ਤਾਜਾ ਖ਼ਬਰਾਂ


ਪੁਲਿਸ ਵੱਲੋਂ 396 ਸ਼ਰਾਬ ਦੀਆ ਪੇਟੀਆਂ ਸਮੇਤ ਇੱਕ ਕਾਬੂ
. . .  0 minutes ago
ਬੰਗਾ,28 ਮਈ (ਜਸਬੀਰ ਸਿੰਘ ਨੂਰਪੁਰ ,ਸੁਖਜਿੰਦਰ ਸਿੰਘ ਬਖਲੌਰ) - ਪੁਲਿਸ ਥਾਣਾ ਮੁਕੰਦਪੁਰ ਵੱਲੋਂ 396 ਪੇਟੀਆਂ ਸ਼ਰਾਬ ਵਾਲਾ ਕੈਂਟਰ ਇੱਕ ਵਿਅਕਤੀ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 'ਅਜੀਤ' ਨੂੰ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਮੁਕੰਦਪੁਰ ਪਵਨ...
ਹੁਸ਼ਿਆਰਪੁਰ ਜ਼ਿਲ੍ਹੇ 'ਚ 4 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  6 minutes ago
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ ਅੱਜ 4 ਹੋਰ ਨਵੇਂ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਣ ਉਪਰੰਤ ਮਰੀਜ਼ਾਂ ਦੀ ਕੁੱਲ ਗਿਣਤੀ 115 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਵਾਇਰਸ...
ਕੁੱਝ ਥਾਵਾਂ 'ਤੇ ਪਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ
. . .  10 minutes ago
ਹੰਡਿਆਇਆ (ਬਰਨਾਲਾ)/ਬਾਘਾ ਪੁਰਾਣਾ/ਤਪਾ ਮੰਡੀ, 28 ਮਈ (ਗੁਰਜੀਤ ਸਿੰਘ ਖੁੱਡੀ/ਬਲਰਾਜ ਸਿੰਗਲਾ/ਵਿਜੇ ਸ਼ਰਮਾ) - ਅੱਜ ਸ਼ਾਮ 5:15 ਵਜੇ ਹੀ ਅਸਮਾਨ ਬੱਦਲਵਾਈ ਹੋਣ ਕਾਰਨ ਹਨੇਰਾ ਛਾ ਗਿਆ। ਬੱਦਲਵਾਈ ਹੋਣ ਉਪਰੰਤ ਕਣੀਆਂ ਪੈਣ ਨਾਲ ਅੱਤ ਦੀ ਪੈ ਰਹੀ ਗਰਮੀ ਤੋਂ...
ਜਲੰਧਰ 'ਚ ਕੋਰੋਨਾ ਪੀੜਤ ਮਰੀਜ਼ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ 8 ਹੋਈ
. . .  26 minutes ago
ਜਲੰਧਰ, 28 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਆਰ.ਪੀ.ਐਫ਼. ਦੇ ਮੁਲਾਜ਼ਮ ਪਵਨ ਕੁਮਾਰ (49) ਪੁੱਤਰ ਰਾਮ ਆਸਰਾ ਵਾਸੀ ਕਰੋਲ...
ਸੁਪਰੀਮ ਕੋਰਟ ਦਾ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਸਰਕਾਰ ਨੂੰ ਅਹਿਮ ਨਿਰਦੇਸ਼, 5 ਜੂਨ ਨੂੰ ਅਗਲੀ ਸੁਣਵਾਈ
. . .  38 minutes ago
ਨਵੀਂ ਦਿੱਲੀ, 28 ਮਈ - ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਕਾਰਨ 24 ਮਾਰਚ ਤੋਂ 31 ਮਈ ਤੱਕ ਲਾਕਡਾਊਨ ਹੈ। ਲਾਕਡਾਊਨ ਦੀ ਸਭ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਤੇ ਵਰਕਰਾਂ 'ਤੇ ਪਈ ਹੈ। ਜਿਸ ਕਾਰਨ ਉਨ੍ਹਾਂ ਲਈ ਰੋਜ਼ੀ-ਰੋਟੀ ਦਾ ਸੰਕਟ ਪੈਦਾ ਹੋ ਗਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ...
ਸਰਕਾਰ ਦੇ ਲਾਰਿਆਂ ਤੋਂ ਤੰਗ ਆਏ ਭਾਕਿਯੂ (ਉਗਰਾਹਾਂ)ਦੇ ਆਗੂਆਂ ਨੇ ਸੂਬਾ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
. . .  about 1 hour ago
ਤਪਾ ਮੰਡੀ,28 ਮਈ (ਪ੍ਰਵੀਨ ਗਰਗ) - ਨਜ਼ਦੀਕੀ ਪਿੰਡ ਦਰਾਜ਼ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿਛਲੇ ਸਾਲ ਗੜਿਆਂ ਕਾਰਨ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਮੌਕੇ ਤੇ ਜਾ ਕੇ...
ਉਲੰਪੀਅਨ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ - ਭਾਈ ਲੌਂਗੋਵਾਲ
. . .  about 1 hour ago
ਅੰਮ੍ਰਿਤਸਰ, 28 ਮਈ (ਰਾਜੇਸ਼ ਕੁਮਾਰ ਸੰਧੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਲੰਪਿਕ ਖੇਡਾਂ ਦੌਰਾਨ ਹਾਕੀ ਵਿਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗ਼ਾ ਜਿੱਤਣ ਵਾਲੇ ਸਿੱਖ ਖਿਡਾਰੀ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ...
ਝੱਖੜ ਝੁੱਲਣ ਕਾਰਨ ਜਨਜੀਵਨ ਪ੍ਰਭਾਵਿਤ
. . .  about 1 hour ago
ਬਾਘਾ ਪੁਰਾਣਾ, 28 ਮਈ (ਬਲਰਾਜ ਸਿੰਗਲਾ) - ਅੱਜ ਸ਼ਾਮ ਦੇ ਕਰੀਬ 4 ਵਜੇ ਇਕ ਦਮ ਆਕਾਸ਼ 'ਤੇ ਕਾਲੀਆਂ ਘਟਾਵਾਂ ਛਾ ਗਈਆਂ ਤੇ ਧੂੜ ਭਰੀਆਂ ਹਨੇਰੀਆਂ ਵਾਲਾ ਤੇਜ਼ ਝੱਖੜ ਝੁਲਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਵਰਖਾ...
ਅੰਮ੍ਰਿਤਸਰ 'ਚ ਅੱਜ 7 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ
. . .  about 1 hour ago
ਅੰਮ੍ਰਿਤਸਰ, 28 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਵਿਚ ਅੱਜ 7 ਕੋਰੋਨਾਵਾਇਰਸ ਦੇ ਪਾਜ਼ੀਟਿਵ ਕੇਸ ਪਾਏ...
ਗਿੱਦੜ ਪਿੰਡੀ ਵਿਖੇ ਦਰਿਆ ਸਤਲੁਜ 'ਤੇ ਬਣੇ ਰੇਲਵੇ ਪੁਲ ਹੇਠੋਂ ਮਿੱਟੀ ਕੱਢ ਕੇ ਹੜ੍ਹਾਂ ਨੂੰ ਰੋਕਿਆ ਜਾ ਸਕਦਾ – ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.
. . .  about 1 hour ago
ਸ਼ਾਹਕੋਟ (ਜਲੰਧਰ) 28 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਗਿੱਦੜਪਿੰਡੀ ਵਿਖੇ ਦਰਿਆ ਸਤਲੁਜ ਉਪਰ ਬਣੇ ਪੁਲ ਹੇਠੋਂ ਮਿੱਟੀ ਕੱਢਣ ਨਾਲ ਇਸ ਖੇਤਰ ਵਿਚ ਹੜ੍ਹਾਂ ਦੇ ਖਤਰੇ ਨੂੰ ਰੋਕਣ ਵਿਚ ਮਦਦਗਾਰ...
ਸਿਹਤ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ 'ਤੇ ਕੀਤੀ ਜਾ ਰਹੀ ਹੈ ਪੈੱ੍ਰਸ ਕਾਨਫ਼ਰੰਸ
. . .  about 1 hour ago
ਔਲਖ ਨੂੰ ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਬਣਾਉਣ ਤੇ ਵਰਕਰ 'ਚ ਖ਼ੁਸ਼ੀ ਦੀ ਲਹਿਰ
. . .  about 1 hour ago
ਅਜਨਾਲਾ, 28 ਮਈ( ਸੁੱਖ ਮਾਹਲ)- ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਤੇ ਵੱਖ-ਵੱਖ ਸੰਗਠਨਾਂ ਅੰਦਰ ਕੰਮ ਕਰ ਚੁੱਕੇ ਪਾਰਟੀ...
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ ਮਗਰੋਂ ਮੀਂਹ ਸ਼ੁਰੂ ਹੋਇਆ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਅੱਜ ਸਖ਼ਤ ਗਰਮੀ ਪੈ ਰਹੀ ਸੀ...
ਛੋਟੇ ਭਰਾ ਨੇ ਕਿਰਪਾਨਾਂ ਦੇ ਵਾਰ ਨਾਲ ਵੱਡੇ ਭਰਾ ਦਾ ਕੀਤਾ ਕਤਲ
. . .  about 1 hour ago
ਜੈਤੋ, 28 ਮਈ (ਗੁਰਚਰਨ ਸਿੰਘ ਗਾਬੜੀਆ/ ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਜੈਤੋ ਦੇ ਪਿੰਡ ਮੱਤਾ ਵਿਖੇ ਲੰਘੀ...
ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੀ ਆਈ ਨਜ਼ਰ
. . .  about 2 hours ago
ਬਾਘਾਪੁਰਾਣਾ, 28 ਮਈ (ਬਲਰਾਜ ਸਿੰਗਲਾ)- ਸਰਕਾਰ ਵੱਲੋਂ ਕੋਰੋਨਾ ਵਾਇਰਸ ਨੰ ਲੈ ਕੇ ਕਰੀਬ ਦੋ ਮਹੀਨੇ ਤੋਂ ਬਾਅਦ ਕੁੱਝ ਰੂਟਾਂ ਉੱਪਰ ਸੀਮਤ ਪੱਧਰ 'ਤੇ...
ਪਠਾਨਕੋਟ ਵਿਖੇ ਪਿਉ-ਪੁੱਤਰ ਨੂੰ ਹੋਇਆ ਕੋਰੋਨਾ
. . .  about 2 hours ago
ਪਠਾਨਕੋਟ, 28 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ 'ਚ 2 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਤੇ ਇਹ ਦੋਨੋਂ ਕੋਰੋਨਾ ...
ਲੁਧਿਆਣਾ 'ਚ ਰੇਲਵੇ ਸੁਰੱਖਿਆ ਪੁਲਿਸ ਜਵਾਨ ਦੀ ਕੋਰੋਨਾ ਕਾਰਨ ਹੋਈ ਮੌਤ
. . .  about 2 hours ago
ਲੁਧਿਆਣਾ, 28 ਮਈ (ਸਲੇਮਪੁਰੀ) - ਲੁਧਿਆਣਾ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ ਜੋ ਹਸਪਤਾਲ ...
ਅੰਮ੍ਰਿਤਸਰ 'ਚ ਕੋਰੋਨਾ ਪੀੜਤ ਔਰਤ ਦੀ ਹੋਈ ਮੌਤ
. . .  about 2 hours ago
ਅੰਮ੍ਰਿਤਸਰ, 28 ਮਈ(ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਜੇਰੇ ਇਲਾਜ ਔਰਤ ਦੀ ਮੌਤ ਹੋ ਗਈ ਹੈ ਜਿਸ ਦੀ ਕੋਰੋਨਾ ਰਿਪੋਰਟ...
ਕੋਰੋਨਾ ਹਾਟ ਸਪਾਟ ਬਣੇ ਪਿੰਡ ਨੰਗਲੀ (ਜਲਾਲਪੁਰ) ਦੇ 4 ਹੋਰਨਾਂ ਵਾਸੀਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਮਿਆਣੀ, 28 ਮਈ (ਹਰਜਿੰਦਰ ਸਿੰਘ ਮੁਲਤਾਨੀ) - ਟਾਂਡਾ ਦੇ ਪਿੰਡ ਨੰਗਲੀ (ਜਲਾਲਪੁਰ) ਕੋਰੋਨਾ ਵਾਇਰਸ ਦਾ ਹਾਟ ...
ਚੰਡੀਗੜ੍ਹ 'ਚ 91 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਚੰਡੀਗੜ੍ਹ, 28 ਮਈ (ਮਨਜੋਤ ਸਿੰਘ)- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾ...
'ਪਾਤਾਲ ਲੋਕ' ਨੂੰ ਬੰਦ ਕਰਵਾਉਣ ਸੰਬੰਧੀ ਪੰਡਿਤ ਰਾਓ ਧਰੇਨਵਰ ਨੇ ਦਿੱਤਾ ਬੇਨਤੀ ਪੱਤਰ
. . .  about 3 hours ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਡਿਤ ਰਾਓ ਧਰੇਨਵਰ ਨੇ ਵੈੱਬ ਸੀਰੀਜ਼ 'ਪਾਤਾਲ ਲੋਕ' ਨੂੰ ਬੰਦ ਕਰਵਾਉਣ ...
ਸੁਖਬੀਰ ਬਾਦਲ ਵੱਲੋਂ 30 ਮਈ ਨੂੰ ਸੱਦੀ ਗਈ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ
. . .  about 3 hours ago
ਚੰਡੀਗੜ੍ਹ, 28 ਮਈ (ਅ.ਬ)- ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਿਊਬਵੈੱਲ, ਬੀਜਾਂ ਦੇ ਘੁਟਾਲੇ, ਮਾਲੀਆ...
ਬੀਜ ਘੁਟਾਲੇ ਦੀ ਉਚ ਪੱਧਰੀ ਜਾਂਚ ਸਬੰਧੀ ਅਕਾਲੀ ਆਗੂਆਂ ਨੇ ਡੀ.ਸੀ ਨੂੰ ਸੌਂਪਿਆ ਮੰਗ ਪੱਤਰ
. . .  about 3 hours ago
ਫ਼ਿਰੋਜ਼ਪੁਰ, 28 ਮਈ (ਜਸਵਿੰਦਰ ਸਿੰਘ ਸੰਧੂ)- ਝੋਨੇ ਦੀ ਬਿਜਾਈ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ...
ਪਿੰਡ ਸਾਹਿਬ ਚੰਦ ਵਿਖੇ ਪਤਨੀ ਦਾ ਕਹੀ ਮਾਰ ਕੇ ਕਤਲ
. . .  about 4 hours ago
ਗਿੱਦੜਬਾਹਾ, 28 ਮਈ (ਬਲਦੇਵ ਸਿੰਘ)- ਪਿੰਡ ਸਾਹਿਬ ਚੰਦ ਵਿਖੇ ਇਕ ਵਿਅਕਤੀ ਵੱਲੋਂ ਕਹੀ ਮਾਰ ਕੇ ਆਪਣੀ ਪਤਨੀ ਦਾ ਗਲਾ ਵੱਢ ...
ਬਾਹਰਲੇ ਸੂਬਿਆਂ ਤੋਂ ਆ ਰਹੇ ਵਿਅਕਤੀਆਂ ਦੀ ਸਿਹਤ ਵਿਭਾਗ ਵੱਲੋਂ ਸਕਰੀਨਿੰਗ
. . .  about 4 hours ago
ਗੁਰੂ ਹਰਸਹਾਏ, 28 ਮਈ (ਹਰਚਰਨ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਵੀਰ ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਚੇਤ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖ਼ਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਚੰਡੀਗੜ੍ਹ + ਰੋਪੜ + ਪਟਿਆਲਾ + ਫ਼ਤਿਹਗੜ੍ਹ

ਕਰਫ਼ਿਊ ਦੇ ਬਾਵਜੂਦ ਡੇਰਾ ਬਿਆਸ ਮੁਖੀ ਦੀ ਆਮਦ ਨੂੰ ਲੈ ਕੇ ਵੱਡੀ ਗਿਣਤੀ 'ਚ ਸ਼ਰਧਾਲੂ ਹੋਏ ਇਕੱਠੇ

ਮੰਡੀ ਗੋਬਿੰਦਗੜ੍ਹ, 6 ਅਪ੍ਰੈਲ (ਬਲਜਿੰਦਰ ਸਿੰਘ)-ਮੰਡੀ ਗੋਬਿੰਦਗੜ੍ਹ ਦੇ ਮੁਹੱਲਾ ਸ਼ਾਂਤੀ ਨਗਰ ਨੇੜੇ ਸਥਿਤ ਰਾਧਾ ਸੁਆਮੀ ਸਤਸੰਗ ਬਿਆਸ ਦੇ ਡੇਰੇ ਵਿਚ ਡੇਰਾ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਆਮਦ ਨੂੰ ਲੈ ਕੇ ਪੰਜਾਬ ਭਰ ਵਿਚ ਕਰਫ਼ਿਊ ਲੱਗੇ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ, ਜਿਸ ਦੀ ਸੂਚਨਾ ਮਿਲਦਿਆਂ ਸਾਰ ਹੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਥਿਤੀ ਨੂੰ ਸੰਭਾਲਦਿਆਂ ਮੌਕੇ 'ਤੇ ਪਹੁੰਚ ਕੇ ਸ਼ਰਧਾਲੂਆਂ ਨੂੰ ਭੀੜ ਨੂੰ ਖਦੇੜ ਦਿੱਤਾ। ਹਾਲਾਂਕਿ ਡੇਰਾ ਮੁਖੀ ਗੁਰਬਿੰਦਰ ਸਿੰਘ ਢਿੱਲੋਂ ਕੁੱਝ ਮਿੰਟ ਹੀ ਡੇਰੇ ਵਿਚ ਰੁਕੇ ਪਰ ਜਦੋਂ ਸਰਕਾਰਾਂ ਵਲੋਂ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕ-ਡਾਊਨ ਕੀਤਾ ਹੋਇਆ ਹੈ ਅਤੇ ਕਰਫ਼ਿਊ ਦੌਰਾਨ ਕਿਸੇ ਵੀ ਵਿਅਕਤੀ ਨੂੰ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ ਅਜਿਹੇ ਵਿਚ ਡੇਰਾ ਮੁਖੀ ਮੰਡੀ ਗੋਬਿੰਦਗੜ੍ਹ ਕਿਉਂ ਆਏ? ਕਿਉਂਕਿ ਉਨ੍ਹਾਂ ਦੀ ਆਮਦ ਨੂੰ ਲੈ ਕੇ ਸ਼ਰਧਾਲੂਆਂ ਦਾ ਇਕੱਠ ਹੋਣਾ ਸੁਭਾਵਿਕ ਹੈ ਜਦੋਂਕਿ ਸਰਕਾਰ ਵਲੋਂ ਜਿੱਥੇ ਸੱਤਾਧਾਰੀ ਪਾਰਟੀ ਸਮੇਤ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੂੰ ਜਨਤਾ ਵਿਚ ਨਾ ਵਿਚਰਨ ਦੀ ਸਲਾਹ ਦਿੱਤੀ ਗਈ ਹੈ ਉੱਥੇ ਵੱਡੇ ਇਕੱਠ ਜਾਂ ਸਮਾਗਮ ਕਰਨ 'ਤੇ ਵੀ ਪਾਬੰਦੀ ਹੈ। ਇਸ ਦੇ ਬਾਵਜੂਦ ਵੀ ਡੇਰਾ ਮੁਖੀ ਦਾ ਮੰਡੀ ਗੋਬਿੰਦਗੜ੍ਹ ਆਉਣਾ ਕਈ ਤਰ੍ਹਾਂ ਦੇ ਸਵਾਲ ਖੜ੍ਹ ਕਰਦਾ ਹੈ। ਇਸ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਕਿਸੇ ਵੀ ਸੰਸਥਾ ਜਾਂ ਡੇਰੇ ਨੂੰ ਇਕੱਠ ਕਰਨ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕਿਉਂਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਤਬਲੀਗ਼ੀ ਜਮਾਤ ਨਾਲ ਸਬੰਧਿਤ 2 ਔਰਤਾਂ ਨੂੰ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਲੱਛਣ ਪਾਏ ਗਏ ਹਨ, ਜਿਸ ਕਰਕੇ ਜ਼ਿਲ੍ਹੇ ਵਿਚ ਕਿਤੇ ਵੀ ਕੋਈ ਸਤਸੰਗ ਕਰਨ ਜਾਂ ਇਕੱਠ ਕਰਨ ਦੀ ਇਜਾਜ਼ਤ ਨਹੀਂ ਹੈ। ਓਧਰ ਉਪ ਮੰਡਲ ਮੈਜਿਸਟਰੇਟ ਅਮਲੋਹ ਆਨੰਦ ਸਾਗਰ ਸ਼ਰਮਾ, ਡੀ.ਐੱਸ.ਪੀ. ਅਮਲੋਹ ਸੁਖਵਿੰਦਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਮਹਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਿੱਥੇ ਸ਼ਰਧਾਲੂਆਂ ਦੇ ਇਕੱਠ ਨੂੰ ਖਦੇੜ ਦਿੱਤਾ ਉੱਥੇ ਹੀ ਡੇਰਾ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੂੰ ਡੇਰੇ ਵਿਚ ਕੇਵਲ ਕੁੱਝ ਮਿੰਟ ਹੀ ਰੁਕਣ ਤੋਂ ਬਾਅਦ ਰਵਾਨਾ ਕਰ ਦਿੱਤਾ ਗਿਆ।

ਸੈਕਟਰ-17 ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ ਭਾਰੀ ਮੁਸ਼ੱਕਤ ਤੋਂ ਬਾਅਦ ਫਾਇਰਬਿ੍ਗੇਡ ਦੀਆਂ ਟੀਮਾਂ ਨੇ ਅੱਗ 'ਤੇ ਪਾਇਆ ਕਾਬੂ

ਚੰਡੀਗੜ੍ਹ, 6 ਅਪ੍ਰੈਲ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 17 ਵਿਚ ਪੈਂਦੇ ਇਕ ਸ਼ੋਅਰੂਮ ਅੰਦਰ ਅੱਜ ਦੁਪਹਿਰ ਅਚਾਨਕ ਅੱਗ ਲੱਗ ਗਈ | ਸ਼ੋਅਰੂਮ 'ਚੋ ਨਿਕਲਦਾ ਧੰੂਆਂ ਦੇਖ ਕੇ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰੀਗੇਡ ਨੂੰ ਦਿੱਤੀ ਗਈ, ਜਿਸ ਦੇ ਬਾਅਦ ਫਾਇਰ ਬਰੀਗੇਡ ਦੀਆਂ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਤੋਂ ਪ੍ਰਭਾਵਿਤਾਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਾ ਕੀਤਾ ਜਾਵੇ- ਡੀ. ਸੀ.

ਰੂਪਨਗਰ, 6 ਅਪੈ੍ਰਲ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਸ਼ੱਕੀ ਮਰੀਜ਼ਾਂ ਨੂੰ ਸੈਂਪਲ ਦੌਰਾਨ ਜ਼ਿਲ੍ਹਾ ਹਸਪਤਾਲ ਵਿਖੇ ਬਣਾਏ ਗਏ ਵਿਸ਼ੇਸ਼ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਗਿਆਨ ਸਾਗਰ ਹਸਪਤਾਲ 'ਚ ਕੋਰੋਨਾ ਪੀੜਤਾਂ ਦੀ ਗਿਣਤੀ 16 ਹੋਈ

ਬਨੂੜ, 6 ਅਪ੍ਰੈਲ (ਭੁਪਿੰਦਰ ਸਿੰਘ)-ਗਿਆਨ ਸਾਗਰ ਹਸਪਤਾਲ ਨੇੜੇ (ਬਨੂੜ) ਵਿਖੇ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ | ਬੀਤੀ ਰਾਤ ਤੋਂ ਹਸਪਤਾਲ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਪੰਜ ਨਵੇਂ ਮਰੀਜ਼ ਪਹੁੰਚਣ ਨਾਲ ਹਸਪਤਾਲ ਵਿਚ ਇਲਾਜ ਅਧੀਨ ਮਰੀਜ਼ਾਂ ਦੀ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਆਨਲਾਈਨ ਕਾਰਜਸ਼ਾਲਾ ਕੱਲ੍ਹ ਤੋਂ

ਪਟਿਆਲਾ, 6 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਲੋਂ ਸੱਤ ਦਿਨਾਂ ਆਨਲਾਈਨ ਕਾਰਜਸ਼ਾਲਾ ਸ਼ੁਰੂ ਕੀਤੀ ਜਾ ਰਹੀ ਹੈ | ਇਹ ਕਾਰਜਸ਼ਾਲਾ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਗੂਗਲ ਕਲਾਸ-ਰੂਮ ...

ਪੂਰੀ ਖ਼ਬਰ »

ਕੁੱਟਮਾਰ ਕਰਨ ਤੇ ਧਮਕੀਆਂ ਦੇਣ 'ਤੇ ਤਿੰਨ ਿਖ਼ਲਾਫ਼ ਕੇਸ ਦਰਜ

ਪਟਿਆਲਾ, 6 ਅਪ੍ਰੈਲ (ਪਰਗਟ ਸਿੰਘ ਬਲਬੇੜ੍ਹਾ)-ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਇਕ ਔਰਤ ਵਲੋਂ ਆਪਣੇ ਸਹੁਰਾ ਪਰਿਵਾਰ 'ਤੇ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਤਿੰਨ ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ...

ਪੂਰੀ ਖ਼ਬਰ »

ਪੁਲਿਸ ਵਲੋਂ 70 ਨਸ਼ੀਲੀਆਂ ਗੋਲੀਆਂ ਤੇ 24 ਬੋਤਲਾਂ ਸ਼ਰਾਬ ਸਮੇਤ 4 ਕਰਫ਼ਿਊ ਉਲੰਘਣਾ ਦੇ ਮਾਮਲੇ ਦਰਜ

ਘਨੌਰ, 6 ਅਪੈ੍ਰਲ (ਬਲਜਿੰਦਰ ਸਿੰਘ ਗਿੱਲ)-ਹਲਕੇ ਦੇ ਵੱਖ-ਵੱਖ ਪੁਲਿਸ ਥਾਣਿਆਂ ਵਲੋਂ ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੀਤੀ ਜਾ ਰਹੀ ਕਰਫ਼ਿਊ ਡਿਊਟੀ ਦੌਰਾਨ 70 ਨਸ਼ੀਲੀਆਂ ਗੋਲੀਆਂ ਤੇ 24 ਬੋਤਲਾਂ ਸ਼ਰਾਬ ਸਮੇਤ 4 ਕਰਫ਼ਿਊ ਉਲੰਘਣਾ ਦੇ ...

ਪੂਰੀ ਖ਼ਬਰ »

ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ ਸਮੇਤ ਇਕ ਕਾਬੂ

ਜ਼ੀਰਕਪੁਰ, 6 ਅਪ੍ਰੈਲ (ਹੈਪੀ ਪੰਡਵਾਲਾ)-ਢਕੌਲੀ ਪੁਲਿਸ ਨੇ ਇਕ ਵਿਅਕਤੀ ਨੂੰ ਪਾਬੰਦੀਸ਼ੁਦਾ ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਮੁਲਜ਼ਮ ਦੀ ਪਛਾਣ ਆਦਰਸ਼ ਰਾਠੌਰ ਮੂਲ ਵਾਸੀ ਭਰੌੜੀ (ਸ਼ਿਮਲਾ) ਤੇ ਹਾਲ ਵਾਸੀ ਪਿੰਡ ...

ਪੂਰੀ ਖ਼ਬਰ »

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਕੋੋਰੋਨਾ ਵਾਇਰਸ ਨੇ ਦਿੱਤੀ ਦਸਤਕ

ਫ਼ਤਹਿਗੜ੍ਹ ਸਾਹਿਬ/ਖਮਾਣੋਂ, 6 ਅਪ੍ਰੈਲ (ਬਲਜਿੰਦਰ ਸਿੰਘ, ਜੋਗਿੰਦਰ ਪਾਲ, ਮਨਮੋਹਣ ਸਿੰਘ ਕਲੇਰ)-ਕੋਰੋਨਾ ਵਾਇਰਸ ਨੇ ਹੁਣ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਵੀ ਦਸਤਕ ਦੇ ਦਿੱਤੀ ਹੈ | ਫ਼ਤਹਿਗੜ੍ਹ ਸਾਹਿਬ ਵਿਚ ਖਮਾਣੋਂ ਬਲਾਕ ਦੇ ਪਿੰਡ ਮਨੈਲੀ ਵਿਚ ਤਬਲੀਗ਼ੀ ਜਮਾਤ ...

ਪੂਰੀ ਖ਼ਬਰ »

ਭਾਜਪਾ ਦੇ ਸਥਾਪਨਾ ਦਿਵਸ ਮੌਕੇ ਆਗੂਆਂ ਤੇ ਵਰਕਰਾਂ ਨੇ ਘਰਾਂ 'ਤੇ ਲਗਾਏ ਪਾਰਟੀ ਦੇ ਝੰਡੇ- ਗੋਲਡੀ

ਐੱਸ. ਏ. ਐੱਸ. ਨਗਰ, 6 ਅਪ੍ਰੈਲ (ਕੇ. ਐੱਸ. ਰਾਣਾ)-ਭਾਜਪਾ ਦੇ 40ਵੇਂ ਸਥਾਪਨਾ ਦਿਵਸ ਮੌਕੇ ਅੱਜ ਮੁਹਾਲੀ ਵਿਖੇ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਆਪਣੇ ਘਰਾਂ ਦੀਆਂ ਛੱਤਾਂ 'ਤੇ ਪਾਰਟੀ ਦੇ ਝੰਡੇ ਲਗਾ ਕੇ ਪਾਰਟੀ ਪ੍ਰਤੀ ਆਪਣੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਗਿਆ ਤੇ ਕੋਰੋਨਾ ...

ਪੂਰੀ ਖ਼ਬਰ »

ਜੀ. ਓ. ਜੀ. ਨੂੰ ਕਰਫ਼ਿਊ ਵਿਵਸਥਾਵਾਂ ਨੂੰ ਲਾਗੂ ਕਰਨ 'ਚ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਕਰਨ ਦੇ ਆਦੇਸ਼

ਐੱਸ. ਏ. ਐੱਸ. ਨਗਰ, 6 ਅਪ੍ਰੈਲ (ਕੇ. ਐੱਸ. ਰਾਣਾ)-ਗਾਰਡੀਅਨਜ਼ ਆਫ਼ ਗਵਰਨੈਂਸ (ਜੀ. ਓ. ਜੀ.) ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣੀਆਂ ਸੇਵਾਵਾਂ ਦੇਣਗੇ ਤਾਂ ਜੋ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫ਼ਿਊ ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨ ਵਿਚ ਪ੍ਰਸ਼ਾਸਨ ਨੂੰ ਕੋਈ ਮੁਸ਼ਕਿਲ ...

ਪੂਰੀ ਖ਼ਬਰ »

ਰਾਹ ਜਾਂਦੇ ਵਿਅਕਤੀ ਦਾ ਮੋਬਾਈਲ ਫ਼ੋਨ ਝਪਟਿਆ

ਚੰਡੀਗੜ੍ਹ, 6 ਅਪ੍ਰੈਲ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 52 ਦੀ ਬਿਜਲੀ ਕਾਲੋਨੀ ਨੇੜੇ ਦੋ ਅਣਪਛਾਤੇ ਲੁਟੇਰੇ ਇਕ ਰਾਹ ਜਾਂਦੇ ਵਿਅਕਤੀ ਦਾ ਮੋਬਾਈਲ ਫ਼ੋਨ ਝਪਟ ਕੇ ਫ਼ਰਾਰ ਹੋ ਗਏ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਮਾਲਕ ਜੇਲ੍ਹ ਕੰਪਲੈਕਸ ...

ਪੂਰੀ ਖ਼ਬਰ »

ਮਕਾਨ ਮਾਲਕ ਵਲੋਂ ਮਜ਼ਦੂਰ, ਕਰਮਚਾਰੀ ਜਾਂ ਵਿਦਿਆਰਥੀਆਂ ਨੂੰ ਮਕਾਨ ਖ਼ਾਲੀ ਕਰਨ ਲਈ ਮਜਬੂਰ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ

ਚੰਡੀਗੜ੍ਹ, 6 ਅਪ੍ਰੈਲ (ਆਰ. ਐਸ. ਲਿਬਰੇਟ)-ਅੱਜ ਮਨਦੀਪ ਸਿੰਘ ਬਰਾੜ ਆਈ.ਏ.ਐੱਸ. ਡਿਪਟੀ ਕਮਿਸ਼ਨਰ ਯੂਟੀ, ਚੰਡੀਗੜ੍ਹ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਬੈਠਕ ਕੀਤੀ | ਡਿਪਟੀ ਕਮਿਸ਼ਨਰ ਨੇ ਸਮੂਹ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ...

ਪੂਰੀ ਖ਼ਬਰ »

ਸ਼ਕੋਡਾ ਆਟੋ ਫੋਕਸਵੈਗਨ ਇੰਡੀਆ ਨੇ ਕੋਰੋਨਾ ਖਿਲਾਫ਼ ਕਸੀ ਕਮਰ

ਚੰਡੀਗੜ੍ਹ, 6 ਅਪ੍ਰੈਲ (ਅ. ਬ.)-ਕੋਰੋਨਾ ਵਾਇਰਸ ਤੋਂ ਪੈਦਾ ਹੋਏ ਸੰਕਟ ਨਾਲ ਲੜਨ ਦੇ ਲਈ ਸਕੋਡਾ ਆਟੋ ਫੋਕਸਵੈਗਨ ਇੰਡੀਆ ਨੇ ਆਪਣੀ ਕਮਰ ਕਸ ਲਈ ਹੈ, ਜਿਸ ਹੇਠ ਕੰਪਨੀ ਪੁਣੇ ਵਿਖੇ ਸਾਸੂਨ ਹਸਪਤਾਲ ਵਿਚ ਸਥਾਪਤ ਵਿਸ਼ੇਸ਼ ਸੁਵਿਧਾ ਦੇ ਲਈ ਇਕ ਕਰੋੜ ਰੁਪਏ ਦਾ ਆਰਥਿਕ ਅਨੁਦਾਨ ...

ਪੂਰੀ ਖ਼ਬਰ »

ਚਤਾਮਲੀ ਦੇ ਕੋਰੋਨਾ ਪ੍ਰਭਾਵਿਤ ਮਰੀਜ਼ ਦੀ ਪਤਨੀ ਤੇ ਪੁੱਤਰ ਦੀ ਰਿਪੋਰਟ ਵੀ ਕੋਰੋਨਾ ਤੋਂ ਪ੍ਰਭਾਵਿਤ-ਡੀ. ਸੀ.

ਰੂਪਨਗਰ, 6 ਅਪ੍ਰੈਲ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ ਦੇ ਪਿੰਡ ਚਤਾਮਲੀ ਦੇ ਪਹਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪਤਨੀ ਤੇ ਪੁੱਤਰ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ ਜਿਨ੍ਹਾਂ ਨੂੰ ਗਿਆਨ ਸਾਗਰ ਮੈਡੀਕਲ ਸੈਂਟਰ ਬਨੂੜ ਤਬਦੀਲ ਕੀਤਾ ਗਿਆ ਹੈ | ਇਸ ਦੀ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਲੋਕਾਂ ਦੀ ਸੇਵਾ ਲਈ ਜੁਟੀਆਂ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ

ਰੂਪਨਗਰ, 6 ਅਪ੍ਰੈਲ (ਸਤਨਾਮ ਸਿੰਘ ਸੱਤੀ)-ਸਮਾਜ ਵਿਚ ਜਿੱਥੇ ਗਿਰਾਵਟਾਂ ਦੀ ਲਿਸਟ ਵੀ ਬੜੀ ਲੰਬੀ ਹੈ, ਪਰ ਸਾਡੇ ਸਮਾਜ ਦੀ ਬੁਨਿਆਦ ਵੀ ਉਨ੍ਹਾਂ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਤੇ ਸ਼ਖ਼ਸੀਅਤਾਂ ਦੀ ਸੇਵਾ ਭਾਵਨਾ 'ਤੇ ਟਿਕੀ ਹੋਈ ਹੈ ਜੋ ਹਰ ਵੇਲੇ ਔਖੀ ਘੜੀ ਪੀੜਤ ...

ਪੂਰੀ ਖ਼ਬਰ »

ਸਬਜ਼ੀ ਮੰਡੀ 'ਚ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰ ਰਹੇ ਲੋਕਾਂ 'ਤੇ ਪੁਲਿਸ ਵਲੋਂ ਲਾਠੀਚਾਰਜ

ਸ੍ਰੀ ਚਮਕੌਰ ਸਾਹਿਬ, 6 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਬਜ਼ੀ ਮੰਡੀ ਵਿਚ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਸਬਜ਼ੀ ਲੈਣ ਵਾਲਿਆਂ ਦੀ ਇਕੱਠੀ ਹੋਈ ਭੀੜ 'ਤੇ ਸਥਾਨਕ ਪੁਲਿਸ ਵਲੋਂ ਸਖ਼ਤੀ ਵਿਖਾਉਂਦਿਆਂ ਲੋਕਾਂ 'ਤੇ ਹਲਕਾ ਲਾਠੀਚਾਰਜ ਕੀਤਾ ਗਿਆ | ਕੁੱਝ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ 'ਤੇ ਦੋ ਦਰਜਨ ਤੋਂ ਵੱਧ ਵਿਅਕਤੀਆਂ 'ਤੇ ਕੇਸ ਦਰਜ

ਪਟਿਆਲਾ, 6 ਅਪ੍ਰੈਲ (ਪਰਗਟ ਸਿੰਘ ਬਲਬੇੜ੍ਹਾ)-ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੀ ਉਲੰਘਣਾ ਕਰਨ 'ਤੇ ਸ਼ਹਿਰ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਦੋ ਦਰਜਨ ਤੋਂ ਵੱਧ ਵਿਅਕਤੀਆਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 188 ਅਧੀਨ ਕੇਸ ਦਰਜ ਕੀਤੇ ਹਨ | ਸਭ ਤੋਂ ਵੱਧ ਕੇਸ ...

ਪੂਰੀ ਖ਼ਬਰ »

ਸੈਕਟਰ-26 ਦੀ ਸਬਜ਼ੀ-ਫਲ ਤੇ ਅਨਾਜ ਮੰਡੀ ਨੂੰ ਕੀਤਾ 'ਸੈਨੇਟਾਈਜ਼'

ਚੰਡੀਗੜ੍ਹ, 6 ਅਪ੍ਰੈਲ (ਆਰ. ਐਸ. ਲਿਬਰੇਟ)-ਕੋਰੋਨਾ ਵਾਇਰਸ ਦੇ ਫੈਲਣ ਨੂੰ ਠੱਲ੍ਹਣ ਦੇ ਮੰਤਵ ਨਾਲ ਸੈਕਟਰ 26 ਦੀ ਸਬਜ਼ੀ-ਫਲ ਅਤੇ ਅਨਾਜ ਮੰਡੀ ਨੂੰ ਨਗਰ ਨਿਗਮ ਚੰਡੀਗੜ੍ਹ ਨੇ ਪੂਰੀ ਤਰ੍ਹਾਂ ਸੈਨੇਟਾਈਜ਼ ਕਰ ਦਿੱਤਾ ਹੈ | ਇਸ ਮੁਹਿੰਮ ਲਈ ਵਿਸ਼ੇਸ਼ ਤੌਰ 'ਤੇ ਅੱਜ ਇਸ ਮੰਡੀ ...

ਪੂਰੀ ਖ਼ਬਰ »

ਪਾਜ਼ੀਟਿਵ ਆਈਆਂ ਔਰਤਾਂ ਦੇ ਸੰਘੋਲ ਵਿਖੇ ਰਹਿਣ ਦੀ ਜਾਣਕਾਰੀ ਮਿਲਣ 'ਤੇ ਕੀਤਾ ਸੀਲ

ਸੰਘੋਲ, 6 ਅਪ੍ਰੈਲ (ਗੁਰਨਾਮ ਸਿੰਘ ਚੀਨਾ) -ਖਮਾਣੋਂ ਨਜ਼ਦੀਕ ਪਿੰਡ ਮਨੈਲੀ ਵਿਖੇ ਤਬਲੀਗ਼ੀ ਜਮਾਤ ਨਾਲ ਸਬੰਧਿਤ ਆਏ 11 ਜਣਿਆਂ 'ਚੋਂ ਔਰਤਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਇਲਾਕੇ 'ਚ ਹੜਕੰਪ ਮੱਚ ਗਿਆ ਤੇ ਉਕਤ ਔਰਤਾਂ ਦੇ ਸੰਘੋਲ ਵਿਖੇ ਚਾਰ ਦਿਨ ਰਹਿਣ ਦੀ ਖ਼ਬਰ ਨੇ ...

ਪੂਰੀ ਖ਼ਬਰ »

ਫੋਰਟਿਸ ਹਸਪਤਾਲ ਮੁਹਾਲੀ ਵਲੋਂ ਮਰੀਜ਼ਾਂ ਦੇ ਇਲਾਜ ਲਈ ਵੱਖ-ਵੱਖ ਐਮਰਜੈਂਸੀ ਵਿੰਗ ਸਥਾਪਿਤ

ਐੱਸ. ਏ. ਐੱਸ. ਨਗਰ, 6 ਅਪ੍ਰੈਲ (ਕੇ. ਐੱਸ. ਰਾਣਾ)-ਫੋਰਟਿਸ ਹਸਪਤਾਲ ਮੁਹਾਲੀ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਕੋਵਿਡ-19 ਦੇ ਮਰੀਜ਼ਾਂ ਤੇ ਹੋਰਨਾਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਦੋ ਵੱਖ-ਵੱਖ ਐਮਰਜੈਂਸੀ ਵਿੰਗ ਸਥਾਪਿਤ ...

ਪੂਰੀ ਖ਼ਬਰ »

ਹਫ਼ਤਾ ਪਹਿਲਾਂ ਭਾਖੜਾ 'ਚ ਡੁੱਬੇ ਸਿਪਾਹੀ ਦੀ ਲਾਸ਼ ਬਰਾਮਦ

ਸਮਾਣਾ, 6 ਅਪ੍ਰੈਲ (ਸਾਹਿਬ ਸਿੰਘ)-ਇਕ ਹਫ਼ਤਾ ਪਹਿਲਾਂ ਭਾਖੜਾ ਨਹਿਰ 'ਚ ਡੁੱਬੇ ਸਿਪਾਹੀ ਗੁਰਵਿੰਦਰ ਸਿੰਘ (28) ਵਾਸੀ ਪਿੰਡ ਅਸਮਾਨਪੁਰ ਦੀ ਲਾਸ਼ ਭਾਖੜਾ ਨਹਿਰ ਦੇ ਖਨੌਰੀ ਹੈੱਡ 'ਚੋਂ ਬਰਾਮਦ ਹੋਈ ਹੈ | ਸਿਵਲ ਹਸਪਤਾਲ ਵਿਚ ਮਿ੍ਤਕ ਦਾ ਪੋਸਟਮਾਰਟਮ ਕਰਵਾਉਣ ਆਏ ਥਾਣਾ ਸਦਰ ...

ਪੂਰੀ ਖ਼ਬਰ »

ਜ਼ਿਲ੍ਹਾ ਮੁਹਾਲੀ ਅੰਦਰ ਕੋਰੋਨਾ ਵਾਇਰਸ ਤੋਂ ਪੀੜਤ 4 ਹੋਰ ਮਰੀਜ਼ਾਂ ਦੇ ਸਾਹਮਣੇ ਆਉਣ 'ਤੇ ਕੁੱਲ ਗਿਣਤੀ ਹੋਈ 19

ਐੱਸ. ਏ. ਐੱਸ. ਨਗਰ, 6 ਅਪ੍ਰੈਲ (ਕੇ. ਐੱਸ. ਰਾਣਾ)-ਸਮੁੱਚੇ ਵਿਸ਼ਵ ਅੰਦਰ ਕੋਰੋਨਾ ਵਾਇਰਸ ਦਾ ਪ੍ਰਕੋਪ ਜਿੱਥੇ ਸ਼ਿਖਰਾਂ 'ਤੇ ਹੈ, ਉੱਥੇ ਹੀ ਜ਼ਿਲ੍ਹਾ ਮੁਹਾਲੀ ਅੰਦਰ ਦਿਨ ਪ੍ਰਤੀ ਦਿਨ ਸਾਹਮਣੇ ਆ ਰਹੇ ਕੋਰੋਨਾ ਤੋਂ ਪੀੜਤ ਮਰੀਜ਼ਾਂ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ...

ਪੂਰੀ ਖ਼ਬਰ »

3 ਹੋਰ ਸ਼ੱਕੀ ਮਰੀਜ਼ਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ

ਪਟਿਆਲਾ, 6 ਅਪ੍ਰੈਲ (ਪਰਗਟ ਸਿੰਘ ਬਲਬੇੜ੍ਹਾ)-ਬੀਤੇ ਦਿਨੀਂ ਰਾਜਿੰਦਰਾ ਹਸਪਤਾਲ ਵਿਚ ਕੋਰੋਨਾ ਜਾਂਚ ਲਈ ਦਾਖ਼ਲ 5 ਮਰੀਜ਼ਾਂ ਦੇ ਲਏ ਸੈਂਪਲਾਂ ਦੀ ਰਿਪੋਰਟ ਦੇਰ ਰਾਤ ਤੱਕ ਆਉਣ ਦੀ ਸੰਭਾਵਨਾ ਹੈ ਅਤੇ ਅੱਜ 3 ਹੋਰ ਸ਼ੱਕੀ ਮਰੀਜ਼ਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ | ...

ਪੂਰੀ ਖ਼ਬਰ »

ਪੁਲਿਸ ਨਾਕੇ 'ਤੇ ਜਾਂਚ ਬਾਅਦ ਮਕੈਨਿਕ ਦੀ ਮੌਤ

ਸਮਾਣਾ, 6 ਅਪ੍ਰੈਲ (ਸਾਹਿਬ ਸਿੰਘ)-ਪੁਲਿਸ ਨਾਕਾਬੰਦੀ ਦੌਰਾਨ ਪੁੱਛ-ਪੜਤਾਲ ਕਰਨ ਉਪਰੰਤ ਕਾਰ ਵਿਚ ਬੈਠਦੇ ਸਮੇਂ ਇਕ ਮਿਸਤਰੀ ਦੀ ਮੌਤ ਹੋਣ ਦੀ ਸੂਚਨਾ ਹੈ | ਸਿਵਲ ਹਸਪਤਾਲ ਵਿਚ ਮਿ੍ਤਕ ਸੁਖਦੇਵ ਸਿੰਘ (52) ਪੁੱਤਰ ਦਲੀਪ ਸਿੰਘ ਵਾਸੀ ਪਿੰਡ ਖੁੱਡਾ ਜ਼ਿਲ੍ਹਾ ਪਟਿਆਲਾ ਦੇ ...

ਪੂਰੀ ਖ਼ਬਰ »

ਧਨਾਸ ਦੇ ਸਮਾਲ ਫਲੈਟਾਂ ਤੇ ਸੈਕਟਰ 28, 29 ਦੀਆਂ ਕਾਲੋਨੀਆਂ 'ਚ ਅੱਜ ਘੁੰਮਣਗੀਆਂ ਬੈਂਕ ਏ.ਟੀ.ਐੱਮ ਮੋਬਾਇਲ ਵੈਨਾਂ

ਚੰਡੀਗੜ੍ਹ, 6 ਅਪ੍ਰੈਲ (ਆਰ.ਐਸ.ਲਿਬਰੇਟ)-ਭਲਕੇ 7 ਅਪ੍ਰੈਲ ਨੂੰ ਕਰਫ਼ਿਊ ਦੌਰਾਨ ਸੈਕਟਰ 28, 29 ਦੀਆਂ ਕਾਲੋਨੀਆਂ ਤੇ ਪਿੰਡ ਮਲੋਆ ਦੇ ਸਮਾਲ ਫਲੈਟਾਂ ਵਿਚ ਤਿੰਨ ਬੈਂਕ ਏ.ਟੀ.ਅੱੈਮ ਮੋਬਾਇਲ ਵੈਨਾਂ ਘੁੰਮਣਗੀਆਂ | ਪੈਸੇ ਦੀ ਲੋੜ ਨੂੰ ਪੂਰਾ ਕਰਨ ਲਈ ਤਿੰਨ ਮੋਬਾਈਲ ਏ.ਟੀ.ਐੱਮ ...

ਪੂਰੀ ਖ਼ਬਰ »

ਬਾਗ਼ਬਾਨੀ ਵਿਭਾਗ ਨੇ ਕਿਸਾਨਾਂ ਲਈ ਕੰਟਰੋਲ ਰੂਮ ਬਣਾਇਆ

ਐੱਸ. ਏ. ਐੱਸ. ਨਗਰ, ਅਪ੍ਰੈਲ 6 (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਦੇ ਬਾਗ਼ਬਾਨੀ ਨਾਲ ਜੁੜੇ ਕਿਸਾਨਾਂ ਨੂੰ ਫ਼ਸਲਾਂ ਦੀ ਸਾਂਭ-ਸੰਭਾਲ, ਖਾਦਾਂ, ਦਵਾਈਆਂ ਤੇ ਮੰਡੀਕਰਨ ਆਦਿ ਨਾਲ ਸਬੰਧਿਤ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਡਾਇਰੈਕਟਰ ਬਾਗ਼ਬਾਨੀ ...

ਪੂਰੀ ਖ਼ਬਰ »

ਅਨਾਜ ਮੰਡੀ 'ਚ 15 ਅਪ੍ਰੈਲ ਤੋਂ ਟੋਕਨ ਪ੍ਰਣਾਲੀ ਰਾਹੀਂ ਕੀਤੀ ਜਾਵੇਗੀ ਕਣਕ ਦੀ ਖ਼ਰੀਦ

ਰਾਜਪੁਰਾ, 6 ਅਪ੍ਰੈਲ (ਜੀ.ਪੀ. ਸਿੰਘ)-ਸਥਾਨਕ ਨਵੀਂ ਅਨਾਜ ਮੰਡੀ 'ਚ ਸਥਿਤ ਮਾਰਕੀਟ ਕਮੇਟੀ ਦਫ਼ਤਰ ਵਿਚ ਅੱਜ ਸਕੱਤਰ ਪ੍ਰਭਲੀਨ ਸਿੰਘ ਚੀਮਾ ਦੀ ਅਗਵਾਈ 'ਚ ਕਣਕ ਦੇ ਖ਼ਰੀਦ ਪ੍ਰਬੰਧਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਸਮੂਹ ਸਟਾਫ਼ ਤੇ ਆੜ੍ਹਤੀ ਭਾਈਚਾਰੇ ਦੀ ਬੈਠਕ ਹੋਈ, ...

ਪੂਰੀ ਖ਼ਬਰ »

ਬੀਬੀ ਮੁਖਮੈਲਪੁਰ ਨੇ ਸੁਖਬੀਰ ਨੂੰ ਹਲਕੇ ਦੀ ਸਥਿਤੀ ਤੋਂ ਵੀਡੀਓ ਕਾਲ ਰਾਹੀਂ ਕਰਵਾਇਆ ਜਾਣੂ

ਘਨੌਰ, 6 ਅਪ੍ਰੈਲ (ਬਲਜਿੰਦਰ ਸਿੰਘ ਗਿੱਲ)-ਸਾਬਕਾ ਅਕਾਲੀ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰਾ ਨੇ ਕੋਰੋਨਾ ਵਾਇਰਸ ਕਾਰਨ ਹਲਕੇ ਦੇ ਨਵੇਂ ਹਲਾਤਾਂ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੈਂਬਰ ਲੋਕ ਸਭਾ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਵਿਚਾਰ ਚਰਚਾ ...

ਪੂਰੀ ਖ਼ਬਰ »

ਮੋਰਿੰਡਾ ਇਲਾਕੇ ਵਿਚ ਖਾਣ-ਪੀਣ ਦੇ ਸਾਮਾਨ ਦੇ ਭਾਅ ਅਸਮਾਨੀ ਚੜੇ੍ਹ

ਮੋਰਿੰਡਾ, 6 ਅਪ੍ਰੈਲ (ਕੰਗ)-ਮੋਰਿੰਡਾ ਇਲਾਕੇ ਵਿਚ ਕਰਫ਼ਿਊ ਦੇ ਚੱਲਦਿਆਂ ਕਰਿਆਨਾ ਦੁਕਾਨਦਾਰਾਂ ਵਲੋਂ ਲੋਕਾਂ ਦੀ ਮਜਬੂਰੀ ਦਾ ਫ਼ਾਇਦਾ ਚੁੱਕਿਆ ਜਾ ਰਿਹਾ ਹੈ | ਦੁਕਾਨਦਾਰਾਂ ਵਲੋਂ ਹਰ ਇਕ ਚੀਜ਼ ਦੇ ਭਾਅ 20 ਤੋਂ 30 ਫ਼ੀਸਦੀ ਵਧਾ ਦਿੱਤੇ ਗਏ ਹਨ | ਕੁਝ ਦਿਨ ਪਹਿਲਾਂ ...

ਪੂਰੀ ਖ਼ਬਰ »

ਨਿੱਜੀ ਹਸਪਤਾਲ ਆਪਣੀ ਡਿਊਟੀਆਂ ਪ੍ਰਤੀ ਪੂਰੀ ਤਰ੍ਹਾਂ ਪਾਬੰਦ-ਡਾ. ਅਜਾਤਾ ਸ਼ਤਰੂ

ਪਟਿਆਲਾ, 6 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਉੱਤੇ ਆਪਣੀ ਡਿਊਟੀ ਤੋਂ ਬਚਣ ਦੇ ਲੱਗ ਰਹੇ ਦੋਸ਼ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਤਾੜਨਾ ਤੋਂ ਬਾਅਦ ਇੰਡੀਅਨ ...

ਪੂਰੀ ਖ਼ਬਰ »

ਮੋਰਿੰਡਾ ਇਲਾਕੇ ਵਿਚ ਖਾਣ-ਪੀਣ ਦੇ ਸਾਮਾਨ ਦੇ ਭਾਅ ਅਸਮਾਨੀ ਚੜੇ੍ਹ

ਮੋਰਿੰਡਾ, 6 ਅਪ੍ਰੈਲ (ਕੰਗ)-ਮੋਰਿੰਡਾ ਇਲਾਕੇ ਵਿਚ ਕਰਫ਼ਿਊ ਦੇ ਚੱਲਦਿਆਂ ਕਰਿਆਨਾ ਦੁਕਾਨਦਾਰਾਂ ਵਲੋਂ ਲੋਕਾਂ ਦੀ ਮਜਬੂਰੀ ਦਾ ਫ਼ਾਇਦਾ ਚੁੱਕਿਆ ਜਾ ਰਿਹਾ ਹੈ | ਦੁਕਾਨਦਾਰਾਂ ਵਲੋਂ ਹਰ ਇਕ ਚੀਜ਼ ਦੇ ਭਾਅ 20 ਤੋਂ 30 ਫ਼ੀਸਦੀ ਵਧਾ ਦਿੱਤੇ ਗਏ ਹਨ | ਕੁਝ ਦਿਨ ਪਹਿਲਾਂ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਪ੍ਰਸ਼ਾਸਨ ਹਰ ਸੰਭਵ ਮਦਦ ਲਈ ਤਿਆਰ- ਢਿੱਲੋਂ

ਜ਼ੀਰਕਪੁਰ, 6 ਅਪ੍ਰੈਲ (ਹੈਪੀ ਪੰਡਵਾਲਾ) -ਆਲਮੀ ਆਫ਼ਤ ਕੋਰੋਨਾ ਦੇ ਚਲਦਿਆਂ ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਕਾਂਗਰਸ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਹਲਕਾ ਵਾਸੀਆਂ ਨੂੰ ਹਰੇਕ ਸੰਭਵ ਮਦਦ ਦੇਣ ਦੀ ਹਾਮੀ ਭਰੀ ਹੈ | ਉਨ੍ਹਾਂ ਲੋਕਾਂ ਨੂੰ ਸਰਕਾਰੀ ਹੁਕਮਾਂ ...

ਪੂਰੀ ਖ਼ਬਰ »

ਹਿਮਾਚਲ ਪ੍ਰਦੇਸ਼ ਦੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਘਨੌਲੀ ਇਲਾਕੇ ਅੰਦਰ ਦਿੱਖਣ ਲੱਗਿਆ ਅਸਰ

ਘਨੌਲੀ, 6 ਅਪ੍ਰੈਲ (ਜਸਵੀਰ ਸਿੰਘ ਸੈਣੀ)-ਬੀਤੇ ਦਿਨ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਬੀ. ਬੀ. ਐੱਨ. ਖੇਤਰ 'ਚ ਇੱਕੋ ਦਿਨ ਸੱਤ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਦਾ ਅਸਰ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਘਨੌਲੀ ਇਲਾਕੇ 'ਚ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਵਜੋਂ 17 ਵਿਅਕਤੀਆਂ ਨੂੰ ਚਿਤਾਵਨੀ ਦਿੱਤੀ, 2 ਵਾਹਨ ਕੀਤੇ ਬੰਦ

ਨੂਰਪੁਰ ਬੇਦੀ, 6 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਵਧਦੇ ਪ੍ਰਕੋਪ ਤੇ ਫੈਲਾਅ ਨੂੰ ਰੋਕਣ ਲਈ ਲੱਗੇ ਕਰਫ਼ਿਊ ਦੌਰਾਨ ਨੂਰਪੁਰ ਬੇਦੀ ਇਲਾਕੇ ਦੇ ਅੰਦਰ ਬਿਨਾਂ ਜ਼ਰੂਰੀ ਕੰਮ ਤੋਂ ਬਿਨਾਂ ਡਰ ਤੇ ਕੋਰੋਨਾ ਵਾਇਰਸ ਤੋਂ ਬੇਖ਼ੌਫ਼ ਹੋ ਕੇ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਦੋ ਮਰੀਜ਼ ਹੋਏ ਠੀਕ

ਚੰਡੀਗੜ੍ਹ, 6 ਅਪ੍ਰੈਲ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਦੋ ਮਰੀਜ਼ਾਂ ਨੂੰ ਅੱਜ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ | ਇਹ ਦੋਵੇਂ ਮਰੀਜ਼ ਸਰਕਾਰੀ ਹਸਪਤਾਲ ਸੈਕਟਰ-32 ਵਿਖੇ ਦਾਖਲ ਸਨ | ਅੱਜ ਇਨ੍ਹਾਂ ਦਾ ਦੁਬਾਰਾ ਟੈਸਟ ਕੀਤੇ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਦੇ ਪੰਨੂ ਹਸਪਤਾਲ 'ਚ ਚੋਰੀ

ਸ੍ਰੀ ਚਮਕੌਰ ਸਾਹਿਬ, 6 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬੱਸ ਸਟੈਂਡ 'ਤੇ ਪੰਨੂ ਅੱਖਾਂ ਦੇ ਹਸਪਤਾਲ (ਰੋਪੜ ਵਾਲਿਆਂ ਦੀ ਸ਼ਾਖਾ) ਵਿਖੇ ਚੋਰਾਂ ਨੇ ਨਗਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ | ਮੌਕੇ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਚੋਰਾਂ ਨੇ ਹਸਪਤਾਲ ਦੇ ਪਿਛਲੇ ...

ਪੂਰੀ ਖ਼ਬਰ »

ਪ੍ਰਸ਼ਾਸਨ ਦੀ ਢਿੱਲ ਪੈ ਸਕਦੀ ਹੈ ਸ਼ਹਿਰ ਵਾਸੀਆਂ 'ਤੇ ਭਾਰੀ

ਡੇਰਾਬੱਸੀ, 6 ਅਪ੍ਰੈਲ (ਗੁਰਮੀਤ ਸਿੰਘ)-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੇ ਬਾਵਜੂਦ ਪਿੰਡ ਜਵਾਹਰਪੁਰ ਦੇ ਪੰਚ ਮਲਕੀਤ ਸਿੰਘ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਦੇ ਮਾਮਲੇ ਨੇ ਪ੍ਰਸ਼ਾਸਨ ਤੇ ਲੋਕਾਂ ਦੀ ਚਿੰਤਾ ਵਧਾ ਦਿੱਤੀ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਖਰੜ, 6 ਅਪ੍ਰੈਲ (ਮਾਨ)-ਸਦਰ ਪੁਲਿਸ ਖਰੜ ਨੇ ਇਕ ਵਿਅਕਤੀ ਨੂੰ ਨਾਕਾਬੰਦੀ ਦੌਰਾਨ 18 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਦਰ ਪੁਲਿਸ ਖਰੜ ਦੇ ਏ. ਐੱਸ. ਆਈ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਪਿੰਡ ਜੰਡਪੁਰ ਨੇੜੇ ਸੰਨੀ ...

ਪੂਰੀ ਖ਼ਬਰ »

ਕਣਕ ਦੀ ਸਮੇਂ ਸਿਰ ਇਹਤਿਆਤ ਨਾਲ ਵਾਢੀ ਕਰੋ-ਇੰਜੀ. ਸੁਰਜੀਤ ਸਿੰਘ

ਬਸੀ ਪਠਾਣਾਂ, 6 ਅਪ੍ਰੈਲ (ਗੁਰਬਚਨ ਸਿੰਘ ਰੁਪਾਲ, ਗੌਤਮ)-ਪਾਵਰਕਾਮ ਉਪ ਮੰਡਲ ਬਸੀ ਪਠਾਣਾਂ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸੁਰਜੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੱਕ ਚੁੱਕੀ ਕਣਕ ਦੀ ਫ਼ਸਲ ਦੀ ਸਮੇਂ ਸਿਰ ਅਹਿਤਿਆਤ ਨਾਲ ਵਾਢੀ ਕਰ ਲੈਣ ਤਾਂ ਜੋ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਹੀ ਪਾਤੜਾਂ 'ਚ ਚਿੱਟੇ ਤੇ ਹੋਰ ਨਸ਼ਿਆਂ ਦੀ ਸਪਲਾਈ ਜ਼ੋਰਾਂ 'ਤੇ

ਪਾਤੜਾਂ, 6 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਗਏ ਕਰਫ਼ਿਊ ਨੂੰ ਲਾਗੂ ਰੱਖਣ ਲਈ ਪੁਲਿਸ ਦਿਨ-ਰਾਤ ਲੱਗੀ ਹੋਈ ਹੈ ਅਤੇ ਲੋਕ ਘਰਾਂ ਵਿਚ ਬੈਠੇ ਹਨ | ਤਸਕਰਾਂ ਵਲੋਂ ਪੁਲਿਸ ਦੇ ਰੁੱਝੇ ਹੋਣ ਦਾ ਲਾਭ ਚੁੱਕਦਿਆਂ ਚਿੱਟੇ ਵਰਗੇ ਮਾਰੂ ਨਸ਼ੇ ...

ਪੂਰੀ ਖ਼ਬਰ »

ਸੈਕਰਡ ਹਾਰਟ ਸਕੂਲ ਦੇ ਵਿਦਿਆਰਥੀਆਂ ਨੂੰ ਈ-ਲਰਨਿੰਗ ਰਾਹੀਂ ਪੜ੍ਹਾਈ ਕਰਵਾਈ

ਮੰਡੀ ਗੋਬਿੰਦਗੜ੍ਹ, 6 ਅਪ੍ਰੈਲ (ਮੁਕੇਸ਼ ਘਈ)-ਕਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਕਰਕੇ ਭਾਰਤ ਸਰਕਾਰ ਨੇ ਲਾਕਡਾਊਨ ਕੀਤਾ ਹੋਇਆ ਹੈ | ਕੇਂਦਰ ਅਤੇ ਰਾਜ ਸਰਕਾਰ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ 18 ਮਾਰਚ ਤੋਂ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਦੇ ਦੋਸ਼ 'ਚ ਤਿੰਨ ਨਾਮਜ਼ਦ

ਖਮਾਣੋਂ, 6 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ ਦੇ ਕਥਿਤ ਦੋਸ਼ ਹੇਠ ਦੋ ਮੁਕੱਦਮਿਆਂ 'ਚ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਉਨ੍ਹਾਂ ਿਖ਼ਲਾਫ਼ ਧਾਰਾ 188 ਤਹਿਤ ਮੁਕੱਦਮੇ ਦਰਜ ਕੀਤੇ ਹਨ | ਜਾਣਕਾਰੀ ਮੁਤਾਬਿਕ ਸਹਾਇਕ ...

ਪੂਰੀ ਖ਼ਬਰ »

ਕਰਫਿਊ ਦੌਰਾਨ ਘਰ-ਘਰ ਜਾ ਕੇ ਪੈਨਸ਼ਨ ਕੀਤੀ ਤਕਸੀਮ

ਸਮਾਣਾ, 6 ਅਪ੍ਰੈਲ (ਨਾਗੀ, ਟੋਨੀ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਉੱਘੇ ਸਮਾਜ ਸੇਵੀ ਰਾਜਪਾਲ ਸਿੰਘ ਬੰਮਨਾਂ ਵਲੋਂ ਕਰਫਿਊ ਦੌਰਾਨ ਪਿੰਡ ਵਾਸੀਆਂ ਦੀਆਂ ਔਕੜਾਂ ਨੂੰ ਦੇਖਦਿਆਂ ਘਰ-ਘਰ ਜਾ ਕੇ ਬੁਢਾਪਾ ਤੇ ਵਿਧਵਾ ਪੈਨਸ਼ਨ ਤਕਸੀਮ ਕੀਤੀ ਗਈ | ਰਾਜਪਾਲ ਸਿੰਘ ...

ਪੂਰੀ ਖ਼ਬਰ »

ਮੋਰਿੰਡਾ ਇਲਾਕੇ 'ਚ ਖੇਤੀਬਾੜੀ ਦੇ ਔਜ਼ਾਰਾਂ ਦੀਆਂ ਵਰਕਸ਼ਾਪਾਂ ਅੱਜ ਤੋਂ ਖੁੱਲ੍ਹਣਗੀਆਂ

ਮੋਰਿੰਡਾ, 6 ਅਪ੍ਰੈਲ (ਕੰਗ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਕਣਕ ਦੇ ਸੀਜ਼ਨ ਵਿਚ ਟਰੈਕਟਰਾਂ, ਕੰਬਾਈਨਾਂ ਤੇ ਹੋਰ ਖੇਤੀਬਾੜੀ ਦੇ ਸੰਦਾਂ ਦੀ ਮੁਰੰਮਤ ਕਰਨ ਵਾਲੀਆਂ ਵਰਕਸ਼ਾਪਾਂ ਖੋਲ੍ਹਣ ਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ, ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਸਿਵਲ ਹਸਪਤਾਲ ਨੰਗਲ 'ਚ 36 ਤੇ ਕੈਨਾਲ ਹਸਪਤਾਲ 'ਚ 65 ਬੈੱਡਾਂ ਦਾ ਆਈਸੋਲੇਸ਼ਨ ਵਾਰਡ ਬਣਾਇਆ

ਨੰਗਲ, 6 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿਚ ਪਿਛਲੇ ਦਿਨੀਂ ਸਾਹਮਣੇ ਆਏ ਤਿੰਨ ਕੋਰੋਨਾ ਪਾਜ਼ੀਟਿਵ ਕੇਸਾਂ ਮਗਰੋਂ ਸਿਹਤ ਵਿਭਾਗ ਵਲੋਂ ਹਰ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਨੰਗਲ ਦੇ ਲਾਲਾ ਲਾਜਪਤ ...

ਪੂਰੀ ਖ਼ਬਰ »

ਐੱਨ. ਐੱਫ. ਐੱਲ. ਨੇ ਪੀ. ਐੱਮ. ਕੇਅਰਜ਼ ਫ਼ੰਡ ਲਈ 1.52 ਕਰੋੜ ਦਾ ਯੋਗਦਾਨ ਪਾਇਆ

ਨੰਗਲ, 6 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਐੱਨ. ਐੱਫ. ਐੱਲ. ਜੋ ਕਿ ਉੱਤਰੀ ਭਾਰਤ ਦਾ ਖ਼ਾਦ ਬਣਾਉਣ ਦਾ ਪ੍ਰਸਿੱਧ ਕਾਰਖ਼ਾਨਾ ਹੈ ਨੇ ਕੋਵਿਡ-19 ਦੇ ਵਿਰੁੱਧ ਸੰਘਰਸ਼ ਦੇ ਸਮਰਥਨ ਲਈ ਪ੍ਰਧਾਨ ਮੰਤਰੀ ਕੇਅਰਜ਼ ਫ਼ੰਡ ਵਿਚ 1. 52 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ | ਇਸ ਰਾਸ਼ੀ ਵਿਚ ...

ਪੂਰੀ ਖ਼ਬਰ »

ਹੋਮਿਓਪੈਥਿਕ ਮੈਡੀਕਲ ਕਾਲਜ ਵਲੋਂ ਕਰਵਾਏ ਜਾਣਗੇ ਆਨਲਾਈਨ ਲੈਕਚਰ

ਚੰਡੀਗੜ੍ਹ, 6 ਅਪ੍ਰੈਲ (ਮਨਜੋਤ ਸਿੰਘ ਜੋਤ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਹੋਮਿਓਪੈਥਿਕ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-26 ਵਲੋਂ ਵਿਦਿਆਰਥੀਆਂ ਲਈ ਆਨਲਾਈਨ ਲੈਕਚਰ ਕਰਵਾਏ ਜਾਣਗੇ | ਕਾਲਜ ਵਲੋਂ ਵਿਦਿਆਰਥੀਆਂ ਦਾ ਸਿਲੇਬਸ ਪੂਰਾ ਕਰਨ ਲਈ ਹਫ਼ਤੇ ਦਾ ਟਾਈਮ ...

ਪੂਰੀ ਖ਼ਬਰ »

ਹਰਪ੍ਰੀਤ ਕੌਰ ਨੇ ਖੋਲਿ੍ਹਆ ਘਰ-ਘਰ ਸਕੂਲ

ਰਾਜਪੁਰਾ, 6 ਅਪ੍ਰੈਲ (ਜੀ.ਪੀ. ਸਿੰਘ)-ਕੋਰੋਨਾ ਦੇ ਪ੍ਰਕੋਪ ਤੋਂ ਬਚਾਅ ਲਈ ਲਗਾਏ ਗਏ ਕਰਫ਼ਿਊ ਦੌਰਾਨ ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕ ਵੀ ਘਰਾਂ 'ਚ ਬੈਠੇ ਹੀ ਆਪਣੇ ਵਿਦਿਆਰਥੀਆਂ ਨੂੰ ਡਿਜੀਟਲ ਤਕਨਾਲੋਜੀ ਦੀ ਮਦਦ ਨਾਲ ਪੜ੍ਹਾਉਣ ਲਈ ਕਾਰਜਸ਼ੀਲ ਹਨ | ਜ਼ਿਲ੍ਹਾ ...

ਪੂਰੀ ਖ਼ਬਰ »

12 ਬੋਤਲਾਂ ਸ਼ਰਾਬ ਸਮੇਤ ਕਾਬੂ

ਪਟਿਆਲਾ, 6 ਅਪ੍ਰੈਲ (ਪਰਗਟ ਸਿੰਘ ਬਲਬੇੜ੍ਹਾ)-ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 12 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਕੇ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕੀਤਾ ਹੈ | ਜਦੋਂ ਪੁਲਿਸ ਪਾਰਟੀ ਕਰਫ਼ਿਊ ਦੌਰਾਨ 23 ਨੰਬਰ ਫਾਟਕ ਕੋਲ ...

ਪੂਰੀ ਖ਼ਬਰ »

ਚੋਰਾਂ ਨੇ ਕਿਸਾਨਾਂ ਦੀਆਂ ਮੋਟਰਾਂ ਨੂੰ ਬਣਾਇਆ ਨਿਸ਼ਾਨਾ

ਬਨੂੜ, 6 ਅਪ੍ਰੈਲ (ਭੁਪਿੰਦਰ ਸਿੰਘ)-ਕੋਰੋਨਾ ਵਾਇਰਸ ਦੇ ਬਚਾਅ ਤੋਂ ਕੀਤੇ ਲਾਕ-ਡਾਊਨ ਤੇ ਕਰਫ਼ਿਊ ਕਾਰਨ ਲੋਕ ਘਰਾਂ ਵਿਚ ਬੈਠਣ ਲਈ ਮਜਬੂਰ ਹਨ, ਪਰ ਚੋਰ ਬੇਖ਼ੌਫ਼ ਹੋ ਕੇ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ | ਲੰਘੀ ਰਾਤ ਬਨੂੜ ਤੋਂ ਪਿੰਡ ਰਾਜੋਮਾਜਰਾ ਵਾਲੇ ਪਾਸੇ ਦਰਜਨ ਦੇ ...

ਪੂਰੀ ਖ਼ਬਰ »

ਪਿੰਡ ਬਹੇੜ 'ਚ ਦਾਖ਼ਲਾ ਲੈਣ 'ਤੇ ਲੜਾਈ-ਨੌਜਵਾਨ ਗੰਭੀਰ ਜ਼ਖ਼ਮੀ

ਬਸੀ ਪਠਾਣਾਂ, 6 ਅਪ੍ਰੈਲ (ਗੁਰਬਚਨ ਸਿੰਘ ਰੁਪਾਲ, ਗੌਤਮ)-ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਏ ਗਏ ਕਰਫ਼ਿਊ ਦੌਰਾਨ ਪਿੰਡਾਂ ਵਿਚ ਪੁਰਾਣੀਆਂ ਰੰਜਸ਼ਾਂ ਉੱਭਰਨ ਲੱਗੀਆਂ ਹਨ, ਜਿਸ ਦਾ ਪਹਿਲਾ ਸ਼ਿਕਾਰ ਅੰਮਿ੍ਤਪਾਲ ਸਿੰਘ (21) ਪੱੁਤਰ ਮੇਜਰ ਸਿੰਘ ਵਾਸੀ ਬਹੇੜ ਨੂੰ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੇ ਮੋਮਬੱਤੀਆਂ ਤੇ ਦੀਵੇ ਜਗਾਉਣ ਦੇ ਸੱਦੇ ਦੇ ਚੱਲਦਿਆਂ ਕਈ ਥਾਈਾ ਸੜਕਾਂ 'ਤੇ ਵੇਖੀ ਗਈ ਲੋਕਾਂ ਦੀ ਭੀੜ

ਐੱਸ. ਏ. ਐੱਸ. ਨਗਰ, 6 ਅਪ੍ਰੈਲ (ਕੇ. ਐੱਸ. ਰਾਣਾ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦਿਆਂ ਜਿੱਥੇ ਜ਼ਿਲ੍ਹਾ ਮੁਹਾਲੀ ਅੰਦਰ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਹੀ ਸ਼ਹਿਰ ਵਿਚਲੇ ਪੇਂਡੂ ਅਤੇ ਸੰਘਣੀ ਆਬਾਦੀ ...

ਪੂਰੀ ਖ਼ਬਰ »

ਪਿੰਡਾਂ 'ਚ ਮਿਲਕ ਪਲਾਂਟ ਨਾਲ ਸਬੰਧਿਤ ਸਾਰੀਆਂ ਸਹਿਕਾਰੀ ਦੁੱਧ ਸਭਾਵਾਂ ਸਾਰਿਆਂ ਤੋਂ ਦੁੱਧ ਲੈਣ- ਕਿਸਾਨ ਆਗੂ

ਖਰੜ, 6 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਪਿੰਡਾਂ ਦੇ ਦੋਧੀਆਂ ਨੂੰ ਸ਼ਹਿਰਾਂ ਵਿਚ ਦੁੱਧ ਪਾਉਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਅਤੇ ਜੇਕਰ ਕੋਈ ਦੋਧੀ ਪਿੰਡਾਂ 'ਚੋਂ ਦੁੱਧ ਇਕੱਤਰ ਕਰਕੇ ਸ਼ਹਿਰ 'ਚ ਦੁੱਧ ਪਾਉਣ ਲਈ ਨਹੀਂ ਜਾਂਦਾ ਤਾਂ ਮਿਲਕ ਪਲਾਂਟ ਮੁਹਾਲੀ ਦੀ ਸਬੰਧਿਤ ...

ਪੂਰੀ ਖ਼ਬਰ »

ਮੁਹੱਲਾ ਠਠੇਰਿਆਂ ਵਿਚ ਗੈਸ ਸਿਲੰਡਰ ਨਾਲ ਅੱਗ ਲੱਗਣ 'ਤੇ ਵੱਡਾ ਹਾਦਸਾ ਟਲਿਆ

ਖਰੜ, 6 ਅਪ੍ਰੈਲ (ਗੁਰਮੁੱਖ ਸਿੰਘ ਮਾਨ) -ਖਰੜ ਦੇ ਮੁਹੱਲਾ ਠਠੇਰਿਆਂ ਵਿਚ ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਅਤੇ ਨਗਰ ਕੌਾਸਲ ਖਰੜ ਤੋਂ ਫਾਇਰ ਬਿ੍ਗੇਡ ਦੀ ਗੱਡੀ ਮੌਕੇ 'ਤੇ ਪੁੱਜ ਗਈ, ਜਿਸਨੇ ਅੱਗ 'ਤੇ ਕਾਬੂ ਪਾਇਆ | ਮਕਾਨ ਮਕਾਨ ...

ਪੂਰੀ ਖ਼ਬਰ »

ਕੋਵਿਡ-19 ਸਬੰਧੀ ਤਿੰਨ ਵਿਅਕਤੀਆਂ ਦੇ ਸੈਂਪਲ ਆਏ ਨੈਗੇਟਿਵ

ਪੁਰਖਾਲੀ, 6 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਪੁਰਖਾਲੀ ਦੇ ਇਕ ਸਬਜ਼ੀ ਵਿਕਰੇਤਾ, ਉਸ ਦੇ ਪੁੱਤਰ ਤੇ ਡਰਾਈਵਰ ਜਿਨ੍ਹਾਂ ਨੂੰ ਕੋਵਿਡ-19 ਦੀ ਜਾਂਚ ਲਈ ਸਿਵਲ ਹਸਪਤਾਲ ਰੂਪਨਗਰ ਵਿਖੇ ਲਿਜਾਇਆ ਗਿਆ ਸੀ | ਉਨ੍ਹਾਂ ਦੇ ਕੋਵਿਡ-19 ਦੇ ਸੈਂਪਲ ਨੈਗੇਟਿਵ ਪਾਏ ਗਏ | ਇਸ ਸਬੰਧੀ ...

ਪੂਰੀ ਖ਼ਬਰ »

ਸੈਣੀਮਾਜਰਾ ਵਿਖੇ ਨੌਜਵਾਨਾਂ ਨੇ ਤਿਆਰ ਕੀਤਾ ਸੈਨੀਟਾਈਜ਼ਰ ਕੈਬਿਨ

ਨੂਰਪੁਰ ਬੇਦੀ, 6 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਸਰਕਾਰ ਤੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਆਪਣੇ ਆਪ ਨੂੰ ਸੈਨੀਟਾਈਜ਼ ਕਰਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ | ਉੱਥੇ ...

ਪੂਰੀ ਖ਼ਬਰ »

ਕਿਸਾਨਾਂ ਨੂੰ ਕੋਰੋਨਾ ਤੇ ਕਣਕ ਦੀ ਕੁੰਗੀ ਨੇ ਕੱਖੋਂ ਹੌਲੇ ਕੀਤਾ

ਰਾਜਪੁਰਾ, 6 ਅਪ੍ਰੈਲ (ਰਣਜੀਤ ਸਿੰਘ)-ਹਲਕੇ ਵਿਚ ਕਣਕ ਦੀ ਵਢਾਈ ਭਾਵੇਂ ਸ਼ੁਰੂ ਹੋ ਗਈ ਹੈ, ਪਰ ਕਿਸਾਨਾਂ ਦੇ ਚਿਹਰਿਆਂ 'ਤੇ ਕੋਰੋਨਾ ਤੇ ਕਣਕ ਨੂੰ ਲੱਗੀ ਕੁੰਗੀ ਨੇ ਕੱਖੋਂ ਹੋਲਾ ਕਰਕੇ ਰੱਖ ਦਿੱਤਾ ਹੈ | ਕੋਰੋਨਾ ਕਾਰਨ ਦੇਸ਼ ਵਿਚ ਲੋਕ ਡਾਊਨ ਹੋਣ ਕਾਰਨ ਬਾਹਰਲੇ ਸੂਬਿਆਂ ...

ਪੂਰੀ ਖ਼ਬਰ »

ਗੁਰਦੁਆਰਾ ਤਾਲਮੇਲ ਕਮੇਟੀ ਵਲੋਂ ਨਗਰ ਕੀਰਤਨ ਨਾ ਸਜਾਉਣ ਦਾ ਫ਼ੈਸਲਾ

ਐੱਸ. ਏ. ਐੱਸ. ਨਗਰ, 6 ਅਪ੍ਰੈਲ (ਨਰਿੰਦਰ ਸਿੰਘ ਝਾਂਮਪੁਰ)-ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਵਲੋਂ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਫ਼ੋਨ 'ਤੇ ਰਾਏ ਲੈਣ ਉਪਰੰਤ ਫ਼ੈਸਲਾ ਲਿਆ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਪੰਜ ...

ਪੂਰੀ ਖ਼ਬਰ »

ਗੁਰਦੁਆਰਾ ਸੰਤਸਰ ਸਾਹਿਬ ਨੇ ਲੋੜਵੰਦਾਂ ਲਈ ਖੋਲ੍ਹੀ ਗੋਲਕ

ਐੱਸ. ਏ. ਐੱਸ. ਨਗਰ, 6 ਅਪ੍ਰੈਲ (ਝਾਂਮਪੁਰ)-ਗੁਰਦੁਆਰਾ ਸੰਤਸਰ ਸਾਹਿਬ ਸੈਕਟਰ-38 ਵੈਸਟ ਚੰਡੀਗੜ੍ਹ ਦੇ ਮੁੱਖ ਸੇਵਾਦਾਰ ਬਾਬਾ ਸਰੂਪ ਸਿੰਘ ਸੰਤਸਰ ਵਾਲਿਆਂ ਨੇ ਗੁਰੂ ਘਰ ਦੀ ਗੋਲਕ ਲੋੜਵੰਦਾਂ ਦੀ ਮਦਦ ਲਈ ਖੋਲ੍ਹਣ ਦਾ ਐਲਾਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ...

ਪੂਰੀ ਖ਼ਬਰ »

ਪ੍ਰਵਾਸੀਆਂ ਤੋਂ 40 ਹਜ਼ਾਰ ਰੁਪਏ ਲੈ ਕੇ ਬਿਹਾਰ ਛੱਡਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਚਾਰ ਕਾਬੂ

ਐੱਸ. ਏ. ਐੱਸ. ਨਗਰ, 6 ਅਪ੍ਰੈਲ (ਕੇ. ਐੱਸ. ਰਾਣਾ)-ਕਰਫ਼ਿਊ ਦੌਰਾਨ ਲੋਕਾਂ ਨੂੰ ਦੂਸਰੇ ਜ਼ਿਲ੍ਹੇ ਵਿਚ ਪਹੁੰਚਾਉਣ ਦਾ ਝਾਂਸਾ ਦੇ ਕੇ ਹਜ਼ਾਰਾਂ ਰੁਪਏ ਠੱਗਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਥਾਣਾ ਫੇਜ਼-8 ਦੀ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਮੁਲਜ਼ਮਾਂ ਦੀ ...

ਪੂਰੀ ਖ਼ਬਰ »

ਫ਼ੋਨ 'ਤੇ ਬੱਚੇ ਨੂੰ ਅਗਵਾ ਕਰਨ ਦੀ ਧਮਕੀ ਦੇਣ ਵਾਲੇ ਿਖ਼ਲਾਫ਼ ਮਾਮਲਾ ਦਰਜ

ਚੰਡੀਗੜ੍ਹ, 6 ਅਪ੍ਰੈਲ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਦੇ ਇਕ ਬੁਟੀਕ ਮਾਲਕ ਨੂੰ ਫ਼ੋਨ ਕਰਕੇ ਉਸ ਦੇ ਲੜਕੇ ਨੂੰ ਅਗਵਾ ਕਰਨ ਦੀ ਧਮਕੀ ਦੇ ਕੇ 20 ਲੱਖ ਦੀ ਫਿਰੌਤੀ ਮੰਗਣ ਵਾਲੇ ਿਖ਼ਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਮੁਲਜ਼ਮ ਪਹਿਲਾ ਸ਼ਿਕਾਇਤਕਰਤਾ ਦੀ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਗਰਭਵਤੀ ਨੂੰ ਸਮਾਜ ਸੇਵਿਕਾ ਨੇ ਹਸਪਤਾਲ ਪਹੁੰਚਾਇਆ, ਜੱਚਾ-ਬੱਚਾ ਤੰਦਰੁਸਤ

ਜ਼ੀਰਕਪੁਰ, 6 ਅਪ੍ਰੈਲ (ਹੈਪੀ ਪੰਡਵਾਲਾ)-ਆਲਮੀ ਕੋਰੋਨਾ ਵਾਇਰਸ ਦੇ ਚਲਦਿਆਂ ਜਿੱਥੇ ਜ਼ੀਰਕਪੁਰ ਵਿਖੇ ਸਮਾਜ ਸੇਵੀਆਂ ਤੇ ਕਲੱਬਾਂ ਵਲੋਂ ਲੋੜਵੰਦਾਂ ਦੀ ਪਹਿਲ ਦੇ ਆਧਾਰ 'ਤੇ ਮਦਦ ਕੀਤੀ ਜਾ ਰਹੀ ਹੈ, ਉੱਥੇ ਹੀ ਬੀਤੀ ਦਰਮਿਆਨੀ ਰਾਤ ਨੂੰ 2 ਵਜੇ ਦੇ ਕਰੀਬ ਇਕ ਸਮਾਜ ...

ਪੂਰੀ ਖ਼ਬਰ »

ਨੂਰਪੁਰ ਬੇਦੀ ਪੁਲਿਸ ਵਲੋਂ 60 ਵਲੰਟੀਅਰਾਂ ਦੀ ਚੋਣ, ਪੁਲਿਸ ਦੇ ਸਹਾਇਕ ਵਜੋਂ ਕਰਨਗੇ ਕੰਮ

ਨੂਰਪੁਰ ਬੇਦੀ, 6 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)-ਕੋਰੋਨਾ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਤੇ ਪੁਲਿਸ ਦੀ ਸਹਾਇਤਾ ਕਰਨ ਦੇ ਉਦੇਸ਼ ਨੂੰ ਲੈ ਕੇ ਅੱਜ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਬਲਾਕ ਨੂਰਪੁਰ ਬੇਦੀ ਦੇ ਵੱਖ-ਵੱਖ ਪਿੰਡਾਂ 'ਚੋਂ 60 ਵਲੰਟੀਅਰਾਂ ਨੂੰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਆੜ੍ਹਤੀਆਂ ਨੂੰ ਕਣਕ ਦੀ ਸਿੱਧੀ ਅਦਾਇਗੀ ਕਰਨ ਦੀ ਸ਼ਲਾਘਾ-ਚੰਦਰ ਦੱਤ

ਦੇਵੀਗੜ੍ਹ, 6 ਅਪ੍ਰੈਲ (ਮੁਖ਼ਤਿਆਰ ਸਿੰਘ ਨੌਗਾਵਾਂ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਕਰਫ਼ਿਊ ਕਾਰਨ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਰੋਜ਼ਾਨਾ ਪੱਧਰ 'ਤੇ ਘੱਟ ਕਰਨ ਦੇ ਯਤਨ ਕਰ ਰਹੀ ਹੈ ਅਤੇ ਕਣਕ ਦੀ ਵਾਢੀ ਆਦਿ ਵਰਗੀਆਂ ਜ਼ਰੂਰੀ ...

ਪੂਰੀ ਖ਼ਬਰ »

ਲੋਕਾਂ 'ਚ ਕੋਰੋਨਾ ਵਾਇਰਸ ਨੂੰ ਦੇਖਦਿਆਂ ਕੁਝ ਅਣਪਛਾਤੇ ਵਿਅਕਤੀਆਂ ਕਾਰਨ ਡਰ ਦਾ ਮਾਹੌਲ

ਮੁੱਲਾਂਪੁਰ ਗਰੀਬਦਾਸ, 6 ਅਪ੍ਰੈਲ (ਖੈਰਪੁਰ)-ਮੁੱਲਾਂਪੁਰ ਦੇ ਨਾਲ ਲੱਗਦੇ ਪਹਾੜੀ ਖੇਤਰ ਦੇ ਪਿੰਡ ਜੈਯੰਤੀ ਮਾਜਰੀ, ਨਾਡਾ, ਸਿੰਘਾ ਦੇਵੀ, ਗੂੜ੍ਹਾ, ਕਸੌਲੀ, ਟਾਂਡਾ, ਟਾਂਡੀ, ਕਾਨੇ ਕਾ ਵਾੜਾ ਵਿਚ ਕੁੱਝ ਲੋਕਾਂ ਵਲੋਂ ਕੋਰੋਨਾ ਵਾਇਰਸ ਨੂੰ ਫੈਲਾਉਣ ਦੀ ਸਾਜਿਸ਼ ਦਾ ਸਹਿਮ ...

ਪੂਰੀ ਖ਼ਬਰ »

ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਸਿਹਤ ਜਾਂਚ ਕੀਤੀ

ਨੂਰਪੁਰ ਬੇਦੀ, 6 ਅਪ੍ਰੈਲ (ਚੌਧਰੀ, ਢੀਂਡਸਾ, ਝਾਂਡੀਆਂ)- ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜੰਗੀ ਪੱਧਰ 'ਤੇ ਕਦਮ ਚੁੱਕੇ ਜਾ ਰਹੇ ਹਨ ਜਿਸ ਤਹਿਤ ਸਿਹਤ ਵਿਭਾਗ ਦੇ ਵਿਦੇਸ਼ ਅਤੇ ਹੋਰ ਸੂਬਿਆਂ ਤੋਂ ਆਏ ਲੋਕਾਂ ਨੂੰ ਇਕਾਂਤਵਾਸ 'ਚ ਰਹਿਣ ਦੀ ਹਿਦਾਇਤ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸ਼ਨ ਘਰ-ਘਰ ਪੈਨਸ਼ਨਾਂ ਵੰਡਣ ਲਈ ਹੋਇਆ ਸਰਗਰਮ

ਰੂਪਨਗਰ, 6 ਅਪੈ੍ਰਲ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਪੰਜਾਬ ਸਰਾਕਰ ਵਲੋਂ ਵੰਡੀ ਜਾਣ ਵਾਲੀ 2 ਮਹੀਨੇ ਦੀ ਵਿਧਾਵਾ, ਬੁਢਾਪਾ, ਦਿਵਿਆਂਗ ਲਾਭਪਾਤਰੀਆਂ ਦੀ 28 ਲੱਖ ਰੁਪੲ ਦੀ ਪੈਨਸ਼ਨ ਰਾਸ਼ੀ ਪਿਛਲੇ 2 ਦਿਨਾਂ ਦੌਰਾਨ ਘਰ ਘਰ ਜਾ ਕੇ ...

ਪੂਰੀ ਖ਼ਬਰ »

ਤਰਕਸ਼ੀਲਾਂ ਵਲੋਂ ਕੋਰੋਨਾ ਸੰਕਟ ਦੇ ਸੇਵਾ ਕਰਮੀਆਂ ਨੂੰ ਸਲੂਟ

ਰੂਪਨਗਰ, 6 ਅਪ੍ਰੈਲ (ਸਤਨਾਮ ਸਿੰਘ ਸੱਤੀ)-ਕਰੋਨਾ ਸੰਕਟ ਦੀ ਮਾਰ ਹੇਠ ਆਈ ਮਨੁੱਖਤਾ ਨੂੰ ਬਚਾਉਣ ਵਿਚ ਜੁਟੇ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ਼, ਸਮਾਜ ਸੇਵੀਂ ਸੰਸਥਾਵਾਂ, ਕਲੱਬ, ਧਾਰਮਿਕ ਜਥੇਬੰਦੀਆਂ ਅਤੇ ਹੋਰ ਅਨੇਕਾਂ ਸਹਾਇਤਾ ਕਰਮੀਆਂ ਨੂੰ ਸਲੂਟ ਕੀਤਾ ਹੈ | ...

ਪੂਰੀ ਖ਼ਬਰ »

¸ਕੋਰੋਨਾ ਵਿਰੁੱਧ ਲੜਾਈ :¸ ਮਰੀਜ਼ਾਂ ਨੂੰ ਦਵਾਈਆਂ ਤੇ ਭੋਜਨ ਮੁਹੱਈਆ ਕਰਵਾਏਗਾ ਚੰਡੀਗੜ੍ਹ ਦੇ ਡਾਕਟਰਾਂ ਦਾ ਨਿਰਮਾਣਿਆ 'ਰੋਬੋਟ'

ਚੰਡੀਗੜ੍ਹ, 6 ਅਪ੍ਰੈਲ (ਆਰ. ਐਸ. ਲਿਬਰੇਟ)- ਕੋਰੋਨਾ ਵਿਰੁੱਧ ਲੜਾਈ ਵਿਚ ਮੈਡੀਕਲ ਅਮਲੇ ਦੀ ਅਹਿਮ ਭੂਮਿਕਾ ਨੂੰ ਸਥਾਪਤ ਕਰਦੇ ਚੰਡੀਗੜ੍ਹ ਡਾਕਟਰਾਂ ਦਾ ਨਿਰਮਾਣਿਆ 'ਰੋਬੋਟ' ਮਰੀਜ਼ਾਂ ਨੂੰ ਦਵਾਈਆਂ ਤੇ ਭੋਜਨ ਮੁਹੱਈਆ ਕਰਵਾਏਗਾ | ਚੰਡੀਗੜ੍ਹ ਦੇ ਡਾਕਟਰਾਂ ਨੇ ਸਿਰਫ਼ 10 ...

ਪੂਰੀ ਖ਼ਬਰ »

ਨਾਕਿਆਂ ਦੌਰਾਨ ਪਿੰਡਾਂ 'ਚ ਨਸ਼ਾ ਸਪਲਾਈ ਹੋਈ ਬੰਦ

ਪਿੰਡਾਂ ਦੀ ਸੀਿਲੰਗ ਜਿੱਥੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਹਾਈ ਹੁੰਦੀ ਜਾਪਦੀ ਹੈ, ਉੱਥੇ ਪਿਛਲੇ ਕਈ ਦਿਨਾਂ ਤੋਂ ਪੰਜਾਬ 'ਚ ਲਾਗੂ ਕਰਫ਼ਿਊ ਕਾਰਨ ਸਿੱਧੇ ਤੌਰ 'ਤੇ ਦੇਖਣ ਆਇਆ ਕਿ ਬਾਹਰੀ ਸੂਬਿਆਂ ਤੋਂ ਹੁੰਦੀ ਕਈ ਤਰ੍ਹਾਂ ਦੇ ਨਸ਼ਿਆਂ ਦੀ ਤਸਕਰੀ ਬੰਦ ...

ਪੂਰੀ ਖ਼ਬਰ »

ਪ੍ਰਸ਼ਾਸਨ ਦੀਆਂ ਹਦਾਇਤਾਂ 'ਤੇ ਖਮਾਣੋਂ ਦੇ ਪਿੰਡ ਕੀਤੇ ਮੁਕੰਮਲ 'ਸੀਲ'

ਖਮਾਣੋਂ, 6 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਕੋਰੋਨਾ ਵਾਇਰਸ ਦੇ ਚੱਲਦੇ ਇਸ ਤੋਂ ਬਚਾਅ ਸਬੰਧੀ ਪਿੰਡਾਂ 'ਚ ਬਾਹਰੀ ਵਿਅਕਤੀ ਦੇ ਪ੍ਰਵੇਸ਼ ਰੋਕਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਫ਼ਤਹਿਗੜ੍ਹ ਸਾਹਿਬ ਅੰਮਿ੍ਤ ਕੌਰ ਗਿੱਲ ਵਲੋਂ ਦਿੱਤੇ ਆਦੇਸ਼ਾਂ ਅਨੁਸਾਰ ਖਮਾਣੋਂ ਸਬ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX