ਤਾਜਾ ਖ਼ਬਰਾਂ


ਮਾਲ, ਹੋਟਲ ਤੇ ਰੈਸਟੋਰੈਂਟ ਨੂੰ ਲੈ ਕੇ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ
. . .  1 day ago
ਨਵੀਂ ਦਿੱਲੀ, 4 ਜੂਨ - ਕੇਂਦਰ ਸਰਕਾਰ ਨੇ ਹੋਟਲ, ਰੈਸਟੋਰੈਂਟ, ਮਾਲ ਤੇ ਦਫਤਰਾਂ ਨੂੰ ਲੈ ਕੇ ਨਵੇਂ ਸਿਰੇ ਤੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਲਾਕਡਾਊਨ ਵਿਚ ਛੁੱਟ ਮਿਲਣ ਤੋਂ ਬਾਅਦ ਜਿਵੇਂ ਜਿਵੇਂ ਹੋਟਲ, ਰੈਸਟੋਰੈਂਟ, ਮਾਲ ਖੁੱਲ ਰਹੇ ਹਨ ਤੇ ਦਫਤਰਾਂ ਵਿਚ ਕੰਮਕਾਜ ਸ਼ੁਰੂ ਹੋ ਰਿਹਾ ਹੈ। ਜਿਸ ਨੂੰ ਲੈ ਕੇ ਸਿਹਤ ਮੰਤਰਾਲਾ...
ਕਰੋਨਾ ਪਾਜ਼ੀਟਿਵ ਦਾ ਪਤਾ ਲੱਗਦਿਆਂ ਮਰੀਜ ਲੁਕਿਆ
. . .  1 day ago
ਬੱਚੀਵਿੰਡ , 4 ਜੂਨ ( ਬਲਦੇਵ ਸਿੰਘ ਕੰਬੋ)- ਬੱਚੀਵਿੰਡ ਤੋਂ 4 ਕਿਲੋਮੀਟਰ ਦੂਰ ਪਿੰਡ ਸਾਰੰਗੜਾ ਦੀ ਸੁਮਨ ਕੌਰ( 20) ਪਤਨੀ ਸੁਰਜੀਤ੍ ਮਰੀਜ ਨੂੰ ਪਤਾ ਲੱਗਾ ਕੇ ਉਸ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੋ ਤਾਂ ਉਹ ਪ੍ਰਵਾਰ ਸਮੇਤ ਘਰ ਛੱਡ ਕੇ ਲੁਕ ਗਏ ਹੈ। ਖਬਰ ਲਿਖੇ ਜਾਣ ਤੱਕ ਪਿੰਡ ਵਿੱਚ ਮੁਨਾਦੀ ਕਰਵਾ ਦਿੱਤੀ...
ਪਲੇਸ ਆਫ ਸੇਫਟੀ ਮਧੁਬਨ ਵਿੱਖੇ 16 ਸਾਲਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . .  1 day ago
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਵਿਅਕਤੀ ਬਰਾਮਦ
. . .  1 day ago
ਰਾਜਪੁਰਾ 4 ਜੂਨ (ਰਣਜੀਤ ਸਿੰਘ) - ਅੱਜ ਦੇਰ ਸ਼ਾਮ ਪੁਲਿਸ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਕੀਤਾ ਵਿਅਕਤੀ ਸ਼ੈਲਰ ਬਣਾਉਣ ਵਾਲੀ ਫੈਕਟਰੀ ਵਿੱਚੋਂ ਬਰਾਮਦ ਕਰ ਲਿਆ ਹੈ ।ਪੁਲਿਸ ਨੇ ਮੌਕੇ ਤੋਂ ਦੋ ਅਗਵਾਕਾਰਾਂ ਨੂੰ ਵੀ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਸ਼ੈਲਰ ਮਾਲਕ ਦੀ...
ਮਲੋਟ ਵਿਚ ਇਕ ਹੋਰ ਔਰਤ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ
. . .  1 day ago
ਮਲੋਟ, 4 ਜੂਨ (ਰਣਜੀਤ ਸਿੰਘ ਪਾਟਿਲ)- ਮਲੋਟ ਦੇ ਸਰਾਭਾ ਨਗਰ ਵਿਚ ਇਕ ਹੋਰ 27 ਸਾਲਾ ਔਰਤ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਸਿਵਲ ਸਰਜਨ ਡਾ ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਇਸ ਕੋਰੋਨਾ ਪਾਜੀਟਿਵ ਲੜਕੀ ਦੀ ਟਰੈਵਲ ਹਿਸਟਰੀ ਹੈ ਅਤੇ ਇਸ ਸਬੰਧੀ ਵੇਰਵੇ ਇਕੱਤਰ ਕੀਤੇ ਜਾਣ ਤੋਂ...
ਲੁਧਿਆਣਾ ਵਿੱਚ ਕੋਰੋਨਾ ਪਾਜ਼ਿਟਿਵ ਆਉਣ ਵਾਲੇ ਡਾਕਟਰ ਪਤੀ ਪਤਨੀ ਦੇ ਖੰਨਾ ਸਥਿੱਤ ਡਾਕਟਰ ਪਿਤਾ, ਮਾਂ, ਨੌਕਰਾਣੀ ਤੇ ਡਰਾਈਵਰ ਕੋਰੋਨਾ ਪਾਜ਼ਿਟਿਵ ਆਏ
. . .  1 day ago
7 ਨਗਰ ਕੌਸਲਾਂ ਦੇ ਕਾਰਜ ਸਾਧਕ ਅਫਸਰ ਇਧਰੋਂ ਉਧਰ
. . .  1 day ago
ਨਾਭਾ ਵਿਖੇ ਚੇਨਈ ਤੋਂ ਆਏ ਨੌਜਵਾਨ ਦੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਨਾਭਾ, 4 ਜੂਨ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਦੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਮੁਹੱਲਾ ਕਰਤਾਰਪੁਰਾ ਵਿਖੇ ਇੱਕ ਨੌਜਵਾਨ ਦੀ ਰਿਪੋਰਟ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜੋ ਕਿ ਪਿਛਲੇ ਦਿਨੀਂ ਚੇਨਈ ਤੋਂ ਨਾਭਾ ਵਿਖੇ ਆਇਆ ਸੀ। ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਦੀ ਅਗਵਾਈ...
ਲੁਧਿਆਣਾ ਵਿੱਚ ਅੱਜ 23 ਮਰੀਜ ਸਾਹਮਣੇ ਆਏ
. . .  1 day ago
ਲੁਧਿਆਣਾ, 4 ਜੂਨ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ ਜਦ ਕਿ ਸਵੇਰੇ 7 ਮਰੀਜਾਂ ਵਿਚ ਕੋਰੋਨਾ ਪਾਏ ਜਾਣ ਦੀ ਰਿਪੋਰਟ...
3 ਲੁਟੇਰਿਆਂ ਨੇ ਦਿਨ ਦਿਹਾੜੇ ਪਤੀ ਪਤਨੀ ਨੂੰ ਲੁੱਟਿਆ
. . .  1 day ago
ਨਸ਼ਾ ਤਸਕਰ ਦੀ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਸਾਰੀ ਮਹਿਲ ਕਲਾਂ ਪੁਲਿਸ ਇਕਾਂਤਵਾਸ
. . .  1 day ago
ਮਹਿਲ ਕਲਾਂ, 4 ਜੂਨ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਕਾਬੂ ਕੀਤੇ ਗਏ ਨਸ਼ਾ ਤਸਕਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਅੰਦਰ ਹੜਕੰਪ ਮਚ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੁਲਿਸ...
ਡਾ. ਸੰਦੀਪ ਗੋਇਲ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ
. . .  1 day ago
ਚੰਡੀਗੜ੍ਹ, 4 ਜੂਨ - ਪੰਜਾਬ ਸਰਕਾਰ ਨੇ ਅੱਜ ਮੀਡੀਆ 'ਚ ਦਿਗਜ ਡਾ. ਸੰਦੀਪ ਗੋਇਲ ਨੂੰ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਹਾਲ ਹੀ ਵਿਚ ਗਠਤ ਕੀਤੀ ਗਈ ਪੰਜਾਬ ਸੀ.ਐਸ.ਆਰ. ਨੂੰ ਇੰਡਸਟਰੀ ਲਈ ਪੰਜਾਬ ਤੇ ਪੰਜਾਬ...
ਨੌਜਵਾਨ ਕਿਸਾਨ ਨੇ ਕਰਜ਼ੇ ਦੇ ਚਲਦਿਆਂ ਕੀਤੀ ਖੁਦਕੁਸ਼ੀ
. . .  1 day ago
ਬਠਿੰਡਾ, 4 ਜੂਨ (ਨਾਇਬ ਸਿੱਧੂ) - ਬਠਿੰਡਾ ਜ਼ਿਲ੍ਹੇ ਦੇ ਚੱਕ ਹੀਰਾ ਸਿੰਘ ਵਾਲਾ ਦੇ ਇੱਕ ਕਿਸਾਨ ਦੀ ਕਰਜ਼ੇ ਦੇ ਬੋਝ ਦੇ ਚੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ...
ਜਲੰਧਰ ਰੇਂਜ ਦੇ ਨਵਨਿਯੁਕਤ ਡੀ.ਆਈ.ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੋਏ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ, 4 ਜੂਨ (ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਲਾਡੀ) - ਜਲੰਧਰ ਰੇਂਜ ਦੇ ਨਵ -ਨਿਯੁਕਤ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਸੰਤ ਬਾਬਾ ਜੈਮਲ ਸਿੰਘ ਪਟਿਆਲੇ...
ਕੁਵੈਤ ਤੋਂ ਆਏ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 4 ਜੂਨ (ਗੁਰਬਖਸ਼ ਸਿੰਘ ਮਹੇ) - ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਅੱਜ ਸਵੇਰੇ ਜ਼ਿਲ੍ਹੇ ਵਿੱਚ ਇਕਾਂਤਵਾਸ ਵਿੱਚ ਰੱਖੇ ਕੁਵੈਤ ਤੋਂ ਵਾਪਿਸ ਆਏ ਇੱਕ ਵਿਅਕਤੀ ਜੋ ਕਿ ਰਾਹੋਂ ਨਾਲ ਸਬੰਧਤ ਹੈ ਉਸ ਦਾ ਕੋਰੋਨਾ ਟੈਸਟ...
ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਤੇਜ਼ ਹਨੇਰੀ ਅਤੇ ਬਾਰਿਸ਼
. . .  1 day ago
ਸ੍ਰੀ ਮੁਕਤਸਰ ਸਾਹਿਬ, 4 ਜੂਨ (ਰਣਜੀਤ ਸਿੰਘ ਢਿੱਲੋਂ)-ਸ਼ਾਮ ਮੌਕੇ ਅਚਾਨਕ ਮੌਸਮ ਵਿਚ ਤਬਦੀਲੀ ਆ ਗਈ ਅਤੇ ਤੇਜ਼ ਹਨੇਰੀ ਮਗਰੋਂ ਬਾਰਿਸ਼ ਸ਼ੁਰੂ ਹੋ ਗਈ। ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਫ਼ਸਲਾਂ ਲਈ ਵੀ ਬਾਰਿਸ਼ ਲਾਹੇਵੰਦ ਮੰਨੀ ਜਾ ਰਹੀ ਹੈ। ਅਨਾਜ ਮੰਡੀ...
ਅੱਜ ਅੰਮ੍ਰਿਤਸਰ ਵਿਚ 15 ਕੋਰੋਨਾ ਪਾਜ਼ੀਟਿਵ ਕੇਸ ਹੋਏ ਰਿਪੋਰਟ
. . .  1 day ago
ਅੰਮ੍ਰਿਤਸਰ, 4 ਜੂਨ (ਰੇਸ਼ਮ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ) - ਅੱਜ ਅੰਮ੍ਰਿਤਸਰ ਵਿਚ 15 ਕੋਰੋਨਾ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ। ਜਿਸ ਨਾਲ ਕੁੱਲ 420 ਪਾਜ਼ੀਟਿਵ ਕੇਸ ਹੋ ਗਏ ਹਨ। 325 ਡਿਸਚਾਰਜ ਹੋਏ ਹਨ, 87 ਦਾਖਲ ਤੇ 7...
ਕਸਬਾ ਲੌਂਗੋਵਾਲ ਵਿਖੇ ਕਰਿਆਨਾ ਸਟੋਰ ਨੂੰ ਲੱਗੀ ਅੱਗ
. . .  1 day ago
ਲੌਂਗੋਵਾਲ, 4 ਜੂਨ ( ਸ.ਸ.ਖੰਨਾ,ਵਿਨੋਦ) - ਸਥਾਨਕ ਕਸਬਾ ਲੌਂਗੋਵਾਲ ਮੇਨ ਬੱਸ ਸਟੈਂਡ ਤੇ ਬੀਤੀ ਰਾਤ ਕਰਿਆਨੇ...
ਪੰਜਾਬ 'ਚ ਟਿੱਡੀ ਦਲ ਨੂੰ ਆਉਣ ਤੋਂ ਰੋਕਣ ਦੇ ਲਈ ਪ੍ਰਸ਼ਾਸਨ ਨੇ ਪੂਰੇ ਕੀਤੇ ਪ੍ਰਬੰਧ
. . .  1 day ago
ਬਠਿੰਡਾ, 4 ਜੂਨ (ਨਾਇਬ ਸਿੱਧੂ)- ਪਹਿਲਾਂ ਕੋਰੋਨਾ ਵਾਇਰਸ ਨੇ ਪ੍ਰਸ਼ਾਸਨ ਅਤੇ ਲੋਕਾਂ 'ਚ ਦਹਿਸ਼ਤ ਪਾਈ ਹੋਈ ਹੈ ਅਤੇ ਹੁਣ ਟਿੱਡੀ ਦਲ ਨੇ ਪ੍ਰਸ਼ਾਸਨ...
ਦਰਸ਼ਨ ਕੁੰਦਰਾ ਚੇਅਰਮੈਨ ਤੇ ਆਨੰਦ ਵਾਇਸ ਚੇਅਰਮੈਨ ਬਣੇ
. . .  1 day ago
ਮਾਛੀਵਾੜਾ ਸਾਹਿਬ, 4 ਜੂਨ (ਮਨੋਜ ਕੁਮਾਰ) - ਕਾਫੀ ਅਰਸੇ ਤੋ ਬਾਅਦ ਅੱਜ ਅਖੀਰ ਮਾਛੀਵਾੜਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ....
ਤਬਲੀਗ਼ੀ ਜਮਾਤ ਦੀਆਂ ਗਤੀਵਿਧੀਆਂ 'ਚ ਸ਼ਾਮਲ ਵਿਦੇਸ਼ੀਆਂ ਦੀ ਭਾਰਤ ਯਾਤਰਾ 'ਤੇ ਲੱਗੀ 10 ਸਾਲ ਦੀ ਪਾਬੰਦੀ
. . .  1 day ago
ਨਵੀਂ ਦਿੱਲੀ, 4 ਜੂਨ- ਤਬਲੀਗ਼ੀ ਜਮਾਤ ਦੀਆਂ ਗਤੀਵਿਧੀਆਂ 'ਚ ਸ਼ਾਮਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਲੈ...
ਸਿੱਖਿਆ ਵਿਭਾਗ ਨੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਕਾਰਜਕਾਲ ਦਾ ਸਮਾਂ 30 ਸਤੰਬਰ ਤੱਕ ਵਧਾਇਆ
. . .  1 day ago
ਨੂਰਪੁਰ ਬੇਦੀ, 4 ਜੂਨ (ਹਰਦੀਪ ਸਿੰਘ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ 'ਚ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਗਠਨ ਦਾ ਕਾਰਜਕਾਲ...
ਜਨਤਕ ਜਥੇਬੰਦੀਆਂ ਵੱਲੋਂ ਐੱਸ.ਡੀ.ਐਮ ਜੈਤੋ ਦੇ ਦਫ਼ਤਰ ਅੱਗੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
. . .  1 day ago
ਜੈਤੋ, 4 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੋਰੋਨਾ ਦੇ ਵਿਰੋਧ ਵਿਚ 12 ਜਨਤਕ ਜਥੇਬੰਦੀਆਂ ਵੱਲੋਂ ਐੱਸ.ਡੀ....
ਤਾਏ ਦੇ ਕਤਲ 'ਚ ਭਤੀਜੇ ਦੀ ਜ਼ਮਾਨਤ ਦੀ ਅਰਜ਼ੀ ਹੋਈ ਖ਼ਾਰਜ
. . .  1 day ago
ਸਲਾਣਾ 4 ਜੂਨ (ਗੁਰਚਰਨ ਸਿੰਘ ਜੰਜੂਆ) -ਬਲਾਕ ਅਮਲੋਹ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿਖੇ ਸਕੇ ਤਾਏ ਦੇ...
ਚੇਅਰਪਰਸਨ ਜਸਮੀਤ ਕੌਰ ਚਾਹਲ ਵੱਲੋਂ ਕੀਤੀ ਗਈ ਸ਼ਿਆਮਾ ਪ੍ਰਸ਼ਾਦ ਸਕੀਮ ਸਬੰਧੀ ਸਮੀਖਿਆ ਮੀਟਿੰਗ
. . .  1 day ago
ਖਮਾਣੋਂ ,4 ਜੂਨ (ਮਨਮੋਹਣ ਸਿੰਘ ਕਲੇਰ)- ਬਲਾਕ ਸੰਮਤੀ ਖਮਾਣੋਂ ਚੇਅਰਪਰਸਨ ਜਸਮੀਤ ਕੌਰ ਚਾਹਲ ਵੱਲੋਂ ਬਲਾਕ ਦੇ ਉਨ੍ਹਾਂ 10 ਪਿੰਡਾਂ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਚੇਤ ਸੰਮਤ 552
ਿਵਚਾਰ ਪ੍ਰਵਾਹ: ਕੁਦਰਤ ਦੇ ਹੁਕਮ ਦੀ ਪਾਲਣਾ ਕਰਨੀ ਪੈਂਦੀ ਹੈ। -ਬੇਕਨ

ਅੰਮ੍ਰਿਤਸਰ + ਤਰਨ-ਤਾਰਨ

ਮੈਡੀਕਲ ਖੋਜ ਮੰਤਰੀ ਤੇ ਪ੍ਰਮੁੱਖ ਸਕੱਤਰ ਦੀ ਮੀਟਿੰਗ ਉਪਰੰਤ ਸਿਹਤ ਮੁਲਾਜ਼ਮਾਂ ਨੇ ਲਾਏ ਖੁਲ੍ਹੇਆਮ ਦੋਸ਼

ਅੰਮਿ੍ਤਸਰ, 7 ਅਪ੍ਰੈਲ (ਰੇਸ਼ਮ ਸਿੰਘ)-ਅੱਜ ਇਥੇ ਗੁਰੁੂ ਨਾਨਕ ਦੇਵ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ 'ਚ ਜਿਥੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਇਹ ਦਾਅਵਾ ਕੀਤਾ ਗਿਆ ਕਿ ਰਾਜ ਵਿਚ ਕੋਵਿਡ 19 ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਹਰ ਤਰ੍ਹਾਂ ਦੇ ਸਾਜ਼ੋ-ਸਮਾਨ ਦੀ ਕੋਈ-ਕਮੀ ਨਹੀਂ ਆਉਣ ਦਿੱਤੀ ਜਾ ਰਹੀ | ਦੂਜੇ ਪਾਸੇ ਇਸ ਉੱਚ ਪੱਧਰੀ ਮੀਟਿੰਗ ਉਪਰੰਤ ਜੂਨੀਅਰ ਡਾਕਟਰ, ਪੈਰਾ ਮੈਡੀਕਲ ਸਿਹਤ ਸਟਾਫ ਤੇ ਨਰਸਿੰਗ ਸਟਾਫ ਨੇ ਖੁੱਲੇਆਮ ਦੋਸ਼ ਲਾਇਆ ਕਿ ਕੋਰੋਨਾ ਿਖ਼ਲਾਫ਼ ਲੋੜੀਂਦਾ ਜਰੂਰੀ ਸਮਾਨ ਹੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਤੇ ਇਹ ਵੱਡੀ ਲੜਾਈ ਬਿਨਾਂ ਹਥਿਆਰਾਂ ਦੇ ਲੜੀ ਜਾ ਰਹੀ ਹੈ | ਹਸਪਤਾਲਾਂ ਵਿਚ ਦਸਤਾਨੇ, ਇੰਫਰਾਰੈੱਡ ਥਰਮਾਮੀਟਰ, ਸੈਨੀਟਾਈਜ਼ਰ, ਹਾਈਪੋਕਲੋਰਾਈਟ ਘੋਲ ਤੇ ਪੀ.ਪੀ.ਈ. ਕਿੱਟਾਂ ਦੀ ਵੀ ਘਾਟ ਆ ਰਹੀ ਹੈ | ਇਥੇ ਮੈਡੀਕਲ ਕਾਲਜ ਵਿਖੇ ਕੋਰੋਨਾ ਦੇ ਇਲਾਜ ਲਈ ਪ੍ਰਬੰਧਾਂ ਦੀ ਉੱਚ ਪੱਧਰੀ ਮੀਟਿੰਗ 'ਚ ਸ੍ਰੀ ਸੋਨੀ ਤੋਂ ਇਲਾਵਾ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ. ਕੇ. ਤਿਵਾੜੀ ਤੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ: ਰਾਏ ਬਹਾਦਰ ਵੀ ਮੌਜੂਦ ਸਨ, ਜਿਸ ਉਪਰੰਤ ਸ੍ਰੀ ਸੋਨੀ ਨੇ ਕਿਹਾ ਕਿ ਇਸ ਵੇਲੇ ਹਸਪਤਾਲ ਕੋਲ ਐਾਟੀ-ਵਾਇਰਲ ਡਰੱਗਜ਼, 2500 ਪੀਪੀਈ ਕਿੱਟਾਂ, 25000 ਐਨ 95 ਮਾਸਕ ਤੇ 7 ਲੱਖ ਟਿ੍ਪਲ ਲੇਅਰ ਮਾਸਕ ਤੇ ਐਾਟੀਬਾਇਓਟਿਕਸ ਆਦਿ ਮੌਜੂਦਾ ਸਮੇਂ ਦੀ ਮੰਗ ਤੋਂ ਕਿਤੇ ਜ਼ਿਆਦਾ ਹਨ | ਉਨ੍ਹਾਂ ਕਿਹਾ ਕਿ ਸਪਲਾਈ ਵਿਚ ਕੋਈ ਕਮੀ ਨਹੀਂ ਆ ਰਹੀ ਤੇ ਸਰਕਾਰ ਵਲੋਂ ਵੱਡੇ ਪੱਧਰ 'ਤੇ ਪੀ. ਪੀ. ਈ. ਕਿੱਟਾਂ ਦਾ ਆਰਡਰ ਦਿੱਤਾ ਜਾ ਚੁੱਕਾ ਹੈ | ਸ੍ਰੀ ਸੋਨੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਮੈਡੀਕਲ ਕਾਲਜ ਦੇ ਪਿ੍ੰਸੀਪਲਾਂ ਨੂੰ ਇਸ ਐਮਰਜੈਂਸੀ ਲਈ ਵਾਧੂ ਖਰੀਦ ਸ਼ਕਤੀਆਂ ਦਿੱਤੀਆਂ ਗਈਆਂ ਹਨ ਅਤੇ ਇਸ ਖਰੀਦ ਲਈ ਤਕਰੀਬਨ 4 ਕਰੋੜ ਰੁਪਏ ਦੀ ਰਾਸ਼ੀ ਵੀ ਭੇਜੀ ਜਾ ਚੁੱਕੀ ਹੈੈ | ਇਸ ਮੌਕੇ ਉਨ੍ਹਾਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਇਕ ਕਰੋੜ ਅਤੇ ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ ਵਲੋਂ ਮੈਡੀਕਲ ਕਾਲਜ ਨੂੰ 25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਲਈ ਧੰਨਵਾਦ ਵੀ ਕੀਤਾ | ਸ੍ਰੀ ਸੋਨੀ ਨੇ ਦੱਸਿਆ ਕਿ ਇਥੇ ਸਰਕਾਰੀ ਮੈਡੀਕਲ ਕਾਲਜ ਵਿਖੇ ਹੁਣ ਤੱਕ 633 ਲੋਕਾਂ ਦੇ ਟੈਸਟ ਕੀਤੇ ਗਏ ਸਨ | ਜਿਨ੍ਹਾਂ 'ਚੋਂ 609 ਲੋਕਾਂ ਦੀ ਰਿਪੋਰਟ ਨੈਗੇਟਿਵ ਤੇ 24 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ | ਉਨ੍ਹਾਂ ਦੱਸਿਆ ਕਿ ਇਸ ਸਮੇਂ ਅੰਮਿ੍ਤਸਰ ਵਿਖੇ ਆਈਸੋਲੇਸ਼ਨ ਵਾਰਡ ਵਿਚ 4 ਪਾਜ਼ੀਟਿਵ ਮਰੀਜਾਂ ਦਾ ਇਲਾਜ ਚੱਲ ਰਿਹਾ ਹੈ ਤੇ 4 ਦੀ ਰਿਪੋਰਟ ਅਜੇ ਆਉਣੀ ਬਾਕੀ ਹੈ | ਇਸ ਮੌਕੇ ਡੀ. ਸੀ. ਸ਼ਿਵਦੁਲਾਰ ਸਿੰਘ ਢਿੱਲੋਂ, ਸੀ.ਪੀ. ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਨਿਗਮ ਸ੍ਰੀਮਤੀ ਕੋਮਲ ਮਿਤਲ, ਪਿ੍ੰਸੀਪਲ ਮੈਡੀਕਲ ਕਾਲਜ ਡਾ: ਸੁਜਾਤਾ ਸ਼ਰਮਾ, ਸਿਵਲ ਸਰਜਨ ਡਾ: ਪ੍ਰਭਦੀਪ ਕੌਰ ਜੌਹਲ ਆਦਿ ਹਾਜ਼ਰ ਸਨ | ਦੂਜੇ ਪਾਸੇ ਮੀਟਿੰਗ ਉਪਰੰਤ ਪੈਰਾ ਮੈਡੀਕਲ ਸਟਾਫ ਯੂਨੀਅਨ ਦੇ ਆਗੂ ਨਰਿੰਦਰ ਸਿੰਘ, ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਨਰਿੰਦਰ ਬੁੱਟਰ, ਲਖਵਿੰਦਰ ਸਿੰਘ, ਪ੍ਰੇਮ ਚੰਦ, ਜਤਿਨ ਸ਼ਰਮਾ, ਪਲਵਿੰਦਰ ਕੌਰ, ਦਿਲਰਾਜ ਕੌਰ ਆਦਿ ਨੇ ਕਿਹਾ ਕਿ ਮੰਤਰੀ ਸ੍ਰੀ ਸੋਨੀ ਨੇ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਲੋੜੀਂਦਾ ਸਾਜੋ ਸਮਾਨ ਨਹੀਂ ਮਿਲ ਰਿਹਾ ਹੈ |

ਕਰਫ਼ਿਊ ਦੀ ਉਲੰਘਣਾ ਕਰ ਕੇ ਵਾਇਰਸ ਰੂਪੀ ਦੁਸ਼ਮਣ ਨੂੰ ਘਰ ਨਾ ਸੱਦੋ : ਡਿਪਟੀ ਕਮਿਸ਼ਨਰ

ਅੰਮਿ੍ਤਸਰ, 7 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ)-ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਕੋਵਿਡ 19 ਦੇ ਚੱਲਦੇ ਰਾਜ ਦੀ ਜਨਤਾ ਨੂੰ ਵਾਇਰਸ ਤੋਂ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਗਾਏ ਗਏ ਕਰਫਿਊ 'ਚ ਜ਼ਿਲ੍ਹਾ ਵਾਸੀਆਂ ਵਲੋਂ ਦਿੱਤੇ ਜਾ ...

ਪੂਰੀ ਖ਼ਬਰ »

2 ਮੌਤਾਂ ਉਪਰੰਤ ਅੱਜ ਮਿਲੀ ਕੋਰੋਨਾ ਵਾਇਰਸ ਤੋਂ ਰਾਹਤ, ਕੋਈ ਨਵਾਂ ਕੇਸ ਨਹੀਂ ਮਿਲਿਆ

ਅੰਮਿ੍ਤਸਰ, 7 ਅਪ੍ਰੈਲ (ਰੇਸ਼ਮ ਸਿੰਘ)-ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਅੰਮਿ੍ਤਸਰ ਦੇ ਰਹਿਣ ਵਾਲੇ 2 ਪ੍ਰਮੁੱਖ ਸ਼ਖ਼ਸ਼ੀਅਤਾਂ ਜਿਨ੍ਹਾਂ 'ਚ ਸਾਬਕਾ ਹਜ਼ੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਤੇ ਇਸ ਉਪਰੰਤ ਸਾਬਕਾ ਨਿਗਮ ਅਧਿਕਾਰੀ ਜਸਵਿੰਦਰ ਸਿੰਘ ਦੀ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਣ ਲਈ ਜ਼ੋਮਾਟੋ ਕੰਪਨੀ ਦੀਆਂ ਲਈਆਂ ਜਾ ਰਹੀਆਂ ਨੇ ਸੇਵਾਵਾਂ

ਅੰਮਿ੍ਤਸਰ, 7 ਅਪ੍ਰੈਲ (ਜੱਸ)-ਸਮਾਜ ਸੇਵੀ ਤੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਡਾ: ਐਸ.ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਲੋਕ ਸੇਵਾ ਲਈ ਯਤਨਸ਼ੀਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਕੋਰੋਨਾ ਸੰਕਟ ਦੌਰਾਨ ਲੋੜਵੰਦਾਂ ਲਈ ਆਟਾ-ਦਾਲ-ਚਾਵਲ-ਖੰਡ, ਮਰੀਜ਼ਾਂ ਲਈ ...

ਪੂਰੀ ਖ਼ਬਰ »

ਸਰਕਾਰੀ ਰਾਸ਼ਨ ਵੰਡਦੇ ਕੀਤੇ ਪੱਖਪਾਤ ਨੂੰ ਲੈ ਕੇ ਲੋਕਾਂ ਪੰਜਾਬ ਸਰਕਾਰ ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਛੇਹਰਟਾ, 7 ਅਪ੍ਰੈਲ (ਸੁੱਖ ਵਡਾਲੀ, ਸੁਰਿੰਦਰ ਵਿਰਦੀ)-ਵਾਰਡ ਨੰਬਰ 78 'ਚ ਕੌਾਸਲਰ ਸੁਖਬੀਰ ਸਿੰਘ ਸੋਨੀ, ਪ੍ਰਧਾਨ ਜਥੇ: ਮੇਜਰ ਸਿੰਘ ਸਰਕਾਰੀਆ, ਸਾਬਕਾ ਕੌਾਸਲਰ ਗੁੁਰਪ੍ਰੀਤ ਸਿੰਘ ਮਿੰਟੂ, ਇਸਤਰੀ ਵਿੰਗ ਦੀ ਜ਼ਿਲ੍ਹਾ ਜਨਰਲ ਸਕੱਤਰ ਬੀਬੀ ਗੁੁਰਜੀਤ ਕੌਰ, ਸੁਰਜੀਤ ਸਿੰਘ ...

ਪੂਰੀ ਖ਼ਬਰ »

ਤੋਲਾਨੰਗਲ ਦੇ ਖੇਤਾਂ 'ਚ ਗਲੀ-ਸੜੀ ਲਾਸ਼ ਬਰਾਮਦ

ਰਾਜਾਸਾਂਸੀ, 7 ਅਪ੍ਰੈਲ (ਹਰਦੀਪ ਸਿੰਘ ਖੀਵਾ)-ਪੁਲਿਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਤੋਲਾਨੰਗਲ ਦੇ ਖੇਤਾਂ 'ਚੋਂ ਅੱਜ ਕਰੀਬ 45 ਕੁ ਵਰਿ੍ਹਆਂ ਦੇ ਵਿਅਕਤੀ ਦੀ ਲਵਾਰਿਸ ਗਲੀ-ਸੜੀ ਲਾਸ਼ ਬਰਾਮਦ ਹੋਈ | ਇਸ ਸਬੰਧੀ ਪੁਲਿਸ ਥਾਣਾ ਰਾਜਾਸਾਂਸੀ ਦੇ ਮੁੱਖੀ ਮਨਮੀਤਪਾਲ ...

ਪੂਰੀ ਖ਼ਬਰ »

ਸਰਪੰਚ ਦੀ ਕਾਰ ਭੰਨਣ ਤੇ ਉਸਦੇ ਰਿਸ਼ਤੇਦਾਰਾਂ 'ਤੇ ਹਮਲਾ ਕਰਨ ਵਾਲੇ 7 ਜਣਿਆਂ ਵਿਰੁੱਧ ਮੁਕੱਦਮਾ ਦਰਜ

ਅਜਨਾਲਾ, 7 ਅਪ੍ਰੈਲ (ਐਸ. ਪ੍ਰਸ਼ੋਤਮ, ਗੁਰਪ੍ਰੀਤ ਸਿੰਘ ਢਿਲੋਂ)-ਸਰਹੱਦੀ ਪਿੰਡ ਬਿਕਰਾਊਰ ਵਿਖੇ ਸਰਵਨ ਸਿੰਘ ਪੁੱਤਰ ਅਜੀਤ ਸਿੰਘ, ਉਸ ਦੀ ਪਤਨੀ ਕੁਲਦੀਪ ਕੌਰ ਦੇ ਘਰ 'ਚ ਕਥਿਤ ਤੌਰ 'ਤੇ ਜਬਰੀ ਦਾਖਲ ਹੋ ਕੇ ਰਵਾਇਤੀ ਹਥਿਆਰਾਂ ਨਾਲ ਹਮਲਾ ਕਰਕੇ ਇਨ੍ਹਾਂ ਨੂੰ ਜ਼ਖ਼ਮੀ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਰਹਿੰਦੇ ਸਿੱਖਾਂ ਨੂੰ ਭਾਰਤ ਲਿਆਉਣ ਲਈ ਡਿੰਪਾ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

ਤਰਨ ਤਾਰਨ, 7 ਅਪ੍ਰੈਲ (ਹਰਿੰਦਰ ਸਿੰਘ)-ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਫ਼ਗਾਨਿਸਤਾਨ ਵਿਚ ਰਹਿ ਰਹੇ ਸਿੱਖਾਂ ਨੂੰ ਤੁਰੰਤ ਭਾਰਤ ਮੰਗਵਾਉਣ ਦੀ ਮੰਗ ਕੀਤੀ ਹੈ | ਇਸ ਪੱਤਰ ਦਾ ਉਤਾਰਾ ...

ਪੂਰੀ ਖ਼ਬਰ »

ਗੁਰਦੁਆਰਾ ਮਜਨੂੰ ਕਾ ਟਿੱਲਾ ਦੇ ਪ੍ਰਬੰਧਕਾਂ ਵਿਰੁੱਧ ਦਰਜ ਪਰਚਾ ਕੇਜਰੀਵਾਲ ਦੀ ਸਿੱਖ ਵਿਰੋਧੀ ਸੋਚ ਦਾ ਪ੍ਰਮਾਣ : ਭਾਈ ਲੌਾਗੋਵਾਲ

ਅੰਮਿ੍ਤਸਰ, 7 ਅਪ੍ਰੈਲ (ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਦਿੱਲੀ ਸਥਿਤ ਗੁਰਦੁਆਰਾ ਮਜਨੂੰ ਕਾ ਟਿੱਲਾ ਦੇ ਪ੍ਰਬੰਧਕਾਂ ਵਿਰੁੱਧ ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਦਰਜ ਕਰਵਾਏ ਗਏ ਪਰਚੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਹੈ ...

ਪੂਰੀ ਖ਼ਬਰ »

ਪੁਲਿਸ ਵਲੋਂ ਦੋ ਨਸ਼ਾ ਤਸਕਰਾਂ ਦੀ 37 ਲੱਖ 80 ਹਜ਼ਾਰ ਰੁਪਏ ਦੀ ਜਾਇਦਾਦ ਕੀਤੀ ਫਰੀਜ਼

ਤਰਨ ਤਾਰਨ, 7 ਅਪ੍ਰੈਲ (ਹਰਿੰਦਰ ਸਿੰਘ)-ਐੱਸ.ਐੱਸ.ਪੀ. ਧਰੁਵ ਦਹੀਆ ਵਲੋਂ ਨਸ਼ਿਆਂ ਦੇ ਿਖ਼ਲਾਫ਼ ਵਿੱਢੀ ਗਈ ਮੁਹਿੰਮ ਤਹਿਤ ਐੱਸ.ਪੀ.ਡੀ. ਜਗਜੀਤ ਸਿੰਘ ਵਾਲੀਆ ਦੀ ਨਿਗਰਾਨੀ ਹੇਠ ਜ਼ਿਲ੍ਹਾ ਤਰਨ ਤਾਰਨ ਪੁਲਿਸ ਵਲੋਂ ਨਸ਼ੇ 'ਤੇ ਕਾਬੂ ਪਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ...

ਪੂਰੀ ਖ਼ਬਰ »

ਕੋਰੋਨਾ ਦੇ ਡਰ ਕਾਰਨ ਨਿੱਜੀ ਹਸਪਤਾਲਾਂ ਦੀਆਂ ਓ.ਪੀ.ਡੀ. ਸੇਵਾਵਾਂ ਬੰਦ

ਅੰਮਿ੍ਤਸਰ, 7 ਅਪ੍ਰੈਲ (ਰੇੇਸ਼ਮ ਸਿੰਘ)-ਇਥੇ ਜ਼ਿਲ੍ਹੇ ਭਰ ਦੇ ਕਈ ਗ਼ੈਰ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਲੋਂ ਕੋਰੋਨਾ ਵਾਇਰਸ ਦੇ ਡਰ ਕਾਰਨ ਆਪਣੀਆਂ ਓ.ਪੀ.ਡੀ. ਸੇਵਾਵਾਂ (ਬਾਹਰੀ ਮਰੀਜ਼ ਵਿਭਾਗ) ਬੰਦ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਮਰੀਜ਼ਾਂ 'ਚ ਹਾਹਾਕਾਰ ਮੱਚੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਇਕ-ਇਕ ਦਾਣਾ ਚੁੱਕਣ ਲਈ ਵਚਨਬੱਧ-ਸੁਖਬਿੰਦਰ ਸਿੰਘ ਸਰਕਾਰੀਆ

ਤਰਨ ਤਾਰਨ, 7 ਅਪ੍ਰੈਲ (ਹਰਿੰਦਰ ਸਿੰਘ)-ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਰਾਜ ਭਰ ਵਿਚ ਲਗਾਏ ਕਰਫ਼ਿਊ ਤੇ ਤਾਲਾਬੰਦੀ ਦੌਰਾਨ ਲੋਕਾਂ ਨੂੰ ਰਾਹਤ ਦੇਣ ਤੇ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵਲੋਂ ਕੀਤੇ ਗਏ ਪ੍ਰਬੰਧਾਂ ...

ਪੂਰੀ ਖ਼ਬਰ »

ਤਰਨ ਤਾਰਨ ਪੁਲਿਸ ਵਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਹੁਣ ਡਰੋਨ ਕੈਮਰੇ ਨਾਲ ਰੱਖੀ ਜਾਵੇਗੀ ਨਿਗਰਾਨੀ

ਤਰਨ ਤਾਰਨ, 7 ਅਪ੍ਰੈਲ (ਹਰਿੰਦਰ ਸਿੰਘ)-ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਵਿਚ ਚੱਲ ਰਹੇ ਕਰਫਿਊ ਦੌਰਾਨ ਐੱਸ.ਐੱਸ.ਪੀ. ਧਰੁਵ ਦਹੀਆ ਦੀਆਂ ਹਦਾਇਤਾਂ ਅਨੁਸਾਰ ਜਗਜੀਤ ਸਿੰਘ ਵਾਲੀਆ ਐੱਸ.ਪੀ.ਡੀ. ਦੀ ਨਿਗਰਾਨੀ ਹੇਠ ਜ਼ਿਲ੍ਹੇ ਦੇ ਸਾਰੇ ਡੀ.ਐੱਸ.ਪੀਜ਼ ਵਲੋਂ ...

ਪੂਰੀ ਖ਼ਬਰ »

ਵੱਧ ਕੀਮਤ ਵਸੂਲਣ ਵਾਲੇ ਦੁਕਾਨਦਾਰਾਂ ਦੀ ਹੁਣ ਖ਼ੈਰ ਨਹੀਂ

ਅੰਮਿ੍ਤਸਰ, 7 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ)-ਕਰਫ਼ਿਊ ਦੀ ਆੜ 'ਚ ਲੋਕਾਂ ਕੋਲੋਂ ਰੋਜ਼ਮਰਾ ਦੀ ਜ਼ਿੰਦਗੀ ਵਿਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਦਾ ਵੱਧ ਕੀਮਤ ਵਸੂਲ ਕਰਨ ਵਾਲੇ ਦੁਕਾਨਦਾਰਾਂ ਨੂੰ ਲੈਣੇ ਦੇ ਦੇਣੇ ਪੈਣਗੇ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਜੋਸ਼ੀ ਨੇ ਵੰਡਿਆ ਦੋ ਪਿੰਡਾਂ ਦੇ 150 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ

ਅੰਮਿ੍ਤਸਰ, 7 ਅਪ੍ਰੈਲ (ਹਰਮਿੰਦਰ ਸਿੰਘ)-ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਾਬਕਾ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋਂ ਸ਼ੁਰੂ ਕੀਤੇ 'ਮੋਦੀ ਜਨ ਸੇਵਾ ਕੇਂਦਰ' ਰਾਹੀਂ ਮਜੀਠਾ ਰੋਡ ਸਥਿਤ ...

ਪੂਰੀ ਖ਼ਬਰ »

ਅਕਾਲੀ ਆਗੂ ਗਗਨਦੀਪ ਸਿੰਘ ਜੱਜ ਤੇ ਸਾਥੀਆਂ ਵਲੋਂ ਭਾਈ ਨਿਰਮਲ ਸਿੰਘ ਦਾ ਸਸਕਾਰ ਨਾ ਕਰਨ ਦੇਣ ਦੀ ਨਿਖੇਧੀ

ਰਈਆ, 7 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਸ਼੍ਰੋਮਣੀ ਅਕਾਲੀ ਬਾਦਲ ਪਾਰਟੀ ਦੇ ਵਰਕਰਾਂ ਦੀ ਇੱਕ ਸ਼ੋਕ ਮੀਟਿੰਗ ਸੀਨੀ ਅਕਾਲੀ ਆਗੂ ਗਗਨਦੀਪ ਸਿੰਘ ਜੱਜ ਰਈਆ ਦੀ ਪ੍ਰਧਾਨਗੀ ਹੋਈ ਜਿਸ ਵਿਚ ਅਜਮੇਰ ਸਿੰਘ ਪਾਰੋਵਾਲ, ਸੁਖਵਿੰਦਰ ਸਿੰਘ ਮੱਤੇਵਾਲ, ਸੁਰਜੀਤ ਸਿੰਘ ਯੂ.ਪੀ. ਸਾ: ...

ਪੂਰੀ ਖ਼ਬਰ »

ਜ: ਸੁਰਿੰਦਰ ਸਿੰਘ ਛਿੰਦੀ (ਸਾ: ਜਥੇਦਾਰ ਲੰਗਰ) ਦਾ ਦਿਹਾਂਤ

ਬਾਬਾ ਬਕਾਲਾ ਸਾਹਿਬ, 7 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਲੰਬਾ ਸਮਾਂ ਬਤੌਰ ਲੰਗਰ ਜਥੇਦਾਰ ਸੇਵਾਵਾਂ ਨਿਭਾਉਣ ਵਾਲੇ ਜ: ਸੁਰਿੰਦਰ ਸਿੰਘ ਛਿੰਦੀ (ਦਿਆਲਗੜ੍ਹ) ਬੀਤੇ ਦਿਨੀਂ ਅਕਾਲ ਚਲਾਣਾ ਕਰ ...

ਪੂਰੀ ਖ਼ਬਰ »

ਮੱਖੀ ਪਾਲਕ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਤੇ ਸ਼ਹਿਦ ਦੀ ਢੋਆ-ਢੁਆਈ ਕਰ ਸਕਦੇ ਹਨ : ਡਿਪਟੀ ਕਮਿਸ਼ਨਰ

ਅੰਮਿ੍ਤਸਰ, 7 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ)-ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਕਾਰਨ ਕਰਫਿਊ/ ਲੌਕਡਾਊਨ ਦੇ ਮੱਦੇਨਜ਼ਰ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ, ਸ਼ਹਿਦ ਤੇ ਹੋਰ ਸਬੰਧਤ ...

ਪੂਰੀ ਖ਼ਬਰ »

ਅੰਤਿਮ ਰਸਮਾਂ ਪੂਰੀਆਂ ਕਰਨ ਨਾਲ ਕੋਈ ਖ਼ਤਰਾ ਪੈਦਾ ਨਹੀਂ ਹੁੰਦਾ : ਸਿਹਤ ਮਾਹਿਰ

ਅੰਮਿ੍ਤਸਰ, 7 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ)-ਪਹਿਲਾਂ ਲੁਧਿਆਣਾ ਤੇ ਹੁਣ ਅੰਮਿ੍ਤਸਰ ਸ਼ਹਿਰ ਵਿਚ ਕ੍ਰਮਵਾਰ ਆਪਣੇ ਮਾਤਾ-ਪਿਤਾ, ਜੋ ਕਿ ਕੋਵਿਡ 19 ਤੋਂ ਪੀੜਤ ਸਨ, ਦੀ ਮੌਤ ਹੋ ਜਾਣ 'ਤੇ ਉਨ੍ਹਾਂ ਦੇ ਬੱਚਿਆਂ ਤੇ ਪਰਿਵਾਰ ਵਲੋਂ ਮਿ੍ਤਕ ਦੇਹ ਲੈਣ ਤੋਂ ਇਨਕਾਰ ਕਰਨ ਦੀਆਂ ...

ਪੂਰੀ ਖ਼ਬਰ »

ਸੰਤ ਬਾਬਾ ਬਲਵਿੰਦਰ ਸਿੰਘ ਦੇ ਯਤਨਾ ਸਦਕਾ ਹਜ਼ੂਰ ਸਾਹਿਬ 'ਚ ਫਸੇ ਸ਼ਰਧਾਲੂਆਂ ਨੂੰ ਪੰਜਾਬ ਪੁੱਜਣ ਦੀ ਆਸ ਜਾਗੀ

ਜੰਡਿਆਲਾ ਗੁਰੂ, 7 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)-ਇਲਾਕੇ ਅਤੇ ਪੰਜਾਬ ਭਰ 'ਚੋਂ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ, ਨੰਦੇੜ (ਮਹਾਂਰਾਸ਼ਟਰ) ਦੇ ਦਰਸ਼ਨਾਂ ਨੂੰ ਗਈ ਸੰਗਤ ਦੇ ਕੋਰੋਨਾ ਵਾਇਰਸ ਕਾਰਨ ਕਰਫਿਊ ਲੱਗਣ 'ਤੇ ਆਵਾਜਾਈ ਬੰਦ ਹੋ ਜਾਣ 'ਤੇ ਗੁਰਦੁਆਰਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੀ ਬਜਾਏ ਸ਼੍ਰੋਮਣੀ ਕਮੇਟੀ, ਸਮਾਜ ਸੇਵੀ ਜਥੇਬੰਦੀਆਂ ਅਤੇ ਦਾਨੀ ਸੱਜਣਾਂ ਨੇ ਫੜੀ ਲੋਕਾਂ ਦੀ ਬਾਹ-ਬੋਨੀ ਅਜਨਾਲਾ

ਅਜਨਾਲਾ, 7 ਅਪ੍ਰੈਲ (ਸੁੱਖ ਮਾਹਲ)-ਪੰਜਾਬ ਅੰਦਰ ਕੋਰੋਨਾਂ ਨੂੰ ਖਤਮ ਕਰਨ ਦੇ ਉਦੇਸ਼ ਨਾਲ ਲਗਾਏ ਗਏ ਕਰਫਿਊ ਕਾਰਨ ਆਮ ਅਤੇ ਗਰੀਬ ਦਿਹਾੜ੍ਹੀਦਾਰ ਵਰਗ ਲਈ ਪੰਜਾਬ ਸਰਕਾਰ ਵਲੋਂ ਬਣਦਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ...

ਪੂਰੀ ਖ਼ਬਰ »

ਪੰਜਾਬ ਵਿਚ ਹੋਈ ਗੜੇਮਾਰੀ ਦੀ ਗਿਰਦਾਵਰੀ ਕਰਕੇ ਮੁੱਖ ਮੰਤਰੀ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣ-ਜਥੇ. ਬ੍ਰਹਮਪੁਰਾ

ਤਰਨ ਤਾਰਨ, 7 ਅਪ੍ਰੈਲ (ਪਰਮਜੀਤ ਜੋਸ਼ੀ)-ਬੀਤੇ ਦਿਨੀਂ ਪੰਜਾਬ ਵਿਚ ਹੋਈ ਗੜ੍ਹੇਮਾਰੀ, ਮੀਂਹ ਅਤੇ ਝੱਖੜ ਦੇ ਕਾਰਨ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ | ਇਥੋਂ ਤੱਕ ਕਿ ਹਲਕਾ ਖਡੂਰ ਸਾਹਿਬ ਦੇ ਮੰਡ ਏਰੀਏ ਵਿਚ ਕਿਸਾਨਾਂ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਇਲਾਜ ਨੂੰ ਲੈ ਕੇ ਚਰਚਾ 'ਚ ਆਏ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਪ੍ਰਬੰਧਾਂ ਦੀ ਸਮੀਖਿਆ ਕਰਨੀ ਜ਼ਰੂਰੀ

ਅੰਮਿ੍ਤਸਰ, 7 ਅਪ੍ਰੈਲ (ਹਰਮਿੰਦਰ ਸਿੰਘ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਪੂਰਾ ਵਿਸ਼ਵ ਜੂਝ ਰਿਹਾ ਹੈ | ਅੰਮਿ੍ਤਸਰ ਦੇ ਹਸਪਤਾਲਾਂ 'ਚ ਚਾਰ ਮੌਤਾਂ ਹੋ ਚੁੱਕੀਆਂ ਹਨ | ਮਰਨ ਵਾਲਿਆਂ ਵਿਚ ਭਾਈ ਨਿਰਮਲ ਸਿੰਘ ਖਾਲਸਾ ਤੇ ਨਗਰ ਨਿਗਮ ਅੰਮਿ੍ਤਸਰ ਦਾ ਸਾਬਕਾ ਨਿਗਰਾਨ ...

ਪੂਰੀ ਖ਼ਬਰ »

ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਗੜੇਮਾਰੀ ਦੇ ਸ਼ਿਕਾਰ ਕਿਸਾਨਾਂ ਲਈ ਯੋਗ ਮੁਆਵਜ਼ੇ ਦੀ ਮੰਗ

ਚੋਹਲਾ ਸਾਹਿਬ, 7 ਅਪ੍ਰੈਲ (ਬਲਵਿੰਦਰ ਸਿੰਘ)-ਬੀਤੇ ਕੱਲ ਹੋਈ ਤੇਜ਼ ਬਾਰਸ਼ ਤੇ ਗੜੇ੍ਹਮਾਰੀ ਕਾਰਨ ਹਲਕਾ ਖਡੂਰ ਸਾਹਿਬ ਦੇ ਪਿੰਡ ਪੱਖੋਪੁਰ, ਕੌੜੇਵਧਾਨ, ਗੁੱਜਰਪੁਰ ਆਦਿ ਦੇ ਕਿਸਾਨਾਂ ਦੀ ਸੈਂਕੜੇ ਏਕੜ ਕਣਕ, ਮੱਕੀ ਸਬਜੀਆਂ ਤੇ ਅਤੇ ਹਰੇ ਚਾਰੇ ਦੀ ਫਸਲ ਦੀ ਹੋਈ ਬਰਬਾਦੀ ...

ਪੂਰੀ ਖ਼ਬਰ »

ਪੰਜਾਬ ਦੇ ਵਿਧਾਇਕ 2 ਮਹੀਨੇ ਦੀ ਅੱਧੀ ਤਨਖ਼ਾਹ ਰਾਹਤ ਫੰਡਾਂ 'ਚ ਦੇਣ-ਪੱਖੋਕੇ

ਤਰਨ ਤਾਰਨ, 7 ਅਪ੍ਰੈਲ (ਲਾਲੀ ਕੈਰੋਂ)-ਕੋਰੋਨਾ ਦੀ ਜੰਗ ਨਾਲ ਲੜ ਰਹੇ ਹਿੰਦੁਸਤਾਨ ਨੂੰ ਕੋਰੋਨਾ ਸਬੰਧੀ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਤੇ ਲੋੜਵੰਦਾਂ ਦਾ ਪੇਟ ਪਾਲਣ ਲਈ ਵੱਡੀ ਚੁਣੌਤੀ ਬਣੀ ਹੋਈ ਹੈ ਅਤੇ ਇਨ੍ਹਾਂ ਹਾਲਾਤਾਂ 'ਚ ਸਾਨੂੰ ਦੇਸ਼ ਦੀ ਸਰਕਾਰ ...

ਪੂਰੀ ਖ਼ਬਰ »

ਗੁਹਾਟੀ ਤੋਂ ਆਏ ਦੋ ਨੌਜਵਾਨਾਂ ਨੂੰ 14 ਦਿਨਾਂ ਲਈ ਕੀਤਾ ਇਕਾਂਤਵਾਸ

ਸਰਾਏਾ ਅਮਾਨਤ ਖਾ, 7 ਅਪ੍ਰੈਲ (ਨਰਿੰਦਰ ਸਿੰਘ ਦੋਦੇ)-ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਛੀਨਾ ਬਿਧੀ ਚੰਦ 'ਚ ਗੁਹਾਟੀ ਤੋਂ ਆਏ ਦੋ ਨੌਜਵਾਨਾਂ ਨੂੰ ਇਕਾਂਤਵਾਸ ਕੀਤਾ | ਇਸ ਬਾਰੇ ਜਾਣਕਾਰੀ ਦਿੰਦੇ ਸੀ.ਐੱਚ.ਸੀ. ਕਸੇਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਬਲਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਪਿੰਡ ਖਵਾਸਪੁਰ ਦੇ ਬਾਹਰ ਨਾਕੇਬੰਦੀ

ਫਤਿਆਬਾਦ, 7 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਜ਼ਿਲ੍ਹਾ ਤਰਨ ਤਾਰਨ ਦੇ ਪੁਲਿਸ ਮੁਖੀ ਧਰੁਵ ਦਹੀਆ ਦੀ ਅਪੀਲ 'ਤੇ ਪਿੰਡ ਖਵਾਸਪੁਰ ਦੇ ਨੌਜਵਾਨਾਂ ਤੇ ਸਮਾਜ ਸੇਵੀਆਂ ਵਲੋਂ ਸਾਬਕਾ ਸਰਪੰਚ ਹਰਪਾਲ ਸਿੰਘ ਦੀ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੇ ਮੁਕਾਬਲੇ ਲਈ ਫੌਰੀ ਤੌਰ 'ਤੇ ਨਵਾਂ ਡਾਕਟਰੀ ਸਟਾਫ਼ ਭਰਤੀ ਕੀਤਾ ਜਾਵੇ-ਮਾੜੀਮੇਘਾ

ਤਰਨ ਤਾਰਨ, 7 ਅਪ੍ਰੈਲ (ਹਰਿੰਦਰ ਸਿੰਘ)-ਸੀ.ਪੀ.ਆਈ. ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਪੱਸ਼ਟ ਨਹੀਂ ਕਰ ਰਹੀ ਕਿ ਕੋਰੋਨਾ ਮਹਾਂਮਾਰੀ ਦੇ ਬਚਾ ਵਾਸਤੇ ਪੰਜਾਬ ਵਿਚ ਕਿੰਨੇ ਵੈਂਟੀਲੇਟਰ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਨੇ ਹਲਕੇ ਦੇ ਪਿੰਡਾਂ ਦਾ ਜਾਇਜ਼ਾ ਲਿਆ

ਮੀਆਂਵਿੰਡ, 7 ਅਪ੍ਰੈਲ (ਗੁਰਪ੍ਰਤਾਪ ਸਿੰਘ ਸੰਧੂ)-ਕੋਰੋਨਾ ਵਾਇਰਸ ਦੇ ਬਚਾਅ ਲਈ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਰਾਤ ਦਿਨ ਠੀਕਰੀ ਪਹਿਰੇ ਲਗਾ ਕੇ ਆਪਣੇ-ਆਪਣੇ ਪਿੰਡਾਂ ਨੂੰ ਆਉਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ | ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਕਰਫ਼ਿਊ ਦੌਰਾਨ ਡਰੋਨ ਰਾਹੀਂ ਨਜ਼ਰ ਰੱਖਣ ਦੀ ਆਗਿਆ

ਤਰਨ ਤਾਰਨ, 7 ਅਪ੍ਰੈਲ (ਹਰਿੰਦਰ ਸਿੰਘ)-ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ (ਨੋਵੇਲ ਕੋਰੋਨਾ ਵਾਇਰਸ) ਦੀ ਰੋਕਥਾਮ ਲਈ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਇਸ ਨੂੰ ਨੋਟੀਫਾਇਡ ਡਿਜ਼ਾਸਟਰ ਅਤੇ ਆਪਾਤਕਾਲੀਨ ਸਥਿਤੀ ਘੋਸ਼ਿਤ ਕੀਤਾ ਜਾ ਚੁੱਕਾ ...

ਪੂਰੀ ਖ਼ਬਰ »

ਡਰੋਨਾਂ ਦੀ ਸਹਾਇਤਾਂ ਨਾਲ ਰੱਖੀ ਜਾ ਰਹੀ ਹੈ ਚੱਪੇ-ਚੱਪੇ 'ਤੇ ਨਜ਼ਰ ਧਾਰਾ 188 ਤਹਿਤ ਥਾਣਾ ਚੋਹਲਾ ਸਾਹਿਬ 'ਚ ਹੋਏ 26 ਵਿਅਕਤੀਆਂ 'ਤੇ ਪਰਚੇ

ਚੋਹਲਾ ਸਾਹਿਬ, 7 ਅਪ੍ਰੈਲ (ਬਲਵਿੰਦਰ ਸਿੰਘ)-ਪੁਲਿਸ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਥਾਣੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿਚ ਪੁਲਿਸ ਪਾਰਟੀਆਂ ਦੀਆਂ ਟੁਕੜੀਆਂ ਬਣਾ ਕੇ ਦਿਨ-ਰਾਤ ਨਜ਼ਰ ਰੱਖੀ ਜਾ ਰਹੀ ਹੈ ਤੇ ਲੋਕਾਂ ਨੂੰ ਆਪਣੇ-ਆਪਣੇ ਘਰਾਂ ਵਿਚ ...

ਪੂਰੀ ਖ਼ਬਰ »

ਪਿੰਡ ਤਖਤੂਚੱਕ ਦੇ ਸਾਰੇ ਰਸਤੇ ਹੋਏ ਸੀਲ

ਮੀਆਂਵਿੰਡ, 7 ਅਪ੍ਰੈਲ (ਗੁਰਪ੍ਰਤਾਪ ਸਿੰਘ ਸੰਧੂ)-ਕੋਰੋਨਾ ਵਾਇਰਸ ਤੋਂ ਬਚਣ ਲਈ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਧੜ੍ਹੇਬੰਦੀ ਤੋਂ ਉੱਪਰ ਉੱਠਕੇ ਠੀਕਰੀ ਪਹਿਰੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ | ਇਸੇ ਤਹਿਤ ਮਾਰਕੀਟ ਕਮੇਟੀ ਖਡੂਰ ਸਾਹਿਬ ਦੇ ਵਾਈਸ ਚੇਅਰਮੈਨ ਸਤਨਾਮ ...

ਪੂਰੀ ਖ਼ਬਰ »

ਮੁੰਡਾਪਿੰਡ ਗੁਜਰਪੁਰਾ ਤੇ ਆਸ-ਪਾਸ ਦੇ ਪਿੰਡਾਂ ਵਿਚ ਗੜੇਮਾਰੀ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ

ਫਤਿਆਬਾਦ, 7 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਕਣਕ ਦੀ ਖੜ੍ਹੀ ਫਸਲ ਅਤੇ ਸਬਜੀਆਂ ਵਗੈਰਾ 'ਤੇ ਹੋਈ ਗੜ੍ਹੇਮਾਰੀ ਦੇ ਨਾਲ ਹੋਏ ਭਾਰੀ ਨੁਕਸਾਨ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ | ਇਸ ਬਾਰੇ ਅਕਾਲੀ ਆਗੂ ਮੱਖਣ ਸਿੰਘ ਮੁੰਡਾਪਿੰਡ ਨੇ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਗੜ੍ਹੇਮਾਰੀ ਨਾਲ ਕਣਕਾਂ ਦੇ ਹੋਏ ਨੁਕਸਾਨ ਲਈ ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ

ਰਾਮ ਤੀਰਥ, 7 ਅਪ੍ਰੈਲ (ਧਰਵਿੰਦਰ ਸਿੰਘ ਔਲਖ)-ਪੱਕੀ ਫ਼ਸਲ 'ਤੇ ਹੋਈ ਗੜ੍ਹੇਮਾਰੀ ਅਤੇ ਮੀਂਹ ਨਾਲ ਹੋਏ ਨੁਕਸਾਨ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ ਵੱਖ ਵੱਖ ਕਿਸਾਨਾਂ ਜਿਨ੍ਹਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ...

ਪੂਰੀ ਖ਼ਬਰ »

ਸਰਕਾਰ ਦਿਹਾਤੀ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਮਹੀਨਾ ਦੇਵੇ

ਚੋਗਾਵਾਂ 7 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ)-ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਰਸਾ ਸਿੰਘ ਟਪਿਆਲਾ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਧਨਵੰਤ ਸਿੰਘ, ਦਿਹਾਤੀ ਮਜਦੂਰ ਸਭਾ ਦੇ ਤਹਿਸੀਲ ਪ੍ਰਧਾਨ ਸੁਖਦੇਵ ਸਿੰਘ ਬਰੀਕੀ ਚੋਗਾਵਾਂ, ਸਹੀਦ ਭਗਤ ਸਿੰਘ ...

ਪੂਰੀ ਖ਼ਬਰ »

ਆੜ੍ਹਤੀ ਐਸੋ: ਜੰਡਿਆਲਾ ਗੁਰੂ ਵਲੋਂ 'ਮੁੱਖ ਮੰਤਰੀ-ਰਿਲੀਫ ਫੰਡ' ਵਿਚ ਇਕ ਲੱਖ ਰੁਪਏ ਦਾ ਯੋਗਦਾਨ

ਜੰਡਿਆਲਾ ਗੁਰੂ, 7 ਅਪ੍ਰੈਲ (ਰਣਜੀਤ ਸਿੰਘ ਜੋਸਨ)-ਆੜ੍ਹਤੀਆ ਐਸੋਸੀਏਸ਼ਨ ਜੰਡਿਆਲਾ ਗੁਰੂ ਵਲੋਂ ਵੀਂ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਜਾ ਦੀ ਅਗਵਾਈ ਹੇਠ 'ਮੁੱਖ ਮੰਤਰੀ ਪੰਜਾਬ ਕੋਵਿਡ-19 ਰੀਲੀਫ ਫੰਡ' ਵਿਚ ਇਕ ਲੱਖ ਰੁਪਏ ਦੀ ਰਾਸ਼ੀ ਦਾ ਆਪਣਾ ਯੋਗਦਾਨ ...

ਪੂਰੀ ਖ਼ਬਰ »

ਮੁੱਢਲਾ ਸਿਹਤ ਕੇਂਦਰ ਰਮਦਾਸ ਵਲੋਂ ਪੰਜਾਬ ਤੋਂ ਬਾਹਰੋਂ ਆਏ ਲੋਕਾਂ ਦੀ ਕੀਤੀ ਜਾ ਰਹੀ ਜਾਂਚ

ਰਮਦਾਸ, 7 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਸਿਵਲ ਸਰਜਨ ਅੰਮਿ੍ਤਸਰ ਡਾ: ਪ੍ਰਭਦੀਪ ਕੌਰ ਜੌਹਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਨੋਡਲ ਅਫਸਰ ਕੋਰੋਨਾ ਵਾਇਰਸ ਡਾ: ਮਦਨ ਮੋਹਨ ਅਤੇ ਡਾ: ਸੰਤੋਸ਼ ਕੁਮਾਰੀ ਐੱਸ. ਐੱਮ. ਓ. ਰਮਦਾਸ ਦੀ ਅਗਵਾਈ ਹੇਠ ਪੰਜਾਬ ਦੇ ਬਾਹਰੋਂ ਆਏ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਨੇ ਜਾ ਕੇ ਕੀਤਾ ਮੁਆਇਨਾ
ਹਲਕਾ ਬਾਬਾ ਬਕਾਲਾ ਸਾਹਿਬ ਦੇ ਪੰਜ ਪਿੰਡ ਪੂਰੀ ਤਰ੍ਹਾਂ ਸੀਲ

ਰਈਆ, 7 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਪੰਜਾਬ ਵਿਚ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਠੱਲ੍ਹ ਪਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਜਾਰੀ ਹਦਾਇਤਾਂ ਤੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜਿੱਥੇ ਸਿਵਲ ਪ੍ਰਸ਼ਾਸ਼ਨ ...

ਪੂਰੀ ਖ਼ਬਰ »

ਤਾਲਾਬੰਦੀ ਦੇ ਚੱਲਦਿਆਂ ਤਬਾਹ ਹੋ ਰਿਹੈ ਮੁਰਗੀ ਪਾਲਣ ਦਾ ਕਾਰੋਬਾਰ, ਨਹੀਂ ਮਿਲ ਰਿਹਾ ਮੁਰਗ਼ੀਦਾਣਾ

ਅੰਮਿ੍ਤਸਰ, 7 ਅਪ੍ਰੈਲ (ਸੁਰਿੰਦਰ ਕੋਛੜ)-ਕੋਰੋਨਾ ਵਾਇਰਸ ਦੀ ਤਬਾਹੀ ਦੇ ਡਰ ਤੋਂ ਦੇਸ਼ ਭਰ 'ਚ ਕੀਤੀ ਗਈ ਤਾਲਾਬੰਦੀ ਨਾਲ ਮੁਰਗੀ ਪਾਲਣ ਦਾ ਕਾਰੋਬਾਰ ਬੁਰੀ ਤਰ੍ਹਾਂ ਨਾਲ ਤਬਾਹ ਹੋ ਰਿਹਾ ਹੈ | ਇਸ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਮੁਰਗ਼ੀਆਂ ਤੋਂ ...

ਪੂਰੀ ਖ਼ਬਰ »

ਹਲਕਾ ਬਾਬਾ ਬਕਾਲਾ ਸਾਹਿਬ ਦੇ ਪੰਜ ਪਿੰਡ ਪੂਰੀ ਤਰ੍ਹਾਂ ਸੀਲ

ਰਈਆ, 7 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਪੰਜਾਬ ਵਿਚ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਠੱਲ੍ਹ ਪਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਜਾਰੀ ਹਦਾਇਤਾਂ ਤੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜਿੱਥੇ ਸਿਵਲ ਪ੍ਰਸ਼ਾਸ਼ਨ ...

ਪੂਰੀ ਖ਼ਬਰ »

ਸ਼ਹਿਰ 'ਚ ਕੰਵਰਪ੍ਰਤਾਪ ਨੇ ਲੋੜਵੰਦਾਂ ਲਈ ਚਲਾਈਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਦਾ ਲਿਆ ਜਾਇਜ਼ਾ

ਅਜਨਾਲਾ, 7 ਅਪ੍ਰੈਲ (ਐਸ. ਪ੍ਰਸ਼ੋਤਮ)-ਅੱਜ ਇਥੇ ਵਪਾਰ ਮੰਡਲ ਜ਼ਿਲ੍ਹਾ ਪ੍ਰਧਾਨ ਤੇ ਸ਼ਹਿਰੀ ਕਾਂਗਰਸ ਪ੍ਰਧਾਨ ਪ੍ਰਵੀਨ ਕੁਕਰੇਜਾ ਦੀ ਪ੍ਰਧਾਨਗੀ ਹੇਠ ਸ਼ੋਸ਼ਲ ਡਿਸਟੈਂਸ (ਸਮਾਜਿਕ ਦੂਰੀ) ਨਿਯਮਾਂ ਦੀ ਪਾਲਣਾ ਕਰਦਿਆਂ ਚੋਣਵੇਂ ਆਗੂਆਂ/ਵਪਾਰੀਆਂ ਦੀ ਹੋਈ ਸਾਂਝੀ ...

ਪੂਰੀ ਖ਼ਬਰ »

ਨਸ਼ੇ ਦਾ ਟੀਕਾ ਲਗਾਉਣ ਵਾਲੇ ਨੌਜਵਾਨ ਦੇ ਦੋਸਤ 'ਤੇ ਕੇਸ ਦਰਜ

ਸਰਾਏਾ ਅਮਾਨਤ ਖਾਂ, 7 ਅਪ੍ਰੈਲ (ਨਰਿੰਦਰ ਸਿੰਘ ਦੋਦੇ)-ਪਿੰਡ ਛੀਨਾ ਬਿਧੀ ਚੰਦ ਦੇ ਇਕ ਨੌਜਵਾਨ ਵਲੋਂ ਟੀਕਾ ਲਗਾਉਣ ਨਾਲ ਹੋਈ ਮੌਤ 'ਤੇ ਪੁਲਿਸ ਨੌਜਵਾਨ ਦੇ ਦੋਸਤ 'ਤੇ ਕੇਸ ਦਰਜ ਕੀਤਾ | ਇਸ ਬਾਰੇ ਥਾਣਾ ਮੁਖੀ ਇੰਸ: ਬਲਜੀਤ ਸਿੰਘ ਵੜੈਚ ਨੇ ਪ੍ਰੈੱਸ ਨੂੰ ਦੱਸਿਆ ਕਿ ਮਿ੍ਤਕ ...

ਪੂਰੀ ਖ਼ਬਰ »

ਬੈਂਕਾਂ 'ਚੋਂ ਪੈਸੇ ਕਢਵਾਉਣ ਵਾਲਿਆਂ ਨੇ ਕਰਫ਼ਿਊ ਦੀਆਂ ਉਡਾਈਆਂ ਧੱਜੀਆਂ

ਤਰਸਿੱਕਾ, 7 ਅਪ੍ਰੈਲ (ਅਤਰ ਸਿੰਘ ਤਰਸਿੱਕਾ)-ਇਕ ਪਾਸੇ ਤਾਂ ਸਰਕਾਰ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਉਣ ਲਈ ਕਰਫ਼ਿਊ ਲਾਇਆ ਹੋਇਆ ਹੈ ਤੇ ਲੋਕਾਂ ਨੂੰ ਪੰਜਾਬ ਪੁਲਿਸ ਸਖ਼ਤੀ ਨਾਲ ਘਰਾਂ ਅੰਦਰ ਹੀ ਰਹਿਣ ਲਈ ਮਜ਼ਬੂਰ ਕਰ ਰਹੀ ਹੈ ਪਰ ਦੂਸਰੇ ਪਾਸੇ ...

ਪੂਰੀ ਖ਼ਬਰ »

ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਇਆ ਸਮਾਜ ਸੇਵਕ ਪੋ੍ਰ. ਸ਼ੇਰ ਸਿੰਘ ਚੈਨਪੁਰ

ਰਾਮ ਤੀਰਥ, 7 ਅਪ੍ਰੈਲ (ਧਰਵਿੰਦਰ ਸਿੰਘ ਔਲਖ)-ਪਿੰਡ ਚੈਨਪੁਰ ਦੇ ਇਕਲੌਤੇ ਸਮਾਜ ਸੇਵੀ ਨੌਜਵਾਨ ਪ੍ਰੋਫੈਸਰ ਸ਼ੇਰ ਸਿੰਘ ਚੈਨਪੁਰ ਕਰਫਿਊ ਦੌਰਾਨ ਰਾਸ਼ਨ ਦੀ ਸੇਵਾ ਲਈ ਚੰਗਾ ਯੋਗਦਾਨ ਪਾ ਰਹੇ ਹਨ | ਸਾਬਕਾ ਸਰਪੰਚ ਜੋਗਿੰਦਰ ਸਿੰਘ ਆੜ੍ਹਤੀ ਦੇ ਹੋਣਹਾਰ ਸਪੁੱਤਰ ਪੋ੍ਰ. ...

ਪੂਰੀ ਖ਼ਬਰ »

ਅਜਨਾਲਾ ਖੇਤਰ 'ਚ ਤਾਇਨਾਤ 218 ਪੁਲਿਸ ਮੁਲਾਜ਼ਮਾਂ/ਅਧਿਕਾਰੀਆਂ ਦਾ ਕਰਵਾਇਆ ਕੋਰੋਨਾ ਵਾਇਰਸ ਮੈਡੀਕਲ ਚੈੱਕਅਪ-ਡੀ. ਐੱਸ. ਪੀ.

ਅਜਨਾਲਾ, 7 ਅਪ੍ਰੈਲ (ਐਸ. ਪ੍ਰਸ਼ੋਤਮ)-ਅੱਜ ਇਥੇ ਡੀ.ਐੱਸ.ਪੀ. ਅਜਨਾਲਾ ਸੋਹਣ ਸਿੰਘ ਨੇ ਪੁਲਿਸ ਸਬ ਡਵੀਜ਼ਨ ਅਜਨਾਲਾ ਤਹਿਤ ਪੈਂਦੇ ਪੁਲਿਸ ਥਾਣਿਆਂ ਦੇ ਐੱਸ.ਐੱਚ.ਓ. ਤੇ ਪੁਲਿਸ ਚੌਾਕੀ ਇੰਚਾਰਜਾਂ ਨਾਲ ਨਿੱਜੀ ਤੌਰ 'ਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਾਓ ਨੂੰ ਰੋਕਣ ...

ਪੂਰੀ ਖ਼ਬਰ »

ਨਰਸਿੰਗ ਸਕੂਲ ਤੇ ਕਾਲਜ ਪੱਟੀ ਵਿਚ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਇਕਾਂਤਵਾਸ ਬਣਾਉਣ ਸਬੰਧੀ ਸੰਸਥਾ ਵਲੋਂ ਸਹਿਮਤੀ

ਪੱਟੀ, 7 ਅਪ੍ਰੈਲ (ਬੋਨੀ ਕਾਲੇਕੇ)-ਕੋਰੋਨਾ ਵਾਇਰਸ ਕਾਰਨ ਭਾਰਤ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ ਵਲੋਂ ਵੀ ਇਸ ਬਿਮਾਰੀ ਨਾਲ ਜੰਗ ਜਿੱਤਣ ਲਈ ਪੱਬਾਂ ਭਾਰ ਹੋਈ ਨਜ਼ਰ ਆ ਰਹੀ ਹੈ | ਇਸ ਮੌਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ...

ਪੂਰੀ ਖ਼ਬਰ »

ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਲੋਂ ਆਨਲਾਈਨ ਸਿੱਖਿਆ ਸ਼ੁਰੂ

ਗੋਇੰਦਵਾਲ ਸਾਹਿਬ, 7 ਮਾਰਚ (ਸਕੱਤਰ ਸਿੰਘ ਅਟਵਾਲ)-ਬੀਤੇ ਦਿਨੀਂ ਸਰਕਾਰ ਵਲੋਂ ਕੀਤੇ ਲਾਕਡਾਊਨ ਨੂੰ ਮੱਦੇਨਜ਼ਰ ਰੱਖਦੇ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੀ ਸਕੂਲ ਮੈਨੇਜਮੈਂਟ ਕਮੇਟੀ ਨੇ ਮਿਲ ਕੇ ਵਿਦਿਆਰਥੀਆਂ ਨੂੰ ਆਨ-ਲਾਈਨ ਸਿੱਖਿਆ ...

ਪੂਰੀ ਖ਼ਬਰ »

ਦੁਆਬੇ ਵਿਚ ਮਜ਼ਦੂਰੀ ਕਰ ਕੇ ਵਾਪਸ ਖੇਮਕਰਨ ਪਰਤੇ 46 ਹੋਰ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ

ਖੇਮਕਰਨ, 7 ਅਪ੍ਰੈਲ (ਰਾਕੇਸ਼ ਬਿੱਲਾ)-ਸਿਹਤ ਵਿਭਾਗ ਪੁਲਿਸ ਵਲੋਂ ਕੋਰੋਨਾ ਵਾਇਰਸ ਕਾਰਨ ਬਾਹਰੋਂ ਆਉਣ ਵਾਲਿਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ | ਦੁਆਬੇ ਵਿਚ ਆਲੂਆਂ ਦੀ ਪੁਟਾਈ ਕਰਨ ਦੀ ਮਜ਼ਦੂਰੀ ਕਰਕੇ ਅੱਜ ਸਵੇਰੇ ਇਕ ਟਰੱਕ ਰਾਹੀਂ ਖੇਮਕਰਨ ਸ਼ਹਿਰ ਦੀ ਵਾਰਡ ...

ਪੂਰੀ ਖ਼ਬਰ »

ਵੱਖ-ਵੱਖ ਜ਼ਿਲਿ੍ਹਆਂ ਤੋਂ ਪਰਤੇ ਵਿਅਕਤੀਆਂ ਨੂੰ ਸਿਹਤ ਵਿਭਾਗ ਨੇ ਘਰਾਂ 'ਚ ਕੀਤਾ ਇਕਾਂਤਵਾਸ

ਖਾਲੜਾ, 7 ਅਪ੍ਰੈਲ (ਜੱਜਪਾਲ ਸਿੰਘ ਜੱਜ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਵੱਖ-ਵੱਖ ਜ਼ਿਲਿ੍ਹਆਂ ਤੋਂ ਆਪਣੇ ਘਰਾਂ ਨੂੰ ਪਰਤ ਰਹੇ ਵਿਅਕਤੀ ਨੂੰ ਸਿਹਤ ਵਿਭਾਗ ਵਲੋਂ ਘਰਾਂ ਵਿਚ ਇਕਾਂਤਵਾਸ ਕੀਤਾ ਜਾ ਰਿਹਾ ਹੈ | ਸੁਪਰਵਾਈਜ਼ਰ ਡਾ. ਗੁਰਦੇਵ ...

ਪੂਰੀ ਖ਼ਬਰ »

ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਕਿਸਾਨਾਂ ਨੇ ਲਗਾਈ ਗੁਹਾਰ

ਖਾਲੜਾ, 7 ਅਪ੍ਰੈਲ (ਜੱਜਪਾਲ ਸਿੰਘ ਜੱਜ)-ਬੀਤੇ ਕੱਲ ਹੋਈ ਗੜ੍ਹੇਮਾਰੀ ਜਿਸ ਨੇ ਪਿੰਡ ਵੀਰਮ ਦੇ ਵੱਡੇ ਰਕਬੇ ਨੂੰ ਆਪਣੀ ਲਪੇਟ ਵਿਚ ਲੈਂਦਿਆਂ ਫਸਲਾਂ ਦਾ ਨੁਕਸਾਨ ਕੀਤਾ ਸੀ, ਨਾਲ ਪ੍ਰਭਾਵਿਤ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਕੋਲੋਂ ਮੁਆਵਜ਼ੇ ਦੀ ਗੁਹਾਰ ਲਗਾਈ ਹੈ | ...

ਪੂਰੀ ਖ਼ਬਰ »

ਸਰਹੱਦੀ ਪਿੰਡ ਦੀਨੇਵਾਲੀ ਦੇ ਨੌਜਵਾਨ ਦਾ ਲਾਕਡਾਊਨ 'ਚ 4 ਬਰਾਤੀਆਂ ਦੀ ਮੌਜੂਦਗੀ 'ਚ ਹੋਇਆ ਸਾਦਾ ਵਿਆਹ

ਅਜਨਾਲਾ, 7 ਅਪ੍ਰੈਲ (ਐਸ. ਪ੍ਰਸ਼ੋਤਮ)-ਕਰਫਿਊ/ਲਾਕਡਾਊਨ ਦੀ ਮਜਬੂਰੀ 'ਚ, ਪਰ ਖਿੜੇ ਮੱਥੇ ਵਿਆਹ ਵਾਲੇ ਲੜਕੇ ਤੇ ਲੜਕੀ ਦੇ ਪਰਿਵਾਰਾਂ ਵਲੋਂ ਸਾਦੇ ਵਿਆਹ ਦੀਆਂ ਰਸਮਾਂ ਨੂੰ ਹੁਣ ਬਕਾਇਦਾ ਅਪਣਾ ਲਿਆ ਗਿਆ ਹੈ | ਜਿਸ ਤੋਂ ਸੰਕੇਤ ਮਿਲਦੇ ਹਨ, ਕਿ ਲਾਕਡਾਊਨ ਖ਼ਤਮ ਹੋਣ ਉਪਰੰਤ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਕਿ੍ਸ਼ੀ ਸਨਮਾਨ ਨਿੱਧੀ ਦੀ ਰਾਸ਼ੀ ਦੀ ਪਹਿਲੀ ਕਿਸ਼ਤ ਸੂਬੇ ਦੇ 23 ਲੱਖ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਪੁੱਜੀ-ਡਾ: ਸਤਨਾਮ

ਅਜਨਾਲਾ, 7 ਅਪ੍ਰੈਲ (ਐਸ. ਪ੍ਰਸ਼ੋਤਮ)-ਅੱਜ ਇਥੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਲਾਕਡਾਊਨ/ਕਰਫਿਊ 'ਚ ਘਰਾਂ 'ਚ ਬੰਦ ਦੇਸ਼ ਸਮੇਤ ਪੰਜਾਬ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿ੍ਸ਼ੀ ਸਨਮਾਨ ਨਿੱਧੀ ਲਾਗੂ ਸਕੀਮ ...

ਪੂਰੀ ਖ਼ਬਰ »

ਆਰਥਿਕ ਤੰਗੀ ਕਾਰਨ ਲੋਕਾਂ ਦਾ ਰੁਝਾਨ ਸਬਜ਼ੀ ਤੇ ਫਲ ਵੇਚਣ ਵੱਲ ਵਧਿਆ

ਵੇਰਕਾ, 7 ਅਪ੍ਰੈਲ (ਪਰਮਜੀਤ ਸਿੰਘ ਬੱਗਾ)-ਕਰਫਿਊ ਦੇ ਚਲਦਿਆਂ ਸਬਜ਼ੀ ਵੇਚਣ 'ਤੇ ਚੱਲ ਰਹੀ ਖੁੱਲ ਦੇ ਕਾਰਨ ਆਟੋ, ਰਿਕਸ਼ਾ, ਛੋਟਾ ਹਾਥੀ, ਰੇਹੜੀਆਂ ਦੇ ਚਾਲਕਾਂ ਸਮੇਤ ਦਿਹਾੜੀਦਾਰ ਮਜ਼ਦੂਰ ਵਰਗ ਦੇ ਲੋਕਾਂ ਦਾ ਰੁਝਾਨ ਸਬਜ਼ੀ ਤੇ ਫਲ ਵੇਚਣ ਵੱਲ ਬੇਹੱਦ ਵੱਧ ਚੁੱਕਾ ਹੈ | ...

ਪੂਰੀ ਖ਼ਬਰ »

ਸਰਕਾਰੀਆ ਦੇ ਸਲਾਹਕਾਰ ਸ਼ੈਲੀ ਵਲੋਂ ਸਰਪੰਚਾਂ-ਪੰਚਾਂ ਨਾਲ ਮੀਟਿੰਗ

ਬੱਚੀਵਿੰਡ, 7 ਅਪ੍ਰੈਲ (ਬਲਦੇਵ ਸਿੰਘ ਕੰਬੋ)-ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੇ ਸਿਆਸੀ ਸਲਾਹਕਾਰ ਸ਼ੈਲਿੰਦਰਜੀਤ ਸਿੰਘ ਸ਼ੈਲੀ ਨੇ ਸਰਹੱਦੀ ਖੇਤਰ ਦੇ ਪਿੰਡਾਂ ਦੇ ਸਰਪੰਚਾਂ ਤੇ ਮੁਹਤਬਰਾਂ ਨਾਲ ਪਿੰਡ ਕੱਕੜ ਵਿਖੇ ਮੀਟਿੰਗ ਕੀਤੀ, ਜਿਸ ਵਿਚ ਕੋਰੋਨਾ ...

ਪੂਰੀ ਖ਼ਬਰ »

ਗੜਿਆਂ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਤੁਰੰਤ ਦਿੱਤਾ ਜਾਵੇ ਮੁਆਵਜ਼ਾ-ਕੰਵਲਪ੍ਰੀਤ ਪੰਨੂ

ਚੋਹਲਾ ਸਾਹਿਬ, 7 ਅਪ੍ਰੈਲ (ਬਲਵਿੰਦਰ ਸਿੰਘ)-ਐਤਵਾਰ ਰਾਤ ਨੂੰ ਆਫਤ ਬਣਕੇ ਵਰੇ੍ਹ ਮੀਂਹ ਅਤੇ ਗੜੇ੍ਹਮਾਰੀ ਨੇ ਪਿੰਡ ਕਰਮੂੰਵਾਲਾ, ਚੰਬਾ ਕਲਾਂ, ਘੜਕਾ ਅਤੇ ਗੁੱਜਰਪੁਰਾ ਬਹਿਕਾਂ ਅਧੀਨ ਆਉਂਦੇ ਰਕਬੇ ਵਿਚ ਪੱਕੀ ਹੋਈ ਕਣਕ ਦੀ ਫਸਲ, ਸਬਜੀਆਂ, ਹਰੇ ਚਾਰੇ ਦਾ ਨੁਕਸਾਨ ਕਰ ...

ਪੂਰੀ ਖ਼ਬਰ »

ਮਜੀਠਾ ਪੁਲਿਸ ਵਲੋਂ ਕਰਫਿਊ ਦੀ ਉਲੰਘਣਾ ਕਰਨ ਵਾਲੇ 3 ਿਖ਼ਲਾਫ਼ ਮਾਮਲਾ ਦਰਜ

ਮਜੀਠਾ, 7 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਕੋਰੋਨਾ ਵਾਇਰਸ ਨੂੰ ਅੱਗੇ ਵਧਣ ਤੋਂ ਰੋਕਣ ਵਾਸਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅੰਮਿ੍ਤਸਰ ਸ਼ਿਵਦੁਲਾਰ ਸਿੰਘ ਢਿੱਲੋਂ ਤੇ ਜ਼ਿਲ੍ਹਾ ਪੁਲਿਸ ਮੁਖੀ ਵਿਕਰਮਜੀਤ ਦੁੱਗਲ ਵਲੋਂ ਕਰਫਿਊ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ...

ਪੂਰੀ ਖ਼ਬਰ »

ਕੋਰੋਨਾ ਸੰਕਟ ਕਾਰਨ ਘੱਟ ਸਕਦੇ ਹਨ ਜ਼ਮੀਨਾਂ ਦੇ ਭਾਅ

ਅੰਮਿ੍ਤਸਰ, 7 ਅਪ੍ਰੈਲ (ਸੁਰਿੰਦਰ ਕੋਛੜ)-ਵਿਸ਼ਵ-ਵਿਆਪੀ ਕੋਰੋਨਾ ਸੰਕਟ ਦੇ ਚੱਲਦਿਆਂ ਮਕਾਨਾਂ ਦੀਆਂ ਕੀਮਤਾਂ 'ਚ 10 ਤੋਂ 20 ਫ਼ੀਸਦੀ ਤੱਕ ਘੱਟ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਇਸ ਖੇਤਰ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਬਣੇ ਹਾਲਾਤਾਂ ਦੇ ...

ਪੂਰੀ ਖ਼ਬਰ »

ਕੜਿਆਲ ਵਾਸੀਆਂ ਵਲੋਂ ਦੂਸਰੇ ਸੂਬਿਆਂ ਦੇ ਸ਼ਹਿਰ ਅੰਦਰ ਫਸੇ ਨਾਗਰਿਕਾਂ ਤੇ ਬੇਘਰੇ ਲੋਕਾਂ ਨੂੰ ਰੋਜ਼ਾਨਾ ਵੰਡੇ ਜਾ ਰਹੇ 1000 ਦੇ ਕਰੀਬ ਪੈਕੇਟ

ਹਰਸਾ ਛੀਨਾ, 7 ਅਪ੍ਰੈਲ਼ (ਕੜਿਆਲ)-ਕੋਰੋਨਾ ਵਾਇਰਸ ਕਾਰਨ ਸੂਬੇ ਅੰਦਰ ਲਗਾਏ ਕਰਫਿਊ ਤੇ ਲਾਕਡਾਊਨ ਕਾਰਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆ ਕੇ ਅੰਮਿ੍ਤਸਰ ਦੀ ਧਰਤੀ ਤੇ ਫਸੇ ਲੋਕਾਂ ਤੇ ਸੜਕਾਂ ਕਿਨਾਰੇ ਵੱਸਦੇ ਬੇਘਰੇ ਜਰੂਰਤਮੰਦ ਲੋਕਾਂ ਨੂੰ ਲੰਗਰ ਮੁਹੱਈਆ ਕਰਾਉਣ ...

ਪੂਰੀ ਖ਼ਬਰ »

ਕਰਫਿਊ ਦੀ ਉਲੰਘਣਾ ਕਰਨ ਵਾਲੇ 9 ਵਿਅਕਤੀਆਂ ਿਖ਼ਲਾਫ਼ ਕੇਸ ਦਰਜ

ਝਬਾਲ, 7 ਅਪ੍ਰੈਲ (ਸੁਖਦੇਵ ਸਿੰਘ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਕਰਫਿਊ ਦੀ ਉਲੰਘਣਾ ਕਰਨ ਵਾਲੇ 9 ਵਿਅਕਤੀਆਂ ਖਿਲਾਫ ਥਾਣਾ ਝਬਾਲ ਵਿਖੇ ਕੇਸ ਦਰਜ ਕੀਤੇ ਗਏ ਹਨ | ਇਸ ਸਬੰਧੀ ਥਾਣਾ ਮੁਖੀ ਝਬਾਲ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਸਮਾਜਿਕ ਦੂਰੀ ਬਣਾ ਕੇ ...

ਪੂਰੀ ਖ਼ਬਰ »

ਸਮਾਜਿਕ ਦੂਰੀ ਬਣਾਉਣ ਲਈ ਇਸ ਵਾਰ ਮੰਡੀ ਵਿਚ ਕਣਕ ਵੇਚਣ ਲਈ ਕਿਸਾਨਾਂ ਨੂੰ ਟੋਕਨ ਦਿੱਤੇ ਜਾਣਗੇ-ਸਕੱਤਰ ਮਾਰਕੀਟ ਕਮੇਟੀ

ਤਰਨ ਤਾਰਨ, 7 ਅਪ੍ਰੈਲ (ਪਰਮਜੀਤ ਜੋਸ਼ੀ)-ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂੰਆਂ ਵਿਖੇ ਸਕੱਤਰ ਮਾਰਕੀਟ ਕਮੇਟੀ ਰਾਜਪਾਲ ਸਿੰਘ ਦੀ ਪ੍ਰਧਾਨਗੀ ਵਿਚ ਕਣਕ ਦੀ ਖਰੀਦ ਦੇ ਸਬੰਧ ਵਿਚ ਚਾਰੀ ਮੰਡੀਆਂ ਦੇ ਆੜ੍ਹਤੀਆਂ ਦੀ ਮੀਟਿੰਗ ਹੋਈ | ਮੀਟਿੰਗ ਵਿਚ ਮੰਡੀ ਚੋਹਲਾ ਸਾਹਿਬ, ...

ਪੂਰੀ ਖ਼ਬਰ »

ਮੋਤੀ ਰਾਮ ਮਹਿਰਾ ਸੁਸਾਇਟੀ ਤੇ ਬੀਰ ਖ਼ਾਲਸਾ ਵਲੋਂ ਲੋੜਵੰਦਾਂ ਲਈ ਲਗਾਇਆ ਲੰਗਰ

ਤਰਨ ਤਾਰਨ, 7 ਅਪ੍ਰੈਲ (ਪਰਮਜੀਤ ਜੋਸ਼ੀ)-ਤਰਨ ਤਾਰਨ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਕਾਰਨ ਚੱਲ ਰਹੇ ਕਰਫਿਊ ਵਿਚ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਮੋਤੀ ਰਾਮ ਮਹਿਰਾ ਸੁਸਾਇਟੀ ਦੇ ਪ੍ਰਧਾਨ ਰਜਿੰਦਰ ਸਿੰਘ ਕੁੱਕੂ ਵਲੋਂ ਬੀਰ ਖ਼ਾਲਸਾ ਗਤਕਾ ਗਰੁੱਪ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਸਰਹੱਦੀ ਪਿੰਡ ਰੂੜੇਵਾਲ 'ਚ ਨਹੀਂ ਪਹੁੰਚੀ ਸਰਕਾਰ ਵਲੋਂ ਕੋਈ ਮਦਦ

ਗੱਗੋਮਾਹਲ, 7 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)-ਹਲਕਾ ਅਜਨਾਲਾ ਅਧੀਨ ਆਉਂਦੇ ਸਰਹੱਦੀ ਪਿੰਡ ਰੂੜੇਵਾਲ ਵਿਖੇ ਸਰਕਾਰ ਦੇ ਰਾਸ਼ਨ ਵੰਡਣ ਸਬੰਧੀ ਕੀਤੇ ਦਾਅਵੇ ਖੋਖਲੇ ਨਜ਼ਰੀਂ ਪੈਂਦੇ ਹਨ | ਪਿੰਡ ਰੂੜੇਵਾਲ 'ਚ ਜਾਣਕਾਰੀ ਦਿੰਦਿਆਂ ਸਰਪੰਚ ਬਲਵਿੰਦਰ ਕੌਰ ਦੇ ਪਤੀ ...

ਪੂਰੀ ਖ਼ਬਰ »

ਭਿੱਖੀਵਿੰਡ ਪੁਲਿਸ ਨੇ ਵੱਡੀ ਗਿਣਤੀ 'ਚ ਕੱਟੇ ਚਲਾਨ

ਭਿੱਖੀਵਿੰਡ, 7 ਅਪ੍ਰੈਲ (ਬੌਬੀ)-ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਭਿੱਖੀਵਿੰਡ ਮੁੱਖ ਚੌਾਕ ਵਿਚ ਵੱਡੀ ਗਿਣਤੀ 'ਚ ਵਾਹਨਾਂ ਦੇ ਚਲਾਨ ਕੱਟੇ ਅਤੇ ਵਾਹਨਾਂ ਨੂੰ ਬੰਦ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਲੱਗੇ ਕਰਫਿਊ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ ਵਿਦੇਸ਼ਾਂ ਤੋਂ ਆਏ 1414 ਯਾਤਰੀਆਂ ਦਾ 'ਹੋਮ ਕੁਆਰੰਟਾਈਨ' ਦਾ ਸਮਾਂ ਹੋਇਆ ਪੂਰਾ-ਡਿਪਟੀ ਕਮਿਸ਼ਨਰ

ਤਰਨ ਤਾਰਨ, 7 ਅਪ੍ਰੈਲ (ਪਰਮਜੀਤ ਜੋਸ਼ੀ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਜ਼ਿਲ੍ਹੇ ਵਿਚ ਕੋਵਿਡ-19 ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਬੰਧਿਤ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਐੱਸ.ਐੱਸ.ਪੀ. ਧਰੁਵ ਦਾਹੀਆ, ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ 'ਤੇ ਜ਼ਿਲ੍ਹਾ ਤਰਨ ਤਾਰਨ ਵਿਚ 59 ਵਿਅਕਤੀਆਂ ਿਖ਼ਲਾਫ਼ ਕੇਸ ਦਰਜ

ਤਰਨ ਤਾਰਨ, 7 ਅਪ੍ਰੈਲ (ਹਰਿੰਦਰ ਸਿੰਘ)-ਕੋਰੋਨਾ ਵਾਇਰਸ ਦੇ ਕਾਰਨ ਲਗਾਏ ਗਏ ਕਰਫਿਊ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੀ ਪੁਲਿਸ ਵਲੋਂ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 59 ਵਿਅਕਤੀਆਂ ਦੇ ਿਖ਼ਲਾਫ਼ ਕੇਸ ਦਰਜ ਕੀਤੇ ਗਏ ਹਨ | ਇਸ ਸਬੰਧ ਐੱਸ.ਪੀ.ਡੀ. ਜਗਜੀਤ ਸਿੰਘ ਵਾਲੀਆ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦਾ ਸੰਤਾਪ ਲੰਮਾ ਸਮਾਂ ਚੱਲਣ ਦੇ ਖਦਸ਼ੇ ਕਾਰਨ ਲੋਕ ਚਿੰਤਤ

ਸੁਰ ਸਿੰਘ, 7 ਅਪ੍ਰੈਲ (ਧਰਮਜੀਤ ਸਿੰਘ)-ਕੋਰੋਨਾ ਵਾਇਰਸ ਮਹਾਂਮਾਰੀ ਦੇ ਵੱਧ ਰਹੇ ਮਾਮਲੇ ਇਸ ਦਾ ਸੰਤਾਪ ਲੰਮਾ ਸਮਾਂ ਚੱਲਣ ਦਾ ਸੰਕੇਤ ਦੇ ਰਹੇ ਹਨ | ਇਸ ਖਦਸ਼ੇ ਕਾਰਨ ਰਿਕਸ਼ਾ ਚਾਲਕ, ਦਿਹਾੜੀਦਾਰ ਅਤੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਲੋਕਾਂ ...

ਪੂਰੀ ਖ਼ਬਰ »

ਸ੍ਰੀ ਦੁਰਗਿਆਣਾ ਕਮੇਟੀ ਨੇ ਜ਼ਰੂਰਤਮੰਦਾਂ 'ਚ ਵੰਡਿਆ ਰਾਸ਼ਨ

ਅੰਮਿ੍ਤਸਰ, 7 ਅਪ੍ਰੈਲ (ਸੁਰਿੰਦਰ ਕੋਛੜ)-ਸ੍ਰੀ ਦੁਰਗਿਆਨਾ ਕਮੇਟੀ ਵਲੋਂ ਕਰਫਿਉ ਦੇ ਦੌਰਾਨ 'ਨਰ ਸੇਵਾ ਨਾਰਾਇਨ ਸੇਵਾ' ਦੇ ਤਹਿਤ ਲਗਾਤਾਰ ਜ਼ਰੂਰਤਮੰਦਾਂ 'ਚ ਲੰਗਰ ਅਤੇ ਰਾਸ਼ਨ ਦੇ ਪੈਕਟ ਵੰਡੇ ਜਾ ਰਹੇ ਹਨ | ਦੁਰਗਿਆਨਾ ਕਮੇਟੀ ਨੇ ਦੱਸਿਆ ਕਿ ਉਕਤ ਕਾਰਵਾਈ ਦੇ ਚੱਲਦਿਆਂ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਦੋ ਨੌਜਵਾਨਾਂ ਿਖ਼ਲਾਫ਼ ਕੁੱਕੜਾਂਵਾਲਾ ਪੁਲਿਸ ਨੇ ਕੀਤਾ ਮਾਮਲਾ ਦਰਜ

ਹਰਸਾ ਛੀਨਾ, 7 ਅਪ੍ਰੈਲ (ਕੜਿਆਲ)-ਪੁਲਿਸ ਥਾਣਾ ਰਾਜਾਸਾਂਸੀ ਅਧੀਨ ਪੈਂਦੀ ਪੁਲਿਸ ਚੌਕੀ ਕੁਕੜਾਂਵਾਲਾ ਵਲੋਂ ਕੋਰੋਨਾ ਵਾਇਰਸ ਕਾਰਨ ਪੰਜਾਬ ਅੰਦਰ ਐਲਾਨੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਕਸਮੀਰ ਸਿੰਘ ਭੋਲਾ ਨੇ ਨਗਰ ਕੌਾਸਲ ਤਰਨ ਤਾਰਨ ਦੇ ਸਫ਼ਾਈ ਕਰਮਚਾਰੀਆਂ ਨੂੰ ਮਿਲ ਕੇ ਵਧਾਇਆ ਹੌਸਲਾ

ਤਰਨ ਤਾਰਨ, 7 ਅਪ੍ਰੈਲ (ਹਰਿੰਦਰ ਸਿੰਘ)-ਨਗਰ ਕੌਾਸਲ ਤਰਨ ਤਾਰਨ ਦੇ ਕਰਮਚਾਰੀਆਂ ਵਲੋਂ ਕਰਫਿਊ ਦੌਰਾਨ ਬਹੁਤ ਹੀ ਵਧੀਆ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਇਹ ਨਗਰ ਕੌਾਸਲ ਦੇ ਕਰਮਚਾਰੀ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਸੀਨੀਅਰ ਕਾਂਗਰਸੀ ...

ਪੂਰੀ ਖ਼ਬਰ »

ਲੋੜਵੰਦਾਂ ਦੀ ਮਦਦ ਲਈ ਸਰਕਾਰੀ ਤੌਰ 'ਤੇ ਆਉਣ ਵਾਲਾ ਰਾਸ਼ਨ ਸਿਆਸਤ ਦੀ ਭੇਟ ਚੜ੍ਹ ਰਿਹਾ ਹੈ : ਪ੍ਰੋ. ਚਾਵਲਾ

ਅੰਮਿ੍ਤਸਰ, 7 ਅਪ੍ਰੈਲ (ਹਰਮਿੰਦਰ ਸਿੰਘ)-ਸਾਬਕਾ ਸਿਹਤ ਮੰਤਰੀ ਪੰਜਾਬ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਾ ਧਿਆਨ ਸਿਆਸੀ ਆਗੂਆਂ ਵਲੋਂ ਸਰਕਾਰੀ ਤੌਰ 'ਤੇ ਆਏ ਰਾਸ਼ਨ ਨੂੰ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਇਸਤੇਮਾਲ ਕੀਤੇ ਜਾਣ 'ਤੇ ...

ਪੂਰੀ ਖ਼ਬਰ »

ਜ਼ਿਲ੍ਹੇ ਦੇ 813 ਪਿੰਡਾਂ ਦੇ ਨੌਜਵਾਨਾਂ ਵਲੋਂ ਖੁਦ ਨਾਕੇ ਲਾਉਣ ਕਾਰਨ ਪੁਲਿਸ ਦਾ ਕੰਮ ਹੋਇਆ ਸੁਖਾਲਾ

ਅੰਮਿ੍ਤਸਰ, 7 ਅਪ੍ਰੈਲ (ਰੇਸ਼ਮ ਸਿੰਘ)-ਪਿੰਡਾਂ 'ਚ ਕੋਰੋਨਾ ਕਰਫਿਊ ਦੌਰਾਨ ਪੁਲਿਸ ਨੂੰ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਵਧੇਰੇ ਸਾਥ ਮਿਲ ਰਿਹਾ ਹੈ ਅਤੇ ਪੜ੍ਹੇ ਲਿਖੇ ਤੇ ਚੌਕਸ ਹੋਏ ਨੌਜਵਾਨਾਂ ਵਲੋਂ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਖੁਦ ਆਪਣੇ ਆਪਣੇ ਪਿੰਡਾਂ ਦੀ ...

ਪੂਰੀ ਖ਼ਬਰ »

ਸਬ-ਸੈਂਟਰ ਕਲੇਰ ਮਾਂਗਟ ਵਿਖੇ ਇਕ ਪੱਖਾ ਤੇ ਸੱਤ ਕੁਰਸੀਆਂ ਚੋਰੀ

ਮਜੀਠਾ, 7 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਇਥੋਂ ਨਾਲ ਲਗਦੇ ਪਿੰਡ ਕਲੇਰ ਮਾਂਗਟ ਦੇ ਸਿਹਤ ਵਿਭਾਗ ਦੇ ਸਬ ਸੈਂਟਰ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਛੱਤ ਵਾਲਾ ਪੱਖਾ ਤੇ 7 ਕੁਰਸੀਆਂ ਚੋਰੀ ਕਰ ਲਈਆਂ | ਸਬ-ਸੈਂਟਰ ਕਲੇਰ ਮਾਂਗਟ ਵਿਖੇ ਡਿਊਟੀ ਕਰਦੇ ਮਲਟੀਪਰਪਜ਼ ਹੈਲਥ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 10 ਦੁਕਾਨਦਾਰਾਂ ਖਿਲਾਫ਼ ਮਾਮਲਾ ਦਰਜ

ਮਜੀਠਾ, 7 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਏ.ਐੱਸ.ਆਈ. ਮੁਖਤਿਆਰ ਸਿੰਘ ਪੁਲਿਸ ਪਾਰਟੀ ਸਮੇਤ ਮਜੀਠਾ ਦੇ ਬਜ਼ਾਰਾਂ ਵਿਚ ਕਰਫ਼ਿਊ ਦੇ ਹੁਕਮਾਂ ਦੀ ਪਾਲਣਾ ਕਰਵਾਉਣ ਦੇ ਮੰਤਵ ਨਾਲ ਗਸ਼ਤ ਕਰ ਰਹੇ ਸਨ ਕਿ ਬਜ਼ਾਰ 'ਚ ਕੁਝ ਦੁਕਾਨਦਾਰਾਂ ਨੇ ਕਰਫ਼ਿਊ ਦੌਰਾਨ ਦੁਕਾਨਾਂ ਖੋਲ੍ਹਣ ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਸਾਮਾਨ ਚੋਰੀ

ਮੀਆਂਵਿੰਡ, 7 ਅਪ੍ਰੈਲ (ਗੁਰਪ੍ਰਤਾਪ ਸਿੰਘ ਸੰਧੂ)-ਮੀਆਂਵਿੰਡ ਅੱਡਾ ਵਿਖੇ ਬੀਤੀ ਰਾਤ ਕਰਿਆਨੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਵਿਚੋਂ ਚਾਵਲ ਤੇ ਹੋਰ ਕਰਿਆਨੇ ਦਾ ਸਾਮਾਨ ਚੋਰੀ ਕਰ ਲਿਆ | ਇਸ ਸਬੰਧ ਵਿਚ ਥਾਣਾ ਵੈਰੋਵਾਲ ਦੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਪੱਤਰਕਾਰ ਭਾਈਚਾਰੇ ਦਾ ਪਹਿਲ ਦੇ ਆਧਾਰ 'ਤੇ ਕਰੇ ਬੀਮਾ-ਸ਼ਿੰਦਾ

ਤਰਨ ਤਾਰਨ, 7 ਅਪ੍ਰੈਲ (ਲਾਲੀ ਕੈਰੋਂ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਿੱਥੇ ਸਿਹਤ ਵਿਭਾਗ, ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਜਾਨ ਜੋਖ਼ਮ ਵਿਚ ਪਾ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਉਥੇ ਲੋਕ ਮੁਸ਼ਕਿਲਾਂ ਤੇ ਸਰਕਾਰ ਦੀਆਂ ਹਦਾਇਤਾਂ 'ਤੇ ਸਾਵਧਾਨੀਆਂ ...

ਪੂਰੀ ਖ਼ਬਰ »

ਭਾਈ ਘਣਈਆ ਜੀ ਮਿਸ਼ਨ ਸੁਸਾਇਟੀ ਲੋੜਵੰਦਾਂ ਨੂੰ ਰਾਸ਼ਨ ਦੇ ਪੈਕਟ ਵੰਡ ਕੇ ਨਿਭਾਅ ਰਹੀ ਹੈ ਸੇਵਾ : ਭਾਈ ਮਨਜੀਤ ਸਿੰਘ ਚੇਅਰਮੈਨ

ਅੰਮਿ੍ਤਸਰ, 7 ਅਪੈ੍ਰਲ (ਜੱਸ)-ਸਮਾਜ ਸੇਵੀ ਸੰਸਥਾ ਭਾਈ ਘਨਈਆ ਜੀ ਮਿਸ਼ਨ ਸੁਸਾਇਟੀ ਵਲੋਂ ਕਰਫਿਊ ਦੌਰਾਨ ਲੋੜਵੰਦਾਂ ਨੂੰ ਜ਼ਰੂਰੀ ਰਾਸ਼ਨ ਦੇ ਪੈਕਟ ਵੰਡੇ ਜਾ ਰਹੇ ਹਨ | ਸੁਸਾਇਟੀ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਪ੍ਰਧਾਨ ਜਸਬੀਰ ਸਿੰਘ ਸੇਠੀ ਦੀ ...

ਪੂਰੀ ਖ਼ਬਰ »

ਮੀਂਹ ਤੇ ਗੜੇਮਾਰੀ ਨਾਲ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦਾ ਪੰਜਾਬ ਸਰਕਾਰ ਮੁਆਵਜ਼ਾ ਦੇਵੇ : ਅਸ਼ਵਨੀ ਸ਼ਰਮਾ

ਅੰਮਿ੍ਤਸਰ, 7 ਅਪ੍ਰੈਲ (ਹਰਮਿੰਦਰ ਸਿੰਘ)-ਭਾਜਪਾ ਦੇ ਪੰਜਾਬ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੂਰਾ ਸਮਾਜ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ ਉਤੋਂ ਬੇ-ਮੌਸਮੀ ਬਰਸਾਤ ਕਿਸਾਨਾਂ ਅਤੇ ਆਮ ਲੋਕਾਂ ਨੂੰ ਦੋਹਰੀ ਮਾਰ ਮਾਰੀ ਜਾ ਰਹੀ ਹੈ | ਸ੍ਰੀ ...

ਪੂਰੀ ਖ਼ਬਰ »

ਸੰਸਦ ਮੈਂਬਰ ਡਿੰਪਾ ਵਲੋਂ ਤਰਨ ਤਾਰਨ ਨੂੰ ਨਿੱਜੀ ਤੌਰ 'ਤੇ ਇਕ ਵੈਂਟੀਲੇਟਰ ਮਸ਼ੀਨ ਦੇਣ ਦਾ ਐਲਾਨ

ਤਰਨ ਤਾਰਨ, 7 ਅਪ੍ਰੈਲ (ਹਰਿੰਦਰ ਸਿੰਘ)-ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਨਿੱਜੀ ਤੌਰ 'ਤੇ ਤਰਨ ਤਾਰਨ ਸਿਵਲ ਹਸਪਤਾਲ ਲਈ ਇਕ ਵੈਂਟੀਲੇਟਰ ਮਸ਼ੀਨ ਜਲਦੀ ਹੀ ਭੇਜਣਗੇ | ਸ. ਡਿੰਪਾ ਨੇ ...

ਪੂਰੀ ਖ਼ਬਰ »

ਰਾਜੇਸ਼ ਸ਼ਰਮਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਵਜੋਂ ਕਾਰਜਭਾਰ ਸੰਭਾਲਿਆ

ਅੰਮਿ੍ਤਸਰ, 7 ਅਪੈ੍ਰਲ (ਜੱਸ)-ਅੰਮਿ੍ਤਸਰ ਵਿਖੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਵਜੋਂ ਸੇਵਾਵਾਂ ਨਿਭਾ ਰਹੇ ਰਾਜੇਸ਼ ਸ਼ਰਮਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX