੇ ਨਾਲ ਪੈਰ ਪਸਾਰ ਰਿਹਾ ਹੈ। ਸੋਮਵਾਰ ਨੂੰ ਇਕਾਂਤਵਾਸ 'ਚ ਰੱਖੇ ਗਏ ਸ੍ਰੀਨਗਰ ਦੇ 2 ਅਤੇ ਉੜੀ ਦੀ 41 ਵਰ੍ਹਿਆਂ ਦੀ ਇਕ ਔਰਤ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਨਾਲ ਇਹ ਗਿਣਤੀ 109 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚ 84 ਕਸ਼ਮੀਰ ਤੇ 18 ਜੰਮੂ ਖੇਤਰ 'ਚ ਸਰਗਰਮ ਕੇਸ ਹਨ। 2 ਮਰੀਜ਼ਾਂ ਦੀ ਮੌਤ ਹੋ ਚੁੱਕੀ ਤੇ 4 ਠੀਕ ਹੋ ਕੇ ਘਰ ਪਰਤ ਗਏ ਹਨ। ਕਸ਼ਮੀਰ ਵਾਦੀ 'ਚ ਸੋਮਵਾਰ ਨੂੰ 14 ਦਿਨ ਦੇ ਇਕਾਂਤਵਾਸ 'ਚ ਰੱਖੇ 144 ਵਿਅਕਤੀਆਂ ਨੂੰ ਘਰਾਂ ਵੱਲ ਰਵਾਨਾ ਕਰ ਦਿੱਤਾ ਗਿਆ। ਵਾਦੀ 'ਚ ਇਸ ਵੇਲੇ ਤੱਕ 1722 ਵਿਅਕਤੀਆਂ ਜਿਨ੍ਹਾਂ 'ਚੋਂ ਜ਼ਿਆਦਾਤਰ ਵਿਦੇਸ਼ਾਂ ਤੋਂ ਪਰਤੇ ਸਨ, 14 ਦਿਨ ਦੇ ਇਕਾਂਤਵਾਸ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ ਹੈ।
14 ਮਹੀਨਿਆਂ ਦਾ ਬੱਚਾ ਪੀੜਤ
ਅਹਿਮਦਾਬਾਦ, (ਏਜੰਸੀ)-ਗੁਜਰਾਤ ਦੇ ਜਾਮਨਗਰ ਜ਼ਿਲ੍ਹੇ 'ਚ 14 ਮਹੀਨਿਆਂ ਦੇ ਬੱਚੇ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਕਤ ਪੀੜਤ ਬੱਚੇ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ ਅਤੇ ਉਸ ਦੇ ਮਾਤਾ-ਪਿਤਾ ਜੋ ਮਜ਼ਦੂਰੀ ਕਰਦੇ ਹਨ ਨੂੰ ਵੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਇਕ ਫ਼ੈਕਟਰੀ 'ਚ ਕੰਮ ਕਰਦੇ ਹਨ ਤੇ ਉਹ ਉੱਤਰ ਪ੍ਰਦੇਸ਼ ਨਾਲ ਸਬੰਧਿਤ ਹਨ ਪਰ ਉਹ ਲੰਮੇ ਸਮੇਂ ਤੋਂ ਸ਼ਹਿਰ ਤੋਂ ਬਾਹਰ ਨਹੀਂ ਗਏ ਹਨ।
ਭਾਰਤ ਅਜੇ ਦੂਸਰੀ ਤੇ ਤੀਸਰੀ ਸਟੇਜ ਵਿਚਕਾਰ- ਸਿਹਤ ਮੰਤਰਾਲਾ
ਨਵੀਂ ਦਿੱਲੀ, 6 ਅਪ੍ਰੈਲ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਦੇਸ਼ ਦੇ ਕੁਝ ਹਿੱਸਿਆਂ ਵਿਚ ਵੱਡੀ ਗਿਣਤੀ 'ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਭਾਰਤ ਅਜੇ ਇਸ ਮਹਾਂਮਾਰੀ ਦੀ ਦੂਸਰੀ ਅਤੇ ਤੀਸਰੀ ਸਟੇਜ ਦੇ ਵਿਚਕਾਰ ਹੈ। ਦਿੱਲੀ ਏਮਜ਼ ਦੇ ਨਿਰਦੇਸ਼ਕ ਡਾਕਟਰ ਰਣਦੀਪ ਗੁਲੇਰੀਆ ਨੇ ਦੱਸਿਆ ਕਿ ਕੋੋਰੋਨਾ ਵਾਇਰਸ ਸਬੰਧੀ ਹਾਲਾਤ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਕਈਂ ਥਾਈਂ ਪੀੜਤਾਂ ਦੇ ਮਾਮਲੇ ਤੇਜ਼ੀ ਨਾਲ ਵਧ ਗਏ ਅਤੇ ਕੁਝ ਇਲਾਕਿਆਂ 'ਚ ਇਸ ਦਾ ਸਮਾਜਿਕ ਪੱਧਰ 'ਤੇ ਪਸਾਰ ਹੋਇਆ ਹੈ ਪਰ ਪੂਰੇ ਦੇਸ਼ 'ਚ ਕੋਰੋਨਾ ਅਜੇ ਦੂਸਰੀ ਅਤੇ ਤੀਸਰੀ ਸਟੇਜ ਦੇ ਵਿਚਕਾਰ ਹੈ। ਇਸ ਲਈ ਹੁਣ ਸਾਨੂੰ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ। ਦੇਸ਼ ਦੇ ਜ਼ਿਆਦਾਤਰ ਹਿੱਸੇ 'ਚ ਕੋਰੋਨਾ ਅਜੇ ਦੂਸਰੀ ਸਟੇਜ 'ਤੇ ਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਤਬਲੀਗੀ ਜਮਾਤ ਕਾਰਨ ਪੀੜਤਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਜਲਦ ਸ਼ੁਰੂ ਹੋ ਜਾਵੇਗੀ ਰੈਪਿਡ ਐਂਟੀ ਬਾਡੀ ਟੈਸਟਿੰਗ
ਨਵੀਂ ਦਿੱਲੀ, 6 ਅਪ੍ਰੈਲ (ਏਜੰਸੀ)-ਭਾਰਤੀ ਮੈਡੀਕਲ ਖੋਜ ਕੌਂਸਲ (ਆਈ. ਸੀ. ਐਮ. ਆਰ.) ਨੇ ਦੱਸਿਆ ਕਿ ਰੈਪਿਡ ਐਂਟੀ ਬਾਡੀ ਟੈਸਟਿੰਗ ਜਲਦ ਸ਼ੁਰੂ ਹੋ ਜਾਵੇਗੀ। ਕੌਂਸਲ ਨੇ ਦੱਸਿਆ ਕਿ 8 ਅਪ੍ਰੈਲ ਤੱਕ 7 ਲੱਖ ਰੈਪਿਡ ਐਂਟੀ ਬਾਡੀ ਟੈਸਟਿੰਗ ਕਿੱਟ ਭਾਰਤ ਨੂੰ ਮਿਲ ਜਾਣਗੀਆਂ, ਜਿਸ ਨਾਲ ਉਨ੍ਹਾਂ ਇਲਾਕਿਆਂ 'ਚ ਵੱਧ-ਵੱਧ ਜਾਂਚ ਕਰਨ 'ਚ ਮਦਦ ਮਿਲੇਗੀ, ਜਿੱਥੇ ਕੋਰੋਨਾ ਦੇ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਜਾਣਕਾਰੀ ਅਨੁਸਾਰ ਆਈ. ਸੀ. ਐਮ. ਆਰ. ਨੂੰ ਪੜਾਅਵਾਰ ਤਰੀਕੇ ਨਾਲ ਕਿੱਟ ਦੀ ਸਪਲਾਈ ਕੀਤੀ ਜਾਵੇਗੀ ਅਤੇ ਪਹਿਲੇ ਪੜਾਅ 'ਚ 5 ਲੱਖ ਕਿੱਟਾਂ ਮਿਲਣਗੀਆਂ। ਇਸੇ ਦੌਰਾਨ ਸਰਕਾਰ ਨੇ ਕਿਹਾ ਕਿ ਕੋਰੋਨਾ ਦੀ ਜਾਂਚ ਨੂੰ ਦੁੱਗਣਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਹੁਣ ਤੱਕ ਆਈ. ਸੀ. ਐਮ. ਆਰ. ਰੋਜ਼ਾਨਾ ਕਰੀਬ 10 ਹਜ਼ਾਰ ਟੈਸਟ ਕਰ ਰਿਹਾ ਹੈ, ਜਿਸ ਨੂੰ ਆਉਣ ਵਾਲੇ ਤਿੰਨ ਦਿਨਾਂ 'ਚ ਦੁੱਗਣਾ ਕਰਨ ਦੀ ਤਿਆਰੀ ਹੈ ਅਤੇ ਇਸ ਨੂੰ ਹੋਰ ਵੀ ਵਧਾਇਆ ਜਾਵੇਗਾ।
4 ਦਿਨਾਂ 'ਚ ਦੁੱਗਣੀ ਹੋਈ ਪੀੜਤਾਂ ਦੀ ਗਿਣਤੀ
ਐਤਵਾਰ ਨੂੰ ਇਕ ਹੀ ਦਿਨ 'ਚ 587 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਇਕ ਦਿਨ 'ਚ 500 ਤੋਂ ਵੱਧ ਕੋੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦੇਖਿਆ ਜਾਵੇ ਤਾਂ ਕੇਵਲ 4 ਦਿਨਾਂ 'ਚ ਇਹ ਅੰਕੜਾ ਲਗਭਗ ਦੁੱਗਣਾ ਹੋ ਗਿਆ ਹੈ। 2 ਅਪ੍ਰੈਲ ਤੱਕ ਕੁਲ 2069 ਮਾਮਲੇ ਸਾਹਮਣੇ ਆਏ ਸਨ, ਜਦੋਂਕਿ 6 ਅਪ੍ਰੈਲ ਤੱਕ 4281 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਕਰੀਬ 4 ਦਿਨਾਂ 'ਚ ਹੀ ਪੀੜਤਾਂ ਦੀ ਗਿਣਤੀ ਦੁੱਗਣੀ ਤੋਂ ਵਧ ਗਈ ਹੈ। 2 ਅਪ੍ਰੈਲ ਨੂੰ ਮਰਨ ਵਾਲਿਆਂ ਦੀ ਗਿਣਤੀ 53 ਸੀ, ਜੋ ਹੁਣ 111 ਹੋ ਗਈ ਹੈ।

ਪੰਜਾਬ 'ਚ ਇਕ ਹੋਰ ਮੌਤ-ਗਿਣਤੀ 8 ਹੋਈ

* 10 ਨਵੇਂ ਮਾਮਲੇ * ਪੀੜਤ 79

ਚੰਡੀਗੜ੍ਹ, 6 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਆਏ 10 ਨਵੇਂ ਪਾਜ਼ੀਟਿਵ ਕੇਸਾਂ ਨਾਲ ਸੂਬੇ 'ਚ ਪੀੜਤਾਂ ਦੀ ਗਿਣਤੀ ਵਧ ਕੇ 79 'ਤੇ ਜਾ ਪੁੱਜੀ ਹੈ। ਸਰਕਾਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਅੱਜ ਐਸ.ਏ.ਐਸ. ਨਗਰ ਤੋਂ 4, ਲੁਧਿਆਣਾ ਤੋਂ 1, ਫ਼ਤਹਿਗੜ੍ਹ ਸਾਹਿਬ ਤੋਂ 2 ਅਤੇ ਕਪੂਰਥਲਾ ਤੋਂ 1 ਮਾਮਲਾ ਸਾਹਮਣੇ ਆਇਆ ਹੈ। ਐਸ.ਏ.ਐਸ. ਨਗਰ ਦੇ ਚਾਰਾਂ ਵਿਚੋਂ 1 ਤਬਲੀਗੀ ਜਮਾਤ ਵਿਚ ਸ਼ਾਮਿਲ ਹੋਇਆ ਦੱਸਿਆ ਜਾ ਰਿਹਾ ਹੈ, ਜਦਕਿ 3 ਹੋਰ ਇਸ ਦੇ ਸੰਪਰਕ 'ਚ ਆ ਗਏ ਸਨ। ਇਸ ਤੋਂ ਇਲਾਵਾ ਲੁਧਿਆਣਾ, ਫ਼ਤਹਿਗੜ੍ਹ ਸਾਹਿਬ ਅਤੇ ਕਪੂਰਥਲਾ ਤੋਂ ਸਾਹਮਣੇ ਆਏ ਨਵੇਂ ਮਾਮਲਿਆਂ ਨਾਲ ਸਬੰਧਿਤ ਵਿਅਕਤੀ ਵੀ ਦਿੱਲੀ ਵਿਖੇ ਤਬਲੀਗੀ ਜਮਾਤ 'ਚ ਸ਼ਾਮਿਲ ਹੋਏ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਰੂਪਨਗਰ ਤੋਂ 2 ਅਤੇ ਅੰਮ੍ਰਿਤਸਰ ਤੋਂ 1 ਨਵਾਂ ਮਾਮਲਾ ਸਾਹਮਣੇ ਆਇਆ ਹੈ। ਸਰਕਾਰ ਤੋਂ ਮਿਲੇ ਵੇਰਵਿਆਂ ਅਨੁਸਾਰ ਹੁਣ ਤੱਕ ਸ਼ੱਕੀ ਕੇਸਾਂ ਦੀ ਗਿਣਤੀ 2384 ਦਰਜ ਕੀਤੀ ਗਈ ਹੈ ਜਿਨ੍ਹਾਂ ਸਾਰਿਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 1994 ਦੇ ਨਮੂਨੇ ਨੈਗੇਟਿਵ ਆਏ ਹਨ ਜਦ ਕਿ 311 ਦੇ ਨਮੂਨਿਆਂ ਦੀ ਜਾਂਚ ਰਿਪੋਰਟ ਆਉਣੀ ਅਜੇ ਬਾਕੀ ਹੈ। ਹੁਣ ਤੱਕ ਆਏ ਕੇਸਾਂ 'ਚੋਂ ਐਸ.ਬੀ.ਐਸ. ਨਗਰ ਤੋਂ 19 ਅਤੇ ਇਸ ਦੇ ਨਾਲ ਹੀ ਐਸ.ਏ.ਐਸ. ਨਗਰ ਤੋਂ ਵੀ 19 ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਸ਼ਿਆਰਪੁਰ ਤੋਂ 7, ਅੰਮ੍ਰਿਤਸਰ ਤੋਂ 9, ਜਲੰਧਰ ਤੋਂ 6, ਲੁਧਿਆਣਾ ਤੋਂ 6, ਮਾਨਸਾ ਤੋਂ 3, ਰੂਪਨਗਰ ਤੋਂ 3, ਫ਼ਤਹਿਗੜ੍ਹ ਸਾਹਿਬ ਤੋਂ 3, ਪਟਿਆਲਾ ਤੋਂ 1, ਫਰੀਦਕੋਟ ਤੋਂ 1, ਪਠਾਨਕੋਟ ਤੋਂ 1, ਬਰਨਾਲਾ ਤੋਂ 1 ਅਤੇ ਕਪੂਰਥਲਾ ਤੋਂ ਵੀ 1 ਮਾਮਲਾ ਸਾਹਮਣੇ ਆ ਚੁੱਕਾ ਹੈ। ਜਦਕਿ ਸੂਬੇ 'ਚ ਹੁਣ ਤੱਕ 7 ਮੌਤਾਂ ਵੀ ਹੋ ਚੁੱਕੀਆਂ ਹਨ।
ਚੌਂਕੀਮਾਨ 'ਚ ਪਹਿਲਾ ਮਾਮਲਾ
ਚੌਂਕੀਮਾਨ (ਜਗਰਾਓਂ), (ਤੇਜਿੰਦਰ ਸਿੰਘ ਚੱਢਾ)-ਕੱਲ੍ਹ ਦੇਰ ਰਾਤ ਤਬਲੀਗੀ ਜਮਾਤ ਸਬੰਧਿਤ ਪਿੰਡ ਚੌਂਕੀਮਾਨ ਦੇ ਵਿਅਕਤੀ ਦੇ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਹੋਣ ਨਾਲ ਇਲਾਕੇ 'ਚ ਸਹਿਮ ਦਾ ਮਾਹੌਲ ਹੈ ਕਿਉਂਕਿ ਇਸ ਇਲਾਕੇ ਵਿਚ ਤਬਲੀਗੀ ਜਮਾਤ ਦੇ ਕਈ ਗੁੱਜਰਾਂ ਦੇ ਡੇਰੇ ਹਨ। ਅੱਜ ਸਿਹਤ ਵਿਭਾਗ ਤੇ ਪੁਲਿਸ ਵਿਭਾਗ ਦੀਆਂ ਟੀਮਾਂ ਨੇ ਇਨ੍ਹਾਂ ਤਬਲੀਗੀ ਜਮਾਤ ਦੇ ਲੋਕਾਂ ਦੀ ਇਕ ਸੂਚੀ ਤਿਆਰ ਕੀਤੀ ਤੇ ਚੌਂਕੀਮਾਨ ਚੌਕੀ ਦੇ ਇੰਚਾਰਜ ਏ.ਐੱਸ.ਆਈ ਗੁਰਦੀਪ ਸਿੰਘ ਵਲੋਂ ਉਕਤ ਪੀੜਤ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਸ ਵਲੋਂ ਚਾਰ ਹੋਰ ਤਬਲੀਗੀ ਜਮਾਤ ਦੇ ਲੋਕਾਂ ਦੇ ਨਾਂਅ ਸਾਹਮਣੇ ਆਏ ਜੋ ਉਸ ਨਾਲ ਦਿੱਲੀ ਨਿਜ਼ਾਮੂਦੀਨ ਗਏ ਸਨ। ਪੀੜਤ ਨੇ ਦੱਸਿਆ ਕਿ ਉਸ ਨੇ ਪਿੰਡ ਵਿਚ ਆ ਕੇ ਇਕ ਦੁੱਧ ਦੀ ਡੇਅਰੀ ਉੱਪਰ ਦੁੱਧ ਸਪਲਾਈ ਕੀਤਾ ਹੈ। ਦੱਸਣਯੋਗ ਹੈ ਕਿ ਇਸ ਡੇਅਰੀ ਤੋਂ ਪਿੰਡ ਦੇ ਕਈ ਘਰ ਦੁੱਧ ਵੀ ਖ਼ਰੀਦੇੇ ਹਨ।
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਕੋੋਰੋਨਾ ਦੀ ਦਸਤਕ
ਫ਼ਤਹਿਗੜ੍ਹ ਸਾਹਿਬ/ਖਮਾਣੋਂ, (ਬਲਜਿੰਦਰ ਸਿੰਘ, ਜੋਗਿੰਦਰ ਪਾਲ, ਮਨਮੋਹਣ ਸਿੰਘ ਕਲੇਰ)-ਕੋਰੋਨਾ ਵਾਇਰਸ ਨੇ ਹੁਣ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਵੀ ਦਸਤਕ ਦੇ ਦਿੱਤੀ ਹੈ। ਫ਼ਤਹਿਗੜ੍ਹ ਸਾਹਿਬ ਵਿਚ ਖਮਾਣੋਂ ਬਲਾਕ ਦੇ ਪਿੰਡ ਮਨੈਲੀ ਵਿਚ ਤਬਲੀਗ਼ੀ ਜਮਾਤ ਦੇ ਠਹਿਰੇ 11 ਵਿਅਕਤੀ 'ਚੋਂ ਸ਼ਾਮਿਲ 2 ਔਰਤਾਂ ਪਾਜ਼ੀਟਿਵ ਪਾਏ ਜਾਣ ਕਾਰਨ ਲੋਕਾਂ 'ਚ ਸਹਿਮ ਤੇ ਦਹਿਸ਼ਤ ਦਾ ਮਾਹੌਲ ਪਸਰ ਗਿਆ ਹੈ। ਜਾਣਕਾਰੀ ਅਨੁਸਾਰ ਦਿੱਲੀ ਵਿਖੇ ਹਜ਼ਰਤ ਨਿਜ਼ਾਮੂਦੀਨ ਧਾਰਮਿਕ ਸਮਾਗਮ ਵਿਚ ਹਿੱਸਾ ਲੈ ਕੇ ਆਏ ਤਬਲੀਗ਼ੀ ਜਮਾਤ ਦੇ 32 ਵਿਅਕਤੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਇਲਾਕਿਆਂ ਵਿਚ ਠਹਿਰੇ ਹੋਏ ਹਨ ਜਿਨ੍ਹਾਂ ਵਿਚੋਂ 2 ਔਰਤਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਐਨ.ਕੇ. ਅਗਰਵਾਲ ਨੇ ਦੱਸਿਆ ਕਿ ਤਬਲੀਗ਼ੀ ਜਮਾਤ ਦੇ 32 ਲੋਕ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਇਲਾਕਿਆਂ ਵਿਚ ਠਹਿਰੇ ਹੋਏ ਸਨ, ਜਿਨ੍ਹਾਂ 'ਚੋਂ 11 ਵਿਅਕਤੀ ਜੋ ਕਿ ਮੂਲ ਰੂਪ ਵਿਚ ਔਰੰਗਾਬਾਦ (ਮਹਾਰਾਸ਼ਟਰ) ਦੇ ਵਸਨੀਕ ਦੱਸੇ ਜਾ ਰਹੇ ਹਨ, 10 ਤੋਂ 14 ਮਾਰਚ ਦਿੱਲੀ ਵਿਚ ਹੋਏ ਤਬਲੀਗ਼ੀ ਜਮਾਤ ਦੇ ਸਮਾਗਮ ਵਿਚ ਸ਼ਾਮਿਲ ਸਨ। ਉਕਤ ਔਰਤਾਂ ਦੇ ਸੰਪਰਕ ਵਿਚ ਆਏ ਰਿਸ਼ਤੇਦਾਰਾਂ, ਹੋਰਨਾਂ ਵਿਅਕਤੀਆਂ ਨੂੰ ਘਰਾਂ ਹੀ ਵਿਚ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਕਪੂਰਥਲਾ 'ਚ ਜਮਾਤ ਨਾਲ ਸਬੰਧਿਤ ਨੌਜਵਾਨ
ਕਪੂਰਥਲਾ, (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਇਕ ਮਰੀਜ਼ ਪਾਜ਼ੀਟਿਵ ਪਾਇਆ ਗਿਆ ਹੈ, ਜਿਸ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਡਾ: ਜਸਮੀਤ ਕੌਰ ਬਾਵਾ ਸਿਵਲ ਸਰਜਨ ਕਪੂਰਥਲਾ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਤਬਲੀਗੀ ਜਮਾਤ ਦੇ ਮਰਕਜ਼ ਵਿਚ ਭਾਗ ਲੈ ਕੇ ਦਿੱਲੀ ਤੋਂ ਪਰਤੇ 33 ਲੋਕਾਂ ਵਿਚ 32 ਦੀ ਕੋਰੋਨਾ ਵਾਇਰਸ ਸਬੰਧੀ ਭੇਜੇ ਗਏ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਪਾਜ਼ਟਿਵ ਪਾਇਆ ਗਿਆ ਕੇਸ ਪਿੰਡ ਕੋਟ ਕਰਾਰ ਖਾਂ ਨਾਲ ਸਬੰਧਿਤ 17 ਸਾਲਾ ਨੌਜਵਾਨ ਹੈ। ਸਿਵਲ ਸਰਜਨ ਨੇ ਦੱਸਿਆ ਕਿ ਵਿਭਾਗ ਵਲੋਂ ਪਿੰਡ ਕੋਟ ਕਰਾਰ ਖਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

ਮੁਹਾਲੀ ਜ਼ਿਲ੍ਹੇ 'ਚ ਦੋ ਹੋਰ ਮਾਮਲੇ

ਕੁਰਾਲੀ, 6 ਅਪ੍ਰੈਲ (ਹਰਪ੍ਰੀਤ ਸਿੰਘ)-ਨੇੜਲੇ ਪਿੰਡ ਚਿਤਾਮਲੀ ਦੇ ਕੋਰੋਨਾ ਵਾਇਰਸ ਤੋਂ ਪੀੜਤ ਦੀ ਪਤਨੀ ਅਤੇ ਬੇਟੇ ਦੀ ਵੀ ਕੋਰੋਨਾ ਵਾਇਰਸ ਤੋਂ ਪੀੜਤ ਆਉਣ ਉਪਰੰਤ ਵਿਭਾਗ ਵਲੋਂ ਇਲਾਕੇ ਦੇ 7 ਕਿੱਲੋਮੀਟਰ ਦੇ ਖੇਤਰ ਨੂੰ ਬਫ਼ਰ ਜ਼ੋਨ ਐਲਾਨ ਕਰਕੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਇਲਾਕੇ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਕਤ ਦੋਵਾਂ ਦੀਆਂ ਰਿਪੋਰਟਾਂ ਪਾਜ਼ੀਟਿਵ ਆਉਣ ਉਪਰੰਤ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ, ਜਦ ਕਿ ਹੋਰਨਾਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਸੀਆਂ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਪਿੰਡ ਵਾਸੀਆਂ ਨੇ ਕੁਝ ਹੱਦ ਤੱਕ ਸੁੱਖ ਦਾ ਸਾਹ ਲਿਆ ਹੈ।ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਲੋਂ ਸ਼ੱਕ ਦੇ ਆਧਾਰ 'ਤੇ 16 ਵਿਅਕਤੀਆਂ ਨੂੰ ਇਕਾਂਤਵਾਸ ਕਰਕੇ ਨਮੂਨੇ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿਚੋਂ ਉਕਤ ਪੀੜਤ ਦੀ ਪਤਨੀ ਤੇ ਉਨ੍ਹਾਂ ਦੇ 16 ਸਾਲਾ ਪੁੱਤਰ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦ ਕਿ ਬਾਕੀ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ. ਬੀ. ਐਸ. ਸਿੱਧੂ ਨੇ ਟਵੀਟਰ 'ਤੇ ਇਨ੍ਹਾਂ ਦੋਵਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਦੀ ਪੁਸ਼ਟੀ ਕਰਦਿਆਂ ਕਰਦਿਆਂ ਇਲਾਕੇ ਦੇ 7 ਕਿੱਲੋਮੀਟਰ ਖੇਤਰ ਨੂੰ ਬਫ਼ਰ ਜ਼ੋਨ ਐਲਾਨਣ ਤੋਂ ਇਲਾਵਾ ਸਾਹਮਣੇ ਆਏ ਨਵੇਂ ਕੋਰੋਨਾ ਪੀੜਤਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ 'ਚ ਕੋਰੋਨਾ ਨਾਲ ਚੌਥੀ ਮੌਤ

ਅੰਮ੍ਰਿਤਸਰ 6 ਅਪ੍ਰੈਲ (ਹਰਮਿੰਦਰ ਸਿੰਘ)-ਕੋਰੋਨਾ ਵਾਇਰਸ ਤੋਂ ਪੀੜਤ ਨਗਰ ਨਿਗਮ ਅੰਮ੍ਰਿਤਸਰ ਦੇ ਸੇਵਾ ਮੁਕਤ ਅਧਿਕਾਰੀ ਦੀ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਜਿਸ ਨਾਲ ਪੰਜਾਬ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ । ਅੰਮ੍ਰਿਤਸਰ 'ਚ ਇਹ ਚੌਥੀ ਮੌਤ ਹੋਈ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਜਸਵਿੰਦਰ ਸਿੰਘ (65) ਜੋ ਕਿ ਨਗਰ ਨਿਗਮ ਅੰਮ੍ਰਿਤਸਰ ਤੋਂ ਬਤੌਰ ਨਿਗਰਾਨ ਇੰਜੀਨੀਅਰ ਸੇਵਾ-ਮੁਕਤ ਹੋਇਆ ਸੀ, ਮਾਰਚ ਮਹੀਨੇ ਵਿਚ ਖੰਘ ਅਤੇ ਜ਼ੁਕਾਮ ਨਾਲ ਪੀੜਤ ਹੋਣ ਕਰਕੇ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖ਼ਲ ਹੋਇਆ ਸੀ। ਇਸ ਦੌਰਾਨ ਉਸ ਦੇ ਕੋਰੋਨਾ ਨਾਲ ਸਬੰਧਿਤ ਟੈਸਟ ਕਰਵਾਏ ਗਏ ਜੋ ਨੈਗੇਟਿਵ ਪਾਏ ਗਏ। ਸਿਹਤ ਵਿਚ ਸੁਧਾਰ ਨਾ ਹੋਣ ਕਰਕੇ ਜਸਵਿੰਦਰ ਸਿੰਘ ਨੂੰ ਬੀਤੇ ਦਿਨੀਂ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਜਿੱਥੇ ਉਸ ਦੇ ਮੁੜ ਕੋਰੋਨਾ ਸਬੰਧਿਤ ਟੈਸਟ ਕਰਵਾਏ ਜੋ ਐਤਵਾਰ ਨੂੰ ਪਾਜ਼ੀਟਿਵ ਆਏ ਅਤੇ ਸੋਮਵਾਰ ਨੂੰ ਤੜਕੇ ਉਸ ਦੀ ਮੌਤ ਹੋ ਗਈ। ਸਿਵਲ ਸਰਜਨ ਡਾ: ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਜਸਵਿੰਦਰ ਸਿੰਘ ਦਾ ਇਕ ਵਾਰ ਫਿਰ ਨਮੂਨਾ ਲੈ ਕੇ ਟੈਸਟ ਲਈ ਭੇਜਿਆ ਗਿਆ ਸੀ ਜਿਸ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ।

ਪਾਕਿ ਸਰਕਾਰ ਵਲੋਂ ਪੰਜਾ ਸਾਹਿਬ ਵਿਖੇ ਵਿਸਾਖੀ ਦੇ ਸਾਰੇ ਸਮਾਗਮ ਰੱਦ

ਪਾਕਿ ਗੁਰਦੁਆਰਾ ਕਮੇਟੀ ਵਲੋਂ ਫ਼ੈਸਲੇ ਦਾ ਸਵਾਗਤ ਅੰਮ੍ਰਿਤਸਰ, 6 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਨੇ 14 ਅਪ੍ਰੈਲ ਨੂੰ ਹਸਨ ਅਬਦਾਲ ਵਿਖੇ ਸ਼ੁਰੂ ਹੋਣ ਵਾਲੇ ਵਿਸਾਖੀ ਦੇ ਸਾਰੇ ਸਮਾਗਮਾਂ ਨੂੰ ਰੱਦ ਕਰ ਦਿੱਤਾ ਹੈ। ਇਹ ਰੋਕ ਲਗਾਏ ਜਾਣ ਤੋਂ ਪਹਿਲਾਂ ਪਾਕਿ ...

ਪੂਰੀ ਖ਼ਬਰ »

ਮੋਗਾ ਨੇੜੇ ਫੀਡ ਫ਼ੈਕਟਰੀ 'ਚ ਗੈਸ ਚੜ੍ਹਨ ਕਾਰਨ 3 ਕਾਮਿਆਂ ਦੀ ਮੌਤ

ਕੋਟ ਈਸੇ ਖਾਂ, 6 ਅਪ੍ਰੈਲ (ਗੁਰਮੀਤ ਸਿੰਘ ਖਾਲਸਾ/ਨਿਰਮਲ ਸਿੰਘ ਕਾਲੜਾ/ਯਸ਼ਪਾਲ ਗੁਲਾਟੀ)-ਕਸਬਾ ਕੋਟ ਈਸੇ ਖਾਂ ਵਿਚ ਚੀਮਾ ਰੋਡ 'ਤੇ ਸਥਿਤ ਏਕਮ ਫੀਡ ਫ਼ੈਕਟਰੀ ਵਿਚ ਸਫ਼ਾਈ ਸਮੇਂ ਸ਼ੋਰੇ ਵਾਲੀ ਡਿੱਗੀ ਤੋਂ ਗੈਸ ਚੜ੍ਹਨ ਕਾਰਨ ਤਿੰਨ ਕਾਮਿਆਂ ਦੀ ਮੌਕੇ 'ਤੇ ਮੌਤ ਹੋ ਗਈ। ਘਟਨਾ ...

ਪੂਰੀ ਖ਼ਬਰ »

ਕੁਪਵਾੜਾ ਮੁਕਾਬਲੇ 'ਚ ਜ਼ਖ਼ਮੀ 3 ਹੋਰ ਜਵਾਨਾਂ ਨੇ ਦਮ ਤੋੜਿਆ

ਸ੍ਰੀਨਗਰ, 6 ਅਪ੍ਰੈਲ (ਮਨਜੀਤ ਸਿੰਘ)- ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਕੇਰਨ ਸੈਕਟਰ 'ਚ ਸਾਲ ਦੀ ਪਹਿਲੀ ਭਾਰੀ ਘੁਸਪੈਠ ਦੀ ਘਟਨਾ 'ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਜ਼ਖ਼ਮੀ ਹੋਏ 3 ਹੋਰ ਜਵਾਨਾਂ ਨੇ ਹਸਪਤਾਲ 'ਚ ਅੱਜ ਦਮ ਤੋੜ ਦਿੱਤਾ, ਜਿਸ ਨਾਲ ਇਸ ਮੁਕਾਬਲੇ 'ਚ ...

ਪੂਰੀ ਖ਼ਬਰ »

ਆਜ਼ਾਦੀ ਤੋਂ ਬਾਅਦ ਦੀ ਸਭ ਤੋਂ ਵੱਡੀ ਆਰਥਿਕ ਐਮਰਜੈਂਸੀ-ਰਘੂਰਾਮ ਰਾਜਨ

ਨਵੀਂ ਦਿੱਲੀ, 6 ਅਪ੍ਰੈਲ (ਉਪਮਾ ਡਾਗਾ ਪਾਰਥ)-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਰਤ ਆਰਥਿਕ ਤੌਰ 'ਤੇ ਸ਼ਾਇਦ ਸਭ ...

ਪੂਰੀ ਖ਼ਬਰ »

ਪਾਕਿ ਨੇ ਖੋਲ੍ਹੀ ਅਫ਼ਗਾਨਿਸਤਾਨ ਨਾਲ ਲੱਗਦੀ ਸਰਹੱਦ

ਅੰਮ੍ਰਿਤਸਰ, 6 ਅਪ੍ਰੈਲ (ਸੁਰਿੰਦਰ ਕੋਛੜ)-ਕੋਰੋਨਾ ਵਾਇਰਸ ਦੇ ਫ਼ੈਲਣ ਨੂੰ ਰੋਕਣ ਲਈ ਪਾਕਿਸਤਾਨ-ਅਫਗਾਨਿਸਤਾਨ ਸਰਹੱਦ 'ਤੇ ਨਾਗਰਿਕਾਂ ਦੇ ਆਉਣ ਜਾਣ 'ਤੇ ਲਗਾਈ ਪਾਬੰਦੀ ਚਾਰ ਦਿਨਾਂ ਲਈ ਹਟਾ ਦਿੱਤੀ ਗਈ। ਤਾਲਾਬੰਦੀ ਕਾਰਨ ਪਾਕਿਸਤਾਨ 'ਚ ਫਸੇ ਅਫ਼ਗ਼ਾਨ ਨਾਗਰਿਕਾਂ ਨੂੰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਕੋਰੋਨਾ ਵਾਇਰਸ ਦੌਰਾਨ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸੁਣਵਾਈ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ

ਨਵੀਂ ਦਿੱਲੀ, 6 ਅਪ੍ਰੈਲ (ਏਜੰਸੀ)- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦੇਸ਼ ਭਰ ਦੀ ਸਭ ਅਦਾਲਤਾਂ 'ਚ ਨਿਆਂਇਕ ਪ੍ਰਕਿਰਿਆ ਦੌਰਾਨ ਵੀਡੀਓ ਕਾਨਫਰੰਸਿੰਗ ਜ਼ਰੀਏ ਸੁਣਵਾਈ ਸਬੰਧੀ ਮਹਤੱਵਪੂਰਨ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਮਹਾਂਮਾਰੀ ਕੋਰੋਨਾ ਵਾਇਰਸ ਦੇ ...

ਪੂਰੀ ਖ਼ਬਰ »

ਪਾਕਿ 'ਚ ਕੋਰੋਨਾ ਨਾਲ 50 ਮੌਤਾਂ

ਅੰਮ੍ਰਿਤਸਰ, 6 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ ਗ੍ਰਸਤ 50 ਲੋਕ ਹੁਣ ਤੱਕ ਮਾਰੇ ਜਾ ਚੁੱਕੇ ਹਨ ਅਤੇ ਪੀੜਤ ਮਰੀਜ਼ਾਂ ਦੀ ਗਿਣਤੀ ਅੱਜ ਵਧ ਕੇ 3469 ਤੱਕ ਪਹੁੰਚ ਗਈ। ਇਸ ਦੇ ਨਾਲ ਹੀ 257 ਮਰੀਜ਼ਾਂ ਦੇ ਠੀਕ ਹੋਣ ਬਾਰੇ ਵੀ ਪੁਸ਼ਟੀ ਕੀਤੀ ਜਾ ਰਹੀ ਹੈ। ...

ਪੂਰੀ ਖ਼ਬਰ »

ਵਿਸ਼ਵ 'ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ 70 ਹਜ਼ਾਰ ਤੋਂ ਪਾਰ

ਪੈਰਿਸ, 6 ਅਪ੍ਰੈਲ (ਏਜੰਸੀ)- ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 73,000 ਤੋਂ ਪਾਰ ਹੋ ਗਈ ਹੈ। ਇਨ੍ਹਾਂ 'ਚ ਬਹੁਗਿਣਤੀ ਮੌਤਾਂ ਯੂਰਪ 'ਚ ਹੋਈਆਂ ਹਨ। ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ...

ਪੂਰੀ ਖ਼ਬਰ »

ਨਿਊਯਾਰਕ 'ਚ ਸ਼ੇਰ ਨੂੰ ਕੋਰੋਨਾ-ਭਾਰਤ ਵਲੋਂ ਹਾਈ ਅਲਰਟ ਦਾ ਐਲਾਨ

ਨਵੀਂ ਦਿੱਲੀ/ਨਿਊਯਾਰਕ, 6 ਅਪ੍ਰੈਲ (ਏਜੰਸੀ)- ਦੇਸ਼ ਦੀ ਕੇਂਦਰੀ ਚਿੜੀਆ ਘਰ ਅਥਾਰਟੀ (ਸੀ.ਜ਼ੈਡ.ਏ.) ਵਲੋਂ ਸੋਮਵਾਰ ਨੂੰ ਦੇਸ਼ ਦੇ ਸਭ ਚਿੜੀਆਘਰਾਂ ਲਈ ਅਤਿ ਚੌਕਸੀ (ਹਾਈ ਅਲਰਟ) ਦਾ ਐਲਾਨ ਕਰਦਿਆਂ ਅੱਜ ਰਾਤ ਤੱਕ ਜਾਨਵਰਾਂ ਦੇ ਨਮੂਨੇ (ਸੈਂਪਲ) ਇਕੱਠੇ ਕਰਨ ਲਈ ਕਿਹਾ ਗਿਆ ਹੈ, ਇਹ ...

ਪੂਰੀ ਖ਼ਬਰ »

ਮੁੜ ਪਾਜ਼ੀਟਿਵ ਆਉਣ ਕਾਰਨ ਯੂ.ਕੇ. ਦੇ ਪ੍ਰਧਾਨ ਮੰਤਰੀ ਹਸਪਤਾਲ ਦਾਖ਼ਲ

ਲੰਡਨ/ਲੈਸਟਰ, 6 ਅਪ੍ਰੈਲ (ਬੱਧਨੀ ਕਲਾਂ/ਢੱਡੇ)- ਯੂ.ਕੇ. ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ ਕੋਰੋਨਾ ਟੈਸਟ ਫਿਰ ਪਾਜ਼ੀਟਿਵ ਪਾਇਆ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੰਡਨ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਬੌਰਿਸ (55) ਬੀਤੇ 10 ਦਿਨ ਤੋਂ ਇਕਾਂਤਵਾਸ 'ਚ ਹਨ। ...

ਪੂਰੀ ਖ਼ਬਰ »

ਮੁਕੇਸ਼ ਅੰਬਾਨੀ ਦੀ ਸੰਪਤੀ 48 ਅਰਬ ਡਾਲਰ ਰਹਿ ਗਈ-28 ਫ਼ੀਸਦੀ ਘਟੀ

ਮੁੰਬਈ, 6 ਅਪ੍ਰੈਲ (ਏਜੰਸੀ)- ਵਿਸ਼ਵ ਭਰ 'ਚ ਫੈਲ ਚੁੱਕੀ ਮਹਾਂਮਾਰੀ ਕੋਰੋਨਾ ਵਾਇਰਸ ਕਾਰਨ ਸ਼ੇਅਰ ਬਾਜ਼ਾਰ 'ਚ ਆਈ 25 ਫ਼ੀਸਦੀ ਦੀ ਵੱਡੀ ਗਿਰਾਵਟ ਦੇ ਚੱਲਦਿਆਂ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ...

ਪੂਰੀ ਖ਼ਬਰ »

ਨਹੀਂ ਰਹੇ ਹਲਦੀਰਾਮ ਭੁਜੀਆਵਾਲਾ ਦੇ ਮਾਲਕ ਮਹੇਸ਼ ਅਗਰਵਾਲ

ਨਵੀਂ ਦਿੱਲੀ, 6 ਅਪ੍ਰੈਲ (ਏਜੰਸੀ)- ਹਲਦੀਰਾਮ ਭੁਜੀਆਵਾਲਾ ਦੇ ਮਾਲਕ ਮਹੇਸ਼ ਅਗਰਵਾਲ ਦਾ ਸਿੰਗਾਪੁਰ 'ਚ ਦਿਹਾਂਤ ਹੋ ਗਿਆ ਹੈ। ਉਹ 57 ਸਾਲਾਂ ਦੇ ਸਨ। ਉਹ ਜਿਗਰ ਸਬੰਧੀ ਬਿਮਾਰੀ ਤੋਂ ਪੀੜਤ ਸਨ ਅਤੇ ਕਰੀਬ 3 ਮਹੀਨਿਆਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਜਾਣਕਾਰੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX