ਤਾਜਾ ਖ਼ਬਰਾਂ


ਨਸਰਾਲਾ ਨਜ਼ਦੀਕ ਟਰੱਕ ਅਤੇ ਇਨੋਵਾ ਵਿਚਾਲੇ ਹੋਈ ਟੱਕਰ 1 ਦੀ ਮੌਤ
. . .  6 minutes ago
ਨਸਰਾਲਾ, 6 ਜੁਲਾਈ (ਸਤਵੰਤ ਸਿੰਘ ਥਿਆੜਾ)- ਹੁਸ਼ਿਆਰਪੁਰ-ਜਲੰਧਰ ਰੋਡ ਤੇ ਸੋਨਾਲੀਕਾ ਟਰੈਕਟਰ ਫ਼ੈਕਟਰੀ ਨਸਰਾਲਾ ਦੇ ਗੇਟ ਅੱਗੇ ਵਾਪਰੇ ਸੜਕ ਹਾਦਸੇ '...
ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਪੁੱਛਗਿੱਛ ਦੇ ਲਈ ਬਾਂਦਰਾ ਥਾਣੇ ਪਹੁੰਚੇ ਸੰਜੇ ਲੀਲਾ ਭੰਸਾਲੀ
. . .  32 minutes ago
ਮੁੰਬਈ, 6 ਜੁਲਾਈ - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ 'ਚ ਪੁੱਛਗਿੱਛ ...
ਸੁਖਬੀਰ ਸਿੰਘ ਬਾਦਲ ਪਹੁੰਚੇ ਬਰਨਾਲਾ ਦੇ ਪਿੰਡ ਬੀਹਲਾ
. . .  42 minutes ago
ਟੱਲੇਵਾਲ, 6 ਜੁਲਾਈ (ਸੋਨੀ ਚੀਮਾ)- ਸੁਖਪਾਲ ਸਿੰਘ ਖਹਿਰਾ ਦੀ ਸੱਜੀ ਬਾਹ ਦਵਿੰਦਰ ਸਿੰਘ ਬੀਹਲਾ ਨੂੰ ...
ਯੂਥ ਅਕਾਲੀ ਦਲ ਦੇ ਵਰਕਰ 7 ਜੁਲਾਈ ਦੇ ਰੋਸ ਧਰਨਿਆਂ 'ਚ ਸ਼ਮੂਲੀਅਤ ਕਰਨਗੇ - ਅੰਮੂ ਚੀਮਾ
. . .  53 minutes ago
ਘੁਮਾਣ, 6 ਜੁਲਾਈ(ਬੰਮਰਾਹ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠਾ ...
ਸਰਹੱਦ ਤੋਂ ਸਾਢੇ 7 ਕਿੱਲੋ ਹੈਰੋਇਨ, ਇੱਕ ਪਿਸਟਲ, ਮੈਗਜ਼ੀਨ, ਰਾਊਂਡ ਤੇ 2 ਸਿੰਮ ਬਰਾਮਦ
. . .  about 1 hour ago
ਸਿੱਖ ਨੌਜਵਾਨਾਂ ਨੂੰ ਆਈ.ਏ.ਐੱਸ ਆਦਿ ਦੀ ਕੋਚਿੰਗ ਮੁਹੱਈਆ ਕਰਵਾਏਗੀ ਐੱਸ.ਜੀ.ਪੀ.ਸੀ-ਲੌਂਗੋਵਾਲ
. . .  about 1 hour ago
ਤਲਵੰਡੀ ਸਾਬੋ, 6 ਜੁਲਾਈ (ਰਣਜੀਤ ਸਿੰਘ ਰਾਜੂ) - ਪੰਜਾਬ 'ਚ ਸਰਕਾਰੀ ਨੌਕਰੀਆਂ 'ਚ ਬਾਹਰਲੇ ਨੌਜਵਾਨਾਂ ਨੂੰ ਵੱਧ ਮੌਕੇ ਮਿਲਣ ਦੀਆਂ ...
ਕਾਂਗਰਸ ਨੂੰ ਅਲਵਿਦਾ ਕਹਿ ਢੀਂਡਸਾ ਗਰੁੱਪ 'ਚ ਸ਼ਾਮਲ ਹੋਏ ਤੇਜਿੰਦਰਪਾਲ ਸਿੰਘ ਸੰਧੂ
. . .  about 1 hour ago
ਬਹਾਦੁਰਗੜ੍ਹ, 6 ਜੁਲਾਈ (ਕੁਲਵੀਰ ਸਿੰਘ ਧਾਲੀਵਾਲ) - ਰਾਜਨੀਤੀ 'ਚ ਲਗਾਤਾਰ ਫੇਰਬਦਲ ਜਾਰੀ ਹੈ। ਉੱਥੇ ਹੀ ਅੱਜ ਕਾਂਗਰਸ ਦਾ ਪੱਲਾ ਛੱਡ ਕੇ ...
ਗੈੱਸ ਏਜੰਸੀ ਦੇ ਕਰਿੰਦੇ ਤੋਂ ਲੁਟੇਰੇ ਸਵਾ 11 ਲੱਖ ਦੀ ਨਗਦੀ ਲੁੱਟ ਕੇ ਹੋਏ ਫ਼ਰਾਰ
. . .  about 1 hour ago
ਟਰਾਲੇ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਇਕ ਦੀ ਮੌਤ
. . .  about 1 hour ago
ਬੀਜਾ, 6 ਜੁਲਾਈ (ਅਵਤਾਰ ਸਿੰਘ ਜੰਟੀ ਮਾਨ )-ਬੀਤੀ ਰਾਤ ਬੀਜਾਂ ਨੇੜੇ ਟਰਾਲੇ ਅਤੇ ਕਾਰ ਦੀ ਟੱਕਰ ਕਾਰਨ ਇਕ ਭਿਆਨਕ ਸੜਕ ਹਾਦਸਾ ਵਾਪਰ ...
ਦਿੱਲੀ ਹਾਈਕੋਰਟ ਨੇ ਇਕ ਪਟੀਸ਼ਨ 'ਤੇ ਕੇਂਦਰ ਅਤੇ ਦਿੱਲੀ ਸਰਕਾਰ ਦੇ ਸੰਬੰਧਿਤ ਅਧਿਕਾਰੀਆਂ ਨੂੰ ਕੀਤਾ ਤਲਬ
. . .  about 1 hour ago
ਨਵੀਂ ਦਿੱਲੀ, 6 ਜੁਲਾਈ (ਜਗਤਾਰ ਸਿੰਘ)- ਨਿੱਜੀ ਹਸਪਤਾਲਾਂ ਅਤੇ ਨਰਸਿੰਗ ਹੋਮ ਚ ਕਥਿਤ ਤੌਰ 'ਤੇ ਨਰਸਾਂ ਨੂੰ ਪੀ.ਪੀ.ਈ ਕਿਟਸ ਅਤੇ ਮਾਸਕ ਨਾ....
ਸਿੱਖਿਆ ਵਿਭਾਗ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਆਨ-ਲਾਈਨ ਵਿੱਦਿਅਕ ਮੁਕਾਬਲਿਆਂ ਦੀ ਸ਼ੁਰੂਆਤ
. . .  about 1 hour ago
ਅੰਮ੍ਰਿਤਸਰ, 6 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ...
ਅਣਪਛਾਤੇ ਵਿਅਕਤੀਆਂ ਵੱਲੋਂ ਪਸ਼ੂ ਵਪਾਰੀ ਦੀ ਬੇਰਹਿਮੀ ਨਾਲ ਹੱਤਿਆ
. . .  about 2 hours ago
ਖੰਨਾ, 6 ਜੁਲਾਈ (ਹਰਜਿੰਦਰ ਸਿੰਘ ਲਾਲ)- ਅੱਜ ਸਵੇਰੇ ਪਿੰਡ ਕਲਾਲਮਾਜਰਾ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਸਵੇਰੇ ਕਰੀਬ ਪੌਣੇ 8 ਵਜੇ ਪਤਾ ...
800 ਗ੍ਰਾਮ ਹੈਰੋਇਨ ਸਮੇਤ 3 ਕਾਬੂ
. . .  about 2 hours ago
ਭਵਾਨੀਗੜ੍ਹ, 6 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਪੁਲਿਸ ਨੇ 800 ਗ੍ਰਾਮ ਹੈਰੋਇਨ ਬਰਾਮਦ ਕਰਦਿਆਂ ...
ਪਿੱਛਲੇ 24 ਘੰਟਿਆਂ ਦੌਰਾਨ ਟੈਸਟ ਕੀਤੇ ਗਏ ਕੋਰੋਨਾ ਦੇ 1,80,595 ਨਮੂਨੇ : ਆਈ.ਸੀ.ਐਮ.ਆਰ
. . .  about 2 hours ago
ਨਵੀਂ ਦਿੱਲੀ, 6 ਜੁਲਾਈ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ) ਨੇ ਦੱਸਿਆ ਕਿ 5 ਜੁਲਾਈ ਤੱਕ ਕੋਰੋਨਾ....
ਭਾਰਤ 'ਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 24,348 ਮਾਮਲੇ ਆਏ ਸਾਹਮਣੇ
. . .  about 2 hours ago
ਨਵੀਂ ਦਿੱਲੀ, 6 ਜੁਲਾਈ- ਭਾਰਤ 'ਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 24,248 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ....
ਸੰਗਰੂਰ 'ਚ ਕੋਰੋਨਾ ਦੇ 17 ਮਾਮਲਿਆਂ ਦੀ ਪੁਸ਼ਟੀ, 1 ਮੌਤ
. . .  about 2 hours ago
ਸੰਗਰੂਰ, 6 ਜੁਲਾਈ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਨਾਲ 15ਵੀਂ ਮੌਤ ਹੋ ਗਈ ...
ਬਾਬਾ ਬਕਾਲਾ ਸਾਹਿਬ ਵਿਖੇ ਨਿਹੰਗ ਮੁਖੀ ਅਜੀਤ ਸਿੰਘ ਪੂਹਲਾ ਦੇ ਡੇਰੇ 'ਤੇ ਨਿਹੰਗ ਰਣਜੀਤ ਸਿੰਘ ਰਣੀਆ ਨੇ ਕੀਤਾ ਹਮਲਾ
. . .  about 2 hours ago
ਬਾਬਾ ਬਕਾਲਾ ਸਾਹਿਬ, 6 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ) -ਅੱਜ ਇੱਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਤੜਕੇ ਵਜੇ ਦੇ ਕਰੀਬ ਮੇਨ ਬਟਾਲਾ ...
ਨਵਾਂਸ਼ਹਿਰ 'ਚ ਪੁਲਿਸ ਮੁਲਾਜ਼ਮ ਸਮੇਤ ਦੋ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਨਵਾਂਸ਼ਹਿਰ, 6 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਰੁਕਣ ਦਾ ਨਾਮ ...
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਿਖਿਆ ਵਿਭਾਗ ਵੱਲੋਂ ਕਰਵਾਏ ਜਾਣਗੇ ਵਿੱਦਿਅਕ ਮੁਕਾਬਲੇ
. . .  about 3 hours ago
ਅੰਮ੍ਰਿਤਸਰ, 6 ਜੁਲਾਈ (ਰਾਜੇਸ਼ ਸੰਧੂ)- ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਜਿੱਥੇ ਸ਼੍ਰੋਮਣੀ ਗੁਰਦੁਆਰਾ ...
32 ਦੇਸ਼ਾਂ ਦੇ ਵਿਗਿਆਨੀਆਂ ਵੱਲੋਂ ਡਬਲ ਯੂ.ਐੱਚ.ਓ ਤੋਂ ਸਿਫ਼ਾਰਸ਼ਾਂ 'ਚ ਸੋਧ ਦੀ ਮੰਗ
. . .  about 4 hours ago
ਨਵੀਂ ਦਿੱਲੀ, 6 ਜੁਲਾਈ -ਕੋਰੋਨਾ ਵਾਇਰਸ ਨੂੰ ਲੈ ਕੇ ਵਿਸ਼ਵ ਭਰ ਦੇ 239 ਵਿਗਿਆਨੀਆਂ ਨੇ ਦਾਅਵਾ ਕੀਤਾ ਇਹ ਵਾਇਰਸ ਹਵਾ ...
ਕਾਰ ਦੇ ਖੱਡ 'ਚ ਡਿੱਗਣ ਕਾਰਨ ਦੋ ਲੋਕਾਂ ਦੀ ਹੋਈ ਮੌਤ
. . .  about 4 hours ago
ਦੇਹਰਾਦੂਨ, 6 ਜੁਲਾਈ- ਉੱਤਰਾਖੰਡ ਦੇ ਮਸੂਰੀ ਰੋਡ ਨੇੜੇ ਇਕ ਕਾਰ ਦੇ ਖੱਡ 'ਚ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ...
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਟੈਲੀਫ਼ੋਨ ਟਾਵਰ 'ਤੇ ਚੜ੍ਹੇ ਦੋ ਬਜ਼ੁਰਗ
. . .  about 5 hours ago
ਸ਼ਾਹਪੁਰ ਕੰਢੀ, 6 ਜੁਲਾਈ (ਰਣਜੀਤ ਸਿੰਘ)- ਸ਼ਾਹਪੁਰ ਕੰਢੀ ਬਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲਾ...
ਅੱਜ ਦਾ ਵਿਚਾਰ
. . .  about 5 hours ago
2 ਧਿਰਾਂ ਦਰਮਿਆਨ ਹੋਏ ਝਗੜੇ 'ਚ ਇੱਕ ਦੀ ਮੌਤ, ਔਰਤ ਸਣੇ 3 ਜ਼ਖਮੀ
. . .  1 day ago
ਬਠਿੰਡਾ, 5 ਜੁਲਾਈ (ਨਾਇਬ ਸਿੱਧੂ) - ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਠ ਵਿਚ ਸ਼ਾਮੀ ਦੋ ਧਿਰਾਂ ਵਿਚਕਾਰ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਔਰਤ ਸਮੇਤ ਤਿੰਨ ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।ਉਨ੍ਹਾਂ ਵਿਚੋਂ ਇੱਕ...
ਖਾਲੀ ਪਲਾਟ 'ਚੋਂ ਮਿਲੀ ਗਲੀ ਸੜੀ ਲਾਸ਼
. . .  1 day ago
ਜਲੰਧਰ, 5 ਜੁਲਾਈ - ਇੱਥੋਂ ਦੇ ਗਰੀਨ ਐਵਿਨਿਊ ਇਲਾਕੇ 'ਚ ਇੱਕ ਖਾਲੀ ਪਲਾਟ 'ਚੋਂ ਗਲੀ ਸੜੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਇਸ ਦਾ ਪਤਾ ਲੱਗਣ 'ਤੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲਾਸ਼...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਚੇਤ ਸੰਮਤ 552
ਿਵਚਾਰ ਪ੍ਰਵਾਹ: ਮਨੁੱਖ ਦਾ ਧਰਤੀ 'ਤੇ ਰਹਿਣਾ, ਮਨੁੱਖ ਨੇ ਹੀ ਅਸੰਭਵ ਬਣਾਇਆ ਹੈ, ਪਰਮਾਤਮਾ ਨੇ ਨਹੀਂ। -ਤੋਮਰ

ਅੰਮ੍ਰਿਤਸਰ + ਤਰਨ-ਤਾਰਨ

ਕਰਫਿਊ ਦੌਰਾਨ ਪੁਲਿਸ ਦਾ ਨਵਾਂ ਚਿਹਰਾ ਆਇਆ ਸਾਹਮਣੇ

ਅੰਮਿ੍ਤਸਰ, 8 ਅਪ੍ਰੈਲ (ਰੇਸ਼ਮ ਸਿੰਘ)-ਕੋਰੋਨਾ ਕਰਫਿਊ ਦੌਰਾਨ ਪੰਜਾਬ ਪੁਲਿਸ ਜੋ ਕਿ ਕਿਸੇ ਵੇਲੇ ਅਮਨ ਕਾਨੂੰਨੀ ਦੀ ਸਥਿਤੀ ਬਣਾਉਣ ਲਈ ਕਈ ਵਾਰ ਹੁੰਦੀਆਂ ਵਧੀਕੀਆਂ ਕਾਰਨ ਚਰਚਾ ਵਿਚ ਵੀ ਰਹਿੰਦੀ ਸੀ, ਨੇ ਇਨ੍ਹਾਂ ਦਿਨਾਂ ਦੌਰਾਨ ਲੋੜਵੰਦਾਂ ਦੀ ਮਦਦ ਕਰਕੇ ਇਕ ਨਵੀਂ ਸ਼ਾਖ ਬਣਾਈ ਹੈ | ਜਿਸ ਤਹਿਤ ਜ਼ਿਲ੍ਹਾ ਪੁਲਿਸ ਦੇ ਆਲਾ ਅਧਿਕਾਰੀ ਜਿਨ੍ਹਾਂ 'ਚ ਏ. ਡੀ. ਸੀ. ਪੀ. ਜਸਵੰਤ ਕੌਰ ਅੱਜ ਖੁਦ ਲੋਹ ਤੇ ਫੁਲਕੇ ਸੇਕਦੇ ਨਜ਼ਰੀ ਆਏ | ਪੁਲਿਸ ਦੇ ਅਧਿਕਾਰੀ ਤੇ ਜਵਾਨ ਜ਼ਿਲ੍ਹੇ ਭਰ ਵਿਚ ਰੋਜ਼ਾਨਾ ਲੋੜਵੰਦ ਲੋਕਾਂ ਨੂੰ ਲੰਗਰ ਅਤੇ ਸੁੱਕਾ ਰਾਸ਼ਨ ਮੁਹੱਈਆ ਕਰਵਾ ਰਹੇ ਹਨ | ਇਸ ਨਾਲ ਪੁਲਿਸ ਦਾ ਇਕ ਨਵਾਂ ਚਿਹਰਾ ਸਾਹਮਣੇ ਆਇਆ ਹੈ ਅਤੇ ਲੋਕ ਪੁਲਿਸ ਦੇ ਕੰਮ ਦੀ ਤਾਰੀਫ਼ ਕਰਨ ਲੱਗੇ ਹਨ | ਸ਼ਿਵਾਲਾ ਚੌਕੀ ਇੰਚਾਰਜ ਸ੍ਰੀ ਪ੍ਰਸ਼ੋਤਮ ਲਾਲ ਵਲੋਂ ਸਲੱਮ ਬਸਤੀਆਂ ਵਿਚ ਜਾ ਕੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ ਨਿੱਜੀ ਸੰਸਥਾ ਐਡਵਾਂਸ ਇੰਡੀਆ ਪ੍ਰਾਜੈਕਟ ਲਿਮ: ਸੈਲੀਬਰੇਸ਼ਨ ਮਾਲ ਦੀ ਹੈਡ ਮੈਡਮ ਨਿਧੀ ਮਹਿਰਾ ਵਲੋਂ ਆਪਣੀ ਸੰਸਥਾ ਰਾਹੀਂ ਰੋਜ਼ਾਨਾ 100 ਰਾਸ਼ਨ ਦੇ ਪੈਕੇਟ ਵੀ ਦਿੱਤੇ ਜਾ ਰਹੇ ਹਨ | ਏ. ਐੱਸ. ਆਈ. ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਚੌਕੀ ਅਧੀਨ ਪੈਂਦੇ ਖੇਤਰ ਮੁਸਲਮ ਗੰਜ, ਸੁੰਦਰ ਨਗਰ, ਸਾਵਨ ਨਗਰ ਅਤੇ ਪੁਰਾਣੀ ਬੱਚਾ ਵਾਰਡ ਦੇ ਨਜ਼ਦੀਕ ਪੈਂਦੀਆਂ ਝੁੱਗੀਆਂ ਝੌਾਪੜੀਆਂ ਵਿਚ ਰਾਸ਼ਨ ਦੇ ਨਾਲ-ਨਾਲ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ | ਇਸੇ ਤਰ੍ਹਾਂ ਪੁਲਿਸ ਲਾਈਨ ਵਿਖੇ ਮੁੱਖ ਹੌਲਦਾਰ ਸੁਖਜਿੰਦਰ ਕੌਰ ਵਲੋਂ ਵੀ ਆਪਣੇ ਘਰ ਵਿਖੇ ਰੋਜ਼ਾਨਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ, ਜੋ ਕਿ ਪੁਲਿਸ ਮੁਲਾਜਮ ਝੁੱਗੀ ਝੌਾਪੜੀ ਇਲਾਕੇ ਵਿਚ ਲੋੜਵੰਦਾਂ ਨੂੰ ਛਕਾਉਣ ਰਹੇ ਹਨ |

ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਵਧੀਆ ਸੇਵਾਵਾਂ ਦੇਣ ਵਾਲੇ ਐੱਸ.ਐੱਸ.ਪੀ. ਤੇ ਹੋਰਨਾਂ ਅਫ਼ਸਰਾਂ ਦਾ ਪੱਤਰਕਾਰ ਯੂਨੀਅਨ ਵਲੋਂ ਕੀਤਾ ਗਿਆ ਸਨਮਾਨ

ਤਰਨ ਤਾਰਨ, 8 ਅਪ੍ਰੈਲ (ਅਜੀਤ ਬਿਊਰੋ)-ਜ਼ਿਲ੍ਹਾ ਤਰਨ ਤਾਰਨ ਵਿਚ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਵਿਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਤੇ ਐੱਸ.ਐੱਸ.ਪੀ. ਧਰੁਵ ਦਹੀਆ ਵਲੋਂ ਆਪਣੀਆਂ ਟੀਮਾਂ ਨਾਲ ਜਿਥੇ ਅਮਨ ਤੇ ਕਾਨੂੰਨ ਨੂੰ ਬਹੁਤ ਹੀ ...

ਪੂਰੀ ਖ਼ਬਰ »

ਆਖਰ ਗੁਰੂ ਨਾਨਕ ਦੇਵ ਹਸਪਤਾਲ ਦੇ ਕੋਰੋਨਾ ਵਾਰਡ ਦੀਆਂ ਨਰਸਾਂ ਤੇ ਸਟਾਫ ਦੀ ਵੀ ਸੁਣੀ ਗਈ

ਅੰਮਿ੍ਤਸਰ, 8 ਅਪ੍ਰੈਲ (ਰੇਸ਼ਮ ਸਿੰਘ)-ਇਥੇ ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਵਾਇਰਸ ਦੀਆਂ ਬਣਾਈਆਂ ਵਿਸੇਸ਼ ਵਾਰਡਾਂ 'ਚ ਸਟਾਫ ਵਲੋਂ ਲੋੜੀਂਦੀਆਂ ਕਿੱਟਾਂ ਹੀ ਮੁਹੱਈਆ ਹੋਣ ਦਾ ਮੁੱਦਾ ਉਭਾਰੇ ਜਾਣ ਕਾਰਨ ਸਰਕਾਰ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਅਤੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਤਰਨ ਤਾਰਨ ਵਿਖੇ ਕੋਰੋਨਾ ਦਾ ਸ਼ੱਕੀ ਮਰੀਜ਼ ਦਾਖ਼ਲ

ਤਰਨ ਤਾਰਨ, 8 ਅਪ੍ਰੈਲ (ਹਰਿੰਦਰ ਸਿੰਘ)-ਸਿਵਲ ਹਸਪਤਾਲ ਤਰਨ ਤਾਰਨ ਵਿਖੇ ਕੋਰੋਨਾ ਦੇ ਇਕ ਸ਼ੱਕੀ ਮਰੀਜ਼ ਨੂੰ ਦੇਰ ਸ਼ਾਮ ਦਾਖ਼ਲ ਕੀਤਾ ਗਿਆ ਹੈ | ਇਸ ਸ਼ੱਕੀ ਮਰੀਜ਼ ਦੀ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਜਾਂਚ ਕਰਨ ਉਪਰੰਤ ਉਸਦੇ ਸੈਂਪਲ ਹਾਸਲ ਕਰਕੇ ਅੰਮਿ੍ਤਸਰ ਦੇ ...

ਪੂਰੀ ਖ਼ਬਰ »

ਹੁਣ ਗੁਰੂ ਨਾਨਕ ਦੇਵ ਹਸਪਤਾਲ 'ਚ ਬਣਾਇਆ ਕੋਰੋਨਾ ਕਾਰਨਰ

ਅੰਮਿ੍ਤਸਰ, 8 ਅਪ੍ਰੈਲ (ਰੇਸ਼ਮ ਸਿੰਘ)-ਗੁਰੁੂ ਨਾਨਕ ਦੇਵ ਹਸਪਤਾਲ 'ਚ ਦਾਖਲ ਹੁੰਦੇ ਮਰੀਜ਼ਾਂ ਦੀ ਸਹੂਲਤ ਲਈ ਇਥੇ ਇਕ ਵਿਸ਼ੇਸ਼ ਕਮਰਾ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕੋਰੋਨਾ ਕਾਰਨਰ ਦਾ ਨਾਂਅ ਦਿੱਤਾ ਗਿਆ ਹੈ | ਹਸਪਤਾਲ 'ਚ ਦਾਖਲ ਹੁੰਦਿਆਂ ਹੀ ਇਸ ਕਮਰੇ 'ਚ ਹਰੇਕ ਮਰੀਜ਼ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਭੇਜੀ ਰਾਹਤ ਸਮੱਗਰੀ ਬਣੀ ਸਰਪੰਚਾਂ ਦੇ ਗਲੇ ਦੀ ਹੱਡੀ

ਅਟਾਰੀ, 8 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)-ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਪੰਜਾਬ ਨੂੰ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ 'ਚ ਪੰਜਾਬ ਦੇ ਮੁੱਖ ਮੰਤਰੀ ਵਲੋਂ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਵੰਡਣ ਲਈ ਐਲਾਨੀ ਗਈ 10 ਲੱਖ ਕਿੱਟ ਰਾਹਤ ...

ਪੂਰੀ ਖ਼ਬਰ »

ਹਥਿਆਰਾਂ ਨਾਲ ਲੈਸ ਹੋ ਕੇ ਮਾਰੀਆਂ ਗੰਭੀਰ ਸੱਟਾਂ, ਕੇਸ ਦਰਜ

ਤਰਨ ਤਾਰਨ, 8 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਹਥਿਆਰਾਂ ਨਾਲ ਲੈਸ ਹੋ ਕੇ ਪਿਓ-ਪੁੱਤਰ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਸੱਟਾਂ ਮਾਰਨ ਦੋ ਦੇਸ਼ ਹੇਠ 6 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਵਟਸਐਪ ਰਾਹੀਂ ਦਰੁਸਤ ਹੋਵੇਗੀ ਬਿਜਲੀ ਦੀਆਂ ਢਿੱਲੀਆਂ ਤਾਰਾਂ ਤੇ ਸਪਾਰਕਿੰਗ ਦੀ ਸ਼ਿਕਾਇਤ

ਅੰਮਿ੍ਤਸਰ, 8 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਵਲੋਂ ਵਾਢੀ ਦੇ ਸੀਜ਼ਨ ਵਿਚ ਬਿਜਲੀ ਦੀਆਂ ਢਿੱਲੀਆਂ ਤਾਰਾਂ, ਟਰਾਂਸਫਾਰਮਰ ਅਤੇ ਜੀਓ ਸਵਿੱਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਤੋਂ ਕਣਕ ਨੂੰ ਹੋਣ ਵਾਲੇ ਨੁਕਸਾਨ ...

ਪੂਰੀ ਖ਼ਬਰ »

ਕੋਵਿਡ-19 ਦੀ ਜਾਂਚ ਲਈ ਸਵੈ-ਮੁਲਾਂਕਣ ਟੂਲ ਕਿੱਟ ਜਾਰੀ

ਅੰਮਿ੍ਤਸਰ, 8 ਅਪ੍ਰੈਲ (ਰੇਸ਼ਮ ਸਿੰਘ)-ਇੰਸਟੀਚਿਊਟ ਫਾਰ ਡਿਜ਼ਾਸਟਰਜ਼, ਐਮਰਜੈਂਸੀ ਐਾਡ ਐਕਸੀਡੈਂਟਸ (ਆਈ.ਡੀ.ਈ.ਏ.) ਨੇ ਕੋਵੀਡ-19 ਲਈ ਸਵੈ-ਮੁਲਾਂਕਣ ਟੂਲਕਿੱਟ ਸ਼ੁਰੂ ਕੀਤੀ ਹੈ | ਇਸ ਨੂੰ ਅਪਲੋਡ ਕਰਕੇ ਕੋਈ ਵੀ ਵਿਅਕਤੀ ਇਸ ਟੂਲਕਿੱਟ ਦੀ ਵਰਤੋਂ ਬਿਨਾਂ ਕਿਸੇ ਟੈਸਟ ਤੋਂ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਕਰਫ਼ਿਊ ਦੌਰਾਨ ਆਰਜ਼ੀ ਜੇਲ੍ਹਾਂ ਬਣਾਉਣ ਦੇ ਹੁਕਮ ਜਾਰੀ

ਤਰਨ ਤਾਰਨ, 8 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਪ੍ਰਦੀਪ ਕੁਮਾਰ ਸੱਭਰਵਾਲ ਨੇ ਵਿਸ਼ੇਸ਼ ਹੁਕਮ ਜਾਰੀ ਕਰਕੇ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਚੋਹਲਾ ਸਾਹਿਬ, ਸ੍ਰੀ ਗੂਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਦੋ ਵਿਅਕਤੀਆਂ ਕੋਲੋਂ ਦੋ ਨਗ ਹੈਰੋਇਨ, ਸੂਈਆਂ ਤੇ ਸਰਿੰਜਾਂ ਬਰਾਮਦ

ਰਮਦਾਸ, 8 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਥਾਣਾ ਰਮਦਾਸ ਦੇ ਐਸ. ਐਚ. ਓ. ਸ: ਮਨਤੇਜ ਸਿੰਘ ਵਲੋਂ ਜਨਤਾ ਕਰਫਿਊ ਦੌਰਾਨ ਪੂਰੀ ਚੌਕਸੀ ਕੀਤੀ ਗਈ ਹੈ ਉੱਥੇ ਨਾਲ ਹੀ ਸਮਾਜ ਵਿਰੋਧੀ ਅਨਸਰਾਂ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ, ਜਿਸ ਤਹਿਤ ਸਬ ਇੰਸ: ਸੁਖਵਿੰਦਰਜੀਤ ਸਿੰਘ ਪੁਲਿਸ ...

ਪੂਰੀ ਖ਼ਬਰ »

ਨਿੱਜੀ ਹਸਪਤਾਲਾਂ ਦੇ ਡਾਕਟਰ ਓ.ਪੀ.ਡੀ. ਸੇਵਾਵਾਂ ਸ਼ੁਰੂ ਕਰਨ ਦੇ ਹੱਕ 'ਚ ਨਹੀਂ

ਅੰਮਿ੍ਤਸਰ, 8 ਅਪ੍ਰੈਲ (ਰੇਸ਼ਮ ਸਿੰਘ)-ਨਿੱਜੀ ਹਸਪਤਾਲਾਂ ਵਲੋਂ ਕੋਰੋਨਾ ਵਾਇਰਸ ਦੇ ਡਰ ਕਾਰਨ ਆਪਣੀਆਂ ਓ. ਪੀ. ਡੀ. ਸੇਵਾਵਾਂ ਬੰਦ ਕਰਨ ਨਾਲ ਜਿਸ ਕਾਰਨ ਜਿਥੇ ਮਰੀਜ਼ਾਂ 'ਚ ਹਾਹਾਕਾਰ ਮੱਚੀ ਹੋਈ ਹੈ ਉਥੇ ਨਿੱਜੀ ਹਸਪਤਾਲਾਂ ਦੇ ਡਾਕਟਰ ਅਤੇ ਪ੍ਰਬੰਧਕ ਓ. ਪੀ. ਡੀ. ...

ਪੂਰੀ ਖ਼ਬਰ »

ਕਰਫਿਊ ਦੌਰਾਨ ਮਾਪਿਆਂ ਤੋਂ ਫੀਸ ਮੰਗਣ ਵਾਲੇ ਅੰਮਿ੍ਤਸਰ ਜ਼ਿਲ੍ਹੇ ਦੇ 2 ਹੋਰ ਪ੍ਰਾਈਵੇਟ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਅੰਮਿ੍ਤਸਰ, 8 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਕਰਫਿਊ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਤੋਂ ਫੀਸ ਮੰਗਣ ਵਾਲੇ ਅੰਮਿ੍ਤਸਰ ਜ਼ਿਲ੍ਹੇ ਦੇ 2 ਹੋਰ ਸਕੂਲਾਂ ਨੂੰ ਸਿੱਖਿਆ ਵਿਭਾਗ ਵਲੋਂ ਬੁੱਧਵਾਰ ਨੂੰ ਕਾਰਨ ਦੱਸੋ ਨੋਟਿਸ ...

ਪੂਰੀ ਖ਼ਬਰ »

ਹਰ ਲੋੜਵੰਦ ਪਰਿਵਾਰ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ : ਸੱਚਰ

ਚਵਿੰਡਾ ਦੇਵੀ, 8 ਮਾਰਚ (ਸਤਪਾਲ ਸਿੰਘ ਢੱਡੇ)-ਸਾਰੇ ਸੰਸਾਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਦੀ ਬੀਮਾਰੀ ਨੇ ਹਰ ਪਾਸੇ ਤਹਿਸ ਨਹਿਸ ਕਰ ਦਿੱਤਾ ਹੈ ਤੇ ਇਸ ਦੀ ਮਾਰ ਦੁਨੀਆ ਦੇ ਹਰ ਹਿੱਸੇ ਵਿਚ ਫੈਲੀ ਹੋਈ ਹੈ ਤੇ ਹਰੇਕ ਇਸ ਮਹਾਂਮਾਰੀ ਤੋਂ ਪੀੜਤ ਹੋਇਆ ਹੈ ਪਰ ਸਭ ਤੋਂ ਵੱਧ ...

ਪੂਰੀ ਖ਼ਬਰ »

ਭਾਈਚਾਰਕ ਏਕਤਾ ਬਣਾਈ ਰੱਖਣ ਲਈ 13 ਅਪ੍ਰੈਲ ਨੂੰ ਝੰਡੇ ਲਹਿਰਾਏ ਜਾਣਗੇ-ਮਾੜੀ ਮੇਘਾ, ਜਾਮਾਰਾਏ

ਤਰਨ ਤਾਰਨ, 8 ਅਪ੍ਰੈਲ (ਹਰਿੰਦਰ ਸਿੰਘ)-ਸੀ.ਪੀ.ਆਈ. ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ , ਆਰ.ਐੱਮ.ਪੀ.ਆਈ. ਦੇ ਸੂਬਾ ਕਾਰਜਕਾਰੀ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਮੁਖਤਾਰ ਸਿੰਘ ਮੱਲਾ ਅਤੇ ਦਵਿੰਦਰ ਸੋਹਲ ਨੇ ਆਪਸੀ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ...

ਪੂਰੀ ਖ਼ਬਰ »

ਮਹਾਂਮਾਰੀ ਕਾਰਨ ਪ੍ਰਸ਼ਾਸਨ ਦੀ ਮਦਦ ਨਾਲ ਪੰਚਾਇਤਾਂ ਵਲੋਂ ਸਮੁੱਚੇ ਪਿੰਡ ਸੀਲ

ਟਾਹਲੀ ਸਾਹਿਬ, 8 ਅਪ੍ਰੈਲ (ਪਲਵਿੰਦਰ ਸਿੰਘ ਸਰਹਾਲਾ)-ਵਿਸ਼ਵ ਵਿਆਪੀ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਟਾਹਲੀ ਸਾਹਿਬ ਕਸਬੇ ਨਜ਼ਦੀਕ ਥਾਣਾ ਕੱਥੂਨੰਗਲ ਅਤੇ ਮੱਤੇਵਾਲ ਅਧੀਨ ਪੈਂਦੇ ਸਾਰੇ ਪਿੰਡ ਪੁਲਿਸ ਪ੍ਰਸ਼ਾਸ਼ਨ ਦੀ ਅਪੀਲ 'ਤੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ...

ਪੂਰੀ ਖ਼ਬਰ »

ਭਾਈ ਨਿਰਮਲ ਸਿੰਘ ਖ਼ਾਲਸਾ ਦੇ ਦਿਹਾਂਤ ਪ੍ਰਤੀ ਜਨਤਾ 'ਚ ਪਾਏ ਜਾ ਰਹੇ ਤੌਖ਼ਲਿਆਂ ਦੀ ਜਾਂਚ ਕਰਾ ਕੇ ਸ਼ੰਕਾ ਦਾ ਨਿਵਾਰਨ ਕਰੇ : ਗੁਲਜਾਰ ਸਿੰਘ ਰਣੀਕੇ

ਅਟਾਰੀ, 8 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)-ਸਰਕਾਰ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਦਿਹਾਂਤ ਪ੍ਰਤੀ ਜਨਤਾ 'ਚ ਪਾਏ ਜਾ ਰਹੇ ਤੌਖਲਿਆਂ ਦੀ ਨਿਰਪੱਖ ਜਾਂਚ ਕਰਾ ਕੇ ਸ਼ੰਕਾ ਦਾ ਨਿਵਾਰਨ ਕਰੇ ਕਿਉਂਕਿ ਸਰਕਾਰ ਅਤੇ ...

ਪੂਰੀ ਖ਼ਬਰ »

ਜੇਕਰ ਹਸਪਤਾਲ ਨੂੰ ਸਾਰੀਆਂ ਸਹੂਲਤਾਂ ਮਿਲ ਜਾਣ ਤਾਂ ਇਲਾਕੇ ਲਈ ਸਾਬਤ ਹੋਵੇਗਾ ਵਰਦਾਨ-ਕਿਰਤੀ ਕਿਸਾਨ ਯੂਨੀਅਨ

ਸੁਧਾਰ, 8 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)-ਮਿੰਨੀ ਪੀ.ਐੱਚ.ਸੀ. ਸੁਧਾਰ ਦੇ ਅੰਡਰ ਵਿਚ ਤਕਰੀਬਨ 32 ਸਬ-ਡਿਸਪੈਂਸਰੀਆਂ ਆਉਂਦੀਆਂ ਹਨ ਜੋ ਆਪ ਦੋ ਵਜੇ ਤੋਂ ਬਾਅਦ ਬੰਦ ਹੋ ਜਾਂਦਾ ਹੈ | ਬੜੇ ਹੈਰਾਨੀ ਦੀ ਗੱਲ ਹੈ ਕਿ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਪਰ ਕਿਸੇ ਨੇ ਇਸ ਹਸਪਤਾਲ ...

ਪੂਰੀ ਖ਼ਬਰ »

ਸਰਕਾਰ ਗਊਸ਼ਾਲਾ ਲਈ ਹਰੇ ਚਾਰੇ ਤੇ ਫੀਡ ਦਾ ਵੀ ਪ੍ਰਬੰਧ ਕਰੇ-ਕਨੌਜੀਆ

ਅੰਮਿ੍ਤਸਰ, 8 ਅਪ੍ਰੈਲ (ਰੇਸ਼ਮ ਸਿੰਘ)-ਰਾਜ ਗਊ ਸੇਵਾ ਕਮਿਸ਼ਨਰ ਦੇ ਮੈਂਬਰ ਸ੍ਰੀ ਓਮ ਪ੍ਰਕਾਸ਼ ਕਨੌਜੀਆ ਨੇ ਕਿਹਾ ਕਿ ਕਰਫਿਊ ਅਤੇ ਲਾਕਡਾਊਨ ਦੌਰਾਨ ਕਈ ਗਊਸ਼ਾਲਾਂ ਵਿਚ ਚਾਰੇ ਅਤੇ ਫੀਡ ਦੀ ਮੁਸ਼ਕਿਲ ਆ ਰਹੀ ਹੈ, ਜਿਸ ਕਾਰਨ ਬੇਜ਼ੁਬਾਨ ਗਾਵਾਂ ਨੂੰ ਭੁੱਖਿਆਂ ਰਹਿਣਾ ...

ਪੂਰੀ ਖ਼ਬਰ »

ਸਰਕਾਰ ਵਲੋਂ ਕੌਾਸਲਰ ਰਾਹਤ ਰਾਸ਼ੀ ਭੇਜਣ ਦੀ ਅਫਵਾਹ 'ਤੇ ਰਾਸ਼ੀ ਦੀ ਮੰਗ ਕਰਦੇ ਲੋਕਾਂ ਨੇ ਕੌਾਸਲਰ ਦੇ ਘਰ ਬਾਹਰ ਕੀਤਾ ਹੱਲਾ

ਅੰਮਿ੍ਤਸਰ, 8 ਅਪੈ੍ਰਲ (ਹਰਮਿੰਦਰ ਸਿੰਘ)-ਕੋਰੋਨਾ ਵਾਇਰਸ ਨੂੰ ਲੈ ਕੇ ਸ਼ਹਿਰ ਵਿਚ ਕਰਫ਼ਿਊ ਲੱਗਾ ਹੋਇਆ ਹੈ ਅਤੇ ਦੂਸਰੇ ਪਾਸੇ ਸਰਕਾਰ ਵਲੋਂ ਲੋਕਾਂ ਨੂੰ ਵਾਰਡ ਪੱਧਰ 'ਤੇ ਰਾਸ਼ਨ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ | ਸਰਕਾਰ ਵਲੋਂ ਦਿੱਤੀ ਜਾ ਰਹੀ ਰਾਹਤ ...

ਪੂਰੀ ਖ਼ਬਰ »

ਹੈਲਥ ਸੈਂਟਰ ਮੀਆਂਵਿੰਡ ਹੇਠ ਸਿਹਤ ਕੇਂਦਰਾਂ ਦੀ ਗਿਣਤੀ 4 ਤੋਂ 10 ਹੋਈ

ਮੀਆਂਵਿੰਡ, 8 ਅਪ੍ਰੈਲ (ਗੁਰਪ੍ਰਤਾਪ ਸਿੰਘ ਸੰਧੂ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਹੈਲਥ ਸੈਂਟਰ ਮੀਆਂਵਿੰਡ ਹੇਠ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੀ ਗਿਣਤੀ 4 ਤੋਂ ਵੱਧ ਕੇ 10 ਹੋ ਗਈ ਹੈ | ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਨਵੀਨ ਖੁੰਗਰ ਨੇ ...

ਪੂਰੀ ਖ਼ਬਰ »

ਸਰਕਾਰ ਤੇ ਪੰਚਾਇਤ ਖਿਲਾਫ਼ ਝੂਠਾ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਕੇਸ ਦਰਜ

ਤਰਨ ਤਾਰਨ, 8 ਅਪ੍ਰੈਲ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਪੰਜਾਬ ਸਰਕਾਰ ਅਤੇ ਪਿੰਡ ਦੀ ਪੰਚਾਇਤ ਖਿਲਾਫ਼ ਝੂਠਾ ਪ੍ਰਚਾਰ ਕਰਨ ਦੇ ਦੋਸ਼ ਹੇਠ 2 ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ | ਏ.ਐੱਸ.ਆਈ. ਕੁਲਵੰਤ ਸਿੰਘ ਨੇ ...

ਪੂਰੀ ਖ਼ਬਰ »

ਵਾਰਡ ਨੰ: 5 'ਚ ਲੋੜਵੰਦਾਂ ਨੂੰ ਵੰਡਿਆ ਗਿਆ ਰਾਸ਼ਨ

ਅੰਮਿ੍ਤਸਰ, 8 ਅਪੈ੍ਰਲ (ਹਰਮਿੰਦਰ ਸਿੰਘ)-ਕੋਰੋਨਾ ਵਾਇਰਸ ਕਰਕੇ ਸ਼ਹਿਰ 'ਚ ਲਗਾਏ ਗਏ ਕਰਫ਼ਿਊ ਦੌਰਾਨ ਲੋੜਵੰਦ ਲੋਕਾਂ ਨੂੰ ਰਾਹਤ ਵਜੋਂ ਰਾਸ਼ਨ ਵੰਡਣ ਲਈ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਕੀਤੇ ਗਏ ਉਪਰਾਲੇ ਤਹਿਤ ਅੱਜ ਵਾਰਡ ਨੰ: 5 'ਚ ਕਾਂਗਰਸੀ ਆਗੂ ਸ੍ਰੀ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ 650 ਕੰਬਾਇਨਾਂ ਨੂੰ ਕਣਕ ਵੱਢਣ ਲਈ ਪਰਮਿਟ ਜਾਰੀ: ਡੀ. ਸੀ.

ਅੰਮਿ੍ਤਸਰ, 8 ਅਪ੍ਰੈਲ (ਰੇਸ਼ਮ ਸਿੰਘ)-ਕਰਫ਼ਿਊ ਤੇ ਤਾਲਾਬੰਦੀ ਦੌਰਾਨ ਆ ਚੁੱਕੇ ਹਾੜ੍ਹੀ ਦੇ ਸੀਜ਼ਨ ਦੇ ਮੱਦੇਨਜ਼ਰ ਕਿਸਾਨਾਂ ਨੂੰ ਕਣਕ ਦੀ ਵਾਢੀ ਲਈ ਕਰਫਿਊ ਵਿਚ ਲੋੜੀਂਦੀਆਂ ਛੋਟਾਂ ਦਿੱਤੀਆਂ ਜਾਣਗੀਆਂ, ਜਿਸ ਨਾਲ ਕਿਸਾਨ ਆਪਣੀ ਫਸਲ ਦੀ ਸਾਂਭ-ਸੰਭਾਲ ਕਰ ਸਕਦੇ ਹਨ | ...

ਪੂਰੀ ਖ਼ਬਰ »

ਬੀ.ਬੀ.ਐੱਸ.ਕੇ.ਐੱਸ. ਸਕੂਲ ਵਿਖੇ ਆਨ ਲਾਈਨ ਪੜ੍ਹਾਈ ਸ਼ੂਰੂ

ਫਤਿਆਬਾਦ, 8 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਬੀ.ਬੀ.ਐੱਸ.ਕੇ.ਐੱਸ. ਸਕੂਲ ਦੇ ਚੇਅਰਮੈਨ ਬਾਬਾ ਇੰਦਰਜੀਤ ਸਿੰਘ ਖੱਖ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਕਰਫਿਊ ਦੌਰਾਨ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ | ਜਿਸ ਦੇ ਮੱਦੇਨਜ਼ਰ ਬਾਬਾ ਬਿਸ਼ਨ ਸਿੰਘ ...

ਪੂਰੀ ਖ਼ਬਰ »

ਅਮਨਦੀਪ ਹਸਪਤਾਲ ਸਮੂਹ ਵਲੋਂ ਤਾਲਾਬੰਦੀ ਦੌਰਾਨ ਵੀ ਨਿਰਵਿਘਨ ਜਾਰੀ ਹਨ ਓ.ਪੀ.ਡੀ. ਤੇ ਆਈ.ਪੀ.ਡੀ. ਸਿਹਤ ਸੇਵਾਵਾਂ

ਅੰਮਿ੍ਤਸਰ, 8 ਅਪ੍ਰੈਲ (ਜਸਵੰਤ ਸਿੰਘ ਜੱਸ)-ਹੱਡੀਆਂ, ਜੋੜਾਂ ਤੇ ਪਲਾਸਟਿਕ ਸਰਜਰੀ ਦੇ ਇਲਾਜ ਲਈ ਉੱਤਰੀ ਭਾਰਤ ਵਿਚ ਪ੍ਰਸਿੱਧ ਅਮਨਦੀਪ ਹਸਪਤਾਲ ਸਮੂਹ ਵਿਖੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੁਆਰਾ ਕੀਤੀ ਗਈ ਦੇਸ਼ ਭਰ 'ਚ ਤਾਲਾਬੰਦੀ ਅਤੇ ਸੂਬੇ 'ਚ ਚੱਲ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਦੇ ਸਕੂਲ ਵਲੋਂ ਫ਼ੀਸਾਂ ਸਬੰਧੀ ਸੁਨੇਹੇ ਬੈਂਕ ਸਾਫ਼ਟਵੇਅਰ ਦੀ ਗ਼ਲਤੀ ਨਾਲ ਵਿਦਿਆਰਥੀਆਂ ਤੱਕ ਪੁੱਜੇ : ਪ੍ਰਧਾਨ ਨਿਰਮਲ ਸਿੰਘ

ਅੰਮਿ੍ਤਸਰ, 8 ਅਪ੍ਰੈਲ (ਜੱਸ)-ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਵਲੋਂ ਵਿਦਿਆਰਥੀਆਂ ਤੋਂ ਫ਼ੀਸ ਮੰਗੇ ਜਾਣ ਦੀ ਚਰਚਾ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਦੀਵਾਨ ...

ਪੂਰੀ ਖ਼ਬਰ »

ਨਿਗਮ ਵਲੋਂ ਵੱਡੀਆਂ ਸੜਕਾਂ ਤੋਂ ਬਾਅਦ ਛੋਟੀਆਂ ਗਲੀਆਂ 'ਚ ਵੀ ਕੀਤੀ ਜਾ ਰਹੀ ਸਪਰੇਅ

ਅੰਮਿ੍ਤਸਰ, 8 ਅਪ੍ਰੈਲ (ਹਰਮਿੰਦਰ ਸਿੰਘ)¸ਨਗਰ ਨਿਗਮ ਅੰਮਿ੍ਤਸਰ ਵਲੋਂ ਸ਼ਹਿਰ ਦੇ ਵਸਨੀਕਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਈ ਰੱਖਣ ਲਈ ਸ਼ਹਿਰ ਨੂੰ ਲਗਾਤਾਰ ਸੈਨੇਟਾਈਜ਼ਰ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਕੀਤਾ ...

ਪੂਰੀ ਖ਼ਬਰ »

ਕਰਫਿਊ ਦੌਰਾਨ ਘਰਾਾ 'ਚ ਰਹਿ ਰਹੇ ਲੋਕਾਾ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ - ਕੰਵਰਪ੍ਰਤਾਪ ਸਿੰਘ ਅਜਨਾਲਾ

ਅਜਨਾਲਾ, 7 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਕਰਫਿਊ ਦਾ ਲੋਕ ਪੂਰੀ ਤਰ੍ਹਾਂ ਪਾਲਣ ਕਰਨ ਤੇ ਸਰਕਾਰ ਵਲੋਂ ਆਪਣੇ ਘਰਾਾ ਵਿਚ ਆ ਰਹੇ ਲੋਕਾਾ ਨੂੰ ਕਿਸੇ ਵੀ ਇਸ ਕਿਸਮ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਅੱਜ ਹਲਕਾ ਵਿਧਾਇਕ ਸਰਕਾਰ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਹਸਪਤਲ ਵੱਲ੍ਹਾ ਵਿਖੇ ਕੋਰੋਨਾ ਦੇ ਚੱਲਦਿਆਂ ਵੱਖ-ਵੱਖ ਓ.ਪੀ.ਡੀ.'ਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ

ਨਵਾਂ ਪਿੰਡ, 8 ਅਪ੍ਰੈਲ (ਜਸਪਾਲ ਸਿੰਘ)-ਸੰਸਰ ਭਰ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਤੋਂ ਸਹਿਮੇ ਹੋਏ ਕਰਫਿਊ ਕਾਰਨ ਘਰਾਂ ਅੰਦਰ ਕੈਦ ਹੋ ਕੇ ਰਹਿ ਗਏ ਲੋਕਾਂ ਦੇ ਨਾਲ-ਨਾਲ ਜਿੱਥੇ ਕਾਰੋਬਾਰ ਬੰਦ ਪਏ ਹਨ, ਉਥੇ ਹੀ ਸਿਹਤ ਸੇਵਾਵਾਂ 'ਤੇ ਵੀ ਬੁਰਾ ਅਸਰ ਪਿਆ ਹੈ | ਇਸ ਨਾਜ਼ਕ ਦੌਰ ...

ਪੂਰੀ ਖ਼ਬਰ »

ਕੋਰੋਨਾ ਤੋਂ ਬਚਾਅ ਲਈ ਨਿਗਮ ਵਲੋਂ 480 ਸੀਵਰਮੈਨਾਂ ਲਈ ਸੁਰੱਖਿਆ ਕਿੱਟਾਂ

ਅੰਮਿ੍ਤਸਰ, 8 ਅਪ੍ਰੈਲ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਸੀਵਰੇਜ ਵਿਭਾਗ ਵਲੋਂ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੋਮਲ ਮਿੱਤਲ ਦੇ ਨਿਰਦੇਸ਼ਾਂ 'ਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਐਕਸੀਅਨ ਬਲਜੀਤ ਸਿੰਘ ਦੀ ਅਗਵਾਈ ਹੇਠ ਨਿਗਮ ਦੇ ਅਧੀਨ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਸਬਜ਼ੀ ਮੰਡੀ ਵੱਲ੍ਹਾ ਨੂੰ ਕੀਤਾ ਸੈਨੇਟਾਈਜ਼

ਵੇਰਕਾ, 8 ਅਪ੍ਰੈਲ (ਪਰਮਜੀਤ ਸਿੰਘ ਬੱਗਾ)-ਕੋਰੋਨਾ ਵਾਇਰਸ ਕਾਰਣ ਪੈਦਾ ਹੋਏ ਹਾਲਾਤਾਂ ਤੇ ਅੰਮਿ੍ਤਸਰ ਦੀ ਪ੍ਰਸਿੱਧ ਸਬਜ਼ੀ ਮੰਡੀ ਵੱਲ੍ਹਾ ਵਿਖੇ ਸਬਜ਼ੀ ਖਰੀਦਣ ਅਤੇ ਵੇਚਣ ਲਈ ਆਉਣ ਵਾਲੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ...

ਪੂਰੀ ਖ਼ਬਰ »

ਮੁਸਲਿਮ ਸਮਾਜ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਗਲਤ-ਅੱਬਾਸ ਰਜ਼ਾ

ਬਟਾਲਾ, 8 ਅਪ੍ਰੈਲ (ਕਾਹਲੋਂ)- ਪੰਜਾਬ ਵਕਫ਼ ਬੋਰਡ ਦੇ ਮੈਂਬਰ ਤੇ ਪੰਜਾਬ ਕਾਂਗਰਸ ਵਿਭਾਗ ਦੇ ਉੱਪ ਚੇਅਰਮੈਨ ਅੱਬਾਸ ਰਜ਼ਾ ਨੇ ਕੋਰੋਨਾ ਨਾਲ ਜੁੜੀ ਹੋਈ ਜਮਾਤ ਨਾਲ ਸਬੰਧਿਤ ਅਫ਼ਵਾਹਾਂ 'ਤੇ ਕਿਹਾ ਕਿ ਇਹ ਨਿੰਦਣਯੋਗ ਹੈ ਤੇ ਇਸ ਤਰ੍ਹ•ਾਂ ਕਰਨ ਵਾਲਿਆਂ ਨੂੰ ਤੁਰੰਤ ...

ਪੂਰੀ ਖ਼ਬਰ »

ਗੁਰੂ ਨਾਨਕ ਸਕੂਲ ਗੋਇੰਦਵਾਲ ਸਾਹਿਬ ਨੇ ਸ਼ੁਰੂ ਕਰਵਾਈਆਂ ਆਨਲਾਈਨ ਕਲਾਸਾਂ

ਗੋਇੰਦਵਾਲ ਸਾਹਿਬ, 8 ਅਪ੍ਰੈਲ (ਸਕੱਤਰ ਸਿੰਘ ਅਟਵਾਲ)-ਕੋਰੋਨਾ ਵਾਇਰਸ ਕਾਰਨ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਵਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ 'ਤੇ ਆਨਲਾਈਨ ਕਲਾਸਾਂ ਸ਼ੁਰੂ ਕਰਵਾਈਆਂ ਗਈਆਂ ਹਨ | ...

ਪੂਰੀ ਖ਼ਬਰ »

ਕਰਫਿਊ ਦੀ ਉਲੰਘਣਾ ਕਰਨ 'ਤੇ 60 ਵਿਅਕਤੀਆਂ ਖਿਲਾਫ਼ ਕੇਸ ਦਰਜ-ਐੱਸ.ਐੱਸ.ਪੀ.

ਤਰਨ ਤਾਰਨ, 8 ਅਪ੍ਰੈਲ (ਹਰਿੰਦਰ ਸਿੰਘ)-ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੌਰਾਨ ਜ਼ਿਲ੍ਹਾ ਤਰਨ ਤਾਰਨ ਪੁਲਿਸ ਵਲੋਂ ਕਰਫਿਊ ਦੀ ਉਲੰਘਣਾ ਕਰਨ ਵਾਲੇ 60 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਐੱਸ.ਐੱਸ.ਪੀ. ਧਰੁਵ ਦਹੀਆ ਨੇ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਪ੍ਰਮੁੱਖ ਮੰਡੀਆਂ ਨੂੰ ਸੈਨੀਟਾਈਜ਼ ਕਰਨ ਲਈ ਬਣਾਈ ਜਾ ਰਹੀ ਹੈ ਵਿਸ਼ੇਸ਼ 'ਸੈਨੀਟਾਈਜੇਸ਼ਨ ਸੁਰੰਗ'

ਤਰਨ ਤਾਰਨ, 8 ਅਪ੍ਰੈਲ (ਹਰਿੰਦਰ ਸਿੰਘ, ਪਰਮਜੀਤ ਜੋਸ਼ੀ)-ਕੋਵਿਡ-19 ਦੇ ਮੱਦੇਨਜ਼ਰ ਆਗਾਮੀ ਹਾੜ੍ਹੀ ਦੇ ਸੀਜ਼ਨ ਦੌਰਾਨ ਜ਼ਿਲ੍ਹਾ ਵਿਚ ਕਣਕ ਦੀ ਖ਼ਰੀਦ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ...

ਪੂਰੀ ਖ਼ਬਰ »

ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਤਿਆਰ ਲੰਗਰ ਸੰਗਤਾਂ ਤੱਕ ਪਹੁੰਚਾਇਆ ਜਾ ਰਿਹਾ-ਹਰਜੀਤ ਸਿੰਘ

ਝਬਾਲ, 8 ਅਪ੍ਰੈਲ (ਸਰਬਜੀਤ ਸਿੰਘ)-ਮਾਝੇ ਦੇ ਪ੍ਰਸਿੱਧ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਅੱਜ ਸੰਗਤਾਂ ਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਤੇ ਮਾਝਾ ਜ਼ੋਨ ਦੇ ਇੰਚਾਰਜ ਹਰਜੀਤ ਸਿੰਘ ਲਾਲੂ ਘੁੰਮਣ ਵਲੋਂ ਲੰਗਰ ਤਿਆਰ ਕਰਵਾ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਪਰਤੇ 30 ਵਿਅਕਤੀਆਂ ਨੂੰ ਸਿਹਤ ਵਿਭਾਗ ਨੇ ਕੀਤਾ ਇਕਾਂਤਵਾਸ

ਭਿੱਖੀਵਿੰਡ, 8 ਅਪ੍ਰੈਲ (ਬੌਬੀ)-ਵੱਖ-ਵੱਖ ਥਾਵਾਂ ਤੋਂ ਭਿੱਖੀਵਿੰਡ ਬਲਾਕ ਵਿਚ ਆਪਣੇ ਘਰ ਆਏ 8 ਔਰਤਾਂ ਸਮੇਤ 30 ਨੂੰ ਘਰਾਂ ਵਿਚ ਹੀ ਇਕਾਂਤਵਾਸ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈਲਥ ਇੰਸ. ਸਲਵਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਉੜੀਸਾ ਤੋਂ ਟਰੱਕ ਤੇ, ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮੰਡੀ 'ਚ ਖ਼ਰੀਦ ਪ੍ਰਬੰਧ ਕੀਤੇ ਜਾਣਗੇ- ਚੇਅਰਮੈਨ ਬਲਵਿੰਦਰ ਸਿੰਘ

ਝਬਾਲ, 8 ਅਪ੍ਰੈਲ (ਸਰਬਜੀਤ ਸਿੰਘ)-ਦਾਣਾ ਮੰਡੀ ਝਬਾਲ ਵਿਖੇ ਮੰਡੀ ਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਮਾਰਕੀਟ ਕਮੇਟੀ ਝਬਾਲ ਦੇ ਚੇਅਰਮੈਨ ਬਲਵਿੰਦਰ ਸਿੰਘ ਗੱਗੋਬੂਹਾ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਹਲਕਾ ਵਿਧਾਇਕ ਡਾ. ਧਰਮਬੀਰ ...

ਪੂਰੀ ਖ਼ਬਰ »

ਤਰਨ ਤਾਰਨ ਦੀ ਵਾਰਡ ਨੰਬਰ 7 ਵਿਖੇ ਸੀਵਰੇਜ ਪਾਈਪ ਪਾਉਣ ਦੀ ਸ਼ੁਰੂਆਤ

ਤਰਨ ਤਾਰਨ, 8 ਅਪ੍ਰੈਲ (ਲਾਲੀ ਕੈਰੋਂ)-ਤਰਨ ਤਾਰਨ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿਚ ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਦੀ ਅਗਵਾਈ ਹੇਠ ਵੱਖ-ਵੱਖ ਅਧੂਰੇ ਵਿਕਾਸ ਕਾਰਜ ਕਰਵਾ ਕੇ ਲੋਕਾਂ ਨੂੰ ਸੁੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਰਹੀਆਂ ਹਨ, ਉੱਥੇ ...

ਪੂਰੀ ਖ਼ਬਰ »

ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨਾਂ ਮਜ਼ਦੂਰਾਂ ਦੇ ਖਾਤਿਆਂ 'ਚ 10 ਹਜ਼ਾਰ ਰੁਪਏ ਪਾਏ ਜਾਣ-ਗੋਹਲਵੜ੍ਹ, ਪੰਡੋਰੀ

ਤਰਨ ਤਾਰਨ, 8 ਅਪ੍ਰੈਲ (ਹਰਿੰਦਰ ਸਿੰਘ)-ਸੈਂਟਰ ਆਫ ਟਰੇਡ ਯੂਨੀਅਨ ਸੀ.ਟੀ.ਯੂ. ਪੰਜਾਬ ਦੇ ਜ਼ਿਲ੍ਹਾ ਜਨਰਲ ਸੱਕਤਰ ਕਾਮਰੇਡ ਸੁਖਦੇਵ ਸਿੰਘ ਗੋਹਲਵੜ੍ਹ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਦੁਨੀਆਂ ਦੇ ਅੰਦਰ ਬਹੁਤ ਵੱਡੀ ਬਿਮਾਰੀ ਕੋਰੋਨਾ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਹੋਈ

ਤਰਨ ਤਾਰਨ, 8 ਅਪ੍ਰੈਲ (ਹਰਿੰਦਰ ਸਿੰਘ)-ਜ਼ਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਿਨਾਮ ਸਿੰਘ ਅਜਨਾਲਾ, ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ, ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਸਯੁੰਕਤ ਸਕੱਤਰ ਰਘਬੀਰ ਸਿੰਘ ਪਕੀਵਾ, ਸੂਬਾ ਕਮੇਟੀ ਮੈਂਬਰ ...

ਪੂਰੀ ਖ਼ਬਰ »

ਸੂਬਾ ਪ੍ਰਧਾਨ ਸੱਚਰ ਨੂੰ ਜ਼ਿਲ੍ਹਾ ਤਰਨਤਾਰਨ ਐਸੋਸੀਏਸ਼ਨ ਪੂਰਨ ਸਹਿਯੋਗ ਦੇਵੇਗੀ-ਕੈਰੋਂ, ਲਹੁੱਕਾ

ਤਰਨ ਤਾਰਨ, 8 ਅਪ੍ਰੈਲ (ਲਾਲੀ ਕੈਰੋਂ)-ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਨਿਰਮਲ ਸਿੰਘ ਸੈਣੀ ਦੇ 31 ਮਾਰਚ ਨੂੰ ਡਿਊਟੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਐਸੋਸੀਏਸ਼ਨ ਦੇ ਸੀ: ਮੀਤ ਪ੍ਰਧਾਨ ਭੁਪਿੰਦਰਪਾਲ ਸਿੰਘ ਸੱਚਰ ਨੂੰ ...

ਪੂਰੀ ਖ਼ਬਰ »

ਸੀਜ਼ਨ ਦੌਰਾਨ ਮੰਡੀਆਂ ਵਿਚ ਲਗਪਗ 6 ਲੱਖ 79 ਹਜ਼ਾਰ 799 ਮੀਟਿ੍ਕ ਟਨ ਕਣਕ ਆਉਣ ਦੀ ਸੰਭਾਵਨਾ-ਡੀ.ਸੀ.

ਤਰਨ ਤਾਰਨ, 8 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹੇ ਵਿਚ ਕਣਕ ਦੀ ਸੁਚਾਰੂ ਖ਼ਰੀਦ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਬੰਧਿਤ ਅਧਿਕਾਰੀਆਂ ...

ਪੂਰੀ ਖ਼ਬਰ »

ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰੇ ਪੰਜਾਬ ਸਰਕਾਰ-ਪ੍ਰਧਾਨ ਬਲਜੀਤ ਸਿੰਘ

ਤਰਨ ਤਾਰਨ, 8 (ਹਰਿੰਦਰ ਸਿੰਘ)-ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਨਰੇਗਾ ਅਧੀਨ ਪਿਛਲੇ ਤਕਰੀਬਨ 12 ਸਾਲਾ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਦੇ ਆ ਰਹੇ ਨਰੇਗਾ ਮੁਲਾਜ਼ਮਾਂ ਜਿੰਨਾਂ ਨੂੰ ਤਨਖ਼ਾਹਾਂ ਨਰੇਗਾ ਅਧੀਨ ਕੰਟਰਜੈਂਸੀ ਪੈਦਾ ਕਰਨ 'ਤੇ ਮਿਲਦੀਆਂ ਹਨ, ...

ਪੂਰੀ ਖ਼ਬਰ »

ਵਾਰਡ 81 ਦੇ ਇਲਾਕਾ ਹਰਿਕਿ੍ਸ਼ਨ ਨਗਰ ਵਿਖੇ ਕਈ ਗਰੀਬ ਘਰ ਰਾਹਤ ਸਮੱਗਰੀ ਤੋਂ ਵਾਂਝੇ

ਛੇਹਰਟਾ, 8 ਅਪ੍ਰੈਲ (ਸੁਰਿੰਦਰ ਸਿੰਘ ਵਿਰਦੀ)-ਵਾਰਡ ਨੰਬਰ 81 ਦੇ ਇਲਾਕਾ ਹਰਿਕਿ੍ਸ਼ਨ ਨਗਰ ਗਲੀ ਨੰਬਰ 2 ਵਿਚ ਲੋਕਾਂ ਨੇ ਸਰਕਾਰ ਖਿਲਾਫ਼ ਰੋਸ ਜਾਹਿਰ ਕਰਦਿਆਂ ਕਈ ਪਰਿਵਾਰ ਨੂੰ ਰਾਹਤ ਸਮੱਗਰੀ ਨਾ ਮਿਲਣ ਕਾਰਨ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਪ੍ਰਧਾਨ ਪਰਮਜੀਤ ਕੌਰ, ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦਿੱਤਾ 200 ਪੀ. ਪੀ. ਈ. ਕਿੱਟਾਂ ਦਾ ਸਹਿਯੋਗ

ਅੰਮਿ੍ਤਸਰ, 8 ਅਪ੍ਰੈਲ (ਰੇਸ਼ਮ ਸਿੰਘ)-ਕੋਵਿਡ-19 ਵਿਰੁੱਧ ਜੰਗ ਲੜ ਰਹੇ ਸਿਹਤ ਅਮਲੇ ਦੀਆਂ ਸੇਵਾਵਾਂ ਦੀ ਸਰਾਹਨਾ ਕਰਦੇ ਜ਼ਿਲ੍ਹਾ ਦੇ ਸੈਸ਼ਨ ਜੱਜ ਬਲਵਿੰਦਰ ਸਿੰਘ ਸੰਧੂ ਨੇ ਉਨ੍ਹਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ 200 ਪੀ.ਪੀ.ਈ. ਕਿੱਟਾਂ ...

ਪੂਰੀ ਖ਼ਬਰ »

ਫਿਲਮੀ ਅਭਿਨੇਤਰੀ ਸੋਨੀਆ ਮਾਨ ਵਲੋਂ ਨਾਕਿਆਂ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ ਦਾ ਸਨਮਾਨ

ਅਜਨਾਲਾ, 8 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਕਰਫਿਊ ਦੌਰਾਨ ਘਰਾਂ ਅੰਦਰ ਰਹਿ ਕੇ ਸਰਕਾਰੀ ਹਦਾਇਤਾਂ ਦਾ ਪਾਲਣ ਕਰ ਰਹੇ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਉਤਸ਼ਾਹ ਵਧਾਉਣ ਲਈ ਅੱਜ ਪ੍ਰਸਿੱਧ ਫਿਲਮੀ ਅਭਿਨੇਤਰੀ ਸੋਨੀਆ ਮਾਨ ਨੇ ਐੱਸ.ਐੱਚ.ਓ ਅਜਨਾਲਾ ਇੰਸਪੈਕਟਰ ...

ਪੂਰੀ ਖ਼ਬਰ »

ਮਿ੍ਤਕਾਂ ਦੀ ਮੁਕਤੀ ਲਈ ਕਰਨਾ ਪੈ ਰਿਹੈ ਤਾਲਾਬੰਦੀ ਖੁੱਲ੍ਹਣ ਦਾ ਇੰਤਜ਼ਾਰ

ਅੰਮਿ੍ਤਸਰ, 8 ਅਪ੍ਰੈਲ (ਸੁਰਿੰਦਰ ਕੋਛੜ)-ਕੋਰੋਨਾ ਜਾਂ ਕਿਸੇ ਹੋਰ ਕਾਰਨ ਮਾਰੇ ਗਏ ਹਿੰਦੂਆਂ ਦੀਆਂ ਅਸਥੀਆਂ ਵੀ ਮੁਕਤੀ ਲਈ ਲਾਕਡਾਉਨ ਖੁੱਲਣ ਦਾ ਇੰਤਜ਼ਾਰ ਕਰ ਰਹੀਆਂ ਪ੍ਰਤੀਤ ਹੋ ਰਹੀਆਂ ਹਨ | ਸਥਾਨਕ ਦੁਰਗਿਆਨਾ ਮੰਦਰ ਦੇ ਨਾਲ ਲੱਗਦੇ ਸ਼ਿਵਪੁਰੀ (ਸ਼ਮਸ਼ਾਨਘਾਟ) ਦੇ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਸਿਆਸੀ ਆਗੂਆਂ ਦੀਆਂ ਤਨਖ਼ਾਹਾਂ 'ਚ 50 ਫੀਸਦੀ ਕਟੌਤੀ ਤੇ ਪੈਨਸ਼ਨਾਂ ਬੰਦ ਕਰਨ ਦੀ ਮੰਗ

ਅੰਮਿ੍ਤਸਰ, 8 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਹੋਈ ਤਾਲਾਬੰਦੀ ਕਾਰਨ ਮੌਜ਼ੂਦਾ ਆਰਥਿਕ ਸੰਕਟ 'ਤੇ ...

ਪੂਰੀ ਖ਼ਬਰ »

ਡਿਪਟੀ ਡਾਇਰੈਕਟਰ ਡਾ: ਓਬਰਾਏ ਨੇ ਦੌਰਾ ਕਰਕੇ ਸ਼ਹਿਰ ਦੀ ਸਫਾਈ ਤੇ ਸੈਨੇਟਾਈਜ਼ ਮੁਹਿੰਮ ਦੀ ਕੀਤੀ ਪੜਤਾਲ

ਅਜਨਾਲਾ, 8 ਅਪ੍ਰੈਲ (ਐਸ. ਪ੍ਰਸ਼ੋਤਮ)-ਅੱਜ ਇਥੇ ਕੋਰੋਨਾ ਵਾਇਰਸ ਮਹਾਂਮਾਰੀ ਦੀ ਰੋਕਥਾਮ ਲਈ ਨਗਰ ਪੰਚਾਇਤ ਅਜਨਾਲਾ ਵਲੋਂ ਗਲੀਆਂ-ਮੁਹੱਲਿਆਂ ਤੇ ਬਜ਼ਾਰਾਂ ਨੂੰ ਸਾਫ ਸੁਥਰਾ ਸਵੱਛ ਰੱਖਣ ਲਈ ਕੀਤੇ ਜਾ ਰਹੇ ਕਾਰਜਾਂ ਦਾ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਡਿਪਟੀ ...

ਪੂਰੀ ਖ਼ਬਰ »

ਕਰਫਿਊ ਦੌਰਾਨ ਬੁਢਾਪਾ ਤੇ ਵਿਧਵਾ ਪੈਨਸ਼ਨਰਾਂ ਨੂੰ ਪੈਨਸ਼ਨਾਂ ਲੈਣ ਲਈ ਕਰਨਾ ਪੈ ਰਿਹਾ ਭਾਰੀ ਮੁਸ਼ਕਿਲਾਂ ਦਾ ਸਾਹਮਣਾ

ਅਜਨਾਲਾ, 8 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਜਿੱਥੇ ਇੱਕ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੀ ਮਹਾਂਮਾਰੀ ਬਜ਼ੁਰਗਾਂ ਨੂੰ ਜਲਦੀ ਆਪਣਾ ਸ਼ਿਕਾਰ ਬਣਾ ਰਹੀ ਹੈ ਤੇ ਵਿਦੇਸ਼ਾਂ ਵਿਚ ਇਸ ਮਹਾਂਮਾਰੀ ਨਾਲ ਮਰਨ ਵਾਲੇ ਜ਼ਿਆਦਾਤਰ ਬਜ਼ੁਰਗ ਹੀ ਹਨ ਪਰ ਉਥੇ ਹੀ ਅੱਜ ...

ਪੂਰੀ ਖ਼ਬਰ »

ਠੀਕਰੇ ਪਹਿਰਿਆਂ ਕਾਰਨ ਪਿੰਡ ਥੋਬਾ 'ਚ ਦੋ ਨਸ਼ਈ ਕਾਬੂ

ਗੱਗੋਮਾਹਲ, 8 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)-ਪੰਚਾਇਤੀ ਵਿਭਾਗ ਤੇ ਪੰਜਾਬ ਪੁਲਿਸ ਵਲੋਂ ਸਾਂਝੇ ਤੌਰ 'ਤੇ ਕੀਤੇ ਉਪਰਾਲੇ ਕਰਕੇ ਪੰਚਾਇਤੀ ਨੁਮਾਇੰਦੇ ਤੇ ਆਮ ਲੋਕਾਂ ਦੀ ਮਦਦ ਨਾਲ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਿਰਤੋੜ ਯਤਨ ਆਰੰਭੇ ਗਏ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਏਾਜਲ ਪੈਰਾਡਾਇਸ ਪ੍ਰੀ ਸਕੂਲ ਵਲੋਂ ਕਰਵਾਈ ਜਾ ਰਹੀ ਆਨਲਾਈਨ ਪੜ੍ਹਾਈ

ਅੰਮਿ੍ਤਸਰ, 8 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਏਾਜਲ ਪੈਰਾਡਾਇਸ ਪ੍ਰੀ ਸਕੂਲ ਵਲੋਂ ਵਿਦਿਆਰਥੀਆਂ ਨੂੰ ਆਨਲਾਇਨ ਪੜ੍ਹਾਈ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਿੰਗ ਡਾਇਰੈਕਟਰ ਵਿਕਰਾਂਤ ਕਪੂਰ ਨੇ ਦੱਸਿਆ ਕਿ ਸਕੂਲ ਦੀਆਂ ਬਸੰਤ ਐਵੀਨਿਊ, ...

ਪੂਰੀ ਖ਼ਬਰ »

ਦੁੱਧ, ਅੰਡੇ, ਮੀਟ ਤੇ ਮੱਛੀ ਖਾਣ ਨਾਲ ਨਹੀਂ ਫੈਲਦਾ ਕੋਰੋਨਾ ਵਾਇਰਸ-ਡਿਪਟੀ ਡਾਇਰੈਕਟਰ

ਅੰਮਿ੍ਤਸਰ, 8 ਅਪ੍ਰੈਲ (ਰੇਸ਼ਮ ਸਿੰਘ)-ਪਸ਼ੂ ਜਾਂ ਪਸ਼ੂਆਂ ਤੋਂ ਪੈਦਾ ਹੁੰਦੇ ਉਤਪਾਦ, ਜਿਨ੍ਹਾਂ ਵਿਚ ਦੁੱਧ, ਅੰਡੇ, ਮੀਟ, ਮੱਛੀ ਆਦਿ ਸ਼ਾਮਿਲ ਹਨ, ਨੂੰ ਖਾਣ ਨਾਲ ਕੋਰੋਨਾ ਵਾਇਰਸ ਨਹੀਂ ਫੈਲਦਾ | ਇਹ ਪ੍ਰਗਟਾਵਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ: ਪਵਨ ਮਲਹੋਤਰਾ ਨੇ ...

ਪੂਰੀ ਖ਼ਬਰ »

ਦਾਣਾ ਮੰਡੀਆਂ 'ਚ ਕਣਕ ਦੀ ਖਰੀਦ ਲਈ ਤਿਆਰੀਆਂ ਸ਼ੁਰੂ

ਅੰਮਿ੍ਤਸਰ, 8 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸੂਬਾ ਸਰਕਾਰ ਵਲੋਂ ਕਣਕ ਦੀ ਖ਼ਰੀਦ ਨੂੰ ਯਕੀਨੀ ਬਣਾਉਣ ਦੇ ਫੈਸਲੇ ਤੋਂ ਬਾਅਦ ਜ਼ਿਲ੍ਹਾ ਮੰਡੀ ਅਧਿਕਾਰੀਆਂ ਵਲੋਂ ਤਿਆਰੀਆਂ ਆਰੰਭ ਦਿੱਤੀਆਂ ਹਨ | ਜ਼ਿਲ੍ਹੇ ਦੀ ਪ੍ਰਮੁੱਖ ਦਾਣਾਂ ਮੰਡੀ ਭਗਤਾਂਵਾਲਾ ਵਿਖੇ ਜਿਥੇ ...

ਪੂਰੀ ਖ਼ਬਰ »

ਕਰਫਿਊ ਦੀ ਉਲੰਘਣਾ ਦੇ ਦੋਸ਼ 'ਚ ਅਜਨਾਲਾ ਪੁਲਿਸ ਵਲੋਂ 10 ਖਿਲਾਫ ਮੁਕੱਦਮਾ ਦਰਜ

ਅਜਨਾਲਾ, 8 ਅਪ੍ਰੈਲ (ਐਸ. ਪ੍ਰਸ਼ੋਤਮ, ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਥਾਣਾ ਅਜਨਾਲਾ ਨੇ ਕਰਫਿਊ ਨੂੰ ਹੋਰ ਸਖਤੀ ਨਾਲ ਲਾਗੂ ਕਰਨ ਲਈ ਚੁੱਕੇ ਕਦਮਾਂ ਵਜੋਂ ਸ਼ਹਿਰ ਦੇ ਬਾਹਰੀ ਅੱਡੇ ਮਹਿਰ ਬੁਖਾਰੀ ਨੇੜੇ ਕਰਫਿਊ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ 10 ਵਿਅਕਤੀਆਂ ...

ਪੂਰੀ ਖ਼ਬਰ »

ਕਰਫਿਊ ਦੇ ਮੱਦੇਨਜ਼ਰ ਪ੍ਰਬੰਧਾਂ, ਪ੍ਰਾਪਤੀਆਂ ਤੇ ਘਾਟਾਂ ਦਾ ਜਾਇਜ਼ਾ ਲੈਣ ਲਈ ਕੰਵਰਪ੍ਰਤਾਪ ਦੀ ਸ਼ਮੂਲੀਅਤ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਈ ਮੀਟਿੰਗ

ਅਜਨਾਲਾ, 8 ਅਪ੍ਰੈਲ (ਐਸ. ਪ੍ਰਸ਼ੋਤਮ)-ਕਰੋਨਾ ਵਾਇਰਸ ਮਹਾਂਮਾਰੀ ਦੇ ਫੈਲਾਓ ਦੀ ਲੜੀ ਤੋੜਣ ਲਈ ਪਿਛਲੇ 2 ਹਫਤਿਆਂ ਤੋਂ ਲਾਗੂ ਕਰਫਿਊ/ਲਾਕਡਾਊਨ ਦੌਰਾਨ ਹਲਕਾ ਅਜਨਾਲਾ 'ਚ ਚੁੱਕੇ ਗਏ ਪ੍ਰਸ਼ਾਸਕੀ ਕਦਮਾਂ ਅਤੇ ਸਮਾਜ ਸੇਵੀਆਂ/ਧਾਰਮਿਕ ਸੰਸਥਾਵਾਂ ਵਲੋਂ ਪ੍ਰਸ਼ਾਸਨ ਨੂੰ ...

ਪੂਰੀ ਖ਼ਬਰ »

ਤਿੰਨ ਮਹੀਨਿਆਂ ਤੱਕ ਬੈਂਕਾਂ ਦਾ ਵਿਆਜ ਵੀ ਕੀਤਾ ਜਾਵੇ ਮੁਆਫ਼ : ਅਗਰਵਾਲ

ਅੰਮਿ੍ਤਸਰ, 8 ਅਪ੍ਰੈਲ (ਸੁਰਿੰਦਰ ਕੋਛੜ)-ਕੋਰੋਨਾ ਸੰਕ੍ਰਮਣ ਦੇ ਚੱਲਦਿਆਂ ਤਾਲਾਬੰਦੀ ਅਤੇ ਕਰਫਿਉ ਦੌਰਾਨ ਸੂਬਾ ਸਰਕਾਰ ਵਲੋਂ ਸਨਅਤਕਾਰਾਂ ਨੂੰ ਬਿਜਲੀ ਬਿੱਲਾਂ ਦੀ ਅਦਾਇਗੀ ਬਾਰੇ ਮਿਲੀ ਛੋਟ ਤੋਂ ਬਾਅਦ ਹੁਣ ਬੈਂਕਾਂ ਪਾਸੋਂ ਤਿੰਨ ਮਹੀਨਿਆਂ ਦਾ ਵਿਆਜ ਨਾ ਲਏ ਜਾਣ ...

ਪੂਰੀ ਖ਼ਬਰ »

ਪਿੰਡ ਬੋਪਾਰਾਏ ਕਲਾਂ ਦੇ ਲੋਕ ਦੇ ਰਹੇ ਨੇ 180 ਪਰਿਵਾਰਾਂ ਨੂੰ ਰੋਜ਼ਾਨਾ ਖਾਣਾ

ਰਾਮ ਤੀਰਥ, 8 ਅਪ੍ਰੈਲ (ਧਰਵਿੰਦਰ ਸਿੰਘ ਔਲਖ)-ਪਿੰਡ ਬੋਪਾਰਾਏ ਕਲਾਂ ਦੇ ਸਰਪੰਚ ਬੀਬੀ ਅਮਰ ਕੌਰ ਦੀ ਅਗਵਾਈ ਹੇਠ ਪਿੰਡ ਦੀ ਪੰਚਾਇਤ ਤੇ ਲੋਕ ਕਰਫਿਊ ਦੌਰਾਨ ਰੋਜ਼ਾਨਾ 180 ਪਰਿਵਾਰਾਂ ਨੂੰ ਪਕਾ ਕੇ ਘਰਾਂ ਤੱਕ ਖਾਣਾ ਪਹੁੰਚਾ ਰਹੇ ਹਨ | ਸਰਪੰਚ ਦੇ ਪੁੱਤਰ ਸਤਬੀਰ ਸਿੰਘ ...

ਪੂਰੀ ਖ਼ਬਰ »

ਪੀ. ਐੱਫ਼. ਮੈਂਬਰਾਂ ਦੀ ਜਨਮ ਮਿਤੀ 'ਚ ਸੁਧਾਰ ਲਈ ਸੋਧੀਆਂ ਹਿਦਾਇਤਾਂ ਜਾਰੀ

ਅੰਮਿ੍ਤਸਰ, 8 ਅਪ੍ਰੈਲ (ਸੁਰਿੰਦਰ ਕੋਛੜ)-ਕੋਵਿਡ-19 ਮਹਾਂਮਾਰੀ ਦੇ ਕਾਰਨ ਆਨਲਾਈਨ ਸੇਵਾਵਾਂ ਦੀ ਪਹੁੰਚ ਤੇ ਮੌਜੂਦਗੀ ਨੂੰ ਵਧਾਉਣ ਲਈ ਈ. ਪੀ. ਐੱਫ਼. ਓ. (ਕਰਮਚਾਰੀ ਭਵਿਖ ਨਿਧੀ ਸੰਗਠਨ) ਨੇ ਆਪਣੇ ਮੈਂਬਰਾਂ ਦੀ ਜਨਮ ਮਿਤੀ 'ਚ ਸੁਧਾਰ ਕਰਨ ਲਈ ਆਪਣੇ ਖੇਤਰੀ ਦਫ਼ਤਰਾਂ ਨੂੰ ...

ਪੂਰੀ ਖ਼ਬਰ »

ਡੀ.ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਲੋਂ ਆਨ ਲਾਈਨ ਪੜ੍ਹਾਈ ਦੀ ਕੀਤੀ ਸ਼ੁਰੂਆਤ

ਛੇਹਰਟਾ, 8 ਅਪ੍ਰੈਲ (ਸੁਰਿੰਦਰ ਸਿੰਘ ਵਿਰਦੀ)-ਕਰਫਿਊ ਕਾਰਨ ਸਕੂਲੀ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਾਸਨ ਹੋ ਰਿਹਾ ਹੈ | ਜੀ. ਟੀ. ਰੋਡ. ਛੇਹਰਟਾ ਸਥਿਤ ਡੀ. ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ, ਮੈਨੇਜਮੈਂਟ ਅਤੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਸਮਾਜ ਸੇਵੀ ਡਾ: ਉੱਪਲ ਨੂੰ ਸਦਮਾ, ਪਤਨੀ ਸਵਰਗਵਾਸ

ਅਜਨਾਲਾ, 8 ਅਪ੍ਰੈਲ (ਐਸ. ਪ੍ਰਸ਼ੋਤਮ)-ਕੰਜ਼ਿਊਮਰ ਫੋਰਮ ਅਜਨਾਲਾ ਦੇ ਪ੍ਰਧਾਨ ਡਾ: ਅਸ਼ੋਕ ਉੱਪਲ ਦੀ ਧਰਮ ਪਤਨੀ ਤੇ ਉੱਘੇ ਸਮਾਜ ਸੇਵੀ ਮੁਨੀਸ਼ ਉੱਪਲ ਦੇ ਮਾਤਾ ਸ੍ਰੀਮਤੀ ਊਸ਼ਾ ਸੋਨੀ (68) ਦਿਲ ਦੇ ਰੋਗ ਦੇ ਨਤੀਜੇ ਵਜੋਂ ਜ਼ੇਰੇ ਇਲਾਜ ਇਕ ਨਿੱਜੀ ਹਸਪਤਾਲ 'ਚ ਅੱਜ ਤੜਕਸਾਰ ...

ਪੂਰੀ ਖ਼ਬਰ »

ਸਰਕਾਰ ਤੇ ਪਾਵਰ ਮੈਨਜਮੈਂਟ ਮੁਲਾਜ਼ਮਾਂ ਨੂੰ ਸੰਘਰਸ਼ ਲਈ ਉਕਸਾ ਰਹੀ ਹੈ-ਦੀਪਕ ਕੁਮਾਰ

ਤਰਨ ਤਾਰਨ, 8 ਅਪ੍ਰੈਲ (ਹਰਿੰਦਰ ਸਿੰਘ)-ਪਾਵਰਕਾਮ ਅੰਦਰ ਕੰਮ ਕਰਦੀ ਪ੍ਰਮੁੱਖ ਜਥੇਬੰਦੀ ਟੈਕਨੀਕਲ ਸਰਵਸਿਜ ਯੂਨੀਅਨ ਦੇ ਪ੍ਰਧਾਨ ਦੀਪਕ ਕੁਮਾਰ, ਸਕੱਤਰ ਅਵਤਾਰ ਸਿੰਘ ਸੁਰਸਿੰਘ, ਪ੍ਰਗਟ ਸਿੰਘ ਸਰਲੀ, ਨੌਨਿਹਾਲ ਸਿੰਘ ਕਸੇਲ, ਤਰਸੇਮ ਸਿੰਘ ਸੁਰਸਿੰਘ ਨੇ ਸਾਂਝੇ ...

ਪੂਰੀ ਖ਼ਬਰ »

ਨਸ਼ਿਆਂ ਦੇ ਆਦੀ ਵਹੀਰਾਂ ਘੱਤ ਕੇ ਪਹੁੰਚ ਰਹੇ ਨੇ ਸਿਹਤ ਕੇਂਦਰ ਮਾਨਾਂਵਾਲਾ ਦੇ ਓਟ ਸੈਂਟਰ

ਮਾਨਾਂਵਾਲਾ, 8 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਪੰਜਾਬ 'ਚ ਕਰਫ਼ਿਊ ਲੱਗਾ ਹੋਣ ਦੇ ਬਾਵਜੂਦ ਹਰ ਰੋਜ਼ ਨਸ਼ਿਆਂ ਦੇ ਆਦੀ ਜਾਂ ਪੀੜਤ ਨਸ਼ਾ ਛੱਡਣ ਦੀ ਦਵਾਈ ਹਾਸਲ ਕਰਨ ਲਈ ਵਹੀਰਾਂ ਘੱਤ ਕੇ ਸਮੂਹਿਕ ਸਿਹਤ ਕੇਂਦਰ ਮਾਨਾਂਵਾਲਾ ਪਹੰੁਚ ਰਹੇ ਹਨ ਅਤੇ ਹਫ਼ਤੇ ਦੀ ਦਵਾਈ ਇਕੋ ...

ਪੂਰੀ ਖ਼ਬਰ »

ਭੁਪਿੰਦਰ ਸਿੰਘ ਸੱਚਰ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਬਣੇ

ਚਵਿੰਡਾ ਦੇਵੀ, 8 ਅਪ੍ਰੈਲ (ਸਤਪਾਲ ਸਿੰਘ ਢੱਡੇ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਿਰਮਲ ਸੈਣੀ ਜੋ ਲੰਘੀ ਇਕੱਤੀ ਮਾਰਚ ਨੂੰ ਸੇਵਾਮੁਕਤ ਹੋ ਗਏ ਸਨ | ਉਨ੍ਹਾਂ ਦੀ ਥਾਂ 'ਤੇ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਸੂਬਾ ...

ਪੂਰੀ ਖ਼ਬਰ »

ਕਰਫਿਊ ਦੌਰਾਨ ਕਿਸਾਨਾਂ ਨੂੰ ਕਣਕ ਦੀ ਵਾਢੀ ਮੌਕੇ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ-ਸਰਕਾਰੀਆ

ਰਾਜਾਸਾਂਸੀ, 8 ਅਪ੍ਰੈਲ (ਹੇਰ/ਖੀਵਾ)-ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੀ ਜਾਨਲੇਵਾ ਮਹਾਂਮਾਰੀ ਦੌਰਾਨ ਪੰਜਾਬ ਸੂਬੇ ਵਿਚ ਚੱਲ ਰਹੇ ਕਰਫਿਊ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਭਰ ਦੇ ਕਿਸਾਨਾਂ ਨੂੰ ਕਣਕ ਦੀ ਵਾਢੀ ਮੌਕੇ ਕੋਈ ...

ਪੂਰੀ ਖ਼ਬਰ »

ਸਮਾਜ ਸੇਵਕ ਗੌਰਵ ਅਰੋੜਾ ਨਿਭਾ ਰਹੇ ਹਨ ਵਿਲੱਖਣ ਸੇਵਾ

ਛੇਹਰਟਾ, 8 ਅਪ੍ਰੈਲ (ਸੁਰਿੰਦਰ ਸਿੰਘ ਵਿਰਦੀ)¸ਕੋਰੋਨਾ ਵਾਇਰਸ ਦੇ ਚੱਲਦਿਆਂ ਹਰ ਕੋਈ ਆਪੋ ਆਪਣੀ ਸੋਚ ਮੁਤਾਬਕ ਹਰ ਸੰਭਵ ਯਤਨ ਕਰ ਰਿਹਾ ਹੈ ਇਸੇ ਤਰ੍ਹਾਂ ਛੇਹਰਟਾ ਦੇ ਵਸਨੀਕ ਸਮਾਜ ਸੇਵਕ ਗੌਰਵ ਅਰੋੜਾ ਵਲੋਂ ਇਹ ਬੀੜਾ ਚੁੱਕਿਆ ਹੋਇਆ ਹੈ ਕਿ ਉਹ ਰੋਜ਼ਾਨਾ ਕਈ ਅਵਾਰਾ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਇਕਾਂਤਵਾਸ ਕੀਤੇ ਗਏ ਵਿਅਕਤੀਆਂ ਦੀ ਜਾਂਚ ਆਰੰਭੀ

ਝਬਾਲ, 8 ਅਪ੍ਰੈਲ (ਸੁਖਦੇਵ ਸਿੰਘ)-ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਤੋਂ ਬਚਣ ਲਈ ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਪੰਚਾਇਤਾਂ ਤੇ ਨੌਜਵਾਨਾਂ ਵਲੋਂ ਮਿਲ ਕੇ ਸੀਲ ਕੀਤੇ ਗਏ ਪਿੰਡਾਂ ਵਿਚ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਦੀ ...

ਪੂਰੀ ਖ਼ਬਰ »

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਨੇ ਕਰਫ਼ਿਊ ਦੌਰਾਨ 2650 ਵਿਧਵਾ ਬੀਬੀਆਂ ਦੇ ਘਰ ਰਾਸ਼ਨ ਪਹੁੰਚਇਆ

ਅੰਮਿ੍ਤਸਰ, 8 ਅਪ੍ਰੈਲ (ਜਸਵੰਤ ਸਿੰਘ ਜੱਸ)-ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਸੰਸਥਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਤੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਵਲੋਂ ਸਿੱਖ ਧਰਮ ਦੀਆਂ ਰਵਾਇਤਾਂ ਅਨੁਸਾਰ ਕਰਫਿਊ ਦੌਰਾਨ ...

ਪੂਰੀ ਖ਼ਬਰ »

ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਗੜ੍ਹੇਮਾਰੀ ਦੇ ਸ਼ਿਕਾਰ ਕਿਸਾਨਾਂ ਲਈ ਯੋਗ ਮੁਆਵਜ਼ੇ ਦੀ ਮੰਗ

ਚੋਹਲਾ ਸਾਹਿਬ, 8 ਅਪ੍ਰੈਲ (ਬਲਵਿੰਦਰ ਸਿੰਘ)-ਬੀਤੇ ਕੱਲ ਤੇਜ ਬਾਰਸ਼ ਅਤੇ ਗੜ੍ਹੇਮਾਰੀ ਕਾਰਨ ਹਲਕਾ ਖਡੂਰ ਸਾਹਿਬ ਦੇ ਪਿੰਡ ਪੱਖੋਪੁਰ, ਘੜਕਾ, ਕੋੜੇਵਧਾਨ, ਗੁੱਜਰਪੁਰ ਆਦਿ ਦੇ ਕਿਸਾਨਾਂ ਦੀ ਸੈਂਕੜੇ ਏਕੜ ਕਣਕ, ਮੱਕੀ, ਸਬਜੀਆਂ ਤੇ ਹਰੇ ਚਾਰੇ ਦੀ ਫਸਲ ਦੀ ਹੋਈ ਬਰਬਾਦੀ ...

ਪੂਰੀ ਖ਼ਬਰ »

ਰੈੱਡ ਕਰਾਸ ਸੁਸਾਇਟੀ ਨੇ ਲਗਾਇਆ ਖੂਨਦਾਨ ਕੈਂਪ

ਤਰਨ ਤਾਰਨ, 8 ਅਪ੍ਰੈਲ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੈੱਡ ਕਰਾਸ ਦੇ ਵਲੰਟੀਅਰਾਂ ਵਲੋਂ ਬਲੱਡ ਬੈਂਕ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਖ਼ੂਨਦਾਨ ਕੈਂਪ ਲਗਾਇਆ | ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ...

ਪੂਰੀ ਖ਼ਬਰ »

ਇਤਿਹਾਸਕ ਨਗਰ ਬਾਬਾ ਬਕਾਲਾ ਸਮੇਤ ਦਰਜਨ ਤੋਂ ਵੱਧ ਪਿੰਡਾਂ ਨੂੰ ਜਾਣ ਵਾਲੇ ਰਸਤੇ ਸੀਲ

ਬਾਬਾ ਬਕਾਲਾ ਸਾਹਿਬ, 8 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਵੇਖਦਿਆਂ ਅੱਜ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਸਮਤ ਤੇ ਸਬੰਧਤ ਕੋਈ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਆਪਣੇ ਪਿੰਡਾਂ ਨੂੰ ਸੀਲ ਕਰ ਲਿਆ ਹੈ | ...

ਪੂਰੀ ਖ਼ਬਰ »

ਚਾਰਜ ਪ੍ਰਾਪਤ ਕਰਨ ਵੇਲੇ ਰਾਜੇਸ਼ ਸ਼ਰਮਾ ਨੂੰ ਨਹੀਂ ਦਿੱਤੀ ਵਧਾਈ ਤੇ ਨਾ ਹੀ ਸੀ ਮੌਜੂਦ-ਹਰਭਗਵੰਤ ਸਿੰਘ

ਅੰਮਿ੍ਤਸਰ, 8 ਅਪ੍ਰੈਲ (ਪ.ਪ.)-ਹਰਭਗਵੰਤ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਅੰਮਿ੍ਤਸਰ (ਸੈਕੰਡਰੀ ਸਿੱਖਿਆ) ਨੇ ਦੱਸਿਆ ਕਿ ਰਾਜੇਸ਼ ਸ਼ਰਮਾ ਵਲੋਂ ਚਾਰਜ ਪ੍ਰਾਪਤ ਕਰਨ ਸਬੰਧੀ ਵਿਭਾਗ ਵਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ ਹਰਭਗਵੰਤ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਸਰਕਾਰ ਿਖ਼ਲਾਫ਼ ਵੀਡੀਓ ਪਾਉਣ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ

ਸਰਾਏਾ ਅਮਾਨਤ ਖਾਂ, 8 ਅਪ੍ਰੈਲ (ਨਰਿੰਦਰ ਸਿੰਘ ਦੋਦੇ)-ਪਿਛਲੇ ਦਿਨੀਂ ਸੋਸ਼ਲ ਮੀਡੀਆ ਵੀਡੀਓ ਰਾਹੀਂ ਸਰਕਾਰ ਿਖ਼ਲਾਫ਼ ਲੋਕਾਂ ਨੂੰ ਭੜਕਾਉਣ ਤੇ ਕਨੂੰਨ ਦੀ ਉਲੰਘਣਾ ਕਰਨ ਵਾਲੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਥਾਣਾ ਸਰਾਏਾ ...

ਪੂਰੀ ਖ਼ਬਰ »

ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਵਿਖੇ ਪੂਰਨਮਾਸ਼ੀ ਦੇ ਦਿਹਾੜੇ 'ਤੇ ਵੀ ਛਾਈ ਰਹੀ ਸੁੰਨਸਾਨ

ਬਾਬਾ ਬਕਾਲਾ ਸਾਹਿਬ, 8 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਕਰਫ਼ਿਊ ਦੇ ਮਾਹੌਲ ਕਾਰਨ ਅੱਜ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪੂਰਨਮਾਸ਼ੀ ਦੇ ਦਿਹਾੜੇ 'ਤੇ ਵੀ ਬਿਲਕੁਲ ਸੁੰਨਸਾਨ ਹੀ ਛਾਈ ਰਹੀ ਤੇ ਬਹੁਤ ਹੀ ਘੱਟ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ | ...

ਪੂਰੀ ਖ਼ਬਰ »

ਕਸ਼ਮੀਰ ਸਿੰਘ ਭੋਲਾ ਨੇ ਨਗਰ ਕੌਾਸਲ ਤਰਨ ਤਾਰਨ ਦੇ ਸਫ਼ਾਈ ਕਰਮਚਾਰੀਆਂ ਨੂੰ ਮਿਲ ਕੇ ਵਧਾਇਆ ਹੌਾਸਲਾ

ਤਰਨ ਤਾਰਨ, 8 ਅਪ੍ਰੈਲ (ਹਰਿੰਦਰ ਸਿੰਘ)-ਨਗਰ ਕੌਾਸਲ ਤਰਨ ਤਾਰਨ ਦੇ ਕਰਮਚਾਰੀਆਂ ਵਲੋਂ ਕਰਫਿਊ ਦੌਰਾਨ ਬਹੁਤ ਹੀ ਵਧੀਆ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਇਹ ਨਗਰ ਕੌਾਸਲ ਦੇ ਕਰਮਚਾਰੀ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਸੀਨੀਅਰ ਕਾਂਗਰਸੀ ...

ਪੂਰੀ ਖ਼ਬਰ »

ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਭੇਟ ਕੀਤੀ ਮਾਇਆ

ਅੰਮਿ੍ਤਸਰ, 8 ਅਪ੍ਰੈਲ (ਜੱਸ)-ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਨਿੱਜੀ ਤੌਰ 'ਤੇ 51 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਹੈ¢ ਇਹ ...

ਪੂਰੀ ਖ਼ਬਰ »

ਪੰਜਾਬ ਸਰਕਾਰ ਗਰੀਬ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਤੇ ਮਾਲੀ ਸਹਾਇਤਾ ਤੁਰੰਤ ਦੇਵੇ-ਕਿਸਾਨ ਆਗੂ

ਚੋਗਾਵਾਂ, 8 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ)-ਸਬ ਡਵੀਜ਼ਨ ਲੋਪੋਕੇ/ਚੋਗਾਵਾਂ ਦੇ 200 ਦੇ ਕਰੀਬ ਸਰਹੱਦੀ ਪਿੰਡਾਂ ਵਿਚ ਗਰੀਬ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ 17 ਦਿਨ ਬੀਤ ਜਾਣ 'ਤੇ ਵੀ ਕੋਈ ਸਹੂਲਤ ਨਹੀਂ ਮਿਲੀ | ਅੱਜ 'ਅਜੀਤ' ਵਲੋਂ ਕਸਬਾ ਚੋਗਾਵਾਂ, ਭੁੱਲਰ, ਕੋਹਾਲਾ, ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX