ਤਾਜਾ ਖ਼ਬਰਾਂ


ਕੁੱਝ ਥਾਵਾਂ 'ਤੇ ਪਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ
. . .  3 minutes ago
ਹੰਡਿਆਇਆ (ਬਰਨਾਲਾ)/ਬਾਘਾ ਪੁਰਾਣਾ/ਤਪਾ ਮੰਡੀ, 28 ਮਈ (ਗੁਰਜੀਤ ਸਿੰਘ ਖੁੱਡੀ/ਬਲਰਾਜ ਸਿੰਗਲਾ/ਵਿਜੇ ਸ਼ਰਮਾ) - ਅੱਜ ਸ਼ਾਮ 5:15 ਵਜੇ ਹੀ ਅਸਮਾਨ ਬੱਦਲਵਾਈ ਹੋਣ ਕਾਰਨ ਹਨੇਰਾ ਛਾ ਗਿਆ। ਬੱਦਲਵਾਈ ਹੋਣ ਉਪਰੰਤ ਕਣੀਆਂ ਪੈਣ ਨਾਲ ਅੱਤ ਦੀ ਪੈ ਰਹੀ ਗਰਮੀ ਤੋਂ...
ਜਲੰਧਰ 'ਚ ਕੋਰੋਨਾ ਪੀੜਤ ਮਰੀਜ਼ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ 8 ਹੋਈ
. . .  19 minutes ago
ਜਲੰਧਰ, 28 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਆਰ.ਪੀ.ਐਫ਼. ਦੇ ਮੁਲਾਜ਼ਮ ਪਵਨ ਕੁਮਾਰ (49) ਪੁੱਤਰ ਰਾਮ ਆਸਰਾ ਵਾਸੀ ਕਰੋਲ...
ਸੁਪਰੀਮ ਕੋਰਟ ਦਾ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਸਰਕਾਰ ਨੂੰ ਅਹਿਮ ਨਿਰਦੇਸ਼, 5 ਜੂਨ ਨੂੰ ਅਗਲੀ ਸੁਣਵਾਈ
. . .  31 minutes ago
ਨਵੀਂ ਦਿੱਲੀ, 28 ਮਈ - ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਕਾਰਨ 24 ਮਾਰਚ ਤੋਂ 31 ਮਈ ਤੱਕ ਲਾਕਡਾਊਨ ਹੈ। ਲਾਕਡਾਊਨ ਦੀ ਸਭ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਤੇ ਵਰਕਰਾਂ 'ਤੇ ਪਈ ਹੈ। ਜਿਸ ਕਾਰਨ ਉਨ੍ਹਾਂ ਲਈ ਰੋਜ਼ੀ-ਰੋਟੀ ਦਾ ਸੰਕਟ ਪੈਦਾ ਹੋ ਗਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ...
ਸਰਕਾਰ ਦੇ ਲਾਰਿਆਂ ਤੋਂ ਤੰਗ ਆਏ ਭਾਕਿਯੂ (ਉਗਰਾਹਾਂ)ਦੇ ਆਗੂਆਂ ਨੇ ਸੂਬਾ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
. . .  58 minutes ago
ਤਪਾ ਮੰਡੀ,28 ਮਈ (ਪ੍ਰਵੀਨ ਗਰਗ) - ਨਜ਼ਦੀਕੀ ਪਿੰਡ ਦਰਾਜ਼ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿਛਲੇ ਸਾਲ ਗੜਿਆਂ ਕਾਰਨ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਮੌਕੇ ਤੇ ਜਾ ਕੇ...
ਉਲੰਪੀਅਨ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ - ਭਾਈ ਲੌਂਗੋਵਾਲ
. . .  about 1 hour ago
ਅੰਮ੍ਰਿਤਸਰ, 28 ਮਈ (ਰਾਜੇਸ਼ ਕੁਮਾਰ ਸੰਧੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਲੰਪਿਕ ਖੇਡਾਂ ਦੌਰਾਨ ਹਾਕੀ ਵਿਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗ਼ਾ ਜਿੱਤਣ ਵਾਲੇ ਸਿੱਖ ਖਿਡਾਰੀ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ...
ਝੱਖੜ ਝੁੱਲਣ ਕਾਰਨ ਜਨਜੀਵਨ ਪ੍ਰਭਾਵਿਤ
. . .  about 1 hour ago
ਬਾਘਾ ਪੁਰਾਣਾ, 28 ਮਈ (ਬਲਰਾਜ ਸਿੰਗਲਾ) - ਅੱਜ ਸ਼ਾਮ ਦੇ ਕਰੀਬ 4 ਵਜੇ ਇਕ ਦਮ ਆਕਾਸ਼ 'ਤੇ ਕਾਲੀਆਂ ਘਟਾਵਾਂ ਛਾ ਗਈਆਂ ਤੇ ਧੂੜ ਭਰੀਆਂ ਹਨੇਰੀਆਂ ਵਾਲਾ ਤੇਜ਼ ਝੱਖੜ ਝੁਲਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਵਰਖਾ...
ਅੰਮ੍ਰਿਤਸਰ 'ਚ ਅੱਜ 7 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ
. . .  about 1 hour ago
ਅੰਮ੍ਰਿਤਸਰ, 28 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਵਿਚ ਅੱਜ 7 ਕੋਰੋਨਾਵਾਇਰਸ ਦੇ ਪਾਜ਼ੀਟਿਵ ਕੇਸ ਪਾਏ...
ਗਿੱਦੜ ਪਿੰਡੀ ਵਿਖੇ ਦਰਿਆ ਸਤਲੁਜ 'ਤੇ ਬਣੇ ਰੇਲਵੇ ਪੁਲ ਹੇਠੋਂ ਮਿੱਟੀ ਕੱਢ ਕੇ ਹੜ੍ਹਾਂ ਨੂੰ ਰੋਕਿਆ ਜਾ ਸਕਦਾ – ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.
. . .  about 1 hour ago
ਸ਼ਾਹਕੋਟ (ਜਲੰਧਰ) 28 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਗਿੱਦੜਪਿੰਡੀ ਵਿਖੇ ਦਰਿਆ ਸਤਲੁਜ ਉਪਰ ਬਣੇ ਪੁਲ ਹੇਠੋਂ ਮਿੱਟੀ ਕੱਢਣ ਨਾਲ ਇਸ ਖੇਤਰ ਵਿਚ ਹੜ੍ਹਾਂ ਦੇ ਖਤਰੇ ਨੂੰ ਰੋਕਣ ਵਿਚ ਮਦਦਗਾਰ...
ਸਿਹਤ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ 'ਤੇ ਕੀਤੀ ਜਾ ਰਹੀ ਹੈ ਪੈੱ੍ਰਸ ਕਾਨਫ਼ਰੰਸ
. . .  about 1 hour ago
ਔਲਖ ਨੂੰ ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਬਣਾਉਣ ਤੇ ਵਰਕਰ 'ਚ ਖ਼ੁਸ਼ੀ ਦੀ ਲਹਿਰ
. . .  about 1 hour ago
ਅਜਨਾਲਾ, 28 ਮਈ( ਸੁੱਖ ਮਾਹਲ)- ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਤੇ ਵੱਖ-ਵੱਖ ਸੰਗਠਨਾਂ ਅੰਦਰ ਕੰਮ ਕਰ ਚੁੱਕੇ ਪਾਰਟੀ...
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ ਮਗਰੋਂ ਮੀਂਹ ਸ਼ੁਰੂ ਹੋਇਆ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਅੱਜ ਸਖ਼ਤ ਗਰਮੀ ਪੈ ਰਹੀ ਸੀ...
ਛੋਟੇ ਭਰਾ ਨੇ ਕਿਰਪਾਨਾਂ ਦੇ ਵਾਰ ਨਾਲ ਵੱਡੇ ਭਰਾ ਦਾ ਕੀਤਾ ਕਤਲ
. . .  about 1 hour ago
ਜੈਤੋ, 28 ਮਈ (ਗੁਰਚਰਨ ਸਿੰਘ ਗਾਬੜੀਆ/ ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਜੈਤੋ ਦੇ ਪਿੰਡ ਮੱਤਾ ਵਿਖੇ ਲੰਘੀ...
ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੀ ਆਈ ਨਜ਼ਰ
. . .  about 1 hour ago
ਬਾਘਾਪੁਰਾਣਾ, 28 ਮਈ (ਬਲਰਾਜ ਸਿੰਗਲਾ)- ਸਰਕਾਰ ਵੱਲੋਂ ਕੋਰੋਨਾ ਵਾਇਰਸ ਨੰ ਲੈ ਕੇ ਕਰੀਬ ਦੋ ਮਹੀਨੇ ਤੋਂ ਬਾਅਦ ਕੁੱਝ ਰੂਟਾਂ ਉੱਪਰ ਸੀਮਤ ਪੱਧਰ 'ਤੇ...
ਪਠਾਨਕੋਟ ਵਿਖੇ ਪਿਉ-ਪੁੱਤਰ ਨੂੰ ਹੋਇਆ ਕੋਰੋਨਾ
. . .  about 2 hours ago
ਪਠਾਨਕੋਟ, 28 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ 'ਚ 2 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਤੇ ਇਹ ਦੋਨੋਂ ਕੋਰੋਨਾ ...
ਲੁਧਿਆਣਾ 'ਚ ਰੇਲਵੇ ਸੁਰੱਖਿਆ ਪੁਲਿਸ ਜਵਾਨ ਦੀ ਕੋਰੋਨਾ ਕਾਰਨ ਹੋਈ ਮੌਤ
. . .  about 2 hours ago
ਲੁਧਿਆਣਾ, 28 ਮਈ (ਸਲੇਮਪੁਰੀ) - ਲੁਧਿਆਣਾ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ ਜੋ ਹਸਪਤਾਲ ...
ਅੰਮ੍ਰਿਤਸਰ 'ਚ ਕੋਰੋਨਾ ਪੀੜਤ ਔਰਤ ਦੀ ਹੋਈ ਮੌਤ
. . .  about 2 hours ago
ਅੰਮ੍ਰਿਤਸਰ, 28 ਮਈ(ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਜੇਰੇ ਇਲਾਜ ਔਰਤ ਦੀ ਮੌਤ ਹੋ ਗਈ ਹੈ ਜਿਸ ਦੀ ਕੋਰੋਨਾ ਰਿਪੋਰਟ...
ਕੋਰੋਨਾ ਹਾਟ ਸਪਾਟ ਬਣੇ ਪਿੰਡ ਨੰਗਲੀ (ਜਲਾਲਪੁਰ) ਦੇ 4 ਹੋਰਨਾਂ ਵਾਸੀਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਮਿਆਣੀ, 28 ਮਈ (ਹਰਜਿੰਦਰ ਸਿੰਘ ਮੁਲਤਾਨੀ) - ਟਾਂਡਾ ਦੇ ਪਿੰਡ ਨੰਗਲੀ (ਜਲਾਲਪੁਰ) ਕੋਰੋਨਾ ਵਾਇਰਸ ਦਾ ਹਾਟ ...
ਚੰਡੀਗੜ੍ਹ 'ਚ 91 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਚੰਡੀਗੜ੍ਹ, 28 ਮਈ (ਮਨਜੋਤ ਸਿੰਘ)- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾ...
'ਪਾਤਾਲ ਲੋਕ' ਨੂੰ ਬੰਦ ਕਰਵਾਉਣ ਸੰਬੰਧੀ ਪੰਡਿਤ ਰਾਓ ਧਰੇਨਵਰ ਨੇ ਦਿੱਤਾ ਬੇਨਤੀ ਪੱਤਰ
. . .  about 3 hours ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਡਿਤ ਰਾਓ ਧਰੇਨਵਰ ਨੇ ਵੈੱਬ ਸੀਰੀਜ਼ 'ਪਾਤਾਲ ਲੋਕ' ਨੂੰ ਬੰਦ ਕਰਵਾਉਣ ...
ਸੁਖਬੀਰ ਬਾਦਲ ਵੱਲੋਂ 30 ਮਈ ਨੂੰ ਸੱਦੀ ਗਈ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ
. . .  about 3 hours ago
ਚੰਡੀਗੜ੍ਹ, 28 ਮਈ (ਅ.ਬ)- ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਿਊਬਵੈੱਲ, ਬੀਜਾਂ ਦੇ ਘੁਟਾਲੇ, ਮਾਲੀਆ...
ਬੀਜ ਘੁਟਾਲੇ ਦੀ ਉਚ ਪੱਧਰੀ ਜਾਂਚ ਸਬੰਧੀ ਅਕਾਲੀ ਆਗੂਆਂ ਨੇ ਡੀ.ਸੀ ਨੂੰ ਸੌਂਪਿਆ ਮੰਗ ਪੱਤਰ
. . .  about 3 hours ago
ਫ਼ਿਰੋਜ਼ਪੁਰ, 28 ਮਈ (ਜਸਵਿੰਦਰ ਸਿੰਘ ਸੰਧੂ)- ਝੋਨੇ ਦੀ ਬਿਜਾਈ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ...
ਪਿੰਡ ਸਾਹਿਬ ਚੰਦ ਵਿਖੇ ਪਤਨੀ ਦਾ ਕਹੀ ਮਾਰ ਕੇ ਕਤਲ
. . .  about 3 hours ago
ਗਿੱਦੜਬਾਹਾ, 28 ਮਈ (ਬਲਦੇਵ ਸਿੰਘ)- ਪਿੰਡ ਸਾਹਿਬ ਚੰਦ ਵਿਖੇ ਇਕ ਵਿਅਕਤੀ ਵੱਲੋਂ ਕਹੀ ਮਾਰ ਕੇ ਆਪਣੀ ਪਤਨੀ ਦਾ ਗਲਾ ਵੱਢ ...
ਬਾਹਰਲੇ ਸੂਬਿਆਂ ਤੋਂ ਆ ਰਹੇ ਵਿਅਕਤੀਆਂ ਦੀ ਸਿਹਤ ਵਿਭਾਗ ਵੱਲੋਂ ਸਕਰੀਨਿੰਗ
. . .  about 4 hours ago
ਗੁਰੂ ਹਰਸਹਾਏ, 28 ਮਈ (ਹਰਚਰਨ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਵੀਰ ....
ਗੜ੍ਹਸ਼ੰਕਰ ਨੇੜੇ ਵਿਅਕਤੀ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ
. . .  about 4 hours ago
ਗੜ੍ਹਸ਼ੰਕਰ , 28 ਮਈ (ਧਾਲੀਵਾਲ)- ਗੜ੍ਹਸ਼ੰਕਰ ਨੇੜੇ ਆਦਮਪੁਰ ਨੂੰ ਜਾਣ ਵਾਲੀ ਬਿਸਤ ਦੁਆਬ ਨਹਿਰ ਸੜਕ...
ਟਿੱਡੀ ਦਲ ਦੀ ਸੰਭਾਵੀ ਆਮਦ 'ਤੇ ਪੰਜਾਬ-ਹਰਿਆਣਾ ਹਾਈ ਅਲਰਟ 'ਤੇ
. . .  about 4 hours ago
ਮੰਡੀ ਕਿੱਲਿਆਂਵਾਲੀ/ਡੱਬਵਾਲੀ, 28 ਮਈ (ਇਕਬਾਲ ਸਿੰਘ ਸ਼ਾਂਤ)- ਚੀਨੀ ਬਿਮਾਰੀ ਕੋਰੋਨਾ ਦੇ ਬਾਅਦ ਪਾਕਿਸਤਾਨੀ ਟਿੱਡੀ ਦਲ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਚੇਤ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖ਼ਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਲੁਧਿਆਣਾ + ਖੰਨਾ + ਜਗਰਾਓਂ

ਲੁਧਿਆਣਾ 'ਚ ਕਾਲਾ ਬਾਜ਼ਾਰੀ ਜ਼ੋਰਾਂ 'ਤੇ

ਲੁਧਿਆਣਾ, 6 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਕਰਫਿਊ ਦੌਰਾਨ ਸ਼ਹਿਰ ਵਿਚ ਕਾਲਾਬਾਜ਼ਾਰੀ ਜ਼ੋਰਾਂ 'ਤੇ ਹੈ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਰਾਸ਼ਨ, ਸਬਜ਼ੀ ਤੇ ਹੋਰ ਜ਼ਰੂਰੀ ਚੀਜ਼ਾਂ ਵੇਚਣ ਵਾਲੇ ਦੁਕਾਨਦਾਰਾਂ ਵਲੋਂ ਲੋਕਾਂ ਦੀ ਮਜਬੂਰੀ ਦਾ ਨਾਜਾਇਜ਼ ਫ਼ਾਇਦਾ ਉਠਾਉਂਦਿਆਂ ਵੱਧ ਭਾਅ 'ਤੇ ਸਾਮਾਨ ਵੇਚਿਆ ਜਾ ਰਿਹਾ ਹੈ, ਜਦਕਿ ਪੁਲਿਸ ਵਲੋਂ ਵੀ ਇਨ੍ਹਾਂ ਕਾਲਾਬਾਜ਼ਾਰੀ ਕਰਨ ਵਾਲੇ ਦੁਕਾਨਦਾਰਾਂ ਿਖ਼ਲਾਫ਼ ਸ਼ਿਕੰਜਾ ਕੱਸਿਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਪਹਿਲਾਂ ਅਜਿਹੇ ਵਿਅਕਤੀਆਂ ਨੂੰ ਚਿਤਾਵਨੀ ਦੇ ਕੇ ਛੱਡਿਆ ਜਾ ਰਿਹਾ ਸੀ ਪਰ ਹੁਣ ਅਜਿਹੇ ਵਿਅਕਤੀਆਂ ਿਖ਼ਲਾਫ਼ ਪੁਲਿਸ ਵਲੋਂ ਅਪਰਾਧਿਕ ਮਾਮਲੇ ਦਰਜ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਤਹਿਤ ਪੁਲਿਸ ਵਲੋਂ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ | ਸਥਾਨਕ ਲੁਹਾਰਾ ਸਥਿਤ ਕਮਲੇਸ਼ ਕਰਿਆਨਾ ਸਟੋਰ ਦੇ ਮਾਲਕ ਕਮਲੇਸ਼ ਕੁਮਾਰ ਵਲੋਂ ਲੋਕਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ ਆਰਥਿਕ ਪੱਖੋਂ ਕਮਜ਼ੋਰ ਵਿਅਕਤੀਆਂ ਨੂੰ ਵੱਧ ਭਾਅ ਤੇ ਰਾਸ਼ਨ ਵੇਚਿਆ ਜਾ ਰਿਹਾ ਸੀ | ਉਕਤ ਕਥਿਤ ਦੋਸ਼ੀ ਲੋਕਾਂ ਨੂੰ ਆਟੇ ਦੀ ਥਾਲੀ ਤੇ ਹੋਰ ਸਾਮਾਨ ਬਾਜ਼ਾਰ ਨਾਲੋਂ ਵੱਧ ਭਾਅ 'ਤੇ ਵੇਚ ਰਿਹਾ ਸੀ, ਜਿਸ ਦੀ ਸੂਚਨਾ ਲੋਕਾਂ ਵਲੋਂ ਪੁਲਿਸ ਨੂੰ ਦਿੱਤੀ ਗਈ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਅਤੇ ਪੁਲਿਸ ਵਲੋਂ ਇਸ ਸਬੰਧੀ ਜ਼ਿਲ੍ਹਾ ਖੁਰਾਕ ਤੇ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ | ਸੂਚਨਾ ਮਿਲਦਿਆਂ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਮਹਿਕਮੇ ਦੇ ਅਧਿਕਾਰੀ ਮਨਜੀਤ ਸਿੰਘ ਸੱਚਦੇਵਾ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਫੌਰੀ ਕਾਰਵਾਈ ਕਰਦਿਆਂ ਉਕਤ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ, ਉਸ ਿਖ਼ਲਾਫ ਵੱਖ ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਹਾਲ ਦੀ ਘੜੀ ਪੁਲਿਸ ਵੱਲੋਂ ਉਸ ਦੀ ਦੁਕਾਨ ਨੂੰ ਬੰਦ ਕਰਵਾ ਦਿੱਤਾ ਗਿਆ ਹੈ | ਦੂਜੇ ਅਜਿਹੇ ਮਾਮਲੇ 'ਚ ਅੱਜ ਸਵੇਰੇ ਬਾੜੇਵਾਲ ਦੇ ਇਲਾਕੇ ਕੋਹੇਨੂਰ ਪਾਰਕ 'ਚ ਵੱਧ ਭਾਅ ਤੇ ਸਬਜ਼ੀ ਵੇਚ ਰਹੇ ਇੱਕ ਸਬਜ਼ੀ ਵਿਕਰੇਤਾ ਨੂੰ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ ਹੈ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਨਵਦੀਪ ਰੋਮਾਣਾ ਨੇ ਦੱਸਿਆ ਕਿ ਉਕਤ ਨੌਜਵਾਨ ਮੁਹੱਲੇ ਵਿੱਚ ਸਬਜ਼ੀ ਤਿੱਗਣੇ ਭਾਅ 'ਤੇ ਵੇਚ ਰਿਹਾ ਸੀ ਜਦੋਂ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਹ ਉਨ੍ਹਾਂ ਨਾਲ ਉਲਝ ਪਿਆ ਤੇ ਸਬਜ਼ੀ ਹੀ ਦੇਣ ਤੋਂ ਇਨਕਾਰ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਉਕਤ ਸਬਜ਼ੀ ਵਿਕਰੇਤਾ ਪਾਸ ਮੁਹੱਲੇ ਵਿੱਚ ਸਬਜ਼ੀ ਵੇਚਣ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੋਈ ਪਾਸ ਵੀ ਜਾਰੀ ਨਹੀਂ ਕੀਤਾ ਗਿਆ ਸੀ ਜਿਸ 'ਤੇ ਮੁਹੱਲੇ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਸੂਚਨਾ ਮਿਲਦਿਆਂ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਨੇ ਸਬਜ਼ੀ ਵਿਕ੍ਰੇਤਾ ਨੂੰ ਹਿਰਾਸਤ ਵਿੱਚ ਲੈ ਲਿਆ | ਜਾਂਚ ਕਰ ਰਹੇ ਅਧਿਕਾਰੀ ਸੋਹਣ ਲਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਲ ਦੀ ਘੜੀ ਇਸ ਮਾਮਲੇ ਵਿਚ ਕੇਸ ਦਰਜ ਨਹੀਂ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜਾਂਚ ਕਰਨ ਉਪਰੰਤ

ਸਬਜ਼ੀ ਦੀ ਦੁਕਾਨ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਲਗਾਈ ਅੱਗ

ਜੋਧਾਂ, 6 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)-ਕੋਰੋਨਾ ਵਾਇਰਸ ਕਰਕੇ ਸੂਬੇ 'ਚ ਕਰਫ਼ਿਊ ਲੱਗਿਆ ਹੋਇਆ ਹੈ, ਇਸ ਦੀ ਬਾਵਜੂਦ ਕੁੱਝ ਬਿਮਾਰ ਮਾਨਸਿਕਤਾ ਵਾਲੇ ਅਨਸਰਾਂ ਆਪਣੀ ਹਰਕਤਾਂ ਤੋਂ ਬਾਜ ਨਹੀਂ ਆ ਰਹੇ | ਬੀਤੀ ਰਾਤ ਜੋਧਾਂ ਵਿਖੇ ਸਬਜ਼ੀ ਵਿਕਰੇਤਾ ਦੀ ਦੁਕਾਨ ਨੂੰ ...

ਪੂਰੀ ਖ਼ਬਰ »

'ਕੋਰੋਨਾ ਦਾ ਅਸਰ' ਲੁਧਿ: ਵੇਰਕਾ ਮਿਲਕ ਪਲਾਂਟ ਦੁੱਧ ਦੇ ਭਾਅ 'ਚ ਹਰ ਹਫ਼ਤੇ ਕਟੌਤੀ ਪਸ਼ੂ ਪਾਲਕਾਂ ਲਈ ਚਿੰਤਾ

ਮੁੱਲਾਂਪੁਰ-ਦਾਖਾ, 6 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਕੋਰੋਨਾ ਵਾਇਰਸ ਵਿਰੁੱਧ ਜੰਗ ਜਿੱਤਣ ਲਈ ਸੂਬੇ 'ਚ ਕਰਫ਼ਿਊ, ਦੇਸ਼ ਅੰਦਰ ਤਾਲਾਬੰਦੀ ਹੋਣ ਕਰਕੇ ਦੁੱਧ ਦੀ ਖ਼ਪਤ ਘਟ ਜਾਣ ਨਾਲ ਡੇਅਰੀ (ਪਸ਼ੂ ਪਾਲਕਾਂ) ਦੀ ਜਿੰਦ-ਜਾਨ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਲੋਂ ਹਰ ...

ਪੂਰੀ ਖ਼ਬਰ »

ਸੀਟੀ ਯੂਨੀਵਰਸਿਟੀ ਦੇ ਹੋਸਟਲ ਦੇ ਵਿਦਿਆਰਥੀ ਲਾਕਡਾਊਨ 'ਚ ਯੋਗਾ, ਡਾਂਸ ਤੇ ਵੱਖ-ਵੱਖ ਗਤੀਵਿਧੀਆਂ 'ਚ ਭਾਗ ਲੈ ਕੇ ਬਿਤਾ ਰਹੇ ਨੇ ਆਪਣਾ ਸਮਾਂ

ਜਗਰਾਉਂ, 6 ਅਪ੍ਰੈਲ (ਜੋਗਿੰਦਰ ਸਿੰਘ)-ਲਾਕਡਾਊਨ ਕਾਰਨ ਸੀਟੀ ਯੂਨੀਵਰਸਿਟੀ ਦੇ ਹੋਸਟਲ 'ਚ ਰਹਿਣ ਵਾਲੇ 150 ਤੋਂ ਵੀ ਵੱਧ ਵਿਦਿਆਰਥੀ ਆਪਣੇ ਪਰਿਵਾਰ ਤੋਂ ਦੂਰ ਹੋਸਟਲ 'ਚ ਰਹ ਰਹੇ ਹਨ | ਇਸ ਸਮੇਂ ਆਪਣੇ ਪਰਿਵਾਰ ਤੋਂ ਦੂਰ ਹਨ ਤੇ ਇਸ ਸਥਿਤੀ ਵਿਚ ਆਪਣੇ-ਆਪ ਨੂੰ ਤਣਾਅ ਤੋਂ ਦੂਰ ...

ਪੂਰੀ ਖ਼ਬਰ »

ਮਿ੍ਤਕ ਦੀ ਲਾਸ਼ ਨੂੰ ਮੋਰਚਰੀ 'ਚ ਨਾ ਰੱਖਣ 'ਤੇ ਸਬੰਧਤਾਂ ਨੂੰ ਕਾਰਨ ਦੱਸੋ ਨੋਟਿਸ

ਲੁਧਿਆਣਾ, 6 ਅਪ੍ਰੈਲ (ਸਲੇਮਪੁਰੀ)-ਬੀਤੇ ਕੱਲ੍ਹ ਮਨੋਜ ਕੁਮਾਰ ਨਾਂਅ ਦੇ ਇਕ ਜਿਸ ਮਰੀਜ ਦੀ ਮੌਤ ਹੋ ਗਈ ਸੀ, ਦੀ ਲਾਸ਼ ਨੂੰ ਲਾਸ਼ ਘਰ ਵਿਚ ਨਾ ਪਹੁੰਚਾਉਣ ਤੇ ਐਕਸੇ ਕਮਰੇ ਵਿਚ ਰੱਖਣ ਤ'ੇ ਐਸ.ਐਮ.ਓ ਡਾ. ਰਵੀ ਦੱਤ ਵਲੋਂ ਮੌਕੇ 'ਤੇ ਹਾਜਰ ਡਾ: ਅਮਨਪ੍ਰੀਤ ਕੌਰ, ਰੇਡੀਓਗਰਾਫਰ ...

ਪੂਰੀ ਖ਼ਬਰ »

ਜਨਤਕ ਜਥੇਬੰਦੀਆਂ ਨੇ ਲਾਈਟਾਂ ਜਗਾ ਕੇ ਮੋਦੀ ਸਰਕਾਰ ਿਖ਼ਲਾਫ਼ ਰੋਸ ਪ੍ਰਗਟ ਕੀਤਾ

ਜਗਰਾਉਂ, 6 ਅਪ੍ਰੈਲ (ਜੋਗਿੰਦਰ ਸਿੰਘ)-ਦੇਸ਼ ਭਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਬੀਤੀ ਰਾਤ ਭਾਵੇਂ ਵੱਡੀ ਗਿਣਤੀ ਲੋਕਾਂ ਨੇ ਕੋਰੋਨਾ ਿਖ਼ਲਾਫ਼ ਮੋਮਬੱਤੀਆਂ ਤੇ ਦੀਵੇ ਬਾਲ ਕੇ ਆਪਣੇ ਭੋਲੇਪਨ ਦਾ ਮੁਜ਼ਾਹਰਾ ਕੀਤਾ | ਪਰ ਪੰਜਾਬੀਆਂ ਨੇ ਵੱਡੀ ਪੱਧਰ 'ਤੇ ...

ਪੂਰੀ ਖ਼ਬਰ »

ਲਾਕਡਾਊਨ ਕਾਰਨ ਭਾਜਪਾ ਆਗੂਆਂ ਨੇ ਘਰਾਂ 'ਚ ਹੀ ਮਨਾਇਆ ਪਾਰਟੀ ਦਾ ਸਥਾਪਨਾ ਦਿਵਸ

ਲੁਧਿਆਣਾ, 6 ਅਪ੍ਰੈਲ (ਕਵਿਤਾ ਖੁੱਲਰ)-ਭਾਰਤੀ ਜਨਤਾ ਪਾਰਟੀ ਦੇ 40ਵੇਂ ਸਥਾਪਨਾ ਦਿਵਸ ਮੌਕੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਆਪਣੇ ਘਰ ਦੀ ਛੱਤ 'ਤੇ ਲੱਗਿਆ ਝੰਡਾ ਬਦਲਕੇ ਨਵਾਂ ਚੜ੍ਹਾਇਆ | ਉਨ੍ਹਾਂ ਦੱਸਿਆ ਕਿ ਝੰਡਾ ਬਦਲਣ ਤੋਂ ਬਾਅਦ ਜਨਸੰਘ ਦੇ ...

ਪੂਰੀ ਖ਼ਬਰ »

ਵਾਰਡਾਂ 'ਚ ਬਣਾਈਆਂ ਆਰਜੀ ਮੰਡੀਆਂ 'ਚ ਫਲ, ਸਬਜ਼ੀ ਵੇਚਣ ਲਈ ਦੋ-ਦੋ ਵੱਡੇ ਵਪਾਰੀਆਂ ਨੂੰ ਜਾਰੀ ਕੀਤੇ ਪਾਸ

ਲੁਧਿਆਣਾ, 6 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਰਾਜ ਸਰਕਾਰ ਵਲੋਂ ਲਾਗੂ ਕੀਤੇ ਕਰਫਿਊ ਦੌਰਾਨ ਜ਼ਿਲ੍ਹਾ ਤੇ ਨਗਰ ਨਿਗਮ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਘਰ ਘਰ ਸਬਜ਼ੀ, ਫਲ ਪਹੁੰਚਾਉਣ ਲਈ ਕੀਤੇ ਪ੍ਰਬੰਧਾਂ 'ਚ ਰਹਿ ਗਈਆਂ ਖਾਮੀਆਂ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਰਾਸ਼ਨ ਸਮੱਗਰੀ ਵੰਡੀ

ਲੁਧਿਆਣਾ, 6 ਅਪ੍ਰੈਲ (ਕਵਿਤਾ ਖੁੱਲਰ)-ਲੁਧਿਆਣਾ 'ਚ ਆ ਕੇ ਵਸੇ ਸਿੱਖ ਅਫਗਾਨਿਸਤਾਨੀ ਪਰਿਵਾਰਾਂ ਦੀ ਸੰਕਟ ਦੀ ਘੜੀ 'ਚ ਮਦਦ ਕਰਨ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਅੱਜ ਪਹੁੰਚ ਕੀਤੀ | ਜੁਡੀਸ਼ੀਅਲ ਮਜਿਸਟ੍ਰੇਟ ਸ੍ਰੀ ਪੁਨੀਤ ਮੋਹਨੀਆ, ਆਈ.ਪੀ.ਐਸ ਅਧਿਕਾਰੀ ...

ਪੂਰੀ ਖ਼ਬਰ »

ਹਲਕਾ ਲੁਧਿਆਣਾ ਪੱਛਮੀ 'ਚ ਕੈਬਨਿਟ ਮੰਤਰੀ ਆਸ਼ੂ ਦੀ ਟੀਮ ਲੋਕਾਂ ਦੀ ਲੋੜਾਂ ਪੂਰੀਆਂ ਕਰਨ ਲਈ ਯਤਨਸ਼ੀਲ

ਲੁਧਿਆਣਾ, 6 ਅਪ੍ਰੈਲ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਵਿਧਾਇਕ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਉਨ•ਾਂ ਦੇ ਸਾਥੀ ਕੌਾਸਲਰ, ਆਗੂ ਤੇ ਉਨ੍ਹ•ਾਂ ਦੀ ਟੀਮ ਹਲਕਾ ਲੁਧਿਆਣਾ ਪੱਛਮੀ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ...

ਪੂਰੀ ਖ਼ਬਰ »

ਲਾਕ ਡਾਊਨ ਕਾਰਨ ਆਰਥਿਕ ਤੰਗੀ ਤੋਂ ਦੁਖੀ ਨੌਜਵਾਨ ਵਲੋਂ ਖੁਦਕੁਸ਼ੀ

ਲੁਧਿਆਣਾ, 6 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਲਾਕਡਾਊਨ ਕਾਰਨ ਆਰਥਿਕ ਤੰਗੀ ਤੋਂ ਦੁਖੀ ਹੋਏ ਨੌਜਵਾਨ ਦੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦਿਆਂ ਥਾਣਾ ਸਲੇਮਟਾਬਰੀ ਦੇ ਜਾਂਚ ਅਧਿਕਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮਿ੍ਤਕ ...

ਪੂਰੀ ਖ਼ਬਰ »

ਕਰਫਿਊ ਦੌਰਾਨ ਹਥਿਆਰਬੰਦ ਲੁਟੇਰਿਆਂ ਨੇ ਏ ਟੀ ਐਮ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼

ਲੁਧਿਆਣਾ, 6 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਸਰਗੰਜ ਮੰਡੀ ਚੌਕ ਨੇੜੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਏ ਟੀ ਐੱਮ 'ਤੇ ਤਾਇਨਾਤ ਸੁਰੱਖਿਆ ਮੁਲਾਜ਼ਮ 'ਤੇ ਬੀਤੀ ਦੇਰ ਰਾਤ ਦੋ ਹਥਿਆਰਬੰਦ ਨੌਜਵਾਨਾਂ ਵਲੋਂ ਹਮਲਾ ਕਰ ਦਿਤਾ | ਹਥਿਆਰਬੰਦ ਨੌਜਵਾਨਾਂ ਵੱਲੋਂ ...

ਪੂਰੀ ਖ਼ਬਰ »

ਸ਼ਹੀਦ ਦੇ ਬੁੱਤ ਕੋਲੋਂ ਬੈਟਰੀ ਤੇ ਪਾਣੀ ਵਾਲੀ ਟੈਂਕੀ ਚੋਰੀ

ਸਿੱਧਵਾਂ ਬੇਟ, 6 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਬੀਤੇ ਦਿਨੀ ਚੋਰਾਂ ਨੇ ਲਾਗਲੇ ਪਿੰਡ ਜਨੇਤਪੁਰਾ ਦੇ ਬਾਹਰਵਾਰ ਲਗਾਏ ਗਏ ਪਿੰਡ ਦੇ ਨੌਜਵਾਨ ਸ਼ਹੀਦ ਹਰਪਾਲ ਸਿੰਘ ਦੇ ਬੁੱਤ ਕੋਲ ਰੱਖੀ ਹੋਈ ਪਾਣੀ ਵਾਲੀ ਟੈਂਕੀ ਤੇ ਸਰਕਾਰੀ ਸੋਲਰ ਲਾਈਟ ਦੀ ਬੈਟਰੀ ਚੋਰੀ ਕਰ ਲਈ | ...

ਪੂਰੀ ਖ਼ਬਰ »

ਕਰਫਿਊ ਦੌਰਾਨ ਦੋ ਮੋਟਰਸਾਈਕਲ ਸਵਾਰ ਲੁਟੇਰੇ ਨੌਜਵਾਨ ਨੂੰ ਲੁੱਟ ਕੇ ਫਰਾਰ

ਲੁਧਿਆਣਾ, 6 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਰਾਂਸਪੋਰਟ ਨਗਰ ਨੇੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਇਕ ਨੌਜਵਾਨ ਨੂੰ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਸਬੰਧੀ ਰਾਜੀਵ ਗਾਂਧੀ ਕਾਲੋਨੀ ਦੇ ਰਹਿਣ ਵਾਲੇ ਮੋਤੀ ਲਾਲ ਦੇ ਬਿਆਨਾਂ 'ਤੇ ...

ਪੂਰੀ ਖ਼ਬਰ »

ਕੋਰੋਨਾ ਦੀ ਆਫ਼ਤ ਤੋਂ ਬਾਅਦ ਪਿੰਡ ਅਖਾੜਾ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸੇ

ਜਗਰਾਉਂ, 6 ਅਪ੍ਰੈਲ (ਜੋਗਿੰਦਰ ਸਿੰਘ)-ਇਕ ਪਾਸੇ ਕੋਰੋਨਾ ਦੇ ਪ੍ਰਕੋਪ ਹੇਠ ਦੇਸ਼ ਭਰ ਦੇ ਲੋਕ ਤਾਲਾਬੰਦੀ ਹੇਠ ਘਰਾਂ 'ਚ ਕੈਦ ਹੋ ਚੁੱਕੇ ਹਨ, ਗਰੀਬਾਂ ਨੂੰ ਆਥਣ-ਸਵੇਰ ਢਿੱਡ ਭਰਨ ਲਈ ਸਮਾਜ ਸੇਵੀ ਸੰਸਥਾਵਾਂ 'ਤੇ ਨਿਰਭਰ ਹੋਣਾ ਪੈ ਰਿਹਾ ਹੈ | ਇਸ ਆਫ਼ਤ ਨਾਲ ਭੁੱਖਮਰੀ ਵਰਗੇ ...

ਪੂਰੀ ਖ਼ਬਰ »

ਵੱਖ-ਵੱਖ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰਾਏਕੋਟ ਸ਼ਹਿਰ ਦੇ 200 ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਰਾਏਕੋਟ, 6 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਗੁੱਗਾ ਮਾੜੀ ਸੇਵਾ ਸੰਮਤੀ ਤੇ ਮੰਦਰ ਸਿਵਾਲਾ ਖਾਮ (ਤਲਾਬ ਵਾਲਾ) ਰਾਏਕੋਟ ਵਲੋਂ ਰਾਏਕੋਟ ਸ਼ਹਿਰ ਅੰਦਰ ਕੋਰੋਨਾ ਦੇ ਮੱਦੇਨਜ਼ਰ ਲਗਾਏ ਕਰਫਿਊ 200 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਮੌਕੇ ਬਿੰਦਰਜੀਤ ਸਿੰਘ ਗਿੱਲ ...

ਪੂਰੀ ਖ਼ਬਰ »

ਪਿੰਡਾਂ ਅੰਦਰ 24 ਘੰਟੇ ਠੀਕਰੀ ਪਹਿਰੇ ਲੱਗਣੇ ਸ਼ੁਰੂ

ਜਗਰਾਉਂ, 6 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਕੋਰੋਨਾ ਵਾਰਿਸ ਦੀ ਮਹਾਂਮਾਰੀ ਨੂੰ ਦੇਖਦਿਆਂ ਪੰਜਾਬ ਅੰਦਰ ਲੱਗੇ ਕਰਫ਼ਿਊ ਦੇ ਮਕਸਦ ਦੀ ਪੂਰਤੀ ਲਈ ਇਲਾਕੇ ਦੇ ਪਿੰਡਾਂ ਅੰਦਰ 24 ਘੰਟੇ ਠੀਕਰੀ ਪਹਿਰੇ ਲੱਗਣੇ ਸ਼ੁਰੂ ਹੋ ਗਏ ਹਨ | ਪਿੰਡ ਵਾਸੀ ਨਾ ਤਾਂ ਕਿਸੇ ਨੂੰ ...

ਪੂਰੀ ਖ਼ਬਰ »

ਦੀਵੇ, ਪਟਾਕੇ ਜਾਂ ਥਾਲੀਆਂ ਕੋਰੋਨਾ ਦਾ ਹੱਲ ਨਹੀਂ-ਚੇਅਰਮੈਨ ਬਾਵਾ, ਪ੍ਰਧਾਨ ਹੰਬੜਾਂ

ਹੰਬੜਾਂ, 6 ਅਪ੍ਰੈਲ (ਜਗਦੀਸ਼ ਸਿੰਘ ਗਿੱਲ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ 'ਚ ਕੋਰੋਨਾ ਦੇ ਦਿਨੋਂ-ਦਿਨ ਵਧ ਰਹੇ ਪ੍ਰਕੋਪ ਮੌਕੇ ਲੋਕਾਂ ਨੂੰ ਥਾਲੀਆਂ ਖੜਕਾਉਣ, ਮੋਮਬੱਤੀਆਂ, ਦੀਵੇ ਜਗਾਉਣ ਦਾ ਸੰਦੇਸ਼ ਦੇਣਾ ਇਕ ਹਾਸੋ-ਹੀਣਾ ਤੇ ਦੇਸ਼ ਵਾਸੀਆਂ ...

ਪੂਰੀ ਖ਼ਬਰ »

ਕਰਫ਼ਿਊ 'ਚ ਦਿੱਤੀ ਢਿੱਲ ਦੌਰਾਨ ਲੋਕਾਂ ਨੂੰ ਆਪਸੀ ਦੂਰੀ ਬਣਾਈ ਰੱਖਣ ਦੀ ਅਪੀਲ

ਸਿੱਧਵਾਂ ਬੇਟ, 6 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਪੂਰੇ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੀ ਚੱਲ ਰਹੀ ਮਹਾਂਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਵਲੋਂ 14 ਅਪ੍ਰੈਲ ਤੱਕ ਲਗਾਏ ਗਏ ਕਰਫ਼ਿਊ ਦੌਰਾਨ ਜਦੋਂ ਕਿਤੇ ਸਵੇਰ ਸਮੇਂ ਢਿੱਲ ਦਿੱਤੀ ਜਾਂਦੀ ਹੈ ਤਾਂ ਲੋਕ ਆਪ ...

ਪੂਰੀ ਖ਼ਬਰ »

ਹਰਕਿ੍ਸ਼ਨ ਨਗਰ ਵਿਖੇ ਸੈਨੇਟਾਈਜ਼ ਕਰਵਾਉਣ ਦੀ ਮੰਗ

ਡਾਬਾ/ਲੁਹਾਰਾ, 6 ਅਪ੍ਰੈਲ (ਕੁਲਵੰਤ ਸਿੰਘ ਸੱਪਲ )-ਸਿੰਘ ਯੂਥ ਵੈਲਫ਼ੇਅਰ ਫੈਡਰੇਸ਼ਨ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਰੰਗੀ, ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਸੋਹਲ, ਜਨਰਲ ਸਕੱਤਰ ਰਵਿੰਦਰ ਸਿੰਘ ਕਾਲਾ ਨੇ ਡਿਪਟੀ ਕਮਿਸ਼ਨਰ, ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ...

ਪੂਰੀ ਖ਼ਬਰ »

ਚੌਾਕੀਮਾਨ ਇਲਾਕੇ 'ਚੋਂ 3 ਕੋਰੋਨਾ ਵਾਇਰਸ ਦੇ ਸ਼ੱਕੀ ਨੌਜਵਾਨਾਂ ਨੂੰ ਭੇਜਿਆ ਸਰਕਾਰੀ ਹਸਪਤਾਲ ਲੁਧਿਆਣਾ

ਚੌਾਕੀਮਾਨ, 6 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਕੋਰੋਨਾ ਵਾਇਰਸ ਦੇ ਸ਼ੱਕੀ 3 ਨੌਜਵਾਨਾਂ ਨੂੰ ਸਿਹਤ ਵਿਭਾਗ ਤੇ ਪੁਲਿਸ ਵਿਭਾਗ ਦੀਆਂ ਟੀਮਾਂ ਦੀ ਸਾਂਝੀ ਕਾਰਵਾਈ ਦੌਰਾਨ 108 ਅਬੂਲੈਂਸ ਰਾਹੀਂ ਲੁਧਿਆਣਾ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਉਨ੍ਹਾਂ ਦੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਸ਼ਹਿਰ ਨੂੰ ਸੈਨੇਟਾਈਜ਼ ਕਰਨ ਲਈ 9 ਟੀਮਾਂ ਰਵਾਨਾ

ਰਾਏਕੋਟ, 6 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਨਗਰ ਕੌਾਸਲ ਰਾਏਕੋਟ ਵਲੋਂ ਸਮੁੱਚੇ ਸ਼ਹਿਰ ਨੂੰ ਸੈਨੇਟਾਈਜ਼ ਕਰਨ ਲਈ 9 ਟੀਮਾਂ ਰਵਾਨਾ ਕੀਤੀਆਂ | ਇਸ ਮੌਕੇ ਨਗਰ ਕੌਾਸਲ ਰਾਏਕੋਟ ਦੇ ਸੈਨਟਰੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਟੀ. ਐਸ. ਯੂ. ਦੇ ਮੰਡਲ ਪ੍ਰਧਾਨ ਵਲੋਂ ਮੁਲਾਜ਼ਮਾਂ ਦੀ ਤਨਖ਼ਾਹ ਦੀ ਕਟੌਤੀ ਦੀ ਨਿੰਦਾ

ਸਿੱਧਵਾਂ ਬੇਟ, 6 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਵੰਡ ਉਪ ਮੰਡਲ ਸਿੱਧਵਾਂ ਬੇਟ ਦੀ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਮਾਂਗਟ ਨੇ ਸੂਬੇ ਦੀ ਸਰਕਾਰ ਵਲੋਂ ਬਿਜਲੀ ਮੁਲਾਜ਼ਮਾਂ ਦੀ ਤਨਖ਼ਾਹ 'ਚ ਕੀਤੀ ਗਈ 40 ਫੀਸਦੀ ਕਟੌਤੀ ਦੀ ਸਖ਼ਤ ਨਿੰਦਾ ...

ਪੂਰੀ ਖ਼ਬਰ »

ਰੇਹੜੀਆਂ ਵਾਲੇ ਕਰਫ਼ਿਊ ਦੀ ਉਲੰਘਣਾ ਤੇ ਤੈਅ ਕੀਤੇ ਭਾਅ ਤੋਂ ਵੱਧ ਮੁੱਲ ਵੇਚ ਰਹੇ ਨੇ ਸਬਜ਼ੀਆਂ ਤੇ ਫਲ

ਜਗਰਾਉਂ, 6 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਕੋਰੋਨਾ ਵਾਇਰ ਮਹਾਂਮਾਰੀ ਨੂੰ ਠੱਲਣ ਲਈ ਪੰਜਾਬ ਸਰਕਾਰ ਵਲੋਂ ਪੰਜਾਬ ਅੰਦਰ ਲਗਾਏ ਕਰਫ਼ਿਊ ਦੀ ਰੇਹੜੀਆਂ ਵਾਲੇ ਸ਼ਰੇ੍ਹਆਮ ਉਲੰਘਣਾ ਕਰ ਰਹੇ ਹਨ | ਇਹ ਪ੍ਰਸ਼ਾਸਨ ਵਲੋਂ ਦਿੱਤੀਆਂ ਹਦਾਇਤਾਂ ਨੂੰ ਛਿੱਕੇ ਟੰਗਕੇ ...

ਪੂਰੀ ਖ਼ਬਰ »

ਦਾਖਾ ਪੁਲਿਸ ਵਲੋਂ ਕਰਫ਼ਿਊ ਸਖ਼ਤੀ ਨਾਲ ਲਾਗੂ-ਡੀ. ਐੱਸ. ਪੀ. ਬੈਂਸ

ਮੁੱਲਾਂਪੁਰ-ਦਾਖਾ, 6 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਕਰਫ਼ਿਊ ਲਾਗੂ ਕਰਨ ਤੋਂ ਇਲਾਵਾ, ਕਰਫ਼ਿਊ 'ਚ ਲੋਕਾਂ ਲਈ ਰਾਸ਼ਨ ਤੇ ਭੋਜਨ ਪਹੁੰਚਾਉਣ ਵਿਚ ਪੁਲਿਸ ਪੂਰੀ ਸੁਹਿਰਦਤਾ ਨਾਲ ਡਿਊਟੀ ਕਰ ਰਹੀ ਹੈ | ਇਹ ਜਾਣਕਾਰੀ ਦਾਖਾ ਪੁਲਿਸ ਸਬ-ਡਵੀਜ਼ਨ ਡੀ.ਐੱਸ.ਪੀ. ਗੁਰਬੰਸ ...

ਪੂਰੀ ਖ਼ਬਰ »

ਸਰਦਾਰ ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ ਵਲੋਂ ਆਨਲਾਈਨ ਪੜ੍ਹਾਈ ਸ਼ੁਰੂ

ਰਾਏਕੋਟ, 6 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸਰਦਾਰ ਸੋਭਾ ਸਿੰਘ ਪਬਲਿਕ ਸਕੂਲ ਲੁਧਿਆਣਾ ਰੋਡ ਨੇੜੇ ਪਿੰਡ ਗੋਂਦਵਾਲ ਰਾਏਕੋਟ ਦੀ ਪਿ੍ੰਸੀਪਲ ਕਵਿਤਾ ਸ਼ਰਮਾ ਨੇ ਸਕੂਲ ਦੇ ਬੱਚਿਆਂ ਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੱਗੇ ਕਰਫ਼ਿਊ ਦੌਰਾਨ ਘਰਾਂ 'ਚ ਰਹਿਣ ਲਈ ...

ਪੂਰੀ ਖ਼ਬਰ »

ਮੁੱਲਾਂਪੁਰ ਈਸਟਵੂੱਡ ਸਕੂਲ 'ਚ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਜਾਰੀ-ਡਾ: ਬਖਸ਼ੀ

ਮੁੱਲਾਂਪੁਰ-ਦਾਖਾ, 6 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਈਸਟਵੂੱਡ ਇੰਟਰਨੈਸ਼ਨਲ ਸਕੂਲ ਮੁੱਲਾਂਪੁਰ ਦੇ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖ਼ਸੀ ਨੇ ਵਿਸ਼ਵ 'ਚ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਆਪਣੇ ਵਿਦਿਆਰਥੀਆਂ ਨੂੰ ਘਰਾਂ ਅੰਦਰ ਇਕ-ਦੂਸਰੇ ਤੋਂ ਦੂਰੀ ਬਣਾ ਕੇ ...

ਪੂਰੀ ਖ਼ਬਰ »

ਐੱਸ. ਐੱਸ. ਐੱਮ ਪਬਲਿਕ ਸਕੂਲ ਬਿਰਕ ਵਲੋਂ ਆਨਲਾਈਨ ਕਲਾਸਾਂ ਸ਼ੁਰੂ

ਚੌਾਕੀਮਾਨ, 6 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਐੱਸ.ਐੱਸ.ਐੱਮ ਪਬਲਿਕ ਸਕੂਲ ਬਿਰਕ ਵਲੋਂ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਚੇਅਰਪਰਸਨ ਮੈਡਮ ਇੰਦਰਜੀਤ ਕੌਰ ਉਬਾਰਾਏ ਨੇ ਦੱਸਿਆ ਕਿ ਸਰਕਾਰ ਵਲੋਂ ...

ਪੂਰੀ ਖ਼ਬਰ »

'ਲਾਕਡਾਊਨ ਕਾਰਨ ਢਾਬੇ ਬੰਦ'

ਲੁਧਿਆਣਾ, 6 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਸਰਕਾਰ ਵਲੋਂ ਜਰੂਰੀ ਵਸਤੂਆਂ ਦੀ ਸਪਲਾਈ ਲਈ ਟਰੱਕ ਚਲਾਉਣ ਦੀ ਦਿੱਤੀ ਸਹੂਲਤ ਕਾਰਨ ਨਵੀਂ ਸਬਜੀ ਮੰਡੀ ਵਿਚ ਫਲ ਤੇ ਸਬਜੀਆਂ ਦੂਸਰੇ ਸੂਬਿਆਂ ਤੋਂ ਪੁੱਜਣੀਆਂ ਸ਼ੁਰੂ ਹੋ ਗੀਆਂ ਹਨ ਪਰ ਜੀ. ਟੀ. ਰੋਡ 'ਤੇ ਢਾਬੇ ਬੰਦ ਹੋਣ ਕਾਰਨ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ ਤਨਖ਼ਾਹ ਕਟੌਤੀ ਵਿਰੁੱਧ ਦਫ਼ਤਰ ਅੱਗੇ ਗੇਟ ਰੈਲੀ

ਖੰਨਾ, 6 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਿਟੀ 1 ਖੰਨਾ ਦੇ ਪ੍ਰਧਾਨ ਕਰਤਾਰ ਚੰਦ ਅਤੇ ਸਕੱਤਰ ਜਗਦੇਵ ਸਿੰਘ ਅਤੇ ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਦੇ ਪ੍ਰਧਾਨ ਹਨੂੰਮਾਨ ਪ੍ਰਸਾਦ ਅਤੇ ਸਤੀਸ਼ ਕੁਮਾਰ ਨੇ ਸਾਂਝੇ ਪੈ੍ਰੱਸ ਬਿਆਨ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦਾ ਖੌਫ਼ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਤੇ ਸਿਵਲ ਹਸਪਤਾਲ 'ਚ ਲੱਗਣਗੀਆਂ ਲੋਕਾਂ ਨੂੰ ਸੈਨੀਟਾਈਜ਼ ਕਰਨ ਵਾਲੀਆਂ ਮਸ਼ੀਨਾਂ

ਲੁਧਿਆਣਾ, 6 ਅਪ੍ਰੈਲ (ਪੁਨੀਤ ਬਾਵਾ)-ਵਿਸ਼ਵ ਭਰ 'ਚ ਨੋਵਲ ਕੋਰੋਨਾ ਵਾਇਰਸ-ਕੋਵਿਡ 19 ਨੇ ਤਰਥੱਲੀ ਮਚਾਈ ਹੋਈ ਹੈ | ਜਿਸ ਤੋਂ ਦੁਨੀਆਂ ਦੇ ਸਾਰੇ ਵੱਡੇ ਤੇ ਛੋਟੇ ਮੁਲਕ ਕੰਬ ਗਏ ਹਨ | ਕੋਰੋਨਾ ਵਾਇਰਸ ਦੇ ਖੌਫ਼ ਦੇ ਚੱਲਦਿਆਂ ਜ਼ਿਲ੍ਹਾ ਲੁਧਿਆਣਾ ਦੇ ਪ੍ਰਬੰਧਕ ਕੰਪਲੈਕਸ ਵਿਚ ...

ਪੂਰੀ ਖ਼ਬਰ »

ਵੱਖ-ਵੱਖ ਪੰਚਾਇਤਾਂ ਅਧੀਨ ਆਉਂਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਭਾਮੀਆਂ ਕਲਾਂ, 6 ਅਪ੍ਰੈਲ (ਜਤਿੰਦਰ ਭੰਬੀ)-ਕੋਰੋਨਾ ਵਾਇਰਸ ਦੇ ਕਾਰਨ ਜ਼ਰੂਰਤਮੰਦ ਲੋਕਾਂ ਨੂੰ ਵੱਖ-ਵੱਖ ਸੁਸਾਇਟੀਆਂ ਵਲੋਂ ਰਾਸ਼ਨ ਵੰਡਿਆ ਜਾ ਰਿਹਾ ਹੈ | ਇਸੇ ਕੜੀ ਨੂੰ ਅੱਗੇ ਤੋਰਦਿਆਂ ਅੱਜ ਭਾਮੀਆਂ ਕਲਾਂ ਵਿਖੇ ਵਾਈਸ ਚੇਅਰਮੈਨ ਦਰਸ਼ਨ ਸਿੰਘ ਮਾਹਲਾ ਵਲੋਂ ਸੂਬਾ ...

ਪੂਰੀ ਖ਼ਬਰ »

ਭਾਈ ਖਾਲਸਾ ਦਾ ਵੇਰਕਾ ਪਿੰਡ ਵਾਸੀਆਂ ਵਲੋਂ ਸੰਸਕਾਰ ਨਾ ਕਰਨ ਦੇਣਾ ਨਿੰਦਣਯੋਗ-ਮੱਕੜ

ਲੁਧਿਆਣਾ, 6 ਅਪ੍ਰੈਲ (ਕਵਿਤਾ ਖੁੱਲਰ)- ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ, ਜੋ ਬੀਤੇ ਦਿਨੀਂ ਨਾਮੁਰਾਦ ਬਿਮਾਰੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਜਾਣ ਕਾਰਨ ਸਵਰਗਵਾਸ ਹੋ ਗਏ ਸਨ, ਦਾ ਵੇਰਕਾ ਪਿੰਡ ਵਾਸੀਆਂ ਵਲੋਂ ...

ਪੂਰੀ ਖ਼ਬਰ »

ਗੁਰਦੇਵ ਦੇਬੀ ਨੇ ਘਰ-ਘਰ ਜਾ ਕੇ ਲੋਕਾਂ ਨੂੰ ਵੰਡਿਆ ਲੰਗਰ

ਲੁਧਿਆਣਾ, 6 ਅਪ੍ਰੈਲ (ਕਵਿਤਾ ਖੁੱਲਰ)-ਕੋਰੋਨਾ ਵਾਇਰਸ ਦੇ ਫੈਲਾਅ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਵਲੋਂ ਕੀਤੇ 21 ਦਿਨਾਂ ਲਾਕ ਡਾਊਨ ਦੇ 13ਵੇਂ ਦਿਨ ਪੰਜਾਬ ਭਾਜਪਾ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਵਿਧਾਨ ਸਭਾ ਹਲਕਾ ਕੇਂਦਰੀ ਦੇ 2 ਹਜ਼ਾਰ ਦੇ ਕਰੀਬ ਲੋਕਾਂ ਨੂੰ ...

ਪੂਰੀ ਖ਼ਬਰ »

ਪ੍ਰਵਾਸੀ ਪੰਜਾਬੀ ਹਾਰਵੀ ਸਰਾਂ ਵਲੋਂ 11.08 ਲੱਖ ਰੁਪਏ ਦੀ ਵਿੱਤੀ ਸਹਾਇਤੀ

ਲੁਧਿਆਣਾ, 6 ਅਪ੍ਰੈਲ (ਕਵਿਤਾ ਖੁੱਲਰ/ਪੁਨੀਤ ਬਾਵਾ)-ਕੈਨੇਡਾ ਦੇ ਪ੍ਰਸਿੱਧ ਉਦਯੋਗਪਤੀ ਹਰਵਿੰਦਰ ਸਿੰਘ ਸਰਾਂ ਉਰਫ਼ ਹਾਰਵੀ ਸਰਾਂ ਨੇ ਅੱਜ ਸੀਨੀਅਰ ਪੱਤਰਕਾਰ ਰਾਜੂ ਵਿਲੀਅਮ ਰਾਹੀਂ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੂੰ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੇ ਸੜਕਾਂ 'ਤੇ ਸਬਜ਼ੀ ਵੇਚ ਰਹੇ ਸਬਜ਼ੀ ਵਿਕਰੇਤਾ ਪੁਲਿਸ ਨੇ ਕੀਤੇ ਗਿ੍ਫ਼ਤਾਰ

ਲੁਧਿਆਣਾ, 6 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਕਰਫਿਊ ਦੌਰਾਨ ਵੱਖ-ਵੱਖ ਥਾਵਾਂ ਤੇ ਸੜਕਾਂ 'ਤੇ ਸਬਜ਼ੀ ਵੇਚ ਰਹੇ ਸਬਜ਼ੀ ਵਿਕਰੇਤਾਵਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਨ੍ਹਾਂ ਸਾਰਿਆਂ ਖਿਲਾਫ਼ ਅਪਰਾਧਿਕ ਮਾਮਲੇ ਦਰਜ ਕੀਤੇ ...

ਪੂਰੀ ਖ਼ਬਰ »

ਕਾਰਖਾਨੇਦਾਰਾਂ ਨੇ ਆਪਣੇ ਦੁਖੜੇ ਸਰਕਾਰਾਂ ਨੂੰ ਦੱਸ ਕੇ ਰਾਹਤ ਦੀ ਕੀਤੀ ਮੰਗ

ਡਾਬਾ/ਲੁਹਾਰਾ, 6 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਕੋਵੇਡ 19 ਨੋਵਲ ਕਰੋਨਾ ਵਾਈਰਸ ਦੀ ਵਜਾ ਨਾਲ ਵਿਸ਼ਵ ਪੱਧਰ 'ਤੇ ਚੱਲ ਰਿਹਾ ਲਾਕਡਾਊਨ ਤੇ ਭਾਰਤ ਦੇਸ਼ 'ਚ ਵਾਇਰਸ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਲਗਾਏ ਗਏ ਕਰਫਿਊ ਦੌਰਾਨ ਜਿਥੇ ਹਰੇਕ ਵਰਗ ਦੇ ਵਪਾਰ ਬੰਦ ਹੋਣ ਨਾਲ ...

ਪੂਰੀ ਖ਼ਬਰ »

ਰਾਸ਼ਨ ਤੇ ਲੰਗਰ ਵੰਡਣ 'ਚ ਕਾਂਗਰਸੀ ਵਿਧਾਇਕ ਤੇ ਕੌ ਾਸਲਰ ਕਰ ਰਹੇ ਨੇ ਸਿਆਸਤ-ਢਿੱਲੋਂ

ਜ਼ਿਆਦਾਤਰ ਲੋਕਾਂ ਨੂੰ ਨਹੀਂ ਮਿਲ ਰਿਹਾ ਸਰਕਾਰੀ ਰਾਸ਼ਨ ਲੁਧਿਆਣਾ, 6 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਅਕਾਲੀ ਜਥਾ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਸਰਕਾਰ ਵਲੋਂ ਆਏ ਰਾਸ਼ਨ ਦੀ ਦੁਰਵਰਤੋਂ ਹੋ ਰਹੀ ਹੈ ਕਿਉਂਕਿ ...

ਪੂਰੀ ਖ਼ਬਰ »

ਸਮਾਜ ਸੇਵੀ ਵਲੋਂ ਹਰ ਕੌ ਾਸਲਰ ਨੂੰ ਇਕ-ਇਕ ਕਰੋੜ ਦਿੱਤੇ ਜਾਣ ਦੇ ਕੀਤੇ ਖੁਲਾਸੇ ਨੇ ਮਚਾਈ ਤਰਥੱਲੀ

ਲੁਧਿਆਣਾ, 6 ਅਪ੍ਰੈਲ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਰਾਜ ਸਰਕਾਰ ਵਲੋਂ ਲਗਾਏ ਕਰਫਿਊ ਦੌਰਾਨ ਨਗਰ ਨਿਗਮ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਲੋੜਵੰਦ ਲੋਕਾਂ ਨੂੰ ਲੰਗਰ/ਰਾਸ਼ਨ ਮੁਹੱਈਆ ਕਰਾਉਣ ਦੇ ਕੀਤੇ ...

ਪੂਰੀ ਖ਼ਬਰ »

'ਲਾਕਡਾਊਨ ਕਾਰਨ ਢਾਬੇ ਬੰਦ'

ਲੁਧਿਆਣਾ, 6 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਸਰਕਾਰ ਵਲੋਂ ਜਰੂਰੀ ਵਸਤੂਆਂ ਦੀ ਸਪਲਾਈ ਲਈ ਟਰੱਕ ਚਲਾਉਣ ਦੀ ਦਿੱਤੀ ਸਹੂਲਤ ਕਾਰਨ ਨਵੀਂ ਸਬਜੀ ਮੰਡੀ ਵਿਚ ਫਲ ਤੇ ਸਬਜੀਆਂ ਦੂਸਰੇ ਸੂਬਿਆਂ ਤੋਂ ਪੁੱਜਣੀਆਂ ਸ਼ੁਰੂ ਹੋ ਗੀਆਂ ਹਨ ਪਰ ਜੀ. ਟੀ. ਰੋਡ 'ਤੇ ਢਾਬੇ ਬੰਦ ਹੋਣ ਕਾਰਨ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ ਤਨਖ਼ਾਹ ਕਟੌਤੀ ਵਿਰੁੱਧ ਦਫ਼ਤਰ ਅੱਗੇ ਗੇਟ ਰੈਲੀ

ਖੰਨਾ, 6 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਿਟੀ 1 ਖੰਨਾ ਦੇ ਪ੍ਰਧਾਨ ਕਰਤਾਰ ਚੰਦ ਅਤੇ ਸਕੱਤਰ ਜਗਦੇਵ ਸਿੰਘ ਅਤੇ ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਦੇ ਪ੍ਰਧਾਨ ਹਨੂੰਮਾਨ ਪ੍ਰਸਾਦ ਅਤੇ ਸਤੀਸ਼ ਕੁਮਾਰ ਨੇ ਸਾਂਝੇ ਪੈ੍ਰੱਸ ਬਿਆਨ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦਾ ਖੌਫ਼ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਤੇ ਸਿਵਲ ਹਸਪਤਾਲ 'ਚ ਲੱਗਣਗੀਆਂ ਲੋਕਾਂ ਨੂੰ ਸੈਨੀਟਾਈਜ਼ ਕਰਨ ਵਾਲੀਆਂ ਮਸ਼ੀਨਾਂ

ਲੁਧਿਆਣਾ, 6 ਅਪ੍ਰੈਲ (ਪੁਨੀਤ ਬਾਵਾ)-ਵਿਸ਼ਵ ਭਰ 'ਚ ਨੋਵਲ ਕੋਰੋਨਾ ਵਾਇਰਸ-ਕੋਵਿਡ 19 ਨੇ ਤਰਥੱਲੀ ਮਚਾਈ ਹੋਈ ਹੈ | ਜਿਸ ਤੋਂ ਦੁਨੀਆਂ ਦੇ ਸਾਰੇ ਵੱਡੇ ਤੇ ਛੋਟੇ ਮੁਲਕ ਕੰਬ ਗਏ ਹਨ | ਕੋਰੋਨਾ ਵਾਇਰਸ ਦੇ ਖੌਫ਼ ਦੇ ਚੱਲਦਿਆਂ ਜ਼ਿਲ੍ਹਾ ਲੁਧਿਆਣਾ ਦੇ ਪ੍ਰਬੰਧਕ ਕੰਪਲੈਕਸ ਵਿਚ ...

ਪੂਰੀ ਖ਼ਬਰ »

ਵੱਖ-ਵੱਖ ਪੰਚਾਇਤਾਂ ਅਧੀਨ ਆਉਂਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਭਾਮੀਆਂ ਕਲਾਂ, 6 ਅਪ੍ਰੈਲ (ਜਤਿੰਦਰ ਭੰਬੀ)-ਕੋਰੋਨਾ ਵਾਇਰਸ ਦੇ ਕਾਰਨ ਜ਼ਰੂਰਤਮੰਦ ਲੋਕਾਂ ਨੂੰ ਵੱਖ-ਵੱਖ ਸੁਸਾਇਟੀਆਂ ਵਲੋਂ ਰਾਸ਼ਨ ਵੰਡਿਆ ਜਾ ਰਿਹਾ ਹੈ | ਇਸੇ ਕੜੀ ਨੂੰ ਅੱਗੇ ਤੋਰਦਿਆਂ ਅੱਜ ਭਾਮੀਆਂ ਕਲਾਂ ਵਿਖੇ ਵਾਈਸ ਚੇਅਰਮੈਨ ਦਰਸ਼ਨ ਸਿੰਘ ਮਾਹਲਾ ਵਲੋਂ ਸੂਬਾ ...

ਪੂਰੀ ਖ਼ਬਰ »

ਭਾਈ ਖਾਲਸਾ ਦਾ ਵੇਰਕਾ ਪਿੰਡ ਵਾਸੀਆਂ ਵਲੋਂ ਸੰਸਕਾਰ ਨਾ ਕਰਨ ਦੇਣਾ ਨਿੰਦਣਯੋਗ-ਮੱਕੜ

ਲੁਧਿਆਣਾ, 6 ਅਪ੍ਰੈਲ (ਕਵਿਤਾ ਖੁੱਲਰ)- ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ, ਜੋ ਬੀਤੇ ਦਿਨੀਂ ਨਾਮੁਰਾਦ ਬਿਮਾਰੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਜਾਣ ਕਾਰਨ ਸਵਰਗਵਾਸ ਹੋ ਗਏ ਸਨ, ਦਾ ਵੇਰਕਾ ਪਿੰਡ ਵਾਸੀਆਂ ਵਲੋਂ ...

ਪੂਰੀ ਖ਼ਬਰ »

ਗੁਰਦੇਵ ਦੇਬੀ ਨੇ ਘਰ-ਘਰ ਜਾ ਕੇ ਲੋਕਾਂ ਨੂੰ ਵੰਡਿਆ ਲੰਗਰ

ਲੁਧਿਆਣਾ, 6 ਅਪ੍ਰੈਲ (ਕਵਿਤਾ ਖੁੱਲਰ)-ਕੋਰੋਨਾ ਵਾਇਰਸ ਦੇ ਫੈਲਾਅ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਵਲੋਂ ਕੀਤੇ 21 ਦਿਨਾਂ ਲਾਕ ਡਾਊਨ ਦੇ 13ਵੇਂ ਦਿਨ ਪੰਜਾਬ ਭਾਜਪਾ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਵਿਧਾਨ ਸਭਾ ਹਲਕਾ ਕੇਂਦਰੀ ਦੇ 2 ਹਜ਼ਾਰ ਦੇ ਕਰੀਬ ਲੋਕਾਂ ਨੂੰ ...

ਪੂਰੀ ਖ਼ਬਰ »

ਪ੍ਰਵਾਸੀ ਪੰਜਾਬੀ ਹਾਰਵੀ ਸਰਾਂ ਵਲੋਂ 11.08 ਲੱਖ ਰੁਪਏ ਦੀ ਵਿੱਤੀ ਸਹਾਇਤੀ

ਲੁਧਿਆਣਾ, 6 ਅਪ੍ਰੈਲ (ਕਵਿਤਾ ਖੁੱਲਰ/ਪੁਨੀਤ ਬਾਵਾ)-ਕੈਨੇਡਾ ਦੇ ਪ੍ਰਸਿੱਧ ਉਦਯੋਗਪਤੀ ਹਰਵਿੰਦਰ ਸਿੰਘ ਸਰਾਂ ਉਰਫ਼ ਹਾਰਵੀ ਸਰਾਂ ਨੇ ਅੱਜ ਸੀਨੀਅਰ ਪੱਤਰਕਾਰ ਰਾਜੂ ਵਿਲੀਅਮ ਰਾਹੀਂ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੂੰ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੇ ਸੜਕਾਂ 'ਤੇ ਸਬਜ਼ੀ ਵੇਚ ਰਹੇ ਸਬਜ਼ੀ ਵਿਕਰੇਤਾ ਪੁਲਿਸ ਨੇ ਕੀਤੇ ਗਿ੍ਫ਼ਤਾਰ

ਲੁਧਿਆਣਾ, 6 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਕਰਫਿਊ ਦੌਰਾਨ ਵੱਖ-ਵੱਖ ਥਾਵਾਂ ਤੇ ਸੜਕਾਂ 'ਤੇ ਸਬਜ਼ੀ ਵੇਚ ਰਹੇ ਸਬਜ਼ੀ ਵਿਕਰੇਤਾਵਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਨ੍ਹਾਂ ਸਾਰਿਆਂ ਖਿਲਾਫ਼ ਅਪਰਾਧਿਕ ਮਾਮਲੇ ਦਰਜ ਕੀਤੇ ...

ਪੂਰੀ ਖ਼ਬਰ »

ਕਾਰਖਾਨੇਦਾਰਾਂ ਨੇ ਆਪਣੇ ਦੁਖੜੇ ਸਰਕਾਰਾਂ ਨੂੰ ਦੱਸ ਕੇ ਰਾਹਤ ਦੀ ਕੀਤੀ ਮੰਗ

ਡਾਬਾ/ਲੁਹਾਰਾ, 6 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਕੋਵੇਡ 19 ਨੋਵਲ ਕਰੋਨਾ ਵਾਈਰਸ ਦੀ ਵਜਾ ਨਾਲ ਵਿਸ਼ਵ ਪੱਧਰ 'ਤੇ ਚੱਲ ਰਿਹਾ ਲਾਕਡਾਊਨ ਤੇ ਭਾਰਤ ਦੇਸ਼ 'ਚ ਵਾਇਰਸ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਲਗਾਏ ਗਏ ਕਰਫਿਊ ਦੌਰਾਨ ਜਿਥੇ ਹਰੇਕ ਵਰਗ ਦੇ ਵਪਾਰ ਬੰਦ ਹੋਣ ਨਾਲ ...

ਪੂਰੀ ਖ਼ਬਰ »

ਰਾਸ਼ਨ ਤੇ ਲੰਗਰ ਵੰਡਣ 'ਚ ਕਾਂਗਰਸੀ ਵਿਧਾਇਕ ਤੇ ਕੌ ਾਸਲਰ ਕਰ ਰਹੇ ਨੇ ਸਿਆਸਤ-ਢਿੱਲੋਂ

ਜ਼ਿਆਦਾਤਰ ਲੋਕਾਂ ਨੂੰ ਨਹੀਂ ਮਿਲ ਰਿਹਾ ਸਰਕਾਰੀ ਰਾਸ਼ਨ ਲੁਧਿਆਣਾ, 6 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਅਕਾਲੀ ਜਥਾ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਸਰਕਾਰ ਵਲੋਂ ਆਏ ਰਾਸ਼ਨ ਦੀ ਦੁਰਵਰਤੋਂ ਹੋ ਰਹੀ ਹੈ ਕਿਉਂਕਿ ...

ਪੂਰੀ ਖ਼ਬਰ »

ਸਮਾਜ ਸੇਵੀ ਵਲੋਂ ਹਰ ਕੌ ਾਸਲਰ ਨੂੰ ਇਕ-ਇਕ ਕਰੋੜ ਦਿੱਤੇ ਜਾਣ ਦੇ ਕੀਤੇ ਖੁਲਾਸੇ ਨੇ ਮਚਾਈ ਤਰਥੱਲੀ

ਲੁਧਿਆਣਾ, 6 ਅਪ੍ਰੈਲ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਰਾਜ ਸਰਕਾਰ ਵਲੋਂ ਲਗਾਏ ਕਰਫਿਊ ਦੌਰਾਨ ਨਗਰ ਨਿਗਮ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਲੋੜਵੰਦ ਲੋਕਾਂ ਨੂੰ ਲੰਗਰ/ਰਾਸ਼ਨ ਮੁਹੱਈਆ ਕਰਾਉਣ ਦੇ ਕੀਤੇ ...

ਪੂਰੀ ਖ਼ਬਰ »

ਆਈ ਐਮ ਏ ਆਪਣੀ ਡਿਊਟੀ ਤੋਂ ਕਦੇ ਵੀ ਨਹੀਂ ਭੱਜੀ

ਲੁਧਿਆਣਾ, 6 ਅਪ੍ਰੈਲ (ਸਲੇਮਪੁਰੀ)-ਡਾਕਟਰਾਂ ਦੀ ਜਥੇਬੰਦੀ ਆਈ ਐਮ ਏ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਨਿੱਜੀ ਹਸਪਤਾਲਾਂ ਦੇ ਡਾਕਟਰ ਕਦੀ ਵੀ ਆਪਣੀ ਡਿਊਟੀ ਤੋਂ ਭਗੌੜੇ ਨਹੀਂ ਹੋਏ¢ ਅੱਜ ਆਈ ਐਮ ਏ ਸ਼ਾਖਾ ਲੁਧਿਆਣਾ ਦੇ ਪ੍ਰਧਾਨ ਡਾ. ਸੁਨੀਲ ਕਤਿਆਲ ਤੇ ਜਨਰਲ ਸਕੱਤਰ ਡਾ. ...

ਪੂਰੀ ਖ਼ਬਰ »

ਸੀ ਐੱਮ ਸੀ ਤੇ ਹਸਪਤਾਲ ਲੁਧਿਆਣਾ ਵਿਚ ਕੋਰੋਨਾ ਵਾਇਰਸ ਪੀੜਤਾਾ ਲਈ 20 ਬਿਸਤਰੇ ਰਾਖਵੇਂ

ਓ. ਪੀ. ਡੀਜ ਸੇਵਾਵਾਂ ਚਾਲੂ ਲੁਧਿਆਣਾ, 6 ਅਪ੍ਰੈਲ (ਸਲੇਮਪੁਰੀ)-ਸੀ ਐੱਮ ਸੀ ਤੇ ਹਸਪਤਾਲ ਲੁਧਿਆਣਾ ਵਲੋਂ ਸੰਭਾਵੀ ਕੋਰੋਨਾ ਪੀੜਤਾਂ ਲਈ ਵਿਸ਼ੇਸ਼ ਆਈਲੇਸ਼ਨ ਵਾਰਡ ਸਥਾਪਤ ਕੀਤਾ ਗਿਆ ਹੈ¢ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਹਸਪਤਾਲ 'ਚ ਕੋਰੋਨਾ ਪੀੜਤਾਂ ਲਈ ਜਿਹੜਾ ...

ਪੂਰੀ ਖ਼ਬਰ »

ਗੈਸ ਏਜੰਸੀ ਦੇ ਕਰਿੰਦੇ ਤੋਂ ਦੋ ਲੁਟੇਰੇ ਹਜ਼ਾਰਾਂ ਦੀ ਨਕਦੀ ਲੁੱਟ ਕੇ ਫਰਾਰ

ਲੁਧਿਆਣਾ, 6 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਡਾਬਾ ਸੜਕ 'ਤੇ ਅੱਜ ਦੁਪਹਿਰ ਦੋ ਐਕਟਿਵਾ ਸਵਾਰ ਲੁਟੇਰੇ ਗੈਸ ਏਜੰਸੀ ਦੇ ਕਰਿੰਦੇ ਤੋਂ 8 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ | ਘਟਨਾ ਅੱਜ ਦੁਪਹਿਰ ਉਸ ਵਕਤ ਵਾਪਰੀ ਜਦੋਂ ਅਰੁਣ ਗੈਸ ਏਜੰਸੀ ਦਾ ਕਰਿੰਦਾ ...

ਪੂਰੀ ਖ਼ਬਰ »

ਈਸੜੂ ਨੂੰ ਆਉਣ ਵਾਲੇ ਸਾਰੇ ਰਾਸਤੇ ਸੀਲ

ਈਸੜੂ, 6 ਅਪ੍ਰੈਲ (ਬਲਵਿੰਦਰ ਸਿੰਘ)-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਲੱਬਾਂ ਵਲੋਂ ਆਪੋ ਆਪਣੇ ਪਿੰਡਾਂ ਦੀਆਂ ਹੱਦਾਂ ਨੂੰ ਸੀਲ ਕੀਤਾ ਜਾ ਰਿਹਾ ਹੈ, ਇਸੇ ਲੜੀ ਤਹਿਤ ਸਰਪੰਚ ਗੁਰਬਿੰਦਰ ਸਿੰਘ ਦੀ ਅਗਵਾਈ ਹੇਠ ਗ੍ਰਾਮ ...

ਪੂਰੀ ਖ਼ਬਰ »

ਝੁੱਗੀ-ਝੌਾਪੜੀ 'ਚ ਵੱਸਦੇ 500 ਗਰੀਬ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਸਮਰਾਲਾ, 6 ਅਪ੍ਰੈਲ (ਕੁਲਵਿੰਦਰ ਸਿੰਘ)-ਇਲਾਕੇ 'ਚ ਮੁਕੰਮਲ ਬੰਦ ਦੇ ਦਰਮਿਆਨ ਲੋੜਵੰਦ ਪ੍ਰਵਾਸੀ 500 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਅਗਵਾਈ 'ਚ ਕੌਾਸਲਰ ਸੰਨੀ ਦੂਆ ਤੇ ਸਾਥੀਆਂ ਦੇ ਸਹਿਯੋਗ ਨਾਲ ਰਾਸ਼ਨ ਦੀ ਵੰਡ ਕੀਤੀ ਗਈ | ...

ਪੂਰੀ ਖ਼ਬਰ »

ਈ. ਓ. ਨੇ ਲੋੜਵੰਦ ਲੋਕਾਂ ਦੇ ਘਰ ਪਹੁੰਚਾਇਆ ਰਾਸ਼ਨ

ਅਹਿਮਦਗੜ੍ਹ, 6 ਅਪ੍ਰੈਲ (ਪੁਰੀ)-ਕਰਫ਼ਿਊ ਦੌਰਾਨ ਘਰਾਂ 'ਚ ਬੰਦ ਬੈਠੇ ਬੇਸਹਾਰਾ ਲੋਕਾਂ ਨੂੰ ਜ਼ਰੂਰੀ ਵਸਤਾਂ ਅਤੇ ਰਾਸ਼ਨ ਪਹੁੰਚਾਉਣ ਲਈ ਅੱਜ ਨਗਰ ਕੌਾਸਲ ਦੇ ਕਾਰਜ ਸਾਧਕ ਅਫ਼ਸਰ ਬਲਵਿੰਦਰ ਸਿੰਘ ਨੇ ਕਈ ਵਾਰਡਾਂ 'ਚ ਟੀਮਾਂ ਭੇਜੀਆਂ | ਜਿੱਥੇ ਵੀ ਕੋਈ ਅਜਿਹੇ ਲਾਚਾਰ ...

ਪੂਰੀ ਖ਼ਬਰ »

ਮਾਇੰਡ ਪਲੱਸ ਹਸਪਤਾਲ ਵਲੋਂ ਪਿੰਡ ਰਾਜਗੜ੍ਹ ਦੇ ਮਰੀਜ਼ਾਂ ਨੂੰ ਹਸਪਤਾਲ ਆਉਣ ਤੋਂ ਰੋਕਣ ਕਾਰਨ ਗਰਮਾਇਆ ਮਾਮਲਾ

ਦੋਰਾਹਾ, 6 ਅਪ੍ਰੈਲ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)-ਦੋਰਾਹਾ ਨੇੜਲੇ ਪਿੰਡ ਬੁਆਣੀ ਦੀ ਨਹਿਰ 'ਤੇ ਸਥਿੱਤ ਮਾਇੰਡ ਪਲੱਸ ਹਸਪਤਾਲ 'ਚ ਪਿੰਡ ਰਾਜਗੜ੍ਹ ਦੇ ਮਰੀਜ਼ਾਂ ਨੂੰ ਆਉਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ | ਜਿਸ ਦੇ ਬਾਰੇ ਹਸਪਤਾਲ ਦੇ ਮਾਲਕ ਡਾ. ਕੁਨਾਲ ਕਾਲਾ ਨੇ ...

ਪੂਰੀ ਖ਼ਬਰ »

ਕੋਵਿਡ-19 ਤੋਂ ਬਚਾਅ ਲਈ ਡਾਕਟਰਾਂ ਨੂੰ ਲੋੜੀਂਦੀ ਸਮੱਗਰੀ ਜਲਦ ਪ੍ਰਦਾਨ ਹੋਵੇ-ਡਾ: ਲਿੱਟ

ਡੇਹਲੋਂ, 6 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਕੋਰੋਨਾ ਵਾਇਰਸ ਕੋਵਿਡ-19 ਤੋਂ ਬਚਾਅ ਲਈ ਸਮੂਹ ਸਿਹਤ ਪੇਸ਼ੇਵਰਾਂ ਨੂੰ ਸੁਰੱਖਿਆ ਉਪਕਰਨ ਜਲਦ ਪ੍ਰਦਾਨ ਕਰਵਾਏ ਜਾਣ ਤਾਂ ਕਿ ਉਹ ਪੀੜਤ ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਆਪ ਭਿਆਨਕ ਬਿਮਾਰੀ ਤੋਂ ਬਚ ਸਕਣ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਦੀ ਕੱਟੀ 40 ਫ਼ੀਸਦੀ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ-ਪੱਪੂ

ਗੁਰਦਾਸਪੁਰ, 6 ਅਪ੍ਰੈਲ (ਗੁਰਪ੍ਰਤਾਪ ਸਿੰਘ)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸਾਬਕਾ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਬਿਜਲੀ ਮੁਲਾਜ਼ਮਾਂ ਵਲੋਂ ਬਿਨ੍ਹਾਂ ਕਿਸੇ ਸਰਕਾਰੀ ਸਹਾਇਤਾ ਤੋਂ ਲੋਕਾਂ ਅਤੇ ਾਰੇ ...

ਪੂਰੀ ਖ਼ਬਰ »

ਰੇਰੂ ਸਾਹਿਬ ਗੁਰਦੁਆਰਾ ਤੋਂ ਰੋਜ਼ਾਨਾ 40 ਹਜ਼ਾਰ ਲੋੜਵੰਦਾਂ ਤੱਕ ਪਹੰੁਚਾਇਆ ਜਾ ਰਿਹੈ ਲੰਗਰ

ਸਾਹਨੇਵਾਲ, 6 ਅਪ੍ਰੈਲ (ਅਮਰਜੀਤ ਸਿੰਘ ਮੰਗਲੀ/ਹਰਜੀਤ ਸਿੰਘ ਢਿੱਲੋਂ) - ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਭੁੱਖਮਰੀ ਤੋਂ ਬਚਣ ਲਈ ਗੁਰਦੁਆਰਾ ਰੇਰੂ ਸਾਹਿਬ ਤੋਂ ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਦੇ ਉਪਰਾਲੇ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਿਖ਼ਲਾਫ਼ ਮੁਕੱਦਮਾ ਦਰਜ

ਸਾਹਨੇਵਾਲ, 6 ਅਪ੍ਰੈਲ (ਅਮਰਜੀਤ ਸਿੰਘ ਮੰਗਲੀ/ਹਰਜੀਤ ਸਿੰਘ ਢਿੱਲੋਂ)-ਥਾਣਾ ਸਾਹਨੇਵਾਲ ਦੇ ਅਧੀਨ ਚੌਕੀ ਕੰਗਣਵਾਲ ਵਲੋਂ ਕੋਰੋਨਾ ਵਾਇਰਸ ਸਬੰਧੀ ਲਗਾਏ ਗਏ ਕਰਫ਼ਿਊ ਦੀ ਉਲੰਘਣਾ ਕਰਕੇ ਭੀੜ ਇਕੱਠੀ ਕਰਨ ਵਾਲੇ ਕਥਿਤ ਦੋਸ਼ੀ ਸੁਖਦੇਵ ਸਿੰਘ ਪੁੱਤਰ ਦਲੀਪ ਸਿੰਘ ਵਾਸੀ ...

ਪੂਰੀ ਖ਼ਬਰ »

ਵੈੱਲਫੇਅਰ ਸੁਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਮੁਹਿੰਮ

ਸਮਰਾਲਾ, 6 ਅਪੈ੍ਰਲ (ਗੋਪਾਲ ਸੋਫਤ)-ਕੋਰੋਨਾ ਕਰਫ਼ਿਊ ਕਾਰਨ ਪ੍ਰਭਾਵਿਤ ਲੋੜਵੰਦ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਦੀ ਮਦਦ ਲਈ ਸਮਰਾਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਅੱਗੇ ਆਈ ਹੈ¢ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਕਿਹਾ ਕਿ ਸਿਰਫ਼ ਲੋੜਵੰਦ ਲੋਕ ਹੀ ਸੰਪਰਕ ...

ਪੂਰੀ ਖ਼ਬਰ »

ਵਿਧਾਇਕ ਢਿੱਲੋਂ ਨੇ ਸਫ਼ਾਈ ਸੇਵਕਾਂ ਨੂੰ ਕੀਤਾ ਸਨਮਾਨਿਤ

ਮਾਛੀਵਾੜਾ ਸਾਹਿਬ, 6 ਅਪ੍ਰੈਲ (ਸੁਖਵੰਤ ਸਿੰਘ ਗਿੱਲ)- ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਨਗਰ ਕੌਾਸਲ ਮਾਛੀਵਾੜਾ ਦੇ ਸਫ਼ਾਈ ਸੇਵਕਾਂ ਵਲੋਂ ਆਪਣੀ ਜਾਨ ਨੂੰ ਜੋਖ਼ਮ ਵਿਚ ਪਾ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਬਦਲੇ ਸਨਮਾਨਿਤ ਕਰ ਉਨ੍ਹਾਂ ਦੀ ਹੌਸਲਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਕਿਸਾਨਾਂ ਦੇ ਘਰੋਂ ਸਿੱਧੀ ਕਣਕ ਖ਼ਰੀਦੇ-ਲੱਖੋਵਾਲ

ਕੁਹਾੜਾ, 6 ਅਪ੍ਰੈਲ (ਤੇਲੂ ਰਾਮ ਕੁਹਾੜਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕਣਕ ਦੀ ਖ਼ਰੀਦ ਸਿੱਧੀ ਕਿਸਾਨਾਂ ਦੇ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਦੀ ਤਨਖ਼ਾਹ ਦੀ ਕਟੌਤੀ ਦੇ ਵਿਰੋਧ 'ਚ ਟੀ. ਐੱਸ. ਯੂ. ਕਰੇਗੀ ਮੁਜ਼ਾਹਰੇ

ਖੰਨਾ, 6 ਅਪ੍ਰੈਲ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਟੈਕਨੀਕਲ ਸਰਵਿਸਿਜ਼ ਯੂਨੀਅਨ ਖੰਨਾ ਦੇ ਪ੍ਰਧਾਨ ਜਸਵਿੰਦਰ ਸਿੰਘ, ਮੀਤ ਪ੍ਰਧਾਨ ਨਛੱਤਰ ਸਿੰਘ ਢੋਲਣ, ਸਕੱਤਰ ਜਗਦੇਵ ਸਿੰਘ, ਬਲਵੀਰ ਸਿੰਘ, ਕੈਸ਼ੀਅਰ ਜਸਵੀਰ ਸਿੰਘ ਨੇ ਦੱਸਿਆ ਕਿ ਬਿਜਲੀ ਕਾਮਿਆਂ ਅੰਦਰ ...

ਪੂਰੀ ਖ਼ਬਰ »

ਦਵਾਈਆਂ ਦੀ ਸਪਲਾਈ 'ਚ ਪ੍ਰਸ਼ਾਸਨ ਬੇਵੱਸ-ਲੋਕ ਬੇਹਾਲ

ਸਮਰਾਲਾ, 6 ਅਪ੍ਰੈਲ (ਗੋਪਾਲ ਸੋਫਤ)-ਕਰਫ਼ਿਊ ਦੌਰਾਨ ਜ਼ਰੂਰੀ ਵਸਤਾਂ ਤੇ ਦਵਾਈਆਂ ਦੀ ਸੁਚਾਰੂ ਸਪਲਾਈ ਦੇ ਦਮਗਜੇ ਸਥਾਨਕ ਪ੍ਰਸ਼ਾਸਨ ਤੋਂ ਲੈ ਕੇ ਮੰਤਰੀਆਂ ਤੱਕ ਹਰ ਕੋਈ ਮਾਰ ਰਿਹਾ ਹੈ ਪਰ ਸਮਰਾਲਾ 'ਚ ਦਵਾਈਆਂ ਦੀ ਸਪਲਾਈ ਜਾਰੀ ਰੱਖਣ 'ਚ ਪ੍ਰਸ਼ਾਸਨ ਪੂਰੀ ਤਰ੍ਹਾਂ ...

ਪੂਰੀ ਖ਼ਬਰ »

ਕੋਰੋਨਾ ਪੀੜਤਾਂ ਦੇ ਇਲਾਜ 'ਚ ਲੱਗੇ ਡਾਕਟਰਾਂ, ਨਰਸਾਂ ਤੇ ਸਟਾਫ਼ ਦੀ ਸੁਰੱਖਿਆ ਯਕੀਨੀ ਬਣਾਏ ਸਰਕਾਰ

ਇਯਾਲੀ/ਥਰੀਕੇ, 6 ਅਪ੍ਰੈਲ (ਰਾਜ ਜੋਸ਼ੀ)-ਮੁੰਬਈ ਦੇ ਨਾਮੀਂ ਵਕਹਾਰਡਟ ਹਸਪਤਾਲ ਦੇ 3 ਡਾਕਟਰਾਂ ਤੇ 26 ਨਰਸਾਂ ਨੂੰ ਕੋਰੋਨਾ ਪੀੜਤਾਂ ਦਾ ਇਲਾਜ ਕਰਨ ਸਮੇਂ ਹੋਈ ਕੋਰੋਨਾ ਬਿਮਾਰੀ ਨੇ ਦੇਸ਼ ਭਰ ਵਿਚ ਸਿਹਤ ਸਹੂਲਤਾਂ ਲਈ ਸੇਵਾ ਨਿਭਾਉਣ ਵਾਲਿਆਂ ਦੀ ਸੁਰੱਖਿਆ ਸਬੰਧੀ ਸਵਾਲ ...

ਪੂਰੀ ਖ਼ਬਰ »

ਸਮੁੱਚੇ ਅਕਾਲੀ ਭਾਜਪਾ ਸਾਬਕਾ ਕੌ ਾਸਲਰਾਂ ਤੇ ਹੋਰ ਨੇਤਾਵਾਂ ਨੇ ਵਿਧਾਇਕ 'ਤੇ ਸਰਕਾਰੀ ਰਾਸ਼ਨ ਵੰਡਣ 'ਚ ਰਾਜਨੀਤੀ ਕਰਨ ਦੇ ਦੋਸ਼ ਲਾਏ

ਖੰਨਾ, 6 ਅਪ੍ਰੈਲ (ਹਰਜਿੰਦਰ ਸਿੰਘ)-ਖੰਨਾ ਦੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਕਾਂਗਰਸ 'ਤੇ ਸਰਕਾਰੀ ਰਾਸ਼ਨ ਦੀ ਪੱਖਪਾਤੀ ਵੰਡ ਰਾਹੀਂ ਨਗਰ ਕੌਾਸਲ ਫਤਿਹ ਕਰਨ ਦੀਆਂ ਕੋਸ਼ਿਸ਼ਾਂ ਦੇ ਦੋਸ਼ ਲਾਏ ਹਨ¢ ਉਨ੍ਹਾਂ ਦਾ ਕਹਿਣਾ ਹੈ ਕਿ ਵਿਧਾਇਕ ਗੁਰਕੀਰਤ ਸਿੰਘ ਵਲੋਂ ਰਾਸ਼ਨ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲਾ ਕਈ ਦਰਜਨ ਹਿਰਾਸਤ 'ਚ ਲਏ

ਖੰਨਾ, 6 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਐਸ.ਐਸ.ਪੀ.ਖੰਨਾ ਹਰਪ੍ਰੀਤ ਸਿੰਘ ਨੇ ਖੰਨਾ ਤੇ ਸਮਰਾਲਾ ਵਿਚ ਆਰਜ਼ੀ ਜੇਲ•ਾਂ ਬਣਨ ਤੋਂ ਬਾਅਦ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ 'ਤੇ ਸਖ਼ਤੀ ਕਰਨ ਦੇ ਹੁਕਮ ਦਿੱਤੇ ਹਨ¢ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 2 ਦਿਨਾਂ 'ਚ ਕਈ ...

ਪੂਰੀ ਖ਼ਬਰ »

ਪਿੰਡ ਚੌਕੀਮਾਨ ਦੇ ਇਕ ਵਿਅਕਤੀ ਵਿਚ ਕੋਰੋਨਾ ਵਾਇਰਸ ਦੀ ਸ਼ਿਕਾਇਤ ਪਾਏ ਜਾਣ ਪਿਛੋਂ ਲੁਧਿਆਣਾ ਵਿਚ ਪੀੜਤਾਂ ਦਾ ਅੰਕੜਾ 7 ਹੋਇਆ

ਲੁਧਿਆਣਾ, 6 ਅਪ੍ਰੈਲ (ਸਲੇਮਪੁਰੀ)-ਲੁਧਿਆਣਾ ਸ਼ਹਿਰ ਤੋਂ ਜਗਰਾਉਂ ਕਸਬੇ ਨੂੰ ਜਾਂਦੀ ਸੜਕ 'ਤੇ ਸਥਿਤ ਪਿੰਡ ਚੌਕੀਮਾਨ ਦੇ ਇਕ ਵਿਅਕਤੀ ਵਿਚ ਨਾਮੁਰਾਦ ਬੀਮਾਰੀ ਕੋਰੋਨਾ ਵਾਇਰਸ ਪਾਇਆ ਜਾਣ ਪਿੱਛੋਂ ਪੇਂਡੂ ਖੇਤਰ ਵਿਚ ਵੀ ਇਸ ਬਿਮਾਰੀ ਨੂੰ ਲੈ ਕੇ ਡਰ ਦਾ ਮਾਹੌਲ ਪੈਦਾ ...

ਪੂਰੀ ਖ਼ਬਰ »

ਕਰਿਆਨਾ ਸਟੋਰ 'ਚ ਚੋਰੀ

ਖੰਨਾ, 6 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਬੀਤੀ ਰਾਤ ਕਰੀਬ ਡੇਢ ਵਜੇ ਲਲਹੇੜੀ ਰੋਡ ਲਾਈਨੋਂ ਪਾਰ ਜਗਤ ਕਾਲੋਨੀ ਵਿਚ ਚੋਰਾਂ ਨੇ ਕਰਿਆਨੇ ਦੀ ਦੁਕਾਨ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ¢ ਮਿਲੀ ਜਾਣਕਾਰੀ ਅਨੁਸਾਰ ਗੁਰਦਿਆਲ ਕਰਿਆਨਾ ਸਟੋਰ 'ਤੇ ...

ਪੂਰੀ ਖ਼ਬਰ »

ਰਾਜਨੀਤੀ ਤੋਂ ਉਪਰ ਉਠ ਕੇ ਲੋੜਵੰਦਾਂ ਦੀ ਮਦਦ ਕੀਤੀ ਜਾਵੇ-ਭਾਜਪਾ ਕੌਾਸਲਰ

ਲੁਧਿਆਣਾ, 6 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਭਾਜਪਾ ਕੌਾਸਲਰਾਂ ਨੇ ਅਪੀਲ ਕੀਤੀ ਹੈ ਕਿ ਮੌਜੂਦਾ ਸਮੇਂ ਚੱਲ ਰਹੀ ਔਖੀ ਘੜੀ ਦੌਰਾਨ ਰਾਜਨੀਤੀ ਤੋਂ ਉੱਪਰ ਉਠ ਕੇ ਸਭ ਪਾਰਟੀਆਂ ਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਕੁਝ ਲੋਕ ਕਥਿਤ ਨਿੱਜੀ ...

ਪੂਰੀ ਖ਼ਬਰ »

ਵਿਧਾਇਕ ਗੁਰਕੀਰਤ ਦੀ ਅਗਵਾਈ 'ਚ ਚੇਅਰਮੈਨ ਰਸੂਲੜਾ ਨੇ ਲੋੜਵੰਦਾਂ ਨੂੰ ਵੰਡੀਆਂ ਸੈਂਕੜੇ ਕਿੱਟਾਂ

ਖੰਨਾ, 6 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪਿੰਡ ਰਸੂਲੜਾ ਵਿਚ ਵਿਧਾਇਕ ਗੁਰਕੀਰਤ ਸਿੰਘ ਦੀ ਅਗਵਾਈ 'ਚ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਸਰਪੰਚ ਗੁਰਦੀਪ ਸਿੰਘ ਰਸੂਲੜਾ ਦੀ ਦੇਖ ਰੇਖ ਵਿਚ ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਦਰਮਿਆਨ ਲੋੜਵੰਦ ਲੋਕਾਂ ਦੀ ਮਦਦ ਲਈ ...

ਪੂਰੀ ਖ਼ਬਰ »

ਕਰਫਿਊ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ 65 ਵਿਅਕਤੀਆਂ ਿਖ਼ਲਾਫ ਮਾਮਲੇ ਦਰਜ

ਲੁਧਿਆਣਾ, 6 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ 'ਚ ਲੱਗੇ ਕਰਫਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਪੁਲਿਸ ਨੇ 65 ਵਿਅਕਤੀਆਂ ਖਿਲਾਫ਼ ਅਪਰਾਧਿਕ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ 700 ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿਚ ...

ਪੂਰੀ ਖ਼ਬਰ »

ਖ਼ਤਰਨਾਕ ਲੁਟੇਰਾ ਗਿਰੋਹ ਦੇ 2 ਮੈਂਬਰ ਗਿ੍ਫ਼ਤਾਰ

ਲੁਧਿਆਣਾ, 6 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਖਤਰਨਾਕ ਲੁਟੇਰਾ ਗਿਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ ਮੁਹੰਮਦ ਜ਼ਮੀਲ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਕਥਿਤ ...

ਪੂਰੀ ਖ਼ਬਰ »

ਨਵੀਂ ਸਬਜ਼ੀ ਮੰਡੀ ਵਿਚ ਆੜ੍ਹਤੀਆਂ ਦਾ ਰੋਜ਼ਾਨਾ ਹੋ ਰਿਹਾ ਹੈ ਨੁਕਸਾਨ

ਲੁਧਿਆਣਾ, 6 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਕਰਫਿਊ ਦੌਰਾਨ ਪ੍ਰਸ਼ਾਸਨ ਘਰ ਘਰ ਸਬਜੀ ਫਲ ਪਹੁੰਚਾਉਣ ਲਈ ਪਿਛਲੇ 10-12 ਦਿਨ ਤੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਪੂਰੀ ਤਰ੍ਹਾਂ ਅਮਲ ਨਾ ਹੋਣ ਕਾਰਨ ਨਵੀਂ ਸਬਜੀ ਮੰਡੀ ਦੇ ਜਿਆਦਾਤਰ ਆੜ੍ਹਤੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਨੂੰ ਦਸਤਾਨੇ ਅਤੇ ਮਾਸਕ ਪਾਉਣੇ ਯਕੀਨੀ ਬਣਾਇਆ ਜਾਵੇ-ਕਮਿਸ਼ਨਰ

ਸੜਕਾਂ ਤੋਂ ਬਿਜਲੀ ਦੇ ਖੰਭੇ ਅਤੇ ਮਲਬਾ ਚੁਕਾਉਣ ਦੇ ਦਿੱਤੇ ਨਿਰਦੇਸ਼ ਲੁਧਿਆਣਾ, 6 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਕਮਿਸ਼ਨਰ ਕਵਲਪ੍ਰੀਤ ਕੌਰ ਬਰਾੜ ਨੇ ਸਿਹਤ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਸਫਾਈ ਕਰਮਚਾਰੀਆਂ, ...

ਪੂਰੀ ਖ਼ਬਰ »

ਲਾਕਡਾਊਨ ਕਾਰਨ ਯੂਨੀਵਰਸਿਟੀਆਂ, ਸਕੂਲ ਤੇ ਕਾਲਜ ਵਿਦਿਆਰਥੀਆਂ ਦੀ ਫੀਸ ਕਰਨ ਮੁਆਫ਼-ਬੈਂਸ

ਲੁਧਿਆਣਾ, 6 ਅਪ੍ਰੈਲ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਲਾਕਡਾਊਨ ਹੋਣ ਕਾਰਨ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ, ਸਕੂਲ ਤੇ ...

ਪੂਰੀ ਖ਼ਬਰ »

ਗੁਰਦੁਆਰਾ ਫਲਾਹੀ ਸਾਹਿਬ ਦੁਲੇਅ ਵਲੋਂ ਸਰਬੱਤ ਦੇ ਭਲੇ ਲਈ ਪਾਠ ਆਰੰਭ

ਡੇਹਲੋਂ, 6 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਲਗਾਏ ਕਰਫਿਊ ਦੌਰਾਨ ਜਿਥੇ ਗੁਰਦੁਆਰਾ ਫਲਾਹੀ ਸਾਹਿਬ ਦੁਲੇਅ ਵਲੋਂ ਲੋੜਬੰਦ ਲੋਕਾਂ ਨੂੰ ਘਰ-ਘਰ ਜਾ ਕੇ ਰਾਸ਼ਨ ਵੰਡਿਆ ਜਾ ਰਿਹਾ ਹੈ, ਉਥੇ ਗੁਰਦੁਆਰਾ ਸਾਹਿਬ ਵਿਖੇ ...

ਪੂਰੀ ਖ਼ਬਰ »

ਸਿਆਸੀ ਪਾਰਟੀਆਂ ਨੂੰ ਕੋਰੋਨਾ ਵਾਲੇ ਦੌਰ 'ਚ ਸਿਆਸਤ ਛੱਡ ਕੇ ਲੋਕਾਂ ਲਈ ਰਾਹਤ ਦਿਵਾਉਣ ਦੀ ਲੋੜ-ਹੌਬੀ

ਲੁਧਿਆਣਾ, 6 ਅਪ੍ਰੈਲ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਲੁਧਿਆਣਾ ਪੱਛਮੀ ਤੋਂ ਹਲਕਾ ਇੰਚਾਰਜ, ਯੂਥ ਵਿੰਗ ਮਾਲਵਾ ਜ਼ੋਨ ਦੇ ਪ੍ਰਧਾਨ ਤੇ ਵਿਦਿਆਰਥੀ ਜਥੇਬੰਦੀ ਐੱਸ.ਡੀ.ਐੱਫ ਦੇ ਕੌਮੀ ਪ੍ਰਧਾਨ ਜਸਪ੍ਰੀਤ ਸਿੰਘ ਹੌਬੀ ਨੇ ਕੋਰੋਨਾ ਵਾਇਰਸ ਦੇ ਚੱਲਦੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੀ ਦੀਵੇ ਜਗਾਉਣ ਦੀ ਅਪੀਲ ਨੂੰ ਬੇਟ ਇਲਾਕੇ 'ਚ ਮਿਲਿਆ ਸਮਰਥਨ

ਸਿੱਧਵਾਂ ਬੇਟ, 6 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦਾ ਟਾਕਰਾ ਕਰਨ ਲਈ ਆਪਣੇ ਘਰਾਂ 'ਚ ਦੀਵੇ, ਮੋਮਬੱਤੀਆਂ ਆਦਿ ਜਗ੍ਹਾ ਕੇ ਇਕ ਦਿ੍ੜ ਸੰਕਲਪ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਅਪੀਲ ਨੂੰ ਭਾਵੇਂ ਕਈ ਭੱਦਰ ...

ਪੂਰੀ ਖ਼ਬਰ »

ਆਪਣੀਆਂ ਸੇਵਾਵਾਂ ਜਾਰੀ ਨਾ ਰੱਖਣ ਵਾਲੇ ਨਿੱਜੀ ਹਸਪਤਾਲਾਂ ਿਖ਼ਲਾਫ਼ ਕਾਰਵਾਈ ਕਰਾਂਗੇ-ਅਗਰਵਾਲ

ਲੁਧਿਆਣਾ, 6 ਅਪ੍ਰੈਲ (ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਨਿੱਜੀ ਹਸਪਤਾਲਾਂ ਦੀ ਓ.ਪੀ.ਡੀ. ਬੰਦ ਹੋਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਿੱਜੀ ਹਸਪਤਾਲਾਂ ਨੇ ...

ਪੂਰੀ ਖ਼ਬਰ »

ਪੁਲਿਸ ਨੇ ਕਰਫ਼ਿਊ ਦੌਰਾਨ ਘੁੰਮਣ ਵਾਲਿਆਂ ਨੂੰ ਸੜਕ 'ਤੇ ਧੁੱਪੇ ਬਿਠਾਇਆ

ਜਗਰਾਉਂ, 6 ਅਪ੍ਰੈਲ (ਜੋਗਿੰਦਰ ਸਿੰਘ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਰਫ਼ਿਊ ਦੇ ਚਲਦਿਆਂ ਜਗਰਾਉਂ ਦੀਆਂ ਸੜਕਾਂ 'ਤੇ ਇੱਧਰ-ਉਧਰ ਘੁੰਮਣ ਵਾਲੇ ਕਈਆਂ ਨੂੰ ਅੱਜ ਪੁਲਿਸ ਨੇ ਝਾਂਸੀ ਰਾਣੀ ਚੌਾਕ ਵਿਖੇ ਧੁੱਪ ਬਿਠਾ ਕੇ ਆਪਣੀ ਗਲਤੀ ਦਾ ਅਹਿਸਾਸ ਕਰਵਾਇਆ | ਇਸ ਮੌਕੇ ਸਿਟੀ ...

ਪੂਰੀ ਖ਼ਬਰ »

ਡਿਊਟੀ ਕਰ ਕੇ ਪਰਤ ਰਹੇ ਨੰਬਰਦਾਰ ਤੇ ਏ. ਐਸ. ਆਈ. ਦਰਮਿਆਨ ਹੋਈ ਤਕਰਾਰ

ਲੁਧਿਆਣਾ, 6 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ ਡੀ ਨਜਦੀਕ ਸਿੱਧਵਾਂ ਕੈਨਾਲ ਦੇ ਕਿਨਾਰੇ ਬਣੇ ਪੁਲ 'ਤੇ ਸੋਮਵਾਰ ਦੁਪਹਿਰ ਨੂੰ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦ ਨਗਰ ਨਿਗਮ 'ਚ ਕੰਮ ਕਰਦੇ ਜਸਮੇਰ ਤੇ ਉਸਦੀ ਪਤਨੀ ਜੋ ਸਫਾਈ ਕਰਮਚਾਰੀ ਹੈ, ਡਿਊਟੀ ਕਰਕੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX