ਤਾਜਾ ਖ਼ਬਰਾਂ


ਭਾਰਤੀ ਫੌਜ ਨੇ 89 ਐਪਸ 'ਤੇ ਲਈ ਪਾਬੰਦੀ, ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਨਾਂ ਵੀ ਸ਼ਾਮਲ
. . .  26 minutes ago
ਨਵੀਂ ਦਿੱਲੀ, 9 ਜੁਲਾਈ- ਭਾਰਤੀ ਫੌਜ ਨੇ ਜਵਾਨਾਂ ਨੂੰ ਆਪਣੇ ਸਮਾਰਟ ਫੋਨਾਂ 'ਚੋਂ 89 ਮੋਬਾਇਲ ਐਪਸ ਨੂੰ ਹਟਾਉਣ ਲਈ ਕਿਹਾ ਹੈ। ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ 'ਚ ਫੇਸਬੁੱਕ, ਇੰਸਟਾਗ੍ਰਾਮ, ਟਰੂ-ਕਾਲਰ...
ਖਮਾਣੋਂ ਦੇ ਪਿੰਡ ਭਾਂਬਰੀ ਦੀ ਰਹਿਣ ਵਾਲੀ ਮਹਿਲਾ ਦੀ ਕੋਰੋਨਾ ਕਾਰਨ ਮੌਤ
. . .  46 minutes ago
ਖਮਾਣੋਂ, 9 ਜੁਲਾਈ (ਮਨਮੋਹਣ ਸਿੰਘ ਕਲੇਰ)- ਖਮਾਣੋਂ ਦੇ ਪਿੰਡ ਭਾਂਬਰੀ ਦੀ ਰਹਿਣ ਵਾਲੀ ਕੁਲਵੰਤ ਕੌਰ ਪਤਨੀ ਵੀਰ ਸਿੰਘ ਦੀ ਚੰਡੀਗੜ੍ਹ ਦੇ 32 ਸੈਕਟਰ 'ਚ ਸਥਿਤ ਸਰਕਾਰੀ ਹਸਪਤਾਲ 'ਚ ਕਰੋਨਾ ਕਾਰਨ ਮੌਤ ਹੋ...
ਸੰਗਰੂਰ ਦੇ ਥਾਣਾ ਅਮਰਗੜ੍ਹ ਦੇ 6 ਪੁਲਿਸ ਮੁਲਾਜ਼ਮਾਂ ਨੂੰ ਹੋਇਆ ਕੋਰੋਨਾ
. . .  about 1 hour ago
ਅਮਰਗੜ੍ਹ , 9 ਜੁਲਾਈ ( ਸੁਖਜਿੰਦਰ ਸਿੰਘ ਝੱਲ)- ਥਾਣਾ ਅਮਰਗੜ੍ਹ ਨਾਲ ਸੰਬੰਧਿਤ 6 ਮੁਲਾਜ਼ਮਾਂ ਨੂੰ ਕੋਰੋਨਾ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਰਣਬੀਰ ਸਿੰਘ ਢੰਡੇ...
ਨਵਾਂਸ਼ਹਿਰ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਨਵਾਂਸ਼ਹਿਰ, 9 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਅੱਜ ਤਿੰਨ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ 'ਚੋਂ ਦੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਇੱਕ ਲੁਧਿਆਣੇ ਨਾਲ...
ਗਊਸ਼ਾਲਾ ਦੇ ਸ਼ੈੱਡ ਨੂੰ ਅਚਾਨਕ ਲੱਗੀ ਅੱਗ
. . .  about 1 hour ago
ਕੌਹਰੀਆਂ, 9 ਜੁਲਾਈ (ਮਾਲਵਿੰਦਰ ਸਿੰਘ ਸਿੱਧੂ)- ਹਲਕਾ ਦਿੜ੍ਹਬਾ ਦੇ ਪਿੰਡ ਉਭਿਆ ਦੀ ਗਊਸ਼ਾਲਾ ਵਿਖੇ ਅੱਜ ਤੂੜੀ ਵਾਲੇ ਸਟੋਰ ਨੂੰ ਅਚਾਨਕ ਅੱਗ ਲੱਗ ਗਈ।ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਪੰਚ ਨੇ...
ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਤੋਂ ਬੌਖਲਾਹਟ 'ਚ ਆਈ ਕਾਂਗਰਸ- ਰਾਵਿੰਦਰਪਾਲ ਸਿੰਘ ਕੁੱਕੂ
. . .  about 1 hour ago
ਜੰਡਿਆਲਾ ਗੁਰੂ, 9 ਜੁਲਾਈ (ਰਣਜੀਤ ਸਿੰਘ ਜੋਸਨ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੀਤੇ ਦਿਨ ਹਲਕਾ...
ਅਧਿਕਾਰੀਆਂ ਦੇ ਪਾਜ਼ੀਟਿਵ ਆਉਣ 'ਤੇ ਹੁਸ਼ਿਆਰਪੁਰ 'ਚ ਨਿਗਮ, ਤਹਿਸੀਲ ਤੇ ਡੀ. ਸੀ. ਦਫ਼ਤਰ 2 ਦਿਨਾਂ ਲਈ ਬੰਦ
. . .  about 1 hour ago
ਹੁਸ਼ਿਆਰਪੁਰ, 9 ਜੁਲਾਈ (ਬਲਜਿੰਦਰਪਾਲ ਸਿੰਘ)- ਬੀਤੇ ਦਿਨ ਹੁਸ਼ਿਆਰਪੁਰ ਦੇ ਐੱਸ. ਡੀ. ਐੱਮ. ਅਮਿਤ ਮਹਾਜਨ ਅਤੇ ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ...
ਦਿਨ-ਦਿਹਾੜੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
. . .  about 1 hour ago
ਘੁਮਾਣ, 9 ਜੁਲਾਈ (ਬਮਰਾਹ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਭੋਮਾ ਵਿਖੇ ਇੱਕ ਨੌਜਵਾਨ ਨੂੰ ਦਿਨ-ਦਿਹਾੜੇ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ। ਇਸ ਹਮਲੇ 'ਚ...
ਮੱਕੀ ਦੀ ਜਿਣਸ ਘੱਟੋ-ਘੱਟ ਖ਼ਰੀਦ ਮੁੱਲ 'ਤੇ ਨਾ ਵਿਕਣ ਕਾਰਨ ਲੁਧਿਆਣਾ 'ਚ ਪ੍ਰਦਰਸ਼ਨ
. . .  about 1 hour ago
ਲੁਧਿਆਣਾ, 9 ਜੁਲਾਈ (ਪੁਨੀਤ ਬਾਵਾ)- ਲੋਕ ਲਹਿਰ ਪੰਜਾਬ ਦੇ ਆਗੂ ਅਤੇ ਖੇਤੀਬਾੜੀ ਆਰਥਿਕ ਮਾਹਿਰ ਡਾ. ਸਰਦਾਰਾ ਸਿੰਘ ਜੌਹਲ ਦੀ ਅਗਵਾਈ 'ਚ ਇੱਕ ਵਫ਼ਦ ਵਲੋਂ ਅੱਜ ਮੱਕੀ ਦੀ ਜਿਣਸ ਦੀ ਘੱਟੋ-ਘੱਟ ਖ਼ਰੀਦ ਮੁੱਲ 'ਤੇ...
ਨਗਰ ਨਿਗਮ ਪਟਿਆਲਾ ਅਤੇ ਐਕਸਾਈਜ਼ ਐਂਡ ਟੈਕਸੇਸ਼ਨ ਦਫ਼ਤਰ ਅਗਲੇ ਹੁਕਮਾਂ ਤੱਕ ਕੀਤੇ ਗਏ ਬੰਦ
. . .  1 minute ago
ਪਟਿਆਲਾ, 9 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)- ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ 'ਚ ਕੋਰੋਨਾ ਪਾਜ਼ੀਟਿਵ ਕੇਸਾਂ 'ਚ ਹੋਏ ਵਾਧੇ ਤੋਂ ਸਹਿਮੇ ਕੁਝ ਵਿਭਾਗਾਂ ਵਲੋਂ ਸਾਰੇ ਮੁਲਾਜ਼ਮਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੇ ਹੁਕਮ...
ਪੰਜਾਬ 'ਚ 6 ਆਈ. ਏ. ਐੱਸ. ਅਤੇ 26 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ
. . .  about 2 hours ago
ਅਜਨਾਲਾ, 9 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਨੇ ਅੱਜ 6 ਆਈ. ਏ. ਐੱਸ. ਅਤੇ 26 ਪੀ. ਸੀ. ਐੱਸ...
ਫ਼ਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ, ਬੀ. ਐੱਸ. ਐੱਫ. ਦੇ 8 ਜਵਾਨਾਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਫ਼ਿਰੋਜ਼ਪੁਰ , 9 ਜੁਲਾਈ (ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ 'ਚ ਬੀ. ਐੱਸ. ਐੱਫ. ਦੇ 8 ਜਵਾਨਾਂ ਦੀ ਕੋਰੋਨਾ ਪਾਜ਼ੀਟਿਵ ਆਉਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਜਵਾਨ ਮਮਦੋਟ ਖੇਤਰ...
ਹਰਸਿਮਰਤ ਬਾਦਲ ਨੇ ਸੁਖਬੀਰ ਬਾਦਲ ਨੂੰ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ
. . .  about 1 hour ago
ਅਜਨਾਲਾ, 9 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ...
ਲੁਧਿਆਣਾ 'ਚ ਯੂਥ ਅਕਾਲੀ ਦਲ ਨੇ ਪੈਟਰੋਲ ਅਤੇ ਡੀਜ਼ਲ ਦਾ ਲਾਇਆ ਲੰਗਰ
. . .  about 2 hours ago
ਲੁਧਿਆਣਾ, 9 ਜੁਲਾਈ (ਪੁਨੀਤ ਬਾਵਾ)- ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਤੇਲ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਖ਼ਿਲਾਫ਼ ਅੱਜ ਡੀਜ਼ਲ ਅਤੇ ਪੈਟਰੋਲ ਦਾ ਲੰਗਰ ਲਗਾਇਆ...
ਸੇਖਵਾਂ ਨੇ ਪਹਿਲਾਂ ਬਾਦਲ ਪਰਿਵਾਰ ਅਤੇ ਹੁਣ ਬ੍ਰਹਮਪੁਰਾ ਨਾਲ ਵੀ ਕੀਤਾ ਧੋਖਾ- ਸਾਬਕਾ ਚੇਅਰਮੈਨ ਵਾਹਲਾ
. . .  about 3 hours ago
ਬਟਾਲਾ, 9 ਜੁਲਾਈ (ਕਾਹਲੋਂ)- ਪੰਜਾਬ ਸ਼ੂਗਰਫੈੱਡ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਬੀਰ ਸਿੰਘ ਵਾਹਲਾ ਨੇ ਬ੍ਰਹਮਪੁਰਾ ਦਾ ਧੜਾ ਛੱਡ ਕੇ ਢੀਂਡਸਾ ਧੜੇ 'ਚ ਸ਼ਾਮਲ ਹੋਏ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ 'ਤੇ...
ਪਟਿਆਲਾ 'ਚ ਕੋਰੋਨਾ ਦਾ ਧਮਾਕਾ, 48 ਮਾਮਲੇ ਆਏ ਸਾਹਮਣੇ
. . .  about 2 hours ago
ਪਟਿਆਲਾ, 9 ਜੁਲਾਈ (ਅਮਨਦੀਪ ਸਿੰਘ, ਮਨਦੀਪ ਸਿੰਘ ਖਰੌੜ)- ਜ਼ਿਲ੍ਹਾ ਪਟਿਆਲਾ 'ਚ ਅੱਜ ਕੋਰੋਨਾ ਦੇ 48 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਹਰੀਸ਼ ਮਲਹੋਤਰਾ ਨੇ...
ਵਾਰਾਣਸੀ 'ਚ ਲਾਕਡਾਊਨ ਦੌਰਾਨ ਲੋਕਾਂ ਦੀ ਮਦਦ ਕਰਨ ਵਾਲਿਆਂ ਨਾਲ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਹਨ ਗੱਲਬਾਤ
. . .  about 3 hours ago
ਕੋਰੋਨਾ ਪਾਜ਼ੀਟਵ ਮੁਲਜ਼ਮ ਦੀ ਪੇਸ਼ੀ ਕਰਕੇ ਮਹਿਲਾ ਜੱਜ ਸਮੇਤ ਸੱਤ ਕੋਰਟ ਸਟਾਫ਼ ਮੈਂਬਰ ਹੋਏ ਹੋਮ ਕੁਆਰੰਟਾਈਨ
. . .  about 3 hours ago
ਫ਼ਿਰੋਜ਼ਪੁਰ, 9 ਜੁਲਾਈ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਜ਼ਿਲ੍ਹਾ ਅਦਾਲਤ 'ਚ ਕੋਰੋਨਾ ਪਾਜ਼ੀਟਵ ਮੁਲਜ਼ਮ ਦੀ ਪੇਸ਼ੀ ਉਪਰੰਤ ਇੱਕ ਮਹਿਲਾ ਜੱਜ ਸਮੇਤ ਕੋਰਟ ਸਟਾਫ਼ ਦੇ ਸੱਤ...
ਕੋਰੋਨਾ ਕਾਰਨ ਸੁਲਤਾਨਪੁਰ ਲੋਧੀ 'ਚ ਪਹਿਲੀ ਮੌਤ
. . .  about 2 hours ago
ਸੁਲਤਾਨਪੁਰ ਲੋਧੀ, 9 ਜੁਲਾਈ (ਥਿੰਦ, ਹੈਪੀ, ਲਾਡੀ)- ਸੁਲਤਾਨਪੁਰ ਲੋਧੀ 'ਚ ਕੋਰੋਨਾ ਨਾਲ ਪਹਿਲੀ ਮੌਤ ਹੋ ਗਈ ਹੈ। ਉਕਤ ਮਰੀਜ਼ ਦਾ ਜਲੰਧਰ ਦੇ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ...
ਰਾਜਸਥਾਨ 'ਚ ਕੋਰੋਨਾ ਦੇ 149 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਜੈਪੁਰ, 9 ਜੁਲਾਈ- ਰਾਜਸਥਾਨ 'ਚ ਅੱਜ ਕੋਰੋਨਾ ਦੇ 149 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 7 ਮੌਤਾਂ ਹੋਈਆਂ ਹਨ। ਸੂਬੇ 'ਚ ਹੁਣ ਕੋਰੋਨਾ ਵਾਇਰਸ ਪਾਜ਼ੀਟਿਵ ਮਾਮਲਿਆਂ ਦੀ ਕੁੱਲ ਗਿਣਤੀ...
ਰਾਜਨਾਥ ਸਿੰਘ ਵਲੋਂ ਜੰਮੂ 'ਚ 6 ਨਵੇਂ ਪੁਲਾਂ ਦਾ ਉਦਘਾਟਨ
. . .  about 3 hours ago
ਨਵੀਂ ਦਿੱਲੀ, 9 ਜੁਲਾਈ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਜੰਮੂ 'ਚ ਸਰਹੱਦੀ ਸੜਕ ਸੰਗਠਨ (ਬੀ. ਆਰ. ਓ.) ਵਲੋਂ ਬਣਾਏ ਗਏ 6 ਨਵੇਂ ਪੁਲਾਂ ਦਾ ਉਦਘਾਟਨ...
ਵਿਕਾਸ ਦੁਬੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਵਰਾਜ ਚੌਹਾਨ ਨੇ ਯੋਗੀ ਨਾਲ ਕੀਤੀ ਗੱਲਬਾਤ
. . .  1 minute ago
ਭੋਪਾਲ, 9 ਜੁਲਾਈ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਜੈਨ ਤੋਂ ਵਿਕਾਸ ਦੁਬੇ ਦੀ ਗ੍ਰਿਫ਼ਤਾਰੀ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਫ਼ੋਨ 'ਤੇ...
ਸੰਗਰੂਰ 'ਚ ਕੋਰੋਨਾ ਦੇ 14 ਹੋਰ ਮਾਮਲੇ ਆਏ ਸਾਹਮਣੇ
. . .  about 4 hours ago
ਸੰਗਰੂਰ, 9 ਜੁਲਾਈ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਦੇ 14 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਨਾਲ ਹੀ ਹੁਣ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦਾ...
ਆਪਣੀ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਢੀਂਡਸਾ
. . .  about 4 hours ago
ਅੰਮ੍ਰਿਤਸਰ, 9 ਜੁਲਾਈ (ਜਸਵੰਤ ਸਿੰਘ ਜੱਸ, ਰਾਜੇਸ਼ ਸ਼ਰਮਾ, ਰਾਜੇਸ਼ ਕੁਮਾਰ ਸੰਧੂ)- ਨਵੇਂ ਹੋਂਦ 'ਚ ਆਏ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ...
ਕੋਰੋਨਾ ਨੇ ਸੰਗਰੂਰ ਜ਼ਿਲ੍ਹੇ 'ਚ ਲਈ 17ਵੀਂ ਜਾਨ
. . .  about 4 hours ago
ਸੰਗਰੂਰ, 9 ਜੁਲਾਈ (ਧੀਰਜ ਪਸ਼ੋਰੀਆ)- ਕੋਰੋਨਾ ਨੇ ਜ਼ਿਲ੍ਹਾ ਸੰਗਰੂਰ 'ਚ ਬੀਤੀ ਰਾਤ 17ਵੇਂ ਵਿਅਕਤੀ ਦੀ ਜਾਨ ਲੈ ਲਈ ਹੈ। ਅਹਿਮਦਗੜ੍ਹ ਬਲਾਕ ਨਾਲ ਸੰਬੰਧਿਤ ਮ੍ਰਿਤਕ ਪ੍ਰਦੀਪ ਕੁਮਾਰ (59) ਸ਼ੂਗਰ ਸਮੇਤ ਹੋਰ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਚੇਤ ਸੰਮਤ 552
ਿਵਚਾਰ ਪ੍ਰਵਾਹ: ਮਨੁੱਖ ਦਾ ਧਰਤੀ 'ਤੇ ਰਹਿਣਾ, ਮਨੁੱਖ ਨੇ ਹੀ ਅਸੰਭਵ ਬਣਾਇਆ ਹੈ, ਪਰਮਾਤਮਾ ਨੇ ਨਹੀਂ। -ਤੋਮਰ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਡੀ.ਸੀ. ਨੇ ਵੀਡੀਓ ਕਾਨਫ਼ਰੰਸ ਰਾਹੀਂ ਕਰਫ਼ਿਊ ਸਬੰਧੀ ਜ਼ਿਲ੍ਹਾ ਵਾਸੀਆਂ ਤੋਂ ਲਏ ਸੁਝਾਅ

ਗੁਰਦਾਸਪੁਰ, 8 ਅਪ੍ਰੈਲ (ਆਰਿਫ਼)- ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਵਲੋਂ ਇਕ-ਦੂਜੇ ਤੋਂ ਦੂਰੀ ਬਣਾਏ ਰੱਖਣ ਦੇ ਮੰਤਵ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਨਿਵੇਕਲੀ ਪਹਿਲ ਕਦਮੀ ਕਰਦਿਆਂ ਵੀਡੀਓ ਕਾਨਫ਼ਰੰਸ ਰਾਹੀਂ ਮੀਟਿੰਗਾਂ ਕਰਕੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ | ਅੱਜ ਡਿਪਟੀ ਕਮਿਸ਼ਨਰ ਵਲੋਂ ਸੂਚਨਾ ਤੇ ਲੋਕ ਸੰਪਰਕ ਦਫ਼ਤਰ ਰਾਹੀਂ ਕਰਫ਼ਿਊ ਦੌਰਾਨ ਜ਼ਿਲ੍ਹਾ ਵਾਸੀਆਂ ਕੋਲੋਂ ਜ਼ਿਲੇ੍ਹ ਅੰਦਰ ਲਾਗੂ ਕਰਫ਼ਿਊ ਸਬੰਧੀ ਸੁਝਾਅ ਹਾਸਲ ਕੀਤੇ ਗਏ | ਉਨ੍ਹਾਂ ਇਕ ਦੂਜੇ ਤੋਂ ਦੂਰੀ ਬਣਾਏ ਰੱਖਣ (ਸਮਾਜਿਕ ਦੂਰੀ) ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਸਬੰਧੀ ਲੋਕਾਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਗੱਲਬਾਤ ਕੀਤੀ | ਉਨ੍ਹਾਂ ਲੋਕਾਂ ਨੂੰ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ | ਡਿਪਟੀ ਕਮਿਸ਼ਨਰ ਵਲੋਂ ਲੋਕਾਂ ਤੋਂ ਕਰਫ਼ਿਊ ਨੂੰ ਅੱਗੇ ਵਧਾਉਣ ਸਬੰਧੀ ਪੁੱਛਿਆ ਗਿਆ ਕਿ ਕੀ ਕਰਫ਼ਿਊ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਜਾਂ ਨਹੀਂ ਤਾਂ ਲੋਕਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕ-ਹਿਤ ਲਈ ਜੋ ਵੀ ਫ਼ੈਸਲਾ ਲਿਆ ਜਾਵੇਗਾ ਉਹ ਸਾਰਿਆਂ ਦੀ ਭਲਾਈ 'ਚ ਹੀ ਹੋਵੇਗਾ | ਵੀਡੀਓ ਕਾਨਫ਼ਰੰਸ ਰਾਹੀਂ ਗੁਰਦਾਸਪੁਰ ਦੇ ਲੋਕਾਂ ਨੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਫ਼ਿਊ ਦੌਰਾਨ ਕੀਤੇ ਜਾ ਰਹੇ ਵਧੀਆ ਉਪਰਾਲਿਆਂ ਦੀ ਸ਼ਲਾਘਾ ਕੀਤੀ, ਉੱਥੇ ਉਨ੍ਹਾਂ ਵੱਖ-ਵੱਖ ਸੁਝਾਅ ਵੀ ਦਿੱਤੇ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ੍ਹ ਅੰਦਰ ਰਾਸ਼ਨ ਵੰਡਣ ਦੀ ਮੌਜੂਦਾ ਪ੍ਰਕਿਰਿਆ ਨੂੰ ਬਦਲ ਕੇ ਹੁਣ ਰਾਸ਼ਨ ਵੰਡਣ ਸਮੇਂ ਬੀ.ਐੱਲ.ਓ., ਸੈਕਟਰ ਮੈਜਿਸਟ੍ਰੇਟ ਤੇ ਪੁਲਿਸ ਕਰਮਚਾਰੀਆਂ ਦੀ ਹਾਜ਼ਰੀ 'ਚ ਰਾਸ਼ਨ ਵੰਡਿਆ ਜਾਵੇਗਾ ਅਤੇ ਰਾਸ਼ਨ ਵੰਡਣ ਵਾਲੇ/ਸਮਾਜ ਸੇਵੀ ਸੰਸਥਾਵਾਂ ਵੀ ਪਹਿਲਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨ ਤਾਂ ਜੋ ਰਾਸ਼ਨ ਲੋੜਵੰਦ ਤੇ ਪਰਵਾਸੀ ਮਜ਼ਦੂਰਾਂ ਤੱਕ ਪਹੰੁਚਾਉਣ ਨੂੰ ਯਕੀਨੀ ਬਣਾਇਆ ਜਾ ਸਕੇ | ਉਨ੍ਹਾਂ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਵੇਖਿਆ ਕਿ ਪਿੰਡ ਵਾਲਿਆਂ ਨੇ ਪਿੰਡਾਂ ਅੰਦਰ ਨਾਕਾਬੰਦੀ ਕੀਤੀ ਹੋਈ ਹੈ ਤੇ ਲੋਕ ਪਹਿਰੇ ਲਾ ਰਹੇ ਹਨ ਜੋ ਵਧੀਆ ਉਪਰਾਲਾ ਹੈ | ਪਰ ਸ਼ਹਿਰਾਂ ਵਿਚ ਵੇਖਣ ਨੂੰ ਮਿਲ ਰਿਹਾ ਹੈ ਕਿ ਲੋਕ ਕਰਫ਼ਿਊ ਦੌਰਾਨ ਵੀ ਘਰਾਂ 'ਚੋਂ ਬਾਹਰ ਨਿਕਲ ਰਹੇ ਹਨ ਜੋ ਸਾਰਿਆਂ ਲਈ ਮਾੜਾ ਹੈ | ਉਨ੍ਹਾਂ ਕਿਹਾ ਕਿ ਮੁਹੱਲਾ ਕਮੇਟੀਆਂ ਪਿੰਡਾਂ ਦੀ ਤਰਜ਼ 'ਤੇ ਨਾਕਾਬੰਦੀ ਕਰਨ | ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਵਲੋਂ ਸਿਵਲ ਸਰਜਨ ਤੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ, ਜ਼ਿਲ੍ਹਾ ਮੰਡੀ ਬੋਰਡ ਤੇ ਸਮੂਹ ਮਾਰਕੀਟ ਕਮੇਟੀਆਂ, ਡੀ.ਡੀ.ਪੀ.ਓ., ਬੀ.ਡੀ.ਪੀ.ਓ. ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਆਦਿ ਨਾਲ ਵੀਡੀਓ ਕਾਨਫ਼ਰੰਸਾਂ ਰਾਹੀ ਮੀਟਿੰਗਾਂ ਕੀਤੀਆਂ ਹਨ ਅਤੇ ਸਬੰਧਿਤ ਵਿਭਾਗਾਂ ਵਲੋਂ ਕੋਰੋਨਾ ਵਾਇਰਸ ਵਿਰੁੱਧ ਕੀਤੇ ਜਾ ਰਹੇ ਉਪਰਾਲੇ, ਲੋਕਾਂ ਨੂੰ ਘਰਾਂ ਤੱਕ ਘਰੇਲੂ ਵਰਤੋਂ ਜਾਣ ਵਾਲੀਆਂ ਵਸਤਾਂ ਦੀ ਨਿਰਵਿਘਨ ਸਪਲਾਈ ਸਬੰਧੀ ਜਾਣਕਾਰੀ ਹਾਸਲ ਪ੍ਰਾਪਤ ਕੀਤੀ ਗਈ ਤੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ |

ਨਾਜਾਇਜ਼ ਸ਼ਰਾਬ ਤੇ ਲਾਹਣ ਸਮੇਤ 4 ਕਾਬੂ, ਇਕ ਫ਼ਰਾਰ

ਕਲਾਨੌਰ, 8 ਅਪ੍ਰੈਲ (ਪੁਰੇਵਾਲ/ਕਾਹਲੋਂ)- ਕਰਫ਼ਿਊ ਦੇ ਚੱਲਦਿਆਂ ਕਲਾਨੌਰ ਪੁਲਿਸ ਵਲੋਂ ਇਕ ਪਿੰਡ 'ਚੋਂ 90 ਹਜ਼ਾਰ 570 ਮਿਲੀਲੀਟਰ ਨਾਜਾਇਜ਼ ਸ਼ਰਾਬ, 660 ਲੀਟਰ ਲਾਹਣ ਸਮੇਤ 4 ਜਣਿਆਂ ਨੂੰ ਮੌਕੇ 'ਤੇ ਕਾਬੂ ਕੀਤਾ ਗਿਆ ਹੈ, ਜਦ ਕਿ ਇਕ ਵਿਅਕਤੀ ਮੌਕੇ 'ਤੇ ਫ਼ਰਾਰ ਹੋ ਗਿਆ | ਇਸ ਤੋਂ ...

ਪੂਰੀ ਖ਼ਬਰ »

ਡੀ. ਸੀ. ਦੀ ਅਗਵਾਈ ਹੇਠ ਸਬਜ਼ੀ ਮੰਡੀਆਂ 'ਚ ਦੂਰੀ ਨੂੰ ਬਣਾਇਆ ਯਕੀਨੀ

ਗੁਰਦਾਸਪੁਰ, 8 ਅਪ੍ਰੈਲ (ਆਰਿਫ਼)- ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਕੋਰੋਨਾ ਵਾਇਰਸ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜ਼ਰੂਰਤ ਵਾਲੀਆਂ ਵਸਤਾਂ ਦੀ ਪਹੰੁਚ ਯਕੀਨੀ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਇਕ ਦੂਜੇ ਤੋਂ ਦੂਰੀ ਬਣਾਏ ...

ਪੂਰੀ ਖ਼ਬਰ »

ਮੁਸਲਿਮ ਸਮਾਜ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਗਲਤ-ਅੱਬਾਸ ਰਜ਼ਾ

ਬਟਾਲਾ, 8 ਅਪ੍ਰੈਲ (ਕਾਹਲੋਂ)- ਪੰਜਾਬ ਵਕਫ਼ ਬੋਰਡ ਦੇ ਮੈਂਬਰ ਅਤੇ ਪੰਜਾਬ ਕਾਂਗਰਸ ਵਿਭਾਗ ਦੇ ਉਪ ਚੇਅਰਮੈਨ ਅੱਬਾਸ ਰਜ਼ਾ ਨੇ ਕੋਰੋਨਾ ਨਾਲ ਜੁੜੀ ਹੋਈ ਜਮਾਤ ਨਾਲ ਸਬੰਧਿਤ ਅਫ਼ਵਾਹਾਂ 'ਤੇ ਕਿਹਾ ਕਿ ਇਹ ਨਿੰਦਨਣਯੋਗ ਹੈ ਅਤੇ ਇਸ ਤਰ•ਾਂ ਕਰਨ ਵਾਲਿਆਂ ਨੂੰ ਤੁਰੰਤ ...

ਪੂਰੀ ਖ਼ਬਰ »

ਰੋਜ਼ਾਨਾ ਸਵੇਰੇ 10 ਤੋਂ 11 ਵਜੇ ਤੱਕ ਕੀਤੀ ਜਾਇਆ ਕਰੇਗੀ ਵੀਡੀਓ ਕਾਨਫ਼ਰੰਸ

ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲੇ੍ਹ ਭਰ ਵਿਚ ਲੋਕਾਂ ਨਾਲ ਕੀਤੀ ਵੀਡੀਓ ਕਾਨਫ਼ਰੰਸ ਦਾ ਤਜਰਬਾ ਬਹੁਤ ਸਫਲ ਰਿਹਾ ਹੈ ਅਤੇ ਲੋਕਾਂ ਵਲੋਂ ਕਰਫ਼ਿਊ ਦੌਰਾਨ ਆਪਣੀਆਂ ਮੁਸ਼ਕਿਲਾਂ ਤੇ ਸੁਝਾਅ ਸਾਂਝੇ ਕੀਤੇ ਗਏ ਜੋ ਬਹੁਤ ਕੀਮਤੀ ਸਨ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਸ਼ਬ-ਏ-ਬਾਰਾਤ ਘਰਾਂ 'ਚ ਕੀਤੇ ਜਾਣ-ਇਮਾਮ

ਗੁਰਦਾਸਪੁਰ, 8 ਅਪ੍ਰੈਲ (ਆਰਿਫ਼)- ਦੇਸ਼ ਭਰ ਵਿਚ ਅੱਜ ਮਨਾਏ ਜਾ ਰਹੇ ਮੁਸਲਿਮ ਭਾਈਚਾਰੇ ਵਲੋਂ ਸ਼ਬ-ਏ-ਬਾਰਾਤ ਘਰਾਂ ਵਿਚ ਹੀ ਕੀਤੇ ਜਾਣ ਦੀ ਇਮਾਮ ਹਾਫ਼ਿਜ਼ ਤਨਵੀਰ ਅਹਿਮਦ ਵਲੋਂ ਅਪੀਲ ਕੀਤੀ ਗਈ ਹੈ | ਉਨ੍ਹਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੰੂ ਕਿਹਾ ਕਿ ਕੋਰੋਨਾ ...

ਪੂਰੀ ਖ਼ਬਰ »

ਚਿੱਟੇ ਸਮੇਤ ਦੋ ਵਿਅਕਤੀ ਗਿ੍ਫ਼ਤਾਰ

ਤਾਰਾਗੜ੍ਹ, 8 ਅਪ੍ਰੈਲ (ਸੋਨੂੰ ਮਹਾਜਨ)-ਤਾਰਾਗੜ੍ਹ ਪੁਲਿਸ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਗਸ਼ਤ ਦੌਰਾਨ ਪਰਮਾਨੰਦ ਦੇ ਨੇੜਿਓਾ ਦੋ ਨੌਜਵਾਨਾਂ ਨੂੰ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਬਿਨਾਂ ਕਾਰਨ ਸੜਕ 'ਤੇ ਘੁੰਮਦਿਆਂ ਅਤੇ 57 ਮਿਲੀਗਰਾਮ ਚਿੱਟੇ ਸਹਿਤ ...

ਪੂਰੀ ਖ਼ਬਰ »

ਸੰਕਟ ਦੀ ਘੜੀ 'ਚ ਸੰਨੀ ਦਿਓਲ ਨੇ ਮਿੱਲ ਮੁਲਾਜ਼ਮਾਂ ਦੀ ਫੜੀ ਬਾਂਹ-ਕਾਕੀ

ਐੱਮ.ਪੀ. ਦੇ ਦਖ਼ਲ ਬਾਅਦ ਉਦਯੋਗ ਮੰਤਰੀ ਨੇ ਧਾਰੀਵਾਲ ਵੂਲਨ ਮੁਲਾਜ਼ਮਾਂ ਦੀ 9 ਮਹੀਨੇ ਦੀ ਤਨਖ਼ਾਹ ਕੀਤੀ ਜਾਰੀ ਬਟਾਲਾ, 8 ਅਪ੍ਰੈਲ (ਕਾਹਲੋਂ, ਆਰਿਫ਼ )- ਬਿ੍ਟਿਸ਼ ਸਾਮਰਾਜ ਵੇਲੇ ਤੋਂ ਧਾਰੀਵਾਲ ਵਿਚ ਚੱਲ ਰਹੀ ਗਰਮ ਕੱਪੜਾ ਤਿਆਰ ਕਰਨ ਵਾਲੀ ਅਰਜਨਟਾਈਨ ਮਿੱਲ ਇਸ ਵੇਲੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਸ਼ਿਕਾਰ ਹੋਈ ਔਰਤ ਦੇ ਸੰਪਰਕ 'ਚ ਆਏ ਵਿਅਕਤੀਆਂ 'ਚੋਂ 19 ਦੀ ਰਿਪੋਰਟ ਨੈਗੇਟਿਵ

ਪਠਾਨਕੋਟ/ਸੁਜਾਨਪੁਰ, 8 ਅਪ੍ਰੈਲ (ਸੰਧੂ, ਜਗਦੀਪ ਸਿੰਘ)- ਕੋਰੋਨਾ ਵਾਇਰਸ ਟੈਸਟ 'ਚ ਪਾਜ਼ੀਟਿਵ ਆਈ ਰਾਜ ਰਾਣੀ (75) ਵਾਸੀ ਸੁਜਾਨਪੁਰ ਦੀ ਪਿਛਲੇ ਦਿਨੀਂ ਅੰਮਿ੍ਤਸਰ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਸੀ ਤੇ ਰਾਜ ਰਾਣੀ ਦੇ ਪਰਿਵਾਰ ਦੀ ਆਈ ਮੈਡੀਕਲ ਰਿਪੋਰਟ ਅਨੁਸਾਰ ਉਸ ਦੇ 6 ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 38 ਬੋਤਲਾਂ ਸ਼ਰਾਬ ਬਰਾਮਦ 3 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਪਠਾਨਕੋਟ, 8 ਅਪ੍ਰੈਲ (ਸੰਧੂ)- ਥਾਣਾ ਡਵੀਜ਼ਨ ਨੰਬਰ-1 ਦੀ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਨਾਕਿਆਂ ਦੌਰਾਨ ਗੁਪਤਾ ਸੂਚਨਾ ਦੇ ਆਧਾਰ 'ਤੇ 38 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਤੇ ਇਸ ਸਬੰਧੀ ਤਿੰਨ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਡਵੀਜ਼ਨ ...

ਪੂਰੀ ਖ਼ਬਰ »

ਹਰਮਨ ਗੁਰਾਇਆ ਵਲੋਂ ਲੋੜਵੰਦਾਂ ਦੀ ਮਦਦ ਲਈ ਪ੍ਰਸ਼ਾਸਨ ਨੂੰ ਰਾਸਨ ਦੀਆਂ ਕਿੱਟਾਂ ਭੇਟ

ਬਟਾਲਾ 8 ਅਪ੍ਰੈਲ (ਕਾਹਲੋਂ)- ਉੱਘੇ ਸਮਾਜ ਸੇਵਕ ਅਤੇ ਜਨ ਕਲਿਆਣ ਚੈਰੀਟੇਬਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਹਰਮਨਜੀਤ ਸਿੰਘ ਗੁਰਾਇਆ ਵਲੋਂ ਪਿਛਲੇ ਕਾਫ਼ੀ ਦਿਨਾਂ ਤੋਂ ਜਨਤਾ ਕਰਫ਼ਿਊ ਦੇ ਚਲਦਿਆਂ ਬੇਰੁਜ਼ਗਾਰ ਹੋਏ ਲੋੜਵੰਦ, ਦਿਹਾੜੀਦਾਰ ਵਿਅਕਤੀਆਂ ਅਤੇ ਉਨ੍ਹਾਂ ...

ਪੂਰੀ ਖ਼ਬਰ »

ਪੁਲਿਸ ਜ਼ਿਲ੍ਹਾ ਬਟਾਲਾ ਦੇ 556 ਪਿੰਡਾਂ ਦੇ ਲੋਕਾਂ ਨੇ ਪਿੰਡ ਸੀਲ ਕੀਤੇ-ਐੱਸ.ਐੱਸ.ਪੀ. ਕਿਹਾ, ਪਿੰਡਾਂ ਵਾਂਗ ਸ਼ਹਿਰਾਂ ਦੇ ਲੋਕ ਵੀ ਆਪਣੇ ਵਾਰਡਾਂ ਨੂੰ ਸੀਲ ਕਰਨ

ਬਟਾਲਾ, 8 ਅਪ੍ਰੈਲ (ਕਾਹਲੋਂ)- ਐੱਸ.ਐੱਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਜ਼ਿਲ੍ਹੇ ਦੇ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਦੀ ਪਾਲਣਾ ਕਰਨ ਅਤੇ ਕੋਈ ਵੀ ਵਿਅਕਤੀ ਘਰ ਤੋਂ ਬਾਹਰ ਨਾ ਆਵੇ | ਉਨ੍ਹਾਂ ...

ਪੂਰੀ ਖ਼ਬਰ »

ਸਿਵਲ ਹਸਪਤਾਲ ਬਟਾਲਾ ਵਿਖੇ 2 ਵੈਂਟੀਲੇਟਰ ਸਥਾਪਤ

ਬਟਾਲਾ, 8 ਅਪ੍ਰੈਲ (ਕਾਹਲੋਂ)- ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਕੋਰੋਨਾ ਵਾਇਰਸ ਦੇ ਇਲਾਜ ਸਬੰਧੀ ਪੂਰੀ ਤਰ੍ਹਾਂ ਤਿਆਰ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਐਮ.ਪੀ. ਲੈਡ ਫੰਡ ਵਿਚੋਂ 2 ਵੈਂਟੀਲੇਟਰ ਸਿਵਲ ਹਸਪਤਾਲ ਬਟਾਲਾ ਵਿਚ ਸਥਾਪਤ ਕੀਤੇ ਗਏ ਹਨ | ...

ਪੂਰੀ ਖ਼ਬਰ »

ਡੀ.ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਲੋਂ ਆਨ ਲਾਈਨ ਪੜ੍ਹਾਈ ਦੀ ਕੀਤੀ ਸ਼ੁਰੂਆਤ

ਛੇਹਰਟਾ, 8 ਅਪ੍ਰੈਲ (ਸੁਰਿੰਦਰ ਸਿੰਘ ਵਿਰਦੀ)-ਕਰਫਿਊ ਕਾਰਨ ਸਕੂਲੀ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਾਸਨ ਹੋ ਰਿਹਾ ਹੈ | ਜੀ. ਟੀ. ਰੋਡ. ਛੇਹਰਟਾ ਸਥਿਤ ਡੀ. ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ, ਮੈਨੇਜਮੈਂਟ ਅਤੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਸਮਾਜ ਸੇਵੀ ਡਾ: ਉੱਪਲ ਨੂੰ ਸਦਮਾ, ਪਤਨੀ ਸਵਰਗਵਾਸ

ਅਜਨਾਲਾ, 8 ਅਪ੍ਰੈਲ (ਐਸ. ਪ੍ਰਸ਼ੋਤਮ)-ਕੰਜ਼ਿਊਮਰ ਫੋਰਮ ਅਜਨਾਲਾ ਦੇ ਪ੍ਰਧਾਨ ਡਾ: ਅਸ਼ੋਕ ਉੱਪਲ ਦੀ ਧਰਮ ਪਤਨੀ ਤੇ ਉੱਘੇ ਸਮਾਜ ਸੇਵੀ ਮੁਨੀਸ਼ ਉੱਪਲ ਦੇ ਮਾਤਾ ਸ੍ਰੀਮਤੀ ਊਸ਼ਾ ਸੋਨੀ (68) ਦਿਲ ਦੇ ਰੋਗ ਦੇ ਨਤੀਜੇ ਵਜੋਂ ਜ਼ੇਰੇ ਇਲਾਜ ਇਕ ਨਿੱਜੀ ਹਸਪਤਾਲ 'ਚ ਅੱਜ ਤੜਕਸਾਰ ...

ਪੂਰੀ ਖ਼ਬਰ »

ਸਰਕਾਰ ਤੇ ਪਾਵਰ ਮੈਨਜਮੈਂਟ ਮੁਲਾਜ਼ਮਾਂ ਨੂੰ ਸੰਘਰਸ਼ ਲਈ ਉਕਸਾ ਰਹੀ ਹੈ-ਦੀਪਕ ਕੁਮਾਰ

ਤਰਨ ਤਾਰਨ, 8 ਅਪ੍ਰੈਲ (ਹਰਿੰਦਰ ਸਿੰਘ)-ਪਾਵਰਕਾਮ ਅੰਦਰ ਕੰਮ ਕਰਦੀ ਪ੍ਰਮੁੱਖ ਜਥੇਬੰਦੀ ਟੈਕਨੀਕਲ ਸਰਵਸਿਜ ਯੂਨੀਅਨ ਦੇ ਪ੍ਰਧਾਨ ਦੀਪਕ ਕੁਮਾਰ, ਸਕੱਤਰ ਅਵਤਾਰ ਸਿੰਘ ਸੁਰਸਿੰਘ, ਪ੍ਰਗਟ ਸਿੰਘ ਸਰਲੀ, ਨੌਨਿਹਾਲ ਸਿੰਘ ਕਸੇਲ, ਤਰਸੇਮ ਸਿੰਘ ਸੁਰਸਿੰਘ ਨੇ ਸਾਂਝੇ ...

ਪੂਰੀ ਖ਼ਬਰ »

ਨਸ਼ਿਆਂ ਦੇ ਆਦੀ ਵਹੀਰਾਂ ਘੱਤ ਕੇ ਪਹੁੰਚ ਰਹੇ ਨੇ ਸਿਹਤ ਕੇਂਦਰ ਮਾਨਾਂਵਾਲਾ ਦੇ ਓਟ ਸੈਂਟਰ

ਮਾਨਾਂਵਾਲਾ, 8 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਪੰਜਾਬ 'ਚ ਕਰਫ਼ਿਊ ਲੱਗਾ ਹੋਣ ਦੇ ਬਾਵਜੂਦ ਹਰ ਰੋਜ਼ ਨਸ਼ਿਆਂ ਦੇ ਆਦੀ ਜਾਂ ਪੀੜਤ ਨਸ਼ਾ ਛੱਡਣ ਦੀ ਦਵਾਈ ਹਾਸਲ ਕਰਨ ਲਈ ਵਹੀਰਾਂ ਘੱਤ ਕੇ ਸਮੂਹਿਕ ਸਿਹਤ ਕੇਂਦਰ ਮਾਨਾਂਵਾਲਾ ਪਹੰੁਚ ਰਹੇ ਹਨ ਅਤੇ ਹਫ਼ਤੇ ਦੀ ਦਵਾਈ ਇਕੋ ...

ਪੂਰੀ ਖ਼ਬਰ »

ਭੁਪਿੰਦਰ ਸਿੰਘ ਸੱਚਰ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਬਣੇ

ਚਵਿੰਡਾ ਦੇਵੀ, 8 ਅਪ੍ਰੈਲ (ਸਤਪਾਲ ਸਿੰਘ ਢੱਡੇ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਿਰਮਲ ਸੈਣੀ ਜੋ ਲੰਘੀ ਇਕੱਤੀ ਮਾਰਚ ਨੂੰ ਸੇਵਾਮੁਕਤ ਹੋ ਗਏ ਸਨ | ਉਨ੍ਹਾਂ ਦੀ ਥਾਂ 'ਤੇ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਸੂਬਾ ...

ਪੂਰੀ ਖ਼ਬਰ »

ਕਰਫਿਊ ਦੌਰਾਨ ਕਿਸਾਨਾਂ ਨੂੰ ਕਣਕ ਦੀ ਵਾਢੀ ਮੌਕੇ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ-ਸਰਕਾਰੀਆ

ਰਾਜਾਸਾਂਸੀ, 8 ਅਪ੍ਰੈਲ (ਹੇਰ/ਖੀਵਾ)-ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੀ ਜਾਨਲੇਵਾ ਮਹਾਂਮਾਰੀ ਦੌਰਾਨ ਪੰਜਾਬ ਸੂਬੇ ਵਿਚ ਚੱਲ ਰਹੇ ਕਰਫਿਊ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਭਰ ਦੇ ਕਿਸਾਨਾਂ ਨੂੰ ਕਣਕ ਦੀ ਵਾਢੀ ਮੌਕੇ ਕੋਈ ...

ਪੂਰੀ ਖ਼ਬਰ »

ਸਮਾਜ ਸੇਵਕ ਗੌਰਵ ਅਰੋੜਾ ਨਿਭਾ ਰਹੇ ਹਨ ਵਿਲੱਖਣ ਸੇਵਾ

ਛੇਹਰਟਾ, 8 ਅਪ੍ਰੈਲ (ਸੁਰਿੰਦਰ ਸਿੰਘ ਵਿਰਦੀ)¸ਕੋਰੋਨਾ ਵਾਇਰਸ ਦੇ ਚੱਲਦਿਆਂ ਹਰ ਕੋਈ ਆਪੋ ਆਪਣੀ ਸੋਚ ਮੁਤਾਬਕ ਹਰ ਸੰਭਵ ਯਤਨ ਕਰ ਰਿਹਾ ਹੈ ਇਸੇ ਤਰ੍ਹਾਂ ਛੇਹਰਟਾ ਦੇ ਵਸਨੀਕ ਸਮਾਜ ਸੇਵਕ ਗੌਰਵ ਅਰੋੜਾ ਵਲੋਂ ਇਹ ਬੀੜਾ ਚੁੱਕਿਆ ਹੋਇਆ ਹੈ ਕਿ ਉਹ ਰੋਜ਼ਾਨਾ ਕਈ ਅਵਾਰਾ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਇਕਾਂਤਵਾਸ ਕੀਤੇ ਗਏ ਵਿਅਕਤੀਆਂ ਦੀ ਜਾਂਚ ਆਰੰਭੀ

ਝਬਾਲ, 8 ਅਪ੍ਰੈਲ (ਸੁਖਦੇਵ ਸਿੰਘ)-ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਤੋਂ ਬਚਣ ਲਈ ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਪੰਚਾਇਤਾਂ ਤੇ ਨੌਜਵਾਨਾਂ ਵਲੋਂ ਮਿਲ ਕੇ ਸੀਲ ਕੀਤੇ ਗਏ ਪਿੰਡਾਂ ਵਿਚ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਦੀ ...

ਪੂਰੀ ਖ਼ਬਰ »

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਨੇ ਕਰਫ਼ਿਊ ਦੌਰਾਨ 2650 ਵਿਧਵਾ ਬੀਬੀਆਂ ਦੇ ਘਰ ਰਾਸ਼ਨ ਪਹੁੰਚਇਆ

ਅੰਮਿ੍ਤਸਰ, 8 ਅਪ੍ਰੈਲ (ਜਸਵੰਤ ਸਿੰਘ ਜੱਸ)-ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਸੰਸਥਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਤੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਵਲੋਂ ਸਿੱਖ ਧਰਮ ਦੀਆਂ ਰਵਾਇਤਾਂ ਅਨੁਸਾਰ ਕਰਫਿਊ ਦੌਰਾਨ ...

ਪੂਰੀ ਖ਼ਬਰ »

ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਗੜ੍ਹੇਮਾਰੀ ਦੇ ਸ਼ਿਕਾਰ ਕਿਸਾਨਾਂ ਲਈ ਯੋਗ ਮੁਆਵਜ਼ੇ ਦੀ ਮੰਗ

ਚੋਹਲਾ ਸਾਹਿਬ, 8 ਅਪ੍ਰੈਲ (ਬਲਵਿੰਦਰ ਸਿੰਘ)-ਬੀਤੇ ਕੱਲ ਤੇਜ ਬਾਰਸ਼ ਅਤੇ ਗੜ੍ਹੇਮਾਰੀ ਕਾਰਨ ਹਲਕਾ ਖਡੂਰ ਸਾਹਿਬ ਦੇ ਪਿੰਡ ਪੱਖੋਪੁਰ, ਘੜਕਾ, ਕੋੜੇਵਧਾਨ, ਗੁੱਜਰਪੁਰ ਆਦਿ ਦੇ ਕਿਸਾਨਾਂ ਦੀ ਸੈਂਕੜੇ ਏਕੜ ਕਣਕ, ਮੱਕੀ, ਸਬਜੀਆਂ ਤੇ ਹਰੇ ਚਾਰੇ ਦੀ ਫਸਲ ਦੀ ਹੋਈ ਬਰਬਾਦੀ ...

ਪੂਰੀ ਖ਼ਬਰ »

ਰੈੱਡ ਕਰਾਸ ਸੁਸਾਇਟੀ ਨੇ ਲਗਾਇਆ ਖੂਨਦਾਨ ਕੈਂਪ

ਤਰਨ ਤਾਰਨ, 8 ਅਪ੍ਰੈਲ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੈੱਡ ਕਰਾਸ ਦੇ ਵਲੰਟੀਅਰਾਂ ਵਲੋਂ ਬਲੱਡ ਬੈਂਕ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਖ਼ੂਨਦਾਨ ਕੈਂਪ ਲਗਾਇਆ | ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ...

ਪੂਰੀ ਖ਼ਬਰ »

ਇਤਿਹਾਸਕ ਨਗਰ ਬਾਬਾ ਬਕਾਲਾ ਸਮੇਤ ਦਰਜਨ ਤੋਂ ਵੱਧ ਪਿੰਡਾਂ ਨੂੰ ਜਾਣ ਵਾਲੇ ਰਸਤੇ ਸੀਲ

ਬਾਬਾ ਬਕਾਲਾ ਸਾਹਿਬ, 8 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਵੇਖਦਿਆਂ ਅੱਜ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਸਮਤ ਤੇ ਸਬੰਧਤ ਕੋਈ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਆਪਣੇ ਪਿੰਡਾਂ ਨੂੰ ਸੀਲ ਕਰ ਲਿਆ ਹੈ | ...

ਪੂਰੀ ਖ਼ਬਰ »

ਚਾਰਜ ਪ੍ਰਾਪਤ ਕਰਨ ਵੇਲੇ ਰਾਜੇਸ਼ ਸ਼ਰਮਾ ਨੂੰ ਨਹੀਂ ਦਿੱਤੀ ਵਧਾਈ ਤੇ ਨਾ ਹੀ ਸੀ ਮੌਜੂਦ-ਹਰਭਗਵੰਤ ਸਿੰਘ

ਅੰਮਿ੍ਤਸਰ, 8 ਅਪ੍ਰੈਲ (ਪ.ਪ.)-ਹਰਭਗਵੰਤ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਅੰਮਿ੍ਤਸਰ (ਸੈਕੰਡਰੀ ਸਿੱਖਿਆ) ਨੇ ਦੱਸਿਆ ਕਿ ਰਾਜੇਸ਼ ਸ਼ਰਮਾ ਵਲੋਂ ਚਾਰਜ ਪ੍ਰਾਪਤ ਕਰਨ ਸਬੰਧੀ ਵਿਭਾਗ ਵਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ ਹਰਭਗਵੰਤ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਸਰਕਾਰ ਿਖ਼ਲਾਫ਼ ਵੀਡੀਓ ਪਾਉਣ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ

ਸਰਾਏਾ ਅਮਾਨਤ ਖਾਂ, 8 ਅਪ੍ਰੈਲ (ਨਰਿੰਦਰ ਸਿੰਘ ਦੋਦੇ)-ਪਿਛਲੇ ਦਿਨੀਂ ਸੋਸ਼ਲ ਮੀਡੀਆ ਵੀਡੀਓ ਰਾਹੀਂ ਸਰਕਾਰ ਿਖ਼ਲਾਫ਼ ਲੋਕਾਂ ਨੂੰ ਭੜਕਾਉਣ ਤੇ ਕਨੂੰਨ ਦੀ ਉਲੰਘਣਾ ਕਰਨ ਵਾਲੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਥਾਣਾ ਸਰਾਏਾ ...

ਪੂਰੀ ਖ਼ਬਰ »

ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਵਿਖੇ ਪੂਰਨਮਾਸ਼ੀ ਦੇ ਦਿਹਾੜੇ 'ਤੇ ਵੀ ਛਾਈ ਰਹੀ ਸੁੰਨਸਾਨ

ਬਾਬਾ ਬਕਾਲਾ ਸਾਹਿਬ, 8 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਕਰਫ਼ਿਊ ਦੇ ਮਾਹੌਲ ਕਾਰਨ ਅੱਜ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪੂਰਨਮਾਸ਼ੀ ਦੇ ਦਿਹਾੜੇ 'ਤੇ ਵੀ ਬਿਲਕੁਲ ਸੁੰਨਸਾਨ ਹੀ ਛਾਈ ਰਹੀ ਤੇ ਬਹੁਤ ਹੀ ਘੱਟ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ | ...

ਪੂਰੀ ਖ਼ਬਰ »

ਕਸ਼ਮੀਰ ਸਿੰਘ ਭੋਲਾ ਨੇ ਨਗਰ ਕੌਾਸਲ ਤਰਨ ਤਾਰਨ ਦੇ ਸਫ਼ਾਈ ਕਰਮਚਾਰੀਆਂ ਨੂੰ ਮਿਲ ਕੇ ਵਧਾਇਆ ਹੌਾਸਲਾ

ਤਰਨ ਤਾਰਨ, 8 ਅਪ੍ਰੈਲ (ਹਰਿੰਦਰ ਸਿੰਘ)-ਨਗਰ ਕੌਾਸਲ ਤਰਨ ਤਾਰਨ ਦੇ ਕਰਮਚਾਰੀਆਂ ਵਲੋਂ ਕਰਫਿਊ ਦੌਰਾਨ ਬਹੁਤ ਹੀ ਵਧੀਆ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਇਹ ਨਗਰ ਕੌਾਸਲ ਦੇ ਕਰਮਚਾਰੀ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਸੀਨੀਅਰ ਕਾਂਗਰਸੀ ...

ਪੂਰੀ ਖ਼ਬਰ »

ਗੁ: ਟਾਹਲੀ ਸਾਹਿਬ ਵਿਖੇ ਨਹੀਂ ਸਜਣਗੇ ਦੀਵਾਨ

ਦੋਰਾਂਗਲਾ, 8 ਅਪ੍ਰੈਲ (ਲਖਵਿੰਦਰ ਸਿੰਘ ਚੱਕਰਾਜਾ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵਲੋਂ ਧਾਰਮਿਕ ਸਥਾਨਾਂ 'ਤੇ ਵੀ ਸੰਗਤਾਂ ਦੇ ਵੱਡੇ ਇਕੱਠ ਨਾ ਕਰਨ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਵਲੋਂ ਵਿਸਾਖੀ ...

ਪੂਰੀ ਖ਼ਬਰ »

ਕੋਰੋਨਾ ਕਿੱਟਾਂ ਮਿਲਣ ਤਾਂ ਸੇਵਾ ਲਈ ਤਿਆਰ ਹਾਂ-ਨੰਬਰਦਾਰ ਯੂਨੀਅਨ ਮੈਂਬਰ

ਅਲੀਵਾਲ, 8 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)- ਅੱਜ ਪਿੰਡ ਘਣੀਏ ਕੇ ਬਾਂਗਰ ਵਿਖੇ ਸਮੂਹ ਨੰਬਰਦਾਰ ਯੂਨੀਅਨ ਜ਼ਿਲ੍ਹਾ ਗੁਦਾਸਪੁਰ ਵਲੋਂ ਕੋਰੋਨਾ ਵਾਇਰਸ ਦੇ ਚਲਦਿਆਂ ਫ਼ੈਸਲਾ ਲਿਆ ਕਿ ਇਸ ਭਿਆਨਕ ਦੌਰ ਅੰਦਰ ਹਰ ਲੋੜਵੰਦ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਕੋਰੋਨਾ ਆਈਸੋਲੇਟ ਹਸਪਤਾਲ ਚਿੰਤਪੁਰਨੀ ਮੈਡੀਕਲ ਕਾਲਜ ਪਠਾਨਕੋਟ ਦਾ ਦੌਰਾ

ਪਠਾਨਕੋਟ, 8 ਅਪ੍ਰੈਲ (ਸੰਧੂ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਈਰਸ ਦੇ ਚੱਲਦਿਆਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਜਿਸ ਦੇ ਚੱਲਦਿਆਂ ਜ਼ਿਲ੍ਹਾ ਪਠਾਨਕੋਟ ਵਿਚ ਚਿੰਤਪੁਰਨੀ ਮੈਡੀਕਲ ਕਾਲਜ ਪਠਾਨਕੋਟ ਨੂੰ ਕੋਰੋਨਾ ਆਈਸੋਲੇਟ ਹਸਪਤਾਲ ਪਠਾਨਕੋਟ ਵਜੋਂ ...

ਪੂਰੀ ਖ਼ਬਰ »

ਅਧਿਆਪਕ ਰਜੇਸ਼ ਉੱਪਲ ਨੇ ਵਿਦਿਆਰਥੀਆਂ ਨੂੰ ਘਰ-ਘਰ ਜਾ ਕੇ ਕੀਤਾ ਜਾਗਰੂਕ

ਫਤਹਿਗੜ੍ਹ ਚੂੜੀਆਂ, 8 ਅਪ੍ਰੈਲ (ਧਰਮਿੰਦਰ ਸਿੰਘ ਬਾਠ)- ਕੋਰੋਨਾ ਵਾਇਰਸ ਨੂੰ ਲੈ ਕੇ ਲੱਗੇ ਕਰਫਿਊ ਕਾਰਨ 22 ਮਾਰਚ ਨੂੰ ਸਾਰੇ ਸਕੂਲ ਬੰਦ ਕੀਤੇ ਗਏ ਹਨ ਅਤੇ ਵਿਦਿਆਰਥੀਆਂ ਦੇ ਹੋ ਰਹੇ ਨੁਕਸਾਨ ਨੂੰ ਵੇਖਦੇ ਹੋਏ ਸਰਕਾਰੀ ਮਿਡਲ ਸਕੂਲ ਸ਼ਰਫਕੋਟ ਦੇ ਅਧਿਆਪਕ ਰਜੇਸ਼ ਉੱਪਲ ...

ਪੂਰੀ ਖ਼ਬਰ »

ਪ੍ਰਸਾਸ਼ਨਿਕ ਅਧਿਕਾਰੀਆਂ ਵਲੋਂ ਚੱਲ ਰਹੇ ਲੰਗਰਾਂ ਦੀ ਜਾਂਚ

ਧਾਰੀਵਾਲ, 8 ਅਪ੍ਰੈਲ (ਰਮੇਸ਼ ਕੁਮਾਰ)- ਪੰਜਾਬ ਅੰਦਰ ਲੱਗੇ ਕਰਫ਼ਿਊ ਦੇ ਚੱਲਦਿਆਂ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਵੱਖ-ਵੱਖ ਸੰਸਥਾਵਾਂ ਵਲੋਂ ਸ਼ਹਿਰ ਧਾਰੀਵਾਲ ਵਿਚ ਲਗਾਏ ਗਏ ਲੰਗਰਾਂ ਦੀ ਪ੍ਰਸਾਸ਼ਨਿਕ ਅਧਿਕਾਰੀਆਂ ਵਲੋਂ ਜਾਂਚ ਕੀਤੀ ਗਈ | ਇਸ ਸਬੰਧੀ ਸੈਕਟਰ ...

ਪੂਰੀ ਖ਼ਬਰ »

ਰਾਮਾ ਨਾਟਕ ਕਲੱਬ ਦੇ ਮੈਂਬਰਾਂ ਵਲੋਂ ਗ਼ਰੀਬ ਪਰਿਵਾਰਾਂ ਨੂੰ ਰਾਸ਼ਨ

ਭੈਣੀ ਮੀਆਂ ਖਾਂ, 8 ਅਪ੍ਰੈਲ (ਜਸਬੀਰ ਸਿੰਘ)- ਇੱਥੋਂ ਨਜ਼ਦੀਕ ਪੈਂਦੇ ਪਿੰਡ ਕੋਟ ਖਾਨ ਮੁਹੰਮਦ ਤੇ ਦਤਾਰਪੁਰ ਵਿਚ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਵਿਚ ਲੱਗੇ ਹੋਏ ਰਾਮਾ ਨਾਟਕ ਕਲੱਬ ਦੇ ਮੈਂਬਰਾਂ ਤੇ ਅਹੁਦੇਦਾਰਾਂ ਵਲੋਂ ਵੀ ਲੋੜਵੰਦਾਂ ਨੂੰ ਰਾਸ਼ਨ ਦੀਆਂ ਕਿੱਟਾਂ ...

ਪੂਰੀ ਖ਼ਬਰ »

ਬਾਬਾ ਗਿਆਨ ਦਾਸ ਯੂਥ ਕਲੱਬ ਤੇ ਪੰਚਾਇਤ ਵਲੋਂ ਡਿਸਪੈਂਸਰੀ ਨੂੰ ਦਵਾਈਆਂ ਭੇਟ

ਭੈਣੀ ਮੀਆਂ ਖਾਂ, 8 ਅਪ੍ਰੈਲ (ਜਸਬੀਰ ਸਿੰਘ)- ਇੱਥੋਂ ਨੇੜਲੇ ਪੈਂਦੇ ਪਿੰਡ ਸੱਲੋਪੁਰ ਵਿਚ ਬਾਬਾ ਗਿਆਨ ਦਾਸ ਅਤੇ ਪੰਚਾਇਤ ਵਲੋਂ ਸਾਾਝੇ ਤੌਰ 'ਤੇ ਪਿੰਡ ਦੀ ਡਿਸਪੈਂਸਰੀ ਨੂੰ ਦਵਾਈਆਂ ਭੇਟ ਕੀਤੀਆਂ ਗਈਆਂ | ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੁਖਪਾਲ ਸਿੰਘ ਨੇ ...

ਪੂਰੀ ਖ਼ਬਰ »

ਬੈਂਕਾਂ 'ਚ ਇਕ-ਇਕ ਕੈਸ਼ ਕਾਊਾਟਰ ਹੋਣ ਕਰਕੇ ਕਈ-ਕਈ ਘੰਟੇ ਕਰਨਾ ਪੈ ਰਿਹਾ ਇੰਤਜ਼ਾਰ

ਘੁਮਾਣ, 8 ਅਪ੍ਰੈਲ (ਬੰਮਰਾਹ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਔਰਤਾਂ ਦੇ ਨਾਂਅ 'ਤੇ ਖੁੱਲ੍ਹੇ ਜਨ, ਧੰਨ ਖਾਤਿਆਂ ਵਿਚ 500 ਰੁਪਏ 3 ਮਹੀਨਿਆਂ ਤੱਕ ਪਾਉਣ ਦੇ ਐਲਾਨ ਤੋਂ ਬਾਅਦ ਔਰਤਾਂ ਵਲੋਂ ਇਸ ਦੀ ਪਹਿਲੀ ਕਿਸ਼ਤ 500 ਰੁਪਏ ਲੈਣ ਲਈ ਲੰਮੀਆਂ ਕਤਾਰਾਂ ਵਿਚ ਖੜ੍ਹ ਕੇ ...

ਪੂਰੀ ਖ਼ਬਰ »

ਗੋਲਡਨ ਐਵੀਨਿਊ ਕਾਲੋਨੀ ਨੂੰ ਕੀਤਾ ਸੈਨੇਟਾਈਜ਼

ਪਠਾਨਕੋਟ, 8 ਅਪ੍ਰੈਲ (ਚੌਹਾਨ)- ਨਗਰ ਸੁਧਾਰ ਟਰੱਸਟ ਪਠਾਨਕੋਟ ਦੇ ਚੇਅਰਮੈਨ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨੰੂ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ | ਏਰੀਆ ਜ਼ਿਆਦਾ ਹੋਣ ਕਾਰਨ ਸੈਨੇਟਾਈਜ਼ ਕਰਨ ਵਿਚ ਸਮਾਂ ਲੱਗ ਰਿਹਾ ਹੈ | ਇਹ ਸ਼ਬਦ ਟਰੱਸਟ ਚੇਅਰਮੈਨ ਵਿਭੂਤੀ ...

ਪੂਰੀ ਖ਼ਬਰ »

ਫ਼ਤਹਿਗੜ੍ਹ ਚੂੜੀਆਂ ਦੇ ਡੀ.ਡੀ.ਆਈ. ਸਕੂਲ ਦੀਆਂ ਆਨਲਾਈਨ ਕਲਾਸਾਂ ਸ਼ੁਰੂ-ਐਮ.ਡੀ. ਭਾਟੀਆ

ਫਤਹਿਗੜ੍ਹ ਚੂੜੀਆਂ, 8 ਅਪ੍ਰੈਲ (ਐਮ.ਐਸ. ਫੁੱਲ)- ਸਥਾਨਕ ਡੀ.ਡੀ.ਆਈ. ਸਕੂਲ ਦੇ ਐਮ.ਡੀ. ਇੰਦਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਸਕੂਲ ਦੇ ਸਮੂਹ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ...

ਪੂਰੀ ਖ਼ਬਰ »

ਚੌੜਾ ਖੁਰਦ ਅਕੈਡਮੀ ਕਰਵਾ ਰਹੀ ਹੈ ਆਨਲਾਈਨ ਪੜ੍ਹਾਈ-ਨਾਗਰਾ

ਕਲਾਨੌਰ, 8 ਅਪ੍ਰੈਲ (ਪੁਰੇਵਾਲ)-ਸਰਹੱਦੀ ਪਿੰਡ ਚੌੜਾ ਖੁਰਦ ਵਿਖੇ ਸਥਿਤ ਵਿਦਿਆ ਦੇ ਖੇਤਰ 'ਚ ਨਾਮਵਰ ਸੰਸਥਾ ਬਾਬਾ ਹਜ਼ਾਰਾ ਸਿੰਘ ਸੀਨੀਅਰ ਸੈਕੰਡਰੀ ਅਕੈਡਮੀ ਚੌੜਾ ਖੁਰਦ ਪਿਛਲੇ 4 ਸਾਲਾਂ ਤੋਂ ਆਪਣੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਦੀ ਸਹੂਲਤ ਮੁਹੱਈਆ ਕਰਵਾਉਂਦਾ ...

ਪੂਰੀ ਖ਼ਬਰ »

ਸਿੱਧੂ ਹਸਪਤਾਲ ਦੇਵੇਗਾ ਮੁਫ਼ਤ ਐਾਬੂਲੈਂਸ ਸੇਵਾਵਾਂ

ਧਾਰੀਵਾਲ, 8 ਅਪ੍ਰੈਲ (ਸਵਰਨ ਸਿੰਘ)- ਕੋਰੋਨਾ ਵਾਇਰਸ ਦੀ ਮਹਾਂਮਾਰੀ ਅਤੇ ਕਰਫ਼ਿਊੁ ਦੇ ਚਲਦਿਆਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਸਹੂਲਤਾਂ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਦੇ ਨਿਰਦੇਸ਼ਾਂ ਤਹਿਤ ਸਥਾਨਕ ਸਿੱਧੂ ਮੈਡੀਸਿਟੀ ਹਸਪਤਾਲ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਤੋਂ ਡਰਨ ਦੀ ਨਹੀਂ, ਸਾਵਧਾਨੀ ਜ਼ਰੂਰਤ-ਬਾਬਾ ਰਛਪਾਲ ਸਿੰਘ

ਕੋਟਲੀ ਸੂਰਤ ਮੱਲ੍ਹੀ, 8 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)- ਭਿਆਨਕ ਰੂਪ ਧਾਰਨ ਕਰ ਰਹੀ ਕੋਰੋਨਾ ਵਾਇਰਸ ਬਿਮਾਰੀ ਨੇ ਸੰਸਾਰ ਭਰ ਦੇ ਲੋਕਾਂ ਦੀਆਂ ਨੀਦਰਾਂ ਉਡਾਈਆਂ ਹੋਈਆਂ ਹਨ ਤੇ ਜਿਸ ਤੋਂ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਸਲਾਰੀਆ ਜਨ ਸੇਵਾ ਫਾਊਾਡੇਸ਼ਨ ਨੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡਾਂ ਅੰਦਰ ਖਾਣਾ ਵੰਡਿਆ

ਕਿਲ੍ਹਾ ਲਾਲ ਸਿੰਘ, 8 ਅਪ੍ਰੈਲ (ਬਲਬੀਰ ਸਿੰਘ)-ਸਲਾਰੀਆ ਜਨ ਸੇਵਾ ਫਾਊਾਡੇਸ਼ਨ ਵਲੋਂ ਲੋੜਵੰਦ ਪਰਿਵਾਰਾਂ ਲਈ ਰੋਜ਼ਾਨਾ 10 ਹਜ਼ਾਰ ਖਾਣੇ ਦੇ ਪੈਕਟ ਤਿਆਰ ਕਰਕੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ 9 ਵਿਧਾਨ ਸਭਾ ਹਲਕਿਆਂ ਵਿਚ ਵੱਖੋਂ-ਵੱਖਰੇ ਇੰਚਾਰਜਾਂ ਦੀ ਰਹਿਨੁਮਾਈ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਡੀਪੂ ਵਲੋਂ ਬੱਸਾਂ ਨੂੰ ਕੀਤਾ ਜਾ ਰਿਹਾ ਹੈ ਸੈਨੇਟਾਈਜ਼

ਪਠਾਨਕੋਟ, 8 ਅਪ੍ਰੈਲ (ਚੌਹਾਨ)- ਪੰਜਾਬ ਰੋਡਵੇਜ਼ ਡੀਪੂ ਪਠਾਨਕੋਟ ਅੰਦਰ ਖੜ੍ਹੀਆਂ ਬੱਸਾਂ ਨੰੂ ਸੈਨੇਟਾਈਜ਼ ਕਰਨ ਦਾ ਕੰਮ ਜਾਰੀ ਹੈ ਅਤੇ ਜੋ ਬੱਸਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਿਊਟੀ ਕਰ ਰਹੀਆਂ ਹਨ, ਉਨ੍ਹਾਂ ਨੂੰ ਬਾਹਰ ਜਾਣ ਅਤੇ ਡਿਊਟੀ ਕਰਕੇ ਵਾਪਸ ਆਉਣ 'ਤੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਵਲੋਂ 450 ਲੋੜਵੰਦ ਪਰਿਵਾਰਾਂ ਨੂੰ ਦੋ ਹਫ਼ਤਿਆਂ ਦੀ ਰਸਦ ਭੇਟ

ਪਠਾਨਕੋਟ, 8 ਅਪ੍ਰੈਲ (ਆਸ਼ੀਸ਼ ਸ਼ਰਮਾ)- ਸੂਬੇ ਅੰਦਰ ਫੈਲ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਔਖੇ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਲੋੜਵੰਦਾਂ ਦੀ ਸੇਵਾ ਲਈ ਅੱਗੇ ਆਇਆ ਹੈ | ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੋਮਣੀ ...

ਪੂਰੀ ਖ਼ਬਰ »

ਪਸ਼ੂ ਪਾਲਣ ਮੰਤਰੀ ਦੁਆਰਾ ਵੈਟਰਨਰੀ ਇੰਸਪੈਕਟਰਾਂ ਨੂੰ ਐਮਰਜੈਂਸੀ ਬੀਮਾ ਕਵਰ ਦੀ ਸਹੂਲਤ ਦੇਣ ਦੇ ਬਿਆਨ ਦਾ ਸਵਾਗਤ

ਬਟਾਲਾ, 8 ਅਪ੍ਰੈਲ (ਕਾਹਲੋਂ)- ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਭੁਪਿੰਦਰ ਸਿੰਘ ਸੱਚਰ, ਜਨਰਲ ਸਕੱਤਰ ਕੇਵਲ ਸਿੰਘ ਸਿੱਧੂ, ਵਿੱਤ ਸਕੱਤਰ ਰਾਜੀਵ ਮਲਹੋਤਰਾ, ਸਕੱਤਰ ਹਰਪ੍ਰੀਤ ਸਿੰਘ ਸਿੱਧੂ, ਸੂਬਾ ਪ੍ਰੈੱਸ ਸਕੱਤਰ ਕਿਸ਼ਨ ...

ਪੂਰੀ ਖ਼ਬਰ »

ਚਾਵਲਾ ਵਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਪ੍ਰਕਿਰਿਆ ਜਾਰੀ

ਪੁਰਾਣਾ ਸ਼ਾਲਾ, 8 ਅਪ੍ਰੈਲ (ਗੁਰਵਿੰਦਰ ਸਿੰਘ ਗੋਰਾਇਆ)- ਕੋਰੋਨਾ ਤ੍ਰਾਸਦੀ ਦੇ ਚੱਲਦਿਆਾ ਸਰਕਲ ਪੁਰਾਣਾ ਸ਼ਾਲਾ ਨਾਲ ਸਬੰਧਿਤ ਤੇ ਭਾਜਪਾ ਜ਼ਿਲ੍ਹਾ ਜਨਰਲ ਸੈਕਟਰੀ ਕਮਲਜੀਤ ਚਾਵਲਾ ਵਲੋਂ ਵੱਖ ਵੱਖ ਪਿੰਡਾਂ 'ਚ ਲੋੜਵੰਦ ਗ਼ਰੀਬ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ...

ਪੂਰੀ ਖ਼ਬਰ »

ਬਿਨਾਂ ਵਜ੍ਹਾ ਤੋਂ ਸੜਕਾਂ 'ਤੇ ਘੁੰਮਦੇ ਵਿਅਕਤੀਆਂ ਦੇ ਕੀਤੇ ਚਾਲਾਨ

ਗੁਰਦਾਸਪੁਰ, 8 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)- ਗੁਰਦਾਸਪੁਰ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਚੱਲ ਰਹੇ ਕਰਫ਼ਿਊ ਦੌਰਾਨ ਬਰਿਆਰ ਚੌਕੀ ਅਧੀਨ ਆਉਂਦੇ ਪਿੰਡਾਂ ਵਿਚ ਮਨਚਲੇ ਨੌਜਵਾਨਾਂ ਵਲੋਂ ਬਿਨਾਂ ਕਿਸੇ ਕੰਮ ਤੋਂ ਸੜਕਾਂ 'ਤੇ ਫਿਰ ਰਹੇ ਹਨ ਤੇ ਸਬਜ਼ੀ ...

ਪੂਰੀ ਖ਼ਬਰ »

ਡੀ. ਸੀ. ਗੁਰਦਾਸਪੁਰ ਵਲੋਂ ਸਰਹੱਦੀ ਖੇਤਰ ਦਾ ਦੌਰਾ

ਦੋਰਾਂਗਲਾ, 8 ਅਪ੍ਰੈਲ (ਲਖਵਿੰਦਰ ਸਿੰਘ ਚੱਕਰਾਜਾ)- ਕੋਰੋਨਾ ਵਾਇਰਸ ਕਾਰਨ ਸੂਬੇ 'ਚ ਕੀਤੀ ਤਾਲਾਬੰਦੀ ਦੇ ਚੱਲਦਿਆਂ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ ਵਲੋਂ ਬਲਾਕ ਦੋਰਾਂਗਲਾ ਅਧੀਨ ਆਉਂਦੇ ਪਿੰਡ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਸੁਜਾਨਪੁਰ 'ਚ ਘਰ-ਘਰ ਕਰਵਾਇਆ ਸਰਵੇਖਣ

ਸੁਜਾਨਪੁਰ, 8 ਅਪ੍ਰੈਲ (ਜਗਦੀਪ ਸਿੰਘ)- ਸੁਜਾਨਪੁਰ ਵਿਖੇ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੀ ਤਰ੍ਹਾਂ ਨਾਲ ਕਰਫ਼ਿਊ ਲਾਗੂ ਕਰ ਦਿੱਤਾ ਹੋਇਆ ਹੈ | ਇਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪੂਰੇ ਸੁਜਾਨਪੁਰ ...

ਪੂਰੀ ਖ਼ਬਰ »

ਗਰਾਮ ਪੰਚਾਇਤ ਗੁਰੀਆ ਦੇ ਜਿਅ ਦੇ ਜੀਅ ਕੋਈ ਵੀ ਗ਼ਰੀਬ ਨਹੀਂ ਸੌਏਾਗਾ ਭੁੱਖਾ-ਲਾਡੀ

ਪੁਰਾਣਾ ਸ਼ਾਲਾ, 8 ਅਪ੍ਰੈਲ (ਗੁਰਵਿੰਦਰ ਸਿੰਘ ਗੋਰਾਇਆ)- ਕੋਰੋਨਾ ਦੇ ਚੱਲਦਿਆਂ ਆਮ ਜ਼ਿੰਦਗੀ ਦੀ ਰਫ਼ਤਾਰ ਰੁਕ ਚੁੱਕੀ ਹੈ, ਜਿਸ ਕਾਰਨ ਗਰੀਬੀ ਰੇਖਾ ਹੇਠਾਂ ਰਹਿ ਰਹੇ ਲੋਕਾਂ 'ਤੇ ਮੁਸੀਬਤਾਂ ਦਾ ਵੱਡਾ ਪਹਾੜ ਟੁੱਟ ਪਿਆ ਹੈ, ਜਿਸ ਦੇ ਚੱਲਦਿਆਂ ਕੋਰ ਕਮੇਟੀ ਮੈਂਬਰ ...

ਪੂਰੀ ਖ਼ਬਰ »

ਜੋਗਿੰਦਰ ਪਾਲ ਨੇ ਕਾਂਗਰਸੀ ਆਗੂਆਂ ਸਮੇਤ ਲੋਕਾਂ ਨੂੰ ਰਾਸ਼ਨ ਭੇਟ ਕੀਤਾ

ਤਾਰਾਗੜ੍ਹ, 8 ਅਪ੍ਰੈਲ (ਸੋਨੂੰ ਮਹਾਜਨ)- ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਲੋੜਵੰਦ ਲੋਕਾਂ ਦੀ ਮਦਦ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਤਾਂ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਜ਼ਰੂਰਤਮੰਦਾਂ ਨੂੰ ਸੰਭਵ ਮਦਦ ਕੀਤੀ ਜਾ ਸਕੇ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਸਰਕਾਰੀ ਸਕੂਲ ਦੀਆਂ ਆਨਲਾਈਨ ਕਲਾਸਾਂ ਵਿਦਿਆਰਥੀਆਂ ਲਈ ਬਣੀਆਂ ਵਰਦਾਨ-ਡੀ.ਈ.ਓ.

ਪਠਾਨਕੋਟ, 8 ਅਪ੍ਰੈਲ (ਸੰਧੂ)- ਕੋਵਿਡ-19 ਕਰੋਨਾ ਮਹਾਂਮਾਰੀ ਦੇ ਚੱਲਦਿਆਂ ਕੇਂਦਰ ਸਰਕਾਰ ਵਲੋਂ ਪੂਰੇ ਭਾਰਤ ਵਿਚ ਲਾਕ ਡਾਊਨ ਤੇ ਸੂਬਾ ਸਰਕਾਰ ਵੱਲੋਂ ਕਰਫ਼ਿਊ ਲਗਾਉਣ ਕਾਰਨ ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਹਨ | ਇਸ ਕਰਕੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਤੋਂ ਬਚੋ, ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦਿਓ-ਪੀ.ਐੱਲ.ਵੀ.

ਗੁਰਦਾਸਪੁਰ, 8 ਅਪ੍ਰੈਲ (ਆਰਿਫ਼)- ਸਿਵਲ ਜੱਜ ਸੀਨੀਅਰ ਡਵੀਜ਼ਨ ਸੀ.ਜੇ.ਐਮ. ਕਮ ਸਕੱਤਰ ਜ਼ਿਲ੍ਹਾ ਕਾਨੰੂਨੀ ਸੇਵਾਵਾਂ ਟਥਾਰਿਟੀ ਗੁਰਦਾਸਪੁਰ ਮੈਡਮ ਰਾਣਾ ਕੰਵਰਦੀਪ ਕੌਰ ਦੇ ਹੁਕਮਾਂ ਅਨੁਸਾਰ ਆਮ ਜਨਤਾ ਨੂੰ ਕੋਰੋਨਾ ਵਾਇਰਸ ਲਈ ਜਾਗਰੂਕ ਕਰ ਰਹੇ ਪੀ.ਐੱਲ.ਵੀ ਰਣਜੋਧ ...

ਪੂਰੀ ਖ਼ਬਰ »

ਕੋਰੋਨਾ ਪਾਜ਼ੀਟਿਵ ਵਿਅਕਤੀ ਦੇ ਸੰਪਰਕ 'ਚ ਆਉਣ ਵਾਲੇ 10 ਵਿਅਕਤੀ ਕੀਤੇ ਇਕਾਂਤਵਾਸ

ਪਠਾਨਕੋਟ, 8 ਅਪ੍ਰੈਲ (ਸੰਧੂ)- ਦਿੱਲੀ ਤੋਂ ਚੱਲ ਕੇ ਪਠਾਨਕੋਟ ਸਿਟੀ ਰੇਲਵੇ ਸਟੇਸ਼ਨ 'ਤੇ ਆਉਣ ਵਾਲੀ ਰੇਲ ਗੱਡੀ ਧੌਲਾਦਾਰ ਐਕਸਪੈੱ੍ਰਸ ਵਿਚ 17 ਮਾਰਚ ਨੂੰ ਆਉਣ ਵਾਲੇ ਹਿਮਾਚਲ ਪ੍ਰਦੇਸ਼ ਦਾ ਨਿਵਾਸੀ ਜੋ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ, ਦੇ ਸੰਪਰਕ ਵਿਚ ਆਉਣ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਵੀ ਨਸ਼ਿਆਂ 'ਚ ਹੋਇਆ ਵਾਧਾ

ਪੁਰਾਣਾ ਸ਼ਾਲਾ, 8 ਅਪ੍ਰੈਲ (ਅਸ਼ੋਕ ਸ਼ਰਮਾ)- ਭਾਵੇਂ ਪੰਜਾਬ ਸਰਕਾਰ ਵਲੋਂ ਹਰ ਨਸ਼ੇ 'ਤੇ ਪੂਰਨ ਰੋਕ ਲਗਾਈ ਹੋਈ ਹੈ, ਪਰ ਇਸ ਦੇ ਬਾਵਜੂਦ ਵੀ ਨਸ਼ੇੜੀਆਂ ਨੂੰ ਨਸ਼ਾ ਆਮ ਵਾਂਗ ਮਿਲ ਰਿਹਾ ਹੈ | ਇਸ ਖੇਤਰ ਦੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਤੇ ਕੁਝ ਔਰਤਾਂ ਨੇ ਦੱਸਿਆ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਦੇ ਸਿਟੀ ਪੁਲਿਸ ਨੇ ਕੱਟੇ ਚਲਾਨ

ਗੁਰਦਾਸਪੁਰ, 8 ਅਪ੍ਰੈਲ (ਆਲਮਬੀਰ ਸਿੰਘ)- ਪਿਛਲੇ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਏ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਸਿਟੀ ਪੁਲਿਸ ਵਲੋਂ ਚਲਾਨ ਕੱਟੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅੰਜੂ ...

ਪੂਰੀ ਖ਼ਬਰ »

ਕਰਿਆਨਾ, ਸਬਜ਼ੀਆਂ ਤੇ ਦੁੱਧ ਦੀ ਹੋਮ ਡਿਲਵਰੀ 'ਤੇ ਪ੍ਰਸ਼ਾਸਨ ਬੁਰੀ ਤਰਾਂ ਫ਼ੇਲ੍ਹ

ਪੁਰਾਣਾ ਸ਼ਾਲਾ, 8 ਅਪ੍ਰੈਲ (ਗੁਰਵਿੰਦਰ ਸਿੰਘ ਗੋਰਾਇਆ)- ਜ਼ਿਲ੍ਹਾ ਗੁਰਦਾਸਪੁਰ 'ਚ ਕੋਰੋਨਾ ਮਾਮਲੇ ਦਾ ਅੰਕੜਾ ਜ਼ੀਰੋ 'ਤੇ ਬਰਕਰਾਰ ਹੈ ਜੋ ਕਰਫ਼ਿਊ ਦੇ ਸ਼ੁਰੂਆਤੀ ਪੜਾਅ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਵਰਤੀ ਬੇਹੱਦ ਸਖ਼ਤੀ ਦਾ ਕਾਰਗਰ ਨਤੀਜਾ ਮੰਨਿਆ ਗਿਆ ਹੈ | ਪਰ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਵੀ ਵੱਡੇ ਪੱਧਰ 'ਤੇ ਮਾਈਨਿੰਗ ਦਾ ਕੰਮ ਜ਼ੋਰਾਂ 'ਤੇ

ਪੁਰਾਣਾ ਸ਼ਾਲਾ, 8 ਅਪ੍ਰੈਲ (ਅਸ਼ੋਕ ਸ਼ਰਮਾ)- ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਮਿੱਟੀ ਦੇ ਠੇਕੇਦਾਰਾਂ ਵਲੋਂ ਮਾਈਨਿੰਗ ਦਾ ਕੰਮ ਨਵਾਂ ਪਿੰਡ ਬਹਾਦਰ ਦੀ ਬੇਚਰਾਗ ਜ਼ਮੀਨ 'ਚ ਜ਼ੋਰਾਂ ਨਾਲ ਚੱਲ ਰਿਹਾ ਹੈ | ਪੁਲਿਸ ਪ੍ਰਸ਼ਾਸਨ, ਮਾਈਨਿੰਗ ਵਿਭਾਗ ਦੀ ...

ਪੂਰੀ ਖ਼ਬਰ »

ਭੁਪਿੰਦਰ ਸਿੰਘ ਸੱਚਰ ਕਾਰਜਕਾਰੀ ਸੂਬਾ ਪ੍ਰਧਾਨ ਬਣੇ

ਪਠਾਨਕੋਟ, 8 ਅਪ੍ਰੈਲ (ਸੰਧੂ)- ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਿਰਮਲ ਸੈਣੀ ਜੋ ਬੀਤੀ 31 ਮਾਰਚ ਨੂੰ ਸੇਵਾ ਮੁਕਤ ਹੋ ਗਏ ਸਨ, ਦੀ ਥਾਂ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਨੇ ਸਰਬਸੰਮਤੀ ਨਾਲ ਭੁਪਿੰਦਰ ...

ਪੂਰੀ ਖ਼ਬਰ »

ਭਾਜਪਾ ਜ਼ਿਲ੍ਹਾ ਪ੍ਰਧਾਨ ਵਲੋਂ ਰਾਸ਼ਨ ਕਿੱਟਾਂ ਮੁਹੱਈਆ ਕਰਵਾਉਣ 'ਤੇ ਡਾ: ਅਵਤਾਰ ਹੰਸਾ ਦਾ ਧੰਨਵਾਦ

ਗੁਰਦਾਸਪੁਰ, 8 ਅਪ੍ਰੈਲ (ਆਰਿਫ਼)- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਤੋਂ ਪ੍ਰਭਾਵਿਤ ਲੋੜਵੰਦ ਲੋਕਾਾ ਨੂੰ ਰਾਸ਼ਨ ਮੁਹੱੱਈਆ ਕਰਾਉਣ ਦੀ ਭਾਜਪਾ ਮੁਹਿੰਮ ਵਿਚ ...

ਪੂਰੀ ਖ਼ਬਰ »

ਜੁਗਿਆਲ ਦੀ ਅਡੀਸ਼ਨਲ ਟੀ-3 ਕਾਲੋਨੀ ਕੀਤੀ ਸੀਲ

ਸ਼ਾਹਪੁਰ ਕੰਢੀ, 8 ਅਪ੍ਰੈਲ (ਰਣਜੀਤ ਸਿੰਘ)- ਰਣਜੀਤ ਸਾਗਰ ਡੈਮ ਦੀ ਅਡੀਸ਼ਨਲ ਕਾਲੋਨੀ ਦੇ ਨਿਵਾਸੀ ਦੀ ਪਤਨੀ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਦੇ ਪਰਿਵਾਰ ਨੰੂ ਪਠਾਨਕੋਟ ਚਿੰਤਪੂਰਨੀ ਮੈਡੀਕਲ ਕਾਲਜ ਵਿਖੇ ਇਕਾਂਤਵਾਸ ਲਈ ਭੇਜ ਦਿੱਤਾ ਹੈ ਤੇ ਜੁਗਿਆਲ ...

ਪੂਰੀ ਖ਼ਬਰ »

ਤਾਲਾਬੰਦੀ ਦੇ ਚੱਲਦਿਆਂ ਭੱਠਿਆਂ 'ਤੇ ਆਈ ਲੇਬਰ ਨੂੰ ਆ ਰਹੀਆਂ ਭਾਰੀ ਮੁਸ਼ਕਿਲਾਂ

ਗੁਰਦਾਸਪੁਰ, 8 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)- ਪਿਛਲੇ ਤਿੰਨ ਦਹਾਕਿਆਂ ਤੋਂ ਭੱਠਿਆਂ 'ਤੇ ਲੇਬਰ ਦਾ ਕੰਮ ਕਰਨ ਛੱਤੀਸਗੜ੍ਹ-ਬਿਲਾਸਪੁਰ ਤੋਂ ਆਉਂਦੀ ਲੇਬਰ ਨੂੰ ਹੁਣ ਤਾਲਾਬੰਦੀ ਅਤੇ ਕਰਫ਼ਿਊ ਦੇ ਚੱਲਦਿਆਂ ਭਾਰੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਪਿਛਲੇ ਕੁਝ ...

ਪੂਰੀ ਖ਼ਬਰ »

ਕੀ ਕਹਿਣਾ ਪਿੰਡ ਵਾਸੀਆਂ ਦਾ ਇਸ ਸਬੰਧੀ ਪਿੰਡ ਦੇ ਜ਼ਿੰਮੇਵਾਰ ਪਤਵੰਤੇ ਜੀਵਨਜੋਤ ਸਿੰਘ ਰੰਧਾਵਾ, ਭਗਵੰਤ ਸਿੰਘ ਰੰਧਾਵਾ, ਤਰਸੇਮ ਸਿੰਘ ਬਾਰੀਆ, ਹਰਵਿੰਦਰ ਸਿੰਘ ਧਾਵਾ, ਜੋਗਾ ਸਿੰਘ ਮਝੈਲ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਹਲਕਾ ਫਤਹਿਗੜ੍ਹ ਚੂੜੀਆਂ ਦਾ ਅਹਿਮ ਨਗਰ ਹੈ, ਇੱਥੇ ਚੱਲ ਰਹੀ ਸਿਹਤ ਸੰਸਥਾ 'ਚ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਕੇ ਮਰੀਜ਼ਾਂ ਦੀਆਂ ਦਵਾਈਆਂ ਅਤੇ ਮੁਲਾਜ਼ਮਾਂ ਦੀ ਹਾਜ਼ਰੀ 'ਚ ਦਰੁਸਤੀ ਲਿਆਂਦੀ ਜਾਵੇ | ਉਨ੍ਹਾਂ ਕਿਹਾ ਕਿ ਉਹ ਕੋਰੋਨਾ ਵਾਇਰਸ ਸਬੰਧੀ ਲਾਕਡਾਊਨ ਦੇ ਦਿਨਾਂ ਅੰਦਰ ਆਪਣੇ ਨਗਰ ਦੇ ਲੋਕਾਂ ਅਤੇ ਪ੍ਰਸ਼ਾਸਨ ਦਾ ਸਾਥ ਮੋਢੇ ਨਾਲ ਮੋਢਾ ਜੋੜ ਕੇ ਦੇਣਗੇ | ਬੰਦ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪਿੰਡਾਂ ਅੰਦਰਲੇ ਲੋਕਾਂ ਨੂੰ ਨੱਥ ਪਾਉਣ ਲਈ ਪ੍ਰਸ਼ਾਸਨ ਕਾਨੂੰਨੀ ਕਾਰਵਾਈ ਅਮਲ 'ਚ ਲਿਆਵੇ |
ਵੀਲਾ ਤੇਜਾ ਦੀ ਸਰਕਾਰੀ ਸਿਹਤ ਸੰਸਥਾ 'ਚ ਦਵਾਈਆਂ ਤੇ ਸਟਾਫ਼ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ-ਪਤਵੰਤੇ

ਕਾਲਾ ਅਫਗਾਨਾ, 8 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)- ਕੋਰੋਨਾ ਵਾਇਰਸ ਦੇ ਚਲਦਿਆਂ ਨਜ਼ਦੀਕੀ ਪਿੰਡ ਵੀਲਾ ਤੇਜਾ ਵਿਖੇ ਚੱਲ ਰਹੀ ਸਰਕਾਰੀ ਸਿਹਤ ਸੰਸਥਾ ਅੰਦਰ ਜਿੱਥੇ ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ, ਉੱਥੇ ਹੀ ਇੱਥੇ ਡਿਊਟੀ ਕਰਨ ਵਾਲੇ ਕੁਝ ਮੁਲਾਜ਼ਮਾਂ ਦੇ ...

ਪੂਰੀ ਖ਼ਬਰ »

ਵੀਲਾ ਤੇਜਾ ਦੀ ਸਰਕਾਰੀ ਸਿਹਤ ਸੰਸਥਾ 'ਚ ਦਵਾਈਆਂ ਤੇ ਸਟਾਫ਼ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ-ਪਤਵੰਤੇ

ਕਾਲਾ ਅਫਗਾਨਾ, 8 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)- ਕੋਰੋਨਾ ਵਾਇਰਸ ਦੇ ਚਲਦਿਆਂ ਨਜ਼ਦੀਕੀ ਪਿੰਡ ਵੀਲਾ ਤੇਜਾ ਵਿਖੇ ਚੱਲ ਰਹੀ ਸਰਕਾਰੀ ਸਿਹਤ ਸੰਸਥਾ ਅੰਦਰ ਜਿੱਥੇ ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ, ਉੱਥੇ ਹੀ ਇੱਥੇ ਡਿਊਟੀ ਕਰਨ ਵਾਲੇ ਕੁਝ ਮੁਲਾਜ਼ਮਾਂ ਦੇ ...

ਪੂਰੀ ਖ਼ਬਰ »

ਪਲਟੂਨ ਪੁਲ ਟੁੱਟਣ ਕਾਰਨ ਕਿਸਾਨਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ

ਡੇਰਾ ਬਾਬਾ ਨਾਨਕ, 8 ਅਪ੍ਰੈਲ (ਵਿਜੇ ਸ਼ਰਮਾ)- ਦਰਿਆ ਰਾਵੀ ਦੇ ਪਾਰ ਪੈਂਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਨੂੰ ਜੋੜਨ ਵਾਲੇ ਪਲਟੂਨ ਪੁਲ ਦਾ ਵੱਡਾ ਹਿੱਸਾ ਪਾਣੀ ਦੀ ਭੇਟ ਚੜ੍ਹ ਜਾਣ ਕਾਰਨ ਇਸ ਪੁਲ ਰਾਹੀਂ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ, ਜਿਸ ਦੇ ਚਲਦਿਆਂ ਆਮ ਲੋਕਾਂ ਦੇ ...

ਪੂਰੀ ਖ਼ਬਰ »

ਬੈਂਕਾਂ ਅੱਗੇ ਬਿਨਾਂ ਦੂਰੀ ਦੇ ਲੱਗੀਆਂ ਲੰਮੀਆਂ ਲਾਈਨਾਂ

ਨੌਸ਼ਹਿਰਾ ਮੱਝਾ ਸਿੰਘ, 8 ਅਪ੍ਰੈਲ (ਤਰਸੇਮ ਸਿੰਘ ਤਰਾਨਾ)-ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਬੈਂਕਾਂ ਦੇ ਬਾਹਰ ਬਿਨਾਂ ਦੂਰੀ ਬਣਾਏ ਲੱਗੀਆਂ ਲੰਮੀਆਂ ਲਾਈਨਾਂ ਕਰਕੇ ਕੋਰੋਨਾ ਵਾਇਰਸ ਫ਼ੈਲਣ ਦਾ ਖਦਸ਼ਾ ਹੈ | ਜ਼ਿਕਰਯੋਗ ਹੈ ਕਿ ਦੂਰ-ਦੁਰਾਡੇ ਪਿੰਡਾਂ ਤੋਂ ਬੈਂਕਾਂ 'ਚ ...

ਪੂਰੀ ਖ਼ਬਰ »

ਘੁਮਾਣ ਵਿਖੇ ਸਰਕਾਰੀ ਰਾਸ਼ਨ ਦੀ ਵੰਡ 'ਚ ਪੱਖਪਾਤ ਕਰਨ ਦਾ ਦੋਸ਼

ਘੁਮਾਣ, 8 ਅਪ੍ਰੈਲ (ਬੰਮਰਾਹ)- ਸਥਾਨਕ ਕਸਬੇ ਵਿਚ ਤਕਰੀਬਨ 90 ਲੋਕਾਂ ਨੂੰ ਸਰਕਾਰੀ ਰਾਸ਼ਨ ਮੁਹੱਈਆ ਕਰਵਾਇਆ ਗਿਆ, ਪਰ ਕੁਝ ਲੋਕਾਂ ਨੇ ਸਰਕਾਰ ਵਲੋਂ ਭੇਜੇ ਇਸ ਰਾਸ਼ਨ ਦੀ ਵੰਡ ਵਿਚ ਪੱਖਪਾਤੀ ਰਵੱਈਆ ਅਪਣਾਉਣ ਦਾ ਦੋਸ਼ ਪਿੰਡ ਦੀ ਪੰਚਾਇਤ ਤੇ ਆਗੂਆਂ 'ਤੇ ਲਗਾਇਆ ਹੈ | ਇਸ ...

ਪੂਰੀ ਖ਼ਬਰ »

ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਭੇਟ ਕੀਤੀ ਮਾਇਆ

ਅੰਮਿ੍ਤਸਰ, 8 ਅਪ੍ਰੈਲ (ਜੱਸ)-ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਨਿੱਜੀ ਤੌਰ 'ਤੇ 51 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਹੈ¢ ਇਹ ...

ਪੂਰੀ ਖ਼ਬਰ »

ਪੰਜਾਬ ਸਰਕਾਰ ਗਰੀਬ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਤੇ ਮਾਲੀ ਸਹਾਇਤਾ ਤੁਰੰਤ ਦੇਵੇ-ਕਿਸਾਨ ਆਗੂ

ਚੋਗਾਵਾਂ, 8 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ)-ਸਬ ਡਵੀਜ਼ਨ ਲੋਪੋਕੇ/ਚੋਗਾਵਾਂ ਦੇ 200 ਦੇ ਕਰੀਬ ਸਰਹੱਦੀ ਪਿੰਡਾਂ ਵਿਚ ਗਰੀਬ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ 17 ਦਿਨ ਬੀਤ ਜਾਣ 'ਤੇ ਵੀ ਕੋਈ ਸਹੂਲਤ ਨਹੀਂ ਮਿਲੀ | ਅੱਜ 'ਅਜੀਤ' ਵਲੋਂ ਕਸਬਾ ਚੋਗਾਵਾਂ, ਭੁੱਲਰ, ਕੋਹਾਲਾ, ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX