ਤਾਜਾ ਖ਼ਬਰਾਂ


ਸੁਪਰੀਮ ਕੋਰਟ ਦਾ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਸਰਕਾਰ ਨੂੰ ਅਹਿਮ ਨਿਰਦੇਸ਼, 5 ਜੂਨ ਨੂੰ ਅਗਲੀ ਸੁਣਵਾਈ
. . .  8 minutes ago
ਨਵੀਂ ਦਿੱਲੀ, 28 ਮਈ - ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਕਾਰਨ 24 ਮਾਰਚ ਤੋਂ 31 ਮਈ ਤੱਕ ਲਾਕਡਾਊਨ ਹੈ। ਲਾਕਡਾਊਨ ਦੀ ਸਭ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਤੇ ਵਰਕਰਾਂ 'ਤੇ ਪਈ ਹੈ। ਜਿਸ ਕਾਰਨ ਉਨ੍ਹਾਂ ਲਈ ਰੋਜ਼ੀ-ਰੋਟੀ ਦਾ ਸੰਕਟ ਪੈਦਾ ਹੋ ਗਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ...
ਸਰਕਾਰ ਦੇ ਲਾਰਿਆਂ ਤੋਂ ਤੰਗ ਆਏ ਭਾਕਿਯੂ (ਉਗਰਾਹਾਂ)ਦੇ ਆਗੂਆਂ ਨੇ ਸੂਬਾ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
. . .  35 minutes ago
ਤਪਾ ਮੰਡੀ,28 ਮਈ (ਪ੍ਰਵੀਨ ਗਰਗ) - ਨਜ਼ਦੀਕੀ ਪਿੰਡ ਦਰਾਜ਼ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿਛਲੇ ਸਾਲ ਗੜਿਆਂ ਕਾਰਨ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਮੌਕੇ ਤੇ ਜਾ ਕੇ...
ਉਲੰਪੀਅਨ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ - ਭਾਈ ਲੌਂਗੋਵਾਲ
. . .  40 minutes ago
ਅੰਮ੍ਰਿਤਸਰ, 28 ਮਈ (ਰਾਜੇਸ਼ ਕੁਮਾਰ ਸੰਧੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਲੰਪਿਕ ਖੇਡਾਂ ਦੌਰਾਨ ਹਾਕੀ ਵਿਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗ਼ਾ ਜਿੱਤਣ ਵਾਲੇ ਸਿੱਖ ਖਿਡਾਰੀ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ...
ਝੱਖੜ ਝੁੱਲਣ ਕਾਰਨ ਜਨਜੀਵਨ ਪ੍ਰਭਾਵਿਤ
. . .  44 minutes ago
ਬਾਘਾ ਪੁਰਾਣਾ, 28 ਮਈ (ਬਲਰਾਜ ਸਿੰਗਲਾ) - ਅੱਜ ਸ਼ਾਮ ਦੇ ਕਰੀਬ 4 ਵਜੇ ਇਕ ਦਮ ਆਕਾਸ਼ 'ਤੇ ਕਾਲੀਆਂ ਘਟਾਵਾਂ ਛਾ ਗਈਆਂ ਤੇ ਧੂੜ ਭਰੀਆਂ ਹਨੇਰੀਆਂ ਵਾਲਾ ਤੇਜ਼ ਝੱਖੜ ਝੁਲਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਵਰਖਾ...
ਅੰਮ੍ਰਿਤਸਰ 'ਚ ਅੱਜ 7 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ
. . .  48 minutes ago
ਅੰਮ੍ਰਿਤਸਰ, 28 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਵਿਚ ਅੱਜ 7 ਕੋਰੋਨਾਵਾਇਰਸ ਦੇ ਪਾਜ਼ੀਟਿਵ ਕੇਸ ਪਾਏ...
ਗਿੱਦੜ ਪਿੰਡੀ ਵਿਖੇ ਦਰਿਆ ਸਤਲੁਜ 'ਤੇ ਬਣੇ ਰੇਲਵੇ ਪੁਲ ਹੇਠੋਂ ਮਿੱਟੀ ਕੱਢ ਕੇ ਹੜ੍ਹਾਂ ਨੂੰ ਰੋਕਿਆ ਜਾ ਸਕਦਾ – ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.
. . .  59 minutes ago
ਸ਼ਾਹਕੋਟ (ਜਲੰਧਰ) 28 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਗਿੱਦੜਪਿੰਡੀ ਵਿਖੇ ਦਰਿਆ ਸਤਲੁਜ ਉਪਰ ਬਣੇ ਪੁਲ ਹੇਠੋਂ ਮਿੱਟੀ ਕੱਢਣ ਨਾਲ ਇਸ ਖੇਤਰ ਵਿਚ ਹੜ੍ਹਾਂ ਦੇ ਖਤਰੇ ਨੂੰ ਰੋਕਣ ਵਿਚ ਮਦਦਗਾਰ...
ਸਿਹਤ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ 'ਤੇ ਕੀਤੀ ਜਾ ਰਹੀ ਹੈ ਪੈੱ੍ਰਸ ਕਾਨਫ਼ਰੰਸ
. . .  about 1 hour ago
ਔਲਖ ਨੂੰ ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਬਣਾਉਣ ਤੇ ਵਰਕਰ 'ਚ ਖ਼ੁਸ਼ੀ ਦੀ ਲਹਿਰ
. . .  about 1 hour ago
ਅਜਨਾਲਾ, 28 ਮਈ( ਸੁੱਖ ਮਾਹਲ)- ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਤੇ ਵੱਖ-ਵੱਖ ਸੰਗਠਨਾਂ ਅੰਦਰ ਕੰਮ ਕਰ ਚੁੱਕੇ ਪਾਰਟੀ...
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ ਮਗਰੋਂ ਮੀਂਹ ਸ਼ੁਰੂ ਹੋਇਆ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਅੱਜ ਸਖ਼ਤ ਗਰਮੀ ਪੈ ਰਹੀ ਸੀ...
ਛੋਟੇ ਭਰਾ ਨੇ ਕਿਰਪਾਨਾਂ ਦੇ ਵਾਰ ਨਾਲ ਵੱਡੇ ਭਰਾ ਦਾ ਕੀਤਾ ਕਤਲ
. . .  about 1 hour ago
ਜੈਤੋ, 28 ਮਈ (ਗੁਰਚਰਨ ਸਿੰਘ ਗਾਬੜੀਆ/ ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਜੈਤੋ ਦੇ ਪਿੰਡ ਮੱਤਾ ਵਿਖੇ ਲੰਘੀ...
ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੀ ਆਈ ਨਜ਼ਰ
. . .  about 1 hour ago
ਬਾਘਾਪੁਰਾਣਾ, 28 ਮਈ (ਬਲਰਾਜ ਸਿੰਗਲਾ)- ਸਰਕਾਰ ਵੱਲੋਂ ਕੋਰੋਨਾ ਵਾਇਰਸ ਨੰ ਲੈ ਕੇ ਕਰੀਬ ਦੋ ਮਹੀਨੇ ਤੋਂ ਬਾਅਦ ਕੁੱਝ ਰੂਟਾਂ ਉੱਪਰ ਸੀਮਤ ਪੱਧਰ 'ਤੇ...
ਪਠਾਨਕੋਟ ਵਿਖੇ ਪਿਉ-ਪੁੱਤਰ ਨੂੰ ਹੋਇਆ ਕੋਰੋਨਾ
. . .  1 minute ago
ਪਠਾਨਕੋਟ, 28 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ 'ਚ 2 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਤੇ ਇਹ ਦੋਨੋਂ ਕੋਰੋਨਾ ...
ਲੁਧਿਆਣਾ 'ਚ ਰੇਲਵੇ ਸੁਰੱਖਿਆ ਪੁਲਿਸ ਜਵਾਨ ਦੀ ਕੋਰੋਨਾ ਕਾਰਨ ਹੋਈ ਮੌਤ
. . .  about 2 hours ago
ਲੁਧਿਆਣਾ, 28 ਮਈ (ਸਲੇਮਪੁਰੀ) - ਲੁਧਿਆਣਾ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ ਜੋ ਹਸਪਤਾਲ ...
ਅੰਮ੍ਰਿਤਸਰ 'ਚ ਕੋਰੋਨਾ ਪੀੜਤ ਔਰਤ ਦੀ ਹੋਈ ਮੌਤ
. . .  about 2 hours ago
ਅੰਮ੍ਰਿਤਸਰ, 28 ਮਈ(ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਜੇਰੇ ਇਲਾਜ ਔਰਤ ਦੀ ਮੌਤ ਹੋ ਗਈ ਹੈ ਜਿਸ ਦੀ ਕੋਰੋਨਾ ਰਿਪੋਰਟ...
ਕੋਰੋਨਾ ਹਾਟ ਸਪਾਟ ਬਣੇ ਪਿੰਡ ਨੰਗਲੀ (ਜਲਾਲਪੁਰ) ਦੇ 4 ਹੋਰਨਾਂ ਵਾਸੀਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਮਿਆਣੀ, 28 ਮਈ (ਹਰਜਿੰਦਰ ਸਿੰਘ ਮੁਲਤਾਨੀ) - ਟਾਂਡਾ ਦੇ ਪਿੰਡ ਨੰਗਲੀ (ਜਲਾਲਪੁਰ) ਕੋਰੋਨਾ ਵਾਇਰਸ ਦਾ ਹਾਟ ...
ਚੰਡੀਗੜ੍ਹ 'ਚ 91 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਚੰਡੀਗੜ੍ਹ, 28 ਮਈ (ਮਨਜੋਤ ਸਿੰਘ)- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾ...
'ਪਾਤਾਲ ਲੋਕ' ਨੂੰ ਬੰਦ ਕਰਵਾਉਣ ਸੰਬੰਧੀ ਪੰਡਿਤ ਰਾਓ ਧਰੇਨਵਰ ਨੇ ਦਿੱਤਾ ਬੇਨਤੀ ਪੱਤਰ
. . .  about 2 hours ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਡਿਤ ਰਾਓ ਧਰੇਨਵਰ ਨੇ ਵੈੱਬ ਸੀਰੀਜ਼ 'ਪਾਤਾਲ ਲੋਕ' ਨੂੰ ਬੰਦ ਕਰਵਾਉਣ ...
ਸੁਖਬੀਰ ਬਾਦਲ ਵੱਲੋਂ 30 ਮਈ ਨੂੰ ਸੱਦੀ ਗਈ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ
. . .  about 3 hours ago
ਚੰਡੀਗੜ੍ਹ, 28 ਮਈ (ਅ.ਬ)- ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਿਊਬਵੈੱਲ, ਬੀਜਾਂ ਦੇ ਘੁਟਾਲੇ, ਮਾਲੀਆ...
ਬੀਜ ਘੁਟਾਲੇ ਦੀ ਉਚ ਪੱਧਰੀ ਜਾਂਚ ਸਬੰਧੀ ਅਕਾਲੀ ਆਗੂਆਂ ਨੇ ਡੀ.ਸੀ ਨੂੰ ਸੌਂਪਿਆ ਮੰਗ ਪੱਤਰ
. . .  about 3 hours ago
ਫ਼ਿਰੋਜ਼ਪੁਰ, 28 ਮਈ (ਜਸਵਿੰਦਰ ਸਿੰਘ ਸੰਧੂ)- ਝੋਨੇ ਦੀ ਬਿਜਾਈ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ...
ਪਿੰਡ ਸਾਹਿਬ ਚੰਦ ਵਿਖੇ ਪਤਨੀ ਦਾ ਕਹੀ ਮਾਰ ਕੇ ਕਤਲ
. . .  about 3 hours ago
ਗਿੱਦੜਬਾਹਾ, 28 ਮਈ (ਬਲਦੇਵ ਸਿੰਘ)- ਪਿੰਡ ਸਾਹਿਬ ਚੰਦ ਵਿਖੇ ਇਕ ਵਿਅਕਤੀ ਵੱਲੋਂ ਕਹੀ ਮਾਰ ਕੇ ਆਪਣੀ ਪਤਨੀ ਦਾ ਗਲਾ ਵੱਢ ...
ਬਾਹਰਲੇ ਸੂਬਿਆਂ ਤੋਂ ਆ ਰਹੇ ਵਿਅਕਤੀਆਂ ਦੀ ਸਿਹਤ ਵਿਭਾਗ ਵੱਲੋਂ ਸਕਰੀਨਿੰਗ
. . .  about 3 hours ago
ਗੁਰੂ ਹਰਸਹਾਏ, 28 ਮਈ (ਹਰਚਰਨ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਵੀਰ ....
ਗੜ੍ਹਸ਼ੰਕਰ ਨੇੜੇ ਵਿਅਕਤੀ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ
. . .  about 3 hours ago
ਗੜ੍ਹਸ਼ੰਕਰ , 28 ਮਈ (ਧਾਲੀਵਾਲ)- ਗੜ੍ਹਸ਼ੰਕਰ ਨੇੜੇ ਆਦਮਪੁਰ ਨੂੰ ਜਾਣ ਵਾਲੀ ਬਿਸਤ ਦੁਆਬ ਨਹਿਰ ਸੜਕ...
ਟਿੱਡੀ ਦਲ ਦੀ ਸੰਭਾਵੀ ਆਮਦ 'ਤੇ ਪੰਜਾਬ-ਹਰਿਆਣਾ ਹਾਈ ਅਲਰਟ 'ਤੇ
. . .  about 4 hours ago
ਮੰਡੀ ਕਿੱਲਿਆਂਵਾਲੀ/ਡੱਬਵਾਲੀ, 28 ਮਈ (ਇਕਬਾਲ ਸਿੰਘ ਸ਼ਾਂਤ)- ਚੀਨੀ ਬਿਮਾਰੀ ਕੋਰੋਨਾ ਦੇ ਬਾਅਦ ਪਾਕਿਸਤਾਨੀ ਟਿੱਡੀ ਦਲ...
ਕੈਪਟਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਮੁੜ ਸੁਰਜੀਤ ਕਰਨ ਦੀ ਅਪੀਲ
. . .  about 4 hours ago
ਚੰਡੀਗੜ੍ਹ, 28 ਮਈ (ਅ.ਬ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਾਸੀਆਂ...
ਮਜੀਠੀਆ ਦੀ ਅਗਵਾਈ 'ਚ ਅਕਾਲੀ ਆਗੂਆਂ ਨੇ ਏ.ਡੀ.ਸੀ ਨੂੰ ਸੌਂਪਿਆ ਮੰਗ ਪੱਤਰ
. . .  about 4 hours ago
ਅੰਮ੍ਰਿਤਸਰ, 28 ਮਈ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸਰਦਾਰ ਬਿਕਰਮ ਸਿੰਘ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਚੇਤ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖ਼ਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਪੰਜਾਬ / ਜਨਰਲ

ਕਣਕ ਦੀ ਖ਼ਰੀਦ ਕਰਨ ਲਈ ਕਿਸਾਨਾਂ ਨੂੰ ਸਮਾਂ ਪਾਸ ਜਾਰੀ ਕਰਾਂਗੇ- ਆਸ਼ੂ

1820 ਦੀ ਥਾਂ 'ਤੇ 4000 ਦਾਣਾ ਮੰਡੀਆਂ ਬਣਾ ਕੇ ਹਰੇਕ ਮੰਡੀ ਨਾਲ 3 ਜਾਂ 4 ਪਿੰਡ ਜੋੜਾਂਗੇ

ਲੁਧਿਆਣਾ, 6 ਅਪ੍ਰੈਲ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਵਿਭਾਗ ਭਾਰਤ ਭੂਸ਼ਣ ਆਸ਼ੂ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਣਕ ਦੀ ਸਰਕਾਰੀ ਖਰੀਦ 15 ਅਪ੍ਰੈਲ ਤੋਂ ਚਾਲੂ ਕਰ ਦਿੱਤੀ ਜਾਵੇਗੀ ਅਤੇ ਮੰਡੀਆਂ 'ਚ ਸਮਾਜਿਕ ਦੂਰੀ ਬਣਾਉਣ ਤੇ ਹੋਰ ਸਾਵਧਾਨੀਆਂ ਵਰਤਣ ਲਈ ਮੰਡੀ 'ਚ ਜਿਣਸ ਵੇਚਣ ਲਈ ਆਉਣ ਵਾਲੇ ਕਿਸਾਨਾਂ ਨੂੰ ਸਮਾਂ ਤੇ ਤਰੀਕ ਦੱਸ ਕੇ ਪਾਸ ਦਿੱਤਾ ਜਾਵੇਗਾ | ਜਿਸ ਦੇ ਤਹਿ ਹੀ ਉਹ ਮੰਡੀ 'ਚ ਆਪਣੀ ਜਿਣਸ ਵੇਚਣ ਆ ਸਕਣਗੇ | ਸ੍ਰੀ ਆਸ਼ੂ ਨੇ ਕਿਹਾ ਕਿ ਮੰਡੀਆਂ 'ਚ ਖੁੱਲ੍ਹੀ ਖ਼ਰੀਦ ਹੋਣ ਕਰਕੇ ਹਰ ਕੋਈ ਕਿਸਾਨ ਆਪਣੀ ਜਿਣਸ ਵੱਢ ਕੇ ਸਭ ਤੋਂ ਪਹਿਲਾਂ ਵੇਚਣ ਲਈ ਮੰਡੀ ਵਿਚ ਪੁੱਜ ਜਾਂਦਾ ਹੈ ਪਰ ਨੋਵਲ ਕੋਰੋਨਾ ਵਾਇਰਸ ਕਰਕੇ ਪੰਜਾਬ ਅੰਦਰ 1820 ਦੀ ਥਾਂ 'ਤੇ ਮੰਡੀਆਂ ਦੀ ਗਿਣਤੀ ਲਗਪਗ 4 ਹਜ਼ਾਰ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਹਰੇਕ ਮੰਡੀ ਦੇ ਨਾਲ 3 ਜਾਂ 4 ਪਿੰਡਾਂ ਨੂੰ ਜੋੜਿਆ ਜਾਵੇਗਾ ਅਤੇ ਉਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਤਰੀਕਾਂ ਦੀ ਵੰਡ ਕਰਕੇ ਜਾਅਲਸਾਜ਼ੀ ਤੋਂ ਬਚਣ ਲਈ ਹੌਲੋਗ੍ਰਾਮ ਲੱਗੇ ਸਮਾਂ ਪਾਸ ਜਾਰੀ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਪਾਸ ਵਿਚ ਜਿਹੜੀ ਤਰੀਕ ਤੇ ਸਮਾਂ ਦਿੱਤਾ ਹੋਵੇਗਾ, ਉਸ ਦਿਨ ਆ ਕੇ ਕਿਸਾਨ ਆਪਣੀ ਨੇੜਲੀ ਅਲਾਟ ਹੋਈ ਮੰਡੀ ਵਿਚ ਜਿਣਸ ਵੇਚ ਦੇਣਗੇ | ਉਨ੍ਹਾਂ ਕਿਹਾ ਕਿ ਇਹ ਸਮਾਂ ਪਾਸ ਪੰਜਾਬ ਮੰਡੀ ਬੋਰਡ ਦੇ ਸਬੰਧੀ ਮੰਡੀ ਦੇ ਅਧਿਕਾਰੀਆਂ ਵਲੋਂ ਆੜ੍ਹਤੀਆਂ ਦੀ ਸਲਾਹ ਨਾਲ ਕਿਸਾਨਾਂ ਨੂੰ ਜਾਰੀ ਕੀਤੇ ਜਾਣਗੇ | ਸ੍ਰੀ ਆਸ਼ੂ ਨੇ ਕਿਹਾ ਕਿ ਇਸ ਵਾਰ 130 ਤੋਂ 135 ਲੱਖ ਮੀਟਿ੍ਕ ਟਨ ਕਣਕ ਦੀ ਖ਼ਰੀਦ ਕਰਨ ਦਾ ਟੀਚਾ ਮਿੱਥਿਆ ਗਿਆ ਹੈ | ਸ੍ਰੀ ਆਸ਼ੂ ਨੇ ਕਿਹਾ ਕਿ ਉਨ੍ਹਾਂ ਕੋਲ 70 ਫ਼ੀਸਦੀ ਬਾਰਦਾਨਾ ਆ ਚੁੱਕਾ ਹੈ ਅਤੇ ਬਾਕੀ ਵੀ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ ਆ ਜਾਵੇਗਾ | ਉਨ੍ਹਾਂ ਕਿਹਾ ਕਿ ਜਿਹੜਾ ਵੀ ਕਿਸਾਨ ਮੰਡੀ 'ਚ ਆਪਣੀ ਫ਼ਸਲ ਵੇਚ ਕੇ ਜਾਂਦਾ ਹੈ, ਉਸ ਤੋਂ 48 ਘੰਟੇ ਦੇ ਅੰਦਰ ਜਿਣਸ ਦੀ ਅਦਾਇਗੀ ਆੜ੍ਹਤੀ ਨੂੰ ਕਰ ਦਿੱਤੀ ਜਾਵੇਗੀ ਅਤੇ ਆੜ੍ਹਤੀ ਅੱਗੋਂ ਕਿਸਾਨਾਂ ਨੂੰ 48 ਘੰਟੇ ਦੇ ਵਿਚ ਜਿਣਸ ਦੀ ਅਦਾਇਗੀ ਕਰਨਗੇ | ਉਨ੍ਹਾਂ ਕਿਹਾ ਕਿ ਕਣਕ ਦੀ ਕਟਾਈ, ਤੁਲਾਈ ਤੇ ਭਰਾਈ ਨਾਲ ਸਬੰਧਿਤ ਸਾਰੇ ਕੰਮ ਕਰਨ ਲਈ ਮਜ਼ਦੂਰਾਂ ਨੂੰ ਖੁੱਲ੍ਹ ਦਿੱਤੀ ਗਈ ਹੈ |

ਸ਼ੇਰ-ਏ-ਪੰਜਾਬ ਦੀ ਕੈਮਰਾ ਤਸਵੀਰ ਬਾਰੇ ਭੁਲੇਖੇ ਅੱਜ ਵੀ ਬਰਕਰਾਰ

ਕਈ ਅਜਾਇਬ-ਘਰਾਂ 'ਚ ਅਮੀਰ ਸ਼ੇਰ ਅਲੀ ਖ਼ਾਨ ਦੀ ਤਸਵੀਰ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਦੱਸ ਕੇ ਕੀਤਾ ਜਾ ਰਿਹੈ ਗੁਮਰਾਹ

ਸੁਰਿੰਦਰ ਕੋਛੜ ਅੰਮਿ੍ਤਸਰ, 6 ਅਪ੍ਰੈਲ -ਲੰਡਨ ਸਥਿਤ ਵਿਕਟੋਰੀਆ ਐਾਡ ਅਲਬਰਟ ਮਿਊਜ਼ੀਅਮ 'ਚ ਰੱਖੀ ਇਕ ਅਫ਼ਗ਼ਾਨੀ ਸਰਦਾਰ ਦੀ ਤਸਵੀਰ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਕੈਮਰੇ ਨਾਲ ਲਈ ਤਸਵੀਰ ਦਸ ਕੇ ਲਗਪਗ ਢਾਈ ਦਹਾਕਿਆਂ ਤੋਂ ਗੁਮਰਾਹ ਕੀਤਾ ਜਾ ਰਿਹਾ ਹੈ | ਮੌਜੂਦਾ ...

ਪੂਰੀ ਖ਼ਬਰ »

ਪਨਸਪ ਵਲੋਂ ਖ਼ਰੀਦ ਪ੍ਰਕਿਰਿਆ ਨਾਲ ਜੁੜੇ ਕਰਮਚਾਰੀਆਂ ਨੂੰ 50 ਲੱਖ ਦਾ ਜੀਵਨ ਬੀਮਾ ਦਿੱਤਾ ਜਾਵੇਗਾ- ਬਿੱਟੂ

ਮਾਸਕ, ਦਸਤਾਨੇ, ਸੈਨੀਟਾਈਜ਼ਰ ਅਤੇ 2 ਲੱਖ ਦਾ ਮੈਡੀਕਲ ਬੀਮਾ ਵੀ ਮੁਹੱਈਆ ਕਰਵਾਇਆ ਜਾਵੇਗਾ

ਜਲੰਧਰ, 6 ਅਪ੍ਰੈਲ (ਮੇਜਰ ਸਿੰਘ)-ਸੂਬੇ 'ਚ ਕੋਰੋਨਾ ਵਾਇਰਸ ਦੇ ਸਮੇਂ ਦੌਰਾਨ ਕਣਕ ਦੀ ਖ਼ਰੀਦ ਪ੍ਰਕਿਰਿਆ ਨਾਲ ਜੁੜੇ ਪਨਸਪ ਦੇ ਸਾਰੇ ਕਰਮਚਾਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਮੱਦੇਨਜ਼ਰ 50 ਲੱਖ ਰੁਪਏ ਦਾ ਜੀਵਨ ਬੀਮਾ ਹੋਵੇਗਾ | ਚੇਅਰਮੈਨ ਪਨਸਪ ਸ: ਤੇਜਿੰਦਰ ਸਿੰਘ ...

ਪੂਰੀ ਖ਼ਬਰ »

ਕੋਰੋਨਾ ਿਖ਼ਲਾਫ਼ ਜੰਗ ਲੜ ਕੇ ਹੌਸਲੇ ਹੋਏ ਬੁਲੰਦ- ਬੁਬਲਾਨੀ

ਨਵਾਂਸ਼ਹਿਰ, 6 ਅਪ੍ਰੈਲ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਸੂਬੇ 'ਚ ਸਭ ਤੋਂ ਪਹਿਲਾ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਕੇ ਅਤੇ ਜੰਗ ਜਿੱਤਣੀ ਸ਼ੁਰੂ ਕਰਕੇ ਸ਼ਹੀਦ ਭਗਤ ਸਿੰਘ ਨਗਰ ਸੂਬੇ ਦਾ ਪਹਿਲਾ ਜ਼ਿਲ੍ਹਾ ਸਾਬਤ ਹੋਇਆ ਹੈ, ਜਿਸ ਦੇ ਸਭ ਤੋਂ ਵੱਧ ਕੋਰੋਨਾ ਤੋਂ ...

ਪੂਰੀ ਖ਼ਬਰ »

ਜਦੋਂ ਮਿ੍ਤਕ ਔਰਤ ਦੇ ਅੰਤਿਮ ਸੰਸਕਾਰ ਵੇਲੇ ਪਰਿਵਾਰਿਕ ਮੈਂਬਰਾਂ ਨੇ ਵੀ ਬਣਾਈ ਦੂਰੀ

ਲੁਧਿਆਣਾ, 6 ਅਪ੍ਰੈਲ (ਸਲੇਮਪੁਰੀ)-ਲੁਧਿਆਣਾ 'ਚ ਕੱਲ੍ਹ ਜਿਸ 69 ਸਾਲਾ ਸੁਰਿੰਦਰ ਕੌਰ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਗਈ ਸੀ ਦੀ ਆਤਮਿਕ ਸ਼ਾਂਤੀ ਲਈ ਉਸ ਦੀਆਂ ਅੰਤਿਮ ਰਸਮਾਂ ਸ਼ਹਿਰ ਦੇ ਤਿੰਨ ਅਧਿਕਾਰੀ ਜਿਨ੍ਹਾਂ 'ਚ ਵਧੀਕ ਡਿਪਟੀ ਕਮਿਸ਼ਮਨਰ ਇਕਬਾਲ ਸਿੰਘ ਸੰਧੂ, ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਰਕੇ ਕਰਫਿਊ ਜੂਨ ਮਹੀਨੇ ਤੱਕ ਜਾ ਸਕਦੈ- ਬਿ ੱਟੂ

ਪੰਜਾਬ 'ਚ ਮੁੱਖ ਮੰਤਰੀ ਦੇਸ਼ ਤੋਂ 15 ਦਿਨ ਬਾਅਦ ਕਰਫ਼ਿਊ ਹਟਾਉਣਗੇ * 14 ਦਿਨ ਤੱਕ ਰਹੇ ਇਕਾਂਤਵਾਸ 'ਚ

ਲੁਧਿਆਣਾ, 6 ਅਪ੍ਰੈਲ (ਪੁਨੀਤ ਬਾਵਾ)-ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਦੇਸ਼ ਅੰਦਰ ਨੋਵਲ ਕੋਰੋਨਾ ਵਾਇਰਸ-ਕੋਵਿਡ 19 ਦਾ ਫ਼ੈਲਾਅ ਵੱਧ ਰਿਹਾ ਹੈ, ਉਸ ਕਰਕੇ ਤਾਲਾਬੰਦੀ ਤੇ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੀ ਪਿ੍ੰਸੀਪਲ ਤੇ ਮਹਿਲਾ ਅਧਿਆਪਕ ਗਿ੍ਫ਼ਤਾਰ

ਲੁਧਿਆਣਾ, 6 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਮੁਸਲਮਾਨ ਭਾਈਚਾਰੇ ਖਿਲਾਫ਼ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਸਕੂਲ ਪਿ੍ੰਸੀਪਲ ਅਤੇ ਉਸ ਦੀ ਮਹਿਲਾ ਅਧਿਆਪਕ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਮੁੰਡੀਆਂ ਪੁਲਿਸ ਚੌਕੀ ਦੇ ਇੰਚਾਰਜ ਹਰਭਜਨ ...

ਪੂਰੀ ਖ਼ਬਰ »

ਹੈਰੋਇਨ ਤੇ ਡਸਟਰ ਕਾਰ ਸਮੇਤ ਰੰਗਰੂਟ ਸਿਪਾਹੀ ਕਾਬੂ

ਮੋਗਾ, 6 ਅਪ੍ਰੈਲ (ਭੁਪਾਲ)-ਐਸ. ਆਈ. ਗੁਰਸੇਵਕ ਸਿੰਘ ਅਤੇ ਉਸ ਦੀ ਸਹਾਇਕ ਪੁਲਿਸ ਪਾਰਟੀ ਵਲੋਂ ਗਸ਼ਤ ਕਰਨ ਸਮੇਂ ਬਾਅਦ ਦੁਪਹਿਰ 4:30 ਵਜੇ ਦੇ ਕਰੀਬ ਪਿੰਡ ਬੁੱਕਣਵਾਲਾ ਤੋਂ ਰੰਗਰੂਟ ਸਿਪਾਹੀ ਇੰਦਰਜੀਤ ਸਿੰਘ ਨੰਬਰ 1313 ਮੋਗਾ ਪੁੱਤਰ ਸੁਖਮੰਦਰ ਸਿੰਘ ਵਾਸੀ ਪਿੰਡ ਚੜਿੱਕ ਨੂੰ ...

ਪੂਰੀ ਖ਼ਬਰ »

ਬਦਨੌਰ ਵਲੋਂ ਸਾਲ ਦੀ ਤਨਖ਼ਾਹ ਦਾ 30 ਫ਼ੀਸਦੀ ਕੋਰੋਨਾ ਰਾਹਤ ਫ਼ੰਡ 'ਚ ਦੇਣ ਦਾ ਐਲਾਨ

ਚੰਡੀਗੜ੍ਹ, 6 ਅਪ੍ਰੈਲ (ਆਰ.ਐਸ.ਲਿਬਰੇਟ)-ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਆਪਣੀ ਤਨਖ਼ਾਹ ਦਾ 30 ਫ਼ੀਸਦੀ 'ਪ੍ਰਧਾਨ ਮੰਤਰੀ ਕੋਰੋਨਾ ਸਹਾਇਤਾ ਫ਼ੰਡ' ਨੂੰ ਦੇਣ ਦਾ ਐਲਾਨ ਕੀਤਾ ਹੈ | ਉਨ੍ਹਾਂ ਇਹ ਐਲਾਨ ਆਪਣੇ ਟਵਿੱਟਰ 'ਤੇ ...

ਪੂਰੀ ਖ਼ਬਰ »

ਕੇਂਦਰ ਵਲੋਂ ਲੰਗਰ ਦੀ ਰਸਦ ਪੀ.ਡੀ.ਐਸ. ਮੁੱਲ 'ਤੇ ਦੇਣ 'ਤੇ ਭਾਈ ਲੌਗੋਵਾਲ ਵਲੋਂ ਧੰਨਵਾਦ

ਅੰਮਿ੍ਤਸਰ, 6 ਅਪੈ੍ਰਲ (ਹਰਮਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਸ਼ੋ੍ਰਮਣੀ ਕਮੇਟੀ ਦੇ ਸੇਵਾ ਕਾਰਜਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਨੂੰ ਜਨਤਕ ਵੰਡ ਪ੍ਰਣਾਲੀ (ਪੀ. ਡੀ. ਐਸ.) ਮੁੱਲ 'ਤੇ ਲੰਗਰ ਦੀ ਰਸਦ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਸ਼ੋ੍ਰਮਣੀ ...

ਪੂਰੀ ਖ਼ਬਰ »

ਕੋਰੋਨਾ ਦੇ ਸ਼ੱਕੀ ਮਰੀਜ਼ ਸਾਬਕਾ ਸੈਨਿਕ ਦੀ ਮੌਤ-ਨਮੂਨੇ ਦੀ ਰਿਪੋਰਟ ਆਉਣੀ ਬਾਕੀ

ਭੰਗਾਲਾ, 6 ਅਪੈ੍ਰਲ (ਸਰਵਜੀਤ ਸਿੰਘ)-ਉਪ-ਮੰਡਲ ਮੁਕੇਰੀਆਂ ਦੇ ਪਿੰਡ ਸੱਲੋਵਾਲ ਦੇ ਇਕ ਵਿਅਕਤੀ ਦੀ ਕੋਰੋਨਾ ਦੇ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਖ਼ਬਰ ਹੈ | ਪ੍ਰਾਪਤ ਵੇਰਵੇ ਅਨੁਸਾਰ ਸਾਬਕਾ ਸੈਨਿਕ ਧਰਮਵੀਰ ਮਹਿਰਾ ਜੋ ਕਿ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ | ਇਸ ਦੇ ਨਾਲ ...

ਪੂਰੀ ਖ਼ਬਰ »

ਗੁਰਦੁਆਰਿਆਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਪੀ.ਡੀ.ਐੱਸ. ਤਹਿਤ ਮਿਲੇਗੀ ਕਣਕ ਤੇ ਚੌਲ- ਹਰਸਿਮਰਤ

ਬਠਿੰਡਾ, 6 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਉਪਜੇ ਸੰਕਟ 'ਚ ਗੁਰਦੁਆਰਿਆਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐੱਸ.) ਤਹਿਤ ਕਣਕ ਤੇ ਚੌਲ ਮਿਲਣਗੇ | ਕੇਂਦਰੀ ...

ਪੂਰੀ ਖ਼ਬਰ »

ਮੁੱਖ ਮੰਤਰੀ ਸਾਰੇ ਸਰਕਾਰੀ ਹਸਪਤਾਲਾਂ 'ਚ ਪੀ.ਪੀ.ਈ. ਕਿੱਟਾਂ ਉਪਲਬਧ ਕਰਵਾਉਣ- ਅਕਾਲੀ ਦਲ

ਚੰਡੀਗੜ੍ਹ, 6 ਅਪ੍ਰੈਲ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੰੂ ਕਿਹਾ ਹੈ ਕਿ ਉਹ ਸਾਰੇ ਸਰਕਾਰੀ ਹਸਪਤਾਲਾਂ ਵਿਚ ਪੀ.ਪੀ.ਈ. ਕਿੱਟਾਂ ਉਪਲਬਧ ਕਰਵਾਉਣ, ਕੋਵਿਡ-19 ਿਖ਼ਲਾਫ਼ ਲੜਾਈ ਵਿਚ ਪ੍ਰਾਈਵੇਟ ਹਸਪਤਾਲਾਂ ਅਤੇ ...

ਪੂਰੀ ਖ਼ਬਰ »

ਸਿੰਧ ਸਰਕਾਰ ਨੇ ਜ਼ਬਰਦਸਤੀ ਪਾਇਲਟਾਂ ਨੂੰ ਆਈਸੋਲੇਸ਼ਨ 'ਚ ਭੇਜਿਆ

ਅੰਮਿ੍ਤਸਰ, 6 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ. ਆਈ. ਏ.) ਨੇ ਸੂਬਾ ਸਿੰਧ ਸਰਕਾਰ ਦੁਆਰਾ ਕੋਰੋਨਾ ਵਾਇਰਸ ਦੀ ਲਾਗ ਦੇ ਡਰੋਂ ਆਪਣੇ ਦੋ ਪਾਇਲਟਾਂ ਨੂੰ ਜ਼ਬਰੀ ਆਈਸੋਲੇਸ਼ਨ ਸੈਂਟਰ 'ਚ ਭੇਜਣ ਕਰਕੇ ਕਰਾਚੀ ਤੋਂ ਆਪਣੇ ਜਹਾਜ਼ਾਂ ਦੀਆਂ ...

ਪੂਰੀ ਖ਼ਬਰ »

ਅਫ਼ਵਾਹਾਂ ਕਾਰਨ ਮੁਸਲਿਮ ਭਾਈਚਾਰੇ ਤੋਂ ਲੋਕਾਂ ਨੇ ਦੁੱਧ ਲੈਣਾ ਕੀਤਾ ਬੰਦ

ਐੱਸ.ਏ.ਐੱਸ. ਨਗਰ, 6 ਅਪ੍ਰੈਲ (ਕੇ. ਐੱਸ. ਰਾਣਾ)-ਦਿੱਲੀ ਦੇ ਨਿਜਾਮੂਦੀਨ ਵਿਖੇ ਤਬਲੀਗੀ ਜਮਾਤ ਦੀ ਹੋਈ ਧਾਰਮਿਕ ਇਕੱਤਰਤਾ 'ਚ ਹਿੱਸਾ ਲੈਣ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਕਾਰਨ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਹੋਏ ਭਾਰੀ ਵਾਧੇ ਦੇ ...

ਪੂਰੀ ਖ਼ਬਰ »

ਪੰਜਾਬ ਦੀਆਂ ਮੰਡੀਆਂ ਤੇ ਖਰੀਦ ਕੇਂਦਰਾਂ 'ਚ ਵੱਡੀ ਗਿਣਤੀ 'ਚ ਮਜ਼ੂਦਰਾਂ ਦੀ ਲੋੜ

ਲੁਧਿਆਣਾ, 6 ਅਪੈ੍ਰਲ (ਬੀ.ਐਸ. ਬਰਾੜ)-ਪੰਜਾਬ 'ਚ ਹਰ ਵਾਰ ਪਹਿਲੀ ਅਪੈ੍ਰਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਮੌਸਮ ਠੰਢਾ ਰਹਿਣ ਕਾਰਨ ਕਣਕ ਦੀ ਫ਼ਸਲ ਥੋੜੀ ਦੇਰੀ ਨਾਲ ਪੱਕਣ ਅਤੇ ਭਾਰਤ 'ਚ ਕੋਰੋਨਾ ਵਾਇਰਸ ਦੇ ਫੈਲਾਅ ਨਾਲ ਵੱਧ ਰਹੇ ਮਰੀਜ਼ਾਂ ...

ਪੂਰੀ ਖ਼ਬਰ »

ਨਹੀਂ ਰੁਕ ਰਿਹਾ ਨਿੱਜੀ ਸਕੂਲਾਂ ਵਲੋਂ ਤਾਲਾਬੰਦੀ ਦੌਰਾਨ ਫ਼ੀਸ ਮੰਗਣ ਦਾ ਸਿਲਸਿਲਾ

ਫ਼ੀਸ ਮੰਗਣ 'ਤੇ ਹੋ ਸਕਦੀ ਹੈ ਇਕ ਸਾਲ ਜਾਂ ਵੱਧ ਦੀ ਸਜ਼ਾ

ਪਟਿਆਲਾ, 6 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨੇ ਹਰੇਕ ਦਾ ਜੀਣਾ ਮੁਹਾਲ ਕੀਤਾ ਪਿਆ ਹੈ | ਇਸ ਮਹਾਂਮਾਰੀ ਦੇ ਚੱਲਦਿਆਂ ਅਣਸੁਖਾਵੇਂ ਮਾਹੌਲ ਦੌਰਾਨ ਲਗਭਗ ਹਰੇਕ ਅਦਾਰਾ ਆਮ ਜਨਤਾ ਦੀ ਸਹੂਲਤ ਲਈ ਉਪਰਾਲੇ ਕਰ ਰਿਹਾ ਹੈ ਦੂਜੇ ਪਾਸੇ ...

ਪੂਰੀ ਖ਼ਬਰ »

ਕੋਵਿਡ-19 ਜੰਗ ਦੇ ਯੋਧਿਆਂ ਨੂੰ ਮੈਡਲਾਂ ਨਾਲ ਸਨਮਾਨਿਆ ਜਾਵੇਗਾ- ਮਨਪ੍ਰੀਤ

ਬਠਿੰਡਾ, 6 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਠਿੰਡਾ ਪੁਲਿਸ ਵਲੋਂ ਸੂਬੇ 'ਚ ਪਹਿਲ ਕਦਮੀ ਕਰਦਿਆਂ ਪਹਿਲੀ ਵਾਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਨੂੰ 'ਗਾਰਡ ਆਫ਼ ਆਨਰ' ਦਿੱਤਾ ਗਿਆ | ਇਸ ਮੌਕੇ ਕੋਵਿਡ ਬਿਮਾਰੀ ਕਾਰਨ ਪੈਦਾ ਹੋਏ ਹਾਲਾਤ ਦੌਰਾਨ ...

ਪੂਰੀ ਖ਼ਬਰ »

ਕਣਕ ਦੇ ਸੀਜ਼ਨ ਦੇ ਮੱਦੇਨਜ਼ਰ ਕੋਵਿਡ ਸੇਫ਼ਟੀ ਸਟੇਸ਼ਨ ਤਿਆਰ

ਚਾਰ ਪੜਾਵਾਂ 'ਚ ਸਰੀਰ ਹੋਵੇਗਾ ਜੀਵਾਣੂ ਰਹਿਤ

        ਸੰਗਰੂਰ, 6 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ)-ਕਣਕ ਦੀ ਖ਼ਰੀਦ ਦੇ ਆਉਣ ਵਾਲੇ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਨਾਜ ਮੰਡੀਆਂ 'ਚ ਪਹੁੰਚਣ ਵਾਲੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਅਧਿਕਾਰੀਆਂ ਸਮੇਤ ਵੱਖ-ਵੱਖ ਵਰਗਾਂ ਨੂੰ ...

ਪੂਰੀ ਖ਼ਬਰ »

ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਦਿੱਤਾ ਵਾਧੂ ਚਾਰਜ

ਪੋਜੇਵਾਲ ਸਰਾਂ, 6 ਅਪੈ੍ਰਲ (ਨਵਾਂਗਰਾਈਾ)- ਸਿੱਖਿਆ ਵਿਭਾਗ ਵਲੋਂ ਕੋਰੋਨਾ ਬਿਮਾਰੀ ਦੇ ਚਲਦੇ ਹਾਲ ਦੀ ਘੜੀ ਉਨ੍ਹਾਂ ਜ਼ਿਲਿ੍ਹਆਂ ਦੇ ਜ਼ਿਲ੍ਹਾ ਸਿੱਖਿਆ ਅਫਸਰ 31 ਮਾਰਚ ਨੂੰ ਸੇਵਾ ਮੁਕਤ ਹੋਏ ਸਨ 'ਚ ਦਫ਼ਤਰਾਂ ਦਾ ਵਾਧੂ ਚਾਰਜ ਅਤੇ ਡੀ.ਡੀ.ਓ. ਪਾਵਰਾਂ ਉਪ-ਜ਼ਿਲ੍ਹਾ ...

ਪੂਰੀ ਖ਼ਬਰ »

ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਤੇ ਹੋਰ ਸਬੰਧਿਤ ਉਤਪਾਦ ਲਿਜਾਣ ਦੀ ਇਜਾਜ਼ਤ

ਚੰਡੀਗੜ੍ਹ, 6 ਅਪ੍ਰੈਲ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਕੋਵਿਡ-19 ਕਾਰਨ ਕਰਫਿਊ/ ਤਾਲਾਬੰਦੀ ਦੇ ਮੱਦੇਨਜ਼ਰ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ, ਸ਼ਹਿਦ ਅਤੇ ਹੋਰ ਸਬੰਧਿਤ ਉਤਪਾਦ ਇਕ ਜ਼ਿਲ੍ਹੇ ਤੋਂ ਦੂਜੇ ...

ਪੂਰੀ ਖ਼ਬਰ »

ਸਰਕਾਰ ਦੇ 'ਕਮਾਊ ਪੁੱਤ' ਜੀ.ਐਸ.ਟੀ. ਵਿਭਾਗ ਨੂੰ ਵੱਡਾ ਝਟਕਾ ਦੇ ਜਾਵੇਗਾ ਕੋਰੋਨਾ

25000 ਕਰੋੜ ਆਮਦਨ ਵਾਲਾ ਵਿਭਾਗ ਰਹੇਗਾ ਸਭ ਤੋਂ ਜ਼ਿਆਦਾ ਘਾਟੇ 'ਚ

ਜਲੰਧਰ, 6 ਅਪ੍ਰੈਲ (ਸ਼ਿਵ ਸ਼ਰਮਾ)-ਸੰਸਾਰ ਭਰ 'ਚ ਖ਼ਤਰਨਾਕ ਹੋ ਰਿਹਾ ਕੋਰੋਨਾ ਪੰਜਾਬ 'ਚ ਵੀ ਸਰਕਾਰ ਦੇ ਕਮਾਊ ਪੁੱਤ ਸਮਝੇ ਜਾਂਦੇ ਜੀ.ਐਸ.ਟੀ. ਵਿਭਾਗ ਨੂੰ ਵੱਡਾ ਝਟਕਾ ਦੇ ਜਾਵੇਗਾ | ਜਿਸ ਦੀ ਭਰਪਾਈ ਇਸ ਸਾਲ ਹੋਣੀ ਔਖੀ ਹੋਵੇਗੀ | ਦੋ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਜਾਰੀ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲਾਂ 'ਚ ਸੇਵਾਵਾਂ ਪ੍ਰਦਾਨ ਕਰਨ ਲਈ 531 ਡਾਕਟਰ ਵਲੰਟੀਅਰਾਂ ਵਜੋਂ ਹੋਏ ਰਜਿਸਟਰ

ਚੰਡੀਗੜ੍ਹ, 6 ਅਪ੍ਰੈਲ (ਅਜੀਤ ਬਿਊਰੋ)-ਸਰਕਾਰੀ ਹਸਪਤਾਲਾਂ 'ਚ ਸੇਵਾਵਾਂ ਪ੍ਰਦਾਨ ਕਰਨ ਲਈ 531 ਡਾਕਟਰ, 4680 ਨਰਸਾਂ, 2056 ਫਾਰਮਾਸਿਸਟ ਅਤੇ 1648 ਲੈਬ ਟੈਕਨੀਸ਼ੀਅਨ ਅੱਗੇ ਆਏ ਹਨ ਅਤੇ ਆਪਣੇ ਆਪ ਨੂੰ ਕੋਵਿਡ-19 ਮਹਾਂਮਾਰੀ ਨਾਲ ਲੜਨ ਲਈ ਵਲੰਟੀਅਰ ਵਜੋਂ ਰਜਿਸਟਰ ਕਰਵਾਇਆ ਹੈ | ...

ਪੂਰੀ ਖ਼ਬਰ »

ਤਾਲਮੇਲ ਰੱਖਣ ਲਈ 3 ਮੈਡੀਕਲ ਕਾਲਜਾਂ ਦੇ ਡਾਕਟਰ ਤਾਇਨਾਤ

ਲੁਧਿਆਣਾ, 6 ਅਪ੍ਰੈਲ (ਸਲੇਮਪੁਰੀ)-ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਤਿੰਨ ਮੈਡੀਕਲ ਕਾਲਜਾਂ ਦੇ ਡਾਕਟਰਾਂ ਦੀ ਕੋਰੋਨਾ ਵਾਇਰਸ ਦੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਨਾਲ ਤਾਲਮੇਲ ਬਣਾਕੇ ਰੱਖਣ ਲਈ ਤੈਨਾਤੀਆਂ ਕੀਤੀਆਂ ਗਈਆਂ ਹਨ | ਪੰਜਾਬ ਸਰਕਾਰ ...

ਪੂਰੀ ਖ਼ਬਰ »

ਫੇਸਬੁਕ ਤੇ ਵਟਸਐਪ 'ਤੇ ਅਫ਼ਵਾਹਕੁੰਨ ਪੋਸਟਾਂ ਪਾਉਣ ਲਈ 34 ਮਾਮਲੇ ਦਰਜ-4 ਗਿ੍ਫ਼ਤਾਰ

ਚੰਡੀਗੜ੍ਹ, 6 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਪੁਲਿਸ ਨੇ ਕੋਵਿਡ -19 ਸੰਕਟ ਦੇ ਮੱਦੇਨਜ਼ਰ ਸੋਸ਼ਲ ਮੀਡੀਆ 'ਤੇ ਅਫ਼ਵਾਹਾਂ ਫੈਲਾਉਣ ਅਤੇ, ਜਾਅਲੀ ਖ਼ਬਰਾਂ ਕਾਰਨ ਪੈਦਾ ਹੋਣ ਵਾਲੇ ਦਹਿਸ਼ਤ ਦੇ ਮਾਹੌਲ ਨਾਲ ਨਜਿੱਠਣ ਲਈ ਸਖ਼ਤ ਕਾਰਵਾਈ ਕਰਦਿਆਂ 34 ਕੇਸ ਦਰਜ ਕੀਤੇ ਹਨ | ਜਦਕਿ ...

ਪੂਰੀ ਖ਼ਬਰ »

ਪੰਜ ਉਦਯੋਗਿਕ ਯੂਨਿਟਾਂ ਨੂੰ ਪੀ.ਪੀ.ਈਜ਼. ਬਣਾਉਣ ਦੀ ਪ੍ਰਵਾਨਗੀ-ਅਰੋੜਾ

ਦੋ ਹੋਰ ਯੂਨਿਟਾਂ ਕਰਨਗੀਆਂ ਐਨ 95 ਮਾਸਕਾਂ ਦੀ ਸਪਲਾਈ

ਚੰਡੀਗੜ੍ਹ, 6 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਦੀਆਂ ਪੰਜ ਨਿੱਜੀ ਉਦਯੋਗਿਕ ਇਕਾਈਆਂ ਨੂੰ ਜੀਵਨ ਰੱਖਿਅਕ ਪੀ.ਪੀ.ਈਜ., ਐਨ 95 ਅਤੇ ਐਨ 99 ਮਾਸਕਾਂ ਦੀ ਸਪਲਾਈ ਕਰਨ ਲਈ ਹਰੀ ਝੰਡੀ ਦਿੱਤੀ ਗਈ ਹੈ | ਇਹ ਜਾਣਕਾਰੀ ਦਿੰਦਿਆਂ ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ...

ਪੂਰੀ ਖ਼ਬਰ »

ਵੱਡੇ ਪੱਧਰ 'ਤੇ ਮੰਗਾਏ ਜਾ ਰਹੇ ਨੇ ਡਾਕਟਰੀ ਉਪਕਰਣ

ਡੇਹਲੋਂ, 6 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਕੋਰੋਨਾ ਵਾਇਰਸ ਕੋਵਿਡ-19 ਦੇ ਦੇਸ਼ ਭਰ ਦੇ ਲਗਾਤਾਰ ਵਧ ਰਹੇ ਮਾਮਲਿਆਂ ਕਾਰਨ ਸਰਕਾਰ ਹਰਕਤ 'ਚ ਆ ਗਈ ਹੈ | ਦੇਸ਼ ਇਸ ਵਕਤ ਸੁਰੱਖਿਆ ਪੱਖੋਂ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਬਿਮਾਰੀ ਨਾਲ ਨਜਿੱਠਣ ਵਾਲੇ ...

ਪੂਰੀ ਖ਼ਬਰ »

ਕੋਰੋਨਾ ਤੇ ਕਣਕ ਸੰਭਾਲਣ ਦਾ ਸੰਤੁਲਨ ਬਣਾਉਣ 'ਚ ਉਲਝੀ ਸਰਕਾਰ

* ਖਰੀਦ ਸਮਾਂ 60 ਦਿਨ ਲਮਕਾਉਣ ਦੀ ਤਜਵੀਜ਼ * ਆੜ੍ਹਤੀਆਂ ਰਾਹੀਂ ਕਿਸਾਨਾਂ ਤੋਂ ਸਿੱਧੀ ਖਰੀਦ ਦਾ ਸੁਝਾਅ ਰੱਦ

ਮੇਜਰ ਸਿੰਘ ਜਲੰਧਰ, 6 ਅਪ੍ਰੈਲ–ਪੰਜਾਬ ਅੰਦਰ ਕਣਕ ਦੀ ਖਰੀਦ ਦੁਨੀਆ ਦੇ ਮੰਡੀਕਰਨ ਵਿਚ ਸਭ ਤੋਂ ਵੱਡੀ ਕਵਾਇਦ ਮੰਨੀ ਜਾਂਦੀ ਹੈ ਤੇ 25 ਕੁ ਦਿਨਾਂ ਵਿਚ 130 ਲੱਖ ਟਨ ਕਣਕ ਦੀ ਖਰੀਦ ਲਈ 25 ਲੱਖ ਦੇ ਕਰੀਬ ਇਨਸਾਨ ਹਿੱਸਾ ਲੈਂਦੇ ਹਨ | ਕੋਰੋਨਾ ਵਾਇਰਸ ਦੇ ਕਹਿਰ ਸਮੇਂ ਸਮਾਜਿਕ ...

ਪੂਰੀ ਖ਼ਬਰ »

ਕੇਂਦਰ ਵਲੋਂ ਲੰਗਰ ਦੀ ਰਸਦ ਪੀ.ਡੀ.ਐਸ. ਮੁੱਲ 'ਤੇ ਦੇਣ 'ਤੇ ਭਾਈ ਲੌਗੋਵਾਲ ਵਲੋਂ ਧੰਨਵਾਦ

ਅੰਮਿ੍ਤਸਰ, 6 ਅਪੈ੍ਰਲ (ਹਰਮਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਸ਼ੋ੍ਰਮਣੀ ਕਮੇਟੀ ਦੇ ਸੇਵਾ ਕਾਰਜਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਨੂੰ ਜਨਤਕ ਵੰਡ ਪ੍ਰਣਾਲੀ (ਪੀ. ਡੀ. ਐਸ.) ਮੁੱਲ 'ਤੇ ਲੰਗਰ ਦੀ ਰਸਦ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਸ਼ੋ੍ਰਮਣੀ ...

ਪੂਰੀ ਖ਼ਬਰ »

ਕੈਪਟਨ ਨੇ ਜੀ.ਐਸ.ਟੀ. ਦਾ ਬਕਾਇਆ ਤੁਰੰਤ ਜਾਰੀ ਕਰਨ ਲਈ ਮੋਦੀ ਤੇ ਸ਼ਾਹ ਨੂੰ ਲਿਖਿਆ ਪੱਤਰ

ਚੰਡੀਗੜ੍ਹ, 6 ਅਪ੍ਰੈਲ (ਅਜੀਤ ਬਿਊਰੋ)-ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਏ ਅਣਕਿਆਸੇ ਸੰਕਟ ਨਾਲ ਨਜਿੱਠਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਜੀ.ਐਸ.ਟੀ. ਬਕਾਏ ਦੀ ਅਦਾਇਗੀ ਦੇ ...

ਪੂਰੀ ਖ਼ਬਰ »

ਪਾਵਰਕਾਮ ਵਲੋਂ ਨਿੱਜੀ ਕੰਪਨੀਆਂ ਤੋਂ ਬਿਜਲੀ ਖ਼ਰੀਦ 'ਚ ਕਟੌਤੀ ਦਾ ਫ਼ੈਸਲਾ ਵਾਪਸ

ਸੋਲਰ, ਬਾਇਓਮਾਸ ਕੰਪਨੀਆਂ ਨੂੰ ਬਿਜਲੀ ਘੱਟ ਖ਼ਰੀਦਣ ਦੇ ਜਾਰੀ ਕੀਤੇ ਸਨ ਨੋਟਿਸ

ਸ਼ਿਵ ਸ਼ਰਮਾ ਜਲੰਧਰ, 6 ਅਪ੍ਰੈਲ (ਸ਼ਿਵ ਸ਼ਰਮਾ)-ਕੋਵਿਡ-19 ਕਰਕੇ ਰਾਜ 'ਚ ਠੱਪ ਪਏ ਕਾਰੋਬਾਰ ਕਰਕੇ ਬਿਜਲੀ ਦੀ ਘਟੀ ਖਪਤ ਤੋਂ ਬਾਅਦ ਪਾਵਰਕਾਮ ਨੇ ਆਪਣੇ ਉਸ ਆਦੇਸ਼ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ ਜਿਸ ਵਿਚ ਬਿਜਲੀ ਦੀ ਮੰਗ ਨਾ ਹੋਣ ਕਰਕੇ ਨਿੱਜੀ ਕੰਪਨੀਆਂ ਤੋਂ ...

ਪੂਰੀ ਖ਼ਬਰ »

ਕੋਵਿਡ-19 ਿਖ਼ਲਾਫ਼ ਜੁਟੇ ਸਾਰੇ ਕਰਮਚਾਰੀਆਂ ਨੂੰ ਬੀਮਾ ਕਵਰ ਦੇਣ ਦੀ ਅਪੀਲ

ਚੰਡੀਗੜ੍ਹ, 6 ਅਪ੍ਰੈਲ (ਅਜੀਤ ਬਿਊਰੋ)-ਕੋਵਿਡ-19 ਿਖ਼ਲਾਫ਼ ਚੱਲ ਰਹੇ ਸੰਘਰਸ਼ 'ਚ ਜੁਟੇ ਸਰਕਾਰੀ ਸਟਾਫ਼ ਦਾ ਹੌਸਲਾ ਵਧਾਉਣ ਲਈ ਪੰਜਾਬ ਕੈਬਨਿਟ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੂਬੇ ਭਰ 'ਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਦਿਨ-ਰਾਤ ਕੰਮ ਕਰ ਰਹੇ ਸਾਰੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX